ਤਾਜਾ ਖ਼ਬਰਾਂ


ਪਾਵਰ ਕਾਮ ਦੇ ਲਾਈਨਮੈਨ ਦੀ ਕਰੰਟ ਲੱਗਣ ਕਾਰਨ ਮੌਤ
. . .  about 1 hour ago
ਮੁੱਲਾਂਪੁਰ ਗਰੀਬਦਾਸ, 7 ਦਸੰਬਰ (ਦਿਲਬਰ ਸਿੰਘ ਖੈਰਪੁਰ) - ਸਥਾਨਿਕ ਉਪਮੰਡਲ ਅਧੀਨ ਪਿੰਡ ਚਾਹੜਮਾਜਰਾ ਨੇੜੇ ਉਮੈਕਸ ਸਿਟੀ (ਨਿਊ ਚੰਡੀਗੜ੍ਹ) ਵਿਖੇ ਕਰੰਟ ਲੱਗਣ ਕਾਰਨ ਪਾਵਰ ਕਾਮ ਦੇ ...
ਘਿਣਾਉਣੇ ਅਪਰਾਧਾਂ ਲਈ ਬਦਲਿਆ ਜਾਵੇ ਕਾਨੂੰਨ - ਹੈਦਰਾਬਾਦ ਸਮੂਹਿਕ ਜਬਰ ਜਨਾਹ ਪੀੜਤ ਦੀ ਭੈਣ
. . .  about 2 hours ago
ਹੈਦਰਾਬਾਦ, 7 ਦਸੰਬਰ - ਹੈਦਰਾਬਾਦ ਸਮੂਹਿਕ ਜਬਰ ਜਨਾਹ ਮਾਮਲੇ 'ਚ ਪੀੜਤਾ ਦੀ ਭੈਣ ਨੇ ਉਨਾਓ ਜਬਰ ਜਨਾਹ ਮਾਮਲੇ 'ਤੇ ਬੋਲਦਿਆਂ ਕਿਹਾ ਕਿ ਅਜਿਹੀਆਂ ਵਾਰਦਾਤਾਂ ਮੁਕੰਮਲ ਰੁਕ ਜਾਣੀਆਂ ਚਾਹੀਦੀਆਂ ਹਨ। ਅਜਿਹੇ ਮਾਮਲਿਆਂ 'ਤੇ ਇਨਸਾਫ਼ ਵਿਚ ਦੇਰੀ ਨਹੀਂ ਹੋਣੀ...
ਇਨਸਾਫ਼ ਬਦਲਾ ਬਣ ਜਾਵੇ ਤਾਂ ਆਪਣਾ ਚਰਿੱਤਰ ਗੁਆ ਦਿੰਦਾ ਹੈ- ਚੀਫ਼ ਜਸਟਿਸ
. . .  about 2 hours ago
ਨਵੀਂ ਦਿੱਲੀ, 7 ਦਸੰਬਰ - ਚੀਫ਼ ਜਸਟਿਸ ਐਸ.ਏ. ਬੋਬੜੇ ਨੇ ਇਨਸਾਫ਼ ਦੇ ਨਾਮ 'ਤੇ ਕੀਤੀਆਂ ਜਾਣ ਵਾਲੀਆਂ ਹੱਤਿਆਵਾਂ ਦੀ ਨਿਖੇਧੀ ਕੀਤੀ ਹੈ। ਚੀਫ਼ ਜਸਟਿਸ ਨੇ ਕਿਹਾ ਕਿ ਜਦੋਂ ਇਨਸਾਫ਼ ਬਦਲੇ ਦਾ ਰੂਪ ਲੈਂਦਾ ਹੈ ਤਾਂ ਉਹ ਆਪਣਾ ਚਰਿੱਤਰ ਗੁਆ ਦਿੰਦਾ ਹੈ। ਇਹ ਗੱਲ ਚੀਫ਼...
ਦਿੱਲੀ 'ਚ ਜਬਰ ਜਨਾਹ ਦੀਆਂ ਵਾਰਦਾਤਾਂ ਖਿਲਾਫ ਲੋਕਾਂ ਦਾ ਜੋਰਦਾਰ ਪ੍ਰਦਰਸ਼ਨ, ਪੁਲਿਸ ਨੇ ਮਾਰੀਆਂ ਪਾਣੀ ਦੀਆਂ ਬੁਛਾੜਾਂ
. . .  about 3 hours ago
ਨਵੀਂ ਦਿੱਲੀ, 7 ਦਸੰਬਰ - ਦੇਸ਼ ਵਿਚ ਵੱਧ ਰਹੇ ਔਰਤਾਂ ਖਿਲਾਫ ਘਿਣਾਉਣੇ ਅਪਰਾਧ ਤੇ ਉਨਾਓ ਜਬਰ ਜਨਾਹ ਪੀੜਤਾ ਦੀ ਮੌਤ ਤੋਂ ਬਾਅਦ ਦੇਸ਼ ਭਰ ਵਿਚ ਜ਼ਬਰਦਸਤ ਗ਼ੁੱਸਾ ਹੈ। ਉਨਾਓ ਤੋਂ ਲੈ ਕੇ ਲਖਨਊ ਤੇ ਦਿੱਲੀ ਤੱਕ ਜ਼ੋਰਦਾਰ ਪ੍ਰਦਰਸ਼ਨ ਹੋ ਰਹੇ ਹਨ। ਅੱਜ ਸ਼ਾਮ ਮਹਿਲਾ...
ਉਨਾਓ ਪੀੜਤਾ ਦੇ ਪਰਿਵਾਰ ਨੂੰ 25 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ
. . .  about 3 hours ago
ਉਨਾਓ, 7 ਦਸੰਬਰ - ਉਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੇ ਉਨਾਓ ਜਬਰ ਜਨਾਹ ਪੀੜਤਾ ਦੇ ਪਰਿਵਾਰਕ ਮੈਂਬਰਾਂ ਨੂੰ 25 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਯੋਗੀ ਸਰਕਾਰ ਵਿਚ ਕੈਬਨਿਟ ਮੰਤਰੀ ਕਮਲਾ ਰਾਣੀ ਵਰੁਣ ਨੇ ਇਸ ਸਬੰਧੀ ਐਲਾਨ...
ਸੌਰਵ ਖੁੱਲਰ ਜ਼ਿਲ੍ਹਾ ਯੂਥ ਕਾਂਗਰਸ ਕਪੂਰਥਲਾ ਦੇ ਬਣੇ ਪ੍ਰਧਾਨ
. . .  about 3 hours ago
ਲੁੱਟ ਖੋਹ ਦਾ ਸ਼ਿਕਾਰ ਹੋਈ ਸਕੂਲ ਮੁਖੀ ਦੀ ਹੋਈ ਮੌਤ
. . .  about 3 hours ago
ਨਾਭਾ, 7 ਦਸੰਬਰ (ਕਰਮਜੀਤ ਸਿੰਘ) - ਪੰਜਾਬ ਵਿਚ ਦਿਨੋ-ਦਿਨ ਲੁੱਟ ਖੋਹ ਦੀਆ ਵਾਰਦਾਤਾਂ ਵਿਚ ਲਗਾਤਾਰ ਇਜ਼ਾਫਾ ਹੁੰਦਾ ਜਾ ਰਿਹਾ ਹੈ ਅਤੇ ਲੁਟੇਰੇ ਹੁਣ ਦਿਨ ਦਿਹਾੜੇ ਲੁੱਟ ਦੀਆ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਤਾਜ਼ਾ ਮਾਮਲਾ ਸਾਹਮਣੇ ਆਇਆ ਨਾਭਾ ਵਿਖੇ ਜਿੱਥੇ ਲੁੱਟ...
ਗੁਰਸੇਵਕ ਸਿੰਘ ਗੈਵੀ ਲੋਪੋਕੇ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਉਪ ਪ੍ਰਧਾਨ ਬਣੇ
. . .  about 4 hours ago
ਲੋਪੋਕੇ, 7 ਦਸੰਬਰ (ਗੁਰਵਿੰਦਰ ਸਿੰਘ ਕਲਸੀ) - ਜ਼ਿਲ੍ਹਾ ਯੂਥ ਕਾਂਗਰਸ ਦੀਆਂ ਚੋਣਾ 'ਚ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਯੂਥ ਕਾਂਗਰਸ ਦੇ ਗੁਰਸੇਵਕ ਸਿੰਘ ਗੈਵੀ ਲੋਪੋਕੇ ਉਪ...
ਤਰਨਤਾਰਨ : ਯੂਥ ਕਾਂਗਰਸ ਦੀਆਂ ਚੋਣਾਂ 'ਚ ਯੋਧਵੀਰ ਸਿੰਘ ਬਣੇ ਜ਼ਿਲ੍ਹੇ ਦੇ ਵਾਈਸ ਪ੍ਰਧਾਨ
. . .  about 4 hours ago
ਪੱਟੀ, 7 ਦਸੰਬਰ (ਅਵਤਾਰ ਸਿੰਘ ਖਹਿਰਾ)- ਯੂਥ ਕਾਂਗਰਸ ਦੀਆਂ ਹੋਈਆਂ ਚੋਣਾਂ ਦੌਰਾਨ ਯੋਧਵੀਰ ਸਿੰਘ 217 ਵੋਟਾਂ ਪ੍ਰਾਪਤ ਕਰਕੇ ਜ਼ਿਲ੍ਹਾ...
ਹਲਕਾ ਭੁਲੱਥ ਤੋਂ ਯੂਥ ਕਾਂਗਰਸ ਦੀ ਚੋਣ 'ਚ ਐਡਵੋਕੇਟ ਘੁੰਮਣ 35 ਵੋਟਾਂ ਨਾਲ ਜਿੱਤੇ
. . .  about 4 hours ago
ਭੁਲੱਥ, 7 ਦਸੰਬਰ (ਸੁਖਜਿੰਦਰ ਸਿੰਘ ਮੁਲਤਾਨੀ)- ਹਲਕਾ ਭੁਲੱਥ ਤੋਂ ਕਾਂਗਰਸ ਇੰਚਾਰਜ ਰਣਜੀਤ ਸਿੰਘ ਰਾਣਾ ਦੇ ਬੇਟੇ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਯੂਥ ਕਾਂਗਰਸ ਦੀ ਚੋਣ...
ਯੂਥ ਕਾਂਗਰਸ ਚੋਣਾਂ : ਤੋਸ਼ਿਤ ਮਹਾਜਨ ਬਣੇ ਜ਼ਿਲ੍ਹਾ ਪਠਾਨਕੋਟ ਦੇ ਯੂਥ ਵਿੰਗ ਜ਼ਿਲ੍ਹਾ ਪ੍ਰਧਾਨ
. . .  about 4 hours ago
ਪਠਾਨਕੋਟ, 7 ਦਸੰਬਰ (ਚੌਹਾਨ)- ਯੂਥ ਕਾਂਗਰਸ ਦੀਆਂ ਹੋਈਆਂ ਚੋਣਾਂ 'ਚ ਤੋਸ਼ਿਤ ਮਹਾਜਨ ਜ਼ਿਲ੍ਹਾ ਪਠਾਨਕੋਟ ਤੋਂ ਯੂਥ ਕਾਂਗਰਸ ਪ੍ਰਧਾਨ ਬਣੇ ਹਨ। ਜ਼ਿਲ੍ਹਾ ਪ੍ਰਧਾਨ ਲਈ ਦੋ ਉਮੀਦਵਾਰ ਤੋਸ਼ਿਤ ਮਹਾਜਨ...
ਅੱਪਰਬਾਰੀ ਦੁਆਬ ਨਹਿਰ 'ਚੋਂ ਮਿਲੀ ਸਾੜੇ ਗਏ ਡਰੋਨ ਦੀ ਮੋਟਰ
. . .  about 4 hours ago
ਝਬਾਲ, 7 ਦਸੰਬਰ (ਸੁਖਦੇਵ ਸਿੰਘ)- ਝਬਾਲ ਵਿਖੇ ਬੰਦ ਪਈ ਲਕਸ਼ਮੀ ਰਾਈਸ ਮਿੱਲ 'ਚ ਸਾੜੇ ਗਏ ਡਰੋਨ ਨੂੰ ਖ਼ੁਰਦ-ਬੁਰਦ ਕਰਨ ਲਈ ਅੱਪਰਬਾਰੀ ਦੁਆਬ ਨਹਿਰ 'ਚ ਸੁੱਟੇ ਗਏ ਪੁਰਜ਼ਿਆਂ ਨੂੰ ਮੁੜ ਦੋ ਮਹੀਨੇ...
ਬਲਵੀਰ ਸਿੰਘ ਢਿੱਲੋਂ ਨੇ ਯੂਥ ਕਾਂਗਰਸ ਪ੍ਰਧਾਨ ਹਲਕਾ ਗੜ੍ਹਸ਼ੰਕਰ ਦੀ ਚੋਣ ਜਿੱਤੀ
. . .  1 minute ago
ਗੜ੍ਹਸ਼ੰਕਰ, 7 ਦਸੰਬਰ (ਧਾਲੀਵਾਲ)- ਬੀਤੇ ਦਿਨੀਂ ਯੂਥ ਕਾਂਗਰਸ ਦੇ ਅਹੁਦੇਦਾਰਾਂ ਦੀਆਂ ਹੋਈਆਂ ਚੋਣਾਂ 'ਚ ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਤੋਂ ਯੂਥ ਕਾਂਗਰਸ ਦੇ ਪ੍ਰਧਾਨ ਦੀ ਚੋਣ ਬਲਵੀਰ ਸਿੰਘ ਢਿੱਲੋਂ...
ਯੂਥ ਕਾਂਗਰਸ ਦੀਆਂ ਚੋਣਾਂ 'ਚ ਸੰਗਰੂਰ ਜ਼ਿਲ੍ਹੇ 'ਚ ਬਾਜਵਾ ਅਤੇ ਹਲਕੇ 'ਚ ਕਾਂਗੜਾ ਪਰਿਵਾਰ ਪਿਆ ਭਾਰੂ
. . .  about 5 hours ago
ਸੰਗਰੂਰ, 7 ਦਸੰਬਰ (ਦਮਨਜੀਤ ਸਿੰਘ)- ਕਾਂਗਰਸ ਪਾਰਟੀ ਵਲੋਂ ਕਾਰਵਾਈਆਂ ਗਈਆਂ ਯੂਥ ਵਿੰਗ ਦੀਆਂ ਚੋਣਾਂ 'ਚ ਜ਼ਿਲ੍ਹਾ ਸੰਗਰੂਰ ਦੀ ਪ੍ਰਧਾਨਗੀ 'ਤੇ ਗੋਬਿੰਦਰ ਸਿੰਘ ਨਾਂ ਦੇ ਨੌਜਵਾਨ ਨੇ...
ਯੂਥ ਕਾਂਗਰਸ ਚੋਣਾਂ : ਗੁਰੂਹਰਸਹਾਏ ਤੋਂ ਤੀਜੀ ਵਾਰ ਹਲਕਾ ਪ੍ਰਧਾਨ ਬਣੇ ਵਿੱਕੀ ਸਿੱਧੂ
. . .  about 5 hours ago
ਗੁਰੂਹਰਸਹਾਏ, 7 ਦਸੰਬਰ (ਹਰਚਰਨ ਸਿੰਘ ਸਿੱਧੂ)- ਯੂਥ ਕਾਂਗਰਸ ਦੀਆਂ ਹੋਈਆਂ ਚੋਣਾਂ 'ਚ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਧੜੇ ਨਾਲ ਸੰਬੰਧਿਤ ਸੁਦਾਗਰ ਸਿੰਘ ਵਿੱਕੀ ਸਿੱਧੂ ਲਗਾਤਾਰ ਤੀਜੀ...
ਬੰਦੂਕ ਦੀ ਨੋਕ 'ਤੇ ਬੈਂਕ 'ਚੋਂ ਲੱਖਾਂ ਦੀ ਨਕਦੀ ਲੁੱਟ ਕੇ ਫ਼ਰਾਰ ਹੋਏ ਲੁਟੇਰੇ
. . .  about 5 hours ago
ਬਲਜੀਤ ਸਿੰਘ ਪਾਹੜਾ ਬਣੇ ਗੁਰਦਾਸਪੁਰ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ
. . .  about 5 hours ago
ਅਮਿਤ ਤਿਵਾੜੀ ਖੰਨਾ ਜ਼ਿਲ੍ਹਾ ਅਤੇ ਅੰਕਿਤ ਸ਼ਰਮਾ ਖੰਨਾ ਵਿਧਾਨ ਸਭਾ ਯੂਥ ਕਾਂਗਰਸ ਦੇ ਪ੍ਰਧਾਨ ਬਣੇ
. . .  about 6 hours ago
ਫ਼ਰੀਦਕੋਟ ਵਿਖੇ ਜਿਨਸੀ ਸ਼ੋਸ਼ਣ ਦੀ ਪੀੜਤ ਮਹਿਲਾ ਡਾਕਟਰ 'ਤੇ ਪੁਲਿਸ ਨੇ ਵਰ੍ਹਾਈਆਂ ਡਾਂਗਾਂ, ਜ਼ਖ਼ਮੀ
. . .  about 6 hours ago
ਵਧੀਆਂ ਕੀਮਤਾਂ ਨੂੰ ਲੈ ਕੇ 'ਆਪ' ਵਲੋਂ ਗਲਾਂ 'ਚ ਪਿਆਜ਼ਾਂ ਦੇ ਹਾਰ ਪਾ ਕੇ ਪ੍ਰਦਰਸ਼ਨ
. . .  about 6 hours ago
ਗੰਭੀਰ ਰੂਪ 'ਚ ਸੜਨ ਕਾਰਨ ਹੋਈ ਉਨਾਓ ਜਬਰ ਜਨਾਹ ਪੀੜਤਾ ਦੀ ਮੌਤ- ਸਫਦਰਜੰਗ ਹਸਪਤਾਲ
. . .  about 7 hours ago
ਰਾਏਕੋਟ ਨੇੜਲੇ ਪਿੰਡ ਬਸਰਾਵਾਂ 'ਚ ਮਾਂ ਅਤੇ ਉਸ ਦੇ ਅਪਾਹਜ ਬੇਟੇ ਦਾ ਕਤਲ
. . .  about 7 hours ago
ਜੈਤੋ ਵਿਖੇ ਲਾਏ ਧਰਨੇ ਦੌਰਾਨ ਕਿਸਾਨ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਕੀਤੀ ਖ਼ੁਦਕੁਸ਼ੀ
. . .  about 7 hours ago
ਡੇਰਾ ਬਾਬਾ ਨਾਨਕ 'ਚ ਟੈਂਟ ਸਿਟੀ ਲਈ ਜ਼ਮੀਨ ਦੇਣ ਵਾਲੇ ਕਿਸਾਨ ਭੜਕੇ, ਮੁਆਵਜ਼ੇ ਦੀ ਕੀਤੀ ਮੰਗ
. . .  about 8 hours ago
ਖੰਨਾ : ਨਾਬਾਲਗ ਲੜਕੀ ਨਾਲ ਜਬਰ ਜਨਾਹ ਕਰਨ ਦੇ ਮਾਮਲੇ 'ਚ ਨੌਜਵਾਨ, ਉਸ ਦੀ ਮਾਂ ਅਤੇ ਨਾਨੀ ਵਿਰੁੱਧ ਕੇਸ ਦਰਜ
. . .  about 8 hours ago
ਮੋਗਾ ਦੇ ਇਤਿਹਾਸਕ ਗੁਰਦੁਆਰਾ ਤੰਬੂ ਮਾਲ ਦੇ ਮੈਂਬਰਾਂ ਵਲੋਂ ਦੋ ਔਰਤਾਂ ਦੀ ਕੁੱਟਮਾਰ
. . .  about 8 hours ago
ਉਨਾਓ ਜਬਰ ਜਨਾਹ ਪੀੜਤਾ ਦੇ ਪਰਿਵਾਰ ਨੂੰ ਮਿਲੀ ਪ੍ਰਿਯੰਕਾ ਗਾਂਧੀ
. . .  about 8 hours ago
ਸਫਦਰਜੰਗ ਹਸਪਤਾਲ ਤੋਂ ਉਨਾਓ ਲਿਆਂਦੀ ਜਾ ਰਹੀ ਹੈ ਜਬਰ ਜਨਾਹ ਪੀੜਤਾ ਦੀ ਮ੍ਰਿਤਕ ਦੇਹ
. . .  about 9 hours ago
ਬਲਾਚੌਰ 'ਚ ਸੜਕ ਕਿਨਾਰਿਓਂ ਭਾਰੀ ਮਾਤਰਾ 'ਚ ਮਿਲੀਆਂ ਨਸ਼ੀਲੀਆਂ ਗੋਲੀਆਂ
. . .  about 9 hours ago
ਉਨਾਓ ਜਬਰ ਜਨਾਹ ਦੇ ਵਿਰੋਧ 'ਚ ਵਿਧਾਨ ਸਭਾ ਦੇ ਬਾਹਰ ਧਰਨੇ 'ਤੇ ਬੈਠੇ ਅਖਿਲੇਸ਼ ਯਾਦਵ
. . .  about 9 hours ago
ਢਿਲਵਾਂ ਕਤਲ ਕਾਂਡ ਮਾਮਲਾ : ਅਕਾਲੀ ਦਲ ਨੇ ਬਟਾਲਾ 'ਚ ਐੱਸ. ਐੱਸ. ਪੀ. ਦਫ਼ਤਰ ਅੱਗੇ ਲਾਇਆ ਧਰਨਾ
. . .  about 9 hours ago
ਮਨੁੱਖੀ ਅਧਿਕਾਰ ਕਮਿਸ਼ਨ ਦੀ ਟੀਮ ਹੈਦਰਾਬਾਦ 'ਚ ਪਹੁੰਚੀ
. . .  about 10 hours ago
ਸੁਪਰੀਮ ਕੋਰਟ 'ਚ ਪਹੁੰਚਿਆ ਹੈਦਰਾਬਾਦ ਮੁਠਭੇੜ ਮਾਮਲਾ, ਪੁਲਿਸ ਵਿਰੁੱਧ ਪਟੀਸ਼ਨ ਦਾਇਰ
. . .  about 10 hours ago
ਉੱਤਰ ਪ੍ਰਦੇਸ਼ ਦੇ ਚਿਤਰਕੂਟ 'ਚ ਮਹਿਲਾ ਡਾਂਸਰ ਨੂੰ ਗੋਲੀ ਮਾਰਨ ਦੇ ਦੋਸ਼ 'ਚ ਦੋ ਲੋਕ ਗ੍ਰਿਫ਼ਤਾਰ
. . .  about 10 hours ago
ਉਨਾਓ ਜਬਰ ਜਨਾਹ ਪੀੜਤਾ ਦੀ ਮੌਤ 'ਤੇ ਬੋਲੀ ਮਾਇਆਵਤੀ- ਕਾਨੂੰਨ ਦਾ ਖ਼ੌਫ਼ ਪੈਦਾ ਕਰਨ ਸੂਬਾ ਸਰਕਾਰਾਂ
. . .  about 10 hours ago
ਝਾਰਖੰਡ ਵਿਧਾਨ ਸਭਾ ਚੋਣਾਂ : ਸਵੇਰੇ 9 ਵਜੇ ਤੱਕ 13.03 ਫ਼ੀਸਦੀ ਵੋਟਿੰਗ
. . .  about 11 hours ago
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਉਨਾਓ ਜਬਰ ਜਨਾਹ ਪੀੜਤਾ ਦੀ ਮੌਤ 'ਤੇ ਜਤਾਇਆ ਦੁੱਖ
. . .  about 11 hours ago
14 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜ ਗਏ ਉਨਾਓ ਜਬਰ ਜਨਾਹ ਮਾਮਲੇ ਦੇ ਦੋਸ਼ੀ
. . .  about 11 hours ago
ਸਫਦਰਜੰਗ ਹਸਪਤਾਲ ਪਹੁੰਚੀ ਰਾਸ਼ਟਰੀ ਮਹਿਲਾ ਆਯੋਗ ਦੀ ਪ੍ਰਧਾਨ
. . .  about 12 hours ago
ਉਨਾਓ ਮਾਮਲੇ 'ਚ ਦੋਸ਼ੀਆਂ ਨੂੰ ਇਕ ਮਹੀਨੇ ਦੇ ਅੰਦਰ ਦਿੱਤੀ ਜਾਵੇ ਫਾਂਸੀ : ਸਵਾਤੀ ਮਾਲੀਵਾਲ
. . .  about 13 hours ago
ਅੱਜ ਝਾਰਖੰਡ ਦੀਆਂ 20 ਵਿਧਾਨਸਭਾ ਸੀਟਾਂ ਦੇ ਲਈ ਹੋ ਰਹੀਆਂ ਹਨ ਚੋਣਾਂ
. . .  about 13 hours ago
ਅੱਜ ਦਾ ਵਿਚਾਰ
. . .  about 13 hours ago
ਭਾਰਤ ਵੈਸਟ ਇੰਡੀਜ਼ ਟੀ20 ਮੈਚ : ਭਾਰਤ ਨੇ 6 ਵਿਕਟਾਂ ਨਾਲ ਜਿੱਤ ਹਾਸਿਲ ਕੀਤੀ
. . .  about 1 hour ago
ਸਾਬਕਾ ਪੈਰਾ ਮਿਲਟਰੀ ਫੋਰਸ ਵੱਲੋਂ 13 ਨੂੰ ਕੀਤਾ ਜਾਵੇਗਾ ਦਿੱਲੀ ਸੰਸਦ ਭਵਨ ਦਾ ਘਿਰਾਓ
. . .  41 minutes ago
ਭਾਰਤ ਵੈਸਟ ਇੰਡੀਜ਼ ਟੀ20 ਮੈਚ : ਵੈਸਟ ਇੰਡੀਜ਼ ਨੇ ਭਾਰਤ ਨੂੰ ਜਿੱਤਣ ਲਈ ਦਿੱਤਾ 208 ਦੌੜਾਂ ਦਾ ਟੀਚਾ
. . .  about 1 hour ago
ਭਾਰਤ ਵੈਸਟ ਇੰਡੀਜ਼ ਟੀ20 ਮੈਚ : ਵੈਸਟ ਇੰਡੀਜ਼ ਦਾ 101 ਦੌੜਾਂ 'ਤੇ ਡਿੱਗਿਆ ਤੀਸਰਾ ਵਿਕਟ
. . .  1 day ago
ਭਾਰਤ ਵੈਸਟ ਇੰਡੀਜ਼ ਟੀ20 ਮੈਚ : ਵੈਸਟ ਇੰਡੀਜ਼ ਦੀ ਤੇਜ਼ ਸ਼ੁਰੂਆਤ, 10 ਓਵਰਾਂ ਮਗਰੋਂ ਦੋ ਵਿਕਟਾਂ ਦੇ ਨੁਕਸਾਨ 'ਤੇ 101 ਦੌੜਾਂ
. . .  1 day ago
ਫ਼ਾਜ਼ਿਲਕਾ ਪੁਲਿਸ ਨੇ ਔਰਤਾਂ ਲਈ 'ਪਿੱਕ ਐਂਡ ਡਰੋਪ' ਸੇਵਾ ਦੀ ਕੀਤੀ ਸ਼ੁਰੂ
. . .  1 day ago
ਸ੍ਰੀ ਮੁਕਤਸਰ ਸਾਹਿਬ ਤੋਂ ਅਗਵਾ ਨੌਜਵਾਨ ਬਰਾਮਦ,3 ਦੋਸ਼ੀ ਕਾਬੂ
. . .  1 day ago
ਭਾਰਤ ਵੈਸਟ ਇੰਡੀਜ਼ : ਵੈਸਟ ਇੰਡੀਜ਼ ਨੂੰ ਲੱਗਾ ਦੂਸਰਾ ਝਟਕਾ, ਸਕੋਰ 64
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 18 ਮੱਘਰ ਸੰਮਤ 551
ਿਵਚਾਰ ਪ੍ਰਵਾਹ: ਪਤਾ ਲੱਗ ਜਾਣ ਮਗਰੋਂ ਵੀ ਭੁੱਲ ਨੂੰ ਨਾ ਸੋਧੀਏ ਤਾਂ ਇਕ ਹੋਰ ਭੁੱਲ ਕਰ ਰਹੇ ਹੋਵਾਂਗੇ। -ਕਨਫਿਊਸ਼ੀਅਸ

ਪਹਿਲਾ ਸਫ਼ਾ

ਦੋਸ਼ੀਆਂ ਨੂੰ ਸਖ਼ਤ ਕਾਨੂੰਨਾਂ ਤਹਿਤ ਮਿੱਥੇ ਸਮੇਂ 'ਚ ਸਜ਼ਾ ਦੇਣ ਦੀ ਮੰਗ

* ਤੇਲੰਗਾਨਾ ਮੁੱਦੇ ਦੀ ਸੰਸਦ 'ਚ ਗੂੰਜ * ਦੇਸ਼ ਭਰ 'ਚ ਗੁੱਸੇ ਦੀ ਲਹਿਰ

ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 2 ਦਸੰਬਰ -ਜਬਰ ਜਨਾਹ ਦੇ ਦੋਸ਼ੀਆਂ ਨੂੰ 'ਫੌਰੀ ਫਾਂਸੀ' ਦੀ ਤਿੱਖੇ ਸੁਰਾਂ 'ਚ ਉੱਠੀ ਮੰਗ ਸੋਮਵਾਰ ਨੂੰ ਨਾ ਸਿਰਫ ਸੰਸਦ ਦੇ ਦੋਵਾਂ ਸਦਨਾਂ 'ਚ, ਸਗੋਂ ਸੜਕਾਂ 'ਤੇ ਉਤਰੇ ਰੋਹ 'ਚ ਆਏ ਲੋਕਾਂ ਵਲੋਂ ਵੀ ਸੁਣਾਈ ਦਿੱਤੀ। ਹੈਦਰਾਬਾਦ 'ਚ ਬੁੱਧਵਾਰ ਰਾਤ ਨੂੰ 26 ਸਾਲ ਦੀ ਵੈਟਰਨਰੀ ਡਾਕਟਰ ਨਾਲ ਹੋਏ ਸਮੂਹਿਕ ਜਬਰ ਜਨਾਹ ਤੋਂ ਬਾਅਦ ਕੀਤੀ ਹੱਤਿਆ ਦੇ ਮੁੱਦੇ 'ਤੇ ਉੱਠੀ ਇਸ ਮੰਗ 'ਚ ਦੋਸ਼ੀ ਨੂੰ ਹਿੰਸਕ ਭੀੜ ਦੇ ਸਪੁਰਦ ਕਰਨ ਤੋਂ ਲੈ ਕੇ 6 ਮਹੀਨੇ ਅੰਦਰ ਫਾਂਸੀ ਦੇਣ ਦਾ ਪ੍ਰਬੰਧ ਕਰਨ ਜਿਹੇ ਸੁਝਾਅ ਦਿੱਤੇ ਗਏ, ਜਿਸ 'ਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਭਰੋਸਾ ਦਿਵਾਉਂਦਿਆਂ ਕਿਹਾ ਕਿ ਅਜਿਹੇ ਕੁਕਰਮਾਂ ਨੂੰ ਰੋਕਣ ਲਈ ਜਿਸ ਵੀ ਤਰ੍ਹਾਂ ਦੇ ਸਖ਼ਤ ਕਾਨੂੰਨ ਬਣਾਉਣ ਬਾਰੇ ਸੁਝਾਅ ਆਉਣਗੇ, ਸਰਕਾਰ ਉਸ 'ਤੇ ਚਰਚਾ ਲਈ ਤਿਆਰ ਹੈ। ਦੂਜੇ ਪਾਸੇ ਸੜਕਾਂ 'ਤੇ ਉੱਤਰੇ ਲੋਕ ਸਰਕਾਰ ਤੋਂ ਸੁਰੱਖਿਆ ਦੀ ਜਵਾਬਦੇਹੀ ਬਾਰੇ ਸਵਾਲ ਪੁੱਛਦੇ ਨਜ਼ਰ ਆਏ। ਮੂੰਹ 'ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਰੋਹ ਪ੍ਰਗਟਾਉਂਦੇ ਲੋਕ ਨਿਰਭੈਆ ਕਾਂਡ ਦਾ ਹਵਾਲਾ ਦਿੰਦਿਆਂ ਦੇਸ਼ ਦੀ ਸੁਰੱਖਿਆ ਪ੍ਰਣਾਲੀ ਤੋਂ ਨਿਆਂ ਦੀ ਮੰਗ ਕਰਦੇ ਨਜ਼ਰ ਆਏ। ਸਰਕਾਰ ਨੇ ਹੈਦਰਾਬਾਦ 'ਚ ਵੈਟਰਨਰੀ ਡਾਕਟਰ ਦੀ ਸਮੂਹਿਕ ਜਬਰ ਜਨਾਹ ਬਾਅਦ ਹੱਤਿਆ ਦੀ ਨਿੰਦਾ ਕਰਦੇ ਹੋਏ ਲੋਕ ਸਭਾ 'ਚ ਕਿਹਾ ਕਿ ਉਹ ਆਈ. ਪੀ. ਸੀ. ਅਤੇ ਸੀ. ਆਰ. ਪੀ. ਸੀ. 'ਚ ਸੋਧ ਕਰਨ ਲਈ ਤਿਆਰ ਹੈ ਅਤੇ ਇਸ ਬਾਰੇ ਵਿਚਾਰ-ਚਰਚਾ ਜਾਰੀ ਹੈ। ਗ੍ਰਹਿ ਰਾਜ ਮੰਤਰੀ ਜੀ. ਕਿਸ਼ਨ ਰੈਡੀ ਨੇ ਕਿਹਾ ਕਿ ਅੱਤਵਾਦ ਅਤੇ ਭ੍ਰਿਸ਼ਟਾਚਾਰ ਖ਼ਿਲਾਫ਼ ਬਿਲਕੁਲ ਵੀ ਬਰਦਾਸ਼ਤ ਨਾ ਕਰਨ ਦੇ ਸੰਕਲਪ ਦੀ ਤਰ੍ਹਾਂ ਹੀ ਸਰਕਾਰ ਔਰਤਾਂ ਖ਼ਿਲਾਫ਼ ਅਪਰਾਧ ਨੂੰ ਕਦੇ ਬਰਦਾਸ਼ਤ ਨਾ ਕਰਨ ਦੀ ਪ੍ਰਤੀਬੱਧਤਾ ਰੱਖਦੀ ਹੈ। ਹੇਠਲੇ ਸਦਨ 'ਚ ਔਰਤਾਂ ਖ਼ਿਲਾਫ਼ ਅਪਰਾਧ ਦਾ ਮੁੱਦਾ ਚੁੱਕਦੇ ਹੋੋਏ ਮੈਂਬਰਾਂ ਨੇ ਆਈ. ਪੀ. ਸੀ. ਅਤੇ ਸੀ. ਆਰ. ਪੀ. ਸੀ. 'ਚ ਸੋਧ ਅਤੇ ਜਬਰ ਜਨਾਹ ਦੇ ਮਾਮਲੇ 'ਚ ਕਾਨੂੰਨ ਨੂੰ ਹੋਰ ਸਖ਼ਤ ਬਣਾਉਣ ਦੀ ਮੰਗ ਕੀਤੀ।
ਮਿੱਥੇ ਸਮੇਂ 'ਚ ਦਿੱਤੀ ਜਾਵੇ ਮੌਤ ਦੀ ਸਜ਼ਾ
ਲੋਕ ਸਭਾ 'ਚ ਸਿਫਰ ਕਾਲ 'ਚ ਇਸ ਮੁੱਦੇ 'ਤੇ ਹੋਈ ਇਕ ਸੰਖੇਪ ਜਿਹੀ ਚਰਚਾ 'ਚ ਤਕਰੀਬਨ ਸਾਰੀਆਂ ਪਾਰਟੀਆਂ ਨੇ ਦੋਸ਼ੀਆਂ ਨੂੰ ਮਿੱਥੇ ਸਮੇਂ 'ਚ ਮੌਤ ਦੀ ਸਜ਼ਾ ਦੇਣ ਦੀ ਮੰਗ ਕੀਤੀ। ਬੀ. ਜੇ. ਡੀ. ਦੇ ਪਿਨਾਕੀ ਮਿਸ਼ਰਾ ਨੇ ਨਿਰਭੈਆ ਕਾਂਡ ਦਾ ਹਵਾਲਾ ਦਿੰਦਿਆਂ ਕਿਹਾ ਕਿ ਹਾਲੇ ਤੱਕ ਉਹ ਚਾਰੇ ਦੋਸ਼ੀ ਫਾਂਸੀ ਤੱਕ ਨਹੀਂ ਪਹੁੰਚ ਸਕੇ। ਮਿਸ਼ਰਾ ਨੇ ਸਖ਼ਤ ਕਾਨੂੰਨ ਦੀ ਥਾਂ 'ਤੇ 'ਸਖ਼ਤ ਅਮਲ' ਲਿਆਉਣ ਦੀ ਸਿਫਾਰਸ਼ ਕਰਦਿਆਂ ਕਿਹਾ ਕਿ ਫਾਸਟ ਟਰੈਕ ਅਦਾਲਤਾਂ ਦੇ ਗਠਨ ਦਾ ਉਸ ਸਮੇਂ ਤੱਕ ਕੋਈ ਫਾਇਦਾ ਨਹੀਂ ਹੋਵੇਗਾ, ਜਦ ਤੱਕ ਦੋਸ਼ੀਆਂ ਨੂੰ ਫੌਰੀ ਸਜ਼ਾ ਨਹੀਂ ਦਿੱਤੀ ਜਾਵੇਗੀ। ਐਨ. ਸੀ. ਪੀ. ਦੀ ਸੁਪ੍ਰੀਆ ਸੂਲੇ ਨੇ ਪਿਨਾਕੀ ਮਿਸ਼ਰਾ ਦੇ ਸੁਝਾਅ ਦਾ ਸਮਰਥਨ ਕਰਦਿਆਂ ਕਿਹਾ ਕਿ ਸਰਕਾਰ ਨੂੰ ਜਨਤਾ ਤੱਕ ਇਕ ਸਪੱਸ਼ਟ ਸੰਦੇਸ਼ ਪਹੁੰਚਾਉਣ ਦੀ ਜ਼ਰੂਰਤ ਹੈ ਕਿ ਔਰਤਾਂ ਦੇ ਖ਼ਿਲਾਫ਼ ਕਿਸੇ ਵੀ ਤਰ੍ਹਾਂ ਦੇ ਜੁਰਮ ਪ੍ਰਤੀ ਬਿਲਕੁਲ ਬਰਦਾਸ਼ਤ ਨਾ ਕਰਨ ਦੀ ਨੀਤੀ ਅਪਣਾਈ ਜਾ ਰਹੀ ਹੈ। ਚਰਚਾ ਦੌਰਾਨ ਡੀ. ਐਮ. ਕੇ. ਨੇਤਾ ਟੀ. ਆਰ. ਬਾਲੂ ਨੇ ਕੋਇੰਬਟੂਰ ਵਿਖੇ 12 ਸਾਲਾਂ ਦੀ ਨਾਬਾਲਗ ਲੜਕੀ ਨਾਲ ਹੋਏ ਸਮੂਹਿਕ ਜਬਰ ਜਨਾਹ ਦਾ ਜਦਕਿ ਅਨੁਮਲਾ ਆਰ. ਰੈਡੀ ਨੇ ਮਾਂ ਦੀ ਗੋਦੀ 'ਚੋਂ ਖੋਹ ਕੇ ਲੈ ਗਏ 9 ਮਹੀਨੇ ਦੀ ਬੱਚੀ ਨਾਲ ਹੋਈ ਦਰਿੰਦਗੀ ਦਾ ਹਵਾਲਾ ਦਿੰਦਿਆਂ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ 'ਮਨ ਕੀ ਬਾਤ' ਕਰਦੇ ਹਨ ਪਰ ਉਨ੍ਹਾਂ ਨੂੰ ਸੁਰੱਖਿਆ ਦੀ ਗੱਲ ਵੀ ਕਰਨੀ ਚਾਹੀਦੀ ਹੈ।
ਪੰਜ ਸਾਲਾਂ 'ਚ ਵੱਢੇ ਗਏ 1.09 ਕਰੋੜ ਦਰੱਖ਼ਤ-ਵਾਤਾਵਰਨ ਮੰਤਰਾਲਾ
ਵਾਤਾਵਰਨ ਮੰਤਰਾਲੇ ਨੇ ਸੋਮਵਾਰ ਨੂੰ ਦੱਸਿਆ ਕਿ ਪਿਛਲੇ 5 ਸਾਲਾਂ 'ਚ ਸਰਕਾਰ ਦੀ ਇਜਾਜ਼ਤ ਨਾਲ 1.09 ਕਰੋੜ ਦਰੱਖ਼ਤ ਵੱਢੇ ਗਏ। ਰਾਜ ਸਭਾ 'ਚ ਇਕ ਸਵਾਲ ਦਾ ਜਵਾਬ ਦਿੰਦਿਆਂ ਵਾਤਾਵਰਨ, ਜੰਗਲਾਤ ਤੇ ਜਲਵਾਯੂ ਤਬਦੀਲੀ ਬਾਰੇ ਰਾਜ ਮੰਤਰੀ ਬਾਬੁਲ ਸੁਪ੍ਰੀਓ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ 'ਚ 10975844 ਦਰੱਖ਼ਤ ਵੱਢੇ ਗਏ ਤੇ 1260,00,000 ਦਰੱਖ਼ਤ ਲਾਏ ਗਏ ਹਨ।
ਸਪੀਕਰ ਨੇ ਮੈਂਬਰਾਂ ਦੀ ਸਵਾਲਾਂ ਦੀ ਗੁਣਵੱਤਾ 'ਚ ਸੁਧਾਰ ਲਿਆਉਣ ਲਈ ਕਿਹਾ
ਲੋਕ ਸਭਾ ਸਪੀਕਰ ਓਮ ਬਿਰਲਾ ਨੇ ਮੱਧ ਪ੍ਰਦੇਸ਼ 'ਚ ਇਕ ਸਥਾਨਕ ਮੰਦਰ ਤੱਕ ਜਾਂਦੇ ਰਸਤੇ ਦੇ ਨਵੀਨੀਕਰਨ ਅਤੇ ਨਿਰਮਾਣ ਸਬੰਧੀ ਚੁੱਕੇ ਸਵਾਲ ਦੇ ਛੇਤੀ ਪਿੱਛੋਂ ਮੈਂਬਰਾਂ ਨੂੰ ਆਪਣੇ ਸਵਾਲਾਂ ਦੀ ਗੁਣਵੱਤਾ 'ਚ ਸੁਧਾਰ ਲਿਆਉਣ ਲਈ ਕਿਹਾ। ਪ੍ਰਸ਼ਨ ਕਾਲ ਦੌਰਾਨ ਭਾਜਪਾ ਦੇ ਸੰਸਦ ਮੈਂਬਰ ਗੁਮਾਨ ਸਿੰਘ ਦਮੋਰ ਨੇ ਮੱਧ ਪ੍ਰਦੇਸ਼ ਦੇ ਰਤਲਾਮ 'ਚ ਪੁਰਾਣੇ ਮੰਦਰਾਂ ਦੀ ਮੁਰੰਮਤ ਬਾਰੇ ਸਵਾਲ ਚੁੱਕਿਆ ਸੀ। ਸੱਭਿਆਚਾਰ ਮੰਤਰੀ ਦੇ ਜਵਾਬ ਤੋਂ ਬਾਅਦ ਦਮੋਰ ਅਸੰਤੁਸ਼ਟ ਨਜ਼ਰ ਆਏ।
ਬੇਸਿਆਸੀ ਚਰਚਾ 'ਚ ਵੀ ਕਿਤੇ-ਕਿਤੇ ਭਾਰੂ ਹੋਈ ਪਾਰਟੀ ਸਿਆਸਤ
ਗੰਭੀਰ ਵਿਸ਼ੇ 'ਤੇ ਹੋ ਰਹੀ ਬੇਸਿਆਸੀ ਚਰਚਾ 'ਚ ਵੀ ਕਈ ਸਿਆਸਤਦਾਨ ਆਪਣੀ ਪਾਰਟੀ ਸਿਆਸਤ ਦਾ ਝੰਡਾ ਚੁੱਕੀ ਵੀ ਨਜ਼ਰ ਆਏ। ਅਜਿਹਾ ਨਜ਼ਾਰਾ ਉਸ ਵੇਲੇ ਨਜ਼ਰ ਆਇਆ ਜਦ ਬਹੁਜਨ ਸਮਾਜ ਪਾਰਟੀ ਦੇ ਦਾਨਿਸ਼ ਅਲੀ ਨੇ ਚਰਚਾ ਦੌਰਾਨ ਰਾਸ਼ਟਰੀ ਅਪਰਾਧਿਕ ਰਿਕਾਰਡ ਬਿਊਰੋ ਦੇ ਅੰਕੜਿਆਂ ਦਾ ਹਵਾਲਾ ਦਿੰਦਿਆਂ 2015 ਤੋਂ ਬਾਅਦ ਔਰਤਾਂ ਦੇ ਖ਼ਿਲਾਫ਼ ਵਧੇ ਹੋਏ ਜੁਰਮਾਂ ਦਾ ਜ਼ਿਕਰ ਕੀਤਾ। ਹਾਲਾਂਕਿ ਦਾਨਿਸ਼ ਅਲੀ ਨੇ ਆਪਣੀ ਚਰਚਾ ਨੂੰ ਸੰਖੇਪ 'ਚ ਰੱਖਦਿਆਂ ਇਨ੍ਹਾਂ ਅੰਕੜਿਆਂ ਦਾ ਜ਼ਿਕਰ ਨਹੀਂ ਕੀਤਾ, ਪਰ ਅਲੀ ਤੋਂ ਬਾਅਦ ਚਰਚਾ ਲਈ ਖੜ੍ਹੀ ਹੋਈ ਭਾਜਪਾ ਸੰਸਦ ਮੈਂਬਰ ਲਾਕੇਟ ਚੈਟਰਜੀ ਨੇ ਇਸ ਮੁੱਦੇ 'ਤੇ ਸਿਆਸਤ ਕਰਨ ਤੋਂ ਗੁਰੇਜ਼ ਕਰਨ ਲਈ ਕਿਹਾ। ਹਾਲਾਂਕਿ ਸਦਨ 'ਚ ਆਪਣੀ ਬਹਿਸ 'ਚ ਉਲਝੇ ਦਾਨਿਸ਼ ਅਲੀ ਅਤੇ ਲਾਕੇਟ ਚੈਟਰਜੀ ਖ਼ੁਦ ਵੀ ਵਾਰ-ਵਾਰ ਇਹ ਹੀ ਦੁਹਰਾਅ ਰਹੇ ਸਨ ਕਿ ਕੁਝ ਮੁੱਦੇ ਸਿਆਸਤ ਤੋਂ ਉੱਪਰ ਰੱਖਣੇ ਚਾਹੀਦੇ ਹਨ। ਦਾਨਿਸ਼ ਅਲੀ ਨੇ ਚੈਟਰਜੀ ਨੂੰ ਜਵਾਬ ਦਿੰਦਿਆਂ ਕਿਹਾ ਕਿ ਉਸ ਨੇ ਤਾਂ ਅੰਕੜੇ ਸਦਨ ਅੱਗੇ ਰੱਖੇ ਵੀ ਨਹੀਂ, ਪਰ ਚੈਟਰਜੀ ਲਗਾਤਾਰ ਰੋਹ 'ਚ ਅਲੀ ਦੇ ਸੰਬੋਧਨ 'ਤੇ ਟਿੱਪਣੀ ਕਰਦੀ ਰਹੀ। ਇਥੋਂ ਤੱਕ ਕਿ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਤਿੰਨ ਵਾਰ ਉਸ ਨੂੰ ਚੁੱਪ ਰਹਿਣ ਲਈ ਕਿਹਾ। ਦੂਜੇ ਪਾਸੇ ਸਦਨ 'ਚ ਬੈਠੇ ਤੇਲੰਗਾਨਾ ਦੇ ਸੱਤਾ ਧਿਰ ਟੀ. ਆਰ. ਐਸ. ਦੇ ਸੰਸਦ ਮੈਂਬਰ, ਸੁਰੱਖਿਆ ਰਾਜਾਂ ਦਾ ਵਿਸ਼ਾ ਹੋਣ ਦੇ ਨਾਤੇ ਆਪਣੀ ਸੂਬਾ ਸਰਕਾਰ ਵਲੋਂ ਸਪੱਸ਼ਟੀਕਰਨ ਹੀ ਦਿੰਦੇ ਨਜ਼ਰ ਆਏ। ਟੀ. ਆਰ. ਐਸ. ਸੰਸਦ ਮੈਂਬਰ ਕੋਥਾ ਆਰ. ਰੈਡੀ ਨੇ ਇਸ ਮੁੱਦੇ 'ਤੇ ਪਾਰਟੀ ਲੀਕਾਂ ਤੋਂ ਉੱਤੇ ਉੱਠ ਕੇ ਕਦਮ ਚੁੱਕਣ ਲਈ ਕਿਹਾ, ਜਦਕਿ ਸੂਬੇ 'ਚ ਵਿਰੋਧੀ ਧਿਰ ਕਾਂਗਰਸ ਨੇ ਰਾਜ ਦੇ ਸਭ ਤੋਂ ਸੁਰੱਖਿਅਤ ਜ਼ੋਨ 'ਚ ਹੋਈ ਇਸ ਘਟਨਾ ਅਤੇ ਸੂਬੇ ਦੇ ਗ੍ਰਹਿ ਮੰਤਰੀ ਦੇ ਬਿਆਨ 'ਤੇ ਵੀ ਸਵਾਲ ਉਠਾਏ। ਜ਼ਿਕਰਯੋਗ ਹੈ ਕਿ ਤੇਲੰਗਾਨਾ ਦੇ ਗ੍ਰਹਿ ਮੰਤਰੀ ਨੇ ਕਿਹਾ ਸੀ ਕਿ ਜੇਕਰ ਪੀੜਤਾ ਨੇ ਆਪਣੇ ਘਰ ਫੋਨ ਕਰਨ ਦੀ ਥਾਂ 'ਤੇ ਪੁਲਿਸ ਨੂੰ ਫੋਨ ਕੀਤਾ ਹੁੰਦਾ ਤਾਂ ਸ਼ਾਇਦ ਇਹ ਹਾਦਸਾ ਨਾ ਵਾਪਰਦਾ।
ਕਾਲੀਆਂ ਪੱਟੀਆਂ ਬੰਨ੍ਹ ਕੇ ਜੰਤਰ-ਮੰਤਰ 'ਤੇ ਮੁਜ਼ਾਹਰਾ

ਜਨਤਾ ਨੇ ਵੀ ਹੈਦਰਾਬਾਦ ਕਾਂਡ 'ਤੇ ਰੋਹ ਪ੍ਰਗਟਾਉਂਦਿਆਂ ਦਿੱਲੀ ਦੇ ਜੰਤਰ-ਮੰਤਰ ਵਿਖੇ ਰੋਸ ਮੁਜ਼ਾਹਰਾ ਕੀਤਾ। ਮੂੰਹ 'ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਬੈਠੇ ਪ੍ਰਦਰਸ਼ਨਕਾਰੀ ਹੱਥਾਂ 'ਚ ਜਬਰ ਜਨਾਹ ਦੀ ਦਹਿਸ਼ਤਗਰਦੀ ਨੂੰ ਬੰਦ ਕਰਨ, ਦੋਸ਼ੀਆਂ ਨੂੰ ਫਾਂਸੀ 'ਤੇ ਲਟਕਾਉਣ ਦੇ ਬੈਨਰ ਫੜੀ ਨਜ਼ਰ ਆਏ। ਹੈਦਰਾਬਾਦ ਦੀ ਮ੍ਰਿਤਕ ਡਾਕਟਰ ਲਈ ਇਨਸਾਫ਼ ਦੀ ਮੰਗ ਕਰਦੇ ਪ੍ਰਦਰਸ਼ਨਕਾਰੀ ਸਰਕਾਰ ਦੀ ਸੁਰੱਖਿਆ ਵਿਵਸਥਾ 'ਤੇ ਸਵਾਲ ਕਰਦੇ ਨਜ਼ਰ ਆਏ।
ਮੋਦੀ ਤੇ ਸ਼ਾਹ ਬਾਰੇ ਅਧੀਰ ਰੰਜਨ ਦੀ ਟਿੱਪਣੀ 'ਤੇ ਹੰਗਾਮਾ
ਕਾਂਗਰਸ ਨੇਤਾ ਅਧੀਨ ਰੰਜਨ ਚੌਧਰੀ ਵਲੋਂ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਘੁਸਪੈਠੀਏ ਕਹਿਣ 'ਤੇ ਲੋਕ ਸਭਾ 'ਚ ਹੰਗਾਮਾ ਹੋਇਆ, ਜਿਸ 'ਚ ਭਾਜਪਾ ਨੇ ਚੌਧਰੀ ਦੇ ਬਿਆਨ ਨੂੰ ਗ਼ੈਰ-ਜ਼ਿੰਮੇਵਾਰਾਨਾ ਕਰਾਰ ਦਿੰਦਿਆਂ ਕਾਂਗਰਸ ਸੰਸਦ ਮੈਂਬਰ ਤੋਂ ਬਿਨਾਂ ਸ਼ਰਤ ਮੁਆਫ਼ੀ ਦੀ ਮੰਗ ਕੀਤੀ। ਹਾਲਾਂਕਿ ਇਹ ਮੰਗ ਚੁੱਕਣ ਦੌਰਾਨ ਸੱਤਾ ਧਿਰ ਨੇ ਕਾਂਗਰਸ ਦੀ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ ਨੂੰ ਨਿਸ਼ਾਨਾ ਬਣਾਉਣ ਤੋਂ ਗੁਰੇਜ਼ ਨਹੀਂ ਕੀਤਾ। ਸੱਤਾ ਅਤੇ ਵਿਰੋਧੀ ਧਿਰਾਂ ਦਰਮਿਆਨ ਹੋਈ ਜ਼ਬਾਨੀ ਜੰਗ ਵਧਦਿਆਂ ਵੇਖ ਕੇ ਸਪੀਕਰ ਓਮ ਬਿਰਲਾ ਨੇ ਸਭਾ ਦੀ ਕਾਰਵਾਈ ਦੁਪਹਿਰ ਦੇ ਖਾਣੇ ਲਈ 1 ਘੰਟੇ ਲਈ ਮੁਲਤਵੀ ਕਰ ਦਿੱਤੀ। ਸੰਸਦੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਅਧੀਰ ਰੰਜਨ ਤੋਂ ਮੁਆਫ਼ੀ ਦੀ ਮੰਗ ਕਰਦਿਆਂ ਸੋਨੀਆ ਗਾਂਧੀ ਦੇ ਵਿਦੇਸ਼ੀ ਮੂਲ ਦੀ ਹੋਣ ਵੱਲ ਇਸ਼ਾਰਾ ਕਰਦਿਆਂ ਉਨ੍ਹਾਂ ਨੂੰ ਘੁਸਪੈਠੀਆ ਕਰਾਰ ਦਿੱਤਾ। ਭਾਜਪਾ ਦੇ ਹੀ ਇਕ ਹੋਰ ਸੰਸਦ ਮੈਂਬਰ ਨੇ ਕਿਹਾ ਕਿ ਸੋਨੀਆ ਗਾਂਧੀ ਨੇ ਸ਼ੁਰੂਆਤੀ 18 ਸਾਲਾਂ ਤੱਕ ਭਾਰਤ ਦੀ ਨਾਗਰਿਕਤਾ ਨਹੀਂ ਲਈ ਸੀ। ਭਾਜਪਾ ਸੰਸਦ ਮੈਂਬਰ ਦੇ ਉਕਤ ਬਿਆਨ 'ਤੇ ਗੁੱਸੇ 'ਚ ਆਏ ਚੌਧਰੀ ਨੇ ਸਖ਼ਤ ਇਤਰਾਜ਼ ਕਰਦਿਆਂ ਕਿਹਾ ਕਿ ਜੇਕਰ ਸਾਡਾ ਨੇਤਾ ਘੁਸਪੈਠੀਆ ਹੈ ਤਾਂ ਤੁਹਾਡਾ ਨੇਤਾ ਵੀ ਘੁਸਪੈਠੀਆ ਹੈ। ਚੌਧਰੀ ਨੇ ਮੁਆਫ਼ੀ ਮੰਗਣ ਤੋਂ ਸਾਫ਼ ਇਨਕਾਰ ਕਰ ਦਿੱਤਾ।
ਲੋਕ ਸਭਾ 'ਚ ਕਰ ਕਾਨੂੰਨ ਸੋਧ ਬਿੱਲ ਪਾਸ

ਨਵੀਂ ਦਿੱਲੀ, 2 ਦਸੰਬਰ (ਏਜੰਸੀ)-ਲੋਕ ਸਭਾ ਨੇ ਸੋਮਵਾਰ ਨੂੰ ਕਰ ਕਾਨੂੰਨ ਸੋਧ ਬਿੱਲ 2019 ਨੂੰ ਮਨਜ਼ੂਰੀ ਦੇ ਦਿੱਤੀ, ਜਿਸ ਵਿਚ ਘਰੇਲੂ ਕੰਪਨੀਆਂ ਦੀ ਕਾਰਪੋਰੇਟ ਕਰ ਦੀ ਦਰ 'ਚ ਕਮੀ ਜ਼ਰੀਏ ਸਰਕਾਰ ਵਿੱਤੀ ਉਤਸ਼ਾਹ ਪ੍ਰਦਾਨ ਕਰਨ ਦੀ ਵਿਵਸਥਾ ਹੈ। ਲੋਕ ਸਭਾ 'ਚ ਬਿੱਲ 'ਤੇ ਹੋਈ ਚਰਚਾ ਦਾ ਜਵਾਬ ਦਿੰਦੇ ਹੋਏ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਉਨ੍ਹਾਂ ਆਲੋਚਨਾਵਾਂ ਨੂੰ ਖ਼ਾਰਜ ਕਰ ਦਿੱਤਾ ਕਿ ਨਰਿੰਦਰ ਮੋਦੀ ਸਰਕਾਰ ਆਲੋਚਨਾ ਨਹੀਂ ਸੁਣਦੀ। ਉਨ੍ਹਾਂ ਕਿਹਾ ਕਿ ਇਹ ਸਰਕਾਰ ਤੇ ਪ੍ਰਧਾਨ ਮੰਤਰੀ ਆਲੋਚਨਾਵਾਂ ਨੂੰ ਸੁਣਦੇ ਹਨ ਤੇ ਸਕਾਰਾਤਮਕ ਤਰੀਕੇ ਨਾਲ ਜਵਾਬ ਦਿੰਦੇ ਹਨ।
ਸਖ਼ਤ ਤੋਂ ਸਖ਼ਤ ਕਾਨੂੰਨ ਬਣਾਉਣ ਲਈ ਤਿਆਰ-ਰਾਜਨਾਥ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਹੈਦਰਾਬਾਦ 'ਚ ਵਾਪਰੀ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਕਿ ਇਸ ਘਟਨਾ 'ਤੇ ਪੂਰਾ ਦੇਸ਼ ਸ਼ਰਮਸਾਰ ਹੈ। ਉਨ੍ਹਾਂ ਲੋਕ ਸਭਾ 'ਚ ਭਰੋੋਸਾ ਦਿਵਾਉਂਦਿਆਂ ਕਿਹਾ ਕਿ ਸੰਸਦ ਜਿਸ ਤਰ੍ਹਾਂ ਦੇ ਕਾਨੂੰਨ 'ਤੇ ਸਹਿਮਤ ਹੋਵੇਗੀ ਅਸੀਂ ਉਹੋ ਜਿਹਾ ਕਾਨੂੰਨ ਬਣਾਉਣ ਲਈ ਤਿਆਰ ਹਾਂ। ਰਾਜਨਾਥ ਸਿੰਘ ਨੇ ਇਸ 'ਤੇ ਤਫਸੀਲੀ ਚਰਚਾ 'ਤੇ ਹਾਮੀ ਭਰਦਿਆਂ ਕਿਹਾ ਕਿ ਚਰਚਾ 'ਚ ਆਏ ਸੁਝਾਵਾਂ 'ਤੇ ਸਰਕਾਰ ਗੰਭੀਰਤਾ ਨਾਲ ਵਿਚਾਰ ਕਰੇਗੀ।
ਕਾਨੂੰਨ ਅਤੇ ਨਿਆਂਇਕ ਪ੍ਰਣਾਲੀ 'ਚ ਤਬਦੀਲੀ ਦੀ ਲੋੜ-ਨਾਇਡੂ
ਰਾਜ ਸਭਾ ਦੇ ਚੇਅਰਮੈਨ ਐਮ. ਵੈਂਕਈਆ ਨਾਇਡੂ ਨੇ ਇਸ ਮਾਮਲੇ ਨਾਲ ਨਜਿੱਠਣ ਲਈ ਸਿਆਸੀ ਇੱਛਾ ਸ਼ਕਤੀ ਦੀ ਲੋੜ 'ਤੇ ਜ਼ੋਰ ਦਿੱਤਾ। ਨਾਇਡੂ ਨੇ ਕਿਹਾ ਕਿ ਇਸ ਸਮਾਜਿਕ ਬੁਰਾਈ ਨੂੰ ਖ਼ਤਮ ਕਰਨ ਲਈ ਨਵੇਂ ਬਿੱਲ ਦੀ ਨਹੀਂ, ਸਗੋਂ ਸਿਆਸੀ ਇੱਛਾ ਸ਼ਕਤੀ, ਪ੍ਰਸ਼ਾਸਨਿਕ ਕੌਂਸਲ ਅਤੇ ਸੋਚ ਨੂੰ ਬਦਲਣ ਦੀ ਲੋੜ ਹੈ।
ਭੀੜ ਦੇ ਹਵਾਲੇ ਕਰੋ ਦੋਸ਼ੀਆਂ ਨੂੰ-ਜਯਾ ਬੱਚਨ
ਰਾਜ ਸਭਾ ਮੈਂਬਰ ਜਯਾ ਬਚਨ ਨੇ ਇਸ ਮੁੱਦੇ 'ਤੇ ਰੋਹ 'ਚ ਆਉਂਦਿਆਂ ਕਿਹਾ ਕਿ ਜਬਰ ਜਨਾਹ ਕਰਨ ਵਾਲੇ ਦੋਸ਼ੀਆਂ ਨੂੰ ਭੀੜ ਦੇ ਹਵਾਲੇ ਕਰ ਦੇਣਾ ਚਾਹੀਦਾ ਹੈ। ਰੋਹ 'ਚ ਆਈ ਬਚਨ ਨੇ ਕਿਹਾ ਕਿ ਨਿਰਭੈਆ, ਕਠੂਆ ਜਾਂ ਤੇਲੰਗਾਨਾ 'ਚ ਜੋ ਕੁਝ ਵੀ ਹੋਇਆ, ਹੁਣ ਲੋਕ ਇਸ ਬਾਰੇ ਸਰਕਾਰ ਤੋਂ ਇਕ ਵਿਆਪਕ ਅਤੇ ਸਪੱਸ਼ਟ ਜਵਾਬ ਚਾਹੁੰਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਲਾਕੇ 'ਚ ਤਾਇਨਾਤ ਸੁਰੱਖਿਆ ਦਲਾਂ ਦੀ ਜਵਾਬਦੇਹੀ ਨਿਸ਼ਚਿਤ ਕਰਦਿਆਂ ਉਨ੍ਹਾਂ ਤੋਂ ਸਵਾਲ ਪੁੱਛੇ ਜਾਣੇ ਚਾਹੀਦੇ ਹਨ। ਰਾਜ ਸਭਾ 'ਚ ਹੋ ਰਹੀ ਇਸ ਚਰਚਾ ਦੌਰਾਨ ਭਾਵੁਕ ਹੋਈ ਏ. ਆਈ. ਡੀ. ਐਮ. ਕੇ. ਦੀ ਸੰਸਦ ਮੈਂਬਰ ਵਿਜਿਲਾ ਸੱਤਯਨਾਥ ਆਪਣੇ ਹੰਝੂਆਂ 'ਤੇ ਕਾਬੂ ਨਾ ਪਾ ਸਕੀ। ਉਨ੍ਹਾਂ ਕਿਹਾ ਕਿ ਦੇਸ਼ ਔਰਤਾਂ ਅਤੇ ਬੱਚਿਆਂ ਲਈ ਸੁਰੱਖਿਅਤ ਨਹੀਂ ਹੈ। ਉੱਪਰਲੇ ਸਦਨ ਦੇ ਨੇਤਾ ਗੁਲਾਮ ਨਬੀ ਆਜ਼ਾਦ ਨੇ ਇਸ ਸਮੱਸਿਆ ਦੇ ਹੱਲ ਲਈ ਹਰ ਤਬਕੇ ਨੂੰ ਇਕੱਠੇ ਖੜ੍ਹੇ ਹੋਣ ਦੀ ਲੋੜ 'ਤੇ ਜ਼ੋਰ ਦਿੱਤਾ।

ਅਯੁੱਧਿਆ ਮਾਮਲੇ 'ਚ ਨਜ਼ਰਸਾਨੀ ਪਟੀਸ਼ਨ ਦਾਇਰ

ਨਵੀਂ ਦਿੱਲੀ, 2 ਦਸੰਬਰ (ਜਗਤਾਰ ਸਿੰਘ)-ਅਯੁੱਧਿਆ ਜ਼ਮੀਨ ਵਿਵਾਦ 'ਤੇ ਸੁਪਰੀਮ ਕੋਰਟ ਵਲੋਂ 9 ਨਵੰਬਰ ਨੂੰ ਸੁਣਾਏ ਗਏ ਫ਼ੈਸਲੇ ਦੀ ਸਮੀਖ਼ਿਆ ਕਰਨ ਲਈ ਇਕ ਨਜ਼ਰਸਾਨੀ ਪਟੀਸ਼ਨ ਸੋਮਵਾਰ ਨੂੰ ਸਰਬਉੱਚ ਅਦਾਲਤ 'ਚ ਦਾਇਰ ਕਰਵਾਈ ਗਈ ਹੈ। ਅਸਲ ਮੁਕੱਦਮੇਬਾਜ਼ ਐਮ. ਸਿੱਦੀਕ ਦੇ ਕਾਨੂੰਨੀ ਵਾਰਿਸ ਮੌਲਾਨਾ ਸਈਦ ਅਸ਼ਹਦ ਰਸ਼ੀਦੀ ਨੇ ਇਹ ਨਜ਼ਰਸਾਨੀ ਪਟੀਸ਼ਨ ਦਾਇਰ ਕਰਵਾਈ ਹੈ, ਜਿਸ 'ਚ ਕਿਹਾ ਗਿਆ ਹੈ ਕਿ ਫ਼ੈਸਲੇ 'ਚ ਕਾਫ਼ੀ ਖਾਮੀਆਂ ਹਨ ਅਤੇ ਇਸ 'ਤੇ ਸੰਵਿਧਾਨ ਦੀ ਧਾਰਾ 137 ਦੇ ਤਹਿਤ ਨਜ਼ਰਸਾਨੀ ਦੀ ਜ਼ਰੂਰਤ ਹੈ। ਪਟੀਸ਼ਨ 'ਚ ਕਿਹਾ ਗਿਆ ਹੈ ਕਿ ਸੁਪਰੀਮ ਕੋਰਟ ਨੇ ਮੁਕੱਦਮਾ ਲੜਨ ਵਾਲੀਆਂ ਧਿਰਾਂ ਨੂੰ ਰਾਹਤ ਦੇ ਮਾਮਲੇ 'ਚ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕੀਤੀ ਹੈ, ਹਿੰਦੂ ਧਿਰਾਂ ਦੀਆਂ ਗ਼ੈਰ-ਕਾਨੂੰਨੀ ਕਾਰਵਾਈਆਂ ਨੂੰ ਮੁਆਫ਼ ਕੀਤਾ ਹੈ ਅਤੇ ਮੁਸਲਿਮ ਧਿਰਾਂ ਨੂੰ ਬਦਲ ਦੇ ਰੂਪ 'ਚ 5 ਏਕੜ ਜ਼ਮੀਨ ਦਿੱਤੀ ਗਈ ਹੈ, ਜਿਸ ਲਈ ਕਿਸੇ ਵੀ ਮੁਸਲਿਮ ਧਿਰ ਨੇ ਨਾ ਮੰਗ ਤੇ ਨਾ ਹੀ ਬੇਨਤੀ ਕੀਤੀ ਸੀ। ਰਸ਼ੀਦੀ ਜਮੀਅਤ ਉਲੇਮਾ-ਏ-ਹਿੰਦ ਦੇ ਪ੍ਰਧਾਨ ਹਨ। ਪਟੀਸ਼ਨ 'ਚ ਉਨ੍ਹਾਂ ਕਿਹਾ ਕਿ ਇਸ ਤੱਥ 'ਤੇ ਗੌਰ ਕੀਤਾ ਜਾਵੇ ਕਿ ਪਟੀਸ਼ਨਕਰਤਾ ਨੇ ਸਮੁੱਚੇ ਫ਼ੈਸਲੇ ਨੂੰ ਚੁਣੌਤੀ ਨਹੀਂ ਦਿੱਤੀ ਹੈ।
ਫ਼ੈਸਲਾ ਸਬੂਤ ਅਤੇ ਤਰਕ 'ਤੇ ਆਧਾਰਿਤ ਨਾ ਹੋਣ ਕਰ ਕੇ ਪਟੀਸ਼ਨ ਪਾਈ-ਮਦਨੀ

ਜਮੀਅਤ ਉਲੇਮਾ-ਏ-ਹਿੰਦ ਦੇ ਮੁਖੀ ਮੌਲਾਨਾ ਅਰਸ਼ਦ ਮਦਨੀ ਨੇ ਕਿਹਾ ਕਿ ਅਯੁੱਧਿਆ ਜ਼ਮੀਨ ਵਿਵਾਦ 'ਤੇ ਫ਼ੈਸਲਾ ਸਬੂਤ ਅਤੇ ਤਰਕ 'ਤੇ ਆਧਾਰਿਤ ਨਾ ਹੋਣ ਕਰਕੇ ਨਜ਼ਰਸਾਨੀ ਪਟੀਸ਼ਨ ਪਾਈ ਗਈ ਹੈ। ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ ਕਿ ਜੇਕਰ ਸੁਪਰੀਮ ਕੋਰਟ ਆਪਣਾ ਫ਼ੈਸਲਾ ਬਰਕਰਾਰ ਰੱਖਦੀ ਹੈ ਤਾਂ ਜਮੀਅਤ ਇਸ ਦਾ ਪਾਲਣ ਕਰੇਗੀ। ਉਨ੍ਹਾਂ ਕਿਹਾ ਕਿ ਅਸੀਂ ਅਦਾਲਤ 'ਚ ਇਕ ਨਜ਼ਰਸਾਨੀ ਪਟੀਸ਼ਨ ਦਾਇਰ ਕੀਤੀ ਹੈ। ਕੇਸ 'ਚ ਮੁੱਖ ਵਿਵਾਦ ਇਹ ਸੀ ਕਿ ਮਸਜਿਦ ਇਕ ਮੰਦਰ ਢਾਹ ਕੇ ਬਣਾਈ ਗਈ ਸੀ। ਮਦਨੀ ਨੇ ਕਿਹਾ ਕਿ ਅਦਾਲਤ ਨੇ ਫ਼ੈਸਲੇ 'ਚ ਮੰਦਰ ਨੂੰ ਢਾਹੁਣ ਤੋਂ ਬਾਅਦ ਮਸਜਿਦ ਬਣਾਏ ਜਾਣ ਦਾ ਕੋਈ ਵੀ ਸਬੂਤ ਨਾ ਹੋਣ ਦੀ ਗੱਲ ਆਖੀ ਸੀ। ਇਸ ਲਈ ਮੁਸਲਮਾਨਾਂ ਦਾ ਪੱਖ ਸਿੱਧ ਹੋਇਆ ਸੀ ਪਰ ਅੰਤਿਮ ਫ਼ੈਸਲਾ ਇਸ ਦੇ ਉਲਟ ਸੀ ਇਸ ਲਈ ਅਸੀਂ ਇਕ ਨਜ਼ਰਸਾਨੀ ਪਟੀਸ਼ਨ ਦਾਇਰ ਕਰਵਾਈ ਹੈ ਕਿਉਂਕਿ ਫ਼ੈਸਲਾ ਸਮਝ ਤੋਂ ਪਰੇ ਹੈ। ਉਨ੍ਹਾਂ ਕਿਹਾ ਕਿ ਫ਼ੈਸਲੇ ਨਾਲ ਦੇਸ਼ ਦਾ ਮਾਹੌਲ ਖ਼ਰਾਬ ਨਹੀਂ ਹੋਵੇਗਾ।

ਸਨਅਤੀ ਵਿਕਾਸ ਲਈ ਪੰਚਾਇਤੀ ਜ਼ਮੀਨਾਂ ਦੀ ਵਰਤੋਂ ਨੂੰ ਪ੍ਰਵਾਨਗੀ

ਚੰਡੀਗੜ੍ਹ, 2 ਦਸੰਬਰ (ਹਰਕਵਲਜੀਤ ਸਿੰਘ)-ਪੰਜਾਬ ਮੰਤਰੀ ਮੰਡਲ ਦੀ ਅੱਜ ਇੱਥੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਬੈਠਕ ਦੌਰਾਨ ਕੇਂਦਰ ਵਲੋਂ ਜੀ.ਐਸ.ਟੀ. 'ਚੋਂ ਮਗਰਲੇ 4 ਮਹੀਨਿਆਂ ਦੇ ਹਿੱਸੇ ਦੀ ਅਦਾਇਗੀ ਨਾ ਹੋਣ ਕਾਰਨ ਪੈਦਾ ਹੋਏ ਵਿੱਤੀ ਸੰਕਟ 'ਤੇ ਵਿਚਾਰ ਕੀਤਾ ਗਿਆ, ਜਿਸ ਦੇ ਹੁੰਦਿਆਂ ਸੂਬਾ ਸਰਕਾਰ ਵਾਧੂ ਕਰਜ਼ਾ ਚੁੱਕਣ ਲਈ ਮਜਬੂਰ ਹੋ ਰਹੀ ਹੈ। ਮੰਤਰੀ ਮੰਡਲ ਵਲੋਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਅਧਿਕਾਰਤ ਕੀਤਾ ਗਿਆ ਕਿ ਉਹ ਕੇਂਦਰ 'ਚ ਪ੍ਰਧਾਨ ਮੰਤਰੀ ਜਾਂ ਵਿੱਤ ਮੰਤਰੀ ਨਾਲ ਮੀਟਿੰਗ ਕਰਕੇ ਇਹ ਮਾਮਲਾ ਤੁਰੰਤ ਉਠਾਉਣ। ਇਸ ਤੋਂ ਇਲਾਵਾ ਮੰਤਰੀਆਂ ਵਲੋਂ ਇਹ ਵੀ ਰਾਏ ਦਿੱਤੀ ਗਈ ਕਿ ਗ਼ੈਰ-ਭਾਜਪਾ ਰਾਜਾਂ, ਜਿਨ੍ਹਾਂ ਨੂੰ ਕੇਂਦਰ ਵਿਚਲੀ ਭਾਜਪਾ ਸਰਕਾਰ ਵਲੋਂ ਵਿਸ਼ੇਸ਼ ਤੌਰ 'ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਨਾਲ ਰਾਬਤਾ ਪੈਦਾ ਕਰਕੇ ਕੋਈ ਸਾਂਝੀ ਰਣਨੀਤੀ ਵੀ ਅਪਣਾਈ ਜਾਵੇ। ਰਾਜ ਦੀ ਵਿੱਤੀ ਦਸ਼ਾ 'ਤੇ ਹੋਏ ਵਿਚਾਰ-ਵਟਾਂਦਰੇ ਦੌਰਾਨ ਕੁਝ ਵਿਭਾਗਾਂ ਦੀ ਟੈਕਸ ਉਗਰਾਹੀ ਡਿੱਗਣ 'ਤੇ ਤਿੱਖੀ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਕੁਝ ਮੰਤਰੀਆਂ, ਜਿਨ੍ਹਾਂ ਵਿਚ ਸੁਖਜਿੰਦਰ ਸਿੰਘ ਰੰਧਾਵਾ , ਚਰਨਜੀਤ ਸਿੰਘ ਚੰਨੀ ਅਤੇ ਰਾਣਾ ਗੁਰਮੀਤ ਸਿੰਘ ਸੋਢੀ ਆਦਿ ਸ਼ਾਮਿਲ ਸਨ, ਨੇ ਵਿਸ਼ੇਸ਼ ਤੌਰ 'ਤੇ ਆਬਕਾਰੀ ਤੋਂ ਰਾਜ ਦੀ ਆਮਦਨ ਘਟਣ 'ਤੇ ਹੈਰਾਨੀ ਦਾ ਪ੍ਰਗਟਾਵਾ ਕੀਤਾ ਅਤੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਉਹ ਇਸ ਲਈ ਦੋਸ਼ੀ ਜਾਂ ਜ਼ਿੰਮੇਵਾਰ ਅਧਿਕਾਰੀਆਂ ਵਿਰੁੱਧ ਜ਼ਿੰਮੇਵਾਰੀ ਨਿਸਚਿਤ ਕਰਨ। ਕੁਝ ਅਧਿਕਾਰੀਆਂ ਨੇ ਮੀਟਿੰਗ ਦੌਰਾਨ ਦੋਸ਼ ਲਗਾਇਆ ਕਿ ਗੁਆਂਢੀ ਰਾਜਾਂ ਤੋਂ ਵੱਡੇ ਪੱਧਰ 'ਤੇ ਸ਼ਰਾਬ ਦੀ ਹੋ ਰਹੀ ਤਸਕਰੀ ਜ਼ਿੰਮੇਵਾਰ ਹੈ ਪਰ ਮੰਤਰੀਆਂ ਦਾ ਕਹਿਣਾ ਸੀ ਕਿ ਤਸਕਰੀ ਨੂੰ ਰੋਕਣਾ ਵੀ ਅਧਿਕਾਰੀਆਂ ਦੀ ਜ਼ਿੰਮੇਵਾਰੀ ਹੈ।
ਇਕ ਮੰਤਰੀ ਇਹ ਵੀ ਕਿਹਾ ਕਿ ਕੀ ਤਸਕਰੀ ਅਧਿਕਾਰੀਆਂ ਜਾਂ ਸਰਕਾਰੀ ਸ਼ਹਿ ਤੋਂ ਬਿਨਾਂ ਹੋ ਸਕਦੀ ਹੈ? ਰਾਜ ਦੀ ਵਿੱਤੀ ਹਾਲਤ ਸਬੰਧੀ ਜੋ ਰਿਪੋਰਟ ਅੱਜ ਮੰਤਰੀ ਮੰਡਲ ਸਾਹਮਣੇ ਪੇਸ਼ ਕੀਤੀ ਗਈ ਉਸ ਅਨੁਸਾਰ ਦੂਜੇ ਵਿਭਾਗਾਂ ਤੋਂ ਵੀ ਰਾਜ ਦੀ ਟੈਕਸ ਉਗਰਾਹੀ ਘਟੀ ਹੈ, ਜਿਸ ਤੋਂ ਸਪੱਸ਼ਟ ਹੈ ਕਿ ਰਾਜ ਦਾ ਵਿੱਤੀ ਘਾਟਾ ਵਧਣ ਤੋਂ ਇਲਾਵਾ ਸੂਬਾ ਸਰਕਾਰ ਲਈ ਮੌਜੂਦਾ ਵਿੱਤੀ ਸਾਲ ਲਈ ਵਿਕਾਸ ਪੱਖੋਂ ਮਿੱਥੇ ਟੀਚੇ ਪੂਰੇ ਕਰਨਾ ਸੰਭਵ ਨਹੀਂ ਹੋਵੇਗਾ ਅਤੇ ਸਰਕਾਰੀ ਖ਼ਜ਼ਾਨਿਆਂ 'ਚ 5 ਹਜ਼ਾਰ ਕਰੋੜ ਦੇ ਅਦਾਇਗੀਆਂ ਲਈ ਖਲੋਤੇ ਬਿੱਲ ਸਰਕਾਰ ਲਈ ਵੱਡੀ ਸਿਰਦਰਦੀ ਬਣ ਸਕਦੇ ਹਨ।
ਸਰਕਾਰੀ ਮੁਲਾਜ਼ਮਾਂ ਦੀ ਪੈਨਸ਼ਨ ਸਕੀਮ 'ਚ ਸੋਧ
ਬੈਠਕ ਦੌਰਾਨ ਮੁਲਾਜ਼ਮ ਜਥੇਬੰਦੀਆਂ ਦੀ ਮੰਗ ਨੂੰ ਪ੍ਰਵਾਨ ਕਰਦਿਆਂ ਨਵੀਂ ਪੈਨਸ਼ਨ ਸਕੀਮ ਅਧੀਨ ਮੁਲਾਜ਼ਮਾਂ ਲਈ 1 ਅਪ੍ਰੈਲ 2019 ਤੋਂ ਸਰਕਾਰ ਦਾ ਹਿੱਸਾ ਮੁੱਢਲੀ ਤਨਖ਼ਾਹ ਤੇ ਮਹਿੰਗਾਈ ਭੱਤੇ ਦੇ ਬਰਾਬਰ ਉਸ ਵਲੋਂ ਪਾਏ ਜਾਂਦੇ ਯੋਗਦਾਨ ਨੂੰ 14 ਫ਼ੀਸਦੀ ਕਰ ਦਿੱਤਾ ਗਿਆ। ਕੇਂਦਰ ਸਰਕਾਰ ਵਲੋਂ ਇਸ ਸਬੰਧੀ ਨੋਟੀਫ਼ਿਕੇਸ਼ਨ 31 ਜਨਵਰੀ 2019 ਨੂੰ ਜਾਰੀ ਕੀਤਾ ਗਿਆ ਸੀ। ਇਸੇ ਤਰ੍ਹਾਂ ਮੰਤਰੀ ਮੰਡਲ ਵਲੋਂ ਮੌਤ-ਕਮ-ਸੇਵਾਮੁਕਤੀ ਦਾ ਲਾਭ ਸੂਬੇ ਦੇ ਸਾਰੇ ਮੁਲਾਜ਼ਮਾਂ ਨੂੰ ਦੇਣ ਦੀ ਪ੍ਰਵਾਨਗੀ ਦੇ ਦਿੱਤੀ। ਇਸ ਸੋਧ ਵਿਚ 1 ਜਨਵਰੀ 2004 ਨੂੰ ਜਾਂ ਉਸ ਤੋਂ ਬਾਅਦ ਨਵੀਂ ਪੈਨਸ਼ਨ ਸਕੀਮ ਦੇ ਘੇਰੇ 'ਚ ਆਉਂਦੇ ਸਾਰੇ ਮੁਲਾਜ਼ਮ ਵੀ ਸ਼ਾਮਿਲ ਹੋਣਗੇ। ਪੰਜਾਬ ਸਰਕਾਰ ਦੇ ਕੁੱਲ 3,53,074 ਕਰਮਚਾਰੀਆਂ 'ਚੋਂ 1,52,646 ਨਵੀਂ ਪੈਨਸ਼ਨ ਸਕੀਮ ਅਧੀਨ ਕਵਰ ਹੁੰਦੇ ਹਨ। ਸਰਕਾਰੀ ਯੋਗਦਾਨ 10 ਤੋਂ ਵਧਾ ਕੇ 14 ਫ਼ੀਸਦੀ ਕਰਨ ਨਾਲ ਵਿੱਤੀ ਸਾਲ 2019-20 ਦੌਰਾਨ ਸਰਕਾਰ 'ਤੇ 258 ਕਰੋੜ ਦਾ ਵਾਧੂ ਬੋਝ ਪਵੇਗਾ, ਜੋ ਕਿ ਸਰਕਾਰ ਦੇ ਮੌਜੂਦਾ 645 ਕਰੋੜ ਦੇ ਯੋਗਦਾਨ ਤੋਂ ਵਾਧੂ ਹੋਵੇਗਾ।
ਸਨਅਤੀ ਵਿਕਾਸ ਲਈ ਪੰਚਾਇਤੀ ਜ਼ਮੀਨਾਂ ਖ਼ਰੀਦਣ ਨੂੰ ਪ੍ਰਵਾਨਗੀ
ਸੂਬੇ ਅੰਦਰ ਸਨਅਤੀ ਵਿਕਾਸ ਨੂੰ ਹੁਲਾਰਾ ਦੇਣ ਲਈ ਪਿੰਡਾਂ 'ਚ ਸ਼ਾਮਲਾਤ ਜ਼ਮੀਨਾਂ ਦੀ ਖ਼ਰੀਦ ਕਰਕੇ ਲੈਂਡ ਬੈਂਕ ਕਾਇਮ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਤਾਂ ਜੋ ਸਨਅਤੀ ਯੂਨਿਟਾਂ ਨੂੰ ਬਿਨਾਂ ਕਿਸੇ ਦੇਰੀ ਜ਼ਮੀਨਾਂ ਦੀ ਅਲਾਟਮੈਂਟ ਹੋ ਸਕੇ। ਸਰਕਾਰ ਵਲੋਂ ਪ੍ਰਵਾਨ ਕੀਤੀ ਨੀਤੀ ਅਨੁਸਾਰ ਪੰਜਾਬ ਲਘੂ ਉਦਯੋਗ ਤੇ ਬਰਾਮਦ ਨਿਗਮ ਵਲੋਂ ਅਜਿਹੀਆਂ ਜ਼ਮੀਨਾਂ ਦੀ ਪਹਿਚਾਣ ਕੇ ਖਰੀਦ ਕੀਤੀ ਜਾਵੇਗੀ ਅਤੇ ਇਸ ਏਜੰਸੀ ਨੂੰ ਜ਼ਮੀਨਾਂ ਤਬਦੀਲ ਕਰਨ ਲਈ ਘੱਟੋ-ਘੱਟ 25 ਪ੍ਰਤੀਸ਼ਤ ਦੀ ਅਦਾਇਗੀ ਤੁਰੰਤ ਜਦੋਂ ਕਿ ਬਾਕੀ ਭੁਗਤਾਨ ਕਰਨ ਲਈ ਸ਼ਰਤਾਂ ਨੋਟੀਫਾਈ ਕੀਤੀਆਂ ਜਾਣਗੀਆਂ। ਜ਼ਮੀਨਾਂ ਦੀ ਕੀਮਤ ਨੂੰ ਪ੍ਰਵਾਨਗੀ ਦੇਣ ਲਈ ਕਮੇਟੀਆਂ ਦਾ ਗਠਨ ਕੀਤਾ ਜਾਵੇਗਾ। ਪਹਿਲੇ ਪੜਾਅ ਵਿਚ ਪਟਿਆਲਾ ਜ਼ਿਲ੍ਹੇ ਵਿਖੇ 'ਗਲੋਬਲ ਮੈਨੂਫੈਕਚਰਿੰਗ ਅਤੇ ਨੌਲਜ ਪਾਰਕ' ਨੂੰ ਵਿਕਸਤ ਕਰਨ ਲਈ 1000 ਏਕੜ ਪੰਚਾਇਤੀ ਜ਼ਮੀਨ ਲਈ ਜਾਵੇਗੀ ਜੋ ਪਿੰਡ ਸਹਿਰਾ, ਆਕੜੀ, ਪਥਰਾ, ਤਖਤੂ ਮਾਜਰਾ ਅਤੇ ਸਿਹਰੀ ਦੀ ਹੈ। ਸਭ ਤੋਂ ਵੱਧ 467 ਏਕੜ ਜ਼ਮੀਨ ਪਿੰਡ ਸਹਿਰਾ ਦੀ ਹੈ। ਇਸ ਜ਼ਮੀਨ ਦੀ ਖ਼ਰੀਦ 357 ਕਰੋੜ ਰੁਪਏ ਦੀ ਲਾਗਤ ਨਾਲ ਕੀਤੀ ਜਾਵੇਗੀ। ਇਸ ਤੋਂ ਇਲਾਵਾ ਕੇਂਦਰ ਸਰਕਾਰ ਵਲੋਂ ਰਾਜ ਸਰਕਾਰ ਨੂੰ ਅੰਮ੍ਰਿਤਸਰ ਕੋਲਕਾਤਾ ਉਦਯੋਗਿਕ ਲਾਂਘੇ ਦੇ ਵਿਕਾਸ ਲਈ ਛੇਤੀ ਤੋਂ ਛੇਤੀ ਜ਼ਮੀਨ ਮੁਹੱਈਆ ਕਰਵਾਉਣ ਲਈ ਆਗਿਆ ਗਿਆ ਹੈ।
ਨਿਵੇਸ਼ ਪੱਖੀ ਮਾਹੌਲ ਤੇ ਰੁਜ਼ਗਾਰ ਉਤਪਤੀ ਲਈ ਵੱਖ-ਵੱਖ ਐਕਟਾਂ 'ਚ ਸੋਧਾਂ ਨੂੰ ਪ੍ਰਵਾਨਗੀ
ਮੰਤਰੀ ਮੰਡਲ ਵਲੋਂ ਅੱਜ ਸੂਬੇ 'ਚ ਨਿਵੇਸ਼ ਪੱਖੀ ਮਾਹੌਲ ਬਨਾਉਣ ਅਤੇ ਰੁਜ਼ਗਾਰ ਉਤਪਤੀ ਲਈ ਫੈਕਟਰੀਜ਼ ਐਕਟ 1948, ਇੰਡਸਟਰੀਅਲ ਡਿਸਪਿਊਟ ਐਕਟ 1947 ਤੇ ਕੰਟਰੈਕਟ ਲੇਬਰ ਐਕਟ 1970 ਵਿਚ ਵੱਖ-ਵੱਖ ਸੋਧਾਂ ਨੂੰ ਪ੍ਰਵਾਨਗੀ ਦੇ ਦਿੱਤੀ। ਇਸ ਤੋਂ ਇਲਾਵਾ ਪੰਜਾਬ ਰਾਈਟ ਟੂ ਬਿਜ਼ਨਸ ਐਕਟ 2019 ਨੂੰ ਪ੍ਰਵਾਨਗੀ ਦਿੰਦਿਆਂ ਇਸ ਲਈ ਆਰਡੀਨੈਂਸ ਜਾਰੀ ਕਰਨ ਨੂੰ ਵੀ ਹਰੀ ਝੰਡੀ ਦੇ ਦਿੱਤੀ ਗਈ। ਅੱਜ ਕੀਤੀਆਂ ਸੋਧਾਂ ਅਨੁਸਾਰ ਨਿਰਮਾਣ ਕਾਰਜਾਂ ਵਾਲੀਆਂ ਫ਼ੈਕਟਰੀਆਂ 'ਚ ਵਰਕਰਾਂ ਦੀ ਹੱਦ 10 ਤੋਂ ਵਧਾ ਕੇ 20 ਅਤੇ ਦੂਜੇ ਵਰਗ 'ਚ 20 ਤੋਂ ਵਧਾ ਕੇ 40 ਹੋ ਜਾਵੇਗੀ। ਇਸ ਦੇ ਨਾਲ ਹੀ ਕੀਤੀ ਇਕ ਹੋਰ ਸੋਧ ਅਦਾਲਤਾਂ ਵਲੋਂ ਕਿਸੇ ਵੀ ਅਪਰਾਧ ਦਾ ਨੋਟਿਸ ਸੂਬਾ ਸਰਕਾਰ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਹੀ ਇਕ ਇੰਸਪੈਕਟਰ ਦੁਆਰਾ ਦਿੱਤੀ ਸ਼ਿਕਾਇਤ ਦੇ ਆਧਾਰ 'ਤੇ ਹੀ ਲਿਆ ਜਾਵੇਗਾ ਅਤੇ ਇਕ ਹੋਰ ਸਕੀਮ ਤਹਿਤ ਮੁਕੱਦਮੇਬਾਜ਼ੀ ਘਟਾਉਣ ਲਈ ਵੱਖ-ਵੱਖ ਅਧਿਕਾਰੀਆਂ ਨੂੰ ਇਕੱਠੇ ਕਰਨ ਲਈ ਵੀ ਪ੍ਰਵਾਨਗੀ ਦੇ ਦਿੱਤੀ ਗਈ ਹੈ। ਇਕ ਹੋਰ ਫ਼ੈਸਲੇ ਅਨੁਸਾਰ ਸਨਅਤ ਜਾਂ ਵਪਾਰ ਵਲੋਂ ਛਾਂਟੀ, ਮੁੜ ਸੰਭਾਲ ਤੇ ਬੰਦ ਕਰਨ ਸਬੰਧੀ ਉਪਬੰਦਾਂ ਨੂੰ ਲਾਗੂ ਕਰਨ ਲਈ ਕਰਮਚਾਰੀਆਂ ਦੀ ਗਿਣਤੀ 100 ਤੋਂ ਵਧਾ ਕੇ 300 ਕਰਨ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ, ਜਦੋਂ ਕਿ ਘੱਟੋ-ਘੱਟ ਮਿਆਦ 3 ਮਹੀਨੇ ਕੀਤੀ ਗਈ ਹੈ। ਕੰਟਰੈਕਟ ਲੇਬਰ ਐਕਟ 1970 ਦੀ ਧਾਰਾ 1 ਦੀ ਧਾਰਾ 4 ਅਧੀਨ ਮੌਜੂਦਾ ਵਰਕਰਾਂ ਦੀ ਹੱਦ 20 ਤੋਂ ਵਧਾ ਕੇ 50 ਕੀਤੀ ਗਈ ਹੈ। ਅੱਜ ਕੀਤੀਆਂ ਸੋਧਾਂ ਵਿਚ ਇਮਾਰਤੀ ਯੋਜਨਾ ਨੂੰ ਪ੍ਰਵਾਨਗੀ ਲਈ ਮੁਕੰਮਲ ਕਬਜ਼ਾ ਸਰਟੀਫ਼ਿਕੇਟ ਜਾਰੀ ਕਰਨਾ, ਫਾਇਰ, ਐਨ.ਓ.ਸੀ. ਲਈ ਅਰਜ਼ੀ, ਟਰੇਡ ਲਾਇਸੈਂਸ ਦੀ ਰਜਿਸਟ੍ਰੇਸ਼ਨ, ਫ਼ੈਕਟਰੀ ਦੀ ਇਮਾਰਤ ਯੋਜਨਾ ਦੀ ਪ੍ਰਵਾਨਗੀ ਅਤੇ ਦੁਕਾਨਾਂ ਜਾਂ ਹੋਰ ਕਾਰੋਬਾਰਾਂ ਦੀ ਰਜਿਸਟ੍ਰੇਸ਼ਨ ਵੀ ਸ਼ਾਮਿਲ ਹੈ। ਨਵੇਂ ਆਰਡੀਨੈਂਸ ਤਹਿਤ ਡਾਇਰੈਕਟਰ ਉਦਯੋਗ ਤੇ ਵਪਾਰ ਸੂਬੇ ਦੀ ਨੋਡਲ ਏਜੰਸੀ ਹੋਵੇਗੀ, ਜਦੋਂ ਕਿ ਡਿਪਟੀ ਕਮਿਸ਼ਨਰ ਦੀ ਅਗਵਾਈ ਵਿਚ ਜ਼ਿਲ੍ਹਾ ਪੱਧਰੀ ਨੋਡਲ ਏਜੰਸੀਆਂ ਕੰਮ ਕਰਨਗੀਆਂ। ਰਾਜ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਸੂਬੇ 'ਚ 2 ਲੱਖ ਛੋਟੇ ਦੇ ਦਰਮਿਆਨੇ ਉਦਯੋਗ ਹਨ ਜਿਨ੍ਹਾਂ ਨੂੰ ਉਤਸ਼ਾਹਿਤ ਕੀਤੇ ਜਾਣਾ ਜ਼ਰੂਰੀ ਹੈ। ਮੰਤਰੀ ਮੰਡਲ ਵਲੋਂ ਅੱਜ ਕੇਂਦਰ ਸਰਕਾਰ ਵਲੋਂ ਜੀ.ਐਸ.ਟੀ. ਐਕਟ ਵਿਚ 1 ਅਗਸਤ 2019 ਨੂੰ ਲਾਗੂ ਕੀਤੀਆਂ ਸੋਧਾਂ ਨੂੰ ਸੂਬੇ 'ਚ ਲਾਗੂ ਕਰਨ ਲਈ ਵੀ ਪ੍ਰਵਾਨਗੀ ਦੇ ਦਿੱਤੀ ਗਈ। ਇਨ੍ਹਾਂ ਸੋਧਾਂ ਅਨੁਸਾਰ ਸੇਵਾਵਾਂ ਦੇਣ ਵਾਲੀਆਂ ਤੇ ਮਿਸ਼ਰਤ ਸਪਲਾਈਰਾਂ ਨੂੰ ਬਦਲਵੀਂ ਕੰਪੋਜੀਸ਼ਨ ਯੋਜਨਾ ਦਿੱਤੀ ਗਈ ਹੈ, ਜੋ ਪਹਿਲਾਂ ਨਹੀਂ ਸੀ। ਜਿਨ੍ਹਾਂ ਪਿਛਲੇ ਵਿੱਤੀ ਸਾਲ ਵਿਚ 50 ਲੱਖ ਤੱਕ ਕਾਰੋਬਾਰ ਕੀਤਾ ਸੀ ਅਤੇ ਇਸ ਤੋਂ ਇਲਾਵਾ ਕੇਵਲ ਵਸਤਾਂ ਦੀ ਸਪਲਾਈ ਵਿਚ ਹੀ ਕੰਮ ਕਰਨ ਵਾਲੇ ਸਪਲਾਈਰਾਂ ਨੂੰ ਉੱਪਰ ਛੋਟ ਸੀਮਾ 25 ਲੱਖ ਤੋਂ ਵਧਾ ਕੇ 40 ਲੱਖ ਰੁਪਏ ਤੱਕ ਕਰ ਦਿੱਤੀ ਗਈ ਹੈ। ਇਸ ਸੋਧ ਨਾਲ ਜੀ.ਐਸ.ਟੀ. ਕਮਿਸ਼ਨ ਨੂੰ ਸਾਲਾਨਾ ਰਿਟਰਨ ਅਤੇ ਰੀ-ਕੌਂਸੀਲੇਸ਼ਨ ਸਟੇਟਮੈਂਟ ਦਾਖ਼ਲ ਕਰਨ ਲਈ ਸਮਾਂ ਹੱਦ ਵਧਾਉਣ ਲਈ ਵੀ ਅਧਿਕਾਰਤ ਕੀਤਾ ਗਿਆ ਹੈ। ਕਰ ਦਾਤਿਆਂ ਨੂੰ ਇਲੈਕਟ੍ਰੋਨਿਕ ਤਰੀਕਿਆਂ ਨਾਲ ਇਕ ਥਾਂ ਤੋਂ ਦੂਜੀ ਥਾਂ ਨਕਦੀ ਭੇਜਣ ਦੀ ਸਹੂਲਤ ਵੀ ਦਿੱਤੀ ਗਈ ਹੈ।
ਮੁੱਖ ਮੰਤਰੀ ਵਿੱਤ ਮੰਤਰੀ ਨਾਲ ਬਾਅਦ 'ਚ ਕੀਤੀ ਵੱਖਰੀ ਮੀਟਿੰਗ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਤਰੀ ਮੰਡਲ ਦੀ ਬੈਠਕ ਤੋਂ ਬਾਅਦ ਰਾਜ ਦੇ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਨਾਲ ਵੱਖਰੇ ਤੌਰ 'ਤੇ ਵੀ ਵਿਚਾਰ-ਵਟਾਂਦਰਾ ਕੀਤਾ ਤਾਂ ਜੋ ਰਾਜ ਦੀ ਮੌਜੂਦਾ ਵਿੱਤੀ ਸਥਿਤੀ ਨਾਲ ਨਿਪਟਣ ਲਈ ਉਨ੍ਹਾਂ ਦੇ ਵਿਚਾਰ ਜਾਣੇ ਜਾ ਸਕਣ। ਸੂਚਨਾ ਅਨੁਸਾਰ ਵਿੱਤ ਵਿਭਾਗ ਕੁਝ ਵਿਭਾਗਾਂ ਵਿਚ ਟੈਕਸ ਇਕੱਠਾ ਕਰਨ ਦੇ ਪ੍ਰਬੰਧ ਤੋਂ ਨਾਖ਼ੁਸ਼ ਹੈ ਅਤੇ ਸੂਬੇ 'ਚ ਵੱਡੇ ਪੱਧਰ 'ਤੇ ਗੁਆਂਢੀ ਰਾਜਾਂ ਤੋਂ ਹੋ ਰਹੀ ਤਸਕਰੀ ਤੋਂ ਵੀ ਨਾਰਾਜ਼ ਹੈ ਜਿਸ ਲਈ ਸਥਾਨਕ ਪੱਧਰ 'ਤੇ ਵਿਧਾਨਕਾਰਾਂ ਤੇ ਸਿਆਸੀ ਆਗੂਆਂ ਦਾ ਸਮਰਥਨ ਤੇ ਸ਼ਮੂਲੀਅਤ ਹੋਣ ਦੇ ਲਗਾਤਾਰ ਦੋਸ਼ ਵੀ ਲੱਗ ਰਹੇ ਹਨ।

ਹੈਦਰਾਬਾਦ ਸਮੂਹਿਕ ਜਬਰ ਜਨਾਹ ਮਾਮਲੇ 'ਤੇ ਸਮੁੱਚੇ ਤੇਲੰਗਾਨਾ 'ਚ ਰੋਸ ਪ੍ਰਦਰਸ਼ਨ

ਹੈਦਰਾਬਾਦ, 2 ਦਸੰਬਰ (ਪੀ. ਟੀ. ਆਈ.)-ਵੈਟਰਨਰੀ ਡਾਕਟਰ ਸਮੂਹਿਕ ਜਬਰ ਜਨਾਹ ਤੇ ਹੱਤਿਆ ਮਾਮਲੇ ਦੇ ਵਿਰੋਧ 'ਚ ਸਮੁੱਚੇ ਤੇਲੰਗਾਨਾ 'ਚ ਰੋਸ ਪ੍ਰਦਰਸ਼ਨਾਂ ਦਾ ਦੌਰ ਜਾਰੀ ਹੈ। ਵਿਦਿਆਰਥੀਆਂ, ਵਕੀਲਾਂ ਅਤੇ ਹੋਰਨਾਂ ਵਲੋਂ ਚਾਰੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦੇਣ ਦੀ ਮੰਗ ਲਈ ਰੈਲੀਆਂ ਕੱਢੀਆਂ ਜਾ ਰਹੀਆਂ ਹਨ। ਉੱਧਰ ਪੁਲਿਸ ਨੂੰ ਵੀ ਸਮਾਂਬੱਧ ਤਰੀਕੇ ਨਾਲ ਜਾਂਚ ਪੂਰੀ ਕਰਨ ਨੂੰ ਕਿਹਾ ਗਿਆ ਹੈ। ਤੇਲੰਗਾਨਾ ਦੇ ਡੀ.ਜੀ.ਪੀ. ਐਮ. ਮਹੇਂਦਰ ਰੈਡੀ ਨੇ ਐਤਵਾਰ ਨੂੰ ਇਕ ਬੈਠਕ 'ਚ ਕੇਸ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਮੌਕੇ ਇਹ ਆਦੇਸ਼ ਦਿੱਤਾ। ਇਸ ਤੋਂ ਪਹਿਲਾਂ ਡੀ.ਜੀ.ਪੀ. ਨੇ ਘਟਨਾ ਸਥਾਨ ਦਾ ਦੌਰਾ ਵੀ ਕੀਤਾ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਡੀ.ਜੀ.ਪੀ. ਵਲੋਂ ਸਾਨੂੰ ਕੁਝ ਹਦਾਇਤਾਂ ਦਿੱਤੀਆਂ ਗਈਆਂ ਹਨ। ਜਾਂਚ ਜਾਰੀ ਹੈ ਅਤੇ ਇਕ ਸਮਾਂਬੱਧ ਤਰੀਕੇ ਨਾਲ ਅਸੀਂ ਇਸ ਨੂੰ ਪੂਰੀ ਕਰਾਂਗੇ। ਪੁਲਿਸ ਨੇ ਮੀਡੀਆ ਨੂੰ ਪੀੜਤ ਲੜਕੀ ਦੇ ਨਾਂਅ ਦਾ ਇਸਤੇਮਾਲ ਨਾ ਕਰਨ ਦੀ ਬੇਨਤੀ ਕੀਤੀ ਹੈ ਅਤੇ ਉਨ੍ਹਾਂ ਸੋਸ਼ਲ ਮੀਡੀਆ 'ਤੇ ਹੈਸ਼ਟੈਗ '#ਜਸਟਿਸ ਫ਼ਾਰ ਦਿਸ਼ਾ' ਦਾ ਸੁਝਾਅ ਦਿੱਤਾ। ਪੁਲਿਸ ਨੇ ਸੋਮਵਾਰ ਨੂੰ ਅਦਾਲਤ 'ਚ ਇਕ ਅਰਜ਼ੀ ਦਾਇਰ ਕਰਕੇ ਚਾਰਾਂ ਦੋਸ਼ੀਆਂ ਦੀ 10 ਦਿਨ ਦੀ ਹਿਰਾਸਤ ਦੀ ਮੰਗ ਕੀਤੀ ਹੈ। ਦੱਸਣਯੋਗ ਹੈ ਕਿ 29 ਨਵੰਬਰ ਨੂੰ ਗ੍ਰਿਫ਼ਤਾਰ ਕੀਤੇ ਗਏ ਚਾਰੇ ਦੋਸ਼ੀਆਂ ਨੂੰ ਅਦਾਲਤ ਵਲੋਂ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜੇ ਜਾਣ ਤੋਂ ਬਾਅਦ ਚੈਰਲਾਪਲੀ ਸੈਂਟਰਲ ਜੇਲ੍ਹ 'ਚ ਰੱਖਿਆ ਗਿਆ ਹੈ।

ਬੱਚੀ ਨਾਲ ਜਬਰ ਜਨਾਹ ਕਰਨ ਵਾਲੇ ਬੱਸ ਕੰਡਕਟਰ ਨੂੰ ਮੌਤ ਤੱਕ ਉਮਰ ਕੈਦ

ਸੰਗਰੂਰ, 2 ਦਸੰਬਰ (ਧੀਰਜ ਪਸ਼ੌਰੀਆ)-ਜ਼ਿਲ੍ਹਾ ਤੇ ਸ਼ੈਸਨ ਜੱਜ ਬੀ. ਐਸ. ਸੰਧੂ ਦੀ ਅਦਾਲਤ ਨੇ 6 ਮਹੀਨੇ ਪਹਿਲਾਂ ਧੂਰੀ ਦੇ ਇਕ ਨਿੱਜੀ ਸਕੂਲ 'ਚ ਪੜਦੀ ਚਾਰ ਸਾਲਾ ਬੱਚੀ ਨਾਲ ਸਕੂਲ 'ਚ ਹੀ ਕੀਤੇ ਜਬਰ ਜਨਾਹ ਦੇ ਦੋਸ਼ 'ਚ ਸਕੂਲ ਦੇ ਬੱਸ ਕੰਡਕਟਰ ਨੂੰ ਮੌਤ ਤੱਕ ਉਮਰ ਕੈਦ ਤੇ 1 ਲੱਖ 10 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਫ਼ੈਸਲੇ ਮੁਤਾਬਿਕ ਦੋਸ਼ੀ 27 ਸਾਲਾ ਬੱਸ ਕੰਡਕਟਰ ਨੂੰ ਰਹਿੰਦੀ ਸਾਰੀ ਉਮਰ ਜੇਲ੍ਹ 'ਚ ਹੀ ਰਹਿਣਾ ਪਵੇਗਾ ਤੇ ਉਸ ਨੂੰ ਜੇਲ੍ਹ 'ਚ ਕੋਈ ਵੀ ਰਿਆਇਤ ਨਹੀਂ ਮਿਲੇਗੀ। ਪੁਲਿਸ ਥਾਣਾ ਸਿਟੀ ਧੂਰੀ ਵਿਖੇ 26 ਮਈ, 2019 ਨੂੰ ਦਰਜ ਮਾਮਲੇ ਮੁਤਾਬਿਕ ਪੀੜਤ ਬੱਚੀ ਦੇ ਪਿਤਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ 25 ਮਈ ਨੂੰ ਸਕੂਲ ਵਿਚ ਮਾਪੇ ਅਧਿਆਪਕ ਬੈਠਕ ਸੀ, ਜਿੱਥੇ ਬੱਚੀ ਆਪਣੀ ਮਾਂ ਨਾਲ ਕਰੀਬ 11 ਵਜੇ ਗਈ ਸੀ, ਪਰ ਜਦੋਂ 1 ਵਜੇ ਦੇ ਕਰੀਬ ਬੱਚੀ ਤੇ ਮਾਂ ਘਰ ਵਾਪਸ ਆਈਆਂ ਤਾਂ ਬੱਚੀ ਨੇ ਪੇਟ ਦਰਦ ਦੀ ਸ਼ਿਕਾਇਤ ਕੀਤੀ। ਦਵਾਈ ਲੈਣ ਦੇ ਬਾਵਜੂਦ ਬੱਚੀ ਦਾ ਪੇਟ ਦਰਦ ਨਾ ਹਟਿਆ ਤੇ ਬਾਥਰੂਮ ਵਾਲੀ ਜਗ੍ਹਾ ਤੋਂ ਖ਼ੂਨ ਵੀ ਆਉਂਦਾ ਰਿਹਾ। ਬੱਚੀ ਨੂੰ ਪਿਆਰ ਨਾਲ ਪੁੱਛਣ 'ਤੇ ਬੱਚੀ ਨੇ ਦੱਸਿਆ ਕਿ ਜਦੋਂ ਉਹ ਸਕੂਲ ਬੈਠਕ 'ਚ ਗਏ ਸਨ ਤਾਂ ਬੱਸ ਦਾ ਕੰਡਕਟਰ ਕਮਲ ਕੁਮਾਰ ਉਸ ਨੂੰ ਚੁੱਕ ਕੇ ਰੈਸਟ ਰੂਮ 'ਚ ਲੈ ਗਿਆ ਤੇ ਉਸ ਦੇ ਕੱਪੜੇ ਉਤਾਰ ਕੇ ਉਸ ਨਾਲ ਗਲਤ ਕੰਮ ਕੀਤਾ। ਬੱਚੀ ਦਾ ਹਸਪਤਾਲ ਵਿਚ ਮੈਡੀਕਲ ਕਰਵਾਉਣ ਤੋਂ ਬਾਅਦ ਪੁਲਿਸ ਨੇ ਬੱਸ ਕੰਡਕਟਰ ਕਮਲ ਕੁਮਾਰ ਵਾਸੀ ਧੂਰੀ ਖ਼ਿਲਾਫ਼ ਜਬਰ ਜਨਾਹ ਤੇ ਪੋਕਸੋ ਐਕਟ ਅਧੀਨ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਸ਼ਿਕਾਇਤ ਦੇ ਆਧਾਰ 'ਤੇ ਇਸ ਘਟਨਾ ਲਈ ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸਮੇਤ ਤਿੰਨ ਮੈਂਬਰਾਂ ਨੂੰ ਵੀ ਲਾਪਰਵਾਹੀ ਕਾਰਨ ਗ੍ਰਿਫ਼ਤਾਰ ਕੀਤਾ ਗਿਆ, ਪਰ ਉਨ੍ਹਾਂ ਨੂੰ ਕੁਝ ਦਿਨ ਪਹਿਲਾਂ ਅਦਾਲਤ ਵਲੋਂ ਬਰੀ ਕਰ ਦਿੱਤਾ ਗਿਆ ਹੈ। ਹੁਣ ਅਦਾਲਤ ਨੇ ਮੁਦੱਈ ਪੱਖ ਦੇ ਵਕੀਲ ਨਰਪਾਲ ਸਿੰਘ ਧਾਲੀਵਾਲ ਦੀ ਪੈਰਵੀ ਤੋਂ ਬਾਅਦ ਬੱਸ ਕੰਡਕਟਰ ਕਮਲ ਕੁਮਾਰ ਨੂੰ ਉਕਤ ਸਜ਼ਾ ਸੁਣਾਈ ਹੈ।

ਛਾਪੇ ਤੋਂ ਬਾਅਦ ਰੀਅਲ ਅਸਟੇਟ ਸਮੂਹ ਨੇ 3000 ਕਰੋੜ ਦੇ ਕਾਲੇ ਧਨ ਦੀ ਗੱਲ ਸਵੀਕਾਰੀ

ਨਵੀਂ ਦਿੱਲੀ, 2 ਦਸੰਬਰ (ਏਜੰਸੀ)-ਕੇਂਦਰੀ ਪ੍ਰਤੱਖ ਕਰ ਬੋਰਡ ਨੇ ਸੋਮਵਾਰ ਨੂੰ ਕਿਹਾ ਕਿ ਐਨ. ਸੀ. ਆਰ. ਦੇ ਇਕ ਰੀਅਲ ਅਸਟੇਟ ਸਮੂਹ ਨੇ 3000 ਕਰੋੜ ਰੁਪਏ ਤੋਂ ਜ਼ਿਆਦਾ ਦੀ ਅਣਐਲਾਨੀ ਆਮਦਨ ਦੀ ਗੱਲ ਸਵੀਕਾਰ ਕੀਤੀ ਹੈ। ਆਮਦਨ ਕਰ ਵਿਭਾਗ ਵਲੋਂ ਹਾਲ ਹੀ 'ਚ ਮਾਰੇ ਗਏ ਛਾਪਿਆਂ ਦੇ ਬਾਅਦ ਸਮੂਹ ਨੇ ਇਹ ਗੱਲ ਸਵੀਕਾਰ ਕੀਤੀ ਹੈ। ਕੇਂਦਰੀ ਪ੍ਰਤੱਖ ਕਰ ਬੋਰਡ ਨੇ ਹਾਲਾਂਕਿ ਕੰਪਨੀ ਦੀ ਪਛਾਣ ਨਹੀਂ ਦੱਸੀ। ਅਧਿਕਾਰਤ ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਇਹ ਓਰੀਐਂਟਲ ਗਰੁੱਪ ਹੈ। ਬਿਆਨ ਅਨੁਸਾਰ ਪਿਛਲੇ ਹਫ਼ਤੇ ਸਮੂਹ ਦੇ 25 ਤੋਂ ਜ਼ਿਆਦਾ ਟਿਕਾਣਿਆਂ 'ਤੇ ਛਾਪੇ ਮਾਰੇ ਗਏ ਸਨ ਤੇ ਜਾਂਚ ਕੀਤੀ ਗਈ ਸੀ। ਸਮੂਹ ਬੁਨਿਆਦੀ ਢਾਂਚਾ, ਮਾਈਨਿੰਗ ਤੇ ਰੀਅਲ ਅਸਟੇਟ ਨਾਲ ਜੁੜਿਆ ਹੋਇਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਬਹੀ-ਖਾਤੇ 'ਚ 250 ਕਰੋੜ ਰੁਪਏ ਤੋਂ ਜ਼ਿਆਦਾ ਦੀ ਬੇਹਿਸਾਬੀ ਨਕਦੀ ਦਾ ਪਤਾ ਲੱਗਾ ਹੈ। ਇਸ ਨੂੰ ਜ਼ਬਤ ਕਰ ਲਿਆ ਗਿਆ ਹੈ। ਸਮੂਹ ਨੇ ਕਈ ਸੰਪਤੀਆਂ ਦੇ ਲੈਣ-ਦੇਣ 'ਤੇ ਕਰ ਦਾ ਭੁਗਤਾਨ ਨਹੀਂ ਕੀਤਾ। ਬਿਆਨ ਅਨੁਸਾਰ ਬੇਹਿਸਾਬੀ 3.75 ਕਰੋੜ ਰੁਪਏ ਦੀ ਸੰਪਤੀ ਜ਼ਬਤ ਕੀਤੀ ਗਈ ਹੈ। ਸਮੂਹ ਨੇ 3000 ਕਰੋੜ ਰੁਪਏ ਦੀ ਬੇਹਿਸਾਬੀ ਆਮਦਨ ਦੀ ਗੱਲ ਵੀ ਸਵੀਕਾਰ ਕੀਤੀ ਤੇ ਉਸ 'ਤੇ ਕਰ ਦੇਣ ਲਈ ਸਹਿਮਤ ਹੋਇਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਛਾਪਿਆਂ ਦੇ ਬਾਅਦ 32 ਬੈਂਕ ਲਾਕਰ ਵੀ ਸੀਲ ਕੀਤੇ ਗਏ ਹਨ।

ਕੈਗ ਨੇ ਰੇਲਵੇ ਨੂੰ ਪਾਈ ਝਾੜ

* ਪਿਛਲੇ 10 ਸਾਲਾਂ 'ਚ ਸਭ ਤੋਂ ਖ਼ਰਾਬ ਰਿਹਾ ਰੇਲਵੇ ਦਾ ਪ੍ਰਬੰਧਨ-ਕੈਗ * 100 ਰੁਪਏ ਕਮਾਉਣ ਲਈ ਰੇਲਵੇ ਖਰਚ ਕਰਦੀ ਹੈ 98.44 ਰੁਪਏ

ਨਵੀਂ ਦਿੱਲੀ, 2 ਦਸੰਬਰ (ਉਪਮਾ ਡਾਗਾ ਪਾਰਥ)-ਕੈਗ ਨੇ ਰੇਲਵੇ ਨੂੰ ਝਾੜ ਲਾਉਂਦਿਆਂ ਰੇਲਵੇ ਅਧਿਕਾਰੀਆਂ ਨੂੰ ਮਿਲਣ ਵਾਲੇ ਵਿਸ਼ੇਸ਼ ਪਾਸ ਦੀ ਦੁਰਵਰਤੋਂ ਅਤੇ ਰੇਲ ਯਾਤਰਾ ਕਿਰਾਏ ਲਈ ਦਿੱਤੀਆਂ ਰਿਆਇਤਾਂ ਕਾਰਨ ਹੋਏ ਕਰੋੜਾਂ ਦੇ ਘਾਟੇ ਲਈ ਝਾੜ ਪਾਈ ਹੈ। ਕੈਗ ਵਲੋਂ ਸੰਸਦ ਦੇ ਦੋਵਾਂ ਸਦਨਾਂ 'ਚ ਸੋਮਵਾਰ ਨੂੰ ਪੇਸ਼ ਕੀਤੀ ਰਿਪੋਰਟ 'ਚ ਭਾਰਤੀ ਰੇਲਵੇ ਦੇ ਅਪਰੇਟਿੰਗ ਅਨੁਪਾਤ ਨੂੰ ਮਾਲੀ ਸਾਲ 2017-18 'ਚ ਪਿਛਲੇ 10 ਸਾਲਾਂ 'ਚੋਂ ਸਭ ਤੋਂ ਖ਼ਰਾਬ ਦੱਸਿਆ ਗਿਆ ਹੈ। ਕੈਗ ਦੀ ਰਿਪੋਰਟ ਮੁਤਾਬਿਕ ਰੇਲਵੇ ਨੇ 100 ਰੁਪਏ ਕਮਾਉਣ ਲਈ 98.44 ਰੁਪਏ ਖਰਚ ਕੀਤੇ। ਰਿਪੋਰਟ 'ਚ ਕਿਹਾ ਗਿਆ ਕਿ ਸਾਲ 2015-16, 2016-17 ਅਤੇ 2017-18 'ਚ ਰੇਲਵੇ ਦੇ ਕੁਲ ਮੁਸਾਫਿਰਾਂ 'ਚੋਂ 11.45 ਫ਼ੀਸਦੀ ਨੇ ਵੱਖ-ਵੱਖ ਤਰ੍ਹਾਂ ਦੀਆਂ ਰਿਆਇਤਾਂ ਦੀ ਵਰਤੋਂ ਕੀਤੀ ਹੈ, ਜਿਸ ਕਾਰਨ ਰੇਲਵੇ ਨੂੰ ਕਿਰਾਏ ਤੋਂ ਹੋਣ ਵਾਲੀ ਆਮਦਨ 'ਚ 8.42 ਫੀਸਦੀ ਦੀ ਕਮੀ ਦਰਜ ਕੀਤੀ ਗਈ। ਇਸ ਮੁਤਾਬਿਕ ਇਨ੍ਹਾਂ 3 ਸਾਲਾਂ 'ਚ ਤਕਰੀਬਨ 21.75 ਕਰੋੜ ਮੁਸਾਫਿਰਾਂ ਨੇ ਤਕਰੀਬਨ 7418-44 ਕਰੋੜ ਰੁਪਏ ਦੀ ਰਿਆਇਤ ਹਾਸਲ ਕੀਤੀ। ਰਿਪੋਰਟ 'ਚ ਕੀਤੇ ਖੁਲਾਸੇ 'ਚ ਵਿਸ਼ੇਸ਼ ਪਾਸਾਂ ਦੀ ਦੁਰਵਰਤੋਂ ਦੇ ਮਾਮਲੇ ਵੀ ਸਾਹਮਣੇ ਆਏ। ਆਡਿਟ ਮੁਤਾਬਿਕ ਤਿੰਨ ਸਾਲਾਂ ਦੌਰਾਨ 11,552 ਮੁਸਾਫਿਰਾਂ ਦੀ ਬੁਕਿੰਗ 'ਚ ਗੜਬੜੀ ਪਾਈ ਗਈ। ਬੁਕਿੰਗ 'ਚੋਂ 487 ਮੁਸਾਫਿਰਾਂ ਨੇ ਇਕ ਹੀ ਦਿਨ, ਇਕ ਹੀ ਥਾਂ ਲਈ ਇਕ ਤੋਂ ਵੱਧ ਗੱਡੀਆਂ 'ਚ ਰਿਜ਼ਰਵੇਸ਼ਨ ਕਰਵਾਇਆ। ਇਸ ਰਿਪੋਰਟ 'ਚ ਲੇਬਰ ਪਾਸ ਸਮੇਤ ਕਈ ਮਿਸਾਲਾਂ ਵੀ ਦਿੱਤੀਆਂ ਗਈਆਂ ਸੀ ਜੋ ਕਿ ਪਹਿਲਾ ਦਰਜਾ ਪਾਸ ਦੇ ਮਾਮਲੇ 'ਚ ਕਾਫ਼ੀ ਜ਼ਿਆਦਾ ਸੀ। ਜ਼ਿਕਰਯੋਗ ਹੈ ਕਿ 'ਫਸਟ ਕਲਾਸ' ਪਾਸ ਵੱਡੇ ਅਧਿਕਾਰੀਆਂ ਦੇ ਨਾਂਅ 'ਤੇ ਜਾਰੀ ਕੀਤੇ ਜਾਂਦੇ ਹਨ। ਰਿਆਇਤਾਂ ਦੇ ਮਾਮਲੇ 'ਚ ਵੀ ਸਵਾਲ ਉਠਾਉਂਦਿਆਂ ਰੇਲਵੇ ਅਧਿਕਾਰੀਆਂ ਦੇ ਪਾਸਾਂ 'ਤੇ 52.5 ਫੀਸਦੀ ਜਦਕਿ ਸੀਨੀਅਰ ਨਾਗਰਿਕਾਂ ਲਈ 37.2 ਫ਼ੀਸਦੀ ਰਿਆਇਤਾਂ ਦਿੱਤੀਆਂ ਗਈਆਂ ਹਨ। ਸੀਨੀਅਰ ਸਿਟੀਜ਼ਨ ਲਈ ਆਪਣੀ ਇੱਛਾ ਨਾਲ ਰਿਆਇਤ ਛੱਡਣ ਦਾ ਵੀ ਕੋਈ ਅਸਰ ਨਹੀਂ ਹੋਇਆ। ਕੈਗ ਰਿਪੋਰਟ 'ਚ ਰਿਆਇਤਾਂ ਨੂੰ ਤਰਕ ਸੰਗਤ ਅਤੇ ਉਸ 'ਤੇ ਅਮਲ ਵਾਲੀ ਪ੍ਰਣਾਲੀ 'ਤੇ ਕਾਬੂ ਪਾਉਣ ਦੀ ਸਿਫ਼ਾਰਸ਼ ਕੀਤੀ ਗਈ।

ਪਾਕਿ ਫ਼ੌਜ ਮੁਖੀ ਬਾਜਵਾ ਦੇ ਕਾਰਜਕਾਲ 'ਚ ਵਾਧੇ ਦਾ 7 ਜਨਰਲਾਂ ਵਲੋਂ ਵਿਰੋਧ

ਸੁਪਰੀਮ ਕੋਰਟ ਵਲੋਂ ਲਗਾਈ ਪਾਬੰਦੀ ਦਾ ਸਮਰਥਨ

ਅੰਮ੍ਰਿਤਸਰ, 2 ਦਸੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਫ਼ੌਜ ਮੁਖੀ ਕਮਰ ਜਾਵੇਦ ਬਾਜਵਾ ਦੇ ਕਾਰਜਕਾਲ 'ਚ ਕੀਤੇ ਵਾਧੇ ਨੂੰ ਲੈ ਕੇ ਜਿਥੇ ਇਕ ਪਾਸੇ ਪਾਕਿ ਸਰਕਾਰ ਨੂੰ ਸੁਪਰੀਮ ਕੋਰਟ ਵਲੋਂ ਚੰਗੀ ਝਾੜ ਲਗਾਈ ਜਾ ਰਹੀ ਹੈ ਉੱਥੇ ਹੀ ਹੁਣ ਇਸ ਮਾਮਲੇ ਨੂੰ ਲੈ ਕੇ ਪਾਕਿ ਸੈਨਾ ...

ਪੂਰੀ ਖ਼ਬਰ »

ਸਵੀਡਨ ਦੇ ਰਾਜਾ-ਰਾਣੀ ਵਲੋਂ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ

ਦੁਵੱਲੇ ਰਿਸ਼ਤਿਆਂ ਨੂੰ ਮਜ਼ਬੂਤ ਬਣਾਉਣ 'ਤੇ ਚਰਚਾ

ਨਵੀਂ ਦਿੱਲੀ, 2 ਦਸੰਬਰ (ਪੀ.ਟੀ.ਆਈ.)-ਆਪਣੇ ਪੰਜ ਦਿਨਾ ਦੌਰੇ 'ਤੇ ਭਾਰਤ ਪੁੱਜੇ ਸਵੀਡਨ ਦੇ ਰਾਜਾ ਕਾਰਲ 16ਵੇਂ ਗੁਸਤਾਫ਼ ਅਤੇ ਰਾਣੀ ਸਿਲਵੀਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਅਤੇ ਦੁਵੱਲੇ ਰਿਸ਼ਤਿਆਂ ਨੂੰ ਮਜ਼ਬੂਤ ਬਣਾਉਣ 'ਤੇ ਚਰਚਾ ਕੀਤੀ। ਸਵੀਡਨ ...

ਪੂਰੀ ਖ਼ਬਰ »

ਪਾਕਿ ਸੁਪਰੀਮ ਕੋਰਟ 'ਚ ਪਹਿਲੀ ਵਾਰ ਹੋਵੇਗੀ ਮਹਿਲਾ ਜੱਜਾਂ ਦੀ ਨਿਯੁਕਤੀ-ਸੀ. ਜੇ. ਪੀ.

ਅੰਮ੍ਰਿਤਸਰ, 2 ਦਸੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਸੁਪਰੀਮ ਕੋਰਟ 'ਚ ਪਹਿਲੀ ਵਾਰ ਮਹਿਲਾ ਜੱਜਾਂ ਦੀ ਨਿਯੁਕਤੀ ਕੀਤੀ ਜਾਵੇਗੀ। ਪਾਕਿ ਚੀਫ਼ ਜਸਟਿਸ ਆਸਿਫ਼ ਸਈਦ ਖੋਸਾ ਨੇ ਅੱਜ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਿਆਂ ਵਿਵਸਥਾ 'ਚ ਭੇਦਭਾਵ ਲਈ ਕੋਈ ਸਥਾਨ ਨਹੀਂ ...

ਪੂਰੀ ਖ਼ਬਰ »

ਮੱਧ ਪ੍ਰਦੇਸ਼ 'ਚ 4 ਸਾਲਾ ਬੱਚੀ ਦੀ ਜਬਰ ਜਨਾਹ ਤੋਂ ਬਾਅਦ ਹੱਤਿਆ

ਮਹੂ (ਮੱਧ ਪ੍ਰਦੇਸ਼), 2 ਦਸੰਬਰ (ਪੀ.ਟੀ.ਆਈ.)-ਮੱਧ ਪ੍ਰਦੇਸ਼ ਦੇ ਇੰਦੌਰ ਜ਼ਿਲ੍ਹੇ 'ਚ ਪੈਂਦੇ ਮਹੂ 'ਚ ਇਕ ਪੁਲ ਥੱਲ੍ਹੇ ਸੁੱਤੀ 4 ਸਾਲਾ ਲੜਕੀ ਨੂੰ ਅਗਵਾ ਕਰਕੇ ਜਬਰ ਜਨਾਹ ਕਰਨ ਅਤੇ ਬਾਅਦ 'ਚ ਉਸ ਦੀ ਹੱਤਿਆ ਕਰਨ ਦੀ ਖ਼ਬਰ ਹੈ। ਪੁਲਿਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਰੇਲਵੇ ਸਟੇਸ਼ਨ ...

ਪੂਰੀ ਖ਼ਬਰ »

ਇਕ ਪੁਲਿਸ ਕਰਮੀ ਸਮੇਤ ਦੋ ਵਲੋਂ ਔਰਤ ਨਾਲ ਜਬਰ ਜਨਾਹ

ਪੁਰੀ (ਓਡੀਸ਼ਾ) 2 ਦਸੰਬਰ (ਏਜੇਸੀ)-ਅੱਜ ਇਥੇ ਇਕ ਬੇਹੱਦ ਸ਼ਰਮਨਾਕ ਅਤੇ ਹੈਰਾਨ ਕਰਨ ਵਾਲੀ ਘਟਨਾ ਵਾਪਰੀ, ਜਿਸ ਵਿਚ ਇਕ ਪੁਲਿਸ ਕਰਮੀ ਸਮੇਤ ਦੋ ਵਿਅਕਤੀਆਂ ਨੇ ਇਕ ਔਰਤ ਨਾਲ ਨਿਮਾਪਾਰਾ ਪੁਲਿਸ ਕੁਆਟਰ ਵਿਚ ਸਮੂਹਿਕ ਜਬਰ-ਜਨਾਹ ਕੀਤਾ। ਪੁਲਿਸ ਵਲੋਂ ਇਕ ਦੋਸ਼ੀ ਨੂੰ ...

ਪੂਰੀ ਖ਼ਬਰ »

ਤਾਮਿਲਨਾਡੂ 'ਚ ਬਾਰਿਸ਼ ਦੌਰਾਨ ਕੰਧ ਡਿਗਣ ਨਾਲ 17 ਮੌਤਾਂ

ਕੋਇੰਬਟੂਰ, 2 ਦਸੰਬਰ (ਏਜੰਸੀ)-ਤਾਮਿਲਨਾਡੂ ਦੇ ਕੋਇੰਬਟੂਰ ਜ਼ਿਲ੍ਹੇ ਦੇ ਨਦੂਰ ਪਿੰਡ 'ਚ ਬਾਰਿਸ਼ ਕਾਰਨ ਸੋਮਵਾਰ ਤੜਕੇ ਇਕ ਕੰਧ ਦੇ ਕਈ ਘਰਾਂ 'ਤੇ ਡਿਗਣ ਨਾਲ 10 ਔਰਤਾਂ, 2 ਬੱਚਿਆਂ ਸਮੇਤ 17 ਲੋਕ ਮਾਰੇ ਗਏ ਹਨ। ਪੁਲਿਸ ਨੇ ਦੱਸਿਆ ਕਿ ਅੱਜ ਸਵੇਰੇ 5 ਕੁ ਵਜੇ ਇਹ ਘਟਨਾ ਉਸ ਸਮੇਂ ...

ਪੂਰੀ ਖ਼ਬਰ »

ਪ੍ਰਿਅੰਕਾ ਗਾਂਧੀ ਦੀ ਰਿਹਾਇਸ਼ 'ਤੇ ਸੁਰੱਖਿਆ ਦੀ ਉਲੰਘਣਾ

ਸੀ. ਆਰ. ਪੀ. ਐਫ. ਕੋਲ ਉਠਾਇਆ ਮਾਮਲਾ

ਨਵੀਂ ਦਿੱਲੀ, 2 ਦਸੰਬਰ (ਏਜੰਸੀ)- ਬੀਤੇ ਹਫ਼ਤੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਦੀ ਲੋਧੀ ਅਸਟੇਟ ਰਿਹਾਇਸ਼ 'ਤੇ ਸੁਰੱਖਿਆ ਦੀ ਉਲੰਘਣਾ ਹੋਈ ਹੈ, ਜਿਸ ਦੌਰਾਨ ਕਾਰ ਸਵਾਰ 7 ਅਣਪਛਾਤੇ ਲੋਕ ਉਨ੍ਹਾਂ ਦੀ ਡਿਊਢੀ ਤੱਕ ਪਹੁੰਚ ਗਏ ਅਤੇ ਉਨ੍ਹਾਂ ਨਾਲ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX