ਤਾਜਾ ਖ਼ਬਰਾਂ


ਜਲੰਧਰ ਦੇ ਵਿੱਦਿਅਕ ਅਦਾਰਿਆਂ 'ਚ ਕੱਲ੍ਹ ਛੁੱਟੀ ਦਾ ਐਲਾਨ
. . .  5 minutes ago
ਜਲੰਧਰ, 26 ਜਨਵਰੀ (ਚਿਰਾਗ਼ ਸ਼ਰਮਾ) - ਗਣਤੰਤਰ ਦਿਵਸ ਮੌਕੇ ਜਲੰਧਰ ਵਿਖੇ ਹੋਏ ਸਮਾਰੋਹ ਦੌਰਾਨ ਪੰਜਾਬ ਦੇ ਜੇਲ੍ਹ ਤੇ ਸਹਿਕਾਰਤਾ ਮੰਤਰੀ ਪੰਜਾਬ ਸੁਖਜਿੰਦਰ ਸਿੰਘ ਰੰਧਾਵਾ ਨੇ ਜਲੰਧਰ...
ਗੁਰਦਾਸਪੁਰ ਦੇ ਵਿੱਦਿਅਕ ਅਦਾਰਿਆਂ ਵਿਚ ਕੱਲ੍ਹ ਹੋਵੇਗੀ ਛੁੱਟੀ
. . .  14 minutes ago
ਗੁਰਦਾਸਪੁਰ, 26 ਜਨਵਰੀ (ਆਰਿਫ਼) - ਅੱਜ ਗਣਤੰਤਰ ਦਿਵਸ ਮੌਕੇ ਗੁਰਦਾਸਪੁਰ ਦੇ ਵਿੱਦਿਅਕ ਅਦਾਰਿਆਂ ਵਿਚ ਕੱਲ੍ਹ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਦੌਰਾਨ ਬਾਕੀ ਦਫ਼ਤਰ...
ਅਜੇ ਤੱਕ ਰਾਜਾਸਾਂਸੀ ਨਹੀਂ ਪਹੁੰਚੀ ਹਜ਼ੂਰ ਸਾਹਿਬ ਤੋਂ ਆਉਣ ਵਾਲੀ ਉਡਾਣ
. . .  16 minutes ago
ਰਾਜਾਸਾਂਸੀ, 26 ਜਨਵਰੀ (ਹੇਰ, ਖੀਵਾ) - ਅੰਮ੍ਰਿਤਸਰ ਦੇ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡਾ ਵਿਖੇ ਨਾਂਦੇੜ ਤੋਂ ਸਵੇਰੇ 9 ਵਜੇ ਪਹੁੰਚਣ ਵਾਲੀ ਅਜੇ ਤੱਕ ਨਹੀ ਪਹੁੰਚੀ ਹੈ ਅਜੇ ਤੱਕ ਜਿਸ ਦੇ ਰੋਸ ਵਜੋਂ ਯਾਤਰੂਆਂ ਨੇ ਹਵਾਈ ਅੱਡੇ ਅੰਦਰ ਨਾਅਰੇਬਾਜ਼ੀ ਕੀਤੀ। ਇਸ ਤੋਂ ਇਲਾਵਾ...
ਫਰਨੇਸ ਇਕਾਈ 'ਚ ਧਮਾਕਾ ਦੌਰਾਨ ਇੱਕ ਮਜ਼ਦੂਰ ਦੀ ਮੌਤ, 5 ਝੁਲਸੇ
. . .  18 minutes ago
ਅਮਲੋਹ, 26 ਜਨਵਰੀ (ਪੱਤਰ ਪ੍ਰੇਰਕ) ਅਮਲੋਹ ਦੇ ਨਜ਼ਦੀਕ ਪੈਂਦੀ ਇਕ ਫਰਨੇਸ ਇਕਾਈ ਵਿਚ ਬੀਤੀ ਦੇਰ ਰਾਤ ਧਮਾਕਾ ਹੋਣ ਕਾਰਨ 6 ਮਜ਼ਦੂਰਾਂ ਦੇ ਝੁਲਸ ਜਾਣ ਦੀ ਖ਼ਬਰ ਹੈ। ਜਿਨ੍ਹਾਂ ਚੋਂ ਇਕ ਮਜ਼ਦੂਰ ਨੇ ਚੰਡੀਗੜ੍ਹ ਦੇ ਸਰਕਾਰੀ ਹਸਪਤਾਲ ਵਿਚ ਇਲਾਜ ਦੌਰਾਨ...
ਟੀਮ ਇੰਡੀਆ ਦੀ ਨਿਊਜ਼ੀਲੈਂਡ ਨੂੰ ਉੱਪਰ 7 ਵਿਕਟਾਂ ਨਾਲ ਜਿੱਤ, ਲੜੀ 'ਚ 2-0 ਦੀ ਲੀਡ
. . .  33 minutes ago
ਆਕਲੈਂਡ, 26 ਜਨਵਰੀ - ਟੀਮ ਇੰਡੀਆ ਨੇ ਦੂਸਰੇ ਟੀ-20 ਵਿਚ ਨਿਊਜ਼ੀਲੈਂਡ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਟਾਸ ਜਿੱਤ ਕੇ ਪਹਿਲਾ ਬੱਲੇਬਾਜ਼ੀ ਕਰਦਿਆ ਨਿਊਜ਼ੀਲੈਂਡ ਦੀ ਟੀਮ ਨਿਰਧਾਰਿਤ 20...
ਮੋਬਾਈਲ ਟਾਵਰ ਤੋਂ 24 ਬੈਟਰੇ ਚੋਰੀ
. . .  56 minutes ago
ਜਗਦੇਵ ਕਲਾਂ, 26 ਜਨਵਰੀ (ਸ਼ਰਨਜੀਤ ਸਿੰਘ ਗਿੱਲ)- ਪੁਲਿਸ ਥਾਣਾ ਝੰਡੇਰ ਤਹਿਤ ਪੈਂਦੇ ਪਿੰਡ ਤੇੜਾ ਕਲਾਂ ਵਿਖੇ ਬੀਤੀ ਰਾਤ ਚੋਰਾਂ ਨੇ ਮੋਬਾਈਲ ਟਾਵਰ ਤੋਂ 24 ਦੇ ਕਰੀਬ ਬੈਟਰੇ...
ਗਣਤੰਤਰ ਦਿਵਸ 'ਤੇ ਬੀ.ਐੱਸ.ਐਫ ਅਤੇ ਪਾਕਿ ਰੇਂਜਰਾਂ ਵਿਚਕਾਰ ਨਹੀਂ ਹੋਈਆਂ ਮਠਿਆਈ ਦਾ ਆਦਾਨ ਪ੍ਰਦਾਨ
. . .  1 minute ago
ਅੰਮ੍ਰਿਤਸਰ, 26 ਜਨਵਰੀ (ਸੁਰਿੰਦਰ ਕੋਛੜ) - ਗਣਤੰਤਰ ਦਿਵਸ ਮੌਕੇ ਅਟਾਰੀ ਵਾਹਗਾ ਸਰਹੱਦ 'ਤੇ ਬੀ.ਐੱਸ.ਐਫ ਤੇ ਪਾਕਿ ਰੇਂਜਰਾਂ ਵਿਚਕਾਰ ਮਠਿਆਈ ਦਾ ਆਦਾਨ ਪ੍ਰਦਾਨ ਨਹੀਂ...
ਦੂਸਰੇ ਟੀ-20 'ਚ ਭਾਰਤ ਨੇ ਨਿਊਜ਼ੀਲੈਂਡ ਨੂੰ 7 ਵਿਕਟਾਂ ਨਾਲ ਦਿੱਤੀ ਕਰਾਰੀ ਹਾਰ
. . .  about 1 hour ago
ਭਾਰਤ-ਨਿਊਜ਼ੀਲੈਂਡ ਦੂਜਾ ਟੀ-20 : ਭਾਰਤ ਦਾ ਤੀਸਰਾ ਖਿਡਾਰੀ (ਸ਼੍ਰੇਅਸ ਅਈਅਰ) 44 ਦੌੜਾਂ ਬਣਾ ਕੇ ਆਊਟ
. . .  about 1 hour ago
ਭਾਰਤ-ਨਿਊਜ਼ੀਲੈਂਡ ਦੂਜਾ ਟੀ-20 : 15 ਓਵਰਾਂ ਤੋਂ ਬਾਅਦ ਭਾਰਤ 103/2
. . .  about 1 hour ago
ਭਾਰਤ-ਨਿਊਜ਼ੀਲੈਂਡ ਦੂਜਾ ਟੀ-20 : ਕੇ.ਐੱਲ.ਰਾਹੁਲ ਨੇ ਠੋਕਿਆ ਲਗਾਤਾਰ ਦੂਸਰਾ ਅਰਧ ਸੈਂਕੜਾ
. . .  about 1 hour ago
ਹਿਮਾਚਲ ਪ੍ਰਦੇਸ਼ ਦੇ ਕੇਲਾਂਗ 'ਚ ਲਹਿਰਾਇਆ ਗਿਆ ਤਿਰੰਗਾ
. . .  about 1 hour ago
ਸ਼ਿਮਲਾ, 26 ਜਨਵਰੀ- ਹਿਮਾਚਲ ਪ੍ਰਦੇਸ਼ 'ਚ ਗਣਤੰਤਰ ਦਿਵਸ ਮੌਕੇ ਲਾਹੌਲ-ਸਪਿਤੀ ਜ਼ਿਲ੍ਹੇ ਦੇ ਕੇਲਾਂਗ 'ਚ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਕੇ. ਕੇ. ਸਰੋਚ ਨੇ 10,000 ਫੁੱਟ...
ਅੰਮ੍ਰਿਤਸਰ ਦੇ ਸਾਰੇ ਸਕੂਲਾਂ 'ਚ ਕੱਲ੍ਹ ਦੀ ਛੁੱਟੀ ਦਾ ਐਲਾਨ
. . .  about 1 hour ago
ਅਜਨਾਲਾ, 26 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)- ਅੰਮ੍ਰਿਤਸਰ ਜ਼ਿਲ੍ਹੇ ਦੇ ਸਾਰੇ ਵਿੱਦਿਅਕ ਅਦਾਰਿਆਂ 'ਚ ਭਲਕੇ 27 ਜਨਵਰੀ ਨੂੰ ਛੁੱਟੀ ਰਹੇਗੀ। ਇਹ ਐਲਾਨ...
ਗਣਤੰਤਰ ਦਿਵਸ ਮੌਕੇ ਡਿਪਟੀ ਸਪੀਕਰ ਅਜੈਬ ਸਿੰਘ ਭੱਟੀ ਨੇ ਫ਼ਰੀਦਕੋਟ ਵਿਖੇ ਲਹਿਰਾਇਆ ਤਿਰੰਗਾ
. . .  about 1 hour ago
ਫ਼ਰੀਦਕੋਟ, 26 ਜਨਵਰੀ (ਜਸਵੰਤ ਪੁਰਬਾ, ਸਰਬਜੀਤ ਸਿੰਘ)- ਗਣਤੰਤਰ ਦਿਵਸ ਮੌਕੇ ਅੱਜ ਫ਼ਰੀਦਕੋਟ ਦੇ ਨਹਿਰੂ ਸਟੇਡੀਅਮ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ...
ਪਠਾਨਕੋਟ ਦੇ ਸਾਰੇ ਸਕੂਲਾਂ 'ਚ ਕੱਲ੍ਹ ਦੀ ਛੁੱਟੀ ਦਾ ਐਲਾਨ
. . .  about 1 hour ago
ਪਠਾਨਕੋਟ, 26 ਜਨਵਰੀ (ਚੌਹਾਨ)- ਪਠਾਨਕੋਟ ਵਿਖੇ ਗਣਤੰਤਰ ਦਿਵਸ ਮੌਕੇ ਕੌਮੀ ਝੰਡਾ ਲਹਿਰਾਉਣ ਆਏ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ...
ਭਾਰਤ-ਨਿਊਜ਼ੀਲੈਂਡ ਦੂਜਾ ਟੀ-20 : 7 ਓਵਰਾਂ ਤੋਂ ਬਾਅਦ ਭਾਰਤ 42/2
. . .  about 1 hour ago
ਇੱਕ ਵਾਰ ਫਿਰ ਨੌਜਵਾਨਾਂ ਨੂੰ ਸਮਾਰਟ ਫੋਨ ਦੇਣ ਦਾ ਵਾਅਦਾ ਨਹੀਂ ਪੂਰਾ ਕਰ ਸਕੀ ਪੰਜਾਬ ਸਰਕਾਰ
. . .  about 2 hours ago
ਫ਼ਤਿਹਗੜ੍ਹ ਸਾਹਿਬ ਵਿਖੇ ਰਾਸ਼ਟਰੀ ਝੰਡੇ ਦਾ ਅਪਮਾਨ
. . .  about 2 hours ago
ਭਾਰਤ-ਨਿਊਜ਼ੀਲੈਂਡ ਦੂਜਾ ਟੀ-20 : ਨਿਊਜ਼ੀਲੈਂਡ ਨੇ ਭਾਰਤ ਨੂੰ ਜਿੱਤ ਲਈ ਦਿੱਤਾ 133 ਦੌੜਾਂ ਦਾ ਟੀਚਾ
. . .  about 2 hours ago
ਭਾਰਤ-ਨਿਊਜ਼ੀਲੈਂਡ ਦੂਜਾ ਟੀ-20 : ਨਿਊਜ਼ੀਲੈਂਡ ਦਾ ਪੰਜਵਾਂ ਖਿਡਾਰੀ (ਟੇਲਰ) 18 ਦੌੜਾਂ ਬਣਾ ਕੇ ਆਊਟ
. . .  about 2 hours ago
ਭਾਰਤ-ਨਿਊਜ਼ੀਲੈਂਡ ਦੂਜਾ ਟੀ-20 : 19 ਓਵਰਾਂ ਤੋਂ ਬਾਅਦ ਨਿਊਜ਼ੀਲੈਂਡ 123/4
. . .  about 2 hours ago
ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸਬਰਵਾਲ ਵਲੋਂ 27 ਜਨਵਰੀ ਨੂੰ ਤਰਨਤਾਰਨ ਦੇ ਸਾਰੇ ਸਕੂਲਾਂ 'ਚ ਛੁੱਟੀ ਦਾ ਐਲਾਨ
. . .  about 2 hours ago
ਗਣਤੰਤਰ ਦਿਵਸ ਮੌਕੇ ਆਸਾਮ 'ਚ ਹੋਏ ਕਈ ਧਮਾਕੇ
. . .  about 2 hours ago
ਭਾਰਤ-ਨਿਊਜ਼ੀਲੈਂਡ ਦੂਜਾ ਟੀ-20 : 15 ਓਵਰਾਂ ਤੋਂ ਬਾਅਦ ਨਿਊਜ਼ੀਲੈਂਡ 94/4
. . .  about 3 hours ago
ਸ਼ਾਹਕੋਟ ਦੇ ਸਕੂਲਾਂ 'ਚ ਕੱਲ੍ਹ ਦੀ ਛੁੱਟੀ ਦਾ ਐਲਾਨ
. . .  about 3 hours ago
ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
. . .  about 3 hours ago
ਵਿਧਾਇਕ ਡੈਨੀ ਬੰੰਡਾਲਾ ਨੇ ਜੰਡਿਆਲਾ ਵਿਖੇ ਲਹਿਰਾਇਆ ਝੰਡਾ
. . .  about 3 hours ago
ਡੇਰਾ ਬਾਬਾ ਨਾਨਕ ਵਿਖੇ ਗਣਤੰਤਰ ਦਿਵਸ ਮੌਕੇ ਐੱਸ. ਡੀ. ਐੱਮ. ਨੇ ਲਹਿਰਾਇਆ ਕੌਮੀ ਝੰਡਾ
. . .  about 3 hours ago
ਗਣਤੰਤਰ ਦਿਵਸ ਮੌਕੇ ਪ੍ਰਦੀਪ ਕੁਮਾਰ ਸੱਭਰਵਾਲ ਡਿਪਟੀ ਕਮਿਸ਼ਨਰ ਤਰਨਤਾਰਨ ਨੇ ਲਹਿਰਾਇਆ ਤਿਰੰਗਾ
. . .  about 3 hours ago
ਸ੍ਰੀ ਅਨੰਦਪੁਰ ਸਾਹਿਬ ਵਿਖੇ ਗਣਤੰਤਰ ਦਿਵਸ ਮੌਕੇ ਉਪ ਮੰਡਲ ਮੈਜਿਸਟ੍ਰੇਟ ਮੈਡਮ ਕਨੂ ਗਰਗ ਨੇ ਕੌਮੀ ਝੰਡਾ ਲਹਿਰਾਇਆ
. . .  about 4 hours ago
ਮਾਨਸਾ ਜ਼ਿਲ੍ਹੇ ਦੇ ਵਿੱਦਿਅਕ ਅਦਾਰਿਆਂ 'ਚ ਭਲਕੇ ਛੁੱਟੀ ਦਾ ਐਲਾਨ
. . .  about 4 hours ago
ਗਣਤੰਤਰ ਦਿਵਸ ਮੌਕੇ ਫ਼ਾਜ਼ਿਲਕਾ 'ਚ ਡਿਪਟੀ ਕਮਿਸ਼ਨ ਮਨਪ੍ਰੀਤ ਸਿੰਘ ਛਤਵਾਲ ਨੇ ਲਹਿਰਾਇਆ ਤਿਰੰਗਾ
. . .  about 4 hours ago
ਗੜ੍ਹਸ਼ੰਕਰ ਵਿਖੇ ਐੱਸ. ਡੀ. ਐੱਮ. ਹਰਬੰਸ ਸਿੰਘ ਨੇ ਲਹਿਰਾਇਆ ਤਿਰੰਗਾ
. . .  about 3 hours ago
ਭਾਰਤ-ਨਿਊਜ਼ੀਲੈਂਡ ਦੂਜਾ ਟੀ-20 : ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਲਿਆ ਫ਼ੈਸਲਾ
. . .  about 4 hours ago
ਗਣਤੰਤਰ ਦਿਵਸ ਪਰੇਡ ਖ਼ਤਮ ਹੋਣ ਮਗਰੋਂ ਰਾਜਪਥ 'ਤੇ ਪੈਦਲ ਚੱਲ ਕੇ ਪ੍ਰਧਾਨ ਮੰਤਰੀ ਮੋਦੀ ਨੇ ਲੋਕਾਂ ਦਾ ਕੀਤਾ ਸਵਾਗਤ
. . .  about 4 hours ago
ਪਰੇਡ ਖ਼ਤਮ ਹੋਣ ਤੋਂ ਬਾਅਦ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਜੇਯਰ ਬੋਲਸੋਨਾਰ ਰਾਜਪਥ ਤੋਂ ਹੋਏ ਰਵਾਨਾ
. . .  about 4 hours ago
ਬੀ. ਐੱਸ. ਐੱਫ. ਵਲੋਂ ਅਟਾਰੀ ਸਰਹੱਦ 'ਤੇ ਲਹਿਰਾਇਆ ਗਿਆ ਤਿਰੰਗਾ
. . .  about 4 hours ago
ਰਾਸ਼ਟਰੀ ਗਾਣ ਨਾਲ ਖ਼ਤਮ ਹੋਈ ਗਣਤੰਤਰ ਦਿਵਸ ਪਰੇਡ
. . .  1 minute ago
ਗਣਤੰਤਰ ਦਿਵਸ ਮੌਕੇ ਰਾਜਪਥ 'ਤੇ ਜਗੁਆਰ ਜਹਾਜ਼ ਨੇ ਕੀਤਾ ਮਾਰਚ ਪਾਸਟ
. . .  1 minute ago
ਐੱਸ. ਯੂ.-30 ਅਤੇ ਐੱਮ. ਕੇ. ਆਈ. ਜਹਾਜ਼ਾਂ ਨੇ ਆਸਮਾਨ 'ਚ ਦਿਖਾਈ ਕਰਤਬ, ਬਣਾਇਆ ਤ੍ਰਿਸ਼ੂਲ
. . .  about 5 hours ago
ਗਣਤੰਤਰ ਦਿਵਸ ਮੌਕੇ ਰਾਜਪਥ 'ਤੇ ਦਮਦਾਰ ਚਿਨੂਕ ਅਤੇ ਅਪਾਚੇ ਹੈਲੀਕਾਪਟਰਾਂ ਨੇ ਆਸਮਾਨ 'ਚ ਦਿਖਾਇਆ ਦਮ
. . .  about 5 hours ago
ਗਣਤੰਤਰ ਦਿਵਸ ਮੌਕੇ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ 'ਚ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਲਹਿਰਾਇਆ ਤਿਰੰਗਾ
. . .  about 5 hours ago
ਮਾਨਸਾ ਵਿਖੇ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਲਹਿਰਾਇਆ ਕੌਮੀ ਝੰਡਾ
. . .  about 5 hours ago
ਗਣਤੰਤਰ ਦਿਵਸ ਮੌਕੇ ਪਹਿਲੀ ਵਾਰ ਸੀ. ਆਰ. ਪੀ. ਐੱਫ. ਦੀਆਂ ਮਹਿਲਾ ਬਾਈਕਰਾਂ ਨੇ ਰਾਜਪਥ 'ਤੇ ਦਿਖਾਏ ਕਰਤਬ
. . .  about 5 hours ago
ਅੰਮ੍ਰਿਤਸਰ 'ਚ ਕੈਬਨਿਟ ਮੰਤਰੀ ਸਰਦਾਰ ਸੁਖਬਿੰਦਰ ਸਿੰਘ ਸਰਕਾਰੀਆ ਨੇ ਲਹਿਰਾਇਆ ਰਾਸ਼ਟਰੀ ਝੰਡਾ
. . .  about 5 hours ago
ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਫ਼ਿਰੋਜ਼ਪੁਰ 'ਚ ਲਹਿਰਾਇਆ ਤਿਰੰਗਾ
. . .  about 5 hours ago
ਅਜਨਾਲਾ 'ਚ ਧੂਮ-ਧਾਮ ਨਾਲ ਮਨਾਇਆ ਗਣਤੰਤਰ ਦਿਵਸ, ਐੱਸ. ਡੀ. ਐੱਮ. ਡਾ. ਦੀਪਕ ਭਾਟੀਆ ਨੇ ਲਹਿਰਾਇਆ ਤਿਰੰਗਾ
. . .  about 5 hours ago
ਬਾਬੇ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਾਜਪਥ 'ਤੇ ਕੱਢੀ ਗਈ ਪੰਜਾਬ ਦੀ ਝਾਕੀ ਨੇ ਮੋਹਿਆ ਸਭ ਦਾ ਮਨ
. . .  about 4 hours ago
ਮੋਗਾ ਵਿਖੇ ਕੈਬਨਿਟ ਮੰਤਰੀ ਗੁਰਪ੍ਰੀਤ ਕਾਂਗੜ ਨੇ ਲਹਿਰਾਇਆ ਤਿਰੰਗਾ
. . .  about 5 hours ago
ਪਟਿਆਲਾ ਦੇ ਪੋਲੋ ਗਰਾਉਂਡ ਵਿਖੇ ਲੋਕ ਨਿਰਮਾਣ ਤੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਵਲੋਂ ਲਹਿਰਾਇਆ ਗਿਆ ਤਿਰੰਗਾ
. . .  about 5 hours ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 26 ਮੱਘਰ ਸੰਮਤ 551

ਹਰਿਆਣਾ / ਹਿਮਾਚਲ

ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਯਮੁਨਾਨਗਰ ਦੀ ਕਾਰਜਕਾਰਨੀ ਦੀ ਬੈਠਕ ਦੌਰਾਨ ਬਜਟ ਪਾਸ

ਯਮੁਨਾਨਗਰ, 10 ਦਸੰਬਰ (ਗੁਰਦਿਆਲ ਸਿੰਘ ਨਿਮਰ)-ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਯਮੁਨਾਨਗਰ ਦੀ ਕਾਰਜਕਾਰਨੀ ਦੀ ਬੈਠਕ ਮਿੰਨੀ ਸਕੱਤਰੇਤ ਸਥਿਤ ਡਿਪਟੀ ਕਮਿਸ਼ਨਰ ਦੇ ਦਫ਼ਤਰ ਵਿਖੇ ਡਿਪਟੀ ਕਮਿਸ਼ਨਰ-ਕਮ-ਮੁੱਖੀ ਰੈੱਡ ਕਰਾਸ ਸੁਸਾਇਟੀ ਮੁਕੁਲ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਰੈੱਡ ਕਰਾਸ ਦੇ ਸਕੱਤਰ ਰਣਦੀਪ ਸਿੰਘ ਨੇ ਡਿਪਟੀ ਕਮਿਸ਼ਨਰ ਅਤੇ ਕਾਰਜਕਾਰਨੀ ਦੇ ਹੋਰਨਾਂ ਮੈਂਬਰਾਂ ਨੂੰ ਸੰਸਥਾ ਵਲੋਂ ਕੀਤੇ ਜਾ ਰਹੇ ਲੋਕ ਭਲਾਈ ਦੇ ਕਾਰਜਾਂ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਯਮੁਨਾਨਗਰ ਵਿਖੇ ਖ਼ੂਨਦਾਨ ਕੈਂਪ, ਗਰੀਬਾਂ ਅਤੇ ਬੇਸਹਾਰਾ ਲੋਕਾਂ ਲਈ ਰਾਤ ਕੱਟਣ ਲਈ ਰੈਣ-ਬਸੇਰੇ ਬਣਾਉਣ, ਫਸਟ ਏਡ ਅਤੇ ਹੋਮ ਨਰਸਿੰਗ ਦੀ ਸੇਵਾ ਤੋਂ ਇਲਾਵਾ ਦਿਵਿਆਂਗ ਪੁਨਰਵਾਸ ਕੇਂਦਰ ਚਲਾਉਣ ਅਤੇ ਜਗਾਧਰੀ ਵਿਖੇ ਫਿਜ਼ੀਓਥੈ੍ਰਪੀ ਸੈਂਟਰ ਚਲਾ ਰਹੀ ਹੈ | ਸੁਸਾਇਟੀ ਦੀਆਂ ਸੇਵਾਵਾਂ ਦਾ ਵੱਡੀ ਗਿਣਤੀ ਲੋੜਵੰਦ ਲਾਭ ਲੈ ਰਹੇ ਹਨ | ਉਨ੍ਹਾਂ ਸੰਸਥਾ ਵਲੋਂ ਭਵਿੱਖ 'ਚ ਕੀਤੇ ਜਾਣ ਵਾਲੇ ਕੰਮਾਂ 'ਤੇ ਵੀ ਰੌਸ਼ਨੀ ਪਾਈ | ਉਨ੍ਹਾਂ ਦੱਸਿਆ ਕਿ ਇੰਡੀਅਨ ਰੈੱਡ ਕਰਾਸ ਸੁਸਾਇਟੀ ਹਰਿਆਣਾ/ਚੰਡੀਗੜ੍ਹ ਦੁਆਰਾ ਸੰਸਥਾ ਦੀਆਂ ਜ਼ਿਲ੍ਹਾ ਸ਼ਾਖਾਵਾਂ ਲਈ ਬਣਾਏ ਗਏ ਸੇਵਾ ਨਿਯਮਾਂ ਨੂੰ ਵੀ ਮਹਾਰਾਸ਼ਟਰ ਦੀ ਤਰਜ਼ 'ਤੇ ਹਰਿਆਣਾ ਦੇ ਰਾਜਪਾਲ ਦੁਆਰਾ ਮਨਜ਼ੂਰ ਕੀਤਾ ਗਿਆ ਅਤੇ ਸਾਰੀਆਂ ਸੁਸਾਇਟੀਆਂ ਮਿਲ ਕੇ ਲੋਕ ਭਲਾਈ ਦੇ ਕੰਮ ਕਰਨਗੀਆਂ | ਇਸ ਮੌਕੇ ਰੈੱਡ ਕਰਾਸ ਸਮੇਤ ਸੰਤਜੋਨ ਐਾਬੂਲੈਂਸ ਯਮੁਨਾਨਗਰ ਦੇ ਆਮਦਨ ਤੇ ਖ਼ਰਚੇ ਦੇ ਵੇਰਵੇ ਵੀ ਸਾਂਝੇ ਕੀਤੇ ਗਏ, ਉਪਰੰਤ ਸਮੁੱਚੇ ਕਾਰਜਕਾਰਨੀ ਦੇ ਮੈਂਬਰਾਂ ਵਲੋਂ ਆਉਣ ਵਾਲੇ ਸਾਲ ਦਾ ਬਜਟ ਵੀ ਪਾਸ ਕੀਤਾ ਗਿਆ | ਇਸ ਦੇ ਨਾਲ ਹੀ ਪਹਿਲਾਂ ਹੋਈ ਕਾਰਜਕਾਰਨੀ ਕਮੇਟੀ ਦੀ ਬੈਠਕ 'ਚ ਲਏ ਗਏ ਫ਼ੈਸਲਿਆਂ ਬਾਰੇ ਸੰਸਥਾ ਦੁਆਰਾ ਕੀਤੀ ਗਈ ਕਾਰਵਾਈ ਦੀ ਰਿਪੋਰਟ ਵੀ ਪੇਸ਼ ਕੀਤੀ ਗਈ | ਇਸ ਮੌਕੇ ਸਿਵਲ ਸਰਜਨ ਡਾ: ਕੁਲਦੀਪ ਸਿੰਘ, ਉਪ ਮੰਡਲ ਅਫ਼ਸਰ ਜਗਾਧਰੀ ਪੂਜਾ ਚਾਵਰੀਆ, ਬਿਲਾਸਪੁਰ ਸਬ-ਡਵੀਜ਼ਨਲ ਅਧਿਕਾਰੀ ਗਿਰੀਸ਼ ਕੁਮਾਰ ਅਤੇ ਰਾਦੌਰ ਦੇ ਉਪ ਮੰਡਲ ਅਧਿਕਾਰੀ ਕੰਵਰ ਸਿੰਘ, ਮੈਜਿਸਟ੍ਰੇਟ ਸੋਨੂੰ ਰਾਮ, ਜ਼ਿਲ੍ਹਾ ਸਿੱਖਿਆ ਅਫ਼ਸਰ ਜੋਗਿੰਦਰ ਹੁੱਡਾ, ਜ਼ਿਲ੍ਹਾ ਐਲੀਮੈਂਟਰੀ ਸਿੱਖਿਆ ਅਧਿਕਾਰੀ ਕਮਲ ਕੰਬੋਜ, ਡਾ: ਅਨਿਲ ਅਗਰਵਾਲ, ਡਾ: ਬੀ. ਐਸ. ਗਾਬਾ ਅਤੇ ਸੁਸ਼ੀਲ ਕੁਮਾਰ ਅਗਰਵਾਲ ਆਦਿ ਵੀ ਹਾਜ਼ਰ ਸਨ |

ਸ੍ਰੀਮਦ ਭਾਗਵਤ ਗੀਤਾ ਦੀ ਆਰਤੀ ਨਾਲ ਹੋਈ ਤਿੰਨ ਰੋਜ਼ਾ ਗੀਤਾ ਮਹਾਂਉਤਸਵ ਦੀ ਸਮਾਪਤੀ

ਜਗਾਧਰੀ, 10 ਦਸੰਬਰ (ਜਗਜੀਤ ਸਿੰਘ)-ਸਥਾਨਕ ਪੇਪਰ ਮਿੱਲ ਗਰਾਊਾਡ ਵਿਖੇ ਸੂਚਨਾ, ਲੋਕ ਸੰਪਰਕ ਅਤੇ ਭਾਸ਼ਾ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕਰਵਾਏ ਜਾ ਰਹੇ ਤਿੰਨ ਰੋਜ਼ਾ ਗੀਤਾ ਮਹਾਂਉਤਸਵ ਦੀ ਸਮਾਪਤੀ ਸ੍ਰੀਮਦ ਭਾਗਵਤ ਗੀਤਾ ਦੀ ਆਰਤੀ ਨਾਲ ਹੋਈ | ਇਸ ਮੌਕੇ ...

ਪੂਰੀ ਖ਼ਬਰ »

ਹੈਰੋਇਨ ਸਮੇਤ 1 ਨੌਜਵਾਨ ਕਾਬੂ

ਸਿਰਸਾ, 10 ਦਸੰਬਰ (ਭੁਪਿੰਦਰ ਪੰਨੀਵਾਲੀਆ)- ਸਿਰਸਾ ਦੇ ਬੱਸ ਅੱਡੇ ਦੇ ਨੇੜਿਓਾ ਸੀ.ਆਈ.ਏ. ਥਾਣਾ ਪੁਲਿਸ ਨੇ ਇਕ ਨੌਜਵਾਨ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਹੈ | ਉਕਤ ਨੌਜਵਾਨ ਦੀ ਪਛਾਣ ਡੱਬਵਾਲੀ ਵਾਸੀ ਅਭਿਸ਼ੇਕ ਵਜੋਂ ਹੋਈ ਹੈ | ਅਭਿਸ਼ੇਕ ਿਖ਼ਲਾਫ਼ ਸਿਵਲ ਲਾਈਨ ਥਾਣੇ 'ਚ ...

ਪੂਰੀ ਖ਼ਬਰ »

ਅਨਿਲ ਵਿੱਜ ਵਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਰੋਜ਼ਾਨਾ ਜਨਤਾ ਦਰਬਾਰ ਲਗਾਉਣ ਦੇ ਆਦੇਸ਼

ਸ਼ਾਹਬਾਦ ਮਾਰਕੰਡਾ, 10 ਦਸੰਬਰ (ਅਵਤਾਰ ਸਿੰਘ)-ਹਰਿਆਣਾ ਦੇ ਗ੍ਰਹਿ ਤੇ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਅਨਿਲ ਵਿੱਜ ਨੇ ਸੂਬੇ ਦੀਆਂ ਸਾਰੀਆਂ ਨਗਰ ਨਿਗਮਾਂ, ਨਗਰ ਕੌਾਸਲਾਂ ਅਤੇ ਨਗਰ ਨਿਗਮਾਂ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਰੋਜ਼ਾਨਾ ਸਵੇਰੇ 11 ਵਜੇ ਤੋਂ ਲੈ ...

ਪੂਰੀ ਖ਼ਬਰ »

ਸਿਰਸਾ ਦੇ ਬੱਸ ਅੱਡੇ ਤੋਂ ਸਵਾਰੀ ਦੇ 50 ਹਜ਼ਾਰ ਚੋਰੀ

ਸਿਰਸਾ, 10 ਦਸੰਬਰ (ਭੁਪਿੰਦਰ ਪੰਨੀਵਾਲੀਆ)- ਸਿਰਸਾ ਦੇ ਬੱਸ ਅੱਡੇ 'ਚੋਂ ਇਕ ਮਹਿਲਾ ਸਵਾਰੀ ਦੇ ਬੈਗ 'ਚੋਂ ਚੋਰ 50 ਹਜ਼ਾਰ ਰੁਪਏ ਦੀ ਨਗਦੀ ਚੋਰੀ ਕਰ ਕੇ ਲੈ ਗਏ | ਪੀੜਤਾ ਨੇ ਇਸ ਮਾਮਲੇ ਦੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ | ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ 'ਚ ...

ਪੂਰੀ ਖ਼ਬਰ »

ਸ਼ੁਕਰਾਨਾ ਗੁਰੂ ਨਾਨਕ ਪ੍ਰਕਾਸ਼ ਯਾਤਰਾ 29 ਤੋਂ

ਸ਼ਾਹਬਾਦ ਮਾਰਕੰਡਾ, 10 ਦਸੰਬਰ (ਅਵਤਾਰ ਸਿੰਘ)-ਸ਼ੁਕਰਾਨਾ ਗੁਰੂ ਨਾਨਕ ਪ੍ਰਕਾਸ਼ ਯਾਤਰਾ 29 ਦਸੰਬਰ ਤੋਂ 14 ਜਨਵਰੀ ਤੱਕ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਬਿਚਲ ਨਗਰ ਨਾਂਦੇੜ ਅਤੇ ਗੁਰਦੁਆਰਾ ਸ੍ਰੀ ਨਾਨਕ ਝੀਰਾ ਸਾਹਿਬ ਬਿਦਰ ਕਰਨਾਟਕ ਲਈ ਆਰੰਭ ਕੀਤੀ ਜਾਵੇਗੀ | ਇਹ ...

ਪੂਰੀ ਖ਼ਬਰ »

ਬੱਚਿਆਂ ਦੇ ਮਾਪਿਆਂ ਨੇ ਬਾਲ ਭਲਾਈ ਕਮੇਟੀ ਦੀ ਮੈਂਬਰ ਅਲਕਾ ਗਰਗ ਨੂੰ ਦਿੱਤੀ ਸ਼ਿਕਾਇਤ

ਜਗਾਧਰੀ, 10 ਦਸੰਬਰ (ਜਗਜੀਤ ਸਿੰਘ)-ਗਣਪਤੀ ਕਾਨਵੈਂਟ ਸਕੂਲ ਬਿਲਾਸਪੁਰ ਦੀ ਸਕੂਲ ਬੱਸ ਬੱਚਿਆਂ ਨਾਲ ਖਚਾਖਚ ਭਰੀ ਦੇਖ ਕੇ ਬੱਚਿਆਂ ਦੇ ਮਾਪਿਆਂ ਵਲੋਂ ਬਾਲ ਭਲਾਈ ਕਮੇਟੀ ਦੀ ਮੈਂਬਰ ਅਲਕਾ ਗਰਗ ਨੂੰ ਸ਼ਿਕਾਇਤ ਦੇ ਦਿੱਤੀ ਗਈ | ਇਸ ਸ਼ਿਕਾਇਤ ਨੂੰ ਗੰਭੀਰਤਾ ਨਾਲ ...

ਪੂਰੀ ਖ਼ਬਰ »

ਪਿੰਡ ਮਿਰਜ਼ਾਪੁਰ 'ਚ ਦਿਨ-ਦਿਹਾੜੇ ਸੋਨੇ ਦੇ ਗਹਿਣੇ ਤੇ ਨਕਦੀ ਚੋਰੀ

ਏਲਨਾਬਾਦ, 10 ਦਸੰਬਰ (ਜਗਤਾਰ ਸਮਾਲਸਰ)- ਪਿੰਡ ਮਿਰਜ਼ਾਪੁਰ ਵਿਚ ਚੋਰਾਂ ਨੇ ਦਿਨ-ਦਿਹਾੜੇ ਬੰਦ ਮਕਾਨ ਦੇ ਕਮਰੇ ਦਾ ਜੰਗਲਾ ਤੋੜਕੇ ਘਰ ਵਿਚੋਂ ਹਜ਼ਾਰਾਂ ਰੁਪਏ ਦੇ ਸੋਨੇ ਦੇ ਗਹਿਣੇ ਚੋਰੀ ਕਰ ਲਏ | ਘਟਨਾ ਦੇ ਸਮੇਂ ਘਰ ਦੇ ਲੋਕ ਬਾਹਰ ਗਏ ਹੋਏ ਸਨ | ਪੁਲਿਸ ਨੇ ਪੀੜਤ ਪਰਿਵਾਰ ...

ਪੂਰੀ ਖ਼ਬਰ »

ਸਤਲੁਜ ਸਕੂਲ ਦਾ ਸਾਲਾਨਾ ਖੇਡ ਸਮਾਗਮ 13 ਤੋਂ

ਮਾਰਕੰਡਾ, 10 ਦਸੰਬਰ (ਅਵਤਾਰ ਸਿੰਘ)-ਸਥਾਨਕ ਸਤਲੁਜ ਸੀਨੀਅਰ ਸੈਕੰਡਰੀ ਸਕੂਲ ਦਾ ਸਾਲਾਨਾ ਖੇਡ ਸਮਾਰੋਹ 13 ਅਤੇ 14 ਦਸੰਬਰ ਨੂੰ ਸਕੂਲ ਕੈਂਪਸ ਅੰਦਰ ਮਨਾਇਆ ਜਾਵੇਗਾ | ਇਸ ਸਮਾਗਮ ਦੇ ਮੁੱਖ ਮਹਿਮਾਨ ਸ਼ਾਹਬਾਦ ਦੇ ਵਿਧਾਇਕ ਰਾਮ ਕਰਨ ਕਾਲਾ ਹੋਣਗੇ | ਇਹ ਜਾਣਕਾਰੀ ਸਕੂਲ ਦੇ ...

ਪੂਰੀ ਖ਼ਬਰ »

ਘਰੋਂ ਨਕਦੀ ਤੇ ਗਹਿਣੇ ਚੋਰੀ

ਸਿਰਸਾ, 10 ਦਸੰਬਰ (ਭੁਪਿੰਦਰ ਪੰਨੀਵਾਲੀਆ)-ਸਿਰਸਾ ਦੀ ਭਾਖੜਾ ਕਾਟਨ ਮਿਲ ਵਾਲੀ ਗਲੀ 'ਚ ਸਥਿਤ ਇਕ ਮਕਾਨ 'ਚੋਂ ਚੋਰ ਸੋਨੇ ਦੇ ਗਹਿਣੇ 'ਤੇ ਨਗਦੀ ਚੋਰੀ ਕਰ ਕੇ ਲੈ ਗਏ | ਮਕਾਨ ਮਾਲਕ ਦੀ ਸ਼ਿਕਾਇਤ 'ਤੇ ਪੁਲੀਸ ਨੇ ਕੇਸ ਦਰਜ ਕਰ ਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ | ਪੁਲੀਸ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਤਹਿਤ 30 ਕਿਸਾਨਾਂ ਨੂੰ ਪ੍ਰਮਾਣ ਪੱਤਰ ਵੰਡੇ

ਏਲਨਾਬਾਦ,10 ਦਸੰਬਰ (ਜਗਤਾਰ ਸਮਾਲਸਰ)-ਬਲਾਕ ਦੇ ਪਿੰਡ ਕਿਸ਼ਨਪੁਰਾ ਵਿਚ ਅੱਜ ਜੈਵਿਕ ਖੇਤੀ ਨੂੰ ਵਧਾਉਣ ਲਈ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਦੇ ਤਹਿਤ ਟ੍ਰੇਨਿੰਗ ਲੈ ਚੁੱਕੇ 30 ਕਿਸਾਨਾਂ ਨੂੰ ਪ੍ਰਮਾਣ ਪੱਤਰ ਵੰਡੇ ਗਏ | ਇਸ ਸਮਾਗਮ 'ਚ ਪਿੰਡ ਕਿਸ਼ਨਪੁਰਾ ਦੇ ...

ਪੂਰੀ ਖ਼ਬਰ »

ਬਿਲਡਿੰਗ ਮੈਟੀਰੀਅਲ ਦੀ ਦੁਕਾਨ 'ਚ ਚੋਰੀ

ਏਲਨਾਬਾਦ, 10 ਦਸੰਬਰ (ਜਗਤਾਰ ਸਮਾਲਸਰ)- ਪਿਛਲੀ ਰਾਤ ਚੋਰਾਂ ਨੇ ਸ਼ਹਿਰ ਦੀ ਸਿਰਸਾ ਰੋਡ 'ਤੇ ਸਥਿਤ ਇਕ ਬਿਲਡਿੰਗ ਮੈਟੀਰੀਅਲ ਦੀ ਦੁਕਾਨ ਵਿਚੋਂ ਇਨਵੇਟਰ ਅਤੇ ਬੈਟਰੀ ਚੋਰੀ ਕਰ ਲਈ ਅਤੇ ਫ਼ਰਾਰ ਹੋ ਗਏ | ਸਥਾਨਕ ਪੁਲਿਸ ਥਾਣਾ ਵਿਖੇ ਦਿੱਤੀ ਸ਼ਿਕਾਇਤ ਵਿਚ ਦੁਕਾਨ ਮਾਲਕ ਓਮ ...

ਪੂਰੀ ਖ਼ਬਰ »

ਅਵਾਰਾ ਪਸ਼ੂਆਂ ਨੂੰ ਫੜਨ ਲਈ ਨਗਰ ਨਿਗਮ ਨੇ ਚਲਾਈ ਵਿਸ਼ੇਸ਼ ਮੁਹਿੰਮ

ਯਮੁਨਾਨਗਰ, 10 ਦਸੰਬਰ (ਗੁਰਦਿਆਲ ਸਿੰਘ ਨਿਮਰ)-ਯਮੁਨਾਨਗਰ ਸ਼ਹਿਰ 'ਚੋਂ ਅਵਾਰਾ ਪਸ਼ੂਆਂ ਨੂੰ ਫੜ੍ਹਨ ਲਈ ਨਗਰ ਨਿਗਮ ਵਲੋਂ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ | ਇਸ ਮੁਹਿੰਮ ਦੌਰਾਨ ਤਿੰਨ ਦਿਨਾਂ ਵਿਚ ਨਗਰ ਨਿਗਮ ਦੀ ਟੀਮ ਵਲੋਂ ਵੱਖ-ਵੱਖ ਥਾਵਾਂ ਤੋਂ 40 ਦੇ ਕਰੀਬ ...

ਪੂਰੀ ਖ਼ਬਰ »

ਭਾਰਤੀ ਜਾਟ ਵਿਕਾਸ ਮੰਚ ਵਲੋਂ 'ਪਾਣੀਪਤ' ਫ਼ਿਲਮ ਉੱਤੇ ਰੋਕ ਲਾਉਣ ਦੀ ਮੰਗ

ਸਿਰਸਾ, 10 ਦਸੰਬਰ (ਭੁਪਿੰਦਰ ਪੰਨੀਵਾਲੀਆ)- ਭਾਰਤੀ ਜਾਟ ਵਿਕਾਸ ਮੰਚ ਨੇ ਫ਼ਿਲਮ 'ਪਾਣੀਪਤ' ਉਤੇ ਰੋਕ ਲਾਏ ਜਾਣ ਦੀ ਮੰਗ ਕੀਤੀ ਹੈ | ਮੰਚ ਨੇ ਫ਼ਿਲਮ ਵਿਚ ਇਤਿਹਾਸ ਨਾਲ ਛੇੜਛਾੜ ਕਰਨ ਦੇ ਕਥਿਤ ਇਲਜ਼ਾਮ ਲਾਏ ਹਨ | ਫ਼ਿਲਮ 'ਤੇ ਰੋਕ ਨਾ ਲਾਏ ਜਾਣ 'ਤੇ ਗੰਭੀਰ ਨਤੀਜਿਆਂ ਦੀ ...

ਪੂਰੀ ਖ਼ਬਰ »

ਹਿੰਦੂ, ਸਿੱਖ ਅਤੇ ਮੁਸਲਮਾਨ ਸਮੁਦਾਏ ਦੀ ਏਕਤਾ ਦਾ ਪ੍ਰਤੀਕ ਹੋ ਨਿੱਬੜਿਆ ਅੰਤਰਰਾਸ਼ਟਰੀ ਗੀਤਾ ਮਹਾਂਉਤਸਵ

ਸ਼ਾਹਬਾਦ ਮਾਰਕੰਡਾ, 10 ਦਸੰਬਰ (ਅਵਤਾਰ ਸਿੰਘ)-ਪਵਿੱਤਰ ਗ੍ਰੰਥ ਗੀਤਾ ਅਤੇ ਕੁਰਾਨ ਵਿਚ ਮੁਹੱਬਤ, ਅਮਨ ਅਤੇ ਸ਼ਾਂਤੀ ਦਾ ਸੁਨੇਹਾ ਦਿੱਤਾ ਗਿਆ ਹੈ | ਕੁਰਾਨ ਹੀ ਨਹੀਂ, ਸਗੋਂ ਕਿਸੇ ਵੀ ਧਰਮ ਦੀ ਸਿੱਖਿਆ ਕੱਟੜਤਾਵਾਦ, ਅੱਤਵਾਦ ਅਤੇ ਹਿੰਸਾ ਦਾ ਸੁਨੇਹਾ ਨਹੀਂ ਦਿੱਤੀ | ...

ਪੂਰੀ ਖ਼ਬਰ »

ਵਿੱਤੀ ਜਨਗਣਨਾ ਦੌਰਾਨ ਲੋਕ ਦੇਣ ਠੀਕ ਜਾਣਕਾਰੀ- ਏ. ਡੀ. ਸੀ. ਅਨਿਸ਼ ਯਾਦਵ

ਕਰਨਾਲ, 10 ਦਸੰਬਰ (ਗੁਰਮੀਤ ਸਿੰਘ ਸੱਗੂ)-ਏ. ਡੀ. ਸੀ. ਅਨਿਸ਼ ਯਾਦਵ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ 7ਵੀਂ ਵਿੱਤੀ ਜਨਗਣਨਾ ਦੌਰਾਨ ਆਉਣ ਵਾਲੇ ਅਮਲੇ ਨੂੰ ਠੀਕ ਜਾਣਕਾਰੀ ਦੇਣ ਕਿਉਂਕਿ ਵਿੱਤੀ ਜਨਗਣਨਾ ਦੇ ਆਧਾਰ 'ਤੇ ਸਰਕਾਰ ਵਲੋਂ ਜਨ ਕਲਿਆਣਕਾਰੀ ਨੀਤੀਆਂ ਲਾਗੂ ...

ਪੂਰੀ ਖ਼ਬਰ »

ਬਾਬਾ ਸ਼ਿਆਮ ਵੈੱਲਫੇਅਰ ਸੁਸਾਇਟੀ ਨੇ ਲੋੜਵੰਦ ਲੋਕਾਂ ਨੂੰ ਗਰਮ ਕੱਪੜੇ ਵੰਡੇ

ਫ਼ਤਿਹਾਬਾਦ, 10 ਦਸੰਬਰ (ਹਰਬੰਸ ਸਿੰਘ ਮੰਡੇਰ)- ਸਰਦੀਆਂ ਦੇ ਮੌਸਮ ਵਿਚ ਖੁੱਲੇ੍ਹ ਅਸਮਾਨ ਹੇਠਾਂ ਰਹਿਣ ਵਾਲੇ ਲੋਕਾਂ ਦੀ ਮਦਦ ਕਰਨਾ ਇਸ ਤੋਂ ਵੱਡਾ ਪੁੰਨ ਦਾ ਕੰਮ ਕੋਈ ਨਹੀਂ ਹੈ | ਐਮਰਜੈਂਸੀ ਸਮੇਂ ਖੇਤਰ ਦੇ ਲੋਕਾਂ ਨੂੰ ਮੁਫ਼ਤ ਐਾਬੂਲੈਂਸ ਸੇਵਾ ਪ੍ਰਦਾਨ ਕਰਨ ਤੋਂ ...

ਪੂਰੀ ਖ਼ਬਰ »

ਨਿਯਮ ਅਨੁਸਾਰ ਮਗਨਰੇਗਾ ਦਾ ਕੰਮ ਚਲਾਉਣ ਲਈ ਏ.ਡੀ.ਸੀ. (ਵਿਕਾਸ) ਨਾਲ ਕੀਤੀ ਮੁਲਾਕਾਤ

ਪਟਿਆਲਾ, 10 ਦਸੰਬਰ (ਗੁਰਪ੍ਰੀਤ ਸਿੰਘ ਚੱਠਾ)-ਮਨਰੇਗਾ ਮਜ਼ਦੂਰ ਪਟਿਆਲਾ ਏ.ਡੀ.ਸੀ. ਵਿਕਾਸ ਪ੍ਰੀਤੀ ਯਾਦਵ ਨੂੰ ਮਿਲੇ ਅਤੇ ਸਮਾਣਾ, ਪਟਿਆਲਾ, ਨਾਭਾ, ਵਿਚ ਪ੍ਰਸ਼ਾਸਨ ਵਲੋਂ ਹੀ ਕਾਨੂੰਨ ਨੂੰ ਛਿੱਕੇ ਟੰਗ ਕੇ ਕੀਤੇ ਜਾ ਰਹੇ ਕੰਮ ਬਾਰੇ ਸ਼ਿਕਾਇਤ ਦਰਜ ਕਰਵਾਈ | ਮਗਨਰੇਗਾ ...

ਪੂਰੀ ਖ਼ਬਰ »

ਪੰਜਾਬੀ ਯੂਨੀਵਰਸਿਟੀ ਵਿਖੇ ਸਾਈਬਰ ਫੌਰੈਸਿੰਕਸ ਵਿਸ਼ੇ 'ਤੇ ਪੰਜ ਦਿਨਾ ਕੋਰਸ ਸ਼ੁਰੂ

ਪਟਿਆਲਾ, 10 ਦਸੰਬਰ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ ਵਿਭਾਗ ਵਲੋਂ ਸਾਈਬਰ ਫੌਰੈਂਸਿਕਜ਼ ਵਿਸ਼ੇ 'ਤੇ ਐੱਨ.ਆਈ.ਟੀ.ਟੀ.ਟੀ.ਆਰ., ਚੰਡੀਗੜ੍ਹ ਦੇ ਸਹਿਯੋਗ ਨਾਲ ਇਕ ਪੰਜ ਦਿਨਾ ਕੋਰਸ ਕਰਵਾਇਆ ਜਾ ਰਿਹਾ ...

ਪੂਰੀ ਖ਼ਬਰ »

ਮਜ਼ਦੂਰਾਂ ਵਲੋਂ ਮੰਗਾਂ ਨੂੰ ਲੈ ਸੀ. ਐੱਮ. ਸਿਟੀ ਵਿਖੇ ਪ੍ਰਦਰਸ਼ਨ

ਕਰਨਾਲ, 10 ਦਸੰਬਰ (ਗੁਰਮੀਤ ਸਿੰਘ ਸੱਗੂ)-ਅਖਿਲ ਭਾਰਤੀ ਖੇਤ ਮਜ਼ਦੂਰ ਯੂਨੀਅਨ ਅਤੇ ਮਨਰੇਗਾ ਕਾਮਗਾਰ ਯੂਨੀਅਨ ਦੇ ਬੈਨਰ ਹੇਠ ਮਜ਼ਦੂਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸੀ. ਐੱਮ. ਸਿਟੀ ਵਿਖੇ ਪ੍ਰਦਰਸ਼ਨ ਕੀਤਾ | ਕਰਨ ਪਾਰਕ ਵਿਖੇ ਇਕੱਤਰ ਹੋਏ ਮਜ਼ਦੂਰ ਨਾਰੇਬਾਜ਼ੀ ...

ਪੂਰੀ ਖ਼ਬਰ »

ਮੁੱਖ ਮੰਤਰੀ ਨੇ ਐੱਚ. ਏ. ਪੀ. ਵਿਖੇ ਅਰਜੁਨ ਅਤੇ ਮਹਾਤਮਾ ਬੁੱਧ ਦੇ ਬੁੱਤਾਂ ਦਾ ਕੀਤਾ ਉਦਘਾਟਨ

ਕਰਨਾਲ, 10 ਦਸੰਬਰ (ਗੁਰਮੀਤ ਸਿੰਘ ਸੱਗੂ)-ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਮਧੂਬਨ ਸਥਿਤ ਹਰਿਆਣਾ ਆਰਮਡ ਪੁਲਿਸ ਕੰਪਲੈਕਸ ਵਿਖੇ ਪਹੁੰਚ ਕੇ ਮਹਾਂਭਾਰਤ ਦੇ ਮਹਾਨ ਯੋਦਾ ਅਰਜੁਨ ਅਤੇ ਮਹਾਤਮਾ ਬੁੱਧ ਦੇ ਬੁੱਤਾਂ ਸਮੇਤ ਲੱਖਾਂ ਰੁਪਏ ਦੀ ਲਾਗਤ ਨਾਲ ਬਣਾਏ ...

ਪੂਰੀ ਖ਼ਬਰ »

ਪੋਲੋ ਗਰਾਊਾਡ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਲੌਕਿਕ ਪ੍ਰੋਗਰਾਮ 11 ਤੋਂ

ਪਟਿਆਲਾ, 10 ਦਸੰਬਰ (ਗੁਰਪ੍ਰੀਤ ਸਿੰਘ ਚੱਠਾ)-ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿੱਤ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਡਿਜੀਟਲ ਮੋਬਾਈਲ ਮਿਊਜ਼ੀਅਮ ਤੇ ਲਾਈਟ ਐਾਡ ਸਾਊਾਡ ਸ਼ੋਅ ਦਾ ਆਯੋਜਨ ...

ਪੂਰੀ ਖ਼ਬਰ »

ਮੰਗਾਂ ਪੂਰੀਆਂ ਕਰਵਾਉਣ ਲਈ ਪੱਲੇਦਾਰ ਯੂਨੀਅਨ ਨੇ ਦਿੱਤਾ ਧਰਨਾ

ਪਟਿਆਲਾ, 10 ਦਸੰਬਰ (ਗੁਰਪ੍ਰੀਤ ਸਿੰਘ ਚੱਠਾ)-ਪੰਜਾਬ ਪੱਲੇਦਾਰ ਮਜ਼ਦੂਰ ਜਥੇਬੰਦੀਆਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਿਖ਼ਲਾਫ਼ ਰੈਲੀ ਕੀਤੀ | ਧਰਨੇ ਨੂੰ ਸੰਬੋਧਨ ਕਰਦਿਆਂ ਨਿਰਮਲ ਸਿੰਘ ਧਾਲੀਵਾਲ ਨੇ ਕਿਹਾ ਕਿ ਫੂਡ ਏਜੰਸੀਆਂ ਵਲੋਂ 1 ਜੂਨ 2019 ...

ਪੂਰੀ ਖ਼ਬਰ »

ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਵਲੋਂ ਪਲੇਸ ਆਫ਼ ਸੇਫਟੀ ਵਿਖੇ ਟ੍ਰੇਂਨਿੰਗ ਕੋਰਸ ਸ਼ੁਰੂ

ਕਰਨਾਲ, 10 ਦਸੰਬਰ (ਗੁਰਮੀਤ ਸਿੰਘ ਸੱਗੂ)-ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਵਲੋਂ ਤਪਨ ਪੁਨਰਵਾਸ ਸੁਸਾਇਟੀ ਦੇ ਸਹਿਯੋਗ ਨਾਲ ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਰੀਨਾ ਰਾਣੀ ਦੀ ਅਗਵਾਈ ਹੇਠ ਪਲੇਸ ਆਫ਼ ਸੇਫ਼ਟੀ ਮਧੂਬਨ ਵਿਖੇ ਬੱਚਿਆਂ ਲਈ ਟ੍ਰੇਂਨਿੰਗ ਕੋਰਸ ਸ਼ੁਰੂ ...

ਪੂਰੀ ਖ਼ਬਰ »

ਹੱਥਾਂ ਦੀ ਸਫ਼ਾਈ ਨਾ ਹੋਣ ਕਾਰਨ ਹਰ ਸਾਲ ਜਾਂਦੀ ਹੈ 18 ਲੱਖ ਬੱਚਿਆਂ ਦੀ ਜ਼ਿੰਦਗੀ- ਡਾ. ਰੁਪੇਸ਼ ਸਕਸੈਨਾ

ਕਰਨਾਲ, 10 ਦਸੰਬਰ (ਗੁਰਮੀਤ ਸਿੰਘ ਸੱਗੂ)-ਸੈਕਟਰ 14 ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਰੋਟਰੀ ਕਲੱਬ ਅਤੇ ਸਿਗਨਸ ਹਸਪਤਾਲ ਵਲੋਂ ਜਾਗਰੂਕਤਾ ਮਹਿੰਮ ਚਲਾਈ ਗਈ | ਇਸ ਮੌਕੇ ਸਕੂਲ ਦੇ ਬੱਚਿਆਂ ਨੂੰ ਹਥਾਂ ਦੀ ਸਫਾਈ ਨਾ ਕੀਤੇ ਜਾਣ ਕਾਰਨ ਕਿਸ ਤਰ੍ਹਾਂ ਦੀਆਂ ਬੀਮਾਰੀਆਂ ...

ਪੂਰੀ ਖ਼ਬਰ »

ਸਿੱਖ ਗੁਰੂਆਂ ਨੇ ਵਿਸ਼ਵ ਨੂੰ ਮਨੁੱਖੀ ਅਧਿਕਾਰਾਂ ਪ੍ਰਤੀ ਜਾਗਰੂਕ ਕੀਤਾ-ਐਡਵੋਕੇਟ ਪਨੂੰ

ਕਰਨਾਲ, 10 ਦਸੰਬਰ (ਗੁਰਮੀਤ ਸਿੰਘ ਸੱਗੂ)-ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਯੂਥ ਇਕਾਈ ਦੇ ਸਕੱਤਰ ਐਡਵੋਕੇਟ ਅੰਗਰੇਜ ਸਿੰਘ ਪਨੂੰ ਨੇ ਕਿਹਾ ਕਿ ਵਿਸ਼ਵ ਨੂੰ ਸਭ ਤੋਂ ਪਹਿਲਾਂ ਮਨੁੱਖੀ ਅਧਿਕਾਰਾਂ ਪ੍ਰਤੀ ਸਿੱਖ ਗੁਰੂਆਂ ਨੇ ਜਿਥੇ ਜਾਗਰੂਕ ਕੀਤਾ, ਉਥੇ ...

ਪੂਰੀ ਖ਼ਬਰ »

ਵਿਆਹ ਦਾ ਲਾਰਾ ਲਾ ਕੇ ਲੜਕੀ ਨੂੰ ਲਿਜਾਣ ਦੇ ਦੋਸ਼ 'ਚ ਪਰਚਾ ਦਰਜ

ਰਾਜਪੁਰਾ, 10 ਦਸੰਬਰ (ਰਣਜੀਤ ਸਿੰਘ)-ਸ਼ੰਭੂ ਪੁਲਿਸ ਨੇ ਵਿਆਹ ਦਾ ਲਾਰਾ ਲਾ ਕੇ ਭਜਾ ਲੈ ਜਾਣ ਦੇ ਦੋਸ਼ 'ਚ ਪਰਚਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ | ਜਾਣਕਾਰੀ ਮੁਤਾਬਿਕ ਪੁਲਿਸ ਨੂੰ ਲੜਕੀ ਦੇ ਪਿਤਾ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੀ ਲੜਕੀ 17 ਸਾਲ ਘਰ ਤੋਂ ...

ਪੂਰੀ ਖ਼ਬਰ »

ਕੇਂਦਰੀ ਜੇਲ੍ਹ ਪਟਿਆਲਾ 'ਚ ਹਵਾਲਾਤੀ ਔਰਤ ਵਲੋਂ ਹੜਤਾਲ ਜਾਰੀ

ਪਟਿਆਲਾ , 10 ਦਸੰਬਰ (ਮਨਦੀਪ ਸਿੰਘ ਖਰੋੜ)-ਕੇਂਦਰੀ ਜੇਲ੍ਹ ਪਟਿਆਲਾ 'ਚ ਬੰਦ ਇਕ ਹਵਾਲਾਤੀ ਔਰਤ ਨੇ ਪਿਛਲੇ ਚਾਰ ਦਿਨਾਂ ਤੋਂ ਜੇਲ੍ਹ 'ਚ ਭੁੱਖ ਹੜਤਾਲ ਕਰ ਰੱਖੀ ਹੈ | ਉਸ ਦਾ ਕਹਿਣਾ ਹੈ ਕਿ ਮੁਹਾਲੀ ਪੁਲਿਸ ਵਲੋਂ ਉਸ ਨੂੰ ਪਿਛਲੇ ਸਮੇਂ ਤੋਂ ਅਦਾਲਤ 'ਚ ਪੇਸ਼ੀਆਂ ਭੁਗਤਣ ਲਈ ...

ਪੂਰੀ ਖ਼ਬਰ »

ਦੁਕਾਨ 'ਚੋਂ ਚੋਰੀ ਕਰਨ ਵਾਲੇ ਭੇਜੇ ਜੇਲ੍ਹ

ਸਮਾਣਾ, 10 ਦਸੰਬਰ (ਸਾਹਿਬ ਸਿੰਘ)-ਕੁਲਾਰਾਂ ਮੋੜ ਸਮਾਣਾ 'ਤੇ ਸਥਿਤ ਮੋਬਾਈਲਾਂ ਦੀ ਦੁਕਾਨ ਵਿਚ ਪਾੜ ਪਾ ਕੇ ਪਿਛਲੇ ਮਹੀਨੇ ਦੀ 11-12 ਦੀ ਦਰਮਿਆਨੀ ਰਾਤ ਨੂੰ ਚੋਰੀ ਕਰਨ ਦੇ ਦੋਸ਼ ਹੇਠ ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਸਿਕੰਦਰ, ਫ਼ਰਿਆਦ ਅਤੇ ਗੁਲਸ਼ਨ ਵਾਸੀਆਨ ਨੇੜੇ ਪੰਜ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਨੇ ਮਹਿੰਗਾਈ ਿਖ਼ਲਾਫ਼ ਦਿੱਤਾ ਧਰਨਾ

ਪਟਿਆਲਾ, 10 ਦਸੰਬਰ (ਅਮਰਬੀਰ ਸਿੰਘ ਆਹਲੂਵਾਲੀਆ)-ਆਮ ਆਦਮੀ ਪਾਰਟੀ ਜ਼ਿਲ੍ਹਾ ਪਟਿਆਲਾ ਵਲੋਂ ਦਿਨੋ-ਦਿਨ ਵੱਧ ਰਹੀ ਮਹਿੰਗਾਈ ਨੂੰ ਲੈ ਕੇ ਚੇਤਨ ਸਿੰਘ ਜੌੜੇਮਾਜਰਾ ਜ਼ਿਲ੍ਹਾ ਦਿਹਾਤੀ ਪ੍ਰਧਾਨ ਤੇ ਤੇਜਿੰਦਰ ਮਹਿਤਾ ਕਾਰਪੋਰੇਸ਼ਨ ਪ੍ਰਧਾਨ ਪਟਿਆਲਾ ਦੀ ਅਗਵਾਈ ਵਿਚ ...

ਪੂਰੀ ਖ਼ਬਰ »

ਸਕੱਤਰ ਸਕੂਲ ਸਿੱਖਿਆ ਨੇ ਜ਼ਿਲ੍ਹਾ ਪਟਿਆਲਾ ਦੇ ਸਕੂਲਾਂ ਵਿਚ ਕੀਤਾ ਦੌਰਾ

ਪਟਿਆਲਾ, 10 ਦਸੰਬਰ (ਧਰਮਿੰਦਰ ਸਿੰਘ ਸਿੱਧੂ)-ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਪੜ੍ਹਾਈ ਕਰਦੇ ਵਿਦਿਆਰਥੀਆਂ ਨੂੰ ਗੁਣਾਤਮਿਕ ਸਿੱਖਿਆ ਦੇਣ ਲਈ ਲਗਾਤਾਰ ਸਿੱਖਿਆ ਵਿਭਾਗ ਵਲੋਂ ਉਪਰਾਲੇ ਕੀਤੇ ਜਾ ਰਹੇ ਹਨ ਤੇ ਇਨ੍ਹਾਂ ਉਪਰਾਲਿਆਂ ਦੇ ਕਾਰਨ ਅਧਿਆਪਕ ਇਸ ਵਾਰ ਬੋਰਡ ...

ਪੂਰੀ ਖ਼ਬਰ »

ਸਕੱਤਰ ਸਕੂਲ ਸਿੱਖਿਆ ਨੇ ਜ਼ਿਲ੍ਹਾ ਪਟਿਆਲਾ ਦੇ ਸਕੂਲਾਂ ਵਿਚ ਕੀਤਾ ਦੌਰਾ

ਪਟਿਆਲਾ, 10 ਦਸੰਬਰ (ਧਰਮਿੰਦਰ ਸਿੰਘ ਸਿੱਧੂ)-ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਪੜ੍ਹਾਈ ਕਰਦੇ ਵਿਦਿਆਰਥੀਆਂ ਨੂੰ ਗੁਣਾਤਮਿਕ ਸਿੱਖਿਆ ਦੇਣ ਲਈ ਲਗਾਤਾਰ ਸਿੱਖਿਆ ਵਿਭਾਗ ਵਲੋਂ ਉਪਰਾਲੇ ਕੀਤੇ ਜਾ ਰਹੇ ਹਨ ਤੇ ਇਨ੍ਹਾਂ ਉਪਰਾਲਿਆਂ ਦੇ ਕਾਰਨ ਅਧਿਆਪਕ ਇਸ ਵਾਰ ਬੋਰਡ ...

ਪੂਰੀ ਖ਼ਬਰ »

ਫਲੈਕਸਾਂ ਪਾੜਨ ਗਈ ਟੀਮ ਨੂੰ ਮਿਲੀ ਨਾਜਾਇਜ਼ ਉਸਾਰੀ

ਪਟਿਆਲਾ, 10 ਦਸੰਬਰ (ਅਮਰਬੀਰ ਸਿੰਘ ਆਹਲੂਵਾਲੀਆ)-ਨਗਰ ਨਿਗਮ ਹਦੂਦ 'ਚ ਪੈਂਦੇ ਵਾਰਡ ਨੰ. 49 ਅੰਦਰ ਨਾਜਾਇਜ਼ ਉਸਾਰੀਆਂ ਦੇ ਸਿਲਸਿਲੇ ਨੂੰ ਠੱਲ੍ਹ ਨਹੀਂ ਪੈ ਰਹੀ | ਬਗੈਰ ਨਕਸ਼ਾ ਪਾਸ ਉਸਾਰੀਆਂ ਕਰਨ ਵਾਲੇ ਨਿਗਮ ਖ਼ਜ਼ਾਨੇ ਨੂੰ ਚੂਨਾ ਲਾ ਰਹੇ ਹਨ | ਅਜਿਹੇ ਉਸਾਰੀਕਰਤਾ ...

ਪੂਰੀ ਖ਼ਬਰ »

ਐਮ.ਟੀ.ਵੀ. ਚੈਨਲ ਦਾ ਲੋਕ ਸੰਪਰਕ ਅਫ਼ਸਰ ਦੱਸ ਕੇ ਮੁਲਜ਼ਮ ਨੇ ਲੋਕ ਗਾਇਕ ਪੰਮੀ ਬਾਈ ਤੋਂ ਹੜੱਪੀ ਇਕ ਲੱਖ ਤੋਂ ਵੱਧ ਰਕਮ

ਪਟਿਆਲਾ, 10 ਦਸੰਬਰ (ਮਨਦੀਪ ਸਿੰਘ ਖਰੋੜ)-ਪੰਜਾਬੀ ਗਾਇਕ ਪੰਮੀ ਬਾਈ ਨਾਲ 'ਦੀ ਕੋਕ ਸਟੂਡੀਓ' 'ਚ ਰਿਕਾਰਡਿੰਗ ਕਰਵਾਉਣ ਦਾ ਝਾਂਸਾ ਦੇ ਕੇ ਫ਼ਰੀਦਾਬਾਦ ਦੇ ਵਿਅਕਤੀ ਵਲੋਂ 1 ਲੱਖ 10 ਹਜ਼ਾਰ ਦੇ ਕਰੀਬ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ | ਉਕਤ ਸ਼ਿਕਾਇਤ ਪਰਮਜੀਤ ਸਿੰਘ ...

ਪੂਰੀ ਖ਼ਬਰ »

ਲੜਕੇ ਦੇ ਵਿਆਹ ਵਿਚ ਰਿਸ਼ਤੇਦਾਰ ਨੇ ਸਾਥੀਆਂ ਨਾਲ ਮਿਲ ਕੇ ਕੀਤੀ ਫਾਇਰਿੰਗ

ਪਾਤੜਾਂ, 10 ਦਸੰਬਰ (ਜਗਦੀਸ਼ ਸਿੰਘ ਕੰਬੋਜ)-ਪਾਤੜਾਂ ਸ਼ਹਿਰ ਤੋਂ ਇਕ ਲੜਕੇ ਦੀ ਹਰਿਆਣਾ ਦੇ ਇਕ ਕਸਬੇ ਵਿਚ ਗਈ ਬਰਾਤ ਵਿਚ ਉਸ ਦਾ ਰਿਸ਼ਤੇਦਾਰ ਗੋਲੀਆਂ ਚਲਾਉਣ ਤੋਂ ਰੋਕਣ 'ਤੇ ਐਨਾ ਖ਼ਫ਼ਾ ਹੋ ਗਿਆ ਕਿ ਉਸ ਨੇ ਲਾੜੇ ਦੀ ਪਿਉ ਦੀ ਕੁੱਟਮਾਰ ਕੀਤੀ | ਇੱਥੇ ਹੀ ਉਸ ਦਾ ਗ਼ੁੱਸਾ ...

ਪੂਰੀ ਖ਼ਬਰ »

ਮਾਮਲਾ ਪਿੰਡ ਤਖ਼ਤੂਮਾਜਰਾ 'ਚ ਹੋਏ ਝਗੜੇ ਉਪਰੰਤ ਔਰਤ ਦੀ ਮੌਤ ਦਾ

ਰਾਜਪੁਰਾ, 10 ਦਸੰਬਰ (ਜੀ.ਪੀ. ਸਿੰਘ)-ਲੰਘੇ ਮਹੀਨੇ ਨੇੜਲੇ ਪਿੰਡ ਤਖ਼ਤੂਮਾਜਰਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਦੇ ਮੁੱਦੇ 'ਤੇ ਪਿੰਡ ਦੇ ਦੋ ਗੁੱਟਾਂ ਵਿਚ ਹੋਈ ਲੜਾਈ 'ਚ ਪਿੰਡ ਦੇ ਦਰਜਨਾਂ ਵਿਅਕਤੀਆਂ ਿਖ਼ਲਾਫ਼ ਦਰਜ ਹੋਏ ਕੇਸ ...

ਪੂਰੀ ਖ਼ਬਰ »

ਫ਼ਸਲੀ ਖ਼ਰਾਬੇ ਦੇ ਮੁਆਵਜ਼ੇ ਨਾ ਮਿਲਣ ਕਾਰਨ ਕਿਸਾਨਾਂ 'ਚ ਪਟਵਾਰੀਆਂ ਵਿਰੁੱਧ ਰੋਸ

ਘਨੌਰ, 10 ਦਸੰਬਰ (ਜਾਦਵਿੰਦਰ ਸਿੰਘ ਜੋਗੀਪੁਰ)-ਪਿੰਡ ਲੋਹਸਿੰਬਲੀ ਵਿਖੇ ਸੰਗਤ ਦਰਸ਼ਨ ਦੌਰਾਨ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਕਿਸਾਨਾਂ ਦੀਆਂ ਸਮੱਸਿਆਵਾਂ ਸੁਣੀਆਂ | ਕਿਸਾਨਾਂ ਨੇ ਫ਼ਸਲੀ ਖ਼ਰਾਬੇ ਦੀ ਮੁਆਵਜ਼ਾ ਰਾਸ਼ੀ ਨਾ ਮਿਲਣ ਕਾਰਨ ਪਟਵਾਰੀਆਂ ...

ਪੂਰੀ ਖ਼ਬਰ »

ਲੜਕੇ ਦੇ ਵਿਆਹ ਵਿਚ ਰਿਸ਼ਤੇਦਾਰ ਨੇ ਸਾਥੀਆਂ ਨਾਲ ਮਿਲ ਕੇ ਕੀਤੀ ਫਾਇਰਿੰਗ

ਪਾਤੜਾਂ, 10 ਦਸੰਬਰ (ਜਗਦੀਸ਼ ਸਿੰਘ ਕੰਬੋਜ)-ਪਾਤੜਾਂ ਸ਼ਹਿਰ ਤੋਂ ਇਕ ਲੜਕੇ ਦੀ ਹਰਿਆਣਾ ਦੇ ਇਕ ਕਸਬੇ ਵਿਚ ਗਈ ਬਰਾਤ ਵਿਚ ਉਸ ਦਾ ਰਿਸ਼ਤੇਦਾਰ ਗੋਲੀਆਂ ਚਲਾਉਣ ਤੋਂ ਰੋਕਣ 'ਤੇ ਐਨਾ ਖ਼ਫ਼ਾ ਹੋ ਗਿਆ ਕਿ ਉਸ ਨੇ ਲਾੜੇ ਦੀ ਪਿਉ ਦੀ ਕੁੱਟਮਾਰ ਕੀਤੀ | ਇੱਥੇ ਹੀ ਉਸ ਦਾ ਗ਼ੁੱਸਾ ...

ਪੂਰੀ ਖ਼ਬਰ »

ਪੀ ਓ ਸਟਾਫ ਵਲੋਂ ਵੱਖ-ਵੱਖ ਮਾਮਲਿਆਾ ਵਿਚ ਲੋੜੀਂਦੇ ਤਿੰਨ ਭਗੌੜੇ ਗਿ੍ਫ਼ਤਾਰ

ਲੁਧਿਆਣਾ, 10 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਪੀ ਓ ਸਟਾਫ ਵੱਲੋਂ ਵੱਖ ਵੱਖ ਮਾਮਲਿਆਂ ਵਿਚ ਲੋੜੀਂਦੇ ਤਿੰਨ ਭਗੌੜਿਆਾ ਨੂੰ ਗਿ੍ਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਾ ਜਾਂਚ ਅਧਿਕਾਰੀ ਗੁਰਦੇਵ ਸਿੰਘ ਨੇ ਦੱਸਿਆ ਕਿ ਪਹਿਲੇ ਮਾਮਲੇ ...

ਪੂਰੀ ਖ਼ਬਰ »

ਸਹਿਕਾਰੀ ਗਰਾਮੀਣ ਬੈਂਕ 'ਚੋਂ 4.44 ਲੱਖ ਰੁਪਏ ਦੀ ਲੁੱਟ

ਟੋਹਾਣਾ, 10 ਦਸੰਬਰ (ਗੁਰਦੀਪ ਸਿੰਘ ਭੱਟੀ) - ਦਿੱਲੀ-ਪਾਤੜਾਂ ਕੌਮੀ ਸੜਕ 'ਤੇ ਪੈਂਦੇ ਹਰਿਆਣਾ ਗਰਾਮੀਣ ਬੈਂਕ ਨਰਵਾਨਾ ਵਿਚ ਸੇਂਧਮਾਰੀ ਕਰ ਕੇ ਲੁੱਟੇਰਾ ਗਰੋਹ ਦੇ ਮੈਂਬਰ ਸਟਰਾਂਗ ਰੂਮ ਦੀ ਇਕ ਸੇਫ਼ ਕੱਟ ਕੇ 4 ਲੱਖ 44 ਹਜ਼ਾਰ 702 ਰੁਪਏ ਲੁੱਟਕੇ ਲੈ ਗਏ | ਜਦੋਂਕਿ ਦੂਜੀ ਸੇਫ਼ ...

ਪੂਰੀ ਖ਼ਬਰ »

ਠੱਗੀ ਦੇ ਇਕ ਮਾਮਲੇ ਵਿਚ ਦੋ ਲੋਕਾਂ ਨੂੰ ਤਿੰਨ-ਤਿੰਨ ਸਾਲ ਕੈਦ ਤੇ ਜੁਰਮਾਨਾ

ਟੋਹਾਣਾ, 10 ਦਸੰਬਰ (ਗੁਰਦੀਪ ਸਿੰਘ ਭੱਟੀ) - ਸੋਨੇ ਦੇ ਕੜੇ ਦੀ ਠੱਗੀ ਮਾਰਨ ਦੇ ਮਾਮਲੇ ਵਿਚ ਜੱਜ ਸ੍ਰੀ ਸੁਮਿੱਤ ਦੀ ਅਦਾਲਤ ਨੇ ਪੁਲਿਸ ਵਲੋਂ ਨਾਮਜਦ ਦੋ ਮੁਲਜਮਾਂ ਕੈਥਲ ਵਾਸੀ ਰਾਜੇਸ਼ ਤੇ ਕਿਸਨਗੜ੍ਹ ਦੇ ਜਸਪਾਲ ਉਰਫ਼ ਜੱਸੀ ਨੂੰ ੂ ਦੋਸ਼ੀ ਕਰਾਰ ਦਿੰਦੇ ਹੋਏ 3-3 ਸਾਲ ਕੈਦ ...

ਪੂਰੀ ਖ਼ਬਰ »

ਚੌਥਾ ਦਰਜਾ ਮੁਲਾਜ਼ਮਾਾ ਦੀ ਮੀਟਿੰਗ ਹੋਈ

ਲੁਧਿਆਣਾ, 10 ਦਸੰਬਰ (ਸਿਹਤ ਪ੍ਰਤੀਨਿਧ)-ਚੌਥਾ ਦਰਜਾ ਮੁਲਾਜ਼ਮਾਂ ਦੀ ਜਥੇਬੰਦੀ ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ ਯੂਨੀਅਨ ਪੰਜਾਬ, ਜ਼ਿਲ੍ਹਾ ਲੁਧਿਆਣਾ ਦੀ ਕੰਟਰੋਲ ਕਮੇਟੀ ਦੀ ਮੀਟਿੰਗ ਸੁਰਿੰਦਰ ਸਿੰਘ ਬੈਂਸ ਦੀ ਪ੍ਰਧਾਨਗੀ ਹੇਠ ਹੋਈ¢ ਇਸ ਮੌਕੇ ਮੀਟਿੰਗ ਵਿੱਚ ...

ਪੂਰੀ ਖ਼ਬਰ »

ਸ਼ੱਕੀ ਹਾਲਤ ਵਿਚ ਲਾਪਤਾ ਹੋਇਆ ਦਸ ਸਾਲ ਦਾ ਲੜਕਾ ਪੁਲਿਸ ਨੇ ਕੀਤਾ ਬਰਾਮਦ

ਲੁਧਿਆਣਾ, 10 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਜੀਵਨ ਨਗਰ ਵਿੱਚ ਸ਼ੱਕੀ ਹਾਲਾਤ ਵਿੱਚ ਲਾਪਤਾ ਹੋਏ ਇੱਕ ਦੱਸ ਸਾਲ ਦੇ ਲੜਕੇ ਨੂੰ ਪੁਲਿਸ ਨੇ ਬਰਾਮਦ ਕਰਕੇ ਵਾਰਿਸਾਂ ਹਵਾਲੇ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਫੋਕਲ ਪੁਆਇੰਟ ਦੇ ਐਸ ਐਚ ਓ ਅਮਨਦੀਪ ...

ਪੂਰੀ ਖ਼ਬਰ »

ਪ੍ਰਤਾਪ ਪਬਲਿਕ ਸਕੂਲ 'ਚ ਗੁਰੂ ਨਾਨਕ ਦੇਵ ਜੀ ਦੇ ਚਿੱਤਰਾਂ ਦੀ ਲੱਗੀ ਪ੍ਰਦਰਸ਼ਨੀ

ਲੁਧਿਆਣਾ, 10 ਦਸਬੰਰ (ਬੀ. ਐਸ. ਬਰਾੜ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਜਨਮ ਉਤਸਵ ਦੇ ਸਾਲ ਵਿਚ ਪ੍ਰਤਾਪ ਪਬਲਿਕ ਸਕੂਲ ਵਿਚ ਪ੍ਰਸਿੱਧ ਕਲਾਕਾਰ ਸਵਰਨਜੀਤ ਸਵੀ ਦੁਆਰਾ ਗੁਰੂ ਤੇ ਚਿੱਤਰਾਂ ਦੀ ਪ੍ਰਦਰਸ਼ਨੀ ਲਾਈ ¢ ਤਿੰਨ ਰੋਜ਼ਾ ਪ੍ਰਦਰਸ਼ਨੀ ਦਾ ਰਸਮੀ ਉਦਘਾਟਨ ...

ਪੂਰੀ ਖ਼ਬਰ »

ਐਮ.ਜੀ.ਐਮ. ਪਬਲਿਕ ਸਕੂਲ ਪ੍ਰਬੰਧਕਾਂ ਦਿੱਤੀ ਕੈਂਸਰ ਪੀੜਤਾਂ ਨੂੰ ਸਹਾਇਤਾ ਰਾਸ਼ੀ

ਲੁਧਿਆਣਾ, 10 ਦਸਬੰਰ (ਬੀ.ਐਸ.ਬਰਾੜ)-ਐਮ.ਜੀ.ਐਮ ਪਬਲਿਕ ਸਕੂਲ਼ ਦੇ ਪ੍ਰਬੰਧਕ ਲੋੜਬੰਦ ਦੀ ਮਦਦ ਲਈ ਹਮੇਸ਼ਾਂ ਪਹਿਲ ਕਦਮੀ ਕਰਦੇ ਆ ਰਹੇ ਹਨ | ਇਸ ਸੰਬੰਧ ਵਿਚ ਸਕੂਲ ਵਿਚ ਬੱਚਿਆਂ ਨੂੰ ਕੈਂਸਰ ਦੇ ਪ੍ਰਤੀ ਜਾਗਰੂਕ ਕੀਤਾ | ਇਸ ਮੌਕੇ ਸਕੂਲ ਦੇ ਪ੍ਰਬੰਧਕ ਗੱਜਣ ਸਿੰਘ ਥਿੰਦ ...

ਪੂਰੀ ਖ਼ਬਰ »

ਕੈਂਸਰ ਅਤੇ ਅੱਖਾਂ ਦਾ ਮੁਫ਼ਤ ਡਾਕਟਰੀ ਜਾਂਚ ਕੈਂਪ ਲਾਇਆ

ਇਯਾਲੀ/ਥਰੀਕੇ, 10 ਦਸੰਬਰ (ਰਾਜ ਜੋਸ਼ੀ)-ਥਰੀਕੇ ਸਥਿਤ ਗੁਰਦੁਆਰਾ ਅਤਰਸਰ ਸਾਹਿਬ ਵਿਖੇ ਪ੍ਰਵਾਸੀ ਪੰਜਾਬੀ ਅਵਤਾਰ ਸਿੰਘ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਦਮ ਸਦਕਾ ਜੱਥੇਦਾਰ ਰਘਬੀਰ ਸਿੰਘ ਦੀ ਅਗਵਾਈ ਹੇਠ ਇਕ ਡਾਕਟਰੀ ਜਾਂਚ ਕੈਂਪ ਲਾਇਆ ਗਿਆ ਜਿਸ ਵਿੱਚ ਵਰਲਡ ...

ਪੂਰੀ ਖ਼ਬਰ »

ਚੈੱਕ ਬਾਊਾਸ ਮਾਮਲੇ 'ਚ ਛੇ ਮਹੀਨੇ ਕੈਦ ਦੇ ਰਾਸ਼ੀ ਵਾਸਪ ਕਰਨ ਦੇ ਆਦੇਸ਼

ਟੋਹਾਣਾ, 10 ਦਸੰਬਰ (ਗੁਰਦੀਪ ਸਿੰਘ ਭੱਟੀ) - ਇਥੋਂ ਦੀ ਅਦਾਲਤ ਨੇ ਪੰਜ ਲੱਖ ਦਾ ਚੈੱਕ ਬਾਊਾਸ ਹੋਣ ਦੇ ਮਾਮਲੇ ਵਿਚ ਰਾਮਨਗਰ ਦੇ ਰਾਜੇਸ਼ ਨੂੰ ਛੇ ਮਹੀਨੇ ਕੈਦ ਤੇ ਸਾਢੇ ਪੰਜ ਲੱਖ ਰੁਹੇ ਇਕ ਮਹੀਨੇ ਵਿਚ ਵਾਪਸ ਕਰਨ ਦੀ ਸਜਾ ਸੁਣਾਈ ਹੈ | ਦੋਸ਼ੀ ਨੇ ਆਪਣੇ ਦੋਸਤ ਭਾਟੀਆ ਨਗਰ ...

ਪੂਰੀ ਖ਼ਬਰ »

ਨਰੋਏ ਸਮਾਜ ਦੀ ਸਿਰਜਣਾ ਲਈ ਗੰਭੀਰਤਾ ਨਾਲ ਯਤਨ ਕਰਨਾ ਜ਼ਰੂਰੀ-ਮੱਕੜ

ਲੁਧਿਆਣਾ, 10 ਦਸੰਬਰ (ਜੁਗਿੰਦਰ ਸਿੰਘ ਅਰੋੜਾ)-ਸ਼ਹਿਰ ਦੇ ਪ੍ਰਸਿੱਧ ਕਾਰੋਬਾਰੀ ਅਤੇ ਸਮਾਜ ਸੇਵਕ ਗੁਰਮੀਤ ਸਿੰਘ ਮੱਕੜ ਨੇ ਇਕ ਗੱਲਬਾਤ ਦੌਰਾਨ ਕਿਹਾ ਕਿ ਨਰੋਏ ਸਮਾਜ ਦੀ ਸਿਰਜਣਾ ਲਈ ਗੰਭੀਰਤਾ ਨਾਲ ਯਤਨ ਕਰਨਾ ਜਰੂਰੀ ਹੈ | ਉਨ੍ਹਾਂ ਕਿਹਾ ਕਿ ਸਮਾਜ ਵਿਚ ਫੈਲੀਆਂ ...

ਪੂਰੀ ਖ਼ਬਰ »

ਨਰੋਏ ਸਮਾਜ ਦੀ ਸਿਰਜਣਾ ਲਈ ਗੰਭੀਰਤਾ ਨਾਲ ਯਤਨ ਕਰਨਾ ਜ਼ਰੂਰੀ-ਮੱਕੜ

ਲੁਧਿਆਣਾ, 10 ਦਸੰਬਰ (ਜੁਗਿੰਦਰ ਸਿੰਘ ਅਰੋੜਾ)-ਸ਼ਹਿਰ ਦੇ ਪ੍ਰਸਿੱਧ ਕਾਰੋਬਾਰੀ ਅਤੇ ਸਮਾਜ ਸੇਵਕ ਗੁਰਮੀਤ ਸਿੰਘ ਮੱਕੜ ਨੇ ਇਕ ਗੱਲਬਾਤ ਦੌਰਾਨ ਕਿਹਾ ਕਿ ਨਰੋਏ ਸਮਾਜ ਦੀ ਸਿਰਜਣਾ ਲਈ ਗੰਭੀਰਤਾ ਨਾਲ ਯਤਨ ਕਰਨਾ ਜਰੂਰੀ ਹੈ | ਉਨ੍ਹਾਂ ਕਿਹਾ ਕਿ ਸਮਾਜ ਵਿਚ ਫੈਲੀਆਂ ...

ਪੂਰੀ ਖ਼ਬਰ »

ਨੈਬੂਲਾਈਜ਼ਰ ਸਬੰਧੀ ਨਰਸਿੰਗ ਸਟਾਫ਼ ਨੂੰ ਜਾਣਕਾਰੀ ਦਿੱਤੀ

ਲੁਧਿਆਣਾ, 10 ਦਸੰਬਰ (ਸਿਹਤ ਪ੍ਰਤੀਨਿਧ)-ਠੰਡ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਦਿਲ ਅਤੇ ਦਮੇ ਦੇ ਮਰੀਜ਼ਾਂ ਨੂੰ ਸਾਹ ਲੈਣ ਵਿੱਚ ਮੁਸ਼ਕਿਲ ਪੈਦਾ ਹੋ ਜਾਂਦੀ ਹੈ ਅਤੇ ਇਸ ਮੁਸ਼ਕਿਲ ਦੇ ਹੱਲ ਲਈ ਲੁਧਿਆਣਾ ਮੈਡੀਵੇਜ਼ ਹਸਪਤਾਲ ਵਿੱਚ ਨਰਸਿੰਗ ਸਟਾਫ਼ ਲਈ ਇਕ ਸੈਮੀਨਾਰ ...

ਪੂਰੀ ਖ਼ਬਰ »

ਸੀ.ਐੱਮ.ਸੀ. ਹਸਪਤਾਲ ਵਿੱਚ ਯਿਸ਼ੂ ਮਸੀਹ ਨੂੰ ਸਮਰਪਿਤ ਸਮਾਗਮ

ਲੁਧਿਆਣਾ, 10 ਦਸੰਬਰ (ਸਿਹਤ ਪ੍ਰਤੀਨਿਧ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਿ੍ਸਚੀਅਨ ਮੈਡੀਕਲ ਕਾਲਜ ਅਤੇ ਹਸਪਤਾਲ ਲੁਧਿਆਣਾ ਅਧੀਨ ਆਉਂਦੇ ਵੱਖ-ਵੱਖ ਮੈਡੀਕਲ, ਡੈਂਟਲ, ਪੈਰਾ-ਮੈਡੀਕਲ ਅਤੇ ਨਰਸਿੰਗ ਕਾਲਜਾਂ ਵੱਲੋਂ ਪ੍ਰਭੂ ਯਿਸ਼ੂ ਮਸੀਹ ਦੇ ਜਨਮ-ਦਿਹਾੜੇ ਦੇ ਸਬੰਧ ...

ਪੂਰੀ ਖ਼ਬਰ »

ਹਲਕਾ ਕੇਂਦਰੀ 'ਚ ਕੂੜੇ ਦੀ ਸੰਭਾਲ ਲਈ ਸਟੈਟਿਕ ਕਪੈਕਟਰ ਲਾਉਣ ਦਾ ਕੰਮ ਜਲਦੀ ਸ਼ੁਰੂ ਹੋਵੇਗਾ-ਵਿਧਾਇਕ ਡਾਬਰ

ਹਰਚਰਨ ਨਗਰ 'ਚ ਟਿਊਬਵੈਲ ਲਗਾਉਣ ਦੀ ਕਰਾਈ ਸ਼ੁਰੂਆਤ ਲੁਧਿਆਣਾ, 10 ਦਸੰਬਰ (ਅਮਰੀਕ ਸਿੰਘ ਬੱਤਰਾ)-ਵਿਧਾਇਕ ਸੁਰਿੰਦਰ ਡਾਬਰ ਨੇ ਕਿਹਾ ਹੈ ਕਿ ਹਲਕਾ ਕੇਂਦਰੀ ਵਿਚ ਕੂੜੇ ਦੀ ਸੰਭਾਲ ਲਈ ਸਟੈਟਿਕ ਕਪੈਕਟਰਾਂ ਦਾ ਨਿਰਮਾਣ ਜਲਦੀ ਸ਼ੁਰੂ ਹੋਵੇਗਾ | ਉਨ੍ਹਾਂ ਕਿਹਾ ਕਿ ...

ਪੂਰੀ ਖ਼ਬਰ »

ਯੂ.ਸੀ.ਪੀ.ਐਮ.ਏ. ਦੀ ਮੀਟਿੰਗ 'ਚ ਸਨਅਤਕਾਰਾਂ ਦੇ ਭਖ਼ਦੇ ਮਸਲੇ ਵਿਚਾਰੇ

ਲੁਧਿਆਣਾ, 10 ਦਸੰਬਰ (ਪੁਨੀਤ ਬਾਵਾ)-ਯੂਨਾਈਟਿਡ ਸਾਈਕਲ ਐਾਡ ਪਾਰਟਸ ਮੈਨੂੰਫ਼ੈਕਚਰਜ਼ ਐਸੋਸੀਏਸ਼ਨ (ਯੂ.ਸੀ.ਪੀ.ਐਮ.ਏ.) ਦੀ ਇਕ ਅਹਿਮ ਮੀਟਿੰਗ ਅੱਜ ਪ੍ਰਧਾਨ ਡੀ.ਐਸ. ਚਾਵਲਾ ਦੀ ਅਗਵਾਈ ਵਿਚ ਐਸੋਸੀਏਸ਼ਨ ਦਫ਼ਤਰ ਵਿਖੇ ਹੋਈ | ਜਿਸ ਵਿਚ ਕੈਨੇਡਾ ਤੋਂ ਵਾਪਸ ਪਰਤੇ ਤੇ ਉੱਘੇ ...

ਪੂਰੀ ਖ਼ਬਰ »

ਯੂ.ਸੀ.ਪੀ.ਐਮ.ਏ. ਦੀ ਮੀਟਿੰਗ 'ਚ ਸਨਅਤਕਾਰਾਂ ਦੇ ਭਖ਼ਦੇ ਮਸਲੇ ਵਿਚਾਰੇ

ਲੁਧਿਆਣਾ, 10 ਦਸੰਬਰ (ਪੁਨੀਤ ਬਾਵਾ)-ਯੂਨਾਈਟਿਡ ਸਾਈਕਲ ਐਾਡ ਪਾਰਟਸ ਮੈਨੂੰਫ਼ੈਕਚਰਜ਼ ਐਸੋਸੀਏਸ਼ਨ (ਯੂ.ਸੀ.ਪੀ.ਐਮ.ਏ.) ਦੀ ਇਕ ਅਹਿਮ ਮੀਟਿੰਗ ਅੱਜ ਪ੍ਰਧਾਨ ਡੀ.ਐਸ. ਚਾਵਲਾ ਦੀ ਅਗਵਾਈ ਵਿਚ ਐਸੋਸੀਏਸ਼ਨ ਦਫ਼ਤਰ ਵਿਖੇ ਹੋਈ | ਜਿਸ ਵਿਚ ਕੈਨੇਡਾ ਤੋਂ ਵਾਪਸ ਪਰਤੇ ਤੇ ਉੱਘੇ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX