ਤਾਜਾ ਖ਼ਬਰਾਂ


ਪਾਵਰ ਕਾਮ ਦੇ ਲਾਈਨਮੈਨ ਦੀ ਕਰੰਟ ਲੱਗਣ ਕਾਰਨ ਮੌਤ
. . .  52 minutes ago
ਮੁੱਲਾਂਪੁਰ ਗਰੀਬਦਾਸ, 7 ਦਸੰਬਰ (ਦਿਲਬਰ ਸਿੰਘ ਖੈਰਪੁਰ) - ਸਥਾਨਿਕ ਉਪਮੰਡਲ ਅਧੀਨ ਪਿੰਡ ਚਾਹੜਮਾਜਰਾ ਨੇੜੇ ਉਮੈਕਸ ਸਿਟੀ (ਨਿਊ ਚੰਡੀਗੜ੍ਹ) ਵਿਖੇ ਕਰੰਟ ਲੱਗਣ ਕਾਰਨ ਪਾਵਰ ਕਾਮ ਦੇ ...
ਘਿਣਾਉਣੇ ਅਪਰਾਧਾਂ ਲਈ ਬਦਲਿਆ ਜਾਵੇ ਕਾਨੂੰਨ - ਹੈਦਰਾਬਾਦ ਸਮੂਹਿਕ ਜਬਰ ਜਨਾਹ ਪੀੜਤ ਦੀ ਭੈਣ
. . .  about 2 hours ago
ਹੈਦਰਾਬਾਦ, 7 ਦਸੰਬਰ - ਹੈਦਰਾਬਾਦ ਸਮੂਹਿਕ ਜਬਰ ਜਨਾਹ ਮਾਮਲੇ 'ਚ ਪੀੜਤਾ ਦੀ ਭੈਣ ਨੇ ਉਨਾਓ ਜਬਰ ਜਨਾਹ ਮਾਮਲੇ 'ਤੇ ਬੋਲਦਿਆਂ ਕਿਹਾ ਕਿ ਅਜਿਹੀਆਂ ਵਾਰਦਾਤਾਂ ਮੁਕੰਮਲ ਰੁਕ ਜਾਣੀਆਂ ਚਾਹੀਦੀਆਂ ਹਨ। ਅਜਿਹੇ ਮਾਮਲਿਆਂ 'ਤੇ ਇਨਸਾਫ਼ ਵਿਚ ਦੇਰੀ ਨਹੀਂ ਹੋਣੀ...
ਇਨਸਾਫ਼ ਬਦਲਾ ਬਣ ਜਾਵੇ ਤਾਂ ਆਪਣਾ ਚਰਿੱਤਰ ਗੁਆ ਦਿੰਦਾ ਹੈ- ਚੀਫ਼ ਜਸਟਿਸ
. . .  about 2 hours ago
ਨਵੀਂ ਦਿੱਲੀ, 7 ਦਸੰਬਰ - ਚੀਫ਼ ਜਸਟਿਸ ਐਸ.ਏ. ਬੋਬੜੇ ਨੇ ਇਨਸਾਫ਼ ਦੇ ਨਾਮ 'ਤੇ ਕੀਤੀਆਂ ਜਾਣ ਵਾਲੀਆਂ ਹੱਤਿਆਵਾਂ ਦੀ ਨਿਖੇਧੀ ਕੀਤੀ ਹੈ। ਚੀਫ਼ ਜਸਟਿਸ ਨੇ ਕਿਹਾ ਕਿ ਜਦੋਂ ਇਨਸਾਫ਼ ਬਦਲੇ ਦਾ ਰੂਪ ਲੈਂਦਾ ਹੈ ਤਾਂ ਉਹ ਆਪਣਾ ਚਰਿੱਤਰ ਗੁਆ ਦਿੰਦਾ ਹੈ। ਇਹ ਗੱਲ ਚੀਫ਼...
ਦਿੱਲੀ 'ਚ ਜਬਰ ਜਨਾਹ ਦੀਆਂ ਵਾਰਦਾਤਾਂ ਖਿਲਾਫ ਲੋਕਾਂ ਦਾ ਜੋਰਦਾਰ ਪ੍ਰਦਰਸ਼ਨ, ਪੁਲਿਸ ਨੇ ਮਾਰੀਆਂ ਪਾਣੀ ਦੀਆਂ ਬੁਛਾੜਾਂ
. . .  about 3 hours ago
ਨਵੀਂ ਦਿੱਲੀ, 7 ਦਸੰਬਰ - ਦੇਸ਼ ਵਿਚ ਵੱਧ ਰਹੇ ਔਰਤਾਂ ਖਿਲਾਫ ਘਿਣਾਉਣੇ ਅਪਰਾਧ ਤੇ ਉਨਾਓ ਜਬਰ ਜਨਾਹ ਪੀੜਤਾ ਦੀ ਮੌਤ ਤੋਂ ਬਾਅਦ ਦੇਸ਼ ਭਰ ਵਿਚ ਜ਼ਬਰਦਸਤ ਗ਼ੁੱਸਾ ਹੈ। ਉਨਾਓ ਤੋਂ ਲੈ ਕੇ ਲਖਨਊ ਤੇ ਦਿੱਲੀ ਤੱਕ ਜ਼ੋਰਦਾਰ ਪ੍ਰਦਰਸ਼ਨ ਹੋ ਰਹੇ ਹਨ। ਅੱਜ ਸ਼ਾਮ ਮਹਿਲਾ...
ਉਨਾਓ ਪੀੜਤਾ ਦੇ ਪਰਿਵਾਰ ਨੂੰ 25 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ
. . .  about 3 hours ago
ਉਨਾਓ, 7 ਦਸੰਬਰ - ਉਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੇ ਉਨਾਓ ਜਬਰ ਜਨਾਹ ਪੀੜਤਾ ਦੇ ਪਰਿਵਾਰਕ ਮੈਂਬਰਾਂ ਨੂੰ 25 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਯੋਗੀ ਸਰਕਾਰ ਵਿਚ ਕੈਬਨਿਟ ਮੰਤਰੀ ਕਮਲਾ ਰਾਣੀ ਵਰੁਣ ਨੇ ਇਸ ਸਬੰਧੀ ਐਲਾਨ...
ਸੌਰਵ ਖੁੱਲਰ ਜ਼ਿਲ੍ਹਾ ਯੂਥ ਕਾਂਗਰਸ ਕਪੂਰਥਲਾ ਦੇ ਬਣੇ ਪ੍ਰਧਾਨ
. . .  about 3 hours ago
ਲੁੱਟ ਖੋਹ ਦਾ ਸ਼ਿਕਾਰ ਹੋਈ ਸਕੂਲ ਮੁਖੀ ਦੀ ਹੋਈ ਮੌਤ
. . .  about 3 hours ago
ਨਾਭਾ, 7 ਦਸੰਬਰ (ਕਰਮਜੀਤ ਸਿੰਘ) - ਪੰਜਾਬ ਵਿਚ ਦਿਨੋ-ਦਿਨ ਲੁੱਟ ਖੋਹ ਦੀਆ ਵਾਰਦਾਤਾਂ ਵਿਚ ਲਗਾਤਾਰ ਇਜ਼ਾਫਾ ਹੁੰਦਾ ਜਾ ਰਿਹਾ ਹੈ ਅਤੇ ਲੁਟੇਰੇ ਹੁਣ ਦਿਨ ਦਿਹਾੜੇ ਲੁੱਟ ਦੀਆ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਤਾਜ਼ਾ ਮਾਮਲਾ ਸਾਹਮਣੇ ਆਇਆ ਨਾਭਾ ਵਿਖੇ ਜਿੱਥੇ ਲੁੱਟ...
ਗੁਰਸੇਵਕ ਸਿੰਘ ਗੈਵੀ ਲੋਪੋਕੇ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਉਪ ਪ੍ਰਧਾਨ ਬਣੇ
. . .  about 4 hours ago
ਲੋਪੋਕੇ, 7 ਦਸੰਬਰ (ਗੁਰਵਿੰਦਰ ਸਿੰਘ ਕਲਸੀ) - ਜ਼ਿਲ੍ਹਾ ਯੂਥ ਕਾਂਗਰਸ ਦੀਆਂ ਚੋਣਾ 'ਚ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਯੂਥ ਕਾਂਗਰਸ ਦੇ ਗੁਰਸੇਵਕ ਸਿੰਘ ਗੈਵੀ ਲੋਪੋਕੇ ਉਪ...
ਤਰਨਤਾਰਨ : ਯੂਥ ਕਾਂਗਰਸ ਦੀਆਂ ਚੋਣਾਂ 'ਚ ਯੋਧਵੀਰ ਸਿੰਘ ਬਣੇ ਜ਼ਿਲ੍ਹੇ ਦੇ ਵਾਈਸ ਪ੍ਰਧਾਨ
. . .  about 4 hours ago
ਪੱਟੀ, 7 ਦਸੰਬਰ (ਅਵਤਾਰ ਸਿੰਘ ਖਹਿਰਾ)- ਯੂਥ ਕਾਂਗਰਸ ਦੀਆਂ ਹੋਈਆਂ ਚੋਣਾਂ ਦੌਰਾਨ ਯੋਧਵੀਰ ਸਿੰਘ 217 ਵੋਟਾਂ ਪ੍ਰਾਪਤ ਕਰਕੇ ਜ਼ਿਲ੍ਹਾ...
ਹਲਕਾ ਭੁਲੱਥ ਤੋਂ ਯੂਥ ਕਾਂਗਰਸ ਦੀ ਚੋਣ 'ਚ ਐਡਵੋਕੇਟ ਘੁੰਮਣ 35 ਵੋਟਾਂ ਨਾਲ ਜਿੱਤੇ
. . .  about 4 hours ago
ਭੁਲੱਥ, 7 ਦਸੰਬਰ (ਸੁਖਜਿੰਦਰ ਸਿੰਘ ਮੁਲਤਾਨੀ)- ਹਲਕਾ ਭੁਲੱਥ ਤੋਂ ਕਾਂਗਰਸ ਇੰਚਾਰਜ ਰਣਜੀਤ ਸਿੰਘ ਰਾਣਾ ਦੇ ਬੇਟੇ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਯੂਥ ਕਾਂਗਰਸ ਦੀ ਚੋਣ...
ਯੂਥ ਕਾਂਗਰਸ ਚੋਣਾਂ : ਤੋਸ਼ਿਤ ਮਹਾਜਨ ਬਣੇ ਜ਼ਿਲ੍ਹਾ ਪਠਾਨਕੋਟ ਦੇ ਯੂਥ ਵਿੰਗ ਜ਼ਿਲ੍ਹਾ ਪ੍ਰਧਾਨ
. . .  about 4 hours ago
ਪਠਾਨਕੋਟ, 7 ਦਸੰਬਰ (ਚੌਹਾਨ)- ਯੂਥ ਕਾਂਗਰਸ ਦੀਆਂ ਹੋਈਆਂ ਚੋਣਾਂ 'ਚ ਤੋਸ਼ਿਤ ਮਹਾਜਨ ਜ਼ਿਲ੍ਹਾ ਪਠਾਨਕੋਟ ਤੋਂ ਯੂਥ ਕਾਂਗਰਸ ਪ੍ਰਧਾਨ ਬਣੇ ਹਨ। ਜ਼ਿਲ੍ਹਾ ਪ੍ਰਧਾਨ ਲਈ ਦੋ ਉਮੀਦਵਾਰ ਤੋਸ਼ਿਤ ਮਹਾਜਨ...
ਅੱਪਰਬਾਰੀ ਦੁਆਬ ਨਹਿਰ 'ਚੋਂ ਮਿਲੀ ਸਾੜੇ ਗਏ ਡਰੋਨ ਦੀ ਮੋਟਰ
. . .  about 4 hours ago
ਝਬਾਲ, 7 ਦਸੰਬਰ (ਸੁਖਦੇਵ ਸਿੰਘ)- ਝਬਾਲ ਵਿਖੇ ਬੰਦ ਪਈ ਲਕਸ਼ਮੀ ਰਾਈਸ ਮਿੱਲ 'ਚ ਸਾੜੇ ਗਏ ਡਰੋਨ ਨੂੰ ਖ਼ੁਰਦ-ਬੁਰਦ ਕਰਨ ਲਈ ਅੱਪਰਬਾਰੀ ਦੁਆਬ ਨਹਿਰ 'ਚ ਸੁੱਟੇ ਗਏ ਪੁਰਜ਼ਿਆਂ ਨੂੰ ਮੁੜ ਦੋ ਮਹੀਨੇ...
ਬਲਵੀਰ ਸਿੰਘ ਢਿੱਲੋਂ ਨੇ ਯੂਥ ਕਾਂਗਰਸ ਪ੍ਰਧਾਨ ਹਲਕਾ ਗੜ੍ਹਸ਼ੰਕਰ ਦੀ ਚੋਣ ਜਿੱਤੀ
. . .  about 4 hours ago
ਗੜ੍ਹਸ਼ੰਕਰ, 7 ਦਸੰਬਰ (ਧਾਲੀਵਾਲ)- ਬੀਤੇ ਦਿਨੀਂ ਯੂਥ ਕਾਂਗਰਸ ਦੇ ਅਹੁਦੇਦਾਰਾਂ ਦੀਆਂ ਹੋਈਆਂ ਚੋਣਾਂ 'ਚ ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਤੋਂ ਯੂਥ ਕਾਂਗਰਸ ਦੇ ਪ੍ਰਧਾਨ ਦੀ ਚੋਣ ਬਲਵੀਰ ਸਿੰਘ ਢਿੱਲੋਂ...
ਯੂਥ ਕਾਂਗਰਸ ਦੀਆਂ ਚੋਣਾਂ 'ਚ ਸੰਗਰੂਰ ਜ਼ਿਲ੍ਹੇ 'ਚ ਬਾਜਵਾ ਅਤੇ ਹਲਕੇ 'ਚ ਕਾਂਗੜਾ ਪਰਿਵਾਰ ਪਿਆ ਭਾਰੂ
. . .  about 5 hours ago
ਸੰਗਰੂਰ, 7 ਦਸੰਬਰ (ਦਮਨਜੀਤ ਸਿੰਘ)- ਕਾਂਗਰਸ ਪਾਰਟੀ ਵਲੋਂ ਕਾਰਵਾਈਆਂ ਗਈਆਂ ਯੂਥ ਵਿੰਗ ਦੀਆਂ ਚੋਣਾਂ 'ਚ ਜ਼ਿਲ੍ਹਾ ਸੰਗਰੂਰ ਦੀ ਪ੍ਰਧਾਨਗੀ 'ਤੇ ਗੋਬਿੰਦਰ ਸਿੰਘ ਨਾਂ ਦੇ ਨੌਜਵਾਨ ਨੇ...
ਯੂਥ ਕਾਂਗਰਸ ਚੋਣਾਂ : ਗੁਰੂਹਰਸਹਾਏ ਤੋਂ ਤੀਜੀ ਵਾਰ ਹਲਕਾ ਪ੍ਰਧਾਨ ਬਣੇ ਵਿੱਕੀ ਸਿੱਧੂ
. . .  about 5 hours ago
ਗੁਰੂਹਰਸਹਾਏ, 7 ਦਸੰਬਰ (ਹਰਚਰਨ ਸਿੰਘ ਸਿੱਧੂ)- ਯੂਥ ਕਾਂਗਰਸ ਦੀਆਂ ਹੋਈਆਂ ਚੋਣਾਂ 'ਚ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਧੜੇ ਨਾਲ ਸੰਬੰਧਿਤ ਸੁਦਾਗਰ ਸਿੰਘ ਵਿੱਕੀ ਸਿੱਧੂ ਲਗਾਤਾਰ ਤੀਜੀ...
ਬੰਦੂਕ ਦੀ ਨੋਕ 'ਤੇ ਬੈਂਕ 'ਚੋਂ ਲੱਖਾਂ ਦੀ ਨਕਦੀ ਲੁੱਟ ਕੇ ਫ਼ਰਾਰ ਹੋਏ ਲੁਟੇਰੇ
. . .  about 5 hours ago
ਬਲਜੀਤ ਸਿੰਘ ਪਾਹੜਾ ਬਣੇ ਗੁਰਦਾਸਪੁਰ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ
. . .  about 5 hours ago
ਅਮਿਤ ਤਿਵਾੜੀ ਖੰਨਾ ਜ਼ਿਲ੍ਹਾ ਅਤੇ ਅੰਕਿਤ ਸ਼ਰਮਾ ਖੰਨਾ ਵਿਧਾਨ ਸਭਾ ਯੂਥ ਕਾਂਗਰਸ ਦੇ ਪ੍ਰਧਾਨ ਬਣੇ
. . .  about 6 hours ago
ਫ਼ਰੀਦਕੋਟ ਵਿਖੇ ਜਿਨਸੀ ਸ਼ੋਸ਼ਣ ਦੀ ਪੀੜਤ ਮਹਿਲਾ ਡਾਕਟਰ 'ਤੇ ਪੁਲਿਸ ਨੇ ਵਰ੍ਹਾਈਆਂ ਡਾਂਗਾਂ, ਜ਼ਖ਼ਮੀ
. . .  about 6 hours ago
ਵਧੀਆਂ ਕੀਮਤਾਂ ਨੂੰ ਲੈ ਕੇ 'ਆਪ' ਵਲੋਂ ਗਲਾਂ 'ਚ ਪਿਆਜ਼ਾਂ ਦੇ ਹਾਰ ਪਾ ਕੇ ਪ੍ਰਦਰਸ਼ਨ
. . .  about 6 hours ago
ਗੰਭੀਰ ਰੂਪ 'ਚ ਸੜਨ ਕਾਰਨ ਹੋਈ ਉਨਾਓ ਜਬਰ ਜਨਾਹ ਪੀੜਤਾ ਦੀ ਮੌਤ- ਸਫਦਰਜੰਗ ਹਸਪਤਾਲ
. . .  about 6 hours ago
ਰਾਏਕੋਟ ਨੇੜਲੇ ਪਿੰਡ ਬਸਰਾਵਾਂ 'ਚ ਮਾਂ ਅਤੇ ਉਸ ਦੇ ਅਪਾਹਜ ਬੇਟੇ ਦਾ ਕਤਲ
. . .  about 7 hours ago
ਜੈਤੋ ਵਿਖੇ ਲਾਏ ਧਰਨੇ ਦੌਰਾਨ ਕਿਸਾਨ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਕੀਤੀ ਖ਼ੁਦਕੁਸ਼ੀ
. . .  about 7 hours ago
ਡੇਰਾ ਬਾਬਾ ਨਾਨਕ 'ਚ ਟੈਂਟ ਸਿਟੀ ਲਈ ਜ਼ਮੀਨ ਦੇਣ ਵਾਲੇ ਕਿਸਾਨ ਭੜਕੇ, ਮੁਆਵਜ਼ੇ ਦੀ ਕੀਤੀ ਮੰਗ
. . .  about 7 hours ago
ਖੰਨਾ : ਨਾਬਾਲਗ ਲੜਕੀ ਨਾਲ ਜਬਰ ਜਨਾਹ ਕਰਨ ਦੇ ਮਾਮਲੇ 'ਚ ਨੌਜਵਾਨ, ਉਸ ਦੀ ਮਾਂ ਅਤੇ ਨਾਨੀ ਵਿਰੁੱਧ ਕੇਸ ਦਰਜ
. . .  about 8 hours ago
ਮੋਗਾ ਦੇ ਇਤਿਹਾਸਕ ਗੁਰਦੁਆਰਾ ਤੰਬੂ ਮਾਲ ਦੇ ਮੈਂਬਰਾਂ ਵਲੋਂ ਦੋ ਔਰਤਾਂ ਦੀ ਕੁੱਟਮਾਰ
. . .  about 8 hours ago
ਉਨਾਓ ਜਬਰ ਜਨਾਹ ਪੀੜਤਾ ਦੇ ਪਰਿਵਾਰ ਨੂੰ ਮਿਲੀ ਪ੍ਰਿਯੰਕਾ ਗਾਂਧੀ
. . .  about 8 hours ago
ਸਫਦਰਜੰਗ ਹਸਪਤਾਲ ਤੋਂ ਉਨਾਓ ਲਿਆਂਦੀ ਜਾ ਰਹੀ ਹੈ ਜਬਰ ਜਨਾਹ ਪੀੜਤਾ ਦੀ ਮ੍ਰਿਤਕ ਦੇਹ
. . .  1 minute ago
ਬਲਾਚੌਰ 'ਚ ਸੜਕ ਕਿਨਾਰਿਓਂ ਭਾਰੀ ਮਾਤਰਾ 'ਚ ਮਿਲੀਆਂ ਨਸ਼ੀਲੀਆਂ ਗੋਲੀਆਂ
. . .  about 9 hours ago
ਉਨਾਓ ਜਬਰ ਜਨਾਹ ਦੇ ਵਿਰੋਧ 'ਚ ਵਿਧਾਨ ਸਭਾ ਦੇ ਬਾਹਰ ਧਰਨੇ 'ਤੇ ਬੈਠੇ ਅਖਿਲੇਸ਼ ਯਾਦਵ
. . .  about 9 hours ago
ਢਿਲਵਾਂ ਕਤਲ ਕਾਂਡ ਮਾਮਲਾ : ਅਕਾਲੀ ਦਲ ਨੇ ਬਟਾਲਾ 'ਚ ਐੱਸ. ਐੱਸ. ਪੀ. ਦਫ਼ਤਰ ਅੱਗੇ ਲਾਇਆ ਧਰਨਾ
. . .  about 9 hours ago
ਮਨੁੱਖੀ ਅਧਿਕਾਰ ਕਮਿਸ਼ਨ ਦੀ ਟੀਮ ਹੈਦਰਾਬਾਦ 'ਚ ਪਹੁੰਚੀ
. . .  about 9 hours ago
ਸੁਪਰੀਮ ਕੋਰਟ 'ਚ ਪਹੁੰਚਿਆ ਹੈਦਰਾਬਾਦ ਮੁਠਭੇੜ ਮਾਮਲਾ, ਪੁਲਿਸ ਵਿਰੁੱਧ ਪਟੀਸ਼ਨ ਦਾਇਰ
. . .  about 10 hours ago
ਉੱਤਰ ਪ੍ਰਦੇਸ਼ ਦੇ ਚਿਤਰਕੂਟ 'ਚ ਮਹਿਲਾ ਡਾਂਸਰ ਨੂੰ ਗੋਲੀ ਮਾਰਨ ਦੇ ਦੋਸ਼ 'ਚ ਦੋ ਲੋਕ ਗ੍ਰਿਫ਼ਤਾਰ
. . .  about 10 hours ago
ਉਨਾਓ ਜਬਰ ਜਨਾਹ ਪੀੜਤਾ ਦੀ ਮੌਤ 'ਤੇ ਬੋਲੀ ਮਾਇਆਵਤੀ- ਕਾਨੂੰਨ ਦਾ ਖ਼ੌਫ਼ ਪੈਦਾ ਕਰਨ ਸੂਬਾ ਸਰਕਾਰਾਂ
. . .  about 10 hours ago
ਝਾਰਖੰਡ ਵਿਧਾਨ ਸਭਾ ਚੋਣਾਂ : ਸਵੇਰੇ 9 ਵਜੇ ਤੱਕ 13.03 ਫ਼ੀਸਦੀ ਵੋਟਿੰਗ
. . .  about 11 hours ago
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਉਨਾਓ ਜਬਰ ਜਨਾਹ ਪੀੜਤਾ ਦੀ ਮੌਤ 'ਤੇ ਜਤਾਇਆ ਦੁੱਖ
. . .  about 11 hours ago
14 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜ ਗਏ ਉਨਾਓ ਜਬਰ ਜਨਾਹ ਮਾਮਲੇ ਦੇ ਦੋਸ਼ੀ
. . .  about 11 hours ago
ਸਫਦਰਜੰਗ ਹਸਪਤਾਲ ਪਹੁੰਚੀ ਰਾਸ਼ਟਰੀ ਮਹਿਲਾ ਆਯੋਗ ਦੀ ਪ੍ਰਧਾਨ
. . .  about 12 hours ago
ਉਨਾਓ ਮਾਮਲੇ 'ਚ ਦੋਸ਼ੀਆਂ ਨੂੰ ਇਕ ਮਹੀਨੇ ਦੇ ਅੰਦਰ ਦਿੱਤੀ ਜਾਵੇ ਫਾਂਸੀ : ਸਵਾਤੀ ਮਾਲੀਵਾਲ
. . .  about 13 hours ago
ਅੱਜ ਝਾਰਖੰਡ ਦੀਆਂ 20 ਵਿਧਾਨਸਭਾ ਸੀਟਾਂ ਦੇ ਲਈ ਹੋ ਰਹੀਆਂ ਹਨ ਚੋਣਾਂ
. . .  about 13 hours ago
ਅੱਜ ਦਾ ਵਿਚਾਰ
. . .  about 13 hours ago
ਭਾਰਤ ਵੈਸਟ ਇੰਡੀਜ਼ ਟੀ20 ਮੈਚ : ਭਾਰਤ ਨੇ 6 ਵਿਕਟਾਂ ਨਾਲ ਜਿੱਤ ਹਾਸਿਲ ਕੀਤੀ
. . .  about 1 hour ago
ਸਾਬਕਾ ਪੈਰਾ ਮਿਲਟਰੀ ਫੋਰਸ ਵੱਲੋਂ 13 ਨੂੰ ਕੀਤਾ ਜਾਵੇਗਾ ਦਿੱਲੀ ਸੰਸਦ ਭਵਨ ਦਾ ਘਿਰਾਓ
. . .  31 minutes ago
ਭਾਰਤ ਵੈਸਟ ਇੰਡੀਜ਼ ਟੀ20 ਮੈਚ : ਵੈਸਟ ਇੰਡੀਜ਼ ਨੇ ਭਾਰਤ ਨੂੰ ਜਿੱਤਣ ਲਈ ਦਿੱਤਾ 208 ਦੌੜਾਂ ਦਾ ਟੀਚਾ
. . .  about 1 hour ago
ਭਾਰਤ ਵੈਸਟ ਇੰਡੀਜ਼ ਟੀ20 ਮੈਚ : ਵੈਸਟ ਇੰਡੀਜ਼ ਦਾ 101 ਦੌੜਾਂ 'ਤੇ ਡਿੱਗਿਆ ਤੀਸਰਾ ਵਿਕਟ
. . .  about 1 hour ago
ਭਾਰਤ ਵੈਸਟ ਇੰਡੀਜ਼ ਟੀ20 ਮੈਚ : ਵੈਸਟ ਇੰਡੀਜ਼ ਦੀ ਤੇਜ਼ ਸ਼ੁਰੂਆਤ, 10 ਓਵਰਾਂ ਮਗਰੋਂ ਦੋ ਵਿਕਟਾਂ ਦੇ ਨੁਕਸਾਨ 'ਤੇ 101 ਦੌੜਾਂ
. . .  about 1 hour ago
ਫ਼ਾਜ਼ਿਲਕਾ ਪੁਲਿਸ ਨੇ ਔਰਤਾਂ ਲਈ 'ਪਿੱਕ ਐਂਡ ਡਰੋਪ' ਸੇਵਾ ਦੀ ਕੀਤੀ ਸ਼ੁਰੂ
. . .  1 day ago
ਸ੍ਰੀ ਮੁਕਤਸਰ ਸਾਹਿਬ ਤੋਂ ਅਗਵਾ ਨੌਜਵਾਨ ਬਰਾਮਦ,3 ਦੋਸ਼ੀ ਕਾਬੂ
. . .  1 day ago
ਭਾਰਤ ਵੈਸਟ ਇੰਡੀਜ਼ : ਵੈਸਟ ਇੰਡੀਜ਼ ਨੂੰ ਲੱਗਾ ਦੂਸਰਾ ਝਟਕਾ, ਸਕੋਰ 64
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 18 ਮੱਘਰ ਸੰਮਤ 551
ਿਵਚਾਰ ਪ੍ਰਵਾਹ: ਪਤਾ ਲੱਗ ਜਾਣ ਮਗਰੋਂ ਵੀ ਭੁੱਲ ਨੂੰ ਨਾ ਸੋਧੀਏ ਤਾਂ ਇਕ ਹੋਰ ਭੁੱਲ ਕਰ ਰਹੇ ਹੋਵਾਂਗੇ। -ਕਨਫਿਊਸ਼ੀਅਸ

ਸਾਡੇ ਪਿੰਡ ਸਾਡੇ ਖੇਤ

ਪੋਲੀ/ਨੈੱਟ ਹਾਊਸ ਵਿਚ ਉਗਾਈਆਂ ਜਾਣ ਵਾਲੀਆਂ ਸਬਜ਼ੀਆਂ ਲਈ ਜ਼ਰੂਰੀ ਨੁਕਤੇ

ਖੇਤੀ ਯੋਗ ਜ਼ਮੀਨ ਦੀ ਘਾਟ, ਪ੍ਰਤੀਕੂਲ ਮੌਸਮ, ਕੀੜਿਆਂ ਅਤੇ ਬਿਮਾਰੀਆਂ ਦੇ ਜ਼ਿਆਦਾ ਹਮਲੇ ਕਰਕੇ ਬਾਹਰ ਖੁੱਲ੍ਹੇ ਵਿਚ ਸਬਜ਼ੀਆਂ ਦੀ ਕਾਸ਼ਤ ਕਰਨਾ ਬਹੁਤ ਔਖਾ ਹੋ ਗਿਆ ਹੈ। ਇਸ ਲਈ ਚੰਗੇ ਮਿਆਰ ਦੀ ਸਬਜ਼ੀ ਦਾ ਵਧੇਰੇ ਝਾੜ ਲੈਣ ਅਤੇ ਲੰਮੇ ਸਮੇ ਤੱਕ ਮੌਜੂਦਗੀ ਲਈ ਸੁਰੱਖਿਅਤ ਖੇਤੀ ਕਰਨੀ ਬਹੁਤ ਜ਼ਰੂਰੀ ਹੈ। ਨੈੱਟ ਹਾਊਸ ਜਾਂ ਪੋਲੀ ਹਾਊਸ ਵਿਚ ਬੇ-ਮੌਸਮੀ ਸਬਜ਼ੀਆਂ ਜਿਵੇਂ ਕਿ ਟਮਾਟਰ, ਸ਼ਿਮਲਾ ਮਿਰਚ ਤੇ ਬੈਂਗਣ ਆਦਿ ਪੈਦਾ ਕਰ ਕੇ ਵੱਧ ਮੁਨਾਫਾ ਕਮਾਇਆ ਜਾ ਸਕਦਾ ਹੈ। ਛੋਟੇ ਕਿਸਾਨਾਂ ਲਈ ਇਹ ਹੋਰ ਵੀ ਲਾਹੇਵੰਦ ਹਨ। ਇਸ ਦੇ ਨਾਲ ਹੀ ਪੋਲੀ/ ਨੈੱਟ ਹਾਊਸ ਵਿਚ ਕੁਦਰਤੀ ਸਰੋਤਾਂ ਭਾਵ ਪਾਣੀ, ਖਾਦਾਂ, ਜ਼ਹਿਰਾਂ ਆਦਿ ਦੀ ਯੋਗ ਵਰਤੋਂ ਨਾਲ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਜਾ ਸਕਦਾ ਹੈ। ਪੋਲੀ/ਨੈੱਟ ਹਾਊਸ ਵਿਚ ਉਗਾਈਆਂ ਜਾਣ ਵਾਲੀਆਂ ਸਬਜ਼ੀਆਂ 'ਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਹਮਲਾ ਕਰ ਸਕਦੀਆਂ ਹਨ ਜਿਸ ਨਾਲ ਝਾੜ 'ਤੇ ਬਹੁਤ ਅਸਰ ਪੈਂਦਾ ਹੈ। ਇਸ ਕਰਕੇ ਚੰਗਾ ਝਾੜ ਲੈਣ ਲਈ ਇਨਾਂ੍ਹ ਬਿਮਾਰੀਆਂ ਦੀ ਰੋਕਥਾਮ ਕਰਨੀ ਬਹੁਤ ਜ਼ਰੂਰੀ ਹੈ।
ਨੈੱਟ ਹਾਊਸ ਅਤੇ ਪੋਲੀ ਹਾਊਸ ਵਿਚ ਬਹੁਤ ਸਾਰੀਆਂ ਬਿਮਾਰੀਆਂ ਮਿੱਟੀ ਰਾਹੀਂ ਪੈਦਾ ਹੁੰਦੀਆਂ ਹਨ। ਇਨ੍ਹਾਂ ਵਿਚ ਸੈਕਲੈਰੋਟੀਨੀਆ, ਫੁਜ਼ੇਰੀਅਮ ਅਤੇ ਜੜ੍ਹ-ਗੰਢ ਨੀਮਾਟੋਡ ਪ੍ਰਮੁੱਖ ਹਨ। ਇਹ ਬਿਮਾਰੀਆਂ ਹੌਲੀ-ਹੌਲੀ ਮਿੱਟੀ ਵਿਚ ਵਧਦੀਆਂ ਰਹਿੰਦੀਆਂ ਹਨ। ਇਸ ਲਈ ਇਨ੍ਹਾਂ ਬਿਮਾਰੀਆਂ ਤੋਂ ਬਚਾਅ ਲਈ ਸਬਜ਼ੀ ਦੀ ਬਿਜਾਈ ਕਰਨ ਤੋਂ ਪਹਿਲਾਂ ਹੀ ਨੈੱਟ/ਪੋਲੀ ਹਾਊਸ ਦੀ ਮਿੱਟੀ ਨੂੰ ਬਿਮਾਰੀ ਤੋਂ ਰਹਿਤ ਕਰਨਾ ਪਏਗਾ। ਇਸ ਮਕਸਦ ਲਈ ਹਰੀ ਖਾਦ ਜਾਂ ਸੂਰਜ ਦੇ ਸੇਕ ਦੀ ਵਰਤੋਂ ਕੀਤੀ ਜਾ ਸਕਦੀ ਹੈ। ਸੈਕਲੈਰੋਟੀਨੀਆ ਦੇ ਹਮਲੇ ਕਰਕੇ ਬੂਟਿਆਂ ਦੇ ਤਣੇ ਅਤੇ ਟਾਹਣੀਆਂ 'ਤੇ ਹਲਕੇ ਭੂਰੇ ਰੰਗ ਦੇ ਦਾਗ਼ ਬਣ ਜਾਂਦੇ ਹਨ। ਹਮਲੇ ਵਾਲੇ ਹਿੱਸੇ ਦੇ ਅੰਦਰ ਉੱਲੀ ਦੇ ਕਾਲੇ ਰੰਗ ਦੇ ਬੀਜ ਬਣ ਜਾਂਦੇ ਹਨ ਜਿਨਾਂ੍ਹ ਨੂੰ ਮਘਰੋੜੀਆਂ ਵੀ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਫੁਜ਼ੇਰੀਅਮ ਨਾਲ ਪ੍ਰਭਾਵਿਤ ਬੂਟਿਆਂ ਦੇ ਤਣੇ ਉੱਤੇ ਗੂੜ੍ਹੇ ਭੂਰੇ ਰੰਗ ਦੇ ਦਾਗ਼ ਬਣ ਜਾਂਦੇ ਹਨ। ਉਪਰੋਕਤ ਬਿਮਾਰੀਆਂ ਨੂੰ ਕਾਬੂ ਕਰਨ ਲਈ ਨੈੱਟ ਹਾਊਸ/ਪੋਲੀ ਹਾਊਸ ਦੀ ਮਿੱਟੀ ਨੂੰ ਸੂਰਜ ਦੇ ਸੇਕ ਦੀ ਵਰਤੋਂ ਨਾਲ ਰੋਗ ਰਹਿਤ ਕੀਤਾ ਸਕਦਾ ਹੈ। ਇਸ ਪ੍ਰਕਿਰਿਆ ਨੂੰ ਸਾਇਲ ਸੋਲਰਾਈਜੇਸ਼ਨ ਵੀ ਕਹਿੰਦੇ ਹਨ। ਇਸ ਵਿਧੀ ਦੀ ਵਰਤੋਂ ਮਈ-ਜੂਨ ਦੇ ਮਹੀਨਿਆਂ ਦੌਰਾਨ ਕਰਨੀ ਚਾਹੀਦੀ ਹੈ। ਪਹਿਲਾਂ ਪੋਲੀ/ਨੈੱਟ ਹਾਊਸ ਦੀ ਮਿੱਟੀ ਵਿਚ ਗਲ਼ੀ-ਸੜ੍ਹੀ ਰੂੜੀ ਪਾ ਕੇ ਚੰਗੀ ਤਰ੍ਹਾਂ ਵਾਹ ਕੇ ਪੱਧਰਾ ਕਰ ਦਿਉ ਅਤੇੇ ਭਰਵਾਂ ਪਾਣੀ ਲਗਾ ਦਿਉ। 24 ਘੰਟਿਆਂ ਬਾਅਦ ਜ਼ਮੀਨ ਨੂੰ 50 ਮਾਈਕਰੋਨ ਭਾਵ 200 ਗੇਜ ਦੀ ਸਾਫ ਪਾਰਦਰਸ਼ੀ ਪੋਲੀਸ਼ੀਟ ਨਾਲ ਢੱਕ ਦਿਓ। ਫਿਰ ਨੈੱਟ ਹਾਊਸ ਦੇ ਸਾਰੇ ਢਾਂਚੇ ਨੂੰ ਬਾਹਰਲੇ ਪਾਸੇ ਤੋਂ 50 ਮਾਈਕਰੋਨ ਦੀ ਸਾਫ ਪਾਰਦਰਸ਼ੀ ਪੋਲੀਸ਼ੀਟ ਨਾਲ ਢੱਕ ਦਿਉ। ਜੇਕਰ ਪੋਲੀ ਹਾਊਸ ਹੈ ਤਾਂ ਉਸ ਦੇ ਸਾਰੇ ਰੌਸ਼ਨਦਾਨ ਚੰਗੀ ਤਰ੍ਹਾਂ ਬੰਦ ਕਰ ਦਿਉ। ਨੈਟ/ਪੋਲੀ ਹਾਊਸ ਦੇ ਪੂਰੇ ਢਾਂਚੇ ਨੂੰ ਇੱਕ ਮਹੀਨਾ ਬੰਦ ਰੱਖੋ। ਇਸ ਤਰ੍ਹਾਂ ਸੂਰਜ ਦੇ ਸੇਕ ਦੀ ਵਰਤੋਂ ਨਾਲ ਨੈੱਟ/ਪੋਲੀ ਹਾਊਸ ਵਿਚ ਮਿੱਟੀ ਰਾਹੀਂ ਪੈਦਾ ਹੋਣ ਵਾਲੀਆਂ ਕਈ ਬਿਮਾਰੀਆਂ ਨੂੰ ਕਾਬੂ ਕੀਤਾ ਜਾ ਸਕਦਾ ਹੈ।
ਬਿਜਾਈ ਹਮੇਸ਼ਾਂ ਸਹੀ ਸਮੇਂ 'ਤੇ ਅਤੇ ਬੈੱਡਾਂ ਉਪਰ ਹੀ ਕਰਨੀ ਚਾਹੀਦੀ ਹੈ।
ਪੋਲੀ/ਨੈੱਟ ਹਾਊਸ ਨੂੰ ਪੂਰਾ ਪੋਲੀਸ਼ੀਟ ਨਾਲ ਢੱਕਿਆ ਹੋਇਆ ਦੂਹਰਾ ਦਰਵਾਜ਼ਾ ਲਗਾਉ ਅਤੇ ਅੰਦਰ ਜਾਣ ਲੱਗਿਆਂ ਦਰਵਾਜ਼ੇ ਨੂੰ ਬੰਦ ਕਰਨਾ ਕਦੇ ਨਾ ਭੁੱਲੋ। ਦਰਵਾਜ਼ੇ ਦੇ ਲਾਗੇ ਅੰਦਰਲੇ ਪਾਸੇ ਲਾਲ ਦਵਾਈ (ਪੋਟਾਸ਼ੀਅਮ ਪਰਮੈਗਨੇਟ) ਦਾ ਘੋਲ ਬਣਾ ਕੇ ਰੱਖੋ ਅਤੇ ਅੰਦਰ ਜਾਣ ਲੱਗਿਆਂ ਜੁੱਤੀ ਥੱਲਿਉਂ ਗਿੱਲੀ ਕਰ ਕੇ ਹੀ ਅੰਦਰ ਜਾਵੋ। ਪੋਲੀਸ਼ੀਟ ਨੂੰ ਬਾਹਰ ਤੋਂ ਚੰਗੀ ਤਰ੍ਹਾਂ ਜ਼ਮੀਨ ਵਿਚ ਦਬਾ ਕੇ ਰੱਖੋ।
ਮਸ਼ੀਨਰੀ ਅਤੇ ਖੇਤੀ ਸੰਦਾਂ ਨੂੰ ਬਾਹਰਲੇ ਖੇਤਾਂ ਦੀ ਮਿੱਟੀ ਤੋਂ ਸਾਫ ਕਰ ਕੇ ਹੀ ਪੋਲੀ/ਨੈੱਟ ਹਾਊਸ ਦੇ ਅੰਦਰ ਲੈ ਕੇ ਜਾਵੋ।
ਪੋਲੀ/ਨੈਟ ਹਾਊਸ ਦੇ ਅੰਦਰ ਅਤੇ ਬਾਹਰ ਨਦੀਨਾਂ ਦੀ ਰੋਕਥਾਮ ਕਰੋ।
ਬਿਮਾਰੀਆਂ ਤੋਂ ਬਚਾਅ ਲਈ ਪੋਲੀ/ਨੈੱਟ ਹਾਊਸ ਦੇ ਅੰਦਰ ਸੂਰਜ ਦੀ ਰੌਸ਼ਨੀ, ਹਵਾ ਅਤੇ ਨਮੀ ਨੂੰ ਠੀਕ ਰੱਖਣ ਲਈ ਬੂਟਿਆਂ ਦੀ ਸਹੀ ਗਿਣਤੀ ਲਾਉਣੀ ਚਾਹੀਦੀ ਹੈ। ਟਾਹਣੀਆਂ ਦੀ ਕਾਂਟ-ਛਾਂਟ ਕਰਦੇ ਰਹਿਣਾ ਚਾਹੀਦਾ ਹੈ। ਜ਼ਮੀਨ ਤੋਂ ਇੱਕ ਫੁੱਟ ਦੀ ਉਚਾਈ ਤੱਕ ਹੇਠਲੇ ਪੁਰਾਣੇ ਪੱਤਿਆਂ ਨੂੰ ਕੱਟ ਦੇਣਾ ਚਾਹੀਦਾ ਹੈ। ਪੋਲੀ/ਨੈਟ ਹਾਊਸ ਦੀਆਂ ਕੰਧਾਂ ਦੇ ਨਾਲ ਬੂਟੇ ਨਹੀਂ ਲਾਉਣੇ ਚਾਹੀਦੇ। ਸਿੰਚਾਈ ਵਾਸਤੇ ਤੁਪਕਾ ਪ੍ਰਣਾਲੀ ਨੂੰ ਪਹਿਲ ਦੇਣੀ ਚਾਹੀਦੀ ਹੈ। ਪਰ ਜੇਕਰ ਖਾਲੀਆਂ ਰਾਹੀਂ ਸਿੰਚਾਈ ਕਰਨੀ ਹੋਵੇ ਤਾਂ ਅੰਡਰ ਗਰਾਊਂਡ ਪਾਈਪਾਂ ਦੀ ਵਰਤੋਂ ਕਰੋ। ਲਗਾਤਾਰ ਫ਼ਸਲ ਦਾ ਨਿਰੀਖਣ ਕਰਦੇ ਰਹੋ। ਰੋਗੀ ਬੂਟੇ ਅਤੇ ਟਹਿਣੀਆਂ ਨੂੰ ਕੱਟ ਕੇ ਪੋਲੀ/ਨੈੱਟ ਹਾਊਸ ਤੋਂ ਬਾਹਰ ਕੱਢ ਦਿਓ। ਹੇਠਾਂ ਡਿੱਗੇ ਹੋਏ ਰੋਗੀ ਪੱਤੇ ਅਤੇ ਗਲੇ-ਸੜ੍ਹੇ ਫਲਾਂ ਨੂੰ ਬਾਹਰ ਕੱਢ ਕੇ ਨਸ਼ਟ ਕਰ ਦੇਣਾ ਚਾਹੀਦਾ ਹੈ।
ਪੋਲੀ/ਨੈੱਟ ਹਾਊਸ ਦੀ ਤੋੜ-ਭੰਨ ਦਾ ਖਾਸ ਖਿਆਲ ਰੱਖੋ। ਦਰਵਾਜ਼ੇ ਅਤੇ ਕੰਧਾਂ ਵਿਚ ਹੋਈਆਂ ਮੋਰੀਆਂ ਨੂੰ ਚੰਗੀ ਤਰ੍ਹਾਂ ਬੰਦ ਕਰ ਦਿਉ।


-ਮੋਬਾਈਲ : 98784-68672
ਪੌਦਾ ਰੋਗ ਵਿਭਾਗ

ਮੱਝਾਂ ਦੀ ਮੁਰ੍ਹਾ ਨਸਲ ਲਈ ਨਵਾਂ ਉਪਰਾਲਾ

ਪੰਜਾਬ ਇਕ ਖੇਤੀ ਪ੍ਰਧਾਨ ਰਾਜ ਹੈ। ਇਥੋਂ ਦੇ ਬਹੁ-ਗਿਣਤੀ ਕਿਸਾਨ ਅਤੇ ਗ਼ੈਰ-ਕਿਸਾਨ ਪਰਿਵਾਰਾਂ ਵਲੋਂ ਪਸ਼ੂ ਪਾਲਣ ਦੇ ਧੰਦੇ ਨੂੰ ਆਪਣੀਆਂ ਦੁੱਧ ਲੋੜਾਂ ਪੂਰਾ ਕਰਨ ਲਈ ਅਪਣਾਇਆ ਹੋਇਆ ਹੈ। ਕਈ ਖੇਤਰਾਂ ਵਿਚ ਅਗਾਂਹਵਧੂ ਕਿਸਾਨ ਪਸ਼ੂ ਪਾਲਣ ਨੂੰ ਸਹਾਇਕ ਧੰਦੇ ਦੇ ਤੌਰ 'ਤੇ ...

ਪੂਰੀ ਖ਼ਬਰ »

ਆਓ ਘਰਾਂ ਨੂੰ ਚੱਲੀਏ

ਘਰ ਤੇ ਮਕਾਨ ਵਿਚ ਬਹੁਤ ਫਰਕ ਹੁੰਦਾ ਹੈ। ਮਕਾਨ ਉਸਾਰਿਆ ਜਾਂਦਾ ਹੈ, ਘਰ ਵਸਾਇਆ ਜਾਂਦਾ ਹੈ। ਮਕਾਨ ਤਾਂ ਕਿਸੇ ਵੀ ਤਰ੍ਹਾਂ ਦਾ ਹੋਵੇ, ਰਹਿਣ ਦੇ ਅਨੁਸਾਰ ਢਾਲਿਆ ਜਾ ਸਕਦਾ ਹੈ, ਪਰ ਘਰ ਇਕ ਸੁਪਨੇ ਵਾਂਗ ਹੁੰਦਾ ਹੈ ਜੋ ਪਲ-ਪਲ ਬਦਲਦਾ ਰਹਿੰਦਾ ਹੈ। ਮਕਾਨ ਤਾਂ ਸੰਪੂਰਨ ਹੋ ...

ਪੂਰੀ ਖ਼ਬਰ »

ਹਾੜ੍ਹੀ ਦੇ ਮੌਸਮ ਵਿਚ ਫ਼ਸਲੀ - ਵਿਭਿੰਨਤਾ ਲਿਆਉਣ ਦੀ ਲੋੜ

ਪਿਛਲੇ ਦੋ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਝੋਨੇ ਦੀ ਕਾਸ਼ਤ ਥੱਲੇ ਰਕਬਾ ਘਟਾ ਕੇ ਫ਼ਸਲੀ - ਵਿਭਿੰਨਤਾ ਲਿਆਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਪਰ ਸਫ਼ਲਤਾ ਪ੍ਰਾਪਤ ਨਹੀਂ ਹੋਈ। ਇਹ ਪਹਿਲਾ ਸਾਲ ਹੈ ਕਿ ਝੋਨੇ ਦੀ ਕਾਸ਼ਤ ਥੱਲੇ 3 ਲੱਖ ਹੈਕਟੇਅਰ ਰਕਬਾ ਘਟਿਆ ਹੈ ਅਤੇ ਫ਼ਸਲੀ ...

ਪੂਰੀ ਖ਼ਬਰ »

ਕੁਦਰਤ ਦੇ ਸੰਤੁਲਨ ਲਈ ਕੀਟਨਾਸ਼ਕਾਂ ਦੀ ਵਰਤੋਂ ਸੁਚੱਜੀ ਹੋਵੇ

ਕੀੜੇ-ਮਕੌੜੇ ਮਨੁੱਖ ਤੋਂ ਕਰੋੜਾਂ ਸਾਲ ਪਹਿਲਾਂ ਪੈਦਾ ਹੋਏ ਪਰ ਕੀਟਨਾਸ਼ਕ ਦਵਾਈਆਂ ਦੀ ਖੋਜ ਤਾਂ 6-7 ਦਹਾਕੇ ਪਹਿਲਾਂ ਹੀ ਹੋਈ ਹੈ, ਫਿਰ ਹੁਣ ਤੱਕ ਤਾਂ ਇਹ ਸਾਰੀ ਧਰਤੀ ਕੀੜੇ-ਮਕੌੜਿਆਂ ਨਾਲ ਭਰ ਜਾਣੀ ਚਾਹੀਦੀ ਸੀ। ਪਰ ਇਸ ਤਰ੍ਹਾਂ ਹੋਇਆ ਨਹੀਂ। ਜੇ ਚੂਹੇ ਹਨ ਤਾਂ ਉਨ੍ਹਾਂ ...

ਪੂਰੀ ਖ਼ਬਰ »

ਵਿਰਸੇ ਦੀਆਂ ਬਾਤਾਂ

ਆਵੇਗੀ ਬਹਾਰ, ਸਾਨੂੰ ਭੋਰਾ ਨਾ ਪ੍ਰਵਾਹ

ਰੁੱਤਾਂ ਦਾ ਆਉਣ-ਜਾਣ ਬੜਾ ਕੁਝ ਸਿਖਾਉਂਦਾ ਹੈ। ਪਤਝੜ ਦਾ ਝੋਰਾ ਤੇ ਬਹਾਰ ਦਾ ਮਾਣ ਨਹੀਂ ਕਰੀਦਾ। ਰੰਗ ਕੋਈ ਵੀ ਹੋਵੇ, ਕੁਦਰਤ ਦੇ ਸ਼ੁਕਰਗੁਜ਼ਾਰ ਰਹਿਣਾ ਚਾਹੀਦਾ। ਜਿਹੜੇ ਦਰੱਖਤ ਅੱਜ ਸਿਰਫ਼ ਬਾਲਣ ਵਰਗੇ ਲਗਦੇ ਨੇ, ਜਿਨ੍ਹਾਂ 'ਤੇ ਕੋਈ ਪੱਤਾ ਨਹੀਂ, ਲਗਦਾ ਨਹੀਂ ਕਿ ...

ਪੂਰੀ ਖ਼ਬਰ »

ਵਿਰਸਾ ਬੋਲ ਪਿਆ

* ਬੂਟਾ ਗੁਲਾਮੀ ਵਾਲਾ *

ਬੰਬੀ 'ਤੇ ਨਹਾਉਣ ਦਾ ਨਜ਼ਾਰਾ ਕੁਝ ਹੋਰ ਸੀ। ਤੂਤਾਂ ਥੱਲੇ ਸੌਣ ਦਾ ਨਜ਼ਾਰਾ ਕੁਝ ਹੋਰ ਸੀ। ਪੀਪੀ ਵਿਚ ਡੰਡਾ ਪਾ ਕੇ, ਥੱਲੇ ਅੱਗ ਬਾਲ ਕੇ, ਚਾਹ ਖੇਤਾਂ 'ਚ ਬਣਾਉਣ ਦਾ ਨਜ਼ਾਰਾ ਕੁਝ ਹੋਰ ਸੀ। ਘਰਵਾਲੀ ਦੇਈ ਜਾਂਦੀ, ਪੋਣੇ ਵਿਚੋਂ ਕੱਢ ਕੇ, ਰੋਟੀ ਖੇਤ ਮੰਗਵਾਉਣ ਦਾ, ਨਜ਼ਾਰਾ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX