ਤਰਨ ਤਾਰਨ, 2 ਦਸੰਬਰ (ਹਰਿੰਦਰ ਸਿੰਘ, ਪਰਮਜੀਤ ਜੋਸ਼ੀ, ਲਾਲੀ ਕੈਰੋਂ, ਗੁਰਪ੍ਰੀਤ ਸਿੰਘ ਕੱਦਗਿੱਲ)-ਤਰਨ ਤਾਰਨ ਜ਼ਿਲੇ੍ਹ ਦੀ ਧਰਤੀ ਜਿਥੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਕਰਮ ਭੂਮੀ ਹੈ ਉਥੇ ਖਡੂਰ ਸਾਹਿਬ, ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਅੱਠ ਗੁਰੂ ਸਾਹਿਬਾਨ ਨੇ ਚਰਨ ਹੀ ਨਹੀਂ ਪਾਏ ਸਗੋਂ ਕਰਮ ਵੀ ਕੀਤੇ | ਗੁਰੂਆਂ ਨੇ ਸਾਨੂੰ ਇਸ ਧਰਤੀ 'ਤੇ ਉਪਦੇਸ਼ ਵੀ ਦਿੱਤੇ ਹਨ | ਇਸ ਧਰਤੀ 'ਤੇ ਗੁਰੂ ਸਾਹਿਬਾਨ ਦਾ ਬਹੁਤ ਵੱਡਾ ਪ੍ਰਭਾਵ ਹੈ, ਇਸ ਤੋਂ ਇਲਾਵਾ ਇਸ ਧਰਤੀ ਨੇ ਸਿੱਖ ਕੌਮ ਦੇ ਮਹਾਨ ਯੋਧੇ, ਸਿਆਸਤਦਾਨ, ਵਿਦਵਾਨ, ਜਰਨੈਲ ਅਤੇ ਉੱਚ ਕੋਟੀ ਦੇ ਖਿਡਾਰੀ ਵੀ ਪੈਦਾ ਕੀਤੇ ਹਨ | ਅੱਜ ਪੰਜਾਬ ਨੂੰ ਬਹੁਤ ਵੱਡੀਆਂ ਚੁਣੌਤੀਆਂ ਅਤੇ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਪੰਜਾਬ ਆਰਥਿਕ, ਧਾਰਮਿਕ ਅਤੇ ਸੱਭਿਆਚਾਰਕ ਪੱਖ ਨਿਘਾਰ ਵੱਲ ਜਾ ਰਹੇ ਹਨ | ਇਹ ਧਰਤੀ ਕਰਮ ਯੋਗੀਆਂ ਦੀ ਧਰਤੀ ਹੈ ਅਤੇ ਉਕਤ ਚੁਣੌਤੀਆਂ ਦਾ ਸਾਹਮਣਾ ਕਰਨਾ ਅਤੇ ਆਪਣੇ ਵਿਰਸੇ ਨੂੰ ਫਿਰ ਬੁਲੰਦੀਆਂ 'ਤੇ ਲੈ ਜਾਣ ਲਈ ਸਾਨੂੰ ਮੈਦਾਨ ਵਿਚ ਆਉਣ ਦੀ ਲੋੜ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ 'ਅਜੀਤ' ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਡਾ: ਬਰਜਿੰਦਰ ਸਿੰਘ ਹਮਦਰਦ ਨੇ ਉਪ-ਦਫ਼ਤਰ ਤਰਨ ਤਾਰਨ ਦੀ ਪਹਿਲੀ ਵਰੇ੍ਹਗੰਢ ਮੌਕੇ ਸਥਾਨਕ ਸਤਿਕਾਰ ਪੈਲੇਸ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਪੁਹੰਚੀਆਂ ਵੱਖ-ਵੱਖ ਪਾਰਟੀਆਂ ਦੀਆਂ ਸ਼ਖਸੀਅਤਾਂ ਤੋਂ ਇਲਾਵਾ ਧਾਰਮਿਕ, ਰਾਜਨੀਤਕ ਅਤੇ ਸਮਾਜਿਕ ਨੁਮਾਇੰਦਿਆਂ ਨੂੰ ਸੰਬੋਧਨ ਕਰਦਿਆਂ ਕਹੇ | ਡਾ. ਬਰਜਿੰਦਰ ਸਿੰਘ ਹਮਦਰਦ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਮਾਝੇ ਦੀ ਇਸ ਜ਼ਿਲੇ੍ਹ ਦੀ ਧਰਤੀ 'ਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਵਿਚ ਪਵਿੱਤਰ ਸਰੋਵਰ ਦਾ ਨਿਰਮਾਣ ਕੀਤਾ, ਇਥੋਂ ਦੇ ਲੋਕ ਸੁਭਾਗੇ ਹਨ ਕਿ ਉਹ ਇਥੋਂ ਦੇ ਜੰਮਪਲ ਹਨ | ਸਿੱਖ ਰਿਆਸਤ ਦੇ ਮਹਾਨ ਯੋਧੇ ਮਹਾਰਾਜਾ ਰਣਜੀਤ ਸਿੰਘ ਵੀ ਸਮੇਂ-ਸਮੇਂ 'ਤੇ ਇਥੇ ਆਉਂਦੇ ਰਹੇ ਹਨ | ਇਸ ਧਰਤੀ 'ਤੇ ਸਿੱਖ ਕੌਮ ਦੇ ਮਹਾਨ ਜਰਨੈਲਾਂ, ਆਜ਼ਾਦੀ ਘੁਲਾਟੀਆਂ, ਵੱਡੇ ਸਿਆਸਤਦਾਨਾਂ, ਵਿਦਵਾਨਾਂ ਅਤੇ ਵੱਡੇ ਖਿਡਾਰੀਆਂ ਨੇ ਜਨਮ ਲਿਆ ਹੈ, ਜੋ ਕਿ ਇਥੋਂ ਦੇ ਲੋਕਾਂ ਦੇ ਲਈ ਮਾਣ ਅਤੇ ਸਤਿਕਾਰ ਦੀ ਗੱਲ ਹੈ | ਡਾ. ਬਰਜਿੰਦਰ ਸਿੰਘ ਹਮਦਰਦ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਟੀਮ ਪੂਰੀ ਇਮਾਨਦਾਰੀ ਨਾਲ ਆਪਣਾ ਫਰਜ਼ ਨਿਭਾ ਰਹੀ ਹੈ | ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਅੱਜ ਅਸੀਂ ਲੋਕਤੰਤਰ ਦੇ ਚੌਥੇ ਥੰਮ੍ਹ ਮੀਡੀਆ ਨੂੰ ਭੱੁਲ ਰਹੇ ਹਾਂ | ਜੇਕਰ ਮੀਡੀਆ ਨਾ ਹੋਵੇ ਤਾਂ ਲੋਕਤੰਤਰ ਨੂੰ ਬਚਾਉਣਾ ਬਹੁਤ ਔਖਾ ਹੋ ਜਾਵੇਗਾ | ਉਹ ਡਾ. ਬਰਜਿੰਦਰ ਸਿੰਘ ਦੇ ਪਿਤਾ ਡਾ. ਸਾਧੂ ਸਿੰਘ ਹਮਦਰਦ ਅਤੇ ਉਨ੍ਹਾਂ ਦੀ ਮਾਤਾ ਨੂੰ ਸਿਜਦਾ ਕਰਦੇ ਹਨ ਜਿਨ੍ਹਾਂ ਨੇ ਇਸ ਤਰ੍ਹਾਂ ਦਾ ਨਿਡਰ ਸਪੂਤ ਪੈਦਾ ਕੀਤਾ ਜੋ ਪੰਜਾਬ, ਪੰਜਾਬੀਅਤ ਅਤੇ ਮਾਂ ਬੋਲੀ ਪੰਜਾਬੀ ਦੇ ਹੱਕ ਵਿਚ ਨਿਡਰਤਾ ਨਾਲ ਆਪਣੀ ਆਵਾਜ਼ ਬੁਲੰਦ ਕਰ ਰਹੇ ਹਨ | ਪੰਜਾਬ ਦੇ ਸਰਕਾਰੀ ਦਫ਼ਤਰਾਂ 'ਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਪੰਜਾਬੀ ਭਾਸ਼ਾ ਲਾਗੂ ਕੀਤੀ ਗਈ ਸੀ, ਉਸ ਪਿੱਛੇ ਡਾ. ਬਰਜਿੰਦਰ ਸਿੰਘ ਹਮਦਰਦ ਦੀ ਸੋਚ ਸੀ | ਇਸ ਮੌਕੇ ਹਲਕਾ ਤਰਨ ਤਾਰਨ ਦੇ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅੱਜ ਉਹ ਜਿਸ ਮੁਕਾਮ 'ਤੇ ਪਹੁੰਚੇ ਹਨ, ਉਸ ਵਿਚ ਸਭ ਤੋਂ ਵੱਡਾ ਯੋਗਦਾਨ 'ਅਜੀਤ' ਅਖ਼ਬਾਰ ਦਾ ਹੈ | ਜੇਕਰ ਅੱਜ ਉਹ ਵਿਧਾਇਕ ਬਣੇ ਹਨ ਤਾਂ 'ਅਜੀਤ' ਅਖ਼ਬਾਰ ਦੀ ਦੇਣ ਹਨ | ਚੋਣਾਂ ਦੌਰਾਨ ਅਦਾਰਾ 'ਅਜੀਤ' ਜਿਥੇ ਨਿਰਪੱਖ ਹੋ ਕੇ ਲੋਕਾਂ ਨੂੰ ਸਹੀ ਜਾਣਕਾਰੀ ਦਿੰਦਾ ਹੈ ਉਥੇ ਖ਼ਬਰਾਂ ਲਈ ਇਹ ਅਦਾਰਾ ਕਿਸੇ ਵੀ ਸਿਆਸੀ ਪਾਰਟੀ ਪਾਸੋਂ ਕੋਈ ਪੈਸਾ ਨਹੀਂ ਲੈਂਦਾ | ਹਲਕਾ ਪੱਟੀ ਤੋਂ ਵਿਧਾਇਕ ਹਰਮਿੰਦਰ ਸਿੰਘ ਗਿੱਲ ਕਿਹਾ ਕਿ 'ਅਜੀਤ' ਇਕ ਅਜਿਹਾ ਅਖ਼ਬਾਰ ਹੈ ਜੋ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਗੱਲ ਕਰਨ ਵਿਚ ਮੋਹਰੀ ਰਿਹਾ ਹੈ, ਹੁਣ ਅਜਿਹਾ ਸਮਾਂ ਹੈ ਕਿ ਘਰ ਵਿਚ ਜਿੰਨੀਆਂ ਮਰਜ਼ੀ ਅਖ਼ਬਾਰਾਂ ਪਈਆਂ ਹੋਣ ਸਭ ਤੋਂ ਪਹਿਲਾਂ 'ਅਜੀਤ' ਨੂੰ ਹੀ ਪੜ੍ਹੀਦਾ ਹੈ | ਇਸ ਮੌਕੇ ਹਲਕਾ ਖੇਮਕਰਨ ਦੇ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੇ ਕਿਹਾ ਕਿ 'ਅਜੀਤ' ਨੇ ਹਮੇਸ਼ਾ ਹੀ ਸਚਾਈ 'ਤੇ ਪਹਿਰਾ ਦਿੱਤਾ ਹੈ ਅਤੇ ਮੁੱਲ ਦੀਆਂ ਖ਼ਬਰਾਂ ਤੋਂ ਦੂਰੀ ਬਣਾਈ ਹੈ | ਇਸ ਮੌਕੇ ਪ੍ਰੋ. ਵਿਰਸਾ ਸਿੰਘ ਵਲਟੋਹਾ ਸਾਬਕਾ ਵਿਧਾਇਕ, ਫਤਿਹ ਗਰੁੱਪ ਦੇ ਚੇਅਰਮੈਨ ਇਕਬਾਲ ਸਿੰਘ ਸੰਧੂ, ਅਜੈ ਪਾਲ ਸਿੰਘ ਮੀਰਾਂਕੋਟ, ਮਲਕੀਤ ਸਿੰਘ ਏ.ਆਰ ਸਾਰੇ ਸਾਬਕਾ ਵਿਧਾਇਕ, ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ, ਕੁਲਦੀਪ ਸਿੰਘ ਔਲਖ, ਹਰਜੀਤ ਸਿੰਘ ਜਨਰਲ ਸਕੱਤਰ ਮਾਝਾ ਜ਼ੋਨ, ਨਿਰਵੈਲ ਸਿੰਘ ਚੇਅਰਮੈਨ, ਭਾਈ ਮਨਜੀਤ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ, ਗੁਰਬਚਨ ਸਿੰਘ ਕਰਮੂੰਵਾਲਾ ਮੈਂਬਰ ਸ਼੍ਰੋਮਣੀ ਕਮੇਟੀ, ਜਥੇਦਾਰ ਖੁਸ਼ਵਿੰਦਰ ਸਿੰਘ ਭਾਟੀਆ, ਗੁਰਮੁੱਖ ਸਿੰਘ ਘੁੱਲਾ ਬਲੇਰ, ਕਿਸਾਨ ਆਗੂ ਸੁਰਜੀਤ ਸਿੰਘ ਭੂਰਾ ਨੇ ਵੀ ਆਪਣੇ ਸੰਬੋਧਨ ਵਿਚ ਕਿਹਾ ਕਿ 'ਅਜੀਤ' ਇਕ ਐਸਾ ਅਖ਼ਬਾਰ ਹੈ ਜੋ ਕਿ ਮੁੱਲ ਦੀਆਂ ਖ਼ਬਰਾਂ ਨਹੀਂ ਲਾਉਂਦਾ ਅਤੇ ਇਹ ਆਮ ਵਿਅਕਤੀ ਨਾਲ ਜੁੜਿਆ ਹੋਇਆ ਹੈ | ਸਮਾਗਮ ਦੌਰਾਨ ਸਟੇਜ ਦਾ ਸੰਚਾਲਨ ਸ਼ੇਰਜੰਗ ਸਿੰਘ ਹੁੰਦਲ ਨੇ ਬਾਖ਼ੂਬੀ ਨਿਭਾਇਆ | ਇਸ ਮੌਕੇ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ ਦੇ ਬੇਟੇ ਉਪਦੇਸ਼ ਗਿੱਲ, ਗੁਰਜੀਤ ਸਿੰਘ ਬਿਜਲੀਵਾਲ ਪ੍ਰਧਾਨ ਯੂਥ ਅਕਾਲੀ ਦਲ ਗੁਰਦਾਸਪੁਰ, ਰਮਨਦੀਪ ਸਿੰਘ ਭਰੋਵਾਲ, ਪਾਵਰਕਾਮ ਦੇ ਐੱਸ.ਈ ਇੰਜੀਨੀਅਰ ਜਤਿੰਦਰ ਸਿੰਘ, ਸੀਨੀਅਰ ਕਾਂਗਰਸੀ ਆਗੂ ਸੰਦੀਪ ਅਗਨੀਹੋਤਰੀ, ਸਾਬਕਾ ਚੇਅਰਮੈਨ ਸੁਖਰਾਜ ਸਿੰਘ ਕਿਰਤੋਵਾਲ, ਤਰਲੋਕ ਸਿੰਘ ਚੱਕਵਾਲੀਆ, ਭੁਪਿੰਦਰ ਸਿੰਘ ਖੇੜਾ, ਸਾਬਕਾ ਚੇਅਰਮੈਨ ਗੁਰਮਿੰਦਰ ਸਿੰਘ ਰਟੌਲ, ਕਵਲਜੀਤ ਸਿੰਘ ਸਾਬਾ ਪ੍ਰਧਾਨ ਨਗਰ ਕੌਾਸਲ, ਸੁਮੀਤ ਚਾਵਲਾ, ਹਰਮਨ ਸੇਖੋਂ, ਕੇ.ਪੀ ਗਿੱਲ, ਬਲਾਕ ਪ੍ਰਧਾਨ ਸੋਨੂੰ ਦੋਦੇ, ਰਾਜਾ ਪੰਨੂੰ, ਯੋਧਬੀਰ ਸਿੰਘ, ਪਰਮਜੀਤ ਸਿੰਘ ਪੰਮਾ ਗੱਗੋਬੂਆ, ਮਨਿੰਦਰਪਾਲ ਸਿੰਘ ਪਲਾਸੌਰ, ਸਵਿੰਦਰ ਸਿੰਘ ਪੰਨੂੰ, ਡਾ. ਕਸ਼ਮੀਰ ਸਿੰਘ ਸੋਹਲ, ਚੇਅਰਮੈਨ ਬਲਦੇਵ ਸਿੰਘ ਪੰਡੋਰੀ ਗੋਲਾ ਆਦਿ ਹਾਜ਼ਰ ਸਨ |
ਰਾਜਾਸਾਂਸੀ, 2 ਦਸੰਬਰ (ਹਰਦੀਪ ਸਿੰਘ ਖੀਵਾ)- ਅੰਮਿ੍ਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਸਾਂਸੀ ਵਿਖੇ ਬੀਤੇ ਦੇਰ ਰਾਤ ਦੁਬਈ ਤੋਂ ਏਥੇ ਪੁੱਜੇ ਦੋ ਯਾਤਰੀਆਂ ਕੋਲੋਂ ਕਸਟਮ ਅਧਿਕਾਰੀਆਂ ਵਲੋਂ 3 ਕਿਲੋ 35 ਗ੍ਰਾਮ ਸੋਨਾ ਬਰਾਮਦ ਕੀਤਾ ਗਿਆ, ਬਰਾਮਦ ...
ਅੰਮਿ੍ਤਸਰ, 2 ਦਸੰਬਰ (ਹਰਮਿੰਦਰ ਸਿੰਘ)-ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖ਼ਾਨ ਨੇ ਅੱਜ ਦੇਰ ਸ਼ਾਮ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ | ਕਰੀਨਾ ਕਪੂਰ ਖ਼ਾਨ ਅਦਾਕਾਰ ਆਮਿਰ ਖ਼ਾਨ ਨਾਲ ਪੰਜਾਬ 'ਚ ਫਿਲਮਾਈ ਜਾ ਰਹੀ ਹਿੰਦੀ ਫ਼ਿਲਮ 'ਲਾਲ ਸਿੰਘ ਚੱਢਾ' ਦੀ ...
ਚੰਡੀਗੜ੍ਹ, 2 ਦਸੰਬਰ (ਅਜੀਤ ਬਿਊਰੋ)-ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦਾ ਭਰੋਸਾ ਦਿੰਦਿਆਂ, ਖ਼ੁਰਾਕ ਅਤੇ ਸਿਵਲ ਸਪਲਾਈ ਮੰਤਰੀ, ਸ੍ਰੀ ਭਾਰਤ ਭੂਸ਼ਨ ਆਸ਼ੂ ਨੇ ਆੜ੍ਹਤੀਆ ਐਸੋਸੀਏਸ਼ਨ ਦੇ ਵਫ਼ਦ ਨੂੰ ਦੱਸਿਆ ਕਿ ਵਿਭਾਗ ਵਲੋਂ ਖ਼ਰੀਦ ਕਾਰਜਾਂ 'ਚ ਕੁਤਾਹੀਆਂ ਤੇ ...
ਜਸਪਾਲ ਸਿੰਘ ਢਿੱਲੋਂ
ਪਟਿਆਲਾ, 2 ਦਸੰਬਰ (ਜਸਪਾਲ ਸਿੰਘ ਢਿੱਲੋਂ)- ਪਿਛਲੇ ਦਿਨੀਂ ਹੋਈ ਬਰਸਾਤ ਨੇ ਉਤਰੀ ਭਾਰਤ ਦੇ ਕਈ ਸ਼ਹਿਰਾਂ 'ਚ ਜੋ ਪਰਾਲੀ ਨੂੰ ਸਾੜੇ ਜਾਣ ਕਾਰਨ ਵਧੇ ਹੋਏ ਹਵਾ ਪ੍ਰਦੂਸ਼ਣ 'ਚ ਕਮੀ ਆ ਗਈ ਸੀ ਪਰ ਹੁਣ ਮੁੜ ਪ੍ਰਦੂਸ਼ਣ ਵਧਣ ਲੱਗਾ ਹੈ | ਪੰਜਾਬ ਦੇ ...
ਮੋਗਾ, 2 ਦਸੰਬਰ (ਗੁਰਤੇਜ ਸਿੰਘ)-ਬੀਤੀ ਦੇਰ ਰਾਤ ਸ਼ਾਮ ਕਸਬਾ ਕੋਟ ਈਸੇ ਖਾਂ ਦੇ ਪਿੰਡ ਮਸਤੇ ਵਾਲਾ ਵਿਖੇ ਵਿਆਹ ਸਮਾਗਮ ਦੌਰਾਨ ਨੌਜਵਾਨਾਂ ਵਲੋਂ ਡੀ.ਏ. ਚਲਾ ਰਹੇ ਡੀ.ਏ. ਵਜਾਉਣ ਦਾ ਸਮਾਂ ਖ਼ਤਮ ਹੋਣ 'ਤੇ ਗਾਣਾ ਲਗਾਉਣ ਲਈ ਮਜਬੂਰ ਕਰਨ 'ਤੇ ਚਲਾਈ ਗਈ ਗੋਲੀ 'ਚ ਇਕ 18 ਸਾਲਾਂ ...
ਚੰਡੀਗੜ੍ਹ, 2 ਦਸੰਬਰ (ਅਜੀਤ ਬਿਊਰੋ)- ਪੰਜਾਬ ਵਿਚ ਖ਼ਾਸ ਤੌਰ 'ਤੇ ਸਰਹੱਦੀ ਜ਼ਿਲਿ੍ਹਆਂ ਤੇ ਕੰਢੀ ਇਲਾਕਿਆਂ ਵਿਚ ਨਿਵੇਸ਼ ਅਤੇ ਉਦਯੋਗ ਨੂੰ ਹੁਲਾਰਾ ਦੇਣ ਲਈ ਕੇਂਦਰ ਸਰਕਾਰ ਕੋਲੋਂ ਵਿਸ਼ੇਸ਼ ਰਿਆਇਤਾਂ ਦੀ ਮੰਗ ਨੂੰ ਦੁਹਰਾਉਂਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ...
ਚੰਡੀਗੜ੍ਹ, 2 ਦਸੰਬਰ (ਵਿਕਰਮਜੀਤ ਸਿੰਘ ਮਾਨ)-ਮੁਲਕ 'ਚ ਭਾਵੇਂ ਗ਼ਰੀਬੀ ਨੂੰ ਖ਼ਤਮ ਕਰਨ ਲਈ ਤੇ ਕੱਚਿਆਂ ਮਕਾਨਾਂ 'ਚ ਰਹਿੰਦੇ ਗ਼ਰੀਬਾਂ ਨੂੰ ਪੱਕੇ ਮਕਾਨ ਦੇਣ ਲਈ ਵੱਡੇ-ਵੱਡੇ ਦਾਅਵੇ ਕਰਦਿਆਂ ਵੱਡੀਆਂ-ਵੱਡੀਆਂ ਸਕੀਮਾਂ ਬਣਾਈਆਂ ਜਾਂਦੀਆਂ ਹਨ, ਪਰ ਅਸਲ 'ਚ ਇਹ ਦਾਅਵੇ ...
ਮਲੋਟ, 2 ਦਸੰਬਰ (ਗੁਰਮੀਤ ਸਿੰਘ ਮੱਕੜ, ਪਾਟਿਲ)-ਅੱਜ ਦੇਰ ਸ਼ਾਮ ਮਲੋਟ ਵਿਖੇ ਸਕਾਈ ਮਾਲ ਦੇ ਬਾਹਰ ਹੋਈ ਗੈਂਗਵਾਰ ਵਿਚ 1 ਨੌਜਵਾਨ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਅਤੇ ਇਕ ਗੰਭੀਰ ਜ਼ਖਮੀ ਹੋ ਗਿਆ | ਮਿ੍ਤਕ ਦੀ ਪਹਿਚਾਣ ਮਨਪ੍ਰੀਤ ਸਿੰਘ ਮੰਨਾ ਵਜੋਂ ਹੋਈ ਹੈ, ਜਿਸ ਦੀ ਉਮਰ ...
ਚੰਡੀਗੜ੍ਹ, 2 ਦਸੰਬਰ (ਸੁਰਜੀਤ ਸਿੰਘ ਸੱਤੀ)- ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਚੀਫ਼ ਜਸਟਿਸ ਆਰ.ਐਸ.ਝਾਅ ਤੇ ਜਸਟਿਸ ਰਾਜੀਵ ਸ਼ਰਮਾ ਦੀ ਡਵੀਜ਼ਨ ਬੈਂਚ ਨੇ ਤਿੱਖੀ ਟਿੱਪਣੀ ਕਰਦਿਆਂ ਕਿਹਾ ਹੈ ਕਿ ਚੰਡੀਗੜ੍ਹ 'ਤੇ ਆਪੋ-ਆਪਣਾ ਹੱਕ ਜਿਤਾਉਣ ਵਾਲੇ ਪੰਜਾਬ ਅਤੇ ਹਰਿਆਣਾ ...
ਜਲੰਧਰ, 2 ਦਸੰਬਰ (ਜਸਪਾਲ ਸਿੰਘ)-ਨਾਮਧਾਰੀ ਸੰਪਰਦਾ ਦੇ ਮੁਖੀ ਸਤਿਗੁਰੂ ਉਦੈ ਸਿੰਘ ਵਲੋਂ ਕਰਤਾਰਪੁਰ ਸਥਿਤ ਜੰਗ-ਏ-ਆਜ਼ਾਦੀ ਯਾਦਗਾਰ ਦਾ ਦੌਰਾ ਕੀਤਾ ਗਿਆ | ਉਨ੍ਹਾਂ ਯਾਦਗਾਰ 'ਚ ਸਥਾਪਤ ਸਾਰੀਆਂ ਗੈਲਰੀਆਂ ਨੂੰ ਬਹੁਤ ਹੀ ਗਹੁ ਨਾਲ ਦੇਖਿਆ ਅਤੇ ਅਤਿ ਆਧੁੁਨਿਕ ਤਕਨੀਕ ...
ਇਸਲਾਮਾਬਾਦ, 2 ਦਸੰਬਰ (ਏਜੰਸੀ)-ਫਰਜ਼ੀ ਬੈਂਕ ਖਾਤਿਆਂ ਦੇ ਦੋਸ਼ਾਂ ਵਿਚ ਜੇਲ੍ਹ ਦੀ ਸਜ਼ਾ ਭੁਗਤ ਰਹੇ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਦੇ ਵਿਦੇਸ਼ ਵਿਚ ਇਲਾਜ ਲਈ ਉਨ੍ਹਾਂ ਦੀ ਪਾਰਟੀ ਵਲੋਂ ਜ਼ਮਾਨਤ ਲਈ ਪਟੀਸ਼ਨ ਦਾਇਰ ਕੀਤੀ ਜਾਵੇਗੀ | ਇਸ ਦੀ ...
ਜਗਰਾਉਂ, 2 ਦਸੰਬਰ (ਗੁਰਦੀਪ ਸਿੰਘ ਮਲਕ)-ਪੰਜਾਬ 'ਚ ਬੇਰੁਜ਼ਗਾਰੀ ਅਤੇ ਪੰਜਾਬੀਆਂ ਦੀ ਵਿਦੇਸ਼ਾਂ ਜਾ ਕੇ ਅਮੀਰ ਹੋਣ ਦੀ ਲਾਲਸਾ ਦਾ ਫਾਇਦਾ ਉਠਾ ਕੇ ਧੌਖੇਬਾਜ ਟਰੈਵਲ ਏਜੰਟਾਂ ਵਲੋਂ ਲੰਮੇਂ ਸਮੇਂ ਤੋਂ ਪੰਜਾਬੀਆਂ ਦੀ ਆਰਥਿਕ ਲੁੱਟ ਅਤੇ ਵਿਦੇਸ਼ਾਂ 'ਚ ਮਨੁੱਖੀ ਤਸਕਰੀ ...
ਨਵੀਂ ਦਿੱਲੀ, 2 ਦਸੰਬਰ (ਉਪਮਾ ਡਾਗਾ ਪਾਰਥ)-ਪੀ.ਐੱਮ.ਸੀ. ਬੈਂਕ ਦੇ 78 ਫ਼ੀਸਦੀ ਖਾਤਾਧਾਰਕਾਂ ਨੂੰ ਆਪਣੀ ਸਾਰੀ ਰਕਮ ਕਢਵਾਉਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ | ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਲੋਕ ਸਭਾ 'ਚ ਇਕ ਸਵਾਲ ਦੇ ਜਵਾਬ 'ਚ ਉਕਤ ਬਿਆਨ ਦਿੱਤਾ | ਸੀਤਾਰਮਨ ਨੇ ...
ਚੰਡੀਗੜ੍ਹ, 2 ਦਸੰਬਰ (ਸੁਰਜੀਤ ਸਿੰਘ ਸੱਤੀ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਲੁਧਿਆਣਾ ਦੀ ਵਿਸ਼ੇਸ਼ ਅਦਾਲਤ 'ਚ ਚੱਲਦੇ ਰਹੇ ਵਿਜੀਲੈਂਸ ਬਿਊਰੋ ਵਲੋਂ ਸਾਲ 2007 'ਚ ਦਰਜ ਭਿ੍ਸ਼ਟਾਚਾਰ ਆਦਿ ਦੇ ਸਿਟੀ ਸੈਂਟਰ ਘਪਲੇ ਦੇ ਮਾਮਲੇ 'ਚ ਲੋਕ ਇਨਸਾਫ਼ ਪਾਰਟੀ ਮੁਖੀ ...
ਚੰਡੀਗੜ੍ਹ, 2 ਦਸੰਬਰ (ਅਜੀਤ ਬਿਊਰੋ)-ਪੰਜਾਬ ਸਰਕਾਰ ਵਲੋਂ ਚੰਡੀਗੜ੍ਹ ਤੋਂ ਪਟਿਆਲਾ ਤੱਕ ਅਜ਼ਮਾਇਸ਼ੀ ਤੌਰ 'ਤੇ ਪੰਜ ਇਲੈਕਟੋ੍ਰਨਿਕ ਬੱਸਾਂ ਚਲਾਉਣ ਬਾਰੇ ਜਾਪਾਨ ਨਾਲ ਗੱਲਬਾਤ ਕੀਤੀ ਜਾ ਰਹੀ ਹੈ | ਇਹ ਬੱਸਾਂ ਜਾਪਾਨੀ ਤਕਨੀਕ ਤੇਜ਼ੀ ਨਾਲ ਚਾਰਜ ਹੋਣ ਵਾਲੀਆਂ ਲਿਥੀਅਮ ...
ਜਲੰਧਰ, 2 ਦਸੰਬਰ (ਸ਼ਿਵ ਸ਼ਰਮਾ)-ਕੇਂਦਰ ਸਰਕਾਰ ਨੇ ਰਾਜ ਦੇ ਸ਼ੈਲਰ ਮਾਲਕਾਂ ਨੂੰ ਰਾਹਤ ਦਿੰਦੇ ਹੋਏ ਆਪਣੀ ਏਜੰਸੀ ਨੂੰ ਉਨ੍ਹਾਂ ਵਲੋਂ ਤਿਆਰ ਕੀਤੇ ਜਾਣ ਵਾਲੇ ਚੌਲਾਂ ਨੂੰ ਸਵੀਕਾਰ ਕਰਨ ਦੀ ਹਦਾਇਤ ਜਾਰੀ ਕਰ ਦਿੱਤੀ ਹੈ | ਨਵਬੰਰ ਮਹੀਨਾ ਖ਼ਤਮ ਹੋਣ ਦੇ ਬਾਵਜੂਦ ਚੌਲਾਂ ...
ਮੌੜ ਮੰਡੀ, 2 ਦਸੰਬਰ (ਲਖਵਿੰਦਰ ਸਿੰਘ ਮੌੜ)- 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸਥਾਨਕ ਸ਼ਹਿਰ 'ਚ ਕਾਂਗਰਸੀ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਦੀ ਚੋਣ ਰੈਲੀ 'ਚ ਹੋਏ ਕਾਰ ਬੰਬ ਧਮਾਕੇ ਦੌਰਾਨ ਸ਼ਹਿਰ ਦੇ ਬੱਚਿਆਂ ਸਮੇਤ ਅੱਧੀ ਦਰਜਨ ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਗਈ ...
ਐੱਸ. ਏ. ਐੱਸ. ਨਗਰ, 2 ਦਸੰਬਰ (ਜਸਬੀਰ ਸਿੰਘ ਜੱਸੀ)- ਬੀਤੀ 20 ਨਵੰਬਰ ਨੂੰ ਆਪਣੇ ਪ੍ਰਸੰਸਕਾਂ ਨਾਲ ਮੁਹਾਲੀ ਦੀਆਂ ਸੜਕਾਂ 'ਤੇ ਸ਼ੋਰ-ਸ਼ਰਾਬਾ ਕਰਨ ਵਾਲੇ ਪੰਜਾਬੀ ਗਾਇਕ ਕਰਨ ਔਜਲਾ ਟ੍ਰੈਫ਼ਿਕ ਪੁਲਿਸ ਦਾ ਨੋਟਿਸ ਮਿਲਣ ਤੋਂ ਬਾਅਦ ਸੋਮਵਾਰ ਦੇਰ ਸ਼ਾਮ ਡੀ. ਐੱਸ. ਪੀ. ...
ਐੱਸ ਏ ਐੱਸ ਨਗਰ, 2 ਦਸੰਬਰ (ਤਰਵਿੰਦਰ ਸਿੰਘ ਬੈਨੀਪਾਲ )- ਡਇਰੈਕਟਰ ਐਸ.ਸੀ.ਈ.ਆਰ.ਟੀ, ਸਮੂਹ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਨੂੰ ਪੱਤਰ ਜਾਰੀ ਕਰਕੇ ਸਵੇਰ ਦੀ ਸਭਾ ਦਾ ਸਮਾਂ ਘਟਾਉਣ ਅਤੇ ਸਕੂਲ ਸਮਾਂ ਸਾਰਣੀ 'ਚ ਤਬਦੀਲੀ ਕਰਨ ਲਈ ਕਿਹਾ ਗਿਆ ਹੈ ਇਸ ਸਬੰਧੀ ਜਾਰੀ ਪੱਤਰ ...
ਅੰਮਿ੍ਤਸਰ, 2 ਦਸੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਦੇ ਅਜਾਇਬ ਘਰ 'ਚ ਭਗਵਾਨ ਬੁੱਧ ਦੇ ਸਿਰ ਦੀ ਇਕ ਦੁਰਲੱਭ ਕਲਾਕਿ੍ਤੀ ਪ੍ਰਦਰਸ਼ਨੀ 'ਚ ਲਗਾਈ ਗਈ ਹੈ | ਪਾਕਿ ਦੇ ਸਵਾਤ ਘਾਟੀ ਖੇਤਰ 'ਚੋਂ ਖੁਦਾਈ 'ਚ ਮਿਲੀ ਇਸ ਕਲਾਕਿ੍ਤੀ ਨੂੰ ਮੂਰਤੀ ਕਲਾ ਦਾ ...
ਵੇਲਲੋਰ, 2 ਦਸੰਬਰ (ਏਜੰਸੀ)-ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਹੱਤਿਆ ਦੇ ਦੋਸ਼ੀਆਂ ਨਲਿਨੀ ਸ੍ਰੀਹਰਨ ਅਤੇ ਉਸ ਦੇ ਪਤੀ ਵੀ. ਸ੍ਰੀਹਰਨ ਉਰਫ਼ ਮੁਰੂਗਨ ਨੇ ਇੱਛਾ ਮੌਤ ਦੀ ਮੰਗ ਕੀਤੀ ਹੈ | ਜੇਲ੍ਹ ਸੂਤਰਾਂ ਨੇ ਦੱਸਿਆ ਕਿ ਮਾਮਲੇ ਦੇ ਸੱਤ ਦੋਸ਼ੀਆਂ 'ਚੋ ਇਕ ਨਲਿਨੀ, ...
ਧੀਰਜ ਪਸ਼ੌਰੀਆ
ਸੰਗਰੂਰ, 2 ਦਸੰਬਰ-ਜੇਕਰ ਪੰਜਾਬ ਵਿਚ ਸਾਉਣੀ ਦੀ ਫ਼ਸਲ ਝੋਨੇ ਦੀ ਵਾਢੀ ਤੋਂ ਬਾਅਦ ਬਚਦੀ ਪਰਾਲੀ ਦੀ ਸਹੀ ਤਰੀਕੇ ਨਾਲ ਸੰਭਾਲ ਕਰ ਕੇ ਇਸ ਨੰੂ ਪਸ਼ੂ ਚਾਰੇ ਦੇ ਤੌਰ 'ਤੇ ਵਰਤਿਆ ਜਾਵੇ ਤਾਂ ਪ੍ਰਾਪਤ ਹੋਣ ਵਾਲੇ ਗੋਬਰ ਨਾਲ ਬਣਨ ਵਾਲੀ ਕੁਦਰਤੀ ਖਾਦ ਨਾਲ ...
ਨਵੀਂ ਦਿੱਲੀ, 2 ਦਸੰਬਰ (ਯੂ.ਐਨ.ਆਈ.)-ਕੌਮੀ ਮਹਿਲਾ ਕਮਿਸ਼ਨ (ਐਨ.ਸੀ.ਡਬਲਯੂ.) ਨੇ 2012 ਦੇ ਨਿਰਭੈਆ ਜਬਰ ਜਨਾਹ ਤੇ ਹੱਤਿਆ ਮਾਮਲੇ ਦੇ ਇਕ ਦੋਸ਼ੀ ਵਿਨੇ ਵਲੋਂ ਆਪਣੀ ਮੌਤ ਦੀ ਸਜ਼ਾ ਿਖ਼ਲਾਫ਼ ਪਾਈ ਗਈ ਰਹਿਮ ਦੀ ਪਟੀਸ਼ਨ ਨੂੰ ਖ਼ਾਰਜ ਕਰਨ ਲਈ ਰਾਸ਼ਟਰਪਤੀ ਨੂੰ ਇਕ ਚਿੱਠੀ ਲਿਖੀ ...
ਗੁਰਦਾਸਪੁਰ, 2 ਦਸੰਬਰ (ਸੁਖਵੀਰ ਸਿੰਘ ਸੈਣੀ)-ਦੇਸ਼ ਅੰਦਰ ਵੱਡੇ-ਵੱਡੇ ਰੋਜ਼ਾਨਾ ਹੀ ਸੈਲੂਨ ਖੁੱਲ੍ਹ ਰਹੇ ਹਨ ਅਤੇ ਇਨ੍ਹਾਂ ਸੈਲੂਨਾਂ ਅੰਦਰ ਆਪਣੀ ਸੁੰਦਰਤਾ ਨੰੂ ਨਿਖਾਰਨ ਲਈ ਆਉਣ ਵਾਲੇ ਔਰਤਾਂ ਤੇ ਮਰਦਾਂ ਦੀਆਂ ਲਾਈਨਾਂ ਲੱਗੀਆਂ ਰਹਿੰਦੀਆਂ ਹਨ | ਇਨ੍ਹਾਂ ਸੈਲੂਨਾਂ ...
ਚੰਡੀਗੜ੍ਹ, 2 ਦਸੰਬਰ (ਸੁਰਜੀਤ ਸਿੰਘ ਸੱਤੀ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਚੋਣ ਨੂੰ ਚੁਣੌਤੀ ਦਿੰਦੀ ਪਟੀਸ਼ਨ 'ਤੇ ਜਾਰੀ ਨੋਟਿਸ ਤਾਮੀਲ ਨਹੀਂ ਹੋਣ ਕਾਰਨ ਮਾਮਲੇ 'ਚ ਜਨਤਕ ਨੋਟਿਸ ਜਾਰੀ ਕਰਨ ਦੀ ਕਾਰਵਾਈ ਤੋਂ ਪਹਿਲਾਂ ਹੀ ਸੋਮਵਾਰ ਨੂੰ ...
ਐੱਸ. ਏ. ਐੱਸ. ਨਗਰ, 2 ਦਸੰਬਰ (ਨਰਿੰਦਰ ਸਿੰਘ ਝਾਂਮਪੁਰ)-ਬੁੱਢਾ ਦਲ ਦੇ ਸੱਤਵੇਂ ਜਥੇਦਾਰ ਬਾਬਾ ਹਨੂੰਮਾਨ ਸਿੰਘ ਤੇ ਸਮੂਹ ਸਿੰਘਾਂ ਸ਼ਹੀਦਾਂ ਦੀ ਯਾਦ 'ਚ ਨੇੜਲੇ ਪਿੰਡ ਸੋਹਾਣਾ ਵਿਖੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਬਾਬਾ ਹਨੂੰਮਾਨ ਸਿੰਘ (ਜਥੇਦਾਰ ਸ੍ਰੀ ...
ਚੰਡੀਗੜ੍ਹ, 2 ਦਸੰਬਰ (ਐਨ.ਐਸ. ਪਰਵਾਨਾ)-ਕੌਮੀ ਘੱਟ ਗਿਣਤੀ ਕਮਿਸ਼ਨ ਅਤੇ ਅਲੀਗੜ੍ਹ ਮੁਸਲਮ ਯੂਨੀਵਰਸਿਟੀ ਦੇ ਸਾਬਕਾ ਉਪ-ਕੁਲਪਤੀ ਜਨਾਬ ਨਸੀਮ ਅਹਿਮਦ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਉਰਦੂ ਜਿਹੀ ਨਫੀਸ ਤੇ ਲਚਕਦਾਰ ਭਾਸ਼ਾ ਨੂੰ ਇਸ ਦੇਸ਼ ਤੋਂ 'ਡੁੱਬਣ' ...
ਨਵੀਂ ਦਿੱਲੀ, 2 ਦਸੰਬਰ (ਏਜੰਸੀ)- ਪੁਲਵਾਮਾ ਹਮਲੇ ਦੀ ਜਾਂਚ ਵਿਚ ਵੱਡਾ ਖ਼ੁਲਾਸਾ ਹੋਇਆ ਹੈ ਕਿ ਐਨ.ਆਈ.ਏ ਨੇ ਅਦਾਲਤ ਵਿਚ ਦਾਇਰ ਕੀਤੀ ਚਾਰਜਸ਼ੀਟ ਵਿਚ ਕਿਹਾ ਹੈ ਕਿ ਜੈਸ਼-ਏ-ਮੁਹੰਮਦ ਪੁਲਵਾਮਾ ਹਮਲੇ ਤੋਂ ਬਾਅਦ ਦਿੱਲੀ 'ਚ ਵੱਡਾ ਅੱਤਵਾਦੀ ਹਮਲਾ ਕਰਨਾ ਚਾਹੁੰਦਾ ਸੀ | ...
ਮਾਨਸਾ, 2 ਦਸੰਬਰ (ਬਲਵਿੰਦਰ ਸਿੰਘ ਧਾਲੀਵਾਲ)-ਸਥਾਨਕ ਸ਼ਹਿਰ ਦੀ ਕੁੱਖ 'ਚ ਵਸਦੇ ਪਿੰਡ ਮਾਨਸਾ ਖ਼ੁਰਦ 'ਚ ਨਿਹੰਗ ਵਲੋਂ ਘਰੇਲੂ ਕਲੇਸ਼ ਦੇ ਚਲਦਿਆਂ ਪਤਨੀ ਦਾ ਕਤਲ ਕਰ ਦਿੱਤਾ | ਹਾਸਲ ਕੀਤੀ ਜਾਣਕਾਰੀ ਅਨੁਸਾਰ ਸੁਖਦੀਪ ਕੌਰ (50) ਦਾ ਆਪਣੇ ਪਤੀ ਬਚਨ ਸਿੰਘ ਨਾਲ ਅਕਸਰ ਝਗੜਾ ...
ਕੋਚੀ, 2 ਦਸੰਬਰ (ਏਜੰਸੀ)-ਸਬ ਲੈਫ: ਸ਼ਿਵਾਂਗੀ ਨੇ ਆਪਣੀ ਆਪ੍ਰੇਸ਼ਨਲ ਟ੍ਰੇਨਿੰਗ ਮੁਕੰਮਲ ਕਰਨ ਉਪਰੰਤ ਸੋਮਵਾਰ ਨੂੰ ਜਲ ਸੈਨਾ ਦੀ ਪਹਿਲੀ ਮਹਿਲਾ ਪਾਇਲਟ ਵਜੋਂ ਆਪਣੀ ਡਿਊਟੀ ਸੰਭਾਲ ਲਈ ਹੈ | ਇਸ ਬਾਰੇ ਜਾਣਕਾਰੀ ਦਿੰਦਿਆਂ ਰੱਖਿਆ ਬੁਲਾਰੇ ਨੇ ਦੱਸਿਆ ਕਿ ਬਿਹਾਰ ਦੇ ...
ਬੈਂਗਲੁਰੂ/ਮੁੰਬਈ, 2 ਦਸੰਬਰ (ਏਜੰਸੀ)-ਮਹਾਰਾਸ਼ਟਰ 'ਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਡਿੱਗਣ ਦੇ ਕੁਝ ਦਿਨਾਂ ਬਾਅਦ ਵਿਵਾਦਤ ਸਾਬਕਾ ਕੇਂਦਰੀ ਮੰਤਰੀ ਅਨੰਤਕੁਮਾਰ ਹੇਗੜੇ ਨੇ ਇਕ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ ਕਿ ਬਹੁਮਤ ਨਾ ਹੋਣ ਦੇ ਬਾਵਜੂਦ ਦਵੇਂਦਰ ...
ਬਠਿੰਡਾ/ ਫ਼ੁੱਲੋਖ਼ਾਰੀ, 2 ਦਸੰਬਰ (ਕੰਵਲਜੀਤ ਸਿੰਘ ਸਿੱਧੂ)-ਬਠਿੰਡਾ ਦੇ ਫੁੱਲੋਖਾਰੀ ਵਿਖੇ 40 ਹਜ਼ਾਰ ਕਰੋੜ ਦੀ ਲਾਗਤ ਤੋਂ ਵੀ ਵੱਧ ਸਰਕਾਰੀ ਨਿੱਜੀ ਭਾਈਵਾਲੀ ਨਾਲ ਨਿਰਮਤ ਪੰਜਾਬ ਦੇ ਸਭ ਤੋਂ ਵੱਡੇ ਪੈਟਰੋ ਕੈਮੀਕਲ ਨਿਵੇਸ਼ ਸ੍ਰੀ ਗੁਰੂ ਗੋਬਿੰਦ ਸਿੰਘ ਤੇਲ ਸੋਧਕ ...
ਇੰਦੌਰ, 2 ਦਸੰਬਰ (ਰਤਨਜੀਤ ਸਿੰਘ ਸ਼ੈਰੀ)-ਹਿੰਦੂ ਧਰਮ ਦੀ ਰੱਖਿਆ ਲਈ ਆਪਣਾ-ਆਪ ਕੁਰਬਾਨ ਕਰਨ ਵਾਲੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਪੁਰਬ ਗੁਰਦੁਆਰਾ ਤੇਗ ਬਹਾਦਰ ਸਾਹਿਬ, ਨੰਦਾ ਨਗਰ ਅਤੇ ਇੰਦੌਰ ਦੀਆਂ ਸੰਗਤਾਂ ਵਲੋਂ ਬੜੀ ਸ਼ਰਧਾ ਤੇ ਪਿਆਰ ...
ਲੁਧਿਆਣਾ, 2 ਦਸੰਬਰ (ਸਿਹਤ ਪ੍ਰਤੀਨਿਧ)-ਗੁਰਦਿਆਂ ਦੀਆਂ ਗੰਭੀਰ ਬਿਮਾਰੀਆਂ ਦੇ ਇਲਾਜ ਪ੍ਰਬੰਧਨ ਦੀਆਂ ਬਰੀਕੀਆਂ ਦੀ ਜਾਣਕਾਰੀ ਦੇਣ ਲਈ ਫੋਰਟਿਸ ਹਸਪਤਾਲ ਲੁਧਿਆਣਾ ਵਲੋਂ ਡਾਇਲਸਿਸ ਤਕਨੀਸ਼ੀਅਨ ਮੀਟ ਕਰਵਾਈ ਗਈ, ਜਿਸ ਵਿਚ ਉੱਘੇ ਨੈਫਰੋਲੋਜਿਸਟ ਅਤੇ ਟਰਾਂਸਪਲਾਂਟ ...
ਨਵੀਂ ਦਿੱਲੀ, 2 ਦਸੰਬਰ (ਏਜੰਸੀ)- ਦਿੱਲੀ ਦੀ ਇਕ ਅਦਾਲਤ ਵਲੋਂ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਦੇ ਭਾਣਜੇ ਰਤੁਲ ਪੁਰੀ ਨੂੰ ਅਗਸਤਾ ਵੈਸਟਲੈਂਡ ਵੀ.ਵੀ.ਆਈ.ਪੀ. ਹੈਲੀਕਾਪਟਰ ਹਵਾਲਾ ਮਾਮਲੇ 'ਚ ਜ਼ਮਾਨਤ ਦੇ ਦਿੱਤੀ ਹੈ, ਜੋ ਪੁੱਛਗਿੱਛ ਲਈ ਜਾਂਚ ਏਜੰਸੀ ਈ.ਡੀ. ਦੀ ...
ਲੁਧਿਆਣਾ, 2 ਦਸੰਬਰ (ਪੁਨੀਤ ਬਾਵਾ)-ਨੌਵੇਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਕੁਰਬਾਨੀ ਨੂੰ ਸਮਰਪਿਤ ਅਕਾਲੀ ਜਥਾ ਲੁਧਿਆਣਾ ਸ਼ਹਿਰੀ ਦੇ ਸਾਬਕਾ ਪ੍ਰਧਾਨ ਤੇ ਸਾਬਕਾ ਉਪ ਚੇਅਰਮੈਨ ਟਰੇਡਰਜ਼ ਬੋਰਡ (ਰਾਜ ਮੰਤਰੀ ਰੁਤਬਾ) ਚੌਧਰੀ ਮਦਨ ਲਾਲ ਬੱਗਾ ਦੇ ...
ਨਵੀਂ ਦਿੱਲੀ, 2 ਦਸੰਬਰ (ਏਜੰਸੀ)-ਕੇਂਦਰ ਸਰਕਾਰ ਨੇ ਐਤਵਾਰ ਨੂੰ ਸੁਪਰੀਮ ਕੋਰਟ ਨੂੰ ਅਨੁਸੂਚਿਤ ਜਾਤੀ (ਐਸ.ਸੀ.) ਤੇ ਅਨੁਸੂਚਿਤ ਜਨਜਾਤੀ (ਐਸ.ਟੀ.) ਸ਼੍ਰੇਣੀਆਂ ਦੇ ਰਾਖਵਾਂਕਰਨ 'ਚੋਂ ਕਰੀਮੀ ਲੇਅਰ ਨੂੰ ਹਟਾਏ ਜਾਣ ਦੇ 2018 ਦੇ ਆਪਣੇ ਆਦੇਸ਼ 'ਤੇ ਮੁੜ ਸਮੀਖਿਆ ਕਰਨ ਦੀ ਅਪੀਲ ...
ਆਲਮਗੀਰ, 2 ਦਸੰਬਰ (ਜਰਨੈਲ ਸਿੰਘ ਪੱਟੀ)- ਸਰਬ ਸਾਂਝੀਵਾਲਤਾ ਦੇ ਵਡਮੁੱਲੇ ਸਿਧਾਂਤ ਨੂੰ ਸਮਰਪਿਤ ਫੈਡਰੇਸ਼ਨ ਗਰੇਵਾਲ ਵਲੋਂ ਆਰੰਭੀ 'ਇਕ ਪਿੰਡ, ਇਕ ਗੁਰਦੁਆਰਾ' ਮੁਹਿੰਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਦੇ ...
ਲੁਧਿਆਣਾ, 2 ਦਸੰਬਰ (ਅਮਰੀਕ ਸਿੰਘ ਬੱਤਰਾ)-ਲੋਕ ਇਨਸਾਫ਼ ਪਾਰਟੀ ਹਲਕਾ ਗਿੱਲ ਮੁਖੀ ਗਗਨਦੀਪ ਸਿੰਘ ਸੰਨੀ ਕੈਂਥ ਨੇ ਮੰਗ ਕੀਤੀ ਹੈ ਕਿ ਲਾਡੋਵਾਲ ਤੋਂ ਹੰਬੜਾਂ ਰੋਡ ਦੇ ਨਿਰਮਾਣ ਜਲਦੀ ਕਰਾਇਆ ਜਾਵੇ ਅਤੇ ਸੜਕ ਬਣਾਉਣ 'ਤੇ ਹੋਣ ਵਾਲਾ ਖਰਚਾ ਮੈਂਬਰ ਲੋਕ ਸਭਾ ਰਵਨੀਤ ਸਿੰਘ ...
ਭਾਮੀਆਂ ਕਲਾਂ, 2 ਦਸੰਬਰ (ਜਤਿੰਦਰ ਭੰਬੀ)-ਦਰਸ਼ਨ ਅਕੈਡਮੀ ਭਾਮੀਆਂ ਕਲਾਂ ਵਿਖੇ ਸਮਾਜਿਕ ਸਿੱਖਿਆ ਪ੍ਰਦਰਸ਼ਨੀ ਦੇ ਮੁਕਾਬਲੇ ਕਰਵਾਏ ਗਏ, ਜਿਸ ਵਿਚ ਨਰਸਰੀ ਤੋਂ ਲੈ ਕੇ ਦਸਵੀਂ ਤੱਕ ਦੇ ਬੱਚਿਆਂ ਨੇ ਭਾਗ ਲਿਆ ਸਕੂਲ ਦੇ ਵਿਹੜੇ ਵਿਚ ਵੱਖ-ਵੱਖ ਗਤੀਵਿਧੀਆਂ ਅਤੇ ਮਾਡਲਾਂ ...
ਲੁਧਿਆਣਾ, 2 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਮਦਨ ਗੋਪਾਲ ਵਾਸੀ ਊਧਮ ਸਿੰਘ ਨਗਰ ਦੀ ਸ਼ਿਕਾਇਤ 'ਤੇ ਰੋਹਿਤ ਮਹਿਤਾ ਵਾਸੀ ਗਾਂਧੀ ਨਗਰ ਿਖ਼ਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਨੂੰ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੀ ਲੜਕੀ ਕਿ੍ਸ਼ਮਾ ਦਾ ਵਿਆਹ ਕਥਿਤ ...
ਲੁਧਿਆਣਾ, 2 ਦਸੰਬਰ (ਕਵਿਤਾ ਖੁੱਲਰ)-ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਵਲੋਂ ਹਫਤਾਵਾਰੀ ਕੀਰਤਨ ਸਮਾਗਮ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ...
ਵਾਰਾਨਸੀ, 2 ਦਸੰਬਰ (ਏਜੰਸੀ)- ਬਨਾਰਸ ਹਿੰਦੂ ਯੂਨੀਵਰਸਿਟੀ(ਬੀ.ਐਚ.ਯੂ) ਦੇ ਸੰਸਕ੍ਰਿਤ ਵਿਭਾਗ ਵਿਚ ਮੁਸਲਮਾਨ ਪ੍ਰੋਫ਼ੈਸਰ ਦੀ ਭਰਤੀ ਨੂੰ ਲੈ ਕੇ ਵਿਦਿਆਰਥੀਆਂ ਦੇ ਇਕ ਸਮੂਹ ਨੇ ਮੁੜ ਧਰਨਾ ਸ਼ੁਰੂ ਕਰਦਿਆ ਕਿਹਾ ਕਿ ਯੂਨੀਵਿਰਸਿਟੀ ਨੇ ਨਿਯੁਕਤੀ ਪੱਤਰ ਵਿਚ ...
ਮੰਡੀ ਕਿੱਲਿਆਂਵਾਲੀ, 2 ਦਸੰਬਰ (ਇਕਬਾਲ ਸਿੰਘ ਸ਼ਾਂਤ)-ਆਰਥਿਕ ਹਨੇਰੇ 'ਚ ਘਿਰੀ ਪੰਜਾਬ ਸਰਕਾਰ ਦੇ ਵਿਹੜਿਆਂ 'ਚ ਪਾਵਰਕਾਮ ਦੇ ਸਹਾਰੇ ਚੱਲਦਾ ਚਾਨਣ ਬੁੱਝਣ ਲੱਗਿਆ ਹੈ | ਸੂਬਾ ਸਰਕਾਰ ਵਲੋਂ ਪਾਵਰਕਾਮ ਦੀ ਬਿਜਲੀ ਨੂੰ 'ਬਾਪੂ ਦਾ ਮਾਲ' ਸਮਝਣ ਤੋਂ ਔਖੇ ਹੋਏ ਪਾਵਰਕਾਮ ਨੇ ...
ਨਵੀਂ ਦਿੱਲੀ, 2 ਦਸੰਬਰ (ਏਜੰਸੀ)- ਸੁਪਰੀਮ ਕੋਰਟ ਨੇ ਦੌਸਾ ਜ਼ਿਲ੍ਹੇ ਦੇ ਸਮਲੇਟੀ 'ਚ ਇਕ ਬੱਸ 'ਚ 23 ਸਾਲ ਪਹਿਲਾਂ ਹੋਏ ਬੰਬ ਧਮਾਕੇ ਦੇ ਮਾਮਲੇ, ਜਿਸ 'ਚ 14 ਲੋਕ ਮਾਰੇ ਗਏ ਸਨ, ਦੇ ਇਕ ਦੋਸ਼ੀ ਨੂੰ ਸੁਣਾਈ ਮੌਤ ਦੀ ਸਜ਼ਾ 'ਤੇ ਰੋਕ ਲਗਾ ਦਿੱਤੀ ਹੈ | ਚੀਫ ਜਸਟਿਸ ਐਸ.ਏ. ਬੋਬੜੇ ਤੇ ...
ਸਿਮਦੇਗਾ (ਝਾਰਖੰਡ), 2 ਦਸੰਬਰ (ਏਜੰਸੀ)-ਝਾਰਖੰਡ ਵਿਖੇ ਵਿਧਾਨ ਸਭਾ ਚੋਣਾਂ ਦੇ ਦੂਸਰੇ ਪੜਾਅ ਤਹਿਤ ਚੋਣ ਪ੍ਰਚਾਰ ਕਰਦਿਆਂ ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਵਾਅਦਾ ਕੀਤਾ ਹੈ ਕਿ ਜੇਕਰ ਵਿਰੋਧੀ ਗਠਜੋੜ ਸੱਤਾ 'ਚ ਆਉਂਦਾ ਹੈ ਤਾਂ ਕਿਸਾਨੀ ਕਰਜ਼ੇ ਮੁਆਫ ਕਰ ਦਿੱਤੇ ...
ਨਵੀਂ ਦਿੱਲੀ, 2 ਦਸੰਬਰ (ਪੀ.ਟੀ.ਆਈ.)-ਭਾਜਪਾ ਤੋਂ ਕੱਢੇ ਗਏ ਵਿਧਾਇਕ ਕੁਲਦੀਪ ਸਿੰਘ ਸੇਂਗਰ ਨਾਲ ਸਬੰਧਿਤ 2017 ਦੇ ਉਨਾਓ ਅਗਵਾ ਤੇ ਜਬਰ ਜਨਾਹ ਮਾਮਲੇ 'ਚ ਅੰਤਿਮ ਬਹਿਸ ਦੀ ਦਿੱਲੀ ਦੀ ਇਕ ਅਦਾਲਤ 'ਚ ਸੁਣਵਾਈ ਸ਼ੁਰੂ ਹੋ ਗਈ ਹੈ | ਪੀੜਤ ਲੜਕੀ ਵਲੋਂ ਪੇਸ਼ ਹੋਏ ਵਕੀਲ ਧਰਮੇਂਦਰ ...
ਚਕਰਾਧਾਰਪੁਰ, 2 ਦਸੰਬਰ (ਏਜੰਸੀ)- ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਹੈ ਕਿ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਦੇਸ਼ ਭਰ 'ਚ ਐਨ.ਆਰ.ਸੀ. ਲਾਗੂ ਕਰਕੇ ਇਥੇ ਰਹਿ ਰਹੇ ਸਾਰੇ ਘੁਸਪੈਠੀਆਂ ਨੂੰ ਬਾਹਰ ਕੱਢਿਆ ਜਾਵੇਗਾ | ਇਥੇ ਚੋਣ ਪ੍ਰਚਾਰ ਕਰਦਿਆਂ ...
ਬੀਜਾਪੁਰ, 2 ਦਸੰਬਰ(ਏਜੰਸੀ)- ਛੱਤਸੀਗੜ੍ਹ ਦੇ ਬੀਜਾਪੁਰ ਜ਼ਿਲ੍ਹੇ 'ਚ ਸੋਮਵਾਰ ਨੂੰ ਦੋ ਥਾਵਾਂ ਤੋਂ ਨਕਸਲੀਆਂ ਵਲੋਂ ਲਗਾਏ 5 ਧਮਾਕਾਖੇਜ ਯੰਤਰ (ਆਈ.ਈ.ਡੀ.) ਸੁਰੱਖਿਆ ਫ਼ੌਜਾਂ ਵਲੋਂ ਬਰਾਮਦ ਕੀਤੇ ਗਏ ਅਤੇ ਇਸ ਦੌਰਾਨ ਯੰਤਰ ਨੂੰ ਨਕਾਰਾ ਕਰਨ ਸਮੇਂ ਹੋਏ ਧਮਾਕੇ 'ਚ ਇਕ ...
ਗੂਹਲਾ ਚੀਕਾ, 2 ਦਸੰਬਰ (ਓ.ਪੀ. ਸੈਣੀ)-ਅੱਜ ਇਥੇ ਪਿੰਡ ਮੈਂਗੜਾ ਵਿਖੇ ਗੋਲੀ ਚੱਲਣ ਦਾ ਸਮਾਚਾਰ ਮਿਲਿਆ ਹੈ | ਗੋਲੀ ਨਾਲ ਮਰਨ ਵਾਲੇ ਪਿ੍ੰਸ ਦੇ ਭਰਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦਾ ਭਰਾ ਪਿੰਡ ਮੈਂਗੜਾ ਵਿਖੇ ਆਪਣੀ ਦੁਕਾਨ 'ਤੇ ਬੈਠਿਆ ਸੀ | ਇਸ ...
ਨਵੀਂ ਦਿੱਲੀ, 2 ਦਸੰਬਰ (ਏਜੰਸੀ)- ਕੇਂਦਰੀ ਜਾਂਚ ਏਜੰਸੀ ਸੀ.ਬੀ.ਆਈ. ਨੇ ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਜ਼ਿਲ੍ਹੇ ਵਿਚ ਡਾਕ ਅਧਿਕਾਰੀਆਂ ਖਿਲਾਫ਼ ਇਕ ਏਜੰਟ ਤੋਂ 100 ਰੁਪਏ ਰਿਸ਼ਵਤ ਲੈਣ ਦੇ ਮਾਮਲੇ 'ਚ ਐਫ਼. ਆਰ. ਆਈ. ਦਰਜ ਕੀਤੀ ਹੈ | ਜਾਂਚ ਏਜੰਸੀ ਨੇ ਇਕ ਕਮਿਸ਼ਨ ਏਜੰਟ ...
ਖੰਨਾ, 2 ਦਸੰਬਰ (ਹਰਜਿੰਦਰ ਸਿੰਘ ਲਾਲ)-ਖੰਨਾ ਦੇ ਪ੍ਰਮੁੱਖ ਉਦਯੋਗਪਤੀ ਸੁਪਰ ਮਿਲਕ, ਹਾਈਜੈਨਿਕ ਫੂਡ ਅਤੇ ਚਾਣਕਿਆ ਡੇਅਰੀ ਆਦਿ ਉਦਯੋਗਾਂ ਦੇ ਮਾਲਕ ਵਿਨੋਦ ਦੱਤ ਦੀ ਧਰਮ-ਪਤਨੀ ਸੰਗੀਤਾ ਦੱਤ ਜੋ ਇਨ੍ਹਾਂ ਉਦਯੋਗਾਂ 'ਚ ਇਕ ਡਾਇਰੈਕਟਰ ਵਜੋਂ ਕੰਮ ਕਰਦੇ ਰਹੇ ਹਨ, ਦੀ ...
ਪਟਨਾ, 2 ਦਸੰਬਰ (ਏਜੰਸੀ)- ਜੇਲ੍ਹ 'ਚ ਬੰਦ ਆਰ.ਜੇ.ਡੀ ਮੁਖੀ ਲਾਲੂ ਪ੍ਰਸਾਦ ਕੱਲ੍ਹ ਲਗਾਤਾਰ 11ਵੀਂ ਵਾਰ ਆਪਣੀ ਪਾਰਟੀ ਦਾ ਪ੍ਰਧਾਨ ਬਣਨ ਲਈ ਤਿਆਰੀ ਵਿਚ ਹਨ, ਕਿਉਂਕਿ ਲਾਲੂ ਤੋਂ ਬਿਨਾਂ ਹੋਰ ਕਿਸੇ ਦੇ ਵੀ ਇਸ ਚੋਟੀ ਦੇ ਅਹੁਦੇ ਲਈ ਅਰਜੀ ਪੱਤਰ ਦਾਖ਼ਲ ਕਰਨ ਲਈ ਤਿਆਰ ਹੋਣ ਦੀ ...
ਜਲੰਧਰ, 2 ਦਸੰਬਰ (ਮੇਜਰ ਸਿੰਘ)-ਸਰਬ ਹਿੰਦ ਫੌਜੀ ਭਾਈਚਾਰਾ ਪੰਜਾਬ ਨੇ ਮੋਦੀ ਸਰਕਾਰ ਵਲੋਂ ਪੰਜ ਸਾਲ ਪਹਿਲਾਂ ਇਕ ਰੈਂਕ-ਇਕ ਪੈਨਸ਼ਨ ਪੰਜ ਸਾਲਾਂ ਵਿਚ ਲਾਗੂ ਕਰਨ ਦੇ ਫ਼ੈਸਲੇ ਨੂੰ ਅਮਲ ਵਿਚ ਨਾ ਲਿਆਉਣ ਦੀ ਸਖ਼ਤ ਆਲੋਚਨਾ ਕੀਤੀ ਹੈ | ਸੰਸਥਾ ਦੇ ਪ੍ਰਧਾਨ ਬਿ੍ਗੇਡੀਅਰ ...
ਕਾਲਾਂਵਾਲੀ, 2 ਦਸੰਬਰ (ਭੁਪਿੰਦਰ ਪੰਨੀਵਾਲੀਆ)-ਕਾਲਾਂਵਾਲੀ ਦੇ ਇਕ ਮੁਹੱਲੇ 'ਚ ਇਕ 13 ਸਾਲਾ ਨਾਬਾਲਗ ਨਾਲ ਉਸ ਦੇ ਪਿਤਾ ਵਲੋਂ ਜਬਰ ਜਨਾਹ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਲੜਕੀ ਦੀ ਸ਼ਿਕਾਇਤ 'ਤੇ ਮਹਿਲਾ ਥਾਣਾ ਪੁਲਿਸ ਵਲੋਂ ਮੁਲਜ਼ਮ ਪਿਤਾ ਦੇ ਖ਼ਿਲਾਫ਼ ਕੇਸ ...
ਕਰਨਾਲ, 2 ਦਸੰਬਰ (ਗੁਰਮੀਤ ਸਿੰਘ ਸੱਗੂ)-ਸਦਰ ਬਾਜ਼ਾਰ ਦੇ ਭੀਮ ਨਗਰ ਵਿਖੇ ਮਕਾਨ ਦੀ ਵੰਡ ਨੂੰ ਲੈ ਕੇ ਸਕੇ ਭਰਾ ਵਲੋਂ ਆਪਣੀ ਵਿਆਹੀ ਹੋਈ ਭੈਣ ਦਾ ਗਲਾ ਘੁੱਟ ਕੇ ਕਤਲ ਕਰ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਨੇ ਭਰਾ ਨੂੰ ਗਿ੍ਫ਼ਤਾਰ ਕਰ ਲਿਆ ਹੈ | ਮਿਲੀ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX