ਤਾਜਾ ਖ਼ਬਰਾਂ


ਭਾਰਤੀ ਕ੍ਰਿਕਟਰ ਯੁਜਵੇਂਦਰ ਚਹਲ ਨੇ ਕੀਤੀ ਮੰਗਣੀ
. . .  26 minutes ago
ਨਵੀਂ ਦਿੱਲੀ, 8 ਅਗਸਤ - ਭਾਰਤੀ ਟੀਮ ਦੇ ਲੈੱਗ ਸਪਿੰਨਰ ਯੁਜਵੇਂਦਰ ਚਹਲ ਨੇ ਆਈ.ਪੀ.ਐਲ. 13 ਦੀ ਸ਼ੁਰੂਆਤ ਤੋਂ ਪਹਿਲਾ ਮੰਗਣੀ ਕਰ ਲਈ ਹੈ। ਉਨ੍ਹਾਂ ਨੇ ਧਨਾਸ਼੍ਰੀ ਵਰਮਾ...
ਜ਼ਿਲ੍ਹਾ ਕਪੂਰਥਲਾ ਵਿਚ 25 ਵਿਅਕਤੀਆਂ ਦੀ ਰਿਪੋਰਟ ਆਈ ਕੋਰੋਨਾ ਪਾਜ਼ੀਟਿਵ
. . .  46 minutes ago
ਕਪੂਰਥਲਾ, 8 ਅਗਸਤ (ਅਮਰਜੀਤ ਸਿੰਘ ਸਡਾਨਾ)-ਜ਼ਿਲ੍ਹਾ ਕਪੂਰਥਲਾ ਵਿਚ ਅੱਜ ਕੋਰੋਨਾ ਨਾਲ ਸਬੰਧਿਤ 25 ਮਾਮਲੇ ਨਵੇਂ ਸਾਹਮਣੇ ਆਏ ਹਨ। ਜਿਨ੍ਹਾਂ ਵਿਚੋਂ 7 ਫਗਵਾੜਾ ਦੇ, ਇਕ ਟਿੱਬਾ, 13 ਕਪੂਰਥਲਾ ਸ਼ਹਿਰ ਤੇ ਨੇੜਲੇ ਪਿੰਡਾਂ ਦੇ, 2 ਢਿਲਵਾਂ ਦੇ ਅਤੇ 2 ਮਾਮਲੇ...
ਲੁਧਿਆਣਾ 'ਚ ਨਿੱਤ ਕੋਰੋਨਾ ਧਮਾਕਾ- 314 ਮਾਮਲੇ ਆਏ ਸਾਹਮਣੇ, 10 ਮਰੀਜ਼ਾਂ ਦੀ ਮੌਤ
. . .  55 minutes ago
ਲੁਧਿਆਣਾ, 8 ਅਗਸਤ (ਸਲੇਮਪੁਰੀ) - ਲੁਧਿਆਣਾ ਵਿਚ ਕੋਰੋਨਾ ਵਾਇਰਸ ਦਾ ਕਹਿਰ ਨਿਰਵਿਘਨ ਜਾਰੀ ਹੈ ।ਸਿਵਲ ਸਰਜਨ ਡਾ ਰਾਜੇਸ਼ ਬੱਗਾ ਨੇ ਦੱਸਿਆ ਕਿ ਅੱਜ ਲੁਧਿਆਣਾ ਵਿਚ ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ਵਿਚੋਂ 10 ਮਰੀਜ਼ਾਂ ਦੀ ਮੌਤ ਹੋ ਗਈ ਹੈ ਅਤੇ ਸਾਰੇ ਮ੍ਰਿਤਕ ਮਰੀਜ਼ ਲੁਧਿਆਣਾ ਨਾਲ ਸਬੰਧਿਤ...
ਸ਼ਹਿਰ ਨਾਭਾ ਵਿਚ 33 ਮਰੀਜ਼ ਆਏ ਕੋਰੋਨਾ ਪਾਜ਼ੀਟਿਵ
. . .  1 minute ago
ਨਾਭਾ, 8 ਅਗਸਤ ( ਅਮਨਦੀਪ ਸਿੰਘ ਲਵਲੀ) ਸ਼ਹਿਰ ਨਾਭਾ ਵਿੱਚ ਕੋਰੋਨਾ ਮਹਾਮਾਰੀ ਨੂੰ ਲੈ ਪਾਜੀਟਿਵ ਮਰੀਜਾ ਦੀ ਗਿਣਤੀ ਦਿਨੋ ਦਿਨ ਵਧਦੀ ਜਾ ਰਹੀ ਹੈ। ਜਿਸ ਦੇ ਚਲਦਿਆ ਅੱਜ ਨਾਭਾ ਵਿੱਚ ਮੁੜ 33 ਦੇ ਕਰੀਬ ਕੋਰੋਨਾ ਮਰੀਜ਼ ਆਉਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਨਾਇਬ ਤਹਿਸੀਲਦਾਰ ਕਰਮਜੀਤ...
ਕੈਪਟਨ ਨੇ ਮਨਜੀਤ ਸਿੰਘ ਦੀ ਬਹਾਦਰੀ ਤੇ ਕੁਰਬਾਨੀ ਨੂੰ ਕੀਤਾ ਸਲਾਮ
. . .  about 1 hour ago
ਚੰਡੀਗੜ੍ਹ, 8 ਅਗਸਤ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ 29 ਸਾਲਾ ਪੰਜਾਬੀ ਨੌਜਵਾਨ ਮਨਜੀਤ ਸਿੰਘ ਦੀ ਬਹਾਦਰੀ ਨੂੰ ਸਲਾਮ ਕੀਤਾ ਹੈ ਜਿਸ ਨੇ ਕੈਲੇਫੋਰਨੀਆ ਦੀ ਕਿੰਗਸ ਨਦੀ 'ਚ ਡੁੱਬ ਰਹੇ 3 ਬੱਚਿਆਂ ਦੀ ਜਾਨ ਬਚਾਈ ਪਰ ਆਪਣੀ ਜਾਨ ਗੁਆ ਬੈਠਾ। ਉਨ੍ਹਾਂ ਨੇ ਕਿਹਾ ਕਿ...
ਪਿੰਡ ਵਜੀਦਕੇ ਕਲਾਂ (ਬਰਨਾਲਾ) ਦੇ ਨੌਜਵਾਨ ਦੀ ਕੈਨੇਡਾ 'ਚ ਮੌਤ
. . .  about 1 hour ago
ਮਹਿਲ ਕਲਾਂ, 8 ਅਗਸਤ (ਅਵਤਾਰ ਸਿੰਘ ਅਣਖੀ)-ਜ਼ਿਲ੍ਹਾ ਬਰਨਾਲਾ ਦੇ ਪਿੰਡ ਵਜੀਦਕੇ ਕਲਾਂ ਨਾਲ ਸਬੰਧਤ 31 ਸਾਲਾ ਨੌਜਵਾਨ ਦੀ ਕੈਨੇਡਾ 'ਚ ਮੌਤ ਹੋਣ ਦਾ ਪਤਾ ਲੱਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਿਸਾਨ ਪਰਿਵਾਰ ਨਾਲ ਸਬੰਧਤ ਨੌਜਵਾਨ ਰਾਜਵੀਰ ਸਿੰਘ ਚੀਮਾ ਪੁੱਤਰ ਸੁਖਦੇਵ ਸਿੰਘ ਕਾਲਖ ਵਾਲੇ...
ਮਾਛੀਵਾੜਾ ਵਿਚ ਫਿਰ ਕੋਰੋਨਾ ਧਮਾਕਾ, 5 ਨਵੇਂ ਆਏ ਕੇਸਾਂ ਨਾਲ ਦਹਿਸ਼ਤ ਦਾ ਮਾਹੌਲ, ਕੰਨਟੇਨਮੈਂਟ ਜ਼ੋਨ ਐਲਾਨਿਆ
. . .  about 1 hour ago
ਮਾਛੀਵਾੜਾ ਸਾਹਿਬ, 8 ਅਗਸਤ (ਮਨੋਜ ਕੁਮਾਰ) - ਅੱਜ ਇੱਕ ਵਾਰ ਫਿਰ ਵੱਖ ਵੱਖ ਥਾਵਾਂ ਤੋ ਆਏ ਕਰੋਨਾ ਦੇ ਨਵੇਂ 5 ਕੇਸਾਂ ਨੇ ਸ਼ਹਿਰ ਵਾਸੀਆ ਲਈ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਇਨ੍ਹਾਂ ਵਿੱਚ ਇੱਕ ਗੈਸ ਏਜੰਸੀ ਦਾ ਕਰਿੰਦਾ,ਧਾਗਾ ਮਿੱਲ ਦਾ ਵਰਕਰ,ਗੁਰਾਂ ਕਲੋਨੀ ਦੇ ਆੜੁਤੀ ਪਰਿਵਾਰ...
ਆਈ.ਟੀ. ਆਈ. ਇੰਪਲਾਈਜ ਐਸੋਸੀਏਸ਼ਨ ਪੰਜਾਬ ਵੱਲੋਂ 14 ਤੱਕ ਦੇ ਮੁਲਾਜਮ ਸੰਘਰਸ਼ ਚ ਸ਼ਾਮਲ ਹੋਣ ਦਾ ਫੈਸਲਾ
. . .  about 1 hour ago
ਬੁਢਲਾਡਾ 8 ਅਗਸਤ (ਸਵਰਨ ਸਿੰਘ ਰਾਹੀ) ਆਈ. ਟੀ. ਆਈ. ਇੰਪਲਾਈਜ ਐਸੋਸੀਏਸ਼ਨ ਪੰਜਾਬ ਨੇ ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰ ਸ਼ਾਂਝਾ ਫਰੰਟ ਵਲੋਂ 14 ਅਗਸਤ ਤੱਕ ਕੀਤੇ ਜਾ ਰਹੇ ਮੁਲਾਜਮ ਹੱਕੀ ਸੰਘਰਸ਼ ਨੂੰ ਪੂਰਨ ਹਮਾਇਤ ਦੇਣ ਦਾ ਫੈਸਲਾ ਕੀਤਾ ਹੈ।ਇਸ...
ਮੋਗਾ 'ਚ ਕੋਰੋਨਾ ਦੇ 37 ਮਾਮਲੇ ਆਏ ਸਾਹਮਣੇ
. . .  about 1 hour ago
ਮੋਗਾ, 8 ਅਗਸਤ (ਗੁਰਤੇਜ ਸਿੰਘ ਬੱਬੀ) - ਅੱਜ ਮੋਗਾ 'ਚ ਇਕ ਵਾਰ ਫਿਰ ਕੋਰੋਨਾ ਬਲਾਸਟ ਹੋਇਆ ਹੈ। ਇਕੋ ਦਿਨ ਵਿਚ ਹੀ 37 ਮਾਮਲੇ ਕੋਰੋਨਾ ਪਾਜ਼ੀਟਿਵ ਆਏ ਹਨ ਤੇ ਜ਼ਿਲ੍ਹੇ ਵਿਚ ਕੁੱਲ ਮਰੀਜ਼ਾਂ ਦੀ ਗਿਣਤੀ ਦਾ ਅੰਕੜਾ 577 ਤੇ ਪਹੁੰਚ ਗਿਆ ਹੈ...
ਇਕ ਜੱਜ ਤੇ 5 ਗੈਂਗਸਟਰਾਂ ਸਣੇ 111 ਲੋਕਾਂ ਨੂੰ ਹੋਇਆ ਕੋਰੋਨਾ ਦੋ ਹੋਰ ਮੌਤਾਂ
. . .  about 1 hour ago
ਅੰਮ੍ਰਿਤਸਰ , 8 ਅਗਸਤ (ਰੇਸ਼ਮ ਸਿੰਘ) ਕੋਰੋਨਾ ਦੀ ਲਗਾਤਾਰ ਵੱਧ ਰਹੀ ਮਾਰ ਤਹਿਤ ਅੱਜ ਇਕੋਂ ਦਿਨ 'ਚ 111 ਨਵੇਂ ਮਾਮਲੇ ਸਾਹਮਣੇ ਆਂਹੇ ਹਨ ਜਿਨਾਂ 'ਚ ਇਕ ਜੱਜ ਤੇ ਕੇਂਦਰੀ ਜੇਲ 'ਚ ਬੰਦ 5 ਗੈਂਗਸਟਰ ਵੀ ਸ਼ਾਮਿਲ ਹਨ ਜਿਨਾਂ ਦੇ ਲਏ ਨਮੂਨਿਆਂ ਦੀ ਰਿਪੋਰਟ ਅੱਜ ਪਾਜਟਿਵ ਪਾਈ ਗਈ ਹੈ । ਇਸ ਦੇ ਨਾਲ ਹੀ...
ਭਗਵੰਤ ਮਾਨ ਤੇ ਜਰਨੈਲ ਸਿੰਘ ਨੇ ਪੰਜਾਬ ਆਪ ਜਥੇਬੰਦੀ ਨੂੰ ਕੀਤਾ ਭੰਗ
. . .  about 1 hour ago
ਚੰਡੀਗੜ੍ਹ, 8 ਅਗਸਤ (ਸੁਰਜੀਤ ਸਿੰਘ ਸੱਤੀ) - ਆਮ ਆਦਮੀ ਪਾਰਟੀ ਪੰਜਾਬ ਇਕਾਈ ਦੇ ਪ੍ਰਧਾਨ ਭਗਵੰਤ ਮਾਨ ਤੇ ਪੰਜਾਬ ਆਪ ਦੇ ਇੰਚਾਰਜ ਜਰਨੈਲ ਸਿੰਘ ਨੇ ਪੰਜਾਬ ਵਿਚ ਆਪ ਦੀ ਜਥੇਬੰਦੀ ਨੂੰ ਭੰਗ ਕਰ ਦੇਣ ਦਾ ਐਲਾਨ ਕੀਤਾ ਹੈ...
ਨਵਾਂਸ਼ਹਿਰ 'ਚ‌‌‌ ਦੋ ਔਰਤਾਂ ਸਮੇਤ ਪੰਜ ਆਏ ਕੋਰੋਨਾ ਪਾਜ਼ੀਟਿਵ
. . .  about 2 hours ago
ਨਵਾਂਸ਼ਹਿਰ,8 ਅਗਸਤ (ਗੁਰਬਖਸ਼ ਸਿੰਘ ਮਹੇ)-ਜਿਲ੍ਹੇ ਚ ਕੋਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਜਾਰੀ ਹੈ ਜਿਸਦੇ ਤਹਿਤ ਅੱਜ ਫਿਰ ਦੋ ਔਰਤਾਂ ਸਮੇਤ ਪੰਜਾਂ ਦੀ ਰਿਪੋਰਟ ਕੋਰੋਨਾ ਪਾਜੀਟਿਵ ਆਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾਕਟਰ ਰਾਜਿੰਦਰ...
ਪੰਜਾਬ ਸਰਕਾਰ ਨੇ ਬਾਜਵਾ ਤੋਂ ਸੁਰੱਖਿਆ ਵਾਪਸ ਲੈਣ ਦਾ ਕੀਤਾ ਫੈਸਲਾ
. . .  about 2 hours ago
ਚੰਡੀਗੜ੍ਹ, 8 ਅਗਸਤ - ਪੰਜਾਬ ਸਰਕਾਰ ਨੇ ਫੈਸਲਾ ਲਿਆ ਹੈ ਕਿ ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੂੰ ਦਿੱਤੀ ਗਈ ਸੂਬਾ ਪੁਲਿਸ ਦੀ ਸੁਰੱਖਿਆ ਨੂੰ ਵਾਪਸ ਲਿਆ ਜਾਵੇਗਾ। ਮੁਲਾਂਕਣ ਕਰਨ ਮਗਰੋਂ ਇਹ ਪ੍ਰਤਖ ਹੋਇਆ ਹੈ ਅਸਲ ਵਿਚ ਉਨ੍ਹਾਂ ਨੂੰ ਕਿਸੇ ਖਤਰੇ ਦੀ ਅਨੁਭੂਤੀ ਨਹੀਂ ਹੈ। ਇਸ ਦੇ ਨਾਲ...
ਕੇਂਦਰੀ ਜੇਲ੍ਹ ਅੰਮ੍ਰਿਤਸਰ 'ਚ ਬੰਦ 5 ਗੈਂਗਸਟਰਾਂ ਨੂੰ ਵੀ ਹੋਇਆ ਕੋਰੋਨਾ
. . .  about 2 hours ago
ਅੰਮ੍ਰਿਤਸਰ, 8 ਅਗਸਤ (ਸੁਰਿੰਦਰ ਕੋਛੜ)-ਦੱਸਿਆ ਜਾ ਰਿਹਾ ਹੈ ਕਿ 6 ਅਗਸਤ ਨੂੰ ਕੇਂਦਰੀ ਜੇਲ੍ਹ ਅੰਮ੍ਰਿਤਸਰ 'ਚ ਹੋਏ ਕੋਰੋਨਾ ਟੈਸਟ ਲਈ ਜੋ ਸੈਂਪਲ ਲਏ ਗਏ ਸਨ, ਉਨ੍ਹਾਂ ਦੀ ਅੱਜ ਆਈ ਰਿਪੋਰਟ 'ਚ ਪਤਾ ਲੱਗਾ ਹੈ ਕਿ ਉਨ੍ਹਾਂ 'ਚੋਂ 28 ਬੰਦੀ 20 ਚੱਕੀਆਂ 'ਚੋਂ ਅਤੇ 8 ਬੰਦੀ 24 ਚੱਕੀਆਂ 'ਚੋਂ ਪਾਜ਼ਿਟਿਵ ਪਾਏ ਗਏ ਹਨ। ਉਕਤ...
ਅੱਜ ਜ਼ਿਲ੍ਹਾ ਬਰਨਾਲਾ 'ਚ ਕੋਰੋਨਾ ਦੇ 11 ਹੋਰ ਮਾਮਲੇ ਆਏ ਸਾਹਮਣੇ
. . .  1 minute ago
ਮਹਿਲ ਕਲਾਂ, 8 ਅਗਸਤ (ਅਵਤਾਰ ਸਿੰਘ ਅਣਖੀ)-ਜ਼ਿਲ੍ਹਾ ਬਰਨਾਲਾ ਅੰਦਰ ਅੱਜ ਕੋਰੋਨਾ ਵਾਇਰਸ ਦੇ 11 ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਵਲ ਸਰਜਨ ਬਰਨਾਲਾ ਅਨੁਸਾਰ ਜਾਰੀ ਮੀਡੀਆ ਬੁਲੇਟਿਨ ਕੋਵਿਡ-19 ਅਨੁਸਾਰ ਅੱਜ ਕੋਰੋਨਾ ਵਾਇਰਸ ਦੇ 11 ਮਾਮਲਿਆਂ 'ਚ 5 ਮਾਮਲੇ ਸ਼ਹਿਰ ਬਰਨਾਲਾ, 1 ਮਾਮਲਾ...
ਹਨੇਰੀ ਝੱਖੜ 'ਚ ਦਰਖਤ ਦਾ ਟਾਹਣਾਂ ਡਿੱਗਣ ਕਾਰਨ ਜ਼ਖਮੀ ਹੋਏ ਸਬ-ਇੰਸਪੈਕਟਰ ਦੀ ਹੋਈ ਮੌਤ
. . .  about 3 hours ago
ਅਜਨਾਲਾ, 8 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ) - ਅਜਨਾਲਾ ਅੰਮ੍ਰਿਤਸਰ ਮੁੱਖ ਮਾਰਗ 'ਤੇ ਪਿਛਲੇ ਦਿਨੀਂ ਹਨੇਰੀ ਝੱਖੜ 'ਚ ਦਰਖਤ ਦਾ ਟਾਹਣਾਂ ਡਿੱਗਣ ਕਾਰਨ ਜ਼ਖਮੀ ਹੋਏ ਪੁਲਸ ਸਬ-ਇੰਸਪੈਕਟਰ ਪਰਗਟ ਸਿੰਘ ਔਲਖ ਦੀ ਅੰਮ੍ਰਿਤਸਰ ਦੇ...
ਸਿਹਤ ਵਿਭਾਗ ਦੀ ਕਥਿਤ ਗਲਤੀ ਕਾਰਨ ਲਾਸ਼ਾ ਬਦਲੀਆਂ
. . .  about 3 hours ago
ਸੂਬੇ ਦੇ ਲੋਕਾਂ ਨੂੰ ਕਾਂਗਰਸ ਦਾ ਕਾਰਜਕਾਲ ਪੂਰਾ ਹੋਣ ਤੱਕ 1 ਲੱਖ ਕਰੋੜ ਰੁਪਏ ਕਰਜ਼ੇ ਦਾ ਵਾਧੂ ਬੋਝ ਝੱਲਣਾ ਪਏਗਾ - ਢੀਂਡਸਾ
. . .  about 3 hours ago
ਟਾਂਡਾ ਉੜਮੁੜ, 8 ਅਗਸਤ (ਭਗਵਾਨ ਸਿੰਘ ਸੈਣੀ) - ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੇ ਆਗੂ ਪਰਮਿੰਦਰ ਸਿੰਘ ਢੀਂਡਸਾ ਨੇ ਟਾਂਡਾ ਵਿਖੇ ਅਜੀਤ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਅੰਦਰ ਕਾਨੂੰਨ ਵਿਵਸਥਾ ਚਰਮਰਾ ਗਈ ਹੈ ਤੇ ਕਾਨੂੰਨ ਦਾ ਕਿਧਰੇ ਵੀ ਡਰ ਨਹੀਂ ਹੈ। ਕਾਂਗਰਸ ਦੀ ਸ਼ਹਿ 'ਤੇ ਡਰੱਗ...
ਗੁਰਦਾਸਪੁਰ ਜ਼ਿਲ੍ਹੇ 'ਚ 42 ਕੋਰੋਨਾ ਦੇ ਨਵੇਂ ਮਾਮਲੇ ਆਏ ਸਾਹਮਣੇ
. . .  about 3 hours ago
ਗੁਰਦਾਸਪੁਰ, 8 ਅਗਸਤ (ਸੁਖਵੀਰ ਸਿੰਘ ਸੈਣੀ) - ਜ਼ਿਲ੍ਹਾ ਗੁਰਦਾਸਪੁਰ ਅੰਦਰ ਕੋਰੋਨਾ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਜਿਸ ਦੇ ਚੱਲਦਿਆਂ ਅੱਜ ਜ਼ਿਲ੍ਹਾ ਗੁਰਦਾਸਪੁਰ ਅੰਦਰ 42 ਨਵੇਂ ਕੋਰੋਨਾ ਪਾਜ਼ੀਟਿਵ...
11 ਸਾਲਾਂ ਬੱਚੀ ਸਣੇ ਫ਼ਾਜ਼ਿਲਕਾ ਜ਼ਿਲ੍ਹੇ 'ਚ 8 ਹੋਰ ਨਵੇਂ ਕੋਰੋਨਾ ਪਾਜ਼ੀਟਿਵ ਮਾਮਲੇ ਆਏ ਸਾਹਮਣੇ
. . .  about 3 hours ago
ਫ਼ਾਜ਼ਿਲਕਾ/ਜਲਾਲਾਬਾਦ, 8 ਅਗਸਤ (ਪ੍ਰਦੀਪ ਕੁਮਾਰ/ਜਤਿੰਦਰਪਾਲ ਸਿੰਘ)- ਫ਼ਾਜ਼ਿਲਕਾ ਜ਼ਿਲ੍ਹੇ 'ਚ ਅੱਜ 8 ਹੋਰ ਨਵੇਂ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਜਿਨ੍ਹਾਂ ਵਿਚ ਜਲਾਲਾਬਾਦ ਦੇ ਦਸਮੇਸ਼ ਨਗਰ 'ਚ 5 ਕੇਸ ਅਬੋਹਰ ਦੀ ਨਵੀਂ ਆਬਾਦੀ 'ਚ 2 ਕੇਸ ਅਤੇ ਫ਼ਾਜ਼ਿਲਕਾ 'ਚ 1 ਕੋਰੋਨਾ ਕੇਸ...
ਸੁਨਾਮ ਸ਼ਹਿਰ 'ਚ ਕੋਰੋਨਾ ਕਾਰਨ ਹੋਈ ਦੂਜੀ ਮੌਤ
. . .  about 3 hours ago
ਸੁਨਾਮ ਊਧਮ ਸਿੰਘ ਵਾਲਾ, 8 ਅਗਸਤ (ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ) - ਸੁਨਾਮ ਸ਼ਹਿਰ ਦੇ ਹੋਰਨਾ ਬਿਮਾਰੀਆਂ ਤੋਂ ਗ੍ਰਸਤ ਇਕ ਕੋਰੋਨਾ ਪਾਜ਼ੀਟਿਵ ਵਿਅਕਤੀ ਦੀ ਇਲਾਜ ਦੌਰਾਨ ਬੀਤੀ ਸ਼ਾਮ ਰਜਿੰਦਰਾ ਹਸਪਤਾਲ ਪਟਿਆਲਾ'ਚ ਮੌਤ ਹੋਣ ਦੀ ਖ਼ਬਰ ਹੈ।ਸ਼ਹੀਦ ਊਧਮ ਸਿੰਘ ਸਿਵਲ ਹਸਪਤਾਲ...
ਸ਼ਰਾਬ ਮਾਫ਼ੀਆ ਵੱਲੋਂ ਸੋਨੀਆ ਗਾਂਧੀ ਨੂੰ 2000 ਕਰੋੜ ਰੁਪਏ ਦੀ ਅਦਾਇਗੀ ਕਰਨ ਦੇ ਮਾਮਲੇ ਦੀ ਜਾਂਚ ਦੇ ਹੁਕਮ ਦੇਣ ਰਾਜਪਾਲ : ਅਕਾਲੀ ਦਲ
. . .  about 3 hours ago
ਚੰਡੀਗੜ੍ਹ, 8 ਅਗਸਤ - ਸ਼੍ਰੋਮਣੀ ਅਕਾਲੀ ਦਲ ਨੇ ਅੱਜ ਰਾਜ ਭਵਨ ਤੱਕ ਵਿਸ਼ਾਲ ਰੋਸ ਮਾਰਚ ਕਰਦਿਆਂ ਮੰਗ ਕੀਤੀ ਕਿ ਸ਼ਰਾਬ ਮਾਫ਼ੀਆ ਵੱਲੋਂ ਕਾਂਗਰਸ ਪ੍ਰਧਾਨ ਸੋਨੀਆ....
ਅਦਾਕਾਰ ਅਭਿਸ਼ੇਕ ਬੱਚਨ ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ
. . .  about 4 hours ago
ਮੁੰਬਈ, 8 ਅਗਸਤ- ਬਾਲੀਵੁੱਡ ਅਦਾਕਾਰ ਅਭਿਸ਼ੇਕ ਬੱਚਨ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ...
ਸ੍ਰੀ ਮੁਕਤਸਰ ਸਾਹਿਬ 'ਚ ਕੋਰੋਨਾ ਦੇ 22 ਹੋਰ ਮਾਮਲੇ ਆਏ ਸਾਹਮਣੇ
. . .  about 4 hours ago
ਸ੍ਰੀ ਮੁਕਤਸਰ ਸਾਹਿਬ/ਮਲੋਟ, 8 ਅਗਸਤ (ਰਣਜੀਤ ਸਿੰਘ ਢਿੱਲੋਂ, ਪਾਟਿਲ)- ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ 'ਚ ਅੱਜ 22 ਕੋਰੋਨਾ ਮਰੀਜ਼ਾਂ ....
ਭਾਰਤ ਪਾਕਿਸਤਾਨ ਸਰਹੱਦ ਕੋਲੋਂ ਬੀ.ਐੱਸ.ਐਫ ਵੱਲੋਂ ਸ਼ੱਕੀ ਭਾਰਤੀ ਵਿਅਕਤੀ ਕਾਬੂ
. . .  about 4 hours ago
ਅਜਨਾਲਾ, 8 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)- ਬੀ.ਐਸ.ਐਫ ਦੀ 32 ਬਟਾਲੀਅਨ ਵੱਲੋਂ ਭਾਰਤ ਪਾਕਿਸਤਾਨ ਸਰਹੱਦ ਨੇੜੇ ਘੁੰਮ ਰਹੇ ਇੱਕ ....
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 20 ਮੱਘਰ ਸੰਮਤ 551

ਦਿੱਲੀ / ਹਰਿਆਣਾ

ਸ਼ਹੀਦ ਬਿਸ਼ਨ ਸਿੰਘ ਮੈਮੋਰੀਅਲ ਸਕੂਲ ਨੇ ਮਨਾਇਆ ਸਾਲਾਨਾ ਸਮਾਰੋਹ

ਨਵੀਂ ਦਿੱਲੀ, 4 ਦਸੰਬਰ (ਬਲਵਿੰਦਰ ਸਿੰਘ ਸੋਢੀ)-ਸ਼ਹੀਦ ਬਿਸ਼ਨ ਸਿੰਘ ਮੈਮੋਰੀਅਲ ਸੀਨੀਅਰ ਸਕੈਂਡਰੀ ਸਕੂਲ ਮਾਨਸਰੋਵਰ ਗਾਰਡਨ ਦਿੱਲੀ ਨੇ 10ਵਾਂ ਸਾਲਾਨਾ ਸਮਾਰੋਹ ਬੜੇ ਉਤਸ਼ਾਹ ਨਾਲ ਮਨਾਇਆ, ਜਿਸ ਨੂੰ ਅੰਤਰ-ਦਰਸ਼ਨ ਦਾ ਨਾਂਅ ਦਿੱਤਾ ਗਿਆ | ਪ੍ਰੋਗਰਾਮ ਵਿਚ ਸਤਿਗੁਰੂ ਉਦੈ ਸਿੰਘ ਜੀ ਦੁਆਰਾ ਭੇਜਿਆ ਸੰਦੇਸ਼ ਪਿ੍ੰਸੀਪਲ ਪੂਜਾ ਸਿੰਗਲ ਨੇ ਪੜ੍ਹ ਕੇ ਸੁਣਾਇਆ | ਇਸ ਮੌਕੇ ਵਿਧਾਇਕ ਸ਼ਿਵਚਰਨ ਗੋਇਲ, ਕੌਾਸਲਰ ਵੀਨਾ ਵਰਮਾਨੀ, ਐੱਚ.ਐੱਸ. ਹੰਸਪਾਲ (ਚੇਅਰਮੈਨ ਪੰਜਾਬ ਊਰਜਾ ਵਿਕਾਸ ਏਜੰਸੀ), ਪ੍ਰੋ. ਸੁਖਵਿੰਦਰ ਸਿੰਘ ਅਤੇ ਗੁਲਸ਼ਨ ਵਿਰਮਾਨੀ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਪ੍ਰੋਗਰਾਮ ਦੇ ਸ਼ੁਰੂ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਪ੍ਰਤੀ ਸਕੂਲ ਦੇ ਵਿਦਿਆਰਥੀਆਂ ਨੇ ਗੀਤ ਪੇਸ਼ ਕੀਤਾ ਅਤੇ ਬਾਅਦ ਵਿਚ ਡਰਾਮਾ, ਨਿ੍ਤ ਤੇ ਹੋਰ ਪ੍ਰੋਗਰਾਮ ਪੇਸ਼ ਕਰ ਕੇ ਬੱਚਿਆਂ ਨੇ ਚੰੰਗੀ ਵਾਹ-ਵਾਹ ਖੱਟੀ | ਬੱਚਿਆਂ ਵਲੋਂ ਪੇਸ਼ ਕੀਤੇ ਗਏ ਭੰਗੜੇ ਨੇ ਸਭ ਨੂੰ ਨੱਚਣ ਲਗਾ ਦਿੱਤਾ | ਇਸ ਪ੍ਰੋਗਰਾਮ ਵਿਚ ਸਕੂਲ ਦੇ ਸਾਬਕਾ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ ਜੋ ਕਿ ਇਸ ਸਮੇਂ ਵੱਡੇ ਅਹੁਦਿਆਂ 'ਤੇ ਬਿਰਾਜਮਾਨ ਹਨ | ਇਸ ਤੋਂ ਇਲਾਵਾ ਸਕੂਲ ਦੀਆਂ ਵੱਖ-ਵੱਖ ਗਤੀਵਿਧੀਆਂ ਵਿਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ | ਅਖੀਰ ਵਿਚ ਪਿ੍ੰਸੀਪਲ ਪੂਜਾ ਸਿੰਗਲ ਨੇ ਸਭ ਦਾ ਧੰਨਵਾਦ ਕੀਤਾ |

ਚੰਡੀਗੜ੍ਹ 'ਚ ਸਾਹਿਤ ਚਿੰਤਨ ਦਾ ਸਾਹਿਤਕ ਸਮਾਰੋਹ ਖੂਬ ਰਿਹਾ

ਚੰਡੀਗੜ੍ਹ, 4 ਦਸੰਬਰ (ਅਜਾਇਬ ਸਿੰਘ ਔਜਲਾ)-ਸਾਹਿਤ ਚਿੰਤਨ ਚੰਡੀਗੜ੍ਹ ਵਲੋਂ ਸਰਦਾਰਾ ਸਿੰਘ ਚੀਮਾ ਕਨਵੀਨਰ ਦੀ ਅਗਵਾਈ ਹੇਠ ਸਾਹਿਤਕ ਸਮਾਰੋਹ ਕਰਵਾਇਆ ਗਿਆ | ਪ੍ਰਾਚੀਨ ਕਲਾ ਕੇਂਦਰ ਸੈਕਟਰ 35 ਦੇ ਆਡੀਟੋਰੀਅਮ ਵਿਖੇ ਕਰਵਾਏ ਇਸ ਸਮਾਰੋਹ 'ਚ ਡਾ. ਕੁਲਬੀਰ ਕੌਰ ਨੇ ...

ਪੂਰੀ ਖ਼ਬਰ »

ਠੰਢ ਵਿਚ ਬਿਜਲੀ ਦੀ ਮੰਗ ਨੂੰ ਵੇਖਦੇ ਹੋਏ ਬੀ.ਐੱਸ.ਈ.ਐੱਸ. ਨੇ ਬਣਾਈ ਯੋਜਨਾ

ਨਵੀਂ ਦਿੱਲੀ, 4 ਦਸੰਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਵਧਦੀ ਠੰਢ ਨੂੰ ਵੇਖਦੇ ਹੋਏ ਬਿਜਲੀ ਦੀ ਮੰਗ ਵਿਚ ਵੀ ਵਾਧੇ ਨੂੰ ਵੇਖਦੇ ਹੋਏ ਬੀ.ਐੱਸ.ਈ.ਐੱਸ (ਬਿਜਲੀ ਕੰਪਨੀ) ਨੇ ਆਪਣੀ ਯੋਜਨਾ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ | ਕੰਪਨੀ ਦਾ ਕਹਿਣਾ ਹੈ ਕਿ ਠੰਢ 'ਚ ਬਿਜਲੀ ...

ਪੂਰੀ ਖ਼ਬਰ »

ਤਰੁਣ ਮਿੱਤਰ ਪ੍ਰੀਸ਼ਦ ਨੇ ਲਗਾਇਆ ਮੁਫ਼ਤ ਕੈਂਪ

ਨਵੀਂ ਦਿੱਲੀ, 4 ਦਸੰਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੀ ਪ੍ਰਮੁੱਖ ਸੰਸਥਾ ਤਰੁਣ ਮਿੱਤਰ ਪ੍ਰੀਸ਼ਦ ਦੁਆਰਾ ਲਲਿਤਪੁਰ ਵਿਖੇ ਮੁਫ਼ਤ ਵਿਰਾਟ ਅੰਗਹੀਨ ਕੈਂਪ ਲਗਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਜ਼ਿਲ੍ਹਾ ਅਧਿਕਾਰੀ ਯੋਗੇਸ਼ ਕੁਮਾਰ ਸਨ | ਉਨ੍ਹਾਂ ਇਸ ਮੌਕੇ ...

ਪੂਰੀ ਖ਼ਬਰ »

53 ਦਿਨ ਤੱਕ ਆਸਟੇ੍ਰਲੀਆ 'ਚ ਕੌਮਾਂਤਰੀ ਗੀਤਾ ਮਹਾਂ-ਉਤਸਵ-ਖੱਟਰ

ਚੰਡੀਗੜ੍ਹ, 4 ਦਸੰਬਰ (ਵਿਸ਼ੇਸ਼ ਪ੍ਰਤੀਨਿਧ)- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ ਵਿਚ ਵੀ ਗੀਤਾ ਮਹਾ ਉਤਸਵ ਨੂੰ ਬਹੁਤ ਖ਼ੁਸ਼ੀ ਨਾਲ ਮਨਾਇਆ ਜਾ ਰਿਹਾ ਹੈ | ਇਸ ਲੜੀ ਵਿਚ 20 ਤੋਂ 22 ਮਾਰਚ ਤੱਕ ਆਸਟੇ੍ਰਲੀਆ ਵਿਚ ...

ਪੂਰੀ ਖ਼ਬਰ »

ਬੀ.ਆਰ.ਐਸ. ਡੈਂਟਲ ਕਾਲਜ ਦੇ ਵਿਦਿਆਰਥੀ ਹਾਈਕੋਰਟ ਪੁੱਜੇ

ਚੰਡੀਗੜ੍ਹ, 4 ਦਸੰਬਰ (ਸੁਰਜੀਤ ਸਿੰਘ ਸੱਤੀ)- ਬੀ.ਆਰ.ਐਸ. ਡੈਂਟਲ ਕਾਲਜ ਬਰਵਾਲਾ (ਪੰਚਕੂਲਾ) ਦੇ ਵਿਦਿਆਰਥੀਆਂ ਵਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਪਹੁੰਚ ਕਰਕੇ ਉਨ੍ਹਾਂ ਨੂੰ ਕਿਸੇ ਹੋਰ ਰਜਿਸਟਰਡ ਡੈਂਟਲ ਕਾਲਜ ਵਿੱਚ ਤਬਦੀਲ ਕਰਨ ਦੀ ਮੰਗ ਕਰਦੀ ਪਟੀਸ਼ਨ ਦੀ ...

ਪੂਰੀ ਖ਼ਬਰ »

ਸਰਕਾਰੀ ਨੌਕਰੀਆਂ 'ਚ ਅੰਗਹੀਣ ਨੌਜਵਾਨਾਂ ਦਾ ਬੈਕਲਾਗ ਭਰਨ ਲਈ ਪੰਜਾਬ ਸਰਕਾਰ ਵਚਨਬੱਧ-ਸਿੱਧੂ

ਐੱਸ. ਏ. ਐੱਸ. ਨਗਰ, 4 ਦਸੰਬਰ (ਕੇ. ਐੱਸ. ਰਾਣਾ)- ਸੂਬਾ ਸਰਕਾਰ ਸਰਕਾਰੀ ਨੌਕਰੀਆਂ ਵਿਚ ਅੰਗਹੀਣ ਬੱਚਿਆਂ ਦਾ ਬੈਕਲਾਗ ਭਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਇਸ ਦਿਸ਼ਾ ਵਿਚ ਨਿਰੰਤਰ ਯਤਨ ਕੀਤੇ ਜਾ ਰਹੇ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਸਿਹਤ ਤੇ ...

ਪੂਰੀ ਖ਼ਬਰ »

14 ਸਾਲ ਦੀ ਨਾਬਾਲਗ ਲੜਕੀ ਨੂੰ ਅਗਵਾ ਕਰਨ ਦੇ ਦੋ ਦੋਸ਼ੀ 18 ਸਾਲ ਬਾਅਦ ਗਿ੍ਫ਼ਤਾਰ

ਲਾਲੜੂ, 4 ਦਸੰਬਰ (ਰਾਜਬੀਰ ਸਿੰਘ)- 18 ਸਾਲ ਪਹਿਲਾਂ ਇਕ 14 ਸਾਲਾ ਨਾਬਾਲਗ ਲੜਕੀ ਨੂੰ ਅਗਵਾ ਕਰਨ ਵਾਲੇ ਦੋ ਕਥਿਤ ਦੋਸ਼ੀਆਂ ਨੂੰ ਪੁਲਿਸ ਨੇ ਦਿੱਲੀ ਤੋਂ ਗਿ੍ਫ਼ਤਾਰ ਕੀਤਾ ਹੈ | ਹਾਲਾਂਕਿ ਇਸ ਮਾਮਲੇ ਵਿਚ ਚਾਰ ਦੋਸ਼ੀਆਂ ਨੂੰ ਅਦਾਲਤ ਨੇ 14 ਸਾਲ ਪਹਿਲਾ ਭਗੌੜਾ ਕਰਾਰ ਦੇ ...

ਪੂਰੀ ਖ਼ਬਰ »

ਰਿਸ਼ਵਤ ਲੈਣ ਦੇ ਮਾਮਲੇ 'ਚ ਏ.ਐਸ.ਆਈ. ਨੂੰ ਚਾਰ ਸਾਲ ਕੈਦ

ਚੰਡੀਗੜ੍ਹ, 4 ਦਸੰਬਰ (ਰਣਜੀਤ ਸਿੰਘ)- ਜਾਅਲੀ ਕਰੰਸੀ ਦੇ ਮਾਮਲੇ ਨੂੰ ਰਫ਼ਾ-ਦਫ਼ਾ ਕਰਨ ਲਈ ਰਿਸ਼ਵਤ ਲੈਣ ਵਾਲੇ ਏ.ਐਸ.ਆਈ. ਦਵਿੰਦਰ ਕੁਮਾਰ ਨੂੰ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ ਚਾਰ ਸਾਲ ਦੀ ਸਜ਼ਾ ਸੁਣਾਈ ਹੈ | ਅਦਾਲਤ ਉਸ ਨੂੰ ਮਾਮਲੇ ਵਿਚ 40 ਹਜ਼ਾਰ ਰੁਪਏ ਜੁਰਮਾਨਾ ...

ਪੂਰੀ ਖ਼ਬਰ »

ਮੁਲਾਕਾਤ ਦਾ ਸਮਾਂ ਦੇ ਕੇ ਅਧਿਆਪਕ ਜਥੇਬੰਦੀ ਨੂੰ ਨਹੀਂ ਮਿਲੇ ਸਿੱਖਿਆ ਮੰਤਰੀ

ਚੰਡੀਗੜ੍ਹ, 4 ਦਸੰਬਰ (ਵਿਕਰਮਜੀਤ ਸਿੰਘ ਮਾਨ) - ਬੀਤੇ ਦਿਨੀਂ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦੇ ਚੋਣ ਹਲਕਾ ਸੰਗਰੂਰ ਵਿਚ ਅਧਿਆਪਕਾਂ ਵਲੋਂ ਕੀਤੇ ਸੂਬਾ ਪੱਧਰੀ ਧਰਨੇ ਵਿਚ ਆ ਕੇ ਪ੍ਰਸ਼ਾਸਨ ਵਲੋਂ ਐਲਾਨੇ ਮੁਲਾਕਾਤ ਦੇ ਲਿਖਤੀ ਸੱਦੇ ਅਨੁਸਾਰ ਅੱਜ ਡੈਮੋਕਰੈਟਿਕ ...

ਪੂਰੀ ਖ਼ਬਰ »

ਖਿਚੜੀਪੁਰ ਦੇ ਸਰਕਾਰੀ ਸਕੂਲ 'ਚ ਲੱਗੀ ਮਾਡਲ ਪ੍ਰਦਰਸ਼ਨੀ

ਨਵੀਂ ਦਿੱਲੀ, 4 ਦਸੰਬਰ (ਬਲਵਿੰਦਰ ਸਿੰਘ ਸੋਢੀ)-ਸਕੂਲੀ ਬੱਚਿਆਂ ਦੀ ਜਾਣਕਾਰੀ ਵਿਚ ਵਾਧਾ ਕਰਨ ਪ੍ਰਤੀ ਸਰਕਾਰੀ ਕੋ-ਐਡ. ਸੀਨੀਅਰ ਸੈਕੰਡਰੀ ਸਕੂਲ ਖਿਚੜੀਪੁਰ ਦਿੱਲੀ ਵਿਖੇ 'ਸੀਲਡਸ ਹਨੀਵੈਲ ਸੇਫ ਸਕੂਲ' ਦਾ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸਕੂਲੀ ਬੱਚਿਆਂ ਨੇ ਕਈ ...

ਪੂਰੀ ਖ਼ਬਰ »

ਦਿੱਲੀ 'ਚ ਫਿਰ ਪ੍ਰਦੂਸ਼ਣ ਵਧਣਾ ਸ਼ੁਰੂ

ਨਵੀਂ ਦਿੱਲੀ, 4 ਦਸੰਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ 'ਚ ਠੰਢ ਨੇ ਦਸਤਕ ਦੇ ਦਿੱਤੀ ਹੈ | ਮੌਸਮ ਵਿਭਾਗ ਦਾ ਕਹਿਣਾ ਹੈ ਕਿ ਕੱਲ੍ਹ ਤੋਂ ਕੁਝ ਇਲਾਕਿਆਂ 'ਚ ਧੁੰਦ ਹੋਣ ਦਾ ਅਨੁਮਾਨ ਹੈ | ਦੂਸਰੇ ਪਾਸੇ ਪ੍ਰਦੂਸ਼ਣ ਵਧ ਰਿਹਾ ਹੈ ਅਤੇ ਖ਼ਰਾਬ ਸ਼੍ਰੇਣੀ ਵਿਚ ਪੁੱਜ ਗਿਆ ਹੈ | ਅੱਜ ...

ਪੂਰੀ ਖ਼ਬਰ »

ਮੋਬਾਈਲ ਚੋਰੀ ਕਰ ਕੇ ਭੱਜਣ ਵਾਲੇ ਚੋਰ ਨੂੰ ਪੁਲਿਸ ਨੇ ਕੀਤਾ ਕਾਬੂ

ਨਵੀਂ ਦਿੱਲੀ, 4 ਦਸੰਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਨਰਾਇਣਾ ਥਾਣੇ ਦੀ ਪੁਲਿਸ ਨੇ ਇਕ ਦੁਕਾਨ ਦੇ ਕਾਊਾਟਰ 'ਤੇ ਪਏ ਮੋਬਾਈਲ ਨੂੰ ਚੋਰੀ ਕਰ ਕੇ ਭੱਜਣ ਵਾਲੇ ਚੋਰ ਸੁਸ਼ੀਲ ਕੁਮਾਰ ਨੂੰ ਫੜ ਲਿਆ ਹੈ ਜੋ ਕਿ ਇੰਦਰਪੁਰੀ ਇਲਾਕੇ ਦੀਆਂ ਝੁੱਗੀਆਂ 'ਚ ਰਹਿੰਦਾ ਹੈ | ਚੋਰ ...

ਪੂਰੀ ਖ਼ਬਰ »

ਕੌਾਸਲ ਨੇ ਪਾਬੰਦੀਸ਼ੁਦਾ ਪਲਾਸਟਿਕ ਵਰਤਣ ਦੇ ਚਲਾਨ ਕੱਟਦਿਆਂ 5 ਕਿੱਲੋ ਪੋਲੀਥੀਨ ਕੀਤੇ ਜ਼ਬਤ

ਖਰੜ, 4 ਦਸੰਬਰ (ਗੁਰਮੁੱਖ ਸਿੰਘ ਮਾਨ)-ਸ਼ਹਿਰ ਅੰਦਰ ਪਾਬੰਦੀਸ਼ੁਦਾ ਪਲਾਸਟਿਕ ਕੈਰੀ ਬੈਗ ਵਰਤਣ ਵਾਲੇ ਦੁਕਾਨਦਾਰਾਂ ਤੇ ਹੋਰਨਾਂ ਕਾਰੋਬਾਰੀਆਂ ਿਖ਼ਲਾਫ਼ ਨਗਰ ਕੌਾਸਲ ਖਰੜ ਵਲੋਂ ਅੱਜ ਦੂਸਰੇ ਦਿਨ ਵੀ ਮੁਹਿੰਮ ਜਾਰੀ ਰੱਖੀ ਗਈ | ਨਗਰ ਕੌਾਸਲ ਖਰੜ ਦੇ ਚੀਫ਼ ਸੈਨੇਟਰੀ ...

ਪੂਰੀ ਖ਼ਬਰ »

ਚੌਟਾਲਾ ਦੀ ਸੰਭਾਵੀ ਰਿਹਾਈ ਦੇ ਮੱਦੇਨਜ਼ਰ 'ਸੱਤਾ' ਦੀ 'ਸਿਆਸੀ' ਦਬਿਸ਼!

ਡੱਬਵਾਲੀ, 4 ਦਸੰਬਰ (ਇਕਬਾਲ ਸਿੰਘ ਸ਼ਾਂਤ)-ਜੇ.ਬੀ.ਟੀ. ਅਧਿਆਪਕ ਮਾਮਲੇ 'ਚ ਸਜ਼ਾ-ਯਾਫ਼ਤਾ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੀ ਜੇਲ੍ਹ ਤੋਂ ਰਿਹਾਈ ਬਾਰੇ ਰਾਖਵੇਂ ਦਿੱਲੀ ਹਾਈ ਕੋਰਟ ਦੇ ਫ਼ੈਸਲੇ ਵਿਚਕਾਰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਅੱਜ ਚੌਟਾਲਾ ...

ਪੂਰੀ ਖ਼ਬਰ »

'ਲਾਲ ਸਿੰਘ ਚੱਢਾ' ਦੀ ਸ਼ੂਟਿੰਗ ਮੁਕੰਮਲ ਆਮਿਰ ਖਾਨ ਤੇ ਕਰੀਨਾ ਕਪੂਰ ਵਾਪਸ ਗਏ

ਅਜਨਾਲਾ/ ਰਮਦਾਸ, 4 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ, ਜਸਵੰਤ ਸਿੰਘ ਵਾਹਲਾ)-ਸਰਹੱਦੀ ਤਹਿਸੀਲ ਅਜਨਾਲਾ 'ਚ ਪਿੰਡ ਅਬਾਦੀ ਚੰਡੀਗੜ੍ਹ ਵਿਖੇ ਫ਼ਿਲਮ 'ਲਾਲ ਸਿੰਘ ਚੱਢਾ' ਦੀ ਸ਼ੂਟਿੰਗ ਮੁਕੰਮਲ ਕਰਨ ਉਪਰੰਤ ਅਦਾਕਾਰ ਆਮਿਰ ਖਾਨ ਅਤੇ ਅਦਾਕਾਰਾ ਕਰੀਨਾ ਕਪੂਰ ਖ਼ਾਨ ਫ਼ਿਲਮ ...

ਪੂਰੀ ਖ਼ਬਰ »

ਪਿਆਜ਼ ਨੇ ਮਾਰਿਆ ਸ਼ਤਕ, ਘਰਾਂ-ਹੋਟਲਾਂ ਦੀਆਂ ਰਸੋਈਆਂ 'ਚੋਂ ਹੋਣ ਲੱਗਿਆ ਗ਼ਾਇਬ

ਫ਼ਾਜ਼ਿਲਕਾ, 4 ਦਸੰਬਰ (ਦਵਿੰਦਰ ਪਾਲ ਸਿੰਘ)-ਦੇਸ਼ 'ਚ ਪਿਆਜ਼ਾਂ ਦੀਆਂ ਵੱਧ ਰਹੀਆਂ ਕੀਮਤਾਂ ਨੇ ਗ਼ਰੀਬ ਅਤੇ ਮੱਧ ਵਰਗੀ ਪਰਿਵਾਰਾਂ ਦੀ ਰਸੋਈ ਦਾ ਬਜਟ ਵਿਗਾੜ ਕੇ ਰੱਖ ਦਿੱਤਾ ਹੈ | ਜ਼ਿਆਦਾਤਰ ਘਰਾਂ, ਹੋਟਲਾਂ ਵਿਚ ਪਰੋਸਿਆ ਜਾਂਦਾ ਪਿਆਜ਼ ਹੁਣ ਗ਼ਾਇਬ ਹੋਣ ਲੱਗਿਆ ਹੈ | ...

ਪੂਰੀ ਖ਼ਬਰ »

ਮੰਤਰੀ ਮੰਡਲ ਦੀ ਬੈਠਕ 'ਚ ਵਿਸਾਰੇ ਬੇਰੁਜ਼ਗਾਰ ਅਧਿਆਪਕਾਂ ਨੇ ਸਿੱਖਿਆ ਮੰਤਰੀ ਦਾ ਪੁਤਲਾ ਫੂਕਿਆ

ਸੰਗਰੂਰ, 4 ਦਸੰਬਰ (ਧੀਰਜ ਪਸ਼ੌਰੀਆ)- 24 ਨਵੰਬਰ ਨੂੰ ਬੇਰੁਜ਼ਗਾਰ ਅਧਿਆਪਕਾਂ ਨਾਲ ਮੰਗਾਂ ਦੇ ਹੱਲ ਸਬੰਧੀ ਹੋਏ ਵਾਅਦੇ ਉਪਰੰਤ ਪੰਜਾਬ ਮੰਤਰੀ ਮੰਡਲ ਦੀ ਦੂਜੀ ਮੀਟਿੰਗ 'ਚ ਵੀ ਬੇਰੁਜ਼ਗਾਰ ਅਧਿਆਪਕਾਂ ਦੀਆਂ ਮੰਗਾਂ 'ਤੇ ਵਿਚਾਰ ਨਾ ਹੋਣ 'ਤੇ ਟੈੱਟ ਪਾਸ ਬੇਰੁਜ਼ਗਾਰ ...

ਪੂਰੀ ਖ਼ਬਰ »

ਬਾਬਾ ਫ਼ਰੀਦ ਐਜੂਕੇਸ਼ਨਲ ਕੰਸਲਟੈਂਸੀ ਨੇ ਆਸਟਰੇਲੀਆ ਦਾ ਸਟੱਡੀ ਵੀਜ਼ਾ ਲਗਵਾਇਆ

ਸ੍ਰੀ ਮੁਕਤਸਰ ਸਾਹਿਬ, 4 ਦਸੰਬਰ (ਰਣਜੀਤ ਸਿੰਘ ਢਿੱਲੋਂ)-ਸਥਾਨਕ ਕੋਟਕਪੂਰਾ ਰੋਡ ਸਥਿਤ ਬਾਬਾ ਫ਼ਰੀਦ ਐਜੂਕੇਸ਼ਨਲ ਕੰਸਲਟੈਂਸੀ ਸ੍ਰੀ ਮੁਕਤਸਰ ਸਾਹਿਬ ਨੇ ਜਸ਼ਨਦੀਪ ਸਿੰਘ ਵਾਸੀ ਮਹਿਮੂਆਣਾ ਬੋਦਲਾ (ਫਾਜ਼ਿਲਕਾ) ਦਾ ਸਟੱਡੀ ਵੀਜ਼ਾ ਆਸਟਰੇਲੀਆ ਲਈ ਲਗਵਾ ਕੇ ਦਿੱਤਾ ...

ਪੂਰੀ ਖ਼ਬਰ »

ਵੀਅਤਨਾਮ ਦੇ ਸਮੁੰਦਰ 'ਚ ਮਾਰੇ ਨੌਜਵਾਨ ਦੀ ਮਿ੍ਤਕ ਦੇਹ ਭਾਰਤ ਪੁੱਜੀ

ਰਾਜਾਸਾਂਸੀ, 4 ਦਸੰਬਰ (ਹੇਰ)-ਪਿਛਲੇ ਦਿਨੀਂ ਵੀਅਤਨਾਮ ਵਿਖੇ ਮਰਚੈਂਟ ਨੇਵੀ 'ਚ ਨੌਕਰੀ ਕਰਦੇ ਗੁਰਦਾਸਪੁਰ ਦੇ ਪਿੰਡ ਦੌਸਤਪੁਰ ਦੇ ਰਹਿਣ ਵਾਲੇ ਅੰਮਿ੍ਤਧਾਰੀ ਨੌਜਵਾਨ ਲਛਮਣ ਸਿੰਘ ਦਾ ਕੁਝ ਵਿਅਕਤੀਆਂ ਵਲੋਂ ਕਥਿਤ ਤੌਰ 'ਤੇ ਕਤਲ ਕਰ ਦਿੱਤਾ ਗਿਆ ਸੀ, ਉਕਤ ਨੌਜਵਾਨ ਦੀ ...

ਪੂਰੀ ਖ਼ਬਰ »

ਬੇਅਦਬੀ ਮਾਮਲੇ 'ਤੇ ਜ਼ਿਲ੍ਹਾ ਸੰਗਠਨਾਂ ਵਲੋਂ ਮੰਤਰੀਆਂ ਦੇ ਘਰਾਂ ਅੱਗੇ ਨਿਵੇਕਲੇ ਧਰਨੇ ਦੇਣ ਦਾ ਐਲਾਨ

ਜਲੰਧਰ, 4 ਦਸੰਬਰ (ਮੇਜਰ ਸਿੰਘ)-ਵੱਖ-ਵੱਖ ਸਿੱਖ ਸੰਗਠਨਾਂ ਦੀ ਸਾਂਝੀ ਜਥੇਬੰਦੀ ਅਲਾਇੰਸ ਆਫ ਸਿੱਖ ਆਰਗੇਨਾਈਜ਼ੇਸ਼ਨ ਨੇ ਬੇਅਦਬੀ ਮਾਮਲਿਆਂ ਨੂੰ ਹੱਲ ਕਰਨ 'ਚ ਨਾਕਾਮ ਰਹਿਣ ਕਾਰਨ ਵੱਡੇ-ਵੱਡੇ ਬਿਆਨ ਦੇਣ ਤੇ ਵਾਅਦੇ ਕਰਨ ਵਾਲੇ ਮੰਤਰੀਆਂ ਤੇ ਕਾਂਗਰਸ ਵਿਧਾਇਕਾਂ ਦੇ ...

ਪੂਰੀ ਖ਼ਬਰ »

ਦਿੱਲੀ 'ਚ ਕਾਰ 'ਚੋਂ ਮਿਲੀਆਂ ਪੁਰਸ਼ ਤੇ ਔਰਤ ਡਾਕਟਰ ਦੀਆਂ ਲਾਸ਼ਾਂ

ਨਵੀਂ ਦਿੱਲੀ, 4 ਦਸੰਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਰੋਹਿਣੀ ਇਲਾਕੇ ਦੇ ਸੈਕਟਰ 13 'ਚ ਅੱਜ ਇਕ ਕਾਰ 'ਚ ਇਕ ਪੁਰਸ਼ ਅਤੇ ਇਕ ਔਰਤ ਦੀ ਲਾਸ਼ ਮਿਲਣ 'ਤੇ ਸਨਸਨੀ ਫੈਲੀ ਹੋਈ ਹੈ | ਇਹ ਲਾਸ਼ਾਂ ਦਿੱਲੀ ਦੇ ਮਧੂਵਨ ਚੌਕ 'ਤੇ ਇਕ ਨਰਸਿੰਗ ਹੋਮ ਦੇ ਡਾਕਟਰਾਂ ਦੀਆਂ ਹਨ | ਲਾਸ਼ਾਂ ...

ਪੂਰੀ ਖ਼ਬਰ »

ਦਿੱਲੀ ਵਾਸੀਆਂ ਨੂੰ 16 ਤੋਂ ਮਿਲੇਗੀ ਮੁਫ਼ਤ ਵਾਈ-ਫਾਈ ਯੋਜਨਾ

ਨਵੀਂ ਦਿੱਲੀ, 4 ਦਸੰਬਰ (ਜਗਤਾਰ ਸਿੰਘ)-ਦਿੱਲੀ ਵਾਸੀਆਂ ਨੂੰ ਮੁਫ਼ਤ ਬਿਜਲੀ, ਪਾਣੀ ਅਤੇ ਬੱਸ ਸਫ਼ਰ ਦੇਣ ਤੋਂ ਬਾਅਦ ਕੇਜਰੀਵਾਲ ਸਰਕਾਰ ਮੁਫ਼ਤ ਵਾਈ-ਫਾਈ ਦੇਣ ਦਾ ਐਲਾਨ ਕੀਤਾ ਹੈ | ਮੁਫ਼ਤ ਵਾਈ-ਫਾਈ ਯੋਜਨਾ ਆਮ ਆਦਮੀ ਪਾਰਟੀ ਦੀ ਸਭ ਤੋਂ ਮਹੱਤਵਪੂਰਨ ਯੋਜਨਾ ਹੈ | ਜਿਸ ਦਾ ...

ਪੂਰੀ ਖ਼ਬਰ »

ਪੁਲਿਸ ਨੇ ਚੁੱਪ-ਚੁਪੀਤੇ ਜਥੇਬੰਦੀਆਂ ਦੇ ਆਗੂ ਤੇ 80 ਅਣਪਛਾਤਿਆਂ 'ਤੇ ਕੀਤਾ ਮਾਮਲਾ ਦਰਜ

ਮੋਗਾ, 4 ਦਸੰਬਰ (ਗੁਰਤੇਜ ਸਿੰਘ/ਸੁਰਿੰਦਰਪਾਲ ਸਿੰਘ)-ਬੀਤੇ ਦਿਨੀਂ ਕਸਬਾ ਕੋਟ ਈਸੇ ਖਾਂ ਦੇ ਪਿੰਡ ਮਸਤੇ ਵਾਲਾ ਵਿਖੇ ਵਿਆਹ ਸਮਾਗਮ ਵਿਚ ਚੱਲੀ ਗੋਲੀ ਦੌਰਾਨ ਇਕ 18 ਸਾਲ ਦੇ ਨੌਜਵਾਨ ਦੀ ਮੌਤ ਨੂੰ ਲੈ ਕੇ ਸਿਵਲ ਹਸਪਤਾਲ ਮੋਗਾ ਵਿਖੇ ਜਥੇਬੰਦੀਆਂ ਦੇ ਆਗੂਆਂ ਨੇ ਧਰਨਾ ਲਗਾ ...

ਪੂਰੀ ਖ਼ਬਰ »

ਰਵਾਇਤੀ ਖੇਤੀ ਨਾਲੋਂ ਮੱਛੀ ਪਾਲਣ ਧੰਦਾ ਅਪਣਾ ਕੇ ਵੱਧ ਮੁਨਾਫ਼ਾ ਕਮਾ ਸਕਦੇ ਹਨ ਕਿਸਾਨ

ਗੁਰਦਾਸਪੁਰ, 4 ਦਸੰਬਰ (ਭਾਗਦੀਪ ਸਿੰਘ ਗੋਰਾਇਆ)-ਮੱਛੀ ਪਾਲਨ ਵਿਭਾਗ ਵਲੋਂ ਪਿੰਡ ਹਯਾਤ ਨਗਰ ਵਿਖੇ 1974 ਵਿਚ ਮੱਛੀ ਫਾਰਮ ਬਣਾਇਆ ਗਿਆ ਸੀ | ਇਸ ਦਾ ਕੁੱਲ ਰਕਬਾ 16.5 ਏਕੜ ਹੈ ਅਤੇ ਜਿਸ 'ਚ ਮੱਛੀ ਦਾ ਪੂੰਗ ਤਿਆਰ ਕੀਤਾ ਜਾਂਦਾ ਹੈ | ਇਸ ਫਾਰਮ ਦਾ 'ਅਜੀਤ' ਦੀ ਟੀਮ ਵਲੋਂ ਦੌਰਾ ਕਰਨ ...

ਪੂਰੀ ਖ਼ਬਰ »

ਪਾਕਿ ਸਰਕਾਰ ਕਸ਼ਮੀਰੀ ਨੌਜਵਾਨਾਂ ਨੂੰ ਵਿੱਦਿਆ ਤੋਂ ਰੱਖ ਰਹੀ ਹੈ ਵਾਂਝਾ

ਅੰਮਿ੍ਤਸਰ, 4 ਦਸੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਕਰਾਕੋਰਮ ਇੰਟਰਨੈਸ਼ਨਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਇਮਰਾਨ ਖ਼ਾਨ ਸਰਕਾਰ 'ਤੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੂੰ ਗ਼ੁਲਾਮ ਬਣਾਉਣ ਦੇ ਇਰਾਦੇ ਨਾਲ ਸਿੱਖਿਆ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ | ਮਕਬੂਜ਼ਾ ...

ਪੂਰੀ ਖ਼ਬਰ »

ਪ੍ਰਦੂਸ਼ਣ ਕਾਰਨ ਲੁਧਿਆਣਾ ਬਣ ਰਿਹੈ ਬਿਮਾਰੀਆਂ ਦੀ ਰਾਜਧਾਨੀ

ਲੁਧਿਆਣਾ, 4 ਦਸੰਬਰ (ਸਿਹਤ ਪ੍ਰਤੀਨਿੱਧ)-ਸੰਘਣੀ ਆਬਾਦੀ ਵਾਲੇ ਸ਼ਹਿਰਾਂ ਦੀ ਸੂਚੀ ਵਿਚ ਸ਼ਾਮਿਲ ਲੁਧਿਆਣਾ ਸ਼ਹਿਰ ਵਿਚ ਜੇ ਤੇਜ਼ੀ ਨਾਲ ਵੱਧ ਰਹੇ ਪ੍ਰਦੂਸ਼ਣ ਉਪਰ ਕਾਬੂ ਪਾਉਣ ਲਈ ਸਰਕਾਰ ਅਤੇ ਲੋਕਾਂ ਵਲੋਂ ਕੋਈ ਸੰਜੀਦਗੀ ਨਾ ਵਿਖਾਈ ਗਈ ਤਾਂ ਉਹ ਦਿਨ ਦੂਰ ਨਹੀਂ ਜਦੋਂ ...

ਪੂਰੀ ਖ਼ਬਰ »

'ਖ਼ਾਲਸਾ ਏਡ' ਦੇ ਸੰਸਥਾਪਕ ਰਵੀ ਸਿੰਘ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ

ਅੰਮਿ੍ਤਸਰ, 4 ਦਸੰਬਰ (ਜਸਵੰਤ ਸਿੰਘ ਜੱਸ)- ਕੌਮਾਂਤਰੀ ਪੱਧਰ ਦੀ ਸਿੱਖ ਸੰਸਥਾ 'ਖ਼ਾਲਸਾ ਏਡ' ਦੇ ਸੰਸਥਾਪਕ ਰਵੀ ਸਿੰਘ ਬੀਤੀ ਦੇਰ ਸ਼ਾਮ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ | ਉਨ੍ਹਾਂ ਰਾਤ ਸਮੇਂ ਸ੍ਰੀ ਹਰਿਮੰਦਰ ਸਾਹਿਬ ਤੋਂ ਸ੍ਰੀ ਗੁਰੂ ਗੰ੍ਰਥ ਸਾਹਿਬ ਦਾ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX