ਤਾਜਾ ਖ਼ਬਰਾਂ


ਮੋਟਰਸਾਈਕਲ ਦੀ ਸਾਈਡ ਲੱਗਣ ਤੋਂ ਭੜਕੀ ਕੁੜੀਆਂ ਨੇ ਦੋਸਤਾਂ ਨੂੰ ਬੁਲਾ ਕੇ ਕਰਵਾਈ ਫਾਇਰਿੰਗ
. . .  1 day ago
ਜ਼ੀਰਕਪੁਰ, 4 ਜੁਲਾਈ {ਹੈਪੀ ਪੰਡਵਾਲਾ}-ਇਥੋਂ ਦੇ ਲੋਹਗੜ੍ਹ ਪਾਰਕ ‘ਚ ਕੁੜੀਆਂ ਨੇ ਗੁੰਡਾਗਰਦੀ ਕਰਦੇ ਹੋਏ ਮੋਟਰਸਾਈਕਲ ਦੀ ਥੋੜੀ ਜਿਹੀ ਸਾਈਡ ਲੱਗਣ ਤੋਂ ਭੜਕੀ ਆਪਣੀ ਦੋਸਤਾਂ ਨੂੰ ਬੁਲਾ ਕੇ ਨੌਜਵਾਨ ਦੀ ...
ਤੇਜ਼ ਮੀਂਹ ਹਨ੍ਹੇਰੀ ਝੱਖੜ ਨਾਲ ਅਜਨਾਲਾ ਅੰਮ੍ਰਿਤਸਰ ਮੁੱਖ ਮਾਰਗ 'ਤੇ ਸੜਕ ਉੱਪਰ ਡਿੱਗੇ ਦਰਖਤ
. . .  1 day ago
ਅਜਨਾਲਾ, 4 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ) - ਸਰਹੱਦੀ ਖੇਤਰ ਵਿਚ ਦੇਰ ਸ਼ਾਮ ਪਏ ਭਾਰੀ ਮੀਂਹ ਹਨੇਰੀ ਅਤੇ ਝੱਖੜ ਨਾਲ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਉੱਥੇ ਇਸ ਨਾਲ ਅਜਨਾਲਾ ਅੰਮ੍ਰਿਤਸਰ ਡੇਰਾ ਬਾਬਾ ਨਾਨਕ ਮੁੱਖ ਮਾਰਗ ਸੜਕ 'ਤੇ ਰੁੱਖ ਡਿੱਗਣ ਕਾਰਨ ਰਾਤ ਸਮੇਂ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਦੇਰ ਸ਼ਾਮ ਆਏ ਅਚਾਨਕ ਆਏ ਤੇਜ਼ ਹਨੇਰੀ ਝੱਖੜ...
ਵਿਦੇਸ਼ੋਂ ਆਏ ਕੁਆਰੰਟਾਈਨ ਕੀਤੇ ਨੌਜਵਾਨਾਂ ਨੇ ਛੁੱਟੀ ਮਿਲਣ 'ਤੇ ਘਟੀਆ ਪ੍ਰਬੰਧਾਂ ਖ਼ਿਲਾਫ਼ ਕੀਤਾ ਰੋਸ ਪ੍ਰਗਟਾਵਾ
. . .  1 day ago
ਡੇਰਾ ਬਾਬਾ ਨਾਨਕ, 4 ਜੁਲਾਈ (ਅਵਤਾਰ ਸਿੰਘ ਰੰਧਾਵਾ) ਬੀਤੇ ਦਿਨੀਂ ਦੋਹਾ ਕਤਰ ਅਤੇ ਕੁਵੈਤ ਤੋਂ ਭਾਰਤ ਪਹੁੰਚੇ ਨੌਜਵਾਨਾਂ, ਜਿਨਾ ਨੂੰ ਡੇਰਾ ਬਾਬਾ ਨਾਨਕ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਖੇ ਕੁਆਰੰਟਾਈਨ ਕੀਤਾ ਗਿਆ ਸੀ, ਨੇ ਇੱਥੇ ਪ੍ਰਬੰਧਾਂ ਦੀ ਘਾਟ ਨੂੰ ਲੈ ਕੇ ਅੱਜ ਸ਼ਾਮ ਛੁੱਟੀ ਮਿਲਣ ਉਪਰੰਤ ਭਾਰਤ ਅਤੇ ਪੰਜਾਬ ਸਰਕਾਰ...
ਮੀਂਹ ਪੈਣ ਨਾਲ ਮੌਸਮ ਬਣਿਆ ਖ਼ੁਸ਼ਗਵਾਰ
. . .  1 day ago
ਮਮਦੋਟ, 4 ਜੁਲਾਈ (ਸੁਖਦੇਵ ਸਿੰਘ ਸੰਗਮ) - ਅੱਜ ਦੇਰ ਸ਼ਾਮ ਮਮਦੋਟ ਇਲਾਕੇ ਵਿਚ ਪਏ ਮੀਂਹ ਕਾਰਨ ਮੌਸਮ ਖ਼ੁਸ਼ਗਵਾਰ ਬਣ ਗਿਆ । ਇਸ ਹੋਈ ਬਰਸਾਤ ਨਾਲ ਜਿੱਥੇ ਪਿਛਲੇ ਕਾਫੀ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਤੋਂ ਆਮ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਉੱਥੇ ਹੀ ਚੱਲ ਰਹੀ ਝੋਨੇ ਦੀ ਲਵਾਈ ਕਾਰਨ ਕਿਸਾਨਾਂ ਨੂੰ ਵੀ...
ਸੁਲਤਾਨਪੁਰ ਲੋਧੀ ਇਲਾਕੇ 'ਚ ਤੇਜ਼ ਹਨ੍ਹੇਰੀ ਤੇ ਮੀਂਹ ਸ਼ੁਰੂ
. . .  1 day ago
ਸੁਲਤਾਨਪੁਰ ਲੋਧੀ, 4 ਜੁਲਾਈ (ਜਗਮੋਹਨ ਸਿੰਘ ਥਿੰਦ, ਨਰੇਸ਼ ਹੈਪੀ,ਲਾਡੀ) - ਸੁਲਤਾਨਪੁਰ ਲੋਧੀ ਅਤੇ ਇਸ ਦੇ ਆਸ ਪਾਸ ਇਲਾਕਿਆਂ ਵਿਚ ਤੇਜ਼ ਹਨ੍ਹੇਰੀ ਤੇ ਮੀਂਹ ਸ਼ੁਰੂ ਹੋ ਗਿਆ ਹੈ, ਜਿਸ ਦੇ ਚੱਲਦਿਆਂ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਹੁੰਮਸ ਭਰੀ ਗਰਮੀ ਤੋਂ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਇਸ ਦੌਰਾਨ ਬਹੁਤੇ ਇਲਾਕਿਆਂ ਵਿਚ...
ਫਗਵਾੜਾ (ਕਪੂਰਥਲਾ) 'ਚ ਉਦਯੋਗਪਤੀ ਦੀ ਪਤਨੀ ਕੋਰੋਨਾ ਪਾਜ਼ੀਟਿਵ
. . .  1 day ago
ਫਗਵਾੜਾ, 4 ਜੁਲਾਈ (ਹਰੀਪਾਲ ਸਿੰਘ) - ਫਗਵਾੜਾ ਦੇ ਇਕ ਉਦਯੋਗਪਤੀ ਦੀ ਪਤਨੀ ਦੀ ਕੋਰੋਨਾ ਵਾਇਰਸ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਸਿਵਲ ਹਸਪਤਾਲ ਦੇ ਐੱਸ.ਐਮ.ਓ ਡਾਕਟਰ ਕਮਲ ਕਿਸ਼ੋਰ ਨੇ ਦੱਸਿਆ ਕਿ ਉਦਯੋਗਪਤੀ ਦੀ ਪਤਨੀ ਜਗਜੀਤ ਕੌਰ ਅਤੇ ਹੋਰ ਪਰਿਵਾਰਕ ਮੈਂਬਰਾਂ ਦੇ ਸੈਂਪਲ ਲਏ...
ਸਰਹੱਦੀ ਖੇਤਰ ਵਿਚ ਧੂੜ ਭਰੀ ਹਨੇਰੀ ਚੱਲਣ ਨਾਲ ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ
. . .  1 day ago
ਅਟਾਰੀ, 4 ਜੁਲਾਈ (ਰੁਪਿੰਦਰਜੀਤ ਸਿੰਘ ਭਕਨਾ) - ਸਰਹੱਦੀ ਇਲਾਕੇ ਵਿਚ ਤੇਜ਼ ਰਫ਼ਤਾਰ ਧੂੜ ਭਰੀਆਂ ਹਨੇਰੀਆਂ ਚੱਲਣ ਕਾਰਨ ਨਾਲ ਲੋਕਾਂ ਨੂੰ ਗਰਮੀ...
ਸ਼ਾਹਕੋਟ ਦੇ ਰੈਸਟ ਹਾਊਸ ਨਜ਼ਦੀਕ ਪ੍ਰਵਾਸੀ ਮਜ਼ਦੂਰ ਦੀ ਮਿਲੀ ਲਾਸ਼
. . .  1 day ago
ਸ਼ਾਹਕੋਟ, 4 ਜੁਲਾਈ (ਦਲਜੀਤ ਸਚਦੇਵਾ)- ਸ਼ਾਹਕੋਟ-ਮਲਸੀਆਂ ਰੋਡ 'ਤੇ ਰੈਸਟ ਹਾਊਸ ਸ਼ਾਹਕੋਟ ਨਜ਼ਦੀਕ ਸ਼ਾਮ ਸਮੇਂ ਇਕ ਪ੍ਰਵਾਸੀ ਮਜ਼ਦੂਰ ਦੀ ਲਾਸ਼ ਮਿਲਣ ਦਾ ਸਮਾਚਾਰ ਮਿਲਿਆ ਹੈ। ਮੌਕੇ 'ਤੇ ਪਹੁੰਚੇ ਐੱਸ.ਐੱਚ.ਓ ਸ਼ਾਹਕੋਟ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਇਸ ਵਿਅਕਤੀ ਦੀ ਪਹਿਚਾਣ ਨਹੀਂ ਹੋ ਸਕੀ, ਇਸ ਲਈ ਵਿਅਕਤੀ ਦੀ ਲਾਸ਼ ਨੂੰ ਸ਼ਨਾਖ਼ਤ...
ਪੰਜਾਬ ਸਰਕਾਰ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਏਗੀ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ - ਕੈਪਟਨ
. . .  1 day ago
ਅਜਨਾਲਾ, 4 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ ) - ਹਿੰਦ ਦੀ ਚਾਦਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਜੋ ਕਿ ਅਗਲੇ ਸਾਲ 2021 ਵਿਚ ਆ ਰਿਹਾ ਹੈ, ਪੰਜਾਬ ਸਰਕਾਰ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਏਗੀ। ਉਕਤ ਸ਼ਬਦਾਂ ਦਾ ਪ੍ਰਗਟਾਵਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫੇਸ ਬੁੱਕ ਲਾਈਵ ਪ੍ਰੋਗਰਾਮ ਦੌਰਾਨ ਸਠਿਆਲਾ...
ਬੇਅਦਬੀ ਕਾਂਡ 'ਚ ਗ੍ਰਿਫ਼ਤਾਰ 7 ਡੇਰਾ ਪ੍ਰੇਮੀਆਂ ਚੋਂ 5 ਭੇਜੇ ਪੁਲਿਸ ਰਿਮਾਂਡ 'ਤੇ, 2 ਰਿਹਾਅ
. . .  1 day ago
ਫ਼ਰੀਦਕੋਟ, 4 ਜੁਲਾਈ (ਜਸਵੰਤ ਸਿੰਘ ਪੁਰਬਾ, ਸਰਬਜੀਤ ਸਿੰਘ) - ਜ਼ਿਲ੍ਹੇ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਵਿਚੋਂ 1 ਜੂਨ 2014 ਨੂੰ ਚੋਰੀ ਹੋਏ ਸ਼੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ ਸਰੂਪ ਮਾਮਲੇ ਦੀ ਪੜਤਾਲ ਕਰ ਰਹੀ ਡੀ.ਆਈ.ਜੀ. ਰਣਬੀਰ ਸਿੰਘ ਖੱਟੜਾ ਦੀ ਅਗਵਾਈ 'ਚ ਵਿਸ਼ੇਸ਼ ਜਾਂਚ ਟੀਮ ਵੱਲੋਂ ਅੱਜ ਜ਼ਿਲ੍ਹਾ ਫ਼ਰੀਦਕੋਟ ਤੋਂ ਅੱਜ ਤੜਕੇ ਗ੍ਰਿਫ਼ਤਾਰ ਕੀਤੇ ਗਏ 7 ਡੇਰਾ ਪ੍ਰੇਮੀਆਂ ਨੂੰ ਸਥਾਨਕ...
ਕੈਪਟਨ ਨੇ ਯੂਨੀਵਰਸਿਟੀ ਤੇ ਕਾਲਜ ਪ੍ਰੀਖਿਆਵਾਂ ਰੱਦ ਕਰਨ ਦਾ ਕੀਤਾ ਐਲਾਨ
. . .  1 day ago
ਚੰਡੀਗੜ੍ਹ, 4 ਜੁਲਾਈ (ਵਿਕਰਮਜੀਤ ਮਾਨ) - ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾ ਵਾਇਰਸ ਦੇ ਚੱਲਦਿਆਂ ਸੂਬੇ 'ਚ ਯੂਨੀਵਰਸਿਟੀ ਤੇ ਕਾਲਜ ਪ੍ਰੀਖਿਆਵਾਂ ਰੱਦ ਕਰਨ ਦਾ ਐਲਾਨ ਕੀਤਾ ਹੈ। ਹਾਲਾਂਕਿ ਇਸ ਸਮੇਂ ਕੁੱਝ ਯੂਨੀਵਰਸਿਟੀਆਂ ਵੱਲੋਂ ਆਨਲਾਈਨ ਆਯੋਜਿਤ ਕੀਤੀਆਂ ਜਾ ਰਹੀਆਂ ਪ੍ਰੀਖਿਆਵਾਂ ਨਿਰਵਿਘਨ...
ਇਕਾਂਤਵਾਸ ਕੀਤੇ ਗਏ ਵਿਦੇਸ਼ੋਂ ਪਰਤੇ 25 ਲੋਕਾਂ ਲਈ ਪ੍ਰਸ਼ਾਸਨ ਨੇ ਨਹੀਂ ਕੀਤੇ ਪੁਖ਼ਤਾ ਪ੍ਰਬੰਧ
. . .  1 day ago
ਘੁਮਾਣ, 4 ਜੁਲਾਈ (ਬੰਮਰਾਹ) -ਕੋਰੋਨਾ ਵਾਇਰਸ ਦੇ ਚੱਲਦਿਆਂ ਵਿਦੇਸ਼ਾਂ ਤੋਂ ਪੰਜਾਬ ਪਰਤਣ ਵਾਲੇ ਲੋਕਾਂ ਨੂੰ ਸਰਕਾਰ ਵੱਲੋਂ ਬਣਾਏ ਗਏ ਇਕਾਂਤਵਾਸ ਕੇਂਦਰਾਂ ਵਿਚ ਇਕਾਂਤਵਾਸ ਕੀਤਾ ਜਾ ਰਿਹਾ ਹੈ। ਬੀਤੀ 3 ਜੁਲਾਈ ਨੂੰ ਇੱਕ ਜਹਾਜ਼ ਰਾਹੀਂ ਵੱਖ ਵੱਖ ਮੁਲਕਾਂ ਤੋਂ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚੇ 25 ਲੋਕਾਂ ਨੂੰ ਪ੍ਰਸ਼ਾਸਨ ਵੱਲੋਂ ਬਟਾਲਾ...
ਦਿਨ ਦਿਹਾੜੇ ਗੋਲੀਆਂ ਚਲਾ ਕੇ ਖੋਹੀ ਕਾਰ
. . .  1 day ago
ਤਲਵੰਡੀ ਭਾਈ, 4 ਜੁਲਾਈ (ਕੁਲਜਿੰਦਰ ਸਿੰਘ ਗਿੱਲ)- ਤਲਵੰਡੀ ਭਾਈ ਨੇੜੇ ਪਿੰਡ ਸਾਧੂ ਵਾਲਾ-ਹਰਾਜ ਦਰਮਿਆਨ ਕਾਰ ਸਵਾਰ ਲੁਟੇਰਿਆਂ ਵੱਲੋਂ ਪਿਸਤੌਲ ਦੀ ਨੋਕ 'ਤੇ ਵਰਨਾ ਕਾਰ ਖੋਹ ਲਏ ਜਾਣ ਦਾ ਸਮਾਚਾਰ ਹੈ। ਕਾਰ ਮਾਲਕ ਕਰਮਜੀਤ ਸਿੰਘ ਕਾਲਾ ਪੁੱਤਰ ਜਰਨੈਲ ਸਿੰਘ ਵਾਸੀ ਤਲਵੰਡੀ ਭਾਈ ਨੇ ਦੱਸਿਆ ਕਿ ਉਹ ਝੋਨੇ ਦੀ ਪਨੀਰੀ...
ਪੰਜਾਬ 'ਚ ਦਾਖਲ ਹੋਣ ਤੋਂ ਪਹਿਲਾ ਯਾਤਰੀਆਂ ਲਈ ਨਵੀਆਂ ਹਦਾਇਤਾਂ ਜਾਰੀ
. . .  1 day ago
ਚੰਡੀਗੜ੍ਹ, 4 ਜੁਲਾਈ - ਕੋਰੋਨਾ ਦੇ ਲਗਾਤਾਰ ਵੱਧ ਰਹੇ ਕੇਸਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਸਰਕਾਰ ਵਲੋਂ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ। ਜਿਸ ਤਹਿਤ 7-7-2020 ਤੋਂ ਜੋ ਵੀ ਵਿਅਕਤੀ ਰੋਡ, ਰੇਲ ਜਾਂ ਹਵਾਈ ਮਾਰਗ ਰਾਹੀਂ ਪੰਜਾਬ ਵਿਚ ਦਾਖਲ ਹੋਵੇਗਾ, ਉਸ ਨੂੰ ਅਗਲੇ...
ਇਕ ਕਿੱਲੋ ਹੈਰੋਇਨ ਤੇ ਡਰੱਗ ਮਨੀ ਸਮੇਤ ਦੋ ਗ੍ਰਿਫ਼ਤਾਰ
. . .  1 day ago
ਕਪੂਰਥਲਾ, 4 ਜੁਲਾਈ (ਅਮਰਜੀਤ ਸਿੰਘ ਸਡਾਨਾ)-ਸੀ.ਆਈ.ਏ. ਸਟਾਫ਼ ਦੀ ਪੁਲਿਸ ਪਾਰਟੀ ਨੇ ਦੋ ਨਸ਼ਾ ਤਸਕਰਾਂ ਨੂੰ ਜੈਪੁਰ, ਰਾਜਸਥਾਨ ਤੋਂ ਗ੍ਰਿਫ਼ਤਾਰ ਕਰਕੇ ਇਨ੍ਹਾਂ ਦੇ ਕਬਜ਼ੇ ਵਿਚੋਂ 1 ਕਿੱਲੋ ਹੈਰੋਇਨ ਤੇ 7 ਲੱਖ 20 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਇਸ ਸਬੰਧੀ...
ਲੁਧਿਆਣਾ ਵਿਚ ਨਹੀਂ ਰੁਕ ਰਿਹਾ ਕੋਰੋਨਾ ਦਾ ਕਹਿਰ - 41 ਮਰੀਜ਼ ਹੋਰ ਸਾਹਮਣੇ ਆਏ
. . .  1 day ago
ਲੁਧਿਆਣਾ, 4 ਜੁਲਾਈ (ਸਿਹਤ ਪ੍ਰਤੀਨਿਧੀ) - ਜਿਲ੍ਹਾ ਲੁਧਿਆਣਾ ਵਿਚ ਅੱਜ ਵੀ ਕੋਰੋਨਾ ਤੋਂ ਕੋਈ ਰਾਹਤ ਨਹੀਂ ਮਿਲੀ ਕਿਉਂਕਿ ਮਰੀਜ਼ਾਂ ਦਾ ਹਰ ਰੋਜ ਵੱਡੀ ਗਿਣਤੀ ਵਿਚ ਸਾਹਮਣੇ ਆਉਣਾ ਲਗਾਤਾਰ ਜਾਰੀ ਹੈ, ਜਿਸ ਕਰਕੇ ਲੋਕਾਂ ਵਿਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ ਕਿਉਂਕਿ...
ਦਿੱਲੀ ਗੁਰਦੁਆਰਾ ਕਮੇਟੀ ਸੋਮਵਾਰ ਤੋਂ 10 ਐਂਬੂਲੈਂਸਾਂ ਸ਼ੁਰੂ ਕਰੇਗੀ : ਸਿਰਸਾ, ਕਾਲਕਾ
. . .  1 day ago
ਨਵੀਂ ਦਿੱਲੀ, 4 ਜੁਲਾਈ - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਮਨਜਿੰਦਰ ਸਿੰਘ ਸਿਰਸਾ ਅਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਸੋਮਵਾਰ ਤੋਂ ਦਿੱਲੀ ਵਿਚ 10 ਐਂਬੂਲੈਂਸਾਂ ਸ਼ੁਰੂ ਕਰਨ ਅਤੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ 'ਬਾਲਾ ਪ੍ਰੀਤਮ ਦਵਾਖਾਨਾ...
ਜ਼ਿਲ੍ਹਾ ਕਪੂਰਥਲਾ ਵਿਚ 3 ਵਿਅਕਤੀ ਕੋਰੋਨਾ ਪਾਜ਼ੀਟਿਵ ਪਾਏ ਗਏ
. . .  1 day ago
ਕਪੂਰਥਲਾ, 4 ਜੁਲਾਈ (ਅਮਰਜੀਤ ਸਿੰਘ ਸਡਾਨਾ)-ਕਪੂਰਥਲਾ ਜ਼ਿਲ੍ਹੇ ਵਿਚ ਅੱਜ ਕੋਰੋਨਾ ਨਾਲ ਸਬੰਧਿਤ 3 ਨਵੇਂ ਕੇਸ ਪਾਜ਼ੀਟਿਵ ਪਾਏ ਗਏ ਹਨ। ਜਿਨ੍ਹਾਂ ਵਿਚੋਂ 1 ਕੇਸ ਫਗਵਾੜਾ ਨਾਲ ਸਬੰਧਿਤ ਹੈ ਤੇ ਦੋ ਕੇਸ ਕਪੂਰਥਲਾ ਨਾਲ ਸਬੰਧਿਤ ਹਨ। ਜਦਕਿ 555 ਸੈਂਪਲਾਂ ਦੀ ਰਿਪੋਰਟ...
ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਿਤ ਕੋਰੋਨਾ ਦੇ 4 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਗੁਰਦਾਸਪੁਰ, 4 ਜੁਲਾਈ (ਸੁਖਵੀਰ ਸਿੰਘ ਸੈਣੀ)-ਕੋਰੋਨਾ ਵਾਇਰਸ ਦੇ ਰੋਜ਼ਾਨਾ ਹੀ ਹੋ ਰਿਹਾ ਵਾਧਾ ਜਿੱਥੇ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਉੱਥੇ ਹੀ ਜ਼ਿਲ੍ਹਾ ਗੁਰਦਾਸਪੁਰ ਨਾਲ ਸਬੰਧਿਤ ਅੱਜ ਨਵੇਂ ਕੋਰੋਨਾ ਦੇ 4 ਮਾਮਲੇ ਸਾਹਮਣੇ ਆਏ ਹਨ। ਇਸ ਸਬੰਧੀ ਜਾਣਕਾਰੀ ਦਿੰਦੇ...
ਅਤਿ ਸੁਰੱਖਿਅਤ ਜੇਲ੍ਹ ਵਿੱਚ ਬੰਦੀ ਸਿੰਘਾਂ ਵੱਲੋਂ ਭੁੱਖ ਹੜਤਾਲ ਜਾਰੀ
. . .  1 day ago
ਨਾਭਾ, 4 ਜੁਲਾਈ (ਕਰਮਜੀਤ ਸਿੰਘ)- ਨਾਭਾ ਦੀ ਮੈਕਸੀਮਮ ਸਕਿਉਰਟੀ ਜੇਲ੍ਹ ਵਿੱਚ ਬੰਦ ਖਾੜਕੂ ਸਿੰਘਾਂ ਵੱਲੋਂ ਭੁੱਖ ਹੜਤਾਲ ਕੀਤੀ ਗਈ। ਦਰਅਸਲ ਪੂਰੇ ਮਾਮਲੇ ਮੁਤਾਬਿਕ ਜੇਲ੍ਹ ਪ੍ਰਸ਼ਾਸਨ ਵੱਲੋਂ ਪੰਜ ਖਾੜਕੂ ਸਿੰਘਾਂ ਨੂੰ ਪੰਜਾਬ ਦੀਆਂ ਵੱਖ ਵੱਖ ਜੇਲ੍ਹਾਂ ਵਿੱਚ ਸ਼ਿਫ਼ਟ ਕਰਨ ਤੇ ਤੇ ਜੇਲ੍ਹ...
ਕਬਾੜ ਦੀ ਦੁਕਾਨ ਦੇ ਬਾਹਰ ਕੰਮ ਕਰ ਰਹੇ 3 ਨੌਜਵਾਨਾਂ ਨੂੰ ਬੇਕਾਬੂ ਕਾਰ ਨੇ ਦਰੜਿਆ
. . .  1 day ago
ਕੀਰਤਪੁਰ ਸਾਹਿਬ/ਬੁੰਗਾ ਸਾਹਿਬ, 4 ਜੁਲਾਈ (ਬੀਰਅੰਮ੍ਰਿਤਪਾਲ ਸਿੰਘ ਸੰਨੀ, ਸੁਖਚੈਨ ਸਿੰਘ ਰਾਣਾ) - ਅੱਜ ਸ੍ਰੀ ਅਨੰਦਪੁਰ ਸਾਹਿਬ-ਕੀਰਤਪੁਰ ਸਾਹਿਬ ਮੁੱਖ ਮਾਰਗ 'ਤੇ ਪਿੰਡ ਭਗਵਾਲਾ ਨੇੜੇ ਵਾਪਰੇ ਦਰਦਨਾਕ ਸੜਕ ਹਾਦਸੇ 'ਚ ਇਕ ਬੇਕਾਬੂ ਕਾਰ ਨੇ ਕਬਾੜ ਦੀ ਦੁਕਾਨ 'ਤੇ ਕੰਮ...
ਅੰਮ੍ਰਿਤਸਰ 'ਚ 14 ਕੋਰੋਨਾ ਮਰੀਜ਼ ਆਏ ਸਾਹਮਣੇ
. . .  1 day ago
ਅੰਮ੍ਰਿਤਸਰ, 4 ਜੁਲਾਈ (ਰੇਸ਼ਮ ਸਿੰਘ) - ਅੰਮ੍ਰਿਤਸਰ ਵਿਚ ਅੱਜ 14 ਕੋਰੋਨਾ ਪਾਜ਼ੀਟਿਵ ਕੇਸ ਰਿਪੋਰਟ ਹੋਏ ਹਨ। ਇਸ ਤਰ੍ਹਾਂ ਪਾਜ਼ੀਟਿਵ ਕੇਸਾਂ ਦੀ ਕੁੱਲ ਗਿਣਤੀ 996 ਹੋਈ ਹੈ। ਡਿਸਚਾਰਜ ਕੇਸ 807, ਦਾਖਲ 93, ਹੋਮ ਆਈਸੋਲੇਸ਼ਨ 50 ਤੇ 47...
ਪਠਾਨਕੋਟ ਵਿੱਚ 4 ਕੋਰੋਨਾ ਮਰੀਜ਼ਾਂ ਦੀ ਪੁਸ਼ਟੀ
. . .  1 day ago
ਪਠਾਨਕੋਟ 4 ਜੁਲਾਈ (ਆਸ਼ੀਸ਼ ਸ਼ਰਮਾ , ਸੰਧੂ ,ਚੌਹਾਨ ) ਜ਼ਿਲ੍ਹਾ ਪਠਾਨਕੋਟ ਵਿੱਚ ਅੱਜ 1 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਕੀਤੀ ਗਈ ਹੈ ਇਸ ਦੀ ਪੁਸ਼ਟੀ ਸਿਵਲ ਸਰਜਨ ਡਾਕਟਰ ਭੁਪਿੰਦਰ ਸਿੰਘ ਨੇ ਕੀਤੀ ਉਨ੍ਹਾਂ ਦੱਸਿਆ ਕਿ ਜੋ ਹੋਰ 1 ਕੋਰੋਨਾ ਦੇ ਮਰੀਜ਼ ਮਿਿਲਆ ਹੈ ਉਨ੍ਹਾਂ...
ਸਰਕਾਰੀ ਹਸਪਤਾਲ ਚੋਂ' ਅਮਲੀਆਂ ਨੂੰ ਗੋਲੀਆਂ ਨਾ ਮਿਲਣ ਕਾਰਨ ਸਰਕਾਰ ਦਾ ਪਿੱਟ ਸਿਆਪਾ
. . .  1 day ago
ਲੌਂਗੋਵਾਲ, 4 ਜੁਲਾਈ (ਸ.ਸ.ਖੰਨਾ,ਵਿਨੋਦ) ਦੇਸ਼ ਭਗਤ ਮਾਤਾ ਧਰਮ ਕੌਰ ਸਰਕਾਰੀ ਹਸਪਤਾਲ ਲੌਂਗੋਵਾਲ ਵਿਖੇ ਨਸ਼ਾ ਛੁਡਾਊ ਦਵਾਈ ਨਾ ਮਿਲਣ ਦੇ ਰੋਸ ਵਜੋਂ ਅੱਜ ਫਿਰ ਇਲਾਕੇ ਦੇ ਅਮਲੀਆਂ ਵਲੋਂ ਹਸਪਤਾਲ ਅੱਗੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ। ਰੋਸ...
ਤਪਾ ਬਲਾਕ ਅਧੀਨ ਆਉਦੇ ਪਿੰਡ ਟੱਲੇਵਾਲ ਦੇ ਇਕ ਵਿਅਕਤੀ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  1 day ago
ਤਪਾ ਮੰਡੀ, 4 ਜੁਲਾਈ (ਵਿਜੇ ਸ਼ਰਮਾ, ਸੋਨੀ ਚੀਮਾ)- ਬਰਨਾਲਾ ਜ਼ਿਲੇ 'ਚ ਕੋਰੋਨਾ ਪਾਜੋਟਿਵ ਮਰੀਜ਼ਾਂ ਦੀ ਗਿਣਤੀ 'ਚ ਵਾਧ ਹੋ ਰਿਹਾ ਹੈ , ਇਸ ਲੜੀ ਤਹਿਤ ਪਿੰਡ ਟੱਲੇਵਾਲ ਦਾ 29 ਸਾਲ ਦੇ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜੀਟਿਵ ਆਉਣ ਸਬੰਧੀ ਖ਼ਬਰ ਮਿਲੀ ਹੈ , ਸਿਵਲ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 30 ਮੱਘਰ ਸੰਮਤ 551

ਅੰਮ੍ਰਿਤਸਰ

ਚੋਰਾਂ ਵਲੋਂ ਸੰਨ੍ਹ ਲਾ ਕੇ ਦੁਕਾਨ 'ਚੋਂ 1121 ਬਾਸਮਤੀ ਦੇ 23 ਤੋੜੇ ਤੇ ਹੋਰ ਸਾਮਾਨ ਚੋਰੀ

ਚੇਤਨਪੁਰਾ, 14 ਦਸੰਬਰ (ਮਹਾਂਬੀਰ ਸਿੰਘ ਗਿੱਲ)-ਪੁਲਿਸ ਥਾਣਾ ਝੰਡੇਰ ਅਧੀਨ ਆਉਂਦੇ ਪਿੰਡ ਸੰਗਤਪੁਰਾ ਵਿਖੇ ਬੀਤੀ ਰਾਤ ਚੋਰਾਂ ਨੇ ਇਕ ਕਰਿਆਨੇ ਦੀ ਦੁਕਾਨ ਨੂੰ ਆਪਣਾ ਨਿਸ਼ਾਨਾ ਬਣਾਉਂਦਿਆਂ ਉਸ ਦੀ ਪਿਛਲੀ ਕੰਧ ਨੂੰ ਪਾੜ ਕੇ 'ਚ ਪਈ 1121 ਬਾਸਮਤੀ ਦੇ 23 ਤੋੜੇ ਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਲਿਆ | ਇਸ ਸਬੰਧੀ ਰਤਨ ਕਰਿਆਨਾ ਸਟੋਰ ਦੇ ਮਾਲਕ ਗੁਰਪ੍ਰੀਤ ਸਿੰਘ ਲਾਲਾ ਅਤੇ ਰਾਜਿੰਦਰ ਸਿੰਘ ਰਾਜੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦ ਉਹ ਸਵੇਰੇ ਆਪਣੀ ਦੁਕਾਨ ਖੋਲ੍ਹਣ ਲਈ ਅੱਡੇ 'ਤੇ ਪਹੁੰਚੇ ਤਾਂ ਉਨ੍ਹਾਂ ਵੇਖਿਆ ਕਿ ਦੁਕਾਨ ਦੀ ਪਿਛਲੀ ਕੰਧ ਵਿਚ ਪਾੜ ਪਿਆ ਹੋਇਆ ਸੀ, ਜਦ ਉਨ੍ਹਾਂ ਨੇ ਅੰਦਰ ਜਾ ਕੇ ਵੇਖਿਆ ਤਾਂ ਦੁਕਾਨ ਵਿਚ ਰੱਖੇ 1121 ਬਾਸਮਤੀ ਦੇ 23 ਤੋੜੇ ਤੇ ਹੋਰ ਕਰਿਆਨੇ ਦਾ ਕੀਮਤੀ ਸਾਮਾਨ ਗਾਇਬ ਸੀ | ਉਨ੍ਹਾਂ ਦੱਸਿਆ ਕਿ ਇਸ ਚੋਰੀ ਬਾਰੇ ਅਸੀਂ ਪੁਲਿਸ ਥਾਣਾ ਝੰਡੇਰ ਨੂੰ ਸੂਚਿਤ ਕੀਤਾ ਸੀ, ਪਰ ਕਾਫੀ ਸਮਾਂ ਬੀਤਣ ਦੇ ਬਾਵਜੂਦ ਪੁਲਿਸ ਅਜੇ ਤੱਕ ਮੌਕਾ ਵੇਖਣ ਨਹੀਂ ਪੁੱਜੀ | ਇਸ ਤੋਂ ਰੋਹ ਵਿਚ ਆਏ ਦੁਕਾਨਦਾਰਾਂ ਤੇ ਲੋਕਾਂ ਨੇ ਇਲਾਕੇ ਅੰਦਰ ਲਗਾਤਾਰ ਹੋ ਰਹੀਆਂ ਚੋਰੀ ਦੀਆਂ ਵਾਰਦਾਤਾਂ ਿਖ਼ਲਾਫ਼ ਪੁਲਿਸ ਿਖ਼ਲਾਫ਼ ਰੋਸ ਮੁਜ਼ਾਹਰਾ ਕਰਦਿਆਂ ਨਾਅਰੇਬਾਜ਼ੀ ਕੀਤੀ | ਜਿਕਰਯੋਗ ਹੈ ਕਿ ਬੀਤੇ ਕੱਲ੍ਹ ਅੱਡਾ ਚੇਤਨਪੁਰਾ ਵਿਖੇ ਵੀ ਦੋ ਦੁਕਾਨਾਂ 'ਚ ਚੋਰੀ ਹੋ ਗਈ ਸੀ | ਇਸ ਚੋਰੀ ਨੂੰ ਦੋ ਦਿਨ ਬੀਤ ਜਾਣ ਦੇ ਬਾਵਜੂਦ ਨਾ ਤਾਂ ਪੁਲਿਸ ਚੋਰਾਂ ਦਾ ਪਤਾ ਲਗਾ ਸਕੀ ਹੈ ਤੇ ਨਾ ਹੀ ਕਿਸੇ ਵਿਰੁੱਧ ਨਾ ਕੋਈ ਕਾਰਵਾਈ ਕੀਤੀ ਹੈ | ਇਸ ਮੌਕੇ ਪੁਲਿਸ ਿਖ਼ਲਾਫ਼ ਰੋਸ ਮੁਜ਼ਾਹਰਾ ਕਰਨ ਵਾਲਿਆਂ ਵਿਚ ਸੁਖਪ੍ਰੀਤ ਸਿੰਘ ਹਨੀ ਸੰਗਤਪੁਰਾ, ਬਲਦੇਵ ਸਿੰਘ, ਨਿਰਮਲ ਸਿੰਘ ਮਾਛੀਨੰਗਲ, ਅਵਤਾਰ ਸਿੰਘ, ਸੰਤੋਖ ਸਿੰਘ, ਦੌਲਤ ਸਿੰਘ, ਕੇਵਲ ਸਿੰਘ, ਮੁਖਵਿੰਦਰ ਸਿੰਘ, ਖੰਡੂ, ਰਾਜਾ ਸਿੰਘ ਆਦਿ ਸ਼ਾਮਿਲ ਸਨ |

ਹਫ਼ਤੇ ਬਾਅਦ ਪੁਲਿਸ ਨੂੰ ਛੱਜਲਵੱਡੀ ਬੈਂਕ ਡਕੈਤਾਂ ਦੀ ਲੱਗੀ ਥਹੁ, 2 ਨਾਮਜ਼ਦ

ਅੰਮਿ੍ਤਸਰ, 14 ਦਸੰਬਰ (ਰੇਸ਼ਮ ਸਿੰਘ)¸ਬੀਤੇ 7 ਦਸੰਬਰ ਨੂੰ ਥਾਣਾ ਖਿਲਚੀਆਂ ਅਧੀਨ ਪੈਂਦੇ ਪੰਜਾਬ ਐਾਡ ਸਿੰਧ ਬੈਂਕ ਛੱਜਲਵੱਡੀ ਵਿਖੇ ਹੋਈ ਬੈਂਕ ਡਕੈਤੀ ਦੀ ਆਖ਼ਰ ਪੁਲਿਸ ਨੂੰ ਥਹੁ ਲੱਗ ਗਈ ਹੈ | ਜਿਸ ਉਪਰੰਤ ਪੁਲਿਸ ਨੇ 2 ਨੌਜਵਾਨਾਂ ਨੂੰ ਨਾਮਜ਼ਦ ਕਰ ਲਿਆ ਗਿਆ ਹੈ | ...

ਪੂਰੀ ਖ਼ਬਰ »

10ਵੀਂ ਦੇ ਵਿਦਿਆਰਥੀ ਵਲੋਂ ਦੂਸਰੀ ਜਮਾਤ 'ਚ ਪੜ੍ਹਦੀ ਬੱਚੀ ਨਾਲ ਜਬਰ-ਜਨਾਹ

ਬਿਆਸ/ਬਾਬਾ ਬਕਾਲਾ ਸਾਹਿਬ, 14 ਦਸੰਬਰ (ਪਰਮਜੀਤ ਸਿੰਘ ਰੱਖੜਾ/ਸ਼ੇਲਿੰਦਰਜੀਤ ਸਿੰਘ ਰਾਜਨ)¸ਬੀਤੇ ਕੱਲ੍ਹ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਵਜੋਂ ਜਾਣੇ ਜਾਂਦੇ ਨਿੱਜੀ ਸਕੂਲ ਦੇ 10ਵੀਂ ਜਮਾਤ 'ਚ ਪੜ੍ਹਦੇ ਇਕ ਵਿਦਿਆਰਥੀ ਵਲੋਂ ਉਸੇ ਹੀ ਸਕੂਲ 'ਚ ਦੂਸਰੀ ਜਮਾਤ 'ਚ ...

ਪੂਰੀ ਖ਼ਬਰ »

ਭਾਰਤ-ਪਾਕਿਸਤਾਨ ਸਰਹੱਦ ਤੋਂ ਸ਼ੱਕੀ ਭਾਰਤੀ ਵਿਅਕਤੀ ਕੀਤਾ ਕਾਬੂ

ਅਜਨਾਲਾ, 14 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਨਜ਼ਦੀਕ ਘੁੰਮ ਰਹੇ ਇਕ ਸ਼ੱਕੀ ਵਿਅਕਤੀ ਨੂੰ ਬੀ.ਐਸ.ਐਫ. ਦੀ 73 ਬਟਾਲੀਅਨ ਵੱਲੋਂ ਕਾਬੂ ਕੀਤਾ ਗਿਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬੀ.ਐਸ.ਐਫ. 73 ਬਟਾਲੀਅਨ ਦੇ ਕਮਾਡੈਂਟ ਸ੍ਰੀ ...

ਪੂਰੀ ਖ਼ਬਰ »

ਕੌਮੀ ਲੋਕ ਅਦਾਲਤ 'ਚ ਹੋਇਆ 1823 ਕੇਸਾਾ ਦਾ ਨਿਪਟਾਰਾ

ਅੰਮਿ੍ਤਸਰ, 14 ਦਸੰਬਰ (ਰੇਸ਼ਮ ਸਿੰਘ)¸ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ. ਬਲਵਿੰਦਰ ਸਿੰਘ ਦੀ ਰਹਿਨਨੁਮਾਈ ਅਤੇ ਸੁਮਿਤ ਮੱਕੜ ਸਿਵਲ ਜੱਜ (ਸੀਨੀਅਰ ਡਵੀਜਨ)-ਕਮ-ਸਕੱਤਰ ਦੀ ਪ੍ਰਧਾਨਗੀ ਹੇਠ ਨੈਸ਼ਨਲ ਲੋਕ ਅਦਾਲਤ ਲਗਾਈ ...

ਪੂਰੀ ਖ਼ਬਰ »

ਐਨ. ਸੀ. ਸੀ. ਕੈਡਿਟਾਂ ਨੇ ਸਵੱਛਤਾ ਰੈਲੀ ਕੱਢੀ

ਅੰਮਿ੍ਤਸਰ 14 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਬਿ੍ਗੇਡੀਅਰ ਆਰ.ਕੇ. ਮੋਰ ਗਰੁੱਪ ਕਮਾਂਡਰ ਗਰੁੱਪ ਅੰਮਿ੍ਤਸਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਕਰਨਲ ਰਵੀਦੀਪ ਸਿੰਘ ਕਮਾਂਡਿੰਗ ਅਫਸਰ ਫਸਟ ਪੰਜਾਬ ਬਟਾਲੀਅਨ ਐਨ. ਸੀ. ਸੀ ਅੰਮਿ੍ਤਸਰ ਦੀ ਅਗਵਾਈ ਹੇਠ ਐਨ. ਸੀ. ਸੀ. ...

ਪੂਰੀ ਖ਼ਬਰ »

ਸਠਿਆਲਾ ਦੀਆਂ ਡਰੇਨਾਂ ਅਤੇ ਛੱਪੜਾਂ ਦੀ ਸਫ਼ਾਈ ਨਾ ਹੋਣ 'ਤੇ ਧਾਰਿਆ ਜੰਗਲ ਦਾ ਰੂਪ

ਸਠਿਆਲਾ, 14 ਦਸੰਬਰ (ਸਫਰੀ)-ਕਸਬਾ ਸਠਿਆਲਾ ਜ਼ਿਲ੍ਹਾ ਅੰਮਿ੍ਤਸਰ ਦੇ ਪਿੰਡਾਂ ਵਿਚੋਂ ਸਭ ਤੋਂ ਵੱਡਾ ਪਿੰਡ ਹੈ, ਜਿਸ ਦੀਆਂ ਚਾਰ ਪੰਚਾਇਤਾਂ ਹਨ | ਗ੍ਰਾਮ ਪੰਚਾਇਤ ਸਠਿਆਲਾ ਦੇ ਸਰਪੰਚ ਦਲਵਿੰਦਰ ਸਿੰਘ, ਗੁਰੂ ਤੇਗ ਬਹਦਾਰ ਨਗਰ ਸਠਿਆਲਾ ਦੇ ਸਰਪੰਚ ਦਲਬੀਰ ਸਿੰਘ, ਨਾਨਕਸਰ ...

ਪੂਰੀ ਖ਼ਬਰ »

ਚੀਫ਼ ਖ਼ਾਲਸਾ ਦੀਵਾਨ ਵਲੋਂ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਦਰਬਾਰ ਸਾਹਿਬ ਤੱਕ ਕਰਵਾਈ ਮੈਰਾਥਨ ਦੌੜ

ਅੰਮਿ੍ਤਸਰ, 14 ਦਸੰਬਰ (ਜਸਵੰਤ ਸਿੰਘ ਜੱਸ)-ਸਵਾ ਸਦੀ ਦੇ ਕਰੀਬ ਪੁਰਾਤਨ ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਵਲੋਂ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੀਵਾਨ ਦੇ ਅਧੀਨ ਅੰਮਿ੍ਤਸਰ ਦੇ ਸਮੂਹ ਵਿਦਿਅਕ ਅਦਾਰਿਆਂ ਦੇ ਵਿਦਿਆਰਥੀਆਂ ਦੀ ਮੈਰਾਥਨ ਦੌੜ ਸ੍ਰੀ ਦਰਬਾਰ ...

ਪੂਰੀ ਖ਼ਬਰ »

ਸੁਖਬੀਰ ਸਿੰਘ ਬਾਦਲ ਦੇ ਮੁੜ ਪ੍ਰਧਾਨ ਚੁਣੇ ਜਾਣ 'ਤੇ ਹਲਕਾ ਅਜਨਾਲਾ 'ਚ ਅਕਾਲੀ ਦਲ (ਬ) ਹੋਵੇਗਾ ਹੋਰ ਮਜ਼ਬੂਤ-ਸਮਰਾ

ਅਜਨਾਲਾ, 14 ਦਸੰਬਰ (ਐਸ. ਪ੍ਰਸ਼ੋਤਮ)-ਅੱਜ ਸ਼੍ਰੋਮਣੀ ਅਕਾਲੀ ਦਲ ਦੇ ਅੰਮਿ੍ਤਸਰ ਵਿਖੇ ਮਨਾਏ ਗਏ 99ਵੇਂ ਸਥਾਪਨਾ ਦਿਵਸ ਸਮਾਗਮ ਅਤੇ ਡੈਲੀਗੇਟ ਇਜਲਾਸ 'ਚ ਸ਼ਾਮਿਲ ਹੋਣ ਉਪਰੰਤ ਇਥੇ ਵਾਪਸ ਪਰਤ ਕੇ ਅਕਾਲੀ ਦਲ ਦੇ ਸਥਾਨਕ ਦਫਤਰ 'ਚ ਹਲਕਾ ਅਜਨਾਲਾ ਇੰਚਾਰਜ ਤੇ ਸ਼੍ਰੋਮਣੀ ...

ਪੂਰੀ ਖ਼ਬਰ »

ਐਸ.ਡੀ.ਐਮ. ਅਜਨਾਲਾ ਕੰਪਲੈਕਸ ਦਾ ਆਲਾ-ਦੁਆਲਾ ਸਾਫ ਕਰ ਕੇ ਬੀ.ਐੱਸ.ਐੱਫ. 73 ਬਟਾਲੀਅਨ ਨੇ ਮਨਾਇਆ ਸਵੱਛਤਾ ਅਭਿਆਨ ਦਿਵਸ

ਅਜਨਾਲਾ, 14 ਦਸੰਬਰ (ਐਸ.ਪ੍ਰਸ਼ੋਤਮ, ਗੁਰਪ੍ਰੀਤ ਢਿੱਲੋਂ)-ਅੱਜ ਇਥੇ ਐਸ.ਡੀ.ਐਮ. ਕੰਪਲੈਕਸ ਵਿਖੇ ਬੀ.ਐਸ.ਐਫ. 73 ਬਟਾਲੀਅਨ ਵਲੋਂ ਮਨਾਏ ਜਾ ਰਹੇ ਸਵੱਛਤਾ ਅਭਿਆਨ ਪੰਦਰਵਾੜੇ ਤਹਿਤ ਸਵੱਛਤਾ ਹੀ ਸੇਵਾ ਹੈ, ਦਾ ਨਾਅਰਾ ਦਿੰਦਿਆਂ ਸਵੱਛਤਾ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ...

ਪੂਰੀ ਖ਼ਬਰ »

ਗੁ: ਸਵਰਗਪੁਰੀ ਸਠਿਆਲਾ 'ਚ ਇੰਟਰ ਸਕੂਲ ਮੁਕਾਬਲੇ ਅੱਜ

ਸਠਿਆਲਾ, 14 ਦਸੰਬਰ (ਸਫਰੀ)-ਗੁ: ਸਵਰਗਪੁਰੀ ਸਠਿਆਲਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੰਟਰ ਸਕੂਲ ਮੁਕਾਬਲੇ ਕਰਵਾਏ ਜਾ ਰਹੇ ਹਨ | ਇਸ ਬਾਰੇ ਗੁ: ਪ੍ਰੰਬਧਕ ਕਮੇਟੀ ਸਠਿਆਲਾ ਦੇ ਸੇਵਾਦਾਰਾਂ ਨੇ ਦੱਸਿਆ ਕਿ ਗੁ: ਸਾਹਿਬ ਵਿਖੇ ਅੱਜ ...

ਪੂਰੀ ਖ਼ਬਰ »

ਦਸਮੇਸ਼ ਸਕੂਲ ਵਲੋਂ ਆਪਣੇ ਪੁਰਾਣੇ ਵਿਦਿਆਰਥੀ ਏ.ਆਈ.ਜੀ. ਰਛਪਾਲ ਸਿੰਘ ਦਾ ਵਿਸ਼ੇਸ਼ ਸਨਮਾਨ

ਚੌਾਕ ਮਹਿਤਾ, 14 ਦਸੰਬਰ (ਜਗਦੀਸ਼ ਸਿੰਘ ਬਮਰਾਹ)-ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮੈਨੇਜਮੈਂਟ ਵਲੋਂ ਸੰਸਥਾ ਦੇ 40ਵੇਂ ਸਥਾਪਨਾ ਦਿਵਸ ਸਮਾਰੋਹ ਮੌਕੇ ਸੰਸਥਾ ਦੇ ਪੁਰਾਣੇ ਵਿਦਿਆਰਥੀ ਰਛਪਾਲ ਸਿੰਘ ਏ.ਆਈ.ਜੀ. ਐਸ.ਟੀ.ਐਫ. ਬਾਰਡਰ ਰੇਂਜ ਦਾ ਵਿਸ਼ੇਸ਼ ਸਨਮਾਨ ...

ਪੂਰੀ ਖ਼ਬਰ »

ਡੇ-ਬੋਰਡਿੰਗ ਸਕੂਲ ਚਾਟੀਵਿੰਡ ਵਿਖੇ ਦੋ ਦਿਨਾਂ ਖੇਡ ਮੁਕਾਬਲੇ ਕਰਵਾਏ

ਚੱਬਾ, 14 ਦਸੰਬਰ (ਜੱਸਾ ਅਨਜਾਣ)-ਬਾਬਾ ਦੀਪ ਸਿੰਘ ਡੇ ਬੋਰਡਿੰਗ ਸਕੂਲ ਚਾਟੀਵਿੰਡ ਵਿਖੇ ਖੇਡ ਦਿਵਸ ਨੂੰ ਸਮਰਪਿਤ ਦੋ ਦਿਨਾਂ ਖੇਡ ਮੁਕਾਬਲੇ ਕਰਵਾਏ ਗਏ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਮੁੱਖ ਮਹਿਮਾਨ ਵਜੋਂ ਚੇਅਰਮੈਨ ਦਲਬੀਰ ਸਿੰਘ ਪੁੱਜੇ | ਵਿਦਿਆਰਥੀਆਂ ਪਾਸੋਂ ਮਾਰਚ ...

ਪੂਰੀ ਖ਼ਬਰ »

ਠੰਢ ਦੇ ਬਾਵਜੂਦ ਪੀ. ਐਚ. ਡੀ. ਚੈਂਬਰ ਵਲੋਂ ਕੀਤੇ ਵਾਕਥਨ 'ਚ ਸੈਂਕੜੇ ਬੱਚੇ ਹੋਏ ਸ਼ਾਮਿਲ

ਅੰਮਿ੍ਤਸਰ, 14 ਦਸੰਬਰ (ਸੁਰਿੰਦਰ ਕੋਛੜ)-ਦੋ ਦਿਨਾਂ ਦੀ ਬਾਰਿਸ਼ ਤੋਂ ਬਾਅਦ ਸਨਿਚਰਵਾਰ ਦੀ ਸਵੇਰ ਕੜਾਕੇ ਦੀ ਠੰਢ 'ਚ ਪੀ. ਐਚ. ਡੀ. ਚੈਂਬਰ ਆਫ਼ ਕਾਮਰਸ ਐਾਡ ਇੰਡਸਟਰੀ ਵਲੋਂ ਕਰਵਾਏ ਗਏ 14ਵੇਂ ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ (ਪਾਈਟੈਕਸ) ਦੌਰਾਨ ਸੈਂਕੜੇ ਵਿਦਿਆਰਥੀਆਂ ...

ਪੂਰੀ ਖ਼ਬਰ »

ਆਪਣੇ ਫੰਡ ਲੈਣ ਲਈ ਦਫ਼ਤਰਾਂ ਦੇ ਗੇੜੇ ਮਾਰ ਰਿਹਾ ਹੈ ਸੰਕਟ ਪ੍ਰਸਾਦ

ਚੇਤਨਪੁਰਾ, 14 ਦਸੰਬਰ (ਮਹਾਂਬੀਰ ਸਿੰਘ ਗਿੱਲ)-ਪਿੰਡ ਸੰਗਤਪੁਰਾ ਦੇ ਵਸਨੀਕ ਸੰਕਟ ਪ੍ਰਸਾਦ ਸਪੁੱਤਰ ਈਸਵਰ ਸਰਨ ਲਾਲ ਨੇ ਦੱਸਿਆ ਕਿ ਉਹ 28 ਜਨਵਰੀ 2019 ਨੂੰ ਪੀ. ਐਚ. ਸੀ. ਥਰੀਏਵਾਲ ਅਧੀਨ ਆਉਂਦੀ ਐਸ. ਐਚ. ਸੀ. ਵਡਾਲਾ ਵੀਰਮ ਤੋਂ ਦਰਜਾ ਚਾਰ ਕਰਮਚਾਰੀ ਸੇਵਾ ਮੁਕਤ ਹੋਇਆ ਸੀ | ਉਸ ...

ਪੂਰੀ ਖ਼ਬਰ »

ਗੁਰੂ ਰਾਮਦਾਸ ਨਰਸਿੰਗ ਕਾਲਜ ਪੰਧੇਰ ਦਾ ਬੀ. ਐੱਸ. ਸੀ. ਨਰਸਿੰਗ ਦਾ ਨਤੀਜਾ ਸੌ ਫੀਸਦੀ ਰਿਹਾ

ਚੇਤਨਪੁਰਾ, 14 ਦਸੰਬਰ (ਮਹਾਂਬੀਰ ਸਿੰਘ ਗਿੱਲ)-ਸ੍ਰੀ ਗੁਰੂ ਰਾਮਦਾਸ ਨਰਸਿੰਗ ਇੰਸਟੀਚਿਊਟ ਪੰਧੇਰ ਦੇ ਵਿਦਿਆਰਥੀਆਂ ਦਾ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਐਾਡ ਸਾਇੰਸਜ਼ ਫ਼ਰੀਦਕੋਟ ਵਲੋਂ ਐਲਾਨੇ ਗਏ ਬੀ. ਐਸ. ਸੀ. ਨਰਸਿੰਗ ਦੇ ਦੂਸਰੇ ਸਾਲ ਦਾ ਨਤੀਜਾ ਸੌ ਫੀਸਦੀ ...

ਪੂਰੀ ਖ਼ਬਰ »

ਚਾਈਨਾ ਡੋਰ ਨਾਲ ਉੱਡ ਰਹੀਆਂ ਪਤੰਗਾਂ ਬਣ ਰਹੀਆਂ ਨੇ ਲੋਕਾਂ ਦੀ ਜਾਨ ਦਾ ਖੌਅ, ਪੁਲਿਸ ਖਾਮੋਸ਼

ਅੰਮਿ੍ਤਸਰ, 14 ਦਸਬੰਰ (ਰੇਸ਼ਮ ਸਿੰਘ)¸ਸ਼ਹਿਰ 'ਚ ਚਾਈਨਾ ਡੋਰ ਦਾ ਚਲਨ ਜ਼ੋਰਾਂ 'ਤੇ ਹੈ ਅਤੇ ਚੀਨੀ ਬਜ਼ਾਰ ਰਾਹੀਂ ਇੱਥੇ ਪ੍ਰਵੇਸ਼ ਪਾਉਣ ਵਾਲੀ ਸਿੰਥੈਟਿਕ ਡੋਰ ਨਾਲ ਉੱਡ ਰਹੀਆਂ ਪਤੰਗਾਂ ਲੋਕਾਂ ਦੀ ਜਾਨ ਦਾ ਖੌਅ ਬਣ ਰਹੀਆਂ ਹਨ, ਜਦੋਂ ਕਿ ਪੁਲਿਸ ਤੇ ਪ੍ਰਸ਼ਾਸ਼ਨ ...

ਪੂਰੀ ਖ਼ਬਰ »

ਕਬੱਡੀ ਟੀਮ ਨੂੰ ਸੋਨ ਤਗਮੇ ਜਿਤਾਉਣ ਵਾਲੀ ਸਿਮਰਨਜੀਤ ਦਾ ਪਿੰਡ ਪਹੁੰਚਣ 'ਤੇ ਭਰਵਾਂ ਸਵਾਗਤ

ਗੱਗੋਮਾਹਲ, 14 ਦਸੰਬਰ (ਬਲਵਿੰਦਰ ਸਿੰਘ ਸੰਧੂ)-ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਵਿਖੇ ਕਬੱਡੀ ਫੈੱਡਰੇਸ਼ਨ ਵਲੋਂ ਕਰਵਾਈਆਂ ਗਈਆਂ ਸਿੱਖ ਗੇਮਜ਼ ਦੌਰਾਨ ਕਬੱਡੀ ਟੀਮ ਵਿਚ ਰੇਡਰ ਦੇ ਤੌਰ 'ਤੇ ਖੇਡ ਕੇ ਟੀਮ ਨੂੰ ਸੋਨ ਤਗਮੇ ਜਿੱਤਾਉਣ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੀ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX