ਭੂਟਾਨ ਵਿਖੇ ਅਨੁਸ਼ਕਾ ਸ਼ਰਮਾ ਨੇ ਪਤੀ ਵਿਰਾਟ ਕੋਹਲੀ ਨਾਲ ਛੁੱਟੀਆਂ ਮਨਾਈਆਂ ਤੇ ਉਥੇ ਪਿਆਰੇ-ਪਿਆਰੇ ਕੁੱਤਿਆਂ ਨਾਲ ਲਾਡੀਆਂ-ਫਾਡੀਆਂ ਕੀਤੀਆਂ। ਵੰਨ-ਸੁਵੰਨੇ ਉਥੋਂ ਦੇ ਪਹਿਰਾਵੇ ਪਹਿਨੇ ਤੇ ਇਕ ਦਿਨ ਅਨੂ ਨੇ ਵਿਰਾਟ ਦੇ ਸਾਰੇ ਕੱਪੜੇ ਵਾਰ-ਵਾਰ ਪਹਿਨ ਕੇ ਆਪਣੇ ਦਿਲ ਨੂੰ ਅਥਾਹ ਖ਼ੁਸ਼ੀ ਦਿੱਤੀ। ਉਥੇ ਉਹ ਸਬਜ਼ੀ ਮੰਡੀ ਵੀ ਗਈ ਤੇ ਟਮਾਟਰ ਅਤੇ ਭਿੰਡੀਆਂ ਖਰੀਦੀਆਂ। ਅਨੂ ਨੂੰ ਪੁਰਾਣਾ ਸਮਾਂ ਯਾਦ ਆਇਆ। ਅਨੂ ਨੇ ਇੰਸਟਾਗ੍ਰਾਮ ਤੋਂ ਲੈ ਕੇ ਟਵਿੱਟਰ ਤੱਕ ਰੋਜ਼ ਨਵੀਆਂ-ਨਵੀਆਂ ਗੱਲਾਂ ਦਾ ਖੁਲਾਸਾ ਕੀਤਾ। 'ਕਾਮਿਕਸ' ਪੜ੍ਹਨ ਦੀ ਆਦਤ ਤੋਂ ਉਸ ਨੇ ਆਖਿਰ ਮੁਕਤੀ ਲੈ ਹੀ ਲਈ। ਚਾਚਾ ਚੌਧਰੀ ਵਾਲੀ ਕਾਮਿਕਸ ਖ਼ੈਰ ਉਹ ਪੜ੍ਹਨਾ ਜਾਰੀ ਰੱਖੇਗੀ। ਆਦਤਾਂ ਇਕਦਮ ਤਾਂ ਨਹੀਂ ਜਾਂਦੀਆਂ, ਅਨੂ ਨੇ ਕਿਹਾ ਹੈ। ਫ਼ਿਲਮ 'ਜ਼ੀਰੋ' ਨੇ ਉਸ ਦਾ ਮਨ ਹੀ ਖੱਟਾ ਕਰ ਦਿੱਤਾ ਸੀ। ਸ਼ਾਇਦ 'ਸੱਤੇ ਪੇ ਸੱਤਾ' ਦਾ ਰੀਮੇਕ ਅਨੂ ਕਰ ਹੀ ਲਵੇ। ਅਨੁਸ਼ਕਾ ਸ਼ਰਮਾ ਦੀ ਨਜ਼ਰ 'ਚ ਇਨਸਾਨ ਨਾਲੋਂ ਜਾਨਵਰ ਜ਼ਿਆਦਾ ਵਫ਼ਾ ਵਾਲੇ ਤੇ ਪਿਆਰੇ ਹਨ। ਜਾਨਵਰ ਪਿਆਰ ਚੰਗੀ ਗੱਲ ਹੈ ਤੇ ਇਹ ਦੂਜਿਆਂ ਨੂੰ ਵੀ 'ਮਾਸਾਹਾਰ' ਤੋਂ 'ਸ਼ਾਕਾਹਾਰ' ਬਣਾਉਣ ਦੀ ਵਧੀਆ ਪ੍ਰੇਰਨਾ ਹੈ, ਜਿਸ 'ਤੇ ਅਨੂ ਕੰਮ ਕਰ ਰਹੀ ਹੈ। ਅਨੂ ਦੇ ਇਸ ਨੇਕ ਕੰਮ ਲਈ ਸ਼ਲਾਘਾ ਕਰਨੀ ਬਣਦੀ ਹੈ। ਜਦ ਅਨੂ ਅਜਿਹਾ ਸੁਭਾਅ, ਪਿਆਰੀ ਪਤਨੀ ਤੇ ਨਾਮਵਰ ਅਭਿਨੇਤਰੀ ਹੈ ਤਦ ਇਕ ਮੈਗਜ਼ੀਨ ਲਈ ਹੱਦਾਂ ਬੰਨ੍ਹੇ ਤੋੜ ਕੇ ਕਾਮੁਕ ਤਸਵੀਰਾਂ ਖਿਚਵਾਉਣੀਆਂ ਜਾਇਜ਼ ਨਹੀਂ ਹਨ। ਕੀ ਵਿਰਾਟ ਵੀ ਅਨੂ ਨੂੰ ਇਸ ਤੋਂ ਨਹੀਂ ਰੋਕਦਾ ਜਾਂ ਫਿਰ ਅਨੁਸ਼ਕਾ ਸ਼ਰਮਾ ਦਰਸਾ ਰਹੀ ਹੈ ਕਿ ਅਜੇ ਵੀ ਚਮਕ-ਦਮਕ ਉਸ 'ਚ ਬਰਕਰਾਰ ਹੈ, ਹੋਇਆ ਕੀ ਜੇ ਉਹ ਕੁਆਰੀ ਨਹੀਂ, ਵਿਆਹੁਤਾ ਹੈ।
'ਹੈਲੋਵੀਨ-2019' ਇਸ ਫੈਸ਼ਨ ਸਮਾਰੋਹ ਵਿਚ ਸੋਨਮ ਕਪੂਰ ਨੇ ਨੱਚ-ਨੱਚ ਕੇ ਧਰਤੀ ਕਲੀ ਕਰਵਾਉਣ ਦੇ ਤੁਲ ਕਰ ਦਿੱਤੀ। 'ਹੈਲੋਵੀਨ' ਹੈ ਕੀ? ਪਤਾ ਜੇ? ਨਹੀਂ ਤਾਂ ਸੁਣੋ-ਪੜ੍ਹੋ ਕਿ ਇਹ ਅਜਿਹਾ ਡਾਂਸ ਤਿਉਹਾਰ ਹੈ ਜਿਸ 'ਚ ਭਾਗ ਲੈਣ ਵਾਲੇ ਭੂਤ-ਪ੍ਰੇਤਾਂ ਦਾ ਪਹਿਰਾਵਾ ਪਹਿਨ ਕੇ ਉਨ੍ਹਾਂ ...
'ਦੰਗਲ' ਫ਼ਿਲਮ ਨਾਲ ਸਾਨੀਆ ਮਲਹੋਤਰਾ ਨੇ ਬੀ-ਟਾਊਨ 'ਚ ਪ੍ਰਵੇਸ਼ ਕੀਤਾ ਸੀ ਤੇ ਪ੍ਰਵੇਸ਼ ਵੀ ਸਟਾਰ ਆਮਿਰ ਖ਼ਾਨ ਦੇ ਨਾਲ...ਵਾਹ ਬਈ ਵਾਹ, ਇਹ ਹੋਈ ਨਾ ਧੁਰ ਦਰਗਾਹੋਂ ਲਿਖਵਾ ਕੇ ਆਈ ਚੰਗੀ ਕਿਸਮਤ ਸਾਨੀਆ। 'ਹਮ ਕੋ ਆਜਕਲ੍ਹ ਹੈ ਇੰਤਜ਼ਾਰ' ਮਾਧੁਰੀ ਦੀਕਸ਼ਤ ਦੇ ਇਸ ਗਾਣੇ 'ਤੇ ਨੱਚ ਕੇ ...
'ਤਾਨਾਜੀ : ਦਾ ਅਨਸੰਗ ਵਾਰੀਅਰ' ਫ਼ਿਲਮ ਹੈ ਨਵੀਂ, ਜਿਸ ਵਿਚ ਨਵਾਬ ਸੈਫ਼ ਅਲੀ ਤੇ ਅਜੈ ਦੇਵਗਨ ਇਕੱਠੇ ਬਰਾਬਰ ਦੇ ਨਾਇਕ ਬਣ ਕੇ ਆ ਰਹੇ ਹਨ। ਆਪਣੇ ਟਵਿੱਟਰ ਖਾਤੇ 'ਤੇ ਅਜੈ ਨੇ ਇਕ ਤਸਵੀਰ ਪਾ ਕੇ ਟਵੀਟ ਕੀਤੀ ਕਿ ਗ਼ਲਤੀ ਦੀ ਮੁਆਫ਼ੀ ਜਾਂ ਸਜ਼ਾ? ਅਸਲ 'ਚ ਇਹ 'ਤਾਨਾਜੀ' ਫ਼ਿਲਮ ਦਾ ...
ਹਿੰਦੀ ਤੇ ਪੰਜਾਬੀ ਫ਼ਿਲਮਾਂ ਦੀ ਨਾਮੀ ਨਾਇਕਾ ਗੁਰਲੀਨ ਚੋਪੜਾ ਹੁਣ ਲਘੂ ਫ਼ਿਲਮ 'ਚੰਦਾ' ਵਿਚ ਵਿਵਾਦਤ ਬੈਂਕਰ ਚੰਦਾ ਕੋਚਰ ਦੀ ਭੂਮਿਕਾ ਵਿਚ ਨਜ਼ਰ ਆਵੇਗੀ। 16 ਮਿੰਟ ਦੇ ਸਮੇਂ ਵਾਲੀ ਇਸ ਫ਼ਿਲਮ ਵਿਚ ਇਹ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਪਰਿਵਾਰਕ ਸਬੰਧਾਂ ਦੀ ਭਾਵਨਾ ਦੇ ...
'ਬੋਲੇਂ ਚੂੜੀਆਂ' ਇਹ ਨਵੀਂ ਫ਼ਿਲਮ ਤਮੰਨਾ ਭਾਟੀਆ ਕਰ ਰਹੀ ਹੈ, ਉਸ ਦੇ ਨਾਲ ਨਵਾਜ਼ੂਦੀਨ ਸਿਦੀਕੀ ਹੀਰੋ ਹੈ। ਤਮੰਨਾ ਦੀ ਇਸ ਫ਼ਿਲਮ 'ਚ ਨਾ ਤਾਂ ਘਸੁੰਨ-ਮੁੱਕੀ ਦੇ ਦ੍ਰਿਸ਼ ਹਨ ਤੇ ਨਾ ਹੀ ਆਲਤੂ-ਫਾਲਤੂ ਦੀ ਲੜਾਈ ਜਾਂ ਝਗੜਾ ਹੈ। ਤਮੰਨਾ ਨੇ ਇਕ ਵੀਡੀਓ ਇਸ ਫ਼ਿਲਮ ਦਾ ਜਾਰੀ ਕੀਤਾ ...
ਨ੍ਰਿਤ ਨਿਰਦੇਸ਼ਿਕਾ ਤੋਂ ਫ਼ਿਲਮ ਨਿਰਦੇਸ਼ਕ ਬਣ ਕੇ ਫਰਹਾ ਖਾਨ ਨੇ 'ਮੈਂ ਹੂੰ ਨਾ', 'ਓਮ ਸ਼ਾਂਤੀ ਓਮ', 'ਤੀਸ ਮਾਰ ਖਾਂ', 'ਹੈਪੀ ਨਿਊ ਯੀਅਰ' ਫ਼ਿਲਮਾਂ ਨਿਰਦੇਸ਼ਿਤ ਕੀਤੀਆਂ, ਨਾਲ ਹੀ ਬਤੌਰ ਜੱਜ ਉਹ ਕਈ ਰਿਆਲਿਟੀ ਸ਼ੋਅ ਵਿਚ ਵੀ ਆਪਣੇ ਫੈਸਲੇ ਸੁਣਾਉਂਦੀ ਦਿਖਾਈ ਦਿੱਤੀ। ਔਰਤ ...
ਮਹਿਕ ਮਨਵਾਨੀ, ਦਿੱਲੀ ਦੀ ਰਹਿਣ ਵਾਲੀ ਇਸ ਅਭਿਨੇਤਰੀ ਨੇ ਯੂਥ ਅਪੀਲ ਵਾਲੀ ਫ਼ਿਲਮ 'ਸਿਕਸਟੀਨ' ਨਾਲ ਬਾਲੀਵੁੱਡ ਵਿਚ ਆਪਣੀ ਸ਼ੁਰੂਆਤ ਕੀਤੀ ਅਤੇ ਫਿਰ 'ਫੁਕਰੇ' ਵਿਚ ਉਹ ਲਾਲੀ ਭਾਵ ਮਨਜੋਤ ਦੀ ਪ੍ਰੇਮਿਕਾ ਦੀ ਭੂਮਿਕਾ ਵਿਚ ਵੀ ਦਿਖਾਈ ਦਿੱਤੀ। ਉਂਝ ਮਹਿਕ ਜਦੋਂ ਸਾਢੇ ਤਿੰਨ ...
ਸਾਲ 2015 ਵਿਚ ਮਰਾਠੀ ਫ਼ਿਲਮ 'ਸ਼ਾਰਟਕਰਟ' ਨਿਰਦੇਸ਼ਿਤ ਕਰਨ ਵਾਲੇ ਨਿਰਦੇਸ਼ਕ ਹਰੀਸ਼ ਰਾਊਤ ਨੇ ਹੁਣ 'ਲਵ ਯੂ ਟਰਨ' ਰਾਹੀਂ ਹਿੰਦੀ ਫ਼ਿਲਮਾਂ ਵਿਚ ਦਾਖਲਾ ਲਿਆ ਹੈ। ਉਹ ਆਪਣੀ ਇਸ ਪਹਿਲੀ ਹਿੰਦੀ ਫ਼ਿਲਮ ਨੂੰ ਰਿਤੇਸ਼ 'ਤੇ ਆਧਾਰਿਤ ਰੋਮਾਂਟਿਕ ਫ਼ਿਲਮ ਦੱਸਦੇ ਹਨ ਅਤੇ ਇਸ ਦੀ ਕਹਾਣੀ ...
ਲਹਿੰਦੇ ਪੰਜਾਬ ਦੀ ਪੰਜਾਬੀ ਜ਼ਬਾਨ ਦਾ ਮਿੱਠੜਾ ਤੇ ਪਿਆਰਾ ਫ਼ਨਕਾਰ ਮੁਹੰਮਦ ਅਕਰਮ ਰਾਹੀ ਕਿਸੇ ਤੁਆਰਫ਼ ਦਾ ਮੁਥਾਜ ਨਹੀਂ। ਸੰਗੀਤਕ ਖੇਤਰ ਵਿਚ ਉਸ ਦਾ ਆਪਣਾ ਰੌਚਿਕ ਤੇ ਦਿਲਟੁੰਬਵਾਂ ਗਾਇਨ ਅੰਦਾਜ਼ ਹੈ। ਉਸਦੀ ਲੇਖਣੀ ਵਿਚ ਸੰਵੇਦਨਸ਼ੀਲਤਾ ਤੇ ਬਿਰਹੋਂ ਕੁੱਟ-ਕੁੱਟ ਕੇ ...
ਸਾਲ 2008 ਵਿਚ ਲਸ਼ਕਰ-ਏ-ਤੋਇਬਾ ਵਲੋਂ ਸਿਖਲਾਈ ਪ੍ਰਾਪਤ ਛੇ ਅੱਤਵਾਦੀਆਂ ਵਲੋਂ ਮੁੰਬਈ 'ਤੇ ਜਦ ਅੱਤਵਾਦੀ ਹਮਲਾ ਕੀਤਾ ਗਿਆ ਸੀ ਤਾਂ ਉਦੋਂ ਤਾਜ ਹੋਟਲ ਤੇ ਟ੍ਰਾਈਡੈਂਟ ਹੋਟਲਾਂ ਨੂੰ ਮੁੱਖ ਤੌਰ 'ਤੇ ਨਿਸ਼ਾਨਾ ਬਣਾਇਆ ਗਿਆ ਸੀ। ਉਹ ਇਸ ਲਈ ਕਿ ਹੋਟਲ ਵਿਚ ਠਹਿਰੇ ਵਿਦੇਸ਼ੀ ...
ਜਦੋਂ ਅਸੀਂ ਬੀਤੇ ਤਿੰਨ ਦਹਾਕਿਆਂ ਦੀ ਪੰਜਾਬੀ ਗਾਇਕੀ 'ਤੇ ਨਜ਼ਰ ਮਾਰਦੇ ਹਾਂ ਤਾਂ ਸਾਡੇ ਕੰਨਾਂ ਵਿਚ ਅਨੇਕਾਂ ਗਾਇਕਾਵਾਂ ਦੀਆਂ ਸੁਰੀਲੀਆਂ ਆਵਾਜ਼ਾਂ ਗੂੰਜਣ ਲੱਗ ਪੈਂਦੀਆਂ ਹਨ ਤੇ ਉਨ੍ਹਾਂ ਦਾ ਨਾਂਅ ਆਪ-ਮੁਹਾਰੇ ਬੁੱਲ੍ਹਾਂ 'ਤੇ ਥਿਰਕਣ ਲੱਗ ਪੈਂਦਾ ਹੈ। ਦੋਗਾਣਾ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX