ਤਾਜਾ ਖ਼ਬਰਾਂ


ਤਰਨਜੀਤ ਸੰਧੂ ਅਮਰੀਕਾ 'ਚ ਭਾਰਤ ਦੇ ਰਾਜਦੂਤ ਨਿਯੁਕਤ
. . .  about 1 hour ago
ਨਵੀਂ ਦਿੱਲੀ, ੨੮ ਜਨਵਰੀ - ਭਾਰਤੀ ਵਿਦੇਸ਼ ਮੰਤਰਾਲਾ ਵੱਲੋਂ ਤਰਨਜੀਤ ਸਿੰਘ ਸੰਧੂ ਨੂੰ ਅਮਰੀਕਾ 'ਚ ਭਾਰਤ ਦਾ ਰਾਜਦੂਤ ਨਿਯੁਕਤ ਕੀਤਾ ਗਿਆ ਹੈ। ਉਹ ਇਸ ਸਮੇਂ ਸ੍ਰੀਲੰਕਾ 'ਚ ਭਾਰਤ ਦੇ ਰਾਜਦੂਤ ...
ਸੁਖਦੇਵ ਸਿੰਘ ਢੀਂਡਸਾ ਦੇ ਨਾਲ ਹਨ 80 ਫ਼ੀਸਦੀ ਅਕਾਲੀ ਵਰਕਰ - ਪਰਮਿੰਦਰ ਢੀਂਡਸਾ
. . .  about 2 hours ago
ਤਪਾ ਮੰਡੀ , 28 ਜਨਵਰੀ (ਵਿਜੇ ਸ਼ਰਮਾ) - ਪੰਜਾਬ ਦੇ ਸਾਬਕਾ ਖ਼ਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਪਿੰਡ ਤਾਜੋਕੇ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 80 ਫ਼ੀਸਦੀ ਅਕਾਲੀ ਦਲ ਦੇ ਵਰਕਰ ਸੁਖਦੇਵ ਸਿੰਘ ਢੀਂਡਸਾ ਨਾਲ ਹਨ ਇਸ ਕਰ ਕੇ ਜੋ ਵੀ ਫ਼ੈਸਲਾ...
ਕੈਪਟਨ ਵੱਲੋਂ ਸੱਭਿਆਚਾਰਕ ਬੁੱਤ ਕਿਸੇ ਹੋਰ ਜਗ੍ਹਾ ਲਾਉਣ ਦੇ ਹੁਕਮ
. . .  about 2 hours ago
ਚੰਡੀਗੜ੍ਹ, 28 ਜਨਵਰੀ - ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਸਭਿਆਚਾਰਕ ਵਿਭਾਗ ਨੂੰ ਅੰਮ੍ਰਿਤਸਰ ਦੇ ਵਿਰਾਸਤੀ ਮਾਰਗ 'ਤੇ ਸਥਾਪਿਤ ਸਭਿਆਚਾਰਕ ਬੁੱਤ ਕਿਸੇ ਹੋਰ...
ਸਭਿਆਚਾਰਕ ਬੁੱਤਾਂ ਦੇ ਵਿਵਾਦ ਸਬੰਧੀ ਮੀਂਹ ਦੇ ਬਾਵਜੂਦ ਧਰਨਾ ਜਾਰੀ
. . .  about 3 hours ago
ਅੰਮ੍ਰਿਤਸਰ, 28 ਜਨਵਰੀ (ਜਸਵੰਤ ਸਿੰਘ ਜੱਸ) - ਵਿਰਾਸਤੀ ਮਾਰਗ ਦੇ ਸਭਿਆਚਾਰਕ ਬੁੱਤਾਂ ਨੂੰ ਹਟਾਉਣ ਅਤੇ ਬੁੱਤ ਢਾਹੁਣ ਦੀ ਕੋਸ਼ਿਸ਼ ਕਰਨ ਵਾਲੇ ਸਿੱਖ ਨੌਜਵਾਨਾਂ 'ਤੇ ਦਰਜ ਕੀਤੇ ਪਰਚੇ ਰੱਦ...
ਪਤੀ ਤੋਂ ਦੁਖੀ ਔਰਤ ਨੇ ਸ਼ੱਕੀ ਹਾਲਾਤਾਂ 'ਚ ਲਿਆ ਫਾਹਾ, ਮੌਤ
. . .  about 3 hours ago
ਊਧਨਵਾਲ, 28 ਜਨਵਰੀ (ਪ੍ਰਗਟ ਸਿੰਘ) - ਪਤੀ ਦੀ ਮਾਰ ਕੁਟਾਈ ਹੱਥੋਂ ਦੁਖੀ ਹੋ ਕੇ ਪਤਨੀ ਨੇ ਸ਼ੱਕੀ ਹਾਲਾਤਾਂ 'ਚ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਸ ਸੰਬੰਧੀ...
1.735 ਕਿੱਲੋ ਅਫ਼ੀਮ ਸਮੇਤ ਇੱਕ ਗ੍ਰਿਫ਼ਤਾਰ
. . .  about 3 hours ago
ਡਮਟਾਲ, 28 ਜਨਵਰੀ - ਹਿਮਾਚਲ ਪ੍ਰਦੇਸ਼ ਦੇ ਵਿਧਾਨ ਸਭਾ ਹਲਕਾ ਇੰਦੌਰਾ ਦੇ ਥਾਣਾ ਡਮਟਾਲ ਦੀ ਪੁਲਿਸ ਨੇ ਪਿੰਡ ਮਾਜਰਾ ਵਿਖੇ ਇੱਕ ਵਿਅਕਤੀ ਨੂੰ 1.735 ਕਿੱਲੋ ਅਫ਼ੀਮ ਸਮੇਤ ਗ੍ਰਿਫ਼ਤਾਰ...
ਗੜੇਮਾਰੀ ਕਾਰਨ ਫ਼ਸਲਾਂ ਦਾ ਭਾਰੀ ਨੁਕਸਾਨ
. . .  about 3 hours ago
ਸੁਲਤਾਨਪੁਰ ਲੋਧੀ, 28 ਜਨਵਰੀ (ਥਿੰਦ, ਹੈਪੀ, ਲਾਡੀ) - ਬਲਾਕ ਸੁਲਤਾਨਪੁਰ ਲੋਧੀ ਦੇ ਪਿੰਡਾਂ ਚੰਨਣਵਿੰਡੀ ਸ਼ੇਖਮਾਗਾ, ਭਰੋਆਣਾ, ਕਿੱਲੀਵਾੜਾ, ਰਾਮੇ, ਜੈਬੋਵਾਲ ਆਦਿ ਪਿੰਡਾਂ ਵਿਚ ਭਾਰੀ ਗੜੇਮਾਰੀ ਹੋਈ ਹੈ, ਜਿਸ ਕਾਰਨ...
ਲੁੱਟ-ਖੋਹ ਕਰਨ ਵਾਲੇ ਗਿਰੋਹ ਦੇ ਪੰਜ ਮੈਂਬਰ ਚੜ੍ਹੇ ਫ਼ਾਜ਼ਿਲਕਾ ਪੁਲਿਸ ਦੇ ਹੱਥੇ
. . .  about 3 hours ago
ਫ਼ਾਜ਼ਿਲਕਾ, 28 ਜਨਵਰੀ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਪੁਲਿਸ ਨੇ ਲੁੱਟ-ਖੋਹ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕਰਦਿਆਂ ਗਿਰੋਹ ਦੇ ਪੰਜ ਮੈਂਬਰਾਂ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ...
ਭਾਰੀ ਬਰਫ਼ਬਾਰੀ ਕਾਰਨ ਸ਼ਿਮਲਾ 'ਚ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ
. . .  about 4 hours ago
ਸ਼ਿਮਲਾ, 28 ਜਨਵਰੀ (ਪੰਕਜ ਸ਼ਰਮਾ)- ਭਾਰੀ ਬਰਫ਼ਬਾਰੀ ਕਾਰਨ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ 'ਚ ਆਮ ਜਨ-ਜੀਵਨ ਅਤੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ...
ਸਿੱਧੂ ਜਿਸ ਵੀ ਪਾਰਟੀ 'ਚ ਜਾਣਗੇ, 2022 'ਚ ਉਸੇ ਪਾਰਟੀ ਦੀ ਸਰਕਾਰ ਬਣੇਗੀ- ਬ੍ਰਹਮਪੁਰਾ
. . .  about 4 hours ago
ਜਲੰਧਰ, 28 ਜਨਵਰੀ (ਚਿਰਾਗ)- ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਕੋਰ ਕਮੇਟੀ ਦੇ ਮੈਂਬਰਾਂ ਦੀ ਸੂਬੇ ਦੇ ਮੌਜੂਦਾ ਹਾਲਾਤ ਲੈ ਕੇ ਜਲੰਧਰ ਦੇ ਸਰਕਿਟ ਹਾਊਸ 'ਚ ਬੈਠਕ ਖ਼ਤਮ ਹੋਣ ਮਗਰੋਂ ਪੱਤਰਕਾਰਾਂ...
ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਸਾਹਮਣੇ ਆਉਣ ਮਗਰੋਂ ਮੋਹਾਲੀ ਹਵਾਈ ਅੱਡੇ 'ਤੇ ਮਰੀਜ਼ਾਂ ਹੋ ਰਹੀ ਹੈ ਥਰਮਲ ਸਕਰੀਨਿੰਗ
. . .  1 minute ago
ਮੋਹਾਲੀ, 28 ਜਨਵਰੀ (ਕੇ. ਐੱਸ. ਰਾਣਾ)- ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਸਾਹਮਣੇ ਆਉਣ ਤੋਂ ਬਾਅਦ ਸਿਹਤ ਵਿਭਾਗ ਵੀ ਚੌਕਸ ਹੋ ਗਿਆ ਹੈ ਅਤੇ ਅੱਜ ਸਿਹਤ ਵਿਭਾਗ ਦੀ ਟੀਮ ਨੇ ਮੋਹਾਲੀ...
ਨਿਰਭੈਆ ਦੇ ਦੋਸ਼ੀ ਮੁਕੇਸ਼ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਵਲੋਂ ਭਲਕੇ ਸੁਣਾਇਆ ਜਾਵੇਗਾ ਫ਼ੈਸਲਾ
. . .  about 5 hours ago
ਨਵੀਂ ਦਿੱਲੀ, 28 ਜਨਵਰੀ- ਸੁਪਰੀਮ ਕੋਰਟ ਨੇ ਨਿਰਭੈਆ ਦੇ ਦੋਸ਼ੀ ਮੁਕੇਸ਼ ਦੀ ਪਟੀਸ਼ਨ 'ਤੇ ਅੱਜ ਫ਼ੈਸਲਾ ਸੁਰੱਖਿਅਤ ਰੱਖ ਲਿਆ। ਜਸਟਿਸ ਆਰ. ਭਾਨੂੰਮਤੀ, ਜਸਟਿਸ ਅਸ਼ੋਕ ਭੂਸ਼ਨ ਅਤੇ ਜਸਟਿਸ ਏ. ਐੱਸ. ਬੋਪੰਨਾ...
ਮੁੜ ਸ਼ੁਰੂ ਹੋਏ ਮੀਂਹ ਨੇ ਜਨ-ਜੀਵਨ ਕੀਤਾ ਪ੍ਰਭਾਵਿਤ
. . .  about 5 hours ago
ਬਾਘਾਪੁਰਾਣਾ, 28 ਜਨਵਰੀ (ਬਲਰਾਜ ਸਿੰਗਲਾ)- ਅੱਜ ਸਵੇਰ ਤੋਂ ਹੀ ਮੌਸਮ ਦੇ ਬਦਲੇ ਮਿਜ਼ਾਜ ਨੇ ਬਾਅਦ ਦੁਪਹਿਰ ਮੁੜ ਕਰਵਟ ਲਈ ਅਤੇ ਜ਼ੋਰਦਾਰ ਮੀਂਹ ਮੁੜ ਸ਼ੁਰੂ ਹੋ ਗਿਆ। ਮੀਂਹ ਸ਼ੁਰੂ ਹੋਣ ਨਾਲ ਠੰਢ 'ਚ ਲੋਕਾਂ ਨੂੰ...
ਨਾਗਰਿਕਤਾ ਕਾਨੂੰਨ ਤਹਿਤ ਮੁਸਲਮਾਨਾਂ ਨੂੰ ਵੀ ਨਾਗਰਿਕਤਾ ਦਿੱਤੀ ਜਾਵੇ- ਭਾਈ ਲੌਂਗੋਵਾਲ
. . .  about 5 hours ago
ਤਪਾ ਮੰਡੀ , 28 ਜਨਵਰੀ (ਵਿਜੇ ਸ਼ਰਮਾ)- ਲੰਬੇ ਸਮੇਂ ਤੋਂ ਅਫ਼ਗ਼ਾਨਿਸਤਾਨ 'ਚ ਵੱਸਦੇ ਸਿੱਖਾਂ ਦੀ ਮੰਗ ਸੀ ਕਿ ਸਾਨੂੰ ਦੇਸ਼ 'ਚ ਨਾਗਰਿਕਤਾ ਮਿਲਣੀ ਚਾਹੀਦੀ ਹੈ, ਇਸ ਕਰਕੇ ਹੀ ਸ਼੍ਰੋਮਣੀ ਅਕਾਲੀ ਦਲ ਨੇ...
ਜੇ. ਐੱਨ. ਯੂ. ਵਿਦਿਆਰਥੀ ਸ਼ਰਜੀਲ ਇਮਾਮ ਨੂੰ ਦਿੱਲੀ ਪੁਲਿਸ ਨੇ ਕੀਤਾ ਗ੍ਰਿਫ਼ਤਾਰ
. . .  about 6 hours ago
ਪਟਨਾ, 28 ਜਨਵਰੀ- ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ. ਐੱਨ. ਯੂ.) ਦੇ ਵਿਦਿਆਰਥੀ ਸ਼ਰਜੀਲ ਇਮਾਮ ਨੂੰ ਦਿੱਲੀ ਪੁਲਿਸ ਨੇ ਬਿਹਾਰ ਦੇ ਜਹਾਨਾਬਾਦ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ...
ਪੰਜਾਬ ਦੇ ਮੌਜੂਦਾ ਹਾਲਾਤ 'ਤੇ ਟਕਸਾਲੀਆਂ ਦੀ ਜਲੰਧਰ 'ਚ ਬੈਠਕ ਸ਼ੁਰੂ
. . .  about 6 hours ago
ਨਿਰਭੈਆ ਦੇ ਦੋਸ਼ੀ ਮੁਕੇਸ਼ ਦਾ ਤਿਹਾੜ ਜੇਲ੍ਹ 'ਚ ਹੋਇਆ ਜਿਨਸੀ ਸ਼ੋਸ਼ਣ- ਵਕੀਲ
. . .  about 6 hours ago
ਰੁਜ਼ਗਾਰ ਦੀ ਸਮੱਸਿਆ 'ਤੇ ਇੱਕ ਲਫ਼ਜ਼ ਵੀ ਨਹੀਂ ਬੋਲਦੇ ਪ੍ਰਧਾਨ ਮੰਤਰੀ ਮੋਦੀ- ਰਾਹੁਲ ਗਾਂਧੀ
. . .  about 6 hours ago
ਪੰਜਾਬ 'ਚ ਟਿੱਡੀ ਦਲ ਦੀ ਘੁਸਪੈਠ 'ਤੇ ਕੈਪਟਨ ਨੇ ਸਰਕਾਰ ਕੋਲ ਪਾਕਿਸਤਾਨ ਅੱਗੇ ਮਸਲਾ ਚੁੱਕਣ ਦੀ ਕੀਤੀ ਅਪੀਲ
. . .  about 6 hours ago
ਨਿਰਭੈਆ ਮਾਮਲਾ ਦੇ ਦੋਸ਼ੀ ਮੁਕੇਸ਼ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਸ਼ੁਰੂ
. . .  about 6 hours ago
ਗੁਜਰਾਤ ਦੰਗਿਆਂ ਦੇ 17 ਦੋਸ਼ੀਆਂ ਨੂੰ ਸੁਪਰੀਮ ਕੋਰਟ ਵਲੋਂ ਜ਼ਮਾਨਤ, ਧਾਰਮਿਕ ਸੇਵਾ ਦਾ ਆਦੇਸ਼
. . .  about 7 hours ago
ਕੋਰੋਨਾ ਵਾਇਰਸ ਦਾ ਇਕ ਸ਼ੱਕੀ ਕੇਸ ਪੀ.ਜੀ.ਆਈ. ਪਾਇਆ ਗਿਆ, ਮਰੀਜ਼ ਕੁੱਝ ਦਿਨ ਪਹਿਲਾ ਹੀ ਚੀਨ ਤੋਂ ਪਰਤਿਆ
. . .  about 7 hours ago
ਰਾਜ ਪੱਧਰੀ ਨਿੰਬੂ ਜਾਤੀ ਫਲਾਂ ਦੀ ਪ੍ਰਦਰਸ਼ਨੀ ਅਤੇ ਗੋਸ਼ਟੀ ਹੋਈ ਸ਼ੁਰੂ
. . .  about 7 hours ago
ਸ਼ਹੀਦ ਭਾਈ ਮਨੀ ਸਿੰਘ ਜੀ ਦਾ ਸਾਲਾਨਾ ਸਮਾਗਮ 4 ਫਰਵਰੀ ਤੋਂ ਸ਼ੁਰੂ
. . .  about 8 hours ago
ਹਾਦਸੇ 'ਚ ਕਾਰ ਚਾਲਕ ਦੀ ਮੌਤ, ਦੋ ਔਰਤਾਂ ਸਮੇਤ ਚਾਰ ਗੰਭੀਰ ਜ਼ਖਮੀ
. . .  about 8 hours ago
ਬਰਫ਼ਬਾਰੀ ਕਾਰਨ ਹਿਮਾਚਲ ਪ੍ਰਦੇਸ਼ ਦੇ ਕੁਫ਼ਰੀ 'ਚ ਕੌਮੀ ਹਾਈਵੇਅ 5 ਆਵਾਜਾਈ ਲਈ ਬੰਦ
. . .  about 8 hours ago
ਸ਼ਰਜੀਲ ਇਮਾਮ ਦੇ ਪਰਿਵਾਰ ਕੋਲੋਂ ਦਿੱਲੀ ਪੁਲਿਸ ਵਲੋਂ ਪੁੱਛਗਿੱਛ
. . .  about 9 hours ago
ਮਿੰਨੀ ਬੱਸ ਹੇਠਾਂ ਆਉਣ ਕਾਰਨ ਨੌਜਵਾਨ ਦੀ ਮੌਤ
. . .  about 9 hours ago
ਵਾਲੀਬਾਲ ਮੈਦਾਨ 'ਚ ਨੈੱਟ ਲਾਉਣ ਨੂੰ ਲੈ ਕੇ ਹੋਏ ਝਗੜੇ 'ਚ 3 ਨੌਜਵਾਨਾਂ ਨੂੰ ਘਰ ਜਾ ਕੇ ਮਾਰੀਆਂ ਗੋਲੀਆਂ
. . .  about 9 hours ago
ਮੁਜ਼ੱਫਰਪੁਰ ਸ਼ੈਲਟਰ ਹੋਮ ਮਾਮਲੇ ਦੀ ਸੁਣਵਾਈ ਟਲੀ, ਅੱਜ ਸਜ਼ਾ 'ਤੇ ਹੋਣੀ ਸੀ ਬਹਿਸ
. . .  about 10 hours ago
ਜੰਮੂ 'ਚ ਕੌਮਾਂਤਰੀ ਸਰਹੱਦ ਨੇੜਿਓਂ ਬੀ. ਐੱਸ. ਐੱਫ. ਨੂੰ ਮਿਲਿਆ ਡਰੋਨ
. . .  about 10 hours ago
ਲਕਸਮਬਰਗ ਦੇ ਵਿਦੇਸ਼ ਮੰਤਰੀ ਨੇ ਵਿਦੇਸ਼ ਮੰਤਰੀ ਜੈਸ਼ੰਕਰ ਨਾਲ ਕੀਤੀ ਮੁਲਾਕਾਤ
. . .  about 10 hours ago
ਡੀ. ਐੱਸ. ਪੀ. ਅਤੁਲ ਸੋਨੀ ਦੀ ਗ੍ਰਿਫ਼ਤਾਰੀ 'ਤੇ ਹਾਈਕੋਰਟ ਨੇ ਲਾਈ ਰੋਕ
. . .  about 10 hours ago
ਦਿੱਲੀ ਦੇ ਰਾਮ ਮਨੋਹਰ ਲੋਹੀਆ ਹਸਪਤਾਲ 'ਚ ਕੋਰੋਨਾ ਵਾਇਰਸ ਦੇ 3 ਸ਼ੱਕੀ ਮਾਮਲੇ ਆਏ ਸਾਹਮਣੇ
. . .  about 11 hours ago
ਚੀਨ 'ਚ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 106
. . .  about 11 hours ago
ਅਨੁਰਾਗ ਠਾਕੁਰ ਦੇ 'ਗੋਲੀ ਮਾਰੋ' ਦੇ ਨਾਅਰੇ 'ਤੇ ਚੋਣ ਕਮਿਸ਼ਨ ਨੇ ਮੰਗੀ ਰਿਪੋਰਟ
. . .  about 12 hours ago
ਸ਼ਰਜੀਲ ਇਮਾਮ ਦਾ ਹੋ ਰਿਹੈ ਮੀਡੀਆ ਟਰਾਇਲ - ਸਮਰਥਨ 'ਚ ਉਤਰੇ ਵਿਦਿਆਰਥੀਆਂ ਨੇ ਕਿਹਾ
. . .  about 12 hours ago
ਸ਼ਰਜੀਲ ਨੂੰ ਫੜਨ ਲਈ ਛਾਪੇਮਾਰੀ
. . .  about 13 hours ago
ਅੱਜ ਦਾ ਵਿਚਾਰ
. . .  about 13 hours ago
ਬੇਕਾਬੂ ਹੋ ਕੇ ਮਿੰਨੀ ਬੱਸ ਪਲਟੀ - ਇੱਕ ਨੌਜਵਾਨ ਹੇਠਾਂ ਦੱਬਿਆ
. . .  1 day ago
ਗੁਣਾਚੌਰ ‘ਚ ਠੇਕੇ ਤੋਂ 50 ਹਜ਼ਾਰ ਲੁੱਟੇ
. . .  about 1 hour ago
ਮਾਜਰਾ ਚੌਕ 'ਚ ਹਾਦਸੇ ਦੌਰਾਨ ਨੌਜਵਾਨ ਲੜਕੀ ਦੀ ਮੌਤ, ਭਰਾ ਜ਼ਖ਼ਮੀ
. . .  40 minutes ago
19 ਆਈ ਪੀ ਐੱਸ ਅਧਿਕਾਰੀਆਂ ਦੇ ਹੋਏ ਤਬਾਦਲੇ
. . .  55 minutes ago
ਮੁੰਬਈ 'ਚ ਹੋਵੇਗਾ ਆਈ.ਪੀ.ਐਲ-2020 ਫਾਈਨਲ - ਸੌਰਵ ਗਾਂਗੁਲੀ
. . .  about 1 hour ago
ਕੋਰੋਨਾ ਵਾਇਰਸ ਨੂੰ ਲੈ ਕੇ ਹਵਾਈ ਅੱਡੇ 'ਤੇ ਲਗਾਇਆ ਗਿਆ ਥਰਮਲ ਸਕੈਨਰ
. . .  1 day ago
ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਸ਼ੁਰੂ ਕੀਤਾ ਗਿਆ 'ਪੁਲਿਸ ਇੰਪਲਾਈਜ਼ ਵੈੱਲਫੇਅਰ ਫ਼ੰਡ'
. . .  1 day ago
ਮੀਂਹ ਨੇ ਫਿਰ ਵਧਾਈ ਠੰਢ
. . .  1 day ago
ਦੋ ਧਿਰਾਂ ਵਿਚਾਲੇ ਚੱਲੇ ਇੱਟਾਂ-ਰੋੜੇ, 4 ਗੰਭੀਰ ਜ਼ਖ਼ਮੀ
. . .  1 day ago
ਨਿਤਿਸ਼ ਕੁਮਾਰ ਨੇ ਸੱਦੀ ਜੇ. ਡੀ. ਯੂ. ਨੇਤਾਵਾਂ ਦੀ ਬੈਠਕ, ਪ੍ਰਸ਼ਾਂਤ ਕਿਸ਼ੋਰ ਨਹੀਂ ਹੋਣਗੇ ਸ਼ਾਮਲ
. . .  1 minute ago
ਧੁੱਪ ਨਿਕਲਣ ਅਤੇ ਕਿਣ ਮਿਣ ਰੁਕਣ ਨਾਲ ਲੋਕਾਂ ਨੂੰ ਠੰਢ ਤੋਂ ਮਿਲੀ ਰਾਹਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 25 ਮੱਘਰ ਸੰਮਤ 551

ਚੰਡੀਗੜ੍ਹ / ਸਾਹਿਬਜ਼ਾਦਾ ਅਜੀਤ ਸਿੰਘ ਨਗਰ

ਨਿਗਮ ਲਈ ਐਨਾ ਸੁਖਾਲਾ ਨਹੀਂ ਹੋਵੇਗਾ ਫੜ੍ਹੀਆਂ ਦੀ ਸਮੱਸਿਆ ਦਾ ਹੱਲ ਕੱਢਣਾ

ਚੰਡੀਗੜ੍ਹ, 9 ਦਸੰਬਰ (ਆਰ.ਐਸ.ਲਿਬਰੇਟ)- ਦੇਸ਼ ਦੇ ਪਹਿਲੇ ਯੋਜਨਾਬੱਧ ਚੰਡੀਗੜ੍ਹ ਸ਼ਹਿਰ ਵਿਚ ਪ੍ਰਸ਼ਾਸਨ ਤੇ ਸਿਆਸੀ ਧਿਰਾਂ ਦੀ ਢਿੱਲ ਨਾਲ ਫੜ੍ਹੀਆਂ ਵਾਲਿਆਂ ਵਲੋਂ ਲਗਾਈਆਂ ਜਾਣ ਵਾਲੀਆਂ ਫੜ੍ਹੀਆਂ ਦੇ ਮਾਮਲੇ ਨੂੰ ਹੱਲ ਕਰਨ ਦਾ ਰਾਹ ਨਗਰ ਨਿਗਮ ਲਈ ਐਨਾ ਸੁਖਾਲਾ ਨਹੀਂ ਹੈ | 4284 ਵੈਂਡਰਾਂ ਲਈ ਡਰਾਅ ਰਾਹੀਂ ਤੈਅ ਹੋਈਆਂ ਥਾਵਾਂ, ਸ਼ਹਿਰ ਵਿਚ ਬਣਾਈਆਂ ਗਈਆਂ 44 ਸਾਈਟਾਂ 'ਤੇ 5458 ਵਿਉਂਤੀਆਂ 6 ਬਾਏ 5 ਫੁੱਟ ਦੀਆਂ ਥਾਵਾਂ ਮੁਹੱਈਆ ਕਰਵਾਉਣ ਲਈ ਨਿਗਮ ਪ੍ਰਸ਼ਾਸਨ ਵਲੋਂ ਪੂਰੀ ਮੁਸਤੈਦੀ ਵਰਤੀ ਜਾ ਰਹੀ ਹੈ | ਅਧਿਕਾਰੀਆਂ ਅਨੁਸਾਰ ਇਹ ਮੁਸਤੈਦੀ ਆਖ਼ਰੀ ਵੈਂਡਰ ਨੂੰ ਤਬਦੀਲ ਕਰਨ ਤੱਕ ਜਾਰੀ ਰਹੇਗੀ | ਇਲਾਕੇ ਅਨੁਸਾਰ ਪੁਲਿਸ ਸਹਿਤ ਆਪਣੇ ਕਰਮਚਾਰੀ ਸਾਈਟਾਂ 'ਤੇ ਵੈਂਡਰ ਨੂੰ ਕੋਈ ਮੁਸ਼ਕਿਲ ਨਾ ਆਵੇ ਮਦਦ ਲਈ ਤਾਇਨਾਤ ਕੀਤੇ ਗਏ ਹਨ ਫਿਰ ਵੀ ਚੌਥੇ ਦਿਨ 2666 ਵੈਂਡਰ ਹੀ ਆਪਣੀਆਂ ਥਾਵਾਂ 'ਤੇ ਪਹੁੰਚੇ ਹਨ ਜਦਕਿ 1618 ਬਾਕੀ ਹਨ | ਚਰਚਾ ਹੈ ਕਿ ਰਹਿੰਦੇ ਵੈਂਡਰਾਂ ਵਲੋਂ ਅਜੇ ਚਾਰਾਜੋਈਆਂ ਕੀਤੀਆਂ ਜਾ ਰਹੀਆਂ ਹਨ ਕਿ ਸ਼ਾਇਦ ਕੋਈ ਸਿਆਸੀ ਧਿਰ ਉਨ੍ਹਾਂ ਨਾਲ ਚੱਲ ਪਏ |
ਸ਼ਹਿਰ ਦੇ ਸਭ ਤੋਂ ਜ਼ਿਆਦਾ 976 ਵਿਉਂਤੀਆਂ ਗਈਆਂ ਥਾਵਾਂ ਵਾਲੇ ਸੈਕਟਰ 15 ਵਿਚ ਅਜੇ ਪ੍ਰਸ਼ਾਸਨ ਪਾਰਕਿੰਗ ਸਹਿਤ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾਉਣ ਦੀ ਘਾਟ ਨੂੰ ਲੈ ਕੇ ਪਹਿਲਾਂ ਸਥਾਨਕ ਰਿਹਾਇਸ਼ੀ ਉਠਾ ਰਹੇ ਸਨ ਹੁਣ ਉਸ ਕਤਾਰ ਵਿਚ ਪਹੁੰਚ ਰਹੇ ਵੈਂਡਰ ਵੀ ਸ਼ਾਮਿਲ ਹੋ ਗਏ ਹਨ ਜਦਕਿ ਨਿਗਮ ਪ੍ਰਸ਼ਾਸਨ ਵਲੋਂ ਉੱਥੇ ਮੋਬਾਈਲ ਪਖਾਨੇ ਦਾ ਹੀ ਮੁਹੱਈਆ ਕਰਵਾਇਆ ਨਜ਼ਰ ਆ ਰਿਹਾ ਹੈ | ਇੱਥੋਂ ਦੇ ਵੈਂਡਰ, ਵੈਂਡਰਾਂ ਨੂੰ ਕੰਮ ਦੇ ਹਿਸਾਬ ਨਾਲ ਬੇਤਰਤੀਬੇ ਬਿਠਾਉਣ ਤੋਂ ਔਖੇ ਹਨ | ਉਨ੍ਹਾਂ ਦੀ ਮੰਗ ਹੈ ਕਿ ਕੱਪੜੇ, ਆਂਡੇ ਵੇਚਣ ਵਾਲੇ, ਹੋਰ ਖਾਣ ਦੀਆਂ ਵਸਤਾਂ ਮੌਕੇ 'ਤੇ ਬਣਾ ਕੇ ਵੇਚਣ ਵਾਲਿਆਂ ਨੂੰ ਤਰਤੀਬ ਵਿਚ ਕੀਤਾ ਜਾਵੇ | ਹੁਣ ਸਾਰੇ ਕੋਈ ਕਿਸੇ ਕੋਨੇ 'ਤੇ ਹੈ ਅਤੇ ਕੋਈ ਕਿਸੇ ਕੋਨੇ 'ਤੇ ਹੈ | ਸੁਪਰੀਮ ਕੋਰਟ ਦੇ ਫ਼ੈਸਲੇ ਬਾਅਦ ਪ੍ਰਸ਼ਾਸਨ ਤਾਂ ਲਗਭਗ ਸਿੱਧੇ ਰਾਹ ਪੈ ਗਿਆ ਹੈ ਪਰ ਲੋਕਤੰਤਰ ਦੀ ਆੜ ਵਿਚ ਵੋਟ-ਬਟੋਰੂ ਸਿਆਸੀ ਧਿਰਾਂ ਦੀ ਚੁੱਪ ਨੂੰ ਕਿਸੇ ਵੱਡੇ ਵਿਰੋਧ ਦਾ ਸੰਕੇਤ ਭਾਂਪਦੇ, ਨਿਗਮ ਨੇ ਫੜ੍ਹੀਆਂ ਵਾਲਿਆਂ ਨੂੰ ਤਬਦੀਲ ਕਰਨ ਵਿਚ ਰਹਿਣ ਵਾਲੀਆਂ ਖ਼ਾਮੀਆਂ 'ਚ ਸੋਧਾਂ ਕਰਨ ਲਈ ਤਿੰਨ ਮੈਂਬਰੀ ਕਮੇਟੀ ਜਲਦ ਬਣਾਏ ਜਾਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਵਿਚ ਇਕ ਜੱਜ, ਸਮਾਜ ਸੇਵਕ ਤੇ ਵਕੀਲ ਦੀ ਕਮੇਟੀ ਫੜ੍ਹੀਆਂ ਵਾਲਿਆਂ ਦੀਆਂ ਮੁਸ਼ਕਲਾਂ ਸੁਣੇਗੀ ਅਤੇ ਵਾਜਬ ਸੋਧਾਂ ਲਈ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕਰ ਸਕਦੀ ਹੈ | ਕਿਸੇ ਸਿਵਲ ਜੱਜ ਦੀ ਨਿਯੁਕਤੀ ਲਈ ਚੰਡੀਗੜ੍ਹ ਨਗਰ ਨਿਗਮ ਵਲੋਂ ਸੰਬਧਤ ਅਥਾਰਟੀ ਨੂੰ ਇੱਕ ਚਿੱਠੀ ਲਿਖੀ ਗਈ ਜਿਸ 'ਤੇ ਜਲਦ ਅਮਲ ਦੀ ਪ੍ਰਕਿਰਿਆ ਜਾਰੀ ਹੈ | ਜੱਜ ਦੀ ਨਿਯੁਕਤੀ ਬਾਅਦ ਨਿਗਮ ਵਿਚ ਹੀ ਇਕ ਕੋਰਟ ਰੂਮ ਨੁਮਾ ਦਫ਼ਤਰ ਬਣਾਇਆ ਜਾਵੇਗਾ ਜਿਸ ਵਿਚ ਵੈਂਡਰ ਐਕਟ -2014 ਅਨੁਸਾਰ ਸ਼ਿਕਾਇਤਾਂ ਦੇ ਨਿਪਟਾਰੇ ਦੇ ਨਾਲ ਨਿਰਧਾਰਤ ਕੀਤੀਆਂ ਸਾਈਟਾਂ ਸਬੰਧੀ ਲੋੜੀਂਦੇ ਬਦਲਾਅ ਜਾਂ ਸਹੂਲਤਾਂ ਯਕੀਨੀ ਬਣਾਉਣ ਲਈ ਜਵਾਬਦੇਹ ਹੋਏਗੀ | ਕਮੇਟੀ ਸਮੱਸਿਆਵਾਂ ਦੀ ਗਿਣਤੀ ਜਾਂ ਸਮੱਸਿਆ ਦੀ ਗੰਭੀਰਤਾ ਨੂੰ ਦੇਖਦੇ ਹੋਏ ਇਕ ਹਫ਼ਤੇ ਵਿਚ ਵੀ ਬੈਠਕ ਰੱਖ ਸਕਦੀ ਹੈ ਅਤੇ ਮਹੀਨੇ ਵਿਚ ਇਕ ਵਾਰ ਸਮੱਸਿਆਵਾਂ ਸੁਣ ਸਕਦੀ ਹੈ | ਸਮਾਜਿਕ ਵਿਕਾਸ ਅਫ਼ਸਰ ਵਿਵੇਕ ਤਿ੍ਵੇਦੀ ਨੇ ਦੱਸਿਆ ਕਿ ਇਸੇ ਸਾਲ ਫਰਵਰੀ ਵਿਚ, ਵਿਗਿਆਨ ਭਵਨ ਵਿਖੇ ਸ਼ਹਿਰੀ ਮਾਮਲਿਆਂ ਬਾਰੇ ਮੰਤਰਾਲੇ ਵਲੋਂ ਕਰਵਾਏ ਇਕ ਪ੍ਰੋਗਰਾਮ ਦੌਰਾਨ ਵੈਂਡਰਾਂ ਨੂੰ ਤਬਦੀਲ ਕਰਨ ਦੀ ਇਹ ਯੋਜਨਾ ਪੇਸ਼ ਕੀਤੀ ਸੀ ਉੱਥੇ ਇਸ ਯੋਜਨਾ ਦੀ ਪ੍ਰਸੰਸਾ ਕੀਤੀ ਗਈ ਸੀ | ਵੈਂਡਰ ਐਕਟ-2014 ਅਨੁਸਾਰ ਵੈਂਡਰਾਂ ਨੂੰ ਤਬਦੀਲ ਕਰਨ ਵਾਲਾ ਚੰਡੀਗੜ੍ਹ ਦੇਸ਼ ਦਾ ਪਹਿਲਾ ਸ਼ਹਿਰ ਬਣ ਗਿਆ ਹੈ | ਇਹ ਯੋਜਨਾ ਵੈਂਡਰ ਐਕਟ 2014 ਵਲੋਂ ਤੈਅ ਮਿਆਰ-ਸਟ੍ਰੀਟ ਵੈਂਡਰ ਨਿਯਮ, ਗਲੀ ਵਿਕਰੇਤਾ ਯੋਜਨਾਵਾਂ, ਟਾਊਨ ਵੈਂਡਿੰਗ ਕਮੇਟੀ ਨੋਟੀਫ਼ਿਕੇਸ਼ਨ, ਸਟਰੀਟ ਵਿਕਰੇਤਾ ਤੀਜੀ ਧਿਰ ਦਾ ਸਰਵੇਖਣ, ਸਟਰੀਟ ਵੈਂਡਿੰਗ ਜ਼ੋਨ ਦੀ ਅਲਾਟਮੈਂਟ, ਸਟਰੀਟ ਵਿਕਰੇਤਾ ਚਾਰਟਰ, ਸਟਰੀਟ ਵੈਂਡਰ ਅਤੇ ਟਾਊਨ ਵੈਂਡਿੰਗ ਕਮੇਟੀ ਲਈ ਦਫ਼ਤਰ, ਸਟਰੀਟ ਵੈਂਡਰਾਂ ਦੇ ਪਛਾਣ ਪੱਤਰ ਸਹਿਤ ਨਵੀਆਂ ਥਾਵਾਂ ਪ੍ਰਦਾਨ ਕਰਨਾ ਤੇ ਮੁੱਢਲੀਆਂ ਸਹੂਲਤਾਂ ਪ੍ਰਦਾਨ ਕਰਨ ਦੀ ਤਰਜੀਹੀ ਿਖ਼ਆਲ ਰੱਖਿਆ ਗਿਆ ਹੈ |
ਅਜੇ ਨਗਰ ਨਿਗਮ ਤੇ ਪ੍ਰਸ਼ਾਸਨ ਵਲੋਂ ਪਹਿਲੇ ਪੜਾਅ ਵਿਚ ਸਿਰਫ਼ ਫੜ੍ਹੀਆਂ ਵਾਲਿਆਂ ਨੂੰ ਬਦਲਵੀਆਂ ਥਾਵਾਂ ਵਿਚ ਤਬਦੀਲ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ | ਫੜ੍ਹੀਆਂ ਵਾਲਿਆਂ ਵਲੋਂ ਮੁੱਢਲੀਆਂ ਸਹੂਲਤਾਂ, ਵਾਜਬ ਤਰਤੀਬ ਬੰਦੀ ਦੀ ਘਾਟ ਤੇ ਵੱਖ-ਵੱਖ ਸਮੂਹਾਂ ਵਲੋਂ ਦੇਸ਼ ਵਿਚ ਹੋਰ ਸ਼ਹਿਰਾਂ ਵਿਚ ਫੜ੍ਹੀਆਂ ਵਾਲਿਆਂ ਦੀ ਕੀਤੀ ਯੋਜਨਾਬੰਦੀ ਦੀ ਤਰਜ 'ਤੇ ਅਮਲ ਕਰਨ ਦੀ ਮੰਗ ਕੀਤੀ ਜਾ ਰਹੀ ਹੈ | ਮਿਜ਼ੋਰਮ ਵਿਚ ਵੱਖਰਾ ਸ਼ੈੱਡ ਬਣਾ ਕੇ ਬਿਠਾਏ ਫੜ੍ਹੀਆਂ ਵਾਲਿਆਂ ਤਰ੍ਹਾਂ ਸ਼ੈੱਡ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਜੋ ਮੀਂਹ-ਕਣੀ ਮੌਕੇ ਰੱਖਿਆ ਗਿਆ ਸਾਮਾਨ ਖ਼ਰਾਬ ਨਾ ਹੋਵੇ | ਪੂਨੇ ਸ਼ਹਿਰ ਦੀ ਤਰਜ਼ 'ਤੇ ਫੜ੍ਹੀਆਂ ਵਾਲਿਆਂ ਦੀਆਂ ਥਾਵਾਂ ਨਾ ਬਦਲ ਕੇ ਉੱਥੇ ਹੀ ਤਰਤੀਬ ਵਿਚ ਕੀਤਾ ਜਾਵੇ ਤਾਂ ਜੋ ਪੁਰਾਣੀ ਥਾਂ 'ਤੇ ਸਾਲਾਂ ਤੋਂ ਕੰਮ ਕਰਨ ਫੜ੍ਹੀ ਵਾਲੇ ਵੀ ਸੰਤੁਸ਼ਟ ਰਹਿਣ ਤੇ ਸ਼ਹਿਰ ਦੀ ਦਿੱਖ 'ਤੇ ਕੋਈ ਮਾੜਾ ਪ੍ਰਭਾਵ ਨਾ ਪਏ | ਨਿਗਮ ਪ੍ਰਸ਼ਾਸਨ ਨੇ ਖ਼ੁਦ ਨੂੰ ਝਮੇਲੇ ਤੋਂ ਪਾਸੇ ਰੱਖਦੇ ਇੱਕ ਜੱਜ ਵਾਲੀ ਕਮੇਟੀ ਦਾ ਗਠਨ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤਾ ਹੈ |
ਸਾਲ 2017 ਵਿਚ ਤੀਜੀ ਧਿਰ ਵਲੋਂ ਸਰਵੇਖਣ ਦੌਰਾਨ 21622 ਵੱਖ-ਵੱਖ ਵਰਗਾਂ ਦੇ ਵੈਂਡਰ ਸੂਚੀਬੱਧ ਕੀਤੇ ਗਏ, ਚਾਰ ਪੜਾਵਾਂ ਵਿਚ ਡਰਾਅ ਰਾਹੀਂ 9356 ਵੈਂਡਰ ਰਜਿਸਟਰ ਕੀਤੇ ਤਕਰੀਬਨ 3200 ਵੈਂਡਰਾਂ ਵਲੋਂ ਲੰਬਾ ਸਮਾਂ ਰੇਟ ਫ਼ੀਸ ਅਦਾ ਨਾ ਕਰਨ 'ਤੇ ਟਾਊਨ ਵੈਂਡਿੰਗ ਕਮੇਟੀ ਨੇ 30 ਨਵੰਬਰ ਤੱਕ ਫ਼ੀਸ ਅਦਾ ਕਰਨ ਦਾ ਸਮਾਂ ਦਿੱਤਾ | ਇਸ ਦੌਰਾਨ 526 ਵੈਂਡਰਾਂ ਨੇ ਆਪਣੀ ਫ਼ੀਸ ਦਾ ਭੁਗਤਾਨ ਕੀਤਾ ਜਿਸ ਕਾਰਨ 5 ਦਸੰਬਰ ਨੂੰ 2674 ਵੈਂਡਰਾਂ ਦੇ ਲਾਇਸੈਂਸ ਰੱਦ ਕਰ ਦਿੱਤੇ | ਨਿਗਮ ਨੇ ਬਾਕੀ ਵੈਂਡਰਾਂ ਨੂੰ ਸਰਟੀਫਿਕੇਟ ਦੇ ਕੇ ਬਦਲਵੀਆਂ ਥਾਵਾਂ 'ਤੇ ਤਬਦੀਲ ਕਰ ਦਿੱਤਾ ਹੈ |

-ਮਾਮਲਾ ਕੋਟਖਾਈ ਜਬਰ ਜਨਾਹ ਮਾਮਲੇ 'ਚ ਮੁਲਜ਼ਮ ਦੀ ਪੁਲਿਸ ਹਿਰਾਸਤ 'ਚ ਹੋਈ ਮੌਤ ਦਾ-

ਸਾਬਕਾ ਆਈ.ਜੀ. ਜੈਦੀ ਨੂੰ 10 ਦਿਨ ਲਈ ਵਿਦੇਸ਼ ਜਾਣ ਦੀ ਮਿਲੀ ਆਗਿਆ

ਚੰਡੀਗੜ੍ਹ, 9 ਦਸੰਬਰ (ਰਣਜੀਤ ਸਿੰਘ) - ਕੋਟਖਾਈ ਜਬਰ ਜਨਾਹ ਮਾਮਲੇ ਦੇ ਇਕ ਮੁਲਜ਼ਮ ਦੀ ਪੁਲਿਸ ਹਿਰਾਸਤ ਵਿਚ ਹੋਈ ਮੌਤ ਦੇ ਮਾਮਲੇ 'ਚ ਮੁਲਜ਼ਮ ਸਾਬਕਾ ਆਈ.ਜੀ. ਜਹੂਰ ਐਚ. ਜੈਦੀ ਨੂੰ ਅਦਾਲਤ ਨੇ ਫਰਵਰੀ ਮਹੀਨੇ ਵਿਚ 10 ਦਿਨ ਲਈ ਵਿਦੇਸ਼ ਜਾਣ ਦੀ ਆਗਿਆ ਦੇ ਦਿੱਤੀ ਹੈ | ਅਦਾਲਤ ...

ਪੂਰੀ ਖ਼ਬਰ »

ਹਰਿਆਣਾ ਐਸ.ਐਸ.ਸੀ. ਦੇ ਪੇਪਰ ਦੌਰਾਨ ਕਿਸੇ ਹੋਰ ਉਮੀਦਵਾਰ ਦੀ ਜਗ੍ਹਾ ਬੈਠਣ ਵਾਲਾ ਗਿ੍ਫ਼ਤਾਰ

ਚੰਡੀਗੜ੍ਹ, 9 ਦਸੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)- ਹਰਿਆਣਾ ਐਸ.ਐਸ.ਸੀ. ਦੇ ਪੇਪਰ ਵਿਚ ਕਿਸੇ ਹੋਰ ਦੀ ਜਗ੍ਹਾ ਪ੍ਰੀਖਿਆ ਦੇਣ ਵਾਲੇ ਨੂੰ ਪੁਲਿਸ ਨੇ ਗਿ੍ਫ਼ਤਾਰ ਕੀਤਾ ਹੈ | ਗਿ੍ਫ਼ਤਾਰ ਮੁਲਜ਼ਮ ਦੀ ਪਛਾਣ ਸੋਨੀਪਤ ਦੇ ਰਹਿਣ ਵਾਲੇ ਪਰਮ ਮੋਈ ਵਜੋਂ ਹੋਈ ਹੈ ਜਿਸ ਿਖ਼ਲਾਫ਼ ...

ਪੂਰੀ ਖ਼ਬਰ »

ਪੰਚਕੂਲਾ ਵਿਚ ਅੰਤਰਰਾਸ਼ਟਰੀ ਭਿ੍ਸ਼ਟਾਚਾਰ ਵਿਰੋਧੀ ਦਿਵਸ ਪ੍ਰੋਗਰਾਮ 'ਚ ਮੁੱਖ ਮੰਤਰੀ ਖੱਟਰ ਨੇ ਕੀਤੀ ਸ਼ਿਰਕਤ

ਪੰਚਕੂਲਾ, 9 ਦਸੰਬਰ (ਕਪਿਲ)- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਪੰਚਕੂਲਾ ਦੇ ਸੈਕਟਰ ਇਕ ਸਥਿਤ ਪੀ. ਡਬਲਿਯੂ. ਡੀ. ਆਡੀਟੋਰੀਅਮ ਵਿਚ ਅੰਤਰਰਾਸ਼ਟਰੀ ਭਿ੍ਸ਼ਟਾਚਾਰ ਵਿਰੋਧੀ ਦਿਵਸ ਮੌਕੇ ਕਰਵਾਏ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਸੂਬਾ ...

ਪੂਰੀ ਖ਼ਬਰ »

ਲੜਕੀਆਂ ਦੀ ਸੁਰੱਖਿਆ ਲਈ ਬਿ੍ਗੇਡ ਤਿਆਰ ਕਰੇਗੀ ਮਹਿਲਾ ਕਾਂਗਰਸ

ਚੰਡੀਗੜ੍ਹ, 9 ਦਸੰਬਰ (ਆਰ.ਐਸ.ਲਿਬਰੇਟ)- ਅੱਜ ਚੰਡੀਗੜ੍ਹ ਮਹਿਲਾ ਕਾਂਗਰਸ ਪ੍ਰਧਾਨ ਦੀਪਾ ਦੂਬੇ ਦੀ ਅਗਵਾਈ ਹੇਠ ਡੱਡੂਮਾਜਰਾ ਵਿਚ ਲੜਕੀਆਂ ਤੇ ਔਰਤਾਂ ਦੀ ਰੱਖਿਆ ਲਈ ਲਾਮਬੰਦ ਹੋਣ ਦਾ ਸੁਨੇਹਾ ਦੇਣ ਲਈ ਹੱਥਾਂ ਵਿਚ ਡੰਡਾ ਫੜ ਕੇ ਇਕ ਮਾਰਚ ਕੱਢਿਆ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਨਸ਼ੀਲੇ ਪਦਾਰਥ ਸਮੇਤ ਗਿ੍ਫ਼ਤਾਰ

ਚੰਡੀਗੜ੍ਹ, 9 ਦਸੰਬਰ (ਵਿਸ਼ੇਸ਼ ਪ੍ਰਤੀਨਿਧ) - ਹਰਿਆਣਾ ਪੁਲਿਸ ਕਰਨਾਲ ਨੇ 18,500 ਪਾਬੰਦੀਸ਼ੁਦਾ ਨਸ਼ੀਲੀ ਦਵਾਈਆਂ ਅਤੇ 112 ਬੋਤਲ ਸੀਰਪ ਨਾਲ ਦੋ ਵਿਅਕਤੀਆਂ ਨੂੰ ਗਿ੍ਫ਼ਤਾਰ ਕਰ ਲਿਆ ਹੈ | ਇਹ ਜਾਣਕਾਰੀ ਦਿੰਦੇ ਹੋਏ ਪੁਲਿਸ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਨਸ਼ੀਲੇ ...

ਪੂਰੀ ਖ਼ਬਰ »

ਰੋਜ਼ਾਨਾ ਜਨਤਾ ਦਰਬਾਰ ਲਗਾਓ - ਵਿਜ

ਚੰਡੀਗੜ੍ਹ, 9 ਦਸੰਬਰ (ਵਿਸ਼ੇਸ਼ ਪ੍ਰਤੀਨਿਧ) - ਹਰਿਆਣਾ ਦੇ ਗ੍ਰਹਿ ਤੇ ਸਥਾਨਕ ਸਰਕਾਰ ਮੰਤਰੀ ਅਨਿਲ ਵਿਜ ਨੇ ਸੂਬੇ ਦੀ ਸਾਰੀ ਨਗਰ ਪਾਲਿਕਾਵਾਂ, ਨਗਰ ਪ੍ਰੀਸ਼ਦਾਂ ਤੇ ਨਗਰ ਨਿਗਮਾਂ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਰੋਜ਼ਾਨਾ ਸਵੇਰੇ 11 ਤੋਂ 12 ਤੱਕ ਜਨਤਾ ਦਰਬਾਰ ...

ਪੂਰੀ ਖ਼ਬਰ »

ਪ੍ਰਸ਼ਾਸਨ ਸਿਆਸੀ ਸਰਪ੍ਰਸਤੀ ਹੇਠ ਹੋ ਰਹੀ ਨਾਜਾਇਜ਼ ਮਾਈਨਿੰਗ ਤੇ ਗੁੰਡਾ ਪਰਚੀ 'ਤੇ ਲਗਾਏ ਰੋਕ: ਐੱਨ. ਕੇ. ਸ਼ਰਮਾ

ਐੱਸ. ਏ. ਐੱਸ. ਨਗਰ, 9 ਦਸੰਬਰ (ਕੇ. ਐੱਸ. ਰਾਣਾ)- ਡੇਰਾਬੱਸੀ ਵਿਧਾਨ ਸਭਾ ਹਲਕੇ ਅਧੀਨ ਪੈਂਦੇ ਖੇਤਰ ਵਿਚ ਕੀਤੀ ਜਾ ਰਹੀ ਨਾਜਾਇਜ਼ ਮਾਈਨਿੰਗ ਅਤੇ ਗੁੰਡਾ ਪਰਚੀ ਖਿਲਾਫ਼ ਡੇਰਾਬਸੀ ਹਲਕੇ ਦੇ ਵਿਧਾਇਕ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਐੱਨ. ਕੇ. ਸ਼ਰਮਾ ਦੀ ...

ਪੂਰੀ ਖ਼ਬਰ »

ਸੀਨੀਅਰ ਖਿਡਾਰੀ ਵਲੋਂ ਪੰਜਾਬ ਰਾਈਫਲ ਸ਼ੂਟਿੰਗ ਐਸੋਸੀਏਸ਼ਨ 'ਤੇ ਨੈਸ਼ਨਲ ਟੀਮ ਦੀ ਚੋਣ ਕਰਨ ਵੇਲੇ ਖਿਡਾਰੀਆਂ ਨਾਲ ਪੱਖਪਾਤ ਕਰਨ ਦੇ ਦੋਸ਼

ਐੱਸ. ਏ. ਐੱਸ. ਨਗਰ, 9 ਦਸੰਬਰ (ਤਰਵਿੰਦਰ ਸਿੰਘ ਬੈਨੀਪਾਲ)- ਪੰਜਾਬ ਰਾਈਫਲ ਸ਼ੂਟਿੰਗ ਐਸੋਸੀਏਸ਼ਨ ਤੇ ਨੈਸ਼ਨਲ ਟੀਮ ਦੀ ਚੋਣ ਕਰਨ ਵੇਲੇ ਖਿਡਾਰੀਆਂ ਨਾਲ ਪੱਖਪਾਤ ਕਰਨ ਦੇ ਦੋਸ਼ ਲਗਾਉਂਦਿਆਂ 10 ਮੀਟਰ ਏਅਰ ਪਿਸਟਲ ਦੇ ਨੈਸ਼ਨਲ ਪੱਧਰ ਦੇ ਮੁਕਾਬਲੇ ਚੋਂ 15 ਤੋਂ ਵੱਧ ਮੈਡਲ ...

ਪੂਰੀ ਖ਼ਬਰ »

ਆਵਾਜਾਈ ਦੌਰਾਨ ਹੋਏ ਝਗੜੇ ਦੇ ਮਾਮਲੇ 'ਚ ਜ਼ਬਤ ਕੀਤੀ ਕਾਰ 'ਤੇ ਲੱਗੀ ਹੋਈ ਸੀ ਭਾਜਪਾ ਦੀ ਝੰਡੀ

ਲਾਲੜੂ, 9 ਦਸੰਬਰ (ਰਾਜਬੀਰ ਸਿੰਘ)- ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ 'ਤੇ ਅਵਾਜਾਈ ਦੌਰਾਨ ਹੋਏ ਝਗੜੇ ਦੇ ਮਾਮਲੇ ਵਿਚ ਇਕ ਮੋਟਰਸਾਇਕਲ ਚਾਲਕ ਨੂੰ ਚਾਕੂ ਮਾਰਨ ਉਪਰੰਤ ਮੌਕੇ ਤੋਂ ਬਰਾਮਦ ਹੋਈ ਕਾਰ ਇਕ ਭਾਜਪਾ ਨੇਤਾ ਦੀ ਦੱਸੀ ਜਾ ਰਹੀ ਹੈ | ਪੰਚਕੂਲਾ ਨੰਬਰ ਦੀ ਇਸ ਕਾਰ 'ਤੇ ...

ਪੂਰੀ ਖ਼ਬਰ »

ਡੇਰਾਬੱਸੀ ਦੇ ਸਰਕਾਰੀ ਕਾਲਜ ਵਿਚ ਪਹਿਲੀ ਨਾਮ ਖੁਮਾਰੀ ਐਥਲੈਟਿਕ ਮੀਟ ਕਰਵਾਈ

ਡੇਰਾਬੱਸੀ, 9 ਦਸੰਬਰ (ਗੁਰਮੀਤ ਸਿੰਘ)-ਖੇਤਰ ਦੀ ਵੱਖ-ਵੱਖ ਸਮਾਜਸੇਵੀ ਸੰਸਥਾਵਾਂ ਵਲੋਂ ਸਥਾਨਕ ਸਰਕਾਰੀ ਕਾਲਜ ਵਿਖੇ ਪਹਿਲੀ ਨਾਮ ਖੁਮਾਰੀ ਐਥਲੈਟਿਕ ਮੀਟ ਕਰਵਾਈ ਗਈ, ਜਿਸ 'ਚ 12 ਤੋਂ 85 ਸਾਲ ਦੇ ਖਿਡਾਰੀਆਂ ਨੇ ਹਿੱਸਾ ਲਿਆ | ਪ੍ਰਾਜੈਕਟ ਚੇਅਰਮੈਨ ਬਰਖਾ ਰਾਮ, ...

ਪੂਰੀ ਖ਼ਬਰ »

ਬੰਦ ਮਕਾਨ 'ਚ ਚੋਰਾਂ ਵਲੋਂ ਸੰਨ੍ਹ, 15 ਕਿਲੋ ਚਾਂਦੀ, 4 ਤੋਲੇ ਸੋਨੇ ਦੇ ਗਹਿਣੇ, ਕਰੀਬ ਢਾਈ ਲੱਖ ਦੀ ਨਕਦੀ ਸਮੇਤ ਹੋਰ ਕੀਮਤੀ ਸਾਮਾਨ ਚੋਰੀ

ਡੇਰਾਬੱਸੀ, 9 ਦਸੰਬਰ (ਸ਼ਾਮ ਸਿੰਘ ਸੰਧੂ)- ਡੇਰਾਬੱਸੀ ਸਥਿਤ ਪੰਜਾਬੀ ਬਾਗ ਵਿਖੇ ਚੋਰ ਇਕ ਬੰਦ ਮਕਾਨ ਦੇ ਤਾਲੇ ਤੋੜ ਕੇ ਕਰੀਬ 15 ਕਿਲੋ ਚਾਂਦੀ, 4 ਤੋਲੇ ਸੋਨਾ, 3 ਲੱਖ ਦੀ ਨਕਦੀ, ਛੋਟੇ ਬੱਚਿਆਂ ਦੇ ਕੱਪੜੇ, ਮਹਿੰਗੇ ਲੇਡਿਜ਼ ਪਰਸ ਅਤੇ ਰਾਸ਼ਨ ਚੋਰੀ ਕਰਕੇ ਲੈ ਗਏ ਜਦਕਿ ਪੂਜਾ ...

ਪੂਰੀ ਖ਼ਬਰ »

ਨਗਰ ਕੌ ਾਸਲ ਖਰੜ ਦੀ ਮੀਟਿੰਗ ਵਿਚ ਵੱਖ-ਵੱਖ ਕੰਮਾਂ ਲਈ ਮਤਿਆਂ ਨੂੰ ਪ੍ਰਵਾਨਗੀ

ਖਰੜ, 9 ਦਸੰਬਰ (ਗੁਰਮੁੱਖ ਸਿੰਘ ਮਾਨ)- ਨਗਰ ਕੌਾਸਲ ਖਰੜ ਦੀ ਹੋਈ ਮੀਟਿੰਗ ਦੀ ਪ੍ਰਧਾਨਗੀ ਕੌਾਸਲ ਪ੍ਰਧਾਨ ਅੰਜੂ ਚੰਦਰ ਨੇ ਕੀਤੀ ਜਿਸ ਵਿਚ ਖਰੜ ਦੇ ਵਿਧਾਇਕ ਕੰਵਰ ਸੰਧੂ ਤੋਂ ਇਲਾਵਾ ਕੌਾਸਲਰ ਅਤੇ ਅਧਿਕਾਰੀ ਹਾਜ਼ਰ ਸਨ | ਭਾਰਤ ਸਰਕਾਰ ਦੀਆਂ ਹਦਾਇਤਾਂ 'ਤੇ ਨਗਰ ਕੌਾਸਲ ...

ਪੂਰੀ ਖ਼ਬਰ »

ਵਰਕਰਾਂ ਵਲੋਂ ਮੰਗਾਂ ਸਬੰਧੀ ਜੰਗਲਾਤ ਵਿਭਾਗ ਦੇ ਬਾਹਰ ਧਰਨਾ

ਐੱਸ. ਏ. ਐੱਸ. ਨਗਰ, 9 ਦਸੰਬਰ (ਕੇ. ਐੱਸ. ਰਾਣਾ)- ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਵਲੋਂ ਜੰਗਲਾਤ ਵਿਭਾਗ ਦੇ ਦਫ਼ਤਰ ਅੱਗੇ ਆਪਣੀਆਂ ਮੰਗਾਂ ਦੀ ਪੂਰਤੀ ਲਈ ਸੂਬਾ ਪ੍ਰਧਾਨ ਅਮਰੀਕ ਸਿੰਘ ਦੀ ਅਗਵਾਈ ਹੇਠ ਧਰਨਾ ਦਿੱਤਾ ਗਿਆ | ਇਸ ਮੌਕੇ ਸੂਬਾ ਪ੍ਰਧਾਨ ਅਮਰੀਕ ਸਿੰਘ ਨੇ ...

ਪੂਰੀ ਖ਼ਬਰ »

ਸਕੂਲ ਦੀ ਲੜਕੀ ਦਾ ਪਿੱਛਾ ਕਰਨ ਵਾਲਾ ਗਿ੍ਫ਼ਤਾਰ

ਚੰਡੀਗੜ੍ਹ, 9 ਦਸੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)- ਸਕੂਲ ਤੋਂ ਆਪਣੇ ਘਰ ਪਰਤ ਰਹੀ ਇਕ ਲੜਕੀ ਦਾ ਪਿੱਛਾ ਕਰਨ ਵਾਲੇ ਨੂੰ ਪੁਲਿਸ ਨੇ ਗਿ੍ਫ਼ਤਾਰ ਕੀਤਾ ਹੈ | ਗਿ੍ਫ਼ਤਾਰ ਮੁਲਜ਼ਮ ਦੀ ਪਛਾਣ ਸੈਕਟਰ 37-ਸੀ ਦੇ ਰਹਿਣ ਵਾਲੇ ਜੈ ਕ੍ਰਿਸ਼ਨ ਵਜੋਂ ਹੋਈ ਹੈ ਜਿਸ ਿਖ਼ਲਾਫ਼ ਪੁਲਿਸ ...

ਪੂਰੀ ਖ਼ਬਰ »

ਵਿਧਵਾਵਾਂ ਲਈ ਕਰਜ਼ੇ 'ਤੇ ਸਬਸਿਡੀ ਦੇਣ ਦੀ ਯੋਜਨਾ

ਚੰਡੀਗੜ੍ਹ, 9 ਦਸੰਬਰ (ਵਿਸ਼ੇਸ਼ ਪ੍ਰਤੀਨਿਧ) - ਹਰਿਆਣਾ ਦੀ ਮਹਿਲਾ ਤੇ ਬਾਲ ਵਿਕਾਸ ਰਾਜ ਮੰਤਰੀ ਸ੍ਰੀਮਤੀ ਕਮਲੇਸ਼ ਢਾਂਡਾ ਨੇ ਕਿਹਾ ਕਿ ਰਾਜ ਸਰਕਾਰ ਨੇ ਮਹਿਲਾਵਾਂ ਦੇ ਵਿਕਾਸ ਤੇ ਉਥਾਨ ਦੀ ਆਪਣੀ ਵਚਨਬੱਧਤਾ ਦੀ ਦਿਸ਼ਾ ਵਿਚ ਕਦਮ ਵਧਦੇ ਹੋਏ ਵਿਧਵਾਵਾਂ ਲਈ ਕਰਜ਼ੇ 'ਤੇ ...

ਪੂਰੀ ਖ਼ਬਰ »

ਪ੍ਰਧਾਨ ਸੁਰਿੰਦਰ ਸਿੰਘ ਹਰੀਪੁਰ ਦਾ ਖਰੜ ਵਿਖੇ ਵਿਸ਼ੇਸ਼ ਸਨਮਾਨ

ਖਰੜ, 9 ਦਸੰਬਰ (ਤਰਸੇਮ ਸਿੰਘ ਜੰਡਪੁਰੀ)- ਅੱਜ ਯੂਥ ਕਾਂਗਰਸੀ ਅਤੇ ਸੀਨੀਅਰ ਆਗੂ ਪਰਮਿੰਦਰ ਸਿੰਘ ਸੋਨਾ ਨੇ ਪੰਜਾਬ ਵਿਚ ਹੋਈਆਂ ਯੂਥ ਕਾਂਗਰਸ ਦੀਆਂ ਚੋਣਾਂ ਦੇ ਵਿਚ ਜ਼ਿਲ੍ਹਾ ਰੋਪੜ ਦੇ ਬਣੇ ਪ੍ਰਧਾਨ ਸੁਰਿੰਦਰ ਸਿੰਘ ਹਰੀਪੁਰ ਦਾ ਖਰੜ ਵਿਖੇ ਵਿਸ਼ੇਸ਼ ਤੌਰ 'ਤੇ ਸਨਮਾਨ ...

ਪੂਰੀ ਖ਼ਬਰ »

ਅੰਤਰ ਜ਼ਿਲ੍ਹਾ ਸਕੂਲ ਖੇਡਾਂ ਗਤਕਾ (ਲੜਕੇ) ਅੰਡਰ-19 ਦੇ ਮੁਕਾਬਲੇ 'ਚ ਜ਼ਿਲ੍ਹਾ ਪਟਿਆਲਾ ਤੇ ਅੰਡਰ- 17 'ਚ ਜ਼ਿਲ੍ਹਾ ਸੰਗਰੂਰ ਦੀ ਰਹੀ ਝੰਡੀ

ਐੱਸ. ਏ. ਐੱਸ. ਨਗਰ, 9 ਦਸੰਬਰ (ਤਰਵਿੰਦਰ ਸਿੰਘ ਬੈਨੀਪਾਲ)- ਪੰਜਾਬ ਸਕੂਲ ਸਿੱਖਿਆ ਭਾਗ ਵਲੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਗੱਤਕਾ (ਲੜਕੇ) ਅੰਡਰ-19 ਤੇ ਅੰਡਰ-17 ਦੇ ਮੁਕਾਬਲੇ ਸਰਕਾਰੀ ਮਿਡਲ ਸਕੂਲ ਫ਼ੇਜ਼-7 ...

ਪੂਰੀ ਖ਼ਬਰ »

ਲਖਵਿੰਦਰ ਵਡਾਲੀ ਦੇ 'ਕੁੱਲੀ' ਗੀਤ ਨੂੰ ਮਿਲ ਰਿਹੈ ਦਰਸ਼ਕਾਂ ਦਾ ਭਰਵਾਂ ਪਿਆਰ

ਖਰੜ, 9 ਦਸੰਬਰ (ਜੰਡਪੁਰੀ)- ਉੱਘੇ ਗਾਇਕ ਲਖਵਿੰਦਰ ਵਡਾਲੀ ਦੀ ਸੁਰੀਲੀ ਤੇ ਸਾਫ ਸੁਥਰੀ ਗਾਇਕੀ ਨੇ ਲੋਕਾਂ ਦੇ ਮਨਾਂ ਵਿਚ ਆਪਣੀ ਵੱਖਰੀ ਪਛਾਣ ਬਣਾਉਣ ਵਾਲੇ ਦਾ ਕੁੱਲੀ ਗੀਤ ਅੱਜ ਕੱਲ ਕਾਫੀ ਚਰਚਾ ਵਿਚ ਹੈ | ਇਸ ਸਬੰਧੀ ਆਰਬੀ ਕੰਪਨੀ ਦੇ ਇਕ ਬੁਲਾਰੇ ਨੇ ਦੱਸਿਆ ਕਿ ਬਡਾਲੀ ...

ਪੂਰੀ ਖ਼ਬਰ »

ਲਖਵਿੰਦਰ ਵਡਾਲੀ ਦੇ 'ਕੁੱਲੀ' ਗੀਤ ਨੂੰ ਮਿਲ ਰਿਹੈ ਦਰਸ਼ਕਾਂ ਦਾ ਭਰਵਾਂ ਪਿਆਰ

ਖਰੜ, 9 ਦਸੰਬਰ (ਜੰਡਪੁਰੀ)- ਉੱਘੇ ਗਾਇਕ ਲਖਵਿੰਦਰ ਵਡਾਲੀ ਦੀ ਸੁਰੀਲੀ ਤੇ ਸਾਫ ਸੁਥਰੀ ਗਾਇਕੀ ਨੇ ਲੋਕਾਂ ਦੇ ਮਨਾਂ ਵਿਚ ਆਪਣੀ ਵੱਖਰੀ ਪਛਾਣ ਬਣਾਉਣ ਵਾਲੇ ਦਾ ਕੁੱਲੀ ਗੀਤ ਅੱਜ ਕੱਲ ਕਾਫੀ ਚਰਚਾ ਵਿਚ ਹੈ | ਇਸ ਸਬੰਧੀ ਆਰਬੀ ਕੰਪਨੀ ਦੇ ਇਕ ਬੁਲਾਰੇ ਨੇ ਦੱਸਿਆ ਕਿ ਬਡਾਲੀ ...

ਪੂਰੀ ਖ਼ਬਰ »

ਵਾਈ. ਪੀ. ਐੱਸ. ਚੌਕ 'ਚ ਦੋ ਕਾਰਾਂ ਵਿਚਲੇ ਹੋਈ ਭਿਆਨਕ ਟੱਕਰ

ਐੱਸ. ਏ. ਐੱਸ. ਨਗਰ, 9 ਦਸੰਬਰ (ਕੇ. ਐੱਸ. ਰਾਣਾ)- ਸਥਾਨਕ ਫੇਜ਼ 7 ਦੇ ਵਾਈ. ਪੀ. ਐੱਸ. ਚੌਾਕ 'ਤੇ ਅੱਜ ਸਵੇਰੇ ਸੜਕ ਹਾਦਸੇ ਦੌਰਾਨ ਦੋ ਕਾਰਾਂ ਦੀ ਟੱਕਰ ਹੋ ਗਈ ਜਿਸ ਵਿਚ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ | ਜਾਣਕਾਰੀ ਅਨੁਸਾਰ ਚੰਡੀਗੜ੍ਹ ਵਲੋਂ ਆਉਂਦੀ ਮਾਰੂਤੀ ਸਜੂਕੀ ਕਾਰ ਨੰ. ...

ਪੂਰੀ ਖ਼ਬਰ »

ਸੀਵਰੇਜ ਟ੍ਰੀਟਮੈਂਟ ਪਲਾਂਟ ਵਿਚ ਆ ਰਿਹਾ ਤੇਲ ਖ਼ਰਾਬ ਕਰ ਰਿਹੈ ਕਰੋੜਾਂ ਰੁਪਏ ਦੀ ਮਸ਼ੀਨਰੀ

ਜ਼ੀਰਕਪੁਰ, 9 ਦਸੰਬਰ (ਅਵਤਾਰ ਸਿੰਘ)-ਜ਼ੀਰਕਪੁਰ ਦੇ ਪਿੰਡ ਸਿੰਘਪੁਰਾ ਸਥਿਤ ਸੀਵਰੇਜ ਟ੍ਰੀਟਮੈਂਟ ਪਲਾਂਟ ਵਿਚ ਬੀਤੇ ਕਰੀਬ ਛੇ ਮਹੀਨੇ ਤੋਂ ਆ ਰਹੇ ਤੇਲ ਯੁਕਤ ਕੈਮੀਕਲ ਕਾਰਨ ਸੀਵਰੇਜ ਸਟਰੀਟ ਪਲਾਂਟ ਦੀ ਕਰੋੜਾਂ ਰੁਪਏ ਦੀ ਮਸ਼ਿਨਰੀ ਖਰਾਬ ਹੋਣ ਦਾ ਖ਼ਤਰਾ ਪੈਦਾ ਹੋ ...

ਪੂਰੀ ਖ਼ਬਰ »

ਸੀਵਰੇਜ ਟ੍ਰੀਟਮੈਂਟ ਪਲਾਂਟ ਵਿਚ ਆ ਰਿਹਾ ਤੇਲ ਖ਼ਰਾਬ ਕਰ ਰਿਹੈ ਕਰੋੜਾਂ ਰੁਪਏ ਦੀ ਮਸ਼ੀਨਰੀ

ਜ਼ੀਰਕਪੁਰ, 9 ਦਸੰਬਰ (ਅਵਤਾਰ ਸਿੰਘ)-ਜ਼ੀਰਕਪੁਰ ਦੇ ਪਿੰਡ ਸਿੰਘਪੁਰਾ ਸਥਿਤ ਸੀਵਰੇਜ ਟ੍ਰੀਟਮੈਂਟ ਪਲਾਂਟ ਵਿਚ ਬੀਤੇ ਕਰੀਬ ਛੇ ਮਹੀਨੇ ਤੋਂ ਆ ਰਹੇ ਤੇਲ ਯੁਕਤ ਕੈਮੀਕਲ ਕਾਰਨ ਸੀਵਰੇਜ ਸਟਰੀਟ ਪਲਾਂਟ ਦੀ ਕਰੋੜਾਂ ਰੁਪਏ ਦੀ ਮਸ਼ਿਨਰੀ ਖਰਾਬ ਹੋਣ ਦਾ ਖ਼ਤਰਾ ਪੈਦਾ ਹੋ ...

ਪੂਰੀ ਖ਼ਬਰ »

ਸਾਬਕਾ ਵਿਧਾਇਕ ਬੀਬੀ ਦਲਜੀਤ ਕੌਰ ਪਡਿਆਲਾ ਦਾ ਦਿਹਾਂਤ

ਕੁਰਾਲੀ, 9 ਦਸੰਬਰ (ਬਿੱਲਾ ਅਕਾਲਗੜ੍ਹੀਆ)- ਸਾਬਕਾ ਵਿਧਾਇਕ ਬੀਬੀ ਦਲਜੀਤ ਕੌਰ ਪਡਿਆਲਾ (92) ਪਤਨੀ ਸਵ: ਸਾਬਕਾ ਵਿਧਾਇਕ ਬਚਿੱਤਰ ਸਿੰਘ ਪਡਿਆਲਾ ਦਾ ਅੱਜ ਦਿਹਾਂਤ ਹੋ ਗਿਆ ਹੈ | ਬੀਬੀ ਦਲਜੀਤ ਕੌਰ ਪਡਿਆਲਾ ਪਿਛਲੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ | ਉਨ੍ਹਾਂ ਦਾ ਅੱਜ ਪਿੰਡ ...

ਪੂਰੀ ਖ਼ਬਰ »

ਸਿਵਲ ਸੇਵਾ ਬੈਡਮਿੰਟਨ ਮੁਕਾਬਲੇ 27 ਤੋਂ

ਚੰਡੀਗੜ੍ਹ, 9 ਦਸੰਬਰ (ਵਿਸ਼ੇਸ਼ ਪ੍ਰਤੀਨਿਧ)- ਆਲ ਇੰਡੀਆ ਸਿਵਲ ਸੇਵਾ ਬੈਡਮਿੰਟਨ ਮੁਕਾਬਲੇ 27 ਦਸੰਬਰ ਤੋਂ 2 ਜਨਵਰੀ 2020 ਤੱਕ ਗਾਂਧੀਨਗਰ, ਗੁਜਰਾਤ ਵਿਚ ਕਰਵਾਏ ਜਾਣਗੇ | ਇਸ ਮੁਕਾਬਲੇ ਵਿਚ ਹਿੱਸਾ ਲੈਣ ਵਾਲੀ ਹਰਿਆਣਾ ਦੀ ਟੀਮ ਦੀ ਚੋਣ 10 ਦਸੰਬਰ ਨੂੰ ਪੰਚਕੂਲਾ ਦੇ ਤਾਊ ...

ਪੂਰੀ ਖ਼ਬਰ »

ਸ਼ੈਮਰਾਕ ਵੰਡਰ ਸਕੂਲ ਦਾ ਸਾਲਾਨਾ ਸਮਾਗਮ 14 ਨੂੰ

ਖਰੜ, 9 ਦਸੰਬਰ (ਮਾਨ)- ਸ਼ੈਮਰਾਕ ਵੰਡਰ ਸਕੂਲ ਖਰੜ ਵਲੋਂ 8ਵਾਂ ਸਾਲਾਨਾ ਸਮਾਗਮ ਸਕੂਲ ਕੈਂਪਸ ਵਿਚ 14 ਦਸੰਬਰ ਨੂੰ ਸਵੇਰੇ 10:30 ਵਜੇ ਕਰਵਾਇਆ ਜਾ ਰਿਹਾ ਹੈ | ਜਾਣਕਾਰੀ ਮੁਤਾਬਿਕ ਪ੍ਰੋਗਰਾਮ ਵਿਚ ਸਕੂਲ ਦੇ ਬੱਚਿਆਂ ਦੁਆਰਾ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਪੇਸ਼ ਕੀਤੇ ...

ਪੂਰੀ ਖ਼ਬਰ »

ਰਾਣਾ ਗਿੱਲ ਦੀ ਅਗਵਾਈ 'ਚ ਗੁਰਦੁਆਰਾ ਭੌਰਖਾ ਸਾਹਿਬ ਵਿਖੇ ਅਕਾਲੀ ਵਰਕਰਾਂ ਦੀ ਭਰਵੀਂ ਮੀਟਿੰਗ

ਮੁੱਲਾਂਪੁਰ ਗਰੀਬਦਾਸ, 9 ਦਸੰਬਰ (ਦਿਲਬਰ ਸਿੰਘ ਖੈਰਪੁਰ)- ਸ਼੍ਰੋਮਣੀ ਅਕਾਲੀ ਦਲ ਹਲਕਾ ਖਰੜ ਦੇ ਸਰਕਲ ਡੈਲੀਗੇਟ, ਜ਼ਿਲ੍ਹਾ ਡੈਲੀਗੇਟ ਦੀ ਚੋਣ ਸਬੰਧੀ ਵਿਸੇਸ਼ ਮੀਟਿੰਗ ਗੁਰਦੁਆਰਾ ਗੜ੍ਹੀ ਭੋਰਖਾ ਸਾਹਿਬ ਮਾਜਰੀ ਬਲਾਕ ਵਿਖੇ ਹੋਈ | ਸੂਬਾਈ ਮੀਤ ਪ੍ਰਧਾਨ ਤੇ ਹਲਕਾ ...

ਪੂਰੀ ਖ਼ਬਰ »

ਪ੍ਰਾਇਮਰੀ ਅਧਿਆਪਕਾਂ ਵਲੋਂ ਰੈਸ਼ਨੇਲਾਈਜੇਸ਼ਨ ਤੋਂ ਪਹਿਲਾਂ ਪ੍ਰਮੋਸ਼ਨਾਂ ਕਰਨ ਦੀ ਮੰਗ

ਐੱਸ. ਏ. ਐੱਸ. ਨਗਰ, 9 ਦਸੰਬਰ (ਤਰਵਿੰਦਰ ਸਿੰਘ ਬੈਨੀਪਾਲ)- ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਵਲੋਂ ਸਾਲ ਵਿਚ ਦੋ ਵਾਰ ਵਿਭਾਗੀ ਪ੍ਰਮੋਸ਼ਨਾਂ ਕਰਨ ਦਾ ਫੈਸਲਾ ਕਰਨ ਦੇ ਬਾਵਜੂਦ ਪਿਛਲੇ ਕਈ ਸਾਲਾ ਤੋਂ ਵਿਭਾਗੀ ਪ੍ਰਮੋਸ਼ਨਾਂ ਅਧਿਕਾਰੀ ਤੋਂ ਭੱਜ ਰਹੇ ਹਨ | ਇਸ ਗੱਲ ਦਾ ...

ਪੂਰੀ ਖ਼ਬਰ »

ਨਗਰ ਨਿਗਮ ਵਲੋਂ ਸ਼ਹਿਰ 'ਚ ਵੱਡੇ ਪੱਧਰ 'ਤੇ ਨਾਜਾਇਜ਼ ਕਬਜ਼ੇ ਹਟਾਏ ਗਏ

ਐੱਸ. ਏ. ਐੱਸ. ਨਗਰ, 9 ਦਸੰਬਰ (ਤਰਵਿੰਦਰ ਸਿੰਘ ਬੈਨੀਪਾਲ) - ਸ਼ਹਿਰ ਵਿਚ ਰੇਹੜੀ ਫੜ੍ਹੀ ਵਾਲਿਆਂ ਵਲੋਂ ਕੀਤੇ ਨਾਜਾਇਜ਼ ਕਬਜ਼ੇ ਹਟਾਉਣ ਲਈ ਨਗਰ ਨਿਗਮ ਵਲੋਂ ਮੁਹਿੰਮ ਚਲਾਈ ਗਈ | ਇਸ ਸਬੰਧੀ ਸੁਪਰਡੈਂਟ ਜਸਵਿੰਦਰ ਸਿੰਘ ਨੇ ਦੱਸਿਆ ਕਿ ਫੇਜ਼-11, ਫ਼ੇਜ਼-7 ਫੇਜ਼-5 ਤੋਂ ਇਲਾਵਾ ...

ਪੂਰੀ ਖ਼ਬਰ »

ਸੀ. ਜੀ. ਸੀ. ਲਾਂਡਰਾਂ ਵਲੋਂ ਤੀਸਰੀ ਵਿਸ਼ੇਸ਼ ਅੰਤਰਰਾਸ਼ਟਰੀ ਕਾਨਫ਼ਰੰਸ

ਐੱਸ. ਏ. ਐੱਸ. ਨਗਰ, 9 ਦਸੰਬਰ (ਕੇ. ਐੱਸ. ਰਾਣਾ)- ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ (ਸੀ. ਜੀ. ਸੀ.) ਲਾਂਡਰਾਂ ਵਿਖੇ ਇਨੋਵੇਸ਼ਨ ਆਨ ਕੰਪਿਊਟਿੰਗ ਵਿਸ਼ੇ ਨਾਲ ਸਬੰਧਤ ਤੀਸਰੀ ਅੰਤਰਰਾਸ਼ਟਰੀ ਕਾਨਫਰੰਸ ਕਰਵਾਈ ਗਈ | ਦਸੰਬਰ ਮਹੀਨੇ ਦੀ 12 ਤੇ 13 ਤਰੀਕ ਨੂੰ ਕਰਵਾਈ ਜਾ ਰਹੀ ਇਸ ...

ਪੂਰੀ ਖ਼ਬਰ »

ਸੀ. ਜੀ. ਸੀ. ਲਾਂਡਰਾਂ ਵਲੋਂ ਤੀਸਰੀ ਵਿਸ਼ੇਸ਼ ਅੰਤਰਰਾਸ਼ਟਰੀ ਕਾਨਫ਼ਰੰਸ

ਐੱਸ. ਏ. ਐੱਸ. ਨਗਰ, 9 ਦਸੰਬਰ (ਕੇ. ਐੱਸ. ਰਾਣਾ)- ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ (ਸੀ. ਜੀ. ਸੀ.) ਲਾਂਡਰਾਂ ਵਿਖੇ ਇਨੋਵੇਸ਼ਨ ਆਨ ਕੰਪਿਊਟਿੰਗ ਵਿਸ਼ੇ ਨਾਲ ਸਬੰਧਤ ਤੀਸਰੀ ਅੰਤਰਰਾਸ਼ਟਰੀ ਕਾਨਫਰੰਸ ਕਰਵਾਈ ਗਈ | ਦਸੰਬਰ ਮਹੀਨੇ ਦੀ 12 ਤੇ 13 ਤਰੀਕ ਨੂੰ ਕਰਵਾਈ ਜਾ ਰਹੀ ਇਸ ...

ਪੂਰੀ ਖ਼ਬਰ »

- ਮਾਮਲਾ ਸਿੱਖਿਆ ਮੰਤਰੀ ਵਲੋਂ ਅਧਿਆਪਕਾਂ ਵਿਰੁੱਧ ਮੰਦੀ ਸ਼ਬਦਾਵਲੀ ਵਰਤਣ ਦਾ -

ਅਧਿਆਪਕਾਂ ਨੇ ਸੂਬੇ ਭਰ ਦੇ ਸਕੂਲਾਂ 'ਚ 'ਕਾਲੇ ਬਿੱਲੇ' ਲਗਾ ਕੇ ਜਤਾਇਆ ਰੋਸ

ਅੰਮਿ੍ਤਸਰ, 9 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੱਦੇ 'ਤੇ ਸੂਬੇ ਭਰ ਦੇ ਵੱਡੀ ਗਿਣਤੀ ਅਧਿਆਪਕਾਂ ਨੇ 'ਕਾਲੇ ਬਿੱਲੇ' ਲਗਾ ਕੇ ਜਿਥੇ ਸਿੱਖਿਆ ਮੰਤਰੀ ਦੁਆਰਾ ਵਰਤੀ ਗਲਤ ਸ਼ਬਦਾਵਲੀ ਦਾ ਵਿਰੋਧ ਜਤਾਇਆ, ਉਥੇ ਹੀ ਮਿਡ ਡੇ ਮੀਲ ...

ਪੂਰੀ ਖ਼ਬਰ »

ਹੁਡਾ ਮਲਟੀਪਲ ਅਲਾਟਮੈਂਟ ਕੇਸ 'ਚ ਸਥਿਤੀ ਰਿਪੋਰਟ ਦਾਖ਼ਲ ਕਰਨ ਲਈ ਸਮਾਂ ਮੰਗਿਆ

ਚੰਡੀਗੜ੍ਹ, 9 ਦਸੰਬਰ (ਸੁਰਜੀਤ ਸਿੰਘ ਸੱਤੀ)- ਹਰਿਆਣਾ ਸ਼ਹਿਰੀ ਵਿਕਾਸ ਅਥਾਰਟੀ (ਹੁਡਾ) ਵਲੋਂ ਇਕੋ ਵਿਅਕਤੀ ਨੂੰ ਇਕ ਤੋਂ ਵੱਧ ਪਲਾਟ ਦੇਣ ਦੇ ਮਾਮਲੇ ਵਿਚ ਹਰਿਆਣਾ ਸਰਕਾਰ ਨੇ ਇਨ੍ਹਾਂ ਪਲਾਟਾਂ ਦੀ ਮਲਟੀਪਲ ਅਲਾਟਮੈਂਟ ਕਾਰਨ ਦਰਜ ਹੋਈਆਂ ਐਫ.ਆਈ.ਆਰਜ਼ ਦੀ ਸਥਿਤੀ ...

ਪੂਰੀ ਖ਼ਬਰ »

ਸਾਲਾਨਾ ਖੇਡ ਦਿਵਸ ਪ੍ਰੋਗਰਾਮ 12 ਨੂੰ

ਖਰੜ, 9 ਦਸੰਬਰ (ਗੁਰਮੁੱਖ ਸਿੰਘ ਮਾਨ)- ਹੌਪਰ ਇੰਟਰਨੈਸ਼ਨਲ ਸਮਾਰਟ ਸਕੂਲ ਖਰੜ ਵਿਖੇ 12 ਦਸੰਬਰ ਨੂੰ 'ਹਰ ਮੈਦਾਨ ਫਤਿਹ' ਦੇ ਬੈਨਰ ਥੱਲੇ ਸਲਾਨਾ ਖੇਡ ਦਿਵਸ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ | ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਆਰ. ਟੀ. ਏ. ਸੁਖਵਿੰਦਰ ਕੁਮਾਰ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਜ਼ਿਲ੍ਹਾ ਮੁਹਾਲੀ ਨੇ ਰੋਸ ਮਾਰਚ ਕੱਢਿਆ

ਐੱਸ. ਏ. ਐੱਸ. ਨਗਰ, 9 ਦਸੰਬਰ (ਨਰਿੰਦਰ ਸਿੰਘ ਝਾਂਮਪੁਰ)- ਆਮ ਆਦਮੀ ਪਾਰਟੀ ਜ਼ਿਲ੍ਹਾ ਮੁਹਾਲੀ ਵਲੋਂ ਇਕ ਵੱਡਾ ਰੋਸ ਮਾਰਚ ਕੱਢਿਆ ਗਿਆ ਅਤੇ ਡੀ. ਸੀ. ਮੁਹਾਲੀ ਨੂੰ ਇਕ ਮੈਮੋਰੰਡਮ ਦੇ ਕੇ ਵੱਧ ਰਹੀ ਮਹਿੰਗਾਈ ਅਤੇ ਵਿਗੜ ਰਹੀ ਕਾਨੂੰਨ ਵਿਵਸਥਾ ਬਾਰੇ ਜਾਣੂੰ ਕਰਵਾਇਆ ਗਿਆ | ...

ਪੂਰੀ ਖ਼ਬਰ »

ਪੰਜਾਬ ਯੂਨੀਵਰਸਿਟੀ 'ਚ 12ਵੇਂ ਗੁਲਦਾਊਦੀ ਮੇਲੇ ਦੀ ਸ਼ੁਰੂਆਤ ਅੱਜ

ਚੰਡੀਗੜ੍ਹ, 9 ਦਸੰਬਰ (ਮਨਜੋਤ ਸਿੰਘ ਜੋਤ)- ਪੰਜਾਬ ਯੂਨੀਵਰਸਿਟੀ ਦੇ ਪ੍ਰੋ: ਆਰ.ਸੀ. ਪਾਲ ਗਾਰਡਨ ਵਿਚ 12ਵਾਂ ਪੰਜ ਦਿਨਾਂ ਗੁਲਦਾਊਦੀ ਮੇਲਾ ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਹੈ | ਇਸ ਵਾਰ ਮੇਲੇ ਵਿਚ 150 ਵੱਖ -ਵੱਖ ਕਿਸਮਾਂ ਗੁਲਦਾਊਦੀ ਦੇ ਫੁੱਲ ਦੇਖਣ ਨੂੰ ਮਿਲਣਗੇ | ਮੇਲੇ ...

ਪੂਰੀ ਖ਼ਬਰ »

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਪ੍ਰੀਖਿਆ ਫਾਰਮ ਭਰਨ ਸਬੰਧੀ ਭੰਬਲਭੂਸਾ

ਰਾਮਾਂ ਮੰਡੀ, 9 ਦਸੰਬਰ-(ਗੁਰਪ੍ਰੀਤ ਸਿੰਘ ਅਰੋੜਾ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਪੰਜਵੀਂ ਅਤੇ ਅੱਠਵੀਂ ਜਮਾਤ ਦੀ ਲਈ ਜਾ ਰਹੀ ਪ੍ਰੀਖਿਆ ਦੇ ਫਾਰਮ ਭਰਨ ਸਮੇਂ ਸਕੂਲਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਮਿਲੀ ਜਾਣਕਾਰੀ ਅਨੁਸਾਰ ...

ਪੂਰੀ ਖ਼ਬਰ »

ਮੁਹਾਲੀ ਵਿਚ ਚੋਰਾਂ ਦੇ ਹੌਸਲੇ ਬੁਲੰਦ.. ਇਕੋ ਰਾਤ ਵਿਚ ਸੈਕਟਰ 69 ਵਿਚਲੇ ਦੋ ਮਕਾਨਾਂ ਨੂੰ ਬਣਾਇਆ ਨਿਸ਼ਾਨਾ

ਐੱਸ. ਏ. ਐੱਸ. ਨਗਰ, 9 ਦਸੰਬਰ (ਕੇ. ਐੱਸ. ਰਾਣਾ)- ਚੋਰਾਂ ਦੇ ਹੌਸਲੇ ਇਨੇ੍ਹ ਬੁਲੰਦ ਹਨ ਕਿ ਉਨ੍ਹਾਂ ਵਲੋਂ ਬਿਨ੍ਹਾਂ ਕਿਸੇ ਡਰ ਤੋਂ ਸ਼ਹਿਰ ਵਿਚ ਚੋਰੀ ਵਰਗੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ | ਸੈਕਟਰ 69 ਵਿਚ ਚੋਰਾਂ ਵਲੋਂ ਇਕ ਰਾਤ ਵਿਚ ਹੀ ਦੋ ਮਕਾਨਾਂ ਨੂੰ ...

ਪੂਰੀ ਖ਼ਬਰ »

ਤਕਨਾਲੋਜੀ ਪ੍ਰੀਸ਼ਦ ਦਾ ਨਾਂਅ ਬਦਲਿਆ

ਚੰਡੀਗੜ੍ਹ, 9 ਦਸੰਬਰ (ਵਿਸ਼ੇਸ਼ ਪ੍ਰਤੀਨਿਧ) - ਹਰਿਆਣਾ ਸਰਕਾਰ ਨੇ ਹਰਿਆਣਾ ਰਾਜ ਵਿਗਿਆਨ ਅਤੇ ਤਕਨਾਲੋਜੀ ਪ੍ਰੀਸ਼ਦ (ਐਚ.ਐਸ.ਸੀ.ਐਸ.ਟੀ.) ਦਾ ਨਾਂਅ ਬਦਲਿਆ ਹੈ | ਹੁਣ ਇਸ ਨੂੰ ਹਰਿਆਣਾ ਰਾਜ ਵਿਗਿਆਨ ਤਕਨਾਲੋਜੀ ਪ੍ਰੀਸ਼ਦ ਦੀ ਥਾਂ ਹਰਿਆਣਾ ਰਾਜ ਵਿਗਿਆਨ, ਨਵਾਂਚਾਰ ਅਤੇ ...

ਪੂਰੀ ਖ਼ਬਰ »

ਕੌ ਾਸਲਰਾਂ ਦੇ ਅਧਿਐਨ ਦੌਰੇ ਨੂੰ ਲੈ ਕੇ ਕਾਂਗਰਸ ਵਿਰੋਧ 'ਚ ਉਤਰੀ

ਚੰਡੀਗੜ੍ਹ, 9 ਦਸੰਬਰ (ਆਰ.ਐਸ.ਲਿਬਰੇਟ)- ਨਗਰ ਨਿਗਮ ਵਲੋਂ 21 ਤੋਂ 26 ਦਸੰਬਰ ਤੱਕ ਕੋਲਕਾਤਾ ਤੇ ਕੇਰਲ ਜਾਣ ਵਾਲੇ ਕੌਾਸਲਰਾਂ ਦੇ ਅਧਿਐਨ ਦੌਰੇ ਨੂੰ ਲੈ ਕੇ ਕਾਂਗਰਸ ਵਿਰੋਧ ਵਿਚ ਉਤਰ ਆਈ ਹੈ | ਕਾਂਗਰਸ ਦੇ ਕੌਾਸਲਰ ਇਸ ਅਧਿਐਨ ਦੌਰੇ ਦਾ ਹਿੱਸਾ ਨਾ ਬਣ ਕੇ ਵਿਰੋਧ ਕਰ ਰਹੇ ਹਨ | ...

ਪੂਰੀ ਖ਼ਬਰ »

ਕਾਲਜਾਂ ਦੀ ਹੋਏਗੀ ਐਕਰੀਡੇਸ਼ਨ

ਚੰਡੀਗੜ੍ਹ, 9 ਦਸੰਬਰ (ਵਿਸ਼ੇਸ਼ ਪ੍ਰਤੀਨਿਧ) - ਹਰਿਆਣਾ ਦੇ ਸਿੱਖਿਆ ਮੰਤਰੀ ਕੰਵਰ ਪਾਲ ਨੇ ਕਿਹਾ ਕਿ ਰਾਜ ਸਰਕਾਰ ਦੇ ਉੱਚੇਰੀ ਸਿੱਖਿਆ ਵਿਭਾਗ ਦੇ ਸੰਸਥਾਨਾਂ ਵਿਚ ਲਗਾਤਾਰ ਸੁਧਾਰ ਦੇ ਕਦਮ ਚੁਕਦੇ ਹੋਏ ਸਾਲ 2020 ਤਕ ਸਾਰੇ ਸਰਕਾਰੀ ਕਾਲਜਾਂ ਨੂੰ ਨੈਕ (ਨੈਸ਼ਨਲ ...

ਪੂਰੀ ਖ਼ਬਰ »

ਰਾਜ ਉੱਚ ਸਿੱਖਿਆ ਪ੍ਰੀਸ਼ਦ ਦੀ ਬੈਠਕ, ਨੈਕ ਸਕੋਰ ਨੂੰ ਬਿਹਤਰ ਕਰਨ ਲਈ ਕਾਲਜਾਂ ਨੂੰ ਕਿਹਾ

ਚੰਡੀਗੜ੍ਹ, 9 ਦਸੰਬਰ (ਮਨਜੋਤ ਸਿੰਘ ਜੋਤ)- ਰਾਜ ਉੱਚ ਸਿੱਖਿਆ ਪ੍ਰੀਸ਼ਦ ਦੀ ਬੈਠਕ ਅੱਜ ਸਟੇਟ ਪ੍ਰੋਜੈਕਟ ਡਾਇਰੈਕਟੋਰੇਟ, ਸੈਕਟਰ-42 ਵਿਖੇ ਹੋਈ | ਰੂਸਾ ਅਧੀਨ ਹੋਈ ਇਸ ਬੈਠਕ ਦੀ ਪ੍ਰਧਾਨਗੀ ਪੰਜਾਬ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ: ਰਾਜ ਕੁਮਾਰ ਨੇ ਕੀਤੀ | ਇਸ ਦੌਰਾਨ ...

ਪੂਰੀ ਖ਼ਬਰ »

ਪਾਣੀ ਦੀ ਸਪਲਾਈ ਰਹੇਗੀ ਪ੍ਰਭਾਵਿਤ

ਐੱਸ. ਏ. ਐੱਸ. ਨਗਰ, 9 ਦਸੰਬਰ (ਕੇ. ਐੱਸ. ਰਾਣਾ)- ਵਾਟਰ ਸਪਲਾਈ ਸਕੀਮ ਫੇਜ਼ 1 ਤੋਂ 4 ਕਜੌਲੀ ਵਾਟਰ ਵਰਕਸ ਦੇ ਅੰਦਰ ਪੰਜਾਬ ਬਿਜਲੀ ਬੋਰਡ ਵਲੋਂ ਗ੍ਰੀਡ ਦੀ ਜ਼ਰੂਰੀ ਮੁਰੰਮਤ ਦੇ ਚਲਦਿਆਂ ਅੱਜ ਸਵੇਰੇ 9 ਵਜੇ ਤੋਂ 5 ਵਜੇ ਤੱਕ ਫੇਜ਼-1 ਤੋ 4, ਕਜੌਲੀ ਦੀ ਪਾਣੀ ਦੀ ਸਪਲਾਈ ਬੰਦ ਰਹੇਗੀ | ...

ਪੂਰੀ ਖ਼ਬਰ »

ਛੱਤ ਰਾਮਪੁਰ ਵਿਖੇ ਹੋ ਰਹੀ ਨਾਜਾਇਜ਼ ਮਾਈਨਿੰਗ ਚਿੜੀਆਘਰ ਦੀ ਹੋਂਦ ਲਈ ਖ਼ਤਰਾ: ਐੱਨ. ਕੇ. ਸ਼ਰਮਾ

ਜ਼ੀਰਕਪੁਰ, 9 ਦਸੰਬਰ (ਅਵਤਾਰ ਸਿੰਘ)- ਜ਼ੀਰਕਪੁਰ ਦੇ ਪਿੰਡ ਛੱਤ-ਰਾਮਪੁਰ ਵਿਖੇ ਚਿੜੀਆਘਰ ਦੇ ਪਿੱਛੇ ਹੋ ਰਹੀ ਨਾਜਾਇਜ਼ ਮਾਈਨਿੰਗ ਕਾਰਨ ਛੱਤਬੀੜ ਚਿੜੀਆਘਰ ਦੀ ਹੋਂਦ ਨੂੰ ਕਿਸੇ ਵੀ ਸਮੇਂ ਖਤਰਾ ਪੈਦਾ ਹੋ ਸਕਦਾ ਹੈ | ਮਾਈਨਿੰਗ ਮਾਫੀਆ ਵਲੋਂ ਕਰੀਬ 4 ਕਿਲੋਮੀਟਰ ਖੇਤਰ ...

ਪੂਰੀ ਖ਼ਬਰ »

ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਦੀਆਂ 25 ਜਥੇਬੰਦੀਆਂ ਨੇ ਪਾਵਰਕਾਮ ਸੀ. ਐੱਚ. ਬੀ. ਠੇਕਾ ਕਾਮਿਆਂ ਦੇ ਸੰਘਰਸ਼ ਦੀ ਹਮਾਇਤ ਦਾ ਐਲਾਨ

ਐੱਸ. ਏ. ਐੱਸ. ਨਗਰ, 9 ਦਸੰਬਰ (ਤਰਵਿੰਦਰ ਸਿੰਘ ਬੈਨੀਪਾਲ)- ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੀਆਂ 25 ਜਥੇਬੰਦੀਆਂ ਨੇ ਪਾਵਰਕਾਮ ਸੀ. ਐੱਚ. ਬੀ. ਠੇਕਾ ਕਾਮਿਆਂ ਦੇ ਸੰਘਰਸ਼ ਦੀ ਹਮਾਇਤ ਕਰਨ ਦਾ ਕੀਤਾ ਐਲਾਨ ਹੈ | ਇਸ ਸਬੰਧੀ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ...

ਪੂਰੀ ਖ਼ਬਰ »

ਸੋਹਾਣਾ ਵਿਖੇ ਸਮਾਗਮ 16 ਨੂੰ

ਐੱਸ. ਏ. ਐੱਸ. ਨਗਰ, 9 ਦਸੰਬਰ (ਝਾਂਮਪੁਰ)- ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ 16 ਦਸੰਬਰ ਨੂੰ 47ਵੀਂ ਲੜੀ ਦੇ 4747 ਅਖੰਡ ਪਾਠ ਦੇ ਸੰਪੂਰਨ ਹੋਣ ਦੀ ਖੁਸ਼ੀ ਵਿਚ ਵਿਸ਼ਾਲ ਕੀਰਤਨ ਦਰਬਾਰ ਕੀਤਾ ਜਾਵੇਗਾ | ਪ੍ਰਬੰਧਕਾਂ ਨੇ ਦੱਸਿਆ ਕਿ ਇਸ ਦਿਨ 9 ਵਜੇ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX