ਤਾਜਾ ਖ਼ਬਰਾਂ


ਰਾਜਪਥ 'ਤੇ ਦੁਨੀਆ ਦੇਖ ਰਹੀ ਹੈ ਭਾਰਤ ਦੀ ਤਾਕਤ, ਪਰੇਡ ਕਰਨ ਰਹੀਆਂ ਹਨ ਸੈਨਾ ਦੀ ਟੁਕੜੀਆਂ
. . .  0 minutes ago
ਰਾਜਪਥ 'ਤੇ ਦੁਨੀਆ ਦੇਖ ਰਹੀ ਹੈ ਭਾਰਤ ਦੀ ਤਾਕਤ, ਪਰੇਡ ਕਰਨ ਰਹੀਆਂ ਹਨ ਸੈਨਾ ਦੀ ਟੁਕੜੀਆਂ......
ਤਲਵੰਡੀ ਸਾਬੋ : ਗਣਤੰਤਰਤਾ ਦਿਵਸ ਮੌਕੇ ਸਬ ਡਵੀਜ਼ਨ ਪੱਧਰੀ ਸਮਾਗਮ 'ਚ ਐੱਸ. ਡੀ. ਐੱਮ. ਨੇ ਲਹਿਰਾਇਆ ਝੰਡਾ
. . .  5 minutes ago
ਤਲਵੰਡੀ ਸਾਬੋ, 26 ਜਨਵਰੀ (ਰਣਜੀਤ ਸਿੰਘ ਰਾਜੂ)- ਦੇਸ਼ ਦੇ 71ਵੇਂ ਗਣਤੰਤਰਤਾ ਦਿਵਸ ਮੌਕੇ ਅੱਜ ਸਥਾਨਕ ਦਸਮੇਸ਼ ਪਬਲਿਕ ਸਕੂਲ 'ਚ ਕਰਵਾਏ ਸਬ ਡਵੀਜ਼ਨ ਪੱਧਰੀ ਸਮਾਗਮ 'ਚ ਐੱਸ. ਡੀ. ਐੱਮ. ਤਲਵੰਡੀ...
ਰਾਜਪਥ 'ਤੇ ਗਣਤੰਤਰ ਦਿਵਸ ਪਰੇਡ ਸ਼ੁਰੂ
. . .  11 minutes ago
ਰਾਜਪਥ 'ਤੇ ਗਣਤੰਤਰ ਦਿਵਸ ਪਰੇਡ ਸ਼ੁਰੂ..............................................................
21 ਤੋਪਾਂ ਨਾਲ ਦਿੱਤੀ ਗਈ ਸਲਾਮੀ
. . .  8 minutes ago
21 ਤੋਪਾਂ ਨਾਲ ਦਿੱਤੀ ਗਈ ਰਾਸ਼ਟਰੀ ਗਾਣ ਨੂੰ ਸਲਾਮੀ...................................
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਰਾਜਪਥ 'ਤੇ ਲਹਿਰਾਇਆ ਤਿਰੰਗਾ
. . .  15 minutes ago
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਰਾਜਪਥ 'ਤੇ ਲਹਿਰਾਇਆ ਤਿਰੰਗਾ........................
ਰਾਜਪਥ 'ਤੇ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਥੋੜ੍ਹੀ ਦੇਰ 'ਚ ਸ਼ੁਰੂ ਹੋਵੇਗੀ ਗਣਤੰਤਰ ਦਿਵਸ ਪਰੇਡ
. . .  17 minutes ago
ਰਾਜਪਥ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਥੋੜ੍ਹੀ ਦੇਰ 'ਚ ਸ਼ੁਰੂ ਹੋਵੇਗੀ ਗਣਤੰਤਰ ਦਿਵਸ ਪਰੇਡ..........
ਗਣਤੰਤਰ ਦਿਵਸ : ਨੈਸ਼ਨਲ ਵਾਰ ਮੈਮੋਰੀਅਲ ਵਿਖੇ ਪ੍ਰਧਾਨ ਮੰਤਰੀ ਮੋਦੀ ਨੇ ਜਵਾਨਾਂ ਨੂੰ ਦਿੱਤੀ ਸ਼ਰਧਾਂਜਲੀ
. . .  37 minutes ago
ਗਣਤੰਤਰ ਦਿਵਸ 2020 : ਰਾਸ਼ਟਰਪਤੀ ਲਹਿਰਾਉਣਗੇ ਝੰਡਾ, 21 ਤੋਪਾਂ ਦੀ ਸਲਾਮੀ ਨਾਲ ਹੋਵੇਗਾ ਰਾਸ਼ਟਰ ਗਾਣ
. . .  39 minutes ago
ਸਿੱਖਿਆ ਮੰਤਰੀ ਦੇ ਹਲਕੇ ਸੰਗਰੂਰ 'ਚ ਅੱਜ ਗਣਤੰਤਰ ਦਿਵਸ ਮੌਕੇ ਰੋਸ ਪ੍ਰਦਰਸ਼ਨ ਕਰਨਗੇ ਬੇਰੁਜ਼ਗਾਰ ਅਧਿਆਪਕ
. . .  about 1 hour ago
ਸੰਗਰੂਰ, 26 ਜਨਵਰੀ (ਧੀਰਜ ਪਸ਼ੋਰੀਆ) - ਪਿਛਲੇ ਕਈ ਮਹੀਨਿਆਂ ਤੋਂ ਸਿੱਖਿਆ ਮੰਤਰੀ ਦੇ ਹਲਕੇ ਵਿਚ ਪੱਕੇ ਮੋਰਚੇ ਲਾਈ ਬੈਠੇ ਬੇਰੁਜ਼ਗਾਰ ਬੀ.ਐੱਡ ਤੇ ਈ.ਟੀ.ਟੀ. ਟੈੱਟ ਪਾਸ ਅਧਿਆਪਕ ਅੱਜ ਗਣਤੰਤਰ ਦਿਵਸ ਮੌਕੇ ਰੋਸ ਪ੍ਰਦਰਸ਼ਨ ਕਰ...
ਭਾਰਤ ਨਿਊਜ਼ੀਲੈਂਡ ਵਿਚਕਾਰ ਦੂਸਰਾ ਟੀ20 ਮੈਚ ਅੱਜ
. . .  about 1 hour ago
ਆਕਲੈਂਡ, 26 ਜਨਵਰੀ - ਭਾਰਤ ਤੇ ਨਿਊਜ਼ੀਲੈਂਡ ਵਿਚਕਾਰ ਅੱਜ ਈਡਨ ਪਾਰਕ ਵਿਚ ਸੀਰੀਜ਼ ਦਾ ਦੂਸਰਾ ਟੀ20 ਮੈਚ ਖੇਡਿਆ ਜਾਵੇਗਾ। 5 ਮੈਚਾਂ ਦੀ ਸੀਰੀਜ਼ ਦਾ ਭਾਰਤ ਨੇ ਪਹਿਲਾ ਮੈਚ ਆਪਣੇ ਨਾਂ...
ਅੱਜ ਦੇਸ਼ ਮਨਾ ਰਿਹਾ ਹੈ 71ਵਾਂ ਗਣਤੰਤਰ ਦਿਵਸ, ਰਾਜਪੱਥ 'ਤੇ ਭਾਰਤ ਦਿਖਾਏਗਾ ਤਾਕਤ ਤੇ ਵਿਲੱਖਣਤਾ ਦੀ ਝਾਕੀ
. . .  about 1 hour ago
ਨਵੀਂ ਦਿੱਲੀ, 26 ਜਨਵਰੀ - ਅੱਜ ਭਾਰਤ 71ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ। ਅੱਜ ਰਾਜਪੱਥ 'ਤੇ ਹੋਣ ਵਾਲੇ ਗਣਤੰਤਰ ਦਿਵਸ ਸਮਾਰੋਹ ਲਈ ਪੂਰੀ ਦਿੱਲੀ ਵਿਚ ਸਖ਼ਤ ਪ੍ਰਬੰਧ ਕੀਤੇ ਗਏ ਹਨ। ਬਰਾਜ਼ੀਲ ਦੇ ਰਾਸ਼ਟਰਪਤੀ ਜੇਅਰ ਬੋਲਸੋਨਾਰੋ ਇਸ ਵਾਰ ਗਣਤੰਤਰ ਦਿਵਸ ਮੌਕੇ ਮੁੱਖ ਮਹਿਮਾਨ ਹਨ। ਰਾਜਪੱਥ...
ਗਣਤੰਤਰ ਦਿਵਸ ਮੌਕੇ 'ਅਦਾਰਾ' ਅਜੀਤ ਵੱਲੋਂ ਲੱਖ ਲੱਖ ਵਧਾਈ
. . .  about 1 hour ago
ਗਣਤੰਤਰ ਦਿਵਸ ਮੌਕੇ 'ਅਦਾਰਾ' ਅਜੀਤ ਵੱਲੋਂ ਲੱਖ ਲੱਖ ਵਧਾਈ....
ਅੱਜ ਦਾ ਵਿਚਾਰ
. . .  about 2 hours ago
ਅੱਜ ਦਾ ਵਿਚਾਰ....
ਐੱਸ.ਐੱਸ.ਪੀ ਸੰਗਰੂਰ ਡਾ.ਗਰਗ ਰਾਜ ਪੱਧਰੀ ਪੁਰਸਕਾਰ ਨਾਲ ਸਨਮਾਨਿਤ
. . .  1 day ago
ਸੰਗਰੂਰ,25 ਜਨਵਰੀ(ਦਮਨਜੀਤ ਸਿੰਘ )- ਜ਼ਿਲ੍ਹਾ ਪੁਲਿਸ ਮੁਖੀ ਸੰਗਰੂਰ ਡਾ.ਸੰਦੀਪ ਗਰਗ ਨੂੰ ਅੱਜ ਰਾਜ ਪੱਧਰੀ ਕੌਮੀ ਮਤਦਾਤਾ ਦਿਵਸ ਮੌਕੇ ਨਵਾਂ ਸ਼ਹਿਰ ਵਿਖੇ ਸਨਮਾਨਿਤ ਕੀਤਾ ਗਿਆ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਡਾ. ਗਰਗ ...
ਸ੍ਰੀ ਮੁਕਤਸਰ ਸਾਹਿਬ: ਪੀ.ਏ.ਯੂ. ਵੱਲੋਂ ਟਿੱਡੀ ਦਲ ਸਬੰਧੀ ਐਡਵਾਈਜ਼ਰੀ ਜਾਰੀ
. . .  1 day ago
ਸ੍ਰੀ ਮੁਕਤਸਰ ਸਾਹਿਬ, 25 ਜਨਵਰੀ (ਰਣਜੀਤ ਸਿੰਘ ਢਿੱਲੋਂ)-ਰਾਜਸਥਾਨ ਦੇ ਨਾਲ ਲਗਦੇ ਫ਼ਾਜ਼ਿਲਕਾ, ਬਠਿੰਡਾ, ਸ੍ਰੀ ਮੁਕਤਸਰ ਸਾਹਿਬ ਅਤੇ ਪਾਕਿਸਤਾਨ ਬਾਰਡਰ ਨਾਲ ਲਗਦੇ ਜ਼ਿਲ੍ਹਿਆਂ ਵਿਚ ਟਿੱਡੀਆਂ ਦੇ ਕੁੱਝ ਕੀਟ ਮਿਲਣ ਮਗਰੋਂ ਕਿਸਾਨਾਂ ਵਿਚ ਚਿੰਤਾ ...
2011 ਰਿਵਾਈਜ਼ ਟੈੱਟ ਪਾਸ ਬੇਰੁਜ਼ਗਾਰਾਂ ਦਾ ਵਫ਼ਦ ਮੁੱਖ ਸਕੱਤਰ ਪੰਜਾਬ ਨੂੰ ਮਿਲਿਆ
. . .  1 day ago
ਐਲੀਮੈਂਟਰੀ ਟੀਚਰ ਯੂਨੀਅਨ ਦੀ ਸੂਬਾ ਪੱਧਰੀ ਮੀਟਿੰਗ 2 ਫਰਵਰੀ ਨੂੰ
. . .  1 day ago
ਬੇ ਅਦਬੀ ਮਾਮਲੇ ਦੇ ਮੁੱਖ ਗਵਾਹ ਨੇ ਮਾਨਯੋਗ ਹਾਈਕੋਰਟ ਤੋਂ ਕੀਤੀ ਸੁਰੱਖਿਆ ਦੀ ਮੰਗ
. . .  1 day ago
ਹੈਰੋਇਨ ਤੇ ਨਸ਼ੀਲੀਆਂ ਗੋਲੀਆਂ ਸਮੇਤ ਔਰਤ ਕਾਬੂ
. . .  1 day ago
ਸੜਕ ਹਾਦਸੇ ਵਿਚ ਇਕ ਔਰਤ ਦੀ ਮੌਤ, ਚਾਰ ਜ਼ਖਮੀ
. . .  1 day ago
ਸ੍ਰੀ ਮੁਕਤਸਰ ਸਾਹਿਬ: ਪੰਜਾਬ ਦੇ 5730 ਸਕੂਲਾਂ ਨੂੰ ਸਮਾਰਟ ਸਕੂਲਾਂ ਵਿਚ ਤਬਦੀਲ ਕੀਤਾ-ਧਰਮਸੋਤ
. . .  1 day ago
ਕੋਚਿੰਗ ਸੈਂਟਰ ਦੀ ਇਮਾਰਤ ਡਿੱਗਣ ਕਾਰਨ 4 ਵਿਦਿਆਰਥੀਆਂ ਸਮੇਤ 5 ਮੌਤਾਂ
. . .  1 day ago
ਰਾਸ਼ਟਰਪਤੀ ਵੱਲੋਂ ਦੇਸ਼ ਵਾਸੀਆਂ ਨੂੰ ਸੰਬੋਧਨ
. . .  1 day ago
ਏ.ਆਈ.ਜੀ. ਚੌਹਾਨ ਤੇ ਇੰਸਪੈਕਟਰ ਬਰਾੜ ਸਮੇਤ ਦੋ ਹੋਰ ਅਧਿਕਾਰੀਆਂ ਨੂੰ ਮਿਲੇਗਾ ਵੀਰਤਾ ਲਈ ਰਾਸ਼ਟਰਪਤੀ ਪੁਲਿਸ ਮੈਡਲ
. . .  1 day ago
ਸ਼ਟਰਿੰਗ ਦੀ ਪੈੜ ਟੁੱਟਣ ਕਾਰਨ ਇੱਕ ਮਜ਼ਦੂਰ ਦੀ ਮੌਤ, ਤਿੰਨ ਗੰਭੀਰ ਜ਼ਖਮੀ
. . .  1 day ago
ਆਯੂਸ਼ਮਾਨ ਸਕੀਮ ਤਹਿਤ ਇਲਾਜ ਨਾ ਕਰਨ 'ਤੇ ਹਸਪਤਾਲ 'ਚ ਹੋਇਆ ਹੰਗਾਮਾ
. . .  1 day ago
ਏਸ਼ੀਆ ਕੱਪ ਲਈ ਪਾਕਿਸਤਾਨ ਨੇ ਭਾਰਤ ਨੂੰ ਦਿੱਤੀ ਧਮਕੀ
. . .  1 day ago
ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਨਾਲ ਫੈਲੀ ਸਨਸਨੀ
. . .  1 day ago
ਤਿੰਨ ਨੌਜਵਾਨਾਂ ਨੇ ਚੋਰੀ ਕੀਤੀ ਕਰੀਬ 11 ਲੱਖ ਦੀ ਕੇਬਲ ਤਾਰ
. . .  1 day ago
ਦਿੱਲੀ 'ਚ ਡਿੱਗੀ ਨਿਰਮਾਣ ਅਧੀਨ ਇਮਾਰਤ, ਮਲਬੇ ਹੇਠ ਕੁਝ ਵਿਦਿਆਰਥੀਆਂ ਦੇ ਦੱਬੇ ਹੋਣ ਦਾ ਖ਼ਦਸ਼ਾ
. . .  1 day ago
ਜੇ. ਐੱਨ. ਯੂ. ਦੇ ਵਿਦਿਆਰਥੀ ਸ਼ਰਜੀਲ ਵਿਰੁੱਧ ਭਾਜਪਾ ਨੇ ਦਰਜ ਕਰਾਈ ਸ਼ਿਕਾਇਤ
. . .  1 day ago
ਸਾਰਿਆਂ ਨੂੰ ਵੋਟ ਦੇ ਅਧਿਕਾਰ ਦੇ ਮਹੱਤਵ ਨੂੰ ਸਮਝਣਾ ਚਾਹੀਦਾ ਹੈ- ਰਾਸ਼ਟਰਪਤੀ ਕੋਵਿੰਦ
. . .  1 day ago
ਨਾਗਰਿਕਤਾ ਕਾਨੂੰਨ ਵਿਰੁੱਧ ਰਾਜਸਥਾਨ ਸਰਕਾਰ ਨੇ ਵਿਧਾਨ ਸਭਾ 'ਚ ਪਾਸ ਕੀਤਾ ਪ੍ਰਸਤਾਵ
. . .  1 day ago
ਮਹਿਲ ਕਲਾਂ 'ਚ ਹਿੰਦੂ ਰਾਸ਼ਟਰ ਬਣਾਉਣ ਦੇ ਏਜੰਡੇ ਵਿਰੁੱਧ ਮੁੱਖ ਮਾਰਗ ਜਾਮ ਕਰ ਕੇ ਕੀਤਾ ਰੋਸ ਪ੍ਰਦਰਸ਼ਨ
. . .  1 day ago
ਬਟਾਲਾ 'ਚ ਬੰਦ ਰਿਹਾ ਬੇਅਸਰ
. . .  1 day ago
ਕਪਿਲ ਮਿਸ਼ਰਾ 'ਤੇ ਚੋਣ ਕਮਿਸ਼ਨ ਦੀ ਕਾਰਵਾਈ, 48 ਘੰਟੇ ਚੋਣ ਪ੍ਰਚਾਰ ਕਰਨ 'ਤੇ ਲਾਈ ਰੋਕ
. . .  1 day ago
ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਨੂੰ ਵੱਡਾ ਝਟਕਾ, 4 ਵਾਰ ਵਿਧਾਇਕ ਰਹੇ ਹਰਸ਼ਰਣ ਬੱਲੀ 'ਆਪ' 'ਚ ਹੋਏ ਸ਼ਾਮਲ
. . .  1 day ago
ਜਥੇਦਾਰ ਫੱਗੂਵਾਲਾ ਨੇ ਗੈਰ ਪੰਥਕਾਂ ਤੋਂ ਗੁਰਦੁਆਰਿਆਂ ਨੂੰ ਆਜ਼ਾਦ ਕਰਵਾਉਣ ਲਈ ਭਾਈ ਲੌਂਗੋਵਾਲ ਨੂੰ ਦਿੱਤਾ ਮੰਗ ਪੱਤਰ
. . .  1 day ago
ਭਾਰਤ ਅਤੇ ਬ੍ਰਾਜ਼ੀਲ ਵਿਚਾਲੇ ਕਈ ਸਮਝੌਤਿਆਂ 'ਤੇ ਹੋਏ ਹਸਤਾਖ਼ਰ
. . .  1 day ago
ਪਾਕਿਸਤਾਨ ਜਾਣਾ ਚਾਹੁੰਦੇ ਹਨ ਮਹਿਲਾ ਕਮਿਸ਼ਨ ਦੇ ਚੇਅਰਪਰਸਨ
. . .  1 day ago
ਨਿਰਭੈਆ ਦੇ ਦੋਸ਼ੀ ਮੁਕੇਸ਼ ਨੇ ਰਾਸ਼ਟਰਪਤੀ ਦੇ ਫ਼ੈਸਲੇ ਨੂੰ ਸੁਪਰੀਮ ਕੋਰਟ 'ਚ ਦਿੱਤੀ ਚੁਣੌਤੀ
. . .  1 day ago
ਨਾਗਰਿਕਤਾ ਬਿੱਲ ਦੇ ਵਿਰੋਧ 'ਚ ਪੱਖੋ ਕੈਂਚੀਆਂ ਨੇੜੇ ਚੱਕਾ ਜਾਮ
. . .  1 day ago
ਚੋਣ ਕਮਿਸ਼ਨ ਨੇ ਭਾਜਪਾ ਉਮੀਦਵਾਰ ਤਜਿੰਦਰ ਬੱਗਾ ਨੂੰ ਭੇਜਿਆ ਨੋਟਿਸ
. . .  1 day ago
ਹਿਮਾਚਲ ਪ੍ਰਦੇਸ਼ ਦੇ ਕਰਮਚਾਰੀਆਂ ਲਈ ਖ਼ੁਸ਼ਖ਼ਬਰੀ, ਮਿਲੇਗਾ 5 ਫ਼ੀਸਦੀ ਮਹਿੰਗਾਈ ਭੱਤਾ
. . .  1 day ago
ਗੜ੍ਹਸ਼ੰਕਰ ਵਿਖੇ ਮਨਾਇਆ ਗਿਆ ਰਾਸ਼ਟਰੀ ਵੋਟਰ ਦਿਵਸ
. . .  1 day ago
ਗ੍ਰਹਿ ਮੰਤਰਾਲੇ ਨੇ ਐੱਨ. ਆਈ. ਏ. ਨੂੰ ਸੌਂਪਿਆ ਭੀਮਾ ਕੋਰੇਗਾਂਵ ਮਾਮਲਾ
. . .  1 day ago
ਚੋਗਾਵਾ ਅਤੇ ਲੋਪੋਕੇ 'ਚ ਵੀ ਮਿਲਿਆ ਬੰਦ ਨੂੰ ਭਰਵਾ ਹੁੰਗਾਰਾ
. . .  1 day ago
ਅਵੰਤੀਪੋਰਾ ਮੁਠਭੇੜ : ਸੁਰੱਖਿਆ ਬਲਾਂ ਨੇ ਜੈਸ਼ ਦੇ ਚੋਟੀ ਦੇ ਕਮਾਂਡਰ ਅਤੇ ਦੋ ਅੱਤਵਾਦੀਆਂ ਨੂੰ ਪਾਇਆ ਘੇਰਾ
. . .  1 day ago
ਸਰਕਾਰੀ ਕਾਲਜ ਅਜਨਾਲਾ 'ਚ ਮਨਾਇਆ ਗਿਆ ਤਹਿਸੀਲ ਪੱਧਰੀ ਕੌਮੀ ਵੋਟਰ ਦਿਵਸ
. . .  1 day ago
2 ਫਰਵਰੀ ਦੀ ਸੰਗਰੂਰ ਰੈਲੀ ਲਈ ਯੂਥ ਅਕਾਲੀ ਦਲ ਨੇ ਵੀ ਕੱਸੀ ਕਮਰ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 20 ਮੱਘਰ ਸੰਮਤ 551

ਤਰਨਤਾਰਨ

ਵੱਖ-ਵੱਖ ਥਾਂੲੀਂ ਬਿਜਲੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਦਿੱਤਾ ਧਰਨਾ

ਪੱਟੀ, 4 ਦਸੰਬਰ (ਕੁਲਵਿੰਦਰਪਾਲ ਸਿੰਘ ਕਾਲੇਕੇ)¸ਬਿਜਲੀ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਅਤੇ ਪੈਨਸ਼ਨਰਾਂ ਦੀਆਂ ਪੈਨਸ਼ਨਾਂ ਖਾਤਿਆਂ 'ਚ ਨਾ ਪਾਉਣ ਵਿਰੁੱਧ ਪਾਵਰ ਕਾਰਪੋਰੇਸ਼ਨ ਮੰਡਲ ਪੱਟੀ ਅਧੀਨ ਕੰਮ ਕਰਦੀਆਂ ਸਮੁੱਚੀਆਂ ਜਥੇਬੰਦੀਆਂ ਵਲੋਂ ਸਾਂਝੇ ਤੌਰ 'ਤੇ ਅਜੀਤ ਸਿੰਘ, ਰਾਜਬੀਰ ਸਿੰਘ ਢਿੱਲੋਂ, ਹਰਵੰਤ ਸਿੰਘ ਆਸਲ, ਬਾਵਾ ਸਿੰਘ ਅਤੇ ਰਾਜਿੰਦਰ ਕੁਮਾਰ ਜੋਸ਼ੀ ਦੀ ਸਾਂਝੀ ਪ੍ਰਧਾਨਗੀ ਹੇਠ ਸੀਨੀਅਰ ਕਾ: ਇੰਜੀਨੀਅਰ ਮੰਡਲ ਪੱਟੀ ਦੇ ਦਫ਼ਤਰ ਅੱਗੇ ਵਿਸ਼ਾਲ ਰੋਸ ਧਰਨਾ ਦਿੱਤਾ | ਇਸ ਧਰਨੇ ਨੂੰ ਅਜੀਤ ਸਿੰਘ, ਇੰਜੀ: ਰਾਜਬੀਰ ਸਿੰਘ ਢਿੱਲੋਂ, ਹਰਬੰਤ ਸਿੰਘ ਆਸਲ, ਬਾਵਾ ਸਿੰਘ, ਰਜਿੰਦਰ ਕੁਮਾਰ ਜੋਸ਼ੀ, ਕਾ: ਹਰਭਜਨ ਸਿੰਘ ਪੱਟੀ, ਓਮ ਪ੍ਰਕਾਸ਼ ਧਵਨ, ਇੰਜੀ: ਮੁਖਤਾਰ ਸਿੰਘ ਸ਼ਹੀਦ, ਇੰਜੀ: ਕੁਲਵੰਤ ਸਿੰਘ ਮਾਣਕਪੁਰਾ, ਇੰਜੀ: ਗੁਰਦੀਪ ਸਿੰਘ ਸੋਹਲ, ਮੁਖਤਾਰ ਸਿੰਘ, ਕਰਮ ਸਿੰਘ ਮਾਲ ਲੇਖਾਕਾਰ, ਸਤੀਸ਼ ਕੁਮਾਰ ਸਰਹਾਲੀ, ਰਤਨ ਸਿੰਘ ਡਾਲੇਕੇ ਆਦਿ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਹਿਲਾਂ ਅਕਾਲੀ ਸਰਕਾਰ ਨੇ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਰੋਕਣ ਦੀ ਪਿਰਤ ਪਾਈ ਤੇ ਕੈਪਟਨ ਸਰਕਾਰ ਨੇ ਇਸ ਪਿਰਤ ਨੂੰ ਅੱਗੇ ਤੋਰਿਆ | ਆਗੂਆਂ ਨੇ ਕਿਹਾ ਕਿ ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਹਰ ਸਮੇਂ ਖ਼ਜ਼ਾਨਾ ਖ਼ਾਲੀ ਹੋਣ ਦਾ ਢੰਡੋਰਾ ਪਿੱਟਿਆ ਜਾ ਰਿਹਾ ਹੈ ਜਦ ਕਿ ਦੂਸਰੇ ਪਾਸੇ ਸਰਕਾਰ ਨੇ ਆਪਣੇ ਵਿਧਾਇਕਾਂ ਵਾਸਤੇ 800 ਕਰੋੜ ਰੁਪਏ ਦੀਆਂ ਨਵੀਆਂ ਗੱਡੀਆਂ ਖ਼ਰੀਦੀਆਂ ਹਨ ਤੇ ਆਪਣੇ ਵਿਧਾਇਕਾਂ ਨੂੰ ਪੈਨਸ਼ਨਾਂ ਵੀ ਜਾਰੀ ਕਰ ਦਿੱਤੀਆਂ ਗਈਆਂ ਹਨ | ਜਦਕਿ ਬਿਜਲੀ ਕਾਮਿਆਂ ਦੀਆਂ ਤਨਖਾਹਾਂ ਤੇ ਪੈਨਸ਼ਨਰਾਂ ਦੀਆਂ ਅਦਾਇਗੀਆਂ ਸਮੇਂ ਖ਼ਜ਼ਾਨਾ ਖ਼ਾਲੀ ਹੋਣ ਦੀ ਹਾਲ ਦੁਹਾਈ ਪਾਈ ਜਾ ਰਹੀ ਹੈ |
ਇਸ ਮੌਕੇ ਭਾਰਤ ਲਾਲ ਬੱਗਾ, ਗੁਰਚਰਨ ਦਾਸ, ਗੁਰਮੀਤ ਸਿੰਘ ਘਰਿਆਲਾ, ਕੁਲਵਿੰਦਰ ਸਿੰਘ ਬਿੱਟੂ, ਗੁਰਬਲਜੀਤ ਸਿੰਘ ਸ਼ਰਹਾਲੀ, ਰਘਬੀਰ ਸਿੰਘ ਕੰਡਿਆਲਾ, ਚਾਨਣ ਸਿੰਘ, ਮਲਕੀਤ ਸਿੰਘ, ਸੁਖਚੈਨ ਸਿੰਘ, ਧਰਮ ਸਿੰਘ ਜੰਡੋਕੇ, ਅਵਤਾਰ ਸਿੰਘ ਸਰਹਾਲੀ, ਸੁਰਿੰਦਰ ਕੁਮਾਰ ਆਦਿ ਹਾਜ਼ਰ ਸਨ |
ਪਾਵਰਕਾਮ ਮੁਲਾਜ਼ਮਾਂ ਨੇ ਕੰਮਕਾਜ ਠੱਪ ਕਰਕੇ ਕੀਤਾ ਰੋਸ ਪ੍ਰਦਰਸ਼ਨ
ਸੁਰ ਸਿੰਘ, (ਧਰਮਜੀਤ ਸਿੰਘ)-ਨਵੰਬਰ ਮਹੀਨੇ ਦੀ ਤਨਖ਼ਾਹ ਨਾ ਮਿਲਣ ਕਾਰਨ ਸਾਂਝੇ ਫੋਰਮ ਦੇ ਸੱਦੇ 'ਤੇ ਅੱਜ ਸਥਾਨਕ ਪਾਵਰਕਾਮ ਉਪ-ਮੰਡਲ ਦੇ ਕਰਮਚਾਰੀਆਂ ਨੇ ਕੰਮਕਾਜ ਠੱਪ ਕਰਕੇ ਸੂਬਾ ਸਰਕਾਰ ਿਖ਼ਲਾਫ਼ ਰੋਸ ਪ੍ਰਦਰਸ਼ਨ ਕੀਤਾ | ਇਸ ਮੌਕੇ ਗੱਲਬਾਤ ਕਰਦਿਆਂ ਕੁਲਵੰਤ ਸਿੰਘ, ਹਰਜੀਤ ਸਿੰਘ, ਨੱਥਾ ਸਿੰਘ ਆਦਿ ਆਗੂਆਂ ਨੇ ਕਿਹਾ ਕਿ ਜਨਤਾ ਦੇ ਚੁਣੇ ਹੋਏ ਨੁਮਾਇੰਦੇ ਖ਼ੁਦ ਤਾਂ ਤਨਖ਼ਾਹਾਂ, ਭੱਤੇ ਤੇ ਹੋਰ ਸਹੂਲਤਾਂ ਦਾ ਨਿਰਵਿਘਨ ਨਿੱਘ ਮਾਣ ਰਹੇ ਹਨ, ਜਦਕਿ ਮੁਲਾਜ਼ਮਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੇ ਗੁਜ਼ਾਰੇ ਦਾ ਕਿਸੇ ਨੂੰ ਕੋਈ ਖਿਆਲ ਨਹੀਂ | ਆਗੂਆਂ ਨੇ ਐਲਾਨ ਕੀਤਾ ਕਿ ਉਹ 'ਤਨਖ਼ਾਹ ਨਹੀਂ ਤਾਂ ਕੰਮ ਨਹੀਂ' ਦੇ ਸਿਧਾਂਤ 'ਤੇ ਚੱਲਣਗੇ | ਪ੍ਰਦਰਸ਼ਨਕਾਰੀਆਂ ਨੇ ਰਾਜ ਸਰਕਾਰ ਿਖ਼ਲਾਫ਼ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ | ਕਰਮਚਾਰੀਆਂ ਦੀ ਹੜਤਾਲ ਕਾਰਨ ਖ਼ਪਤਕਾਰਾਂ ਨੂੰ ਖੱਜਲ-ਖੁਆਰ ਹੋਣਾ ਪਿਆ | ਰੋਸ ਪ੍ਰਦਰਸ਼ਨ ਮੌਕੇ ਆਰ.ਏ. ਸਤਨਾਮ ਸਿੰਘ, ਜੇ.ਈ. ਇੰਦਰਜੀਤ ਸਿੰਘ, ਹਰਭਜਨ ਸਿੰਘ, ਪਰਸਨ ਸਿੰਘ, ਲਾਈਨਮੈਨ ਕੰਵਲਜੀਤ ਸਿੰਘ, ਲਾਈਨਮੈਨ ਮੁਖਤਾਰ ਸਿੰਘ ਆਦਿ ਪਾਵਰਕਾਮ ਕਰਮਚਾਰੀ ਹਾਜ਼ਰ ਸਨ |
ਬਿਜਲੀ ਕਾਮਿਆਂ ਨੇ ਤੀਜੇ ਦਿਨ ਵੀ ਦਿੱਤਾਧਰਨਾ
ਤਰਨ ਤਾਰਨ, (ਪਰਮਜੀਤ ਜੋਸ਼ੀ)-ਪਾਵਰਕਾਮ ਤੇ ਟਰਾਂਸਕੋ ਮੈਨਜਮੈਂਟ ਵਲੋਂ ਬਿਜਲੀ ਕਰਮਚਾਰੀਆਂ ਦੀਆਂ ਨਵੰਬਰ ਮਹੀਨੇ ਦੀਆਂ ਤਨਖਾਹਾਂ ਅਤੇ ਪੈਨਸ਼ਨਰਾਂ ਦੀਆਂ ਪੈਨਸ਼ਨਾ ਰੋਕਣ ਖਿਲਾਫ ਸਥਾਨਕ ਸਰਕਲ ਦੇ ਬਿਜਲੀ ਕਾਮਿਆਂ ਤੇ ਪੈਨਸ਼ਨਰਾਂ ਨੇ ਸਾਂਝੇ ਤੌਰ'ਤੇ ਤੀਜੇ ਦਿਨ ਵੀ ਇੱਕਤਰ ਹੋ ਕੇ ਸੁਖਚੈਨ ਸਿੰਘ, ਧਨਵੰਤ ਸਿੰਘ. ਗੁਰਭੇਜ ਸਿੰਘ ਢਿੱਲੋਂ, ਕਲਵਿੰਦਰ ਸਿੰਘ ਬਾਗੜੀਆਂ, ਮਨਜੀਤ ਸਿੰਘ ਬਾਹਮਣੀਵਾਲਾ, ਹਰਜਿੰਦਰ ਸਿੰਘ ਕੋਹਲੀ, ਸਿਮਰਨਜੀਤ ਸਿੰਘ ਦੀ ਸਾਂਝੀ ਅਗਵਾਈ ਹੇਠ ਧਰਨਾ ਦਿੱਤਾ |
ਸਾਂਝਾ ਫੋਰਮ ਪੰਜਾਬ, ਜੇ.ਈ. ਕੌਸ਼ਲ, ਇੰਪਲਾਈਜ ਫੈਡਰੇਸ਼ਨ (ਭਲਵਾਨ) ਦੇ ਅਹੁਦੇਦਾਰਾਂ ਸਰਿੰਦਰ ਸਿੰਘ ਰੰਧਾਵਾ, ਸਤਨਾਮ ਸਿੰਘ ਸਰਾਂ, ਸੋਹਣ ਸਿੰਘ, ਤਾਰਾ ਸਿੰਘ ਖਹਿਰਾ, ਗਿਆਨ ਸਿੰਘ ਜੋਹਲ, ਬਲਜਿੰਦਰ ਕੌਰ, ਰਜਵੰਤ ਕੌਰ, ਪੂਰਨ ਸਿੰਘ ਮਾੜੀਮੇਘਾ, ਹਰਜਿੰਦਰ ਸਿੰਘ ਠਰੂ, ਬਲਜਿੰਦਰ ਸਿੰਘ ਪਲਾਸੌਰ, ਪੂਰਨ ਦਾਸ, ਜਸਬੀਰ ਸਿੰਘ ਰੰਧਾਵਾ, ਬਲਦੇਵ ਸਿੰਘ ਰਸੂਲਪੁਰ, ਨੀਰਜ ਸ਼ਰਮਾ, ਬਲਦੇਵ ਰਾਜ, ਬਲਕਾਰ ਸਿੰਘ ਜਰਮਸਤਪੁਰ, ਸਿਮਰਨਜੀਤ ਸਿੰਘ ਤੋਂ ਇਲਾਵਾ ਸੂਬਾ ਆਗੂ ਹਰਪ੍ਰੀਤ ਸਿੰਘ ਗੰਡੀਵਿੰਡ, ਮੰਗਲ ਸਿੰਘ ਠਰੂ, ਗੁਰਪ੍ਰੀਤ ਸਿੰਘ ਮੰਨਣ, ਲਖਬੀਰ ਸਿੰਘ ਸੰਧੂ ਆਦਿ ਨੇ ਸੰਬੋਧਨ ਕਰਦਿਆਂ ਪਾਵਰਕਾਮ ਮੈਨਜਮੈਂਟ ਤੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆ ਕਿਹਾ ਕਿ ਕਰਮਚਾਰੀਆਂ ਦੀਆਂ ਤਨਖਾਹਾਂ ਤੇ ਪੈਨਸ਼ਨਰਾਂ ਦੀਆਂ ਪੈਨਸ਼ਨਾਂ ਤੁਰੰਤ ਜਾਰੀ ਨਾ ਕੀਤੀਆਂ ਤਾਂ ਵਿਭਾਗ ਦਾ ਕੰਮ ਮੁਕੰਮਲ ਤੌਰ 'ਤੇ ਠੱਪ ਰੱਖਿਆ ਜਾਵੇਗਾ |

ਬੀ.ਐੱਸ.ਐੱਫ.ਦੀ 14 ਬਟਾਲੀਅਨ ਵਲੋਂ ਸਰਹੱਦੀ ਪਿੰਡ ਕਲੱਸ਼ ਦੇ ਸਰਕਾਰੀ ਸਕੂਲ ਦੀ ਕਾਇਆ-ਕਲਪ

ਖੇਮਕਰਨ, 4 ਦਸੰਬਰ (ਰਾਕੇਸ਼ ਕੁਮਾਰ ਬਿੱਲਾ)-ਸੈਕਟਰ ਖੇਮਕਰਨ 'ਚ ਤਾਇਨਾਤ ਬੀ.ਐੱਸ.ਐੱਫ. ਦੀ 14 ਬਟਾਲੀਅਨ ਵਲੋਂ ਕਮਾਡੈਂਟ ਲਲਿਤ ਕੁਮਾਰ ਹੁਰਮਡੇ ਦੀ ਅਗਵਾਈ ਹੇਠ ਸਿਵਿਕ ਪ੍ਰੋਗਰਾਮ ਤਹਿਤ ਐਨ ਸਰਹੱਦ 'ਤੇ ਵੱਸੇ ਪਿੰਡ ਕਲੱਸ ਵਿਖੇ ਸਰਕਾਰੀ ਐਲੀਮੈਂਟਰੀ ਸਕੂਲ ਦੀ ਕਾਇਆ ...

ਪੂਰੀ ਖ਼ਬਰ »

ਹੈਰੋਇਨ ਅਤੇ ਨਾਜਾਇਜ਼ ਸ਼ਰਾਬ ਸਮੇਤ 2 ਕਾਬੂ

ਤਰਨ ਤਾਰਨ, 4 ਦਸੰਬਰ (ਪਰਮਜੀਤ ਜੋਸ਼ੀ)- ਥਾਣਾ ਸਿਟੀ ਪੱਟੀ ਅਤੇ ਥਾਣਾ ਸਦਰ ਤਰਨ ਤਾਰਨ ਦੀ ਪੁਲਿਸ ਨੇ ਹੈਰੋਇਨ ਅਤੇ ਨਾਜਾਇਜ਼ ਸ਼ਰਾਬ ਸਮੇਤ 2 ਵਿਅਕਤੀਆਂ ਨੂੰ ਕਾਬੂ ਕਰਨ 'ਚ ਸਫ਼ਲਤਾ ਪ੍ਰਾਪਤ ਕੀਤੀ ਹੈ | ਐੱਸ.ਐੱਸ.ਪੀ. ਧਰੁਵ ਦਹੀਆ ਨੇ ਦੱਸਿਆ ਕਿ ਥਾਣਾ ਸਿਟੀ ਪੱਟੀ ਦੇ ...

ਪੂਰੀ ਖ਼ਬਰ »

ਬੱਸ ਸਟੈਂਡ ਅੰਦਰ ਬੱਸਾਂ ਆਉਣ ਕਾਰਨ ਪੁਰਾਣੇ ਡੀ. ਸੀ. ਦਫ਼ਤਰ ਚੌਕ 'ਚ ਲਗਦੈ ਜਾਮ

ਤਰਨ ਤਾਰਨ, 4 ਦਸੰਬਰ (ਪਰਮਜੀਤ ਜੋਸ਼ੀ)-ਸ਼ਹਿਰ 'ਚ ਟ੍ਰੈਫਿਕ ਦਾ ਬੁਰਾ ਹਾਲ ਹੈ ਤੇ ਟ੍ਰੈਫਿਕ ਦੀ ਸਮੱਸਿਆ ਇਕ ਗੰਭੀਰ ਸਮੱਸਿਆ ਬਣੀ ਹੋਈ ਹੈ, ਜਿਸ ਕਾਰਨ ਲੋਕ ਪੇ੍ਰਸ਼ਾਨ ਹਨ ਤੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਨੂੰ ਵੀ ਟ੍ਰੈਫਿਕ ਸਮੱਸਿਆ ...

ਪੂਰੀ ਖ਼ਬਰ »

ਧੋਖਾਧੜੀ ਕਰਨ 'ਤੇ ਇਕ ਿਖ਼ਲਾਫ਼ ਕੇਸ ਦਰਜ

ਤਰਨ ਤਾਰਨ, 4 ਦਸੰਬਰ (ਪਰਮਜੀਤ ਜੋਸ਼ੀ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਸਰਾਏਾ ਅਮਾਨਤ ਖਾਂ ਦੀ ਪੁਲਿਸ ਨੇ ਇਕ ਔਰਤ ਨਾਲ ਧੋਖਾਧੜੀ ਕਰਨ ਦੇ ਦੋਸ਼ ਹੇਠ ਇਕ ਵਿਅਕਤੀ ਖਿਲਾਫ਼ ਕੇਸ ਦਰਜ ਕੀਤਾ ਹੈ | ਐੱਸ.ਐੱਸ.ਪੀ. ਧਰੁਵ ਦਹੀਆ ਨੇ ਦੱਸਿਆ ਕਿ ਥਾਣਾ ਸਰਾਏ ਅਮਾਨਤ ...

ਪੂਰੀ ਖ਼ਬਰ »

ਪੱਟੀ 'ਚ ਪਈਆਂ ਯੂਥ ਕਾਂਗਰਸ ਦੀਆਂ ਵੋਟਾਂ, ਇਕ ਵੋਟਰ ਨੇ ਪੰਜ ਉਮੀਦਵਾਰਾਂ ਨੂੰ ਕੀਤਾ ਮਤਦਾਨ

ਪੱਟੀ, 4 ਦਸੰਬਰ (ਕੁਲਵਿੰਦਰਪਾਲ ਸਿੰਘ ਕਾਲੇਕੇ)-ਯੂਥ ਕਾਂਗਰਸ ਦੀਆਂ ਚੋਣਾਂ ਲਈ ਨੌਜਵਾਨਾਂ ਦੀਆਂ ਵੋਟਾਂ ਪੱਟੀ ਵਿਖੇ ਪਈਆਂ | ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਲੋਂ ਪੰਜਾਬ ਪ੍ਰਧਾਨ, ਪੰਜਾਬ ਜਨਰਲ ਸਕੱਤਰ, ਜ਼ਿਲ੍ਹਾ ਪ੍ਰਧਾਨ, ਜ਼ਿਲ੍ਹਾ ਜਨਰਲ ਸਕੱਤਰ ਅਤੇ ਹਲਕੇ ...

ਪੂਰੀ ਖ਼ਬਰ »

ਸਰਕਾਰ ਨੇ ਜੇਕਰ ਤਨਖਾਹਾਂ ਨਾ ਦਿੱਤੀਆਂ ਤਾਂ ਕਾਲੇ ਬਿੱਲੇ ਲਗਾ ਕੇ ਵਿਰੋਧ ਕੀਤਾ ਜਾਵੇਗਾ-ਚਾਹਲ

ਸਰਾਏ ਅਮਾਨਤ ਖਾਂ, 4 ਦਸੰਬਰ (ਨਰਿੰਦਰ ਸਿੰਘ ਦੋਦੇ)¸ਸਰਾਏ ਅਮਾਨਤ ਖਾਂ ਵਿਖੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਮੁਲਾਜ਼ਮਾਂ ਦੀ ਮੀਟਿੰਗ ਪ੍ਰਧਾਨ ਗੁਰਨਾਮ ਸਿੰਘ ਚਾਹਲ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਕਿਹਾ ਕਿ ਪਾਵਰ ਕਾਰਪੋਰੇਸ਼ਨ ਨੇ ਜੇਕਰ ਮੁਲਾਜ਼ਮਾਂ ਦੀਆਂ ...

ਪੂਰੀ ਖ਼ਬਰ »

ਸ਼੍ਰੋਮਣੀ ਭਗਤ ਸੈਣ ਜੀ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ

ਫਤਿਆਬਾਦ, 4 ਦਸੰਬਰ (ਹਰਵਿੰਦਰ ਸਿੰਘ ਧੂੰਦਾ)-ਕਸਬਾ ਫਤਿਆਬਾਦ ਸਥਿਤ ਗੁਰਦੁਆਰਾ ਗੁਰੂ ਨਾਨਕ ਪੜਾਓ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਸ਼੍ਰੋਮਣੀ ਭਗਤ ਸੈਣ ਜੀ ਦਾ ਜਨਮ ਦਿਹਾੜਾ ਸੈਣ ਭਗਤ ਪ੍ਰਬੰਧਕ ਕਮੇਟੀ ਦੇ ਜਗਜੀਤ ਸਿੰਘ ਕਾਲੂ, ਗੁਰਚਰਨ ਸਿੰਘ ਪਿ੍ੰਸ, ਮਹਿੰਦਰ ...

ਪੂਰੀ ਖ਼ਬਰ »

ਨਵੰਬਰ ਮਹੀਨੇ ਦੀ ਤਨਖਾਹ ਨਾ ਮਿਲਣ ਦੇ ਰੋਸ ਵਜੋਂ ਕੀਤਾ ਪ੍ਰਦਰਸ਼ਨ

ਅਮਰਕੋਟ, 4 ਦਸੰਬਰ (ਭੱਟੀ)-ਅਮਰਕੋਟ ਵਿਖੇ ਸਾਂਝਾ ਮੋਰਚਾ ਸਮੂਹ ਜਥੇਬੰਦੀ ਵਲੋਂ ਨਵੰਬਰ ਮਹੀਨੇ ਦੀ ਤਨਖਾਹ ਨਾ ਮਿਲਣ ਕਾਰਨ ਸੰਘਰਸ਼ ਆਰੰਭਿਆ ਗਿਆ | ਜਿਸ ਦੀ ਪ੍ਰਧਾਨਗੀ ਮਨਜੀਤ ਸਿੰਘ ਪੁਰਬਾ, ਜਰਮਲ ਸਿੰਘ ਪ੍ਰਧਾਨ, ਲਵਪ੍ਰੀਤ ਸਿੰਘ ਜੇ.ਈ. ਨੇ ਕੀਤੀ | ਇਸ ਰੋਸ ਰੈਲੀ 'ਚ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਸਕੂਲ ਪੱਟੀ ਦੇ ਵਿਦਿਆਰਥੀਆਂ ਤੇ ਸਟਾਫ਼ ਨੇ ਗਊਸ਼ਾਲਾ 'ਚ ਜਾ ਕੇ ਕੀਤੀ ਸੇਵਾ

ਪੱਟੀ, 4 ਦਸੰਬਰ (ਕੁਲਵਿੰਦਰਪਾਲ ਸਿੰਘ ਕਾਲੇਕੇ)¸ਸ਼ਹੀਦ ਭਗਤ ਸਿੰਘ ਸੀਨੀਅਰ ਸੈਕੰਡਰੀ ਸਕੂਲ ਪੱਟੀ ਵਲੋਂ ਸਕੂਲ ਮੈਨੇਜ਼ਮੈਂਟ ਦੀ ਅਗਵਾਈ ਹੇਠ ਪਿੰਡ ਦੁੱਬਲੀ ਦੀ ਗਊਸ਼ਾਲਾ ਵਿਖੇ ਜਾ ਕੇ ਗਾਵਾਂ ਦੀ ਸੇਵਾ ਕੀਤੀ ਗਈ | ਸਕੂਲ ਦੇ ਸਟਾਫ਼ ਤੇ ਵਿਦਿਆਰਥੀਆਂ ਵਲੋਂ ...

ਪੂਰੀ ਖ਼ਬਰ »

ਸੁਰਜੀਤ ਜੱਜ ਦੀ ਕਿਤਾਬ 'ਬਿਨ ਰੁੱਖ ਰਿਜਕ ਨਾ ਰਾਸ' ਬਾਬਾ ਸੇਵਾ ਸਿੰਘ ਵਲੋਂ ਰਿਲੀਜ਼

ਖਡੂਰ ਸਾਹਿਬ, 4 ਦਸੰਬਰ (ਰਸ਼ਪਾਲ ਸਿੰਘ ਕੁਲਾਰ)-ਸ੍ਰੀ ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ ਦੇ ਆਡੀਟੋਰੀਅਮ ਹਾਲ 'ਚ ਪੰਜਾਬੀ ਕਵੀ ਸੁਰਜੀਤ ਜੱਜ ਦੀ ਕਿਤਾਬ 'ਬਿਨ ਰੁੱਖ ਰਿਜ਼ਕ ਨਾ ਰਾਸ' ਬਾਬਾ ਸੇਵਾ ਸਿੰਘ ਵਲੋਂ ਰਿਲੀਜ਼ ਕੀਤੀ ਗਈ | ਇਸ ਸਮੇਂ ਲੇਖਕ ਸੁਰਜੀਤ ਜੱਜ, ਪ੍ਰੋ. ...

ਪੂਰੀ ਖ਼ਬਰ »

ਫਤਿਆਬਾਦ ਵਿਖੇ ਸਾਲਾਨਾ ਟੂਰਨਾਮੈਂਟ 13 ਤੋਂ

ਫਤਿਆਬਾਦ, 4 ਦਸੰਬਰ (ਹਰਵਿੰਦਰ ਸਿੰਘ ਧੂੰਦਾ)- ਗ੍ਰਾਮ ਪੰਚਾਇਤ ਫਤਿਆਬਾਦ ਤੇ ਐੱਨ. ਆਰ. ਆਈ. ਵੀਰਾਂ. ਦੇ ਸਹਿਯੋਗ ਨਾਲ ਫਤਿਆਬਾਦ ਕਸਬੇ ਦੀ ਫੁੱਟਬਾਲ ਟੂਰਨਾਮੈਂਟ ਕਲੱਬ ਵਲੋਂ ਕਰਵਾਏ ਜਾਂਦੇ ਟੂਰਨਾਮੈਂਟ ਦੇ ਸੰਦਰਭ 'ਚ ਇਸ ਵਾਰ 13, 14 ਤੇ 15 ਦਸੰਬਰ ਨੂੰ ਖੇਡ ਸਟੇਡੀਅਮ ...

ਪੂਰੀ ਖ਼ਬਰ »

ਡੇਹਰਾ ਸਾਹਿਬ ਅੱਡੇ 'ਤੇ ਏ. ਟੀ. ਐੱਮ. ਲਗਾਇਆ

ਫਤਿਆਬਾਦ, 4 ਦਸੰਬਰ (ਹਰਵਿੰਦਰ ਸਿੰਘ ਧੂੰਦਾ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਡਾ ਦਿਲਾਵਰਪੁਰ ਕੋਠੀ (ਡੇਹਰਾ ਸਾਹਿਬ) ਵਿਖੇ ਸੰਗਤਾਂ ਦੀ ਭਾਰੀ ਮੰਗ 'ਤੇ ਸੰਤ ਬਾਬਾ ਲੱਖਾ ਸਿੰਘ ਕੋਟੇ ਵਾਲਿਆਂ ਦੇ ਉਦਮ ਸਦਕਾ ਕੇਂਦਰੀ ਸਹਿਕਾਰੀ ...

ਪੂਰੀ ਖ਼ਬਰ »

ਵਿਦਿਆਰਥੀਆ ਨੇ ਲਿਫ਼ਾਫ਼ਿਆਂ ਖਿਲਾਫ਼ ਕੱਢੀ ਜਾਗਰੂਕਤਾ ਰੈਲੀ

ਪੱਟੀ, 4 ਦਸੰਬਰ (ਅਵਤਾਰ ਸਿੰਘ ਖਹਿਰਾ)-ਸਰਕਾਰੀ ਹਾਈ ਸਕੂਲ ਬੱਠੇ ਭੈਣੀ ਦੇ ਵਿਦਿਆਰਥੀਆਂ ਵਲੋਂ ਪਲਾਸਟਿਕ ਦੇ ਲਿਫ਼ਾਫ਼ਿਆਂ ਨੂੰ ਮੁਕੰਮਲ ਤੌਰ 'ਤੇ ਬੰਦ ਕਰਨ ਸਬੰਧੀ ਪੱਟੀ ਸ਼ਹਿਰ 'ਚ ਸਾਈਕਲਾਂ 'ਤੇ ਜਾਗਰੂਕਤਾ ਰੈਲੀ ਕੱਢੀ ਗਈ , ਜਿਹੜੀ ਸਰਕਾਰੀ ਹਸਪਤਾਲ ਪੱਟੀ ਤੋਂ ...

ਪੂਰੀ ਖ਼ਬਰ »

ਧਾਰਮਿਕ ਪ੍ਰੀਖਿਆ 'ਚ ਅੱਵਲ ਆਉਣ ਵਾਲੇ ਬੱਚਿਆਂ ਨੂੰ ਕੀਤਾ ਸਨਮਾਨਿਤ

ਪੱਟੀ, 4 ਦਸੰਬਰ (ਕੁਲਵਿੰਦਰਪਾਲ ਸਿੰਘ ਕਾਲੇਕੇ)-ਸ੍ਰੀ ਗੁਰੂ ਰਾਮਦਾਸ ਪਬਲਿਕ ਹਾਈ ਸਕੂਲ ਘਰਿਆਲਾ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਪ੍ਰੀਖਿਆ ਕਰਵਾਈ ਗਈ | ਜਿਸ ਵਿਚ ਅੱਵਲ ...

ਪੂਰੀ ਖ਼ਬਰ »

ਨਵ-ਜੰਮੇ ਬੱਚਿਆਂ ਦਾ ਰੱਖੋ ਖਾਸ ਖਿਆਲ-ਡਾ. ਸੁਪਿ੍ਯਾ

ਤਰਨ ਤਾਰਨ, 4 ਦਸੰਬਰ (ਪਰਮਜੀਤ ਜੋਸ਼ੀ)-ਨਵ ਜੰਮੇ ਬੱਚਿਆਂ ਵੱਲ ਖਾਸ ਧਿਆਨ ਦੇਣ ਦੀ ਜ਼ਰੂਰਤ ਰਹਿੰਦੀ ਹੈ | ਇਹ ਜਾਣਕਾਰੀ ਬੱਚਿਆਂ ਦੇ ਮਾਹਿਰ ਡਾਕਟਰ ਸੁਪਿ੍ਯਾ ਨੇ ਡਾ. ਰੰਧਾਵਾ ਕਲੀਨਿਕ, ਸਾਹਮਣੇ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ...

ਪੂਰੀ ਖ਼ਬਰ »

ਮਾਤਾ ਗੁਜਰੀ ਸਕੂਲ 'ਚ ਸਾਲਾਨਾ ਸਮਾਗਮ

ਸਰਹਾਲੀ ਕਲਾਂ, 4 ਦਸੰਬਰ (ਅਜੇ ਸਿੰਘ ਹੁੰਦਲ)-ਮਾਤਾ ਗੁਜਰੀ ਕਾਨਵੈਂਟ ਸਕੂਲ ਸਰਹਾਲੀ ਦਾ ਸਾਲਾਨਾ 12ਵਾਂ ਇਨਾਮ ਵੰਡ ਸਮਾਗਮ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਕਰਵਾਇਆ ਗਿਆ | ਵਿਦਿਆਰਥੀਆਂ ਵਲੋਂ ਪੇਸ਼ ਕੀਤੀਆਂ ਪੇਸ਼ਕਾਰੀਆਂ 'ਚ ਭਾਰਤ ਦੇ ਵੱਖ-ਵੱਖ ਪ੍ਰਾਂਤਾਂ ਦੇ ...

ਪੂਰੀ ਖ਼ਬਰ »

ਖ਼ਾਲਸਾ ਸਕੂਲ ਸਰਹਾਲੀ ਦੇ ਐੱਨ.ਸੀ.ਸੀ. ਕੈਡਿਟਾਂ ਨੇ ਰੈਲੀ ਕੱਢੀ

ਸਰਹਾਲੀ ਕਲਾਂ, 4 ਦਸੰਬਰ (ਅਜੇ ਸਿੰਘ ਹੁੰਦਲ)-ਗੁਰੂ ਗੋਬਿੰਦ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਸਰਹਾਲੀ ਦੇ ਐੱਨ.ਸੀ.ਸੀ. ਕੈਡਿਟਾਂ ਨੇ ਐੱਨ.ਸੀ.ਸੀ. ਦਿਨ ਮੌਕੇ 'ਬੇਟੀ ਬਚਾਓ ਬੇਟੀ ਪੜ੍ਹਾਓ' ਸਬੰਧੀ ਜਾਗਰੂਕਤਾ ਰੈਲੀ ਕੱਢੀ | ਕਰਨਲ ਰਵੀਦੀਪ ਸਿੰਘ ਸੀ.ਓ.ਫਸਟ ਪੰਜਾਬ ...

ਪੂਰੀ ਖ਼ਬਰ »

ਜੇ ਸ਼ਾਂਤੀ ਹੈ ਤਾਂ ਕ੍ਰਿਕਟ ਹੈ ਜੇ ਸ਼ਾਂਤੀ ਨਹੀਂ ਤਾਂ ਕ੍ਰਿਕਟ ਵੀ ਨਹੀਂ-ਹਰਭਜਨ ਸਿੰਘ

ਅਟਾਰੀ, 4 ਦਸੰਬਰ (ਰੁਪਿੰਦਰਜੀਤ ਸਿੰਘ ਭਕਨਾ)-ਜੇ ਸ਼ਾਂਤੀ ਹੈ ਤਾਂ ਕ੍ਰਿਕਟ ਹੈ ਜੇ ਸ਼ਾਂਤੀ ਨਹੀਂ ਤਾਂ ਕ੍ਰਿਕਟ ਵੀ ਨਹੀਂ | ਰਾਜਨੀਤੀ ਅਤੇ ਖੇਡਾਂ ਅਲੱਗ ਅਲੱਗ ਅਲੱਗ ਪਹਿਲੂ ਹਨ ਪਰ ਪਾਕਿ ਕ੍ਰਿਕਟ ਦੇ ਮੁੱਦੇ 'ਤੇ ਮੈਂ ਆਪਣੀ ਭਾਰਤ ਸਰਕਾਰ ਦੇ ਨਾਲ ਹਾਂ ਜੇਕਰ ਭਾਰਤ ...

ਪੂਰੀ ਖ਼ਬਰ »

ਧਾਰਮਿਕ ਸਥਾਨਾਂ ਤੇ ਜਨਤਕ ਥਾਵਾਂ 'ਤੇ ਚੋਰੀ ਦੀਆਂ ਘਟਨਾਵਾਂ ਵਾਪਰੀਆਂ

ਅੰਮਿ੍ਤਸਰ, 4 ਦਸੰਬਰ (ਰੇਸ਼ਮ ਸਿੰਘ)-ਧਾਰਮਿਕ ਸਥਾਨਾਂ ਤੇ ਜਨਤਕ ਥਾਵਾਂ ਤੇ ਚੋਰੀਆਂ ਹੋਣ ਦੇ ਤਿੰਨ ਮਾਮਲੇ ਸਾਹਮਣੇ ਆਏ ਹਨ, ਜਿਸ ਸਬੰਧੀ ਪੁਲਿਸ ਵਲੋਂ ਪਰਚੇ ਦਰਜ ਕਰਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ | ਪਹਿਲੀ ਸ਼ਿਕਾਇਤ ਥਾਣਾ ਡੀ ਡਵੀਜ਼ਨ ਦੀ ਪੁਲਿਸ ਨੂੰ ...

ਪੂਰੀ ਖ਼ਬਰ »

ਸਰਕਾਰਾਂ ਵਲੋਂ ਵਿਕਾਸ ਦੇ ਕੀਤੇ ਜਾਣ ਵਾਲੇ ਦਾਅਵਿਆਂ ਦੀ ਗੁਰੂ ਨਗਰੀ ਦੀਆਂ ਸੜਕਾਂ ਕੱਢਦੀਆਂ ਹਨ ਹਵਾ

ਅੰਮਿ੍ਤਸਰ, 4 ਦਸੰਬਰ (ਹਰਮਿੰਦਰ ਸਿੰਘ)¸ਵਿਕਾਸ ਦੇ ਦਾਅਵੇ ਤਾਂ ਹਰ ਸਰਕਾਰ ਵਲੋਂ ਕੀਤੇ ਗਏ ਹਨ ਪਰ ਸਰਕਾਰਾਂ ਕਿਸ ਵਿਕਾਸ ਦੀਆਂ ਗੱਲਾ ਕਰਦੀਆਂ ਹਨ, ਇਹ ਇਕ ਬੁਝਾਰਤ ਬਣੀ ਹੋਈ ਹੈ | ਜਿੱਥੋਂ ਤੱਕ ਸੜਕਾਂ, ਗਲੀਆਂ, ਨਾਲੀਆਂ ਬਣਾਉਣਾ ਵਿਕਾਸ ਦਾ ਬੁਨਿਆਦੀ ਕਾਰਜ ਹੈ | ਦੇਸ਼ ...

ਪੂਰੀ ਖ਼ਬਰ »

ਤੇਜ਼ ਰਫ਼ਤਾਰ ਗੱਡੀ ਦੀ ਫੇਟ ਨਾਲ ਔਰਤ ਗੰਭੀਰ ਜ਼ਖ਼ਮੀ

ਚੌਕ ਮਹਿਤਾ, 4 ਨਵੰਬਰ (ਬਮਰਾਹ, ਸਦਾਰੰਗ)-ਬੀਤੇ ਦਿਨੀਂ ਇਥੋਂ ਨੇੜੇ ਪਿੰਡ ਅੱਡਾ ਨਾਥ ਦੀ ਖੂਹੀ 'ਤੇ ਇਕ ਤੇਜ਼ ਰਫ਼ਤਾਰ ਕਾਰ ਚਾਲਕ ਨੇ ਸੜਕ ਦੇ ਕਿਨਾਰੇ ਪੈਦਲ ਚੱਲਣ ਵਾਲੇ ਰਸਤੇ 'ਤੇ ਜਾ ਰਹੀ ਇਕ ਔਰਤ ਨੂੰ ਪਿਛੋਂ ਆ ਕੇ ਜ਼ੋਰਦਾਰ ਟੱਕਰ ਮਾਰ ਦਿੱਤੀ ਜਿਸ ਨਾਲ ਕਿ ਉਕਤ ਔਰਤ ...

ਪੂਰੀ ਖ਼ਬਰ »

ਕੀਰਤਨ ਦਰਬਾਰ 7 ਨੂੰ

ਤਰਨ ਤਾਰਨ, 4 ਦਸੰਬਰ (ਪਰਮਜੀਤ ਜੋਸ਼ੀ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਗੁਰਦੁਆਰਾ ਸ੍ਰੀ ਮੀਰੀ ਪੀਰੀ ਸਾਹਿਬ ਗੰਗਾ ਸਿੰਘ ਨਗਰ ਤਰਨ ਤਾਰਨ ਵਿਖੇ ਬਾਬਾ ਸਤਨਾਮ ਸਿੰਘ ਦੀ ਅਗਵਾਈ ਤੇ ਸਮੂਹ ਨਿਵਾਸੀ ਸੰਗਤਾ ਦੇ ...

ਪੂਰੀ ਖ਼ਬਰ »

ਜਲ ਸਪਲਾਈ ਅਤੇ ਸੈਨੀਟੇਸ਼ਨ (ਮ) ਇੰਪਲਾਈਜ਼ ਯੂਨੀਅਨ ਨੇ ਸੂਬਾ ਸਰਕਾਰ ਦਾ ਪੁਤਲਾ ਫੂਕਿਆ

ਅੰਮਿ੍ਤਸਰ, 4 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ)¸ਜਲ ਸਪਲਾਈ ਅਤੇ ਸੈਨੀਟੇਸ਼ਨ (ਮ) ਇੰਪਲਾਈਜ਼ ਯੂਨੀਅਨ ਪੰਜਾਬ ਜ਼ਿਲ੍ਹਾ ਅੰਮਿ੍ਤਸਰ ਦੀ ਇਕਾਈ ਵਲੋਂ ਸੂਬਾ ਪ੍ਰਧਾਨ ਸੁਖਨੰਦਨ ਸਿੰਘ ਮੈਹਣੀਆ ਦੀ ਅਗਵਾਈ ਹੇਠ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਅਤੇ ਜੰਮ ਕੇ ...

ਪੂਰੀ ਖ਼ਬਰ »

ਸਰਕਾਰਾਂ ਵਲੋਂ ਵਿਕਾਸ ਦੇ ਕੀਤੇ ਜਾਣ ਵਾਲੇ ਦਾਅਵਿਆਂ ਦੀ ਗੁਰੂ ਨਗਰੀ ਦੀਆਂ ਸੜਕਾਂ ਕੱਢਦੀਆਂ ਹਨ ਹਵਾ

ਅੰਮਿ੍ਤਸਰ, 4 ਦਸੰਬਰ (ਹਰਮਿੰਦਰ ਸਿੰਘ)¸ਵਿਕਾਸ ਦੇ ਦਾਅਵੇ ਤਾਂ ਹਰ ਸਰਕਾਰ ਵਲੋਂ ਕੀਤੇ ਗਏ ਹਨ ਪਰ ਸਰਕਾਰਾਂ ਕਿਸ ਵਿਕਾਸ ਦੀਆਂ ਗੱਲਾ ਕਰਦੀਆਂ ਹਨ, ਇਹ ਇਕ ਬੁਝਾਰਤ ਬਣੀ ਹੋਈ ਹੈ | ਜਿੱਥੋਂ ਤੱਕ ਸੜਕਾਂ, ਗਲੀਆਂ, ਨਾਲੀਆਂ ਬਣਾਉਣਾ ਵਿਕਾਸ ਦਾ ਬੁਨਿਆਦੀ ਕਾਰਜ ਹੈ | ਦੇਸ਼ ...

ਪੂਰੀ ਖ਼ਬਰ »

-ਮਾਮਲਾ ਮੁਲਾਜ਼ਮਾਂ ਨੂੰ ਤਨਖਾਹਾਂ ਨਾ ਮਿਲਣ ਦਾ-

ਉਪ-ਮੰਡਲ ਪਾਵਰਕਾਮ ਫ਼ਤਿਹਪੁਰ ਰਾਜਪੂਤਾਂ ਦਾ ਤੀਜੇ ਦਿਨ ਵੀ ਕੰਮਕਾਜ ਰਿਹਾ ਠੱਪ

ਨਵਾਂ ਪਿੰਡ, 4 ਦਸੰਬਰ (ਜਸਪਾਲ ਸਿੰਘ)-ਪਾਵਰਕਾਮ ਮੁਲਾਜ਼ਮਾਂ ਨੂੰ ਨਵੰਬਰ ਮਹੀਨਾ ਦੀਆਂ ਤਨਖਾਹਾਂ ਨਾ ਮਿਲਣ ਕਾਰਨ ਇੰਪਲਾਈਜ ਫੈਡਰੇਸ਼ਨ ਏਟਕ ਦੇ ਸੱਦੇ 'ਤੇ ਮੰਡਲ ਜੰਡਿਆਲਾ ਗੁਰੁੂ ਅਧੀਨ ਵੱਖ-ਵੱਖ ਉਪ-ਮੰਡਲਾਂ 'ਚ ਹੜਤਾਲ 'ਤੇ ਬੈਠੇ ਸਾਥੀ ਕਰਮੀਆਂ ਦੀ ਲੜੀ ਵਜੋਂ ਅੱਜ ...

ਪੂਰੀ ਖ਼ਬਰ »

ਬਿਜਲੀ ਕਾਮਿਆਂ ਦੀਆਂ ਸਮੂਹ ਜਥੇਬੰਦੀਆਂ ਵਲੋਂ ਰੋਸ ਪ੍ਰਦਰਸ਼ਨ

ਵੇਰਕਾ, 4 ਦਸੰਬਰ (ਪਰਮਜੀਤ ਸਿੰਘ ਬੱਗਾ)-ਸਾਂਝੇ ਫੋਰਮ ਦੇ ਸੱਦੇ 'ਤੇ ਅੱਜ ਬਿਜ਼ਲੀ ਕਾਮਿਆਂ ਦੀਆਂ ਸਮੂਹ ਜਥੇਬੰਦੀਆਂ ਦੇ ਨੁਮਾਇੰਦਿਆਂ ਅਤੇ ਮੈਂਬਰਾਂ ਦੁਆਰਾ ਸੂਬੇ ਵਿਚਲੀ ਕਾਂਗਰਸ ਪਾਰਟੀ ਦੀ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਦੁਆਰਾ ਨਵੰਬਰ ਮਹੀਨੇ ਦੀਆਂ ...

ਪੂਰੀ ਖ਼ਬਰ »

ਬਿਜਲੀ ਮੁਲਾਜ਼ਮਾਂ ਵਲੋਂ ਸਰਕਾਰ ਿਖ਼ਲਾਫ ਰੋਸ ਰੈਲੀ

ਚੋਗਾਵਾਂ, 4 ਦਸੰਬਰ (ਗੁਰਬਿੰਦਰ ਸਿੰਘ ਬਾਗੀ)-ਪੰਜਾਬ ਰਾਜ ਬਿਜਲੀ ਬੋਰਡ ਦਫਤਰ ਚੋਗਾਵਾਂ ਦੇ ਸਮੂੰਹ ਮੁਲਾਜਮਾ ਅਤੇ ਸੇਵਾ ਮੁਕਤ ਮੁਲਾਜਮਾਂ ਨੂੰ ਪੈਨਸ਼ਨਾ ਨਾ ਮਿਲਣ 'ਤੇ ਅੱਜ ਬਿਜਲੀ ਬੋਰਡ ਦਫਤਰ ਚੋਗਾਵਾਂ ਵਿਖੇ ਟੀ. ਐਸ. ਯੂ. ਅਤੇ ਏਟਕ ਦੇ ਏਕਤਾ ਮੰਚ ਵਲੋਂ ਸਾਂਝੀ ...

ਪੂਰੀ ਖ਼ਬਰ »

ਗੁਰੂ ਅਮਰਦਾਸ ਆਦਰਸ਼ ਇੰਸਟੀਚਿਊਟ ਗੋਇੰਦਵਾਲ ਸਾਹਿਬ 'ਚ ਇਨਾਮ ਵੰਡ ਸਮਾਗਮ

ਤਰਨ ਤਾਰਨ, 4 ਦਸੰਬਰ (ਪਰਮਜੀਤ ਜੋਸ਼ੀ)¸ਬੀਤੇ ਦਿਨੀਂ ਗੁਰੂ ਅਮਰਦਾਸ ਆਦਰਸ਼ ਇੰਸਟੀਚਿਊਟ ਗੋਇੰਦਵਾਲ ਸਾਹਿਬ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਸ਼ਬਦ ਗਾਇਨ ਦੁਆਰਾ ਕੀਤੀ ਗਈ | ਪ੍ਰੋਗਰਾਮ 'ਚ ਸਕੂਲ ਮੈਨੇਜਮੈਂਟ ਕਮੇਟੀ ਦੇ ...

ਪੂਰੀ ਖ਼ਬਰ »

ਤਨਖਾਹਾਂ ਤੇ ਪੈਨਸ਼ਨਾਂ ਨਾ ਮਿਲਣ ਕਰਕੇ ਕਰਮਚਾਰੀ ਆਰਥਿਕ ਤੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ-ਲਾਲੀ ਕਸੇਲ

ਝਬਾਲ, 4 ਦਸੰਬਰ (ਸੁਖਦੇਵ ਸਿੰਘ)-ਪਾਵਰਕਾਮ ਮੈਨਜਮੈਂਟ ਵਲੋਂ ਬਿਜਲੀ ਮੁਲਾਜ਼ਮਾਂ ਨੂੰ ਤਨਖਾਹ ਅਤੇ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਸਮੇਂ ਸਿਰ ਪੈਨਸ਼ਨਾਂ ਨਾ ਦੇਣ' ਤੇ ਸਬ ਡਵੀਜਨ ਅੱਗੇ ਪਿਛਲੇ ਤਿੰਨ ਦਿਨਾ ਤੋਂ ਦਿੱਤੇ ਜਾ ਰਹੇ ਧਰਨਿਆਂ ਦੀ ਹਮਾਇਤ ਕਰਦਿਆਂ ...

ਪੂਰੀ ਖ਼ਬਰ »

ਜੇਲ੍ਹ 'ਚ 3 ਕੈਦੀਆਂ ਵਲੋਂ ਇਕ ਕੈਦੀ 'ਤੇ ਹਮਲਾ-ਗੰਭੀਰ ਜ਼ਖ਼ਮੀ

ਅੰਮਿ੍ਤਸਰ, 4 ਦਸੰਬਰ (ਰੇਸ਼ਮ ਸਿੰਘ)-ਪੁਰਾਣੀ ਦੁਸ਼ਮਣੀ ਕਾਰਨ 3 ਕੈਦੀਆਂ ਵਲੋਂ ਇਕ ਕੈਦੀ 'ਤੇ ਜਾਨ ਲੇਵਾ ਹਮਲਾ ਕਰਕੇ ਉਸਨੂੰ ਜ਼ਖ਼ਮੀ ਕਰ ਦਿੱਤਾ | ਉਨ੍ਹਾਂ ਇਹ ਹਮਲਾ ਪੁਰਾਣੀ ਰੰਜਿਸ਼ ਕਾਰਨ ਕੀਤਾ | ਥਾਣਾ ਇਸਲਾਮਾਬਾਦ ਦੀ ਪੁਲਿਸ ਕੋਲ ਕੇਂਦਰੀ ਜੇਲ੍ਹ ਫਤਾਹਪੁਰ ਦੇ ...

ਪੂਰੀ ਖ਼ਬਰ »

ਸ਼ਹਿਰ 'ਚ ਗੌਰਮਿੰਟ ਪੈਨਸ਼ਨਰ ਯੂਨੀਅਨ ਦੀ ਤਹਿਸੀਲ ਪੱਧਰੀ ਰੋਸ ਮੀਟਿੰਗ ਹੋਈ

ਅਜਨਾਲਾ, 4 ਦਸੰਬਰ (ਐਸ. ਪ੍ਰਸ਼ੋਤਮ) -ਅੱਜ ਇਥੇ ਗੋਰਮਿੰਟ ਪੈਨਸ਼ਨਰਜ਼ ਯੂਨੀਅਨ ਤਹਿਸੀਲ ਅਜਨਾਲਾ ਦੇ ਪ੍ਰਧਾਨ ਰਘਬੀਰ ਸਿੰਘ ਕਾਮਲਪੁਰਾ ਦੀ ਪ੍ਰਧਾਨਗੀ ਹੇਠ ਹੋਈ ਤਹਿਸੀਲ ਪੱਧਰੀ ਮੀਟਿੰਗ 'ਚ ਸੂਬਾ ਪ੍ਰਧਾਨ ਸੁੱਚਾ ਸਿੰਘ ਅਜਨਾਲਾ ਉਚੇਚੇ ਤੌਰ ਤੇ ਸ਼ਾਮਲ ਹੋਏ | ...

ਪੂਰੀ ਖ਼ਬਰ »

ਇੰਟਰਨੈਸ਼ਨਲ ਯੂਥ ਮੈਥ ਚੈਲੇਂਜ ਵਿਚ ਸਿਡਾਨਾ ਦੇ ਅਮਿਤੋਜ ਨੇ ਜਿੱਤਿਆ ਕਾਂਸੀ ਦਾ ਤਗਮਾ

ਰਾਮ ਤੀਰਥ, 4 ਦਸੰਬਰ (ਧਰਵਿੰਦਰ ਸਿੰਘ ਔਲਖ)-ਆਪਣੀਆਂ ਸੁਨਹਿਰੀ ਰਵਾਇਤਾਂ ਨੂੰ ਕਾਇਮ ਰੱਖਦੇ ਹੋਏ ਸਿਡਾਨਾ ਇੰਟਰਨੈਸ਼ਨਲ ਸਕੂਲ ਖਿਆਲਾ ਖੁਰਦ ਦੇ ਵਿਦਿਆਰਥੀ ਅਮਿਤੋਜ ਸਿੰਘ ਨੇ ਉੱਚ ਕੋਟੀ ਦੇ 15 ਪ੍ਰਤੀਸ਼ਤ ਵਿਦਿਆਰਥੀਆਂ ਵਿਚ ਆਪਣਾ ਨਾਂਅ ਦਰਜ ਕਰਵਾਉਂਦਿਆਂ ...

ਪੂਰੀ ਖ਼ਬਰ »

ਪਾਵਰਕਾਮ ਮੁਲਾਜ਼ਮਾਂ ਵਲੋਂ ਮਹਿਤਾ ਚੌਕ ਦਫਤਰ ਵਿੱਖੇ ਰੋਸ ਮੁਜ਼ਾਹਰਾ

ਚੌਕ ਮਹਿਤਾ, 4 ਦਸੰੰਬਰ (ਜਗਦੀਸ਼ ਸਿੰਘ ਬਮਰਾਹ)-ਸਥਾਨਕ ਬਿਜਲੀ ਦਫਤਰ ਵਿੱਖੇ ਪਾਵਰਕਾਮ ਮੁਲਾਜ਼ਮਾਂ ਵਲੋਂ ਤਨਖਾਹਾਂ ਨਾ ਮਿੱਲਣ ਕਰਕੇ ਰੋਸ ਵਜੋਂ ਲਗਾਤਾਰ ਤੀਸਰੇ ਦਿਨ ਬਿਕਰਮਜੀਤ ਸਿੰਘ ਸੋਹੀ ਅਤੇ ਮਲਕੀਤ ਸਿੰਘ ਸੇਖੋਂ ਦੀ ਪ੍ਰਧਾਨਗੀ ਹੇਠ ਵਿਸ਼ਾਲ ਰੋਸ ...

ਪੂਰੀ ਖ਼ਬਰ »

ਪਾਵਰਕਾਮ ਸਬ ਡਵੀਜ਼ਨ ਕੱਥੂਨੰਗਲ ਦੇ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਵਿਰੁੱਧ ਦਿੱਤਾ ਧਰਨਾ

ਕੱਥੂਨੰਗਲ, 4 ਦਸੰਬਰ (ਦਲਵਿੰਦਰ ਸਿੰਘ ਰੰਧਾਵਾ)-ਪੰਜਾਬ ਸਰਕਾਰ ਵਲੋਂ ਮੁਲਾਜ਼ਮਾਂ ਦੀਆਂ ਨਵੰਬਰ ਮਹੀਨੇ ਦੀਆਂ ਤਨਖਾਹਾਂ ਨਾ ਦੇਣ ਕਰਕੇ ਪਾਵਰਕਾਮ ਸਬ ਡਵੀਜ਼ਨ ਕੱਥੂਨੰਗਲ ਦੇ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਵਿਰੁੱਧ ਧਰਨਾ ਲਾਇਆ | ਮੁਲਾਜ਼ਮ ਆਗੂ ਗੁਰਬਖ਼ਸ਼ ਸਿੰਘ, ...

ਪੂਰੀ ਖ਼ਬਰ »

ਪੰਜਾਬ ਨੰਬਰਦਾਰ ਯੂਨੀਅਨ ਦਾ ਵਫਦ ਐੱਸ.ਡੀ.ਐੱਮ. ਨੂੰ ਮਿਲਿਆ

ਖਡੂਰ ਸਾਹਿਬ, 4 ਦਸੰਬਰ (ਰਸ਼ਪਾਲ ਸਿੰਘ ਕੁਲਾਰ)-ਤਹਿਸੀਲ ਖਡੂਰ ਸਾਹਿਬ ਦੇ ਸਮੂਹ ਨੰਬਰਦਾਰਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਸਬੰਧੀ ਪੰਜਾਬ ਨੰਬਰਦਾਰ ਯੂਨੀਅਨ ਦਾ ਇਕ ਵਫਦ ਜ਼ਿਲ੍ਹਾ ਪ੍ਰਧਾਨ ਹਰਭਜਨ ਸਿੰਘ ਬੋਦੇਵਾਲ ਦੀ ਅਗਵਾਈ ਹੇਠ ਐੱਸ.ਡੀ.ਐੱਮ ਖਡੂਰ ...

ਪੂਰੀ ਖ਼ਬਰ »

ਬਾਬਾ ਵਿਸਾਖਾ ਸਿੰਘ ਦੀ ਯਾਦ 'ਚ ਨਗਰ ਕੀਰਤਨ ਸਜਾਇਆ

ਸਰਹਾਲੀ ਕਲਾਂ, 4 ਦਸੰਬਰ (ਅਜੈ ਸਿੰਘ ਹੁੰਦਲ)¸ਮਹਾਨ ਦੇਸ਼ ਭਗਤ ਤੇ ਗ਼ਦਰੀ ਬਾਬਾ ਵਿਸਾਖਾ ਸਿੰਘ ਦੀ 62ਵੀਂ ਬਰਸੀ ਮੌਕੇ ਅੱਜ ਪਿੰਡ ਦਦੇਹਰ ਸਾਹਿਬ ਵਿਖੇ ਨਗਰ ਕੀਰਤਨ ਸਜਾਇਆ ਗਿਆ | ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਗੁਰਦੁਆਰਾ ਜਨਮ ਅਸਥਾਨ ਬਾਬਾ ਵਿਸਾਖਾ ...

ਪੂਰੀ ਖ਼ਬਰ »

ਬਿਜਲੀ ਮੁਲਾਜ਼ਮਾਂ ਵਲੋਂ ਧਰਨਾ

ਖਡੂਰ ਸਾਹਿਬ, 4 ਦਸੰਬਰ (ਰਸ਼ਪਾਲ ਸਿੰਘ ਕੁਲਾਰ)-ਬਿਜਲੀ ਮੁਲਾਜਮਾਂ ਦੀਆਂ ਨਵੰਬਰ ਮਹੀਨੇ ਦੀਆਂ ਤਨਖਾਹਾਂ ਰੋਕਣ ਖਿਲਾਫ ਗੰਭੀਰ ਨੋਟਿਸ ਲੈਦਿਆਂ ਬਿਜਲੀ ਕਾਮਿਆਂ ਦੀਆਂ ਸਘੰਰਸ਼ਸੀਲ ਜਥੇਬੰਦੀਆਂ ਇੰਪਲਾਈਜ ਫੈਡਰੇਸ਼ਨ (ਏਟਕ) ਅਤੇ ਇੰਪਲਾਈਜ ਫੈਡਰੇਸ਼ਨ (ਭਲਵਾਨ ...

ਪੂਰੀ ਖ਼ਬਰ »

ਪਾਵਰਕਾਮ ਮੁਲਾਜ਼ਮਾਂ ਨੇ ਤੀਜੇ ਦਿਨ ਵੀ ਦਿੱਤਾ ਧਰਨਾ

ਝਬਾਲ, 4 ਦਸੰਬਰ (ਸੁਖਦੇਵ ਸਿੰਘ)¸ਤਨਖ਼ਾਹਾਂ ਨਾ ਮਿਲਣ ਦੇ ਰੋਸ ਵਜੋਂ ਬਿਜਲੀ ਕਾਮਿਆਂ ਨੇ ਤੀਜੇ ਦਿਨ ਵੀ ਉੱਪ ਮੰਡਲ ਦਫ਼ਤਰ ਝਬਾਲ ਅੱਗੇ ਧਰਨਾ ਦੇ ਕੇ ਪਾਵਰਕਾਮ ਮੈਨੇਜਮੈਂਟ ਿਖ਼ਲਾਫ਼ ਨਾਅਰੇਬਾਜ਼ੀ ਕੀਤੀ | ਧਰਨੇ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਗੁਰਮਿੰਦਰ ਸਿੰਘ ...

ਪੂਰੀ ਖ਼ਬਰ »

ਤਨਖਾਹਾਂ ਨਾ ਮਿਲਣ ਦੇ ਵਿਰੋਧ 'ਚ ਬਿਜਲੀ ਮੁਲਾਜ਼ਮਾਂ ਨੇ ਕੀਤਾ ਰੋਸ ਪ੍ਰਦਰਸ਼ਨ

ਸਰਹਾਲੀ ਕਲਾਂ, 4 ਦਸੰਬਰ (ਅਜੇ ਸਿੰਘ ਹੁੰਦਲ)-ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਸਬ-ਡਵੀਜ਼ਨ ਸਰਹਾਲੀ ਦੇ ਮੁਲਾਜ਼ਮਾਂ ਵਲੋਂ ਤਨਖਾਹਾਂ ਨਾ ਮਿਲਣ ਦੇ ਵਿਰੋਧ 'ਚ ਦਫਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ | ਰੋਸ ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਆਗੂਆਂ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX