ਤਾਜਾ ਖ਼ਬਰਾਂ


ਸੈਨੇਟਾਈਜ਼ਰ ਦੀ ਦਵਾਈ ਦੇਣ ਬਦਲੇ ਪੈਸੇ ਲੈਣ ਵਾਲੇ ਐੱਸ.ਈ.ਪੀ.ਓ. ਵਿਰੁੱਧ ਕੇਸ ਦਰਜ
. . .  1 day ago
ਧਾਰੀਵਾਲ, 28 ਮਾਰਚ (ਰਮੇਸ਼ ਕੁਮਾਰ)- ਥਾਣਾ ਧਾਰੀਵਾਲ ਦੀ ਪੁਲਿਸ ਨੇ ਸੈਨੇਟਾਈਜ਼ਰ ਦੀ ਦਵਾਈ ਦੇਣ ਬਦਲੇ ਪੈਸੇ ਲੈਣ ਵਾਲੇ ਸਰਕਾਰੀ ਮੁਲਾਜ਼ਮ ਵਿਰੁੱਧ ਕੇਸ ਦਰਜ ਕਰ ਲਿਆ। ਐੱਸ.ਐੱਚ.ਓ. ਮਨਜੀਤ ਸਿੰਘ ਨੇ ਦੱਸਿਆ ਕਿ ...
ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਦੀ ਰਿਪੋਰਟ ਆਈ ਨੈਗੇਟਿਵ
. . .  1 day ago
ਅਜਨਾਲਾ, 28 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)ਕੁੱਝ ਦਿਨ ਪਹਿਲਾਂ ਸਿਵਲ ਹਸਪਤਾਲ ਅਜਨਾਲਾ 'ਚ ਆਏ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਦੀ ਰਿਪੋਰਟ ਨੈਗੇਟਿਵ ਆਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ...
ਕੋਰੋਨਾ ਸੰਕਟ : ਫ਼ਿਰੋਜ਼ਪੁਰ ਕੇਂਦਰੀ ਜੇਲ੍ਹ ਵਿਚੋਂ 64 ਕੈਦੀ,ਹਵਾਲਾਤੀ ਕੀਤੇ ਰਿਹਾਅ
. . .  1 day ago
ਫ਼ਿਰੋਜ਼ਪੁਰ 28 ਮਾਰਚ (ਗੁਰਿੰਦਰ ਸਿੰਘ)- ਵਿਸ਼ਵ ਭਰ ਵਿਚ ਦਹਿਸ਼ਤ ਮਚਾ ਰਹੇ ਕਰੋਨਾ ਵਾਇਰਸ ਦੇ ਕਾਰਨ ਪੰਜਾਬ ਸਰਕਾਰ ਵੱਲੋਂ ਰਾਜ ਦੀਆਂ ਜੇਲ੍ਹਾਂ ਵਿਚ ਕੈਦੀਆਂ ਦੀ ਗਿਣਤੀ ਘਟਾਉਣ ਦੇ ਲਏ ਫ਼ੈਸਲੇ ...
ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਵੱਲੋਂ 25 ਲੱਖ ਰੁਪਏ ਜਾਰੀ
. . .  1 day ago
ਜਲੰਧਰ 28 ਮਾਰਚ { ਚਿਰਾਗ਼ ਸ਼ਰਮਾ } - ਕੋਰੋਨਾ ਵਾਇਰਸ ਦੇ ਮੱਦੇ ਨਜ਼ਰ ਜ਼ਿਲ੍ਹੇ ਵੱਲ ਸਹਾਇਤਾ ਦਾ ਹੱਥ ਵਧਾਉਂਦਿਆਂ ਲੋਕ ਸਭਾ ਮੈਂਬਰ ਜਲੰਧਰ ਚੌਧਰੀ ਸੰਤੋਖ ਸਿੰਘ ਵੱਲੋਂ ਐੱਮ.ਪੀ.ਲੈਡ ਵਿਚੋਂ 25 ਲੱਖ ਰੁਪਏ ਦੇਣ ਦੀ ...
ਕੋਵਿਡ 19 : ਲੋਕਾਂ ਨੂੰ ਰਾਹਤ ਪਹੁੰਚਾਉਣ ਲਈ 70 ਕਰੋੜ ਰੁਪਏ ਹੋਰ ਮਨਜ਼ੂਰ - ਮਨਪ੍ਰੀਤ ਸਿੰਘ ਬਾਦਲ
. . .  1 day ago
ਬਠਿੰਡਾ, 28 ਮਾਰਚ (ਅੰਮ੍ਰਿਤਪਾਲ ਸਿੰਘ ਵਲਾਣ)- ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਦੱਸਿਆ ਹੈ ਕਿ ਸੂਬਾ ਸਰਕਾਰ ਨੇ ਰਾਜ ਦੇ ਜ਼ਿਲਿਆਂ ਵਿਚ ਕੋਵਿਡ 19 ਬਿਮਾਰੀ ਨਾਲ ਨਜਿੱਠਣ ਅਤੇ ਲੋਕਾਂ ਦੀ ਮਦਦ ਲਈ 70 ਕਰੋੜ ਰੁਪਏ ਦੀ ...
ਪਿੰਡ ਅਕਾਲਗੜ੍ਹ ਦੇ ਲੋਕਾਂ ਨੇ ਆਪ ਹੀ ਪਿੰਡ ਕੀਤਾ ਸੀਲ
. . .  1 day ago
ਸ੍ਰੀ ਮੁਕਤਸਰ ਸਾਹਿਬ, 28 ਮਾਰਚ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਅਕਾਲਗੜ੍ਹ ਦੀ ਪੰਚਾਇਤ ਅਤੇ ਨੌਜਵਾਨਾਂ ਨੇ ਲੋਕਾਂ ਦੇ ਸਹਿਯੋਗ ਨਾਲ ਪਿੰਡ ਨੂੰ ਆਉਣ ਵਾਲੇ ਸਾਰੇ ਰਸਤੇ ਬੰਦ ਕਰਕੇ ਸੀਲ ਕਰ ...
ਬਲਾਕਾਂ ਸ਼ਾਹਕੋਟ ਤੇ ਲੋਹੀਆਂ 'ਚ ਸਿਹਤ ਵਿਭਾਗ ਨੇ 438 ਵਿਅਕਤੀ ਨੂੰ ਕੀਤਾ ਇਕਾਂਤਵਾਸ
. . .  1 day ago
ਸ਼ਾਹਕੋਟ, 28 ਮਾਰਚ (ਏ.ਐੱਸ. ਸਚਦੇਵਾ)- ਸਬ ਡਵੀਜ਼ਨ ਸ਼ਾਹਕੋਟ ਅਧੀਨ ਪੈਂਦੇ ਬਲਾਕ ਸ਼ਾਹਕੋਟ ਅਤੇ ਲੋਹੀਆਂ 'ਚ 3 ਮਰੀਜ਼ ਸ਼ੱਕੀ ਪਾਏ ਗਏ ਸਨ, ਜਿਨ੍ਹਾਂ ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਵੀ ਪ੍ਰਸ਼ਾਸਨ ਪੂਰੀ ਤਰਾਂ ਚੌਕਸ ...
ਅਮਰ ਸਿੰਘ ਨੇ ਤਿੰਨ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਐਮ.ਪੀ ਲੈਡ ਫੰਡ ਵਰਤਣ ਲਈ ਦਿੱਤੇ ਅਧਿਕਾਰ
. . .  1 day ago
ਰਾਏਕੋਟ , 28 ਮਾਰਚ (ਸੁਸ਼ੀਲ) ਕੋਰੋਨਾ ਵਾਇਰਸ ਦੇ ਵੱਧਦੇ ਕਹਿਰ ਨੂੰ ਰੋਕਣ ਲਈ ਲੋਕਸਭਾ ਹਲਕਾ ਫਤਿਹਗੜ੍ਹ ਸਾਹਿਬ ...
ਜੰਮੂ-ਕਸ਼ਮੀਰ ਤੋਂ ਰੋਜ਼ੀ-ਰੋਟੀ ਕਮਾਉਣ ਪੰਜਾਬ ਆਏ ਸੈਂਕੜੇ ਪਠਾਨ ਕਰਫਿਊ 'ਚ ਫਸੇ
. . .  1 day ago
ਬੁਢਲਾਡਾ, 28 ਮਾਰਚ (ਸਵਰਨ ਸਿੰਘ ਰਾਹੀ) - ਪਿਛਲੀ 22 ਮਾਰਚ ਤੋਂ ਦੇਸ਼ ਭਰ ਅੰਦਰ ਲਾਗੂ ਕੀਤੀ ਤਾਲਾਬੰਦੀ ਅਤੇ ਪੰਜਾਬ ਅੰਦਰ ਕਰਫਿਊ ਦੇ ਚਲਦਿਆਂ ਜਿਥੇ ਇਸ ਖੇਤਰ ਦੇ ਕੁਝ ਲੋਕ ਪੰਜਾਬ ਦੇ ਹੋਰਨਾਂ ਸ਼ਹਿਰਾਂ ਤੇ ਹੋਰਨਾਂ ਸੂਬਿਆਂ ...
ਕੋਰੋਨਾ ਵਾਈਸ ਦੇ ਚੱਲਦੇ ਕੈਬਨਿਟ ਮੰਤਰੀ ਨੇ ਕੀਤੀ ਉੱਚ ਅਧਿਕਾਰੀਆਂ ਨਾਲ ਬੈਠਕ
. . .  1 day ago
ਗੁਰੂ ਹਰਸਹਾਏ, 28 ਮਾਰਚ (ਕਪਿਲ ਕੰਧਾਰੀ)- ਦੇਸ਼ ਭਰ 'ਚ ਫੈਲੀ ਕੋਰੋਨਾ ਵਾਇਰਸ ਦੀ ਭਿਆਨਕ ਬਿਮਾਰੀ ਨੂੰ ਚੱਲਦਿਆਂ 31 ਮਾਰਚ ਤੱਕ ਕਰਫ਼ਿਊ ਦਾ ਐਲਾਨ
ਪਿੰਡ ਫ਼ਤਿਹਗੜ੍ਹ ਸ਼ੁਕਰਚੱਕ ਦੇ ਜਵਾਨਾਂ ਨੇ ਚੁੱਕਿਆ ਪਿੰਡ ਨੂੰ ਵਾਇਰਸ ਮੁਕਤ ਕਰਨ ਦਾ ਮੋਰਚਾ
. . .  1 day ago
ਅੰਮ੍ਰਿਤਸਰ 28 ਮਾਰਚ (ਸੁਰਿੰਦਰਪਾਲ ਸਿੰਘ ਵਰਪਾਲ)- ਭਾਵੇਂ ਪੰਜਾਬ ਸਰਕਾਰ ਇਸ ਸੰਕਟ ਦੀ ਘੜੀ ਹਰੇਕ ਲੋੜਵੰਦ ਤੱਕ ਪਹੁੰਚਣ ਦੀ ਕੋਸ਼ਿਸ਼ ...
ਹਲਕਾ ਮਹਿਲ ਕਲਾਂ 'ਚ ਦਵਾਈਆਂ ਦੀ ਹੋਮ ਡਲਿਵਰੀ ਸ਼ੁਰੂ
. . .  1 day ago
ਮਹਿਲ ਕਲਾਂ, 28 ਮਾਰਚ (ਗੁਰਪ੍ਰੀਤ ਸਿੰਘ ਅਣਖੀ)-ਕਰੋਨਾ ਵਾਇਰਸ ਦੇ ਖ਼ਤਰਨਾਕ ਪ੍ਰਭਾਵ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਲਗਾਏ ਕਰਫ਼ਿਊ....
ਪ੍ਰਧਾਨ ਮੰਤਰੀ ਮੋਦੀ ਦੀ ਮੁਹਿੰਮ ਨੂੰ ਮਿਲਿਆ ਅਕਸ਼ੈ ਕੁਮਾਰ ਦਾ ਸਾਥ, ਦਾਨ ਕੀਤੇ 25 ਕਰੋੜ ਰੁਪਏ
. . .  1 day ago
ਮੁੰਬਈ, 28 ਮਾਰਚ- ਕੋਰੋਨਾ ਵਾਇਰਸ ਦਾ ਪ੍ਰਭਾਵ ਦੁਨੀਆ ਭਰ 'ਚ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਕੋਰੋਨਾ ਪੀੜਤਾਂ ਦੀ ਸਹਾਇਤਾ ਲਈ ਪ੍ਰਧਾਨ ਮੰਤਰੀ ਨਰਿੰਦਰ ...
ਫ਼ਾਜ਼ਿਲਕਾ 'ਚ ਕੋਰੋਨਾ ਦਾ ਇਕ ਹੋਰ ਸ਼ੱਕੀ ਮਾਮਲਾ ਆਇਆ ਸਾਹਮਣੇ
. . .  1 day ago
ਫ਼ਾਜ਼ਿਲਕਾ, 28 ਮਾਰਚ (ਪ੍ਰਦੀਪ ਕੁਮਾਰ)-ਫ਼ਾਜ਼ਿਲਕਾ ਜ਼ਿਲੇ ਵਿਚ ਕੋਰੋਨਾ ਵਾਇਰਸ ਦਾ ਇਕ ਹੋਰ ਸ਼ੱਕੀ ਮਰੀਜ਼ ਸਾਹਮਣੇ...
ਜ਼ਿਲ੍ਹਾ ਹੁਸ਼ਿਆਰਪੁਰ 'ਚ ਕੱਲ੍ਹ ਮੈਡੀਕਲ ਸਟੋਰ ਖੋਲ੍ਹਣ ਦੀ ਛੋਟ
. . .  1 day ago
ਗੜ੍ਹਸ਼ੰਕਰ, 28 ਮਾਰਚ (ਧਾਲੀਵਾਲ)-ਐੱਸ.ਡੀ.ਐੱਮ. ਗੜ੍ਹਸ਼ੰਕਰ ਹਰਬੰਸ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਮੈਜਿਸਟ੍ਰੇਟ ਹੁਸ਼ਿਆਰਪੁਰ ਅਪਨੀਤ ਰਿਆਤ ...
ਆਪਣੇ ਵਤਨ ਪਰਤਣ ਲਈ ਅਟਾਰੀ ਸਰਹੱਦ ਪਹੁੰਚੇ ਪਾਕਿਸਤਾਨੀ ਸ਼ਹਿਰੀਆਂ ਦੇ ਰਹਿਣ ਅਤੇ ਖਾਣ ਪੀਣ ਦਾ ਕੀਤਾ ਗਿਆ ਪ੍ਰਬੰਧ
. . .  1 day ago
ਡੀ.ਐੱਸ.ਪੀ ਥਿੰਦ ਨੇ ਪਿੰਡਾਂ ਦੇ ਲੋੜਵੰਦ ਲੋਕਾਂ ਦੇ ਘਰਾਂ 'ਚ ਪਹੁੰਚਾਇਆ ਰਾਸ਼ਨ
. . .  1 day ago
ਬਲਜੀਤ ਸਿੰਘ ਗਿੱਲ ਨੇ ਮਾਰਕੀਟ ਕਮੇਟੀ ਘਨੌਰ ਦੇ ਚੇਅਰਮੈਨ ਦਾ ਅਹੁਦਾ ਸੰਭਾਲਿਆ
. . .  1 day ago
ਕੋਰੋਨਾ ਵਾਇਰਸ ਦੇ ਚੱਲਦਿਆਂ ਰੇਲਵੇ ਸਟੇਸ਼ਨਾਂ 'ਤੇ ਖੜੀਆਂ ਰੇਲਗੱਡੀਆਂ ਨੂੰ ਹੀ ਆਈਸੋਲੇਸ਼ਨ ਵਾਰਡਾਂ 'ਚ ਕੀਤਾ ਗਿਆ ਤਬਦੀਲ
. . .  1 day ago
ਅਫ਼ਗਾਨੀ ਸਿੱਖਾਂ ਦੀ ਸੁਰੱਖਿਆ ਲਈ ਠੋਸ ਕਦਮ ਚੁੱਕੇ ਅਫ਼ਗ਼ਾਨ ਸਰਕਾਰ - ਭਾਈ ਲੌਂਗੋਵਾਲ
. . .  1 day ago
ਬਾਬਾ ਜੀਵਨ ਸਿੰਘ ਵੈੱਲਫੇਅਰ ਸੁਸਾਇਟੀ ਵੱਲੋਂ ਲੋੜਵੰਦਾਂ ਲਈ ਲੰਗਰ ਦੀ ਸੇਵਾ ਸ਼ੁਰੂ
. . .  1 day ago
ਸੂਬੇ 'ਚ ਕੋਰੋਨਾ ਵਾਇਰਸ ਦੇ 195 ਸ਼ੱਕੀ ਮਰੀਜ਼ ਨੈਗੇਟਿਵ ਪਾਏ ਗਏ : ਬਲਵੀਰ ਸਿੰਘ ਸਿੱਧੂ
. . .  1 day ago
ਪੰਚਾਇਤੀ ਫ਼ੰਡਾਂ 'ਚੋਂ ਰੋਜ਼ਾਨਾ ਦਿਹਾੜੀਦਾਰਾਂ ਅਤੇ ਲੋੜਵੰਦਾਂ ਲਈ ਦਵਾਈਆਂ ਅਤੇ ਭੋਜਨ ਖ਼ਰੀਦ ਸਕਦੀਆਂ ਹਨ ਗ੍ਰਾਮ ਪੰਚਾਇਤਾਂ
. . .  1 day ago
ਪੰਜਾਬ 'ਚ ਅੱਜ ਕੋਰੋਨਾ ਵਾਇਰਸ ਦਾ ਕੋਈ ਨਵਾਂ ਮਾਮਲਾ ਨਹੀਂ ਆਇਆ ਸਾਹਮਣੇ
. . .  1 day ago
ਬਰਨਾਲਾ ਵਿਖੇ ਸਵੇਰੇ 6 ਵਜੇ ਤੋਂ 9 ਵਜੇ ਤੱਕ ਖੁੱਲ੍ਹਣਗੀਆਂ ਕੈਮਿਸਟ ਦੀਆਂ ਦੁਕਾਨਾਂ ਅਤੇ ਲੈਬਾਰਟਰੀਆਂ
. . .  1 day ago
ਲੋਕਾਂ ਨਾਲ ਦੁਰਵਿਵਹਾਰ ਕਰਨ ਦੇ ਦੋਸ਼ਾਂ ਹੇਠ ਥਾਣਾ ਕਰਤਾਰਪੁਰ ਦੇ ਮੁਖੀ ਪੁਸ਼ਪ ਬਾਲੀ ਨੂੰ ਤੁਰੰਤ ਪ੍ਰਭਾਵ ਨਾਲ ਕੀਤਾ ਗਿਆ ਲਾਈਨ ਹਾਜ਼ਰ
. . .  1 day ago
ਡਾਈਓਸਿਸ ਆਫ਼ ਜਲੰਧਰ ਦੇ ਸਾਰੇ ਹੀ ਕਾਨਵੈਂਟ ਸਕੂਲ ਆਈਸੋਲੇਸ਼ਨ ਵਾਰਡ ਬਣਨ ਲਈ ਤਿਆਰ
. . .  1 day ago
ਥਾਣਾ ਸ਼ੰਭੂ ਦੇ ਸਹਿਯੋਗ ਨਾਲ ਜੇ.ਐੱਸ.ਡਬਲਿਊ. ਨੇ 400 ਪਰਿਵਾਰਾਂ ਦੇ ਘਰ ਪਹੁੰਚਾਇਆ ਰਾਸ਼ਨ
. . .  1 day ago
ਸ਼ਾਹਕੋਟ 'ਚ ਪ੍ਰਵਾਸੀ ਭਾਰਤੀਆਂ ਨੇ ਕਰੀਬ 300 ਲੋੜਵੰਦ ਲੋਕਾਂ ਨੂੰ ਵੰਡਿਆ ਰਾਸ਼ਨ
. . .  1 day ago
ਜਲੰਧਰ ਜ਼ਿਲ੍ਹੇ ’ਚ ਸ਼ੱਕੀ ਵਿਅਕਤੀਆਂ ਦੇ ਖੂਨ ਦੇ ਲਏ ਗਏ ਸੈਂਪਲ
. . .  1 day ago
ਧਰਮਸੋਤ ਨੇ ਪੰਜਾਬ ਦੇ ਨਿਵੇਕਲੇ ਪਿੰਡ ਅਗੇਤਾ ਦਾ ਕੀਤਾ ਦੌਰਾ ਪਿੰਡ ਵਾਸੀਆਂ ਨੇ ਆਪਣੇ ਤੌਰ ਤੇ ਪੂਰੇ ਪਿੰਡ ਨੂੰ ਕੀਤਾ ਲਾਕਡਾਊਨ
. . .  1 day ago
ਜ਼ਿਲ੍ਹੇ ਦੀ ਪ੍ਰਮੁੱਖ ਸਬਜ਼ੀ ਮੰਡੀ ਵਿਚ ਕੱਲ ਤੱਕ ਆਮ ਵਾਂਗ ਹੋਵੇਗੀ ਸਪਲਾਈ
. . .  1 day ago
ਜ਼ਿਲ੍ਹਾ ਜਲੰਧਰ ’ਚ ਆਮ ਲੋਕਾਂ ਦੀਆਂ ਲੋੜਾਂ ਨੂੰ ਮੁੱਖ ਰੱਖਦੇ ਹੋਏ ਨਵੀਆਂ ਹਦਾਇਤਾਂ ਜਾਰੀ
. . .  1 day ago
ਰਾਧਾ ਸੁਆਮੀ ਸਤਸੰਗ ਘਰ ਤੋਂ ਲੰਗਰ ਬਣਾਉਣ ਦੀ ਸੇਵਾ ਹੋਈ ਸ਼ੁਰੂ
. . .  1 day ago
ਵਿੱਤ ਮੰਤਰੀ ਦੇ ਹੁਕਮਾਂ 'ਤੇ ਫਲ ਸਬਜੀ ਦੀ ਵਿਕਰੀ ਲਈ ਰੇਟ ਲਿਸਟ ਹੋਈ ਜਾਰੀ
. . .  1 day ago
ਚੰਡੀਗੜ੍ਹ ਦੇ ਕਰਫ਼ਿਊ ’ਚ ਰੋਜ਼ਾਨਾ ਢਿੱਲ ਨੂੰ ਚੁਣੌਤੀ, ਨੋਟਿਸ ਜਾਰੀ
. . .  1 day ago
ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਚੌਗਿਰਦੇ ਤੇ ਆਸ ਪਾਸ ਕਰਵਾਇਆ ਜਾ ਰਹੀ ਹੈ ਸੈਨੇਟਾਇਜ਼ਰ ਸਪਰੇਅ
. . .  1 day ago
ਉੱਘੇ ਗਾਇਕ ਰਣਜੀਤ ਬਾਵਾ ਨੇ ਲੋੜਵੰਦਾਂ ਨੂੰ ਵੰਡੀਆਂ ਰਸਦਾਂ
. . .  1 day ago
ਪੁਲਿਸ ਵਲੋਂ ਫ਼ੈਕਟਰੀ ਮਜ਼ਦੂਰਾਂ ਦੀ 95 ਲੱਖ ਦੀ ਅਦਾਇਗੀ ਨੂੰ ਯਕੀਨੀ ਬਣਾਇਆ
. . .  1 day ago
ਬੰਗਾ 'ਚ ਇੱਕ ਸੌ ਵੀਹ ਕੇਸ ਨੈਗੇਟਿਵ ਆਏ
. . .  1 day ago
ਉੱਚ ਅਧਿਕਾਰੀਆਂ ਨੇ ਰਜਿੰਦਰਾਂ ਹਸਪਤਾਲ ’ਚ ਕੋਰੋਨਾਵਾਇਰਸ ਸਬੰਧੀ ਤਿਆਰੀਆਂ ਦਾ ਲਿਆ ਜਾਇਜ਼ਾ
. . .  1 day ago
ਲੋੜਵੰਦਾਂ ਨੂੰ ਲੰਗਰ ਵਰਤਾਉਣ ਪੁੱਜੇ ਲੌਂਗੋਵਾਲ
. . .  1 day ago
ਦਿਹਾਤੀ ਖੇਤਰ ਦੇ ਡੀਜ਼ਲ ਅਤੇ ਪੈਟਰੋਲ ਬੰਦ ਹੋਣ ਕਰਕੇ ਕਿਸਾਨਾਂ ਲਈ ਬਣੀ ਵੱਡੀ ਮੁਸ਼ਕਿਲ
. . .  1 day ago
ਬਲਬੀਰ ਸਿੰਘ ਸਿੱਧੂ ਵੱਲੋਂ ਨਵਾਂਸ਼ਹਿਰ ’ਚ ਮੀਟਿੰਗ
. . .  1 day ago
ਬੰਦ ਏ.ਟੀ.ਐਮੱ ਬਣੇ ਲੋਕਾਂ ਲਈ ਪਰੇਸ਼ਾਨੀ ਦਾ ਕਾਰਨ
. . .  1 day ago
ਕਰਫਿਊ ਚ ਮਿਲੀ ਢਿੱਲ ਦੇ ਚੱਲਦਿਆਂ ਲੋਕਾਂ ਦੀ ਵੱਡੀ ਭੀੜ ਮੈਡੀਕਲ ਸਟੋਰਾਂ ਤੇ ਲੱਗੀ
. . .  1 day ago
ਮਾਹਿਲਪੁਰ ’ਚ ਸ਼ੱਕੀ ਮਰੀਜ਼ਾਂ ਦੀ ਗਿਣਤੀ 16 ਹੋਈ
. . .  1 day ago
ਸਬਜ਼ੀ ਉਤਪਾਦਕ ਕਿਸਾਨਾਂ ਨੂੰ ਵੱਡਾ ਆਰਥਿਕ ਨੁਕਸਾਨ ਹੋਣ ਦਾ ਡਰ
. . .  1 day ago
ਕੋਰੋਨਾਵਾਇਰਸ ਕਾਰਨ ਕੇਰਲ ’ਚ ਪਹਿਲੀ ਮੌਤ
. . .  1 day ago
ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਰਾਜ ਦੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਹਦਾਇਤਾਂ ਜਾਰੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 20 ਮੱਘਰ ਸੰਮਤ 551

ਲੁਧਿਆਣਾ

ਪੁਲਿਸ ਨੇ ਅਕਾਲੀ ਦਲ ਦੀ ਮੀਟਿੰਗ 'ਚੋਂ ਅਕਾਲੀ ਵਰਕਰਾਂ ਨੂੰ ਚੁੱਕਿਆ, ਰੋਸ ਵਜੋਂ ਅਕਾਲੀਆਂ ਨੇ ਲਗਾਇਆ ਧਰਨਾ

ਲੁਧਿਆਣਾ, 4 ਦਸੰਬਰ (ਪੁਨੀਤ ਬਾਵਾ)-ਹਲਕਾ ਆਤਮ ਨਗਰ ਦੇ ਮਾਡਲ ਟਾਊਨ ਦੇ ਡਾਕਖਾਨੇ ਦੇ ਸਾਹਮਣੇ ਵਾਲੇ ਗੁਰਦੁਆਰਾ ਸਾਹਿਬ ਵਿਖੇ ਅਕਾਲੀ ਦਲ ਦੀ ਮੀਟਿੰਗ ਚੱਲ ਰਹੀ ਸੀ, ਜਿਸ ਵਿਚ ਹਿੱਸਾ ਲੈਣ ਲਈ ਆਏ ਨੌਜਵਾਨਾਂ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ | ਨੌਜਵਾਨਾਂ ਨੂੰ ਹਿਰਾਸਤ ਵਿਚ ਲੈਣ ਤੋਂ ਬਾਅਦ ਗੁੱਸੇ ਵਿਚ ਆਏ ਅਕਾਲੀਆਂ ਨੇ ਸੜਕ ਉੱਪਰ ਧਰਨਾ ਲਗਾ ਕੇ ਕਾਂਗਰਸ ਸਰਕਾਰ ਤੇ ਪੰਜਾਬ ਪੁਲਿਸ ਿਖ਼ਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ | ਜਾਣਕਾਰੀ ਅਨੁਸਾਰ ਮਾਡਲ ਟਾਊੂਨ ਜੰਝ ਘਰ ਵਿਖੇ ਯੂਥ ਕਾਂਗਰਸ ਦੇ ਪ੍ਰਧਾਨ ਦੀ ਚੋਣ ਲਈ ਵੋਟਾਂ ਪੈਣ ਦਾ ਕੰਮ ਚੱਲ ਰਿਹਾ ਸੀ, ਜਿਸ ਦੌਰਾਨ ਗੋਲੀ ਚੱਲਣ ਤੋਂ ਬਾਅਦ ਪੁਲਿਸ ਨੇ ਮਾਡਲ ਟਾਊਨ ਵਿਖੇ ਹੀ ਗੁਰਦੁਆਰਾ ਸਾਹਿਬ ਵਿਖੇ ਅਕਾਲੀ ਦਲ ਦੀ ਮੀਟਿੰਗ ਵਿਚ ਹਿੱਸਾ ਲੈਣ ਆਏ ਨੌਜਵਾਨਾਂ ਨੂੰ ਪੁਲਿਸ ਹਿਰਾਸਤ ਵਿਚ ਲੈ ਲਿਆ ਅਤੇ ਜਦੋਂ ਪੁਲਿਸ ਹੋਰ ਨੌਜਵਾਨਾਂ ਨੂੰ ਹਿਰਾਸਤ ਵਿਚ ਲੈਣ ਆਈ ਤਾਂ ਅਕਾਲੀਆਂ ਨੇ ਸ਼ੋ੍ਰਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਜਥੇਦਾਰ ਹਰਭਜਨ ਸਿੰਘ ਡੰਗ, ਇਸਤਰੀ ਅਕਾਲੀ ਦਲ ਦੀ ਜ਼ਿਲ੍ਹਾ ਪ੍ਰਧਾਨ ਬੀਬੀ ਸੁਰਿੰਦਰ ਕੌਰ ਦਿਆਲ, ਯੂਥ ਅਕਾਲੀ ਦਲ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਅਤੇ ਅਕਾਲੀ ਦਲ ਐਸ.ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਕੁਲਦੀਪ ਸਿੰਘ ਖਾਲਸਾ ਦੀ ਅਗਵਾਈ ਵਿਚ ਸੜਕ ਉਪੱਰ ਧਰਨਾ ਲਗਾ ਦਿੱਤਾ | ਅਕਾਲੀਆਂ ਵਲੋਂ ਨਾਅਰੇਬਾਜ਼ੀ ਕਰਨ ਤੇ ਰੋਸ ਧਰਨਾ ਦੇਣ ਤੋਂ ਬਾਅਦ ਪੁਲਿਸ ਨੇ ਹਿਰਾਸਤ ਵਿਚ ਲਏ ਨੌਜਵਾਨਾਂ ਨੂੰ ਛੱਡ ਦਿੱਤਾ, ਜਿਸ ਤੋਂ ਬਾਅਦ ਅਕਾਲੀਆਂ ਨੇ ਧਰਨਾ ਸਮਾਪਤ ਕਰ ਦਿੱਤਾ |
ਜਥੇਦਾਰ ਡੰਗ ਅਤੇ ਸ.ਗੋਸ਼ਾ ਨੇ ਦੱਸਿਆ ਕਿ ਕਾਂਗਰਸ ਪਾਰਟੀ ਦੇ ਰਾਜ ਵਿਚ ਸੂਬੇ ਅੰਦਰ ਅਮਨ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਹੈ, ਕਿਉਂਕਿ ਜੇਕਰ ਯੂਥ ਕਾਂਗਰਸ ਦੀਆਂ ਚੋਣਾਂ ਵਿਚ ਗੋਲੀ ਚੱਲ ਰਹੀ ਹੈ, ਤਾਂ ਆਮ ਲੋਕਾਂ ਤੇ ਹੋਰ ਵਿਰੋਧੀ ਧਿਰ ਦਾ ਤਾਂ ਰੱਬ ਹੀ ਰਾਖਾ ਹੈ | ਉਨ੍ਹਾਂ ਕਿਹਾ ਕਿ ਉਹ ਕਾਂਗਰਸ ਪਾਰਟੀ ਤੇ ਪੰਜਾਬ ਪੁਲਿਸ ਦੀ ਧੱਕੇਸ਼ਾਹੀ ਦਾ ਭਵਿੱਖ ਵਿਚ ਵੀ ਡੱਟ ਕੇ ਵਿਰੋਧ ਕਰਨਗੇ | ਇਸ ਮੌਕੇ ਰਵਿੰਦਰਪਾਲ ਸਿੰਘ ਖਾਲਸਾ, ਰਾਣੀ ਧਾਲੀਵਾਲ, ਕਮਲ ਅਰੋੜਾ, ਜਗਜੀਤ ਸਿੰਘ, ਬੀਬਾ ਨਵ ਦਿਆਲ ਕੌਰ, ਪਰਮਜੀਤ ਸਿੰਘ, ਹਰਪ੍ਰੀਤ ਸਿੰਘ ਡੰਗ, ਨੂਰਜੋਤ ਸਿੰਘ ਮੱਕੜ, ਕਮਲਜੀਤ ਸਿੰਘ ਦੁਆ, ਗੁਰਪ੍ਰੀਤ ਕੌਰ ਸੀਵੀਆ, ਬੀਬੀ ਅਵਨੀਤ ਕੌਰ ਖਾਲਸਾ ਆਦਿ ਹਾਜ਼ਰ ਸਨ |

6 ਸਾਲਾ ਬੱਚੇ ਨੂੰ ਜੀਪ ਨੇ ਲਪੇਟ ਵਿਚ ਲਿਆ, ਮੌਤ

ਲੁਧਿਆਣਾ, 4 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਿਵੀਜ਼ਨ ਨੰਬਰ ਤਿੰਨ ਦੇ ਘੇਰੇ ਅੰਦਰ ਪੈਂਦੇ ਇਲਾਕੇ ਗੋਕੁਲ ਰੋਡ 'ਤੇ ਅੱਜ ਸਵੇਰੇ ਸਕੂਲ ਜਾਣ ਲਈ ਬੱਸ ਦੀ ਉਡੀਕ ਕਰ ਰਹੇ ਛੇ ਸਾਲਾ ਮਾਸੂਮ ਬੱਚੇ ਨੂੰ ਇਕ ਤੇਜ਼ ਰਫ਼ਤਾਰ ਦੀ ਬਲੈਰੋ ਜੀਪ ਨੇ ਆਪਣੀ ਲਪੇਟ ਵਿਚ ਲੈ ਲਿਆ, ...

ਪੂਰੀ ਖ਼ਬਰ »

ਸਰਵਰ ਡਾਊਨ ਹੋਣ ਕਰਕੇ ਸੈਕਟਰ 32 ਦੇ ਆਟੋਮੈਟਿਡ ਡਰਾਈਵਿੰਗ ਟੈਸਟ ਟ੍ਰੈਕ ਤੋਂ ਲੋਕਾਂ ਨੂੰ ਬੇਰੰਗ ਮੋੜਿਆ

ਲੁਧਿਆਣਾ, 4 ਦਸੰਬਰ (ਪੁਨੀਤ ਬਾਵਾ)-ਆਟੋਮੈਟਿਡ ਡਰਾਈਵਿੰਗ ਟੈਸਟ ਟ੍ਰੈਕ ਸੈਕਟਰ 32 ਦਾ ਸਰਵਰ ਡਾਊਨ ਹੋਣ ਨਾਲ ਅੱਜ ਆਪਣੇ ਲਾਇਸੰਸ ਬਣਾਉਣ ਲਈ ਦਸਤਾਵੇਜ਼ ਜ਼ਮ੍ਹਾਂ ਕਰਵਾਉਣ ਤੇ ਵਾਹਨ ਚਲਾਉਣ ਦੇ ਟੈਸਟ ਦੇਣ ਲਈ ਪੁੱਜੇ ਲੋਕਾਂ ਨੂੰ ਸਵੇਰੇ ਹੀ ਬੇਰੰਗ ਮੋੜ ਦਿੱਤਾ ਗਿਆ | ...

ਪੂਰੀ ਖ਼ਬਰ »

ਅਕਾਲੀ ਦਲ ਦੇ ਡੈਲੀਗੇਟ ਇਜਲਾਸ 'ਚ ਭਾਈ ਰਾਜੋਆਣਾ ਦੀ ਫ਼ਾਂਸੀ ਦੀ ਸਜ਼ਾ ਮੁਆਾਫ਼ ਕਰਨ ਦਾ ਮਤਾ ਪਾਸ

ਲੁਧਿਆਣਾ, 4 ਦਸੰਬਰ (ਪੁਨੀਤ ਬਾਵਾ)-ਸ਼ੋ੍ਰਮਣੀ ਅਕਾਲੀ ਦਲ ਲੁਧਿਆਣਾ ਸ਼ਹਿਰੀ ਦਾ ਡੈਲੀਗੇਟ ਇਜਲਾਸ ਗੁਰਦੁਆਰਾ ਸਾਹਿਬ ਮਾਡਲ ਟਾਊਨ ਵਿਖੇ ਹੋਇਆ | ਜਿਸ ਵਿਚ ਸ਼ੋ੍ਰਮਣੀ ਅਕਾਲੀ ਦਲ ਦੇ ਬੁਲਾਰੇ ਤੇ ਪਾਰਟੀ ਦੇ ਲੁਧਿਆਣਾ ਸ਼ਹਿਰੀ ਦੇ ਨਿਗਰਾਨ ਡਾ.ਦਲਜੀਤ ਸਿੰਘ ਚੀਮਾ ...

ਪੂਰੀ ਖ਼ਬਰ »

ਬਿਜਲੀ ਮੁਲਾਜ਼ਮਾਂ ਨੇ ਦਫਤਰ ਨੂੰ ਮਾਰੇ ਜਿੰਦਰੇ, ਚੀਫ ਇੰਜੀਨੀਅਰ ਵੀ ਹੋਏ ਧਰਨੇ 'ਚ ਸ਼ਾਮਿਲ

r ਮਾਮਲਾ ਮੁਲਾਜ਼ਮਾਂ ਨੂੰ ਤਨਖਾਹ ਨਾ ਮਿਲਣ ਦਾ, ਸੰਘਰਸ਼ ਦੀ ਚਿਤਾਵਨੀ ਲੁਧਿਆਣਾ, 4 ਦਸੰਬਰ (ਬੀ.ਐਸ.ਬਰਾੜ)-ਬਿਜਲੀ ਬੋਰਡ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਤਨਖਾਹ ਨਾ ਮਿਲਣ ਕਾਰਨ ਅੱਜ ਮੁਲਾਜ਼ਮਾਂ ਨੇ ਪੀ.ਐਸ.ਪੀ.ਸੀ.ਐਲ ਮਿੰਨੀ ਸਕੱਤਰ ਦੇ ਸਮੂਹ ਅਧਿਕਾਰੀ, ...

ਪੂਰੀ ਖ਼ਬਰ »

ਕਮਿਸ਼ਨਰ ਨੇ ਕੀਤੇ ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀਆਂ

ਲੁਧਿਆਣਾ, 4 ਦਸੰਬਰ (ਅਮਰੀਕ ਸਿੰਘ ਬੱਤਰਾ)-ਨਗਰ ਨਿਗਮ ਪ੍ਰਸ਼ਾਸਨ ਦਾ ਕੰਮ ਸੁਚਾਰੂ ਢੰਗ ਨਾਲ ਚਲਾਉਣ ਲਈ ਕਮਿਸ਼ਨਰ ਕਵਲਪ੍ਰੀਤ ਕੌਰ ਬਰਾੜ ਵਲੋਂ ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀਆਂ ਕੀਤੀਆਂ ਹਨ | ਕਮਿਸ਼ਨਰ ਦਫਤਰ ਵਲੋਂ ਜਾਰੀ ਹੁਕਮ ਅਨੁਸਾਰ ਓ ਐਾਡ ਐਮ ਸੈੱਲ ...

ਪੂਰੀ ਖ਼ਬਰ »

ਡਾਕ ਵਿਭਾਗ ਵਲੋਂ ਸੁਕੰਨਿਆ ਸਮਰਿਧੀ ਯੋਜਨਾ ਲਈ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ

ਲੁਧਿਆਣਾ, 4 ਦਸਬੰਰ (ਭੁਪਿੰਦਰ ਸਿੰਘ ਬਸਰਾ)-ਸ਼ਹਿਰੀ ਡਾਕਘਰ ਮੰਡਲ ਲੁਧਿਆਣਾ ਵਲੋਂ ਚੀਫ ਪੋਸਟਮਾਸਟਰ ਜਨਰਲ ਪੰਜਾਬ ਸਰਕਲ ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾਂ ਨਾਲ ਚਲਾਈ ਜਾ ਰਹੀ ਸੁਕੰਨਿਆ ਸਮਰਿਧੀ ਯੋਜਨਾ ਲਈ ਵਿਸ਼ੇਸ਼ ਮੁਹਿੰਮ 4 ਦਸੰਬਰ ਤੋਂ 21 ਦਸੰਬਰ ਤੱਕ ਚਲਾਈ ...

ਪੂਰੀ ਖ਼ਬਰ »

ਬੀ.ਐਸ.ਐਨ.ਐਲ ਮੁਲਾਜ਼ਮ ਯੂਨੀਅਨ ਵਲੋਂ ਰੋਸ ਪ੍ਰਦਰਸ਼ਨ

ਲੁਧਿਆਣਾ, 4 ਦਸੰਬਰ (ਭੁਪਿੰਦਰ ਸਿੰਘ ਬਸਰਾ)-ਆਲ ਯੂਨੀਅਨ ਐਾਡ ਐਸੋਸੀਏਸ਼ਨ ਆਫ ਬੀ.ਐਸ.ਐਨ.ਐਲ ਦੀ ਲੁਧਿਆਣਾ ਜਥੇਬੰਦੀ ਵਲੋਂ ਆਪਣੀ ਕੌਮੀ ਜਥੇਬੰਦੀ ਦੇ ਦਿੱਤੇ ਸੱਦੇ ਉਪਰ ਭਾਰਤ ਨਗਰ ਚੌਕ ਸਥਿਤ ਮੁੱਖ ਦਫਤਰ ਦੇ ਸਾਹਮਣੇ ਦੁਪਹਿਰ ਸਮੇਂ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ...

ਪੂਰੀ ਖ਼ਬਰ »

ਵਾਹਨ ਚੋਰ ਗਰੋਹ ਦਾ ਸਰਗਣਾ 3 ਮੋਟਰਸਾਈਕਲਾਂ ਸਮੇਤ ਗਿ੍ਫ਼ਤਾਰ

ਲੁਧਿਆਣਾ, 4 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਸੀ.ਆਈ.ਏ ਸਟਾਫ਼ ਦੋ ਦੀ ਪੁਲਿਸ ਨੇ ਵਾਹਨ ਚੋਰ ਗਰੋਹ ਦੇ ਸਰਗਣੇ ਨੂੰ ਗਿ੍ਫ਼ਤਾਰ ਕਰਕੇ ਉਸ ਦੇ ਕਬਜ਼ੇ 'ਚੋਂ ਤਿੰਨ ਮੋਟਰਸਾਈਕਲ ਅਤੇ ਹੋਰ ਸਾਮਾਨ ਬਰਾਮਦ ਕੀਤਾ ਹੈ | ਇਸ ਸਬੰਧੀ ਸੀ.ਆਈ.ਏ ਸਟਾਫ ਦੋ ਦੇ ਇੰਚਾਰਜ ਇੰਸਪੈਕਟਰ ...

ਪੂਰੀ ਖ਼ਬਰ »

ਲੱਖਾਂ ਰੁਪਏ ਮੁੱਲ ਦੀ ਹੈਰੋਇਨ ਸਮੇਤ 2 ਕਾਬੂ

ਲੁਧਿਆਣਾ, 4 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਵੀਜ਼ਨ ਨੰਬਰ ਦੋ ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਦੋ ਨੌਜਵਾਨਾਂ ਨੂੰ ਗਿ੍ਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ 50 ਲੱਖ ਰੁਪਏ ਮੁੱਲ ਦੀ ਹੈਰੋਇਨ ਬਰਾਮਦ ਕੀਤੀ ਹੈ | ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

4 ਰੋਜ਼ਾ 7ਵੀਂ ਮੈਕਮਾ ਪ੍ਰਦਰਸ਼ਨੀ-2019 'ਚ 400 ਕੰਪਨੀਆਂ 10 ਹਜ਼ਾਰ ਉਤਪਾਦ ਪ੍ਰਦਰਸ਼ਿਤ ਕਰਨਗੀਆਂ

r ਸੀਸੂ ਦੇ ਪ੍ਰਧਾਨ ਆਹੂਜਾ ਨੇ ਸਾਥੀਆਂ ਸਮੇਤ ਪ੍ਰਦਰਸ਼ਨੀ ਦੀਆਂ ਤਿਆਰੀਆਂ ਤੇ ਪ੍ਰਬੰਧਾਂ ਦਾ ਲਿਆ ਜਾਇਜ਼ਾ ਲੁਧਿਆਣਾ, 4 ਦਸੰਬਰ (ਪੁਨੀਤ ਬਾਵਾ)-ਚੈਂਬਰ ਆਫ਼ ਇੰਡਸਟਰੀਅਲ ਐਾਡ ਕਮਰਸ਼ੀਅਲ ਅੰਡਰਟੇਕਿੰਗਸ (ਸੀਸੂ) ਵਲੋਂ ਫੌਰਚੂਨ ਐਗਜ਼ੀਬੀਟਰ ਪ੍ਰਾਈਵੇਟ ਲਿਮਟਿਡ ...

ਪੂਰੀ ਖ਼ਬਰ »

ਕਾਂਗਰਸ ਪਾਰਟੀ ਦੇ ਰਾਜ 'ਚ ਪੰਜਾਬ ਅੰਦਰ ਅਮਨ ਤੇ ਕਾਨੂੰਨ ਨੂੰ ਲਾਂਬੂ ਲੱਗਿਆ:ਡਾ.ਚੀਮਾ

ਲੁਧਿਆਣਾ, 4 ਦਸੰਬਰ (ਪੁਨੀਤ ਬਾਵਾ)-ਸ਼ੋ੍ਰਮਣੀ ਅਕਾਲੀ ਦਲ ਦੇ ਬੁਲਾਰੇ ਤੇ ਪਾਰਟੀ ਦੇ ਲੁਧਿਆਣਾ ਸ਼ਹਿਰੀ ਦੇ ਨਿਗਰਾਨ ਡਾ.ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਰਾਜ ਵਿਚ ਪੰਜਾਬ ਅਮਨ ਤੇ ਕਾਨੂੰਨ ਲਾਂਬੂ ਲੱਗ ਗਿਆ ਹੈ, ਜਿਸ ਕਰਕੇ ਹਰ ਕੋਈ ਇੱਥੋਂ ਤੱਕ ...

ਪੂਰੀ ਖ਼ਬਰ »

ਗੁ: ਦੂਖ ਨਿਵਾਰਨ ਸਾਹਿਬ ਵਿਖੇ ਨਾਮ ਸਿਮਰਨ ਅਭਿਆਸ ਕਰਵਾਇਆ

ਲੁਧਿਆਣਾ, 4 ਦਸੰਬਰ (ਕਵਿਤਾ ਖੁੱਲਰ)-ਗੁਰਦੁਆਰਾ ਦੂਖ ਨਿਵਾਰਨ ਸਾਹਿਬ ਫੀਲਡ ਗੰਜ ਵਿਖੇ ਨਾਮ ਸਿਮਰਨ ਅਭਿਆਸ ਸਮਾਗਮ ਕਰਵਾਇਆ ਗਿਆ | ਸਮਾਗਮ ਦੌਰਾਨ ਭਾਈ ਗੁਰਪ੍ਰੀਤ ਸਿੰਘ ਕਾਨਪੁਰ ਵਾਲੇ, ਬੀਬੀ ਜਸਪ੍ਰੀਤ ਕੌਰ ਲਖਨਊ ਵਾਲੇ ਅਤੇ ਭਾਈ ਹਰਪਾਲ ਸਿੰਘ ਦਮਦਮੀ ਟਕਸਾਲ ...

ਪੂਰੀ ਖ਼ਬਰ »

ਐਮ.ਐਸ.ਐਮ.ਈ. ਪੁਰਸਕਾਰ ਨਾਲ ਮੁੱਖ ਮੰਤਰੀ ਅੱਜ ਸਚਦੇਵਾ ਤੇ ਮਿੱਤਲ ਦਾ ਕਰਨਗੇ ਸਨਮਾਨ

ਲੁਧਿਆਣਾ, 4 ਦਸੰਬਰ (ਪੁਨੀਤ ਬਾਵਾ)-ਪੰਜਾਬ ਸਰਕਾਰ ਵਲੋਂ ਪ੍ਰੋਗਰੈਸਿਵ ਪੰਜਾਬ ਨਿਵੇਸ਼ ਸੰਮੇਲਨ 5 ਤੇ 6 ਦਸੰਬਰ ਨੂੰ ਕਰਵਾਇਆ ਜਾ ਰਿਹਾ ਹੈ | ਜਿਸ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ 5 ਦਸੰਬਰ ਨੂੰ ਸਨਅਤਕਾਰਾਂ ਨੂੰ ਐਮ.ਐਸ.ਐਮ.ਈ. ਪੁਰਸਕਾਰਾਂ ਨਾਲ ...

ਪੂਰੀ ਖ਼ਬਰ »

ਜਥੇਦਾਰ ਹਰਭਿੰਦਰ ਸਿੰਘ ਭਿੰਦਾ ਨੇ ਭਾਈ ਲੌਾਗੋਵਾਲ ਨੂੰ ਕੀਤਾ ਸਨਮਾਨਿਤ

ਆਲਮਗੀਰ, 4 ਦਸੰਬਰ (ਜਰਨੈਲ ਸਿੰਘ ਪੱਟੀ)-ਸੰਤ ਬਾਬਾ ਅਮਰੀਕ ਸਿੰਘ ਕਾਰ ਸੇਵਾ ਸੰਪਦਾਇਕ ਪਟਿਆਲਾ ਵਾਲਿਆਂ ਦੇ ਜਥੇਦਾਰ ਹਰਭਿੰਦਰ ਸਿੰਘ ਭਿੰਦਾ ਕਾਰਸੇਵਾ ਆਲਮਗੀਰ ਵਾਲਿਆਂ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਦੇ ਪ੍ਰਧਾਨ ਭਾਈ ਗੋਬਿੰਦ ...

ਪੂਰੀ ਖ਼ਬਰ »

ਆਵਰ ਸਪੇਸ ਸਿਨੇਮਾ ਵਲੋਂ ਸਾਹਿਤਕਾਰ ਪ੍ਰੋ: ਗਿੱਲ ਨੂੰ ਸਨਮਾਨਿਤ ਕਰਨ ਦਾ ਫ਼ੈਸਲਾ

ਲੁਧਿਆਣਾ, 4 ਦਸੰਬਰ (ਪੁਨੀਤ ਬਾਵਾ)-ਆਵਰ ਸਪੇਸ ਸਿਨੇਮਾ ਵਲੋਂ ਇਸ਼ਮੀਤ ਸਿੰਘ ਮਿਊੁਜ਼ਿਕ ਇੰਸਟੀਚਿਊਟ ਵਿਖੇ 7 ਦਸੰਬਰ ਨੂੰ ਸਵੇਰੇ 11.30 ਵਜੇ ਦੋ ਰੋਜ਼ਾ ਲਘੂ ਫ਼ਿਲਮ ਮੇਲਾ ਕਰਵਾਇਆ ਜਾ ਰਿਹਾ ਹੈ | ਜਿਸ ਦੌਰਾਨ ਸ਼ੋ੍ਰਮਣੀ ਕਵੀ, ਪੰਜਾਬੀ ਲੇਖਕ ਤੇ ਪੰਜਾਬੀ ਸਾਹਿੱਤ ...

ਪੂਰੀ ਖ਼ਬਰ »

ਪਿੰ੍ਰਸੀਪਲ ਜਸਬੀਰ ਕੌਰ ਨਾਲ ਬੀਤ੍ਹੇ ਦਿਨੀਂ ਹੋਈ ਹੱਥੋਪਾਈ ਦੀ ਵੀਡੀਓ ਹੋਈ ਵਾਇਰਲ

ਆਲਮਗੀਰ, 4 ਦਸੰਬਰ (ਜਰਨੈਲ ਸਿੰਘ ਪੱਟੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਲਮਗੀਰ ਦੀ ਪਿ੍ੰਸੀਪਲ ਜਸਬੀਰ ਕੌਰ ਅਰੋੜਾ ਦੀ ਸਕੂਲ ਵਿਖੇ ਸਟਾਫ਼ ਮੈਂਬਰ ਨਾਲ ਹੋਈ ਲੜਾਈ ਦੀ ਵਾਇਰਲ ਵੀਡੀਓ ਸਬੰਧੀ ਪਿੰਡ ਦੀ ਪੰਚਾਇਤ ਨੇ ਸਪਸ਼ਟੀਕਰਨ ਦਿੱਤਾ ਹੈ ਕਿ ਸਕੂਲ ਸਟਾਫ਼ ਦੀ ...

ਪੂਰੀ ਖ਼ਬਰ »

ਕਿਸਾਨਾਂ ਤੱਕ ਖੇਤੀ ਜਾਣਕਾਰੀ ਪਹੁੰਚਾਉਣ 'ਚ ਪੀ.ਏ.ਯੂ. ਪ੍ਰਕਾਸ਼ਨਾਵਾਂ ਦਾ ਵੱਡਾ ਯੋਗਦਾਨ-ਡਾ. ਢਿੱਲੋਂ

ਲੁਧਿਆਣਾ, 4 ਦਸੰਬਰ (ਬੀ.ਐਸ.ਬਰਾੜ)-ਪੀ.ਏ.ਯੂ. ਦੇ ਉਪ ਕੁਲਪਤੀ ਡਾ. ਬਲਦੇਵ ਸਿੰਘ ਢਿੱਲੋਂ ਦੀ ਪ੍ਰਧਾਨਗੀ ਵਿਚ ਪੀ.ਏ.ਯੂ. ਪ੍ਰਕਾਸ਼ਨ ਕਮੇਟੀ ਦੀ ਮੀਟਿੰਗ ਹੋਈ | ਮੀਟਿੰਗ ਹਰ ਛੇ ਮਹੀਨੇ ਬਾਅਦ ਹੁੰਦੀ ਹੈ ਅਤੇ ਇਸ ਵਿਚ ਪਿਛਲੇ ਸਮੇਂ ਦੀਆਂ ਪ੍ਰਕਾਸ਼ਨਾਵਾਂ ਦੀ ਕਾਰਗੁਜ਼ਾਰੀ ...

ਪੂਰੀ ਖ਼ਬਰ »

ਪੀ.ਏ.ਯੂ. ਦੀ ਵਿਦਿਆਰਥਣ ਨੂੰ ਮਿਲਿਆ ਸਰਬੋਤਮ ਪੋਸਟਰ ਪੁਰਸਕਾਰ

ਲੁਧਿਆਣਾ, 4 ਦਸੰਬਰ (ਬੀ.ਐਸ.ਬਰਾੜ)-ਪੀ.ਏ.ਯੂ. ਦੇ ਕਾਲਜ ਆਫ਼ ਬੇਸਿਕ ਸਾਇੰਸਜ਼ ਅਤੇ ਹਿਊਮੈਨਟੀਜ਼ ਵਿਚ ਮਾਈਕ੍ਰੋਬਾਇਓਲੋਜੀ ਵਿਭਾਗ ਦੀ ਵਿਦਿਆਰਥਣ ਕੁਮਾਰੀ ਵਿਸ਼ੂ ਚੌਧਰੀ ਨੂੰ ਬੀਤੇ ਦਿਨੀਂ ਪੋਸਟਰ ਬਣਾਉਣ ਲਈ ਸਰਬੋਤਮ ਪੁਰਸਕਾਰ ਮਿਲਿਆ | ਇਸ ਸਬੰਧੀ ਵਿਭਾਗ ਦੇ ...

ਪੂਰੀ ਖ਼ਬਰ »

ਡਾਬਰ ਤੇ ਨੀਟੂ ਵਲੋਂ ਹਬਾਬ ਗੰਜ ਵਿਖੇ ਵਿਕਾਸ ਕੰਮਾਂ ਦੀ ਸ਼ੁਰੂਆਤ

ਲੁਧਿਆਣਾ, 4 ਦਸੰਬਰ (ਕਵਿਤਾ ਖੁੱਲਰ)-ਵਾਰਡ ਨੰਬਰ 52 ਦੇ ਅਧੀਨ ਆਉਂਦੇ ਇਲਾਕੇ ਹਬੀਬ ਗੰਜ ਵਿਚ ਆਰ.ਐਮ.ਸੀ ਦੀਆਂ ਗਲੀਆਂ ਬਣਾਉਣ ਦੇ ਕੰਮ ਦਾ ਉਦਘਾਟਨ ਇਲਾਕਾ ਵਿਧਾਇਕ ਸੁਰਿੰਦਰ ਡਾਬਰ ਦੇ ਬੇਟੇ ਮਾਣਕ ਡਾਬਰ ਅਤੇ ਇਲਾਕਾ ਕੌਾਸਲਰ ਗੁਰਦੀਪ ਸਿੰਘ ਨੀਟੂ ਵਲੋਂ ਸਾਂਝੇ ਤੌਰ ...

ਪੂਰੀ ਖ਼ਬਰ »

ਸਿਰਜਣਧਾਰਾ ਦੀ ਮਾਸਿਕ ਇਕੱਤਰਤਾ

ਲੁਧਿਆਣਾ, 4 ਦਸੰਬਰ (ਕਵਿਤਾ ਖੁੱਲਰ)-ਸਿਰਜਨਧਾਰਾ ਦੀ ਮਾਸਿਕ ਇੱਕਤਰਤਾ ਕਰਮਜੀਤ ਸਿੰਘ ਔਜਲਾ ਦੀ ਪ੍ਰਧਾਨਗੀ ਹੇਠ ਪੰਜਾਬੀ ਭਵਨ ਵਿਖੇ ਹੋਈ, ਜਿਸ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਪ੍ਰਧਾਨ ਅਜੀਤ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਇਸ ਮੌਕੇ ...

ਪੂਰੀ ਖ਼ਬਰ »

ਮੁੰਡੀਆਂ ਖੁਰਦ ਦਾ ਕਬੱਡੀ ਖੇਡ ਮੇਲਾ ਸ਼ੁਰੂ

ਭਾਮੀਆਂ ਕਲਾਂ, 4 ਦਸੰਬਰ (ਜਤਿੰਦਰ ਭੰਬੀ)-ਬਾਬਾ ਕੇਹਰ ਦਾਸ ਕੂਕਰਾਂ ਵਾਲਿਆਂ ਦੀ ਬਰਸੀ ਨੂੰ ਸਮਰਪਿਤ ਕਬੱਡੀ ਗੋਲਡ ਕੱਪ ਮੁੰਡੀਆਂ ਖੁਰਦ ਦੀ ਗ੍ਰਾਮ ਪੰਚਾਇਤ, ਐਨ. ਆਰ. ਆਈ. ਵੀਰ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਮੁੰਡੀਆਂ ਖੁਰਦ ਦੇ ਸਕੂਲ ਦੀ ਗਰਾਊਾਡ ਵਿਚ ...

ਪੂਰੀ ਖ਼ਬਰ »

ਭਾਜਪਾ ਸਿੱਖਾਂ ਨਾਲ ਹਮੇਸ਼ਾ ਧੋਖਾ ਕਰਦੀ ਹੈ-ਬੈਂਸ

ਲੁਧਿਆਣਾ, 4 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਹੈ ਕਿ ਭਾਜਪਾ ਸਿੱਖਾਂ ਨਾਲ ਹਰ ਸਮੇਂ ਧੋਖਾ ਹੀ ਕਰਦੀ ਰਹੀ ਹੈ, ਜਦੋਂ ਕਿ ਰਾਜੋਆਣਾ ਦੀ ਫਾਾਸੀ ਦੀ ਸਜ਼ਾ ਘੱਟ ਕਰਨ ਵਿਚ ਸੂਬੇ ਦੇ ਮੁੱਖ ...

ਪੂਰੀ ਖ਼ਬਰ »

ਟੋਕਰੇ 'ਚ ਇਕੱਠੇ ਕੀਤੇ ਦਾਨ ਰੂਪੀ ਪੈਸਿਆਂ ਨਾਲ ਬਣਨ ਵਾਲੀ ਸੜਕ ਸਰਕਾਰ ਨੂੰ ਕਰ ਰਹੀ ਹੈ ਸਵਾਲ

ਭਾਮੀਆਂ ਕਲਾਂ, 4 ਦਸੰਬਰ (ਜਤਿੰਦਰ ਭੰਬੀ)-ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਆਉਂਦੀ ਰਾਹੋਂ ਰੋਡ, ਜਿਸ ਦਾ ਨਿਰਮਾਣ ਭਾਈ ਘਨੱਈਆ ਜੀ ਸੇਵਾ ਸੁਸਾਇਟੀ ਲੋਹ ਲੰਗਰ ਸ੍ਰੀ ਅਨੰਦਪੁਰ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਮੇਵਾ ਸਿੰਘ ਵਲੋਂ ਸਥਾਨਕ ਲੋਕਾਂ ਅਤੇ ...

ਪੂਰੀ ਖ਼ਬਰ »

ਵਿਆਹ ਦਾ ਝਾਂਸਾ ਦੇ ਕੇ ਨਾਬਾਲਗ ਲੜਕੀ ਨੂੰ ਵਰਗਲਾਉਣ ਦੇ ਮਾਮਲੇ ਵਿਚ ਨੌਜਵਾਨ ਿਖ਼ਲਾਫ਼ ਕੇਸ ਦਰਜ

ਲੁਧਿਆਣਾ, 4 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਅਮਨ ਨਗਰ ਵਾਸੀ ਰੁਕਸਾਨਾ ਦੀ ਸ਼ਿਕਾਇਤ 'ਤੇ ਅੰਕੁਸ਼ ਵਾਸੀ ਅਮਨ ਨਗਰ ਖਿਲਾਫ਼ ਕੇਸ ਦਰਜ ਕੀਤਾ ਹੈ | ਸ਼ਿਕਾਇਤਕਰਤਾ ਨੇ ਉਕਤ ਕਥਿਤ ਦੋਸ਼ੀ ਉਤੇ ਉਸ ਦੀ ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾਉਣ ਦਾ ...

ਪੂਰੀ ਖ਼ਬਰ »

ਯੁਵਕ ਸੇਵਾਵਾਂ ਵਿਭਾਗ ਵਲੋਂ ਯੁਵਕਾਂ ਦਾ ਅੰਤਰਰਾਜੀ ਦੌਰਾ ਦਸੰਬਰ ਅਤੇ ਜਨਵਰੀ ਵਿਚ ਹੋਵੇਗਾ

ਲੁਧਿਆਣਾ, 4 ਦਸੰਬਰ (ਕਵਿਤਾ ਖੁੱਲਰ)-ਯੁਵਕ ਸੇਵਾਵਾਂ ਵਿਭਾਗ ਲੁਧਿਆਣਾ ਦੇ ਸਹਾਇਕ ਡਾਇਰੈਕਟਰ ਦਵਿੰਦਰ ਸਿੰਘ ਲੋਟੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਭਾਗ ਵਲੋਂ ਮਹੀਨਾ ਦਸੰਬਰ ਤੇ ਜਨਵਰੀ 2019-20 ਦੌਰਾਨ ਅੰਤਰਰਾਜੀ ਦੌਰਾ ਕਰਵਾਇਆ ਜਾ ਰਿਹਾ ਹੈ | ਇਸ ਅੰਤਰਰਾਜੀ ...

ਪੂਰੀ ਖ਼ਬਰ »

ਹਲਕਾ ਪੂਰਬੀ ਦੇ ਕੌਾਸਲਰਾਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਵਿਧਾਇਕ ਨੇ ਉੱਚ ਅਧਿਕਾਰੀਆਂ ਨਾਲ ਕਰਵਾਈ ਕੌਾਸਲਰਾਂ ਦੀ ਮੀਟਿੰਗ

ਲੁਧਿਆਣਾ, 4 ਦਸੰਬਰ (ਅਮਰੀਕ ਸਿੰਘ ਬੱਤਰਾ)-ਵਿਧਾਨ ਸਭਾ ਹਲਕਾ ਪੂਰਬੀ ਅਧੀਨ ਪੈਂਦੇ ਵਾਰਡਾਂ ਵਿਚ ਐਲ. ਈ. ਡੀ. ਲਾਈਟਾਂ ਲਗਾ ਰਹੀ ਨਿੱਜੀ ਕੰਪਨੀ ਦੀ ਕਥਿਤ ਢਿੱਲੀ ਕਾਰਗੁਜਾਰੀ ਤੋਂ ਪ੍ਰੇਸ਼ਾਨ ਕੌਾਸਲਰਾਂ ਵਲੋਂ ਮਾਮਲਾ ਵਿਧਾਇਕ ਸੰਜੇ ਤਲਵਾੜ ਦੇ ਧਿਆਨ ਵਿਚ ਲਿਆਂਦੇ ...

ਪੂਰੀ ਖ਼ਬਰ »

ਪੀ.ਏ.ਯੂ ਨੇ ਪੁਰਸਕਾਰਾਂ ਲਈ ਕਿਸਾਨਾਂ 'ਤੇ ਕਿਸਾਨ ਬੀਬੀਆਂ ਤੋਂ ਮੰਗੀਆਂ ਅਰਜ਼ੀਆਂ

ਲੁਧਿਆਣਾ, 4 ਦਸੰਬਰ (ਬੀ.ਐਸ.ਬਰਾੜ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਪਸਾਰ ਸਿੱਖਿਆ ਵਲੋਂ ਰਾਜ ਭਰ ਦੇ ਕਿਸਾਨਾਂ ਤੋਂ ਮਾਰਚ 2020 ਵਿਚ ਦਿੱਤੇ ਜਾਣ ਵਾਲੇ ਐਵਾਰਡਾਂ ਲਈ ਬਿਨੈ-ਪੱਤਰਾਂ ਦੀ ਮੰਗ ਕੀਤੀ ਹੈ | ਇਹ ਐਵਾਰਡ ਮਾਰਚ 2020 ਦੇ ਪੀ.ਏ.ਯੂ. ਕਿਸਾਨ ਮੇਲੇ ...

ਪੂਰੀ ਖ਼ਬਰ »

ਜਬਰ ਜਨਾਹ ਦੇ ਮਾਮਲੇ ਵਿਚ ਨਾਮਜ਼ਦ ਦੋਸ਼ੀ ਅਤੇ ਉਸ ਦੇ ਸਾਥੀਆਂ ਵਲੋਂ ਕੀਤੇ ਹਮਲੇ ਵਿਚ ਪੀੜਤ ਔਰਤ ਜ਼ਖ਼ਮੀ

ਲੁਧਿਆਣਾ, 4 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਪੁਲਿਸ ਕਮਿਸ਼ਨਰ ਦਫ਼ਤਰ ਵਿਚ ਅੱਜ ਦੇਰ ਸ਼ਾਮ ਜਬਰ ਜਨਾਹ ਦੇ ਮਾਮਲੇ ਵਿਚ ਨਾਮਜ਼ਦ ਦੋਸ਼ੀ ਅਤੇ ਉਸ ਦੇ ਸਾਥੀਆਂ ਵਲੋਂ ਕੀਤੇ ਹਮਲੇ ਵਿਚ ਪੀੜਤ ਔਰਤ ਜ਼ਖ਼ਮੀ ਹੋ ਗਈ ਹੈ, ਜਿਸ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਹੈ ...

ਪੂਰੀ ਖ਼ਬਰ »

ਪੀ.ਏ.ਯੂ. ਦੇ ਮਾਨਵ ਸਰੋਤ ਮਾਹਿਰਾਂ ਨੇ ਔਰਤਾਂ 'ਤੇ ਬੱਚਿਆਂ ਨੂੰ ਕੀਤਾ ਜਾਗਰੂਕ

ਲੁਧਿਆਣਾ, 4 ਦਸੰਬਰ (ਬੀ.ਐਸ.ਬਰਾੜ)-ਪੀ.ਏ.ਯੂ. ਦੇ ਮਾਨਵ ਵਿਕਾਸ ਅਤੇ ਪਰਿਵਾਰਕ ਸਰੋਤ ਵਿਭਾਗ ਵਿਚ ਚਲ ਰਹੇ ਆਲ ਇੰਡੀਆ ਕੁਆਰਡੀਨੇਟਿਡ ਖੋਜ ਪ੍ਰੋਜੈਕਟ ਤਹਿਤ ਸਮਾਜ ਵਿਚ ਚੇਤਨਾ ਸਮਾਗਮ ਕਰਵਾਏ ਗਏ | ਕਾਲਜ ਆਫ਼ ਕਮਿਊਨਟੀ ਸਾਇੰਸ ਦੇ ਹਿਊਮਨ ਡਿਵੈਲਪਮੈਂਟ ਐਾਡ ਫੈਮਿਲੀ ...

ਪੂਰੀ ਖ਼ਬਰ »

ਨਨਕਾਣਾ ਸਹਿਬ ਸਕੂਲ ਗਿੱਲ ਦੇ ਵਿਦਿਆਰਥੀ ਸਨਮਾਨਿਤ

ਆਲਮਗੀਰ, 4 ਦਸੰਬਰ (ਜਰਨੈਲ ਸਿੰਘ ਪੱਟੀ)-ਹਾਲ ਹੀ 'ਚ ਗੁਰੂ ਨਾਨਕ ਸਟੇਡੀਅਮ ਵਿਖੇ ਹੋਈ ਅਥਲੈਟਿਕ ਮੀਟ ਵਿਚ ਨਨਕਾਣਾ ਸਹਿਬ ਪਬਲਿਕ ਸਕੂਲ ਗਿੱਲ ਪਾਰਕ ਦੇ ਵਿਦਿਆਰਥੀਆਂ ਨੇ ਵੱਖ-ਵੱਖ ਖੇਡਾਂ ਵਿਚ ਮੱਲਾਂ ਮਾਰਦੇ ਹੋਏ ਤਮਗੇ ਹਾਸਲ ਕੀਤੇ | ਜੇਤੂ ਵਿਦਿਆਰਥੀਆਂ ਨੂੰ ਸਕੂਲ ...

ਪੂਰੀ ਖ਼ਬਰ »

ਕਾਰੋਬਾਰੀਆਂ ਨੂੰ ਕਰਨਾ ਪੈਂਦਾ ਮੁਸ਼ਕਿਲਾਂ ਦਾ ਸਾਹਮਣਾ-ਬੌਬੀ

ਲੁਧਿਆਣਾ, 4 ਦਸੰਬਰ (ਜੁਗਿੰਦਰ ਸਿੰਘ ਅਰੋੜਾ)-ਭਾਈ ਮੰਨਾ ਸਿੰਘ ਨਗਰ ਮੈਨੂੰਫੈਕਚਰਾਰ ਅਤੇ ਟਰੇਡਰਜ਼ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਅਮਰੀਕ ਸਿੰਘ ਬੌਬੀ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸ਼ਹਿਰ ਦੇ ਅੰਦਰੂਨੀ ਹਿੱਸਿਆਂ 'ਚ ਟ੍ਰੈਫਿਕ ਦੇ ਸੁਚਾਰੂ ਢੰਗ ...

ਪੂਰੀ ਖ਼ਬਰ »

ਜਗਰਾਉਂ ਪੁਲ 'ਤੇ ਆਵਾਜਾਈ ਸਵੇਰੇ ਗਿਆਰ੍ਹਾਂ ਤੋਂ 4 ਵਜੇ ਤੱਕ ਬੰਦ

ਲੁਧਿਆਣਾ, 4 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਵਲੋਂ ਉਸਾਰੀ ਅਧੀਨ ਜਗਰਾਉਂ ਪੁਲ 'ਤੇ ਆਵਾਜਾਈ ਅਗਲੇ 5 ਦਿਨਾਂ ਤੱਕ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ | ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ...

ਪੂਰੀ ਖ਼ਬਰ »

ਬਦੇਸ਼ਾਂ ਪਰਿਵਾਰ ਨੂੰ ਸਦਮਾ, ਗੁਰਤੇਜ ਸਿੰਘ ਬਦੇਸ਼ਾਂ ਦਾ ਦਿਹਾਂਤ

ਆਲਮਗੀਰ, 4 ਦਸੰਬਰ (ਜਰਨੈਲ ਸਿੰਘ ਪੱਟੀ)-ਸੀਨੀਅਰ ਨੌਜਵਾਨ ਕਾਂਗਰਸੀ ਆਗੂ ਗੁਰਮੀਤ ਸਿੰਘ ਬਦੇਸ਼ਾਂ ਸਰੀਂਹ ਨੂੰ ਉਸ ਵੇਲੇ ਭਾਰੀ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਨੌਜਵਾਨ ਛੋਟੇ ਭਰਾ ਗੁਰਤੇਜ ਸਿੰਘ ਬਦੇਸ਼ਾ ਅਕਾਲ ਪੁਰਖ ਵਲੋਂ ਬਖਸ਼ੀਂ ਸਵਾਸਾਂ ਦੀ ਪੁੰਜੀ ਨੂੰ ...

ਪੂਰੀ ਖ਼ਬਰ »

ਪੰਜਾਬ ਸਰਕਾਰ ਨਵੇਂ ਨਿਵੇਸ਼ ਦੇ ਨਾਲ-ਨਾਲ ਪੁਰਾਣੇ ਨਿਵੇਸ਼ਕਾਂ ਦੇ ਹਿੱਤਾਂ ਦਾ ਵੀ ਖਿਆਲ ਰੱਖੇ

ਲੁਧਿਆਣਾ, 4 ਦਸੰਬਰ (ਪੁਨੀਤ ਬਾਵਾ)-ਫ਼ੈਰਡੇਸ਼ਨ ਆਫ਼ ਇੰਡਸਟੀਅਲ ਐਾਡ ਕਮਰਸ਼ੀਅਲ ਆਰਗੇਨਾਈਜੇਸ਼ਨ (ਫ਼ਿਕੋ) ਦੇ ਚੇਅਰਮੈਨ ਕੇ.ਕੇ. ਸੇਠ ਅਤੇ ਪ੍ਰਧਾਨ ਗੁਰਮੀਤ ਸਿੰਘ ਕੁਲਾਰ ਨੇ ਕਿਹਾ ਕਿ ਨਿਵੇਸ਼ ਪੰਜਾਬ ਸੰਮੇਲਨ ਕਰਵਾਉਣਾ ਤੇ ਪੰਜਾਬ ਅੰਦਰ ਨਵਾਂ ਨਿਵੇਸ਼ ਕਰਵਾਉਣਾ ...

ਪੂਰੀ ਖ਼ਬਰ »

ਰਾਸ਼ਨ ਡਿਪੂਆਂ ਉਪਰ ਛੋਟਾ ਸਲੰਡਰ ਮੁਹੱਈਆ ਹੋਣ ਨਾਲ ਲੋਕਾਂ ਨੂੰ ਹੋਵੇਗਾ ਲਾਭ

ਲੁਧਿਆਣਾ, 4 ਦਸੰਬਰ (ਜੁਗਿੰਦਰ ਸਿੰਘ ਅਰੋੜਾ)-ਗੈਸ ਕੰਪਨੀਆਂ ਵਲੋਂ ਹੁਣ ਰਾਸ਼ਨ ਡਿਪੂਆਂ ਉਪਰ ਵੀ ਛੋਟੇ ਪੰਜ ਕਿੱਲੋ ਵਾਲੇ ਰਸੋਈ ਗੈਸ ਸਲੰਡਰ ਮੁਹੱਈਆ ਕਰਵਾਏ ਜਾ ਰਹੇ ਹਨ | ਅਜਿਹਾ ਹੋਣ ਨਾਲ ਲੋਕਾਂ ਨੂੰ ਭਾਰੀ ਲਾਭ ਹੋਵੇਗਾ ਅਤੇ ਰਸੋਈ ਗੈਸ ਹਰ ਵਿਅਕਤੀ ਦੀ ਪਹੁੰਚ ...

ਪੂਰੀ ਖ਼ਬਰ »

ਸ਼ਹਿਰ ਦੇ ਭੀੜੇ ਇਲਾਕਿਆਂ ਵਿਚ ਬਣੇ ਗੋਦਾਮਾਂ ਵਿਰੁੱਧ ਕਾਰਵਾਈ ਲਈ ਵਿਦਾਇਕ ਨੇ ਕਮਿਸ਼ਨਰ ਪੁਲਿਸ ਨੂੰ ਲਿਖਿਆ ਪੱਤਰ

ਲੁਧਿਆਣਾ, 4 ਦਸੰਬਰ (ਅਮਰੀਕ ਸਿੰਘ ਬੱਤਰਾ)-ਸ਼ਹਿਰ ਦੇ ਅੰਦਰੂਨੀ ਹਿੱਸਿਆਂ ਵਿਚ ਟਰਾਂਸਪੋਰਟਰਾਂ ਅਤੇ ਦੂਸਰੇ ਕਾਰੋਬਾਰੀਆਂ ਦੇ ਗੋਦਾਮਾਂ ਕਾਰਨ ਰੋਜ਼ਾਨਾ ਆਮ ਲੋਕਾਂ ਨੂੰ ਪੇਸ਼ ਆਉਂਦੀ ਟ੍ਰੈਫਿਕ ਜਾਮ ਅਤੇ ਹਾਦਸਿਆਂ ਦੀ ਸਮੱਸਿਆ ਰੋਕਣ ਲਈ ਵਿਧਾਇਕ ਸੰਜੇ ਤਲਵਾੜ ...

ਪੂਰੀ ਖ਼ਬਰ »

ਨਾਮਧਾਰੀ ਆਗੂ ਵਲੋਂ ਮਾਤਾ ਚੰਦ ਕੌਰ ਕਤਲ ਕਾਂਡ 'ਚ ਸੀ.ਬੀ.ਆਈ. ਦੀ ਜਾਂਚ 'ਤੇ ਚੁੱਕੇ ਸਵਾਲ

ਲੁਧਿਆਣਾ, 4 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਨਾਮਧਾਰੀ ਸੰਸਥਾ ਦੇ ਆਗੂ ਬਚਿੱਤਰ ਸਿੰਘ ਬੁਰਜੀ ਨੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਪੱਤਰ ਲਿਖ ਕੇ ਮਾਤਾ ਚੰਦ ਕੌਰ ਦੇ ਹੋਏ ਕਤਲ ਦੀ ਜਾਂਚ ਸੀ.ਬੀ.ਆਈ ਚੰਡੀਗੜ੍ਹ ਦੇ ਦਫ਼ਤਰ ਤੋਂ ਤਬਦੀਲ ਕਰਨ ਦੀ ...

ਪੂਰੀ ਖ਼ਬਰ »

ਹਲਕਾ ਪੱਛਮੀ ਦੀਆਂ ਵੋਟਾਂ ਦੌਰਾਨ ਹਾਂਡਾ ਅਤੇ ਟਵਿੰਕਲ ਗੁੱਟ ਦੇ ਆਗੂਆਂ ਦਰਮਿਆਨ ਹੋਈ ਧੱਕਾ-ਮੁੱਕੀ

r ਹਾਂਡਾ ਗੁੱਟ ਨੇ ਵਿਰੋਧੀ ਧਿਰ 'ਤੇ ਜਾਅਲੀ ਵੋਟਾਂ ਪੁਵਾਉਣ ਦਾ ਲਗਾਇਆ ਦੋਸ਼ ਲੁਧਿਆਣਾ, 4 ਦਸੰਬਰ (ਕਵਿਤਾ ਖੁੱਲਰ/ਅਮਰੀਕ ਸਿੰਘ ਬੱਤਰਾ)-ਜ਼ਿਲ੍ਹਾ ਯੂਥ ਕਾਂਗਰਸ ਲੁਧਿਆਣਾ ਸ਼ਹਿਰੀ ਦੇ ਅਹੁਦੇਦਾਰਾਂ ਦੀ ਸ਼ੁਰੂ ਹੋਈ ਚੋਣ ਪ੍ਰਕਿਰਿਆ ਦੌਰਾਨ ਹਲਕਾ ਆਤਮ ਨਗਰ ਦੇ ...

ਪੂਰੀ ਖ਼ਬਰ »

ਰੇਲਵੇ ਸਟੇਸ਼ਨ ਤੋਂ ਲਾਵਾਰਸ ਹਾਲਤ ਵਿਚ ਬਰਾਮਦ ਕੀਤੇ 3 ਬੱਚਿਆਂ ਨੂੰ ਜਥੇਬੰਦੀ ਤੇ ਪੁਲਿਸ ਨੇ ਕੀਤਾ ਮਾਪਿਆਂ ਹਵਾਲੇ

ਲੁਧਿਆਣਾ, 4 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਰੇਲਵੇ ਸਟੇਸ਼ਨ ਤੋਂ ਲਾਵਾਰਸ ਹਾਲਤ ਵਿਚ ਬਰਾਮਦ ਕੀਤੇ ਗਏ ਤਿੰਨ ਬੱਚਿਆਂ ਨੂੰ ਚਾਈਲਡਲਾਈਨ ਜਥੇਬੰਦੀ ਅਤੇ ਪੁਲਿਸ ਵਲੋਂ ਉਨ੍ਹਾਂ ਦੇ ਮਾਪਿਆਂ ਹਵਾਲੇ ਕਰ ਦਿੱਤਾ ਗਿਆ ਹੈ | ਇਸ ਸਬੰਧੀ ਜਥੇਬੰਦੀ ਦੇ ਡਾਇਰੈਕਟਰ ...

ਪੂਰੀ ਖ਼ਬਰ »

ਅਕਾਲੀ ਦਲ ਦੇ ਡੈਲੀਗੇਟ ਇਜਲਾਸ 'ਚ ਭਾਈ ਰਾਜੋਆਣਾ ਦੀ...

ਵਿਖੇ ਸੱਦਿਆ ਗਿਆ ਹੈ | ਜਿਸ ਵਿਚ ਲੁਧਿਆਣਾ ਸ਼ਹਿਰੀ ਦੇ 24 ਡੈਲੀਗੇਟ ਹਿੱਸਾ ਲੈਣਗੇ ਅਤੇ ਆਪਣਾ ਅਗਲਾ ਪ੍ਰਧਾਨ ਚੁਣਨਗੇ | ਮੀਟਿੰਗ ਦੌਰਾਨ ਅਕਾਲੀ ਜਥਾ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਰਣਜੀਤ ਸਿੰਘ ਢਿੱਲੋਂ ਦੀ ਅਗਵਾਈ ਵਿਚ ਨਿਰਗਾਨ ਡਾ.ਦਲਜੀਤ ਸਿੰਘ ਚੀਮਾ ਅਤੇ ...

ਪੂਰੀ ਖ਼ਬਰ »

ਸੂਆ ਰੋਡ ਇੰਡਸਟ੍ਰੀਅਲ ਐਸੋਸੀਏਸ਼ਨ ਦੀ ਬੈਠਕ

ਢੰਡਾਰੀ ਕਲਾਂ, 4 ਦਸੰਬਰ (ਪਰਮਜੀਤ ਸਿੰਘ ਮਠਾੜੂ)-ਵਾਰਡ ਨੰਬਰ 28 ਸੂਆ ਰੋਡ ਇੰਡਸਟੀਰੀਅਲ ਐਸੋਸੀਏਸ਼ਨ ਦੀ ਬੈਠਕ ਹੋਈ | ਬੈਠਕ ਦੀ ਅਗਵਾਈ ਐਸੋਸੀਏਸ਼ਨ ਦੇ ਚੇਅਰਮੈਨ ਕੁਲਤਾਰ ਸਿੰਘ ਯੋਗੀ ਨੇ ਕੀਤੀ | ਚੇਅਰਮੈਨ ਜੋਗੀ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਇਸ ਵਾਰਡ ਦੇ ...

ਪੂਰੀ ਖ਼ਬਰ »

ਵਾਹਨ ਚੋਰ ਗਰੋਹ ਦੇ 2 ਮੈਂਬਰ ਗਿ੍ਫ਼ਤਾਰ

ਲੁਧਿਆਣਾ, 4 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਜਮਾਲਪੁਰ ਦੀ ਪੁਲਿਸ ਨੇ ਵਾਹਨ ਚੋਰ ਗਰੋਹ ਦੇ ਦੋ ਮੈਂਬਰਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ ਮੋਟਰਸਾਈਕਲ ਬਰਾਮਦ ਕੀਤਾ ਹੈ | ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਰਾਮ ਪ੍ਰਕਾਸ਼ ਨੇ ਦੱਸਿਆ ਕਿ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX