ਤਾਜਾ ਖ਼ਬਰਾਂ


ਪਾਵਰ ਕਾਮ ਦੇ ਲਾਈਨਮੈਨ ਦੀ ਕਰੰਟ ਲੱਗਣ ਕਾਰਨ ਮੌਤ
. . .  about 1 hour ago
ਮੁੱਲਾਂਪੁਰ ਗਰੀਬਦਾਸ, 7 ਦਸੰਬਰ (ਦਿਲਬਰ ਸਿੰਘ ਖੈਰਪੁਰ) - ਸਥਾਨਿਕ ਉਪਮੰਡਲ ਅਧੀਨ ਪਿੰਡ ਚਾਹੜਮਾਜਰਾ ਨੇੜੇ ਉਮੈਕਸ ਸਿਟੀ (ਨਿਊ ਚੰਡੀਗੜ੍ਹ) ਵਿਖੇ ਕਰੰਟ ਲੱਗਣ ਕਾਰਨ ਪਾਵਰ ਕਾਮ ਦੇ ...
ਘਿਣਾਉਣੇ ਅਪਰਾਧਾਂ ਲਈ ਬਦਲਿਆ ਜਾਵੇ ਕਾਨੂੰਨ - ਹੈਦਰਾਬਾਦ ਸਮੂਹਿਕ ਜਬਰ ਜਨਾਹ ਪੀੜਤ ਦੀ ਭੈਣ
. . .  about 3 hours ago
ਹੈਦਰਾਬਾਦ, 7 ਦਸੰਬਰ - ਹੈਦਰਾਬਾਦ ਸਮੂਹਿਕ ਜਬਰ ਜਨਾਹ ਮਾਮਲੇ 'ਚ ਪੀੜਤਾ ਦੀ ਭੈਣ ਨੇ ਉਨਾਓ ਜਬਰ ਜਨਾਹ ਮਾਮਲੇ 'ਤੇ ਬੋਲਦਿਆਂ ਕਿਹਾ ਕਿ ਅਜਿਹੀਆਂ ਵਾਰਦਾਤਾਂ ਮੁਕੰਮਲ ਰੁਕ ਜਾਣੀਆਂ ਚਾਹੀਦੀਆਂ ਹਨ। ਅਜਿਹੇ ਮਾਮਲਿਆਂ 'ਤੇ ਇਨਸਾਫ਼ ਵਿਚ ਦੇਰੀ ਨਹੀਂ ਹੋਣੀ...
ਇਨਸਾਫ਼ ਬਦਲਾ ਬਣ ਜਾਵੇ ਤਾਂ ਆਪਣਾ ਚਰਿੱਤਰ ਗੁਆ ਦਿੰਦਾ ਹੈ- ਚੀਫ਼ ਜਸਟਿਸ
. . .  about 3 hours ago
ਨਵੀਂ ਦਿੱਲੀ, 7 ਦਸੰਬਰ - ਚੀਫ਼ ਜਸਟਿਸ ਐਸ.ਏ. ਬੋਬੜੇ ਨੇ ਇਨਸਾਫ਼ ਦੇ ਨਾਮ 'ਤੇ ਕੀਤੀਆਂ ਜਾਣ ਵਾਲੀਆਂ ਹੱਤਿਆਵਾਂ ਦੀ ਨਿਖੇਧੀ ਕੀਤੀ ਹੈ। ਚੀਫ਼ ਜਸਟਿਸ ਨੇ ਕਿਹਾ ਕਿ ਜਦੋਂ ਇਨਸਾਫ਼ ਬਦਲੇ ਦਾ ਰੂਪ ਲੈਂਦਾ ਹੈ ਤਾਂ ਉਹ ਆਪਣਾ ਚਰਿੱਤਰ ਗੁਆ ਦਿੰਦਾ ਹੈ। ਇਹ ਗੱਲ ਚੀਫ਼...
ਦਿੱਲੀ 'ਚ ਜਬਰ ਜਨਾਹ ਦੀਆਂ ਵਾਰਦਾਤਾਂ ਖਿਲਾਫ ਲੋਕਾਂ ਦਾ ਜੋਰਦਾਰ ਪ੍ਰਦਰਸ਼ਨ, ਪੁਲਿਸ ਨੇ ਮਾਰੀਆਂ ਪਾਣੀ ਦੀਆਂ ਬੁਛਾੜਾਂ
. . .  about 4 hours ago
ਨਵੀਂ ਦਿੱਲੀ, 7 ਦਸੰਬਰ - ਦੇਸ਼ ਵਿਚ ਵੱਧ ਰਹੇ ਔਰਤਾਂ ਖਿਲਾਫ ਘਿਣਾਉਣੇ ਅਪਰਾਧ ਤੇ ਉਨਾਓ ਜਬਰ ਜਨਾਹ ਪੀੜਤਾ ਦੀ ਮੌਤ ਤੋਂ ਬਾਅਦ ਦੇਸ਼ ਭਰ ਵਿਚ ਜ਼ਬਰਦਸਤ ਗ਼ੁੱਸਾ ਹੈ। ਉਨਾਓ ਤੋਂ ਲੈ ਕੇ ਲਖਨਊ ਤੇ ਦਿੱਲੀ ਤੱਕ ਜ਼ੋਰਦਾਰ ਪ੍ਰਦਰਸ਼ਨ ਹੋ ਰਹੇ ਹਨ। ਅੱਜ ਸ਼ਾਮ ਮਹਿਲਾ...
ਉਨਾਓ ਪੀੜਤਾ ਦੇ ਪਰਿਵਾਰ ਨੂੰ 25 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ
. . .  about 4 hours ago
ਉਨਾਓ, 7 ਦਸੰਬਰ - ਉਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੇ ਉਨਾਓ ਜਬਰ ਜਨਾਹ ਪੀੜਤਾ ਦੇ ਪਰਿਵਾਰਕ ਮੈਂਬਰਾਂ ਨੂੰ 25 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਯੋਗੀ ਸਰਕਾਰ ਵਿਚ ਕੈਬਨਿਟ ਮੰਤਰੀ ਕਮਲਾ ਰਾਣੀ ਵਰੁਣ ਨੇ ਇਸ ਸਬੰਧੀ ਐਲਾਨ...
ਸੌਰਵ ਖੁੱਲਰ ਜ਼ਿਲ੍ਹਾ ਯੂਥ ਕਾਂਗਰਸ ਕਪੂਰਥਲਾ ਦੇ ਬਣੇ ਪ੍ਰਧਾਨ
. . .  about 4 hours ago
ਲੁੱਟ ਖੋਹ ਦਾ ਸ਼ਿਕਾਰ ਹੋਈ ਸਕੂਲ ਮੁਖੀ ਦੀ ਹੋਈ ਮੌਤ
. . .  about 4 hours ago
ਨਾਭਾ, 7 ਦਸੰਬਰ (ਕਰਮਜੀਤ ਸਿੰਘ) - ਪੰਜਾਬ ਵਿਚ ਦਿਨੋ-ਦਿਨ ਲੁੱਟ ਖੋਹ ਦੀਆ ਵਾਰਦਾਤਾਂ ਵਿਚ ਲਗਾਤਾਰ ਇਜ਼ਾਫਾ ਹੁੰਦਾ ਜਾ ਰਿਹਾ ਹੈ ਅਤੇ ਲੁਟੇਰੇ ਹੁਣ ਦਿਨ ਦਿਹਾੜੇ ਲੁੱਟ ਦੀਆ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਤਾਜ਼ਾ ਮਾਮਲਾ ਸਾਹਮਣੇ ਆਇਆ ਨਾਭਾ ਵਿਖੇ ਜਿੱਥੇ ਲੁੱਟ...
ਗੁਰਸੇਵਕ ਸਿੰਘ ਗੈਵੀ ਲੋਪੋਕੇ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਉਪ ਪ੍ਰਧਾਨ ਬਣੇ
. . .  about 5 hours ago
ਲੋਪੋਕੇ, 7 ਦਸੰਬਰ (ਗੁਰਵਿੰਦਰ ਸਿੰਘ ਕਲਸੀ) - ਜ਼ਿਲ੍ਹਾ ਯੂਥ ਕਾਂਗਰਸ ਦੀਆਂ ਚੋਣਾ 'ਚ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਯੂਥ ਕਾਂਗਰਸ ਦੇ ਗੁਰਸੇਵਕ ਸਿੰਘ ਗੈਵੀ ਲੋਪੋਕੇ ਉਪ...
ਤਰਨਤਾਰਨ : ਯੂਥ ਕਾਂਗਰਸ ਦੀਆਂ ਚੋਣਾਂ 'ਚ ਯੋਧਵੀਰ ਸਿੰਘ ਬਣੇ ਜ਼ਿਲ੍ਹੇ ਦੇ ਵਾਈਸ ਪ੍ਰਧਾਨ
. . .  about 5 hours ago
ਪੱਟੀ, 7 ਦਸੰਬਰ (ਅਵਤਾਰ ਸਿੰਘ ਖਹਿਰਾ)- ਯੂਥ ਕਾਂਗਰਸ ਦੀਆਂ ਹੋਈਆਂ ਚੋਣਾਂ ਦੌਰਾਨ ਯੋਧਵੀਰ ਸਿੰਘ 217 ਵੋਟਾਂ ਪ੍ਰਾਪਤ ਕਰਕੇ ਜ਼ਿਲ੍ਹਾ...
ਹਲਕਾ ਭੁਲੱਥ ਤੋਂ ਯੂਥ ਕਾਂਗਰਸ ਦੀ ਚੋਣ 'ਚ ਐਡਵੋਕੇਟ ਘੁੰਮਣ 35 ਵੋਟਾਂ ਨਾਲ ਜਿੱਤੇ
. . .  about 5 hours ago
ਭੁਲੱਥ, 7 ਦਸੰਬਰ (ਸੁਖਜਿੰਦਰ ਸਿੰਘ ਮੁਲਤਾਨੀ)- ਹਲਕਾ ਭੁਲੱਥ ਤੋਂ ਕਾਂਗਰਸ ਇੰਚਾਰਜ ਰਣਜੀਤ ਸਿੰਘ ਰਾਣਾ ਦੇ ਬੇਟੇ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਯੂਥ ਕਾਂਗਰਸ ਦੀ ਚੋਣ...
ਯੂਥ ਕਾਂਗਰਸ ਚੋਣਾਂ : ਤੋਸ਼ਿਤ ਮਹਾਜਨ ਬਣੇ ਜ਼ਿਲ੍ਹਾ ਪਠਾਨਕੋਟ ਦੇ ਯੂਥ ਵਿੰਗ ਜ਼ਿਲ੍ਹਾ ਪ੍ਰਧਾਨ
. . .  about 5 hours ago
ਪਠਾਨਕੋਟ, 7 ਦਸੰਬਰ (ਚੌਹਾਨ)- ਯੂਥ ਕਾਂਗਰਸ ਦੀਆਂ ਹੋਈਆਂ ਚੋਣਾਂ 'ਚ ਤੋਸ਼ਿਤ ਮਹਾਜਨ ਜ਼ਿਲ੍ਹਾ ਪਠਾਨਕੋਟ ਤੋਂ ਯੂਥ ਕਾਂਗਰਸ ਪ੍ਰਧਾਨ ਬਣੇ ਹਨ। ਜ਼ਿਲ੍ਹਾ ਪ੍ਰਧਾਨ ਲਈ ਦੋ ਉਮੀਦਵਾਰ ਤੋਸ਼ਿਤ ਮਹਾਜਨ...
ਅੱਪਰਬਾਰੀ ਦੁਆਬ ਨਹਿਰ 'ਚੋਂ ਮਿਲੀ ਸਾੜੇ ਗਏ ਡਰੋਨ ਦੀ ਮੋਟਰ
. . .  about 5 hours ago
ਝਬਾਲ, 7 ਦਸੰਬਰ (ਸੁਖਦੇਵ ਸਿੰਘ)- ਝਬਾਲ ਵਿਖੇ ਬੰਦ ਪਈ ਲਕਸ਼ਮੀ ਰਾਈਸ ਮਿੱਲ 'ਚ ਸਾੜੇ ਗਏ ਡਰੋਨ ਨੂੰ ਖ਼ੁਰਦ-ਬੁਰਦ ਕਰਨ ਲਈ ਅੱਪਰਬਾਰੀ ਦੁਆਬ ਨਹਿਰ 'ਚ ਸੁੱਟੇ ਗਏ ਪੁਰਜ਼ਿਆਂ ਨੂੰ ਮੁੜ ਦੋ ਮਹੀਨੇ...
ਬਲਵੀਰ ਸਿੰਘ ਢਿੱਲੋਂ ਨੇ ਯੂਥ ਕਾਂਗਰਸ ਪ੍ਰਧਾਨ ਹਲਕਾ ਗੜ੍ਹਸ਼ੰਕਰ ਦੀ ਚੋਣ ਜਿੱਤੀ
. . .  about 5 hours ago
ਗੜ੍ਹਸ਼ੰਕਰ, 7 ਦਸੰਬਰ (ਧਾਲੀਵਾਲ)- ਬੀਤੇ ਦਿਨੀਂ ਯੂਥ ਕਾਂਗਰਸ ਦੇ ਅਹੁਦੇਦਾਰਾਂ ਦੀਆਂ ਹੋਈਆਂ ਚੋਣਾਂ 'ਚ ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਤੋਂ ਯੂਥ ਕਾਂਗਰਸ ਦੇ ਪ੍ਰਧਾਨ ਦੀ ਚੋਣ ਬਲਵੀਰ ਸਿੰਘ ਢਿੱਲੋਂ...
ਯੂਥ ਕਾਂਗਰਸ ਦੀਆਂ ਚੋਣਾਂ 'ਚ ਸੰਗਰੂਰ ਜ਼ਿਲ੍ਹੇ 'ਚ ਬਾਜਵਾ ਅਤੇ ਹਲਕੇ 'ਚ ਕਾਂਗੜਾ ਪਰਿਵਾਰ ਪਿਆ ਭਾਰੂ
. . .  about 6 hours ago
ਸੰਗਰੂਰ, 7 ਦਸੰਬਰ (ਦਮਨਜੀਤ ਸਿੰਘ)- ਕਾਂਗਰਸ ਪਾਰਟੀ ਵਲੋਂ ਕਾਰਵਾਈਆਂ ਗਈਆਂ ਯੂਥ ਵਿੰਗ ਦੀਆਂ ਚੋਣਾਂ 'ਚ ਜ਼ਿਲ੍ਹਾ ਸੰਗਰੂਰ ਦੀ ਪ੍ਰਧਾਨਗੀ 'ਤੇ ਗੋਬਿੰਦਰ ਸਿੰਘ ਨਾਂ ਦੇ ਨੌਜਵਾਨ ਨੇ...
ਯੂਥ ਕਾਂਗਰਸ ਚੋਣਾਂ : ਗੁਰੂਹਰਸਹਾਏ ਤੋਂ ਤੀਜੀ ਵਾਰ ਹਲਕਾ ਪ੍ਰਧਾਨ ਬਣੇ ਵਿੱਕੀ ਸਿੱਧੂ
. . .  about 6 hours ago
ਗੁਰੂਹਰਸਹਾਏ, 7 ਦਸੰਬਰ (ਹਰਚਰਨ ਸਿੰਘ ਸਿੱਧੂ)- ਯੂਥ ਕਾਂਗਰਸ ਦੀਆਂ ਹੋਈਆਂ ਚੋਣਾਂ 'ਚ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਧੜੇ ਨਾਲ ਸੰਬੰਧਿਤ ਸੁਦਾਗਰ ਸਿੰਘ ਵਿੱਕੀ ਸਿੱਧੂ ਲਗਾਤਾਰ ਤੀਜੀ...
ਬੰਦੂਕ ਦੀ ਨੋਕ 'ਤੇ ਬੈਂਕ 'ਚੋਂ ਲੱਖਾਂ ਦੀ ਨਕਦੀ ਲੁੱਟ ਕੇ ਫ਼ਰਾਰ ਹੋਏ ਲੁਟੇਰੇ
. . .  about 6 hours ago
ਬਲਜੀਤ ਸਿੰਘ ਪਾਹੜਾ ਬਣੇ ਗੁਰਦਾਸਪੁਰ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ
. . .  about 6 hours ago
ਅਮਿਤ ਤਿਵਾੜੀ ਖੰਨਾ ਜ਼ਿਲ੍ਹਾ ਅਤੇ ਅੰਕਿਤ ਸ਼ਰਮਾ ਖੰਨਾ ਵਿਧਾਨ ਸਭਾ ਯੂਥ ਕਾਂਗਰਸ ਦੇ ਪ੍ਰਧਾਨ ਬਣੇ
. . .  about 7 hours ago
ਫ਼ਰੀਦਕੋਟ ਵਿਖੇ ਜਿਨਸੀ ਸ਼ੋਸ਼ਣ ਦੀ ਪੀੜਤ ਮਹਿਲਾ ਡਾਕਟਰ 'ਤੇ ਪੁਲਿਸ ਨੇ ਵਰ੍ਹਾਈਆਂ ਡਾਂਗਾਂ, ਜ਼ਖ਼ਮੀ
. . .  about 7 hours ago
ਵਧੀਆਂ ਕੀਮਤਾਂ ਨੂੰ ਲੈ ਕੇ 'ਆਪ' ਵਲੋਂ ਗਲਾਂ 'ਚ ਪਿਆਜ਼ਾਂ ਦੇ ਹਾਰ ਪਾ ਕੇ ਪ੍ਰਦਰਸ਼ਨ
. . .  about 7 hours ago
ਗੰਭੀਰ ਰੂਪ 'ਚ ਸੜਨ ਕਾਰਨ ਹੋਈ ਉਨਾਓ ਜਬਰ ਜਨਾਹ ਪੀੜਤਾ ਦੀ ਮੌਤ- ਸਫਦਰਜੰਗ ਹਸਪਤਾਲ
. . .  about 7 hours ago
ਰਾਏਕੋਟ ਨੇੜਲੇ ਪਿੰਡ ਬਸਰਾਵਾਂ 'ਚ ਮਾਂ ਅਤੇ ਉਸ ਦੇ ਅਪਾਹਜ ਬੇਟੇ ਦਾ ਕਤਲ
. . .  about 8 hours ago
ਜੈਤੋ ਵਿਖੇ ਲਾਏ ਧਰਨੇ ਦੌਰਾਨ ਕਿਸਾਨ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਕੀਤੀ ਖ਼ੁਦਕੁਸ਼ੀ
. . .  about 8 hours ago
ਡੇਰਾ ਬਾਬਾ ਨਾਨਕ 'ਚ ਟੈਂਟ ਸਿਟੀ ਲਈ ਜ਼ਮੀਨ ਦੇਣ ਵਾਲੇ ਕਿਸਾਨ ਭੜਕੇ, ਮੁਆਵਜ਼ੇ ਦੀ ਕੀਤੀ ਮੰਗ
. . .  1 minute ago
ਖੰਨਾ : ਨਾਬਾਲਗ ਲੜਕੀ ਨਾਲ ਜਬਰ ਜਨਾਹ ਕਰਨ ਦੇ ਮਾਮਲੇ 'ਚ ਨੌਜਵਾਨ, ਉਸ ਦੀ ਮਾਂ ਅਤੇ ਨਾਨੀ ਵਿਰੁੱਧ ਕੇਸ ਦਰਜ
. . .  about 9 hours ago
ਮੋਗਾ ਦੇ ਇਤਿਹਾਸਕ ਗੁਰਦੁਆਰਾ ਤੰਬੂ ਮਾਲ ਦੇ ਮੈਂਬਰਾਂ ਵਲੋਂ ਦੋ ਔਰਤਾਂ ਦੀ ਕੁੱਟਮਾਰ
. . .  about 9 hours ago
ਉਨਾਓ ਜਬਰ ਜਨਾਹ ਪੀੜਤਾ ਦੇ ਪਰਿਵਾਰ ਨੂੰ ਮਿਲੀ ਪ੍ਰਿਯੰਕਾ ਗਾਂਧੀ
. . .  about 9 hours ago
ਸਫਦਰਜੰਗ ਹਸਪਤਾਲ ਤੋਂ ਉਨਾਓ ਲਿਆਂਦੀ ਜਾ ਰਹੀ ਹੈ ਜਬਰ ਜਨਾਹ ਪੀੜਤਾ ਦੀ ਮ੍ਰਿਤਕ ਦੇਹ
. . .  about 10 hours ago
ਬਲਾਚੌਰ 'ਚ ਸੜਕ ਕਿਨਾਰਿਓਂ ਭਾਰੀ ਮਾਤਰਾ 'ਚ ਮਿਲੀਆਂ ਨਸ਼ੀਲੀਆਂ ਗੋਲੀਆਂ
. . .  about 10 hours ago
ਉਨਾਓ ਜਬਰ ਜਨਾਹ ਦੇ ਵਿਰੋਧ 'ਚ ਵਿਧਾਨ ਸਭਾ ਦੇ ਬਾਹਰ ਧਰਨੇ 'ਤੇ ਬੈਠੇ ਅਖਿਲੇਸ਼ ਯਾਦਵ
. . .  about 10 hours ago
ਢਿਲਵਾਂ ਕਤਲ ਕਾਂਡ ਮਾਮਲਾ : ਅਕਾਲੀ ਦਲ ਨੇ ਬਟਾਲਾ 'ਚ ਐੱਸ. ਐੱਸ. ਪੀ. ਦਫ਼ਤਰ ਅੱਗੇ ਲਾਇਆ ਧਰਨਾ
. . .  about 10 hours ago
ਮਨੁੱਖੀ ਅਧਿਕਾਰ ਕਮਿਸ਼ਨ ਦੀ ਟੀਮ ਹੈਦਰਾਬਾਦ 'ਚ ਪਹੁੰਚੀ
. . .  about 11 hours ago
ਸੁਪਰੀਮ ਕੋਰਟ 'ਚ ਪਹੁੰਚਿਆ ਹੈਦਰਾਬਾਦ ਮੁਠਭੇੜ ਮਾਮਲਾ, ਪੁਲਿਸ ਵਿਰੁੱਧ ਪਟੀਸ਼ਨ ਦਾਇਰ
. . .  about 11 hours ago
ਉੱਤਰ ਪ੍ਰਦੇਸ਼ ਦੇ ਚਿਤਰਕੂਟ 'ਚ ਮਹਿਲਾ ਡਾਂਸਰ ਨੂੰ ਗੋਲੀ ਮਾਰਨ ਦੇ ਦੋਸ਼ 'ਚ ਦੋ ਲੋਕ ਗ੍ਰਿਫ਼ਤਾਰ
. . .  about 11 hours ago
ਉਨਾਓ ਜਬਰ ਜਨਾਹ ਪੀੜਤਾ ਦੀ ਮੌਤ 'ਤੇ ਬੋਲੀ ਮਾਇਆਵਤੀ- ਕਾਨੂੰਨ ਦਾ ਖ਼ੌਫ਼ ਪੈਦਾ ਕਰਨ ਸੂਬਾ ਸਰਕਾਰਾਂ
. . .  about 11 hours ago
ਝਾਰਖੰਡ ਵਿਧਾਨ ਸਭਾ ਚੋਣਾਂ : ਸਵੇਰੇ 9 ਵਜੇ ਤੱਕ 13.03 ਫ਼ੀਸਦੀ ਵੋਟਿੰਗ
. . .  about 12 hours ago
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਉਨਾਓ ਜਬਰ ਜਨਾਹ ਪੀੜਤਾ ਦੀ ਮੌਤ 'ਤੇ ਜਤਾਇਆ ਦੁੱਖ
. . .  about 12 hours ago
14 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜ ਗਏ ਉਨਾਓ ਜਬਰ ਜਨਾਹ ਮਾਮਲੇ ਦੇ ਦੋਸ਼ੀ
. . .  about 12 hours ago
ਸਫਦਰਜੰਗ ਹਸਪਤਾਲ ਪਹੁੰਚੀ ਰਾਸ਼ਟਰੀ ਮਹਿਲਾ ਆਯੋਗ ਦੀ ਪ੍ਰਧਾਨ
. . .  about 13 hours ago
ਉਨਾਓ ਮਾਮਲੇ 'ਚ ਦੋਸ਼ੀਆਂ ਨੂੰ ਇਕ ਮਹੀਨੇ ਦੇ ਅੰਦਰ ਦਿੱਤੀ ਜਾਵੇ ਫਾਂਸੀ : ਸਵਾਤੀ ਮਾਲੀਵਾਲ
. . .  about 14 hours ago
ਅੱਜ ਝਾਰਖੰਡ ਦੀਆਂ 20 ਵਿਧਾਨਸਭਾ ਸੀਟਾਂ ਦੇ ਲਈ ਹੋ ਰਹੀਆਂ ਹਨ ਚੋਣਾਂ
. . .  about 14 hours ago
ਅੱਜ ਦਾ ਵਿਚਾਰ
. . .  about 14 hours ago
ਭਾਰਤ ਵੈਸਟ ਇੰਡੀਜ਼ ਟੀ20 ਮੈਚ : ਭਾਰਤ ਨੇ 6 ਵਿਕਟਾਂ ਨਾਲ ਜਿੱਤ ਹਾਸਿਲ ਕੀਤੀ
. . .  15 minutes ago
ਸਾਬਕਾ ਪੈਰਾ ਮਿਲਟਰੀ ਫੋਰਸ ਵੱਲੋਂ 13 ਨੂੰ ਕੀਤਾ ਜਾਵੇਗਾ ਦਿੱਲੀ ਸੰਸਦ ਭਵਨ ਦਾ ਘਿਰਾਓ
. . .  about 1 hour ago
ਭਾਰਤ ਵੈਸਟ ਇੰਡੀਜ਼ ਟੀ20 ਮੈਚ : ਵੈਸਟ ਇੰਡੀਜ਼ ਨੇ ਭਾਰਤ ਨੂੰ ਜਿੱਤਣ ਲਈ ਦਿੱਤਾ 208 ਦੌੜਾਂ ਦਾ ਟੀਚਾ
. . .  1 day ago
ਭਾਰਤ ਵੈਸਟ ਇੰਡੀਜ਼ ਟੀ20 ਮੈਚ : ਵੈਸਟ ਇੰਡੀਜ਼ ਦਾ 101 ਦੌੜਾਂ 'ਤੇ ਡਿੱਗਿਆ ਤੀਸਰਾ ਵਿਕਟ
. . .  1 minute ago
ਭਾਰਤ ਵੈਸਟ ਇੰਡੀਜ਼ ਟੀ20 ਮੈਚ : ਵੈਸਟ ਇੰਡੀਜ਼ ਦੀ ਤੇਜ਼ ਸ਼ੁਰੂਆਤ, 10 ਓਵਰਾਂ ਮਗਰੋਂ ਦੋ ਵਿਕਟਾਂ ਦੇ ਨੁਕਸਾਨ 'ਤੇ 101 ਦੌੜਾਂ
. . .  1 day ago
ਫ਼ਾਜ਼ਿਲਕਾ ਪੁਲਿਸ ਨੇ ਔਰਤਾਂ ਲਈ 'ਪਿੱਕ ਐਂਡ ਡਰੋਪ' ਸੇਵਾ ਦੀ ਕੀਤੀ ਸ਼ੁਰੂ
. . .  1 day ago
ਸ੍ਰੀ ਮੁਕਤਸਰ ਸਾਹਿਬ ਤੋਂ ਅਗਵਾ ਨੌਜਵਾਨ ਬਰਾਮਦ,3 ਦੋਸ਼ੀ ਕਾਬੂ
. . .  1 day ago
ਭਾਰਤ ਵੈਸਟ ਇੰਡੀਜ਼ : ਵੈਸਟ ਇੰਡੀਜ਼ ਨੂੰ ਲੱਗਾ ਦੂਸਰਾ ਝਟਕਾ, ਸਕੋਰ 64
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 18 ਮੱਘਰ ਸੰਮਤ 551
ਿਵਚਾਰ ਪ੍ਰਵਾਹ: ਪਤਾ ਲੱਗ ਜਾਣ ਮਗਰੋਂ ਵੀ ਭੁੱਲ ਨੂੰ ਨਾ ਸੋਧੀਏ ਤਾਂ ਇਕ ਹੋਰ ਭੁੱਲ ਕਰ ਰਹੇ ਹੋਵਾਂਗੇ। -ਕਨਫਿਊਸ਼ੀਅਸ

ਖੰਨਾ / ਸਮਰਾਲਾ

ਬਹੁ-ਦਿਸ਼ਾਵੀ ਸੜਕ ਦੇ ਚੌਕ 'ਚ ਕਈ ਦਿਸ਼ਾਵਾਂ ਤੋਂ ਆਉਂਦੇ ਵਾਹਨ ਹੋ ਰਹੇ ਨੇ ਹਾਦਸਿਆਂ ਦੇ ਸ਼ਿਕਾਰ

ਦੋਰਾਹਾ, 2 ਦਸੰਬਰ (ਜਸਵੀਰ ਝੱਜ)-ਦੋਰਾਹਾ ਦੀ ਦੱਖਣੀ ਬਾਈਪਾਸ ਦੀ ਸਰਹਿੰਦ ਨਹਿਰ ਦੇ ਕੰਢੇ ਜਰਨੈਲੀ ਮਾਰਗ ਪੁਰਾਣਾ ਪੁਲ ਤੇ ਜਰਨੈਲੀ ਮਾਰਗ ਦਾ ਨਵੇਂ ਉੱਚੇ ਪੁਲ (ਫਲਾਈਓਵਰ) ਦੇ ਹੇਠਲੀ ਬਹੁ-ਕੋਣੀ ਸੜਕ ਦੇ ਚੌਾਕ ਵਿਚ ਕੋਈ ਵੀ ਸੜਕ ਵੰਡ ਦਿਖਾਉਂਦੇ ਨਿਸ਼ਾਨ ਤੇ ਦਿਸ਼ਾ ਸੂਚਕ ਬੋਰਡ ਨਾ ਲੱਗੇ ਹੋਣ ਕਰਕੇ ਆਵਾਜਾਈ ਦੇ ਆਪ ਮੁਹਾਰੇ ਚੱਲਣ ਕਾਰਨ ਲੋਕਾਂ ਦਾ ਰੱਬ ਹੀ ਰਾਖਾ ਹੈ | ਦੋਰਾਹਾ ਸ਼ਹਿਰ ਦੇ ਇਸ ਬਹੁ ਕੋਨੇ ਚੌਕ ਵਿਚ ਜਿੱਥੇ ਪੰਜ ਪਾਸਿਆਂ ਤੋਂ ਸੜਕਾਂ ਮਿਲਦੀਆਂ ਹਨ | ਲੰਢ੍ਹਾ, ਬੁਆਣੀ, ਭੱਠਲ, ਬਿਲਾਸਪੁਰ, ਰੌਲ਼, ਗਿਦੜੀ, ਦੋਬੁਰਜੀ, ਲਾਪਰਾਂ, ਸੀਲ਼ੋਂ ਵੱਡੀ, ਸੀਲ਼ੋਂ ਛੋਟੀ, ਘੁਡਾਣੀ, ਅਜਨੌਦ, ਦੁੱਗਰੀ, ਘਲ਼ੋਟੀ, ਰਾੜਾ ਸਾਹਿਬ, ਦੀਪ ਨਗਰ, ਗੁਰਦਿੱਤਪੁਰਾ, ਜੈਪੁਰਾ, ਆਦਿ ਹੋਰ ਅਨੇਕ ਪਿੰਡਾਂ ਅਤੇ ਰਾੜਾ ਸਾਹਿਬ, ਮੋਗਾ, ਫ਼ਿਰੋਜ਼ਪੁਰ, ਮਾਲਵੇ ਖੇਤਰ ਦੇ ਵੱਡੇ ਤੀਰਥ ਸਥਾਨ ਤਖਤ ਸ੍ਰੀ ਦਮਦਮਾ ਸਾਹਿਬ ਤੇ ਅਨੰਦਪੁਰ ਸਾਹਿਬ, ਨੈਣਾ ਦੇਵੀ ਆਦਿ ਦੇ ਯਾਤਰੂਆਂ ਦੇ ਨਾਲ, ਨਾਲ ਰਾਜ ਦੀ ਰਾਜਧਾਨੀ ਚੰਡੀਗੜ੍ਹ ਲਈ ਇਹ ਮੁੱਖ ਮਾਰਗ ਹੈ | ਇੱਥੋਂ ਗੁਜ਼ਰਦੇ ਭਾਰੀ ਤੇ ਤੇਜ ਰਫ਼ਤਾਰ ਵਾਹਨ ਆਉਣ-ਜਾਣ ਕਾਰਨ ਹਾਦਸਿਆਂ ਦਾ ਡਰ ਹਰ ਵਕਤ ਬਣਿਆ ਰਹਿੰਦਾ ਹੈ | ਹਾਦਸੇ ਵਾਪਰਦੇ ਵੀ ਹਨ, ਪਰ ਮਜਾਲ ਕਿ ਕਦੇ ਪ੍ਰਸ਼ਾਸਨ ਨੇ ਇਸ ਸੜਕ ਦੀ ਆਵਾਜਾਈ ਸੁਧਾਰਨ ਦੀ ਸਥਿਤੀ ਵੱਲ ਕੋਈ ਧਿਆਨ ਦਿੱਤਾ ਹੋਵੇ | ਦੱਖਣੀ ਬਾਈਪਾਸ ਚੰਡੀਗੜ੍ਹ, ਪੁਲ ਦੀਪ ਨਗਰ (ਲੁਧਿਆਣਾ) ਜਾਂ ਬਰਾਬਰ ਦੀ ਸਰਵਿਸ ਰੋਡ ਦੇ ਪਾਸਿਉਂ ਅਤੇ ਨਾ ਹੀ ਦੋਰਾਹਾ ਸ਼ਹਿਰ ਵਲੋਂ ਸੜਕ 'ਤੇ ਆਉਣ-ਜਾਣ ਦਾ ਕੋਈ ਵੀ ਦਿਸ਼ਾ ਸੂਚਕ ਬੋਰਡ ਜਾਂ ਸੜਕ ਵੰਡ ਕਰਦੀ ਪੱਟੀ (ਦਿਸ਼ਾ ਦਰਸਾਊ) ਆਦਿ ਹੀ ਸੜਕ 'ਤੇ ਲਗਵਾਈ ਗਈ ਹੈ | ਅਕਸਰ ਹੀ ਸਰਵਿਸ ਰੋਡ 'ਤੇ ਆਉਣ ਵਾਲੇ ਵਾਹਨ, ਦੋਰਾਹਾ ਵਲੋਂ ਆ ਰਹੇ ਵਾਹਨ ਤੇ ਦੱਖਣੀ ਬਾਈਪਾਸ ਤੇ ਚੰਡੀਗੜ੍ਹ-ਲੁਧਿਆਣਾ ਵਲੋਂ ਆ ਰਹੀ ਤੇਜ ਰਫ਼ਤਾਰ ਆਵਾਜਾਈ ਆਪਸ ਵਿਚ ਟਕਰਾਉਂਦੇ-ਟਕਰਾਉਂਦੇ ਬਚਦੇ ਹਨ | ਇਸ ਦਾ ਕਿਸੇ ਜ਼ਿੰਮੇਵਾਰ ਅਧਿਕਾਰੀ ਜਾਂ ਵਿਅਕਤੀ ਕੋਲ ਕੋਈ ਜਵਾਬ ਨਹੀਂ ਹੈ | ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਡੇ ਕੋਲ ਸੜਕ 'ਤੇ ਦਿਸ਼ਾ ਸੂਚਕ ਬੋਰਡ ਜਾਂ ਸੜਕ ਵੰਡ ਪੱਟੀ ਲਗਵਾਉਣ ਦਾ ਕੋਈ ਅਧਿਕਾਰ ਨਹੀਂ, ਇਹ ਕੰਮ ਸੜਕ ਮਹਿਕਮੇ ਦਾ ਹੈ | ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ, ਸੜਕ ਦੇ ਦੋਹੀਂ ਪਾਸੀਂ ਲੋੜ ਅਨੁਸਾਰ, 'ਸੜਕ ਵੰਨ-ਵੇ/ਇਕਹਿਰੀ ਆਵਾਜਾਈ', ਤੇ 'ਡਬਲ ਟਰੈਫ਼ਿਕ/ ਕਿਸੇ ਵੀ ਪਾਸੇ ਤੋਂ ਆਵਾਜਾਈ', ਜਾਂ ਹੋਰ ਹਰ ਕਿਸਮ ਦੀ ਆਵਾਜਾਈ ਸਬੰਧੀ ਜਾਣਕਾਰੀ ਦੇਣ ਦੀ ਜ਼ਿੰਮੇਵਾਰੀ, ਸਮਝੌਤੇ (ਐਗਰੀਮੈਂਟ) ਦੀਆਂ ਸ਼ਰਤਾਂ ਅਨੁਸਾਰ ਸੜਕ ਬਣਾਉਣ ਵਾਲੀ ਕੰਪਨੀ ਦੀ ਹੁੰਦੀ ਹੈ ਤੇ ਸਾਂਭ ਵੀ ਕਰਨੀ ਹੁੰਦੀ ਹੈ ਜਾਂ ਪ੍ਰਸ਼ਾਸਨ ਨੇ ਕਰਵਾਉਣੀ ਹੰੁਦੀ ਹੈ | ਇਸ ਉਕਤ ਵਰਤਾਰੇ ਦੇ ਬਾਰੇ ਜਾਣਨ ਲਈ ਸੜਕ ਮਹਿਕਮੇ (ਪੀ.ਡਬਵਯੂ.ਡੀ.) ਦੇ ਕਿਸੇ ਵੀ ਅਧਿਕਾਰੀ ਤੇ ਸੜਕ ਬਣਾਉਣ ਵਾਲੀ ਕੰਪਨੀ ਨਾਲ ਸੰਪਰਕ ਨਹੀਂ ਹੋ ਸਕਿਆ, ਪਰ ਪਿਛਲੇ ਸਾਲਾਂ ਵਿਚ ਪ੍ਰਸ਼ਾਸਕ ਅਧਿਕਾਰੀ ਕਈ ਵਾਰ ਕਹਿ ਚੁੱਕੇ ਹਨ ਕਿ, ਪੀ.ਡਬਵਯੂ.ਡੀ. ਅਤੇ ਸੜਕ ਬਣਾ ਰਹੀ ਕੰਪਨੀ ਨੂੰ ਕਹਿ ਕੇ ਦੋਰਾਹਾ ਸ਼ਹਿਰ, ਸਰਵਿਸ ਰੋਡ, ਦੱਖਣੀ ਬਾਈਪਾਸ ਦੇ ਹਰ ਪਾਸੇ ਤੋਂ ਆਉਣ ਵਾਲੀ ਸੜਕ ਤੋਂ ਦਿਸ਼ਾ ਸੂਚਕ ਬੋਰਡ ਤੇ ਪੱਟੀ ਲਗਵਾ ਕੇ ਲਾਇਨ ਸੜਕ ਵੰਡ ਮਾਰਕ ਕਰਵਾ ਦਿੰਦੇ ਹਾਂ | ਲੋਕਾਂ ਦੀ ਮੰਗ ਹੈ ਕਿ ਸੁਰੱਖਿਅਤ ਸੜਕੀ ਆਵਾਜਾਈ ਲਈ ਪ੍ਰਸ਼ਾਸਨ ਸਮਾਂ ਰਹਿੰਦੇ ਧਿਆਨ ਦੇਵੇ ਤਾਕਿ ਲੋਕ ਆਪਣੀ ਯਾਤਰਾ ਸੁਰੱਖਿਅਤ ਬਿਨਾ ਕਿਸੇ ਡਰ ਦੇ ਕਰ ਸਕਣ | ਅਗਲੇ ਦਿਨਾਂ ਵਿਚ ਜਦੋਂ ਧੰੁਦ ਪੈਣੀ ਹੈ ਤਾਂ ਸੜਕ 'ਤੇ ਸੁਰੱਖਿਅਤ ਚੱਲ ਕੇ ਘਰ ਪਹੁੰਚਣ ਲਈ ਸੜਕ 'ਤੇ ਲੱਗੀਆਂ ਚਿੱਟੀਆਂ, ਪੀਲੀਆਂ ਪੱਟੀਆਂ ਜਾਂ ਸੜਕ ਤੇ ਲੱਗੇ ਸ਼ੀਸ਼ੇ ਆਦਿ ਦੇ ਨਿਸ਼ਾਨ ਤਾਂ ਜੀਵਨ ਸੁਰੱਖਿਆ ਲਈ ਵੀ ਹੋਰ ਲੋੜੀਂਦੇ ਹਨ |

ਜੰਡਿਆਲੀ ਦੇ ਗੁਰਦੁਆਰੇ 'ਚੋਂ ਗੋਲਕ ਤੋੜ ਕੇ ਮਾਇਆ ਚੋਰੀ

ਕੁਹਾੜਾ, 2 ਦਸੰਬਰ (ਤੇਲੁ ਰਾਮ ਕੁਹਾੜਾ)-ਜੰਡਿਆਲੀ-ਬੱੁਢੇਵਾਲ ਸੜਕ ਦੇ ਕਿਨਾਰੇ ਪਿੰਡ ਜੰਡਿਆਲੀ ਦੇ ਗੁਰਦੁਆਰਾ ਸ੍ਰੀ ਦੁਲਚੀਆਣਾ ਸਾਹਿਬ 'ਚ ਚੋਰੀ ਹੋਣ ਦੀ ਖ਼ਬਰ ਹੈ¢ ਮਿਲੀ ਸੂਚਨਾ ਅਨੁਸਾਰ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਜਸਵਿੰਦਰ ਸਿੰਘ ਵਲੋਂ ...

ਪੂਰੀ ਖ਼ਬਰ »

ਬੱਸਾਂ ਦੇ ਮਿਸ ਹੁੰਦੇ ਰੂਟਾਂ ਤੋਂ ਸਵਾਰੀਆਂ ਪ੍ਰੇਸ਼ਾਨ

ਮਲੌਦ 2 ਦਸੰਬਰ (ਦਿਲਬਾਗ ਸਿੰਘ ਚਾਪੜਾ)-ਖੰਨਾ ਤੋਂ ਮਲੇਰਕੋਟਲਾ ਵਾਇਆ ਮਲੌਦ ਤੇ ਪ੍ਰਾਈਵੇਟ ਬੱਸ ਸਰਵਿਸ ਦੀ ਹਾਲਤ ਪਹਿਲਾ ਹੀ ਜ਼ਿਆਦਾ ਚੰਗੀ ਨਹੀਂ ਸੀ ਕਿਉਂਕਿ ਲਗਪਗ ਸਾਰੇ ਰੂਟਾਂ ਵਿਚ ਅੱਧੇ ਜਾਂ ਇਕ ਘੰਟੇ ਦਾ ਵਕਫ਼ਾ ਹੈ, ਜਿਸ ਕਾਰਨ ਸਵਾਰੀਆਂ ਨੂੰ ਲੰਮਾ ਸਮਾਂ ...

ਪੂਰੀ ਖ਼ਬਰ »

ਵਿਧਵਾ ਔਰਤ ਨਾਲ ਢਾਈ ਲੱਖ ਦੀ ਠੱਗੀ, ਮਾਮਲਾ ਦਰਜ

ਖੰਨਾ, 2 ਦਸੰਬਰ (ਹਰਜਿੰਦਰ ਸਿੰਘ ਲਾਲ/ਧੀਮਾਨ)- ਬੈਂਕ ਵਿਚੋਂ ਧੋਖੇ ਨਾਲ ਪੈਸੇ ਕਢਵਾ ਕੇ ਔਰਤ ਨਾਲ ਠੱਗੀ ਕੀਤੇ ਜਾਣ ਦੇ ਮਾਮਲੇ ਵਿਚ ਖੰਨਾ ਪੁਲਿਸ ਨੇ ਅਣਪਛਾਤੇ ਵਿਅਕਤੀ ਖਿਲਾਫ਼ ਦਫ਼ਾ 420 ਅਧੀਨ ਇਕ ਕੇਸ ਥਾਣਾ ਸਿਟੀ-1 ਵਿਚ ਦਰਜ਼ ਕੀਤਾ ਗਿਆ ਹੈ | ਏ. ਐੱਸ. ਆਈ. ਜਗਜੀਤ ਸਿੰਘ ...

ਪੂਰੀ ਖ਼ਬਰ »

ਨਾਜਾਇਜ਼ ਮਾਈਨਿੰਗ ਦੇ ਦੋਸ਼ 'ਚ 5 ਵਿਅਕਤੀਆਂ ਿਖ਼ਲਾਫ਼ ਕੇਸ ਦਰਜ

ਸਾਹਨੇਵਾਲ, 2 ਦਸੰਬਰ (ਅਮਰਜੀਤ ਸਿੰਘ ਮੰਗਲੀ)-ਪ੍ਰਸ਼ਾਸਨ ਦੀ ਮਨਜ਼ੂਰੀ ਦੇ ਬਿਨਾਂ ਹੀ ਮਿੱਟੀ ਦੀ ਗ਼ੈਰ ਕਾਨੂੰਨੀ ਤਰੀਕੇ ਨਾਲ ਮਾਈਨਿੰਗ ਕਰਨ ਦੇ ਦੋਸ਼ਾਂ ਤਹਿਤ ਥਾਣਾ ਕੂੰਮਕਲਾਂ ਦੀ ਪੁਲਿਸ ਨੇ 5 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ | ਜਿਨ੍ਹਾਂ 'ਚੋਂ ਦੋ ਨੂੰ ਗੁਪਤ ...

ਪੂਰੀ ਖ਼ਬਰ »

ਰਿਸ਼ਵਤ ਲੈਣ ਵਾਲੀ ਮਹਿਲਾ ਪੁਲਿਸ ਇੰਸਪੈਕਟਰ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ

ਦੋਰਾਹਾ, 02 ਦਸੰਬਰ (ਜੋਗਿੰਦਰ ਸਿੰਘ ਓਬਰਾਏ)-ਅੱਜ ਇੱਥੇ ਕੱਦੋਂ ਰੋਡ 'ਤੇ ਸਥਿਤ ਸਮਾਜ ਭਲਾਈ ਸਭਾ ਦੋਰਾਹਾ ਦੀ ਇਕੱਤਰਤਾ ਧਰਮ ਸਿੰਘ ਭੰਗੂ ਦੀ ਪ੍ਰਧਾਨਗੀ ਹੇਠਾਂ ਹੋਈ, ਜਿਸ ਵਿਚ ਪੰਜਾਬ ਦੇ ਕੁੱਝ ਮਹਿਲਾ ਤੇ ਪੁਰਸ਼ ਪੁਲਿਸ ਮੁਲਾਜ਼ਮਾਂ ਵਲੋਂ ਆਮ ਲੋਕਾਂ ਤੋਂ ਕੰਮਾਂ ...

ਪੂਰੀ ਖ਼ਬਰ »

ਟੀ. ਐੱਸ. ਯੂ. ਵਲੋਂ ਗੇਟ ਰੈਲੀ

ਖੰਨਾ, 2 ਦਸੰਬਰ (ਹਰਜਿੰਦਰ ਸਿੰਘ ਲਾਲ/ਓਬਰਾਏ/ਧੀਮਾਨ)-ਟੈਕਨੀਕਲ ਸਰਵਿਸਿਜ਼ ਯੂਨੀਅਨ ਸਿਟੀ-1 ਖੰਨਾ ਦੇ ਪ੍ਰਧਾਨ ਕਰਤਾਰ ਚੰਦ, ਸਕੱਤਰ ਜਗਦੇਵ ਸਿੰਘ ਤੇ ਪੀ. ਐੱਸ .ਈ. ਬੀ ਇੰਪਲਾਈਜ਼ ਫੈਡਰੇਸ਼ਨ ਦੇ ਸਹਾਇਕ ਸਕੱਤਰ ਸਤੀਸ਼ ਕੁਮਾਰ, ਕੈਸ਼ੀਅਰ ਹਰੀ ਸ਼ੰਕਰ ਨੇ ਦੱਸਿਆ ਕਿ ...

ਪੂਰੀ ਖ਼ਬਰ »

ਐਵੀਓਰ ਸਕੂਲ 'ਚ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਲਾਨਾ ਸਮਾਗਮ ਕਰਵਾਇਆ

ਮਾਛੀਵਾੜਾ ਸਾਹਿਬ, 2 ਦਸੰਬਰ (ਸੁਖਵੰਤ ਸਿੰਘ ਗਿੱਲ)-ਮਾਛੀਵਾੜਾ ਨਜ਼ਦੀਕ ਪੈਂਦੇ ਐਵੀਓਰ ਕਾਨਵੈਂਟ ਸਕੂਲ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਸਕੂਲ ਮੁਖੀ ...

ਪੂਰੀ ਖ਼ਬਰ »

ਕੈਂਪ ਦੌਰਾਨ ਦਿਵਿਆਂਗ ਬੱਚਿਆਂ ਨੂੰ ਵੀਲ੍ਹ ਚੇਅਰਾਂ ਤੇ ਹੋਰ ਸਾਮਾਨ ਵੰਡਿਆ

ਸਮਰਾਲਾ, 2 ਦਸੰਬਰ (ਸੁਰਜੀਤ ਸਿੰਘ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੰਨਾ ਰੋਡ 'ਤੇ ਲਗਾਏ ਇਕ ਕੈਂਪ ਦੌਰਾਨ ਬਲਾਕ ਸਮਰਾਲਾ 1-2 ਤੇ ਮਾਛੀਵਾੜਾ ਦੇ ਕਰੀਬ 100 ਦਿਵਿਆਂਗ ਵਿਦਿਆਰਥੀਆਂ ਨੂੰ ਜ਼ਰੂਰਤ ਦਾ ਸਮਾਨ ਵੰਡਿਆ ਗਿਆ, ਜਿਸ ਵਿਚ ਮੁੱਖ ਤੌਰ 'ਤੇ 5 ਸੀ. ਪੀ. ਕੁਰਸੀਆਂ, 9 ...

ਪੂਰੀ ਖ਼ਬਰ »

ਏ. ਐੱਸ. ਕਾਲਜ ਵਲੋਂ ਕਰਾਟੇ ਮੁਕਾਬਲਿਆਂ 'ਚ ਸ਼ਾਨਦਾਰ ਪ੍ਰਾਪਤੀਆਂ

ਖੰਨਾ, 2 ਦਸੰਬਰ (ਹਰਜਿੰਦਰ ਸਿੰਘ ਲਾਲ)-ਏ. ਐੱਸ. ਕਾਲਜ ਖੰਨਾ ਦੇ ਹੋਣਹਾਰ ਵਿਦਿਆਰਥੀਆਂ ਨੇ ਕਰਾਟੇ ਮੁਕਾਬਲਿਆਂ ਵਿਚ ਸ਼ਾਨਦਾਰ ਖੇਡ ਪ੍ਰਦਰਸ਼ਨ ਕਰਦਿਆਂ ਮਾਣਮੱਤੀ ਜਿੱਤ ਕਾਲਜ ਦੀ ਝੋਲੀ ਪਾਈ ਹੈ¢ ਇਹ ਜਾਣਕਾਰੀ ਦਿੰਦਿਆਂ ਡੀਨ ਆਫ਼ ਸਪੋਰਟਸ ਡਾ. ਰਾਮ ਸਿੰਘ ਗੁਰਨਾ ਨੇ ...

ਪੂਰੀ ਖ਼ਬਰ »

ਲਾਇਨਜ਼ ਕਲੱਬ ਖੰਨਾ ਨੇ ਗੂੰਗੇ ਬਹਿਰੇ ਬੱਚਿਆਂ ਨੂੰ ਖੁਆਇਆ ਖਾਣਾ

ਖੰਨਾ, 2 ਦਸੰਬਰ (ਹਰਜਿੰਦਰ ਸਿੰਘ ਲਾਲ)-ਲਾਇਨਜ਼ ਕਲੱਬ ਖੰਨਾ ਗਰੇਟਰ ਦੇ ਮੈਂਬਰਾਂ ਨੇ ਅੱਜ ਖੰਨਾ ਸ਼ਹਿਰ ਵਿਚ ਚੱਲ ਰਹੇ ਗੂੰਗੇ ਬਹਿਰੇ ਸਕੂਲ ਵਿਚ ਜਾ ਕੇ ਬੱਚਿਆਂ ਦੇ ਇਕ ਦਿਨ ਖਾਣੇ ਦਾ ਇੰਤਜ਼ਾਮ ਕੀਤਾ | ਕਲੱਬ ਦੀ ਸਮਾਜ ਸੇਵਾ ਮੁਹਿੰਮ ਨੂੰ ਜਾਰੀ ਰੱਖਦੇ ਹੋਏ ...

ਪੂਰੀ ਖ਼ਬਰ »

ਲੈਕ. ਵਰਿੰਦਰ ਸਿੰਘ ਪਿ੍ੰਸੀਪਲ ਬਣੇ

ਦੋਰਾਹਾ, 2 ਦਸੰਬਰ (ਮਨਜੀਤ ਸਿੰਘ ਗਿੱਲ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੋਰਾਹਾ ਵਿਖੇ ਲੈਕਚਰਾਰ ਫਿਜ਼ਿਕਸ ਵਜੋਂ ਸੇਵਾਵਾਂ ਨਿਭਾ ਰਹੇ ਵਰਿੰਦਰ ਸਿੰਘ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਠੂਰ ਵਿਖੇ ਬਤੌਰ ਪਿ੍ੰਸੀਪਲ ਅਹੁਦਾ ਸੰਭਾਲਿਆ ਲਿਆ, ਜਿਸ ਕਾਰਨ ...

ਪੂਰੀ ਖ਼ਬਰ »

ਸ੍ਰੀ ਝਾੜ ਸਾਹਿਬ ਰੋਡ 'ਤੇ ਫਲਾਈ ਓਵਰ ਦੀ ਉਸਾਰੀ ਲਈ ਧਰਨਾ ਜਾਰੀ

ਸਮਰਾਲਾ, 2 ਦਸੰਬਰ (ਸੁਰਜੀਤ ਸਿੰਘ)-ਸ੍ਰੀ ਗੁਰੂ ਗੋਬਿੰਦ ਸਿੰਘ ਮਾਰਗ ਨੂੰ ਮਿਲਾਉਣ ਵਾਲੇ ਸ੍ਰੀ ਝਾੜ ਸਾਹਿਬ ਰੋਡ ਸਮਰਾਲਾ 'ਤੇ ਫਲਾਈ ਓਵਰ ਪੁਲ ਉਸਾਰੀ ਦੀ ਮੰਗ ਨੂੰ ਲੈ ਕੇ 'ਪੁਲ ਬਣਾਓ ਕਮੇਟੀ' ਦਾ ਧਰਨਾ ਅੱਜ 93ਵੇਂ ਦਿਨ ਵਿਚ ਪ੍ਰਵੇਸ਼ ਕਰ ਗਿਆ ਹੈ¢ ਪੁਲ ਬਣਾਓ ਕਮੇਟੀ ...

ਪੂਰੀ ਖ਼ਬਰ »

ਕਰਮਸਰ ਕਾਲਜ ਨੇ ਮੁੱਕੇਬਾਜ਼ੀ 'ਚੋਂ ਚਾਂਦੀ ਦਾ ਤਗਮਾ ਜਿੱਤਿਆ

ਰਾੜਾ ਸਾਹਿਬ, 2 ਦਸੰਬਰ (ਸਰਬਜੀਤ ਸਿੰਘ ਬੋਪਾਰਾਏ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅੰਤਰ-ਕਾਲਜ ਮੁੱਕੇਬਾਜ਼ੀ (ਲੜਕੇ) ਮੁਕਾਬਲੇ ਡੀ. ਏ. ਵੀ. ਕਾਲਜ ਹੁਸ਼ਿਆਰਪੁਰ ਵਿਖੇ ਹੋਏ | ਇਨ੍ਹਾਂ ਮੁਕਾਬਲਿਆਂ ਵਿਚੋਂ ਸਰਕਾਰੀ ਕਾਲਜ ਕਰਮਸਰ (ਰਾੜਾ ਸਾਹਿਬ) ਦੇ ਬੀ. ਏ. ਭਾਗ ਪਹਿਲਾ ...

ਪੂਰੀ ਖ਼ਬਰ »

ਟਰੈਕਟਰ ਟੋਚਨ ਮੁਕਾਬਲੇ ਦਾ ਹਲਕਾ ਵਿਧਾਇਕ ਵਲੋਂ ਸਟਿੱਕਰ ਜਾਰੀ

ਮਲੌਦ, 2 ਦਸੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਬਾਬਾ ਜੋਗੀ ਪੀਰ ਸਪੋਰਟਸ ਕਲੱਬ ਸੀਹਾਂ ਦੌਦ ਵਲੋਂ ਹਰ ਸਾਲ ਦੀ ਤਰ੍ਹਾਂ 7 ਦਸੰਬਰ ਨੂੰ ਹੋਣ ਵਾਲੇ ਚੌਥੇ ਟਰੈਕਟਰ ਟੋਚਨ ਮੁਕਾਬਲੇ ਦਾ ਸਟਿੱਕਰ ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਜਾਰੀ ਕੀਤਾ¢ ਇਸ ਮੌਕੇ ਜ਼ਿਲ੍ਹਾ ...

ਪੂਰੀ ਖ਼ਬਰ »

ਬੀਜਾ-ਸਮਰਾਲਾ ਸੜਕ ਤੋਂ ਦੁਖੀ ਲੋਕਾਂ ਨੇ ਸਮਰਾਲਾ ਸੋਸ਼ਲ ਵੈੱਲਫੇਅਰ ਸੁਸਾਇਟੀ ਦੇ ਮਸ਼ਾਲ ਮਾਰਚ 'ਚ ਲਿਆ ਹਿੱਸਾ

ਬੀਜਾ, 2 ਦਸੰਬਰ (ਕਸ਼ਮੀਰਾ ਸਿੰਘ ਬਗ਼ਲੀ/ਅਵਤਾਰ ਸਿੰਘ ਜੰਟੀ ਮਾਨ)-ਸਮਰਾਲਾ ਸੋਸ਼ਲ ਵੈੱਲਫੇਅਰ ਸੁਸਾਇਟੀ ਜੋ ਲੰਬੇ ਸਮੇਂ ਤੋਂ ਬੀਜਾ ਤੋਂ ਸਮਰਾਲਾ ਤੇ ਖੰਨਾ ਤੋਂ ਮਾਛੀਵਾੜਾ ਸੜਕਾਂ ਦੀ ਮੁਰੰਮਤ ਲਈ ਸੰਘਰਸ਼ ਕਰਦੀ ਆ ਰਹੀ ਹੈ, ਇਸ ਸੰਸਥਾ ਵਲੋਂ ਚਾਵਾ ਤੋਂ ਸਮਰਾਲਾ ...

ਪੂਰੀ ਖ਼ਬਰ »

ਪੰਜਾਬ ਨੰਬਰਦਾਰ ਯੂਨੀਅਨ ਦੀ ਮੀਟਿੰਗ ਹੋਈ

ਖੰਨਾ, 2 ਦਸੰਬਰ (ਹਰਜਿੰਦਰ ਸਿੰਘ ਲਾਲ/ਮਨਜੀਤ ਸਿੰਘ ਧੀਮਾਨ)-ਨੰਬਰਦਾਰ ਯੂਨੀਅਨ ਦੀ ਮੀਟਿੰਗ ਤਹਿਸੀਲ ਪ੍ਰਧਾਨ ਭੁਪਿੰਦਰ ਸਿੰਘ ਹਰਿਓਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਯੂਨੀਅਨ ਦੇ ਸਰਪ੍ਰਸਤ ਦਰਸ਼ਨ ਸਿੰਘ ਭਾਦਲਾ ਵੀ ਸ਼ਾਮਿਲ ਹੋਏ | ਇਸ ਦੌਰਾਨ ਤਹਿਸੀਲਦਾਰ ...

ਪੂਰੀ ਖ਼ਬਰ »

ਤਨਖ਼ਾਹਾਂ ਨਾ ਮਿਲਣ 'ਤੇ ਬਿਜਲੀ ਮੁਲਾਜ਼ਮਾਂ ਵਲੋਂ ਰੋਸ ਮੁਜ਼ਾਹਰਾ

ਸਮਰਾਲਾ, 2 ਦਸੰਬਰ (ਸੁਰਜੀਤ ਸਿੰਘ)-ਬਿਜਲੀ ਮੁਲਾਜ਼ਮਾਂ ਨੂੰ ਨਵੰਬਰ ਮਹੀਨੇ ਦੀਆਂ ਤਨਖ਼ਾਹਾਂ ਨਾ ਮਿਲਣ ਕਾਰਨ ਅੱਜ ਸ਼ਹਿਰੀ ਸਬ ਡਿਵੀਜ਼ਨ ਸਮਰਾਲਾ ਦੇ ਕਰਮਚਾਰੀਆਂ ਵਲੋਂ ਰੋਸ ਮੁਜ਼ਾਹਰਾ ਕੀਤਾ ਗਿਆ¢ ਸਰਕਾਰ ਤੇ ਪਾਵਰਕਾਮ ਦੀ ਮੈਨੇਜਮੈਂਟ ਵਿਰੁੱਧ ਨਾਅਰੇਬਾਜ਼ੀ ...

ਪੂਰੀ ਖ਼ਬਰ »

ਤਨਖ਼ਾਹਾਂ ਨਾ ਮਿਲਣ ਕਾਰਨ ਟੈਕਨੀਕਲ ਸਰਵਿਸਿਜ਼ ਯੂਨੀਅਨ ਵਲੋਂ ਰੋਸ ਮੁਜ਼ਾਹਰਾ

ਕੁਹਾੜਾ, 2 ਦਸੰਬਰ (ਤੇਲੂ ਰਾਮ ਕੁਹਾੜਾ)-ਪਾਵਰਕਾਮ ਤੇ ਟਰਾਂਸਕੋਂ ਵਿਚ ਕੰਮ ਕਰਦੇ ਮੁਲਾਜ਼ਮਾਂ ਦੀ ਯੂਨੀਅਨ ਟੈਕਨੀਕਲ ਸਰਵਸਿਜ ਯੂਨੀਅਨ ਵਲੋਂ ਤਨਖ਼ਾਹਾਂ ਨਾ ਮਿਲਣ ਕਾਰਨ ਉਪ ਮੰਡਲ ਕੁਹਾੜਾ ਦੇ ਦਫ਼ਤਰ ਅੱਗੇ ਰੋਸ ਮੁਜ਼ਾਹਰਾ ਕੀਤਾ ਗਿਆ | ਮੁਲਾਜ਼ਮ ਆਗੂਆਂ ਨੇ ਆਪਣੇ ...

ਪੂਰੀ ਖ਼ਬਰ »

ਸਮਰਾਲਾ ਸੋਸ਼ਲ ਵੈੱਲਫੇਅਰ ਸੁਸਾਇਟੀ ਵਲੋਂ ਚਾਵਾ ਤੋਂ ਸਮਰਾਲਾ ਤੱਕ ਪੈਦਲ ਮਸ਼ਾਲ ਮਾਰਚ

ਸਮਰਾਲਾ, 2 ਦਸੰਬਰ (ਬਲਜੀਤ ਸਿੰਘ ਬਘੌਰ/ਸੁਰਜੀਤ ਸਿੰਘ)-ਸਮਰਾਲਾ ਸੋਸ਼ਲ ਵੈੱਲਫੇਅਰ ਸੁਸਾਇਟੀ ਅਤੇ ਸਮਰਾਲਾ ਇਲਾਕੇ ਦੀਆਂ ਸਮਾਜਸੇਵੀ ਜਥੇਬੰਦੀਆਂ ਨੇ ਸੰਸਥਾ ਦੇ ਚੇਅਰਮੈਨ ਐਡਵੋਕੇਟ ਗਗਨਦੀਪ ਸ਼ਰਮਾ ਦੀ ਅਗਵਾਈ ਹੇਠ ਸਮਰਾਲਾ ਇਲਾਕੇ ਦੀਆਂ ਮੁੱਖ ਸੜਕਾਂ ਖੰਨਾ ਤੋਂ ...

ਪੂਰੀ ਖ਼ਬਰ »

ਮੈਕਰੋ ਗਲੋਬਲ ਦੋਰਾਹਾ ਦੇ ਵਿਦਿਆਰਥੀ ਅਭੀਜੀਤ ਸਿੰਘ ਨੇ ਹਾਸਲ ਕੀਤੇ 6.5 ਬੈਂਡ

ਖੰਨਾ, 2 ਦਸੰਬਰ (ਹਰਜਿੰਦਰ ਸਿੰਘ ਲਾਲ)-ਮੈਕਰੋ ਗਲੋਬਲ ਦੋਰਾਹਾ ਦੇ ਵਿਦਿਆਰਥੀ ਲਗਾਤਾਰ ਚੰਗੇ ਬੈਂਡ ਹਾਸਲ ਕਰਕੇ ਸੰਸਥਾ ਦਾ ਨਾਂਅ ਰੌਸ਼ਨ ਕਰ ਰਹੇ ਹਨ | ਮੈਕਰੋ ਗਲੋਬਲ ਦੋਰਾਹਾ ਆਈਲੈਟਸ ਅਤੇ ਵੀਜ਼ਾ ਸਬੰਧੀ ਸੇਵਾਵਾਂ ਵਿਚ ਪੂਰੇ ਇਲਾਕੇ ਵਿਚ ਮੰਨੀ ਪ੍ਰਮੰਨੀ ਸੰਸਥਾ ...

ਪੂਰੀ ਖ਼ਬਰ »

ਪੰਜਾਬੀ ਲਿਖਾਰੀ ਸਭਾ ਰਾਮਪੁਰ ਦੀ ਇਕੱਤਰਤਾ ਹੋਈ

ਦੋਰਾਹਾ, 2 ਦਸੰਬਰ (ਜਸਵੀਰ ਝੱਜ)-ਪੰਜਾਬੀ ਲਿਖਾਰੀ ਸਭਾ ਰਾਮਪੁਰ ਵਲੋਂ ਨਵੰਬਰ ਮਹੀਨੇ ਦੀ ਇਕੱਤਰਤਾ ਸਭਾ ਦੇ ਇਕੱਤਰਤਾ ਲਾਇਬੇ੍ਰਰੀ ਹਾਲ ਵਿਖੇ ਨਿਰੰਜਨ ਸਿੰਘ ਸਾਥੀ ਸਭਾ ਦੇ ਸਾਬਕਾ ਜਨਰਲ ਸਕੱਤਰ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਮੁੱਖ ਮਹਿਮਾਨ ਵਜੋਂ ਪ੍ਰਮੁੱਖ ...

ਪੂਰੀ ਖ਼ਬਰ »

ਬਿਜਲੀ ਕਾਮਿਆਂ ਵਲੋਂ ਰੋਸ ਪ੍ਰਗਟ

ਦੋਰਾਹਾ, 2 ਦਸੰਬਰ (ਮਨਜੀਤ ਸਿੰਘ ਗਿੱਲ)-ਬਿਜਲੀ ਕਾਮਿਆਂ ਨੇ ਤਨਖ਼ਾਹ ਨਾ ਮਿਲਣ ਕਾਰਕੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ | ਬਿਜਲੀ ਬੋਰਡ ਦੇ ਮੁਲਾਜ਼ਮ ਆਗੂ ਰਕੇਸ਼ ਕੁਮਾਰ, ਪਰਸ ਰਾਮ, ਜਸਵਿੰਦਰ ਸਿੰਘ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ...

ਪੂਰੀ ਖ਼ਬਰ »

ਬਿਜਲੀ ਕਾਮਿਆਂ ਵਲੋਂ ਰੋਸ ਰੈਲੀ

ਅਹਿਮਦਗੜ੍ਹ, 2 ਦਸੰਬਰ (ਪੁਰੀ)-ਪੰਜਾਬ ਸਰਕਾਰ ਤੇ ਬਿਜਲੀ ਬੋਰਡ ਦੀ ਮੈਨੇਜਮੈਂਟ ਵਲੋਂ ਕਰਮਚਾਰੀਆਂ ਦੀਆਂ ਤਨਖ਼ਾਹਾਂ ਨੂੰ ਰੋਕਿਆ ਗਿਆ, ਜਿਸ ਸਬੰਧੀ ਸਮੂਹ ਜਥੇਬੰਦੀਆਂ ਤੇ ਰਿਟਾਇਰ ਕਰਮਚਾਰੀਆਂ ਵਲੋਂ ਸਾਂਝੇ ਤੌਰ 'ਤੇ 66 ਕੇ.ਵੀ. ਗਰਿੱਡ ਅਹਿਮਦਗੜ੍ਹ ਵਿਖੇ ਰੋਸ ਰੈਲੀ ...

ਪੂਰੀ ਖ਼ਬਰ »

ਚੱਕ ਮਾਫ਼ੀ ਸਕੂਲ 'ਚ ਵਿਸ਼ਵ ਏਡਜ਼ ਦਿਵਸ ਮਨਾਇਆ

ਖੰਨਾ, 2 ਦਸੰਬਰ (ਹਰਜਿੰਦਰ ਸਿੰਘ ਲਾਲ)-ਸਰਕਾਰੀ ਹਾਈ ਸਕੂਲ ਚੱਕ ਮਾਫ਼ੀ ਵਿਖੇ ਵਿਸ਼ਵ ਏਡਜ਼ ਦਿਵਸ ਮਨਾਇਆ ਗਿਆ | ਇਸ ਸਬੰਧੀ ਭਾਸ਼ਣ ਮੁਕਾਬਲਾ ਤੇ ਚਾਰਟ ਮੇਕਿੰਗ ਮੁਕਾਬਲਾ ਵੀ ਕਰਵਾਇਆ ਗਿਆ | ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਪਿੰਡ ਵਿਚ ਇਕ ਰੈਲੀ ਕੱਢੀ ਗਈ | ...

ਪੂਰੀ ਖ਼ਬਰ »

ਸਿਵਲ ਹਸਪਤਾਲ ਸਮਰਾਲਾ 'ਚ ਵਿਸ਼ਵ ਏਡਜ਼ ਦਿਵਸ ਮਨਾਇਆ

ਸਮਰਾਲਾ, 2 ਦਸੰਬਰ (ਸੁਰਜੀਤ ਸਿੰਘ)-ਵਿਸ਼ਵ 'ਚ ਵੱਡੀ ਪੱਧਰ 'ਤੇ ਫੈਲ ਰਹੀ ਲਾ-ਇਲਾਜ ਬਿਮਾਰੀ ਏਡਸ ਵਿਰੁੱਧ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਸਥਾਨਕ ਸਿਵਲ ਹਸਪਤਾਲ ਵਿਚ 'ਵਿਸ਼ਵ ਏਡਸ ਦਿਵਸ' ਮਨਾਇਆ ਗਿਆ¢ ਇਸ ਮੌਕੇ ਡਾ. ਗੀਤਾ ਕਟਾਰੀਆਂ ਐੱਸ. ਐੱਮ. ਓ. ਨੇ ਹਸਪਤਾਲ ਦੇ ...

ਪੂਰੀ ਖ਼ਬਰ »

33ਵੀਆਂ ਜਰਖੜ ਖੇਡਾਂ ਦਾ ਪੋਸਟਰ ਜਾਰੀ, ਖੇਡਾਂ 13 ਤੋਂ

ਡੇਹਲੋਂ, 2 ਦਸੰਬਰ (ਅੰਮਿ੍ਤਪਾਲ ਸਿੰਘ ਕੈਲੇ)-ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਜਰਖੜ ਵਲੋਂ ਮਾਡਰਨ ਪੇਂਡੂ ਮਿਨੀ ਉਲੰਪਿਕ ਵਜੋਂ ਜਾਣੀਆਂ ਜਾਂਦੀਆਂ 33ਵੀਆਂ ਕੋਕਾ ਕੋਲਾ ਏਵਨ ਸਾਈਕਲ ਜਰਖੜ ਖੇਡਾਂ 13, 14 ਤੇ 15 ਦਸੰਬਰ ਨੂੰ ਮਾਤਾ ਸਾਹਿਬ ਕੌਰ ਖੇਡ ਕੰਪਲੈਕਸ ...

ਪੂਰੀ ਖ਼ਬਰ »

ਸੇਂਟ ਮਦਰ ਟੈਰੇਸਾ ਸਕੂਲ 'ਚ 'ਨਵਰਸ-2019' ਸਮਾਰੋਹ ਕਰਵਾਇਆ

ਖੰਨਾ, 2 ਦਸੰਬਰ (ਹਰਜਿੰਦਰ ਸਿੰਘ ਲਾਲ)-ਸੇਂਟ ਮਦਰ ਟੈਰੇਸਾ ਪਬਲਿਕ ਸਕੂਲ ਵਿਚ 'ਨਵਰਸ 2019' ਸਮਾਰੋਹ ਕਰਵਾਇਆ ਗਿਆ | ਇਸ ਉਤਸਵ ਦਾ ਉਦਘਾਟਨ ਨੰਗਲੀ ਆਸ਼ਰਮ ਦੇ ਸੰਚਾਲਕ ਸੰਤ ਦਰਸ਼ਨ ਪੁਰੀ (ਬਾਈ ਜੀ) ਤੇ ਸੰਤ ਨਿਰਦੋਸ਼ ਪੁਰੀ (ਬਾਈ ਜੀ) ਵਲੋਂ ਸਾਂਝੇ ਰੂਪ ਵਿਚ ਜੋਤ ਜਲਾ ਕੇ ...

ਪੂਰੀ ਖ਼ਬਰ »

ਬਿਜਲੀ ਬੋਰਡ ਦਫ਼ਤਰ ਅੱਗੇ ਕਰਮਚਾਰੀਆਂ ਵਲੋਂ ਗੇਟ ਰੈਲੀ

ਖੰਨਾ, 2 ਦਸੰਬਰ (ਪੱਤਰ ਪ੍ਰੇਰਕਾਂ ਰਾਹੀਂ)- ਬਿਜਲੀ ਬੋਰਡ ਦਫ਼ਤਰ ਭੜੀ ਦੇ ਮੁੱਖ ਦਰਵਾਜ਼ੇ 'ਤੇ ਬਿਜਲੀ ਬੋਰਡ ਦੀਆਂ ਜਥੇਬੰਦੀਆਂ ਨੇ ਪੰਜਾਬ ਸਰਕਾਰ ਖਿਲਾਫ ਗੇਟ ਰੈਲੀ ਕੀਤੀ | ਬੁਲਾਰਿਆਂ ਨੇ ਕਿਹਾ ਕਿ ਨਵੰਬਰ ਮਹੀਨੇ ਦੀ ਤਨਖ਼ਾਹ ਅੱਜ 2 ਤਰੀਕ ਤੱਕ ਨਹੀਂ ਪਾਈ ਗਈ, ਜਿਸ ...

ਪੂਰੀ ਖ਼ਬਰ »

ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਜਾਗਰੂਕਤਾ ਕੈਂਪ ਲਗਾਇਆ

ਬੀਜਾ, 2 ਦਸੰਬਰ (ਅਵਤਾਰ ਸਿੰਘ ਜੰਟੀ ਮਾਨ)-ਮੰਡਿਆਲਾ ਵਿਖੇ ਡਿਪਾਰਟਮੈਂਟ ਆਫਸਚਿਨ ਸਾਇੰਸ ਅਤੇ ਟੈਕਨੌਲੋਜੀ (ਨਵੀ ਦਿੱਲੀ) ਨੇ ਪੀ.ਏ.ਯੂ. ਨਾਲ ਮਿਲ ਕੇ ਇਕ ਜਾਗਰੂਕਤਾ ਕੈਂਪ ਲਗਾਇਆ | ਇਸ ਕੈਂਪ ਦਾ ਮੁਖ ਉਦੇਸ਼ ਐੱਸ.ਸੀ. ਅਤੇ ਐੱਸ.ਟੀ. ਵਰਗ ਨੂੰ ਖੇਤੀਬਾੜੀ ਬਾਰੇ ਜਾਗਰੂਕ ...

ਪੂਰੀ ਖ਼ਬਰ »

ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ

ਅਹਿਮਦਗੜ੍ਹ, 2 ਦਸੰਬਰ (ਸੋਢੀ)-ਬਾਬਾ ਬੰਦਾ ਸਿੰਘ ਬਹਾਦਰ ਵੈੱਲਫੇਅਰ ਸੁਸਾਇਟੀ ਅਤੇ ਗੁਰਦੁਆਰਾ ਸਿੰਘ ਸਭਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਤਿੰਨ ਰੋਜ਼ਾ ਗੁਰਮਤਿ ਸਮਾਗਮ ਕਰਵਾਏ ਗਏ¢ਇਸ ਸਬੰਧੀ ਰਾਤ ਸਮੇਂ ...

ਪੂਰੀ ਖ਼ਬਰ »

ਸੰਤ ਗੁਰਦਿਆਲ ਸਿੰਘ ਟਾਂਡੇ ਵਾਲਿਆਂ ਦੇ ਧਾਰਮਿਕ ਦੀਵਾਨ 15 ਤੋਂ

ਹੰਬੜਾਂ, 2 ਦਸੰਬਰ (ਜਗਦੀਸ਼ ਸਿੰਘ ਗਿੱਲ)-ਗੁਰਦੁਆਰਾ ਸਾਹਿਬ ਚੜ੍ਹਦੀ ਕਲਾ ਹੰਬੜਾਂ 'ਚ ਹਰੇਕ ਸਾਲ ਦੀ ਤਰ੍ਹਾਂ ਸੰਤ ਬਾਬਾ ਗੁਰਦਿਆਲ ਸਿੰਘ ਟਾਂਡੇ ਵਾਲਿਆ ਦੇ ਧਾਰਮਿਕ ਦੀਵਾਨ ਸਜਾਉਣ ਸਬੰਧੀ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ, ਜਿਸ ਸਬੰਧੀ ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਰੱਤੋਵਾਲ ਦੇ ਕਿ੍ਕਟ ਟੂਰਨਾਮੈਂਟ 'ਚ ਉਕਾਸੀ ਕਲੱਬ ਜੇਤੂ

ਗੁਰੂਸਰ ਸੁਧਾਰ, 2 ਦਸੰਬਰ (ਜਸਵਿੰਦਰ ਸਿੰਘ ਗਰੇਵਾਲ)-ਲਾਗਲੇ ਪਿੰਡ ਰੱਤੋਵਾਲ ਵਿਖੇ ਸਵ: ਜਸਕਰਨ ਸਿੰਘ ਧਾਲੀਵਾਲ ਦੀ ਯਾਦ 'ਚ ਕਿ੍ਕਟ ਟੂਰਨਾਮੈਂਟ ਕਰਵਾਇਆ ਗਿਆ, ਜਿਸ ਦਾ ਰਸਮੀ ਉਦਘਾਟਨ ਹਲਕਾ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ ਵਲੋਂ ਕੀਤਾ ਗਿਆ | ਟੂਰਨਾਮੈਂਟ ...

ਪੂਰੀ ਖ਼ਬਰ »

ਅਧਿਆਪਕਾ ਭੁਪਿੰਦਰ ਕੌਰ ਨੇ ਸੁੰਦਰ ਲਿਖਾਈ ਮੁਕਾਬਲੇ 'ਚੋਂ ਪ੍ਰਾਪਤ ਕੀਤਾ ਪਹਿਲਾ ਸਥਾਨ

ਜਗਰਾਉਂ, 2 ਦਸੰਬਰ (ਜੋਗਿੰਦਰ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਹਿ ਵਿੱਦਿਅਕ ਮੁਕਾਬਲਿਆਂ 'ਚ ਸਥਾਨਕ ਸਰਕਾਰੀ ਪ੍ਰਾਇਮਰੀ ਬੇਸਿਕ ਸਕੂਲ ਦੀ ਅਧਿਆਪਕਾ ਤੇ ਵਿਦਿਆਰਥੀਆਂ ਨੇ ਜ਼ਿਲ੍ਹੇ 'ਚੋਂ ਸੁੰਦਰ ਲਿਖਾਈ 'ਚ ਪਹਿਲਾ ਸਥਾਨ ...

ਪੂਰੀ ਖ਼ਬਰ »

'ਕਾਲਾ ਗੀਤ' ਨਾਲ ਹਾਜ਼ਰ ਗਾਇਕ ਵੀਤ ਬਲਜੀਤ

ਜਗਰਾਉਂ, 2 ਦਸੰਬਰ (ਅਜੀਤ ਸਿੰਘ ਅਖਾੜਾ)- ਗਾਇਕ ਤੇ ਗੀਤਕਾਰ ਵੀਤ ਬਲਜੀਤ ਇਕ ਵਾਰ ਫਿਰ ਖੂਬਸੂਰਤ ਸ਼ਬਦਾਂ 'ਚ ਪਰੋਇਆ ਗੀਤ 'ਕਾਲਾ ਗੀਤ' ਲੈ ਕੇ ਸਰੋਤਿਆਂ ਦੇ ਰੂਬਰੂ ਹੋਏ ਹਨ | ਸਟੇਟ ਸਟੂਡੀਓ ਤੇ ਅਮਰੀਕਾ ਡਾਂਗੀਆਂ ਦੀ ਪੇਸ਼ਕਸ਼ 'ਚ ਆਏ ਇਸ ਗੀਤ ਨੂੰ ਗਾਇਕ ਵੀਤ ਬਲਜੀਤ ਨੇ ...

ਪੂਰੀ ਖ਼ਬਰ »

ਏਡਜ਼ ਸਬੰਧੀ ਜਾਗਰੂਕਤਾ ਕੈਂਪ ਲਗਾਇਆ

ਗੁਰੂਸਰ ਸੁਧਾਰ, 2 ਦਸੰਬਰ (ਬਲਵਿੰਦਰ ਸਿੰਘ ਧਾਲੀਵਾਲ)-ਵਿਸ਼ਵ ਏਡਜ਼ ਦਿਵਸ ਮੌਕੇ ਸੀ.ਐੱਚ.ਸੀ. ਸੁਧਾਰ ਵਿਖੇ ਲਗਾਏ ਗਏ ਜਾਗਰੂਕਤਾ ਕੈਂਪ ਦੌਰਾਨ ਸੀਨੀਅਰ ਮੈਡੀਕਲ ਅਫ਼ਸਰ ਡਾ. ਨੀਨਾ ਨਾਕਰਾ ਪਿਲਾਨੀ ਦੀ ਅਗਵਾਈ ਹੇਠ ਡਾਕਟਰੀ ਟੀਮ ਵਲੋਂ ਲੋਕਾਂ ਨੂੰ ਐੱਚ.ਆਈ.ਵੀ. ਅਤੇ ...

ਪੂਰੀ ਖ਼ਬਰ »

ਐੱਸ. ਐੱਮ. ਐੱਲ. ਕਾਲਜ ਦਾ ਨਤੀਜਾ ਸ਼ਾਨਦਾਰ ਰਿਹਾ

ਰਾਏਕੋਟ, 2 ਦਸੰਬਰ (ਸੁਸ਼ੀਲ)-ਜੀ. ਐੱਚ. ਜੀ. ਗਰੁੱਪ ਆਫ਼ ਕਾਲਜ਼ਜ ਤਹਿਤ ਚੱਲ ਰਹੀ ਨਰਸਿੰਗ ਸੰਸਥਾ ਐੱਸ. ਐੱਮ. ਐੱਲ ਮੈਮੋਰੀਅਲ ਕਾਲਜ ਆਫ਼ ਨਰਸਿੰਗ ਭਨੋਹੜ ਦਾ ਬੀ. ਐੱਸ. ਸੀ. ਨਰਸਿੰਗ ਪੋਸਟ ਬੇਸਿਕ (ਭਾਗ ਪਹਿਲਾ) ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਨਤੀਜੇ ਬਾਰੇ ਜਾਣਕਾਰੀ ...

ਪੂਰੀ ਖ਼ਬਰ »

ਗਰਗ ਦੀ ਯਾਦ 'ਚ ਲੱਗਣ ਵਾਲੇ ਖ਼ੂਨਦਾਨ ਕੈਂਪ ਦਾ ਪੋਸਟਰ ਜਾਰੀ

ਖੰਨਾ, 2 ਦਸੰਬਰ (ਹਰਜਿੰਦਰ ਸਿੰਘ ਲਾਲ)-ਸਵ. ਰਾਮ ਕੁਮਾਰ ਗਰਗ ਦੀ ਯਾਦ ਵਿਚ ਸਥਾਨਕ ਉਚਾ ਵਿਹੜਾ, ਰਾਣੀ ਦਾ ਤਲਾਬ ਵਿਚ 9 ਦਸੰਬਰ ਨੂੰ ਲਾਏ ਜਾਣ ਵਾਲੇ ਖ਼ੂਨਦਾਨ ਕੈਂਪ ਦਾ ਪੋਸਟਰ ਵਿਧਾਇਕ ਗੁਰਕੀਰਤ ਸਿਘ ਵਲੋਂ ਜਾਰੀ ਕੀਤਾ ਗਿਆ | ਪ੍ਰਬੰਧਕ ਰਾਹੁਲ ਗਰਗ ਬਾਵਾ ਨੇ ਦੱਸਿਆ ਕਿ ...

ਪੂਰੀ ਖ਼ਬਰ »

ਸਰਕਾਰੂ ਮੱਲ ਸਕੂਲ ਦੀ ਟੀਮ ਵਲੋਂ ਹੈਾਡਬਾਲ 'ਚ ਦੂਜਾ ਸਥਾਨ ਹਾਸਿਲ

ਖੰਨਾ, 2 ਦਸੰਬਰ (ਹਰਜਿੰਦਰ ਸਿੰਘ ਲਾਲ)-ਲੁਧਿਆਣਾ ਸਹੋਦਿਆ ਸਕੂਲ ਕੰਪਲੈਕਸ ਵਲੋਂ ਮੈਕਰ ਆਰਥਕਰ ਮੈਕਾਲਿਫ ਪਬਲਿਕ ਸਕੂਲ ਬੌਾਦਲੀ ਸਮਰਾਲਾ ਵਿਚ ਇੰਟਰ ਸਕੂਲ ਹੈਾਡਬਾਲ ਟੂਰਨਾਮੈਂਟ ਕਰਵਾਇਆ ਗਿਆ | ਇਸ ਵਿਚ ਲਾਲਾ ਸਰਕਾਰੂ ਮੱਲ ਸਰਵ ਹਿਤਕਾਰੀ ਸੀਨੀਅਰ ਸੈਕੰਡਰੀ ...

ਪੂਰੀ ਖ਼ਬਰ »

ਅੰਬੇਡਕਰ ਮਿਸ਼ਨ ਸੁਸਾਇਟੀ ਦੀ ਮੀਟਿੰਗ ਹੋਈ

ਖੰਨਾ, 2 ਦਸੰਬਰ (ਪ. ਪ.)-ਡਾਕਟਰ ਅੰਬੇਡਕਰ ਮਿਸ਼ਨ ਸੁਸਾਇਟੀ ਦੀ ਮੀਟਿੰਗ ਸੰਸਥਾ ਦੇ ਪ੍ਰਧਾਨ ਪਿ੍ੰਸੀਪਲ ਜਸਵੰਤ ਸਿੰਘ ਮਿੱਤਰ ਦੀ ਪ੍ਰਧਾਨਗੀ ਹੇਠ ਡਾਕਟਰ ਅੰਬੇਡਕਰ ਭਵਨ ਵਿਖੇ ਹੋਈ ¢ ਮੀਟਿੰਗ ਵਿਚ ਸਰਬਸੰਮਤੀ ਨਾਲ ਇਹ ਮਤਾ ਪਾਸ ਕੀਤਾ ਕਿ 6 ਦਸੰਬਰ ਨੂੰ ਡਾ. ਅੰਬੇਡਕਰ ...

ਪੂਰੀ ਖ਼ਬਰ »

ਵਿਸ਼ਵ ਸਿੱਖ ਸਾਹਿਤ ਅਕਾਦਮੀ ਦਾ ਰੂਬਰੂ ਸਮਾਗਮ ਯਾਦਗਾਰੀ ਹੋ ਨਿੱਬੜਿਆ

ਪਾਇਲ, 2 ਦਸੰਬਰ (ਰਜਿੰਦਰ ਸਿੰਘ)-ਗੁਰਮਤਿ ਸਾਹਿਤ ਲਈ ਯਤਨਸ਼ੀਲ ਸੰਸਥਾ ਵਿਸ਼ਵ ਸਿੱਖ ਸਾਹਿਤ ਅਕਾਦਮੀ ਪਾਇਲ ਵਲੋਂ ਗਿਆਨੀ ਦਿੱਤ ਸਿੰਘ ਯਾਦਗਾਰੀ ਖ਼ਾਲਸਾ ਲਾਇਬਰੇਰੀ ਪਾਇਲ ਵਿਖੇ ਅਕਾਦਮੀ ਦੇ ਮੁਖੀ ਜਗਦੇਵ ਸਿੰਘ ਘੁੰਗਰਾਲੀ ਤੇ ਢਾਡੀ ਬਲਵਿੰਦਰ ਸਿੰਘ ਰੌਣੀ ਦੀ ...

ਪੂਰੀ ਖ਼ਬਰ »

ਫੈੱਡਰੇਸ਼ਨ ਗਰੇਵਾਲ 'ਇਕ ਪਿੰਡ ਇਕ ਗੁਰਦੁਆਰਾ ਮੁਹਿੰਮ' ਸ਼ੋ੍ਰਮਣੀ ਕਮੇਟੀ ਦੇ ਸਹਿਯੋਗ ਨਾਲ ਜਾਰੀ ਰੱਖੇਗੀ

ਆਲਮਗੀਰ, 2 ਦਸੰਬਰ (ਜਰਨੈਲ ਸਿੰਘ ਪੱਟੀ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਚ-ਨੀਚ, ਬਰਾਬਰਤਾ, ਸਰਬਸਾਂਝੀ ਵਾਲਤਾ ਦੇ ਵਡਮੁੱਲੇ ਸਿਧਾਂਤ ਨੂੰ ਸਮਰਪਿਤ ਫੈਡਰੇਸ਼ਨ ਗਰੇਵਾਲ ਵੱਲੋਂ ਆਰੰਭੀ 'ਇਕ ਪਿੰਡ ਇਕ ਗੁਰਦੁਆਰਾ' ਮੁਹਿੰਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX