ਤਾਜਾ ਖ਼ਬਰਾਂ


16 ਆਈ ਪੀ ਐੱਸ ਅਧਿਕਾਰੀਆਂ ਦੇ ਹੋਏ ਤਬਾਦਲੇ
. . .  3 minutes ago
ਚੰਡੀਗੜ੍ਹ ,27 ਜਨਵਰੀ - ਪੰਜਾਬ ਸਰਕਾਰ ਵੱਲੋਂ ਅੱਜ ਇਕ ਅਹਿਮ ਐਲਾਨ ਕਰਦਿਆਂ ਪੰਜਾਬ ਪੁਲਿਸ ਦੇ 16 ਆਈਪੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ।
ਮੁੰਬਈ 'ਚ ਹੋਵੇਗਾ ਆਈ.ਪੀ.ਐਲ-2020 ਫਾਈਨਲ - ਸੌਰਵ ਗਾਂਗੁਲੀ
. . .  39 minutes ago
ਕੋਲਕਾਤਾ, 27 ਜਨਵਰੀ - ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ) 2020 ਦਾ ਫਾਈਨਲ ਮੁਕਾਬਲਾ ਮੁੰਬਈ 'ਚ ਹੋਵੇਗਾ। ਇਸ ਦੀ ਜਾਣਕਾਰੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ)ਦੇ ਮੁਖੀ ਸੌਰਵ ...
ਕੋਰੋਨਾ ਵਾਇਰਸ ਨੂੰ ਲੈ ਕੇ ਹਵਾਈ ਅੱਡੇ 'ਤੇ ਲਗਾਇਆ ਗਿਆ ਥਰਮਲ ਸਕੈਨਰ
. . .  about 1 hour ago
ਰਾਜਾਸਾਂਸੀ, 27 ਜਨਵਰੀ (ਹੇਰ, ਖੀਵਾ) - ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਸ਼ਿਵਦੁਲਾਰ ਸਿੰਘ ਢਿੱਲੋਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੀ ਅਗਵਾਈ ਹੇਠ ਇਕ ਅਹਿਮ ਮੀਟਿੰਗ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਵਿਖੇ ਕੀਤੀ ਗਈ, ਜਿਸ ਵਿਚ ਡਾਇਰੈਕਟਰ ਏਅਰਪੋਰਟ...
ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਸ਼ੁਰੂ ਕੀਤਾ ਗਿਆ 'ਪੁਲਿਸ ਇੰਪਲਾਈਜ਼ ਵੈੱਲਫੇਅਰ ਫ਼ੰਡ'
. . .  about 1 hour ago
ਅਜਨਾਲਾ, 27 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ) - ਐੱਸ.ਐੱਸ.ਪੀ ਅੰਮ੍ਰਿਤਸਰ ਦਿਹਾਤੀ ਵਿਕਰਮਜੀਤ ਦੁੱਗਲ ਵੱਲੋਂ ਸਮੂਹ ਕਰਮਚਾਰੀਆਂ/ਅਧਿਕਾਰੀਆਂ ਦੀ ਸਹਿਮਤੀ ਨਾਲ 'ਪੁਲਿਸ ਇੰਪਲਾਈਜ਼ ਵੈੱਲਫੇਅਰ ਫ਼ੰਡ' ਸ਼ੁਰੂ ਕੀਤਾ ਗਿਆ ਹੈ। ਇਸ ਫ਼ੰਡ ਦੀ ਮਦਦ ਨਾਲ ਹਰ ਪੁਲਿਸ...
ਮੀਂਹ ਨੇ ਫਿਰ ਵਧਾਈ ਠੰਢ
. . .  about 1 hour ago
ਖਮਾਣੋਂ, 27 ਜਨਵਰੀ (ਪਰਮਵੀਰ ਸਿੰਘ) - ਸਵੇਰ ਦੀ ਬੱਦਲਵਾਈ ਤੋਂ ਬਾਅਦ ਇਲਾਕੇ ਵਿਚ ਮੀਂਹ ਸ਼ੁਰੂ ਹੋ ਗਿਆ ਹੈ। ਜਿਸ ਕਾਰਨ ਠੰਢ ਨੇ ਇਕ ਵਾਰ ਫੇਰ ਆਪਣੀ ਪਕੜ ਸ਼ੁਰੂ ਕਰ ਦਿੱਤੀ ਹੈ। ਠੰਢ ਅਤੇ ਮੀਂਹ ਨੂੰ ਜਿੱਥੇ ਕਿਸਾਨਾਂ...
ਦੋ ਧਿਰਾਂ ਵਿਚਾਲੇ ਚੱਲੇ ਇੱਟਾਂ-ਰੋੜੇ, 4 ਗੰਭੀਰ ਜ਼ਖ਼ਮੀ
. . .  about 2 hours ago
ਭਿੰਡੀ ਸੈਦਾਂ, 27 ਜਨਵਰੀ ( ਪ੍ਰਿਤਪਾਲ ਸਿੰਘ ਸੂਫ਼ੀ )- ਸਥਾਨਕ ਕਸਬਾ ਭਿੰਡੀ ਸੈਦਾਂ ਵਿਖੇ ਦੋ ਧਿਰਾਂ ਵਿਚਾਲੇ ਅੱਜ ਕਿਸੇ ਪੁਰਾਣੀ ਰੰਜਸ਼ ਨੂੰ ਲੈ ਕੇ ਜੰਮ ਕੇ ਇੱਟਾਂ ਰੋੜੇ ਚੱਲੇ। ਇੱਕ ਧਿਰ...
ਨਿਤਿਸ਼ ਕੁਮਾਰ ਨੇ ਸੱਦੀ ਜੇ. ਡੀ. ਯੂ. ਨੇਤਾਵਾਂ ਦੀ ਬੈਠਕ, ਪ੍ਰਸ਼ਾਂਤ ਕਿਸ਼ੋਰ ਨਹੀਂ ਹੋਣਗੇ ਸ਼ਾਮਲ
. . .  about 3 hours ago
ਪਟਨਾ, 27 ਜਨਵਰੀ- ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਭਲਕੇ 28 ਜਨਵਰੀ ਨੂੰ ਪਟਨਾ ਸਥਿਤ ਆਪਣੀ ਰਿਹਾਇਸ਼ 'ਤੇ ਬੈਠਕ ਬੁਲਾਈ ਹੈ। ਇਸ ਬੈਠਕ 'ਚ ਜੇ. ਡੀ. ਯੂ. ਦੇ ਸਾਰੇ ਸੰਸਦ ਮੈਂਬਰ...
ਧੁੱਪ ਨਿਕਲਣ ਅਤੇ ਕਿਣ ਮਿਣ ਰੁਕਣ ਨਾਲ ਲੋਕਾਂ ਨੂੰ ਠੰਢ ਤੋਂ ਮਿਲੀ ਰਾਹਤ
. . .  about 3 hours ago
ਬਾਘਾਪੁਰਾਣਾ, 27 ਜਨਵਰੀ (ਬਲਰਾਜ ਸਿੰਗਲਾ)- ਅੱਜ ਸਵੇਰੇ ਦਿਨ ਚੜ੍ਹਦਿਆਂ ਹੀ ਮੌਸਮ ਦੇ ਮਿਜ਼ਾਜ ਵਿਗੜਨ ਨਾਲ ਸ਼ੁਰੂ ਹੋਈ ਕਿਣ ਮਿਣ ਨਾਲ ਬਾਘਾਪੁਰਾਣਾ ਸ਼ਹਿਰ ਅਤੇ ਇਲਾਕੇ ਅੰਦਰ ਜਨ-ਜੀਵਨ ਕਾਫ਼ੀ...
ਕਾਂਗਰਸ 'ਚ ਸਥਿਤੀ ਵਿਸਫੋਟਕ, ਕਿਸੇ ਵੀ ਸਮੇਂ ਹੋ ਸਕਦੈ ਧਮਾਕਾ- ਚੰਦੂਮਾਜਰਾ
. . .  about 3 hours ago
ਗੜ੍ਹਸ਼ੰਕਰ, 27 ਜਨਵਰੀ (ਧਾਲੀਵਾਲ)- ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਗੜ੍ਹਸ਼ੰਕਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ...
ਪੱਛਮੀ ਬੰਗਾਲ ਵਿਧਾਨ ਸਭਾ 'ਚ ਨਾਗਰਿਕਤਾ ਕਾਨੂੰਨ ਵਿਰੁੱਧ ਮਤਾ ਪਾਸ
. . .  about 3 hours ago
ਕੋਲਕਾਤਾ, 27 ਜਨਵਰੀ- ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.) ਵਿਰੁੱਧ ਪੱਛਮੀ ਬੰਗਾਲ ਵਿਧਾਨ ਸਭਾ 'ਚ ਵੀ ਮਤਾ ਪਾਸ ਹੋ ਗਿਆ। ਵਿਧਾਨ ਸਭਾ 'ਚ ਇਹ ਮਤਾ ਸੂਬਾ ਸਰਕਾਰ ਵਲੋਂ ਪੇਸ਼ ਕੀਤਾ ਗਿਆ...
ਪੰਜਾਬ ਨਿਊ ਈਅਰ ਬੰਪਰ- ਪਠਾਨਕੋਟ ਵਾਸੀ 3 ਘੰਟਿਆਂ 'ਚ ਬਣਿਆ ਕਰੋੜਪਤੀ
. . .  about 3 hours ago
ਚੰਡੀਗੜ੍ਹ, 27 ਜਨਵਰੀ- 'ਕਿਸਮਤ ਚਮਕਦੀ ਦਾ ਪਤਾ ਨਹੀਂ ਲੱਗਦਾ', ਇਹ ਗੱਲ ਪਠਾਨਕੋਟ ਵਾਸੀ ਰਾਕੇਸ਼ ਸ਼ਰਮਾ 'ਤੇ ਬਿਲਕੁਲ ਢੁੱਕਦੀ ਹੈ, ਜਿਸ ਨੂੰ ਪੰਜਾਬ ਰਾਜ ਨਿਊ ਈਅਰ ਬੰਪਰ ਨੇ ਮਹਿਜ਼ ਤਿੰਨ ਘੰਟਿਆਂ 'ਚ ਡੇਢ ਕਰੋੜ...
ਮੁੜ ਪੰਜ ਦਿਨਾਂ ਪੁਲਿਸ ਰਿਮਾਂਡ 'ਤੇ ਭੇਜਿਆ ਗਿਆ ਗੈਂਗਸਟਰ ਸੁਖਪ੍ਰੀਤ ਬੁੱਢਾ
. . .  about 4 hours ago
ਮੋਗਾ, 27 ਜਨਵਰੀ (ਗੁਰਤੇਜ ਬੱਬੀ)- ਥਾਣਾ ਨਿਹਾਲ ਸਿੰਘ ਪੁਲਿਸ ਗੈਂਗਸਟਰ ਸੁਖਪ੍ਰੀਤ ਉਰਫ਼ ਬੁੱਢਾ ਨੂੰ 22 ਜਨਵਰੀ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਸੰਗਰੂਰ ਜੇਲ੍ਹ ਤੋਂ ਤਹਿਸੀਲ ਨਿਹਾਲ ਸਿੰਘ ਵਾਲਾ ਲੈ ਕੇ ਆਈ ਸੀ...
ਸ਼ਾਹੀਨ ਬਾਗ ਪ੍ਰਦਰਸ਼ਨ ਨੂੰ 'ਟੁਕੜੇ-ਟੁਕੜੇ' ਗੈਂਗ ਦਾ ਸਮਰਥਨ- ਰਵੀਸ਼ੰਕਰ ਪ੍ਰਸਾਦ
. . .  about 4 hours ago
ਨਵੀਂ ਦਿੱਲੀ, 27 ਜਨਵਰੀ- ਕੇਂਦਰੀ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.) ਦੇ ਵਿਰੋਧ 'ਚ ਸ਼ਾਹੀਨ ਬਾਗ 'ਚ ਪ੍ਰਦਰਸ਼ਨ ਕਰਨ ਵਾਲਿਆਂ ਦਾ ਸਮਰਥਨ ਕਰਨ ਲਈ ਕਾਂਗਰਸ...
ਅਫ਼ਗ਼ਾਨਿਸਤਾਨ 'ਚ ਹਾਦਸਾਗ੍ਰਸਤ ਹੋਇਆ ਯਾਤਰੀ ਜਹਾਜ਼
. . .  about 4 hours ago
ਕਾਬੁਲ, 27 ਜਨਵਰੀ- ਅਫ਼ਗ਼ਾਨਿਸਤਾਨ ਗਜ਼ਨੀ ਸੂਬੇ ਦੇ ਦੇਹ ਯਾਕ ਜ਼ਿਲ੍ਹੇ 'ਚ ਇੱਕ ਯਾਤਰੀ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੀ ਖ਼ਬਰ ਮਿਲੀ ਹੈ। ਇਸ ਸੰਬੰਧੀ ਜਾਣਕਾਰੀ...
ਭਾਰਤ ਸਰਕਾਰ ਨੇ ਬੋਡੋਲੈਂਡ ਗਰੁੱਪ ਨਾਲ ਕੀਤਾ ਸ਼ਾਂਤੀ ਸਮਝੌਤਾ
. . .  about 4 hours ago
ਨਵੀਂ ਦਿੱਲੀ, 27 ਜਨਵਰੀ- ਗ੍ਰਹਿ ਮੰਤਰਾਲੇ 'ਚ ਪਾਬੰਦੀ ਸ਼ੁਦਾ ਸੰਗਠਨ ਨੈਸ਼ਨਲ ਡੈਮੋਕ੍ਰੇਟਿਕ ਫ਼ਰੰਟ ਆਫ਼ ਬੋਡੋਲੈਂਡ (ਐੱਨ. ਡੀ. ਐੱਫ. ਬੀ.) ਦੇ ਸਾਰੇ ਗੁੱਟਾਂ ਦੇ ਪ੍ਰਤੀਨਿਧੀਆਂ ਨਾਲ ਇੱਕ...
ਅਖਿਲ ਭਾਰਤੀ ਸਫ਼ਾਈ ਮਜ਼ਦੂਰ ਸੰਘ ਦੇ ਮੁਖੀ ਸੰਜੇ ਗਹਿਲੋਤ 'ਆਪ' ਹੋਏ ਸ਼ਾਮਲ
. . .  about 5 hours ago
ਨਿਰਭੈਆ ਦੇ ਦੋਸ਼ੀ ਮੁਕੇਸ਼ ਦੀ ਪਟੀਸ਼ਨ 'ਤੇ ਜਲਦੀ ਸੁਣਵਾਈ ਕਰਨ ਦੇ ਸੁਪਰੀਮ ਕੋਰਟ ਨੇ ਦਿੱਤੇ ਸੰਕੇਤ
. . .  about 5 hours ago
ਨਿੱਜੀ ਰੰਜਿਸ਼ ਦੇ ਚੱਲਦਿਆਂ ਗੋਲੀਆਂ ਮਾਰ ਕੇ ਵਿਅਕਤੀ ਦਾ ਕਤਲ
. . .  about 5 hours ago
ਹਲਕੀ ਕਿਣ ਮਿਣ ਕਾਰਨ ਜਨ-ਜੀਵਨ ਪ੍ਰਭਾਵਿਤ
. . .  about 6 hours ago
ਧਾਰਮਿਕ ਭਾਵਨਾਵਾਂ ਭੜਕਾਉਣ ਦੇ ਮਾਮਲੇ 'ਚ ਕਾਮੇਡੀਅਨ ਭਾਰਤੀ ਸਿੰਘ ਨੂੰ ਮਾਣਯੋਗ ਹਾਈਕੋਰਟ ਨੇ ਦਿੱਤੀ ਰਾਹਤ
. . .  about 6 hours ago
1 ਫਰਵਰੀ ਨੂੰ ਹੋਵੇਗੀ ਬਾਬੇ ਨਾਨਕ ਦੇਵ ਦੀ ਫ਼ਿਲਾਸਫ਼ੀ 'ਤੇ ਕੌਮਾਂਤਰੀ ਕਾਨਫ਼ਰੰਸ, ਚੀਫ਼ ਜਸਟਿਸ ਕਰਨਗੇ ਉਦਘਾਟਨ
. . .  about 6 hours ago
ਪਾਕਿ 'ਚ ਵਿਆਹ ਦੇ ਮੰਡਪ ਤੋਂ ਅਗਵਾ ਕੀਤੀ ਗਈ ਹਿੰਦੂ ਲੜਕੀ, ਜਬਰਨ ਧਰਮ ਪਰਿਵਰਤਨ ਮਗਰੋਂ ਕਰਾਇਆ ਗਿਆ ਨਿਕਾਹ
. . .  about 6 hours ago
ਬਜਟ ਸੈਸ਼ਨ ਤੋਂ ਪਹਿਲਾਂ 31 ਜਨਵਰੀ ਨੂੰ ਹੋਵੇਗੀ ਭਾਜਪਾ ਸੰਸਦੀ ਕਾਰਜਕਾਰਨੀ ਦੀ ਬੈਠਕ
. . .  about 7 hours ago
ਐੱਨ. ਪੀ. ਆਰ. ਦੀ ਪ੍ਰਕਿਰਿਆ 'ਤੇ ਰੋਕ ਲਾਉਣ ਤੋਂ ਸੁਪਰੀਮ ਕੋਰਟ ਦਾ ਇਨਕਾਰ, ਕੇਂਦਰ ਸਰਕਾਰ ਨੂੰ ਭੇਜਿਆ ਨੋਟਿਸ
. . .  about 7 hours ago
ਪ੍ਰਵਾਸੀ ਮਜ਼ਦੂਰ ਦੇ 5 ਸਾਲਾ ਬੱਚੇ ਨੂੰ ਆਵਾਰਾ ਕੁੱਤਿਆਂ ਨੇ ਨੋਚ-ਨੋਚ ਖਾਧਾ, ਮੌਤ
. . .  about 7 hours ago
ਏਅਰ ਇੰਡੀਆ 'ਚ 100 ਫ਼ੀਸਦੀ ਹਿੱਸੇਦਾਰੀ ਵੇਚੇਗੀ ਸਰਕਾਰ, 17 ਮਾਰਚ ਤੱਕ ਲੱਗੇਗੀ ਬੋਲੀ
. . .  about 8 hours ago
ਆਂਧਰਾ ਪ੍ਰਦੇਸ਼ ਕੈਬਨਿਟ ਦਾ ਵੱਡਾ ਫ਼ੈਸਲਾ, ਵਿਧਾਨ ਪ੍ਰੀਸ਼ਦ ਨੂੰ ਖ਼ਤਮ ਕਰਨ ਦੇ ਫ਼ੈਸਲੇ 'ਤੇ ਲਾਈ ਮੋਹਰ
. . .  about 8 hours ago
ਬਜਟ ਤੋਂ ਪਹਿਲਾਂ ਸਰਕਾਰ ਨੇ ਸੱਦੀ ਸਰਬ ਪਾਰਟੀ ਬੈਠਕ
. . .  about 7 hours ago
ਪੰਜਾਬ ਦੇ ਪੰਜ ਜ਼ਿਲ੍ਹਿਆਂ 'ਚ ਡਾਇਬੀਟਿਕ ਰੈਟੀਨੋਪੈਥੀ ਸਕਰੀਨਿੰਗ ਤੇ ਟਰੀਟਮੈਂਟ ਲਈ ਆਰੰਭਿਕ ਪ੍ਰਾਜੈਕਟ ਦੀ ਸ਼ੁਰੂਆਤ- ਸਿੱਧੂ
. . .  about 9 hours ago
11 ਸਾਲਾ ਬੱਚੀ ਨਾਲ ਛੇੜਛਾੜ ਦੇ ਮਾਮਲੇ 'ਚ ਗ੍ਰੰਥੀ ਨਾਮਜ਼ਦ
. . .  about 9 hours ago
ਸੁਖਬੀਰ ਅਤੇ ਬੀਬਾ ਹਰਸਿਮਰਤ ਬਾਦਲ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ
. . .  about 9 hours ago
ਦਿੱਗਜ ਬਾਸਕਟਬਾਲ ਖਿਡਾਰੀ ਕੋਬੀ ਬ੍ਰਾਇੰਟ ਅਤੇ ਉਨ੍ਹਾਂ ਦੀ ਧੀ ਦੀ ਹੈਲੀਕਾਪਟਰ ਹਾਦਸੇ 'ਚ ਮੌਤ
. . .  about 10 hours ago
ਚੋਰਾਂ ਨੇ ਬੈਂਕ ਦੀ ਕੰਧ ਪਾੜ ਕੇ ਕੀਤੀ ਚੋਰੀ
. . .  about 10 hours ago
ਹਜ਼ਾਰਾਂ ਕਿਸਾਨ ਅੱਜ ਕਰਨਗੇ ਡਿਪਟੀ ਕਮਿਸ਼ਨਰ ਸੰਗਰੂਰ ਦੇ ਦਫ਼ਤਰ ਦਾ ਘਿਰਾਓ
. . .  about 10 hours ago
ਜੈਪੁਰ 'ਚ ਸਾਹਮਣੇ ਆਇਆ ਕੋਰੋਨਾ ਵਾਇਰਸ ਦਾ ਮਰੀਜ਼
. . .  about 11 hours ago
ਜ਼ਿਲ੍ਹਾ ਸੰਗਰੂਰ 'ਚ ਆਮ ਵਾਂਗ ਖੁੱਲ੍ਹਣਗੇ ਸਕੂਲ
. . .  about 12 hours ago
ਅੱਜ ਦਾ ਵਿਚਾਰ
. . .  about 12 hours ago
ਪੰਜਾਬ ਚ ਕੋਰੋਨਾ ਵਾਇਰਸ ਨਾਂ ਦੀ ਕੋਈ ਬਿਮਾਰੀ ਨਹੀਂ - ਬਲਬੀਰ ਸਿੱਧੂ
. . .  about 19 hours ago
ਸੜਕ ਹਾਦਸੇ 'ਚ ਇੱਕ ਪ੍ਰਵਾਸੀ ਮਜ਼ਦੂਰ ਦੀ ਮੌਤ, ਦੂਜਾ ਜ਼ਖ਼ਮੀ
. . .  1 day ago
ਸੰਤ ਬਾਬਾ ਅਵਤਾਰ ਸਿੰਘ ਕਲਿਆਣ ਸੰਪਰਦਾਇ ਰਾੜਾ ਸਾਹਿਬ ਵਾਲੇ ਹੋਏ ਸਵਰਗਵਾਸ
. . .  about 1 hour ago
ਭੀਮ ਆਰਮੀ ਦਾ ਮੁਖੀ ਚੰਦਰਸ਼ੇਖਰ ਆਜ਼ਾਦ ਗ੍ਰਿਫ਼ਤਾਰ
. . .  16 minutes ago
22 ਫਰਵਰੀ ਤੋਂ 1 ਮਾਰਚ ਤੱਕ ਭੁਵਨੇਸ਼ਵਰ 'ਚ ਹੋਣਗੀਆਂ 'ਖੇਲੋ ਇੰਡੀਆ ਯੂਨੀਵਰਸਿਟੀ' ਖੇਡਾਂ - ਪ੍ਰਧਾਨ ਮੰਤਰੀ
. . .  about 1 hour ago
ਔਰਤ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ
. . .  1 day ago
ਲੌਂਗੋਵਾਲ ਵਿਖੇ ਵੱਡੇ ਇਕੱਠ ਵਲੋਂ ਢੀਂਡਸਾ ਨੂੰ ਸਮਰਥਨ
. . .  1 day ago
ਜਲੰਧਰ ਦੇ ਵਿੱਦਿਅਕ ਅਦਾਰਿਆਂ 'ਚ ਕੱਲ੍ਹ ਛੁੱਟੀ ਦਾ ਐਲਾਨ
. . .  1 day ago
ਗੁਰਦਾਸਪੁਰ ਦੇ ਵਿੱਦਿਅਕ ਅਦਾਰਿਆਂ ਵਿਚ ਕੱਲ੍ਹ ਹੋਵੇਗੀ ਛੁੱਟੀ
. . .  1 minute ago
ਅਜੇ ਤੱਕ ਰਾਜਾਸਾਂਸੀ ਨਹੀਂ ਪਹੁੰਚੀ ਹਜ਼ੂਰ ਸਾਹਿਬ ਤੋਂ ਆਉਣ ਵਾਲੀ ਉਡਾਣ
. . .  1 minute ago
ਫਰਨੇਸ ਇਕਾਈ 'ਚ ਧਮਾਕਾ ਦੌਰਾਨ ਇੱਕ ਮਜ਼ਦੂਰ ਦੀ ਮੌਤ, 5 ਝੁਲਸੇ
. . .  1 day ago
ਟੀਮ ਇੰਡੀਆ ਦੀ ਨਿਊਜ਼ੀਲੈਂਡ ਨੂੰ ਉੱਪਰ 7 ਵਿਕਟਾਂ ਨਾਲ ਜਿੱਤ, ਲੜੀ 'ਚ 2-0 ਦੀ ਲੀਡ
. . .  1 day ago
ਮੋਬਾਈਲ ਟਾਵਰ ਤੋਂ 24 ਬੈਟਰੇ ਚੋਰੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 24 ਮੱਘਰ ਸੰਮਤ 551

ਮੋਗਾ

ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ ਨੇ ਮੀਟਿੰਗ ਸਮੇਂ ਭਲਕੇ ਪਟਿਆਲੇ ਧਰਨੇ ਦਾ ਪ੍ਰੋਗਰਾਮ ਉਲੀਕਿਆ

ਮੋਗਾ, 8 ਦਸੰਬਰ (ਸ਼ਿੰਦਰ ਸਿੰਘ ਭੁਪਾਲ)- ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ ਮੋਗਾ ਦੀ ਮੀਟਿੰਗ ਬਲੌਰ ਸਿੰਘ ਦੀ ਪ੍ਰਧਾਨਗੀ ਹੇਠ ਬਿਜਲੀ ਘਰ ਦੇ ਗੈੱਸਟ ਹਾਊਸ ਮੋਗਾ ਵਿਖੇ ਹੋਈ ਜਿਸ ਦੀ ਸਮੁੱਚੀ ਕਾਰਵਾਈ ਜਗੀਰ ਸਿੰਘ ਖੋਖਰ ਨੇ ਚਲਾਈ | ਸਭ ਤੋਂ ਪਹਿਲਾਂ ਇਕ ਮਤੇ ਰਾਹੀਂ ਮੰਗਲ ਸਿੰਘ ਚੁੱਘਾ ਦੀ ਹੋਈ ਅਚਾਨਕ ਮੌਤ 'ਤੇ ਸ਼ੋਕ ਮਤਾ ਪਾਸ ਕੀਤਾ ਗਿਆ | ਉਪਰੰਤ ਬਲੌਰ ਸਿੰਘ ਪ੍ਰਧਾਨ, ਦਿਆਲ ਸਿੰਘ, ਬੰਤ ਸਿੰਘ ਬੱਧਨੀ, ਪ੍ਰੀਆ ਵਰਤ, ਗੁਰਨਾਮ ਸਿੰਘ ਭਿੰਡਰ ਕਲਾਂ, ਗੁਰਮੇਲ ਸਿੰਘ ਤੇ ਜਗੀਰ ਸਿੰਘ ਖੋਖਰ ਨੇ ਲਟਕਦੀਆਂ ਮੰਗਾਂ ਬਿਜਲੀ ਦੀਆਂ ਯੂਨਿਟਾਂ ਵਿਚ ਛੋਟ ਦੇਣ, ਛੇਵੇਂ ਤਨਖ਼ਾਹ ਕਮਿਸ਼ਨ ਦੀ ਰਿਪੋਰਟ ਜਾਰੀ ਕਰਨ ਤੇ ਲਾਗੂ ਕਰਨ, ਮਹਿੰਗਾਈ ਭੱਤੇ ਦੀਆਂ ਰਹਿੰਦੀਆਂ ਚਾਰ ਕਿਸ਼ਤਾਂ ਤੇ ਬਕਾਇਆ ਦੇਣ, ਮੈਡੀਕਲ ਭੱਤਾ 2 ਹਜ਼ਾਰ ਰੁਪਏ ਪ੍ਰਤੀ ਮਹੀਨਾ ਕਰਨ ਤੇ ਕੈਸ਼ਲੈੱਸ ਹੈਲਥ ਸਕੀਮ ਦੁਬਾਰਾ ਚਾਲੂ ਕਰਨ ਦੀ ਮੰਗ ਕੀਤੀ | ਇਨ੍ਹਾਂ ਮੰਗਾਂ ਨੂੰ ਮਨਵਾਉਣ ਲਈ 10 ਦਸੰਬਰ ਮੰਗਲਵਾਰ ਨੂੰ ਹੈੱਡ ਆਫ਼ਿਸ ਪਟਿਆਲਾ ਸਾਹਮਣੇ ਧਰਨਾ ਦੇਣ ਦਾ ਫ਼ੈਸਲਾ ਕੀਤਾ ਗਿਆ | ਉਸ ਦਿਨ ਧਰਨੇ 'ਤੇ ਪੁੱਜਣ ਲਈ ਸਵੇਰੇ 7 ਵਜੇ ਧਰਮਕੋਟ ਤੋਂ ਤੇ ਪੌਣੇ ਅੱਠ ਵਜੇ ਸਵੇਰੇ 132 ਕੇ.ਵੀ. ਸਬ ਸਟੇਸ਼ਨ ਮੋਗਾ ਤੋਂ ਬੱਸ ਚਲਾਉਣ ਦਾ ਵੀ ਫ਼ੈਸਲਾ ਕੀਤਾ ਗਿਆ ਤਾਂ ਜੋ ਪੈਨਸ਼ਨਰਜ਼ ਠੀਕ ਸਮੇਂ 'ਤੇ ਪਟਿਆਲੇ ਪੁੱਜ ਸਕਣ | ਇਕ ਹੋਰ ਮਤੇ ਰਾਹੀਂ 7 ਜਨਵਰੀ 2020 ਨੂੰ ਨਛੱਤਰ ਸਿੰਘ ਭਵਨ (ਬੱਸ ਸਟੈਂਡ) ਮੋਗਾ ਵਿਖੇ ਪੈਨਸ਼ਨਰਜ਼ ਦਿਵਸ ਮਨਾਉਣ ਦਾ ਫ਼ੈਸਲਾ ਕੀਤਾ ਗਿਆ ਜਿਸ ਵਿਚ 70 ਸਾਲ ਦੀ ਉਮਰ ਪੂਰੀ ਕਰ ਚੱੁਕੇ ਪੈਨਸ਼ਨਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ | ਇਸ ਮੀਟਿੰਗ ਵਿਚ ਸਮੂਹ ਪੈਨਸ਼ਨਰਾਂ ਨੇ ਹਿੱਸਾ ਲਿਆ ਜਦੋਂ ਕਿ ਨੰਬਰਦਾਰ ਅਵਤਾਰ ਸਿੰਘ ਐਨ.ਆਰ.ਆਈ. ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ |

ਸਮਾਜ ਸੇਵੀ ਸੰਸਥਾਵਾਂ ਨੇ ਗੁਰਪ੍ਰੀਤ ਸਚਦੇਵਾ ਦੇ ਪੁੱਤਰ ਨੂੰ ਇਨਸਾਫ਼ ਦਿਵਾਉਣ ਦਾ ਕੀਤਾ ਅਹਿਦ

ਮੋਗਾ, 8 ਦਸੰਬਰ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਸਮਾਜ ਸੇਵੀ ਗੁਰਪ੍ਰੀਤ ਸਿੰਘ ਸਚਦੇਵਾ ਦੇ ਨਾਬਾਲਗ ਪੁੱਤਰ ਸਾਹਿਬ ਸਚਦੇਵਾ 'ਤੇ ਦਰਜ ਕੀਤੇ ਗਏ ਬਿਲਕੁਲ ਨਾਜਾਇਜ਼ ਕੇਸ ਪ੍ਰਤੀ ਰੋਸ ਤੇਜ਼ੀ ਨਾਲ ਫੈਲਣਾ ਸ਼ੁਰੂ ਹੋ ਗਿਆ ਹੈ | ਬੀਤੇ ਦਿਨੀਂ ਮੇਨ ਬਾਜ਼ਾਰ ...

ਪੂਰੀ ਖ਼ਬਰ »

ਸਮੂਹਿਕ ਵਿਆਹਾਂ ਦੌਰਾਨ ਪੁਲਿਸ ਕਰਮਚਾਰੀਆਂ ਦੀ ਘਾਟ ਕਾਰਨ ਵਾਪਰੀਆਂ ਚੋਰੀ ਦੀਆਂ ਘਟਨਾਵਾਂ

ਸਮਾਧ ਭਾਈ, 8 ਦਸੰਬਰ (ਗੁਰਮੀਤ ਸਿੰਘ ਮਾਣੂੰਕੇ)-ਸਮਾਜ ਸੇਵਾ ਨੂੰ ਸਮਰਪਿਤ ਪਿੰਡ ਸਮਾਧ ਭਾਈ ਦੀ ਸਤਿ ਕਰਤਾਰ ਸੇਵਾ ਸੁਸਾਇਟੀ ਵਲੋਂ ਕਲੇਰ ਸਕੂਲ 'ਚ ਸਮੂਹਿਕ ਵਿਆਹ ਕਰਵਾਏ ਗਏ, ਪਰ ਪੁਲਿਸ ਪ੍ਰਸ਼ਾਸਨ ਦੀ ਘਾਟ ਕਾਰਨ ਇਸ ਵਿਆਹ ਸਮਾਗਮ ਦੌਰਾਨ ਚੋਰੀ ਦੀਆਂ ਘਟਨਾਵਾਂ ਹੋਣ ...

ਪੂਰੀ ਖ਼ਬਰ »

ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਜ਼ਿਲ੍ਹੇ ਅੰਦਰ ਹੁੱਕਾ ਬਾਰਾਂ 'ਤੇ ਪਾਬੰਦੀ ਦੇ ਹੁਕਮ

ਮੋਗਾ, 8 ਦਸੰਬਰ (ਰਾਜੇਸ਼ ਕੋਛੜ)- ਜ਼ਿਲ੍ਹਾ ਮੈਜਿਸਟ੍ਰੇਟ ਮੋਗਾ ਸੰਦੀਪ ਹੰਸ ਨੇ ਧਾਰਾ 144 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਮੋਗਾ 'ਚ ਹੁੱਕਾ ਬਾਰਾਂ 'ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ | ਇਹ ਆਦੇਸ਼ 31 ਜਨਵਰੀ 2020 ਤੱਕ ਲਾਗੂ ਰਹਿਣਗੇ | ਜ਼ਿਲ੍ਹਾ ...

ਪੂਰੀ ਖ਼ਬਰ »

ਸਰਬੱਤ ਦਾ ਭਲਾ ਟਰੱਸਟ ਵਲੋਂ 431ਵਾਂ ਅੱਖਾਂ ਦਾ ਜਾਂਚ ਕੈਂਪ ਲਗਾਇਆ

ਮੋਗਾ, 8 ਦਸੰਬਰ (ਜਸਪਾਲ ਸਿੰਘ ਬੱਬੀ)-ਗੁਰਦੁਆਰਾ ਬੀਬੀ ਕਾਹਨ ਕੌਰ ਮੋਗਾ ਵਿਖੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮੋਗਾ ਵਲੋਂ ਪਰਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਦਲ ਮੋਗਾ ਦੇ ਸਹਿਯੋਗ ਨਾਲ 431ਵਾਂ ਅੱਖਾਂ ਦਾ ਜਾਂਚ ਕੈਂਪ ਲਗਾਇਆ ਗਿਆ | ਇਸ ਮੁਫ਼ਤ ਆਪ੍ਰੇਸ਼ਨ ...

ਪੂਰੀ ਖ਼ਬਰ »

ਵੇਵਜ਼ ਓਵਰਸੀਜ਼ ਦੇ ਥੋਮਸ ਨੇ ਲਿਸਨਿੰਗ 'ਚ ਹਾਸਲ ਕੀਤੇ 7 ਬੈਂਡ

ਮੋਗਾ, 8 ਦਸੰਬਰ (ਸੁਰਿੰਦਰਪਾਲ ਸਿੰਘ)-ਵਿਦਿਆਰਥੀਆਂ ਨੂੰ ਉੱਚ ਪੱਧਰੀ ਤਕਨੀਕ ਨਾਲ ਆਈਲਟਸ ਦੀ ਸਿੱਖਿਆ ਪ੍ਰਦਾਨ ਕਰ ਰਹੀ ਆਈਲਟਸ ਅਤੇ ਇਮੀਗੇ੍ਰਸ਼ਨ ਸੰਸਥਾ ਵੇਵਜ਼ ਓਵਰਸੀਜ਼ ਮੋਗਾ ਜੋ ਕਿ ਮਾਲਵਾ ਜ਼ਿਲੇ੍ਹ ਦੀ ਪਹਿਲੀ ਸ਼੍ਰੇਣੀ ਦੀ ਸੰਸਥਾ ਹੈ | ਡਾਇਰੈਕਟਰ ਗੌਰਵ ...

ਪੂਰੀ ਖ਼ਬਰ »

ਔਰਤ ਨੇ ਲਗਾਇਆ ਘਰ ਆ ਕੇ ਗੋਲੀ ਚਲਾਉਣ ਦਾ ਦੋਸ਼

ਮੋਗਾ, 8 ਦਸੰਬਰ (ਗੁਰਤੇਜ ਸਿੰਘ)-ਇਕ ਵਿਆਹੁਤਾ ਔਰਤ ਵਲੋਂ ਆਪਣੇ ਵਿਰੋਧੀ ਰਿਸ਼ਤੇਦਾਰ 'ਤੇ ਫ਼ੋਨ 'ਤੇ ਧਮਕੀ ਦੇਣ ਤੋਂ ਬਾਅਦ ਘਰ ਆ ਕੇ ਉਸ ਦੇ ਗੋਲੀ ਮਾਰ ਦੇਣ ਦਾ ਦੋਸ਼ ਲਗਾਇਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਮੋਗਾ ਵਿਖੇ ਜੇਰੇ ਇਲਾਜ ਜਸਵਿੰਦਰ ਕੌਰ ...

ਪੂਰੀ ਖ਼ਬਰ »

ਚੋਰੀ ਦੇ ਸਬੰਧ ਵਿਚ ਮਾਮਲਾ ਦਰਜ ਕਰਨ ਉਪਰੰਤ ਪੁਲਿਸ ਵਲੋਂ ਤੇਜ਼ੀ ਨਾਲ ਜਾਂਚ ਸ਼ੁਰੂ

ਬਾਘਾ ਪੁਰਾਣਾ, 8 ਦਸੰਬਰ (ਬਲਰਾਜ ਸਿੰਗਲਾ)-ਸਥਾਨਕ ਸ਼ਹਿਰ ਵਿਚ ਭਗਤਾ ਭਾਈ ਸੜਕ 'ਤੇ ਸਥਿਤ ਕੁਲਵਿੰਦਰ ਸਿੰਘ ਪੁੱਤਰ ਦਲਵੀਰ ਸਿੰਘ ਦੀ ਸੈਨੇਟਰੀ ਦੀ ਦੁਕਾਨ ਵਿਚ ਹੋਈ ਚੋਰੀ ਦੇ ਸਬੰਧ ਵਿਚ ਪੁਲਿਸ ਥਾਣਾ ਬਾਘਾ ਪੁਰਾਣਾ ਵਿਖੇ ਅਣਪਛਾਤੇ ਚੋਰਾਂ ਦੇ ਿਖ਼ਲਾਫ਼ ਸਹਾਇਕ ...

ਪੂਰੀ ਖ਼ਬਰ »

ਮਾਮਲਾ ਭਗੌੜੇ ਅਨਸਰਾਂ ਅਤੇ ਨਸ਼ਿਆਂ ਦੇ ਤਸਕਰਾਂ ਨੂੰ ਕਾਬੂ ਕਰਨ ਦਾ ਮੂੰਹ ਹਨੇਰੇ ਪੁਲਿਸ ਨੇ ਮੁਹੱਲਿਆਂ ਦੀ ਕੀਤੀ ਅਚਨਚੇਤ ਜਾਂਚ

ਬਾਘਾ ਪੁਰਾਣਾ, 8 ਦਸੰਬਰ (ਬਲਰਾਜ ਸਿੰਗਲਾ)-ਜ਼ਿਲ੍ਹਾ ਪੁਲਿਸ ਮੁਖੀ ਅਮਰਜੀਤ ਸਿੰਘ ਬਾਜਵਾ ਤੇ ਡੀ.ਐਸ.ਪੀ. ਕੇਸਰ ਸਿੰਘ ਵਲੋਂ ਚਲਾਈ ਮੁਹਿੰਮ ਦੇ ਤਹਿਤ ਥਾਣਾ ਮੁਖੀ ਇੰਸਪੈਕਟਰ ਕੁਲਵਿੰਦਰ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਪੁਲਿਸ ਪਾਰਟੀ ਵਲੋਂ ਅੱਜ ਦਿਨ ਚੜ੍ਹਨ ਤੋਂ ...

ਪੂਰੀ ਖ਼ਬਰ »

ਘਰ 'ਚੋਂ ਦਿਨ-ਦਿਹਾੜੇ ਚੋਰਾਂ ਵਲੋਂ ਨਕਦੀ ਚੋਰੀ

ਨਿਹਾਲ ਸਿੰਘ ਵਾਲਾ, 8 ਦਸੰਬਰ (ਸੁਖਦੇਵ ਸਿੰਘ ਖ਼ਾਲਸਾ, ਪਲਵਿੰਦਰ ਸਿੰਘ ਟਿਵਾਣਾ)-ਥਾਣਾ ਨਿਹਾਲ ਸਿੰਘ ਵਾਲਾ ਦੇ ਨੇੜਲੇ ਪਿੰਡਾਂ ਅੰਦਰ ਦਿਨ-ਦਿਹਾੜੇ ਵਧ ਰਹੀਆਂ ਚੋਰੀਆਂ ਦੀਆਂ ਘਟਨਾਵਾਂ ਨੂੰ ਲੈ ਕੇ ਜਿਥੇ ਲੋਕਾਂ ਅੰਦਰ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਉਥੇ ਪੁਲਿਸ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਸਮੇਤ ਇਕ ਗਿ੍ਫ਼ਤਾਰ

ਮੋਗਾ, 8 ਦਸੰਬਰ (ਸ਼ਿੰਦਰ ਸਿੰਘ ਭੁਪਾਲ)-ਸਹਾਇਕ ਥਾਣੇਦਾਰ ਕੁਲਵੰਤ ਸਿੰਘ ਤੇ ਉਸ ਦੀ ਸਹਾਇਕ ਪੁਲਿਸ ਪਾਰਟੀ ਨੂੰ ਮੁਖ਼ਬਰ ਖ਼ਾਸ ਨੇ ਗੁਪਤ ਸੂਚਨਾ ਉਸ ਸਮੇਂ ਦਿੱਤੀ ਜਦੋਂ ਉਹ ਆਮ ਵਾਂਗ ਸ਼ਾਮ ਪੌਣੇ ਚਾਰ ਵਜੇ ਦੇ ਕਰੀਬ ਚੜਿੱਕ ਰੋਡ ਮੋਗਾ ਕੋਲ ਗਸ਼ਤ ਕਰ ਰਹੇ ਸਨ | ਮੁਖ਼ਬਰ ...

ਪੂਰੀ ਖ਼ਬਰ »

ਮਾਤਾ ਕਰਨੈਲ ਕੌਰ ਦਾ ਅੰਤਿਮ ਸੰਸਕਾਰ ਅੱਜ

ਨੱਥੂਵਾਲਾ ਗਰਬੀ, 8 ਦਸੰਬਰ (ਸਾਧੂ ਰਾਮ ਲੰਗੇਆਣਾ)-ਨੱਥੂਵਾਲਾ ਗਰਬੀ ਦੇ ਵਾਸੀ ਗੁਰਤੇਜ ਸਿੰਘ ਬਰਾੜ ਬਲਾਕ ਪ੍ਰਧਾਨ ਕਾਂਗਰਸ ਪਾਰਟੀ ਬਾਘਾ ਪੁਰਾਣਾ ਤੇ ਉਨ੍ਹਾਂ ਦੇ ਭਰਾਤਾ ਗੁਰਚੰਦ ਸਿੰਘ ਤੇ ਰਣਜੀਤ ਸਿੰਘ ਨੂੰ ਉਸ ਸਮੇਂ ਗਹਿਰਾ ਸਦਮਾ ਪਹੁੰਚਿਆ ਜਦੋਂ ਉਨ੍ਹਾਂ ਦੇ ...

ਪੂਰੀ ਖ਼ਬਰ »

ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਹੋਈ

ਬਾਘਾ ਪੁਰਾਣਾ, 8 ਦਸੰਬਰ (ਬਲਰਾਜ ਸਿੰਗਲਾ)-ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋ. ਬਾਘਾ ਪੁਰਾਣਾ ਇਕਾਈ ਦੀ ਮਹੀਨਾਵਾਰ ਮੀਟਿੰਗ ਸੁਰਿੰਦਰ ਰਾਮ ਕੁੱਸਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸਰਕਾਰ ਵਲੋਂ ਪੈਨਸ਼ਨਰਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਡੀ.ਏ. ਦੀਆਂ ਬਕਾਇਆ ...

ਪੂਰੀ ਖ਼ਬਰ »

ਸ਼ੋ੍ਰਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸਾਹੋਕੇ ਨੇ ਕੀਤੀ ਆਗੂਆਂ ਤੇ ਵਰਕਰਾਂ ਨਾਲ ਅਹਿਮ ਮੀਟਿੰਗ

ਬੱਧਨੀ ਕਲਾਂ, 8 ਦਸੰਬਰ (ਸੰਜੀਵ ਕੋਛੜ)-ਸ਼ੋ੍ਰਮਣੀ ਅਕਾਲੀ ਦਲ ਬਾਦਲ ਵਲੋਂ ਪਾਰਟੀ ਵਰਕਰਾਂ ਨੂੰ ਸਰਗਰਮ ਕਰਨ ਲਈ ਅਤੇ ਵਰਕਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਲਈ ਹਲਕਾ ਇੰਚਾਰਜ ਭੁਪਿੰਦਰ ਸਿੰਘ ਸਾਹੋਕੇ ਵਲੋਂ ਗੁਰਦੁਆਰਾ ਸਾਹਿਬ ਛੇਵੀਂ ਪਾਤਸ਼ਾਹੀ ਪਿੰਡ ...

ਪੂਰੀ ਖ਼ਬਰ »

ਸੰਘਰਸ਼ਸ਼ੀਲ ਜਥੇਬੰਦੀਆਂ ਦੀ ਹੋਈ ਸਾਂਝੀ ਮੀਟਿੰਗ

ਮੋਗਾ, 8 ਦਸੰਬਰ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)- ਪੇਂਡੂ ਮਜ਼ਦੂਰ ਯੂਨੀਅਨ ਪੰਜਾਬ, ਕਿਰਤੀ ਕਿਸਾਨ ਯੂਨੀਅਨ ਤੇ ਭਾਰਤੀ ਨੌਜਵਾਨ ਸਭਾ ਦੀ ਸਾਂਝੀ ਮੀਟਿੰਗ ਮੋਗਾ ਜ਼ਿਲ੍ਹੇ ਦੇ ਪਿੰਡ ਮਹਿਣਾ ਵਿਖੇ ਬਲਦੇਵ ਸਿੰਘ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਹੇਠ ਹੋਈ ਜੋ ਕਿ ਇਸ ...

ਪੂਰੀ ਖ਼ਬਰ »

ਚੰਦ ਨਵਾਂ ਬੀ.ਬੀ.ਐਸ. ਵਿਖੇ ਚੌਥੇ ਸਾਲਾਨਾ ਖੇਡ ਸਮਾਗਮ ਲਈ ਹੋਏ ਮੁਕਾਬਲੇ

ਮੋਗਾ, 8 ਦਸੰਬਰ (ਸੁਰਿੰਦਰਪਾਲ ਸਿੰਘ)-ਜ਼ਿਲ੍ਹਾ ਮੋਗਾ ਦੀਆਂ ਨਾਮਵਰ ਸਿੱਖਿਅਕ ਸੰਸਥਾਵਾਂ ਬੀ.ਬੀ.ਐਸ. ਗਰੁੱਪ ਆਫ਼ ਸਕੂਲਜ਼ ਦਾ ਹਿੱਸਾ ਬਲੂਮਿੰਗ ਬਡਜ਼ ਸੀਨੀ. ਸੈਕੰ. ਸਕੂਲ ਚੰਦ ਨਵਾਂ ਤਹਿਸੀਲ ਬਾਘਾ ਪੁਰਾਣਾ ਤੇ ਜ਼ਿਲ੍ਹਾ ਮੋਗਾ ਵਿਖੇ ਜੋ ਕਿ ਗਰੁੱਪ ਚੇਅਰਮੈਨ ...

ਪੂਰੀ ਖ਼ਬਰ »

ਲਾਇਨਜ਼ ਕਲੱਬ ਮੋਗਾ ਵਿਸ਼ਾਲ ਨੇ ਸਕੂਲ 'ਚ ਸਹਾਇਤਾ ਕੈਂਪ ਲਗਾਇਆ

ਮੋਗਾ, 8 ਦਸੰਬਰ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਮੋਗਾ ਦੇ ਦੱਤ ਰੋਡ 'ਤੇ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਇਕ ਵਿਸ਼ੇਸ਼ ਸਹਾਇਤਾ ਕੈਂਪ ਲਗਾਇਆ ਗਿਆ, ਜਿਸ ਵਿਚ ਸਕੂਲ ਨੂੰ ਰੰਗ ਰੋਗਨ ਕਰਵਾਉਣ ਲਈ ਸਹਾਇਤਾ ਰਾਸ਼ੀ ਵੀ ਦਿੱਤੀ ਗਈ | ਇਸ ਮੌਕੇ ਪ੍ਰਧਾਨ ਦਰਸ਼ਨ ...

ਪੂਰੀ ਖ਼ਬਰ »

ਹੈਂਡੀਕੈਪਡ ਵੈੱਲਫੇਅਰ ਐਸੋਸੀਏਸ਼ਨ ਪੰਜਾਬ ਨੇ ਮਨਾਇਆ ਸੂਬਾ ਪੱਧਰੀ ਅਪਾਹਜ ਦਿਵਸ

ਠੱਠੀ ਭਾਈ, 8 ਦਸੰਬਰ (ਜਗਰੂਪ ਸਿੰਘ ਮਠਾੜੂ)-ਚੜ੍ਹਦੀ ਕਲਾ ਆਲ ਹੈਂਡੀਕੈਪਡ ਵੈੱਲਫੇਅਰ ਐਸੋਸੀਏਸ਼ਨ ਪੰਜਾਬ ਵਲੋਂ ਸੂਬਾ ਪੱਧਰੀ ਅਪਾਹਜ ਦਿਵਸ ਸੰਸਥਾ ਦੇ ਡਾਇਰੈਕਟਰ ਮਨਪ੍ਰੀਤ ਸਿੰਘ ਸਿੱਧੂ ਦੀ ਅਗਵਾਈ ਵਿਚ ਮੋਗਾ ਜ਼ਿਲ੍ਹੇ ਦੇ ਪਿੰਡ ਸੇਖਾ ਕਲਾਂ ਵਿਖੇ ਮਨਾਇਆ ਗਿਆ | ...

ਪੂਰੀ ਖ਼ਬਰ »

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ

ਬਾਘਾ ਪੁਰਾਣਾ, 8 ਦਸੰਬਰ (ਬਲਰਾਜ ਸਿੰਗਲਾ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਬਾਘਾ ਪੁਰਾਣਾ ਦੀ ਮਹੀਨਾਵਾਰ ਮੀਟਿੰਗ ਬਲਾਕ ਪ੍ਰਧਾਨ ਡਾ. ਕੇਵਲ ਸਿੰਘ ਖੋਟੇ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਾਹਿਬ ਪੁਰਾਣਾ ਪੱਤੀ ਵਿਖੇ ਹੋਈ ਜਿਸ ਵਿਚ ਵਿਸ਼ੇਸ਼ ਤੌਰ 'ਤੇ ...

ਪੂਰੀ ਖ਼ਬਰ »

ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਉਪਕਰਨ ਵੰਡ ਕੈਂਪ ਲਗਾਇਆ

ਬਾਘਾ ਪੁਰਾਣਾ, 8 ਦਸੰਬਰ (ਬਲਰਾਜ ਸਿੰਗਲਾ)-ਸਰਕਾਰੀ ਪ੍ਰਾਇਮਰੀ ਸਕੂਲ ਬਾਘਾ ਪੁਰਾਣਾ ਇਕ ਵਿਖੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਉਪਕਰਨ ਵੰਡ ਕੈਂਪ ਬਲਾਕ ਬਾਘਾ ਪੁਰਾਣਾ ਤੇ ਨਿਹਾਲ ਸਿੰਘ ਵਾਲਾ ਦਾ ਲਗਵਾਇਆ ਗਿਆ | ਇਹ ਕੈਂਪ ਸਿੱਖਿਆ ਵਿਭਾਗ ਦੇ ...

ਪੂਰੀ ਖ਼ਬਰ »

ਪੰਜਾਬ ਰੋਡਵੇਜ਼ ਪੈਨਸ਼ਨਰਾਂ ਦੇ ਪੈਨਸ਼ਨ ਸੋਧਣ ਤੇ ਮੈਡੀਕਲ ਬਿੱਲ ਦੇ ਕੇਸਾਂ ਦੀ ਪ੍ਰਵਾਨਗੀ ਨਾ ਹੋਣ 'ਤੇ ਇਕੱਠੇ ਹੋਣ ਦਾ ਸੱਦਾ

ਮੋਗਾ, 8 ਦਸੰਬਰ (ਅਮਰਜੀਤ ਸਿੰਘ ਸੰਧੂ)-ਪੰਜਾਬ ਰੋਡਵੇਜ਼ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ ਦਲਜੀਤ ਸਿੰਘ ਭੁੱਲਰ ਦੀ ਪ੍ਰਧਾਨਗੀ ਹੇਠ ਬੱਸ ਸਟੈਂਡ ਮੋਗਾ ਵਿਖੇ ਮੀਟਿੰਗ ਹਾਲ ਵਿਚ ਹੋਈ | ਇਸ ਮੀਟਿੰਗ ਵਿਚ ਰੋਡਵੇਜ਼ ਪੈਨਸ਼ਨਰਾਂ ਦੀਆਂ ਪੈਨਸ਼ਨਾਂ ਨਾ ਸੋਧਣ ਤੇ ...

ਪੂਰੀ ਖ਼ਬਰ »

ਹਰਜਿੰਦਰ ਸਿੰਘ ਸਿਟੀ ਯੂਥ ਇੰਟਕ ਮੋਗਾ ਦੇ ਜਨਰਲ ਸਕੱਤਰ ਨਿਯੁਕਤ

ਮੋਗਾ, 8 ਦਸੰਬਰ (ਜਸਪਾਲ ਸਿੰਘ ਬੱਬੀ)- ਬਸਤੀ ਚਰਨ ਸਿੰਘ ਵਾਰਡ ਨੰਬਰ 30 ਮੋਗਾ ਵਿਖੇ ਯੂਥ ਇੰਟਕ ਦੀ ਮੀਟਿੰਗ ਜ਼ਿਲ੍ਹਾ ਯੂਥ ਇੰਟਕ ਪ੍ਰਧਾਨ ਜਸਪ੍ਰੀਤ ਸਿੰਘ ਢਿੱਲੋਂ ਦੀ ਅਗਵਾਈ ਵਿਚ ਹੋਈ | ਮੀਟਿੰਗ ਵਿਚ ਜ਼ਿਲ੍ਹਾ ਇੰਟਕ ਪ੍ਰਧਾਨ ਐਡਵੋਕੇਟ ਵਿਜੇ ਧੀਰ ਨੇ ਵਿਸ਼ੇਸ਼ ਤੌਰ ...

ਪੂਰੀ ਖ਼ਬਰ »

ਯੋਗਾ ਕਰਨ ਨਾਲ ਸਰੀਰ ਰਹਿੰਦਾ ਹੈ ਤੰਦਰੁਸਤ-ਗੁਰਦਿਆਲ ਸਿੰਘ

ਮੋਗਾ, 5 ਦਸੰਬਰ (ਸੁਰਿੰਦਰਪਾਲ ਸਿੰਘ)-ਰੋਜ਼ਾਨਾ ਯੋਗਾ ਕਰਨ ਨਾਲ ਸਾਡਾ ਸ਼ੀਰ ਤੰਦਰੁਸਤ ਰਹਿੰਦਾ ਹੈ | ਸਾਨੂੰ ਫਾਸਟ ਫੂਡ ਵਰਗੀ ਚੀਜ਼ਾਂ ਤੋਂ ਪਰਹੇਜ਼ ਕਰਕੇ ਰੋਜ਼ਾਨਾ ਸੈਰ ਵੀ ਕਰਨੀ ਚਾਹੀਦੀ | ਇਹ ਪ੍ਰਗਟਾਵਾ ਭਾਰਤੀ ਯੋਗਾ ਅਵਾਮ ਪ੍ਰਬੰਧਨ ਸੰਸਥਾਨ ਨਵੀਂ ਦਿੱਲੀ ਤੋਂ ...

ਪੂਰੀ ਖ਼ਬਰ »

ਪੰਜਾਬੀ ਮਾਂ ਬੋਲੀ ਦਿਵਸ ਮਨਾਇਆ

ਸਮਾਧ ਭਾਈ, 8 ਦਸੰਬਰ (ਗੁਰਮੀਤ ਸਿੰਘ ਮਾਣੂੰਕੇ)-ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਸਮਾਧ ਭਾਈ ਵਿਖੇ ਸੰਸਥਾ ਦੇ ਚੇਅਰਮੈਨ ਕੁਲਵੰਤ ਸਿੰਘ ਮਲੂਕਾ, ਚੇਅਰਪਰਸਨ ਮੈਡਮ ਰਣਧੀਰ ਕੌਰ ਕਲੇਰ, ਪਿ੍ੰਸੀਪਲ ਡਾ. ਸੰਜੇ ਸਕਲਾਨੀ ਅਤੇ ਸਮੂਹ ਸਟਾਫ਼ ਦੇ ਸਹਿਯੋਗ ਨਾਲ ਪੰਜਾਬੀ ...

ਪੂਰੀ ਖ਼ਬਰ »

ਸਹਾਇਕ ਥਾਣੇਦਾਰ ਨਛੱਤਰ ਸਿੰਘ ਸੋਹੀ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ

ਨੱਥੂਵਾਲਾ ਗਰਬੀ, 8 ਦਸੰਬਰ (ਸਾਧੂ ਰਾਮ ਲੰਗੇਆਣਾ)-ਪੰਜਾਬੀ ਦੇ ਉੱਘੇ ਸ਼ਾਇਰ ਤੇ ਗੀਤਕਾਰ ਕੈਨੇਡੀਅਨ ਜੋਧਾ ਲੰਗੇਆਣਾ ਦੇ ਕਰੀਬੀ ਰਿਸ਼ਤੇਦਾਰ ਸਹਾਇਕ ਥਾਣੇਦਾਰ ਨਛੱਤਰ ਸਿੰਘ ਸੋਹੀ ਪੁੱਤਰ ਬੂਟਾ ਸਿੰਘ ਵਾਸੀ ਗੁਰੂਸਰ ਬੀਤੀ ਰਾਤ ਅਚਾਨਕ ਸਦੀਵੀ ਵਿਛੋੜਾ ਦੇ ਗਏ | ਉਹ ...

ਪੂਰੀ ਖ਼ਬਰ »

ਨੰਬਰਦਾਰ ਯੂਨੀਅਨ ਦੀ ਸਰਬਸੰਮਤੀ ਨਾਲ ਚੋਣ

ਧਰਮਕੋਟ, 8 ਦਸੰਬਰ (ਪਰਮਜੀਤ ਸਿੰਘ)-ਨੰਬਰਦਾਰ ਯੂਨੀਅਨ ਦੀ ਤਹਿਸੀਲ ਪੱਧਰ ਦੀ ਮੀਟਿੰਗ ਅੱਜ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਖਾਈ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸ੍ਰੀ ਸਿੰਘ ਸਭਾ ਸਾਹਿਬ ਵਿਖੇ ਹੋਈ | ਮੀਟਿੰਗ ਵਿਚ ਨੰਬਰਦਾਰਾਂ ਦੀਆਂ ਵੱਖ-ਵੱਖ ਮੁਸ਼ਕਲਾਂ ਸਬੰਧੀ ...

ਪੂਰੀ ਖ਼ਬਰ »

ਨੈਤਿਕ ਸਿੱਖਿਆ 'ਚ ਭਾਗ ਲੈਣ ਵਾਲੇ ਬੱਚੇ ਸਨਮਾਨਿਤ

ਧਰਮਕੋਟ, 8 ਦਸੰਬਰ (ਪਰਮਜੀਤ ਸਿੰਘ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਨੈਤਿਕ ਸਿੱਖਿਆ ਇਮਤਿਹਾਨ ਪ੍ਰੋ: ਪ੍ਰੀਤਮ ਸਿੰਘ, ਸੁਰਿੰਦਰ ਸਿੰਘ ਅਤੇ ਮੋਹਨ ਸਿੰਘ ਦੀ ਯੋਗ ਅਗਵਾਈ ਸਦਕਾ ਹੋਇਆ, ਜਿਸ ਦਾ ਨਤੀਜਾ ਐਲਾਨਿਆ ਗਿਆ¢ ਨੈਤਿਕ ਸਿੱਖਿਆ ਦੇ ਇਮਤਿਹਾਨ ਵਿਚ ਗਲੋਬਲ ...

ਪੂਰੀ ਖ਼ਬਰ »

ਡਾ. ਜੀ. ਡੀ. ਗੁਪਤਾ ਦੀ ਅਟੱਲ ਸਮਰਸਤਾ ਐਵਾਰਡ ਲਈ ਚੋਣ

ਮੋਗਾ, 8 ਦਸੰਬਰ (ਜਸਪਾਲ ਸਿੰਘ ਬੱਬੀ)-ਆਈ. ਐਸ. ਐਫ. ਕਾਲਜ ਆਫ ਫਾਰਮੇਸੀ ਮੋਗਾ ਦੇ ਡਾਇਰੈਕਟਰ ਡਾ. ਜੀ. ਡੀ. ਗੁਪਤਾ ਨੂੰ ਇੰਡੋ-ਨੇਪਾਲ ਸਮਰਸਤਾ ਆਰਗੇਨਾਈਜ਼ੇਸ਼ਨ ਵਲੋਂ ਅਟੱਲ ਸਮਰਸਤਾ ਐਵਾਰਡ-2019 ਲਈ ਚੁਣਿਆ ਹੈ, ਜੋ ਕਿ ਸਾਬਕਾ ਪ੍ਰਧਾਨ ਮੰਤਰੀ ਭਾਰਤ ਰਤਨ ਅਟੱਲ ਬਿਹਾਰੀ ...

ਪੂਰੀ ਖ਼ਬਰ »

ਅਨੰਦ ਸਾਗਰ ਅਕੈਡਮੀ ਦੀ ਟੀਮ ਨੇ ਫੁੱਟਬਾਲ ਵਿਚ ਹਾਸਲ ਕੀਤਾ ਪਹਿਲਾ ਸਥਾਨ

ਸਮਾਧ ਭਾਈ, 8 ਦਸੰਬਰ (ਗੁਰਮੀਤ ਸਿੰਘ ਮਾਣੂੰਕੇ)-ਸੰਤ ਬਾਬਾ ਭਜਨ ਸਿੰਘ ਵਲੋਂ ਚਲਾਈ ਜਾ ਰਹੀ ਇਲਾਕੇ ਦੀ ਨਾਮਵਰ ਸੰਸਥਾ ਅਨੰਦ ਸਾਗਰ ਅਕੈਡਮੀ ਕੋਇਰ ਸਿੰਘ ਵਾਲਾ ਦੀ ਫੁੱਟਬਾਲ ਟੀਮ ਲੜਕੀਆਂ ਅੰਡਰ-14 ਨੇ ਪੰਜਾਬ ਫੁੱਟਬਾਲ ਐਸੋਸੀਏਸ਼ਨ ਵਲੋਂ ਕਰਵਾਈ ਗਈ ਪੰਜਾਬ ਫੁੱਟਬਾਲ ...

ਪੂਰੀ ਖ਼ਬਰ »

ਕੇ.ਪੀ.ਐਸ. ਦੇ ਬੱਚਿਆਂ ਨੇ ਯੂ.ਐਨ.ਓ. ਦਾ ਦੌਰਾ ਕਰ ਕੇ ਕਾਰਜਸ਼ੈਲੀ ਨੂੰ ਸਮਝਿਆ

ਮੋਗਾ, 8 ਦਸੰਬਰ (ਸੁਰਿੰਦਰਪਾਲ ਸਿੰਘ)- ਡਾ. ਸੈਫੂਦੀਨ ਕਿਚਲੂ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਅਕ ਟੂਰ ਵਿਚ ਸ਼ਾਮਿਲ ਬੱਚਿਆਂ ਨੇ ਯੂ.ਐਨ.ਓ. ਦਾ ਦੌਰਾ ਕੀਤਾ | ਵਿਸ਼ਵ ਸ਼ਾਂਤੀ ਦੇ ਖੇਤਰ ਵਿਚ ਲੱਗੇ ਯੂ.ਐਨ.ਓ. ਦੀ ਕਾਰਜਸ਼ੈਲੀ ਨੂੰ ਸਮਝਿਆ, ਉਨ੍ਹਾਂ ਦੇ ਸਭਾ ...

ਪੂਰੀ ਖ਼ਬਰ »

ਬੀ.ਕੇ.ਐਸ. ਕਾਲਜ ਮੁਹਾਰ ਦੇ ਅਧਿਆਪਕਾਂ ਨੇ ਅੰਤਰਰਾਸ਼ਟਰੀ ਕਾਨਫ਼ਰੰਸ 'ਚ ਖੋਜ ਪੱਤਰ ਪੜ੍ਹੇ

ਕੋਟ ਈਸੇ ਖਾਂ, 8 ਦਸੰਬਰ (ਯਸ਼ਪਾਲ ਗੁਲਾਟੀ)- ਬੀਤੇ ਦਿਨੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਫਿਜ਼ੀਕਲ ਐਜੂਕੇਸ਼ਨ ਵਿਭਾਗ ਅਤੇ ਸਪੋਰਟਸ ਸਾਈਕੋਲਜੀ ਐਸੋਸੀਏਸ਼ਨ ਦੇ ਸਹਿਯੋਗ ਨਾਲ ਤਿੰਨ ਦਿਨਾਂ ਕੋਈ ਅਕਾਦਮਿਕ ਪੱਧਰ ਦੀ ਅੰਤਰਰਾਸ਼ਟਰੀ ਕਾਨਫ਼ਰੰਸ ਵਿਚ ...

ਪੂਰੀ ਖ਼ਬਰ »

ਰਾਹਤ ਫ਼ੰਡ ਵਲੋਂ ਪ੍ਰਧਾਨ ਜਸਵਿੰਦਰ ਸਿੰਘ ਸਿੱਧੂ ਦਾ ਸਨਮਾਨ

ਕਿਸ਼ਨਪੁਰਾ ਕਲਾਂ, 8 ਦਸੰਬਰ (ਅਮੋਲਕ ਸਿੰਘ ਕਲਸੀ)- ਸੰਤ ਬਾਬਾ ਵਿਸਾਖਾ ਸਿੰਘ ਰਾਹਤ ਫ਼ੰਡ ਸੰਸਥਾ ਕਿਸ਼ਨਪੁਰਾ ਕਲਾਂ ਜੋ ਕਿ ਪਿਛਲੇ ਸਮੇਂ ਤੋਂ ਸਮਾਜ ਭਲਾਈ ਦੇ ਕੰਮਾਂ 'ਚ ਅਹਿਮ ਰੋਲ ਨਿਭਾ ਰਹੀ ਹੈ, ਸਮੇਂ-ਸਮੇਂ 'ਤੇ ਦਾਨੀ ਸੱਜਣਾਂ ਵਲੋਂ ਸੰਸਥਾ ਨੂੰ ਸਹਿਯੋਗ ਦਿੱਤਾ ...

ਪੂਰੀ ਖ਼ਬਰ »

ਮਾਉਂਟ ਲਿਟਰਾ ਜੀ ਸਕੂਲ ਵਿਚ ਮਨਾਇਆ ਵਿਸ਼ਵ ਮਿੱਟੀ ਦਿਵਸ

ਮੋਗਾ, 8 ਦਸੰਬਰ (ਸੁਰਿੰਦਰਪਾਲ ਸਿੰਘ)-ਮੋਗਾ ਲੁਧਿਆਣਾ ਜੀ.ਟੀ. ਰੋਡ 'ਤੇ ਸਥਿਤ ਮਾਉਂਟ ਲਿਟਰਾ ਜੀ ਸਕੂਲ ਵਿਚ ਵਿਸ਼ਵ ਮਿੱਟੀ ਦਿਵਸ ਅਭਿਆਨ ਦੀ ਸ਼ੁਰੂਆਤ ਕੀਤੀ ਗਈ | ਸਮਾਗਮ ਵਿਚ ਪੰਜਾਬ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਸ਼੍ਰੀਮਤੀ ਸੁਖਰਾਜ ਦਿਉਲ ਵਿਸ਼ੇਸ਼ ਤੌਰ 'ਤੇ ...

ਪੂਰੀ ਖ਼ਬਰ »

ਬੱਚੇ ਪੜ੍ਹਾਈ ਦੇ ਨਾਲ ਆਪਣੀ ਸਿਹਤ ਦਾ ਿਖ਼ਆਲ ਜ਼ਰੂਰ ਰੱਖਣ- ਪਿ੍ੰ: ਸੈਣੀ

ਕਿਸ਼ਨਪੁਰਾ ਕਲਾਂ, 8 ਦਸੰਬਰ (ਅਮੋਲਕ ਸਿੰਘ ਕਲਸੀ)- ਭਾਰਤ ਸਰਕਾਰ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਮੋਗਾ ਦੀਆਂ ਹਦਾਇਤਾਂ ਮੁਤਾਬਿਕ ਚਲਾਈ ਲਹਿਰ ਫਿੱਟ ਇੰਡੀਆ ਤਹਿਤ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸੰਤ ਵਿਸਾਖਾ ਸਿੰਘ ਮੈਮੋਰੀਅਲ ਪਬਲਿਕ ਸੀਨੀਅਰ ਸੈਕੰਡਰੀ ...

ਪੂਰੀ ਖ਼ਬਰ »

ਆਦਰਸ਼ ਸਕੂਲ ਵਿਖੇ ਐਨ. ਸੀ. ਸੀ. ਯੂਨਿਟ ਵਲੋਂ ਸਾਲਾਨਾ ਸਮਾਗਮ

ਨਿਹਾਲ ਸਿੰਘ ਵਾਲਾ, 8 ਦਸੰਬਰ (ਸੁਖਦੇਵ ਸਿੰਘ ਖਾਲਸਾ, ਪਲਵਿੰਦਰ ਸਿੰਘ ਟਿਵਾਣਾ)- ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿਦਿਅਕ ਅਦਾਰੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਜਵਾਹਰ ਸਿੰਘ ਵਾਲਾ ਵਿਖੇ ਐਨ. ਸੀ. ਸੀ. ਯੂਨਿਟ ਵਲੋਂ ਸਾਲਾਨਾ ਸਮਾਗਮ ਕਰਵਾਇਆ ਗਿਆ | ਸਮਾਗਮ 'ਚ ਐਨ. ...

ਪੂਰੀ ਖ਼ਬਰ »

ਗਿਆਨ ਸਾਗਰ ਪਬਲਿਕ ਸਕੂਲ ਨੇ ਮਨਾਇਆ ਪੰਜਾਬੀ ਦਿਹਾੜਾ

ਠੱਠੀ ਭਾਈ, 8 ਦਸੰਬਰ (ਜਗਰੂਪ ਸਿੰਘ ਮਠਾੜੂ)- ਗਿਆਨ ਸਾਗਰ ਪਬਲਿਕ ਸਕੂਲ ਠੱਠੀ ਭਾਈ ਵਲੋਂ ਭਾਈ ਵੀਰ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਪੰਜਾਬੀ ਬੋਲੀ ਦਿਵਸ ਮੌਕੇ ਪੰਜਾਬੀ ਬੋਲੀ ਦੇ ਸਤਿਕਾਰ ਵਜੋਂ ਸਕੂਲ ਵਿਚ ਬੱਚਿਆਂ ਤੋਂ ਪੰਜਾਬੀ ਬੋਲੀ ਨਾਲ ਸਬੰਧਤ ਅਸਾਈਨਮੈਂਟ ...

ਪੂਰੀ ਖ਼ਬਰ »

ਸਰਬੱਤ ਦਾ ਭਲਾ ਸੁਸਾਇਟੀ ਵਲੋਂ ਲੋੜਵੰਦ ਦੀ ਮਦਦ

ਮੋਗਾ, 8 ਦਸੰਬਰ (ਸੁਰਿੰਦਰਪਾਲ ਸਿੰਘ)-ਸਰਬੱਤ ਦਾ ਭਲਾ ਸੁਸਾਇਟੀ ਮੋਗਾ ਵਲੋਂ ਲੋੜਵੰਦ ਪਰਿਵਾਰ ਦੀ ਸਹਾਇਤਾ ਰਾਸ਼ੀ ਭੇਟ ਕਰ ਕੇ ਕੀਤੀ ਗਈ | ਸੁਸਾਇਟੀ ਦੇ ਪ੍ਰਧਾਨ ਤੁਸ਼ਾਰ ਗੋਇਲ ਨੇ ਦੱਸਿਆ ਕਿ ਨਿਗਾਹਾ ਰੋਡ ਨਿਵਾਸੀ ਸੁਭਾਸ਼ ਚੰਦਰ ਦੀ ਪਤਨੀ ਕਿਰਨ ਰਾਣੀ ਜਿਸ ਦੇ ...

ਪੂਰੀ ਖ਼ਬਰ »

ਸਰਕਾਰੀ ਮਿਡਲ ਸਕੂਲ ਵੀਰੇਵਾਲਾ ਖੁਰਦ 'ਚ ਕੰਪਿਊਟਰ ਲੈੱਬ ਦਾ ਉਦਘਾਟਨ

ਫ਼ਰੀਦਕੋਟ, 8 ਦਸੰਬਰ (ਹਰਮਿੰਦਰ ਸਿੰਘ ਮਿੰਦਾ)-ਸਰਕਾਰੀ ਮਿਡਲ ਸਕੂਲ ਵੀਰੇ ਵਾਲਾ ਖੁਰਦ ਵਿਖੇ ਬਣਾਈ ਗਈ ਅਤਿ ਆਧੁਨਿਕ ਕੰਪਿਊਟਰ ਲੈਬ ਦਾ ਉਦਘਾਟਨ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਲਖਵਿੰਦਰ ਸਿੰਘ ਸੰਧੂ ਸਾਬਕਾ ਸਰਪੰਚ ਪਿੰਡ ਵੀਰੇਵਾਲਾ ਖੁਰਦ ਨੇ ਕੀਤਾ | ...

ਪੂਰੀ ਖ਼ਬਰ »

ਪਿੰਡ ਸਵੱਦੀ 'ਚ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦਾ ਕੀਤਾ ਸਨਮਾਨ

ਚੌਾਕੀਮਾਨ, 8 ਦਸੰਬਰ (ਤੇਜਿੰਦਰ ਸਿੰਘ ਚੱਢਾ)-ਪਿੰਡ ਸਵੱਦੀ ਪੱਛਮੀ ਵਿਖੇ ਸਮੂਹ ਨਗਰ ਨਿਵਾਸੀਆਂ ਵਲੋਂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੀ ਹਲਕਾ ਦਾਖਾ ਦੀ ਜ਼ਿਮਨੀ ਚੋਣ ਵਿਚ ਹੋਈ ਸ਼ਾਨਦਾਰ ਜਿੱਤ ਦੀ ਖੁਸ਼ੀ ਵਿਚ ਗੁਰਦੁਆਰਾ ਕਲਗੀਧਰ ਸਾਹਿਬ ਵਿਖੇ ਸਮਾਗਮ ਕਰਵਾਇਆ ...

ਪੂਰੀ ਖ਼ਬਰ »

ਫਰੀਦਕੋਟ ਵਿਖੇ ਮੁਜਾਹਰਾਕਾਰੀਆਂ 'ਤੇ ਢਾਹੇ ਪੁਲਿਸ ਜਬਰ ਦੀ ਨਿੰਦਾ

ਜਗਰਾਉਂ, 8 ਦਸੰਬਰ (ਜੋਗਿੰਦਰ ਸਿੰਘ)-ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱੱਤਰ ਕੰਵਲਜੀਤ ਖੰਨਾ, ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੋਂਦਾ) ਦੇ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਗਾਲਬ, ਮਹਿੰਦਰ ਸਿੰਘ ਕਮਾਲਪੁਰਾ, ਇੰਦਰਜੀਤ ਧਾਲੀਵਾਲ, ਪੇਂਡੂ ਮਜਦੂਰ ਯੂਨੀਅਨ ...

ਪੂਰੀ ਖ਼ਬਰ »

ਬਾਡੀ ਬਿਲਡਿੰਗ 'ਚ ਪਹਿਲਾ ਸਥਾਨ ਹਾਸਲ ਕੀਤਾ

ਈਸੜੂ, 8 ਦਸੰਬਰ (ਬਲਵਿੰਦਰ ਸਿੰਘ)-ਇੱਕ ਨਿੱਜੀ ਸਕੂਲ ਵਿਚ ਹੈਲਪਰ ਦੀ ਨੌਕਰੀ ਕਰਦੇ ਮੋਹਣ ਸਿੰਘ ਵਾਸੀ ਪਿੰਡ ਫੈਜਗੜ੍ਹ ਦੇ ਹੋਣਹਾਰ ਪੁੱਤਰ ਜਗਤਾਰ ਸਿੰਘ ਨੇ ਪਟਿਆਲਾ ਵਿਖੇ ਹੋਈ ਬਾਡੀ ਬਿਲਡਿੰਗ ਚੈਂਪੀਅਨਸ਼ਿਪ-2019 ਵਿਚ ਪਹਿਲਾ ਸਥਾਨ ਹਾਸਿਲ ਕਰਕੇ ਮਾਤਾ-ਪਿਤਾ, ਪਿੰਡ ...

ਪੂਰੀ ਖ਼ਬਰ »

ਸੀ.ਆਈ.ਏ ਪੁਲਿਸ ਵਲੋਂ 3 ਕਿੱਲੋ ਅਫ਼ੀਮ ਸਣੇ ਕਾਬੂ

ਮੁੱਲਾਂਪੁਰ-ਦਾਖਾ, 8 ਦਸੰਬਰ (ਨਿਰਮਲ ਸਿੰਘ ਧਾਲੀਵਾਲ)-ਲੁਧਿਆਣਾ ਦਿਹਾਤੀ ਪੁਲਿਸ ਜ਼ਿਲ੍ਹਾ ਦੇ ਸੀ.ਆਈ.ਏ ਸਟਾਫ਼ ਜਗਰਾਉਂ ਦੀ ਪੁਲਿਸ ਪਾਰਟੀ ਵਲੋਂ ਵਿਸ਼ੇਸ਼ ਨਾਕਾਬੰਦੀ ਕਰਕੇ ਥਾਣਾ ਦਾਖਾ ਦੀ ਹਦੂਦ 'ਚ ਚੱਕ-ਚੰਗਣਾ ਨਹਿਰੀ ਪੁਲ 'ਤੇ ਇਕ ਸਫਾਰੀ ਕਾਰ ਨੂੰ ਰੋਕ ਕੇ ...

ਪੂਰੀ ਖ਼ਬਰ »

ਜਗਰਾਉਂ-ਲੁਧਿਆਣਾ ਮੁੱਖ ਮਾਰਗ 'ਤੇ ਅੱਡਾ ਚੌਕੀਮਾਨ ਦੇ ਨਜ਼ਦੀਕ ਕਾਰ ਨੂੰ ਲੱਗੀ ਅੱਗ

ਚੌਾਕੀਮਾਨ, 8 ਦਸੰਬਰ (ਤੇਜਿੰਦਰ ਸਿੰਘ ਚੱਢਾ)-ਜਗਰਾਉਂ-ਲੁਧਿਆਣਾ ਮੁੱਖ ਮਾਰਗ ਤੇ ਅੱਡਾ ਚੌਾਕੀਮਾਨ ਦੇ ਨਜਦੀਕ ਇਕ ਕਾਰ ਅੱਗ ਲੱਗਣ ਕਾਰਨ ਸੜ ਕਿ ਸੁਆਹ ਹੋਈ, ਮੌਕੇ 'ਤੇ ਇੱਕਤਰ ਕੀਤੀ ਜਾਣਕਾਰੀ ਅਨੁਸਾਰ ਇਕ ਇੰਡੀਕਾ ਕਾਰ ਨੰਬਰ ਪੀਬੀ 10 ਬੀ ਐੱਲ 3363 ਜਗਰਾਉਂ ਸਾਇਡ ਤੋਂ ...

ਪੂਰੀ ਖ਼ਬਰ »

ਜਬਰ ਜਨਾਹ ਦੇ ਦੋਸ਼ੀਆਂ ਨੂੰ ਸਜ਼ਾ ਦੇ ਕੇ ਹੈਦਰਾਬਾਦ ਪੁਲਿਸ ਨੇ ਕੀਤਾ ਇਤਿਹਾਸਕ ਫ਼ੈਸਲਾ- ਸਤਿਆਨੰਦ ਗਿਰੀ

ਨਿਹਾਲ ਸਿੰਘ ਵਾਲਾ, 8 ਦਸੰਬਰ (ਪਲਵਿੰਦਰ ਸਿੰਘ ਟਿਵਾਣਾ, ਸੁਖਦੇਵ ਸਿੰਘ ਖ਼ਾਲਸਾ)-ਪਿਛਲੇ ਦਿਨੀਂ ਹੈਦਰਾਬਾਦ ਅੰਦਰ ਹਵਾਨੀਅਤ ਦੀਆਂ ਹੱਦਾਂ ਪਾਰ ਕਰਨ ਵਾਲੇ ਕੁਝ ਗੁੰਡਾ ਅਨਸਰਾਂ ਵਲੋਂ ਇਕ ਡਾਕਟਰ ਲੜਕੀ ਦੀ ਜਬਰ ਜਨਾਹ ਕਰਕੇ ਹੱਤਿਆ ਕਰ ਦਿੱਤੀ ਗਈ ਸੀ | ਉਨ੍ਹਾਂ ...

ਪੂਰੀ ਖ਼ਬਰ »

ਮਾਸਟਰ ਮਹਿੰਦਰ ਸਿੰਘ ਨਮਿਤ ਸ਼ਰਧਾਂਜਲੀ ਸਮਾਗਮ ਕਰਵਾਇਆ

ਧਰਮਕੋਟ, 8 ਦਸੰਬਰ (ਪਰਮਜੀਤ ਸਿੰਘ)-ਬਹੁਪੱਖੀ ਸ਼ਖ਼ਸੀਅਤ ਮਾਸਟਰ ਮਹਿੰਦਰ ਸਿੰਘ ਜੋ ਕਿ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਨਮਿਤ ਸ਼ਰਧਾਂਜਲੀ ਸਮਾਰੋਹ ਅੱਜ ਗੁਰਦੁਆਰਾ ਸ੍ਰੀ ਸਿੰਘ ਸਭਾ ਸਾਹਿਬ ਧਰਮਕੋਟ ਵਿਖੇ ਹੋਇਆ | ਇਸ ਮੌਕੇ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ | ...

ਪੂਰੀ ਖ਼ਬਰ »

ਖ਼ਾਲਸਾ ਸੇਵਾ ਸੁਸਾਇਟੀ ਮੋਗਾ ਵਲੋਂ ਮੁਫ਼ਤ ਸ਼ੂਗਰ ਜਾਂਚ ਕੈਂਪ ਲਗਾਇਆ

ਮੋਗਾ, 8 ਦਸੰਬਰ (ਜਸਪਾਲ ਸਿੰਘ ਬੱਬੀ)-ਖ਼ਾਲਸਾ ਸੇਵਾ ਸੁਸਾਇਟੀ ਮੋਗਾ ਵਲੋਂ ਚਲਾਏ ਜਾ ਰਹੇ ਮੁਫ਼ਤ ਹਸਪਤਾਲ ਵਿਖੇ ਮੁਫ਼ਤ ਸ਼ੂਗਰ ਜਾਂਚ ਕੈਂਪ ਦਾ ਉਦਘਾਟਨ ਜਸਬੀਰ ਸਿੰਘ ਸਿੱਧੂ ਡਾਇਰੈਕਟਰ ਪੰਜਾਬ ਆਈ.ਟੀ.ਆਈ. ਮੋਗਾ ਨੇ ਕੀਤਾ | ਉਨ੍ਹਾਂ ਸੁਸਾਇਟੀ ਦੇ ਕਾਰਜਾਂ ਦੀ ...

ਪੂਰੀ ਖ਼ਬਰ »

ਮਦਨ ਲਾਲ ਅਰੋੜਾ ਦੇ ਸ਼ਰਧਾਂਜਲੀ ਸਮਾਗਮ ਵਿਚ ਵੱਡੇ ਪੱਧਰ 'ਤੇ ਪੁੱਜੀਆਂ ਉੱਚ ਸ਼ਖ਼ਸੀਅਤਾਂ

ਬਾਘਾ ਪੁਰਾਣਾ, 8 ਦਸੰਬਰ (ਬਲਰਾਜ ਸਿੰਗਲਾ)-ਉੱਘੇ ਅਰੋੜਾ ਪਰਿਵਾਰ ਦੇ ਮੁਖੀ ਮਦਨ ਲਾਲ ਅਰੋੜਾ ਨਮਿਤ ਉਨ੍ਹਾਂ ਦੇ ਪਰਿਵਾਰ ਵਲੋਂ ਸਥਾਨਕ ਫਾਰਐਵਰ ਫਾਰਮ ਵਿਖੇ ਸ੍ਰੀ ਗਰੁੜ ਪੁਰਾਣ ਦੇ ਪਾਠ ਦਾ ਭੋਗ ਪਾਇਆ ਗਿਆ | ਸਟੇਜ ਸੰਚਾਲਕ ਯਸ਼ ਚਟਾਨੀ ਨੇ ਇਕੱਤਰਤਾ ਨੂੰ ਸੰਬੋਧਨ ...

ਪੂਰੀ ਖ਼ਬਰ »

ਦੀਪੂ ਸਹੋਤਾ ਬਣੇ ਜ਼ਿਲ੍ਹਾ ਯੂਥ ਕਾਂਗਰਸ ਦੇ ਜਨਰਲ ਸਕੱਤਰ

ਮੋਗਾ, 8 ਦਸੰਬਰ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਮੋਗਾ ਵਿਖੇ ਮਨਜੀਤ ਸਿੰਘ ਮਾਨ ਸੀਨੀ. ਕਾਂਗਰਸੀ ਆਗੂ ਤੇ ਕੌਾਸਲਰ ਦੇ ਗ੍ਰਹਿ ਵਿਖੇ ਸਾਦਾ ਤੇ ਪ੍ਰਭਾਵਸ਼ਾਲੀ ਸਮਾਗਮ ਕੀਤਾ ਗਿਆ ਜਿਸ ਵਿਚ ਵੋਟਾਂ ਰਾਹੀਂ ਚੁਣ ਕੇ ਬਣੇ ਜ਼ਿਲ੍ਹਾ ਯੂਥ ਕਾਂਗਰਸ ਦੇ ਜਨਰਲ ਸਕੱਤਰ ...

ਪੂਰੀ ਖ਼ਬਰ »

ਜਥੇਦਾਰ ਗੁਲਜਾਰਾ ਸਿੰਘ ਸਰਬ ਧਰਮ ਸੰਸਦ ਪੰਜਾਬ ਦੇ ਮੀਤ ਪ੍ਰਧਾਨ ਨਿਯੁਕਤ

ਬੱਧਨੀ ਕਲਾਂ, 8 ਦਸੰਬਰ (ਸੰਜੀਵ ਕੋਛੜ)-ਸੰਤ ਸ਼ਮਸ਼ੇਰ ਸਿੰਘ ਜਗੇੜ੍ਹਾ ਪ੍ਰਧਾਨ ਪੰਜਾਬ ਰਾਜ ਸਰਬ ਧਰਮ ਸੰਸਦ ਦੀ ਅਗਵਾਈ ਹੇਠ ਡੇਰਾ ਸਤਿਗੁਰਾਂ ਲੋਪੋ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸੰਤ ਜੁਗਰਾਜ ਸਿੰਘ ਲੰਗਰਾਂ ਵਾਲਿਆਂ ਨੇ ਪ੍ਰਵਚਨ ਕਰਦਿਆਂ ਕਿਹਾ ...

ਪੂਰੀ ਖ਼ਬਰ »

ਮਾਸਟਰ ਕੇਡਰ ਯੂਨੀਅਨ ਵਲੋਂ ਸਿੱਖਿਆ ਮੰਤਰੀ ਦੀ ਨਿੰਦਾ

ਮੋਗਾ, 8 ਦਸੰਬਰ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਮਾਸਟਰ ਕੇਡਰ ਯੂਨੀਅਨ ਪੰਜਾਬ ਜ਼ਿਲ੍ਹਾ ਇਕਾਈ ਮੋਗਾ ਦੇ ਪ੍ਰਧਾਨ ਬਲਜਿੰਦਰ ਧਾਲੀਵਾਲ ਤੇ ਜ਼ਿਲ੍ਹਾ ਜਨਰਲ ਸਕੱਤਰ ਜਸਵੀਰ ਸਿੰਘ ਨੇ ਇਕ ਪ੍ਰੈੱਸ ਬਿਆਨ ਰਾਹੀਂ ਦੱਸਿਆ ਕਿ ਪਿਛਲੇ ਦਿਨੀਂ ਬੇਰੁਜ਼ਗਾਰ ਟੈੱਟ ਪਾਸ ...

ਪੂਰੀ ਖ਼ਬਰ »

ਬਲੂਮਿੰਗ ਬਡਜ਼ ਸਕੂਲ 'ਚ ਝੰਡਾ ਦਿਵਸ ਮਨਾਇਆ

ਮੋਗਾ, 8 ਦਸੰਬਰ (ਸੁਰਿੰਦਰਪਾਲ ਸਿੰਘ)-ਮੋਗਾ ਸ਼ਹਿਰ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਚ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ ਤੇ ਚੇਅਰਪਰਸਨ ਕਮਲ ਸੈਣੀ ਦੀ ਅਗਵਾਈ ਹੇਠ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਝੰਡਾ ਦਿਵਸ ਮਨਾਇਆ ਗਿਆ | ...

ਪੂਰੀ ਖ਼ਬਰ »

ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸੁਖਪਾਲ ਸਿੰਘ ਬਰਾੜ ਮੱਤਾ ਨਾਲ ਦੁੱਖ ਦਾ ਪ੍ਰਗਟਾਵਾ

ਜੈਤੋ, 8 ਦਸੰਬਰ (ਭੋਲਾ ਸ਼ਰਮਾ)-ਪਿੰਡ ਮੱਤਾ ਦੇ ਸੀਨੀਅਰ ਅਕਾਲੀ ਆਗੂ ਸੁਖਪਾਲ ਸਿੰਘ ਬਰਾੜ, ਅਧਿਆਪਕ ਰਛਪਾਲ ਸਿੰਘ ਬਰਾੜ ਤੇ ਅਧਿਆਪਕ ਗੁਰਪਾਲ ਸਿੰਘ ਬਰਾੜ ਨੂੰ ਉਸ ਵਕਤ ਭਾਰੀ ਸਦਮਾ ਲੱਗਿਆ ਜਦੋਂ ਉਨ੍ਹਾਂ ਦੇ ਸਤਿਕਾਰਯੋਗ ਪਿਤਾ ਜਥੇਦਾਰ ਬਲਵਿੰਦਰ ਸਿੰਘ ਬਰਾੜ ਦਾ ...

ਪੂਰੀ ਖ਼ਬਰ »

ਨਗਰ ਸੁਧਾਰ ਸੰਮਤੀ ਨੇ ਰੇਲਵੇ ਦੇ ਜਨਰਲ ਮੈਨੇਜਰ ਨੂੰ ਮੰਗ-ਪੱਤਰ ਸੌ ਾਪਿਆ

ਕੋਟਕਪੂਰਾ, 8 ਦਸੰਬਰ (ਮੇਘਰਾਜ)-ਨਗਰ ਸੁਧਾਰ ਸੰਮਤੀ ਕੋਟਕਪੂਰਾ ਵਲੋਂ ਦਰਸ਼ਨ ਅਹੂਜਾ ਦੀ ਅਗਵਾਈ 'ਚ ਸਥਾਨਕ ਹਰੀਨੌਾ ਫਾਟਕ 'ਤੇ ਪੁਲ ਬਣਾਉਣ, ਜਨਤਾ ਐਕਸਪੈ੍ਰਸ ਗੱਡੀ 'ਚ ਏ. ਸੀ. ਡੱਬੇ ਲਾਉਣ, ਕੋਟਕਪੂਰਾ ਤੋਂ ਮੋਗਾ ਤੱਕ ਰੇਲਵੇ ਲਾਈਨ ਵਿਛਾਉਣ ਅਤੇ ਹੋਰ ਮੰਗਾਂ ਸਬੰਧੀ ਇਕ ...

ਪੂਰੀ ਖ਼ਬਰ »

ਯੂਥ ਕਾਂਗਰਸ ਦੇ ਜੇਤੂ ਉਮੀਦਵਾਰ ਢਿੱਲੋਂ ਤੇ ਹਰੀਨੌ ਾ ਦਾ ਸਨਮਾਨ

ਕੋਟਕਪੂਰਾ, 8 ਦਸੰਬਰ (ਮੋਹਰ ਸਿੰਘ ਗਿੱਲ)-ਯੂਥ ਕਾਂਗਰਸ ਦੀਆਂ ਹੋਈਆਂ ਚੋਣਾਂ 'ਚ ਗੁਰਭੇਜ ਸਿੰਘ ਢਿੱਲੋਂ ਪਿੰਡ ਕੋਟਸੁਖੀਆ ਜ਼ਿਲ੍ਹਾ ਜਨਰਲ ਸਕੱਤਰ ਬਣਨ ਦੀ ਖ਼ੁਸ਼ੀ 'ਚ ਪਿੰਡ ਵਾਸੀਆਂ ਅਤੇ ਕਾਂਗਰਸ ਪਾਰਟੀ ਦੇ ਵਰਕਰਾਂ ਨੇ ਉਨ੍ਹਾਂ ਦਾ ਸਨਮਾਨ ਕਰਦਿਆਂ ਵਧਾਈ ਦਿੱਤੀ | ...

ਪੂਰੀ ਖ਼ਬਰ »

ਕਿਸਾਨ ਜਥੇਬੰਦੀ ਨੇ ਕਿਸਨ ਮਸਲਿਆਂ 'ਤੇ ਕੀਤੀ ਵਿਚਾਰ ਚਰਚਾ

ਜੈਤੋ, 8 ਦਸੰਬਰ (ਗੁਰਚਰਨ ਸਿੰਘ ਗਾਬੜੀਆ)-ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਬਲਾਕ ਜੈਤੋ ਦੇ ਪ੍ਰਧਾਨ ਬਲਵਿੰਦਰ ਸਿੰਘ ਦੀ ਅਗਵਾਈ ਵਿਚ ਕਿਸਾਨਾਂ ਦੀ ਮਹੀਨਾਵਾਰ ਮੀਟਿੰਗ ਸਥਾਨਕ ਨਹਿਰੂ ਪਾਰਕ ਵਿਖੇ ਹੋਈ | ਜਿਸ ਵਿਚ ਕੇਂਦਰ ਤੇ ਪੰਜਾਬ ਸਰਕਾਰ ਵਲੋਂ ਕਿਸਾਨਾਂ ਨਾਲ ...

ਪੂਰੀ ਖ਼ਬਰ »

ਸਰਕਾਰੀ ਮਿਡਲ ਸਕੂਲ ਵੀਰੇਵਾਲਾ ਖੁਰਦ 'ਚ ਕੰਪਿਊਟਰ ਲੈਬ ਦਾ ਉਦਘਾਟਨ

ਫ਼ਰੀਦਕੋਟ, 8 ਦਸੰਬਰ (ਹਰਮਿੰਦਰ ਸਿੰਘ ਮਿੰਦਾ)-ਸਰਕਾਰੀ ਮਿਡਲ ਸਕੂਲ ਵੀਰੇ ਵਾਲਾ ਖੁਰਦ ਵਿਖੇ ਬਣਾਈ ਗਈ ਅਤਿ ਆਧੁਨਿਕ ਕੰਪਿਊਟਰ ਲੈਬ ਦਾ ਉਦਘਾਟਨ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਲਖਵਿੰਦਰ ਸਿੰਘ ਸੰਧੂ ਸਾਬਕਾ ਸਰਪੰਚ ਪਿੰਡ ਵੀਰੇਵਾਲਾ ਖੁਰਦ ਨੇ ਕੀਤਾ | ...

ਪੂਰੀ ਖ਼ਬਰ »

ਮਰਵਾਹ ਪਰਿਵਾਰ ਵਲੋਂ ਸਰਕਾਰੀ ਸਕੂਲ ਨੂੰ ਪਖਾਨੇ ਬਣਾਉਣ ਲਈ 7.50 ਲੱਖ ਰੁਪਏ ਭੇਟ

ਕੋਟਕਪੂਰਾ, 8 ਦਸੰਬਰ (ਮੇਘਰਾਜ)-ਪ੍ਰਵਾਸੀ ਭਾਰਤੀ ਡਾ. ਅਮਰਜੀਤ ਸਿੰਘ ਮਰਵਾਹ ਨੇ ਬੀਤੇ ਦਿਨੀਂ ਆਪਣੇ ਪਿਤਾ ਦੀ ਯਾਦ 'ਚ ਡਾ. ਚੰਦਾ ਸਿੰਘ ਮਰਵਾਹ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਨੂੰ ਆਪਣੇ ਵਾਅਦੇ ਅਨੁਸਾਰ 7.50 ਲੱਖ ਰੁਪਏ ਦੀ ਰਾਸ਼ੀ ਲੜਕੀਆਂ ਦੇ ...

ਪੂਰੀ ਖ਼ਬਰ »

ਅਵਾਰਾ ਪਸ਼ੂਆਂ ਤੋਂ ਤੰਗ ਕਿਸਾਨ ਰਾਤਾਂ ਨੂੰ ਜਾਗ ਕੇ ਕਰ ਰਹੇ ਹਨ ਫ਼ਸਲਾਂ ਦੀ ਰਾਖੀ-ਬੀ. ਕੇ. ਯੂ. ਲੱਖੋਵਾਲ

ਸਾਦਿਕ, 8 ਦਸੰਬਰ (ਗੁਰਭੇਜ ਸਿੰਘ ਚੌਹਾਨ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਸਰਕਲ ਸਾਦਿਕ ਦੀ ਮੀਟਿੰਗ ਲਖਵੀਰ ਸਿੰਘ ਸਰਕਲ ਪ੍ਰਧਾਨ ਬੀਹਲੇ ਵਾਲਾ ਦੀ ਪ੍ਰਧਾਨਗੀ ਅਤੇ ਸਿਮਰਜੀਤ ਸਿੰਘ ਸੂਬਾ ਮੀਤ ਪ੍ਰਧਾਨ ਦੀ ਸਰਪ੍ਰਸਤੀ ਹੇਠ ਹੋਈ | ਮੀਟਿੰਗ ਵਿਚ ਚਰਚਾ ਕੀਤੀ ਗਈ ਕਿ ...

ਪੂਰੀ ਖ਼ਬਰ »

ਭਾਰਤ ਵਿਕਾਸ ਪ੍ਰੀਸ਼ਦ ਵਲੋਂ ਚੇਅਰਮੈਨ ਲਲਿਤ ਗੁਪਤਾ ਤੇ ਨਾਇਬ ਤਹਿਸੀਲਦਾਰ ਦਾ ਸਨਮਾਨ

ਕੋਟਕਪੂਰਾ, 8 ਦਸੰਬਰ (ਮੇਘਰਾਜ)-ਭਾਰਤ ਵਿਕਾਸ ਪ੍ਰੀਸ਼ਦ ਕੋਟਕਪੂਰਾ ਵਲੋਂ ਸਥਾਨਕ ਅਗਰਵਾਲ ਭਵਨ ਵਿਖੇ ਬੀਤੀ ਰਾਤ ਜਨਰਲ ਹਾਊਸ ਦੀ ਮੀਟਿੰਗ ਮੌਕੇ ਮੁੱਖ ਸਰਪ੍ਰਸਤ ਐਡਵੋਕੇਟ ਲਲਿਤ ਗੁਪਤਾ ਦਾ ਨਗਰ ਸੁਧਾਰ ਟਰੱਸਟ ਫ਼ਰੀਦਕੋਟ ਦਾ ਚੇਅਰਮੈਨ ਅਤੇ ਸੀਨੀਅਰ ਮੈਂਬਰ ...

ਪੂਰੀ ਖ਼ਬਰ »

ਮੈਡੀਕਲ ਚੈੱਕਅਪ ਕੈਂਪ ਦੌਰਾਨ 345 ਵਿਅਕਤੀਆਂ ਦੀ ਜਾਂਚ

ਕੋਟਕਪੂਰਾ, 8 ਦਸੰਬਰ (ਮੋਹਰ ਸਿੰਘ ਗਿੱਲ)- ਨਿਊ ਮੂਨ ਸਟਾਰ ਕਲੱਬ ਵਲੋਂ ਸਮੂਹ ਮੁਹੱਲਾ ਵਾਸੀਆਂ ਦੇ ਸਹਿਯੋਗ ਨਾਲ ਸਥਾਨਕ ਦੁਆਰੇਆਣਾ ਸੜਕ 'ਤੇ ਸਥਿੱਤ ਮੁਹੱਲਾ ਸੁਰਗਾਪੁਰੀ ਵਿਖੇ ਲਾਏ ਗਏ ਮੁਫ਼ਤ ਮੈਡੀਕਲ ਕੈਂਪ ਦੌਰਾਨ ਮਾਹਿਰ ਡਾਕਟਰਾਂ ਦੀਆਂ ਟੀਮਾਂ ਵਲੋਂ 345 ...

ਪੂਰੀ ਖ਼ਬਰ »

ਪਲਾਸਟਿਕ ਦੀ ਵਰਤੋਂ ਨਾ ਕਰਨ ਦਾ ਸੁਨੇਹਾ ਦਿੱਤਾ

ਕੋਟਕਪੂਰਾ, 8 ਦਸੰਬਰ (ਮੋਹਰ ਸਿੰਘ ਗਿੱਲ)-ਪਾਬੰਦੀ ਦੇ ਬਾਵਜੂਦ ਪਲਾਸਟਿਕ ਦੀ ਹੋ ਰਹੀ ਧੜਾਧੜ ਵਰਤੋਂ ਨੂੰ ਰੋਕਣ ਦੇ ਉਦੇਸ਼ ਨੂੰ ਲੈ ਕੇ ਲਾਇਨਜ਼ ਕਲੱਬ ਕੋਟਕਪੂਰਾ ਵਲੋਂ ਪ੍ਰਧਾਨ ਵਿਪਨ ਗੁਪਤਾ ਦੀ ਅਗਵਾਈ ਹੇਠ ਚਲਾਏ ਗਏ ਅਭਿਆਨ ਦੇ ਪਹਿਲੇ ਪੜਾਅ ਤਹਿਤ ਕਲੱਬ ਸ਼ਹਿਰ ...

ਪੂਰੀ ਖ਼ਬਰ »

ਸਕਿਉਰਿਟੀ ਗਾਰਡਾਂ ਵਲੋਂ ਨਾਅਰੇਬਾਜ਼ੀ

ਫ਼ਰੀਦਕੋਟ, 8 ਦਸੰਬਰ (ਸਤੀਸ਼ ਬਾਗ਼ੀ)-ਬਾਬਾ ਫ਼ਰੀਦ ਯੂਨੀਵਰਸਿਟੀ ਸਕਿਉਰਿਟੀ ਗਾਰਡ ਵਰਕਰਜ਼ ਯੂਨੀਅਨ ਫ਼ਰੀਦਕੋਟ ਦੀ ਮੀਟਿੰਗ ਹੋਈ | ਜਿਸ ਵਿਚ ਬੁਲਾਰਿਆਂ ਨੇ ਜ਼ਬਰ ਵਿਰੋਧੀ ਐਕਸ਼ਨ ਕਮੇਟੀ ਫ਼ਰੀਦਕੋਟ 'ਤੇ ਹੋਏ ਲਾਠੀਚਾਰਜ ਦੀ ਨਿਖੇਧੀ ਕੀਤੀ ਅਤੇ ਸਕਿਉਰਿਟੀ ...

ਪੂਰੀ ਖ਼ਬਰ »

ਭਾਕਿਯੂ ਏਕਤਾ ਵਲੋਂ ਲਾਠੀਚਾਰਜ ਦੀ ਨਿੰਦਾ

ਜੈਤੋ, 8 ਦਸੰਬਰ (ਗੁਰਚਰਨ ਸਿੰਘ ਗਾਬੜੀਆ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਜਸਪਾਲ ਸਿੰਘ ਨੰਗਲ ਤੇ ਜ਼ਿਲ੍ਹਾ ਵਿੱਤ ਸਕੱਤਰ ਤਾਰਾ ਸਿੰਘ ਰੋੜੀਕਪੂਰਾ ਦੀ ਅਗਵਾਈ ਵਿਚ ਜਥੇਬੰਦੀ ਦੀ ਮੀਟਿੰਗ ਹੋਈ | ਮੀਟਿੰਗ 'ਚ ਫ਼ਰੀਦਕੋਟ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX