ਤਾਜਾ ਖ਼ਬਰਾਂ


ਨਵੀਂ ਦਿੱਲੀ : ਰਾਜ ਸਭਾ 'ਚ ਨਾਗਰਿਕਤਾ ਸੋਧ ਬਿੱਲ ਨੂੰ ਲੈ ਕੇ ਕੁਲ 14 ਸੋਧਾਂ 'ਤੇ ਵੋਟਿੰਗ ਜਾਰੀ
. . .  1 minute ago
ਨਵੀਂ ਦਿੱਲੀ : ਨਾਗਰਿਕਤਾ ਬਿੱਲ ਨੂੰ ਸਿਲੈੱਕਟ ਕਮੇਟੀ 'ਚ ਭੇਜਣ ਦਾ ਪ੍ਰਸਤਾਵ ਖ਼ਾਰਜ
. . .  14 minutes ago
ਬਾਬਾ ਦਲਵਾਰਾ ਸਿੰਘ ਰੋਹੀਸਰ ਵਾਲਿਆ ਨੂੰ ਮਿਲੀ ਜਾਨੋ ਮਾਰਨ ਦੀ ਧਮਕੀ
. . .  23 minutes ago
ਫ਼ਤਿਹਗੜ੍ਹ ਸਾਹਿਬ, 11 ਦਸੰਬਰ (ਅਰੁਣ ਅਹੂਜਾ)- ਬੀਤੀ ਦੇਰ ਰਾਤ ਸੰਤ ਬਾਬਾ ਦਲਵਾਰਾ ਸਿੰਘ ਰੋਹੀਸਰ ਵਾਲਿਆ ਨੂੰ ਅਣਪਛਾਤੇ ਫ਼ੋਨ ਨੰਬਰ ਤੋਂ ਜਾਨੋ ਮਾਰਨ ਦੀ ਧਮਕੀ ਮਿਲਣ ਦਾ ਸਮਾਚਾਰ ਹੈ। ਅੱਜ ਸਵੇਰੇ ਜਿਉ ਹੀ ਇਸ ਧਮਕੀ ਦੀ ...
ਨਾਗਰਿਕਤਾ ਸੋਧ ਬਿਲ 2019 : ਬਿਲ 'ਤੇ ਰਾਜ ਸਭਾ ਵਿਚ ਹੋ ਰਹੀ ਹੈ ਵੋਟਿੰਗ
. . .  43 minutes ago
ਨਾਗਰਿਕਤਾ ਸੋਧ ਬਿਲ 2019 : ਅਹਿਮਦੀਆਂ ਜਮਾਤ ਨੂੰ ਬਿਲ ਦੇ ਅੰਦਰ ਲਿਆਂਦਾ ਜਾਵੇ - ਪ੍ਰਤਾਪ ਸਿੰਘ ਬਾਜਵਾ ਨੇ ਰਾਜ ਸਭਾ ਵਿਚ ਕਿਹਾ
. . .  44 minutes ago
ਨਾਗਰਿਕਤਾ ਸੋਧ ਬਿਲ 2019 : ਭਾਰਤ ਮੁਸਲਿਮ ਮੁਕਤ ਨਹੀਂ ਹੋ ਸਕਦਾ, ਬਿਲ ਕਿਸੇ ਦੀਆਂ ਭਾਵਨਾਵਾਂ ਦੇ ਖਿਲਾਫ ਨਹੀਂ - ਗ੍ਰਹਿ ਮੰਤਰੀ
. . .  57 minutes ago
ਨਾਗਰਿਕਤਾ ਸੋਧ ਬਿਲ 2019 : ਕਈ ਵਾਰ ਕਾਂਗਰਸ ਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਬਿਆਨ ਇਕੋ ਜਿਹੇ - ਗ੍ਰਹਿ ਮੰਤਰੀ
. . .  about 1 hour ago
ਉੱਘੇ ਪੱਤਰਕਾਰ ਸ਼ਿੰਗਾਰਾ ਸਿੰਘ ਦਾ ਹੋਇਆ ਦਿਹਾਂਤ
. . .  about 1 hour ago
ਮੁਹਾਲੀ, 11 ਦਸੰਬਰ - ਉੱਘੇ ਪੱਤਰਕਾਰ ਸ. ਸ਼ਿੰਗਾਰਾ ਸਿੰਘ ਭੁੱਲਰ ਦਾ ਅੱਜ ਸ਼ਾਮ ਦਿਹਾਂਤ ਹੋ ਗਿਆ ਹੈ। ਉਹ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਚੱਲੇ ਆ ਰਹੇ...
ਨਾਗਰਿਕਤਾ ਸੋਧ ਬਿਲ 2019 : ਇਹ ਬਿਲ ਨਾਗਰਿਕਤਾ ਦੇਣ ਦਾ ਹੈ, ਖੋਹਣ ਦੀ ਨਹੀਂ ਹੈ - ਗ੍ਰਹਿ ਮੰਤਰੀ
. . .  about 1 hour ago
ਨਾਗਰਿਕਤਾ ਸੋਧ ਬਿਲ 2019 : ਦਿੱਲੀ 'ਚ 21 ਹਜ਼ਾਰ ਸਿੱਖ ਰਹਿੰਦੇ ਹਨ ਜੋ ਅਫ਼ਗ਼ਾਨਿਸਤਾਨ ਤੋਂ ਆਏ ਹਨ - ਗ੍ਰਹਿ ਮੰਤਰੀ
. . .  about 1 hour ago
ਨਾਗਰਿਕਤਾ ਸੋਧ ਬਿਲ 2019 : ਦੇਸ਼ ਦੀ ਵੰਡ ਨਾ ਹੁੰਦੀ ਤਾਂ ਨਾਗਰਿਕਤਾ ਸੋਧ ਬਿਲ ਲਿਆਉਣਾ ਹੀ ਨਹੀਂ ਪੈਂਦਾ - ਗ੍ਰਹਿ ਮੰਤਰੀ
. . .  about 1 hour ago
ਰਮੇਸ਼ ਸਿੰਘ ਅਰੋੜਾ ਦਾ ਲਹਿੰਦੇ ਪੰਜਾਬ 'ਚ ਐਮ.ਪੀ.ਏ. ਬਣਨਾ ਸਿੱਖਾਂ ਲਈ ਮਾਣ ਦੀ ਗੱਲ : ਬਾਬਾ ਹਰਨਾਮ ਸਿੰਘ ਖ਼ਾਲਸਾ
. . .  about 1 hour ago
ਮਹਿਤਾ/ਅੰਮ੍ਰਿਤਸਰ/ਅਜਨਾਲਾ, 11 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਪਾਕਿਸਤਾਨ ਦੇ ਸਿੱਖ ਆਗੂ ਸ: ਰਮੇਸ਼ ਸਿੰਘ ਅਰੋੜਾ ਨੂੰ ਲਹਿੰਦੇ ਪੰਜਾਬ ਦੀ ਅਸੈਂਬਲੀ ਦੂਜੀ ਵਾਰ ਮੈਂਬਰ...
ਭਾਰਤ ਵੈਸਟਇੰਡੀਜ਼ ਤੀਸਰਾ ਟੀ20 : ਵੈਸਟਇੰਡੀਜ਼ ਨੇ ਜਿੱਤਿਆ ਟਾਸ, ਭਾਰਤ ਦੀ ਪਹਿਲਾ ਬੱਲੇਬਾਜ਼ੀ
. . .  about 1 hour ago
ਨਾਗਰਿਕਤਾ ਸੋਧ ਬਿਲ 2019 : ਭਾਰਤ ਦੇ ਤਿੰਨ ਗੁਆਂਢੀ ਦੇਸ਼ ਇਸਲਾਮਿਕ ਹਨ - ਗ੍ਰਹਿ ਮੰਤਰੀ
. . .  about 1 hour ago
ਨਾਗਰਿਕਤਾ ਸੋਧ ਬਿਲ 2019 : ਭਾਰਤ ਦੇ ਮੁਸਲਮਾਨਾਂ ਨੂੰ ਡਰਨ ਦੀ ਲੋੜ ਨਹੀਂ, ਅਸੀਂ ਸਮੱਸਿਆਵਾਂ ਹੱਲ ਕਰਨ ਲਈ ਹਾਂ - ਗ੍ਰਹਿ ਮੰਤਰੀ
. . .  about 1 hour ago
ਨਾਗਰਿਕਤਾ ਸੋਧ ਬਿਲ 2019 : ਅਸੀਂ ਕਿਸੇ ਦੀ ਨਾਗਰਿਕਤਾ ਖੋਹਣ ਨਹੀਂ ਜਾ ਰਹੇ - ਗ੍ਰਹਿ ਮੰਤਰੀ
. . .  about 1 hour ago
ਨਾਗਰਿਕਤਾ ਸੋਧ ਬਿਲ 2019 : ਜੇਕਰ ਇਹ ਬਿਲ 50 ਸਾਲ ਪਹਿਲਾ ਹੀ ਪਾਸ ਹੋ ਜਾਂਦਾ ਸੀ ਤਾਂ ਅੱਜ ਹਾਲਾਤ ਇੰਨੇ ਸਖ਼ਤ ਨਾ ਹੁੰਦੇ - ਗ੍ਰਹਿ ਮੰਤਰੀ ਨੇ ਰਾਜ ਸਭਾ 'ਚ ਕਿਹਾ
. . .  about 2 hours ago
ਸਾਨੂੰ ਗੁਆਂਢ 'ਚ ਇਕ ਵੈਰੀ ਮੁਲਕ ਮਿਲਿਆ ਹੈ - ਕੈਪਟਨ ਅਮਰਿੰਦਰ ਸਿੰਘ
. . .  about 2 hours ago
ਅਸਮ ਵਿਚ ਪ੍ਰਦਰਸ਼ਨਕਾਰੀਆਂ ਨੇ ਬੱਸਾਂ ਨੂੰ ਲਗਾਈ ਅੱਗ, ਇੰਟਰਨੈੱਟ ਸੇਵਾ ਕੀਤਾ ਜਾ ਰਿਹੈ ਬੰਦ
. . .  about 2 hours ago
ਭਾਰਤੀ ਤਕਨੀਕੀ ਸਿੱਖਿਆ ਸੰਸਥਾ ਵਲੋਂ 'ਬੈਸਟ ਇੰਜੀਨੀਅਰਿੰਗ ਕਾਲਜ ਟੀਚਰ' ਪੁਰਸਕਾਰ ਨਾਲ ਸਨਮਾਨਿਤ
. . .  about 2 hours ago
ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
. . .  about 3 hours ago
ਗੈਸ ਸਿਲੰਡਰ ਤੋਂ ਲੱਗੀ ਅੱਗ, ਘਰ ਦਾ ਸਮਾਨ ਸੜ ਕੇ ਹੋਇਆ ਸੁਆਹ
. . .  about 3 hours ago
ਨੌਜਵਾਨ ਦੀ ਕੁੱਟਮਾਰ ਕਰਕੇ ਇੱਕ ਲੱਖ ਰੁਪਏ ਖੋਹੇ
. . .  about 3 hours ago
ਨਾਗਰਿਕਤਾ ਸੋਧ ਬਿੱਲ ਵਿਰੁੱਧ ਆਸਾਮ 'ਚ ਪ੍ਰਦਰਸ਼ਨ
. . .  about 3 hours ago
ਯਾਦਵਿੰਦਰ ਸਿੰਘ ਜੰਡਾਲੀ ਬਣੇ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ
. . .  about 3 hours ago
ਮੋਗਾ ਪੁਲਿਸ ਨੇ ਪੰਜ ਪਿਸਤੌਲਾਂ ਸਣੇ ਤਿੰਨ ਨੌਜਵਾਨਾਂ ਨੂੰ ਕੀਤਾ ਕਾਬੂ
. . .  about 3 hours ago
ਕਾਰ ਅਤੇ ਟਰੱਕ ਵਿਚਾਲੇ ਹੋਈ ਜ਼ਬਰਦਸਤ ਟੱਕਰ, ਕਾਰ ਚਾਲਕ ਦੀ ਮੌਕੇ 'ਤੇ ਮੌਤ
. . .  about 4 hours ago
ਹਾਫ਼ਿਜ਼ ਸਈਦ ਅੱਤਵਾਦੀਆਂ ਨੂੰ ਧਨ ਮੁਹੱਈਆ ਕਰਾਉਣ ਦੇ ਮਾਮਲੇ 'ਚ ਦੋਸ਼ੀ ਕਰਾਰ
. . .  about 4 hours ago
ਇਸਰੋ ਵਲੋਂ ਆਰ. ਆਈ. ਐੱਸ. ਏ. ਟੀ-2 ਬੀ. ਆਰ. 1 ਸਮੇਤ 9 ਵਿਦੇਸ਼ੀ ਉਪਗ੍ਰਹਿ ਲਾਂਚ
. . .  about 4 hours ago
ਮੁਲਾਜ਼ਮਾਂ ਅੱਗੇ ਝੁਕਦਿਆਂ ਚੰਡੀਗੜ੍ਹ ਪੁਲਿਸ ਵਲੋਂ ਆਗੂ ਸੁਖਚੈਨ ਖਹਿਰਾ ਰਿਹਾਅ
. . .  about 5 hours ago
ਹੈਦਰਾਬਾਦ ਮੁਠਭੇੜ : ਮਾਮਲੇ ਦੀ ਜਾਂਚ ਲਈ ਸੁਪਰੀਮ ਕੋਰਟ ਸਾਬਕਾ ਜੱਜ ਦੀ ਨਿਯੁਕਤੀ ਕਰੇਗਾ
. . .  about 5 hours ago
ਵੰਡ ਲਈ ਕਾਂਗਰਸ ਨਹੀਂ, ਬਲਕਿ ਹਿੰਦੂ ਮਹਾਂਸਭਾ ਅਤੇ ਮੁਸਲਿਮ ਲੀਗ ਜ਼ਿੰਮੇਵਾਰ- ਆਨੰਦ ਸ਼ਰਮਾ
. . .  about 5 hours ago
ਚੰਡੀਗੜ੍ਹ : ਵਿੱਤ ਮਹਿਕਮਾ ਅਤੇ ਪੰਜਾਬ ਸਿਵਲ ਸਕੱਤਰੇਤ ਦੀਆਂ ਬਰਾਂਚਾਂ ਤੋੜਨ ਖ਼ਿਲਾਫ਼ ਸਕੱਤਰੇਤ 'ਚ ਮੁਲਾਜ਼ਮ ਰੈਲੀ
. . .  about 5 hours ago
ਕਾਂਗਰਸੀਆਂ ਨੇ ਥਾਣਾ ਜੈਤੋ ਦੇ ਐੱਸ. ਐੱਚ. ਓ. ਦੇ ਵਿਰੁੱਧ ਲਾਇਆ ਧਰਨਾ
. . .  about 6 hours ago
ਕਾਮਰੇਡ ਮਹਾਂ ਸਿੰਘ ਰੌੜੀ ਦੀ ਗ੍ਰਿਫ਼ਤਾਰੀ ਤੋਂ ਕਾਰਕੁਨ ਖ਼ਫ਼ਾ, ਸੂਬਾ ਪੱਧਰੀ ਅੰਦੋਲਨ ਦਾ ਐਲਾਨ
. . .  about 6 hours ago
ਡੇਰਾਬਸੀ 'ਚ ਹੋ ਰਹੀ ਨਾਜਾਇਜ਼ ਮਾਈਨਿੰਗ ਅਤੇ ਗੁੰਡਾ ਟੈਕਸ ਵਿਰੁੱਧ ਅਕਾਲੀ ਦਲ ਵਲੋਂ ਪ੍ਰਦਰਸ਼ਨ
. . .  about 5 hours ago
ਸੁਨਾਮ ਨੇੜੇ ਵਾਪਰੇ ਦਰਦਨਾਕ ਸੜਕ ਹਾਦਸੇ 'ਚ ਹਵਾਈ ਫੌਜ ਦੇ ਦੋ ਜਵਾਨਾਂ ਦੀ ਮੌਤ
. . .  about 6 hours ago
ਸੰਗਰੂਰ 'ਚ ਕਿਸਾਨਾਂ ਨੇ ਘੇਰਿਆ ਖੇਤੀਬਾੜੀ ਵਿਭਾਗ ਦਾ ਦਫ਼ਤਰ
. . .  about 7 hours ago
ਰਾਜ ਸਭਾ 'ਚ ਅਮਿਤ ਸ਼ਾਹ ਨੇ ਕਿਹਾ- ਨਾਗਰਿਕਤਾ ਸੋਧ ਬਿੱਲ ਨਾਲ ਕਰੋੜਾਂ ਲੋਕਾਂ ਨੂੰ ਹੋਵੇਗਾ ਫ਼ਾਇਦਾ
. . .  about 7 hours ago
ਸਾਲ 2002 ਦੇ ਗੁਜਰਾਤ ਦੰਗਿਆਂ 'ਚ ਪ੍ਰਧਾਨ ਮੰਤਰੀ ਮੋਦੀ ਨੂੰ ਮਿਲੀ ਕਲੀਨ ਚਿੱਟ
. . .  about 7 hours ago
ਨਾਗਰਿਕਤਾ ਸੋਧ ਬਿੱਲ ਦੇ ਵਿਰੋਧ 'ਚ ਜਾਖੜ ਦੀ ਅਗਵਾਈ 'ਚ ਕਾਂਗਰਸ ਨੇ ਰਾਜਪਾਲ ਨੂੰ ਸੌਂਪਿਆ ਮੰਗ ਪੱਤਰ
. . .  about 8 hours ago
ਗੁਆਂਢੀ ਮੁਲਕਾਂ ਤੋਂ ਆਈਆਂ ਧਾਰਮਿਕ ਘੱਟ ਗਿਣਤੀਆਂ ਨੂੰ ਸੁਰੱਖਿਆ ਦੇਵਾਂਗੇ- ਅਮਿਤ ਸ਼ਾਹ
. . .  about 8 hours ago
ਅਫ਼ਗ਼ਾਨਿਸਤਾਨ, ਪਾਕਿਸਤਾਨ ਅਤੇ ਬੰਗਲਾਦੇਸ਼ ਦੀਆਂ ਘੱਟ ਗਿਣਤੀਆਂ ਨੂੰ ਉਨ੍ਹਾਂ ਦਾ ਹੱਕ ਮਿਲੇਗਾ- ਗ੍ਰਹਿ ਮੰਤਰੀ ਅਮਿਤ ਸ਼ਾਹ
. . .  about 8 hours ago
ਨਾਗਰਿਕਤਾ ਸੋਧ ਬਿੱਲ ਨਾਲ ਕਰੋੜਾਂ ਲੋਕਾਂ ਨੂੰ ਉਮੀਦਾਂ- ਅਮਿਤ ਸ਼ਾਹ
. . .  about 8 hours ago
ਸਕੂਲ ਅਧਿਆਪਕਾ ਦੀ ਹੱਤਿਆ ਦੇ ਮਾਮਲੇ 'ਚ ਕਥਿਤ ਦੋਸ਼ੀ ਸ਼ਿੰਦਰ ਅਦਾਲਤ 'ਚ ਪੇਸ਼
. . .  about 8 hours ago
ਨਾਗਰਿਕਤਾ ਸੋਧ ਬਿੱਲ 'ਤੇ ਰਾਜ ਸਭਾ 'ਚ ਬੋਲ ਰਹੇ ਗ੍ਰਹਿ ਮੰਤਰੀ ਅਮਿਤ ਸ਼ਾਹ
. . .  about 8 hours ago
ਨਾਗਰਿਕਤਾ ਸੋਧ ਬਿੱਲ ਰਾਜ ਸਭਾ 'ਚ ਪੇਸ਼
. . .  about 8 hours ago
ਚੰਡੀਗੜ੍ਹ ਪੁਲਿਸ ਨੇ ਹਿਰਾਸਤ 'ਚ ਲਏ ਪੰਜਾਬ ਦੇ ਸੀਨੀਅਰ ਮੁਲਾਜ਼ਮ ਆਗੂ ਸੁਖਚੈਨ ਖਹਿਰਾ
. . .  about 8 hours ago
ਪਾਕਿਸਤਾਨ 'ਚ 14 ਸਾਲਾ ਲੜਕੀ ਅਗਵਾ, ਜ਼ਬਰਦਸਤੀ ਧਰਮ ਪਰਿਵਰਤਨ ਮਗਰੋਂ ਕਰਾਇਆ ਗਿਆ ਨਿਕਾਹ
. . .  about 7 hours ago
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਮਿਲਿਆ ਬ੍ਰਿਟਿਸ਼ ਆਰਮੀ ਦਾ ਵਫ਼ਦ
. . .  about 8 hours ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 7 ਮੱਘਰ ਸੰਮਤ 551
ਿਵਚਾਰ ਪ੍ਰਵਾਹ: ਮੇਰਾ ਸਭ ਤੋਂ ਵੱਡਾ ਸੁਪਨਾ ਇਕ ਅਜਿਹੇ ਭਾਰਤ ਨੂੰ ਵੇਖਣ ਦਾ ਹੈ ਜਿਹੜਾ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਰੁਜ਼ਗਾਰਮਈ ਹੋਵੇ। -ਡਾ: ਮਨਮੋਹਨ ਸਿੰਘ

ਸ੍ਰੀ ਮੁਕਤਸਰ ਸਾਹਿਬ

ਸਿਹਤ ਮੰਤਰੀ ਸਿੱਧੂ ਨੇ ਸਿਵਲ ਹਸਪਤਾਲ ਗਿੱਦੜਬਾਹਾ ਵਿਖੇ ਰੱਖਿਆ ਜੱਚਾ-ਬੱਚਾ ਸਿਹਤ ਕੇਂਦਰ ਦਾ ਨੀਂਹ-ਪੱਥਰ

ਗਿੱਦੜਬਾਹਾ, 21 ਨਵੰਬਰ (ਬਲਦੇਵ ਸਿੰਘ ਘੱਟੋਂ)-ਅੱਜ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਹਲਕਾ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੀਆਂ ਕੋਸ਼ਿਸ਼ਾਂ ਸਦਕਾ ਸਿਵਲ ਹਸਪਤਾਲ ਗਿੱਦੜਬਾਹਾ ਵਿਖੇ 5.15 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਜੱਚਾ-ਬੱਚਾ ਸਿਹਤ ਕੇਂਦਰ ਦਾ ਨੀਂਹ ਪੱਥਰ ਰੱਖਿਆ | ਇਸ ਮੌਕੇ ਆਪਣੇ ਸੰਬੋਧਨ ਦੌਰਾਨ ਬਲਵੀਰ ਸਿੰਘ ਸਿੱਧੂ ਨੇ ਹਸਪਤਾਲ ਦੇ ਪ੍ਰਬੰਧਾਂ 'ਤੇ ਖੁਸ਼ੀ ਪ੍ਰਗਟ ਕਰਦੇ ਕਿਹਾ ਕਿ ਜੇਕਰ ਇਸੇ ਤਰ੍ਹਾਂ ਦੇ ਪ੍ਰਬੰਧ ਹੋਣਗੇ ਤਾਂ ਅਗਲੇ ਸਾਲ ਵੀ ਗਿੱਦੜਬਾਹਾ ਹਸਪਤਾਲ ਪੰਜਾਬ ਵਿਚੋਂ ਪਹਿਲਾ ਸਥਾਨ ਪ੍ਰਾਪਤ ਕਰੇਗਾ | ਇਸ ਮੌਕੇ ਉਨ੍ਹਾਂ ਅਕਾਲੀ ਦਲ 'ਤੇ ਨਿਸ਼ਾਨਾਂ ਸਾਧਦਿਆਂ ਕਿਹਾ ਕਿ ਸ.ਪ੍ਰਕਾਸ਼ ਸਿੰਘ ਬਾਦਲ ਭਾਵੇਂ 5 ਵਾਰ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ, ਪਰ ਉਨ੍ਹਾਂ ਪੰਜਾਬ ਦਾ ਕੁਝ ਨਹੀਂ ਸੰਵਾਰਿਆ | ਸਗੋਂ ਆਪਣੇ ਕਾਰੋਬਾਰ ਨੂੰ ਵਧਾਉਣ ਵਿਚ ਹੀ ਲੱਗੇ ਰਹੇ | ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਨੇ ਪੰਜਾਬ ਰੋਡਵੇਜ਼ ਨੂੰ ਖੂੰਝੇ ਲਾ ਕੇ ਆਪਣੀ 6 ਸੌ ਬੱਸਾਂ ਬਣਾਈਆਂ | ਉਨ੍ਹਾਂ ਕਿਹਾ ਕਿ ਆਪਣੇ ਆਪ ਨੂੰ ਪੰਥਕ ਪਾਰਟੀ ਕਹਿਣ ਵਾਲੇ ਅਕਾਲੀ ਦਲ ਨੂੰ ਇਸ ਵਾਰ 550 ਸਾਲਾ ਸਮਾਗਮਾਂ ਦੌਰਾਨ ਲੋਕਾਂ ਨੇ ਪੂਰੀ ਤਰ੍ਹਾਂ ਨਕਾਰ ਦਿੱਤਾ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਹਸਪਤਾਲ ਦੇ ਪ੍ਰਬੰਧਾਂ ਜਾਂ ਮਰੀਜ਼ਾਂ ਨੂੰ ਕੋਈ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਉਨ੍ਹਾਂ ਨਾਲ ਸਿੱਧਾ ਸੰਪਰਕ ਕੀਤਾ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਸਿਹਤ ਬੀਮਾ ਯੋਜਨਾ ਤਹਿਤ ਪੰਜਾਬ ਦੇ 46 ਲੱਖ ਲੋਕਾਂ ਦੇ ਸਿਹਤ ਕਾਰਡ ਬਣ ਚੁੱਕੇ ਹਨ ਅਤੇ ਸਿਹਤ ਬੀਮਾ ਤਹਿਤ ਪੰਜਾਬ ਦੇ ਕੁੱਲ 2 ਕਰੋੜ ਤੋਂ ਵੱਧ ਪਰਿਵਾਰਾਂ ਨੂੰ ਇਸ ਘੇਰੇ ਵਿਚ ਲਿਆਂਦਾ ਜਾਵੇਗਾ | ਜਿਸ ਤਹਿਤ ਹਰ ਪਰਿਵਾਰ ਦਾ 5 ਲੱਖ ਤੱਕ ਦਾ ਇਲਾਜ ਹਸਪਤਾਲਾਂ ਵਿਚ ਮੁਫ਼ਤ ਹੋਵੇਗਾ | ਉਨ੍ਹਾਂ ਹਸਪਤਾਲ ਦੀ ਆਕਸੀਜਨ ਪਲਾਂਟ ਅਤੇ ਬਲੱਡ ਬੈਂਕ ਦੀ ਮੰਗ ਨੂੰ ਤੁਰੰਤ ਮਨਜ਼ੂਰ ਕਰਦਿਆਂ ਦੋਵੇਂ ਸੇਵਾਵਾਂ ਨੂੰ ਤੁਰੰਤ ਸ਼ੁਰੂ ਕਰਨ ਦਾ ਐਲਾਨ ਵੀ ਕੀਤਾ | ਇਸ ਤੋਂ ਇਲਾਵਾ ਹਸਪਤਾਲ ਵਿਚ ਸਟਾਫ਼ ਦੀ ਕਮੀ ਨੂੰ ਜਲਦ ਪੂਰਾ ਕਰਨ ਦਾ ਭਰੋਸਾ ਵੀ ਦਿੱਤਾ | ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਗਿੱਦੜਬਾਹਾ ਵਿਚ ਚੱਲ ਰਹੇ ਵਿਕਾਸ ਕਾਰਜਾਂ ਅਤੇ ਹਸਪਤਾਲ ਦੇ ਪ੍ਰਬੰਧਾਂ ਤੋਂ ਮੰਤਰੀ ਸਾਹਿਬ ਨੂੰ ਜਾਣੂ ਕਰਵਾਇਆ | ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਡਾ.ਨਵਦੀਪ ਸਿੰਘ, ਐਸ.ਐਮ.ਓ. ਗਿੱਦੜਬਾਹਾ ਡਾ:ਪ੍ਰਦੀਪ ਸਚਦੇਵਾ ਨੇ ਹਸਪਤਾਲ ਲਈ ਬਲੱਡ ਬੈਂਕ ਅਤੇ ਆਕਸੀਜਨ ਪਲਾਂਟ ਦੀ ਮੰਗ ਰੱਖੀ | ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਹਰਚਰਨ ਸਿੰਘ ਬਰਾੜ ਨੇ ਬਲਵੀਰ ਸਿੰਘ ਸਿੱਧੂ ਨੂੰ ਜੀ ਆਇਆਂ ਕਿਹਾ | ਇਸ ਮੌਕੇ ਸਮਾਜ ਸੇਵੀ ਪ੍ਰਵੀਨ ਬਾਂਸਲ, ਸਰਪੰਚ ਬੇਅੰਤ ਸਿੰਘ ਸਿੱਧੂ ਗੁਰੂਸਰ, ਸਰਪੰਚ ਸ਼ਮਿੰਦਰ ਸਿੰਘ ਪਿਉਰੀ, ਸਰਪੰਚ ਰਣਜੀਤ ਕੌਰ ਦੌਲਾ, ਗੁਰਦੀਪ ਸਿੰਘ ਬਰਾੜ ਛੱਤਿਆਣਾ, ਐਮ.ਸੀ. ਵਕੀਲ ਕਿੰਗਰਾ, ਸੁਖਮੰਦਰ ਸਿੰਘ ਜਗਮਗ, ਗਿੰਦੀ ਕੋਟਭਾਈ, ਲੱਖੀ ਕੋਟਭਾਈ, ਬਿੰਦਰ ਬਾਂਸਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ |

ਜਿਨਸੀ ਸ਼ੋਸ਼ਣ ਵਿਵਾਦ ਐਕਸ਼ਨ ਕਮੇਟੀ ਦੀ ਅਗਵਾਈ 'ਚ ਧਰਨਾ ਛੇਵੇਂ ਦਿਨ ਵੀ ਜਾਰੀ

ਫ਼ਰੀਦਕੋਟ, 21 ਨਵੰਬਰ (ਸਰਬਜੀਤ ਸਿੰਘ)-ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫ਼ਰੀਦਕੋਟ ਦੀ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਈ ਇਕ ਔਰਤ ਡਾਕਟਰ ਨੂੰ ਇਨਸਾਫ਼ ਦਿਵਾਉਣ ਲਈ ਜਿਨਸੀ ਜਬਰ ਵਿਰੋਧੀ ਐਕਸ਼ਨ ਕਮੇਟੀ ਦੀ ਅਗਵਾਈ 'ਚ ਇੱਥੇ ਧਰਨੇ 'ਤੇ ਬੈਠੀਆਂ ਜਨਤਕ ...

ਪੂਰੀ ਖ਼ਬਰ »

ਵਿਦਿਆਰਥੀਆਂ ਨੂੰ ਗੁਣਾਤਮਿਕ ਸਿੱਖਿਆ ਦੇ ਕੇ ਸਫ਼ਲਤਾ ਦੇ ਰਾਹ ਤੋਰਨਾ ਸਾਡਾ ਕੰਮ-ਸਿੱਖਿਆ ਸਕੱਤਰ

ਸ੍ਰੀ ਮੁਕਤਸਰ ਸਾਹਿਬ, 21 ਨਵੰਬਰ (ਰਣਜੀਤ ਸਿੰਘ ਢਿੱਲੋਂ)-'ਮਿਸ਼ਨ ਸ਼ਤ-ਪ੍ਰਤੀਸ਼ਤ' ਤਹਿਤ ਅਧਿਆਪਕਾਂ ਦਾ ਮਿਸ਼ਨ ਵਿਦਿਆਰਥੀਆਂ ਨੂੰ ਜ਼ਿੰਦਗੀ ਵਿਚ ਸਫ਼ਲ ਬਣਾਉਣਾ ਹੈ | ਸਿੱਖਿਆ ਵਿਭਾਗ ਅਤੇ ਸਿੱਖਿਆ ਅਧਿਕਾਰੀਆਂ, ਅਧਿਆਪਕਾਂ ਵਲੋਂ ਵਿਦਿਆਰਥੀਆਂ ਨੂੰ ਸਹੀ ...

ਪੂਰੀ ਖ਼ਬਰ »

ਗੋਲੀਆਂ ਚਲਾ ਕੇ ਔਰਤ ਨੂੰ ਜ਼ਖ਼ਮੀ ਕਰਨ 'ਤੇ 3 ਵਿਅਕਤੀਆਂ ਿਖ਼ਲਾਫ਼ ਮਾਮਲਾ ਦਰਜ

ਮਲੋਟ, 21 ਨਵੰਬਰ (ਗੁਰਮੀਤ ਸਿੰਘ ਮੱਕੜ)-ਸਥਾਨਕ ਥਾਣਾ ਸਿਟੀ ਪੁਲਿਸ ਨੇ ਪਿਸਤੌਲ ਨਾਲ ਗੋਲੀਆਂ ਚਲਾ ਕੇ ਇਕ ਔਰਤ ਨੂੰ ਜ਼ਖ਼ਮੀ ਕਰਨ 'ਤੇ ਇਕ ਔਰਤ ਸਮੇਤ 3 ਵਿਅਕਤੀਆਂ 'ਤੇ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ ਵਿਚ ਪੀੜਤ ਅਮਰਜੀਤ ਕੌਰ, ਵਾਸੀ ਗੁਰੂਸਰ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਤੇ ਨਾਜਾਇਜ਼ ਸ਼ਰਾਬ ਸਮੇਤ ਦੋ ਕਾਬੂ

ਮਲੋਟ, 21 ਨਵੰਬਰ (ਗੁਰਮੀਤ ਸਿੰਘ ਮੱਕੜ)-ਡੀ.ਐਸ.ਪੀ ਮਨਮੋਹਨ ਸਿੰਘ ਔਲਖ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਪੁਲਿਸ ਨੇ ਨਸ਼ੀਲੀਆਂ ਗੋਲੀਆਂ ਅਤੇ ਨਾਜਾਇਜ਼ ਸ਼ਰਾਬ ਬਰਾਮਦ ਕਰਕੇ ਦੋ ਵਿਅਕਤੀਆਂ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ...

ਪੂਰੀ ਖ਼ਬਰ »

ਰਾਸ਼ਟਰੀ ਸਿੱਖ ਸੰਗਤ ਜ਼ਿਲ੍ਹਾ ਫ਼ਰੀਦਕੋਟ ਦੀ ਵਿਚਾਰ ਗੋਸ਼ਟੀ 24 ਨੂੰ

ਫ਼ਰੀਦਕੋਟ, 21 ਨਵੰਬਰ (ਸਤੀਸ਼ ਬਾਗ਼ੀ)-ਰਾਸ਼ਟਰੀ ਸਿੱਖ ਸੰਗਤ ਜ਼ਿਲ੍ਹਾ ਫ਼ਰੀਦਕੋਟ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਚਾਰ ਗੋਸ਼ਟੀ 24 ਨਵੰਬਰ ਦਿਨ ਐਤਵਾਰ ਨੂੰ ਰੋਜ਼ ਇਨਕਲੇਵ ਸੁਸਾਇਟੀ ਮੰਦਰ ਦੇ ਹਾਲ ਵਿਚ ਦੁਪਹਿਰ 12 ਤੋਂ ...

ਪੂਰੀ ਖ਼ਬਰ »

ਝੋਨੇ ਦੀਆਂ ਬੋਰੀਆਂ ਦਾ ਲੱਦਿਆ ਹੋਇਆ ਟਰਾਲਾ ਪਲਟਿਆ

ਸ੍ਰੀ ਮੁਕਤਸਰ ਸਾਹਿਬ, 21 ਨਵੰਬਰ (ਕੁਲਦੀਪ ਸਿੰਘ ਘੁਮਾਣ)-ਸਥਾਨਕ ਬਾਵਾ ਰਾਮ ਸਿੰਘ ਚੌਾਕ ਵਿਚ ਇਕ ਝੋਨੇ ਦੀਆਂ ਬੋਰੀਆਂ ਦਾ ਲੱਦਿਆ ਹੋਇਆ ਟਰਾਲਾ ਨੰਬਰ ਆਰ.ਜੇ. 09 ਜੀ.ਬੀ. 1403 ਪਲਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰਾਲੇ ਦੇ ਡਰਾਈਵਰ ...

ਪੂਰੀ ਖ਼ਬਰ »

ਨੌਜਵਾਨ ਦੀ ਸ਼ੱਕੀ ਹਲਾਤ ਵਿਚ ਲਾਸ਼ ਮਿਲੀ

ਸ੍ਰੀ ਮੁਕਤਸਰ ਸਾਹਿਬ 21 ਨਵੰਬਰ (ਕੁਲਦੀਪ ਸਿੰਘ ਘੁਮਾਣ)-ਸਥਾਨਕ ਬਠਿੰਡਾ-ਮਲੋਟ ਰੋਡ ਨਵੇਂ ਬਾਈਪਾਸ 'ਤੇ ਤੇਜ਼ਧਾਰ ਹਥਿਆਰਾਂ ਨਾਲ ਵਿੰਨ੍ਹੀ ਹੋਈ ਇਕ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ, ਜਿਸ ਦੀ ਸ਼ਨਾਖ਼ਤ ਰਾਜੀਵ ਕੁਮਾਰ ਪੁੱਤਰ ਰੌਸ਼ਨ ਲਾਲ ਵਾਸੀ ਅਬੋਹਰ ਰੋਡ ਗਲੀ ...

ਪੂਰੀ ਖ਼ਬਰ »

ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਾਇਲਟ ਗੱਡੀ ਕਾਰ ਨਾਲ ਟਕਰਾਈ

ਦੋਦਾ, 21 ਨਵੰਬਰ (ਰਵੀਪਾਲ)-ਪੁਲਿਸ ਚੌਾਕੀ ਦੋਦਾ ਦੇ ਸਾਹਮਣੇ ਪਾਇਲਟ ਜਿਪਸੀ ਮੋੜਦੇ ਸਮੇਂ ਬਠਿੰਡਾ ਵਲੋਂ ਆ ਰਹੀ ਕਾਰ ਨਾਲ ਟੱਕਰ ਹੋ ਗਈ, ਹਾਦਸਾ ਬੇਸ਼ੱਕ ਜ਼ਬਰਦਸਤ ਸੀ, ਪਰ ਦੋਵੇਂ ਗੱਡੀਆਂ ਦੇ ਸਵਾਰ ਵਾਲ-ਵਾਲ ਬਚ ਗਏ | ਕਾਰ ਚਾਲਕ ਨਛੱਤਰ ਸਿੰਘ ਪੁੱਤਰ ਜੋਗਿੰਦਰ ਸਿੰਘ ...

ਪੂਰੀ ਖ਼ਬਰ »

ਸਿਹਤ ਮੰਤਰੀ ਸਿੱਧੂ ਨੇ ਸਿਵਲ ਹਸਪਤਾਲ ਗਿੱਦੜਬਾਹਾ ਵਿਖੇ ਰੱਖਿਆ ਜੱਚਾ-ਬੱਚਾ ਸਿਹਤ ਕੇਂਦਰ ਦਾ ਨੀਂਹ-ਪੱਥਰ

ਗਿੱਦੜਬਾਹਾ, 21 ਨਵੰਬਰ (ਬਲਦੇਵ ਸਿੰਘ ਘੱਟੋਂ)-ਅੱਜ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਹਲਕਾ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੀਆਂ ਕੋਸ਼ਿਸ਼ਾਂ ਸਦਕਾ ਸਿਵਲ ਹਸਪਤਾਲ ਗਿੱਦੜਬਾਹਾ ਵਿਖੇ 5.15 ਕਰੋੜ ਦੀ ਲਾਗਤ ਨਾਲ ਬਣਨ ਵਾਲੇ ...

ਪੂਰੀ ਖ਼ਬਰ »

ਵਿਜੀਲੈਂਸ ਬਿਊਰੋ ਯੂਨਿਟ ਸ੍ਰੀ ਮੁਕਤਸਰ ਸਾਹਿਬ ਵਲੋਂ ਰਿਸ਼ਵਤ ਲੈਂਦਾ ਏ. ਐਸ. ਆਈ. ਕਾਬੂ

ਸ੍ਰੀ ਮੁਕਤਸਰ ਸਾਹਿਬ, 21 ਨਵੰਬਰ (ਹਰਮਹਿੰਦਰ ਪਾਲ)-ਸ੍ਰੀ ਵਰਿੰਦਰ ਸਿੰਘ ਬਰਾੜ ਪੀ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਵਿਜੀਲੈਂਸ ਬਿਊਰੋ ਬਠਿੰਡਾ ਰੇਂਜ ਬਠਿੰਡਾ ਨੇ ਦੱਸਿਆ ਕਿ ਡੀ.ਐਸ.ਪੀ ਰਾਜ ਕੁਮਾਰ ਵਿਜੀਲੈਂਸ ਬਿਊਰੋ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਵਲੋਂ ਟਰੈਪ ਲਗਾ ...

ਪੂਰੀ ਖ਼ਬਰ »

ਨੈਸ਼ਨਲ ਯੋਗਾ ਚੈਂਪੀਅਨਸ਼ਿਪ ਵਿਚ ਸੋਨੇ ਦਾ ਤਗਮਾ ਹਾਸਲ

ਸ੍ਰੀ ਮੁਕਤਸਰ ਸਾਹਿਬ, 21 ਨਵੰਬਰ (ਰਣਜੀਤ ਸਿੰਘ ਢਿੱਲੋਂ)-ਪਿਛਲੇ ਦਿਨੀਂ ਦਿੱਲੀ ਦੇ ਆਨੰਦ ਆਸ਼ਰਮ ਧਾਮ ਵਿਖੇ ਨੈਸ਼ਨਲ ਯੋਗਾ ਚੈਂਪੀਅਨਸ਼ਿਪ ਕਰਵਾਈ ਗਈ, ਜਿਸ ਵਿਚ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ 700 ਪ੍ਰਤੀਭਾਗੀਆਂ ਨੇ ਭਾਗ ਲਿਆ | ਇਸ ਚੈਂਪੀਅਨਸ਼ਿਪ ਵਿਚ ਜ਼ਿਲ੍ਹਾ ...

ਪੂਰੀ ਖ਼ਬਰ »

ਭਾਈ ਮਸਤਾਨ ਸਿੰਘ ਪਬਲਿਕ ਸਕੂਲ ਵਲੋਂ ਤੀਰਅੰਦਾਜ਼ੀ ਮੁਕਾਬਲਿਆਂ 'ਚ ਸ਼ਾਨਦਾਰ ਪ੍ਰਦਰਸ਼ਨ

ਸ੍ਰੀ ਮੁਕਤਸਰ ਸਾਹਿਬ, 21 ਨਵੰਬਰ (ਰਣਜੀਤ ਸਿੰਘ ਢਿੱਲੋਂ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਗਏ ਰਾਜ ਪੱਧਰੀ ਤੀਰ ਅੰਦਾਜ਼ੀ ਦੇ ਮੁਕਾਬਲਿਆਂ ਵਿਚ ਸਥਾਨਕ ਭਾਈ ਮਸਤਾਨ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀਆਂ ...

ਪੂਰੀ ਖ਼ਬਰ »

ਜੁਰਮਾਂ ਦੀ ਰੋਕਥਾਮ ਲਈ ਜਨਤਾ ਦਾ ਸਹਿਯੋਗ ਜ਼ਰੂਰੀ-ਥਾਣਾ ਮੁਖੀ

ਮੰਡੀ ਬਰੀਵਾਲਾ, 21 ਨਵੰਬਰ (ਨਿਰਭੋਲ ਸਿੰਘ)-ਥਾਣਾ ਬਰੀਵਾਲਾ ਦੇ ਮੁਖੀ ਇੰਸਪੈਕਟਰ ਦਰਬਾਰ ਸਿੰਘ ਨੇ ਬਰੀਵਾਲਾ ਦੇ ਥਾਣੇ ਵਿਚ ਲੋਕਾਂ ਨਾਲ ਪਲੇਠੀ ਮੀਟਿੰਗ ਕੀਤੀ | ਇਸ ਸਮੇਂ ਸਿਕੰਦਰ ਸਿੰਘ ਮੋਤਲੇਵਾਲਾ, ਹਰਜਿੰਦਰ ਸਿੰਘ ਜਿੰਦਾ ਸਮਾਘ, ਜਗਤ ਰਾਮ ਸ਼ਰਮਾ ਡੋਡਾਂਵਾਲੀ, ...

ਪੂਰੀ ਖ਼ਬਰ »

ਅੰਤਰ-ਹਾਊਸ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ

ਮੰਡੀ ਬਰੀਵਾਲਾ, 21 ਨਵੰਬਰ (ਨਿਰਭੋਲ ਸਿੰਘ)-ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਮਰਾੜ੍ਹ ਕਲਾਂ ਵਿਚ ਅੰਤਰ-ਹਾਊਸ ਅੰਗਰੇਜ਼ੀ ਵਿਸੇ ਨਾਲ ਸਬੰਧਿਤ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ ਵਿਚ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਨੇ ਭਾਗ ...

ਪੂਰੀ ਖ਼ਬਰ »

ਨੈਸ਼ਨਲ ਪੱਧਰ 'ਤੇ ਮੱਲਾਂ ਮਾਰਨ ਵਾਲੀਆਂ ਖਿਡਾਰਨਾਂ ਨੰੂ ਪਿੰਡ ਪੁੱਜਣ 'ਤੇ ਕੀਤਾ ਸਨਮਾਨਿਤ

ਲੰਬੀ, 21 ਨਵੰਬਰ (ਸ਼ਿਵਰਾਜ ਸਿੰਘ ਬਰਾੜ)-ਗੋਆ ਵਿਖੇ ਹੋਈਆਂ ਨੈਸ਼ਨਲ ਪੱਧਰ ਦੀਆਂ ਅਥਲੈਟਿਕਸ ਖੇਡਾਂ ਵਿਚ ਪਹਿਲਾ ਸਥਾਨ ਹਾਸਲ ਕਰਨ ਵਾਲੀਆਂ ਪਿੰਡ ਮਲਕੋ ਕੀ ਡੱਬਵਾਲੀ ਦੀਆਂ ਖਿਡਾਰਨਾਂ ਨੰੂ ਪਿੰਡ ਪੁੱਜਣ 'ਤੇ ਪਿੰਡ ਵਾਸੀਆਂ ਨੇ ਸਵਾਗਤ ਕਰਦਿਆਂ ਉਨ੍ਹਾਂ ਨੰੂ ...

ਪੂਰੀ ਖ਼ਬਰ »

ਟੈਕਨੀਕਲ ਤੇ ਮਕੈਨੀਕਲ ਇੰਪਲਾਈਜ਼ ਯੂਨੀਅਨ ਦੀ ਚੋਣ

ਮੰਡੀ ਕਿੱਲਿਆਂਵਾਲੀ, 21 ਨਵੰਬਰ (ਇਕਬਾਲ ਸਿੰਘ ਸ਼ਾਂਤ)-ਟੈਕਨੀਕਲ ਅਤੇ ਮਕੈਨੀਕਲ ਇੰਪਲਾਈਜ਼ ਯੂਨੀਅਨ ਬਰਾਂਚ ਕਿੱਲਿਆਂਵਾਲੀ ਵਲੋਂ ਦੋ ਸਾਲਾਂ ਚੋਣ ਇਜਲਾਸ ਵਾਟਰ-ਵਰਕਸ ਮੰਡੀ ਕਿੱਲਿਆਂਵਾਲੀ ਵਿਖੇ ਕੀਤਾ ਗਿਆ, ਜਿਸ ਵਿਚ ਜਥੇਬੰਦੀ ਦੇ ਜੁਝਾਰੂ ਆਗੂ ਅਤੇ ਕਰੋੜਪਤੀ ...

ਪੂਰੀ ਖ਼ਬਰ »

ਵੱਖ-ਵੱਖ ਵਿਸ਼ਿਆਂ 'ਤੇ ਵਿੱਦਿਅਕ ਮੁਕਾਬਲੇ ਕਰਵਾਏ

ਲੰਬੀ, 21 ਨਵੰਬਰ (ਮੇਵਾ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਮੁੰਡੇ) ਅਬੁੱਲ ਖੁਰਾਣਾ ਵਿਖੇ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਪਿ੍ੰਸੀਪਲ ਬਿਮਲਾ ਰਾਣੀ ਦੀ ਅਗਵਾਈ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਮੌਕੇ ਗਿਆਨ ਉਤਸਵ ਤਹਿਤ ...

ਪੂਰੀ ਖ਼ਬਰ »

ਐਨ. ਸੀ. ਸੀ. ਕੈਡਿਟਾਂ ਸਵੱਛ ਭਾਰਤ ਮੁਹਿੰਮ ਤਹਿਤ ਜਾਗਰੂਕਤਾ ਰੈਲੀ ਕੱਢੀ

ਲੰਬੀ, 21 ਨਵੰਬਰ (ਮੇਵਾ ਸਿੰਘ)-ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਅਬੁੱਲ ਖੁਰਾਣਾ ਵਿਖੇ ਐਨ.ਸੀ.ਸੀ. 6 ਪੰਜਾਬ ਬਟਾਲੀਅਨ ਦੇ ਸੀ.ਓ. ਕਰਨਲ ਆਰ.ਐਸ. ਭੱਟੀ ਦੀਆਂ ਹਦਾਇਤਾਂ ਅਨੁਸਾਰ ਪਿ੍ੰਸੀਪਲ ਰਣਬੀਰ ਸਿੰਘ ਦੀ ਅਗਵਾਈ ਤੇ ਸ੍ਰੀਮਤੀ ਸਰੂ ਅਗਰਵਾਲ ਦੀ ਦੇਖ-ਰੇਖ ਵਿਚ ...

ਪੂਰੀ ਖ਼ਬਰ »

ਟੈ੍ਰਫ਼ਿਕ ਨਿਯਮਾਂ ਤੇ ਨਸ਼ਿਆਂ ਦੀ ਰੋਕਥਾਮ ਸਬੰਧੀ ਸੈਮੀਨਾਰ ਲਾਇਆ

ਲੰਬੀ, 21 ਨਵੰਬਰ (ਮੇਵਾ ਸਿੰਘ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਸੀਨੀਅਰ ਪੁਲਿਸ ਕਪਤਾਨ ਰਾਜਬਚਨ ਸਿੰਘ ਸੰਧੂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਗੁਰਜੰਟ ਸਿੰਘ ਜਟਾਣਾ ਏ.ਐਸ.ਆਈ. ਇੰਚਾਰਜ ਟ੍ਰੈਫ਼ਿਕ ਐਜੂਕੇਸ਼ਨ ਸੈੱਲ ਅਤੇ ਕਾਸਿਮ ਅਲੀ ਏ.ਐਸ.ਆਈ ਇੰਚਾਰਜ ਐਾਟੀ ਡਰੱਗ ...

ਪੂਰੀ ਖ਼ਬਰ »

ਲੋਕ ਰੰਗ-ਮੰਚ ਮਲੋਟ ਵਲੋਂ ਵਿਸ਼ਵ ਪ੍ਰਸਿੱਧ ਚਿੱਤਰਕਾਰ ਜਰਨੈਲ ਸਿੰਘ ਨਾਲ ਰੂ-ਬਰੂ ਪ੍ਰੋਗਰਾਮ

ਮਲੋਟ, 21 ਨਵੰਬਰ (ਪਾਟਿਲ)-ਲੋਕ ਰੰਗ ਮੰਚ (ਰਜਿ:) ਮਲੋਟ ਵਲੋਂ ਵਿਸ਼ਵ ਪ੍ਰਸਿੱਧ ਚਿੱਤਰਕਾਰ ਸ: ਜਰਨੈਲ ਸਿੰਘ ਨਾਲ ਏਬਲ ਆਰਟ ਗੈਲਰੀ ਸਕਾਈ ਮਾਲ ਮਲੋਟ ਵਿਖੇ ਰੂ-ਬਰੂ ਪ੍ਰੋਗਰਾਮ ਹੋਇਆ, ਜਿੱਥੇ ਉਹ ਸਰੋਤਿਆਂ ਅਤੇ ਦਰਸ਼ਕਾਂ ਨਾਲ ਖੁੱਲ੍ਹੀਆਂ ਗੱਲਾਂ ਕਰਦੇ ਹੋਏ ਸਨਮੁੱਖ ...

ਪੂਰੀ ਖ਼ਬਰ »

ਜੰਗਲਾਤ ਵਰਕਰਜ਼ ਯੂਨੀਅਨ ਵਲੋਂ ਰੋਸ ਮੁਜ਼ਾਹਰਾ

ਲੰਬੀ, 21 ਨਵੰਬਰ (ਸ਼ਿਵਰਾਜ ਸਿੰਘ ਬਰਾੜ)-ਜੰਗਲਾਤ ਵਿਭਾਗ ਵਿਚ ਕੰਮ ਕਰਨ ਵਾਲੇ ਕਾਮਿਆਂ ਵਲੋਂ ਜੰਗਲਾਤ ਵਰਕਰਜ਼ ਯੂਨੀਅਨ ਦੇ ਸੱਦੇ 'ਤੇ ਰੇਂਜ ਅਫ਼ਸਰ ਬਾਦਲ ਦੇ ਦਫ਼ਤਰ ਅੱਗੇ ਆਪਣੀਆਂ ਹੱਕੀ ਮੰਗਾਂ ਸਬੰਧੀ ਰੋਸ ਮੁਜ਼ਾਹਰਾ ਕੀਤਾ ਗਿਆ | ਸ੍ਰੀ ਮੋਹਣ ਲਾਲ ਨੇ ਦੱਸਿਆ ਕਿ ...

ਪੂਰੀ ਖ਼ਬਰ »

ਸਿਹਤ ਸੰਭਾਲਣ ਦੀ ਥਾਂ ਹੱਡਾਰੋੜੀ, ਕੂੜਾ ਘਰ ਤੇ ਗੰਦੇ ਪਾਣੀ ਦਾ ਛੱਪੜ ਬਣਿਆ ਲੰਬੀ ਦਾ ਕਮਿਊਨਿਟੀ ਸਿਹਤ ਕੇਂਦਰ

ਮੰਡੀ ਕਿੱਲਿਆਂਵਾਲੀ, 21 ਨਵੰਬਰ (ਇਕਬਾਲ ਸਿੰਘ ਸ਼ਾਂਤ)-ਝੂਠੇ ਵਾਅਦਿਆਂ ਰਾਹੀਂ ਸੱਤਾ 'ਚ ਆਈ ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ 'ਚ ਸਰਕਾਰੀ ਹਸਪਤਾਲ ਲੋਕਾਂ ਦੀ ਸਿਹਤ ਸੰਭਾਲਣ ਦੀ ਬਜਾਇ 'ਮੌਤ ਦਾ ਵਾਇਰਸ' ਬਣ ਰਹੇ ਹਨ | ਸਰਕਾਰੀ ਲਾਪਰਵਾਹੀ ਕਾਰਨ ਲੰਬੀ ਦਾ ਬਹੁ-ਕਰੋੜੀ ...

ਪੂਰੀ ਖ਼ਬਰ »

ਇੰਪਲਾਈਜ਼ ਫੈੱਡਰੇਸ਼ਨ ਸਬ ਡਵੀਜ਼ਨ ਅਬੁੱਲ ਖੁਰਾਣਾ ਦੀ ਚੋਣ

ਲੰਬੀ, 21 ਨਵੰਬਰ (ਮੇਵਾ ਸਿੰਘ)-ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਸਬ ਡਵੀਜ਼ਨ ਅਬੁੱਲ ਖੁਰਾਣਾ ਦੀ ਨਵੀਂ ਚੋਣ ਜਗਰੂਪ ਸਿੰਘ ਡਵੀਜ਼ਨ ਪ੍ਰਧਾਨ ਮਲੋਟ, ਸਰਕਲ ਪ੍ਰਧਾਨ ਬਲਜੀਤ ਸਿੰਘ ਬੋਦਲਾ, ਦਿਲਬਾਗ ਸਿੰਘ ਅਤੇ ਬਸੰਤ ਸਿੰਘ ਦੀ ਨਿਗਰਾਨੀ ਹੇਠ ਹੋਈ | ਇਸ ਸਮੇਂ ਜਥੇਬੰਦੀ ...

ਪੂਰੀ ਖ਼ਬਰ »

ਸਮਾਜ ਸੇਵੀ ਸੰਸਥਾਵਾਂ ਨੇ ਸਿਹਤ ਮੰਤਰੀ ਪੰਜਾਬ ਨੂੰ ਮੰਗ-ਪੱਤਰ ਦਿੱਤਾ

ਮਲੋਟ, 21 ਨਵੰਬਰ (ਪਾਟਿਲ)-ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ: ਬਲਬੀਰ ਸਿੰਘ ਸਿੱਧੂ ਨੂੰ ਸਮੂਹ ਸਮਾਜ ਸੇਵੀ ਸੰਸਥਾਵਾਂ ਤੇ ਧਾਰਮਿਕ ਜਥੇਬੰਦੀਆਂ ਦੇ ਜ਼ਿਲ•ਾ ਕੋਆਰਡੀਨੇਟਰ ਡਾ: ਸੁਖਦੇਵ ਸਿੰਘ ਗਿੱਲ ਨੇ ਸਿਵਲ ਹਸਪਤਾਲ ਦੀਆਂ ਮੰਗਾਂ ਸਬੰਧੀ ਇਕ ਪੱਤਰ ...

ਪੂਰੀ ਖ਼ਬਰ »

ਸੈਕੰਡਰੀ ਸਕੂਲ ਪਿੰਡ ਮਲੋਟ ਵਲੋਂ ਨਸ਼ਿਆਂ ਵਿਰੁੱਧ ਰੈਲੀ ਕੱਢੀ

ਮਲੋਟ, 21 ਨਵੰਬਰ (ਪਾਟਿਲ)-ਨਸ਼ਿਆਂ ਿਖ਼ਲਾਫ਼ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਐਨ.ਸੀ.ਸੀ ਅਕੈਡਮੀ 6 ਪੰਜਾਬ ਬਟਾਲੀਅਨ ਦੇ ਕਰਨਲ ਆਰ.ਐਸ ਭੱਟੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਮਲੋਟ ਦੇ ਵਿਦਿਆਰਥੀਆਂ ਵਲੋਂ ਜਾਗਰੂਕਤਾ ਰੈਲੀ ...

ਪੂਰੀ ਖ਼ਬਰ »

ਝੋਨੇ ਦੀ ਸਰਕਾਰੀ ਖ਼ਰੀਦ ਪ੍ਰਕਿਰਿਆ 30 ਨਵੰਬਰ ਨੂੰ ਹੋਵੇਗੀ ਸਮਾਪਤ-ਡਿਪਟੀ ਕਮਿਸ਼ਨਰ

ਸ੍ਰੀ ਮੁਕਤਸਰ ਸਾਹਿਬ, 21 ਨਵੰਬਰ (ਰਣਜੀਤ ਸਿੰਘ ਢਿੱਲੋਂ)-ਸੂਬੇ ਦੀਆਂ ਮੰਡੀਆਂ ਵਿਚ ਝੋਨੇ ਦੀ ਆਮਦ ਘਟਣ ਦੇ ਮੱਦੇਨਜ਼ਰ ਝੋਨੇ ਦੀ ਖ਼ਰੀਦ ਦੀ ਮਿਆਦ ਵਿਚ ਸਰਕਾਰ ਵਲੋਂ ਤਬਦੀਲੀ ਕੀਤੀ ਗਈ ਹੈ ਅਤੇ ਹੁਣ ਸੂਬੇ ਵਿਚ ਝੋਨੇ ਦੀ ਖ਼ਰੀਦ ਪ੍ਰਕ੍ਰਿਆ 30 ਨਵੰਬਰ 2019 ਤੱਕ ਹੀ ਜਾਰੀ ...

ਪੂਰੀ ਖ਼ਬਰ »

ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੰਡੇ

ਰੁਪਾਣਾ, 21 ਨਵੰਬਰ (ਜਗਜੀਤ ਸਿੰਘ)-ਗੁੁਰੂੂ ਗੋਬਿੰਦ ਸਿੰਘ ਸਟੱਡੀ ਸਰਕਲ ਸ੍ਰੀ ਮੁਕਤਸਰ ਸਾਹਿਬ ਵਲੋਂ ਬੀਤੇ ਦਿਨੀਂ 'ਅੰਡਰ ਜ਼ੋਨਲ ਯੁਵਕ ਮੇਲਾ ਕਰਵਾਇਆ ਗਿਆ, ਜਿਸ ਵਿਚ ਵੱਖ-ਵੱਖ ਮੁਕਾਬਲੇ ਕਰਵਾਏ ਗਏ | ਹੋਏ ਮੁਕਾਬਲਿਆਂ 'ਚ ਦਸਮੇਸ਼ ਪਬਲਿਕ ਹਾਈ ਸਕੂਲ ਰੁਪਾਣਾ ਦੇ ...

ਪੂਰੀ ਖ਼ਬਰ »

ਪਰਾਲੀ ਸਾੜ ਰਹੇ ਕਿਸਾਨ ਦੇ ਖੇਤ ਫਾਇਰ ਬਿ੍ਗੇਡ ਦੀ ਗੱਡੀ ਲੈ ਪਹੁੰਚੇ ਐਸ. ਡੀ. ਐਮ.

ਮਲੋਟ, 21 ਨਵੰਬਰ (ਗੁਰਮੀਤ ਸਿੰਘ ਮੱਕੜ)-ਮਾਣਯੋਗ ਸੁਪਰੀਮ ਕੋਰਟ ਵਲੋਂ ਪਰਾਲੀ ਸਾੜਨ 'ਤੇ ਲਗਾਈ ਰੋਕ ਦੇ ਮੱਦੇਨਜ਼ਰ ਅੱਜ ਡਿਪਟੀ ਕਮਿਸ਼ਨਰ ਸ੍ਰੀ ਐਮ.ਕੇ. ਅਰਾਵਿੰਦ ਕੁਮਾਰ ਦੇ ਨਿਰਦੇਸ਼ਾਂ ਅਨੁਸਾਰ ਸਾਰੇ ਅਧਿਕਾਰੀ ਖੇਤਾਂ ਦੇ ਦੌਰੇ 'ਤੇ ਰਹੇ ਅਤੇ ਪਰਾਲੀ ਸਾੜਨ ...

ਪੂਰੀ ਖ਼ਬਰ »

ਪੰਜਾਬ ਰਾਜ ਵਿਚ ਇਸ ਸਾਲ ਬਣਨਗੇ 9 ਨਵੇਂ ਜੱਚਾ-ਬੱਚਾ ਹਸਪਤਾਲ-ਬਲਬੀਰ ਸਿੰਘ ਸਿੱਧੂ

ਮਲੋਟ, 21 ਨਵੰਬਰ (ਗੁਰਮੀਤ ਸਿੰਘ ਮੱਕੜ)-ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ: ਬਲਬੀਰ ਸਿੰਘ ਸਿੱਧੂ ਨੇ ਆਖਿਆ ਹੈ ਕਿ ਸੂਬਾ ਸਰਕਾਰ ਇਸ ਸਾਲ ਰਾਜ ਵਿਚ 9 ਨਵੇਂ ਜੱਚਾ ਬੱਚਾ ਹਸਪਤਾਲ ਖੋਲ੍ਹ ਰਹੀ ਹੈ | ਇਹ ਜਾਣਕਾਰੀ ਉਨ੍ਹਾਂ ਨੇ ਅੱਜ ਮਲੋਟ ਵਿਖੇ 4.39 ਕਰੋੜ ਰੁਪਏ ਦੀ ...

ਪੂਰੀ ਖ਼ਬਰ »

ਰਾਜ ਪੱਧਰੀ ਮੁਕਾਬਲਿਆਂ 'ਚ ਰੁਪਾਣਾ ਸਕੂਲ ਦੀ ਲੜਕੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਰੁਪਾਣਾ, 21 ਨਵੰਬਰ (ਜਗਜੀਤ ਸਿੰਘ)-65ਵੀਆਂ ਰਾਜ ਪੱਧਰੀ ਹੋਏ ਮੁਕਾਬਲਿਆਂ 'ਚ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਰੁਪਾਣਾ ਦੀਆਂ ਲੜਕੀਆਂ ਨੇ ਬਾਜ਼ੀ ਮਾਰੀ | ਇਸ ਦੀ ਜਾਣਕਾਰੀ ਦਿੰਦਿਆਂ ਸਕੂਲ ਪਿ੍ੰਸੀਪਲ ਰਾਜੀਵ ਕੁਮਾਰ ਛਾਬੜਾ ਨੇ ਦੱਸਿਆ ਕਿ ਪਿਛਲੇ ਦਿਨੀਂ ਰਾਜ ਪੱਧਰੀ ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿੱਦਿਅਕ ਮੁਕਾਬਲੇ ਸਮਾਪਤ

ਮਲੋਟ, 21 ਨਵੰਬਰ (ਪਾਟਿਲ)-ਸਕੂਲ ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਵਿੱਦਿਅਕ ਤੇ ਸਹਿ ਵਿੱਦਿਅਕ ਮੁਕਾਬਲੇ ਅੱਜ ਮਲੋਟ ਬਲਾਕ ਦੇ ਸਰਕਾਰੀ ...

ਪੂਰੀ ਖ਼ਬਰ »

ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਨੇ ਹਾਸਲ ਕੀਤੀਆਂ ਪੁਜ਼ੀਸ਼ਨਾਂ

ਸ੍ਰੀ ਮੁਕਤਸਰ ਸਾਹਿਬ, 21 ਨਵੰਬਰ (ਹਰਮਹਿੰਦਰ ਪਾਲ)-ਕਲੱਸਟਰ ਪੱਧਰੀ ਸਹਿ-ਵਿੱਦਿਅਕ ਮੁਕਾਬਲੇ ਕਰਵਾਏ ਗਏ, ਜਿਸ 'ਚ ਸਰਕਾਰੀ ਪ੍ਰਾਇਮਰੀ ਸਕੂਲ ਦਸਮੇਸ਼ ਨਗਰ ਸ੍ਰੀ ਮੁਕਤਸਰ ਸਾਹਿਬ ਦੇ 15 ਵਿਦਿਆਰਥੀਆਂ ਨੇ ਵੱਖ-ਵੱਖ ਗਤੀਵਿਧੀਆਂ 'ਚ ਪੁਜ਼ੀਸ਼ਨਾਂ ਹਾਸਲ ਕੀਤੀਆਂ | ਸਕੂਲ ...

ਪੂਰੀ ਖ਼ਬਰ »

ਕੰਨਿਆ ਕੁਮਾਰੀ ਤੱਕ ਸਾਈਕਲ ਯਾਤਰਾ 'ਤੇ ਗਏ ਪੁਲਿਸ ਮੁਲਾਜ਼ਮਾਂ ਨੰੂ ਕੀਤਾ ਸਨਮਾਨਿਤ

ਲੰਬੀ, 21 ਨਵੰਬਰ (ਸ਼ਿਵਰਾਜ ਸਿੰਘ ਬਰਾੜ)-ਦੋ ਪੁਲਿਸ ਮੁਲਾਜ਼ਮਾਂ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੰੂ ਸਮਰਪਿਤ ਸ੍ਰੀ ਮੁਕਤਸਰ ਸਾਹਿਬ ਤੋਂ ਕੰਨਿ੍ਹਆਂ ਕੁਮਾਰੀ ਤੱਕ ਸਾਈਕਲ ਯਾਤਰਾ ਕਰਦਿਆਂ ਵਾਪਸ ਲੰਬੀ ਆਪਣੇ ਗ੍ਰਹਿ ਪੁੱਜਣ 'ਤੇ ਪਿੰਡ ...

ਪੂਰੀ ਖ਼ਬਰ »

ਪੰਚਾਇਤੀ ਜ਼ਮੀਨ ਤੋਂ ਸਹਿਮਤੀ ਨਾਲ ਛੱਡਿਆ ਕਬਜ਼ਾ

ਦੋਦਾ, 21 ਨਵੰਬਰ (ਰਵੀਪਾਲ)-ਪਿੰਡ ਧੂਲਕੋਟ ਪੰਚਾਇਤ ਵਲੋਂ ਪੰਚਾਇਤੀ ਜ਼ਮੀਨ 'ਤੇ ਕੀਤੇ ਨਾਜਾਇਜ਼ ਕਬਜ਼ੇ ਹਟਾਉਣ ਦੀ ਚਲਾਈ ਮੁਹਿੰਮ ਤਹਿਤ ਅੱਜ ਪਿੰਡ ਦੇ ਮਨੋਹਰ ਸਿੰਘ ਨੇ ਪੰਚਾਇਤ ਦੀ ਜ਼ਮੀਨ ਸਹਿਮਤੀ ਨਾਲ ਛੱਡਣ 'ਤੇ ਸਮੂਹ ਪੰਚਾਇਤ ਨੇ ਉਕਤ ਕਿਸਾਨ ਦਾ ਧੰਨਵਾਦ ਕੀਤਾ ...

ਪੂਰੀ ਖ਼ਬਰ »

ਅੰਤਰ ਸਕੂਲ ਯੁਵਕ ਮੇਲੇ 'ਚ ਨੈਸ਼ਨਲ ਪਬਲਿਕ ਸਕੂਲ ਵਲੋਂ ਸ਼ਾਨਦਾਰ ਪ੍ਰਦਰਸ਼ਨ

ਸ੍ਰੀ ਮੁਕਤਸਰ ਸਾਹਿਬ, 21 ਨਵੰਬਰ (ਰਣਜੀਤ ਸਿੰਘ ਢਿੱਲੋਂ)-ਸ੍ਰੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਅੰਤਰ ਸਕੂਲ ਯੁਵਕ ਮੇਲਾ ਕਰਵਾਇਆ ਗਿਆ, ਜਿਸ ਵਿਚ ਨੈਸ਼ਨਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇਸ ਮੌਕੇ ...

ਪੂਰੀ ਖ਼ਬਰ »

ਪੀੜਤ ਵਲੋਂ ਸਿਹਤ ਮੰਤਰੀ ਨੂੰ ਮਿਲ ਕੇ ਲੈਬਾਰਟਰੀ ਮਾਲਕ ਵਿਰੁੱਧ ਕਾਰਵਾਈ ਦੀ ਮੰਗ

ਮਲੋਟ, 21 ਨਵੰਬਰ (ਗੁਰਮੀਤ ਸਿੰਘ ਮੱਕੜ)-ਸਥਾਨਕ ਕੈਰੋਂ ਰੋਡ 'ਤੇ ਸਥਿਤ ਲੁਧਿਆਣਾ ਕਲੀਨਿਕ ਲੈਬਾਰਟਰੀ ਦੇ ਮਾਲਕ ਰੁਪੇਸ਼ ਗੋਇਲ ਵਲੋਂ ਸ਼ਹਿਰ ਵਾਸੀ ਚੇਤਨ ਸੇਠੀ ਦੀ ਪਤਨੀ ਦੀਆਂ ਗਲਤ ਰਿਪੋਰਟਾਂ ਦੇਣ 'ਤੇ ਪੀੜਤ ਵਲੋਂ ਲੈਬਾਰਟਰੀ ਮਾਲਕ ਵਿਰੁੱਧ ਕਾਰਵਾਈ ਦੀ ਮੰਗ ਨੂੰ ...

ਪੂਰੀ ਖ਼ਬਰ »

ਏ. ਡੀ. ਸੀ. ਵਲੋਂ ਵੱਖ-ਵੱਖ ਪਿੰਡਾਂ ਦਾ ਦੌਰਾ

ਸ੍ਰੀ ਮੁਕਤਸਰ ਸਾਹਿਬ, 21 ਨਵੰਬਰ (ਰਣਜੀਤ ਸਿੰਘ ਢਿੱਲੋਂ)-ਮਾਣਯੋਗ ਸੁਪਰੀਮ ਕੋਰਟ ਵਲੋਂ ਪਰਾਲੀ ਸਾੜਨ 'ਤੇ ਲਾਈ ਰੋਕ ਦੇ ਮੱਦੇਨਜਰ ਅੱਜ ਵਧੀਕ ਡਿਪਟੀ ਕਮਿਸ਼ਨਰ ਜਨਰਲ ਡਾ: ਰਿਚਾ ਨੇ ਖੇਤਾਂ ਦਾ ਦੌਰਾ ਕੀਤਾ | ਉਨ੍ਹਾਂ ਨੇ ਪਿੰਡ ਥਾਂਦੇਵਾਲਾ ਅਤੇ ਰੁਪਾਣਾ ਦਾ ਦੌਰਾ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX