ਤਾਜਾ ਖ਼ਬਰਾਂ


ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਵਰਚੂਅਲ ਰੈਲੀ ਦਾ ਆਰ.ਜੇ.ਡੀ ਨੇ ਕੀਤਾ ਵਿਰੋਧ
. . .  11 minutes ago
ਪਟਨਾ, 7 ਜੂਨ- ਬਿਹਾਰ ਦੀ ਰਾਜਧਾਨੀ ਪਟਨਾ 'ਚ ਆਰ.ਜੇ.ਡੀ ਨੇਤਾ ਤੇਜੱਸਵੀ ਯਾਦਵ, ਰਾਬੜੀ ਦੇਵੀ ਅਤੇ ਤੇਜ ਪ੍ਰਤਾਪ ਯਾਦਵ ...
ਲੇਹ 'ਚ ਫਸੇ 115 ਮਜ਼ਦੂਰਾਂ ਨੂੰ ਏਅਰਲਿਫਟ ਕਰਨ ਦੀ ਕੀਤੀ ਜਾ ਰਹੀ ਹੈ ਤਿਆਰੀ
. . .  22 minutes ago
ਰਾਂਚੀ, 7 ਜੂਨ- ਝਾਰ ਖੰਡ ਦੇ ਸੀ.ਐਮ.ਓ ਦਫ਼ਤਰ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਝਾਰਖੰਡ ਸਰਕਾਰ ਅੱਜ ਤੋਂ ਲੇਹ ਤੋਂ ਦੂਸਰਾ...
ਪ੍ਰਤਾਪ ਬਾਜ਼ਾਰ ਛੇਹਰਟਾ ਵਿਖੇ ਪੰਜਾਬ ਨੈਸ਼ਨਲ ਬੈਂਕ ਦੇ ਏ.ਟੀ.ਐਮ ਨੂੰ ਲੁੱਟਿਆ
. . .  47 minutes ago
ਛੇਹਰਟਾ, 7 ਜੂਨ (ਸੁਰਿੰਦਰ ਸਿੰਘ ਵਿਰਦੀ)- ਥਾਣਾ ਛੇਹਰਟਾ ਦੇ ਅਧੀਨ ਆਉਂਦੇ ਪ੍ਰਤਾਪ ਬਾਜ਼ਾਰ ਵਿਖੇ ਸਥਿਤ ਪੰਜਾਬ ਨੈਸ਼ਨਲ...
ਦੁਵੱਲੇ ਸੰਬੰਧਾਂ ਦੇ ਸਰਵਪੱਖੀ ਵਿਕਾਸ ਲਈ ਭਾਰਤ-ਚੀਨ ਸਰਹੱਦੀ ਖੇਤਰਾਂ 'ਚ ਸ਼ਾਂਤੀ ਜ਼ਰੂਰੀ
. . .  20 minutes ago
ਨਵੀਂ ਦਿੱਲੀ, 7 ਜੂਨ - ਭਾਰਤੀ ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਦੋਵੇਂ ਪੱਖ ਸਰਹੱਦੀ ਖੇਤਰਾਂ ..
ਫ਼ਰੀਦਕੋਟ 'ਚ ਕੋਰੋਨਾ ਦੇ ਤਿੰਨ ਹੋਰ ਮਾਮਲੇ ਆਏ ਸਾਹਮਣੇ
. . .  about 1 hour ago
ਫ਼ਰੀਦਕੋਟ, 7 ਅਪ੍ਰੈਲ (ਜਸਵੰਤ ਪੁਰਬਾ)- ਫ਼ਰੀਦਕੋਟ ਜ਼ਿਲ੍ਹੇ ਦੇ ਕੋਟਕਪੂਰਾ ਸ਼ਹਿਰ 'ਚ ਕੋਰੋਨਾ ਦੇ ਤਿੰਨ ਹੋਰ ਮਰੀਜ਼...
ਇਕਾਂਤਵਾਸ ਕੇਂਦਰ 'ਚ ਠਹਿਰਾਈ ਵਿਦੇਸ਼ੋਂ ਪਰਤੀ ਔਰਤ ਦੀ 50 ਹਜ਼ਾਰ ਰੁਪਏ ਦੀ ਚੋਰੀ
. . .  about 1 hour ago
ਬਟਾਲਾ, 7 ਜੂਨ( ਕਾਹਲੋਂ)- ਸਥਾਨਕ ਬੱਸ ਸਟੈਂਡ ਨਜ਼ਦੀਕ ਬਣਾਏ ਰੈਣ ਬਸੇਰੇ ਇਕਾਂਤਵਾਸ ਕੇਂਦਰ 'ਚ ਦੋਹਾ ਕਤਰ ਤੋਂ ਆਈ ਔਰਤ ...
ਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 9971 ਮਾਮਲੇ ਆਏ ਸਾਹਮਣੇ
. . .  about 1 hour ago
ਨਵੀਂ ਦਿੱਲੀ, 7 ਜੂਨ- ਦੇਸ਼ ਭਰ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਪਿਛਲੇ 24 ਘੰਟਿਆਂ ਦੌਰਾਨ...
ਬਠਿੰਡਾ ਜ਼ਿਲ੍ਹੇ ਦੀ ਗੋਨਿਆਣਾ ਮੰਡੀ 'ਚ ਇਕ ਵਿਅਕਤੀ ਨੂੰ ਹੋਇਆ ਕੋਰੋਨਾ
. . .  about 2 hours ago
ਬਠਿੰਡਾ, 7 ਜੂਨ (ਅੰਮ੍ਰਿਤਪਾਲ ਸਿੰਘ ਵਲਾਣ)- ਅੱਜ ਬਠਿੰਡਾ ਜ਼ਿਲ੍ਹੇ ਦੀ ਗੋਨਿਆਣਾ ਮੰਡੀ ਨਾਲ ਸਬੰਧਿਤ ਇੱਕ ਵਿਅਕਤੀ ਦੀ ਕੋਰੋਨਾ...
ਚੰਡੀਗੜ੍ਹ 'ਚ ਕੋਰੋਨਾ ਦੇ ਦੋ ਮਾਮਲਿਆਂ ਦੀ ਹੋਈ ਪੁਸ਼ਟੀ
. . .  about 2 hours ago
ਚੰਡੀਗੜ੍ਹ, 7 ਜੂਨ (ਮਨਜੋਤ ਸਿੰਘ)- ਚੰਡੀਗੜ੍ਹ 'ਚ ਕੋਰੋਨਾ ਦੇ ਦੋ ਮਾਮਲਿਆਂ ਦੀ ਪੁਸ਼ਟੀ ਹੋਈ ...
ਸ਼ੋਪੀਆ 'ਚ ਸੁੱਰਖਿਆ ਬਲਾ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਸ਼ੁਰੂ
. . .  about 2 hours ago
ਸ੍ਰੀਨਗਰ, 7 ਜੂਨ- ਜੰਮੂ-ਕਸ਼ਮੀਰ 'ਚ ਸ਼ੋਪੀਆ ਜ਼ਿਲ੍ਹੇ ਦੇ ਰੇਬੇਨ ਇਲਾਕੇ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ..
ਕੋਰੋਨਾ ਨੇ ਦਿੱਲੀ ਪੁਲਿਸ ਦੇ ਇਕ ਹੋਰ ਮੁਲਾਜ਼ਮ ਦੀ ਲਈ ਜਾਨ
. . .  about 3 hours ago
ਨਵੀਂ ਦਿੱਲੀ, 7 ਜੂਨ- ਦਿੱਲੀ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ...
ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਕਰਨਗੇ ਵਰਚੂਅਲ ਰੈਲੀ
. . .  about 3 hours ago
ਪਟਨਾ, 7 ਜੂਨ- ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਬਿਹਾਰ ਵਿਧਾਨ ਸਭਾ ਦੇ ਲਈ ਵਰਚੂਅਲ ਰੈਲੀ ਕਰਨਗੇ। ਜਾਣਕਾਰੀ ਦੇ ਅਨੁਸਾਰ...
ਅੱਜ ਦਾ ਵਿਚਾਰ
. . .  about 3 hours ago
ਖੰਨਾ ਵਿਚ 27 ਸਾਲਾਂ ਦੀ ਇੱਕ ਹੋਰ ਔਰਤ ਕੋਰੋਨਾ ਪਾਜ਼ੀਟਿਵ
. . .  1 day ago
ਫ਼ਾਜ਼ਿਲਕਾ ਜ਼ਿਲ੍ਹੇ ਵਿਚ ਇਕ ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ ਆਇਆ ਸਾਹਮਣੇ
. . .  1 day ago
ਲੁਧਿਆਣਾ ਵਿੱਚ 4 ਗਰਭਵਤੀ ਔਰਤਾਂ ਸਮੇਤ ਇੱਕੋ ਦਿਨ ਵਿੱਚ ਕੋਰੋਨਾ ਨਾਲ ਸਬੰਧਿਤ 16 ਮਾਮਲੇ ਸਾਹਮਣੇ ਆਏ
. . .  1 day ago
ਲੁਧਿਆਣਾ, 6 ਜੂਨ ਸਲੇਮਪੁਰੀ - ਲੁਧਿਆਣਾ ਵਿਚ ਕੋਰੋਨਾ ਵਾਇਰਸ ਦਾ ਅੱਜ ਤੀਜੇ ਦਿਨ ਵੀ ਕਹਿਰ ਜਾਰੀ ਰਿਹਾ। ਸਿਵਲ ਸਰਜਨ ਡਾ ਰਾਜੇਸ਼ ਬੱਗਾ ਨੇ ਦੱਸਿਆ ਡਾਕਟਰੀ ਜਾਂਚ ਦੌਰਾਨ ਅੱਜ 37 ਸਾਲਾ ਔਰਤ ਵਾਸੀ ਦੋਰਾਹਾ 65 ਸਾਲਾ ਔਰਤ ਵਾਸੀ ਹਬੀਬ ਗੰਜ 29 ਸਾਲਾ ਵਾਸੀ ਪਿੰਡ ਜੱਸੋਵਾਲ 27 ਸਾਲਾ ਔਰਤ...
ਬਸੀ ਪਠਾਣਾਂ ਵਿੱਚ ਇੱਕ ਕੋਰੋਨਾ ਪਾਜ਼ੀਟਿਵ ਕੇਸ ਆਇਆ ਸਾਹਮਣੇ
. . .  1 day ago
ਰਾਜਪੁਰਾ ਚ ਇਕ ਪਰਿਵਾਰ ਦੇ 5 ਮੈਂਬਰ ਕੋਰੋਨਾ ਦੀ ਮਾਰ ਹੇਠ ਆਏ
. . .  1 day ago
ਰਾਜਪੁਰਾ, 6 ਜੂਨ (ਰਣਜੀਤ ਸਿੰਘ) - ਰਾਜਪੁਰਾ ਸ਼ਹਿਰ ਵਿਚ ਭਾਈ ਮਤੀ ਦਾਸ ਗੁਰਦੁਆਰਾ ਸਾਹਿਬ ਨੇੜੇ ਰਹਿਣ ਵਾਲੇ ਇਕ ਹੀ ਪਰਿਵਾਰ ਦੇ 5 ਮੈਂਬਰਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਇਹ ਪਰਿਵਾਰ ਕੁੱਝ ਦਿਨ ਪਹਿਲਾਂ ਦਿੱਲੀ ਰਹਿ ਕੇ ਆਇਆ ਸੀ...
ਇਕੋ ਪਰਿਵਾਰ ਦੇ 3 ਮਰੀਜ਼ ਆਏ ਕੋਰੋਨਾ ਪਾਜ਼ੀਟਿਵ
. . .  1 day ago
ਨਵਾਂਸ਼ਹਿਰ, 6 ਜੂਨ (ਗੁਰਬਖਸ਼ ਸਿੰਘ ਮਹੇ)- ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਖ਼ਤਮ ਹੁੰਦਾ ਨਜ਼ਰ ਨਹੀਂ ਆ ਰਿਹਾ। ਇਸ ਤੋਂ ਪਹਿਲਾਂ ਦੋ ਬਾਰ ਸਵੇਰ ਸਮੇਂ ਜ਼ਿਲ੍ਹੇ ਨੂੰ ਕੋਰੋਨਾ ਮੁਕਤ ਐਲਾਨਿਆ ਗਿਆ ਸੀ ਪਰ ਸ਼ਾਮ ਨੂੰ ਦੋਨੋਂ ਬਾਰ ਕੋਰੋਨਾ ਪਾਜ਼ੀਟਿਵ ਮਰੀਜ਼ ਆਉਣ ਕਾਰਣ ਜ਼ਿਲ੍ਹਾ...
ਪਟਿਆਲਾ ਵਿਚ ਸੱਤ ਹੋਰ ਕੋਵਿਡ ਪਾਜ਼ੀਟਿਵ ਕੇਸਾਂ ਦੀ ਹੋਈ ਪੁਸ਼ਟੀ
. . .  1 day ago
ਪਟਿਆਲਾ 6 ਜੂਨ (ਗੁਰਪ੍ਰੀਤ ਸਿੰਘ ਚੱਠਾ) - ਜ਼ਿਲ੍ਹੇ ਵਿਚ ਸੱਤ ਕੋਵਿਡ ਪਾਜ਼ੀਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆਂ ਕਿ ਬੀਤੇ ਦਿਨੀਂ ਕੋਵਿਡ ਜਾਂਚ ਲਈ ਭੇਜੇ ਸੈਂਪਲਾ ਵਿਚੋ 451 ਸੈਂਪਲਾ ਦੀ ਪ੍ਰਾਪਤ ਹੋਈ ਰਿਪੋਰਟ ਵਿਚੋ 443 ਸੈਂਪਲਾ ਦੀ ਰਿਪੋਰਟ ਕੋਵਿਡ...
ਜਲੰਧਰ ਦੇ ਰੈਣਕ ਬਾਜ਼ਾਰ 'ਚ ਹਥਿਆਰਬੰਦ ਲੁਟੇਰੇ ਵਲੋਂ ਲੁੱਟ, ਮਚੀ ਦਹਿਸ਼ਤ
. . .  1 day ago
ਜਲੰਧਰ, 6 ਜੂਨ - ਜਲੰਧਰ ਦੇ ਰੈਣਕ ਬਾਜ਼ਾਰ ਵਿਚ ਦਿਨ ਦਿਹਾੜੇ ਇਕ ਦੁਕਾਨ 'ਤੇ ਹਥਿਆਰਬੰਦ ਲੁਟੇਰੇ ਨੇ ਲੁੱਟ ਨੂੰ ਅੰਜਾਮ ਦਿੱਤਾ। ਜਿਸ ਮਗਰੋਂ ਬਾਜ਼ਾਰ ਵਿਚ ਦੁਕਾਨਦਾਰਾਂ ਵਿਚਕਾਰ ਸਨਸਨੀ ਫੈਲ ਗਈ ਹੈ ਤੇ ਮਾਹੌਲ ਤਣਾਅ ਗ੍ਰਸਤ ਹੈ। ਪੁਲਿਸ ਵਲੋਂ ਸੀ.ਸੀ.ਟੀ.ਵੀ. ਦੀ ਮਦਦ...
ਦਰਦਨਾਕ ਹਾਦਸੇ 'ਚ ਔਰਤ ਦਾ ਸਿਰ ਧੜ ਨਾਲੋਂ ਹੋਇਆ ਵੱਖ
. . .  1 day ago
ਕੋਟਕਪੂਰਾ, 6 ਜੂਨ (ਮੋਹਰ ਸਿੰਘ ਗਿੱਲ) - ਕੋਟਕਪੂਰਾ ਸ੍ਰੀ ਮੁਕਤਸਰ ਸਾਹਿਬ ਮੁੱਖ ਮਾਰਗ 'ਤੇ ਹੋਏ ਦਰਦਨਾਕ ਹਾਦਸੇ 'ਚ ਇਕ ਬਜ਼ੁਰਗ ਔਰਤ ਦਾ ਧੜ ਨਾਲੋਂ ਸਿਰ ਅਲੱਗ ਹੋਣ ਦਾ ਹਿਰਦੇਵੇਧਕ ਸਮਾਚਾਰ ਪ੍ਰਾਪਤ ਹੋਇਆ ਹੈ। ਬੱਸਾਂ ਵਗ਼ੈਰਾ ਨਾ ਚੱਲਣ ਕਾਰਨ ਬਜ਼ੁਰਗ ਔਰਤ...
ਅੰਮ੍ਰਿਤਸਰ ਵਿਚ ਅੱਜ 28 ਕੋਰੋਨਾ ਪਾਜ਼ੀਟਿਵ ਮਿਲੇ
. . .  1 day ago
ਅੰਮ੍ਰਿਤਸਰ, 6 ਜੂਨ (ਰੇਸ਼ਮ ਸਿੰਘ, ਸੁਰਿੰਦਰਪਾਲ ਸਿੰਘ ਵਰਪਾਲ) - ਅੱਜ ਅੰਮ੍ਰਿਤਸਰ ਵਿਚ 28 ਕੋਰੋਨਾਵਾਇਰਸ ਦੇ ਕੇਸ ਮਿਲੇ ਹਨ। ਇਸ ਤਰ੍ਹਾਂ ਕੁੱਲ ਕੇਸ 468 ਹਨ, ਡਿਸਚਾਰਜ 344, ਦਾਖਲ 116 ਤੇ ਕੁੱਲ 8...
ਜਲੰਧਰ 'ਚ 10 ਹੋਰ ਮਰੀਜ਼ ਕੋਰੋਨਾ ਪਾਜ਼ੀਟਿਵ
. . .  1 day ago
ਜਲੰਧਰ, 6 ਜੂਨ (ਐੱਮ. ਐੱਸ. ਲੋਹੀਆ) - ਜਲੰਧਰ 'ਚ ਅੱਜ ਕੋਰੋਨਾ ਪੀੜਤ 10 ਹੋਰ ਮਰੀਜ਼ਾਂ ਦੇ ਮਿਲਣ ਨਾਲ ਗਿਣਤੀ ਵੱਧ ਕੇ 288 ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਅੱਜ ਪਾਜ਼ੀਟਿਵ ਆਏ ਵਿਅਕਤੀਆਂ 'ਚ 6 ਔਰਤਾਂ ਅਤੇ 4 ਮਰਦ ਸ਼ਾਮਲ ਹਨ। ਮਾਡਲ ਹਾਊਸ...
ਪੰਜਾਬ ਸਰਕਾਰ ਕੋਰੋਨਾ ਦਾ ਪ੍ਰਸਾਰ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ-ਵਿਧਾਇਕ ਸ਼ੇਰੋਵਾਲੀਆ
. . .  1 day ago
ਸ਼ਾਹਕੋਟ, 6 ਜੂਨ (ਦਲਜੀਤ ਸਚਦੇਵਾ)- ਸੀ.ਐਚ.ਸੀ ਸ਼ਾਹਕੋਟ ਵਿਖੇ ਦੂਜਾ ਕੋਰੋਨਾ ਟੈਸਟਿੰਗ ਕੈਂਪ ਐਸ.ਐਮ.ਓ ਡਾ. ਅਮਰਦੀਪ ਸਿੰਘ ਦੁੱਗਲ ਦੀ ਅਗਵਾਈ ਹੇਠ ਲਗਾਇਆ ਗਿਆ ਤੇ ਇਸ ਕੈਂਪ ਵਿਚ 165 ਲੋਕਾਂ ਦੇ ਸੈਂਪਲ ਲਏ ਗਏ ਹਨ। ਕੈਂਪ 'ਚ ਵਿਸ਼ੇਸ਼ ਤੌਰ 'ਤੇ ਪਹੁੰਚੇ ਹਲਕਾ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 30 ਮੱਘਰ ਸੰਮਤ 551

ਚੰਡੀਗੜ੍ਹ / ਸਾਹਿਬਜ਼ਾਦਾ ਅਜੀਤ ਸਿੰਘ ਨਗਰ

ਸਖ਼ਤ ਵਿਰੋਧ ਵਿਚਾਲੇ ਸੈਨੇਟ 'ਚ ਫਿਰ ਉੱਠਿਆ ਹਰਿਆਣਾ ਦੇ ਕਾਲਜਾਂ ਨੂੰ ਐਫੀਲੇਸ਼ਨ ਦੇਣ ਦਾ ਮੁੱਦਾ

ਚੰਡੀਗੜ੍ਹ, 14 ਦਸੰਬਰ (ਮਨਜੋਤ ਸਿੰਘ ਜੋਤ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ ਬੈਠਕ ਵਿਚ ਅੱਜ ਇਕ ਵਾਰ ਫਿਰ ਹਰਿਆਣਾ ਦੇ ਕਾਲਜਾਂ ਨੂੰ ਐਫੀਲੇਸ਼ਨ ਦੇਣ ਦਾ ਮੁੱਦਾ ਉਠਾਇਆ ਗਿਆ ਜਿਸ ਦਾ ਸਖ਼ਤ ਵਿਰੋਧ ਹੋਇਆ | ਸੈਨੇਟ ਮੈਂਬਰ ਡਾ: ਗਰਮੀਤ ਸਿੰਘ ਨੇ ਬੈਠਕ ਵਿਚ ਕਿਹਾ ਕਿ ਹਰਿਆਣਾ ਸਰਕਾਰ ਆਪਣੇ ਕੁਝ ਕਾਲਜਾਂ ਦੀ ਪੰਜਾਬ ਯੂਨੀਵਰਸਿਟੀ ਤੋਂ ਐਫੀਲੇਸ਼ਨ ਕਰਵਾਉਣਾ ਚਾਹੁੰਦੀ ਹੈ, ਜੇਕਰ ਪੰਜਾਬ ਯੂਨੀਵਰਸਿਟੀ ਹਰਿਆਣਾ ਦੇ ਕੁਝ ਕਾਲਜਾਂ ਨੂੰ ਐਫੀਲੇਸ਼ਨ ਦੇ ਦੇਵੇ ਤਾਂ ਯੂਨੀਵਰਸਿਟੀ ਦੀ ਵਿੱਤੀ ਹਾਲਤ ਵਿਚ ਕੁਝ ਸੁਧਾਰ ਹੋ ਸਕਦਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਹੈ ਅਤੇ ਪੰਜਾਬ ਦੀ ਹੀ ਰਹੇਗੀ ਤੇ ਨਾ ਹੀ ਇਸ ਦਾ ਨਾਂਅ ਬਦਲਿਆ ਜਾਵੇਗਾ | ਇਸ ਲਈ ਹਰਿਆਣਾ ਦੇ ਕਾਲਜਾਂ ਨੂੰ ਐਫੀਲੇਸ਼ਨ ਦੇ ਦੇਣੀ ਚਾਹੀਦੀ ਹੈ | ਉਨ੍ਹਾਂ ਦੀ ਇਸ ਮੰਗ ਦਾ ਸੈਨੇਟ ਮੈਂਬਰ ਡਾ: ਇੰਦਰਪਾਲ ਸਿੰਘ ਸਿੱਧੂ ਨੇ ਸਖ਼ਤ ਵਿਰੋਧ ਕਰਦਿਆਂ ਕਿਹਾ ਕਿ ਹਰਿਆਣਾ ਦੀਆਂ ਆਪਣੀਆਂ ਵੀ ਯੂਨੀਵਰਸਿਟੀਆਂ ਹਨ | ਇਸ ਦੇ ਬਾਵਜੂਦ ਉਹ ਪੰਜਾਬ ਯੂਨੀਵਰਸਿਟੀ ਤੋਂ ਆਪਣੇ ਕਾਲਜਾਂ ਨੂੰ ਐਫੀਲੇਸ਼ਨ ਕਿਉਂ ਦਿਵਾਉਣਾ ਚਾਹੁੰਦਾ ਹੈ | ਹਰਿਆਣਾ ਪੰਜਾਬ ਯੂਨੀਵਰਸਿਟੀ ਵਿਚ ਰਾਜਨੀਤਕ ਦਖ਼ਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ | ਸੈਨੇਟ ਮੈਂਬਰ ਸੰਦੀਪ ਸਿੰਘ ਸਿਕਰੀ ਨੇ ਕਿਹਾ ਕਿ ਕੁਝ ਅਧਿਆਪਕ ਆਪਣੇ ਫ਼ਾਇਦੇ ਲਈ ਹਰਿਆਣਾ ਦੇ ਕਾਲਜਾਂ ਨੂੰ ਪੰਜਾਬ ਯੂਨੀਵਰਸਿਟੀ ਤੋਂ ਐਫੀਲੇਸ਼ਨ ਦਿਵਾਉਣ ਦੀ ਮੰਗ ਕਰ ਰਹੇ ਹਨ | ਸਾਬਕਾ ਲੋਕ ਸਭਾ ਮੈਂਬਰ ਅਤੇ ਪੰਜਾਬ ਯੂਨੀਵਰਸਿਟੀ ਦੇ ਸੈਨੇਟ ਮੈਂਬਰ ਸਤਪਾਲ ਜੈਨ ਨੇ ਕਿਹਾ ਕਿ ਪੰਜਾਬ ਦੇ ਪਾਣੀ ਅਤੇ ਚੰਡੀਗੜ੍ਹ ਦੇ ਮੁੱਦੇ ਦੀ ਤਰ੍ਹਾਂ ਪੰਜਾਬ ਯੂਨੀਵਰਸਿਟੀ ਵੀ ਇਕ ਬਹੁਤ ਹੀ ਸੰਵੇਦਨਸ਼ੀਲ ਮੁੱਦਾ ਹੈ | ਇਸ ਨਾਲ ਪੰਜਾਬ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ | ਸੈਨੇਟ ਵਲੋਂ ਸੈਸ਼ਨ 2019-20 ਲਈ 564.52 ਕਰੋੜ ਰੁਪਏ ਬਜਟ ਨੂੰ ਮਨਜ਼ੂਰੀ
ਚੰਡੀਗੜ੍ਹ, (ਮਨਜੋਤ ਸਿੰਘ ਜੋਤ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ ਵਲੋਂ ਸੈਸ਼ਨ 2019-20 ਲਈ ਅੰਦਾਜ਼ਨ 564.52 ਕਰੋੜ ਰੁਪਏ ਬਜਟ ਨੂੰ ਪਾਸ ਕੀਤਾ ਗਿਆ ਜਦ ਕਿ ਸਾਲ 2020-21 ਲਈ 586.28 ਕਰੋੜ ਰੁਪਏ ਅੰਦਾਜ਼ਨ ਬਜਟ ਨੂੰ ਵੀ ਮਨਜ਼ੂਰੀ ਦੇ ਦਿੱਤੀ ਗਈ | ਸੈਨੇਟ ਬੈਠਕ ਵਿਚ ਬੋਰਡ ਆਫ਼ ਫਾਈਨਾਂਸ ਦੇ ਮੈਂਬਰਾਂ ਦੀ ਚੋਣ ਕੀਤੀ ਗਈ ਜਿਸ ਤਹਿਤ ਸਰਕਾਰੀ ਕਾਲਜ ਲੁਧਿਆਣਾ ਤੋਂ ਡਾ. ਮੁਕੇਸ਼ ਅਰੋੜਾ ਅਤੇ ਪੰਜਾਬ ਯੂਨੀਵਰਸਿਟੀ ਦੇ ਬਾਇਓ ਕੈਮਿਸਟਰੀ ਵਿਭਾਗ ਤੋਂ ਪ੍ਰੋ. ਰਜਤ ਸੰਧੀਰ ਨੂੰ ਸਰਵਸੰਮਤੀ ਨਾਲ ਇਕ ਸਾਲ ਲਈ ਬੋਰਡ ਆਫ਼ ਫਾਈਨਾਂਸ ਦੇ ਮੈਂਬਰ ਵਜੋਂ ਚੁਣ ਲਿਆ ਗਿਆ ਜਦਕਿ ਅਕਾਦਮਿਕ ਕੌਾਸਲ ਦੇ ਪੰਜ ਫੈਲੋਜ਼ ਨੂੰ ਵੀ ਚੁਣ ਲਿਆ ਗਿਆ | ਯੂ.ਜੀ.ਸੀ. ਦੇ ਘੱਟੋਂ ਘੱਟ ਮਾਪਦੰਡ ਅਤੇ ਵਿਧੀ ਅਨੁਸਾਰ ਐਮ.ਫਿਲ./ਪੀ.ਐਚ.ਡੀ. ਡਿਗਰੀ ਦੇ ਨਿਯਮਾਂ ਨਾਲ ਜੁੜੇ ਮੁੱਦਿਆਂ ਬਾਰੇ ਕਮੇਟੀ ਪ੍ਰਾਪਤ ਸੁਝਾਵਾਂ ਨੂੰ ਵਿਚਾਰਿਆ ਜਾਏਗਾ | ਬੈਠਕ ਵਿਚ ਸੈਨੇਟ ਵਲੋਂ ਸੈਸ਼ਨ 2020-21 ਤੋਂ ਯੂਨੀਵਰਸਿਟੀ ਇੰਸਟੀਚਿਊਟ ਆਫ਼ ਅਪਲਾਈਡ ਮੈਨੇਜਮੈਂਟ ਸਾਇੰਸ (ਯੂ.ਆਈ.ਏ.ਐਮ.ਐਸ.) ਵਿਖੇ ਸਵੈ-ਵਿੱਤੀ ਕੋਰਸ ਵਜੋਂ ਐਮ.ਬੀ.ਏ. (ਕੈਪੀਟਲ ਮਾਰਕੀਟ) ਸ਼ੁਰੂ ਕਰਨ ਦੀ ਤਜਵੀਜ਼ ਨੂੰ ਵੀ ਮਨਜ਼ੂਰੀ ਦੇ ਦਿੱਤੀ ਗਈ |
ਸੈਨੇਟ ਨੇ ਪੰਜਾਬ ਯੂਨੀਵਰਸਿਟੀ ਪੀ.ਐਚ.ਡੀ. ਸਕਾਲਰਸ਼ਿਪ/ਫੈਲੋਸ਼ਿਪ ਅਵਾਰਡ ਦੇ ਦਿਸ਼ਾ ਨਿਰਦੇਸ਼ਾਂ /ਨਿਯਮਾਂ ਨੂੰ ਤਿਆਰ ਕਰਨ ਲਈ ਕਮੇਟੀ ਦੀਆਂ ਸਿਫ਼ਾਰਸ਼ਾਂ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ |
ਕੈਂਪਸ 'ਚ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਉੱਠੇ ਕਈ ਸਵਾਲ
ਪੰਜਾਬ ਯੂਨੀਵਰਸਿਟੀ ਵਿਚ ਕੁਝ ਦਿਨ ਪਹਿਲਾਂ ਬੋਟੈਨੀਕਲ ਗਾਰਡਨ ਵਿਚ ਸੈਰ ਕਰ ਰਹੀ ਇਕ ਮਹਿਲਾ 'ਤੇ ਹੋਏ ਹਮਲੇ ਨੂੰ ਲੈ ਕੇ ਸੈਨੇਟ ਮੈਂਬਰਾਂ ਨੇ ਸੁਰੱਖਿਆ ਪ੍ਰਬੰਧਾਂ ਦੀ ਘਾਟ ਬਾਰੇ ਕਈ ਸਵਾਲ ਉਠਾਏ ਅਤੇ ਕੈਂਪਸ ਵਿਚ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕਰਨ ਦੀ ਮੰਗ ਕੀਤੀ | ਸੈਨੇਟ ਮੈਂਬਰ ਪ੍ਰੋ: ਪੈਮ ਰਾਜਪੂਤ ਨੇ ਕਿਹਾ ਕਿ ਬੋਟੈਨੀਕਲ ਗਾਰਡਨ ਦੀ ਸੁਰੱਖਿਆ ਲਈ ਕੇਵਲ ਇਕ ਸੁਰੱਖਿਆ ਕਰਮਚਾਰੀ ਤਾਇਨਾਤ ਕੀਤਾ ਗਿਆ ਹੈ | ਗਾਰਡਨ ਵਿਚ ਸੁਰੱਖਿਆ ਕਰਮਚਾਰੀਆਂ ਦੀ ਗਿਣਤੀ ਵਧਾਈ ਜਾਵੇ | ਇਸ ਦੇ ਨਾਲ ਹੀ ਸੀ.ਸੀ.ਟੀ.ਵੀ. ਅਤੇ ਐਮਰਜੈਂਸੀ ਅਲਾਰਮ ਵੀ ਲਗਾਏ ਜਾਣ | ਸੈਨੇਟ ਮੈਂਬਰ ਪ੍ਰਭਦੀਪ ਸਿੰਘ ਨੇ ਸਵਾਲ ਕੀਤਾ ਕਿ ਪਿਛਲੇ ਦਿਨੀਂ ਹੋਈ ਘਟਨਾ ਨੂੰ ਲੈ ਕੇ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਨੇ ਕੀ ਕਦਮ ਉਠਾਏ ਹਨ, ਬਾਰੇ ਸੈਨੇਟ ਨੂੰ ਜਾਣਕਾਰੀ ਦਿੱਤੀ ਜਾਵੇ ਅਤੇ ਡਿਊਟੀ 'ਤੇ ਅਣਗਹਿਲੀ ਕਰਨ ਵਾਲੇ ਸੁਰੱਖਿਆ ਅਧਿਕਾਰੀਆਂ 'ਤੇ ਕਾਰਵਾਈ ਕੀਤੀ ਜਾਵੇ | ਉਨ੍ਹਾਂ ਕਿਹਾ ਕਿ ਵਾਧੂ ਥਾਵਾਂ ਤੋਂ ਸੁਰੱਖਿਆ ਕਰਮਚਾਰੀਆਂ ਨੂੰ ਹਟਾ ਕੇ ਸੰਵੇਦਨਸ਼ੀਲ ਥਾਵਾਂ 'ਤੇ ਤਾਇਨਾਤ ਕੀਤਾ ਜਾਵੇ | ਪੂਸਾ ਪ੍ਰਧਾਨ ਦੀਪਕ ਕਪੂਰ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਵਿਚ ਸੁਰੱਖਿਆ ਦੀ ਜ਼ਿੰਮੇਵਾਰੀ ਉਸੇ ਨੂੰ ਅਧਿਕਾਰੀ ਨੂੰ ਸੌਾਪੀ ਜਾਵੇ ਜਿਸ ਨੂੰ ਤਜਰਬਾ ਹੋਵੇ |
ਐਨ.ਐਸ.ਯੂ.ਆਈ. ਵਲੋਂ ਸੈਨੇਟ ਬਾਹਰ ਰੋਸ ਪ੍ਰਦਰਸ਼ਨ
ਸੈਨੇਟ ਬੈਠਕ ਬਾਹਰ ਵਿਦਿਆਰਥੀ ਜਥੇਬੰਦੀ ਐਨ.ਐਸ.ਯੂ.ਆਈ. ਵਲੋਂ ਵੱਖ -ਵੱਖ ਮੁੱਦਿਆਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ | ਇਸ ਦੌਰਾਨ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਾਸਲ ਦੇ ਮੀਤ ਪ੍ਰਧਾਨ ਰਾਹੁਲ ਕੁਮਾਰ ਦੀ ਚੀਫ ਸਕਿਉਰਿਟੀ ਅਫ਼ਸਰ ਪ੍ਰੋ: ਅਸ਼ਵਨੀ ਕੌਲ ਨਾਲ ਬਹਿਸ ਵੀ ਹੋਈ | ਰਾਹੁਲ ਨੇ ਕਿਹਾ ਕਿ ਉਸ ਨੂੰ ਸੈਨੇਟ ਬੈਠਕ ਵਿਚ ਜਾਣ ਤੋਂ ਰੋਕਿਆ ਗਿਆ | ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਰਾਹੁਲ ਕੁਮਾਰ ਨੇ ਦੋਸ਼ ਲਗਾਇਆ ਕਿ ਉਪ ਕੁਲਪਤੀ ਜਦੋਂ ਵੀ ਕਿਤੇ ਜਾਂਦੇ ਹਨ ਤਾਂ ਉਨ੍ਹਾਂ ਨਾਲ ਹਮੇਸ਼ਾ 15 ਤੋਂ 20 ਸੁਰੱਖਿਆ ਕਰਮਚਾਰੀ ਤਾਇਨਾਤ ਹੁੰਦੇ ਹਨ ਪਰ ਕੈਂਪਸ ਵਿਚ ਵਿਦਿਆਰਥੀਆਂ ਦੀ ਸੁਰੱਖਿਆ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ | ਇਸ ਮੌਕੇ ਐਨ.ਐਸ.ਯੂ.ਆਈ. ਨੇ ਹੋਸਟਲਾਂ ਦੀ ਫ਼ੀਸ, ਸੁਰੱਖਿਆ ਪ੍ਰਬੰਧਾਂ, ਹੋਸਟਲ ਨੰਬਰ-10 ਦੀ ਫ਼ੀਸ ਘਟਾਉਣ ਤੋਂ ਇਲਾਵਾ ਹੋਰ ਵੀ ਕਈ ਮੰਗਾਂ ਸਬੰਧੀ ਮੰਗ-ਪੱਤਰ ਸੈਨੇਟ ਮੈਂਬਰਾਂ ਨੂੰ ਸੌਾਪਿਆ | ਇਸ ਦੌਰਾਨ ਐਨ.ਐਸ.ਯੂ.ਆਈ. ਆਗੂ ਤੇ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਾਸਲ ਦੇ ਸਾਬਕਾ ਜੁਆਇੰਟ ਸੈਕਟਰੀ ਕਰਨ ਰੰਧਾਵਾ ਵੀ ਅਗਵਾਈ ਵਿਚ ਵਿਦਿਆਰਥੀਆਂ ਵਲੋਂ ਸੈਨੇਟ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ |

ਚੰਡੀਗੜ੍ਹ ਭਾਜਪਾ ਦੀ ਪ੍ਰਧਾਨਗੀ ਦੀ ਚੋਣ ਮੇਅਰ ਦੇ ਦਾਅਵੇਦਾਰਾਂ 'ਚ ਕਰ ਸਕਦੀ ਹੈ ਵੱਡਾ ਫੇਰ-ਬਦਲ

ਚੰਡੀਗੜ੍ਹ, 14 ਦਸੰਬਰ (ਆਰ.ਐਸ.ਲਿਬਰੇਟ)- ਦਸੰਬਰ ਦੇ ਅਖੀਰ ਤੱਕ ਹੋਣ ਵਾਲੀ ਚੰਡੀਗੜ੍ਹ ਭਾਜਪਾ ਪ੍ਰਧਾਨਗੀ ਦੀ ਚੋਣ, ਜਨਵਰੀ ਦੇ ਪਹਿਲੇ ਹਫ਼ਤੇ ਹੋਣ ਵਾਲੀ ਮੇਅਰ ਦੇ ਦਾਅਵੇਦਾਰਾਂ ਵਿਚ ਵੱਡਾ ਫੇਰ-ਬਦਲ ਕਰ ਸਕਦੀ ਹੈ | ਇਸ ਦੇ ਸਾਫ਼ ਸੰਕੇਤ ਮਿਲ ਰਹੇ ਹਨ ਅਤੇ ਮੇਅਰ ਦੀ ...

ਪੂਰੀ ਖ਼ਬਰ »

ਨਾਗਰਿਕਤਾ ਸੋਧ ਬਿੱਲ ਿਖ਼ਲਾਫ਼ ਵਿਦਿਆਰਥੀਆਂ ਵਲੋਂ ਰੋਸ ਪ੍ਰਦਰਸ਼ਨ

ਚੰਡੀਗੜ੍ਹ, 14 ਦਸੰਬਰ (ਮਨਜੋਤ ਸਿੰਘ ਜੋਤ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਅੱਜ ਵਿਦਿਆਰਥੀਆਂ ਵਲੋਂ ਨਾਗਰਿਕਤਾ ਸੋਧ ਬਿੱਲ ਦੇ ਿਖ਼ਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਵਿਦਿਆਰਥੀਆਂ ਨੇ ਮੋਮਬੱਤੀ ਮਾਰਚ ਵੀ ਕੱਢਿਆ | ਸਟੂਡੈਂਟ ਸੈਂਟਰ 'ਤੇ ਇਕੱਠੇ ਹੋ ...

ਪੂਰੀ ਖ਼ਬਰ »

ਬੋਗਸ ਬਿੱਲ ਬਣਾ ਕੇ ਕਰੋੜਾਂ ਦੀ ਹੇਰਾਫੇਰੀ ਕਰਨ ਵਾਲੇ ਦੋ ਿਖ਼ਲਾਫ਼ ਮਾਮਲਾ ਦਰਜ

ਚੰਡੀਗੜ੍ਹ, 14 ਦਸੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)- ਚੰਡੀਗੜ੍ਹ ਪੁਲਿਸ ਨੇ ਜੀ.ਐਸ.ਟੀ. ਨੰਬਰ ਰਾਹੀ ਬੋਗਸ ਬਿੱਲ ਬਣਾ ਕੇ ਕਰੋੜਾਂ ਦੀ ਧੋਖਾਧੜੀ ਕਰਨ ਵਾਲਿਆਂ ਿਖ਼ਲਾਫ਼ ਦੋ ਮਾਮਲੇ ਦਰਜ ਕੀਤੇ ਹਨ | ਇਨ੍ਹਾਂ ਲੋਕਾਂ ਵਲੋਂ ਬੋਗਸ ਸੇਲ ਦਿਖਾ ਟੈਕਸ ਕ੍ਰੈਡਿਟ ਰਾਹੀ ਆਮਦਨ ...

ਪੂਰੀ ਖ਼ਬਰ »

ਕਾਰਜਕਾਰੀ ਲੀਡਰਸ਼ਿਪ ਪ੍ਰੋਗਰਾਮ ਦੀ ਸ਼ੁਰੂਆਤ ਅੱਜ

ਚੰਡੀਗੜ੍ਹ, 14 ਦਸੰਬਰ (ਮਨਜੋਤ ਸਿੰਘ ਜੋਤ)- ਪੀ.ਜੀ.ਆਈ. ਵਿਖੇ ਪੰਜ ਦਿਨਾਂ ਕਾਰਜਕਾਰੀ ਲੀਡਰਸ਼ਿਪ ਪ੍ਰੋਗਰਾਮ ਦੀ ਸ਼ੁਰੂਆਤ ਅੱਜ ਕੀਤੀ ਜਾਵੇਗੀ | ਇਹ ਪੰਜ ਦਿਨਾਂ ਪ੍ਰੋਗਰਾਮ ਓਡੀਸ਼ਾ ਦੇ ਰਾਜ ਤੇ ਜ਼ਿਲ੍ਹਾ ਪੱਧਰੀ ਸਰਕਾਰੀ ਅਧਿਕਾਰੀਆਂ ਲਈ ਪੀ.ਜੀ.ਆਈ. ਵਿਖੇ ਕਰਵਾਇਆ ਜਾ ...

ਪੂਰੀ ਖ਼ਬਰ »

ਹੋਟਲ ਵਿਚ ਠਹਿਰੇ ਵਿਅਕਤੀ ਦੀ ਭੇਦਭਰੇ ਹਾਲਾਤ 'ਚ ਮੌਤ

ਚੰਡੀਗੜ੍ਹ, 14 ਦਸੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)- ਸੈਕਟਰ 7 ਦੇ ਇਕ ਹੋਟਲ ਵਿਚ ਰੁਕੇ ਵਿਅਕਤੀ ਦੀ ਭੇਦਭਰੇ ਹਾਲਾਤ ਵਿਚ ਮੌਤ ਹੋ ਗਈ | ਮਾਮਲੇ ਦੀ ਸੂਚਨਾ ਮਿਲਣ 'ਤੇ ਪੁਲਿਸ ਸਟੇਸ਼ਨ ਸੈਕਟਰ 26 ਦੀ ਟੀਮ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ | ਮਿ੍ਤਕ ਵਿਅਕਤੀ ਦੀ ਪਛਾਣ ਦਿੱਲੀ ...

ਪੂਰੀ ਖ਼ਬਰ »

ਲੋਕ ਅਦਾਲਤ 'ਚ 2083 ਕੇਸਾਂ ਦਾ ਨਿਪਟਾਰਾ

ਚੰਡੀਗੜ੍ਹ, 14 ਦਸੰਬਰ (ਰਣਜੀਤ ਸਿੰਘ)- ਸ਼ਨੀਵਾਰ ਨੂੰ ਸੈਕਟਰ 43 ਦੀ ਅਦਾਲਤ ਵਿਚ ਕੌਮੀ ਕਾਨੂੰਨੀ ਸਰਵਿਸ ਅਥਾਰਿਟੀ ਵਲੋਂ ਲੋਕ ਅਦਾਲਤ ਲਗਾ ਕੇ ਪਿਛਲੇ ਲੰਮੇ ਸਮੇਂ ਤੋਂ ਚੱਲ ਰਹੇ 2083 ਕੇਸਾਂ ਦਾ ਨਿਪਟਾਰਾ ਕਰ ਦਿੱਤਾ ਗਿਆ ਹੈ ਜਿਸ ਲਈ ਜੱਜਾਂ ਦੇ 21 ਬੈਂਚ ਲਗਾਏ ਗਏ ਸਨ | ਇਸ ...

ਪੂਰੀ ਖ਼ਬਰ »

ਵੈਂਡਰਾਂ ਦੇ ਇਕ ਸਮੂਹ ਵਲੋ੍ਹਾ ਜੇਲ੍ਹ ਭਰੋ ਅੰਦੋਲਨ ਦੀ ਹੋ ਰਹੀ ਤਿਆਰੀ

ਚੰਡੀਗੜ੍ਹ, 14 ਦਸੰਬਰ (ਆਰ.ਐਸ.ਲਿਬਰੇਟ)- ਵੈਂਡਰਾਂ ਦੇ ਇੱਕ ਸਮੂਹ ਵਲੋਂ ਜੇਲ੍ਹ ਭਰੋ ਅੰਦੋਲਨ ਦੀ ਤਿਆਰੀ ਹੋ ਰਹੀ ਹੈ | ਇਸ ਵਿਚ ਜਿਨ੍ਹਾਂ ਦਾ ਨਵੇਂ ਸਰਵੇਖਣ ਵਿਚ ਨਾਂਅ ਸ਼ਾਮਿਲ ਨਹੀਂ ਕੀਤਾ ਗਿਆ ਅਤੇ ਜਿੰਨ੍ਹਾਂ ਨੂੰ ਪੁਰਾਣੀਆਂ ਕੰਮ ਕਰਨ ਵਾਲੀਆਂ ਥਾਵਾਂ ਤੋਂ ਦੂਰ ...

ਪੂਰੀ ਖ਼ਬਰ »

ਪੀ.ਜੀ.ਆਈ. ਵਿਖੇ ਸੀ.ਐਨ.ਈ. ਦਾ ਉਦਘਾਟਨ

ਚੰਡੀਗੜ੍ਹ, 14 ਦਸੰਬਰ (ਮਨਜੋਤ ਸਿੰਘ ਜੋਤ)- ਪੀ.ਜੀ.ਆਈ. ਵਿਖੇ ਡਾ: ਰਾਜਿੰਦਰਾ ਰਾਓ ਸੀ.ਐਨ.ਈ. ਦਾ ਉਦਘਾਟਨ ਡੀਨ ਪ੍ਰੋ: ਅਰਵਿੰਦ ਰਾਜਵੰਸ਼ੀ ਵਲੋਂ ਕੀਤਾ ਗਿਆ | ਇਸ ਮੌਕੇ ਸੈਕਟਰੀ, ਇੰਡੀਅਨ ਕਾਲਜ ਆਫ਼ ਰੇਡੀਓਲਾਜੀ, ਆਈ.ਸੀ.ਆਰ.ਆਈ. ਡਾ: ਸ਼ੈਲੇਸ਼ ਲੌਨਾਵਤ ਵਿਸ਼ੇਸ਼ ਮਹਿਮਾਨ ...

ਪੂਰੀ ਖ਼ਬਰ »

ਸੁੰਦਰਪੁਰ ਪਿੰਡ 'ਚ ਮਹਿਲਾ ਉੱਤੇ ਜਾਨਲੇਵਾ ਹਮਲਾ, ਲੜਕੇ ਨੇ ਮਾਰੀਆਂ 3 ਗੋਲੀਆਂ

ਪੰਚਕੂਲਾ, 14 ਦਸੰਬਰ (ਕਪਿਲ)- ਬਰਵਾਲਾ ਦੇ ਪਿੰਡ ਸੁੰਦਰਪੁਰ ਇਕ ਲੜਕੇ ਨੇ ਪਿੰਡ ਦੀ ਮਹਿਲਾ ਸੁਰਿੰਦਰ ਕੌਰ ਉੱਤੇ ਜਾਨਲੇਵਾ ਹਮਲਾ ਕੀਤਾ | ਲੜਕੇ ਨੇ ਸੁਰਿੰਦਰ ਕੌਰ ਨੂੰ 3 ਗੋਲੀਆਂ ਮਾਰੀਆਂ | ਗੋਲੀਆਂ ਦੀ ਆਵਾਜ਼ ਸੁਣ ਕੇ ਪਿੰਡ ਦੇ ਲੋਕ ਵੀ ਘਰ ਦੇ ਬਾਹਰ ਨਿਕਲੇ | ਗੋਲੀਆਂ ...

ਪੂਰੀ ਖ਼ਬਰ »

ਅਰਜਨ ਆਯੂਰਵੈਦਿਕ ਹਸਪਤਾਲ ਰੋਪੜ ਵਿਖੇ ਬਿਨਾਂ ਆਪ੍ਰੇਸ਼ਨ ਤੋਂ ਗੋਡੇ ਹੋਏ ਠੀਕ

ਐੱਸ. ਏ. ਐੱਸ. ਨਗਰ, 14 ਦਸੰਬਰ (ਕੇ. ਐੱਸ. ਰਾਣਾ)- ਰੋਪੜ ਵਿਖੇ ਲਹਿਰੀ ਸ਼ਾਹ ਮੰਦਰ ਰੋਡ ਦੇ ਨਜ਼ਦੀਕ ਡਾ: ਸਰਦਾਨਾ ਬੱਚਿਆਂ ਦੇ ਹਸਪਤਾਲ ਦੇ ਬਿਲਕੁੱਲ ਨੇੜੇ ਸਥਿਤ ਅਰਜਨ ਆਯੂਰਵੈਦਿਕ ਹਸਪਤਾਲ ਗੋਡਿਆਂ, ਰੀੜ ਦੀ ਹੱਡੀ, ਸਰਵਾਈਕਲ, ਸੈਟਿਕਾ ਪੈਨ, ਦਮਾ ਅਤੇ ਬਵਾਸੀਰ ਦੇ ...

ਪੂਰੀ ਖ਼ਬਰ »

-ਮਾਮਲਾ ਸੈਲੂਨ ਮੈਨੇਜਰ ਨਾਲ ਛੇੜਛਾੜ ਕਰਨ ਤੇ ਮਹੀਨਾ ਮੰਗਣ ਦਾ- ਅਦਾਲਤ ਨੇ 164 ਤਹਿਤ ਬਿਆਨ ਦੁਬਾਰਾ ਕਰਵਾਉਣ ਤੋਂ ਕੀਤਾ ਮਨ੍ਹਾ

ਪੰਚਕੂਲਾ, 14 ਦਸੰਬਰ (ਕਪਿਲ)- ਐਮ. ਡੀ. ਸੀ. ਦੇ ਇਕ ਸੈਲੂਨ ਵਿਚ ਪੁਲਿਸ ਮੁਲਾਜ਼ਮ ਵਲੋਂ ਸੈਲੂਨ ਦੀ ਮੈਨੇਜਰ ਨਾਲ ਛੇੜਛਾੜ ਕਰਨ ਅਤੇ ਮਹੀਨਾ ਲੈਣ ਦੇ ਮਾਮਲੇ ਵਿਚ ਇਕ ਵਾਰ ਫਿਰ ਤੋਂ ਨਵਾਂ ਮੋੜ ਆ ਗਿਆ ਹੈ | ਦਰਅਸਲ ਪੀੜਤ ਸੈਲੂਨ ਮੈਨੇਜਰ ਨੂੰ ਪੁਲਿਸ ਅੱਜ ਅਦਾਲਤ ਵਿਚ ਮੁੜ ...

ਪੂਰੀ ਖ਼ਬਰ »

ਗੁਰਦੁਆਰਾ ਸਿੰਘ ਸ਼ਹੀਦਾਂ ਢੱਕੀ ਸਾਹਿਬ ਮਨੌਲੀ ਵਿਖੇ ਇਮਾਰਤ ਬਣਾਉਣ ਦੇ ਕੰਮ ਦੀ ਰਸਮੀ ਸ਼ੁਰੂਆਤ

ਐੱਸ. ਏ. ਐੱਸ. ਨਗਰ, 14 ਦਸੰਬਰ (ਨਰਿੰਦਰ ਸਿੰਘ ਝਾਂਮਪੁਰ)- ਬਾਬਾ ਬੰਦਾ ਸਿੰਘ ਬਹਾਦਰ ਅਤੇ ਸਮੂਹ ਸਿੰਘਾਂ ਸ਼ਹੀਦਾਂ ਦੀ ਯਾਦ 'ਚ ਸੁਸ਼ੋਭਿਤ ਗੁਰਦੁਆਰਾ ਸਿੰਘ ਸ਼ਹੀਦਾਂ ਢੱਕੀ ਸਾਹਿਬ ਪਿੰਡ ਮਨੌਲੀ (ਸੈਕਟਰ-82) ਵਿਖੇ ਮੁਹਾਲੀ ਖੇਤਰ ਦੀ ਸਮੁੱਚੀ ਸੰਗਤ ਦੇ ਸਹਿਯੋਗ ਨਾਲ ਸੰਤ ...

ਪੂਰੀ ਖ਼ਬਰ »

550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ 21 ਨੂੰ

ਐੱਸ. ਏ. ਐੱਸ. ਨਗਰ, 14 ਦਸੰਬਰ (ਝਾਂਮਪੁਰ)- ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਪਟਾ ਪੰਜਾਬ ਵਲੋਂ 'ਬਾਬਾ ਨਾਨਕ ਤੇ ਅਸੀਂ' ਵਿਸ਼ੇ 'ਤੇ 21 ਦਸੰਬਰ ਨੂੰ ਪ੍ਰੀਤ ਨਗਰ ਅੰਮਿ੍ਤਸਰ ਵਿਖੇ ਸੈਮੀਨਾਰ ਕਰਵਾਇਆ ਜਾ ਰਿਹਾ ਹੈ | ਸੈਮੀਨਾਰ ਦੌਰਾਨ ਇਪਟਾ ਦੇ ...

ਪੂਰੀ ਖ਼ਬਰ »

ਸਾਈਬਰ ਖੇਤਰ ਦੇ ਮਾਹਿਰਾਂ ਵਲੋਂ ਸਾਈਬਰਸਪੇਸ ਨੂੰ ਸੁਰੱਖਿਅਤ ਰੱਖਣ ਹਿਤ ਆਨਲਾਈਨ ਜਾਣਕਾਰੀ ਸਾਂਝੀ ਕਰਨ ਮੌਕੇ ਸੁਚੇਤ ਰਹਿਣ ਦਾ ਸੱਦਾ

ਚੰਡੀਗੜ੍ਹ, 14 ਦਸੰਬਰ (ਅਜੀਤ ਬਿਊਰੋ)- ਸਰਕਾਰੀ ਤੇ ਪ੍ਰਾਈਵੇਟ ਸਮੇਤ ਲਗਭਗ ਸਾਰੇ ਖੇਤਰ ਸਾਈਬਰ ਹਮਲੇ ਦੇ ਸੁਰੱਖਿਆ ਖ਼ਤਰੇ ਦੇ ਅਧੀਨ ਹਨ ਤੇ ਤੁਹਾਡੀ ਜਾਣਕਾਰੀ (ਡਾਟਾ) ਨੂੰ ਬਚਾਉਣ ਦਾ ਇਕੋ ਇਕ ਰਸਤਾ ਹੈ | ਸਾਈਬਰਸਪੇਸ 'ਤੇ ਇਸ (ਡਾਟਾ) ਦੇ ਸ਼ੇਅਰਿੰਗ ਦੀ ਮਾਤਰਾ ਨੂੰ ...

ਪੂਰੀ ਖ਼ਬਰ »

ਔਰਤਾਂ ਦੀ ਸੁਰੱਖਿਆ 'ਤੇ ਸਵਾਲ ਉਠਾਉਂਦੀ ਹੋਈ ਚਿੱਠੀ ਪ੍ਰਸ਼ਾਸਕ ਨੂੰ ਲਿਖੀ

ਚੰਡੀਗੜ੍ਹ, 14 ਦਸੰਬਰ (ਆਰ.ਐਸ.ਲਿਬਰੇਟ)- ਔਰਤਾਂ ਦੀ ਸੁਰੱਖਿਆ 'ਤੇ ਚੰਡੀਗੜ੍ਹ ਪ੍ਰਸ਼ਾਸਨ 'ਤੇ ਸਵਾਲ ਉਠਾਉਂਦੀ ਹੋਈ ਇਕ ਵਕੀਲ ਨੇ ਪ੍ਰਸ਼ਾਸਕ ਨੂੰ ਚਿੱਠੀ ਲਿਖੀ ਹੈ | 2012 ਵਿਚ ਨਿਰਭਿਆ ਮਾਮਲੇ ਬਾਅਦ ਕੇਂਦਰ ਵਲੋਂ ਔਰਤਾਂ ਦੀ ਸੁਰੱਖਿਆ ਯਕੀਨੀ ਬਨਾਉਣ ਲਈ ਦਿੱਤੇ 7.46 ਕਰੋੜ ...

ਪੂਰੀ ਖ਼ਬਰ »

ਚੰਡੀਗੜ੍ਹ 'ਚ ਦਮੇ ਨਾਲ ਪੀੜਤ ਲੋਕਾਂ ਦੀ ਗਿਣਤੀ ਵਿਚ ਪਿਛਲੇ ਸਾਲ ਦੇ ਮੁਕਾਬਲੇ 45 ਫ਼ੀਸਦੀ ਵਾਧਾ ਹੋਇਆ - ਡਾ: ਐਸ.ਕੇ. ਜਿੰਦਲ

ਚੰਡੀਗੜ੍ਹ, 14 ਦਸੰਬਰ (ਅਜੀਤ ਬਿਊਰੋ)- ਡਾ: ਐਸ.ਕੇ. ਜਿੰਦਲ ਸਾਬਕਾ ਐਚ.ਓ.ਡੀ - ਪਲਮਨਰੀ, ਪੀ.ਜੀ.ਆਈ) ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਦਮਾ ਇਕ ਲੰਮੀ (ਲੰਮੀ ਮਿਆਦ ਦੀ ਬਿਮਾਰੀ) ਹੈ ਜੋ ਆਮ ਤੌਰ 'ਤੇ ਏਅਰਵੇਜ਼ ਦੀ ਸੋਜਸ਼ ਅਤੇ ਏਅਰਵੇਜ਼ ਦੇ ਤੰਗ ...

ਪੂਰੀ ਖ਼ਬਰ »

ਮੁਫ਼ਤ ਮੈਗਾ ਸਿਹਤ ਜਾਂਚ ਕੈਂਪ ਅੱਜ : ਜੋਸ਼ੀ ਫਾਊਾਡੇਸ਼ਨ

ਚੰਡੀਗੜ੍ਹ, 14 ਦਸੰਬਰ (ਮਨਜੋਤ ਸਿੰਘ ਜੋਤ) - ਜੋਸ਼ੀ ਫਾਊਾਡੇਸ਼ਨ ਵਲੋਂ ਸਵ: ਜੈ ਰਾਮ ਜੋਸ਼ੀ ਅਤੇ ਸਵ: ਨਵਨੀਤ ਜੋਸ਼ੀ ਦੀ ਯਾਦ ਵਿਚ ਚੌਥਾ ਮੈਗਾ ਮੈਡੀਕਲ ਕੈਂਪ ਸਥਾਨਕ ਸੈਕਟਰ-15 ਡੀ ਦੇ ਕਮਿਊਨਿਟੀ ਸੈਂਟਰ ਵਿਚ ਲਗਾਇਆ ਜਾ ਰਿਹਾ ਹੈ | ਪ੍ਰਸਿੱਧ ਦਿਲ ਦੇ ਰੋਗਾਂ ਦੇ ਮਾਹਿਰ ...

ਪੂਰੀ ਖ਼ਬਰ »

ਜਸਟਿਸ ਸ਼ਰਮਾ ਤੇ ਜਸਟਿਸ ਪੁਰੀ ਨੇ ਵਕੀਲਾਂ ਦੇ ਕਰਤਾਰਪੁਰ ਜਥੇ ਨੂੰ ਕੀਤਾ ਰਵਾਨਾ

ਚੰਡੀਗੜ੍ਹ, 14 ਦਸੰਬਰ (ਸੁਰਜੀਤ ਸਿੰਘ ਸੱਤੀ)- ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਰਾਜੀਵ ਸ਼ਰਮਾ ਤੇ ਜਸਟਿਸ ਜੇ.ਐਸ. ਪੁਰੀ ਨੇ ਸਨਿਚਰਵਾਰ ਨੂੰ ਇੱਥੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਮੌਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਬਾਰ ਐਸੋਸੀਏਸ਼ਨ ...

ਪੂਰੀ ਖ਼ਬਰ »

ਵਾਹਨ ਚੋਰੀ ਦੇ ਮਾਮਲੇ 'ਚ ਦੋ ਗਿ੍ਫ਼ਤਾਰ

ਚੰਡੀਗੜ੍ਹ, 14 ਦਸੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)- ਸਥਾਨਕ ਪੁਲਿਸ ਨੇ ਵਾਹਨ ਚੋਰੀ ਦੇ ਮਾਮਲੇ 'ਚ ਦੋ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਗਿ੍ਫ਼ਤਾਰ ਵਿਅਕਤੀਆਂ ਦੀ ਪਛਾਣ ਸੈਕਟਰ 24 ਦੇ ਰਹਿਣ ਵਾਲੇ ਕਮਲ ਕੁਮਾਰ ਤੇ ਅਭੀਸ਼ੇਕ ਵਜੋਂ ਹੋਈ ਹੈ | ਜਾਣਕਾਰੀ ਅਨੁਸਾਰ ...

ਪੂਰੀ ਖ਼ਬਰ »

ਬੰਗਾਲੀ ਲੜਕੀ ਨਾਲ ਜਬਰ-ਜਨਾਹ ਕਰਨ ਵਾਲੇ ਮਾਮਲੇ 'ਚ ਆਇਆ ਨਵਾਂ ਮੋੜ

ਡੇਰਾਬੱਸੀ, 14 ਦਸੰਬਰ (ਸ਼ਾਮ ਸਿੰਘ ਸੰਧੂ)- ਡੇਰਾਬੱਸੀ ਦੇ ਸਰਤਾਜ ਹੋਟਲ ਵਿਖੇ ਇਕ ਅਣਪਛਾਤੇ ਲੜਕੇ ਵਲੋਂ ਆਪਣੇ ਨਾਲ ਜਬਰ-ਜਨਾਹ ਕਰਨ ਸਬੰਧੀ ਡੇਰਾਬੱਸੀ ਪੁਲਿਸ ਕੋਲ ਬਿਆਨ ਦਰਜ ਕਰਵਾਉਣ ਵਾਲੀ 20 ਸਾਲਾ ਬੰਗਾਲੀ ਲੜਕੀ ਨੂੰ ਸਨਿਚਰਵਾਰ ਡੇਰਾਬੱਸੀ ਪੁਲਿਸ ਵਲੋਂ ...

ਪੂਰੀ ਖ਼ਬਰ »

35 ਸਾਲਾ ਨੌਜਵਾਨ ਦਾ ਕਤਲ

ਪੰਚਕੂਲਾ, 14 ਦਸੰਬਰ (ਕਪਿਲ)- ਜ਼ਿਲ੍ਹਾ ਪੰਚਕੂਲਾ ਅਧੀਨ ਪੈਂਦੀ ਬਰਵਾਲਾ-ਮੌਲੀ ਸੜਕ 'ਤੇ ਸ਼ੁੱਕਰਵਾਰ ਦੇਰ ਰਾਤ 35 ਸਾਲਾ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਜਿਸ ਦੀ ਪਛਾਣ ਮੁਹੰਮਦ ਮੋਮਿਨ ਮੂਲ ਵਾਸੀ ਉੱਤਰ ਪ੍ਰਦੇਸ਼ ਵਜੋਂ ਹੋਈ ਹੈ | ਘਟਨਾ ਸਬੰਧੀ ਸੂਚਨਾ ਮਿਲਣ 'ਤੇ ...

ਪੂਰੀ ਖ਼ਬਰ »

ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੀ 15ਵੀਂ ਜਨਰਲ ਕੌਾਸਲ ਦਾ ਦੋ ਰੋਜ਼ਾ ਇਜਲਾਸ ਸ਼ੁਰੂ

ਐੱਸ. ਏ. ਐੱਸ. ਨਗਰ, 14 ਦਸੰਬਰ (ਤਰਵਿੰਦਰ ਸਿੰਘ ਬੈਨੀਪਾਲ)- ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦਾ ਦੋ ਰੋਜ਼ਾ ਜਨਰਲ ਕੌਾਸਲ ਇਜਲਾਸ ਅੱਜ ਇਥੇ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਦੀ ਅਗਵਾਈ ਵਿਚ ਸ਼ੁਰੂ ਹੋਇਆ | ਇਜਲਾਸ ਦਾ ਉਦਘਾਟਨ ਪਿ੍ੰ: ਪਿਆਰਾ ਸਿੰਘ ...

ਪੂਰੀ ਖ਼ਬਰ »

ਨੈਸ਼ਨਲ ਹਾਈਵੇਜ਼ ਟੋਲ ਪਲਾਜ਼ਿਆਂ 'ਤੇ ਫਾਸਟ ਟੈਗ ਸੁਵਿਧਾ ਅੱਜ ਤੋਂ ਜ਼ਰੂਰੀ 12 ਲੇਨ ਦੱਪਰ ਟੋਲ ਪਲਾਜ਼ਾ 'ਤੇ ਸਿਰਫ਼ ਦੋ ਲੇਨ ਹੋਣਗੀਆਂ ਨਕਦ ਭੁਗਤਾਨ ਲਈ

ਲਾਲੜੂ, 14 ਦਸੰਬਰ (ਰਾਜਬੀਰ ਸਿੰਘ)- ਦੇਸ਼ ਭਰ ਅੰਦਰ ਨੈਸ਼ਨਲ ਹਾਈਵੇਜ਼ ਦੇ ਸਾਰੇ ਟੋਲ ਪਲਾਜ਼ਿਆਂ 'ਤੇ 15 ਦਸੰਬਰ ਨੂੰ ਸਵੇਰੇ 8 ਵਜੇ ਤੋਂ ਪੂਰੀ ਤਰ੍ਹਾਂ ਫਾਸਟ ਟੈਗ ਸੁਵਿਧਾ ਲਾਗੂ ਹੋ ਰਹੀ ਹੈ | ਇਸ ਲਈ ਸਾਰੀਆਂ ਤਿਆਰੀਆਂ ਮੁਕੰਮਲ ਕੀਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ ...

ਪੂਰੀ ਖ਼ਬਰ »

101 ਸਮੂਹਿਕ ਵਿਆਹ ਸਮਾਗਮ ਨੂੰ ਲੈ ਕੇ ਖ਼ਰਾਬ ਮੌਸਮ ਦੇ ਬਾਵਜੂਦ ਵੀ ਲੋਕਾਂ 'ਚ ਪਾਇਆ ਜਾ ਰਿਹੈ ਭਾਰੀ ਉਤਸ਼ਾਹ

ਡੇਰਾਬੱਸੀ, 14 ਦਸੰਬਰ (ਗੁਰਮੀਤ ਸਿੰਘ)- 'ਹਿੰਮਤ ਅੱਗੇ ਲੱਛਮੀ ਤੇ ਪੱਖੇ ਅੱਗੇ ਪੌਣ' ਵਾਲੀ ਕਹਾਵਤ ਨੂੰ ਪਿੰਡ ਭਾਂਖਰਪੁਰ ਦੇ ਵਸਨੀਕਾਂ ਨੇ ਉਸ ਵੇਲੇ ਸੱਚ ਕਰ ਦਿਖਾਇਆ ਜਦੋਂ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਦੇ ਬਾਵਜੂਦ ਇਲਾਕਾ ਵਾਸੀਆਂ ਵਲੋਂ ਸਮੂਹਿਕ ...

ਪੂਰੀ ਖ਼ਬਰ »

-ਮਾਮਲਾ ਜਾਟ ਅੰਦੋਲਨ ਦੌਰਾਨ ਸਾਬਕਾ ਵਿੱਤ ਮੰਤਰੀ ਦੇ ਘਰ ਨੂੰ ਅੱਗ ਲਗਾਉਣ ਦਾ- ਬਚਾਅ ਪੱਖ ਵਲੋਂ ਦੋਸ਼ਾਂ 'ਤੇ ਬਹਿਸ ਸਮਾਪਤ

ਪੰਚਕੂਲਾ, 14 ਦਸੰਬਰ (ਕਪਿਲ)- ਹਰਿਆਣਾ ਅੰਦਰ ਹੋਏ ਜਾਟ ਰਾਖਵਾਂਕਰਨ ਅੰਦੋਲਨ ਦੌਰਾਨ ਸਾਬਕਾ ਵਿੱਤ ਮੰਤਰੀ ਦੇ ਘਰ ਨੂੰ ਅੱਗ ਲਗਾਉਣ ਦੇ ਮਾਮਲੇ ਦੀ ਸੁਣਵਾਈ ਪੰਚਕੂਲਾ ਸਥਿਤ ਹਰਿਆਣਾ ਦੀ ਵਿਸ਼ੇਸ਼ ਸੀ. ਬੀ. ਆਈ. ਅਦਾਲਤ ਵਿਚ ਹੋਈ | ਸੁਣਵਾਈ ਦੇ ਚਲਦਿਆਂ ਮਾਮਲੇ 'ਚ ਨਾਮਜ਼ਦ 5 ...

ਪੂਰੀ ਖ਼ਬਰ »

ਡੇਰਾ ਸਿਰਸਾ ਦੇ ਪ੍ਰਬੰਧਕ ਰਣਜੀਤ ਸਿੰਘ ਦੇ ਕਤਲ ਮਾਮਲੇ 'ਚ ਆਖ਼ਰੀ ਬਹਿਸ ਸ਼ੁਰੂ

ਪੰਚਕੂਲਾ, 14 ਦਸੰਬਰ (ਕਪਿਲ)- ਸਿਰਸਾ ਦੇ ਡੇਰਾ ਮੁਖੀ ਿਖ਼ਲਾਫ਼ ਚੱਲ ਰਹੇ ਡੇਰਾ ਪ੍ਰਬੰਧਕ ਰਣਜੀਤ ਸਿੰਘ ਦੇ ਕਤਲ ਮਾਮਲੇ ਦੀ ਸੁਣਵਾਈ ਅੱਜ ਪੰਚਕੂਲਾ ਸਥਿਤ ਹਰਿਆਣਾ ਦੀ ਵਿਸ਼ੇਸ਼ ਸੀ. ਬੀ. ਆਈ. ਅਦਾਲਤ ਵਿਚ ਹੋਈ | ਸੁਣਵਾਈ ਦੇ ਚਲਦਿਆਂ ਡੇਰਾ ਮੁਖੀ ਨੂੰ ਵੀਡੀਓ ਕਾਨਫ਼ਰੰਸ ...

ਪੂਰੀ ਖ਼ਬਰ »

ਨਾ-ਮਾਲੂਮ ਵਾਹਨ ਦੀ ਫੇਟ ਵੱਜਣ ਕਾਰਨ ਨੌਜਵਾਨ ਦੀ ਮੌਤ

ਡੇਰਾਬੱਸੀ, 14 ਦਸੰਬਰ (ਸ਼ਾਮ ਸਿੰਘ ਸੰਧੂ)- ਮੁਬਾਰਿਕਪੁਰ-ਢਕੌਲੀ ਸੜਕ ਕਿਨਾਰਿਓਾ ਖੱਡੇ 'ਚੋਂ ਇਕ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ | ਜਾਣਕਾਰੀ ਅਨੁਸਾਰ ਸ਼ਨੀਵਾਰ ਬਾਅਦ ਦੁਪਹਿਰ ਰਾਹਗੀਰਾਂ ਨੇ ਜਦੋਂ ਸੜਕ ਦੇ ਕਿਨਾਰੇ ਖੱਡੇ 'ਚ ਇਕ ਵਿਅਕਤੀ ਨੂੰ ਡਿੱਗਿਆ ਦੇਖਿਆ ...

ਪੂਰੀ ਖ਼ਬਰ »

ਆਪਣੇ ਆਪ ਨੂੰ ਵਕੀਲ ਦੱਸਣ ਵਾਲੇ ਨੌਜਵਾਨ ਨੂੰ ਚਿੱਟੇ ਸਮੇਤ ਕੀਤਾ ਗਿ੍ਫ਼ਤਾਰ

ਐੱਸ. ਏ. ਐੱਸ. ਨਗਰ, 14 ਦਸੰਬਰ (ਜਸਬੀਰ ਸਿੰਘ ਜੱਸੀ)- ਥਾਣਾ ਫੇਜ਼-11 ਦੀ ਪੁਲਿਸ ਵਲੋਂ ਆਪਣੇ ਆਪ ਨੂੰ ਵਕੀਲ ਦੱਸਣ ਵਾਲੇ ਇਕ ਨੌਜਵਾਨ ਨੂੰ 20 ਗ੍ਰਾਮ ਹੈਰੋਇਨ ਸਮੇਤ ਗਿ੍ਫ਼ਤਾਰ ਕੀਤਾ ਗਿਆ ਹੈ, ਜਿਸ ਦੀ ਪਛਾਣ ਜਤਿੰਦਰ ਵਸ਼ਿਸ਼ਟ ਵਾਸੀ ਖਰੜ ਵਜੋਂ ਹੋਈ ਹੈ | ਇਸ ਸਬੰਧੀ ਥਾਣਾ ...

ਪੂਰੀ ਖ਼ਬਰ »

ਜੁਆਈਨਿੰਗ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਪਾਤਰ ਅਧਿਆਪਕਾਂ ਤੇ ਪੁਲਿਸ ਵਿਚਕਾਰ ਝੜਪ ਕਈ ਅਧਿਆਪਕ ਜ਼ਖ਼ਮੀ ਤੇ ਕਈਆਂ ਨੂੰ ਪੁਲਿਸ ਨੇ ਲਿਆ ਹਿਰਾਸਤ 'ਚ

ਪੰਚਕੂਲਾ, 14 ਦਸੰਬਰ (ਕਪਿਲ)- ਪੰਚਕੂਲਾ ਵਿਖੇ ਪੂਰੇ ਹਰਿਆਣਾ ਤੋਂ ਇਕੱਤਰ ਹੋਏ 12,731 ਜੇ. ਬੀ. ਟੀ. ਅਧਿਆਪਕ ਜਿਵੇਂ ਹੀ ਆਪਣੀਆਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਦੀ ਕੋਠੀ ਦੇ ਘਿਰਾਓ ਲਈ ਚੰਡੀਗੜ੍ਹ ਵੱਲ ਵਧੇ ਤਾਂ ਪੰਚਕੂਲਾ-ਚੰਡੀਗੜ੍ਹ ਹੱਦ 'ਤੇ ਉਨ੍ਹਾਂ ਨੂੰ ਚੰਡੀਗੜ੍ਹ ...

ਪੂਰੀ ਖ਼ਬਰ »

ਵਾਰਡ ਨੰਬਰ 17 ਦੀ ਮੁੱਖ ਸੜਕ ਦੀ ਹਾਲਤ ਖ਼ਸਤਾ, ਰਾਹਗੀਰ ਪ੍ਰੇਸ਼ਾਨ

ਲਾਲੜੂ, 14 ਦਸੰਬਰ (ਰਾਜਬੀਰ ਸਿੰਘ)- ਨਗਰ ਕੌਾਸਲ ਲਾਲੜੂ ਦੇ ਵਾਰਡ ਨੰਬਰ 17 ਵਿਚਲੀ ਦੱਪਰ ਕਾਲੋਨੀ ਦੀ ਮੁੱਖ ਸੜਕ ਦੀ ਹਾਲਤ ਬਦ ਤੋਂ ਬੱਦਤਰ ਹੋ ਚੁੱਕੀ ਹੈ, ਜਿਸ ਕਾਰਨ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਰੋਜ਼ਾਨਾ ਹੀ ਡਿੱਗਣ ...

ਪੂਰੀ ਖ਼ਬਰ »

ਰੇਲਵੇ ਅੰਡਰ ਕਾਜ਼ਵਿਆਂ 'ਚ ਮੀਂਹ ਦਾ ਪਾਣੀ ਭਰਨ ਕਾਰਨ ਆਵਾਜਾਈ ਪ੍ਰਭਾਵਿਤ

ਖਰੜ, 14 ਦਸੰਬਰ (ਗੁਰਮੁੱਖ ਸਿੰਘ ਮਾਨ)- ਬੀਤੇ ਦਿਨੀਂ ਹੋਈ ਭਾਰੀ ਬਾਰਿਸ਼ ਦੇ ਕਾਰਨ ਚੰਡੀਗੜ੍ਹ-ਲੁਧਿਆਣਾ ਰੇਲਵੇ ਮਾਰਗ 'ਤੇ ਸੜਕੀ ਆਵਾਜਾਈ ਲਈ ਰੰਧਾਵਾ ਰੋਡ, ਬਡਾਲਾ ਰੋਡ, ਘੜੂੰਆਂ-ਮਾਛੀਪੁਰ ਸੜਕ 'ਤੇ ਬਣੇ ਅੰਡਰ ਕਾਜ਼ਵਿਆਂ ਵਿਚ ਮੀਂਹ ਦਾ ਪਾਣੀ ਭਰ ਗਿਆ | ਅੱਜ ਜਦੋਂ ...

ਪੂਰੀ ਖ਼ਬਰ »

ਅਣਪਛਾਤੀ ਲਾਸ਼ ਮਿਲੀ

ਮੁੱਲਾਂਪੁਰ ਗਰੀਬਦਾਸ, 14 ਦਸੰਬਰ (ਖੈਰਪੁਰ)- ਮੁੱਲਾਂਪੁਰ ਵਿਚਲੀ ਆਈ. ਏ. ਐਸ. ਕਾਲੋਨੀ ਦੇ ਨੇੜਿਓਾ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਦਾ ਸਮਾਚਾਰ ਹੈ | ਐਸ. ਐਚ. ਓ. ਮੁੱਲਾਂਪੁਰ ਨੇ ਦੱਸਿਆ ਕਿ ਇਹ ਲਾਸ਼ ਕਿਸੇ ਪ੍ਰਵਾਸੀ ਮਜ਼ਦੂਰ ਦੀ ਜਾਪ ਰਹੀ ਹੈ ਜਿਸ ਦੀ ਉਮਰ 25 ਸਾਲ ...

ਪੂਰੀ ਖ਼ਬਰ »

ਜਬਰ-ਜਨਾਹ ਦੇ ਦੋਸ਼ ਹੇਠ ਮਾਮਲਾ ਦਰਜ

ਜ਼ੀਰਕਪੁਰ, 14 ਦਸੰਬਰ (ਹੈਪੀ ਪੰਡਵਾਲਾ)- ਵਿਆਹ ਦਾ ਝਾਂਸਾ ਦੇ ਕੇ ਦੋ ਸਾਲਾਂ ਤੱਕ ਜਬਰ-ਜਨਾਹ ਕਰਨ ਦੇ ਮਾਮਲੇ ਵਿਚ ਪੁਲਿਸ ਨੇ ਇਕ ਨੌਜਵਾਨ ਿਖ਼ਲਾਫ਼ ਕੇਸ ਦਰਜ ਕਰਦਿਆਂ ਉਸ ਨੂੰ ਗਿ੍ਫ਼ਤਾਰ ਕਰ ਲਿਆ ਹੈ | ਜਾਣਕਾਰੀ ਅਨੁਸਾਰ ਇਕ ਲੜਕੀ ਨੇ ਪੁਲਿਸ ਨੂੰ ਸ਼ਿਕਾਇਤ ਦੇ ਕੇ ...

ਪੂਰੀ ਖ਼ਬਰ »

ਪਿੰਡ ਨਿਆਂ ਸ਼ਹਿਰ-ਬਡਾਲਾ ਵਿਖੇ ਬੰਦ ਪਏ ਸੇਵਾ ਕੇਂਦਰ ਦੇ ਸ਼ਰਾਰਤੀ ਅਨਸਰਾਂ ਨੇ ਸ਼ੀਸ਼ੇ ਤੋੜੇ

ਖਰੜ, 14 ਦਸੰਬਰ (ਗੁਰਮੁੱਖ ਸਿੰਘ ਮਾਨ)- ਪਿੰਡ ਨਿਆਂ ਸ਼ਹਿਰ ਬਡਾਲਾ ਵਿਖੇ ਬੰਦ ਪਏ ਸੇਵਾ ਕੇਂਦਰ ਦੇ ਸ਼ਰਾਰਤੀ ਅਨਸਰਾਂ ਵਲੋਂ ਸ਼ੀਸ਼ੇ ਤੋੜ ਦਿੱਤੇ ਗਏ ਜਦਕਿ ਅੰਦਰੋਂ ਸਾਮਾਨ ਚੋਰੀ ਹੋਣ ਦਾ ਖਦਸ਼ਾ ਵੀ ਪ੍ਰਗਟਾਇਆ ਜਾ ਰਿਹਾ ਹੈ | ਖਰੜ ਦੇ ਨਾਇਬ ਤਹਿਸੀਲਦਾਰ ਮਨਦੀਪ ਸਿੰਘ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX