ਤਾਜਾ ਖ਼ਬਰਾਂ


ਸ਼ਿਮਲਾ : ਹਿਮਾਚਲ ਪ੍ਰਦੇਸ਼ ਦੇ ਊਰਜਾ ਮੰਤਰੀ ਸੁਖ ਰਾਮ ਚੌਧਰੀ ਵੀ ਕੋਰੋਨਾ ਪਾਜ਼ੀਟਿਵ
. . .  1 day ago
“ਆਪ੍ਰੇਸ਼ਨ ਗ੍ਰੀਨਜ਼’ਨਾਲ ਕਿਸਾਨਾਂ ਨੂੰ ਹੋਵੇਗਾ ਫ਼ਾਇਦਾ - ਹਰਸਿਮਰਤ ਕੌਰ ਬਾਦਲ
. . .  1 day ago
ਚੰਡੀਗੜ੍ਹ , 6 ਅਗਸਤ {ਅਜੀਤ ਬਿਊਰੋ }- ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਫਲਾਂ ਅਤੇ ਸਬਜ਼ੀ ਉਤਪਾਦਕਾਂ ਨੂੰ ਹੁਲਾਰਾ ਦੇਣ ਅਤੇ ਵਿਕਰੀ ਨਾਲ ਜੁੜੀਆਂ ਮੁਸ਼ਕਿਲਾਂ ਨੂੰ ...
ਸ਼ਰਾਬ ਠੇਕੇਦਾਰਾਂ ਤੋਂ ਬਚਣ ਦੀ ਕੋਸ਼ਿਸ਼ ਕਰਦਿਆਂ ਘੱਗਰ 'ਚ ਮਾਰੀ ਛਾਲ, ਡੁੱਬਣ ਕਾਰਨ ਹੋਈ ਮੌਤ
. . .  1 day ago
ਸੀ.ਬੀ.ਆਈ. ਨੇ ਸੁਸ਼ਾਂਤ ਮਾਮਲੇ 'ਚ 6 ਦੋਸ਼ੀਆਂ ਖਿਲਾਫ ਦਰਜ ਕੀਤਾ ਕੇਸ
. . .  1 day ago
ਅਜਨਾਲਾ, 6 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ) - ਸੀ.ਬੀ.ਆਈ. ਨੇ ਸੁਸ਼ਾਂਤ ਸਿੰਘ ਰਾਜਪੂਤ ਖੁਦਕੁਸ਼ੀ ਮਾਮਲੇ ਵਿਚ 6 ਦੋਸ਼ੀਆਂ ਤੇ ਹੋਰ ਵਿਅਕਤੀਆਂ ਖਿਲਾਫ...
ਮਾਨਸਾ ਜ਼ਿਲੇ 'ਚ 16 ਹੋਰ ਕੋਰੋਨਾ ਪਾਜ਼ੀਟਿਵ
. . .  1 day ago
ਮਾਨਸਾ, 6 ਅਗਸਤ (ਗੁਰਚੇਤ ਸਿੰਘ ਫੱਤੇਵਾਲੀਆ)- ਮਾਨਸਾ ਜ਼ਿਲੇ 'ਚ ਅੱਜ 16 ਹੋਰ ਕੋਰੋਨਾ ਪਾਜ਼ੀਟਿਵ ਮਾਮਲੇ ਆਏ ਹਨ। ਜ਼ਿਕਰਯੋਗ ਹੈ ਕਿ ਜ਼ਿਲੇ 'ਚ ਕੁੱਲ ਮਾਮਲੇ 169 ਹੋ ਗਏ ਹਨ, ਜਿਨਾਂ 'ਚ 65 ਸਿਹਤਯਾਬ ਹੋ ਚੁੱਕੇ ਹਨ। ਇਕ ਦੀ ਮੌਤ ਹੋ ਗਈ ਹੈ। ਸਿਹਤ ਵਿਭਾਗ ਦੇ ਸੂਤਰਾਂ ਅਨੁਸਾਰ ਅੱਜ ਮਾਨਸਾ ਖ਼ੁਰਦ, ਲੱਲੂਆਣਾ ਰੋਡ...
ਭੱਖਾ ਤਾਰਾ ਸਿੰਘ (ਅਜਨਾਲਾ) ਦੇ ਨੌਜਵਾਨ ਨੂੰ ਹੋਇਆ ਕੋਰੋਨਾ
. . .  1 day ago
ਅਜਨਾਲਾ 6 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ) - ਅਜਨਾਲਾ ਸ਼ਹਿਰ ਦੀ ਵਾਰਡ ਨੰਬਰ 10 (ਭੱਖਾ ਤਾਰਾ ਸਿੰਘ) ਦੇ ਇੱਕ ਨੌਜਵਾਨ ਦੀ ਅੱਜ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ ਜਿਸ ਨੂੰ ਸਿਹਤ ਵਿਭਾਗ ਵੱਲੋਂ ਇਕਾਂਤਵਾਸ ਕਰ ਦਿੱਤਾ ਗਿਆ ਹੈ। ਦੇਰ ਸ਼ਾਮ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਭੱਖਾ ਤਾਰਾ ਸਿੰਘ ਦੇ ਰਹਿਣ ਵਾਲੇ ਨੌਜਵਾਨ ਦੀਪਕ ਨੂੰ ਕੁਝ...
ਸਮਰਾਏ ਵਿਚ ਚਾਰ ਅਤੇ ਜੰਡਿਆਲਾ ਵਿਚ ਇਕ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  1 day ago
ਜੰਡਿਆਲਾ ਮੰਜਕੀ, 6 ਅਗਸਤ (ਸੁਰਜੀਤ ਸਿੰਘ ਜੰਡਿਆਲਾ) - ਨਜ਼ਦੀਕੀ ਪਿੰਡ ਸਮਰਾਏ ਵਿੱਚ ਅੱਜ ਤਿੰਨ ਔਰਤਾਂ ਮੋਨਿਕਾ ਰਾਣੀ ,ਪੂਨਮ ਰਾਣੀ,ਪਰਮਿੰਦਰ ਅਤੇ ਇੱਕ ਬੱਚੀ ਨਵਦਿਸ਼ਾ ਸਮੇਤ ਚਾਰ ਜਣਿਆਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ!ਮੁੱਢਲਾ ਸਿਹਤ ਕੇਂਦਰ ਜੰਡਿਆਲਾ...
ਰਾਜਪੁਰਾ 'ਚ 22 ਕੋਰੋਨਾ ਪਾਜ਼ੀਟਿਵ ਕੇਸ ਆਏ ਸਾਹਮਣੇ
. . .  1 day ago
ਰਾਜਪੁਰਾ, 6 ਅਗਸਤ (ਰਣਜੀਤ ਸਿੰਘ) - ਜ਼ਿਲ੍ਹਾ ਪਟਿਆਲਾ ਦੇ ਸ਼ਹਿਰ ਰਾਜਪੁਰਾ ਸ਼ਹਿਰ ਵਿਚ ਅੱਜ 22 ਕੋਰੋਨਾ ਟੈਸਟ ਪਾਜ਼ੀਟਿਵ ਪਾਏ ਗਏ ਹਨ । ਇਸ ਗੱਲ ਨੂੰ ਲੈ ਕੇ ਰਾਜਪੁਰਾ ਸ਼ਹਿਰ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ ।ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ...
179 ਲੋਕਾਂ ਨੂੰ ਲੈ ਕੇ ਚੌਥੀ ਚਾਰਟਰਡ ਉਡਾਣ ਚੰਡੀਗੜ੍ਹ ਪਹੁੰਚੀ
. . .  1 day ago
ਮੋਹਾਲੀ/ਚੰਡੀਗੜ੍ਹ , 6 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ) - ਅਰਬ ਦੇਸ਼ਾਂ 'ਚੋਂ ਸੈਂਕੜੇ ਮਾਵਾਂ ਦੇ ਪੁੱਤਾਂ ਨੂੰ ਮੌਤ ਦੇ ਮੂੰਹ ਵਿਚੋਂ ਬਚਾ ਕੇ ਹਜ਼ਾਰਾਂ ਘਰ ਉਜੜਨ ਤੋਂ ਬਚਾਉਣ ਵਾਲੇ ਦੁਬਈ ਦੇ ਵੱਡੇ ਦਿਲ ਵਾਲੇ ਕਾਰੋਬਾਰੀ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੋਢੀ ਡਾ.ਐੱਸ.ਪੀ.ਸਿੰਘ ਓਬਰਾਏ ਨੇ ਇੱਕ ਵਾਰ ਫਿਰ ਯੂ.ਏ.ਈ.ਅੰਦਰ ਫਸੇ ਹਜ਼ਾਰਾਂ ਭਾਰਤੀਆਂ 'ਚੋਂ 179...
ਪਠਾਨਕੋਟ 'ਚ ਕੋਰੋਨਾ ਦੇ ਆਏ 22 ਮਾਮਲੇ
. . .  1 day ago
ਪਠਾਨਕੋਟ, 6 ਅਗਸਤ (ਚੌਹਾਨ) - ਅੱਜ ਪਠਾਨਕੋਟ ਅੰਦਰ ਵੱਖ ਵੱਖ ਥਾਵਾਂ ਤੋਂ 22 ਨਵੇਂ ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਸਰਕਾਰ ਦੀ ਡਿਸਚਾਰਜ ਪਾਲਿਸੀ ਮੁਤਾਬਿਕ ਅੱਜ ਕੋਵਿਡ19 ਹਸਪਤਾਲ ਤੋਂ 8 ਲੋਕ ਠੀਕ ਹੋ ਕੇ ਆਪਣੇ ਘਰਾਂ ਨੂੰ ਪਰਤੇ ਹਨ। ਇਸ ਦੇ ਨਾਲ ਹੀ ਜ਼ਿਲ੍ਹੇ ਅੰਦਰ ਕੋਰੋਨਾ...
ਮਾਨਸਿਕ ਤੌਰ ਤੇ ਪ੍ਰੇਸ਼ਾਨ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਜੀਵਨ ਲੀਲਾ ਸਮਾਪਤ
. . .  1 day ago
ਠੱਠੀ ਭਾਈ, 6 ਅਗਸਤ (ਜਗਰੂਪ ਸਿੰਘ ਮਠਾੜੂ)-ਮੋਗਾ ਜ਼ਿਲ੍ਹੇ ਦੇ ਬਲਾਕ ਬਾਘਾ ਪੁਰਾਣਾ ਅਧੀਨ ਪੈਂਦੇ ਇੱਥੋਂ ਨੇੜਲੇ ਪਿੰਡ ਜੀਤਾ ਸਿੰਘ ਵਾਲਾ (ਚੌਧਰੀ ਵਾਲਾ) ਦੇ ਇਕ ਗਰੀਬ ਕਿਸਾਨ ਦੇ ਮਾਨਸਿਕ ਤੌਰ ਤੇ ਪ੍ਰੇਸ਼ਾਨ ਰਹਿਣ ਵਾਲੇ ਨੌਜਵਾਨ ਪੁੱਤਰ ਨੇ ਖੁਦਕੁਸ਼ੀ ਕਰਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਜਾਣਕਾਰੀ ਅਨੁਸਾਰ 21 ਕੁ ਸਾਲਾ ਨੌਜਵਾਨ...
ਭਗਤ ਪੂਰਨ ਸਿੰਘ ਕੁਦਰਤੀ ਖੇਤੀ ਫਾਰਮ ਜੰਡਿਆਲਾ ਗੁਰੂ ਵਿਖੇ ਰੈਨ ਗੰਨ ਸਿਸਟਮ ਦਾ ਟਰਾਇਲ ਲਾਇਆ ਗਿਆ
. . .  1 day ago
ਜੰਡਿਆਲਾ ਗੁਰੂ, 6 ਅਗਸਤ-(ਰਣਜੀਤ ਸਿੰਘ ਜੋਸਨ)- ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਅਤੇ ਸਿੱਧੀ ਬਿਜਾਈ ਵਾਲੇ ਝੋਨੇ ਵਿੱਚ ਪਾਣੀ ਦੀ ਸਮੱਸਿਆ ਨੂੰ ਹੱਲ ਕਰਨ ਲਈ ਭੂਮੀ ਰੱਖਿਆ ਵਿਭਾਗ ਪੰਜਾਬ ਵੱਲੋਂ ਸ. ਕਾਹਨ ਸਿੰਘ ਪੰਨੂ ਸਕੱਤਰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਅਤੇ ਸ਼੍ਰੀ ਧਰਮਿੰਦਰ ਸ਼ਰਮਾ ਮੁੱਖ ਭੂਮੀ ਪਾਲ ਪੰਜਾਬ ਦੇ ਦਿਸ਼ਾ...
ਕੈਪਟਨ ਭਲਕੇ ਸ਼ਰਾਬ ਕਾਂਡ ਪੀੜਤ ਪਰਿਵਾਰਾਂ ਨਾਲ ਕਰਨਗੇ ਮੁਲਾਕਾਤ
. . .  1 day ago
ਚੰਡੀਗੜ੍ਹ, 6 ਅਗਸਤ (ਸੁਰਜੀਤ ਸਿੰਘ ਸੱਤੀ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਭਲਕੇ ਤਰਨਤਾਰਨ 'ਚ ਸ਼ਰਾਬ ਕਾਂਡ ਦੇ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕਰਨਗੇ। ਇਸ ਦੌਰਾਨ ਉਨ੍ਹਾਂ ਦੇ ਨਾਲ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਤੇ ਡੀ...
ਨਵਾਂਸ਼ਹਿਰ ਜ਼ਿਲ੍ਹੇ 'ਚ 11 ਦੀ ਹੋਰ ਰਿਪੋਰਟ ਕੋਰੋਨਾ ਪਾਜ਼ੀਟਿਵ ਆਉਣ ਨਾਲ ਅੱਜ ਦੀ ਗਿਣਤੀ ਹੋਈ 15
. . .  1 day ago
ਨਵਾਂਸ਼ਹਿਰ, 6 ਅਗਸਤ (ਗੁਰਬਖਸ਼ ਸਿੰਘ ਮਹੇ)- ਜ਼ਿਲ੍ਹੇ 'ਚ ਕੁਝ ਸਮਾਂ ਪਹਿਲਾਂ ਆਈ ਚਾਰ ਦੀ ਕੋਰੋਨਾ ਰਿਪੋਰਟ ਤੋਂ ਬਾਅਦ 11 ਲੋਕਾਂ ਦੀ ਰਿਪੋਰਟ ਹੋਰ ਕੋਰੋਨਾ ਪਾਜ਼ੀਟਿਵ ਆਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾਕਟਰ ਰਾਜਿੰਦਰ ਭਾਟੀਆ ਨੇ ਦੱਸਿਆ ਕਿ ਇਨ੍ਹਾਂ ਚ 10 ਵਿਅਕਤੀ...
ਆਈ.ਏ.ਐਸ. ਤੇ ਪੀ.ਸੀ.ਐਸ. ਅਫਸਰਾਂ ਦੇ ਤਬਾਦਲੇ
. . .  1 day ago
ਚੰਡੀਗੜ੍ਹ, 6 ਅਗਸਤ (ਤਰਨਜੀਤ ਸਿੰਘ ਕਿੰਨੜਾ) - ਪੰਜਾਬ 'ਚ 4 ਆਈ.ਏ.ਐਸ. ਤੇ 5 ਪੀ.ਸੀ.ਐਸ. ਅਫਸਰਾਂ ਦੇ ਤਬਾਦਲੇ...
ਹਰਸਿਮਰਤ ਬਾਦਲ ਨੇ ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲੇ ਦੀ 'ਅਪਰੇਸ਼ਨ ਗ੍ਰੀਨਜ਼' ਨੂੰ ਕਿਸਾਨਾਂ 'ਤੱਕ ਪਹੁੰਚਾਉਣ ਲਈ ਮੁੱਖ ਮੰਤਰੀਆਂ ਨੂੰ ਲਿਖਿਆ ਪੱਤਰ
. . .  1 day ago
ਮੰਡੀ ਕਿੱਲਿਆਂਵਾਲੀ, 6 ਅਗਸਤ (ਇਕਬਾਲ ਸਿੰਘ ਸ਼ਾਂਤ)-ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸਾਰੇ ਭਾਰਤ ਦੇ ਮੁੱਖ ਮੰਤਰੀਆਂ ਨੂੰ ਪੱਤਰ ਲਿਖ ਕੇ ਉਨ•ਾਂ ਨੂੰ ਭਾਰਤ ਸਰਕਾਰ ਦੀ ਨਵੀਂ ਪਹਿਲਕਦਮੀ 'ਆਪਰੇਸ਼ਨ ਗ੍ਰੀਨਜ਼' ਬਾਰੇ ਕਿਸਾਨਾਂ ਵਿੱਚ ਜਾਗਰੂਕਤਾ ਲਿਆਉਣ ਦੀ ਮੁਹਿੰਮ ਸ਼ੁਰੂ ਕਰਨ ਦੀ ਬੇਨਤੀ ਕੀਤੀ ਹੈ। ਆਤਮ...
ਲੁਧਿਆਣਾ 'ਚ 226 ਨਵੇਂ ਮਾਮਲੇ ਆਏ ਸਾਹਮਣੇ, 11 ਮਰੀਜ਼ਾਂ ਦੀ ਹੋਈ ਮੌਤ
. . .  1 day ago
ਲੁਧਿਆਣਾ, 6 ਅਗਸਤ (ਸਲੇਮਪੁਰੀ) - ਦੇਸ਼ ਦੇ ਹੋਰਨਾਂ ਹਿੱਸਿਆਂ ਦੀ ਤਰ੍ਹਾਂ ਲੁਧਿਆਣਾ ਵਿਚ ਵੀ ਕੋਰੋਨਾ ਦਾ ਕਹਿਰ ਨਿਰਵਿਘਨ ਜਾਰੀ ਹੈ ।ਸਿਵਲ ਸਰਜਨ ਡਾ ਰਾਜੇਸ਼ ਬੱਗਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਲੁਧਿਆਣਾ ਵਿੱਚ ਅੱਜ ਕੋਰੋਨਾ ਤੋਂ ਪ੍ਰਭਾਵਿਤ ਮਰੀਜ਼ਾਂ ਵਿਚੋਂ 11 ਮਰੀਜ਼ਾਂ ਦੀ ਮੌਤ ਹੋਈ ਹੈ, ਜਿਸ ਵਿਚ 9 ਮ੍ਰਿਤਕ ਮਰੀਜ ਲੁਧਿਆਣਾ ਨਾਲ ਜਦਕਿ...
ਸ਼੍ਰੋਮਣੀ ਅਕਾਲੀ ਦਲ ਸਰਕਾਰ ਵੱਲੋਂ ਗਰੀਬ ਲੋਕਾਂ ਦੇ ਕੱਟੇ ਗਏ ਨੀਲੇ ਕਾਰਡ, ਪੈਂਨਸ਼ਨਾਂ, ਸ਼ਗਨ ਸਕੀਮ ਅਤੇ ਰਾਸ਼ਨ ਦੀ ਕੀਤੀ ਜਾ ਰਹੀ ਕਾਣੀ ਵੰਡ ਵਿਰੁੱਧ 11ਅਗਸਤ ਤੋਂ ਵੱਖ ਵੱਖ ਹਲਕਿਆਂ ਵਿੱਚ ਆਵਾਜ਼ ਉਠਾਏਗੀ
. . .  1 day ago
ਸੁਲਤਾਨਪੁਰ ਲੋਧੀ 6 ਅਗਸਤ (ਥਿੰਦ,ਲਾਡੀ, ਹੈਪੀ) ਸਾਬਕਾ ਕੈਬਨਿਟ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਅੱਜ ਸੁਲਤਾਨਪੁਰ ਲੋਧੀ ਵਿਖੇ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਮੌਜੂਦਾ ਸਰਕਾਰ ਵੱਲੋਂ ਗਰੀਬ ਲੋਕਾਂ ਦੇ ਕੱਟੇ ਗਏ ਨੀਲੇ ਕਾਰਡ, ਪੈਂਨਸ਼ਨਾਂ, ਸ਼ਗਨ ਸਕੀਮ ਅਤੇ ਰਾਸ਼ਨ ਦੀ ਕੀਤੀ ਜਾ ਰਹੀ ਕਾਣੀ ਵੰਡ ਵਿਰੁੱਧ 11ਅਗਸਤ ਤੋਂ ਵੱਖ...
ਮਨੀਲਾ 'ਚ ਪੰਜਾਬੀ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ
. . .  1 day ago
ਕੋਟਕਪੂਰਾ, 6 ਅਗਸਤ (ਮੋਹਰ ਸਿੰਘ ਗਿੱਲ)-ਪੱਕੇ ਰੁਜ਼ਗਾਰ ਦੇ ਲਈ ਫ਼ਿਲਪਾਈਨ (ਮਨੀਲਾ) 'ਚ ਪਿਛਲੇ 12-13 ਸਾਲਾਂ ਤੋਂ ਰਹਿ ਰਹੇ ਪੰਜਾਬੀ ਨੌਜਵਾਨ ਹਰਪ੍ਰੀਤ ਸਿੰਘ ਮਾਨ (32) ਪੁੱਤਰ ਅਵਤਾਰ ਸਿੰਘ ਮਾਨ ਵਾਸੀ ਪਿੰਡ ਫ਼ਿੱਡੇ ਕਲਾਂ (ਫ਼ਰੀਦਕੋਟ) ਦੀ ਕਿਸੇ ਅਣਪਛਾਤੇ ਵਿਅਕਤੀ ਨੇ ਸਵੇਰ ਸਮੇਂ...
ਕੇਂਦਰ ਵਲੋਂ ਮਲੋਟ ਸ੍ਰੀ ਮੁਕਤਸਰ ਸਾਹਿਬ ਸੜਕ ਨਿਰਮਾਣ ਤੋਂ ਕੋਰੀ ਨਾਂਹ
. . .  1 day ago
ਫ਼ਾਜ਼ਿਲਕਾ ਜ਼ਿਲ੍ਹੇ 'ਚ 7 ਸਾਲਾਂ ਬੱਚੀ ਸਣੇ 7 ਹੋਰ ਨਵੇਂ ਕੋਰੋਨਾ ਮਾਮਲਿਆਂ ਦੀ ਪੁਸ਼ਟੀ
. . .  1 day ago
ਫ਼ਾਜ਼ਿਲਕਾ , 6 ਅਗਸਤ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਜ਼ਿਲ੍ਹੇ 'ਚ ਅੱਜ 7 ਹੋਰ ਕੋਰੋਨਾ ਮਾਮਲਿਆਂ ਪੁਸ਼ਟੀ ਹੋਈ ਹੈ, ਜਿਸ ਵਿਚ ਫ਼ਾਜ਼ਿਲਕਾ 'ਚ 3 ਕੇਸ, ਅਬੋਹਰ 'ਚ 3 ਕੇਸ ਅਤੇ ਜਲਾਲਾਬਾਦ 'ਚ 1 ਕੋਰੋਨਾ ਪਾਜ਼ੀਟਿਵ ਕੇਸ ਸਾਹਮਣੇ ਆਇਆ ਹੈ, ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਿਕ ਫ਼ਾਜ਼ਿਲਕਾ ਦੀ ਬਸਤੀ ਹਜ਼ੂਰ ਸਿੰਘ ਵਿਚ 7 ਸਾਲਾਂ ਬੱਚੀ, 60...
ਆਰ.ਸੀ.ਐਫ. ਵਲੋਂ ਘੱਟ ਭਾਰ ਵਾਲੇ ਐਲ.ਐਚ.ਬੀ. ਰੇਲ ਡੱਬੇ ਬਣਾਉਣ ਲਈ ਡਿਜ਼ਾਈਨ ਤਿਆਰ
. . .  1 day ago
ਕਪੂਰਥਲਾ, 6 ਅਗਸਤ (ਅਮਰਜੀਤ ਕੋਮਲ)-ਰੇਲ ਕੋਚ ਫ਼ੈਕਟਰੀ ਕਪੂਰਥਲਾ ਵਲੋਂ ਘੱਟ ਭਾਰ ਵਾਲੇ ਐਲ.ਐਚ.ਵੀ. ਡੱਬਿਆਂ ਦੇ ਨਿਰਮਾਣ ਦਾ ਡਿਜ਼ਾਈਨ ਤਿਆਰ ਕੀਤਾ ਜਾ ਰਿਹਾ ਹੈ ਤੇ ਅਗਲੇ ਡੇਢ ਮਹੀਨੇ ਵਿਚ ਘੱਟ ਭਾਰ ਵਾਲੇ ਇਸ ਰੇਲ ਡੱਬੇ ਦਾ ਪ੍ਰੋਟੋਟਾਈਪ ਤਿਆਰ ਕਰਕੇ ਭਾਰਤੀ ਰੇਲਵੇ ਨੂੰ ਭੇਜਿਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਤੇਸ਼...
ਬਾਜਵਾ ਤੇ ਦੂਲੋ ਨੂੰ ਤੁਰੰਤ ਕਾਂਗਰਸ ਵਿਚੋਂ ਕੱਢਿਆ ਜਾਵੇ - ਪੰਜਾਬ ਕੈਬਨਿਟ
. . .  1 day ago
ਚੰਡੀਗੜ੍ਹ, 6 ਅਗਸਤ - ਪੰਜਾਬ ਮੰਤਰੀ ਮੰਡਲ ਦੇ ਮੰਤਰੀਆਂ ਵਲੋਂ ਤੁਰੰਤ ਪ੍ਰਭਾਵ ਨਾਲ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੂਲੋ ਨੂੰ ਅਨੁਸ਼ਾਸਨਹੀਣਤਾ ਦੇ ਚੱਲਦਿਆਂ ਪਾਰਟੀ ਤੋਂ ਕੱਢਣ ਦੀ ਮੰਗ ਕੀਤੀ ਹੈ। ਇਸ ਤੋਂ ਪਹਿਲਾ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ...
ਟੀਵੀ ਤੇ ਫਿਲਮ ਅਦਾਕਾਰਾ ਨੇ ਕੀਤੀ ਖੁਦਕੁਸ਼ੀ
. . .  1 day ago
ਮੁੰਬਈ, 6 ਅਗਸਤ - ਟੈਲੀਵਿਜ਼ਨ ਅਦਾਕਾਰਾ ਅਨੂਪਮਾ ਪਾਠਕ ਨੇ ਦੋ ਅਗਸਤ ਨੂੰ ਆਪਣੀ ਰਿਹਾਇਸ਼ ਵਿਖੇ ਲਟਕ ਕੇ ਖੁਦਕੁਸ਼ੀ ਕਰ ਲਈ। ਖੁਦਕੁਸ਼ੀ ਦਾ ਕਾਰਨ ਆਰਥਿਕ ਸੰਕਟ ਦੱਸਿਆ ਜਾ ਰਿਹਾ ਹੈ। ਉਸ ਨੇ ਖੁਦਕੁਸ਼ੀ ਕਰਨ ਤੋਂ ਪਹਿਲਾ ਫੇਸਬੁੱਕ 'ਤੇ 10 ਮਿੰਟ...
ਪੱਤਰਕਾਰ ਸਮੇਤ ਦੋ ਵਿਅਕਤੀ ਕੋਰੋਨਾ ਪਾਜ਼ੀਟਿਵ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 18 ਮੱਘਰ ਸੰਮਤ 551

ਸ੍ਰੀ ਮੁਕਤਸਰ ਸਾਹਿਬ

ਬਿਜਲੀ ਕਰਮਚਾਰੀਆਂ ਵਲੋਂ ਸਰਕਾਰ ਿਖ਼ਲਾਫ਼ ਰੋਸ ਪ੍ਰਦਰਸ਼ਨ

ਸ੍ਰੀ ਮੁਕਤਸਰ ਸਾਹਿਬ, 2 ਦਸੰਬਰ (ਰਣਜੀਤ ਸਿੰਘ ਢਿੱਲੋਂ)-ਬਿਜਲੀ ਕਰਮਚਾਰੀਆਂ ਵਲੋਂ ਪਾਵਰਕਾਮ ਜੁਆਇੰਟ ਫ਼ੋਰਮ ਦੇ ਸੱਦੇ 'ਤੇ ਪਾਵਰਕਾਮ ਮੁਲਾਜ਼ਮਾਂ ਦੀਆਂ ਤਨਖਾਹਾਂ ਵਿਚ ਦੇਰੀ ਕਰਨ ਨੂੰ ਲੈ ਕੇ ਸਥਾਨਕ ਡਵੀਜ਼ਨ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਪਾਵਰਕਾਮ ਵਲੋਂ ਜਾਣਬੁੱਝ ਕੇ ਮੁਲਾਜ਼ਮਾਂ ਦੀਆਂ ਤਨਖਾਹਾਂ ਰੋਕੀਆਂ ਗਈਆਂ ਹਨ ਅਤੇ ਪੰਜਾਬ ਸਰਕਾਰ ਵਲੋਂ ਖ਼ਜ਼ਾਨਾ ਖਾਲੀ ਹੋਣ ਬਾਰੇ ਕਿਹਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਤਨਖਾਹਾਂ ਵਿਚ ਪਹਿਲਾਂ ਹੀ ਦੋ ਸੌ ਰੁਪਏ ਦੀ ਕਟੌਤੀ ਕੀਤੀ ਜਾ ਰਹੀ ਹੈ | ਆਗੂਆਂ ਨੇ ਕਿਹਾ ਕਿ ਜੇਕਰ ਮੁਲਾਜ਼ਮਾਂ ਦੀਆਂ ਤਨਖਾਹਾਂ ਜਲਦ ਨਾ ਦਿੱਤੀਆਂ ਗਈਆਂ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇ | ਇਸ ਮੌਕੇ ਆਗੂਆਂ ਨੇ ਠੇਕੇਦਾਰਾਂ ਵਲੋਂ ਕੱਢੇ ਗਏ ਮੁਲਾਜ਼ਮਾਂ ਅਤੇ ਈ.ਟੀ.ਟੀ. ਅਧਿਆਪਕਾਂ 'ਤੇ ਲਾਠੀਚਾਰਜ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ | ਇਸ ਮੌਕੇ ਬਲਜੀਤ ਸਿੰਘ, ਸਰਕਲ ਆਗੂ ਬਲਜਿੰਦਰ ਸ਼ਰਮਾ, ਬਲਜੀਤ ਸਿੰਘ ਕ੍ਰਿਪਾਲਕੇ, ਨਛੱਤਰ ਸਿੰਘ, ਬਸੰਤ ਸਿੰਘ, ਸੁਖਲਾਲ, ਹਰਿੰਦਰ ਸਿੰਘ ਜੇ.ਈ, ਗੁਰਦੀਪ ਸਿੰਘ, ਨਰਿੰਦਰ ਸਿੰਘ ਆਦਿ ਆਗੂਆਂ ਵਲੋਂ ਰੈਲੀ ਨੂੰ ਸੰਬੋਧਨ ਕੀਤਾ ਗਿਆ |
ਲੰਬੀ, (ਮੇਵਾ ਸਿੰਘ)-ਸਾਂਝੀ ਸੰਘਰਸ਼ ਕਮੇਟੀ ਅਬੁੱਲ ਖੁਰਾਣਾ ਦੇ ਸੱਦੇ ਤੇ ਹਰਪਾਲ ਸਿੰਘ ਸਕੱਤਰ ਟੈਕਨੀਕਲ ਸਰਵਿਸ ਯੂਨੀਅਨ ਦੀ ਅਗਵਾਈ ਵਿਚ ਬਿਜਲੀ ਕਾਮਿਆਂ ਵਲੋਂ ਆਪਣੀਆਂ ਚਿਰਾਂ ਤੋਂ ਲਟਕਦੀਆਂ ਮੰਗਾਂ ਖ਼ਾਤਰ ਦਫ਼ਤਰ ਸਬ ਡਵੀਜ਼ਨ ਅਬੁੱਲ ਖੁਰਾਣਾ ਦੇ ਗੇਟ ਮੂਹਰੇ ਗੇਟ ਰੈਲੀ ਕੀਤੀ ਗਈ | ਹਰਪਾਲ ਸਿੰਘ ਨੇ ਦੱਸਿਆ ਕਿ ਇਸ ਗੇਟ ਰੈਲੀ ਦਾ ਮਕਸਦ ਸਰਕਾਰ ਅਤੇ ਪਾਵਰਕਾਮ ਦੀ ਮੈਨੇਜਮੈਂਟ ਵੱਲੋਂ ਮੁਲਾਜ਼ਮਾਂ ਦੀ ਤਨਖ਼ਾਹ ਨਾ ਦੇਣ ਦੀ ਨੀਤੀ ਦਾ ਵਿਰੋਧ ਕਰਨਾ ਹੈ | ਉਨ੍ਹਾਂ ਕਿਹਾ ਕਿ ਸਾਰੇ ਮੁਲਾਜ਼ਮਾਂ ਦੀ ਇਹ ਪੁਰਜ਼ੋਰ ਮੰਗ ਹੈ ਕਿ ਤਨਖ਼ਾਹ ਦੀ ਅਦਾਇਗੀ ਤੁਰੰਤ ਕੀਤੀ ਜਾਵੇ | ਇਸ ਤੋਂ ਇਲਾਵਾ ਪਾਰਟ ਟਾਈਮ ਸਵੀਪਰਾਂ ਨੂੰ ਰੈਗੂਲਰ ਕਰਨ ਦੇ ਨਾਲ ਨਾਲ ਨਵੀਂ ਤੇ ਪੱਕੀ ਭਰਤੀ ਵੀ ਕੀਤੀ ਜਾਵੇ | ਇਸ ਗੇਟ ਰੈਲੀ ਨੂੰ ਭਾਰਤ ਭੂਸ਼ਨ ਪ੍ਰਧਾਨ ਟੀ.ਐਸ.ਯੂ. ਸ/ਡ ਅਬੁੱਲ ਖੁਰਾਣਾ, ਦਰਸ਼ਨ ਸਿੰਘ ਖ਼ਜ਼ਾਨਚੀ, ਹਰਪਾਲ ਸਿੰਘ ਸਕੱਤਰ ਟੀ.ਐਸ.ਯੂ., ਜਗਰੂਪ ਸਿੰਘ ਪ੍ਰਧਾਨ ਡਵੀਜ਼ਨ ਮਲੋਟ, ਰਾਮਤੇਜ ਸਿੰਘ ਪ੍ਰਧਾਨ ਪੀ.ਐਸ.ਈ.ਬੀ., ਜਸਵੰਤ ਸਿੰਘ ਮੀਤ ਪ੍ਰਧਾਨ ਇੰਪਲਾਈਜ਼ ਫੈਡਰੇਸ਼ਨ ਸ/ਡ ਅਬੁੱਲ ਖੁਰਾਣਾ ਆਦਿ ਨੇ ਸੰਬੋਧਨ ਕੀਤਾ |

ਜੰਗਲਾਤ ਵਰਕਰਜ਼ ਯੂਨੀਅਨ ਨੇ ਮੰਗ ਪੱਤਰ ਦਿੱਤਾ

ਸ੍ਰੀ ਮੁਕਤਸਰ ਸਾਹਿਬ, 2 ਦਸੰਬਰ (ਰਣਜੀਤ ਸਿੰਘ ਢਿੱਲੋਂ)-ਜੰਗਲਾਤ ਵਿਭਾਗ ਅਧੀਨ ਕੰਮ ਕਰਦੇ ਵਰਕਰਾਂ ਵਲੋਂ ਮੰਨੀਆਂ ਗਈਆਂ ਮੰਗਾਂ ਦਾ ਹੱਲ ਨਾ ਹੋਣ ਕਾਰਨ ਵਣ ਮੰਡਲ ਅਫ਼ਸਰ ਰਾਹੀਂ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਨਾਂਅ ਮੰਗ ਪੱਤਰ ਸੌਾਪਿਆ ਗਿਆ | ਇਸ ਸਬੰਧੀ ...

ਪੂਰੀ ਖ਼ਬਰ »

ਨਵੀਂ ਪੌ ਦ ਨੂੰ ਬੌਧਿਕ ਅਤੇ ਪ੍ਰਤਿਭਾਤਮਿਕ ਹੁਲਾਰੇ ਲਈ ਦਸਮੇਸ਼ ਗਰਲਜ਼ ਕਾਲਜ ਬਾਦਲ ਨੇ ਨਵੀਂ ਨਿਊਾ ਉਲੀਕੀ

ਮੰਡੀ ਕਿੱਲਿਆਂਵਾਲੀ, 2 ਦਸੰਬਰ (ਇਕਬਾਲ ਸਿੰਘ ਸ਼ਾਂਤ)-ਦਸਮੇਸ਼ ਗਰਲਜ਼ ਕਾਲਜ ਬਾਦਲ ਨੇ ਖੇਡਾਂ 'ਚ ਅੰਤਰਰਾਸ਼ਟਰੀ ਮੱਲ੍ਹਾਂ ਮਾਰਨ ਦੇ ਨਾਲ-ਨਾਲ ਖੇਤਰ ਦੀ ਨਵੀਂ ਪੌਦ ਨੂੰ ਬੌਧਿਕ ਅਤੇ ਪ੍ਰਤਿਭਾਤਮਿਕ ਹੁਲਾਰੇ ਲਈ ਨੀਂਵ ਸਿਰਜ ਦਿੱਤੀ ਹੈ | ਇਸ ਉਪਰਾਲੇ ਤਹਿਤ ਕਾਲਜ ...

ਪੂਰੀ ਖ਼ਬਰ »

ਵਿਸ਼ਵ ਏਡਜ਼ ਦਿਵਸ ਮਨਾਇਆ

ਸ੍ਰੀ ਮੁਕਤਸਰ ਸਾਹਿਬ, 2 ਦਸੰਬਰ (ਰਣਜੀਤ ਸਿੰਘ ਢਿੱਲੋਂ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝਬੇਲਵਾਲੀ ਵਿਖੇ ਪਿ੍ੰਸੀਪਲ ਸ੍ਰੀਮਤੀ ਸਰਬਜੀਤ ਕੌਰ, ਜਸਪਾਲ ਕੌਰ ਅਤੇ ਗਣਿਤ ਅਧਿਆਪਕ ਧੀਰਜ ਕੁਮਾਰ ਦੀ ਦੇਖ-ਰੇਖ ਹੇਠ ਵਿਸ਼ਵ ਏਡਜ਼ ਦਿਵਸ ਮਨਾਇਆ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਤਨਖ਼ਾਹਾਂ ਖਾਤਿਆਂ 'ਚ ਨਾ ਪਾਉਣ ਤੇ ਟੈਕਨੀਕਲ ਸਰਵਿਸ ਯੂਨੀਅਨ ਵਲੋਂ ਮੈਨੇਜਮੈਂਟ ਿਖ਼ਲਾਫ਼ ਗੇਟ ਰੈਲੀ

ਮੰਡੀ ਲੱਖੇਵਾਲੀ, 2 ਦਸੰਬਰ (ਮਿਲਖ ਰਾਜ)-ਗਰਿੱਡ ਲੱਖੇਵਾਲੀ ਵਿਖੇ ਟੈਕਨੀਕਲ ਸਰਵਿਸ ਯੂਨੀਅਨ ਵਲੋਂ ਪ੍ਰਧਾਨ ਕਿ੍ਸ਼ਨ ਲਾਲ ਦੀ ਅਗਵਾਈ ਵਿਚ ਪਾਵਰਕਾਮ ਮੈਨੇਜਮੈਂਟ ਿਖ਼ਲਾਫ਼ ਗੇਟ ਰੈਲੀ ਕੀਤੀ ਗਈ | ਇਹ ਰੈਲੀ ਪਾਵਰਕਾਮ ਵਲੋਂ ਬਿਜਲੀ ਮੁਲਾਜ਼ਮਾਂ ਦੇ ਖਾਤਿਆਂ ਵਿਚ ਇਸ ...

ਪੂਰੀ ਖ਼ਬਰ »

ਯੂਨੀਅਨ ਵਲੋਂ ਮੁਲਾਜ਼ਮਾਂ ਦੀ ਤਨਖਾਹ ਨਾ ਰਿਲੀਜ਼ ਕਰਨ 'ਤੇ ਕੀਤੀ ਰੋਸ ਰੈਲੀ

ਮਲੋਟ, 2 ਦਸੰਬਰ (ਗੁਰਮੀਤ ਸਿੰਘ ਮੱਕੜ)-ਪਾਵਰਕਾਮ ਵਲੋਂ ਆਪਣੇ ਮੁਲਾਜ਼ਮਾਂ ਨੂੰ ਤਨਖਾਹ ਨਾ ਰਿਲੀਜ਼ ਕਰਨ ਦੇ ਵਿਰੋਧ ਵਿਚ ਸਾਂਝੇ ਫ਼ੋਰਮ ਦੇ ਸੱਦੇ 'ਤੇ ਟੈਕਨੀਕਲ ਸਰਵਿਸਿਜ਼ ਯੂਨੀਅਨ ਵਲੋਂ ਪੰਜਾਬ ਸਰਕਾਰ ਅਤੇ ਪਾਵਰਕਾਮ ਖਿਲਾਫ਼ ਰੋਸ ਰੈਲੀ ਕੀਤੀ ਗਈ | ਰੈਲੀ ਨੂੰ ...

ਪੂਰੀ ਖ਼ਬਰ »

ਪੁਲਿਸ ਵਲੋਂ 5 ਹਜ਼ਾਰ ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ

ਮਲੋਟ, 2 ਦਸੰਬਰ (ਗੁਰਮੀਤ ਸਿੰਘ ਮੱਕੜ)-ਸਥਾਨਕ ਥਾਣਾ ਸਦਰ ਪੁਲਿਸ ਵਲੋਂ 5 ਹਜ਼ਾਰ ਨਸ਼ੀਲੀਆਂ ਗੋਲੀਆਂ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਵਲੋਂ ਗਸ਼ਤ ਦੇ ਦੌਰਾਨ ਸਕੂਟਰੀ ਤੇ ਆ ਰਹੇ ਹਰਪ੍ਰੀਤ ਸਿੰਘ, ਵਾਸੀ ਸੂਰਜ ਨਗਰੀ ਮਲੋਟ ...

ਪੂਰੀ ਖ਼ਬਰ »

ਅਪਾਹਜ ਵਿਅਕਤੀਆਂ ਨੂੰ ਵਿਲੱਖਣ ਪਹਿਚਾਣ ਪੱਤਰ ਦੇਣ ਲਈ ਵਿਸ਼ੇਸ਼ ਮੁਹਿੰਮ ਸ਼ੁਰੂ

ਸ੍ਰੀ ਮੁਕਤਸਰ ਸਾਹਿਬ, 2 ਦਸੰਬਰ (ਰਣਜੀਤ ਸਿੰਘ ਢਿੱਲੋਂ)-ਪੰਜਾਬ ਸਰਕਾਰ ਨੇ ਅਪਾਹਜ ਵਿਅਕਤੀਆਂ ਨੂੰ ਵਿਲੱਖਣ ਪਹਿਚਾਣ ਪੱਤਰ (ਯੂ.ਡੀ.ਆਈ.ਡੀ.) ਦੇਣ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕਰ ਦਿੱਤੀ ਹੈ, ਜੋ ਕਿ 31 ਦਸੰਬਰ 2019 ਤੱਕ ਚੱਲੇਗੀ | ਇਹ ਜਾਣਕਾਰੀ ਜ਼ਿਲ੍ਹਾ ਸਮਾਜਿਕ ...

ਪੂਰੀ ਖ਼ਬਰ »

ਬੇਗਾਨੇ ਮੁਲਕ 'ਚ ਨੌਜਵਾਨ ਪੁੱਤ ਦਾ ਸਿਰ ਕਲਮ ਕਰਨ ਦੀ ਸਜ਼ਾ ਤੋਂ ਘਬਰਾਈ ਮਾਂ ਨੇ ਕੀਤੀ ਪੁਕਾਰ

ਦੋਦਾ, 2 ਦਸੰਬਰ (ਰਵੀਪਾਲ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਮੱਲਣ ਦਾ ਨੌਜਵਾਨ ਬਲਵਿੰਦਰ ਸਿੰਘ ਜੋ ਕਿ 11 ਸਾਲ ਪਹਿਲਾ ਰੋਜ਼ਗਾਰ ਲਈ ਸਾਊਦੀ ਅਰਬ ਗਿਆ ਸੀ, ਹੁਣ ਬੇਗਾਨੇ ਮੁਲਕ ਦੀ ਜੇਲ੍ਹ 'ਚ ਜ਼ਿੰਦਗੀ ਅਤੇ ਮੌਤ ਵਿਚਕਾਰ ਜੰਗ ਲੜ ਰਿਹਾ ਹੈ | ਇਸ ਸਬੰਧੀ ਜਾਣਕਾਰੀ ...

ਪੂਰੀ ਖ਼ਬਰ »

ਅਪਾਹਜ ਵਿਅਕਤੀਆਂ ਨੂੰ ਵਿਲੱਖਣ ਪਹਿਚਾਣ ਪੱਤਰ ਦੇਣ ਲਈ ਵਿਸ਼ੇਸ਼ ਮੁਹਿੰਮ ਸ਼ੁਰੂ

ਸ੍ਰੀ ਮੁਕਤਸਰ ਸਾਹਿਬ, 2 ਦਸੰਬਰ (ਰਣਜੀਤ ਸਿੰਘ ਢਿੱਲੋਂ)-ਪੰਜਾਬ ਸਰਕਾਰ ਨੇ ਅਪਾਹਜ ਵਿਅਕਤੀਆਂ ਨੂੰ ਵਿਲੱਖਣ ਪਹਿਚਾਣ ਪੱਤਰ (ਯੂ.ਡੀ.ਆਈ.ਡੀ.) ਦੇਣ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕਰ ਦਿੱਤੀ ਹੈ, ਜੋ ਕਿ 31 ਦਸੰਬਰ 2019 ਤੱਕ ਚੱਲੇਗੀ | ਇਹ ਜਾਣਕਾਰੀ ਜ਼ਿਲ੍ਹਾ ਸਮਾਜਿਕ ...

ਪੂਰੀ ਖ਼ਬਰ »

ਗੌਰਮਿੰਟ ਟੀਚਰਜ਼ ਯੂਨੀਅਨ ਬਲਾਕ ਮਲੋਟ ਦੀ ਵਿਸ਼ਾਲ ਇਕੱਤਰਤਾ

ਮਲੋਟ, 2 ਦਸੰਬਰ (ਪਾਟਿਲ)-ਅਧਿਆਪਕ ਮਸਲਿਆਂ ਨੂੰ ਲੈ ਕੇ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਮਲੋਟ ਇਕਾਈ ਦੀ ਮੀਟਿੰਗ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਮੁੰਡੇ) ਮਲੋਟ ਵਿਖੇ ਹੋਈ, ਜਿਸਦੀ ਪ੍ਰਧਾਨਗੀ ਕੁਲਵਿੰਦਰ ਸਿੰਘ ਤੇ ਮਨੋਹਰ ...

ਪੂਰੀ ਖ਼ਬਰ »

ਨਹਿਰਾਂ ਵਿਚੋਂ ਪਾਣੀ ਚੁੱਕਣ ਵਾਲੇ ਕਿਸਾਨਾਂ ਨੂੰ ਤੰਗ ਪ੍ਰੇਸ਼ਾਨ ਨਾ ਕੀਤਾ ਜਾਵੇ-ਵੜਿੰਗ

ਮੰਡੀ ਬਰੀਵਾਲਾ, 2 ਦਸੰਬਰ (ਨਿਰਭੋਲ ਸਿੰਘ)-ਸ਼੍ਰੋੋਮਣੀ ਅਕਾਲੀ ਦਲ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਸੀਨੀਅਰ ਮੀਤ ਅਤੇ ਸਾਬਕਾ ਪ੍ਰਧਾਨ ਕਿਸਾਨ ਮੋਰਚਾ ਲਿਫਟਿੰਗ ਪੰਪ ਹਰਚੰਦ ਸਿਘ ਵੜਿੰਗ ਨੇ ਸਰਕਾਰ ਤੋਂ ਮੰਗ ਕੀਤੀ ਕਿ ਨਹਿਰਾਂ ਵਿਚੋਂ ਪਾਣੀ ਚੁੱਕਣ ਵਾਲੇ ...

ਪੂਰੀ ਖ਼ਬਰ »

ਜਥੇ: ਗੁਰਪਾਲ ਸਿੰਘ ਗੋਰਾ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਸਨਮਾਨਿਤ ਕੀਤਾ

ਲੰਬੀ, 2 ਦਸੰਬਰ (ਸ਼ਿਵਰਾਜ ਸਿੰਘ ਬਰਾੜ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦੀ ਹੋਈ ਚੋਣ ਦੌਰਾਨ ਜਥੇ: ਗੁਰਪਾਲ ਸਿੰਘ ਗੋਰਾ ਨੂੰ ਅੰਤਿ੍ੰਗ ਕਮੇਟੀ ਮੈਂਬਰ ਨਿਯੁਕਤ ਕਰਨ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਸਨਮਾਨਿਤ ਕੀਤਾ | ਬਾਬਾ ਜੀਵਨ ...

ਪੂਰੀ ਖ਼ਬਰ »

ਦਰਸ਼ਨ ਸਿੰਘ ਸਿੱਧੂ ਨੂੰ ਸੇਵਾ ਮੁਕਤੀ 'ਤੇ ਦਿੱਤੀ ਵਿਦਾਇਗੀ ਪਾਰਟੀ

ਲੰਬੀ, 2 ਦਸੰਬਰ (ਸ਼ਿਵਰਾਜ ਸਿੰਘ ਬਰਾੜ)-ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਅਬੁਲਖੁਰਾਣਾ ਵਿਚ ਲੰਮਾਂ ਸਮਾਂ ਆਪਣੀਆਂ ਸੇਵਾਵਾਂ ਨਿਭਾਉਣ ਉਪਰੰਤ ਸੇਵਾ ਮੁਕਤ ਹੋਣ ਵਾਲੇ ਅਧਿਆਪਕ ਦਰਸ਼ਨ ਸਿੰਘ ਸਿੱਧੂ ਨੰੂ ਸਮੂਹ ਸਟਾਫ਼ ਵਲੋਂ ਵਿਦਾਇਗੀ ਪਾਰਟੀ ਦਿੱਤੀ ਗਈ | ...

ਪੂਰੀ ਖ਼ਬਰ »

ਪਿੰਡ ਦੂਹੇਵਾਲਾ ਦੇ ਕਿਸਾਨ ਰਵਿੰਦਰ ਸਿੰਘ ਨੇ ਦੂਜੇ ਸਾਲ ਬਿਨਾਂ ਅੱਗ ਲਗਾਏ ਕੀਤੀ ਕਣਕ ਦੀ ਬਿਜਾਈ

ਸ੍ਰੀ ਮੁਕਤਸਰ ਸਾਹਿਬ, 2 ਦਸੰਬਰ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਦੂਹੇਵਾਲਾ ਦੇ ਕਿਸਾਨ ਰਵਿੰਦਰ ਸਿੰਘ ਧਾਲੀਵਾਲ ਨੇ ਲਗਾਤਾਰ ਦੂਜੇ ਸਾਲ ਪਰਾਲੀ ਨੂੰ ਬਿਨ੍ਹਾਂ ਸਾੜੇ ਕਣਕ ਦੀ ਬਿਜਾਈ ਕੀਤੀ ਹੈ | ਇਸ ਸਬੰਧੀ ਗੱਲਬਾਤ ਕਰਦਿਆਂ ਉਕਤ ...

ਪੂਰੀ ਖ਼ਬਰ »

ਡੇਂਗੂ ਟੈਸਟ ਦੇ ਰੇਟ ਨਿਰਧਾਰਿਤ, ਅਲੀਜ਼ਾ ਟੈਸਟ ਹੀ ਹੈ ਸਹੀ-ਡਾ: ਨਵਦੀਪ ਸਿੰਘ

ਸ੍ਰੀ ਮੁਕਤਸਰ ਸਾਹਿਬ, 2 ਦਸੰਬਰ (ਰਣਜੀਤ ਸਿੰਘ ਢਿੱਲੋਂ)-ਸਿਵਲ ਸਰਜਨ ਡਾ: ਨਵਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਡੇਂਗੂ ਦੇ ਟੈਸਟ ਦਾ ਵੱਧ ਤੋਂ ਵੱਧ ਰੇਟ ਮਿੱਥਿਆ ਹੋਇਆ ਹੈ | ਉਨ੍ਹਾਂ ਦੱਸਿਆ ਕਿ ਇਸ ਸਬੰਧੀ ਹੋਣ ਵਾਲੇ ਅਲੀਜ਼ਾ ਟੈਸਟ ...

ਪੂਰੀ ਖ਼ਬਰ »

ਵਾਲੀਬਾਲ ਸਮੈਸ਼ਿੰਗ ਦਾ ਫਾਈਨਲ ਮੁਕਾਬਲਾ ਜੀ.ਐਨ.ਡੀ.ਪੀ. ਸਕੂਲ ਨੇ ਜਿੱਤਿਆ

ਲੰਬੀ, 2 ਦਸੰਬਰ (ਮੇਵਾ ਸਿੰਘ)-ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਟ ਦਿਉਣ ਵਲੋਂ ਕਰਵਾਏ ਦੂਜੇ ਇੰਟਰੋ ਸਪੋਰਟਸ ਮੀਟ 2019 ਦੇ ਵਾਲੀਬਾਲ ਦੇ ਸਮੈਸਿੰਗ ਮੁਕਾਬਲਿਆਂ ਵਿਚੋਂ ਗੁਰੂ ਨਾਨਕ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਫਤਿਹਪੁਰ ਮਨੀਆਂ ਦੇ ਟੀਮ ਨੇ ਪਹਿਲਾ ਸਥਾਨ ...

ਪੂਰੀ ਖ਼ਬਰ »

ਬਿਜਲੀ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਿਖ਼ਲਾਫ਼ ਕੀਤੀ ਗੇਟ ਰੈਲੀ

ਰੁਪਾਣਾ, 2 ਦਸੰਬਰ (ਜਗਜੀਤ ਸਿੰਘ)-ਜੁਆਇੰਟ ਫੋਰਮ ਪੀ.ਐਸ.ਪੀ. ਸੀ.ਐਲ ਦੇ ਸੱਦੇ ਤੇ ਟੈਕਨੀਕਲ ਸਰਵਿਸ਼ਜ ਯੂਨੀਅਨ ਸਬ.ਡਵੀਜ਼ਨ ਰੁਪਾਣਾ ਦੇ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਿਖ਼ਲਾਫ਼ ਗੇਟ ਰੈਲੀ ਕੀਤੀ | ਰੈਲੀ ਵਿਚ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਦੱਸਿਆ ਕਿ ...

ਪੂਰੀ ਖ਼ਬਰ »

ਦਲਜੀਤ ਸਿੰਘ ਨੇ ਚੌਕੀ ਇੰਚਾਰਜ ਦੋਦਾ ਦਾ ਅਹੁਦਾ ਸੰਭਾਲਿਆ

ਦੋਦਾ, 2 ਦਸੰਬਰ (ਰਵੀਪਾਲ)-ਪੁਲਿਸ ਚੌਕੀ ਦੋਦਾ ਦਾ ਚਾਰਜ਼ ਏ.ਐਸ.ਆਈ ਦਲਜੀਤ ਸਿੰਘ ਨੇ ਸੰਭਾਲ ਲਿਆ | ਇਨ੍ਹਾਂ ਤੋਂ ਪਹਿਲਾ ਬਸ਼ੀਰ ਸਿੰਘ ਚੌਕੀ ਦੇ ਇੰਚਾਰਜ ਸਨ, ਜਿਨ੍ਹਾਂ ਦੀ ਬਦਲੀ ਹੋ ਗਈ ਹੈ | ਚੌਕੀ ਇੰਚਾਰਜ ਨੇ ਨਸ਼ਿਆਂ ਦੇ ਸੌਦਾਗਰਾਂ ਨੂੰ ਤਾੜਨਾ ਕੀਤੀ ਕਿ ਉਹ ਆਪਣੀਆਂ ...

ਪੂਰੀ ਖ਼ਬਰ »

ਸਰਕਾਰੀ (ਕੰਨਿਆ) ਸੀਨੀਅਰ ਸੈਕੰਡਰੀ ਸਕੂਲ ਗਿੱਦੜਬਾਹਾ ਵਿਖੇ ਐਨ.ਸੀ.ਸੀ. ਦਿਵਸ ਮਨਾਇਆ

ਗਿੱਦੜਬਾਹਾ, 2 ਦਸੰਬਰ (ਬਲਦੇਵ ਸਿੰਘ ਘੱਟੋਂ)-ਬੀਤੇ ਦਿਨੀਂ ਸਰਕਾਰੀ (ਕੰਨਿਆ) ਸੀਨੀਅਰ ਸੈਕੰਡਰੀ ਸਕੂਲ ਗਿੱਦੜਬਾਹਾ ਵਿਖੇ ਐਨ.ਸੀ.ਸੀ. ਦਿਵਸ ਮਨਾਇਆ ਗਿਆ, ਜਿਸ ਵਿਚ ਕਰਨਲ ਆਰ.ਐਸ. ਭੱਟੀ 6ਵੀਂ ਬਟਾਲੀਅਨ ਐਨ.ਸੀ.ਸੀ. ਮਲੋਟ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਇਸ ਸਮੇਂ ...

ਪੂਰੀ ਖ਼ਬਰ »

ਝਬੇਲਵਾਲੀ ਸਕੂਲ ਵਿਚ ਚਾਰਟ, ਲੇਖ ਅਤੇ ਕੁਇਜ਼ ਮੁਕਾਬਲੇ ਕਰਵਾ ਵਿਸ਼ਵ ਏਡਜ਼ ਦਿਵਸ ਮਨਾਇਆ

ਮੰਡੀ ਬਰੀਵਾਲਾ, 2 ਦਸੰਬਰ (ਨਿਰਭੋਲ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝਬੇਲਵਾਲੀ ਵਿਖੇ ਸਕੂਲ ਦੀ ਪਿ੍ਸੀਪਲ ਸਰਬਜੀਤ ਕੌਰ ਦੀ ਅਗਵਾਈ ਵਿਚ ਕਿਸ਼ੋਰ ਸਿੱਖਿਆ ਪ੍ਰੋਗਰਾਮ ਅਧੀਨ ਵਿਸਵ ਏਡਜ਼ ਦਿਵਸ ਮਨਾਇਆ ਗਿਆ | ਇਸ ਸਮੇਂ ਚਾਰਟ, ਲੇਖ ਅਤੇ ਕੁਇਜ਼ ਮੁਕਾਬਲੇ ...

ਪੂਰੀ ਖ਼ਬਰ »

ਗ੍ਰੰਥੀ ਸਿੰਘ ਨੂੰ ਘਰ ਬਣਾਉਣ ਲਈ ਐਸ.ਜੀ.ਪੀ.ਸੀ. ਨੇ ਦਿੱਤਾ ਚੈੱਕ

ਗਿੱਦੜਬਾਹਾ, 2 ਦਸੰਬਰ (ਬਲਦੇਵ ਸਿੰਘ ਘੱਟੋਂ, ਪਰਮਜੀਤ ਸਿੰਘ ਥੇੜ੍ਹੀ)-ਐੱਸ.ਜੀ.ਪੀ.ਸੀ. ਦੇ ਨਵ-ਨਿਯੁਕਤ ਅੰਤਿ੍ਕ ਕਮੇਟੀ ਮੈਂਬਰ ਜਥੇਦਾਰ ਗੁਰਪਾਲ ਸਿੰਘ ਗੋਰਾ ਨੇ ਪਿੰਡ ਫ਼ਕਰਸਰ ਦੇ ਪੁਰਾਣਾ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਨੂੰ ਉਨ੍ਹਾਂ ਦੇ ਘਰ ਦੀ ਉਸਾਰੀ ਲਈ ...

ਪੂਰੀ ਖ਼ਬਰ »

ਸਰਕਾਰੀ ਕੰਨਿਆ ਸਕੂਲ ਵਿਖੇ ਏਡਜ਼ ਦਿਵਸ ਮਨਾਇਆ

ਮਲੋਟ, 2 ਦਸੰਬਰ (ਗੁਰਮੀਤ ਸਿੰਘ ਮੱਕੜ)-ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਮਲਕੀਤ ਸਿੰਘ ਖੋਸਾ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੰਡੀ ਹਰਜੀ ਰਾਮ ਵਿਖੇ ਰੈੱਡ ਰਿਬਨ ਕਲੱਬ ਵਲੋਂ ਏਡਜ਼ ਦਿਵਸ ...

ਪੂਰੀ ਖ਼ਬਰ »

ਭੀਮ ਆਰਮੀ ਪੰਜਾਬ ਵਿਚ ਰੈਲੀਆਂ ਕਰ ਕੇ ਦਲਿਤਾਂ ਤੇ ਨੌਜਵਾਨਾਂ ਨੂੰ ਕਰੇਗੀ ਜਾਗਰੂਕ-ਧਰਮਪਾਲ ਧੰਮੀ

ਗਿੱਦੜਬਾਹਾ, 2 ਦਸੰਬਰ (ਬਲਦੇਵ ਸਿੰਘ ਘੱਟੋਂ)-13 ਦਸੰਬਰ ਨੂੰ ਮਲੋਟ ਦੇ ਰਵਿਦਾਸ ਨਗਰ ਵਿਖੇ ਭੀਮ ਆਰਮੀ ਇਕ ਵਿਸ਼ਾਲ ਰੈਲੀ ਕਰਨ ਜਾ ਰਹੀ ਹੈ, ਜਿਸ ਵਿਚ ਭੀਮ ਆਰਮੀ ਦੇ ਚੀਫ਼ ਚੰਦਰ ਸ਼ੇਖਰ ਰਾਵਣ ਪਹੁੰਚ ਰਹੇ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਭੀਮ ਆਰਮੀ ਦੇ ਜ਼ਿਲ੍ਹਾ ...

ਪੂਰੀ ਖ਼ਬਰ »

ਸਕੂਲਾਂ ਅੱਗੇ ਹੁੱਲ੍ਹੜਬਾਜ਼ੀ ਕਰਨ ਵਾਲਿਆਂ 'ਤੇ ਸਿਟੀ ਪੁਲਿਸ ਨੇ ਕੱਸਿਆ ਸ਼ਿਕੰਜਾ

ਸ੍ਰੀ ਮੁਕਤਸਰ ਸਾਹਿਬ, 2 ਦਸੰਬਰ (ਰਣਜੀਤ ਸਿੰਘ ਢਿੱਲੋਂ)-ਔਰਤਾਂ ਅਤੇ ਬੱਚਿਆਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਐੱਸ.ਐੱਸ.ਪੀ. ਰਾਜ ਬਚਨ ਸਿੰਘ ਸੰਧੂ ਅਤੇ ਡੀ.ਐੱਸ ਪੀ. ਤਲਵਿੰਦਰ ਸਿੰਘ ਗਿੱਲ ਦੇ ਦਿਸ਼ਾ-ਨਿਰਦੇਸ਼ 'ਤੇ ਸਿਟੀ ਥਾਣਾ ਪੁਲਿਸ ਦੇ ਐੱਸ.ਐੱਚ.ਓ. ...

ਪੂਰੀ ਖ਼ਬਰ »

ਸਕੂਲਾਂ ਅੱਗੇ ਹੁੱਲ੍ਹੜਬਾਜ਼ੀ ਕਰਨ ਵਾਲਿਆਂ 'ਤੇ ਸਿਟੀ ਪੁਲਿਸ ਨੇ ਕੱਸਿਆ ਸ਼ਿਕੰਜਾ

ਸ੍ਰੀ ਮੁਕਤਸਰ ਸਾਹਿਬ, 2 ਦਸੰਬਰ (ਰਣਜੀਤ ਸਿੰਘ ਢਿੱਲੋਂ)-ਔਰਤਾਂ ਅਤੇ ਬੱਚਿਆਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਐੱਸ.ਐੱਸ.ਪੀ. ਰਾਜ ਬਚਨ ਸਿੰਘ ਸੰਧੂ ਅਤੇ ਡੀ.ਐੱਸ ਪੀ. ਤਲਵਿੰਦਰ ਸਿੰਘ ਗਿੱਲ ਦੇ ਦਿਸ਼ਾ-ਨਿਰਦੇਸ਼ 'ਤੇ ਸਿਟੀ ਥਾਣਾ ਪੁਲਿਸ ਦੇ ਐੱਸ.ਐੱਚ.ਓ. ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX