ਤਾਜਾ ਖ਼ਬਰਾਂ


ਬੀ. ਐੱਸ. ਐੱਫ. ਵਲੋਂ ਅਟਾਰੀ ਸਰਹੱਦ 'ਤੇ ਲਹਿਰਾਇਆ ਗਿਆ ਤਿਰੰਗਾ
. . .  1 minute ago
ਅਟਾਰੀ, 26 ਜਨਵਰੀ (ਰੁਪਿੰਦਰਜੀਤ ਸਿੰਘ ਭਕਨਾ)- ਭਾਰਤ-ਪਾਕਿਸਤਾਨ ਦੀ ਸਾਂਝੀ ਜਾਂਚ ਚੌਕੀ ਅਟਾਰੀ ਸਰਹੱਦ ਵਿਖੇ ਬੀ. ਐੱਸ. ਐੱਫ. ਦੀ 88 ਵੀਂ ਬਟਾਲੀਅਨ ਦੇ ਕਮਾਡੈਂਟ ਮੁਕੰਦ ਝਾਅ ਵਲੋਂ...
ਰਾਸ਼ਟਰੀ ਗਾਣ ਨਾਲ ਖ਼ਤਮ ਹੋਈ ਗਣਤੰਤਰ ਦਿਵਸ ਪਰੇਡ
. . .  2 minutes ago
ਗਣਤੰਤਰ ਦਿਵਸ ਮੌਕੇ ਰਾਜਪਥ 'ਤੇ ਜਗੁਆਰ ਜਹਾਜ਼ ਨੇ ਕੀਤਾ ਮਾਰਚ ਪਾਸਟ
. . .  2 minutes ago
ਗਣਤੰਤਰ ਦਿਵਸ ਮੌਕੇ ਰਾਜਪਥ 'ਤੇ ਜਗੁਆਰ ਜਹਾਜ਼ ਨੇ ਕੀਤਾ ਮਾਰਚ ਪਾਸਟ.............
ਐੱਸ. ਯੂ.-30 ਅਤੇ ਐੱਮ. ਕੇ. ਆਈ. ਜਹਾਜ਼ਾਂ ਨੇ ਆਸਮਾਨ 'ਚ ਦਿਖਾਈ ਕਰਤਬ, ਬਣਾਇਆ ਤ੍ਰਿਸ਼ੂਲ
. . .  6 minutes ago
ਐੱਸ. ਯੂ.-30 ਅਤੇ ਐੱਮ. ਕੇ. ਆਈ. ਜਹਾਜ਼ਾਂ ਨੇ ਆਸਮਾਨ 'ਚ ਦਿਖਾਈ ਕਰਤਬ, ਬਣਾਇਆ ਤ੍ਰਿਸ਼ੂਲ......
ਗਣਤੰਤਰ ਦਿਵਸ ਮੌਕੇ ਰਾਜਪਥ 'ਤੇ ਦਮਦਾਰ ਚਿਨੂਕ ਅਤੇ ਅਪਾਚੇ ਹੈਲੀਕਾਪਟਰਾਂ ਨੇ ਆਸਮਾਨ 'ਚ ਦਿਖਾਇਆ ਦਮ
. . .  11 minutes ago
ਗਣਤੰਤਰ ਦਿਵਸ ਮੌਕੇ ਰਾਜਪਥ 'ਤੇ ਦਮਦਾਰ ਚਿਨੂਕ ਅਤੇ ਅਪਾਚੇ ਹੈਲੀਕਾਪਟਰਾਂ ਨੇ ਆਸਮਾਨ 'ਚ ਦਿਖਾਇਆ ਦਮ........
ਗਣਤੰਤਰ ਦਿਵਸ ਮੌਕੇ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ 'ਚ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਲਹਿਰਾਇਆ ਤਿਰੰਗਾ
. . .  14 minutes ago
ਗਣਤੰਤਰ ਦਿਵਸ ਮੌਕੇ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ 'ਚ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਲਹਿਰਾਇਆ ਤਿਰੰਗਾ......
ਮਾਨਸਾ ਵਿਖੇ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਲਹਿਰਾਇਆ ਕੌਮੀ ਝੰਡਾ
. . .  17 minutes ago
ਮਾਨਸਾ, 26 ਜਨਵਰੀ (ਬਲਵਿੰਦਰ ਸਿੰਘ ਧਾਲੀਵਾਲ)- ਗਣਤੰਤਰਤਾ ਦਿਵਸ ਜ਼ਿਲ੍ਹੇ ਭਰ 'ਚ ਉਤਸ਼ਾਹ ਨਾਲ ਮਨਾਇਆ ਗਿਆ। ਜ਼ਿਲ੍ਹਾ ਪੱਧਰੀ ਸਮਾਗਮ ਮੌਕੇ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ...
ਗਣਤੰਤਰ ਦਿਵਸ ਮੌਕੇ ਪਹਿਲੀ ਵਾਰ ਸੀ. ਆਰ. ਪੀ. ਐੱਫ. ਦੀਆਂ ਮਹਿਲਾ ਬਾਈਕਰਾਂ ਨੇ ਰਾਜਪਥ 'ਤੇ ਦਿਖਾਏ ਕਰਤਬ
. . .  20 minutes ago
ਗਣਤੰਤਰ ਦਿਵਸ ਮੌਕੇ ਪਹਿਲੀ ਵਾਰ ਸੀ. ਆਰ. ਪੀ. ਐੱਫ. ਦੀਆਂ ਮਹਿਲਾ ਬਾਈਕਰਾਂ ਨੇ ਰਾਜਪਥ 'ਤੇ ਦਿਖਾਏ ਕਰਤਬ..........
ਅੰਮ੍ਰਿਤਸਰ 'ਚ ਕੈਬਨਿਟ ਮੰਤਰੀ ਸਰਦਾਰ ਸੁਖਬਿੰਦਰ ਸਿੰਘ ਸਰਕਾਰੀਆ ਨੇ ਲਹਿਰਾਇਆ ਰਾਸ਼ਟਰੀ ਝੰਡਾ
. . .  31 minutes ago
ਅੰਮ੍ਰਿਤਸਰ, 26 ਜਨਵਰੀ (ਰੇਸ਼ਮ ਸਿੰਘ, ਹਰਿਮੰਦਰ ਸਿੰਘ)- ਅੱਜ ਇੱਥੇ ਗੁਰੂ ਨਾਨਕ ਦੇਵ ਜੀ ਸਟੇਡੀਅਮ ਵਿਖੇ ਗਣਤੰਤਰ ਦਿਵਸ ਮਨਾਇਆ ਗਿਆ। ਇਸ ਮੌਕੇ ਇੱਥੇ ਤਿਰੰਗਾ ਲਹਿਰਾਉਣ...
ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਫ਼ਿਰੋਜ਼ਪੁਰ 'ਚ ਲਹਿਰਾਇਆ ਤਿਰੰਗਾ
. . .  37 minutes ago
ਫ਼ਿਰੋਜ਼ਪੁਰ 26 ਜਨਵਰੀ ( ਜਸਵਿੰਦਰ ਸਿੰਘ ਸੰਧੂ)- ਫ਼ਿਰੋਜ਼ਪੁਰ ਅੰਦਰ ਗਣਤੰਤਰ ਦਿਵਸ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ । ਸ਼ਹੀਦ ਭਗਤ ਸਿੰਘ ਸਟੇਡੀਅਮ ਅੰਦਰ ਤਿਰੰਗਾ ਲਹਿਰਾਉਣ ਦੀ ਰਸਮ ਕੈਬਨਿਟ ਮੰਤਰੀ...
ਅਜਨਾਲਾ 'ਚ ਧੂਮ-ਧਾਮ ਨਾਲ ਮਨਾਇਆ ਗਣਤੰਤਰ ਦਿਵਸ, ਐੱਸ. ਡੀ. ਐੱਮ. ਡਾ. ਦੀਪਕ ਭਾਟੀਆ ਨੇ ਲਹਿਰਾਇਆ ਤਿਰੰਗਾ
. . .  42 minutes ago
ਅਜਨਾਲਾ, 27 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)- ਦੇਸ਼ ਦੇ 71ਵੇਂ ਗਣਤੰਤਰਤਾ ਦਿਵਸ ਮੌਕੇ ਤਹਿਸੀਲ ਪੱਧਰੀ ਸਮਾਰੋਹ ਸਥਾਨਿਕ ਆਈ. ਟੀ. ਆਈ. ਦੀ ਖੁੱਲ੍ਹੀ ਗਰਾਊਂਡ 'ਚ ਕਰਵਾਇਆ ਗਿਆ, ਜਿਸ 'ਚ...
ਬਾਬੇ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਾਜਪਥ 'ਤੇ ਕੱਢੀ ਗਈ ਪੰਜਾਬ ਦੀ ਝਾਕੀ ਨੇ ਮੋਹਿਆ ਸਭ ਦਾ ਮਨ
. . .  45 minutes ago
ਬਾਬੇ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਾਜਪਥ 'ਤੇ ਕੱਢੀ ਗਈ ਪੰਜਾਬ ਦੀ ਝਾਕੀ ਨੇ ਮੋਹਿਆ ਸਭ ਦਾ ਮਨ....
ਮੋਗਾ ਵਿਖੇ ਕੈਬਨਿਟ ਮੰਤਰੀ ਗੁਰਪ੍ਰੀਤ ਕਾਂਗੜ ਨੇ ਲਹਿਰਾਇਆ ਤਿਰੰਗਾ
. . .  51 minutes ago
ਮੋਗਾ ਵਿਖੇ ਕੈਬਨਿਟ ਮੰਤਰੀ ਗੁਰਪ੍ਰੀਤ ਕਾਂਗੜ ਨੇ ਲਹਿਰਾਇਆ ਤਿਰੰਗਾ..................
ਪਟਿਆਲਾ ਦੇ ਪੋਲੋ ਗਰਾਉਂਡ ਵਿਖੇ ਲੋਕ ਨਿਰਮਾਣ ਤੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਵਲੋਂ ਲਹਿਰਾਇਆ ਗਿਆ ਤਿਰੰਗਾ
. . .  53 minutes ago
ਪਟਿਆਲਾ ਦੇ ਪੋਲੋ ਗਰਾਉਂਡ ਵਿਖੇ ਲੋਕ ਨਿਰਮਾਣ ਤੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਵਲੋਂ ਲਹਿਰਾਇਆ ਗਿਆ ਤਿਰੰਗਾ ਝੰਡਾ........
ਰਾਜਪਥ 'ਤੇ ਨਿਕਲ ਰਹੀਆਂ ਹਨ ਦੇਸ਼ ਦੇ ਵੱਖ-ਵੱਖ ਸੂਬਿਆਂ ਦੀਆਂ ਝਾਕੀਆਂ
. . .  55 minutes ago
ਰਾਜਪਥ 'ਤੇ ਨਿਕਲ ਰਹੀਆਂ ਹਨ ਦੇਸ਼ ਦੇ ਵੱਖ-ਵੱਖ ਸੂਬਿਆਂ ਦੀਆਂ ਝਾਕੀਆਂ..............
ਥਲ ਸੈਨਾ ਦੀ ਸਿਗਨਲ ਕੋਰ ਕਮਾਂਡ ਦੀ ਅਧਿਕਾਰੀ ਤਾਨੀਆ ਸ਼ੇਰਗਿੱਲ ਦੀ ਅਗਵਾਈ 'ਚ 147 ਜਵਾਨਾਂ ਵਾਲੇ ਪੁਰਸ਼ ਕੰਟੀਜੈਂਟ ਨੇ ਕੀਤੀ ਪਰੇਡ
. . .  56 minutes ago
ਰਾਜਪਥ 'ਤੇ ਨਿਕਲੀ ਹਵਾਈ ਫੌਜ ਦੀ ਝਾਕੀ
. . .  about 1 hour ago
ਗਣਤੰਤਰ ਦਿਵਸ ਦੇ ਸੂਬਾ ਪੱਧਰੀ ਸਮਾਗਮ ਮੌਕੇ ਰਾਜਪਾਲ ਪੰਜਾਬ ਨੇ ਲਹਿਰਾਇਆ ਝੰਡਾ
. . .  about 1 hour ago
ਲੁਧਿਆਣਾ ਵਿਖੇ ਕੈਬਨਿਟ ਮੰਤਰੀ ਅਰੁਣਾ ਚੌਧਰੀ ਨੇ ਝੰਡਾ ਲਹਿਰਾਇਆ
. . .  about 1 hour ago
ਰਾਜਪਥ 'ਤੇ ਸਿੱਖ ਲਾਈਟ ਇਨਫੈਂਟਰੀ ਰੈਜੀਮੈਂਟ ਨੇ ਕੀਤੀ ਪਰੇਡ, ਰੈਜੀਮੈਂਟ ਦਾ ਆਦਰਸ਼ ਵਾਕ ਹੈ 'ਦੇਗ ਤੇਗ ਫ਼ਤਿਹ'
. . .  about 1 hour ago
ਰਾਜਪਥ 'ਤੇ ਦੁਨੀਆ ਦੇਖ ਰਹੀ ਹੈ ਭਾਰਤ ਦੀ ਤਾਕਤ, ਪਰੇਡ ਕਰ ਰਹੀਆਂ ਹਨ ਸੈਨਾ ਦੀ ਟੁਕੜੀਆਂ
. . .  about 1 hour ago
ਤਲਵੰਡੀ ਸਾਬੋ : ਗਣਤੰਤਰਤਾ ਦਿਵਸ ਮੌਕੇ ਸਬ ਡਵੀਜ਼ਨ ਪੱਧਰੀ ਸਮਾਗਮ 'ਚ ਐੱਸ. ਡੀ. ਐੱਮ. ਨੇ ਲਹਿਰਾਇਆ ਝੰਡਾ
. . .  about 1 hour ago
ਰਾਜਪਥ 'ਤੇ ਗਣਤੰਤਰ ਦਿਵਸ ਪਰੇਡ ਸ਼ੁਰੂ
. . .  about 1 hour ago
21 ਤੋਪਾਂ ਨਾਲ ਦਿੱਤੀ ਗਈ ਸਲਾਮੀ
. . .  about 1 hour ago
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਰਾਜਪਥ 'ਤੇ ਲਹਿਰਾਇਆ ਤਿਰੰਗਾ
. . .  about 1 hour ago
ਰਾਜਪਥ 'ਤੇ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਥੋੜ੍ਹੀ ਦੇਰ 'ਚ ਸ਼ੁਰੂ ਹੋਵੇਗੀ ਗਣਤੰਤਰ ਦਿਵਸ ਪਰੇਡ
. . .  about 1 hour ago
ਗਣਤੰਤਰ ਦਿਵਸ : ਨੈਸ਼ਨਲ ਵਾਰ ਮੈਮੋਰੀਅਲ ਵਿਖੇ ਪ੍ਰਧਾਨ ਮੰਤਰੀ ਮੋਦੀ ਨੇ ਜਵਾਨਾਂ ਨੂੰ ਦਿੱਤੀ ਸ਼ਰਧਾਂਜਲੀ
. . .  about 1 hour ago
ਗਣਤੰਤਰ ਦਿਵਸ 2020 : ਰਾਸ਼ਟਰਪਤੀ ਲਹਿਰਾਉਣਗੇ ਝੰਡਾ, 21 ਤੋਪਾਂ ਦੀ ਸਲਾਮੀ ਨਾਲ ਹੋਵੇਗਾ ਰਾਸ਼ਟਰ ਗਾਣ
. . .  about 1 hour ago
ਸਿੱਖਿਆ ਮੰਤਰੀ ਦੇ ਹਲਕੇ ਸੰਗਰੂਰ 'ਚ ਅੱਜ ਗਣਤੰਤਰ ਦਿਵਸ ਮੌਕੇ ਰੋਸ ਪ੍ਰਦਰਸ਼ਨ ਕਰਨਗੇ ਬੇਰੁਜ਼ਗਾਰ ਅਧਿਆਪਕ
. . .  about 2 hours ago
ਭਾਰਤ ਨਿਊਜ਼ੀਲੈਂਡ ਵਿਚਕਾਰ ਦੂਸਰਾ ਟੀ20 ਮੈਚ ਅੱਜ
. . .  about 2 hours ago
ਅੱਜ ਦੇਸ਼ ਮਨਾ ਰਿਹਾ ਹੈ 71ਵਾਂ ਗਣਤੰਤਰ ਦਿਵਸ, ਰਾਜਪੱਥ 'ਤੇ ਭਾਰਤ ਦਿਖਾਏਗਾ ਤਾਕਤ ਤੇ ਵਿਲੱਖਣਤਾ ਦੀ ਝਾਕੀ
. . .  about 3 hours ago
ਗਣਤੰਤਰ ਦਿਵਸ ਮੌਕੇ 'ਅਦਾਰਾ' ਅਜੀਤ ਵੱਲੋਂ ਲੱਖ ਲੱਖ ਵਧਾਈ
. . .  about 3 hours ago
ਅੱਜ ਦਾ ਵਿਚਾਰ
. . .  about 3 hours ago
ਐੱਸ.ਐੱਸ.ਪੀ ਸੰਗਰੂਰ ਡਾ.ਗਰਗ ਰਾਜ ਪੱਧਰੀ ਪੁਰਸਕਾਰ ਨਾਲ ਸਨਮਾਨਿਤ
. . .  1 day ago
ਸ੍ਰੀ ਮੁਕਤਸਰ ਸਾਹਿਬ: ਪੀ.ਏ.ਯੂ. ਵੱਲੋਂ ਟਿੱਡੀ ਦਲ ਸਬੰਧੀ ਐਡਵਾਈਜ਼ਰੀ ਜਾਰੀ
. . .  1 day ago
2011 ਰਿਵਾਈਜ਼ ਟੈੱਟ ਪਾਸ ਬੇਰੁਜ਼ਗਾਰਾਂ ਦਾ ਵਫ਼ਦ ਮੁੱਖ ਸਕੱਤਰ ਪੰਜਾਬ ਨੂੰ ਮਿਲਿਆ
. . .  1 day ago
ਐਲੀਮੈਂਟਰੀ ਟੀਚਰ ਯੂਨੀਅਨ ਦੀ ਸੂਬਾ ਪੱਧਰੀ ਮੀਟਿੰਗ 2 ਫਰਵਰੀ ਨੂੰ
. . .  1 day ago
ਬੇ ਅਦਬੀ ਮਾਮਲੇ ਦੇ ਮੁੱਖ ਗਵਾਹ ਨੇ ਮਾਨਯੋਗ ਹਾਈਕੋਰਟ ਤੋਂ ਕੀਤੀ ਸੁਰੱਖਿਆ ਦੀ ਮੰਗ
. . .  1 day ago
ਹੈਰੋਇਨ ਤੇ ਨਸ਼ੀਲੀਆਂ ਗੋਲੀਆਂ ਸਮੇਤ ਔਰਤ ਕਾਬੂ
. . .  1 day ago
ਸੜਕ ਹਾਦਸੇ ਵਿਚ ਇਕ ਔਰਤ ਦੀ ਮੌਤ, ਚਾਰ ਜ਼ਖਮੀ
. . .  1 day ago
ਸ੍ਰੀ ਮੁਕਤਸਰ ਸਾਹਿਬ: ਪੰਜਾਬ ਦੇ 5730 ਸਕੂਲਾਂ ਨੂੰ ਸਮਾਰਟ ਸਕੂਲਾਂ ਵਿਚ ਤਬਦੀਲ ਕੀਤਾ-ਧਰਮਸੋਤ
. . .  1 day ago
ਕੋਚਿੰਗ ਸੈਂਟਰ ਦੀ ਇਮਾਰਤ ਡਿੱਗਣ ਕਾਰਨ 4 ਵਿਦਿਆਰਥੀਆਂ ਸਮੇਤ 5 ਮੌਤਾਂ
. . .  1 day ago
ਰਾਸ਼ਟਰਪਤੀ ਵੱਲੋਂ ਦੇਸ਼ ਵਾਸੀਆਂ ਨੂੰ ਸੰਬੋਧਨ
. . .  1 day ago
ਏ.ਆਈ.ਜੀ. ਚੌਹਾਨ ਤੇ ਇੰਸਪੈਕਟਰ ਬਰਾੜ ਸਮੇਤ ਦੋ ਹੋਰ ਅਧਿਕਾਰੀਆਂ ਨੂੰ ਮਿਲੇਗਾ ਵੀਰਤਾ ਲਈ ਰਾਸ਼ਟਰਪਤੀ ਪੁਲਿਸ ਮੈਡਲ
. . .  1 day ago
ਸ਼ਟਰਿੰਗ ਦੀ ਪੈੜ ਟੁੱਟਣ ਕਾਰਨ ਇੱਕ ਮਜ਼ਦੂਰ ਦੀ ਮੌਤ, ਤਿੰਨ ਗੰਭੀਰ ਜ਼ਖਮੀ
. . .  1 day ago
ਆਯੂਸ਼ਮਾਨ ਸਕੀਮ ਤਹਿਤ ਇਲਾਜ ਨਾ ਕਰਨ 'ਤੇ ਹਸਪਤਾਲ 'ਚ ਹੋਇਆ ਹੰਗਾਮਾ
. . .  1 day ago
ਏਸ਼ੀਆ ਕੱਪ ਲਈ ਪਾਕਿਸਤਾਨ ਨੇ ਭਾਰਤ ਨੂੰ ਦਿੱਤੀ ਧਮਕੀ
. . .  1 day ago
ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਨਾਲ ਫੈਲੀ ਸਨਸਨੀ
. . .  1 day ago
ਤਿੰਨ ਨੌਜਵਾਨਾਂ ਨੇ ਚੋਰੀ ਕੀਤੀ ਕਰੀਬ 11 ਲੱਖ ਦੀ ਕੇਬਲ ਤਾਰ
. . .  1 day ago
ਦਿੱਲੀ 'ਚ ਡਿੱਗੀ ਨਿਰਮਾਣ ਅਧੀਨ ਇਮਾਰਤ, ਮਲਬੇ ਹੇਠ ਕੁਝ ਵਿਦਿਆਰਥੀਆਂ ਦੇ ਦੱਬੇ ਹੋਣ ਦਾ ਖ਼ਦਸ਼ਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 22 ਮੱਘਰ ਸੰਮਤ 551

ਖੰਨਾ / ਸਮਰਾਲਾ

ਅਕਾਲੀ ਭਾਜਪਾ ਕੌ ਾਸਲਰਾਂ ਵਲੋਂ ਲਾਏ 15 ਲੱਖ ਗੜਬੜੀ ਕਰਨ ਦੇ ਦੋਸ਼ਾਂ ਦੀ ਜਾਂਚ ਐਮ. ਈ. ਨੂੰ ਸੌਾਪੀ-ਈ. ਓ.

ਖੰਨਾ, 6 ਦਸੰਬਰ (ਹਰਜਿੰਦਰ ਸਿੰਘ ਲਾਲ)-ਕਰੀਬ 10 ਦਿਨ ਪਹਿਲਾ ਅਕਾਲੀ ਦਲ ਅਤੇ ਭਾਜਪਾ ਦੇ ਕੁੱਝ ਕੌਾਸਲਰਾਂ ਨੇ ਨਗਰ ਕੌਾਸਲ ਤੇ ਬੂਟੇ ਲਾਉਣ ਦੇ ਨਾਂਅ ਤੇ ਲੱਖਾਂ ਰੁਪਏ ਦੀ ਗੜਬੜੀ ਕਰਨ ਦਾ ਸ਼ੱਕ ਦੇ ਲਾਏ ਦੋਸ਼ਾਂ ਦੀ ਜਾਂਚ ਈ. ਓ. ਨਗਰ ਕੌਾਸਲ ਰਣਬੀਰ ਸਿੰਘ ਵਲੋਂ ਐਮ. ਈ. ਕੁਲਵਿੰਦਰ ਸਿੰਘ ਨੂੰ ਸੌਾਪ ਦਿੱਤੀ ਗਈ ਹੈ | ਇਸ ਮਾਮਲੇ ਵਿਚ ਨਗਰ ਕੌਾਸਲ ਪ੍ਰਧਾਨ ਵਿਕਾਸ ਮਹਿਤਾ ਨੇ ਇਨ੍ਹਾਂ ਦੋਸ਼ਾਂ ਨੂੰ ਝੂਠ ਕਰਾਰ ਦਿੱਤਾ ਹੈ | ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਨਗਰ ਕੌਾਸਲ ਨੇ 10 ਲੱਖ ਅਤੇ 5 ਲੱਖ ਦੇ ਦੋ ਵੱਖ ਵੱਖ ਟੈਂਡਰ ਲਗਾਏ ਸਨ | ਜਿਸ ਅਧੀਨ ਸ਼ਹਿਰ ਵਿਚ ਬੂਟੇ ਲਗਾਏ ਜਾਣੇ ਸਨ | ਪਰ ਸ਼ਹਿਰ ਵਿਚ ਇਕ ਵੀ ਪੌਦਾ ਨਹੀਂ ਲਗਾਇਆ ਗਿਆ | ਉਨ੍ਹਾਂ ਕਿਹਾ ਕਿ ਸਾਨੂੰ ਪਤਾ ਲੱਗਾ ਹੈ ਕਿ ਕੌਾਸਲ ਅਧਿਕਾਰੀਆਂ ਵਲੋਂ ਪੌਦੇ ਲਏ ਬਿਨਾਂ ਹੀ ਇਨ੍ਹਾਂ ਪੌਦਿਆਂ ਦੇ ਟੈਂਡਰਾਂ ਦਾ ਚੈਕ ਕੱਟਣ ਦੀ ਤਿਆਰੀ ਕੀਤੀ ਜਾ ਰਹੀ ਹੈ ਅਤੇ ਸਾਨੂੰੂ ਸ਼ੱਕ ਹੈ ਕਿ ਕੌਾਸਲ ਦੇ 15 ਲੱਖ ਰੁਪਏ ਖ਼ੁਰਦ ਬੁਰਦ ਕੀਤੇ ਜਾਣਗੇ | ਇਸ ਮੌਕੇ ਉਨਾਂ ਨੇ ਕਈ ਹੋਰ ਇਲਜ਼ਾਮ ਵੀ ਲਾਏ ਸਨ | ਇਲਜ਼ਾਮ ਲਾਉਣ ਵਾਲੇ ਕੌਾਸਲਰਾਂ ਵਿਚ ਸਰਬਦੀਪ ਸਿੰਘ ਕਾਲੀਰਾਓ, ਪ੍ਰਤਾਪ ਸਿੰਘ ਜੋਤੀ, ਰਾਜਿੰਦਰ ਸਿੰਘ ਅਤੇ ਸੁਧੀਰ ਸੋਨੂੰ ਸ਼ਾਮਲ ਸਨ | ਇਸ ਸਬੰਧ ਵਿਚ ਜਦੋਂ ਪ੍ਰਤਾਪ ਸਿੰਘ ਜੋਤੀ ਤੋਂ ਪੁੱਛਿਆ ਗਿਆ ਸੀ ਤਾਂ ਉਨ੍ਹਾਂ ਕਿਹਾ ਕਿ ਇਹ ਬਿਆਨ ਮੇਰੇ ਨਹੀਂ ਸੀ ਰਜਿੰਦਰ ਸਿੰਘ ਜੀਤ ਦੇ ਸਨ, ਪਰ ਮੈ ਉਨ੍ਹਾਂ ਦੇ ਨਾਲ ਹਾਂ | ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਜਿਹੜੇ ਬੂਟੇ ਉਨ੍ਹਾਂ ਨੂੰ ਮਿਲੇ, ਉਹ ਟੈਂਡਰ ਵਾਲੇ ਫ਼ੰਡ ਵਿਚੋਂ ਨਹੀਂ ਸਨ, ਉਹ ਹੋਰ ਫ਼ੰਡ ਵਿਚੋਂ ਮਿਲੇ ਸਨ | ਇਸ ਸਬੰਧੀ ਜਦੋਂ ਕੌਾਸਲਰ ਸੁਧੀਰ ਸੋਨੂੰ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਮੈਂ 250 ਬੂਟਿਆਂ ਦੀ ਮੰਗ ਕੀਤੀ ਸੀ ਪਰ ਮੈਨੂੰ ਸਿਰਫ਼ 47 ਬੂਟੇ ਹੀ ਮਿਲੇ ਸਨ | ਉਨ੍ਹਾਂ ਇਹ ਦੋਸ਼ ਵੀ ਲਾਇਆ ਕਿ ਸਾਰੇ ਸ਼ਹਿਰ ਦੇ ਵਾਰਡਾਂ ਵਿਚ ਸੀਮਿੰਟ ਦੇ ਬੈਂਚ ਲਗਾਏ ਗਏ ਹਨ, ਪਰ ਮੇਰੇ ਵਾਰਡ ਵਿਚ ਇਕ ਵੀ ਬੈਂਚ ਨਹੀਂ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੇ ਕੌਾਸਲਰਾਂ ਨਾਲ ਪੱਖਪਾਤ ਹੋ ਰਿਹਾ ਹੈ |
ਅਜੇ ਤੱਕ ਜਾਂਚ ਦਾ ਨਹੀਂ ਆਇਆ ਕੋਈ ਨਤੀਜਾ-ਈ. ਓ.
ਈ. ਓ. ਨਗਰ ਕੌਾਸਲ ਰਣਬੀਰ ਸਿੰਘ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਨਗਰ ਕੌਾਸਲ ਦੇ ਐਮ. ਈ. ਕੁਲਵਿੰਦਰ ਸਿੰਘ ਨੂੰ ਸੌਾਪ ਦਿੱਤੀ ਗਈ ਹੈ | ਉਨ੍ਹਾਂ ਕਿਹਾ ਕਿ ਅਜੇ ਤੱਕ ਐਮ. ਈ. ਨੇ ਇਸ ਜਾਂਚ ਦੀ ਕੋਈ ਰਿਪੋਰਟ ਪੇਸ਼ ਨਹੀਂ ਕੀਤੀ ਪਰ ਪੌਦਿਆਂ ਦੇ ਟੈਂਡਰਾਂ ਦੇ ਚੈਕ ਕੱਟਣ ਦਾ ਕੋਈ ਸਵਾਲ ਹੀ ਨਹੀਂ | ਜਦੋਂ ਐਮ. ਈ. ਕੁਲਵਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੈਨੂੰੂ ਜਾਂਚ ਸਬੰਧੀ ਪੱਤਰ ਅਜੇ ਮਿਲਿਆ ਹੀ ਨਹੀਂ | ਮੈਂ ਕੁੱਝ ਸਰਕਾਰੀ ਕੰਮਾਂ ਵਿਚ ਵਿਅਸਤ ਰਿਹਾ ਹਾਂ,ਜਿਵੇਂ ਹੀ ਇਹ ਪੱਤਰ ਮੈਨੂੰ ਮਿਲੇਗਾ, ਮੈਂ ਮਾਮਲੇ ਦੀ ਜਾਂਚ ਕਰਾਂਗਾ |
ਨਾ ਹੀ ਕੋਈ ਬਿੱਲ ਆਇਆ, ਇਕ ਪੈਸਾ ਵੀ ਅਦਾਇਗੀ ਨਹੀਂ ਕੀਤੀ-ਪ੍ਰਧਾਨ ਮਹਿਤਾ
ਜਦੋਂ ਨਗਰ ਕੌਾਸਲ ਦੇ ਪ੍ਰਧਾਨ ਵਿਕਾਸ ਮਹਿਤਾ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਲਜ਼ਾਮ ਲਾਉਣ ਵਾਲੇ ਅਕਾਲੀ ਭਾਜਪਾ ਕੌਾਸਲਰ ਆਪਣੇ ਦੋਸ਼ ਸਾਬਤ ਕਰਨ | ਜੇਕਰ ਉਹ ਅਜਿਹਾ ਕਰ ਦੇਣਗੇ ਤਾਂ ਮੈਂ ਅਸਤੀਫ਼ਾ ਦੇਣ ਨੂੰ ਤਿਆਰ ਹਾਂ | ਕਿਉਂਕਿ ਅਜੇ ਤੱਕ ਬੂਟਿਆਂ ਦੀ ਨਾ ਤਾਂ ਸਪਲਾਈ ਪੂਰੀ ਹੋਈ ਅਤੇ ਨਾ ਹੀ ਕੋਈ ਬਿੱਲ ਨਗਰ ਕੌਾਸਲ ਕੋਲ ਆਇਆ ਹੈ | ਇਸ ਲਈ ਜੇਕਰ ਬਿੱਲ ਹੀ ਨਹੀਂ ਆਇਆ ਤਾਂ ਕਿਸੇ ਚੈਕ ਕੱਟਣ ਦੀ ਤਿਆਰੀ ਦਾ ਕੋਈ ਸਵਾਲ ਹੀ ਨਹੀਂ | ਪੈਦਾ ਨਹੀਂ ਹੁੰਦਾ | ਉਨ੍ਹਾਂ ਕਿਹਾ ਕਿ ਪਰ ਅਸਲੀਅਤ ਇਹ ਹੈ ਕਿ ਇਹ ਇਲਜ਼ਾਮ ਲਾਉਣ ਵਾਲੇ ਕੌਾਸਲਰਾਂ ਨੇ ਖ਼ੁਦ ਵੀ ਆਪਣੇ ਵਾਰਡਾਂ ਲਈ ਕੌਾਸਲ ਤੋਂ ਬੂਟੇ ਲਏ ਹਨ | ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੇ ਕੌਾਸਲਰ ਬਿਨ੍ਹਾਂ ਕਾਰਨ ਤੋਂ ਇਲਜ਼ਾਮ ਲਾ ਕੇ ਵਾਹ ਵਾਹ ਖੱਟਣੀ ਚਾਹੁੰਦੇ ਹਨ |
10 ਕੌਾਸਲਰਾਂ ਨੇ ਲਏ 940 ਬੂਟੇ-ਮਾਲੀ
ਇਸ ਸਬੰਧ ਵਿਚ ਜਦੋਂ ਨਗਰ ਕੌਾਸਲ ਦੇ ਮੁੱਖ ਮਾਲੀ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਹੁਣ ਤੱਕ 10 ਕੌਾਸਲਰਾਂ ਨੇ ਆਪਣੇ ਵਾਰਡਾਂ ਵਿਚ ਲਾਉਣ ਲਈ ਉਨ੍ਹਾਂ ਕੋਲੋਂ 900 ਤੋਂ ਵਧੇਰੇ ਬੂਟੇ ਲਏ ਹਨ | ਉਨ੍ਹਾਂ ਦੱਸਿਆ ਕਿ ਰਜਿੰਦਰ ਸਿਘ ਜੀਤ ਨੇ 400, ਪ੍ਰਤਾਪ ਸਿੰਘ ਜੋਤੀ ਨੇ 50, ਪਾਲ ਸਿੰਘ ਨੇ 70, ਰਵਿੰਦਰਪਾਲ ਸਿੰਘ ਬੱਬੂ ਨੇ 70, ਸੁਧੀਰ ਸੋਨੂੰ ਨੇ 50, ਕਿਸ਼ਨ ਪਾਲ ਨੇ 50, ਸੰਜੀਵ ਧਮੀਜਾ ਨੇ 60, ਜੱਸੀ ਕਾਲੀਰਾਓ ਨੇ 70, ਵਿਜੈ ਸ਼ਰਮਾ ਨੇ 80 ਅਤੇ ਇਕ ਹੋਰ ਕੌਾਸਲਰ ਨੇ 40 ਬੂਟੇ ਆਪਣੇ ਵਾਰਡਾਂ ਵਿਚ ਲਾਉਣ ਲਈ ਲਏ ਹਨ |

ਟੀ. ਐੱਸ. ਯੂ. ਨੇ ਪਾਵਰਕਾਮ ਦੇ ਮੈਨੇਜਿੰਗ ਡਾਇਰੈਕਟਰ ਦੀ ਸਾੜੀ ਅਰਥੀ

ਸਮਰਾਲਾ, 6 ਦਸੰਬਰ (ਸੁਰਜੀਤ ਸਿੰਘ)- ਬਿਜਲੀ ਕਾਮਿਆਂ ਦੀ ਜਥੇਬੰਦੀ ਟੈਕਨੀਕਲ ਸਰਵਿਸਿਜ਼ ਯੂਨੀਅਨ ਨੇ ਕਰਮਚਾਰੀਆਂ ਦੀਆਂ ਦੇਰ ਤੋਂ ਲਮਕਦੀਆਂ ਆ ਰਹੀ ਹੱਕੀ ਮੰਗਾਂ ਵਲ ਮੈਨੇਜਮੈਂਟ ਦਾ ਧਿਆਨ ਦੁਆਉਣ ਲਈ ਮੰਡਲ ਪ੍ਰਧਾਨ ਸੰਗਤ ਸਿੰਘ ਸੇਖੋਂ ਦੀ ਪ੍ਰਧਾਨਗੀ ਹੇਠ ਖੰਨਾ ...

ਪੂਰੀ ਖ਼ਬਰ »

ਖੰਨਾ ਪੁਲਿਸ ਨੇ 10 ਗਰਾਮ ਹੈਰੋਇਨ ਸਮੇਤ ਇਕ ਫੜਿਆ

ਖੰਨਾ, 6 ਦਸੰਬਰ (ਹਰਜਿੰਦਰ ਸਿੰਘ ਲਾਲ)-ਸਦਰ ਪੁਲਸ ਦੇ ਐੱਸ. ਐੱਚ. ਓ. ਇੰਸਪੈਕਟਰ ਬਲਜਿੰਦਰ ਸਿੰਘ ਨੇ ਕਿਹਾ ਕਿ ਖੰਨਾ ਪੁਲਿਸ ਨੇ ਅੱਜ ਇਕ ਵਿਅਕਤੀ ਨੂੰ 10 ਗ੍ਰਾਮ ਹੈਰੋਇਨ ਸਮੇਤ ਗਿ੍ਫ਼ਤਾਰ ਕੀਤਾ ਹੈ ਅਤੇ ਕਥਿਤ ਦੋਸ਼ੀ ਦੇ ਖਿਲਾਫ ਐਨ. ਡੀ. ਪੀ. ਐਸ. ਦੀ ਧਾਰਾ 21/61/85 ਦੇ ਅਧੀਨ ...

ਪੂਰੀ ਖ਼ਬਰ »

ਅਵਾਰਾ ਕੁੱਤੇ ਨੇ 4 ਸਾਲਾ ਬੱਚੇ ਨੂੰ ਨੋਚਿਆ

ਖੰਨਾ, 6 ਦਸੰਬਰ (ਹਰਜਿੰਦਰ ਸਿੰਘ ਲਾਲ)- ਆਵਾਰਾਕੁੱਤਿਆਂ ਅਤੇ ਪਸ਼ੂਆਂ ਤੋਂ ਖੰਨਾ ਦੇ ਲੋਕ ਪ੍ਰੇਸ਼ਾਨ ਹਨ ਅਤੇ ਇਹ ਆਏ ਦਿਨ ਕਿਸੇ ਨਾ ਕਿਸੇ ਹਾਦਸੇ ਦਾ ਕਾਰਨ ਬਣਦੇ ਹਨ | ਕਬਜਾ ਫ਼ੈਕਟਰੀਰੋਡ ਤੇ ਇਕ ਆਵਾਰਾ ਕੁੱਤੇ ਵਲੋਂ 4 ਸਾਲ ਦੇ ਬੱਚੇ ਨੂੰ ਨੋਚ ਕੇ ਜ਼ਖ਼ਮੀਕਰ ਦਿੱਤਾ | ...

ਪੂਰੀ ਖ਼ਬਰ »

ਪੁਰਾਣੀ ਰੰਜਿਸ਼ ਨੂੰ ਲੈ ਕੇ ਕੀਤੀ ਨੌਜਵਾਨ ਦੀ ਕੁੱਟਮਾਰ

ਖੰਨਾ, 6 ਦਸੰਬਰ (ਮਨਜੀਤ ਸਿੰਘ ਧੀਮਾਨ)-ਪੁਰਾਣੀ ਰੰਜਸ਼ ਕਾਰਨ ਹੋਏ ਝਗੜੇ ਦੌਰਾਨ ਇਕ ਵਿਅਕਤੀ ਦੇ ਜ਼ਖ਼ਮੀ ਹੋ ਜਾਣ ਦੀ ਖ਼ਬਰ ਹੈ | ਸਿਵਲ ਹਸਪਤਾਲ ਵਿਖੇ ਦਾਖਲ ਵਿਜੇ ਕੁਮਾਰ ਵਾਸੀ ਰਾਹੋਣ ਨੇ ਆਪਣੇ ਹੀ ਪਿੰਡ ਪਿੰਡ ਵਾਸੀ 4 ਵਿਅਕਤੀਆਂ ਉਪਰ ਕੁੱਟਮਾਰ ਕਰਕੇ ਜ਼ਖ਼ਮੀ ਕਰਨ ...

ਪੂਰੀ ਖ਼ਬਰ »

ਆਈ.ਟੀ.ਆਈ. ਸਮਰਾਲਾ ਨੇੜਿਓਾ ਘਰ ਅੱਗੇ ਖੜ੍ਹੀ ਟਾਟਾ 407 ਗੱਡੀ ਚੋਰੀ

ਸਮਰਾਲਾ, 6 ਦਸੰਬਰ (ਬਲਜੀਤ ਸਿੰਘ ਬਘੌਰ) - ਬੀਤੀ ਰਾਤ ਆਈ. ਟੀ. ਆਈ. ਸਮਰਾਲਾ ਨੇੜੇ ਇਕ ਕਾਲੋਨੀ ਦੇ ਵਸਨੀਕ ਰਾਜੂ ਸਿੰਘ ਦੀ ਅਣਪਛਾਤੇ ਚੋਰਾਂ ਵਲ਼ੋਂ ਟਾਟਾ 407 ਗੱਡੀ ਚੋਰੀ ਕਰ ਲਈ ਗਈ | ਪੁਲਿਸ ਨੂੰ ਦਿੱਤੀ ਦਰਖਾਸਤ ਵਿਚ ਰਾਜੂ ਸਿੰਘ ਨੇ ਦਸਿਆ ਕਿ ਉਹ ਗੱਡੀ ਦਾ ਭਾੜਾ ਲਗਾ ਕੇ ...

ਪੂਰੀ ਖ਼ਬਰ »

ਖੰਨਾ, ਸਮਰਾਲਾ ਅਤੇ ਪਾਇਲ ਵਿਚ ਕਿੱਤਾ ਮੁਖੀ ਹੁਨਰ ਵਿਕਾਸ ਕੈਂਪ 7 ਤੋਂ 12 ਤੱਕ

ਖੰਨਾ, 6 ਦਸੰਬਰ (ਹਰਜਿੰਦਰ ਸਿੰਘ ਲਾਲ)-ਡਿਪਟੀ ਕਮਿਸ਼ਨਰ ਲੁਧਿਆਣਾ ਪ੍ਰਦੀਪ ਕੁਮਾਰ ਅਗਰਵਾਲ ਅਤੇ ਵਧੀਕ ਡਿਪਟੀ ਕਮਿਸ਼ਨਰ (ਜ) ਡਾ.ਨੀਰੂ ਕਤਿਆਲ ਗੁਪਤਾ ਦੀ ਅਗਵਾਈ ਹੇਠ ਜ਼ਿਲ੍ਹੇ ਵਿਚ ਚਲ ਰਹੇ ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਬੱਚਿਆਂ ਨੂੰ ਕਿੱਤਾਮੁਖੀ ਸਿਖਲਾਈ ...

ਪੂਰੀ ਖ਼ਬਰ »

ਮਾਮੂਲੀ ਗੱਲ ਨੂੰ ਲੈ ਕੇ ਹੋਏ ਝਗੜੇ ਵਿਚ 3 ਵਿਅਕਤੀ ਜ਼ਖ਼ਮੀ

ਖੰਨਾ, 6 ਦਸੰਬਰ (ਮਨਜੀਤ ਸਿੰਘ ਧੀਮਾਨ)-ਮਾਮੂਲੀ ਗੱਲ ਨੂੰ ਲੈ ਕੇ ਹੋਏ ਆਪਸੀ ਝਗੜੇ ਦੌਰਾਨ 3 ਵਿਅਕਤੀਆਂ ਦੇ ਜ਼ਖ਼ਮੀ ਹੋ ਜਾਣ ਦੀ ਖ਼ਬਰ ਹੈ | ਸਿਵਲ ਹਸਪਤਾਲ ਵਿਖੇ ਦਾਖ਼ਲ ਪਰਮਜੀਤ ਸਿੰਘ ਵਾਸੀ ਭਗਤ ਸਿੰਘ ਕਾਲੋਨੀ ਖੰਨਾ ਨੇ ਦੱਸਿਆ ਕਿ ਮੈਂ ਅੱਜ ਸਾਢੇ 11 ਵਜੇ ਦੇ ਕਰੀਬ ...

ਪੂਰੀ ਖ਼ਬਰ »

12 ਸਾਲ ਪਹਿਲਾਂ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਦੀ ਅਪੀਲ, ਸ਼ਹਿਰ ਦੀ ਦੁਰਦਸ਼ਾ 'ਤੇ ਪ੍ਰਗਟਾਈ ਚਿੰਤਾ

ਮਾਛੀਵਾੜਾ ਸਾਹਿਬ, 6 ਦਸੰਬਰ (ਮਨੋਜ ਕੁਮਾਰ)- ਭਿ੍ਸ਼ਟਾਚਾਰ ਵਿਰੋਧੀ ਫ਼ਰੰਟ ਰਜਿ ਮਾਛੀਵਾੜਾ ਦੀ ਮਾਸਿਕ ਮੀਟਿੰਗ ਪ੍ਰਧਾਨ ਸੁਖਵਿੰਦਰ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ ¢ ਜਿਸ ਵਿਚ ਬੁਲਾਰਿਆਂ ਨੇ ਕਿਹਾ ਕਿ ਸੰਸਥਾ ਵਲ਼ੋਂ ਜੁਲਾਈ 2007 ਨੂੰ ਹੇਡੋਂ ਬੇਟ ਦੇ ਬਿਜਲੀ ...

ਪੂਰੀ ਖ਼ਬਰ »

ਸਨਾਤਨ ਵਿੱਦਿਆ ਮੰਦਿਰ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ

ਅਹਿਮਦਗੜ੍ਹ, 6 ਦਸੰਬਰ (ਸੋਢੀ)- ਸਥਾਨਕ ਸਨਾਤਨ ਵਿਦਿਆ ਮੰਦਿਰ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ | ਸਕੂਲ ਦੇ ਐੱਮ. ਡੀ ਡਾ. ਰਾਹੁਲ ਸ਼ਰਮਾ ਦੀ ਅਗਵਾਈ ਹੇਠ ਕਰਵਾਏ ਸਮਾਰੋਹ ਦੌਰਾਨ ਸਕੂਲ ਦੇ ਵਿਦਿਆਰਥੀਆਂ ਵਲ਼ੋਂ ਗਿੱਧਾ, ਭੰਗੜਾ, ਡਾਂਸ ਤੋਂ ਇਲਾਵਾ ...

ਪੂਰੀ ਖ਼ਬਰ »

ਸਰਕਾਰੀ ਮਿਡਲ ਸਕੂਲ ਘੁਮਾਣ ਅਤੇ ਜਤਿੰਦਰਾ ਗਰੀਨਫੀਲਡ ਸਕੂਲ ਦੇ ਵਿਦਿਆਰਥੀਆਂ ਵਲੋਂ ਆਪਸੀ ਸਹਿਚਾਰ-ਵਟਾਂਦਰਾ

ਗੁਰੂਸਰ ਸੁਧਾਰ, 6 ਦਸੰਬਰ (ਬਲਵਿੰਦਰ ਸਿੰਘ ਧਾਲੀਵਾਲ)-ਸਰਕਾਰੀ ਮਿਡਲ ਸਕੂਲ ਘੁਮਾਣ ਦੇ ਵਿਦਿਆਰਥੀਆਂ ਵਲੋਂ ਜਤਿੰਦਰਾ ਗਰੀਨਫੀਲਡ ਸਕੂਲ ਗੁਰੂਸਰ ਸੁਧਾਰ ਦੀ ਕੀਤੀ ਫੇਰੀ ਦੌਰਾਨ ਉਥੇ ਬਾਇਓ, ਫ਼ਜ਼ਿਕਿਸ, ਕੈਮੇਸਟਰੀ, ਮੈਥ, ਮਿਊਜ਼ਿਕ ਲੈਬ, ਲਾਇਬਰੇਰੀ ਅਤੇ ਸਪੋਰਟਸ ...

ਪੂਰੀ ਖ਼ਬਰ »

ਕਾਮਰੇਡ ਸੁਰਜੀਤ ਦੀ ਯਾਦ ਵਿਚ ਹੋ ਰਹੇ ਸਮਾਗਮ ਵਿਚ ਖੰਨਾ ਤੋਂ ਪੁੱਜਣਗੇ ਪਾਰਟੀ ਵਰਕਰ

ਖੰਨਾ, 6 ਦਸੰਬਰ (ਹਰਜਿੰਦਰ ਸਿੰਘ ਲਾਲ)-ਅੱਜ ਇੱਥੇ ਸੀ.ਪੀ.ਆਈ. (ਐਮ) ਦੇ ਤਹਿਸੀਲ ਪਾਇਲ ਤੇ ਖੰਨਾ ਦੇ ਸਕੱਤਰ ਕਾ. ਭਗਵੰਤ ਸਿੰਘ ਇਕੋਲਾਹਾ ਨੇ ਕਿਹਾ ਕਿ ਪਾਰਟੀ ਦੇ ਲੰਮਾ ਸਮਾਂ ਕੌਮੀ ਜਰਨਲ ਸਕੱਤਰ ਰਹੇ ਭਾਰਤ ਦੇ ਮਹਾਨ ਕਮਿਊਨਿਸਟ ਆਗੂ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ...

ਪੂਰੀ ਖ਼ਬਰ »

ਸੈਕਰਡ ਹਾਰਟ ਸਕੂਲ ਦੀ ਕ੍ਰਿਕਟ ਟੀਮ ਰਹੀ ਜੇਤੂ

ਖੰਨਾ, 6 ਦਸੰਬਰ (ਹਰਜਿੰਦਰ ਸਿੰਘ ਲਾਲ)-ਸਹੋਦਿਆ ਸਕੂਲ ਕੰਪਲੈਕਸ ਲੁਧਿਆਣਾ ਈਸਟ ਖੰਨਾ ਅੰਡਰ 19 ਕ੍ਰਿਕਟ ਟੂਰਨਾਮੈਂਟ 2 ਦਸੰਬਰ 2019 ਤੋਂ ਲੈ ਕੇ 6 ਦਸੰਬਰ ਤੱਕ ਏ. ਐਸ. ਮਾਡਰਨ ਸੀਨੀਅਰ ਸਕੂਲ ਖੰਨਾ ਦੇ ਖੇਡ ਮੈਦਾਨ ਵਿਚ ਕਰਵਾਇਆ ਗਿਆ | ਜਿਸ ਵਿਚ 16 ਟੀਮਾਂ ਨੇ ਭਾਗ ਲਿਆ | ਫਾਈਨਲ ...

ਪੂਰੀ ਖ਼ਬਰ »

ਸੋਨਾਲੀ ਜੀਤ ਰਾਵਲ ਚੈਰੀਟੇਬਲ ਟਰੱਸਟ ਵਲ਼ੋਂ ਸਾਈਾ ਸੰਧਿਆ ਕਰਵਾਈ

ਸਮਰਾਲਾ, 6 ਦਸੰਬਰ (ਬਲਜੀਤ ਸਿੰਘ ਬਘੌਰ)- ਸਮਾਜ ਸੇਵਾ ਨੂੰ ਸਮਰਪਿਤ ਸੋਨਾਲੀ ਜੀਤ ਰਾਵਲ ਚੈਰੀਟੇਬਲ ਟਰੱਸਟ ਸਮਰਾਲਾ ਵਲ਼ੋਂ 4 ਸਾਲਾਂ ਤੋਂ ਹਰ ਮਹੀਨੇ ਦੇ ਪਹਿਲੇ ਵੀਰਵਾਰ ਨੂੰ ਸਾਈਾ ਸੰਧਿਆ ਕਰਵਾਈ ਜਾ ਰਹੀ ਹੈ,ਇਸ ਵਾਰ ਵੀ ਇਹ ਸਾਈਾ ਸੰਧਿਆ 6 ਦਸੰਬਰ ਨੂੰ ਕਰਵਾਈ ਗਈ | ...

ਪੂਰੀ ਖ਼ਬਰ »

ਮਾਸਟਰ ਨਾਜ਼ਰ ਸਿੰਘ ਸ਼ੰਕਰ ਨੂੰ ਸਦਮਾ, ਸੁਪਤਨੀ ਸਵਰਗਵਾਸ

ਡੇਹਲੋਂ, 6 ਦਸੰਬਰ (ਅੰਮਿ੍ਤਪਾਲ ਸਿੰਘ ਕੈਲੇ)-ਮਾਸਟਰ ਨਾਜ਼ਰ ਸਿੰਘ ਸ਼ੰਕਰ ਨੂੰ ਸਦਮਾ ਪੁੱਜਾ, ਜਦੋਂ ਉਨ੍ਹਾਂ ਦੀ ਸੁਪਤਨੀ ਸਰਦਪਾਲ ਕੌਰ ਸ਼ੰਕਰ ਸੇਵਾਮੁਕਤ ਹੈੱਡ ਟੀਚਰ ਸੰਖੇਪ ਬਿਮਾਰੀ ਕਾਰਨ ਅਕਾਲ ਚਲਾਣਾ ਕਰ ਗਏ ¢ ਉਨ੍ਹਾਂ ਦਾ ਸਸਕਾਰ ਸੁਨੇਤ ਦੇ ਸ਼ਮਸ਼ਾਨ ਘਰ ਵਿਚ ...

ਪੂਰੀ ਖ਼ਬਰ »

ਸੋਹਾਣਾ ਹਸਪਤਾਲ ਵਲੋਂ ਰਾਣੀ ਦਾ ਤਲਾਅ ਵਿਚ ਮੁਫ਼ਤ ਮੈਡੀਕਲ ਕੈਂਪ 9 ਨੂੰ

ਖੰਨਾ, 6 ਦਸੰਬਰ (ਹਰਜਿੰਦਰ ਸਿੰਘ ਲਾਲ)-ਸੋਹਾਣਾ ਹਸਪਤਾਲ ਖੰਨਾ ਵਲੋਂ 9 ਦਸੰਬਰ ਦਿਨ ਸੋਮਵਾਰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ, ਹੱਡੀਆਂ ਅਤੇ ਗੋਡੇ ਬਦਲਣ ਦੇ ਵਿਭਾਗ, ਅੱਖਾਂ ਦੇ ਵਿਭਾਗ, ਦੰਦਾਂ ਦੇ ਵਿਭਾਗ ਅਤੇ ਜਨਰਲ ਮੈਡੀਸਨ ਦੇ ਵਿਭਾਗ ਵਲੋਂ ਮੁਫ਼ਤ ਜਾਂਚ ਕੈਂਪ ...

ਪੂਰੀ ਖ਼ਬਰ »

ਲੰਮੇ ਸਮੇਂ ਤੋਂ ਪੇਸ਼ ਨਿਕਾਸੀ ਪਾਣੀ ਦੀ ਸਮੱਸਿਆ ਪੰਚਾਇਤ ਨੇ ਸੀਵਰੇਜ ਪਾ ਕੇ ਕੀਤੀ ਹੱਲ

ਕੁਹਾੜਾ, 6 ਦਸੰਬਰ (ਤੇਲੁ ਰਾਮ ਕੁਹਾੜਾ)- ਕੁਹਾੜਾ ਪਿੰਡ ਦੇ ਬਾਹਰਵਾਰ ਖੇਤਾਂ ਵਿਚ ਵੱਸਦੇ ਕਈ ਘਰਾਂ ਨੰੂ ਪਾਣੀ ਦੇ ਨਿਕਾਸ ਦੀ ਸਮੱਸਿਆ ਕਾਫੀ ਲੰਮੇ ਸਮੇਂ ਤੋਂ ਪੇਸ਼ ਆ ਰਹੀ ਸੀ ਜਿਸ ਨੂੰ ਕੁਹਾੜਾ ਦੀ ਪੰਚਾਇਤ ਨੇ ਸੀਵਰੇਜ ਪਾਕੇ ਹੱਲ ਕਰ ਦਿੱਤਾ ਹੈ¢ ਇਹ ਸਹੂਲਤ ਮਿਲਣ ...

ਪੂਰੀ ਖ਼ਬਰ »

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਅਹੁਦੇਦਾਰਾਂ ਵਲੋਂ ਕਾਲਜ ਦੀ ਲੈਬ ਨੂੰ ਕੰਪਿਊਟਰ ਭੇਟ

ਸਮਰਾਲਾ, 6 ਦਸੰਬਰ (ਬਲਜੀਤ ਸਿੰਘ ਬਘੌਰ)- ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ: ਐੱਸ.ਪੀ. ਸਿੰਘ ਓਬਰਾਏ ਅਤੇ ਉਨ੍ਹਾਂ ਦੀ ਟੀਮ ਦੇ ਮੈਂਬਰਾਂ ਸੁਰਜੀਤ ਸਿੰਘ ਖਮਾਣੋਂ, ਪ੍ਰਦੀਪ ਸਿੰਘ ਹੈਪੀ ਅਤੇ ਬਲਵਿੰਦਰ ਸਿੰਘ ਬੰਬ ਮਾਲਵਾ ਕਾਲਜ ਦੇ ਵਿਹੜੇ ਵਿਚ ਪਧਾਰੇ ...

ਪੂਰੀ ਖ਼ਬਰ »

ਸ਼ਕਤੀ ਪਬਲਿਕ ਸਕੂਲ ਮਾਛੀਵਾੜਾ 'ਚ ਸਪੋਰਟਸ ਮੀਟ ਕਰਵਾਈ

ਮਾਛੀਵਾੜਾ ਸਾਹਿਬ, 6 ਦਸੰਬਰ (ਸੁਖਵੰਤ ਸਿੰਘ ਗਿੱਲ)- ਸ਼ਕਤੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮਾਛੀਵਾੜਾ 'ਚ ਸਾਲਾਨਾ ਐਥਲੈਟਿਕ ਮੀਟ ਕਰਵਾਈ ਗਈ, ਜਿਸ ਦਾ ਉਦਘਾਟਨ ਸਕੂਲ ਪਿ੍ੰਸੀਪਲ ਭੁਪਿੰਦਰ ਕੁਮਾਰ ਨੇ ਕੀਤਾ | ਇਸ ਐਥਲੈਟਿਕ ਮੀਟ 'ਚ 100 ਮੀਟਰ ਦੌੜ, ਬੋਰਾ ਰੇਸ, ਲੈਮਨ ...

ਪੂਰੀ ਖ਼ਬਰ »

ਪਾਲ ਹੰੁਡਈ ਵਲੋਂ ਲਾਇਆ ਗਿਆ ਮੁਫ਼ਤ ਕਾਰ ਕੇਅਰ ਕੈਂਪ

ਖੰਨਾ, 6 ਦਸੰਬਰ (ਹਰਜਿੰਦਰ ਸਿੰਘ ਲਾਲ)-ਪਾਲ ਹੁੰਡਈ ਨੇ ਗ੍ਰਾਹਕਾਂ ਲਈ ਫ਼ਰੀ ਕਾਰ ਕੇਅਰ ਕਲੀਨਿਕ ਕੈਂਪ ਲਗਾਇਆ ਗਿਆ | ਇਸ ਕੈਂਪ ਦਾ ਉਦਘਾਟਨ ਪੰਜਾਬ ਐਾਡ ਸਿੰਧ ਬੈਂਕ ਦੇ ਚੀਫ਼ ਵਿਵੇਕ ਕੁਮਾਰ ਸਵਾਮੀ ਅਤੇ ਅਸਿਸਟੈਂਟ ਮੈਨੇਜਰ ਕਿਰਨਵੀਰ ਕੌਰ, ਡਾ: ਵਿਨੋਦ ਸੂਦ ਅਤੇ ...

ਪੂਰੀ ਖ਼ਬਰ »

ਔਰਤਾਂ ਨੂੰ ਸਿਖਾਏ ਜਾਣਗੇ ਆਤਮ ਰੱਖਿਆ ਦੇ ਗੁਰ

ਖੰਨਾ, 6 ਦਸੰਬਰ (ਹਰਜਿੰਦਰ ਸਿੰਘ ਲਾਲ)-27 ਨਵੰਬਰ ਨੂੰ ਹੈਦਰਾਬਾਦ ਵਿਖੇ ਨੌਜਵਾਨ ਡਾਕਟਰ ਨਾਲ ਹੋਈ ਹੈਵਾਨੀਅਤ ਭਰੀ ਦਰਦਨਾਕ ਅਤੇ ਦਿਲ ਦਹਿਲਾ ਦੇਣ ਵਾਲੀ ਹਰਕਤ ਬਾਰੇ ਕਰਾਟੇ ਕੋਚ ਸਿੰਮੀ ਬੱਤਾ ਅਤੇ ਪੂਜਾ ਗੋਇਲ ਨੇ ਕਿਹਾ ਕਿ ਅਜਿਹੇ ਦੋਸ਼ੀਆਂ ਤੋਂ ਬਚਣ ਲਈ ਆਪਣੀ ...

ਪੂਰੀ ਖ਼ਬਰ »

ਮਿਡਲ ਸਕੂਲ ਰਾਮਗੜ੍ਹ ਵਿਖੇ ਸਮਾਗਮ

ਖੰਨਾ, 6 ਦਸੰਬਰ (ਪੱਤਰ ਪ੍ਰੇਰਕਾਂ ਰਾਹੀਂ)-ਸਰਕਾਰੀ ਮਿਡਲ ਸਕੂਲ ਰਾਮਗੜ੍ਹ (ਨਵਾਂ ਪਿੰਡ) ਵਿਖੇ ਗ੍ਰਾਮ ਪੰਚਾਇਤ ਵਲੋਂ ਇਕ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਦਾ ਆਯੋਜਨ ਕੀਤਾ ਗਿਆ | ਜਿਸ ਵਿਚ ਸਾਬਕਾ ਬਲਾਕ ਸੰਮਤੀ ਮੈਂਬਰ ਜਗਦੀਪ ਸਿੰਘ ਦੀਪੀ (ਪਤੀ ਸਰਪੰਚ ਕੁਲਬੀਰ ਕੌਰ) ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਰਾਜੋਆਣੇ ਦੇ ਮੁੱਦੇ 'ਤੇ ਸਿੱਖ ਭਾਵਨਾਵਾਂ ਨਾਲ ਖਿਲਵਾੜ ਕਰਨਾ ਬੰਦ ਕਰੇ-ਵਿਧਾਇਕ ਲੱਖਾ

ਦੋਰਾਹਾ, 6 ਦਸੰਬਰ (ਮਨਜੀਤ ਸਿੰਘ ਗਿੱਲ)-ਕਾਂਗਰਸ ਪਾਰਟੀ ਦੇ ਹਲਕਾ ਪਾਇਲ ਤੋਂ ਵਿਧਾਨਕਾਰ ਤੇ ਸਵ: ਬੇਅੰਤ ਸਿੰਘ ਪਰਿਵਾਰ ਦੇ ਅਤੀ ਨਜ਼ਦੀਕੀ ਲਖਵੀਰ ਸਿੰਘ ਲੱਖਾ ਨੇ ਬਲਵੰਤ ਸਿੰਘ ਰਾਜੋਆਣਾ ਦੇ ਮੁੱਦੇ 'ਤੇ ਸ਼੍ਰੋਮਣੀ ਅਕਾਲੀ ਦਲ ਦੀ ਤਿੱਖੀ ਆਲੋਚਨਾ ਕਰਦਿਆ ਕਿਹਾ ਕਿ ...

ਪੂਰੀ ਖ਼ਬਰ »

ਟਰੈਕਟਰ ਟਰਾਲੀ ਦੀ ਲਪੇਟ 'ਚ ਆਉਣ ਕਾਰਨ ਇਕ ਵਿਅਕਤੀ ਦੀ ਮੌਤ, ਚਾਲਕ ਖਿਲਾਫ ਮਾਮਲਾ ਦਰਜ

ਖੰਨਾ, 6 ਦਸੰਬਰ (ਧੀਮਾਨ)-ਬੀਤੀ ਰਾਤ ਪਿੰਡ ਭੁੱਮਦੀਵਿਖੇ ਹੋਏ ਸੜਕ ਹਾਦਸੇ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ ਸੀ | ਮਿ੍ਤਕ ਵਿਅਕਤੀ ਦੀ ਪਹਿਚਾਣ ਸ਼ਿੰਗਾਰਾਸਿੰਘ ਵਾਸੀ ਬਰਵਾਲਾ ਥਾਣਾ ਕੂੰਮਕਲਾਂਵਜੋਂ ਹੋਈ | ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਬੂਟਾ ਸਿੰਘ ਵਾਸੀ ...

ਪੂਰੀ ਖ਼ਬਰ »

ਰੁੜਕਾ ਵਿਖੇ ਨੈਸ਼ਨਲ ਐਵਾਰਡੀ ਅਧਿਆਪਕ ਓਕਾਂਰ ਸਿੰਘ ਨਮਿਤ ਸ਼ਰਧਾਂਜਲੀ ਸਮਾਗਮ

ਡੇਹਲੋਂ, 6 ਦਸੰਬਰ (ਅੰਮਿ੍ਤਪਾਲ ਸਿੰਘ ਕੈਲੇ)-ਗੌਰਮਿੰਟ ਪ੍ਰਾਇਮਰੀ ਟੀਚਰ ਯੂਨੀਅਨ ਦੇ ਆਗੂ ਨੈਸ਼ਨਲ ਐਵਾਰਡੀ ਅਧਿਆਪਕ ਓਕਾਂਰ ਸਿੰਘ ਰੁੜਕਾ ਨਮਿੱਤ ਸ਼ਰਧਾਂਜਲੀ ਸਮਾਗਮ ਪਿੰਡ ਰੁੜਕਾ ਦੇ ਗੁਰਦੁਆਰਾ ਸਾਹਿਬ ਵਿਖੇ ਹੋਇਆ | ਇਸ ਸਮੇਂ ਵੱਖ-ਵੱਖ ਯੂਨੀਅਨਾਂ ਦੇ ਆਗੂਆਂ ...

ਪੂਰੀ ਖ਼ਬਰ »

ਮਾਤਾ ਗੰਗਾ ਖ਼ਾਲਸਾ ਕਾਲਜ ਕੋਟਾਂ ਵਿਖੇ ਭਾਈ ਵੀਰ ਸਿੰਘ ਦਾ ਜਨਮ ਦਿਹਾੜਾ ਮਨਾਇਆ

ਬੀਜਾ, 6 ਦਸੰਬਰ (ਕਸ਼ਮੀਰਾ ਸਿੰਘ ਬਗ਼ਲੀ)-ਮਾਤਾ ਗੰਗਾ ਖਾਲਸਾ ਕਾਲਜ' ਮੰਜੀ ਸਾਹਿਬ, ਕੋਟਾਂ ਵਿਖੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਨੇ ਪੰਜਾਬੀ ਸਹਿਤ ਸਭਾ ਅਤੇ ਮਾਤਾ ਗੰਗਾ ਖਾਲਸਾ ਗਰਲਜ਼ ਕਾਲਜੀਏਟ ਸੀ.ਸੈ. ਸਕੂਲ ਕੋਟਾਂ ਦੇ ਸਹਿਯੋਗ ਨਾਲ ਪੰਜਾਬੀ ਦੇ ਸ਼੍ਰੋਮਣੀ ...

ਪੂਰੀ ਖ਼ਬਰ »

ਪੰਜਾਬ ਸਰਕਾਰ ਨੰਬਰਦਾਰਾਂ ਨੂੰ ਖੱਜਲ ਖੁਆਰ ਕਰਨਾ ਬੰਦ ਕਰੇ- ਖੱਟਰਾਂ

ਸਮਰਾਲਾ, 6 ਦਸੰਬਰ (ਸੁਰਜੀਤ ਸਿੰਘ)- ਪੰਜਾਬ ਸਰਕਾਰ ਨੰਬਰਦਾਰਾਂ ਨੂੰ ਬਹੁਤ ਖੱਜਲ ਖੁਆਰ ਕਰ ਰਹੀ ਹੈ ¢ ਜੇਕਰ ਉਹ ਨੰਬਰਦਾਰਾਂ ਨੂੰ ਮੰਗਾਂ ਲਈ ਪਰੇਸ਼ਾਨ ਕਰਨਾ ਬੰਦ ਨਹੀਂ ਕਰੇਗੀ ਤਾਂ ਨੰਬਰਦਾਰ ਸਰਕਾਰ ਵਿਰੁੱਧ ਰੋਸ ਧਰਨੇ ਦੇਣ ਲਈ ਮਜਬੂਰ ਹੋਣਗੇ | ਇਹ ਵਿਚਾਰ ਪੰਜਾਬ ...

ਪੂਰੀ ਖ਼ਬਰ »

ਸੜਕਾਂ ਦੀ ਖ਼ਸਤਾ ਹਾਲਤ ਅਤੇ ਖੜੇ੍ਹ ਗੰਦੇ ਪਾਣੀ ਤੋਂ ਦੁਖੀ ਅਮਰਪੁਰਾ ਮੁਹੱਲਾ ਵਾਸੀ

ਅਹਿਮਦਗੜ੍ਹ, 6 ਦਸੰਬਰ (ਰਣਧੀਰ ਸਿੰਘ ਮਹੋਲੀ)- ਸ਼ਹਿਰ ਦੇ ਵਾਰਡ ਨੰ. 1 ਮੁਹੱਲਾ ਅਮਰਪੁਰਾ ਵਾਸੀਆਂ ਦਾ ਟੱੁਟੀਆਂ ਸੜਕਾਂ ਅਤੇ ਖੜੇ੍ਹ ਗੰਦੇ ਪਾਣੀ ਨੇ ਪਿਛਲੇ ਕਾਫ਼ੀ ਸਮੇਂ ਤੋਂ ਜਿਊਣਾ ਮੁਹਾਲ ਕੀਤਾ ਹੋਇਆ ਹੈ | ਮੁਹੱਲਾ ਵਾਸੀਆਂ ਨੇ ਮੁਹੱਲੇ ਦੀ ਗਲੀਆਂ ਵਿਚ ਨਾਲਿਆਂ ...

ਪੂਰੀ ਖ਼ਬਰ »

ਦੋਰਾਹਾ ਵਿਖੇ ਬਿਜਲੀ ਕਾਮਿਆਂ ਵਲੋਂ ਰੋਹ ਭਰਪੂਰ ਅਰਥੀ ਫੂਕ ਧਰਨਾ

ਦੋਰਾਹਾ, 6 ਦਸੰਬਰ (ਮਨਜੀਤ ਸਿੰਘ ਗਿੱਲ)-ਟੈਕਨੀਕਲ ਸਰਵਿਸਿਜ਼ ਯੂਨੀਅਨ ਮੰਡਲ ਦੋਰਾਹਾ ਦੇ ਸਕੱਤਰ ਸਾਥੀ ਬਲਵੀਰ ਸਿੰਘ ਨੇ ਪੈੱ੍ਰਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੂਬਾ ਵਰਕਿੰਗ ਕਮੇਟੀ ਟੀ.ਐਸ.ਯੂ. ਪੰਜਾਬ ਵਲੋਂ ਮੁਲਾਜ਼ਮ ਮੰਗਾਂ/ਮਸਲਿਆਂ ਨੂੰ ਹੱਲ ਕਰਵਾਉਣ ...

ਪੂਰੀ ਖ਼ਬਰ »

ਪਿੰਡ ਲੰਢਾ ਦੇ ਦੋ ਰੋਜ਼ਾ ਖੇਡ ਮੇਲੇ ਦਾ ਧੂਮ ਧੜੱਕੇ ਨਾਲ ਆਗਾਜ਼

ਦੋਰਾਹਾ, 6 ਦਸੰਬਰ (ਮਨਜੀਤ ਸਿੰਘ ਗਿੱਲ) - ਯੰਗ ਬਲੱਡ ਆਰਗੇਨਾਈਜ਼ੇਸ਼ਨ ਐਾਡ ਵੈੱਲਫੇਅਰ ਕਲੱਬ ਪਿੰਡ ਲੰਢਾ ਵਲੋਂ ਕਲੱਬ ਦੇ ਸਾਬਕਾ ਪ੍ਰਧਾਨ ਸਵ: ਭਰਪੂਰ ਸਿੰਘ ਭਵ ਦੀ ਯਾਦ ਨੂੰ ਸਮਰਪਿਤ ਪ੍ਰਧਾਨ ਦਲਜਿੰਦਰ ਸਿੰਘ ਨਿੰਦੀ ਦੀ ਅਗਵਾਈ 'ਚ ਗ੍ਰਾਮ ਪੰਚਾਇਤ, ਨਗਰ ਨਿਵਾਸੀਆਂ ...

ਪੂਰੀ ਖ਼ਬਰ »

ਅਵਤਾਰ ਸਿੰਘ ਖੇੜਾ ਗੋਗਾ ਨੂੰ ਸ਼ਰਧਾਂਜਲੀਆਂ ਭੇਟ

ਕੁਹਾੜਾ, 6 ਦਸੰਬਰ (ਤੇਲੁ ਰਾਮ ਕੁਹਾੜਾ)- ਬੀਤੇ ਦਿਨ ਕੂੰਮ ਕਲਾਂ ਦੇ ਨੰਬਰਦਾਰ ਅਵਤਾਰ ਸਿੰਘ ਖੇੜਾ ਗੋਗਾ ਪੱੁਤਰ ਸਵਰਗਵਾਸੀ ਇੰਜੀਨੀਅਰ ਰਣਜੀਤ ਸਿੰਘ ਖੇੜਾ ਸਵਰਗਵਾਸ ਹੋ ਗਏ ਸਨ ¢ ਅਵਤਾਰ ਸਿੰਘ ਖੇੜਾ ਦੇ ਨਮਿੱਤ ਕੂੰਮ ਕਲਾਂ ਦੇ ਗੁਰਦੁਆਰਾ ਸਾਹਿਬ ਵਿਚ ਸ੍ਰੀ ਗੁਰੂ ...

ਪੂਰੀ ਖ਼ਬਰ »

ਕਸਬਾ ਸਿੱਧਵਾਂ ਬੇਟ ਅੰਦਰ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਲੈ ਕੇ ਪੁਲਿਸ ਹਰਕਤ 'ਚ ਆਈ

ਸਿੱਧਵਾਂ ਬੇਟ, 6 ਦਸੰਬਰ (ਜਸਵੰਤ ਸਿੰਘ ਸਲੇਮਪੁਰੀ)-ਸਥਾਨਿਕ ਕਸਬੇ ਵਿਚ ਸਥਿੱਤ ਡਾਕਘਰ ਅਤੇ ਸੇਵਾ ਕੇਂਦਰ ਵਿਚ ਕੁਝ ਦਿਨ ਪਹਿਲਾਂ ਹੋਈਆਂ ਚੋਰੀਆਂ ਨੂੰ ਲੈ ਥਾਣਾ ਸਿੱਧਵਾਂ ਬੇਟ ਦੀ ਪੁਲਿਸ ਪੂਰੀ ਹਰਕਤ ਵਿਚ ਆ ਗਈ ਹੈ ਅਤੇ ਇਨ੍ਹਾਂ ਸਮਾਜ ਵਿਰੋਧੀ ਤੱਤਾਂ ਨੂੰ ਭਜਾਉਣ ...

ਪੂਰੀ ਖ਼ਬਰ »

ਆਪਸੀ ਲੜਾਈ ਵਿਚ ਇਕ ਜ਼ਖ਼ਮੀ

ਖੰਨਾ, 6 ਦਸੰਬਰ (ਹਰਜਿੰਦਰ ਸਿੰਘ ਲਾਲ)-ਬੀਤੀ ਰਾਤ ਦੋ ਧਿਰਾਂ ਦੀ ਲੜਾਈ ਵਿਚ ਇਕ ਵਿਅਕਤੀ ਜ਼ਖ਼ਮੀ ਹੋ ਗਿਆ | ਸਿਵਲ ਹਸਪਤਾਲ ਵਿਚ ਦਾਖਲ ਸਵਰਨ ਸਿੰਘ ਵਾਸੀ ਵਾਰਡ ਨੰ. 28 ਨੇ ਕਿਹਾ ਕਿ ਭਿੰਦਰ ਕੌਰ ਲੋਕਾਂ ਦੇ ਘਰਾਂ ਵਿਚ ਕੰਮ ਕਰ ਕੇ ਗੁਜ਼ਾਰਾ ਕਰ ਰਹੀ ਹੈ | ਉਹ ਕਿਸੇ ਜ਼ਰੂਰੀ ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਟਾਣਾ ਸਾਹਿਬ ਤੋਂ ਆਲਮਗੀਰ ਤੱਕ ਬਸੰਤੀ ਦਸਤਾਰ ਮਾਰਚ ਭਲਕੇ-ਗਿਆਸਪੁਰਾ

ਦੋਰਾਹਾ, 6 ਦਸੰਬਰ (ਮਨਜੀਤ ਸਿੰਘ ਗਿੱਲ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰੀਬ 4 ਸਿੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਕੱਢੇ ਜਾ ਰਹੇ ਬਸੰਤੀ ਦਸਤਾਰ ਮਾਰਚ ਵਿੱਚ 400 ਗੱਡੀਆਂ ਦਾ ਕਾਫ਼ਲਾ ਸ਼ਮੂਲੀਅਤ ਕਰੇਗਾ | ਜੋ ਦਸੰਬਰ ਨੂੰ ...

ਪੂਰੀ ਖ਼ਬਰ »

ਕੇਂਦਰ ਦੀ ਭਾਜਪਾ ਸਰਕਾਰ ਮਹਿੰਗਾਈ ਨੂੰ ਕੰਟਰੋਲ ਕਰਨ 'ਚ ਬੁਰੀ ਤਰ੍ਹਾਂ ਨਾਕਾਮ-ਪ੍ਰਧਾਨ ਕਿਸ਼ਨਗੜ੍ਹ

ਖੰਨਾ, 6 ਦਸੰਬਰ (ਹਰਜਿੰਦਰ ਸਿੰਘ ਲਾਲ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਦੀ ਭਾਜਪਾ ਸਰਕਾਰ ਮਹਿੰਗਾਈ ਨੂੰ ਕੰਟਰੋਲ ਕਰਨ ਵਿਚ ਬੁਰੀ ਤਰ੍ਹਾਂ ਨਾਕਾਮ ਰਹੀ ਹੈ¢ ਰੋਜ਼ ਮਰ੍ਹਾ ਦੀਆਂ ਵਸਤਾਂ ਦੀਆਂ ਕੀਮਤਾਂ ਵਿਚ ਭਾਰੀ ਵਾਧੇ ਕਾਰਨ ਜਨਤਾ ਵਿਚ ...

ਪੂਰੀ ਖ਼ਬਰ »

ਵਿਦੇਸ਼ੀਆਂ ਨੇ ਬਦਲੀ ਪਿੰਡ ਦੇ ਪ੍ਰਾਇਮਰੀ ਸਕੂਲ ਦੀ ਨੁਹਾਰ

ਸਮਰਾਲਾ, 6 ਦਸੰਬਰ (ਬਲਜੀਤ ਸਿੰਘ ਬਘੌਰ)- ਨੇੜਲੇ ਪਿੰਡ ਮਾਣਕੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਪਿੰਡ ਤੋਂ ਵਿਦੇਸ਼ਾਂ ਵਿਚ ਵੱਸੇ ਵੀਰਾਂ ਵਲ਼ੋਂ ਨੁਹਾਰ ਬਦਲ ਦਿੱਤੀ ਗਈ ਹੈ | ਪ੍ਰਬੰਧਕ ਨੇ ਦੱਸਿਆ ਕਿ ਸਕੂਲ ਦੀ ਇਮਾਰਤ ਬਹੁਤ ਪੁਰਾਣੀ ਤੇ ਖਸਤਾ ਹਾਲਤ ਵਿਚ ਸੀ, ...

ਪੂਰੀ ਖ਼ਬਰ »

ਸਕੂਟਰ ਦਾ ਸੰਤੁਲਨ ਵਿਗੜਨ ਨਾਲ ਇਕ ਜ਼ਖ਼ਮੀ, ਭੇਜਿਆ ਪੀ. ਜੀ. ਆਈ.

ਖੰਨਾ, 6 ਦਸੰਬਰ (ਮਨਜੀਤ ਸਿੰਘ ਧੀਮਾਨ)-ਸੜਕ ਹਾਦਸੇ ਵਿਚ ਇਕ ਸਕੂਟਰ ਸਵਾਰ ਜ਼ਖ਼ਮੀ ਹੋ ਗਿਆ | ਸਿਵਲ ਹਸਪਤਾਲ ਵਿਖੇ ਦਾਖਲ ਪਿ੍ਤਪਾਲ ਸਿੰਘ ਵਾਸੀ ਕ੍ਰਿਸ਼ਨਾ ਨਗਰ ਖੰਨਾ ਦੇ ਨਜ਼ਦੀਕੀਆਂ ਨੇ ਦੱਸਿਆ ਕਿ ਜਦੋਂ ਉਹ ਆਪਣੇ ਸਕੂਟਰ ਤੇ ਸਿਟੀ ਥਾਣਾ ਕੋਲ ਪੁੱਜਾ ਤਾਂ ਸਕੂਟਰ ਦਾ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਦੀ 4 ਵਿਧਾਨ ਸਭਾ ਹਲਕਿਆ ਦੇ ਨਵੇਂ ਡੈਲੀਗੇਟਾਂ ਦੀ ਮੀਟਿੰਗ 9 ਨੂੰ

ਰਾੜਾ ਸਾਹਿਬ, 6 ਦਸੰਬਰ (ਸਰਬਜੀਤ ਸਿੰਘ ਬੋਪਾਰਾਏ)- ਪੁਲਿਸ ਜ਼ਿਲਾ ਖੰਨਾ ਅਧੀਨ ਪੈਂਦੇ ਚਾਰ ਵਿਧਾਨ ਸਭਾ ਹਲਕਿਆ ਦੀ ਸ੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਨਵੇਂ ਡੈਲੀਕੇਟਾ ਦੀ ਜ਼ਰੂਰੀ ਮੀਟਿੰਗ ਜ਼ਿਲਾ ਪ੍ਰਧਾਨ ਜਥੇ: ਰਘਵੀਰ ਸਿੰਘ ਸਹਾਰਨ ...

ਪੂਰੀ ਖ਼ਬਰ »

ਅਕਾਲੀ ਭਾਜਪਾ ਕੌਾਸਲਰ 11 ਦਸੰਬਰ ਨੂੰ ਕੌਾਸਲ ਵਿਚ ਬੈਠਣਗੇ ਧਰਨੇ 'ਤੇ

ਖੰਨਾ, 6 ਦਸੰਬਰ (ਹਰਜਿੰਦਰ ਸਿੰਘ ਲਾਲ)-ਵਾਰਡ 13 ਅਤੇ 14 ਵਿਚ ਸੀਵਰੇਜ ਦੀ ਸਮੱਸਿਆ ਨੂੰ ਲੈ ਕੇ 11 ਦਸੰਬਰ ਨੂੰ ਅਕਾਲੀ ਭਾਜਪਾ ਕੌਾਸਲਰਾਂ ਵਲੋਂ ਲੋਕਾਂ ਨੂੰ ਨਾਲ ਲੈ ਕੇ ਵਿਧਾਇਕ ਗੁਰਕੀਰਤ ਸਿੰਘ ਅਤੇ ਪੰਜਾਬ ਸਰਕਾਰ ਦਾ ਪੁਤਲਾ ਫੂਕੇ ਜਾਣ ਦਾ ਐਲਾਨ ਕੀਤਾ ਗਿਆ | ਉਨ੍ਹਾਂ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX