ਤਾਜਾ ਖ਼ਬਰਾਂ


ਹਾਈਕੋਰਟ ਪਹੁੰਚਿਆ ਜੇ. ਐੱਨ. ਯੂ. ਵਿਦਿਆਰਥੀ ਸੰਗਠਨ, ਲੇਟ ਫ਼ੀਸ ਅਤੇ ਹੋਸਟਲ ਮੈਨੂਅਲ 'ਚ ਬਦਲਾਅ ਦੀ ਕੀਤੀ ਮੰਗ
. . .  7 minutes ago
ਨਵੀਂ ਦਿੱਲੀ, 21 ਜਨਵਰੀ- ਦਿੱਲੀ ਸਥਿਤ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ. ਐੱਨ. ਯੂ.) ਪ੍ਰਸ਼ਾਸਨ ਦੇ ਕੁਝ ਫ਼ੈਸਲਿਆਂ ਵਿਰੁੱਧ ਜੇ. ਐੱਨ. ਯੂ. ਵਿਦਿਆਰਥੀ ਸੰਗਠਨ ਦਿੱਲੀ ਹਾਈਕੋਰਟ 'ਚ ਪਹੁੰਚ...
ਕੁਫ਼ਰੀ 'ਚ ਹੋਈ ਤਾਜ਼ਾ ਬਰਫ਼ਬਾਰੀ, ਖਿੜੇ ਸੈਲਾਨੀਆਂ ਦੇ ਚਿਹਰੇ
. . .  43 minutes ago
ਸ਼ਿਮਲਾ, 21 ਜਨਵਰੀ- ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲ੍ਹੇ 'ਚ ਪੈਂਦੇ ਕੁਫ਼ਰੀ 'ਚ ਅੱਜ ਤਾਜ਼ਾ ਬਰਫ਼ਬਾਰੀ ਹੋਈ, ਜਿਸ ਕਾਰਨ ਹਰ ਪਾਸੇ ਬਰਫ਼ ਦੀ ਚਿੱਟੀ...
ਨੇਪਾਲ ਦੇ ਹੋਟਲ 'ਚੋਂ ਮਿਲੀਆਂ ਕੇਰਲ ਦੇ 8 ਸੈਲਾਨੀਆਂ ਦੀਆਂ ਲਾਸ਼ਾਂ
. . .  about 1 hour ago
ਕਾਠਮੰਡੂ, 21 ਜਨਵਰੀ- ਨੇਪਾਲ ਦੇ ਦਮਨ ਦੇ ਇੱਕ ਹੋਟਲ ਰੂਮ 'ਚੋਂ ਕੇਰਲ ਦੇ 8 ਸੈਲਾਨੀਆਂ ਦੀਆਂ ਲਾਸ਼ਾਂ ਮਿਲੀਆਂ ਹਨ। ਇਸ ਸੰਬੰਧੀ ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕਾਂ ਦੇ...
ਧਾਰਾ 370 ਨੂੰ ਬੇਅਸਰ ਕਰਨ ਵਿਰੁੱਧ ਦਾਇਰ ਪਟੀਸ਼ਨਾਂ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਸ਼ੁਰੂ
. . .  about 1 hour ago
ਨਵੀਂ ਦਿੱਲੀ, 21 ਜਨਵਰੀ- ਜੰਮੂ-ਕਸ਼ਮੀਰ 'ਚੋਂ ਧਾਰਾ 370 ਨੂੰ ਬੇਅਸਰ ਕਰਨ ਦੇ ਕੇਂਦਰ ਸਰਕਾਰ ਦੇ ਫ਼ੈਸਲੇ ਵਿਰੁੱਧ ਦਾਇਰ ਪਟੀਸ਼ਨਾਂ...
ਸੰਗਰੂਰ : ਸ਼੍ਰੋਮਣੀ ਅਕਾਲੀ ਦੇ ਜ਼ਿਲ੍ਹਾ ਪ੍ਰਧਾਨ ਹਾਂਡਾ ਅਤੇ ਸੁਨੀਤਾ ਸ਼ਰਮਾ ਨੇ ਦਿੱਤਾ ਅਸਤੀਫ਼ਾ
. . .  about 1 hour ago
ਸੁਨਾਮ ਊਧਮ ਸਿੰਘ ਵਾਲਾ, 21 ਜਨਵਰੀ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)- ਸੁਖਦੇਵ ਸਿੰਘ ਢੀਂਡਸਾ ਵਲੋਂ ਸ਼੍ਰੋਮਣੀ ਅਕਾਲੀ ਦਲ 'ਚ ਸੁਧਾਰਾਂ ਨੂੰ ਲੈ ਕੇ ਲੜੀ ਜਾ ਰਹੀ ਸਿਧਾਂਤਕ ਲੜਾਈ ਦਾ ਸਮਰਥਨ...
ਪੁਲਵਾਮਾ 'ਚ ਸੀ. ਆਰ. ਪੀ. ਐੱਫ. ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ
. . .  about 1 hour ago
ਸ੍ਰੀਨਗਰ, 21 ਜਨਵਰੀ- ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਸੀ. ਆਰ. ਪੀ. ਐੱਫ. ਦੇ ਜਵਾਨਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਦੀ...
ਸੁਨੀਲ ਯਾਦਵ ਹੀ ਲੜਨਗੇ ਕੇਜਰੀਵਾਲ ਵਿਰੁੱਧ ਚੋਣ
. . .  about 1 hour ago
ਨਵੀਂ ਦਿੱਲੀ, 21 ਜਨਵਰੀ- ਦਿੱਲੀ ਭਾਜਪਾ ਦੇ ਇੰਚਾਰਜ ਸ਼ਿਆਮ ਜਾਜੂ ਨੇ ਸਾਰੀਆਂ ਅਟਕਲਾਂ ਨੂੰ ਖ਼ਾਰਜ ਕਰਦਿਆਂ ਕਿਹਾ ਹੈ ਕਿ ਅਸੀਂ ਇਹ ਤੈਅ ਕੀਤਾ ਹੈ ਕਿ ਸੁਨੀਲ ਯਾਦਵ ਹੀ ਅਰਵਿੰਦ ਕੇਜਰੀਵਾਲ...
ਅਵੰਤੀਪੋਰਾ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ
. . .  about 2 hours ago
ਸ੍ਰੀਨਗਰ, 21 ਜਨਵਰੀ- ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਅਵੰਤੀਪੋਰਾ ਇਲਾਕੇ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ...
ਹਾਈਕੋਰਟ ਨੇ ਕੈਟ 'ਤੇ ਹੁਕਮ 'ਤੇ ਲਾਈ ਰੋਕ, ਦਿਨਕਰ ਗੁਪਤਾ ਨੂੰ ਡੀ. ਜੀ. ਪੀ. ਬਣਾਈ ਰੱਖਣ ਦੀ ਹਿਦਾਇਤ
. . .  about 2 hours ago
ਚੰਡੀਗੜ੍ਹ, 21 ਜਨਵਰੀ (ਸੁਰਜੀਤ ਸਿੰਘ ਸੱਤੀ)- ਦਿਨਕਰ ਗੁਪਤਾ ਦੀ ਨਿਯੁਕਤੀ ਖ਼ਾਰਜ ਕਰਨ ਦੇ ਕੈਟ ਦੇ ਹੁਕਮ ਵਿਰੁੱਧ ਪੰਜਾਬ ਸਰਕਾਰ ਦੀ ਅਪੀਲ 'ਤੇ ਅੱਜ ਸੁਣਵਾਈ ਕਰਦਿਆਂ ਪੰਜਾਬ ਅਤੇ ਹਰਿਆਣਾ ਹਾਈਕੋਰਟ...
ਅੰਮ੍ਰਿਤਸਰ ਵਿਖੇ ਮਠਿਆਈ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ
. . .  about 2 hours ago
ਅੰਮ੍ਰਿਤਸਰ, 21 ਜਨਵਰੀ (ਰਾਜੇਸ਼ ਕੁਮਾਰ)- ਅੰਮ੍ਰਿਤਸਰ ਦੇ ਲਾਰੈਂਸ ਰੋਡ 'ਤੇ ਸਥਿਤ ਮਠਿਆਈਆਂ ਦੀ ਇੱਕ ਦੁਕਾਨ 'ਚ ਭਿਆਨਕ ਅੱਗ ਲੱਗਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ...
ਵਿਰਾਸਤੀ ਮਾਰਗ 'ਤੇ ਸ਼ਹੀਦ ਸਿੱਖ ਸੂਰਬੀਰ ਯੋਧਿਆਂ ਦੇ ਬੁੱਤ ਲਗਾਉਣ ਦੀ ਮੰਗ
. . .  about 2 hours ago
ਅੰਮ੍ਰਿਤਸਰ, 21 ਜਨਵਰੀ (ਜਸਵੰਤ ਸਿੰਘ ਜੱਸ) - ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਵਿਰਾਸਤੀ ਮਾਰਗ ਤੇ ਲੱਗੇ ਗਿੱਧੇ ਭੰਗੜੇ ਦੇ ਬੁੱਤਾਂ ਨੂੰ ਹਟਾਉਣ ਵਾਸਤੇ ਅੱਜ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸ਼੍ਰੋਮਣੀ ਢਾਡੀ ਸਭਾ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਵੀਸ਼ਰ ਸਭਾ ਵੱਲੋਂ ਇੱਥੇ ਸ਼ਹੀਦ...
ਜਵਾਹਰ ਸੁਰੰਗ ਦੇ ਆਲੇ-ਦੁਆਲੇ ਭਾਰੀ ਬਰਫ਼ਬਾਰੀ ਕਾਰਨ ਕੌਮੀ ਹਾਈਵੇਅ-44 ਬੰਦ, ਸੈਂਕੜੇ ਟਰੱਕ ਫਸੇ
. . .  about 3 hours ago
ਸ੍ਰੀਨਗਰ, 21 ਜਨਵਰੀ- ਜੰਮੂ-ਕਸ਼ਮੀਰ 'ਚ ਜਵਾਹਰ ਸੁਰੰਗ ਦੇ ਆਲੇ-ਦੁਆਲੇ ਭਾਰੀ ਬਰਫ਼ਬਾਰੀ ਕਾਰਨ ਕੌਮੀ ਹਾਈਵੇਅ-44 ਬੰਦ ਹੋ ਗਿਆ ਹੈ। ਇਸ ਕਾਰਨ ਰਾਮਬਨ ਅਤੇ ਜਵਾਹਰ...
ਦਿੱਲੀ ਵਿਧਾਨ ਸਭਾ ਚੋਣਾਂ : ਕੇਜਰੀਵਾਲ ਦੇ ਸਾਹਮਣੇ ਉਮੀਦਵਾਰ ਬਦਲ ਸਕਦੀ ਹੈ ਭਾਜਪਾ
. . .  about 2 hours ago
ਨਵੀਂ ਦਿੱਲੀ, 21 ਜਨਵਰੀ- ਭਾਜਪਾ ਨੇ ਦਿੱਲੀ ਵਿਧਾਨ ਸਭਾ ਚੋਣਾਂ ਲਈ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਮੁਕਾਬਲੇ ਨਵੀਂ ਦਿੱਲੀ ਸੀਟ ਤੋਂ ਨਵੇਂ ਉਮੀਦਵਾਰ ਨੂੰ ਚੋਣ ਮੈਦਾਨ 'ਚ...
ਦਿੱਲੀ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਇੱਕ ਹੋਰ ਸੂਚੀ
. . .  about 3 hours ago
ਨਵੀਂ ਦਿੱਲੀ, 21 ਜਨਵਰੀ- ਦਿੱਲੀ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀ ਪਰਚੇ ਦਾਖ਼ਲ ਕਰਨ ਦੇ ਅੱਜ ਆਖ਼ਰੀ ਦਿਨ ਕਾਂਗਰਸ ਨੇ ਆਪਣੇ ਉਮੀਦਵਾਰਾਂ ਦੀ ਇੱਕ ਹੋਰ ਸੂਚੀ ਜਾਰੀ...
ਸਰਬ ਪਾਰਟੀ ਮੀਟਿੰਗ ਤੋਂ ਪਹਿਲਾਂ ਸੁਖਬੀਰ ਨੇ ਸੱਦੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਬੈਠਕ
. . .  about 3 hours ago
ਚੰਡੀਗੜ੍ਹ, 21 ਜਨਵਰੀ- ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 22 ਜਨਵਰੀ ਦੁਪਹਿਰ 1.30 ਵਜੇ ਚੰਡੀਗੜ੍ਹ 'ਚ ਪਾਰਟੀ ਦੀ ਕੋਰ ਕਮੇਟੀ ਦੀ ਬੈਠਕ ਬੁਲਾਈ...
ਧਾਰਾ 370 ਨੂੰ ਬੇਅਸਰ ਕਰਨ ਵਿਰੁੱਧ ਦਾਇਰ ਪਟੀਸ਼ਨਾਂ 'ਤੇ ਅੱਜ ਸੁਪਰੀਮ ਕੋਰਟ 'ਚ ਹੋਵੇਗੀ ਸੁਣਵਾਈ
. . .  about 4 hours ago
ਦਿੱਲੀ ਚੋਣਾਂ 'ਚ ਭਾਜਪਾ 50 ਤੋਂ ਵਧੇਰੇ ਸੀਟਾਂ 'ਤੇ ਜਿੱਤੇਗੀ- ਤੇਜਿੰਦਰ ਬੱਗਾ
. . .  about 4 hours ago
ਕਾਬੂ ਹੇਠ ਹੋਈ ਰਘੁਬੀਰ ਟੈਕਸਟਾਈਲ ਮਾਰਕੀਟ 'ਚ ਲੱਗੀ ਅੱਗ
. . .  about 4 hours ago
ਪੁਲਿਸ ਹਿਰਾਸਤ 'ਚ ਤੇਲਗੂ ਦੇਸ਼ਮ ਪਾਰਟੀ ਦੇ ਸੰਸਦ ਮੈਂਬਰ ਜੈਦੇਵ ਗੱਲਾ
. . .  about 5 hours ago
ਬਗ਼ਦਾਦ: ਅਮਰੀਕੀ ਦੂਤਾਵਾਸ ਨੇੜੇ ਇਕ ਵਾਰ ਫਿਰ ਦਾਗੇ ਗਏ ਰਾਕੇਟ
. . .  about 6 hours ago
ਸੂਰਤ 'ਚ ਰਘੁਵੀਰ ਟੈਕਸਟਾਈਲ ਮਾਰਕੀਟ 'ਚ ਲੱਗੀ ਭਿਆਨਕ ਅੱਗ
. . .  about 6 hours ago
ਅੱਜ ਦਾ ਵਿਚਾਰ
. . .  1 minute ago
ਜਲੰਧਰ : ਮਾਮੂਲੀ ਤਕਰਾਰ 'ਤੇ ਭਰਾ ਨੇ ਭਰਾ ਦੇ ਮਾਰਿਆ ਚਾਕੂ
. . .  1 day ago
ਵਿਜੀਲੈਂਸ ਟੀਮ ਨੇ ਏ.ਐੱਸ.ਆਈ ਨੂੰ 20 ਹਜ਼ਾਰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ
. . .  1 day ago
ਦਿੱਲੀ ਵਿਧਾਨ ਸਭਾ ਚੋਣਾਂ : ਅਕਾਲੀ ਦਲ ਨੇ ਦਿੱਲੀ ਚੋਣਾਂ ਲੜਨ ਤੋਂ ਕੀਤਾ ਇਨਕਾਰ
. . .  1 day ago
ਪ੍ਰਧਾਨ ਮੰਤਰੀ ਤੇ ਜੇ.ਪੀ ਨੱਢਾ ਵੱਲੋਂ ਭਾਜਪਾ ਸ਼ਾਸਿਤ ਸੂਬਿਆ ਦੇ ਮੁੱਖ ਮੰਤਰੀਆਂ ਨਾਲ ਮੀਟਿੰਗ
. . .  1 day ago
ਸੁਰੱਖਿਆ ਪ੍ਰਬੰਧਾਂ ਤਹਿਤ ਰਾਜਾਸਾਂਸੀ ਹਵਾਈ ਅੱਡਾ ਵਿਖੇ ਰੈੱਡ ਅਲਰਟ ਜਾਰੀ
. . .  1 day ago
ਪੂਰਬੀ ਲੰਡਨ 'ਚ ਤਿੰਨ ਸਿੱਖ ਨੌਜਵਾਨਾਂ ਦਾ ਬੇਰਹਿਮੀ ਨਾਲ ਕਤਲ
. . .  1 day ago
ਪੱਬ ਜੀ ਗੇਮ ਖੇਡਦੇ ਸਮੇਂ 12 ਵੀਂ ਜਮਾਤ ਦਾ ਵਿਦਿਆਰਥੀ ਹੋਇਆ ਬਿਮਾਰ
. . .  1 day ago
ਦਿੱਲੀ 'ਚ ਭਾਜਪਾ ਨੇ 3 ਸੀਟਾਂ ਦਿੱਤੀਆਂ ਸਹਿਯੋਗੀਆਂ ਨੂੰ
. . .  1 day ago
ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਦਿੱਤਾ ਗਿਆ ਰੋਸ ਧਰਨਾ
. . .  1 day ago
ਸਰਕਾਰੀ ਸਕੀਮਾਂ ਦਾ ਲਾਭ ਲੋਕਾਂ ਤੱਕ ਪਹੁੰਚਾਇਆ ਜਾਵੇ -ਮਨਜੀਤ ਸਿੰਘ ਰਾਏ
. . .  1 day ago
ਕਾਲਿੰਦੀ ਕੁੰਜ-ਸ਼ਾਹੀਨ ਬਾਗ ਰੋਡ ਖੁਲ੍ਹਵਾਉਣ ਲਈ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ
. . .  1 day ago
ਈ. ਡੀ. ਵਲੋਂ ਕਾਰਤੀ ਚਿਦੰਬਰਮ ਕੋਲੋਂ ਪੁੱਛਗਿੱਛ
. . .  1 day ago
ਡੀ. ਐੱਸ. ਪੀ. ਦਵਿੰਦਰ ਸਿੰਘ ਦੇ ਬੰਗਲਾਦੇਸ਼ ਦੇ ਦੌਰੇ ਦੀ ਵੀ ਹੋ ਰਹੀ ਹੈ ਜਾਂਚ- ਜੰਮੂ-ਕਸ਼ਮੀਰ ਦੇ ਡੀ. ਜੀ. ਪੀ.
. . .  1 day ago
ਐੱਨ. ਚੰਦਰਸ਼ੇਖਰਨ ਨੇ ਕੀਤੀ ਨਿਰਮਲਾ ਸੀਤਾਰਮਨ ਨਾਲ ਮੁਲਾਕਾਤ
. . .  1 day ago
ਰੋਡ ਸ਼ੋਅ 'ਚ ਹੀ ਬੀਤਿਆ ਸਮਾਂ, ਕੇਜਰੀਵਾਲ ਹੁਣ ਕੱਲ੍ਹ ਭਰਨਗੇ ਨਾਮਜ਼ਦਗੀ ਪੱਤਰ
. . .  1 day ago
ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦਿੱਲੀ 'ਚ ਅਕਾਲੀ-ਭਾਜਪਾ ਗਠਜੋੜ ਟੁੱਟਣ ਦੀਆਂ ਖ਼ਬਰਾਂ
. . .  about 1 hour ago
ਸੁਪਰੀਮ ਕੋਰਟ ਵਲੋਂ ਨਿਰਭੈਆ ਦੇ ਦੋਸ਼ੀ ਪਵਨ ਦੀ ਪਟੀਸ਼ਨ ਖ਼ਾਰਜ, ਅਪਰਾਧ ਵੇਲੇ ਨਾਬਾਲਗ ਹੋਣ ਦੀ ਕਹੀ ਸੀ ਗੱਲ
. . .  about 1 hour ago
ਮੁਜ਼ੱਫਰਪੁਰ ਸ਼ੈਲਟਰ ਹੋਮ ਮਾਮਲਾ : ਬ੍ਰਜੇਸ਼ ਠਾਕੁਰ ਸਣੇ 19 ਲੋਕ ਦੋਸ਼ੀ ਕਰਾਰ
. . .  14 minutes ago
ਜੇ.ਪੀ. ਨੱਢਾ ਬਣੇ ਭਾਜਪਾ ਦੇ ਕੌਮੀ ਪ੍ਰਧਾਨ
. . .  16 minutes ago
ਮੰਗਲੁਰੂ ਹਵਾਈ ਅੱਡੇ 'ਤੇ ਸ਼ੱਕੀ ਬੈਗ 'ਚ ਮਿਲਿਆ ਆਈ. ਈ. ਡੀ.
. . .  20 minutes ago
ਹਿਜ਼ਬੁਲ ਮੁਜ਼ਾਹਦੀਨ ਨਾਲ ਸੰਬੰਧਿਤ ਸਨ ਸ਼ੋਪੀਆਂ 'ਚ ਮਾਰੇ ਗਏ ਅੱਤਵਾਦੀ
. . .  40 minutes ago
ਰੇਸ਼ਨੇਲਾਈਜੇਸ਼ਨ ਨੂੰ ਲੈ ਕੇ ਸਿੱਖਿਆ ਵਿਭਾਗ ਵਲੋਂ ਅੱਜ ਕੀਤੀ ਜਾਵੇਗੀ ਵੀਡੀਓ ਕਾਨਫ਼ਰੰਸਿੰਗ
. . .  48 minutes ago
ਨਿਰਭੈਆ ਮਾਮਲਾ : ਦੋਸ਼ੀ ਪਵਨ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਵਲੋਂ ਦੁਪਹਿਰ 2.30 ਵਜੇ ਸੁਣਾਇਆ ਜਾਵੇਗਾ ਫ਼ੈਸਲਾ
. . .  about 1 hour ago
ਨਿਰਭੈਆ ਮਾਮਲਾ : ਦੋਸ਼ੀ ਭਵਨ ਦੀ ਭੂਮਿਕਾ ਨੂੰ ਨਾਬਾਲਗ ਵਜੋਂ ਮੰਨ ਕੇ ਚੱਲਿਆ ਜਾਵੇ- ਵਕੀਲ
. . .  about 1 hour ago
ਨਾਮਜ਼ਦਗੀ ਪੇਪਰ ਦਾਖਲ ਕਰਵਾਉਣ ਤੋਂ ਪਹਿਲਾ ਕੇਜਰੀਵਾਲ ਵੱਲੋਂ ਰੋਡ ਸ਼ੋਅ
. . .  about 1 hour ago
ਪ੍ਰੀਖਿਆ 'ਤੇ ਚਰਚਾ ਦੌਰਾਨ ਬੋਲੇ ਪ੍ਰਧਾਨ ਮੰਤਰੀ ਮੋਦੀ- ਸਿਰਫ਼ ਪ੍ਰੀਖਿਆ ਦੇ ਅੰਕ ਹੀ ਜ਼ਿੰਦਗੀ ਨਹੀਂ
. . .  about 1 hour ago
ਨਾਗਰਿਕਤਾ ਕਾਨੂੰਨ ਸਣੇ ਕਈ ਮੁੱਦਿਆਂ 'ਤੇ ਰਾਹੁਲ ਗਾਂਧੀ ਜੈਪੁਰ 'ਚ 28 ਜਨਵਰੀ ਨੂੰ ਕਰਨਗੇ ਬੈਠਕ
. . .  1 day ago
ਸ਼ੋਪੀਆਂ 'ਚ ਮੁਠਭੇੜ ਦੌਰਾਨ ਤਿੰਨ ਅੱਤਵਾਦੀ ਢੇਰ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 25 ਮੱਘਰ ਸੰਮਤ 551

ਪਹਿਲਾ ਸਫ਼ਾ

ਨਾਗਰਿਕਤਾ ਸੋਧ ਬਿੱਲ ਲੋਕ ਸਭਾ 'ਚ ਪਾਸ

* ਹੱਕ 'ਚ 311 ਅਤੇ ਵਿਰੋਧ 'ਚ ਪਈਆਂ 80 ਵੋਟਾਂ * ਮੌਜੂਦਾ ਮੋਦੀ ਸਰਕਾਰ ਦੇ ਹੁੰਦਿਆਂ ਕਿਸੇ ਵੀ ਧਰਮ ਦੇ ਘੱਟ ਗਿਣਤੀ ਲੋਕਾਂ ਨੂੰ ਡਰਨ ਦੀ ਲੋੜ ਨਹੀਂ-ਅਮਿਤ ਸ਼ਾਹ * ਫੇਲ੍ਹ ਹੋਏ ਨਹਿਰੂ-ਲਿਆਕਤ ਸਮਝੌਤੇ ਨੂੰ ਮੋਦੀ ਸਰਕਾਰ ਨੇ ਸੁਧਾਰਿਆ * ਤਿੰਨ ਦੇਸ਼ਾਂ ਤੋਂ ਅੱਤਿਆਚਾਰ ਸਹਿੰਦੇ ਆਏ 6 ਵੱਖ-ਵੱਖ ਧਰਮਾਂ ਨੂੰ ਬਿੱਲ ਰਾਹੀਂ ਦਿੱਤੀ ਜਾਵੇਗੀ ਨਾਗਰਿਕਤਾ

ਨਵੀਂ ਦਿੱਲੀ, 9 ਦਸੰਬਰ (ਏਜੰਸੀ/ਉਪਮਾ ਡਾਗਾ ਪਾਰਥ)-ਸੋਮਵਾਰ ਦੇਰ ਰਾਤ ਨਾਗਰਿਕਤਾ ਸੋਧ ਬਿੱਲ ਲੋਕ ਸਭਾ 'ਚ ਪਾਸ ਹੋ ਗਿਆ। ਇਸ ਬਿੱਲ 'ਤੇ ਹੋਈ ਵੋਟਿੰਗ ਦੌਰਾਨ ਹੱਕ ਵਿਚ 311 ਅਤੇ ਵਿਰੋਧ ਵਿਚ 80 ਵੋਟਾਂ ਪਈਆਂ। ਇਸ ਤੋਂ ਪਹਿਲਾਂ ਲੋਕ ਸਭਾ 'ਚ ਵਿਵਾਦਪੂਰਨ ਕਾਨੂੰਨ 'ਤੇ ਹੋਈ ਬਹਿਸ ਦੌਰਾਨ ਜਵਾਬ ਦਿੰਦਿਆਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਨਾਗਰਿਕਤਾ ਸੋਧ ਬਿੱਲ ਸੰਵਿਧਾਨ ਦੀਆਂ ਵਿਵਸਥਾਵਾਂ ਦੀ ਉਲੰਘਣਾ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਗੁਆਂਢੀ ਮੁਲਕਾਂ 'ਚ ਅੱਤਿਆਚਾਰ ਸਹਿਣ ਦੇ ਬਾਅਦ ਦਰਦਨਾਕ ਜੀਵਨ ਜੀਣ ਵਾਲੇ ਲੋਕਾਂ ਨੂੰ ਰਾਹਤ ਦੇਵੇਗਾ। ਉਨ੍ਹਾਂ ਕਿਹਾ ਕਿ ਇਹ ਬਿੱਲ ਸੰਵਿਧਾਨ ਦੀ ਧਾਰਾ 14 ਦੀ ਉਲੰਘਣਾ ਨਹੀਂ ਕਰਦਾ ਕਿਉਂਕਿ ਇਸ ਦਾ ਉਦੇਸ਼ ਸਤਾਏ ਲੋਕਾਂ ਨੂੰ ਨਾਗਰਿਕਤਾ ਦੇਣਾ ਹੈ। ਅਮਿਤ ਸ਼ਾਹ ਨੇ ਅੱਗੇ ਕਿਹਾ ਕਿ ਮੌਜੂਦਾ ਮੋਦੀ ਸਰਕਾਰ ਦੇ ਹੁੰਦਿਆਂ ਕਿਸੇ ਵੀ ਧਰਮ ਦੇ ਘੱਟ ਗਿਣਤੀ ਲੋਕਾਂ ਨੂੰ ਡਰਨ ਦੀ ਲੋੜ ਨਹੀਂ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਇਸ ਬਿੱਲ ਰਾਹੀਂ ਫੇਲ੍ਹ ਹੋਏ ਨਹਿਰੂ-ਲਿਆਕਤ ਸਮਝੌਤੇ ਨੂੰ ਸੁਧਾਰਿਆ ਗਿਆ ਹੈ ਅਤੇ ਤਿੰਨ ਦੇਸ਼ਾਂ ਤੋਂ ਅੱਤਿਆਚਾਰ ਸਹਿੰਦੇ ਆਏ ਹਿੰਦੂ, ਸਿੱਖ, ਈਸਾਈ, ਬੋਧੀ, ਜੈਨੀ ਪਾਰਸੀ ਭਾਈਚਾਰੇ ਦੇ ਲੋਕਾਂ ਨੂੰ ਨਾਗਰਿਕਤਾ ਦਿੱਤੀ ਜਾਵੇਗੀ। ਲਗਪਗ ਸੱਤ ਘੰਟਿਆਂ ਦੀ ਬਹਿਸ ਤੋਂ ਬਾਅਦ ਇਹ ਬਿੱਲ ਪਾਸ ਹੋਇਆ। ਬਿੱਲ ਪਾਸ ਹੋਣ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਕਿਹਾ ਕਿ ਨਾਗਰਿਕਤਾ ਸੋਧ ਬਿੱਲ ਪਾਸ ਹੋਣ 'ਤੇ ਮੈਂ ਖੁਸ਼ ਹਾਂ। ਜੇ.ਡੀ.ਯੂ., ਬੀ.ਜੇ.ਡੀ. ਅਤੇ ਵਾਈ.ਐਸ.ਆਰ. ਕਾਂਗਰਸ ਵਰਗੇ ਦਲਾਂ ਵਲੋਂ ਲੋਕ ਸਭਾ ਵਿਚ ਬਿੱਲ ਦਾ ਸਮਰਥਨ ਕੀਤੇ ਜਾਣ ਨਾਲ ਹੁਣ ਰਾਜ ਸਭਾ ਵਿਚ ਵੀ ਇਸ ਦੇ ਪਾਸ ਹੋਣ ਦੀ ਉਮੀਦ ਪ੍ਰਗਟਾਈ ਜਾ ਰਹੀ ਹੈ।
ਇਸ ਤੋਂ ਪਹਿਲਾਂ ਦਿਨ ਸਮੇਂ ਬਿੱਲ ਬਾਰੇ ਦੇਸ਼ ਭਰ 'ਚ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਦਰਮਿਆਨ ਹੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੋਕ ਸਭਾ 'ਚ ਇਹ ਬਿੱਲ ਪੇਸ਼ ਕਰਦਿਆਂ ਇਹ ਭਰੋਸਾ ਦਵਾਉਣ ਦੀ ਕੋਸ਼ਿਸ਼ ਕੀਤੀ ਕਿ ਕਿਸੇ ਦੇ ਨਾਲ ਵੀ ਅਨਿਆਂ ਨਹੀਂ ਹੋਵੇਗਾ। ਹਾਲਾਂਕਿ ਵਿਰੋਧੀ ਧਿਰਾਂ ਨੇ ਗ੍ਰਹਿ ਮੰਤਰੀ ਦੇ ਇਸ ਭਰੋਸੇ ਨੂੰ ਖ਼ਾਰਜ ਕਰਦਿਆਂ ਸਬੰਧਿਤ ਬਿੱਲ ਨੂੰ ਸੰਵਿਧਾਨ ਲਈ ਸੰਕਟ ਦੱਸਦਿਆਂ ਕਿਹਾ ਕਿ ਆਜ਼ਾਦ ਭਾਰਤ ਦੇ ਇਤਿਹਾਸ 'ਚ ਇਹ ਪਹਿਲੀ ਵਾਰ ਹੈ ਕਿ ਧਰਮ ਨੂੰ ਨਾਗਰਿਕਤਾ ਦਾ ਆਧਾਰ ਬਣਾਇਆ ਜਾ ਰਿਹਾ ਹੈ। ਕਾਂਗਰਸ, ਡੀ.ਐੱਮ.ਕੇ., ਤ੍ਰਿਣਮੂਲ ਕਾਂਗਰਸ, ਸਮਾਜਵਾਦੀ ਪਾਰਟੀ, ਆਈ. ਯੂ. ਐੱਮ. ਐੱਲ., ਏ. ਆਈ. ਐੱਮ. ਆਈ. ਐੱਮ., ਬਹੁਜਨ ਸਮਾਜ ਪਾਰਟੀ ਸਮੇਤ 11 ਵਿਰੋਧੀ ਧਿਰਾਂ ਨੇ ਬਿੱਲ ਪੇਸ਼ ਕਰਨ ਨੂੰ ਗੈਰ ਸੰਵਿਧਾਨਕ ਕਰਾਰ ਦਿੰਦਿਆਂ ਇਸ ਦੀ ਵਿਰੋਧਤਾ ਕੀਤੀ, ਜਿਸ 'ਤੇ ਬਿੱਲ ਪੇਸ਼ ਕਰਨ ਤੋਂ ਪਹਿਲਾਂ ਹੀ ਬਿੱਲ 'ਤੇ ਵੋਟਿੰਗ ਕਰਵਾਈ ਗਈ। ਇਸ ਸਬੰਧ 'ਚ ਸੱਤਾ ਧਿਰ ਅਤੇ ਵਿਰੋਧੀ ਧਿਰਾਂ ਵਲੋਂ ਪਹਿਲਾਂ ਹੀ ਆਪਣੇ ਸੰਸਦ ਮੈਂਬਰਾਂ ਨੂੰ ਵਿਪ ਜਾਰੀ ਕਰ ਦਿੱਤਾ ਗਿਆ ਸੀ। ਵਿਪ ਦੇ ਬਾਵਜੂਦ ਵਿਰੋਧੀ ਧਿਰ ਦੀਆਂ ਕਈ ਖ਼ਾਲੀ ਬੈਂਚਾਂ ਕਾਰਨ ਸੱਤਾ ਧਿਰ ਪੇਸ਼ ਕਰਨ ਲਈ ਹੋਈ ਵੋਟਿੰਗ 'ਚ 82 ਵੋਟਾਂ ਦੇ ਮੁਕਾਬਲੇ 293 ਵੋਟਾਂ ਪ੍ਰਾਪਤ ਕਰਕੇ ਅੱਗੇ ਰਹੀ।
ਸਰਕਾਰ ਦਾ ਫ਼ਰਜ਼ ਹੈ ਕਿ ਸ਼ਰਨਾਰਥੀਆਂ ਅਤੇ ਘੁਸਪੈਠੀਆਂ ਦੀ ਪਛਾਣ ਕਰੇ-ਸ਼ਾਹ
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਬਿੱਲ ਪਿੱਛੇ ਕਿਸੇ ਤਰ੍ਹਾਂ ਦਾ ਸਿਆਸੀ ਏਜੰਡਾ ਹੋਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਕਿਸੇ ਵੀ ਦੇਸ਼ ਦੀ ਸਰਕਾਰ ਦਾ ਇਹ ਫ਼ਰਜ਼ ਹੈ ਕਿ ਸਰਹੱਦਾਂ ਦੀ ਰੱਖਿਆ ਕਰੇ, ਘੁਸਪੈਠੀਆਂ ਨੂੰ ਰੋਕੇ ਅਤੇ ਸ਼ਰਨਾਰਥੀਆਂ ਅਤੇ ਘੁਸਪੈਠੀਆਂ 'ਚ ਪਛਾਣ ਕਰੇ। ਨਾਗਰਿਕਤਾ (ਸੋਧ) ਬਿੱਲ 'ਚ 3 ਗੁਆਂਢੀ ਦੇਸ਼ਾਂ ਅਫ਼ਗਾਨਿਸਤਾਨ, ਬੰਗਲਾਦੇਸ਼ ਅਤੇ ਪਾਕਿਸਤਾਨ ਦੇ ਘੱਟਗਿਣਤੀ ਸ਼ਰਨਾਰਥੀਆਂ (ਜਿਸ 'ਚ ਹਿੰਦੂ, ਸਿੱਖ, ਜੈਨੀ, ਬੋਧੀ, ਪਾਰਸੀ ਅਤੇ ਈਸਾਈ ਸ਼ਾਮਿਲ ਹਨ) ਨੂੰ ਭਾਰਤ ਦੀ ਨਾਗਰਿਕਤਾ ਮਿਲਣ ਦਾ ਸਮਾਂ ਘਟਾ ਕੇ 11 ਸਾਲ ਤੋਂ 6 ਸਾਲ ਕੀਤਾ ਗਿਆ। ਇਸ ਤੋਂ ਇਲਾਵਾ ਇਸ ਲਈ ਨਿਸ਼ਚਿਤ ਕੀਤੀ ਗਈ ਸਮਾਂ ਹੱਦ ਮੁਤਾਬਿਕ ਉਹ ਸਾਰੇ ਸ਼ਰਨਾਰਥੀ, ਜੋ 31 ਦਸੰਬਰ 2014 ਨੂੰ ਜਾਂ ਉਸ ਤੋਂ ਪਹਿਲਾਂ ਬਿਨਾਂ ਲੋੜੀਂਦੇ ਤੇ ਜਾਇਜ਼ ਦਸਤਾਵੇਜ਼ਾਂ ਤੋਂ ਭਾਰਤ 'ਚ ਦਾਖ਼ਲ ਹੋਏ ਹਨ ਜਾਂ ਜਿਨ੍ਹਾਂ ਦੇ ਦਸਤਾਵੇਜ਼ਾਂ ਦੀ ਵੈਧਤਾ ਖ਼ਤਮ ਹੋ ਚੁੱਕੀ ਹੈ, ਉਨ੍ਹਾਂ ਨੂੰ ਵੀ ਭਾਰਤ ਦਾ ਨਾਗਰਿਕਤਾ ਹਾਸਲ ਕਰਨ ਦੀ ਸੁਵਿਧਾ ਨਹੀਂ ਹੈ। ਇਸ ਬਿੱਲ 'ਚ ਮੁਸਲਮਾਨ ਭਾਈਚਾਰੇ ਦਾ ਕਿਤੇ ਜ਼ਿਕਰ ਨਹੀਂ ਹੈ।
ਧਰਮ ਦੇ ਆਧਾਰ 'ਤੇ ਨਾਗਰਿਕਤਾ ਨੂੰ ਲੈ ਕੇ ਛਿੜੀ ਜੰਗ
ਵਿਰੋਧੀ ਧਿਰਾਂ ਨੇ ਨਾਗਰਿਕਤਾ (ਸੋਧ) ਬਿੱਲ 'ਚ ਮੁਸਲਮਾਨ ਭਾਈਚਾਰੇ ਨੂੰ ਸ਼ਾਮਿਲ ਨਾ ਕਰਨ ਦਾ ਵਿਰੋਧ ਕਰਦਿਆਂ ਇਸ ਨੂੰ ਸੰਵਿਧਾਨ ਦੀ ਮੂਲ ਭਾਵਨਾ ਦੇ ਖ਼ਿਲਾਫ਼ ਦੱਸਿਆ, ਜਿਸ 'ਚ ਧਰਮ ਨੂੰ ਨਾਗਰਿਕਤਾ ਦਾ ਆਧਾਰ ਬਣਾਉਣ 'ਤੇ ਵਰਜਿਆ ਗਿਆ ਹੈ, ਜਦਕਿ ਸਰਕਾਰ ਦਾ ਪੱਖ ਰੱਖਦਿਆਂ ਗ੍ਰਹਿ ਮੰਤਰੀ ਨੇ ਦਲੀਲ ਦਿੰਦਿਆਂ ਕਿਹਾ ਕਿ ਵਾਜਬ ਸ਼੍ਰੇਣੀਕਰਨ ਦੇ ਆਧਾਰ ਨੂੰ ਸਰਕਾਰ ਨੂੰ ਕਾਨੂੰਨ ਬਣਾਉਣ ਤੋਂ ਨਹੀਂ ਰੋਕਿਆ ਜਾ ਸਕਦਾ। ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਇਸ ਨੂੰ ਸੰਵਿਧਾਨ ਦੀ ਧਾਰਾ 14 ਦੇ ਖ਼ਿਲਾਫ਼ ਦੱਸਦਿਆਂ ਕਿਹਾ ਕਿ ਆਜ਼ਾਦ ਭਾਰਤ ਦੇ ਇਤਿਹਾਸ 'ਚ ਪਹਿਲੀ ਵਾਰ ਹੈ ਕਿ ਧਰਮ ਨੂੰ ਆਧਾਰ ਬਣਾ ਕੇ ਨਾਗਰਿਕਤਾ ਦਿੱਤੀ ਜਾਵੇਗੀ। ਕਾਂਗਰਸੀ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਇਸ ਨੂੰ ਸੰਵਿਧਾਨ 'ਤੇ ਕੀਤਾ ਹਮਲਾ ਕਰਾਰ ਦਿੰਦਿਆਂ ਕਿਹਾ ਕਿ ਜਿਨ੍ਹਾਂ ਨੇ ਧਰਮ ਨੂੰ ਆਧਾਰ ਮੰਨ ਕੇ ਨਾਗਰਿਕਤਾ ਦੇਣੀ ਸੀ, ਉਨ੍ਹਾਂ ਨੇ ਪਾਕਿਸਤਾਨ ਬਣਾਇਆ ਸੀ। ਆਈ.ਯੂ.ਐੱਮ.ਐੱਲ ਦੇ ਸੰਸਦ ਮੈਂਬਰ ਨੇ ਇਸ ਨੂੰ ਬਿੱਲ 'ਚ ਸਿਰਫ਼ ਮੁਸਲਮਾਨਾਂ ਨੂੰ ਸ਼ਾਮਿਲ ਨਾ ਕਰਨ ਦਾ ਮੁੱਦਾ ਉਠਾਉਂਦਿਆਂ ਆਪਣਾ ਇਤਰਾਜ਼ ਪ੍ਰਗਟ ਕੀਤਾ, ਜਿਸ 'ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਫੌਰੀ ਪ੍ਰਤੀਕਰਮ ਕਰਦਿਆਂ ਕਿਹਾ ਕਿ ਬਿੱਲ 'ਚ ਕਿਤੇ ਵੀ ਮੁਸਲਮਾਨ ਭਾਈਚਾਰੇ ਨੂੰ ਬਾਹਰ ਕੱਢਣ ਬਾਰੇ ਕੁਝ ਨਹੀਂ ਕਿਹਾ ਗਿਆ। ਬਿੱਲ 'ਚ ਧਰਮ ਨੂੰ ਆਧਾਰ ਮੰਨਣ ਬਾਰੇ ਛਿੜੀ ਸ਼ਬਦੀ ਜੰਗ 'ਚ ਉਕਤ ਮੈਂਬਰਾਂ ਨੇ ਅੱਗੇ ਦਲੀਲ ਦਿੰਦਿਆਂ ਕਿਹਾ ਕਿ ਤਕਨੀਕੀ ਆਧਾਰ 'ਤੇ ਸਿਰਫ਼ ਇਕ ਭਾਈਚਾਰੇ ਦਾ ਨਾਂਅ ਸ਼ਾਮਿਲ ਨਾ ਕਰਨ ਨੂੰ ਬਾਹਰ ਕੱਢਣਾ ਹੀ ਸਮਝਿਆ ਜਾਵੇਗਾ। ਕਾਂਗਰਸ ਦੇ ਗੌਰਵ ਗੋਗੋਈ ਨੇ ਇਸ 'ਤੇ ਟਿੱਪਣੀ ਕਰਦਿਆਂ ਇਸ ਨੂੰ ਉੱਤਰ ਪੂਰਬੀ ਖਿੱਤੇ ਦੇ ਲੋਕਾਂ ਨਾਲ ਕੀਤਾ ਧੱਕਾ ਕਰਾਰ ਦਿੱਤਾ। ਅਮਿਤ ਸ਼ਾਹ ਨੇ ਵਿਰੋਧੀ ਧਿਰਾਂ ਦੇ ਇਤਰਾਜ਼ਾਂ ਨੂੰ ਖ਼ਾਰਜ ਕਰਦਿਆਂ ਪਹਿਲਾਂ ਦੀਆਂ ਸਰਕਾਰਾਂ ਵਲੋਂ ਕੀਤੀਆਂ ਤਰਮੀਮਾਂ ਦਾ ਜ਼ਿਕਰ ਕੀਤਾ। ਅਮਿਤ ਸ਼ਾਹ ਨੇ 1971 'ਚ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵਲੋਂ ਬੰਗਲਾਦੇਸ਼ ਤੋਂ ਆਏ ਸ਼ਰਨਾਰਥੀਆਂ ਨੂੰ ਨਾਗਰਿਕਤਾ ਦੇਣ ਅਤੇ ਉਸ ਤੋਂ ਬਾਅਦ ਯੁਗਾਂਡਾ ਤੋਂ ਆਏ ਹੋਏ ਸ਼ਰਨਾਰਥੀਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਸ ਸਮੇਂ ਇਹ ਸਵਾਲ ਕਿਉਂ ਨਹੀਂ ਉਠਾਏ ਗਏ ਕਿ ਸਿਰਫ਼ ਇਨ੍ਹਾਂ ਮੁਲਕਾਂ ਦੇ ਸ਼ਰਨਰਥੀਆਂ ਨੂੰ ਹੀ ਕਿਉਂ ਸ਼ਾਮਿਲ ਕੀਤਾ ਗਿਆ ਹੈ। ਦਲੀਲਾਂ ਦਰਮਿਆਨ ਗ੍ਰਹਿ ਮੰਤਰੀ ਨੇ ਇਹ ਵੀ ਕਿਹਾ ਕਿ ਜੇਕਰ ਸੰਵਿਧਾਨ 'ਚ ਸਮਾਨਤਾ ਦਾ ਅਧਿਕਾਰ ਦਰਜ ਹੈ ਤਾਂ ਘੱਟ ਗਿਣਤੀਆਂ ਨੂੰ ਵਿਸ਼ੇਸ਼ ਅਧਿਕਾਰ ਕਿਉਂ ਦਿੱਤੇ ਗਏ ਹਨ।
ਕਾਂਗਰਸ ਨੇ ਕੀਤੀ ਧਰਮ ਦੇ ਆਧਾਰ 'ਤੇ ਦੇਸ਼ ਦੀ ਵੰਡ-ਸ਼ਾਹ
ਗ੍ਰਹਿ ਮੰਤਰੀ ਨੇ ਚਰਚਾ ਦੌਰਾਨ ਵਿਰੋਧੀ ਧਿਰ ਕਾਂਗਰਸ 'ਤੇ ਤਿੱਖੀ ਟਿੱਪਣੀ ਕਰਦਿਆਾਂ ਕਿਹਾ ਕਿ ਇਸ ਬਿੱਲ ਨੂੰ ਲਿਆਉਣ ਦੀ ਲੋੜ ਨਾ ਪੈਂਦੀ ਜੇਕਰ ਕਾਂਗਰਸ ਨੇ 1947 'ਚ ਧਰਮ ਦੇ ਆਧਾਰ 'ਤੇ ਦੇਸ਼ ਦੀ ਵੰਡ ਨਾ ਕੀਤੀ ਹੁੰਦੀ। ਗ੍ਰਹਿ ਮੰਤਰੀ ਦੇ ਬਿਆਨ 'ਤੇ ਕਾਂਗਰਸ ਸਮੇਤ ਸਾਰੀਆਂ ਵਿਰੋਧੀ ਧਿਰਾਂ ਨੇ ਜੰਮ ਕੇ ਹੰਗਾਮਾ ਕੀਤਾ। ਥਰੂਰ ਨੇ ਮੁੜ ਆਪਣਾ ਬਿਆਨ ਦੁਹਰਾਉਂਦਿਆਂ ਕਿਹਾ ਕਿ ਧਰਮ ਦੇ ਆਧਾਰ 'ਤੇ ਵੰਡ ਕਰਨ ਵਾਲੇ ਪਾਕਿਸਤਾਨ ਚਲੇ ਗਏ। ਵਿਰੋਧੀ ਧਿਰਾਂ ਵਲੋਂ ਇਸ 'ਤੇ ਵੀ ਇਤਰਾਜ਼ ਪ੍ਰਗਟਾਇਆ ਕਿ ਬਿੱਲ 'ਚ ਸਿਰਫ਼ 3 ਗੁਆਂਢੀ ਦੇਸ਼ਾਂ-ਅਫ਼ਗਾਨਿਸਤਾਨ, ਪਾਕਿਸਤਾਨ ਅਤੇ ਬੰਗਲਾਦੇਸ਼ ਦਾ ਹੀ ਜ਼ਿਕਰ ਕਿਉਂ ਕੀਤਾ ਗਿਆ, ਜਦਕਿ ਨਿਪਾਲ, ਸ੍ਰੀਲੰਕਾ ਬਾਰੇ ਕੁਝ ਸਪੱਸ਼ਟੀਕਰਨ ਨਹੀਂ। ਗ੍ਰਹਿ ਮੰਤਰੀ ਵਲੋਂ ਲਗਾਤਾਰ 3 ਵਾਰ ਇਨ੍ਹਾਂ ਤਿੰਨ ਗੁਆਂਢੀ ਦੇਸ਼ਾਂ ਦਾ ਨਾਂਅ ਲੈਂਦਿਆਂ ਹੀ ਵਿਰੋਧੀ ਧਿਰਾਂ ਨੇ ਵਿਰੋਧ ਕਰਨ 'ਤੇ ਅਮਿਤ ਸ਼ਾਹ ਨੇ ਟਿੱਪਣੀ ਕਰਦਿਆਂ ਕਿਹਾ ਕਿ ਉਹ ਇਸ ਦੇਸ਼ ਦੇ ਸਾਰੇ ਭੂਗੋਲ ਤੋਂ ਜਾਣੂ ਹਨ। ਅਮਿਤ ਸ਼ਾਹ ਨੇ ਤਿੰਨ ਦੇਸ਼ਾਂ ਦੇ ਸੰਵਿਧਾਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਨ੍ਹਾਂ ਦੇਸ਼ਾਂ ਦੇ ਸੰਵਿਧਾਨਾਂ 'ਚ ਇਸਲਾਮ ਧਰਮ ਦਾ ਜ਼ਿਕਰ ਹੈ, ਜਿਸ ਕਾਰਨ ਉੱਥੋਂ ਦੇ ਮੁਸਲਮਾਨ ਕਿਸੇ ਕਿਸਮ ਦੇ ਜ਼ੁਲਮ ਦਾ ਸ਼ਿਕਾਰ ਨਹੀਂ ਹੋ ਸਕਦੇ ਪਰ ਉੱਥੋਂ ਦੀਆਂ ਘੱਟਗਿਣਤੀਆਂ ਨੂੰ ਤਸ਼ੱਦਦ ਦਾ ਸ਼ਿਕਾਰ ਹੋਣਾ ਪੈਂਦਾ ਹੈ। ਵਿਰੋਧੀ ਧਿਰਾਂ ਨੇ ਦਲੀਲ ਨੂੰ ਖ਼ਾਰਜ਼ ਕਰਦਿਆਂ ਕਿਹਾ ਕਿ ਪਾਕਿਸਤਾਨ ਦੇ ਸ਼ੀਆ ਮੁਸਲਮਾਨਾਂ ਅਤੇ ਬਲੋਚਿਸਤਾਨੀ ਮੁਸਲਮਾਨਾਂ ਨੂੰ ਵੀ ਜ਼ੁਲਮ ਦਾ ਸ਼ਿਕਾਰ ਹੋਣਾ ਪੈਂਦਾ ਹੈ।
ਵੰਡ ਦੌਰਾਨ ਸਾਰੇ ਸ਼ਰਨਾਰਥੀਆਂ ਨੇ ਭਾਰਤ ਦੇ ਸੰਵਿਧਾਨ ਨੂੰ ਕੀਤਾ ਸਵੀਕਾਰ
ਸ਼ਰਨਾਰਥੀ ਅਤੇ ਘੁਸਪੈਠੀਆਂ ਦੇ ਫ਼ਰਕ ਨੂੰ ਪਰਿਭਾਸ਼ਿਤ ਕਰਦਿਆਂ ਅਮਿਤ ਸ਼ਾਹ ਨੇ 1947 'ਚ ਹੋਈ ਵੰਡ ਦਾ ਹਵਾਲਾ ਵੀ ਦਿੱਤਾ। ਅਮਿਤ ਸ਼ਾਹ ਨੇ ਕਿਹਾ ਕਿ 1947 'ਚ ਸਾਰੇ ਸ਼ਰਨਾਰਥੀਆਂ ਨੂੰ ਭਾਰਤ ਦੇ ਸੰਵਿਧਾਨ ਨੇ ਸਵੀਕਾਰ ਕੀਤਾ ਸੀ। ਉਨ੍ਹਾਂ ਅੱਗੇ ਇਹ ਵੀ ਕਿਹਾ ਕਿ ਡਾ: ਮਨਮੋਹਨ ਸਿੰਘ ਅਤੇ ਲਾਲ ਕ੍ਰਿਸ਼ਨ ਅਡਵਾਨੀ ਵੀ ਇਸੇ ਵਰਗ ਦਾ ਹਿੱਸਾ ਸੀ। ਉਹ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਉੱਪ ਪ੍ਰਧਾਨ ਮੰਤਰੀ ਬਣੇ ਦੇਸ਼ ਨੇ ਉਨ੍ਹਾਂ ਨੂੰ ਪ੍ਰਵਾਨ ਕੀਤਾ ਸੀ। ਗ੍ਰਹਿ ਮੰਤਰੀ ਨੇ ਕਾਂਗਰਸ ਅਤੇ ਬੰਗਾਲ ਦੇ ਸੰਸਦ ਮੈਂਬਰਾਂ ਨੂੰ ਚੁਣੌਤੀ ਦਿੰਦਿਆਂ ਇਹ ਵੀ ਕਿਹਾ ਕਿ ਜੇਕਰ ਉਹ ਸਾਬਿਤ ਕਰਨ ਕਿ ਬਿੱਲ 'ਚ ਕਿਸੇ ਵੀ ਤਰ੍ਹਾਂ ਦਾ ਵਿਤਕਰਾ ਕੀਤਾ ਜਾ ਰਿਹਾ ਹੈ ਤਾਂ ਉਹ ਇਹ ਬਿੱਲ ਵਾਪਸ ਲੈ ਲੈਣਗੇ।
ਸਮੁੰਦਰੀ ਜਹਾਜ਼ ਰੀਸਾਈਕਲਿੰਗ ਬਿੱਲ ਪਾਸ
ਸੰਸਦ ਨੇ ਸੋਮਵਾਰ ਨੂੰ ਉਸ ਬਿੱਲ ਨੂੰ ਪ੍ਰਵਾਨਗੀ ਦੇ ਦਿੱਤੀ ਜਿਸ ਵਿਚ ਅੰਤਰਰਾਸ਼ਟਰੀ ਮਾਪਦੰਡਾਂ ਅਨੁਸਾਰ ਸਮੁੰਦਰੀ ਜਹਾਜ਼ਾਂ ਦੀ ਰੀਸਾਈਕਲਿੰਗ ਨੂੰ ਨਿਯਮਤ ਕਰਨ ਦੀ ਮੰਗ ਕੀਤੀ ਗਈ ਹੈ। ਸਮੁੰਦਰੀ ਜਹਾਜ਼ ਰੀਸਾਈਕਲਿੰਗ ਬਿੱਲ 2019 ਨੂੰ ਸੋਮਵਾਰ ਨੂੰ ਰਾਜ ਸਭਾ 'ਚ ਜ਼ਬਾਨੀ ਵੋਟਾਂ ਨਾਲ ਪਾਸ ਕਰ ਦਿੱਤਾ ਗਿਆ। ਲੋਕ ਸਭਾ ਨੇ ਇਸ ਬਿੱਲ ਨੂੰ ਪਿਛਲੇ ਹਫ਼ਤੇ ਪਾਸ ਕਰ ਦਿੱਤਾ ਸੀ।
ਓਵੈਸੀ ਨੇ ਲੋਕ ਸਭਾ 'ਚ ਪਾੜੀ ਬਿੱਲ ਦੀ ਕਾਪੀ

ਨਾਗਰਿਕਤਾ ਸੋਧ ਬਿੱਲ 'ਤੇ ਚਰਚਾ ਦੌਰਾਨ ਏ. ਆਈ.ਐਮ. ਆਈ. ਐਮ. ਦੇ ਨੇਤਾ ਅਸਦੁਦੀਨ ਓਵੈਸੀ ਨੇ ਬਿੱਲ ਦੀ ਕਾਪੀ ਹੀ ਪਾੜ ਦਿੱਤੀ। ਇਸ 'ਤੇ ਭਾਰੀ ਹੰਗਾਮੇ ਦੇ ਬਾਅਦ ਸਪੀਕਰ ਦੀ ਕੁਰਸੀ 'ਤੇ ਮੌਜੂਦ ਰਮਾ ਦੇਵੀ ਨੇ ਉਨ੍ਹਾਂ ਦੀ ਇਸ ਹਰਕਤ ਨੂੰ ਕਾਰਵਾਈ ਤੋਂ ਬਾਹਰ ਕਰਨ ਦਾ ਆਦੇਸ਼ ਦਿੱਤਾ। ਓਵੈਸੀ ਨੇ ਬਿੱਲ ਦਾ ਤਿੱਖਾ ਵਿਰੋਧ ਕਰਦਿਆਂ ਕਿਹਾ ਕਿ ਅਸੀਂ ਜਿੰਨ੍ਹਾਂ ਦੀ ਗੱਲ ਨੂੰ ਨਕਾਰਿਆ ਅਤੇ ਮੌਲਾਨਾ ਆਜ਼ਾਦ ਦੀ ਗੱਲ ਨਾਲ ਚੱਲੇ, ਉਨ੍ਹਾਂ ਕਿਹਾ ਸੀ ਕਿ ਸਾਡਾ ਹਿੰਦੋਸਤਾਨ ਨਾਲ 1000 ਸਾਲ ਦਾ ਸਬੰਧ ਹੈ। ਆਖ਼ਿਰ ਸਰਕਾਰ ਨੂੰ ਮੁਸਲਮਾਨਾਂ ਨਾਲ ਐਨ੍ਹੀ ਸਮੱਸਿਆ ਕਿਉਂ ਹੈ। ਓਵੈਸੀ ਨੇ ਕਿਹਾ ਕਿ ਇਹ ਹੋਰ ਵੰਡ ਹੋਣ ਜਾ ਰਹੀ ਹੈ। ਇਹ ਬਿੱਲ ਭਾਰਤ ਦੇ ਸੰਵਿਧਾਨ ਦੀ ਮੂਲ ਭਾਵਨਾ ਦੇ ਖਿਲਾਫ਼ ਹੈ।
ਉੱਤਰ ਪੂਰਬੀ ਰਾਜਾਂ ਅਤੇ ਦਿੱਲੀ 'ਚ ਪ੍ਰਦਰਸ਼ਨ

ਨਵੀਂ ਦਿੱਲੀ, 9 ਦਸੰਬਰ (ਪੀ. ਟੀ. ਆਈ.)-ਨਾਗਰਿਕਤਾ ਸੋਧ ਬਿੱਲ ਖ਼ਿਲਾਫ਼ ਉੱਤਰ ਪੂਰਬੀ ਰਾਜਾਂ ਅਤੇ ਦਿੱਲੀ 'ਚ ਵਿਰੋਧ ਪ੍ਰਦਰਸ਼ਨ ਹੋਇਆ। ਆਸਾਮ 'ਚ ਇਸ ਬਿੱਲ ਦੇ ਖ਼ਿਲਾਫ਼ ਕਾਫ਼ੀ ਪ੍ਰਦਰਸ਼ਨ ਹੋਇਆ। ਆਸਾਮ ਦੇ ਲੋਕਾਂ ਦਾ ਕਹਿਣਾ ਹੈ ਕਿ ਇਹ ਬਿੱਲ 1985 ਦੇ ਆਸਾਮ ਸਮਝੌਤੇ ਦੀਆਂ ਧਾਰਾਵਾਂ ਨੂੰ ਖ਼ਤਮ ਕਰ ਦੇਵੇਗਾ, ਜੋ 24 ਮਾਰਚ 1971 ਨੂੰ ਤੈਅ ਕੀਤੀਆਂ ਗਈਆਂ ਸੀ। ਕਈ ਸੰਗਠਨਾਂ ਵਲੋਂ ਬਿੱਲ ਦੇ ਵਿਰੋਧ 'ਚ ਬੁਲਾਏ ਗਏ ਬੰਦ ਤੋਂ ਬਾਅਦ ਗੁਹਾਟੀ 'ਚ ਦੁਕਾਨਾਂ ਬੰਦ ਰਹੀਆਂ। ਅਗਰਤਲਾ ਅਤੇ ਪੱਛਮੀ ਬੰਗਾਲ 'ਚ ਵੀ ਲੋਕਾਂ ਨੇ ਬਿੱਲ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਦਿੱਲੀ ਵਿਖੇ ਸੰਸਦ ਕੰਪਲੈਕਸ 'ਚ ਬਿੱਲ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਇੰਡੀਅਨ ਯੂਨੀਅਨ ਮੁਸਲਿਮ ਲੀਗ ਦੇ ਸੰਸਦ ਮੈਂਬਰਾਂ ਨੇ ਸੰਸਦ ਭਵਨ ਦੀ ਇਮਾਰਤ 'ਚ ਮਹਾਤਮਾ ਗਾਂਧੀ ਦੇ ਬੁੱਤ ਸਾਹਮਣੇ ਪ੍ਰਦਰਸ਼ਨ ਕੀਤਾ। ਆਲ ਇੰਡੀਆ ਯੂਨਾਈਟਡ ਡੈਮੋਕ੍ਰੇਟਿਕ ਫਰੰਟ (ਏ.ਆਈ.ਯੂ.ਡੀ.ਐਫ.) ਨੇ ਜੰਤਰ ਮੰਤਰ ਵਿਖੇ ਪ੍ਰਦਰਸ਼ਨ ਕੀਤਾ। ਇਸ ਮੌਕੇ ਉਨ੍ਹਾਂ ਬਿੱਲ ਨੂੰ ਭਾਰਤੀ ਵਿਚਾਰਧਾਰਾ ਦੇ ਖ਼ਿਲਾਫ਼ ਦਰਸਾਉਣ ਵਾਲੀਆਂ ਤਖ਼ਤੀਆਂ ਹੱਥਾਂ 'ਚ ਫੜੀਆਂ ਹੋਈਆਂ ਸਨ। ਆਸਾਮ ਦੇ ਧੁਬਰੀ ਤੋਂ ਏ.ਆਈ.ਯੂ.ਡੀ.ਐਫ਼. ਦੇ ਸੰਸਦ ਮੈਂਬਰ ਬਦਰੂਦੀਨ ਅਜਮਲ ਨੇ ਕਿਹਾ ਕਿ ਅਸੀਂ ਇਸ ਬਿੱਲ ਨੂੰ ਖ਼ਾਰਜ ਕਰਦੇ ਹਾਂ। ਇਹ ਸੰਵਿਧਾਨ ਅਤੇ ਹਿੰਦੂ-ਮੁਸਲਮਾਨ ਏਕਤਾ ਦੇ ਖ਼ਿਲਾਫ਼ ਹੈ।
ਹਥਿਆਰਾਂ ਬਾਰੇ ਸੋਧ ਬਿੱਲ ਪਾਸ

ਨਵੀਂ ਦਿੱਲੀ, 9 ਦਸੰਬਰ (ਉਪਮਾ ਡਾਗਾ ਪਾਰਥ)-ਗ੍ਰਹਿ ਮੰਤਰੀ ਵਲੋਂ ਨਿਸ਼ਾਨੇਬਾਜ਼ ਖਿਡਾਰੀਆਂ ਨੂੰ ਦਿੱਤੀਆਂ ਗਈਆਂ ਵਿਸ਼ੇਸ਼ ਰਿਆਇਤਾਂ ਦੇ ਭਰੋਸੇ ਤੋਂ ਬਾਅਦ ਹਥਿਆਰਾਂ ਬਾਰੇ ਤਰਮੀਮੀ ਬਿੱਲ 2019 ਲੋਕ ਸਭਾ 'ਚੋਂ ਪਾਸ ਹੋ ਗਿਆ। ਇਸ ਬਿੱਲ 'ਚ ਗ਼ੈਰ-ਕਾਨੂੰਨੀ ਢੰਗ ਨਾਲ ਪਾਬੰਦੀਸ਼ੁਦਾ ਹਥਿਆਰ ਬਣਾਉਣ ਅਤੇ ਵੇਚਣ 'ਤੇ ਦਿੱਤੀ ਜਾਣ ਵਾਲੀ ਸਜ਼ਾ 'ਚ ਵਾਧਾ ਕੀਤਾ ਗਿਆ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬਿੱਲ 'ਤੇ ਹੋਈ ਚਰਚਾ ਦਾ ਜਵਾਬ ਦਿੰਦਿਆਂ ਕਿਹਾ ਕਿ ਗ਼ੈਰ-ਕਾਨੂੰਨੀ ਢੰਗ ਨਾਲ ਹਥਿਆਰ ਬਣਾਉਣ ਤੇ ਵੇਚਣ 'ਤੇ 7 ਸਾਲ ਤੋਂ ਉਮਰ ਕੈਦ ਦੀ ਸਜ਼ਾ ਦਿੱਤੀ ਜਾਵੇਗੀ, ਜਦਕਿ ਗ਼ੈਰ-ਕਾਨੂੰਨੀ ਹਥਿਆਰ ਰੱਖਣ ਵਾਲੇ ਨੂੰ 7 ਤੋਂ 14 ਸਾਲ ਦੀ ਸਜ਼ਾ ਅਤੇ ਪੁਲਿਸ ਅਧਿਕਾਰੀ ਤੋਂ ਹਥਿਆਰ ਖੋਹਣ 'ਤੇ ਉਮਰ ਕੈਦ ਦੀ ਸਜ਼ਾ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਨੈਸ਼ਨਲ ਰਾਈਫ਼ਲ ਐਸੋਸੀਏਸ਼ਨ ਆਫ਼ ਇੰਡੀਆ ਨੇ ਸ਼ਾਹ ਨੂੰ ਅਪੀਲ ਕੀਤੀ ਸੀ ਕਿ ਨਿਸ਼ਾਨੇਬਾਜ਼ ਖਿਡਾਰੀਆਂ ਨੂੰ ਇਸ ਬਿੱਲ ਦੇ ਦਾਇਰੇ ਤੋਂ ਬਾਹਰ ਰੱਖਿਆ ਜਾਵੇ। ਅਮਿਤ ਸ਼ਾਹ ਨੇ ਅੱਜ ਚਰਚਾ ਤੋਂ ਬਾਅਦ ਦਿੱਤੇ ਜਵਾਬ 'ਚ ਸਪੱਸ਼ਟ ਕਰਦਿਆਂ ਕਿਹਾ ਕਿ ਖਿਡਾਰੀਆਂ ਦੇ ਅਭਿਆਸ ਲਈ ਹਥਿਆਰਾਂ 'ਚ ਕੋਈ ਕਟੌਤੀ ਨਹੀਂ ਕੀਤੀ ਗਈ। ਉਨ੍ਹਾਂ ਇਹ ਵੀ ਕਿਹਾ ਕਿ ਸਾਬਕਾ ਫੌਜੀਆਂ ਦੇ ਹਿਤਾਂ ਦਾ ਵੀ ਧਿਆਨ ਰੱਖਿਆ ਗਿਆ, ਕਿਉਂਕਿ ਉਹ ਜ਼ਿੰਮੇਵਾਰ ਨਾਗਰਿਕ ਹਨ। ਗ੍ਰਹਿ ਮੰਤਰੀ ਨੇ ਇਹ ਸਪੱਸ਼ਟ ਕਰਦਿਆਂ ਕਿਹਾ ਕਿ ਤਿਉਹਾਰਾਂ, ਵਿਆਹ ਦੇ ਮੌਕਿਆਂ 'ਤੇ ਫਾਇਰਿੰਗ ਕਰਨ ਵਾਲਿਆਂ ਨੂੰ ਹੁਣ ਜੇਲ੍ਹ ਜਾਣਾ ਪਵੇਗਾ। ਜ਼ਿਕਰਯੋਗ ਹੈ ਕਿ ਸਾਲ 2016 'ਚ 169 ਲੋਕਾਂ ਦੀ ਅਜਿਹੀ ਗੋਲੀਬਾਰੀ 'ਚ ਮੌਤ ਹੋਈ ਸੀ।

ਨਾਗਰਿਕਤਾ ਸੋਧ ਬਿੱਲ

ਕੀ ਰਾਜ ਸਭਾ 'ਚ ਪਾਸ ਹੋ ਸਕੇਗਾ?

ਨਾਗਰਿਕਤਾ ਸੋਧ ਬਿੱਲ ਲੋਕ ਸਭਾ 'ਚ ਤਾਂ ਪਾਸ ਕਰਾਉਣ 'ਚ ਮੋਦੀ ਸਰਕਾਰ ਕਾਮਯਾਬ ਰਹੀ ਪਰ ਇਸ ਦਾ ਅਗਲਾ ਪੜਾਅ ਰਾਜ ਸਭਾ ਹੈ, ਜਿਥੇ ਭਾਜਪਾ ਇਸ ਬਿੱਲ ਨੂੰ ਪਾਸ ਕਰਵਾ ਸਕਦੀ ਹੈ ਕਿ ਨਹੀਂ। ਇਹ ਦੇਖਣ ਵਾਲੀ ਗੱਲ ਹੋਵੇਗੀ। ਦੱਸ ਦਈਏ ਕਿ ਮੌਜੂਦਾ ਰਾਜ ਸਭਾ 'ਚ ਕੁੱਲ 240 ਮੈਂਬਰ ਹਨ। ਇਸ ਲਈ ਬਿੱਲ ਪਾਸ ਹੋਣ ਲਈ ਬਹੁਮਤ ਵਾਸਤੇ 121 ਮੈਂਬਰਾਂ ਦੀ ਸਮਰੱਥਨ ਦੀ ਲੋੜ ਹੈ, ਪਰ ਭਾਜਪਾ ਦੇ ਕੋਲ ਕੇਵਲ 83 ਮੈਂਬਰ ਹਨ ਤੇ ਭਾਜਪਾ ਨੂੰ ਫਿਰ ਵੀ ਪੂਰਨ ਵਿਸ਼ਵਾਸ ਹੈ ਕਿ ਉਸ ਨੂੰ ਇਸ ਬਿੱਲ 'ਤੇ ਪੂਰਾ ਸਮਰਥਨ ਮਿਲੇਗਾ ਤੇ ਬਿੱਲ ਪਾਸ ਹੋ ਜਾਵੇਗਾ। ਦੇਖਿਆ ਜਾਵੇ ਤਾਂ ਕਾਂਗਰਸ ਸਮੇਤ, ਬਸਪਾ, ਐਨ. ਸੀ. ਪੀ, ਸ਼ਿਵ ਸੈਨਾ ਇਸ ਬਿੱਲ ਦੇ ਬਾਰੇ ਰੁੱਖ ਸਪੱਸ਼ਟ ਨਹੀਂ ਹੈ। ਇਸ ਦੀ ਗਿਣਤੀ ਮਿਣਤੀ ਕਰ ਕੇ ਪਤਾ ਲੱਗਦਾ ਹੈ ਕਿ ਰਾਜ ਸਭਾ 'ਚ ਭਾਜਪਾ ਲਈ ਬਿੱਲ ਪਾਸ ਕਰਵਾਉਣ ਮੁਸ਼ਕਿਲ ਹੋ ਸਕਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਰਾਜ ਸਭਾ ਲਈ ਵੱਖਰੀ ਰਣਨੀਤੀ ਬਨਾਉਂਣੀ ਪਵੇਗੀ।

ਸੁਪਰੀਮ ਕੋਰਟ ਨੇ ਦਿੱਲੀ-ਐਨ.ਸੀ.ਆਰ. 'ਚ ਉਸਾਰੀ ਕਾਰਜਾਂ ਤੋਂ ਦਿਨ ਸਮੇਂ ਰੋਕ ਹਟਾਈ

ਨਵੀਂ ਦਿੱਲੀ, 9 ਦਸੰਬਰ (ਜਗਤਾਰ ਸਿੰਘ)-ਪ੍ਰਦੂਸ਼ਣ ਦੇ ਚਲਦਿਆਂ ਦਿੱਲੀ-ਐਨ. ਸੀ. ਆਰ. 'ਚ ਉਸਾਰੀ ਕਾਰਜਾਂ 'ਤੇ ਲੱਗੀ ਰੋਕ 'ਚ ਸੁਪਰੀਮ ਕੋਰਟ ਨੇ ਕੁੱਝ ਢਿੱਲ ਦਿੱਤੀ ਹੈ। ਅਦਾਲਤ ਨੇ ਅੱਜ ਆਪਣੇ ਆਦੇਸ਼ 'ਚ ਕਿਹਾ ਕਿ ਦਿੱਲੀ ਐਨ.ਸੀ.ਆਰ. 'ਚ ਸਵੇਰੇ 6 ਤੋਂ ਸ਼ਾਮ 6 ਵਜੇ ਤੱਕ ਉਸਾਰੀ ਕਾਰਜ ਕੀਤਾ ਜਾ ਸਕੇਗਾ ਪਰ ਰਾਤ ਨੂੰ ਉਸਾਰੀ ਕਾਰਜਾਂ 'ਤੇ ਪੂਰੀ ਤਰ੍ਹਾਂ ਪਾਬੰਦੀ ਜਾਰੀ ਰਹੇਗੀ। ਪ੍ਰਦੂਸ਼ਣ ਕੰਟਰੋਲ ਬੋਰਡ ਨੇ ਅਦਾਲਤ 'ਚ ਅੱਜ ਆਪਣੀ ਰਿਪੋਰਟ ਪੇਸ਼ ਕੀਤੀ। ਇਹ ਰਿਪੋਰਟ ਵੇਖਣ ਤੋਂ ਬਾਅਦ ਹੀ ਅਦਾਲਤ ਨੇ ਉਸਾਰੀ ਕਾਰਜਾਂ 'ਤੇ ਲੱਗੀ ਪੂਰਨ ਰੋਕ ਨੂੰ ਹਟਾ ਲਿਆ ਪਰ ਅਦਾਲਤ ਨੇ ਇਸ ਦੀ ਸਮਾਂ ਹੱਦ ਤੈਅ ਕਰਦੇ ਹੋਏ ਸਵੇਰ 6 ਤੋਂ ਸ਼ਾਮ 6 ਵਜੇ ਤੱਕ ਹੀ ਉਸਾਰੀ ਕਾਰਜ ਜਾਰੀ ਰੱਖਣ ਦੀ ਪ੍ਰਵਾਨਗੀ ਦਿੱਤੀ ਹੈ। ਬੋਰਡ ਨੇ ਕਿਹਾ ਸੀ ਕਿ ਸ਼ਾਮ 6 ਵਜੇ ਤੋਂ ਸਵੇਰੇ 6 ਵਜੇ ਤੱਕ ਨਿਰਮਾਣ ਕਾਰਜਾਂ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ। ਜਸਟਿਸ ਅਰੁਣ ਮਿਸ਼ਰਾ ਤੇ ਦੀਪਕ ਗੁਪਤਾ ਵਾਲੇ ਬੈਂਚ ਨੂੰ ਵਧੀਕ ਸਾਲਿਸਟਰ ਜਨਰਲ ਏ. ਐਨ. ਐਸ. ਨਾਦਕਰਨੀ ਨੇ ਦੱਸਿਆ ਕਿ ਕੇਂਦਰ ਨੇ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਸਮੋਗ ਟਾਵਰ ਵਰਗੀਆਂ ਤਕਨੀਕਾਂ ਦੀ ਵਰਤੋਂ ਦੀ ਵਿਵਹਾਕਰਤਾ ਦੀ ਜਾਂਚ ਕਰਨ ਲਈ ਸੁਪਰੀਮ ਕੋਰਟ ਵਲੋਂ ਦਿੱਤੇ ਗਏ ਨਿਰਦੇਸ਼ਾਂ ਦੇ ਬਾਅਦ ਇਕ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਹੈ। ਬੈਂਚ ਨੇ ਇਸ ਦੇ ਨਾਲ ਹੀ ਪੰਜਾਬ, ਉੱਤਰ ਪ੍ਰਦੇਸ਼ ਅਤੇ ਹਰਿਆਣਾ ਸਰਕਾਰਾਂ ਨੂੰ ਪਰਾਲੀ ਨੂੰ ਸਾੜਨ ਸਬੰਧੀ ਤਾਜ਼ਾ ਰਿਪੋਰਟ 11 ਦਸੰਬਰ ਤੱਕ ਪੇਸ਼ ਕਰਨ ਲਈ ਕਿਹਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਉਹ ਪ੍ਰਦੂਸ਼ਣ ਨਾਲ ਸਬੰਧਤ ਮਾਮਲਿਆਂ 'ਤੇ 16 ਦਸੰਬਰ ਨੂੰ ਸੁਣਵਾਈ ਕਰੇਗੀ। ਦੱਸਣਯੋਗ ਹੈ ਕਿ ਬੀਤੇ 30 ਨਵੰਬਰ ਨੂੰ ਸੁਪਰੀਮ ਕੋਰਟ ਨੇ ਹਵਾ ਪ੍ਰਦੂਸ਼ਣ ਰੋਕਣ 'ਚ ਨਾਕਾਮ ਰਹਿਣ ਤੇ ਖਾਸ ਕਰ ਕੇ ਦੀਵਾਲੀ ਤੋਂ ਬਾਅਦ ਦਿੱਲੀ ਦੀ ਹਵਾ ਗੁਣਵੱਤਾ ਬੇਹੱਦ ਖਰਾਬ ਪੱਧਰ 'ਤੇ ਪੁੱਜਣ ਨੂੰ ਲੈ ਕੇ ਅਧਿਕਾਰੀਆਂ ਨੂੰ ਝਾੜ ਪਾਈ ਸੀ ਤੇ ਦਿੱਲੀ-ਐਨ.ਸੀ.ਆਰ. 'ਚ ਉਸਾਰੀ ਕਾਰਜਾਂ 'ਤੇ ਰੋਕ ਲਗਾ ਦਿੱਤੀ ਸੀ।
50 ਮਾਈਕ੍ਰੋਨ ਤੋਂ ਘੱਟ ਵਾਲੇ ਪਲਾਸਟਿਕ ਲਿਫ਼ਾਫ਼ੇ ਬਣਾਉਣ ਤੇ ਵੇਚਣ ਤੋਂ ਰੋਕਿਆ ਜਾਵੇ-ਗ੍ਰੀਨ ਟ੍ਰਿਬਿਊਨਲ ਵਲੋਂ ਪ੍ਰਦੂਸ਼ਣ ਰੋਕਥਾਮ ਬੋਰਡ ਨੂੰ ਨਿਰਦੇਸ਼
ਰਾਸ਼ਟਰੀ ਗ੍ਰੀਨ ਟ੍ਰਿਬਿਊਨਲ ਨੇ ਕੇਂਦਰੀ ਪ੍ਰਦੂਸ਼ਣ ਰੋਕਥਾਮ ਬੋਰਡ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ 50 ਮਾਈਕਰੋਨ ਤੋਂ ਘੱਟ ਮੋਟਾਈ ਵਾਲੇ ਪਲਾਸਟਿਕ ਦੇ ਲਿਫ਼ਾਫ਼ਿਆਂ ਨੂੰ ਬਣਾਉਣ, ਸਟਾਕ ਕਰਨ, ਵੇਚਣ ਤੇ ਵਰਤਣ ਤੋਂ ਰੋਕਣ ਨੂੰ ਯਕੀਨੀ ਬਣਾਵੇ। ਗ੍ਰੀਨ ਪੈਨਲ ਨੇ ਬੋਰਡ ਨੂੰ ਇਹ ਵੀ ਕਿਹਾ ਕਿ ਉਹ ਇਹ ਵੀ ਯਕੀਨੀ ਬਣਾਵੇ ਕਿ ਕੋਈ ਵੀ ਗ਼ੈਰ ਰਜਿਸਟਰ ਪਲਾਸਟਿਕ ਦੀ ਨਿਰਮਾਣ ਅਤੇ ਰੀਸਾਈਕਲਿੰਗ ਇਕਾਈ ਨਾ ਚੱਲੇ ਅਤੇ ਨਾ ਹੀ ਰਿਹਾਇਸ਼ੀ ਇਲਾਕੇ 'ਚ ਚੱਲਦੀ ਹੋਵੇ।

ਕਰਨਾਟਕ ਉਪ ਚੋਣਾਂ 'ਚ ਭਾਜਪਾ ਦੀ ਜਿੱਤ -15 'ਚੋਂ 12 ਸੀਟਾਂ ਜਿੱਤੀਆਂ

ਬੈਂਗਲੁਰੂ, 9 ਦਸੰਬਰ (ਪੀ. ਟੀ. ਆਈ.)-ਸੱਤਾਧਾਰੀ ਭਾਜਪਾ ਨੇ ਕਰਨਾਟਕ ਵਿਧਾਨ ਸਭਾ ਲਈ 15 ਸੀਟਾਂ 'ਤੇ ਹੋਈਆਂ ਉਪ ਚੋਣਾਂ 'ਚੋਂ 12 ਸੀਟਾਂ 'ਤੇ ਜਿੱਤ ਹਾਸਲ ਕੀਤੀ, ਜਿਸ ਦੀ ਮਦਦ ਨਾਲ 4 ਮਹੀਨੇ ਪੁਰਾਣੀ ਬੀ.ਐਸ. ਯੇਦੀਯੁਰੱਪਾ ਸਰਕਾਰ ਵਿਧਾਨ ਸਭਾ 'ਚ ਬਹੁਮਤ ਬਰਕਰਾਰ ਰੱਖਣ 'ਚ ਕਾਮਯਾਬ ਰਹੀ। ਕਾਂਗਰਸ ਨੂੰ ਕੇਵਲ 2 ਸੀਟਾਂ ਮਿਲਣ 'ਤੇ ਪਾਰਟੀ ਦੇ ਵਿਧਾਇਕ ਦਲ ਦੇ ਨੇਤਾ ਸਿੱਧਰਮਈਆ ਅਤੇ ਸੂਬਾ ਕਾਂਗਰਸ ਦੇ ਪ੍ਰਧਾਨ ਦਿਨੇਸ਼ ਗੁੰਡੂ ਰਾਓ ਨੇ ਆਪਣੇ-ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ। ਖਰਾਬ ਨਤੀਜਿਆਂ ਦਾ ਹਵਾਲਾ ਦਿੰਦਿਆਂ ਦੋਵਾਂ ਆਗੂਆਂ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਆਪਣੇ ਅਸਤੀਫ਼ੇ ਭੇਜ ਦਿੱਤੇ। ਸਾਬਕਾ ਪ੍ਰਧਾਨ ਮੰਤਰੀ ਐਚ.ਡੀ. ਦੇਵਗੌੜਾ ਦੀ ਪਾਰਟੀ ਜੇ.ਡੀ. (ਐਸ) ਕੋਈ ਵੀ ਸੀਟ ਜਿੱਤ ਨਹੀਂ ਸਕੀ। 17 ਬਾਗ਼ੀ ਕਾਂਗਰਸ ਅਤੇ ਜੇ.ਡੀ. (ਐਸ) ਦੇ ਵਿਧਾਇਕਾਂ ਦੇ ਅਯੋਗ ਹੋਣ ਕਾਰਨ ਖ਼ਾਲੀ ਪਈਆਂ ਸੀਟਾਂ ਨੂੰ ਭਰਨ ਲਈ ਵੋਟਾਂ ਪਵਾਈਆਂ ਗਈਆਂ ਸਨ। ਭਾਜਪਾ ਵਲੋਂ 12 ਸੀਟਾਂ 'ਤੇ ਜਿੱਤ ਹਾਸਲ ਕਰ ਲੈਣ ਤੋਂ ਬਾਅਦ ਪਾਰਟੀ ਦਾ ਅੰਕੜਾ ਹੁਣ 105 ਤੋਂ ਵੱਧ ਕੇ 117 ਹੋ ਗਿਆ, ਜੋ ਬਹੁਮਤ ਦੇ ਅੰਕੜੇ 111 ਤੋਂ ਜ਼ਿਆਦਾ ਹੈ। ਦੱਸਣਯੋਗ ਹੈ ਕਿ ਭਾਜਪਾ ਨੂੰ ਬਹੁਮਤ ਬਰਕਰਾਰ ਰੱਖਣ ਲਈ 15 ਸੀਟਾਂ 'ਚੋਂ 6 ਸੀਟਾਂ 'ਤੇ ਜਿੱਤ ਦੀ ਲੋੜ ਸੀ। ਅਯੋਗ ਠਹਿਰਾਏ ਗਏ ਵਿਧਾਇਕਾਂ 'ਚੋਂ 11 ਨੇ ਜਿੱਤ ਹਾਸਲ ਕੀਤੀ। ਵੋਟਾਂ ਦੇ ਨਤੀਜਿਆਂ 'ਚ ਸ਼ਾਨਦਾਰ ਪ੍ਰਦਰਸ਼ਨ 'ਤੇ ਯੇਦੀਯੁਰੱਪਾ ਨੇ ਕਿਹਾ ਕਿ ਉਹ ਅਗਲੇ ਸਾਢੇ ਤਿੰਨ ਸਾਲਾਂ ਲਈ ਸਥਿਰ ਅਤੇ ਵਿਕਾਸ ਪੱਖੀ ਸਰਕਾਰ ਦੇਣਗੇ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਅਯੋਗ ਠਹਿਰਾਏ ਗਏ ਵਿਧਾਇਕ, ਜੋ ਹੁਣ ਚੋਣਾਂ ਜਿੱਤੇ ਹਨ, ਨੂੰ ਮੰਤਰੀ ਬਣਾਇਆ ਜਾਵੇਗਾ।

ਲੁਧਿਆਣਾ ਬੰਬ ਧਮਾਕਾ ਮਾਮਲੇ 'ਚ ਵੀ ਭਾਈ ਜਗਤਾਰ ਸਿੰਘ ਹਵਾਰਾ ਬਰੀ

ਲੁਧਿਆਣਾ, 9 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਘੰਟਾ ਘਰ ਚੌਕ ਵਿਚ 6 ਦਸੰਬਰ, 1995 ਵਿਚ ਹੋਏ ਬੰਬ ਧਮਾਕੇ ਦੇ ਮਾਮਲੇ ਵਿਚ ਭਾਈ ਜਗਤਾਰ ਸਿੰਘ ਹਵਾਰਾ ਨੂੰ ਅਦਾਲਤ ਵਲੋਂ ਬਰੀ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਘੰਟਾ ਘਰ ਚੌਕ ਵਿਚ ਹੋਏ ਬੰਬ ਧਮਾਕੇ ਦੇ ਮਾਮਲੇ ਵਿਚ ਪੁਲਿਸ ਵਲੋਂ ਭਾਈ ਹਵਾਰਾ ਸਮੇਤ ਪੰਜ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਸੀ, ਜਿਨ੍ਹਾਂ 'ਚ ਬਿਕਰਮਜੀਤ ਸਿੰਘ ਵਾਸੀ ਖਮਾਣੋਂ, ਪਰਮਜੀਤ ਸਿੰਘ ਭਿਓਰਾ, ਬਲਜਿੰਦਰ ਸਿੰਘ ਵਾਸੀ ਰੂਪਨਗਰ ਤੇ ਪ੍ਰੀਤਮ ਸਿੰਘ ਸ਼ਾਮਿਲ ਸਨ। ਘਟਨਾ ਸਮੇਂ ਭਾਵੇਂ ਪੁਲਿਸ ਵਲੋਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ ਪਰ ਬਾਅਦ ਵਿਚ ਉਕਤ ਸਾਰੇ ਵਿਅਕਤੀਆਂ ਨੂੰ ਇਸ ਮਾਮਲੇ ਵਿਚ ਨਾਮਜ਼ਦ ਕਰ ਲਿਆ ਗਿਆ। ਇਸ ਬੰਬ ਧਮਾਕੇ ਵਿਚ 24 ਵਿਅਕਤੀ ਜ਼ਖ਼ਮੀ ਹੋ ਗਏ ਸਨ। ਪੁਲਿਸ ਵਲੋਂ ਬਕਾਇਦਾ ਇਨ੍ਹਾਂ ਖ਼ਿਲਾਫ਼ ਅਦਾਲਤ ਵਿਚ ਚਲਾਨ ਪੇਸ਼ ਕੀਤਾ ਗਿਆ ਸੀ। ਇਸ ਇਸ ਮਾਮਲੇ ਵਿਚ ਨਾਮਜ਼ਦ ਬਿਕਰਮਜੀਤ ਸਿੰਘ ਨੂੰ ਅਦਾਲਤ ਵਲੋਂ ਪਹਿਲਾਂ ਹੀ ਬਰੀ ਕਰ ਦਿੱਤਾ ਗਿਆ ਸੀ, ਜਦਕਿ ਪਰਮਜੀਤ ਸਿੰਘ ਭਿਓਰਾ ਨੂੰ ਵੀ ਅਦਾਲਤ ਵਲੋਂ ਡਿਸਚਾਰਜ ਕੀਤਾ ਗਿਆ ਸੀ। ਬਾਕੀ ਦੋਵਾਂ ਮੁਲਜ਼ਮਾਂ ਨੂੰ ਅਦਾਲਤ ਵਲੋਂ ਭਗੌੜਾ ਕਰਾਰ ਦਿੱਤਾ ਗਿਆ ਹੈ। ਸਰਕਾਰੀ ਪੱਖ ਵਲੋਂ ਅਦਾਲਤ ਵਿਚ ਦੋਸ਼ ਸਾਬਤ ਕਰਨ ਲਈ 23 ਗਵਾਹਾਂ ਦੇ ਬਿਆਨ ਕਰਵਾਏ ਗਏ ਸਨ ਪਰ ਅਦਾਲਤ ਵਿਚ ਪੁਲਿਸ ਇਨ੍ਹਾਂ ਦੋਸ਼ਾਂ ਨੂੰ ਸਾਬਤ ਨਹੀਂ ਕਰ ਸਕੀ। ਅਦਾਲਤ ਵਿਚ ਸਰਕਾਰੀ ਪੱਖ ਅਤੇ ਭਾਈ ਹਵਾਰਾ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਵਿਚਾਲੇ ਜ਼ੋਰਦਾਰ ਬਹਿਸ ਹੋਈ ਸੀ ਜੋ ਕਿ ਪਿਛਲੀਆਂ ਤਰੀਕਾਂ 'ਤੇ ਮੁਕੰਮਲ ਕਰ ਲਈ ਗਈ ਸੀ। ਜੱਜ ਅਤੁਲ ਕਿਸਾਨਾਂ ਵਲੋਂ ਇਸ ਮਾਮਲਿਆਂ ਦੇ ਫ਼ੈਸਲੇ ਲਈ ਅੱਜ ਦਾ ਦਿਨ ਮੁਕੱਰਰ ਕੀਤਾ ਗਿਆ ਸੀ। ਅੱਜ ਬਾਅਦ ਦੁਪਹਿਰ ਜੱਜ ਅਤੁਲ ਕਸਾਨਾਂ ਵਲੋਂ ਸੁਣਾਏ ਗਏ ਫ਼ੈਸਲੇ ਵਿਚ ਭਾਈ ਜਗਤਾਰ ਸਿੰਘ ਹਵਾਰਾ ਨੂੰ ਬਾ-ਇੱਜ਼ਤ ਬਰੀ ਕਰ ਦਿੱਤਾ ਗਿਆ। ਅਦਾਲਤ ਵਲੋਂ ਸੁਣਾਏ ਗਏ ਫ਼ੈਸਲੇ ਵਿਚ ਦੱਸਿਆ ਗਿਆ ਹੈ ਕਿ ਸਰਕਾਰੀ ਪੱਖ ਭਾਈ ਹਵਾਰਾ ਖ਼ਿਲਾਫ਼ ਕੋਈ ਸਬੂਤ ਪੇਸ਼ ਨਹੀਂ ਕਰ ਸਕਿਆ, ਜਿਸ ਕਾਰਨ ਉਨ੍ਹਾਂ ਨੂੰ ਬਰੀ ਕੀਤਾ ਜਾਂਦਾ ਹੈ। ਭਾਈ ਹਵਾਰਾ ਅੱਜ-ਕੱਲ੍ਹ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਨਜ਼ਰਬੰਦ ਹਨ ਤੇ ਸੁਰੱਖਿਆ ਕਾਰਨਾਂ ਕਾਰਨ ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਨਹੀਂ ਕੀਤਾ ਜਾਂਦਾ ਸੀ। ਉਨ੍ਹਾਂ ਦੀਆਂ ਪੇਸ਼ੀਆਂ ਅਦਾਲਤ ਵਲੋਂ ਵੀਡੀਓ ਕਾਨਫ਼ਰੰਸਿੰਗ ਰਾਹੀਂ ਹੀ ਕੀਤੀਆਂ ਜਾ ਰਹੀਆਂ ਸਨ।

ਦਿੱਲੀ ਅਗਨੀ ਕਾਂਡ

ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਮੰਗੀ ਰਿਪੋਰਟ

ਨਵੀਂ ਦਿੱਲੀ, 9 ਦਸੰਬਰ (ਪੀ.ਟੀ.ਆਈ.)-ਅਨਾਜ ਮੰਡੀ ਦੀ ਅੱਗ ਘਟਨਾ ਨੂੰ 'ਤਬਾਹੀ' ਵਾਪਰਨ ਦੀ ਉਡੀਕ ਵਜੋਂ ਵਰਣਨ ਕਰਦਿਆਂ ਕੌਮੀ ਮਨੁੱਖੀ ਅਧਿਕਾਰਾਂ ਬਾਰੇ ਕਮਿਸ਼ਨ ਨੇ ਦਿੱਲੀ ਸਰਕਾਰ, ਸ਼ਹਿਰ ਦੇ ਪੁਲਿਸ ਮਖੀ ਅਤੇ ਐਮ.ਸੀ.ਡੀ. (ਉੱਤਰੀ) ਨੂੰ ਨੋਟਿਸ ਜਾਰੀ ਕਰਦਿਆਂ 6 ਹਫ਼ਤਿਆਂ 'ਚ ਵਿਸਥਾਰਤ ਰਿਪੋਰਟ ਮੰਗੀ ਹੈ। ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਇਸ ਘਟਨਾ ਸਬੰਧੀ ਮੀਡੀਆ ਰਿਪੋਰਟਾਂ ਦਾ ਨੋਟਿਸ ਲੈਂਦਿਆਂ ਦਿੱਲੀ ਸਰਕਾਰ ਦੇ ਮੁੱਖ ਸਕੱਤਰ, ਦਿੱਲੀ ਪੁਲਿਸ ਕਮਿਸ਼ਨਰ ਤੇ ਉੱਤਰੀ ਦਿੱਲੀ ਮਿਊਂਸੀਪਲ ਕਾਰਪੋਰੇਸ਼ਨ ਦੇ ਕਮਿਸ਼ਨਰ ਨੂੰ ਨੋਟਿਸ ਜਾਰੀ ਕਰਦਿਆਂ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ, ਪੀੜਤਾਂ ਦੇ ਪਰਿਵਾਰਕ ਮੈਂਬਰਾਂ ਅਤੇ ਜ਼ਖ਼ਮੀਆਂ ਨੂੰ ਪ੍ਰਦਾਨ ਕੀਤੇ ਗਏ ਰਾਹਤ ਤੇ ਮੁੜ ਵਸੇਬੇ ਦੇ ਵੇਰਵਿਆਂ ਸਮੇਤ 6 ਮਹੀਨਿਆਂ 'ਚ ਰਿਪੋਰਟ ਮੰਗੀ ਹੈ।
ਮਾਲਕ ਤੇ ਮੈਨੇਜਰ ਨੂੰ 14 ਦਿਨ ਦੀ ਪੁਲਿਸ ਹਿਰਾਸਤ 'ਚ ਭੇਜਿਆ
ਦਿੱਲੀ ਦੀ ਇਕ ਅਦਾਲਤ ਨੇ ਅਨਾਜ ਮੰਡੀ ਇਲਾਕੇ 'ਚ ਇਕ ਗ਼ੈਰ-ਕਾਨੂੰਨੀ ਚਾਰ ਮੰਜ਼ਿਲਾ ਇਮਾਰਤ, ਜਿਸ 'ਚ ਬੀਤੇ ਦਿਨ ਅੱਗ ਲੱਗਣ ਕਾਰਨ 43 ਲੋਕਾਂ ਦੀ ਮੌਤ ਹੋ ਗਈ ਸੀ, ਦੇ ਮਾਲਕ ਤੇ ਮੈਨੇਜਰ ਨੂੰ 14 ਦਿਨ ਦੀ ਪੁਲਿਸ ਹਿਰਾਸਤ 'ਚ ਭੇਜ ਦਿੱਤਾ ਹੈ। ਪੁਲਿਸ ਵਲੋਂ ਦੋਵਾਂ ਤੋਂ 14 ਦਿਨਾ ਹਿਰਾਸਤੀ ਪੁੱਛਗਿੱਛ ਦੀ ਮੰਗ 'ਤੇ ਮੈਟਰੋਪਾਲੀਟਨ ਮੈਜਿਸਟ੍ਰੇਟ ਮਨੋਜ ਕੁਮਾਰ ਨੇ ਰਿਹਾਨ ਅਤੇ ਫ਼ੁਰਕਾਨ ਨੂੰ ਹਿਰਾਸਤ 'ਚ ਭੇਜ ਦਿੱਤਾ। ਪੁਲਿਸ ਵਲੋਂ ਇਹ ਮਾਮਲਾ ਅਪਰਾਧ ਸ਼ਾਖ਼ਾ ਨੂੰ ਤਬਦੀਲ ਕੀਤਾ ਗਿਆ ਹੈ।
11 ਲੋਕਾਂ ਦੀ ਜਾਨ ਬਚਾਉਣ ਵਾਲੇ ਰਾਜੇਸ਼ ਸ਼ੁਕਲਾ ਨੂੰ ਹਸਪਤਾਲ 'ਚੋਂ ਛੁੱਟੀ
ਦਿੱਲੀ ਫਾਇਰ ਸਰਵਿਸ ਦੇ ਦੋ ਮੁਲਾਜ਼ਮ ਜੋ ਬੀਤੇ ਕੱਲ੍ਹ ਰਾਹਤ ਕਾਰਜਾਂ ਦੌਰਾਨ ਜ਼ਖ਼ਮੀ ਹੋ ਗਏ ਸਨ, ਨੂੰ ਹਸਪਤਾਲ 'ਚੋਂ ਛੁੱਟੀ ਦੇ ਦਿੱਤੀ ਗਈ। 11 ਲੋਕਾਂ ਦੀ ਜਾਨ ਬਚਾਉਣ ਵਾਲੇ ਰਾਜੇਸ਼ ਸ਼ੁਕਲਾ ਅਤੇ ਇਕ ਹੋਰ ਮੁਲਾਜ਼ਮ ਨੂੰ ਇੱਥੋਂ ਦੇ ਇਕ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਐਲ. ਐਨ. ਜੇ. ਪੀ. ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਕਿਸ਼ੋਰ ਸਿੰਘ ਨੇ ਦੱਸਿਆ ਕਿ ਦੋਵਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ।
ਆਪਣਿਆਂ ਦੀਆਂ ਲਾਸ਼ਾਂ ਘਰ ਲਿਜਾਣ ਨੂੰ ਲੈ ਕੇ ਪਰਿਵਾਰਕ ਮੈਂਬਰ ਦੁਬਿਧਾ 'ਚ

ਨਵੀਂ ਦਿੱਲੀ, 9 ਦਸੰਬਰ (ਪੀ. ਟੀ. ਆਈ.)-ਦਿੱਲੀ ਅੱਗ ਹਾਦਸੇ 'ਚ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਦੇ ਪੋਸਟਮਾਰਟਮ ਮੌਲਾਨਾ ਆਜ਼ਾਦ ਮੈਡੀਕਲ ਕਾਲਜ 'ਚ ਕੀਤੇ ਗਏ ਅਤੇ ਇਸ ਦੌਰਾਨ ਇੱਥੇ ਹਫ਼ੜਾ-ਦਫ਼ੜੀ ਵਾਲੇ ਦ੍ਰਿਸ਼ ਵੇਖਣ ਨੂੰ ਮਿਲੇ ਕਿਉਂਕਿ ਲੋਕਾਂ ਨੇ ਕਿਹਾ ਕਿ ਉਹ ਆਪਣੇ ਪਰਿਵਾਰਕ ਮੈਂਬਰਾਂ ਦੀਆਂ ਲਾਸ਼ਾਂ ਨੂੰ ਘਰਾਂ 'ਚ ਲਿਜਾਣ ਨੂੰ ਲੈ ਕੇ ਕਾਫ਼ੀ ਦੁਬਿਧਾ 'ਚ ਹਨ। ਬਿਹਾਰ ਦੇ ਮਧੂਬਾਂਜ ਇਲਾਕੇ ਤੋਂ ਜ਼ਾਕਿਰ ਹੁਸੈਨ, ਜਿਸ ਨੇ ਹਾਦਸੇ 'ਚ ਆਪਣਾ ਭਰਾ ਗਵਾ ਦਿੱਤਾ, ਨੇ ਕਿਹਾ ਕਿ ਬਿਹਾਰ ਸਰਕਾਰ ਨੇ ਲਾਸ਼ਾਂ ਘਰ ਲਿਜਾਣ ਲਈ ਰੇਲ ਗੱਡੀਆਂ ਦਾ ਪ੍ਰਬੰਧ ਕੀਤਾ ਹੈ ਪਰ ਪ੍ਰਕਿਰਿਆ ਬਾਰੇ ਕੋਈ ਸਪਸ਼ਟਤਾ ਨਹੀਂ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੇ ਇਕ ਮੰਤਰੀ ਇਮਰਾਨ ਹੁਸੈਨ ਨੇ ਕਿਹਾ ਸੀ ਕਿ ਲਾਸ਼ਾਂ ਨੂੰ ਘਰ ਲਿਜਾਣ ਲਈ ਦਿੱਲੀ ਸਰਕਾਰ ਨਿੱਜੀ ਐਂਬੂਲੈਂਸਾਂ ਮੁਹੱਈਆ ਕਰਵਾਏਗੀ ਪਰ ਅਜਿਹਾ ਕੁਝ ਨਹੀਂ ਹੋਇਆ। ਇਸ ਮੁੱਦੇ 'ਤੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਦੀ ਹਸਪਤਾਲ ਪ੍ਰਸ਼ਾਸਨ ਨਾਲ ਵੀ ਬਹਿਸਬਾਜ਼ੀ ਹੋਈ। ਉਨ੍ਹਾਂ ਕਿਹਾ ਕਿ ਰੇਲ ਗੱਡੀਆਂ 'ਚ ਲਾਸ਼ਾਂ ਲਿਜਾਣਾ ਸਾਡੇ ਲਈ ਔਖਾ ਹੈ। ਬਿਹਾਰ ਦੇ ਬੇਗੂਸਰਾਏ ਤੋਂ ਮੁਹੰਮਦ ਸ਼ਮਸ਼ੀਰ ਨੇ ਕਿਹਾ ਕਿ ਰੇਲ ਗੱਡੀ ਸਮਸਤੀਪੁਰ ਸਟੇਸ਼ਨ 'ਤੇ ਰੁਕੇਗੀ ਅਤੇ ਸਾਡਾ ਪਿੰਡ ਬਾਰੀਜਾਨਾ ਉੱਥੋਂ 70 ਕਿਲੋਮੀਟਰ ਦੂਰ ਹੈ। ਸ਼ਮਸ਼ੀਰ ਦਾ ਗੁਆਂਢੀ ਨਵੀਨ ਕੁਮਾਰ ਇਸ ਹਾਦਸੇ 'ਚ ਮਾਰਿਆ ਗਿਆ। ਉਹ ਨਵੀਨ ਦੀ ਲਾਸ਼ ਲੈਣ ਇੱਥੇ ਆਇਆ ਹੈ। ਉਸ ਨੇ ਦੱਸਿਆ ਕਿ ਨਵੀਨ ਬਹੁਤ ਗਰੀਬ ਪਰਿਵਾਰ ਤੋਂ ਸੀ। ਉਸ ਦਾ ਪਿਤਾ ਕੋਲਕਾਤਾ 'ਚ ਇਕ ਟੈਕਸੀ ਡਰਾਈਵਰ ਹੈ ਅਤੇ ਮਾਂ ਖੇਤਾਂ 'ਚ ਕੰਮ ਕਰਦੀ ਹੈ। ਰੇਲਵੇ ਨੇ ਕਿਹਾ ਕਿ ਉਹ ਮਾਰੇ ਗਏ ਬਿਹਾਰ ਦੇ ਵਸਨੀਕਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਗ੍ਰਹਿ ਸੂਬੇ ਪਹੁੰਚਾਏਗੀ। ਰੇਲਵੇ ਦੇ ਅਧਿਕਾਰੀਆਂ ਨੇ ਕਿਹਾ ਕਿ ਲਾਸ਼ਾਂ ਨੂੰ ਸਵਤੰਤਰਤਾ ਸੈਨਾਨੀ ਐਕਸਪ੍ਰੈੱਸ ਦੇ ਐਸ.ਐਲ.ਆਰ. ਡੱਬੇ 'ਚ ਲਿਜਾਇਆ ਜਾਵੇਗਾ।

ਅੰਤਰਰਾਸ਼ਟਰੀ ਖੇਡਾਂ ਸਬੰਧੀ ਰੂਸ 'ਤੇ 4 ਸਾਲ ਦੀ ਪਾਬੰਦੀ

ਲੁਸਾਨੇ (ਸਵਿਟਜ਼ਰਲੈਂਡ), 9 ਦਸੰਬਰ (ਏਜੰਸੀ)-ਵਿਸ਼ਵ ਐਂਟੀ ਡੋਪਿੰਗ ਏਜੰਸੀ (ਵਾਡਾ) ਨੇ ਰੂਸ 'ਤੇ 4 ਸਾਲ ਦੀ ਪਾਬੰਦੀ ਲਗਾ ਦਿੱਤੀ ਹੈ। ਇਸ ਦਾ ਮਤਲਬ ਇਹ ਹੈ ਕਿ ਹੁਣ ਰੂਸ ਅਗਲੇ ਚਾਰ ਸਾਲ ਤੱਕ ਕਿਸੇ ਵੀ ਪ੍ਰਕਾਰ ਦੀਆਂ ਮੁੱਖ ਖੇਡਾਂ 'ਚ ਹਿੱਸਾ ਨਹੀਂ ਲੈ ਸਕੇਗਾ। ਰੂਸ 'ਤੇ ਇਸ ਪਾਬੰਦੀ ਦਾ ਸਭ ਤੋਂ ਵੱਡਾ ਅਸਰ ਇਹ ਪਵੇਗਾ ਕਿ ਉਹ ਟੋਕੀਓ 'ਚ ਹੋਣ ਜਾ ਰਹੇ ਆਗਾਮੀ ਉਲੰਪਿਕ 2020 ਤੇ ਕਤਰ 'ਚ ਹੋਣ ਵਾਲੇ ਫੁੱਟਬਾਲ ਵਿਸ਼ਵ ਕੱਪ 2022 ਤੋਂ ਵੀ ਬਾਹਰ ਹੋ ਗਿਆ ਹੈ। ਵਾਡਾ ਦੇ ਇਸ ਸਖ਼ਤ ਫ਼ੈਸਲੇ ਤੋਂ ਬਾਅਦ ਰੂਸ ਹੁਣ ਅਗਲੇ 4 ਸਾਲ ਤੱਕ ਖੇਡਾਂ ਦੇ ਕਿਸੇ ਵੀ ਤਰ੍ਹਾਂ ਦੇ ਮੁੱਖ ਆਯੋਜਨਾਂ 'ਚ ਹਿੱਸਾ ਨਹੀਂ ਲੈ ਸਕੇਗਾ। ਰੂਸ 'ਤੇ ਭਾਵੇਂ ਇਹ ਪਾਬੰਦੀ ਲਗਾਈ ਗਈ ਹੋਵੇ, ਪਰ ਉਸ ਦੇ ਉਹ ਖਿਡਾਰੀ ਜਿਨ੍ਹਾਂ ਨੂੰ ਡੋਪਿੰਗ 'ਚ ਕਲੀਨ ਚਿੱਟ ਮਿਲ ਜਾਵੇਗੀ, ਉਹ 'ਨਿਊਟ੍ਰਲ ਫਲੈਗ' ਦੇ ਅਧੀਨ ਇਨ੍ਹਾਂ ਖੇਡਾਂ 'ਚ ਹਿੱਸਾ ਲੈ ਸਕਣਗੇ। ਵਾਡਾ ਦੀ ਕਾਰਜਕਾਰੀ ਕਮੇਟੀ ਨੇ ਸਵਿਟਜ਼ਰਲੈਂਡ 'ਚ ਹੋਈ ਬੈਠਕ 'ਚ ਇਕ ਮਤ ਹੋ ਕੇ ਇਸ ਦੇਸ਼ 'ਤੇ ਚਾਰ ਸਾਲ ਦੀ ਇਹ ਪਾਬੰਦੀ ਲਗਾਈ ਹੈ। ਵਾਡਾ ਨੇ ਇਸ ਪਾਬੰਦੀ ਦੇ ਖ਼ਿਲਾਫ਼ ਰੂਸ ਅਗਲੇ 21 ਦਿਨਾਂ ਅੰਦਰ ਅਪੀਲ ਕਰ ਸਕਦਾ ਹੈ। ਜੇਕਰ ਉਹ ਅਜਿਹਾ ਕਰਦਾ ਹੈ ਤਾਂ ਮਾਮਲਾ 'ਕੋਰਟ ਆਫ਼ ਆਬਿਰਟ੍ਰੇਸ਼ਨ ਫ਼ਾਰ ਸਪੋਰਟਸ' (ਸੀ.ਏ.ਐਸ.) ਨੂੰ ਭੇਜਿਆ ਜਾਵੇਗਾ। ਵਾਡਾ ਨੇ ਰੂਸ ਦੇ ਪ੍ਰਤੀ ਬਹੁਤ ਸਖ਼ਤ ਰਵੱਈਆ ਅਪਣਾਇਆ ਹੈ। ਵਾਡਾ ਦੇ ਉਪ ਪ੍ਰਧਾਨ ਲਿੰਡਾ ਹੇਲੇਲੈਂਡ ਨੇ ਕਿਹਾ ਕਿ ਰੂਸ 'ਤੇ ਇਹ ਪਾਬੰਦੀ ਕਾਫ਼ੀ ਨਹੀਂ ਹੈ। ਵਾਡਾ ਦੀ ਪਾਬੰਦੀ ਦੇ ਚੱਲਦਿਆਂ ਹੁਣ ਰੂਸ ਅਗਲੇ ਚਾਰ ਸਾਲ ਤੱਕ ਕਿਸੇ ਵੀ ਤਰ੍ਹਾਂ ਦੀਆਂ ਮੁੱਖ ਖੇਡਾਂ ਦੀ ਨਾ ਤਾਂ ਮੇਜ਼ਬਾਨੀ ਕਰ ਸਕੇਗਾ ਤੇ ਨਾ ਹੀ ਉਹ ਉਲੰਪਿਕ 2032 ਤੇ ਪੈਰਾਲੰਪਿਕ ਖੇਡਾਂ 2032 ਦੀ ਮੇਜ਼ਬਾਨੀ ਦੇ ਲਈ ਬਿਨੈ ਵੀ ਨਹੀਂ ਕਰ ਸਕੇਗਾ।

ਸਵਾ 2 ਸਾਲ ਬਾਅਦ ਡੇਰਾ ਮੁਖੀ ਨੂੰ ਸੁਨਾਰੀਆ ਜੇਲ੍ਹ 'ਚ ਮਿਲੀ ਹਨੀਪ੍ਰੀਤ

ਚੰਡੀਗੜ੍ਹ, 9 ਦਸੰਬਰ (ਰਾਮ ਸਿੰਘ ਬਰਾੜ)-ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਮੂੰਹ ਬੋਲੀ ਬੇਟੀ ਹਨੀਪ੍ਰੀਤ ਉਰਫ਼ ਪ੍ਰਿਅੰਕਾ ਤਨੇਜਾ ਨੇ ਅੱਜ ਦੁਪਹਿਰ ਰੋਹਤਕ ਜ਼ਿਲ੍ਹੇ ਦੀ ਸੁਨਾਰੀਆ ਜੇਲ੍ਹ 'ਚ ਡੇਰਾ ਮੁਖੀ ਨਾਲ ਮੁਲਾਕਾਤ ਕੀਤੀ। ਹਨੀਪ੍ਰੀਤ ਅਤੇ ਡੇਰਾ ਮੁਖੀ ਵਿਚਕਾਰ 2 ...

ਪੂਰੀ ਖ਼ਬਰ »

ਵਾਡਰਾ ਨੂੰ ਮਿਲੀ ਵਿਦੇਸ਼ ਜਾਣ ਦੀ ਇਜਾਜ਼ਤ

ਨਵੀਂ ਦਿੱਲੀ, 9 ਦਸੰਬਰ (ਏਜੰਸੀ)- ਦਿੱਲੀ ਦੀ ਇਕ ਅਦਾਲਤ ਨੇ ਸੋਮਵਾਰ ਨੂੰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਜਵਾਈ ਰਾਬਰਟ ਵਾਡਰਾ ਨੂੰ ਇਲਾਜ਼ ਕਰਵਾਉਣ ਤੇ ਵਪਾਰਿਕ ਮਨੋਰਥ ਲਈ ਵਿਦੇਸ਼ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ। ਵਾਡਰਾ ਲੰਡਨ ਵਿਖੇ 19 ਲੱਖ ਪੌਂਡ ਦੀ ਸੰਪਤੀ ...

ਪੂਰੀ ਖ਼ਬਰ »

ਅਕਾਲੀਆਂ ਅੱਗੇ ਝੁਕਾਂਗਾ ਨਹੀਂ, ਸਿਆਸਤਦਾਨ-ਗੈਂਗਸਟਰ ਗੱਠਜੋੜ ਦੀ ਤਹਿ ਤੱਕ ਜਾਵਾਂਗਾ-ਕੈਪਟਨ

ਚੰਡੀਗੜ੍ਹ, 9 ਦਸੰਬਰ (ਅਜੀਤ ਬਿਊਰੋ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿਆਸਤਦਾਨਾਂ ਅਤੇ ਗੈਂਗਸਟਰਾਂ ਦਰਮਿਆਨ ਗੰਢਤੁੱਪ ਦੀਆਂ ਮੀਡੀਆ ਰਿਪੋਰਟਾਂ ਦੇ ਸੰਦਰਭ ਵਿਚ ਉਨ੍ਹਾਂ ਵਲੋਂ ਜਾਂਚ ਦੇ ਦਿੱਤੇ ਹੁਕਮਾਂ 'ਤੇ ਅਕਾਲੀਆਂ ਦੇ ਵਿਰੋਧ ਅੱਗੇ ਝੁਕਣ ਤੋਂ ...

ਪੂਰੀ ਖ਼ਬਰ »

ਨਵਾਜ਼ ਸ਼ਰੀਫ਼ ਦੀ ਸਿਹਤ 'ਚ ਕੋਈ ਸੁਧਾਰ ਨਹੀਂ

ਲਾਹੌਰ / ਲੰਡਨ, 9 ਦਸੰਬਰ (ਏਜੰਸੀ)-ਲੰਡਨ ਦੇ ਹਸਪਤਾਲ 'ਚ ਜ਼ੇਰੇ ਇਲਾਜ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਨਵਾਜ਼ ਸ਼ਰੀਫ਼ (69) ਦੀ ਸਿਹਤ 'ਚ ਕੋਈ ਸੁਧਾਰ ਨਾ ਹੋਣ 'ਤੇ ਡਾਕਟਰਾਂ ਨੇ ਬਿਹਤਰ ਇਲਾਜ ਲਈ ਉਨ੍ਹਾਂ ਨੂੰ ਅਮਰੀਕਾ ਲਿਜਾਣ ਦੀ ਸਲਾਹ ਦਿੱਤੀ ਹੈ। ਪਾਕਿਸਤਾਨ ਮੁਸਲਿਮ ...

ਪੂਰੀ ਖ਼ਬਰ »

ਮਰੀਅਮ ਦਾ ਨਾਂਅ 'ਨੋ-ਫਲਾਈ ਲਿਸਟ' 'ਚੋਂ ਹਟਾਉਣ ਲਈ ਦਿੱਤੇ 7 ਦਿਨ

ਲਾਹੌਰ, 9 ਦਸੰਬਰ (ਏਜੰਸੀ)- ਪਾਕਿਸਤਾਨ ਦੀ ਇਕ ਅਦਾਲਤ ਨੇ ਅੱਜ ਪਾਕਿਸਤਾਨ ਦੀ ਸੰਘੀ ਸਰਕਾਰ ਨੂੰ ਪੀ.ਐਮ.ਐਲ-ਐਨ ਦੀ ਉਪ ਪ੍ਰਧਾਨ ਮਰੀਅਮ ਨਵਾਜ਼ (46) ਦਾ ਨਾਂਅ 'ਨੋ-ਫਲਾਈ ਲਿਸਟ' 'ਚੋਂ ਹਟਾਉਣ ਲਈ 7 ਦਿਨਾਂ 'ਚ ਨਿਰਣਾ ਲੈਣ ਲਈ ਕਿਹਾ ਹੈ। ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ...

ਪੂਰੀ ਖ਼ਬਰ »

ਰਾਸ਼ਟਰਪਤੀ ਭਵਨ ਵੱਲ ਵਧ ਰਹੇ ਜੇ. ਐਨ. ਯੂ. ਵਿਦਿਆਰਥੀਆਂ 'ਤੇ ਲਾਠੀਚਾਰਜ

ਨਵੀਂ ਦਿੱਲੀ, 9 ਦਸੰਬਰ (ਜਗਤਾਰ ਸਿੰਘ) - ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਅੱਜ ਮੁੜ ਫ਼ੀਸਾਂ 'ਚ ਕੀਤੇ ਵਾਧੇ ਨੂੰ ਲੈ ਕੇ ਰਾਸ਼ਟਰਪਤੀ ਭਵਨ ਵੱਲ ਮਾਰਚ ਕਰਨਾ ਸ਼ੁਰੂ ਕੀਤਾ ਤਾਂ ਦਿੱਲੀ ਪੁਲਿਸ ਨੇ ਵਿਦਿਆਰਥੀਆਂ 'ਤੇ ਲਾਠੀਚਾਰਜ ਕਰ ਦਿੱਤਾ। ਜਿਉਂ ਹੀ ...

ਪੂਰੀ ਖ਼ਬਰ »

ਬਿਹਾਰ ਦੀ ਬਕਸਰ ਜੇਲ੍ਹ ਨੂੰ ਮਿਲੇ ਫਾਂਸੀ ਦੇ 10 ਰੱਸੇ ਤਿਆਰ ਕਰਨ ਦੇ ਨਿਰਦੇਸ਼

* ਨਿਰਭੈਆ ਮਾਮਲੇ ਨਾਲ ਹੋ ਸਕਦਾ ਹੈ ਸਬੰਧ * 2016-17 'ਚ ਪਟਿਆਲਾ ਜੇਲ੍ਹ ਤੋਂ ਵੀ ਮਿਲੇ ਸੀ ਨਿਰਦੇਸ਼

ਪਟਨਾ, 9 ਦਸੰਬਰ (ਪੀ.ਟੀ.ਆਈ.)-ਬਿਹਾਰ ਦੀ ਬਕਸਰ ਜੇਲ੍ਹ ਨੂੰ ਇਸ ਹਫ਼ਤੇ ਦੇ ਅਖੀਰ ਤੱਕ ਫਾਂਸੀ ਦੇਣ ਵਾਲੇ 10 ਰੱਸੇ ਤਿਆਰ ਰੱਖਣ ਦਾ ਨਿਰਦੇਸ਼ ਦਿੱਤਾ ਗਿਆ ਹੈ, ਜਿਸ ਤੋਂ ਇਹ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਇਹ ਦਿੱਲੀ ਦੇ ਬਹੁਚਰਚਿਤ ਨਿਰਭੈਆ ਮਾਮਲੇ ਦੇ ਦੋਸ਼ੀਆਂ ਲਈ ਹੋ ...

ਪੂਰੀ ਖ਼ਬਰ »

ਹਾਈਕੋਰਟ ਵਲੋਂ ਦੋਸ਼ੀਆਂ ਦੀਆਂ ਲਾਸ਼ਾਂ 13 ਤੱਕ ਸੰਭਾਲ ਕੇ ਰੱਖਣ ਦਾ ਆਦੇਸ਼

ਹੈਦਰਾਬਾਦ, 9 ਦਸੰਬਰ (ਪੀ. ਟੀ. ਆਈ.)-ਤੇਲੰਗਾਨਾ ਹਾਈਕੋਰਟ ਨੇ ਹੈਦਰਾਬਾਦ ਜਬਰ ਜਨਾਹ ਤੇ ਹੱਤਿਆ ਮਾਮਲੇ ਦੇ ਚਾਰ ਦੋਸ਼ੀਆਂ ਦੀਆਂ ਲਾਸ਼ਾਂ ਨੂੰ 13 ਦਸੰਬਰ ਤੱਕ ਸੰਭਾਲ ਕੇ ਰੱਖਣ ਦਾ ਆਦੇਸ਼ ਦਿੱਤਾ ਹੈ। ਚੀਫ਼ ਜਸਟਿਸ ਆਰ.ਐਸ. ਚੌਹਾਨ ਦੀ ਅਗਵਾਈ ਵਾਲੇ ਇਕ ਡਿਵੀਜ਼ਨ ਬੈਂਚ ਨੇ ਇਸ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX