ਤਾਜਾ ਖ਼ਬਰਾਂ


ਸ਼ਿਮਲਾ : ਹਿਮਾਚਲ ਪ੍ਰਦੇਸ਼ ਦੇ ਊਰਜਾ ਮੰਤਰੀ ਸੁਖ ਰਾਮ ਚੌਧਰੀ ਵੀ ਕੋਰੋਨਾ ਪਾਜ਼ੀਟਿਵ
. . .  1 day ago
“ਆਪ੍ਰੇਸ਼ਨ ਗ੍ਰੀਨਜ਼’ਨਾਲ ਕਿਸਾਨਾਂ ਨੂੰ ਹੋਵੇਗਾ ਫ਼ਾਇਦਾ - ਹਰਸਿਮਰਤ ਕੌਰ ਬਾਦਲ
. . .  1 day ago
ਚੰਡੀਗੜ੍ਹ , 6 ਅਗਸਤ {ਅਜੀਤ ਬਿਊਰੋ }- ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਫਲਾਂ ਅਤੇ ਸਬਜ਼ੀ ਉਤਪਾਦਕਾਂ ਨੂੰ ਹੁਲਾਰਾ ਦੇਣ ਅਤੇ ਵਿਕਰੀ ਨਾਲ ਜੁੜੀਆਂ ਮੁਸ਼ਕਿਲਾਂ ਨੂੰ ...
ਸ਼ਰਾਬ ਠੇਕੇਦਾਰਾਂ ਤੋਂ ਬਚਣ ਦੀ ਕੋਸ਼ਿਸ਼ ਕਰਦਿਆਂ ਘੱਗਰ 'ਚ ਮਾਰੀ ਛਾਲ, ਡੁੱਬਣ ਕਾਰਨ ਹੋਈ ਮੌਤ
. . .  1 day ago
ਸੀ.ਬੀ.ਆਈ. ਨੇ ਸੁਸ਼ਾਂਤ ਮਾਮਲੇ 'ਚ 6 ਦੋਸ਼ੀਆਂ ਖਿਲਾਫ ਦਰਜ ਕੀਤਾ ਕੇਸ
. . .  1 day ago
ਅਜਨਾਲਾ, 6 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ) - ਸੀ.ਬੀ.ਆਈ. ਨੇ ਸੁਸ਼ਾਂਤ ਸਿੰਘ ਰਾਜਪੂਤ ਖੁਦਕੁਸ਼ੀ ਮਾਮਲੇ ਵਿਚ 6 ਦੋਸ਼ੀਆਂ ਤੇ ਹੋਰ ਵਿਅਕਤੀਆਂ ਖਿਲਾਫ...
ਮਾਨਸਾ ਜ਼ਿਲੇ 'ਚ 16 ਹੋਰ ਕੋਰੋਨਾ ਪਾਜ਼ੀਟਿਵ
. . .  1 day ago
ਮਾਨਸਾ, 6 ਅਗਸਤ (ਗੁਰਚੇਤ ਸਿੰਘ ਫੱਤੇਵਾਲੀਆ)- ਮਾਨਸਾ ਜ਼ਿਲੇ 'ਚ ਅੱਜ 16 ਹੋਰ ਕੋਰੋਨਾ ਪਾਜ਼ੀਟਿਵ ਮਾਮਲੇ ਆਏ ਹਨ। ਜ਼ਿਕਰਯੋਗ ਹੈ ਕਿ ਜ਼ਿਲੇ 'ਚ ਕੁੱਲ ਮਾਮਲੇ 169 ਹੋ ਗਏ ਹਨ, ਜਿਨਾਂ 'ਚ 65 ਸਿਹਤਯਾਬ ਹੋ ਚੁੱਕੇ ਹਨ। ਇਕ ਦੀ ਮੌਤ ਹੋ ਗਈ ਹੈ। ਸਿਹਤ ਵਿਭਾਗ ਦੇ ਸੂਤਰਾਂ ਅਨੁਸਾਰ ਅੱਜ ਮਾਨਸਾ ਖ਼ੁਰਦ, ਲੱਲੂਆਣਾ ਰੋਡ...
ਭੱਖਾ ਤਾਰਾ ਸਿੰਘ (ਅਜਨਾਲਾ) ਦੇ ਨੌਜਵਾਨ ਨੂੰ ਹੋਇਆ ਕੋਰੋਨਾ
. . .  1 day ago
ਅਜਨਾਲਾ 6 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ) - ਅਜਨਾਲਾ ਸ਼ਹਿਰ ਦੀ ਵਾਰਡ ਨੰਬਰ 10 (ਭੱਖਾ ਤਾਰਾ ਸਿੰਘ) ਦੇ ਇੱਕ ਨੌਜਵਾਨ ਦੀ ਅੱਜ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ ਜਿਸ ਨੂੰ ਸਿਹਤ ਵਿਭਾਗ ਵੱਲੋਂ ਇਕਾਂਤਵਾਸ ਕਰ ਦਿੱਤਾ ਗਿਆ ਹੈ। ਦੇਰ ਸ਼ਾਮ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਭੱਖਾ ਤਾਰਾ ਸਿੰਘ ਦੇ ਰਹਿਣ ਵਾਲੇ ਨੌਜਵਾਨ ਦੀਪਕ ਨੂੰ ਕੁਝ...
ਸਮਰਾਏ ਵਿਚ ਚਾਰ ਅਤੇ ਜੰਡਿਆਲਾ ਵਿਚ ਇਕ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  1 day ago
ਜੰਡਿਆਲਾ ਮੰਜਕੀ, 6 ਅਗਸਤ (ਸੁਰਜੀਤ ਸਿੰਘ ਜੰਡਿਆਲਾ) - ਨਜ਼ਦੀਕੀ ਪਿੰਡ ਸਮਰਾਏ ਵਿੱਚ ਅੱਜ ਤਿੰਨ ਔਰਤਾਂ ਮੋਨਿਕਾ ਰਾਣੀ ,ਪੂਨਮ ਰਾਣੀ,ਪਰਮਿੰਦਰ ਅਤੇ ਇੱਕ ਬੱਚੀ ਨਵਦਿਸ਼ਾ ਸਮੇਤ ਚਾਰ ਜਣਿਆਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ!ਮੁੱਢਲਾ ਸਿਹਤ ਕੇਂਦਰ ਜੰਡਿਆਲਾ...
ਰਾਜਪੁਰਾ 'ਚ 22 ਕੋਰੋਨਾ ਪਾਜ਼ੀਟਿਵ ਕੇਸ ਆਏ ਸਾਹਮਣੇ
. . .  1 day ago
ਰਾਜਪੁਰਾ, 6 ਅਗਸਤ (ਰਣਜੀਤ ਸਿੰਘ) - ਜ਼ਿਲ੍ਹਾ ਪਟਿਆਲਾ ਦੇ ਸ਼ਹਿਰ ਰਾਜਪੁਰਾ ਸ਼ਹਿਰ ਵਿਚ ਅੱਜ 22 ਕੋਰੋਨਾ ਟੈਸਟ ਪਾਜ਼ੀਟਿਵ ਪਾਏ ਗਏ ਹਨ । ਇਸ ਗੱਲ ਨੂੰ ਲੈ ਕੇ ਰਾਜਪੁਰਾ ਸ਼ਹਿਰ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ ।ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ...
179 ਲੋਕਾਂ ਨੂੰ ਲੈ ਕੇ ਚੌਥੀ ਚਾਰਟਰਡ ਉਡਾਣ ਚੰਡੀਗੜ੍ਹ ਪਹੁੰਚੀ
. . .  1 day ago
ਮੋਹਾਲੀ/ਚੰਡੀਗੜ੍ਹ , 6 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ) - ਅਰਬ ਦੇਸ਼ਾਂ 'ਚੋਂ ਸੈਂਕੜੇ ਮਾਵਾਂ ਦੇ ਪੁੱਤਾਂ ਨੂੰ ਮੌਤ ਦੇ ਮੂੰਹ ਵਿਚੋਂ ਬਚਾ ਕੇ ਹਜ਼ਾਰਾਂ ਘਰ ਉਜੜਨ ਤੋਂ ਬਚਾਉਣ ਵਾਲੇ ਦੁਬਈ ਦੇ ਵੱਡੇ ਦਿਲ ਵਾਲੇ ਕਾਰੋਬਾਰੀ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੋਢੀ ਡਾ.ਐੱਸ.ਪੀ.ਸਿੰਘ ਓਬਰਾਏ ਨੇ ਇੱਕ ਵਾਰ ਫਿਰ ਯੂ.ਏ.ਈ.ਅੰਦਰ ਫਸੇ ਹਜ਼ਾਰਾਂ ਭਾਰਤੀਆਂ 'ਚੋਂ 179...
ਪਠਾਨਕੋਟ 'ਚ ਕੋਰੋਨਾ ਦੇ ਆਏ 22 ਮਾਮਲੇ
. . .  1 day ago
ਪਠਾਨਕੋਟ, 6 ਅਗਸਤ (ਚੌਹਾਨ) - ਅੱਜ ਪਠਾਨਕੋਟ ਅੰਦਰ ਵੱਖ ਵੱਖ ਥਾਵਾਂ ਤੋਂ 22 ਨਵੇਂ ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਸਰਕਾਰ ਦੀ ਡਿਸਚਾਰਜ ਪਾਲਿਸੀ ਮੁਤਾਬਿਕ ਅੱਜ ਕੋਵਿਡ19 ਹਸਪਤਾਲ ਤੋਂ 8 ਲੋਕ ਠੀਕ ਹੋ ਕੇ ਆਪਣੇ ਘਰਾਂ ਨੂੰ ਪਰਤੇ ਹਨ। ਇਸ ਦੇ ਨਾਲ ਹੀ ਜ਼ਿਲ੍ਹੇ ਅੰਦਰ ਕੋਰੋਨਾ...
ਮਾਨਸਿਕ ਤੌਰ ਤੇ ਪ੍ਰੇਸ਼ਾਨ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਜੀਵਨ ਲੀਲਾ ਸਮਾਪਤ
. . .  1 day ago
ਠੱਠੀ ਭਾਈ, 6 ਅਗਸਤ (ਜਗਰੂਪ ਸਿੰਘ ਮਠਾੜੂ)-ਮੋਗਾ ਜ਼ਿਲ੍ਹੇ ਦੇ ਬਲਾਕ ਬਾਘਾ ਪੁਰਾਣਾ ਅਧੀਨ ਪੈਂਦੇ ਇੱਥੋਂ ਨੇੜਲੇ ਪਿੰਡ ਜੀਤਾ ਸਿੰਘ ਵਾਲਾ (ਚੌਧਰੀ ਵਾਲਾ) ਦੇ ਇਕ ਗਰੀਬ ਕਿਸਾਨ ਦੇ ਮਾਨਸਿਕ ਤੌਰ ਤੇ ਪ੍ਰੇਸ਼ਾਨ ਰਹਿਣ ਵਾਲੇ ਨੌਜਵਾਨ ਪੁੱਤਰ ਨੇ ਖੁਦਕੁਸ਼ੀ ਕਰਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਜਾਣਕਾਰੀ ਅਨੁਸਾਰ 21 ਕੁ ਸਾਲਾ ਨੌਜਵਾਨ...
ਭਗਤ ਪੂਰਨ ਸਿੰਘ ਕੁਦਰਤੀ ਖੇਤੀ ਫਾਰਮ ਜੰਡਿਆਲਾ ਗੁਰੂ ਵਿਖੇ ਰੈਨ ਗੰਨ ਸਿਸਟਮ ਦਾ ਟਰਾਇਲ ਲਾਇਆ ਗਿਆ
. . .  1 day ago
ਜੰਡਿਆਲਾ ਗੁਰੂ, 6 ਅਗਸਤ-(ਰਣਜੀਤ ਸਿੰਘ ਜੋਸਨ)- ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਅਤੇ ਸਿੱਧੀ ਬਿਜਾਈ ਵਾਲੇ ਝੋਨੇ ਵਿੱਚ ਪਾਣੀ ਦੀ ਸਮੱਸਿਆ ਨੂੰ ਹੱਲ ਕਰਨ ਲਈ ਭੂਮੀ ਰੱਖਿਆ ਵਿਭਾਗ ਪੰਜਾਬ ਵੱਲੋਂ ਸ. ਕਾਹਨ ਸਿੰਘ ਪੰਨੂ ਸਕੱਤਰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਅਤੇ ਸ਼੍ਰੀ ਧਰਮਿੰਦਰ ਸ਼ਰਮਾ ਮੁੱਖ ਭੂਮੀ ਪਾਲ ਪੰਜਾਬ ਦੇ ਦਿਸ਼ਾ...
ਕੈਪਟਨ ਭਲਕੇ ਸ਼ਰਾਬ ਕਾਂਡ ਪੀੜਤ ਪਰਿਵਾਰਾਂ ਨਾਲ ਕਰਨਗੇ ਮੁਲਾਕਾਤ
. . .  1 day ago
ਚੰਡੀਗੜ੍ਹ, 6 ਅਗਸਤ (ਸੁਰਜੀਤ ਸਿੰਘ ਸੱਤੀ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਭਲਕੇ ਤਰਨਤਾਰਨ 'ਚ ਸ਼ਰਾਬ ਕਾਂਡ ਦੇ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕਰਨਗੇ। ਇਸ ਦੌਰਾਨ ਉਨ੍ਹਾਂ ਦੇ ਨਾਲ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਤੇ ਡੀ...
ਨਵਾਂਸ਼ਹਿਰ ਜ਼ਿਲ੍ਹੇ 'ਚ 11 ਦੀ ਹੋਰ ਰਿਪੋਰਟ ਕੋਰੋਨਾ ਪਾਜ਼ੀਟਿਵ ਆਉਣ ਨਾਲ ਅੱਜ ਦੀ ਗਿਣਤੀ ਹੋਈ 15
. . .  1 day ago
ਨਵਾਂਸ਼ਹਿਰ, 6 ਅਗਸਤ (ਗੁਰਬਖਸ਼ ਸਿੰਘ ਮਹੇ)- ਜ਼ਿਲ੍ਹੇ 'ਚ ਕੁਝ ਸਮਾਂ ਪਹਿਲਾਂ ਆਈ ਚਾਰ ਦੀ ਕੋਰੋਨਾ ਰਿਪੋਰਟ ਤੋਂ ਬਾਅਦ 11 ਲੋਕਾਂ ਦੀ ਰਿਪੋਰਟ ਹੋਰ ਕੋਰੋਨਾ ਪਾਜ਼ੀਟਿਵ ਆਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾਕਟਰ ਰਾਜਿੰਦਰ ਭਾਟੀਆ ਨੇ ਦੱਸਿਆ ਕਿ ਇਨ੍ਹਾਂ ਚ 10 ਵਿਅਕਤੀ...
ਆਈ.ਏ.ਐਸ. ਤੇ ਪੀ.ਸੀ.ਐਸ. ਅਫਸਰਾਂ ਦੇ ਤਬਾਦਲੇ
. . .  1 day ago
ਚੰਡੀਗੜ੍ਹ, 6 ਅਗਸਤ (ਤਰਨਜੀਤ ਸਿੰਘ ਕਿੰਨੜਾ) - ਪੰਜਾਬ 'ਚ 4 ਆਈ.ਏ.ਐਸ. ਤੇ 5 ਪੀ.ਸੀ.ਐਸ. ਅਫਸਰਾਂ ਦੇ ਤਬਾਦਲੇ...
ਹਰਸਿਮਰਤ ਬਾਦਲ ਨੇ ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲੇ ਦੀ 'ਅਪਰੇਸ਼ਨ ਗ੍ਰੀਨਜ਼' ਨੂੰ ਕਿਸਾਨਾਂ 'ਤੱਕ ਪਹੁੰਚਾਉਣ ਲਈ ਮੁੱਖ ਮੰਤਰੀਆਂ ਨੂੰ ਲਿਖਿਆ ਪੱਤਰ
. . .  1 day ago
ਮੰਡੀ ਕਿੱਲਿਆਂਵਾਲੀ, 6 ਅਗਸਤ (ਇਕਬਾਲ ਸਿੰਘ ਸ਼ਾਂਤ)-ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸਾਰੇ ਭਾਰਤ ਦੇ ਮੁੱਖ ਮੰਤਰੀਆਂ ਨੂੰ ਪੱਤਰ ਲਿਖ ਕੇ ਉਨ•ਾਂ ਨੂੰ ਭਾਰਤ ਸਰਕਾਰ ਦੀ ਨਵੀਂ ਪਹਿਲਕਦਮੀ 'ਆਪਰੇਸ਼ਨ ਗ੍ਰੀਨਜ਼' ਬਾਰੇ ਕਿਸਾਨਾਂ ਵਿੱਚ ਜਾਗਰੂਕਤਾ ਲਿਆਉਣ ਦੀ ਮੁਹਿੰਮ ਸ਼ੁਰੂ ਕਰਨ ਦੀ ਬੇਨਤੀ ਕੀਤੀ ਹੈ। ਆਤਮ...
ਲੁਧਿਆਣਾ 'ਚ 226 ਨਵੇਂ ਮਾਮਲੇ ਆਏ ਸਾਹਮਣੇ, 11 ਮਰੀਜ਼ਾਂ ਦੀ ਹੋਈ ਮੌਤ
. . .  1 day ago
ਲੁਧਿਆਣਾ, 6 ਅਗਸਤ (ਸਲੇਮਪੁਰੀ) - ਦੇਸ਼ ਦੇ ਹੋਰਨਾਂ ਹਿੱਸਿਆਂ ਦੀ ਤਰ੍ਹਾਂ ਲੁਧਿਆਣਾ ਵਿਚ ਵੀ ਕੋਰੋਨਾ ਦਾ ਕਹਿਰ ਨਿਰਵਿਘਨ ਜਾਰੀ ਹੈ ।ਸਿਵਲ ਸਰਜਨ ਡਾ ਰਾਜੇਸ਼ ਬੱਗਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਲੁਧਿਆਣਾ ਵਿੱਚ ਅੱਜ ਕੋਰੋਨਾ ਤੋਂ ਪ੍ਰਭਾਵਿਤ ਮਰੀਜ਼ਾਂ ਵਿਚੋਂ 11 ਮਰੀਜ਼ਾਂ ਦੀ ਮੌਤ ਹੋਈ ਹੈ, ਜਿਸ ਵਿਚ 9 ਮ੍ਰਿਤਕ ਮਰੀਜ ਲੁਧਿਆਣਾ ਨਾਲ ਜਦਕਿ...
ਸ਼੍ਰੋਮਣੀ ਅਕਾਲੀ ਦਲ ਸਰਕਾਰ ਵੱਲੋਂ ਗਰੀਬ ਲੋਕਾਂ ਦੇ ਕੱਟੇ ਗਏ ਨੀਲੇ ਕਾਰਡ, ਪੈਂਨਸ਼ਨਾਂ, ਸ਼ਗਨ ਸਕੀਮ ਅਤੇ ਰਾਸ਼ਨ ਦੀ ਕੀਤੀ ਜਾ ਰਹੀ ਕਾਣੀ ਵੰਡ ਵਿਰੁੱਧ 11ਅਗਸਤ ਤੋਂ ਵੱਖ ਵੱਖ ਹਲਕਿਆਂ ਵਿੱਚ ਆਵਾਜ਼ ਉਠਾਏਗੀ
. . .  1 day ago
ਸੁਲਤਾਨਪੁਰ ਲੋਧੀ 6 ਅਗਸਤ (ਥਿੰਦ,ਲਾਡੀ, ਹੈਪੀ) ਸਾਬਕਾ ਕੈਬਨਿਟ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਅੱਜ ਸੁਲਤਾਨਪੁਰ ਲੋਧੀ ਵਿਖੇ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਮੌਜੂਦਾ ਸਰਕਾਰ ਵੱਲੋਂ ਗਰੀਬ ਲੋਕਾਂ ਦੇ ਕੱਟੇ ਗਏ ਨੀਲੇ ਕਾਰਡ, ਪੈਂਨਸ਼ਨਾਂ, ਸ਼ਗਨ ਸਕੀਮ ਅਤੇ ਰਾਸ਼ਨ ਦੀ ਕੀਤੀ ਜਾ ਰਹੀ ਕਾਣੀ ਵੰਡ ਵਿਰੁੱਧ 11ਅਗਸਤ ਤੋਂ ਵੱਖ...
ਮਨੀਲਾ 'ਚ ਪੰਜਾਬੀ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ
. . .  1 day ago
ਕੋਟਕਪੂਰਾ, 6 ਅਗਸਤ (ਮੋਹਰ ਸਿੰਘ ਗਿੱਲ)-ਪੱਕੇ ਰੁਜ਼ਗਾਰ ਦੇ ਲਈ ਫ਼ਿਲਪਾਈਨ (ਮਨੀਲਾ) 'ਚ ਪਿਛਲੇ 12-13 ਸਾਲਾਂ ਤੋਂ ਰਹਿ ਰਹੇ ਪੰਜਾਬੀ ਨੌਜਵਾਨ ਹਰਪ੍ਰੀਤ ਸਿੰਘ ਮਾਨ (32) ਪੁੱਤਰ ਅਵਤਾਰ ਸਿੰਘ ਮਾਨ ਵਾਸੀ ਪਿੰਡ ਫ਼ਿੱਡੇ ਕਲਾਂ (ਫ਼ਰੀਦਕੋਟ) ਦੀ ਕਿਸੇ ਅਣਪਛਾਤੇ ਵਿਅਕਤੀ ਨੇ ਸਵੇਰ ਸਮੇਂ...
ਕੇਂਦਰ ਵਲੋਂ ਮਲੋਟ ਸ੍ਰੀ ਮੁਕਤਸਰ ਸਾਹਿਬ ਸੜਕ ਨਿਰਮਾਣ ਤੋਂ ਕੋਰੀ ਨਾਂਹ
. . .  1 day ago
ਫ਼ਾਜ਼ਿਲਕਾ ਜ਼ਿਲ੍ਹੇ 'ਚ 7 ਸਾਲਾਂ ਬੱਚੀ ਸਣੇ 7 ਹੋਰ ਨਵੇਂ ਕੋਰੋਨਾ ਮਾਮਲਿਆਂ ਦੀ ਪੁਸ਼ਟੀ
. . .  1 day ago
ਫ਼ਾਜ਼ਿਲਕਾ , 6 ਅਗਸਤ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਜ਼ਿਲ੍ਹੇ 'ਚ ਅੱਜ 7 ਹੋਰ ਕੋਰੋਨਾ ਮਾਮਲਿਆਂ ਪੁਸ਼ਟੀ ਹੋਈ ਹੈ, ਜਿਸ ਵਿਚ ਫ਼ਾਜ਼ਿਲਕਾ 'ਚ 3 ਕੇਸ, ਅਬੋਹਰ 'ਚ 3 ਕੇਸ ਅਤੇ ਜਲਾਲਾਬਾਦ 'ਚ 1 ਕੋਰੋਨਾ ਪਾਜ਼ੀਟਿਵ ਕੇਸ ਸਾਹਮਣੇ ਆਇਆ ਹੈ, ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਿਕ ਫ਼ਾਜ਼ਿਲਕਾ ਦੀ ਬਸਤੀ ਹਜ਼ੂਰ ਸਿੰਘ ਵਿਚ 7 ਸਾਲਾਂ ਬੱਚੀ, 60...
ਆਰ.ਸੀ.ਐਫ. ਵਲੋਂ ਘੱਟ ਭਾਰ ਵਾਲੇ ਐਲ.ਐਚ.ਬੀ. ਰੇਲ ਡੱਬੇ ਬਣਾਉਣ ਲਈ ਡਿਜ਼ਾਈਨ ਤਿਆਰ
. . .  1 day ago
ਕਪੂਰਥਲਾ, 6 ਅਗਸਤ (ਅਮਰਜੀਤ ਕੋਮਲ)-ਰੇਲ ਕੋਚ ਫ਼ੈਕਟਰੀ ਕਪੂਰਥਲਾ ਵਲੋਂ ਘੱਟ ਭਾਰ ਵਾਲੇ ਐਲ.ਐਚ.ਵੀ. ਡੱਬਿਆਂ ਦੇ ਨਿਰਮਾਣ ਦਾ ਡਿਜ਼ਾਈਨ ਤਿਆਰ ਕੀਤਾ ਜਾ ਰਿਹਾ ਹੈ ਤੇ ਅਗਲੇ ਡੇਢ ਮਹੀਨੇ ਵਿਚ ਘੱਟ ਭਾਰ ਵਾਲੇ ਇਸ ਰੇਲ ਡੱਬੇ ਦਾ ਪ੍ਰੋਟੋਟਾਈਪ ਤਿਆਰ ਕਰਕੇ ਭਾਰਤੀ ਰੇਲਵੇ ਨੂੰ ਭੇਜਿਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਤੇਸ਼...
ਬਾਜਵਾ ਤੇ ਦੂਲੋ ਨੂੰ ਤੁਰੰਤ ਕਾਂਗਰਸ ਵਿਚੋਂ ਕੱਢਿਆ ਜਾਵੇ - ਪੰਜਾਬ ਕੈਬਨਿਟ
. . .  1 day ago
ਚੰਡੀਗੜ੍ਹ, 6 ਅਗਸਤ - ਪੰਜਾਬ ਮੰਤਰੀ ਮੰਡਲ ਦੇ ਮੰਤਰੀਆਂ ਵਲੋਂ ਤੁਰੰਤ ਪ੍ਰਭਾਵ ਨਾਲ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੂਲੋ ਨੂੰ ਅਨੁਸ਼ਾਸਨਹੀਣਤਾ ਦੇ ਚੱਲਦਿਆਂ ਪਾਰਟੀ ਤੋਂ ਕੱਢਣ ਦੀ ਮੰਗ ਕੀਤੀ ਹੈ। ਇਸ ਤੋਂ ਪਹਿਲਾ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ...
ਟੀਵੀ ਤੇ ਫਿਲਮ ਅਦਾਕਾਰਾ ਨੇ ਕੀਤੀ ਖੁਦਕੁਸ਼ੀ
. . .  1 day ago
ਮੁੰਬਈ, 6 ਅਗਸਤ - ਟੈਲੀਵਿਜ਼ਨ ਅਦਾਕਾਰਾ ਅਨੂਪਮਾ ਪਾਠਕ ਨੇ ਦੋ ਅਗਸਤ ਨੂੰ ਆਪਣੀ ਰਿਹਾਇਸ਼ ਵਿਖੇ ਲਟਕ ਕੇ ਖੁਦਕੁਸ਼ੀ ਕਰ ਲਈ। ਖੁਦਕੁਸ਼ੀ ਦਾ ਕਾਰਨ ਆਰਥਿਕ ਸੰਕਟ ਦੱਸਿਆ ਜਾ ਰਿਹਾ ਹੈ। ਉਸ ਨੇ ਖੁਦਕੁਸ਼ੀ ਕਰਨ ਤੋਂ ਪਹਿਲਾ ਫੇਸਬੁੱਕ 'ਤੇ 10 ਮਿੰਟ...
ਪੱਤਰਕਾਰ ਸਮੇਤ ਦੋ ਵਿਅਕਤੀ ਕੋਰੋਨਾ ਪਾਜ਼ੀਟਿਵ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 18 ਮੱਘਰ ਸੰਮਤ 551

ਸੰਗਰੂਰ

ਜਨਰਲ ਸਟੋਰ ਦੀ ਦੁਕਾਨ 'ਚ ਲੱਗੀ ਭਿਆਨਕ ਅੱਗ

ਲਹਿਰਾਗਾਗਾ, 2 ਦਸੰਬਰ (ਗਰਗ, ਗੋਇਲ, ਢੀਂਡਸਾ) - ਸਥਾਨਕ ਐਸ.ਡੀ.ਐਮ ਦਫ਼ਤਰ ਦੇ ਬਿਲਕੁਲ ਸਾਹਮਣੇ ਅਰਿਹੰਤ ਜਨਰਲ ਸਟੋਰ ਦੀ ਦੋ ਮੰਜ਼ਿਲੀ ਦੁਕਾਨ ਵਿਚ ਬਿਜਲੀ ਦੇ ਸ਼ਾਟ ਸਰਕਟ ਕਾਰਨ ਲੱਗੀ ਭਿਆਨਕ ਅੱਗ ਕਾਰਨ ਦੁਕਾਨ ਦੀ ਦੂਸਰੀ ਮੰਜ਼ਿਲ ਵਿਚ ਪਿਆ ਸਾਮਾਨ ਸੜ ਕੇ ਸੁਆਹ ਹੋ ਗਿਆ ਅਤੇ ਨਵੀਂ ਉਸਾਰੀ ਬਿਲਡਿੰਗ ਵੀ ਨੁਕਸਾਨੀ ਗਈ। ਇਹ ਘਟਨਾ ਅੱਜ ਸਵੇਰ ਵੇਲੇ ਦੀ ਹੈ ਜਦੋਂ ਦੁਕਾਨ ਮਾਲਕ ਦੁਕਾਨ ਦੀ ਸਫ਼ਾਈ ਕਰਨ ਲਈ ਆਇਆ ਤਾਂ ਉਸ ਨੇ ਦੁਕਾਨ ਦੀ ਉੱਪਰਲੀ ਮੰਜ਼ਿਲ ਵਿਚ ਅੱਗ ਲੱਗੀ ਦੇਖੀ। ਕੁੱਝ ਹੀ ਮਿੰਟਾਂ ਵਿਚ ਅੱਗ ਇੰਨੀ ਭਿਆਨਕ ਹੋ ਗਈ ਕਿ ਇਕ ਘੰਟੇ ਵਿਚ ਹੀ ਦੁਕਾਨ ਦਾ ਸਾਮਾਨ ਸੜ ਗਿਆ ਅਤੇ ਬਿਲਡਿੰਗ ਬੁਰੀ ਤਰ੍ਹਾਂ ਨੁਕਸਾਨੀ ਗਈ। ਫਾਇਰ ਬ੍ਰਿਗੇਡ ਆਉਣ ਤੋਂ ਪਹਿਲਾਂ ਸਭ ਕੁੱਝ ਸੜ ਚੁੱਕਿਆ ਸੀ ਪਰ ਫੇਰ ਵੀ ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਪਾਣੀ ਨਾਲ ਅੱਗ ਨੂੰ ਕਾਬੂ ਪਾਇਆ। ਜਾਣਕਾਰੀ ਅਨੁਸਾਰ ਦੁਕਾਨ ਦੇ ਮਾਲਕ ਰਾਮ ਗੋਪਾਲ ਬਬਲਾ ਨੇ ਕੁੱਝ ਮਹੀਨੇ ਪਹਿਲਾਂ ਹੀ ਆਪਣੀ ਦੁਕਾਨ ਨੂੰ ਦੋ ਮੰਜ਼ਿਲ ਬਣਾਇਆ ਸੀ ਅਤੇ ਲੱਖਾਂ ਰੁਪਏ ਦਾ ਸਾਮਾਨ ਦੁਕਾਨ ਵਿਚ ਪਿਆ ਸੀ। ਜਦੋਂ ਅੱਜ ਭਿਆਨਕ ਅੱਗ ਲੱਗੀ ਤਾਂ ਇਕੱਠੇ ਹੋਏ ਲੋਕਾਂ ਨੇ ਦੁਕਾਨ ਦੇ ਹੇਠਲੇ ਹਿੱਸੇ ਵਿਚ ਪਿਆ ਸਾਰਾ ਸਾਮਾਨ ਕੱਢ ਕੇ ਬਾਹਰ ਕੱਢ ਲਿਆ। ਗੁੱਸੇ ਵਿਚ ਆਏ ਸੈਂਕੜੇ ਲੋਕਾਂ ਨੇ ਭਾਜਪਾ ਕੌਂਸਲਰ ਸੰਦੀਪ ਦੀਪੂ ਦੀ ਅਗਵਾਈ ਹੇਠ ਸਥਾਨਕ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਸ਼ਹਿਰ ਦੀਆਂ ਦੁਕਾਨਾਂ ਬੰਦ ਕਰਵਾ ਕੇ ਨਗਰ ਕੌਂਸਲ ਦੇ ਮੁੱਖ ਗੇਟ ਅੱਗੇ ਧਰਨਾ ਲਗਾਇਆ ਅਤੇ ਮੰਗ ਕੀਤੀ ਕਿ ਪੀੜਤ ਦੁਕਾਨਦਾਰ ਨੂੰ ਮੁਆਵਜ਼ਾ ਅਤੇ ਸ਼ਹਿਰ ਨੂੰ ਫਾਇਰ ਬ੍ਰਿਗੇਡ ਦੀ ਸਹੂਲਤ ਦਿੱਤੀ ਜਾਵੇ। ਧਰਨੇ 'ਤੇ ਬੈਠੇ ਕਰਿਆਨਾ ਐਸੋਸੀਏਸ਼ਨ ਦੇ ਪ੍ਰਧਾਨ ਪਵਨ ਕੁਮਾਰ, ਕਾਂਗਰਸੀ ਆਗੂ ਬਰਿੰਦਰ ਗੋਇਲ ਐਡਵੋਕੇਟ, ਸਮਾਜ ਸੇਵੀ ਜਸ ਪੇਂਟਰ, ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜਸਵੀਰ ਸਿੰਘ ਕੁਦਨੀ, ਪ੍ਰਧਾਨ ਰਾਜੇਸ਼ ਕੁਮਾਰ ਭੋਲਾ, ਕਾਮਰੇਡ ਮਹਿੰਦਰ ਸਿੰਘ ਬਾਗੀ, ਵਿਨੋਦ ਕੁਮਾਰ ਸਿੰਗਲਾ, ਕੇ.ਕੇ ਬਾਂਸਲ, ਅਗਰਵਾਲ ਸਭਾ ਦੇ ਪ੍ਰਧਾਨ ਮਨੋਹਰ ਲਾਲ ਮਨੋਰੀ, ਸੁਨੀਲ ਗਾਰਮੈਂਟਸ ਵਾਲੇ, ਅਸ਼ਵਨੀ ਸਿੰਗਲਾ, ਤਰਸੇਮ ਚੰਦ ਖੱਦਰ ਭੰਡਾਰ ਵਾਲੇ, ਉਪ ਚੇਅਰਮੈਨ ਕੇਵਲ ਕ੍ਰਿਸ਼ਨ ਸਿੰਗਲਾ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਭੂਸ਼ਣ ਗੋਇਲ, ਸਾਬਕਾ ਮੀਤ ਪ੍ਰਧਾਨ ਮਹੇਸ਼ ਸ਼ਰਮਾ ਨੀਟੂ, ਕੌਂਸਲਰ ਕ੍ਰਿਪਾਲ ਸਿੰਘ ਨਾਥਾ, ਈਸ਼ਵਰ ਦਾਸ ਕਵਾੜੀਆ, ਕੌਂਸਲਰ ਲੱਛਮੀ ਦੇਵੀ, ਸੋਮਨਾਥ ਭੱਠੇ ਵਾਲੇ, ਮਦਨ ਲਾਲ ਬਖੋਰੇ ਵਾਲੇ ਆਦਿ ਨੇ ਪੀੜਤ ਦੁਕਾਨਦਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਧਰਨਾ ਉਦੋਂ ਤਕ ਜਾਰੀ ਰਹੇਗਾ ਜਦੋਂ ਤਕ ਸਰਕਾਰ ਫਾਇਰ ਬ੍ਰਿਗੇਡ ਦੀ ਸਹੂਲਤ ਅਤੇ ਪੀੜਤ ਦੁਕਾਨਦਾਰ ਨੂੰ ਮੁਆਵਜ਼ਾ ਨਹੀਂ ਦਿੰਦੀ। ਕੁੱਝ ਬੁਲਾਰਿਆਂ ਨੇ ਨਗਰ ਕੌਂਸਲ ਦਫ਼ਤਰ ਨੂੰ ਜਿੰਦਰਾ ਲਗਾਉਣ ਅਤੇ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਦਾ ਮੁਕੰਮਲ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ। ਬੁਲਾਰਿਆਂ ਨੇ ਕਿਹਾ ਕਿ ਸ਼ਹਿਰ ਵਿਚ ਅਨੇਕਾਂ ਹੀ ਅੱਗ ਲੱਗਣ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ ਪਰ ਨਗਰ ਕੌਂਸਲ ਵਲੋਂ ਸ਼ਹਿਰ ਦੀ ਸਹੂਲਤ ਲਈ ਫਾਇਰ ਬ੍ਰਿਗੇਡ ਮੁਹੱਈਆ ਨਹੀਂ ਕਰਵਾਈ ਗਈ ਜਦਕਿ ਨਗਰ ਕੌਂਸਲ ਪ੍ਰੋਪਰਟੀ ਟੈਕਸ ਵਸੂਲ ਕਰਦੀ ਹੈ ਅਤੇ 5 ਫ਼ੀਸਦੀ ਟੈਕਸ ਫਾਇਰ ਬ੍ਰਿਗੇਡ ਦੀ ਸਹੂਲਤ ਦੇਣ ਦੇ ਨਾਂਅ ਉੱਪਰ ਵਸੂਲੀ ਜਾਂਦੀ ਹੈ। ਜਦਕਿ ਇਹ ਸਹੂਲਤ ਇੱਥੇ ਮੌਜੂਦ ਨਹੀਂ। ਦੁਕਾਨਦਾਰ ਰਾਮ ਗੋਪਾਲ ਬਬਲਾ ਨੇ ਦੱਸਿਆ ਹੈ ਕਿ ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਧਰਨਾਕਾਰੀਆਂ ਕੋਲ ਪਹੁੰਚੇ ਤਹਿਸੀਲਦਾਰ ਸੁਰਿੰਦਰ ਸਿੰਘ ਅਤੇ ਡੀ.ਐਸ.ਪੀ ਬੂਟਾ ਸਿੰਘ ਗਿੱਲ ਨੇ ਵਿਸ਼ਵਾਸ ਦਵਾਇਆ ਹੈ ਕਿ ਇਸ ਘਟਨਾ ਸਬੰਧੀ ਰਿਪੋਰਟ ਤਿਆਰ ਕਰ ਕੇ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਮਾਲੀ ਮਦਦ ਲਈ ਭੇਜੀ ਜਾਵੇਗੀ ਤਾਂ ਜੋ ਪੀੜਤ ਦੁਕਾਨਦਾਰ ਦੀ ਆਰਥਿਕ ਸਹਾਇਤਾ ਹੋ ਸਕੇ। ਇਸ ਮੌਕੇ ਹਾਜ਼ਰ ਸ਼ਹਿਰ ਦੇ 6 ਕੌਂਸਲਰਾਂ ਨੇ ਰੋਸ ਵਜੋਂ ਆਪਣੇ ਅਸਤੀਫ਼ੇ ਵੀ ਦੇਣ ਦਾ ਐਲਾਨ ਕੀਤਾ।

ਮੁਸਲਿਮ ਫੈਡਰੇਸ਼ਨ ਕਈ ਮਹੀਨਿਆਂ ਤੋਂ ਨਿਭਾਅ ਰਹੀ ਹੈ ਸਿਵਲ ਹਸਪਤਾਲ 'ਚ ਮਰੀਜ਼ਾਂ ਤੇ ਵਾਰਸਾਂ ਲਈ ਰਾਤ ਦੇ ਖਾਣੇ ਦੀ ਸੇਵਾ

ਮਲੇਰਕੋਟਲਾ, 2 ਦਸੰਬਰ (ਕੁਠਾਲਾ) - ਉੱਤਰੀ ਭਾਰਤ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਮੁਸਲਿਮ ਫੈਡਰੇਸ਼ਨ ਆਫ਼ ਪੰਜਾਬ ਸਿਵਲ ਹਸਪਤਾਲ ਮਲੇਰਕੋਟਲਾ ਵਿਖੇ ਦਾਖਲ ਮਰੀਜ਼ਾਂ ਅਤੇ ਉਨ੍ਹਾਂ ਦੇ ਤਾਮੀਰਦਾਰਾਂ ਲਈ ਪਿਛਲੇ ਨੌਾ ਮਹੀਨਿਆਂ ਤੋਂ ਰਾਤ ਦਾ ਖਾਣਾ ਮੁਹੱਈਆ ਕਰਵਾਉਣ ...

ਪੂਰੀ ਖ਼ਬਰ »

ਨਸ਼ੀਲੀਆਂ ਦਵਾਈਆਂ ਦੀ ਤਸਕਰੀ ਦੇ ਦੋਸ਼ਾਂ 'ਚ ਦਸ ਸਾਲ ਕੈਦ

ਸੰਗਰੂਰ, 2 ਦਸੰਬਰ (ਧੀਰਜ ਪਸ਼ੌਰੀਆ) - ਵਧੀਕ ਸੈਸ਼ਨ ਜੱਜ ਸਮਰਿਤੀ ਧੀਰ ਦੀ ਅਦਾਲਤ ਨੇ ਨਸ਼ੀਲੀਆਂ ਦਵਾਈਆਂ ਦੀ ਤਸਕਰੀ ਦੇ ਦੋਸ਼ਾਂ ਵਿਚ ਇਕ ਨੌਜਵਾਨ ਨੰੂ ਦਸ ਸਾਲ ਕੈਦ ਅਤੇ ਇਕ ਲੱਖ ਜੁਰਮਾਨੇ ਦੀ ਸਜ਼ਾ ਸੁਣਾਈ ਹੈ | ਪੁਲਿਸ ਥਾਣਾ ਅਹਿਮਦਗੜ੍ਹ ਵਿਖੇ 17 ਮਾਰਚ 2018 ਨੰੂ ਦਰਜ ...

ਪੂਰੀ ਖ਼ਬਰ »

ਫਲਾਇੰਗ ਫੈਦਰਜ਼ ਦੀ ਹਰਦੀਪ ਕੌਰ ਨੇ ਤਿੰਨੋ ਮਡਿਊਲ 'ਚੋਂ 9-9-9 ਬੈਂਡ ਹਾਸਲ ਕਰ ਕੇ ਚਮਕਾਇਆ ਸੰਸਥਾ ਦਾ ਨਾਂਅ

ਸੰਗਰੂਰ, 2 ਦਸੰਬਰ (ਸੁਖਵਿੰਦਰ ਸਿੰਘ ਫੁੱਲ) - ਫਲਾਇੰਗ ਫੈਦਰਜ ਸੰਸਥਾ ਵਲੋਂ ਚਲਾਏ ਜਾ ਰਹੇ ਆਈਲੈਟਸ ਅਤੇ ਪੀ.ਟੀ.ਈ. ਪ੍ਰੋਗਰਾਮ ਵਿਚ ਸੰਸਥਾ ਦੀ ਇਕ ਹੋਰ ਹੋਣਹਾਰ ਵਿਦਿਆਰਥਣ ਹਰਦੀਪ ਕੌਰ ਨੇ ਪੀ.ਟੀ.ਈ. ਟੈਸਟ ਵਿਚ ਸਪੀਕਿੰਗ ਵਿਚੋਂ 9, ਲਿਸਨਿੰਗ ਵਿਚੋਂ 9 ਅਤੇ ਰਾਈਟਿੰਗ ...

ਪੂਰੀ ਖ਼ਬਰ »

ਗੁਰੂ ਘਰ ਦੀ ਨਵੀਂ ਬਣ ਰਹੀ ਇਮਾਰਤ ਦੇ ਵਿਵਾਦ ਸਬੰਧੀ ਕਮੇਟੀ ਮੈਂਬਰਾਂ ਦਾ ਆਇਆ ਪ੍ਰਤੀਕਰਮ

ਸੰਗਰੂਰ, 2 ਦਸੰਬਰ (ਅਮਨਦੀਪ ਸਿੰਘ ਬਿੱਟਾ) - ਸੰਗਰੂਰ ਦੇ ਵਿਰਾਸਤੀ ਗੁਰਦੁਆਰਾ ਸਾਹਿਬ ਧੂਰੀ ਗੇਟ ਦੀ ਨਵੀਂ ਉਸਾਰੀ ਜਾ ਰਹੀ ਇਮਾਰਤ ਸੰਬੰਧੀ ਚੱਲ ਰਹੇ ਵਿਵਾਦ ਵਿਚ ਉਸ ਵੇਲੇ ਨਵਾਂ ਮੋੜ ਆਇਆ ਜਦ ਗ੍ਰੰਥੀ, ਰਾਗੀ ਸਭਾ ਦੇ ਪ੍ਰਧਾਨ ਬਾਬਾ ਬਚਿੱਤਰ ਸਿੰਘ ਅਤੇ ਗੁਰਦੁਆਰਾ ...

ਪੂਰੀ ਖ਼ਬਰ »

ਭਾਈ ਲੌਾਗੋਵਾਲ ਦਾ ਵੱਖ-ਵੱਖ ਸੰਸਥਾਵਾਂ ਵਲੋਂ ਸਨਮਾਨ

ਲੌਾਗੋਵਾਲ, 2 ਦਸੰਬਰ (ਸ.ਸ.ਖੰਨਾ)-ਭਾਈ ਗੋਬਿੰਦ ਸਿੰਘ ਲੌਾਗੋਵਾਲ ਨੂੰ ਲਗਾਤਾਰ ਤੀਜੀ ਵਾਰੀ ਪ੍ਰਧਾਨ ਬਣਨ 'ਤੇ ਉਨ੍ਹਾਂ ਦਾ ਵੱਖ-ਵੱਖ ਸੰਸਥਾਵਾਂ ਵਲੋਂ ਸਨਮਾਨ ਕੀਤਾ ਗਿਆ | ਇਸ ਸਮੇਂ ਅਜੀਤ ਨਾਲ ਗੱਲ ਕਰਦਿਆਂ ਭਾਈ ਸਾਹਿਬ ਨੇ ਕਿਹਾ ਕਿ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ...

ਪੂਰੀ ਖ਼ਬਰ »

ਭਾਈ ਲੌ ਾਗੋਵਾਲ ਦੇ ਪ੍ਰਧਾਨ ਬਣਨ 'ਤੇ ਖ਼ੁਸ਼ੀ ਦਾ ਪ੍ਰਗਟਾਵਾ

ਲੌਾਗੋਵਾਲ, 2 ਨਵੰਬਰ (ਸ.ਸ. ਖੰਨਾ) - ਸਿੱਖ ਕੌਮ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲਗਾਤਾਰ ਤੀਜੀ ਵਾਰ ਪ੍ਰਧਾਨ ਚੁਣੇ ਜਾਣ 'ਤੇ ਭਾਈ ਗੋਬਿੰਦ ਸਿੰਘ ਲੌਾਗੋਵਾਲ ਨੂੰ ਇਲਾਕੇ ਦੀਆਂ ਸੰਗਤਾਂ ਵਲੋਂ ਵਧਾਈਆਂ ਦੇਣ ਦਾ ਦੌਰ ਜਾਰੀ ਹੈ | ...

ਪੂਰੀ ਖ਼ਬਰ »

ਤਨਖਾਹਾਂ ਤੋਂ ਵਾਂਝੇ ਪਾਵਰਕਾਮ ਮੁਲਾਜ਼ਮਾਂ ਵਲੋਂ ਰੋਸ ਰੈਲੀ

ਸੰਗਰੂਰ, 2 ਦਸੰਬਰ (ਦਮਨਜੀਤ ਸਿੰਘ, ਅਮਨਜੀਤ ਸਿੰਘ ਬਿੱਟਾ) - ਪੀ.ਐਸ.ਈ.ਬੀ ਇੰਪਲਾਈਜ਼ ਜੁਆਇੰਟ ਫੋਰਮ ਪੰਜਾਬ ਦੇ ਸੱਦੇ 'ਤੇ ਸਬਡਵੀਜ਼ਨ ਦਿਹਾਤੀ, ਸ਼ਹਿਰੀ ਅਤੇ ਬਡਰੁੱਖਾ ਦੇ ਮੁਲਾਜ਼ਮਾਂ ਵਲੋਂ ਸਰਕਲ ਸੰਗਰੂਰ ਦੇ ਦਫ਼ਤਰ ਅੱਗੇ ਗੇਟ ਰੈਲੀ ਕੀਤੀ ਗਈ | ਇਹ ਰੋਸ ਰੈਲੀ ਪਾਵਰ ...

ਪੂਰੀ ਖ਼ਬਰ »

ਬਿਜਲੀ ਕਾਮਿਆਂ ਵਲੋਂ ਪ੍ਰਦਰਸ਼ਨ

ਧੂਰੀ, 2 ਦਸੰਬਰ (ਦੀਪਕ) - ਪੰਜਾਬ ਸਰਕਾਰ ਅਤੇ ਪਾਵਰਕਾਮ ਦੀ ਮੈਨੇਜਮੈਂਟ ਵਲੋਂ ਬਿਜਲੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀ ਨਵੰਬਰ ਦੀ ਤਨਖ਼ਾਹ ਨਾ ਮਿਲਣ ਕਰਕੇ ਜੁਆਇੰਟ ਫੋਰਮ ਪੰਜਾਬ ਦੇ ਸੱਦੇ 'ਤੇ 66 ਕੇ.ਵੀ. ਗਰਿੱਡ ਧੂਰੀ ਦੇ ਗੇਟ ਅੱਗੇ ਰੋਸ ਰੈਲੀ ਕੀਤੀ ਗਈ | ਵੱਖ-ਵੱਖ ...

ਪੂਰੀ ਖ਼ਬਰ »

ਦੁਬਈ ਮਾਨ ਦਲ ਨੇ ਭਾਰਤ 'ਚ ਜਬਰ ਜਨਾਹ ਦੀਆਂ ਵਧ ਰਹੀਆਂ ਘਟਨਾਵਾਂ ਲਈ ਸਰਕਾਰਾਂ ਨੂੰ ਦੋਸ਼ੀ ਦੱਸਿਆ

ਮਲੇਰਕੋਟਲਾ, 2 ਦਸੰਬਰ (ਕੁਠਾਲਾ)-ਸ਼ੋ੍ਰਮਣੀ ਅਕਾਲੀ ਦਲ ਅੰਮਿ੍ਤਸਰ ਦੀ ਦੁਬਈ ਯੂਨਿਟ ਦੇ ਪ੍ਰਧਾਨ ਭਾਈ ਅਵਤਾਰ ਸਿੰਘ ਚੱਕ ਨੇ ਭਾਰਤ ਅੰਦਰ ਦਿਨੋ ਦਿਨ ਵੱਧ ਰਹੀਆਂ ਬਲਾਤਕਾਰ, ਅਗ਼ਵਾ, ਭਿ੍ਸ਼ਟਾਚਾਰ, ਲੁੱਟ ਖੋਹ ਅਤੇ ਕਤਲ ਦੀਆਂ ਵਾਰਦਾਤਾਂ 'ਤੇ ਗਹਿਰੀ ਚਿੰਤਾ ਦਾ ...

ਪੂਰੀ ਖ਼ਬਰ »

ਸੱਤ ਸਾਲ ਸਕੂਲਾਂ 'ਚ ਕੰਪਿਊਟਰ ਸਿੱਖਿਆ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਲੈਣ ਲਈ ਕੱਟਣੇ ਪੈਂਦੇ ਨੇ ਪ੍ਰਾਈਵੇਟ ਸੈਂਟਰਾਂ ਦੇ ਚੱਕਰ

ਸੰਗਰੂਰ, 2 ਦਸੰਬਰ (ਧੀਰਜ ਪਸ਼ੌਰੀਆ) - ਪੰਜਾਬ ਦੇ ਸਰਕਾਰੀ ਸਕੂਲਾਂ ਵਿਚ 2004 ਤੋਂ ਕੰਪਿਊਟਰ ਸਿੱਖਿਆ ਸ਼ੁਰੂ ਹੋ ਚੁੱਕੀ ਹੈ ਅਤੇ ਵਿਦਿਆਰਥੀਆਂ ਨੂੰ ਛੇਵੀਂ ਤੋਂ ਬਾਰ੍ਹਵੀਂ ਤੱਕ ਕੰਪਿਊਟਰ ਵਿਸ਼ੇ ਦੀ ਪੜ੍ਹਾਈ ਕਰਵਾਈ ਜਾਂਦੀ ਹੈ ਪਰ ਵਿਦਿਆਰਥੀਆਂ ਨੂੰ ਬਾਰ੍ਹਵੀਂ ਪਾਸ ...

ਪੂਰੀ ਖ਼ਬਰ »

ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ 'ਚ ਲਗਾਤਾਰ 6 ਸੋਨ ਤਗਮੇ ਜਿੱਤਣ ਵਾਲਾ ਹਰਪ੍ਰੀਤ ਸਿੰਘ ਸੰਧੂ ਦੇਸ਼ ਦਾ ਪਹਿਲਾ ਪਹਿਲਵਾਨ ਬਣਿਆ

ਮੂਣਕ, 2 ਦਸੰਬਰ (ਕੇਵਲ ਸਿੰਗਲਾ) - ਨੇੜਲੇ ਪਿੰਡ ਕੜੈਲ ਦੇ ਹੋਣਹਾਰ ਪਹਿਲਵਾਨ ਹਰਪ੍ਰੀਤ ਸਿੰਘ ਸੰਧੂ ਨੇ ਸੀਨੀਅਰ ਨੈਸ਼ਨਲ ਕੁਸ਼ਤੀ ਦੇ 82 ਕਿੱਲੋ ਵਰਗ ਵਿਚ ਲਗਾਤਾਰ ਛੇਵੀਂ ਵਾਰ ਗੋਲਡ ਮੈਡਲ ਜਿੱਤ ਕੇ ਆਪਣੇ ਪਿੰਡ ਕੜੈਲ ਤਹਿਸੀਲ ਮੂਣਕ ਤੋਂ ਇਲਾਵਾ ਸੂਬੇ ਦਾ ਨਾਂਅ ...

ਪੂਰੀ ਖ਼ਬਰ »

ਭਾਈ ਲੌ ਾਗੋਵਾਲ ਸਨਮਾਨਿਤ

ਲੌਾਗੋਵਾਲ, 2 ਦਸੰਬਰ (ਸ. ਸ. ਖੰਨਾ)-ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਅਤੇ ਅੰਤਰਿੰਗ ਕਮੇਟੀ ਮੈਂਬਰ ਬੀਬੀ ਪਰਮਜੀਤ ਕੌਰ ਭੰਗੂ ਦਾ ਸੰਤ ਹਰਚੰਦ ਸਿੰਘ ਲੌਾਗੋਵਾਲ ਪਬਲਿਕ ਸਕੂਲ ਦੇ ਪਿ੍ੰਸੀਪਲ ਬਲਕਾਰ ਸਿੰਘ ਧਾਲੀਵਾਲ, ਮਾਸਟਰ ਹਰਬੰਸ ...

ਪੂਰੀ ਖ਼ਬਰ »

ਐਸ.ਬੀ.ਆਈ ਵਲੋਂ ਖਪਤਕਾਰਾਂ ਦਾ ਸ਼ੋਸ਼ਣ ਬੈਂਕ ਦੇ ਬੇਲੋੜੇ ਖ਼ਰਚਿਆਂ ਕਾਰਨ ਖਪਤਕਾਰ ਐਸ.ਬੀ.ਆਈ ਛੱਡਣ ਲਈ ਮਜ਼ਬੂਰ

ਮੂਣਕ, 2 ਦਸੰਬਰ (ਕੇਵਲ ਸਿੰਗਲਾ) - ਦੇਸ਼ ਦੇ ਵੱਡੇ-ਵੱਡੇ ਵਪਾਰੀ ਬੈਂਕਾਂ ਦੇ ਲੱਖਾਂ ਕਰੋੜਾਂ ਰੁਪਏ ਲੈ ਕੇ ਫ਼ਰਾਰ ਹੋ ਚੁੱਕੇ ਹਨ ਅਤੇ ਕੁੱਝ ਹੋਰ ਵੱਡੇ ਵਪਾਰੀ ਬੈਂਕਾਂ ਨੂੰ ਚੂਨਾ ਲਾਉਣ ਲਈ ਆਪਣਿਆਂ ਕੰਪਨੀਆਂ ਨੂੰ ਦਿਵਾਲੀਆ ਘੋਸ਼ਿਤ ਕਰਨ ਦੀ ਤਾਂਘ ਵਿਚ ਹਨ | ਅਜਿਹਾ ...

ਪੂਰੀ ਖ਼ਬਰ »

ਕਿਸਾਨਾਂ ਨੇ ਮੀਟਿੰਗ ਦੌਰਾਨ ਮਸਲੇ ਵਿਚਾਰੇ

ਸੰਗਰੂਰ, 2 ਦਸੰਬਰ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਕਪਿਆਲ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆ ਉਨ੍ਹਾਂ ਕਿਹਾ ਕਿ ਜਿੰਨ੍ਹਾਂ ਕਿਸਾਨਾਂ ਨੇ ਬਗੈਰ ...

ਪੂਰੀ ਖ਼ਬਰ »

ਮਾੜੇ ਅਨਸਰਾਂ ਨੂੰ ਠੱਲ੍ਹ ਪਾਉਣ 'ਚ ਜਨਤਾ ਸਹਿਯੋਗ ਦੇਵੇ-ਐਸ.ਐਚ.ਓ

ਕੌਹਰੀਆਂ, 2 ਦਸੰਬਰ (ਮਾਲਵਿੰਦਰ ਸਿੰਘ ਸਿੱਧੂ) - ਰਵਿਦਾਸ ਯੂਥ ਕਲੱਬ ਅਤੇ ਰਵਿਦਾਸ ਕਮੇਟੀ ਪਿੰਡ ਰੋਗਲਾ ਵਲੋਂ ਕਰਵਾਏ ਸਮਾਗਮ ਵਿਚ ਨਵੇਂ ਆਏ ਸੁਖਦੀਪ ਸਿੰਘ ਐਸ.ਐਚ.ਓ.ਦਿੜ੍ਹਬਾ ਨੇ ਲੋਕਾਂ ਨਾਲ ਜਾਣ ਪਛਾਣ ਕੀਤੀ | ਉਨ੍ਹਾਂ ਕਿਹਾ ਕਿ ਨਸ਼ੇ, ਚੋਰੀ ਅਤੇ ਹੋਰ ਗੈਰ ...

ਪੂਰੀ ਖ਼ਬਰ »

ਕਰਤਾਰਪੁਰ ਲਾਂਘੇ ਸਬੰਧੀ ਸ਼ਰਤਾਂ ਤੋਂ ਸਿੱਖ ਸੰਗਤ ਅਜੇ ਵੀ ਅਣਜਾਣ

ਕੁੱਪ ਕਲਾਂ, 2 ਦਸੰਬਰ (ਮਨਜਿੰਦਰ ਸਿੰਘ ਸਰੌਦ) - ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਨੂੰ ਜਾਣ ਵਾਲੀਆਂ ਸਿੱਖ ਸੰਗਤਾਂ ਵਿਚ ਕਾਗ਼ਜ਼ੀ ਸ਼ਰਤਾਂ ਨੂੰ ਲੈ ਕੇ ਭੰਬਲਭੂਸਾ ਬਰਕਰਾਰ ਹੈ ਜਦਕਿ ਇਸ ਸਬੰਧੀ ਪਾਕਿਸਤਾਨ ਦੀ ਸਰਕਾਰ ਵਲੋਂ ਪਹਿਲਾਂ ਹੀ ...

ਪੂਰੀ ਖ਼ਬਰ »

ਬੱਚੇ ਹੋਏ ਧਾਰਮਿਕ ਸਥਾਨਾਂ 'ਤੇ ਨਤਮਸਤਕ

ਲਹਿਰਾਗਾਗਾ, 2 ਦਸੰਬਰ (ਸੂਰਜ ਭਾਨ ਗੋਇਲ) - ਡਾ. ਦੇਵ ਰਾਜ ਡੀ.ਏ.ਵੀ. ਪਬਲਿਕ ਸਕੂਲ ਲਹਿਰਾਗਾਗਾ ਦੇ ਕਿਡਜ਼ ਗਾਰਡਨ ਨੇ ਅਧਿਆਪਕਾਂ ਦੀ ਹਾਜ਼ਰੀ ਵਿਚ ਲਹਿਰਾਗਾਗਾ ਦੇ ਸ਼੍ਰੀ ਹਨੂਮਾਨ ਮੰਦਿਰ, ਪਿੰਡ ਗਾਗਾ ਦੇ ਗੁਰਦੁਆਰਾ ਸਾਹਿਬ ਤੋਂ ਇਲਾਵਾ ਵੱਖ-ਵੱਖ ਥਾਵਾਂ ਦੀ ਯਾਤਰਾ ...

ਪੂਰੀ ਖ਼ਬਰ »

23 ਸਾਲਾ ਨੌਜਵਾਨ ਨੂੰ ਨਿਗਲ ਗਿਆ ਕੈਂਸਰ ਰੂਪੀ ਦੈਂਤ

ਦਿੜ੍ਹਬਾ ਮੰਡੀ, 2 ਦਸੰਬਰ (ਪਰਵਿੰਦਰ ਸੋਨੂੰ) - ਜਿਲ੍ਹਾ ਸੰਗਰੂਰ ਅੰਦਰ ਪੈਂਦੇ ਕਸਬਾ ਦਿੜ੍ਹਬਾ ਮੰਡੀ ਵਿਖੇ ਕੈਂਸਰ ਨਾਲ ਦਰਜਨ ਤੋ ਉੱਪਰ ਮੌਤਾਂ ਹੋ ਚੱੁਕੀਆਂ ਹਨ, ਪ੍ਰਤੀ ਦਿਨ ਇਹ ਬਿਮਾਰੀ ਆਪਣੇ ਪੈਰ ਪ੍ਰਸਾਰ ਦੀ ਜਾ ਰਹੀ ਹੈ ਲੇਕਿਨ ਕਿਸੇ ਵੀ ਸਰਕਾਰ ਜਾਂ ਸਿਹਤ ...

ਪੂਰੀ ਖ਼ਬਰ »

ਬਿਜਲੀ ਮੁਲਾਜ਼ਮਾਂ ਵਲੋਂ ਗੇਟ ਰੈਲੀ

ਸ਼ੇਰਪੁਰ, 2 ਦਸੰਬਰ (ਸੁਰਿੰਦਰ ਚਹਿਲ)-ਪੀ.ਐੱਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ (ਏਟਕ) ਸਬ ਯੂਨਿਟ ਸ਼ੇਰਪੁਰ-1 ਵਲੋਂ ਸਾਥੀ ਗੋਰਾ ਦਾਸ ਪ੍ਰਧਾਨ ਦੀ ਪ੍ਰਧਾਨਗੀ ਹੇਠ ਗੇਟ ਰੈਲੀ ਕੀਤੀ ਗਈ, ਜਿਸ ਵਿਚ ਪਾਵਰਕਾਮ ਵਲੋਂ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਪਾਉਣ ਵਿਚ ਕੀਤੀ ਜਾ ਰਹੀ ...

ਪੂਰੀ ਖ਼ਬਰ »

100 ਰੁਪਏ ਨੂੰ ਲੈ ਕੇ ਦੁਕਾਨਦਾਰ ਵਲੋਂ ਸਾਬਕਾ ਸਰਪੰਚ ਦੇ ਪਤੀ ਦੀ ਕੁੱਟਮਾਰ

ਦਿੜ੍ਹਬਾ ਮੰਡੀ, 2 ਦਸੰਬਰ (ਹਰਬੰਸ ਸਿੰਘ ਛਾਜਲੀ) - ਦਿੜ੍ਹਬਾ ਵਿਖੇ ਪੈਸੇ ਦੇ ਲੈਣ-ਦੇਣ ਦੇ ਮਾਮਲੇ ਨੂੰ ਲੈ ਕੇ ਦੁਕਾਨਦਾਰ ਵਲੋਂ ਰਾਮਪੁਰ ਗੁੱਜਰਾਂ ਦੀ ਸਾਬਕਾ ਸਰਪੰਚ ਦੇ ਸਾਹਮਣੇ ਉਸ ਦੇ ਪਤੀ ਦੀ ਮਾਰਕੁੱਟ ਦਾ ਮਾਮਲਾ ਪੁਲਿਸ ਥਾਣਾ ਦਿੜ੍ਹਬਾ ਪੁੱਜ ਗਿਆ | ਸਾਬਕਾ ...

ਪੂਰੀ ਖ਼ਬਰ »

ਟਰੇਡ ਯੂਨੀਅਨ ਦੀ ਅਹਿਮ ਮੀਟਿੰਗ

ਸੁਨਾਮ ਊਧਮ ਸਿੰਘ ਵਾਲਾ, 2 ਦਸੰਬਰ (ਧਾਲੀਵਾਲ, ਭੁੱਲਰ) - ਸੈਂਟਰ ਆਫ਼ ਟਰੇਡ ਯੂਨੀਅਨ ਦੀ ਇਕ ਅਹਿਮ ਮੀਟਿੰਗ ਰੇਹੜੀ-ਫੜ੍ਹੀ ਯੂਨੀਅਨ ਦੇ ਪ੍ਰਧਾਨ ਓਮ ਪ੍ਰਕਾਸ਼ ਦੀ ਪ੍ਰਧਾਨਗੀ ਹੇਠ ਸਥਾਨਕ ਘੁੰਮਣ ਭਵਨ ਵਿਖੇ ਹੋਈ, ਜਿਸ ਵਿਚ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਲੋਕ ਮਾਰੂ ...

ਪੂਰੀ ਖ਼ਬਰ »

ਲੈਕਚਰਾਰ ਯੂਨੀਅਨ ਦੇ ਅਹੁਦੇਦਾਰਾਂ ਵਲੋਂ ਕੰਪਿਊਟਰ ਸਾਇੰਸ ਵਿਸ਼ੇ ਪ੍ਰਤੀ ਦਿੱਤੇ ਬਿਆਨ ਦੀ ਨਿਖੇਧੀ

ਰੁੜਕੀ ਕਲਾਂ, 2 ਦਸੰਬਰ (ਜਤਿੰਦਰ ਮੰਨਵੀ) - ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਗੁਰਵਿੰਦਰ ਸਿੰਘ ਤਰਨਤਾਰਨ, ਸੂਬਾ ਜਨਰਲ ਸਕੱਤਰ ਅਰੁਣਦੀਪ ਸਿੰਘ ਸੈਦਪੁਰ, ਰਵੀਇੰਦਰ ਸਿੰਘ ਮੰਡੇਰ, ਸੂਬਾ ਮੀਤ ਪ੍ਰਧਾਨ ਹਰਜੀਤ ਸਿੰਘ ਸੰਧੂ, ਅਨਿਲ ਐਰੀ ਨੇ ਸਾਂਝੇ ...

ਪੂਰੀ ਖ਼ਬਰ »

ਆਪਣੇ ਮਕਸਦ ਨੂੰ ਹਾਸਲ ਕਰਨ ਲਈ ਡੂੰਘੀ ਸੋਚ ਪੈਦਾ ਕਰਨੀ ਚਾਹੀਦੀ ਹੈ-ਯੂਨਸ

ਮਾਲੇਰਕੋਟਲਾ, 2 ਦਸੰਬਰ (ਮੁਹੰਮਦ ਹਨੀਫ਼ ਥਿੰਦ) - ਸਥਾਨਕ ਅਲ ਫਲਾਹ ਪਬਲਿਕ ਸਕੂਲ ਵਿਖੇ ਇਕ 'ਐਜੂਕੇਸ਼ਨਲ' ਵਿਸ਼ੇ ਉੱਤੇ ਸੈਮੀਨਾਰ ਕਰਵਾਇਆ ਗਿਆ | ਸਮਾਗਮ ਦਾ ਆਰੰਭ ਤਿਲਾਵਤ ਕੁਰਾਨੇ ਪਾਕ ਨਾਲ ਹੋਇਆ | ਪਿ੍ੰਸੀਪਲ ਸ੍ਰੀਮਤੀ ਰਿਹਾਨਾ ਨਕਵੀ ਨੇ ਆਏ ਮਹਿਮਾਨਾਂ ਨੂੰ ਜੀ ...

ਪੂਰੀ ਖ਼ਬਰ »

ਬਲੈਕ ਸਟੋਨ 'ਚ ਆਈ.ਡੀ.ਪੀ ਨੇ ਲਈ ਪ੍ਰੀਖਿਆ

ਸੰਗਰੂਰ, 2 ਦਸੰਬਰ (ਸੁਖਵਿੰਦਰ ਸਿੰਘ ਫੁੱਲ) - ਸਥਾਨਕ ਭਗਤ ਨਾਮਦੇਵ ਰੋਡ ਸਥਿਤ ਬਲੈਕ ਸਟੋਨ ਐਜੂਕੇਸ਼ਨਲ ਐਾਡ ਇੰਮੀਗ੍ਰੇਸ਼ਨ ਸੈਂਟਰ ਵਿਚ ਪ੍ਰਸਿੱਧ ਕੰਪਨੀ ਆਈ.ਡੀ.ਪੀ ਵਲੋਂ ਇਕ ਸੈਮੀਨਾਰ ਕੀਤਾ ਗਿਆ | ਜਿਸ ਵਿਚ ਵਿਦਿਆਰਥੀਆਂ ਦੀ ਇਕ ਪ੍ਰੀਖਿਆ ਲਈ ਗਈ | ਸੰਸਥਾ ਦੇ ...

ਪੂਰੀ ਖ਼ਬਰ »

ਪਾਵਰਕਾਮ ਮੈਨੇਜਮੈਂਟ ਿਖ਼ਲਾਫ਼ ਮੁਲਾਜ਼ਮਾਂ ਵਲੋਂ ਰੈਲੀ

ਲਹਿਰਾਗਾਗਾ, 2 ਦਸੰਬਰ (ਸੂਰਜ ਭਾਨ ਗੋਇਲ) - ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੇ ਸੱਦੇ 'ਤੇ ਮੰਡਲ ਦਫ਼ਤਰ ਲਹਿਰਾਗਾਗਾ ਦੇ ਗੇਟ ਅੱਗੇ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਿਖ਼ਲਾਫ਼ ਮੁਲਾਜ਼ਮਾਂ ਵਲੋਂ ਗੇਟ ਰੈਲੀ ਕੀਤੀ ਗਈ | ਜਿਸ ਵਿਚ ਬਿਜਲੀ ਮੁਲਾਜ਼ਮ ...

ਪੂਰੀ ਖ਼ਬਰ »

ਬਿਜਲੀ ਕਾਮਿਆਂ ਨੇ ਸਰਕਾਰ ਿਖ਼ਲਾਫ਼ ਕੱਢੀ ਭੜਾਸ

ਸੁਨਾਮ ਊਧਮ ਸਿੰਘ ਵਾਲਾ, 2 ਦਸੰਬਰ (ਧਾਲੀਵਾਲ, ਭੁੱਲਰ) - ਬਿਜਲੀ ਕਾਮਿਆਂ ਵਲੋਂ ਆਪਣੀਆਂ ਮੰਗਾਂ ਦੀ ਪੂਰਤੀ ਲਈ ਪ੍ਰਧਾਨ ਅਜੇ ਕੁਮਾਰ ਦੀ ਅਗਵਾਈ ਵਿਚ ਸਥਾਨਕ 33 ਕੇ.ਵੀ. ਗਰਿੱਡ ਦੇ ਗੇਟ ਅੱਗੇ ਰੋਸ ਰੈਲੀ ਕਰ ਕੇ ਪਾਵਰਕਾਮ ਮੈਨੇਜਮੈਂਟ ਿਖ਼ਲਾਫ਼ ਜ਼ੋਰਦਾਰ ਨਾਅਰੇਬਾਜ਼ੀ ...

ਪੂਰੀ ਖ਼ਬਰ »

21 ਨੂੰ ਸਿੰਗਲਾ ਦੀ ਕੋਠੀ ਦਾ ਘਿਰਾਓ ਕਰਨ ਦਾ ਐਲਾਨ

ਲੌਾਗੋਵਾਲ, 2 ਦਸੰਬਰ (ਸ.ਸ.ਖੰਨਾ) - ਅੱਜ ਕਿਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਗੁਰਦੁਆਰਾ ਸ਼ਹੀਦ ਭਾਈ ਮਨੀ ਸਿੰਘ ਲੌਾਗੋਵਾਲ ਵਿਖੇ ਹੋਈ | ਜਿਸ ਵਿਚ ਕਰਜ਼ੇ ਸਬੰਧੀ, ਆਵਾਰਾ ਡੰਗਰਾਂ ਸਬੰਧੀ ਅਤੇ ਕਿਸਾਨਾਂ ਉੱਤੇ ਪਰਾਲੀ ਦੇ ਮਸਲੇ ੳੱਤੇ ਹੋਏ ਝੂਠੇ ਪਰਚਿਆਂ ਸੰਬੰਧੀ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX