ਤਾਜਾ ਖ਼ਬਰਾਂ


ਜਲੰਧਰ ’ਚ ਮਿਲਿਆ ਕੋਰੋਨਾ ਪੀੜਤ ਇਕ ਹੋਰ ਮਰੀਜ਼, ਗਿਣਤੀ ਹੋਈ 251
. . .  24 minutes ago
ਜਲੰਧਰ, 31 ਮਈ (ਐੱਮ. ਐੱਸ. ਲੋਹੀਆ) - ਜਲੰਧਰ ’ਚ ਅੱਜ ਕੋਰੋਨਾ ਪੀੜਤ ਇਕ ਹੋਰ ਮਰੀਜ਼ ਦੇ ਮਿਲਣ ਨਾਲ ਗਿਣਤੀ ਵੱਧ ਕੇ 251 ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਅੱਜ ਪਾਜ਼ੀਟਿਵ ਆਇਆ 51 ਸਾਲ ਦਾ ਵਿਅਕਤੀ ਡਿਫੈਂਸ ਕਾਲੋਨੀ ਦਾ ਰਹਿਣ ਵਾਲਾ ਹੈ, ਇਹ ਪਹਿਲਾਂ ਪਾਜ਼ੀਟਿਵ ਆਏ ਲਾਜਪਤ ਨਗਰ ਦੇ ਰਹਿਣ ਵਾਲੇ ਵਿਅਕਤੀ ਦੇ ਸੰਪਰਕ ’ਚ ਸੀ। ਇਸ ਤੋਂ ਇਲਾਵਾ...
ਉੱਤਰਾਖੰਡ ਦੇ ਮੰਤਰੀ, ਪਰਿਵਾਰ ਤੇ ਸਟਾਫ਼ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ
. . .  29 minutes ago
ਦੇਹਰਾਦੂਨ, 31 ਮਈ - ਉੱਤਰਾਖੰਡ ਦੇ ਇੱਕ ਕੈਬਨਿਟ ਮੰਤਰੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਮੰਤਰੀ ਦੇ ਪਰਿਵਾਰਕ ਮੈਂਬਰਾਂ ਅਤੇ ਸਟਾਫ਼ ਮੈਂਬਰਾਂ ਸਮੇਤ 22 ਜਣਿਆਂ ਦੀ ਕੋਰੋਨਾ ਰਿਪੋਰਟ ਵੀ ਪਾਜ਼ੀਟਿਵ ਆਈ ਹੈ। ਇਸ ਦੀ ਪੁਸ਼ਟੀ ਸੂਬੇ ਦੇ ਮੁੱਖ ਸਕੱਤਰ ਉੱਤਪਲ...
ਅੰਮ੍ਰਿਤਸਰ 'ਚ ਕੋਰੋਨਾ ਦੇ 5 ਨਵੇਂ ਮਾਮਲੇ ਆਏ ਸਾਹਮਣੇ
. . .  39 minutes ago
ਅੰਮ੍ਰਿਤਸਰ, 31 ਮਈ (ਰੇਸ਼ਮ ਸਿੰਘ) - ਅੰਮ੍ਰਿਤਸਰ 'ਚ ਕੋਰੋਨਾ ਦੇ ਅੱਜ 5 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਜ਼ਿਲ੍ਹੇ 'ਚ ਹੁਣ ਤੱਕ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ 392 ਹੋ ਚੁੱਕੀ ਹੈ, ਜਿਨ੍ਹਾਂ 'ਚੋਂ 310 ਡਿਸਚਾਰਜ ਹੋ ਚੁੱਕੇ ਹਨ ਤੇ 75 ਦਾਖਲ ਹਨ, ਜਦਕਿ 7 ਜਣਿਆਂ...
ਮਹਾਰਾਸ਼ਟਰ 'ਚ ਵੀ 30 ਜੂਨ ਤੱਕ ਵਧੀ ਤਾਲਾਬੰਦੀ
. . .  45 minutes ago
ਮੁੰਬਈ, 31 ਮਈ - ਮਹਾਰਾਸ਼ਟਰ ਸਰਕਾਰ ਨੇ ਸੂਬੇ 'ਚ ਤਾਲਾਬੰਦੀ 30 ਜੂਨ ਤੱਕ ਵਧਾ ਦਿੱਤੀ ਹੈ। ਇਸ ਦੌਰਾਨ ਲੋੜੀਂਦੀਆਂ ਗਤੀਵਿਧੀਆਂ ਨੂੰ ਛੱਡ ਕੇ ਹਰ ਤਰਾਂ ਦੀ ਆਵਾਜਾਈ 'ਤੇ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਸਖ਼ਤੀ...
148 ਯਾਤਰੀਆਂ ਨੇ ਲੈ ਕੇ ਰਿਆਦ ਤੋਂ ਹੈਦਰਾਬਾਦ ਲਈ ਏਅਰ ਇੰਡੀਆ ਦੀ ਉਡਾਣ ਰਵਾਨਾ
. . .  1 minute ago
ਨਵੀਂ ਦਿੱਲੀ, 31 ਮਈ - ਕੋਰੋਨਾ ਦੇ ਚੱਲਦਿਆਂ ਵਿਦੇਸ਼ਾਂ 'ਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਵੰਦੇ ਭਾਰਤ ਮਿਸ਼ਨ ਦੇ ਤਹਿਤ ਕਿੰਗ ਖ਼ਾਲਿਦ ਕੌਮਾਂਤਰੀ ਹਵਾਈ ਅੱਡਾ ਰਿਆਦ ਤੋਂ 143 ਯਾਤਰੀਆਂ ਨੂੰ ਲੈ ਕੇ ਏਅਰ ਇੰਡੀਆ ਉਡਾਣ ਹੈਦਰਾਬਦ ਲਈ ਰਵਾਨਾ ਹੋ ਗਈ ਹੈ। ਇਸ ਦੀ ਜਾਣਕਾਰੀ ਰਿਆਦ ਸਥਿਤ...
ਬਿਹਾਰ ਦੇ ਕੰਟੇਨਮੈਂਟ ਜ਼ੋਨਸ 'ਚ 30 ਤੱਕ ਵਧਾਇਆ ਗਿਆ ਲਾਕਡਾਊਨ
. . .  about 1 hour ago
ਪਟਨਾ, 31 ਮਈ - ਬਿਹਾਰ ਦੇ ਕੰਟੇਨਮੈਂਟ ਜ਼ੋਨਸ 'ਚ 30 ਜੂਨ ਤੱਕ ਲਾਕਡਾਊਨ ਵਧਾ ਦਿੱਤਾ ਗਿਆ ਹੈ। ਇਸ ਦੀ ਸੂਬੇ ਦੇ ਗ੍ਰਹਿ ਮੰਤਰਾਲੇ ਨੇ...
ਚੰਡੀਗੜ੍ਹ 'ਚ 40 ਸਾਲਾ ਇੱਕ ਹੋਰ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ
. . .  about 1 hour ago
ਚੰਡੀਗੜ੍ਹ, 31 ਮਈ (ਮਨਜੋਤ) - ਪੀ.ਜੀ.ਆਈ ਤੋਂ ਮਿਲੀ ਰਿਪੋਰਟ ਅਨੁਸਾਰ ਚੰਡੀਗੜ੍ਹ ਵਿਖੇ 40 ਸਾਲਾ ਇੱਕ ਹੋਰ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਕੋਰੋਨਾ ਪੀੜਤ ਵਿਅਕਤੀ...
ਚੰਡੀਗੜ੍ਹ 'ਚ 27 ਸਾਲਾ ਲੜਕੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ
. . .  about 1 hour ago
ਚੰਡੀਗੜ੍ਹ, 31 ਮਈ (ਮਨਜੋਤ) - ਕੈਨੇਡਾ ਤੋਂ ਚੰਡੀਗੜ੍ਹ ਆਈ 27 ਸਾਲਾ ਲੜਕੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਉਕਤ ਲੜਕੀ ਕੈਨੇਡਾ ਪੜਾਈ ਕਰ ਹੀ ਹੈ ਤੇ ਉਸ ਦਾ ਪਰਿਵਾਰ ਇੱਥੇ ਰਹਿੰਦਾ ਹੈ ਜੋ ਕਿ ਪਿਛਲੇ ਦਿਨੀਂ ਕੈਨੇਡਾ ਤੋਂ ਚੰਡੀਗੜ੍ਹ ਆਈ...
ਉਡੀਸ਼ਾ 'ਚ ਅੱਜ ਕੋਰੋਨਾ ਦੇ 129 ਨਵੇਂ ਮਾਮਲੇ ਆਏ ਸਾਹਮਣੇ
. . .  about 2 hours ago
ਭੁਵਨੇਸ਼ਵਰ, 31 ਮਈ - ਉਡੀਸ਼ਾ 'ਚ ਕੋਰੋਨਾ ਵਾਇਰਸ ਦੇ ਅੱਜ 129 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਸੂਬੇ 'ਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ 1948...
ਆਂਧਰਾ ਪ੍ਰਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 98 ਨਵੇਂ ਮਾਮਲੇ ਆਏ ਸਾਹਮਣੇ
. . .  about 2 hours ago
ਹੈਦਰਾਬਾਦ, 31 ਮਈ - ਆਂਧਰਾ ਪ੍ਰਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 98 ਨਵੇਂ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਸੂਬੇ 'ਚ ਕੋਰੋਨਾ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ 3042 ਹੋ ਚੁੱਕੀ ਹੈ। ਸੂਬੇ 'ਚ ਕੋਰੋਨਾ ਕਾਰਨ...
ਕੋਰੋਨਾ ਵਾਇਰਸ ਕਾਰਨ ਦਿੱਲੀ 'ਚ ਪੁਲਿਸ ਮੁਲਾਜ਼ਮ ਦੀ ਮੌਤ
. . .  about 2 hours ago
ਨਵੀਂ ਦਿੱਲੀ, 31 ਮਈ - ਦਿੱਲੀ ਪੁਲਿਸ ਅਨੁਸਾਰ ਦਿੱਲੀ ਪੁਲਿਸ ਦਾ 52 ਸਾਲਾ ਜਵਾਨ ਜੋ ਕਿ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਸੀ। ਉਸ ਦੀ...
ਅਸਮ 'ਚ ਅੱਜ ਕੋਰੋਨਾ ਦੇ 56 ਨਵੇਂ ਮਾਮਲੇ ਆਏ ਸਾਹਮਣੇ
. . .  about 3 hours ago
ਗੁਹਾਟੀ, 31 ਮਈ - ਅਸਮ ਦੇ ਸਿਹਤ ਮੰਤਰੀ ਹੇਮੰਤ ਬਿਸਵਾ ਸ਼ਰਮਾ ਨੇ ਦੱਸਿਆ ਕਿ ਅਸਮ 'ਚ ਕੋਰੋਨਾ ਵਾਇਰਸ ਦੇ ਅੱਜ 56 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਸੂਬੇ 'ਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ 1272 ਹੋ ਗਈ ਹੈ। ਸੂਬੇ 'ਚ ਕੋਰੋਨਾ ਕਾਰਨ...
ਟ੍ਰਾਈ ਵੱਲੋਂ ਮੋਬਾਈਲ ਸੇਵਾਵਾਂ ਲਈ 11 ਅੰਕਾਂ ਦੇ ਨੰਬਰਾਂ ਦੀ ਸਿਫ਼ਾਰਿਸ਼ - ਸੂਤਰ
. . .  about 3 hours ago
ਨਵੀਂ ਦਿੱਲੀ, 31 ਮਈ - ਸੂਤਰਾਂ ਅਨੁਸਾਰ ਟ੍ਰਾਈ ਨੇ ਮੋਬਾਈਲ ਸੇਵਾਵਾਂ ਲਈ 11 ਅੰਕਾਂ ਦੇ ਨੰਬਰਾਂ ਦੀ ਸਿਫ਼ਾਰਿਸ਼ ਕੀਤੀ ਹੈ। ਟ੍ਰਾਈ ਦੀ ਸਿਫ਼ਾਰਿਸ਼ ਅਨੁਸਾਰ ਦੇਸ਼ 10 ਅੰਕਾਂ ਦੀ ਸੰਖਿਆ ਨਾਲ ਜਾਰੀ ਰਹੇਗਾ, ਪਰ 11 ਅੰਕਾਂ ਦੀ ਨੰਬਰਿੰਗ ਯੋਜਨਾ ਨੂੰ ਸਪਸ਼ਟ...
ਉੱਤਰਾਖੰਡ 'ਚ ਅੱਜ ਕੋਰੋਨਾ ਦੇ 53 ਨਵੇਂ ਮਾਮਲੇ ਆਏ ਸਾਹਮਣੇ
. . .  about 3 hours ago
ਦੇਹਰਾਦੂਨ, 31 ਮਈ - ਉੱਤਰਾਖੰਡ 'ਚ ਕੋਰੋਨਾ ਵਾਇਰਸ ਦੇ ਅੱਜ 53 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਸੂਬੇ 'ਚ ਕੋਰੋਨਾ ਦੇ ਮਾਮਲਿਆਂ ਦੀ...
ਪਠਾਨਕੋਟ ਵਿਖੇ 63 ਸੈਂਪਲਾਂ ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ
. . .  about 4 hours ago
ਪਠਾਨਕੋਟ 31 ਮਈ (ਸੰਧੂ) ਪਠਾਨਕੋਟ ਵਿਖੇ ਲਗਾਤਾਰ ਕੋਰੋਨਾ ਦੇ ਮਾਮਲੇ ਵਧਣ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਰੈਂਡਮਲੀ...
ਕੋਰੋਨਾ ਦੌਰਾਨ ਦਿੱਲੀ 'ਚ ਆਰਥਿਕ ਸੰਕਟ ਦੇ ਚੱਲਦਿਆਂ ਕੇਜਰੀਵਾਲ ਸਰਕਾਰ ਨੇ ਕੇਂਦਰ ਤੋਂ ਮੰਗੀ ਮਦਦ
. . .  1 minute ago
ਨਵੀਂ ਦਿੱਲੀ, 31 ਮਈ- ਕੋਰੋਨਾ ਸੰਕਟ ਦੇ ਚੱਲਦਿਆਂ ਦਿੱਲੀ ਦੇ ਉਪ ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਸਰਕਾਰ ਨੂੰ ਸਿਰਫ਼ ਤਨਖ਼ਾਹਾਂ ਦੇਣ ਅਤੇ ...
ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ ਬਲਬੀਰ ਸਿੰਘ ਸਿੱਧੂ
. . .  about 4 hours ago
ਅੰਮ੍ਰਿਤਸਰ, 31 ਮਈ (ਰਾਜੇਸ਼ ਕੁਮਾਰ ਸੰਧੂ)- ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ...
ਤਪਾ ਖੇਤਰ 'ਚ ਪਿਆ ਭਾਰੀ ਮੀਂਹ
. . .  about 5 hours ago
ਤਪਾ ਮੰਡੀ, 31 ਮਈ (ਵਿਜੇ ਸ਼ਰਮਾ)- ਤਪਾ ਖੇਤਰ 'ਚ ਚਲੀਆਂ ਤੇਜ ਹਵਾਵਾਂ ਦੇ ਨਾਲ ਪਏ ਦੁਪਹਿਰ ਸਮੇਂ ਭਾਰੀ ਮੀਂਹ...
ਪਰਵਾਸੀ ਮਜ਼ਦੂਰਾਂ ਤੇ ਬਿਜਲੀ ਨਾ ਮਿਲਣ ਕਾਰਨ ਝੋਨਾ ਲਾਉਣਾ ਹੋਇਆ ਮੁਸ਼ਕਿਲ- ਕਿਸਾਨ ਯੂਨੀਅਨ ਰਾਜੇਵਾਲ
. . .  about 5 hours ago
ਜਲੰਧਰ, 30 ਮਈ- ਕਿਸਾਨ ਯੂਨੀਅਨ ਰਾਜੇਵਾਲ ਦੀ ਇੱਕ ਅਹਿਮ ਮੀਟਿੰਗ ਅੱਜ ਇੱਥੋਂ ਥੋੜ੍ਹੀ ਦੂਰ ਪੈਂਦੇ ਪਿੰਡ...
ਦਿੱਲੀ-ਗੁਰੂਗ੍ਰਾਮ ਸਰਹੱਦ 'ਤੇ ਪੁਲਿਸ ਵਾਹਨਾਂ ਦੀ ਕਰ ਰਹੀ ਹੈ ਜਾਂਚ
. . .  about 5 hours ago
ਨਵੀਂ ਦਿੱਲੀ, 31 ਮਈ- ਦਿੱਲੀ-ਗੁਰੂਗ੍ਰਾਮ ਸਰਹੱਦ 'ਤੇ ਪੁਲਿਸ ਮੁਲਾਜ਼ਮਾਂ ਵਾਹਨਾਂ ਦੀ ਜਾਂਚ ਕਰ ਰਹੇ...
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਸੂਬਾ ਅਤੇ ਕੇਂਦਰ ਸਰਕਾਰ ਦੇ ਫੂਕੇ ਪੁਤਲੇ
. . .  about 5 hours ago
ਬੱਧਨੀ ਕਲਾਂ, 31 ਮਈ (ਸੰਜੀਵ ਕੋਛੜ) ਖੇਤੀ ਸੈਕਟਰ 'ਚ ਮੋਟਰਾਂ ਉੱਪਰ ਬਿਜਲੀ ਦੇ ਬਿੱਲ ਲਗਾਏ ਜਾਣ ਦਾ ਭਾਰੀ ਵਿਰੋਧ ਕਰਦਿਆਂ ...
ਗੜ੍ਹਸ਼ੰਕਰ ਤੋਂ 191 ਪ੍ਰਵਾਸੀ ਮਜ਼ਦੂਰ ਛੱਤੀਸਗੜ੍ਹ ਲਈ ਰਵਾਨਾ
. . .  about 5 hours ago
ਗੜ੍ਹਸ਼ੰਕਰ, 31 ਮਈ (ਧਾਲੀਵਾਲ)- ਗੜ੍ਹਸ਼ੰਕਰ ਤੋਂ 5 ਬੱਸਾਂ ਰਾਹੀਂ 191 ਪ੍ਰਵਾਸੀ ਮਜ਼ਦੂਰ ਛੱਤੀਸਗੜ੍ਹ ਲਈ ਰਵਾਨਾ...
ਮਹਾਰਾਸ਼ਟਰ 'ਚ 91 ਹੋਰ ਪੁਲਿਸ ਮੁਲਾਜ਼ਮਾਂ ਨੂੰ ਹੋਇਆ ਕੋਰੋਨਾ
. . .  about 5 hours ago
ਮੁੰਬਈ, 31 ਮਈ- ਮਹਾਰਾਸ਼ਟਰ 'ਚ ਪਿਛਲੇ 24 ਘੰਟਿਆਂ ਦੌਰਾਨ 91 ਪੁਲਿਸ ਮੁਲਾਜ਼ਮ ਕੋਰੋਨਾ ...
ਆਪਸੀ ਰੰਜਸ਼ ਨੂੰ ਲੈ ਕੇ ਚੱਲੀ ਗੋਲੀ, ਇੱਕ ਜ਼ਖਮੀ
. . .  about 5 hours ago
ਗੁਰੂ ਹਰਸਹਾਏ, 31 ਮਈ (ਕਪਿਲ ਕੰਧਾਰੀ/ਹਰਚਰਨ ਸਿੰਘ ਸੰਧੂ)- ਗੁਰੂ ਹਰਸਹਾਏ ਦੇ ਨਾਲ...
ਚੰਡੀਗੜ੍ਹ 'ਚ ਕੋਰੋਨਾ ਦੇ ਦੋ ਹੋਰ ਮਰੀਜ਼ਾਂ ਦੀ ਹੋਈ ਪੁਸ਼ਟੀ
. . .  about 5 hours ago
ਚੰਡੀਗੜ੍ਹ, 31 ਮਈ (ਮਨਜੋਤ ਸਿੰਘ)- ਦੁਨੀਆ ਭਰ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 20 ਮੱਘਰ ਸੰਮਤ 551

ਫਿਰੋਜ਼ਪੁਰ / ਫਾਜ਼ਿਲਕਾ / ਅਬੋਹਰ

ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਿਖ਼ਲਾਫ਼ ਇੰਜੀਨੀਅਰ ਅਫ਼ਸਰਾਂ ਵਲੋਂ ਰੋਸ ਰੈਲੀ

ਫ਼ਿਰੋਜ਼ਪੁਰ, 4 ਦਸੰਬਰ (ਜਸਵਿੰਦਰ ਸਿੰਘ ਸੰਧੂ)-ਪੀ. ਐੱਸ. ਈ. ਬੀ. ਈ. ਏ. ਰੀਜ਼ਨ ਫ਼ਿਰੋਜ਼ਪੁਰ ਵਲੋਂ ਸਰਕਲ ਦਫ਼ਤਰ ਵੰਡ ਹਲਕਾ ਫ਼ਿਰੋਜ਼ਪੁਰ ਦੇ ਬਾਹਰ ਸਰਕਾਰ ਅਤੇ ਪੀ. ਐੱਸ. ਪੀ. ਸੀ. ਐਲ. ਤੇ ਪੀ. ਐੱਸ. ਟੀ. ਸੀ. ਐਲ. ਮੈਨੇਜਮੈਂਟ ਵਿਰੁੱਧ ਨਵੰਬਰ ਮਹੀਨੇ ਦੀ ਤਨਖਾਹ ਦੀ ਅਦਾਇਗੀ ਨਾ ਕਰਨ ਕਾਰਨ ਰੋਸ ਰੈਲੀ ਕੀਤੀ ਗਈ | ਰੈਲੀ ਦੌਰਾਨ ਇੰਜੀਨੀਅਰ ਅਫ਼ਸਰਾਂ ਵਲੋਂ ਸਰਕਾਰ ਅਤੇ ਮੈਨੇਜਮੈਂਟ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕਰਦਿਆਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਤਨਖ਼ਾਹਾਂ ਦੀ ਅਦਾਇਗੀ ਜਲਦ ਨਾ ਕੀਤੀ ਗਈ ਤਾਂ ਉਹ ਸੰਘਰਸ਼ ਨੂੰ ਹੋਰ ਤਿੱਖਾ ਕਰਦਿਆਂ ਸਾਰੇ ਦਫ਼ਤਰਾਂ ਨੂੰ ਤਾਲਾ ਲਗਾ ਕੇ 'ਤਨਖਾਹ ਨਹੀਂ ਤਾਂ ਕੰਮ ਨਹੀਂ' ਦੇ ਸਿਧਾਂਤ ਨਾਲ ਪੂਰਨ ਰੂਪ ਵਿਚ ਕੰਮ ਬੰਦ ਕਰਨ ਲਈ ਮਜਬੂਰ ਹੋਣਗੇ | ਉਨ੍ਹਾਂ ਦੱਸਿਆ ਕਿ ਡਾਇਰੈਕਟਰ ਵੰਡ ਦੀ ਹੋਣ ਵਾਲੀ ਜ਼ੋਨ ਪੱਧਰੀ 7 ਦਸੰਬਰ ਨੂੰ ਹੋਣ ਵਾਲੀ ਮੀਟਿੰਗ ਦਾ ਵੀ ਬਾਈਕਾਟ ਕੀਤਾ ਜਾਵੇਗਾ ਅਤੇ ਸਾਰੇ ਡਿਫਾਲਟਰ ਸਰਕਾਰੀ ਕੁਨੈਕਸ਼ਨ ਕੱਟ ਦਿੱਤੇ ਜਾਣਗੇ, ਜਿਸ ਦੀ ਸਾਰੀ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਪੀ. ਐੱਸ. ਪੀ. ਸੀ. ਐਲ. ਅਤੇ ਪੀ. ਐੱਸ. ਟੀ. ਸੀ. ਐਲ. ਮੈਨੇਜਮੈਂਟ ਦੀ ਹੋਵੇਗੀ | ਰੋਸ ਰੈਲੀ ਵਿਚ ਇੰਜ: ਹਰਮੇਲ ਸਿੰਘ ਖੋਸਾ ਐਕਸੀਅਨ ਸਿਟੀ ਫ਼ਿਰੋਜ਼ਪੁਰ, ਇੰਜ: ਮਨਜੀਤ ਸਿੰਘ ਮਠਾੜੂ ਐਕਸੀਅਨ ਸਬ ਅਰਬਨ, ਇੰਜ: ਸੁਰਿੰਦਰਪਾਲ ਸਿੰਘ ਐਕਸੀਅਨ ਟੈਕਨੀਕਲ, ਇੰਜ: ਰਜਿੰਦਰ ਕੌਰ ਗਿੱਲ ਐਕਸੀਅਨ ਸਟੋਰ ਫ਼ਿਰੋਜ਼ਪੁਰ, ਇੰਜ: ਗਗਨਦੀਪ ਬੱਤਰਾ ਐਕਸੀਅਨ ਪੀ.ਐੱਸ.ਟੀ.ਸੀ.ਐਲ. ਅਤੇ ਇੰਜ: ਅਰਜੁਨ ਸਿੰਘ ਰਿਜਨਲ ਸਕੱਤਰ ਪੀ. ਐੱਸ. ਈ. ਬੀ. ਈ. ਏ. ਫ਼ਿਰੋਜ਼ਪੁਰ ਮੌਜੂਦ ਸਨ |

ਕੈਪਟਨ ਵਲੋਂ ਨਸ਼ਾ ਮੁਕਤੀ ਦਾ ਵਾਅਦਾ ਜਾਪ ਰਿਹੈ ਚੋਣਾਵੀ ਜੁਮਲਾ

ਮੰਡੀ ਘੁਬਾਇਆ, 4 ਦਸੰਬਰ (ਅਮਨ ਬਵੇਜਾ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਨੂੰ ਚਾਰ ਹਫ਼ਤਿਆਂ 'ਚ ਖ਼ਤਮ ਕਰਨ ਦੀ ਸਹੁੰ ਚੁੱਕੀ ਸੀ ਜਿਸ ਤੋਂ ਬਾਅਦ ਆਪਣੀਆਂ ਨਸ਼ੇੜੀ ਔਲਾਦਾਂ ਤੋਂ ਦੁਖੀ ਅਤੇ ਨਸ਼ਾ ਰਹਿਤ ਮਾਹੌਲ ਪਸੰਦ ਲੋਕਾਂ ਵਲੋਂ ਕੈਪਟਨ ...

ਪੂਰੀ ਖ਼ਬਰ »

ਪੰਜਾਬ ਸਰਕਾਰ ਨੇ ਬੋਰਡ ਦੇ ਪੇਪਰ ਫ਼ੀਸਾਂ ਵਿਚ ਕੀਤਾ ਬੇਤਹਾਸ਼ਾ ਵਾਧਾ

ਮਖੂ, 4 ਦਸੰਬਰ (ਮੇਜਰ ਸਿੰਘ ਥਿੰਦ, ਮੁਖਤਿਆਰ ਸਿੰਘ ਧੰਜੂ)-ਦਿੱਲੀ ਸਟੇਟ ਦੀ ਸਰਕਾਰ ਪੜ੍ਹਾਈ ਫ਼ਰੀ ਕਰਾ ਰਹੀ ਹੈ ਤੇ ਪੰਜਾਬ ਸਰਕਾਰ ਬੋਰਡ ਦੇ ਪੇਪਰਾਂ ਦੀਆਂ ਫ਼ੀਸਾਂ ਵਿਚ ਬੇਤਹਾਸ਼ਾ ਵਾਧਾ ਕਰਕੇ ਆਮ ਲੋਕਾਂ ਦੀ ਪਹੁੰਚ ਤੋਂ ਪੜ੍ਹਾਈ ਦੂਰ ਕਰ ਰਹੀ ਹੈ | ਇਹ ਵਿਚਾਰ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਮੀਟਿੰਗ

ਮੱਲਾਂਵਾਲਾ, 4 ਦਸੰਬਰ (ਗੁਰਦੇਵ ਸਿੰਘ, ਸੁਰਜਨ ਸਿੰਘ ਸੰਧੂ)-ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਇਕ ਮੀਟਿੰਗ ਗੁਰਬਚਨ ਸਿੰਘ ਖੋਪਲ ਵਿਚ ਸਕੱਤਰ ਦੀ ਪ੍ਰਧਾਨਗੀ ਹੇਠ ਮੱਲਾਂਵਾਲਾ ਵਿਖੇ ਹੋਈ | ਮੀਟਿੰਗ ਵਿਚ ਭਾਗ ਸਿੰਘ ਮਰਖਾਈ ਜ਼ਿਲ੍ਹਾ ਪ੍ਰਧਾਨ, ਕੁਲਵੰਤ ਸਿੰਘ ...

ਪੂਰੀ ਖ਼ਬਰ »

ਜਲ ਸਪਲਾਈ ਵਰਕਰਜ਼ ਯੂਨੀਅਨ ਪੰਜਾਬ ਵਲੋਂ ਕਨਵੈਨਸ਼ਨ 9 ਤੇ 14 ਦਸੰਬਰ ਨੂੰ

ਫ਼ਿਰੋਜ਼ਪੁਰ, 4 ਦਸੰਬਰ (ਜਸਵਿੰਦਰ ਸਿੰਘ ਸੰਧੂ)- ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਰੁਪਿੰਦਰ ਸਿੰਘ ਨੇ ਦੱਸਿਆ ਕਿ ਠੇਕਾ ਕਾਮਿਆਂ ਨੂੰ ਵਿਭਾਗ ਵਿਚ ਸ਼ਾਮਿਲ ਕਰਕੇ ਰੈਗੂਲਰ ਕਰਵਾਉਣ, ਕਿਰਤ ਕਾਨੂੰਨ ਮੁਤਾਬਿਕ ...

ਪੂਰੀ ਖ਼ਬਰ »

ਅੰਤਰਰਾਸ਼ਟਰੀ ਅਪੰਗਤਾ ਦਿਵਸ ਮੌਕੇ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ

ਫ਼ਿਰੋਜ਼ਪੁਰ, 4 ਦਸੰਬਰ (ਜਸਵਿੰਦਰ ਸਿੰਘ ਸੰਧੂ)-ਜ਼ਿਲ੍ਹਾ ਸਮਾਜਿਕ ਸੁਰੱਖਿਆ ਫ਼ਿਰੋਜ਼ਪੁਰ ਵਲੋਂ ਅੰਤਰ ਰਾਸ਼ਟਰੀ ਅਪੰਗਤਾ ਦਿਵਸ ਮੌਕੇ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ | ਇਹ ਅਪੰਗਤਾ ਦਿਵਸ ਫ਼ਿਰੋਜ਼ਪੁਰ ਛਾਉਣੀ ਦੇ ਕੰਟੋਨਮੈਂਟ ਬੋਰਡ ਦੇ ਮੁਸਕਾਨ ਸਕੂਲ ਵਿਖੇ ...

ਪੂਰੀ ਖ਼ਬਰ »

ਭਾਜਪਾ ਪੰਜਾਬ ਦੇ ਸਾਬਕਾ ਮਰਹੂਮ ਪ੍ਰਧਾਨ ਕਮਲ ਸ਼ਰਮਾ ਨੂੰ ਸਮਰਪਿਤ ਕਮਲ ਫਾਊਾਡੇਸ਼ਨ ਬਣਾਉਣ ਸਬੰਧੀ ਇਕੱਤਰਤਾ

ਫ਼ਿਰੋਜ਼ਪੁਰ, 4 ਦਸੰਬਰ (ਜਸਵਿੰਦਰ ਸਿੰਘ ਸੰਧੂ)-ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸਾਬਕਾ ਪ੍ਰਧਾਨ ਮਰਹੂਮ ਕਮਲ ਸ਼ਰਮਾ ਦੀ ਯਾਦ ਨੂੰ ਸਦੀਵੀ ਬਣਾਈ ਰੱਖਣ ਅਤੇ ਉਨ੍ਹਾਂ ਦੀ ਸੋਚ 'ਤੇ ਪਹਿਰਾ ਦੇ ਕੇ ਫ਼ਿਰੋਜ਼ਪੁਰ ਅੰਦਰ ਹੋਣ ਵਾਲੇ ਕਾਰਜਾਂ ਅਤੇ ਉਨ੍ਹਾਂ ਦੇ ਸੁਪਨਿਆਂ ...

ਪੂਰੀ ਖ਼ਬਰ »

ਪੰਜਾਬ ਯੂਨੀਵਰਸਿਟੀ ਮੁਕਾਬਲਿਆਂ 'ਚ ਆਰ. ਐੱਸ. ਡੀ. ਕਾਲਜ ਦੇ ਖਿਡਾਰੀ ਵਲੋਂ ਦੂਜਾ ਸਥਾਨ ਪ੍ਰਾਪਤ

ਫ਼ਿਰੋਜ਼ਪੁਰ, 4 ਦਸੰਬਰ (ਕੰਵਰਜੀਤ ਸਿੰਘ ਜੈਂਟੀ)-ਖੇਡਾਂ ਦੇ ਖੇਤਰ ਵਿਚ ਆਰ.ਐੱਸ.ਡੀ. ਕਾਲਜ ਫ਼ਿਰੋਜ਼ਪੁਰ ਦੇ ਖਿਡਾਰੀ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਹੋਏ ਅੰਤਰ ਕਾਲਜ ਮੁਕਾਬਲਿਆਂ ਵਿਚ 800 ਮੀਟਰ ਵਿਚ ਦੂਜਾ ਸਥਾਨ ਪ੍ਰਾਪਤ ਕਰਕੇ ਕਾਲਜ ਦਾ ਨਾਂਅ ਰੌਸ਼ਨ ...

ਪੂਰੀ ਖ਼ਬਰ »

ਮਕਾਨ ਡੇਗਣ ਤੇ ਚੋਰੀ ਕਰਨ ਦੇ ਮਾਮਲੇ 'ਚ ਪਿਉ ਤੇ ਤਿੰਨ ਪੁੱਤਰ ਬਰੀ

ਫ਼ਿਰੋਜ਼ਪੁਰ, 4 ਦਸੰਬਰ (ਰਾਕੇਸ਼ ਚਾਵਲਾ)-ਭਰਾ ਦਾ ਮਕਾਨ ਡੇਗਣ ਤੇ ਸਮਾਨ ਚੋਰੀ ਕਰਨ ਦੇ ਮਾਮਲੇ 'ਚ ਫ਼ਿਰੋਜ਼ਪੁਰ ਦੀ ਅਦਾਲਤ ਨੇ ਭੁਗਤੀਆਂ ਗਵਾਹੀਆਂ ਦੇ ਆਧਾਰ 'ਤੇ ਨਾਮਜ਼ਦ ਪਿਉ ਅਤੇ ਤਿੰਨ ਪੁੱਤਰਾਂ ਨੂੰ ਬਰੀ ਕੀਤਾ ਹੈ | ਜਾਣਕਾਰੀ ਅਨੁਸਾਰ ਮੁੱਦਈ ਸੁਰੇਸ਼ ਕੁਮਾਰ ਨੇ ...

ਪੂਰੀ ਖ਼ਬਰ »

ਭਗਵਾਨ ਵਾਲਮੀਕਿ ਿਖ਼ਲਾਫ਼ ਅਪਸ਼ਬਦ ਬੋਲਣ 'ਤੇ ਮੰਦਿਰ ਦੇ ਮੁੱਖ ਪੁਜਾਰੀ ਵਿਰੁੱਧ ਪਰਚਾ ਦਰਜ

ਫ਼ਿਰੋਜ਼ਪੁਰ, 4 ਦਸੰਬਰ (ਗੁਰਿੰਦਰ ਸਿੰਘ)-ਥਾਣਾ ਸਿਟੀ ਪੁਲਿਸ ਨੇ ਟੀ.ਵੀ. ਚੈਨਲ 'ਤੇ ਪ੍ਰਸਾਰਨ ਦੌਰਾਨ ਭਗਵਾਨ ਵਾਲਮੀਕਿ ਿਖ਼ਲਾਫ਼ ਅਪਸ਼ਬਦ ਬੋਲਣ ਵਾਲੇ ਸਥਾਨਕ ਵੈਸ਼ਨੋ ਦੇਵੀ ਮੰਦਿਰ ਦੇ ਮੁੱਖ ਪੁਜਾਰੀ ਵਿਰੁੱਧ ਇਕ ਸ਼ਿਕਾਇਤ ਦੇ ਆਧਾਰ 'ਤੇ ਪਰਚਾ ਦਰਜ ਕੀਤਾ ਹੈ | ...

ਪੂਰੀ ਖ਼ਬਰ »

ਪਾਵਰਕਾਮ ਜੁਆਇੰਟ ਫੋਰਮ ਵਲੋਂ ਤਨਖ਼ਾਹਾਂ ਨੂੰ ਲੈ ਕੇ ਗੇਟ ਰੈਲੀ

ਫ਼ਿਰੋਜ਼ਪੁਰ, 4 ਦਸੰਬਰ (ਜਸਵਿੰਦਰ ਸਿੰਘ ਸੰਧੂ)-ਜੁਆਇੰਟ ਫੋਰਮ ਦੀ ਕਾਲ 'ਤੇ ਸਬ ਅਰਬਨ ਅਤੇ ਸਬ ਡਵੀਜ਼ਨ ਅਤੇ ਸਿਟੀ ਸਬ ਡਵੀਜ਼ਨ ਦੇ ਮੁਲਾਜ਼ਮਾਂ ਵਲੋਂ ਸਾਂਝੀ ਗੇਟ ਰੈਲੀ ਗੁਰਦੀਪ ਸਿੰਘ ਅਤੇ ਰਾਕੇਸ਼ ਸੈਣੀ ਦੀ ਪ੍ਰਧਾਨਗੀ ਹੇਠ ਕੀਤੀ ਗਈ, ਜਿਸ ਵਿਚ ਗੁਰਦਿੱਤ ਸਿੰਘ ...

ਪੂਰੀ ਖ਼ਬਰ »

ਵਿਧਾਇਕ ਕੁਲਬੀਰ ਜ਼ੀਰਾ ਨੇ ਰੱਖਿਆ ਪਾਰਕ ਦਾ ਨੀਂਹ ਪੱਥਰ

ਜ਼ੀਰਾ, 4 ਦਸੰਬਰ (ਮਨਜੀਤ ਸਿੰਘ ਢਿੱਲੋਂ)-ਹਲਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਪਿੰਡ ਮਹੀਆਂ ਵਾਲਾ ਖ਼ੁਰਦ ਜ਼ੀਰਾ ਵਿਖੇ 7 ਕਨਾਲ ਜ਼ਮੀਨ ਵਿਚ ਬਣਨ ਵਾਲੇ ਪਾਰਕ ਦਾ ਨੀਂਹ ਪੱਥਰ ਰੱਖਿਆ¢ ਇਸ ਮੌਕੇ 'ਤੇ ਹਾਜ਼ਰ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਕੁਲਬੀਰ ...

ਪੂਰੀ ਖ਼ਬਰ »

ਬਿਜਲੀ ਮੁਲਾਜ਼ਮਾਂ ਵਲੋਂ ਪੰਜਾਬ ਸਰਕਾਰ ਤੇ ਪਾਵਰਕਾਮ ਦਾ ਪਿੱਟ ਸਿਆਪਾ

ਮੁੱਦਕੀ, 4 ਦਸੰਬਰ (ਭੁਪਿੰਦਰ ਸਿੰਘ)-ਅੱਜ ਤੀਜੇ ਦਿਨ ਸਥਾਨਕ ਸਬ ਡਵੀਜ਼ਨ ਦੇ ਬਿਜਲੀ ਮੁਲਾਜ਼ਮਾਂ ਵਲੋਂ ਸਰਕਾਰ ਵਲੋਂ ਉਨ੍ਹਾਂ ਦੇ ਖਾਤਿਆਂ ਵਿਚ ਤਨਖਾਹ ਨਾ ਪਾਏ ਜਾਣ ਦੇ ਰੋਸ ਵਜੋਂ ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਮੈਂਬਰਾਂ ਵਲੋਂ ਧਰਨਾ ਲਾ ਕੇ ਪੰਜਾਬ ਸਰਕਾਰ ਅਤੇ ...

ਪੂਰੀ ਖ਼ਬਰ »

ਸ਼ਹਿਰ ਵਿਚ ਵਿਕਾਸ ਕਾਰਜਾਂ ਦੀ ਲੱਗੀ ਹੋੜ 'ਚ 'ਅੱਗਾ ਦੌੜ ਪਿੱਛਾ ਚੌੜ'

ਫ਼ਿਰੋਜ਼ਪੁਰ, 4 ਦਸੰਬਰ (ਗੁਰਿੰਦਰ ਸਿੰਘ)-ਪਿਛਲੇ ਲੰਬੇ ਸਮੇਂ ਤੋਂ ਟੁੱਟੀਆਂ ਸੜਕਾਂ ਅਤੇ ਸੜਕਾਂ ਵਿਚ ਪਏ ਵੱਡੇ-ਵੱਡੇ ਖੱਡਿਆਂ ਤੋਂ ਸ਼ਹਿਰ ਵਾਸੀਆਂ ਨੂੰ ਨਿਜਾਤ ਮਿਲਦੀ ਨਜ਼ਰ ਨਹੀਂ ਆ ਰਹੀ | ਨਗਰ ਕੌਾਸਲ ਫ਼ਿਰੋਜ਼ਪੁਰ ਵਲੋਂ ਵਿਕਾਸ ਦੇ ਨਾਂਅ 'ਤੇ ਦਿਨ ਰਾਤ ਸੜਕਾਂ ...

ਪੂਰੀ ਖ਼ਬਰ »

ਵਿਸ਼ਵ ਦਿਵਿਆਂਗ ਦਿਵਸ ਮਨਾਉਣਾ ਸਰਕਾਰਾਂ ਦੀ ਸਿਰਫ਼ ਖਾਨਾਪੂਰਤੀ- ਗੁਰਦਾਸ ਸਿੰਘ ਦੁਸਾਂਝ

ਫ਼ਿਰੋਜ਼ਪੁਰ, 3 ਦਸੰਬਰ (ਜਸਵਿੰਦਰ ਸਿੰਘ ਸੰਧੂ)- ਅੰਗਹੀਣਾਂ ਨੂੰ ਬਣਦੇ ਲਾਭ ਸਰਕਾਰਾਂ ਵਲੋਂ ਨਾ ਦਿੱਤੇ ਜਾਣ ਉਲਟਾ ਕੰਮਕਾਜ ਅਤੇ ਸਕੀਮਾਂ ਦਾ ਲਾਭ ਲੈਣ ਲਈ ਸਰਕਾਰੇ-ਦਰਬਾਰੇ ਜਾਣ ਸਮੇਂ ਹੁੰਦੀਆਂ ਖੱਜਲ-ਖੁਆਰੀਆਂ ਜਾ ਜ਼ਿਕਰ ਕਰਦੇ ਹੋਏ ਅਪੰਗ-ਸੁਅੰਗ ਅਸੂਲ ਮੰਚ ...

ਪੂਰੀ ਖ਼ਬਰ »

ਟਰੱਕ ਯੂਨੀਅਨ ਜ਼ੀਰਾ ਵਿਚ ਕਰਵਾਇਆ ਗਿਆ ਸ਼ੁਕਰਾਨਾ ਸਮਾਗਮ

ਜ਼ੀਰਾ, 4 ਦਸੰਬਰ (ਮਨਜੀਤ ਸਿੰਘ ਢਿੱਲੋਂ)-ਟਰੱਕ ਅਪਰੇਟਰ ਵੈੱਲਫੇਅਰ ਸੁਸਾਇਟੀ ਜ਼ੀਰਾ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠਾਂ ਦੇ ਭੋਗ ਪਾਏ ਗਏ | ਉਪਰੰਤ ਰਾਗੀ ਸਿੰਘਾਂ ਵਲੋਂ ਕਥਾ ਕੀਰਤਨ ਕੀਤਾ ਗਿਆ | ਇਸ ਸਮਾਗਮ ਵਿਚ ਹਲਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ...

ਪੂਰੀ ਖ਼ਬਰ »

ਤਨਖ਼ਾਹ ਦੀ ਮੰਗ ਨੂੰ ਲੈ ਕੇ ਬਿਜਲੀ ਮੁਲਾਜ਼ਮਾਂ ਵਲੋਂ ਰੋਸ ਰੈਲੀ

ਗੁਰੂਹਰਸਹਾਏ, 4 ਦਸੰਬਰ (ਹਰਚਰਨ ਸਿੰਘ ਸੰਧੂ)-ਜੁਆਇੰਟ ਫੋਰਮ ਪੰਜਾਬ ਦੇ ਸੱਦੇ 'ਤੇ ਗੁਰੂਹਰਸਹਾਏ ਦਫ਼ਤਰ ਦੇ ਗੇਟ ਸਾਹਮਣੇ ਰੋਸ ਰੈਲੀ ਕੀਤੀ ਗਈ | ਇਸ ਰੋਸ ਰੈਲੀ ਦੀ ਪ੍ਰਧਾਨਗੀ ਸਾਥੀ ਸੁਰਜੀਤ ਸਿੰਘ ਸਬ ਡਵੀਜ਼ਨ ਪ੍ਰਧਾਨ ਨੇ ਕੀਤੀ | ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ...

ਪੂਰੀ ਖ਼ਬਰ »

ਐਨ.ਆਰ.ਆਈ. ਸਹਿਯੋਗੀਆਂ ਵਲੋਂ ਸਰਕਾਰੀ ਸਕੂਲ ਵਲੂਰ ਦੀ ਆਰਥਿਕ ਸਹਾਇਤਾ

ਫ਼ਿਰੋਜ਼ਪੁਰ, 4 ਦਸੰਬਰ (ਜਸਵਿੰਦਰ ਸਿੰਘ ਸੰਧੂ)-ਸਰਕਾਰੀ ਸਕੂਲ 'ਚ ਪੜ੍ਹ ਰਹੇ ਬੱਚਿਆਂ ਨੂੰ ਦਰਪੇਸ਼ ਆ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਐਨ.ਆਰ.ਆਈ. ਸਹਿਯੋਗੀਆਂ ਵਲੋਂ ਯੋਗਦਾਨ ਪਾਉਂਦਿਆਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਲੂਰ ਨੰੂ ਐਲ.ਈ.ਡੀ. ਆਦਿ ਵਸਤਾਂ ਮੁਹੱਈਆ ...

ਪੂਰੀ ਖ਼ਬਰ »

ਪੰਜਾਬ ਰਾਜ ਬਿਜਲੀ ਬੋਰਡ ਇੰਪਲਾਈਜ਼ ਫੈੱਡਰੇਸ਼ਨ ਸਬ-ਡਵੀਜ਼ਨ ਮੱਲਾਂਵਾਲਾ ਦੀ ਚੋਣ

ਮੱਲਾਂਵਾਲਾ, 4 ਦਸੰਬਰ (ਗੁਰਦੇਵ ਸਿੰਘ)-ਪੰਜਾਬ ਰਾਜ ਬਿਜਲੀ ਬੋਰਡ ਇੰਪਲਾਈਜ਼ ਫੈਡਰੇਸ਼ਨ ਸਬ-ਡਵੀਜ਼ਨ ਮੱਲਾਂਵਾਲਾ ਦੀ ਚੋਣ ਸਰਕਲ ਪ੍ਰਧਾਨ ਬਲਕਾਰ ਸਿੰਘ ਭੁੱਲਰ, ਸਕੱਤਰ ਪੰਜਾਬ ਸੁਖਦੇਵ ਸਿੰਘ ਬੱਗੀ ਪੱਤਨੀ, ਸਰਕਲ ਕੈਸ਼ੀਅਰ ਲਖਵੀਰ ਸਿੰਘ ਸੱੁਖੇਵਾਲਾ, ਜ਼ੀਰਾ ...

ਪੂਰੀ ਖ਼ਬਰ »

ਹਾਰਮੋਨੀ ਆਯੁਰਵੈਦਿਕ ਮੈਡੀਕਲ ਕਾਲਜ 'ਚ ਕਰਵਾਇਆ ਹੈਲਥੀ ਲਿਵਿੰਗ ਸੈਮੀਨਾਰ

ਫ਼ਿਰੋਜ਼ਪੁਰ, 4 ਦਸੰਬਰ (ਜਸਵਿੰਦਰ ਸਿੰਘ ਸੰਧੂ)-ਹਾਰਮੋਨੀ ਆਯੁਰਵੈਦਿਕ ਮੈਡੀਕਲ ਕਾਲਜ ਅਤੇ ਹਸਪਤਾਲ ਫ਼ਿਰੋਜ਼ਪੁਰ ਵਿਚ ਹੈਲਥੀ ਲਿਵਿੰਗ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਡਾ: ਅਸ਼ੋਕ ਥਾਪਰ ਸੀਨੀਅਰ ਮੈਡੀਕਲ ਅਫ਼ਸਰ ਸਿਵਲ ਹਸਪਤਾਲ ਫ਼ਿਰੋਜ਼ਪੁਰ ...

ਪੂਰੀ ਖ਼ਬਰ »

ਸਰਕਾਰੀ ਪ੍ਰਾਇਮਰੀ ਸਕੂਲ ਚੱਕ ਘੁੱਲਾ (ਮੇਘਾ ਵਿਰਾਨ) ਦੇ ਵਿਦਿਆਰਥੀ ਅਤੇ ਅਧਿਆਪਕ ਬਲਾਕ ਪੱਧਰੀ ਜੇਤੂ

ਪੰਜੇ ਕੇ ਉਤਾੜ, 4 ਦਸੰਬਰ (ਹਰਮੀਤ ਪਾਲ ਵਿਨਾਇਕ)-ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਬਲਾਕ ਪੱਧਰੀ ਵਿੱਦਿਅਕ ਮੁਕਾਬਲੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਦੇ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਸੈਂਟਰ ...

ਪੂਰੀ ਖ਼ਬਰ »

ਕਾਲੀ ਸੂਚੀ ਖ਼ਤਮ ਕੀਤੇ ਜਾਣ 'ਤੇ ਪੰਥਕ ਆਗੂ ਭਾਈ ਰਿਪਦਮਨ ਸਿੰਘ ਮਲਕ ਪਹੰੁਚੇ ਫ਼ਿਰੋਜ਼ਪੁਰ

ਫ਼ਿਰੋਜ਼ਪੁਰ, 4 ਦਸੰਬਰ (ਜਸਵਿੰਦਰ ਸਿੰਘ ਸੰਧੂ)-ਮੋਦੀ ਸਰਕਾਰ ਵਲੋਂ ਸਿੱਖਾਂ ਦੀ ਕਾਲੀ ਸੂਚੀ ਖ਼ਤਮ ਕੀਤੇ ਜਾਣ ਬਾਅਦ ਅੱਜ ਕੈਨੇਡਾ ਵਸ ਕੇ ਪੰਥ ਅਤੇ ਸਮਾਜ ਦੀ ਵੱਡੀ ਸੇਵਾ ਕਰਨ ਵਾਲੇ ਰਿਪਦਮਨ ਸਿੰਘ ਮਲਕ ਪਹਿਲੀ ਵਾਰ ਫ਼ਿਰੋਜ਼ਪੁਰ ਪਹੰੁਚੇ, ਜਿਨ੍ਹਾਂ ਨੇ ਸ੍ਰੀ ਗੁਰੂ ...

ਪੂਰੀ ਖ਼ਬਰ »

ਮਿਲਟਰੀ ਰੰਗ ਦੀ ਵਰਦੀ ਤੇ ਵਹੀਕਲ ਦੀ ਵਰਤੋਂ ਤੇ ਹੋਵੇਗੀ ਮੁਕੰਮਲ ਪਾਬੰਦੀ

ਫ਼ਾਜ਼ਿਲਕਾ, 4 ਦਸੰਬਰ (ਅਮਰਜੀਤ ਸ਼ਰਮਾ)-ਜ਼ਿਲ੍ਹਾ ਮੈਜਿਸਟਰੇਟ ਮਨਪ੍ਰੀਤ ਸਿੰਘ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਫਾਜ਼ਿਲਕਾ ਦੀ ਹਦੂਦ ਅੰਦਰ ਆਮ ਲੋਕਾਂ ਦੇ ਮਿਲਟਰੀ ਰੰਗ ਦੀ ਵਰਦੀ ਤੇ ਵਹੀਕਲਾਂ ਦੀ ...

ਪੂਰੀ ਖ਼ਬਰ »

ਹੱਕੀ ਮੰਗਾਂ ਦੀ ਪੂਰਤੀ ਸਬੰਧੀ ਚੌਕੀਦਾਰਾਂ ਵਲੋਂ ਜ਼ਿਲ੍ਹਾ ਕਾਂਗਰਸ ਪ੍ਰਧਾਨ ਨੂੰ ਮੰਗ ਪੱਤਰ

ਫ਼ਿਰੋਜ਼ਪੁਰ, 4 ਦਸੰਬਰ (ਜਸਵਿੰਦਰ ਸਿੰਘ ਸੰਧੂ)-ਹੱਕੀ ਮੰਗਾਂ ਅਤੇ ਸਮੱਸਿਆਵਾਂ ਦੇ ਹੱਲ ਸਬੰਧੀ ਚੌਕੀਦਾਰਾਂ ਵਲੋਂ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਗੁਰਚਰਨ ਸਿੰਘ ਨਾਹਰ ਨੂੰ ਮੰਗ ਪੱਤਰ ਦੇ ਕੇ ਆਪਣੇ ਦੁਖੜੇ ਸੁਣਾਏ ਤੇ ਕਿਹਾ ਕਿ ਨਿਗੂਣੇ ਭੱਤੇ ਨਾਲ ਉਨ੍ਹਾਂ ਦਾ ...

ਪੂਰੀ ਖ਼ਬਰ »

ਅਟਾਰੀ ਸਕੂਲ 'ਚ ਲਈ ਗਈ ਜ਼ਿਲ੍ਹਾ ਪੱਧਰੀ ਕੈਟ 2019 ਪ੍ਰੀਖਿਆ

ਫ਼ਿਰੋਜ਼ਪੁਰ, 4 ਦਸੰਬਰ (ਜਸਵਿੰਦਰ ਸਿੰਘ ਸੰਧੂ)-ਡਾਇਰੈਕਟਰ ਐੱਸ.ਸੀ.ਈ.ਆਰ.ਟੀ. ਪੰਜਾਬ ਦੇ ਹੁਕਮਾਂ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.) ਫ਼ਿਰੋਜ਼ਪੁਰ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਟਾਰੀ ਦੇ ਪਿ੍ੰਸੀਪਲ ਸ੍ਰੀਮਤੀ ਰਮਾ ਦੀ ਅਗਵਾਈ ਹੇਠ ਸਕੂਲ ਅੰਦਰ ...

ਪੂਰੀ ਖ਼ਬਰ »

ਪਾਵਰਕਾਮ ਕਰਮਚਾਰੀਆਂ ਦਾ ਧਰਨਾ ਤੀਸਰੇ ਦਿਨ 'ਚ ਸ਼ਾਮਿਲ

ਮੋਗਾ, 4 ਦਸੰਬਰ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਅੱਜ ਪੰਜਾਬ ਰਾਜ ਪਾਵਰ ਕਾਮ ਤੇ ਕਰਮਚਾਰੀਆਂ, ਪੈਨਸ਼ਨਰਾਂ ਵਲੋਂ 132 ਕੇ.ਵੀ. ਬਿਜਲੀ ਘਰ ਮੋਗਾ ਦੇ ਮੇਨ ਗੇਟ 'ਤੇ ਤਨਖ਼ਾਹਾਂ ਨਾ ਦੇਣ 'ਤੇ ਤੀਜੇ ਦਿਨ ਵਿਸ਼ਾਲ ਧਰਨਾ ਲਗਾਇਆ | ਇਸ ਮੌਕੇ ਆਗੂਆਂ ਨੇ ਕਿਹਾ ਕਿ ਪੰਜਾਬ ...

ਪੂਰੀ ਖ਼ਬਰ »

ਨਜਾਇਜ਼ ਸ਼ਰਾਬ ਸਣੇ ਔਰਤ ਕਾਬੂ

ਅਬੋਹਰ, 4 Ñਦਸੰਬਰ (ਕੁਲਦੀਪ ਸਿੰਘ ਸੰਧੂ)-ਥਾਣਾ ਸਦਰ ਦੀ ਪੁਲਿਸ ਨੇ ਇਕ ਔਰਤ ਨੂੰ ਸ਼ਰਾਬ ਸਮੇਤ ਕਾਬੂ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਥਾਣੇ ਦੇ ਏ. ਐੱਸ. ਆਈ. ਜਰਨੈਲ ਸਿੰਘ ਨੇ ਪਿੰਡ ਗੋਬਿੰਦਗੜ੍ਹ ਤੋਂ ਕੁੰਡਲ ਨੂੰ ਗਸ਼ਤ 'ਤੇ ਜਾ ਰਹੇ ਸੀ ਤਾਂ ਇਸ ਦੌਰਾਨ ...

ਪੂਰੀ ਖ਼ਬਰ »

ਪੀ. ਡਬਲਿਊ. ਡੀ. ਫ਼ੀਲਡ ਤੇ ਵਰਕਸ਼ਾਪ ਵਰਕਰ ਯੂਨੀਅਨ ਦੀ ਮੀਟਿੰਗ

ਫ਼ਾਜ਼ਿਲਕਾ, 4 ਦਸੰਬਰ (ਦਵਿੰਦਰ ਪਾਲ ਸਿੰਘ)-ਪੀ.ਡਬਲਿਊ.ਡੀ. ਫ਼ੀਲਡ ਅਤੇ ਵਰਕਸ਼ਾਪ ਵਰਕਰ ਯੂਨੀਅਨ ਜਲ ਸਪਲਾਈ ਅਤੇ ਸੈਨੀਟੇਸ਼ਨ ਬਰਾਂਚ ਫ਼ਾਜ਼ਿਲਕਾ ਦੀ ਮੀਟਿੰਗ ਰਾਜਿੰਦਰ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਰਾਜਿੰਦਰ ਸਿੰਘ ਸੰਧੂ ਨੇ ਦੱਸਿਆ ਕਿ ...

ਪੂਰੀ ਖ਼ਬਰ »

ਰੋਜ਼ੀ ਜੋਸਨ ਵਲੋਂ ਨੌਜਵਾਨਾਂ ਨੂੰ ਵੋਟਾਂ ਦੀ ਅਪੀਲ

ਫ਼ਾਜ਼ਿਲਕਾ, 4 ਦਸੰਬਰ (ਦਵਿੰਦਰ ਪਾਲ ਸਿੰਘ)-ਪੰਜਾਬ ਅੰਦਰ ਯੂਥ ਕਾਂਗਰਸ ਦੀਆਂ ਹੋ ਰਹੀਆਂ ਚੋਣਾਂ ਵਿਚ ਸੂਬਾਈ ਜਨਰਲ ਸਕੱਤਰ ਦੇ ਅਹੁਦੇ ਲਈ ਚੋਣ ਲੜ ਰਹੀ ਹਰਪ੍ਰੀਤ ਰੋਜ਼ੀ ਜੋਸਨ ਨੇ ਪਿੰਡਾਂ ਅਤੇ ਸ਼ਹਿਰਾਂ ਵਿਚ ਨੌਜਵਾਨਾਂ ਤੋਂ ਸਮਰਥਨ ਦੀ ਅਪੀਲ ਕੀਤੀ | ਰੋਜ਼ੀ ਜੋਸਨ ...

ਪੂਰੀ ਖ਼ਬਰ »

ਸੁਖਬੀਰ ਵੋਟਰਾਂ ਦਾ ਧੰਨਵਾਦ ਕਰਨ ਲਈ ਪੁੱਜੇ ਸਰਦਾਰਪੁਰਾ

ਸੀਤੋ ਗੰੁਨੋ੍ਹ, 4 ਦਸੰਬਰ (ਜਸਮੇਲ ਸਿੰਘ ਢਿੱਲੋਂ, ਬਲਜਿੰਦਰ ਸਿੰਘ ਭਿੰਦਾ)-ਫ਼ਿਰੋਜ਼ਪੁਰ ਲੋਕ ਸਭਾ ਸੀਟ ਜਿੱਤਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਵੋਟਰਾਂ ਦਾ ਧੰਨਵਾਦ ਕਰਨ ਲਈ ਪਿੰਡ ਸਰਦਾਰਪੁਰਾ ਵਿਖੇ ਪੁੱਜੇ | ਹਲਕਾ ਬੱਲੂਆਣਾ ਵਿਚ ਹੋਈ ਪਾਰਟੀ ਦੀ ਹੁੰਝਾ ਫੇਰ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਨੌਜਵਾਨ ਮਜ਼ਦੂਰ ਦੀ ਮੌਤ

ਨੱਥੂਵਾਲਾ ਗਰਬੀ, 4 ਦਸੰਬਰ (ਸਾਧੂ ਰਾਮ ਲੰਗੇਆਣਾ)-ਨੱਥੂਵਾਲਾ ਗਰਬੀ ਦੇ ਵਾਸੀ 21 ਸਾਲਾ ਕਿਰਤੀ ਮਜ਼ਦੂਰ ਨੌਜਵਾਨ ਦੀ ਬੀਤੀ ਰਾਤ ਮੁਦਕੀ ਬਾਘਾ ਪੁਰਾਣਾ ਰੋਡ 'ਤੇ ਪਟਿਆਲਾ ਫਾਰਮ ਨਜ਼ਦੀਕ ਸੜਕ ਦੁਰਘਟਨਾ ਵਿਚ ਮੌਤ ਹੋ ਜਾਣ ਦੀ ਖ਼ਬਰ ਹੈ | ਪੁਲਿਸ ਚੌਕੀ ਨੱਥੂਵਾਲਾ ਗਰਬੀ ...

ਪੂਰੀ ਖ਼ਬਰ »

ਪ੍ਰਧਾਨ ਸ਼ੋ੍ਰਮਣੀ ਕਮੇਟੀ ਭਾਈ ਲੌਾਗੋਵਾਲ ਨੂੰ ਮਿਲਿਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਵਫ਼ਦ

ਫ਼ਾਜ਼ਿਲਕਾ, 4 ਦਸੰਬਰ (ਦਵਿੰਦਰ ਪਾਲ ਸਿੰਘ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੀਜੀ ਵਾਰ ਸਰਵ ਸੰਮਤੀ ਨਾਲ ਚੁਣੇ ਗਏ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਨੂੰ ਸਿੱਖ ਸਟੂਡੈਂਟ ਫੈਡਰੇਸ਼ਨ ਗਰੇਵਾਲ ਦੇ ਜ਼ਿਲ੍ਹਾ ਜਨਰਲ ਸਕੱਤਰ ਸਤਵੰਤ ਸਿੰਘ ਸੰਧੂ ਦੀ ...

ਪੂਰੀ ਖ਼ਬਰ »

ਪੀ.ਐੱਸ.ਈ.ਬੀ ਇੰਪਲਾਈਜ਼ ਫੈਡਰੇਸ਼ਨ ਵਲੋਂ ਤਨਖ਼ਾਹਾਂ ਨਾ ਜਾਰੀ ਹੋਣ ਦੇ ਰੋਸ ਵਜੋਂ ਸੰਘਰਸ਼ 'ਤੇ ਬੈਠੇ ਮੁਲਾਜ਼ਮ

ਜਲਾਲਾਬਾਦ, 4 ਦਸੰਬਰ (ਜਤਿੰਦਰ ਪਾਲ ਸਿੰਘ)-ਪੀ.ਐੱਸ.ਈ.ਬੀ ਇੰਪਲਾਈਜ਼ ਫੈਡਰੇਸ਼ਨ ਮੰਡਲ ਕਮੇਟੀ ਜਲਾਲਾਬਾਦ ਵਲੋਂ ਸੂਬਾ ਕਮੇਟੀ ਦੇ ਦਿੱਤੇ ਪੋ੍ਰਗਰਾਮ ਅਨੁਸਾਰ ਨਵੰਬਰ ਮਹੀਨੇ ਦੀ ਤਨਖ਼ਾਹ ਜਾਰੀ ਨਾ ਹੋਣ ਕਾਰਨ ਸਕੱਤਰ ਗਿਆਨ ਚੰਦ ਦੀ ਪ੍ਰਧਾਨਗੀ ਹੇਠ ਧਰਨਾ ਲਗਾਇਆ ...

ਪੂਰੀ ਖ਼ਬਰ »

ਮੈਸ਼ੀਅਨ ਕੈਡਿਟਾਂ ਨੇ ਐਨ.ਸੀ.ਸੀ. ਦਿਵਸ ਮਨਾਇਆ

ਮੁੱਦਕੀ, 4 ਦਸੰਬਰ (ਭੁਪਿੰਦਰ ਸਿੰਘ)-ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣਵਾਲਾ ਵਿਖੇ ਕਮਾਂਡਿੰਗ ਅਫ਼ਸਰ ਐੱਚ.ਪੀ. ਅਰੋੜਾ (13-ਪੰਜਾਬ ਬਟਾਲੀਅਨ ਐਨ.ਸੀ.ਸੀ. ਫ਼ਿਰੋਜ਼ਪੁਰ) ਅਤੇ ਕਮਾਂਡਿੰਗ ਅਫ਼ਸਰ ਅਨੂਰੁਪਿੰਦਰ ਸਿੰਘ (5-ਪੰਜਾਬ ਲੜਕੀਆਂ ਬਟਾਲੀਅਨ ਐਨ.ਸੀ.ਸੀ. ...

ਪੂਰੀ ਖ਼ਬਰ »

ਦੀ ਰੈਵੀਨਿਊ ਪਟਵਾਰ ਯੂਨੀਅਨ ਦੀ ਮੀਟਿੰਗ ਹੋਈ

ਜ਼ੀਰਾ, 4 ਦਸੰਬਰ (ਮਨਜੀਤ ਸਿੰਘ ਢਿੱਲੋਂ)-ਦੀ ਰੈਵੀਨਿਊ ਪਟਵਾਰ ਯੂਨੀਅਨ, ਤਹਿਸੀਲ ਜ਼ੀਰਾ ਦੀ ਇਕ ਮੀਟਿੰਗ ਜਗਸੀਰ ਸਿੰਘ ਪ੍ਰਧਾਨ ਤਹਿਸੀਲ ਜ਼ੀਰਾ, ਸੱਤਪਾਲ ਸਿੰਘ ਮੀਤ ਪ੍ਰਧਾਨ ਪੰਜਾਬ ਅਤੇ ਹਨੰੂਮਾਨ ਪ੍ਰਸਾਦ ਦੀ ਸਾਂਝੀ ਅਗਵਾਈ ਵਿਚ ਜ਼ੀਰਾ ਵਿਖੇ ਹੋਈ | ਇਸ ਦੌਰਾਨ ...

ਪੂਰੀ ਖ਼ਬਰ »

ਸੰਜੀਵ ਟੰਡਨ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਲਾਂਵਾਲਾ ਦੇ ਪਿ੍ੰਸੀਪਲ ਦਾ ਅਹੁਦਾ ਸੰਭਾਲਿਆ

ਮੱਲਾਂਵਾਲਾ, 4 ਦਸੰਬਰ (ਗੁਰਦੇਵ ਸਿੰਘ)- ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮੱਲਾਂਵਾਲਾ ਖ਼ਾਸ ਵਿਖੇ ਸੰਜੀਵ ਕੁਮਾਰ ਟੰਡਨ ਵਲੋਂ ਬਤੌਰ ਪਿ੍ੰਸੀਪਲ ਵਜੋਂ ਅਹੁਦਾ ਸੰਭਾਲ ਲਿਆ ਗਿਆ | ਪਿ੍ੰਸੀਪਲ ਸੰਜੀਵ ਟੰਡਨ ਬਹੁਤ ਮਿਹਨਤੀ, ਇਮਾਨਦਾਰ ਅਤੇ ਵੱਖ-ਵੱਖ ਸਮਾਜ ...

ਪੂਰੀ ਖ਼ਬਰ »

ਪੈਸਟੀਸਾਈਡ ਯੂਨੀਅਨ ਦੇ ਸਰਪ੍ਰਸਤ ਨਰਿੰਦਰਜੀਤ ਅਰੋੜਾ ਨੇ ਲਗਾਏ 60 ਬੂਟੇ

ਤਲਵੰਡੀ ਭਾਈ, 4 ਦਸੰਬਰ (ਰਵਿੰਦਰ ਸਿੰਘ ਬਜਾਜ)-ਤਲਵੰਡੀ ਭਾਈ ਦੀ ਪੈਸਟੀਸਾਈਡ ਯੂਨੀਅਨ ਦੇ ਸਰਪ੍ਰਸਤ ਨਰਿੰਦਰਜੀਤ ਸਿੰਘ ਅਰੋੜਾ ਨੇ ਸ਼ਹਿਰ ਵਿਚ ਵੱਖ-ਵੱਖ ਥਾਵਾਂ 'ਤੇ 60 ਦੇ ਕਰੀਬ ਵੱਖ-ਵੱਖ ਤਰ੍ਹਾਂ ਦੇ ਬੂਟੇ ਲਗਾਏ | ਇਸ ਮੌਕੇ 'ਤੇ ਉਨ੍ਹਾਂ ਦੇ ਨਾਲ ਜਥੇਦਾਰ ਸਤਪਾਲ ਸਿੰਘ ...

ਪੂਰੀ ਖ਼ਬਰ »

ਨਵ-ਨਿਯੁਕਤ ਪਿੰ੍ਰਸੀਪਲ ਗੁਰਮੇਲ ਸਿੰਘ ਨੇ ਤਲਵੰਡੀ ਜੱਲੇ ਖਾਂ ਸਕੂਲ ਦਾ ਚਾਰਜ ਸੰਭਾਲਿਆ

ਜ਼ੀਰਾ, 4 ਦਸੰਬਰ (ਮਨਜੀਤ ਸਿੰਘ ਢਿੱਲੋਂ)-ਪੰਜਾਬ ਸਰਕਾਰ ਵਲੋਂ ਪਿ੍ੰਸੀਪਲਾਂ ਦੀ ਕੀਤੀ ਗਈ ਸਿੱਧੀ ਭਰਤੀ ਦੌਰਾਨ ਗੁਰਮੇਲ ਸਿੰਘ ਗਾਦੜੀ ਵਾਲਾ ਹਿੰਦੀ ਟੀਚਰ ਨੇ ਜਟਿਲ ਟੈੱਸਟ ਪਾਸ ਕਰਕੇ ਪਿ੍ੰਸੀਪਲ ਦਾ ਅਹੁਦਾ ਪ੍ਰਾਪਤ ਕੀਤਾ ਹੈ | ਇਸ ਸਬੰਧੀ ਉਨ੍ਹਾਂ ਨੇ ਪੰਜਾਬ ...

ਪੂਰੀ ਖ਼ਬਰ »

ਤਰਕਸ਼ੀਲ ਸੁਸਾਇਟੀ ਵਲੋਂ ਸਨਮਾਨ ਸਮਾਰੋਹ ਕਰਵਾਇਆ

ਜ਼ੀਰਾ, 4 ਦਸੰਬਰ (ਮਨਜੀਤ ਸਿੰਘ ਢਿੱਲੋਂ)-ਤਰਕਸ਼ੀਲ ਸੁਸਾਇਟੀ ਪੰਜਾਬ ਵਲੋਂ ਸਮਾਜ ਵਿਚ ਵਿਗਿਆਨਕ ਸੋਚ ਦਾ ਪ੍ਰਸਾਰ ਕਰਨ ਲਈ ਪੰਜਾਬ ਭਰ ਵਿਚ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਕਰਵਾਈ ਗਈ ਸੀ, ਜਿਨ੍ਹਾਂ ਦੇ ਜ਼ੀਰਾ ਇਲਾਕੇ ਦੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ...

ਪੂਰੀ ਖ਼ਬਰ »

ਸੀ.ਜੇ.ਐਮ ਅਮਨ ਪ੍ਰੀਤ ਸਿੰਘ ਨੇ ਮਹਿਲਾ ਕੈਦੀਆਂ ਤੇ ਹਵਾਲਾਤੀਆਂ ਨੂੰ ਵੰਡੇ ਗਰਮ ਕੱਪੜੇ

ਫ਼ਿਰੋਜ਼ਪੁਰ, 4 ਦਸੰਬਰ (ਰਾਕੇਸ਼ ਚਾਵਲਾ)-ਜ਼ਿਲ੍ਹਾ ਅਤੇ ਸੈਸ਼ਨ ਜੱਜ ਫ਼ਿਰੋਜ਼ਪੁਰ ਪਰਮਿੰਦਰ ਪਾਲ ਸਿੰਘ ਦੇ ਨਿਰਦੇਸ਼ਾਂ ਅਧੀਨ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਫ਼ਿਰੋਜ਼ਪੁਰ ਅਮਨ ਪ੍ਰੀਤ ਸਿੰਘ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਵਲੋਂ ਅੱਜ ...

ਪੂਰੀ ਖ਼ਬਰ »

ਕਿਸਾਨਾਂ 'ਤੇ ਦਰਜ਼ ਪਰਾਲੀ ਸਾੜਨ ਦੇ ਮੁਕੱਦਮੇ ਰੱਦ ਕਰਨ ਦੀ ਮੰਗ

ਲੱਖੋ ਕੇ ਬਹਿਰਾਮ, 4 ਦਸੰਬਰ (ਰਾਜਿੰਦਰ ਸਿੰਘ ਹਾਂਡਾ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਇਕ ਵਿਸ਼ੇਸ਼ ਮੀਟਿੰਗ ਬਲਾਕ ਪ੍ਰਧਾਨ ਗੁਰਬਚਨ ਸਿੰਘ ਕਿਲੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਹਾਜ਼ਰ ਕਿਸਾਨਾਂ ਅਤੇ ਕਿਸਾਨ ਆਗੂਆਂ ਵਲੋਂ ਇਕ ਮਤਾ ਪਾਸ ਕਰਕੇ ਪੰਜਾਬ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX