ਤਾਜਾ ਖ਼ਬਰਾਂ


ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਪੰਜਾਬ ਵਾਲੀਬਾਲ ਐਸੋਸੀਏਸ਼ਨ ਦੇ ਪ੍ਰਧਾਨ ਬਣੇ
. . .  1 day ago
ਅੰਮ੍ਰਿਤਸਰ -24 ਫਰਵਰੀ {ਅ.ਬ.} -ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੂੰ ਅੱਜ ਸਰਬਸੰਮਤੀ ਨਾਲ ਪੰਜਾਬ ਵਾਲੀਬਾਲ ਐਸੋਸੀਏਸ਼ਨ ਦਾ ਪ੍ਰਧਾਨ ਚੁਣਿਆ ਗਿਆ ਹੈ। ਇਸ ਮੌਕੇ ਪੱਤਰਕਾਰਾਂ ...
ਕੈਪਟਨ ਨੇ ਐੱਨ. ਸੀ. ਸੀ. ਟਰੇਨਿੰਗ ਜਹਾਜ਼ ਹਾਦਸੇ 'ਤੇ ਜਤਾਇਆ ਦੁੱਖ
. . .  1 day ago
ਚੰਡੀਗੜ੍ਹ, 24 ਫਰਵਰੀ - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ 'ਚ ਐੱਨ. ਸੀ. ਸੀ. ਦੇ ਇੱਕ ਟਰੇਨਿੰਗ ਜਹਾਜ਼ ਦੇ ਹਾਦਸਾਗ੍ਰਸਤ ਹੋਣ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਜ਼ਿਕਰਯੋਗ ਹੈ ਕਿ ਇਸ ਹਾਦਸੇ ਵਿਚ...
ਯੋਗੀ ਆਦਿਤਆਨਾਥ ਨੇ ਟਰੰਪ ਨੂੰ ਭੇਟ ਕੀਤੀ ਤਾਜ ਮਹਿਲ ਦੀ ਵਿਸ਼ਾਲ ਤਸਵੀਰ
. . .  1 day ago
ਆਗਰਾ, 24੪ ਫਰਵਰੀ - ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਆਨਾਥ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਮੇਲਾਨੀਆ ਟਰੰਪ ਨੂੰ ਆਗਰਾ ਤੋਂ ਦਿੱਲੀ ਲਈ ਰਵਾਨਾ ਹੋਣ ਸਮੇਂ ਤਾਜ ਮਹਿਲ ਦੀ...
88.88 ਲੱਖ ਦੇ ਸੋਨੇ ਸਮੇਤ 4 ਗ੍ਰਿਫ਼ਤਾਰ
. . .  1 day ago
ਚੇਨਈ, 24 ਫਰਵਰੀ - ਕਸਟਮ ਵਿਭਾਗ ਨੇ ਚੇਨਈ ਦੇ ਹਵਾਈ ਅੱਡੇ ਤੋਂ 2.059 ਕਿੱਲੋ ਸੋਨਾ ਬਰਾਮਦ ਕਰ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਬਰਾਮਦ ਸੋਨੇ ਦੀ ਕੀਮਤ 88.88 ਲੱਖ ਰੁਪਏ ਦੱਸੀ ਜਾ...
ਫ਼ੌਜ ਮੁਖੀ ਕੱਲ੍ਹ ਕਰਨਗੇ ਕਸ਼ਮੀਰ ਘਾਟੀ ਦਾ ਦੌਰਾ
. . .  1 day ago
ਨਵੀਂ ਦਿੱਲੀ, 24 ਫਰਵਰੀ - ਪਾਕਿਸਤਾਨ ਵੱਲੋਂ ਲਗਾਤਾਰ ਜੰਗਬੰਦੀ ਦੀ ਉਲੰਘਣਾ ਦੌਰਾਨ ਫ਼ੌਜ ਮੁਖੀ ਜਨਰਲ ਐਮ.ਐਮ ਨਰਵਾਣੇ ਕੱਲ੍ਹ ਕਸ਼ਮੀਰ ਘਾਟੀ ਦਾ ਦੌਰਾ ਕਰਨਗੇ। ਇਸ ਦੌਰਾਨ...
ਭਰਾ ਵੱਲੋਂ ਪਿਤਾ ਤੇ ਹੋਰਨਾਂ ਨਾਲ ਮਿਲ ਕੇ ਭਰਾ ਦਾ ਬੇਰਹਿਮੀ ਨਾਲ ਕਤਲ
. . .  1 day ago
ਤਰਨ ਤਾਰਨ, 24 ਫਰਵਰੀ (ਹਰਿੰਦਰ ਸਿੰਘ) - ਤਰਨ ਤਾਰਨ ਦੇ ਨਜ਼ਦੀਕੀ ਪਿੰਡ ਕੋਟ ਜਸਪਤ ਵਿਖੇ ਜ਼ਮੀਨੀ ਵਿਵਾਦ ਦੇ ਕਾਰਨ ਉਸ ਸਮੇਂ ਖ਼ੂਨ ਸਫ਼ੇਦ ਹੋ ਗਿਆ, ਜਦ ਭਰਾ ਨੇ ਆਪਣੇ ਪਿਤਾ, ਪੁੱਤਰਾਂ ਅਤੇ ਹੋਰਨਾਂ ਨਾਲ ਮਿਲ ਕੇ ਛੋਟੇ ਭਰਾ ਬਲਦੇਵ ਸਿੰਘ ਦਾ ਗੋਲੀਆਂ...
ਹਿੰਸਾ ਨੂੰ ਦੇਖਦੇ ਹੋਏ ਕਈ ਮੈਟਰੋ ਸਟੇਸ਼ਨਾਂ ਦੇ ਗੇਟ ਬੰਦ
. . .  1 day ago
ਨਵੀਂ ਦਿੱਲੀ, 24 ਫਰਵਰੀ - ਦਿੱਲੀ ਦੇ ਉੱਤਰ ਪੂਰਬ ਜ਼ਿਲ੍ਹੇ ਵਿਚ ਹਿੰਸਾ ਨੂੰ ਦੇਖਦੇ ਹੋਏ ਜਾਫਰਾਬਾਦ, ਮੌਜਪੁਰ-ਬਾਬਰਪੁਰ, ਗੋਕਲਪੁਰੀ, ਜੌਹਰੀ ਐਨਕਲੇਵ ਅਤੇ ਸ਼ਿਵ ਵਿਹਾਰ ਮੈਟਰੋ ਸਟੇਸ਼ਨਾਂ ਦੇ ਗੇਟ ਬੰਦ...
ਕੈਬਨਿਟ ਮੰਤਰੀ ਸਿੰਗਲਾ ਨੇ ਲੌਂਗੋਵਾਲ ਵੈਨ ਹਾਦਸੇ ਦੇ ਪੀੜਤਾਂ ਨੂੰ ਦਿੱਤੇ ਸਹਾਇਤਾ ਰਾਸ਼ੀ ਦੇ ਚੈੱਕ
. . .  1 day ago
ਲੌਂਗੋਵਾਲ, 24 ਫਰਵਰੀ (ਸ. ਸ. ਖੰਨਾ, ਵਿਨੋਦ ਸ਼ਰਮਾ)- ਬੀਤੇ ਦਿਨੀਂ ਲੌਂਗੋਵਾਲ ਵਿਖੇ ਵਾਪਰੇ ਦਰਦਨਾਕ ਵੈਨ ਹਾਦਸੇ ਵਿਚ ਮਾਰੇ ਗਏ 4 ਮਾਸੂਮ ਬੱਚਿਆਂ ਦੇ ਪਰਿਵਾਰਾਂ ਲਈ ਪੰਜਾਬ ਸਰਕਾਰ ਵਲੋਂ ਐਲਾਨੀ ਗਈ ਪ੍ਰਤੀ...
ਬਜਟ ਇਜਲਾਸ : ਰੌਲੇ-ਰੱਪੇ ਮਗਰੋਂ ਸਦਨ ਦੀ ਕਾਰਵਾਈ ਕੱਲ੍ਹ ਤੱਕ ਲਈ ਮੁਲਤਵੀ
. . .  1 day ago
ਟਰੰਪ ਦੀ ਧੀ ਅਤੇ ਜਵਾਈ ਨੇ ਕੀਤੇ ਤਾਜ ਮਹਿਲ ਦੇ ਦੀਦਾਰ
. . .  1 day ago
ਆਗਰਾ, 24 ਫਰਵਰੀ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਇਵਾਂਕਾ ਟਰੰਪ ਅਤੇ ਜਵਾਈ ਜੇਰੇਡ ਕੁਸ਼ਨਰ ਨੇ ਵੀ ਆਗਰਾ ਸਥਿਤ ਤਾਜ ਮਹਿਲ...
ਬਜਟ ਇਜਲਾਸ : ਮਜੀਠੀਆ ਵਲੋਂ ਸਪੀਕਰ ਵਿਰੁੱਧ ਨਾਅਰੇਬਾਜ਼ੀ ਕਰਨ ਮਗਰੋਂ ਆਪਸ 'ਚ ਉਲਝੇ ਅਕਾਲੀ ਦਲ ਅਤੇ ਕਾਂਗਰਸ ਦੇ ਵਿਧਾਇਕ
. . .  1 day ago
ਬਜਟ ਇਜਲਾਸ : ਅਕਾਲੀ-ਭਾਜਪਾ ਅਤੇ 'ਆਪ' ਵਿਧਾਇਕਾਂ ਨੇ 'ਪੰਜਾਬ ਪੁਲਿਸ ਦੀ ਗੁੰਡਾਗਰਦੀ ਬੰਦ ਕਰ' ਦੇ ਲਾਏ ਨਾਅਰੇ
. . .  1 day ago
ਬਜਟ ਇਜਲਾਸ : ਮਾਰਸ਼ਲਾਂ ਵਲੋਂ 'ਆਪ' ਵਿਧਾਇਕਾਂ ਨੂੰ ਸਦਨ 'ਚੋਂ ਬਾਹਰ ਕੱਢਣ ਦੀ ਕੋਸ਼ਿਸ਼
. . .  1 day ago
ਬਜਟ ਇਜਲਾਸ : ਸਦਨ ਦੀ ਕਾਰਵਾਈ 15 ਮਿੰਟ ਲਈ ਮੁਲਤਵੀ
. . .  1 day ago
ਬਜਟ ਇਜਲਾਸ : 'ਆਪ' ਦੇ ਵਿਧਾਇਕਾਂ ਵਲੋਂ ਮਾਰਸ਼ਲਾਂ ਦਾ ਮਹਿਲਾ ਮਾਰਸ਼ਲਾਂ ਦਾ ਸੁਰੱਖਿਆ ਘੇਰਾ ਤੋੜਨ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ
. . .  1 day ago
ਤਾਜ ਮਹਿਲ ਪਹੁੰਚੇ ਟਰੰਪ ਨੇ ਵਿਜ਼ਟਰ ਬੁੱਕ 'ਚ ਲਿਖਿਆ ਸੰਦੇਸ਼
. . .  1 day ago
ਤਾਜ ਮਹਿਲ ਦੇ ਦੀਦਾਰ ਕਰ ਰਹੇ ਹਨ ਰਾਸ਼ਟਰਪਤੀ ਟਰੰਪ ਅਤੇ ਮੇਲਾਨੀਆ
. . .  1 day ago
ਬਜਟ ਇਜਲਾਸ : ਡੀ. ਜੀ. ਪੀ. ਨੂੰ ਬਰਖ਼ਾਸਤ ਕਰਨ ਦੀ ਲਗਾਤਾਰ ਕੀਤੀ ਜਾ ਰਹੀ ਹੈ ਮੰਗ
. . .  1 day ago
ਜਲਦ ਹੀ ਤਾਜ ਮਹਿਲ 'ਚ ਪਹੁੰਚਣਗੇ ਰਾਸ਼ਟਰਪਤੀ ਟਰੰਪ ਅਤੇ ਫ਼ਸਟ ਲੇਡੀ ਮੇਲਾਨੀਆ
. . .  1 day ago
ਬਜਟ ਇਜਲਾਸ : 'ਆਪ' ਤੇ ਅਕਾਲੀ-ਭਾਜਪਾ ਵਿਧਾਇਕ ਸਰਕਾਰ ਵਿਰੁੱਧ ਕਰ ਰਹੇ ਹਨ ਨਾਅਰੇਬਾਜ਼ੀ, ਸਦਨ 'ਚ ਹੰਗਾਮਾ ਜਾਰੀ
. . .  1 day ago
ਬਜਟ ਇਜਲਾਸ : 'ਆਪ' ਤੇ ਅਕਾਲੀ ਵਿਧਾਇਕਾਂ ਵਲੋਂ ਸੁਰੱਖਿਆ ਘੇਰਾ ਤੋੜਨ ਦੀ ਕੋਸ਼ਿਸ਼, ਹੋਰ ਸਿਵਲ ਸੁਰੱਖਿਆ ਕਰਮੀ ਬੁਲਾਏ ਗਏ
. . .  1 day ago
ਬਜਟ ਇਜਲਾਸ : 'ਆਪ' ਤੇ ਅਕਾਲੀ ਵਿਧਾਇਕਾਂ ਵਲੋਂ ਮਾਰਸ਼ਲਾਂ ਦਾ ਸੁਰੱਖਿਆ ਘੇਰਾ ਤੋੜ ਕੇ ਸਪੀਕਰ ਦੀ ਕੁਰਸੀ ਵੱਲ ਜਾਣ ਦੀ ਕੋਸ਼ਿਸ਼
. . .  1 day ago
ਬਜਟ ਇਜਲਾਸ : ਹੰਗਾਮੇ ਦੌਰਾਨ ਕਾਂਗਰਸ ਵਿਧਾਇਕਾਂ ਵਲੋਂ ਅਕਾਲੀ ਦਲ ਵਿਰੁੱਧ ਨਾਅਰੇਬਾਜ਼ੀ, ਸਦਨ ਬਣਿਆ ਰੌਲ਼ੇ-ਰੱਪੇ ਅਤੇ ਹੰਗਾਮੇ ਦਾ ਮੈਦਾਨ
. . .  1 day ago
ਤਾਜ ਮਹਿਲ ਲਈ ਰਵਾਨਾ ਹੋਇਆ ਟਰੰਪ ਅਤੇ ਉਨ੍ਹਾਂ ਦਾ ਪਰਿਵਾਰ
. . .  1 day ago
ਆਗਰਾ ਪਹੁੰਚਣ 'ਤੇ ਯੋਗੀ ਨੇ ਕੀਤਾ ਰਾਸ਼ਟਰਪਤੀ ਟਰੰਪ ਅਤੇ ਮੇਲਾਨੀਆ ਦਾ ਸਵਾਗਤ
. . .  1 day ago
ਬਜਟ ਇਜਲਾਸ : ਅਕਾਲੀ-ਭਾਜਪਾ ਅਤੇ 'ਆਪ' ਵਿਧਾਇਕਾਂ ਦਾ ਸਦਨ 'ਚ ਰੌਲ਼ਾ-ਰੱਪਾ ਜਾਰੀ
. . .  1 day ago
ਆਗਰਾ ਹਵਾਈ ਅੱਡੇ 'ਤੇ ਪਹੁੰਚਿਆ ਟਰੰਪ ਦਾ ਜਹਾਜ਼
. . .  1 day ago
ਸੀ.ਏ.ਏ ਪ੍ਰਦਰਸ਼ਨ ਦੌਰਾਨ ਝੜਪ 'ਚ ਹੈੱਡ ਕਾਂਸਟੇਬਲ ਦੀ ਮੌਤ
. . .  1 day ago
ਵਿਰੋਧ ਪ੍ਰਦਰਸ਼ਨਾਂ ਦੇ ਚੱਲਦਿਆਂ ਉੱਤਰੀ-ਪੂਰਬੀ ਦਿੱਲੀ 'ਚ ਧਾਰਾ 144 ਲਾਗੂ
. . .  1 day ago
ਬਜਟ ਇਜਲਾਸ : ਜਿਨ੍ਹਾਂ ਨੇ ਪੰਜਾਬ ਨੂੰ ਕਰਜ਼ੇ 'ਚ ਡੋਬਿਆ ਹੈ, ਉਨ੍ਹਾਂ 'ਤੇ ਸਰਕਾਰ ਕਾਰਵਾਈ ਕਰੇ, ਪਰਚੇ ਦਰਜ ਕੀਤੇ ਜਾਣ- ਹਰਮਿੰਦਰ ਗਿੱਲ
. . .  1 day ago
ਬਜਟ ਇਜਲਾਸ : ਕੱਲ੍ਹ ਕੈਪਟਨ ਸਦਨ 'ਚ ਹਾਜ਼ਰ ਹੋਣਗੇ, ਉਨ੍ਹਾਂ ਕੋਲੋਂ ਡੀ. ਜੀ. ਪੀ. ਅਤੇ ਆਸ਼ੂ ਦੇ ਮਾਮਲੇ 'ਤੇ ਵਿਰੋਧੀ ਧਿਰਾਂ ਨੂੰ ਜਵਾਬ ਮਿਲ ਜਾਣਗੇ- ਸਪੀਕਰ
. . .  1 day ago
ਬਜਟ ਇਜਲਾਸ : ਡੀ. ਜੀ. ਪੀ. ਬਰਖ਼ਾਸਤ ਕਰਨ ਦੀ ਮੰਗ ਨੂੰ ਲੈ ਕੇ ਅਕਾਲੀ ਵਿਧਾਇਕਾਂ ਦਾ ਸਦਨ 'ਚ ਹੰਗਾਮਾ ਜਾਰੀ
. . .  1 day ago
ਦਿੱਲੀ ਦੇ ਮੌਜਪੁਰ ਇਲਾਕੇ 'ਚ ਨਾਗਰਿਕਤਾ ਕਾਨੂੰਨ ਨੂੰ ਲੈ ਕੇ ਦੋ ਗੁੱਟਾਂ ਵਿਚਾਲੇ ਜੰਮ ਹੋ ਕੇ ਹੋਈ ਪੱਥਰਬਾਜ਼ੀ
. . .  1 day ago
ਲੌਂਗੋਵਾਲ ਵੈਨ ਹਾਦਸਾ : ਪੀੜਤ ਪਰਿਵਾਰਾਂ ਨੂੰ ਸ਼੍ਰੋਮਣੀ ਕਮੇਟੀ ਨੇ ਦਿੱਤੇ ਮਾਲੀ ਸਹਾਇਤਾ ਦੇ ਚੈੱਕ
. . .  1 day ago
ਬਜਟ ਇਜਲਾਸ: ਡੀ.ਜੀ.ਪੀ ਅਤੇ ਭਾਰਤ ਭੂਸ਼ਨ ਆਸ਼ੂ ਦੇ ਮਾਮਲੇ 'ਚ ਸਦਨ 'ਚ ਹੰਗਾਮਾ ਜਾਰੀ
. . .  1 day ago
ਮੋਟੇਰਾ ਸਟੇਡੀਅਮ 'ਚ ਲੋਕਾਂ ਨੇ ਇਵਾਂਕਾ ਨਾਲ ਲਈਆਂ ਸੈਲਫੀਆਂ
. . .  1 day ago
ਪੈਨਸ਼ਨਰਾਂ ਅਤੇ ਮੁਲਾਜ਼ਮਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਰੈਲੀ ਕਰਨ ਉਪਰੰਤ ਵਿਧਾਨ ਸਭਾ ਵੱਲ ਰੋਸ ਮਾਰਚ
. . .  1 day ago
ਬਜਟ ਇਜਲਾਸ: ਅਕਾਲੀ ਅਤੇ ਆਪ ਵਿਧਾਇਕਾਂ ਵੱਲੋਂ ਕੀਤੇ ਜਾ ਰਹੇ ਭਾਰੀ ਹੰਗਾਮੇ ਦੌਰਾਨ ਹੀ ਰਾਜਪਾਲ ਦੇ ਭਾਸ਼ਣ 'ਤੇ ਬਹਿਸ ਸ਼ੁਰੂ
. . .  1 day ago
ਬਜਟ ਇਜਲਾਸ: ਡੀ.ਜੀ.ਪੀ ਅਤੇ ਭਾਰਤ ਭੂਸ਼ਨ ਆਸ਼ੂ ਦੇ ਮਾਮਲੇ 'ਤੇ ਅਕਾਲੀ ਵਿਧਾਇਕਾਂ ਵੱਲੋਂ ਸਦਨ 'ਚ ਭਾਰੀ ਹੰਗਾਮਾ
. . .  1 day ago
ਬਜਟ ਇਜਲਾਸ: ਕਾਂਗਰਸੀ ਵਿਧਾਇਕ ਵੀ ਹੰਗਾਮੇ 'ਚ ਹੋਏ ਸ਼ਾਮਿਲ, ਅਕਾਲੀ ਦਲ ਖ਼ਿਲਾਫ਼ ਸ਼ੁਰੂ ਕੀਤੀ ਨਾਅਰੇਬਾਜ਼ੀ
. . .  1 day ago
ਬਜਟ ਇਜਲਾਸ: ਅਕਾਲੀ ਵਿਧਾਇਕਾਂ ਵੱਲੋਂ ਸਦਨ 'ਚ ਭਾਰੀ ਰੌਲਾ ਰੱਪਾ ਅਤੇ ਨਾਅਰੇਬਾਜ਼ੀ
. . .  1 day ago
ਬਜਟ ਇਜਲਾਸ: ਆਪ ਵਿਧਾਇਕਾਂ ਵੱਲੋਂ ਸਪੀਕਰ ਦੀ ਕੁਰਸੀ ਅੱਗੇ ਜਾ ਕੇ ਮੁੜ ਨਾਅਰੇਬਾਜ਼ੀ ਸ਼ੁਰੂ
. . .  1 day ago
ਤਾਜ ਮਹਿਲ ਦੇ ਦੀਦਾਰ ਕਰਨ ਲਈ ਆਗਰਾ ਰਵਾਨਾ ਹੋਏ ਰਾਸ਼ਟਰਪਤੀ ਟਰੰਪ
. . .  1 day ago
ਬਜਟ ਇਜਲਾਸ: ਹਰਪਾਲ ਚੀਮਾ ਨੇ ਡੀ.ਜੀ.ਪੀ ਵੱਲੋਂ ਦਿੱਤੇ ਵਿਵਾਦਿਤ ਬਿਆਨ ਅਤੇ ਭਾਰਤ ਭੂਸ਼ਨ ਆਸ਼ੂ ਦਾ ਸਦਨ ਚੁੱਕਿਆ ਮੁੱਦਾ
. . .  1 day ago
ਬਜਟ ਇਜਲਾਸ: ਪ੍ਰਸ਼ਨਕਾਲ ਤੋਂ ਬਾਅਦ ਸਪੀਕਰ ਨੇ ਅਗਲੀ ਕਾਰਵਾਈ ਕੀਤੀ ਸ਼ੁਰੂ
. . .  1 day ago
ਬਜਟ ਇਜਲਾਸ: ਸਦਨ ਦੀ ਕਾਰਵਾਈ ਮੁੜ ਹੋਈ ਸ਼ੁਰੂ
. . .  1 day ago
ਬਜਟ ਇਜਲਾਸ: ਸਪੀਕਰ ਵੱਲੋਂ ਸਦਨ ਦੀ ਕਾਰਵਾਈ ਮੁੜ ਤੋਂ ਅੱਧੇ ਘੰਟੇ ਲਈ ਮੁਲਤਵੀ
. . .  1 day ago
ਬਜਟ ਇਜਲਾਸ : 'ਆਪ' ਤੇ ਅਕਾਲੀ ਵਰਕਰਾਂ ਵੱਲੋਂ ਸਪੀਕਰ ਦੀ ਕੁਰਸੀ ਅੱਗੇ ਨਾਅਰੇਬਾਜ਼ੀ
. . .  1 day ago
ਪਟਿਆਲਾ 'ਚ ਐੱਨ. ਸੀ. ਸੀ. ਟਰੇਨਿੰਗ ਦਾ ਜਹਾਜ਼ ਹੋਇਆ ਹਾਦਸੇ ਦਾ ਸ਼ਿਕਾਰ, ਗਰੁੱਪ ਲੀਡਰ ਦੀ ਮੌਤ
. . .  1 day ago
ਬਜਟ ਇਜਲਾਸ : ਡੀ.ਜੀ.ਪੀ ਅਤੇ ਆਸ਼ੂ ਦੇ ਮੁੱਦੇ 'ਤੇ ਫਿਰ ਤੋਂ ਆਪ ਤੇ ਅਕਾਲੀ ਵਿਧਾਇਕਾਂ ਵੱਲੋਂ ਨਾਅਰੇਬਾਜ਼ੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 22 ਮੱਘਰ ਸੰਮਤ 551

ਪਟਿਆਲਾ

ਦਰਜਾਚਾਰ ਸਰਕਾਰੀ ਮੁਲਾਜ਼ਮ ਯੂਨੀਅਨ ਅਤੇ ਪੰਜਾਬ ਸਰਵਿਸਿਜ਼ ਫੈੱਡਰੇਸ਼ਨ ਵਲੋਂ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਸਾਹਮਣੇ ਰੋਸ ਰੈਲੀ

ਪਟਿਆਲਾ, 6 ਦਸੰਬਰ (ਜ.ਸ. ਢਿੱਲੋਂ)-ਬੋਰਡ ਦੇ ਮੁਲਾਜ਼ਮਾਂ ਵਲੋਂ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਮੁੱਖ ਦਫ਼ਤਰ ਵਿਖੇ ਬੋਰਡ ਦੇ ਪ੍ਰਬੰਧਕਾਂ ਵਿਰੁੱਧ ਰੋਸ ਰੈਲੀ ਕੀਤੀ | ਇਸ ਮੌਕੇ ਬੁਲਾਰਿਆਂ ਨੇ ਦੱਸਿਆ ਕਿ ਮੁਲਾਜ਼ਮਾਂ ਦੀ ਮੰਗ ਹੈ ਕਿ ਅਫ਼ਸਰਸ਼ਾਹੀ ਉਨ੍ਹਾਂ ਦੀਆਂ ਹਰ ਪੱਖੋਂ ਜਾਇਜ਼ ਤੇ ਹੱਕੀ ਮੰਗਾਂ ਵਲੋਂ ਪਿਛਲੇ ਤਿੰਨ-ਚਾਰ ਸਾਲਾਂ ਤੋਂ ਕੋਈ ਵੀ ਧਿਆਨ ਨਹੀਂ ਦੇ ਰਹੀ ਅਤੇ ਉਨ੍ਹਾਂ ਵਲੋਂ ਭੇਜੇ ਜਾਂਦੇ ਮੰਗ ਪੱਤਰ/ਯਾਦ ਪੱਤਰ ਕੇਵਲ ਰੱਦੀ ਦੀ ਟੋਕਰੀ ਦੇ ਹਵਾਲੇ ਕੀਤੇ ਜਾ ਰਹੇ ਹਨ | ਬੋਰਡ ਦੇ ਆਗੂਆਂ ਰਤਨ ਸਿੰਘ ਤੇ ਰਾਕੇਸ਼ ਸ਼ਰਮਾ ਨੇ ਕਿਹਾ ਉਪਰੀ ਵਰਗ ਦੀਆਂ ਤਰੱਕੀਆਂ ਸਾਰੇ ਨਿਯਮ ਤੇ ਅਸੂਲਾਂ ਨੂੰ ਛਿੱਕੇ ਟੰਗ ਕੇ ਕੀਤੀਆਂ ਜਾ ਰਹੀਆਂ ਹਨ ਪਰੰਤੂ ਨਿਚਲੇ ਵਰਗ ਦੇ ਮੁਲਾਜ਼ਮਾਂ ਨੂੰ ਬੋਰਡ ਦੀ ਅਫ਼ਸਰਸ਼ਾਹੀ ਨੇ ਲਗਾਤਾਰ ਅੱਖੋਂ ਓਹਲੇ ਕੀਤਾ ਹੈ | ਆਗੂਆਂ ਨੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਬੋਰਡ ਵਿਚਲੇ ਖੇਤਰੀ ਅਟੈਂਡਟਾਂ ਲਈ ਕੋਈ ਵੀ ਤਰੱਕੀ ਦੇ ਮੌਕੇ ਨਹੀਂ ਹਨ ਤੇ ਸਾਰੀ ਸੇਵਾ ਖੇਤਰੀ ਅਟੈਂਡੈਂਟ ਵਜੋਂ ਹੀ ਪੂਰੀ ਕਰਕੇ ਸੇਵਾਮੁਕਤ ਹੋ ਜਾਂਦੇ ਹਨ, ਜਦੋਂ ਕਿ ਉਨ੍ਹਾਂ ਪਾਸ ਉਚੇਰੀ ਸਿੱਖਿਆ ਦੀਆਂ ਯੋਗਤਾਵਾਂ ਵੀ ਹਨ | ਇਨ੍ਹਾਂ ਮੰਗ ਕੀਤੀ ਕਿ ਤਰੱਕੀਆਂ ਦੇ ਰਸਤੇ ਖੋਲੇ ਜਾਣ ਜਾਂ ਉਨ੍ਹਾਂ ਅਪਗਰੇਡ ਕਰਕੇ ਉਚੇਰੀ ਤਨਖ਼ਾਹ ਸਕੇਲ ਤੇ ਵਾਧੂ ਇੰਕਰੀਮੈਂਟ ਦਿੱਤਾ ਜਾਵੇ, ਜਿਵੇਂ ਕਿ ਬੋਰਡ ਦੇ ਹੋਰ ਉੱਚ ਵਰਗ ਨੂੰ ਦਿੱਤਾ ਗਿਆ ਹੈ | ਇਸ ਤਰ੍ਹਾਂ ਚੌਥਾ ਦਰਜਾ ਕਰਮਚਾਰੀ ਜੋ ਵਿੱਦਿਅਕ ਯੋਗਤਾ ਰੱਖਦੇ ਹਨ, ਬਿਨਾਂ ਟਾਈਪ ਪਰਖ ਪਦਉਨਤ ਕੀਤਾ ਗਿਆ ਹੈ, ਜਿਵੇਂ ਕਿ ਅਫਸਰਸ਼ਾਹੀ ਨੇ ਇਕ ਚਹੇਤੇ ਦਰਜਾ ਚਾਰ ਮੁਲਾਜਮਾਂ ਜੋ ਯੂਨੀਅਨ ਸੀ ਨੂੰ ਬਗੈਰ ਪਰਖ ਕਲਰਕ ਪਦਉਨਤ ਕੀਤਾ ਗਿਆ ਹੈ | ਇਸੇ ਤਰ੍ਹਾਂ ਘੱਟ ਸਮੇਂ ਲਈ ਰੱਖੇ ਸਫ਼ਾਈ ਸੇਵਕ ਜੋ ਲੰਮੇ ਸਮੇਂ ਤੋਂ ਪੂਰਾ ਸਫ਼ਾਈ ਦਾ 8 ਘੰਟੇ ਕੰਮ ਕਰਦੇ ਹਨ ਨੂੰ ਰੈਗੂਲਰ ਕੀਤਾ ਜਾਵੇ, ਤੇ ਵਰਦੀਆਂ ਦਿੱਤੀਆਂ ਜਾਣ, ਆਗੂਆਂ ਨੇ ਦੋਸ਼ ਲਾਇਆ ਕਿ ਬੋਰਡ ਵਿਚਲੇ ਕ ਥਿਤ ਭਿ੍ਸ਼ਟਚਾਰ ਨੂੰ ਨੱਥ ਪਾਈ ਜਾਵੇ ਅਤੇ ਕਰਮਚਾਰੀਆਂ ਲਈ ਤਰੱਕੀ ਦੇ ਮੌਕੇ ਪੈਦਾ ਕੀਤੇ ਜਾਣ ਆਦਿ 8 ਸੂਤਰੀ ਮੰਗ ਪੱਤਰ ਦਾ ਨਿਪਟਾਰਾ ਗੱਲਬਾਤ ਕਰਕੇ ਕੀਤੇ ਜਾਣ ਦੀ ਮੰਗ ਕੀਤੀ ਅਤੇ ਬਦਲੀਆਂ ਰੱਦ ਕਰਨ ਸਮੇਤ ਠੇਕੇਦਾਰੀ ਪ੍ਰਥਾ ਖਤਮ ਕਰਨ ਦੀ ਮੰਗ ਕੀਤੀ | ਬੋਰਡ ਮੁਲਾਜ਼ਮਾਂ ਦੀਆਂ ਮੰਗਾਂ ਦੀ ਹਮਾਇਤ ਲਈ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਜਗਮੋਹਨ ਨੋਲੱਖਾ, ਬਲਜਿੰਦਰ ਸਿੰਘ, ਸੂਰਜ ਯਾਦਵ, ਕੇਸਰ ਸਿੰਘ ਸੈਣੀ, ਗੁਰਦਰਸ਼ਨ ਸਿੰਘ, ਪਿ੍ਤਮ ਚੰਦ, ਵਿਜੈ ਸਿੱਧੂ, ਸਤਨਾਮ ਸਿੰਘ, ਸੂਰਜ, ਦਲੀਪ, ਜਰਨੈਲ ਸਿੰਘ, ਮਲਕੀਤ ਸਿੰਘ, ਕੁਲਦੀਪ ਸਿੰਘ, ਰਜਿੰਦਰ ਸਿੰਘ, ਸੁਖਵੰਤ ਸਿੰਘ, ਜਤਿੰਦਰ, ਵਿਨੋਦ ਸਿੰਗਲਾ, ਅਵਤਾਰ ਸਿੰਘ, ਰਾਜ ਕੁਮਾਰ, ਗੁਰਪ੍ਰੀਤ ਸਿੰਘ, ਮਨੋਜ, ਬਲਵਿੰਦਰ ਸਿੰਘ, ਦਰਸ਼ਨ ਸਿੰਘ, ਦਵਿੰਦਰ ਸਿੰਘ, ਰਵਿੰਦਰ ਸਿੰਘ ਆਦਿ ਨੇ ਕੀਤੀ |

ਤਿੰਨ ਵਾਹਨਾਂ ਦੀ ਟੱਕਰ 'ਚ ਤਿੰਨ ਜ਼ਖ਼ਮੀ

ਬਨੂੜ, 6 ਦਸੰਬਰ (ਭੁਪਿੰਦਰ ਸਿੰਘ)-ਪਿੰਡ ਫ਼ੌਜੀ ਕਾਲੋਨੀ ਨੇੜੇ ਕਾਰ, ਮੋਟਰਸਾਈਕਲ ਅਤੇ ਐਕਟਿਵਾ ਵਿਚਕਾਰ ਹੋਈ ਆਪਸੀ ਟੱਕਰ ਵਿਚ ਮੋਟਰਸਾਈਕਲ ਤੇ ਐਕਟਿਵਾ ਸਵਾਰ ਤਿੰਨ ਵਿਅਕਤੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਮੌਕੇ 'ਤੇ ਪੁੱਜੀ ਐਾਬੂਲੈਂਸ 108 ਦੀ ਮਦਦ ...

ਪੂਰੀ ਖ਼ਬਰ »

ਸੜਕ ਹਾਦਸੇ ਵਿਚ ਨੌਜਵਾਨ ਦੀ ਮੌਤ

ਸਮਾਣਾ, 6 ਦਸੰਬਰ (ਸਾਹਿਬ ਸਿੰਘ)-ਸਮਾਣਾ-ਭਵਾਨੀਗੜ੍ਹ ਸੜਕ 'ਤੇ ਪਿੰਡ ਬੰਮਣਾ ਨੇੜੇ ਹੋਏ ਸੜਕ ਹਾਦਸੇ ਵਿਚ ਨੌਜਵਾਨ ਲੜਕੇ ਦੀ ਮੌਤ ਹੋ ਗਈ ਹੈ | ਥਾਣਾ ਸਦਰ ਦੇ ਸਹਾਇਕ ਥਾਣੇਦਾਰ ਗੁਰਦੇਵ ਸਿੰਘ ਨੇ ਦੱਸਿਆ ਕਿ ਮਨਵੀਰ ਸਿੰਘ ਵਾਸੀ ਚੱਠਾ ਸੇਖੋਂ ਜ਼ਿਲ੍ਹਾ ਸੰਗਰੂਰ ਆਪਣੀ ...

ਪੂਰੀ ਖ਼ਬਰ »

ਡਿਊਟੀ ਦੌਰਾਨ ਕੁਤਾਹੀ ਵਰਤਣ 'ਤੇ ਥਾਣਾ ਸਮਾਣਾ ਦੇ ਸਾਬਕਾ ਮੁਖੀ ਅਤੇ ਸਹਾਇਕ ਥਾਣੇਦਾਰ ਮੁਅੱਤਲ

ਪਟਿਆਲਾ, 6 ਦਸੰਬਰ (ਮਨਦੀਪ ਸਿੰਘ ਖਰੋੜ)-ਥਾਣਾ ਸਮਾਣਾ ਸਿਟੀ ਦੇ ਸਾਬਕਾ ਮੁਖੀ ਅਤੇ ਇਕ ਸਹਾਇਕ ਥਾਣੇਦਾਰ ਨੂੰ ਇਕ ਐਨ.ਡੀ.ਪੀ.ਐੱਸ. ਦੇ ਕੇਸ ਸਬੰਧ 'ਚ ਡਿਊਟੀ ਦੌਰਾਨ ਕੋਤਾਹੀ ਵਰਤਣ ਦੇ ਦੋਸ਼ਾਂ ਤਹਿਤ ਪੁਲਿਸ ਦੀ ਨੌਕਰੀ ਤੋਂ ਸਸਪੈਂਡ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ...

ਪੂਰੀ ਖ਼ਬਰ »

ਪਿੰਡ ਤਖ਼ਤੂਮਾਜਰਾ ਵਿਖੇ ਹੋਈ ਲੜਾਈ 'ਚ ਬਹੁਤਿਆਂ 'ਤੇ ਝੂਠੇ ਕੇਸ ਦਰਜ ਹੋਏ-ਪ੍ਰੋ. ਚੰਦੂਮਾਜਰਾ

ਰਾਜਪੁਰਾ, 6 ਦਸੰਬਰ (ਜੀ.ਪੀ. ਸਿੰਘ)-ਲੰਘੇ ਦਿਨੀਂ ਨੇੜਲੇ ਪਿੰਡ ਤਖ਼ਤੂਮਾਜਰਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਮਨਾਉਣ ਦੇ ਮੁੱਦੇ 'ਤੇ ਪਿੰਡ ਦੇ ਦੋ ਗੁੱਟਾਂ ਵਿਚ ਹੋਈ ਲੜਾਈ 'ਚ ਪਿੰਡ ਦੇ ਦਰਜਨਾਂ ਵਿਅਕਤੀਆਂ ਿਖ਼ਲਾਫ਼ ਦਰਜ ਹੋਏ ਕੇਸ ...

ਪੂਰੀ ਖ਼ਬਰ »

ਪਤਨੀ ਅਤੇ ਭਤੀਜੇ 'ਤੇ ਚਲਾਈਆਂ ਗੋਲੀਆਂ, ਦੋਵੇਂ ਗੰਭੀਰ ਜ਼ਖ਼ਮੀ

ਭੁਨਰਹੇੜੀ/ਡਕਾਲਾ 6 ਦਸੰਬਰ (ਧਨਵੰਤ ਸਿੰਘ/ਮਾਨ)-ਹਲਕਾ ਸਨੌਰ ਦੇ ਪਿੰਡ ਨੈਣ ਕਲਾਂ ਵਿਖੇ ਅੱਜ ਇਕ ਵਿਅਕਤੀ ਵਲੋਂ ਆਪਣੀ ਪਤਨੀ ਤੇ ਉਸ ਦੇ ਲਗਦੇ ਭਤੀਜੇ 'ਤੇ ਗੋਲੀਆਂ ਚਲਾਉਣ ਦੀ ਘਟਨਾ ਸਾਹਮਣੇ ਆਈ ਹੈ | ਇਸ ਘਟਨਾ ਵਿਚ ਦੋਵੇਂ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ...

ਪੂਰੀ ਖ਼ਬਰ »

ਕੁੱਟਮਾਰ ਕਰਨ ਦੇ ਦੋਸ਼ 'ਚ ਪਰਚਾ ਦਰਜ

ਰਾਜਪੁਰਾ, 6 ਦਸੰਬਰ (ਰਣਜੀਤ ਸਿੰਘ)-ਸਦਰ ਪੁਲਿਸ ਨੇ ਕੁੱਟਮਾਰ ਕਰਨ ਦੇ ਦੋਸ਼ 'ਚ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ | ਜਾਣਕਾਰੀ ਮੁਤਾਬਿਕ ਪੁਲਿਸ ਨੂੰ ਮਨਜੀਤ ਕੁਮਾਰ ਪੁੱਤਰ ਬਿਸ਼ਨ ਕੁਮਾਰ ਵਾਸੀ ਜਨਸੁੂਆਂ ਨੇ ਸ਼ਿਕਾਇਤ ਦਰਜ ਕਰਵਾਈ ਕਿ ਆਪਣੇ ਘਰੋਂ ...

ਪੂਰੀ ਖ਼ਬਰ »

ਦਾਜ ਵਿਰੋਧੀ ਕਾਨੂੰਨ ਤਹਿਤ ਸਹੁਰਾ ਪਰਿਵਾਰ ਿਖ਼ਲਾਫ਼ ਕੇਸ ਦਰਜ

ਪਟਿਆਲਾ, 6 ਦਸੰਬਰ (ਮਨਦੀਪ ਸਿੰਘ ਖਰੋੜ)-ਰੁਪਿੰਦਰ ਕੌਰ ਵਾਸੀ ਸਨੌਰ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਵਿਆਹ ਸਾਲ 2016 'ਚ ਹਿਤੇਂਦਰ ਸਿੰਘ ਨਾਲ ਹੋਇਆ ਸੀ ਪ੍ਰੰਤੂ ਬਾਅਦ 'ਚ ਸਹੁਰਾ ਪਰਿਵਾਰ ਉਸ ਨੂੰ ਹੋਰ ਦਾਜ ਦਹੇਜ ਲਿਆਉਣ ਲਈ ਤੰਗ ਪਰੇਸ਼ਾਨ ਕਰਨ ਦੇ ਨਾਲ ਉਸ ਦੀ ...

ਪੂਰੀ ਖ਼ਬਰ »

ਪੰਜਾਬੀ ਹੱਥੀਂ ਲਿਖਣ ਕਲਾ ਨੂੰ ਖ਼ਤਮ ਕਰਨ ਲਈ ਤਕਨੀਕੀ ਸਾਧਨਾਂ ਦੀ ਵਰਤੋਂ ਇਕ ਸਾਜ਼ਿਸ਼-ਡਾ. ਤੇਜਵੰਤ ਮਾਨ

ਪਟਿਆਲਾ, 6 ਦਸੰਬਰ (ਗੁਰਵਿੰਦਰ ਸਿੰਘ ਔਲਖ)-ਯੂਨੀਵਰਸਿਟੀਆਂ ਦੇ ਪੰਜਾਬੀ ਅਧਿਆਪਨ ਦੇ ਵਿਦਵਾਨਾਂ ਦੀ ਇਕ ਇਕੱਤਰਤਾ ਸੁਰਜੀਤ ਪਾਤਰ ਚੇਅਰਮੈਨ ਪੰਜਾਬ ਕਲਾ ਪ੍ਰੀਸ਼ਦ ਦੇ ਸੱਦੇ 'ਤੇ ਪੰਜਾਬੀ ਭਾਸ਼ਾ ਦੇ ਵਿਕਾਸ ਦੇ ਵਿਸ਼ੇ 'ਤੇ ਪੰਜਾਬੀ ਲਈ ਕੰਮ ਕਰ ਰਹੀਆਂ ਸੰਸਥਾਵਾਂ ਦੇ ...

ਪੂਰੀ ਖ਼ਬਰ »

ਸਰਕਾਰੀ ਛਾਪਾਖ਼ਾਨਾ ਨਾਲ ਸਬੰਧਿਤ ਤਕਨੀਕੀ ਤੇ ਮਨਿਸਟਰੀਅਲ ਵਿੰਗ ਨੇ ਮੰਗਾਂ ਨੂੰ ਲੈ ਕੇ ਕੀਤੀ ਬੈਠਕ

ਪਟਿਆਲਾ, 6 ਦਸੰਬਰ (ਜ.ਸ. ਢਿੱਲੋਂ)-ਸਰਕਾਰੀ ਛਾਪਾਖਾਨਾ ਪਟਿਆਲਾ ਦੀ ਤਕਨੀਕੀ ਤੇ ਮਨਿਸਟਰੀਅਲ ਵਿੰਗ ਦੀ 11 ਮੈਂਬਰੀ ਕਮੇਟੀ ਨੇ ਇਕ ਸਾਂਝੀ ਬੈਠਕ ਕੀਤੀ | ਇਸ ਮੌਕੇ ਖਾਸਕਰ ਇਸ ਸਰਕਾਰੀ ਛਾਪੇਖ਼ਾਨੇ ਦਾ ਆਧੁਨਿਕੀਕਰਨ ਕਰਕੇ ਆਧੁਨਿਕ ਮਸ਼ੀਨਰੀ ਲਿਆਉਣਾ ਲਈ ਲਿਖਣ ਤੇ ...

ਪੂਰੀ ਖ਼ਬਰ »

ਜ਼ਿਲ੍ਹਾ ਕਚਹਿਰੀਆਂ ਦੇ ਡਾਕਘਰ ਨੂੰ 'ਸੰਪੂਰਨ ਮਹਿਲਾ ਡਾਕਘਰ' ਐਲਾਨਿਆ

ਪਟਿਆਲਾ, 6 ਦਸੰਬਰ (ਗੁਰਪ੍ਰੀਤ ਸਿੰਘ)-ਡਾਕ ਵਿਭਾਗ ਦੁਆਰਾ ਔਰਤਾਂ ਦੀ ਸਹੂਲਤ ਲਈ ਪਟਿਆਲਾ ਡਵੀਜ਼ਨ 'ਚ ਸੰਪੂਰਨ ਮਹਿਲਾ ਡਾਕਘਰ ਸਥਾਪਤ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ | ਘੱਟੋ ਘੱਟ ਇਕ ਡਾਕਘਰ ਨੂੰ ਸੰਪੂਰਨ ਮਹਿਲਾ ਡਾਕਘਰ ਐਲਾਨਣਾ ਮਹਿਲਾ ਸਸ਼ਕਤੀਕਰਨ ਦੇ ਪ੍ਰਤੀ ਡਾਕ ...

ਪੂਰੀ ਖ਼ਬਰ »

ਪੰਜਾਬੀ ਯੂਨੀਵਰਸਿਟੀ ਵਿਖੇ 6ਵਾਂ ਨੌਰਾ ਰਿਚਰਡ ਨੈਸ਼ਨਲ ਥੀਏਟਰ ਫ਼ੈਸਟੀਵਲ ਸਮਾਪਤ

ਪਟਿਆਲਾ, 6 ਦਸੰਬਰ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਵਿਖੇ ਸਾਰਥਿਕ ਰੰਗਮੰਚ ਵਲੋਂ ਕਰਵਾਇਆ ਗਿਆ 6ਵਾਂ ਨੌਰਾ ਰਿਚਰਡ ਨੈਸ਼ਨਲ ਥੀਏਟਰ ਫ਼ੈਸਟੀਵਲ ਡਾ. ਲੱਖਾ ਲਹਿਰੀ ਵਲੋਂ ਨਿਰਦੇਸ਼ਤ ਅਤੇ ਡਾ. ਪੰਕਜ ਸੋਨੀ ਵਲੋਂ ਲਿਖਿਤ ਨਾਟਕ 'ਤਿਤਲੀ' ਨਾਲ ਸਪੰਨ ਹੋ ...

ਪੂਰੀ ਖ਼ਬਰ »

ਧੁੰਦ ਕਾਰਨ ਲੁਟੇਰੇ ਸੜਕਾਂ 'ਤੇ ਆਏ, ਭੁਨਰਹੇੜੀ ਪੁਲਿਸ ਨੇ ਵਧਾਈ ਚੌਕਸੀ

ਭੁਨਰਹੇੜੀ, 6 ਦਸੰਬਰ (ਧਨਵੰਤ ਸਿੰਘ)-ਐੱਸ.ਐੱਸ.ਪੀ. ਪਟਿਆਲਾ ਮਨਦੀਪ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਪੁਲਿਸ ਚੌਕੀ ਭੁਨਰਹੇੜੀ ਦੀ ਟੀਮ ਪੂਰੀ ਤਰ੍ਹਾਂ ਮੁਸਤੈਦ ਹੋ ਚੁੱਕੀ ਹੈ | ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਸੰਘਣੀ ਧੁੰਦ ਕਾਰਨ ਲੁੱਟਾਂ ਖੋਹਾਂ ਕਰਨ ਦੀ ...

ਪੂਰੀ ਖ਼ਬਰ »

ਯੂਥ ਕਾਂਗਰਸ ਬਲਾਕ ਨਾਭਾ ਦੀ ਸ਼ਾਂਤੀਪੂਰਵਕ ਹੋਈ ਚੋਣ

ਨਾਭਾ, 6 ਦਸੰਬਰ (ਕਰਮਜੀਤ ਸਿੰਘ)-ਯੂਥ ਕਾਂਗਰਸ ਬਲਾਕ ਨਾਭਾ ਦੀ ਚੋਣ ਸਥਾਨਕ ਮਿਲਨ ਪੈਲੇਸ ਵਿਖੇ ਸ਼ਾਂਤੀਪੂਰਵਕ ਸੰਪੰਨ ਹੋਈ | ਪ੍ਰਧਾਨਗੀ ਦੀ ਚੋਣ ਲਈ ਸਾਬਕਾ ਪ੍ਰਧਾਨ ਇੰਦਰਜੀਤ ਚੀਕੂ ਅਤੇ ਹਰਜਿੰਦਰ ਜਿੰਦਰੀ ਲੱਧਾਹੇੜੀ ਉਮੀਦਵਾਰ ਵਜੋਂ ਚੋਣ ਲੜ ਮੈਦਾਨ ਵਿਚ ਹਨ | ...

ਪੂਰੀ ਖ਼ਬਰ »

-ਮਾਮਲਾ ਵਿਦੇਸ਼ੀ ਕੰਪਨੀ ਨੂੰ ਉਦਯੋਗ ਸਥਾਪਿਤ ਕਰਨ ਲਈ ਪੰਚਾਇਤੀ ਜ਼ਮੀਨ ਦੇਣ ਦਾ-

ਰਾਜਪੁਰਾ, 6 ਦਸੰਬਰ (ਜੀ.ਪੀ. ਸਿੰਘ)-ਜਪਾਨੀ ਕੰਪਨੀ ਵਲੋਂ ਸਰਕਾਰ ਦੀ ਮਿਲੀਭੁਗਤ ਨਾਲ ਇੱਥੋਂ ਨੇੜਲੇ ਪਿੰਡ ਸੇਹਰਾ, ਸੇਹਰੀ, ਆਕੜ, ਆਕੜੀ ਸਣੇ ਅੱਧਾ ਦਰਜਨ ਪਿੰਡਾਂ ਦੀ ਸੈਂਕੜੇ ਏਕੜ ਪੰਚਾਇਤੀ ਜ਼ਮੀਨ 'ਤੇ ਉਦਯੋਗ ਲਗਾਉਣ ਲਈ ਦੇਣ ਦੇ ਿਖ਼ਲਾਫ਼ ਸਾਬਕਾ ਵਿਧਾਇਕਾ ਘਨੌਰ ...

ਪੂਰੀ ਖ਼ਬਰ »

ਜਗਜੀਤ ਕੌਰ ਜਵੰਧਾ ਕਾਂਗਰਸ ਪਾਰਟੀ ਨਾਲ ਕੋਈ ਸਬੰਧ ਨਹੀਂ-ਰੀਨਾ ਬਾਂਸਲ

ਨਾਭਾ, 6 ਦਸੰਬਰ (ਕਰਮਜੀਤ ਸਿੰਘ)-ਬਲਾਕ ਮਹਿਲਾ ਕਾਂਗਰਸ ਨਾਭਾ ਦੀ ਪ੍ਰਧਾਨ ਰੀਨਾ ਬਾਂਸਲ ਨੇ ਇਕ ਬਿਆਨ ਜਾਰੀ ਕਰਕੇ ਸਪੱਸ਼ਟ ਕੀਤਾ ਹੈ ਕਿ ਜੋ ਬੀਤੇ ਦਿਨੀਂ ਅਖ਼ਬਾਰਾਂ 'ਚ (ਅਜੀਤ ਵਿਚ ਨਹੀਂ) ਜੋ ਖ਼ਬਰ ਲੱਗੀ ਹੈ ਕਿ ਮਹਿਲਾ ਕਾਂਗਰਸ ਦੀ ਜਨ: ਸਕੱਤਰ ਜਗਜੀਤ ਕੌਰ ਜਵੰਧਾ ...

ਪੂਰੀ ਖ਼ਬਰ »

ਰਾਜੋਆਣੇ ਦੇ ਮਾਮਲੇ ਵਿਚ ਅਮਿਤ ਸ਼ਾਹ ਨੇ ਸਿੱਖਾਂ ਦੇ ਹਿਰਦਿਆਂ ਨੂੰ ਵਲੂੰਧਰਿਆ-ਅਬਲੋਵਾਲ

ਪਟਿਆਲਾ, 6 ਦਸੰਬਰ (ਜ.ਸ. ਢਿੱਲੋਂ)-ਸ਼ੋ੍ਰਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਤੇ ਸਾਬਕਾ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ ਨੇ ਗ੍ਰਹਿ ਮੰਤਰੀ ਅਮਿੱਤ ਸ਼ਾਹ ਦੀ ਭਾਈ ਰਾਜੋਆਣਾ ਦੇ ਮਾਮਲੇ ਵਿਚ ਦੋਗਲੀ ਨੀਤੀ ਦੀ ਨਿੰਦਿਆਂ ਕਰਦੇ ਹੋਏ ਕਿਹਾ ਕਿ ਇਸ ਮਾਮਲੇ 'ਚ ਤੁਰੰਤ ਦੇਸ ...

ਪੂਰੀ ਖ਼ਬਰ »

ਦੁਕਾਨ ਦੀ ਚੋਰੀ ਦੇ ਕਥਿਤ ਦੋਸ਼ੀ ਕਾਬੂ

ਸਮਾਣਾ, 6 ਦਸੰਬਰ (ਸਾਹਿਬ ਸਿੰਘ)-ਕੁਲਾਰਾਂ ਮੋੜ ਸਮਾਣਾ 'ਤੇ ਸਥਿਤ ਮੋਬਾਈਲਾਂ ਦੀ ਦੁਕਾਨ ਵਿਚ ਪਾੜ ਪਾ ਕੇ ਪਿਛਲੇ ਮਹੀਨੇ ਦੀ 11-12 ਦੀ ਦਰਮਿਆਨੀ ਰਾਤ ਨੂੰ ਚੋਰੀ ਕਰਨ ਵਾਲੇ ਕਥਿਤ ਚੋਰ ਥਾਣਾ ਸ਼ਹਿਰੀ ਸਮਾਣਾ ਦੀ ਪੁਲਿਸ ਨੇ ਕਾਬੂ ਕਰ ਲਏ ਹਨ | ਪ੍ਰਾਪਤ ਜਾਣਕਾਰੀ ਅਨੁਸਾਰ ...

ਪੂਰੀ ਖ਼ਬਰ »

ਨਸ਼ੀਲੇ ਕੈਪਸੂਲਾਂ ਸਮੇਤ ਇਕ ਕਾਬੂ

ਰਾਜਪੁਰਾ, 6 ਦਸੰਬਰ (ਰਣਜੀਤ ਸਿੰਘ)-ਸਦਰ ਪੁਲਿਸ ਨੇ ਇਕ ਵਿਅਕਤੀ ਨੂੰ ਨਸ਼ੀਲੇ ਕੈਪਸੂਲਾਂ ਸਮੇਤ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ | ਜਾਣਕਾਰੀ ਮੁਤਾਬਿਕ ਥਾਣੇਦਾਰ ਹਰਸ਼ਵੀਰ ਸਿੰਘ ਸਮੇਤ ਪੁਲਿਸ ਪਾਰਟੀ ਜੀ.ਟੀ. ਰੋਡ ਜਸ਼ਨ ਹੋਟਲ ਨੇੜੇ ਹਾਜ਼ਰ ਸਨ | ...

ਪੂਰੀ ਖ਼ਬਰ »

15 ਸਾਲਾ ਵਿਦਿਆਰਥਣ ਨੂੰ ਵਿਆਹ ਦਾ ਝਾਂਸਾ ਦੇ ਕੇ ਭਜਾਉਣ ਵਾਲੇ ਿਖ਼ਲਾਫ਼ ਕੇਸ ਦਰਜ

ਪਟਿਆਲਾ, 6 ਦਸੰਬਰ (ਮਨਦੀਪ ਸਿੰਘ ਖਰੋੜ)-ਪਟਿਆਲਾ ਨੇੜਲੇ ਇਕ ਪਿੰਡ ਦੀਆਂ ਰਹਿਣ ਵਾਲੀਆਂ ਦੋ 15 ਸਾਲਾ ਲੜਕੀਆਂ ਘਰੋਂ ਸਕੂਲ ਪੜ੍ਹਨ ਗਈਆਂ ਸਨ ਪਰ ਵਾਪਸ ਘਰ ਨਹੀਂ ਪਰਤੀਆਂ | ਦੋਨਾਂ ਲੜਕੀਆਂ ਦੇ ਸਕੂਲ ਨਾ ਪਹੁੰਚਣ 'ਤੇ ਉਨ੍ਹਾਂ ਦੀ ਅਧਿਆਪਕ ਨੇ ਲੜਕੀਆਂ ਦੇ ਮਾਪਿਆਂ ਨੂੰ ...

ਪੂਰੀ ਖ਼ਬਰ »

ਕਾਰ 'ਚ ਲਿਫ਼ਟ ਲੈਣ ਵਾਲਾ ਕਾਰ ਲੈ ਕੇ ਹੋਇਆ ਫ਼ਰਾਰ

ਰਾਜਪੁਰਾ, 6 ਦਸੰਬਰ (ਰਣਜੀਤ ਸਿੰਘ)-ਸਦਰ ਪੁਲਿਸ ਨੇ ਲਿਫ਼ਟ ਲੈਣ ਦਾ ਬਹਾਨਾ ਬਣਾ ਕੇ ਕਾਰ ਭਜਾ ਕੇ ਲੈ ਜਾਣ ਦੇ ਦੋਸ਼ 'ਚ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ | ਜਾਣਕਾਰੀ ਮੁਤਾਬਿਕ ਪੁਲਿਸ ਨੂੰ ਸੁਰਿੰਦਰ ਸ਼ਰਮਾ ਪੁੱਤਰ ਕੈਲਾਸ਼ ਚੰਦ ਵਾਸੀ ਪਿੰਡ ...

ਪੂਰੀ ਖ਼ਬਰ »

ਕਥਿਤ ਦੋਸ਼ੀ ਬੰਟੀ ਪਾਇਪ ਿਖ਼ਲਾਫ਼ ਧੋਖਾਧੜੀ ਤੇ ਹੋਰਨਾਂ ਧਾਰਾਵਾਂ ਤਹਿਤ ਮਾਮਲਾ ਦਰਜ

ਸਨੌਰ, 6 ਦਸੰਬਰ (ਸੋਖਲ)-ਜ਼ਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਅਤੇ ਡੀ.ਐੱਸ.ਪੀ. (ਆਰ) ਅਜੈ ਪਾਲ ਸਿੰਘ ਦੀਆਂ ਸਮਾਜ ਵਿਰੋਧੀ ਅਨਸਰਾਂ ਿਖ਼ਲਾਫ਼ ਦਿੱਤੇ ਗਏ ਸਖ਼ਤ ਨਿਰਦੇਸ਼ਾਂ 'ਤੇ ਸਨੌਰ ਥਾਣਾ ਮੁਖੀ ਕਰਮਜੀਤ ਸਿੰਘ ਦੀ ਅਗਵਾਈ ਹੇਠ ਸਨੌਰ ਪੁਲਿਸ ਨੇ ਪਟਿਆਲਾ ...

ਪੂਰੀ ਖ਼ਬਰ »

ਇਸਤਰੀ ਜਾਗਿ੍ਤੀ ਮੰਚ ਵਲੋਂ ਅਰਥੀ ਫ਼ੂਕ ਰੈਲੀ ਕੱਢੀ

ਨਾਭਾ, 6 ਦਸੰਬਰ (ਕਰਮਜੀਤ ਸਿੰਘ)-ਇਸਤਰੀ ਜਾਗਿ੍ਤੀ ਮੰਚ ਦੇ ਸੂਬਾਈ ਸੱਦੇ ਦੇ ਤਹਿਤ ਅੱਜ ਨਾਭਾ ਦੇ ਬੱਸ ਸਟੈਂਡ ਵਿਖੇ ਅੱਜ ਹੈਦਰਾਬਾਦ ਤੋਂ ਇਲਾਵਾ ਦੇਸ਼ ਦੇ ਵੱਖ-ਵੱਖ ਹਿੱਸਿਆ ਅੰਦਰ ਔਰਤਾਂ ਿਖ਼ਲਾਫ਼ ਹੋ ਰਹੀ ਹਿੰਸਾ ਵਿਰੁੱਧ ਅਰਥੀ ਫੂਕੀ ਗਈ | ਇਸਤਰੀ ਜਾਗਿ੍ਤੀ ਮੰਚ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਹਰ ਬੁੱਧਵਾਰ ਸਵੇਰੇ 11 ਵਜੇ ਤੋਂ 1 ਵਜੇ ਤੱਕ ਲੋਕਾਂ ਦੀਆਂ ਸ਼ਿਕਾਇਤਾਂ ਸੁਣਨਗੇ

ਪਟਿਆਲਾ, 6 ਦਸੰਬਰ (ਗੁਰਪ੍ਰੀਤ ਸਿੰਘ ਚੱਠਾ)-ਪੰਜਾਬ ਸਰਕਾਰ ਵਲੋਂ ਲੋਕਾਂ ਦੀਆਂ ਦੁੱਖ ਤਕਲੀਫ਼ਾਂ ਅਤੇ ਸ਼ਿਕਾਇਤਾਂ ਦੇ ਤੁਰੰਤ ਨਿਪਟਾਰੇ ਲਈ ਪੰਜਾਬ ਦੇ ਸਮੂਹ ਜ਼ਿਲ੍ਹਾ ਹੈਡਕੁਆਰਟਰਾਂ ਨੂੰ ਦਿੱਤੀਆਂ ਹਦਾਇਤਾਂ ਦੇ ਮੱਦੇ ਨਜ਼ਰ ਪਟਿਆਲਾ ਦੇ ਜ਼ਿਲ੍ਹਾ ਪ੍ਰਬੰਧਕੀ ...

ਪੂਰੀ ਖ਼ਬਰ »

ਏ.ਟੀ.ਐਮ. ਮਸ਼ੀਨ ਤੋੜ ਕੇ ਨਕਦੀ ਚੋਰੀ

ਸਮਾਣਾ, 6 ਦਸੰਬਰ (ਸਾਹਿਬ ਸਿੰਘ­)-ਪਿੰਡ ਗੱਜੂਮਾਜਰਾ ਵਿਖੇ ਭਾਰਤੀ ਸਟੇਟ ਬੈਂਕ ਦੇ ਲਗਾਏ ਗਏ ਏ.ਟੀ.ਐਮ. ਨੂੰ ਤੋੜ ਕੇ ਅਣਪਛਾਤੇ ਚੋਰ ਨਕਦੀ ਲੈ ਕੇ ਫਰਾਰ ਹੋ ਗਏ ਹਨ | ਸੂਚਨਾ ਮਿਲਦੇ ਹੀ ਪੁਲਿਸ ਕਪਤਾਨ ਖੋਜ ਪਟਿਆਲਾ ਹਰਮੀਤ ਸਿੰਘ ਹੁੰਦਲ, ਪੁਲਿਸ ਉਪ-ਕਪਤਾਨ ਸਮਾਣਾ ਜਸਵੰਤ ...

ਪੂਰੀ ਖ਼ਬਰ »

1 ਕਿੱਲੋ ਹੈਰੋਇਨ ਸਮੇਤ ਮੁਲਜ਼ਮ ਗਿ੍ਫ਼ਤਾਰ

ਐੱਸ. ਏ. ਐੱਸ. ਨਗਰ, 6 ਦਸੰਬਰ (ਜਸਬੀਰ ਸਿੰਘ ਜੱਸੀ)-ਐੱਸ. ਟੀ. ਐੱਫ. ਵਲੋਂ ਗੁਪਤ ਸੂਚਨਾ ਦੇ ਆਧਾਰ 'ਤੇ ਪਾਤੜਾਂ/ਸੰਗਰੂਰ ਵਿਚਕਾਰ ਨਾਕਾਬੰਦ ਕਰ ਕੇ 1 ਵਿਅਕਤੀ ਨੂੰ 1 ਕਿੱਲੋ ਹੈਰੋਇਨ ਸਮੇਤ ਗਿ੍ਫ਼ਤਾਰ ਕਰਨ 'ਚ ਸਫਲਤਾ ਹਾਸਿਲ ਕੀਤੀ ਗਈ ਹੈ | ਮੁਲਜ਼ਮ ਦੀ ਪਛਾਣ ਗੋਦੂ ਸਿੰਘ ...

ਪੂਰੀ ਖ਼ਬਰ »

ਪੰਜਾਬੀ ਯੂਨੀਵਰਸਿਟੀ ਵਿਖੇ ਸੰਗੀਤਕ ਸ਼ਾਮ ਦੌਰਾਨ ਰਾਣਾ ਰਣਬੀਰ ਹੋਏ ਵਿਦਿਆਰਥੀਆਂ ਦੇ ਰੂਬਰੂ

ਪਟਿਆਲਾ, 6 ਦਸੰਬਰ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਦੇ 'ਭਾਈ ਵੀਰ ਸਿੰਘ ਹੋਸਟਲ' ਵਿਚ ਭਾਈ ਵੀਰ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ 'ਹੋਸਟਲ ਜ਼ਿੰਦਗੀ ਜ਼ਿੰਦਾਬਾਦ' ਦੇ ਸਿਰਲੇਖ ਹੇਠ ਇਕ ਸੰਗੀਤਕ ਸ਼ਾਮ ਕਰਵਾਈ ਗਈ | ਜਿਸ ਵਿਚ ਅਦਾਕਾਰ ਤੇ ਲੇਖਕ ...

ਪੂਰੀ ਖ਼ਬਰ »

ਮੋਦੀ ਦੇ ਰਾਜ 'ਚ ਕੈਪਟਨ ਬਰੀ : ਕੈਪਟਨ ਦੇ ਰਾਜ 'ਚ ਮਜੀਠੀਆ ਬਰੀ, ਸਭ ਮਿਲੇ ਹੋਏ ਨੇ-ਕੁਲਤਾਰ ਸਿੰਘ ਸੰਧਵਾਂ

ਦੇਵੀਗੜ੍ਹ, 6 ਦਸੰਬਰ (ਮੁਖਤਿਆਰ ਸਿੰਘ ਨੌਗਾਵਾਂ)-ਮਸਲਾ ਕੋਈ ਵੀ ਹੋਵੇ ਕੌਮੀ ਜਾਂ ਸੂਬਾਈ ਪੱਧਰ ਦੇ ਕਿਸੇ ਵੀ ਖ਼ਾਸ ਵਿਸ਼ੇ 'ਤੇ ਜਾਂਚ ਲਈ ਸੂਬਾਈ ਅਤੇ ਕੇਂਦਰੀ ਦੋਵੇਂ ਪ੍ਰਕਾਰ ਦੀਆਂ ਏਜੰਸੀਆਂ ਹੁੰਦੀਆਂ ਹਨ ਪਿਛਲੇ ਦਿਨੀਂ ਬਹੁਚਰਚਿਤ ਬਹੁਕਰੋੜੀ ਘੋਟਾਲੇ ਵਿਚ ...

ਪੂਰੀ ਖ਼ਬਰ »

ਡਾ. ਰੈਡੀ ਨੂੰ ਸ਼ਰਧਾਂਜਲੀ ਦਿੰਦੇ ਹੋਏ ਕੱਢਿਆ ਮੋਮਬੱਤੀ ਮਾਰਚ

ਰਾਜਪੁਰਾ, 6 ਦਸੰਬਰ (ਰਣਜੀਤ ਸਿੰਘ)-ਅੱਜ ਦੇਰ ਸ਼ਾਮ ਟਾਹਲੀ ਵਾਲਾ ਚੌਾਕ ਵਿਖੇ ਨਿਰਸਵਾਰਥ ਸੰਸਥਾ ਵਲੋਂ ਡਾ. ਪਿ੍ਯੰਕਾ ਰੈਡੀ ਨਾਲ ਹੈਦਰਾਬਾਦ ਵਿਚ ਹੋਈ ਘਟਨਾ ਨੂੰ ਲੈ ਕੇ ਕੈਂਡਲ ਮਾਰਚ ਕੱਢ ਕੇ ਸ਼ਰਧਾਂਜਲੀ ਦਿਤੀ ਗਈ | ਇਸ ਮੌਕੇ ਸੰਸਥਾ ਦੇ ਆਗੂਆਂ ਨੇ ਕਿਹਾ ਕਿ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ, ਟੀਕਿਆਂ ਸਮੇਤ 5 ਕਾਬੂ

ਰਾਜਪੁਰਾ, 6 ਦਸੰਬਰ (ਰਣਜੀਤ ਸਿੰਘ)-ਸਿਟੀ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ ਨਸ਼ੀਲੀਆਂ ਗੋਲੀਆਂ ਅਤੇ ਟੀਕਿਆਂ ਸਮੇਤ ਪੰਜ ਵਿਅਕਤੀਆਂ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ | ਜਾਣਕਾਰੀ ਮੁਤਾਬਿਕ ਥਾਣੇਦਾਰ ਸੁਰਜੀਤ ਸਿੰਘ ਸਮੇਤ ਪੁਲਿਸ ਪਾਰਟੀ ਸ਼ੱਕੀ ...

ਪੂਰੀ ਖ਼ਬਰ »

ਐੱਸ.ਟੀ.ਐਫ. ਨੇ 2 ਨੌਜਵਾਨਾਂ ਨੂੰ ਕਾਬੂ ਕਰਕੇ 2 ਹਜ਼ਾਰ ਦੇ ਕਰੀਬ ਨਸ਼ੀਲੀਆਂ ਗੋਲੀਆਂ ਕੀਤੀਆਂ ਬਰਾਮਦ

ਪਾਤੜਾਂ, 6 ਦਸੰਬਰ (ਜਗਦੀਸ਼ ਸਿੰਘ ਕੰਬੋਜ)-ਪਾਤੜਾਂ ਇਲਾਕੇ ਵਿਚ ਨਸ਼ਾ ਤਸਕਰੀ ਦਾ ਧੰਦਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ | ਥਾਣਾ ਪਾਤੜਾਂ ਦੇ ਮੁਖੀ ਰਣਵੀਰ ਸਿੰਘ ਦੀ ਬਦਲੀ ਮਗਰੋਂ ਇਹ ਧੰਦਾ ਫਿਰ ਤੋਂ ਤੇਜ਼ ਹੋ ਗਿਆ ਹੈ | ਇਸ ਦਾ ਖ਼ੁਲਾਸਾ ਉਸ ਵੇਲੇ ਹੋਇਆ ਜਦੋਂ ਨਸ਼ਾ ...

ਪੂਰੀ ਖ਼ਬਰ »

ਉਦਯੋਗਪਤੀ ਓਮ ਜਿੰਦਲ 'ਤੇ ਧੋਖਾਧੜੀ ਦਾ ਇਕ ਹੋਰ ਮਾਮਲਾ ਦਰਜ

ਨਾਭਾ, 6 ਦਸੰਬਰ (ਕਰਮਜੀਤ ਸਿੰਘ)-ਸ਼ਹਿਰ ਦੇ ਪ੍ਰਸਿੱਧ ਉਦਯੋਗਪਤੀ ਓਮ ਜਿੰਦਲ ਪੁੱਤਰ ਰਮੇਸ਼ਵਰ ਦਾਸ ਵਾਸੀ ਪ੍ਰੀਤ ਨਗਰ ਨਾਭਾ ਜਿਸ 'ਤੇ ਪਹਿਲਾਂ ਵੀ ਥਾਣਾ ਕੋਤਵਾਲੀ ਵਿਚ ਕਈ ਮਾਮਲੇ ਦਰਜ ਹਨ ਅਤੇ ਕਈ ਮਾਮਲਿਆਂ 'ਚ ਉਹ ਜੇਲ੍ਹ ਵੀ ਜਾ ਚੁੱਕਿਆ ਹੈ, ਉੱਤੇ ਇਕ ਹੋਰ ਮਾਮਲਾ ...

ਪੂਰੀ ਖ਼ਬਰ »

ਕੌ ਾਸਲਿੰਗ ਵਿਚ 422 ਵਿਅਕਤੀਆਂ ਨੂੰ ਮਿਲਿਆ ਰੁਜ਼ਗਾਰ

ਪਟਿਆਲਾ, 6 ਦਸੰਬਰ (ਗੁਰਪ੍ਰੀਤ ਸਿੰਘ ਚੱਠਾ)-ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਫਲੈਗਸ਼ਿਪ ਪ੍ਰੋਗਰਾਮ ਘਰ-ਘਰ ਰੁਜ਼ਗਾਰ ਤੇ ਕਾਰੋਬਾਰ ਨੂੰ ਪਟਿਆਲਾ ਜ਼ਿਲ੍ਹੇ ਅੰਦਰ ਸਫਲ ਬਣਾਉਣ ਲਈ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਵਲੋਂ ਬਲਾਕ ਪੱਧਰ 'ਤੇ ਲਗਾਏ ...

ਪੂਰੀ ਖ਼ਬਰ »

ਵਿਕਾਸ ਕਾਲੋਨੀ ਦੇ ਵਸਨੀਕਾਂ ਨੇ ਵਾਰਡ 'ਚ ਵਿਕਾਸ ਕਾਰਜ ਕਰਵਾਉਣ ਦੀ ਕੀਤੀ ਮੰਗ

ਨਾਭਾ, 6 ਦਸੰਬਰ (ਅਮਨਦੀਪ ਸਿੰਘ ਲਵਲੀ)-ਨਗਰ ਕੌਾਸਲ ਨਾਭਾ ਦੀਆਂ ਚੋਣਾਂ ਨਜ਼ਦੀਕ ਆਉਂਦੀਆਂ ਦੇਖ ਸ਼ਹਿਰ 'ਚ ਵੱਡੇ ਪੱਧਰ 'ਤੇ ਵਿਕਾਸ ਹੋਣਾ ਸ਼ੁਰੂ ਹੋ ਗਿਆ ਹੈ | ਜਿਸ ਕਾਰਨ ਕੁਝ ਹੱਦ ਤੱਕ ਸ਼ਹਿਰ ਦੀ ਜਨਤਾ ਖ਼ੁਸ਼ ਦਿਖ ਰਹੀ ਹੈ | ਪਰ ਇਸ ਦੇ ਉਲਟ ਕੁਝ ਕਾਲੋਨੀਆਂ ਦੇ ਵਸਨੀਕ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX