ਤਾਜਾ ਖ਼ਬਰਾਂ


ਪਾਵਰ ਕਾਮ ਦੇ ਲਾਈਨਮੈਨ ਦੀ ਕਰੰਟ ਲੱਗਣ ਕਾਰਨ ਮੌਤ
. . .  about 1 hour ago
ਮੁੱਲਾਂਪੁਰ ਗਰੀਬਦਾਸ, 7 ਦਸੰਬਰ (ਦਿਲਬਰ ਸਿੰਘ ਖੈਰਪੁਰ) - ਸਥਾਨਿਕ ਉਪਮੰਡਲ ਅਧੀਨ ਪਿੰਡ ਚਾਹੜਮਾਜਰਾ ਨੇੜੇ ਉਮੈਕਸ ਸਿਟੀ (ਨਿਊ ਚੰਡੀਗੜ੍ਹ) ਵਿਖੇ ਕਰੰਟ ਲੱਗਣ ਕਾਰਨ ਪਾਵਰ ਕਾਮ ਦੇ ...
ਘਿਣਾਉਣੇ ਅਪਰਾਧਾਂ ਲਈ ਬਦਲਿਆ ਜਾਵੇ ਕਾਨੂੰਨ - ਹੈਦਰਾਬਾਦ ਸਮੂਹਿਕ ਜਬਰ ਜਨਾਹ ਪੀੜਤ ਦੀ ਭੈਣ
. . .  about 3 hours ago
ਹੈਦਰਾਬਾਦ, 7 ਦਸੰਬਰ - ਹੈਦਰਾਬਾਦ ਸਮੂਹਿਕ ਜਬਰ ਜਨਾਹ ਮਾਮਲੇ 'ਚ ਪੀੜਤਾ ਦੀ ਭੈਣ ਨੇ ਉਨਾਓ ਜਬਰ ਜਨਾਹ ਮਾਮਲੇ 'ਤੇ ਬੋਲਦਿਆਂ ਕਿਹਾ ਕਿ ਅਜਿਹੀਆਂ ਵਾਰਦਾਤਾਂ ਮੁਕੰਮਲ ਰੁਕ ਜਾਣੀਆਂ ਚਾਹੀਦੀਆਂ ਹਨ। ਅਜਿਹੇ ਮਾਮਲਿਆਂ 'ਤੇ ਇਨਸਾਫ਼ ਵਿਚ ਦੇਰੀ ਨਹੀਂ ਹੋਣੀ...
ਇਨਸਾਫ਼ ਬਦਲਾ ਬਣ ਜਾਵੇ ਤਾਂ ਆਪਣਾ ਚਰਿੱਤਰ ਗੁਆ ਦਿੰਦਾ ਹੈ- ਚੀਫ਼ ਜਸਟਿਸ
. . .  about 3 hours ago
ਨਵੀਂ ਦਿੱਲੀ, 7 ਦਸੰਬਰ - ਚੀਫ਼ ਜਸਟਿਸ ਐਸ.ਏ. ਬੋਬੜੇ ਨੇ ਇਨਸਾਫ਼ ਦੇ ਨਾਮ 'ਤੇ ਕੀਤੀਆਂ ਜਾਣ ਵਾਲੀਆਂ ਹੱਤਿਆਵਾਂ ਦੀ ਨਿਖੇਧੀ ਕੀਤੀ ਹੈ। ਚੀਫ਼ ਜਸਟਿਸ ਨੇ ਕਿਹਾ ਕਿ ਜਦੋਂ ਇਨਸਾਫ਼ ਬਦਲੇ ਦਾ ਰੂਪ ਲੈਂਦਾ ਹੈ ਤਾਂ ਉਹ ਆਪਣਾ ਚਰਿੱਤਰ ਗੁਆ ਦਿੰਦਾ ਹੈ। ਇਹ ਗੱਲ ਚੀਫ਼...
ਦਿੱਲੀ 'ਚ ਜਬਰ ਜਨਾਹ ਦੀਆਂ ਵਾਰਦਾਤਾਂ ਖਿਲਾਫ ਲੋਕਾਂ ਦਾ ਜੋਰਦਾਰ ਪ੍ਰਦਰਸ਼ਨ, ਪੁਲਿਸ ਨੇ ਮਾਰੀਆਂ ਪਾਣੀ ਦੀਆਂ ਬੁਛਾੜਾਂ
. . .  about 4 hours ago
ਨਵੀਂ ਦਿੱਲੀ, 7 ਦਸੰਬਰ - ਦੇਸ਼ ਵਿਚ ਵੱਧ ਰਹੇ ਔਰਤਾਂ ਖਿਲਾਫ ਘਿਣਾਉਣੇ ਅਪਰਾਧ ਤੇ ਉਨਾਓ ਜਬਰ ਜਨਾਹ ਪੀੜਤਾ ਦੀ ਮੌਤ ਤੋਂ ਬਾਅਦ ਦੇਸ਼ ਭਰ ਵਿਚ ਜ਼ਬਰਦਸਤ ਗ਼ੁੱਸਾ ਹੈ। ਉਨਾਓ ਤੋਂ ਲੈ ਕੇ ਲਖਨਊ ਤੇ ਦਿੱਲੀ ਤੱਕ ਜ਼ੋਰਦਾਰ ਪ੍ਰਦਰਸ਼ਨ ਹੋ ਰਹੇ ਹਨ। ਅੱਜ ਸ਼ਾਮ ਮਹਿਲਾ...
ਉਨਾਓ ਪੀੜਤਾ ਦੇ ਪਰਿਵਾਰ ਨੂੰ 25 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ
. . .  about 4 hours ago
ਉਨਾਓ, 7 ਦਸੰਬਰ - ਉਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੇ ਉਨਾਓ ਜਬਰ ਜਨਾਹ ਪੀੜਤਾ ਦੇ ਪਰਿਵਾਰਕ ਮੈਂਬਰਾਂ ਨੂੰ 25 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਯੋਗੀ ਸਰਕਾਰ ਵਿਚ ਕੈਬਨਿਟ ਮੰਤਰੀ ਕਮਲਾ ਰਾਣੀ ਵਰੁਣ ਨੇ ਇਸ ਸਬੰਧੀ ਐਲਾਨ...
ਸੌਰਵ ਖੁੱਲਰ ਜ਼ਿਲ੍ਹਾ ਯੂਥ ਕਾਂਗਰਸ ਕਪੂਰਥਲਾ ਦੇ ਬਣੇ ਪ੍ਰਧਾਨ
. . .  about 4 hours ago
ਲੁੱਟ ਖੋਹ ਦਾ ਸ਼ਿਕਾਰ ਹੋਈ ਸਕੂਲ ਮੁਖੀ ਦੀ ਹੋਈ ਮੌਤ
. . .  about 4 hours ago
ਨਾਭਾ, 7 ਦਸੰਬਰ (ਕਰਮਜੀਤ ਸਿੰਘ) - ਪੰਜਾਬ ਵਿਚ ਦਿਨੋ-ਦਿਨ ਲੁੱਟ ਖੋਹ ਦੀਆ ਵਾਰਦਾਤਾਂ ਵਿਚ ਲਗਾਤਾਰ ਇਜ਼ਾਫਾ ਹੁੰਦਾ ਜਾ ਰਿਹਾ ਹੈ ਅਤੇ ਲੁਟੇਰੇ ਹੁਣ ਦਿਨ ਦਿਹਾੜੇ ਲੁੱਟ ਦੀਆ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਤਾਜ਼ਾ ਮਾਮਲਾ ਸਾਹਮਣੇ ਆਇਆ ਨਾਭਾ ਵਿਖੇ ਜਿੱਥੇ ਲੁੱਟ...
ਗੁਰਸੇਵਕ ਸਿੰਘ ਗੈਵੀ ਲੋਪੋਕੇ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਉਪ ਪ੍ਰਧਾਨ ਬਣੇ
. . .  about 5 hours ago
ਲੋਪੋਕੇ, 7 ਦਸੰਬਰ (ਗੁਰਵਿੰਦਰ ਸਿੰਘ ਕਲਸੀ) - ਜ਼ਿਲ੍ਹਾ ਯੂਥ ਕਾਂਗਰਸ ਦੀਆਂ ਚੋਣਾ 'ਚ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਯੂਥ ਕਾਂਗਰਸ ਦੇ ਗੁਰਸੇਵਕ ਸਿੰਘ ਗੈਵੀ ਲੋਪੋਕੇ ਉਪ...
ਤਰਨਤਾਰਨ : ਯੂਥ ਕਾਂਗਰਸ ਦੀਆਂ ਚੋਣਾਂ 'ਚ ਯੋਧਵੀਰ ਸਿੰਘ ਬਣੇ ਜ਼ਿਲ੍ਹੇ ਦੇ ਵਾਈਸ ਪ੍ਰਧਾਨ
. . .  about 5 hours ago
ਪੱਟੀ, 7 ਦਸੰਬਰ (ਅਵਤਾਰ ਸਿੰਘ ਖਹਿਰਾ)- ਯੂਥ ਕਾਂਗਰਸ ਦੀਆਂ ਹੋਈਆਂ ਚੋਣਾਂ ਦੌਰਾਨ ਯੋਧਵੀਰ ਸਿੰਘ 217 ਵੋਟਾਂ ਪ੍ਰਾਪਤ ਕਰਕੇ ਜ਼ਿਲ੍ਹਾ...
ਹਲਕਾ ਭੁਲੱਥ ਤੋਂ ਯੂਥ ਕਾਂਗਰਸ ਦੀ ਚੋਣ 'ਚ ਐਡਵੋਕੇਟ ਘੁੰਮਣ 35 ਵੋਟਾਂ ਨਾਲ ਜਿੱਤੇ
. . .  about 5 hours ago
ਭੁਲੱਥ, 7 ਦਸੰਬਰ (ਸੁਖਜਿੰਦਰ ਸਿੰਘ ਮੁਲਤਾਨੀ)- ਹਲਕਾ ਭੁਲੱਥ ਤੋਂ ਕਾਂਗਰਸ ਇੰਚਾਰਜ ਰਣਜੀਤ ਸਿੰਘ ਰਾਣਾ ਦੇ ਬੇਟੇ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਯੂਥ ਕਾਂਗਰਸ ਦੀ ਚੋਣ...
ਯੂਥ ਕਾਂਗਰਸ ਚੋਣਾਂ : ਤੋਸ਼ਿਤ ਮਹਾਜਨ ਬਣੇ ਜ਼ਿਲ੍ਹਾ ਪਠਾਨਕੋਟ ਦੇ ਯੂਥ ਵਿੰਗ ਜ਼ਿਲ੍ਹਾ ਪ੍ਰਧਾਨ
. . .  about 5 hours ago
ਪਠਾਨਕੋਟ, 7 ਦਸੰਬਰ (ਚੌਹਾਨ)- ਯੂਥ ਕਾਂਗਰਸ ਦੀਆਂ ਹੋਈਆਂ ਚੋਣਾਂ 'ਚ ਤੋਸ਼ਿਤ ਮਹਾਜਨ ਜ਼ਿਲ੍ਹਾ ਪਠਾਨਕੋਟ ਤੋਂ ਯੂਥ ਕਾਂਗਰਸ ਪ੍ਰਧਾਨ ਬਣੇ ਹਨ। ਜ਼ਿਲ੍ਹਾ ਪ੍ਰਧਾਨ ਲਈ ਦੋ ਉਮੀਦਵਾਰ ਤੋਸ਼ਿਤ ਮਹਾਜਨ...
ਅੱਪਰਬਾਰੀ ਦੁਆਬ ਨਹਿਰ 'ਚੋਂ ਮਿਲੀ ਸਾੜੇ ਗਏ ਡਰੋਨ ਦੀ ਮੋਟਰ
. . .  about 5 hours ago
ਝਬਾਲ, 7 ਦਸੰਬਰ (ਸੁਖਦੇਵ ਸਿੰਘ)- ਝਬਾਲ ਵਿਖੇ ਬੰਦ ਪਈ ਲਕਸ਼ਮੀ ਰਾਈਸ ਮਿੱਲ 'ਚ ਸਾੜੇ ਗਏ ਡਰੋਨ ਨੂੰ ਖ਼ੁਰਦ-ਬੁਰਦ ਕਰਨ ਲਈ ਅੱਪਰਬਾਰੀ ਦੁਆਬ ਨਹਿਰ 'ਚ ਸੁੱਟੇ ਗਏ ਪੁਰਜ਼ਿਆਂ ਨੂੰ ਮੁੜ ਦੋ ਮਹੀਨੇ...
ਬਲਵੀਰ ਸਿੰਘ ਢਿੱਲੋਂ ਨੇ ਯੂਥ ਕਾਂਗਰਸ ਪ੍ਰਧਾਨ ਹਲਕਾ ਗੜ੍ਹਸ਼ੰਕਰ ਦੀ ਚੋਣ ਜਿੱਤੀ
. . .  about 5 hours ago
ਗੜ੍ਹਸ਼ੰਕਰ, 7 ਦਸੰਬਰ (ਧਾਲੀਵਾਲ)- ਬੀਤੇ ਦਿਨੀਂ ਯੂਥ ਕਾਂਗਰਸ ਦੇ ਅਹੁਦੇਦਾਰਾਂ ਦੀਆਂ ਹੋਈਆਂ ਚੋਣਾਂ 'ਚ ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਤੋਂ ਯੂਥ ਕਾਂਗਰਸ ਦੇ ਪ੍ਰਧਾਨ ਦੀ ਚੋਣ ਬਲਵੀਰ ਸਿੰਘ ਢਿੱਲੋਂ...
ਯੂਥ ਕਾਂਗਰਸ ਦੀਆਂ ਚੋਣਾਂ 'ਚ ਸੰਗਰੂਰ ਜ਼ਿਲ੍ਹੇ 'ਚ ਬਾਜਵਾ ਅਤੇ ਹਲਕੇ 'ਚ ਕਾਂਗੜਾ ਪਰਿਵਾਰ ਪਿਆ ਭਾਰੂ
. . .  about 6 hours ago
ਸੰਗਰੂਰ, 7 ਦਸੰਬਰ (ਦਮਨਜੀਤ ਸਿੰਘ)- ਕਾਂਗਰਸ ਪਾਰਟੀ ਵਲੋਂ ਕਾਰਵਾਈਆਂ ਗਈਆਂ ਯੂਥ ਵਿੰਗ ਦੀਆਂ ਚੋਣਾਂ 'ਚ ਜ਼ਿਲ੍ਹਾ ਸੰਗਰੂਰ ਦੀ ਪ੍ਰਧਾਨਗੀ 'ਤੇ ਗੋਬਿੰਦਰ ਸਿੰਘ ਨਾਂ ਦੇ ਨੌਜਵਾਨ ਨੇ...
ਯੂਥ ਕਾਂਗਰਸ ਚੋਣਾਂ : ਗੁਰੂਹਰਸਹਾਏ ਤੋਂ ਤੀਜੀ ਵਾਰ ਹਲਕਾ ਪ੍ਰਧਾਨ ਬਣੇ ਵਿੱਕੀ ਸਿੱਧੂ
. . .  about 6 hours ago
ਗੁਰੂਹਰਸਹਾਏ, 7 ਦਸੰਬਰ (ਹਰਚਰਨ ਸਿੰਘ ਸਿੱਧੂ)- ਯੂਥ ਕਾਂਗਰਸ ਦੀਆਂ ਹੋਈਆਂ ਚੋਣਾਂ 'ਚ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਧੜੇ ਨਾਲ ਸੰਬੰਧਿਤ ਸੁਦਾਗਰ ਸਿੰਘ ਵਿੱਕੀ ਸਿੱਧੂ ਲਗਾਤਾਰ ਤੀਜੀ...
ਬੰਦੂਕ ਦੀ ਨੋਕ 'ਤੇ ਬੈਂਕ 'ਚੋਂ ਲੱਖਾਂ ਦੀ ਨਕਦੀ ਲੁੱਟ ਕੇ ਫ਼ਰਾਰ ਹੋਏ ਲੁਟੇਰੇ
. . .  about 6 hours ago
ਬਲਜੀਤ ਸਿੰਘ ਪਾਹੜਾ ਬਣੇ ਗੁਰਦਾਸਪੁਰ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ
. . .  about 6 hours ago
ਅਮਿਤ ਤਿਵਾੜੀ ਖੰਨਾ ਜ਼ਿਲ੍ਹਾ ਅਤੇ ਅੰਕਿਤ ਸ਼ਰਮਾ ਖੰਨਾ ਵਿਧਾਨ ਸਭਾ ਯੂਥ ਕਾਂਗਰਸ ਦੇ ਪ੍ਰਧਾਨ ਬਣੇ
. . .  about 7 hours ago
ਫ਼ਰੀਦਕੋਟ ਵਿਖੇ ਜਿਨਸੀ ਸ਼ੋਸ਼ਣ ਦੀ ਪੀੜਤ ਮਹਿਲਾ ਡਾਕਟਰ 'ਤੇ ਪੁਲਿਸ ਨੇ ਵਰ੍ਹਾਈਆਂ ਡਾਂਗਾਂ, ਜ਼ਖ਼ਮੀ
. . .  about 7 hours ago
ਵਧੀਆਂ ਕੀਮਤਾਂ ਨੂੰ ਲੈ ਕੇ 'ਆਪ' ਵਲੋਂ ਗਲਾਂ 'ਚ ਪਿਆਜ਼ਾਂ ਦੇ ਹਾਰ ਪਾ ਕੇ ਪ੍ਰਦਰਸ਼ਨ
. . .  about 7 hours ago
ਗੰਭੀਰ ਰੂਪ 'ਚ ਸੜਨ ਕਾਰਨ ਹੋਈ ਉਨਾਓ ਜਬਰ ਜਨਾਹ ਪੀੜਤਾ ਦੀ ਮੌਤ- ਸਫਦਰਜੰਗ ਹਸਪਤਾਲ
. . .  about 7 hours ago
ਰਾਏਕੋਟ ਨੇੜਲੇ ਪਿੰਡ ਬਸਰਾਵਾਂ 'ਚ ਮਾਂ ਅਤੇ ਉਸ ਦੇ ਅਪਾਹਜ ਬੇਟੇ ਦਾ ਕਤਲ
. . .  about 8 hours ago
ਜੈਤੋ ਵਿਖੇ ਲਾਏ ਧਰਨੇ ਦੌਰਾਨ ਕਿਸਾਨ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਕੀਤੀ ਖ਼ੁਦਕੁਸ਼ੀ
. . .  about 8 hours ago
ਡੇਰਾ ਬਾਬਾ ਨਾਨਕ 'ਚ ਟੈਂਟ ਸਿਟੀ ਲਈ ਜ਼ਮੀਨ ਦੇਣ ਵਾਲੇ ਕਿਸਾਨ ਭੜਕੇ, ਮੁਆਵਜ਼ੇ ਦੀ ਕੀਤੀ ਮੰਗ
. . .  about 9 hours ago
ਖੰਨਾ : ਨਾਬਾਲਗ ਲੜਕੀ ਨਾਲ ਜਬਰ ਜਨਾਹ ਕਰਨ ਦੇ ਮਾਮਲੇ 'ਚ ਨੌਜਵਾਨ, ਉਸ ਦੀ ਮਾਂ ਅਤੇ ਨਾਨੀ ਵਿਰੁੱਧ ਕੇਸ ਦਰਜ
. . .  about 9 hours ago
ਮੋਗਾ ਦੇ ਇਤਿਹਾਸਕ ਗੁਰਦੁਆਰਾ ਤੰਬੂ ਮਾਲ ਦੇ ਮੈਂਬਰਾਂ ਵਲੋਂ ਦੋ ਔਰਤਾਂ ਦੀ ਕੁੱਟਮਾਰ
. . .  about 9 hours ago
ਉਨਾਓ ਜਬਰ ਜਨਾਹ ਪੀੜਤਾ ਦੇ ਪਰਿਵਾਰ ਨੂੰ ਮਿਲੀ ਪ੍ਰਿਯੰਕਾ ਗਾਂਧੀ
. . .  about 9 hours ago
ਸਫਦਰਜੰਗ ਹਸਪਤਾਲ ਤੋਂ ਉਨਾਓ ਲਿਆਂਦੀ ਜਾ ਰਹੀ ਹੈ ਜਬਰ ਜਨਾਹ ਪੀੜਤਾ ਦੀ ਮ੍ਰਿਤਕ ਦੇਹ
. . .  about 10 hours ago
ਬਲਾਚੌਰ 'ਚ ਸੜਕ ਕਿਨਾਰਿਓਂ ਭਾਰੀ ਮਾਤਰਾ 'ਚ ਮਿਲੀਆਂ ਨਸ਼ੀਲੀਆਂ ਗੋਲੀਆਂ
. . .  about 10 hours ago
ਉਨਾਓ ਜਬਰ ਜਨਾਹ ਦੇ ਵਿਰੋਧ 'ਚ ਵਿਧਾਨ ਸਭਾ ਦੇ ਬਾਹਰ ਧਰਨੇ 'ਤੇ ਬੈਠੇ ਅਖਿਲੇਸ਼ ਯਾਦਵ
. . .  about 10 hours ago
ਢਿਲਵਾਂ ਕਤਲ ਕਾਂਡ ਮਾਮਲਾ : ਅਕਾਲੀ ਦਲ ਨੇ ਬਟਾਲਾ 'ਚ ਐੱਸ. ਐੱਸ. ਪੀ. ਦਫ਼ਤਰ ਅੱਗੇ ਲਾਇਆ ਧਰਨਾ
. . .  about 10 hours ago
ਮਨੁੱਖੀ ਅਧਿਕਾਰ ਕਮਿਸ਼ਨ ਦੀ ਟੀਮ ਹੈਦਰਾਬਾਦ 'ਚ ਪਹੁੰਚੀ
. . .  about 10 hours ago
ਸੁਪਰੀਮ ਕੋਰਟ 'ਚ ਪਹੁੰਚਿਆ ਹੈਦਰਾਬਾਦ ਮੁਠਭੇੜ ਮਾਮਲਾ, ਪੁਲਿਸ ਵਿਰੁੱਧ ਪਟੀਸ਼ਨ ਦਾਇਰ
. . .  about 11 hours ago
ਉੱਤਰ ਪ੍ਰਦੇਸ਼ ਦੇ ਚਿਤਰਕੂਟ 'ਚ ਮਹਿਲਾ ਡਾਂਸਰ ਨੂੰ ਗੋਲੀ ਮਾਰਨ ਦੇ ਦੋਸ਼ 'ਚ ਦੋ ਲੋਕ ਗ੍ਰਿਫ਼ਤਾਰ
. . .  about 11 hours ago
ਉਨਾਓ ਜਬਰ ਜਨਾਹ ਪੀੜਤਾ ਦੀ ਮੌਤ 'ਤੇ ਬੋਲੀ ਮਾਇਆਵਤੀ- ਕਾਨੂੰਨ ਦਾ ਖ਼ੌਫ਼ ਪੈਦਾ ਕਰਨ ਸੂਬਾ ਸਰਕਾਰਾਂ
. . .  about 11 hours ago
ਝਾਰਖੰਡ ਵਿਧਾਨ ਸਭਾ ਚੋਣਾਂ : ਸਵੇਰੇ 9 ਵਜੇ ਤੱਕ 13.03 ਫ਼ੀਸਦੀ ਵੋਟਿੰਗ
. . .  about 12 hours ago
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਉਨਾਓ ਜਬਰ ਜਨਾਹ ਪੀੜਤਾ ਦੀ ਮੌਤ 'ਤੇ ਜਤਾਇਆ ਦੁੱਖ
. . .  about 12 hours ago
14 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜ ਗਏ ਉਨਾਓ ਜਬਰ ਜਨਾਹ ਮਾਮਲੇ ਦੇ ਦੋਸ਼ੀ
. . .  about 12 hours ago
ਸਫਦਰਜੰਗ ਹਸਪਤਾਲ ਪਹੁੰਚੀ ਰਾਸ਼ਟਰੀ ਮਹਿਲਾ ਆਯੋਗ ਦੀ ਪ੍ਰਧਾਨ
. . .  about 13 hours ago
ਉਨਾਓ ਮਾਮਲੇ 'ਚ ਦੋਸ਼ੀਆਂ ਨੂੰ ਇਕ ਮਹੀਨੇ ਦੇ ਅੰਦਰ ਦਿੱਤੀ ਜਾਵੇ ਫਾਂਸੀ : ਸਵਾਤੀ ਮਾਲੀਵਾਲ
. . .  about 14 hours ago
ਅੱਜ ਝਾਰਖੰਡ ਦੀਆਂ 20 ਵਿਧਾਨਸਭਾ ਸੀਟਾਂ ਦੇ ਲਈ ਹੋ ਰਹੀਆਂ ਹਨ ਚੋਣਾਂ
. . .  about 14 hours ago
ਅੱਜ ਦਾ ਵਿਚਾਰ
. . .  about 14 hours ago
ਭਾਰਤ ਵੈਸਟ ਇੰਡੀਜ਼ ਟੀ20 ਮੈਚ : ਭਾਰਤ ਨੇ 6 ਵਿਕਟਾਂ ਨਾਲ ਜਿੱਤ ਹਾਸਿਲ ਕੀਤੀ
. . .  14 minutes ago
ਸਾਬਕਾ ਪੈਰਾ ਮਿਲਟਰੀ ਫੋਰਸ ਵੱਲੋਂ 13 ਨੂੰ ਕੀਤਾ ਜਾਵੇਗਾ ਦਿੱਲੀ ਸੰਸਦ ਭਵਨ ਦਾ ਘਿਰਾਓ
. . .  about 1 hour ago
ਭਾਰਤ ਵੈਸਟ ਇੰਡੀਜ਼ ਟੀ20 ਮੈਚ : ਵੈਸਟ ਇੰਡੀਜ਼ ਨੇ ਭਾਰਤ ਨੂੰ ਜਿੱਤਣ ਲਈ ਦਿੱਤਾ 208 ਦੌੜਾਂ ਦਾ ਟੀਚਾ
. . .  1 day ago
ਭਾਰਤ ਵੈਸਟ ਇੰਡੀਜ਼ ਟੀ20 ਮੈਚ : ਵੈਸਟ ਇੰਡੀਜ਼ ਦਾ 101 ਦੌੜਾਂ 'ਤੇ ਡਿੱਗਿਆ ਤੀਸਰਾ ਵਿਕਟ
. . .  1 day ago
ਭਾਰਤ ਵੈਸਟ ਇੰਡੀਜ਼ ਟੀ20 ਮੈਚ : ਵੈਸਟ ਇੰਡੀਜ਼ ਦੀ ਤੇਜ਼ ਸ਼ੁਰੂਆਤ, 10 ਓਵਰਾਂ ਮਗਰੋਂ ਦੋ ਵਿਕਟਾਂ ਦੇ ਨੁਕਸਾਨ 'ਤੇ 101 ਦੌੜਾਂ
. . .  1 minute ago
ਫ਼ਾਜ਼ਿਲਕਾ ਪੁਲਿਸ ਨੇ ਔਰਤਾਂ ਲਈ 'ਪਿੱਕ ਐਂਡ ਡਰੋਪ' ਸੇਵਾ ਦੀ ਕੀਤੀ ਸ਼ੁਰੂ
. . .  1 day ago
ਸ੍ਰੀ ਮੁਕਤਸਰ ਸਾਹਿਬ ਤੋਂ ਅਗਵਾ ਨੌਜਵਾਨ ਬਰਾਮਦ,3 ਦੋਸ਼ੀ ਕਾਬੂ
. . .  1 day ago
ਭਾਰਤ ਵੈਸਟ ਇੰਡੀਜ਼ : ਵੈਸਟ ਇੰਡੀਜ਼ ਨੂੰ ਲੱਗਾ ਦੂਸਰਾ ਝਟਕਾ, ਸਕੋਰ 64
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 18 ਮੱਘਰ ਸੰਮਤ 551
ਿਵਚਾਰ ਪ੍ਰਵਾਹ: ਪਤਾ ਲੱਗ ਜਾਣ ਮਗਰੋਂ ਵੀ ਭੁੱਲ ਨੂੰ ਨਾ ਸੋਧੀਏ ਤਾਂ ਇਕ ਹੋਰ ਭੁੱਲ ਕਰ ਰਹੇ ਹੋਵਾਂਗੇ। -ਕਨਫਿਊਸ਼ੀਅਸ

ਧਰਮ ਤੇ ਵਿਰਸਾ

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਆਮਦ

ਸਮਾਜ ਵਿਚ ਵੱਡੀ ਤਬਦੀਲੀ ਦਾ ਆਧਾਰ ਬਣੀ

ਗੁਰੂ ਨਾਨਕ ਦੇਵ ਜੀ ਦੀ ਆਮਦ (1469-1539) ਇਕ ਐਸਾ ਵਰਤਾਰਾ ਹੈ, ਜੋ ਕਿਸੇ ਇਕ ਪੱਖ ਤੱਕ ਸੀਮਤ ਨਹੀਂ ਹੈ। ਗੁਰੂ ਸਾਹਿਬ ਨੇ ਆਪਣੇ ਵੇਲੇ ਦੇ ਸਮਾਜ ਨੂੰ ਸਭ ਪੱਖਾਂ ਤੋਂ ਹਲੂਣਿਆ ਤੇ ਜੀਵਨ-ਜਾਚ ਦਾ ਨਵਾਂ ਗਾਡੀ ਰਾਹ ਪੇਸ਼ ਕੀਤਾ। ਕਿਸੇ ਵੀ ਮਹਾਨ ਸ਼ਖ਼ਸੀਅਤ ਦੀ ਦੇਣ ਨੂੰ ਸਮਝਣ ਤੋਂ ਪਹਿਲਾਂ ਉਸ ਦੇ ਸਮੇਂ ਨੂੰ ਸਮਝਣਾ ਜ਼ਰੂਰੀ ਹੈ। ਗੁਰੂ ਜੀ ਦੇ ਸਮੇਂ ਭਾਰਤ ਵਿਚ ਵਿਦੇਸ਼ੀ ਹਮਲਾਵਰਾਂ ਦਾ ਰਾਜ ਸੀ। ਤੇਰ੍ਹਵੀਂ ਸਦੀ ਤੋਂ ਹੀ ਦਿੱਲੀ ਉੱਤੇ ਵਿਦੇਸ਼ੀ ਹਮਲਾਵਰਾਂ ਦਾ ਕਬਜ਼ਾ ਰਿਹਾ ਹੈ। ਬਾਬਰ ਦੇ 1526 ਵਿਚ ਦਿੱਲੀ ਦੇ ਤਖ਼ਤ ਦਾ ਮਾਲਕ ਬਣਨ ਕਰਕੇ ਮੁਗ਼ਲ ਰਾਜ ਦੀ ਸ਼ੁਰੂਆਤ ਹੋਈ। ਵਿਦੇਸ਼ੀ ਹਮਲਾਵਰ ਅਕਸਰ ਹੀ ਸਥਾਨਕ ਲੋਕਾਂ ਦੀ ਧਨ-ਦੌਲਤ ਨੂੰ ਲੁੱਟਣ ਦੇ ਨਜ਼ਰੀਏ ਨਾਲ ਹੀ ਰਾਜ ਕਰਦੇ ਹਨ। ਇਸ ਨਾਲ ਆਮ ਜਨਤਾ ਨਾਲ ਅਨਿਆਂ ਤੇ ਜ਼ੁਲਮ ਹੁੰਦਾ ਹੈ। ਮੁਗ਼ਲ ਹਕੂਮਤ ਹਿੰਦੂਆਂ ਨੂੰ ਜ਼ਬਰਦਸਤੀ ਇਸਲਾਮ ਵਿਚ ਲਿਆਉਣ ਦੀ ਕੋਸ਼ਿਸ਼ ਕਰ ਰਹੀ ਸੀ। ਇਸ ਕਰਕੇ ਬਾਦਸ਼ਾਹ ਤੋਂ ਲੈ ਕੇ ਅੱਗੇ ਨਵਾਬ, ਨਾਜ਼ਮ ਅਤੇ ਪਿੰਡਾਂ ਦੇ ਚੌਧਰੀ ਜਨਤਾ ਨਾਲ ਕਈ ਵਧੀਕੀਆਂ ਕਰਦੇ ਸਨ। ਆਪਣੀ ਹਕੂਮਤ ਦੇ ਜਲੌਅ ਤਹਿਤ ਕਾਜ਼ੀ ਵੀ ਅਨਿਆਂ ਕਰ ਰਹੇ ਸਨ। ਭਾਰਤ ਦੇ ਹਿੰਦੂ ਸਮਾਜ ਦੀ ਆਪਣੀ ਅੰਦਰਲੀ ਹਾਲਤ ਵੀ ਕਾਫ਼ੀ ਤਰਸਯੋਗ ਸੀ। ਸਾਡਾ ਸਮਾਜ ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ ਦੇ ਚਾਰ ਵਰਣਾਂ ਵਿਚ ਵੰਡਿਆ ਹੋਇਆ ਸੀ। ਇਸ ਵਿਚ ਜਾਤੀ ਊਚ-ਨੀਚ ਬਹੁਤ ਸੀ। ਇਥੋਂ ਦੇ ਵਸਨੀਕ ਬ੍ਰਾਹਮਣ ਵੀ ਆਪਣੇ ਤੋਂ ਹੇਠਲੇ ਵਰਣਾਂ ਨਾਲ ਮਾੜਾ ਸਲੂਕ ਕਰਦੇ ਸਨ। ਉਸ ਸਮੇਂ ਦੇ ਜੋਗੀ ਤੇ ਸਿੱਧ ਸੰਸਾਰ ਨੂੰ ਮਾਇਆ ਜਾਲ ਮੰਨਦੇ ਸਨ। ਇਹ ਸਮਾਜ ਦੇ ਤਿਆਗ ਉੱਤੇ ਜ਼ੋਰ ਦਿੰਦੇ ਸਨ। ਇਹ ਸਮਾਜ ਤੋਂ ਭਾਂਜਵਾਦੀ (ਦੂਰ ਭੱਜਣ ਦਾ) ਵਤੀਰਾ ਅਪਣਾਉਂਦੇ ਸਨ। ਗੁਰੂ ਸਾਹਿਬ ਦੇ ਸਮੇਂ ਦਾ ਸਮਾਜ ਕਈ ਕਿਸਮ ਦੇ ਬਾਹਰੀ ਦਬਦਬੇ ਅਤੇ ਅੰਦਰੂਨੀ ਹਨੇਰ-ਗੁਬਾਰ ਵਿਚ ਫਸਿਆ ਹੋਇਆ ਸੀ।
ਇਥੇ ਜੈਨੀ ਅਤੇ ਬੋਧੀ ਵਿਚਾਰਧਾਰਾਵਾਂ (ਮੱਤਾਂ) ਦਾ ਵੀ ਜਨਮ ਹੋਇਆ। ਮਹਾਂਵੀਰ ਜੈਨ ਅਤੇ ਮਹਾਤਮਾ ਬੁੱਧ ਨੇ ਮਨੁੱਖ ਨੂੰ ਕੁਝ ਵਿਸ਼ੇਸ਼ ਨੁਕਤਿਆਂ 'ਤੇ ਆਪਸੀ ਸਾਂਝ ਤਹਿਤ ਉੱਤਮ ਇਨਸਾਨ ਬਣਾਉਣ ਦੀ ਕੋਸਿਸ਼ ਕੀਤੀ ਸੀ। ਇਨ੍ਹਾਂ ਦਾ ਜ਼ਿਆਦਾ ਜ਼ੋਰ ਸਮਾਜਿਕਤਾ ਉੱਪਰ ਸੀ। ਇਸ ਵਿਚ ਰੂਹਾਨੀ ਤੇ ਧਾਰਮਿਕ ਪੱਖ ਪਿੱਛੇ ਸੀ। ਇਸ ਕਰਕੇ ਧਾਰਮਿਕਤਾ ਦੇ ਅਨਿੰਨ ਸ਼ਰਧਾਲੂਆਂ ਲਈ ਅਜਿਹੇ ਵਿਚਾਰ ਇਕ ਅਚੰਭਾ ਸਨ ਜਾਂ ਇਹ ਸਮੇਂ ਤੋਂ ਪਹਿਲਾਂ ਦੀ ਉਪਜ ਸਨ। ਇਨ੍ਹਾਂ ਮੱਤਾਂ ਨੂੰ ਆਪਣੇ ਵੇਲੇ ਦੇ ਕੱਟੜ ਹਿੰਦੂ ਸਮਾਜ ਦੀ ਸਖ਼ਤੀ ਦਾ ਸਾਹਮਣਾ ਕਰਨਾ ਪਿਆ ਸੀ। ਇਹ ਇਕ ਤਰ੍ਹਾਂ ਦੀਆਂ ਸੀਮਤ ਸੰਪਰਦਾਵਾਂ ਸਨ। ਇਨ੍ਹਾਂ ਨੂੰ ਜ਼ਿਆਦਾ ਹੁੰਗਾਰਾ ਭਾਰਤ ਤੋਂ ਬਾਹਰਲੇ ਨੇੜੇ ਦੇ ਦੇਸ਼ਾਂ ਜਾਂ ਇਲਾਕਿਆਂ ਵਿਚ ਮਿਲਿਆ ਸੀ। ਭਾਰਤੀ ਸਮਾਜ ਦੀ ਕੱਟੜ ਜਾਤ-ਪਾਤ ਨੂੰ ਅਜਿਹੇ ਮੱਤ ਬਹੁਤਾ ਪ੍ਰਭਾਵਿਤ ਨਹੀਂ ਕਰ ਸਕੇ ਸਨ।
ਤੇਰ੍ਹਵੀਂ-ਚੌਦਵੀਂ ਸਦੀ ਵਿਚ ਇਥੇ ਸੂਫ਼ੀ ਤੇ ਭਗਤੀ ਲਹਿਰ ਵੀ ਪੈਦਾ ਹੋਈ। ਬਾਬਾ ਫ਼ਰੀਦ ਤੇ ਕਬੀਰ ਜੀ ਅਜਿਹੀਆਂ ਲਹਿਰਾਂ ਦੇ ਮੋਢੀ ਮੰਨੇ ਜਾਂਦੇ ਹਨ। ਸੂਫ਼ੀ ਲਹਿਰ ਮੁਸਲਮਾਨ ਹਕੂਮਤ ਦੀ ਕੱਟੜਤਾ ਦੇ ਉਲਟ ਪਿਆਰ ਅਤੇ ਸਹਿਣਸ਼ੀਲਤਾ ਦੀ ਹਾਮੀ ਸੀ। ਸੂਫ਼ੀ ਫ਼ਕੀਰ ਸਾਧਾਰਨ ਰਹਿਣੀ-ਬਹਿਣੀ ਉੱਤੇ ਜ਼ੋਰ ਦਿੰਦੇ ਸਨ। ਭਗਤੀ ਲਹਿਰ ਨੇ ਵੀ ਭਾਰਤ ਦੀ ਜਾਤ-ਪਾਤ ਦੇ ਦਾਇਰੇ ਵਿਰੁੱਧ ਆਵਾਜ਼ ਬੁਲੰਦ ਕੀਤੀ ਸੀ। ਇਸ ਲਹਿਰ ਨੇ ਮਨੁੱਖੀ ਵਿਹਾਰ ਨੂੰ ਮਨੁੱਖ ਦੇ ਚੰਗੇ-ਮਾੜੇ ਹੋਣ ਦਾ ਆਧਾਰ ਬਣਾਇਆ ਸੀ। ਇਨ੍ਹਾਂ ਲਹਿਰਾਂ (ਮੱਤਾਂ) ਨੇ ਵੱਖ-ਵੱਖ ਧਰਮਾਂ ਦੇ ਲੋਕਾਂ ਨੂੰ ਇਕ-ਦੂਜੇ ਦੇ ਨੇੜੇ ਲਿਆਉਣ ਵਿਚ ਵਿਸ਼ੇਸ਼ ਯੋਗਦਾਨ ਪਾਇਆ। ਪਰ ਫਿਰ ਵੀ ਸਮਾਜ ਵਿਚ ਕੋਈ ਵੱਡੀ ਬੁਨਿਆਦੀ ਤਬਦੀਲੀ ਨਾ ਆ ਸਕੀ। ਇਹ ਮੱਤ ਸੰਪਰਦਾਵਾਂ ਦੇ ਰੂਪ ਵਜੋਂ ਪ੍ਰਚਲਿੱਤ ਰਹੇ ਸਨ। ਇਨ੍ਹਾਂ ਦਾ ਪ੍ਰਭਾਵ ਇਕ ਹੱਦ ਤੱਕ ਹੀ ਸੀ ਪਰ ਇਨ੍ਹਾਂ ਮੱਤਾਂ ਨਾਲ ਗੁਰੂ ਸਾਹਿਬ ਦੇ ਸਮੇਂ ਭਾਰਤੀ ਸਮਾਜ ਦੀ ਅੰਦਰੂਨੀ ਬਣਤਰ ਸਬੰਧੀ ਹਿਲਜੁਲ ਸ਼ੁਰੂ ਹੋ ਚੁੱਕੀ ਸੀ। ਇਸ ਬਣਤਰ ਨੂੰ ਗੁਰੂ ਸਾਹਿਬ ਨੇ ਵੱਡੇ ਫ਼ਲਸਫ਼ੇ ਤੇ ਦ੍ਰਿੜ੍ਹ ਇਰਾਦੇ ਨਾਲ ਤਕੜਾ ਹੱਥ ਪਾਇਆ। ਇਸ ਨਾਲ ਹੀ ਜੀਵਨ-ਜਾਚ ਦੇ ਨਵੇਂ ਰਾਹ ਖੁੱਲ੍ਹ ਗਏ।
ਗੁਰੂ ਸਾਹਿਬ ਦੀਆਂ ਬਚਪਨ ਦੀਆਂ ਕਈ ਵਿਸ਼ੇਸ਼ ਘਟਨਾਵਾਂ ਤੋਂ ਬਾਅਦ ਸਭ ਤੋਂ ਵੱਡੀ ਘਟਨਾ ਸੁਲਤਾਨਪੁਰ ਲੋਧੀ ਵਿਖੇ ਨੌਕਰੀ ਦੌਰਾਨ 'ਵੇਈਂ ਪ੍ਰਵੇਸ਼' (1499) ਦੀ ਹੈ। ਇਸ ਨੂੰ 'ਵੇਈਂ ਉਪਦੇਸ਼' ਤੇ 'ਗਿਆਨ ਦੀ ਟੁੱਬੀ' ਵਜੋਂ ਵੀ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਵੇਈਂ ਦੀ ਟੁੱਭੀ ਤੋਂ ਬਾਅਦ ਆਪਣਾ ਧਾਰਮਿਕ ਤੇ ਸਮਾਜਕ ਉਪਦੇਸ਼ ਆਰੰਭ ਕਰ ਦਿੱਤਾ। ਇਸ ਦੌਰਾਨ ਹੀ ਗੁਰੂ ਸਾਹਿਬ ਦੀ ਸੀਰਤ ਪੂਰੀ ਤਰ੍ਹਾਂ ਸਮਾਜਿਕਤਾ ਤੇ ਰੂਹਾਨੀਅਤ ਵੱਲ ਪਾਸਾ ਪਲਟਦੀ ਹੈ। ਉਹ ਅੰਦਰਲੇ ਦੀ ਸੋਝੀ ਤਹਿਤ ਬਾਹਰਲੇ ਵਰਤਾਰੇ ਨੂੰ ਸਮਝਣ/ਸਮਝਾਉਣ ਦੇ ਰਾਹ ਪੈਂਦੇ ਹਨ। ਇਸ ਸਮੇਂ ਹੀ ਗੁਰੂ ਸਾਹਿਬ ਨੇ ਨਾ ਕੋ ਹਿੰਦੂ ਨਾ ਮੁਸਲਮਾਨ ਦਾ ਉਪਦੇਸ਼ ਦਿੱਤਾ ਸੀ। ਕਿਉਂਕਿ ਉਸ ਵੇਲੇ ਸਮੁੱਚਾ ਸਮਾਜ ਹਿੰਦੂ ਅਤੇ ਮੁਸਲਮਾਨਾਂ ਦੀਆਂ ਦੋ ਮੁੱਖ ਵਿਰੋਧੀ ਧਿਰਾਂ ਵਿਚ ਵੰਡਿਆ ਹੋਇਆ ਸੀ। ਇਥੋਂ ਹੀ ਸਭੈ ਸਾਂਝੀਵਾਲ ਸਦਾਇਣ ਅਤੇ ਮਾਣਸ ਕੀ ਜਾਤ ਸਭੈ ਏਕੈ ਪਹਿਚਾਣਬੋ ਦਾ ਬੁਨਿਆਦੀ ਸਿੱਖ ਫਲਸਫ਼ਾ ਬਲ ਫੜਦਾ ਹੈ। ਗੁਰੂ ਸਾਹਿਬ ਦੇ ਸੰਦੇਸ਼ ਮੁਤਾਬਕ ਜਾਤ ਜਾਂ ਵਰਣ ਕਰਕੇ ਕੋਈ ਚੰਗਾ ਹਿੰਦੂ ਜਾਂ ਮੁਸਲਮਾਨ ਨਹੀਂ ਹੈ। ਮਨੁੱਖ ਦੀ ਅਸਲ ਜਾਤ ਉਸ ਦੇ ਕਰਮ (ਕਾਰਜ ਜਾਂ ਕੰਮ) ਹਨ। ਉਨ੍ਹਾਂ ਆਪਣੇ ਅਮਲ ਰਾਹੀਂ ਸਮਾਜ ਲਈ ਕੁਝ ਕਰਨ ਦਾ ਨਿਰਣਾ ਕਰ ਲਿਆ ਸੀ। ਇਥੋਂ ਹੀ ਬਾਬਾ ਚੜ੍ਹਿਆ ਸੋਧਣਿ ਧਰਤੀ ਲੋਕਾਈ ਦੀ ਆਰੰਭਤਾ ਹੁੰਦੀ ਹੈ। ਉਨ੍ਹਾਂ ਨੇ ਪਰਮਾਤਮਾ ਦੇ ਸਰੂਪ ਬਾਰੇ ਆਪਣਾ ਨਿਵੇਕਲਾ 'ਮੂਲ ਮੰਤਰ' ਪੇਸ਼ ਕੀਤਾ :

ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ
ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ।
ਅਕਾਲ ਰੂਪ ਇਕ ਪਰਮਾਤਮਾ ਨੂੰ ਹੀ ਸਰਬ ਸ਼ਕਤੀਮਾਨ ਮੰਨਿਆ ਗਿਆ ਹੈ। ਬਾਕੀ ਸਭ ਦੁਨਿਆਵੀ ਤਾਕਤਾਂ ਨੂੰ ਕਾਲ ਦੀ ਛੋਟੀ ਸੱਤਾ ਦਾ ਰੂਪ ਦਰਸਾਇਆ ਗਿਆ ਹੈ। ਉਹ ਆਪਣੇ ਅਜਿਹੇ ਰੂਹਾਨੀ ਸੰਦੇਸ਼ ਅਤੇ ਆਪਣੇ ਜੀਵਨ ਵਿਹਾਰ ਨਾਲ ਲੋਕਾਈ ਨੂੰ ਜਿਊਣ ਦਾ ਨਵਾਂ ਰਸਤਾ ਵਿਖਾਉਂਦੇ ਹਨ। ਗੁਰੂ ਸਾਹਿਬ ਦਾ ਰਾਹ ਨਵਾਂ ਸੀ। ਇਸ ਰਾਹ ਦੇ ਰਾਹੀ ਵਜੋਂ ਹੀ ਨਵਾਂ ਗੁਰਮੁੱਖ ਮਨੁੱਖ ਉੱਭਰਦਾ ਹੈ। ਉਨ੍ਹਾਂ ਮੁਤਾਬਿਕ ਹਰ ਮਨੁੱਖ ਨੂੰ ਆਪਣੇ ਕਰਮਾਂ (ਕਾਰਜਾਂ) ਦਾ ਹੀ ਫਲ ਮਿਲਦਾ ਹੈ। ਮਨੁੱਖ ਜੋ ਬੀਜਦਾ ਹੈ, ਉਹ ਖਾਂਦਾ ਹੈ:
ਆਪੇ ਬੀਜਿ ਆਪੇ ਹੀ ਖਾਹੁ।
ਨਾਨਕ ਹੁਕਮੀ ਆਵਹੁ ਜਾਹ।
ਕਰਮ (ਕਾਰਜ) ਹੀ ਬੰਦੇ ਦੀ ਅਸਲ ਜਾਤ ਮੰਨੇ ਗਏ ਹਨ। ਗੁਰਮਤਿ ਮੁਤਾਬਿਕ ਜੀਵਨ ਕਰਮਾ ਸੰਦੜਾ ਖੇਤ ਹੈ। ਇਹ 'ਸੋ ਬ੍ਰਾਹਮਣੁ ਜੋ ਬਿੰਦੈ ਬ੍ਰਹਮੁ॥' ਹੈ। ਬ੍ਰਹਮ ਦਾ ਗਿਆਨ ਰੱਖਣ ਵਾਲਾ ਹੀ ਅਸਲ ਬ੍ਰਾਹਮਣ ਹੈ। ਨਿਰੀ ਜਾਤ ਕਰਕੇ ਕੋਈ ਉੱਚਾ (ਬ੍ਰਾਹਮਣ) ਨਹੀਂ ਹੈ। ਉਸ ਸਮੇਂ ਚਾਰ-ਚੁਫ਼ੇਰੇ ਕੂੜ-ਪਾਸਾਰਾ ਸੀ। ਅਜਿਹੇ ਪਾਸਾਰੇ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ-ਬੋਲ ਦੇ ਅਮਲ ਰਾਹੀਂ ਦੂਰ ਕਰਨ ਦੀ ਵਿਉਂਤ ਬਣਾ ਲਈ ਸੀ। ਉਨ੍ਹਾਂ ਦੀ ਬੋਲ-ਬਾਣੀ ਮਿੱਠੀ ਵੀ ਸੀ ਤੇ ਰਾਗ ਵਜੋਂ ਅੱਤ ਦੀ ਸੁਰੀਲੀ ਵੀ। ਨਾਲ ਮਰਦਾਨੇ ਦੀ ਰਬਾਬ ਦਾ ਸਾਜ਼ ਵੀ ਸੀ। ਇਹ ਸਾਰੇ ਕੁਝ ਸਮੇਤ ਗੁਰੂ ਸਾਹਿਬ ਨੇ ਦੁਨਿਆਵੀ ਮੈਦਾਨ ਵਿਚ ਨਿੱਤਰਨ ਦੀ ਠਾਣ ਲਈ ਸੀ। ਉਸ ਸਮੇਂ ਦੇ ਸਮਾਜ ਵਿਚ ਆਪਸੀ ਸੰਵਾਦ ਟੁੱਟ ਚੁੱਕਾ ਸੀ। ਸਿਰਫ਼ ਇਕੋ ਭਾਰੂ ਜਾਂ ਹਾਕਮ ਧਿਰ ਦਾ ਪ੍ਰਵਚਨ ਚਾਲੂ ਸੀ। ਬਾਕੀ ਸਭ ਸਰੋਤੇ ਰੂਪੀ ਸਨ। ਸਰੋਤਿਆਂ ਵਿਚ ਨਵੀਂ ਜੁਸਤਜੂ ਛੇੜਨ ਨਾਲ ਹੀ ਕੁਝ ਨਵਾਂ ਹੋਣਾ ਸੀ। ਇਸ ਸਬੰਧੀ ਗੁਰੂ ਸਾਹਿਬ ਨੇ ਲੋਕਾਂ ਵਿਚ ਕਹਿਣ-ਸੁਣਨ ਦਾ ਮਹਾਂ-ਮਾਰਗ ਅਪਣਾ ਲਿਆ:
ਜਬ ਲਗੁ ਦੁਨੀਆ ਰਹੀਐ ਨਾਨਕ
ਕਿਛੁ ਸੁਣੀਐ ਕਿਛੁ ਕਹੀਐ॥
ਗੁਰੂ ਨਾਨਕ ਅਤੇ ਰਬਾਬੀ ਮਰਦਾਨੇ ਦੀ ਜੋੜੀ ਨੇ ਸਮਾਜ ਨੂੰ ਜੋੜਨ ਦਾ ਵੱਡਾ ਕਾਰਜ ਕੀਤਾ ਸੀ। ਉਨ੍ਹਾਂ ਨੇ ਜਾਤਾਂ ਤੇ ਵਰਣਾਂ ਨੂੰ ਪਿੱਛੇ ਸੁੱਟ ਦਿੱਤਾ ਸੀ। ਇਹ ਸਾਂਝ ਸਮਾਜਿਕ ਵਲਗਣਾਂ ਨੂੰ ਕੱਟਦੀ ਸੀ। ਇਸ ਕਰਕੇ ਗੁਰੂ ਸਾਹਿਬ ਨੂੰ ਸਭ ਆਪਣਾ ਮੰਨਦੇ ਹਨ। ਸਮਾਜ ਵਿਚ 'ਬਾਬਾ ਨਾਨਕ ਸ਼ਾਹ ਫ਼ਕੀਰ, ਹਿੰਦੂਆਂ ਦਾ ਗੁਰੂ ਤੇ ਮੁਸਲਮਾਨਾਂ ਦਾ ਪੀਰ' ਵਜੋਂ ਪ੍ਰਸਿੱਧੀ ਹੋਣ ਲੱਗੀ ਸੀ। ਉਹ ਫ਼ਕੀਰੀ ਦਾ ਨਵਾਂ ਸਿਧਾਂਤ ਪੇਸ਼ ਕਰਦੇ ਹਨ। ਫ਼ਕੀਰੀ ਮਨ ਦਾ ਮਨਨ ਤੇ ਮੁਨਣ ਹੈ। ਇਹ ਰਟਨ ਦੀ ਮਾਨਸਿਕ ਕਿਰਿਆਸ਼ੀਲਤਾ ਹੈ। ਇਹ ਬਾਹਰੀ ਵਿਕਾਸ ਨਾਲੋਂ ਅੰਦਰਲੇ ਦਾ ਵਿਗਾਸ ਹੈ। ਮਾਤਾ ਤ੍ਰਿਪਤਾ ਦੇ ਪੁੱਤਰ ਨੂੰ ਸਮਾਜ ਪ੍ਰਤੀ ਅਤ੍ਰਿਪਤੀ ਮਹਿਸੂਸ ਹੋਈ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਪ੍ਰਿੰਸੀਪਲ, ਖ਼ਾਲਸਾ ਕਾਲਜ, ਅੰਮ੍ਰਿਤਸਰ। ਮੋਬਾ: 98722-66667

ਭਾਰਤ ਦੀ ਸਰਬਉੱਚ ਅਦਾਲਤ ਵਿਚ ਸਿੱਖਾਂ ਨੂੰ ਕਲਟ (cult) ਮੰਨਣ ਦਾ ਕੀ ਮਤਲਬ ਹੈ?

ਦੁਨੀਆ ਭਰ ਵਿਚ ਜਦੋਂ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਇਆ ਜਾ ਰਿਰਾ ਸੀ, ਉਸ ਸਮੇਂ ਭਾਰਤ ਦੀ ਸਰਬਉੱਚ ਅਦਾਲਤ ਵਿਚ ਸਿੱਖਾਂ ਨੂੰ ਕਲਟ ਕਹਿਣਾ ਸਿੱਖ ਧਰਮ ਦੀ ਮੌਲਿਕਤਾ ਨੂੰ ਅਸਵੀਕਾਰ ਕਰਨਾ ਹੈ। ਭਾਰਤ ਦੀ ਸੁਪਰੀਮ ਕੋਰਟ ਵਿਚ ...

ਪੂਰੀ ਖ਼ਬਰ »

ਸਿਰ ਤੋਂ ਪਰ੍ਹੇ ਇਸ਼ਕ ਦਾ ਡੇਰਾ

ਸ਼ਹੀਦ ਭਾਈ ਸੁਖੀਆ

ਉੱਚੇ ਸਿਦਕ ਅਤੇ ਸੁੱਚੇ ਇਸ਼ਕ ਦੇ ਅਨੇਕਾਂ ਪਰਵਾਨੇ ਸਾਡੇ ਨਿਆਰੇ ਇਤਿਹਾਸ ਦੀ ਸ਼ਾਨ ਹਨ। ਕਈ ਆਸ਼ਕਾਂ ਨੇ ਆਪਣੀਆਂ ਪੀੜ੍ਹੀਆਂ ਹੀ ਕੁਰਬਾਨ ਕਰ ਦਿੱਤੀਆਂ ਪਰ ਸੱਚ, ਅਣਖ ਅਤੇ ਬੀਰਤਾ ਦੀ ਸ਼ਮ੍ਹਾਂ ਬੁਝਣ ਨਾ ਦਿੱਤੀ। ਭਾਈ ਸੁਖੀਆ ਰਾਠੌਰ ਦਾ ਖਾਨਦਾਨ ਵੀ ਸ਼ਹਾਦਤਾਂ ਦੀ ...

ਪੂਰੀ ਖ਼ਬਰ »

ਗੁਰੂ ਨਾਨਕ ਦਾ ਜਸ ਦੁਬਈ-ਬੈਂਕਾਕ

ਇਹ ਗੁਰੂ ਨਾਨਕ ਦੇਵ ਜੀ ਦੀ ਵਡਿਆਈ ਹੈ ਕਿ 12 ਨਵੰਬਰ ਨੂੰ ਵਿਸ਼ਵ ਭਰ ਵਿਚ ਉਨ੍ਹਾਂ ਦਾ 550ਵਾਂ ਪ੍ਰਕਾਸ਼ ਉਤਸਵ ਬੜੇ ਧੂਮ ਨਾਲ ਮਨਾਇਆ ਗਿਆ ਹੈ। ਕੋਈ ਵੀ ਦੇਸ਼ ਤੇ ਸ਼ਹਿਰ ਅਜਿਹਾ ਨਹੀਂ, ਜਿਥੇ ਗੁਰੂ ਨਾਨਕ ਦੇਵ ਜੀ ਦਾ ਜਸ ਨਾ ਗਾਇਆ ਗਿਆ ਹੋਵੇ। ਕਈ ਦੇਸ਼ਾਂ ਦੇ ਪ੍ਰਧਾਨ ਮੰਤਰੀ, ...

ਪੂਰੀ ਖ਼ਬਰ »

ਜਿੱਥੇ ਦਿੱਤੀ ਗੁਰੂ ਨਾਨਕ ਦੇਵ ਜੀ ਨੇ 'ਵਸਦੇ ਰਹੋ' ਤੇ 'ਉੱਜੜ ਜਾਉ' ਦੀ ਅਸੀਸ

ਪਾਕਿਸਤਾਨ ਦੇ ਜ਼ਿਲ੍ਹਾ ਕਸੂਰ ਦੇ ਪਿੰਡ ਕੰਗਣਪੁਰ 'ਚ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਯਾਦਗਾਰ ਗੁਰਦੁਆਰਾ ਮਾਲ ਜੀ ਸਾਹਿਬ ਅੱਜ ਵੀ ਮੌਜੂਦ ਹੈ। ਇਸ ਅਸਥਾਨ ਦਾ ਸਿੱਖ ਇਤਿਹਾਸ 'ਚ ਵਿਸ਼ੇਸ਼ ਮਹੱਤਵ ਹੈ। ਦੱਸਿਆ ਜਾਂਦਾ ਹੈ ਕਿ ਜਦੋਂ ਗੁਰੂ ਨਾਨਕ ਦੇਵ ...

ਪੂਰੀ ਖ਼ਬਰ »

ਅੱਜ ਸਾਲਾਨਾ ਸਮਾਗਮ 'ਤੇ ਵਿਸ਼ੇਸ਼

ਬੁੱਢਾ ਦਲ ਦੇ ਸੱਤਵੇਂ ਜਥੇਦਾਰ ਬਾਬਾ ਹਨੂੰਮਾਨ ਸਿੰਘ ਦਾ ਸ਼ਹੀਦੀ ਅਸਥਾਨ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ (ਮੁਹਾਲੀ)

ਚੰਡੀਗੜ੍ਹ ਤੋਂ ਆਉਂਦਿਆਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਮੁੱਖ ਮਾਰਗ 'ਤੇ ਸਥਿਤ ਹੈ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ (ਮੁਹਾਲੀ)। ਇਹ ਅਸਥਾਨ ਬੁੱਢਾ ਦਲ ਦੇ ਸੱਤਵੇਂ ਜਥੇਦਾਰ ਸ਼ਹੀਦ ਬਾਬਾ ਹਨੂੰਮਾਨ ਸਿੰਘ (ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ) ਦਾ ਸ਼ਹੀਦੀ ...

ਪੂਰੀ ਖ਼ਬਰ »

ਬਰਸੀ 'ਤੇ ਵਿਸ਼ੇਸ਼

ਉੱਘੇ ਸਿੱਖ ਚਿੰਤਕ ਡਾ: ਭਾਈ ਜੋਧ ਸਿੰਘ ਨੂੰ ਯਾਦ ਕਰਦਿਆਂ

80 ਵਰ੍ਹਿਆਂ ਦੀ ਵਡੇਰੀ ਉਮਰ ਵਿਚ ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਬਣਨ ਵਾਲੇ 'ਸਰਦਾਰ ਬਹਾਦਰ' ਅਤੇ 'ਪਦਮ ਭੂਸ਼ਨ' ਦਾ ਸਨਮਾਨ ਪ੍ਰਾਪਤ ਕਰਨ ਵਾਲੇ ਡਾ: ਭਾਈ ਜੋਧ ਸਿੰਘ ਅਜਿਹੇ ਸਿੱਖ-ਚਿੰਤਕ ਸਨ, ਜਿਨ੍ਹਾਂ ਨੂੰ ਉਨ੍ਹਾਂ ਦੇ ਪ੍ਰਸੰਸਕ ਅੱਜ ਵੀ ਪਿਆਰ ਅਤੇ ਸਨੇਹ ਨਾਲ ...

ਪੂਰੀ ਖ਼ਬਰ »

ਸ਼ਬਦ ਵਿਚਾਰ

ਸੁਣਿਐ ਸਰਾ ਗੁਣਾ ਕੇ ਗਾਹ॥

'ਜਪੁ' ਪਉੜੀ ਗਿਆਰਵੀਂ ਸੁਣਿਐ ਸਰਾ ਗੁਣਾ ਕੇ ਗਾਹ॥ ਸੁਣਿਐ ਸੇਖ ਪੀਰ ਪਾਤਿਸਾਹ॥ ਸੁਣਿਐ ਅੰਧੇ ਪਾਵਹਿ ਰਾਹੁ॥ ਸੁਣਿਐ ਹਾਥ ਹੋਵੈ ਅਸਗਾਹੁ॥ ਨਾਨਕ ਭਗਤਾ ਸਦਾ ਵਿਗਾਸੁ॥ ਸੁਣਿਐ ਦੂਖ ਪਾਪ ਕਾ ਨਾਸੁ॥ ੧੧॥ (ਅੰਗ 3) ਪਦ ਅਰਥ : ਸਰਾ ਗੁਣਾ-ਗੁਣਾਂ ਦਾ ਸਰੋਵਰ, ਬੇਅੰਤ ਗੁਣ। ...

ਪੂਰੀ ਖ਼ਬਰ »

ਪ੍ਰੇਰਨਾ-ਸਰੋਤ

ਕੁਦਰਤ ਹੀ ਨਿਯਮਾਂ ਤਹਿਤ ਕਰਮਫ਼ਲ ਨਿਰਧਾਰਤ ਕਰਦੀ ਹੈ

ਅਕਸਰ ਲੋਕ ਆਪਣੇ-ਆਪ ਨੂੰ ਜਾਂ ਆਪਣੇ ਬੱਚਿਆਂ ਨੂੰ ਸਫਲ ਬਣਾਉਣ ਲਈ ਆਪਣੇ ਵਰਗੇ ਅਗਾਂਹਵਧੂ ਜਾਂ ਸਫਲ ਸਾਥੀਆਂ ਦੀ ਉਦਾਹਰਨ ਦੇ ਕੇ ਮੁਕਾਬਲੇ ਲਈ ਪ੍ਰੇਰਦੇ ਹਨ। ਪਰ ਉਹ ਸ਼ਾਇਦ ਭੁੱਲ ਜਾਂਦੇ ਹਨ ਕਿ ਮੁਕਾਬਲੇ ਦੀ ਭਾਵਨਾ ਈਰਖਾ ਵੀ ਪੈਦਾ ਕਰਦੀ ਹੈ। ਸਵਾਮੀ ਵਿਵੇਕਾਨੰਦ ...

ਪੂਰੀ ਖ਼ਬਰ »

ਰਾਜਾ ਸਲਾਹੀ ਚੰਦ ਦੀ ਰਿਆਸਤ ਬਸਾਲੀ

ਜਿਥੇ ਗੁਰੂ ਗੋਬਿੰਦ ਸਿੰਘ ਜੀ ਕਈ ਦਿਨ ਠਹਿਰੇ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ) ਬਸਾਲੀ ਵਿਖੇ ਗੁਰੂ ਜੀ ਅਤੇ ਰਾਜਾ ਸਲਾਹੀ ਚੰਦ ਦੀ ਯਾਦ ਵਿਚ ਗੁਰਦੁਆਰਾ ਝਿੜੀ ਸਾਹਿਬ ਬਣਿਆ ਹੋਇਆ ਹੈ। ਇਸ ਦੀ ਨਵੀਂ ਤੇ ਸ਼ਾਨਦਾਰ ਇਮਾਰਤ ਦਾ ਨਿਰਮਾਣ ਮਾਰਚ, 2019 ਮਹੀਨੇ ਵਿਚ ਮੁਕੰਮਲ ਕੀਤਾ ਗਿਆ ਹੈ। ਇਸ ਅਸਥਾਨ ਦੀ ਖੋਜ ...

ਪੂਰੀ ਖ਼ਬਰ »

95ਵੀਂ ਬਰਸੀ 'ਤੇ ਵਿਸ਼ੇਸ਼

ਬਾਬਾ ਮੱਘਰ ਸਿੰਘ ਰਾਮਗੜ੍ਹ ਵਾਲੇ

ਲੁਧਿਆਣਾ ਜ਼ਿਲ੍ਹਾ ਦੀ ਤਹਿਸੀਲ ਜਗਰਾਉਂ ਦੇ ਨੇੜਲੇ ਪਿੰਡ ਰਾਮਗੜ੍ਹ-ਭੁੱਲਰ ਦਾ ਨਾਂਅ ਪੂਰੀ ਦੁਨੀਆ ਵਿਚ ਰੁਸ਼ਨਾਉਣ ਵਾਲੇ ਮਹਾਂਪੁਰਸ਼ ਬਾਬਾ ਮੱਘਰ ਸਿੰਘ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੱਚੇ ਸਿੱਖ ਅਤੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ...

ਪੂਰੀ ਖ਼ਬਰ »

ਵਿਰਾਸਤ ਦੀ ਸੰਭਾਲ ਲਈ ਯਤਨਾਂ ਦੀ ਲੋੜ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ) ਇਸ ਸ਼ਾਖਾ ਦੇ ਲੇਖਕਾਂ ਵਿਚ ਮੁੱਖ ਲੇਖਕ ਪਿਰਥੀ ਚੰਦ ਦਾ ਪੁੱਤਰ ਮਿਹਰਬਾਨ ਸੀ, ਜਿਸ ਦੀਆਂ ਕੁਝ ਰਚਨਾਵਾਂ ਪੰਜਾਬੀ ਅਤੇ ਹਿੰਦੀ ਵਿਚ ਸੰਪਾਦਿਤ ਹੋ ਕੇ ਛਪੀਆਂ ਤੇ ਇਨ੍ਹਾਂ ਬਾਰੇ ਕੁਝ ਖੋਜ ਕਾਰਜ ਵੀ ਹੋਇਆ ਹੈ। ਸ਼ਮਸ਼ੇਰ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX