ਤਾਜਾ ਖ਼ਬਰਾਂ


ਮਾਨਸਿਕ ਪ੍ਰੇਸ਼ਾਨ ਔਰਤ ਵਲੋਂ ਆਤਮਦਾਹ
. . .  21 minutes ago
ਜ਼ੀਰਕਪੁਰ, 10 ਦਸੰਬਰ (ਹੈਪੀ ਪੰਡਵਾਲਾ) - ਨੇੜਲੇ ਪਿੰਡ ਦਿਆਲਪੁਰਾ ਵਿਖੇ ਇੱਕ ਔਰਤ ਨੇ ਮਿੱਟੀ ਦਾ ਤੇਲ ਪਾ ਕੇ ਆਤਮਦਾਹ ਕਰ ਲਿਆ। ਮ੍ਰਿਤਕਾ ਦੀ ਪਹਿਚਾਣ ਗੋਗੀ (42) ਪਤਨੀ ਗੁਰਮੇਲ ਸਿੰਘ ਵਜੋਂ ਹੋਈ ਹੈ, ਜੋ ਕੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ। ਜਾਣਕਾਰੀ ਅਨੁਸਾਰ...
ਅਸਲਾ ਸੋਧ ਬਿਲ 2019 ਰਾਜ ਸਭਾ ਵਿਚ ਪਾਸ
. . .  40 minutes ago
ਨਵੀਂ ਦਿੱਲੀ, 10 ਦਸੰਬਰ - ਅੱਜ ਰਾਜ ਸਭਾ ਵਿਚ ਅਸਲਾ ਸੋਧ ਬਿਲ 2019 ਨੂੰ ਪਾਸ ਕਰ ਦਿੱਤਾ ਗਿਆ...
ਅਮਰੀਕੀ ਕਮਿਸ਼ਨ ਨੇ ਅਮਿਤ ਸ਼ਾਹ 'ਤੇ ਪਾਬੰਦੀ ਲਗਾਉਣ ਦੀ ਕੀਤੀ ਮੰਗ, ਭਾਰਤ ਨੂੰ ਦੇਣਾ ਪਿਆ ਜਵਾਬ
. . .  52 minutes ago
ਵਾਸ਼ਿੰਗਟਨ, 10 ਦਸੰਬਰ - ਕੌਮਾਂਤਰੀ ਧਾਰਮਿਕ ਆਜ਼ਾਦੀ 'ਤੇ ਸੰਘੀ ਅਮਰੀਕੀ ਕਮਿਸ਼ਨ ਨੇ ਕਿਹਾ ਕਿ ਨਾਗਰਿਕਤਾ ਸੋਧ ਬਿਲ ਗਲਤ ਦਿਸ਼ਾ ਵਿਚ ਵਧਾਇਆ ਗਿਆ ਇਕ ਖ਼ਤਰਨਾਕ ਕਦਮ ਹੈ ਤੇ ਜੇ ਇਹ ਭਾਰਤ ਦੀ ਸੰਸਦ ਵਿਚ ਪਾਸ ਹੁੰਦਾ ਹੈ ਤਾਂ ਭਾਰਤ ਦੇ ਗ੍ਰਹਿ ਮੰਤਰੀ ਅਮਿਤ...
ਬੀਬਾ ਹਰਸਿਮਰਤ ਕੌਰ ਬਾਦਲ ਨੇ ਰੇਲ ਮੰਤਰੀ ਦਾ ਕੀਤਾ ਧੰਨਵਾਦ
. . .  about 1 hour ago
ਅਜਨਾਲਾ, 10 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ) - 9 ਫਰਵਰੀ 2020 ਨੂੰ ਆ ਰਹੇ ਗੁਰੂ ਰਵੀਦਾਸ ਜੀ ਦੇ 643ਵੇਂ ਜਨਮ ਦਿਵਸ ਸਮਾਗਮਾਂ ਲਈ ਵਾਰਾਨਸੀ ਜਾਣ ਵਾਲੇ ਸ਼ਰਧਾਲੂਆਂ ਨੂੰ ਰੇਲ ਕਿਰਾਏ ਵਿਚ 50 ਫ਼ੀਸਦੀ ਛੋਟ ਦੇਣ 'ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਰੇਲ...
ਦਿੱਲੀ 'ਚ ਵੈਸੇ ਹੀ ਜ਼ਿੰਦਗੀ ਛੋਟੀ ਹੋ ਰਹੀ ਹੈ ਤੇ ਫਿਰ ਫਾਂਸੀ ਕਿਉਂ - ਨਿਰਭੈਆ ਸਮੂਹਿਕ ਜਬਰ ਜਨਾਹ ਮਾਮਲੇ 'ਚ ਦੋਸ਼ੀ ਨੇ ਪੁਨਰ ਵਿਚਾਰ ਪਟੀਸ਼ਨ 'ਚ ਦਿੱਤਾ ਤਰਕ
. . .  about 1 hour ago
ਨਵੀਂ ਦਿੱਲੀ, 10 ਦਸੰਬਰ - ਨਿਰਭੈਆ ਸਮੂਹਿਕ ਜਬਰ ਜਨਾਹ ਤੇ ਹੱਤਿਆ ਮਾਮਲੇ 'ਚ ਮੌਤ ਦੀ ਸਜ਼ਾ ਪਾਉਣ ਵਾਲੇ ਚਾਰ ਦੋਸ਼ੀਆਂ ਵਿਚ ਅੰਤਿਮ ਦੋਸ਼ੀ ਨੇ ਅੱਜ ਸੁਪਰੀਮ ਕੋਰਟ ਵਿਚ ਪੁਨਰ ਵਿਚਾਰ ਪਟੀਸ਼ਨ ਦਾਇਰ ਕੀਤੀ। ਨਿਰਭੈਆ ਮਾਮਲੇ ਵਿਚ ਚੌਥੇ ਦੋਸ਼ੀ ਅਕਸ਼ੇ ਨੇ ਪੁਨਰ...
ਨਿਰਭੈਆ ਦੇ ਦੋਸ਼ੀ ਅਕਸ਼ੇ ਸਿੰਘ ਨੇ ਦਾਖਲ ਕੀਤੀ ਪੁਨਰ ਵਿਚਾਰ ਪਟੀਸ਼ਨ
. . .  about 2 hours ago
ਨਵੀਂ ਦਿੱਲੀ, 10 ਦਸੰਬਰ - ਨਿਰਭੈਆ ਸਮੂਹਿਕ ਜਬਰ ਜਨਾਹ ਤੇ ਹੱਤਿਆ ਮਾਮਲੇ ਵਿਚ ਤਿਹਾੜ ਜੇਲ੍ਹ ਵਿਚ ਫਾਂਸੀ ਦੀ ਸਜ਼ਾ ਕੱਟ ਰਹੇ ਦੋਸ਼ੀ ਅਕਸ਼ੇ ਕੁਮਾਰ ਸਿੰਘ ਨੇ ਸੁਪਰੀਮ ਕੋਰਟ ਵਿਚ ਪੁਨਰ ਵਿਚਾਰ ਪਟੀਸ਼ਨ ਦਾਇਰ ਕੀਤੀ ਹੈ। ਜਿਕਰਯੋਗ ਹੈ ਕਿ ਇਸ ਮਾਮਲੇ ਵਿਚ ਪਹਿਲਾ...
ਲੋਨ ਨਾ ਭਰਨ 'ਤੇ ਬੈਂਕ ਵਲੋਂ ਕਮਿਸ਼ਨ ਏਜੰਟ ਦੀਆਂ ਤਿੰਨ ਦੁਕਾਨਾਂ ਸਮਾਨ ਸਮੇਤ ਸੀਲ
. . .  about 2 hours ago
ਤਪਾ ਮੰਡੀ, 10 ਦਸੰਬਰ (ਪ੍ਰਵੀਨ ਗਰਗ)- ਸਟੇਟ ਬੈਂਕ ਆਫ਼ ਇੰਡੀਆ ਵਲੋਂ ਬੈਂਕ ਦਾ ਲੋਨ ਨਾ ਭਰਨ 'ਤੇ ਇੱਕ ਕਮਿਸ਼ਨ ਏਜੰਟ ਦੀਆਂ ਸਕੂਲ ਰੋਡ 'ਤੇ ਸਥਿਤ ਤਿੰਨ ਦੁਕਾਨਾਂ ਨੂੰ ਸਮਾਨ ਸਮੇਤ ਸੀਲ ਕਰ ਦਿੱਤੇ ਜਾਣ...
ਕਰਤਾਰਪੁਰ ਪੁਲਿਸ ਨੇ ਭਾਰੀ ਮਾਤਰਾ 'ਚ ਸ਼ਰਾਬ ਸਮੇਤ ਸਮੱਗਲਰ ਕੀਤੇ ਕਾਬੂ
. . .  about 2 hours ago
ਕਰਤਾਪੁਰ, 10 ਦਸੰਬਰ (ਜਸਵੰਤ ਵਰਮਾ, ਧੀਰਪੁਰ) - ਪੁਲਿਸ ਕਪਤਾਨ ਜਲੰਧਰ ਦਿਹਾਤੀ ਨਵਜੋਤ ਸਿੰਘ ਮਾਹਲ ਦੇ ਦਿਸ਼ਾ ਨਿਰਦੇਸ਼ਾ ਤੇ ਡੀ.ਐਸ.ਪੀ ਸੁਰਿੰਦਰ ਧੋਗੜੀ ਦੀ ਰਹਿਮਨੁਮਾਈ ਹੇਠ ਕਰਤਾਰਪੁਰ ਪੁਲਿਸ ਥਾਣਾ ਮੁਖੀ ਸਬ ਇੰਸਪੈਕਟਰ ਪੁਸ਼ਪ ਬਾਲੀ ਦੀ ਪੁਲਿਸ ਵਜੋਂ...
ਜੋ ਅਸਹਿਮਤ ਹੁੰਦੈ ਉਹ ਦੇਸ਼ਧ੍ਰੋਹੀ, ਇਹ ਭਾਜਪਾ ਦਾ ਭਰਮ - ਸ਼ਿਵ ਸੈਨਾ ਨੇ ਨਾਗਰਿਕਤਾ ਬਿਲ 'ਤੇ ਸਮਰਥਨ ਦੇਣ ਤੋਂ ਅਜੇ ਕੀਤਾ ਇਨਕਾਰ
. . .  about 3 hours ago
ਮੁੰਬਈ, 10 ਦਸੰਬਰ - ਲੋਕ ਸਭਾ ਵਿਚ ਨਾਗਰਿਕ ਸੋਧ ਬਿਲ ਦਾ ਸਮਰਥਨ ਕਰਨ ਵਾਲੀ ਸ਼ਿਵ ਸੈਨਾ ਨੇ ਮੋਦੀ ਸਰਕਾਰ ਨੂੰ ਘੇਰਿਆ ਹੈ। ਸ਼ਿਵ ਸੈਨਾ ਪ੍ਰਮੁੱਖ ਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਨੇ ਕਿਹਾ ਕਿ ਉਹ ਨਾਗਰਿਕਤਾ ਸੋਧ ਬਿਲ 'ਤੇ ਉਸ ਵੇਲੇ ਹੀ ਸਮਰਥਨ...
ਭਾਰਤ ਦੀ ਝੋਲੀ 'ਚ ਪਿਆ ਕੌਮਾਂਤਰੀ ਕਬੱਡੀ ਕੱਪ, ਫਾਈਨਲ 'ਚ ਕੈਨੇਡਾ ਨੂੰ ਦਿੱਤੀ ਮਾਤ
. . .  about 2 hours ago
ਬਟਾਲਾ, 10 ਦਸੰਬਰ (ਕਮਲ ਕਾਹਲੋਂ)- ਡੇਰਾ ਬਾਬਾ ਨਾਨਕ ਵਿਖੇ ਖੇਡੇ ਗਏ ਫਾਈਨਲ ਮੁਕਾਬਲੇ 'ਚ ਭਾਰਤ ਨੇ ਕੈਨੇਡਾ ਨੂੰ ਕੌਮਾਂਤਰੀ ਕਬੱਡੀ ਕੱਪ 'ਤੇ ਕਬਜ਼ਾ ਕਰ ਲਿਆ। ਭਾਰਤ ਨੇ ਕੈਨੇਡਾ ਨੂੰ 64-19 ਅੰਕਾਂ...
ਗੁਰਦੁਆਰਾ ਗੁਰੂ ਡਾਂਗਮਾਰ ਸਾਹਿਬ ਦੇ ਦਰਸ਼ਨ ਕਰਨ ਪਹੁੰਚੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ
. . .  about 2 hours ago
ਅੰਮ੍ਰਿਤਸਰ, 10 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਪਹਿਲੀ ਵਾਰ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ...
ਕੌਮਾਂਤਰੀ ਕਬੱਡੀ ਕੱਪ : ਦੂਜੇ ਰਾਊਂਡ 'ਚ ਭਾਰਤ ਦੇ 51 ਅਤੇ ਕੈਨੇਡਾ ਦੇ 15 ਅੰਕ
. . .  about 3 hours ago
ਲੁਧਿਆਣਾ ਪੁਲਿਸ ਨੇ ਕਾਰ ਚੋਰ ਗਿਰੋਹ ਦਾ ਕੀਤਾ ਪਰਦਾਫਾਸ਼, ਕਾਰਾਂ ਬਰਾਮਦ
. . .  about 3 hours ago
ਲੁਧਿਆਣਾ, 10 ਦਸੰਬਰ (ਰੁਪੇਸ਼ ਕੁਮਾਰ) - ਲੁਧਿਆਣਾ ਪੁਲਿਸ ਨੇ ਕਾਰ ਚੋਰ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਇਸ ਗਿਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਕੋਲੋਂ 9 ਕਾਰਾਂ ਬਰਾਮਦ ਕੀਤੀਆਂ ਗਈਆਂ। ਇਹ ਗਿਰੋਹ ਲੁਧਿਆਣਾ ਤੇ ਮੋਹਾਲੀ ਵਿਚ ਚੋਰੀ ਦੀਆਂ...
ਕੌਮਾਂਤਰੀ ਕਬੱਡੀ ਕੱਪ : ਕੈਨੇਡਾ ਦੀ ਟੀਮ 'ਚ ਖੇਡ ਰਹੇ ਦੋ ਸਕੇ ਭਰਾਵਾਂ ਹਰਬਿੰਨ ਅਤੇ ਜੋਬਨ ਨੇ ਜਿੱਤਿਆ ਦਰਸ਼ਕਾਂ ਦਾ ਦਿਲ
. . .  about 3 hours ago
ਕੌਮਾਂਤਰੀ ਕਬੱਡੀ ਕੱਪ : ਕੈਨੇਡਾ ਦੀ ਟੀਮ 'ਚ ਖੇਡ ਰਹੇ ਦੋ ਸਕੇ ਭਰਾਵਾਂ ਹਰਬਿੰਨ ਅਤੇ ਜੋਬਨ ਨੇ ਜਿੱਤਿਆ ਦਰਸ਼ਕਾਂ ਦਾ ਦਿਲ.......
ਕੌਮਾਂਤਰੀ ਕਬੱਡੀ ਕੱਪ : ਭਾਰਤ ਦੇ 34 ਅਤੇ ਕੈਨੇਡਾ ਦੇ 9 ਅੰਕ, ਦੂਸਰਾ ਰਾਊਂਡ ਸ਼ੁਰੂ
. . .  about 3 hours ago
ਕੌਮਾਂਤਰੀ ਕਬੱਡੀ ਕੱਪ : ਭਾਰਤ ਦੇ 30 ਅਤੇ ਕੈਨੇਡਾ ਦੇ 9 ਅੰਕ
. . .  about 4 hours ago
ਗੈਂਗਸਟਰ ਗਰਦਾਨੇ ਬਿੱਟੂ ਸਰਪੰਚ ਨੇ ਆਪਣੇ-ਆਪ ਨੂੰ ਦੱਸਿਆ ਕਾਂਗਰਸੀ
. . .  about 4 hours ago
ਮੇਕ ਇਨ ਇੰਡੀਆ ਤੋਂ ਜਬਰ ਜਨਾਹ ਵੱਲ ਵੱਧ ਰਿਹੈ ਭਾਰਤ - ਕਾਂਗਰਸ ਸੰਸਦ ਮੈਂਬਰ ਅਧੀਰ ਰੰਜਨ ਚੌਧਰੀ
. . .  about 4 hours ago
ਕੌਮਾਂਤਰੀ ਕਬੱਡੀ ਕੱਪ : ਭਾਰਤ ਅਤੇ ਕੈਨੇਡਾ ਵਿਚਾਲੇ ਫਾਈਨਲ ਮੁਕਾਬਲਾ ਸ਼ੁਰੂ
. . .  about 4 hours ago
ਬਾਜਵਾ ਅਤੇ ਰਾਣਾ ਸੋਢੀ ਵਲੋਂ ਸ਼ਹੀਦ ਭਗਤ ਸਿੰਘ ਸਟੇਡੀਅਮ ਨੂੰ 10-10 ਲੱਖ ਰੁਪਏ ਦੇਣ ਦਾ ਐਲਾਨ
. . .  about 4 hours ago
ਕੈਪਟਨ ਸਾਬਤ ਕਰਨ ਕਿ ਮੈਂ ਗੈਂਗਸਟਰ ਹਾਂ - ਹਰਜਿੰਦਰ ਸਿੰਘ ਬਿੱਟੂ
. . .  about 4 hours ago
ਅਜਿਹਾ ਕਬੱਡੀ ਕੱਪ ਪਹਿਲੀ ਵਾਰ ਹੋਇਆ - ਰਾਣਾ ਸੋਢੀ
. . .  about 5 hours ago
21 ਸਾਲਾ ਨੌਜਵਾਨ ਨੇ ਜ਼ਹਿਰੀਲੀ ਦਵਾਈ ਪੀ ਕੇ ਕੀਤੀ ਖੁਦਕੁਸ਼ੀ
. . .  about 5 hours ago
ਭਾਰਤ-ਪਾਕਿ ਸਰਹੱਦ 'ਤੇ ਡਿਊਟੀ ਦੇ ਰਹੇ ਬੀ. ਐੱਸ. ਐੱਫ. ਦੇ ਜਵਾਨ ਨੇ ਗੋਲੀਆਂ ਮਾਰ ਕੇ ਕੀਤੀ ਖ਼ੁਦਕੁਸ਼ੀ
. . .  about 5 hours ago
ਕੌਮਾਂਤਰੀ ਕਬੱਡੀ ਕੱਪ : ਤੀਜੇ ਸਥਾਨ ਲਈ ਖੇਡੇ ਗਏ ਮੁਕਾਬਲੇ 'ਚ ਅਮਰੀਕਾ ਨੇ ਇੰਗਲੈਂਡ ਨੂੰ ਹਰਾਇਆ
. . .  about 5 hours ago
ਕੌਮਾਂਤਰੀ ਕਬੱਡੀ ਕੱਪ : ਸੁਖਦਖਸਨ ਚਹਿਲ ਅਤੇ ਸੁਖਰਾਜ ਰੋਡੇ ਦੀ ਕੁਮੈਂਟਰੀ ਨੇ ਖੇਡ ਪ੍ਰੇਮੀਆਂ ਦਾ ਮੋਹਿਆ ਮਨ
. . .  about 5 hours ago
ਸੀਵਰੇਜ ਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਖਰੜ 'ਚ ਪੈਦਾ ਹੋਈ ਤਣਾਅ ਦੀ ਸਥਿਤੀ
. . .  about 5 hours ago
ਗੈਂਗਸਟਰ ਕਲਚਰ ਅਕਾਲੀ ਦਲ ਦੀ ਦੇਣ ਹੈ - ਸੁਨੀਲ ਜਾਖੜ
. . .  about 5 hours ago
ਕੌਮਾਂਤਰੀ ਕਬੱਡੀ ਕੱਪ : ਅਮਰੀਕੀ ਰੇਡਰ ਦੂਲੇ ਨੇ ਮੋਹਿਆ ਲੋਕਾਂ ਦਾ ਮਨ, ਅਮਰੀਕਾ ਦੇ 23 ਅਤੇ ਇੰਗਲੈਂਡ ਦੇ 14 ਅੰਕ
. . .  about 5 hours ago
ਕੌਮਾਂਤਰੀ ਕਬੱਡੀ ਕੱਪ : ਤੀਜੇ ਸਥਾਨ ਲਈ ਅਮਰੀਕਾ ਅਤੇ ਇੰਗਲੈਂਡ ਵਿਚਾਲੇ ਮੁਕਾਬਲਾ ਜਾਰੀ
. . .  about 5 hours ago
ਜੈਨ ਗੁਜਰਾਤੀ ਭਾਈਚਾਰੇ ਦੀਆਂ ਜਥੇਬੰਦੀਆਂ ਨੇ ਪ੍ਰੀ ਵੈਡਿੰਗ ਸ਼ੂਟ 'ਤੇ ਲਗਾਈ ਪਾਬੰਦੀ
. . .  about 6 hours ago
ਡੇਰਾ ਬਾਬਾ ਨਾਨਕ ਵਿਖੇ ਕੌਮਾਂਤਰੀ ਕਬੱਡੀ ਕੱਪ ਦੇ ਫਾਈਨਲ ਮੁਕਾਬਲੇ ਸ਼ੁਰੂ
. . .  about 6 hours ago
ਸੰਗਰੂਰ 'ਚ ਟਰਾਲੀਆਂ ਭਰ ਕੇ ਡੀ. ਸੀ. ਦਫ਼ਤਰ 'ਚ ਆਵਾਰਾ ਪਸ਼ੂ ਛੱਡਣ ਆਏ ਕਿਸਾਨ
. . .  about 6 hours ago
ਕਾਲੇ ਪੀਲੀਏ ਕਾਰਨ ਵਿਅਕਤੀ ਦੀ ਮੌਤ
. . .  about 6 hours ago
ਦਿੱਲੀ ਅਗਨੀਕਾਂਡ 'ਤੇ ਦਾਇਰ ਪਟੀਸ਼ਨ ਹਾਈਕੋਰਟ ਵਲੋਂ ਖ਼ਾਰਜ
. . .  about 6 hours ago
ਫ਼ਾਰੂਕ ਅਬਦੁੱਲਾ ਨੂੰ ਹਿਰਾਸਤ 'ਚ ਰੱਖਣ 'ਤੇ ਬੋਲੇ ਸ਼ਾਹ- ਕਾਂਗਰਸ ਨੇ ਸ਼ੇਖ਼ ਅਬਦੁੱਲਾ ਨੂੰ 11 ਸਾਲ ਤੱਕ ਜੇਲ੍ਹ 'ਚ ਰੱਖਿਆ
. . .  about 6 hours ago
ਆਪਸੀ ਝਗੜੇ ਦੌਰਾਨ ਗੋਲੀ ਚੱਲਣ ਕਾਰਨ ਸੀ. ਆਰ. ਪੀ. ਐੱਫ. ਦੇ ਦੋ ਜਵਾਨਾਂ ਦੀ ਮੌਤ
. . .  about 7 hours ago
ਆਰਮੀ ਕੈਂਪ 'ਚੋਂ ਰਫ਼ਲਾਂ ਅਤੇ ਕਾਰਤੂਸ ਚੋਰੀ ਕਰਕੇ ਫ਼ਰਾਰ ਹੋਇਆ ਫੌਜੀ ਹਰਪ੍ਰੀਤ ਟਾਂਡਾ ਪੁਲਿਸ ਵਲੋਂ ਕਾਬੂ
. . .  about 7 hours ago
ਅੰਟਾਰਕਟਿਕਾ ਜਾ ਰਿਹਾ ਚਿੱਲੀ ਹਵਾਈ ਫੌਜ ਦਾ ਜਹਾਜ਼ ਹੋਇਆ ਲਾਪਤਾ, 38 ਲੋਕ ਸਨ ਸਵਾਰ
. . .  about 7 hours ago
ਦਿੱਲੀ 'ਚ ਫ਼ਰਨੀਚਰ ਮਾਰਕੀਟ 'ਚ ਲੱਗੀ ਅੱਗ
. . .  about 8 hours ago
ਕੱਲ੍ਹ ਰਾਜ ਸਭਾ 'ਚ ਪੇਸ਼ ਕੀਤਾ ਜਾ ਸਕਦਾ ਹੈ ਨਾਗਰਿਕਤਾ ਸੋਧ ਬਿੱਲ
. . .  about 8 hours ago
ਸੰਘਣੀ ਧੁੰਦ ਕਾਰਨ ਆਮ ਜਨ ਜੀਵਨ ਪ੍ਰਭਾਵਿਤ
. . .  about 8 hours ago
ਸੰਘਣੀ ਧੁੰਦ ਕਾਰਨ ਜੰਡਿਆਲਾ ਗੁਰੂ ਨੇੜੇ ਗੱਡੀਆਂ 'ਚ ਗੱਡੀਆਂ ਵੱਜੀਆਂ
. . .  about 9 hours ago
ਧੁੰਦ ਕਾਰਨ ਰਾਜਾਸਾਂਸੀ ਹਵਾਈ ਅੱਡੇ 'ਤੇ ਕਈ ਉਡਾਣਾਂ 'ਚ ਹੋਈ ਦੇਰੀ
. . .  about 9 hours ago
ਗਿੱਪੀ ਗਰੇਵਾਲ ਦੇ ਘਰ ਤੀਸਰੇ ਬੇਟੇ ਨੇ ਲਿਆ ਜਨਮ
. . .  about 10 hours ago
ਗਿੱਪੀ ਗਰੇਵਾਲ ਦੇ ਘਰ ਬੇਟੇ ਨੇ ਲਿਆ ਜਨਮ
. . .  about 10 hours ago
ਕਪਿਲ ਸ਼ਰਮਾ ਦੇ ਘਰ ਆਈ ਨੰਨ੍ਹੀ ਪਰੀ, ਗਿੰਨੀ ਨੇ ਦਿੱਤਾ ਬੇਟੀ ਨੂੰ ਜਨਮ
. . .  about 9 hours ago
ਕਪਿਲ ਸ਼ਰਮਾ ਤੇ ਗਿੰਨੀ ਚਤਰਥ ਦੇ ਘਰ ਆਈ ਨੰਨ੍ਹੀ ਪਰੀ
. . .  about 10 hours ago
ਨਾਗਰਿਕਤਾ ਸੋਧ ਬਿੱਲ ਦੇ ਵਿਰੁੱਧ ਅਸਮ 'ਚ 12 ਘੰਟੇ ਦੇ ਲਈ ਦਿੱਤਾ ਗਿਆ ਬੰਦ ਦਾ ਸੱਦਾ
. . .  about 10 hours ago
ਅੱਜ ਰਾਜ ਸਭਾ 'ਚ ਪੇਸ਼ ਹੋ ਸਕਦਾ ਹੈ ਨਾਗਰਿਕਤਾ ਸੋਧ ਬਿੱਲ
. . .  about 10 hours ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 7 ਮੱਘਰ ਸੰਮਤ 551
ਿਵਚਾਰ ਪ੍ਰਵਾਹ: ਮੇਰਾ ਸਭ ਤੋਂ ਵੱਡਾ ਸੁਪਨਾ ਇਕ ਅਜਿਹੇ ਭਾਰਤ ਨੂੰ ਵੇਖਣ ਦਾ ਹੈ ਜਿਹੜਾ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਰੁਜ਼ਗਾਰਮਈ ਹੋਵੇ। -ਡਾ: ਮਨਮੋਹਨ ਸਿੰਘ

ਸਾਡੀ ਸਿਹਤ

ਕਾਰਡਿਓ ਐਕਸਰਸਾਈਜ਼ ਨਾਲ ਰੱਖੋ ਦਿਲ ਨੂੰ ਤੰਦਰੁਸਤ

ਬਦਲਦੀ ਜੀਵਨ ਸ਼ੈਲੀ ਨੇ ਲੋਕਾਂ ਦੇ ਦਿਲ ਦੇ ਖਤਰੇ ਨੂੰ ਵਧਾ ਦਿੱਤਾ ਹੈ। ਦਿਲ ਇਹ ਨਹੀਂ ਦੇਖਦਾ ਕਿ ਤੁਸੀਂ ਜਵਾਨ ਹੋ ਜਾਂ ਬੁੱਢੇ। ਬਸ ਜਿਥੇ ਗੜਬੜ ਕੁਝ ਸਮੇਂ ਤੱਕ ਰਹੀ, ਉਥੇ ਦਿਲ ਦਾ ਰੋਗ ਆਪਣਾ ਟਿਕਾਣਾ ਬਣਾ ਲੈਂਦਾ ਹੈ। ਤਾਂ ਹੀ ਤਾਂ ਦਿਲ ਦੇ ਰੋਗਾਂ ਦੇ ਮਾਹਿਰ ਕਹਿੰਦੇ ਹਨ ਕਿ ਜੇ ਦਿਲ ਨੂੰ ਰੱਖਣਾ ਹੈ ਤੰਦਰੁਸਤ ਤਾਂ ਧਿਆਨ ਦਿਓ ਚਾਰ ਮੁੱਖ ਗੱਲਾਂ 'ਤੇ-ਕਸਰਤ, ਤਣਾਅ ਵਿਚ ਕਮੀ, ਸਹੀ ਖੁਰਾਕ ਅਤੇ ਸਿਗਰਟਨੋਸ਼ੀ ਤੋਂ ਦੂਰੀ।
ਸਿਹਤਮੰਦ ਲੋਕਾਂ ਲਈ ਕਾਰਡੀਓ ਐਕਸਰਸਾਈਜ਼
* ਜੇ ਦਿਲ ਨੂੰ ਤੰਦਰੁਸਤ ਰੱਖਣਾ ਚਾਹੁੰਦੇ ਹੋ ਤਾਂ ਹਰ ਰੋਜ਼ ਘੱਟ ਤੋਂ ਘੱਟ ਅੱਧਾ ਘੰਟਾ ਕਾਰਡੀਓ ਐਕਸਰਸਾਈਜ਼ ਜ਼ਰੂਰ ਕਰੋ। ਇਸ ਨਾਲ ਖੂਨ ਦਾ ਦਬਾਅ ਅਤੇ ਸ਼ੂਗਰ ਕਾਬੂ ਵਿਚ ਰਹਿੰਦੇ ਹਨ, ਤੁਸੀਂ ਚੁਸਤ ਰਹਿੰਦੇ ਹੋ ਅਤੇ ਦਿਲ ਦੀ ਬਿਮਾਰੀ ਦੀ ਸੰਭਾਵਨਾ 25 ਫੀਸਦੀ ਘੱਟ ਹੋ ਜਾਂਦੀ ਹੈ।
* ਕਾਰਡੀਓ ਐਕਸਰਸਾਈਜ਼ ਲਈ ਹਲਕੀ ਸੈਰ, ਬ੍ਰਿਸਕ ਵਾਕ, ਜਾਗਿੰਗ, ਸਾਈਕਲਿੰਗ, ਤੈਰਾਕੀ, ਐਰੋਬਿਕਸ, ਨਾਚ ਕੁਝ ਵੀ ਕਰ ਸਕਦੇ ਹੋ ਪਰ ਇਨ੍ਹਾਂ ਨੂੰ ਕਰਦੇ ਸਮੇਂ ਆਪਣੀ ਉਮਰ ਅਤੇ ਸਮਰੱਥਾ ਦਾ ਪੂਰਾ ਧਿਆਨ ਰੱਖੋ। ਜੇ ਬ੍ਰਿਸਕ ਵਾਕ ਜਾਂ ਜੋਗਿੰਗ ਕਰਦੇ ਸਮੇਂ ਤੁਹਾਨੂੰ ਥਕਾਨ ਹੁੰਦੀ ਹੈ ਤਾਂ ਇਨ੍ਹਾਂ ਨੂੰ ਨਾ ਕਰੋ। ਸਾਧਾਰਨ ਸੈਰ ਦਾ ਸਮਾਂ ਵਧਾ ਦਿਓ। ਜਿਨ੍ਹਾਂ ਲੋਕਾਂ ਦੇ ਗੋਡਿਆਂ ਵਿਚ ਤਕਲੀਫ ਹੋਵੇ, ਉਨ੍ਹਾਂ ਨੂੰ ਬ੍ਰਿਸਕ ਵਾਕ ਅਤੇ ਜੋਗਿੰਗ ਨਹੀਂ ਕਰਨੀ ਚਾਹੀਦੀ।
* ਜਦੋਂ ਵੀ ਕੋਈ ਕਸਰਤ ਸ਼ੁਰੂ ਕਰੋ, ਉਸ ਨੂੰ ਹੌਲੀ-ਹੌਲੀ ਵਧਾਓ। ਸ਼ੁਰੂ ਵਿਚ ਇਕ ਹਫ਼ਤੇ ਤੱਕ ਘੱਟ ਸਮਾਂ ਕਰੋ।
* ਕਸਰਤ ਸ਼ੁਰੂ ਕਰਨ ਤੋਂ 5 ਮਿੰਟ ਪਹਿਲਾਂ 'ਵਾਰਮ ਅਪ' ਐਕਸਰਸਾਈਜ਼ ਕਰੋ ਤਾਂ ਕਿ ਸਰੀਰ ਵਿਚ ਖੂਨ ਦਾ ਦੌਰਾ ਵਧ ਜਾਵੇ। ਐਕਸਰਸਾਈਜ਼ ਕਰਨ ਤੋਂ ਬਾਅਦ ਵੀ 5 ਮਿੰਟ ਤੱਕ ਕੂਲ ਡਾਊਨ ਹੋਣ ਲਈ ਲੰਬੇ-ਡੂੰਘੇ ਸਾਹ ਲਓ।
* ਐਕਸਰਸਾਈਜ਼ ਹਮੇਸ਼ਾ ਖਾਲੀ ਪੇਟ ਕਰੋ।
* ਜੋ ਲੋਕ ਲਗਾਤਾਰ ਅੱਧਾ ਘੰਟਾ ਕਸਰਤ ਨਹੀਂ ਕਰ ਸਕਦੇ ਜਾਂ ਸੈਰ ਨਹੀਂ ਕਰ ਸਕਦੇ, ਉਹ ਦਿਨ ਵਿਚ ਦੋ ਵਾਰ 15-15 ਮਿੰਟ ਲਈ ਕਰ ਸਕਦੇ ਹਨ।
ਯੋਗ ਆਸਣ ਜੋ ਦਿਲ ਦੇ ਮਿੱਤਰ ਹਨ : ਸੂਰਜ ਨਮਸਕਾਰ, ਤ੍ਰਿਕੋਣ ਆਸਣ, ਸ਼ਲਭ ਆਸਣ, ਸ਼ਸ਼ਾਂਕ ਆਸਣ, ਭੁਝੰਗ ਆਸਣ ਹਰ ਰੋਜ਼ ਕਰੋ।
ਜੋ ਲੋਕ ਦਿਲ ਦੇ ਮਰੀਜ਼ ਹਨ, ਉਹ ਕਰਨ : * ਡਾਕਟਰ ਦੀ ਸਲਾਹ ਅਨੁਸਾਰ ਕਸਰਤ ਕਰੋ।
* ਸੈਰ ਹਰ ਰੋਜ਼ ਕਰੋ। ਰਫਤਾਰ ਜ਼ਿਆਦਾ ਤੇਜ਼ ਨਾ ਰੱਖੋ। ਚਲਦੇ ਸਮੇਂ ਸਾਹ ਨਾ ਫੁੱਲੋ। ਸਵੇਰੇ-ਸ਼ਾਮ ਸੈਰ ਕਰੋ ਪਰ ਧਿਆਨ ਦਿਓ ਕਿ ਪੇਟ ਖਾਲੀ ਹੋਵੇ।
* ਸੈਰ ਜਾਂ ਕਸਰਤ ਤੋਂ ਬਾਅਦ 15-20 ਮਿੰਟ ਬਾਅਦ ਆਰਾਮ ਜ਼ਰੂਰ ਕਰੋ।
* ਭਾਰ ਚੁੱਕਣ ਵਾਲੀ ਕਸਰਤ ਨਾ ਕਰੋ। ਇਸ ਨਾਲ ਖੂਨ ਦਾ ਦਬਾਅ ਵਧ ਸਕਦਾ ਹੈ।
ਸਿਹਤਮੰਦ ਲੋਕ ਤਣਾਅ ਇੰਜ ਕਰਨ ਘੱਟ
ਅਜਿਹਾ ਨਹੀਂ ਹੈ ਕਿ ਤਣਾਅ ਬਸ ਕੁਝ ਲੋਕਾਂ ਨੂੰ ਹੁੰਦਾ ਹੈ। ਆਧੁਨਿਕ ਸਮੇਂ ਵਿਚ ਸ਼ਾਇਦ ਹੀ ਕੋਈ ਅਜਿਹਾ ਹੋਵੇ, ਜਿਸ ਨੂੰ ਤਣਾਅ ਨਾ ਹੋਵੇ, ਕਿਉਂਕਿ ਤਣਾਅ ਅੱਜ ਦੀ ਜੀਵਨਸ਼ੈਲੀ ਦੀ ਦੇਣ ਹੈ। ਕੋਈ ਵੀ ਇਸ ਤੋਂ ਨਹੀਂ ਬਚ ਸਕਦਾ। ਫਰਕ ਸਿਰਫ ਇੰਨਾ ਹੈ ਕਿ ਕੁਝ ਲੋਕ ਜ਼ਿਆਦਾ ਤਣਾਅਗ੍ਰਸਤ ਰਹਿੰਦੇ ਹਨ, ਕੁਝ ਘੱਟ। ਉਸ ਨੂੰ ਘੱਟ ਕਰਨ ਲਈ ਇਨ੍ਹਾਂ ਨੂੰ ਅਜ਼ਮਾਓ-
* ਲੰਬੇ-ਡੂੰਘੇ ਸਾਹ ਅਤੇ ਅਨੁਲੋਮ-ਵਿਲੋਮ ਪ੍ਰਾਣਾਯਾਮ ਹਰ ਰੋਜ਼ ਸਵੇਰੇ ਕਰੋ। ਕੁਝ ਆਸਣ ਕਰੋ, ਧਿਆਨ ਲਗਾਓ। ਆਪਣੇ ਰੋਜ਼ਾਨਾ ਜੀਵਨ ਵਿਚ ਉਨ੍ਹਾਂ ਨੂੰ ਮਹੱਤਵਪੂਰਨ ਜਗ੍ਹਾ ਦਿਓ। ਲੰਬੇ-ਡੂੰਘੇ ਸਾਹਾਂ ਨਾਲ ਸਰੀਰ ਵਿਚ ਆਕਸੀਜਨ ਦੀ ਮਾਤਰਾ ਵਧ ਜਾਂਦੀ ਹੈ।
* ਸ਼ਵ ਆਸਣ ਵਿਚ ਕੁਝ ਸਮਾਂ ਲੇਟੋ ਤਾਂ ਕਿ ਮਾਸਪੇਸ਼ੀਆਂ ਵਿਚ ਤਣਾਅ ਘੱਟ ਹੋ ਸਕੇ। ਅੱਖਾਂ ਬੰਦ ਕਰ ਕੇ ਸਰੀਰ ਦੇ ਅੰਗਾਂ ਨੂੰ ਮਹਿਸੂਸ ਕਰਦੇ ਹੋਏ ਸ਼ਵ ਆਸਣ ਵਿਚ ਲੇਟੋ।
ਬਦਲੋ ਆਪਣੀ ਜੀਵਨ ਸ਼ੈਲੀ
* ਮੈਦੇ ਦੇ ਤਲੇ ਖਾਧ ਪਦਾਰਥਾਂ ਦਾ ਸਨੈਕਸ ਦੇ ਰੂਪ ਵਿਚ ਸੇਵਨ ਨਾ ਕਰੋ, ਸਗੋਂ ਮੁਰਮੁਰੇ, ਭੇਲਪੁਰੀ, ਨਟਸ ਅਤੇ ਫਲਾਂ ਦਾ ਸੇਵਨ ਕਰੋ।
* ਬੱਸ-ਰੇਲ ਆਦਿ ਰਾਹੀਂ ਸਫਰ ਕਰੋ ਤਾਂ ਕਿ ਬੱਸ ਅੱਡੇ ਜਾਂ ਸਟੇਸ਼ਨ ਤੱਕ ਪਹੁੰਚਣ ਲਈ ਤੁਹਾਨੂੰ ਪੈਦਲ ਤੁਰਨਾ ਪਵੇ ਅਤੇ ਇਸੇ ਬਹਾਨੇ ਥੋੜ੍ਹੀ ਸੈਰ ਹੋ ਜਾਵੇਗੀ।
* ਦਫਤਰ ਵਿਚ ਹੋਵੋ ਤਾਂ ਛੋਟੇ-ਮੋਟੇ ਕੰਮਾਂ ਲਈ ਇੰਟਰਕਾਮ ਦੀ ਵਰਤੋਂ ਨਾ ਕਰੋ, ਖੁਦ ਉੱਠ ਕੇ ਜਾਓ।
* ਪੈਦਲ ਚੱਲੋ। ਕਸਰਤ ਆਪਣੀ ਸਮਰੱਥਾ ਅਨੁਸਾਰ ਹੀ ਕਰੋ।
* ਆਪਣੇ-ਆਪ ਨੂੰ ਤਣਾਅ ਵਿਚ ਨਾ ਰੱਖੋ। ਜਦੋਂ ਤਣਾਅ ਆਵੇ ਤਾਂ ਸੋਚੋ ਕਿ ਕੀ ਇਹ ਮੇਰੇ ਵੱਸ ਵਿਚ ਹੈ, ਨਹੀਂ ਤਾਂ ਆਪਣੀ ਕੋਸ਼ਿਸ਼ ਕਰਦੇ ਰਹੋ ਅਤੇ ਤਣਾਅ ਨੂੰ ਦੂਰ ਰੱਖੋ।
* ਫਾਸਟ ਫੂਡ ਦੇ ਸੇਵਨ ਤੋਂ ਬਚੋ।
* ਲਿਫਟ ਦੀ ਬਜਾਏ ਪੌੜੀਆਂ ਦੀ ਵਰਤੋਂ ਕਰੋ।
* ਟੀ. ਵੀ. 'ਤੇ ਹਾਸੇ ਵਾਲੇ ਪ੍ਰੋਗਰਾਮ ਦੇਖੋ, ਖੁਸ਼ ਰਹੋ।

ਜੀਭ ਵੀ ਚਿਤਾਵਨੀ ਦਿੰਦੀ ਹੈ ਰੋਗਾਂ ਦੀ

ਜੀਭ ਸਰੀਰ ਦਾ ਉਹ ਅੰਗ ਹੈ, ਜਿਸ ਨੂੰ ਵੈਦ ਜਾਂ ਡਾਕਟਰ ਜਾਂਚ ਕੇ ਦੱਸ ਦਿੰਦੇ ਹਨ ਕਿ ਮਰੀਜ਼ ਨੂੰ ਕੀ ਰੋਗ ਹੈ ਜਾਂ ਹੋਣ ਵਾਲਾ ਹੈ, ਕਿਉਂਕਿ ਜੀਭ 'ਤੇ ਜੰਮੀ ਮੈਲ ਦੀ ਪਰਤ ਕਈ ਰੋਗਾਂ ਦੀ ਸੂਚਕ ਹੁੰਦੀ ਹੈ। * ਟਾਈਫਾਈਡ ਬੁਖਾਰ ਵਿਚ ਜੀਭ ਦੇ ਕਿਨਾਰੇ ਅਤੇ ਨੋਂਕ ਲਾਲ ਹੁੰਦੀ ਹੈ ...

ਪੂਰੀ ਖ਼ਬਰ »

ਅਦਰਕ ਦੇ ਔਸ਼ਧੀ ਗੁਣ

ਅਦਰਕ ਗਿੱਲੀ ਗੰਢ ਹੈ, ਜੋ ਜ਼ਿਮੀਂਕੰਦ ਵਾਂਗ ਜ਼ਮੀਨ ਵਿਚ ਪੈਦਾ ਹੁੰਦੀ ਹੈ। ਇਹੀ ਅਦਰਕ ਜਦੋਂ ਸੁਕਾ ਲਿਆ ਜਾਂਦਾ ਹੈ ਤਾਂ ਸੁੰਢ ਬਣ ਜਾਂਦਾ ਹੈ। ਅਦਰਕ ਇਕ ਵਧੀਆ ਪਾਚਕ ਹੈ। ਪੇਟ ਵਿਚ ਕਬਜ਼, ਗੈਸ ਬਣਨਾ, ਉਲਟੀ ਆਉਣਾ, ਖਾਂਸੀ, ਰੇਸ਼ਾ, ਜ਼ੁਕਾਮ ਆਦਿ ਵਿਚ ਇਹ ਵਰਤਿਆ ਜਾਂਦਾ ਹੈ। ...

ਪੂਰੀ ਖ਼ਬਰ »

ਬਿਮਾਰੀਆਂ ਦਾ ਘਰ ਹੈ ਫਾਸਟ ਫੂਡ

ਸ਼ਹਿਰਾਂ ਵਿਚ ਸੜਕਾਂ ਹੋਣ ਜਾਂ ਪਿੰਡਾਂ ਦੀਆਂ ਪਗਡੰਡੀਆਂ, ਹਰ ਜਗ੍ਹਾ 'ਟਨ-ਟਨ' ਅਤੇ 'ਠਕ-ਠਕ' ਦੀ ਆਵਾਜ਼ ਦੇ ਨਾਲ ਜੇ ਕੋਈ ਪੱਛਮੀ ਸੱਭਿਆਚਾਰ ਸਕਿੰਟਾਂ ਵਿਚ ਛਾ ਗਿਆ ਹੋਵੇ ਤਾਂ ਉਹ ਹੈ ਫਾਸਟ ਫੂਡ ਦਾ ਵਧਦਾ ਪ੍ਰਚਲਨ। ਹਰ ਕਿਸੇ ਦੀ ਜੀਭ 'ਤੇ ਫਾਸਟ ਫੂਡ ਦਾ ਸਵਾਦ ਚੜ੍ਹ ਗਿਆ ...

ਪੂਰੀ ਖ਼ਬਰ »

ਬਹੁਉਪਯੋਗੀ ਹੈ ਔਲਾ

ਔਲੇ ਦੀ ਵਰਤੋਂ ਭੋਜਨ ਵਿਚ ਕਰਨ ਨਾਲ ਜਿਥੇ ਸਾਡੀ ਸਿਹਤ ਚੰਗੀ ਬਣੀ ਰਹਿੰਦੀ ਹੈ, ਉਥੇ ਇਹ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਵੀ ਬਚਾਉਂਦਾ ਹੈ। ਕਿਉਂਕਿ ਇਸ ਵਿਚ ਵਿਟਾਮਿਨ 'ਸੀ' ਦੀ ਮਾਤਰਾ ਕਾਫੀ ਹੁੰਦੀ ਹੈ। * ਦਿਮਾਗ ਦੀ ਸ਼ਕਤੀ ਵਧਾਉਣ ਲਈ ਔਲੇ ਨੂੰ ਕੱਦੂਕਸ਼ ਕਰਕੇ, ...

ਪੂਰੀ ਖ਼ਬਰ »

ਗਤੀਹੀਣ ਜੀਵਨ ਸ਼ੈਲੀ ਲਿਆਉਂਦੀ ਹੈ ਕਈ ਬਿਮਾਰੀਆਂ

ਅਸੀਂ ਅਕਸਰ ਓਨਾ ਗਤੀਸ਼ੀਲ ਜੀਵਨ ਨਹੀਂ ਜਿਉਂਦੇ, ਜਿੰਨਾ ਸਾਨੂੰ ਜਿਉਣਾ ਚਾਹੀਦਾ ਹੈ। ਵਿਸ਼ਵ ਸਿਹਤ ਸੰਗਠਨ ਨੇ ਸਿਫ਼ਾਰਸ਼ ਕੀਤੀ ਹੈ ਕਿ ਸਾਨੂੰ ਹਫਤੇ ਵਿਚ ਘੱਟ ਤੋਂ ਘੱਟ 150 ਮਿੰਟ ਦਾ ਤੇਜ਼ ਗਤੀ ਨਾਲ ਕਰਨ ਵਾਲਾ ਕੰਮ ਜਿਵੇਂ ਤੇਜ਼ ਤੁਰਨਾ, ਬਾਗਬਾਨੀ, ਤੈਰਨਾ, ਖੇਡਣਾ ਜਾਂ ...

ਪੂਰੀ ਖ਼ਬਰ »

ਏਰੋਬਿਕਸ ਅੱਖਾਂ ਦੀ ਤੰਦਰੁਸਤੀ ਲਈ ਫਾਇਦੇਮੰਦ

ਹਾਲ ਹੀ ਵਿਚ ਹੋਈ ਇਕ ਨਵੀਂ ਖੋਜ ਨਾਲ ਸਾਹਮਣੇ ਆਇਆ ਹੈ ਕਿ ਗਲੂਕੋਮਾ ਦੇ ਲੱਛਣਾਂ ਨੂੰ ਏਰੋਬਿਕਸ ਕਸਰਤ ਦੁਆਰਾ ਘੱਟ ਕੀਤਾ ਜਾ ਸਕਦਾ ਹੈ। ਹਾਲੇ ਤੱਕ ਇਹੀ ਮੰਨਿਆ ਜਾਂਦਾ ਰਿਹਾ ਹੈ ਕਿ ਗਲੂਕੋਮਾ ਦਾ ਇਲਾਜ ਦਵਾਈਆਂ ਅਤੇ ਸਰਜਰੀ ਦੁਆਰਾ ਕੀਤਾ ਜਾ ਸਕਦਾ ਹੈ ਪਰ ਮਾਹਿਰਾਂ ...

ਪੂਰੀ ਖ਼ਬਰ »

ਸਿਹਤ ਖ਼ਬਰਨਾਮਾ

ਮੱਛੀ ਦਾ ਤੇਲ ਬਚਾਉਂਦਾ ਹੈ ਅਧਰੰਗ ਤੋਂ ਸਾਊਥੈਂਪਟਨ ਯੂਨੀਵਰਸਿਟੀ ਦੇ ਮਾਹਿਰਾਂ ਨੇ ਆਪਣੀ ਇਕ ਖੋਜ ਦੌਰਾਨ ਪਾਇਆ ਕਿ ਕਾਡਲਿਵਰ ਤੇਲ ਦਾ ਸੇਵਨ ਦਿਲ ਦੇ ਦੌਰੇ ਅਤੇ ਅਧਰੰਗ ਦੀ ਸੰਭਾਵਨਾ ਨੂੰ ਘੱਟ ਕਰਦਾ ਹੈ। ਮਾਹਿਰਾਂ ਨੇ 7 ਹਫ਼ਤੇ ਤੱਕ 150 ਰੋਗੀਆਂ 'ਤੇ ਇਹ ਖੋਜ ਕੀਤੀ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX