ਤਾਜਾ ਖ਼ਬਰਾਂ


ਸਿੱਖਿਆ ਵਿਭਾਗ ਵਲੋਂ ਆਮ ਬਦਲੀਆਂ ਲਈ ਅਪਲਾਈ ਕਰਨ ਦੀ ਮਿਤੀ ਵਿੱਚ ਇੱਕ ਵਾਰ ਫਿਰ ਕੀਤਾ ਵਾਧਾ
. . .  1 day ago
ਜਿਲੇ ਵਿਚ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ: ਡਾ. ਮਲਹੋਤਰਾ
. . .  1 day ago
ਗੈਰ ਕਾਨੂੰਨੀ ਲਿੰਗ ਜਾਂਚ ਕਰ ਰਹੇ ਕਲੀਨਿਕ ਦਾ ਕੀਤਾ ਪਰਦਾ ਫਾਸ਼, ਕਲੀਨਿਕ ਦੇ ਡਾਕਟਰ ਅਤੇ ਏਜੰਟ ਗ੍ਰਿਫਤਾਰ
. . .  1 day ago
ਪਟਿਆਲਾ 5 ਜੂਨ (ਧਰਮਿੰਦਰ ਸਿੰਘ ਸਿੱਧੂ)-ਗੈਰ ਕਾਨੂੰਨੀ ਤੋਰ ਤੇ ਲਿੰਗ ਜਾਂਚ ਕਰ ਰਹੇ ਕਲੀਨਿਕਾਂ ਤੇ ਸ਼ਿਕੰਜਾ ਕਸਣ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਲਈ ਸਿਹਤ ਮੰਤਰੀ ਪੰਜਾਬ ਸ.ਬਲਬੀਰ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲੇ ਵਿੱਚ ਗੈਰ ਕਾਨੂੰਨੀ ਤੋਂ ਤੇ ਚੱਲ ਰਹੇ ਲਿੰਗ ਜਾਂਚ ਕਲੀਨਿਕ...
ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ 'ਚ 4 ਨਵੇਂ ਕੋਰੋਨਾ ਪਾਜ਼ੀਟਿਵ ਕੇਸ ਸਾਹਮਣੇ ਆਏ
. . .  1 day ago
ਪਠਾਨਕੋਟ ਦੇ ਇਕ ਹੋਰ ਕੋਰੋਨਾਵਾਇਰਸ ਮਰੀਜ਼ ਦੀ ਅੰਮ੍ਰਿਤਸਰ ਵਿਚ ਹੋਈ ਮੌਤ
. . .  1 day ago
ਪਠਾਨਕੋਟ, 5 ਜੂਨ (ਸੰਧੂ) - ਪਠਾਨਕੋਟ ਦੇ ਪਿੰਡ ਚੱਕ ਮਾਧੋ ਸਿੰਘ ਦੇ 42 ਸਾਲਾ ਵਿਅਕਤੀ ਦੀ ਅੰਮ੍ਰਿਤਸਰ ਮੈਡੀਕਲ ਕਾਲਜ ਵਿਖੇ ਇਲਾਜ ਦੌਰਾਨ ਮੌਤ ਹੋ ਗਈ। ਉਕਤ ਵਿਅਕਤੀ ਪਹਿਲਾ ਕਿਸੇ ਹੋਰ ਬਿਮਾਰੀ ਤੋਂ ਪੀੜਤ ਸੀ ਪਰੰਤੂ ਜਦੋਂ ਉਸ ਦਾ ਕੋਰੋਨਾ ਟੈਸਟ ਕੀਤਾ ਗਿਆ ਤਾਂ ਉਹ ਪਾਜ਼ੀਟਿਵ ਪਾਇਆ ਗਿਆ ਸੀ...
ਦਲ ਖ਼ਾਲਸਾ ਵੱਲੋਂ ਸੰਕੇਤਕ ਰੂਪ 'ਚ ਕਢਿਆ ਗਿਆ ਸ੍ਰੀ ਅਕਾਲ ਤਖ਼ਤ ਸਾਹਿਬ ਤਕ ਰੋਸ ਮਾਰਚ
. . .  1 day ago
ਸਿਹਤ ਵਿਭਾਗ ਦੀ ਟੀਮ ਵੱਲੋਂ ਪਾਤੜਾਂ ਦੇ ਨਿੱਜੀ ਹਸਪਤਾਲ 'ਤੇ ਛਾਪੇਮਾਰੀ
. . .  1 day ago
ਪਾਤੜਾਂ, 5 ਜੂਨ (ਜਗਦੀਸ਼ ਸਿੰਘ ਕੰਬੋਜ)- ਇੱਕ ਨਿੱਜੀ ਕੰਪਨੀ ਦੀ ਸੂਚਨਾ 'ਤੇ ਚੰਡੀਗੜ੍ਹ ਤੋਂ ਆਈ ਸਿਹਤ ਵਿਭਾਗ ਦੀ ਟੀਮ ਨੇ ਸ਼ਟਰਿੰਗ...
ਅਮਲੋਹ 'ਚ ਕੋਰੋਨਾ ਦੇ 4 ਮਰੀਜ਼ਾਂ ਦੀ ਹੋਈ ਪੁਸ਼ਟੀ
. . .  1 day ago
ਸਲਾਣਾ, 5 ਜੂਨ (ਗੁਰਚਰਨ ਸਿੰਘ ਜੰਜੂਆ) - ਅਮਲੋਹ ਸ਼ਹਿਰ 'ਚ ਅੱਜ ਕੋਰੋਨਾ ਦੇ 4 ਮਰੀਜ਼ਾਂ ਦੀ ਪੁਸ਼ਟੀ...
ਪਿੰਡ ਝੰਡਾ ਕਲਾਂ(ਮਾਨਸਾ) ਵਿਖੇ ਪਤੀ-ਪਤਨੀ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  1 day ago
ਸਰਦੂਲਗੜ੍ਹ, 5 ਜੂਨ ( ਜੀ.ਐਮ.ਅਰੋੜਾ)- ਇੱਥੋਂ ਕੁੱਝ ਕਿੱਲੋਮੀਟਰ ਦੂਰ ਪਿੰਡ ਝੰਡਾ ਕਲਾਂ 'ਚ ਪਤੀ ਪਤਨੀ ਦੋਨਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ...
ਲੁਧਿਆਣਾ 'ਚ ਮਾਸਕ ਨਾ ਪਹਿਨਣ ਵਾਲਿਆਂ ਨੂੰ ਕੀਤਾ ਗਿਆ 15,99,400 ਰੁਪਏ ਜੁਰਮਾਨਾ
. . .  1 day ago
ਲੁਧਿਆਣਾ, 5 ਜੂਨ (ਸਲੇਮਪੁਰੀ) - ਕੋਵਿਡ-19 ਦੀ ਰੋਕਥਾਮ ਲਈ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਹਰੇਕ ਵਿਅਕਤੀ ਲਈ ਮੂੰਹ ਉੱਪਰ...
ਨਾਬਾਲਗ ਲੜਕੀ ਨੂੰ ਭਜਾ ਕੇ ਲੈ ਜਾਣ ਦੇ ਦੋਸ਼ ਤਹਿਤ 'ਤੇ ਮਾਮਲਾ ਹੋਇਆ ਦਰਜ
. . .  1 day ago
ਕੇਂਦਰ ਨੇ ਝੋਨੇ ਦੇ ਮੁੱਲ 'ਚ 53 ਰੁਪਏ ਦਾ ਮਾਮੂਲੀ ਵਾਧਾ ਕਰਕੇ ਕਿਸਾਨਾਂ ਨਾਲ ਕੀਤਾ ਕੋਝਾ ਮਜ਼ਾਕ- ਸੰਧੂ ਰਣੀਕੇ
. . .  1 day ago
ਛੇਹਰਟਾ, 5 ਜੂਨ(ਸੁੱਖ ਵਡਾਲੀ)- ਕੇਂਦਰ ਸਰਕਾਰ ਵੱਲੋਂ ਝੋਨੇ ਦੇ ਮੁੱਲ 'ਚ 53 ਰੁਪਏ ਦਾ ਮਾਮੂਲੀ ਵਾਧਾ ਕਰਕੇ ਕਿਸਾਨਾਂ...
ਲੁਧਿਆਣਾ 'ਚ ਕੋਰੋਨਾ ਦੇ 9 ਹੋਰ ਮਾਮਲਿਆਂ ਦੀ ਹੋਈ ਪੁਸ਼ਟੀ
. . .  1 day ago
ਲੁਧਿਆਣਾ, 5 ਜੂਨ (ਸਲੇਮਪੁਰੀ) - ਲੁਧਿਆਣਾ 'ਚ ਕੋਰੋਨਾ ਵਾਇਰਸ ਦੇ 9 ਹੋਰ ਮਾਮਲਿਆਂ ਦੀ ਹੋਈ ਪੁਸ਼ਟੀ...
ਹਰ ਵਰਗ ਦੀ ਪਾਰਟੀ ਹੈ ਅਕਾਲੀ ਦਲ : ਸੁਖਬੀਰ ਬਾਦਲ
. . .  1 day ago
ਚੰਡੀਗੜ੍ਹ, 5 ਜੂਨ (ਸੁਰਿੰਦਰਪਾਲ)- ਚੰਡੀਗੜ੍ਹ 'ਚ ਸੁਖਬੀਰ ਬਾਦਲ ਨੇ ਪ੍ਰੈੱਸ ਕਾਨਫ਼ਰੰਸ ਕਰਦਿਆਂ ਕਿਹਾ ਕਿ ਅਕਾਲੀ ਦਲ ਹਰ ਵਰਗ ...
ਏ.ਐੱਸ.ਆਈ. ਦੇ ਕੋਰੋਨਾ ਪਾਜ਼ੀਟਿਵ ਆਉਣ ਉਪਰੰਤ ਥਾਣਾ ਬੇਗੋਵਾਲ ਲੋਕਾਂ ਲਈ ਬੰਦ
. . .  1 day ago
ਬੇਗੋਵਾਲ, 5 ਜੂਨ (ਸੁਖਜਿੰਦਰ ਸਿੰਘ)- ਜ਼ਿਲ੍ਹਾ ਕਪੂਰਥਲਾ ਦੇ ਥਾਣਾ ਬੇਗੋਵਾਲ ਵਿਚ ਸਥਿਤ ਏ.ਐੱਸ.ਆਈ. ਦੇ ਬੀਤੇ ਦਿਨ ਕੋਰੋਨਾ ...
ਲੋਹੀਆਂ 'ਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਮੋਦੀ ਦਾ ਪੁਤਲਾ ਫੂਕਿਆ
. . .  1 day ago
ਲੋਹੀਆਂ ਖ਼ਾਸ, 5 ਜੂਨ (ਗੁਰਪਾਲ ਸਿੰਘ ਸ਼ਤਾਬਗੜ੍ਹ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ਿਲ੍ਹਾ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ ...
ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 20 ਹੋਰ ਮਾਮਲਿਆਂ ਦੀ ਹੋਈ ਪੁਸ਼ਟੀ
. . .  1 day ago
ਅੰਮ੍ਰਿਤਸਰ, 5 ਜੂਨ(ਰੇਸ਼ਮ ਸਿੰਘ)- ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 20 ਹੋਰ ਮਾਮਲਿਆਂ ਦੀ ਪੁਸ਼ਟੀ ਹੋਈ ...
ਕੈਪਟਨ ਵੱਲੋਂ 2022 ਦੀਆਂ ਵਿਧਾਨ ਸਭਾ ਚੋਣਾਂ ਲੜਨ ਐਲਾਨ
. . .  1 day ago
ਚੰਡੀਗੜ੍ਹ, 5 ਜੂਨ (ਵਿਕਰਮਜੀਤ ਸਿੰਘ ਮਾਨ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ 2022 'ਚ ਹੋਣ ਵਾਲੀਆਂ...
ਨਵਜੋਤ ਸਿੱਧੂ ਦੀਆਂ 'ਆਪ' 'ਚ ਸ਼ਾਮਲ ਹੋਣ ਦੀਆਂ ਖ਼ਬਰਾਂ 'ਤੇ ਬੋਲੇ ਕੈਪਟਨ
. . .  1 day ago
ਚੰਡੀਗੜ੍ਹ, 5 ਜੂਨ (ਸੁਰਜੀਤ ਸਿੰਘ ਸੱਤੀ)- ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਦੇ ਆਮ ਆਦਮੀ ਪਾਰਟੀ 'ਚ ਜਾਣ ਦੀ ਛਿੜੀ...
ਜੰਡਿਆਲਾ 'ਚ 61 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ
. . .  1 day ago
ਜੰਡਿਆਲਾ ਮੰਜਕੀ, 5 ਜੂਨ (ਸੁਰਜੀਤ ਸਿੰਘ ਜੰਡਿਆਲਾ)- ਮੁੱਢਲਾ ਸਿਹਤ ਕੇਂਦਰ ਜੰਡਿਆਲਾ 'ਚ ਕੁੱਝ ਦਿਨ ਪਹਿਲਾਂ ਲਏ ਗਏ 82 ਵਿਅਕਤੀਆਂ...
ਹੋਮਗਾਰਡ ਦੇ ਨੌਜਵਾਨ ਦੀ ਡਿਊਟੀ ਦੌਰਾਨ ਹੋਈ ਮੌਤ
. . .  1 day ago
ਬੰਗਾ, 5 ਜੂਨ (ਜਸਬੀਰ ਸਿੰਘ ਨੂਰਪੁਰ) - ਪਿੰਡ ਕਾਹਮਾ ਦੇ ਹੋਮਗਾਰਡ ਵਿਚ ਡਿਊੂਟੀ ਨਿਭਾ ਰਹੇ ਸੁਖਦੇਵ ਰਾਮ ਦੀ ਮੌਤ ਹੋਣ...
ਪੰਜਾਬ ਸਰਕਾਰ ਨੇ ਕੇਂਦਰ ਦੇ ਖੇਤੀਬਾੜੀ ਸੁਧਾਰਾਂ ਨੂੰ ਨਕਾਰਿਆ
. . .  1 day ago
ਚੰਡੀਗੜ੍ਹ, 5 ਜੂਨ (ਵਿਕਰਮਜੀਤ ਸਿੰਘ ਮਾਨ)- ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਦੇ ਖੇਤੀਬਾੜੀ ਸੁਧਾਰਾਂ ਨੂੰ ਨਕਾਰ ਦਿੱਤਾ ..
ਨਿੱਜੀ ਰੰਜਸ਼ ਤਹਿਤ ਨੌਜਵਾਨ ਨੂੰ ਮਾਰੀ ਗੋਲੀ, ਹਾਲਤ ਗੰਭੀਰ
. . .  1 day ago
ਮਾਹਿਲਪੁਰ, 5 ਜੂਨ (ਦੀਪਕ ਅਗਨੀਹੋਤਰੀ)- ਅੱਜ ਬਾਅਦ ਦੁਪਹਿਰ ਸਾਢੇ ਤਿੰਨ ਵਜੇ ਦੇ ਕਰੀਬ ਮਾਹਿਲਪੁਰ ਸ਼ਹਿਰ ...
ਕਪੂਰਥਲਾ 'ਚ ਕੋਰੋਨਾ ਦੇ ਦੋ ਵਿਅਕਤੀਆਂ ਦੀ ਹੋਈ ਪੁਸ਼ਟੀ
. . .  1 day ago
ਕਪੂਰਥਲਾ, 5 ਜੂਨ (ਅਮਰਜੀਤ ਸਿੰਘ ਸਡਾਨਾ)- ਜ਼ਿਲ੍ਹਾ ਕਪੂਰਥਲਾ ਦੇ ਦੋ ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ...
ਯੂ.ਪੀ.ਐੱਸ.ਸੀ ਸਿਵਲ ਸਰਵਿਸਿਜ਼ ਪ੍ਰੀਲਿਮਜ਼ ਦੀ ਪ੍ਰੀਖਿਆ ਦੀਆਂ ਨਵੀਆਂ ਤਰੀਕਾਂ ਦਾ ਐਲਾਨ
. . .  1 day ago
ਨਵੀਂ ਦਿੱਲੀ, 5 ਜੂਨ- ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂ.ਪੀ.ਐੱਸ.ਸੀ) ਨੇ ਅੱਜ ਯੂ.ਪੀ.ਐੱਸ.ਸੀ ਸਿਵਲ ਸਰਵਿਸਿਜ਼ ਪ੍ਰੀਲੀਮਜ ਪ੍ਰੀਖਿਆ ਦੀਆਂ ਨਵੀਆਂ ਤਰੀਕਾਂ ਦਾ ਐਲਾਨ ਕਰ ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 20 ਮੱਘਰ ਸੰਮਤ 551

ਸੰਪਾਦਕੀ

ਪੰਜਾਬ ਦੇ ਮਹਾਨ ਸਪੂਤ ਦੀ ਯਾਦ

ਸ੍ਰੀ ਇੰਦਰ ਕੁਮਾਰ ਗੁਜਰਾਲ ਇਕ ਪਿਆਰੀ ਅਤੇ ਮਿਕਨਾਤੀਸੀ ਸ਼ਖ਼ਸੀਅਤ ਸਨ। ਉਨ੍ਹਾਂ ਨੂੰ ਕੋਈ ਵੀ ਵਿਅਕਤੀ ਮਿਲਣ ਤੋਂ ਬਾਅਦ ਦੇਰ ਤੱਕ ਉਨ੍ਹਾਂ ਨੂੰ ਭੁਲਾ ਨਹੀਂ ਸੀ ਸਕਦਾ। ਜਿਥੇ ਉਹ ਵੱਡੇ ਬੁੱਧੀਜੀਵੀ ਸਨ, ਸਿਆਸਤਦਾਨ ਸਨ ਅਤੇ ਹਰ ਤਰ੍ਹਾਂ ਦੀ ਸਿਆਸਤ ਦੇ ਰੰਗ ਉਨ੍ਹਾਂ ਨੇ ਦੇਖੇ ਸਨ, ਉਥੇ ਉਨ੍ਹਾਂ ਦੀ ਸ਼ਖ਼ਸੀਅਤ ਦੀ ਮਾਸੂਮੀਅਤ ਉਨ੍ਹਾਂ ਦੀ ਚੁੰਬਕੀ ਸ਼ਕਤੀ ਸੀ। ਅੱਜ ਅਸੀਂ ਗੁਜਰਾਲ ਸਾਹਿਬ ਦੇ 100ਵੇਂ ਜਨਮ ਦਿਨ 'ਤੇ ਉਨ੍ਹਾਂ ਨੂੰ ਯਾਦ ਕਰ ਰਹੇ ਹਾਂ। ਅੱਜ ਵੀ ਦਿੱਲੀ ਦੀ ਕੌਮੀ ਸਿਆਸਤ ਵਿਚ ਉਨ੍ਹਾਂ ਨੂੰ ਇਕ ਸ਼ਰੀਫ਼ ਅਤੇ ਸਿਆਣੇ ਸਿਆਸਤਦਾਨ ਵਜੋਂ ਜਾਣਿਆ ਜਾਂਦਾ ਹੈ। ਇਸ ਤੋਂ ਇਲਾਵਾ ਅੱਜ ਵੀ ਪੰਜਾਬੀਆਂ ਦੇ ਦਿਲੋਂ-ਦਿਮਾਗ ਵਿਚ ਉਨ੍ਹਾਂ ਦੀ ਯਾਦ ਤਾਜ਼ਾ ਹੈ।
ਵੰਡ ਤੋਂ ਪਹਿਲਾਂ ਜਿਹਲਮ (ਪਾਕਿਸਤਾਨ) ਵਿਚ ਜਨਮੇ ਅਤੇ ਲਾਹੌਰ ਵਿਚ ਪੜ੍ਹੇ ਸ੍ਰੀ ਇੰਦਰ ਕੁਮਾਰ ਗੁਜਰਾਲ ਦੇ ਜੀਵਨ ਦਾ ਇਕ ਵੱਡਾ ਹਿੱਸਾ ਅਣਵੰਡੇ ਪੰਜਾਬ ਵਿਚ ਬੀਤਿਆ। ਦੇਸ਼ ਦੀ ਵੰਡ ਤੋਂ ਬਾਅਦ ਉਹ ਦਿੱਲੀ ਚਲੇ ਗਏ। ਉਥੇ ਉਨ੍ਹਾਂ ਹਰ ਪੱਖ ਤੋਂ ਸਖ਼ਤ ਮਿਹਨਤ ਕੀਤੀ। ਉਨ੍ਹਾਂ ਨੇ ਆਪਣੇ ਕਰਮਾਂ ਕਰਕੇ ਸਮਾਜ ਵਿਚ ਸਨਮਾਨਯੋਗ ਥਾਂ ਬਣਾਈ। ਇਸੇ ਹੀ ਭਾਵਨਾ ਨਾਲ ਉਹ ਸਿਆਸਤ ਵਿਚ ਆਏ। ਤਤਕਾਲੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਦੇ ਉਹ ਨੇੜੇ ਦੇ ਸਾਥੀ ਅਤੇ ਵਿਸ਼ਵਾਸਪਾਤਰ ਬਣੇ ਰਹੇ। ਉਨ੍ਹਾਂ ਨੂੰ ਮਹੱਤਵਪੂਰਨ ਮੰਤਰਾਲਿਆਂ ਦਾ ਕਾਰਜ ਭਾਗ ਸੌਂਪਿਆ ਗਿਆ। ਹਰ ਮੰਤਰਾਲੇ ਵਿਚ ਉਨ੍ਹਾਂ ਨੇ ਆਪਣਾ ਪ੍ਰਭਾਵ ਛੱਡਿਆ। ਐਮਰਜੈਂਸੀ ਦੌਰਾਨ ਆਪਣੇ ਚਿਰਾਂ ਤੋਂ ਪਾਲੇ ਵਿਸ਼ਵਾਸਾਂ ਅਤੇ ਉਦਾਰਵਾਦੀ ਸੋਚ ਕਰਕੇ ਉਹ ਸ੍ਰੀਮਤੀ ਇੰਦਰਾ ਗਾਂਧੀ ਤੋਂ ਦੂਰ ਚਲੇ ਗਏ। ਇੰਦਰਾ ਗਾਂਧੀ ਨੇ ਉਨ੍ਹਾਂ ਨੂੰ ਦਿੱਲੀਓਂ ਰਾਜਦੂਤ ਬਣਾ ਕੇ ਸੋਵੀਅਤ ਯੂਨੀਅਨ ਭੇਜਿਆ, ਤਾਂ ਜੋ ਉਹ ਦੇਸ਼ ਦੀ ਸਿਆਸਤ ਤੋਂ ਵੱਖ ਹੋ ਜਾਣ। ਪਰ ਸੋਵੀਅਤ ਯੂਨੀਅਨ ਵਿਚ ਵੀ ਉਨ੍ਹਾਂ ਨੇ ਆਪਣੀ ਸਿਆਣਪ ਅਤੇ ਦੂਰ-ਦ੍ਰਿਸ਼ਟੀ ਨਾਲ ਬੇਹੱਦ ਚੰਗਾ ਪ੍ਰਭਾਵ ਬਣਾਇਆ। ਬਾਅਦ ਵਿਚ ਉਹ ਨਵੇਂ ਬਣੇ ਜਨਤਾ ਦਲ ਵਿਚ ਦਾਖ਼ਲ ਹੋ ਗਏ। ਜਦੋਂ 1989 ਵਿਚ ਸਾਂਝਾ ਮੋਰਚੇ ਦੀ ਸਰਕਾਰ ਬਣੀ ਤਾਂ ਉਨ੍ਹਾਂ ਨੂੰ ਵਿਦੇਸ਼ ਮੰਤਰੀ ਬਣਾਇਆ ਗਿਆ। ਇਸ ਮੰਤਰਾਲੇ ਨੂੰ ਉਨ੍ਹਾਂ ਨੇ ਬੜੀ ਸਿਆਣਪ ਨਾਲ ਚਲਾਇਆ, ਜਿਸ ਦਾ ਪ੍ਰਭਾਵ ਉਸ ਸਮੇਂ ਪ੍ਰਤੱਖ ਰੂਪ ਵਿਚ ਕੌਮਾਂਤਰੀ ਪੱਧਰ 'ਤੇ ਦੇਖਿਆ ਜਾ ਸਕਦਾ ਸੀ। ਉਦੋਂ ਇਰਾਕ ਨੇ ਕੁਵੈਤ 'ਤੇ ਹਮਲਾ ਕਰ ਦਿੱਤਾ ਸੀ। ਖਾੜੀ ਯੁੱਧ ਸ਼ੁਰੂ ਹੋ ਗਿਆ ਸੀ। ਸ੍ਰੀ ਗੁਜਰਾਲ ਆਪਣੀ ਸੂਝ-ਬੂਝ ਨਾਲ ਉਥੋਂ ਸਾਰੇ ਭਾਰਤੀਆਂ ਨੂੰ ਸੁਰੱਖਿਅਤ ਢੰਗ ਨਾਲ ਕੱਢਣ ਵਿਚ ਕਾਮਯਾਬ ਹੋ ਗਏ ਸਨ। ਚਾਹੇ ਉਨ੍ਹਾਂ ਨੂੰ ਇਸ ਮੁਹਾਜ਼ 'ਤੇ ਅਨੇਕਾਂ ਚੁਣੌਤੀਆਂ ਮਿਲੀਆਂ ਪਰ ਉਨ੍ਹਾਂ ਨੇ ਉਦਾਰਵਾਦੀ ਵਿਦੇਸ਼ ਨੀਤੀ ਨਾ ਛੱਡੀ। ਚਾਹੇ ਉਨ੍ਹਾਂ ਨੂੰ ਸਾਲ ਭਰ ਦੇ ਅਰਸੇ ਲਈ ਕੌਮੀ ਮੁਹਾਜ਼ ਦੇ ਦੂਜੇ ਕਾਰਜਕਾਲ ਵਿਚ ਪ੍ਰਧਾਨ ਮੰਤਰੀ ਬਣਨ ਦਾ ਮੌਕਾ ਮਿਲਿਆ ਪਰ ਥੋੜ੍ਹੇ ਸਮੇਂ ਵਿਚ ਹੀ ਆਪਣੀਆਂ ਅਨੇਕਾਂ ਸੀਮਾਵਾਂ ਦੇ ਬਾਵਜੂਦ ਉਨ੍ਹਾਂ ਨੇ ਇਸ ਅਹੁਦੇ ਨੂੰ ਇਕ ਨਵੀਂ ਉਚਾਈ ਬਖ਼ਸ਼ੀ। ਉਸ ਸਮੇਂ ਉਨ੍ਹਾਂ 'ਤੇ ਪ੍ਰਮਾਣੂ ਹਥਿਆਰਾਂ ਤੇ ਤਜਰਬਿਆਂ ਸਬੰਧੀ ਰੋਕ ਲਾਉਣ ਵਾਲੀ ਸੰਧੀ ਸੀ.ਟੀ.ਬੀ.ਟੀ. 'ਤੇ ਦਸਤਖ਼ਤ ਕਰਨ ਦਾ ਦਬਾਅ ਪਿਆ ਪਰ ਉਨ੍ਹਾਂ ਨੇ ਸਪੱਸ਼ਟ ਰੂਪ ਵਿਚ ਇਸ ਸਮਝੌਤੇ 'ਤੇ ਇਸ ਲਈ ਦਸਤਖ਼ਤ ਕਰਨ ਤੋਂ ਇਨਕਾਰ ਕਰ ਦਿੱਤਾ, ਕਿਉਂਕਿ ਇਹ ਸਮਝੌਤਾ ਅਸਾਵਾਂ ਸੀ। ਇਹ ਕੁਝ ਮੁਲਕਾਂ ਨੂੰ ਇਕ ਪਾਸੇ ਪ੍ਰਮਾਣੂ ਹਥਿਆਰ ਰੱਖ ਕੇ ਸ਼ਕਤੀਸ਼ਾਲੀ ਬਣਾਈ ਰੱਖਣ ਦੀ ਵਕਾਲਤ ਕਰਦਾ ਸੀ ਅਤੇ ਦੂਜੇ ਪਾਸੇ ਹੋਰ ਮੁਲਕਾਂ ਨੂੰ ਅਜਿਹੇ ਹਥਿਆਰ ਤੇ ਤਜਰਬੇ ਬੰਦ ਰੱਖਣ ਲਈ ਮਜਬੂਰ ਕਰਦਾ ਸੀ। ਉਨ੍ਹਾਂ ਦੇ ਸਪੱਸ਼ਟ ਇਨਕਾਰ ਕਰਨ ਤੋਂ ਬਾਅਦ ਹੀ ਅਗਲੀ ਸਰਕਾਰ ਨੇ ਪੋਖਰਨ ਵਿਖੇ ਪ੍ਰਮਾਣੂ ਪ੍ਰਯੋਗ ਕੀਤੇ। ਵਿਦੇਸ਼ ਮੰਤਰੀ ਹੁੰਦਿਆਂ ਵੀ ਅਤੇ ਪ੍ਰਧਾਨ ਮੰਤਰੀ ਬਣਨ 'ਤੇ ਵੀ ਉਹ ਆਪਣੇ ਗੁਆਂਢੀ ਮੁਲਕਾਂ ਨਾਲ ਹਰ ਸੂਰਤ ਵਿਚ ਦੋਸਤਾਨਾ ਸਬੰਧ ਬਣਾਉਣ ਲਈ ਸਰਗਰਮ ਰਹੇ। ਉਨ੍ਹਾਂ ਦਾ ਵਿਸ਼ਵਾਸ ਸੀ ਕਿ ਅਜਿਹੀ ਮਿੱਤਰਤਾ ਅਤੇ ਸਹਿਯੋਗ ਹੀ ਦੱਖਣੀ ਏਸ਼ੀਆ ਦੇ ਇਸ ਖਿੱਤੇ ਨੂੰ ਦਰਪੇਸ਼ ਅਨੇਕਾਂ-ਅਨੇਕ ਮੁਸ਼ਕਿਲਾਂ 'ਚੋਂ ਕੱਢ ਸਕਦਾ ਹੈ। ਅੱਜ ਵੀ ਇਸ ਸਬੰਧੀ ਉਨ੍ਹਾਂ ਦੇ 'ਗੁਜਰਾਲ ਡਾਕਟਰਾਈਨ' ਦੇ ਨਾਂਅ ਨਾਲ ਜਾਣੇ ਜਾਂਦੇ ਸੰਕਲਪ ਨੂੰ ਯਾਦ ਕੀਤਾ ਜਾਂਦਾ ਹੈ। ਉਹ ਭਾਰਤ ਨੂੰ ਹਮੇਸ਼ਾ ਆਪਣੇ ਗੁਆਂਢੀਆਂ ਦਾ ਵੱਡਾ ਭਰਾ ਆਖਦੇ ਸਨ ਅਤੇ ਉਨ੍ਹਾਂ ਨਾਲ ਵੱਡੇ ਭਰਾਵਾਂ ਵਾਂਗ ਅਪਣਤ ਵਾਲਾ ਸਲੂਕ ਕਰਨ ਦੇ ਚਾਹਵਾਨ ਸਨ।
ਗੁਜਰਾਲ ਇਕ ਪ੍ਰਤੀਬੱਧ ਸ਼ਖ਼ਸੀਅਤ ਸਨ। ਉਨ੍ਹਾਂ ਦੀ ਪਰਵਰਿਸ਼ ਅਤੇ ਮੁਢਲੀ ਸਿੱਖਿਆ ਵੀ ਇਸੇ ਭਾਵਨਾ ਨਾਲ ਹੋਈ ਸੀ। ਉਨ੍ਹਾਂ ਦੇ ਮਾਤਾ-ਪਿਤਾ ਸੁਤੰਤਰਤਾ ਸੈਨਾਨੀ ਸਨ। ਉਨ੍ਹਾਂ ਨੇ ਮਹਾਤਮਾ ਗਾਂਧੀ ਵਲੋਂ ਸ਼ੁਰੂ ਕੀਤੇ ਅੰਦੋਲਨ ਵਿਚ ਆਪਣਾ ਭਰਪੂਰ ਹਿੱਸਾ ਪਾਇਆ। ਸ੍ਰੀ ਗੁਜਰਾਲ ਵੀ ਉਨ੍ਹਾਂ ਦੇ ਨਕਸ਼ੇ-ਕਦਮਾਂ 'ਤੇ ਚਲਦਿਆਂ 1942 ਵਿਚ ਭਾਰਤ ਛੱਡੋ ਅੰਦੋਲਨ ਵਿਚ ਸਰਗਰਮ ਰਹੇ ਅਤੇ ਉਸ ਸਮੇਂ ਜੇਲ੍ਹ ਵੀ ਕੱਟੀ। ਦੇਸ਼ ਪ੍ਰਤੀ ਇਹ ਜਜ਼ਬਾ ਆਖਰੀ ਸਮੇਂ ਤੱਕ ਉਨ੍ਹਾਂ ਦੇ ਅੰਗ-ਸੰਗ ਰਿਹਾ। ਆਪਣੀ ਹਯਾਤੀ ਦੇ ਆਖਰੀ ਦਹਾਕੇ ਵਿਚ ਉਹ ਪਾਕਿਸਤਾਨ ਨਾਲ ਸਦਭਾਵਨਾ ਬਣਾਈ ਰੱਖਣ ਦੇ ਚਾਹਵਾਨ ਸਨ।
ਆਪਣੇ ਜੀਵਨ ਦੇ ਲੰਮੇ ਸਮੇਂ ਦੇ ਸਾਥੀ ਸ੍ਰੀ ਕੁਲਦੀਪ ਨਈਅਰ ਨੂੰ ਉਹ 15 ਅਗਸਤ ਨੂੰ ਦੋਵਾਂ ਦੇਸ਼ਾਂ ਦੀ ਸਰਹੱਦ 'ਤੇ ਮੋਮਬੱਤੀਆਂ ਜਗਾਉਣ ਲਈ ਉਤਸ਼ਾਹਿਤ ਕਰਦੇ ਰਹਿੰਦੇ ਸਨ। ਆਖਰੀ ਸਮੇਂ ਤੱਕ ਪੰਜਾਬ ਉਨ੍ਹਾਂ ਦੇ ਦਿਲ ਵਿਚ ਵਸਿਆ ਰਿਹਾ। ਇਥੋਂ ਦੇ ਸਿਆਸਤਦਾਨਾਂ ਨਾਲ ਉਨ੍ਹਾਂ ਦੇ ਗੂੜ੍ਹੇ ਸਬੰਧ ਬਣੇ ਰਹੇ। ਜਦੋਂ ਉਨ੍ਹਾਂ ਨੇ ਸਾਲ 1998 ਵਿਚ ਜਲੰਧਰ ਤੋਂ ਲੋਕ ਸਭਾ ਲਈ ਚੋਣ ਲੜੀ ਸੀ ਤਾਂ ਜਿਸ ਕਦਰ ਪੰਜਾਬੀਆਂ ਨੇ ਉਨ੍ਹਾਂ ਨੂੰ ਪਿਆਰ ਦਿੱਤਾ ਸੀ ਅਤੇ ਜਿਸ ਸ਼ਾਨ ਨਾਲ ਉਨ੍ਹਾਂ ਨੂੰ ਇਥੋਂ ਜਿਤਾ ਕੇ ਭੇਜਿਆ ਗਿਆ ਸੀ, ਉਸ ਦੀ ਯਾਦ ਉਨ੍ਹਾਂ ਦੇ ਮਨ ਵਿਚ ਹਮੇਸ਼ਾ ਬਣੀ ਰਹੀ ਸੀ। ਆਪਣੇ ਉੱਚੇ ਅਹੁਦਿਆਂ 'ਤੇ ਰਹਿੰਦਿਆਂ ਅਤੇ ਪ੍ਰਧਾਨ ਮੰਤਰੀ ਬਣਨ 'ਤੇ ਉਨ੍ਹਾਂ ਨੇ ਹਮੇਸ਼ਾ ਪੰਜਾਬੀਆਂ ਨੂੰ ਆਪਣੇ ਦਿਲ ਵਿਚ ਥਾਂ ਦਿੱਤੀ। ਪੰਜਾਬ ਦੇ ਵਿਕਾਸ ਲਈ ਉਹ ਹਮੇਸ਼ਾ ਚਿੰਤਤ ਰਹੇ। ਉਨ੍ਹਾਂ ਦੇ ਪ੍ਰਧਾਨ ਮੰਤਰੀ ਬਣਨ 'ਤੇ ਜਦੋਂ ਆਪਣੀਆਂ ਮੰਗਾਂ ਦੀ ਲੰਮੀ ਸੂਚੀ ਲੈ ਕੇ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਉਨ੍ਹਾਂ ਨੂੰ ਮਿਲਣ ਗਏ ਤਾਂ ਉਨ੍ਹਾਂ ਇਸ ਸੂਚੀ 'ਤੇ ਸਰਸਰੀ ਨਜ਼ਰ ਮਾਰਦਿਆਂ ਸਾਰੀਆਂ ਮੰਗਾਂ ਨੂੰ ਪ੍ਰਵਾਨ ਕਰ ਲਿਆ, ਜਿਨ੍ਹਾਂ ਵਿਚ ਉਸ ਸਮੇਂ ਪੰਜਾਬ 'ਤੇ ਚੜ੍ਹੇ 8500 ਕਰੋੜ ਰੁਪਏ ਦੇ ਕਰਜ਼ੇ ਨੂੰ ਮੁਆਫ਼ ਕਰਨਾ ਵੀ ਸ਼ਾਮਿਲ ਸੀ। ਆਪਣੀ ਹਯਾਤੀ ਦੇ ਅਖ਼ੀਰ ਤੱਕ ਉਹ ਆਪਣੀ ਇਸ ਧਰਤੀ ਨਾਲ ਭਾਵੁਕ ਤੌਰ 'ਤੇ ਜੁੜੇ ਰਹੇ। ਅੱਜ ਉਨ੍ਹਾਂ ਦੇ 100ਵੇਂ ਜਨਮ ਦਿਨ 'ਤੇ ਅਸੀਂ ਉਨ੍ਹਾਂ ਨੂੰ ਦਿਲ ਦੇ ਪੂਰੇ ਨਿੱਘ ਅਤੇ ਡੂੰਘੀ ਭਾਵੁਕਤਾ ਨਾਲ ਆਪਣੀ ਸ਼ਰਧਾ ਦੇ ਫੁੱਲ ਅਰਪਿਤ ਕਰਦੇ ਹਾਂ। ਬਿਨਾਂ ਸ਼ੱਕ, ਪੰਜਾਬ ਦੇ ਇਸ ਮਹਾਨ ਸਪੂਤ ਦੀ ਯਾਦ ਆਉਂਦੇ ਲੰਮੇ ਸਮੇਂ ਤੱਕ ਸਾਡੇ ਮਨਾਂ ਵਿਚ ਵਸੀ ਰਹੇਗੀ।


-ਬਰਜਿੰਦਰ ਸਿੰਘ ਹਮਦਰਦ

ਜਬਰ ਜਨਾਹ ਕਿਸੇ ਸੂਰਤ ਵਿਚ ਵੀ ਬਰਦਾਸ਼ਤ ਨਹੀਂ ਕੀਤੇ ਜਾ ਸਕਦੇ

ਪਿਛਲੇ ਦਿਨੀਂ ਹੈਦਰਾਬਾਦ (ਤੇਲੰਗਾਨਾ) ਵਿਚ ਇਕ ਔਰਤ ਡਾਕਟਰ ਨੂੰ ਅਗਵਾ ਕਰ ਕੇ ਸਮੂਹਕ ਜਬਰ ਜਨਾਹ ਕੀਤਾ ਗਿਆ ਅਤੇ ਫਿਰ ਉਸ ਨੂੰ ਜ਼ਿੰਦਾ ਸਾੜ ਦਿੱਤਾ ਗਿਆ। ਝਾਰਖੰਡ ਵਿਚ ਵਿਧਾਨ ਸਭਾ ਚੋਣਾਂ ਚੱਲ ਰਹੀਆਂ ਹਨ, ਜਿਸ ਦਾ ਭਾਵ ਹੈ ਕਿ ਪੁਲਿਸ ਵਿਵਸਥਾ ਆਮ ਦਿਨਾਂ ਨਾਲੋਂ ...

ਪੂਰੀ ਖ਼ਬਰ »

ਜਨਮ ਦਿਨ 'ਤੇ ਵਿਸ਼ੇਸ਼

ਲਾਸਾਨੀ ਸ਼ਖ਼ਸੀਅਤ ਦੇ ਮਾਲਕ ਸਨ ਭਾਈ ਵੀਰ ਸਿੰਘ

ਆਧੁਨਿਕ ਪੰਜਾਬੀ ਸਾਹਿਤ ਦੇ ਪਿਤਾਮਾ, ਭਾਈ ਵੀਰ ਸਿੰਘ ਦਾ ਜਨਮ 5 ਦਸੰਬਰ, 1872 ਈ. ਨੂੰ ਇਕ ਸਨਮਾਨਿਤ ਸਿੱਖ ਪਰਿਵਾਰ ਵਿਚ ਹੋਇਆ। ਭਾਈ ਸਾਹਿਬ ਦੇ ਪਿਤਾ ਡਾ: ਚਰਨ ਸਿੰਘ ਅਤੇ ਨਾਨਾ ਗਿਆਨੀ ਹਜ਼ਾਰਾ ਸਿੰਘ, ਸਿੰਘ ਸਭਾ ਲਹਿਰ ਦੇ ਆਗੂਆਂ ਵਿਚੋਂ ਸਨ। ਭਾਈ ਸਾਹਿਬ ਦਾ ਬਚਪਨ ਗਿਆਨੀ ...

ਪੂਰੀ ਖ਼ਬਰ »

ਜ਼ਿੰਦਗੀ ਦੀ ਸਭ ਤੋਂ ਉੱਤਮ ਸ਼ੈਅ ਹੁੰਦੇ ਹਨ ਚੰਗੇ ਰਿਸ਼ਤੇ

ਘਰ ਇਕ ਅਹਿਸਾਸ ਦਾ ਨਾਂਅ ਹੈ। ਉਸ ਭਰੋਸੇ ਦਾ, ਜਿਹੜਾ ਤੁਹਾਡੇ ਹਰ ਫ਼ਿਕਰ ਨੂੰ, ਹਰ ਤਕਲੀਫ਼ ਨੂੰ ਬਹੁਤ ਲਚਾਰ ਕਰ ਦਿੰਦਾ ਹੈ। ਜਿਥੇ ਇਹ ਅਹਿਸਾਸ ਨਾ ਹੋਵੇ, ਉਥੇ ਸਿਰ 'ਤੇ ਸਵਾਰ ਇਕ ਗ਼ੈਰ-ਮੌਜੂਦ ਜਿਹਾ ਸਹਿਮ ਪਸਰਿਆ ਲੱਭਦਾ ਹੈ। ਜਿਸ ਕਿਸੇ ਨੂੰ ਵੀ ਇਹ ਨਿਆਮਤ ਨਸੀਬ ਹੋਈ, ਉਸ ...

ਪੂਰੀ ਖ਼ਬਰ »

ਬਰਸੀ 'ਤੇ ਵਿਸ਼ੇਸ਼

ਦੇਸ਼ ਭਗਤ ਬਾਬਾ ਵਸਾਖਾ ਸਿੰਘ ਦਦੇਹਰ

ਪੰਜਾਬ ਦੇ ਦੇਸ਼ ਭਗਤਾਂ ਦੀ ਉਹੀ ਪੀੜ੍ਹੀ, ਜਿਸ ਨੂੰ 1914-15 ਵਾਲੀ ਗ਼ਦਰੀ ਬਾਬੇ ਆਖਿਆ ਜਾਂਦਾ ਹੈ। ਇਹ ਨਿਵੇਕਲੀ ਤਰ੍ਹਾਂ ਦੇ ਇਨਕਲਾਬੀਆਂ ਦੀ ਪੀੜ੍ਹੀ ਸੀ। ਉਨ੍ਹਾਂ ਦਿਨਾਂ ਵਿਚ ਆਰਥਿਕ ਮੰਦਹਾਲੀ ਕਾਰਨ ਹਜ਼ਾਰਾਂ ਪੰਜਾਬੀਆਂ ਵਲੋਂ ਰੁਜ਼ਗਾਰ ਦੀ ਭਾਲ ਵਿਚ ਪਰਦੇਸ ਵੱਲ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX