ਨਵੀਂ ਦਿੱਲੀ, 2 ਦਸੰਬਰ (ਜਗਤਾਰ ਸਿੰਘ)- ਪਿਆਜ ਦੀਆਂ ਕੀਮਤਾਂ ਦੇ ਮੁੱਦੇ ਨੂੰ ਲੈ ਕੇ ਦਿੱਲੀ ਪ੍ਰਦੇਸ਼ ਮਹਿਲਾ ਕਾਂਗਰਸ ਵਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਰਿਹਾਇਸ਼ ਮੂਹਰੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ | ਪ੍ਰਦਰਸ਼ਨਕਾਰੀ ਮਹਿਲਾਵਾਂ ਦੀ ਅਗਵਾਈ ਕਾਂਗਰਸ ਦਿੱਲੀ ਪ੍ਰਦੇਸ਼ ਪ੍ਰਧਾਨ ਸੁਭਾਸ਼ ਚੋਪੜਾ ਨੇ ਕੀਤੀ | ਪ੍ਰਦਰਸ਼ਨਕਾਰੀਆਂ ਨੂੰ ਸੰਬੋਧਤ ਕਰਦੇ ਹੋਏ ਸੁਭਾਸ਼ ਚੋਪੜਾ ਨੇ ਕਿਹਾ ਕਿ ਦਿੱਲੀ ਦੀ ਕੇਜਰੀਵਾਲ ਸਰਕਾਰ ਜਮਾਂਖੋਰਾਂ ਨਾਲ ਰਲੀ ਹੋਈ ਹੈ ਜਿਸ ਦੇ ਕਾਰਨ ਪਿਆਜ ਦੀਆਂ ਕੀਮਤਾਂ 'ਚ ਬੇਤਹਾਸ਼ਾ ਵਾਧਾ ਹੋ ਰਿਹਾ ਹੈ | ਉਨ੍ਹਾਂ ਦੋਸ਼ ਲਾਇਆ ਕਿ ਸਰਕਾਰੀ ਗੋਦਾਮਾਂ 'ਚ 32 ਹਜ਼ਾਰ ਟਨ ਪਿਆਜ ਸੜ ਰਿਹਾ ਹੈ ਜਦਕਿ ਜਨਤਾ ਪਿਆਜ ਦੇ ਲਈ ਤਰਸ ਰਹੀ ਹੈ | ਉਨ੍ਹਾਂ ਕੇਂਦਰੀ ਮੰਤਰੀ ਰਾਮਵਿਲਾਸ ਪਾਸਵਾਨ ਨੂੰ ਵੀ ਨਿਸ਼ਾਨਾਂ ਬਣਾਉਂਦੇ ਹੋਏ ਕਿਹਾ ਕਿ ਮੋਦੀ ਸਰਕਾਰ ਦੀ ਵੀ ਜਮਾਂਖੋਰਾਂ ਨਾਲ ਮਿਲੀਭੁਗਤ ਹੈ | ਇਸ ਮੌਕੇ ਕਾਂਗਰਸੀ ਆਗੂ ਮੁਕੇਸ਼ ਸ਼ਰਮਾ ਨੇ ਕਿਹਾ ਕਿ ਦਿੱਲੀ ਸਰਕਾਰ ਦਾ ਸਸਤਾ ਪਿਆਜ ਵੇਚਣ ਦੀ ਡਰਾਮੇਬਾਜੀ ਸਿਰਫ ਕੁਝ ਲੋਕਾਂ ਨੂੰ ਫਾਇਦਾ ਪਹੁੰਚਾਉਣ ਦੇ ਲਈ ਕੀਤੀ ਗਈ ਹੈ |
ਜਲੰਧਰ, 2 ਦਸੰਬਰ (ਖੇਡ ਪ੍ਰਤੀਨਿਧ)-ਸਾਊਥ ਏਸ਼ੀਅਨ ਫੈਡਰੇੇਸ਼ਨ ਗੇਮਜ਼ (ਸੈਫ ਖੇਡਾਂ) ਜੋ 1 ਤੋਂ 10 ਦਸੰਬਰ ਤੱਕ ਕਾਠਮੰਡੂ ਵਿਖੇ ਕਰਵਾਈਆਂ ਜਾ ਰਹੀਆਂ ਹਨ | ਇਨ੍ਹਾਂ ਖੇਡਾਂ ਵਿਚ ਹਿੱਸਾ ਲੈਣ ਵਾਲੀ ਭਾਰਤੀ ਅਥਲੈਟਿਕਸ ਟੀਮ ਦੇ ਵਿਚ 10 ਪੰਜਾਬੀ ਖਿਡਾਰੀਆਂ ਦੀ ਚੋਣ ਕੀਤੀ ਗਈ ...
ਨਵੀਂ ਦਿੱਲੀ, 2 ਦਸੰਬਰ (ਜਗਤਾਰ ਸਿੰਘ)- ਬੀਤੇ ਦਿਨੀਂ ਤੇਲੰਗਾਨਾ ਵਿਖੇ ਮਹਿਲਾ ਡਾਕਟਰ ਨਾਲ ਹੋਏ ਸਮੂਹਿਕ ਜਬਰ ਜਨਾਹ ਤੇ ਹੱਤਿਆ ਦੇ ਮਾਮਲੇ ਨੂੰ ਮੰਦਭਾਗਾ ਕਰਾਰ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ (ਮਾਸਟਰ ਤਾਰਾ ਸਿੰਘ) ਨੇ ਮੰਗ ਕੀਤੀ ਹੈ ਕਿ ਜਦ ਦੋਸ਼ੀਆਂ ਦੀ ਪਛਾਣ ...
ਨਵੀਂ ਦਿੱਲੀ, 2 ਦਸੰਬਰ (ਜਗਤਾਰ ਸਿੰਘ)- ਜਸਟਿਸ ਫਾਰ ਵਿਕਟਮਸ ਜਥੇਬੰਦੀ ਦੀ ਚੇਅਰਪਰਸਨ ਤੇ 1984 ਸਿੱਖ ਕਤਲੇਆਮ ਦੇ ਇਕ ਮਾਮਲੇ ਦੀ ਚਸ਼ਮਦੀਦ ਗਵਾਹ ਬੀਬੀ ਨਿਰਪ੍ਰੀਤ ਕੌਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਸਾਕਾ ਨੀਲਾ ਤਾਰਾ ਦੇ ...
ਨਵੀਂ ਦਿੱਲੀ, 2 ਦਸੰਬਰ (ਜਗਤਾਰ ਸਿੰਘ)- ਭਾਜਪਾ ਦਿੱਲੀ ਪ੍ਰਦੇਸ਼ ਯੂਥ ਵਿੰਗ ਵਲੋਂ ਦਿੱਲੀ ਦੀ ਕੇਜਰੀਵਾਲ ਸਰਕਾਰ ਦੇ ਿਖ਼ਲਾਫ਼ ਪੋਲ ਖੋਲ੍ਹ ਮੁਹਿੰਮ ਸ਼ੁਰੂ ਕੀਤੀ ਗਈ ਹੈ | ਇਸ ਮੁਹਿੰਮ ਦੀ ਅਗਵਾਈ ਕਰਨ ਵਾਲੇ ਯੂਥ ਵਿੰਗ ਪ੍ਰਧਾਨ ਸੁਨੀਲ ਯਾਦਵ ਮੁਤਾਬਿਕ ਇਸ ਮੁਹਿੰਮ ...
ਨਵੀਂ ਦਿੱਲੀ, 2 ਦਸੰਬਰ (ਜਗਤਾਰ ਸਿੰਘ)- ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਇਤਿਹਾਸਕ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਕਰਵਾਇਆ ਗਿਆ | ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕਰਵਾਏ ਗਏ ਇਸ ਸਮਾਗਮ 'ਚ ...
ਨਵੀਂ ਦਿੱਲੀ, 2 ਦਸੰਬਰ (ਜਗਤਾਰ ਸਿੰਘ)- ਬੀਤੇ ਕੱਲ੍ਹ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਅਹੁਦੇਦਾਰਾਂ ਵਲੋਂ ਔਰੰਗਜੇਬ ਰੋਡ 'ਤੇ ਲੱਗੇ ਔਰੰਗਜੇਬ ਦੇ ਨਾਂਅ ਵਾਲੇ ਬੋਰਡ 'ਤੇ ਕਾਲਖ਼ ਮਲ ਕੇ ਔਰੰਗਜੇਬ ਦਾ ਨਾਂਅ ਹਟਾਉਣ ਦੀ ਮੰਗ ਕੀਤੀ ਸੀ | ਇਸ ਘਟਨਾ ਬਾਰੇ ...
ਨਵੀਂ ਦਿੱਲੀ, 2 ਦਸੰਬਰ (ਜਗਤਾਰ ਸਿੰਘ)- ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ਾਂ ਦੀ ਅਕਾਦਮਿਕ ਪੱਧਰ 'ਤੇ ਸੰਖੇਪ ਜਾਣਕਾਰੀ ਦੇਣ ਲਈ ਗੁਰਮਤਿ ਕਾਲਜ ਦਿੱਲੀ ਵਲੋਂ ਪਿਛਲੇ ਕਾਫ਼ੀ ਸਮੇਂ ਤੋਂ ਸਫਲਤਾ ਪੂਰਵਕ ਚਲਾਏ ਜਾ ਰਹੇ 'ਸ਼ਾਰਟ ਟਰਮ ਸ੍ਰੀ ਗੁਰੂ ਗ੍ਰੰਥ ਸਾਹਿਬ ...
ਨੂਰਮਹਿਲ, 2 ਦਸੰਬਰ (ਜਸਵਦਿੰਰ ਸਿੰਘ ਲਾਂਬਾ)-ਨੂਰਮਹਿਲ 'ਚ ਇਕ ਪੈਲੇਸ ਵਿਚ ਕੰਮ ਕਰਦੇ ਵਿਅਕਤੀ ਨੂੰ ਬੀਤੀ ਰਾਤ ਦੋ ਲੁਟੇਰਿਆਂ ਵਲੋਂ ਲੁੱਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਦਿੰਦਿਆਂ ਵਿਕਾਸ ਖੁਰਾਣਾ ਵਾਸੀ ਬਿਲਗਾ ਨੇ ਦੱਸਿਆ ਕਿ ਉਹ ਨੂਰਮਹਿਲ 'ਚ ਇਕ ...
ਜਲੰਧਰ, 2 ਦਸੰਬਰ (ਸ਼ੈਲੀ)-ਥਾਣਾ ਬਸਤੀ ਬਾਵਾਖੇਲ ਦੀ ਪੁਲਿਸ ਨੇ ਲੁੱਟ ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਦੇ ਵੱਖ-ਵੱਖ ਮਾਮਲਿਆਂ 'ਚ 3 ਵਿਅਕਤੀਆਂ ਨੂੰ ਗਿ੍ਫ਼ਤਾਰ ਕਰਨ 'ਚ ਸਫ਼ਲਤਾ ਹਾਸਿਲ ਕੀਤੀ ਹੈ | ਦੋਸ਼ੀਆ ਦੀ ਪਹਿਚਾਣ ਗੌਰਵ ਪੁੱਤਰ ਤਰਲੋਕ ਨਾਥ ਨਿਵਾਸੀ ਮਹਿੰਦਰਾ ...
ਨਕੋਦਰ, 2 ਦਸੰਬਰ (ਗੁਰਵਿੰਦਰ ਸਿੰਘ)-ਐਤਵਾਰ ਨੂੰ ਸਥਾਨਕ ਗੁਰਦੁਆਰਾ ਸਾਹਿਬ ਅੱਡਾ ਮਹਿਤਪੁਰ ਵਿਖੇ ਭੋਗ ਦੀ ਰਸਮ 'ਚ ਸ਼ਾਮਿਲ ਹੋਣ ਗਏ ਇਕ ਵਿਅਕਤੀ ਦੀ ਗੁਰਦੁਆਰੇ ਦੇ ਬਾਹਰ ਖੜ੍ਹੀ ਸਕੂਟਰੀ ਨੂੰ ਇਕ ਚੋਰ ਚੋਰੀ ਕਰ ਕੇ ਲੈ ਗਿਆ | ਚੋਰੀ ਦੀ ਘਟਨਾ ਸੀ.ਸੀ.ਟੀ.ਵੀ ਕੈਮਰੇ 'ਚ ...
ਮਕਸੂਦਾਂ, 2 ਦਸੰਬਰ (ਲਖਵਿੰਦਰ ਪਾਠਕ)-ਥਾਣਾ-8 ਦੇ ਅਧੀਨ ਆਉਂਦੇ ਲੰਮਾ ਪਿੰਡ ਚੌਕ ਨੇੜੇ ਤੇਜ਼ ਰਫ਼ਤਾਰ ਵਾਹਨ ਦੀ ਲਪੇਟ 'ਚ ਆਉਣ ਕਾਰਨ ਇਕ ਸਾਈਕਲ ਸਵਾਰ ਕਬਾੜੀਏ ਦੀ ਮੌਕੇ 'ਤੇ ਮੌਤ ਹੋ ਗਈ | ਮਿ੍ਤਕ ਦੀ ਪਛਾਣ ਦਵਿੰਦਰ ਕੁਮਾਰ ਉਰਫ਼ ਕਾਲੂ (45) ਪੁੱਤਰ ਹਰਬੰਸ ਲਾਲ ਵਾਸੀ ...
ਚੁਗਿੱਟੀ/ ਜੰਡੂਸਿੰਘਾ, 2 ਦਸੰਬਰ (ਨਰਿੰਦਰ ਲਾਗੂ)-ਉੱਚ ਪੁਲਿਸ ਅਫ਼ਸਰਾਂ ਦੇ ਦਿਸ਼ਾ-ਨਿਰਦੇਸ਼ਾਂ 'ਤੇ ਨਸ਼ਾ ਤਸਕਰਾਂ ਵਿਰੁੱਧ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਥਾਣਾ ਰਾਮਾਮੰਡੀ ਦੀ ਪੁਲਿਸ ਵਲੋਂ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰ ਕੇ ਉਸ ਦੇ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX