ਤਾਜਾ ਖ਼ਬਰਾਂ


ਬਠਿੰਡਾ ਜੇਲ੍ਹ ਵਿਚੋਂ ਮੋਬਾਈਲ ਫ਼ੋਨ ਮਿਲਣੇ ਲਗਾਤਾਰ ਜਾਰੀ
. . .  21 minutes ago
ਬਠਿੰਡਾ, 23 ਜਨਵਰੀ (ਨਾਇਬ ਸਿੱਧੂ) - ਕੇਂਦਰੀ ਜੇਲ੍ਹ ਬਠਿੰਡਾ ਵਿਚ ਕੈਦੀਆਂ ਕੋਲੋਂ ਮੋਬਾਈਲ ਮਿਲਣ ਦਾ ਮਾਮਲਾ ਲਗਾਤਾਰ ਜਾਰੀ ਹੈ। ਜਦ ਤੋਂ ਜੇਲ੍ਹ ਵਿਚ ਸੀ ਆਰ ਪੀ ਐਫ ਤਾਇਨਾਤ ਕੀਤੀ ਗਈ ਹੈ ਤਾਂ ਜੇਲ੍ਹ ਦੇ ਕੈਦੀਆਂ, ਹਵਾਲਾਤੀਆਂ ਕੋਲੋਂ ਲਗਾਤਾਰ ਮੋਬਾਈਲ ਬਰਾਮਦ...
ਲੁਧਿਆਣਾ 'ਚ 10 ਕਰੋੜ ਦੀ ਹੈਰੋਇਨ ਬਰਾਮਦ, 4 ਨੌਜਵਾਨ ਕਾਬੂ
. . .  47 minutes ago
ਲੁਧਿਆਣਾ, 23 ਜਨਵਰੀ (ਪਰਮਿੰਦਰ ਸਿੰਘ ਅਹੂਜਾ) - ਐਸ.ਟੀ.ਐਫ. ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ 4 ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ 10 ਕਰੋੜ ਰੁਪਏ ਦੇ ਮੁੱਲ ਦੀ ਹੈਰੋਇਨ ਬਰਾਮਦ ਕੀਤੀ ਹੈ। ਇੰਚਾਰਜ ਹਰਬੰਸ ਸਿੰਘ ਮੁਤਾਬਿਕ...
ਅਸਮ 'ਚ 644 ਅੱਤਵਾਦੀਆਂ ਵੱਲੋਂ ਆਤਮ ਸਮਰਪਣ
. . .  about 1 hour ago
ਗੁਹਾਟੀ, 23 ਜਨਵਰੀ - ਅਸਮ ਦੇ ਮੁੱਖ ਮੰਤਰੀ ਸਰਬ ਨੰਦਾ ਸੋਨੋਵਾਲ ਤੇ ਚੋਟੀ ਦੇ ਫ਼ੌਜ ਤੇ ਪੁਲਿਸ ਅਧਿਕਾਰੀਆਂ ਦੀ ਮੌਜੂਦਗੀ ਵਿਚ ਅੱਜ 644 ਅੱਤਵਾਦੀ ਲੀਡਰਾਂ ਤੇ ਕਾਡਰਾਂ ਵੱਲੋਂ ਹਥਿਆਰਾਂ ਸਮੇਤ ਆਤਮ ਸਮਰਪਣ ਕਰ ਦਿੱਤਾ ਗਿਆ। ਇਹ ਅੱਤਵਾਦੀ ਉਲਫਾ ਤੇ ਐਨ...
ਅਕਾਲੀ ਦਲ ਸੁਤੰਤਰ 26 ਜਨਵਰੀ ਨੂੰ ਕਰੇਗਾ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ
. . .  about 1 hour ago
ਨਾਭਾ, 23 ਜਨਵਰੀ (ਕਰਮਜੀਤ ਸਿੰਘ) - ਅਕਾਲੀ ਦਲ ਸੁਤੰਤਰ ਦੀ ਇੱਕ ਵਿਸ਼ੇਸ਼ ਬੈਠਕ ਪਾਰਟੀ ਦੇ ਮੁੱਖ ਦਫ਼ਤਰ ਪਾਰਟੀ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਸਹੌਲੀ ਦੀ ਅਗਵਾਈ ਹੇਠ ਹੋਈ। ਇਸ ਬੈਠਕ ਵਿਚ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਅਕਾਲੀ ਦਲ ਸੁਤੰਤਰ...
ਸੁਭਾਸ਼ ਚੰਦਰ ਬੋਸ ਦਾ 124ਵਾਂ ਜਨਮ ਦਿਨ ਮਨਾਇਆ
. . .  about 1 hour ago
ਅੰਮ੍ਰਿਤਸਰ, 23 ਜਨਵਰੀ (ਜਸਵੰਤ ਸਿੰਘ ਜੱਸ)ਆਜ਼ਾਦ ਹਿੰਦ ਫ਼ੌਜ ਦੇ ਬਾਨੀ ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਜਨਮ 124ਵਾਂ ਜਨਮ ਦਿਨ ਅੱਜ ਆਜ਼ਾਦ ਹਿੰਦ ਫ਼ੌਜ ਸਕਸੈਸਰਜ਼ ਐਸੋਸੀਏਸ਼ਨ ਵੱਲੋਂ ਉਤਸ਼ਾਹ ਨਾਲ ਮਨਾਇਆ ਗਿਆ। ਐਸੋ: ਦੇ ਪ੍ਰਧਾਨ ਮਨੋਹਰ ਸਿੰਘ ਸੈਣੀ ਦੀ...
ਰਵੀਨਾ ਟੰਡਨ ਅਤੇ ਫਰਾਹ ਖਾਨ ਨੂੰ ਹਾਈ ਕੋਰਟ ਵੱਲੋਂ ਰਾਹਤ
. . .  about 1 hour ago
ਅਜਨਾਲਾ, 23 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ) - ਬਾਲੀਵੁੱਡ ਅਭਿਨੇਤਰੀ ਰਵੀਨਾ ਟੰਡਨ, ਫਰਾਹ ਖਾਨ ਅਤੇ ਭਾਰਤੀ ਸਿੰਘ ਖਿਲਾਫ਼ ਇਸਾਈ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦੇ ਦੋਸ਼ 'ਚ ਦਰਜ ਮੁਕੱਦਮੇ ਸਬੰਧੀ ਮਾਨਯੋਗ ਹਾਈਕੋਰਟ ਵੱਲੋਂ ਰਵੀਨਾ ਟੰਡਨ...
ਬੈਂਸ ਭਰਾਵਾਂ ਨੂੰ ਨਹੀਂ ਮਿਲਿਆ ਸਰਬ ਪਾਰਟੀ ਮੀਟਿੰਗ ਦਾ ਸੱਦਾ
. . .  about 1 hour ago
ਅਜਨਾਲਾ, 23 ਜਨਵਰੀ (ਗੁਰਪ੍ਰੀਤ ਸਿੰਘ ਢਿਲੋਂ) - ਸਰਬ ਪਾਰਟੀ ਮੀਟਿੰਗ ਵਿਚ ਬੈਂਸ ਭਰਾਵਾਂ ਨੂੰ ਸੱਦਾ ਨਹੀਂ ਦਿੱਤਾ ਗਿਆ। ਪੰਜਾਬ ਭਵਨ ਚੰਡੀਗੜ੍ਹ ਵਿਚ ਸਰਬ ਪਾਰਟੀ ਮੀਟਿੰਗ ਚੱਲ ਰਹੀ ਹੈ। ਪੰਜਾਬ ਭਵਨ ਦੇ ਬਾਹਰ ਪੁੱਜੇ ਸਿਮਰਜੀਤ ਸਿੰਘ ਬੈਂਸ ਨੂੰ ਪੁਲਿਸ ਵੱਲੋਂ ਰੋਕ ਦਿੱਤਾ ਗਿਆ। ਜਿਸ...
ਨਿਰਭੈਆ ਦੇ ਦੋਸ਼ੀਆਂ ਤੋਂ ਜੇਲ੍ਹ ਪ੍ਰਸ਼ਾਸਨ ਨੇ ਪੁੱਛੀ ਅੰਤਿਮ ਇੱਛਾ
. . .  about 2 hours ago
ਨਵੀਂ ਦਿੱਲੀ, 23 ਜਨਵਰੀ - ਨਿਰਭੈਆ ਜਬਰ ਜਨਾਹ ਮਾਮਲੇ ਵਿਚ ਚਾਰਾਂ ਦੋਸ਼ੀਆਂ ਦੀ ਫਾਂਸੀ ਦੀ ਤਿਆਰੀ ਸ਼ੁਰੂ ਹੋ ਗਈ ਹੈ। ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਦੋਸ਼ੀਆਂ ਨੂੰ ਨੋਟਿਸ ਜਾਰੀ ਕਰਕੇ ਉਨ੍ਹਾਂ ਦੀ ਅੰਤਿਮ ਇੱਛਾ ਬਾਰੇ ਵਿਚ ਪੁੱਛਿਆ ਹੈ। ਜੇਲ੍ਹ ਪ੍ਰਸ਼ਾਸਨ ਨੇ ਦੋਸ਼ੀਆਂ...
ਆਮ ਆਦਮੀ ਪਾਰਟੀ ਵੱਲੋਂ ਨਗਰ ਕੌਂਸਲ ਨਾਭਾ ਦੇ ਖਿਲਾਫ ਦਿੱਤਾ ਗਿਆ ਰੋਸ ਧਰਨਾ
. . .  about 2 hours ago
ਨਾਭਾ, 23 ਜਨਵਰੀ (ਕਰਮਜੀਤ ਸਿੰਘ) - ਆਮ ਆਦਮੀ ਪਾਰਟੀ ਵੱਲੋਂ ਪਾਰਟੀ ਦੇ ਹਲਕਾ ਮੁਖੀ ਗੁਰਦੇਵ ਸਿੰਘ ਮਾਨ ਅਤੇ ਜ਼ਿਲ੍ਹਾ ਪ੍ਰਧਾਨ ਜੱਸੀ ਸੋਹੀਆਂ ਵਾਲਾ ਦੀ ਅਗਵਾਈ ਵਿਚ ਨਗਰ ਕੌਂਸਲ ਨਾਭਾ ਦੇ ਖਿਲਾਫ ਇਕ ਵਿਸ਼ਾਲ ਰੋਸ ਧਰਨਾ ਸਥਾਨਕ ਅਲਹੌਰਾਂ ਗੇਟ ਵਿਖੇ ਦਿੱਤਾ ਗਿਆ...
ਪਟਿਆਲਾ 'ਚ ਆਪਣੀਆਂ ਮੰਗਾਂ ਨੂੰ ਲੈ ਕੇ 8 ਲੋਕ ਪਾਣੀ ਵਾਲੀ ਟੈਂਕੀ 'ਤੇ ਚੜ੍ਹੇ
. . .  about 2 hours ago
ਪਟਿਆਲਾ, 23 ਜਨਵਰੀ (ਅਮਨਦੀਪ ਸਿੰਘ) - ਮੁੱਖ ਮੰਤਰੀ ਦੇ ਆਪਣੇ ਸ਼ਹਿਰ ਪਟਿਆਲਾ ਵਿਚ ਆਪਣੀਆਂ ਹੱਕੀ ਮੰਗਾ ਨੂੰ ਲੈ ਕੇ ਲਗਾਤਾਰ ਮੁਲਾਜ਼ਮਾਂ ਵੱਲੋਂ ਧਰਨਾ ਪ੍ਰਦਰਸ਼ਨ ਦਿੱਤਾ ਜਾ ਰਿਹਾ। ਅੱਜ ਮ੍ਰਿਤਕ ਆਸਰਿਤ ਸੰਘਰਸ਼ ਕਮੇਟੀ ਦੇ 8 ਵਿਅਕਤੀ ਪਾਣੀ ਦੀ ਟੈਂਕੀ ਤੇ ਚੜ੍ਹ...
ਪਰਿਵਾਰ ਦੇ ਤਿੰਨ ਜੀਆਂ ਦਾ ਕਤਲ ਕਰਨ ਮਗਰੋਂ ਪਤੀ ਵਲੋਂ ਖੁਦਕੁਸ਼ੀ ਦੀ ਕੋਸ਼ਿਸ਼
. . .  33 minutes ago
ਚੰਡੀਗੜ੍ਹ, 23 ਜਨਵਰੀ - ਮਨੀਮਾਜਰਾ ਸਥਿਤ ਮਾਡਰਨ ਹਾਊਸਿੰਗ ਕੰਪਲੈਕਸ ਦੇ ਇਕ ਮਕਾਨ ਵਿਚ ਬੁੱਧਵਾਰ ਦੇਰ ਰਾਤ ਉਸ ਵਕਤ ਸਨਸਨੀ ਫੈਲ ਗਈ, ਜਦੋਂ ਘਰ ਦੇ ਅੰਦਰ ਇਕ ਤੋਂ ਬਾਅਦ ਇਕ ਤਿੰਨ ਲਾਸ਼ਾਂ ਮਿਲੀਆਂ। ਇਨ੍ਹਾਂ ਵਿਚੋਂ 45 ਸਾਲ ਦੀ ਸਰੀਤਾ, ਉਸ ਦੀ 21 ਸਾਲਾ...
ਸਵਾਈਨ ਫਲੂ ਨੂੰ ਲੈ ਕੇ ਸਿਹਤ ਵਿਭਾਗ ਹੋਇਆ ਚੌਕਸ
. . .  about 3 hours ago
ਸੰਗਰੂਰ, 23 ਜਨਵਰੀ (ਧੀਰਜ ਪਸ਼ੋਰੀਆ) - ਸਵਾਈਨ ਫਲੂ ਨੂੰ ਲੈ ਕੇ ਸਿਹਤ ਵਿਭਾਗ ਵੱਲੋਂ ਪੰਜਾਬ ਦੇ ਵੱਖ ਵੱਖ ਥਾਈਂ ਰੈਲੀਆਂ ਕੱਢੀਆਂ ਜਾ ਰਹੀਆਂ ਹਨ। ਸੰਗਰੂਰ ਵਿਚ ਡਾ. ਉਪਾਸਨਾ ਬਿੰਦਰਾ ਦੀ ਅਗਵਾਈ 'ਚ ਜਾਗਰੂਕਤਾ ਰੈਲੀ ਕੱਢੀ ਗਈ ਤੇ ਲੋਕਾਂ ਨੂੰ ਸਵਾਈਨ ਫਲੂ ਬਾਰੇ...
ਕੰਗਨਾ ਰਾਣੌਤ ਨੇ ਉੱਘੀ ਵਕੀਲ 'ਤੇ ਕੀਤੀ ਵਿਵਾਦਗ੍ਰਸਤ ਟਿੱਪਣੀ
. . .  about 3 hours ago
ਨਵੀਂ ਦਿੱਲੀ, 23 ਜਨਵਰੀ - ਆਪਣੀਆਂ ਟਿੱਪਣੀਆਂ ਨੂੰ ਲੈ ਕੇ ਹਮੇਸ਼ਾ ਚਰਚਾ 'ਚ ਰਹਿਣ ਵਾਲੀ ਅਦਾਕਾਰਾ ਕੰਗਨਾ ਰਾਣੌਤ ਨੇ ਉੱਘੀ ਵਕੀਲ ਇੰਦਰਾ ਜੈ ਸਿੰਘ 'ਤੇ ਇਕ ਵਿਵਾਦਗ੍ਰਸਤ ਬਿਆਨ ਦਿੰਦੇ ਹੋਏ ਕਿਹਾ ਕਿ ਕਿਸ ਤਰ੍ਹਾਂ ਦੀਆਂ ਔਰਤਾਂ ਹੁੰਦੀਆਂ ਹਨ, ਜੋ ਰਹਿਮ ਦੀ ਗੱਲ...
ਅਜਿਹੀ ਸਜ਼ਾ ਦੇਵਾਂਗਾ ਕਿ ਆਉਣ ਵਾਲੀਆਂ ਪੀੜੀਆਂ ਯਾਦ ਰੱਖਣਗੀਆਂ - ਯੋਗੀ
. . .  about 3 hours ago
ਕਾਨਪੁਰ, 23 ਜਨਵਰੀ - ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ) ਖਿਲਾਫ ਮਹਿਲਾਵਾਂ ਦੇ ਪ੍ਰਦਰਸ਼ਨ 'ਤੇ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਤਿੱਖਾ ਹਮਲਾ ਬੋਲਦੇ ਹੋਏ ਬੁੱਧਵਾਰ ਨੂੰ ਕਿਹਾ ਕਿ ਕੁੱਝ ਲੋਕਾਂ ਵਿਚ ਹਿੰਮਤ ਨਹੀਂ ਕਿ ਉਹ ਆਪਣੇ ਆਪ ਅੰਦੋਲਨ ਕਰਨ...
ਨਿੱਜੀ ਕੰਪਨੀ ਦੀ ਬੱਸ ਨਾਲ ਟਕਰਾ ਕੇ ਪਲਟੀ ਸਕੂਲ ਦੀ ਬੱਸ, 6 ਬੱਚੇ ਜ਼ਖਮੀ
. . .  about 4 hours ago
ਨਵੀਂ ਦਿੱਲੀ, 23 ਜਨਵਰੀ- ਉੱਤਰੀ ਦਿੱਲੀ ਦੇ ਨਾਰਾਇਣ 'ਚ ਵੀਰਵਾਰ ਸਵੇਰੇ ਬੱਚਿਆਂ ਨੂੰ ਲੈ ਕੇ ਜਾ ...
ਕੋਲਕਾਤਾ : ਭਾਜਪਾ ਦੇ ਸੰਸਦ ਮੈਂਬਰ ਸਵਪਨ ਦਾਸਗੁਪਤਾ ਦੇ ਖ਼ਿਲਾਫ਼ ਲੋਕਾਂ ਨੇ ਕੀਤਾ ਪ੍ਰਦਰਸ਼ਨ
. . .  about 5 hours ago
ਮਾਓਵਾਦੀਆਂ ਨੇ ਸੜਕ ਨਿਰਮਾਣ ਦੇ ਕੰਮ 'ਚ ਲੱਗੇ ਵਾਹਨਾਂ ਨੂੰ ਕੀਤਾ ਅੱਗ ਹਵਾਲੇ
. . .  about 5 hours ago
ਇੰਫਾਲ ਦੇ ਨਾਗਮਪਾਲ ਰਿਮਜ਼ ਰੋਡ 'ਤੇ ਹੋਇਆ ਧਮਾਕਾ
. . .  about 6 hours ago
ਅੱਜ ਦਾ ਵਿਚਾਰ
. . .  about 6 hours ago
ਦੋ ਮੋਟਰਸਾਈਕਲ ਦੀ ਆਹਮਣੇ ਸਾਹਮਣੇ ਟੱਕਰ 'ਚਂ ਇੱਕ ਦੀ ਮੌਤ
. . .  1 day ago
ਪਨ ਬੱਸ ਖੜ੍ਹੇ ਟਰਾਲੇ ਨਾਲ ਟਕਰਾਈ ,15 ਜ਼ਖ਼ਮੀ
. . .  1 day ago
ਚੋਰੀ ਕੀਤੀਆਂ 15 ਲਗਜ਼ਰੀ ਗੱਡੀਆਂ ਸਮੇਤ ਇਕ ਵਿਅਕਤੀ ਕਾਬੂ, 6 ਫ਼ਰਾਰ
. . .  1 day ago
ਰੇਲ ਗੱਡੀ ਅੱਗੇ ਲੇਟ ਕੇ ਬਜ਼ੁਰਗ ਨੇ ਕੀਤੀ ਖ਼ੁਦਕੁਸ਼ੀ
. . .  1 day ago
15 ਸਾਲ ਪੁਰਾਣੇ 3 ਪਹੀਆ ਵਾਹਨ ਬਦਲੇ ਜਾਣਗੇ ਇਲੈਕਟ੍ਰਿਕ/ਸੀ.ਐਨ.ਜੀ 3 ਪਹੀਆ ਵਾਹਨਾਂ 'ਚ - ਪੰਨੂ
. . .  1 day ago
ਤਿੰਨ ਜਣਿਆਂ ਸਮੇਤ ਰਾਜਸਥਾਨ ਫੀਡਰ (ਨਹਿਰ) 'ਚ ਡਿੱਗੀ ਕਾਰ
. . .  1 day ago
ਬੀ.ਡੀ.ਪੀ.ਓ ਮੋਰਿੰਡਾ 10000 ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ
. . .  1 day ago
ਮਾਰਕੀਟ ਕਮੇਟੀ ਮਲੌਦ ਦੇ ਚੇਅਰਮੈਨ ਤੇ ਉਪ-ਚੇਅਰਮੈਨ ਨੇ ਸੰਭਾਲਿਆ ਅਹੁਦਾ
. . .  1 day ago
ਗਣਤੰਤਰ ਦਿਵਸ ਪਰੇਡ ਦੀ ਰਿਹਰਸਲ ਦੇ ਚੱਲਦਿਆਂ ਇੱਕ ਟਰੇਨ ਰੱਦ, 7 ਦੇ ਰੂਟ ਬਦਲੇ
. . .  1 day ago
ਯਾਤਰੀ ਵੱਲੋਂ ਐਮਰਜੈਂਸੀ ਲਾਈਟ ਦੀ ਬੈਟਰੀ 'ਚ ਲੁਕਾ ਕੇ ਲਿਆਂਦਾ 1.1 ਕਰੋੜ ਦਾ ਸੋਨਾ ਬਰਾਮਦ
. . .  1 day ago
ਪੁੱਛਾਂ ਦੇਣ ਵਾਲੇ ਜਬਰ ਜਨਾਹੀ ਬਾਬੇ ਨੂੰ ਹੋਈ 7 ਸਾਲ ਦੀ ਕੈਦ
. . .  1 day ago
ਲੰਡਨ 'ਚ ਕਤਲ ਨੌਜਵਾਨ ਹਰਿੰਦਰ ਦੇ ਪਰਿਵਾਰ ਨਾਲ ਦੁੱਖ ਵੰਡਾਉਣ ਲਈ ਉਸ ਦੇ ਘਰ ਪਹੁੰਚੇ ਹਰਿੰਦਰਪਾਲ ਚੰਦੂਮਾਜਰਾ
. . .  1 day ago
ਗਣਤੰਤਰ ਦਿਵਸ ਨੂੰ ਲੈ ਕੇ ਪੁਲਿਸ ਨੇ ਸਰਹੱਦੀ ਖੇਤਰ 'ਚ ਵਧਾਈ ਚੌਕਸੀ
. . .  1 day ago
ਇੰਟਰਪੋਲ ਨੇ ਨਿਤਿਆਨੰਦ ਵਿਰੁੱਧ ਜਾਰੀ ਕੀਤਾ 'ਬਲੂ ਨੋਟਿਸ'
. . .  1 day ago
ਕਾਰ ਨੇ ਖੜ੍ਹੇ ਟਰੱਕ ਨੂੰ ਮਾਰੀ ਟੱਕਰ, ਦੋ ਲੋਕਾਂ ਦੀ ਮੌਤ
. . .  1 day ago
ਗੈਸ ਵੈਲਡਿੰਗ ਦੀ ਟੈਂਕੀ ਫਟਣ ਕਾਰਨ ਧਮਾਕਾ, ਇੱਕ ਜ਼ਖ਼ਮੀ
. . .  1 day ago
ਅਕਾਲੀ ਦਲ ਦੀ ਰੈਲੀ ਨੂੰ ਕੇ ਭਾਈ ਲੌਂਗੋਵਾਲ ਦੀ ਅਗਵਾਈ ਹੇਠ ਅਕਾਲੀ ਵਰਕਰਾਂ ਦੀ ਬੈਠਕ
. . .  1 day ago
ਆਪਣੀਆਂ ਮੰਗਾਂ ਨੂੰ ਲੈ ਕੇ ਜੰਗਲਾਤ ਕਾਮਿਆਂ ਨੇ ਨਾਭਾ ਵਿਖੇ ਲਾਇਆ ਧਰਨਾ
. . .  1 day ago
ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਵਲੋਂ ਨਿਰਮਾਣ ਅਧੀਨ ਸ਼ਾਹਪੁਰ ਕੰਢੀ ਡੈਮ ਦਾ ਦੌਰਾ
. . .  1 day ago
ਗੈਂਗਸਟਰ ਸੁਖਪ੍ਰੀਤ ਸਿੰਘ ਬੁੱਢਾ ਨੂੰ ਅਦਾਲਤ 'ਚ ਕੀਤਾ ਗਿਆ ਪੇਸ਼
. . .  about 1 hour ago
ਅਵੰਤੀਪੋਰਾ 'ਚ ਮੁਠਭੇੜ ਦੌਰਾਨ ਇੱਕ ਅੱਤਵਾਦੀ ਢੇਰ
. . .  about 1 hour ago
ਕੋਰੋਨਾ ਵਾਇਰਸ ਦੇ ਮੱਦੇਨਜ਼ਰ ਰਾਜਾਸਾਂਸੀ ਹਵਾਈ ਅੱਡੇ 'ਤੇ ਸਿਹਤ ਵਿਭਾਗ ਵਲੋਂ ਅਲਰਟ ਜਾਰੀ
. . .  about 1 hour ago
ਨਸ਼ੇ ਦੇ ਓਵਰਡੋਜ਼ ਦਾ ਕਾਰਨ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ, ਨੌਜਵਾਨ ਦੇ ਦੂਜੇ ਸਾਥੀ ਦੀ ਹਾਲਤ ਗੰਭੀਰ
. . .  about 1 hour ago
ਸ੍ਰੀ ਦਰਬਾਰ ਸਾਹਿਬ ਦੇ ਰਸਤੇ 'ਚ ਲਾਏ ਬੁੱਤਾਂ ਦੇ ਮਾਮਲੇ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਸਬ-ਕਮੇਟੀ ਗਠਿਤ
. . .  14 minutes ago
ਅਵੰਤੀਪੋਰਾ 'ਚ ਮੁੜ ਸ਼ੁਰੂ ਹੋਈ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ
. . .  about 1 hour ago
ਦਿੱਲੀ ਵਿਧਾਨ ਸਭਾ ਚੋਣਾਂ ਲਈ ਭਾਜਪਾ ਵਲੋਂ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ, ਸੰਨੀ ਦਿਓਲ ਤੇ ਹੇਮਾ ਮਾਲਿਨੀ ਵੀ ਮੰਗਣਗੇ ਵੋਟਾਂ
. . .  35 minutes ago
ਜੇਕਰ ਭਾਜਪਾ ਸਿੱਧੂ ਨਾਲ ਸੰਪਰਕ ਕਰੇ ਤਾਂ ਉਹ ਪਾਰਟੀ 'ਚ ਹੋ ਸਕਦੇ ਹਨ ਸ਼ਾਮਲ- ਮਾਸਟਰ ਮੋਹਨ ਲਾਲ
. . .  54 minutes ago
ਸੁਨਾਮ 'ਚ ਕਿਰਚ ਮਾਰ ਕੇ ਨੌਜਵਾਨ ਦਾ ਕਤਲ, ਪਰਿਵਾਰ ਨੇ ਲਾਸ਼ ਸੜਕ 'ਤੇ ਰੱਖ ਕੇ ਲਾਇਆ ਧਰਨਾ
. . .  1 day ago
ਕੇਂਦਰੀ ਮੰਤਰੀ ਮੁਖ਼ਤਾਰ ਅੱਬਾਸ ਨਕਵੀ ਨੇ ਸ੍ਰੀਨਗਰ 'ਚ ਸਥਾਨਕ ਲੋਕਾਂ ਨਾਲ ਕੀਤੀ ਮੁਲਾਕਾਤ
. . .  about 1 hour ago
'ਬਾਲ ਬਹਾਦਰਾਂ' ਨੂੰ ਰਾਸ਼ਟਰਪਤੀ ਨੇ ਵੰਡੇ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ
. . .  about 1 hour ago
ਸੁਪਰੀਮ ਕੋਰਟ ਨੇ ਹਾਈਕੋਰਟਾਂ 'ਤੇ ਨਾਗਰਿਕਤਾ ਕਾਨੂੰਨ ਲੈ ਕੇ ਦਾਇਰ ਪਟੀਸ਼ਨਾਂ 'ਤੇ ਸੁਣਵਾਈ ਕਰਨ 'ਤੇ ਲਾਈ ਰੋਕ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 21 ਮੱਘਰ ਸੰਮਤ 551

ਪੰਜਾਬ / ਜਨਰਲ

ਵਿਦੇਸ਼ਾਂ 'ਚ ਸਿੱਖਿਆ ਪ੍ਰਾਪਤ ਕਰਨ ਜਾ ਰਹੇ ਸਿੱਖ ਵਿਦਿਆਰਥੀ ਸਿੱਖੀ 'ਚ ਪਰਪੱਕ ਰਹਿਣ-ਸਿੰਘ ਸਾਹਿਬ

ਅੰਮਿ੍ਤਸਰ, 5 ਦਸੰਬਰ (ਜਸਵੰਤ ਸਿੰਘ ਜੱਸ)-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਵਿਦੇਸ਼ਾਂ 'ਚ ਸਿੱਖਿਆ ਪ੍ਰਾਪਤ ਕਰਨ ਜਾ ਰਹੇ ਸਿੱਖ ਵਿਦਿਆਰਥੀਆਂ ਨੂੰ ਸਿੱਖੀ 'ਚ ਪਰਪੱਕ ਰਹਿਣ ਤੇ ਵਿਦੇਸ਼ਾਂ ਦੀਆਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਲੋੜਵੰਦ ਸਿੱਖ ਵਿਦਿਆਰਥੀਆਂ ਲਈ ਲੰਗਰ, ਰਿਹਾਇਸ਼ ਦੇ ਪ੍ਰਬੰਧ ਕਰਨ ਦੀ ਅਪੀਲ ਕੀਤੀ ਹੈ | ਅੱਜ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਿਆਨੀ ਹਰਪ੍ਰੀਤ ਸਿੰੰਘ ਨੇ ਕਿਹਾ ਕਿ ਪੰਜਾਬ ਤੋਂ ਵੱਡੀ ਗਿਣਤੀ ਵਿਚ ਸਿੱਖ ਵਿਦਿਆਰਥੀ ਅਮਰੀਕਾ, ਕੈਨੇਡਾ, ਯੂ.ਕੇ. ਤੇ ਹੋਰ ਮੁਲਕਾਂ 'ਚ ਸਿੱਖਿਆ ਪ੍ਰਾਪਤ ਕਰਨ ਜਾ ਰਹੇ ਹਨ | ਉਨ੍ਹਾਂ ਸਿੱਖ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਸਿੱਖੀ ਸਰੂਪ ਕਾਇਮ ਰੱਖਣ, ਉਥੋਂ ਦੇ ਕਾਨੂੰਨਾਂ ਦੀ ਪਾਲਣਾ ਕਰਨ ਅਤੇ ਕਿਸੇ ਵੀ ਤਰ੍ਹਾਂ ਦੀ ਹੁੱਲੜਬਾਜ਼ੀ ਨਾ ਕਰਨ | ਇਸ ਦੇ ਨਾਲ ਹੀ ਸਿੰਘ ਸਾਹਿਬ ਨੇ ਵਿਦੇਸ਼ਾਂ ਦੀਆਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਉਨ੍ਹਾਂ ਦੇ ਮੁਲਕਾਂ 'ਚ ਪੁੱਜਦੇ ਲੋੜਵੰਦ ਸਿੱਖ ਵਿਦਿਆਰਥੀਆਂ ਲਈ ਸਿੱਖੀ ਰਵਾਇਤਾਂ ਅਨੁਸਾਰ ਗੁਰਦੁਆਰਾ ਸਾਹਿਬਾਨ ਵਿਖੇ ਲੰਗਰ ਅਤੇ ਰਿਹਾਇਸ਼ ਦੇ ਪ੍ਰਬੰਧ ਕਰਨ ਅਤੇ ਉਨ੍ਹਾਂ ਦੀ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਤਾਂ ਕਿ ਸਾਡੇ ਸਿੱਖ ਬੱਚੇ ਬੱਚੀਆਂ ਗਲਤ ਰਸਤੇ 'ਤੇ ਜਾਣ ਤੋਂ ਬਚ ਸਕਣ | ਇਸੇ ਦੌਰਾਨ ਅੱਜ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਵੈਨਕੂਵਰ ਤੇ ਖਾਲਸਾ ਏਡ ਦੇ ਸੰਸਥਾਪਕ ਰਵੀ ਸਿੰਘ ਖ਼ਾਲਸਾ ਸਮੇਤ ਵਿਦੇਸ਼ਾਂ ਤੋਂ ਪੁੱਜੇ ਵੱਖ ਵੱਖ ਸਿੱਖ ਆਗੂਆਂ ਤੇ ਪੰਜਾਬੀ ਭਾਸ਼ਾ ਨੂੰ ੂ ਪਿਆਰ ਕਰਨ ਵਾਲੀਆਂ ਸ਼ਖ਼ਸੀਅਤਾਂ ਨੇ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ | ਇਸ ਸਬੰਧੀ ਜਥੇਦਾਰ ਨੇ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਬਣਦਾ ਮਾਣ ਸਨਮਾਨ ਦਿਵਾਉਣ ਲਈ ਯਤਨਸ਼ੀਲ ਅਤੇ ਪੰਜਾਬੀ ਨਾਲ ਪਿਆਰ ਕਰਨ ਵਾਲੀਆਂ ਕਈ ਵਿਦੇਸ਼ੀ ਤੇ ਸਥਾਨਕ ਜਥੇਬੰਦੀਆਂ ਦੇ ਪ੍ਰਤੀਨਿਧ ਵੀ ਉਨ੍ਹਾਂ ਨੂੰ ਅੱਜ ਮਿਲੇ ਹਨ | ਉਨ੍ਹਾਂ ਪੰਜਾਬੀ ਭਾਸ਼ਾ ਦੀ ਮੌਜੂਦਾ ਸਥਿਤੀ 'ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਪੰਜਾਬ ਵਿਚ ਹੀ ਪੰਜਾਬੀ ਭਾਸ਼ਾ ਦਾ ਦਮਨ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਤੇ ਇਸ ਨੂੰ ਬਣਦਾ ਮਾਣ ਸਤਿਕਾਰ ਦਿਵਾਉਣ ਲਈ ਇਸ ਨੂੰ ਸਰਕਾਰ, ਰੁਜ਼ਗਾਰ ਤੇ ਪਰਿਵਾਰ ਦੀ ਭਾਸ਼ਾ ਬਣਾਉਣ ਦੀ ਲੋੜ ਹੈ | ਉਨ੍ਹਾਂ ਦੱਸਿਆ ਕਿ ਭਾਈ ਰਵੀ ਸਿੰਘ ਖ਼ਾਲਸਾ ਏਡ ਨੇ ਉਨ੍ਹਾਂ ਨਾਲ ਪੰਥਕ ਵਿਚਾਰਾਂ ਕਰਦਿਆਂ ਸਿਰੋਪਾਓ ਦੀ ਹੋ ਰਹੀ ਗਲਤ ਵਰਤੋਂ ਰੋਕਣ ਦਾ ਸੁਝਾਉ ਦਿੱਤਾ ਹੈ | ਉਨ੍ਹਾਂ ਕਿਹਾ ਕਿ ਸੁਝਾਉ ਵਧੀਆ ਹੈ ਤੇ ਸਾਡੀਆਂ ਸੰਸਥਾਵਾਂ ਨੂੰ ਸਿਰੋਪਾਓ ਦੀ ਅਹਿਮੀਅਤ ਨੂੰ ਸਮਝਣਾ ਚਾਹੀਦਾ ਹੈ ਤੇ ਹਰ ਕਿਸੇ ਨੂੰ ਸਿਰੋਪਾਓ ਦੇਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ |
ਭਾਈ ਰਾਜੋਆਣਾ ਮਾਮਲਾ
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮੁਆਫ਼ੀ ਬਾਰੇ ਕੇਂਦਰ ਸਰਕਾਰ ਵਲੋਂ ਪਹਿਲਾਂ ਐਲਾਨ ਕਰਕੇ ਫਿਰ ਮੁਕਰ ਜਾਣ ਨਾਲ ਦੁਨੀਆ ਭਰ 'ਚ ਵੱਸਦੇ ਸਿੱਖਾਂ ਦੇ ਹਿਰਦਿਆਂ ਨੂੰ ਠੇਸ ਪੁੱਜੀ ਹੈ | ਉਨ੍ਹਾਂ ਕਿਹਾ ਕਿ ਭਾਈ ਰਾਜੋਆਣਾ ਸਮੇਤ ਸਮੂਹ ਸਿੱਖ ਬੰਦੀਆਂ ਨੂੰ ਤੁਰੰਤ ਰਿਹਾਅ ਕੀਤਾ ਜਾਣਾ ਚਾਹੀਦਾ ਹੈ | ਨਵੰਬਰ 1984 ਸਿੱਖ ਕਤਲੇਆਮ ਬਾਰੇ ਸਾਬਕਾ ਪ੍ਰਧਾਨ ਮੰਤਰੀ ਵਲੋਂ ਦਿੱਤੇ ਬਿਆਨ ਬਾਰੇ ਉਨ੍ਹਾਂ ਕਿਹਾ ਕਿ ਨਵੰਬਰ 1984 ਕਤਲੇਆਮ ਸਿੱਖ ਨਸਲਕੁਸ਼ੀ ਸੀ ਜੋ ਕਿ ਉਸ ਵੇਲੇ ਦੀ ਸਰਕਾਰ ਨੇ ਹੀ ਕਰਵਾਈ ਸੀ | ਸੰਤ ਰਣਜੀਤ ਸਿੰਘ ਢੱਡਰੀਆਂ ਵਾਲਾ ਮਾਮਲੇ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਇਸ ਸਬੰਧੀ 5 ਮੈਂਬਰੀ ਕਮੇਟੀ ਬਣਾਈ ਗਈ ਹੈ ਤੇ ਕਮੇਟੀ ਉਨ੍ਹਾਂ ਕੋਲ ਜਾ ਕੇ ਜਾਂ ਉਨ੍ਹਾਂ ਨੂੰ ਆਪਣੇ ਕੋਲ ਬੁਲਾ ਕੇ ਪੜਤਾਲ ਕਰੇਗੀ |

ਮੰਤਰੀ ਮੰਡਲ ਦੀ ਲੀਕ ਹੋਈ ਵੀਡੀਓ ਨੇ ਸਰਕਾਰ ਨੂੰ ਕੀਤਾ ਸ਼ਰਮਸਾਰ

ਚੰਡੀਗੜ੍ਹ•, 5 ਦਸੰਬਰ (ਅਜੀਤ ਬਿਊਰੋ)-ਪੰਜਾਬ ਮੰਤਰੀ ਮੰਡਲ ਦੀ 2 ਦਸੰਬਰ ਨੂੰ ਹੋਈ ਮੀਟਿੰਗ ਦੌਰਾਨ ਅਫ਼ੀਮ ਦੀਆਂ ਗੋਲੀਆਂ ਦੀ ਉਪਲਬੱਧਤਾ ਸਬੰਧੀ ਮੰਤਰੀਆਂ ਦਰਮਿਆਨ ਚੱਲ ਰਹੀ ਨੋਕ-ਝੋਕ ਬਾਰੇ ਰਿਲੀਜ਼ ਹੋਈ ਵੀਡੀਓ ਨੂੰ ਲੈ ਕੇ ਪੰਜਾਬ ਸਰਕਾਰ ਕਾਫ਼ੀ ਪ੍ਰੇਸ਼ਾਨੀ 'ਚ ...

ਪੂਰੀ ਖ਼ਬਰ »

ਪੰਜਾਬ 'ਚ ਕਿਸਾਨੀ ਦੇ ਸੁਧਾਰ ਲਈ ਸਾਡੀ ਸੰਸਥਾ ਚੁੱਕੇਗੀ ਵਿਸ਼ੇਸ਼ ਕਦਮ-ਰਵੀ ਸਿੰਘ ਖ਼ਾਲਸਾ

ਗਅੰਮਿ੍ਤਸਰ, 5 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਕੌਮਾਂਤਰੀ ਪੱਧਰ ਦੀ ਸੰਸਥਾ ਖ਼ਾਲਸਾ ਏਡ ਦੇ ਮੁਖੀ ਰਵੀ ਸਿੰਘ ਖ਼ਾਲਸਾ ਵਲੋਂ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ ਗਈ, ਜਿਸ 'ਚ ਉਨ੍ਹਾਂ ...

ਪੂਰੀ ਖ਼ਬਰ »

ਤਨਖ਼ਾਹ ਸੰਕਟ ਕਰਕੇ ਪਾਵਰਕਾਮ ਨੂੰ 200 ਕਰੋੜ ਰੁਪਏ ਜਾਰੀ

ਜਲੰਧਰ, 5 ਦਸੰਬਰ (ਸ਼ਿਵ)- ਪਾਵਰਕਾਮ ਵਿਚ ਤਨਖ਼ਾਹ ਸੰਕਟ ਨੂੰ ਦੇਖਦੇ ਹੋਏ ਫ਼ੌਰੀ ਤੌਰ 'ਤੇ ਪੰਜਾਬ ਸਰਕਾਰ ਨੇ 200 ਕਰੋੜ ਰੁਪਏ ਜਾਰੀ ਕਰ ਦਿੱਤੇ ਹਨ ਤੇ ਭਰੋਸਾ ਦਿੱਤਾ ਹੈ ਕਿ ਕੇਂਦਰ ਤੋਂ ਜੀ. ਐੱਸ. ਟੀ. ਦਾ ਹਿੱਸਾ ਮਿਲਣ ਤੋਂ ਬਾਅਦ ਬਾਕੀ ਸਬਸਿਡੀ ਦੀ ਰਕਮ ਵੀ ਜਾਰੀ ਕਰਵਾਈ ...

ਪੂਰੀ ਖ਼ਬਰ »

ਡੇਰਾ ਸਿਰਸਾ ਦੀ 45 ਮੈਂਬਰੀ ਕਮੇਟੀ ਦੇ ਤਿੰਨ ਮੈਂਬਰਾਂ ਸਮੇਤ 7 ਡੇਰਾ ਪ੍ਰੇਮੀ ਬਰੀ

ਸੰਗਰੂਰ, 5 ਦਸੰਬਰ (ਧੀਰਜ ਪਸ਼ੌਰੀਆ)-ਵਧੀਕ ਸੈਸ਼ਨ ਜੱਜ ਡਾ. ਰਜਨੀਸ਼ ਦੀ ਅਦਾਲਤ ਨੇ ਸੀ. ਬੀ. ਆਈ. ਦੀ ਇਕ ਅਦਾਲਤ ਵਲੋਂ ਡੇਰਾ ਮੁਖੀ ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਤਹਿਸੀਲਦਾਰ ਦਫ਼ਤਰ ਲਹਿਰਾ ਨੂੰ ਅੱਗ ਲਗਾਏ ਜਾਣ ਦੇ ਇਕ ਮਾਮਲੇ 'ਚੋਂ ਡੇਰਾ ਸਿਰਸਾ ਦੀ 45 ਮੈਂਬਰੀ ...

ਪੂਰੀ ਖ਼ਬਰ »

ਨਾਬਾਲਗਾ ਨਾਲ 3 ਜਣਿਆਂ ਵਲੋਂ ਜਬਰ ਜਨਾਹ

ਧੂਰੀ, 5 ਦਸੰਬਰ (ਸੰਜੇ ਲਹਿਰੀ, ਦੀਪਕ)-ਹਲਕਾ ਧੂਰੀ ਦੇ ਇਕ ਪਿੰਡ ਦੀ ਨਾਬਾਲਗਾ ਨਾਲ ਤਿੰਨ ਵਿਅਕਤੀਆਂ ਵਲੋਂ ਜਬਰ ਜਨਾਹ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸਬੰਧੀ ਥਾਣਾ ਸਦਰ ਧੂਰੀ ਦੇ ਮੁਖੀ ਜਗਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਥਾਣਾ ਸਦਰ ਵਿਖੇ ਮਿਲੀ ...

ਪੂਰੀ ਖ਼ਬਰ »

ਪੱਪੂ ਢਿੱਲਵਾਂ ਹੱਤਿਆ ਮਾਮਲਾ,

ਪੁਲਿਸ ਵਲੋਂ ਮੁੱਖ ਦੋਸ਼ੀ ਪਿਤਾ ਤੇ ਦੋ ਲੜਕਿਆਂ ਦੀਆਂ ਤਸਵੀਰਾਂ ਜਾਰੀ

ਜਲੰਧਰ, 5 ਦਸੰਬਰ (ਅਜੀਤ ਬਿਊਰੋ)-ਗੁਰਦਾਸਪੁਰ ਦੇ ਅਕਾਲੀ ਆਗੂ ਅਤੇ ਸਾਬਕਾ ਸਰਪੰਚ ਦਲਬੀਰ ਸਿੰਘ ਪੱਪੂ ਢਿੱਲਵਾਂ ਕਤਲ ਕੇਸ ਵਿਚ ਬਟਾਲਾ ਪੁਲਿਸ ਨੇ ਮੁੱਖ ਦੋਸ਼ੀ ਪਿਓ-ਪੁੱਤਰਾਂ ਦੀਆਂ ਫੋਟੋਆਂ ਜਾਰੀ ਕਰਕੇ ਉਨ੍ਹਾਂ ਨੂੰ ਫੜ੍ਹਨ ਲਈ ਲੋਕਾਂ ਕੋਲੋਂ ਸਹਿਯੋਗ ਮੰਗਿਆ ਹੈ ...

ਪੂਰੀ ਖ਼ਬਰ »

ਫਨ ਪਿਕਨਿਕ ਦੌਰਾਨ ਏਅਰ ਗੰਨ ਦੀ ਗੋਲੀ ਲੱਗਣ ਨਾਲ ਸਕੂਲੀ ਬੱਚੇ ਦੀ ਮੌਤ

ਭਦੌੜ, 5 ਦਸੰਬਰ (ਵਿਨੋਦ ਕਲਸੀ, ਰਜਿੰਦਰ ਬੱਤਾ)- ਭਦੌੜ ਦੇ ਇਕ ਸਕੂਲ ਵਿਖੇ ਮਨਾਏ ਜਾ ਰਹੇ ਫਨ ਪਿਕਨਿਕ ਡੇਅ ਦੌਰਾਨ ਬੱਚੇ ਗ਼ੁਬਾਰਿਆਂ ਦੇ ਨਿਸ਼ਾਨੇ ਲਾ ਰਹੇ ਸਨ ਤਾਂ ਅਚਾਨਕ ਇਕ ਬੱਚਾ ਏਅਰ ਗੰਨ ਦੇ ਅੱਗੇ ਆ ਗਿਆ, ਜਿਸ ਕਾਰਨ ਉਸ ਦੇ ਗੋਲੀ ਲੱਗ ਗਈ ਅਤੇ ਇਲਾਜ ਦੌਰਾਨ ਬੱਚੇ ...

ਪੂਰੀ ਖ਼ਬਰ »

ਸ਼ੋ੍ਰਮਣੀ ਅਕਾਲੀ ਦਲ ਦੇ 100 ਸਾਲਾ ਸਥਾਪਨਾ ਦਿਵਸ ਦੀਆਂ ਤਿਆਰੀਆਂ ਸਬੰਧੀ ਉੱਚ ਪੱਧਰੀ ਕਮੇਟੀ ਦਾ ਗਠਨ

ਚੰਡੀਗੜ੍ਹ, 5 ਦਸੰਬਰ (ਅਜੀਤ ਬਿਊਰੋ)-ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਸੰਬਰ, 2020 'ਚ ਸ਼ੋ੍ਰਮਣੀ ਅਕਾਲੀ ਦਲ ਦੇ 100 ਸਾਲ ਪੂਰੇ ਹੋ ਜਾਣ 'ਤੇ ਸ਼ਤਾਬਦੀ ਸਮਾਗਮਾਂ ਦੀ ਰੂਪ-ਰੇਖਾ ਉਲੀਕਣ ਲਈ ਪਾਰਟੀ ਦੀ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਹੈ ਤੇ 12 ...

ਪੂਰੀ ਖ਼ਬਰ »

ਪਾਕਿ ਨੂੰ ਆਰਥਿਕ ਮੰਦੀ ਤੋਂ ਬਾਹਰ ਲਿਆਉਣ ਲਈ ਹੁਣ ਇਮਰਾਨ ਖ਼ਾਨ ਵੇਚਣਗੇ ਸਰਕਾਰੀ ਜ਼ਮੀਨਾਂ

ਅੰਮਿ੍ਤਸਰ, 5 ਦਸੰਬਰ (ਸੁਰਿੰਦਰ ਕੋਛੜ)-ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਅਗਵਾਈ ਵਾਲੀ ਪਾਕਿਸਤਾਨ ਸਰਕਾਰ ਨੇ ਦੇਸ਼ ਨੂੰ ਵਿੱਤੀ ਸੰਕਟ ਤੋਂ ਬਚਾਉਣ ਲਈ ਵਰਤੋਂ 'ਚ ਨਾ ਆਉਣ ਵਾਲੀਆਂ ਸਰਕਾਰੀ ਜਾਇਦਾਦਾਂ ਨੂੰ ਵੇਚਣ ਦਾ ਫ਼ੈਸਲਾ ਲਿਆ ਹੈ | ਪਿਛਲੇ ਸਾਲ ਸੱਤਾ 'ਚ ਆਉਣ ਤੋਂ ...

ਪੂਰੀ ਖ਼ਬਰ »

ਡਰੋਨ ਰਾਹੀਂ ਆਏ ਹਥਿਆਰਾਂ ਦੇ ਮਾਮਲੇ 'ਚ ਐੱਨ.ਆਈ.ਏ. ਵਲੋਂ 3 ਖਾੜਕੂ 9 ਤੱਕ ਰਿਮਾਂਡ 'ਤੇ

ਐੱਸ. ਏ. ਐੱਸ. ਨਗਰ, 5 ਦਸੰਬਰ (ਜਸਬੀਰ ਸਿੰਘ ਜੱਸੀ)-ਸਰਹੱਦ ਪਾਰੋਂ ਡਰੋਨ ਰਾਹੀਂ ਖੇਮਕਰਨ ਇਲਾਕੇ 'ਚ ਹਥਿਆਰ ਪਹੁੰਚਾਉਣ ਦੇ ਮਾਮਲੇ 'ਚ ਖ਼ਾਲਿਸਤਾਨ ਜ਼ਿੰਦਾਬਾਦ ਫੋਰਸ ਨਾਲ ਸਬੰਧਿਤ 3 ਖਾੜਕੂਆਂ ਰੋਮਨਦੀਪ ਸਿੰਘ, ਹਰਭਜਨ ਸਿੰਘ ਤੇ ਬਲਵੀਰ ਸਿੰਘ ਨੂੰ ਅੱਜ ਕੌਮੀ ਜਾਂਚ ...

ਪੂਰੀ ਖ਼ਬਰ »

ਲਾਹੌਰ 'ਚ ਮਸਜਿਦ ਬਾਹਰੋਂ ਜੁੱਤੀ ਚੋਰੀ ਹੋਣ 'ਤੇ ਐੱਫ਼. ਆਈ. ਆਰ. ਦਰਜ

ਅੰਮਿ੍ਤਸਰ, 5 ਦਸੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਇਤਿਹਾਸ 'ਚ ਪਹਿਲੀ ਵਾਰ ਮਸਜਿਦ ਦੇ ਬਾਹਰੋਂ ਜੁੱਤੀ ਚੋਰੀ ਹੋਣ ਦਾ ਮਾਮਲਾ ਦਰਜ ਕੀਤਾ ਗਿਆ ਹੈ | ਇਸ ਮਾਮਲੇ 'ਚ ਲਾਹੌਰ ਦੇ ਸਿਵਲ ਲਾਈਨ ਥਾਣੇ ਵਲੋਂ ਦਰਜ ਕੀਤੀ ਐੱਫ਼. ਆਈ. ਆਰ. ਮੁਤਾਬਕ ਡਿਫੈਂਸ ਹਾਊਸਿੰਗ ਅਥਾਰਿਟੀ ...

ਪੂਰੀ ਖ਼ਬਰ »

ਹਾਈਕੋਰਟ ਵਲੋਂ ਫ਼ੈਸਲੇ ਲਈ 18 ਦਸੰਬਰ ਦਾ ਦਿਨ ਨਿਸਚਿਤ

ਬਠਿੰਡਾ, 5 ਦਸੰਬਰ (ਸੁਖਵਿੰਦਰ ਸਿੰਘ ਸੁੱਖਾ)-ਤਲਵੰਡੀ ਸਾਬੋ (ਬਠਿੰਡਾ) ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਦੀ ਦੋਹਰੀ ਵੋਟ ਮਾਮਲੇ ਦੀ ਸੁਣਵਾਈ ਕਰਦਿਆਂ ਹਾਈ ਕੋਰਟ ਦੇ ਦੋਹਰੇ ਬੈਂਚ ਨੇ ਕੇਸ ਦੇ ਅੰਤਿਮ ਫ਼ੈਸਲੇ ਲਈ 18 ਦਸੰਬਰ ਦਾ ਦਿਨ ਨਿਸ਼ਚਿਤ ...

ਪੂਰੀ ਖ਼ਬਰ »

ਡਾ. ਮਨਮੋਹਨ ਦਾ ਬਿਆਨ ਗਾਂਧੀ ਪਰਿਵਾਰ ਨੰੂ ਦੋਸ਼ ਮੁਕਤ ਕਰਨ ਦੀ ਮੰਦਭਾਗੀ ਕੋਸ਼ਿਸ਼-ਸੁਖਬੀਰ

ਚੰਡੀਗੜ੍ਹ, 5 ਦਸੰਬਰ (ਅਜੀਤ ਬਿਊਰੋ)- ਨਵੰਬਰ 1984 ਵਿਚ ਹਜ਼ਾਰਾਂ ਨਿਰਦੋਸ਼ ਸਿੱਖਾਾ ਦਾ ਕਤਲੇਆਮ ਰੋਕਣ ਲਈ ਫ਼ੌਜ ਤਾਇਨਾਤ ਨਾ ਕਰਨ ਦਾ ਫੈਸਲਾ ਕਿਸੇ ਨੇ ਲਿਆ ਸੀ, ਦੇ ਮੱੁਦੇ 'ਤੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਾਬਕਾ ਪ੍ਰਧਾਨ ਮੰਤਰੀ ...

ਪੂਰੀ ਖ਼ਬਰ »

ਭਾਰਤ ਨੂੰ ਸਸਤੇ ਭਾਅ 'ਚ ਵੇਚੇ ਜਾ ਰਹੇ ਪਾਕਿ ਲੂਣ ਦੇ ਮਾਮਲੇ ਦੀ ਕਰਾਈ ਜਾਵੇਗੀ ਜਾਂਚ- ਚੌਧਰੀ ਫ਼ਵਾਦ

ਅੰਮਿ੍ਤਸਰ, 5 ਦਸੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਵਿਗਿਆਨ ਅਤੇ ਤਕਨਾਲੋਜੀ ਮੰਤਰੀ ਚੌਧਰੀ ਫ਼ਵਾਦ ਹੁਸੈਨ ਨੇ ਕਿਹਾ ਹੈ ਕਿ ਭਾਰਤ ਨੂੰ ਪਿਛਲੇ ਕਈ ਵਰਿ੍ਹਆਂ ਤੋਂ ਸਸਤੇ ਭਾਅ 'ਚ ਵੇਚੇ ਜਾ ਰਹੇ ਪਾਕਿਸਤਾਨੀ ਲੂਣ ਦੇ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ ਅਤੇ ...

ਪੂਰੀ ਖ਼ਬਰ »

'ਖ਼ਾਲਸਾ ਏਡ' ਦੇ ਸੰਸਥਾਪਕ ਰਵੀ ਸਿੰਘ ਪਿੰਡ ਦੀਆਂ ਗਲੀਆਂ ਨੂੰ ਸਿਜਦਾ ਕਰਨ ਪਹੁੰਚੇ

ਬੁੱਲ੍ਹੋਵਾਲ, 5 ਦਸੰਬਰ (ਲੁਗਾਣਾ/ ਭਾਗੋਵਾਲ)-ਭਾਵੇਂ ਮੈਂ ਦੇਸ਼ ਵਿਦੇਸ਼ ਘੁੰਮਦਾ ਹਾਂ ਪਰ ਮੇਰੀ ਰੂਹ ਅਜੇ ਵੀ ਮੇਰੇ ਪਿੰਡ ਦੀਆਂ ਗਲੀਆਂ ਤੇ ਖੇਤਾਂ ਵਿਚ ਵਸਦੀ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਖ਼ਾਲਸਾ ਏਡ ਦੇ ਸੰਸਥਾਪਕ ਰਵੀ ਸਿੰਘ ਖ਼ਾਲਸਾ ਨੇ ਆਪਣੇ ਜੱਦੀ ...

ਪੂਰੀ ਖ਼ਬਰ »

ਡਾ. ਮਨਮੋਹਨ ਸਿੰਘ ਨੇ 1984 ਦੇ ਸਿੱਖ ਕਤਲੇਆਮ ਬਾਰੇ ਅਧੂਰੇ ਸੱਚ ਬਾਰੇ ਦੱਸਿਆ-ਚੁੱਘ

ਚੰਡੀਗੜ੍ਹ, 5 ਦਸੰਬਰ (ਅਜੀਤ ਬਿਊਰੋ)- ਭਾਰਤੀ ਜਨਤਾ ਪਾਰਟੀ ਦੇ ਕੌਮੀ ਸਕੱਤਰ ਤਰੁਣ ਚੁੱਘ ਨੇ ਕਿਹਾ ਕਿ ਕਾਂਗਰਸ ਪਾਰਟੀ, ਜੋ 30 ਸਾਲਾਂ ਤੋਂ ਜਾਂਚ ਦੀ ਗਰਮੀ ਤੋਂ ਬਚਣ ਦੀ ਕੋਸ਼ਿਸ਼ ਕਰ ਰਹੀ ਹੈ, ਨੇ 1984 ਦੇ ਸਿੱਖ ਕਤਲੇਆਮ ਵਿਚ ਸ਼ਾਮਿਲ ਲੋਕਾਂ ਦੀਆਂ ਫਾਈਲਾਂ ਬੰਦ ਕੀਤੀਆਂ | ...

ਪੂਰੀ ਖ਼ਬਰ »

— ਸੇਖੋਂ ਤੇ ਆਸ਼ੂ ਵਿਵਾਦ —

ਸਰਕਾਰ ਨੇ ਉਪ ਪੁਲਿਸ ਕਪਤਾਨ ਨੂੰ ਕੀਤਾ ਮੁਅੱਤਲ

ਲੁਧਿਆਣਾ, 5 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਨਾਲ ਪਿਛਲੇ ਕੁਝ ਸਮੇਂ ਤੋਂ ਵਿਵਾਦਾਂ ਕਾਰਨ ਚਰਚਾ 'ਚ ਆਏ ਉਪ ਪੁਲਿਸ ਕਪਤਾਨ ਬਲਵਿੰਦਰ ਸਿੰਘ ਸੇਖੋਂ ਨੂੰ ਅੱਜ ਸ਼ਾਮ ਸਰਕਾਰ ਵਲੋਂ ਮੁਅੱਤਲ ਕਰ ਦਿੱਤਾ ਗਿਆ ਹੈ | ਜਾਣਕਾਰੀ ...

ਪੂਰੀ ਖ਼ਬਰ »

ਮੰਡੀ ਬੋਰਡ ਜੂਨੀਅਰ ਇੰਜੀਨੀਅਰ ਐਸੋ: ਵਲੋਂ ਦੁੱਖ ਪ੍ਰਗਟ

ਜਲੰਧਰ, 5 ਦਸੰਬਰ (ਅ.ਬ)-ਅੱਜ ਪੰਜਾਬ ਮੰਡੀ ਬੋਰਡ ਜੂਨੀਅਰ ਇੰਜੀਨੀਅਰ ਐਸੋਸੀਏਸ਼ਨ (ਪੰਜਾਬ) ਦੀ ਹੰਗਾਮੀ ਮੀਟਿੰਗ ਜ਼ਿਲ੍ਹਾ ਮੰਡੀ ਬੋਰਡ, ਸਬਜ਼ੀ ਮੰਡੀ, ਮਕਸੂਦਾਂ ਜਲੰਧਰ ਵਿਖੇ ਡਿਪਲੋਮਾ ਇੰਜੀਨੀਅਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਇੰਜੀ: ਬਲਦੇਵ ਰਾਜ ਸਲਵਾਨ ਦੀ ...

ਪੂਰੀ ਖ਼ਬਰ »

ਪਾਇਓਨੀਅਰ ਇੰਮੀਗ੍ਰੇਸ਼ਨ ਕੰਪਨੀ ਦੇ ਵੱਖ-ਵੱਖ ਸ਼ਹਿਰਾਂ 'ਚ ਸੈਮੀਨਾਰ ਜਾਰੀ

ਜਲੰਧਰ, 5 ਦਸੰਬਰ (ਅ.ਬ.)- 2003 ਤੋਂ ਲੈ ਕੇ ਹੁਣ ਤੱਕ ਵਿਦੇਸ਼ਾਂ 'ਚ ਜਾ ਕੇ ਸਿੱਖਿਆ ਹਾਸਿਲ ਕਰਨ ਦੇ ਚਾਹਵਾਨ ਵਿਦਿਆਥੀਆਂ ਨੂੰ ਸਹੀ ਤੇ ਕਾਨੂੰਨੀ ਰਸਤੇ ਰਾਹੀਂ ਵਿਦੇਸ਼ ਭੇਜਣ ਕਾਰਨ ਪਾਇਓਨੀਅਰ ਇੰਮੀਗ੍ਰੇਸ਼ਨ ਕੰਪਨੀ ਇਸ ਸਮੇਂ ਪੰਜਾਬ ਦੀ ਭਰੋਸੇਮੰਦ ਕੰਪਨੀ ਬਣ ਚੁੱਕੀ ...

ਪੂਰੀ ਖ਼ਬਰ »

ਕੈਨੇਡਾ ਦੇ ਕੋਕੀਲਾ ਹਾਈਵੇਅ 'ਤੇ ਵਾਪਰਿਆ ਸੜਕ ਹਾਦਸਾ

ਮਖੂ, 5 ਦਸੰਬਰ (ਵਰਿੰਦਰ ਮਨਚੰਦਾ)-ਮਖੂ ਤੋਂ ਕੈਨੇਡਾ ਪੜ੍ਹਾਈ ਕਰਨ ਗਏ ਦੋ ਨੌਜਵਾਨ ਅੱਜ ਸਵੇਰੇ ਭਾਰਤ ਦੇ ਸਮੇਂ ਅਨੁਸਾਰ 7 ਵਜੇ ਕੋਕੀਲਾ ਹਾਈਵੇਅ 'ਤੇ ਖ਼ਰਾਬ ਮੌਸਮ ਦੇ ਚਲਦਿਆਂ ਹਾਦਸੇ ਦਾ ਸ਼ਿਕਾਰ ਹੋ ਗਏ | ਇਸ ਹਾਦਸੇ ਦੌਰਾਨ ਇਕ ਨੌਜਵਾਨ ਅਰਸ਼ਤ ਕਟਾਰੀਆ ਦੀ ਮੌਕੇ 'ਤੇ ...

ਪੂਰੀ ਖ਼ਬਰ »

ਕੈਨੇਡਾ ਦੀ ਨਿਪਿਸਿੰਗ ਯੂਨੀਵਰਸਿਟੀ ਆ ਰਹੀ ਹੈ ਜਲੰਧਰ

ਜਲੰਧਰ, 5 ਦਸੰਬਰ (ਅ.ਬ.)-ਜਿਹੜੇ ਵਿਦਿਆਰਥੀ ਕੈਨੇਡਾ 'ਚ ਪੜ੍ਹ•ਨਾ ਚਾਹੁੰਦੇ ਹਨ, ਉਨ੍ਹ•ਾਂ ਕੋਲ ਨਿਪਿਸਿੰਗ ਯੂਨੀਵਰਸਿਟੀ 'ਚ ਦਾਖ਼ਲਾ ਲੈਣ ਦਾ ਵਧੀਆ ਮੌਕਾ ਹੈ, ਜੋ ਕਿ ਜਲੰਧਰ 'ਚ ਵਿਦਿਆਰਥੀਆਂ ਨੂੰ ਕੈਨੇਡਾ 'ਚ ਇਕ ਸੁਨਹਿਰੀ ਕੈਰੀਅਰ ਦੀਆਾ ਸੰਭਾਵਨਾਵਾਂ ਤੋਂ ਜਾਣੂ ...

ਪੂਰੀ ਖ਼ਬਰ »

ਪੰਜਾਬ ਸਾਨੂੰ ਹਲਕੇਪਨ 'ਚ ਨਾ ਲਵੇ-ਖੱਟਰ

ਚੰਡੀਗੜ੍ਹ, 5 ਦਸੰਬਰ (ਐਨ.ਐਸ. ਪਰਵਾਨਾ)-ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਐਸ. ਵਾਈ. ਐਲ. ਨਹਿਰ ਦੇ ਮੁੱਦੇ 'ਤੇ ਪੰਜਾਬ ਸਾਡੀ ਨਰਮੀ ਨੂੰ ਹਲਕੇਪਨ 'ਚ ਨਾ ਲੇਵੇ | ਜਦੋਂ ਸੁਪਰੀਮ ਕੋਰਟ ਨੇ ਹਰਿਆਣਾ ਦੇ ਹੱਕ ਵਿਚ ਫ਼ੈਸਲਾ ਦੇ ਦਿੱਤਾ ਹੈ ਤਾਂ ਇਸ ਦੇ ...

ਪੂਰੀ ਖ਼ਬਰ »

ਜੇਲ੍ਹ ਮੰਤਰੀ ਵਲੋਂ ਕੈਬਨਿਟ ਮੀਟਿੰਗ 'ਚ ਗੈਂਗਸਟਰ ਦੀ ਤਰਫ਼ਦਾਰੀ ਕਰਨਾ ਮੰਦਭਾਗਾ-ਅਕਾਲੀ ਦਲ

ਚੰਡੀਗੜ੍ਹ, 5 ਦਸੰਬਰ (ਅਜੀਤ ਬਿਊਰੋ)- ਸ਼੍ਰੋਮਣੀ ਅਕਾਲੀ ਦਲ ਨੇ ਅੱਜ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਕੈਬਨਿਟ ਮੀਟਿੰਗ ਦੌਰਾਨ ਇਕ ਕਾਾਗਰਸੀ ਗੈਂਗਸਟਰ ਦੀ ਕੀਤੀ ਤਰਫ਼ਦਾਰੀ 'ਤੇ ਹੈਰਾਨੀ ਅਤੇ ਦੁੱਖ ਪ੍ਰਗਟ ਕੀਤਾ ਹੈ ¢ ਇਸ ਤੋਂ ਇਲਾਵਾ ਪਾਰਟੀ ਨੇ ...

ਪੂਰੀ ਖ਼ਬਰ »

ਅਫ਼ਗਾਨਿਸਤਾਨ ਤੋਂ 26 ਟਰੱਕ ਪਿਆਜ਼ ਤੇ 10 ਟਰੱਕ ਡਰਾਈ ਫਰੂਟ ਭਾਰਤ ਪਹੁੰਚਿਆ

ਅਟਾਰੀ, 5 ਦਸੰਬਰ (ਰੁਪਿੰਦਰਜੀਤ ਸਿੰਘ ਭਕਨਾ)- ਅਫ਼ਗਾਨਿਸਤਾਨ ਨਾਲ ਹੋਏ ਸਮਝੌਤੇ ਤਹਿਤ ਅਫ਼ਗਾਨੀ ਪਿਆਜ਼ ਦੇ ਟਰੱਕ ਵਾਇਆ ਪਾਕਿਸਤਾਨ ਭਾਰਤ ਪਹੁੰਚ ਰਹੇ ਹਨ | ਲਗਾਤਾਰ ਵਿਦੇਸ਼ੀ ਪਿਆਜ਼ ਦੀ ਆਮਦ ਦੇ ਬਾਵਜੂਦ ਭਾਰਤ ਅੰਦਰ ਪਿਆਜ਼ ਦੀ ਕੀਮਤ ਇਸ ਵੇਲੇ ਸਿਖਰ 'ਤੇ ਹੈ ਅਤੇ ...

ਪੂਰੀ ਖ਼ਬਰ »

ਪੁਲਿਸ ਥਾਣਿਆਂ 'ਚ ਔਰਤਾਂ ਲਈ ਮਦਦ ਡੈਸਕ ਸਥਾਪਤ ਕਰਨ ਲਈ 100 ਕਰੋੜ ਮਨਜ਼ੂਰ

ਨਵੀਂ ਦਿੱਲੀ, 5 ਦਸੰਬਰ (ਪੀ.ਟੀ.ਆਈ.)-ਦੇਸ਼ ਭਰ ਦੇ ਪੁਲਿਸ ਥਾਣਿਆਂ 'ਚ ਔਰਤਾਂ ਲਈ ਮਦਦ ਡੈਸਕ ਸਥਾਪਤ ਕਰਨ ਲਈ ਕੇਂਦਰੀ ਗ੍ਰਹਿ ਮੰਤਰਾਲੇ ਨੇ ਨਿਰਭੈਆ ਫੰਡ ਤੋਂ 100 ਕਰੋੜ ਰੁਪਏ ਮਨਜ਼ੂਰ ਕੀਤੇ ਹਨ | ਗ੍ਰਹਿ ਮੰਤਰਾਲੇ ਨੇ ਇਕ ਬਿਆਨ 'ਚ ਕਿਹਾ ਕਿ ਇਹ ਹੈਲਪ ਡੈਸਕ ਪੁਲਿਸ ਥਾਣਿਆਂ ...

ਪੂਰੀ ਖ਼ਬਰ »

ਅਗਵਾ ਮਾਮਲੇ 'ਚ ਮੁੱਖ ਮੰਤਰੀ ਦੇ ਸੁਰੱਖਿਆ ਸਲਾਹਕਾਰ ਨੂੰ ਸੰਮਨ ਜਾਰੀ ਕਰਨ ਲਈ ਹਾਈ ਕੋਰਟ ਪੁੱਜਾ ਰੀਡਰ

ਚੰਡੀਗੜ੍ਹ, 5 ਦਸੰਬਰ (ਸੁਰਜੀਤ ਸਿੰਘ ਸੱਤੀ)- ਮੁੱਖ ਮੰਤਰੀ ਦੇ ਸੁਰੱਖਿਆ ਸਲਾਹਕਾਰ ਵਜੋਂ ਤਾਇਨਾਤ ਖ਼ੂਬੀ ਰਾਮ ਨੂੰ ਬਾਬਾ ਚਰਨ ਸਿੰਘ ਕਾਰਸੇਵਾ (ਤਰਨ ਤਾਰਨ) ਵਾਲਿਆਂ ਸਮੇਤ ਛੇ ਹੋਰਨਾਂ ਦੇ ਅਗਵਾ ਕੇਸ ਦੇ ਮਾਮਲੇ ਵਿਚ ਸੰਮਨ ਜਾਰੀ ਕਰਨ ਦੀ ਮੰਗ ਨੂੰ ਲੈ ਕੇ ਉਨ੍ਹਾਂ ਦੇ ...

ਪੂਰੀ ਖ਼ਬਰ »

'84 ਦੰਗਿਆਂ 'ਚ ਨਰਸਿਮ੍ਹਾ ਰਾਓ ਦਾ ਨਾਂਅ ਘੜੀਸਣ 'ਤੇ ਭਾਜਪਾ ਵਲੋਂ ਮਨਮੋਹਨ ਸਿੰਘ ਦੀ ਨਿੰਦਾ

ਨਵੀਂ ਦਿੱਲੀ, 5 ਦਸੰਬਰ (ਪੀ. ਟੀ. ਆਈ.)-ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵਲੋਂ ਬੀਤੇ ਦਿਨ ਦਿੱਤੇ ਬਿਆਨ ਕਿ ਜੇਕਰ ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਦੀ ਸਲਾਹ 'ਤੇ 1984 'ਚ ਫ਼ੌਜ ਸੱਦ ਲਈ ਹੁੰਦੀ ਤਾਂ ਦੰਗਿਆਂ ਤੋਂ ਬਚਿਆ ਜਾ ਸਕਦਾ ਸੀ, ਦੀ ਨਿੰਦਾ ...

ਪੂਰੀ ਖ਼ਬਰ »

ਤਲਵੰਡੀ ਭਾਈ ਪੁਲਿਸ ਵਲੋਂ ਚੌਲਾਂ ਦਾ ਭਰਿਆ ਟਰੱਕ ਲੁੱਟਣ ਵਾਲੇ ਗਿਰੋਹ ਦਾ ਪਰਦਾਫਾਸ਼

ਤਲਵੰਡੀ ਭਾਈ, 5 ਦਸੰਬਰ (ਕੁਲਜਿੰਦਰ ਸਿੰਘ ਗਿੱਲ)- ਥਾਣਾ ਤਲਵੰਡੀ ਭਾਈ ਦੀ ਪੁਲਿਸ ਵਲੋਂ ਤਿੰਨ ਵਿਅਕਤੀਆਂ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰਕੇ 22 ਤੇ 23 ਨਵੰਬਰ ਦੀ ਰਾਤ ਨੂੰ ਤਲਵੰਡੀ ਭਾਈ-ਫ਼ਿਰੋਜ਼ਪੁਰ ਰੋਡ 'ਤੇ ਚੌਲਾਂ ਨਾਲ ਭਰਿਆ ਟਰੱਕ ਲੁੱਟਣ ਵਾਲੇ ਗਿਰੋਹ ...

ਪੂਰੀ ਖ਼ਬਰ »

ਵਿਜੀਲੈਂਸ ਵਲੋਂ ਫੂਡ ਇੰਸਪੈਕਟਰ ਤੇ ਡਰਾਈਵਰ 20 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਕਾਬੂ

ਬਰਨਾਲਾ, 5 ਦਸੰਬਰ (ਰਾਜ ਪਨੇਸਰ)-ਪਟਿਆਲਾ ਤੋਂ ਆਈ ਵਿਜੀਲੈਂਸ ਟੀਮ ਨੇ ਸਿਹਤ ਵਿਭਾਗ ਦੇ ਫੂਡ ਇੰਸਪੈਕਟਰ ਤੇ ਸਰਕਾਰੀ ਡਰਾਈਵਰ ਨੂੰ 20 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕਰ ਕੇ ਡੀ.ਐਚ.ਓ. ਸਮੇਤ ਤਿੰਨਾਂ ਸਰਕਾਰੀ ਮੁਲਾਜ਼ਮਾਂ ਿਖ਼ਲਾਫ਼ ਮਾਮਲਾ ਦਰਜ ...

ਪੂਰੀ ਖ਼ਬਰ »

ਪੰਜਾਬ-ਹਰਿਆਣਾ ਦੇ ਮੁੱਖ ਮੰਤਰੀ ਕੇਂਦਰ ਕੋਲ ਚੁੱਕਣਗੇ ਚੰਡੀਗੜ੍ਹ ਤੋਂ ਕੌਮਾਂਤਰੀ ਉਡਾਣਾਂ ਦਾ ਮਸਲਾ

ਚੰਡੀਗੜ੍ਹ, 5 ਦਸੰਬਰ (ਸੁਰਜੀਤ ਸਿੰਘ ਸੱਤੀ)- ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀ ਚੰਡੀਗੜ੍ਹ ਤੋਂ ਕੌਮਾਂਤਰੀ ਉਡਾਣਾਂ ਦਾ ਮਸਲਾ ਕੇਂਦਰ ਸਰਕਾਰ ਕੋਲ ਚੁੱਕਣਗੇ | ਖ਼ਾਸ ਤੌਰ 'ਤੇ ਏਸ਼ੀਅਨ ਦੇਸ਼ਾਂ ਵਿਚਾਲੇ ਕੌਮਾਂਤਰੀ ਉਡਾਣਾਂ ਲਈ ਤੈਅ ਹਵਾਈ ਅੱਡਿਆਂ ਦੀ ਸੂਚੀ ਵਿਚ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX