ਤਾਜਾ ਖ਼ਬਰਾਂ


ਨਾਗਰਿਕਤਾ ਸੋਧ ਬਿਲ 2019 : ਬਿਲ 'ਤੇ ਰਾਜ ਸਭਾ ਵਿਚ ਹੋ ਰਹੀ ਹੈ ਵੋਟਿੰਗ
. . .  6 minutes ago
ਨਾਗਰਿਕਤਾ ਸੋਧ ਬਿਲ 2019 : ਅਹਿਮਦੀਆਂ ਜਮਾਤ ਨੂੰ ਬਿਲ ਦੇ ਅੰਦਰ ਲਿਆਂਦਾ ਜਾਵੇ - ਪ੍ਰਤਾਪ ਸਿੰਘ ਬਾਜਵਾ ਨੇ ਰਾਜ ਸਭਾ ਵਿਚ ਕਿਹਾ
. . .  7 minutes ago
ਨਾਗਰਿਕਤਾ ਸੋਧ ਬਿਲ 2019 : ਭਾਰਤ ਮੁਸਲਿਮ ਮੁਕਤ ਨਹੀਂ ਹੋ ਸਕਦਾ, ਬਿਲ ਕਿਸੇ ਦੀਆਂ ਭਾਵਨਾਵਾਂ ਦੇ ਖਿਲਾਫ ਨਹੀਂ - ਗ੍ਰਹਿ ਮੰਤਰੀ
. . .  20 minutes ago
ਨਾਗਰਿਕਤਾ ਸੋਧ ਬਿਲ 2019 : ਕਈ ਵਾਰ ਕਾਂਗਰਸ ਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਬਿਆਨ ਇਕੋ ਜਿਹੇ - ਗ੍ਰਹਿ ਮੰਤਰੀ
. . .  25 minutes ago
ਉੱਘੇ ਪੱਤਰਕਾਰ ਸ਼ਿੰਗਾਰਾ ਸਿੰਘ ਦਾ ਹੋਇਆ ਦਿਹਾਂਤ
. . .  31 minutes ago
ਮੁਹਾਲੀ, 11 ਦਸੰਬਰ - ਉੱਘੇ ਪੱਤਰਕਾਰ ਸ. ਸ਼ਿੰਗਾਰਾ ਸਿੰਘ ਭੁੱਲਰ ਦਾ ਅੱਜ ਸ਼ਾਮ ਦਿਹਾਂਤ ਹੋ ਗਿਆ ਹੈ। ਉਹ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਚੱਲੇ ਆ ਰਹੇ...
ਨਾਗਰਿਕਤਾ ਸੋਧ ਬਿਲ 2019 : ਇਹ ਬਿਲ ਨਾਗਰਿਕਤਾ ਦੇਣ ਦਾ ਹੈ, ਖੋਹਣ ਦੀ ਨਹੀਂ ਹੈ - ਗ੍ਰਹਿ ਮੰਤਰੀ
. . .  44 minutes ago
ਨਾਗਰਿਕਤਾ ਸੋਧ ਬਿਲ 2019 : ਦਿੱਲੀ 'ਚ 21 ਹਜ਼ਾਰ ਸਿੱਖ ਰਹਿੰਦੇ ਹਨ ਜੋ ਅਫ਼ਗ਼ਾਨਿਸਤਾਨ ਤੋਂ ਆਏ ਹਨ - ਗ੍ਰਹਿ ਮੰਤਰੀ
. . .  47 minutes ago
ਨਾਗਰਿਕਤਾ ਸੋਧ ਬਿਲ 2019 : ਦੇਸ਼ ਦੀ ਵੰਡ ਨਾ ਹੁੰਦੀ ਤਾਂ ਨਾਗਰਿਕਤਾ ਸੋਧ ਬਿਲ ਲਿਆਉਣਾ ਹੀ ਨਹੀਂ ਪੈਂਦਾ - ਗ੍ਰਹਿ ਮੰਤਰੀ
. . .  53 minutes ago
ਰਮੇਸ਼ ਸਿੰਘ ਅਰੋੜਾ ਦਾ ਲਹਿੰਦੇ ਪੰਜਾਬ 'ਚ ਐਮ.ਪੀ.ਏ. ਬਣਨਾ ਸਿੱਖਾਂ ਲਈ ਮਾਣ ਦੀ ਗੱਲ : ਬਾਬਾ ਹਰਨਾਮ ਸਿੰਘ ਖ਼ਾਲਸਾ
. . .  56 minutes ago
ਮਹਿਤਾ/ਅੰਮ੍ਰਿਤਸਰ/ਅਜਨਾਲਾ, 11 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਪਾਕਿਸਤਾਨ ਦੇ ਸਿੱਖ ਆਗੂ ਸ: ਰਮੇਸ਼ ਸਿੰਘ ਅਰੋੜਾ ਨੂੰ ਲਹਿੰਦੇ ਪੰਜਾਬ ਦੀ ਅਸੈਂਬਲੀ ਦੂਜੀ ਵਾਰ ਮੈਂਬਰ...
ਭਾਰਤ ਵੈਸਟਇੰਡੀਜ਼ ਤੀਸਰਾ ਟੀ20 : ਵੈਸਟਇੰਡੀਜ਼ ਨੇ ਜਿੱਤਿਆ ਟਾਸ, ਭਾਰਤ ਦੀ ਪਹਿਲਾ ਬੱਲੇਬਾਜ਼ੀ
. . .  about 1 hour ago
ਨਾਗਰਿਕਤਾ ਸੋਧ ਬਿਲ 2019 : ਭਾਰਤ ਦੇ ਤਿੰਨ ਗੁਆਂਢੀ ਦੇਸ਼ ਇਸਲਾਮਿਕ ਹਨ - ਗ੍ਰਹਿ ਮੰਤਰੀ
. . .  about 1 hour ago
ਨਾਗਰਿਕਤਾ ਸੋਧ ਬਿਲ 2019 : ਭਾਰਤ ਦੇ ਮੁਸਲਮਾਨਾਂ ਨੂੰ ਡਰਨ ਦੀ ਲੋੜ ਨਹੀਂ, ਅਸੀਂ ਸਮੱਸਿਆਵਾਂ ਹੱਲ ਕਰਨ ਲਈ ਹਾਂ - ਗ੍ਰਹਿ ਮੰਤਰੀ
. . .  about 1 hour ago
ਨਾਗਰਿਕਤਾ ਸੋਧ ਬਿਲ 2019 : ਅਸੀਂ ਕਿਸੇ ਦੀ ਨਾਗਰਿਕਤਾ ਖੋਹਣ ਨਹੀਂ ਜਾ ਰਹੇ - ਗ੍ਰਹਿ ਮੰਤਰੀ
. . .  about 1 hour ago
ਨਾਗਰਿਕਤਾ ਸੋਧ ਬਿਲ 2019 : ਜੇਕਰ ਇਹ ਬਿਲ 50 ਸਾਲ ਪਹਿਲਾ ਹੀ ਪਾਸ ਹੋ ਜਾਂਦਾ ਸੀ ਤਾਂ ਅੱਜ ਹਾਲਾਤ ਇੰਨੇ ਸਖ਼ਤ ਨਾ ਹੁੰਦੇ - ਗ੍ਰਹਿ ਮੰਤਰੀ ਨੇ ਰਾਜ ਸਭਾ 'ਚ ਕਿਹਾ
. . .  about 1 hour ago
ਨਾਗਰਿਕਤਾ ਸੋਧ ਬਿਲ 2019 : ਜੇਕਰ ਇਹ ਬਿਲ 50 ਸਾਲ ਪਹਿਲਾ ਹੀ ਪਾਸ ਹੋ ਜਾਂਦਾ ਸੀ ਤਾਂ ਅੱਜ ਹਾਲਾਤ ਇੰਨੇ ਸਖ਼ਤ ਨਾ ਹੁੰਦੇ - ਗ੍ਰਹਿ ਮੰਤਰੀ ਨੇ ਰਾਜ ਸਭਾ...
ਸਾਨੂੰ ਗੁਆਂਢ 'ਚ ਇਕ ਵੈਰੀ ਮੁਲਕ ਮਿਲਿਆ ਹੈ - ਕੈਪਟਨ ਅਮਰਿੰਦਰ ਸਿੰਘ
. . .  about 1 hour ago
ਮੁਹਾਲੀ, 11 ਦਸੰਬਰ - ਪੰਜਾਬ ਪੁਲਿਸ ਵਲੋਂ ਆਯੋਜਿਤ ਦੂਸਰੇ ਕੇ.ਪੀ.ਐਸ. ਗਿੱਲ ਮੈਮੋਰੀਅਲ ਲੈਕਚਰ ਵਿਚ ਬੋਲਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਡਾ ਗੁਆਂਢੀ ਮੁਲਕ ਵੈਰਤਾ ਨਾਲ ਭਰਿਆ ਹੋਇਆ ਹੈ, ਉਹ ਆਪਣੀਆਂ ਭਾਰਤ ਵਿਰੋਧੀ...
ਅਸਮ ਵਿਚ ਪ੍ਰਦਰਸ਼ਨਕਾਰੀਆਂ ਨੇ ਬੱਸਾਂ ਨੂੰ ਲਗਾਈ ਅੱਗ, ਇੰਟਰਨੈੱਟ ਸੇਵਾ ਕੀਤਾ ਜਾ ਰਿਹੈ ਬੰਦ
. . .  about 1 hour ago
ਭਾਰਤੀ ਤਕਨੀਕੀ ਸਿੱਖਿਆ ਸੰਸਥਾ ਵਲੋਂ 'ਬੈਸਟ ਇੰਜੀਨੀਅਰਿੰਗ ਕਾਲਜ ਟੀਚਰ' ਪੁਰਸਕਾਰ ਨਾਲ ਸਨਮਾਨਿਤ
. . .  about 2 hours ago
ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
. . .  about 2 hours ago
ਗੈਸ ਸਿਲੰਡਰ ਤੋਂ ਲੱਗੀ ਅੱਗ, ਘਰ ਦਾ ਸਮਾਨ ਸੜ ਕੇ ਹੋਇਆ ਸੁਆਹ
. . .  about 2 hours ago
ਨੌਜਵਾਨ ਦੀ ਕੁੱਟਮਾਰ ਕਰਕੇ ਇੱਕ ਲੱਖ ਰੁਪਏ ਖੋਹੇ
. . .  about 2 hours ago
ਨਾਗਰਿਕਤਾ ਸੋਧ ਬਿੱਲ ਵਿਰੁੱਧ ਆਸਾਮ 'ਚ ਪ੍ਰਦਰਸ਼ਨ
. . .  about 2 hours ago
ਯਾਦਵਿੰਦਰ ਸਿੰਘ ਜੰਡਾਲੀ ਬਣੇ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ
. . .  about 3 hours ago
ਮੋਗਾ ਪੁਲਿਸ ਨੇ ਪੰਜ ਪਿਸਤੌਲਾਂ ਸਣੇ ਤਿੰਨ ਨੌਜਵਾਨਾਂ ਨੂੰ ਕੀਤਾ ਕਾਬੂ
. . .  about 2 hours ago
ਕਾਰ ਅਤੇ ਟਰੱਕ ਵਿਚਾਲੇ ਹੋਈ ਜ਼ਬਰਦਸਤ ਟੱਕਰ, ਕਾਰ ਚਾਲਕ ਦੀ ਮੌਕੇ 'ਤੇ ਮੌਤ
. . .  about 3 hours ago
ਹਾਫ਼ਿਜ਼ ਸਈਦ ਅੱਤਵਾਦੀਆਂ ਨੂੰ ਧਨ ਮੁਹੱਈਆ ਕਰਾਉਣ ਦੇ ਮਾਮਲੇ 'ਚ ਦੋਸ਼ੀ ਕਰਾਰ
. . .  about 3 hours ago
ਇਸਰੋ ਵਲੋਂ ਆਰ. ਆਈ. ਐੱਸ. ਏ. ਟੀ-2 ਬੀ. ਆਰ. 1 ਸਮੇਤ 9 ਵਿਦੇਸ਼ੀ ਉਪਗ੍ਰਹਿ ਲਾਂਚ
. . .  about 4 hours ago
ਮੁਲਾਜ਼ਮਾਂ ਅੱਗੇ ਝੁਕਦਿਆਂ ਚੰਡੀਗੜ੍ਹ ਪੁਲਿਸ ਵਲੋਂ ਆਗੂ ਸੁਖਚੈਨ ਖਹਿਰਾ ਰਿਹਾਅ
. . .  about 4 hours ago
ਹੈਦਰਾਬਾਦ ਮੁਠਭੇੜ : ਮਾਮਲੇ ਦੀ ਜਾਂਚ ਲਈ ਸੁਪਰੀਮ ਕੋਰਟ ਸਾਬਕਾ ਜੱਜ ਦੀ ਨਿਯੁਕਤੀ ਕਰੇਗਾ
. . .  about 4 hours ago
ਵੰਡ ਲਈ ਕਾਂਗਰਸ ਨਹੀਂ, ਬਲਕਿ ਹਿੰਦੂ ਮਹਾਂਸਭਾ ਅਤੇ ਮੁਸਲਿਮ ਲੀਗ ਜ਼ਿੰਮੇਵਾਰ- ਆਨੰਦ ਸ਼ਰਮਾ
. . .  about 4 hours ago
ਚੰਡੀਗੜ੍ਹ : ਵਿੱਤ ਮਹਿਕਮਾ ਅਤੇ ਪੰਜਾਬ ਸਿਵਲ ਸਕੱਤਰੇਤ ਦੀਆਂ ਬਰਾਂਚਾਂ ਤੋੜਨ ਖ਼ਿਲਾਫ਼ ਸਕੱਤਰੇਤ 'ਚ ਮੁਲਾਜ਼ਮ ਰੈਲੀ
. . .  about 4 hours ago
ਕਾਂਗਰਸੀਆਂ ਨੇ ਥਾਣਾ ਜੈਤੋ ਦੇ ਐੱਸ. ਐੱਚ. ਓ. ਦੇ ਵਿਰੁੱਧ ਲਾਇਆ ਧਰਨਾ
. . .  about 5 hours ago
ਕਾਮਰੇਡ ਮਹਾਂ ਸਿੰਘ ਰੌੜੀ ਦੀ ਗ੍ਰਿਫ਼ਤਾਰੀ ਤੋਂ ਕਾਰਕੁਨ ਖ਼ਫ਼ਾ, ਸੂਬਾ ਪੱਧਰੀ ਅੰਦੋਲਨ ਦਾ ਐਲਾਨ
. . .  about 6 hours ago
ਡੇਰਾਬਸੀ 'ਚ ਹੋ ਰਹੀ ਨਾਜਾਇਜ਼ ਮਾਈਨਿੰਗ ਅਤੇ ਗੁੰਡਾ ਟੈਕਸ ਵਿਰੁੱਧ ਅਕਾਲੀ ਦਲ ਵਲੋਂ ਪ੍ਰਦਰਸ਼ਨ
. . .  about 5 hours ago
ਸੁਨਾਮ ਨੇੜੇ ਵਾਪਰੇ ਦਰਦਨਾਕ ਸੜਕ ਹਾਦਸੇ 'ਚ ਹਵਾਈ ਫੌਜ ਦੇ ਦੋ ਜਵਾਨਾਂ ਦੀ ਮੌਤ
. . .  about 6 hours ago
ਸੰਗਰੂਰ 'ਚ ਕਿਸਾਨਾਂ ਨੇ ਘੇਰਿਆ ਖੇਤੀਬਾੜੀ ਵਿਭਾਗ ਦਾ ਦਫ਼ਤਰ
. . .  about 6 hours ago
ਰਾਜ ਸਭਾ 'ਚ ਅਮਿਤ ਸ਼ਾਹ ਨੇ ਕਿਹਾ- ਨਾਗਰਿਕਤਾ ਸੋਧ ਬਿੱਲ ਨਾਲ ਕਰੋੜਾਂ ਲੋਕਾਂ ਨੂੰ ਹੋਵੇਗਾ ਫ਼ਾਇਦਾ
. . .  about 7 hours ago
ਸਾਲ 2002 ਦੇ ਗੁਜਰਾਤ ਦੰਗਿਆਂ 'ਚ ਪ੍ਰਧਾਨ ਮੰਤਰੀ ਮੋਦੀ ਨੂੰ ਮਿਲੀ ਕਲੀਨ ਚਿੱਟ
. . .  about 7 hours ago
ਨਾਗਰਿਕਤਾ ਸੋਧ ਬਿੱਲ ਦੇ ਵਿਰੋਧ 'ਚ ਜਾਖੜ ਦੀ ਅਗਵਾਈ 'ਚ ਕਾਂਗਰਸ ਨੇ ਰਾਜਪਾਲ ਨੂੰ ਸੌਂਪਿਆ ਮੰਗ ਪੱਤਰ
. . .  about 7 hours ago
ਗੁਆਂਢੀ ਮੁਲਕਾਂ ਤੋਂ ਆਈਆਂ ਧਾਰਮਿਕ ਘੱਟ ਗਿਣਤੀਆਂ ਨੂੰ ਸੁਰੱਖਿਆ ਦੇਵਾਂਗੇ- ਅਮਿਤ ਸ਼ਾਹ
. . .  about 7 hours ago
ਅਫ਼ਗ਼ਾਨਿਸਤਾਨ, ਪਾਕਿਸਤਾਨ ਅਤੇ ਬੰਗਲਾਦੇਸ਼ ਦੀਆਂ ਘੱਟ ਗਿਣਤੀਆਂ ਨੂੰ ਉਨ੍ਹਾਂ ਦਾ ਹੱਕ ਮਿਲੇਗਾ- ਗ੍ਰਹਿ ਮੰਤਰੀ ਅਮਿਤ ਸ਼ਾਹ
. . .  about 7 hours ago
ਨਾਗਰਿਕਤਾ ਸੋਧ ਬਿੱਲ ਨਾਲ ਕਰੋੜਾਂ ਲੋਕਾਂ ਨੂੰ ਉਮੀਦਾਂ- ਅਮਿਤ ਸ਼ਾਹ
. . .  about 7 hours ago
ਸਕੂਲ ਅਧਿਆਪਕਾ ਦੀ ਹੱਤਿਆ ਦੇ ਮਾਮਲੇ 'ਚ ਕਥਿਤ ਦੋਸ਼ੀ ਸ਼ਿੰਦਰ ਅਦਾਲਤ 'ਚ ਪੇਸ਼
. . .  about 7 hours ago
ਨਾਗਰਿਕਤਾ ਸੋਧ ਬਿੱਲ 'ਤੇ ਰਾਜ ਸਭਾ 'ਚ ਬੋਲ ਰਹੇ ਗ੍ਰਹਿ ਮੰਤਰੀ ਅਮਿਤ ਸ਼ਾਹ
. . .  about 7 hours ago
ਨਾਗਰਿਕਤਾ ਸੋਧ ਬਿੱਲ ਰਾਜ ਸਭਾ 'ਚ ਪੇਸ਼
. . .  about 7 hours ago
ਚੰਡੀਗੜ੍ਹ ਪੁਲਿਸ ਨੇ ਹਿਰਾਸਤ 'ਚ ਲਏ ਪੰਜਾਬ ਦੇ ਸੀਨੀਅਰ ਮੁਲਾਜ਼ਮ ਆਗੂ ਸੁਖਚੈਨ ਖਹਿਰਾ
. . .  about 7 hours ago
ਪਾਕਿਸਤਾਨ 'ਚ 14 ਸਾਲਾ ਲੜਕੀ ਅਗਵਾ, ਜ਼ਬਰਦਸਤੀ ਧਰਮ ਪਰਿਵਰਤਨ ਮਗਰੋਂ ਕਰਾਇਆ ਗਿਆ ਨਿਕਾਹ
. . .  1 minute ago
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਮਿਲਿਆ ਬ੍ਰਿਟਿਸ਼ ਆਰਮੀ ਦਾ ਵਫ਼ਦ
. . .  about 8 hours ago
ਨਾਗਰਿਕਤਾ ਸੋਧ ਬਿੱਲ ਭਾਰਤ ਦੇ ਵਿਚਾਰ 'ਤੇ ਹਮਲਾ- ਰਾਹੁਲ ਗਾਂਧੀ
. . .  about 9 hours ago
ਬਿਹਾਰ 'ਚ ਜਿੰਦਾ ਸਾੜੀ ਗਈ ਨਾਬਾਲਗ ਲੜਕੀ ਦੀ ਮੌਤ
. . .  about 9 hours ago
ਭਾਜਪਾ ਦੇ ਸੰਸਦੀ ਦਲ ਦੀ ਬੈਠਕ ਸ਼ੁਰੂ
. . .  about 9 hours ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 7 ਮੱਘਰ ਸੰਮਤ 551
ਿਵਚਾਰ ਪ੍ਰਵਾਹ: ਮੇਰਾ ਸਭ ਤੋਂ ਵੱਡਾ ਸੁਪਨਾ ਇਕ ਅਜਿਹੇ ਭਾਰਤ ਨੂੰ ਵੇਖਣ ਦਾ ਹੈ ਜਿਹੜਾ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਰੁਜ਼ਗਾਰਮਈ ਹੋਵੇ। -ਡਾ: ਮਨਮੋਹਨ ਸਿੰਘ

ਜਲੰਧਰ

ਸੰਘਣੀ ਧੁੰਦ ਕਾਰਨ ਦਰਜਨ ਤੋਂ ਵੱਧ ਗੱਡੀਆਂ ਟਕਰਾਈਆਂ

ਮਲਸੀਆਂ/ਸ਼ਾਹਕੋਟ, 21 ਨਵੰਬਰ (ਸੁਖਦੀਪ ਸਿੰਘ, ਸਚਦੇਵਾ)-ਸ਼ਾਹਕੋਟ-ਮਲਸੀਆਂ ਕੌਮੀ ਮਾਰਗ 'ਤੇ ਅੱਜ ਸਵੇਰ ਸੰਘਣੀ ਧੁੰਦ ਦੌਰਾਨ ਦਰਜਨ ਤੋਂ ਵੱਧ ਵਾਹਨਾਂ ਦੇ ਅੱਗੜ-ਪਿੱਛੜ ਟਕਰਾਉਣ ਕਾਰਨ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ | ਜਾਣਕਾਰੀ ਅਨੁਸਾਰ ਸ਼ਾਹਕੋਟ-ਮਲਸੀਆਂ ਕੌਮੀ ਮਾਰਗ 'ਤੇ ਰੇਲਵੇ ਫਾਟਕ 'ਤੇ ਚੱਲ ਰਹੇ ਪੁਲ ਦੇ ਨਿਰਮਾਣ ਦੌਰਾਨ ਸ਼ਾਹਕੋਟ ਵਾਲੇ ਪਾਸੇ ਤੋਂ ਮਲਸੀਆਂ ਵੱਲ ਜਾਣ ਵਾਲੇ ਵਾਹਨ ਰੇਲਵੇ ਪੁਲ ਦੀ ਸ਼ੁਰੂਆਤ ਤੋਂ ਹੀ ਇਕ ਪਾਸੇ ਦੀ ਸੜਕ ਵੱਲ ਦੀ ਲੰਘਦੇ ਹਨ ਤਾਂ ਉੱਥੇ ਕੋਈ ਵੀ ਸੁਚੱਜਾ ਸੰਕੇਤਕ ਬੋਰਡ ਜਾਂ ਪ੍ਰਬੰਧ ਨਾ ਹੋਣ ਕਾਰਨ ਸਵੇਰੇ ਕਰੀਬ 6 ਵਜੇ ਸੰਘਣੀ ਧੁੰਦ ਕਾਰਨ ਬਹੁਤ ਸਾਰੇ ਵਾਹਨ ਆਪਸ ਵਿਚ ਟਕਰਾ ਗਏ ਅਤੇ ਬਹੁਤ ਸਾਰੀਆਂ ਗੱਡੀਆਂ ਉਸਾਰੀ ਅਧੀਨ ਪੁਲ 'ਤੇ ਜਾ ਕੇ ਫੁੱਟਪਾਥ ਵਿਚ ਵੱਜੀਆਂ, ਜਿਸ ਕਾਰਨ ਗੱਡੀਆਂ ਵਿਚ ਸਵਾਰ ਕੁਝ ਲੋਕਾਂ ਦੇ ਸੱਟਾਂ ਵੀ ਲੱਗੀਆਂ | ਹਾਦਸੇ ਦੌਰਾਨ ਥੋੜ੍ਹੇ-ਥੋੜ੍ਹੇ ਸਮੇਂ 'ਚ ਹੀ ਗੱਡੀਆਂ ਦੀ ਟੱਕਰ ਹੁੰਦੀ ਰਹੀ ਤੇ ਲੋਕਾਂ ਨੇ ਬੜੀ ਮੁਸ਼ਕਿਲ ਨਾਲ ਬਹੁਤ ਸਾਰੇ ਰਾਹਗੀਰਾਂ ਦਾ ਬਚਾਅ ਕੀਤਾ | ਇਨ੍ਹਾਂ ਹਾਦਸਿਆ ਬਾਰੇ ਪਤਾ ਲੱਗਣ 'ਤੇ ਡੀ.ਐੱਸ.ਪੀ. ਸ਼ਾਹਕੋਟ ਪਿਆਰਾ ਸਿੰਘ, ਐਡੀਸ਼ਨ ਐਸ.ਐੱਚ.ਓ. ਸਬ-ਇੰਸਪੈਕਟਰ ਜਸਪਾਲ ਸਿੰਘ, ਏ.ਐੱਸ.ਆਈ. ਰੇਸ਼ਮ ਸਿੰਘ, ਏ.ਐੱਸ.ਆਈ. ਪੂਰਨ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ, ਜਿਨ੍ਹਾਂ ਲੋਕਾਂ ਦੀ ਸਹਾਇਤਾ ਨਾਲ ਹਾਦਸਿਆਂ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ | ਸਵੇਰੇ ਕਰੀਬ 9:30 ਵਜੇ ਤੱਕ ਬਹੁਤ ਸਾਰੀਆਂ ਗੱਡੀਆਂ ਧੁੰਦ ਕਾਰਨ ਹਾਦਸੇ ਦਾ ਸ਼ਿਕਾਰ ਹੁੰਦੀਆਂ ਰਹੀਆਂ ਤੇ ਧੁੱਪ ਨਿਕਲਣ 'ਤੇ ਹਾਦਸੇ ਰੁਕਣੋ ਬੰਦ ਹੋਏ | ਇਸ ਮੌਕੇ ਲੋਕਾਂ ਨੇ ਇਨ੍ਹਾਂ ਹਾਦਸਿਆਂ ਲਈ ਹਾਈਵੇ ਨਿਰਮਾਣ ਕੰਪਨੀਆਂ ਅਤੇ ਨੈਸ਼ਨਲ ਹਾਈਵੇ ਅਥਾਰਟੀ ਨੂੰ ਪੂਰੀ ਤਰ੍ਹਾਂ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਦੋਹਾਂ ਦੀ ਲਾਪਰਵਾਹੀ ਕਾਰਨ ਪੁਲ ਦੀ ਉਸਾਰੀ ਦੌਰਾਨ ਕੋਈ ਪੁਖ਼ਤਾ ਪ੍ਰਬੰਧ ਨਹੀਂ ਕੀਤੇ ਗਏ | ਹਾਈਵੇ ਦਾ ਕੰਮ ਅਧੂਰਾ ਹੋਣ ਦੇ ਬਾਵਜੂਦ ਕੰਪਨੀ ਵਲੋਂ ਸਤਲੁਜ ਦਰਿਆ ਦੇ ਪੁਲ ਪਾਰ ਟੋਲ ਪਲਾਜ਼ਾ ਸ਼ੁਰੂ ਕਰਕੇ ਰਾਹਗੀਰਾਂ ਪਾਸੋਂ ਮੋਟਾ ਟੋਲ ਟੈਕਸ ਵਸੂਲੀਆ ਜਾ ਰਿਹਾ ਹੈ, ਜਿਸ ਨੂੰ ਤੁਰੰਤ ਬੰਦ ਕੀਤਾ ਜਾਣਾ ਚਾਹੀਦਾ ਹੈ ਤੇ ਲੋਕਾਂ ਦੀ ਸੁਰੱਖਿਆ ਲਈ ਨਿਰਮਾਣ ਵਾਲੀ ਥਾਂ ਪੁਖ਼ਤਾ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ | ਇਸ ਤੋਂ ਇਲਾਵਾ ਲਾਪਰਵਾਹੀ ਵਰਤਣ ਵਾਲੇ ਅਧਿਕਾਰੀਆਂ ਤੇ ਮੁਲਾਜ਼ਮਾਂ ਵਿਰੁੱਧ ਕਾਰਵਾਈ ਕੀਤੀ ਜਾਵੇ |

ਸੈਂਕੜੇ ਲਾਈਟਾਂ ਬੰਦ ਹੋਣ ਕਾਰਨ ਧੁੰਦ 'ਚ ਪੇ੍ਰਸ਼ਾਨ ਹੋਣਗੇ ਲੋਕ

ਜਲੰਧਰ, 21 ਨਵੰਬਰ (ਸ਼ਿਵ)-ਕਈ ਜਗ੍ਹਾ ਧੁੰਦ ਪੈਣ ਕਰਕੇ ਹਾਦਸੇ ਹੋਣ ਦੇ ਖ਼ਦਸ਼ੇ ਵਧ ਗਏ ਹਨ ਤੇ ਅੱਜ ਵੀ ਕੁਝ ਥਾਵਾਂ 'ਤੇ ਲੋਕ ਹਾਦਸਿਆਂ ਦਾ ਸ਼ਿਕਾਰ ਹੋਏ ਹਨ | ਧੁੰਦ ਤੋਂ ਬਚਣ ਲਈ ਉੱਤਰੀ ਰੇਲਵੇ ਨੇ ਤਾਂ ਪਹਿਲਾਂ ਹੀ ਕਈ ਉਪਾਅ ਕਰਨੇ ਸ਼ੁਰੂ ਕਰ ਦਿੱਤੇ ਹਨ, ਪਰ ਸ਼ਹਿਰ ਦੇ ...

ਪੂਰੀ ਖ਼ਬਰ »

ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਕਰਨ ਵਾਲੇ 2 ਗਿ੍ਫ਼ਤਾਰ 2 ਮੋਬਾਈਲ ਫ਼ੋਨ ਬਰਾਮਦ

ਜਲੰਧਰ, 21 ਨਵੰਬਰ (ਐੱਮ. ਐੱਸ. ਲੋਹੀਆ)-ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 2 ਨੌਜਵਾਨਾਂ ਨੂੰ ਕਮਿਸ਼ਨਰੇਟ ਪੁਲਿਸ ਦੇ ਸੀ.ਆਈ.ਏ. ਸਟਾਫ਼ ਨੇ ਗਿ੍ਫ਼ਤਾਰ ਕਰ ਲਿਆ ਹੈ, ਜਿਨ੍ਹਾਂ ਦੀ ਪਹਿਚਾਣ ਸ਼ਿਵਮ ਉਰਫ਼ ਬੇਰੀ ਪੁੱਤਰ ਰਜਿੰਦਰ ਕੁਮਾਰ ਵਾਸੀ ਸੂਰੀਆ ...

ਪੂਰੀ ਖ਼ਬਰ »

ਸੰਜੇ ਗਾਂਧੀ ਨਗਰ ਨੇੜੇ ਹਾਈਵੇ 'ਤੇ ਬੰਦ ਕੀਤੇ ਕੱਟ

ਮਕਸੂਦਾਂ, 21 ਨਵੰਬਰ (ਲਖਵਿੰਦਰ ਪਾਠਕ)- ਹਾਈਵੇ ਅਥਾਰਿਟੀ ਨੇ ਸੰਜੇ ਗਾਂਧੀ ਨਗਰ-ਭਗਤ ਸਿੰਘ ਕਾਲੋਨੀ ਤੇ ਦੂਜੇ ਪਾਸੇ ਕਾਲੀਆ ਕਾਲੋਨੀ ਪਾਸੇ ਬਣੇ ਕੱਟਾਂ ਨੂੰ ਕੱਲ੍ਹ ਸ਼ਾਮ ਇਕਦਮ ਬੰਦ ਕਰ ਦਿੱਤਾ ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ...

ਪੂਰੀ ਖ਼ਬਰ »

ਟਿੱਕੀ ਚੌਕ ਦੀ ਕਾਰਵਾਈ ਕਾਰਨ ਲਾਡੋਵਾਲੀ ਰੋਡ ਦੇ ਆਪੇ ਹਟਾਏ ਕਈ ਕਬਜ਼ੇ

ਜਲੰਧਰ, 21 ਨਵੰਬਰ (ਸ਼ਿਵ)- ਨਗਰ ਨਿਗਮ ਵਲੋਂ ਟਿੱਕੀ ਚੌਕ ਵਿਚ ਕੀਤੀ ਗਈ ਕਾਰਵਾਈ ਦਾ ਅਸਰ ਹੁਣ ਦੂਜੇ ਇਲਾਕਿਆਂ ਵਿਚ ਹੋਣਾ ਸ਼ੁਰੂ ਹੋ ਗਿਆ ਹੈ ਤੇ ਇਸ ਦਾ ਅਸਰ ਲਾਡੋਵਾਲੀ ਰੋਡ 'ਤੇ ਵੀ ਦੇਖਣ ਨੂੰ ਮਿਲਿਆ ਹੈ | ਲਾਡੋਵਾਲੀ ਰੋਡ 'ਤੇ ਕਈ ਕਬਜ਼ੇ ਕਰੀਬ ਹਟਾ ਲਏ ਗਏ ਹਨ | ਇਸ ਦੇ ...

ਪੂਰੀ ਖ਼ਬਰ »

ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ

ਜਲੰਧਰ ਛਾਉਣੀ, 21 ਨਵੰਬਰ (ਪਵਨ ਖਰਬੰਦਾ)- ਥਾਣਾ ਛਾਉਣੀ ਦੇ ਅਧੀਨ ਆਉਂਦੇ ਜਲੰਧਰ-ਫਗਵਾੜਾ ਮੁੱਖ ਮਾਰਗ ਰੇਲਵੇ ਸਟੇਸ਼ਨ ਦੇ ਬਾਹਰ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਸਬੰਧੀ ਜਾਣਕਾਰੀ ਪ੍ਰਾਪਤ ਹੋਈ ਹੈ, ਜਿਸ ਦੀ ਲਾਸ਼ ਪੁਲਿਸ ਵਲੋਂ ਕਬਜ਼ੇ 'ਚ ਲੈ ਕੇ ਬਣਦੀ ਕਾਨੂੰਨੀ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਸਮੇਤ ਗੁਰੀ ਅਰੋੜਾ ਕਾਬੂ

ਜਲੰਧਰ ਛਾਉਣੀ, 21 ਨਵੰਬਰ (ਪਵਨ ਖਰਬੰਦਾ)- ਥਾਣਾ ਰਾਮਾ ਮੰਡੀ ਦੀ ਉਪ ਪੁਲਿਸ ਚੌਕੀ ਦਕੋਹਾ ਦੀ ਪੁਲਿਸ ਪਾਰਟੀ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਨਾਜਾਇਜ਼ ਸ਼ਰਾਬ ਸਮੇਤ ਇਕ ਦੋਸ਼ੀ ਨੂੰ ਕਾਬੂ ਕੀਤਾ ਹੈ, ਜਿਸ ਿਖ਼ਲਾਫ਼ ਐਕਸਾਈਜ਼ ਐਕਟ ਤੇ ਧੋਖਾਧੜੀ ਤਹਿਤ ਮਾਮਲਾ ਦਰਜ ਕਰਕੇ ...

ਪੂਰੀ ਖ਼ਬਰ »

ਯੂਨੀਵਰਸਿਟੀ ਇਨਕਲੇਵ ਵਿਖੇ ਕੀਰਤਨ ਦਰਬਾਰ ਕੱਲ੍ਹ

ਚੁਗਿੱਟੀ/ਜੰਡੂਸਿੰਘਾ, 21 ਨਵੰਬਰ (ਨਰਿੰਦਰ ਲਾਗੂ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਹਿਲਾ ਮਹਾਨ ਕੀਰਤਨ ਦਰਬਾਰ 23 ਨਵੰਬਰ ਨੂੰ ਸ਼ਾਮ 7 ਤੋਂ ਰਾਤ 11 ਵਜੇ ਤੱਕ ਯੂਨੀਵਰਸਿਟੀ ਇਨਕਲੇਵ ਵਿਖੇ ਸਮੂਹ ਸੰਗਤਾਂ ਵਲੋਂ ਸ਼ਰਧਾ ਨਾਲ ਕਰਵਾਇਆ ...

ਪੂਰੀ ਖ਼ਬਰ »

ਐੱਲ.ਪੀ.ਯੂ. ਦੇ ਵਿਗਿਆਨੀ ਦੀ ਹਰਬਲ ਦਵਾਈ ਡਾਇਬਟੀਜ਼ ਲਈ ਕਾਰਗਰ

ਜਲੰਧਰ, 21 ਨਵੰਬਰ (ਰਣਜੀਤ ਸਿੰਘ ਸੋਢੀ)-ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਸਕੂਲ ਆਫ਼ ਫਾਰਮਾਸਿਊਟੀਕਲ ਸਾਇੰਸਿਜ਼ ਦੀ ਪੀ. ਐੱਚ. ਡੀ. ਸਕਾਲਰ ਰੁਬੀਆ ਖ਼ੁਰਸ਼ੀਦ ਨੇ ਅਮਰੀਕਾ 'ਚ ਹਜ਼ਾਰਾਂ ਵਿਗਿਆਨੀਆਂ ਤੇ ਨੋਬਲ ਪੁਰਸਕਾਰ ਜੇਤੂਆਂ ਨਾਲ ਆਪਣੀ ਡਾਇਬਟੀਜ਼ ਦੀ ...

ਪੂਰੀ ਖ਼ਬਰ »

ਸੇਂਟ ਸੋਲਜਰ ਦੇ ਇੰਜੀਨੀਅਰਾਂ ਨੇ ਬਣਾਈ ਸੋਲਰ ਕਾਰ

ਜਲੰਧਰ, 21 ਨਵੰਬਰ (ਰਣਜੀਤ ਸਿੰਘ ਸੋਢੀ)-ਸੇਂਟ ਸੋਲਜਰ ਇੰਜੀਨੀਅਰਿੰਗ ਐਾਡ ਟੈਕਨੀਕਲ ਇੰਸਟੀਚਿਊਟ ਦੇ ਇੰਜੀਨੀਅਰਾਂ ਨੇ ਆਪਣੀ ਪ੍ਰਤਿਭਾ ਨੂੰ ਦਿਖਾਉਂਦੇ ਹੋਏ ਨਵਾਂ ਮੁਕਾਮ ਸਥਾਪਤ ਕਰਦਿਆਂ ਸੋਲਰ ਊਰਜਾ ਨਾਲ ਚੱਲਣ ਵਾਲੀ ਕਾਰ ਬਣਾਈ | ਵਿਦਿਆਰਥੀਆਂ ਨੇ ਇਹ ਕਾਰ 45 ਦਿਨ ...

ਪੂਰੀ ਖ਼ਬਰ »

ਪੁੱਤਰ ਦੀ ਹੱਤਿਆ ਕਰਨ ਵਾਲਿਆਂ ਨੂੰ ਗਿ੍ਫ਼ਤਾਰ ਨਹੀਂ ਕਰ ਰਹੀ ਪੁਲਿਸ-ਕਮਲਜੀਤ ਕੌਰ

ਜਲੰਧਰ, 21 ਨਵੰਬਰ (ਐੱਮ.ਐੱਸ. ਲੋਹੀਆ)-ਕਮਲਜੀਤ ਕੌਰ ਪਤਨੀ ਬਲਵਿੰਦਰ ਸਿੰਘ ਵਾਸੀ ਜਨਤਾ ਕਾਲੋਨੀ ਮਕਸੂਦਾਂ ਨੇ ਥਾਣਾ ਡਵੀਜ਼ਨ ਨੰਬਰ-1 ਦੀ ਪੁਲਿਸ 'ਤੇ ਦੋਸ਼ ਲਗਾਏ ਹਨ ਕਿ ਪੁਲਿਸ ਉਸ ਦੇ ਪੁੱਤਰ ਮਨਪ੍ਰੀਤ ਸਿੰਘ ਉਰਫ਼ ਜੱਗਾ ਦੀ ਹੱਤਿਆ ਕਰਨ ਵਾਲੇ ਮੁਲਜ਼ਮਾਂ ਿਖ਼ਲਾਫ਼ ...

ਪੂਰੀ ਖ਼ਬਰ »

ਪੰਜਾਬ ਸਟੇਟ ਹਾਕੀ ਚੈਂਪੀਅਨਸ਼ਿਪ ਸ਼ੁਰੂ

ਜਲੰਧਰ, 21 ਨਵੰਬਰ (ਸਾਬੀ)- ਜਲੰਧਰ, ਲੁਧਿਆਣਾ, ਤਰਨਤਾਰਨ ਤੇ ਸ਼ਹੀਦ ਭਗਤ ਸਿੰਘ ਨਗਰ ਦੀਆਂ ਟੀਮਾਂ ਪੰਜਾਬ ਸਟੇਟ ਹਾਕੀ ਚੈਂਪੀਅਨਸ਼ਿਪ ਦੇ ਅੰਡਰ-19 ਲੜਕਿਆਂ ਦੇ ਵਰਗ 'ਚ ਸੈਮੀਫਾਈਨਲ ਵਿਚ ਪਹੁੰਚ ਗਈਆਂ | ਸਥਾਨਕ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਸ਼ੁਰੂ ਹੋਈ ...

ਪੂਰੀ ਖ਼ਬਰ »

ਲਾਇਲਪੁਰ ਖ਼ਾਲਸਾ ਕਾਲਜ ਨੇ ਓਵਰਆਲ ਟਰਾਫ਼ੀ ਜਿੱਤਣ 'ਤੇ ਮਨਾਇਆ ਜਸ਼ਨ

ਜਲੰਧਰ, 21 ਨਵੰਬਰ (ਰਣਜੀਤ ਸਿੰਘ ਸੋਢੀ)-ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅੰਤਰ ਜ਼ੋਨਲ ਯੁਵਕ ਮੇਲੇ 'ਚ ਓਵਰਆਲ ਟਰਾਫ਼ੀ ਜਿੱਤਣ 'ਤੇ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਜਸ਼ਨ ਮਨਾਇਆ ਗਿਆ | ਪਿ੍ੰ. ਡਾ. ਗੁਰਪਿੰਦਰ ਸਿੰਘ ਸਮਰਾ ...

ਪੂਰੀ ਖ਼ਬਰ »

ਐਫ. ਐਾਡ ਸੀ.ਸੀ. ਵਲੋਂ ਸੜਕ ਮਾਮਲੇ 'ਚ ਠੇਕੇਦਾਰ ਨੂੰ ਕਲੀਨ ਚਿੱਟ

ਜਲੰਧਰ, 21 ਨਵੰਬਰ (ਸ਼ਿਵ ਸ਼ਰਮਾ)- ਸੋਢਲ ਰੋਡ ਕਾਲੀ ਮਾਤਾ ਮੰਦਿਰ ਸਾਹਮਣੇ ਦੀ ਸੜਕ ਨਾ ਬਣਨ ਕਰਕੇ ਐੱਫ. ਐਾਡ. ਸੀ.ਸੀ. ਨੇ ਠੇਕੇਦਾਰ ਨੂੰ ਕਾਲੀ ਸੂਚੀ ਵਿਚ ਪਾਉਣ ਲਈ ਜਿਹੜਾ ਮਤਾ ਪਾਇਆ ਗਿਆ ਸੀ, ਉਸ ਮਾਮਲੇ ਵਿਚ ਐੱਫ. ਐਾਡ. ਸੀ.ਸੀ. ਨੇ ਠੇਕੇਦਾਰ ਸੁਮਨ ਅਗਰਵਾਲ ਨੂੰ ਕਲੀਨ ...

ਪੂਰੀ ਖ਼ਬਰ »

ਗੁਰੂ ਨਾਨਕਪੁਰਾ ਮਾਰਕੀਟ ਤੇ ਨਾਲ ਲੱਗਦੇ ਖੇਤਰ ਪੁਲਿਸ ਗਸ਼ਤ ਵਧਾਉਣ ਦੀ ਮੰਗ

ਚੁਗਿੱਟੀ/ਜੰਡੂਸਿੰਘਾ, 21 ਨਵੰਬਰ (ਨਰਿੰਦਰ ਲਾਗੂ)-ਸਥਾਨਕ ਗੁਰੂ ਨਾਨਕਪੁਰਾ ਮਾਰਕੀਟ 'ਤੇ ਨਾਲ ਲੱਗਦੇ ਖੇਤਰ 'ਚ ਇਲਾਕਾ ਵਸਨੀਕਾਂ ਵਲੋਂ ਉੱਚ ਪੁਲਿਸ ਅਫ਼ਸਰਾਂ ਨੂੰ ਪੁਲਿਸ ਗਸ਼ਤ ਵਧਾਉਣ ਦੀ ਅਰਜ਼ੋਈ ਕੀਤੀ ਗਈ ਹੈ | ਅਸ਼ੋਕ ਕੁਮਾਰ, ਪ੍ਰਭਜੀਤ ਸਿੰਘ, ਨਰੰਜਣ ਦਾਸ, ਵਿਜੈ ...

ਪੂਰੀ ਖ਼ਬਰ »

'ਆਗਾਜ਼' ਵਲੋਂ ਸਿਵਲ ਹਸਪਤਾਲ ਦੇ ਗੇਟ ਅੱਗੇ ਆਵਾਜਾਈ ਸਮੱਸਿਆ ਦੇ ਹੱਲ ਦੀ ਮੰਗ

ਜਲੰਧਰ, 21 ਨਵੰਬਰ (ਐੱਮ. ਐੱਸ. ਲੋਹੀਆ)- ਸ਼ਹਿਰ ਦੇ ਬਿਲਕੁਲ ਵਿਚਕਾਰੋਂ ਲੰਘ ਰਹੀ ਪੁਰਾਣੀ ਜੀ.ਟੀ. ਰੋਡ ਦੇ ਨਾਂਅ ਨਾਲ ਜਾਣੀ ਜਾਂਦੀ ਸੜਕ 'ਤੇ ਟ੍ਰੈਫਿਕ ਦੀ ਸਮੱਸਿਆ ਦਿਨ-ਬਾ-ਦਿਨ ਵਧਦੀ ਜਾ ਰਹੀ ਹੈ | ਖ਼ਾਸ ਕਰਕੇ ਕੰਪਨੀ ਬਾਗ ਚੌਕ ਤੋਂ ਲੈ ਕੇ ਪੁਰਾਣੀ ਜੇਲ੍ਹ ਵਾਲੇ ਚੌਕ ...

ਪੂਰੀ ਖ਼ਬਰ »

ਭਾਰਤ ਵਿਕਾਸ ਪ੍ਰੀਸ਼ਦ ਦਾ ਖੇਤਰੀ ਇਜਲਾਸ 24 ਨੂੰ ਲੁਧਿਆਣਾ 'ਚ

ਜਲੰਧਰ, 21 ਨਵੰਬਰ (ਸ਼ਿਵ)— ਭਾਰਤ ਵਿਕਾਸ ਪ੍ਰੀਸ਼ਦ ਪੰਜਾਬ ਪੱਛਮੀ ਵਲੋਂ 24 ਨਵੰਬਰ ਨੂੰ ਲੁਧਿਆਣਾ ਸਥਿਤ ਭੈਣੀ ਸਾਹਿਬ ਵਿਚ ਇਜਲਾਸ ਕਰਵਾਇਆ ਜਾ ਰਿਹਾ ਹੈ | ਇਸ ਵਿਚ ਦਿੱਲੀ, ਚੰਡੀਗੜ੍ਹ, ਹਰਿਆਣਾ, ਹਿਮਾਚਲ ਪ੍ਰਦੇਸ਼, ਪੰਜਾਬ ਅਤੇ ਜੰਮੂ ਕਸ਼ਮੀਰ ਤੋਂ 4000 ਦੇ ਕਰੀਬ ...

ਪੂਰੀ ਖ਼ਬਰ »

ਰਜਿੰਦਰ ਸੁਰਖਪੁਰੀਏ ਨੇ ਸੰਗਰੂਰ 'ਚ ਜਾ ਕੇ ਜਿੱਤਿਆ ਸੋਨੇ ਤੇ ਚਾਂਦੀ ਦਾ ਤਗਮਾ

ਫਗਵਾੜਾ, 21 ਨਵੰਬਰ (ਅਸ਼ਕ ਕੁਮਾਰ ਵਾਲੀਆ)-40ਵੀਂ ਪੰਜਾਬ ਸਟੇਟ ਐਥਲੈਟਿਕਸ ਮੀਟ ਜੋ ਬੀਤੇ ਦਿਨੀ ਸੰਤ ਅਤਰ ਸਿੰਘ ਦੀ ਚਰਨ ਛੋਹ ਪ੍ਰਾਪਤ ਧਰਤੀ ਮਸਤੂਆਣਾ ਸਾਹਿਬ ਵਿਖੇ ਹੋਈ ਜਿਸ'ਵਚ ਐਥਲੀਟਾਂ ਦੇ ਗਹਿ ਗੱਚ ਮੁਕਾਬਲੇ ਹੋਏ ਅਤੇ ਫਗਵਾੜਾ ਸ਼ਹਿਰ ਦੇ 63 ਸਾਲਾ ਐਥਲੀਟ ਰਜਿੰਦਰ ...

ਪੂਰੀ ਖ਼ਬਰ »

ਗੁਰੂ ਤੇਗ ਬਹਾਦਰ ਪਬਲਿਕ ਸਕੂਲ ਹਜ਼ਾਰਾ 'ਚ ਸਾਲਾਨਾ ਸਮਾਗਮ ਕਰਵਾਇਆ

ਜਲੰਧਰ ਛਾਉਣੀ, 21 ਨਵੰਬਰ (ਪਵਨ ਖਰਬੰਦਾ)-ਗੁਰੂ ਤੇਗ ਬਹਾਦਰ ਪਬਲਿਕ ਸਕੂਲ ਪਿੰਡ ਹਜ਼ਾਰਾ ਦਾ ਸਲਾਨਾ ਸਮਾਗਮ ਧੂਮ ਧਾਮ ਨਾਲ ਸਕੂਲ ਦੇ ਵਿਹੜੇ 'ਚ ਮਨਾਇਆ ਗਿਆ, ਜਿਸ ਦੇ ਮੁੱਖ ਮਹਿਮਾਨ ਇਕਬਾਲ ਸਿੰਘ ਸਹੋਤਾ (ਆਈ.ਪੀ.ਐਸ.) ਡੀ.ਜੀ.ਪੀ. ਪੰਜਾਬ ਆਰਮਜ਼ ਨੇ ਸਮਾਗਮ ਦੀ ਪ੍ਰਧਾਨਗੀ ...

ਪੂਰੀ ਖ਼ਬਰ »

ਐਨ.ਐੱਚ.ਐਸ. ਹਸਪਤਾਲ 'ਚ ਜੋੜ ਬਦਲਣ ਤੇ ਹੱਡੀਆਂ ਦੀਆਂ ਬਿਮਾਰੀਆਂ ਦੀ ਕੱਲ੍ਹ ਹੋਵੇਗੀ ਮੁਫ਼ਤ ਜਾਂਚ

ਜਲੰਧਰ, 21 ਨਵੰਬਰ (ਐੱਮ.ਐੱਸ. ਲੋਹੀਆ)-ਕਪੂਰਥਲਾ ਰੋਡ 'ਤੇ ਸਪੋਰਟਸ ਕਾਲਜ ਦੇ ਨੇੜੇ ਚੱਲ ਰਹੇ ਅਤਿ-ਆਧੁਨਿਕ ਤਕਨੀਕਾਂ ਦੇ ਨਾਲ ਲੈਸ ਐਨ.ਐੱਚ.ਐਸ. ਹਸਪਤਾਲ ਵਲੋਂ ਸਿਹਤ ਸੇਵਾਵਾਂ ਦੇ ਖੇਤਰ 'ਚ ਵਿਸ਼ਵ ਪੱਧਰ ਦੀਆਂ ਸਹੂਲਤਾਂ ਦੇ ਕੇ ਆਪਣੀ ਸਫ਼ਲਤਾ ਦੇ 2 ਸਾਲ ਪੂਰੇ ਕਰ ਲਏ ਗਏ ...

ਪੂਰੀ ਖ਼ਬਰ »

ਪੁੱਤਰ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕਰਨ ਵਾਲਿਆਂ ਿਖ਼ਲਾਫ਼ ਕਾਰਵਾਈ ਦੀ ਮੰਗ

ਜਲੰਧਰ, 21 ਨਵੰਬਰ (ਐੱਮ.ਐੱਸ. ਲੋਹੀਆ)- ਪਿੰਡ ਚੂਹੜਵਾਲੀ ਦੀ ਰਹਿਣ ਵਾਲੀ ਪਰਮਜੀਤ ਕੌਰ ਪਤਨੀ ਪਲਵਿੰਦਰ ਸਿੰਘ ਨੇ ਅੱਜ ਇਕ ਪੱਤਰਕਾਰ ਸੰਮੇਲਨ ਕਰਕੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਸ ਦੇ ਪੁੱਤਰ ਬਲਜੀਤ ਸਿੰਘ ਨੂੰ ਆਤਮਹੱਤਿਆ ਕਰਨ ਲਈ ਮਜਬੂਰ ਕਰਨ ਵਾਲੀ ਉਸ ...

ਪੂਰੀ ਖ਼ਬਰ »

ਪੰਜਾਬ ਮਹਿਲਾ ਕ੍ਰਿਕਟ ਟੀਮ ਨੇ ਸੁਪਰ ਲੀਗ 'ਚ ਕੀਤਾ ਪ੍ਰਵੇਸ਼

ਜਲੰਧਰ, 21 ਨਵੰਬਰ (ਸਾਬੀ)- ਬੈਂਗਲੌਰ ਵਿਖੇ ਕਰਵਾਈ ਜਾ ਰਹੀ ਬੀ.ਸੀ.ਸੀ.ਆਈ. ਮਹਿਲਾ ਅੰਡਰ 23 ਸਾਲ ਟੀ-20 ਚੈਂਪੀਅਨਸ਼ਿਪ ਦੇ ਗਰੁੱਪ ਬੀ ਦੇ ਮੁਕਾਬਲੇ 'ਚ 20 ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ | ਗਰੁੱਪ ਦੇ ਆਖ਼ਰੀ ਮੈਚ 'ਚ ਪੰਜਾਬ ਨੇ ਮੇਘਾਲਿਆ 'ਤੇ 7 ਵਿਕਟਾਂ ਨਾਲ ਜਿੱਤ ਹਾਸਲ ...

ਪੂਰੀ ਖ਼ਬਰ »

ਪੰਜਾਬ ਰੋਡਵੇਜ਼ 'ਚ ਭਿ੍ਸ਼ਟ ਅਧਿਕਾਰੀਆਂ ਦੀਆਂ ਪੌਾ ਬਾਰਾਂ

ਜਲੰਧਰ, 21 ਨਵੰਬਰ (ਮੇਜਰ ਸਿੰਘ)-ਪੰਜਾਬ ਰੋਡਵੇਜ਼ 'ਚ ਵਿਭਾਗੀ ਨਿਯਮਾਂ ਤਹਿਤ ਭਾਵੇਂ ਅਹਿਮ ਅਹੁਦਿਆਂ ਉੱਪਰ ਤਾਇਨਾਤੀ ਲਈ ਨਿਯਮ ਬਣੇ ਹੋਏ ਹਨ ਤੇ ਸਮਾਂ ਸੀਮਾ ਵੀ ਨਿਸ਼ਚਿਤ ਹੈ ਪਰ ਮੁੱਠੀ ਗਰਮ ਕਰਨ ਤੇ ਕਰਵਾਉਣ ਵਾਲੇ ਕਈ ਮੁਲਾਜ਼ਮਾਂ ਲਈ ਅਜਿਹੇ ਨਿਯਮਾਂ ਦੀ ਕੋਈ ...

ਪੂਰੀ ਖ਼ਬਰ »

ਚੂਹੜਵਾਲੀ ਕੋਲ ਲੱਗ ਰਹੇ ਪੈਟਰੋਲ ਪੰਪ ਦਾ ਮਾਮਲਾ ਡੀ.ਸੀ. ਕੋਲ ਉਠਾਇਆ

ਜਲੰਧਰ, 21 ਨਵੰਬਰ (ਸ਼ਿਵ)- ਪੈਟਰੋਲ ਪੰਪ ਡੀਲਰ ਐਸੋਸੀਏਸ਼ਨ ਨੇ ਚੂਹੜਵਾਲੀ ਵਿਚ ਤੇਲ ਕੰਪਨੀ ਵਲੋਂ ਲਗਵਾਏ ਜਾ ਰਹੇ ਇਕ ਪੈਟਰੋਲ ਪੰਪ ਦਾ ਮਾਮਲਾ ਚਿੱਠੀ ਲਿਖ ਕੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਕੋਲ ਉਠਾਇਆ ਹੈ | ਜਥੇਬੰਦੀ ਦਾ ਕਹਿਣਾ ਸੀ ਕਿ ਤੇਲ ਕੰਪਨੀ ਜਿਸ ...

ਪੂਰੀ ਖ਼ਬਰ »

ਅਲਾਟੀ ਨੂੰ ਨਹੀਂ ਦਿੱਤੇ 12.50 ਲੱਖ ਚੇਅਰਮੈਨ ਦੇ ਗਿ੍ਫ਼ਤਾਰੀ ਵਾਰੰਟ ਜਾਰੀ

ਜਲੰਧਰ, 21 ਨਵੰਬਰ (ਸ਼ਿਵ)- ਇੰਪਰੂਵਮੈਂਟ ਟਰੱਸਟ ਦਾ ਫ਼ੇਲ੍ਹ ਸਕੀਮਾਂ ਅਜੇ ਵੀ ਪਿੱਛਾ ਨਹੀਂ ਛੱਡ ਰਹੀਆਂ ਹਨ ਤੇ ਅਲਾਟੀਆਂ ਨੂੰ ਸਮੇਂ ਸਿਰ ਰਕਮਾਂ ਨਾ ਦੇਣ ਕਰਕੇ ਚੇਅਰਮੈਨ ਦੇ ਵਾਰੰਟ ਨਿਕਲਦੇ ਜਾ ਰਹੇ ਹਨ | ਹੁਣ ਬੀਬੀ ਭਾਨੀ ਕੰਪਲੈਕਸ ਮਾਮਲੇ ਵਿਚ ਇਕ ਮਹਿਲਾ ਅਲਾਟੀ ...

ਪੂਰੀ ਖ਼ਬਰ »

ਹੈਰੋਇਨ ਦੇ ਮਾਮਲੇ 'ਚ ਕੈਦ

ਜਲੰਧਰ, 21 ਨਵੰਬਰ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਮਨਜਿੰਦਰ ਸਿੰਘ ਦੀ ਅਦਾਲਤ ਨੇ ਹੈਰੋਇਨ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਗੁਲਸ਼ਨ ਲਾਲ ਉਰਫ਼ ਸੰਜੂ ਪੁੱਤਰ ਸ਼ਾਮ ਲਾਲ ਵਾਸੀ ਗੜ੍ਹਸ਼ੰਕਰ, ਹੁਸ਼ਿਆਰਪੁਰ ਨੂੰ 2 ਸਾਲ ਦੀ ਕੈਦ ਅਤੇ 20 ਹਜ਼ਾਰ ...

ਪੂਰੀ ਖ਼ਬਰ »

ਗੁਰੂ ਨਾਨਕ ਦੇਵ 'ਵਰਸਿਟੀ ਵਲੋਂ ਅੱਜ ਦੀਆਂ ਪ੍ਰੀਖਿਆਵਾਂ ਮੁਲਤਵੀ

ਅੰਮਿ੍ਤਸਰ, 21 ਨਵੰਬਰ (ਰੇਸ਼ਮ ਸਿੰਘ)¸ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਪਹਿਲਾਂ ਨੈੱਟ 'ਤੇ ਅਪਲੋਡ ਕੀਤੀਆਂ ਡੇਟ-ਸ਼ੀਟਾਂ 'ਚੋਂ 22 ਨਵੰਬਰ ਨੂੰ ਹੋਣ ਵਾਲੀਆਂ ਸਾਰੀਆਂ ਸਾਲਾਨਾ ਅਤੇ ਸਮੈਸਟਰ (ਥਿਊਰੀ ਅਤੇ ਪ੍ਰੈਕਟੀਕਲ) (ਕ੍ਰੈਡਿਟ ਬੇਸਡ ਨੂੰ ਛੱਡ ਕੇ) ...

ਪੂਰੀ ਖ਼ਬਰ »

ਹੈਰੋਇਨ ਦੇ ਮਾਮਲੇ 'ਚ ਕੈਦ

ਜਲੰਧਰ, 21 ਨਵੰਬਰ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਮਨਜਿੰਦਰ ਸਿੰਘ ਦੀ ਅਦਾਲਤ ਨੇ ਹੈਰੋਇਨ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਗੁਲਸ਼ਨ ਲਾਲ ਉਰਫ਼ ਸੰਜੂ ਪੁੱਤਰ ਸ਼ਾਮ ਲਾਲ ਵਾਸੀ ਗੜ੍ਹਸ਼ੰਕਰ, ਹੁਸ਼ਿਆਰਪੁਰ ਨੂੰ 2 ਸਾਲ ਦੀ ਕੈਦ ਅਤੇ 20 ਹਜ਼ਾਰ ...

ਪੂਰੀ ਖ਼ਬਰ »

ਦ ਗੁਰੂਕੁਲ ਸਕੂਲ ਦੇ 13ਵੇਂ ਇਨਾਮ ਵੰਡ ਸਮਾਗਮ 'ਚ ਹੋਣਹਾਰ ਵਿਦਿਆਰਥੀ ਸਨਮਾਨਿਤ

ਜਲੰਧਰ, 21 ਨਵੰਬਰ (ਰਣਜੀਤ ਸਿੰਘ ਸੋਢੀ)-ਸਥਾਨਕ ਵਿੱਦਿਅਕ ਸੰਸਥਾ ਦ ਗੁਰੂਕੁਲ ਸਕੂਲ ਦਾ 13ਵਾਂ ਸਾਲਾਨਾ ਇਨਾਮ ਵੰਡ ਸਮਾਗਮ ਉਤਸ਼ਾਹ ਨਾਲ ਮਨਾਇਆ ਗਿਆ, ਜਿਸ 'ਚ ਮੁੱਖ ਮਹਿਮਾਨ ਵਜੋਂ ਡਾ. ਜੈ ਇੰਦਰ ਸਿੰਘ ਪੀ. ਸੀ. ਐਸ ਵਿਸ਼ੇਸ਼ ਮਹਿਮਾਨ ਅਨਿਲ ਚੋਪੜਾ, ਸੁਨੀਲ ਚੋਪੜਾ, ...

ਪੂਰੀ ਖ਼ਬਰ »

ਸ਼ਹੀਦੀ ਦਿਹਾੜੇ ਸਬੰਧੀ ਸਮੂਹ ਸਿੰਘ ਸਭਾਵਾਂ ਦੀ ਮੀਟਿੰਗ

ਜਲੰਧਰ, 21 ਨਵੰਬਰ (ਹਰਵਿੰਦਰ ਸਿੰਘ ਫੁੱਲ)- ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਸਬੰਧੀ ਸੈਂਟਰਲ ਟਾਊਨ ਤੋਂ 24 ਨਵੰਬਰ ਨੂੰ ਸਵੇਰੇ 8 ਵਜੇ ਨਿਕਲਣ ਵਾਲੇ ਨਗਰ ਕੀਰਤਨ ਵਿਚ ਜਲੰਧਰ ਸ਼ਹਿਰ ਦੀਆਂ ਸਮੂਹ ਸਿੰਘ ਸਭਾਵਾਂ ਧਾਰਮਿਕ ਜਥੇਬੰਦੀਆਂ, ਇਸਤਰੀ ...

ਪੂਰੀ ਖ਼ਬਰ »

ਅਲਾਟੀ ਨੂੰ ਨਹੀਂ ਦਿੱਤੇ 12.50 ਲੱਖ ਚੇਅਰਮੈਨ ਦੇ ਗਿ੍ਫ਼ਤਾਰੀ ਵਾਰੰਟ ਜਾਰੀ

ਜਲੰਧਰ, 21 ਨਵੰਬਰ (ਸ਼ਿਵ)- ਇੰਪਰੂਵਮੈਂਟ ਟਰੱਸਟ ਦਾ ਫ਼ੇਲ੍ਹ ਸਕੀਮਾਂ ਅਜੇ ਵੀ ਪਿੱਛਾ ਨਹੀਂ ਛੱਡ ਰਹੀਆਂ ਹਨ ਤੇ ਅਲਾਟੀਆਂ ਨੂੰ ਸਮੇਂ ਸਿਰ ਰਕਮਾਂ ਨਾ ਦੇਣ ਕਰਕੇ ਚੇਅਰਮੈਨ ਦੇ ਵਾਰੰਟ ਨਿਕਲਦੇ ਜਾ ਰਹੇ ਹਨ | ਹੁਣ ਬੀਬੀ ਭਾਨੀ ਕੰਪਲੈਕਸ ਮਾਮਲੇ ਵਿਚ ਇਕ ਮਹਿਲਾ ਅਲਾਟੀ ...

ਪੂਰੀ ਖ਼ਬਰ »

ਪਰਾਲੀ ਨੂੰ ਅੱਗ ਨਾ ਲਾਉਣ ਵਾਲੇ ਕਿਸਾਨਾਂ ਨੂੰ ਮਿਲਣਗੇ 2500 ਰੁਪਏ ਪ੍ਰਤੀ ਏਕੜ

ਜਲੰਧਰ, 21 ਨਵੰਬਰ (ਚੰਦੀਪ ਭੱਲਾ)-ਸਰਕਾਰ ਵਲੋਂ ਕੀਤੇ ਗਏ ਐਲਾਨ ਦੇ ਹਿਸਾਬ ਨਾਲ ਪਰਾਲੀ ਨੂੰ ਅੱਗ ਨਾ ਲਗਾਉਣ ਵਾਲੇ ਕਿਸਾਨਾਂ ਨੂੰ 2500 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਪੈਸੇ ਦਿੱਤੇ ਜਾਣਗੇ ਤੇ ਇਹ ਪੈਸੇ 5 ਏਕੜ ਤੱਕ ਦੀ ਜ਼ਮੀਨ ਵਾਲੇ ਕਿਸਾਨਾਂ ਨੂੰ ਮਿਲਣਗੇ | ਇਸ ...

ਪੂਰੀ ਖ਼ਬਰ »

ਡੇਂਗੂ ਬੁਖ਼ਾਰ ਕਾਰਨ ਮਰੀਜ਼ ਦਹਿਸ਼ਤ 'ਚ

ਬੜਾ ਪਿੰਡ, 21 ਨਵੰਬਰ (ਚਾਵਲਾ)-ਇਥੋਂ ਦਾ ਸਰਕਾਰੀ ਹਸਪਤਾਲ ਇਲਾਕੇ ਦੇ 89 ਪਿੰਡਾਂ ਨੂੰ ਸਹੂਲਤਾਂ ਪ੍ਰਦਾਨ ਕਰਦਾ ਹੈ | ਪਰ ਇਲਾਕੇ ਵਿਚ ਸੈੱਲ ਘਟਣ ਨਾਲ ਬੁਖ਼ਾਰ ਦਾ ਜ਼ੋਰ ਸਿਖ਼ਰਾਂ 'ਤੇ ਹੈ | ਆਮ ਵਿਅਕਤੀ ਦੀ ਧਾਰਨਾ ਹੈ ਕਿ ਸੈੱਲ ਘਟ ਗਏ ਤਾਂ ਡੇਂਗੂ ਬੁਖ਼ਾਰ ਚੜ੍ਹ ਜਾਂਦਾ ...

ਪੂਰੀ ਖ਼ਬਰ »

ਹੈਰੋਇਨ ਸਮੇਤ ਤਿੰਨ ਗਿ੍ਫ਼ਤਾਰ

ਗੁਰਾਇਆ, 21 ਨਵੰਬਰ (ਬਲਵਿੰਦਰ ਸਿੰਘ)-ਸਥਾਨਕ ਪੁਲਿਸ ਨੇ ਵੱਖ-ਵੱਖ ਦੋ ਮੁਕੱਦਮਿਆਂ ਵਿਚ ਤਿੰਨ ਦੋਸ਼ੀਆਂ ਨੂੰ 70 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ | ਜਾਣਕਾਰੀ ਦਿੰਦੇ ਹੋਏ ਕੇਵਲ ਸਿੰਘ ਮਾਹਲ ਦੀਆਂ ਹਦਾਇਤਾਂ 'ਤੇ ਨਸ਼ਿਆਂ ਿਖ਼ਲਾਫ਼ ਵਿੱਢੀ ਮੁਹਿੰਮ ਤਹਿਤ ਸੁਰਜੀਤ ...

ਪੂਰੀ ਖ਼ਬਰ »

ਪੁੱਤਰ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕਰਨ ਵਾਲਿਆਂ ਿਖ਼ਲਾਫ਼ ਕਾਰਵਾਈ ਦੀ ਮੰਗ

ਜਲੰਧਰ, 21 ਨਵੰਬਰ (ਐੱਮ.ਐੱਸ. ਲੋਹੀਆ)- ਪਿੰਡ ਚੂਹੜਵਾਲੀ ਦੀ ਰਹਿਣ ਵਾਲੀ ਪਰਮਜੀਤ ਕੌਰ ਪਤਨੀ ਪਲਵਿੰਦਰ ਸਿੰਘ ਨੇ ਅੱਜ ਇਕ ਪੱਤਰਕਾਰ ਸੰਮੇਲਨ ਕਰਕੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਸ ਦੇ ਪੁੱਤਰ ਬਲਜੀਤ ਸਿੰਘ ਨੂੰ ਆਤਮਹੱਤਿਆ ਕਰਨ ਲਈ ਮਜਬੂਰ ਕਰਨ ਵਾਲੀ ਉਸ ...

ਪੂਰੀ ਖ਼ਬਰ »

ਪੰਜਾਬ ਰੋਡਵੇਜ਼ 'ਚ ਭਿ੍ਸ਼ਟ ਅਧਿਕਾਰੀਆਂ ਦੀਆਂ ਪੌਾ ਬਾਰਾਂ

ਜਲੰਧਰ, 21 ਨਵੰਬਰ (ਮੇਜਰ ਸਿੰਘ)-ਪੰਜਾਬ ਰੋਡਵੇਜ਼ 'ਚ ਵਿਭਾਗੀ ਨਿਯਮਾਂ ਤਹਿਤ ਭਾਵੇਂ ਅਹਿਮ ਅਹੁਦਿਆਂ ਉੱਪਰ ਤਾਇਨਾਤੀ ਲਈ ਨਿਯਮ ਬਣੇ ਹੋਏ ਹਨ ਤੇ ਸਮਾਂ ਸੀਮਾ ਵੀ ਨਿਸ਼ਚਿਤ ਹੈ ਪਰ ਮੁੱਠੀ ਗਰਮ ਕਰਨ ਤੇ ਕਰਵਾਉਣ ਵਾਲੇ ਕਈ ਮੁਲਾਜ਼ਮਾਂ ਲਈ ਅਜਿਹੇ ਨਿਯਮਾਂ ਦੀ ਕੋਈ ...

ਪੂਰੀ ਖ਼ਬਰ »

ਐਨ.ਐੱਚ.ਐਸ. ਹਸਪਤਾਲ 'ਚ ਜੋੜ ਬਦਲਣ ਤੇ ਹੱਡੀਆਂ ਦੀਆਂ ਬਿਮਾਰੀਆਂ ਦੀ ਕੱਲ੍ਹ ਹੋਵੇਗੀ ਮੁਫ਼ਤ ਜਾਂਚ

ਜਲੰਧਰ, 21 ਨਵੰਬਰ (ਐੱਮ.ਐੱਸ. ਲੋਹੀਆ)-ਕਪੂਰਥਲਾ ਰੋਡ 'ਤੇ ਸਪੋਰਟਸ ਕਾਲਜ ਦੇ ਨੇੜੇ ਚੱਲ ਰਹੇ ਅਤਿ-ਆਧੁਨਿਕ ਤਕਨੀਕਾਂ ਦੇ ਨਾਲ ਲੈਸ ਐਨ.ਐੱਚ.ਐਸ. ਹਸਪਤਾਲ ਵਲੋਂ ਸਿਹਤ ਸੇਵਾਵਾਂ ਦੇ ਖੇਤਰ 'ਚ ਵਿਸ਼ਵ ਪੱਧਰ ਦੀਆਂ ਸਹੂਲਤਾਂ ਦੇ ਕੇ ਆਪਣੀ ਸਫ਼ਲਤਾ ਦੇ 2 ਸਾਲ ਪੂਰੇ ਕਰ ਲਏ ਗਏ ...

ਪੂਰੀ ਖ਼ਬਰ »

ਖੇਤਾਂ 'ਚੋਂ ਮਿਲੀ ਨੌਜਵਾਨ ਦੀ ਲਾਸ਼

ਭੋਗਪੁਰ, 21 ਨਵੰਬਰ (ਕੁਲਦੀਪ ਸਿੰਘ ਪਾਬਲਾ)- ਪੁਲਿਸ ਥਾਣਾ ਭੋਗਪੁਰ ਨੂੰ ਪਚਰੰਗਾ ਚੌਕੀ ਅਧੀਨ ਆਉਂਦੇ ਪਿੰਡ ਸੁਦਾਣਾ ਦੇ ਖੇਤਾਂ 'ਚੋਂ ਇਕ ਅਣਪਛਾਤੇ ਵਿਆਕਤੀ ਦੀ ਲਾਸ਼ ਬਰਾਮਦ ਹੋਈ ਹੈ | ਇਸ ਸਬੰਧੀ ਪੁਲਿਸ ਚੌਕੀ ਪਚਰੰਗਾ ਦੇ ਇੰਚਾਰਜ ਸੁਖਜੀਤ ਸਿੰਘ ਬੈਂਸ ਨੇ ਦੱਸਿਆ ...

ਪੂਰੀ ਖ਼ਬਰ »

ਬਜ਼ੁਰਗ ਔਰਤ ਦੀਆਂ ਘਰ 'ਚ ਵੜ ਕੇ ਲਾਹੀਆਂ ਵਾਲ੍ਹੀਆਂ • ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਲੋਕਾਂ 'ਚ ਗੁੱਸਾ

ਰੁੜਕਾ ਕਲਾਂ, 21 ਨਵੰਬਰ (ਦਵਿੰਦਰ ਸਿੰਘ ਖ਼ਾਲਸਾ)- ਅੱਜ ਰੁੜਕਾ ਕਲਾਂ ਵਿਖੇ ਦਿਨ-ਦਿਹਾੜੇ ਕਰੀਬ 2 ਵਜੇ ਦੋ ਅਣਪਛਾਤੇ ਨੌਜਵਾਨਾਂ ਨੇ ਇਕ ਘਰ ਦੇ ਅੰਦਰ ਵੜ ਕੇ ਬਜ਼ੁਰਗ ਔਰਤ ਦੇ ਕੰਨਾਂ ਦੀਆਂ ਲਾਹੀਆਂ ਲੁੱਟ ਲਈਆਂ | ਜਾਣਕਾਰੀ ਅਨੁਸਾਰ ਗੇਜੋ ਪਤਨੀ ਸਵ. ਸੋਹਣ ਲਾਲ ਵਾਸੀ ...

ਪੂਰੀ ਖ਼ਬਰ »

ਪੇਟ ਦੀਆਂ ਬਿਮਾਰੀਆਂ ਸਬੰਧੀ ਸੈਮੀਨਾਰ ਕਰਵਾਇਆ

ਮਹਿਤਪੁਰ, 21 ਨਵੰਬਰ (ਮਿਹਰ ਸਿੰਘ ਰੰਧਾਵਾ)- ਨੀਮਾ ਨਕੋਦਰ ਵਲੋਂ ਪੇਟ ਦੀਆਂ ਬਿਮਾਰੀਆਂ ਸਬੰਧੀ ਇਕ ਸੈਮੀਨਾਰ ਡਾ. ਅਮਰਜੀਤ ਸਿੰਘ ਚੀਮਾ ਗੋਲਡ ਮੈਡਲਿਸਟ ਪ੍ਰਧਾਨ ਨੀਮਾ ਨਕੋਦਰ ਦੀ ਯੋਗ ਅਗਵਾਈ ਹੇਠ ਕਰਵਾਇਆ ਗਿਆ | ਇਸ ਸੈਮੀਨਾਰ 'ਚ ਨਕੋਦਰ ਨੀਮਾ ਦੀ ਸਮੁੱਚੀ ਟੀਮ ਨੇ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਸਮੇਤ ਕਾਬੂ

ਨੂਰਮਹਿਲ, 21 ਨਵੰਬਰ (ਜਸਵਿੰਦਰ ਸਿੰਘ ਲਾਂਬਾ)- ਨੂਰਮਹਿਲ ਦੀ ਪੁਲਿਸ ਨੇ ਇਕ ਵਿਅਕਤੀ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ | ਜਾਂਚ ਅਧਿਕਾਰੀ ਸਬ ਇੰਸਪੈਕਟਰ ਮਹਿੰਦਰ ਪਾਲ ਨੇ ਦੱਸਿਆ ਕਿ ਚੀਮਾ ਚੌਕ ਕੋਲ ਮੋਟਰਸਾਈਕਲ ਪੀ.ਵੀ. 08 ਸੀ.ਐੱਫ.-3749 'ਤੇ ਆ ਰਹੇ ਇਕ ...

ਪੂਰੀ ਖ਼ਬਰ »

ਨਵੋਦਿਆ ਸਕੂਲ ਤਲਵੰਡੀ ਮਾਧੋ 'ਚ ਧਾਰਮਿਕ ਸਮਾਗਮ ਕਰਵਾਇਆ

ਸ਼ਾਹਕੋਟ, 21 ਨਵੰਬਰ (ਸਚਦੇਵਾ)- ਜਵਾਹਰ ਨਵੋਦਿਆ ਵਿਦਿਆਲਿਆ ਤਲਵੰਡੀ ਮਾਧੋ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਪਿ੍ੰ. ਅਸ਼ੋਕ ਕੁਮਾਰ ਲੱਧੜ ਦੀ ਅਗਵਾਈ ਹੇਠ ਕਰਵਾਇਆ ਗਿਆ | ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਉਣ ਉਪਰੰਤ ...

ਪੂਰੀ ਖ਼ਬਰ »

ਕਰਤਾਰਪੁਰ ਤੋਂ ਵੱਡਾ ਜਥਾ ਵਾਲਮੀਕਿ ਤੀਰਥ ਅੰਮਿ੍ਤਸਰ ਲਈ ਕੀਤਾ ਰਵਾਨਾ

ਕਰਤਾਰਪੁਰ, 21 ਨਵੰਬਰ (ਜਸਵੰਤ ਵਰਮਾ, ਧੀਰਪੁਰ)-ਕਰਤਾਰਪੁਰ ਤੋਂ ਇਕ ਵੱਡਾ ਜਥਾ 2 ਬੱਸਾਂ ਰਾਹੀਂ ਪਾਵਨ ਵਾਲਮੀਕਿ ਤੀਰਥ ਅੰਮਿ੍ਤਸਰ ਲਈ ਕਮਲੇਸ਼ਵਰ ਵਾਲਮੀਕਿ ਐਜੂਕੇਸ਼ਨਲ ਟਰੱਸਟ ਯੂਨਿਟ ਕਰਤਾਰਪੁਰ ਦੇ ਪ੍ਰਧਾਨ ਹੀਰਾ ਲਾਲ ਖੋਸਲਾ ਦੀ ਅਗਵਾਈ 'ਚ ਰਵਾਨਾ ਹੋਇਆ | ਇਸ ਜਥੇ ...

ਪੂਰੀ ਖ਼ਬਰ »

ਸੰਗੋਵਾਲ 'ਚ ਮਾਈਨਿੰਗ ਵਾਸਤੇ ਜ਼ਮੀਨ ਦੀ ਮਿਣਤੀ ਕਰਨ ਪੁੱਜੇ ਅਫਸਰ ਬੇਰੰਗ ਪਰਤੇ

ਬਿਲਗਾ, 21 ਨਵੰਬਰ (ਰਾਜਿੰਦਰ ਸਿੰਘ ਬਿਲਗਾ)-ਸਤਲੁਜ ਦਰਿਆ ਬੰਨ੍ਹ ਨੇੜੇ ਪਿੰਡ ਸੰਗੋਵਾਲ ਵਿਚ ਅੱਜ ਰੇਤ ਦੀ ਮਾਈਨਿੰਗ ਲਈ ਜ਼ਮੀਨ ਦੀ ਮਿਣਤੀ ਕਰਨ ਪੁੱਜੇ ਅਫ਼ਸਰਾਂ ਨੂੰ ਲੋਕਾਂ ਨੇ ਬੇਰੰਗ ਵਾਪਸ ਭੇਜਿਆ | ਜਿਨ੍ਹਾਂ ਵਿਚ ਜ਼ਿਲ੍ਹਾ ਮਾਈਨਿੰਗ ਅਫ਼ਸਰ ਬਲਵੀਰ ਰਾਮ, ...

ਪੂਰੀ ਖ਼ਬਰ »

-ਅੰਤਰ ਜ਼ਿਲ੍ਹਾ ਸਕੂਲ ਖੇਡਾਂ- ਪੂਨੀਆਂ ਸਕੂਲ ਦੀ ਟੀਮ ਨੇ ਜ਼ਿਲ੍ਹੇ ਦਾ ਨਾਂਅ ਕੀਤਾ ਰੌਸ਼ਨ

ਸ਼ਾਹਕੋਟ, 21 ਨਵੰਬਰ (ਸਚਦੇਵਾ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੂਨੀਆਂ (ਸ਼ਾਹਕੋਟ) ਦੇ ਖਿਡਾਰੀਆਂ ਨੇ ਮੁਹਾਲੀ ਵਿਖੇ ਚੱਲ ਰਹੀਆਂ 65ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ 'ਚੋਂ ਮੱਲਾਂ ਮਾਰ ਕੇ ਜ਼ਿਲ੍ਹਾ ਜਲੰਧਰ ਦਾ ਨਾਂਅ ਰੌਸ਼ਨ ਕੀਤਾ ਹੈ | ਪੂਨੀਆਂ ਸਕੂਲ ਦੇ ...

ਪੂਰੀ ਖ਼ਬਰ »

ਅਧਿਆਪਕ ਗੁਰਿੰਦਰ ਸਿੰਘ ਬਲਾਕ ਸਿੱਖਿਆ ਅਫ਼ਸਰ ਚੁਣੇ

ਆਦਮਪੁਰ, 21 ਨਵੰਬਰ (ਰਮਨ ਦਵੇਸਰ)- ਸੀਨੀਅਰ ਸੈਕੰਡਰੀ ਸਕੂਲ ਪੰਡੋਰੀ ਨਿੱਝਰਾਂ ਵਿਖੇ ਲੈਕਚਰਾਰ ਵਜੋਂ ਪੜ੍ਹਾ ਰਹੇ ਗੁਰਿੰਦਰ ਸਿੰਘ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵਲੋਂ ਲਏ ਪੇਪਰ ਤੇ ਇੰਟਰਵਿਊ ਵਿਚ ਮੈਰਿਟ ਅੰਕਾਂ ਨਾਲ ਪਾਸ ਹੋ ਕੇ ਬਲਾਕ ਸਿੱਖਿਆ ਅਫ਼ਸਰ ਚੁਣੇ ਗਏ ...

ਪੂਰੀ ਖ਼ਬਰ »

ਡੇਰਾ ਆਲੋਵਾਲ ਵਿਖੇ ਵਿਸ਼ਾਲ ਸਮੂਹਿਕ ਵਿਆਹ ਸਮਾਗਮ ਕਰਵਾਇਆ

ਫਿਲੌਰ, 21 ਨਵੰਬਰ (ਇੰਦਰਜੀਤ ਚੰਦੜ੍ਹ)- ਗੁਰਦੁਆਰਾ ਸਿੰਘਾਂ ਸ਼ਹੀਦਾਂ ਡੇਰਾ ਸੰਤ ਬਾਬਾ ਜਰਨੈਲ ਸਿੰਘ ਨੰਗਲ ਬੇਟ ਆਲੋਵਾਲ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਅਤੇ ਮਾਤਾ ਪ੍ਰਕਾਸ਼ ਕੌਰ ਦੀ ਯਾਦ ਨੂੰ ਸਮਰਪਿਤ 14 ਲੋੜਵੰਦ ਲੜਕੀਆਂ ਦੇ ਸਮੂਹਿਕ ਆਨੰਦ ...

ਪੂਰੀ ਖ਼ਬਰ »

ਨਵਾਂ ਪਿੰਡ ਦੋਨੇਵਾਲ ਦਾ ਦੋ ਦਿਨਾ ਛਿੰਝ ਮੇਲਾ ਤੇ ਕਬੱਡੀ ਟੂਰਨਾਮੈਂਟ 24 ਤੋਂ

ਲੋਹੀਆਂ ਖਾਸ, 21 ਨਵੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ)- ਛਿੰਝ ਕਮੇਟੀ ਵਲੋਂ ਗ੍ਰਾਮ ਪੰਚਾਇਤ ਤੇ ਸਮੂਹ ਨਗਰ ਨਿਵਾਸੀ ਨਵਾਂ ਪਿੰਡ ਦੋਨੇਵਾਲ ਤੇ ਐੱਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ 24 ਤੇ 25 ਨਵੰਬਰ ਨੂੰ ਦੋ ਰੋਜ਼ਾ ਕਰਵਾਏ ਜਾ ਰਹੇ ਸਾਲਾਨਾ ਖੇਡ ਮੇਲੇ 'ਚ ਕੁਸ਼ਤੀਆਂ ...

ਪੂਰੀ ਖ਼ਬਰ »

ਨੌਜਵਾਨਾਂ ਨੂੰ ਸਾਹਿਤ ਨਾਲ ਜੋੜਨ ਲਈ ਉਪਰਾਲੇ ਕੀਤੇ ਜਾਣਗੇ-ਅਟਵਾਲ, ਸੰਸੋਆ

ਜਲੰਧਰ, 21 ਨਵੰਬਰ (ਜਸਪਾਲ ਸਿੰਘ)-ਪੰਜਾਬੀ ਸਾਹਿਤ ਸਭਾ ਜਲੰਧਰ ਛਾਉਣੀ ਦੇ ਪ੍ਰਧਾਨ ਤੇ ਉੱਘੇ ਸਾਹਿਤਕਾਰ ਹਰਮੀਤ ਸਿੰਘ ਅਟਵਾਲ ਅਤੇ ਜਨਰਲ ਸਕੱਤਰ ਪਰਮਜੀਤ ਸਿੰਘ ਸੰਸੋਆ ਨੇ ਕਿਹਾ ਕਿ ਨੌਜਵਾਨਾਂ ਨੂੰ ਸਾਹਿਤ ਨਾਲ ਜੋੜਨ ਲਈ ਸਭਾ ਵਲੋਂ ਵਿਸ਼ੇਸ਼ ਉਪਰਾਲੇ ਕੀਤੇ ...

ਪੂਰੀ ਖ਼ਬਰ »

ਰਸੂਲਪੁਰ ਕਲਾਂ ਦੇ ਸਰਕਾਰੀ ਹਾਈ ਸਕੂਲ ਨੂੰ ਦਾਨੀ ਸੱਜਣਾਂ ਵਲੋਂ ਵਿੱਤੀ ਸਹਾਇਤਾ

ਮੱਲ੍ਹੀਆਂ ਕਲਾਂ, 21 ਨਵੰਬਰ (ਮਨਜੀਤ ਮਾਨ)-ਸਰਕਾਰੀ ਹਾਈ ਸਕੂਲ ਰਸੂਲਪੁਰ ਕਲਾਂ ਦੇ ਪਿੰਡ ਦੇ ਦਾਨੀ ਸੱਜਣ ਹਰਦੀਪ ਸਿੰਘ ਸੰਘਾ ਅਤੇ ਪਰਮਜੀਤ ਸਿੰਘ ਸੰਘਾ ਨੇ ਆਪਣੀ ਸਵ. ਮਾਤਾ ਲੱਛਮਣ ਕੌਰ ਦੀ ਯਾਦ ਵਿਚ ਸਕੂਲ ਨੂੰ 15 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦੀ ਰਕਮ, ਲੜਕੀਆਂ ਦੇ ...

ਪੂਰੀ ਖ਼ਬਰ »

41ਵੀਆਂ ਰਾਜ ਪੱਧਰੀ ਖੇਡਾਂ 'ਚ ਲਿਆਕਤ ਅਲੀ ਨੇ ਜਿੱਤਿਆ ਕਾਂਸੀ ਦਾ ਤਗਮਾ

ਭੋਗਪੁਰ, 21 ਨਵੰਬਰ (ਕੁਲਦੀਪ ਸਿੰਘ ਪਾਬਲਾ)- ਪੰਜਾਬ ਸਰਕਾਰ ਵਲੋਂ ਖੇਡਾਂ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਸੰਗਰੂਰ ਜ਼ਿਲੇ੍ਹ ਵਿਚ 16 ਤੋਂ 18 ਨਵੰਬਰ ਨੂੰ ਕਰਵਾਈਆਂ ਗਈਆਂ 41ਵੀਆਂ ਰਾਜ ਪੱਧਰੀ ਖੇਡਾਂ ਵਿਚ ਭੋਗਪੁਰ ਬਲਾਕ ਦੇ ਸਰਕਾਰੀ ਪ੍ਰਾਇਮਰੀ ਸਕੂਲ ਲੁਹਾਰਾਂ ...

ਪੂਰੀ ਖ਼ਬਰ »

ਨਹਿਰੂ ਯੁਵਾ ਕੇਂਦਰ ਵਲੋਂ ਬਲਾਕ ਪੱਧਰੀ ਸਪੋਰਟਸ ਟੂਰਨਾਮੈਂਟ

ਭੋਗਪੁਰ, 21 ਨਵੰਬਰ (ਕਮਲਜੀਤ ਸਿੰਘ ਡੱਲੀ)- ਨਹਿਰੂ ਯੁਵਾ ਕੇਂਦਰ ਜਲੰਧਰ ਯੁਵਾ ਤੇ ਖੇਡ ਮੰਤਰਾਲਾ ਭਾਰਤ ਸਰਕਾਰ ਦੇ ਜ਼ਿਲਾ ਯੂਥ ਕੋਆਰਡੀਨੇਟਰ ਨਿਤਿਆਨੰਦ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਦੋਆਬਾ ਯੂਥ ਕਲੱਬ ਮੋਗਾ ਵਲੋਂ ਬਲਾਕ ਲੈਵਲ ਸਪੋਰਟਸ ਟੂਰਨਾਮੈਂਟ ਦਾ ...

ਪੂਰੀ ਖ਼ਬਰ »

ਜਲ ਸਪਲਾਈ ਵਿਭਾਗ ਦੇ ਕਰਮਚਾਰੀਆਂ ਦੀਆਂ ਤਨਖਾਹਾਂ ਰੋਕਣ ਦਾ ਵਿਰੋਧ

ਮਲਸੀਆਂ, 21 ਨਵੰਬਰ (ਸੁਖਦੀਪ ਸਿੰਘ)- ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ (ਰਜਿ:) ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਪ੍ਰਤਾਪ ਸਿੰਘ ਸੰਧੂ, ਜ਼ਿਲ੍ਹਾ ਜਨਰਲ ਸਕੱਤਰ ਹਰਵਿੰਦਰ ਸਿੰਘ ਹੁੰਦਲ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਜਸਵੀਰ ਸਿੰਘ ਸ਼ੀਰਾ ਨੇ ਦੱਸਿਆ ...

ਪੂਰੀ ਖ਼ਬਰ »

ਸੁੰਨੜ ਕਲਾਂ ਸਕੂਲ 'ਚ ਮੁਕਾਬਲੇ ਕਰਵਾਏ

ਨੂਰਮਹਿਲ, 21 ਨਵੰਬਰ (ਜਸਵਿੰਦਰ ਸਿੰਘ ਲਾਂਬਾ)- ਨਜ਼ਦੀਕੀ ਪਿੰਡ ਸੁੰਨੜ ਕਲਾਂ ਦੇ ਸਰਕਾਰੀ ਹਾਈ ਸਕੂਲ ਵਿਚ ਸ©ੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ©ਕਾਸ਼ ਪੁਰਬ ਨੂੰ ਸਮਰਪਿਤ ਲੇਖ ਮੁਕਾਬਲੇ, ਪੇਂਟਿੰਗ ਮੁਕਾਬਲੇ, ਭਾਸ਼ਣ ਮੁਕਾਬਲੇ ਅਤੇ ਕੁਇਜ਼ ਮੁਕਾਬਲੇ ਕਰਵਾਏ ਗਏ | ...

ਪੂਰੀ ਖ਼ਬਰ »

ਵਾਹਿਗੁਰੂ ਸੀਚੇਵਾਲ ਨੇ ਨਿਰਮਲ ਕੁਟੀਆ ਨੂੰ ਮੋਟਰਸਾਈਕਲ ਕੀਤਾ ਦਾਨ

ਲੋਹੀਆਂ ਖਾਸ, 21 ਨਵੰਬਰ (ਦਿਲਬਾਗ ਸਿੰਘ)-ਕੱਬਡੀ ਦੇ ਅੰਤਰ-ਰਾਸ਼ਟਰੀ ਖਿਡਾਰੀ ਵਾਹਿਗੁਰੂ ਸੀਚੇਵਾਲ ਨੇ ਨਿਰਮਲ ਕੁਟੀਆ ਨੂੰ ਮੋਟਰਸਾਈਕਲ ਦਾਨ ਕੀਤਾ ਹੈ | ਇਸ ਮੌਕੇ ੴ ਚੈਰੀਟੇਬਲ ਟਰੱਸਟ ਨਿਰਮਲ ਕੁਟੀਆ ਦੇ ਵਿੱਤ ਸਕੱਤਰ ਸੁਰਜੀਤ ਸਿੰਘ ਸ਼ੰਟੀ ਨੇ ਦੱਸਿਆ ਕਿ ਇਸ ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ

ਫਿਲੌਰ, 21 ਨਵੰਬਰ (ਸੁਰਜੀਤ ਸਿੰਘ ਬਰਨਾਲਾ)- ਨਜ਼ਦੀਕੀ ਪਿੰਡ ਮਨਸੂਰਪੁਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਪ੍ਰਬੰਧਕ ਕਮੇਟੀ, ਐਨ. ਆਰ. ਆਈ. ਵੀਰਾਂ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਜਾਇਆ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX