ਤਾਜਾ ਖ਼ਬਰਾਂ


ਅਕਾਲੀ ਦਲ ਸੁਤੰਤਰ 26 ਜਨਵਰੀ ਨੂੰ ਕਰੇਗਾ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ
. . .  10 minutes ago
ਨਾਭਾ, 23 ਜਨਵਰੀ (ਕਰਮਜੀਤ ਸਿੰਘ) - ਅਕਾਲੀ ਦਲ ਸੁਤੰਤਰ ਦੀ ਇੱਕ ਵਿਸ਼ੇਸ਼ ਬੈਠਕ ਪਾਰਟੀ ਦੇ ਮੁੱਖ ਦਫ਼ਤਰ ਪਾਰਟੀ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਸਹੌਲੀ ਦੀ ਅਗਵਾਈ ਹੇਠ ਹੋਈ। ਇਸ ਬੈਠਕ ਵਿਚ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਅਕਾਲੀ ਦਲ ਸੁਤੰਤਰ...
ਸੁਭਾਸ਼ ਚੰਦਰ ਬੋਸ ਦਾ 124ਵਾਂ ਜਨਮ ਦਿਨ ਮਨਾਇਆ
. . .  28 minutes ago
ਅੰਮ੍ਰਿਤਸਰ, 23 ਜਨਵਰੀ (ਜਸਵੰਤ ਸਿੰਘ ਜੱਸ)ਆਜ਼ਾਦ ਹਿੰਦ ਫ਼ੌਜ ਦੇ ਬਾਨੀ ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਜਨਮ 124ਵਾਂ ਜਨਮ ਦਿਨ ਅੱਜ ਆਜ਼ਾਦ ਹਿੰਦ ਫ਼ੌਜ ਸਕਸੈਸਰਜ਼ ਐਸੋਸੀਏਸ਼ਨ ਵੱਲੋਂ ਉਤਸ਼ਾਹ ਨਾਲ ਮਨਾਇਆ ਗਿਆ। ਐਸੋ: ਦੇ ਪ੍ਰਧਾਨ ਮਨੋਹਰ ਸਿੰਘ ਸੈਣੀ ਦੀ...
ਰਵੀਨਾ ਟੰਡਨ ਅਤੇ ਫਰਾਹ ਖਾਨ ਨੂੰ ਹਾਈ ਕੋਰਟ ਵੱਲੋਂ ਰਾਹਤ
. . .  34 minutes ago
ਅਜਨਾਲਾ, 23 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ) - ਬਾਲੀਵੁੱਡ ਅਭਿਨੇਤਰੀ ਰਵੀਨਾ ਟੰਡਨ, ਫਰਾਹ ਖਾਨ ਅਤੇ ਭਾਰਤੀ ਸਿੰਘ ਖਿਲਾਫ਼ ਇਸਾਈ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦੇ ਦੋਸ਼ 'ਚ ਦਰਜ ਮੁਕੱਦਮੇ ਸਬੰਧੀ ਮਾਨਯੋਗ ਹਾਈਕੋਰਟ ਵੱਲੋਂ ਰਵੀਨਾ ਟੰਡਨ...
ਬੈਂਸ ਭਰਾਵਾਂ ਨੂੰ ਨਹੀਂ ਮਿਲਿਆ ਸਰਬ ਪਾਰਟੀ ਮੀਟਿੰਗ ਦਾ ਸੱਦਾ
. . .  24 minutes ago
ਅਜਨਾਲਾ, 23 ਜਨਵਰੀ (ਗੁਰਪ੍ਰੀਤ ਸਿੰਘ ਢਿਲੋਂ) - ਸਰਬ ਪਾਰਟੀ ਮੀਟਿੰਗ ਵਿਚ ਬੈਂਸ ਭਰਾਵਾਂ ਨੂੰ ਸੱਦਾ ਨਹੀਂ ਦਿੱਤਾ ਗਿਆ। ਪੰਜਾਬ ਭਵਨ ਚੰਡੀਗੜ੍ਹ ਵਿਚ ਸਰਬ ਪਾਰਟੀ ਮੀਟਿੰਗ ਚੱਲ ਰਹੀ ਹੈ। ਪੰਜਾਬ ਭਵਨ ਦੇ ਬਾਹਰ ਪੁੱਜੇ ਸਿਮਰਜੀਤ ਸਿੰਘ ਬੈਂਸ ਨੂੰ ਪੁਲਿਸ ਵੱਲੋਂ ਰੋਕ ਦਿੱਤਾ ਗਿਆ। ਜਿਸ...
ਨਿਰਭੈਆ ਦੇ ਦੋਸ਼ੀਆਂ ਤੋਂ ਜੇਲ੍ਹ ਪ੍ਰਸ਼ਾਸਨ ਨੇ ਪੁੱਛੀ ਅੰਤਿਮ ਇੱਛਾ
. . .  59 minutes ago
ਨਵੀਂ ਦਿੱਲੀ, 23 ਜਨਵਰੀ - ਨਿਰਭੈਆ ਜਬਰ ਜਨਾਹ ਮਾਮਲੇ ਵਿਚ ਚਾਰਾਂ ਦੋਸ਼ੀਆਂ ਦੀ ਫਾਂਸੀ ਦੀ ਤਿਆਰੀ ਸ਼ੁਰੂ ਹੋ ਗਈ ਹੈ। ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਦੋਸ਼ੀਆਂ ਨੂੰ ਨੋਟਿਸ ਜਾਰੀ ਕਰਕੇ ਉਨ੍ਹਾਂ ਦੀ ਅੰਤਿਮ ਇੱਛਾ ਬਾਰੇ ਵਿਚ ਪੁੱਛਿਆ ਹੈ। ਜੇਲ੍ਹ ਪ੍ਰਸ਼ਾਸਨ ਨੇ ਦੋਸ਼ੀਆਂ...
ਆਮ ਆਦਮੀ ਪਾਰਟੀ ਵੱਲੋਂ ਨਗਰ ਕੌਂਸਲ ਨਾਭਾ ਦੇ ਖਿਲਾਫ ਦਿੱਤਾ ਗਿਆ ਰੋਸ ਧਰਨਾ
. . .  about 1 hour ago
ਨਾਭਾ, 23 ਜਨਵਰੀ (ਕਰਮਜੀਤ ਸਿੰਘ) - ਆਮ ਆਦਮੀ ਪਾਰਟੀ ਵੱਲੋਂ ਪਾਰਟੀ ਦੇ ਹਲਕਾ ਮੁਖੀ ਗੁਰਦੇਵ ਸਿੰਘ ਮਾਨ ਅਤੇ ਜ਼ਿਲ੍ਹਾ ਪ੍ਰਧਾਨ ਜੱਸੀ ਸੋਹੀਆਂ ਵਾਲਾ ਦੀ ਅਗਵਾਈ ਵਿਚ ਨਗਰ ਕੌਂਸਲ ਨਾਭਾ ਦੇ ਖਿਲਾਫ ਇਕ ਵਿਸ਼ਾਲ ਰੋਸ ਧਰਨਾ ਸਥਾਨਕ ਅਲਹੌਰਾਂ ਗੇਟ ਵਿਖੇ ਦਿੱਤਾ ਗਿਆ...
ਪਟਿਆਲਾ 'ਚ ਆਪਣੀਆਂ ਮੰਗਾਂ ਨੂੰ ਲੈ ਕੇ 8 ਲੋਕ ਪਾਣੀ ਵਾਲੀ ਟੈਂਕੀ 'ਤੇ ਚੜ੍ਹੇ
. . .  about 1 hour ago
ਪਟਿਆਲਾ, 23 ਜਨਵਰੀ (ਅਮਨਦੀਪ ਸਿੰਘ) - ਮੁੱਖ ਮੰਤਰੀ ਦੇ ਆਪਣੇ ਸ਼ਹਿਰ ਪਟਿਆਲਾ ਵਿਚ ਆਪਣੀਆਂ ਹੱਕੀ ਮੰਗਾ ਨੂੰ ਲੈ ਕੇ ਲਗਾਤਾਰ ਮੁਲਾਜ਼ਮਾਂ ਵੱਲੋਂ ਧਰਨਾ ਪ੍ਰਦਰਸ਼ਨ ਦਿੱਤਾ ਜਾ ਰਿਹਾ। ਅੱਜ ਮ੍ਰਿਤਕ ਆਸਰਿਤ ਸੰਘਰਸ਼ ਕਮੇਟੀ ਦੇ 8 ਵਿਅਕਤੀ ਪਾਣੀ ਦੀ ਟੈਂਕੀ ਤੇ ਚੜ੍ਹ...
ਇਕ ਪਰਿਵਾਰ ਦੇ 3 ਜੀਆਂ ਦਾ ਕਤਲ
. . .  about 1 hour ago
ਚੰਡੀਗੜ੍ਹ, 23 ਜਨਵਰੀ - ਚੰਡੀਗੜ੍ਹ ਸਥਿਤ ਮਨੀਮਾਜਰਾ ਵਿਖੇ ਅਣਪਛਾਤੇ ਵਿਅਕਤੀਆਂ ਵੱਲੋਂ ਹਮਲਾ ਕਰਕੇ ਇਕ ਪਰਿਵਾਰ ਦੇ ਤਿੰਨ ਜੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਇਕ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ...
ਸਵਾਈਨ ਫਲੂ ਨੂੰ ਲੈ ਕੇ ਸਿਹਤ ਵਿਭਾਗ ਹੋਇਆ ਚੌਕਸ
. . .  about 1 hour ago
ਸੰਗਰੂਰ, 23 ਜਨਵਰੀ (ਧੀਰਜ ਪਸ਼ੋਰੀਆ) - ਸਵਾਈਨ ਫਲੂ ਨੂੰ ਲੈ ਕੇ ਸਿਹਤ ਵਿਭਾਗ ਵੱਲੋਂ ਪੰਜਾਬ ਦੇ ਵੱਖ ਵੱਖ ਥਾਈਂ ਰੈਲੀਆਂ ਕੱਢੀਆਂ ਜਾ ਰਹੀਆਂ ਹਨ। ਸੰਗਰੂਰ ਵਿਚ ਡਾ. ਉਪਾਸਨਾ ਬਿੰਦਰਾ ਦੀ ਅਗਵਾਈ 'ਚ ਜਾਗਰੂਕਤਾ ਰੈਲੀ ਕੱਢੀ ਗਈ ਤੇ ਲੋਕਾਂ ਨੂੰ ਸਵਾਈਨ ਫਲੂ ਬਾਰੇ...
ਕੰਗਨਾ ਰਾਣੌਤ ਨੇ ਉੱਘੀ ਵਕੀਲ 'ਤੇ ਕੀਤੀ ਵਿਵਾਦਗ੍ਰਸਤ ਟਿੱਪਣੀ
. . .  about 1 hour ago
ਨਵੀਂ ਦਿੱਲੀ, 23 ਜਨਵਰੀ - ਆਪਣੀਆਂ ਟਿੱਪਣੀਆਂ ਨੂੰ ਲੈ ਕੇ ਹਮੇਸ਼ਾ ਚਰਚਾ 'ਚ ਰਹਿਣ ਵਾਲੀ ਅਦਾਕਾਰਾ ਕੰਗਨਾ ਰਾਣੌਤ ਨੇ ਉੱਘੀ ਵਕੀਲ ਇੰਦਰਾ ਜੈ ਸਿੰਘ 'ਤੇ ਇਕ ਵਿਵਾਦਗ੍ਰਸਤ ਬਿਆਨ ਦਿੰਦੇ ਹੋਏ ਕਿਹਾ ਕਿ ਕਿਸ ਤਰ੍ਹਾਂ ਦੀਆਂ ਔਰਤਾਂ ਹੁੰਦੀਆਂ ਹਨ, ਜੋ ਰਹਿਮ ਦੀ ਗੱਲ...
ਅਜਿਹੀ ਸਜ਼ਾ ਦੇਵਾਂਗਾ ਕਿ ਆਉਣ ਵਾਲੀਆਂ ਪੀੜੀਆਂ ਯਾਦ ਰੱਖਣਗੀਆਂ - ਯੋਗੀ
. . .  about 2 hours ago
ਕਾਨਪੁਰ, 23 ਜਨਵਰੀ - ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ) ਖਿਲਾਫ ਮਹਿਲਾਵਾਂ ਦੇ ਪ੍ਰਦਰਸ਼ਨ 'ਤੇ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਤਿੱਖਾ ਹਮਲਾ ਬੋਲਦੇ ਹੋਏ ਬੁੱਧਵਾਰ ਨੂੰ ਕਿਹਾ ਕਿ ਕੁੱਝ ਲੋਕਾਂ ਵਿਚ ਹਿੰਮਤ ਨਹੀਂ ਕਿ ਉਹ ਆਪਣੇ ਆਪ ਅੰਦੋਲਨ ਕਰਨ...
ਨਿੱਜੀ ਕੰਪਨੀ ਦੀ ਬੱਸ ਨਾਲ ਟਕਰਾ ਕੇ ਪਲਟੀ ਸਕੂਲ ਦੀ ਬੱਸ, 6 ਬੱਚੇ ਜ਼ਖਮੀ
. . .  about 2 hours ago
ਨਵੀਂ ਦਿੱਲੀ, 23 ਜਨਵਰੀ- ਉੱਤਰੀ ਦਿੱਲੀ ਦੇ ਨਾਰਾਇਣ 'ਚ ਵੀਰਵਾਰ ਸਵੇਰੇ ਬੱਚਿਆਂ ਨੂੰ ਲੈ ਕੇ ਜਾ ...
ਕੋਲਕਾਤਾ : ਭਾਜਪਾ ਦੇ ਸੰਸਦ ਮੈਂਬਰ ਸਵਪਨ ਦਾਸਗੁਪਤਾ ਦੇ ਖ਼ਿਲਾਫ਼ ਲੋਕਾਂ ਨੇ ਕੀਤਾ ਪ੍ਰਦਰਸ਼ਨ
. . .  about 3 hours ago
ਕੋਲਕਾਤਾ, 23 ਜਨਵਰੀ- ਪੱਛਮੀ ਬੰਗਾਲ ਦੇ ਭਾਜਪਾ ਸੰਸਦ ਮੈਂਬਰ ਅਤੇ ਲੇਖਕ ਸਵਪਨ ਦਾਸਗੁਪਤਾ ਦੇ ਖ਼ਿਲਾਫ਼ ਕੋਲਕਾਤਾ 'ਚ ਵਿਕਟੋਰੀਆ ...
ਮਾਓਵਾਦੀਆਂ ਨੇ ਸੜਕ ਨਿਰਮਾਣ ਦੇ ਕੰਮ 'ਚ ਲੱਗੇ ਵਾਹਨਾਂ ਨੂੰ ਕੀਤਾ ਅੱਗ ਹਵਾਲੇ
. . .  about 4 hours ago
ਭੁਵਨੇਸ਼ਵਰ, 23 ਜਨਵਰੀ- ਮਾਓਵਾਦੀਆਂ ਨੇ ਓਡੀਸ਼ਾ ਦੇ ਰਾਏਗੜ੍ਹ ਜ਼ਿਲ੍ਹੇ ਦੇ ਨਿਆਮਗਿਰੀ 'ਚ ਸੜਕ ਨਿਰਮਾਣ ਦੇ ...
ਇੰਫਾਲ ਦੇ ਨਾਗਮਪਾਲ ਰਿਮਜ਼ ਰੋਡ 'ਤੇ ਹੋਇਆ ਧਮਾਕਾ
. . .  about 4 hours ago
ਇੰਫਾਲ, 23 ਜਨਵਰੀ- ਮਨੀਪੁਰ ਦੇ ਰਾਜਧਾਨੀ ਇੰਫਾਲ ਦੇ ਨਾਗਮਪਾਲ ਰਿਮਜ਼ ਰੋਡ 'ਤੇ ਆਈ.ਡੀ.ਧਮਾਕਾ ਹੋਣ ਦੀ ਖ਼ਬਰ ...
ਅੱਜ ਦਾ ਵਿਚਾਰ
. . .  about 5 hours ago
ਦੋ ਮੋਟਰਸਾਈਕਲ ਦੀ ਆਹਮਣੇ ਸਾਹਮਣੇ ਟੱਕਰ 'ਚਂ ਇੱਕ ਦੀ ਮੌਤ
. . .  1 day ago
ਪਨ ਬੱਸ ਖੜ੍ਹੇ ਟਰਾਲੇ ਨਾਲ ਟਕਰਾਈ ,15 ਜ਼ਖ਼ਮੀ
. . .  1 day ago
ਚੋਰੀ ਕੀਤੀਆਂ 15 ਲਗਜ਼ਰੀ ਗੱਡੀਆਂ ਸਮੇਤ ਇਕ ਵਿਅਕਤੀ ਕਾਬੂ, 6 ਫ਼ਰਾਰ
. . .  1 day ago
ਰੇਲ ਗੱਡੀ ਅੱਗੇ ਲੇਟ ਕੇ ਬਜ਼ੁਰਗ ਨੇ ਕੀਤੀ ਖ਼ੁਦਕੁਸ਼ੀ
. . .  1 day ago
15 ਸਾਲ ਪੁਰਾਣੇ 3 ਪਹੀਆ ਵਾਹਨ ਬਦਲੇ ਜਾਣਗੇ ਇਲੈਕਟ੍ਰਿਕ/ਸੀ.ਐਨ.ਜੀ 3 ਪਹੀਆ ਵਾਹਨਾਂ 'ਚ - ਪੰਨੂ
. . .  1 day ago
ਤਿੰਨ ਜਣਿਆਂ ਸਮੇਤ ਰਾਜਸਥਾਨ ਫੀਡਰ (ਨਹਿਰ) 'ਚ ਡਿੱਗੀ ਕਾਰ
. . .  1 day ago
ਬੀ.ਡੀ.ਪੀ.ਓ ਮੋਰਿੰਡਾ 10000 ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ
. . .  1 day ago
ਮਾਰਕੀਟ ਕਮੇਟੀ ਮਲੌਦ ਦੇ ਚੇਅਰਮੈਨ ਤੇ ਉਪ-ਚੇਅਰਮੈਨ ਨੇ ਸੰਭਾਲਿਆ ਅਹੁਦਾ
. . .  1 day ago
ਗਣਤੰਤਰ ਦਿਵਸ ਪਰੇਡ ਦੀ ਰਿਹਰਸਲ ਦੇ ਚੱਲਦਿਆਂ ਇੱਕ ਟਰੇਨ ਰੱਦ, 7 ਦੇ ਰੂਟ ਬਦਲੇ
. . .  1 day ago
ਯਾਤਰੀ ਵੱਲੋਂ ਐਮਰਜੈਂਸੀ ਲਾਈਟ ਦੀ ਬੈਟਰੀ 'ਚ ਲੁਕਾ ਕੇ ਲਿਆਂਦਾ 1.1 ਕਰੋੜ ਦਾ ਸੋਨਾ ਬਰਾਮਦ
. . .  1 day ago
ਪੁੱਛਾਂ ਦੇਣ ਵਾਲੇ ਜਬਰ ਜਨਾਹੀ ਬਾਬੇ ਨੂੰ ਹੋਈ 7 ਸਾਲ ਦੀ ਕੈਦ
. . .  1 day ago
ਲੰਡਨ 'ਚ ਕਤਲ ਨੌਜਵਾਨ ਹਰਿੰਦਰ ਦੇ ਪਰਿਵਾਰ ਨਾਲ ਦੁੱਖ ਵੰਡਾਉਣ ਲਈ ਉਸ ਦੇ ਘਰ ਪਹੁੰਚੇ ਹਰਿੰਦਰਪਾਲ ਚੰਦੂਮਾਜਰਾ
. . .  1 day ago
ਗਣਤੰਤਰ ਦਿਵਸ ਨੂੰ ਲੈ ਕੇ ਪੁਲਿਸ ਨੇ ਸਰਹੱਦੀ ਖੇਤਰ 'ਚ ਵਧਾਈ ਚੌਕਸੀ
. . .  1 day ago
ਇੰਟਰਪੋਲ ਨੇ ਨਿਤਿਆਨੰਦ ਵਿਰੁੱਧ ਜਾਰੀ ਕੀਤਾ 'ਬਲੂ ਨੋਟਿਸ'
. . .  1 day ago
ਕਾਰ ਨੇ ਖੜ੍ਹੇ ਟਰੱਕ ਨੂੰ ਮਾਰੀ ਟੱਕਰ, ਦੋ ਲੋਕਾਂ ਦੀ ਮੌਤ
. . .  1 day ago
ਗੈਸ ਵੈਲਡਿੰਗ ਦੀ ਟੈਂਕੀ ਫਟਣ ਕਾਰਨ ਧਮਾਕਾ, ਇੱਕ ਜ਼ਖ਼ਮੀ
. . .  1 day ago
ਅਕਾਲੀ ਦਲ ਦੀ ਰੈਲੀ ਨੂੰ ਕੇ ਭਾਈ ਲੌਂਗੋਵਾਲ ਦੀ ਅਗਵਾਈ ਹੇਠ ਅਕਾਲੀ ਵਰਕਰਾਂ ਦੀ ਬੈਠਕ
. . .  1 day ago
ਆਪਣੀਆਂ ਮੰਗਾਂ ਨੂੰ ਲੈ ਕੇ ਜੰਗਲਾਤ ਕਾਮਿਆਂ ਨੇ ਨਾਭਾ ਵਿਖੇ ਲਾਇਆ ਧਰਨਾ
. . .  1 day ago
ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਵਲੋਂ ਨਿਰਮਾਣ ਅਧੀਨ ਸ਼ਾਹਪੁਰ ਕੰਢੀ ਡੈਮ ਦਾ ਦੌਰਾ
. . .  1 day ago
ਗੈਂਗਸਟਰ ਸੁਖਪ੍ਰੀਤ ਸਿੰਘ ਬੁੱਢਾ ਨੂੰ ਅਦਾਲਤ 'ਚ ਕੀਤਾ ਗਿਆ ਪੇਸ਼
. . .  1 day ago
ਅਵੰਤੀਪੋਰਾ 'ਚ ਮੁਠਭੇੜ ਦੌਰਾਨ ਇੱਕ ਅੱਤਵਾਦੀ ਢੇਰ
. . .  1 day ago
ਕੋਰੋਨਾ ਵਾਇਰਸ ਦੇ ਮੱਦੇਨਜ਼ਰ ਰਾਜਾਸਾਂਸੀ ਹਵਾਈ ਅੱਡੇ 'ਤੇ ਸਿਹਤ ਵਿਭਾਗ ਵਲੋਂ ਅਲਰਟ ਜਾਰੀ
. . .  1 day ago
ਨਸ਼ੇ ਦੇ ਓਵਰਡੋਜ਼ ਦਾ ਕਾਰਨ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ, ਨੌਜਵਾਨ ਦੇ ਦੂਜੇ ਸਾਥੀ ਦੀ ਹਾਲਤ ਗੰਭੀਰ
. . .  1 day ago
ਸ੍ਰੀ ਦਰਬਾਰ ਸਾਹਿਬ ਦੇ ਰਸਤੇ 'ਚ ਲਾਏ ਬੁੱਤਾਂ ਦੇ ਮਾਮਲੇ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਸਬ-ਕਮੇਟੀ ਗਠਿਤ
. . .  1 day ago
ਅਵੰਤੀਪੋਰਾ 'ਚ ਮੁੜ ਸ਼ੁਰੂ ਹੋਈ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ
. . .  1 day ago
ਦਿੱਲੀ ਵਿਧਾਨ ਸਭਾ ਚੋਣਾਂ ਲਈ ਭਾਜਪਾ ਵਲੋਂ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ, ਸੰਨੀ ਦਿਓਲ ਤੇ ਹੇਮਾ ਮਾਲਿਨੀ ਵੀ ਮੰਗਣਗੇ ਵੋਟਾਂ
. . .  about 1 hour ago
ਜੇਕਰ ਭਾਜਪਾ ਸਿੱਧੂ ਨਾਲ ਸੰਪਰਕ ਕਰੇ ਤਾਂ ਉਹ ਪਾਰਟੀ 'ਚ ਹੋ ਸਕਦੇ ਹਨ ਸ਼ਾਮਲ- ਮਾਸਟਰ ਮੋਹਨ ਲਾਲ
. . .  about 1 hour ago
ਸੁਨਾਮ 'ਚ ਕਿਰਚ ਮਾਰ ਕੇ ਨੌਜਵਾਨ ਦਾ ਕਤਲ, ਪਰਿਵਾਰ ਨੇ ਲਾਸ਼ ਸੜਕ 'ਤੇ ਰੱਖ ਕੇ ਲਾਇਆ ਧਰਨਾ
. . .  1 day ago
ਕੇਂਦਰੀ ਮੰਤਰੀ ਮੁਖ਼ਤਾਰ ਅੱਬਾਸ ਨਕਵੀ ਨੇ ਸ੍ਰੀਨਗਰ 'ਚ ਸਥਾਨਕ ਲੋਕਾਂ ਨਾਲ ਕੀਤੀ ਮੁਲਾਕਾਤ
. . .  8 minutes ago
'ਬਾਲ ਬਹਾਦਰਾਂ' ਨੂੰ ਰਾਸ਼ਟਰਪਤੀ ਨੇ ਵੰਡੇ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ
. . .  24 minutes ago
ਸੁਪਰੀਮ ਕੋਰਟ ਨੇ ਹਾਈਕੋਰਟਾਂ 'ਤੇ ਨਾਗਰਿਕਤਾ ਕਾਨੂੰਨ ਲੈ ਕੇ ਦਾਇਰ ਪਟੀਸ਼ਨਾਂ 'ਤੇ ਸੁਣਵਾਈ ਕਰਨ 'ਤੇ ਲਾਈ ਰੋਕ
. . .  37 minutes ago
ਨਾਗਰਿਕਤਾ ਕਾਨੂੰਨ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਨੂੰ ਸੁਪਰੀਮ ਕੋਰਟ ਨੇ ਵੱਖੋ-ਵੱਖ ਸ਼੍ਰੇਣੀਆਂ 'ਚ ਵੰਡਿਆ
. . .  about 1 hour ago
ਸੀ.ਏ.ਏ ਖ਼ਿਲਾਫ਼ ਪਟੀਸ਼ਨਾਂ 'ਤੇ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਨੋਟਿਸ, 4 ਹਫ਼ਤਿਆਂ ਅੰਦਰ ਮੰਗਿਆ ਜਵਾਬ
. . .  about 1 hour ago
ਨਾਗਰਿਕਤਾ ਸੋਧ ਕਾਨੂੰਨ 'ਤੇ ਰੋਕ ਲਾਉਣ ਤੋਂ ਫਿਲਹਾਲ ਸੁਪਰੀਮ ਕੋਰਟ ਦਾ ਇਨਕਾਰ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 21 ਮੱਘਰ ਸੰਮਤ 551

ਜਲੰਧਰ

ਨਿਗਮ 'ਚ ਵੀ ਮੰਡਰਾਉਣ ਲੱਗਾ ਤਨਖ਼ਾਹ ਸੰਕਟ ਨਹੀਂ ਮਿਲਿਆ ਜੀ. ਐਸ. ਟੀ. ਦਾ 30 ਕਰੋੜ

*ਨਿਗਮ ਦੇ ਖ਼ਜ਼ਾਨੇ 'ਚ ਬਚੇ ਸਿਰਫ਼ 30 ਲੱਖ ਰੁਪਏ, ਰਕਮ ਨਾ ਆਈ ਤਾਂ ਦੇਰੀ ਨਾਲ ਮਿਲਣਗੀਆਂ ਤਨਖ਼ਾਹਾਂ *ਮੰਗਲਵਾਰ ਨੂੰ ਵਿਧਾਇਕਾਂ ਦੇ ਨਾਲ ਸਰਕਾਰ ਤੋਂ ਆਪਣੇ ਹਿੱਸੇ ਦੀ ਰਕਮ ਲੈਣ ਲਈ ਚੰਡੀਗੜ੍ਹ ਜਾ ਸਕਦੇ ਹਨ ਮੇਅਰ* ਮੇਅਰ ਹਾਊਸ 'ਚ ਹੋਈ ਮੀਟਿੰਗ ਵਿਚ ਠੇਕੇਦਾਰਾਂ ਨਾਲ ਵੀ ਨਾਰਾਜ਼ਗੀ ਕਿ ਅਦਾਇਗੀ ਲੈ ਕੇ ਵੀ ਕੰਮ ਨਹੀਂ ਕਰ ਰਹੇ

 

ਜਲੰਧਰ, 5 ਦਸੰਬਰ (ਸ਼ਿਵ ਸ਼ਰਮਾ)- ਕੇਂਦਰ ਵਲੋਂ ਪੰਜਾਬ ਦੇ ਹਿੱਸੇ ਦਾ 4100 ਕਰੋੜ ਰੁਪਏ ਦੀ ਰਕਮ ਨਾ ਮਿਲਣ ਕਰਕੇ ਤਾਂ ਕਈ ਵਿਭਾਗਾਂ ਵਿਚ ਤਨਖ਼ਾਹਾਂ ਦੇਣ ਦਾ ਸੰਕਟ ਪੈਦਾ ਹੋ ਗਿਆ ਹੈ, ਸਗੋਂ ਇਸ ਦਾ ਅਸਰ ਹੁਣ ਨਗਰ ਨਿਗਮ 'ਤੇ ਪੈਣਾ ਸ਼ੁਰੂ ਹੋ ਗਿਆ ਹੈ। ਦੱਸਿਆ ਜਾਂਦਾ ਹੈ ਕਿ ਜੇਕਰ ਆਉਂਦੇ ਦਿਨ ਵਿਚ ਫ਼ੰਡ ਦਾ ਇੰਤਜ਼ਾਮ ਨਾ ਹੋਇਆ ਤਾਂ ਕਈ ਜ਼ਰੂਰੀ ਕੰਮ ਵੀ ਰੁਕ ਸਕਦੇ ਹਨ। ਨਿਗਮ ਉਂਜ ਪਹਿਲਾਂ ਹੀ ਠੱਪ ਪਈ ਹੋਈ ਹੈ, ਪਰ ਜੀ. ਐੱਸ. ਟੀ. ਦੀ ਰਕਮ ਨਾ ਮਿਲਣ ਕਰਕੇ ਨਿਗਮ ਨੂੰ ਹੱਥਾਂ ਪੈਰਾਂ ਦੀ ਪੈ ਸਕਦੀ ਹੈ। ਨਿਗਮ ਨੂੰ ਅਕਤੂਬਰ ਅਤੇ ਨਵੰਬਰ ਮਹੀਨੇ ਦਾ ਜੀ. ਐੱਸ. ਟੀ. ਦਾ 30 ਕਰੋੜ ਰੁਪਏ ਦੀ ਰਾਸ਼ੀ ਨਾ ਮਿਲਣ ਕਰਕੇ ਨਿਗਮ ਪ੍ਰਸ਼ਾਸਨ ਨੇ ਅਜੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਦੇਣ ਦਾ ਕੰਮ ਸ਼ੁਰੂ ਨਹੀਂ ਕੀਤਾ ਹੈ। ਨਿਗਮ ਦੀ ਵਿੱਤੀ ਹਾਲਤ ਇਹ ਹੈ ਕਿ ਇਸ ਵੇਲੇ ਸਿਰਫ਼ 25 ਤੋਂ 30 ਲੱਖ ਦੇ ਕਰੀਬ ਹੀ ਖ਼ਜ਼ਾਨੇ ਵਿਚ ਰਕਮ ਬਚੀ ਹੈ। ਇਸ ਵੇਲੇ ਨਿਗਮ ਸਿਰਫ਼ ਪੈਟਰੋਲ, ਡੀਜ਼ਲ ਦਾ ਹੀ ਖਰਚਾ ਕਰ ਰਹੀ ਹੈ, ਜਦਕਿ ਜ਼ਰੂਰੀ ਅਦਾਇਗੀਆਂ ਬਾਅਦ ਵਿਚ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਸਰਕਾਰ ਵਲੋਂ ਹਰ ਮਹੀਨੇ ਨਿਗਮ ਨੂੰ ਉਸ ਦਾ ਜੀ. ਐੱਸ. ਟੀ. ਦੇ ਹਿੱਸੇ ਦੀ ਰਕਮ ਕਰੀਬ 15 ਕਰੋੜ ਰੁਪਏ ਭੇਜੀ ਜਾਂਦੀ ਹੈ ਤੇ ਇਹ ਸਾਰੀ ਰਕਮ ਤਨਖ਼ਾਹਾਂ ਵਿਚ ਚਲੀ ਜਾਂਦੀ ਹੈ। ਇਸ ਤੋਂ ਇਲਾਵਾ ਤੇਲ ਅਤੇ ਬਿਜਲੀ ਦੇ ਖ਼ਰਚੇ ਹੀ 2 ਕਰੋੜ ਤੱਕ ਪੁੱਜ ਜਾਂਦੇ ਹਨ। ਨਿਗਮ ਵਿਚ ਵਿੱਤੀ ਸੰਕਟ ਤਾਂ ਲੰਮੇ ਸਮੇਂ ਤੋਂ ਚੱਲ ਰਿਹਾ ਹੈ, ਪਰ ਇਸ ਵੇਲੇ ਨਿਗਮ ਸਿਰਫ਼ ਪੰਜਾਬ ਸਰਕਾਰ ਦੇ ਜੀ. ਐੱਸ. ਟੀ. ਦੇ ਮਿਲਣ ਵਾਲੇ ਰਾਸ਼ੀ 'ਤੇ ਹੀ ਨਿਰਭਰ ਹੈ। ਨਿਗਮ ਸੂਤਰਾਂ ਦੀ ਮੰਨੀਏ ਤਾਂ ਮੇਅਰ ਹਾਊਸ ਵਿਚ ਫ਼ੰਡ ਦਾ ਇੰਤਜ਼ਾਮ ਕਰਨ
ਲਈ ਚਰਚਾ ਵੀ ਕੀਤੀ ਗਈ ਸੀ ਜਿਸ ਵਿਚ ਰਜਿੰਦਰ ਬੇਰੀ ਵਿਧਾਇਕ ਸ਼ਾਮਿਲ ਹੋਏ ਸਨ। ਮੀਟਿੰਗ ਵਿਚ ਠੇਕੇਦਾਰਾਂ ਵਲੋਂ ਆਪਣੀ 35-35 ਫ਼ੀਸਦੀ ਅਦਾਇਗੀ ਲੈਣ 'ਤੇ ਕੰਮ ਸ਼ੁਰੂ ਨਾ ਕਰਨ 'ਤੇ ਨਾਰਾਜ਼ਗੀ ਜ਼ਾਹਿਰ ਕੀਤੀ ਗਈ। ਫ਼ੈਸਲਾ ਕੀਤਾ ਗਿਆ ਕਿ ਮੰਗਲਵਾਰ ਨੂੰ ਵਿਧਾਇਕ, ਮੇਅਰ ਨਾਲ ਚੰਡੀਗੜ੍ਹ ਜਾਣਗੇ ਤੇ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਬ੍ਰਹਮ ਮਹਿੰਦਰਾ ਨੂੰ ਮਿਲ ਕੇ ਨਿਗਮ ਦੇ ਹਿੱਸੇ ਦੀ ਰਕਮ ਜਲਦੀ ਜਾਰੀ ਕਰਵਾਉਣ ਦੀ ਮੰਗ ਕਰਨਗੇ।
ਨਿਗਮ ਨੂੰ ਵੀ ਆਪਣੀ ਵਸੂਲੀ ਵਧਾਉਣ ਦੀ ਕੋਈ ਚਿੰਤਾ ਨਹੀਂ
ਇਸ ਵੇਲੇ ਨਿਗਮ ਸਰਕਾਰ ਤੋਂ ਮਿਲਣ ਵਾਲੀ ਜੀ. ਐੱਸ. ਟੀ. ਦੇ ਹਿੱਸੇ ਤੋਂ ਆਉਂਦੀ ਰਕਮ 'ਤੇ ਹੀ ਨਿਰਭਰ ਹੈ, ਜਦਕਿ ਆਪਣੀ ਵਸੂਲੀ ਵਧਾਉਣ ਵਿਚ ਕੋਈ ਦਿਲਚਸਪੀ ਨਹੀਂ ਹੈ। ਜੇਕਰ ਨਿਗਮ ਪ੍ਰਸ਼ਾਸਨ ਆਪਣੀ ਵਸੂਲੀ ਵਧਾਉਂਦਾ ਹੁੰਦਾ ਤਾਂ ਇਸ ਵੇਲੇ ਉਸ ਕੋਲ ਵਿੱਤੀ ਸੰਕਟ ਪੈਦਾ ਨਹੀਂ ਹੋਣਾ ਸੀ। ਮੇਅਰ ਜਗਦੀਸ਼ ਰਾਜਾ ਪਹਿਲਾਂ ਸੁਧਾਰ ਅਤੇ ਭ੍ਰਿਸ਼ਟਾਚਾਰ ਰੋਕਣ ਦੇ ਦਾਅਵੇ ਕਰਦੇ ਸਨ, ਪਰ ਅਜੇ ਤੱਕ ਉਨ੍ਹਾਂ 'ਤੇ ਕਿਸੇ ਤਰਾਂ ਦਾ ਅਮਲ ਸ਼ੁਰੂ ਨਹੀਂ ਹੋਇਆ ਹੈ। ਕਈ ਵਿਭਾਗਾਂ ਤੋਂ ਹਰ ਸਾਲ ਕਰੋੜਾਂ ਰੁਪਏ ਦੀ ਵਸੂਲੀ ਆ ਸਕਦੀ ਹੈ। ਸ਼ਹਿਰ ਵਿਚ ਰੰਗਲਾ ਵਿਹੜਾ ਸਮੇਤ 24 ਪਾਰਕਿੰਗਾਂ ਹਨ, ਜਿਨ੍ਹਾਂ ਨੂੰ ਪਿਛਲੇ ਚਾਰ ਸਾਲਾਂ ਤੋਂ ਅਜੇ ਤੱਕ ਠੇਕੇ 'ਤੇ ਨਹੀਂ ਦਿੱਤਾ ਗਿਆ ਜਿਨ੍ਹਾਂ ਤੋਂ ਹਰ ਸਾਲ 7 ਤੋਂ 9 ਕਰੋੜ ਰੁਪਏ ਨਿਗਮ ਨੂੰ ਮਿਲ ਸਕਦਾ ਹੈ। ਸ਼ਹਿਰ ਵਿਚ ਇਸ਼ਤਿਹਾਰੀ ਬੋਰਡ ਲਾਉਣ ਦੀ ਨੀਤੀ ਲਾਗੂ ਨਹੀਂ ਕੀਤੀ ਗਈ, ਜਿਸ ਕਰਕੇ ਸ਼ਹਿਰ ਵਿਚ ਨਾਜਾਇਜ਼ ਤੌਰ 'ਤੇ ਸੈਂਕੜੇ ਇਸ਼ਤਿਹਾਰੀ ਬੋਰਡ ਲੱਗੇ ਹਨ। ਇਸ਼ਤਿਹਾਰੀ ਬੋਰਡ ਲਗਾਉਣ ਦਾ ਠੇਕਾ ਦੇਣ ਦਾ ਕੰਮ ਨਾ ਤਾਂ ਨਿਗਮ ਤੇ ਨਾ ਹੀ ਚੰਡੀਗੜ੍ਹ ਤੋਂ ਕਿਸ ਤਰਾਂ ਨਾਲ ਅੰਤਿਮ ਰੂਪ ਦਿੱਤਾ ਗਿਆ ਹੈ। ਲੰਮੇ ਅਰਸੇ ਤੋਂ ਸਿਰਫ਼ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਵਿਧਾਇਕ ਸੁਸ਼ੀਲ ਰਿੰਕੂ ਇਕ ਸਾਲ ਤੋਂ ਸ਼ਹਿਰ ਵਿਚ ਪੁਰਾਣੇ ਇਲਾਕੇ ਵਿਚ ਛੋਟੀਆਂ ਸੜਕਾਂ 'ਤੇ ਨਕਸ਼ੇ ਪਾਸ ਕਰਨ ਲਈ ਜ਼ੋਨਿੰਗ ਨੀਤੀ ਲਾਗੂ ਕਰਨ ਦੀ ਮੰਗ ਕਰਦੇ ਰਹੇ ਹਨ। ਇਹ ਨੀਤੀ ਲਾਗੂ ਨਹੀਂ ਕੀਤੀ ਗਈ। ਇਸ ਨੀਤੀ ਦੇ ਲਾਗੂ ਹੋਣ ਨਾਲ ਨਿਗਮ ਨੂੰ ਕਰੋੜਾਂ ਰੁਪਏ ਦੀ ਆਮਦਨ ਮਿਲਣੀ ਸੀ। ਨਿਗਮ ਵਲੋਂ ਆਪਣੀ ਆਮਦਨ ਵਧਾਉਣ ਲਈ ਹੁਣ ਤੱਕ ਸਿਰਫ਼ ਦਾਅਵੇ ਹੀ ਕੀਤੇ ਜਾ ਰਹੇ ਹਨ।

ਨਿਗਮ ਨੇ ਇਕ ਘੰਟਾ ਘਟਾਈ ਪਾਣੀ ਦੀ ਸਪਲਾਈ

ਜਲੰਧਰ, 5 ਦਸੰਬਰ (ਸ਼ਿਵ)- ਐਨ. ਜੀ. ਟੀ. (ਨੈਸ਼ਨਲ ਗਰੀਨ ਟਿ੍ਬਿਊਨਲ) ਦੀ ਨਿਗਰਾਨ ਟੀਮ ਵਲੋਂ ਸ਼ਹਿਰੀਆਂ ਨੂੰ ਜ਼ਿਆਦਾ ਪਾਣੀ ਸਪਲਾਈ ਕਰਨ ਦੀ ਸਖ਼ਤ ਹਦਾਇਤ ਦਾ ਅਸਰ ਨਿਗਮ 'ਤੇ ਪੈ ਗਿਆ ਹੈ | ਨਗਰ ਨਿਗਮ ਦੇ ਵਾਟਰ ਸਪਲਾਈ ਵਿਭਾਗ ਨੇ ਸ਼ਾਮ ਦੀ ਸਪਲਾਈ ਵਿਚ ਇਕ ਘੰਟੇ ਦੀ ਕਟੌਤੀ ...

ਪੂਰੀ ਖ਼ਬਰ »

ਹੈਰੋਇਨ ਸਮੇਤ ਇਕ ਗਿ੍ਫ਼ਤਾਰ

ਜਲੰਧਰ, 5 ਦਸੰਬਰ (ਐੱਮ. ਐੱਸ. ਲੋਹੀਆ)-ਕਮਿਸ਼ਨਰੇਟ ਪੁਲਿਸ ਦੇ ਸੀ.ਆਈ.ਏ. ਸਟਾਫ਼-1 ਦੀ ਟੀਮ ਵਲੋਂ ਕਿਸ਼ਨਪੁਰਾ ਚੌਕ ਨੇੜੇ ਕੀਤੀ ਗਈ ਕਾਰਵਾਈ ਦੌਰਾਨ ਇਕ ਵਿਅਕਤੀ ਤੋਂ 20 ਗ੍ਰਾਮ ਹੈਰੋਇਨ ਬਰਾਮਦ ਕਰਕੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਹੈ | ਗਿ੍ਫ਼ਤਾਰ ਕੀਤੇ ਵਿਅਕਤੀ ਦੀ ...

ਪੂਰੀ ਖ਼ਬਰ »

ਚੋਰੀ ਤੇ ਨਸ਼ੀਲੇ ਪਦਾਰਥਾਂ ਦੇ ਮਾਮਲੇ 'ਚ ਕੈਦ

ਜਲੰਧਰ, 5 ਦਸੰਬਰ (ਚੰਦੀਪ ਭੱਲਾ)-ਜੇ.ਐਮ.ਆਈ.ਸੀ. ਮਿਅੰਕ ਮਰਵਾਹਾ ਦੀ ਅਦਾਲਤ ਨੇ ਚੋਰੀ ਅਤੇ ਨਸ਼ੀਲੇ ਪਦਾਰਥਾਂ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਅਕਸ਼ੇ ਕੁਮਾਰ ਪੁੱਤਰ ਲਾਲ ਚੰਦ ਵਾਸੀ ਗੜ੍ਹਦੀਵਾਲ, ਅੰਮਿ੍ਤਸਰ ਨੂੰ 3 ਮਹੀਨੇ ਦੀ ਕੈਦ ਅਤੇ 500 ਰੁਪਏ ਜੁਰਮਾਨੇ ਦੀ ...

ਪੂਰੀ ਖ਼ਬਰ »

ਦਿਹਾਤੀ ਪੁਲਿਸ ਦੇ 9 ਥਾਣਾ ਮੁਖੀਆਂ ਦੇ ਤਬਾਦਲੇ

ਜਲੰਧਰ, 5 ਦਸੰਬਰ (ਐੱਮ. ਐੱਸ. ਲੋਹੀਆ)- ਐੱਸ. ਐੱਸ.ਪੀ. ਨਵਜੋਤ ਸਿੰਘ ਮਾਹਲ ਨੇ ਪੁਲਿਸ ਦੀ ਕਾਰਗੁਜ਼ਾਰੀ ਨੂੰ ਹੋਰ ਬਿਹਤਰ ਬਣਾਉਣ ਲਈ ਆਪਣੇ ਅਧੀਨ ਆਉਂਦੇ ਥਾਣਿਆਂ ਦੇ ਮੁਖੀਆਂ ਦੇ ਤਬਾਦਲੇ ਕਰ ਦਿੱਤੇ ਹਨ | ਇਸ ਤਹਿਤ ਥਾਣਾ ਮਕਸੂਦਾਂ ਦਾ ਮੁਖੀ ਇੰਸਪੈਕਟਰ ਰਜੀਵ ਕੁਮਾਰ, ...

ਪੂਰੀ ਖ਼ਬਰ »

ਨੌਜਵਾਨ ਤੋਂ ਪਰਸ ਲੁੱਟਣ ਵਾਲਾ ਕਾਬੂ

ਜਲੰਧਰ ਛਾਉਣੀ, 5 ਦਸੰਬਰ (ਪਵਨ ਖਰਬੰਦਾ)- ਥਾਣਾ ਛਾਉਣੀ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਇਕ ਦੋਸ਼ੀ ਵਿਅਕਤੀ ਨੂੰ ਕਾਬੂ ਕੀਤਾ ਹੈ, ਜਿਸ ਨੇ ਬੈਂਕ ਤੋਂ ਘਰ ਪਰਤ ਰਹੇ ਇਕ ਵਿਅਕਤੀ ਨਾਲ ਲੁੱਟ ਕਰਦੇ ਹੋਏ ਉਸ ਦਾ ਪਰਸ ਖੋਹ ਲਿਆ ਸੀ | ਥਾਣਾ ਛਾਉਣੀ ਦੇ ਮੁਖੀ ਰਾਮਪਾਲ ...

ਪੂਰੀ ਖ਼ਬਰ »

ਟਿੱਕੀ ਚੌਕ 'ਚ ਫਿਰ ਕਾਰਵਾਈ

ਜਲੰਧਰ, 5 ਦਸੰਬਰ (ਸ਼ਿਵ)- ਰੈਣਕ ਬਾਜ਼ਾਰ ਦੇ ਟਿੱਕੀ ਚੌਕ ਵਿਚ ਕਬਜ਼ੇ ਢਾਹੁਣ ਤੋਂ ਬਾਅਦ ਫਿਰ ਕੁਝ ਲੋਕਾਂ ਵਲੋਂ ਰੇਹੜੀਆਂ ਲਗਾ ਕੇ ਜਗ੍ਹਾ ਘੇਰਨ 'ਤੇ ਨਿਗਮ ਨੇ ਕਾਰਵਾਈ ਕਰਦਿਆਂ ਉਨਾਂ ਦਾ ਸਾਮਾਨ ਹਟਾ ਦਿੱਤਾ | ਤਹਿਬਾਜ਼ਾਰੀ ਵਿਭਾਗ ਦੇ ਸੁਪਰਡੈਂਟ ਮਨਦੀਪ ਸਿੰਘ ...

ਪੂਰੀ ਖ਼ਬਰ »

ਪੁਲਿਸ ਵਿਭਾਗ ਵਲੋਂ ਔਰਤਾਂ ਦੀ ਸੁਰੱਖਿਆ ਲਈ ਬਣੀ 'ਸ਼ਕਤੀ ਐਪ' ਬਾਰੇ ਜਾਗਰੂਕਤਾ ਸੈਮੀਨਾਰ

ਜਲੰਧਰ, 5 ਦਸੰਬਰ (ਐੱਮ.ਐੱਸ. ਲੋਹੀਆ)-ਸ਼ਹਿਰੀ ਪੁਲਿਸ ਜਲੰਧਰ ਵਲੋਂ ਸ਼ਹਿਰ 'ਚ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੁਲਿਸ ਲਾਈਨ ਵਿਖੇ 'ਸ਼ਕਤੀ ਮੋਬਾਈਲ ਐਪ' ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ, ਜਿਸ 'ਚ ਸਕੂਲਾਂ, ਕਾਲਜਾਂ ਦੇ ਪ੍ਰਬੰਧਕਾਂ ਅਤੇ ਹੋਰ ...

ਪੂਰੀ ਖ਼ਬਰ »

ਦੜ੍ਹਾ-ਸੱਟਾ ਲਗਵਾਉਣ ਵਾਲਿਆਂ 'ਤੇ ਕਮਿਸ਼ਨਰੇਟ ਪੁਲਿਸ ਦੀ ਕਾਰਵਾਈ

ਜਲੰਧਰ, 5 ਦਸੰਬਰ (ਐੱਮ. ਐੱਸ. ਲੋਹੀਆ) - ਸ਼ਹਿਰ 'ਚ ਚੱਲ ਰਹੇ ਦੜਾ-ਸੱਟਾ ਲਗਵਾਉਣ ਵਾਲਿਆਂ ਦੇ ਅੱਡਿਆਂ 'ਤੇ ਛਾਪੇ ਮਾਰ ਕੇ ਕਮਿਸ਼ਨਰੇਟ ਪੁਲਿਸ ਨੇ 31 ਹਜ਼ਾਰ ਤੋਂ ਵੱਧ ਦੀ ਨਕਦੀ, ਮੋਬਾਈਲ ਫ਼ੋਨ, ਕੰਪਿਊਟਰ ਅਤੇ ਹੋਰ ਸਾਮਾਨ ਬਰਾਮਦ ਕਰਕੇ 5 ਵਿਅਕਤੀਆਂ ਨੂੰ ਗਿ੍ਫ਼ਤਾਰ ਕਰ ...

ਪੂਰੀ ਖ਼ਬਰ »

ਯੂਥ ਕਾਂਗਰਸ ਜਥੇਬੰਦਕ ਚੋਣਾਂ: ਦੂਜੇ ਦਿਨ ਵੀ ਮੈਂਬਰਾਂ ਨੇ ਵੋਟ ਪਾਉਣ 'ਚ ਨਹੀਂ ਦਿਖਾਇਆ ਉਤਸ਼ਾਹ

ਜਲੰਧਰ, 5 ਦਸੰਬਰ (ਮੇਜਰ ਸਿੰਘ)-ਯੂਥ ਕਾਂਗਰਸ ਦੇ ਵਿਧਾਨ ਸਭਾ ਪ੍ਰਧਾਨ ਤੋਂ ਲੈ ਕੇ ਜ਼ਿਲ੍ਹਾ ਤੇ ਸੂਬਾ ਪ੍ਰਧਾਨ ਦੀ ਹੋ ਰਹੀ ਜਥੇਬੰਦਕ ਚੋਣ ਵਿਚ ਅੱਜ ਦੂਜੇ ਦਿਨ ਵੀ ਮੈਂਬਰਾਂ ਨੇ ਵੋਟ ਪਾਉਣ 'ਚ ਕੋਈ ਬਹੁਤਾ ਉਤਸ਼ਾਹ ਨਹੀਂ ਦਿਖਾਇਆ | ਕਾਂਗਰਸ ਭਵਨ ਵਿਖੇ ਵਿਧਾਨ ਸਭਾ ...

ਪੂਰੀ ਖ਼ਬਰ »

8 ਪੇਟੀਆਂ ਸ਼ਰਾਬ ਬਰਾਮਦ

ਮਕਸੂਦਾਂ, 5 ਦਸੰਬਰ (ਲਖਵਿੰਦਰ ਪਾਠਕ)- ਥਾਣਾ-8 ਦੀ ਪੁਲਿਸ ਵਲੋਂ ਇਕ ਕਾਰ 'ਚੋਂ 8 ਪੇਟੀਆਂ ਸ਼ਰਾਬ ਬਰਾਮਦ ਕੀਤੀਆਂ ਗਈਆਂ ਹਨ, ਜਦਕਿ ਕਾਰ ਚਾਲਕ ਮੌਕੇ 'ਤੇ ਕਾਰ ਛੱਡ ਕੇ ਫ਼ਰਾਰ ਹੋ ਗਏ | ਏ.ਐੱਸ.ਆਈ. ਨਿਸ਼ਾਨ ਸਿੰਘ ਨੇ ਦੱਸਿਆ ਕਿ ਰਾਤ 9 ਵਜੇ ਦੇ ਕਰੀਬ ਟ੍ਰੈਫਿਕ ਪੁਲਿਸ ਨੇ ...

ਪੂਰੀ ਖ਼ਬਰ »

ਐੱਲ.ਪੀ.ਯੂ. ਤੇ ਸ਼ੰਘਾਈ ਵੋਕੇਸ਼ਨਲ ਕਾਲਜ ਆਫ਼ ਐਗਰੀਕਲਚਰ ਐਾਡ ਫਾਰੈਸਟਰੀ ਵਿਚਕਾਰ ਕਰਾਰ

ਜਲੰਧਰ, 5 ਦਸੰਬਰ (ਰਣਜੀਤ ਸਿੰਘ ਸੋਢੀ)-ਅਕਾਦਮਿਕ ਤੇ ਖੋਜ ਕਾਰਜਾਂ ਲਈ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਤੇ ਚੀਨ ਦੇ ਸ਼ੰਘਾਈ ਵੋਕੇਸ਼ਨਲ ਕਾਲਜ ਆਫ਼ ਐਗਰੀਕਲਚਰ ਐਾਡ ਫਾਰੈਸਟਰੀ ਦੇ ਵਿਚਕਾਰ ਐੱਲ.ਪੀ.ਯੂ. ਕੈਂਪਸ 'ਚ ਇਕ ਸਮਝੌਤਾ ਐਮ.ਓ.ਯੂ. 'ਤੇ ਹਸਤਾਖ਼ਰ ਕੀਤੇ ਗਏ | ਇਹ ...

ਪੂਰੀ ਖ਼ਬਰ »

ਰੈਸਟੋਰੈਂਟ, ਕਲੱਬ, ਬਾਰ ਤੇ ਪੱਬ ਰਾਤ 11.30 ਤੋਂ ਬਾਅਦ ਨਹੀਂ ਖੁੱਲ੍ਹਣਗੇ-ਡੀ.ਸੀ.ਪੀ.

ਜਲੰਧਰ, 5 ਦਸੰਬਰ (ਐੱਮ.ਐੱਸ. ਲੋਹੀਆ)- ਰੈਸਟੋਰੈਂਟ, ਕਲੱਬਾਂ, ਬਾਰ, ਪੱਬਾਂ ਤੇ ਹੋਰ ਲਾਇਸੈਂਸ ਧਾਰਕ ਖਾਣ ਅਤੇ ਪੀਣ ਵਾਲੇ ਹੋਟਲ ਆਦਿ ਰਾਤ 11:30 ਵਜੇ ਤੋਂ ਬਾਅਦ ਨਹੀਂ ਖੁਲ੍ਹੇ ਰਹਿਣਗੇ | ਪਾਬੰਧੀ ਦੇ ਇਹ ਹੁਕਮ ਡੀ.ਸੀ.ਪੀ ਬਲਕਾਰ ਸਿੰਘ ਵਲੋਂ ਜਾਰੀ ਕੀਤੇ ਗਏ ਹਨ | ਉਨ੍ਹਾਂ ...

ਪੂਰੀ ਖ਼ਬਰ »

ਕਾਰ ਖੋਹਣ ਦੇ ਮਾਮਲੇ 'ਚ ਬਰੀ

ਜਲੰਧਰ, 5 ਦਸੰਬਰ (ਚੰਦੀਪ ਭੱਲਾ)- ਜੇ.ਐਮ.ਆਈ.ਸੀ. ਹਰਸ਼ਬੀਰ ਸੰਧੂ ਦੀ ਅਦਾਲਤ ਨੇ ਕਾਰ ਦੀ ਖੋਹ ਕਰਨ ਦੇ ਮਾਮਲੇ 'ਚ ਦੋਸ਼ ਸਾਬਤ ਨਾ ਹੋਣ 'ਤੇ ਗੁਰਪ੍ਰੀਤ ਉਰਫਫ਼ ਗੋਪੀ ਵਾਸੀ ਵੀਰੋਵਾਲ ਅਤੇ ਹਰਜੀਤ ਸਿੰਘ ਵਾਸੀ ਤਲਵੰਡੀ ਸੰਘੇੜਾ ਨੂੰ ਬਰੀ ਕੀਤੇ ਜਾਣ ਦਾ ਹੁਕਮ ਦਿੱਤਾ ਹੈ | ...

ਪੂਰੀ ਖ਼ਬਰ »

ਨਸ਼ੀਲੇ ਪਦਾਰਥਾਂ ਦੇ ਮਾਮਲੇ 'ਚ ਬਰੀ

ਜਲੰਧਰ, 5 ਦਸੰਬਰ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਕੇ.ਕੇ. ਗੋਇਲ ਦੀ ਅਦਾਲਤ ਨੇ ਨਸ਼ੀਲੇ ਪਦਾਰਥਾਂ ਦੇ ਮਾਮਲੇ 'ਚ ਦੋਸ਼ ਸਿੱਧ ਨਾ ਹੋਣ 'ਤੇ ਕਮਲਜੀਤ ਉਰਫ਼ ਕਮਲ ਵਾਸੀ ਖਾਨਪੁਰ ਨੂੰ ਬਰੀ ਕੀਤੇ ਜਾਣ ਦਾ ਹੁਕਮ ਦਿੱਤਾ ਹੈ | ਉਕਤ ਦੇ ਿਖ਼ਲਾਫ਼ ਮਿਤੀ 3-11-17 ਨੂੰ ...

ਪੂਰੀ ਖ਼ਬਰ »

ਦੇਸ਼ ਭਰ 'ਚ ਕੱਲ੍ਹ ਲਗਾਏ ਜਾਣਗੇ ਖੂਨਦਾਨ ਕੈਂਪ-ਸੁਖਜੀਤ ਸਿੰਘ

ਜਲੰਧਰ, 5 ਦਸੰਬਰ (ਜਸਪਾਲ ਸਿੰਘ)-ਸੀ. ਪੀ. ਐੱਫ. ਕਰਮਚਾਰੀ ਯੂਨੀਅਨ ਪੰਜਾਬ ਅਤੇ ਨੈਸ਼ਨਲ ਮੂਵਮੈਂਟ ਫ਼ਾਰ ਓਲਡ ਪੈਨਸ਼ਨ ਸਕੀਮ ਵਲੋਂ ਦੇਸ਼ ਭਰ 'ਚ 7 ਦਸੰਬਰ ਨੂੰ ਦੇਸ਼ ਭਰ 'ਚ ਅਰਧ ਸੈਨਿਕ ਬਲਾਂ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਗਾਏ ਜਾ ਰਹੇ ਹਨ | ਯੂਨੀਅਨ ਦੇ ਸੂਬਾ ਪ੍ਰਧਾਨ ...

ਪੂਰੀ ਖ਼ਬਰ »

16ਵਾਂ ਆਲ ਇੰਡੀਆ ਬਲਵੰਤ ਸਿੰਘ ਕਪੂਰ ਯਾਦਗਾਰੀ ਹਾਕੀ ਟੂਰਨਾਮੈਂਟ 5 ਜਨਵਰੀ ਤੋਂ

ਜਲੰਧਰ, 5 ਦਸੰਬਰ (ਖੇਡ ਪ੍ਰਤੀਨਿਧ)- 16ਵਾਂ ਆਲ ਇੰਡੀਆ ਬਲਵੰਤ ਸਿੰਘ ਕਪੂਰ ਫ਼ਾਰ ਮਾਤਾ ਪ੍ਰਕਾਸ਼ ਕੌਰ ਯਾਦਗਾਰੀ ਹਾਕੀ ਟੂਰਨਾਮੈਂਟ ਅੰਡਰ-19 ਵਿਚ 5 ਤੋਂ 12 ਜਨਵਰੀ 2020 ਤੱਕ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਜਲੰਧਰ ਵਿਖੇ ਕਰਵਾਇਆ ਜਾ ਰਿਹਾ ਹੈ | ਪ੍ਰਧਾਨ ਹਰਭਜਨ ਸਿੰਘ ...

ਪੂਰੀ ਖ਼ਬਰ »

ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ

ਜਲੰਧਰ, 5 ਦਸੰਬਰ (ਹਰਵਿੰਦਰ ਸਿੰਘ ਫੁੱਲ)-ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਰੈਣਕ ਬਜ਼ਾਰ ਵਲੋਂ ਦਿਲਬਾਗ ਨਗਰ ਵਿਖੇ ਮਨਾਇਆ ਗਿਆ | ਸੁਖਮਨੀ ਸਾਹਬ ਸੇਵਾ ਸੁਸਾਇਟੀ ਦੇ ਮੈਂਬਰਾਂ ਅਤੇ ਸਮੂਹ ਸੰਗਤਾਂ ਵਲੋਂ ...

ਪੂਰੀ ਖ਼ਬਰ »

ਮੁਨੀਸ਼ ਕੁਮਾਰ ਨੇ ਬਤੌਰ ਪਿ੍ੰਸੀਪਲ ਅਹੁਦਾ ਸੰਭਾਲਿਆ

ਜਲੰਧਰ, 5 ਦਸੰਬਰ (ਖੇਡ ਪ੍ਰਤੀਨਿਧ)-ਸਰਕਾਰੀ ਹਾਈ ਸਕੂਲ ਰਾਏਪੁਰ ਰਸੂਲਪੁਰ ਦੇ ਮੈਥ ਮਾਸਟਰ ਮੁਨੀਸ਼ ਕੁਮਾਰ ਸ਼ਰਮਾ ਨੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਰਾਹੀਂ ਸਿੱਧੀ ਨਿਯੁਕਤੀ ਪਿ੍ੰਸੀਪਲ ਦੀ ਹਾਸਲ ਕੀਤੀ ਤੇ ਮੁਨੀਸ਼ ਕੁਮਾਰ ਸ਼ਰਮਾ ਨੇ ਅੱਜ ਬਤੌਰ ਪਿ੍ੰਸੀਪਲ ...

ਪੂਰੀ ਖ਼ਬਰ »

ਸ਼ਿਵ ਜਯੋਤੀ ਪਬਲਿਕ ਸਕੂਲ 'ਚ ਹਿੰਦੀ ਕਵਿਤਾ ਉਚਾਰਨ ਮੁਕਾਬਲੇ ਕਰਵਾਏ

ਜਲੰਧਰ, 5 ਦਸੰਬਰ (ਰਣਜੀਤ ਸਿੰਘ ਸੋਢੀ)-ਸ਼ਿਵ ਜਯੋਤੀ ਪਬਲਿਕ ਸਕੂਲ ਜਲੰਧਰ ਵਿਖੇ ਪਿ੍ੰਸੀਪਲ ਡਾ. ਰਵੀ ਸੁਤਾ ਦੀ ਅਗਵਾਈ 'ਚ ਚੌਥੀ ਤੇ ਪੰਜਵੀਂ ਜਮਾਤ ਦੇ ਹਿੰਦੀ ਕਵਿਤਾ ਉਚਾਰਨ ਮੁਕਾਬਲੇ ਕਰਵਾਏ ਗਏ | ਸੁਮਨ ਨਰੂਲਾ ਤੇ ਮਨਜੀਤ ਮੈਡਮ ਨੇ ਜੱਜਾਂ ਦੀ ਭੂਮਿਕਾ ਨਿਭਾਈ | ਚੌਥੀ ...

ਪੂਰੀ ਖ਼ਬਰ »

ਡਿਪਸ ਦੇ ਵਿਦਿਆਰਥੀਆਂ ਵਲੋਂ ਵਾਤਾਵਰਨ ਸਵੱਛਤਾ ਲਈ ਜਾਗਰੂਕਤਾ ਰੈਲੀ

ਜਲੰਧਰ, 5 ਦਸੰਬਰ (ਰਣਜੀਤ ਸਿੰਘ ਸੋਢੀ)-ਡਿਪਸ ਸੂਰਾਨ੍ਹਸੀ ਦੇ ਨੰਨ੍ਹੇ ਵਿਦਿਆਰਥੀਆਂ ਨੇ ਵਾਤਾਵਰਨ ਦੀ ਸਵੱਛਤਾ ਲਈ ਜਾਗਰੂਕਤਾ ਰੈਲੀ ਕੱਢੀ | ਇਸ ਰੈਲੀ 'ਚ ਪ੍ਰਾਇਮਰੀ ਵਿੰਗ ਦੇ ਕੇ. ਜੀ ਜਮਾਤ ਤੋਂ ਲੈ ਕੇ ਪਹਿਲੀ ਜਮਾਤ ਤੱਕ ਦੇ ਨੰਨ੍ਹੇ ਬੱਚਿਆਂ ਨੇ ਹਿੱਸਾ ਲਿਆ | ਰੈਲੀ ...

ਪੂਰੀ ਖ਼ਬਰ »

ਡੀ.ਏ.ਵੀ. ਯੂਨੀਵਰਸਿਟੀ ਤੇ ਪੇਡਾ ਵਿਚਕਾਰ ਸਮਝੌਤਾ

ਜਲੰਧਰ, 5 ਦਸੰਬਰ (ਰਣਜੀਤ ਸਿੰਘ ਸੋਢੀ)-ਡੀ. ਏ. ਵੀ. ਯੂਨੀਵਰਸਿਟੀ ਤੇ ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ (ਪੇਡਾ) ਵਿਚਕਾਰ ਊਰਜਾ ਸੰਭਾਲ਼ਨ ਸਬੰਧੀ ਸਮਝੌਤੇ 'ਤੇ ਹਸਤਾਖ਼ਰ ਹੋਏ | ਇਹ ਕਰਾਰ 'ਤੇ ਹਸਤਾਖ਼ਰ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਦੇਸ਼ ਬੰਧੂ ਤੇ ਪੇਡਾ ਦੇ ...

ਪੂਰੀ ਖ਼ਬਰ »

ਦੇਸ਼ ਭਰ 'ਚ ਕੱਲ੍ਹ ਲਗਾਏ ਜਾਣਗੇ ਖੂਨਦਾਨ ਕੈਂਪ-ਸੁਖਜੀਤ ਸਿੰਘ

ਜਲੰਧਰ, 5 ਦਸੰਬਰ (ਜਸਪਾਲ ਸਿੰਘ)-ਸੀ. ਪੀ. ਐੱਫ. ਕਰਮਚਾਰੀ ਯੂਨੀਅਨ ਪੰਜਾਬ ਅਤੇ ਨੈਸ਼ਨਲ ਮੂਵਮੈਂਟ ਫ਼ਾਰ ਓਲਡ ਪੈਨਸ਼ਨ ਸਕੀਮ ਵਲੋਂ ਦੇਸ਼ ਭਰ 'ਚ 7 ਦਸੰਬਰ ਨੂੰ ਦੇਸ਼ ਭਰ 'ਚ ਅਰਧ ਸੈਨਿਕ ਬਲਾਂ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਗਾਏ ਜਾ ਰਹੇ ਹਨ | ਯੂਨੀਅਨ ਦੇ ਸੂਬਾ ਪ੍ਰਧਾਨ ...

ਪੂਰੀ ਖ਼ਬਰ »

ਜਬਰ ਜਨਾਹ ਦੇ ਦੋਸ਼ੀਆਂ ਨੂੰ ਫ਼ਾਹੇ ਟੰਗਿਆ ਜਾਵੇ-ਡਾ: ਜਸਲੀਨ ਸੇਠੀ

ਜਲੰਧਰ, 5 ਦਸੰਬਰ (ਸਟਾਫ ਰਿਪੋਰਟਰ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਬਲਾਰਾ ਅਤੇ ਜ਼ਿਲ੍ਹਾ ਮਹਿਲਾ ਕਾਂਗਰਸ ਦੀ ਪ੍ਰਧਾਨ ਡਾ. ਜਸਲੀਨ ਸੇਠੀ ਕੌਾਸਲਰ ਵਾਰਡ ਨੰਬਰ-20 ਨੇ ਹੈਦਰਾਬਾਦ ਵਿਖੇ ਵਾਪਰੀ ਜਬਰ ਜਨਾਹ ਦੀ ਘਟਨਾ ਦੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ...

ਪੂਰੀ ਖ਼ਬਰ »

ਸੇਂਟ ਸੋਲਜਰ ਹੋਟਲ ਮੈਨੇਜਮੇਂਟ 'ਚ ਕੇਕ ਮਿਕਸਿੰਗ ਗਤੀਵਿਧੀ ਕਰਵਾਈ

ਜਲੰਧਰ, 5 ਦਸੰਬਰ (ਰਣਜੀਤ ਸਿੰਘ ਸੋਢੀ)-ਸੇਂਟ ਸੋਲਜਰ ਇੰਸਟੀਚਿਊਟ ਆਫ਼ ਹੋਟਲ ਮੈਨੇਜਮੈਂਟ ਐਾਡ ਕੈਟਰਿੰਗ ਟੈਕਨਾਲੋਜੀ ਵਲੋਂ ਕੇਕ ਮਿਕਸਿੰਗ ਗਤੀਵਿਧੀ ਕਰਵਾਈ ਗਈ, ਜਿਸ ਵਿਚ ਸੇਂਟ ਸੋਲਜਰ ਗਰੁੱਪ ਦੇ ਪ੍ਰੋ-ਚੇਅਰਮੈਨ ਪਿ੍ੰਸ ਚੋਪੜਾ ਮੁੱਖ ਮਹਿਮਾਨ ਦੇ ਰੂਪ ਵਿਚ ...

ਪੂਰੀ ਖ਼ਬਰ »

ਸਵ: ਬਲਬੀਰ ਸਿੰਘ ਦੇ 81ਵੇਂ ਜਨਮ ਦਿਨ ਨੂੰ ਪੁਰਾਣੇ ਵਿਦਿਆਰਥੀਆਂ ਨੇ ਬਣਾਇਆ ਯਾਦਗਾਰ

ਜਲੰਧਰ, 5 ਦਸੰਬਰ (ਰਣਜੀਤ ਸਿੰਘ ਸੋਢੀ)- ਵਿੱਦਿਆ, ਖੇਡਾਂ ਤੇ ਕਲਾ ਦੇ ਖੇਤਰ 'ਚ ਨਿੱਤ ਨਵੀਆਂ ਪਿਰਤਾਂ ਪਾ ਰਹੀ ਉੱਤਰੀ ਭਾਰਤ ਦੀ ਸਿਰਮੌਰ ਵਿੱਦਿਅਕ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਿਖੇ ਕਾਲਜ ਦੇ ਗਵਰਨਿੰਗ ਕੌਾਸਲ ਦੇ ਸਾਬਕਾ ਪ੍ਰਧਾਨ, ਸਾਬਕਾ ਮੈਂਬਰ ...

ਪੂਰੀ ਖ਼ਬਰ »

ਆਪਥਾਮਾਲੋਜੀਕਲ ਸੁਸਾਇਟੀ ਦੀ 23ਵੀਂ ਕਾਨਫਰੰਸ ਅੱਜ ਤੋਂ

ਜਲੰਧਰ, 5 ਦਸੰਬਰ (ਐੱਮ.ਐੱਸ. ਲੋਹੀਆ)-ਪੰਜਾਬ ਆਪਥਾਮਾਲੋਜੀਕਲ ਸੁਸਾਇਟੀ ਆਫ਼ ਆਈ ਸਰਜਨਜ਼ ਵਲੋਂ 23ਵੀਂ ਸਾਲਾਨਾ ਕਾਨਫ਼ਰੰਸ 6 ਦਸੰਬਰ ਤੋਂ 8 ਦਸੰਬਰ 2019 ਤੱਕ 'ਦੀ ਗ੍ਰੈਂਡ ਲਿੱਲੀ ਰਿਸੋਰਟ', ਜਲੰਧਰ ਵਿਖੇ ਕਰਵਾਈ ਜਾ ਰਹੀ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ. ਬਲਬੀਰ ...

ਪੂਰੀ ਖ਼ਬਰ »

ਲਾਟਰੀ ਦੀ ਆੜ 'ਚ ਦੜਾ-ਸੱਟਾ ਲਾਉਣ ਦੇ ਦੋਸ਼ 'ਚ ਦੋ ਕਾਬੂ

ਜਲੰਧਰ ਛਾਉਣੀ, 5 ਦਸੰਬਰ (ਪਵਨ ਖਰਬੰਦਾ)-ਥਾਣਾ ਛਾਉਣੀ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਛਾਪਾਮਾਰੀ ਕਰਦੇ ਹੋਏ ਲਾਟਰੀ ਦੀ ਆੜ 'ਚ ਦੜਾ-ਸੱਟਾ ਲਾਉਣ ਦੇ ਦੋਸ਼ 'ਚ ਦੋ ਦੋਸ਼ੀਆਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਿਖ਼ਲਾਫ਼ ਧੋਖਾਧੜੀ ਸਮੇਤ ਹੋਰ ਧਾਰਾਵਾਂ ਤਹਿਤ ...

ਪੂਰੀ ਖ਼ਬਰ »

ਰਛਪਾਲ ਸਿੰਘ ਪਾਲ ਦਾ 'ਚਰਨ ਸਿੰਘ ਸਫ਼ਰੀ ਪੁਰਸਕਾਰ' ਨਾਲ ਸਨਮਾਨ

ਜਲੰਧਰ, 5 ਦਸੰਬਰ (ਜਸਪਾਲ ਸਿੰਘ)- ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ 'ਤੇ ਨੰਗਲ ਟਾਊਨਸ਼ਿਪ (ਰੋਪੜ) ਵਿਖੇ ਕਰਵਾਏ ਗਏ ਵਿਸ਼ੇਸ਼ ਕਵੀ ਦਰਬਾਰ 'ਚ ਪੰਜਾਬ ਦੇ ਰਫੀ ਰਛਪਾਲ ਸਿੰਘ ਪਾਲ ਨੂੰ ਉਨ੍ਹਾਂ ਦੀਆਂ ਧਾਰਮਿਕ ਕਵੀ ਦਰਬਾਰਾਂ ਲਈ ਕੀਤੀਆਂ ਸੇਵਾਵਾਂ ਬਦਲੇ ...

ਪੂਰੀ ਖ਼ਬਰ »

ਟਰੱਸਟ ਵਲੋਂ ਪਲਾਟ ਨਾ ਦੇਣ ਦੀ ਪ੍ਰਧਾਨ ਮੰਤਰੀ ਦਫ਼ਤਰ ਨੂੰ ਸ਼ਿਕਾਇਤ

ਜਲੰਧਰ, 5 ਦਸੰਬਰ (ਸ਼ਿਵ)- ਸੂਰੀਆ ਐਨਕਲੇਵ ਐਕਸਟੈਨਸ਼ਨ ਵਿਚ ਅਲਾਟੀ ਤੋਂ ਰਕਮ ਲੈ ਕੇ ਵੀ ਪਲਾਟ ਨਾ ਦੇਣ ਦੀ ਸ਼ਿਕਾਇਤ ਪ੍ਰਧਾਨ ਮੰਤਰੀ ਦਫ਼ਤਰ ਨੂੰ ਕੀਤੀ ਹੈ ਜਿਸ 'ਤੇ ਕਾਰਵਾਈ ਕਰਦੇ ਹੋਈ ਪੀ. ਐਮ. ਓ. ਨੇ ਇਸ ਸ਼ਿਕਾਇਤ ਨੂੰ ਕਾਰਵਾਈ ਲਈ ਵਧੀਕ ਪ੍ਰਮੁੱਖ ਸਕੱਤਰ ਸ੍ਰੀਮਤੀ ...

ਪੂਰੀ ਖ਼ਬਰ »

ਇਮਾਰਤਾਂ ਦੇ ਮਾਮਲੇ 'ਚ ਵਪਾਰੀਆਂ ਵਲੋਂ ਧਰਨੇ ਦੀ ਚਿਤਾਵਨੀ

ਜਲੰਧਰ, 5 ਦਸੰਬਰ (ਸ਼ਿਵ)- ਜ਼ਿਲ੍ਹਾ ਵਪਾਰ ਮੰਡਲ ਨੇ ਕੀਤੀ ਗਈ ਇਕ ਮੀਟਿੰਗ ਵਿਚ ਕਿਹਾ ਹੈ ਕਿ ਇਮਾਰਤਾਂ ਦੇ ਮਾਮਲੇ ਵਿਚ ਕੁਝ ਲੋਕ ਲੋਕਾਂ ਨੂੰ ਮਿਲੀਭੁਗਤ ਕਰਕੇ ਪੇ੍ਰਸ਼ਾਨ ਕਰ ਰਹੇ ਹਨ ਤੇ ਜੇਕਰ ਉਨ੍ਹਾਂ ਨੂੰ ਪੇ੍ਰਸ਼ਾਨ ਕਰਨ ਦਾ ਕੰਮ ਬੰਦ ਨਾ ਕੀਤਾ ਗਿਆ ਤਾਂ ਵਪਾਰ ...

ਪੂਰੀ ਖ਼ਬਰ »

ਪੰਚਾਇਤ ਜਗ੍ਹਾ 'ਤੇ ਖੋਖਾ ਰੱਖਣ ਨੂੰ ਲੈ ਕੇ ਤਕਰਾਰ-ਇਕ ਗੰਭੀਰ ਜ਼ਖ਼ਮੀ

ਮੱਲ੍ਹੀਆਂ ਕਲਾਂ, 5 ਦਸੰਬਰ (ਮਨਜੀਤ ਮਾਨ)-ਪਿੰਡ ਉੱਗੀ ਜਲੰਧਰ ਵਿਖੇ ਪੰਚਾਇਤੀ ਜਗ੍ਹਾ 'ਤੇ ਇਕ ਵਿਅਕਤੀ ਵਲੋਂ ਖੋਖਾ ਰੱਖਣ ਨੂੰ ਲੈ ਕੇ ਪੰਚਾਇਤ ਤੇ ਖੋਖਾ ਰੱਖਣ ਵਾਲੇ ਵਿਅਕਤੀ ਦੇ ਭਰਾਵਾਂ ਨਾਲ ਤਕਰਾਰ ਹੋ ਗਿਆ ਤੇ ਜਿਸ ਵਿਚ ਇਕ ਵਿਅਕਤੀ ਦੇ ਗੰਭੀਰ ਫਟੜ ਹੋ ਜਾਣ ਦਾ ...

ਪੂਰੀ ਖ਼ਬਰ »

8ਵੇਂ ਦੋ ਰੋਜ਼ਾ ਸਮਾਗਮ 7 ਤੋਂ

ਮਲਸੀਆਂ, 5 ਦਸੰਬਰ (ਸੁਖਦੀਪ ਸਿੰਘ)- ਭਾਈ ਭਗੀਰਥ ਸਾਹਿਬ ਜੀ ਸੇਵਾ ਸੁਸਾਇਟੀ (ਰਜਿ.) ਅਤੇ ਮਲਸੀਆਂ ਦੀ ਸਮੂਹ ਸੰਗਤ ਵਲੋਂ ਭਾਈ ਭਗੀਰਥ ਸਾਹਿਬ ਦੀ ਯਾਦ ਨੂੰ ਸਮਰਪਿਤ ਅਤੇ ਸਰਬੱਤ ਦੇ ਭਲੇ ਲਈ ਅੱਠਵਾਂ 2 ਰੋਜ਼ਾ ਸਮਾਗਮ 7 ਤੇ 8 ਦਸੰਬਰ ਨੂੰ ਗੁਰਦੁਆਰਾ ਭਾਈ ਭਗੀਰਥ ਸਾਹਿਬ ਜੀ ...

ਪੂਰੀ ਖ਼ਬਰ »

ਜਤਿੰਦਰ ਕੁਮਾਰ ਨੂਰਮਹਿਲ ਦੇ ਨਵੇਂ ਥਾਣਾ ਮੁਖੀ ਨਿਯੁਕਤ

ਨੂਰਮਹਿਲ, 5 ਦਸੰਬਰ (ਜਸਵਿੰਦਰ ਸਿੰਘ ਲਾਂਬਾ)- ਜਲੰਧਰ ਦਿਹਾਤੀ ਦੇ ਐੱਸ. ਐੱਸ. ਪੀ ਨਵਜੋਤ ਸਿੰਘ ਮਾਹਲ ਨੇ ਸਬ ਇੰਸਪੈਕਟਰ ਜਤਿੰਦਰ ਕੁਮਾਰ ਨੂੰ ਨੂਰਮਹਿਲ ਦੇ ਨਵੇਂ ਥਾਣਾਂ ਮੁਖੀ ਨਿਯੁਕਤ ਕੀਤਾ | ਇਸ ਤੋਂ ਪਹਿਲਾਂ ਹਰਦੀਪ ਸਿੰਘ ਮਾਨ ਨੂਰਮਹਿਲ ਵਿਖੇ ਆਪਣੀ ਡਿਊਟੀ ...

ਪੂਰੀ ਖ਼ਬਰ »

ਅੰਤਰਰਾਸ਼ਟਰੀ ਕਬੱਡੀ ਕੱਪ ਲਈ ਤਲਵਿੰਦਰ ਸਿੰਘ ਦੀ ਬਤੌਰ ਰੈਫ਼ਰੀ ਨਿਯੁਕਤੀ ਨਾਲ ਇਲਾਕੇ ਦਾ ਮਾਣ ਵਧਿਆ

ਲੋਹੀਆਂ ਖਾਸ, 5 ਦਸੰਬਰ (ਦਿਲਬਾਗ ਸਿੰਘ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਵਲੋਂ ਕਰਵਾਏ ਜਾ ਰਹੇ ਅੰਤਰਰਾਸ਼ਟਰੀ ਕਬੱਡੀ ਕੱਪ ਲਈ ਲੋਹੀਆਂ ਤੋਂ ਪੀ.ਟੀ.ਆਈ. ਤਲਵਿੰਦਰ ਸਿੰਘ ਨੂੰ ਬਤੌਰ ਰੈਫਰੀ ਨਿਯੁਕਤ ਹੋਣ ਨਾਲ ...

ਪੂਰੀ ਖ਼ਬਰ »

ਕਿਸਾਨਾਂ 'ਤੇ ਕੀਤੇ ਪਰਚੇ ਰੱਦ ਕੀਤੇ ਜਾਣ-ਕਿਸਾਨ ਯੂਨੀਅਨ

ਕਰਤਾਰਪੁਰ, 5 ਦਸੰਬਰ (ਜਸਵੰਤ ਵਰਮਾ, ਧੀਰਪੁਰ)-ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੀ ਮਾਸਿਕ ਮੀਟਿੰਗ ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਲਿਟਾਂ ਅਤੇ ਬਲਾਕ ਪ੍ਰਧਾਨ ਬਹਾਦਰ ਸਿੰਘ ਮੱਲ੍ਹੀਆਂ ਦੀ ਦੇਖ-ਰੇਖ ਹੇਠ ਗੁਰਦੁਆਰਾ ਗੰਗਸਰ ਸਾਹਿਬ ਵਿਖੇ ਹੋਈ | ਮੀਟਿੰਗ ਵਿਚ ...

ਪੂਰੀ ਖ਼ਬਰ »

ਸਰਕਾਰੀ ਪ੍ਰਾਇਮਰੀ ਤੇ ਮਿਡਲ ਸਕੂਲ ਹੁਸੈਨਪੁਰ 'ਚ ਵਿੱਦਿਅਕ ਮੁਕਾਬਲੇ

ਮੱਲ੍ਹੀਆਂ ਕਲਾਂ, 5 ਦਸੰਬਰ (ਮਨਜੀਤ ਮਾਨ)-ਸਰਕਾਰੀ ਪ੍ਰਾਇਮਰੀ ਤੇ ਮਿਡਲ ਸਕੂਲ ਹੁਸੈਨਪੁਰ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਹੈੱਡ ਅਧਿਆਪਕ ਨਿਰਮਲ ਟੁੱਟ ਤੇ ਸਰਕਾਰੀ ਮਿਡਲ ਸਕੂਲ ਦੇ ਮੁੱਖ ਅਧਿਆਪਕ ਰਾਜ ਕੁਮਾਰ ਦੀ ਸਰਪ੍ਰਸਤੀ ਹੇਠ ਪਿੰਡ ਦੀ ਸਮੂਹ ਗ੍ਰਾਮ ...

ਪੂਰੀ ਖ਼ਬਰ »

ਕੋਟਲਾ ਜੰਗਾਂ 'ਚ ਜਾਗਰੂਕ ਕੈਂਪ ਲਗਾਇਆ

ਮੱਲ੍ਹੀਆਂ ਕਲਾਂ, 5 ਦਸੰਬਰ (ਮਨਜੀਤ ਮਾਨ)-ਬਾਲ ਦਿਵਸ ਵਿਭਾਗ ਵਲੋਂ 'ਬੇਟੀ ਬਚਾਓ, ਬੇਟੀ ਪੜ੍ਹਾਓ' ਤਹਿਤ ਪਿੰਡ ਕੋਟਲਾ ਜੰਗਾਂ 'ਚ ਲੋਕਾਂ ਨੂੰ ਜਾਗਰੂਕ ਕਰਨ ਲਈ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵਲੋਂ ਜਲੰਧਰ ਦੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ...

ਪੂਰੀ ਖ਼ਬਰ »

ਸੋਸ਼ਲ ਮੀਡੀਆ 'ਤੇ ਕੱਸੇ ਜਾ ਰਹੇ ਸਰਕਾਰਾਂ 'ਤੇ ਵਿਅੰਗ 100 ਰੁਪਏ ਕਿੱਲੋ ਪਹੁੰਚੇ ਪਿਆਜ਼ ਨੇ ਖਾਣਾ ਕੀਤਾ ਬੇਸੁਆਦਾ

ਸ਼ਾਹਕੋਟ, 5 ਦਸੰਬਰ (ਸੁਖਦੀਪ ਸਿੰਘ)- ਜਿੱਥੇ ਲੋਕ ਇਸ ਮਹਿੰਗਾਈ ਦੇ ਯੁੱਗ 'ਚ ਆਪਣੀ ਜ਼ਰੂਰੀ ਵਸਤਾਂ ਨੂੰ ਤਰਸ ਰਹੇ ਹਨ, ਉੱਥੇ ਅਜਿਹੇ ਹਾਲਾਤ ਬਣ ਗਏ ਹਨ ਕਿ ਲੋਕਾਂ ਦਾ ਰੋਟੀ-ਸਬਜ਼ੀ ਖਾਣਾ ਵੀ ਔਖਾ ਹੋ ਗਿਆ ਹੈ | ਕਿਸੇ ਸਮੇਂ 10-20 ਰੁਪਏ ਕਿੱਲੋ ਤੱਕ ਵਿਕਣ ਵਾਲਾ ਪਿਆਜ਼ ਹੁਣ ...

ਪੂਰੀ ਖ਼ਬਰ »

ਦੋਲੀਕੇ ਸੁੰਦਰਪੁਰ ਵਿਖੇ ਪਹਿਲਾ ਖੂਨਦਾਨ ਕੈਂਪ

ਆਦਮਪੁਰ, 5 ਦੰਸਬਰ (ਹਰਪ੍ਰੀਤ ਸਿੰਘ) - ਪਿੰਡ ਦੋਲੀਕੇ ਸੁੰਦਰਪੁਰ ਵਿਖੇ ਹੌਲਦਾਰ ਸਰਦਾਰ ਬਹਾਦਰ ਸਿੰਘ ਦੀ ਯਾਦ ਵਿਚ ਬਲੱਡ ਡੋਨੇਟਰਸ ਲਾਈਫ ਸੇਵਰਸ ਸੁਸਾਇਟੀ (ਪੰਜਾਬ) ਤੇ ਪੋਸੀਟਿਵ ਬਿੰਕਿੰਗ ਆਫ ਨਿਊ ਜਨਰੇਸ਼ਨ ਸੁਸਾਇਟੀ ਦੋਲੀਕੇ ਵਲੋਂ ਪਹਿਲਾਾ ਸਵੈਇੱਛਕ ਖੂਨਦਾਨ ...

ਪੂਰੀ ਖ਼ਬਰ »

ਵਿਦਿਆਰਥੀਆਂ ਵਲੋਂ ਮਦਾਰ ਕੋ-ਆਪ੍ਰੇਟਿਵ ਖੇਤਬਾੜੀ ਸਭਾ ਦਾ ਦੌਰਾ

ਆਦਮਪੁਰ, 5 ਦਸੰਬਰ (ਹਰਪ੍ਰੀਤ ਸਿੰਘ, ਰਮਨ ਦਵੇਸਰ)- ਐਨ. ਸੀ. ਯੂ. ਆਈ. ਇੰਡੀਆ ਦੇ ਚੱਲ ਰਹੇ ਦੀ ਪ੍ਰੋਗਰਾਮਾਂ ਦੀ ਲੜੀ ਤਹਿਤ ਅੱਜ ਬੰਗਲਾਦੇਸ਼, ਨਿਪਾਲ, ਭਾਰਤ ਦੇਸ਼ਾਂ ਦੇ ਕਰੀਬ 34 ਵਿਦਿਆਰਥੀਆਂ ਨੇ ਰਮੇਸ਼ ਕੌਲ ਡਿਪਟੀ ਡਾਇਰੈਕਟਰ ਅਤੇ ਅਨਿਲ ਕੁਮਾਰ ਲਾਂਬਾ ਪ੍ਰੋਜੈਕਟ ...

ਪੂਰੀ ਖ਼ਬਰ »

ਸਰਕਾਰੀ ਪ੍ਰਾਇਮਰੀ ਸਕੂਲ ਅੱਗੇ ਬਣੇ ਕੂੜੇ ਦੇ ਡੰਪ ਨੂੰ ਬੰਦ ਕਰਨ ਦੀ ਮੰਗ

ਬਿਲਗਾ, 5 ਦਸੰਬਰ (ਰਾਜਿੰਦਰ ਸਿੰਘ ਬਿਲਗਾ)- ਸਰਕਾਰੀ ਪ੍ਰਾਇਮਰੀ ਸਕੂਲ ਬਿਲਗਾ (ਲੜਕੀਆਂ) ਅੱਗੇ ਬਣਿਆ ਕੂੜੇ ਦਾ ਡੰਪ ਬੱਚਿਆਂ ਲਈ ਬਣਿਆ ਸਿਰਦਰਦੀ | ਸਕੂਲ ਦੀ ਮੁੱਖ ਅਧਿਆਪਕ ਸ੍ਰੀਮਤੀ ਨਿਰਮਲ ਕੌਰ ਨੇ ਨਗਰ ਪੰਚਾਇਤ ਬਿਲਗਾ, ਸੀਨੀਅਰ ਮੈਡੀਕਲ ਅਫ਼ਸਰ ਪ੍ਰਾਇਮਰੀ ਹੈਲਥ ...

ਪੂਰੀ ਖ਼ਬਰ »

ਸਿਵਲ ਹਸਪਤਾਲ ਫਿਲੌਰ 'ਚ 32ਵਾਂ ਪੰਦ੍ਹਰਵਾੜਾ ਮਨਾਇਆ

ਫਿਲੌਰ, 5 ਦਸੰਬਰ (ਸੁਰਜੀਤ ਸਿੰਘ ਬਰਨਾਲਾ)- ਪੰਜਾਬ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਜ਼ਿਲ੍ਹਾ ਜਲੰਧਰ ਵਲ਼ੋਂ ਸਿਵਲ ਸਰਜਨ ਜਲੰਧਰ ਡਾ. ਗੁਰਿੰਦਰ ਕੌਰ ਚਾਵਲਾ ਦੇ ਦਿਸ਼ਾ ਨਿਰਦੇਸ਼ਾਂ ਤੇ ਡਾ ਸਤਿੰਦਰ ਪਵਾਰ ਜ਼ਿਲ੍ਹਾ ਡੈਂਟਲ ਸਿਹਤ ਅਫ਼ਸਰ ਜਲੰਧਰ ਦੀ ...

ਪੂਰੀ ਖ਼ਬਰ »

ਦੇਸ਼ 'ਚ ਔਰਤਾਂ 'ਤੇ ਵਧ ਰਹੇ ਜ਼ੁਲਮਾਂ ਿਖ਼ਲਾਫ਼ ਰਾਸ਼ਟਰਪਤੀ ਦੇ ਨਾਂਅ ਮੰਗ-ਪੱਤਰ

ਫਿਲੌਰ, 5 ਦਸੰਬਰ (ਇੰਦਰਜੀਤ ਚੰਦੜ੍ਹ)- ਦੇਸ਼ ਅੰਦਰ ਔਰਤਾਂ ਤੇ ਵਧ ਰਹੇ ਜ਼ੁਲਮਾਂ ਿਖ਼ਲਾਫ਼ ਆਵਾਜ਼ ਬੁਲੰਦ ਕਰਦਿਆਂ ਜਨਵਾਦੀ ਇਸਤਰੀ ਸਭਾ ਫਿਲੌਰ ਅਤੇ ਆਂਗਣਵਾੜੀ ਮੁਲਾਜ਼ਮ ਯੂਨੀਅਨ ਫਿਲੌਰ ਦੀਆਂ ਮਹਿਲਾਵਾਂ ਵਲੋਂ ਰਾਸ਼ਟਰਪਤੀ ਦੇ ਨਾਂਅ ਇਕ ਮੰਗ ਪੱਤਰ ਐਸ.ਡੀ.ਐਮ. ...

ਪੂਰੀ ਖ਼ਬਰ »

ਆਂਗਣਵਾੜੀ ਸੈਂਟਰ ਹਾਜੀਪੁਰ-ਸਲੈਚਾਂ ਵਿਖੇ ਜਾਗਰੂਕਤਾ ਸੈਮੀਨਾਰ

ਸ਼ਾਹਕੋਟ, 5 ਦਸੰਬਰ (ਸੁਖਦੀਪ ਸਿੰਘ)- ਸੀ.ਡੀ.ਪੀ.ਓ. ਸ਼ਾਹਕੋਟ ਡਾ. ਰਾਜੀਵ ਢਾਂਡਾ ਦੀਆਂ ਹਦਾਇਤਾਂ ਅਨੁਸਾਰ ਸਰਕਲ ਸੁਪਰਵਾਈਜ਼ਰ ਕੁਲਦੀਪ ਕੁਮਾਰੀ ਦੀ ਅਗਵਾਈ 'ਚ ਆਂਗਣਵਾੜੀ ਸੈਂਟਰ ਪਿੰਡ ਹਾਜੀਪੁਰ-ਸਲੈਚਾਂ (ਸ਼ਾਹਕੋਟ) ਵਿਖੇ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ...

ਪੂਰੀ ਖ਼ਬਰ »

ਐਸ. ਡੀ. ਐਮ. ਫਿਲੌਰ ਵਲੋਂ ਬਿਰਧ ਆਸ਼ਰਮ ਬੜਾ ਪਿੰਡ ਦਾ ਦੌਰਾ

ਗੁਰਾਇਆ, 5 ਦਸੰਬਰ (ਬਲਵਿੰਦਰ ਸਿੰਘ)- ਗੁਰੂ ਅਮਰਦਾਸ ਬਿਰਧ ਆਸ਼ਰਮ ਬੜਾ ਪਿੰਡ ਵਿਖੇ ਹੋਏ ਸਮਾਗਮ ਮੌਕੇ ਐੱਸ ਡੀ ਐਮ ਫਿਲੌਰ ਵਿਨੀਤ ਕੁਮਾਰ ਮੁੱਖ ਮਹਿਮਾਨ ਵਜੋਂ ਪੁੱਜੇ, ਜਦਕਿ ਬੜਾ ਪਿੰਡ ਸਿਵਲ ਹਸਪਤਾਲ ਦੇ ਐੱਸ ਐਮ ਓ ਜੀ. ਐੱਸ. ਘਈ., ਡਾ. ਅਵਿਨਾਸ਼ ਅਤੇ ਡਾ. ਕੁਲਦੀਪ ਰਾਏ ...

ਪੂਰੀ ਖ਼ਬਰ »

ਬਾਜਵਾ ਕਲਾਂ ਸਕੂਲ 'ਚ ਰੀਤੂ ਪਾਲ ਨੇ ਪਿ੍ੰਸੀਪਲ ਦਾ ਅਹੁਦਾ ਸੰਭਾਲਿਆ

ਸ਼ਾਹਕੋਟ, 5 ਦਸੰਬਰ (ਸਚਦੇਵਾ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਜਵਾ ਕਲਾਂ (ਸ਼ਾਹਕੋਟ) 'ਚ ਰੀਤੂ ਪਾਲ ਨੇ ਪਿ੍ੰਸੀਪਲ ਦਾ ਅਹੁਦਾ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰ: ਸਿੱਖਿ:) ਜਲੰਧਰ ਹਰਿੰਦਰਪਾਲ ਸਿੰਘ ਤੇ ਸੇਵਾ ਮੁਕਤ ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ ਬਲਜਿੰਦਰ ...

ਪੂਰੀ ਖ਼ਬਰ »

100 ਰੁਪਏ ਕਿੱਲੋ ਪਹੁੰਚੇ ਪਿਆਜ਼ ਨੇ ਖਾਣਾ ਕੀਤਾ ਬੇਸੁਆਦਾ

ਸ਼ਾਹਕੋਟ, 5 ਦਸੰਬਰ (ਸੁਖਦੀਪ ਸਿੰਘ)- ਜਿੱਥੇ ਲੋਕ ਇਸ ਮਹਿੰਗਾਈ ਦੇ ਯੁੱਗ 'ਚ ਆਪਣੀ ਜ਼ਰੂਰੀ ਵਸਤਾਂ ਨੂੰ ਤਰਸ ਰਹੇ ਹਨ, ਉੱਥੇ ਅਜਿਹੇ ਹਾਲਾਤ ਬਣ ਗਏ ਹਨ ਕਿ ਲੋਕਾਂ ਦਾ ਰੋਟੀ-ਸਬਜ਼ੀ ਖਾਣਾ ਵੀ ਔਖਾ ਹੋ ਗਿਆ ਹੈ | ਕਿਸੇ ਸਮੇਂ 10-20 ਰੁਪਏ ਕਿੱਲੋ ਤੱਕ ਵਿਕਣ ਵਾਲਾ ਪਿਆਜ਼ ਹੁਣ ...

ਪੂਰੀ ਖ਼ਬਰ »

ਰਾਮਗੜ੍ਹੀਆ ਸਕੂਲ 'ਚ ਇਨਾਮ ਵੰਡ ਸਮਾਗਮ ਕੱਲ੍ਹ

ਸ਼ਾਹਕੋਟ, 5 ਦਸੰਬਰ (ਸਚਦੇਵਾ)- ਰਾਮਗੜ੍ਹੀਆ ਐਜੂਕੇਸ਼ਨਲ ਸੁਸਾਇਟੀ ਸ਼ਾਹਕੋਟ ਵਲੋਂ ਰਾਮਗੜ੍ਹੀਆ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸ਼ਾਹਕੋਟ 'ਚ ਸਾਲਾਨਾ ਇਨਾਮ ਵੰਡ ਸਮਾਗਮ 7 ਦਸੰਬਰ ਨੂੰ ਸਵੇਰੇ 11 ਵਜੇ ਕਰਵਾਇਆ ਜਾਵੇਗਾ | ਸਕੂਲ ਮੈਨੇਜਮੈਂਟ ਕਮੇਟੀ ਪ੍ਰਧਾਨ ਤਰਲੋਕ ...

ਪੂਰੀ ਖ਼ਬਰ »

ਨਰਸਰੀ ਵਿਭਾਗ ਦੇ ਬੱਚਿਆਂ ਲਈ ਸਪੋਰਟਸ ਮੀਟ

ਆਦਮਪੁਰ, 5 ਦਸੰਬਰ (ਰਮਨ ਦਵੇਸਰ) - ਐੱਮ ਆਰ ਇੰਟਰਨੈਸ਼ਨਲ ਸਕੂਲ ਆਦਮਪੁਰ ਵਿਖੇ ਪਿ੍ੰ. ਨਵਦੀਪ ਵਸ਼ਿਸ਼ਟ ਅਤੇ ਵਾਇਸ ਪਿੰ੍ਰਸੀਪਲ ਮੰਜੂ ਕਾਲਰਾ ਦੀ ਦੇਖ-ਰੇਖ ਹੇਠ ਨਰਸਰੀ ਵਿਭਾਗ ਦੇ ਬੱਚਿਆਂ ਲਈ ਸਪੋਰਟਸ ਮੀਟ ਦਾ ਆਯੋਜਨ ਕੀਤਾ ਗਿਆ ਜਿਸ 'ਚ ਨਰਸਰੀ ਤੋਂ ਲੈ ਕੇ ਪਹਿਲੀ ...

ਪੂਰੀ ਖ਼ਬਰ »

ਦੋੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ

ਜਲੰਧਰ, 5 ਦਸੰਬਰ (ਹਰਵਿੰਦਰ ਸਿੰਘ ਫੁੱਲ)-ਹੈਦਰਾਬਾਦ ਵਿਚ ਇਕ ਡਾਕਟਰ ਲੜਕੀ ਦੀ ਜਬਰ ਜਨਾਹ ਉਪਰੰਤ ਹੱਤਿਆ ਕਰਨ ਦੀ ਘਟਨਾ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਥੋੜ੍ਹੀ ਹੈ | ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪ੍ਰਦੇਸੀ, ਹਰਪਾਲ ਸਿੰਘ ਚੱਡਾ, ਹਰਪ੍ਰੀਤ ਸਿੰਘ ...

ਪੂਰੀ ਖ਼ਬਰ »

ਖਸਤਾ ਹਾਲਤ ਸੜਕ ਮੰਗ ਰਹੀ ਹੈ ਮਹਿਕਮੇ ਦਾ ਧਿਆਨ

ਜਮਸ਼ੇਰ ਖਾਸ, 5 ਦਸੰਬਰ (ਜਸਬੀਰ ਸਿੰਘ ਸੰਧੂ)-ਜਮਸ਼ੇਰ ਤੋਂ ਥਾਣਾ ਸਦਰ ਸੁਵਿਧਾ ਕੇਂਦਰ ਸੇਵਾ ਕੇਂਦਰ ਦੇ ਅੱਗੋਂ ਲੰਘ ਕੇ ਰੇਲਵੇ ਸਟੇਸ਼ਨ ਤੇ ਜਮਸ਼ੇਰ ਡੇਅਰੀ ਕੰਪਲੈਕਸ ਨੂੰ ਜਾਂਦੀ ਸੜਕ ਦੀ ਬਦਤਰ ਹਾਲਤ ਤੋਂ ਸਟੇਸ਼ਨ ਕਾਲੋਨੀ ਅਤੇ ਰੋਜ਼ਾਨਾ ਰਾਹਗੀਰ ਕਾਫ਼ੀ ...

ਪੂਰੀ ਖ਼ਬਰ »

ਰਾਏਪੁਰ ਫਰਾਲਾ ਕੋਆਪ੍ਰੇਟਿਵ ਸੁਸਾਇਟੀ ਦਾ ਬਾਹਰ ਧਰਨਾ

ਜਲੰਧਰ, 5 ਦਸੰਬਰ (ਜਸਪਾਲ ਸਿੰਘ)-ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਰਾਏਪੁਰ ਫਰਾਲਾ ਕੋਆਪ੍ਰੇਟਿਵ ਸੁਸਾਇਟੀ ਦੇ ਬਾਹਰ ਮਜ਼ਦੂਰਾਂ ਵਲੋਂ ਰੋਸ ਧਰਨਾ ਦਿੱਤਾ ਗਿਆ | ਇਸ ਮੌਕੇ ਬੇਜ਼ਮੀਨੇ ਕਿਸਾਨਾਂ ਤੇ ਮਜ਼ਦੂਰਾਂ ਦੀ ਕਰਜ਼ਾ ਮੁਆਫ਼ੀ ਲਈ ਸੁਸਾਇਟੀ ਅਧਿਕਾਰੀਆਂ ...

ਪੂਰੀ ਖ਼ਬਰ »

ਲੰਮਾ ਪਿੰਡ-ਜੰਡੂਸਿੰਘਾ ਮਾਰਗ ਦੀ ਮੰਦੀ ਹਾਲਤ ਨੇ ਸਤਾਏ ਰਾਹਗੀਰ

ਚੁਗਿੱਟੀ/ਜੰਡੂਸਿੰਘਾ, 5 ਦਸੰਬਰ (ਨਰਿੰਦਰ ਲਾਗੂ)-ਪਿਛਲੇ ਲੰਬੇ ਸਮੇਂ ਤੋਂ ਲੰਮਾ ਪਿੰਡ-ਜੰਡੂਸਿੰਘਾ ਮਾਰਗ ਦੀ ਬਣੀ ਹੋਈ ਖਸਤਾ ਹਾਲਤ ਰਾਹਗੀਰਾਂ ਦੇ ਨਾਲ-ਨਾਲ ਆਸ-ਪਾਸ ਦੇ ਪਿੰਡਾਂ ਤੇ ਕਾਲੋਨੀਆਂ 'ਚ ਰਹਿੰਦੇ ਲੋਕਾਂ ਲਈ ਸਿਰਦਰਦੀ ਦਾ ਕਾਰਨ ਬਣੀ ਹੋਈ ਹੈ | ਉਨ੍ਹਾਂ ...

ਪੂਰੀ ਖ਼ਬਰ »

ਖਾਣ-ਪੀਣ ਵਾਲੀਆਂ ਵਸਤਾਂ ਦੇ 6 ਨਮੂਨੇ ਭਰੇ

ਜਲੰਧਰ, 5 ਦਸੰਬਰ (ਐੱਮ.ਐੱਸ. ਲੋਹੀਆ)-ਸਿਹਤ ਵਿਭਾਗ ਦੀ ਟੀਮ ਨੇ ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਐੱਸ.ਐੱਸ. ਨਾਂਗਲ ਦੀ ਅਗਵਾਈ ਹੇਠ ਸ਼ਹਿਰ ਦੇ ਵੱਖ-ਵੱਖ ਖੇਤਰਾਂ 'ਚ ਕਾਰਵਾਈ ਕਰਦੇ ਹੋਏ ਖਾਣ-ਪੀਣ ਵਾਲੀਆਂ ਵਸਤਾਂ ਦੇ 6 ਨਮੂਨੇ ਭਰੇ ਹਨ | ਇਸ ਸਬੰਧੀ ਡਾ. ਨਾਂਗਲ ਨੇ ਦੱਸਿਆ ਕਿ ...

ਪੂਰੀ ਖ਼ਬਰ »

ਚੁਗਿੱਟੀ ਫਲਾਈਓਵਰ ਲਾਗੇ ਗੱਡੀਆਂ 'ਚ ਗੱਡੀਆਂ ਵੱਜੀਆਂ

ਚੁਗਿੱਟੀ/ਜੰਡੂਸਿੰਘਾ, 5 ਦਸੰਬਰ (ਨਰਿੰਦਰ ਲਾਗੂ)-ਵੀਰਵਾਰ ਨੂੰ ਸਥਾਨਕ ਚੁਗਿੱਟੀ ਫਲਾਈਵਰ ਨੇੜੇ 3 ਵਾਹਨਾਂ ਦੀ ਹੋਈ ਟੱਕਰ ਦੌਰਾਨ ਮਗਰ ਆਉਂਦੇ ਅਨੇਕਾਂ ਹੋਰ ਵਾਹਨਾਂ ਦਾ ਦੂਰ-ਦੂਰ ਤੱਕ ਜਾਮ ਲੱਗ ਜਾਣ ਕਾਰਨ ਉਨ੍ਹਾਂ 'ਚ ਸਵਾਰ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX