ਤਾਜਾ ਖ਼ਬਰਾਂ


ਨੇਪਾਲ ਦੇ ਹੋਟਲ 'ਚੋਂ ਮਿਲੀਆਂ ਕੇਰਲ ਦੇ 8 ਸੈਲਾਨੀਆਂ ਦੀਆਂ ਲਾਸ਼ਾਂ
. . .  6 minutes ago
ਕਾਠਮੰਡੂ, 21 ਜਨਵਰੀ- ਨੇਪਾਲ ਦੇ ਦਮਨ ਦੇ ਇੱਕ ਹੋਟਲ ਰੂਮ 'ਚੋਂ ਕੇਰਲ ਦੇ 8 ਸੈਲਾਨੀਆਂ ਦੀਆਂ ਲਾਸ਼ਾਂ ਮਿਲੀਆਂ ਹਨ। ਇਸ ਸੰਬੰਧੀ ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕਾਂ ਦੇ...
ਧਾਰਾ 370 ਨੂੰ ਬੇਅਸਰ ਕਰਨ ਵਿਰੁੱਧ ਦਾਇਰ ਪਟੀਸ਼ਨਾਂ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਸ਼ੁਰੂ
. . .  18 minutes ago
ਨਵੀਂ ਦਿੱਲੀ, 21 ਜਨਵਰੀ- ਜੰਮੂ-ਕਸ਼ਮੀਰ 'ਚੋਂ ਧਾਰਾ 370 ਨੂੰ ਬੇਅਸਰ ਕਰਨ ਦੇ ਕੇਂਦਰ ਸਰਕਾਰ ਦੇ ਫ਼ੈਸਲੇ ਵਿਰੁੱਧ ਦਾਇਰ ਪਟੀਸ਼ਨਾਂ...
ਸੰਗਰੂਰ : ਸ਼੍ਰੋਮਣੀ ਅਕਾਲੀ ਦੇ ਜ਼ਿਲ੍ਹਾ ਪ੍ਰਧਾਨ ਹਾਂਡਾ ਅਤੇ ਸੁਨੀਤਾ ਸ਼ਰਮਾ ਨੇ ਦਿੱਤਾ ਅਸਤੀਫ਼ਾ
. . .  26 minutes ago
ਸੁਨਾਮ ਊਧਮ ਸਿੰਘ ਵਾਲਾ, 21 ਜਨਵਰੀ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)- ਸੁਖਦੇਵ ਸਿੰਘ ਢੀਂਡਸਾ ਵਲੋਂ ਸ਼੍ਰੋਮਣੀ ਅਕਾਲੀ ਦਲ 'ਚ ਸੁਧਾਰਾਂ ਨੂੰ ਲੈ ਕੇ ਲੜੀ ਜਾ ਰਹੀ ਸਿਧਾਂਤਕ ਲੜਾਈ ਦਾ ਸਮਰਥਨ...
ਪੁਲਵਾਮਾ 'ਚ ਸੀ. ਆਰ. ਪੀ. ਐੱਫ. ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ
. . .  32 minutes ago
ਸ੍ਰੀਨਗਰ, 21 ਜਨਵਰੀ- ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਸੀ. ਆਰ. ਪੀ. ਐੱਫ. ਦੇ ਜਵਾਨਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਦੀ...
ਸੁਨੀਲ ਯਾਦਵ ਹੀ ਲੜਨਗੇ ਕੇਜਰੀਵਾਲ ਵਿਰੁੱਧ ਚੋਣ
. . .  45 minutes ago
ਨਵੀਂ ਦਿੱਲੀ, 21 ਜਨਵਰੀ- ਦਿੱਲੀ ਭਾਜਪਾ ਦੇ ਇੰਚਾਰਜ ਸ਼ਿਆਮ ਜਾਜੂ ਨੇ ਸਾਰੀਆਂ ਅਟਕਲਾਂ ਨੂੰ ਖ਼ਾਰਜ ਕਰਦਿਆਂ ਕਿਹਾ ਹੈ ਕਿ ਅਸੀਂ ਇਹ ਤੈਅ ਕੀਤਾ ਹੈ ਕਿ ਸੁਨੀਲ ਯਾਦਵ ਹੀ ਅਰਵਿੰਦ ਕੇਜਰੀਵਾਲ...
ਅਵੰਤੀਪੋਰਾ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ
. . .  about 1 hour ago
ਸ੍ਰੀਨਗਰ, 21 ਜਨਵਰੀ- ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਅਵੰਤੀਪੋਰਾ ਇਲਾਕੇ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ...
ਹਾਈਕੋਰਟ ਨੇ ਕੈਟ 'ਤੇ ਹੁਕਮ 'ਤੇ ਲਾਈ ਰੋਕ, ਦਿਨਕਰ ਗੁਪਤਾ ਨੂੰ ਡੀ. ਜੀ. ਪੀ. ਬਣਾਈ ਰੱਖਣ ਦੀ ਹਿਦਾਇਤ
. . .  about 1 hour ago
ਚੰਡੀਗੜ੍ਹ, 21 ਜਨਵਰੀ (ਸੁਰਜੀਤ ਸਿੰਘ ਸੱਤੀ)- ਦਿਨਕਰ ਗੁਪਤਾ ਦੀ ਨਿਯੁਕਤੀ ਖ਼ਾਰਜ ਕਰਨ ਦੇ ਕੈਟ ਦੇ ਹੁਕਮ ਵਿਰੁੱਧ ਪੰਜਾਬ ਸਰਕਾਰ ਦੀ ਅਪੀਲ 'ਤੇ ਅੱਜ ਸੁਣਵਾਈ ਕਰਦਿਆਂ ਪੰਜਾਬ ਅਤੇ ਹਰਿਆਣਾ ਹਾਈਕੋਰਟ...
ਅੰਮ੍ਰਿਤਸਰ ਵਿਖੇ ਮਠਿਆਈ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ
. . .  about 1 hour ago
ਅੰਮ੍ਰਿਤਸਰ, 21 ਜਨਵਰੀ (ਰਾਜੇਸ਼ ਕੁਮਾਰ)- ਅੰਮ੍ਰਿਤਸਰ ਦੇ ਲਾਰੈਂਸ ਰੋਡ 'ਤੇ ਸਥਿਤ ਮਠਿਆਈਆਂ ਦੀ ਇੱਕ ਦੁਕਾਨ 'ਚ ਭਿਆਨਕ ਅੱਗ ਲੱਗਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ...
ਵਿਰਾਸਤੀ ਮਾਰਗ 'ਤੇ ਸ਼ਹੀਦ ਸਿੱਖ ਸੂਰਬੀਰ ਯੋਧਿਆਂ ਦੇ ਬੁੱਤ ਲਗਾਉਣ ਦੀ ਮੰਗ
. . .  about 1 hour ago
ਅੰਮ੍ਰਿਤਸਰ, 21 ਜਨਵਰੀ (ਜਸਵੰਤ ਸਿੰਘ ਜੱਸ) - ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਵਿਰਾਸਤੀ ਮਾਰਗ ਤੇ ਲੱਗੇ ਗਿੱਧੇ ਭੰਗੜੇ ਦੇ ਬੁੱਤਾਂ ਨੂੰ ਹਟਾਉਣ ਵਾਸਤੇ ਅੱਜ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸ਼੍ਰੋਮਣੀ ਢਾਡੀ ਸਭਾ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਵੀਸ਼ਰ ਸਭਾ ਵੱਲੋਂ ਇੱਥੇ ਸ਼ਹੀਦ...
ਜਵਾਹਰ ਸੁਰੰਗ ਦੇ ਆਲੇ-ਦੁਆਲੇ ਭਾਰੀ ਬਰਫ਼ਬਾਰੀ ਕਾਰਨ ਕੌਮੀ ਹਾਈਵੇਅ-44 ਬੰਦ, ਸੈਂਕੜੇ ਟਰੱਕ ਫਸੇ
. . .  about 2 hours ago
ਸ੍ਰੀਨਗਰ, 21 ਜਨਵਰੀ- ਜੰਮੂ-ਕਸ਼ਮੀਰ 'ਚ ਜਵਾਹਰ ਸੁਰੰਗ ਦੇ ਆਲੇ-ਦੁਆਲੇ ਭਾਰੀ ਬਰਫ਼ਬਾਰੀ ਕਾਰਨ ਕੌਮੀ ਹਾਈਵੇਅ-44 ਬੰਦ ਹੋ ਗਿਆ ਹੈ। ਇਸ ਕਾਰਨ ਰਾਮਬਨ ਅਤੇ ਜਵਾਹਰ...
ਦਿੱਲੀ ਵਿਧਾਨ ਸਭਾ ਚੋਣਾਂ : ਕੇਜਰੀਵਾਲ ਦੇ ਸਾਹਮਣੇ ਉਮੀਦਵਾਰ ਬਦਲ ਸਕਦੀ ਹੈ ਭਾਜਪਾ
. . .  about 1 hour ago
ਨਵੀਂ ਦਿੱਲੀ, 21 ਜਨਵਰੀ- ਭਾਜਪਾ ਨੇ ਦਿੱਲੀ ਵਿਧਾਨ ਸਭਾ ਚੋਣਾਂ ਲਈ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਮੁਕਾਬਲੇ ਨਵੀਂ ਦਿੱਲੀ ਸੀਟ ਤੋਂ ਨਵੇਂ ਉਮੀਦਵਾਰ ਨੂੰ ਚੋਣ ਮੈਦਾਨ 'ਚ...
ਦਿੱਲੀ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਇੱਕ ਹੋਰ ਸੂਚੀ
. . .  about 2 hours ago
ਨਵੀਂ ਦਿੱਲੀ, 21 ਜਨਵਰੀ- ਦਿੱਲੀ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀ ਪਰਚੇ ਦਾਖ਼ਲ ਕਰਨ ਦੇ ਅੱਜ ਆਖ਼ਰੀ ਦਿਨ ਕਾਂਗਰਸ ਨੇ ਆਪਣੇ ਉਮੀਦਵਾਰਾਂ ਦੀ ਇੱਕ ਹੋਰ ਸੂਚੀ ਜਾਰੀ...
ਸਰਬ ਪਾਰਟੀ ਮੀਟਿੰਗ ਤੋਂ ਪਹਿਲਾਂ ਸੁਖਬੀਰ ਨੇ ਸੱਦੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਬੈਠਕ
. . .  about 2 hours ago
ਚੰਡੀਗੜ੍ਹ, 21 ਜਨਵਰੀ- ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 22 ਜਨਵਰੀ ਦੁਪਹਿਰ 1.30 ਵਜੇ ਚੰਡੀਗੜ੍ਹ 'ਚ ਪਾਰਟੀ ਦੀ ਕੋਰ ਕਮੇਟੀ ਦੀ ਬੈਠਕ ਬੁਲਾਈ...
ਧਾਰਾ 370 ਨੂੰ ਬੇਅਸਰ ਕਰਨ ਵਿਰੁੱਧ ਦਾਇਰ ਪਟੀਸ਼ਨਾਂ 'ਤੇ ਅੱਜ ਸੁਪਰੀਮ ਕੋਰਟ 'ਚ ਹੋਵੇਗੀ ਸੁਣਵਾਈ
. . .  about 2 hours ago
ਨਵੀਂ ਦਿੱਲੀ, 21 ਜਨਵਰੀ- ਜੰਮੂ-ਕਸ਼ਮੀਰ 'ਚੋਂ ਧਾਰਾ 370 ਨੂੰ ਬੇਅਸਰ ਕਰਨ ਦੇ ਕੇਂਦਰ ਸਰਕਾਰ ਦੇ ਫ਼ੈਸਲੇ ਵਿਰੁੱਧ ਦਾਇਰ...
ਦਿੱਲੀ ਚੋਣਾਂ 'ਚ ਭਾਜਪਾ 50 ਤੋਂ ਵਧੇਰੇ ਸੀਟਾਂ 'ਤੇ ਜਿੱਤੇਗੀ- ਤੇਜਿੰਦਰ ਬੱਗਾ
. . .  about 3 hours ago
ਨਵੀਂ ਦਿੱਲੀ, 21 ਜਨਵਰੀ- ਦਿੱਲੀ ਵਿਧਾਨ ਸਭਾ ਚੋਣਾਂ 'ਚ ਹਰਿਨਗਰ ਸੀਟ ਤੋਂ ਭਾਜਪਾ ਉਮੀਦਵਾਰ ਤੇਜਿੰਦਰਪਾਲ ਸਿੰਘ ਬੱਗਾ ਨੇ ਕਿਹਾ ਕਿ ਭਾਜਪਾ 50 ਤੋਂ ਵਧੇਰੇ ਸੀਟਾਂ 'ਤੇ ਜਿੱਤਣ...
ਕਾਬੂ ਹੇਠ ਹੋਈ ਰਘੁਬੀਰ ਟੈਕਸਟਾਈਲ ਮਾਰਕੀਟ 'ਚ ਲੱਗੀ ਅੱਗ
. . .  about 3 hours ago
ਪੁਲਿਸ ਹਿਰਾਸਤ 'ਚ ਤੇਲਗੂ ਦੇਸ਼ਮ ਪਾਰਟੀ ਦੇ ਸੰਸਦ ਮੈਂਬਰ ਜੈਦੇਵ ਗੱਲਾ
. . .  about 4 hours ago
ਬਗ਼ਦਾਦ: ਅਮਰੀਕੀ ਦੂਤਾਵਾਸ ਨੇੜੇ ਇਕ ਵਾਰ ਫਿਰ ਦਾਗੇ ਗਏ ਰਾਕੇਟ
. . .  about 5 hours ago
ਸੂਰਤ 'ਚ ਰਘੁਵੀਰ ਟੈਕਸਟਾਈਲ ਮਾਰਕੀਟ 'ਚ ਲੱਗੀ ਭਿਆਨਕ ਅੱਗ
. . .  about 5 hours ago
ਅੱਜ ਦਾ ਵਿਚਾਰ
. . .  about 5 hours ago
ਜਲੰਧਰ : ਮਾਮੂਲੀ ਤਕਰਾਰ 'ਤੇ ਭਰਾ ਨੇ ਭਰਾ ਦੇ ਮਾਰਿਆ ਚਾਕੂ
. . .  1 day ago
ਵਿਜੀਲੈਂਸ ਟੀਮ ਨੇ ਏ.ਐੱਸ.ਆਈ ਨੂੰ 20 ਹਜ਼ਾਰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ
. . .  1 day ago
ਦਿੱਲੀ ਵਿਧਾਨ ਸਭਾ ਚੋਣਾਂ : ਅਕਾਲੀ ਦਲ ਨੇ ਦਿੱਲੀ ਚੋਣਾਂ ਲੜਨ ਤੋਂ ਕੀਤਾ ਇਨਕਾਰ
. . .  1 day ago
ਪ੍ਰਧਾਨ ਮੰਤਰੀ ਤੇ ਜੇ.ਪੀ ਨੱਢਾ ਵੱਲੋਂ ਭਾਜਪਾ ਸ਼ਾਸਿਤ ਸੂਬਿਆ ਦੇ ਮੁੱਖ ਮੰਤਰੀਆਂ ਨਾਲ ਮੀਟਿੰਗ
. . .  1 day ago
ਸੁਰੱਖਿਆ ਪ੍ਰਬੰਧਾਂ ਤਹਿਤ ਰਾਜਾਸਾਂਸੀ ਹਵਾਈ ਅੱਡਾ ਵਿਖੇ ਰੈੱਡ ਅਲਰਟ ਜਾਰੀ
. . .  1 day ago
ਪੂਰਬੀ ਲੰਡਨ 'ਚ ਤਿੰਨ ਸਿੱਖ ਨੌਜਵਾਨਾਂ ਦਾ ਬੇਰਹਿਮੀ ਨਾਲ ਕਤਲ
. . .  1 day ago
ਪੱਬ ਜੀ ਗੇਮ ਖੇਡਦੇ ਸਮੇਂ 12 ਵੀਂ ਜਮਾਤ ਦਾ ਵਿਦਿਆਰਥੀ ਹੋਇਆ ਬਿਮਾਰ
. . .  1 day ago
ਦਿੱਲੀ 'ਚ ਭਾਜਪਾ ਨੇ 3 ਸੀਟਾਂ ਦਿੱਤੀਆਂ ਸਹਿਯੋਗੀਆਂ ਨੂੰ
. . .  1 day ago
ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਦਿੱਤਾ ਗਿਆ ਰੋਸ ਧਰਨਾ
. . .  1 day ago
ਸਰਕਾਰੀ ਸਕੀਮਾਂ ਦਾ ਲਾਭ ਲੋਕਾਂ ਤੱਕ ਪਹੁੰਚਾਇਆ ਜਾਵੇ -ਮਨਜੀਤ ਸਿੰਘ ਰਾਏ
. . .  1 day ago
ਕਾਲਿੰਦੀ ਕੁੰਜ-ਸ਼ਾਹੀਨ ਬਾਗ ਰੋਡ ਖੁਲ੍ਹਵਾਉਣ ਲਈ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ
. . .  1 day ago
ਈ. ਡੀ. ਵਲੋਂ ਕਾਰਤੀ ਚਿਦੰਬਰਮ ਕੋਲੋਂ ਪੁੱਛਗਿੱਛ
. . .  1 day ago
ਡੀ. ਐੱਸ. ਪੀ. ਦਵਿੰਦਰ ਸਿੰਘ ਦੇ ਬੰਗਲਾਦੇਸ਼ ਦੇ ਦੌਰੇ ਦੀ ਵੀ ਹੋ ਰਹੀ ਹੈ ਜਾਂਚ- ਜੰਮੂ-ਕਸ਼ਮੀਰ ਦੇ ਡੀ. ਜੀ. ਪੀ.
. . .  1 day ago
ਐੱਨ. ਚੰਦਰਸ਼ੇਖਰਨ ਨੇ ਕੀਤੀ ਨਿਰਮਲਾ ਸੀਤਾਰਮਨ ਨਾਲ ਮੁਲਾਕਾਤ
. . .  1 day ago
ਰੋਡ ਸ਼ੋਅ 'ਚ ਹੀ ਬੀਤਿਆ ਸਮਾਂ, ਕੇਜਰੀਵਾਲ ਹੁਣ ਕੱਲ੍ਹ ਭਰਨਗੇ ਨਾਮਜ਼ਦਗੀ ਪੱਤਰ
. . .  1 day ago
ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦਿੱਲੀ 'ਚ ਅਕਾਲੀ-ਭਾਜਪਾ ਗਠਜੋੜ ਟੁੱਟਣ ਦੀਆਂ ਖ਼ਬਰਾਂ
. . .  1 day ago
ਸੁਪਰੀਮ ਕੋਰਟ ਵਲੋਂ ਨਿਰਭੈਆ ਦੇ ਦੋਸ਼ੀ ਪਵਨ ਦੀ ਪਟੀਸ਼ਨ ਖ਼ਾਰਜ, ਅਪਰਾਧ ਵੇਲੇ ਨਾਬਾਲਗ ਹੋਣ ਦੀ ਕਹੀ ਸੀ ਗੱਲ
. . .  1 day ago
ਮੁਜ਼ੱਫਰਪੁਰ ਸ਼ੈਲਟਰ ਹੋਮ ਮਾਮਲਾ : ਬ੍ਰਜੇਸ਼ ਠਾਕੁਰ ਸਣੇ 19 ਲੋਕ ਦੋਸ਼ੀ ਕਰਾਰ
. . .  about 1 hour ago
ਜੇ.ਪੀ. ਨੱਢਾ ਬਣੇ ਭਾਜਪਾ ਦੇ ਕੌਮੀ ਪ੍ਰਧਾਨ
. . .  about 1 hour ago
ਮੰਗਲੁਰੂ ਹਵਾਈ ਅੱਡੇ 'ਤੇ ਸ਼ੱਕੀ ਬੈਗ 'ਚ ਮਿਲਿਆ ਆਈ. ਈ. ਡੀ.
. . .  about 1 hour ago
ਹਿਜ਼ਬੁਲ ਮੁਜ਼ਾਹਦੀਨ ਨਾਲ ਸੰਬੰਧਿਤ ਸਨ ਸ਼ੋਪੀਆਂ 'ਚ ਮਾਰੇ ਗਏ ਅੱਤਵਾਦੀ
. . .  about 1 hour ago
ਰੇਸ਼ਨੇਲਾਈਜੇਸ਼ਨ ਨੂੰ ਲੈ ਕੇ ਸਿੱਖਿਆ ਵਿਭਾਗ ਵਲੋਂ ਅੱਜ ਕੀਤੀ ਜਾਵੇਗੀ ਵੀਡੀਓ ਕਾਨਫ਼ਰੰਸਿੰਗ
. . .  about 1 hour ago
ਨਿਰਭੈਆ ਮਾਮਲਾ : ਦੋਸ਼ੀ ਪਵਨ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਵਲੋਂ ਦੁਪਹਿਰ 2.30 ਵਜੇ ਸੁਣਾਇਆ ਜਾਵੇਗਾ ਫ਼ੈਸਲਾ
. . .  about 1 hour ago
ਨਿਰਭੈਆ ਮਾਮਲਾ : ਦੋਸ਼ੀ ਭਵਨ ਦੀ ਭੂਮਿਕਾ ਨੂੰ ਨਾਬਾਲਗ ਵਜੋਂ ਮੰਨ ਕੇ ਚੱਲਿਆ ਜਾਵੇ- ਵਕੀਲ
. . .  about 1 hour ago
ਨਾਮਜ਼ਦਗੀ ਪੇਪਰ ਦਾਖਲ ਕਰਵਾਉਣ ਤੋਂ ਪਹਿਲਾ ਕੇਜਰੀਵਾਲ ਵੱਲੋਂ ਰੋਡ ਸ਼ੋਅ
. . .  18 minutes ago
ਪ੍ਰੀਖਿਆ 'ਤੇ ਚਰਚਾ ਦੌਰਾਨ ਬੋਲੇ ਪ੍ਰਧਾਨ ਮੰਤਰੀ ਮੋਦੀ- ਸਿਰਫ਼ ਪ੍ਰੀਖਿਆ ਦੇ ਅੰਕ ਹੀ ਜ਼ਿੰਦਗੀ ਨਹੀਂ
. . .  26 minutes ago
ਨਾਗਰਿਕਤਾ ਕਾਨੂੰਨ ਸਣੇ ਕਈ ਮੁੱਦਿਆਂ 'ਤੇ ਰਾਹੁਲ ਗਾਂਧੀ ਜੈਪੁਰ 'ਚ 28 ਜਨਵਰੀ ਨੂੰ ਕਰਨਗੇ ਬੈਠਕ
. . .  58 minutes ago
ਸ਼ੋਪੀਆਂ 'ਚ ਮੁਠਭੇੜ ਦੌਰਾਨ ਤਿੰਨ ਅੱਤਵਾਦੀ ਢੇਰ
. . .  about 1 hour ago
ਛੱਤੀਸਗੜ੍ਹ 'ਚ ਮੁਠਭੇੜ ਦੌਰਾਨ ਮਹਿਲਾ ਨਕਸਲੀ ਢੇਰ
. . .  about 1 hour ago
ਜੰਮੂ-ਕਸ਼ਮੀਰ ਦੇ ਸ਼ੋਪੀਆਂ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 25 ਮੱਘਰ ਸੰਮਤ 551

ਜਲੰਧਰ

ਕਾਂਗਰਸ ਵਰਕਰ ਮੀਟਿੰਗ

ਸ਼ਹਿਰ 'ਚ ਗੰਦਗੀ ਤੇ ਪਿੰਡਾਂ 'ਚ ਟੁੱਟੀਆਂ ਸੜਕਾਂ ਦੀ ਚਰਚਾ ਰਹੀ ਭਾਰੂ

ਮੇਜਰ ਸਿੰਘ
ਜਲੰਧਰ, 9 ਦਸੰਬਰ-ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਤੇ ਦਿਹਾਤੀ ਦੇ ਸਮੂਹ ਵਰਕਰਾਂ ਤੇ ਆਗੂਆਂ ਦੀਆਂ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨਾਲ ਹੋਈਆਂ ਮੀਟਿੰਗਾਂ 'ਚ ਜਲੰਧਰ ਸ਼ਹਿਰ 'ਚ ਫੈਲੀ ਗੰਦਗੀ ਤੇ ਪੇਂਡੂ ਖ਼ੇਤਰ ਵਿਚ ਟੁੱਟੀਆਂ ਸੜਕਾਂ ਦਾ ਮੁੱਦਾ ਭਾਰੂ ਰਿਹਾ | ਦੋਵਾਂ ਹੀ ਮੀਟਿੰਗਾਂ ਵਿਚ ਬਹੁਗਿਣਤੀ ਬੁਲਾਰਿਆਂ ਦਾ ਕਹਿਣਾ ਸੀ ਕਿ ਪ੍ਰਸ਼ਾਸਨਕ ਅਧਿਕਾਰੀ ਕਾਂਗਰਸ ਵਰਕਰਾਂ ਤੇ ਆਗੂਆਂ ਦੀ ਕੋਈ ਪ੍ਰਵਾਹ ਨਹੀਂ ਕਰਦੇ ਤੇ ਹਰ ਥਾਂ ਰਿਸ਼ਵਤ ਨਾਲ ਹੀ ਕੰਮ ਹੁੰਦੇ ਹਨ | ਜਲੰਧਰ ਸ਼ਹਿਰੀ ਮੀਟਿੰਗ ਵਿਚ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਦੇਵ ਦੇ ਨਾਲ ਪਨਸਪ ਚੇਅਰਮੈਨ ਸ: ਤੇਜਿੰਦਰ ਸਿੰਘ ਬਿੱਟੂ, ਕਰਤਾਰਪੁਰ ਟਰੱਸਟ ਦੇ ਚੇਅਰਮੈਨ ਰਾਣਾ ਰੰਧਾਵਾ, ਵਿਧਾਇਕ ਸੁਸ਼ੀਲ ਰਿੰਕੂ, ਜਲੰਧਰ ਵਿਖੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸ: ਦਲਜੀਤ ਸਿੰਘ ਆਹਲੂਵਾਲੀਆ, ਵਿਧਾਇਕ ਰਾਜਿੰਦਰ ਬੇਰੀ, ਮੁੱਖ ਮੰਤਰੀ ਦੇ ਸਲਾਹਕਾਰ ਸੰਗਤ ਸਿੰਘ ਗਿਲਜੀਆਂ, ਵਿਧਾਇਕ ਸ: ਪ੍ਰਗਟ ਸਿੰਘ, ਸਾਬਕਾ ਮੰਤਰੀ ਅਵਤਾਰ ਹੈਨਰੀ, ਵਿਧਾਇਕ ਬਾਵਾ ਹੈਨਰੀ ਤੇ ਮੇਅਰ ਜਗਦੀਸ਼ ਰਾਜਾ, ਡਾ: ਜਸਲੀਨ ਸੇਠੀ ਆਦਿ ਸਨ | ਕੌਾਸਲਰ ਮਨਦੀਪ ਜੱਸਲ ਨੇ ਕਿਹਾ ਕਿ ਤਿੰਨ ਸਾਲ ਤੋਂ ਸਰਕਾਰ ਸਾਡੀ ਹੈ ਪਰ ਆਟਾ-ਦਾਲ ਸਕੀਮ 'ਤੇ ਤਸਵੀਰ ਅਜੇ ਵੀ ਸਾਬਕਾ ਮੁੱਖ ਮੰਤਰੀ ਬਾਦਲ ਦੀ ਹੀ ਲੱਗੀ ਹੋਈ ਹੈ ਤੇ ਲੋਕ ਆਖਦੇ ਹਨ ਕਿ ਬਾਦਲ ਵਾਲਾ ਆਟਾ-ਦਾਲ ਦਿਓ | ਉਨ੍ਹਾਂ ਕਿਹਾ ਕਿ ਪ੍ਰਸ਼ਾਸਨ 'ਚ ਅਕਾਲੀਆਂ ਦੀ ਹੀ ਚਲਦੀ ਹੈ ਤੇ ਉਨ੍ਹਾਂ ਦੇ ਕਹਿਣ 'ਤੇ ਝੱਟ ਝੂਠੇ ਪਰਚੇ ਦਰਜ ਹੋ ਜਾਂਦੇ ਹਨ | ਵਿਜੇ ਦਕੋਹਾ ਨੇ ਕਿਹਾ ਕਿ ਵੋਟਾਂ ਵੇਲੇ ਤਾਂ ਵਰਕਰਾਂ ਨੂੰ ਖ਼ੂਬ ਵਰਤਿਆ ਜਾਂਦਾ ਹੈ ਪਰ ਜਿੱਤਣ ਉਪਰੰਤ ਗੰਨਮੈਨ ਹੀ ਨਹੀਂ ਮਿਲਣ ਦਿੰਦੇ ਤੇ ਵਰਕਰ ਹੱਥ ਮੱਲਦੇ ਹੀ ਰਹਿ ਜਾਂਦੇ ਹਨ | ਉਨ੍ਹਾਂ ਕਿਹਾ ਕਿ ਮੈਂ ਤਿੰਨ ਵਾਰ ਮੁੱਖ ਮੰਤਰੀ ਨੂੰ ਮਿਲਣ ਚੰਡੀਗੜ੍ਹ ਗਿਆ ਪਰ ਖਾਲੀ ਹੱਥ ਵਾਪਸ ਪਰਤਦਾ ਰਿਹਾਂ, ਫਿਰ ਹੋਰ ਕਿਸ ਨੂੰ ਮਿਲੀਏ | ਕੌਾਸਲਰਾਂ ਨੇ ਕਿਹਾ ਕਿ ਫੰਡ ਨਾ ਹੋਣ ਕਾਰਨ ਨਿਗਮ ਦਾ ਵਿਕਾਸ ਕਾਰਜ ਠੱਪ ਪਿਆ ਹੈ | ਹਾਲਤ ਇਹ ਹੈ ਕਿ ਨਿਗਮ ਇਕ ਲਾਈਟ ਵੀ ਦੇਣ ਦੀ ਹਾਲਤ ਵਿਚ ਨਹੀਂ ਹੈ | ਉਨ੍ਹਾਂ ਕਿਹਾ ਕਿ ਵਰਕਰ ਟੁੱਟੇ ਪਏ ਹਨ ਤੇ ਉਨ੍ਹਾਂ ਨੂੰ ਸੰਭਾਲਣ ਦੀ ਲੋੜ ਹੈ | ਕੌਾਸਲਰ ਮਿੰਟੂ ਜੁਨੇਜਾ ਨੇ ਕਿਹਾ ਕਿ ਉਸ ਦੇ ਦੋ ਹਜ਼ਾਰ ਦੇ ਕਰੀਬ ਵੋਟਰਾਂ ਵਾਲੇ ਵਾਰਡ ਵਿਚ ਇਕ ਵੀ ਸਫ਼ਾਈ ਮਜ਼ਦੂਰ ਨਹੀਂ ਹੈ | ਨਿਗਮ ਇੰਸਪੈਕਟਰ ਉਨ੍ਹਾਂ ਦੇ ਫੋਨ ਵੀ ਨਹੀਂ ਸੁਣਦੇ | ਕਦੇ ਕਿਸੇ ਮੰਤਰੀ ਨੇ ਆ ਕੇ ਕੌਾਸਲਰਾਂ ਦੀ ਗੱਲ ਹੀ ਨਹੀਂ ਸੁਣੀ | ਉਨ੍ਹਾਂ ਕਿਹਾ ਕਿ ਜੇਕਰ ਸਾਡੇ ਕਹਿਣ 'ਤੇ ਕਿਸੇ ਦਾ ਕੰਮ ਹੀ ਨਹੀਂ ਹੋਵੇਗਾ, ਫਿਰ ਲੋਕ ਸਾਡੇ 'ਤੇ ਭਰੋਸਾ ਕਿਉਂ ਕਰਨਗੇ ਤੇ ਵੋਟ ਕਿਉਂ ਪਾਉਣਗੇ? ਕੌਾਸਲਰ ਰਕੇਸ਼ ਕੁਮਾਰ ਗੁਨੂ ਨੇ ਬਿਜਲੀ ਦੇ ਵੱਡੇ ਬਿੱਲ ਆਉਣ ਦਾ ਮੁੱਦਾ ਉਠਾਇਆ | ਕੈਂਟ ਦੇ ਬਲਾਕ ਪ੍ਰਧਾਨ ਦਿਨੇਸ਼ ਸ਼ਰਮਾ ਨੇ ਕਿਹਾ ਕਿ ਸ਼ਹਿਰ ਵਿਚ ਅਸੀਂ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਵਿਚ ਅਸਫਲ ਰਹੇ ਹਾਂ | ਕੂੜਾ, ਸੜਕਾਂ, ਟ੍ਰੈਫ਼ਿਕ ਲਾਈਟ ਤੇ ਰੇਹੜੀਆਂ ਦੀ ਭਰਮਾਰ ਵੱਡੇ ਮੁੱਦੇ ਬਣੇ ਪਏ ਹਨ | ਸਾਰਾ ਸ਼ਹਿਰ ਕੂੜੇ ਦੇ ਢੇਰਾਂ ਨਾਲ ਭਰਿਆ ਪਿਆ ਹੈ | ਉਨ੍ਹਾਂ ਸ: ਬੇਅੰਤ ਸਿੰਘ ਦੇ ਜ਼ਮਾਨੇ ਨੂੰ ਯਾਦ ਕਰਦਿਆਂ ਕਿਹਾ ਕਿ ਸਰਕਾਰੀ ਦਫਤਰਾਂ 'ਚ ਸਾਡੇ ਕਹਿਣ 'ਤੇ ਝੱਟ ਕੰਮ ਹੁੰਦੇ ਸਨ ਤੇ ਹੁਣ ਤਾਂ ਅਧਿਕਾਰੀ ਮੁੰਡਾ ਦੇ ਕੇ ਤੋਰ ਦਿੰਦੇ ਹਨ | ਸੁਰਜੀਤ ਸਿੰਘ ਮੈਨੇਜਰ, ਮਨੋਜ ਅਗਰਵਾਲ, ਗੁਰਬਿੰਦਰ ਸਿੰਘ ਸਮਰਾ, ਆਰਤੀ ਸਭਰਵਾਲ, ਹਮੀਦ ਮਸੀਹ, ਭਗਤ ਬਚਨ ਲਾਲ, ਕਰਨਪਾਲ ਸਿੰਘ ਹੈਰੀ ਸਮੇਤ ਹੋਰ ਬਹੁਤ ਸਾਰੇ ਆਗੂਆਂ ਨੇ ਵਿਚਾਰ ਪੇਸ਼ ਕੀਤੇ ਪਰ ਕਿਸੇ ਵੀ ਵਿਧਾਇਕ ਜਾਂ ਚੇਅਰਮੈਨ ਨੂੰ ਬੋਲਣ ਨਹੀਂ ਦਿੱਤਾ ਗਿਆ | ਯੂਥ ਕਾਂਗਰਸ ਦੇ ਨਵੇਂ ਬਣੇ ਜ਼ਿਲ੍ਹਾ ਪ੍ਰਧਾਨ ਅੰਗਦ ਦੱਤਾ ਵੱਡੀ ਗਿਣਤੀ 'ਚ ਸਾਥੀਆਂ ਨਾਲ ਪੁੱਜੇ ਹੋਏ ਸਨ |
ਕਾਂਗਰਸ ਦਿਹਾਤੀ 'ਚ ਉੱਠੇ ਮਸਲੇ
ਜ਼ਿਲ੍ਹਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਸੁਖਵਿੰਦਰ ਸਿੰਘ, ਸੁਖਾ ਲਾਲੀ ਦੇ ਨਾਲ ਮੀਟਿੰਗ 'ਚ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਚੇਅਰਮੈਨ ਤੇ ਨਕੋਦਰ ਹਲਕੇ ਦੇ ਇੰਚਾਰਜ ਸ: ਜਗਬੀਰ ਸਿੰਘ ਬਰਾੜ, ਵਿਧਾਇਕ ਚੌਧਰੀ ਸੁਰਿੰਦਰ ਸਿੰਘ, ਮਹਿਲਾ ਕਾਂਗਰਸ ਦਿਹਾਤੀ ਦੀ ਪ੍ਰਧਾਨ ਕਮਲਜੀਤ ਕੌਰ ਮੁਲਤਾਨੀ, ਡਾ: ਨਵਜੋਤ ਸਿੰਘ ਦਾਹੀਆ ਸਮੇਤ ਵੱਡੀ ਗਿਣਤੀ ਵਿਚ ਆਗੂ ਹਾਜ਼ਰ ਸਨ | ਮੀਟਿੰਗ ਵਿਚ ਮਹਿਲਾ ਕਾਂਗਰਸ ਆਗੂ ਕਮਲਜੀਤ ਕੌਰ ਮੁਲਤਾਨੀ ਨੇ ਕਿਹਾ ਕਿ ਇਕ ਪ੍ਰਵਾਸੀ ਵਿਅਕਤੀ ਨੇ ਇਥੇ ਆ ਕੇ ਚਾਰ ਮਹੀਨੇ ਪਹਿਲਾਂ ਅਮਨਦੀਪ ਕੌਰ ਨਾਂਅ ਦੀ ਲੜਕੀ ਨਾਲ ਵਿਆਹ ਕਰਵਾਇਆ ਪਰ ਬਾਅਦ 'ਚ ਚਾਰ ਮਹੀਨੇ ਬਾਅਦ ਵਿਦੇਸ਼ ਦੌੜ ਗਿਆ | ਉਹ ਇਕ ਮਹੀਨੇ ਤੋਂ ਪੁਲਿਸ ਕੋਲ ਚੱਕਰ ਲਗਾ ਰਹੇ ਹਨ, ਅਜੇ ਤੱਕ ਪਰਚਾ ਹੀ ਦਰਜ ਨਹੀਂ ਹੋਇਆ, ਕਾਰਵਾਈ ਤਾਂ ਕੀ ਹੋਣੀ ਹੈ | ਰੁੜਕਾ ਕਲਾਂ ਬਲਾਕ ਦੇ ਸੇਵਾ ਦਲ ਦੇ ਆਗੂ ਰਾਣਾ ਨੇ ਕਿਹਾ ਕਿ ਅਸੀਂ ਥਾਣੇ ਜਾਈਏ ਤਾਂ ਅੱਗੋਂ ਵਿਧਾਇਕ ਤੋਂ ਫੋਨ ਲਈ ਆਖਿਆ ਜਾਂਦਾ ਹੈ, ਫਿਰ ਸਾਡੇ ਸੇਵਾ ਦਲ ਦੇ ਆਗੂ ਬਣਨ ਦਾ ਕੀ ਲਾਭ? ਉਨ੍ਹਾਂ ਕਿਹਾ ਕਿ ਫਿਰ ਤਾਂ ਕਾਂਗਰਸ ਸੈੱਲ ਬੰਦ ਹੀ ਕਰ ਦਿਓ | ਬਲਾਕ ਸੰਮਤੀ ਮੈਂਬਰ ਭੋਗਪੁਰ ਨੇ ਗੰਨੇ ਦੇ ਬਕਾਏ ਨਾ ਮਿਲਣ ਦਾ ਮੁੱਦਾ ਉਠਾਇਆ | ਉਨ੍ਹਾਂ ਕਿਹਾ ਕਿ ਕਿਸਾਨ ਬੇਹੱਦ ਬਦਜ਼ਨ ਹਨ | ਪ੍ਰਦੀਪ ਸਿੰਘ ਸਰਪੰਚ ਨੇ ਕਿਹਾ ਕਿ ਸ਼ਾਹਕੋਟ ਹਲਕੇ 'ਚ ਵਿਧਾਇਕ ਲਾਡੀ ਕੰਮ ਤਾਂ ਬੜੇ ਕਰਵਾਉਂਦੇ ਹਨ, ਪਰ ਰੇਤੇ 'ਤੇ ਉਨ੍ਹਾਂ ਦਾ ਕੰਟਰੋਲ ਨਹੀਂ ਤੇ ਰੇਤੇ ਦਾ ਨਾਜਾਇਜ਼ ਧੰਦਾ ਕਰਨ ਵਾਲੇ ਹਲਕੇ ਦੀਆਂ ਸੜਕਾਂ ਭੰਨਦੇ ਹਨ, ਜਿਸ ਨਾਲ ਸੜਕਾਂ ਦਾ ਮੰਦਾ ਹਾਲ ਹੈ | ਅਖ਼ੀਰ ਵਿਚ ਸ੍ਰੀ ਸੁਨੀਲ ਜਾਖੜ ਨੇ ਕਿਹਾ ਕਿ ਉਹ ਵਰਕਰਾਂ ਦੀਆਂ ਭਾਵਨਾਵਾਂ ਨੂੰ ਮੁੱਖ ਮੰਤਰੀ ਤੱਕ ਪਹੁੰਚਾਉਣਗੇ ਤੇ ਆਉਣ ਵਾਲੇ ਦਿਨਾਂ 'ਚ ਹਰ ਪੱਧਰ 'ਤੇ ਮਸਲਿਆਂ ਦੇ ਹੱਲ ਲਈ ਸਰਗਰਮੀ ਦਿਖਾਈ ਦੇਵੇਗੀ |

ਨਿਗਮ ਟੀਮ ਵਲੋਂ ਹੋਰ ਇਮਾਰਤਾਂ ਸੀਲ ਕਰਨ ਦੀ ਤਿਆਰੀ

ਜਲੰਧਰ, 9 ਦਸੰਬਰ (ਸ਼ਿਵ ਸ਼ਰਮਾ)- ਪੰਜਾਬ ਤੇ ਹਰਿਆਣਾ ਹਾਈਕੋਰਟ ਦੀ ਸਖ਼ਤੀ ਤੋਂ ਬਾਅਦ ਨਿਗਮ ਵਲੋਂ ਗਠਿਤ ਕੀਤੀ ਗਈ ਵਿਸ਼ੇਸ਼ ਟੀਮ ਹੁਣ ਹੋਰ ਨਾਜਾਇਜ਼ ਇਮਾਰਤਾਂ ਨੂੰ ਸੀਲ ਕਰਨ ਦੀ ਕਾਰਵਾਈ ਸ਼ੁਰੂ ਕਰ ਸਕਦੀ ਹੈ ਕਿਉਂਕਿ ਨਿਗਮ ਪ੍ਰਸ਼ਾਸਨ ਨੇ ਹਾਈਕੋਰਟ ਵਿਚ ਬਕਾਇਦਾ ...

ਪੂਰੀ ਖ਼ਬਰ »

ਨਿਗਮ ਗੱਡੀ 'ਚੋਂ ਤੇਲ ਕੱਢਣ ਦੇ ਮਾਮਲੇ 'ਚ ਚਾਰਜਸ਼ੀਟ

ਜਲੰਧਰ, 9 ਦਸੰਬਰ (ਸ਼ਿਵ)- ਨਿਗਮ ਕਮਿਸ਼ਨਰ ਦੀਪਰਵਾ ਲਾਕੜਾ ਨੇ ਕੂੜਾ ਚੁੱਕਣ ਵਾਲੀ ਉਸ ਗੱਡੀ ਦੇ ਡਰਾਈਵਰ ਦਾ ਕੰਮ ਕਰਦੇ ਮੁਲਾਜ਼ਮ ਨੂੰ ਚਾਰਜਸ਼ੀਟ ਕੀਤਾ, ਜਿਸ ਨੂੰ ਨਿਗਮ ਕਮਿਸ਼ਨਰ ਨੇ ਆਪ ਬੀਤੇ ਦਿਨੀਂ ਗੱਡੀ 'ਚੋਂ ਕੱਢੇ ਹੋਏ ਡੀਜ਼ਲ ਨੂੰ ਕਿਸੇ ਨਿੱਜੀ ਵਿਅਕਤੀ ਨੂੰ ...

ਪੂਰੀ ਖ਼ਬਰ »

ਇਲਾਜ ਦੌਰਾਨ ਮਰੀਜ਼ ਦੀ ਮੌਤ

ਜਲੰਧਰ, 9 ਦਸੰਬਰ (ਐੱਮ. ਐੱਸ. ਲੋਹੀਆ)- ਗੜ੍ਹਾ ਵਿਖੇ ਚੱਲ ਰਹੇ ਐਸ.ਜੀ.ਐਲ. ਹਸਪਤਾਲ 'ਚ ਸਨਿਚਰਵਾਰ ਤੋਂ ਦਾਖ਼ਲ ਮਰੀਜ਼ ਪਰਮਿੰਦਰ ਜੀਤ ਕੌਰ (67) ਪਤਨੀ ਕੈਪਟਨ ਦਲਜੀਤ ਸਿੰਘ ਵਾਸੀ ਬੈਂਕ ਕਾਲੋਨੀ ਜਲੰਧਰ ਦੀ ਅੱਜ ਇਲਾਜ ਦੌਰਾਨ ਮੌਤ ਹੋ ਜਾਣ 'ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ...

ਪੂਰੀ ਖ਼ਬਰ »

ਨਿਗਮ ਟੀਮ ਵਲੋਂ ਹੋਰ ਇਮਾਰਤਾਂ ਸੀਲ ਕਰਨ ਦੀ ਤਿਆਰੀ

ਜਲੰਧਰ, 9 ਦਸੰਬਰ (ਸ਼ਿਵ ਸ਼ਰਮਾ)- ਪੰਜਾਬ ਤੇ ਹਰਿਆਣਾ ਹਾਈਕੋਰਟ ਦੀ ਸਖ਼ਤੀ ਤੋਂ ਬਾਅਦ ਨਿਗਮ ਵਲੋਂ ਗਠਿਤ ਕੀਤੀ ਗਈ ਵਿਸ਼ੇਸ਼ ਟੀਮ ਹੁਣ ਹੋਰ ਨਾਜਾਇਜ਼ ਇਮਾਰਤਾਂ ਨੂੰ ਸੀਲ ਕਰਨ ਦੀ ਕਾਰਵਾਈ ਸ਼ੁਰੂ ਕਰ ਸਕਦੀ ਹੈ ਕਿਉਂਕਿ ਨਿਗਮ ਪ੍ਰਸ਼ਾਸਨ ਨੇ ਹਾਈਕੋਰਟ ਵਿਚ ਬਕਾਇਦਾ ...

ਪੂਰੀ ਖ਼ਬਰ »

ਭਿ੍ਸ਼ਟਾਚਾਰ ਮਾਮਲੇ 'ਚ ਲੈਂਡ ਰਿਕਾਰਡ ਦਫ਼ਤਰ ਦਾ ਸੀਨੀਅਰ ਸਹਾਇਕ ਬਰੀ

ਜਲੰਧਰ, 9 ਦਸੰਬਰ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਦਰਬਾਰੀ ਲਾਲ ਦੀ ਅਦਾਲਤ ਨੇ ਭਿ੍ਸ਼ਟਾਚਾਰ ਦੇ ਮਾਮਲੇ 'ਚ ਦੋਸ਼ ਸਾਬਤ ਨਾ ਹੋਣ 'ਤੇ ਉਸ ਸਮੇਂ ਦੇ ਜ਼ਿਲ੍ਹਾ ਲੈਂਡ ਰਿਕਾਰਡ ਦਫ਼ਤਰ ਜਲੰਧਰ ਸੀਨੀਅਰ ਸਹਾਇਕ ਭੁਪਿੰਦਰ ਸਿੰਘ ਪੁੱਤਰ ਮਨਸਾ ਰਾਮ ਵਾਸੀ ਧੱਕ ...

ਪੂਰੀ ਖ਼ਬਰ »

ਗੁਰੂ ਨਾਨਕਪੁਰਾ ਜਾਗਰਣ ਕਮੇਟੀ ਦੇ ਪ੍ਰਧਾਨ ਬਣੇ ਡਾ: ਵਾਲੀਆ

ਚੁਗਿੱਟੀ/ਜੰਡੂਸਿੰਘਾ, 9 ਦਸੰਬਰ (ਨਰਿੰਦਰ ਲਾਗੂ)-ਗੁਰੂ ਨਾਨਕਪੁਰਾ ਜਾਗਰਣ ਕਮੇਟੀ ਦੀ ਕਾਰਜਕਾਰਨੀ ਮੈਂਬਰਾਂ ਦੀ ਇਕ ਬੈਠਕ ਹੋਈ | ਇਸ ਦੌਰਾਨ ਸਰਬਸੰਮਤੀ ਨਾਲ ਡਾ: ਮੁਕੇਸ਼ ਵਾਲੀਆ ਨੂੰ ਕਮੇਟੀ ਦੇ ਪ੍ਰਧਾਨ ਵਜੋਂ ਸੇਵਾ ਸੌਾਪੀ ਗਈ | ਮਿਲੀ ਜਾਣਕਾਰੀ ਅਨੁਸਾਰ ਉਹ ਸਾਲ 2020 ...

ਪੂਰੀ ਖ਼ਬਰ »

38ਵੀਂ ਸੀਨੀਅਰ ਨੈਸ਼ਨਲ ਰੋਇੰਗ ਚੈਂਪੀਅਨਸ਼ਿਪ 'ਚ ਪੰਜਾਬ ਟੀਮ ਨੇ ਜਿੱਤਿਆ ਸੋਨ ਤਗਮਾ

ਜਲੰਧਰ, 9 ਦਸੰਬਰ (ਖੇਡ ਪ੍ਰਤੀਨਿਧ) 38ਵੀਂ ਸੀਨੀਅਰ ਨੈਸ਼ਨਲ ਰੋਇੰਗ ਚੈਂਪੀਅਨਸ਼ਿਪ ਜੋ 2 ਤੋਂ 7 ਦਸੰਬਰ ਤੱਕ ਹੈਦਰਾਬਾਦ ਵਿਖੇ ਕਰਵਾਈ ਗਈ | ਇਸ ਚੈਂਪੀਅਨਸ਼ਿਪ ਦੇ ਮਰਦਾਂ ਦੇ 500 ਮੀਟਰ ਦੇ ਵਿਚੋਂ ਪੰਜਾਬ ਟੀਮ ਨੇ ਸੋਨ ਤਗਮਾ ਤੇ 2000 ਮੀਟਰ ਦੇ ਵਿਚੋਂ ਕਾਂਸੀ ਦਾ ਤਗਮਾ ਹਾਸਲ ...

ਪੂਰੀ ਖ਼ਬਰ »

ਸਬ ਜੂਨੀਅਰ ਨੈਸ਼ਨਲ ਬੈਡਮਿੰਟਨ ਚੈਂਪੀਅਨਸ਼ਿਪ ਲਈ ਪੰਜਾਬ ਟੀਮਾਂ ਦਾ ਐਲਾਨ

ਜਲੰਧਰ, 9 ਦਸੰਬਰ (ਖੇਡ ਪ੍ਰਤੀਨਿਧ)- ਸਬ ਜੂਨੀਅਰ ਨੈਸ਼ਨਲ ਬੈਡਮਿੰਟਨ ਚੈਂਪੀਅਨਸ਼ਿਪ ਜੋ 17 ਤੋਂ 22 ਦਸੰਬਰ ਤੱਕ ਭੁਵਨੇਸ਼ਵਰ ਵਿਖੇ ਕਰਵਾਈ ਜਾ ਰਹੀ ਹੈ | ਇਸ ਚੈਂਪੀਅਨਸ਼ਿਪ ਦੇ ਅੰਡਰ 15 ਤੇ 17 ਸਾਲ ਵਰਗ ਦੇ ਵਿਚ ਹਿੱਸਾ ਲੈਣ ਵਾਲੀ ਪੰਜਾਬ ਬੈਡਮਿੰਟਨ ਟੀਮਾਂ ਦਾ ਐਲਾਨ ...

ਪੂਰੀ ਖ਼ਬਰ »

ਪੰਜਾਬ ਸਕੂਲ ਖੇਡਾਂ ਦੇ ਕੁਸ਼ਤੀ ਮੁਕਾਬਲੇ 'ਚ ਮੰਡ ਸਕੂਲ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਜਲੰਧਰ, 9 ਦਸੰਬਰ (ਖੇਡ ਪ੍ਰਤੀਨਿਧ)- ਪੰਜਾਬ ਸਕੂਲ ਖੇਡਾਂ ਦੇ ਕੁਸ਼ਤੀ ਮੁਕਾਬਲੇ ਬੀਤੇ ਦਿਨੀਂ ਫ਼ਰੀਦਕੋਟ ਵਿਖੇ ਕਰਵਾਏ ਗਏ | ਇਨ੍ਹਾਂ ਦੇ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੰਡ ਦੀ ਖਿਡਾਰਨ ਸੀਮਾ ਨੇ ਅੰਡਰ 19 ਸਾਲ ਵਰਗ ਦੇ 57 ਕਿੱਲੋ ਭਾਰ ਵਰਗ 'ਚ ਸੋਨ ਤਗਮਾ, 55 ਕਿੱਲੋ ...

ਪੂਰੀ ਖ਼ਬਰ »

ਸੇਂਟ ਸੋਲਜਰ ਨੇ ਰਾਸ਼ਟਰੀ ਪ੍ਰਦੂਸ਼ਣ ਰੋਕਥਾਮ ਦਿਵਸ ਮਨਾਇਆ

ਜਲੰਧਰ, 9 ਦਸੰਬਰ (ਰਣਜੀਤ ਸਿੰਘ ਸੋਢੀ)- ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਨੰਗਲ ਕਰਾਰ ਖਾਂ ਬਰਾਂਚ ਵਿਖੇ ਰਾਸ਼ਟਰੀ ਪ੍ਰਦੂਸ਼ਣ ਰੋਕਥਾਮ ਦਿਵਸ ਤਹਿਤ ਹਵਾ ਦੀ ਗੁਣਵੱਤਾ 'ਚ ਵੱਧ ਰਹੇ ਪ੍ਰਦੂਸ਼ਣ ਨੂੰ ਰੋਕਣ ਲਈ ਰੈਲੀ ਕੱਢੀ ਗਈ | ਪਿ੍ੰਸੀਪਲ ਸ਼੍ਰੀਮਤੀ ਅਵਨੀਤ ਭੱਟ ...

ਪੂਰੀ ਖ਼ਬਰ »

ਬਿਜਲੀ ਮੀਟਰਾਂ ਨਾਲ ਛੇੜਛਾੜ ਕਰਨ ਦੇ ਮਾਮਲੇ 'ਚ ਜੇਲ੍ਹ ਭੇਜਿਆ

ਜਲੰਧਰ, 9 ਦਸੰਬਰ (ਸ਼ਿਵ)-ਬਿਜਲੀ ਦੇ ਮੀਟਰਾਂ ਨਾਲ ਛੇੜਛਾੜ ਕਰਕੇ ਹੌਲੀ ਕਰਨ ਦੇ ਮਾਮਲੇ ਵਿਚ ਮੁੱਖ ਦੋਸ਼ੀ ਦੇਵੀ ਦਿਆਲ ਕਾਲਰਾ ਦਾ ਤਿੰਨ ਦਿਨ ਦਾ ਪੁਲਿਸ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਉਸ ਨੂੰ ਅਦਾਲਤ ਨੇ 14 ਦਿਨ ਦੇ ਜੁਡੀਸ਼ੀਅਲ ਰਿਮਾਂਡ ਮਾਡਰਨ ਜੇਲ੍ਹ ਕਪੂਰਥਲਾ ...

ਪੂਰੀ ਖ਼ਬਰ »

ਵਿਆਹ ਕਰਨ ਤੋਂ ਮਨ੍ਹਾਂ ਕਰਨ 'ਤੇ ਪੇ੍ਰਮਿਕਾ ਨਰਸ ਨੇ ਕੀਤੀ ਸੀ ਖ਼ੁਦਕੁਸ਼ੀ
ਪ੍ਰੇਮੀ ਿਖ਼ਲਾਫ਼ ਮਾਮਲਾ ਦਰਜ

ਮਕਸੂਦਾਂ, 9 ਨਵੰਬਰ (ਲਖਵਿੰਦਰ ਪਾਠਕ)- ਬੀਤੀ 2 ਦਸੰਬਰ ਦੀ ਰਾਤ 2 ਵਜੇ ਦੇ ਹੀ ਕਰੀਬ ਮਕਸੂਦਾਂ ਚੌਕ 'ਚ ਸਥਿਤ ਇਕ ਵੱਡੇ ਹਸਪਤਾਲ 'ਚ ਪਹਿਲੇ ਦਿਨ ਨੌਕਰੀ 'ਤੇ ਆਈ ਨਰਸ ਕਿ੍ਸਟੀਨਾ ਪੁੱਤਰੀ ਅਸ਼ੋਕ ਕੁਮਾਰ ਵਾਸੀ ਗਾਖਲਾਂ ਵਲੋਂ ਖ਼ੁਦਕੁਸ਼ੀ ਕਰਨ ਦੇ ਮਾਮਲੇ 'ਚ ਪੁਲਿਸ ਨੇ ਉਸ ...

ਪੂਰੀ ਖ਼ਬਰ »

ਪ੍ਰੇਮੀ ਿਖ਼ਲਾਫ਼ ਮਾਮਲਾ ਦਰਜ

ਮਕਸੂਦਾਂ, 9 ਨਵੰਬਰ (ਲਖਵਿੰਦਰ ਪਾਠਕ)- ਬੀਤੀ 2 ਦਸੰਬਰ ਦੀ ਰਾਤ 2 ਵਜੇ ਦੇ ਹੀ ਕਰੀਬ ਮਕਸੂਦਾਂ ਚੌਕ 'ਚ ਸਥਿਤ ਇਕ ਵੱਡੇ ਹਸਪਤਾਲ 'ਚ ਪਹਿਲੇ ਦਿਨ ਨੌਕਰੀ 'ਤੇ ਆਈ ਨਰਸ ਕਿ੍ਸਟੀਨਾ ਪੁੱਤਰੀ ਅਸ਼ੋਕ ਕੁਮਾਰ ਵਾਸੀ ਗਾਖਲਾਂ ਵਲੋਂ ਖ਼ੁਦਕੁਸ਼ੀ ਕਰਨ ਦੇ ਮਾਮਲੇ 'ਚ ਪੁਲਿਸ ਨੇ ਉਸ ...

ਪੂਰੀ ਖ਼ਬਰ »

ਸੀਨੀਅਰ ਨੈਸ਼ਨਲ ਬਾਸਕਟਬਾਲ ਚੈਂਪੀਅਨਸ਼ਿਪ 21 ਤੋਂ

ਜਲੰਧਰ, 9 ਦਸੰਬਰ (ਖੇਡ ਪ੍ਰਤੀਨਿਧ)- 70ਵੀਂ ਸੀਨੀਅਰ ਨੈਸ਼ਨਲ ਬਾਸਕਟਬਾਲ ਚੈਂਪੀਅਨਸ਼ਿਪ ਪੁਰਸ਼ ਤੇ ਔਰਤ ਵਰਗ 'ਚ 21 ਤੋਂ 28 ਦਸੰਬਰ ਤੱਕ ਬਾਸਕਟਬਾਲ ਇਨਡੋਰ ਸਟੇਡੀਅਮ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਕਰਵਾਈ ਜਾ ਰਹੀ ਹੈ | ਇਹ ਜਾਣਕਾਰੀ ਪੰਜਾਬ ਬਾਸਕਟਬਾਲ ...

ਪੂਰੀ ਖ਼ਬਰ »

ਲਾਪਤਾ ਹੋਈ ਲੜਕੀ ਵਾਪਸ ਪਰਤੀ

ਮਕਸੂਦਾਂ, 9 ਦਸੰਬਰ (ਲਖਵਿੰਦਰ ਪਾਠਕ)-ਥਾਣਾ 1 ਦੇ ਅਧੀਨ ਆਉਂਦੀ ਇੰਦਰਾ ਕਾਲੋਨੀ ਵਾਸੀ 19 ਸਾਲਾ ਲੜਕੀ ਜੋ 25 ਨਵੰਬਰ ਨੂੰ ਆਪਣੇ ਪਰਿਵਾਰ ਨਾਲ ਇਕ ਵਿਆਹ ਸਮਾਗਮ 'ਚ ਗਈ ਸੀ, ਪਰ ਵਾਪਸ ਨਹੀਂ ਪਰਤੀ ਸੀ ਅਤੇ ਉਸ ਦੇ ਅਗਵਾ ਹੋਣ ਦੀ ਸੂਚਨਾ ਉਸ ਦੇ ਪਰਿਵਾਰ ਮੈਂਬਰਾਂ ਵਲੋਂ ਥਾਣਾ 1 ...

ਪੂਰੀ ਖ਼ਬਰ »

ਮੇਹਰ ਚੰਦ ਬਹੁਤਕਨੀਕੀ ਕਾਲਜ 'ਚ 'ਇਕ ਵਿਦਿਆਰਥੀ-ਇਕ ਨੌਕਰੀ' ਮੁਹਿੰਮ ਦਾ ਆਗਾਜ਼

ਜਲੰਧਰ, 9 ਦਸੰਬਰ (ਰਣਜੀਤ ਸਿੰਘ ਸੋਢੀ)-ਮੇਹਰ ਚੰਦ ਬਹੁਤਕਨੀਕੀ ਕਾਲਜ ਜਲੰਧਰ ਵਿਖੇ ਡਿਪਲੋਮਾ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਆਪਣੇ ਪੈਰਾਂ ਤੇ ਖੜ੍ਹਾ ਕਰਨ ਲਈ ਤੇ ਉਨ੍ਹਾਂ ਦੀ ਬਿਹਤਰੀਨ ਪਲੇਸਮੈਂਟ ਲਈ 'ਇਕ ਵਿਦਿਆਰਥੀ-ਇਕ ਨੌਕਰੀ' ਮੁਹਿੰਮ ਦਾ ਆਗਾਜ਼ ਕੀਤਾ ਗਿਆ ...

ਪੂਰੀ ਖ਼ਬਰ »

ਪਿਮਸ 'ਚ 49 ਸਾਲ ਦੀ ਔਰਤ ਦੇ ਪੇਟ ਵਿਚ ਰਸੌਲੀ ਦਾ ਗੰਭੀਰ ਆਪ੍ਰੇਸ਼ਨ

ਜਲੰਧਰ, 9 ਦਸੰਬਰ (ਐੱਮ. ਐੱਸ. ਲੋਹੀਆ)-ਪੰਜਾਬ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਪਿਮਸ) 'ਚ ਸਰਜਰੀ ਵਿਭਾਗ ਦੇ ਮਾਹਿਰ ਡਾਕਟਰਾਂ ਦੀ ਟੀਮ ਵਲੋਂ ਇਕ ਮੁਸ਼ਕਿਲ ਸਰਜਰੀ ਕਰਕੇ ਮਰੀਜ਼ ਦੀ ਜਾਨ ਬਚਾਈ ਗਈ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਰਜਰੀ ਵਿਭਾਗ ਦੇ ਐਸੋਸੀਏਟ ...

ਪੂਰੀ ਖ਼ਬਰ »

ਡਲਿਵਰ ਮਾਈ ਡਾਈਟ 'ਤੇ ਮੋਬਾਈਲ ਵਿੰਗ ਦਾ ਛਾਪਾ

ਜਲੰਧਰ, 9 ਦਸੰਬਰ (ਸ਼ਿਵ)- ਜੀ. ਐਸ. ਟੀ. ਮੋਬਾਈਲ ਵਿੰਗ ਦੀ ਟੀਮ ਨੇ ਜੁਆਇੰਟ ਡਾਇਰੈਕਟਰ ਬੀ. ਕੇ. ਵਿਰਦੀ ਦੀ ਹਦਾਇਤ 'ਤੇ ਸਕਾਈਲਾਰਕ ਚੌਕ ਲਾਗੇ ਡਲਿਵਰ ਮਾਈ ਡਾਈਟ 'ਤੇ ਛਾਪਾ ਮਾਰਿਆ ਹੈ | ਉਕਤ ਕੰਪਨੀ ਆਨਲਾਈਨ ਖਾਣਾ ਭੇਜਣ ਬਾਰੇ ਕੰਮ ਕਰਦੀ ਹੈ | ਕਾਰਵਾਈ ਦੋ ਘੰਟੇ ਤੋਂ ...

ਪੂਰੀ ਖ਼ਬਰ »

ਦੁਕਾਨ ਮਾਲਕ ਵਲੋਂ ਨੌਜਵਾਨਾਂ 'ਤੇ ਮਾਰਕੁੱਟ ਤੇ ਲੁੱਟਮਾਰ ਕਰਨ ਦੇ ਦੋਸ਼

ਮਕਸੂਦਾਂ, 9 ਦਸੰਬਰ (ਲਖਵਿੰਦਰ ਪਾਠਕ)-ਥਾਣਾ 1 ਦੇ ਅਧੀਨ ਆਉਂਦੇ ਸ਼ਿਵ ਨਗਰ 'ਚ ਬੀਤੀ ਰਾਤ 11 ਵਜੇ ਸੈਨੇਟਰੀ ਦੁਕਾਨ ਮਾਲਕ ਨੇ ਇਹ ਕਹਿ ਕੇ ਥਾਣਾ 1 'ਚ ਹਲਚਲ ਮਚਾ ਦਿੱਤੀ ਕਿ ਕੁਝ ਲੁਟੇਰੇ ਉਸ ਨਾਲ ਕੁੱਟਮਾਰ ਕਰ ਕੇ ਉਸ ਨਾਲ ਲੁੱਟਖੋਹ ਕਰ ਕੇ ਫ਼ਰਾਰ ਹੋ ਗਏ ਹਨ ਅਤੇ ਇਕ ਲੁਟੇਰੇ ...

ਪੂਰੀ ਖ਼ਬਰ »

ਲਾਲਚ ਦੇ ਕੇ ਬਣਾਇਆ ਕਿਨਰ, ਪੀੜਤਾ ਵਲੋਂ ਐਸ.ਐਸ.ਪੀ. ਨੂੰ ਸ਼ਿਕਾਇਤ

ਜਲੰਧਰ, 9 ਦਸੰਬਰ (ਐੱਮ.ਐੱਸ. ਲੋਹੀਆ) - ਮਰਦ ਤੋਂ ਕਿਨਰ ਬਣੀ ਪੀੜਤਾ ਨੇ ਐਸ.ਐਸ.ਪੀ. ਦਫ਼ਤਰ 'ਚ ਸ਼ਿਕਾਇਤ ਦਿੱਤੀ ਹੈ ਕਿ ਉਸ ਨੂੰ ਇਕ ਵਿਅਕਤੀ ਜੋ ਸਰਕਾਰੀ ਵਿਭਾਗ 'ਚ ਨੌਕਰੀ ਕਰਦਾ ਹੈ ਅਤੇ ਕਿਨਰਾਂ ਦਾ ਗੁਰੂ ਬਣਿਆ ਹੋਇਆ ਹੈ, ਨੇ ਲਾਲਚ ਦੇ ਕੇ ਪਹਿਲਾਂ ਤਾਂ ਕਿਨਰ ਬਣਾ ...

ਪੂਰੀ ਖ਼ਬਰ »

ਖੜ੍ਹੇ ਛੋਟੇ ਹਾਥੀ 'ਚ ਟਕਰਾਇਆ ਮੋਟਰਸਾਈਕਲ ਸਵਾਰ-ਗੰਭੀਰ ਜ਼ਖ਼ਮੀ

ਜਲੰਧਰ, 9 ਦਸੰਬਰ (ਸ਼ੈਲੀ)- ਬੀਤੀ ਦੇਰ ਰਾਤ ਨਕੋਦਰ ਚੌਕ ਨੇੜੇ ਇਕ ਮੋਟਰਸਾਈਕਲ ਸਵਾਰ ਖੜ੍ਹੇ ਛੋਟੇ ਹਾਥੀ ਨਾਲ ਜਾ ਟਕਰਾਇਆ, ਜੋ ਗੰਭੀਰ ਜ਼ਖ਼ਮੀ ਹੋ ਗਿਆ | ਰਾਹਗੀਰਾਂ ਨੇ ਉਸ ਨੂੰ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦੀ ਹਾਲਤ ਗੰਭੀਰ ਦੇਖਦੇ ਹੋਏ ਉਸ ਦੇ ਪਰਿਵਾਰਕ ...

ਪੂਰੀ ਖ਼ਬਰ »

ਹੁਸ਼ਿਆਰੁਪਰ-ਜਲੰਧਰ ਨਿਰਮਾਣ ਅਧੀਨ ਮਾਰਗ ਕਾਰਨ ਰਾਹਗੀਰ ਡਾਹਢੇ ਪ੍ਰੇਸ਼ਾਨ

ਆਦਮਪੁਰ, 9 ਦਸੰਬਰ (ਰਮਨ ਦਵੇਸਰ)- ਹੁਸ਼ਿਆਰੁਪਰ-ਜਲੰਧਰ ਨਿਰਮਾਣ ਅਧੀਨ ਚਾਰ ਮਾਰਗੀ ਸੜਕ ਕਾਰਨ ਰਾਹਗੀਰ ਢਾਹਡੇ ਪ੍ਰੇਸ਼ਾਨ ਹਨ, ਜੋ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਕੇ ਆਪਣੀ ਮੰਜ਼ਿਲ 'ਤੇ ਪਹੁੰਚਦੇ ਹਨ | ਜਾਣਕਾਰੀ ਅਨੁਸਾਰ ਆਦਮਪੁਰ ਵਿਚ ਬਣ ਰਹੇ ਫਲਾਈ ਓਵਰ ਬਣਨੇ ...

ਪੂਰੀ ਖ਼ਬਰ »

ਪਿੰਡ ਵਾਸੀਆਂ ਸਾਂਬਰ ਕੀਤਾ ਵਣ ਵਿਭਾਗ ਹਵਾਲੇ

ਲਾਂਬੜਾ, 9 ਦਸੰਬਰ (ਕੁਲਜੀਤ ਸਿੰਘ ਸੰਧੂ)-ਥਾਣਾ ਲਾਂਬੜਾ 'ਚ ਪੈਂਦੇ ਪਿੰਡ ਸਿੰਘਾਂ 'ਚ ਇਕ ਸਾਂਬਰ ਨੂੰ ਪਿੰਡ ਵਾਸੀਆਂ ਵਲੋਂ ਫੜ ਲਿਆ ਗਿਆ | ਜਾਣਕਾਰੀ ਅਨੁਸਾਰ ਪਿੰਡ ਸਿੰਘਾਂ ਦੀਆਂ ਡੇਅਰੀਆਂ 'ਚ ਅੱਜ ਇਕ ਸਾਂਬਰ ਆ ਗਿਆ ਅਤੇ ਡੇਰੀਆਂ ਦੇ ਬਾਹਰ ਸੁੱਟੇ ਗੋਹੇ ਦੇ ਢੇਰ 'ਚ ਫਸ ...

ਪੂਰੀ ਖ਼ਬਰ »

ਲਾਲੀ ਸਮੇਤ ਹੋਰਾਂ ਨੂੰ ਦੁਬਾਰਾ ਤਲਬ ਕਰੇਗਾ ਈ. ਡੀ.

ਜਲੰਧਰ, 9 ਦਸੰਬਰ (ਸ਼ਿਵ)- ਕੁਝ ਦਿਨ ਪਹਿਲਾਂ ਇਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਕੀਤੀ ਗਈ ਕਾਰਵਾਈ ਤੋਂ ਬਾਅਦ ਦਿਹਾਤੀ ਕਾਂਗਰਸ ਦੇ ਪ੍ਰਧਾਨ ਸੁਖਵਿੰਦਰ ਸਿੰਘ ਲਾਲੀ ਨੂੰ ਪੇਸ਼ ਹੋਣ ਲਈ ਸੱਦਿਆ ਗਿਆ ਸੀ, ਪਰ ਉਨ੍ਹਾਂ ਵਲੋਂ ਅੱਜ ਪੇਸ਼ ਨਾ ਹੋਣ ਕਰਕੇ ਇਨਫੋਰਸਮੈਂਟ ...

ਪੂਰੀ ਖ਼ਬਰ »

ਸਮਰਾਏ ਨੇ ਜਾਖੜ ਨੂੰ ਮੇਅਰ ਦੀ ਕੀਤੀ ਸ਼ਿਕਾਇਤ

ਜਲੰਧਰ, 9 ਸਤੰਬਰ (ਸ਼ਿਵ)- ਨਿਗਮ ਵਿਚ ਕੰਮ ਸਹੀ ਤਰੀਕੇ ਨਾਲ ਚਲਾਉਣ ਲਈ ਲੰਮੇ ਸਮੇਂ ਤੋਂ ਸਬ-ਕਮੇਟੀਆਂ ਬਣਾਉਣ ਦੀ ਮੰਗ ਕਰ ਰਹੇ ਜਗਦੀਸ਼ ਸਮਰਾਏ ਨੇ ਜਲੰਧਰ ਆਏ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ ਮਿਲ ਕੇ ਮੇਅਰ ਜਗਦੀਸ਼ ਰਾਜਾ ਦੀ ਸ਼ਿਕਾਇਤ ਕੀਤੀ ...

ਪੂਰੀ ਖ਼ਬਰ »

ਜਾਖੜ ਨੂੰ ਮਿਲੇ ਵਪਾਰੀਆਂ ਨੇ ਕਿਹਾ ਕਿ ਦਫ਼ਤਰਾਂ 'ਚ ਕੀਤਾ ਜਾ ਰਿਹੈ ਪ੍ਰੇਸ਼ਾਨ

ਸਨਅਤਕਾਰ ਆਗੂ ਗੁਰਸ਼ਰਨ ਸਿੰਘ ਦੀ ਅਗਵਾਈ ਵਿਚ ਕਾਰੋਬਾਰੀਆਂ ਨੇ ਸ੍ਰੀ ਜਾਖੜ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਆ ਰਹੀਆਂ ਪੇ੍ਰਸ਼ਾਨੀਆਂ ਬਾਰੇ ਦੱਸਿਆ ਕਿ ਪਹਿਲਾਂ ਨਾਲੋਂ ਰਿਸ਼ਵਤ ਤਿੰਨ ਗੁਣਾ ਵਧ ਗਈ ਹੈ | ਸਰਕਾਰੀ ਦਫ਼ਤਰਾਂ ਵਿਚ ਵਪਾਰੀਆਂ ਨੂੰ ਪ੍ਰੇਸ਼ਾਨ ...

ਪੂਰੀ ਖ਼ਬਰ »

ਬੇਰੀ, ਮੇਅਰ, ਕਮਿਸ਼ਨਰ ਜੇ.ਸੀ. ਸਮੇਤ 8 ਨੂੰ ਹਾਈਕੋਰਟ ਵਲੋਂ ਨੋਟਿਸ

ਜਲੰਧਰ, 9 ਦਸੰਬਰ (ਸ਼ਿਵ)- ਸੁਦਾਮਾ ਮਾਰਕੀਟ ਦੇ ਦੁਕਾਨਦਾਰਾਂ ਦੀ ਦਾਖਲ ਹੋਈ ਪਟੀਸ਼ਨ 'ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਵਿਧਾਇਕ ਬੇਰੀ, ਮੇਅਰ, ਜੇ.ਸੀ. ਸਮੇਤ ਅੱਧੀ ਦਰਜਨ ਦੇ ਕਰੀਬ ਨੂੰ ਮਾਣਹਾਨੀ ਬਾਰੇ ਨੋਟਿਸ ਜਾਰੀ ਕੀਤਾ ਹੈ | ਮਾਮਲੇ ਵਿਚ ਅਗਲੀ ਸੁਣਵਾਈ 14 ...

ਪੂਰੀ ਖ਼ਬਰ »

ਬਸ਼ੇਸ਼ਰਪੁਰ ਦੇ ਪ੍ਰਗਟ ਸਿੰਘ ਸੰਧੂ ਅਮਰੀਕਾ ਦੀ ਸਿਟੀ ਦੇ ਮੇਅਰ ਬਣੇ

ਲਾਂਬੜਾ, 9 ਦਸੰਬਰ (ਕੁਲਜੀਤ ਸਿੰਘ ਸੰਧੂ)-ਇੱਥੋਂ ਨੇੜਲੇ ਪਿੰਡ ਬਸ਼ੇਸ਼ਰਪੁਰ ਦੇ ਜੰਮਪਲ ਪ੍ਰਗਟ ਸਿੰਘ ਸੰਧੂ ਅਮਰੀਕਾ (ਕੈਲੇਫੋਰਨੀਆ) ਸੈਕਰਾਮੈਂਟੋ ਗਾਲਟ ਸਿਟੀ ਦੇ ਮੇਅਰ ਚੁਣੇ ਜਾਣ 'ਤੇ ਪਿੰਡ ਵਾਸੀਆਂ 'ਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ | ਜ਼ਿਕਰਯੋਗ ਹੈ ਕਿ ...

ਪੂਰੀ ਖ਼ਬਰ »

ਸਮਰਾਏ ਨੇ ਜਾਖੜ ਨੂੰ ਮੇਅਰ ਦੀ ਕੀਤੀ ਸ਼ਿਕਾਇਤ

ਜਲੰਧਰ, 9 ਸਤੰਬਰ (ਸ਼ਿਵ)- ਨਿਗਮ ਵਿਚ ਕੰਮ ਸਹੀ ਤਰੀਕੇ ਨਾਲ ਚਲਾਉਣ ਲਈ ਲੰਮੇ ਸਮੇਂ ਤੋਂ ਸਬ-ਕਮੇਟੀਆਂ ਬਣਾਉਣ ਦੀ ਮੰਗ ਕਰ ਰਹੇ ਜਗਦੀਸ਼ ਸਮਰਾਏ ਨੇ ਜਲੰਧਰ ਆਏ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ ਮਿਲ ਕੇ ਮੇਅਰ ਜਗਦੀਸ਼ ਰਾਜਾ ਦੀ ਸ਼ਿਕਾਇਤ ਕੀਤੀ ...

ਪੂਰੀ ਖ਼ਬਰ »

ਗੰਨਾ ਉਤਪਾਦਕਾਂ ਵਲੋਂ ਕਮਿਸ਼ਨਰ ਦਫ਼ਤਰ ਅੱਗੇ ਧਰਨਾ

ਜਲੰਧਰ, 9 ਦਸੰਬਰ (ਮੇਜਰ ਸਿੰਘ)-ਜਮਹੂਰੀ ਗੰਨਾ ਉਤਪਾਦਕ ਸੰਘਰਸ਼ ਕਮੇਟੀ ਪੰਜਾਬ ਨੇ ਗੰਨਾ ਉਤਪਾਦਕਾਂ ਨੂੰ ਪੇਸ਼ ਆ ਰਹੀਆਂ ਹਰ ਪ੍ਰਕਾਰ ਦੀਆਂ ਮੁਸ਼ਕਿਲਾਂ, ਗੰਨੇ ਦੀ ਦੋ ਸਾਲਾਂ ਤੋਂ ਅਦਾਇਗੀ ਨਾ ਹੋਣਾ, ਭਾਅ 'ਚ ਕਈ ਸਾਲਾਂ ਤੋਂ ਵਾਧਾ ਨਾ ਕਰਨਾ, ਕਿਸਾਨਾਂ ਦੇ ਬਾਂਡ ਨਾ ...

ਪੂਰੀ ਖ਼ਬਰ »

ਵਿੱਤ ਮੰਤਰੀ ਦਾ ਪੁਤਲਾ ਸਾੜਨ ਦਾ ਐਲਾਨ

ਜਲੰਧਰ, 9 ਦਸੰਬਰ (ਅ.ਪ੍ਰਤੀ.)-ਜਲ ਸਪਲਾਈ ਤੇ ਸੈਨੀਟੇਸ਼ਨ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਸੰਜੀਵ ਕੌਾਡਲ ਨੇ ਕੀਤੀ ਗਈ ਮੀਟਿੰਗ ਤੋਂ ਬਾਅਦ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਸਰਕਾਰ ਵਲੋਂ 10 ਦਸੰਬਰ ਤੱਕ ਵਾਟਰ ਸਪਲਾਈ ਸੈਨੀਟੇਸ਼ਨ ਵਿਭਾਗ ਦੇ ਕਰਮਚਾਰੀਆਂ ਦੀ ...

ਪੂਰੀ ਖ਼ਬਰ »

ਅੱਖਾਂ ਦੇ ਮੁਫ਼ਤ ਜਾਂਚ ਕੈਂਪ ਦਾ 295 ਤੋਂ ਵੱਧ ਮਰੀਜ਼ਾਂ ਨੇ ਉਠਾਇਆ ਲਾਭ

ਜਲੰਧਰ, 9 ਦਸੰਬਰ (ਹਰਵਿੰਦਰ ਸਿੰਘ ਫੁੱਲ)- ਦੂਖ ਨਿਵਾਰਨ ਸੇਵਾ ਸੁਸਾਇਟੀ ਵਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਲਿੰਕ ਕਾਲੋਨੀ ਵਿਖੇ ਮੁਫ਼ਤ ਡਾਕਟਰੀ ਅਤੇ ਅੱਖਾਂ ਦੀ ਜਾਂਚ ਦਾ ਕੈਂਪ ਲਗਾਇਆ ਗਿਆ ਜਿਸ ਵਿਚ ਗੁਰੂ ਤੇਗ ਬਹਾਦਰ ਚੈਰੀਟੇਬਲ ਹਸਪਤਾਲ ਦੇ ਡਾਕਟਰਾਂ ਦੀ ...

ਪੂਰੀ ਖ਼ਬਰ »

'ਪੁਲਿਸ ਬਜ਼ੁਰਗ ਦਿਵਸ' 13 ਨੂੰ

ਜਲੰਧਰ, 9 ਦਸੰਬਰ (ਐੱਮ. ਐੱਸ. ਲੋਹੀਆ) - ਪੰਜਾਬ ਪੁਲਿਸ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ, ਜਲੰਧਰ ਵੱਲੋਂ 'ਪੁਲਿਸ ਬਜ਼ੁਰਗ ਦਿਵਸ' ਮਿਤੀ 13-12-2019 ਨੂੰ ਮਨਾਇਆ ਜਾ ਰਿਹਾ ਹੈ | ਇਸ ਦਿਵਸ ਬਾਰੇ ਜਾਣਕਾਰੀ ਦਿੰਦੇ ਹੋਏ ਐਸੋਸੀਏਸ਼ਨ ਦੇ ਪ੍ਰਧਾਨ ਚਰਨ ਸਿੰਘ ਬਾਠ ਅਤੇ ਜਨਰਲ ...

ਪੂਰੀ ਖ਼ਬਰ »

ਚੁਗਿੱਟੀ ਫਲਾਈਓਵਰ ਨੇੜੇ ਗੰਨਿਆਂ ਨਾਲ ਭਰੀ ਟਰਾਲੀ ਪਲਟੀ

ਚੁਗਿੱਟੀ/ਜੰਡੂਸਿੰਘਾ, 9 ਦਸੰਬਰ (ਨਰਿੰਦਰ ਲਾਗੂ)-ਸੋਮਵਾਰ ਨੂੰ ਜਲੰਧਰ-ਅੰਮਿ੍ਤਸਰ ਮਾਰਗ 'ਤੇ ਚੁਗਿੱਟੀ ਫਲਾਈਓਵਰ ਲਾਗੇ ਪਲਟੀ ਗੰਨਿਆਂ ਨਾਲ ਭਰੀ ਟਰਾਲੀ ਕਾਫ਼ੀ ਦੇਰ ਤੱਕ ਰਾਹਗੀਰਾਂ ਲਈ ਮੁਸੀਬਤ ਬਣੀ ਰਹੀ | ਇਸ ਸਬੰਧੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਿਸ ਵਲੋਂ ...

ਪੂਰੀ ਖ਼ਬਰ »

ਮਹਿੰਗਾਈ ਦੇ ਵਿਰੋਧ 'ਚ 'ਆਪ' ਨੇ ਸਾੜਿਆ ਮੋਦੀ ਤੇ ਕੈਪਟਨ ਦਾ ਪੁਤਲਾ

ਜਲੰਧਰ, 9 ਦਸੰਬਰ (ਸ਼ਿਵ)- ਲਗਾਤਾਰ ਵਧ ਰਹੀ ਮਹਿੰਗਾਈ ਿਖ਼ਲਾਫ਼ ਰੋਸ ਜ਼ਾਹਿਰ ਕਰਦੇ ਹੋਏ ਆਮ ਆਦਮੀ ਪਾਰਟੀ ਨੇ ਡੀ. ਸੀ. ਦਫ਼ਤਰ ਸਾਹਮਣੇ ਕੇਂਦਰ ਅਤੇ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ | ਪਾਰਟੀ ਦੇ ਮੈਂਬਰਾਂ ਨੇ ਇਸ ਮੌਕੇ ਨਾਅਰੇਬਾਜ਼ੀ ਕੀਤੀ ਕਿ ਦੋਵਾਂ ਸਰਕਾਰਾਂ ...

ਪੂਰੀ ਖ਼ਬਰ »

ਕੇਂਦਰੀ ਵਿਭਾਗ ਨੂੰ ਜ਼ਮੀਨ ਦੇਣ ਦਾ ਰਸਤਾ ਸਾਫ਼

ਜਲੰਧਰ, 9 ਦਸੰਬਰ (ਸ਼ਿਵ)- ਕੇਂਦਰੀ ਵਿਭਾਗ ਐਨ. ਐਸ. ਐਸ. ਓ. ਨੂੰ ਇੰਪਰੂਵਮੈਂਟ ਟਰੱਸਟ ਵਲੋਂ ਸੂਰੀਆ ਐਨਕਲੇਵ ਵਿਚ ਦਫ਼ਤਰ ਬਣਾਉਣ ਲਈ 1114 ਗਜ ਜ਼ਮੀਨ ਦੀ ਪ੍ਰਕਿਰਿਆ ਖ਼ਤਮ ਹੋ ਗਈ ਹੈ | 4.50 ਕਰੋੜ ਰੁਪਏ ਵਿਚ ਜ਼ਮੀਨ ਵੇਚਣ ਦਾ ਕੰਮ ਸਿਰੇ ਚੜ੍ਹਨ ਤੋਂ ਬਾਅਦ ਟਰੱਸਟ ਨੇ ਇਸ ...

ਪੂਰੀ ਖ਼ਬਰ »

ਤਲਣ ਲਈ ਇਸਤੇਮਾਲ ਕੀਤੇ ਤੇਲ ਤੋਂ ਹੁਣ ਪੰਜਾਬ 'ਚ ਤਿਆਰ ਹੋਵੇਗਾ ਬਾਇਓਡੀਜ਼ਲ

ਜਲੰਧਰ, 9 ਦਸੰਬਰ (ਐੱਮ. ਐ ੱਸ. ਲੋਹੀਆ)-ਪਕੋੜੇ, ਭਟੂਰੇ, ਚਿਪਸ ਆਦਿ ਖਾਣ ਵਾਲੇ ਪਦਾਰਥ ਤਲਣ ਲਈ ਇਸਤੇਮਾਲ ਕੀਤੇ ਤੇਲ ਤੋਂ ਹੁਣ ਪੰਜਾਬ 'ਚ ਬਾਇਓਡੀਜ਼ਲ ਤਿਆਰ ਕੀਤਾ ਜਾਵੇਗਾ, ਜੋ ਗੱਡੀਆਂ ਅਤੇ ਜਨਰੇਟਰਾਂ ਆਦਿ 'ਚ ਇਸਤੇਮਾਲ ਹੋਵੇਗਾ | ਇਸ ਸਬੰਧੀ ਅੱਜ ਜਲੰਧਰ ਦੇ ਸਿਵਲ ...

ਪੂਰੀ ਖ਼ਬਰ »

ਸੇਵਾ ਮੁਕਤ ਮੁਲਾਜ਼ਮ ਵਲੋਂ ਅਸਲ ਸਰਟੀਫਿਕੇਟ ਦੇਣ ਦੀ ਮੰਗ

ਜਲੰਧਰ, 9 ਦਸੰਬਰ (ਸ਼ਿਵ)- ਪਾਵਰਕਾਮ ਦੇ ਸੇਵਾਮੁਕਤ ਏ. ਜੀ. ਈ. ਲਖਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਆਈ ਡੀ 204769 ਨੇ ਕਿਹਾ ਹੈ ਕਿ ਸੇਵਾਮੁਕਤੀ ਤੋਂ ਬਾਅਦ ਦਫਤਰ ਵਿਚ ਆਪਣੇ ਅਸਲ ਸਰਟੀਫਿਕੇਟ ਮੰਗ ਰਿਹਾ ਹੈ ਪਰ ਉਨਾਂ ਨੂੰ ਨਹੀਂ ਦਿੱਤਾ ਜਾ ਰਿਹਾ ਹੈ | ਲਖਵਿੰਦਰ ਸਿੰਘ ਨੇ ...

ਪੂਰੀ ਖ਼ਬਰ »

ਡੀ.ਸੀ. ਵਲੋਂ 144ਵੇਂ ਹਰਿਵੱਲਭ ਸੰਗੀਤ ਸੰਮੇਲਨ ਲਈ ਪੂਰਨ ਸਹਿਯੋਗ ਦਾ ਭਰੋਸਾ

ਜਲੰਧਰ, 9 ਦਸੰਬਰ (ਹਰਵਿੰਦਰ ਸਿੰਘ ਫੁੱਲ)- ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਬਾਬਾ ਹਰਿਵੱਲਭ ਸੰਗੀਤ ਮਹਾ ਸਭਾ ਵਲੋਂ ਸ੍ਰੀ ਦੇਵੀ ਤਲਾਬ ਮੰਦਰ ਵਿਖੇ 27 ਤੋਂ 29 ਦਸੰਬਰ ਤੱਕ ਕਰਵਾਏ ਜਾਣ ਵਾਲੇ 144ਵੇਂ ਹਰਿਵੱਲਭ ਸੰਗੀਤ ਸੰਮੇਲਨ ਲਈ ਪੂਰਨ ਸਹਿਯੋਗ ਦੇਣ ਦਾ ...

ਪੂਰੀ ਖ਼ਬਰ »

ਸੇਵਾ ਕੇਂਦਰ ਵਿਖੇ ਕੰਟੀਨ ਦੇ ਠੇਕੇ ਦੀ ਨਿਲਾਮੀ 16 ਨੂੰ

ਜਲੰਧਰ, 9 ਦਸੰਬਰ (ਚੰਦੀਪ ਭੱਲਾ)-ਜ਼ਿਲ੍ਹਾ ਪ੍ਰਸ਼ਾਸ਼ਕੀ ਕੰਪਲੈਕਸ ਜਲੰਧਰ ਦੇ ਸੇਵਾ ਕੇਂਦਰ ਦੀ ਕੰਟੀਨ ਦੇ ਠੇਕੇ ਦੀ ਨਿਲਾਮੀ 01.01.2020 ਤੋਂ 31.03.2021 ਤੱਕ ਦੇ ਸਮੇਂ ਲਈ ਖੁੱਲ੍ਹੀ ਬੋਲੀ ਅਧੀਨ 16 ਦਸੰਬਰ 2019 ਨੰੂ ਸਵੇਰੇ 11:00 ਵਜੇ ਵਧੀਕ ਡਿਪਟੀ ਕਮਿਸ਼ਨਰ ਜਲੰਧਰ ਦੀ ਪ੍ਰਧਾਨਗੀ ...

ਪੂਰੀ ਖ਼ਬਰ »

ਸਮਾਜ ਭਲਾਈ ਨੌਜਵਾਨ ਸਭਾ ਵਲੋਂ ਵਿਸ਼ਾਲ ਰੋਸ ਮਾਰਚ

ਜੰਡਿਆਲਾ ਮੰਜਕੀ 9 ਦਸੰਬਰ (ਮਨਜਿੰਦਰ ਸਿੰਘ)- ਦੇਸ਼ ਵਿਚ ਵਧ ਰਹੀਆਂ ਜਬਰ ਜਨਾਹ ਦੀਆਂ ਘਟਨਾਵਾਂ ਅਤ ਔਰਤਾਂ 'ਤੇ ਹੋ ਰਹੇ ਜ਼ੁਲਮ, ਬੇਰੁਜ਼ਗਾਰੀ, ਮਹਿੰਗਾਈ, ਨਾਸਕ ਸਿਹਤ ਸਹੂਲਤਾਂ ਆਦਿ ਵਰਗੇ ਭਖਦੇ ਮਸਲਿਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਅਤੇ ਸਰਕਾਰ ਪ੍ਰਤੀ ਰੋਸ ...

ਪੂਰੀ ਖ਼ਬਰ »

ਨਾਟਕਕਾਰ ਤੇ ਸ਼ਾਇਰ ਜਗੀਰ ਜੋਸਣ ਦਾ ਸਫ਼ਰਨਾਮਾ ਅਰਪਣ

ਸ਼ਾਹਕੋਟ, 9 ਦਸੰਬਰ (ਬਾਂਸਲ)-ਉੱਘੇ ਨਾਟਕਕਾਰ ਤੇ ਸ਼ਾਇਰ ਜਗੀਰ ਜੋਸਣ ਦਾ ਚੀਨ ਦਾ ਸਫ਼ਰਨਾਮਾ 'ਮਾਓ ਦਾ ਚੀਨ' ਸ਼ਾਹਕੋਟ ਵਿਖੇ ਇਕ ਸਾਹਿਤਕ ਮਹਿਫ਼ਿਲ 'ਚ ਲੋਕ ਅਰਪਣ ਕੀਤਾ ਗਿਆ | ਕਵੀ ਮੋਹਣ ਮਤਿਆਲਵੀ ਦੇ ਘਰ 'ਚ ਸਾਹਿਤਕਾਰਾਂ ਤੇ ਸਾਹਿਤਕ ਪ੍ਰੇਮੀਆਂ ਦੀ ਇਕੱਤਰਤਾ 'ਚ ...

ਪੂਰੀ ਖ਼ਬਰ »

ਕਿਸ਼ਨਗੜ੍ਹ ਪੁਲਿਸ ਚੌਕੀ 'ਚ ਪੁਲਿਸ-ਪਬਲਿਕ ਮੀਟਿੰਗ

ਕਿਸ਼ਨਗੜ੍ਹ, 9 ਦਸੰਬਰ (ਹਰਬੰਸ ਸਿੰਘ ਹੋਠੀ)-ਸਥਾਨਕ ਪੁਲਿਸ ਚੌਕੀ, ਕਿਸ਼ਨਗੜ੍ਹ ਵਿਖੇ ਥਾਣਾ ਕਰਤਾਰਪੁਰ ਦੇ ਨਵ-ਨਿਯੁਕਤ ਐਸ. ਐਚ. ਓ. ਪੁਸ਼ਪ ਬਾਲੀ ਵਲੋਂ ਕਿਸ਼ਨਗੜ੍ਹ, ਬੱਲਾਂ, ਮੰਨਣਾ, ਨੌਗੱਜਾ, ਕਰਾੜੀ, ਸੰਘਵਾਲ, ਰਸੂਲਪੁਰ ਬ੍ਰਾਹਮਣਾਂ ਆਦਿ ਪਿੰਡਾਂ ਦੇ ਮੁਹਤਬਰਾਂ ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਿ ਰਾਏ ਸਾਹਿਬ ਅਕੈਡਮੀ 'ਚ ਸਾਲਾਨਾ ਇਨਾਮ ਵੰਡ ਸਮਾਰੋਹ

ਮੱਲ੍ਹੀਆਂ ਕਲਾਂ, 9 ਦਸੰਬਰ (ਮਨਜੀਤ ਮਾਨ)-ਸ੍ਰੀ ਗੁਰੂ ਹਰਿ ਰਾਏ ਸਾਹਿਬ 'ਅਕੈਡਮੀ' ਬਿੱਲੀ ਬੜੈਚ ਗੁਰਦੁਆਰਾ ਸੈਦ ਰਾਣਾ ਸਾਹਿਬ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਤੇ ਸਪੋਰਟਸ ਮੀਟ ਅਕੈਡਮੀ ਦੇ ਵਿਸ਼ਾਲ ਖੇਡ ਮੈਦਾਨ 'ਚ ਅਕੈਡਮੀ ਦੇ ਚੇਅਰਮੈਨ ਤੇ ਉੱਘੇ ਸਮਾਜ ਸੇਵਕ ...

ਪੂਰੀ ਖ਼ਬਰ »

ਗੁਰੂ ਹਰਿ ਰਾਇ ਸਾਹਿਬ ਅਕੈਡਮੀ ਬਿੱਲੀ ਬੜੈਚ ਵਿਖੇ ਸਪੋਰਟਸ ਮੀਟ

ਲੋਹੀਆਂ ਖਾਸ, 9 ਦਸੰਬਰ (ਦਿਲਬਾਗ ਸਿੰਘ)- ਗੁਰੂ ਹਰਿ ਰਾਇ ਸਾਹਿਬ ਅਕੈਡਮੀ ਬਿੱਲੀ ਬੜੈਚ ਵਿਖੇ ਪਿ੍ੰ. ਸੰਤੋਖ ਸਿੰਘ ਦੀ ਅਗਵਾਈ 'ਚ ਸਾਲਾਨਾ ਸਪੋਰਟਸ ਮੀਟ ਕਰਵਾਈ ਗਈ | ਇਸ ਮੌਕੇ ਅਕੈਡਮੀ ਚੇਅਰਮੈਨ ਸੰਤ ਬਾਬਾ ਗੁਰਮੇਜ ਸਿੰਘ ਨੇ ਇਨਾਮ ਵੰਡ ਸਮਾਰੋਹ ਨੂੰ ਸੰਬੋਧਨ ...

ਪੂਰੀ ਖ਼ਬਰ »

ਬੀ. ਕੇ. ਇੰਟਰਨੈਸ਼ਨਲ ਸਕੂਲ ਦੇ ਕਵੀਸ਼ਰੀ ਜਥੇ ਨੇ ਜਿੱਤਿਆ ਪਹਿਲਾ ਇਨਾਮ

ਲੋਹੀਆਂ ਖਾਸ, 9 ਦਸੰਬਰ (ਦਿਲਬਾਗ ਸਿੰਘ) ਬੀ. ਕੇ. ਇੰਟਰਨੈਸ਼ਨਲ ਕਾਨਵੈਂਟ ਸਕੂਲ ਵਾੜਾ ਜੋਧ ਸਿੰਘ ਜਲੰਧਰ ਦੇ ਕਵੀਸ਼ਰੀ ਜਥੇ ਨੇ ਕਵੀਸ਼ਰੀ ਵਾਰਾਂ ਗਾਉਣ ਦੇ ਮੁਕਾਬਲੇ 'ਚੋਂ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ | ਇਸ ਸਬੰਧੀ ...

ਪੂਰੀ ਖ਼ਬਰ »

ਇੰਟਰ ਕਾਲਜ ਵੇਟ ਲਿਫ਼ਟਿੰਗ ਮੁਕਾਬਲਿਆਂ 'ਚ ਵਿਦਿਆਰਥੀਆ ਨੇ ਕੀਤਾ ਨਾਂਅ ਰੌਸ਼ਨ

ਫਿਲੌਰ, 9 ਦਸੰਬਰ ( ਸੁਰਜੀਤ ਸਿੰਘ ਬਰਨਾਲਾ )-ਡੀ. ਏ. ਵੀ. ਕਾਲਜ ਦੇ ਵਿਦਿਆਰਥੀਆਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਕਰਵਾਏ ਗਏ ਇੰਟਰ ਕਾਲਜ ਵੇਟ ਲਿਫ਼ਟਿੰਗ ਮੁਕਾਬਲਿਆਂ ਚ ਤੀਜਾ ਸਥਾਨ ਹਾਸਲ ਕਰਕੇ ਕਾਲਜ ਦਾ ਨਾਂਅ ਰੌਸ਼ਨ ਕੀਤਾ | ਇਸ ਸਬੰਧੀ ਜਾਣਕਾਰੀ ਦਿੰਦੇ ...

ਪੂਰੀ ਖ਼ਬਰ »

ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੀ ਮੀਟਿੰਗ

ਫਿਲੌਰ, 9 ਦਸੰਬਰ (ਸੁਰਜੀਤ ਸਿੰਘ ਬਰਨਾਲਾ)-ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਦੌਰਾਨ ਜਥੇਬੰਦੀ ਦੀ 15ਵੀਂ ਜਨਰਲ ਕੌਾਸਲ ਦਾ ਚੌਥਾ ਇਜਲਾਸ 14 ਅਤੇ 15 ਦਸੰਬਰ ਨੂੰ ਗੁਰੂ ਰਵਿਦਾਸ ਭਵਨ ...

ਪੂਰੀ ਖ਼ਬਰ »

ਬੁਲੰਦਪੁਰ ਵਿਖੇ ਡਾ. ਭੀਮ ਰਾਓ ਅੰਬੇਡਕਰ ਦਾ ਪ੍ਰੀ-ਨਿਰਵਾਣ ਦਿਵਸ ਮਨਾਇਆ

ਕਿਸ਼ਨਗੜ੍ਹ, 9 ਦਸੰਬਰ (ਲਖਵਿੰਦਰ ਸਿੰਘ ਲੱਕੀ)- ਪਿੰਡ ਬੁਲੰਦਪੁਰ ਵਿਖੇ ਭਾਰਤੀ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦਾ 63ਵਾਂ ਪ੍ਰੀ-ਨਿਰਵਾਣ ਦਿਵਸ ਡਾ. ਬੀ. ਆਰ. ਅੰਬੇਡਕਰ ਵੈਲਫੇਅਰ ਸੁਸਾਇਟੀ ਵਲੋਂ ਸ਼ਰਧਾ ਨਾਲ ਮਨਾਇਆ ਗਿਆ, ਜਿਸ ਵਿਚ ਸੰਸਥਾ ਮੈਂਬਰਾਂ ...

ਪੂਰੀ ਖ਼ਬਰ »

ਹੈਰੋਇਨ ਸਮੇਤ ਔਰਤ ਸਣੇ ਦੋ ਕਾਬੂ

ਮਹਿਤਪੁਰ, 9 ਦਸੰਬਰ (ਮਿਹਰ ਸਿੰਘ ਰੰਧਾਵਾ)- ਇੰਸਪੈਕਟਰ ਲਖਵੀਰ ਸਿੰਘ ਐਸ. ਐੱਚ. ਓ. ਥਾਣਾ ਮਹਿਤਪੁਰ ਦੀ ਯੋਗ ਅਗਵਾਈ ਹੇਠ ਨਸ਼ਾ ਤਸਕਰਾਂ ਵਿਰੁੱਧ ਵਿੱਢੀ ਜ਼ੋਰਦਾਰ ਮੁਹਿੰਮ ਦੌਰਾਨ ਮਹਿਤਪੁਰ ਪੁਲਿਸ ਨੇ ਦੋ ਦੋ ਗ੍ਰਾਮ ਹੈਰੋਇਨ ਸਮੇਤ ਔਰਤ ਸਣੇ ਦੋ ਨੂੰ ਕਾਬੂ ਕਰਨ 'ਚ ...

ਪੂਰੀ ਖ਼ਬਰ »

ਤਨਖ਼ਾਹਾਂ ਨਾ ਮਿਲਣ ਕਾਰਨ ਮਿਊਾਸੀਪਲ ਮੁਲਾਜ਼ਮਾਂ 'ਚ ਰੋਸ

ਸ਼ਾਹਕੋਟ, 9 ਦਸੰਬਰ (ਸਚਦੇਵਾ, ਸੁਖਦੀਪ ਸਿੰਘ)- ਪੰਜਾਬ ਸਰਕਾਰ ਵਲੋਂ ਨਗਰ ਨਿਗਮਾਂ, ਨਗਰ ਕੌਾਸਲਾਂ ਅਤੇ ਨਗਰ ਪੰਚਾਇਤਾਂ ਨੂੰ ਬਣਦੀ ਵੈਟ ਦੀ ਰਕਮ ਅਜੇ ਤੱਕ ਜਾਰੀ ਨਾ ਕਰਨ ਕਰਕੇ ਮਿਊਾਸੀਪਲ ਮੁਲਾਜ਼ਮਾਂ ਨੂੰ ਪਿਛਲੇ ਮਹੀਨੇ ਦੀ ਤਨਖ਼ਾਹ ਨਹੀਂ ਮਿਲ ਸਕੀ ਅਤੇ ਕਈ ਨਗਰ ...

ਪੂਰੀ ਖ਼ਬਰ »

15 ਬੋਤਲਾਂ ਸ਼ਰਾਬ ਸਮੇਤ ਵਿਅਕਤੀ ਕਾਬੂ

ਆਦਮਪੁਰ, 9 ਦਸੰਬਰ (ਰਮਨ ਦਵੇਸਰ)- ਆਦਮਪੁਰ ਦੇ ਨੇੜਲੇ ਕਸਬਾ ਅਲਾਵਲਪੁਰ ਵਿਖੇ ਇੱਕ ਵਿਅਕਤੀ ਕੋਲੋਂ 15 ਬੋਤਲਾਂ ਸ਼ਰਾਬ ਬਰਾਮਦ ਕਰ ਕਾਬੂ ਕੀਤਾ ਗਿਆ ¢ ਥਾਣਾ ਮੁਖੀ ਆਦਮਪੁਰ ਨਰੇਸ਼ ਜੋਸ਼ੀ ਨੇ ਦੱਸਿਆ ਕਿ ਅਲਾਵਲਪੁਰ ਚੌਕੀ ਦੇ ਹੈੱਡ ਕਾਂਸਟੇਬਲ ਗੁਰਦੀਪ ਸਿੰਘ ਬੰਗੜ ...

ਪੂਰੀ ਖ਼ਬਰ »

ਦੋ ਮੋਟਰਸਾਈਕਲਾਂ ਦੀ ਟੱਕਰ 'ਚ ਇਕ ਦੀ ਮੌਤ-ਇਕ ਜ਼ਖ਼ਮੀ

ਕਿਸ਼ਨਗੜ੍ਹ, 9 ਦਸੰਬਰ (ਲਖਵਿੰਦਰ ਸਿੰਘ ਲੱਕੀ)-ਜਲੰਧਰ ਤੋਂ ਪਠਾਨਕੋਟ ਰਾਸ਼ਟਰੀ ਮਾਰਗ 'ਤੇ ਸਥਿਤ ਡੀ.ਏ.ਵੀ. ਯੂਨੀਵਰਸਿਟੀ ਦੇ ਨੇੜੇ ਦੋ ਮੋਟਰਸਾਈਕਲਾਂ ਦੀ ਆਪਸੀ ਟੱਕਰ 'ਚ ਇਕ ਦੀ ਮੌਤ ਹੋ ਜਾਣ 'ਤੇ ਦੂਸਰੇ ਦੇ ਗੰਭੀਰ ਜ਼ਖ਼ਮੀ ਹੋਣ ਦਾ ਸਮਾਚਾਰ ਹੈ | ਅਲਾਵਲਪੁਰ ਪੁਲਿਸ ...

ਪੂਰੀ ਖ਼ਬਰ »

4 ਕਿੱਲੋ ਦੀ ਰਸੌਲੀ ਕਰਕੇ ਬੇਔਲਾਦ ਰਹੀ ਔਰਤ ਦਾ ਕੀਤਾ ਸਫ਼ਲ ਆਪ੍ਰੇਸ਼ਨ

ਜਲੰਧਰ, 9 ਦਸੰਬਰ (ਐੱਮ.ਐੱਸ. ਲੋਹੀਆ)-ਤਰਨਤਾਰਨ ਦੀ ਰਹਿਣ ਵਾਲੀ 29 ਸਾਲ ਦੀ ਔਰਤ ਦਾ 8 ਸਾਲ ਪਹਿਲਾਂ ਵਿਆਹ ਹੋਇਆ ਸੀ, ਜੋ ਆਪਣੇ ਵਿਆਹ ਤੋਂ ਬਾਅਦ ਹੀ ਲਗਾਤਾਰ ਖੂਨ ਚਲਦੇ ਰਹਿਣ ਦੀ ਪ੍ਰੇਸ਼ਨੀ ਤੋਂ ਪੀੜਤ ਹੋਣ ਕਰਕੇ ਔਲਾਦ ਦਾ ਸੁੱਖ ਨਹੀਂ ਪ੍ਰਾਪਤ ਕਰ ਸਕੀ | ਉਸ ਨੇ ਕਈ ...

ਪੂਰੀ ਖ਼ਬਰ »

ਆਵਾਜਾਈ 'ਚ ਵਿਘਨ ਪਾਉਣ ਵਾਲਿਆਂ 'ਤੇ ਮੁਕੱਦਮਾ ਦਰਜ

ਨਕੋਦਰ, 9 ਦਸੰਬਰ (ਗੁਰਵਿੰਦਰ ਸਿੰਘ)-ਨਕੋਦਰ ਜਲੰਧਰ ਮੁੱਖ ਮਾਰਗ 'ਤੇ ਪਿੰਡ ਮੁੱਧਾਂ ਨੇੜੇ ਵੇੲੀਂ ਪੁੱਲ 'ਤੇ ਕਰੀਬ 100 ਲੋਕ ਜਿਨ੍ਹਾਂ 'ਚ ਮਰਦ, ਔਰਤਾਂ ਵੀ ਸ਼ਾਮਿਲ ਸਨ ਸੜਕ ਦੁਰਘਟਨਾ 'ਚ ਹੋਏ ਦੋ ਜ਼ਖ਼ਮੀਆਂ ਦੀ ਮੰਗ ਨੂੰ ਲੈ ਕੇ 4 ਦਸੰਬਰ ਨੂੰ ਧਰਨਾ ਲਾਉਣ ਦੀ ਅਗਵਾਈ ਕਰਨ ...

ਪੂਰੀ ਖ਼ਬਰ »

'ਸ਼ਕਤੀ' ਐਪ, 112 ਇੰਡੀਆ ਮੋਬਾਈਲ ਐਪ ਤੇ 181 ਹੈਲਪ ਲਾਈਨ ਬਾਰੇ ਦਿੱਤੀ ਜਾਣਕਾਰੀ

ਰੁੜਕਾ ਕਲਾਂ, 9 ਦਸੰਬਰ (ਦਵਿੰਦਰ ਸਿੰਘ ਖ਼ਾਲਸਾ)- ਸਬ ਡਵੀਜ਼ਨ ਸਾਂਝ ਕੇਂਦਰ ਇੰਚਾਰਜ ਨਕੋਦਰ ਅਤੇ ਥਾਣਾ ਸਾਂਝ ਕੇਂਦਰ ਇੰਚਾਰਜ ਨੂਰਮਹਿਲ ਵਲੋਂ ਸੀਨੀਅਰ ਪੁਲਿਸ ਕਪਤਾਨ ਨਵਜੋਤ ਸਿੰਘ ਮਾਹਲ .ਐਸ.ਐਸ.ਪੀ. ਜਲੰਧਰ ਦਿਹਾਤੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਨੋਡਲ ...

ਪੂਰੀ ਖ਼ਬਰ »

ਸਰਕਾਰ ਪੈਨਸ਼ਨਰਜ਼ ਦੀਆਂ ਮੰਗਾਂ ਪ੍ਰਤੀ ਸੰਜੀਦਾ ਨਹੀਂ-ਬਲਦੇਵ ਰਾਜ

ਲੋਹੀਆਂ ਖਾਸ, 9 ਦਸੰਬਰ (ਬਲਵਿੰਦਰ ਸਿੰਘ ਵਿੱਕੀ)- ਪੈਨਸ਼ਨਰਜ਼ ਐਸੋਸੀਏਸ਼ਨ ਸ਼ਹਿਰੀ ਮੰਡਲ ਕਪੂਰਥਲਾ ਦੀ ਮੀਟਿੰਗ ਸ਼੍ਰੀ ਰੇਸ਼ਮ ਲਾਲ ਪ੍ਰਧਾਨ ਦੀ ਪ੍ਰਧਾਨਗੀ ਹੇਠ ਲੋਹੀਆਂ ਖਾਸ ਵਿਖੇ ਹੋਈ ਜਿਸ 'ਚ ਬਲਦੇਵ ਰਾਜ ਸਕੱਤਰ, ਪਿਆਰਾ ਸਿੰਘ ਚੰਦੀ ਸਰਕਲ ਸਕੱਤਰ ਅਤੇ ...

ਪੂਰੀ ਖ਼ਬਰ »

ਪੁਲਿਸ ਮੁਲਾਜ਼ਮ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

ਫਿਲੌਰ, 9 ਦਸੰਬਰ ( ਸੁਰਜੀਤ ਸਿੰਘ ਬਰਨਾਲਾ, ਕੈਨੇਡੀ)-ਪੰਜਾਬ ਪੁਲਿਸ ਅਕੈਡਮੀ ਫਿਲੌਰ ਵਿਖੇ ਇਕ ਪੁਲਿਸ ਮੁਲਾਜ਼ਮ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ | ਏ. ਐਸ. ਆਈ. ਵਿਜੈ ਕੁਮਾਰ ਨੇ ਦੱਸਿਆ ਕਿ ਸਵੇਰੇ 8 ਵਜੇ ਦੇ ਕਰੀਬ ਪੰਜਾਬ ਪੁਲਿਸ ...

ਪੂਰੀ ਖ਼ਬਰ »

ਦੋ ਕਾਰਾਂ ਦੀ ਟੱਕਰ 'ਚ ਇਕ ਦੀ ਮੌਤ, ਇਕ ਗੰਭੀਰ ਜ਼ਖ਼ਮੀ

ਕਿਸ਼ਨਗੜ੍ਹ/ਭੋਗਪੁਰ, 9 ਦਸੰਬਰ (ਹਰਬੰਸ ਸਿੰਘ ਹੋਠੀ, ਲਖਵਿੰਦਰ ਸਿੰਘ ਲੱਕੀ, ਕੁਲਦੀਪ ਸਿੰਘ ਪਾਬਲਾ)-ਜਲੰਧਰ-ਪਠਾਨਕੋਟ ਰਾਸ਼ਟਰੀ ਰਾਜਮਾਰਗ 'ਤੇ ਸਥਿਤ ਅੱਡਾ ਕਾਲਾ ਬੱਕਰਾ ਵਿਖੇ ਅਵਾਰਾ ਕੁੱਤੇ ਦੇ ਅੱਗੇ ਆਉਣ ਨਾਲ ਦੋ ਕਾਰਾਂ ਦੀ ਟੱਕਰ 'ਚ ਇਕ ਦੀ ਮੌਤ ਤੇ ਇਕ ਦੇ ਗੰਭੀਰ ...

ਪੂਰੀ ਖ਼ਬਰ »

ਸਾਬਕਾ ਸਰਪੰਚ ਦਵਿੰਦਰ ਸਿੰਘ ਕੁਲਾਰ ਨਮਿਤ ਅੰਤਿਮ ਅਰਦਾਸ ਅੱਜ

ਜਲੰਧਰ, 9 ਦਸੰਬਰ (ਅ. ਬ.)-ਸੋਫੀ ਪਿੰਡ ਦੇ ਸਾਬਕਾ ਸਰਪੰਚ ਸ. ਦਵਿੰਦਰ ਸਿੰਘ ਕੁਲਾਰ, ਜੋ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ, ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਕੀਰਤਨ ਤੇ ਅੰਤਿਮ ਅਰਦਾਸ 10 ਦਸੰਬਰ ਮੰਗਲਵਾਰ ਨੂੰ ਗੁਰਦੁਆਰਾ ਸ੍ਰੀ ...

ਪੂਰੀ ਖ਼ਬਰ »

ਪਿਮਸ 'ਚ 49 ਸਾਲ ਦੀ ਔਰਤ ਦੇ ਪੇਟ ਵਿਚ ਰਸੌਲੀ ਦਾ ਗੰਭੀਰ ਆਪ੍ਰੇਸ਼ਨ

ਜਲੰਧਰ, 9 ਦਸੰਬਰ (ਐੱਮ. ਐੱਸ. ਲੋਹੀਆ)-ਪੰਜਾਬ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਪਿਮਸ) 'ਚ ਸਰਜਰੀ ਵਿਭਾਗ ਦੇ ਮਾਹਿਰ ਡਾਕਟਰਾਂ ਦੀ ਟੀਮ ਵਲੋਂ ਇਕ ਮੁਸ਼ਕਿਲ ਸਰਜਰੀ ਕਰਕੇ ਮਰੀਜ਼ ਦੀ ਜਾਨ ਬਚਾਈ ਗਈ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਰਜਰੀ ਵਿਭਾਗ ਦੇ ਐਸੋਸੀਏਟ ...

ਪੂਰੀ ਖ਼ਬਰ »

ਤਨਖ਼ਾਹ ਨਾ ਮਿਲਣ 'ਤੇ ਠੇਕਾ ਆਧਾਰਿਤ ਮੁਲਾਜ਼ਮਾਂ ਵਲੋਂ ਰੋਸ ਧਰਨਾ

ਮਹਿਤਪੁਰ, 9 ਦਸੰਬਰ (ਮਿਹਰ ਸਿੰਘ ਰੰਧਾਵਾ)- ਸਬ ਡਵੀਜ਼ਨ ਮਹਿਤਪੁਰ ਅਤੇ ਪਰਜੀਆਂ ਕਲਾਂ ਦੇ ਠੇਕੇ ਤੇ ਰੱਖੇ ਮੁਲਾਜ਼ਮਾਂ ਨੂੰ ਠੇਕੇਦਾਰ ਵਲੋਂ ਤਨਖ਼ਾਹ ਨਾ ਦੇਣ ਤੇ ਸਾਰੇ ਮੁਲਾਜ਼ਮਾਂ ਵਲੋਂ ਸਬ ਡਵੀਜ਼ਨ ਮਹਿਤਪੁਰ ਵਿਖੇ ਧਰਨਾ ਦਿੱਤਾ ਅਤੇ ਰੋਸ ਰੈਲੀ ਕੀਤੀ | ਇਸ ਮੌਕੇ ...

ਪੂਰੀ ਖ਼ਬਰ »

ਜੋਰਡਨ 'ਚ ਕੰਮ ਕਰਨ ਗਿਆ ਨੌਜਵਾਨ ਹੋਇਆ ਹਾਦਸੇ ਦਾ ਸ਼ਿਕਾਰ

ਕਰਤਾਰਪੁਰ, 9 ਦਸੰਬਰ (ਜਸਵੰਤ ਵਰਮਾ, ਧੀਰਪੁਰ)-ਕਰਤਾਰਪੁਰ ਦੇ ਮੁਹੱਲਾ ਆਰੀਆ ਨਗਰ ਨਿਵਾਸੀ ਪ੍ਰਭੂ ਨਾਥ ਪਾਂਡੇ ਦਾ ਪੁੱਤਰ ਵਿਵੇਕ ਕੁਮਾਰ ਕੰਮ ਕਰਨ ਲਈ ਵਿਦੇਸ਼ ਜੋਰਡਨ ਗਿਆ ਸੀ | 6 ਦਸੰਬਰ ਨੂੰ ਉੱਥੇ ਉਸ ਦਾ ਐਕਸੀਡੈਂਟ ਹੋ ਗਿਆ | ਉੱਥੋਂ ਦੀ ਪੁਲਿਸ ਨੇ ਉਸ ਨੂੰ ਹਸਪਤਾਲ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਜਲੰਧਰ ਦਿਹਾਤੀ ਦਾ ਡੈਲੀਗੇਟ ਇਜਲਾਸ

ਕਰਤਾਰਪੁਰ, 9 ਦਸੰਬਰ (ਭਜਨ ਸਿੰਘ ਧੀਰਪੁਰ, ਵਰਮਾ)-ਸ਼੍ਰੋਮਣੀ ਅਕਾਲੀ ਦਲ ਜਲੰਧਰ ਦਿਹਾਤੀ ਦਾ ਡੈਲੀਗੇਟ ਇਜਲਾਸ ਗੁਰਦੁਆਰਾ ਗੰਗਸਰ ਸਾਹਿਬ ਦੇ ਦੀਵਾਨ ਹਾਲ ਵਿਚ ਜ਼ਿਲ੍ਹਾ ਪ੍ਰਧਾਨ ਗੁਰਪ੍ਰਤਾਪ ਸਿੰਘ ਵਡਾਲਾ ਦੀ ਅਗਵਾਈ ਹੇਠ ਕਰਵਾਇਆ ਗਿਆ, ਜਿਸ ਵਿਚ ਵਿਸ਼ੇਸ਼ ਤੌਰ ...

ਪੂਰੀ ਖ਼ਬਰ »

ਪਿੰਡ ਮਿਆਣੀ 'ਚ ਅਸਲ੍ਹੇ ਸਮੇਤ ਲੁਕੇ ਵਿਅਕਤੀਆਂ ਨੇ ਪਾਈਆਂ ਭਾਜੜਾਂ

ਲੋਹੀਆਂ ਖਾਸ, 9 ਦਸੰਬਰ (ਬਲਵਿੰਦਰ ਸਿੰਘ ਵਿੱਕੀ)- ਥਾਣਾ ਲੋਹੀਆਂ ਦੇ ਪਿੰਡ ਮਿਆਣੀ ਵਿੱਚ ਹਥਿਆਰ ਲੈ ਕੇ ਵਿਅਕਤੀਆਂ ਦੇ ਲੁਕੇ ਹੋਣ ਸਬੰਧੀ ਅਤੇ ਉਨ੍ਹਾਂ ਦਾ ਪਿੱਛਾ ਕਰਕੇ ਮੱਧ ਪ੍ਰਦੇਸ਼ ਦੀ ਪੁਲਿਸ ਵਲੋਂ ਰੇਡ ਕੀਤੇ ਜਾਣ ਦੀ ਚਰਚਾ ਨੇ ਜਿੱਥੇ ਭਾਜੜਾਂ ਪਾਈ ਰੱਖੀਆਂ, ...

ਪੂਰੀ ਖ਼ਬਰ »

ਹੁਸ਼ਿਆਰੁਪਰ-ਜਲੰਧਰ ਨਿਰਮਾਣ ਅਧੀਨ ਮਾਰਗ ਕਾਰਨ ਰਾਹਗੀਰ ਡਾਹਢੇ ਪ੍ਰੇਸ਼ਾਨ

ਆਦਮਪੁਰ, 9 ਦਸੰਬਰ (ਰਮਨ ਦਵੇਸਰ)- ਹੁਸ਼ਿਆਰੁਪਰ-ਜਲੰਧਰ ਨਿਰਮਾਣ ਅਧੀਨ ਚਾਰ ਮਾਰਗੀ ਸੜਕ ਕਾਰਨ ਰਾਹਗੀਰ ਢਾਹਡੇ ਪ੍ਰੇਸ਼ਾਨ ਹਨ, ਜੋ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਕੇ ਆਪਣੀ ਮੰਜ਼ਿਲ 'ਤੇ ਪਹੁੰਚਦੇ ਹਨ | ਜਾਣਕਾਰੀ ਅਨੁਸਾਰ ਆਦਮਪੁਰ ਵਿਚ ਬਣ ਰਹੇ ਫਲਾਈ ਓਵਰ ਬਣਨੇ ...

ਪੂਰੀ ਖ਼ਬਰ »

ਡੀ. ਐਸ. ਪੀ. ਫਿਲੌਰ ਨੇ ਵਿਦਿਆਰਥਣਾਂ ਨੂੰ 'ਸ਼ਕਤੀ' ਐਪ ਬਾਰੇ ਜਾਣਕਾਰੀ ਦਿੱਤੀ

ਗੁਰਾਇਆ, 9 ਦਸੰਬਰ (ਬਲਵਿੰਦਰ ਸਿੰਘ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਗੁਰਾਇਆ ਵਿਖੇ ਪੁਲਿਸ ਵਲੋਂ ਵਿਦਿਆਰਥਣਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਸਭਾ ਕਰਵਾਈ ਗਈ | ਇਸ ਮੌਕੇ ਵਿਦਿਆਰਥਣਾਂ ਨੂੰ ਸੰਬੋਧਨ ਕਰਦੇ ਹੋਏ ਉਪ ਕਪਤਾਨ ਪੁਲਿਸ ਫਿਲੌਰ ਦਵਿੰਦਰ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX