ਤਾਜਾ ਖ਼ਬਰਾਂ


ਫਲਾਈਓਵਰ ਤੋਂ ਡਿੱਗੀ ਕਾਰ, ਇੱਕ ਦੀ ਮੌਤ-5 ਜ਼ਖਮੀ
. . .  26 minutes ago
ਹੈਦਰਾਬਾਦ, 18 ਫਰਵਰੀ - ਹੈਦਰਾਬਾਦ ਦੇ ਭਾਰਤ ਨਗਰ ਵਿਖੇ ਇੱਕ ਤੇਜ ਰਫ਼ਤਾਰ ਕਾਰ ਦੇ ਫਲਾਈਓਵਰ ਤੋਂ ਡਿੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ 5 ਲੋਕ ਜ਼ਖਮੀ...
ਵਿਆਹ ਸਮਾਰੋਹ 'ਚ ਜ਼ਹਿਰੀਲੇ ਖਾਣੇ ਤੋਂ ਬਾਅਦ 50 ਲੋਕ ਹੋਏ ਬਿਮਾਰ
. . .  53 minutes ago
ਪਟਨਾ, 18 ਫਰਵਰੀ - ਬਿਹਾਰ ਦੇ ਸੋਨਪੁਰ ਵਿਖੇ ਇੱਕ ਵਿਆਹ ਸਮਾਰੋਹ ਦੌਰਾਨ ਜ਼ਹਿਰੀਲਾ ਖਾਣਾ ਖਾਣ ਤੋਂ ਬਾਅਦ ਤਕਰੀਬਨ 50 ਲੋਕ ਬਿਮਾਰ ਪੈ ਗਏ, ਜਿਨ੍ਹਾਂ ਨੂੰ ਹਸਪਤਾਲ ਭਰਤੀ...
ਆਗਰਾ-ਲਖਨਊ ਐਕਸਪ੍ਰੈੱਸ ਵੇ 'ਤੇ ਕਾਰ ਹਾਦਸੇ 'ਚ 4 ਮੌਤਾਂ
. . .  about 1 hour ago
ਲਖਨਊ, 18 ਫਰਵਰੀ - ਉੱਤਰ ਪ੍ਰਦੇਸ਼ ਦੇ ਆਗਰਾ-ਲਖਨਊ ਐਕਸਪ੍ਰੈੱਸ ਵੇ 'ਤੇ ਇੱਕ ਕਾਰ ਦੇ ਦੁਰਘਟਨਾਗ੍ਰਸਤ ਹੋਣ ਕਾਰਨ ਕਾਰ ਸਵਾਰ 4 ਲੋਕਾਂ ਦੀ ਮੌਤ ਹੋ...
ਟੀ.ਐੱਮ.ਸੀ ਦੇ ਸਾਬਕਾ ਸੰਸਦ ਮੈਂਬਰ ਤਾਪਸ ਪਾਲ ਦਾ ਦੇਹਾਂਤ
. . .  about 1 hour ago
ਮੁੰਬਈ, 19 ਫਰਵਰੀ - ਤ੍ਰਿਣਮੂਲ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਤਾਪਸ ਪਾਲ ਦਾ ਦਿਲ ਦੀ ਧੜਕਣ ਰੁਕਣ ਕਾਰਨ ਅੱਜ ਮੁੰਬਈ ਦੇ ਹਸਪਤਾਲ ਵਿਚ ਦੇਹਾਂਤ ਹੋ...
ਸਚਿਨ ਤੇਂਦੁਲਕਰ ਨੇ ਜਿੱਤਿਆ ਲਾਰੇਸ ਸਪੋਰਟਿੰਗ ਮੋਮੈਂਟ ਦਾ ਪੁਰਸਕਾਰ
. . .  about 1 hour ago
ਨਵੀਂ ਦਿੱਲੀ, 18 ਫਰਵਰੀ - ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਵਿਸ਼ਵ ਕੱਪ ਦੀ ਜਿੱਤ ਦੇ ਬਾਅਦ ਪਿਛਲੇ ਦੋ ਦਹਾਕਿਆਂ ਦਾ ਲਾਰੇਸ ਸਪੋਰਟਿੰਗ ਮੋਮੈਂਟ ਪੁਰਸਕਾਰ ਜਿੱਤਣ ਦਾ ਮਾਣ ਹਾਸਲ...
ਸੀਤਾਰਮਨ ਵੱਲੋਂ ਉਦਯੋਗ ਤੇ ਵਪਾਰ ਸੰਗਠਨਾਂ ਨਾਲ ਮੀਟਿੰਗ ਅੱਜ
. . .  about 1 hour ago
ਨਵੀਂ ਦਿੱਲੀ, 18 ਫਰਵਰੀ - ਕੋਰੋਨਾ ਵਾਈਰਸ ਦੇ ਭਾਰਤੀ ਵਪਾਰ ਅਤੇ ਉਦਯੋਗ ਉੱਪਰ ਪ੍ਰਭਾਵਾਂ ਦਾ ਜਾਇਜ਼ਾ ਲੈਣ ਲਈ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਉਦਯੋਗ ਤੇ ਵਪਾਰ ਸੰਗਠਨਾਂ ਨਾਲ...
ਵਿਜੇ ਮਾਲਿਆ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਅੱਜ
. . .  about 1 hour ago
ਨਵੀਂ ਦਿੱਲੀ, 18 ਫਰਵਰੀ - ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਦੁਆਰਾ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਉਨ੍ਹਾਂ ਦੀ ਜਾਇਦਾਦ ਜ਼ਬਤ ਕਰਨ ਖ਼ਿਲਾਫ਼ ਦਾਇਰ ਪਟੀਸ਼ਨ 'ਤੇ ਸੁਪਰੀਮ ਕੋਰਟ...
ਚੀਨ 'ਚ ਕੋਰੋਨਾ ਵਾਇਰਸ ਕਾਰਨ ਮੌਤਾਂ ਦੀ ਗਿਣਤੀ ਹੋਈ 1800
. . .  about 1 hour ago
ਬੀਜਿੰਗ, 18 ਫਰਵਰੀ - ਚੀਨ 'ਚ ਕੋਰੋਨਾ ਵਾਈਰਸ ਕਾਰਨ ਮਰਨ ਵਾਲਿਆ ਦੀ ਗਿਣਤੀ 1800 ਹੋ ਗਈ ਹੈ, ਜਦਕਿ 67000 ਕੇਸਾਂ ਦੀ ਪੁਸ਼ਟੀ ਹੋ ਚੁੱਕੀ...
ਅੱਜ ਦਾ ਵਿਚਾਰ
. . .  about 1 hour ago
ਅੱਜ ਦਾ ਵਿਚਾਰ
ਨਸ਼ਿਆਂ ਦੇ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ 70 ਲੱਖ ਰੁਪਏ ਦੀ ਜਾਇਦਾਦ ਜ਼ਬਤ ਕੀਤੀ
. . .  1 day ago
ਤਰਨ ਤਾਰਨ , 17 ਫਰਵਰੀ {ਅਜੀਤ ਬਿਉਰੋ }- ਮਾਨਯੋਗ ਸ੍ਰੀ ਧਰੁਵ ਦਹੀਆਂ ਆਈ.ਪੀ.ਐੱਸ ਐੱਸ.ਐੱਸ.ਪੀ ਤਰਨ ਤਾਰਨ ਵੱਲੋਂ ਨਸ਼ਿਆਂ ਦੇ ਖ਼ਿਲਾਫ਼ ਵਿੱਢੀ ਗਈ ਮੁਹਿੰਮ ਤਹਿਤ ਜ਼ਿਲ੍ਹਾ ਤਰਨ ਤਾਰਨ ਪੁਲਿਸ ਵੱਲੋਂ ਅੱਜ ...
ਨਵਾਂ ਪਿੰਡ ਦੋਨੇਵਾਲ 'ਚ ਪ੍ਰਾਈਵੇਟ ਸਕੂਲ ਬੱਸ ਹੇਠ ਬੱਚਾ ਆਇਆ, ਮੌਤ
. . .  1 day ago
ਲੋਹੀਆਂ ਖ਼ਾਸ, 17 ਫਰਵਰੀ (ਗੁਰਪਾਲ ਸਿੰਘ ਸ਼ਤਾਬਗੜ੍ਹ) - ਲੋਹੀਆਂ ਦੇ ਪਿੰਡ ਨਵਾਂ ਪਿੰਡ ਦੋਨੇਵਾਲ ਵਿਖੇ ਵਾਪਰੇ ਇੱਕ ਦਰਦਨਾਕ ਹਾਦਸੇ ਦੌਰਾਨ ਇੱਕ ਪ੍ਰਾਈਵੇਟ ਸਕੂਲ ਦੀ ਬੱਸ ਥੱਲੇ ਆਣ ਕੇ 10 ਸਾਲਾ ਬੱਚੇ ਦੀ ਮੌਕੇ 'ਤੇ ਹੀ ਮੌਤ ਹੋ ...
ਤਹਿਸੀਲਦਾਰ ਜਸਵਿੰਦਰ ਸਿੰਘ ਟਿਵਾਣਾ ਦਾ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ
. . .  1 day ago
ਰਾਏਕੋਟ ,17 ਫਰਵਰੀ (ਸੁਸ਼ੀਲ )- ਰਾਏਕੋਟ ਵਿਖੇ ਤਹਿਸੀਲਦਾਰ ਵਜੋਂ ਤਾਇਨਾਤ ਜਸਵਿੰਦਰ ਸਿੰਘ ਟਿਵਾਣਾ ਦਾ ਅੱਜ ਦਿਲ ਦੀ ਧੜਕਣ ਰੁਕਣ ਕਾਰਨ ਦਿਹਾਂਤ ਹੋ ਗਿਆ ।ਤਹਿਸੀਲ ਟਿਵਾਣਾ ਰਾਏਕੋਟ ਆਪਣੀ ਡਿਊਟੀ ਖ਼ਤਮ ...
ਸਵਾਮੀ ਦਵਿੰਦਰਾ ਨੰਦ ਥੋਪੀਆ ਸੱਚਖੰਡ ਪਿਆਨਾ ਕਰ ਗਏ
. . .  1 day ago
ਲੋਹਟਬੱਦੀ, 17 ਫਰਵਰੀ (ਕੁਲਵਿੰਦਰ ਸਿੰਘ ਡਾਂਗੋਂ) - ਗਰੀਬਦਾਸੀ ਸੰਪਰਦਾਇ ਅਤੇ ਭੂਰੀ ਵਾਲੇ ਭੇਖ ਦੇ ਪਰਮ ਸੰਤ ਸੰਤ ਸਵਾਮੀ ਦਵਿੰਦਰਾ ਨੰਦ ਮਹਾਰਾਜ ਸੰਚਾਲਕ ਅਵਧੂਤ ਕੁਟੀਆ ਥੋਪੀਆ ...
ਕੈਪਟਨ ਅਮਰਿੰਦਰ ਵੱਲੋਂ ਅਮਨਦੀਪ ਕੌਰ ਲਈ ਬਹਾਦਰੀ ਪੁਰਸਕਾਰ ਦਾ ਐਲਾਨ
. . .  1 day ago
ਚੰਡੀਗੜ੍ਹ, 17 ਫਰਵਰੀ (ਅਜੀਤ ਬਿਊਰੋ)- ਲੌਂਗੋਵਾਲ ਸਕੂਲ ਵੈਨ ਦੁਖਾਂਤ ਵਿਚ ਚਾਰ ਬੱਚਿਆਂ ਨੂੰ ਬਚਾ ਕੇ ਹਿੰਮਤ ਦਿਖਾਉਣ ਵਾਲੀ 9 ਵੀਂ ਜਮਾਤ ਦੀ ਵਿਦਿਆਰਥੀ ਅਮਨਦੀਪ ਕੌਰ ਦਾ ਸਰਕਾਰ ਸਨਮਾਨ ਕਰੇਗੀ । ਮੁੱਖ ਮੰਤਰੀ ਕੈਪਟਨ ...
ਵਿਕਾਸ ਕਾਰਜਾਂ ਦੇ ਲਈ ਪੰਜਾਬ ਸਰਕਾਰ ਨੇ 125 ਕਰੋੜ ਦੇ ਪ੍ਰਾਜੈਕਟਾਂ ਨੂੰ ਦਿੱਤੀ ਪ੍ਰਵਾਨਗੀ
. . .  1 day ago
ਚੰਡੀਗੜ੍ਹ, 17 ਫਰਵਰੀ- ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਹੱਦੀ ਖੇਤਰਾਂ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਦੇ ਲਈ 125...
ਦਿਨ ਦਿਹਾੜੇ ਲੁਟੇਰੇ ਫਾਈਨਾਂਸ ਮੁਲਾਜ਼ਮ ਕੋਲੋਂ ਨਗਦੀ ਲੁੱਟ ਕੇ ਹੋਏ ਫ਼ਰਾਰ
. . .  1 day ago
ਬਸਪਾ ਵੱਲੋਂ ਅੰਮ੍ਰਿਤਪਾਲ ਭੌਸਲੇ ਨੂੰ ਬਣਾਇਆ ਗਿਆ ਜਲੰਧਰ ਦਿਹਾਤੀ ਦਾ ਪ੍ਰਧਾਨ
. . .  1 day ago
ਲੌਂਗੋਵਾਲ ਵੈਨ ਹਾਦਸੇ ਦੀ ਐਕਸ਼ਨ ਕਮੇਟੀ ਨੇ ਸਹਾਇਤਾ ਰਾਸ਼ੀ ਨੂੰ ਨਕਾਰਿਆ
. . .  1 day ago
ਗੋਲਕ ਦੇ ਪੈਸੇ ਲਈ ਲੜ ਰਹੇ ਹਨ ਅਕਾਲੀ : ਦਰਸ਼ਨ ਕਾਂਗੜਾ
. . .  1 day ago
ਮਾਨਸਿਕ ਤੌਰ 'ਤੇ ਪ੍ਰੇਸ਼ਾਨ ਵਿਅਕਤੀ ਵੱਲੋਂ ਖ਼ੁਦਕੁਸ਼ੀ
. . .  1 day ago
ਪਾਕਿਸਤਾਨ: ਬਲੋਚਿਸਤਾਨ ਦੇ ਕਵੇਟਾ 'ਚ ਹੋਏ ਧਮਾਕੇ 'ਤ 5 ਮੌਤਾਂ
. . .  1 day ago
ਸੋਸ਼ਲ ਮੀਡੀਆ 'ਤੇ ਟੀ.ਏ ਦੀ ਭਰਤੀ ਦੀ ਫੈਲੀ ਝੂਠੀ ਖ਼ਬਰ ਦੇਖ ਕੇ ਮਾਧੋਪੁਰ ਪਹੁੰਚੇ ਨੌਜਵਾਨ ਹੋ ਰਹੇ ਖੱਜਲ ਖੁਆਰ
. . .  1 day ago
ਧਾਰਾ 370 ਦੇ ਵਿਰੁੱਧ ਰਹੀ ਬ੍ਰਿਟਿਸ਼ ਸੰਸਦ ਮੈਂਬਰ ਨੂੰ ਭਾਰਤ 'ਚ ਨਹੀਂ ਮਿਲੀ ਐਂਟਰੀ
. . .  1 day ago
ਦਿੱਲੀ ਕੈਬਨਿਟ 'ਚ ਵਿਭਾਗਾਂ ਦੀ ਵੰਡ, ਕੇਜਰੀਵਾਲ ਆਪਣੇ ਕੋਲ ਨਹੀਂ ਰੱਖਣਗੇ ਕੋਈ ਮੰਤਰਾਲੇ
. . .  1 day ago
ਐਨ.ਐੱਸ.ਕਿਊ.ਐਫ. ਅਧੀਨ 10ਵੀਂ ਤੇ 12ਵੀਂ ਸ਼੍ਰੇਣੀਆਂ ਦੀ ਪ੍ਰਯੋਗੀ ਪ੍ਰੀਖਿਆ ਤੇ ਟਰੇਨਿੰਗ ਦੇ ਸ਼ਡਿਊਲ 'ਚ ਤਬਦੀਲੀ
. . .  1 day ago
ਦੋ ਬੱਚਿਆਂ ਦੀ ਮਾਂ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ
. . .  1 day ago
ਮਨੀਲਾ 'ਚ ਪੰਜਾਬੀ ਵਿਅਕਤੀ ਦੀ ਗੋਲੀਆਂ ਮਾਰ ਕੇ ਹੱਤਿਆ
. . .  1 day ago
ਨਵਾਂ ਡੈੱਥ ਵਾਰੰਟ ਜਾਰੀ ਹੋਣ 'ਤੇ ਨਿਰਭੈਆ ਦੀ ਮਾਂ ਨੇ ਜਤਾਈ ਖ਼ੁਸ਼ੀ
. . .  1 day ago
ਕਰਤਾਰਪੁਰ : ਜਗਤਜੀਤ ਇੰਡ. ਡੈਮੋਕਰੈਟਿਕ ਵਰਕਰ ਯੂਨੀਅਨ ਹਮੀਰਾ ਵਲੋਂ ਮੰਗਾਂ ਨੂੰ ਲੈ ਕੇ ਨੈਸ਼ਨਲ ਹਾਈਵੇਅ ਜਾਮ
. . .  1 day ago
ਨਿਰਭੈਆ ਦੇ ਦੋਸ਼ੀਆਂ ਖ਼ਿਲਾਫ਼ ਜਾਰੀ ਹੋਇਆ ਨਵਾਂ ਡੈੱਥ ਵਾਰੰਟ, 3 ਮਾਰਚ ਨੂੰ ਹੋਵੇਗੀ ਫਾਂਸੀ
. . .  1 day ago
3 ਮਾਰਚ ਨੂੰ ਹੋਵੇਗੀ ਨਿਰਭੈਆ ਦੇ ਦੋਸ਼ੀਆਂ ਨੂੰ ਫਾਂਸੀ
. . .  1 day ago
ਡੀ. ਐਸ. ਪੀ. ਜੰਡਿਆਲਾ ਵੱਲੋਂ ਸਕੂਲੀ ਬੱਸਾਂ ਦੀ ਅਚਨਚੇਤ ਚੈਕਿੰਗ, 10 ਬੱਸਾਂ ਦੇ ਕੀਤੇ ਚਲਾਨ
. . .  1 day ago
ਪਰਿਵਾਰ ਵਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ : ਸਾਬਕਾ ਡੀ. ਆਈ. ਜੀ. ਅਤੇ ਮੌਜੂਦਾ ਡੀ. ਐੱਸ. ਪੀ. ਸਣੇ 6 ਦੋਸ਼ੀ ਕਰਾਰ
. . .  1 day ago
ਕਬੱਡੀ ਵਿਸ਼ਵ ਕੱਪ ਖੇਡਣ ਲਈ ਪਾਕਿਸਤਾਨ ਗਈ ਭਾਰਤੀ ਟੀਮ ਵਤਨ ਪਰਤੀ
. . .  1 day ago
ਓਵੈਸੀ ਨੇ ਤੇਲੰਗਾਨਾ ਦੇ ਮੁੱਖ ਮੰਤਰੀ ਤੋਂ ਸੂਬੇ 'ਚ ਐਨ.ਪੀ.ਆਰ ਪ੍ਰਕਿਰਿਆ 'ਤੇ ਰੋਕ ਲਗਾਉਣ ਦੀ ਕੀਤੀ ਮੰਗ
. . .  1 day ago
ਲੁਧਿਆਣਾ 'ਚ ਪੁਲਿਸ ਵਲੋਂ ਵੱਖ-ਵੱਖ ਥਾਵਾਂ ਤੋਂ 600 ਗ੍ਰਾਮ ਹੈਰੋਇਨ ਬਰਾਮਦ
. . .  1 day ago
ਪੰਜਾਬ 'ਚ ਇੱਕ ਇਤਿਹਾਸ ਰਚੇਗੀ ਸੰਗਰੂਰ ਰੈਲੀ- ਢੀਂਡਸਾ
. . .  1 day ago
ਨਿਰਭੈਆ ਮਾਮਲਾ : ਡੈੱਥ ਵਾਰੰਟ 'ਤੇ ਪਟਿਆਲਾ ਹਾਊਸ ਕੋਰਟ ਨੇ ਸੁਰੱਖਿਅਤ ਰੱਖਿਆ ਫ਼ੈਸਲਾ
. . .  1 day ago
ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਨੇ ਕੱਟੇ ਸਕੂਲੀ ਵਾਹਨਾਂ ਦੇ ਚਲਾਨ
. . .  1 day ago
ਕਿਸਾਨ ਸੰਘਰਸ਼ ਕਮੇਟੀ ਵਲੋਂ ਐੱਸ. ਡੀ. ਐੱਮ. ਦਫ਼ਤਰ ਸ਼ਾਹਕੋਟ ਮੂਹਰੇ ਵਿਸ਼ਾਲ ਧਰਨਾ
. . .  1 day ago
ਸ਼ਾਹੀਨ ਬਾਗ਼ ਪ੍ਰਦਰਸ਼ਨਕਾਰੀਆਂ ਦਾ ਪੱਖ ਜਾਣਨ ਲਈ ਸੁਪਰੀਮ ਕੋਰਟ ਨੇ ਨਿਯੁਕਤ ਕੀਤੇ ਵਾਰਤਾਕਾਰ
. . .  1 day ago
ਨੀਲੇ ਕਾਰਡ ਕੱਟੇ ਜਾਣ ਕਾਰਨ ਪੰਜਾਬ ਸਰਕਾਰ ਖ਼ਿਲਾਫ਼ ਸ੍ਰੀ ਮੁਕਤਸਰ ਸਾਹਿਬ 'ਚ ਰੋਹ ਭਰਪੂਰ ਪ੍ਰਦਰਸ਼ਨ
. . .  1 day ago
ਲੌਂਗੋਵਾਲ ਹਾਦਸੇ ਤੋਂ ਬਾਅਦ ਹਰਕਤ 'ਚ ਆਇਆ ਪ੍ਰਸ਼ਾਸਨ, ਸੂਬੇ ਭਰ 'ਚ ਮੁਹਿੰਮ ਚਲਾ ਕੇ ਸਕੂਲ ਬੱਸਾਂ ਦੀ ਕੀਤੀ ਚੈਕਿੰਗ
. . .  1 day ago
ਟਰੱਕ ਅਤੇ ਕਾਰ ਵਿਚਾਲੇ ਹੋਈ ਜ਼ਬਰਦਸਤ ਟੱਕਰ 'ਚ 2 ਵਿਅਕਤੀਆਂ ਦੀ ਮੌਤ, ਦੋ ਗੰਭੀਰ ਜ਼ਖ਼ਮੀ
. . .  1 day ago
ਵੈਨ ਹਾਦਸੇ ਤੋਂ ਬਾਅਦ ਲੌਂਗੋਵਾਲ ਦੇ ਨਿੱਜੀ ਸਕੂਲਾਂ ਵਿਚ ਛਾਇਆ ਸੰਨਾਟਾ, ਸਕੂਲ ਬੱਸਾਂ ਹੋਈਆਂ ਅਲੋਪ
. . .  1 day ago
ਨਿਰਭੈਆ ਮਾਮਲੇ 'ਚ ਦਿੱਲੀ ਦੀ ਪਟਿਆਲਾ ਹਾਊਸ ਕੋਰਟ 'ਚ ਸੁਣਵਾਈ ਜਾਰੀ
. . .  1 day ago
ਫ਼ਿਰੋਜ਼ਪੁਰ ਜ਼ਿਲ੍ਹਾ ਯੂਥ ਕਾਂਗਰਸ ਦੇ ਉਪ ਪ੍ਰਧਾਨ ਰਾਕੇਸ਼ ਕੁਮਾਰ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ
. . .  1 day ago
ਸ਼ਾਹੀਨ ਬਾਗ ਦੇ ਮੁੱਦੇ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਸ਼ੁਰੂ
. . .  1 day ago
ਸ਼੍ਰੋਮਣੀ ਕਮੇਟੀ ਤੋਂ ਬਾਦਲ ਪਰਿਵਾਰ ਦਾ ਕਬਜ਼ਾ ਹਟਾਉਣ ਲਈ ਸੁਖਦੇਵ ਢੀਂਡਸਾ ਦਾ ਦੇਵਾਂਗਾ ਸਾਥ- ਰਾਮੂਵਾਲੀਆ
. . .  1 day ago
ਸੜਕ ਹਾਦਸੇ 'ਚ ਨੌਜਵਾਨ ਦੀ ਮੌਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 30 ਮੱਘਰ ਸੰਮਤ 551

ਖੰਨਾ / ਸਮਰਾਲਾ

ਲਾੜੇ ਦੀ ਭੈਣ ਦੇ ਬੈਗ 'ਚੋਂ ਵਿਆਹ 'ਚ ਆਈਆਂ ਅਣਜਾਣ ਔਰਤਾਂ ਸੋਨੇ ਦਾ ਹਾਰ ਲੈ ਕੇ ਫ਼ਰਾਰ

ਖੰਨਾ, 14 ਦਸੰਬਰ (ਹਰਜਿੰਦਰ ਸਿੰਘ ਲਾਲ)- ਸਥਾਨਕ ਜੰਞ ਘਰ ਵਿਚ ਆਯੋਜਿਤ ਇਕ ਵਿਆਹ ਸਮਾਗਮ ਦੌਰਾਨ ਡੋਲੀ ਵਿਦਾ ਹੋਣ ਦੇ ਮੌਕੇ 'ਤੇ 2 ਨੌਸਰਬਾਜ਼ ਔਰਤਾਂ, ਜਿਨ੍ਹਾਂ ਨੇ ਵਿਆਹ ਵਿਚ ਸ਼ਾਮਿਲ ਹੋਣ ਦੇ ਲਈ ਸੁੰਦਰ ਕੱਪੜੇ ਪਾਏ ਹੋਏ ਨੇ ਲਾੜੇ ਦੀ ਭੈਣ ਦਾ 3 ਤੋਲੇ ਦਾ ਸੋਨੇ ਦਾ ਹਾਰ ਜਿਸ ਦੀ ਕੀਮਤ ਲਗਪਗ ਇਕ ਲੱਖ ਦੱਸੀ ਗਈ ਹੈ, ਚੋਰੀ ਕਰ ਲਿਆ | ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ | ਪੁਲਿਸ ਨੇ ਆਸਪਾਸ ਦੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਦੇਖਣ ਤੋਂ ਬਾਅਦ ਸ਼ਿਕਾਇਤ ਕਰਤਾ ਦੇ ਨੂੰ ਨਾਲ ਲੈ ਕੇ ਸਥਾਨਕ ਅਮਲੋਹ ਰੋਡ ਛਾਪਾ ਮਾਰਿਆ ਪਰ ਖ਼ਬਰ ਲਿਖੇ ਜਾਣ ਤੱਕ ਨੌਸਰਬਾਜ਼ ਔਰਤਾਂ ਪੁਲਿਸ ਦੀ ਗਿ੍ਫ਼ਤ ਤੋਂ ਬਾਹਰ ਸਨ | ਇਸ ਸਬੰਧ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੜਕੇ ਦੀ ਭੈਣ ਸਿੰਮੀ ਧੀਮਾਨ ਵਾਸੀ ਪੁਰਾਣੀ ਸਰਾਏ ਖੰਨਾ ਨੇ ਦੱਸਿਆ ਕਿ ਅੱਜ ਉਸ ਦੇ ਭਰਾ ਦੇ ਵਿਆਹ ਸਮਾਰੋਹ ਦਾ ਪ੍ਰੋਗਰਾਮ ਜੰਞ ਘਰ ਵਿਚ ਚੱਲ ਰਿਹਾ ਸੀ | ਇਸੇ ਦੌਰਾਨ 2 ਨੌਸਰਬਾਜ਼ ਔਰਤਾਂ ਜੋ ਕਾਫੀ ਸਮੇਂ ਤੋਂ ਵਿਆਹ ਸਮਾਰੋਹ ਵਿਚ ਘੁੰਮ ਰਹੀਆਂ ਸਨ ਨੇ ਮੇਰਾ ਪਲਾਸਟਿਕ ਦਾ ਕੈਰੀ ਬੈਗ ਸਾਈਡ ਤੋਂ ਕੱਟ ਕੇ ਉਸ ਵਿਚ ਪਿਆ 3 ਤੋਲੇ ਦਾ ਸੋਨੇ ਦਾ ਸੈੱਟ ਗ਼ਾਇਬ ਕਰ ਦਿੱਤਾ ਸੀ | ਸਿੰਮੀ ਨੇ ਦੱਸਿਆ ਕਿ ਨੌਸਰਬਾਜ਼ ਔਰਤਾਂ ਉਦੋਂ ਤੱਕ ਉਸ ਦੇ ਨਾਲ ਰਹੀਆਂ ਜਦੋਂ ਤੱਕ ਉਹ ਕਾਰ ਵਿਚ ਸਵਾਰ ਨਹੀਂ ਹੋ ਗਈ ਸੀ | ਘਰ ਜਾ ਕੇ ਜਿਵੇਂ ਹੀ ਉਸ ਨੇ ਦੇਖਿਆ ਤਾਂ ਸੈੱਟ ਗ਼ਾਇਬ ਸੀ | ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ |

ਲੋਕ ਅਦਾਲਤ 'ਚ ਸੈਂਕੜੇ ਕੇਸਾਂ ਦਾ ਨਿਪਟਾਰਾ ਮੌਕੇ 'ਤੇ ਕੀਤਾ ਗਿਆ ਤੇ ਕਰੋੜਾਂ ਰੁਪਏ ਦੇ ਅਵਾਰਡ ਪਾਸ ਹੋਏ

ਖੰਨਾ, 14 ਦਸੰਬਰ (ਹਰਜਿੰਦਰ ਸਿੰਘ ਲਾਲ) - ਅੱਜ ਸਥਾਨਕ ਅਦਾਲਤੀ ਕੰਪਲੈਕਸ ਵਿਚ ਸਥਿਤ ਤਿੰਨੇ ਅਦਾਲਤਾਂ ਵਿਚ ਮਹਾਂ ਰਾਸ਼ਟਰੀ ਲੋਕ ਅਦਾਲਤ ਲਗਾਈ ਗਈ | ਖੰਨਾ ਨਾਲ ਸਬੰਧਿਤ ਤਿੰਨੇ ਅਦਾਲਤਾਂ ਵਿਚ ਕੁੱਲ 573 ਕੇਸ ਪੇਸ਼ ਕੀਤੇ ਗਏ ਇਸ ਮੌਕੇ 297 ਕੇਸਾਂ ਦਾ ਮੌਕੇ 'ਤੇ ਹੀ ...

ਪੂਰੀ ਖ਼ਬਰ »

ਪੀ. ਐਨ. ਬੀ. ਬੈਂਕ ਰਿਟਾਇਰੀ ਐਸੋਸੀਏਸ਼ਨ ਨੇ ਆਈ. ਬੀ. ਏ. ਦੀ ਨਿਖੇਧੀ ਕੀਤੀ

ਖੰਨਾ, 14 ਦਸੰਬਰ (ਹਰਜਿੰਦਰ ਸਿੰਘ ਲਾਲ) - ਪੰਜਾਬ ਨੈਸ਼ਨਲ ਬੈਂਕ ਰਿਟਾਇਰੀ ਐਸੋਸੀਏਸ਼ਨ ਵਲ਼ੋਂ ਅੱਜ ਨਗਰ ਕੌਾਸਲ ਦੇ ਟਾਊਨ ਹਾਲ ਵਿਚ ਮੀਟਿੰਗ ਕੀਤੀ ਗਈ | ਜਨਰਲ ਸਕੱਤਰ ਕੰਵਲਜੀਤ ਸਿੰਘ ਨੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਬੈਂਕ ਰਿਟਾਇਰੀਆਂ ਦੀਆਂ ਮੰਗਾਂ ਪ੍ਰਤੀ ...

ਪੂਰੀ ਖ਼ਬਰ »

ਵਿਆਹੁਤਾ ਨੇ ਘਰੇਲੂ ਕਲੇਸ਼ ਤੋਂ ਤੰਗ ਆ ਕੇ ਖਾਧਾ ਜ਼ਹਿਰੀਲਾ ਪਦਾਰਥ

ਖੰਨਾ, 14 ਦਸੰਬਰ (ਮਨਜੀਤ ਸਿੰਘ ਧੀਮਾਨ)- ਕਥਿਤ ਰੂਪ ਵਿਚ ਘਰੇਲੂ ਕਲੇਸ਼ ਤੋਂ ਤੰਗ ਆਈ ਵਿਆਹੁਤਾ ਵਲ਼ੋਂ ਕੋਈ ਜ਼ਹਿਰੀਲੀ ਚੀਜ਼ ਖਾ ਲਏ ਜਾਣ ਉਪਰੰਤ ਖੰਨਾ ਦੇ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਈ ਗਈ | ਅੰਤਰਪ੍ਰੀਤ ਕੌਰ ਵਾਸੀ ਇਸਮੈਲਪੁਰ ਨੇ ਦੱਸਿਆ ਕਿ ਮੈਂ ਆਪਣੇ ਘਰ ...

ਪੂਰੀ ਖ਼ਬਰ »

ਗੁਰਦੁਆਰਾ ਕਲਗ਼ੀਧਰ ਸਾਹਿਬ 'ਚ ਗੁਰਮਤਿ ਸਮਾਗਮ ਭਲਕੇ

ਖੰਨਾ, 14 ਦਸੰਬਰ (ਹਰਜਿੰਦਰ ਸਿੰਘ ਲਾਲ) - ਗੁਰਦੁਆਰਾ ਸ੍ਰੀ ਕਲਗ਼ੀਧਰ ਸਾਹਿਬ ਖੰਨਾ ਵਿਖੇ ਪੋਹ ਦੇ ਮਹੀਨੇ ਦੀ ਸੰਗਰਾਂਦ ਮੌਕੇ ਸੋਮਵਾਰ 16 ਦਸੰਬਰ ਨੂੰ ਰਾਤ ਸਮੇਂ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਹਨ | ਗੁਰਦੁਆਰਾ ਕਮੇਟੀ ਦੇ ਸੈਕਟਰੀ ਅਵਤਾਰ ਸਿੰਘ ਕੈਂਥ ਨੇ ...

ਪੂਰੀ ਖ਼ਬਰ »

304 ਦੇ ਮਾਮਲੇ 'ਚ ਕਥਿਤ ਦੋਸ਼ੀ ਗਿ੍ਫ਼ਤਾਰ

ਖੰਨਾ, 14 ਦਸੰਬਰ (ਹਰਜਿੰਦਰ ਸਿੰਘ ਲਾਲ)- ਬੀਤੀ ਰਾਤ ਸਥਾਨਕ ਮਾਰਕਫੈੱਡ ਘਿਉ ਮਿਲ ਦੇ ਸਾਹਮਣੇ ਪ੍ਰਤਾਪ ਪੈਲੇਸ ਦੇ ਕੋਲ ਮਾਮੂਲੀ ਗੱਲ ਨੂੰ ਲੈ ਕੇ ਹੋਏ ਝਗੜੇ ਵਿਚ ਇਕ ਟਰੱਕ ਡਰਾਈਵਰ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ, ਇਸ ਮਾਮਲੇ ਵਿਚ ਪੁਲਿਸ ਨੇ ਸ਼ਿਕਾਇਤਕਰਤਾ ਰਾਜਵੀਰ ...

ਪੂਰੀ ਖ਼ਬਰ »

ਚੋਰਾਂ ਨੇ ਪਾਨ ਭੰਡਾਰ 'ਚ ਕੀਤੀ ਚੋਰੀ

ਖੰਨਾ, 14 ਦਸੰਬਰ (ਹਰਜਿੰਦਰ ਸਿੰਘ ਲਾਲ)- ਸਥਾਨਕ ਪ੍ਰੇਮ ਭੰਡਾਰੀ ਪਾਰਕ ਕੋਲ ਪਾਨ ਵਿਕਰੇਤਾ ਚੌਰਸੀਆਂ ਭੰਡਾਰ ਵਿਚ ਬੀਤੀ ਰਾਤ ਚੋਰਾਂ ਨੇ 10 ਹਜ਼ਾਰ ਦੀ ਨਕਦੀ ਦੇ ਨਾਲ-ਨਾਲ ਹੋਰ ਸਾਮਾਨ ਚੋਰੀ ਕਰ ਲਿਆ | ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ | ਉੱਥੇ ਪੁਲਿਸ ਨੇ ...

ਪੂਰੀ ਖ਼ਬਰ »

150 ਬੋਤਲਾਂ ਨਾਜਾਇਜ਼ ਸ਼ਰਾਬ ਫੜੀ

ਖੰਨਾ, 14 ਦਸੰਬਰ (ਹਰਜਿੰਦਰ ਸਿੰਘ ਲਾਲ) - ਬੀਤੀ ਰਾਤ ਖੰਨਾ ਪੁਲਿਸ ਵਲ਼ੋਂ ਨਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ | ਥਾਣਾ ਸਿਟੀ -2 ਖੰਨਾ ਦੇ ਐੱਸ. ਐੱਚ. ਓ. ਵਿਨੋਦ ਕੁਮਾਰ ਨੇ ਦੱਸਿਆ ਕਿ ਥਾਣੇਦਾਰ ਸ਼ਮਸ਼ੇਰ ਸਿੰਘ ਦੀ ਅਗਵਾਈ ਵਿਚ ...

ਪੂਰੀ ਖ਼ਬਰ »

ਸਵਾਈਨ ਫ਼ਲੂ ਦੀ ਬਿਮਾਰੀ ਸਬੰਧੀ ਜਾਗਰੂਕਤਾ ਕੈਂਪ

ਦੋਰਾਹਾ, 14 ਦਸੰਬਰ (ਮਨਜੀਤ ਸਿੰਘ ਗਿੱਲ)- ਡਾ. ਹਰਵਿੰਦਰ ਸਿੰਘ ਐਸ. ਐਮ. ਓ. ਪਾਇਲ ਦੇ ਦਿਸ਼ਾ ਨਿਰਦੇਸ਼ ਹੇਠ ਆਰੀਆ ਪੁੱਤਰੀ ਪਾਠਸ਼ਾਲਾ ਦੋਰਾਹਾ ਵਿਚ ਹੈਲਥ ਇੰਸਪੈਕਟਰ ਸੁਖਮਿੰਦਰ ਸਿੰਘ ਅਤੇ ਹੈਲਥ ਇੰਸਪੈਕਟਰ ਦਲਜਿੰਦਰ ਸਿੰਘ ਦੀ ਅਗਵਾਈ ਵਿਚ ਸਵਾਈਨ ਫਲੂ ਦੀ ਬਿਮਾਰੀ ...

ਪੂਰੀ ਖ਼ਬਰ »

ਬਲਾਕ ਦੋਰਾਹਾ ਦੀਆਂ ਵਧੀਆ ਕਾਰਗੁਜ਼ਾਰੀ ਕਰਨ ਵਾਲੀਆਂ ਪੰਚਾਇਤਾਂ ਦਾ ਵਿਸ਼ੇਸ਼ ਸਨਮਾਨ ਕਰਾਂਗੇ - ਚੇਅਰਪਰਸਨ ਦਾਊਮਾਜਰਾ

ਦੋਰਾਹਾ, 14 ਦਸੰਬਰ (ਮਨਜੀਤ ਸਿੰਘ ਗਿੱਲ)-ਦੋਰਾਹਾ ਬਲਾਕ ਸੰਮਤੀ ਦੀ ਨਵ ਨਿਯੁਕਤ ਚੇਅਰਪਰਸਨ ਸ਼ਿਵਦੀਪ ਕੌਰ ਦਾਊਮਾਜਰਾ ਨੇ ਅਹੁਦਾ ਸੰਭਾਲਣ ਤੋਂ ਬਾਅਦ ਪਹਿਲੀ ਵਾਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਵਿਧਾਇਕ ਲਖਵੀਰ ਸਿੰਘ ਲੱਖਾ ਦੀ ਅਗਵਾਈ 'ਚ ਆਉਣ ਵਾਲੇ ਦੋ ...

ਪੂਰੀ ਖ਼ਬਰ »

ਕੁਲਾਰ ਕਾਲਜ ਆਫ਼ ਨਰਸਿੰਗ ਕਿਸ਼ਨਗੜ੍ਹ ਬੀਜਾ ਵਿਖੇ 'ਸ਼ਕਤੀ ਐਪ' ਸਬੰਧੀ ਪ੍ਰਭਾਵਸ਼ਾਲੀ ਸੈਮੀਨਾਰ

ਬੀਜਾ, 14 ਦਸੰਬਰ (ਕਸ਼ਮੀਰਾ ਸਿੰਘ ਬਗ਼ਲੀ)- ਕੁਲਾਰ ਹਸਪਤਾਲ ਬੀਜਾ ਦੀ ਅਗਵਾਈ ਹੇਠ ਚੱਲ ਰਹੀ ਮੈਡੀਕਲ ਸਿੱਖਿਆ ਖੇਤਰ ਦੀ ਵਿਲੱਖਣ ਸੰਸਥਾ ਕੁਲਾਰ ਕਾਲਜ ਆਫ਼ ਨਰਸਿੰਗ ਕਿਸ਼ਨਗੜ੍ਹ ਬੀਜਾ ਵਿਖੇ ਪੁਲਿਸ ਜ਼ਿਲ੍ਹਾ ਖੰਨਾ ਦੇ ਐੱਸ. ਐੱਸ. ਪੀ. ਦੀਆਂ ਹਦਾਇਤਾਂ ਅਨੁਸਾਰ ...

ਪੂਰੀ ਖ਼ਬਰ »

ਅਵਜਿੰਦਰ ਸਿੰਘ ਕਾਲਾ ਘੁਡਾਣੀ ਨੂੰ ਯੂਥ ਕਾਂਗਰਸ ਪੰਜਾਬ ਦਾ ਜਨਰਲ ਸਕੱਤਰ ਬਣਾਏ ਜਾਣ ਦਾ ਸਵਾਗਤ

ਦੋਰਾਹਾ, 14 ਦਸੰਬਰ (ਮਨਜੀਤ ਸਿੰਘ ਗਿੱਲ)-ਯੂਥ ਕਾਂਗਰਸ ਲੋਕ ਸਭਾ ਹਲਕਾ ਫ਼ਤਿਹਗੜ੍ਹ ਸਾਹਿਬ ਦੇ ਪ੍ਰਧਾਨ ਰਹੇ ਅਵਜਿੰਦਰ ਸਿੰਘ ਕਾਲਾ ਦੇ ਪਿਛਲੇ ਦਿਨੀਂ ਯੂਥ ਕਾਂਗਰਸ ਪੰਜਾਬ ਦੀਆਂ ਹੋਈਆਂ ਚੋਣਾਂ ਵਿਚ ਸੂਬਾ ਜਨਰਲ ਸਕੱਤਰ ਚੁਣੇ ਜਾਣ 'ਤੇ ਵੱਖ-ਵੱਖ ਆਗੂਆਂ ਵਲੋਂ ...

ਪੂਰੀ ਖ਼ਬਰ »

ਪ੍ਰਵਾਸੀ ਭਾਰਤੀ ਸੀ.ਈ.ਓ. ਹਰਪ੍ਰੀਤ ਕੌਰ ਰਾਣਾ ਦਾ ਸਨਮਾਨ ਅੱਜ

ਹੰਬੜਾਂ, 14 ਦਸੰਬਰ (ਹਰਵਿੰਦਰ ਸਿੰਘ ਮੱਕੜ)-ਕੈਨੇਡਾ ਦੀ ਨਾਮੀ ਇਨਸ਼ੋਰੈਂਸ ਕੰਪਨੀ ਪੰਜਾਬ ਇਨਸ਼ੋਰੈਂਸ ਕੰਪਨੀ ਦੇ ਸੀ.ਈ.ਓ. ਸ੍ਰੀਮਤੀ ਹਰਪ੍ਰੀਤ ਕੌਰ ਰਾਣਾ ਪਤਨੀ ਸ਼ੇਰਜੰਗ ਸਿੰਘ ਰਾਣਾ ਜੋ ਪਿਛਲੇ ਸਮੇਂ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਨਾਲ ...

ਪੂਰੀ ਖ਼ਬਰ »

ਮਜ਼ਦੂਰਾਂ ਦੀ ਮੀਟਿੰਗ, ਮੰਗਾਂ ਲਈ 18 ਨੂੰ ਦੇਵਾਂਗੇ ਮੰਗ-ਪੱਤਰ- ਰੁਪਾਲੋਂ

ਖੰਨਾ, 14 ਦਸੰਬਰ (ਹਰਜਿੰਦਰ ਸਿੰਘ ਲਾਲ) - ਪਿਛਲੇ ਕਾਫੀ ਲੰਬੇ ਸਮੇਂ ਤੋਂ ਪੰਜਾਬ ਦੇ ਮਜ਼ਦੂਰ ਆਪਣੀਆਂ ਜਾਇਜ਼ ਤੇ ਹੱਕੀ ਮੰਗਾ ਲਈ ਸੰਘਰਸ਼ ਕਰਦੇ ਆ ਰਹੇ ਹਨ | ਪਰ ਪੰਜਾਬ ਸਰਕਾਰ ਮਜ਼ਦੂਰਾਂ ਦੇ ਮਸਲੇ ਹੱਲ ਕਰਨ ਵਿਚ ਅਸਫਲ ਸਾਬਤ ਹੋਈ ਹੈ, ਕਿਉਂਕਿ ਪੰਜਾਬ ਸਰਕਾਰ ਦੀਆਂ ...

ਪੂਰੀ ਖ਼ਬਰ »

ਸੰਤ ਅਵਤਾਰ ਸਿੰਘ ਬਾਬਰਪੁਰ ਵਾਲਿਆਂ ਵਲੋਂ ਕਬੱਡੀ ਕੱਪ ਦਾ ਸਟਿੱਕਰ ਜਾਰੀ

ਮਲੌਦ, 14 ਦਸੰਬਰ (ਦਿਲਬਾਗ ਸਿੰਘ ਚਾਪੜਾ)-ਮਾਤਾ ਗੁਰਬਚਨ ਕੌਰ ਸਪੋਰਟਸ ਕਲੱਬ ਸੋਮਲ ਖੇੜੀ ਵਲੋਂ ਸ਼ਹੀਦ ਸੁਰਿੰਦਰ ਸਿੰਘ ਗੋਲਡੀ ਰੋੜੀਆ ਦੀ ਯਾਦ ਵਿਚ 3 ਜਨਵਰੀ 2020 ਨੂੰ ਕਰਵਾਏ ਜਾ ਰਹੇ ਤੀਸਰੇ ਕਬੱਡੀ ਕੱਪ ਦਾ ਪੋਸਟਰ ਸਟਿੱਕਰ ਸੰਤ ਬਾਬਾ ਅਵਤਾਰ ਸਿੰਘ ਜੀ ਬਾਬਪੁਰ ...

ਪੂਰੀ ਖ਼ਬਰ »

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਸਬੰਧੀ ਸਮਾਗਮ 17 ਤੋਂ

ਦੋਰਾਹਾ, 14 ਦਸੰਬਰ (ਜਸਵੀਰ ਝੱਜ)-ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹੀਦੀ ਦਿਹਾੜੇ ਦੇ ਸਬੰਧ ਵਿਚ ਤਿੰਨ ਦਿਨਾ ਅਲੌਕਿਕ ਸਮਾਗਮ ਦਸੰਬਰ 17 ਮੰਗਲ਼ਵਾਰ, 18 ਬੁੱਧਵਾਰ ਅਤੇ 19 ਵੀਰਵਾਰ ਨੂੰ ਗੁਰਦੁਆਰਾ ਗੁਰਮਤਿ ਸੰਗੀਤ ਵਿਦਿਆਲਾ, ਬੁੰਗਾ ਸਾਹਿਬ (ਰਜਿ,) ...

ਪੂਰੀ ਖ਼ਬਰ »

ਨਵ-ਨਿਯੁਕਤ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਅਗਲੇ ਹਫ਼ਤੇ ਕਰੇਗਾ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਨਾਲ ਮੀਟਿੰਗ

ਪਾਇਲ, 14 ਦਸੰਬਰ (ਨਿਜ਼ਾਮਪੁਰ)- ਯਾਦਵਿੰਦਰ ਸਿੰਘ ਜੰਡਾਲੀ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ ਨਿਯੁਕਤ ਹੋਣ ਉਪਰੰਤ ਪਿੰਡ ਵਾਸੀਆਂ ਵਲੋਂ ਵਿਕਾਸ ਦੇ ਕੰਮਾਂ ਲਈ ਉਡੀਕ ਕਰਨੀ ਸ਼ੁਰੂ ਹੋ ਗਈ ਹੈ ਤੇ ਇਸ ਲਈ ਨਵ-ਨਿਯੁਕਤ ਚੇਅਰਮੈਨ ਯਾਦਵਿੰਦਰ ਸਿੰਘ ਜੰਡਾਲੀ ਨੇ ...

ਪੂਰੀ ਖ਼ਬਰ »

ਸਰਕਾਰੀ ਸਕੂਲ ਕੰਗਣਵਾਲ 'ਚ ਅਧਿਆਪਕ-ਮਾਪੇ ਮਿਲਣੀ

ਸਾਹਨੇਵਾਲ, 14 ਦਸੰਬਰ (ਹਰਜੀਤ ਸਿੰਘ ਢਿੱਲੋਂ)-ਸਰਕਾਰੀ ਪ੍ਰਾਇਮਰੀ ਸਕੂਲ ਕੰਗਣਵਾਲ ਵਿਖੇ ਕਰਵਾਈ ਗਈ ਮਾਪੇ ਅਧਿਆਪਕ ਮਿਲਨੀ ਤੇ ਹੋਰ ਸਰਗਰਮੀਆਂ ਸਬੰਧੀ ਜਾਣਕਾਰੀ ਦਿੰਦੇ ਮੁੱਖ ਅਧਿਆਪਕ ਮੈਡਮ ਬਰਜਿੰਦਰ ਕੌਰ ਨੇ ਦੱਸਿਆ ਕਿ ਇਸ ਮੀਟਿੰਗ ਸਬੰਧੀ ਅਧਿਆਪਕਾਂ ...

ਪੂਰੀ ਖ਼ਬਰ »

ਛੋਟੇ ਸਾਹਿਬਜ਼ਾਦਿਆਂ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਖੰਨਾ, 14 ਦਸੰਬਰ (ਹਰਜਿੰਦਰ ਸਿੰਘ ਲਾਲ, ਮਨਜੀਤ ਸਿੰਘ ਧੀਮਾਨ) - ਅੱਜ ਗੁਰਦੁਆਰਾ ਭਗਤ ਨਾਮਦੇਵ ਜੀ ਵਿਖੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫ਼ਤਹਿ ਸਿੰਘ ਜੀ ਦਾ ਜਨਮ ਦਿਹਾੜਾ ਬਹੁਤ ਸ਼ਰਧਾ ਅਤੇ ਸਤਿਕਾਰ ਸਹਿਤ ਮਨਾਇਆ ਗਿਆ¢ ਜਿਸ ਵਿਚ ਸਵੇਰੇ ...

ਪੂਰੀ ਖ਼ਬਰ »

ਪੈਸੇ ਚੁਕਾਉਣ ਦੇ ਭਰੋਸੇ ਤੋਂ ਬਾਅਦ ਪਾਵਰਕਾਮ ਨੇ ਪੁਲਿਸ ਸਟੇਸ਼ਨ ਦਾ ਮੁੜ ਕੁਨੈਕਸ਼ਨ ਕੀਤਾ ਚਾਲੂ

ਮਾਛੀਵਾੜਾ ਸਾਹਿਬ, 14 ਦਸੰਬਰ (ਮਨੋਜ ਕੁਮਾਰ)-ਪਾਵਰਕਾਮ ਨੇ ਸਥਾਨਕ ਪੁਲਿਸ ਸਟੇਸ਼ਨ ਨੂੰ ਕੁੱਝ ਘੰਟਿਆਂ ਦੇ ਝਟਕੇ ਤੋਂ ਬਾਦ ਰਾਹਤ ਦਿੰਦਿਆਂ ਬਿਜਲੀ ਕੁਨੈਕਸ਼ਨ ਮੁੜ ਚਾਲੂ ਕਰ ਦਿੱਤਾ | ਪੁਲਿਸ ਸਟੇਸ਼ਨ ਦੇ ਅਧਿਕਾਰੀਆਂ ਨੇ ਇਕ ਹਫ਼ਤੇ ਦੇ ਅੰਦਰ ਅੰਦਰ ਬਕਾਏ ਰਾਸ਼ੀ ...

ਪੂਰੀ ਖ਼ਬਰ »

ਗੌਰਵ ਮਾਛੀਵਾੜਾ ਨੇ ਈਰਾਨੀ ਪਹਿਲਵਾਨ ਪੋਇਆ ਨੂੰ ਚਿੱਤ ਕੀਤਾ

ਮਾਛੀਵਾੜਾ ਸਾਹਿਬ, 14 ਦਸੰਬਰ (ਸੁਖਵੰਤ ਸਿੰਘ ਗਿੱਲ)- ਮਾਛੀਵਾੜਾ ਸ਼ਹਿਰ ਦੇ ਜੰਮਪਲ ਭਾਰਤ ਕੇਸਰੀ, ਹਿੰਦ ਕੇਸਰੀ ਜੇਤੂ ਪਹਿਲਵਾਨ ਗੌਰਵ ਮਾਛੀਵਾੜਾ ਨੇ ਪੰਜਾਬ ਅਤੇ ਇਲਾਕੇ ਦਾ ਨਾਂਅ ਰੌਸ਼ਨ ਕਰਦਿਆਂ ਮਹਾਂਰਾਸ਼ਟਰ ਦੇ ਵੱਡੇ ਦੰਗਲ ਮੇਲੇ 'ਚ ਈਰਾਨ ਦੇ ਪਹਿਲਵਾਨ ਪੋਇਆ ...

ਪੂਰੀ ਖ਼ਬਰ »

ਪਿੰਡ ਝਾੜ ਸਾਹਿਬ ਵਿਖੇ ਕਿਸਾਨ ਕਲੱਬ ਦੀ ਮੀਟਿੰਗ

ਸਮਰਾਲਾ, 14 ਦਸੰਬਰ (ਬਲਜੀਤ ਸਿੰਘ ਬਘੌਰ)- ਪੀ. ਏ. ਡੀ. ਬੀ. ਬਰਾਂਚ ਸਮਰਾਲਾ ਨਾਲ ਸਬੰਧਿਤ ਕਿਸਾਨ ਕਲੱਬ ਦੀ ਮੀਟਿੰਗ ਪਿੰਡ ਝਾੜ ਸਾਹਿਬ ਵਿਖੇ ਹੋਈ, ਜਿਸ ਵਿਚ ਆਲੇ-ਦੁਆਲੇ ਦੇ ਪਿੰਡਾਂ ਦੇ ਕਿਸਾਨਾਂ ਨੇ ਭਾਗ ਲਿਆ | ਇਸ ਮੌਕੇ ਸਭ ਤੋਂ ਪਹਿਲਾਂ ਨੰਬਰਦਾਰ ਹਰਬੰਸ ਸਿੰਘ ਝਾੜ ...

ਪੂਰੀ ਖ਼ਬਰ »

ਸਮਰਾਲਾ ਸੋਸ਼ਲ ਵੈੱਲਫੇਅਰ ਸੁਸਾਇਟੀ ਵਲੋਂ ਕੀਤੀ ਗਈ ਨਵੇਂ ਅਹੁਦੇਦਾਰਾਂ ਦੀ ਚੋਣ

ਸਮਰਾਲਾ, 14 ਦਸੰਬਰ (ਪੱਤਰ ਪ੍ਰੇਰਕ)-ਸਮਰਾਲਾ ਇਲਾਕੇ ਦੀ ਪ੍ਰਸਿੱਧ ਸਮਾਜਸੇਵੀ ਸੰਸਥਾ ਸਮਰਾਲਾ ਸੋਸ਼ਲ ਵੈੱਲਫੇਅਰ ਸੁਸਾਇਟੀ ਦੀ ਵਿਸ਼ੇਸ਼ ਇਕੱਤਰਤਾ ਸੰਸਥਾ ਦੇ ਚੇਅਰਮੈਨ ਐਡਵੋਕੇਟ ਗਗਨਦੀਪ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਇਕ ਲਿਖਤੀ ਮਤੇ ਰਾਹੀਂ ...

ਪੂਰੀ ਖ਼ਬਰ »

ਨਵੇਂ ਬਣੇ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਜੰਡਾਲੀ ਨੇ ਕੈਬਨਿਟ ਮੰਤਰੀ ਆਸ਼ੂ ਨਾਲ ਕੀਤੀ ਮੁਲਾਕਾਤ

ਖੰਨਾ, 14 ਦਸੰਬਰ (ਹਰਜਿੰਦਰ ਸਿੰਘ ਲਾਲ) - ਜ਼ਿਲ੍ਹਾ ਪ੍ਰੀਸ਼ਦ ਦੇ ਨਵੇਂ ਚੁਣੇ ਗਏ ਚੇਅਰਮੈਨ ਯਾਦਵਿੰਦਰ ਸਿੰਘ ਜੰਡਾਲੀ ਨੇ ਅੱਜ ਆਪਣੇ ਸਾਥੀਆਂ ਨਾਲ ਇਸ ਚੋਣ ਲਈ ਪੰਜਾਬ ਦੇ ਖ਼ੁਰਾਕ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਨਾਲ ਜ਼ਿਲ੍ਹਾ ਲੁਧਿਆਣਾ, ਜ਼ਿਲ੍ਹਾ ਪ੍ਰੀਸ਼ਦ ...

ਪੂਰੀ ਖ਼ਬਰ »

ਬਲਾਕ ਖੰਨਾ ਦੇ ਤਿੰਨ ਡਾਕਟਰ ਜ਼ਿਲ੍ਹਾ ਕਮੇਟੀ ਲਈ ਚੁਣੇ ਜਾਣ 'ਤੇ ਮੈਡੀਕਲ ਪੈ੍ਰਕਟੀਸ਼ਨਰ ਐਸੋਸੀਏਸ਼ਨ ਵਲ਼ੋਂ ਸਨਮਾਨ

ਖੰਨਾ, 14 ਦਸੰਬਰ (ਹਰਜਿੰਦਰ ਸਿੰਘ ਲਾਲ) - ਮੈਡੀਕਲ ਪੈ੍ਰਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਬਲਾਕ ਖੰਨਾ ਅਤੇ ਬਲਾਕ ਸਮਰਾਲਾ ਦੇ ਡਾਕਟਰਾਂ ਦੀ ਇਕ ਮੀਟਿੰਗ ਖੰਨਾ ਵਿਚ ਹੋਈ | ਜਿਸ ਵਿਚ ਬਲਾਕ ਖੰਨਾ ਦੇ ਤਿੰਨ ਡਾਕਟਰ ਡਾ. ਕੁਲਵਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ, ਡਾ.ਚਰਨ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX