ਤਾਜਾ ਖ਼ਬਰਾਂ


ਸਚਿਨ ਤੇਂਦੁਲਕਰ ਨੇ ਜਿੱਤਿਆ ਲਾਰੇਸ ਸਪੋਰਟਿੰਗ ਮੋਮੈਂਟ ਦਾ ਪੁਰਸਕਾਰ
. . .  15 minutes ago
ਨਵੀਂ ਦਿੱਲੀ, 18 ਫਰਵਰੀ - ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਵਿਸ਼ਵ ਕੱਪ ਦੀ ਜਿੱਤ ਦੇ ਬਾਅਦ ਪਿਛਲੇ ਦੋ ਦਹਾਕਿਆਂ ਦਾ ਲਾਰੇਸ ਸਪੋਰਟਿੰਗ ਮੋਮੈਂਟ ਪੁਰਸਕਾਰ ਜਿੱਤਣ ਦਾ ਮਾਣ ਹਾਸਲ...
ਸੀਤਾਰਮਨ ਵੱਲੋਂ ਉਦਯੋਗ ਤੇ ਵਪਾਰ ਸੰਗਠਨਾਂ ਨਾਲ ਮੀਟਿੰਗ ਅੱਜ
. . .  23 minutes ago
ਨਵੀਂ ਦਿੱਲੀ, 18 ਫਰਵਰੀ - ਕੋਰੋਨਾ ਵਾਈਰਸ ਦੇ ਭਾਰਤੀ ਵਪਾਰ ਅਤੇ ਉਦਯੋਗ ਉੱਪਰ ਪ੍ਰਭਾਵਾਂ ਦਾ ਜਾਇਜ਼ਾ ਲੈਣ ਲਈ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਉਦਯੋਗ ਤੇ ਵਪਾਰ ਸੰਗਠਨਾਂ ਨਾਲ...
ਵਿਜੇ ਮਾਲਿਆ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਅੱਜ
. . .  27 minutes ago
ਨਵੀਂ ਦਿੱਲੀ, 18 ਫਰਵਰੀ - ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਦੁਆਰਾ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਉਨ੍ਹਾਂ ਦੀ ਜਾਇਦਾਦ ਜ਼ਬਤ ਕਰਨ ਖ਼ਿਲਾਫ਼ ਦਾਇਰ ਪਟੀਸ਼ਨ 'ਤੇ ਸੁਪਰੀਮ ਕੋਰਟ...
ਚੀਨ 'ਚ ਕੋਰੋਨਾ ਵਾਇਰਸ ਕਾਰਨ ਮੌਤਾਂ ਦੀ ਗਿਣਤੀ ਹੋਈ 1800
. . .  32 minutes ago
ਬੀਜਿੰਗ, 18 ਫਰਵਰੀ - ਚੀਨ 'ਚ ਕੋਰੋਨਾ ਵਾਈਰਸ ਕਾਰਨ ਮਰਨ ਵਾਲਿਆ ਦੀ ਗਿਣਤੀ 1800 ਹੋ ਗਈ ਹੈ, ਜਦਕਿ 67000 ਕੇਸਾਂ ਦੀ ਪੁਸ਼ਟੀ ਹੋ ਚੁੱਕੀ...
ਅੱਜ ਦਾ ਵਿਚਾਰ
. . .  37 minutes ago
ਅੱਜ ਦਾ ਵਿਚਾਰ
ਨਸ਼ਿਆਂ ਦੇ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ 70 ਲੱਖ ਰੁਪਏ ਦੀ ਜਾਇਦਾਦ ਜ਼ਬਤ ਕੀਤੀ
. . .  1 day ago
ਤਰਨ ਤਾਰਨ , 17 ਫਰਵਰੀ {ਅਜੀਤ ਬਿਉਰੋ }- ਮਾਨਯੋਗ ਸ੍ਰੀ ਧਰੁਵ ਦਹੀਆਂ ਆਈ.ਪੀ.ਐੱਸ ਐੱਸ.ਐੱਸ.ਪੀ ਤਰਨ ਤਾਰਨ ਵੱਲੋਂ ਨਸ਼ਿਆਂ ਦੇ ਖ਼ਿਲਾਫ਼ ਵਿੱਢੀ ਗਈ ਮੁਹਿੰਮ ਤਹਿਤ ਜ਼ਿਲ੍ਹਾ ਤਰਨ ਤਾਰਨ ਪੁਲਿਸ ਵੱਲੋਂ ਅੱਜ ...
ਨਵਾਂ ਪਿੰਡ ਦੋਨੇਵਾਲ 'ਚ ਪ੍ਰਾਈਵੇਟ ਸਕੂਲ ਬੱਸ ਹੇਠ ਬੱਚਾ ਆਇਆ, ਮੌਤ
. . .  1 day ago
ਲੋਹੀਆਂ ਖ਼ਾਸ, 17 ਫਰਵਰੀ (ਗੁਰਪਾਲ ਸਿੰਘ ਸ਼ਤਾਬਗੜ੍ਹ) - ਲੋਹੀਆਂ ਦੇ ਪਿੰਡ ਨਵਾਂ ਪਿੰਡ ਦੋਨੇਵਾਲ ਵਿਖੇ ਵਾਪਰੇ ਇੱਕ ਦਰਦਨਾਕ ਹਾਦਸੇ ਦੌਰਾਨ ਇੱਕ ਪ੍ਰਾਈਵੇਟ ਸਕੂਲ ਦੀ ਬੱਸ ਥੱਲੇ ਆਣ ਕੇ 10 ਸਾਲਾ ਬੱਚੇ ਦੀ ਮੌਕੇ 'ਤੇ ਹੀ ਮੌਤ ਹੋ ...
ਤਹਿਸੀਲਦਾਰ ਜਸਵਿੰਦਰ ਸਿੰਘ ਟਿਵਾਣਾ ਦਾ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ
. . .  1 day ago
ਰਾਏਕੋਟ ,17 ਫਰਵਰੀ (ਸੁਸ਼ੀਲ )- ਰਾਏਕੋਟ ਵਿਖੇ ਤਹਿਸੀਲਦਾਰ ਵਜੋਂ ਤਾਇਨਾਤ ਜਸਵਿੰਦਰ ਸਿੰਘ ਟਿਵਾਣਾ ਦਾ ਅੱਜ ਦਿਲ ਦੀ ਧੜਕਣ ਰੁਕਣ ਕਾਰਨ ਦਿਹਾਂਤ ਹੋ ਗਿਆ ।ਤਹਿਸੀਲ ਟਿਵਾਣਾ ਰਾਏਕੋਟ ਆਪਣੀ ਡਿਊਟੀ ਖ਼ਤਮ ...
ਸਵਾਮੀ ਦਵਿੰਦਰਾ ਨੰਦ ਥੋਪੀਆ ਸੱਚਖੰਡ ਪਿਆਨਾ ਕਰ ਗਏ
. . .  1 day ago
ਲੋਹਟਬੱਦੀ, 17 ਫਰਵਰੀ (ਕੁਲਵਿੰਦਰ ਸਿੰਘ ਡਾਂਗੋਂ) - ਗਰੀਬਦਾਸੀ ਸੰਪਰਦਾਇ ਅਤੇ ਭੂਰੀ ਵਾਲੇ ਭੇਖ ਦੇ ਪਰਮ ਸੰਤ ਸੰਤ ਸਵਾਮੀ ਦਵਿੰਦਰਾ ਨੰਦ ਮਹਾਰਾਜ ਸੰਚਾਲਕ ਅਵਧੂਤ ਕੁਟੀਆ ਥੋਪੀਆ ...
ਕੈਪਟਨ ਅਮਰਿੰਦਰ ਵੱਲੋਂ ਅਮਨਦੀਪ ਕੌਰ ਲਈ ਬਹਾਦਰੀ ਪੁਰਸਕਾਰ ਦਾ ਐਲਾਨ
. . .  1 day ago
ਚੰਡੀਗੜ੍ਹ, 17 ਫਰਵਰੀ (ਅਜੀਤ ਬਿਊਰੋ)- ਲੌਂਗੋਵਾਲ ਸਕੂਲ ਵੈਨ ਦੁਖਾਂਤ ਵਿਚ ਚਾਰ ਬੱਚਿਆਂ ਨੂੰ ਬਚਾ ਕੇ ਹਿੰਮਤ ਦਿਖਾਉਣ ਵਾਲੀ 9 ਵੀਂ ਜਮਾਤ ਦੀ ਵਿਦਿਆਰਥੀ ਅਮਨਦੀਪ ਕੌਰ ਦਾ ਸਰਕਾਰ ਸਨਮਾਨ ਕਰੇਗੀ । ਮੁੱਖ ਮੰਤਰੀ ਕੈਪਟਨ ...
ਵਿਕਾਸ ਕਾਰਜਾਂ ਦੇ ਲਈ ਪੰਜਾਬ ਸਰਕਾਰ ਨੇ 125 ਕਰੋੜ ਦੇ ਪ੍ਰਾਜੈਕਟਾਂ ਨੂੰ ਦਿੱਤੀ ਪ੍ਰਵਾਨਗੀ
. . .  1 day ago
ਚੰਡੀਗੜ੍ਹ, 17 ਫਰਵਰੀ- ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਹੱਦੀ ਖੇਤਰਾਂ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਦੇ ਲਈ 125...
ਦਿਨ ਦਿਹਾੜੇ ਲੁਟੇਰੇ ਫਾਈਨਾਂਸ ਮੁਲਾਜ਼ਮ ਕੋਲੋਂ ਨਗਦੀ ਲੁੱਟ ਕੇ ਹੋਏ ਫ਼ਰਾਰ
. . .  1 day ago
ਨੱਥੂਵਾਲਾ ਗਰਬੀ , 17 ਫਰਵਰੀ (ਸਾਧੂ ਰਾਮ ਲੰਗੇਆਣਾ)- ਪਿੰਡ ਮਾਹਲਾ ਕਲਾਂ ਤੋਂ ਹਰੀਏਵਾਲਾ ਲਿੰਕ ਰੋਡ ਤੇ ਆਪਣੇ ਮੋਟਰਸਾਈਕਲ ਤੇ ਸਵਾਰ ਫਾਈਨਾਂਸ ਮੁਲਾਜ਼ਮ ਕੋਲੋਂ ਅਣਪਛਾਤੇ ਨਕਾਬਪੋਸ਼ ਲੁਟੇਰਿਆਂ ...
ਬਸਪਾ ਵੱਲੋਂ ਅੰਮ੍ਰਿਤਪਾਲ ਭੌਸਲੇ ਨੂੰ ਬਣਾਇਆ ਗਿਆ ਜਲੰਧਰ ਦਿਹਾਤੀ ਦਾ ਪ੍ਰਧਾਨ
. . .  1 day ago
ਫਿਲੌਰ, 17 ਫਰਵਰੀ (ਇੰਦਰਜੀਤ ਚੰਦੜ੍ਹ) - ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ...
ਲੌਂਗੋਵਾਲ ਵੈਨ ਹਾਦਸੇ ਦੀ ਐਕਸ਼ਨ ਕਮੇਟੀ ਨੇ ਸਹਾਇਤਾ ਰਾਸ਼ੀ ਨੂੰ ਨਕਾਰਿਆ
. . .  1 day ago
ਲੌਂਗੋਵਾਲ, 17 ਫਰਵਰੀ (ਵਿਨੋਦ, ਖੰਨਾ) - ਲੌਂਗੋਵਾਲ ਵੈਨ ਹਾਦਸੇ 'ਚ ਮਾਰੇ ਗਏ ਮਾਸੂਮ ਬੱਚਿਆਂ ਦੇ ਪਰਿਵਾਰਾਂ ਨੂੰ ਪੰਜਾਬ ਸਰਕਾਰ ਵੱਲੋਂ ਐਲਾਨੀ ...
ਗੋਲਕ ਦੇ ਪੈਸੇ ਲਈ ਲੜ ਰਹੇ ਹਨ ਅਕਾਲੀ : ਦਰਸ਼ਨ ਕਾਂਗੜਾ
. . .  1 day ago
ਤਪਾ ਮੰਡੀ, 17 ਫਰਵਰੀ (ਵਿਜੇ ਸ਼ਰਮਾ/ਪ੍ਰਵੀਨ ਗਰਗ) - ਸੂਬੇ 'ਚ ਪਹਿਲਾ ਅਕਾਲੀਆਂ ਨੇ ਜਨਤਾ ਨੂੰ ਖੂਬ ਲੁੱਟਿਆ, ਜਦ ਪੰਜਾਬ ਦੀ ਸੱਤਾ ਇੰਨਾ ਤੋਂ ਚਲੀ ਗਈ ਤਾਂ ਹੁਣ ਗੋਲਕ ...
ਮਾਨਸਿਕ ਤੌਰ 'ਤੇ ਪ੍ਰੇਸ਼ਾਨ ਵਿਅਕਤੀ ਵੱਲੋਂ ਖ਼ੁਦਕੁਸ਼ੀ
. . .  1 day ago
ਪਾਕਿਸਤਾਨ: ਬਲੋਚਿਸਤਾਨ ਦੇ ਕਵੇਟਾ 'ਚ ਹੋਏ ਧਮਾਕੇ 'ਤ 5 ਮੌਤਾਂ
. . .  1 day ago
ਸੋਸ਼ਲ ਮੀਡੀਆ 'ਤੇ ਟੀ.ਏ ਦੀ ਭਰਤੀ ਦੀ ਫੈਲੀ ਝੂਠੀ ਖ਼ਬਰ ਦੇਖ ਕੇ ਮਾਧੋਪੁਰ ਪਹੁੰਚੇ ਨੌਜਵਾਨ ਹੋ ਰਹੇ ਖੱਜਲ ਖੁਆਰ
. . .  1 day ago
ਧਾਰਾ 370 ਦੇ ਵਿਰੁੱਧ ਰਹੀ ਬ੍ਰਿਟਿਸ਼ ਸੰਸਦ ਮੈਂਬਰ ਨੂੰ ਭਾਰਤ 'ਚ ਨਹੀਂ ਮਿਲੀ ਐਂਟਰੀ
. . .  1 day ago
ਦਿੱਲੀ ਕੈਬਨਿਟ 'ਚ ਵਿਭਾਗਾਂ ਦੀ ਵੰਡ, ਕੇਜਰੀਵਾਲ ਆਪਣੇ ਕੋਲ ਨਹੀਂ ਰੱਖਣਗੇ ਕੋਈ ਮੰਤਰਾਲੇ
. . .  1 day ago
ਐਨ.ਐੱਸ.ਕਿਊ.ਐਫ. ਅਧੀਨ 10ਵੀਂ ਤੇ 12ਵੀਂ ਸ਼੍ਰੇਣੀਆਂ ਦੀ ਪ੍ਰਯੋਗੀ ਪ੍ਰੀਖਿਆ ਤੇ ਟਰੇਨਿੰਗ ਦੇ ਸ਼ਡਿਊਲ 'ਚ ਤਬਦੀਲੀ
. . .  1 day ago
ਦੋ ਬੱਚਿਆਂ ਦੀ ਮਾਂ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ
. . .  1 day ago
ਮਨੀਲਾ 'ਚ ਪੰਜਾਬੀ ਵਿਅਕਤੀ ਦੀ ਗੋਲੀਆਂ ਮਾਰ ਕੇ ਹੱਤਿਆ
. . .  1 day ago
ਨਵਾਂ ਡੈੱਥ ਵਾਰੰਟ ਜਾਰੀ ਹੋਣ 'ਤੇ ਨਿਰਭੈਆ ਦੀ ਮਾਂ ਨੇ ਜਤਾਈ ਖ਼ੁਸ਼ੀ
. . .  1 day ago
ਕਰਤਾਰਪੁਰ : ਜਗਤਜੀਤ ਇੰਡ. ਡੈਮੋਕਰੈਟਿਕ ਵਰਕਰ ਯੂਨੀਅਨ ਹਮੀਰਾ ਵਲੋਂ ਮੰਗਾਂ ਨੂੰ ਲੈ ਕੇ ਨੈਸ਼ਨਲ ਹਾਈਵੇਅ ਜਾਮ
. . .  1 day ago
ਨਿਰਭੈਆ ਦੇ ਦੋਸ਼ੀਆਂ ਖ਼ਿਲਾਫ਼ ਜਾਰੀ ਹੋਇਆ ਨਵਾਂ ਡੈੱਥ ਵਾਰੰਟ, 3 ਮਾਰਚ ਨੂੰ ਹੋਵੇਗੀ ਫਾਂਸੀ
. . .  1 day ago
3 ਮਾਰਚ ਨੂੰ ਹੋਵੇਗੀ ਨਿਰਭੈਆ ਦੇ ਦੋਸ਼ੀਆਂ ਨੂੰ ਫਾਂਸੀ
. . .  1 day ago
ਡੀ. ਐਸ. ਪੀ. ਜੰਡਿਆਲਾ ਵੱਲੋਂ ਸਕੂਲੀ ਬੱਸਾਂ ਦੀ ਅਚਨਚੇਤ ਚੈਕਿੰਗ, 10 ਬੱਸਾਂ ਦੇ ਕੀਤੇ ਚਲਾਨ
. . .  1 day ago
ਪਰਿਵਾਰ ਵਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ : ਸਾਬਕਾ ਡੀ. ਆਈ. ਜੀ. ਅਤੇ ਮੌਜੂਦਾ ਡੀ. ਐੱਸ. ਪੀ. ਸਣੇ 6 ਦੋਸ਼ੀ ਕਰਾਰ
. . .  1 day ago
ਕਬੱਡੀ ਵਿਸ਼ਵ ਕੱਪ ਖੇਡਣ ਲਈ ਪਾਕਿਸਤਾਨ ਗਈ ਭਾਰਤੀ ਟੀਮ ਵਤਨ ਪਰਤੀ
. . .  1 day ago
ਓਵੈਸੀ ਨੇ ਤੇਲੰਗਾਨਾ ਦੇ ਮੁੱਖ ਮੰਤਰੀ ਤੋਂ ਸੂਬੇ 'ਚ ਐਨ.ਪੀ.ਆਰ ਪ੍ਰਕਿਰਿਆ 'ਤੇ ਰੋਕ ਲਗਾਉਣ ਦੀ ਕੀਤੀ ਮੰਗ
. . .  1 day ago
ਲੁਧਿਆਣਾ 'ਚ ਪੁਲਿਸ ਵਲੋਂ ਵੱਖ-ਵੱਖ ਥਾਵਾਂ ਤੋਂ 600 ਗ੍ਰਾਮ ਹੈਰੋਇਨ ਬਰਾਮਦ
. . .  1 day ago
ਪੰਜਾਬ 'ਚ ਇੱਕ ਇਤਿਹਾਸ ਰਚੇਗੀ ਸੰਗਰੂਰ ਰੈਲੀ- ਢੀਂਡਸਾ
. . .  1 day ago
ਨਿਰਭੈਆ ਮਾਮਲਾ : ਡੈੱਥ ਵਾਰੰਟ 'ਤੇ ਪਟਿਆਲਾ ਹਾਊਸ ਕੋਰਟ ਨੇ ਸੁਰੱਖਿਅਤ ਰੱਖਿਆ ਫ਼ੈਸਲਾ
. . .  1 day ago
ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਨੇ ਕੱਟੇ ਸਕੂਲੀ ਵਾਹਨਾਂ ਦੇ ਚਲਾਨ
. . .  1 day ago
ਕਿਸਾਨ ਸੰਘਰਸ਼ ਕਮੇਟੀ ਵਲੋਂ ਐੱਸ. ਡੀ. ਐੱਮ. ਦਫ਼ਤਰ ਸ਼ਾਹਕੋਟ ਮੂਹਰੇ ਵਿਸ਼ਾਲ ਧਰਨਾ
. . .  1 day ago
ਸ਼ਾਹੀਨ ਬਾਗ਼ ਪ੍ਰਦਰਸ਼ਨਕਾਰੀਆਂ ਦਾ ਪੱਖ ਜਾਣਨ ਲਈ ਸੁਪਰੀਮ ਕੋਰਟ ਨੇ ਨਿਯੁਕਤ ਕੀਤੇ ਵਾਰਤਾਕਾਰ
. . .  1 day ago
ਨੀਲੇ ਕਾਰਡ ਕੱਟੇ ਜਾਣ ਕਾਰਨ ਪੰਜਾਬ ਸਰਕਾਰ ਖ਼ਿਲਾਫ਼ ਸ੍ਰੀ ਮੁਕਤਸਰ ਸਾਹਿਬ 'ਚ ਰੋਹ ਭਰਪੂਰ ਪ੍ਰਦਰਸ਼ਨ
. . .  1 day ago
ਲੌਂਗੋਵਾਲ ਹਾਦਸੇ ਤੋਂ ਬਾਅਦ ਹਰਕਤ 'ਚ ਆਇਆ ਪ੍ਰਸ਼ਾਸਨ, ਸੂਬੇ ਭਰ 'ਚ ਮੁਹਿੰਮ ਚਲਾ ਕੇ ਸਕੂਲ ਬੱਸਾਂ ਦੀ ਕੀਤੀ ਚੈਕਿੰਗ
. . .  1 day ago
ਟਰੱਕ ਅਤੇ ਕਾਰ ਵਿਚਾਲੇ ਹੋਈ ਜ਼ਬਰਦਸਤ ਟੱਕਰ 'ਚ 2 ਵਿਅਕਤੀਆਂ ਦੀ ਮੌਤ, ਦੋ ਗੰਭੀਰ ਜ਼ਖ਼ਮੀ
. . .  1 day ago
ਵੈਨ ਹਾਦਸੇ ਤੋਂ ਬਾਅਦ ਲੌਂਗੋਵਾਲ ਦੇ ਨਿੱਜੀ ਸਕੂਲਾਂ ਵਿਚ ਛਾਇਆ ਸੰਨਾਟਾ, ਸਕੂਲ ਬੱਸਾਂ ਹੋਈਆਂ ਅਲੋਪ
. . .  1 day ago
ਨਿਰਭੈਆ ਮਾਮਲੇ 'ਚ ਦਿੱਲੀ ਦੀ ਪਟਿਆਲਾ ਹਾਊਸ ਕੋਰਟ 'ਚ ਸੁਣਵਾਈ ਜਾਰੀ
. . .  1 day ago
ਫ਼ਿਰੋਜ਼ਪੁਰ ਜ਼ਿਲ੍ਹਾ ਯੂਥ ਕਾਂਗਰਸ ਦੇ ਉਪ ਪ੍ਰਧਾਨ ਰਾਕੇਸ਼ ਕੁਮਾਰ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ
. . .  1 day ago
ਸ਼ਾਹੀਨ ਬਾਗ ਦੇ ਮੁੱਦੇ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਸ਼ੁਰੂ
. . .  1 day ago
ਸ਼੍ਰੋਮਣੀ ਕਮੇਟੀ ਤੋਂ ਬਾਦਲ ਪਰਿਵਾਰ ਦਾ ਕਬਜ਼ਾ ਹਟਾਉਣ ਲਈ ਸੁਖਦੇਵ ਢੀਂਡਸਾ ਦਾ ਦੇਵਾਂਗਾ ਸਾਥ- ਰਾਮੂਵਾਲੀਆ
. . .  1 day ago
ਸੜਕ ਹਾਦਸੇ 'ਚ ਨੌਜਵਾਨ ਦੀ ਮੌਤ
. . .  1 day ago
ਬੈਂਕ ਮੁਲਾਜ਼ਮ ਤੋਂ ਲੱਖਾਂ ਰੁਪਏ ਦੀ ਨਕਦੀ ਲੁੱਟ ਕੇ ਫ਼ਰਾਰ ਹੋਏ ਲੁਟੇਰੇ
. . .  1 day ago
ਮਾਣਹਾਨੀ ਦੇ ਮਾਮਲੇ 'ਚ ਬੈਂਸ ਵਿਰੁੱਧ ਗ਼ੈਰ-ਜ਼ਮਾਨਤੀ ਵਾਰੰਟ ਜਾਰੀ
. . .  1 day ago
ਅੰਮ੍ਰਿਤਸਰ : ਮੁਲਜ਼ਮਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਨਿਗਮ ਮੁਲਾਜ਼ਮਾਂ ਵਲੋਂ ਹੜਤਾਲ
. . .  1 day ago
ਮੁੰਬਈ 'ਚ ਜੀ. ਐੱਸ. ਟੀ. ਭਵਨ 'ਚ ਲੱਗੀ ਅੱਗ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 30 ਮੱਘਰ ਸੰਮਤ 551

ਪਹਿਲਾ ਸਫ਼ਾ

ਸੁਖਬੀਰ ਸਿੰਘ ਬਾਦਲ ਤੀਜੀ ਵਾਰ ਬਣੇ ਸ਼ੋੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ

ਸ਼ੋੋ੍ਰਮਣੀ ਅਕਾਲੀ ਦਲ ਸ਼ਹੀਦਾਂ ਤੇ ਪੰਥ ਦੀ ਸਿਰਮੌਰ ਜਥੇਬੰਦੀ-ਸੁਖਬੀਰ

  •  ਉਤਸ਼ਾਹ ਸਹਿਤ ਮਨਾਇਆ ਗਿਆ ਦਲ ਦਾ 99ਵਾਂ ਸਥਾਪਨਾ ਦਿਵਸ
  •  ਪਰਮਿੰਦਰ ਸਿੰਘ ਢੀਂਡਸਾ ਦੋਵੇਂ ਪਾਸੇ ਨਹੀਂ ਗਏ
  • ਦੇਸ਼ 'ਚ ਸੰਘੀ ਢਾਂਚਾ ਲਾਗੂੁ ਕਰਨ ਦੀ ਕੀਤੀ ਵਕਾਲਤ
  • 2022 ਦੀਆਂ ਚੋਣਾਂ ਲਈ ਹੁਣ ਤੋਂ ਤਿਆਰੀ ਦਾ ਸੱਦਾ

ਅੰਮਿ੍ਤਸਰ, 14 ਦਸੰਬਰ (ਜਸਵੰਤ ਸਿੰਘ ਜੱਸ)-ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਲਈ ਅੱਜ ਇਥੇ ਹੋਏ ਡੈਲੀਗੇਟ ਇਜਲਾਸ ਦੌਰਾਨ ਅਕਾਲੀ ਦਲ (ਬ) ਦੇ ਮੌਜੂਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸਰਬਸੰਮਤੀ ਨਾਲ ਲਗਾਤਾਰ ਤੀਸਰੀ ਵਾਰ ਅਗਲੇ ਪੰਜ ਸਾਲਾਂ ਲਈ ਦਲ ਦਾ ਪ੍ਰਧਾਨ ਚੁਣ ਲਿਆ ਗਿਆ | ਸ਼ੋ੍ਰਮਣੀ ਕਮੇਟੀ ਦੇ ਮੁੱਖ ਦਫ਼ਤਰ ਸਥਿਤ ਇਤਿਹਾਸਕ ਤੇਜਾ ਸਿੰਘ ਸਮੁੰਦਰੀ ਹਾਲ 'ਚ ਬੁਲਾਏ ਇਜਲਾਸ 'ਚ ਪਾਰਟੀ ਦੇ ਪੰਜਾਬ ਤੇ ਹੋਰ ਰਾਜਾਂ ਨਾਲ ਸਬੰਧਿਤ ਸਾਢੇ ਪੰਜ ਸੌ ਦੇ ਕਰੀਬ ਆਗੂ ਸ਼ਾਮਿਲ ਹੋਏ | ਪਾਰਟੀ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਦੀ ਨਿਗਰਾਨੀ 'ਚ ਹੋਏ ਇਜਲਾਸ ਦੌਰਾਨ ਸੁਖਬੀਰ ਸਿੰਘ ਬਾਦਲ ਦਾ ਪ੍ਰਧਾਨ ਵਜੋਂ ਨਾਂਅ ਪਾਰਟੀ ਦੇ ਸੀਨੀਅਰ ਆਗੂ ਜਥੇ: ਤੋਤਾ ਸਿੰਘ ਨੇ ਪੇਸ਼ ਕੀਤਾ, ਜਿਸ ਦੀ ਤਾਈਦ ਪ੍ਰੇਮ ਸਿੰਘ ਚੰਦੂਮਾਜਰਾ ਤੇ ਜਗਮੀਤ ਸਿੰਘ ਬਰਾੜ ਨੇ ਕੀਤੀ | ਉਨ੍ਹਾਂ ਦੇ ਮੁਕਾਬਲੇ ਹੋਰ ਕੋਈ ਵੀ ਪ੍ਰਧਾਨਗੀ ਲਈ ਨਾਂਅ ਪੇਸ਼ ਨਾ ਹੋਣ 'ਤੇ ਇਜਲਾਸ 'ਚ ਮੌਜੂਦ ਪਾਰਟੀ ਵਰਕਰਾਂ ਤੇ ਆਗੂਆਂ ਵਲੋਂ ਬੋਲੇ ਸੋ ਨਿਹਾਲ ਦੇ ਜੈਕਾਰਿਆਂ 'ਚ ਸਟੇਜ ਸਕੱਤਰ ਡਾ: ਦਲਜੀਤ ਸਿੰਘ ਚੀਮਾ ਨੇ ਸੁਖਬੀਰ ਦੇ ਸਰਬਸੰਮਤੀ ਨਾਲ ਮੁੜ ਪ੍ਰਧਾਨ ਚੁਣੇ ਜਾਣ ਦਾ ਐਲਾਨ ਕੀਤਾ | ਸੁਖਬੀਰ ਸਿੰਘ ਬਾਦਲ ਪਹਿਲੀ ਵਾਰ 2008 'ਚ ਪਾਰਟੀ ਦੇ ਪ੍ਰਧਾਨ ਬਣੇ ਸਨ ਤੇ ਅੱਜ ਪਾਰਟੀ ਵਲੋਂ ਉਨ੍ਹਾਂ ਨੂੰ ਤੀਜੀ ਵਾਰ ਪ੍ਰਧਾਨ ਵਜੋਂ ਸੇਵਾ ਕਰਨ ਦਾ ਮੌਕਾ ਮਿਲਿਆ ਹੈ | ਇਜਲਾਸ 'ਚ ਹਰਸਿਮਰਤ ਕੌਰ ਬਾਦਲ, ਬਿਕਰਮ ਸਿੰਘ ਮਜੀਠੀਆ, ਬੀਬੀ ਜਗੀਰ ਕੌਰ, ਭਾਈ ਗੋਬਿੰਦ ਸਿੰਘ ਲੌਾਗੋਵਾਲ, ਗੁਲਜ਼ਾਰ ਸਿੰਘ ਰਣੀਕੇ, ਜਥੇ: ਅਵਤਾਰ ਸਿੰਘ ਹਿਤ, ਮਨਜਿੰਦਰ ਸਿੰਘ ਸਿਰਸਾ, ਚਰਨਜੀਤ ਸਿੰੰਘ ਅਟਵਾਲ, ਸਿਕੰਦਰ ਸਿੰਘ ਮਲੂਕਾ, ਬੀਬੀ ਉਪਿੰਦਰਜੀਤ ਕੌਰ, ਦਰਬਾਰਾ ਸਿੰਘ ਗੁਰੂ, ਮਹੇਸ਼ਇੰਦਰ ਸਿੰਘ ਗਰੇਵਾਲ ਸਮੇਤ ਹੋਰ ਸੀਨੀਅਰ ਆਗੂ ਸ਼ਾਮਿਲ ਸਨ | ਇਸ ਮੌਕੇ ਪਾਰਟੀ ਦੇ ਲੰਮਾ ਸਮਾਂ ਪ੍ਰਧਾਨ ਰਹੇ ਸੀਨੀਅਰ ਆਗੂ ਸ: ਪ੍ਰਕਾਸ਼ ਸਿੰਘ ਬਾਦਲ ਵਲੋਂ ਅੱਧੀ ਸਦੀ ਤੋਂ ਪਾਰਟੀ ਤੇ ਪੰਥ ਪ੍ਰਤੀ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਪਾਰਟੀ ਆਗੂੁਆਂ ਵਲੋਂ ਉਨ੍ਹਾਂ ਨੂੰ ਹਮੇਸ਼ਾ ਲਈ ਪਾਰਟੀ ਦਾ ਸਰਪ੍ਰਸਤ ਬਣਾਏ ਜਾਣ ਦਾ ਐਲਾਨ ਵੀ ਕੀਤਾ ਗਿਆ | ਸੁਖਬੀਰ ਦੇ ਪ੍ਰਧਾਨ ਚੁਣੇ ਜਾਣ 'ਤੇ ਉਨ੍ਹਾਂ ਨੂੰ ਸ: ਭੂੰਦੜ, ਭਾਈ ਲੌਾਗੋਵਾਲ, ਜਥੇ: ਤੋਤਾ ਸਿੰਘ, ਪ੍ਰੇਮ ਸਿੰਘ ਚੰਦੂਮਾਜਰਾ, ਜਗਮੀਤ ਸਿੰਘ ਬਰਾੜ, ਡਾ: ਚੀਮਾ, ਭਾਈ ਮਨਜੀਤ ਸਿੰਘ ਤੇ ਹੋਰਾਂ ਵਲੋਂ ਸ੍ਰੀ ਸਾਹਿਬ, ਸਿਰੋਪਾਓ ਤੇ ਦਸਤਾਰ ਭੇਟ ਕਰਕੇ ਸਨਮਾਨਿਤ ਕੀਤਾ ਗਿਆ |
ਇਸ ਮੌਕੇ ਸੁਖਬੀਰ ਨੇ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਮਾਣ ਮਹਿਸੂਸ ਹੋ ਰਿਹਾ ਹੈ ਕਿ 99 ਸਾਲਾਂ ਦੌਰਾਨ ਜਿਸ ਪਾਰਟੀ ਦੇ ਅਨੇਕਾਂ ਸੀਨੀਅਰ ਪੰਥਕ ਆਗੂ ਇਸ ਪਾਰਟੀ ਦੀ ਪ੍ਰਧਾਨ ਵਜੋਂ ਸੇਵਾ ਕਰਦੇ ਰਹੇ ਹਨ, ਅੱਜ ਉਨ੍ਹਾਂ ਨੂੰ ਇਹ ਸੇਵਾ ਦਾ ਮੌਕਾ ਮਿਲਿਆ ਹੈ | ਪਾਰਟੀ ਦੇ ਲੰਮਾ ਸਮਾਂ ਪ੍ਰਧਾਨ ਰਹੇ ਤੇ ਮੁੱਖ ਮੰਤਰੀ ਰਹੇ ਆਪਣੇ ਪਿਤਾ ਸ: ਪ੍ਰਕਾਸ਼ ਸਿੰਘ ਬਾਦਲ ਦੀ ਪ੍ਰਸੰਸਾ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੇ ਹਨ ਕਿ ਉਨ੍ਹਾਂ ਨੂੰ ਸ: ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ 'ਚ ਪਾਰਟੀ
ਲਈ ਕੰਮ ਕਰਨ ਤੇ ਸਿੱਖਣ ਦਾ ਮੌਕਾ ਮਿਲਿਆ ਹੈ | ਉਨ੍ਹਾਂ ਪਾਰਟੀ ਵਰਕਰਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਦਲ ਦਾ ਨਿਸ਼ਾਨਾ 2022 ਦੀਆਂ ਵਿਧਾਨ ਸਭਾ ਚੋਣਾਂ ਹਨ ਤੇ ਉਹ ਇਸ ਵਾਸਤੇ ਤਿਆਰ ਰਹਿਣ | ਉਨ੍ਹਾਂ ਕਿਹਾ ਕਿ ਕਾਂਗਰਸ ਦੇ ਰਾਜ ਤੋਂ ਅੱਕ ਚੁੱਕੇ ਪੰਜਾਬ ਦੇ ਲੋਕ ਮੁੜ ਪੰਜਾਬ 'ਚ ਅਕਾਲੀ ਦਲ ਦੀ ਸਰਕਾਰ ਦੇਖਣਾ ਚਾਹੁੰਦੇ ਹਨ |
ਵੱਖ-ਵੱਖ ਪਾਰਟੀ ਆਗੂਆਂ ਨੇ ਕੀਤੀ ਟਕਸਾਲੀ ਅਕਾਲੀਆਂ ਦੀ ਆਲੋਚਨਾ ਤੇ ਬਾਦਲ ਪਰਿਵਾਰ ਦੀ ਸ਼ਲਾਘਾ
ਇਸ ਮੌਕੇ ਬਲਵਿੰਦਰ ਸਿੰਘ ਭੂੰਦੜ, ਮਨਜਿੰਦਰ ਸਿੰਘ ਸਿਰਸਾ, ਡਾ: ਦਲਜੀਤ ਸਿੰਘ ਚੀਮਾ, ਜਥੇ: ਤੋਤਾ ਸਿੰਘ, ਪ੍ਰੇਮ ਸਿੰਘ ਚੰਦੂਮਾਜਰਾ, ਅਵਤਾਰ ਸਿੰਘ ਹਿਤ, ਬੀਬੀ ਜਗੀਰ ਕੌਰ, ਹੀਰਾ ਸਿੰਘ ਗਾਬੜੀਆ, ਮਹੇਸ਼ਇੰਦਰ ਸਿੰਘ ਗਰੇਵਾਲ, ਪ੍ਰੋ: ਵਿਰਸਾ ਸਿੰਘ ਵਲਟੋਹਾ, ਸਿਕੰਦਰ ਸਿੰਘ ਮਲੂਕਾ, ਸ਼ਰਨਜੀਤ ਸਿੰਘ ਢਿੱਲੋਂ, ਰਜਿੰਦਰ ਸਿੰਘ ਮਹਿਤਾ ਤੇ ਹੋਰ ਆਗੂਆਂ ਨੇ ਇਜਲਾਸ ਨੂੰ ਸੰਬੋਧਨ ਕਰਦਿਆਂ ਜਿਥੇ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਬਾਦਲ ਪਰਿਵਾਰ ਵਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ, ਉਥੇ ਬਾਦਲ ਪਰਿਵਾਰ ਦਾ ਵਿਰੋਧ ਕਰ ਰਹੇ ਟਕਸਾਲੀ ਆਗੂਆਂ ਦੀ ਕਰੜੀ ਆਲੋਚਨਾ ਵੀ ਕੀਤੀ |
ਢੀਂਡਸਾ ਤੇ ਜਥੇ: ਬ੍ਰਹਮਪੁਰਾ ਦਾ ਨਾਂਅ ਲੈਣ ਤੋਂ ਕੀਤਾ ਗੁਰੇਜ਼
ਜ਼ਿਕਰਯੋਗ ਹੈ ਕਿ ਇਜਲਾਸ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਟਕਸਾਲੀ ਅਕਾਲੀਆਂ ਦੀ ਆਲੋਚਨਾ ਤਾਂ ਕੀਤੀ, ਪਰ ਨਾਰਾਜ਼ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਤੇ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਜਥੇ: ਰਣਜੀਤ ਸਿੰਘ ਬ੍ਰਹਮਪੁਰਾ ਦਾ ਸਿੱਧੇ ਤੌਰ 'ਤੇ ਨਾਂਅ ਲੈਣ ਤੋਂ ਗੁਰੇਜ਼ ਕੀਤਾ |
ਇਜਲਾਸ 'ਚ ਨਹੀਂ ਪੁੱਜੇ ਬਾਦਲ, ਆਦੇਸ਼ ਪ੍ਰਤਾਪ ਸਿੰਘ ਕੈਰੋਂ ਤੇ ਪਰਮਿੰਦਰ ਸਿੰਘ ਢੀਂਡਸਾ
ਜ਼ਿਕਰਯੋਗ ਹੈ ਕਿ ਅੱਜ ਦੇ ਇਜਲਾਸ 'ਚ ਸਿਹਤ ਠੀਕ ਨਾ ਹੋਣ ਕਾਰਨ ਦਲ ਦੇ ਸਰਪ੍ਰਸਤ ਸ: ਪ੍ਰਕਾਸ਼ ਸਿੰਘ ਬਾਦਲ ਸ਼ਾਮਿਲ ਨਹੀਂ ਹੋ ਸਕੇ | ਇਸ ਮੌਕੇ ਪਾਰਟੀ ਤੋਂ ਨਾਰਾਜ਼ ਚੱਲ ਰਹੇ ਸੁਖਦੇਵ ਸਿੰਘ ਢੀਂਡਸਾ ਦੇ ਬੇਟੇ ਤੇ ਅਕਾਲੀ ਦਲ ਦੇ ਸੀਨੀਅਰ ਆਗੂ ਪਰਮਿੰਦਰ ਸਿੰਘ ਢੀਂਡਸਾ ਤੇ ਬਾਦਲ ਪਰਿਵਾਰ ਦੇ ਨਜ਼ਦੀਕੀ ਰਿਸ਼ਤੇਦਾਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਇਜਲਾਸ 'ਚ ਗ਼ੈਰ-ਹਾਜ਼ਰੀ ਵੀ ਰੜਕਦੀ ਰਹੀ |
ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ
ਪਾਰਟੀ ਦਾ ਮੁੜ ਪ੍ਰਧਾਨ ਬਣਨ ਤੋਂ ਬਾਅਦ ਸੁਖਬੀਰ ਸਿੰਘ ਬਾਦਲ, ਭਾਈ ਲੌਾਗੋਵਾਲ ਤੇ ਹੋਰ ਆਗੂਆਂ ਨਾਲ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ | ਇਸ ਮੌਕੇ ਉਨ੍ਹਾਂ ਪਾਰਟੀ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ | ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਸਮੇਂ ਉਨ੍ਹਾਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ |
ਅਕਾਲੀ ਦਲ ਦਾ 99ਵਾਂ ਸਥਾਪਨਾ ਦਿਵਸ ਉਤਸ਼ਾਹ ਸਹਿਤ ਮਨਾਇਆ
ਇਸੇ ਦੌਰਾਨ ਅੱਜ ਅਕਾਲੀ ਦਲ ਦੇ 99ਵੇਂ ਸਥਾਪਨਾ ਦਿਵਸ ਸਬੰਧੀ ਸ੍ਰੀ ਦਰਬਾਰ ਸਾਹਿਬ ਸਮੂਹ ਸਥਿਤ ਗੁ: ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਵਿਖੇ ਦਲ ਵਲੋਂ ਰਖਵਾਏ ਸ੍ਰੀ ਅਖੰਡ ਪਾਠ ਦੇ ਭੋਗ ਮੌਕੇ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬਲਵਿੰਦਰ ਸਿੰਘ ਭੂੰਦੜ, ਹਰਸਿਮਰਤ ਕੌਰ ਬਾਦਲ, ਬਿਕਰਮ ਸਿੰਘ ਮਜੀਠੀਆ ਸਮੇਤ ਹੋਰ ਆਗੂ ਤੇ ਵਰਕਰ ਵੱਡੀ ਗਿਣਤੀ 'ਚ ਸ਼ਾਮਿਲ ਹੋਏ |
ਕੌਣ-ਕੌਣ ਹੋਏ ਸ਼ਾਮਿਲ
ਇਜਲਾਸ ਦੌਰਾਨ ਉਕਤ ਆਗੂਆਂ ਤੋਂ ਇਲਾਵਾ ਭਾਈ ਅਮਰਜੀਤ ਸਿੰਘ ਚਾਵਲਾ, ਗੁਰਚਰਨ ਸਿੰਘ ਗਰੇਵਾਲ, ਭਾਈ ਰਾਮ ਸਿੰਘ, ਜਨਮੇਜਾ ਸਿੰਘ ਸੇਖੋਂ, ਸੋਹਣ ਸਿੰਘ ਠੰਡਲ, ਹੀਰਾ ਸਿੰਘ ਗਾਬੜੀਆ, ਤਲਬੀਰ ਸਿੰਘ ਗਿੱਲ, ਗੁਰਪ੍ਰਤਾਪ ਸਿੰਘ ਟਿੱਕਾ, ਗਗਨਦੀਪ ਸਿੰਘ ਬਰਨਾਲਾ, ਦਿਆਲ ਸਿੰਘ ਕੋਲਿਆਂਵਾਲੀ, ਰਾਜਮਹਿੰਦਰ ਸਿੰਘ ਮਜੀਠਾ, ਦਰਬਾਰਾ ਸਿੰਘ ਗੁਰੂ, ਸੁਰਜੀਤ ਸਿੰਘ ਭਿੱਟੇਵੱਡ, ਅਜੇਬੀਰਪਾਲ ਸਿੰਘ ਰੰਧਾਵਾ, ਰਵੀਕਰਨ ਸਿੰਘ ਕਾਹਲੋਂ, ਕੈਪਟਨ ਬਲਬੀਰ ਸਿੰਘ ਬਾਠ, ਮੰਗਲ ਸਿੰਘ ਬਾਠ, ਸੋਮਨਾਥ ਗਰਗ, ਜੋਧ ਸਿੰਘ ਸਮਰਾ, ਵੀਰ ਸਿੰਘ ਲੋਪੋਕੇ, ਬੀਬੀ ਉਪਿੰਦਰਜੀਤ ਕੌਰ, ਅਮਰਬੀਰ ਸਿੰਘ ਢੋਟ, ਭਗਵੰਤ ਸਿੰਘ ਸਿਆਲਕਾ, ਅਲਵਿੰਦਰਪਾਲ ਸਿੰਘ ਪੱਖੋਕੇ, ਗੁਰਜੀਤ ਸਿੰਘ ਬਿਜਲੀਵਾਲ, ਇਕਬਾਲ ਸਿੰਘ ਸੰਧੂ, ਦਿਲਬਾਗ ਸਿੰਘ ਵਡਾਲੀ, ਮਾਸਟਰ ਗਰਦੇਵ ਸਿੰਘ ਸਮੇਤ ਹੋਰ ਸੀਨੀਅਰ ਆਗੂ ਤੇ ਵਰਕਰ ਹਾਜ਼ਰ ਸਨ |

ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ 'ਚ ਹਿੰਸਾ ਜਾਰੀ-ਆਸਾਮ 'ਚ ਇਕ ਹੋਰ ਮੌਤ

ਬੰਗਾਲ 'ਚ ਕਈ ਬੱਸਾਂ ਤੇ ਰੇਲਵੇ ਸਟੇਸ਼ਨਾਂ ਨੂੰ ਸਾੜਿਆ
ਕੋਲਕਾਤਾ/ਗੁਹਾਟੀ, 14 ਦਸੰਬਰ (ਰਣਜੀਤ ਸਿੰਘ ਲੁਧਿਆਣਵੀ, ਏਜੰਸੀ)-ਨਾਗਰਿਕਤਾ ਕਾਨੂੰਨ ਦੇ ਵਿਰੋਧ 'ਚ ਪੱਛਮੀ ਬੰਗਾਲ 'ਚ ਤੀਜੇ ਦਿਨ ਵੀ ਭਾਰੀ ਹੰਗਾਮਾ ਹੋਇਆ | ਅੱਜ ਭੜਕੇ ਹੋਏ ਲੋਕਾਂ ਨੇ ਕਈ ਬੱਸਾਂ ਸਾੜ ਦਿੱਤੀਆਂ ਅਤੇ ਰੇਲਵੇ ਸਟੇਸ਼ਨ ਨੂੰ ਅੱਗ ਲਗਾ ਦਿੱਤੀ | ਪੁਲਿਸ ਨੇ ਦੱਸਿਆ ਕਿ ਇੱਥੇ ਸੋਨੀਤਪੁਰ ਜ਼ਿਲ੍ਹੇ ਵਿਚ ਭੜਕੇ ਲੋਕਾਂ ਨੇ ਇਕ ਤੇਲ ਟੈਂਕਰ ਨੂੰ ਅੱਗ ਲਗਾ ਦਿੱਤੀ, ਜਿਸ ਕਾਰਨ ਇਸ ਦੇ ਡਰਾਈਵਰ ਦੀ ਮੌਤ ਹੋ ਗਈ | ਉਨ੍ਹਾਂ ਦੱਸਿਆ ਕਿ ਇਹ ਟੈਂਕਰ ਖ਼ਾਲੀ ਸੀ, ਜੋ ਕਿ ਪੈਟਰੋਲ ਭਰਵਾਉਣ ਲਈ ਜਾ ਰਿਹਾ ਸੀ | ਟੈਂਕਰ ਦੇ ਜ਼ਖ਼ਮੀ ਡਰਾਈਵਰ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਉਸ ਦੀ ਮੌਤ ਹੋ ਗਈ | ਇਸੇ ਵਿਚਾਲੇ ਏ.ਏ.ਐਸ.ਯੂ., ਅਸਮ ਜਾਤੀਯਾਤਾਬਾਦੀ ਯੂਬਾ ਚਤਰਾ ਪ੍ਰੀਸ਼ਦ ਅਤੇ 30 ਹੋਰ ਵੱਖ-ਵੱਖ ਸੰਗਠਨਾਂ ਨੇ ਨਾਗਰਿਕਤਾ ਸੋਧ ਬਿੱਲ ਿਖ਼ਲਾਫ਼ ਬ੍ਰਹਮਪੁੱਤਰ ਘਾਟੀ ਦੇ ਸਾਰੇ ਜ਼ਿਲਿ੍ਹਆਂ ਵਿਚ ਅੰਦੋਲਨ ਛੇੜਿਆ ਹੋਇਆ ਹੈ, ਜਿਸ ਵਿਚ ਸੀਨੀਅਰ ਸਿਟੀਜ਼ਨ, ਵਿਦਿਆਰਥੀਆਂ, ਕਲਾਕਾਰਾਂ, ਗਾਇਕਾਂ ਅਤੇ ਅਧਿਆਪਕਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ | ਮੁਰਸ਼ਦਾਬਾਦ, ਉੱਤਰ 24 ਪਰਗਨਾ ਤੇ ਹਾਵੜਾ ਸਮੇਤ ਰਾਜ ਤੇ ਵੱਖ-ਵੱਖ ਥਾਈਾ ਨਾਰਾਜ਼ ਲੋਕਾਂ ਨੇ ਰੇਲਵੇ ਲਾਈਨਾਂ, ਰਾਸ਼ਟਰੀ ਰਾਜ ਮਾਰਗ 'ਤੇ ਧਰਨਾ ਦੇ ਕੇ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਸਰਕਾਰੀ ਬੱਸਾਂ 'ਤੇ ਪਥਰਾਅ ਕੀਤਾ | ਪੁਲਿਸ ਨੇ ਦੱਸਿਆ ਕਿ ਭੜਕੇ ਹੋਏ ਲੋਕਾਂ ਨੇ 15 ਨਿੱਜੀ ਤੇ ਸਰਕਾਰੀ ਬੱਸਾਂ ਸਾੜ ਦਿੱਤੀਆਂ | ਉੱਤਰੀ ਅਤੇ ਦੱਖਣੀ ਬੰਗਾਲ ਨੂੰ ਆਪਸ ਵਿਚ ਜੋੜਨ ਵਾਲੇ ਰਾਸ਼ਟਰੀ ਰਾਜ ਮਾਰਗ 34 ਨੂੰ ਮੁਰਸ਼ਦਾਬਾਦ ਕੋਲ ਜਾਮ ਕਰ ਦਿੱਤਾ ਗਿਆ | ਇੱਥੇ ਬੱਸਾਂ ਨੂੰ ਅੱਗ ਵੀ ਲਗਾਈ ਗਈ | ਵਿਰੋਧ ਪ੍ਰਦਰਸ਼ਨ ਕਾਰਨ ਕਈ ਥਾਈਾ ਰੇਲਵੇ ਤੇ ਸੜਕ ਆਵਾਜਾਈ ਠੱਪ ਹੋ ਗਈ | ਹਾਵੜਾ ਜ਼ਿਲੇ੍ਹ 'ਚ ਕੋਨਾ ਐਕਸਪ੍ਰੈੱਸ ਵੇਅ ਉੱਪਰ ਗਰਫਾ ਮੋੜ 'ਤੇ ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਰਾਸ਼ਟਰੀ ਰਾਜ ਮਾਰਗ 6 'ਤੇ ਧਰਨਾ ਦਿੱਤਾ ਅਤੇ ਸਰਕਾਰੀ ਬੱਸਾਂ ਦੀ ਭੰਨਤੋੜ ਕੀਤੀ | ਇੱਥੇ ਉਨਸਨੀ ਲਾਗੇ ਇਕ ਬੱਸ ਨੂੰ ਅੱਗ ਲਗਾ ਕੇ ਸਾੜ ਦਿੱਤਾ ਗਿਆ | ਹਾਵੜਾ ਜ਼ਿਲੇ੍ਹ ਦੇ ਸਾਂਕਰਾਈਲ, ਚਾਪਾਤਲਾ ਮੋੜ 'ਤੇ ਲੋਕਾਂ ਨੇ ਰਸਤਾ ਰੋਕਿਆ | ਇਸ ਦੇ ਨਾਲ ਹੀ ਸਾਂਕਰਾਈਲ, ਨਲਪੁਰ ਤੇ ਮੌੜੀਗ੍ਰਾਮ ਰੇਲਵੇ ਸਟੇਸ਼ਨ 'ਤੇ ਰੇਲ ਗੱਡੀਆਂ ਵੀ ਰੋਕੀਆਂ ਗਈਆਂ ਅਤੇ ਇੱਥੇ ਰੇਲਵੇ ਸਟੇਸ਼ਨ ਦੀ ਇਮਾਰਤ ਨੂੰ ਅੱਗ ਲਗਾ ਦਿੱਤੀ ਗਈ |
ਬੀਤੀ ਰਾਤ ਉੱਤਰ 24 ਪਰਗਨਾ ਜ਼ਿਲੇ੍ਹ ਦੇ ਬਾਰਾਸਾਤ ਕਾਜੀਪਾੜਾ 'ਚ ਬਨਗਾਉਂ ਦੇ ਭਾਜਪਾ ਸੰਸਦ ਮੈਂਬਰ ਸਾਂਤਨੂ ਠਾਕੁਰ ਦੀ ਗੱਡੀ 'ਤੇ ਨਾਰਾਜ਼ ਲੋਕਾਂ ਨੇ ਹਮਲਾ ਕਰ ਦਿੱਤਾ | ਬਾਅਦ 'ਚ ਉਹ ਗੱਡੀ ਲੈ ਕੇ ਭੀੜ 'ਚੋਂ ਨਿਕਲ ਗਈ | ਪੂਰਬੀ ਰੇਲਵੇ ਦੇ ਸਿਆਲਦਾ-ਹਸਨਾਬਾਦ ਸੈਕਸ਼ਨ 'ਚ ਵੀ ਧਰਨਾ ਦਿੱਤਾ ਗਿਆ | ਦੱਖਣੀ ਪੂਰਬੀ ਰੇਲਵੇ ਦੇ ਬੁਲਾਰੇ ਸੰਜੇ ਘੋਸ਼ ਨੇ ਦੱਸਿਆ ਕਿ ਹਾਵੜਾ-ਖੜਗਪੁਰ ਡਵੀਜ਼ਨ ਦੇ ਸਾਂਕਰਾਈਲ, ਨਲਪੁਰ, ਮੌੜੀਗ੍ਰਾਮ, ਬਕਰਾਨਵਾਜ 'ਚ ਲੋਕਾਂ ਨੇ ਰੇਲਵੇ ਲਾਈਨ ਦੇ ਸਵੇਰੇ 11 ਵਜੇ ਤੱਕ ਧਰਨਾ ਦਿੱਤਾ | ਇਸ ਕਾਰਨ ਹਾਵੜਾ ਤੋਂ ਦੱਖਣੀ ਭਾਰਤ ਅਤੇ ਮੁੰਬਈ ਜਾਣ ਵਾਲੀਆਂ ਕਈ ਰੇਲ ਗੱਡੀਆਂ ਰੱਦ ਕੀਤੀਆਂ ਗਈਆਂ | ਜ਼ਿਕਰਯੋਗ ਹੈ ਕਿ ਬੀਤੀ ਰਾਤ ਤੋਂ ਹਾਵੜਾ ਇਲਾਕੇ 'ਚ ਹੁਣ ਤੱਕ 20 ਦੁਕਾਨਾਂ ਨੂੰ ਅੱਗ ਲਗਾ ਦਿੱਤੀ ਗਈ ਹੈ |
ਮਮਤਾ ਵਲੋਂ ਸ਼ਾਂਤੀ ਬਣਾਈ ਰੱਖਣ ਦੀ ਅਪੀਲ
ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਰਾਜ ਦੇ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ | ਉਨ੍ਹਾਂ ਕਿਹਾ ਕਿ ਬੰਗਾਲ 'ਚ ਐਨ.ਆਰ.ਸੀ. ਅਤੇ ਕੈਬ ਲਾਗੂ ਨਹੀਂ ਹੋਵੇਗਾ | ਇਸ ਲਈ ਲੋਕਾਂ ਨੰੂ ਫ਼ਿਕਰ ਕਰਨ ਦੀ ਲੋੜ ਨਹੀਂ | ਉਨ੍ਹਾਂ ਕਿਹਾ ਕਿ ਹਿੰਸਾ ਤੇ ਹੰਗਾਮਾ ਕਰਨ ਵਾਲਿਆਂ ਵਿਰੁੱਧ ਰਾਜ ਸਰਕਾਰ ਸਖ਼ਤੀ ਨਾਲ ਕਾਰਵਾਈ ਕਰੇਗੀ |
ਆਸਾਮ ਦੇ ਸਰਕਾਰੀ ਮੁਲਾਜ਼ਮਾਂ ਵਲੋਂ 18 ਨੂੰ ਕੰਮ ਬੰਦ ਕਰਨ ਦਾ ਐਲਾਨ
ਆਸਾਮ ਦੇ ਸਰਕਾਰੀ ਮੁਲਾਜ਼ਮਾਂ ਨੇ ਅੱਜ ਐਲਾਨ ਕੀਤਾ ਹੈ ਕਿ ਉਹ ਨਾਗਰਿਕਤਾ ਕਾਨੂੰਨ ਿਖ਼ਲਾਫ਼ 18 ਦਸੰਬਰ ਨੂੰ ਕੰਮ ਪੂਰੀ ਤਰ੍ਹਾਂ ਬੰਦ ਰੱਖਣਗੇ | ਐਸ. ਏ. ਕੇ. ਪੀ. ਦੇ ਪ੍ਰਧਾਨ ਬਾਸਾਬ ਕਾਲੀਤਾ ਨੇ ਪੀ. ਟੀ. ਆਈ. ਨੂੰ ਦੱਸਿਆ ਕਿ ਆਸਾਮ ਦੇ ਸਾਰੇ ਸਰਕਾਰੀ ਮੁਲਾਜ਼ਮ 18 ਦਸੰਬਰ ਨੂੰ ਦਫ਼ਤਰਾਂ ਵਿਚ ਨਹੀਂ ਜਾਣਗੇ | ਉਨ੍ਹਾਂ ਕਿਹਾ ਕਿ ਅਸੀਂ ਇਸ ਕਾਨੂੰਨ ਦਾ ਸ਼ੁਰੂ ਤੋਂ ਹੀ ਵਿਰੋਧ ਕਰਦੇ ਆ ਰਹੇ ਹਾਂ ਤੇ ਇਸ ਦੇ ਰੱਦ ਹੋਣ ਤੱਕ ਵਿਰੋਧ ਕਰਦੇ ਰਹਾਂਗੇ |
ਕਰਫ਼ਿਊ 'ਚ ਢਿੱਲ
ਨਾਗਰਿਕਤਾ ਕਾਨੂੰਨ ਦੇ ਵਿਰੋਧ 'ਚ ਭੜਕੀ ਹਿੰਸਾ ਤੋਂ ਬਾਅਦ ਗੁਹਾਟੀ, ਡਿਬਰੂਗੜ੍ਹ ਅਤੇ ਸ਼ਿਲਾਂਗ 'ਚ ਲਗਾਏ ਕਰਫ਼ਿਊ 'ਚ ਅੱਜ ਕੁਝ ਘੰਟਿਆਂ ਦੀ ਢਿੱਲ ਦਿੱਤੀ ਗਈ | ਅਧਿਕਾਰੀ ਨੇ ਦੱਸਿਆ ਕਿ ਗੁਹਾਟੀ 'ਚ ਕਰਫ਼ਿਊ ਵਿਚ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ, ਡਿਬਰੂਗੜ੍ਹ 'ਚ ਸਵੇਰੇ 8 ਵਜੇ ਤੋਂ 2 ਵਜੇ ਤੱਕ ਜਦੋਂ ਕਿ ਸ਼ਿਲਾਂਗ ਵਿਚ ਸਵੇਲੇ 10 ਵਜੇ ਤੋਂ ਸ਼ਾਮ 7 ਵਜੇ ਤੱਕ ਢਿੱਲ ਦਿੱਤੀ ਗਈ |
ਆਸਾਮ 'ਚ ਇੰਟਰਨੈੱਟ ਸੇਵਾਵਾਂ ਸੋਮਵਾਰ ਤੱਕ ਮੁਅੱਤਲ
ਆਸਾਮ 'ਚ ਇੰਟਰਨੈੱਟ ਸੇਵਾਵਾਂ 16 ਦਸੰਬਰ ਤੱਕ ਮੁਅੱਤਲ ਕਰ ਦਿੱਤੀਆਂ ਗਈਆਂ ਹਨ, ਤਾਂ ਕਿ ਸੂਬੇ 'ਚ ਸੋਸ਼ਲ ਮੀਡੀਆ ਦੀ ਦੁਰਵਰਤੋਂ ਕਰਕੇ ਸ਼ਾਂਤੀ ਅਤੇ ਕਾਨੂੰਨ-ਵਿਵਸਥਾ ਨੂੰ ਭੰਗ ਨਾ ਕੀਤਾ ਜਾ ਸਕੇ | ਵਧੀਕ ਮੁੱਖ ਸਕੱਤਰ ਸੰਜੇ ਕ੍ਰਿਸ਼ਨਾ ਨੇ ਦੱਸਿਆ ਕਿ ਸੂਬੇ ਵਿਚ ਇੰਟਰਨੈੱਟ ਸੇਵਾਵਾਂ ਹੋਰ 48 ਘੰਟੇ ਲਈ ਮੁਅੱਤਲ ਕਰ ਦਿੱਤੀਆਂ ਗਈਆਂ ਹਨ, ਤਾਂ ਕਿ ਇੱਥੇ ਕਾਨੂੰਨ ਵਿਵਸਥਾ ਦੀ ਸਥਿਤੀ ਬਣੀ ਰਹੇ |
ਨਾਗਾਲੈਂਡ 'ਚ ਵੀ ਜਨਜੀਵਨ ਪ੍ਰਭਾਵਿਤ
ਨਾਗਰਿਕਤਾ ਕਾਨੂੰਨ ਿਖ਼ਲਾਫ਼ ਨਾਗਾ ਸਟੂਡੈਂਟਸ ਫੈੱਡਰੇਸ਼ਨ (ਐਨ. ਐਸ. ਐਫ.) ਵਲੋਂ ਦਿੱਤੇ ਗਏ 6 ਘੰਟੇ ਦੇ ਬੰਦ ਦੇ ਸੱਦੇ ਦੇ ਚਲਦੇ ਨਾਗਾਲੈਂਡ ਵਿਚ ਵੀ ਜਨ-ਜੀਵਨ ਪ੍ਰਭਾਵਿਤ ਹੋਇਆ, ਜਿਸ ਕਾਰਨ ਸਕੂਲ, ਕਾਲਜ ਅਤੇ ਦੁਕਾਨਾਂ ਬੰਦ ਰਹੀਆਂ ਅਤੇ ਸੜਕਾਂ 'ਤੇ ਵਾਹਨ ਵੀ ਨਾਮਾਤਰ ਹੀ ਨਜ਼ਰ ਆਏ | ਹਾਲਾਂਕਿ ਇੱਥੇ ਕਿਸੇ ਤਰ੍ਹਾਂ ਦੀ ਕੋਈ ਹਿੰਸਾ ਦੀ ਖ਼ਬਰ ਨਹੀਂ ਆਈ | ਜਿੱਥੇ ਬੰਦ ਸਵੇਰੇ 6 ਵਜੇ ਤੋਂ ਸ਼ੁਰੂ ਹੋਇਆ |
ਜਾਮੀਆ ਵਲੋਂ 5 ਜਨਵਰੀ ਤੱਕ ਛੁੱਟੀਆਂ ਦਾ ਐਲਾਨ, ਪ੍ਰੀਖਿਆਵਾਂ ਰੱਦ
ਨਾਗਰਿਕਤਾ ਕਾਨੂੰਨ ਿਖ਼ਲਾਫ਼ ਵਿਦਿਆਰਥੀਆਂ ਦੇ ਪ੍ਰਦਰਸ਼ਨ ਤੇ ਯੂਨੀਵਰਸਿਟੀ ਕੰਪਲੈਕਸ ਵਿਚ ਤਣਾਅ ਪੂਰਨ ਸਥਿਤੀ ਨੂੰ ਦੇਖਦੇ ਹੋਏ ਜਾਮੀਆ ਮਿਲੀਆ ਇਸਲਾਮੀਆ ਨੇ 5 ਜਨਵਰੀ ਤੱਕ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ ਅਤੇ ਸਾਰੀਆਂ ਪ੍ਰੀਖਿਆਵਾਂ ਨੂੰ ਰੱਦ ਕਰ ਦਿੱਤਾ ਹੈ | ਯੂਨੀਵਰਸਿਟੀ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸਾਰੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਗਈਆਂ ਹਨ | ਆਉਣ ਵਾਲੇ ਸਮੇਂ 'ਚ ਨਵੀਆਂ ਤਰੀਕਾਂ ਦਾ ਐਲਾਨ ਕੀਤਾ ਜਾਵੇਗਾ | 16 ਦਸੰਬਰ ਤੋਂ 5 ਜਨਵਰੀ ਤੱਕ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ |
ਜੰਤਰ ਮੰਤਰ 'ਤੇ ਵਿਸ਼ਾਲ ਧਰਨਾ
ਨਾਗਰਿਕਤਾ ਕਾਨੂੰਨ ਿਖ਼ਲਾਫ਼ ਦਿੱਲੀ ਦੇ ਜੰਤਰ ਮੰਤਰ 'ਚ ਵੀ ਸੈਂਕੜੇ ਲੋਕਾਂ ਨੇ ਇਕੱਠੇ ਹੋ ਕੇ ਧਰਨਾ ਦਿੱਤਾ ਅਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ |
ਫ਼ੌਜ ਨੇ ਸੁਰੱਖਿਆ ਬਲਾਂ ਿਖ਼ਲਾਫ਼ ਫਰਜ਼ੀ ਖ਼ਬਰਾਂ ਬਾਰੇ ਕੀਤਾ ਚੌਕਸ
ਨਾਗਰਿਕਤਾ ਕਾਨੂੰਨ ਨੂੰ ਲੈ ਕੇ ਉੱਤਰ-ਪੂਰਬ ਵਿਚ ਜਾਰੀ ਵਿਰੋਧ ਪ੍ਰਦਰਸ਼ਨਾਂ ਵਿਚਾਲੇ ਫ਼ੌਜ ਨੇ ਸਨਿਚਰਵਾਰ ਨੂੰ ਲੋਕਾਂ ਨੂੰ ਚੌਕਸ ਕੀਤਾ ਹੈ ਕਿ ਉਹ ਸੁਰੱਖਿਆ ਬਲਾਂ ਿਖ਼ਲਾਫ਼ ਫ਼ਰਜ਼ੀ ਖ਼ਬਰਾਂ ਦੇ ਝਾਂਸੇ ਵਿਚ ਨਾ ਆਉਣ | ਫ਼ੌਜ ਨੇ ਕਈ ਸੋਸ਼ਲ ਮੀਡੀਆ ਖਾਤਿਆਂ ਦੇ ਸਕਰੀਨ ਸ਼ਾਟ ਦਾ ਇਕ ਕਲਾਜ ਟਵਿਟਰ 'ਤੇ ਪੋਸਟ ਕੀਤਾ ਹੈ ਅਤੇ ਕਿਹਾ ਹੈ ਕਿ ਇਹ ਸੁਰੱਖਿਆ ਬਲਾਂ ਿਖ਼ਲਾਫ਼ ਗ਼ਲਤ ਖ਼ਬਰਾਂ ਫੈਲਾਅ ਰਹੇ ਹਨ |
85 ਗਿ੍ਫ਼ਤਾਰ, ਸਥਿਤੀ ਕਾਬੂ 'ਚ
ਸੂਬੇ ਦੇ ਡੀ. ਜੀ. ਪੀ. ਭਾਸਕਰ ਜਯੋਤੀ ਮਹੰਤ ਨੇ ਦੱਸਿਆ ਕਿ ਨਾਗਰਿਕਤਾ ਕਾਨੂੰਨ ਿਖ਼ਲਾਫ਼ ਵਿਰੋਧ ਪ੍ਰਦਰਸ਼ਨਾਂ ਦੌਰਾਨ ਹਿੰਸਕ ਘਟਨਾਵਾਂ 'ਚ ਸ਼ਾਮਿਲ 85 ਲੋਕਾਂ ਨੂੰ ਹੁਣ ਤੱਕ ਗਿ੍ਫ਼ਤਾਰ ਕੀਤਾ ਜਾ ਚੁੱਕਾ ਹੈ | ਉਨ੍ਹਾਂ ਦੱਸਿਆ ਕਿ ਇੱਥੇ ਸਥਿਤੀ ਕਾਬੂ ਵਿਚ ਹੈ ਅਤੇ ਪੁਲਿਸ ਹਿੰਸਕ ਘਟਨਾਵਾਂ ਵਿਚ ਸ਼ਾਮਿਲ ਲੋਕਾਂ ਿਖ਼ਲਾਫ਼ ਸਖ਼ਤੀ ਵਰਤ ਰਹੀ ਹੈ | ਉਨ੍ਹਾਂ ਦੱਸਿਆ ਕਿ ਪਥਰਾਅ, ਵਾਹਨਾਂ ਨੂੰ ਅੱਗ ਲਗਾਉਣ ਅਤੇ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਦੀ ਵੀਡੀਓ ਗ੍ਰਾਫੀ ਕੀਤੀ ਗਈ ਹੈ ਅਤੇ ਉਨ੍ਹਾਂ ਦੀ ਪਛਾਣ ਕਰਕੇ ਇਨ੍ਹਾਂ ਿਖ਼ਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ |
ਨਾਗਰਿਕਤਾ ਕਾਨੂੰਨ ਿਖ਼ਲਾਫ਼ ਸੁਪਰੀਮ ਕੋਰਟ 'ਚ ਪਟੀਸ਼ਨ
ਗੁਹਾਟੀ, 14 ਦਸੰਬਰ (ਏਜੰਸੀ)-ਅਸਮ ਦੇ ਸੀਨੀਅਰ ਕਾਂਗਰਸੀ ਆਗੂਆਂ ਨੇ ਨਾਗਰਿਕਤਾ ਕਾਨੂੰਨ ਿਖ਼ਲਾਫ਼ ਸੁਪਰੀਮ ਕੋਰਟ 'ਚ ਪਟੀਸ਼ਨ ਦਾਖ਼ਲ ਕੀਤੀ ਹੈ | ਪਾਰਟੀ ਬੁਲਾਰੇ ਨੇ ਦੱਸਿਆ ਕਿ ਸਾਬਕਾ ਕੇਂਦਰੀ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਪੀ. ਚਿਦੰਬਰਮ ਵੀ ਅਸਮ ਦੇ ਸਾਬਕਾ ਮੁੱਖ ਮੰਤਰੀ ਤਰੁਣ ਗੋਗੋਈ ਵਲੋਂ ਇਸੇ ਤਰ੍ਹਾਂ ਦੀ ਹੀ ਪਟੀਸ਼ਨ ਦਾਇਰ ਕਰਨਗੇ | ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕਰਨ ਵਾਲਿਆਂ 'ਚ ਅਸਮ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਦੇਵਾਵ੍ਰਤ ਸੈਕੀਆ, ਸੰਸਦ ਮੈਂਬਰ ਅਬਦੁਲ ਖਾਲੀਕ ਤੇ ਵਿਧਾਇਕ ਰੁਪਜਯੋਤੀ ਕੁਮਾਰੀ ਸ਼ਾਮਿਲ ਹਨ
|ਅਸਮ ਤੇ ਮੇਘਾਲਿਆ 'ਚ ਨੈੱਟ ਪ੍ਰੀਖਿਆ ਮੁਲਤਵੀ
ਨਵੀਂ ਦਿੱਲੀ-ਨਾਗਰਿਕਤਾ ਕਾਨੂੰਨ ਿਖ਼ਲਾਫ਼ ਚੱਲ ਰਹੇ ਪ੍ਰਦਰਸ਼ਨਾਂ ਕਾਰਨ ਯੂ. ਜੀ. ਸੀ. ਕੌਮੀ ਯੋਗਤਾ ਟੈਸਟ (ਐਨ. ਈ. ਟੀ.) ਦੀ ਅਸਮ ਤੇ ਮੇਗਾਲਿਆ ਵਿਚ ਹੋਣ ਵਾਲੀ ਪ੍ਰੀਖਿਆ ਮੁਲਤਵੀ ਕਰ ਦਿੱਤੀ ਗਈ ਹੈ | ਨੈਸ਼ਨਲ ਟੈਸਟਿੰਗ ਏਜੰਸੀ (ਐਨ. ਟੀ. ਏ.) ਜੋ ਇਹ ਟੈਸਟ ਲੈਂਦੀ ਹੈ ਨੇ ਐਲਾਨ ਕੀਤਾ ਹੈ ਕਿ ਬਾਕੀ ਸੂਬਿਆਂ ਵਿਚ ਤੈਅ ਸਮੇਂ ਅਨੁਸਾਰ ਐਤਵਾਰ ਨੂੰ ਇਹ ਟੈਸਟ ਹੋਵੇਗਾ |

ਫ਼ਾਰੂਕ ਅਬਦੁੱਲਾ ਦੀ ਨਜ਼ਰਬੰਦੀ ਤਿੰਨ ਮਹੀਨੇ ਹੋਰ ਵਧਾਈ

ਸ੍ਰੀਨਗਰ, 14 ਦਸੰਬਰ (ਏਜੰਸੀ)-ਜੰਮੂ ਕਸ਼ਮੀਰ ਦੇ ਤਿੰਨ ਵਾਰ ਮੁੱਖ ਮੰਤਰੀ ਰਹੇ ਤੇ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫ਼ਾਰੂਕ ਅਬਦੁੱਲਾ ਦੀ ਆਪਣੀ ਰਿਹਾਇਸ਼ ਵਿਖੇ ਨਜ਼ਰਬੰਦੀ 'ਚ ਤਿੰਨ ਮਹੀਨੇ ਦਾ ਹੋਰ ਵਾਧਾ ਕਰ ਦਿੱਤਾ ਗਿਆ ਹੈ | ਇਸ ਸਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਮੌਜੂਦਾ ਸੰਸਦ ਮੈਂਬਰ ਫ਼ਾਰੂਕ ਅਬਦੁੱਲਾ ਦੇ ਮਾਮਲੇ ਦੀ ਸਮੀਖਿਆ ਜੰਮੂ-ਕਸ਼ਮੀਰ ਕੇਂਦਰ ਸ਼ਾਸਤ ਦੇ ਗ੍ਰਹਿ ਮੰਤਰਾਲੇ ਵਲੋਂ ਕੀਤੀ ਗਈ, ਜਿਸ ਨੇ ਪੀ.ਐਸ.ਏ. ਤਹਿਤ ਉਨ੍ਹਾਂ ਦੀ ਨਜ਼ਰਬੰਦੀ ਹੋਰ ਤਿੰਨ ਮਹੀਨੇ ਵਧਾਉਣ ਦੀ ਸਿਫ਼ਾਰਸ਼ ਕੀਤੀ ਹੈ | ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ 5 ਅਗਸਤ, 2019 ਨੂੰ ਧਾਰਾ 370 ਹਟਾਉਣ ਦਾ ਐਲਾਨ ਕਰਨ ਤੋਂ ਇਕ ਦਿਨ ਪਹਿਲਾਂ ਸਰਕਾਰ ਨੇ ਜੰਮੂ-ਕਸ਼ਮੀਰ 'ਚ ਵੱਡੇ ਪੱਧਰ 'ਤੇ ਸੁਰੱਖਿਆ ਪਾਬੰਦੀਆਂ ਲਗਾ ਦਿੱਤੀਆਂ ਸਨ, ਜਿਸ ਤਹਿਤ ਜੰਮੂ-ਕਸ਼ਮੀਰ ਦੇ ਸੈਂਕੜੇ ਰਾਜਨੀਤਕ ਆਗੂਆਂ, ਜਿਨ੍ਹਾਂ 'ਚ ਪੀ.ਡੀ.ਪੀ. ਮੁਖੀ ਮਹਿਬੂਬਾ ਮੁਫਤੀ, ਨੈਸ਼ਨਲ ਕਾਨਫਰੰਸ ਦੇ ਨੇਤਾ ਉਮਰ ਅਬਦੁੱਲਾ ਤੇ ਫਾਰੂਕ ਅਬਦੁੱਲਾ ਨੂੰ ਉਨ੍ਹਾਂ ਦੇ ਘਰਾਂ 'ਚ ਨਜ਼ਰਬੰਦ ਕਰ ਦਿੱਤਾ ਗਿਆ ਸੀ ਤੇ ਉਦੋਂ ਹੀ ਉਕਤ ਨੇਤਾ ਆਪੋ-ਆਪਣੇ ਘਰਾਂ 'ਚ ਨਜ਼ਰਬੰਦ ਹਨ | ਫ਼ਾਰੂਕ ਅਬਦੁੱਲਾ ਦੀ ਰਿਹਾਇਸ਼ ਨੂੰ ਸਬ ਜੇਲ੍ਹ ਦਾ ਦਰਜਾ ਦਿੱਤਾ ਗਿਆ ਹੈ |

ਬਿਨਾਂ ਫਾਸਟੈਗ ਵਾਲੀਆਂ ਗੱਡੀਆਂ ਨੂੰ ਅੱਜ ਤੋਂ ਦੇਣਾ ਪਵੇਗਾ ਦੁੱਗਣਾ ਟੋਲ ਟੈਕਸ

ਨਵੀਂ ਦਿੱਲੀ, 14 ਦਸੰਬਰ (ਏਜੰਸੀ)-ਕੇਂਦਰ ਸਰਕਾਰ ਨੇ 15 ਦਸੰਬਰ ਤੋਂ ਫਾਸਟੈਗ ਰਾਹੀਂ ਟੋਲ ਟੈਕਸ ਨੂੰ ਜ਼ਰੂਰੀ ਕਰ ਦਿੱਤਾ ਹੈ ਤੇ ਜੇਕਰ ਤੁਹਾਡੀ ਗੱਡੀ 'ਤੇ ਫਾਸਟੈਗ ਨਹੀਂ ਲੱਗਾ ਤਾਂ ਤੁਹਾਨੂੰ 15 ਦਸੰਬਰ ਐਤਵਾਰ ਤੋਂ ਦੁੱਗਣਾ ਟੋਲ ਟੈਕਸ ਦੇਣਾ ਪਵੇਗਾ | ਜੇਕਰ ਤੁਹਾਡੀ ਗੱਡੀ 'ਚ ਫਾਸਟੈਗ ਨਹੀਂ ਲੱਗਿਆ ਤਾਂ ਟੋਲ ਪਲਾਜ਼ਾ 'ਤੇ ਤੁਹਾਨੂੰ ਜ਼ਿਆਦਾ ਇੰਤਜ਼ਾਰ ਕਰਨਾ ਪੈ ਸਕਦਾ ਹੈ | ਪਹਿਲਾਂ ਫਾਸਟੈਗ ਲਗਾਉਣ ਦੀ ਆਖਰੀ ਤਰੀਕ 1 ਦਸੰਬਰ ਸੀ, ਜਿਸ ਨੂੰ ਵਧਾ ਕੇ 14 ਦਸੰਬਰ ਤੱਕ ਕਰ ਦਿੱਤਾ ਗਿਆ | 15 ਦਸੰਬਰ ਤੋਂ ਬਿਨਾਂ ਫਾਸਟੈਗ ਵਾਲੀਆਂ ਗੱਡੀਆਂ ਲਈ ਇਕ ਸਿੰਗਲ ਲੇਨ ਹੋਵੇਗੀ ਤੇ ਦੂਸਰੀ ਲੇਨ 'ਚੋਂ ਗੁਜ਼ਰਨ ਲਈ ਦੁੱਗਣਾ ਟੋਲ ਟੈਕਸ ਦੇਣਾ ਪਵੇਗਾ | ਆਵਾਜਾਈ ਤੇ ਰਾਸ਼ਟਰੀ ਰਾਜ ਮਾਰਗ ਮੰਤਰਾਲੇ ਨੇ ਇਸ ਸਬੰਧੀ ਨੋਟਿਸ ਜਾਰੀ ਕਰਕੇ ਜਾਣਕਾਰੀ ਦਿੱਤੀ ਹੈ ਕਿ 15 ਦਸੰਬਰ ਤੋਂ ਯਾਨੀ ਕਿ 14 ਦਸੰਬਰ ਦੀ ਰਾਤ 12 ਵਜੇ ਤੋਂ ਟੋਲ ਪਲਾਜ਼ਾ ਤੋਂ ਗੁਜ਼ਰਨ ਵਾਲੀਆਂ ਗੱਡੀਆਂ ਲਈ ਫਾਸਟੈਗ ਜ਼ਰੂਰੀ ਹੈ |

ਦੇਸ਼ 'ਚ 'ਅੰਧੇਰ ਨਗਰੀ, ਚੌਪਟ ਰਾਜਾ' ਜਿਹਾ ਮਾਹੌਲ-ਸੋਨੀਆ

ਮਰ ਜਾਵਾਂਗਾ ਪਰ ਮੁਆਫ਼ੀ ਨਹੀਂ ਮੰਗਾਂਗਾ-ਰਾਹੁਲ
ਨਵੀਂ ਦਿੱਲੀ, 14 ਦਸੰਬਰ (ਉਪਮਾ ਡਾਗਾ ਪਾਰਥ)-ਦਿੱਲੀ ਦੇ ਰਾਮ ਲੀਲ੍ਹਾ ਮੈਦਾਨ 'ਚ ਕਾਂਗਰਸ ਨੇ 'ਭਾਰਤ ਬਚਾਓ ਰੈਲੀ' ਰਾਹੀਂ ਸ਼ਕਤੀ ਪ੍ਰਦਰਸ਼ਨ ਕਰਦਿਆਂ ਖੁਦ ਨੂੰ ਸੱਤਾਧਾਰੀ ਭਾਜਪਾ ਦੇ ਵਿਕਲਪ ਵਜੋਂ ਐਲਾਨਦਿਆਂ ਦੇਸ਼ ਵਾਸੀਆਂ ਨੂੰ 'ਇਸ ਪਾਰ ਜਾਂ ਉਸ ਪਾਰ' ਹੋਣ ਦਾ ਫੈਸਲਾ ਲੈਣ ਦਾ ਸੰਦੇਸ਼ ਦਿੱਤਾ | ਸੰਸਦ ਦੇ ਸਰਦ ਰੁੱਤ ਇਜਲਾਸ ਦੇ ਖਤਮ ਹੋਣ ਦੇ ਇਕ ਦਿਨ ਬਾਅਦ ਹੋਈ ਇਸ ਰੈਲੀ 'ਚ ਕਾਂਗਰਸ ਨੇ ਅਰਥ ਵਿਵਸਥਾ ਦੇ ਇਕ-ਇਕ ਨੁਕਤੇ 'ਤੇ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੂੰ ਘੇਰਿਆ ਹੀ, ਇਸ ਤੋਂ ਇਲਾਵਾ ਧਾਰਾ 370 ਅਤੇ ਨਾਗਰਿਕਤਾ ਕਾਨੂੰਨ ਜਿਹੇ ਵਿਵਾਦਿਤ ਕਾਨੂੰਨ ਲਿਆਉਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਦੇਸ਼, ਖਾਸ ਤੌਰ 'ਤੇ ਕਸ਼ਮੀਰ ਅਤੇ ਉੱਤਰ ਪੂਰਬੀ ਖਿੱਤਾ, ਅਜੇ ਤੱਕ ਇਸ ਦਾ ਭੁਗਤਾਨ ਭੁਗਤਦਿਆਂ ਉਬਲ ਰਿਹਾ ਹੈ | ਇਸ ਤੋਂ ਇਲਾਵਾ ਇਜਲਾਸ ਦੇ ਆਖ਼ਰੀ ਦਿਨ ਸੁਰਖੀਆਂ ਬਣਨ ਵਾਲੇ ਰਾਹੁਲ ਗਾਂਧੀ ਦੇ 'ਰੇਪ ਇਨ ਇੰਡੀਆ' ਵਾਲੇ ਬਿਆਨ ਨੂੰ ਜਾਇਜ਼ ਠਹਿਰਾਉਂਦਿਆਂ ਔਰਤਾਂ ਦੀ ਸੁਰੱਖਿਆ ਦਾ ਮੁੱਦਾ ਵੀ ਵੱਖ-ਵੱਖ ਵਕਤਿਆਂ ਦੇ ਭਾਸ਼ਨਾਂ 'ਚ ਕਾਫ਼ੀ ਭਾਰੂ ਰਿਹਾ, ਜਿਸ ਦੀ ਝਲਕ ਸਭ ਤੋਂ ਵੱਧ ਪਿ੍ਅੰਕਾ ਗਾਂਧੀ ਦੇ ਭਾਸ਼ਨ 'ਚ ਵੇਖਣ ਨੂੰ ਮਿਲੀ | ਹਾਲਾਂਕਿ ਪਿ੍ਅੰਕਾ ਗਾਂਧੀ ਨੇ ਦਿੱਲੀ ਦੇ ਰਾਮ ਲੀਲ੍ਹਾ ਮੈਦਾਨ ਤੋਂ ਉੱਤਰ ਪ੍ਰਦੇਸ਼ ਦੇ ਯੋਗੀ ਸਰਕਾਰ ਨੂੰ ਵੀ ਵਿਸ਼ੇਸ਼ ਤੌਰ 'ਤੇ ਨਿਸ਼ਾਨੇ 'ਤੇ ਲੈਂਦਿਆਂ ਹਾਲ ਹੀ 'ਚ ਉਨਾਓ ਜਬਰ ਜਨਾਹ ਦੀ ਸ਼ਿਕਾਰ ਉਸ ਲੜਕੀ ਦਾ ਵੀ ਜ਼ਿਕਰ ਕੀਤਾ, ਜਿਸ ਨੂੰ ਪੈਟਰੋਲ ਪਾ ਕੇ ਸਾੜ ਦਿੱਤਾ ਗਿਆ ਸੀ | ਕਾਂਗਰਸ ਦੀ ਅੰਤਿੰ੍ਰਮ ਪ੍ਰਧਾਨ ਸੋਨੀਆ ਗਾਂਧੀ ਨੇ ਦੇਸ਼ ਨੂੰ ਬਚਾਉਣ ਲਈ ਕੀਤੇ ਜਾਣ ਵਾਲੇ ਸੰਘਰਸ਼ ਨੂੰ ਜਨ ਅੰਦੋਲਨ ਬਣਾਉਣ ਦੀ ਅਪੀਲ ਕੀਤੀ | ਬੇਰੁਜ਼ਗਾਰੀ, ਛੋਟੇ ਕਾਰੋਬਾਰੀਆਂ ਦੀ ਮੰਦਹਾਲੀ, ਕਿਸਾਨਾਂ ਦੀਆਂ ਖੁਦਕੁਸ਼ੀਆਂ ਅਤੇ ਮਹਿੰਗਾਈ ਦੇ ਮੁੱਦੇ 'ਤੇ ਸਰਕਾਰ ਨੂੰ ਘੇਰਦਿਆਂ ਸੋਨੀਆ ਗਾਂਧੀ ਨੇ ਕਿਹਾ ਕਿ ਅੱਜ 'ਅੰਧੇਰ ਨਗਰੀ, ਚੌਪਟ ਰਾਜਾ' ਜਿਹਾ ਮਾਹੌਲ ਹੈ, ਜਿਸ 'ਚ ਸਾਰੇ ਦੇਸ਼ 'ਚ ਸਵਾਲ ਉੱਠ ਰਹੇ ਹਨ, ਪਰ ਜਵਾਬ ਦੇਣ ਵਾਲਾ ਕੋਈ ਨਹੀਂ | ਨਾਗਰਿਕਤਾ ਸੋਧ ਬਿੱਲ ਲਿਆਉਣ ਅਤੇ ਇਸ 'ਚ ਸਰਕਾਰ ਵਲੋਂ ਵਰਤੀ ਗਈ ਕਾਹਲੀ 'ਤੇ ਜੰਮ ਕੇ ਵਰ੍ਹਦਿਆਂ ਕਾਂਗਰਸ ਦੀ ਅੰਤਿ੍ੰਮ ਪ੍ਰਧਾਨ ਨੇ ਕਿਹਾ ਕਿ ਨਵਾਂ ਨਾਗਰਿਕਤਾ ਕਾਨੂੰਨ ਬਣਾਉਣ ਦੀ ਸਨਕ ਇਨ੍ਹਾਂ 'ਤੇ ਕਾਫ਼ੀ ਸਮੇਂ ਤੋਂ ਸਵਾਰ ਸੀ | ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸੰਸਦ ਦੇ ਇਜਲਾਸ ਦੇ ਆਖ਼ਰੀ ਦਿਨ ਦੋਵਾਂ ਸਦਨਾਂ 'ਚ ਉਨ੍ਹਾਂ ਦੀ ਟਿੱਪਣੀ 'ਤੇ ਹੋਏ ਹੰਗਾਮੇ ਦੇ ਮੁੱਦੇ 'ਤੇ ਮੁੜ ਦੁਹਰਾਉਂਦਿਆਂ ਕਿਹਾ ਕਿ ਉਹ ਸੱਚਾਈ ਲਈ ਕਦੇ ਮੁਆਫ਼ੀ ਨਹੀਂ ਮੰਗਣਗੇ | ਇਸ ਦੇ ਨਾਲ ਹੀ ਆਪਣੇ ਬਿਆਨ ਨੂੰ ਹੋਰ ਤਿੱਖਾ ਬਣਾਉਂਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਨਾਂਅ ਰਾਹੁਲ ਸਾਵਰਕਰ ਨਹੀਂ, ਰਾਹੁਲ ਗਾਂਧੀ ਹੈ | ਰਾਹੁਲ ਗਾਂਧੀ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਸਿਸਟੈਂਟ ਦੱਸਦਿਆਂ ਤਨਜ਼ ਕਰਦਿਆਂ ਕਿਹਾ ਕਿ ਮੁਆਫ਼ੀ ਮੋਦੀ ਜੀ ਅਤੇ ਉਨ੍ਹਾਂ ਦੇ ਅਸਿਸਟੈਂਟ ਨੂੰ ਮੰਗਣੀ ਚਾਹੀਦੀ ਹੈ | ਰਾਹੁਲ ਗਾਂਧੀ ਨੇ ਅਰਥਚਾਰੇ ਦੀ ਮੰਦਹਾਲੀ ਲਈ ਸਿੱਧੇ ਤੌਰ 'ਤੇ ਮੋਦੀ ਅਤੇ ਉਨ੍ਹਾਂ ਦੀਆਂ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਾਇਆ | ਕਾਂਗਰਸ ਤੋਂ ਇਲਾਵਾ ਰਾਹੁਲ ਗਾਂਧੀ ਦਾ ਅਕਸ ਉਭਾਰਨ ਲਈ ਕੀਤੀ ਇਸ ਰੈਲੀ 'ਚ ਥਾਂ-ਥਾਂ 'ਤੇ ਰਾਹੁਲ ਦੇ ਕੱਟ-ਆਊਟ ਤਾਂ ਲਾਏ ਹੀ ਗਏ ਸਨ |
ਡਾ: ਮਨਮੋਹਨ ਸਿੰਘ ਨੇ ਵੀ ਕੀਤੀ ਰਾਹੁਲ ਦੀ ਪੈਰਵੀ

ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੇ ਵੀ ਰਾਹੁਲ ਗਾਂਧੀ ਦੀ ਪੈਰਵੀ ਕਰਦਿਆਂ ਕਾਂਗਰਸ ਪਾਰਟੀ, ਸੋਨੀਆ ਗਾਂਧੀ ਨੂੰ ਮਜ਼ਬੂਤੀ ਪ੍ਰਦਾਨ ਕਰਨ ਦੇ ਨਾਲ ਰਾਹੁਲ ਗਾਂਧੀ ਦਾ ਨਾਂਅ ਵੀ ਜੋੜਦਿਆਂ ਕਿਹਾ ਕਿ ਇਨ੍ਹਾਂ ਨੂੰ ਮਜ਼ਬੂਤੀ ਦੇ ਕੇ ਅਸੀਂ ਦੇਸ਼ ਨੂੰ ਸਹੀ ਅਰਥਾਂ 'ਚ ਅੱਗੇ ਲਿਜਾ ਸਕਾਂਗੇ |
ਨਿਆਂ ਦੀ ਜੰਗ ਲੜਨ ਤੋਂ ਵੱਡੀ ਕੋਈ ਦੇਸ਼ ਭਗਤੀ ਨਹੀਂ-ਪਿ੍ਅੰਕਾ ਗਾਂਧੀ

ਪਿ੍ਅੰਕਾ ਗਾਂਧੀ ਨੇ ਆਪਣੇ ਭਾਸ਼ਨ 'ਚ ਮੁੱਖ ਫੋਕਸ ਔਰਤਾਂ ਦੀ ਸੁਰੱਖਿਆ 'ਤੇ ਰੱਖਦਿਆਂ ਕਿਹਾ ਕਿ ਇਥੇ ਜੋ ਜ਼ੁਲਮ ਹੋ ਰਿਹਾ ਹੈ, ਉਸ ਨੂੰ ਰੋਕਣਾ ਹੋਵੇਗਾ | ਪਿ੍ਅੰਕਾ ਗਾਂਧੀ ਨੇ ਯੋਗੀ ਸਰਕਾਰ 'ਤੇ ਹਮਲਾ ਬੋਲਦਿਆਂ ਉਨਾਓ ਜਬਰ ਜਨਾਹ ਦੀ ਸ਼ਿਕਾਰ ਪੀੜਤਾ ਦੇ ਪੈਟਰੋਲ ਪਾ ਕੇ ਸਾੜੇ ਜਾਣ ਲਈ ਸੂਬਾ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ | ਹਾਲ 'ਚ ਉਨਾਓ ਪੀੜਤਾ ਦੇ ਪਰਿਵਾਰ ਨਾਲ ਮਿਲ ਕੇ ਆਈ ਪਿ੍ਅੰਕਾ ਗਾਂਧੀ ਨੇ ਭਾਵੁਕ ਹੁੰਦਿਆਂ ਕਿਹਾ ਕਿ ਉਸ ਲੜਕੀ ਦੇ ਪਿਤਾ ਨੂੰ ਮਿਲ ਕੇ ਉਸ ਨੂੰ ਆਪਣੇ ਪਿਤਾ ਦੀ ਯਾਦ ਆਈ | ਦੋਵਾਂ ਮੌਤਾਂ ਦੀ ਸਾਂਝ ਦੱਸਦਿਆਂ ਪਿ੍ਅੰਕਾ ਗਾਂਧੀ ਨੇ ਕਿਹਾ ਕਿ ਉਸ ਦੇ ਪਿਤਾ ਦਾ ਖੂਨ ਵੀ ਇਸ ਧਰਤੀ ਦੀ ਮਿੱਟੀ 'ਚ ਮਿਲਿਆ ਹੋਇਆ ਹੈ ਅਤੇ ਉਸ ਕਿਸਾਨ ਦੀ ਬੇਟੀ ਦਾ ਖੂਨ ਵੀ ਇਸੇ ਧਰਤੀ ਨੂੰ ਸਿੰਜ ਰਿਹਾ ਹੈ |

ਨਾਰਾਜ਼ ਅਕਾਲੀ ਆਗੂਆਂ ਤੇ ਪੰਥਕ ਧਿਰਾਂ ਨੇ ਸ਼ੋ੍ਰਮਣੀ ਕਮੇਟੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਮੁਕਤ ਕਰਵਾਉਣ ਦਾ ਲਿਆ ਪ੍ਰਣ

ਅੰਮਿ੍ਤਸਰ, 14 ਦਸੰਬਰ (ਹਰਮਿੰਦਰ ਸਿੰਘ)-ਇਕ ਪਾਸੇ ਸ਼ੋ੍ਰਮਣੀ ਅਕਾਲੀ ਦਲ (ਬ) ਵਲੋਂ ਦਲ ਦਾ 99ਵਾਂ ਸਥਾਪਨਾ ਦਿਵਸ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮਨਾਇਆ ਗਿਆ, ਉੱਧਰ ਦੂਸਰੇ ਪਾਸੇ ਦਲ ਤੋਂ ਖ਼ਫ਼ਾ ਸੀਨੀਅਰ ਅਕਾਲੀ ਲੀਡਰਸ਼ਿਪ ਅਤੇ ਪੰਥਕ ਤੌਰ 'ਤੇ ਉਪਰੋਕਤ ਦਿਨ ਮਨਾਉਂਦੇ ਹੋਏ ਅੰਮਿ੍ਤਸਰ ਵਿਖੇ ਸਾਂਝੀ ਕਾਨਫ਼ਰੰਸ ਕੀਤੀ, ਜਿਸ 'ਚ ਅਕਾਲੀ ਦਲ ਦੇ ਸਿਧਾਂਤਕ ਫ਼ੈਸਲੇ ਇਕੱਠੇ ਹੋ ਕੇ ਦਿ੍ੜ੍ਹਤਾ ਨਾਲ ਲੈਣ ਤੇ ਬਾਦਲ ਪਰਿਵਾਰ ਦੇ ਗਲਬੇ 'ਚੋਂ ਸ਼ੋ੍ਰਮਣੀ ਕਮੇਟੀ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਅਕਾਲੀ ਦਲ ਨੂੰ ਮੁਕਤ ਕਰਵਾਉਣ ਦਾ ਪ੍ਰਣ ਲਿਆ ਗਿਆ | ਇਸ ਦੌਰਾਨ ਅਗਲੇ ਦਿਨਾਂ 'ਚ ਇਕ ਕਮੇਟੀ ਦਾ ਗਠਨ ਕਰਨ ਤੇ ਹੋਰ ਹਮ ਿਖ਼ਆਲੀ ਆਗੂਆਂ ਨੂੰ ਨਾਲ ਲੈ ਕੇ ਨਵੀਂ ਰੂਪਰੇਖਾ ਤਿਆਰ ਕਰਨ ਦਾ ਫ਼ੈਸਲਾ ਵੀ ਲਿਆ ਗਿਆ | ਇਸ ਉਪਰੰਤ ਸ਼ਾਮ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਖੜ੍ਹੇ ਹੋ ਕੇ ਅਕਾਲੀ ਦਲ ਦੇ ਅਸਲ ਸਿਧਾਂਤ 'ਤੇ ਪਹਿਰਾ ਦੇਣ ਤੇ ਚੜ੍ਹਦੀ ਕਲਾ ਦੀ ਅਰਦਾਸ ਕੀਤੀ | ਸਥਾਪਨਾ ਦਿਵਸ ਮੌਕੇ ਸੀਨੀਅਰ ਅਕਾਲੀ ਲੀਡਰਸ਼ਿਪ ਵਲੋਂ ਆਪਣੇ ਨਾਲ ਹਮ ਿਖ਼ਆਲੀ ਪੰਥਕ ਧਿਰਾਂ ਨੂੰ ਨਾਲ ਲੈ ਕੇ ਅੰਮਿ੍ਤਸਰ ਦੇ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਮਜੀਠਾ ਬਾਈਪਾਸ ਵਿਖੇ ਕਾਨਫ਼ਰੰਸ ਰੱਖੀ ਗਈ, ਜਿਸ ਵਿਚ ਸੰਸਦ ਮੈਂਬਰ ਸੁਖਦੇਵ ਸਿੰਘ ਢੀਂਡਸਾ, ਰਣਜੀਤ ਸਿੰਘ ਬ੍ਰਹਮਪੁਰਾ, ਰਵੀਇੰਦਰ ਸਿੰਘ, ਬਲਵੰਤ ਸਿੰਘ ਰਾਮੂਵਾਲੀਆ, ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ, ਮਨਜੀਤ ਸਿੰਘ ਜੀ.ਕੇ., ਸੇਵਾ ਸਿੰਘ ਸੇਖਵਾਂ, ਬੀਰਦਵਿੰਦਰ ਸਿੰਘ, ਡਾ. ਰਤਨ ਸਿੰਘ ਅਜਨਾਲਾ ਆਦਿ ਸਮੇਤ ਹੋਰ ਲੀਡਰਸ਼ਿਪ ਮੌਜੂਦ ਸੀ | ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਕਾਨਫ਼ਰੰਸ ਦਾ ਆਗਾਜ਼ ਸਿੱਖ ਪੰਥ ਲਈ ਕੁਰਬਾਨੀਆਂ ਕਰਨ ਤੇ ਵਡਮੁੱਲਾ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਨਮਾਨਿਤ ਕਰਕੇ ਕੀਤਾ ਗਿਆ,
ਜਿਸ ਉਪਰੰਤ ਵੱਖ-ਵੱਖ ਸਿਆਸੀ ਆਗੂਆਂ ਨੇ ਸੰਬੋਧਨ ਕਰਦੇ ਹੋਏ ਕਿਹਾ ਸ਼ੋ੍ਰਮਣੀ ਅਕਾਲੀ ਦਲ 'ਤੇ ਕਾਬਜ਼ਧਿਰ ਵਲੋਂ ਇਸ ਪੰਥਕ ਪਾਰਟੀ ਨੂੰ ਨਿੱਜੀ ਜਾਇਦਾਦ ਦੇ ਤੌਰ 'ਤੇ ਵਰਤ ਕੇ ਇਕ ਵਪਾਰਕ ਕੰਪਨੀ ਬਣਾ ਕੇ ਰੱਖ ਦਿੱਤਾ ਤੇ ਇਸ ਦੇ ਗਲਬੇ ਤੋਂ ਅਕਾਲੀ ਦਲ ਨੂੰ ਮੁਕਤ ਕਰਵਾਉਣ ਲਈ ਸਾਰੀਆਂ ਪੰਥਕ ਧਿਰਾਂ ਨੂੰ ਇਕੱਠੇ ਹੋ ਕੇ ਹੰਭਲਾ ਮਾਰਨਾ ਪਵੇਗਾ |
ਇਕੱਠੇ ਹੋ ਕੇ ਚੱਲਣਾ ਪਵੇਗਾ-ਰਵੀਇੰਦਰ ਸਿੰਘ
ਇਸ ਮੌਕੇ ਸੰਬੋਧਨ ਕਰਦੇ ਹੋਏ ਰਵੀਇੰਦਰ ਸਿੰਘ ਨੇ ਕਿਹਾ ਸਿੱਖਾਂ 'ਤੇ ਕਈ ਹਮਲੇ ਹੋਏ ਪਰ ਸ਼ੋ੍ਰਮਣੀ ਅਕਾਲੀ ਦਲ ਦੇ ਆਗੂ ਚੁੱਪ ਰਹੇ ਪਰ ਬਰਗਾੜੀ ਕਾਂਡ ਵਲੋਂ ਸਾਰਿਆਂ ਨੂੰ ਹਲੂਣਾ ਦਿੱਤੇ ਜਾਣ ਤੋਂ ਬਾਅਦ ਅੱਜ ਸਾਰੇ ਇਕੱਠੇ ਹੋਏ ਹਾਂ | ਉਨ੍ਹਾਂ ਕਿਹਾ ਸਾਨੂੰ ਸਾਰਿਆਂ ਨੂੰ ਇਕ ਪਲੇਟ ਫਾਰਮ 'ਤੇ ਇਕੱਠੇ ਹੋ ਕੇ ਹੰਭਲਾ ਮਾਰਨਾ ਪਵੇਗਾ |
ਪੰਜਾਬ ਦੇ ਹਿਤ ਲਈ ਲੜਾਈ ਜਾਰੀ ਰਹੇਗੀ-ਢੀਂਡਸਾ
ਡੇਰਾ ਮੁਖੀ ਨੂੰ ਮੁਆਫ਼ੀ ਦੇ ਮਾਮਲੇ ਕਰਕੇ ਅਕਾਲੀ ਲੀਡਰਸ਼ਿਪ ਤੋਂ ਖ਼ਫ਼ਾ ਚਲੇ ਆ ਰਹੇ ਸੰਸਦ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਤੇ ਪੰਜਾਬ ਦੇ ਹਿਤ ਲਈ ਸਾਂਝੇ ਤੌਰ 'ਤੇ ਲੜਾਈ ਲੜੀ ਜਾਵੇਗੀ | ਉਨ੍ਹਾਂ ਕਿਹਾ ਕਿ ਪੰਜਾਬ 'ਚ ਪਹਿਲਾਂ ਵੀ ਕਈ ਬਦਲ ਬਣੇ ਪਰ ਕਾਮਯਾਬ ਨਹੀਂ ਹੋਏ ਤੇ ਲੋਕਾਂ ਦੇ ਵਿਸ਼ਵਾਸ ਨੂੰ ਢਾਹ ਲੱਗੀ | ਉਨ੍ਹਾਂ ਕਿਹਾ ਕਿ ਅਗਲੇ ਸਾਲ ਸ਼ੋ੍ਰਮਣੀ ਅਕਾਲੀ ਦਲ ਦੀ ਪਹਿਲੀ ਸ਼ਤਾਬਦੀ ਹੈ, ਜਿਸ ਨੂੰ ਮਨਾਉਣ ਲਈ ਹੁਣ ਤੋਂ ਯਤਨ ਕੀਤੇ ਜਾਣਗੇ ਤੇ ਲੋਕਾਂ 'ਚ ਤੀਸਰੇ ਬਦਲ ਨੂੰ ਲੈ ਕੇ ਟੁੱਟਾ ਵਿਸ਼ਵਾਸ ਬਹਾਲ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਪੰਜਾਬ ਦੇ ਹਿੱਤਾਂ ਲਈ ਲੜਾਈ ਜਾਰੀ ਰਹੇਗੀ |
ਕੌਮ ਨੂੰ ਸੇਧ ਦੇਣ ਲਈ ਸ਼੍ਰੋਮਣੀ ਅਕਾਲੀ ਦਲ ਹੋਂਦ ਵਿਚ ਆਇਆ-ਬੀਰਦਵਿੰਦਰ ਸਿੰਘ
ਬੀਰਦਵਿੰਦਰ ਸਿੰਘ ਨੇ ਕਾਨਫ਼ਰੰਸ ਦੌਰਾਨ ਸੰਬੋਧਨ ਕਰਦੇ ਹੋਏ ਕਿਹਾ ਕਿ 1920 ਤੋਂ ਪਹਿਲਾਂ ਗੁਰਦੁਆਰਿਆਂ ਤੇ ਸਿੱਖ ਕੌਮ ਦੇ ਜੋ ਹਾਲਾਤ ਸਨ ਉਹ ਹਾਲਾਤ ਅੱਜ ਵੀ ਬਣ ਗਏ ਹਨ | ਸ਼ੋ੍ਰਮਣੀ ਅਕਾਲੀ ਦਲ ਦੀ ਸਥਾਪਨਾ ਕੌਮ ਨੂੰ ਸੇਧ ਦੇਣ ਲਈ ਕੀਤੀ ਗਈ ਸੀ ਜੋ ਕਿ ਹੁਣ ਇਕ ਪਰਿਵਾਰ ਦੀ ਨਿੱਜੀ ਜਾਇਦਾਦ ਬਣ ਕੇ ਰਹਿ ਗਈ ਹੈ |
ਸਚਾਈ 20 ਸਾਲ ਪਹਿਲਾਂ ਹੀ ਸਾਹਮਣੇ ਆ ਗਈ ਸੀ-ਸਰਨਾ
ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਬਾਦਲਾਂ ਦੀ ਸਚਾਈ ਅੱਜ ਪਤਾ ਲੱਗੀ ਹੈ ਪਰ ਉਨ੍ਹਾਂ ਨੂੰ ਇਨ੍ਹਾਂ ਦੀ ਸਚਾਈ 20 ਸਾਲ ਪਹਿਲਾਂ ਹੀ ਪਤਾ ਲੱਗ ਗਈ ਸੀ, ਜਿਸ ਕਰਕੇ ਉਨ੍ਹਾਂ ਨੇ ਬਾਦਲਾਂ ਨਾਲੋਂ ਆਪਣਾ ਨਾਤਾ ਤੋੜ ਲਿਆ ਹੈ | ਉਨ੍ਹਾਂ ਕਿਹਾ ਬਾਦਲ ਪਰਿਵਾਰ ਵਲੋਂ ਪਾਰਟੀ ਤੇ ਧਰਮ ਨੂੰ ਨਿੱਜੀ ਮੁਫ਼ਾਦਾਂ ਲਈ ਹੀ ਵਰਤਿਆ ਗਿਆ ਹੈ |
ਜੀ. ਕੇ. ਦਾ ਸੰਬੋਧਨ
ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਕਿਹਾ ਕਿ ਬਾਦਲ ਪਰਿਵਾਰ ਨੂੰ ਲੋਕਾਂ ਵਲੋਂ ਨਕਾਰਿਆ ਜਾ ਰਿਹਾ ਹੈ, ਜਿਸ ਦੀ ਮਿਸਾਲ ਪੰਜਾਬ ਤੇ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ 'ਚ ਮਿਲਦੀ ਹੈ ਅਤੇ ਹੁਣ ਬਾਦਲ ਪਰਿਵਾਰ ਨੂੰ ਸ਼ੋ੍ਰਮਣੀ ਕਮੇਟੀ ਦੀਆਂ ਸੰਭਾਵੀ ਹੋਣ ਵਾਲੀਆਂ ਚੋਣਾਂ 'ਚ ਆਪਣੀ ਹਾਰ ਦਿਸਦੀ ਪਈ ਹੈ, ਜਿਸ ਕਰਕੇ ਉਨ੍ਹਾਂ ਵਲੋਂ ਸ਼ੋ੍ਰਮਣੀ ਕਮੇਟੀ ਦੀਆਂ ਚੋਣਾਂ ਟਾਲਣ ਲਈ ਕੇਂਦਰੀ ਗ੍ਰਹਿ ਮੰਤਰਾਲੇ ਦੇ ਤਰਲੇ ਕੱਢੇ ਜਾ ਰਹੇ ਹਨ |
ਪ੍ਰਵਾਸੀ ਪੰਜਾਬੀਆਂ ਤੋਂ ਵੀ ਲਿਆ ਜਾਵੇ ਸਹਿਯੋਗ-ਰਾਮੂਵਾਲੀਆ
ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਕਿਹਾ ਬਾਦਲ ਪਰਿਵਾਰ ਨੇ ਪੰਜਾਬ ਦੀਆਂ ਨਸਲਾਂ, ਫ਼ਸਲਾਂ ਤੇ ਅਕਲਾਂ ਖਾ ਲਈਆਂ ਹਨ | ਉਨ੍ਹਾਂ ਕਿਹਾ ਕਿ ਇਸ ਪਰਿਵਾਰ ਨੂੰ ਲਾਂਭੇ ਕਰਨ ਲਈ ਵਿਦੇਸ਼ਾਂ 'ਚ ਵਸਦੇ ਪ੍ਰਵਾਸੀ ਪੰਜਾਬੀਆਂ ਤੋਂ ਵੀ ਸਹਿਯੋਗ ਲਿਆ ਜਾਵੇ |
ਜਲਦ ਕਮੇਟੀ ਬਣਾਈ ਜਾਵੇ-ਸੇਖਵਾਂ
ਇਸ ਮੌਕੇ ਮੰਚ ਦਾ ਸੰਚਾਲਨ ਕਰਨ ਦੇ ਨਾਲ ਸੰਬੋਧਨ ਕਰਦੇ ਹੋਏ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਸਿੱਖਿਆ ਮੰਤਰੀ ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਸ਼ੋ੍ਰਮਣੀ ਅਕਾਲੀ ਦੀ ਪੁਰਾਤਨ ਪਰੰਪਰਾ ਦੀ ਬਹਾਲੀ ਦੀ ਲੜਾਈ ਆਖ਼ਰੀ ਸੁਆਸਾਂ ਤੱਕ ਜਾਰੀ ਰੱਖੀ ਜਾਵੇਗੀ | ਤਾਲਮੇਲ ਨੂੰ ਵਧਾਉਣ ਤੇ ਹੋਰ ਹਮ ਿਖ਼ਆਲੀ ਜਥੇਬੰਦੀਆਂ ਦੇ ਆਗੂਆਂ ਨੂੰ ਜੋੜਨ ਲਈ ਜਲਦ ਕਮੇਟੀ ਦਾ ਗਠਨ ਕੀਤਾ ਜਾਵੇ | ਇਸ ਮੌਕੇ ਸ਼ੋ੍ਰਮਣੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ ਤੇ ਭਾਗ ਸਿੰਘ ਅਣਖੀ ਨੇ ਵੀ ਸੰਬੋਧਨ ਕੀਤਾ |
ਜਲਦ ਬਣੇ ਕਮੇਟੀ-ਬ੍ਰਹਮਪੁਰਾ
ਕਾਨਫ਼ਰੰਸ ਦੇ ਅਖੀਰ 'ਚ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਆਏ ਆਗੂਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਜਲਦ ਹੀ ਸਾਰੇ ਪੰਥਕ ਆਗੂਆਂ ਦੀ ਰਾਏ ਲੈ ਕੇ ਇਕ ਕਮੇਟੀ ਦਾ ਗਠਨ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਇਸ ਵੇਲੇ ਸ਼ੋ੍ਰਮਣੀ ਕਮੇਟੀ ਦਾ ਮੰਦਾ ਹਾਲ ਹੈ ਅਤੇ ਗੋਲਕਾਂ ਲੁੱਟੀਆਂ ਜਾ ਰਹੀਆਂ ਹਨ |
8 ਮਤਿਆਂ ਵਾਲੀਆਂ ਕਾਪੀਆਂ ਵੰਡੀਆਂ
ਕਾਨਫ਼ਰੰਸ ਦੇ ਅਖੀਰ 'ਚ 8 ਮਤਿਆਂ ਵਾਲੀਆਂ ਕਾਪੀਆਂ ਪੱਤਰਕਾਰਾਂ ਨੂੰ ਵੰਡੀਆਂ ਗਈਆਂ, ਜਿਸ 'ਚ ਸ਼ੋ੍ਰਮਣੀ ਕਮੇਟੀ ਦਾ ਸਿਆਸੀਕਰਨ ਕਰਨ, ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਰਾਮ ਰਹੀਮ ਨੂੰ ਮੁਆਫ਼ੀ ਦੇਣ, ਬਰਗਾੜੀ ਤੇ ਬਹਿਬਲ ਕਲਾਂ ਕਾਂਡ ਦੀ ਨਿਖੇਧੀ ਕੀਤੀ ਗਈ ਤੇ ਦੋਸ਼ੀਆਂ ਿਖ਼ਲਾਫ਼ ਕਾਰਵਾਈ ਨਾ ਕਰਨ 'ਤੇ ਕੈਪਟਨ ਸਰਕਾਰ ਨੂੰ ਬਰਾਬਰ ਦਾ ਜ਼ਿੰਮੇਵਾਰ ਦੱਸਿਆ ਗਿਆ | ਸ਼ੋ੍ਰਮਣੀ ਕਮੇਟੀ ਦੀਆਂ ਚੋਣਾਂ ਕਰਵਾਉਣ, ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਦੇ ਆਧਾਰਿਤ ਰਾਜਾਂ ਨੂੰ ਸ਼ਕਤੀਆਂ ਦੇਣ, ਚੰਡੀਗੜ੍ਹ ਤੇ ਹੋਰ ਪੰਜਾਬੀ ਬੋਲਦੇ ਇਲਾਕੇ ਹਾਸਲ ਕਰਨ ਲਈ ਸੰਘਰਸ਼ ਵਿੱਢਣ | ਕਿਸਾਨਾਂ ਵਲੋਂ ਖੁਦਕੁਸ਼ੀਆਂ ਕਰਨ ਦੀ ਨਿੰਦਾ ਕਰਦੇ ਹੋਏ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਇੰਨ ਬਿੰਨ ਲਾਗੂ ਕਰਨ, ਕਿਸਾਨਾਂ ਦੇ ਕਰਜ਼ੇ ਮੁਆਫ ਕਰਨ, ਬੀਜਾਂ ਦੀਆਂ ਕੀਮਤਾਂ ਵਿਚ ਕਟੌਤੀ ਕਰਨ ਦੀ ਮੰਗ ਕੀਤੀ | ਸ਼ੋ੍ਰਮਣੀ ਅਕਾਲੀ ਦਲ (ਬ) ਨੂੰ ਗ਼ੈਰ ਪੰਥਕ ਪਾਰਟੀ ਦਾ ਨਾਂਅ ਦਿੱਤਾ ਗਿਆ | ਸਮਾਜਿਕ ਬੁਰਾਈਆਂ ਨਸ਼ਿਆਂ, ਰਿਸ਼ਵਤਖ਼ੋਰੀ, ਦਾਜ ਦੀ ਲਾਹਨਤ, ਪਤਿਤਪੁਣੇ ਤੇ ਭਰੂਣ ਹੱਤਿਆ ਨੂੰ ਜੜੋ੍ਹਾ ਪੁੱਟਣ, ਸਿੱਖ ਵਿਰਸੇ ਨੂੰ ਸੰਭਾਲਣ ਲਈ ਪ੍ਰੋਗਰਾਮ ਉਲੀਕਣ ਮਤੇ ਪੇਸ਼ ਕੀਤੇ ਗਏ |
ਮੱਥਾ ਟੇਕਿਆ ਅਤੇ ਕੀਤੀ ਅਰਦਾਸ
ਸਮਾਗਮ ਉਪਰੰਤ ਪੰਥਕ ਆਗੂਆਂ ਵਲੋਂ ਕੁਰਬਾਨੀਆਂ ਵਾਲੇ ਪਰਿਵਾਰ ਦੇ ਸਨਮਾਨਿਤ ਮੈਂਬਰਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਤੇਜਾ ਸਿੰਘ ਭੁੱਚਰ ਦੇ ਪੋਤਰੇ ਰਣਬੀਰ ਸਿੰਘ, ਸ਼ਹੀਦ ਭਾਈ ਹਜਾਰਾ ਸਿੰਘ ਦੇ ਪੜਪੋਤੇ ਭਾਗ ਸਿੰਘ, ਭਾਈ ਚੈਂਚਲ ਸਿੰਘ ਦੇ ਬੇਟੇ ਭਾਈ ਅਜਾਇਬ ਸਿੰਘ, ਭਾਈ ਜਸਵੰਤ ਸਿੰਘ ਭਤੀਜੇ ਜਸਪਾਲ ਸਿੰਘ, ਮਨਮੋਹਨ ਸਿੰਘ ਤੁੜ ਦੇ ਪੋਤਰੇ ਹਰਭਜਨ ਸਿੰਘ ਦੀ ਅਗਵਾਈ ਹੇਠ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਕਾਲੀ ਦਲ ਦੀ ਚੜ੍ਹਦੀ ਕਲਾ ਤੇ ਪੰਥਕ ਏਕਤਾ ਦੀ ਅਰਦਾਸ ਕੀਤੀ | ਇਸ ਮੌਕੇ ਡਾ. ਰਤਨ ਸਿੰਘ ਅਜਨਾਲਾ, ਕਰਨੈਲ ਸਿੰਘ ਪੀਰ ਮੁਹੰਮਦ, ਹਰਸੁਖਇੰਦਰ ਸਿੰਘ ਬੱਬੀ ਬਾਦਲ, ਮਨਜੀਤ ਸਿੰਘ ਭੋਮਾ, ਸਰਬਜੀਤ ਸਿੰਘ ਜੰਮੂ, ਸ੍ਰੀ ਕੇਸਗੜ੍ਹ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਨੰਦਗੜ੍ਹ, ਹਰਵਿੰਦਰ ਸਿੰਘ ਖ਼ਾਲਸਾ, ਹਰਵਿੰਦਰ ਸਿੰਘ ਸਰਨਾ, ਮਨਮੋਹਨ ਸਿੰਘ ਸਠਿਆਲਾ, ਬੀਬੀ ਤਲਵਿੰਦਰ ਕੌਰ, ਬੀਬੀ ਦਲਜੀਤ ਕੌਰ ਖ਼ਾਲਸਾ, ਬੂਟਾ ਸਿੰਘ ਰਵਸੀਹ, ਦਲਜਿੰਦਰ ਸਿੰਘ ਜਾਣੀਆਂ, ਗੁਰਪ੍ਰੀਤ ਸਿੰਘ ਕਲਕੱਤਾ, ਪ੍ਰਗਟ ਸਿੰਘ, ਸਵਰਨਜੀਤ ਸਿੰਘ ਕੁਰਾਲੀਆਂ, ਕੁਲਬੀਰ ਸਿੰਘ ਸੰਧੂ, ਜਗਰੂਪ ਸਿੰਘ ਚੀਮਾ, ਅਮਰਪਾਲ ਸਿੰਘ ਬੋਨੀ ਅਜਨਾਲਾ, ਜਗਰੂਪ ਸਿੰਘ ਸੇਖਵਾਂ, ਰਵਿੰਦਰਪਾਲ ਸਿੰਘ ਬ੍ਰਹਮਪੁਰਾ, ਤੇਜਿੰਦਰ ਸਿੰਘ, ਜਥੇਦਾਰ ਮੋਹਨ ਸਿੰਘ ਮੱਟੀਆ ਆਦਿ ਹਾਜ਼ਰ ਸਨ |

ਦਿੱਲੀ ਚੋਣਾਂ 'ਚ 'ਆਪ' ਨਾਲ ਜੁੜਨਗੇ ਪ੍ਰਸ਼ਾਂਤ ਕਿਸ਼ੋਰ

ਨਵੀਂ ਦਿੱਲੀ, 14 ਦਸੰਬਰ (ਜਗਤਾਰ ਸਿੰਘ)-ਅਗਲੇ ਸਾਲ ਹੋਣ ਵਾਲੀਆਂ ਦਿੱਲੀ ਵਿਧਾਨ ਸਭਾ ਚੋਣਾਂ ਲਈ ਪੂਰੀ ਤਰ੍ਹਾਂ ਸਰਗਰਮ ਹੋ ਚੁੱਕੀ ਆਮ ਆਦਮੀ ਪਾਰਟੀ 'ਆਪ' ਨੇ ਪੀ. ਕੇ. ਦੇ ਨਾਂਅ ਤੋਂ ਚਰਚਿਤ ਉੱਘੇ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੂੰ ਪਾਰਟੀ ਨਾਲ ਜੋੜ ਲਿਆ ਹੈ | ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਰਾਹੀਂ ਖੁਦ ਜਾਣਕਾਰੀ ਸਾਂਝੀ ਕੀਤੀ ਤੇ ਕੇਜਰੀਵਾਲ ਦੇ ਇਸ ਟਵੀਟ ਨੂੰ ਰੀ-ਟਵੀਟ ਕਰਦੇ ਹੋਏ ਉਪ-ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਲਿਖਿਆ ਕਿ 'ਅਬ ਕੀ ਬਾਰ...67 ਪਾਰ' | ਯਾਨੀ ਪਿਛਲੀ ਵਾਰ ਆਮ ਆਦਮੀ ਪਾਰਟੀ ਨੇ 70 'ਚੋਂ 67 ਸੀਟਾਂ ਜਿੱਤੀਆਂ ਸਨ ਤੇ ਇਸ ਵਾਰ ਉਸ ਤੋਂ ਵੀ ਜ਼ਿਆਦਾ ਜਿੱਤੇਗੀ | ਹਾਲਾਂਕਿ ਦੂਜੇ ਪਾਸੇ ਦਿੱਲੀ ਤੋਂ ਭਾਜਪਾ ਸੰਸਦ ਮੈਂਬਰ ਰਮੇਸ਼ ਵਿਧੂੜੀ ਨੇ ਹਮਲਾ ਕਰਦੇ ਹੋਏ ਪੀ.ਕੇ. ਨੂੰ ਬਲੈਕਮੇਲਰ ਗਰਦਾਨਿਆ ਹੈ | ਚੋਣ ਰਣਨੀਤੀਕਾਰ ਪੀ.ਕੇ. ਦੀ ਕੰਪਨੀ ਆਈਪੈਕ ਨੇ ਵੀ ਸੋਸ਼ਲ ਮੀਡੀਆ 'ਤੇ ਆਮ ਆਦਮੀ ਪਾਰਟੀ ਨਾਲ ਕੰਮ ਕਰਨ ਦਾ ਐਲਾਨ ਕੀਤਾ ਹੈ ਤੇ 'ਆਪ' ਦੇ ਬੁਲਾਰੇ ਰਾਘਵ ਚੱਢਾ ਨੇ ਦਾਅਵਾ ਕੀਤਾ ਹੈ ਕਿ ਪੀ.ਕੇ. ਦੀ ਕੰਪਨੀ ਬਗੈਰ ਕੁਝ ਲਏ ਆਪਣੀ ਇੱਛਾ ਨਾਲ ਹੀ 'ਆਪ' ਲਈ ਕੰਮ ਕਰੇਗੀ |

ਓਡੀਸ਼ਾ 'ਚ ਸਮੂਹਿਕ ਜਬਰ ਜਨਾਹ ਤੋਂ ਬਾਅਦ ਲੜਕੀ ਦੀ ਹੱਤਿਆ

ਭੁਵਨੇਸ਼ਵਰ, 14 ਦਸੰਬਰ (ਏਜੰਸੀ)- ਓਡੀਸ਼ਾ 'ਚ ਕਬਾਇਲੀ ਪ੍ਰਭਾਵ ਵਾਲੇ ਨਬਰੰਗਪੁਰ ਜ਼ਿਲ੍ਹੇ ਦੇ ਕੋਸਾਗੁਮੁਦਾ ਪੁਲਿਸ ਥਾਣਾ ਅਧੀਨ ਗੁਮੰਡਲੀ ਪਿੰਡ ਨੇੜੇ ਖੇਤਾਂ 'ਚ 16 ਸਾਲਾ ਲੜਕੀ ਦੀ ਲਾਸ਼ ਮਿਲਣ ਤੋਂ ਬਾਅਦ ਤਣਾਅ ਦਾ ਮਾਹੌਲ ਹੈ | ਇਸ ਸਬੰਧੀ ਲੜਕੀ ਦੀ ਮਾਂ ਨੇ ਦੱਸਿਆ ...

ਪੂਰੀ ਖ਼ਬਰ »

ਪਾਕਿ ਵਲੋਂ ਕਰਤਾਰਪੁਰ ਲਾਂਘੇ ਦੀ ਸੁਰੱਖਿਆ ਲਈ 30 ਕਰੋੜ ਮਨਜ਼ੂਰ

ਅੰਮਿ੍ਤਸਰ, 14 ਦਸੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਵਲੋਂ ਕਰਤਾਰਪੁਰ ਲਾਂਘੇ ਦੀ ਸੁਰੱਖਿਆ ਲਈ ਪੰਜਾਬ ਰੇਂਜਰ ਦਾ ਵਿਸ਼ੇਸ਼ ਵਿੰਗ ਕਾਇਮ ਕੀਤਾ ਗਿਆ ਹੈ | ਮਿਲਟਰੀ ਜੀ.ਐਚ.ਕਿਊ. ਰਾਵਲਪਿੰਡੀ ਦੀ ਸਿਫ਼ਾਰਸ਼ 'ਤੇ ਈ.ਸੀ.ਸੀ. ਨੇ ਕਰਤਾਰਪੁਰ ਲਾਂਘੇ ਦੀ ਸੁਰੱਖਿਆ ਨੂੰ ...

ਪੂਰੀ ਖ਼ਬਰ »

ਸੰਗਰੂਰ ਨੇੜੇ ਏ.ਟੀ.ਐਮ. 'ਚੋਂ 28 ਲੱਖ ਲੁੱਟੇ-ਮੁਲਜ਼ਮ ਫਰਾਰ

ਸ਼ੇਰਪੁਰ, 14 ਦਸੰਬਰ (ਦਰਸਨ ਸਿੰਘ ਖੇੜੀ, ਸੁਰਿੰਦਰ ਚਹਿਲ)-ਬੀਤੀ ਰਾਤ ਲੁਟੇਰਿਆਂ ਵਲੋਂ ਪਿੰਡ ਫ਼ਤਹਿਗੜ੍ਹ ਪੰਜਗਰਾਈਆਂ (ਸੰਗਰੂਰ) ਵਿਖੇ ਸਟੇਟ ਬੈਂਕ ਆਫ਼ ਇੰਡੀਆ ਦੇ ਏ.ਟੀ.ਐੱਮ. ਦੀ ਭੰਨਤੋੜ ਕਰ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ | ਘਟਨਾ ਵਾਲੀ ਜਗ੍ਹਾ ...

ਪੂਰੀ ਖ਼ਬਰ »

1300 ਕਰੋੜ ਦੇ ਅੰਤਰਰਾਸ਼ਟਰੀ ਡਰੱਗ ਰੈਕੇਟ ਦਾ ਖੁਲਾਸਾ-9 ਗਿ੍ਫ਼ਤਾਰ

ਨਵੀਂ ਦਿੱਲੀ, 14 ਦਸੰਬਰ (ਬਲਵਿੰਦਰ ਸਿੰਘ ਸੋਢੀ)-ਨਾਰਕੋਟਿਕ ਕੰਟਰੋਲ ਬਿਊਰੋ ਨੇ ਸਨਿਚਰਵਾਰ ਨੂੰ ਇਕ ਵੱਡੇ ਅੰਤਰਰਸ਼ਟਰੀ ਡਰੱਗ ਰੈਕੇਟ ਦਾ ਖੁਲਾਸਾ ਕੀਤਾ ਹੈ | ਬਿਊਰੋ ਨੇ ਇਸ ਰੈਕੇਟ ਦੇ 9 ਲੋਕਾਂ ਦੀ ਗਿ੍ਫ਼ਤਾਰੀ ਕਰੀਬ 1300 ਕਰੋੜ ਦੇ ਅਲੱਗ-ਅਲੱਗ ਨਸ਼ਿਆਂ ਦੀ ਖੇਪ ਸਮੇਤ ...

ਪੂਰੀ ਖ਼ਬਰ »

ਯੂ.ਪੀ. 'ਚ ਇਕ ਹੋਰ ਲੜਕੀ ਨੂੰ ਜਬਰ ਜਨਾਹ ਤੋਂ ਬਾਅਦ ਸਾੜਿਆ

ਬਾਂਦਾ, 14 ਦਸੰਬਰ (ਏਜੰਸੀ)-ਹੁਣੇ ਜਿਹੇ ਵਾਪਰੇ ਉਨਾਓ ਦੇ ਮਾਮਲੇ ਦੀ ਯਾਦ ਤਾਜ਼ਾ ਕਰਵਾਉਂਦੇ ਇਕ ਹੋਰ ਮਾਮਲੇ ਦੀ ਖਬਰ ਗੁਆਂਢੀ ਜ਼ਿਲ੍ਹੇ ਫ਼ਤਹਿਪੁਰ ਤੋਂ ਆਈ ਹੈ, ਜਿਥੇ 18 ਸਾਲਾ ਲੜਕੀ ਨੂੰ ਜਬਰ ਜਨਾਹ ਤੋਂ ਬਾਅਦ ਸਾੜ ਦਿੱਤਾ ਗਿਆ | 90 ਫੀਸਦੀ ਝੁਲਸ ਚੁੱਕੀ ਲੜਕੀ ਕਾਨਪੁਰ ...

ਪੂਰੀ ਖ਼ਬਰ »

ਢੀਂਡਸਾ ਨੇ ਨਿੱਜੀ ਕੰਮ ਵਾਸਤੇ ਪਾਰਟੀ ਪ੍ਰਧਾਨ ਤੋਂ ਛੁੱਟੀ ਲਈ ਸੀ-ਡਾ: ਚੀਮਾ

ਅੰਮਿ੍ਤਸਰ, 14 ਦਸੰਬਰ (ਜੱਸ)-ਪਾਰਟੀ ਤੋਂ ਨਾਰਾਜ਼ ਚੱਲ ਰਹੇ ਸੀਨੀਅਰ ਅਕਾਲੀ ਆਗੂ ਸ: ਸੁਖਦੇਵ ਸਿੰਘ ਢੀਂਡਸਾ ਦੇ ਬੇਟੇ ਤੇ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਪਰਮਿੰਦਰ ਸਿੰਘ ਢੀਂਡਸਾ ਦੇ ਅੱਜ ਦੇ ਡੈਲੀਗੇਟ ਇਜਲਾਸ ਤੇ ਸਥਾਪਨਾ ਦਿਵਸ ਮੌਕੇ ਹੋਏ ਸਮਾਗਮ ਵਿਚ ਨਾ ਪੁੱਜਣ ...

ਪੂਰੀ ਖ਼ਬਰ »

ਸਿਆਸੀ ਚਰਚੇ
ਅਨਿਲ ਜੈਨ
ਯੂ.ਪੀ. 'ਚ ਦੁੱਧ ਦੇ ਸੜੇ ਵਿਰੋਧੀ ਦਲ

ਪੁਰਾਣੀ ਕਹਾਵਤ ਹੈ ਕਿ ਦੁੱਧ ਦਾ ਸੜਿਆ ਲੱਸੀ ਨੂੰ ਫੂਕਾਂ ਮਾਰ ਕੇ ਪੀਂਦਾ ਹੈ | ਉੱਤਰ ਪ੍ਰਦੇਸ਼ 'ਚ ਮੁੱਖ ਵਿਰੋਧੀ ਦਲਾਂ ਦੀ ਹਾਲਤ ਇਸ ਸਮੇਂ ਅਜਿਹੀ ਹੀ ਹੈ | ਪਿਛਲੇ ਦਿਨੀਂ ਉਨਾਓ ਦੀ ਜਬਰ ਜਨਾਹ ਪੀੜਤ ਲੜਕੀ ਨੂੰ ਸਾੜ ਕੇ ਮਾਰਨ ਦੀ ਖ਼ਬਰ ਜਿਵੇਂ ਹੀ ਆਈ, ਵਿਰੋਧੀ ਧਿਰਾਂ ...

ਪੂਰੀ ਖ਼ਬਰ »

ਦੋਰਾਹੇ 'ਤੇ ਰਾਜ ਠਾਕਰੇ

ਕਦੇ ਬਾਲ ਠਾਕਰੇ ਦੇ ਰਾਜਨੀਤਕ ਵਾਰਸ ਮੰਨੇ ਜਾਣ ਵਾਲੇ ਉਨ੍ਹਾਂ ਦੇ ਭਤੀਜੇ ਰਾਜ ਠਾਕਰੇ ਇਸ ਸਮੇਂ ਕਿਹਾ ਜਾਵੇ ਤਾਂ ਬਿਲਕੁਲ ਸੜਕ 'ਤੇ ਹਨ | ਊਧਵ ਠਾਕਰੇ ਨੇ ਆਪਣੇ ਸਹੁੰ ਚੁੱਕ ਸਮਾਗਮ 'ਚ ਰਾਜ ਠਾਕਰੇ ਨੂੰ ਬੁਲਾਇਆ ਸੀ ਅਤੇ ਉਨ੍ਹਾਂ ਨੂੰ ਵਿਸ਼ੇਸ਼ ਮਹਿਮਾਨਾਂ ਦੀ ਕਤਾਰ ...

ਪੂਰੀ ਖ਼ਬਰ »

ਸੰਜੇ ਰਾਓਤ ਦੀ ਭੂਮਿਕਾ

ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਦੇ ਬਾਅਦ ਸੰਜੇ ਰਾਓਤ ਸ਼ਿਵਾ ਸੈਨਾ ਅਤੇ ਠਾਕਰੇ ਪਰਿਵਾਰ ਦੀ ਜ਼ੁਬਾਨ ਅਤੇ ਚਿਹਰਾ ਬਣ ਕੇ ਉੱਭਰੇ ਹਨ | ਸ਼ਿਵ ਸੈਨਾ ਦਾ ਮੁੱਖ ਮੰਤਰੀ ਬਣਵਾਉਣ ਲਈ ਉਨ੍ਹਾਂ ਨੇ ਹੀ ਭਾਜਪਾ ਨਾਲ ਮੁਕਾਬਲਾ ਸ਼ੁਰੂ ਕੀਤਾ | ਜੇਕਰ ਸ਼ਿਵ ...

ਪੂਰੀ ਖ਼ਬਰ »

ਲੋਕ ਸਭਾ ਦਾ ਉੱਪ ਪ੍ਰਧਾਨ ਕਦੋਂ ਬਣੇਗਾ?

17ਵੀਂ ਲੋਕ ਸਭਾ ਦੀ ਗਠਨ ਹੋਇਆਂ ਨੂੰ ਲਗਪਗ 7 ਮਹੀਨੇ ਹੋ ਗਏ ਹਨ ਅਤੇ ਇਸ ਦੇ ਦੋ ਇਜਲਾਸ ਵੀ ਹੋ ਚੁੱਕੇ ਹਨ, ਪਰ ਹਾਲੇ ਤੱਕ ਲੋਕ ਸਭਾ ਦੇ ਉੱਪ ਪ੍ਰਧਾਨ ਦੀ ਚੋਣ ਨਹੀਂ ਕੀਤੀ ਜਾ ਸਕੀ ਹੈ | ਪਿਛਲੀ ਲੋਕ ਸਭਾ 'ਚ ਅੰਨਾ ਦਰੁਮਕ ਦੇ ਥੰਬੀ ਦੁਰਾਈ ਉੱਪ ਪ੍ਰਧਾਨ ਸਨ, ਪਰ ਇਸ ਵਾਰ ਉਹ ...

ਪੂਰੀ ਖ਼ਬਰ »

ਨਵੇਂ ਸੰਸਦ ਭਵਨ 'ਚ ਸੈਂਟਰਲ ਹਾਲ ਨਹੀਂ ਹੋਵੇਗਾ!

ਜੇਕਰ ਸਭ ਕੁਝ ਤੈਅ ਯੋਜਨਾ ਮੁਤਾਬਿਕ ਚੱਲਦਾ ਰਿਹਾ ਤਾਂ 2022 ਤੱਕ ਨਵਾਂ ਸੰਸਦ ਭਵਨ ਬਣ ਕੇ ਤਿਆਰ ਹੋ ਜਾਵੇਗਾ ਅਤੇ ਮੌਜੂਦਾ ਸੰਸਦ ਭਵਨ ਮਿਊਜ਼ੀਅਮ 'ਚ ਬਦਲ ਜਾਵੇਗਾ | ਸੰਸਦ ਮੈਂਬਰ ਇਸ ਗੱਲ ਨਾਲ ਖ਼ੁਸ਼ ਦੱਸੇ ਜਾ ਰਹੇ ਹਨ ਕਿ ਨਵੇਂ ਭਵਨ 'ਚ ਹਰ ਸੰਸਦ ਮੈਂਬਰ ਲਈ ਅਲੱਗ ਕਮਰਾ ...

ਪੂਰੀ ਖ਼ਬਰ »

ਚਲਦੇ-ਚਲਦੇ

ਦਿੱਲੀ 'ਚ ਇਸ ਵਾਰ ਵਿਧਾਨ ਸਭਾ ਚੋਣਾਂ ਲਈ ਇਕ ਰਾਜਨੀਤਕ ਦਲ ਦਾ ਨਾਅਰਾ ਇਹ ਹੋ ਸਕਦਾ ਹੈ 'ਅਬ ਕੀ ਬਾਰ ਤੀਨ ਪਾਰ' | ਇਸੇ ਤਰ੍ਹਾਂ ਇਕ ਹੋਰ ਰਾਜਨੀਤਕ ਦਲ ਦਾ ਨਾਅਰਾ ਹੋ ਸਕਦਾ ਹੈ 'ਅਬ ਕੀ ਬਾਰ ਖਾਤਾ ਖੋਲ੍ਹ ਯਾਰ' | ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX