ਤਾਜਾ ਖ਼ਬਰਾਂ


ਅਕਾਲੀ ਦਲ ਸੁਤੰਤਰ 26 ਜਨਵਰੀ ਨੂੰ ਕਰੇਗਾ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ
. . .  8 minutes ago
ਨਾਭਾ, 23 ਜਨਵਰੀ (ਕਰਮਜੀਤ ਸਿੰਘ) - ਅਕਾਲੀ ਦਲ ਸੁਤੰਤਰ ਦੀ ਇੱਕ ਵਿਸ਼ੇਸ਼ ਬੈਠਕ ਪਾਰਟੀ ਦੇ ਮੁੱਖ ਦਫ਼ਤਰ ਪਾਰਟੀ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਸਹੌਲੀ ਦੀ ਅਗਵਾਈ ਹੇਠ ਹੋਈ। ਇਸ ਬੈਠਕ ਵਿਚ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਅਕਾਲੀ ਦਲ ਸੁਤੰਤਰ...
ਸੁਭਾਸ਼ ਚੰਦਰ ਬੋਸ ਦਾ 124ਵਾਂ ਜਨਮ ਦਿਨ ਮਨਾਇਆ
. . .  26 minutes ago
ਅੰਮ੍ਰਿਤਸਰ, 23 ਜਨਵਰੀ (ਜਸਵੰਤ ਸਿੰਘ ਜੱਸ)ਆਜ਼ਾਦ ਹਿੰਦ ਫ਼ੌਜ ਦੇ ਬਾਨੀ ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਜਨਮ 124ਵਾਂ ਜਨਮ ਦਿਨ ਅੱਜ ਆਜ਼ਾਦ ਹਿੰਦ ਫ਼ੌਜ ਸਕਸੈਸਰਜ਼ ਐਸੋਸੀਏਸ਼ਨ ਵੱਲੋਂ ਉਤਸ਼ਾਹ ਨਾਲ ਮਨਾਇਆ ਗਿਆ। ਐਸੋ: ਦੇ ਪ੍ਰਧਾਨ ਮਨੋਹਰ ਸਿੰਘ ਸੈਣੀ ਦੀ...
ਰਵੀਨਾ ਟੰਡਨ ਅਤੇ ਫਰਾਹ ਖਾਨ ਨੂੰ ਹਾਈ ਕੋਰਟ ਵੱਲੋਂ ਰਾਹਤ
. . .  32 minutes ago
ਅਜਨਾਲਾ, 23 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ) - ਬਾਲੀਵੁੱਡ ਅਭਿਨੇਤਰੀ ਰਵੀਨਾ ਟੰਡਨ, ਫਰਾਹ ਖਾਨ ਅਤੇ ਭਾਰਤੀ ਸਿੰਘ ਖਿਲਾਫ਼ ਇਸਾਈ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦੇ ਦੋਸ਼ 'ਚ ਦਰਜ ਮੁਕੱਦਮੇ ਸਬੰਧੀ ਮਾਨਯੋਗ ਹਾਈਕੋਰਟ ਵੱਲੋਂ ਰਵੀਨਾ ਟੰਡਨ...
ਬੈਂਸ ਭਰਾਵਾਂ ਨੂੰ ਨਹੀਂ ਮਿਲਿਆ ਸਰਬ ਪਾਰਟੀ ਮੀਟਿੰਗ ਦਾ ਸੱਦਾ
. . .  22 minutes ago
ਅਜਨਾਲਾ, 23 ਜਨਵਰੀ (ਗੁਰਪ੍ਰੀਤ ਸਿੰਘ ਢਿਲੋਂ) - ਸਰਬ ਪਾਰਟੀ ਮੀਟਿੰਗ ਵਿਚ ਬੈਂਸ ਭਰਾਵਾਂ ਨੂੰ ਸੱਦਾ ਨਹੀਂ ਦਿੱਤਾ ਗਿਆ। ਪੰਜਾਬ ਭਵਨ ਚੰਡੀਗੜ੍ਹ ਵਿਚ ਸਰਬ ਪਾਰਟੀ ਮੀਟਿੰਗ ਚੱਲ ਰਹੀ ਹੈ। ਪੰਜਾਬ ਭਵਨ ਦੇ ਬਾਹਰ ਪੁੱਜੇ ਸਿਮਰਜੀਤ ਸਿੰਘ ਬੈਂਸ ਨੂੰ ਪੁਲਿਸ ਵੱਲੋਂ ਰੋਕ ਦਿੱਤਾ ਗਿਆ। ਜਿਸ...
ਨਿਰਭੈਆ ਦੇ ਦੋਸ਼ੀਆਂ ਤੋਂ ਜੇਲ੍ਹ ਪ੍ਰਸ਼ਾਸਨ ਨੇ ਪੁੱਛੀ ਅੰਤਿਮ ਇੱਛਾ
. . .  57 minutes ago
ਨਵੀਂ ਦਿੱਲੀ, 23 ਜਨਵਰੀ - ਨਿਰਭੈਆ ਜਬਰ ਜਨਾਹ ਮਾਮਲੇ ਵਿਚ ਚਾਰਾਂ ਦੋਸ਼ੀਆਂ ਦੀ ਫਾਂਸੀ ਦੀ ਤਿਆਰੀ ਸ਼ੁਰੂ ਹੋ ਗਈ ਹੈ। ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਦੋਸ਼ੀਆਂ ਨੂੰ ਨੋਟਿਸ ਜਾਰੀ ਕਰਕੇ ਉਨ੍ਹਾਂ ਦੀ ਅੰਤਿਮ ਇੱਛਾ ਬਾਰੇ ਵਿਚ ਪੁੱਛਿਆ ਹੈ। ਜੇਲ੍ਹ ਪ੍ਰਸ਼ਾਸਨ ਨੇ ਦੋਸ਼ੀਆਂ...
ਆਮ ਆਦਮੀ ਪਾਰਟੀ ਵੱਲੋਂ ਨਗਰ ਕੌਂਸਲ ਨਾਭਾ ਦੇ ਖਿਲਾਫ ਦਿੱਤਾ ਗਿਆ ਰੋਸ ਧਰਨਾ
. . .  about 1 hour ago
ਨਾਭਾ, 23 ਜਨਵਰੀ (ਕਰਮਜੀਤ ਸਿੰਘ) - ਆਮ ਆਦਮੀ ਪਾਰਟੀ ਵੱਲੋਂ ਪਾਰਟੀ ਦੇ ਹਲਕਾ ਮੁਖੀ ਗੁਰਦੇਵ ਸਿੰਘ ਮਾਨ ਅਤੇ ਜ਼ਿਲ੍ਹਾ ਪ੍ਰਧਾਨ ਜੱਸੀ ਸੋਹੀਆਂ ਵਾਲਾ ਦੀ ਅਗਵਾਈ ਵਿਚ ਨਗਰ ਕੌਂਸਲ ਨਾਭਾ ਦੇ ਖਿਲਾਫ ਇਕ ਵਿਸ਼ਾਲ ਰੋਸ ਧਰਨਾ ਸਥਾਨਕ ਅਲਹੌਰਾਂ ਗੇਟ ਵਿਖੇ ਦਿੱਤਾ ਗਿਆ...
ਪਟਿਆਲਾ 'ਚ ਆਪਣੀਆਂ ਮੰਗਾਂ ਨੂੰ ਲੈ ਕੇ 8 ਲੋਕ ਪਾਣੀ ਵਾਲੀ ਟੈਂਕੀ 'ਤੇ ਚੜ੍ਹੇ
. . .  about 1 hour ago
ਪਟਿਆਲਾ, 23 ਜਨਵਰੀ (ਅਮਨਦੀਪ ਸਿੰਘ) - ਮੁੱਖ ਮੰਤਰੀ ਦੇ ਆਪਣੇ ਸ਼ਹਿਰ ਪਟਿਆਲਾ ਵਿਚ ਆਪਣੀਆਂ ਹੱਕੀ ਮੰਗਾ ਨੂੰ ਲੈ ਕੇ ਲਗਾਤਾਰ ਮੁਲਾਜ਼ਮਾਂ ਵੱਲੋਂ ਧਰਨਾ ਪ੍ਰਦਰਸ਼ਨ ਦਿੱਤਾ ਜਾ ਰਿਹਾ। ਅੱਜ ਮ੍ਰਿਤਕ ਆਸਰਿਤ ਸੰਘਰਸ਼ ਕਮੇਟੀ ਦੇ 8 ਵਿਅਕਤੀ ਪਾਣੀ ਦੀ ਟੈਂਕੀ ਤੇ ਚੜ੍ਹ...
ਇਕ ਪਰਿਵਾਰ ਦੇ 3 ਜੀਆਂ ਦਾ ਕਤਲ
. . .  about 1 hour ago
ਚੰਡੀਗੜ੍ਹ, 23 ਜਨਵਰੀ - ਚੰਡੀਗੜ੍ਹ ਸਥਿਤ ਮਨੀਮਾਜਰਾ ਵਿਖੇ ਅਣਪਛਾਤੇ ਵਿਅਕਤੀਆਂ ਵੱਲੋਂ ਹਮਲਾ ਕਰਕੇ ਇਕ ਪਰਿਵਾਰ ਦੇ ਤਿੰਨ ਜੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਇਕ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ...
ਸਵਾਈਨ ਫਲੂ ਨੂੰ ਲੈ ਕੇ ਸਿਹਤ ਵਿਭਾਗ ਹੋਇਆ ਚੌਕਸ
. . .  about 1 hour ago
ਸੰਗਰੂਰ, 23 ਜਨਵਰੀ (ਧੀਰਜ ਪਸ਼ੋਰੀਆ) - ਸਵਾਈਨ ਫਲੂ ਨੂੰ ਲੈ ਕੇ ਸਿਹਤ ਵਿਭਾਗ ਵੱਲੋਂ ਪੰਜਾਬ ਦੇ ਵੱਖ ਵੱਖ ਥਾਈਂ ਰੈਲੀਆਂ ਕੱਢੀਆਂ ਜਾ ਰਹੀਆਂ ਹਨ। ਸੰਗਰੂਰ ਵਿਚ ਡਾ. ਉਪਾਸਨਾ ਬਿੰਦਰਾ ਦੀ ਅਗਵਾਈ 'ਚ ਜਾਗਰੂਕਤਾ ਰੈਲੀ ਕੱਢੀ ਗਈ ਤੇ ਲੋਕਾਂ ਨੂੰ ਸਵਾਈਨ ਫਲੂ ਬਾਰੇ...
ਕੰਗਨਾ ਰਾਣੌਤ ਨੇ ਉੱਘੀ ਵਕੀਲ 'ਤੇ ਕੀਤੀ ਵਿਵਾਦਗ੍ਰਸਤ ਟਿੱਪਣੀ
. . .  about 1 hour ago
ਨਵੀਂ ਦਿੱਲੀ, 23 ਜਨਵਰੀ - ਆਪਣੀਆਂ ਟਿੱਪਣੀਆਂ ਨੂੰ ਲੈ ਕੇ ਹਮੇਸ਼ਾ ਚਰਚਾ 'ਚ ਰਹਿਣ ਵਾਲੀ ਅਦਾਕਾਰਾ ਕੰਗਨਾ ਰਾਣੌਤ ਨੇ ਉੱਘੀ ਵਕੀਲ ਇੰਦਰਾ ਜੈ ਸਿੰਘ 'ਤੇ ਇਕ ਵਿਵਾਦਗ੍ਰਸਤ ਬਿਆਨ ਦਿੰਦੇ ਹੋਏ ਕਿਹਾ ਕਿ ਕਿਸ ਤਰ੍ਹਾਂ ਦੀਆਂ ਔਰਤਾਂ ਹੁੰਦੀਆਂ ਹਨ, ਜੋ ਰਹਿਮ ਦੀ ਗੱਲ...
ਅਜਿਹੀ ਸਜ਼ਾ ਦੇਵਾਂਗਾ ਕਿ ਆਉਣ ਵਾਲੀਆਂ ਪੀੜੀਆਂ ਯਾਦ ਰੱਖਣਗੀਆਂ - ਯੋਗੀ
. . .  about 2 hours ago
ਕਾਨਪੁਰ, 23 ਜਨਵਰੀ - ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ) ਖਿਲਾਫ ਮਹਿਲਾਵਾਂ ਦੇ ਪ੍ਰਦਰਸ਼ਨ 'ਤੇ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਤਿੱਖਾ ਹਮਲਾ ਬੋਲਦੇ ਹੋਏ ਬੁੱਧਵਾਰ ਨੂੰ ਕਿਹਾ ਕਿ ਕੁੱਝ ਲੋਕਾਂ ਵਿਚ ਹਿੰਮਤ ਨਹੀਂ ਕਿ ਉਹ ਆਪਣੇ ਆਪ ਅੰਦੋਲਨ ਕਰਨ...
ਨਿੱਜੀ ਕੰਪਨੀ ਦੀ ਬੱਸ ਨਾਲ ਟਕਰਾ ਕੇ ਪਲਟੀ ਸਕੂਲ ਦੀ ਬੱਸ, 6 ਬੱਚੇ ਜ਼ਖਮੀ
. . .  about 2 hours ago
ਨਵੀਂ ਦਿੱਲੀ, 23 ਜਨਵਰੀ- ਉੱਤਰੀ ਦਿੱਲੀ ਦੇ ਨਾਰਾਇਣ 'ਚ ਵੀਰਵਾਰ ਸਵੇਰੇ ਬੱਚਿਆਂ ਨੂੰ ਲੈ ਕੇ ਜਾ ...
ਕੋਲਕਾਤਾ : ਭਾਜਪਾ ਦੇ ਸੰਸਦ ਮੈਂਬਰ ਸਵਪਨ ਦਾਸਗੁਪਤਾ ਦੇ ਖ਼ਿਲਾਫ਼ ਲੋਕਾਂ ਨੇ ਕੀਤਾ ਪ੍ਰਦਰਸ਼ਨ
. . .  about 3 hours ago
ਕੋਲਕਾਤਾ, 23 ਜਨਵਰੀ- ਪੱਛਮੀ ਬੰਗਾਲ ਦੇ ਭਾਜਪਾ ਸੰਸਦ ਮੈਂਬਰ ਅਤੇ ਲੇਖਕ ਸਵਪਨ ਦਾਸਗੁਪਤਾ ਦੇ ਖ਼ਿਲਾਫ਼ ਕੋਲਕਾਤਾ 'ਚ ਵਿਕਟੋਰੀਆ ...
ਮਾਓਵਾਦੀਆਂ ਨੇ ਸੜਕ ਨਿਰਮਾਣ ਦੇ ਕੰਮ 'ਚ ਲੱਗੇ ਵਾਹਨਾਂ ਨੂੰ ਕੀਤਾ ਅੱਗ ਹਵਾਲੇ
. . .  about 4 hours ago
ਭੁਵਨੇਸ਼ਵਰ, 23 ਜਨਵਰੀ- ਮਾਓਵਾਦੀਆਂ ਨੇ ਓਡੀਸ਼ਾ ਦੇ ਰਾਏਗੜ੍ਹ ਜ਼ਿਲ੍ਹੇ ਦੇ ਨਿਆਮਗਿਰੀ 'ਚ ਸੜਕ ਨਿਰਮਾਣ ਦੇ ...
ਇੰਫਾਲ ਦੇ ਨਾਗਮਪਾਲ ਰਿਮਜ਼ ਰੋਡ 'ਤੇ ਹੋਇਆ ਧਮਾਕਾ
. . .  about 4 hours ago
ਇੰਫਾਲ, 23 ਜਨਵਰੀ- ਮਨੀਪੁਰ ਦੇ ਰਾਜਧਾਨੀ ਇੰਫਾਲ ਦੇ ਨਾਗਮਪਾਲ ਰਿਮਜ਼ ਰੋਡ 'ਤੇ ਆਈ.ਡੀ.ਧਮਾਕਾ ਹੋਣ ਦੀ ਖ਼ਬਰ ...
ਅੱਜ ਦਾ ਵਿਚਾਰ
. . .  about 5 hours ago
ਦੋ ਮੋਟਰਸਾਈਕਲ ਦੀ ਆਹਮਣੇ ਸਾਹਮਣੇ ਟੱਕਰ 'ਚਂ ਇੱਕ ਦੀ ਮੌਤ
. . .  1 day ago
ਪਨ ਬੱਸ ਖੜ੍ਹੇ ਟਰਾਲੇ ਨਾਲ ਟਕਰਾਈ ,15 ਜ਼ਖ਼ਮੀ
. . .  1 day ago
ਚੋਰੀ ਕੀਤੀਆਂ 15 ਲਗਜ਼ਰੀ ਗੱਡੀਆਂ ਸਮੇਤ ਇਕ ਵਿਅਕਤੀ ਕਾਬੂ, 6 ਫ਼ਰਾਰ
. . .  1 day ago
ਰੇਲ ਗੱਡੀ ਅੱਗੇ ਲੇਟ ਕੇ ਬਜ਼ੁਰਗ ਨੇ ਕੀਤੀ ਖ਼ੁਦਕੁਸ਼ੀ
. . .  1 day ago
15 ਸਾਲ ਪੁਰਾਣੇ 3 ਪਹੀਆ ਵਾਹਨ ਬਦਲੇ ਜਾਣਗੇ ਇਲੈਕਟ੍ਰਿਕ/ਸੀ.ਐਨ.ਜੀ 3 ਪਹੀਆ ਵਾਹਨਾਂ 'ਚ - ਪੰਨੂ
. . .  1 day ago
ਤਿੰਨ ਜਣਿਆਂ ਸਮੇਤ ਰਾਜਸਥਾਨ ਫੀਡਰ (ਨਹਿਰ) 'ਚ ਡਿੱਗੀ ਕਾਰ
. . .  1 day ago
ਬੀ.ਡੀ.ਪੀ.ਓ ਮੋਰਿੰਡਾ 10000 ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ
. . .  1 day ago
ਮਾਰਕੀਟ ਕਮੇਟੀ ਮਲੌਦ ਦੇ ਚੇਅਰਮੈਨ ਤੇ ਉਪ-ਚੇਅਰਮੈਨ ਨੇ ਸੰਭਾਲਿਆ ਅਹੁਦਾ
. . .  1 day ago
ਗਣਤੰਤਰ ਦਿਵਸ ਪਰੇਡ ਦੀ ਰਿਹਰਸਲ ਦੇ ਚੱਲਦਿਆਂ ਇੱਕ ਟਰੇਨ ਰੱਦ, 7 ਦੇ ਰੂਟ ਬਦਲੇ
. . .  1 day ago
ਯਾਤਰੀ ਵੱਲੋਂ ਐਮਰਜੈਂਸੀ ਲਾਈਟ ਦੀ ਬੈਟਰੀ 'ਚ ਲੁਕਾ ਕੇ ਲਿਆਂਦਾ 1.1 ਕਰੋੜ ਦਾ ਸੋਨਾ ਬਰਾਮਦ
. . .  1 day ago
ਪੁੱਛਾਂ ਦੇਣ ਵਾਲੇ ਜਬਰ ਜਨਾਹੀ ਬਾਬੇ ਨੂੰ ਹੋਈ 7 ਸਾਲ ਦੀ ਕੈਦ
. . .  1 day ago
ਲੰਡਨ 'ਚ ਕਤਲ ਨੌਜਵਾਨ ਹਰਿੰਦਰ ਦੇ ਪਰਿਵਾਰ ਨਾਲ ਦੁੱਖ ਵੰਡਾਉਣ ਲਈ ਉਸ ਦੇ ਘਰ ਪਹੁੰਚੇ ਹਰਿੰਦਰਪਾਲ ਚੰਦੂਮਾਜਰਾ
. . .  1 day ago
ਗਣਤੰਤਰ ਦਿਵਸ ਨੂੰ ਲੈ ਕੇ ਪੁਲਿਸ ਨੇ ਸਰਹੱਦੀ ਖੇਤਰ 'ਚ ਵਧਾਈ ਚੌਕਸੀ
. . .  1 day ago
ਇੰਟਰਪੋਲ ਨੇ ਨਿਤਿਆਨੰਦ ਵਿਰੁੱਧ ਜਾਰੀ ਕੀਤਾ 'ਬਲੂ ਨੋਟਿਸ'
. . .  1 day ago
ਕਾਰ ਨੇ ਖੜ੍ਹੇ ਟਰੱਕ ਨੂੰ ਮਾਰੀ ਟੱਕਰ, ਦੋ ਲੋਕਾਂ ਦੀ ਮੌਤ
. . .  1 day ago
ਗੈਸ ਵੈਲਡਿੰਗ ਦੀ ਟੈਂਕੀ ਫਟਣ ਕਾਰਨ ਧਮਾਕਾ, ਇੱਕ ਜ਼ਖ਼ਮੀ
. . .  1 day ago
ਅਕਾਲੀ ਦਲ ਦੀ ਰੈਲੀ ਨੂੰ ਕੇ ਭਾਈ ਲੌਂਗੋਵਾਲ ਦੀ ਅਗਵਾਈ ਹੇਠ ਅਕਾਲੀ ਵਰਕਰਾਂ ਦੀ ਬੈਠਕ
. . .  1 day ago
ਆਪਣੀਆਂ ਮੰਗਾਂ ਨੂੰ ਲੈ ਕੇ ਜੰਗਲਾਤ ਕਾਮਿਆਂ ਨੇ ਨਾਭਾ ਵਿਖੇ ਲਾਇਆ ਧਰਨਾ
. . .  1 day ago
ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਵਲੋਂ ਨਿਰਮਾਣ ਅਧੀਨ ਸ਼ਾਹਪੁਰ ਕੰਢੀ ਡੈਮ ਦਾ ਦੌਰਾ
. . .  1 day ago
ਗੈਂਗਸਟਰ ਸੁਖਪ੍ਰੀਤ ਸਿੰਘ ਬੁੱਢਾ ਨੂੰ ਅਦਾਲਤ 'ਚ ਕੀਤਾ ਗਿਆ ਪੇਸ਼
. . .  1 day ago
ਅਵੰਤੀਪੋਰਾ 'ਚ ਮੁਠਭੇੜ ਦੌਰਾਨ ਇੱਕ ਅੱਤਵਾਦੀ ਢੇਰ
. . .  1 day ago
ਕੋਰੋਨਾ ਵਾਇਰਸ ਦੇ ਮੱਦੇਨਜ਼ਰ ਰਾਜਾਸਾਂਸੀ ਹਵਾਈ ਅੱਡੇ 'ਤੇ ਸਿਹਤ ਵਿਭਾਗ ਵਲੋਂ ਅਲਰਟ ਜਾਰੀ
. . .  1 day ago
ਨਸ਼ੇ ਦੇ ਓਵਰਡੋਜ਼ ਦਾ ਕਾਰਨ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ, ਨੌਜਵਾਨ ਦੇ ਦੂਜੇ ਸਾਥੀ ਦੀ ਹਾਲਤ ਗੰਭੀਰ
. . .  1 day ago
ਸ੍ਰੀ ਦਰਬਾਰ ਸਾਹਿਬ ਦੇ ਰਸਤੇ 'ਚ ਲਾਏ ਬੁੱਤਾਂ ਦੇ ਮਾਮਲੇ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਸਬ-ਕਮੇਟੀ ਗਠਿਤ
. . .  1 day ago
ਅਵੰਤੀਪੋਰਾ 'ਚ ਮੁੜ ਸ਼ੁਰੂ ਹੋਈ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ
. . .  1 day ago
ਦਿੱਲੀ ਵਿਧਾਨ ਸਭਾ ਚੋਣਾਂ ਲਈ ਭਾਜਪਾ ਵਲੋਂ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ, ਸੰਨੀ ਦਿਓਲ ਤੇ ਹੇਮਾ ਮਾਲਿਨੀ ਵੀ ਮੰਗਣਗੇ ਵੋਟਾਂ
. . .  about 1 hour ago
ਜੇਕਰ ਭਾਜਪਾ ਸਿੱਧੂ ਨਾਲ ਸੰਪਰਕ ਕਰੇ ਤਾਂ ਉਹ ਪਾਰਟੀ 'ਚ ਹੋ ਸਕਦੇ ਹਨ ਸ਼ਾਮਲ- ਮਾਸਟਰ ਮੋਹਨ ਲਾਲ
. . .  about 1 hour ago
ਸੁਨਾਮ 'ਚ ਕਿਰਚ ਮਾਰ ਕੇ ਨੌਜਵਾਨ ਦਾ ਕਤਲ, ਪਰਿਵਾਰ ਨੇ ਲਾਸ਼ ਸੜਕ 'ਤੇ ਰੱਖ ਕੇ ਲਾਇਆ ਧਰਨਾ
. . .  1 day ago
ਕੇਂਦਰੀ ਮੰਤਰੀ ਮੁਖ਼ਤਾਰ ਅੱਬਾਸ ਨਕਵੀ ਨੇ ਸ੍ਰੀਨਗਰ 'ਚ ਸਥਾਨਕ ਲੋਕਾਂ ਨਾਲ ਕੀਤੀ ਮੁਲਾਕਾਤ
. . .  6 minutes ago
'ਬਾਲ ਬਹਾਦਰਾਂ' ਨੂੰ ਰਾਸ਼ਟਰਪਤੀ ਨੇ ਵੰਡੇ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ
. . .  22 minutes ago
ਸੁਪਰੀਮ ਕੋਰਟ ਨੇ ਹਾਈਕੋਰਟਾਂ 'ਤੇ ਨਾਗਰਿਕਤਾ ਕਾਨੂੰਨ ਲੈ ਕੇ ਦਾਇਰ ਪਟੀਸ਼ਨਾਂ 'ਤੇ ਸੁਣਵਾਈ ਕਰਨ 'ਤੇ ਲਾਈ ਰੋਕ
. . .  35 minutes ago
ਨਾਗਰਿਕਤਾ ਕਾਨੂੰਨ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਨੂੰ ਸੁਪਰੀਮ ਕੋਰਟ ਨੇ ਵੱਖੋ-ਵੱਖ ਸ਼੍ਰੇਣੀਆਂ 'ਚ ਵੰਡਿਆ
. . .  about 1 hour ago
ਸੀ.ਏ.ਏ ਖ਼ਿਲਾਫ਼ ਪਟੀਸ਼ਨਾਂ 'ਤੇ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਨੋਟਿਸ, 4 ਹਫ਼ਤਿਆਂ ਅੰਦਰ ਮੰਗਿਆ ਜਵਾਬ
. . .  about 1 hour ago
ਨਾਗਰਿਕਤਾ ਸੋਧ ਕਾਨੂੰਨ 'ਤੇ ਰੋਕ ਲਾਉਣ ਤੋਂ ਫਿਲਹਾਲ ਸੁਪਰੀਮ ਕੋਰਟ ਦਾ ਇਨਕਾਰ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 21 ਮੱਘਰ ਸੰਮਤ 551

ਸੰਗਰੂਰ

ਚੋਰੀ ਤੇ ਫਾਈਨਾਂਸ ਵਾਲੀਆਂ ਗੱਡੀਆਂ ਨੂੰ ਤੋੜਨ 'ਚ ਵੱਡੀ ਮੰਡੀ ਵਜੋਂ ਉੱਭਰ ਰਹੀ ਹੈ ਖਨੌਰੀ ਮੰਡੀ

ਖਨੌਰੀ, 5 ਦਸੰਬਰ (ਰਮੇਸ਼ ਕੁਮਾਰ) - ਖਨੌਰੀ ਮੰਡੀ ਦੀ ਟਰੱਕ ਕਬਾੜ ਮਾਰਕੀਟ ਜੋ ਕਿ ਪੂਰੇ ਭਾਰਤ ਦੇਸ਼ ਦੇ ਵਿਚ ਮਸ਼ਹੂਰ ਮਾਰਕੀਟ ਬਣ ਚੁੱਕੀ ਹੈ ਪੂਰੇ ਦੇਸ਼ ਵਿਚੋਂ ਚੋਰੀ ਅਤੇ ਫਾਈਨਾਂਸ ਦੀਆਂ ਜ਼ਿਆਦਾਤਰ ਗੱਡੀਆਂ ਇੱਥੇ ਆ ਕੇ ਤੁੜਵਾਈਆਂ ਜਾਂਦੀਆਂ ਹਨ | ਕਬਾੜ ਮਾਰਕੀਟ ਖਨੌਰੀ ਦੇ ਕਈ ਵਿਅਕਤੀਆਂ ਦੇ ਿਖ਼ਲਾਫ਼ ਪੰਜਾਬ, ਹਰਿਆਣਾ, ਦਿੱਲੀ, ਯੂ ਪੀ, ਰਾਜਸਥਾਨ, ਅਤੇ ਦੇਸ਼ ਦੇ ਕਈ ਹੋਰ ਸ਼ਹਿਰਾਂ ਵਿਚ ਕੇਸ ਦਰਜ ਹੋਏ ਹਨ | ਇਹ ਕੇਸ ਚੋਰੀ ਅਤੇ ਫਾਈਨੈਂਸ ਦੀ ਗੱਡੀਆਂ ਨੂੰ ਖ਼ਰੀਦ ਕੇ ਤੇ ਤੋੜ ਦੇਣ ਕਾਰਨ ਹੋਏ ਹਨ | ਐੱਸ.ਐੱਸ.ਪੀ. ਮਨਦੀਪ ਸਿੰਘ ਸਿੱਧੂ ਜਦੋਂ ਸੰਗਰੂਰ ਜ਼ਿਲ੍ਹੇ ਦੇ ਵਿਚ ਲੱਗੇ ਰਹੇ ਹਨ ਉਸ ਸਮੇਂ ਇਸ ਟਰੱਕ ਮਾਰਕੀਟ ਦੇ ਵਿਚ ਚੋਰੀ ਅਤੇ ਫਾਈਨਾਂਸ ਦੀਆਂ ਗੱਡੀਆਂ ਖ਼ਰੀਦੀਆਂ ਅਤੇ ਵੇਚਣੀਆਂ ਬੰਦ ਹੋ ਗਈਆਂ ਸਨ | ਐੱਸ.ਐੱਸ.ਪੀ. ਮਨਦੀਪ ਸਿੰਘ ਸਿੱਧੂ ਦੇ ਡਰ ਦੇ ਕਾਰਨ ਖਨੌਰੀ ਮੰਡੀ ਦੇ ਵਿਚ ਟਰੱਕ ਮਾਰਕੀਟ ਵਾਲਿਆਂ ਵਿਚ ਇਨ੍ਹਾਂ ਡਰ ਹੋ ਗਿਆ ਸੀ ਕਿ ਉਹ ਚੋਰੀ ਅਤੇ ਫਾਈਨਾਂਸ ਦੀਆਂ ਗੱਡੀਆਂ ਨੂੰ ਨਾ ਹੀ ਖ਼ਰੀਦਦੇ ਸਨ ਅਤੇ ਨਾ ਹੀ ਤੋੜਦੇ ਸਨ | ਐੱਸ.ਐੱਸ.ਪੀ. ਸਰਦਾਰ ਮਨਦੀਪ ਸਿੰਘ ਸਿੱਧੂ ਜਦੋਂ ਸੰਗਰੂਰ ਤੋਂ ਬਦਲ ਕੇ ਪਟਿਆਲਾ ਚਲੇ ਗਏ ਤਾਂ ਉਸ ਤੋਂ ਬਾਅਦ ਹੀ ਦੁਬਾਰਾ ਫਿਰ ਖਨੌਰੀ ਦੀ ਇਸ ਟਰੱਕ ਮਾਰਕੀਟ ਦੇ ਵਿਚ ਚੋਰੀ ਅਤੇ ਫਾਈਨਾਂਸ ਦੀਆਂ ਗੱਡੀਆਂ ਟੁੱਟਣੀਆਂ ਸ਼ੁਰੂ ਹੋ ਗਈਆਂ ਹਨ | ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਇਸ ਟਰੱਕ ਮਾਰਕੀਟ ਦੇ ਵਿਚ ਲਗਪਗ ਤਿੰਨ ਸੌ ਦੇ ਨੇੜੇ ਦੁਕਾਨਾਂ ਹਨ | ਇਹ ਮਾਰਕੀਟ ਆਪਣਾ ਇਕ ਪ੍ਰਧਾਨ ਅਤੇ ਕੈਸ਼ੀਅਰ ਵੀ ਚੁਣਦੇ ਹਨ ਜਿਨ੍ਹਾਂ ਦਾ ਕੰਮ ਇਨ੍ਹਾਂ ਦੁਕਾਨਾਂ ਤੋਂ ਹਰੇਕ ਮਹੀਨੇ ਪੈਸਾ ਇਕੱਠਾ ਕਰ ਕੇ ਅੱਗੇ ਪੁਲਿਸ ਮੁਲਾਜ਼ਮਾਂ ਨੂੰ ਦੇਣਾ ਹੁੰਦਾ ਹੈ | ਸੂਤਰਾਂ ਨੇ ਦੱਸਿਆ ਕਿ ਇਕ ਗੱਡੀ ਨੂੰ ਤੋੜਨ ਦੇ ਲਈ ਪੰਜ ਸੌ ਰੁਪਏ ਦੀ ਪਰਚੀ ਤਾਂ ਪੱਕੀ ਹੀ ਕੱਟੀ ਜਾਂਦੀ ਹੈ | ਇਸ ਟਰੱਕ ਮਾਰਕੀਟ ਦਾ ਪ੍ਰਧਾਨ ਅਤੇ ਕੈਸ਼ੀਅਰ ਬਣਨ ਦੇ ਲਈ ਪੂਰੀ ਜ਼ੋਰ ਅਜ਼ਮਾਇਸ਼ ਕੀਤੀ ਜਾਂਦੀ ਹੈ | ਚੋਰੀ ਅਤੇ ਫਾਈਨਾਂਸ ਵਾਲੀਆਂ ਗੱਡੀਆਂ ਤੋੜ ਕੇ ਇਸ ਮਾਰਕੀਟ ਦੇ ਵਿਚ ਕਈ ਵਿਅਕਤੀਆਂ ਨੇ ਤਾਂ ਕਰੋੜਾਂ ਰੁਪਏ ਕਮਾਏ ਹਨ | ਇਸ ਮਾਰਕੀਟ ਦੇ ਵਿਚ ਗੱਡੀਆਂ ਨੂੰ ਤੋੜਨ ਦੇ ਲਈ ਕਿਸੇ ਵੀ ਮਹਿਕਮੇ ਤੋਂ ਮਨਜ਼ੂਰੀ ਨਹੀਂ ਲਈ ਜਾਂਦੀ ਹੈ ਸਗੋਂ ਰਾਤੋ ਰਾਤ ਹੀ ਗੱਡੀ ਆਉਂਦੀਆਂ ਹਨ ਅਤੇ ਨਾਲ ਦੀ ਨਾਲ ਹੀ ਤੋੜ ਦਿੱਤੀਆਂ ਜਾਂਦੀਆਂ ਹਨ | ਇਸ ਕਬਾੜ ਮਾਰਕੀਟ ਦੇ ਦੁਕਾਨਦਾਰਾਂ ਵਲੋਂ ਉੱਚੇ ਮਾਡਲ ਦੀਆਂ ਚੋਰੀਆਂ ਅਤੇ ਫਾਈਨਾਂਸ ਵਾਲੀਆਂ ਗੱਡੀਆਂ ਨੂੰ ਸਸਤੇ ਰੇਟਾਂ ਦੇ ਵਿਚ ਖ਼ਰੀਦ ਕੇ ਨਾਲ ਦੀ ਨਾਲ ਤੋੜ ਕੇ ਉਨ੍ਹਾਂ ਦਾ ਸਾਰਾ ਸਾਮਾਨ ਵੇਚ ਕੇ ਮੋਟੇ ਪੈਸੇ ਕਮਾਏ ਜਾਂਦੇ ਹਨ | ਇਹ ਟਰੱਕ ਮਾਰਕੀਟ ਖਨੌਰੀ ਦੇ ਵਿਚ ਇੰਨੀ ਫੈਲ ਚੁੱਕੀ ਹੈ ਕਿ ਇੱਥੇ ਚੋਰੀ ਅਤੇ ਫਾਈਨਾਂਸ ਦੀਆਂ ਗੱਡੀਆਂ ਨੂੰ ਤੋੜਨ ਤੋਂ ਬੰਦ ਕਰਵਾਉਣਾ ਵੀ ਇਕ ਚੁਨੌਤੀ ਬਣ ਗਈ ਹੈ | ਖਨੌਰੀ ਦੀ ਇਹ ਟਰੱਕ ਮਾਰਕੀਟ ਲਗਪਗ ਪੰਜਾਹ ਏਕੜ ਤੋਂ ਵੀ ਵੱਧ ਜ਼ਮੀਨ ਦੇ ਵਿਚ ਫੈਲ ਚੁੱਕੀ ਹੈ | ਹਰ ਰੋਜ਼ ਪੰਜਾਬ ਸਰਕਾਰ ਨੂੰ ਵੀ ਲੱਖਾਂ ਰੁਪਏ ਦਾ ਚੂਨਾ ਲਗਾਇਆ ਜਾ ਰਿਹਾ ਹੈ ਕਿਉਂਕਿ ਇੱਥੇ ਟਰੱਕ ਮਾਰਕੀਟ ਵਾਲਿਆਂ ਵਲੋਂ ਜ਼ਿਆਦਾ ਸਾਮਾਨ ਦੋ ਨੰਬਰ ਦੇ ਵਿਚ ਹੀ ਬਿਨਾਂ ਟੈਕਸ ਤੋਂ ਵੇਚਿਆ ਜਾਂਦਾ ਹੈ | ਇਸ ਮਾਰਕੀਟ ਦੇ ਵਿਚ ਕਈ ਦੁਕਾਨਦਾਰਾਂ ਦੇ ਕੋਲ ਤਾਂ ਕਰੋੜਾਂ ਰੁਪਏ ਦਾ ਮਾਲ ਪਿਆ ਰਹਿੰਦਾ ਹੈ | ਜੇਕਰ ਪੰਜਾਬ ਪੁਲੀਸ ਅਤੇ ਪੰਜਾਬ ਦੀਆਂ ਹੋਰ ਏਜੰਸੀਆਂ ਇਸ ਟਰੱਕ ਮਾਰਕੀਟ ਦੇ ਵਿਚ ਨਾਜਾਇਜ਼ ਅਤੇ ਚੋਰੀ ਅਤੇ ਫਾਈਨਾਂਸ ਦੀਆਂ ਗੱਡੀਆਂ ਤੋੜਨ ਵਾਲੇ ਕੁੱਝ ਵਿਅਕਤੀਆਂ ਤੋਂ ਪੂਰੀ ਡੂੰਘਾਈ ਦੇ ਨਾਲ ਇਨਕੁਆਰੀ ਕਰੇ ਤਾਂ ਇੱਥੋਂ ਬਹੁਤ ਕੁੱਝ ਸਾਹਮਣੇ ਆ ਜਾਵੇਗਾ | ਇਸ ਮਾਰਕੀਟ ਦੇ ਵਿਚ ਕਈ ਵਿਅਕਤੀ ਅਜਿਹੇ ਹਨ ਜੋ ਲੱਖਾਂ ਰੁਪਏ ਦੇ ਗਿਫ਼ਟ ਵੱਡੇ ਅਫ਼ਸਰਾਂ ਨੂੰ ਦੇ ਕੇ ਆਉਂਦੇ ਹਨ ਤਾਂ ਜੋ ਉਨ੍ਹਾਂ ਵੱਲੋਂ ਕੀਤੇ ਜਾਂਦੇ ਗਲਤ ਕੰਮ ਦੇ ਕਾਰਨ ਉਨ੍ਹਾਂ ਦੇ ਿਖ਼ਲਾਫ਼ ਕੋਈ ਵੀ ਕਾਨੂੰਨੀ ਕਾਰਵਾਈ ਨਾ ਕੀਤੀ ਜਾਵੇ | ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਹੁਣ ਖਨੌਰੀ ਦੀ ਇਸ ਟਰੱਕ ਮਾਰਕੀਟ ਦੇ ਵਿਚ ਚੋਰੀ ਅਤੇ ਫਾਈਨੈਂਸ ਅਤੇ ਹੋਰ ਨਾਜਾਇਜ਼ ਗੱਡੀਆਂ ਨੂੰ ਤੋੜਨ ਤੋਂ ਬੰਦ ਕਰਵਾਉਣ ਦੇ ਲਈ ਹਾਈਕੋਰਟ ਵਿਚ ਕੇਸ ਫਾਈਲ ਕਰਨ ਲਈ ਤਿਆਰ ਕੀਤਾ ਜਾ ਰਿਹਾ ਹੈ |

65ਵੀਂ ਨੈਸ਼ਨਲ ਸਕੂਲ ਅਥਲੈਟਿਕਸ ਦੇ ਦੂਸਰੇ ਦਿਨ ਚਮਕੇ ਵੱਖ-ਵੱਖ ਰਾਜਾਂ ਦੇ ਐਥਲੀਟ

ਸੰਗਰੂਰ, 5 ਦਸੰਬਰ (ਸੁਖਵਿੰਦਰ ਸਿੰਘ ਫੁੱਲ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 65ਵੀਂ ਨੈਸ਼ਨਲ ਸਕੂਲ ਐਥਲੈਟਿਕਸ ਚੈਂਪੀਅਨਸ਼ਿਪ ਪੰਜਾਬ ਸਕੂਲ ਸਿੱਖਿਆ ਵਿਭਾਗ ਅਤੇ ਸਕੂਲ ਗੇਮਜ਼ ਆਫ਼ ਇੰਡੀਆ ਦੀ ਸਰਪ੍ਰਸਤੀ ਅਤੇ ਡੀ.ਪੀ.ਆਈ (ਐ.ਸਿੱ.) ...

ਪੂਰੀ ਖ਼ਬਰ »

ਕਾਰ ਦਾ ਸ਼ੀਸ਼ਾ ਭੰਨ ਕੇ ਚੋਰੀ ਕਰਨ ਦੇ ਦੋਸ਼ਾਂ 'ਚੋਂ ਬਰੀ

ਸੰਗਰੂਰ, 5 ਦਸੰਬਰ (ਧੀਰਜ ਪਸ਼ੌਰੀਆ) - ਜੱਜ ਪ੍ਰਸਾਂਤ ਕੁਮਾਰ ਦੀ ਅਦਾਲਤ ਨੇ ਇਕ ਕਾਰ ਦਾ ਸੀਸ਼ਾ ਤੋੜ ਕੇ ਚੋਰੀ ਕਰਨ ਦੇ ਦੋਸ਼ਾਂ ਵਿਚ ਤਿੰਨ ਵਿਅਕਤੀਆਂ ਨੰੂ ਬਰੀ ਕਰਨ ਦਾ ਹੁਕਮ ਸੁਣਾਇਆ ਹੈ | ਬਚਾਅ ਪੱਖ ਦੇ ਵਕੀਲ ਸੰਦੀਪ ਹਰੇੜੀ ਅਤੇ ਹੋਰਨਾਂ ਨੇ ਦੱਸਿਆ ਕਿ ਪੁਲਿਸ ...

ਪੂਰੀ ਖ਼ਬਰ »

ਗੰਨਾ ਕਿਸਾਨਾਂ ਵਲੋਂ ਪਿੜਾਈ ਸ਼ੁਰੂ ਹੋਣ ਤੋਂ ਪਹਿਲਾਂ ਰੋਸ ਧਰਨਾ

ਧੂਰੀ, 5 ਦਸੰਬਰ (ਸੁਖਵੰਤ ਸਿੰਘ ਭੁੱਲਰ)-ਗੰਨਾ ਕਾਸ਼ਤਕਾਰ ਕਿਸਾਨਾਂ ਵਲੋਂ ਗੰਨਾ ਪਿੜਾਈ ਦੇ 2019-20 ਦੇੇ ਨਵੀਂ ਪਿੜਾਈ ਦੇ ਮੱਦੇਨਜਰ ਅਤੇ ਗੰਨਾ ਸੰਘਰਸ਼ ਕਮੇਟੀ ਦੇ ਕਰੀਬ 12-13 ਕਿਸਾਨਾਂ ਦੇ ਗੰਨੇ ਨੂੰ ਬਾਂਡ ਨਾ ਕਰਨ ਅਤੇ ਗੰਨਾ ਖਰੀਦ ਦੀ ਨਿਯਮਾਂਵਾਲੀ ਤਹਿ ਨਾ ਕਰਨ ਉੱਤੇ ...

ਪੂਰੀ ਖ਼ਬਰ »

ਨਸ਼ਾ ਤਸ਼ਕਰੀ ਦੇ ਦੋਸ਼ਾਂ 'ਚ ਦੋ ਸਾਲ ਦੀ ਕੈਦ ਤੇ ਵੀਹ ਹਜ਼ਾਰ ਜੁਰਮਾਨਾ

ਸੰਗਰੂਰ, 5 ਦਸੰਬਰ (ਧੀਰਜ ਪਸ਼ੌਰੀਆ)- ਵਧੀਕ ਸੈਸ਼ਨ ਜੱਜ ਸਮਰਿਤੀ ਧੀਰ ਦੀ ਅਦਾਲਤ ਨੇ ਇਕ ਵਿਅਕਤੀ ਨੰੂ ਨਸ਼ਾ ਤਸਕਰੀ ਦੇ ਦੋਸ਼ਾਂ ਵਿਚ ਦੋ ਸਾਲ ਕੈਦ ਅਤੇ 20 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ, ਆਬਕਾਰੀ ਐਕਟ 'ਚ ਦੋ ਲੱਖ ਰੁਪਏ ਜੁਰਮਾਨਾ ਅਤੇ ਆਰਮਜ ਐਕਟ 'ਚ ਇਕ ਸਾਲ ਦੀ ਕੈਦ ...

ਪੂਰੀ ਖ਼ਬਰ »

ਚੋਰੀ ਤੇ ਫਾਈਨਾਂਸ ਵਾਲੀਆਂ ਗੱਡੀਆਂ ਨੂੰ ਤੋੜਨ 'ਚ ਵੱਡੀ ਮੰਡੀ ਵਜੋਂ ਉੱਭਰ ਰਹੀ ਹੈ ਖਨੌਰੀ ਮੰਡੀ

ਖਨੌਰੀ, 5 ਦਸੰਬਰ (ਰਮੇਸ਼ ਕੁਮਾਰ) - ਖਨੌਰੀ ਮੰਡੀ ਦੀ ਟਰੱਕ ਕਬਾੜ ਮਾਰਕੀਟ ਜੋ ਕਿ ਪੂਰੇ ਭਾਰਤ ਦੇਸ਼ ਦੇ ਵਿਚ ਮਸ਼ਹੂਰ ਮਾਰਕੀਟ ਬਣ ਚੁੱਕੀ ਹੈ ਪੂਰੇ ਦੇਸ਼ ਵਿਚੋਂ ਚੋਰੀ ਅਤੇ ਫਾਈਨਾਂਸ ਦੀਆਂ ਜ਼ਿਆਦਾਤਰ ਗੱਡੀਆਂ ਇੱਥੇ ਆ ਕੇ ਤੁੜਵਾਈਆਂ ਜਾਂਦੀਆਂ ਹਨ | ਕਬਾੜ ਮਾਰਕੀਟ ...

ਪੂਰੀ ਖ਼ਬਰ »

ਨਸ਼ਾ ਤਸਕਰੀ ਦੇ ਦੋਸ਼ਾਂ 'ਚ ਪੰਜ ਸਾਲ ਕੈਦ

ਸੰਗਰੂਰ, 5 ਦਸੰਬਰ (ਧੀਰਜ ਪਸ਼ੌਰੀਆ)- ਵਧੀਕ ਸੈਸ਼ਨ ਜੱਜ ਸਮਰਿਤੀ ਧੀਰ ਦੀ ਅਦਾਲਤ ਨੇ ਇਕ ਵਿਅਕਤੀ ਨੰੂ ਨਸ਼ਾ ਤਸਕਰੀ ਦੇ ਦੋਸ਼ਾਂ ਵਿਚ ਪੰਜ ਸਾਲ ਕੈਦ ਦੀ ਸਜ਼ਾ ਸੁਣਾਈ ਹੈ | ਪੁਲਿਸ ਥਾਣਾ ਸਦਰ ਧੂਰੀ ਵਿਖੇ 29 ਨਵੰਬਰ 2018 ਨੰੂ ਦਰਜ ਮਾਮਲੇ ਮੁਤਾਬਿਕ ਸੀ.ਆਈ.ਏ. ਬਹਾਦਰ ਸਿੰਘ ...

ਪੂਰੀ ਖ਼ਬਰ »

ਨਸ਼ਾ ਤਸ਼ਕਰੀ ਦੇ ਦੋਸ਼ਾਂ 'ਚ ਦੋ ਸਾਲ ਦੀ ਕੈਦ ਤੇ ਵੀਹ ਹਜ਼ਾਰ ਜੁਰਮਾਨਾ

ਸੰਗਰੂਰ, 5 ਦਸੰਬਰ (ਧੀਰਜ ਪਸ਼ੌਰੀਆ)- ਵਧੀਕ ਸੈਸ਼ਨ ਜੱਜ ਸਮਰਿਤੀ ਧੀਰ ਦੀ ਅਦਾਲਤ ਨੇ ਇਕ ਵਿਅਕਤੀ ਨੰੂ ਨਸ਼ਾ ਤਸਕਰੀ ਦੇ ਦੋਸ਼ਾਂ ਵਿਚ ਦੋ ਸਾਲ ਕੈਦ ਅਤੇ 20 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ, ਆਬਕਾਰੀ ਐਕਟ 'ਚ ਦੋ ਲੱਖ ਰੁਪਏ ਜੁਰਮਾਨਾ ਅਤੇ ਆਰਮਜ ਐਕਟ 'ਚ ਇਕ ਸਾਲ ਦੀ ਕੈਦ ...

ਪੂਰੀ ਖ਼ਬਰ »

ਪੰਚਾਇਤੀ ਜ਼ਮੀਨਾਂ ਨੂੰ ਉਦਯੋਗਪਤੀਆਂ ਦੇ ਹਵਾਲੇ ਕਰਨ ਖਿਲਾਫ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ

ਸੰਗਰੂਰ, 5 ਦਸੰਬਰ (ਧੀਰਜ ਪਸ਼ੌਰੀਆ) -ਪਿੰਡਾਂ ਦੀਆਂ ਪੰਚਾਇਤੀ ਜ਼ਮੀਨਾਂ ਨੂੰ ਵੱਡੀਆਂ-ਵੱਡੀਆਂ ਕੰਪਨੀਆਂ ਅਤੇ ਕਾਰਪੋਰੇਟ ਘਰਾਣਿਆਂ ਨੂੰ ਸੌਾਪਣ ਦੇ ਪੰਜਾਬ ਸਰਕਾਰ ਦੇ ਫੈਸਲੇ ਦੇ ਖਿਲਾਫ ਅੱਜ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਵਲੋਂ ਸਰਕਾਰ ਦਾ ਪੁਤਲਾ ...

ਪੂਰੀ ਖ਼ਬਰ »

ਯੂਥ ਕਾਂਗਰਸ ਪ੍ਰਧਾਨ ਤੇ ਜਨਰਲ ਸਕੱਤਰਾਂ ਦੀ ਚੋਣ ਦੌਰਾਨ ਮਲੇਰਕੋਟਲਾ 'ਚ 1419 'ਚੋਂ 627 ਵੋਟਾਂ ਭੁਗਤੀਆਂ

ਮਾਲੇਰਕੋਟਲਾ, 5 ਦਸੰਬਰ (ਕੁਠਾਲਾ) - ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਤੇ ਜਨਰਲ ਸਕੱਤਰ, ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਤੇ ਜਨਰਲ ਸਕੱਤਰ ਅਤੇ ਹਲਕਾ ਮਲੇਰਕੋਟਲਾ ਦੇ ਪ੍ਰਧਾਨ ਦੀ ਚੋਣ ਲਈ ਸਥਾਨਕ ਬਹਾਵਲਪੁਰੀ ਧਰਮਸ਼ਾਲਾ ਵਿਖੇ ਪਈਆਂ ਵੋਟਾਂ ਦੌਰਾਨ ਹਲਕੇ ਦੇ ਕੁਲ 1419 ...

ਪੂਰੀ ਖ਼ਬਰ »

ਐਸ.ਡੀ.ਐਮ. ਵਲੋਂ ਸਾਂਝੀ ਰਸੋਈ ਦੀ ਅਚਨਚੇਤ ਚੈਕਿੰਗ

ਸੁਨਾਮ ਊਧਮ ਸਿੰਘ ਵਾਲਾ, 5 ਦਸੰਬਰ (ਭੁੱਲਰ, ਧਾਲੀਵਾਲ)- ਸੁਨਾਮ ਸਬ ਡਵੀਜ਼ਨ ਵਿਖੇ ਚੱਲ ਰਹੀ ਸਾਂਝੀ ਰਸੋਈ ਦੀ ਐਸ.ਡੀ.ਐਮ. ਸੁਨਾਮ ਮੈਡਮ ਮਨਜੀਤ ਕੌਰ ਵਲੋਂ ਅਚਨਚੇਤ ਚੈਕਿੰਗ ਕੀਤੀ ਗਈ | ਇਸ ਸਮੇਂ ਉਨ੍ਹਾਂ ਵਲੋਂ ਲੋਕਾਂ ਨੂੰ ਪਰੋਸੇ ਜਾਣ ਵਾਲੇ ਭੋਜਨ ਦੀ ਗੁਣਵੱਤਾ ਦੀ ...

ਪੂਰੀ ਖ਼ਬਰ »

ਦਰਜਾ ਤਿੰਨ ਤੇ ਚਾਰ ਮੁਲਾਜਮਾਂ ਵਲੋਂ ਰੋਸ ਧਰਨਾ

ਸੰਗਰੂਰ, 5 ਦਸੰਬਰ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ) - ਪੰਜਾਬ ਸੁਬਾਰਡੀਨੇਟ ਸਰਵਿਸਜ ਫੈਡਰੇਸ਼ਨ ਅਤੇ ਦੀ ਕਲਾਸ ਫੌਰ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਦੇ ਸੱਦੇ ਦੇ ਚਲਦਿਆਂ ਦਰਜਾ ਚਾਰ ਅਤੇ ਤਿੰਨ ਦੇ ਨਾਲ-ਨਾਲ ਠੇਕਾ ਅਧਾਰਿਤ ਮੁਲਾਜਮਾਂ ਵਲੋਂ ਜ਼ਿਲ੍ਹਾ ...

ਪੂਰੀ ਖ਼ਬਰ »

ਆਵਾਰਾ ਪਸ਼ੂਆਂ ਦੇ ਮੁੱਦੇ 'ਤੇ ਧਰਨਾ 11 ਨੂੰ

ਮੂਲੋਵਾਲ, 5 ਦਸੰਬਰ (ਰਤਨ ਸਿੰਘ ਭੰਡਾਰੀ) - ਕਿਸਾਨ ਮੁਕਤੀ ਮੋਰਚਾ ਪੰਜਾਬ ਦੀ ਮੀਟਿੰਗ ਪਿ੍ਥੀ ਚੰਦ ਸ਼ਰਮਾ ਕੱਕੜਵਾਲ ਦੀ ਪ੍ਰਧਾਨਗੀ ਹੇਠ ਪਿੰਡ ਰਣੀਕੇ ਵਿਖੇ ਹੋਈ | ਆਵਾਰਾ ਡੰਗਰ ਜੋ ਝੁੰਡਾਂ ਦੇ ਰੂਪ ਵਿਚ ਫ਼ਸਲਾਂ ਦਾ ਉਜਾੜਾ ਕਰਦੇ ਹਨ ਅਤੇ ਇਨ੍ਹਾਂ ਦੀ ਵਜਾ ਕਾਰਨ ...

ਪੂਰੀ ਖ਼ਬਰ »

ਬਲੈਕ ਸਟੋਨ ਆਇਲੈਟਸ ਦੇ ਇਮੀਗ੍ਰੇਸ਼ਨ ਸੈਂਟਰ ਦੇ ਵੱਡੀ ਗਿਣਤੀ ਵਿਦਿਆਰਥੀਆਂ ਨੇ ਹਾਸਲ ਕੀਤੇ ਚੰਗੇ ਸਕੋਰ

ਸੰਗਰੂਰ, 5 ਦਸੰਬਰ (ਸੁਖਵਿੰਦਰ ਸਿੰਘ ਫੁੱਲ)- ਬਲੈਕ ਸਟੋਨ ਐਜੂਕੇਸ਼ਨਲ ਆਇਲਟਸ ਅਤੇ ਇਮੀਗ੍ਰੇਸ਼ਨ ਸੈਂਟਰ ਸੰਗਰੂਰ ਵਲੋਂ ਇਮੀਗੇ੍ਰਸ਼ਨ ਦੇ ਖੇਤਰ ਵਿਚ ਨਵੇਂ ਦਿਸਹੱਦੇ ਕਾਇਮ ਕਰ ਰਿਹਾ ਹੈ | ਸੈਂਟਰ ਦੇ ਵਿਦਿਆਰਥੀ ਲਗਾਤਾਰ ਕਾਮਯਾਬੀ ਦੀਆਂ ਪੌੜੀਆਂ ਚੜ੍ਹ ਰਹੇ ਹਨ | ਇਸ ...

ਪੂਰੀ ਖ਼ਬਰ »

ਪੰਜਾਬ ਉਰਦੂ ਅਕੈਡਮੀ ਦੀ ਕਾਰਜਕਾਰੀ ਕਮੇਟੀ ਦੀ ਸਥਾਪਨਾ ਦੀ ਮੰਗ

ਮਾਲੇਰਕੋਟਲਾ, 5 ਦਸੰਬਰ (ਪਾਰਸ ਜੈਨ)- ਉਰਦੂ ਭਾਸ਼ਾ ਦੀ ਸਰਵਪੱਖੀ ਪ੍ਰਫੁੱਲਤਾ ਲਈ ਪੰਜਾਬ ਸਰਕਾਰ ਵਲੋਂ ਇਤਿਹਾਸਕ ਤੇ ਸਾਹਿਤਿਕ ਸ਼ਹਿਰ ਮਾਲੇਰਕੋਟਲਾ ਵਿਖੇ ਪੰਜਾਬ ਉਰਦੂ ਅਕੈਡਮੀ ਦੀ ਸਥਾਪਨਾ ਕੀਤੀ ਗਈ ਹੈ, ਜੋ ਕਿ ਉਰਦੂ ਦੀ ਤਰੱਕੀ ਲਈ ਪੰਜਾਬ ਸਰਕਾਰ ਦਾ ਇਕ ...

ਪੂਰੀ ਖ਼ਬਰ »

ਭਾਈ ਵੀਰ ਸਿੰਘ ਦੇ ਜਨਮ ਦਿਵਸ ਮੌਕੇ ਕਰਵਾਇਆ ਸੈਮੀਨਾਰ

ਸੰਗਰੂਰ, 5 ਦਸੰਬਰ (ਸੁਖਵਿੰਦਰ ਸਿੰਘ ਫੁੱਲ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸੰਗਰੂਰ ਜ਼ੋਨ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਸਾਰੋਂ ਵਿਖੇ ਪੰਜਾਬੀ ਸਾਹਿਤ ਦੇ ਪਿਤਾਮਾ ਡਾ: ਭਾਈ ਵੀਰ ਸਿੰਘ ਦੇ ਜੀਵਨ ਦਿਵਸ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ | ...

ਪੂਰੀ ਖ਼ਬਰ »

ਵਿਕੀਪੀਡੀਆ ਵਲੋਂ ਸੀਬਾ ਵਿਦਿਆਰਥੀਆਂ ਦੀ ਸਿਖਲਾਈ ਵਰਕਸ਼ਾਪ

ਲਹਿਰਾਗਾਗਾ, 5 ਦਸੰਬਰ (ਅਸ਼ੋਕ ਗਰਗ)- ਵਿਕੀਪੀਡਆ ਦੀ ਪੰਜਾਬੀ ਸੰਪਾਦਕੀ ਟੀਮ ਵਲੋਂ ਓਪਨ ਹੈਰੀਟੇਜ਼ ਫਾਊਾਡੇਸ਼ਨ ਦੇ ਸਹਿਯੋਗ ਨਾਲ ਸੀਬਾ ਸਕੂਲ ਲਹਿਰਾਗਾਗਾ ਵਿਖੇ ਪਰੂਫ-ਰੀਡਿੰਗ ਵਰਕਸ਼ਾਪ ਲਗਾਈ ਗਈ | ਵਰਕਸ਼ਾਪ ਦੌਰਾਨ ਸੈਕੰਡਰੀ ਕਲਾਸਾਂ ਦੇ 30 ਵਿਦਿਆਰਥੀਆਂ ਨੇ ...

ਪੂਰੀ ਖ਼ਬਰ »

ਟੈਕਨੀਕਲ ਤੇ ਮਕੈਨੀਕਲ ਕਾਮਿਆਂ ਨੇ ਸਾਬਕਾ ਪ੍ਰਧਾਨ ਦੀ ਬਰਸੀ ਮਨਾਈ

ਸੰਗਰੂਰ, 5 ਦਸੰਬਰ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ)- ਸਥਾਨਕ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਦਫਰਤਾਂ ਅੱਗੇ ਟੈਕਨੀਕਲ ਐਾਡ ਮਕੈਨੀਕਲ ਇੰਪਲਾਈਜ਼ ਯੂਨੀਅਨ ਦੇ ਸਾਬਕਾ ਪ੍ਰਧਾਨ ਜਗਤ ਸਿੰਘ ਰਣਕੋਟੀ ਦੀ ਉਨੀਵੀਂ ਬਰਸੀ ਮਨਾਈ ਗਈ | ਬਰਸੀ ਸਮਾਰੋਹ ਬਰਾਂਚ ਪ੍ਰਧਾਨ ...

ਪੂਰੀ ਖ਼ਬਰ »

ਬਿਜਲੀ ਕਾਮਿਆਂ ਵਲੋਂ ਸਰਕਾਰ ਤੇ ਮੈਨੇਜਮੈਂਟ ਿਖ਼ਲਾਫ਼ ਨਾਅਰੇਬਾਜ਼ੀ

ਲਹਿਰਾਗਾਗਾ, 5 ਦਸੰਬਰ (ਸੂਰਜ ਭਾਨ ਗੋਇਲ)- ਪਾਵਰਕਾਮ ਦੀਆਂ ਮੁਲਾਜ਼ਮ ਜਥੇਬੰਦੀਆਂ ਦੇ ਸੱਦੇ 'ਤੇ ਮੰਡਲ ਦਫ਼ਤਰ ਲਹਿਰਾਗਾਗਾ ਦੇ ਗੇਟ ਅੱਗੇ ਪੈਨਸ਼ਨਰਜ਼ ਐਸੋਸੀਏਸ਼ਨ, ਬਿਜਲੀ ਮੁਲਾਜ਼ਮ ਏਕਤਾ ਮੰਚ ਅਤੇ ਜੁਆਇੰਟ ਫੋਰਮ ਵਲੋਂ ਸੁਰਿੰਦਰ ਮੋਹਨ, ਸੀਤਾ ਰਾਮ ਸ਼ਰਮਾ, ...

ਪੂਰੀ ਖ਼ਬਰ »

ਪੰਚਾਇਤੀ ਜ਼ਮੀਨਾਂ ਦੇ ਮੁੱਦੇ 'ਤੇ ਸਰਕਾਰ ਨੂੰ ਘੇਰਾਂਗੇ- ਗੱਜਣਮਾਜਰਾ

ਕੁੱਪ ਕਲਾਂ, 5 ਦਸੰਬਰ (ਮਨਜਿੰਦਰ ਸਿੰਘ ਸਰੌਦ)- ਬੀਤੇ ਦਿਨ ਪੰਜਾਬ ਸਰਕਾਰ ਵਲੋਂ ਇਕ ਫ਼ੈਸਲੇ ਰਾਹੀਂ ਪਿੰਡਾਂ ਵਿਚਲੀਆਂ ਪੰਚਾਇਤੀ ਜ਼ਮੀਨਾਂ ਸਨਅਤਕਾਰਾਂ ਨੂੰ ਸਨਅਤ ਲਗਾਉਣ ਦੇ ਲਈ ਦੇਣ 'ਤੇ ਸਰਕਾਰ ਦੀ ਆਲੋਚਨਾ ਕਰਦਿਆਂ ਇਸ ਨੂੰ ਗ਼ਲਤ ਫ਼ੈਸਲਾ ਕਰਾਰ ਦਿੰਦੇ ਹੋਏ ...

ਪੂਰੀ ਖ਼ਬਰ »

ਕਾਲਜ ਵਿਦਿਆਰਥੀਆਂ ਨੰੂ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਆ

ਸੰਗਰੂਰ, 5 ਦਸੰਬਰ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ)- ਸਰਕਾਰੀ ਰਣਬੀਰ ਕਾਲਜ ਵਿਖੇ ਵਿਦਿਆਰਥੀਆਂ ਨੰੂ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨ ਦੇ ਮੰਤਵ ਤਹਿਤ ਬਡੀ ਪ੍ਰੋਗਰਾਮ ਕਰਵਾਇਆ ਗਿਆ | ਪ੍ਰੋਗਰਾਮ ਦੇ ਚੱਲਦਿਆਂ ਪਿ੍ੰਸੀਪਲ ਡਾ. ਪਰਮਿੰਦਰ ਸਿੰਘ ਦੀ ...

ਪੂਰੀ ਖ਼ਬਰ »

ਸਕੂਲ ਵੈਨ ਨਾਲ ਟਕਰਾਉਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ

ਕੌਹਰੀਆਂ, 5 ਦਸੰਬਰ (ਮਾਲਵਿੰਦਰ ਸਿੰਘ ਸਿੱਧੂ)-ਪਿੰਡ ਹਰੀਗੜ੍ਹ ਵਿਚ ਇਕ ਨਿੱਜੀ ਸਕੂਲ ਦੀ ਵੈਨ ਨਾਲ ਮੋਟਰਸਾਈਕਲ ਸਵਾਰ ਟਕਰਾਉਣ ਨਾਲ ਨੌਜਵਾਨ ਦੀ ਮੌਤ ਹੋ ਗਈ | ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਦਿਲਬਾਗ ਸਿੰਘ ਹਰੀਗੜ੍ਹ ਨੇ ਦੱਸਿਆ ਕਿ ਦੀਦਾਰ ਸਿੰਘ (21) ...

ਪੂਰੀ ਖ਼ਬਰ »

ਬਰਸੀ ਸਮਾਗਮ 'ਤੇ ਸੁੰਦਰ ਦਸਤਾਰ ਮੁਕਾਬਲਾ ਕਰਵਾਇਆ

ਸੰਦੌੜ, 5 ਦਸੰਬਰ (ਗੁਰਪ੍ਰੀਤ ਸਿੰਘ ਚੀਮਾ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਤੇ ਸੰਤ ਬਾਬਾ ਰਣਜੀਤ ਸਿੰਘ ਵਿਰੱਕਤ ਦੀ ਬਰਸੀ ਸਮਾਗਮ ਮੌਕੇ ਬੱਚਿਆਂ ਨੂੰ ਬਾਣੀ ਅਤੇ ਬਾਣੇ ਨਾਲ ਜੋੜਨ ਦੇ ਮੰਤਵ ਤਹਿਤ ਬਾਬਾ ਬਲਕਾਰ ਸਿੰਘ ...

ਪੂਰੀ ਖ਼ਬਰ »

ਸਰਬਜੀਤ ਕੌਰ ਹਮੀਰ ਗੜ੍ਹ ਦੀ ਬਰਸੀ ਮਨਾਈ

ਮੂਨਕ, 5 ਦਸੰਬਰ (ਗਮਦੂਰ ਸਿੰਘ)- ਸਾਬਕਾ ਬਲਾਕ ਸੰਮਤੀ ਮੈਂਬਰ ਸਵ: ਸਰਬਜੀਤ ਕੌਰ ਹਮੀਰ ਗੜ੍ਹ ਦੀ ਬਰਸੀ ਉਨ੍ਹਾਂ ਦੇ ਘਰ ਹਮੀਰ ਗੜ੍ਹ ਵਿਖੇ ਉਨ੍ਹਾਂ ਦੇ ਸਪੁੱਤਰ ਸਿਮਰਨਜੀਤ ਸਿੰਘ ਅਤੇ ਸਮੂਹ ਪਰਿਵਾਰ ਵਲੋਂ ਮਨਾਈ ਗਈ | ਇਸ ਮੌਕੇ ਸਹਿਜ ਪਾਠ ਦੇ ਭੋਗ ਪਾਏ ਗਏ ਅਤੇ ਗੁਰੂ ਕਾ ...

ਪੂਰੀ ਖ਼ਬਰ »

ਕਿਸਾਨ ਯੂਨੀਅਨ ਵਲੋਂ ਧਰਨਾ 11 ਨੂੰ

ਸੁਨਾਮ ਊਧਮ ਸਿੰਘ ਵਾਲਾ, 5 ਦਸੰਬਰ (ਧਾਲੀਵਾਲ, ਭੁੱਲਰ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਇਕ ਜ਼ਿਲ੍ਹਾ ਪੱਧਰੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਦੀ ਪ੍ਰਧਾਨਗੀ ਹੇਠ ਹੋਈ, ਜਿਸ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ...

ਪੂਰੀ ਖ਼ਬਰ »

ਅੰਡਰ ਸਕੂਲ ਡਾਂਸ ਮੁਕਾਬਲੇ ਕਰਵਾਏ

ਮਾਲੇਰਕੋਟਲਾ, 5 ਦਸੰਬਰ (ਕੁਠਾਲਾ) - ਸਥਾਨਕ ਤਾਰਾ ਕਾਨਵੈਂਟ ਸਕੂਲ ਵਿਖੇ ਕਰਵਾਏ ਗਏ ਸਹੋਦਿਆ ਇੰਟਰ ਸਕੂਲ ਸੋਲੋ ਡਾਂਸ ਮੁਕਾਬਲਿਆਂ ਵਿਚ ਜ਼ਿਲੇ੍ਹ ਭਰ ਤੋਂ ਵੱਡੀ ਗਿਣਤੀ ਨਿੱਜੀ ਸਕੂਲ ਵਿਦਿਆਰਥੀਆਂ ਨੇ ਭਾਗ ਲਿਆ | ਤਾਰਾ ਕਾਨਵੈਂਟ ਸਕੂਲ ਦੀ ਪਿ੍ੰਸੀਪਲ ਪਰਮਿੰਦਰ ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ ਸ਼ਤਾਬਦੀ ਨੂੰ ਸਮਰਪਿਤ ਪ੍ਰਸ਼ਨੋਤਰੀ ਮੁਕਾਬਲੇ

ਮਹਿਲਾਂ ਚੌਾਕ, 5 ਨਵੰਬਰ (ਸੁਖਵੀਰ ਸਿੰਘ ਢੀਂਡਸਾ)- ਗਿਆਨ ਦੀਪ ਪਬਲਿਕ ਸਕੂਲ ਮਹਿਲਾਂ ਵਿਖੇ ਐਮ.ਡੀ. ਸ੍ਰੀ ਕਿ੍ਸ਼ਨ ਕੁਮਾਰ ਅਤੇ ਪਿ੍ੰਸੀਪਲ ਮੈਡਮ ਰਜਿੰਦਰ ਕੌਰ ਦੀ ਦੇਖ-ਰੇਖ ਹੇਠ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸ਼ਤਾਬਦੀ ਨੂੰ ਸਮਰਪਿਤ ਸਮਾਗਮ ...

ਪੂਰੀ ਖ਼ਬਰ »

ਤਨਖ਼ਾਹਾਂ ਵਿਚ ਦੇਰੀ ਹੋਣ ਕਰ ਕੇ ਕੀਤਾ ਸਰਕਾਰ ਦਾ ਪਿੱਟ ਸਿਆਪਾ

ਅਮਰਗੜ੍ਹ, 5 ਦਸੰਬਰ (ਸੁਖਜਿੰਦਰ ਸਿੰਘ ਝੱਲ)- ਤਨਖ਼ਾਹਾਂ ਵਿਚ ਹੋ ਰਹੀ ਦੇਰੀ ਦੇ ਚੱਲਦਿਆਂ ਬਿਜਲੀ ਮੁਲਾਜ਼ਮਾਂ ਨੇ ਗਰਿੱਡ ਅਮਰਗੜ੍ਹ ਦੇ ਅੱਗੇ ਪੰਜਾਬ ਸਰਕਾਰ ਅਤੇ ਪਾਵਰਕਾਮ ਦਾ ਪਿੱਟ ਸਿਆਪਾ ਕਰਦਿਆਂ ਰੋਸ ਰੈਲੀ ਕੀਤੀ | ਇਸ ਮੌਕੇ ਹਾਜ਼ਰ ਬਿਜਲੀ ਮੁਲਾਜ਼ਮਾਂ ਨੇ ...

ਪੂਰੀ ਖ਼ਬਰ »

ਬੜੂ ਸਾਹਿਬ ਅਧੀਨ ਅਕਾਲ ਅਕੈਡਮੀ ਦੇ ਖਿਡਾਰੀਆ ਨੇ ਅੰਤਰ ਅਕੈਡਮੀ ਮੁਕਾਬਲੇ 'ਚ ਮਾਰੀਆਂ ਮੱਲ੍ਹਾਂ

ਸੰਗਰੂਰ, 5 ਦਸੰਬਰ (ਅ.ਬ.)- ਬੜੂ ਸਾਹਿਬ ਅਧੀਨ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਅਕਾਲ ਅਕੈਡਮੀ ਚੱਕ ਭਾਈ ਕੇ ਦੇ ਖਿਡਾਰੀਆਂ ਨੇ ਅਕਾਲ ਅਕੈਡਮੀ ਮੰਡੇਰ ਵਿਖੇ ਹੋਈਆਂ ਅੰਤਰ ਅਕੈਡਮੀ ਖੇਡਾਂ 'ਚ ਪਹਿਲੀਆਂ ਪੁਜ਼ੀਸ਼ਨਾਂ ਪ੍ਰਾਪਤ ਕਰ ਕੇ ਮੱਲ੍ਹਾਂ ਮਾਰੀਆਂ | ਜਾਣਕਾਰੀ ...

ਪੂਰੀ ਖ਼ਬਰ »

ਟੈਗੋਰ ਵਿਦਿਆਲਿਆ ਦਾ ਸਾਲਾਨਾ ਇਨਾਮ ਵੰਡ ਕਰਵਾਇਆ

ਲੌਾਗੋਵਾਲ, 5 ਦਸੰਬਰ (ਵਿਨੋਦ)- ਖੇਤਰ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਟੈਗੋਰ ਵਿਦਿਆਲਿਆ ਸੀਨੀਅਰ ਸੈਕੰਡਰੀ ਸਕੂਲ ਲੌਾਗੋਵਾਲ ਦਾ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ | ਜਿਸ ਵਿਚ ਮੁੱਖ ਮਹਿਮਾਨ ਵਜੋਂ ਵਿਧਾਇਕ ਅਮਨ ਅਰੋੜਾ ਨੇ ਸ਼ਮੂਲੀਅਤ ਕੀਤੀ ਅਤੇ ...

ਪੂਰੀ ਖ਼ਬਰ »

ਮੱਧ ਪ੍ਰਦੇਸ਼ ਦੇ ਰਾਸ਼ਟਰੀ ਬਾਲ ਮੇਲੇ ਵਿਚ ਛਾਏ ਲਹਿਰਾਗਾਗਾ ਦੇ ਬੱਚੇ

ਲਹਿਰਾਗਾਗਾ, 5 ਦਸੰਬਰ (ਅਸ਼ੋਕ ਗਰਗ)- ਸੀਬਾ ਸਕੂਲ ਅਤੇ ਹੋਲੀ ਮਿਸ਼ਨ ਸਕੂਲ ਦੇ 32 ਵਿਦਿਆਰਥੀਆਂ ਨੇ ਮੱਧ ਪ੍ਰਦੇਸ਼ ਦੇ ਵੀਦੀਸ਼ਾ ਵਿਖੇ ਹੋਏ ਰਾਸ਼ਟਰੀ ਬਾਲ ਮੇਲੇ ਵਿਚ ਸਮੂਲੀਅਤ ਕਰਕੇ ਭੰਗੜੇ ਦੀ ਪੇਸ਼ਕਾਰੀ ਸਮੇਤ ਵੱਖ-ਵੱਖ ਗਤੀਵਿਧੀਆਂ ਰਾਹੀਂ ਨਾਮਣਾ ਖੱਟਿਆ | ...

ਪੂਰੀ ਖ਼ਬਰ »

ਨੰਬਰਦਾਰਾਂ ਨੇ ਮੰਗਾਂ ਸਬੰਧੀ ਕੀਤਾ ਵਿਚਾਰ ਵਟਾਂਦਰਾ

ਸੰਗਰੂਰ, 5 ਦਸੰਬਰ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਪੰਜਾਬ ਨੰਬਰਦਾਰ ਯੂਨੀਅਨ ਜ਼ਿਲ੍ਹਾ ਸੰਗਰੂਰ ਦੇ ਨੰਬਰਦਾਰਾਂ ਦੀ ਮੀਟਿੰਗ ਗੁਰਦੁਆਰਾ ਅਕਾਲਗੜ੍ਹ ਸਾਹਿਬ (ਨਿਹੰਗ ਸਿੰਘਾਂ ਦੀ ਛਾਉਣੀ) ਸੰਗਰੂਰ ਵਿਖੇ ਜ਼ਿਲ੍ਹਾ ਮੀਤ ਪ੍ਰਧਾਨ ਸ: ਨਛੱਤਰ ਸਿੰਘ ਤੋਲੇਵਾਲ ...

ਪੂਰੀ ਖ਼ਬਰ »

ਪੈਨਸ਼ਨਰਾਂ ਦੀ ਜ਼ਿਲ੍ਹਾ ਪੱਧਰੀ ਮੀਟਿੰਗ 10 ਨੂੰ

ਸੰਗਰੂਰ, 5 ਦਸੰਬਰ (ਚੌਧਰੀ ਨੰਦ ਲਾਲ ਗਾਂਧੀ)- ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਸੰਗਰੂਰ ਦੇ ਅਹੁਦੇਦਾਰਾਂ ਦੀ ਇਕ ਅਹਿਮ ਮੀਟਿੰਗ ਪੈਨਸ਼ਨਰਾਂ ਦੀਆਂ ਮੰਗਾਂ ਅਤੇ ਪੰਜਾਬ ਸਰਕਾਰ ਦੀ ਪੈਨਸ਼ਨਰ ਨੀਤੀ ਤੇ ...

ਪੂਰੀ ਖ਼ਬਰ »

ਗੁਰਦੇਵ ਕੌਰ ਦੀ ਬਰਸੀ ਮਨਾਉਣ ਸਬੰਧੀ ਕਮੇਟੀ ਦਾ ਗਠਨ

ਲਹਿਰਾਗਾਗਾ, 5 ਦਸੰਬਰ (ਸੂਰਜ ਭਾਨ ਗੋਇਲ)- ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵਲੋਂ ਮਾਤਾ ਗੁਰਦੇਵ ਕੌਰ ਦੀ ਬਰਸੀ 22 ਦਸੰਬਰ ਨੂੰ ਪਿੰਡ ਜਲੂਰ ਵਿਚ ਮਨਾਉਣ ਸਬੰਧੀ ਮੀਟਿੰਗ ਕੀਤੀ ਗਈ | ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਆਗੂ ਬਿੱਕਰ ਸਿੰਘ ਹਥੋਆ ਨੇ ...

ਪੂਰੀ ਖ਼ਬਰ »

ਔਰਤਾਂ ਦੀ ਸੁਰੱਖਿਆ ਲਈ ਸ਼ਕਤੀ ਐਪ ਲਾਜਮੀ- ਡਾ: ਮੀਨਾ ਕੁਮਾਰੀ

ਮਾਲੇਰਕੋਟਲਾ, 5 ਦਸੰਬਰ (ਪਾਰਸ ਜੈਨ)- ਸਥਾਨਕ ਕੇ.ਐਮ.ਆਰ.ਡੀ. ਜੈਨ ਕਾਲਜ ਫ਼ਾਰ ਵੁਮੈਨ ਵਿਖੇ ਪਿ੍ੰਸੀਪਲ ਡਾ. ਮੀਨਾ ਕੁਮਾਰੀ ਦੀ ਪ੍ਰਧਾਨਗੀ, ਐਨ.ਐਸ.ਐਸ. ਦੇ ਨੋਡਲ ਅਫ਼ਸਰ ਡਾ. ਸ਼ੁਜਾਤਾ ਦੇ ਅਧੀਨ ਅਤੇ ਸਾਂਝ ਕੇਂਦਰ ਦੇ ਇੰਚਾਰਜ ਸ਼੍ਰੀ ਪਰਸੋਤਮ ਦਾਸ ਦੀ ਦੇਖ ਰੇਖ ਹੇਠ ...

ਪੂਰੀ ਖ਼ਬਰ »

ਅੰਤਰ ਅਕੈਡਮੀ ਖੇਡ ਮੁਕਾਬਲੇ ਕਰਵਾਏ

ਧਰਮਗੜ੍ਹ, 5 ਦਸੰਬਰ (ਗੁਰਜੀਤ ਸਿੰਘ ਚਹਿਲ)- ਸਥਾਨਕ ਕਸਬੇ ਨੇੜਲੇ ਪਿੰਡ ਫਤਹਿਗੜ੍ਹ ਗੰਢੂਆਂ ਵਿਖੇ ਸਥਿਤ ਅਕਾਲ ਅਕੈਡਮੀ ਵਿਖੇ ਅੰਤਰ ਅਕੈਡਮੀ ਖੇਡ ਮੁਕਾਬਲੇ ਕਰਵਾਏ ਗਏ, ਜਿਸ 'ਚ ਅਕਾਲ ਅਕੈਡਮੀ ਉਭਿਆ, ਰਟੋਲਾ, ਫਤਹਿਗੜ੍ਹ ਅਤੇ ਧਰਮਗੜ੍ਹ ਛੰਨਾ ਅਕੈਡਮੀਆਂ ਦੇ ...

ਪੂਰੀ ਖ਼ਬਰ »

ਨਸ਼ਿਆਂ ਵਿਰੋਧੀ 36ਵਾਂ ਸੈਮੀਨਾਰ

ਸੰਗਰੂਰ, 5 ਦਸੰਬਰ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ)- ਸਾਇੰਟੇਫਿਕ ਅਵੇਅਰਨੈੱਸ ਐਾਡ ਸੋਸ਼ਲ ਵੈੱਲਫੇਅਰ ਫੋਰਮ ਵਲੋਂ ਸ਼ੋਸ਼ਵਾ ਅਤੇ ਰੈਡ ਕਰਾਸ ਨਸ਼ਾ ਛਡਾਉਣ ਕੇਂਦਰ ਦੇ ਸਹਿਯੋਗ ਨਾਲ ਔਗਜੀਲੀਅਮ ਇੰਟਰਨੈਸ਼ਨਲ ਸਕੂਲ ਬੱਗੁੂਆਣਾ ਵਿਖੇ 36ਵਾਂ ਨਸ਼ਿਆਂ ਵਿਰੋਧੀ ...

ਪੂਰੀ ਖ਼ਬਰ »

ਅਕਾਲ ਅਕੈਡਮੀ ਉਭਿਆ 'ਚ ਅਥਲੈਟਿਕਸ ਮੀਟ ਕਰਵਾਈ

ਕੌਹਰੀਆਂ, 5 ਦਸੰਬਰ (ਮਾਲਵਿੰਦਰ ਸਿੰਘ ਸਿੱਧੂ)- ਕਲਗ਼ੀਧਰ ਟਰੱਸਟ ਬੜੂ ਸਾਹਿਬ ਦੀ ਸਰਪ੍ਰਸਤੀ ਹੇਠ ਚੱਲ ਰਹੀ ਵਿੱਦਿਅਕ ਸੰਸਥਾ ਅਕਾਲ ਅਕੈਡਮੀ ਉਭਿਆ ਵਿਚ ਪਿ੍ੰਸੀਪਲ ਮੈਡਮ ਗੁਰਜੀਤ ਕੌਰ ਦੀ ਅਗਵਾਈ ਹੇਠ ਅੰਤਰ ਅਕੈਡਮੀ ਅਥਲੈਟਿਕਸ ਮੀਟ ਕਰਵਾਈ ਗਈ | ਇਸ ਮੀਟ ਵਿਚ ਚਾਰ ...

ਪੂਰੀ ਖ਼ਬਰ »

ਜੂਡੋ ਚੈਂਪੀਅਨਸ਼ਿਪ 'ਚ ਤਾਜਵੀਰ ਸਿੰਘ ਨੇ ਜਿੱਤਿਆ ਸੋਨ ਤਗਮਾ

ਰੁੜਕੀ ਕਲਾਂ, 5 ਦਸੰਬਰ (ਜਤਿੰਦਰ ਮੰਨਵੀ) - ਪਟਿਆਲੇ ਵਿਖੇ ਹੋਈ ਪੰਜਾਬ ਸਟੇਟ ਜੂਡੋ ਚੈਂਪੀਅਨਸ਼ਿਪ ਵਿਚ ਤਾਰਾ ਵਿਵੇਕ ਕਾਲਜ ਗੱਜਣਮਾਜਰਾ ਦੇ ਬੀ.ਏ. ਭਾਗ ਤੀਜਾ ਦੇ ਵਿਦਿਆਰਥੀ ਤਾਜਵੀਰ ਸਿੰਘ ਪੁੱਤਰ ਨਰਿੰਦਰ ਸਿੰਘ ਨੇ ਗੁਰਦਾਸਪੁਰ ਦੇ ਖਿਡਾਰੀ ਨੂੰ ਜੂਡੋ ਮੁਕਾਬਲੇ ...

ਪੂਰੀ ਖ਼ਬਰ »

ਸਾਲਾਸਰ ਧਾਮ ਲਈ ਝੰਡਾ ਯਾਤਰਾ ਨੂੰ ਕੀਤਾ ਰਵਾਨਾ

ਲਹਿਰਾਗਾਗਾ, 5 ਦਸੰਬਰ (ਗਰਗ, ਢੀਂਡਸਾ) - ਸ੍ਰੀ ਹਨੂੰਮਤ ਧਾਮ ਵੈੱਲਫੇਅਰ ਸੇਵਾ ਸੁਸਾਇਟੀ ਅਤੇ ਜੈ ਸ੍ਰੀ ਮਾਂ ਨੈਣਾ ਦੇਵੀ ਸੰਕੀਰਤਨ ਮੰਡਲ ਲਹਿਰਾਗਾਗਾ ਵਲੋਂ ਹਨੂੰਮਤ ਧਾਮ ਤੋਂ ਸ੍ਰੀ ਸਾਲਾਸਰ ਧਾਮ ਲਈ ਰਵਾਨਾ ਹੋਈ ਸੱਤਵੀਂ ਪੈਦਲ ਅਖੰਡ ਝੰਡਾ ਯਾਤਰਾ ਨੂੰ ਐਸ.ਡੀ.ਐਮ ...

ਪੂਰੀ ਖ਼ਬਰ »

ਪੈਨਸ਼ਨਰਜ਼ ਤੇ ਮੁਲਾਜ਼ਮਾਂ ਵਲੋਂ ਸਰਕਾਰ ਿਖ਼ਲਾਫ਼ ਨਾਅਰੇਬਾਜ਼ੀ

ਸੁਨਾਮ ਊਧਮ ਸਿੰਘ ਵਾਲਾ, 5 ਦਸੰਬਰ (ਰੁਪਿੰਦਰ ਸਿੰਘ ਸੱਗੂ)- ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਸਟੇਟ ਪਾਵਰ ਐਾਡ ਟਰਾਂਸਮਿਸ਼ਨ ਕਾਰਪੋਰੇਸ਼ਨ ਯੂਨਿਟ ਸੁਨਾਮ ਅਤੇ ਸਮੂਹ ਮੁਲਾਜ਼ਮ ਜਥੇਬੰਦੀਆਂ ਵਲੋਂ 33 ਕੇ.ਵੀ ਬਿਜਲੀ ਗਰਿੱਡ ਦਫ਼ਤਰ ਸੁਨਾਮ ਅੱਗੇ ਮੁਲਾਜ਼ਮ ਆਗੂ ...

ਪੂਰੀ ਖ਼ਬਰ »

ਹਲਕਾ ਇੰਚਾਰਜ ਹੰਝਰਾ ਵਲੋਂ ਪਿੰਡਾਂ ਦਾ ਦੌਰਾ

ਲੌਾਗੋਵਾਲ, 5 ਦਸੰਬਰ (ਵਿਨੋਦ)- ਆਮ ਆਦਮੀ ਪਾਰਟੀ ਹਲਕਾ ਸੁਨਾਮ ਦੇ ਇੰਚਾਰਜ ਹਰਪ੍ਰੀਤ ਸਿੰਘ ਹੰਝਰਾ ਨੇ ਪਿੰਡ ਸ਼ੇਰੋਂ ਅਤੇ ਨਮੋਲ ਵਿਖੇ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ ਹਨ | ਹੰਝਰਾ ਨੇ ਦੱਸਿਆ ਕਿ ਪਾਰਟੀ ਵਲੋਂ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਲਈ ...

ਪੂਰੀ ਖ਼ਬਰ »

ਨਾਟਕ 'ਚਿੜੀਆਂ ਦਾ ਚੰਬਾ' ਖੇਡਿਆ

ਛਾਜਲੀ, 5 ਦਸੰਬਰ (ਗੁਰਸੇਵ ਸਿੰਘ ਛਾਜਲੀ)-ਇੱਥੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾਂ ਹੇਠ 'ਬੇਟੀ ਬਚਾਓ ਬੇਟੀ ਪੜ੍ਹਾਓ' ਮੁਹਿੰਮ ਤਹਿਤ ਬਲਾਕ ਸੁਨਾਮ ਦੇ ਛਾਜਲੀ, ਛਾਹੜ, ਰੋਗਲਾਂ ...

ਪੂਰੀ ਖ਼ਬਰ »

ਪੰਚਾਇਤ ਵਲੋਂ ਪਿੰਡ ਦੇ ਵਿਕਾਸ ਕਾਰਜ ਲਗਾਤਾਰ ਜਾਰੀ

ਮੂਨਕ, 5 ਦਸੰਬਰ (ਗਮਦੂਰ ਸਿੰਘ) - ਪਿੰਡ ਭਾਠੂਆਂ ਵਿਖੇ ਬੀਬੀ ਰਾਜਿੰਦਰ ਕੌਰ ਭੱਠਲ ਸਾਬਕਾ ਮੁੱਖ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਸਨਮੀਕ ਹੈਨਰੀ ਮੀਡੀਆ ਸਲਾਹਕਾਰ ਬੀਬੀ ਰਾਜਿੰਦਰ ਕੌਰ ਭੱਠਲ ਦੇ ਸਹਿਯੋਗ ਨਾਲ ਪਿੰਡ ਦੇ ਵਿਚਕਾਰ ਜੋ ਸੜਕ ਲੰਘਦੀ ਹੈ ...

ਪੂਰੀ ਖ਼ਬਰ »

ਬੈਡਮਿੰਟਨ ਇੰਟਰ ਹਾਊਸ ਮੁਕਾਬਲੇ

ਲਹਿਰਾਗਾਗਾ, 5 ਦਸੰਬਰ (ਸੂਰਜ ਭਾਨ ਗੋਇਲ)-ਅਕੈਡਮਿਕ ਹਾਈਟਸ ਪਬਲਿਕ ਸਕੂਲ ਖੋਖਰ ਵਿਖੇ ਬੈਡਮਿੰਟਨ ਇੰਟਰ ਹਾਊਸ ਮੁਕਾਬਲੇ ਐਡਮੀਨਿਸਟਰੇਟਰ ਵਿਕ੍ਰੇਸ਼ ਰਾਣਾ ਅਤੇ ਅਰਸ਼ਦੀਪ ਸਿੰਘ ਦੀ ਨਿਗਰਾਨੀ ਹੇਠ ਤੀਸਰੀ ਤੋਂ ਅੱਠਵੀਂ ਕਲਾਸ ਤੱਕ ਦੇ ਲੜਕਿਆਂ ਵਿਚਕਾਰ ਕਰਵਾਏ ਗਏ | ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX