ਤਾਜਾ ਖ਼ਬਰਾਂ


ਗੁਣਾਚੌਰ ‘ਚ ਠੇਕੇ ਤੋਂ 50 ਹਜ਼ਾਰ ਲੁੱਟੇ
. . .  40 minutes ago
ਬੰਗਾ ,27 ਜਨਵਰੀ { ਜਸਬੀਰ ਸਿੰਘ ਨੂਰਪੁਰ } -ਸਫ਼ੇਦ ਰੰਗ ਦੀ ਗੱਡੀ 'ਚ ਆਏ 4 ਲੁਟੇਰਿਆਂ ਨੇ ਪਿਸਤੌਲ ਦੀ ਨੋਕ 'ਤੇ ਗੁਣਾਚੌਰ ਸਥਿਤ ਸ਼ਰਾਬ ਦੇ ਠੇਕੇ ਤੋਂ 50 ਹਜ਼ਾਰ ਲੁੱਟੇ ਹਨ ।ਇਸ ਮੌਕੇ ਉਹ ਆਪਣੇ ਨਾਲ ਮਹਿੰਗੀ ਸ਼ਰਾਬ ਵੀ ...
ਮਾਜਰਾ ਚੌਕ 'ਚ ਹਾਦਸੇ ਦੌਰਾਨ ਨੌਜਵਾਨ ਲੜਕੀ ਦੀ ਮੌਤ, ਭਰਾ ਜ਼ਖ਼ਮੀ
. . .  about 1 hour ago
ਮੁੱਲਾਂਪੁਰ ਗਰੀਬਦਾਸ, 27 ਜਨਵਰੀ (ਦਿਲਬਰ ਸਿੰਘ ਖੈਰਪੁਰ )- ਪਿੰਡ ਮਾਜਰਾ ਚੌਕ 'ਚ ਭਿਆਨਕ ਹਾਦਸੇ ਦੌਰਾਨ ਇੱਕ ਨੌਜਵਾਨ ਲੜਕੀ ਦੀ ਮੌਤ ਹੋ ਗਈ ਅਤੇ ਉਸ ਦਾ ਭਰਾ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਮੋਟਰਸਾਈਕਲ ...
19 ਆਈ ਪੀ ਐੱਸ ਅਧਿਕਾਰੀਆਂ ਦੇ ਹੋਏ ਤਬਾਦਲੇ
. . .  about 1 hour ago
ਚੰਡੀਗੜ੍ਹ ,27 ਜਨਵਰੀ - ਪੰਜਾਬ ਸਰਕਾਰ ਵੱਲੋਂ ਅੱਜ ਇਕ ਅਹਿਮ ਐਲਾਨ ਕਰਦਿਆਂ ਪੰਜਾਬ ਪੁਲਿਸ ਦੇ 19 ਆਈਪੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ।
ਮੁੰਬਈ 'ਚ ਹੋਵੇਗਾ ਆਈ.ਪੀ.ਐਲ-2020 ਫਾਈਨਲ - ਸੌਰਵ ਗਾਂਗੁਲੀ
. . .  about 2 hours ago
ਕੋਲਕਾਤਾ, 27 ਜਨਵਰੀ - ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ) 2020 ਦਾ ਫਾਈਨਲ ਮੁਕਾਬਲਾ ਮੁੰਬਈ 'ਚ ਹੋਵੇਗਾ। ਇਸ ਦੀ ਜਾਣਕਾਰੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ)ਦੇ ਮੁਖੀ ਸੌਰਵ ...
ਕੋਰੋਨਾ ਵਾਇਰਸ ਨੂੰ ਲੈ ਕੇ ਹਵਾਈ ਅੱਡੇ 'ਤੇ ਲਗਾਇਆ ਗਿਆ ਥਰਮਲ ਸਕੈਨਰ
. . .  about 3 hours ago
ਰਾਜਾਸਾਂਸੀ, 27 ਜਨਵਰੀ (ਹੇਰ, ਖੀਵਾ) - ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਸ਼ਿਵਦੁਲਾਰ ਸਿੰਘ ਢਿੱਲੋਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੀ ਅਗਵਾਈ ਹੇਠ ਇਕ ਅਹਿਮ ਮੀਟਿੰਗ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਵਿਖੇ ਕੀਤੀ ਗਈ, ਜਿਸ ਵਿਚ ਡਾਇਰੈਕਟਰ ਏਅਰਪੋਰਟ...
ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਸ਼ੁਰੂ ਕੀਤਾ ਗਿਆ 'ਪੁਲਿਸ ਇੰਪਲਾਈਜ਼ ਵੈੱਲਫੇਅਰ ਫ਼ੰਡ'
. . .  about 3 hours ago
ਅਜਨਾਲਾ, 27 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ) - ਐੱਸ.ਐੱਸ.ਪੀ ਅੰਮ੍ਰਿਤਸਰ ਦਿਹਾਤੀ ਵਿਕਰਮਜੀਤ ਦੁੱਗਲ ਵੱਲੋਂ ਸਮੂਹ ਕਰਮਚਾਰੀਆਂ/ਅਧਿਕਾਰੀਆਂ ਦੀ ਸਹਿਮਤੀ ਨਾਲ 'ਪੁਲਿਸ ਇੰਪਲਾਈਜ਼ ਵੈੱਲਫੇਅਰ ਫ਼ੰਡ' ਸ਼ੁਰੂ ਕੀਤਾ ਗਿਆ ਹੈ। ਇਸ ਫ਼ੰਡ ਦੀ ਮਦਦ ਨਾਲ ਹਰ ਪੁਲਿਸ...
ਮੀਂਹ ਨੇ ਫਿਰ ਵਧਾਈ ਠੰਢ
. . .  about 3 hours ago
ਖਮਾਣੋਂ, 27 ਜਨਵਰੀ (ਪਰਮਵੀਰ ਸਿੰਘ) - ਸਵੇਰ ਦੀ ਬੱਦਲਵਾਈ ਤੋਂ ਬਾਅਦ ਇਲਾਕੇ ਵਿਚ ਮੀਂਹ ਸ਼ੁਰੂ ਹੋ ਗਿਆ ਹੈ। ਜਿਸ ਕਾਰਨ ਠੰਢ ਨੇ ਇਕ ਵਾਰ ਫੇਰ ਆਪਣੀ ਪਕੜ ਸ਼ੁਰੂ ਕਰ ਦਿੱਤੀ ਹੈ। ਠੰਢ ਅਤੇ ਮੀਂਹ ਨੂੰ ਜਿੱਥੇ ਕਿਸਾਨਾਂ...
ਦੋ ਧਿਰਾਂ ਵਿਚਾਲੇ ਚੱਲੇ ਇੱਟਾਂ-ਰੋੜੇ, 4 ਗੰਭੀਰ ਜ਼ਖ਼ਮੀ
. . .  about 4 hours ago
ਭਿੰਡੀ ਸੈਦਾਂ, 27 ਜਨਵਰੀ ( ਪ੍ਰਿਤਪਾਲ ਸਿੰਘ ਸੂਫ਼ੀ )- ਸਥਾਨਕ ਕਸਬਾ ਭਿੰਡੀ ਸੈਦਾਂ ਵਿਖੇ ਦੋ ਧਿਰਾਂ ਵਿਚਾਲੇ ਅੱਜ ਕਿਸੇ ਪੁਰਾਣੀ ਰੰਜਸ਼ ਨੂੰ ਲੈ ਕੇ ਜੰਮ ਕੇ ਇੱਟਾਂ ਰੋੜੇ ਚੱਲੇ। ਇੱਕ ਧਿਰ...
ਨਿਤਿਸ਼ ਕੁਮਾਰ ਨੇ ਸੱਦੀ ਜੇ. ਡੀ. ਯੂ. ਨੇਤਾਵਾਂ ਦੀ ਬੈਠਕ, ਪ੍ਰਸ਼ਾਂਤ ਕਿਸ਼ੋਰ ਨਹੀਂ ਹੋਣਗੇ ਸ਼ਾਮਲ
. . .  about 5 hours ago
ਪਟਨਾ, 27 ਜਨਵਰੀ- ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਭਲਕੇ 28 ਜਨਵਰੀ ਨੂੰ ਪਟਨਾ ਸਥਿਤ ਆਪਣੀ ਰਿਹਾਇਸ਼ 'ਤੇ ਬੈਠਕ ਬੁਲਾਈ ਹੈ। ਇਸ ਬੈਠਕ 'ਚ ਜੇ. ਡੀ. ਯੂ. ਦੇ ਸਾਰੇ ਸੰਸਦ ਮੈਂਬਰ...
ਧੁੱਪ ਨਿਕਲਣ ਅਤੇ ਕਿਣ ਮਿਣ ਰੁਕਣ ਨਾਲ ਲੋਕਾਂ ਨੂੰ ਠੰਢ ਤੋਂ ਮਿਲੀ ਰਾਹਤ
. . .  about 5 hours ago
ਬਾਘਾਪੁਰਾਣਾ, 27 ਜਨਵਰੀ (ਬਲਰਾਜ ਸਿੰਗਲਾ)- ਅੱਜ ਸਵੇਰੇ ਦਿਨ ਚੜ੍ਹਦਿਆਂ ਹੀ ਮੌਸਮ ਦੇ ਮਿਜ਼ਾਜ ਵਿਗੜਨ ਨਾਲ ਸ਼ੁਰੂ ਹੋਈ ਕਿਣ ਮਿਣ ਨਾਲ ਬਾਘਾਪੁਰਾਣਾ ਸ਼ਹਿਰ ਅਤੇ ਇਲਾਕੇ ਅੰਦਰ ਜਨ-ਜੀਵਨ ਕਾਫ਼ੀ...
ਕਾਂਗਰਸ 'ਚ ਸਥਿਤੀ ਵਿਸਫੋਟਕ, ਕਿਸੇ ਵੀ ਸਮੇਂ ਹੋ ਸਕਦੈ ਧਮਾਕਾ- ਚੰਦੂਮਾਜਰਾ
. . .  about 5 hours ago
ਗੜ੍ਹਸ਼ੰਕਰ, 27 ਜਨਵਰੀ (ਧਾਲੀਵਾਲ)- ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਗੜ੍ਹਸ਼ੰਕਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ...
ਪੱਛਮੀ ਬੰਗਾਲ ਵਿਧਾਨ ਸਭਾ 'ਚ ਨਾਗਰਿਕਤਾ ਕਾਨੂੰਨ ਵਿਰੁੱਧ ਮਤਾ ਪਾਸ
. . .  about 5 hours ago
ਕੋਲਕਾਤਾ, 27 ਜਨਵਰੀ- ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.) ਵਿਰੁੱਧ ਪੱਛਮੀ ਬੰਗਾਲ ਵਿਧਾਨ ਸਭਾ 'ਚ ਵੀ ਮਤਾ ਪਾਸ ਹੋ ਗਿਆ। ਵਿਧਾਨ ਸਭਾ 'ਚ ਇਹ ਮਤਾ ਸੂਬਾ ਸਰਕਾਰ ਵਲੋਂ ਪੇਸ਼ ਕੀਤਾ ਗਿਆ...
ਪੰਜਾਬ ਨਿਊ ਈਅਰ ਬੰਪਰ- ਪਠਾਨਕੋਟ ਵਾਸੀ 3 ਘੰਟਿਆਂ 'ਚ ਬਣਿਆ ਕਰੋੜਪਤੀ
. . .  about 5 hours ago
ਚੰਡੀਗੜ੍ਹ, 27 ਜਨਵਰੀ- 'ਕਿਸਮਤ ਚਮਕਦੀ ਦਾ ਪਤਾ ਨਹੀਂ ਲੱਗਦਾ', ਇਹ ਗੱਲ ਪਠਾਨਕੋਟ ਵਾਸੀ ਰਾਕੇਸ਼ ਸ਼ਰਮਾ 'ਤੇ ਬਿਲਕੁਲ ਢੁੱਕਦੀ ਹੈ, ਜਿਸ ਨੂੰ ਪੰਜਾਬ ਰਾਜ ਨਿਊ ਈਅਰ ਬੰਪਰ ਨੇ ਮਹਿਜ਼ ਤਿੰਨ ਘੰਟਿਆਂ 'ਚ ਡੇਢ ਕਰੋੜ...
ਮੁੜ ਪੰਜ ਦਿਨਾਂ ਪੁਲਿਸ ਰਿਮਾਂਡ 'ਤੇ ਭੇਜਿਆ ਗਿਆ ਗੈਂਗਸਟਰ ਸੁਖਪ੍ਰੀਤ ਬੁੱਢਾ
. . .  about 6 hours ago
ਮੋਗਾ, 27 ਜਨਵਰੀ (ਗੁਰਤੇਜ ਬੱਬੀ)- ਥਾਣਾ ਨਿਹਾਲ ਸਿੰਘ ਪੁਲਿਸ ਗੈਂਗਸਟਰ ਸੁਖਪ੍ਰੀਤ ਉਰਫ਼ ਬੁੱਢਾ ਨੂੰ 22 ਜਨਵਰੀ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਸੰਗਰੂਰ ਜੇਲ੍ਹ ਤੋਂ ਤਹਿਸੀਲ ਨਿਹਾਲ ਸਿੰਘ ਵਾਲਾ ਲੈ ਕੇ ਆਈ ਸੀ...
ਸ਼ਾਹੀਨ ਬਾਗ ਪ੍ਰਦਰਸ਼ਨ ਨੂੰ 'ਟੁਕੜੇ-ਟੁਕੜੇ' ਗੈਂਗ ਦਾ ਸਮਰਥਨ- ਰਵੀਸ਼ੰਕਰ ਪ੍ਰਸਾਦ
. . .  about 6 hours ago
ਨਵੀਂ ਦਿੱਲੀ, 27 ਜਨਵਰੀ- ਕੇਂਦਰੀ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.) ਦੇ ਵਿਰੋਧ 'ਚ ਸ਼ਾਹੀਨ ਬਾਗ 'ਚ ਪ੍ਰਦਰਸ਼ਨ ਕਰਨ ਵਾਲਿਆਂ ਦਾ ਸਮਰਥਨ ਕਰਨ ਲਈ ਕਾਂਗਰਸ...
ਅਫ਼ਗ਼ਾਨਿਸਤਾਨ 'ਚ ਹਾਦਸਾਗ੍ਰਸਤ ਹੋਇਆ ਯਾਤਰੀ ਜਹਾਜ਼
. . .  about 6 hours ago
ਭਾਰਤ ਸਰਕਾਰ ਨੇ ਬੋਡੋਲੈਂਡ ਗਰੁੱਪ ਨਾਲ ਕੀਤਾ ਸ਼ਾਂਤੀ ਸਮਝੌਤਾ
. . .  about 6 hours ago
ਅਖਿਲ ਭਾਰਤੀ ਸਫ਼ਾਈ ਮਜ਼ਦੂਰ ਸੰਘ ਦੇ ਮੁਖੀ ਸੰਜੇ ਗਹਿਲੋਤ 'ਆਪ' ਹੋਏ ਸ਼ਾਮਲ
. . .  about 7 hours ago
ਨਿਰਭੈਆ ਦੇ ਦੋਸ਼ੀ ਮੁਕੇਸ਼ ਦੀ ਪਟੀਸ਼ਨ 'ਤੇ ਜਲਦੀ ਸੁਣਵਾਈ ਕਰਨ ਦੇ ਸੁਪਰੀਮ ਕੋਰਟ ਨੇ ਦਿੱਤੇ ਸੰਕੇਤ
. . .  about 7 hours ago
ਨਿੱਜੀ ਰੰਜਿਸ਼ ਦੇ ਚੱਲਦਿਆਂ ਗੋਲੀਆਂ ਮਾਰ ਕੇ ਵਿਅਕਤੀ ਦਾ ਕਤਲ
. . .  about 7 hours ago
ਹਲਕੀ ਕਿਣ ਮਿਣ ਕਾਰਨ ਜਨ-ਜੀਵਨ ਪ੍ਰਭਾਵਿਤ
. . .  about 7 hours ago
ਧਾਰਮਿਕ ਭਾਵਨਾਵਾਂ ਭੜਕਾਉਣ ਦੇ ਮਾਮਲੇ 'ਚ ਕਾਮੇਡੀਅਨ ਭਾਰਤੀ ਸਿੰਘ ਨੂੰ ਮਾਣਯੋਗ ਹਾਈਕੋਰਟ ਨੇ ਦਿੱਤੀ ਰਾਹਤ
. . .  about 8 hours ago
1 ਫਰਵਰੀ ਨੂੰ ਹੋਵੇਗੀ ਬਾਬੇ ਨਾਨਕ ਦੇਵ ਦੀ ਫ਼ਿਲਾਸਫ਼ੀ 'ਤੇ ਕੌਮਾਂਤਰੀ ਕਾਨਫ਼ਰੰਸ, ਚੀਫ਼ ਜਸਟਿਸ ਕਰਨਗੇ ਉਦਘਾਟਨ
. . .  about 8 hours ago
ਪਾਕਿ 'ਚ ਵਿਆਹ ਦੇ ਮੰਡਪ ਤੋਂ ਅਗਵਾ ਕੀਤੀ ਗਈ ਹਿੰਦੂ ਲੜਕੀ, ਜਬਰਨ ਧਰਮ ਪਰਿਵਰਤਨ ਮਗਰੋਂ ਕਰਾਇਆ ਗਿਆ ਨਿਕਾਹ
. . .  about 8 hours ago
ਬਜਟ ਸੈਸ਼ਨ ਤੋਂ ਪਹਿਲਾਂ 31 ਜਨਵਰੀ ਨੂੰ ਹੋਵੇਗੀ ਭਾਜਪਾ ਸੰਸਦੀ ਕਾਰਜਕਾਰਨੀ ਦੀ ਬੈਠਕ
. . .  about 9 hours ago
ਐੱਨ. ਪੀ. ਆਰ. ਦੀ ਪ੍ਰਕਿਰਿਆ 'ਤੇ ਰੋਕ ਲਾਉਣ ਤੋਂ ਸੁਪਰੀਮ ਕੋਰਟ ਦਾ ਇਨਕਾਰ, ਕੇਂਦਰ ਸਰਕਾਰ ਨੂੰ ਭੇਜਿਆ ਨੋਟਿਸ
. . .  about 9 hours ago
ਪ੍ਰਵਾਸੀ ਮਜ਼ਦੂਰ ਦੇ 5 ਸਾਲਾ ਬੱਚੇ ਨੂੰ ਆਵਾਰਾ ਕੁੱਤਿਆਂ ਨੇ ਨੋਚ-ਨੋਚ ਖਾਧਾ, ਮੌਤ
. . .  about 9 hours ago
ਏਅਰ ਇੰਡੀਆ 'ਚ 100 ਫ਼ੀਸਦੀ ਹਿੱਸੇਦਾਰੀ ਵੇਚੇਗੀ ਸਰਕਾਰ, 17 ਮਾਰਚ ਤੱਕ ਲੱਗੇਗੀ ਬੋਲੀ
. . .  about 10 hours ago
ਆਂਧਰਾ ਪ੍ਰਦੇਸ਼ ਕੈਬਨਿਟ ਦਾ ਵੱਡਾ ਫ਼ੈਸਲਾ, ਵਿਧਾਨ ਪ੍ਰੀਸ਼ਦ ਨੂੰ ਖ਼ਤਮ ਕਰਨ ਦੇ ਫ਼ੈਸਲੇ 'ਤੇ ਲਾਈ ਮੋਹਰ
. . .  about 10 hours ago
ਬਜਟ ਤੋਂ ਪਹਿਲਾਂ ਸਰਕਾਰ ਨੇ ਸੱਦੀ ਸਰਬ ਪਾਰਟੀ ਬੈਠਕ
. . .  about 9 hours ago
ਪੰਜਾਬ ਦੇ ਪੰਜ ਜ਼ਿਲ੍ਹਿਆਂ 'ਚ ਡਾਇਬੀਟਿਕ ਰੈਟੀਨੋਪੈਥੀ ਸਕਰੀਨਿੰਗ ਤੇ ਟਰੀਟਮੈਂਟ ਲਈ ਆਰੰਭਿਕ ਪ੍ਰਾਜੈਕਟ ਦੀ ਸ਼ੁਰੂਆਤ- ਸਿੱਧੂ
. . .  about 11 hours ago
11 ਸਾਲਾ ਬੱਚੀ ਨਾਲ ਛੇੜਛਾੜ ਦੇ ਮਾਮਲੇ 'ਚ ਗ੍ਰੰਥੀ ਨਾਮਜ਼ਦ
. . .  about 11 hours ago
ਸੁਖਬੀਰ ਅਤੇ ਬੀਬਾ ਹਰਸਿਮਰਤ ਬਾਦਲ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ
. . .  about 11 hours ago
ਦਿੱਗਜ ਬਾਸਕਟਬਾਲ ਖਿਡਾਰੀ ਕੋਬੀ ਬ੍ਰਾਇੰਟ ਅਤੇ ਉਨ੍ਹਾਂ ਦੀ ਧੀ ਦੀ ਹੈਲੀਕਾਪਟਰ ਹਾਦਸੇ 'ਚ ਮੌਤ
. . .  about 12 hours ago
ਚੋਰਾਂ ਨੇ ਬੈਂਕ ਦੀ ਕੰਧ ਪਾੜ ਕੇ ਕੀਤੀ ਚੋਰੀ
. . .  about 12 hours ago
ਹਜ਼ਾਰਾਂ ਕਿਸਾਨ ਅੱਜ ਕਰਨਗੇ ਡਿਪਟੀ ਕਮਿਸ਼ਨਰ ਸੰਗਰੂਰ ਦੇ ਦਫ਼ਤਰ ਦਾ ਘਿਰਾਓ
. . .  about 12 hours ago
ਜੈਪੁਰ 'ਚ ਸਾਹਮਣੇ ਆਇਆ ਕੋਰੋਨਾ ਵਾਇਰਸ ਦਾ ਮਰੀਜ਼
. . .  about 13 hours ago
ਜ਼ਿਲ੍ਹਾ ਸੰਗਰੂਰ 'ਚ ਆਮ ਵਾਂਗ ਖੁੱਲ੍ਹਣਗੇ ਸਕੂਲ
. . .  about 14 hours ago
ਅੱਜ ਦਾ ਵਿਚਾਰ
. . .  about 14 hours ago
ਪੰਜਾਬ ਚ ਕੋਰੋਨਾ ਵਾਇਰਸ ਨਾਂ ਦੀ ਕੋਈ ਬਿਮਾਰੀ ਨਹੀਂ - ਬਲਬੀਰ ਸਿੱਧੂ
. . .  about 21 hours ago
ਸੜਕ ਹਾਦਸੇ 'ਚ ਇੱਕ ਪ੍ਰਵਾਸੀ ਮਜ਼ਦੂਰ ਦੀ ਮੌਤ, ਦੂਜਾ ਜ਼ਖ਼ਮੀ
. . .  13 minutes ago
ਸੰਤ ਬਾਬਾ ਅਵਤਾਰ ਸਿੰਘ ਕਲਿਆਣ ਸੰਪਰਦਾਇ ਰਾੜਾ ਸਾਹਿਬ ਵਾਲੇ ਹੋਏ ਸਵਰਗਵਾਸ
. . .  about 1 hour ago
ਭੀਮ ਆਰਮੀ ਦਾ ਮੁਖੀ ਚੰਦਰਸ਼ੇਖਰ ਆਜ਼ਾਦ ਗ੍ਰਿਫ਼ਤਾਰ
. . .  1 day ago
22 ਫਰਵਰੀ ਤੋਂ 1 ਮਾਰਚ ਤੱਕ ਭੁਵਨੇਸ਼ਵਰ 'ਚ ਹੋਣਗੀਆਂ 'ਖੇਲੋ ਇੰਡੀਆ ਯੂਨੀਵਰਸਿਟੀ' ਖੇਡਾਂ - ਪ੍ਰਧਾਨ ਮੰਤਰੀ
. . .  1 day ago
ਔਰਤ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ
. . .  1 day ago
ਲੌਂਗੋਵਾਲ ਵਿਖੇ ਵੱਡੇ ਇਕੱਠ ਵਲੋਂ ਢੀਂਡਸਾ ਨੂੰ ਸਮਰਥਨ
. . .  1 day ago
ਜਲੰਧਰ ਦੇ ਵਿੱਦਿਅਕ ਅਦਾਰਿਆਂ 'ਚ ਕੱਲ੍ਹ ਛੁੱਟੀ ਦਾ ਐਲਾਨ
. . .  1 day ago
ਗੁਰਦਾਸਪੁਰ ਦੇ ਵਿੱਦਿਅਕ ਅਦਾਰਿਆਂ ਵਿਚ ਕੱਲ੍ਹ ਹੋਵੇਗੀ ਛੁੱਟੀ
. . .  1 day ago
ਅਜੇ ਤੱਕ ਰਾਜਾਸਾਂਸੀ ਨਹੀਂ ਪਹੁੰਚੀ ਹਜ਼ੂਰ ਸਾਹਿਬ ਤੋਂ ਆਉਣ ਵਾਲੀ ਉਡਾਣ
. . .  1 day ago
ਫਰਨੇਸ ਇਕਾਈ 'ਚ ਧਮਾਕਾ ਦੌਰਾਨ ਇੱਕ ਮਜ਼ਦੂਰ ਦੀ ਮੌਤ, 5 ਝੁਲਸੇ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 24 ਮੱਘਰ ਸੰਮਤ 551

ਤਰਨਤਾਰਨ

ਕਿਸਾਨ ਸੰਘਰਸ਼ ਕਮੇਟੀਆਂ ਵਲੋਂ ਡੀ.ਸੀ. ਦਫਤਰਾਂ ਸਾਹਮਣੇ ਧਰਨੇ ਦੇਣ ਦਾ ਫੈਸਲਾ

ਪੱਟੀ, 8 ਦਸੰਬਰ (ਕੁਲਵਿੰਦਰਪਾਲ ਸਿੰਘ ਕਾਲੇਕੇ)-ਪਰਾਲੀ ਸਾੜਨ ਵਾਲੇ ਕਿਸਾਨਾਂ 'ਤੇ ਪੁਲਿਸ ਕੇਸ ਦਰਜ ਕਰਨ, ਜੁਰਮਾਨੇ ਕਰਨ ਅਤੇ ਮਾਲ ਮਹਿਕਮੇ ਵਲੋਂਰਿਕਾਰਡ 'ਚ ਲਾਲ ਲਕੀਰਾਂ ਮਾਰਨ ਖਿਲਾਫ ਪੰਜਾਬ ਦੀਆਂ ਸ਼ੰਘਰਸ਼ਸ਼ੀਲ ਸੱਤ ਕਿਸਾਨ ਜਥੇਬੰਦੀਆਂ ਵਲੋਂ 30 ਦਸੰਬਰ ਤੋਂ 1 ਜਨਵਰੀ 2020 ਤੱਕ ਪੰਜਾਬ ਭਰ ਦੇ ਡੀ.ਸੀ. ਦਫਤਰਾਂ ਸਾਹਮਣੇ ਤਿੰਨ ਰੋਜਾ ਰੋਸ ਧਰਨੇ ਦੇਣ ਦਾ ਫੈਸਲਾ ਕੀਤਾ ਗਿਆ ਹੈ | ਡੀ.ਸੀ. ਦਫਤਰ ਤਰਨ ਤਾਰਨ ਸਾਹਮਣੇ ਲੱਗਣ ਵਾਲੇ ਧਰਨੇ ਦੀ ਤਿਆਰੀ ਸਬੰਧੀ ਮੀਟਿੰਗ ਕਰਨ ਲਈ ਕਿਸਾਨਾਂ ਦਾ ਇਕੱਠ ਪੱਟੀ ਹਲਕੇ ਦੇ ਪਿੰਡ ਲੌਹਕਾ ਦੇ ਗੁਰਦੁਆਰਾ ਸਾਹਿਬ ਵਿਖੇ ਹੋਇਆ | ਇਸ ਮੀਟਿੰਗ ਦੀ ਅਗਵਾਈ ਹਰਚਰਨ ਸਿੰਘ ਲੌਹਕਾ, ਹਰਦੀਪ ਸਿੰਘ ਜੌੜਾ, ਪਲਵਿੰਦਰ ਸਿੰਘ ਚੌਧਰੀਵਾਲਾ ਨੇ ਕੀਤੀ | ਇਸ ਮੀਟਿੰਗ ਵਿਚ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਨ ਲਈ ਵਿਸ਼ੇਸ਼ ਤੌਰ 'ਤੇ ਪਹੁੰਚੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾਈ ਕਨਵੀਨਰ ਕੰਵਲਪ੍ਰੀਤ ਸਿੰਘ ਪੰਨੂ ਨੇ ਕਿਹਾ ਕਿ ਪੰਜਾਬ ਦਾ ਕਿਸਾਨ ਵਿਭਿੰਨਤਾ ਵਾਲੀ ਖੇਤੀ ਕਰਦਾ ਸੀ | ਦੇਸ਼ ਦੇ ਲੋਕਾਂ ਦਾ ਪੇਟ ਭਰਨ ਲਈ ਸਮੇਂ ਦੀਆਂ ਸਰਕਾਰਾਂ ਨੇ ਪੰਜਾਬ ਦੀ ਕਿਸਾਨੀ ਤੋਂ ਕਣਕ ਅਤੇ ਝੋਨੇ ਦੀ ਮੰਗ ਕੀਤੀ | ਪੰਜਾਬ ਦੇ ਮਿਹਨਤੀ ਕਿਸਾਨਾਂ ਨੇ ਦੇਸ਼ ਦੇ ਅਨਾਜ ਭੰਡਾਰ ਭਰ ਦਿੱਤੇ ਪਰ ਇਸਦੇ ਨਾਲ ਕਿਸਾਨ ਕਰਜੇ ਦੇ ਬੋਝ ਹੇਠਾਂ ਵੀ ਨੱਪੇ ਗਏ | ਹੁਣ ਕਰਜ਼ਾਈ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਸਾਂਭਣ ਲਈ ਸਰਕਾਰ ਨੇ ਕੋਈ ਠੋਸ ਬਦਲ ਨਹੀਂ ਦਿੱਤਾ ਅਤੇ ਨਾ ਹੀ ਕੋਈ ਹੱਲ ਕੱਢਿਆ ਹੈ | ਮਜਬੂਰੀ ਵੱਸ ਕਿਸਾਨਾਂ ਨੂੰ ਪਰਾਲੀ ਸਾੜਨ ਲਈ ਮਜਬੂਰ ਹੋਣਾ ਪਿਆ | ਪਰ ਪੁਲਿਸ ਵਲੋਂ ਸਰਕਾਰ ਦੀ ਸ਼ਹਿ 'ਤੇ ਪਰਾਲੀ ਸਾੜਨ ਵਾਲੇ ਕਿਸਾਨਾਂ 'ਤੇ ਕੇਸ ਦਰਜ ਕੀਤੇ ਗਏ ਹਨ, ਜੁਰਮਾਨੇ ਕਰ ਕੇ ਵੀ ਕਿਸਾਨਾਂ ਨੂੰ ਗਿ੍ਫਤਾਰ ਕੀਤਾ ਗਿਆ ਹੈ | ਇਸ ਦੇ ਨਾਲ ਉਨ੍ਹਾਂ ਕਿਸਾਨਾਂ ਦੀਆਂ ਜਮੀਨਾਂ ਦੇ ਨੰਬਰਾਂ 'ਤੇ ਲਾਲ ਲਕੀਰਾਂ ਮਾਰੀਆਂ ਗਈਆਂ ਹਨ | ਇਸ ਲਈ ਉਕਤ ਕਿਸਾਨਾਂ ਨੂੰ ਇਨਸਾਫ ਦੁਆਉਣ ਲਈ ਸੰਘਰਸ਼ ਕੀਤਾ ਜਾਵੇਗਾ |ਮੀਟਿੰਗ ਵਿਚ ਜਥੇਬੰਦੀ ਦੇ ਸੁਖਵੰਤ ਸਿੰਘ ਵਲਟੋਹਾ, ਦਲ੍ਹੇਰ ਸਿੰਘ ਰਾਜੋਕੇ, ਨੰਬਰਦਾਰ ਬਲਵਿੰਦਰ ਸਿੰਘ, ਮਾਸਟਰ ਬਲਜਿੰਦਰ ਸਿੰਘ, ਤਰਸੇਮ ਸਿੰਘ ਕਲਸੀਆਂ, ਇੰਦਰਜੀਤ ਸਿੰਘ ਮਾੜੀਮੇਘਾ, ਗੁਰਬਾਜ ਸਿੰਘ ਸਿੱਧਵਾਂ ਆਦਿ ਆਗੂ ਹਾਜ਼ਰ ਸਨ |

ਮੂਰਤੀ ਸਥਾਪਨਾ ਦਿਵਸ ਸਬੰਧੀ ਸ਼ੋਭਾ ਯਾਤਰਾ 11 ਨੂੰ - ਅਗਰਵਾਲ

ਤਰਨ ਤਾਰਨ, 8 ਦਸੰਬਰ (ਹਰਿੰਦਰ ਸਿੰਘ)-12 ਦਸੰਬਰ ਨੂੰ ਮੂਰਤੀ ਸਥਾਪਨਾ ਸਬੰਧੀ ਕਰਵਾਏ ਜਾ ਰਹੇ ਪ੍ਰੋਗਰਾਮ ਦੌਰਾਨ ਇਕ ਸ਼ੋਭਾ ਯਾਤਰਾ 11 ਦਸੰਬਰ ਨੂੰ ਸਵੇਰੇ 10 ਵਜੇ ਸ੍ਰੀ ਮਦਨ ਮੋਹਨ ਮੰਦਰ ਤਰਨ ਤਾਰਨ ਤੋਂ ਕੱਢੀ ਜਾਵੇਗੀ, ਜੋ ਕਿ ਤਹਿਸੀਲ ਬਾਜ਼ਾਰ, ਅੱਡਾ ਬਾਜ਼ਾਰ, ਮੇਨ ...

ਪੂਰੀ ਖ਼ਬਰ »

ਬੈਂਕ ਦੀ ਰਿਕਵਰੀ ਟੀਮ 'ਤੇ ਹਮਲਾ ਕਰਨ 'ਤੇ ਕੇਸ ਦਰਜ

ਤਰਨ ਤਾਰਨ, 8 ਦਸੰਬਰ (ਹਰਿੰਦਰ ਸਿੰਘ)-ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਨੇ ਬੈਂਕ ਦੀ ਰਿਕਵਰੀ ਟੀਮ 'ਤੇ ਹਮਲਾ ਕਰਨ ਦੇ ਦੋਸ਼ ਹੇਠ ਇਕ ਵਿਅਕਤੀ ਖਿਲਾਫ਼ ਕੇਸ ਦਰਜ ਕੀਤਾ ਹੈ | ਐੱਸ.ਐੱਸ.ਪੀ. ਧਰੁਵ ਦਹੀਆ ਨੇ ਦੱਸਿਆ ਕਿ ਥਾਣਾ ਸਿਟੀ ਵਿਖੇ ਤਰਸੇਮ ਸਿੰਘ ਰਿਕਵਰੀ ਅਫਸਰ ਦੀ ...

ਪੂਰੀ ਖ਼ਬਰ »

ਚਮਕੌਰ ਸਾਹਿਬ ਦੇ ਸ਼ਹੀਦਾਂ ਦੀ ਯਾਦ 'ਚ 14 ਤੇ 15 ਨੂੰ ਸਜਾਇਆ ਜਾਵੇਗਾ ਨਗਰ ਕੀਰਤਨ

ਤਰਨ ਤਾਰਨ, 8 ਦਸੰਬਰ (ਹਰਿੰਦਰ ਸਿੰਘ)-ਸਰਬ ਸਾਂਝੀਵਾਲਤਾ ਸੇਵਕ ਸਭਾ ਤਰਨ ਤਾਰਨ ਦੀ ਮੀਟਿੰਗ ਪਲਾਸੌਰ ਰੋਡ ਤਰਨ ਤਾਰਨ ਵਿਖੇ ਹੋਈ | ਮੀਟਿੰਗ ਵਿਚ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜੀਵਨ ਸਿੰਘ ਜੀ ਅਤੇ ਚਮਕੌਰ ਸਾਹਿਬ ਦੇ ਸਮੂਹ ਸ਼ਹੀਦਾਂ ਦੀ ਯਾਦ 'ਚ 14 ...

ਪੂਰੀ ਖ਼ਬਰ »

ਕੰਬਾਈਨ ਮਾਲਕਾਂ ਅਤੇ ਕਿਸਾਨਾਂ 'ਤੇ ਕੀਤੇ ਪਰਚੇ ਤੇ ਜੁਰਮਾਨੇ ਰੱਦ ਕੀਤੇ ਜਾਣ

ਤਰਨ ਤਾਰਨ, 8 ਦਸੰਬਰ (ਹਰਿੰਦਰ ਸਿੰਘ)-ਕੰਬਾਈਨ ਸੰਘਰਸ਼ ਕਮੇਟੀ ਦੀ ਮੀਟਿੰਗ ਤਰਨ ਤਾਰਨ ਵਿਖੇ ਜ਼ਿਲ੍ਹੇ ਦੇ ਅਹੁਦੇਦਾਰਾਂ ਰਣਜੀਤ ਸਿੰਘ ਤੇਜਾ ਸਿੰਘ ਵਾਲਾ, ਅਮਰਜੋਤ ਸਿੰਘ ਦੀਨੇਵਾਲ, ਭਾਗ ਸਿੰਘ ਕਲਸੀਆਂ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਵੱਡੀ ਗਿਣਤੀ 'ਚ ...

ਪੂਰੀ ਖ਼ਬਰ »

ਟਿਊਬਵੈੱਲਾਂ ਤੋਂ ਤਾਰ ਚੋਰੀ ਕਰਨ ਵਾਲੇ 2 ਕਾਬੂ, 3 ਫਰਾਰ

ਤਰਨ ਤਾਰਨ, 8 ਦਸੰਬਰ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਕਿਸਾਨਾਂ ਦੇ ਟਿਊਬਵੈੱਲਾਂ ਤੋਂ ਤਾਰ ਚੋਰੀ ਕਰਨ ਵਾਲੇ ਗਰੋਹ ਦੇ 2 ਮੈਂਬਰਾਂ ਨੂੰ ਕਾਬੂ ਕਰਨ 'ਚ ਸਫ਼ਲਤਾ ਪ੍ਰਾਪਤ ਕੀਤੀ ਹੈ ਜਦਕਿ ਤਿੰਨ ਵਿਅਕਤੀ ਫਰਾਰ ਹੋਣ ...

ਪੂਰੀ ਖ਼ਬਰ »

ਪਿੰਡ ਲੌਹੁਕਾ ਵਿਖੇ ਬਲਾਕ ਪੱਟੀ 'ਚ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਹਫਤੇ ਦੀ ਸ਼ੁਰੂਆਤ

ਪੱਟੀ, 8 ਦਸੰਬਰ (ਅਵਤਾਰ ਸਿੰਘ ਖਹਿਰਾ)-ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਦੀਆਂ ਹਦਾਇਤਾਂ 'ਤੇ ਸੀ.ਡੀ.ਪੀ.ਉ. ਪੱਟੀ ਨਿਵੇਦਤਾ ਕੁਮਰਾ ਦੀ ਅਗਵਾਈ ਹੇਠ ਪਿੰਡ ਲੌਹੁਕਾ ਵਿਖੇ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਹਫਤੇ ਦੀ ਸ਼ੁਰੂਆਤ ਕੀਤੀ ਗਈ | ਇਸ ਮੌਕੇ ...

ਪੂਰੀ ਖ਼ਬਰ »

ਚੌਾਕੀਦਾਰ ਨੂੰ ਬੰਦੀ ਬਣਾ ਕੇ ਕਾਲਜ 'ਚੋਂ ਨਕਦੀ ਚੋਰੀ

ਤਰਨ ਤਾਰਨ, 8 ਦਸੰਬਰ (ਹਰਿੰਦਰ ਸਿੰਘ)- ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਨੇ ਚੌਾਕੀਦਾਰ ਨੂੰ ਬੰਦੀ ਬਣਾ ਕੇ ਕਾਲਜ ਚੋਂ ਚੋਰੀ ਕਰਨ ਦੇ ਦੋਸ਼ ਹੇਠ ਤਿੰਨ ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ | ਐੱਸ.ਐੱਸ.ਪੀ ਧਰੁਵ ਦਹੀਆ ਨੇ ਦੱਸਿਆ ਕਿ ਥਾਣਾ ਸਿਟੀ ਵਿਖੇ ...

ਪੂਰੀ ਖ਼ਬਰ »

ਹਰਪ੍ਰੀਤ ਸਿੰਘ ਸੰਧੂ ਪੱਟੀ ਬਣੇ ਯੂਥ ਕਾਂਗਰਸ ਪੰਜਾਬ ਦੇ ਸਕੱਤਰ

ਪੱਟੀ, 8 ਦਸੰਬਰ (ਕੁਲਵਿੰਦਰਪਾਲ ਸਿੰਘ ਕਾਲੇਕੇ)-ਯੂਥ ਕਾਂਗਰਸ ਦੀਆਂ ਸੂਬੇ ਅੰਦਰ ਹੋਈਆਂ ਚੋਣਾਂ 'ਚ ਵਿਧਾਨ ਸਭਾ ਹਲਕਾ ਪੱਟੀ ਨਾਲ ਸਬੰਧਤ ਹਰਪ੍ਰੀਤ ਸਿੰਘ ਸੰਧੂ ਪੱਟੀ ਵਲੋਂ ਯੂਥ ਕਾਂਗਰਸ ਦੀਆਂ ਚੋਣਾਂ ਚਿ ਪੰਜਾਬ ਤੋਂ ਸਕੱਤਰ ਦੇ ਅਹੁਦੇ ਦੀ ਚੋਣ ਲੜ ਕੇ ਸ਼ਾਨਦਾਰ ...

ਪੂਰੀ ਖ਼ਬਰ »

ਅਦਾਲਤ 'ਚ ਪੇਸ਼ ਨਾ ਹੋਣ 'ਤੇ 3 ਵਿਅਕਤੀ ਭਗੌੜੇ ਐਲਾਨੇ

ਤਰਨ ਤਾਰਨ, 8 ਦਸੰਬਰ (ਹਰਿੰਦਰ ਸਿੰਘ)-ਅਦਾਲਤ ਚ ਚੱਲ ਰਹੇ ਕੇਸ ਦੌਰਾਨ ਹਾਜ਼ਰ ਨਾ ਹੋਣ 'ਤੇ ਅਦਾਲਤ ਨੇ ਤਿੰਨ ਵਿਅਕਤੀਆਂ ਨੂੰ ਭਗੌੜਾ ਕਰਾਰ ਦਿੱਤਾ ਹੈ | ਐੱਸ.ਐੱਸ.ਪੀ. ਧਰੁਵ ਦਹੀਆ ਨੇ ਦੱਸਿਆ ਕਿ ਸਤਨਾਮ ਸਿੰਘ ਪੁੱਤਰ ਨਿੰਦਰ ਸਿੰਘ ਵਾਸੀ ਗਲੀ ਮੰਗਲ ਸਿੰਘ ਵਕੀਲ ਵਾਲੀ ...

ਪੂਰੀ ਖ਼ਬਰ »

ਪੁਲਿਸ ਵਲੋਂ ਸ਼ਹਿਰ 'ਚ ਨਾਕਾਬੰਦੀ ਦੌਰਾਨ ਵਾਹਨਾਂ ਦੀ ਚੈਕਿੰਗ

ਤਰਨ ਤਾਰਨ, 8 ਦਸੰਬਰ (ਹਰਿੰਦਰ ਸਿੰਘ)-ਸ਼ਹਿਰ ਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਣ ਲਈ ਵੱਖ-ਵੱਖ ਥਾਣਿਆ ਦੀ ਪੁਲਿਸ ਤੋਂ ਇਲਾਵਾ ਦਫਤਰੀ ਸਟਾਫ ਤੇ ਮਹਿਲਾ ਪੁਲਿਸ ਵਲੋਂ ਜਗ੍ਹਾ-ਜਗ੍ਹਾ 'ਤੇ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ | ਇਸ ਮੌਕੇ ...

ਪੂਰੀ ਖ਼ਬਰ »

ਰੰਜਿਸ਼ ਤਹਿਤ ਮਾਰੀਆਂ ਗੰਭੀਰ ਸੱਟਾਂ, ਕੇਸ ਦਰਜ

ਤਰਨ ਤਾਰਨ, 8 ਦਸੰਬਰ (ਪਰਮਜੀਤ ਜੋਸ਼ੀ)- ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਸਰਹਾਲੀ ਦੀ ਪੁਲਿਸ ਨੇ ਰੰਜਿਸ਼ ਤਹਿਤ ਇਕ ਵਿਅਕਤੀ 'ਤੇ ਹਮਲਾ ਕਰਕੇ ਉਸ ਨੂੰ ਗੰਭੀਰ ਸੱਟਾਂ ਮਾਰਨ ਦੇ ਦੋਸ਼ ਹੇਠ 4 ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ | ਐੱਸ.ਐੱਸ.ਪੀ. ਧਰੁਵ ਦਹੀਆ ਨੇ ...

ਪੂਰੀ ਖ਼ਬਰ »

ਅਧੂਰੇ ਕਾਗਜ਼ਾਂ ਵਾਲਿਆਂ ਦੇ ਕੱਟੇ ਚਲਾਨ

ਫਤਿਆਬਾਦ, 8 ਦਸੰਬਰ (ਹਰਵਿੰਦਰ ਸਿੰਘ ਧੂੰਦਾ)- ਇੰਚਾਰਜ ਟਰੈਫਿਕ ਸਟਾਫ ਸਬ ਡਵੀਜਨ ਗੋਇੰਦਵਾਲ ਸਾਹਿਬ ਏ.ਐੱਸ.ਆਈ. ਨਿਰਮਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਤਰਨ ਤਾਰਨ ਤੋਂ ਗੋਇੰਦਵਾਲ ਸਾਹਿਬ ਮਾਰਗ 'ਤੇ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਜਿਵੇ ਕਿ ਟਰਿਪਲ ...

ਪੂਰੀ ਖ਼ਬਰ »

ਅਕਾਸ਼ਦੀਪ ਮਜੀਠੀਆ ਨੇ ਚੋਣਾਂ ਜਿੱਤ ਕੇ ਜਨਰਲ ਸਕੱਤਰ ਦਾ ਅਹੁਦਾ ਹਾਸਲ ਕੀਤਾ

ਅੰਮਿ੍ਤਸਰ, 8 ਦਸੰਬਰ (ਹਰਜਿੰਦਰ ਸਿੰਘ ਸ਼ੈਲੀ)-ਪੰਜਾਬ ਯੂਥ ਕਾਂਗਰਸ ਦੀਆਂ ਹੋਈਆਂ ਚੋਣਾਂ ਦੌਰਾਨ ਵਿਧਾਨ ਸਭਾ ਹਲਕਾ ਮਜੀਠਾ ਦੇ ਇੰਚਾਰਜ ਸੁਖਜਿੰਦਰ ਸਿੰਘ ਲਾਲੀ ਮਜੀਠੀਆ ਦਾ ਭਤੀਜਾ ਤੇ ਜਗਵਿੰਦਰ ਸਿੰਘ ਮਜੀਠੀਆ ਦੇ ਸਪੁੱਤਰ ਅਕਾਸ਼ਦੀਪ ਸਿੰਘ ਮਜੀਠੀਆ ਨੇ ...

ਪੂਰੀ ਖ਼ਬਰ »

ਪੰਜਾਬ ਨੰਬਰਦਾਰ ਯੂਨੀਅਨ (ਸਮਰਾ) ਦਾ ਤਹਿਸੀਲ ਪੱਧਰੀ ਇਜਲਾਸ

ਅਜਨਾਲਾ, 8 ਦਸੰਬਰ (ਐਸ. ਪ੍ਰਸ਼ੋਤਮ)-ਅੱਜ ਇਥੇ ਫੌਜੀ ਪੈਲੇਸ ਵਿਖੇ ਪੰਜਾਬ ਨੰਬਰਦਾਰ ਯੂਨੀਅਨ (ਸਮਰਾ ਗਰੁੱਪ) ਤਹਿਸੀਲ ਅਜਨਾਲਾ ਦੇ ਪ੍ਰਧਾਨ ਕੰਵਲਜੀਤ ਸਿੰਘ ਨਿੱਜਰ, ਸੂਬਾ ਜਥੇਬੰਦਕ ਸਕੱਤਰ ਹੁਸ਼ਿਆਰ ਸਿੰਘ ਝੰਡੇਰ, ਸੂਬਾ ਜਾਇੰਟ ਸਕੱਤਰ ਜਗਜੀਤ ਸਿੰਘ ਸੰਮੋਵਾਲ, ...

ਪੂਰੀ ਖ਼ਬਰ »

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਮੀਟਿੰਗ

ਲੋਪੋਕੇ, 8 ਦਸੰਬਰ (ਗੁਰਵਿੰਦਰ ਸਿੰਘ ਕਲਸੀ)¸ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਰੋਸ ਭਰੀ ਮੀਟਿੰਗ ਦਿਲਬਾਗ ਸਿੰਘ ਚੱਕ ਮਿਸ਼ਰੀ ਖਾਂ ਜੋਨ ਪ੍ਰਧਾਨ ਦੇ ਗ੍ਰਹਿ ਵਿਖੇ ਪ੍ਰਗਟ ਸਿੰਘ ਕਿਰਲਗੜ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿੱਚ ਕਿਸਾਨਾਂ, ਮਜ਼ਦੂਰਾਂ ਨੇ ਹਿੱਸਾ ਲਿਆ ...

ਪੂਰੀ ਖ਼ਬਰ »

ਪੁਤਲੀਘਰ ਤੋਂ ਛੇਹਰਟਾ ਰੋਡ ਤੱਕ ਵਧ ਰਹੀ ਟ੍ਰੈਫਿਕ ਕਾਰਨ ਆਮ ਲੋਕਾਂ ਦਾ ਲੰਘਣਾ ਹੋਇਆ ਦੁਸ਼ਵਾਰ

ਛੇਹਰਟਾ, 8 ਦਸੰਬਰ (ਸੁਰਿੰਦਰ ਸਿੰਘ ਵਿਰਦੀ)-ਅੰਮਿ੍ਤਸਰ ਸਿਫਤੀ ਦਾ ਘਰ ਹੋਣ ਦੇ ਨਾਲ ਨਾਲ ਸੈਲਾਨੀਆ ਦੀ ਖਿੱਚ ਦਾ ਮੁੱਖ ਕੇਦਰ ਹੈ ਇਥੇ ਹਜਾਰਾਂ ਦੀ ਗਿਣਤੀ ਵਿਚ ਸੈਲਾਨੀਆਂ ਦਾ ਆਉਣ ਜਾਣ ਲੱਗਿਆ ਰਹਿੰਦਾ ਹੈ ਤੇ ਉਹ ਇਥੋਂ ਦੀਆਂ ਇਤਿਹਾਸਕ ਤੇ ਧਾਰਮਿਕ ਥਾਂਵਾਂ ਸ੍ਰੀ ...

ਪੂਰੀ ਖ਼ਬਰ »

ਹਰਪ੍ਰਤਾਪ ਤੇ ਕੰਵਰਪ੍ਰਤਾਪ ਦੀ ਅਗਵਾਈ 'ਚ ਕਾਂਗਰਸ ਪਾਰਟੀ ਦੀ ਮੀਟਿੰਗ

ਅਜਨਾਲਾ, 8 ਦਸੰਬਰ (ਐਸ. ਪ੍ਰਸ਼ੋਤਮ)-ਕਾਂਗਰਸ ਜ਼ਿਲ੍ਹਾ ਦਿਹਾਤੀ ਸੀਨੀਅਰ ਮੀਤ ਪ੍ਰਧਾਨ ਕੰਵਰਪ੍ਰਤਾਪ ਸਿੰਘ ਅਜਨਾਲਾ ਦੇ ਉੱਦਮ ਨਾਲ ਅਜਨਾਲਾ ਹਲਕੇ ਦੇ ਸੀਨੀਅਰ ਕਾਂਗਰਸੀ ਆਗੂਆਂ ਤੇ ਸਰਗਰਮ ਕਾਰਕੁੰਨਾਂ ਦੀ ਕਰਵਾਈ ਗਈ ਮੀਟਿੰਗ 'ਚ ਹਲਕਾ ਵਿਧਾਇਕ ਹਰਪ੍ਰਤਾਪ ਸਿੰਘ ...

ਪੂਰੀ ਖ਼ਬਰ »

ਯੂਥ ਕਾਂਗਰਸ ਦੀ ਜ਼ਿਲ੍ਹਾ ਪ੍ਰਧਾਨਗੀ ਦੀ ਕਮਾਂਡ ਕੁੰਵਰਪਾਲ ਸਿੰਘ, ਹਰਮਨ ਸੇਖੋਂ ਦੇ ਹੱਥ ਆਈ

ਪੱਟੀ, 8 ਦਸੰਬਰ (ਕੁਲਵਿੰਦਰਪਾਲ ਸਿੰਘ ਕਾਲੇਕੇ)¸ਯੂਥ ਕਾਂਗਰਸ ਦੀਆਂ ਹੋਈਆਂ ਚੋਣਾਂ 'ਚ ਯੂਥ ਕਾਂਗਰਸ ਦੀ ਜ਼ਿਲ੍ਹਾ ਪ੍ਰਧਾਨਗੀ ਦੀ ਕਮਾਨ ਕੁੰਵਰਪਾਲ ਸਿੰਘ ਹਰਮਨ ਸੇਖੋਂ ਦੇ ਹੱਥ ਆ ਗਈ ਹੈ, ਜਦਕਿ ਹਲਕਾ ਪੱਟੀ ਤੋਂ ਉਸ ਦੀ ਪਤਨੀ ਸੁਖਪ੍ਰੀਤ ਕੌਰ ਸੇਖੋਂ ਪ੍ਰਧਾਨਗੀ ਦੀ ...

ਪੂਰੀ ਖ਼ਬਰ »

ਕੈਪਟਨ ਸਰਕਾਰ ਆਪਣੇ ਵਿਧਾਇਕਾਂ ਨੂੰ ਖ਼ੁਸ਼ ਨਹੀਂ ਰੱਖ ਸਕੀ, ਪੰਜਾਬ ਦੀ ਜਨਤਾ ਨੂੰ ਕਿਵੇਂ ਖ਼ੁਸ਼ ਕਰੇਗੀ-ਝਬਾਲ

ਸਰਾਏਾ ਅਮਾਨਤ ਖਾਂ, 8 ਦਸੰਬਰ (ਨਰਿੰਦਰ ਸਿੰਘ ਦੋਦੇ)¸ਪੰਜਾਬ 'ਚ ਪਿਛਲੇ ਤਿੰਨ ਸਾਲਾਂ ਤੋਂ ਕਾਂਗਰਸ ਦੀ ਸਰਕਾਰ ਬਣੀ ਹੋਈ ਹੈ, ਪਰ ਮੌਜੂਦਾ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਵਿਧਾਇਕਾਂ ਨੂੰ ਹੀ ਨਹੀਂ ਖ਼ੁਸ਼ ਕਰ ਸਕੇ ਤਾਂ ਪੰਜਾਬ ਦੀ ਆਮ ...

ਪੂਰੀ ਖ਼ਬਰ »

ਸੰਤ ਬਾਬਾ ਬਸਤਾ ਸਿੰਘ ਸਕੂਲ ਪਿੰਡ ਰਸੂਲਪੁਰ ਵਿਖੇ ਵਿਸ਼ਵ ਏਡਜ ਦਿਵਸ ਅਤੇ 'ਬੇਟੀ ਬਚਾਓ ਬੇਟੀ ਪੜ੍ਹਾਓ' ਤਹਿਤ ਜਾਗਰੂਕਤਾ ਸੈਮੀਨਾਰ

ਤਰਨ ਤਾਰਨ, 8 ਦਸੰਬਰ (ਹਰਿੰਦਰ ਸਿੰਘ)-ਸਿਵਲ ਸਰਜਨ ਤਰਨ ਤਾਰਨ ਡਾ. ਅਨੂਪ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਸੀ.ਐੱਚ.ਸੀ. ਕੈਰੋਂ ਡਾ. ਪਵਨ ਕੁਮਾਰ ਅਗਰਵਾਲ ਦੀ ਅਗਵਾਈ ਹੇਠ ਸਬ ਸੈਂਟਰ ਰਸੂਲਪੁਰ ਦੇ ਸਮੂਹ ਸਟਾਫ ਵਲੋਂ ਸੰਤ ਬਾਬਾ ਬਸਤਾ ...

ਪੂਰੀ ਖ਼ਬਰ »

ਨਹਿਰ 'ਚੋਂ ਅਣਪਛਾਤੀ ਗਲੀ ਸੜ੍ਹੀ ਲਾਸ਼ ਮਿਲੀ

ਮਜੀਠਾ, 8 ਦਸੰਬਰ (ਮਨਿੰਦਰ ਸਿੰਘ ਸੋਖੀ)-ਇਥੋਂ ਥੋੜੀ ਦੂਰ ਪੈਂਦੇ ਪਿੰਡ ਭੋਮਾ ਦੀ ਨਹਿਰ 'ਚ ਇਕ ਅਣਪਛਾਤੇ ਵਿਅਕਤੀ ਦੀ ਗਲੀ ਸੜੀ ਹਾਲਤ 'ਚ ਲਾਸ਼ ਮਿਲਣ ਦਾ ਸਮਾਚਾਰ ਹੈ | ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਪਿੰਡ ਭੋਮਾ ਦੀ ਨਹਿਰ 'ਚ ਕੁਝ ਲੋਕਾਂ ਨੇ ਇੱਕ ਮਨੁੱਖੀ ਲਾਸ਼ ...

ਪੂਰੀ ਖ਼ਬਰ »

ਭਾਈ ਵੀਰ ਸਿੰਘ ਨੂੰ ਸਮਰਪਿਤ ਸਾਹਿਤਕ ਸੈਮੀਨਾਰ

ਅੰਮਿ੍ਤਸਰ, 8 ਦਸੰਬਰ (ਹਰਮਿੰਦਰ ਸਿੰਘ)-ਸ੍ਰੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਅੰਮਿ੍ਤਸਰ ਤੇ ਤਰਨ ਤਾਰਨ ਵਲੋਂ ਭਾਈ ਵੀਰ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਾਹਿਤਕ ਸੈਮੀਨਾਰ ਭਾਈ ਵੀਰ ਸਿੰਘ ਨਿਵਾਸ ਲਾਰੈਂਸ ਰੋਡ ਵਿਖੇ ਕਰਵਾਇਆ ਗਿਆ | ਇਸ ਮੌਕੇ ਡਾ. ਜੋਗਿੰਦਰ ...

ਪੂਰੀ ਖ਼ਬਰ »

ਪੈਨਸ਼ਨਰਾਂ ਵਲੋਂ ਕੈਪਟਨ ਸਰਕਾਰ ਵਿਰੁੱਧ ਰੋਸ ਮਾਰਚ ਤੇ ਮੁਜ਼ਾਹਰਾ

ਪੈਨਸ਼ਨਜ ਤੇ ਸੀਨੀ: ਸਿਟੀਜਨ ਵੈਲਫੇਅਰ ਲੋਪੋਕੇ/ਚੋਗਾਵਾਂ ਦੇ ਪੈਨਸ਼ਰਜ਼ ਸਰਕਾਰ ਿਖ਼ਲਾਫ਼ ਰੋਸ ਮੁਜ਼ਾਹਰਾ ਕਰਦੇ ਹੋਏ | ਤਸਵੀਰ- ਗੁਰਬਿੰਦਰ ਸਿੰਘ ਬਾਗੀ ਚੋਗਾਵਾਂ, 8 ਦਸੰਬਰ (ਗੁਰਬਿੰਦਰ ਸਿੰਘ ਬਾਗੀ)-ਪੰਜਾਬ ਪੈਨਸ਼ਨਰਜ ਤੇ ਸੀਨੀਅਰ ਵੈਲਫੇਅਰ ਸਬ ਤਹਿਸੀਲ ...

ਪੂਰੀ ਖ਼ਬਰ »

ਡਾਇਉਸਿਸ ਚਰਚ ਆਫ ਨੌਰਥ ਇੰਡੀਆ ਵਲੋਂ 9ਵੀਂ ਮਸੀਹੀ ਚੇਤਨਾ ਯਾਤਰਾ ਦਾ ਭਰਵਾਂ ਸਵਾਗਤ

ਤਰਨ ਤਾਰਨ, 8 ਦਸੰਬਰ (ਹਰਿੰਦਰ ਸਿੰਘ)-ਸੇਂਟ ਥੋਮਸ ਚਰਚ ਤਰਨ ਤਾਰਨ ਦੀ ਮਸੀਹੀ ਮੰਡਲੀ ਵਲੋਂ ਚਰਚ ਦੇ ਇੰਚਾਰਜ ਪਾਦਰੀ ਸੈਮੂਅਲ ਮੱਟੂ ਦੀ ਅਗਵਾਈ 'ਚ ਚਾਰ ਖੰਭਾ ਚੌਾਕ 'ਚ ਸਵਾਗਤ ਕੀਤਾ ਗਿਆ ਤੇ ਬੈਂਡ ਦੀਆਂ ਧੁਨਾਂ 'ਤੇ ਯਾਤਰਾ ਦੀ ਅਗਵਾਈ ਕੀਤੀ | ਇਸ ਮੌਕੇ ਸੇਂਟ ਥੋਮਸ ਸਕੂਲ ...

ਪੂਰੀ ਖ਼ਬਰ »

ਕਮਿਊਨਿਸਟ ਆਗੂਆਂ ਦੀ ਬਰਸੀ ਭਲਕੇ ਝਬਾਲ ਵਿਖੇ ਮਨਾਈ ਜਾਵੇਗੀ

ਤਰਨ ਤਾਰਨ, 8 ਦਸੰਬਰ (ਹਰਿੰਦਰ ਸਿੰਘ)-ਉੱਘੇ ਦੇਸ਼ ਭਗਤ ਇਲਾਕਾ ਝਬਾਲ ਦੇ ਕਮਿਊਨਿਸਟ ਆਗੂਆਂ ਕਾਮਰੇਡ ਦਰਸ਼ਨ ਸਿੰਘ ਝਬਾਲ ਅਤੇ ਹੋਰਨਾਂ ਕਮਿਊਨਿਸਟ ਆਗੂਆਂ ਦੀ ਬਰਸੀ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਆਰ. ਐੱਮ. ਪੀ. ਆਈ. ਵਲੋਂ 10 ਦਸੰਬਰ ਨੂੰ ਬਿਜਲੀ ਘਰ ਝਬਾਲ ਵਿਖੇ ...

ਪੂਰੀ ਖ਼ਬਰ »

ਵਿਸ਼ਵ ਭੂਮੀ ਦਿਵਸ ਮਨਾਇਆ

ਅਮਰਕੋਟ, 8 ਦਸੰਬਰ (ਭੱਟੀ)¸ਕ੍ਰਿਸ਼ੀ ਵਿਗਿਆਨ ਕੇਂਦਰ ਤਰਨ ਤਾਰਨ ਵਿਖੇ ਪਿੰਡ ਘਰਿਆਲਾ ਵਿਖੇ ਵਿਸ਼ਵ ਭੂਮੀ ਦਿਵਸ ਮਨਾਇਆ ਗਿਆ, ਜਿਸ ਵਿਚ 200 ਦੇ ਲਗਪਗ ਕਿਸਾਨ ਵੀਰਾਂ ਨੇ ਭਾਗ ਲਿਆ | ਇਸ ਮੌਕੇ ਬੋਲਦਿਆਂ ਡਾ: ਬਲਵਿੰਦਰ ਕੁਮਾਰ ਡਿਪਟੀ ਡਾਇਰੈਕਟਰ ਕੇ.ਵੀ.ਕੇ. ਤਰਨ ਤਾਰਨ ...

ਪੂਰੀ ਖ਼ਬਰ »

ਟੀਮ ਪੱਖੋਕੇ ਦੀ ਮਿਹਨਤ ਸਦਕਾ ਆਪਣੇ ਪਰਿਵਾਰ ਨੂੰ ਮਿਲਿਆ ਗੁਆਚਾ ਬੱਚਾ

ਤਰਨ ਤਾਰਨ, 8 ਦਸੰਬਰ (ਲਾਲੀ ਕੈਰੋਂ)-ਲੋਕ ਇਨਸਾਫ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੇ ਹਲਕਾ ਇੰਚਾਰਜ ਖਡੂਰ ਸਾਹਿਬ ਰਾਜਬੀਰ ਸਿੰਘ ਪੱਖੋਕੇ ਤੇ ਜਸਬੀਰ ਸਿੰਘ ਫੌਜੀ ਨੂਰਦੀ ਨੇ ਦੱਸਿਆ ਕਿ ਉਨ੍ਹਾਂ ਨੂੰ ਪਿਛਲੇ ਦਿਨੀ ਇਕ ਬੱਚਾ ਜੋ ਕਿ ਥੋੜਾ ਮੰਦਬੁੱਦੀ ਵੀ ਹੈ ਕਸਬਾ ਝਬਾਲ ...

ਪੂਰੀ ਖ਼ਬਰ »

ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ

ਪੱਟੀ, 8 ਦਸੰਬਰ (ਅਵਤਾਰ ਸਿੰਘ ਖਹਿਰਾ)- ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ ਦੀ ਮੀਟਿੰਗ ਮਹੀਨਾਵਾਰ ਗੁਰਦੁਆਰਾ ਛਾਉਣੀ ਸਾਹਿਬ ਪੱਟੀ ਵਿਖੇ ਪ੍ਰਧਾਨ ਡਾ. ਸੁਰਿੰਦਰ ਸਿੰਘ ਭੱਟੀ ਦੀ ਅਗਵਾਈ 'ਚ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆ ਪ੍ਰਧਾਨ ਡਾ. ਸੁਰਿੰਦਰ ਸਿੰਘ ...

ਪੂਰੀ ਖ਼ਬਰ »

ਅਕਾਲੀ ਦਲ ਨੇ ਹਮੇਸ਼ਾ ਲੋਕ ਹਿਤਾਂ ਦੀ ਗੱਲ ਕੀਤੀ-ਸੰਧੂ

ਝਬਾਲ, 8 ਦਸੰਬਰ (ਸਰਬਜੀਤ ਸਿੰਘ)-ਤਰਨ ਤਾਰਨ ਹਲਕੇ ਦੇ ਸਾਬਕਾ ਵਿਧਾਇਕ ਤੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਜਨਰਲ ਸਕੱਤਰ ਹਰਮੀਤ ਸਿੰਘ ਸੰਧੂ ਵਲੋਂ ਹਲਕੇ 'ਚ ਵਰਕਰਾਂ ਨੂੰ ਲਾਮਬੰਦ ਕਰਨ ਲਈ ਪਿੰਡ ਸੋਹਲ ਵਿਖੇ ਅਕਾਲੀ ਵਰਕਰਾਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ, ਜਿਸ ਵਿਚ ...

ਪੂਰੀ ਖ਼ਬਰ »

ਪੀ.ਡਬਲਯੂ.ਡੀ. ਫੀਲਡ ਵਰਕਸ਼ਾਪ ਵਰਕਰਜ਼ ਯੂਨੀਅਨ ਦੀ ਮੀਟਿੰਗ

ਤਰਨ ਤਾਰਨ, 8 ਦਸੰਬਰ (ਹਰਿੰਦਰ ਸਿੰਘ)-ਪੀ.ਡਬਲਯੂ.ਡੀ.ਫੀਲਡ ਵਰਕਸ਼ਾਪ ਵਰਕਰਜ਼ ਯੂਨੀਅਨ ਬਰਾਂਚ ਤਰਨ ਤਾਰਨ ਦੀ ਮੀਟਿੰਗ ਗਾਂਧੀ ਪਾਰਕ 'ਚ ਗੁਰਪ੍ਰੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਜ਼ਿਲ੍ਹਾ ਜਨਰਲ ਸਕੱਤਰ ਸੁਖਮਿੰਦਰਜੀਤ ਸਿੰਘ, ਦਵਿੰਦਰ ਸਿੰਘ ਵਿਸ਼ੇਸ਼ ...

ਪੂਰੀ ਖ਼ਬਰ »

ਭਾਈ ਵੀਰ ਸਿੰਘ ਬਿਰਧ ਘਰ ਵਿਖੇ ਮਨਾਇਆ ਭਾਈ ਵੀਰ ਸਿੰਘ ਦਾ ਜਨਮ ਦਿਹਾੜਾ

ਤਰਨ ਤਾਰਨ, 8 ਦਸੰਬਰ (ਲਾਲੀ ਕੈਰੋਂ)-ਤਰਨ ਤਾਰਨ ਵਿਖੇ ਸਥਿਤ ਭਾਈ ਵੀਰ ਸਿੰਘ ਬਿਰਧ ਘਰ ਵਿਖੇ ਮੈਨੇਜ਼ਮੈਂਟ ਨੁਮਾਇਦੇ ਚਰਨਜੀਤ ਸਿੰਘ, ਜੀਤ ਸਿੰਘ ਸਰਾਫ ਅਤੇ ਅਮਰੀਕ ਸਿੰਘ ਦੀ ਸੁਚੱਜੀ ਅਗਵਾਈ ਹੇਠ ਭਾਈ ਵੀਰ ਸਿੰਘ ਦਾ ਜਨਮ ਦਿਹਾੜਾ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਨਿਸ਼ਾਨ-ਏ-ਸਿੱਖੀ ਵਲੋਂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਰਜਿਸਟਰੇਸ਼ਨ ਦੀ ਮੁਫ਼ਤ ਸਹੂਲਤ ਸ਼ਰੂ

ਖਡੂਰ ਸਾਹਿਬ, 8 ਦਸੰਬਰ (ਰਸ਼ਪਾਲ ਸਿੰਘ ਕੁਲਾਰ)- ਬਾਬਾ ਸੇਵਾ ਸਿੰਘ ਦੀ ਅਗਵਾਈ 'ਚ ਕਾਰ ਸੇਵਾ ਖਡੂਰ ਸਾਹਿਬ ਦੀ ਸਰਪ੍ਰਸਤੀ ਤਹਿਤ ਸਥਾਪਤ ਸੰਸਥਾ ਨਿਸ਼ਾਨ-ਏ-ਸਿੱਖੀ ਵਲੋਂ ਇਥੇ ਕਰਤਾਰਪੁਰ ਸਾਹਿਬ (ਪਾਕਿਸਤਾਨ) ਵਿਖੇ ਨਤਮਸਤਕ ਹੋਣ ਲਈ ਜਾਣ ਵਾਲੇ ਸ਼ਰਧਾਲੂਆਂ ਲਈ ...

ਪੂਰੀ ਖ਼ਬਰ »

ਪ੍ਰਵੇਸ਼ ਦੁਆਰ ਤੋਂ ਗੁਰਦੁਆਰਾ ਬੀਬੀ ਭਾਨੀ ਜੀ ਤੱਕ ਸਾਰੇ ਰਸਤੇ ਨੂੰ ਗਰੀਨ ਬੈਲਟ 'ਚ ਤਬਦੀਲ ਕੀਤਾ ਜਾ ਰਿਹੈ-ਔਲਖ, ਲਹੌਰੀਆ

ਫਤਿਆਬਾਦ, 8 ਦਸੰਬਰ (ਹਰਵਿੰਦਰ ਸਿੰਘ ਧੂੰਦਾ)¸ਸ੍ਰੀ ਗੁਰੂ ਅਮਰਦਾਸ ਜੀ ਦੀ ਵਸਾਈ ਹੋਈ ਪਵਿੱਤਰ ਨਗਰੀ ਵਿਖੇ ਪਿੰਗਲਵਾੜਾ ਤੋਂ ਲੈ ਕੇ ਦਰਸ਼ਨੀ ਗੇਟ ਤੱਕ ਸੜਕ ਦੇ ਦੋਵੇਂ ਪਾਸੇ ਸ਼ੁਰੂ ਕੀਤੇ ਸੁੰਦਰੀਕਰਨ ਦੇ ਕਾਰਜ ਤਹਿਤ ਸਾਰੀ ਬੈਲਟ ਨੂੰ ਗਰੀਨ ਬੈਲਟ 'ਚ ਤਬਦੀਲ ਕਰਨ ...

ਪੂਰੀ ਖ਼ਬਰ »

ਪੰਜਾਬ ਹੁਨਰ ਵਿਕਾਸ ਮਿਸ਼ਨ ਵਲੋਂ ਬੇਰੁਜ਼ਗਾਰ ਨੌਜਵਾਨਾਂ ਨੂੰ ਮੁਫਤ ਕਿੱਤਾਮੁਖੀ ਕੋਰਸ ਕਰਵਾਉਣ ਲਈ ਲਗਾਏ ਜਾਣਗੇ ਕੈਂਪ-ਡੀ.ਸੀ.

ਤਰਨ ਤਾਰਨ, 8 ਦਸੰਬਰ (ਹਰਿੰਦਰ ਸਿੰਘ)-ਪੰਜਾਬ 'ਚ ਬੇਰੁਜ਼ਗਾਰੀ ਨੂੰ ਘਟਾਉਣ ਲਈ ਪੰਜਾਬ ਹੁਨਰ ਵਿਕਾਸ ਮਿਸ਼ਨ ਵਲੋਂ ਬੇਰੁਜ਼ਗਾਰ ਨੌਜਵਾਨਾ ਨੂੰ ਕਿੱਤਾ ਮੁੱਖੀ ਕੋਰਸ ਕਰਵਾਉਣ ਲਈ ਸਕੰਲਪ ਪ੍ਰੋਜੈਕਟ ਤਹਿਤ ਮੁਫਤ ਕਿੱਤਾ ਮੁੱਖੀ ਕੋਰਸ ਕਰਵਾਉਣ ਲਈ ਮਾਸ ਅਵੇਅਰਨੈੱਸ ...

ਪੂਰੀ ਖ਼ਬਰ »

ਸਕੂਲੀ ਬੱਚਿਆਂ ਨੂੰ ਪੌਸ਼ਟਿਕ ਖੁਰਾਕ ਅਤੇ ਸਵੱਛ ਵਾਤਾਵਰਨ ਬਾਰੇ ਸੈਮੀਨਾਰ ਲਗਾ ਕੇ ਜਾਣਕਾਰੀ ਦਿੱਤੀ

ਚੋਗਾਵਾਂ, 8 ਦਸੰਬਰ (ਗੁਰਬਿੰਦਰ ਸਿੰਘ ਬਾਗੀ)-ਮਾਸਟਰ ਮਨੀ ਰਾਮ ਸੀਨੀ: ਸੈਕੰਡਰੀ ਸਕੂਲ ਚੋਗਾਵਾਂ ਵਿਚ ਪੌਸ਼ਟਿਕ ਭੋਜਨ, ਸਵੱਛ ਵਾਤਾਵਰਨ ਵਿਸ਼ੇ 'ਤੇ ਸੈਮੀਨਾਰ ਕਰਵਾਇਆ ਗਿਆ | ਇਸ ਸੈਮੀਨਾਰ ਵਿਚ 8ਵੀਂ ਤੋਂ ਲੈ ਕੇ 12ਵੀਂ ਕਲਾਸਾਂ ਵਿਚ ਪੜ੍ਹਦੇ ਬੱਚਿਆਂ ਨੇ ਭਾਗ ਲਿਆ | ਇਸ ...

ਪੂਰੀ ਖ਼ਬਰ »

ਸ਼੍ਰੋਮਣੀ ਕਮੇਟੀ ਵਲੋਂ ਵੱਖ-ਵੱਖ ਸਕੂਲਾਂ 'ਚ ਵਿਦਿਆਰਥੀਆਂ ਦੇ ਗੁਰਬਾਣੀ ਕੰਠ ਮੁਕਾਬਲੇ ਕਰਵਾਏ ਜਾਣਗੇ

ਅਜਨਾਲਾ, 8 ਦਸੰਬਰ (ਸੁੱਖ ਮਾਹਲ)-ਨੌਜਵਾਨ ਪੀੜ੍ਹੀ ਨੂੰ ਗੁਰਬਾਣੀ ਪ੍ਰਤੀ ਉਤਸ਼ਾਹਿਤ ਕਰਨ ਲਈ ਅਤੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਾਗੋਵਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ...

ਪੂਰੀ ਖ਼ਬਰ »

ਸ਼੍ਰੋਮਣੀ ਕਮੇਟੀ ਵਲੋਂ ਵੱਖ-ਵੱਖ ਸਕੂਲਾਂ 'ਚ ਵਿਦਿਆਰਥੀਆਂ ਦੇ ਗੁਰਬਾਣੀ ਕੰਠ ਮੁਕਾਬਲੇ ਕਰਵਾਏ ਜਾਣਗੇ

ਅਜਨਾਲਾ, 8 ਦਸੰਬਰ (ਸੁੱਖ ਮਾਹਲ)-ਨੌਜਵਾਨ ਪੀੜ੍ਹੀ ਨੂੰ ਗੁਰਬਾਣੀ ਪ੍ਰਤੀ ਉਤਸ਼ਾਹਿਤ ਕਰਨ ਲਈ ਅਤੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਾਗੋਵਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ...

ਪੂਰੀ ਖ਼ਬਰ »

ਨੋਬਲ ਵਿਜ਼ਨ ਸਕੂਲ ਸੈਦੋਲੇ੍ਹਲ ਖਜਾਲਾ ਨੇ 11 ਮੈਡਲ ਜਿੱਤੇ

ਤਰਸਿੱਕਾ, 8 ਦਸੰਬਰ (ਅਤਰ ਸਿੰਘ ਤਰਸਿੱਕਾ)-ਇੰਡੋ ਨਿਪਾਲ ਕਰਾਟੇ ਚੈਂਪੀਅਨਸ਼ਿਪ ਮੁਕਾਬਲੇ ਸੇਂਟ ਫਰਾਂਸਿਸ ਸਕੂਲ ਬਕਟਾਲਾ ਵਿਖੇ ਕਰਵਾਏ ਗਏ ਜਿਸ 'ਚ ਨੋਬਲ ਵਿਜ਼ਨ ਇੰਟਰਨੈਸ਼ਨਲ ਕਾਨਵੈਂਟ ਸਕੂਲ ਸੈਦੋਲੇਲ੍ਹ ਖਜ਼ਾਲਾ ਦੇ ਵਿਦਿਆਰਥੀਆਂ ਨੇ 11 ਮੈਡਲ ਜਿੱਤ ਕੇ ਸਕੂਲ ...

ਪੂਰੀ ਖ਼ਬਰ »

'ਪਰਿਵਰਤਨ' ਮੁਹਿੰਮ ਤਹਿਤ ਸੂਬੇ ਦੇ 150 ਸਰਕਾਰੀ ਸਕੂਲਾਂ ਨੂੰ ਡਿਜੀਟਲ ਬਣਾਉਣ 'ਚ ਕੀਤੀ ਮਦਦ

ਅੰਮਿ੍ਤਸਰ, 8 ਦਸੰਬਰ (ਸੁਰਿੰਦਰ ਕੋਛੜ)-ਪੰਜਾਬ 'ਚ ਸਿੱਖਿਆ ਨੂੰ ਡਿਜੀਟਲ ਬਣਾਉਣ ਦੀਆਂ ਕੋਸ਼ਿਸ਼ਾਂ ਦੇ ਤਹਿਤ ਐਚ. ਡੀ. ਐਫ. ਸੀ. ਬੈਂਕ ਵਲੋਂ 'ਪਰਿਵਰਤਨ' ਮੁਹਿੰਮ ਦੇ ਤਹਿਤ ਸੂਬੇ ਦੇ 150 ਤੋਂ ਵਧੇਰੇ ਸਰਕਾਰੀ ਸਕੂਲਾਂ 'ਚ ਡਿਜੀਟਲ ਕਲਾਸ-ਰੂਮ ਸਥਾਪਤ ਕੀਤੇ ਗਏ ਹਨ | ਇਹ ...

ਪੂਰੀ ਖ਼ਬਰ »

73 ਬਟਾਲੀਅਨ ਵਲੋਂ ਬੀ. ਐਸ. ਐਫ. ਦਾ 55ਵਾਂ ਸਥਾਪਨਾ ਦਿਵਸ ਧੂਮ-ਧਾਮ ਨਾਲ ਮਨਾਇਆ

ਅਜਨਾਲਾ, 8 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ, ਐਸ. ਪ੍ਰਸ਼ੋਤਮ)-ਸਥਾਨਕ ਬੀ. ਐਸ. ਐਫ ਹੈੱਡਕੁਆਰਟਰ ਵਿਖੇ 73 ਬਟਾਲੀਅਨ ਵਲੋਂ ਬੀ. ਐੱਸ. ਐੱਫ. ਦਾ 55ਵਾਂ ਸਥਾਪਨਾ ਦਿਵਸ ਬੜੀ ਧੂਮ ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਕਰਵਾਏ ਵਿਸ਼ੇਸ਼ ਸਮਾਗਮ ਦੇ ਮੁੱਖ ਮਹਿਮਾਨ 73 ਬਟਾਲੀਅਨ ਦੇ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਕੱਲ੍ਹ ਕਰੇਗੀ ਤਹਿਸੀਲ ਪੱਧਰੀ ਰੋਸ ਵਿਖਾਵੇ- ਮੱਲੂਨੰਗਲ

ਅਜਨਾਲਾ, 8 ਦਸੰਬਰ (ਐਸ. ਪ੍ਰਸ਼ੋਤਮ)-ਇੱਥੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਮੱਲੂਨੰਗਲ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਕਾਰਜਕਾਰਨੀ ਦੀ ਕਰਵਾਈ ਗਈ ਮੀਟਿੰਗ 'ਚ ਸੂਬਾ ਜਨਰਲ ਸਕੱਤਰ ਸ਼ਮਸ਼ੇਰ ਸਿੰਘ ਬਟਾਲਾ ਉਚੇਚੇ ਤੌਰ 'ਤੇ ...

ਪੂਰੀ ਖ਼ਬਰ »

ਗੁਰੂ ਸਾਗਰ ਪਬਲਿਕ ਸਕੂਲ ਪੰਧੇਰ ਦਾ ਇਨਾਮ ਵੰਡ ਸਮਾਗਮ

ਚੇਤਨਪੁਰਾ, 8 ਦਸੰਬਰ (ਮਹਾਂਬੀਰ ਸਿੰਘ ਗਿੱਲ)¸ਗੁਰੂ ਸਾਗਰ ਪਬਲਿਕ ਸਕੂਲ ਪੰਧੇਰ ਦਾ ਸਾਲਾਨਾ ਇਨਾਮ ਵੰਡ ਸਮਾਗਮ ਸਕੂਲ ਦੇ ਖੇਡ ਮੈਦਾਨ 'ਚ ਸਫ਼ਲਤਾਪੂਰਵਕ ਸਮਾਪਤ ਹੋਇਆ | ਸਮਾਗਮ 'ਚ ਮੁੱਖ ਮਹਿਮਾਨ ਵਜੋਂ ਡਿਪਟੀ ਡੀ. ਈ. ਓ. ਹਰਭਜਵੰਤ ਸਿੰਘ ਅੰਮਿ੍ਤਸਰ ਸ਼ਾਮਿਲ ਹੋਏ | ...

ਪੂਰੀ ਖ਼ਬਰ »

ਜਪਾਨ ਸੁਤੋਕਨ ਡੂ ਕੇਨਾਨ ਜੂਕੋ ਵਲੋਂ 5ਵੀਂ ਚੈਂਪੀਅਨਸ਼ਿਪ ਕਰਵਾਈ

ਅੰਮਿ੍ਤਸਰ, 8 ਦਸੰਬਰ (ਹਰਜਿੰਦਰ ਸਿੰਘ ਸ਼ੈਲੀ)-ਜਪਾਨ ਸੁਤੋਕਨ ਡੂ ਕੇਨਾਨ ਜੂਕੋ ਸੰਗਠਨ ਪੰਜਾਬ ਵਲੋਂ 5ਵੀਂ ਚੈਂਪੀਅਨਸ਼ਿਪ ਗੋਲ ਬਾਗ ਬੈਡਮਿੰਟਨ ਹਾਲ 'ਚ ਕਰਵਾਈ ਗਈ, ਜਿਸ ਦਾ ਉਦਘਾਟਨ ਪ੍ਰਮੋਦ ਭਾਟੀਆ ਚੇਅਰਮੈਨ ਸਪੋਰਟਸ ਸੈਲ ਪੰਜਾਬ, ਗੁਰੂ ਨਾਨਕ ਦੇਵ ਯੂਨੀਵਰਸਿਟੀ ...

ਪੂਰੀ ਖ਼ਬਰ »

ਸਿੱਖਿਆ ਮੰਤਰੀ ਵਲੋਂ ਅਧਿਆਪਕਾਂ ਲਈ ਭੱਦੀ ਸ਼ਬਦਾਵਲੀ ਵਰਤਣ ਦੀ ਨਿਖੇਧੀ

ਅੰਮਿ੍ਤਸਰ, 8 ਦਸੰਬਰ (ਪ. ਪ.)¸ਸਰਕਾਰੀ ਸਕੂਲਾਂ 'ਚ ਰੁਜ਼ਗਾਰ ਦੀ ਪ੍ਰਾਪਤੀ ਲਈ ਕਈ ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਉੱਚ ਸਿੱਖਿਆ ਪ੍ਰਾਪਤ ਟੀ.ਈ.ਟੀ ਪਾਸ ਈ.ਟੀ.ਟੀ/ਬੀ.ਐਡ ਅਧਿਆਪਕਾਂ ਲਈ ਸਿੱਖਿਆ ਮੰਤਰੀ, ਪੰਜਾਬ ਵਿਜੈਇੰਦਰ ਸਿੰਗਲਾ ਵਲੋਂ ਭੱਦੀ ਸ਼ਬਦਾਵਲੀ ਵਰਤਣ ਦੀ ...

ਪੂਰੀ ਖ਼ਬਰ »

ਪਤਨੀ ਨੂੰ ਜ਼ਹਿਰੀਲਾ ਪਦਾਰਥ ਖਵਾ ਕੇ ਮਾਰਨ ਵਾਲੇ ਪਤੀ ਖਿਲਾਫ਼ ਮਾਮਲਾ ਦਰਜ ਕਰਨ ਦੀ ਮੰਗ

ਵੇਰਕਾ, 8 ਦਸੰਬਰ (ਪਰਮਜੀਤ ਸਿੰਘ ਬੱਗਾ)-ਪੁਲਿਸ ਥਾਣਾ ਹੇਰ ਕੰਬੋ ਅਧੀਨ ਆਉਂਦੇ ਮਜੀਠਾ ਰੋਡ ਦੇ ਪਿੰਡ ਨੌਸ਼ਹਿਰਾ ਕਲੋਨੀ ਦੀ ਵਸਨੀਕ ਨੌਜਵਾਨ ਲੜਕੀ ਨੂੰ ਉਸਦੇ ਦੇ ਦੂਸਰੇ ਪਤੀ ਦੁਆਰਾ ਕੋਈ ਜ਼ਹਿਰੀਲਾ ਪਦਾਰਥ ਖੁਵਾ ਕੇ ਮਾਰੇ ਜਾਣ ਕਾਰਨ ਲੜਕੀ ਦੇ ਪੀੜਤ ਪਰਿਵਾਰ ਨੇ ...

ਪੂਰੀ ਖ਼ਬਰ »

ਮਾਮਲਾ ਪੁਲਿਸ ਵਲੋਂ ਪਰਮਜੀਤ ਸਿੰਘ ਦੇ ਘਰ ਦੀ ਤਲਾਸ਼ੀ ਲੈਣ ਦਾ ਚੇਅਰਮੈਨ ਨੇ ਡੀ.ਐੱਸ.ਪੀ. ਉੱਪਰ ਲਗਾਏ ਬਦਸਲੂਕੀ ਦੇ ਦੋਸ਼

ਡੀ.ਐਸ.ਪੀ. ਨੇ ਦੋਸ਼ ਨਕਾਰੇ ਬਾਬਾ ਬਕਾਲਾ ਸਾਹਿਬ, 5 ਦਸੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਬਾਬਾ ਬਕਾਲਾ ਸਾਹਿਬ ਨਜ਼ਦੀਕੀ ਪਿੰਡ ਵਡਾਲਾ ਕਲਾਂ ਵਿਖੇ ਪੁਲਿਸ ਵਲੋਂ ਬਿਨ੍ਹਾ ਕਿਸੇ ਮੋਹਤਬਰਾਂ ਦੀ ਹਾਜ਼ਰੀ ਤੋਂ ਪਰਮਜੀਤ ਸਿੰਘ ਪੁੱਤਰ ਦਿਆਲ ਸਿੰਘ ਦੇ ਘਰ ਦੀ ਤਲਾਸ਼ੀ ...

ਪੂਰੀ ਖ਼ਬਰ »

ਟੈਕਨੀਕਲ ਸਰਵਿਸ ਯੂਨੀਅਨ ਮੰਡਲ ਜੰਡਿਆਲਾ ਗੁਰੂ ਦੀ ਚੋਣ

ਜੰਡਿਆਲਾ ਗੁਰੂ, 8 ਦਸੰਬਰ (ਪ੍ਰਮਿੰਦਰ ਸਿੰਘ ਜੋਸਨ)-ਟੈਕਨੀਕਲ ਸਰਵਿਸ ਯੂਨੀਅਨ ਦੀ ਸੂਬਾ ਕਮੇਟੀ ਦੇ ਚੋਣ ਨੋਟੀਫਿਕੇਸ਼ਲ ਅਨੁਸਾਰ ਮੰਡਲ ਜੰਡਿਆਲਾ ਗੁਰੂ ਵਿਖੇ ਸਾਥੀ ਸੇਵਾ ਸਿੰਘ ਚੰਦੀ ਦੀ ਪ੍ਰਧਾਨਗੀ ਹੇਠ ਚੋਣ ਰੈਲੀ ਕੀਤੀ ਗਈ, ਜਿਸ 'ਚ ਮੰਡਲ ਜੰਡਿਆਲਾ ਗੁਰੂ ਦੀਆਂ ...

ਪੂਰੀ ਖ਼ਬਰ »

ਸੰਤ ਮਾਝਾ ਸਿੰਘ ਕਰਮਜੋਤ ਮਾਡਲ ਸੀ: ਸੈ: ਸਕੂਲ ਨੇ ਮਾਰੀਆਂ ਮੱਲ੍ਹਾਂ

ਬਾਬਾ ਬਕਾਲਾ ਸਾਹਿਬ, 8 ਦਸੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਹਾਲ ਈ ਵਿਚ ਸੰਤ ਬਾਬਾ ਨੱਥਾ ਸਿੰਘ ਮੈਮੋਰੀਅਲ ਸਕੂਲ ਬੁਤਾਲਾ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਗਏ ਧਾਰਮਿਕ ਮੁਕਾਬਲਿਆਂ 'ਚ ਸੰਤ ਮਾਝਾ ਸਿੰਘ ਕਰਮਜੋਤ ਸੀ: ...

ਪੂਰੀ ਖ਼ਬਰ »

ਨਸ਼ਾ ਛੁਡਾਊ ਕੇਂਦਰ ਬੁਟਾਰੀ ਤੋਂ ਬਾਬਾ ਬਕਾਲਾ ਸਾਹਿਬ ਵਿਖੇ ਤਬਦੀਲ

ਬਾਬਾ ਬਕਾਲਾ ਸਾਹਿਬ, 8 ਦਸੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਨਿਊ ਹੋਪ ਕਾਊਾਸਲਿੰਗ ਤੇ ਮੁੜ ਵਸੇਬਾ ਕੇਂਦਰ, ਜੋ ਕਿ ਪਿਛਲੇ 6 ਸਾਲਾਂ ਤੋਂ ਟਾਂਗਰਾ ਵਿਖੇ ਮਨੁੱਖਤਾ ਦੇ ਭਲੇ ਲਈ ਯਤਨਸ਼ੀਲ ਹੈ, ਹੁਣ ਇਤਿਹਾਸਕ ਨਗਰ ਬਾਬਾ ਬਕਾਲਾ ...

ਪੂਰੀ ਖ਼ਬਰ »

ਇੰਡੀਅਨ ਐਕਸ ਸਰਵਿਸਮੈਨ ਲੀਗ ਦੀ ਚੋਣ

ਬਾਬਾ ਬਕਾਲਾ ਸਾਹਿਬ, 8 ਦਸੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਇੰਡੀਅਨ ਐਕਸ ਸਰਵਿਸਮੈਨ ਲੀਗ ਦੀ ਬਲਾਕ ਪੱਧਰੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਕੈਪਟਨ ਜੋਬਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਸਾਬਕਾ ਫੌਜੀਆਂ ਨੂੰ ਦਰਪੇਸ਼ ਮੁਸ਼ਕਿਲਾਂ 'ਤੇ ਵਿਚਾਰਾਂ ...

ਪੂਰੀ ਖ਼ਬਰ »

ਦਸਮੇਸ਼ ਵਿੱਦਿਅਕ ਸੰਸਥਾਵਾਂ ਦੀਆਂ ਸਾਲਾਨਾ ਖੇਡਾਂ ਦਾ ਸ਼ੁੱਭ ਆਰੰਭ

ਚੌਾਕ ਮਹਿਤਾ, 8 ਦਸੰਬਰ (ਜਗਦੀਸ਼ ਸਿੰਘ ਬਮਰਾਹ)¸ਦਸ਼ਮੇਸ਼ ਵਿੱਦਿਅਕ ਸੰਸਥਾਵਾਂ ਦੀਆਂ ਬ੍ਰਾਂਚਾਂ ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮਹਿਤਾ ਚੌਕ ਅਤੇ ਦਸ਼ਮੇਸ਼ ਹੈਰੀਟੇਜ਼ ਪਬਲਿਕ ਸਕੂਲ ਮਹਿਤਾ ਚੌਕ ਵਲੋਂ ਸਾਹਿਬ ਸੀ੍ਰ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ...

ਪੂਰੀ ਖ਼ਬਰ »

ਰਾਸ਼ਟਰੀ ਤੇ ਅੰਤਰਰਾਸ਼ਟਰੀ ਚਿਲਡਰਨ ਸਾਇੰਸ ਕਾਂਗਰਸ 'ਚ ਭਾਗ ਲੈਣ ਲਈ ਸ.ਸ.ਸ.ਸ. ਕੋਟ ਖਾਲਸਾ ਦੇ ਬੱਚਿਆਂ ਦੀ ਚੋੋਣ

ਛੇਹਰਟਾ, 8 ਦਸੰਬਰ (ਸੁਰਿੰਦਰ ਸਿੰਘ ਵਿਰਦੀ)-ਬੀਤੇ ਦਿਨੀ ਅੰਮਿ੍ਤਸਰ ਵਿਚ ਐੱਸ. ਐੱਲ. ਭਵਨ ਸਕੂਲ ਵਿਖੇ ਜ਼ਿਲ੍ਹਾ ਪੱਧਰੀ ਤੇ ਸਾਇੰਸ ਸਿਟੀ ਕਪੂਰਥਲਾ ਵਿਖੇ ਰਾਜ ਪੱਧਰੀ ਸਾਇੰਸ ਨਾਲ ਸਬੰਧਤ ਵੱਖ-ਵੱਖ ਪ੍ਰੋਜੈਕਟ ਪ੍ਰਤੀਯੋਗਤਾ ਦੇ ਮੁਕਾਬਲੇ ਕਰਵਾਏ ਗਏ | ਜਿਸ 'ਚ ਸਸਸਸ ...

ਪੂਰੀ ਖ਼ਬਰ »

ਤਰਸੇਮ ਸਿੰਘ ਡੀ. ਸੀ. ਵਲੋਂ ਸਰਹੱਦੀ ਪਿੰਡ ਦੇ ਵਿਕਾਸ ਕਾਰਜਾਂ ਦਾ ਜਾਇਜ਼ਾ

ਅਟਾਰੀ, 8 ਦਸੰਬਰ ( ਰੁਪਿੰਦਰਜੀਤ ਸਿੰਘ ਭਕਨਾ)-ਅਟਾਰੀ ਦੇ ਵਿਧਾਇਕ ਅਤੇ ਮੁੱਖ ਮੰਤਰੀ ਦੇ ਯੋਜਨਾ ਸਲਾਹਕਾਰ ਤਰਸੇਮ ਸਿੰਘ ਡੀਸੀ ਵਲੋਂ ਸਰਹੱਦੀ ਪਿੰਡਾਂ ਦਾ ਦੌਰਾ ਕਰਦਿਆਂ ਪਿੰਡ ਮੋਦੇ ਅਤੇ ਅਟਾਰੀ ਵਿਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ | ਸਰਹੱਦੀ ਪਿੰਡਾਂ ...

ਪੂਰੀ ਖ਼ਬਰ »

ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ 'ਚ ਅੰਤਰਰਾਸ਼ਟਰੀ ਲਾਈਵ ਸਰਜੀਕਲ ਵਰਕਸ਼ਾਪ ਮੌਕੇ 'ਸੋਚ' ਦੀ ਸ਼ੁਰੂਆਤ

ਨਵਾਂ ਪਿੰਡ, 8 ਦਸੰਬਰ (ਜਸਪਾਲ ਸਿੰਘ)¸ਸ੍ਰੀ ਗੁਰੂ ਰਾਮਦਾਸ ਯੀਨੀ. ਆਫ਼ ਹੈਲਥ ਸਾਇੰਸਜ਼ 'ਚ 3 ਰੋਜ਼ਾ ਅੰਤਰਰਾਸ਼ਟਰੀ ਲਾਈਵ ਸਰਜੀਕਲ ਵਰਕਸ਼ਾਪ 'ਈ. ਐਨ. ਟੀ. ਕੋਨਕਲੇਵ-2019' ਦਾ ਆਯੋਜਨ ਕੀਤਾ ਗਿਆ, ਜਿਸ 'ਚ ਡਾ. ਪੰਕਜ ਚਤੁਰਵੇਦੀ ਡੀ. ਡੀ. ਸੈਂਟਰ ਫ਼ਾਰ ਕੈਂਸਰ ਐਪੀਡਿਮੋਲੋਜੀ ...

ਪੂਰੀ ਖ਼ਬਰ »

ਬਰਸੀ ਮੌਕੇ ਗੁਰਦੁਆਰਾ ਵਰਿਆਮ ਨੰਗਲ ਵਿਖੇ ਕਰਵਾਇਆ ਧਾਰਮਿਕ ਸਮਾਗਮ

ਕੱਥੂਨੰਗਲ, 8 ਦਸੰਬਰ (ਦਲਵਿੰਦਰ ਸਿੰਘ ਰੰਧਾਵਾ)-ਬਾਬਾ ਦਰਸ਼ਨ ਸਿੰਘ ਦਿੱਲੀ ਵਾਲਿਆਂ ਦੀ 16ਵੀਂ ਬਰਸੀ ਗੁਰਦੁਆਰਾ ਟੋਲ ਪਲਾਜ਼ਾ ਵਰਿਆਮ ਨੰਗਲ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ ਜਿਸ ਵਿਚ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਜੀ ਦੇ ਭੋਗ ਪੈਣ ਉਪਰੰਤ ...

ਪੂਰੀ ਖ਼ਬਰ »

ਜਥੇ: ਖਾਪੜਖੇੜੀ ਨੂੰ ਹਲਕਾ ਅਟਾਰੀ ਵਾਸੀਆਂ ਨੇ ਕੀਤਾ ਸਨਮਾਨਿਤ

ਛੇਹਰਟਾ, 8 ਦਸੰਬਰ (ਵਡਾਲੀ)-ਸ਼੍ਰੋਮਣੀ ਕਮੇਟੀ ਮੈਂਬਰ ਜਥੇ: ਮੰਗਵਿੰਦਰ ਸਿੰਘ ਖਾਪੜਖੇੜੀ ਦੇ ਅੰਤਿ੍ੰਗ ਕਮੇਟੀ ਮੈਂਬਰ ਬਣਨ 'ਤੇ ਵਿਧਾਨ ਸਭਾ ਹਲਕਾ ਅਟਾਰੀ ਦੇ ਸਮੂਹ ਵਰਕਰਾਂ ਵਲੋਂ ਗੁਰਦੁਆਰਾ ਮਲ੍ਹਾ ਸਾਹਿਬ ਧੱਤਲ ਵਿਖੇ ਸੰਤ ਬਾਬਾ ਅਵਤਾਰ ਸਿੰਘ ਧੱਤਲ ਤੇ ਪ੍ਰੇਮ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX