ਤਾਜਾ ਖ਼ਬਰਾਂ


2 ਫਰਵਰੀ ਦੀ ਸੰਗਰੂਰ ਰੈਲੀ ਲਈ ਯੂਥ ਅਕਾਲੀ ਦਲ ਨੇ ਵੀ ਕੱਸੀ ਕਮਰ
. . .  3 minutes ago
ਸੰਗਰੂਰ, 25 ਜਨਵਰੀ (ਦਮਨਜੀਤ ਸਿੰਘ)- 2 ਫਰਵਰੀ ਨੂੰ ਸੰਗਰੂਰ ਵਿਖੇ ਅਕਾਲੀ ਦਲ ਵੱਲੋਂ ਕੀਤੀ ਜਾ ਰਹੀ ਜਬਰ ਵਿਰੋਧੀ ਰੈਲੀ ਨੂੰ....
ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਮੋਗਾ ਵਿਖੇ ਵਰਕਰਾਂ ਨਾਲ ਕੀਤੀ ਬੈਠਕ
. . .  13 minutes ago
ਮੋਗਾ, 25 ਜਨਵਰੀ (ਗੁਰਤੇਜ ਬੱਬੀ)- ਪਿਛਲੇ ਲੰਬੇ ਸਮੇਂ ਤੋਂ ਸੁਖਬੀਰ ਸਿੰਘ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਦੀਆਂ ਨੀਤੀਆਂ ਤੋਂ ਨਾਰਾਜ਼ ਚੱਲੇ ਆ ਰਹੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਅੱਜ ਮੋਗਾ...
ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਨਗਰ ਕੀਰਤਨ ਆਰੰਭ
. . .  23 minutes ago
ਅੰਮ੍ਰਿਤਸਰ, 25 ਜਨਵਰੀ (ਹਰਮਿੰਦਰ ਸਿੰਘ)- ਅਮਰ ਸ਼ਹੀਦ ਧੰਨ-ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਸੰਬੰਧ 'ਚ ਅੱਜ ਸ਼੍ਰੋਮਣੀ ਕਮੇਟੀ ਵਲੋਂ ਵੱਖ-ਵੱਖ ਧਾਰਮਿਕ ਸਭਾ-ਸੁਸਾਇਟੀਆਂ ਤੇ ਸੰਗਤਾਂ...
ਅੰਮ੍ਰਿਤਸਰ ਦੇ ਸਰਹੱਦੀ ਖੇਤਰ 'ਚ ਬੰਦ ਦਾ ਸੱਦਾ ਰਿਹਾ ਬੇਅਸਰ
. . .  27 minutes ago
ਅਟਾਰੀ/ਅਜਨਾਲਾ, 25 ਜਨਵਰੀ (ਰੁਪਿੰਦਰਜੀਤ ਸਿੰਘ ਭਕਨਾ, ਗੁਰਪ੍ਰੀਤ ਸਿੰਘ ਢਿੱਲੋਂ)- ਸਿੱਖ ਜਥੇਬੰਦੀਆਂ ਵਲੋਂ ਕੇਂਦਰ ਸਰਕਾਰ ਦੀਆਂ ਗ਼ਲਤ ਨੀਤੀਆਂ ਖ਼ਿਲਾਫ਼ ਦਿੱਤੇ ਗਏ ਬੰਦ ਦੇ ਸੱਦਾ ਦਾ ਅੰਮ੍ਰਿਤਸਰ...
ਸਰਹੱਦੀ ਖੇਤਰ ਦੇ ਸਕੂਲਾਂ ਦਾ ਦੌਰਾ ਕਰਨ ਉਪਰੰਤ ਅੰਮ੍ਰਿਤਸਰ ਰਵਾਨਾ ਹੋਏ ਸਿੱਖਿਆ ਸਕੱਤਰ
. . .  45 minutes ago
ਅਟਾਰੀ, 25 ਜਨਵਰੀ (ਰੁਪਿੰਦਰਜੀਤ ਸਿੰਘ ਭਕਨਾ)- ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਅਟਾਰੀ ਸਥਿਤ ਸੀਨੀਅਰ ਸੈਕੰਡਰੀ ਸਕੂਲ ਅਟਾਰੀ ਅਤੇ ਗਰਲਜ਼ ਹਾਈ ਸਕੂਲ ਅਟਾਰੀ ਦਾ ਦੌਰਾ ਕਰਨ ਉਪਰੰਤ...
ਬਾਘਾਪੁਰਾਣਾ 'ਚ ਪੰਜਾਬ ਬੰਦ ਦਾ ਨਹੀਂ ਹੋਇਆ ਕੋਈ ਅਸਰ
. . .  48 minutes ago
ਬਾਘਾਪੁਰਾਣਾ, 25 ਜਨਵਰੀ (ਬਲਰਾਜ ਸਿੰਗਲਾ)- ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਦਲ ਖ਼ਾਲਸਾ ਵਲੋਂ ਅੱਜ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਦਾ ਬਾਘਾਪੁਰਾਣਾ ਸ਼ਹਿਰ ਅੰਦਰ ਕੋਈ ਅਸਰ...
ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਧਰਨਾ, ਫ਼ਿਰੋਜ਼ਪੁਰ-ਫ਼ਾਜ਼ਿਲਕਾ ਜੀ. ਟੀ. ਰੋਡ ਜਾਮ
. . .  53 minutes ago
ਗੁਰੂਹਰਸਹਾਏ/ਗੋਲੂ ਕਾ ਮੋੜ, 25 ਜਨਵਰੀ (ਕਪਿਲ ਕੰਧਾਰੀ, ਹਰਚਰਨ ਸਿੰਘ, ਸੁਰਿੰਦਰ ਸਿੰਘ ਪੁਪਨੇਜਾ)- ਨਾਗਰਿਕਤਾ ਸੋਧ ਕਾਨੂੰਨ ਅਤੇ ਮੋਦੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੇ ਵਿਰੁੱਧ ਅੱਜ ਸ਼੍ਰੋਮਣੀ ਅਕਾਲੀ ਦਲ...
ਅਮਰੀਕਾ 'ਚ ਖ਼ਾਲਸਾ ਯੂਨੀਵਰਸਿਟੀ ਸਥਾਪਿਤ ਕਰਨ ਵਾਲੀਆਂ ਸ਼ਖ਼ਸੀਅਤਾਂ ਦਾ ਸਨਮਾਨ
. . .  about 1 hour ago
ਅੰਮ੍ਰਿਤਸਰ, 25 ਜਨਵਰੀ (ਹਰਮਿੰਦਰ ਸਿੰਘ, ਰਾਜੇਸ਼ ਕੁਮਾਰ)- ਅਮਰੀਕਾ ਵਿਖੇ ਖ਼ਾਲਸਾ ਯੂਨੀਵਰਸਿਟੀ ਸਥਾਪਿਤ ਕਰਨ ਵਾਲੀਆਂ ਸ਼ਖ਼ਸੀਅਤਾਂ ਸ. ਮਨਜੀਤ ਸਿੰਘ ਧਾਲੀਵਾਲ ਅਤੇ ਡਾ. ਗੁਰਮਾਨ ਸਿੰਘ...
ਵੱਖ-ਵੱਖ ਜਥੇਬੰਦੀਆਂ ਵਲੋਂ ਦਿੱਤੇ ਬੰਦ ਦੇ ਸੱਦੇ ਦੌਰਾਨ ਹੁਸ਼ਿਆਰਪੁਰ 'ਚ ਸਥਿਤੀ ਤਣਾਅਪੂਰਨ
. . .  about 1 hour ago
ਹੁਸ਼ਿਆਰਪੁਰ, 25 ਜਨਵਰੀ (ਬਲਜਿੰਦਰਪਾਲ ਸਿੰਘ)- ਵੱਖ-ਵੱਖ ਸਿੱਖ ਅਤੇ ਦਲਿਤ ਜਥੇਬੰਦੀਆਂ ਵਲੋਂ ਮੋਦੀ ਸਰਕਾਰ ਦੇ ਹਿੰਦੂ ਰਾਸ਼ਟਰ ਦੇ ਏਜੰਡੇ ਵਿਰੁੱਧ ਦਿੱਤੇ ਪੰਜਾਬ ਬੰਦ ਦੇ ਸੱਦੇ ਤਹਿਤ ਹੁਸ਼ਿਆਰਪੁਰ...
ਪੰਜਾਬ ਬੰਦ ਨੂੰ ਲੈ ਕੇ ਜਥੇਬੰਦੀਆਂ ਵਲੋਂ ਅੰਮ੍ਰਿਤਸਰ 'ਚ ਮੁਜ਼ਾਹਰਾ
. . .  about 1 hour ago
ਅੰਮ੍ਰਿਤਸਰ, 25 ਜਨਵਰੀ (ਹਰਮਿੰਦਰ ਸਿੰਘ)- ਨਾਗਰਿਕਤਾ ਸੋਧ ਕਾਨੂੰਨ ਅਤੇ ਕੇਂਦਰ ਦੀਆਂ ਹੋਰ ਵਧੀਕੀਆਂ ਵਿਰੁੱਧ ਅਕਾਲੀ ਦਲ (ਅੰਮ੍ਰਿਤਸਰ) ਅਤੇ ਦਲ ਖ਼ਾਲਸਾ ਵਲੋਂ ਆਪਣੀਆਂ ਹੋਰ ਸਹਿਯੋਗੀ...
ਇਤਿਹਾਸਿਕ ਨਗਰ ਤਲਵੰਡੀ ਸਾਬੋ 'ਚ ਬੰਦ ਦਾ ਨਹੀਂ ਕੋਈ ਅਸਰ
. . .  about 2 hours ago
ਤਲਵੰਡੀ ਸਾਬੋ, 25 ਜਨਵਰੀ (ਰਣਜੀਤ ਸਿੰਘ ਰਾਜੂ)- ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਅਤੇ ਕਈ ਹੋਰ ਮੰਗਾਂ ਨੂੰ ਲੈ ਕੇ ਕੁਝ ਸਿੱਖ ਜਥੇਬੰਦੀਆਂ ਵਲੋਂ ਅੱਜ ਦਿੱਤੇ ਬੰਦ ਦੇ ਸੱਦੇ ਨੂੰ ਇਤਿਹਾਸਿਕ ਨਗਰ...
ਪੰਜਾਬ ਬੰਦ ਨੂੰ ਲੈ ਕੇ ਜਥੇਬੰਦੀਆਂ ਨੇ ਬਰਨਾਲੇ 'ਚ ਕੱਢਿਆ ਮਾਰਚ ਅਤੇ ਬੰਦ ਕਰਾਈਆਂ ਦੁਕਾਨਾਂ
. . .  about 2 hours ago
ਬਰਨਾਲਾ, 25 ਜਨਵਰੀ (ਗੁਰਪ੍ਰੀਤ ਸਿੰਘ ਲਾਡੀ)- ਅਕਾਲੀ ਦਲ (ਅੰਮ੍ਰਿਤਸਰ), ਦਲ ਖ਼ਾਲਸਾ ਅਤੇ ਹੋਰ ਜਥੇਬੰਦੀਆਂ ਵਲੋਂ ਮੋਦੀ ਸਰਕਾਰ ਦੇ ਹਿੰਦੂ ਰਾਸ਼ਟਰ ਦੇ ਏਜੰਡੇ ਦੇ ਵਿਰੋਧ 'ਚ...
ਚੀਨ 'ਚ ਕੋਰੋਨਾ ਵਾਇਰਸ ਕਾਰਨ ਡਾਕਟਰ ਦੀ ਮੌਤ
. . .  about 2 hours ago
ਬੀਜਿੰਗ, 25 ਜਨਵਰੀ- ਚੀਨ ਦੇ ਵੁਹਾਨ ਸ਼ਹਿਰ 'ਚ ਕੋਰੋਨਾ ਵਾਇਰਸ ਕਾਰਨ ਇੱਕ ਡਾਕਟਰ ਦੀ ਮੌਤ ਹੋ ਗਈ। ਕੋਰੋਨਾ ਵਾਇਰਸ ਕਾਰਨ ਕਿਸੇ ਡਾਕਟਰ ਦੇ ਮਰਨ ਦੀ ਇਹ ਪਹਿਲੀ ਘਟਨਾ...
ਬ੍ਰਾਜ਼ੀਲ ਦੇ ਰਾਸ਼ਟਰਪਤੀ ਨੇ ਵਿਦੇਸ਼ ਮੰਤਰੀ ਜੈਸ਼ੰਕਰ ਨਾਲ ਕੀਤੀ ਮੁਲਾਕਾਤ
. . .  about 2 hours ago
ਨਵੀਂ ਦਿੱਲੀ, 25 ਜਨਵਰੀ- ਬ੍ਰਾਜ਼ੀਲ ਦੇ ਰਾਸ਼ਟਰਪਤੀ ਜੇਯਰ ਮੇਸੀਅਸ ਬੋਲਸੋਨਾਰੋ ਨੇ ਅੱਜ ਰਾਜਧਾਨੀ ਦਿੱਲੀ 'ਚ...
ਸੰਗਰੂਰ 'ਚ ਆਮ ਵਾਂਗ ਖੁੱਲ੍ਹੇ ਬਾਜ਼ਾਰ
. . .  about 2 hours ago
ਸੰਗਰੂਰ, 25 ਜਨਵਰੀ (ਧੀਰਜ ਪਸ਼ੋਰੀਆ)- ਕੁਝ ਜਥੇਬੰਦੀਆਂ ਵਲੋਂ ਅੱਜ ਪੰਜਾਬ ਬੰਦ ਦੇ ਸੱਦੇ ਦਾ ਸੰਗਰੂਰ ਵਿਖੇ ਕੋਈ ਅਸਰ ਦੇਖਣ ਨੂੰ ਨਹੀਂ ਮਿਲ ਰਿਹਾ। ਬਾਜ਼ਾਰ ਆਮ ਵਾਂਗ ਖੁੱਲ੍ਹੇ ਹਨ ਅਤੇ ਆਵਾਜਾਈ...
ਐੱਸ. ਟੀ. ਐੱਫ. ਬਾਰਡਰ ਰੇਂਜ ਵਲੋਂ 2 ਕਰੋੜ ਰੁਪਏ ਦੀ ਹੈਰੋਇਨ ਸਣੇ ਤਸਕਰ ਕਾਬੂ
. . .  about 3 hours ago
ਸਿੱਖਿਆ ਸਕੱਤਰ ਵਲੋਂ ਅੰਮ੍ਰਿਤਸਰ ਦੇ ਸਰਹੱਦੀ ਖੇਤਰ 'ਚ ਪੈਂਦੇ ਸਕੂਲਾਂ ਦਾ ਦੌਰਾ
. . .  about 3 hours ago
ਅਵੰਤੀਪੋਰਾ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਸ਼ੁਰੂ
. . .  about 3 hours ago
ਤੁਰਕੀ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਜ਼ਬਰਦਸਤ ਝਟਕੇ, 18 ਮੌਤਾਂ
. . .  about 4 hours ago
ਕੋਰੋਨਾ ਵਾਇਰਸ ਨਾਲ ਚੀਨ 'ਚ ਹੁਣ ਤੱਕ 41 ਲੋਕਾਂ ਦੀ ਹੋਈ ਮੌਤ
. . .  about 5 hours ago
ਅੱਜ ਦਾ ਵਿਚਾਰ
. . .  about 5 hours ago
ਅੰਗ੍ਰੇਜ਼ਾਂ ਦੇ ਰਾਜ ਵਿਚ ਸ਼ੁਰੂ ਹੋਈ ਨੈਰੋਗੇਜ ਰੇਲ ਸੈਕਸ਼ਨ ਤੇ 26 ਜਨਵਰੀ ਨੂੰ ਦੌੜੇਗੀ
. . .  1 day ago
ਹੁਸ਼ਿਆਰਪੁਰ ਵਿਖੇ ਨਵਾਂ ਮੈਡੀਕਲ ਕਾਲਜ ਖੋਲ੍ਹਣ ਦੀ ਮਿਲੀ ਮਨਜ਼ੂਰੀ
. . .  1 day ago
ਬਾਲ ਪੁਰਸਕਾਰ ਹਾਸਲ ਕਰਨ ਵਾਲੇ ਓਂਕਾਰ ਸਿੰਘ ਨਾਲ ਪ੍ਰਧਾਨ ਮੰਤਰੀ ਨੇ ਕੀਤੀ ਮੁਲਾਕਾਤ
. . .  1 day ago
ਮਾਲ ਵਿਭਾਗ ਨੇ ਫ਼ਰਦ ਦਾ ਰੇਟ ਵਧਾਇਆ, ਰਜਿਸਟਰੀ ਦੀ ਆਨਲਾਈਨ ਰਜਿਸਟ੍ਰੇਸ਼ਨ 'ਤੇ 500 ਰੁਪਏ ਫ਼ੀਸ ਲਗਾਈ
. . .  1 day ago
ਲੋਕਾਂ 'ਤੇ ਵਾਧੂ ਟੈਕਸ ਨਾ ਲਗਾਏ ਸਰਕਾਰ, ਇਹ ਬੇਇਨਸਾਫ਼ੀ ਹੈ - ਚੀਫ਼ ਜਸਟਿਸ
. . .  1 day ago
ਆਜ਼ਾਦ ਉਮੀਦਵਾਰਾਂ ਵਜੋਂ ਨਾਮਜ਼ਦਗੀਆਂ ਦਾਖਲ ਕਰਨ ਵਾਲੇ ਆਪ ਦੇ 2 ਵਿਧਾਇਕਾਂ ਨੇ ਨਾਮਜ਼ਦਗੀਆਂ ਲਈ ਵਾਪਸ
. . .  1 day ago
ਪੰਜਾਬ ਦੇ 5 ਜ਼ਿਲ੍ਹਿਆਂ 'ਚ ਇੰਡੀਆ ਹਾਈਪਰਟੈਨਸ਼ਨ ਕੰਟਰੋਲ ਇੰਨੀਸ਼ਿਏਟਿਵ ਦੀ ਸ਼ੁਰੂਆਤ - ਬਲਬੀਰ ਸਿੱਧੂ
. . .  1 day ago
ਨਾਮੀ ਗੈਂਗਸਟਰ ਦਿਲਪ੍ਰੀਤ ਬਾਬਾ ਨੂੰ ਇਕ ਕੇਸ 'ਚ 5 ਸਾਲ ਦੀ ਸਜ਼ਾ
. . .  1 day ago
ਗੁਰਦੁਆਰਾ ਤੱਪ ਅਸਥਾਨ ਦੇ ਮੁਖ ਪ੍ਰਬੰਧਕ ਬਾਬਾ ਕਿਰਪਾਲ ਸਿੰਘ ਹੋਏ ਸਵਰਗਵਾਸ
. . .  1 day ago
ਜਾਂਚ ਅਧਿਕਾਰੀ ਸਾਹਮਣੇ ਪੇਸ਼ ਹੋਏ ਸਿੱਧੂ ਮੂਸੇਵਾਲਾ
. . .  1 day ago
ਬ੍ਰਾਜ਼ੀਲ ਦੇ ਰਾਸ਼ਟਰਪਤੀ ਪਹੁੰਚੇ ਭਾਰਤ
. . .  1 day ago
ਸੀ. ਬੀ. ਆਈ. ਅਦਾਲਤ ਨੇ ਰੱਦ ਕੀਤੀ ਸਾਬਕਾ ਆਈ. ਜੀ. ਜਹੂਰ ਹੈਦਰ ਜੈਦੀ ਦੀ ਜ਼ਮਾਨਤ
. . .  1 day ago
ਕੇਂਦਰ ਦੇ ਇਸ਼ਾਰਿਆਂ 'ਤੇ ਬੁਲਾਈ ਗਈ ਪਾਣੀਆਂ ਦੇ ਮੁੱਦੇ 'ਤੇ ਸਰਬ ਪਾਰਟੀ ਮੀਟਿੰਗ - ਸਿਮਰਜੀਤ ਬੈਂਸ
. . .  1 day ago
ਡਾ. ਓਬਰਾਏ ਦੇ ਯਤਨਾਂ ਸਦਕਾ ਸ਼ਾਹਕੋਟ ਦੇ 21 ਸਾਲਾ ਨੌਜਵਾਨ ਦੀ ਮ੍ਰਿਤਕ ਦੇਹ ਪੁੱਜੀ ਵਤਨ
. . .  1 day ago
ਬੇਅਦਬੀ ਮਾਮਲੇ ਦੇ ਅਸਲ ਦੋਸ਼ੀ ਸੁਖਬੀਰ ਬਾਦਲ - ਗੁਰਪ੍ਰੀਤ ਕਾਂਗੜ
. . .  1 day ago
ਭੂਸ਼ਨ ਸਟੀਲ ਦੇ ਸਾਬਕਾ ਸੀ. ਐੱਮ. ਡੀ. ਸੰਜੇ ਸਿੰਘਲ ਨੂੰ ਮਿਲੀ ਜ਼ਮਾਨਤ
. . .  1 day ago
ਕੁਸ਼ਲਦੀਪ ਢਿੱਲੋਂ ਵੱਲੋਂ ਸੁਖਬੀਰ ਬਾਦਲ ਨੂੰ ਦੋਸ਼ ਸਾਬਤ ਕਰਨ ਦੀ ਚੁਨੌਤੀ
. . .  1 day ago
ਦਿੱਲੀ 'ਚ ਕੌਮੀ ਸੁਰੱਖਿਆ ਕਾਨੂੰਨ ਨੂੰ ਲਾਗੂ ਕਰਨ ਦੇ ਵਿਰੁੱਧ ਦਾਇਰ ਪਟੀਸ਼ਨ 'ਤੇ ਸੁਣਵਾਈ ਤੋਂ ਸੁਪਰੀਮ ਕੋਰਟ ਦਾ ਇਨਕਾਰ
. . .  1 day ago
ਭਾਰਤ ਦੀ ਨਿਊਜ਼ੀਲੈਂਡ ਉੱਪਰ 6 ਵਿਕਟਾਂ ਨਾਲ ਰੋਮਾਂਚਕ ਜਿੱਤ
. . .  1 day ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਭਾਰਤ ਨੂੰ ਜਿੱਤਣ ਲਈ 12 ਗੇਂਦਾ 'ਚ 18 ਦੌੜਾਂ ਦੀ ਲੋੜ
. . .  1 day ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਭਾਰਤ ਨੂੰ ਜਿੱਤਣ ਲਈ 18 ਗੇਂਦਾ 'ਚ 29 ਦੌੜਾਂ ਦੀ ਲੋੜ
. . .  1 day ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : 15 ਓਵਰਾ ਤੋਂ ਬਾਅਦ ਭਾਰਤ 151/4
. . .  1 day ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਭਾਰਤ ਦਾ ਚੌਥਾ ਖਿਡਾਰੀ (ਸ਼ਿਵਮ ਦੂਬੇ) 13 ਦੌੜਾਂ ਬਣਾ ਕੇ ਆਊਟ
. . .  1 day ago
ਸਾਰੀਆਂ ਧਿਰਾਂ ਨੂੰ ਨਾਲ ਲੈ ਕੇ ਸ਼੍ਰੋਮਣੀ ਕਮੇਟੀ ਨੂੰ ਬਾਦਲਾਂ ਤੋ ਮੁਕਤ ਕਰਾਵਾਂਗੇ- ਢੀਂਡਸਾ
. . .  1 day ago
ਸੀ.ਸੀ ਥੰਪੀ ਦੇ ਈ.ਡੀ ਰਿਮਾਂਡ 'ਚ 4 ਦਿਨਾਂ ਦਾ ਵਾਧਾ
. . .  1 day ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਭਾਰਤ ਦਾ ਤੀਜਾ ਖਿਡਾਰੀ (ਵਿਰਾਟ ਕੋਹਲੀ) 45 ਦੌੜਾਂ ਬਣਾ ਕੇ ਆਊਟ
. . .  1 day ago
ਕਰਜ਼ੇ ਤੋਂ ਪਰੇਸ਼ਾਨ ਕਿਸਾਨ ਨੇ ਰਾਜਸਥਾਨ ਫੀਡਰ 'ਚ ਮਾਰੀ ਛਾਲ
. . .  1 day ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : 10 ਓਵਰਾ ਤੋਂ ਬਾਅਦ ਭਾਰਤ 115/2
. . .  1 day ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਭਾਰਤ ਦਾ ਦੂਜਾ ਖਿਡਾਰੀ (ਕੇ.ਐੱਲ ਰਾਹੁਲ) 56 ਦੌੜਾਂ ਬਣਾ ਕੇ ਆਊਟ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 23 ਮੱਘਰ ਸੰਮਤ 551

ਮੋਗਾ

ਪਿੰਡ ਡਗਰੂ ਵਿਖੇ ਇਤਿਹਾਸਕ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵਲੋਂ ਦੋ ਵਿਧਵਾ ਔਰਤਾਂ ਦੀ ਕੁੱਟਮਾਰ

ਮੋਗਾ, 7 ਦਸੰਬਰ (ਗੁਰਤੇਜ ਸਿੰਘ)-ਮੋਗਾ ਜ਼ਿਲ੍ਹੇ ਦੇ ਪਿੰਡ ਡਗਰੂ ਵਿਖੇ ਇਤਿਹਾਸਕ ਗੁਰਦੁਆਰਾ ਤੰਬੂਮਾਲ ਜਿਸ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਚਲਾ ਰਹੀ ਹੈ ਤੇ ਪਿਛਲੇ 4 ਮਹੀਨਿਆਂ ਤੋਂ ਉੱਥੇ ਨਵੀਂ ਕਮੇਟੀ ਦਾ ਗਠਨ ਹੋਇਆ ਅਤੇ ਉਸੇ ਸਮੇਂ ਤੋਂ ਲੈ ਕੇ ਕਮੇਟੀ ਹਮੇਸ਼ਾ ਵਿਵਾਦਾਂ ਵਿਚ ਰਹੀ ਹੈ ਤੇ ਅੱਜ ਇਕ ਹੋਰ ਵਿਵਾਦ ਉਸ ਸਮੇਂ ਗਹਿਰਾ ਹੋ ਗਿਆ ਜਦੋਂ ਕਮੇਟੀ ਦੇ ਕੁਝ ਮੈਂਬਰਾਂ ਨੇ ਰੰਜਸ਼ ਅਧੀਨ ਪਿੰਡ ਦੀਆਂ ਦੋ ਔਰਤਾਂ ਦੀ ਕੁੱਟਮਾਰ ਕੀਤੀ ਤੇ ਅਪਸ਼ਬਦ ਵੀ ਬੋਲੇ | ਜਾਣਕਾਰੀ ਮੁਤਾਬਿਕ ਜ਼ਿਲ੍ਹਾ ਪੁਲਿਸ ਮੁਖੀ ਨੂੰ ਇਕ ਦਿੱਤੇ ਗਏ ਮੰਗ ਪੱਤਰ ਅਨੁਸਾਰ ਪਿੰਡ ਡਗਰੂ ਨਿਵਾਸੀ ਵਿਧਵਾ ਵੀਰਪਾਲ ਕੌਰ ਪਤਨੀ ਸਵ. ਬਲਵਿੰਦਰ ਸਿੰਘ, ਵਿਧਵਾ ਪਾਲ ਕੌਰ ਪਤਨੀ ਸਵ. ਤੇਜਾ ਸਿੰਘ ਨੇ ਦੱਸਿਆ ਕਿ ਉਹ ਗੁਰਦੁਆਰਾ ਸਾਹਿਬ ਵਿਖੇ ਪਿਛਲੇ 15 ਸਾਲ ਤੋਂ ਲੰਗਰ ਬਣਾਉਣ ਦੀ ਸੇਵਾ ਕਰਦੀਆਂ ਆ ਰਹੀਆਂ ਹਨ ਤੇ ਉਨ੍ਹਾਂ ਦੇ ਗ਼ਰੀਬ ਪਰਿਵਾਰ ਦਾ ਗੁਜ਼ਾਰਾ ਗੁਰਦੁਆਰਾ ਸਾਹਿਬ ਤੋਂ ਹੀ ਚੱਲਦਾ ਆ ਰਿਹਾ ਹੈ ਤੇ ਉਨ੍ਹਾਂ ਨੇ ਅੰਮਿ੍ਤਪਾਨ ਕੀਤਾ ਹੋਇਆ ਹੈ ਪਰ ਪਿਛਲੇ ਕੁਝ ਮਹੀਨਿਆਂ ਤੋਂ ਗੁਰਦੁਆਰਾ ਸਾਹਿਬ ਵਿਚ ਨਵੀਂ ਕਮੇਟੀ ਦੇ ਕੁਝ ਮੈਂਬਰ ਉਨ੍ਹਾਂ ਨਾਲ ਮਾੜਾ ਵਿਵਹਾਰ ਕਰਦੇ ਹਨ ਤੇ ਉਨ੍ਹਾਂ ਨੂੰ ਜਾਤੀ ਸੂਚਕ ਸ਼ਬਦ ਬੋਲ ਕੇ ਜ਼ਲੀਲ ਵੀ ਕਰਦੇ ਹਨ | ਅੱਜ ਜਦ ਉਹ ਗੁਰਦੁਆਰਾ ਸਾਹਿਬ ਵਿਖੇ ਲੰਗਰ ਦੀ ਸੇਵਾ ਕਰਨ ਆ ਰਹੀਆਂ ਸਨ ਤਾਂ ਕੁਝ ਮੈਂਬਰਾਂ ਨੇ ਰਸਤੇ ਵਿਚ ਘੇਰ ਕੇ ਉਨ੍ਹਾਂ ਦੀ ਕੁੱਟਮਾਰ ਕੀਤੀ ਤੇ ਇਸ ਕੁੱਟਮਾਰ ਦੀ ਵੀਡੀਓ ਵੀ ਵਾਇਰਲ ਹੋ ਗਈ ਹੈ | ਇਸ ਸਬੰਧੀ ਪਿੰਡ ਦੇ ਪਤਵੰਤੇ ਤੇ ਪੀੜਤ ਪਰਿਵਾਰਾਂ ਨੇ ਜਿਥੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਇਨਸਾਫ਼ ਦੀ ਗੁਹਾਰ ਲਗਾਈ ਹੈ | ਉੱਥੇ ਥਾਣਾ ਸਦਰ 'ਚ ਮਾਰਕੁੱਟ ਕਰਨ ਵਾਲੇ ਮੈਂਬਰਾਂ ਿਖ਼ਲਾਫ਼ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ |
ਇਸ ਸਬੰਧੀ ਮਾਰਕੁੱਟ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਕਮੇਟੀ ਮੈਂਬਰਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਇਨ੍ਹਾਂ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਕਦੇ ਵੀ ਕੋਈ ਅਪਸ਼ਬਦ ਨਹੀਂ ਬੋਲਿਆ ਅਤੇ ਨਾ ਹੀ ਉਨ੍ਹਾਂ ਨੇ ਕੋਈ ਮਾਰਕੁੱਟ ਕੀਤੀ ਹੈ | ਉਨ੍ਹਾਂ ਕਿਹਾ ਕਿ ਲੰਗਰ ਦੇ ਮਾਮਲੇ ਨੂੰ ਲੈ ਕੇ ਹੀ ਉਨ੍ਹਾਂ ਦਾ ਵਿਵਾਦ ਹੋਇਆ ਸੀ |
ਇਸ ਸਬੰਧੀ ਥਾਣਾ ਸਦਰ ਦੇ ਐਸ.ਐਚ.ਓ. ਕਰਮਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਕਿਹਾ ਕਿ ਉਨ੍ਹਾਂ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ | ਮਾਰਕੁੱਟ ਸਬੰਧੀ ਜੋ ਵੀਡੀਓ ਵਾਇਰਲ ਹੋਈ ਹੈ ਉਹ ਵੀ ਉਨ੍ਹਾਂ ਕੋਲ ਪਹੁੰਚ ਗਈ ਹੈ ਤੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ਼ ਨੂੰ ਵੀ ਦੇਖਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਜਾਂਚ ਕਰਨ ਤੋਂ ਬਾਅਦ ਦੋਸ਼ੀਆਂ 'ਤੇ ਕਾਰਵਾਈ ਕੀਤੀ ਜਾਵੇਗੀ |

ਕਰਿੰਦੇ ਦੀ ਕੁੱਟਮਾਰ ਤੇ ਠੇਕੇ ਦੀ ਭੰਨ ਤੋੜ ਕਰ ਕੇ ਸ਼ਰਾਬ ਤੇ ਨਕਦੀ ਚੋਰੀ

ਬਾਘਾ ਪੁਰਾਣਾ, 7 ਦਸੰਬਰ (ਬਲਰਾਜ ਸਿੰਗਲਾ)-ਠੇਕੇ ਦੀ ਭੰਨ-ਤੋੜ ਕਰ ਕੇ ਕਰਿੰਦੇ ਦੀ ਕੁੱਟਮਾਰ ਕਰਨ ਤੋਂ ਇਲਾਵਾ ਸ਼ਰਾਬ ਤੇ ਨਕਦੀ ਚੋਰੀ ਕਰਨ ਦੀ ਵਾਰਦਾਤ ਬਾਰੇ ਸੂਚਨਾ ਮਿਲੀ ਹੈ | ਇਸ ਸਬੰਧੀ ਤਰਲੋਚਨ ਸਿੰਘ ਪੁੱਤਰ ਭਾਗ ਸਿੰਘ ਵਾਸੀ ਕਾਲੇਕੇ ਦੇ ਬਿਆਨ ਮੁਤਾਬਿਕ ਸੁਖਰਾਜ ...

ਪੂਰੀ ਖ਼ਬਰ »

ਸਰਪੰਚ ਪੱਪੂ ਜੋਸ਼ੀ ਬਣੇ ਮੋਗਾ ਜ਼ਿਲ੍ਹੇ ਦੇ ਯੂਥ ਕਾਂਗਰਸ ਪ੍ਰਧਾਨ

ਮੋਗਾ, 7 ਦਸੰਬਰ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਦੇ ਆਦੇਸ਼ਾਂ 'ਤੇ ਸਮੁੱਚੇ ਭਾਰਤ ਵਿਚ ਨਵੇਂ ਜਥੇਬੰਦਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਦੇਸ਼ ਦੇ ਹਰ ਜ਼ਿਲ੍ਹੇ ਅੰਦਰ ਜ਼ਿਲ੍ਹਾ ਪ੍ਰਧਾਨਾਂ ਦੀ ਚੋਣ ਨੂੰ ਲੈ ਕੇ ਆਦੇਸ਼ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਵਲੋਂ ਗਲ ਵਿਚ ਪਿਆਜ਼ਾਂ ਦੇ ਹਾਰ ਪਾ ਕੇ ਰੋਸ ਪ੍ਰਦਰਸ਼ਨ

ਮੋਗਾ, 7 ਦਸੰਬਰ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਪਿਛਲੇ ਲੰਮੇ ਸਮੇਂ ਤੋਂ ਹੀ ਸਬਜ਼ੀ ਦੀਆਂ ਵਧੀਆਂ ਕੀਮਤਾਂ ਕਾਰਨ ਸਬਜ਼ੀਆਂ ਆਮ ਆਦਮੀ ਦੀ ਪਹੁੰਚ ਤੋਂ ਦੂਰ ਹੁੰਦੀਆਂ ਜਾ ਰਹੀਆਂ ਹਨ ਤੇ ਪਿਆਜ਼ਾਂ ਦੇ ਭਾਅ ਅਸਮਾਨੀ ਚੜ੍ਹਨ ਨਾਲ ਪੂਰੇ ਦੇਸ਼ ਵਿਚ ਹਾਹਾਕਾਰ ਮੱਚੀ ...

ਪੂਰੀ ਖ਼ਬਰ »

ਚੋਰੀ ਕਰਨ ਆਇਆ ਚੋਰ ਬੈਗ਼ ਛੱਡ ਕੇ ਫ਼ਰਾਰ

ਬਾਘਾ ਪੁਰਾਣਾ, 7 ਦਸੰਬਰ (ਬਲਰਾਜ ਸਿੰਗਲਾ)-ਸਥਾਨਕ ਸ਼ਹਿਰ ਅੰਦਰ ਚੋਰਾਂ ਦੇ ਹੌਸਲੇ ਐਨੇ ਵਧ ਗਏ ਹਨ ਕਿ ਆਏ ਦਿਨ ਚੋਰੀਆਂ ਨੂੰ ਅੰਜਾਮ ਦੇ ਰਹੇ ਹਨ ਪਰ ਸਾਫ਼-ਸਾਫ਼ ਬਚ ਕੇ ਨਿਕਲਣ ਵਿਚ ਵੀ ਚੋਰ ਕਾਮਯਾਬ ਹੋ ਰਹੇ ਹਨ | ਪਿਛਲੇ ਦਿਨੀਂ ਵੀ ਸਥਾਨਕ ਦੀ ਚੰਨੂਵਾਲਾ ਬਾਈਪਾਸ ...

ਪੂਰੀ ਖ਼ਬਰ »

ਪ੍ਰਾਈਵੇਟ ਸਕੂਲ ਦੀ ਵੈਨ ਦੇ ਡਰਾਈਵਰ ਿਖ਼ਲਾਫ਼ ਮੁਕੱਦਮਾ ਦਰਜ

ਮੋਗਾ, 7 ਦਸੰਬਰ (ਸ਼ਿੰਦਰ ਸਿੰਘ ਭੁਪਾਲ)-6 ਦਸੰਬਰ ਨੂੰ ਸਵੇਰੇ 8:30 ਵਜੇ ਦੇ ਕਰੀਬ ਪਿੰਡ ਜਨੇਰ ਕੋਲ ਮੋਗਾ ਦੇ ਸੈਕਰਡ ਹਾਰਟ ਸਕੂਲ ਦੀ ਵੈਨ (ਟੈਂਪੂ ਟਰੈਵਲਰ) ਨੰਬਰ ਪੀ.ਬੀ. 04 ਏ.ਏ. 2463 ਉਲਟ ਗਈ ਸੀ ਜਿਸ ਵਿਚ ਸਕੂਲ ਦੇ ਵਿਦਿਆਰਥੀ ਬੈਠੇ ਹੋਏ ਸਨ ਤੇ ਉਨ੍ਹਾਂ ਵਿਚੋਂ ਕਾਫ਼ੀ ...

ਪੂਰੀ ਖ਼ਬਰ »

ਪੁਰਾਣੇ ਕੇਸ 'ਚ ਇਕ ਵਿਅਕਤੀ ਵਲੋਂ ਗਲਤ ਕਾਗ਼ਜ਼ਾਤ ਨਾਲ ਜ਼ਮਾਨਤ ਕਰਵਾਉਣ ਦੀ ਕੌਸ਼ਿਸ਼ ਨਾਕਾਮ

ਅਜੀਤਵਾਲ, 7 ਦਸੰਬਰ (ਸ਼ਮਸ਼ੇਰ ਸਿੰਘ ਗ਼ਾਲਿਬ)-ਦੋ ਸਾਲ ਪੁਰਾਣੇ ਹੇਰਾਫੇਰੀ ਦੇ ਮਾਮਲੇ 'ਚ ਜੇਲ੍ਹ 'ਚ ਬੰਦ ਵਿਅਕਤੀ ਨੇ ਗ਼ਲਤ ਕਾਗ਼ਜ਼ਾਂ ਦੀ ਵਰਤੋਂ ਕਰ ਕੇ ਜ਼ਮਾਨਤ ਕਰਵਾਉਣ ਦੀ ਕਾਰਵਾਈ ਨੂੰ ਮੁੱਦਈ ਧਿਰ ਵਲੋਂ ਪੈਰਵਾਈ ਕਰ ਕੇ ਨਾਕਾਮ ਕਰ ਦਿੱਤਾ ਗਿਆ ਹੈ | ਇਸ ਸਬੰਧੀ ...

ਪੂਰੀ ਖ਼ਬਰ »

ਵਿਦਿਆਰਥੀਆਂ ਨੇ ਆਨਰਜ਼ ਨਾਲ ਡਿਪਲੋਮਾ ਪਾਸ ਕੀਤਾ

ਅਜੀਤਵਾਲ, 7 ਦਸੰਬਰ (ਹਰਦੇਵ ਸਿੰਘ ਮਾਨ)-ਲਾਲਾ ਲਾਜਪਤ ਰਾਏ ਮੈਮੋਰੀਅਲ ਪੋਲੀਟੈਕਨਿਕ ਕਾਲਜ ਅਜੀਤਵਾਲ ਦੇ ਵਿਦਿਆਰਥੀਆਂ ਨੇ ਸਟੇਟ ਬੋਰਡ ਆਫ਼ ਟੈਕਨੀਕਲ ਐਜੂਕੇਸ਼ਨ ਚੰਡੀਗੜ੍ਹ ਵਲੋਂ ਲਈਆਂ ਗਈਆਂ ਪ੍ਰੀਖਿਆਵਾਂ 'ਚ ਵਧੀਆ ਅੰਕਾਂ ਨਾਲ ਹਰ ਸਮੈਸਟਰ ਪਾਸ ਕਰਦੇ ਹੋਏ ...

ਪੂਰੀ ਖ਼ਬਰ »

ਹੈਰੋਇਨ ਦਾ ਧੰਦਾ ਕਰਨ ਵਾਲੇ ਦੋਸ਼ੀ ਨੂੰ 10 ਸਾਲ ਕੈਦ ਤੇ ਜੁਰਮਾਨਾ

ਮੋਗਾ, 7 ਦਸੰਬਰ (ਗੁਰਤੇਜ ਸਿੰਘ)-ਅੱਜ ਜ਼ਿਲ੍ਹਾ ਵਧੀਕ ਸੈਸ਼ਨ ਮੈਡਮ ਸੋਨੀਆ ਕਿੰਗਰਾ ਦੀ ਅਦਾਲਤ ਨੇ ਇਕ ਵਿਅਕਤੀ ਨੂੰ ਹੈਰੋਇਨ ਦਾ ਧੰਦਾ ਕਰਨ ਦੇ ਮਾਮਲੇ ਵਿਚ ਸਬੂਤਾਂ ਅਤੇ ਗਵਾਹਾਂ ਦੇ ਆਧਾਰ 'ਤੇ 10 ਸਾਲ ਕੈਦ ਅਤੇ 1 ਲੱਖ ਰੁਪਏ ਜੁਰਮਾਨਾ ਭਰਨ ਦੇ ਹੁਕਮ ਜਾਰੀ ਕੀਤੇ ਹਨ | ...

ਪੂਰੀ ਖ਼ਬਰ »

ਹਾਊਸ ਟੈਕਸ ਉੱਪਰ 10 ਫ਼ੀਸਦੀ ਦੀ ਵਿਸ਼ੇਸ਼ ਛੋਟ-ਕਮਿਸ਼ਨਰ ਨਗਰ ਨਿਗਮ

ਮੋਗਾ, 7 ਦਸੰਬਰ (ਸੁਰਿੰਦਰਪਾਲ ਸਿੰਘ)-ਕਮਿਸ਼ਨਰ ਨਗਰ ਨਿਗਮ ਮੋਗਾ ਅਨੀਤਾ ਦਰਸ਼ੀ ਨੇ ਨਗਰ ਨਿਗਮ ਦੀ ਹਦੂਦ ਅੰਦਰ ਰਹਿ ਰਹੇ ਵਾਸੀਆਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਆਮ ਲੋਕਾਂ ਨੂੰ ਵਿਸ਼ੇਸ਼ ਸਹੂਲਤ ਦਿੰਦਿਆਂ ਸਰਕਾਰੀ ਹੁਕਮਾਂ ਮੁਤਾਬਿਕ ...

ਪੂਰੀ ਖ਼ਬਰ »

ਰੰਜਸ਼ ਨੂੰ ਲੈ ਕੇ ਕੀਤੀ ਕੁੱਟਮਾਰ 'ਚ ਇਕ ਵਿਅਕਤੀ ਫੱਟੜ

ਬਾਘਾ ਪੁਰਾਣਾ, 7 ਦਸੰਬਰ (ਬਲਰਾਜ ਸਿੰਗਲਾ)-ਪਿੰਡ ਕਾਲੇਕੇ ਵਿਖੇ ਰੰਜਸ਼ ਨੂੰ ਲੈ ਕੇ ਇਕ ਵਿਅਕਤੀ ਨੂੰ ਕੁੱਟਮਾਰ ਕਰ ਕੇ ਫੱਟੜ ਕਰਨ ਦਾ ਸਮਾਚਾਰ ਮਿਲਿਆ ਹੈ | ਇਸ ਸਬੰਧੀ ਜਸਵਿੰਦਰ ਸਿੰਘ ਪੁੱਤਰ ਦਰਬਾਰਾ ਸਿੰਘ ਵਾਸੀ ਕਾਲੇਕੇ ਦੇ ਬਿਆਨ ਮੁਤਾਬਿਕ ਜਸਮੇਲ ਸਿੰਘ, ...

ਪੂਰੀ ਖ਼ਬਰ »

ਚੋਰੀ ਕਰਨ ਆਇਆ ਚੋਰ ਬੈਗ਼ ਛੱਡ ਕੇ ਫ਼ਰਾਰ

ਬਾਘਾ ਪੁਰਾਣਾ, 7 ਦਸੰਬਰ (ਬਲਰਾਜ ਸਿੰਗਲਾ)-ਸਥਾਨਕ ਸ਼ਹਿਰ ਅੰਦਰ ਚੋਰਾਂ ਦੇ ਹੌਸਲੇ ਐਨੇ ਵਧ ਗਏ ਹਨ ਕਿ ਆਏ ਦਿਨ ਚੋਰੀਆਂ ਨੂੰ ਅੰਜਾਮ ਦੇ ਰਹੇ ਹਨ ਪਰ ਸਾਫ਼-ਸਾਫ਼ ਬਚ ਕੇ ਨਿਕਲਣ ਵਿਚ ਵੀ ਚੋਰ ਕਾਮਯਾਬ ਹੋ ਰਹੇ ਹਨ | ਪਿਛਲੇ ਦਿਨੀਂ ਵੀ ਸਥਾਨਕ ਦੀ ਚੰਨੂਵਾਲਾ ਬਾਈਪਾਸ ...

ਪੂਰੀ ਖ਼ਬਰ »

ਬਲੂਮਿੰਗ ਬਡਜ਼ ਸਕੂਲ ਮੋਗਾ 'ਚ 13ਵੀਆਂ ਬੀ.ਬੀ.ਐਸ. ਖੇਡਾਂ 2019 ਦੇ ਤਗਮੇ ਜਾਰੀ

ਮੋਗਾ, 7 ਦਸੰਬਰ (ਸੁਰਿੰਦਰਪਾਲ ਸਿੰਘ)-ਪੜ੍ਹਾਈ ਦੇ ਨਾਲ-ਨਾਲ ਖੇਡਾਂ ਤੇ ਹੋਰ ਅਗਾਂਹਵਧੂ ਗਤੀਵਿਧੀਆਂ ਰਾਹੀਂ ਵਿਦਿਆਰਥੀਆਂ ਅੰਦਰਲੀ ਪ੍ਰਤਿਭਾ ਨੂੰ ਉਭਾਰਨ ਲਈ ਲੋੜੀਂਦੇ ਪਲੇਟਫ਼ਾਰਮ ਮੁਹੱਈਆ ਕਰਵਾਉਣ ਲਈ ਮਾਲਵੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ...

ਪੂਰੀ ਖ਼ਬਰ »

ਪਾਥਵੇਅਜ਼ ਗਲੋਬਲ ਸਕੂਲ ਦਾ ਸਾਲਾਨਾ ਸਮਾਗਮ ਹੋਇਆ

ਕੋਟ ਈਸੇ ਖਾਂ, 7 ਦਸੰਬਰ (ਨਿਰਮਲ ਸਿੰਘ ਕਾਲੜਾ)-ਪਾਥਵੇਅਜ਼ ਗਲੋਬਲ ਸਕੂਲ ਕੋਟ ਈਸੇ ਖਾਂ ਜੋ ਆਈ. ਸੀ. ਐਸ. ਈ. ਦਿੱਲੀ ਬੋਰਡ ਅਤੇ ਆਈ. ਜੀ. ਐਸ. ਈ. ਇੰਗਲੈਂਡ ਅਤੇ ਕੈਨੇਡਾ ਤੋਂ ਮਾਨਤਾ ਪ੍ਰਾਪਤ ਹੈ | ਜਿਸ ਨੇ ਤਿੰਨ ਸਾਲ 'ਚ ਹੀ 1600 ਵਿਦਿਆਰਥੀ ਤਿਆਰ ਕਰ ਕੇ ਵਿਸ਼ਵ ਪੱਧਰ 'ਤੇ ...

ਪੂਰੀ ਖ਼ਬਰ »

ਹੋਲੀ ਹਾਰਟ ਕਿੰਡਰ ਗਾਰਟਨ ਵਿਖੇ ਅਧਿਆਪਕਾਂ ਲਈ ਲਗਾਇਆ ਸਪੈਸ਼ਲ ਸੈਮੀਨਾਰ

ਮੋਗਾ, 7 ਦਸੰਬਰ (ਸੁਰਿੰਦਰਪਾਲ ਸਿੰਘ)-ਮੋਗਾ ਜ਼ਿਲ੍ਹੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਹੋਲੀ ਹਾਰਟ ਕਿੰਡਰ ਗਾਰਟਨ ਵਿਖੇ ਅਧਿਆਪਕਾਂ ਦੀ ਕਾਬਲੀਅਤ ਨੂੰ ਹੋਰ ਨਿਖਾਰਨ ਲਈ ਇਕ ਸਪੈਸ਼ਲ ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ ਸਕੂਲ ਚੇਅਰਮੈਨ ਸੁਭਾਸ਼ ਪਲਤਾ, ਡਾਇਰੈਕਟਰ ...

ਪੂਰੀ ਖ਼ਬਰ »

ਸਰਕਾਰੀ ਸਕੂਲ ਸਾਫੂਵਾਲਾ ਵਿਖੇ ਜੇਤੂ ਬੱਚੇ ਤੇ ਗਾਈਡ ਟੀਚਰ ਸਨਮਾਨਿਤ

ਮੋਗਾ, 7 ਦਸੰਬਰ (ਜਸਪਾਲ ਸਿੰਘ ਬੱਬੀ)-ਜ਼ਿਲ੍ਹਾ ਸਿੱਖਿਆ ਅਫ਼ਸਰ ਜਸਪਾਲ ਸਿੰਘ ਔਲਖ ਦੇ ਦਿਸ਼ਾ ਨਿਰਦੇਸ਼ਾਂ ਤਾਹਿਤ ਮੁੱਖ ਅਧਿਆਪਕਾ ਅੰਜੂ ਵਿਨਾਇਕ ਦੀ ਸੁਚੱਜੀ ਰਹਿਨੁਮਾਈ ਹੇਠ ਸਰਕਾਰੀ ਹਾਈ ਸਕੂਲ ਸਾਫੂਵਾਲਾ ਦੀਆਂ ਜੂਨੀਅਰ ਅਤੇ ਸੀਨੀਅਰ ਟੀਮਾਂ ਨੇ ਜ਼ਿਲ੍ਹਾ ...

ਪੂਰੀ ਖ਼ਬਰ »

ਪ੍ਰਾਈਵੇਟ ਨੈਟਵਰਕ ਕੰਪਨੀ ਵਲੋਂ ਪੁੱਟੇ ਟੋਇਆਂ ਕਾਰਨ ਹੋ ਰਹੇ ਨੇ ਵੱਡੇ ਨੁਕਸਾਨ

ਸਮਾਧ ਭਾਈ, 7 ਦਸੰਬਰ (ਗੁਰਮੀਤ ਸਿੰਘ ਮਾਣੂੰਕੇ)-ਹਲਕੇ ਅੰਦਰ ਪ੍ਰਾਈਵੇਟ ਨੈਟਵਰਕ ਕੰਪਨੀ ਦੇ ਨਾਂਅ 'ਤੇ ਧਰਤੀ ਹੇਠ ਤਾਰ ਵਿਛਾਉਣ ਲਈ ਸੜਕਾਂ ਦੇ ਨਾਲ ਪੁੱਟੇ ਜਾ ਰਹੇ ਡੂੰਘੇ ਟੋਏ ਜਿਥੇ ਭਿਆਨਕ ਹਾਦਸਿਆਂ ਦਾ ਖੌਅ ਬਣ ਰਹੇ ਹਨ ਉਥੇ ਕਰੋੜਾਂ ਦੀ ਲਾਗਤ ਨਾਲ ਬਣੀਆਂ ਸੜਕਾਂ ...

ਪੂਰੀ ਖ਼ਬਰ »

ਸੰਤ ਫ਼ਤਹਿ ਸਿੰਘ ਦੀ ਸਾਲਾਨਾ ਬਰਸੀ 'ਤੇ ਮਹਾਨ ਗੁਰਮਤਿ ਸਮਾਗਮ ਹੋਵੇਗਾ-ਸੰਤ ਗੁਰਮੀਤ ਸਿੰਘ

ਕੋਟ ਈਸੇ ਖਾਂ, 7 ਦਸੰਬਰ (ਨਿਰਮਲ ਸਿੰਘ ਕਾਲੜਾ)-ਸੱਚਖੰਡ ਵਾਸੀ ਸੰਤ ਬਾਬਾ ਫ਼ਤਿਹ ਸਿੰਘ ਦੀ ਚੌਥੀ ਬਰਸੀ ਦੇ ਸਬੰਧ ਵਿਚ 4 ਪੋਹ 19 ਦਸੰਬਰ ਨੂੰ ਗੁਰਦੁਆਰਾ ਗੁਰੂਸਰ ਸਾਹਿਬ ਪਾਤਸ਼ਾਹੀ ਛੇਵੀਂ ਖੋਸਾ ਕੋਟਲਾ ਵਿਖੇ ਸਮੂਹ ਸਾਧ ਸੰਗਤਾਂ ਤੇ ਐਨ.ਆਰ.ਆਈ. ਭਰਾਵਾਂ ਦੇ ਸਹਿਯੋਗ ...

ਪੂਰੀ ਖ਼ਬਰ »

ਮਿਲੇਨੀਅਮ ਵਰਲਡ ਸਕੂਲ ਵਿਚ ਇੰਡੀਅਨ ਨੇਵੀ ਦਿਵਸ ਮਨਾਇਆ

ਸਮਾਲਸਰ, 7 ਦਸੰਬਰ (ਕਿਰਨਦੀਪ ਸਿੰਘ ਬੰਬੀਹਾ)-ਪਿੰਡ ਪੰਜਗਰਾਈਾ ਕਲਾਂ ਦੇ ਕੋਲ ਸਥਿਤ ਮਿਲੇਨੀਅਮ ਵਰਲਡ ਸਕੂਲ ਵਿਚ ਚੇਅਰਮੈਨ ਵਾਸੂ ਸ਼ਰਮਾ ਤੇ ਡਾਇਰੈਕਟਰ ਮੈਡਮ ਸੀਮਾ ਸ਼ਰਮਾ ਦੀ ਅਗਵਾਈ ਹੇਠ ਇੰਡੀਅਨ ਨੇਵੀ ਦਿਵਸ ਮਨਾਇਆ ਗਿਆ | ਸਮਾਗਮ ਦੌਰਾਨ ਸਕੂਲ ਦੇ ਮਾਹਿਰ ...

ਪੂਰੀ ਖ਼ਬਰ »

ਯੂਨੀਕ ਸਕੂਲ ਦੇ ਵਿਦਿਆਰਥੀਆਂ ਨੇ ਲਗਾਇਆ ਇਤਿਹਾਸਕ ਟੂਰ

ਸਮਾਲਸਰ, 7 ਦਸੰਬਰ (ਕਿਰਨਦੀਪ ਸਿੰਘ ਬੰਬੀਹਾ)-ਯੂਨੀਕ ਸਕੂਲ ਆਫ ਸੀਨੀਅਰ ਸੈਕੰਡਰੀ ਸਟੱਡੀਜ਼ ਸਮਾਲਸਰ ਦੇ ਵਿਦਿਆਰਥੀਆਂ ਦਾ ਮੈਡਮ ਪੂਨਮ ਪਠੇਜਾ, ਸ਼ੈਲਜਾ, ਮਿਸ ਨਿਸ਼ਾ ਅਤੇ ਦੀ ਅਗਵਾਈ ਹੇਠ ਇਤਿਹਾਸਕ ਟੂਰ ਲਗਾਇਆ | ਜਿਸ 'ਚ ਬੱਚਿਆਂ ਨੂੰ ਸਭ ਤੋਂ ਪਹਿਲਾਂ ਸ੍ਰੀ ...

ਪੂਰੀ ਖ਼ਬਰ »

ਸਰਕਾਰੀ ਸਕੂਲ ਸਲੀਣਾ ਦਾ ਗੁਰਪ੍ਰੀਤ ਕੌਰ ਨੇ ਬਤੌਰ ਪਿ੍ੰਸੀਪਲ ਚਾਰਜ ਸੰਭਾਲਿਆ

ਮੋਗਾ, 7 ਦਸੰਬਰ (ਜਸਪਾਲ ਸਿੰਘ ਬੱਬੀ)-ਪੰਜਾਬ ਸਰਕਾਰ ਵਲੋਂ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵਲੋਂ ਪੀ.ਈ.ਐਸ. ਟੈਸਟ ਰਾਹੀਂ ਸਿੱਧੀ ਭਰਤੀ ਦੌਰਾਨ ਚੁਣੇ ਗਏ ਪਿ੍ੰਸੀਪਲ ਗੁਰਪ੍ਰੀਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਲੀਣਾ ਵਿਖੇ ਬਤੌਰ ਪਿ੍ੰਸੀਪਲ ਚਾਰਜ ...

ਪੂਰੀ ਖ਼ਬਰ »

65ਵੀਆਂ ਪੰਜਾਬ ਰਾਜ ਜ਼ਿਲ੍ਹਾ ਸਕੂਲ ਸਾਫ਼ਟ ਬਾਲ ਅੰਡਰ-14 ਖੇਡਾਂ ਸ਼ੁਰੂ

ਮੋਗਾ, 7 ਦਸੰਬਰ (ਜਸਪਾਲ ਸਿੰਘ ਬੱਬੀ)-ਭੁਪਿੰਦਰਾ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਮੋਗਾ ਵਿਖੇ 65ਵੀਆਂ ਪੰਜਾਬ ਰਾਜ ਜ਼ਿਲ੍ਹਾ ਸਕੂਲ ਖੇਡ ਸਾਫ਼ਟ ਬਾਲ ਅੰਡਰ-14 ਸਾਲ ਲੜਕੇ ਅਤੇ ਲੜਕੀਆਂ 5 ਰੋਜ਼ਾ ਟੂਰਨਾਮੈਂਟ ਦਾ ਉਦਘਾਟਨ ਜਸਪਾਲ ਸਿੰਘ ਔਲਖ ਜ਼ਿਲ੍ਹਾ ਸਿੱਖਿਆ ਅਫ਼ਸਰ ...

ਪੂਰੀ ਖ਼ਬਰ »

ਅਰਮਾਨ ਏ ਟੂ ਜ਼ੈਡ ਨੇ ਲਗਵਾਇਆ ਕੈਨੇਡਾ ਦਾ ਓਪਨ ਵਰਕ ਪਰਮਿਟ ਵੀਜ਼ਾ

ਬਾਘਾ ਪੁਰਾਣਾ, 7 ਦਸੰਬਰ (ਬਲਰਾਜ ਸਿੰਗਲਾ)-ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਇਲਾਕੇ ਦੀ ਨਾਮਵਰ ਸੰਸਥਾ ਅਰਮਾਨ ਏ ਟੂ ਜ਼ੈਡ ਜੋ ਕਿ ਸਥਾਨਕ ਸ਼ਹਿਰ ਦੀ ਕੋਟਕਪੂਰਾ ਸੜਕ 'ਤੇ ਸਥਿਤ ਬੱਸ ਸਟੈਂਡ ਦੀ ਮਾਰਕੀਟ ਵਿਚ ਸਥਾਪਿਤ ਹੈ | ਇਸ ਸੰਸਥਾ ਦੇ ਡਾਇਰੈਕਟਰ ਜਸਵਿੰਦਰ ਸਿੰਘ ...

ਪੂਰੀ ਖ਼ਬਰ »

...ਤੇ ਹੁਣ ਸਟਰੀਟ ਲਾਈਟਾਂ ਚੋਰੀ

ਮੋਗਾ, 7 ਦਸੰਬਰ (ਸ਼ਿੰਦਰ ਸਿੰਘ ਭੁਪਾਲ)-ਮੋਗਾ ਸ਼ਹਿਰ ਦੇ ਘੁੱਗ ਵੱਸਦੇ ਵਾਰਡ ਨੰਬਰ 47 ਵਿਚੋਂ ਸਟਰੀਟ ਲਾਈਟਾਂ ਚੋਰੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਜਦੋਂ ਕਿ ਵਾਰਡ ਦੀ ਕੌਾਸਲਰ ਬੀਬਾ ਪੂਨਮ ਮਖੀਜਾ ਦੇ ਯਤਨਾਂ ਨਾਲ ਤੇ ਉੱਘੇ ਸਮਾਜ ਸੇਵਕ ਰਾਜ ਕੁਮਾਰ ਮਖੀਜਾ ...

ਪੂਰੀ ਖ਼ਬਰ »

ਮਾਈਕ੍ਰੋ ਗਲੋਬਲ ਨੇ ਲਗਵਾਇਆ ਇਕ ਮਡਿਊਲ 'ਚੋਂ 5.5 ਬੈਂਡ 'ਤੇ ਕੈਨੇਡਾ ਦਾ ਸਟੱਡੀ ਵੀਜ਼ਾ

ਮੋਗਾ, 7 ਦਸੰਬਰ (ਸੁਰਿੰਦਰਪਾਲ ਸਿੰਘ)-ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਮਾਈਕਰੋ ਗਲੋਬਲ ਆਇਲਟਸ ਅਤੇ ਇਮੀਗ੍ਰੇਸ਼ਨ ਸਰਵਿਸਜ਼ ਅਕਾਲਸਰ ਚੌਾਕ ਜੀ.ਟੀ ਰੋਡ ਮੋਗਾ ਵਲੋਂ ਕਾਨੂੰਨੀ ਢੰਗ ਨਾਲ ਅਨੇਕਾਂ ਹੀ ਵਿਅਕਤੀਆਂ ਨੂੰ ਵਿਦੇਸ਼ਾਂ ਵਿਚ ਪੜ੍ਹਨ ਵਾਸਤੇ, ਵਿਜ਼ਟਰ ...

ਪੂਰੀ ਖ਼ਬਰ »

ਪੇਂਡੂ ਮਜ਼ਦੂਰ ਯੂਨੀਅਨ, ਕਿਰਤੀ ਕਿਸਾਨ ਯੂਨੀਅਨ ਤੇ ਨੌਜਵਾਨ ਭਾਰਤ ਸਭਾ ਦੀ ਮੀਟਿੰਗ

ਬਾਘਾ ਪੁਰਾਣਾ, 7 ਦਸੰਬਰ (ਬਲਰਾਜ ਸਿੰਗਲਾ)-ਪੇਂਡੂ ਮਜ਼ਦੂਰ ਯੂਨੀਅਨ, ਕਿਰਤੀ ਕਿਸਾਨ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਦੀ ਬਲਾਕ ਬਾਘਾ ਪੁਰਾਣਾ ਦੀ ਮੀਟਿੰਗ ਹੋਈ | ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਸਿੰਘਾਂਵਾਲਾ ਅਤੇ ...

ਪੂਰੀ ਖ਼ਬਰ »

ਸਕੂਲਾਂ 'ਚ ਕੰਮ ਕਰ ਰਹੇ ਅਧਿਆਪਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ-ਸੁਰਿੰਦਰ ਸ਼ਰਮਾ

ਮੋਗਾ, 7 ਦਸੰਬਰ (ਸੁਰਿੰਦਰਪਾਲ ਸਿੰਘ)-ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਮੋਗਾ ਦੇ ਪ੍ਰਧਾਨ ਸੁਰਿੰਦਰ ਕੁਮਾਰ ਸ਼ਰਮਾ ਨੇ ਇਕ ਪੈੱ੍ਰਸ ਬਿਆਨ ਰਾਹੀਂ ਕਿਹਾ ਕਿ ਬੀਤੇ ਦਿਨੀਂ ਅਧਿਆਪਕਾ ਦੀ ਕੁੱਟਮਾਰ ਕਰਨ ਉਪਰੰਤ ਉਨ੍ਹਾਂ ਦੀ ਵੀਡੀਓ ਸੋਸ਼ਲ ਮੀਡੀਆ 'ਤੇ ...

ਪੂਰੀ ਖ਼ਬਰ »

ਮੈਕਰੋ ਗਲੋਬਲ ਦੇ ਵਿਦਿਆਰਥੀ ਨੇ ਹਾਸਲ ਕੀਤੇ ਓਵਰਆਲ 7 ਬੈਂਡ

ਬਾਘਾ ਪੁਰਾਣਾ, 7 ਦਸੰਬਰ (ਬਲਰਾਜ ਸਿੰਗਲਾ)-ਮੈਕਰੋ ਗਲੋਬਲ ਮੋਗਾ ਦੀ ਬਾਘਾ ਪੁਰਾਣਾ ਬਰਾਂਚ ਜੋ ਕਿ ਸਥਾਨਕ ਸ਼ਹਿਰ ਦੀ ਕੋਟਕਪੂਰਾ ਸੜਕ 'ਤੇ ਸੈਂਟਰਲ ਬੈਂਕ ਦੇ ਸਾਹਮਣੇ ਸਥਿਤ ਹੈ ਜੋ ਇਲਾਕੇ ਦੀ ਨੰਬਰ ਇਕ ਸੰਸਥਾ ਬਣ ਚੁੱਕੀ ਹੈ | ਇਸ ਸੰਸਥਾ ਦੇ ਐਮ.ਡੀ. ਗੁਰਮਿਲਾਪ ਸਿੰਘ ...

ਪੂਰੀ ਖ਼ਬਰ »

ਸੈਨੇਟਰੀ ਦੀ ਦੁਕਾਨ ਵਿਚ ਅਣਪਛਾਤੇ ਚੋਰਾਂ ਵਲੋਂ ਧੜੱਲੇ ਨਾਲ ਚੋਰੀ

ਬਾਘਾ ਪੁਰਾਣਾ, 7 ਦਸੰਬਰ (ਬਲਰਾਜ ਸਿੰਗਲਾ)-ਸਥਾਨਕ ਸ਼ਹਿਰ ਦੀ ਚੰਨੂਵਾਲਾ ਸੜਕ 'ਤੇ ਜੰਡ ਵਾਲੀ ਜਗ੍ਹਾ ਦੇ ਨਜ਼ਦੀਕ ਬਰਾੜ ਟਰੇਡਿੰਗ ਕੰਪਨੀ ਦੇ ਨਾਂਅ ਹੇਠ ਸੈਨੇਟਰੀ ਦਾ ਕਾਰੋਬਾਰ ਕਰਦੇ ਕੁਲਵਿੰਦਰ ਸਿੰਘ ਪੁੱਤਰ ਦਰਵੇਸ਼ ਸਿੰਘ ਵਾਸੀ ਜੀਤਾ ਸਿੰਘ ਵਾਲਾ ਦੀ ਦੁਕਾਨ ...

ਪੂਰੀ ਖ਼ਬਰ »

ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਪੰਜ ਵਿਦਿਆਰਥੀ ਰਾਜ ਪੱਧਰੀ ਮੁਕਾਬਲੇ ਲਈ ਚੁਣੇ

ਮੋਗਾ, 7 ਦਸੰਬਰ (ਸੁਰਿੰਦਰਪਾਲ ਸਿੰਘ)-ਕੈਂਬਰਿਜ ਇੰਟਰਨੈਸ਼ਨਲ ਸਕੂਲ ਕੋਟਕਪੂਰਾ ਰੋਡ ਮੋਗਾ ਦੇ ਵਿਦਿਆਰਥੀ ਅੰਡਰ-14 ਰਾਜ ਪੱਧਰੀ ਸੌਫਟ ਬਾਲ ਮੁਕਾਬਲਿਆਂ ਲਈ ਚੁਣੇ ਗਏ ਜਿਨ੍ਹਾਂ ਵਿਚ ਅਭਿਜੀਤ ਸਿੰਘ, ਵਾਦਿਸ਼ ਸ਼ਰਮਾ, ਮਨਵੀਰ ਸਿੰਘ ਗਿੱਲ, ਪਵਨਪ੍ਰੀਤ ਸਿੰਘ ਤੇ ...

ਪੂਰੀ ਖ਼ਬਰ »

ਕੈਂਬਰਿਜ ਸਕੂਲ ਦੇ ਵਿਗਿਆਨ ਪ੍ਰਦਰਸ਼ਨੀ 'ਚ ਅੱਵਲ ਰਹਿਣ ਵਾਲੇ ਵਿਦਿਆਰਥੀ ਸਨਮਾਨਿਤ

ਕੋਟ ਈਸੇ ਖਾਂ, 7 ਦਸੰਬਰ (ਨਿਰਮਲ ਸਿੰਘ ਕਾਲੜਾ)-ਬੀਤੇ ਦਿਨੀਂ ਚੰਡੀਗੜ੍ਹ ਯੂਨੀਵਰਸਿਟੀ ਵਲੋਂ ਨੈਸ਼ਨਲ ਪੱਧਰ 'ਤੇ ਮਾਘੀ ਰਿਜ਼ੋਰਟਸ ਮੋਗਾ ਵਿਖੇ ਸਾਇੰਸ ਪ੍ਰਦਰਸ਼ਨੀ ਲਗਾਈ ਗਈ ਜਿਸ ਵਿਚ ਕਰੀਬ 250 ਸਕੂਲਾਂ ਨੇ ਭਾਗ ਲਿਆ | ਹਰ ਸਕੂਲ ਵਿਚੋਂ ਆਪਣੇ-ਆਪਣੇ ਮਾਡਲ ਤਿਆਰ ਕਰ ਕੇ ...

ਪੂਰੀ ਖ਼ਬਰ »

ਦਸਮੇਸ਼ ਸਕੂਲ ਦੇ ਬੱਚਿਆਂ ਨੂੰ ਗੁਰੂ ਨਾਨਕ ਮਲਟੀ ਵਰਸਿਟੀ ਵਲੋਂ ਪੌਸ਼ਟਿਕ ਖਿਚੜੀ ਵੰਡੀ

ਨਿਹਾਲ ਸਿੰਘ ਵਾਲਾ, ਸਮਾਧ ਭਾਈ, 7 ਦਸੰਬਰ (ਟਿਵਾਣਾ, ਖਾਲਸਾ, ਮਾਣੰੂਕੇ)-ਗੁਰੂ ਨਾਨਕ ਮਲਟੀ ਵਰਸਿਟੀ ਲੁਧਿਆਣਾ ਵਲੋਂ ਸੂਬੇ ਭਰ ਵਿਚ ਲੋੜਵੰਦਾਂ ਬੱਚਿਆਂ ਤੇ ਪਰਿਵਾਰਾਂ ਲਈ ਵੱਖ ਵੱਖ ਤਰ੍ਹਾਂ ਦੀਆਂ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ | ਏਜੂਕੇਟ ਪੰਜਾਬ ਪ੍ਰਾਜੈਕਟ ...

ਪੂਰੀ ਖ਼ਬਰ »

ਗਰੇਅ ਮੈਟਰਜ਼ ਬੱਧਨੀ ਕਲਾਂ ਨੇ ਲਗਾਇਆ ਸਟੱਡੀ ਵੀਜ਼ਾ

ਬੱਧਨੀ ਕਲਾਂ, 7 ਦਸੰਬਰ (ਸੰਜੀਵ ਕੋਛੜ)-ਬੱਧਨੀ ਕਲਾਂ ਵਿਖੇ ਚੱਲ ਰਹੀ ਬਰਾਂਚ ਗਰੇਅ ਮੈਟਰਜ਼ ਨੇ ਹਰਮਨਪ੍ਰੀਤ ਕੌਰ ਪੁੱਤਰੀ ਕਰਮਜੀਤ ਕੌਰ ਵਾਸੀ ਬੀਹਲਾ ਦਾ ਕੈਨੇਡਾ ਦਾ ਸਟੱਡੀ ਵੀਜ਼ਾ 8 ਦਿਨਾਂ 'ਚ 5.5 ਬੈਂਡ 'ਤੇ ਲਗਵਾ ਕੇ ਵਿਦੇਸ਼ 'ਚ ਪੜ੍ਹਣ ਦਾ ਸੁਪਨਾ ਸਾਕਾਰ ਕੀਤਾ ਹੈ | ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX