ਤਾਜਾ ਖ਼ਬਰਾਂ


ਕੌਮਾਂਤਰੀ ਡੇਅਰੀ ਫੈਡਰੇਸ਼ਨ ਦੀ ਡਾਇਰੈਕਟਰ ਜਨਰਲ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ
. . .  20 minutes ago
ਅੰਮ੍ਰਿਤਸਰ, 23 ਫਰਵਰੀ (ਹਰਮਿੰਦਰ ਸਿੰਘ)- ਕੌਮਾਂਤਰੀ ਡੇਅਰੀ ਫੈਡਰੇਸ਼ਨ ਦੀ ਡਾਇਰੈਕਟਰ ਜਨਰਲ ਕੈਰੋਲੀਨ ਇਮਾਊਂਡ ਨੇ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਦੌਰਾਨ ਸ੍ਰੀ ਹਰਿਮੰਦਰ ਸਾਹਿਬ...
ਰਾਖਵੇਂਕਰਨ ਨੂੰ ਲੈ ਕੇ ਗੁਰੂਹਰਸਹਾਏ ਸ਼ਹਿਰ ਪੂਰਨ ਤੌਰ 'ਤੇ ਬੰਦ
. . .  42 minutes ago
ਗੁਰੂਹਰਸਹਾਏ, 23 ਫਰਵਰੀ (ਕਪਿਲ ਕੰਧਾਰੀ)- ਰਾਖਵੇਂਕਰਨ ਨੂੰ ਲੈ ਕੇ ਸੁਪਰੀਮ ਕੋਰਟ ਦੇ ਫ਼ੈਸਲੇ ਦੇ ਵਿਰੋਧ 'ਚ ਅੱਜ ਗੁਰੂਹਰਸਹਾਏ ਸ਼ਹਿਰ ਪੂਰਨ ਤੌਰ 'ਤੇ ਬੰਦ ਰਿਹਾ। ਇਸ ਦੌਰਾਨ ਵਾਲਮੀਕਿ ਸਮਾਜ ਅਤੇ ਵੱਖ-ਵੱਖ ਜਥੇਬੰਦੀਆਂ...
ਲੇਹ 'ਚ ਸਭ ਤੋਂ ਉੱਚੀ ਪੱਟੀ ਤੋਂ ਜਹਾਜ਼ ਨੇ ਉਡਾਣ ਭਰੀ- ਪ੍ਰਧਾਨ ਮੰਤਰੀ ਮੋਦੀ
. . .  about 1 hour ago
31 ਜਨਵਰੀ 2020 'ਚ ਲਦਾਖ਼ 'ਚ ਇਤਿਹਾਸ ਬਣਿਆ- ਪ੍ਰਧਾਨ ਮੰਤਰੀ ਮੋਦੀ
. . .  about 1 hour ago
ਯੁਵਿਕਾ ਪ੍ਰੋਗਰਾਮ ਇਸਰੋ ਦਾ ਸ਼ਲਾਘਾਯੋਗ ਕਦਮ- ਮੋਦੀ
. . .  about 1 hour ago
ਬੱਚਿਆਂ ਅਤੇ ਨੌਜਵਾਨਾਂ 'ਚ ਵਿਗਿਆਨ-ਤਕਨੀਕ ਪ੍ਰਤੀ ਦਿਲਚਸਪੀ ਵੱਧ ਰਹੀ ਹੈ - ਪ੍ਰਧਾਨ ਮੰਤਰੀ ਮੋਦੀ
. . .  about 1 hour ago
ਹੁਨਰ ਹਾਟ 'ਚ ਲਿਆ ਬਿਹਾਰ ਦੇ ਸੁਆਦੀ ਭੋਜਨ ਦਾ ਆਨੰਦ- ਮੋਦੀ
. . .  about 1 hour ago
ਭਾਰਤ ਦੀ ਵਿਭਿੰਨਤਾ ਮਾਣ ਨਾਲ ਭਰ ਦਿੰਦੀ ਹੈ- ਪ੍ਰਧਾਨ ਮੰਤਰੀ ਮੋਦੀ
. . .  about 1 hour ago
ਪ੍ਰਧਾਨ ਮੰਤਰੀ ਮੋਦੀ ਕਰ ਰਹੇ ਹਨ 'ਮਨ ਕੀ ਬਾਤ'
. . .  about 1 hour ago
ਜਲੰਧਰ 'ਚ ਫ਼ਰਨੀਚਰ ਦੇ ਗੋਦਾਮ ਨੂੰ ਲੱਗੀ ਭਿਆਨਕ ਅੱਗ
. . .  about 1 hour ago
ਜਲੰਧਰ, 23 ਫਰਵਰੀ- ਬੀਤੀ ਦੇਰ ਰਾਤ ਕਰੀਬ ਦੋ ਵਜੇ ਜਲੰਧਰ ਦੇ ਨਕੋਦਰ ਰੋਡ ਨੇੜੇ ਸਥਿਤ ਇੱਕ ਫ਼ਰਨੀਚਰ ਦੇ ਗੋਦਾਮ 'ਚ ਅਚਾਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਇਸ 'ਤੇ...
ਸੀ. ਏ. ਏ., ਐੱਨ. ਆਰ. ਸੀ. ਅਤੇ ਐੱਨ. ਪੀ. ਆਰ. ਦੇ ਵਿਰੁੱਧ ਕਿਸ਼ਨਗੜ੍ਹ ਹਾਈਵੇਅ 'ਤੇ ਧਰਨਾ ਪ੍ਰਦਰਸ਼ਨ
. . .  about 1 hour ago
ਕਿਸ਼ਨਗੜ੍ਹ/ਕਾਲਾ ਬੱਕਰਾ, 23 ਫਰਵਰੀ (ਹੁਸਨ ਲਾਲ)- ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.), ਕੌਮੀ ਨਾਗਰਿਕਤਾ ਰਜਿਸਟਰ (ਐੱਨ. ਆਰ. ਸੀ.) ਅਤੇ ਕੌਮੀ ਜਨਸੰਖਿਆ ਰਜਿਸਟਰ (ਐੱਨ. ਪੀ. ਆਰ.) ਦੇ ਵਿਰੁੱਧ ਅੱਜ ਭੀਮ ਆਰਮੀ...
ਮੰਗਾਂ ਪੂਰੀਆਂ ਕਰਾਉਣ ਲਈ ਅਧਿਆਪਕ ਦਲ ਦਾ ਜਥੇਬੰਦਕ ਢਾਂਚਾ ਮਜ਼ਬੂਤ ਕੀਤਾ ਜਾਵੇਗਾ
. . .  about 1 hour ago
ਸੰਗਰੂਰ, 23 ਫਰਵਰੀ (ਧੀਰਜ ਪਸ਼ੋਰੀਆ)- ਪੰਜਾਬ ਦੇ ਅਧਿਆਪਕਾਂ ਦੀਆਂ ਲਟਕ ਰਹੀਆਂ ਮੰਗਾਂ ਨੂੰ ਪੂਰਾ ਕਰਾਉਣ ਲਈ ਅਧਿਆਪਕ ਦਲ ਨੇ ਜਥੇਬੰਦੀ ਦਾ ਢਾਂਚਾ ਮਜ਼ਬੂਤ ਕਰਨ ਦਾ ਫ਼ੈਸਲਾ ਕੀਤਾ ਹੈ। ਸੂਬਾ ਪੱਧਰੀ...
ਰਾਖਵੇਂਕਰਨ ਨੂੰ ਲੈ ਕੇ ਸੁਪਰੀਮ ਕੋਰਟ ਦੇ ਫ਼ੈਸਲੇ ਵਿਰੁੱਧ ਅੱਜ ਭਾਰਤ ਬੰਦ, ਪਟਨਾ 'ਚ ਕਈ ਥਾਈਂ ਪ੍ਰਦਰਸ਼ਨ
. . .  about 2 hours ago
ਪਟਨਾ, 23 ਫਰਵਰੀ- ਰਾਖਵੇਂਕਰਨ ਨੂੰ ਲੈ ਕੇ ਸੁਪਰੀਮ ਕੋਰਟ ਦੇ ਫ਼ੈਸਲੇ ਵਿਰੁੱਧ ਅੱਜ ਭੀਮ ਆਰਮੀ ਚੀਫ਼ ਚੰਦਰਸ਼ੇਖਰ ਵਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ। ਇਸੇ ਨੂੰ ਲੈ ਕੇ ਬਿਹਾਰ ਦੀ ਰਾਜਧਾਨੀ ਪਟਨਾ...
ਟਰੱਕ ਤੇ ਟੈਂਪੂ ਟਰੈਵਲ ਦੀ ਟੱਕਰ 'ਚ 11 ਮੌਤਾਂ
. . .  about 2 hours ago
ਅਹਿਮਦਾਬਾਦ, 23 ਫਰਵਰੀ - ਗੁਜਰਾਤ ਦੇ ਵਡੌਦਰਾ 'ਚ ਪੈਂਦੇ ਰਾਨੂ-ਮਾਹੂਵਡ ਰੋਡ 'ਤੇ ਇੱਕ ਟਰੱਕ ਅਤੇ ਟੈਂਪੂ ਟਰੈਵਲ ਦੀ ਟੱਕਰ ਵਿਚ 11 ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਲੋਕ...
ਭਾਰਤ-ਨਿਊਜ਼ੀਲੈਂਡ ਪਹਿਲਾ ਟੈਸਟ : ਭਾਰਤ ਦੇ ਮਯੰਕ ਅਗਰਵਾਲ ਦੀਆਂ 50 ਦੌੜਾਂ ਪੂਰੀਆਂ
. . .  about 3 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੈਸਟ : ਭਾਰਤ ਦੇ ਮਯੰਕ ਅਗਰਵਾਲ ਦੀਆਂ 50 ਦੌੜਾਂ ਪੂਰੀਆਂ
ਪ੍ਰਧਾਨ ਮੰਤਰੀ ਅੱਜ ਕਰਨਗੇ 'ਮਨ ਕੀ ਬਾਤ'
. . .  about 3 hours ago
ਜਾਫਰਾਬਾਦ ਮੈਟਰੋ ਸਟੇਸ਼ਨ ਦੇ ਗੇਟ ਕੀਤੇ ਗਏ ਬੰਦ
. . .  about 3 hours ago
ਨਿਊਜ਼ੀਲੈਂਡ ਖ਼ਿਲਾਫ਼ ਪਹਿਲੇ ਟੈਸਟ ਦੀ ਦੂਰੀ ਪਾਰੀ 'ਚ ਭਾਰਤ 58/1, ਅਜੇ ਵੀ 125 ਦੌੜਾਂ ਪਿੱਛੇ
. . .  about 3 hours ago
ਭਾਰਤ ਖ਼ਿਲਾਫ਼ ਪਹਿਲੇ ਟੈਸਟ 'ਚ ਨਿਊਜ਼ੀਲੈਂਡ ਦੀ ਪਹਿਲੀ ਪਾਰੀ 348 ਦੌੜਾਂ 'ਤੇ ਸਮਾਪਤ, ਮਿਲੀ 183 ਦੌੜਾਂ ਦੀ ਲੀਡ
. . .  about 3 hours ago
ਵਾਲਮੀਕ ਭਾਈਚਾਰੇ ਵੱਲੋਂ ਅੰਮ੍ਰਿਤਸਰ-ਦਿੱਲੀ ਰੇਲ ਮਾਰਗ ਠੱਪ
. . .  about 4 hours ago
ਦੱਖਣੀ ਕੋਰੀਆ 'ਚ ਕੋਰੋਨਾ ਵਾਈਰਸ ਦੇ 123 ਹੋਰ ਕੇਸਾਂ ਦੀ ਪੁਸ਼ਟੀ
. . .  about 4 hours ago
ਅੱਜ ਦਾ ਵਿਚਾਰ
. . .  about 4 hours ago
ਸ਼ਿਵ ਸੈਨਾ ਆਗੂ 'ਤੇ ਕਾਤਲਾਨਾ ਹਮਲਾ
. . .  1 day ago
ਬੀਤੀ ਰਾਤ ਨਾਭਾ ਵਿਖੇ ਹੋਏ ਕਤਲ ਦੀ ਗੁੱਥੀ ਸੁਲਝੀ, ਦੋਸਤ ਹੀ ਨਿਕਲਿਆ ਕਾਤਲ
. . .  1 day ago
ਮੋਦੀ ਅੱਗੇ ਧਾਰਮਿਕ ਆਜ਼ਾਦੀ ਦਾ ਮੁੱਦਾ ਚੁੱਕਣਗੇ ਟਰੰਪ
. . .  1 day ago
ਡੀ. ਜੀ. ਪੀ. ਦੇ ਬਿਆਨ ਦੀ ਗਿਆਨੀ ਹਰਪ੍ਰੀਤ ਸਿੰਘ ਵਲੋਂ ਨਿੰਦਾ
. . .  1 day ago
ਭਾਜਪਾ ਆਗੂ ਸ਼ਕਤੀ ਸ਼ਰਮਾ ਦੀ ਮੀਟਿੰਗ ਵਿਚ ਤਬੀਅਤ ਵਿਗੜੀ
. . .  1 day ago
ਸ਼ਾਹੀਨ ਬਾਗ ਦੇ ਪ੍ਰਦਰਸ਼ਨਕਾਰੀਆਂ ਨੇ ਨੋਇਡਾ-ਫਰੀਦਾਬਾਦ ਜਾਣ ਵਾਲਾ ਰਸਤਾ ਖੋਲ੍ਹਿਆ
. . .  1 day ago
ਦੋਸ਼ੀ ਵਿਨੈ ਸ਼ਰਮਾ ਨੂੰ ਕੋਰਟ ਨੇ ਦਿੱਤਾ ਵੱਡਾ ਝਟਕਾ
. . .  1 day ago
ਚੰਡੀਗੜ੍ਹ 'ਚ ਅੱਗ ਲੱਗਣ ਕਾਰਨ 3 ਲੜਕੀਆਂ ਦੀ ਮੌਤ
. . .  1 day ago
ਕੇਜਰੀਵਾਲ ਦਾ ਟਰੰਪ ਦੇ ਪ੍ਰੋਗਰਾਮ ਵਿਚੋਂ ਨਾਮ ਹਟਾਏ ਜਾਣ 'ਤੇ ਭੱਖੀ ਸਿਆਸਤ
. . .  1 day ago
ਕੈਪਟਨ ਅਮਰਿੰਦਰ ਸਿੰਘ, ਵਿਧਾਇਕ ਬਲਜਿੰਦਰ ਕੌਰ ਅਤੇ ਸਰਪੰਚ ਪੰਥਦੀਪ ਸਿੰਘ ਦਾ ਭਲਕੇ ਰਾਸ਼ਟਰੀ ਆਦਰਸ਼ ਪੁਰਸਕਾਰਾਂ ਨਾਲ ਹੋਵੇਗਾ ਵਿਸ਼ੇਸ਼ ਸਨਮਾਨ
. . .  1 day ago
ਡੀ.ਜੀ.ਪੀ. ਦੇ ਬਿਆਨ ਦਾ ਇਕੋ ਇੱਕ ਮਕਸਦ, ਕਰਤਾਰਪੁਰ ਕਾਰੀਡੋਰ ਨੂੰ ਬੰਦ ਕਰਾਉਣਾ - ਖਹਿਰਾ
. . .  1 day ago
ਡੀ.ਜੀ.ਪੀ. ਵਰਗੇ ਬੰਦੇ ਅੱਤਵਾਦ ਪੈਦਾ ਕਰਦੇ ਹਨ - ਸੁਖਪਾਲ ਖਹਿਰਾ
. . .  1 day ago
ਕੈਪਟਨ ਅਮਰਿੰਦਰ ਸਿੰਘ ਨੂੰ ਡੀ.ਜੀ.ਪੀ. ਦੇ ਬਿਆਨ 'ਤੇ ਜਵਾਬ ਦੇਣਾ ਪਏਗਾ - ਸੁਖਪਾਲ ਖਹਿਰਾ
. . .  1 day ago
ਡੀ.ਜੀ.ਪੀ. ਨੇ ਸਾਰੀ ਸਿੱਖ ਕੌਮ ਨੂੰ ਅੱਤਵਾਦੀ ਦੱਸਿਆ - ਸੁਖਪਾਲ ਖਹਿਰਾ
. . .  1 day ago
ਸ੍ਰੀ ਕਰਤਾਰਪੁਰ ਲਾਂਘਾ ਕੁੱਝ ਲੋਕਾ ਨੂੰ ਹਜ਼ਮ ਨਹੀਂ ਹੋ ਰਿਹਾ - ਸੁਖਪਾਲ ਖਹਿਰਾ ਨੇ ਡੀ.ਜੀ.ਪੀ. ਦੇ ਬਿਆਨ 'ਤੇ ਕੈਪਟਨ ਤੇ ਅਕਾਲੀ ਦਲ ਦੀ ਕੀਤੀ ਆਲੋਚਨਾ
. . .  1 day ago
ਪੰਜਾਬ ਦੇ ਡੀ.ਜੀ.ਪੀ. ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣਾ ਚਾਹੀਦਾ - ਸੁਖਪਾਲ ਖਹਿਰਾ
. . .  1 day ago
ਮੁੱਖ ਮੰਤਰੀ ਦੇ ਸ਼ਹਿਰ 'ਚ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕ ਯੂਨੀਅਨ ਵਲੋਂ ਧਰਨਾ
. . .  1 day ago
ਕਰਤਾਰਪੁਰ ਲਾਂਘੇ 'ਤੇ ਡੀ.ਜੀ.ਪੀ. ਦੇ ਬਿਆਨ ਨੂੰ ਲੈ ਕੇ ਸੁਖਪਾਲ ਸਿੰਘ ਖਹਿਰਾ ਵਲੋਂ ਪ੍ਰੈਸ ਕਾਨਫਰੰਸ ਜਾਰੀ
. . .  1 day ago
ਭਾਰੀ ਮਾਤਰਾ 'ਚ ਅਫੀਮ ਸਮੇਤ ਇਕ ਕਾਬੂ
. . .  1 day ago
ਭਲਕੇ ਦੀ ਰੈਲੀ ਨੂੰ ਲੈ ਕੇ ਸੁਖਬੀਰ ਧੜਾ ਹੁਣੇ ਤੋਂ ਘਬਰਾਇਆ - ਢੀਂਡਸਾ
. . .  1 day ago
ਅੰਮ੍ਰਿਤਸਰ ਦਿਹਾਤੀ 'ਚ ਹਰੇਕ ਪਿੰਡ 'ਚ ਹੋਵੇਗੀ ਪੁਲਿਸ ਅਫ਼ਸਰ ਦੀ ਨਿਯੁਕਤੀ- ਐੱਸ. ਐੱਸ. ਪੀ. ਵਿਕਰਮਜੀਤ ਦੁੱਗਲ
. . .  1 day ago
ਕੇਂਦਰ ਸਰਕਾਰ ਵਲੋਂ ਪੰਜਾਬ ਦੀ ਬਣਦੀ ਜੀ. ਐੱਸ. ਟੀ. ਰਾਸ਼ੀ ਛੇਤੀ ਭੇਜੀ ਜਾਵੇਗੀ- ਅਗਰਵਾਲ
. . .  1 day ago
ਕਰਤਾਰਪੁਰ ਲਾਂਘੇ ਰਾਹੀਂ ਪਾਕਿਸਤਾਨ ਜਾਣ ਵਾਲੇ ਸਾਰੇ ਸ਼ਰਧਾਲੂਆਂ ਪ੍ਰਤੀ ਡੀ. ਜੀ. ਪੀ. ਦਾ ਬਿਆਨ ਗ਼ਲਤ- ਅਮਨ ਅਰੋੜਾ
. . .  1 day ago
ਮਜੀਠੀਆ ਵਲੋਂ ਡੀ. ਜੀ. ਪੀ. ਦੇ ਬਿਆਨ ਦੀ ਨਿਖੇਧੀ, ਪੁੱਛਿਆ- ਕਰਤਾਰਪੁਰ ਲਾਂਘੇ ਰਾਹੀਂ ਜਾ ਕੇ ਕੌਣ ਅੱਤਵਾਦੀ ਬਣਿਆ
. . .  1 day ago
ਕਰਤਾਰਪੁਰ ਸਾਹਿਬ ਲਾਂਘੇ ਸੰਬੰਧੀ ਡੀ. ਜੀ. ਪੀ. ਦੇ ਬਿਆਨ ਨੇ ਸੰਗਤਾਂ ਦੇ ਮਨਾਂ ਨੂੰ ਪਹੁੰਚਾਈ ਡੂੰਘੀ ਠੇਸ- ਭਾਈ ਲੌਂਗੋਵਾਲ
. . .  1 day ago
ਨਹੀਂ ਰਹੇ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਜਨਰਲ ਸਕੱਤਰ ਪ੍ਰੇਮ ਅਰੋੜਾ
. . .  1 day ago
ਅਕਾਲੀ ਦਲ ਨੇ ਗੋਲਕ ਦਾ ਪੈਸਾ ਸਿਆਸਤ 'ਚ ਵਰਤਿਆ- ਬੀਬੀ ਭੱਠਲ
. . .  1 day ago
ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਰਿਸ਼ਤੇਦਾਰ ਅਤੇ ਸਾਬਕਾ ਸੰਸਦ ਮੈਂਬਰ ਕ੍ਰਿਸ਼ਨਾ ਬੋਸ ਦਾ ਦੇਹਾਂਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 20 ਮੱਘਰ ਸੰਮਤ 551

ਹੁਸ਼ਿਆਰਪੁਰ / ਮੁਕੇਰੀਆਂ

ਸੁਸਾਇਟੀ 'ਚ ਜਮ੍ਹਾਂ ਕਰਵਾਏ ਪੈਸੇ ਵਾਪਸ ਨਾ ਮਿਲਣ ਦੇ ਰੋਸ 'ਚ ਪੀੜਤਾਂ ਵਲੋਂ ਮੁਜ਼ਾਹਰਾ

ਹੁਸ਼ਿਆਰਪੁਰ, 4 ਦਸੰਬਰ (ਹਰਪ੍ਰੀਤ ਕੌਰ, ਬਲਜਿੰਦਰਪਾਲ ਸਿੰਘ)-ਮਜਾਰੀ ਡੀਂਗਰੀਆਂ ਸਹਿਕਾਰੀ ਖੇਤੀਬਾੜੀ ਸੁਸਾਇਟੀ ਵਿਚ ਕਰੋੜਾਂ ਰੁਪਏ ਦੇ ਗਬਨ ਦੇ ਖਦਸ਼ਿਆਂ ਨੂੰ ਲੈ ਕੇ ਪੀੜਤ ਲੋਕਾਂ ਦਾ ਇਕ ਵਫ਼ਦ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ, ਸਾਬਕਾ ਸਰਪੰਚ ਬਖਤਾਵਰ ਸਿੰਘ ਤੇ ਸੁਸਾਇਟੀ ਦੇ ਮੀਤ ਪ੍ਰਧਾਨ ਅਜੀਤ ਸਿੰਘ ਤੇ ਸੁਰਿੰਦਰ ਸਿੰਘ ਪੱਪੀ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੂੰ ਮਿਲਿਆ ਤੇ ਮੰਗ ਪੱਤਰ ਦਿੱਤਾ | ਵਫ਼ਦ ਨੇ ਦੱਸਿਆ ਕਿ ਸੁਸਾਇਟੀ ਦੇ ਸਬੰਧਤ ਸਹਾਇਕ ਰਜਿਸਟਰਾਰ ਵਲੋਂ ਕੋਈ ਢੁੱਕਵੀਂ ਕਾਰਵਾਈ ਨਹੀਂ ਕੀਤੀ ਜਾ ਰਹੀ | ਡਿਪਟੀ ਕਮਿਸ਼ਨਰ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਇਹ ਕੇਸ ਵਿਜੀਲੈਂਸ ਨੂੰ ਸੌਾਪ ਦਿੱਤਾ ਜਾਵੇਗਾ ਅਤੇ ਸੁਸਾਇਟੀ ਦਾ ਸਾਰਾ ਕੰਮ ਇਕ ਪ੍ਰਸ਼ਾਸਨਿਕ ਅਧਿਕਾਰੀ ਦੇ ਹਵਾਲੇ ਕੀਤਾ ਜਾਵੇਗਾ ਤਾਂ ਜੋ ਸੁਸਾਇਟੀ ਦੇ ਰਿਕਾਰਡ ਨਾਲ ਕੋਈ ਛੇੜਛਾੜ ਨਾ ਹੋ ਸਕੇ | ਬਾਅਦ ਵਿਚ ਪੀੜਤ ਲੋਕਾਂ ਨੇ ਮਿੰਨੀ ਸਕੱਤਰੇਤ ਦੇ ਬਾਹਰ ਮੋਮਬੱਤੀਆਂ ਜਗਾ ਕੇ ਰੋਸ ਵੀ ਪ੍ਰਗਟਾਇਆ ਤੇ ਮੰਗ ਕੀਤੀ ਕਿ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ | ਉਨ੍ਹਾਂ ਦੱਸਿਆ ਕਿ ਸੁਸਾਇਟੀ ਦੇ ਸਕੱਤਰ ਵਲੋਂ ਜਾਣ ਬੁੱਝ ਕੇ ਜਮ੍ਹਾਂ ਪੂੰਜੀ ਵਾਲੇ ਲੋਕਾਂ ਨੂੰ ਖੱਜਲ ਖੁਆਰ ਕੀਤਾ ਜਾ ਰਿਹਾ ਹੈ, ਜਿਸ ਕਰਕੇ ਉਨਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਮੌਕੇ ਮੌਜੂਦ ਪਰਮਜੀਤ ਸਿੰਘ ਧੀਮਾਨ, ਸਤਵੰਤ ਕੌਰ, ਮੋਹਨ ਸਿੰਘ, ਲਖਵੀਰ ਸਿੰਘ, ਅਜੀਤ ਸਿੰਘ, ਜਗੀਰ ਕੌਰ, ਅਸ਼ੋਕ ਕੁਮਾਰ, ਸੋਮ ਨਾਥ, ਸੁਰਿੰਦਰ ਸਿੰਘ ਆਦਿ ਨੇ ਦੱਸਿਆ ਕਿ ਉਨ੍ਹਾਂ ਨੇ ਲੱਖਾਂ ਰੁਪਏ ਸੁਸਾਇਟੀ ਵਿਚ ਜਮ੍ਹਾਂ ਹਨ ਪਰ ਉਨ੍ਹਾਂ ਨੂੰ ਲੋੜ ਪੈਣ 'ਤੇ ਅਦਾਇਗੀ ਨਹੀਂ ਕੀਤੀ ਜਾ ਰਹੀ, ਜਿਸ ਕਰਕੇ ਉਨ੍ਹਾਂ ਦੇ ਕਈ ਜ਼ਰੂਰੀ ਕਾਰਜ ਰੁਕੇ ਹੋਏ ਹਨ | ਸ੍ਰੀ ਧੀਮਾਨ ਨੇ ਦੱਸਿਆ ਕਿ ਆਸਪਾਸ ਦੇ ਕਈ ਪਿੰਡਾਂ ਦੇ ਕਿਸਾਨਾਂ ਅਤੇ ਹੋਰਨਾਂ ਲੋਕਾਂ ਦੇ ਕਰੋੜਾਂ ਰੁਪਏ ਸੁਸਾਇਟੀ ਵੱਲ ਖੜ੍ਹੇ ਹਨ ਪਰ ਜੋ ਨਹੀਂ ਮਿਲ ਰਹੇ | ਉਨ੍ਹਾਂ ਦੱਸਿਆ ਕਿ ਇਹ ਸਾਰਾ ਮਾਮਲਾ ਜ਼ਿਲ੍ਹਾ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਦੇ ਧਿਆਨ ਹੇਠ ਵੀ ਲਿਆਂਦਾ ਗਿਆ ਹੈ, ਜਿਨ੍ਹਾਂ ਨੇ ਇਕ ਮਹੀਨੇ ਅੰਦਰ ਆਡਿਟ ਕਰਾਉਣ ਦਾ ਭਰੋਸਾ ਦਿੱਤਾ | ਪੀੜਤ ਲੋਕਾਂ ਨੇ ਐਲਾਨ ਕੀਤਾ ਕਿ ਜਦੋਂ ਤੱਕ ਉਨ੍ਹਾਂ ਦੇ ਪੈਸੇ ਸਮੇਤ ਵਿਆਜ ਉਨ੍ਹਾਂ ਨੂੰ ਮਿਲ ਨਹੀਂ ਜਾਂਦੇ, ਸੰਘਰਸ਼ ਜਾਰੀ ਰੱਖਿਆ ਜਾਵੇਗਾ | ਇਸ ਮੌਕੇ ਸਰਪੰਚ ਨਿਰਮਲ ਸਿੰਘ, ਬਲਵੀਰ ਸਿੰਘ, ਮੋਹਨ ਸਿੰਘ, ਸੁਖਵੀਰ ਸਿੰਘ, ਸੁਰਿੰਦਰ ਸਿੰਘ, ਬਲਜੀਤ ਕੌਰ, ਰਾਮ ਆਸਰੀ, ਅਮਨਦੀਪ ਕੌਰ, ਨਰਿੰਦਰ ਕੌਰ, ਹਰਜੀਤ ਸਿੰਘ, ਰਾਮ ਮੂਰਤੀ, ਮੋਹਨ ਲਾਲ, ਸੇਵਾ ਸਿੰਘ, ਜਗੀਰ ਕੌਰ, ਸਤਵੰਤ ਸਿੰਘ ਤੇ ਚਰਨਜੀਤ ਸਿੰਘ ਆਦਿ ਮੌਜੂਦ ਸਨ |

ਪੱਤਰਕਾਰ ਰਣਜੀਤ ਸਿੰਘ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

ਹਾਜੀਪੁਰ, 4 ਦਸੰਬਰ (ਪੁਨੀਤ ਭਾਰਦਵਾਜ)-ਕਸਬਾ ਹਾਜੀਪੁਰ ਤੋਂ ਰੋਜ਼ਾਨਾ ਅਜੀਤ ਦੇ ਸੀਨੀਅਰ ਪੱਤਰਕਾਰ ਰਣਜੀਤ ਸਿੰਘ ਦਾ ਅੱਜ ਦੇਰ ਸ਼ਾਮ ਦਿਲ ਦਾ ਦੌਰਾ ਪੈਣ ਕਾਰਨ ਦਿਹਾਾਤ ਹੋ ਜਾਣ ਦਾ ਸਮਾਚਾਰ ਹੈ | ਉਹ ਕਰੀਬ 52 ਵਰਿ੍ਹਆਂ ਦੇ ਸਨ ਅਤੇ ਪੱਤਰਕਾਰੀ ਦੇ ਖੇਤਰ ਵਿਚ ਪਿਛਲੇ ...

ਪੂਰੀ ਖ਼ਬਰ »

ਮੋਟਰ ਸਾਈਕਲ ਸਵਾਰ ਔਰਤ ਦੀ ਵਾਲੀ ਝਪਟ ਕੇ ਫ਼ਰਾਰ

ਮੁਕੇਰੀਆਂ, 4 ਦਸੰਬਰ (ਰਾਮਗੜ੍ਹੀਆ, ਸਰਵਜੀਤ ਸਿੰਘ)-ਅੱਜ ਬਾਅਦ ਦੁਪਹਿਰ ਮੁਕੇਰੀਆਂ-ਤਲਵਾੜਾ ਸੜਕ 'ਤੇ ਆਰੀਆ ਸਕੂਲ ਨੇੜੇ ਪੈਦਲ ਜਾ ਰਹੀ ਔਰਤ ਦੀ ਸੋਨੇ ਦੀ ਵਾਲੀ ਝਪਟ ਕੇ ਮੋਟਰਸਾਈਕਲ ਸਵਾਰ ਦੇ ਫ਼ਰਾਰ ਹੋਣ ਦੀ ਖ਼ਬਰ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਹਰਿੰਦਰ ਕੌਰ ...

ਪੂਰੀ ਖ਼ਬਰ »

ਸਾਂਝਾ ਮੁਲਾਜ਼ਮ ਮੰਚ ਵਲੋਂ ਮੰਗਾਂ ਨੂੰ ਲੈ ਕੇ ਸਰਕਾਰ ਿਖ਼ਲਾਫ਼ ਰੋਸ ਰੈਲੀ

ਹੁਸ਼ਿਆਰਪੁਰ, 4 ਦਸੰਬਰ (ਬਲਜਿੰਦਰਪਾਲ ਸਿੰਘ)-ਸਾਂਝਾ ਮੁਲਾਜ਼ਮ ਮੰਚ ਪੰਜਾਬ ਦੇ ਸੱਦੇ 'ਤੇ ਮਨਿਸਟਰੀਅਲ ਜਥੇਬੰਦੀ, ਦਰਜਾ-4 ਕਰਮਚਾਰੀ ਗੌਰਮਿੰਟ ਇੰਪਲਾਈਜ਼ ਯੂਨੀਅਨ, ਸੀ.ਪੀ.ਐੱਫ. ਇੰਪਲਾਈਜ਼ ਯੂਨੀਅਨ ਪੰਜਾਬ ਵਲੋਂ ਮੰਗਾਂ ਨੂੰ ਲੈ ਕੇ ਨਹਿਰ ਕਲੋਨੀ ਹੁਸ਼ਿਆਰਪੁਰ ...

ਪੂਰੀ ਖ਼ਬਰ »

ਲੁਟੇਰਿਆਂ ਦੇ ਹਮਲੇ 'ਚ ਵਾਲ-ਵਾਲ ਬਚਿਆ ਰੇਹੜੀ 'ਤੇ ਸਬਜ਼ੀ ਵੇਚਣ ਵਾਲਾ ਪ੍ਰਵਾਸੀ

ਗੜ੍ਹਸ਼ੰਕਰ, 4 ਦਸੰਬਰ (ਧਾਲੀਵਾਲ)-ਗੜ੍ਹਸ਼ੰਕਰ ਇਲਾਕੇ 'ਚ ਲੋਕਾਂ ਨੂੰ ਦੇਰ-ਸਵੇਰ ਤੇ ਦਿਨ-ਦਿਹਾੜੇ ਲੁੱਟ ਦਾ ਸ਼ਿਕਾਰ ਬਣਾਉਣ ਵਾਲੇ ਲੁਟੇਰਿਆਂ ਦੇ ਹੌਸਲੇ ਬੁਲੰਦ ਜਾਪ ਰਹੇ ਹਨ, ਜਿਸ ਦੇ ਚੱਲਦੇ ਹੋਏ ਇਲਾਕੇ ਵਿਚ ਲੁੱਟ ਦੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਹੋ ਰਿਹਾ ...

ਪੂਰੀ ਖ਼ਬਰ »

ਜੁਆਇੰਟ ਫੋਰਮ ਤੇ ਪੈਨਸ਼ਨਰਜ਼ ਐਸੋਸਏਸ਼ਨ ਵਲੋਂ ਗੇਟ ਰੈਲੀ

ਹੁਸ਼ਿਆਰਪੁਰ, 4 ਦਸੰਬਰ (ਹਰਪ੍ਰੀਤ ਕੌਰ, ਬਲਜਿੰਦਰਪਾਲ ਸਿੰਘ)-ਪੰਜਾਬ ਸਰਕਾਰ ਵਲੋਂ ਤਨਖਾਹਾਂ ਅਤੇ ਪੈਨਸ਼ਨਾਂ ਜਾਰੀ ਨਾ ਕੀਤੇ ਜਾਣ ਦੇ ਵਿਰੋਧ 'ਚ ਜੁਆਇੰਟ ਫੋਰਮ ਅਤੇ ਪੈਨਸ਼ਨਰਜ਼ ਐਸੋਸਏਸ਼ਨ ਵਲੋਂ ਸ਼ਹਿਰੀ ਮੰਡਲ ਹੁਸ਼ਿਆਰਪੁਰ ਵਿਖੇ ਮੰਡਲ ਪ੍ਰਧਾਨ ਜਗਦੀਸ਼ ...

ਪੂਰੀ ਖ਼ਬਰ »

ਲੜਾਈ-ਝਗੜੇ ਦੇ ਮਾਮਲੇ 'ਚ ਦੋਸ਼ੀ ਪਤੀ-ਪਤਨੀ ਨੂੰ 6-6 ਮਹੀਨੇ ਦੀ ਸਜ਼ਾ

ਹੁਸ਼ਿਆਰਪੁਰ, 4 ਦਸੰਬਰ (ਬਲਜਿੰਦਰਪਾਲ ਸਿੰਘ)-ਸੀ. ਜੇ. ਅੱੈਮ. ਅਮਿਤ ਮੱਲ੍ਹਣ ਦੀ ਅਦਾਲਤ ਨੇ ਲੜਾਈ-ਝਗੜੇ ਵਾਲੇ ਇਕ ਮਾਮਲੇ ਦੀ ਸੁਣਵਾਈ ਤੋਂ ਬਾਅਦ ਪਾਏ ਗਏ ਦੋਸ਼ੀ ਪਤੀ-ਪਤਨੀ ਨੂੰ 6-6 ਮਹੀਨੇ ਦੀ ਸਜ਼ਾ ਤੇ 500-500 ਰੁਪਏ ਜ਼ੁਰਮਾਨੇ ਦੇ ਹੁਕਮ ਸੁਣਾਏ | ਜ਼ਿਕਰਯੋਗ ਹੈ ਕਿ ਊਨਾ ...

ਪੂਰੀ ਖ਼ਬਰ »

ਨਸ਼ੇ ਦੇ ਕਾਰੋਬਾਰੀਆਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ-ਐੱਸ. ਡੀ. ਐੱਮ. ਸਰੀਨ

ਹੁਸ਼ਿਆਰਪੁਰ, 4 ਦਸੰਬਰ (ਬਲਜਿੰਦਰਪਾਲ ਸਿੰਘ)-ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਤੇ ਨਸ਼ੇ ਨੂੰ ਜੜ੍ਹ ਤੋਂ ਖਤਮ ਕਰਨ ਲਈ ਪੁਲਿਸ ਮੁਸਤੈਦੀ ਨਾਲ ਕੰਮ ਕਰ ਰਹੀ ਹੈ | ਨਸ਼ੇ ਦੇ ਕਾਰੋਬਾਰੀਆਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ...

ਪੂਰੀ ਖ਼ਬਰ »

4 ਸਾਲ ਪਹਿਲਾਂ ਕੁਵੈਤ ਗਏ ਰਾਕੇਸ਼ ਕੁਮਾਰ ਦੀ ਨਹੀਂ ਮਿਲ ਰਹੀ ਕੋਈ ਉੱਘ-ਸੁੱਘ

ਹੁਸ਼ਿਆਰਪੁਰ, 4 ਦਸੰਬਰ (ਬਲਜਿੰਦਰਪਾਲ ਸਿੰਘ)-ਪਿੰਡ ਕੰਧਾਲੀ ਨਾਰੰਗਪੁਰ ਦਾ ਵਾਸੀ ਰਾਕੇਸ਼ ਕੁਮਾਰ ਪਰਿਵਾਰ ਦਾ ਪਾਲਣ-ਪੋਸ਼ਣ ਕਰਨ ਅਤੇ ਗ਼ਰੀਬੀ ਦੂਰ ਕਰਨ ਲਈ ਕਰੀਬ 4 ਸਾਲ ਪਹਿਲਾਂ ਕੁਵੈਤ ਗਿਆ ਸੀ, ਪਰ ਅੱਜ ਵੀ ਪਰਿਵਾਰ ਨੂੰ ਇਹ ਨਹੀਂ ਪਤਾ ਕਿ ਰਾਕੇਸ਼ ਕਿਨ੍ਹਾਂ ...

ਪੂਰੀ ਖ਼ਬਰ »

ਪਾਰਕਿੰਗ ਮੁਲਾਜ਼ਮਾਂ ਵਲੋਂ ਹਸਪਤਾਲ 'ਚ ਖੜ੍ਹੀਆਂ ਕਾਰਾਂ ਦੀ ਹਵਾ ਕੱਢਣ 'ਤੇ ਹੋਇਆ ਹੰਗਾਮਾ

ਹੁਸ਼ਿਆਰਪੁਰ, 4 ਦਸੰਬਰ (ਬਲਜਿੰਦਰਪਾਲ ਸਿੰਘ)-ਸਥਾਨਕ ਸ਼ਿਵਮ ਹਸਪਤਾਲ 'ਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀਆਂ ਪਾਰਕਿੰਗ 'ਚ ਖੜ੍ਹੀਆਂ ਗੱਡੀਆਂ ਦੀ ਮੁਲਾਜ਼ਮਾਂ ਵਲੋਂ ਕਥਿਤ ਤੌਰ 'ਤੇ ਇਹ ਕਹਿ ਕੇ ਹਵਾ ਕੱਢ ਦਿੱਤੀ ਗਈ ...

ਪੂਰੀ ਖ਼ਬਰ »

ਟੋਲ ਪਲਾਜ਼ਾ ਵਰਕਰ ਯੂਨੀਅਨ ਵਲੋਂ ਫਾਸਟ ਟੈਗ ਦੇ ਵਿਰੋਧ 'ਚ ਸਰਕਾਰ ਿਖ਼ਲਾਫ਼ ਰੋਸ ਪ੍ਰਦਰਸ਼ਨ

ਹੁਸ਼ਿਆਰਪੁਰ, 4 ਦਸੰਬਰ (ਬਲਜਿੰਦਰਪਾਲ ਸਿੰਘ)-ਟੋਲ ਪਲਾਜ਼ਾ ਵਰਕਰ ਯੂਨੀਅਨ ਪੰਜਾਬ ਦੇ ਸਰਪ੍ਰਸਤ ਕੁਲਵੰਤ ਸਿੰਘ ਸੈਣੀ ਦੀ ਅਗਵਾਈ ਵਿਚ ਦੇਸ਼ ਭਰ ਦੇ ਕੇਂਦਰ ਅਤੇ ਪੰਜਾਬ ਸਰਕਾਰ ਦੇ ਜਿੰਨੇ ਟੋਲ ਪਲਾਜ਼ੇ ਲੱਗੇ ਹੋਏ ਹਨ ਉਨ੍ਹਾਂ 'ਤੇ ਸਰਕਾਰ ਵਲੋਂ ਫਾਸਟ ਟੈਗ ਲਗਾਉਣ ਦਾ ...

ਪੂਰੀ ਖ਼ਬਰ »

ਲੁਟੇਰਿਆਂ ਨੇ ਕੱਪੜਾ ਵਪਾਰੀ ਦੀ ਪਿਸਤੌਲ ਦਿਖਾ ਕੇ ਗੱਡੀ ਖ਼ੋਹੀ

ਮਾਹਿਲਪੁਰ/ਕੋਟਫਤੂਹੀ, 4 ਦਸੰਬਰ (ਦੀਪਕ ਅਗਨੀਹੋਤਰੀ/ਰਜਿੰਦਰ ਸਿੰਘ/ਅਟਵਾਲ)- ਮਾਹਿਲਪੁਰ ਸ਼ਹਿਰ ਦੇ ਮਸ਼ਹੂਰ ਕੱਪੜਾ ਵਪਾਰੀ ਦੀ ਬੀਤੀ ਰਾਤ ਅਣਪਛਾਤੇ ਲੁਟੇਰਾ ਗਿਰੋਹ ਨੇ ਪਿਸਤੌਲ ਦਿਖਾ ਕੇ ਕਰੈਟਾ ਗੱਡੀ ਖੋਹ ਲਈ | ਪ੍ਰਾਪਤ ਜਾਣਕਾਰੀ ਅਨੁਸਾਰ ਜਗਵਿੰਦਰ ਸਿੰਘ ...

ਪੂਰੀ ਖ਼ਬਰ »

ਲੱਖੀ ਸਿੰਘ ਗਰਲਜ਼ ਸਕੂਲ ਵਿਚ ਵਿਦਿਆਰਥਣਾਂ ਨੂੰ ਬੂਟ ਤੇ ਜੁਰਾਬਾਂ ਵੰਡੀਆਂ

ਮਿਆਣੀ, 4 ਦਸੰਬਰ (ਹਰਜਿੰਦਰ ਸਿੰਘ ਮੁਲਤਾਨੀ)-ਲੱਖੀ ਸਿੰਘ ਗਰਲਜ਼ ਮਿਡਲ ਸਕੂਲ ਮਿਆਣੀ ਵਿਖੇ ਮੁੱਖ ਅਧਿਆਪਕਾਂ ਹਰਭਜਨ ਕੌਰ ਦੀ ਅਗਵਾਈ 'ਚ ਪ੍ਰਵਾਸੀ ਭਾਰਤੀ ਜਤਿੰਦਰ ਸਿੰਘ ਅਮਰੀਕਾ, ਵਰਿੰਦਰ ਸਿੰਘ ਅਮਰੀਕਾ ਪੁੱਤਰ ਸਵ. ਕਰਨੈਲ ਸਿੰਘ ਨੇ ਪਹਿਲੀ ਤੋਂ ਅੱਠਵੀਂ ਜਮਾਤ ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ ਨੂੰ ਸਮਰਪਿਤ ਠੱਕਰਵਾਲ 'ਚ ਨਗਰ ਕੀਰਤਨ ਸਜਾਇਆ

ਹੁਸ਼ਿਆਰਪੁਰ, 4 ਦਸੰਬਰ (ਨਰਿੰਦਰ ਸਿੰਘ ਬੱਡਲਾ)-ਗੁਰਦੁਆਰਾ ਸ੍ਰੀ ਸਿੰਘ ਸਭਾ ਸਾਹਿਬ ਪਿੰਡ ਠੱਕਰਵਾਲ ਤੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ...

ਪੂਰੀ ਖ਼ਬਰ »

ਕਨਸੈਪਟ ਕਲਾਸਿਜ਼ ਦੇ ਵਿੱਦਿਆਰਥੀਆਂ ਨੇ ਔਰਤਾਂ ਦੀ ਸੁਰੱਖਿਆ ਸਬੰਧੀ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਲਿਖਿਆ ਪੱਤਰ

ਹੁਸ਼ਿਆਰਪੁਰ, 4 ਦਸੰਬਰ (ਬਲਜਿੰਦਰਪਾਲ ਸਿੰਘ)-ਕਨਸੈਪਟ ਕਲਾਸਿਜ਼ ਹੁਸ਼ਿਆਰਪੁਰ ਦੇ ਵਿੱਦਿਆਰਥੀਆਂ ਨੇ ਬੀਤੇ ਦਿਨੀਂ ਹੈਦਰਾਬਾਦ 'ਚ ਡਾ. ਪਿ੍ਯੰਕਾ ਰੈਡੀ ਨਾਲ ਹੋਏ ਜਬਰ ਜਨਾਹ ਤੋਂ ਬਾਅਦ ਜ਼ਿੰਦਾ ਜਲਾ ਕੇ ਉਸ ਦੀ ਹੱਤਿਆ ਕਰਨ ਦੇ ਰੋਸ ਵਜੋਂ ਪ੍ਰਧਾਨ ਮੰਤਰੀ ਅਤੇ ...

ਪੂਰੀ ਖ਼ਬਰ »

ਸਬਸਿਡਰੀ ਹੈਲਥ ਸੈਂਟਰ ਫ਼ਤਿਹਪੁਰ ਵਿਖੇ ਵਿਸ਼ਵ ਹਾਈਪਰਟੈਂਸ਼ਨ ਦਿਵਸ ਮਨਾਇਆ

ਪੱਸੀ ਕੰਢੀ, 4 ਦਸੰਬਰ (ਜਗਤਾਰ ਸਿੰਘ ਰਜਪਾਲਮਾ)-ਸਬਸਿਡਰੀ ਹੈਲਥ ਸੈਂਟਰ ਫ਼ਤਿਹਪੁਰ ਵਿਖੇ ਵਿਸ਼ਵ ਹਾਈਪਰਟੈਂਸ਼ਨ ਦਿਵਸ ਮਨਾਇਆ ਗਿਆ | ਇਸ ਮੌਕੇ ਡਾ. ਭੁਪਿੰਦਰ ਸਿੰਘ ਨੇ ਦੱਸਿਆ ਕਿ ਖ਼ੂਨ ਦਾ ਆਮ ਦਬਾਓ 120/80 ਹੁੰਦਾ ਹੈ | ਜੇਕਰ ਖ਼ੂਨ ਦਾ ਦਬਾਓ 140/90 ਜਾਂ ਇਸ ਤੋਂ ਜ਼ਿਆਦਾ ...

ਪੂਰੀ ਖ਼ਬਰ »

ਤਨਖ਼ਾਹਾਂ ਤੇ ਪੈਨਸ਼ਨਾਂ ਨਾ ਮਿਲਣ ਦੇ ਰੋਸ ਵਿਚ ਧਰਨਾ ਦੂਸਰੇ ਦਿਨ ਦਿੱਤਾ

ਮੁਕੇਰੀਆਂ, 4 ਦਸੰਬਰ (ਰਾਮਗੜ੍ਹੀਆ)-ਸਾਰੀਆਂ ਹੀ ਮੁਲਾਜ਼ਮ ਜਥੇਬੰਦੀਆਂ ਤੇ ਪੈਨਸ਼ਨਰ ਯੂਨੀਅਨ ਵਲੋਂ ਦੂਸਰੇ ਦਿਨ ਵੀ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਅਤੇ ਪੈਨਸ਼ਨਰਾਂ ਦੀਆਂ ਪੈਨਸ਼ਨਾਂ ਖਾਤਿਆਂ ਵਿਚ ਨਾ ਪੈਣ ਦੇ ਰੋਸ ਵਜੋਂ ਗੇਟ ਰੈਲੀ ਅਤੇ ਰੋਸ ਧਰਨਾ ਦਿੱਤਾ ਗਿਆ | ...

ਪੂਰੀ ਖ਼ਬਰ »

ਪਾਵਰਕਾਮ ਮੁਲਾਜ਼ਮਾਂ ਵਲੋਂ ਰੋਸ ਧਰਨਾ

ਗੜ੍ਹਸ਼ੰਕਰ, 4 ਦਸੰਬਰ (ਧਾਲੀਵਾਲ)-ਇੱਥੇ ਪਾਵਰਕਾਮ ਮੰਡਲ ਗੜ੍ਹਸ਼ੰਕਰ ਦੇ ਸਮੂਹ ਮੁਲਾਜ਼ਮਾਂ ਵਲੋਂ ਨਵੰਬਰ, 2019 ਦੀ ਤਨਖਾਹ ਰਿਲੀਜ਼ ਨਾ ਕਰਨ ਦੇ ਸਬੰਧ ਵਿਚ ਦਫ਼ਤਰ ਦੇ ਗੇਟ ਅੱਗੇ ਰੋਸ ਧਰਨਾ ਦਿੱਤਾ ਗਿਆ | ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਨਵੰਬਰ, 2019 ਦੀ ਰੋਕੀ ਹੋਈ ...

ਪੂਰੀ ਖ਼ਬਰ »

ਪੰਜਾਬ ਨੰਬਰਦਾਰ ਯੂਨੀਅਨ ਦੀ ਮੀਟਿੰਗ ਹੋਈ

ਹੁਸ਼ਿਆਰਪੁਰ, 4 ਦਸੰਬਰ (ਬਲਜਿੰਦਰਪਾਲ ਸਿੰਘ)-ਪੰਜਾਬ ਨੰਬਰਦਾਰ ਯੂਨੀਅਨ ਯੂਨਿਟ ਤਹਿਸੀਲ ਹੁਸ਼ਿਆਰਪੁਰ ਦੀ ਮੀਟਿੰਗ ਪ੍ਰਧਾਨ ਚੌਧਰੀ ਰਘਵੀਰ ਸਿੰਘ ਬੰਟੀ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਜ਼ਿਲ੍ਹਾ ਮੀਤ ਪ੍ਰਧਾਨ ਗੁਰਮੀਤ ਸਿੰਘ ਬਸੀ ਦੌਲਤ ਖਾਂ ਵਿਸ਼ੇਸ਼ ਤੌਰ 'ਤੇ ...

ਪੂਰੀ ਖ਼ਬਰ »

ਇਲਾਕੇ 'ਚ ਚੋਰੀਆਂ ਤੇ ਲੁੱਟਾਂ-ਖੋਹਾਂ ਕਰਨ ਵਾਲਿਆਂ ਨੂੰ ਕਾਬੂ ਕਰਨ ਦੀ ਮੰਗ

ਹੁਸ਼ਿਆਰਪੁਰ, 4 ਦਸੰਬਰ (ਨਰਿੰਦਰ ਸਿੰਘ ਬੱਡਲਾ)-ਥਾਣਾ ਮੇਹਟੀਆਣਾ ਅਧੀਨ ਪੈਂਦੇ ਇਲਾਕੇ 'ਚ ਵਾਪਰ ਰਹੀਆਂ ਚੋਰੀ ਦੀਆਂ ਵਾਰਦਾਤਾਂ ਕਾਰਨ ਇਲਾਕੇ ਦੇ ਲੋਕਾਂ 'ਚ ਭਾਰੀ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ, ਪਰ ਪੁਲਿਸ ਇਨ੍ਹਾਂ ਘਟਨਾਵਾਂ 'ਤੇ ਕਾਬੂ ਪਾਉਣ 'ਚ ਪੂਰੀ ...

ਪੂਰੀ ਖ਼ਬਰ »

ਤਨਖ਼ਾਹ ਨਾਲ ਮਿਲਣ ਕਰਕੇ ਮੁਲਾਜ਼ਮਾਂ ਵਲੋਂ ਰੋਸ ਰੈਲੀ

ਘੋਗਰਾ, 4 ਦਸੰਬਰ (ਆਰ. ਐਸ. ਸਲਾਰੀਆ)- ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ.ਲਿਮ (ਪੀ. ਐੱਸ. ਪੀ. ਸੀ. ਐੱਲ) ਨੇ ਸਾਰੀਆਂ ਜਥੇਬੰਦੀਆਂ ਦੇ ਸੱਦੇ 'ਤੇ ਦੂਸਰੇ ਦਿਨ ਵੀ ਤਨਖ਼ਾਹ ਨਾ ਮਿਲਣ ਕਰਕੇ ਉਪ ਮੰਡਲ ਘੋਗਰਾ ਵਿਖੇ ਰੋਸ ਰੈਲੀ ਕੀਤੀ ਗਈ | ਇਕੱਠ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ...

ਪੂਰੀ ਖ਼ਬਰ »

ਡਾ. ਰਾਜ ਨੇ ਸੜਕਾਂ ਦੇ ਨਿਰਮਾਣ ਕਾਰਜਾਂ ਦਾ ਲਿਆ ਜਾਇਜ਼ਾ

ਹੁਸ਼ਿਆਰਪੁਰ, 4 ਦਸੰਬਰ (ਹਰਪ੍ਰੀਤ ਕੌਰ)-ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਨੇ ਹਲਕੇ ਵਿਚ ਸੜਕਾਂ ਦੇ ਚੱਲ ਰਹੇ ਨਿਰਮਾਣ ਕਾਰਜਾਂ ਦਾ ਜਾਇਜ਼ਾ ਲਿਆ | ਅੱਜ ਉਨ੍ਹਾਂ ਨੇ ਸਬ ਡਵੀਜਨਲ ਇੰਜੀਨੀਅਰ ਤਰਸੇਮ ਸਿੰਘ ਨੂੰ ਨਾਲ ਲੈ ਕੇ ਤਾਜੇਵਾਲ ਵਿਖੇ ਨਵੀਂ ਉਸਾਰੀ ਗਈ ਸੜਕ ਦਾ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਜਥੇਬੰਦੀ ਵਲੋਂ ਐਡਵੋਕੇਟ ਧਾਮੀ ਦਾ ਸਨਮਾਨ

ਹੁਸ਼ਿਆਰਪੁਰ, 4 ਦਸੰਬਰ (ਬਲਜਿੰਦਰਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਜਥੇਬੰਦੀ ਵਲੋਂ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਦੀ ਅਗਵਾਈ 'ਚ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਨਿਯੁਕਤ ਹੋਣ 'ਤੇ ਐਡਵੋਕੇਟ ...

ਪੂਰੀ ਖ਼ਬਰ »

ਨਵਯੁੱਗ ਯੂਥ ਸੰਸਥਾ ਦੀ ਮੀਟਿੰਗ ਹੋਈ

ਐਮਾ ਮਾਂਗਟ, 4 ਦਸੰਬਰ (ਗੁਰਾਇਆ)-ਨਵਯੁੱਗ ਯੂਥ ਸੰਸਥਾ ਦੀ ਇਕ ਅਹਿਮ ਮੀਟਿੰਗ ਦੋਆਬਾ ਜ਼ੋਨ ਇੰਚਾਰਜ ਅਮੀਰ ਸ਼ਰਮਾ ਦੇ ਗ੍ਰਹਿ ਵਿਖੇ ਪਿੰਡ ਉਮਰਪੁਰ ਵਿਖੇ ਹੋਈ, ਜਿਸ ਦੀ ਪ੍ਰਧਾਨਗੀ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਨੇ ਕੀਤੀ | ਇਸ ਮੌਕੇ ਅਮੀਰ ਸ਼ਰਮਾ ਨੇ ਕਿਹਾ ਕਿ ਅੱਜ ...

ਪੂਰੀ ਖ਼ਬਰ »

ਪੰਜਾਬ ਪੈਨਸ਼ਨਰਜ਼ ਵੈਲਫ਼ੇਅਰ ਯੂਨੀਅਨ ਦੀ ਮੀਟਿੰਗ ਹੋਈ

ਮੁਕੇਰੀਆਂ, 4 ਦਸੰਬਰ (ਰਾਮਗੜ੍ਹੀਆ)-ਪੰਜਾਬ ਪੈਨਸ਼ਨਰਜ਼ ਵੈਲਫ਼ੇਅਰ ਯੂਨੀਅਨ ਮੁਕੇਰੀਆਂ ਦੀ ਹੰਗਾਮੀ ਮੀਟਿੰਗ ਪ੍ਰਧਾਨ ਅਨੰਤ ਰਾਮ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਪੈਨਸ਼ਨਰ ਦਿਵਸ 17 ਦਸੰਬਰ ਨੂੰ ਮਨਾਉਣ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ | ਪੈਨਸ਼ਨਰ ਦਿਵਸ ...

ਪੂਰੀ ਖ਼ਬਰ »

ਹੁਸ਼ਿਆਰਪੁਰ ਕੇਂਦਰੀ ਸਹਿਕਾਰੀ ਬੈਂਕ ਵਲੋਂ ਵਿੱਤੀ ਸਾਖ਼ਰਤਾ ਕੈਂਪ

ਮਾਹਿਲਪੁਰ, 4 ਦਸੰਬਰ (ਦੀਪਕ ਅਗਨੀਹੋਤਰੀ)-ਹੁਸ਼ਿਆਰਪੁਰ ਕੇਂਦਰੀ ਸ਼ਹਿਰੀ ਬੈਂਕ ਦੀ ਸ਼ਾਖਾ ਬਾੜੀਆਂ ਕਲਾਂ ਵਲੋਂ ਮੈਨੇਜਰ ਰਣਜੀਤ ਕੌਰ ਸਹੋਤਾ ਦੀ ਅਗਵਾਈ ਹੇਠ ਬਲਾਕ ਮਾਹਿਲਪੁਰ ਦੇ ਪਿੰਡ ਪਰਸੋਤਾ ਵਿਖੇ ਨਬਾਰਡ ਦੀ ਸਹਾਇਤਾ ਨਾਲ ਵਿੱਤੀ ਸਾਖਰਤਾ ਕੈਂਪ ਲਗਾਇਆ ਗਿਆ, ...

ਪੂਰੀ ਖ਼ਬਰ »

ਵਿਕਟੋਰੀਆ ਇੰਟਰਨੈਸ਼ਨਲ ਸਕੂਲ 'ਚ ਨਸ਼ਾ ਵਿਰੋਧੀ ਸੈਮੀਨਾਰ ਕਰਵਾਇਆ

ਮੁਕੇਰੀਆਂ, 4 ਦਸੰਬਰ (ਸਰਵਜੀਤ ਸਿੰਘ)-ਵਿਕਟੋਰੀਆ ਇੰਟਰਨੈਸ਼ਨਲ ਸਕੂਲ ਮੁਕੇਰੀਆਂ 'ਚ ਸ਼ਬਨਮ ਯੂਥ ਤੇ ਸਪੋਰਟਸ ਕਲੱਬ ਹੁਸ਼ਿਆਰਪੁਰ ਵਲੋਂ ਨਸ਼ਿਆਂ ਵਿਰੱੁਧ ਜਾਗਰੂਕ ਕਰਨ ਲਈ ਇਕ ਸੈਮੀਨਾਰ ਜਮਾਤ ਨੌਵੀਂ ਤੇ ਦਸਵੀਂ ਦੇ ਵਿਦਿਆਰਥੀਆਂ ਦਾ ਲਗਾਇਆ ਗਿਆ, ਜਿਸ ਵਿਚ ਇਸ ...

ਪੂਰੀ ਖ਼ਬਰ »

ਬਲਾਕ ਪੱਧਰੀ ਮੁਕਾਬਲਿਆਂ 'ਚ ਜੇਤੂ ਵਿਦਿਆਰਥੀਆਂ ਦਾ ਸਨਮਾਨ

ਟਾਂਡਾ ਉੜਮੁੜ, 4 ਦਸੰਬਰ (ਕੁਲਬੀਰ ਸਿੰਘ ਗੁਰਾਇਆ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਾਂਡਾ ਲੜਕੇ 'ਚ ਕਰਵਾਏ ਸਮਾਗਮ ਦੌਰਾਨ ਬਲਾਕ ਪੱਧਰੀ ਗਿਆਨ ਮੁਕਾਬਲਿਆਂ ਵਿਚ ਜੇਤੂ ਰਹੇ ਵਿਦਿਆਰਥੀਆਂ ਨੂੰ ਸਕੂਲ ਪ੍ਰਬੰਧਕਾਂ ਵਲੋਂ ਸਨਮਾਨਤ ਕੀਤਾ ਗਿਆ | ਸਿੱਖਿਆ ਵਿਭਾਗ ...

ਪੂਰੀ ਖ਼ਬਰ »

ਡਿਪਟੀ ਡਾਇਰੈਕਟਰ ਡੈਂਟਲ ਵਲੋਂ ਸਿਵਲ ਹਸਪਤਾਲ ਦਸੂਹਾ ਵਿਖੇ ਅਚਨਚੇਤ ਚੈਕਿੰਗ

ਦਸੂਹਾ, 4 ਦਸੰਬਰ (ਭੁੱਲਰ)-ਡਿਪਟੀ ਡਾਇਰੈਕਟਰ ਡੈਂਟਲ ਡਾ. ਗੁਲਵਿੰਦਰ ਸਿੰਘ ਵਲੋਂ ਸਿਵਲ ਹਸਪਤਾਲ ਦਸੂਹਾ ਵਿਖੇ ਅਚਨਚੇਤ ਚੈਕਿੰਗ ਕੀਤੀ ਗਈ | ਇਸ ਮੌਕੇ ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੇ ਵੱਖ-ਵੱਖ ਹਸਪਤਾਲਾਂ ਵਿਚ ਲਗਾਏ ਦੰਦਾਂ ਦੇ ਪੰਦਰਵਾੜੇ ਦੌਰਾਨ ...

ਪੂਰੀ ਖ਼ਬਰ »

ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੀਰਤਨ ਦੇ ਰਾਤਰੀ ਦੀਵਾਨ ਸਜਾਏ

ਬੁੱਲ੍ਹੋਵਾਲ, 4 ਦਸੰਬਰ (ਲੁਗਾਣਾ)-ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸਿੰਘ ਸਭਾ ਪਿੰਡ ਕੋਟਲਾ ਨੌਧ ਸਿੰਘ ਵਿਖੇ ਕੀਰਤਨ ਦੇ ਰਾਤਰੀ ਦੀਵਾਨ ਸਜਾਏ ਗਏ | ਇਸ ਮੌਕੇ ਸ੍ਰੀ ਰਹਿਰਾਸ ਸਾਹਿਬ ਦੇ ਪਾਠ ਉਪਰੰਤ ਗੁਰਦੁਆਰਾ ...

ਪੂਰੀ ਖ਼ਬਰ »

ਡੱਫਰ ਦੇ 27ਵੇਂ ਅੰਤਰਰਾਸ਼ਟਰੀ ਗੋਲਡ ਕਬੱਡੀ ਕੱਪ ਦੀਆਂ ਤਿਆਰੀਆਂ ਜ਼ੋਰਾਂ 'ਤੇ-ਸਹੋਤਾ

ਗੜ੍ਹਦੀਵਾਲਾ, 4 ਦਸੰਬਰ (ਚੱਗਰ)-ਪਿ੍ੰਸੀਪਲ ਹੇਮਰਾਜ ਸਪੋਰਟਸ ਐਾਡ ਵੈਲਫੇਅਰ ਕਲੱਬ ਪਿੰਡ ਡੱਫਰ ਵਲੋਂ ਐਨ. ਆਰ. ਆਈ. ਵੀਰਾਂ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ 24 ਤੇ 25 ਦਸੰਬਰ ਨੂੰ ਕਰਵਾਏ ਜਾ ਰਹੇ 27ਵੇਂ ਅੰਤਰਰਾਸ਼ਟਰੀ ਗੋਲਡ ਕਬੱਡੀ ਕੱਪ ਦੀਆਂ ਤਿਆਰੀਆਂ ਜ਼ੋਰਾਂ ਨਾਲ ...

ਪੂਰੀ ਖ਼ਬਰ »

ਧੁੱਗਾ ਕੰਡਾ ਹਰਿਆਣਾ 'ਚ ਐਡਵੋਕੇਟ ਧਾਮੀ ਦਾ ਸਨਮਾਨ

ਹਰਿਆਣਾ, 4 ਦਸੰਬਰ (ਹਰਮੇਲ ਸਿੰਘ ਖੱਖ)-ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਐਸ. ਜੀ. ਪੀ. ਸੀ. ਦਾ ਜਨਰਲ ਸਕੱਤਰ ਬਣਾਉਣ ਦੇ ਸਬੰਧ 'ਚ ਕਸਬਾ ਹਰਿਆਣਾ ਨਜ਼ਦੀਕ ਧੁੱਗਾ ਧਰਮ ਕੰਡਾ ਵਿਖੇ ਇਲਾਕੇ ਦੀਆਂ ਸੰਗਤਾਂ ਵਲੋਂ ਦੇਸ ਰਾਜ ਸਿੰਘ ਧੱਗਾ ਸਾਬਕਾ ਮੁੱਖ ਸੰਸਦੀ ਸਕੱਤਰ ਦੀ ...

ਪੂਰੀ ਖ਼ਬਰ »

ਬਿਜਲੀ ਬੋਰਡ ਦੀਆਂ ਸਮੂਹ ਜਥੇਬੰਦੀਆਂ ਵਲੋਂ ਮੰਗਾਂ ਨੂੰ ਲੈ ਕੇ ਧਰਨਾ

ਮਾਹਿਲਪੁਰ, 4 ਦਸੰਬਰ (ਦੀਪਕ ਅਗਨੀਹੋਤਰੀ/ਰਜਿੰਦਰ ਸਿੰਘ)-ਤਨਖ਼ਾਹਾਂ ਤੇ ਪੈਨਸ਼ਨਾਂ ਦੀ ਅਦਾਇਗੀ ਨਾ ਹੋਣ ਕਾਰਨ ਅੱਜ ਮਾਹਿਲਪੁਰ ਵਿਖੇ ਐਕਸੀਅਨ ਦਫ਼ਤਰ ਅੱਗੇ ਪੰਜਾਬ ਪਾਵਰ ਕਾਰਪੋਰੇਸ਼ਨ ਦੀਆਂ ਸਮੂਹ ਜਥੇਬੰਦੀਆਂ ਵਲੋਂ ਕਸ਼ਮੀਰਾ ਸਿੰਘ ਪ੍ਰਧਾਨ, ਪ੍ਰਸ਼ੋਤਮ ਲਾਲ ...

ਪੂਰੀ ਖ਼ਬਰ »

ਡਰੋਲੀ ਭਾਈ ਵਿਖੇ 550ਵੇਂ ਪ੍ਰਕਾਸ਼ ਪੁਰਬ ਸਮਾਗਮ ਯਾਦਗਾਰੀ ਹੋ ਨਿੱਬੜੇ

ਮੋਗਾ, 4 ਦਸੰਬਰ (ਸੁਰਿੰਦਰਪਾਲ ਸਿੰਘ)-ਗੁਰਦੁਆਰਾ ਸਿਮਰਨਸਰ ਸਾਹਿਬ ਪਾਤਸ਼ਾਹੀ ਛੇਵੀਂ ਡਰੋਲੀ ਭਾਈ (ਜ਼ਿਲ੍ਹਾ ਮੋਗਾ) ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਇਆ ਗਿਆ | ਕਾਰ ਸੇਵਾ ਸੰਸਥਾ ਬੀੜ ਸਾਹਿਬ ਸੰਤ ਬਾਬਾ ਖੜਕ ਸਿੰਘ-ਕੌਮੀ ਸ਼ਹੀਦ ਸੰਤ ...

ਪੂਰੀ ਖ਼ਬਰ »

ਨੰਦਾਚੌਰ ਵਿਖੇ ਸੰਤ ਸ਼ਰਧਾ ਰਾਮ ਦਾ ਧਾਰਮਿਕ ਸਮਾਗਮ ਕਰਵਾਇਆ

ਬੁੱਲ੍ਹੋਵਾਲ, 4 ਦਸੰਬਰ (ਪੱਤਰ ਪ੍ਰੇਰਕ)-ਸ੍ਰੀ ਓਮ ਦਰਬਾਰ ਟਰੱਸਟ ਵਲੋਂ ਪਿੰਡ ਨੰਦਾਚੌਰ ਵਿਖੇ ਸੰਤ ਸ਼ਰਧਾ ਰਾਮ ਦਾ ਤਿੰਨ ਰੋਜ਼ਾ 45ਵਾਂ ਸਾਲਾਨਾ ਜੋੜ ਮੇਲਾ ਸੰਗਤਾਂ ਵਲੋਂ ਮਨਾਇਆ ਗਿਆ | ਇਸ ਧਾਰਮਿਕ ਸਮਾਗਮ ਦੇ ਅਖੀਰਲੇ ਦਿਨ ਸਮਾਧ ਸਾਹਿਬ 'ਤੇ ਵਿਸ਼ਾਲ ਧਾਰਮਿਕ ਤੇ ...

ਪੂਰੀ ਖ਼ਬਰ »

ਨਾਨਕਸਰ ਯੂਥ ਕਲੱਬ ਨੇ ਵਿਦਿਆਰਥੀਆਂ ਨੂੰ ਜਰਸੀਆਂ ਵੰਡੀਆਂ

ਹੁਸ਼ਿਆਰਪੁਰ, 4 ਦਸੰਬਰ (ਨਰਿੰਦਰ ਸਿੰਘ ਬੱਡਲਾ)-ਨਾਨਕਸਰ ਯੂਥ ਕਲੱਬ ਬਹਾਰਦਪੁਰ ਵਲੋਂ ਮਹੰਤ ਰਮਿੰਦਰ ਦਾਸ ਮੁੱਖ ਸੇਵਾਦਾਰ ਡੇਰਾ ਬਾਬਾ ਚਰਨਸ਼ਾਹ ਬਹਾਦਰਪੁਰ ਦੀ ਪ੍ਰੇਰਨਾ ਸਦਕਾ ਸੈਣੀ ਸਭਾ ਸੀਨੀਅਰ ਮਾਡਲ ਸਕੂਲ ਦੇ ਵਿਦਿਆਰਥੀਆਂ ਨੂੰ ਹਰਭਜਨ ਸਿੰਘ ਬਧਾਵਨ ...

ਪੂਰੀ ਖ਼ਬਰ »

ਜ਼ਿਲ੍ਹਾ ਤਾਇਕਵਾਂਡੋ 'ਚ ਹੁਸ਼ਿਆਰਪੁਰ ਸਪੋਰਟਸ ਦੀ ਟੀਮ ਦਾ ਸ਼ਾਨਦਾਰ ਪ੍ਰਦਰਸ਼ਨ

ਹੁਸ਼ਿਆਰਪੁਰ, 4 ਦਸੰਬਰ (ਹਰਪ੍ਰੀਤ ਕੌਰ)-ਜ਼ਿਲ੍ਹਾ ਤਾਇਕਵਾਂਡੋ ਚੈਂਪੀਅਨਸ਼ਿਪ 'ਚ ਤਾਇਕਵਾਂਡੋ ਹੁਸ਼ਿਆਰਪੁਰ ਸਪੋਰਟਸ ਐਸੋਸੀਏਸ਼ਨ ਦੀ ਟੀਮ ਨੇ ਕੋਚ ਇੰਦਰਮੋਹਨ ਤੇ ਅਭਿਸ਼ੇਕ ਠਾਕੁਰ ਦੀ ਅਗਵਾਈ ਹੇਠ ਸ਼ਕਤੀ ਮੰਦਰ ਦੇ ਆਡੀਟੋਰੀਅਮ ਵਿਚ ਹੋਈ ਪ੍ਰਤੀਯੋਗਤਾ 'ਚ ਭਾਗ ...

ਪੂਰੀ ਖ਼ਬਰ »

ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ 13 ਮੁਫ਼ਤ ਮੈਡੀਕਲ ਜਾਂਚ ਕੈਂਪ

ਗੜ੍ਹਸ਼ੰਕਰ, 4 ਦਸੰਬਰ (ਧਾਲੀਵਾਲ)- ਬ੍ਰਾਹਮਣ ਸਭਾ ਗੜ੍ਹਸੰਕਰ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਸ਼ਹਿਰ ਦੀਆਂ ਵੱਖ-ਵੱਖ ਥਾਵਾਂ 'ਤੇ 13 ਮੁਫ਼ਤ ਮੈਡੀਕਲ ਕੈਂਪ ਲਗਾਏ ਜਾਣਗੇ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਭਾ ਦੇ ਪ੍ਰਧਾਨ ਠੇਕੇਦਾਰ ਕੁਲਭੂਸ਼ਨ ...

ਪੂਰੀ ਖ਼ਬਰ »

ਸ਼ੂਗਰ ਮਿੱਲ ਰੰਧਾਵਾ ਦੇ ਸੀਨੀਅਰ ਐੱਮ. ਡੀ. ਰਜਿੰਦਰ ਸਿੰਘ ਚੱਢਾ ਸਨਮਾਨਿਤ

ਗੜ੍ਹਦੀਵਾਲਾ/ਦਸੂਹਾ, 4 ਦਸੰਬਰ (ਚੱਗਰ, ਭੁੱਲਰ)-ਕਿਸਾਨ ਵਿੰਗ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਇਕਬਾਲ ਸਿੰਘ ਜੌਹਲ ਦੀ ਅਗਵਾਈ ਹੇਠ ਅਹੁਦੇਦਾਰਾਂ ਵਲੋਂ ਏ. ਬੀ. ਸ਼ੂਗਰ ਮਿੱਲ ਰੰਧਾਵਾ ਦੇ ਸੀ. ਐੱਮ. ਡੀ. ਰਜਿੰਦਰ ਸਿੰਘ ਚੱਢਾ ਦਾ ਸਨਮਾਨ ਕੀਤਾ ਗਿਆ | ਇਸ ...

ਪੂਰੀ ਖ਼ਬਰ »

ਠੰਡਲ ਦੀ ਅਗਵਾਈ 'ਚ ਅਕਾਲੀ ਵਰਕਰਾਂ ਨੇ ਿਲੰਕ ਸੜਕ 'ਤੇ ਪਏ ਟੋਇਆਂ ਨੂੰ ਪੂਰਿਆ

ਹੁਸ਼ਿਆਰਪੁਰ, 4 ਦਸੰਬਰ (ਨਰਿੰਦਰ ਸਿੰਘ ਬੱਡਲਾ)-ਮੇਹਟੀਆਣਾ ਤੋਂ ਵਾਇਆ ਕੋਟਫਤੂਹੀ-ਗੜ੍ਹਸ਼ੰਕਰ ਤੱਕ ਜਾਣ ਵਾਲੀ ਬਿਸਤ ਦੋਆਬਾ ਨਹਿਰ ਦੀ ਸੜਕ, ਜੋ ਪਿਛਲੇ ਕਾਫ਼ੀ ਸਾਲਾਂ ਤੋਂ ਬੁਰੀ ਤਰ੍ਹਾਂ ਟੁੱਟੀ ਹੋਈ ਹੈ, ਜਿਸ ਦੇ ਚੱਲਦਿਆਂ ਸੜਕ 'ਤੇ ਰੋਜ਼ਾਨਾ ਹਾਦਸੇ ਵਾਪਰਦੇ ...

ਪੂਰੀ ਖ਼ਬਰ »

ਗੋਡਿਆਂ ਦੇ ਇਲਾਜ ਲਈ ਹੁਸ਼ਿਆਰਪੁਰ ਓ. ਪੀ. ਡੀ. 'ਚ ਮਰੀਜ਼ ਲੈ ਰਹੇ ਹਨ ਲਾਹਾ

ਲੁਧਿਆਣਾ, 4 ਦਸੰਬਰ (ਭੁਪਿੰਦਰ ਸਿੰਘ ਬਸਰਾ)-ਗੋਡਿਆਂ ਦੇ ਦਰਦ ਦੇ ਇਲਾਜ ਲਈ ਹੁਣ ਗੋਡੇ ਬਦਲਵਾਉਣ ਜਾਂ ਦਵਾਈਆਂ ਖਾਣ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਬਿਨ੍ਹਾ ਇਸ ਦੇ ਹੀ ਗੋਡਿਆਂ ਦੇ ਦਰਦ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ | ਇਹ ਪ੍ਰਗਟਾਵਾ ਕਰਦਿਆ ਗੋਡਿਆਂ ਦੇ ਮਾਹਿਰ ...

ਪੂਰੀ ਖ਼ਬਰ »

ਕਾਂਗਰਸ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਲੋਕ ਸੜਕਾਂ 'ਤੇ ਉੱਤਰਨ ਲਈ ਮਜਬੂਰ-ਡਾ. ਰਵਜੋਤ ਸਿੰਘ

ਹੁਸ਼ਿਆਰਪੁਰ, 4 ਦਸੰਬਰ (ਬਲਜਿੰਦਰਪਾਲ ਸਿੰਘ)-ਸੂਬੇ ਦੇ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਪੰਜਾਬ ਦੀ ਸੱਤਾ ਸੰਭਾਲਣ ਵਾਲੀ ਕਾਂਗਰਸ ਸਰਕਾਰ ਦਾ ਸੱਚ ਹੁਣ ਸਭ ਦੇ ਸਾਹਮਣੇ ਆ ਚੁੱਕਾ ਹੈ ਤੇ ਅੱਜ ਹਾਲਾਤ ਇਹ ਬਣ ਚੁੱਕੇ ਹਨ ਕਿ ਸੂਬੇ ਦੇ ਕਿਸਾਨ ਆਪਣੀ ਗੰਨੇ ਦੀ ਫ਼ਸਲ ਦੀ ...

ਪੂਰੀ ਖ਼ਬਰ »

ਯੂਥ ਕਾਂਗਰਸ ਦੇ ਪ੍ਰਧਾਨ ਦੀ ਚੋਣ ਲਈ ਵੋਟਾਂ ਅੱਜ

ਗੜ੍ਹਸ਼ੰਕਰ, 4 ਦਸੰਬਰ (ਧਾਲੀਵਾਲ)-ਵਿਧਾਨ ਹਲਕਾ ਗੜ੍ਹਸ਼ੰਕਰ ਦੇ ਯੂਥ ਕਾਂਗਰਸ ਦੇ ਪ੍ਰਧਾਨ ਦੀ ਚੋਣ ਲਈ 5 ਦਸੰਬਰ ਨੂੰ ਸਵੇਰੇ 9 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਵਿਸ਼ਵਕਰਮਾ ਮੰਦਰ ਗੜ੍ਹਸ਼ੰਕਰ ਵਿਖੇ ਵੋਟਾਂ ਹੋਣਗੀਆਂ | ਹਲਕਾ ਗੜ੍ਹਸ਼ੰਕਰ ਤੋਂ ਯੂਥ ਕਾਂਗਰਸ ਦੀ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX