ਤਾਜਾ ਖ਼ਬਰਾਂ


ਬਠਿੰਡਾ ਜ਼ਿਲ੍ਹੇ ਦੀ ਗੋਨਿਆਣਾ ਮੰਡੀ 'ਚ ਇਕ ਵਿਅਕਤੀ ਨੂੰ ਹੋਇਆ ਕੋਰੋਨਾ
. . .  31 minutes ago
ਬਠਿੰਡਾ, 7 ਜੂਨ (ਅੰਮ੍ਰਿਤਪਾਲ ਸਿੰਘ ਵਲਾਣ)- ਅੱਜ ਬਠਿੰਡਾ ਜ਼ਿਲ੍ਹੇ ਦੀ ਗੋਨਿਆਣਾ ਮੰਡੀ ਨਾਲ ਸਬੰਧਿਤ ਇੱਕ ਵਿਅਕਤੀ ਦੀ ਕੋਰੋਨਾ...
ਚੰਡੀਗੜ੍ਹ 'ਚ ਕੋਰੋਨਾ ਦੇ ਦੋ ਮਾਮਲਿਆਂ ਦੀ ਹੋਈ ਪੁਸ਼ਟੀ
. . .  37 minutes ago
ਚੰਡੀਗੜ੍ਹ, 7 ਜੂਨ (ਮਨਜੋਤ ਸਿੰਘ)- ਚੰਡੀਗੜ੍ਹ 'ਚ ਕੋਰੋਨਾ ਦੇ ਦੋ ਮਾਮਲਿਆਂ ਦੀ ਪੁਸ਼ਟੀ ਹੋਈ ...
ਸ਼ੋਪੀਆ 'ਚ ਸੁੱਰਖਿਆ ਬਲਾ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਸ਼ੁਰੂ
. . .  about 1 hour ago
ਸ੍ਰੀਨਗਰ, 7 ਜੂਨ- ਜੰਮੂ-ਕਸ਼ਮੀਰ 'ਚ ਸ਼ੋਪੀਆ ਜ਼ਿਲ੍ਹੇ ਦੇ ਰੇਬੇਨ ਇਲਾਕੇ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ..
ਕੋਰੋਨਾ ਨੇ ਦਿੱਲੀ ਪੁਲਿਸ ਦੇ ਇਕ ਹੋਰ ਮੁਲਾਜ਼ਮ ਦੀ ਲਈ ਜਾਨ
. . .  about 1 hour ago
ਨਵੀਂ ਦਿੱਲੀ, 7 ਜੂਨ- ਦਿੱਲੀ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ...
ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਕਰਨਗੇ ਵਰਚੂਅਲ ਰੈਲੀ
. . .  about 1 hour ago
ਪਟਨਾ, 7 ਜੂਨ- ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਬਿਹਾਰ ਵਿਧਾਨ ਸਭਾ ਦੇ ਲਈ ਵਰਚੂਅਲ ਰੈਲੀ ਕਰਨਗੇ। ਜਾਣਕਾਰੀ ਦੇ ਅਨੁਸਾਰ...
ਅੱਜ ਦਾ ਵਿਚਾਰ
. . .  about 2 hours ago
ਖੰਨਾ ਵਿਚ 27 ਸਾਲਾਂ ਦੀ ਇੱਕ ਹੋਰ ਔਰਤ ਕੋਰੋਨਾ ਪਾਜ਼ੀਟਿਵ
. . .  1 day ago
ਫ਼ਾਜ਼ਿਲਕਾ ਜ਼ਿਲ੍ਹੇ ਵਿਚ ਇਕ ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ ਆਇਆ ਸਾਹਮਣੇ
. . .  1 day ago
ਲੁਧਿਆਣਾ ਵਿੱਚ 4 ਗਰਭਵਤੀ ਔਰਤਾਂ ਸਮੇਤ ਇੱਕੋ ਦਿਨ ਵਿੱਚ ਕੋਰੋਨਾ ਨਾਲ ਸਬੰਧਿਤ 16 ਮਾਮਲੇ ਸਾਹਮਣੇ ਆਏ
. . .  1 day ago
ਲੁਧਿਆਣਾ, 6 ਜੂਨ ਸਲੇਮਪੁਰੀ - ਲੁਧਿਆਣਾ ਵਿਚ ਕੋਰੋਨਾ ਵਾਇਰਸ ਦਾ ਅੱਜ ਤੀਜੇ ਦਿਨ ਵੀ ਕਹਿਰ ਜਾਰੀ ਰਿਹਾ। ਸਿਵਲ ਸਰਜਨ ਡਾ ਰਾਜੇਸ਼ ਬੱਗਾ ਨੇ ਦੱਸਿਆ ਡਾਕਟਰੀ ਜਾਂਚ ਦੌਰਾਨ ਅੱਜ 37 ਸਾਲਾ ਔਰਤ ਵਾਸੀ ਦੋਰਾਹਾ 65 ਸਾਲਾ ਔਰਤ ਵਾਸੀ ਹਬੀਬ ਗੰਜ 29 ਸਾਲਾ ਵਾਸੀ ਪਿੰਡ ਜੱਸੋਵਾਲ 27 ਸਾਲਾ ਔਰਤ...
ਬਸੀ ਪਠਾਣਾਂ ਵਿੱਚ ਇੱਕ ਕੋਰੋਨਾ ਪਾਜ਼ੀਟਿਵ ਕੇਸ ਆਇਆ ਸਾਹਮਣੇ
. . .  1 day ago
ਰਾਜਪੁਰਾ ਚ ਇਕ ਪਰਿਵਾਰ ਦੇ 5 ਮੈਂਬਰ ਕੋਰੋਨਾ ਦੀ ਮਾਰ ਹੇਠ ਆਏ
. . .  1 day ago
ਰਾਜਪੁਰਾ, 6 ਜੂਨ (ਰਣਜੀਤ ਸਿੰਘ) - ਰਾਜਪੁਰਾ ਸ਼ਹਿਰ ਵਿਚ ਭਾਈ ਮਤੀ ਦਾਸ ਗੁਰਦੁਆਰਾ ਸਾਹਿਬ ਨੇੜੇ ਰਹਿਣ ਵਾਲੇ ਇਕ ਹੀ ਪਰਿਵਾਰ ਦੇ 5 ਮੈਂਬਰਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਇਹ ਪਰਿਵਾਰ ਕੁੱਝ ਦਿਨ ਪਹਿਲਾਂ ਦਿੱਲੀ ਰਹਿ ਕੇ ਆਇਆ ਸੀ...
ਇਕੋ ਪਰਿਵਾਰ ਦੇ 3 ਮਰੀਜ਼ ਆਏ ਕੋਰੋਨਾ ਪਾਜ਼ੀਟਿਵ
. . .  1 day ago
ਨਵਾਂਸ਼ਹਿਰ, 6 ਜੂਨ (ਗੁਰਬਖਸ਼ ਸਿੰਘ ਮਹੇ)- ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਖ਼ਤਮ ਹੁੰਦਾ ਨਜ਼ਰ ਨਹੀਂ ਆ ਰਿਹਾ। ਇਸ ਤੋਂ ਪਹਿਲਾਂ ਦੋ ਬਾਰ ਸਵੇਰ ਸਮੇਂ ਜ਼ਿਲ੍ਹੇ ਨੂੰ ਕੋਰੋਨਾ ਮੁਕਤ ਐਲਾਨਿਆ ਗਿਆ ਸੀ ਪਰ ਸ਼ਾਮ ਨੂੰ ਦੋਨੋਂ ਬਾਰ ਕੋਰੋਨਾ ਪਾਜ਼ੀਟਿਵ ਮਰੀਜ਼ ਆਉਣ ਕਾਰਣ ਜ਼ਿਲ੍ਹਾ...
ਪਟਿਆਲਾ ਵਿਚ ਸੱਤ ਹੋਰ ਕੋਵਿਡ ਪਾਜ਼ੀਟਿਵ ਕੇਸਾਂ ਦੀ ਹੋਈ ਪੁਸ਼ਟੀ
. . .  1 day ago
ਪਟਿਆਲਾ 6 ਜੂਨ (ਗੁਰਪ੍ਰੀਤ ਸਿੰਘ ਚੱਠਾ) - ਜ਼ਿਲ੍ਹੇ ਵਿਚ ਸੱਤ ਕੋਵਿਡ ਪਾਜ਼ੀਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆਂ ਕਿ ਬੀਤੇ ਦਿਨੀਂ ਕੋਵਿਡ ਜਾਂਚ ਲਈ ਭੇਜੇ ਸੈਂਪਲਾ ਵਿਚੋ 451 ਸੈਂਪਲਾ ਦੀ ਪ੍ਰਾਪਤ ਹੋਈ ਰਿਪੋਰਟ ਵਿਚੋ 443 ਸੈਂਪਲਾ ਦੀ ਰਿਪੋਰਟ ਕੋਵਿਡ...
ਜਲੰਧਰ ਦੇ ਰੈਣਕ ਬਾਜ਼ਾਰ 'ਚ ਹਥਿਆਰਬੰਦ ਲੁਟੇਰੇ ਵਲੋਂ ਲੁੱਟ, ਮਚੀ ਦਹਿਸ਼ਤ
. . .  1 day ago
ਜਲੰਧਰ, 6 ਜੂਨ - ਜਲੰਧਰ ਦੇ ਰੈਣਕ ਬਾਜ਼ਾਰ ਵਿਚ ਦਿਨ ਦਿਹਾੜੇ ਇਕ ਦੁਕਾਨ 'ਤੇ ਹਥਿਆਰਬੰਦ ਲੁਟੇਰੇ ਨੇ ਲੁੱਟ ਨੂੰ ਅੰਜਾਮ ਦਿੱਤਾ। ਜਿਸ ਮਗਰੋਂ ਬਾਜ਼ਾਰ ਵਿਚ ਦੁਕਾਨਦਾਰਾਂ ਵਿਚਕਾਰ ਸਨਸਨੀ ਫੈਲ ਗਈ ਹੈ ਤੇ ਮਾਹੌਲ ਤਣਾਅ ਗ੍ਰਸਤ ਹੈ। ਪੁਲਿਸ ਵਲੋਂ ਸੀ.ਸੀ.ਟੀ.ਵੀ. ਦੀ ਮਦਦ...
ਦਰਦਨਾਕ ਹਾਦਸੇ 'ਚ ਔਰਤ ਦਾ ਸਿਰ ਧੜ ਨਾਲੋਂ ਹੋਇਆ ਵੱਖ
. . .  1 day ago
ਕੋਟਕਪੂਰਾ, 6 ਜੂਨ (ਮੋਹਰ ਸਿੰਘ ਗਿੱਲ) - ਕੋਟਕਪੂਰਾ ਸ੍ਰੀ ਮੁਕਤਸਰ ਸਾਹਿਬ ਮੁੱਖ ਮਾਰਗ 'ਤੇ ਹੋਏ ਦਰਦਨਾਕ ਹਾਦਸੇ 'ਚ ਇਕ ਬਜ਼ੁਰਗ ਔਰਤ ਦਾ ਧੜ ਨਾਲੋਂ ਸਿਰ ਅਲੱਗ ਹੋਣ ਦਾ ਹਿਰਦੇਵੇਧਕ ਸਮਾਚਾਰ ਪ੍ਰਾਪਤ ਹੋਇਆ ਹੈ। ਬੱਸਾਂ ਵਗ਼ੈਰਾ ਨਾ ਚੱਲਣ ਕਾਰਨ ਬਜ਼ੁਰਗ ਔਰਤ...
ਅੰਮ੍ਰਿਤਸਰ ਵਿਚ ਅੱਜ 28 ਕੋਰੋਨਾ ਪਾਜ਼ੀਟਿਵ ਮਿਲੇ
. . .  1 day ago
ਅੰਮ੍ਰਿਤਸਰ, 6 ਜੂਨ (ਰੇਸ਼ਮ ਸਿੰਘ, ਸੁਰਿੰਦਰਪਾਲ ਸਿੰਘ ਵਰਪਾਲ) - ਅੱਜ ਅੰਮ੍ਰਿਤਸਰ ਵਿਚ 28 ਕੋਰੋਨਾਵਾਇਰਸ ਦੇ ਕੇਸ ਮਿਲੇ ਹਨ। ਇਸ ਤਰ੍ਹਾਂ ਕੁੱਲ ਕੇਸ 468 ਹਨ, ਡਿਸਚਾਰਜ 344, ਦਾਖਲ 116 ਤੇ ਕੁੱਲ 8...
ਜਲੰਧਰ 'ਚ 10 ਹੋਰ ਮਰੀਜ਼ ਕੋਰੋਨਾ ਪਾਜ਼ੀਟਿਵ
. . .  1 day ago
ਜਲੰਧਰ, 6 ਜੂਨ (ਐੱਮ. ਐੱਸ. ਲੋਹੀਆ) - ਜਲੰਧਰ 'ਚ ਅੱਜ ਕੋਰੋਨਾ ਪੀੜਤ 10 ਹੋਰ ਮਰੀਜ਼ਾਂ ਦੇ ਮਿਲਣ ਨਾਲ ਗਿਣਤੀ ਵੱਧ ਕੇ 288 ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਅੱਜ ਪਾਜ਼ੀਟਿਵ ਆਏ ਵਿਅਕਤੀਆਂ 'ਚ 6 ਔਰਤਾਂ ਅਤੇ 4 ਮਰਦ ਸ਼ਾਮਲ ਹਨ। ਮਾਡਲ ਹਾਊਸ...
ਪੰਜਾਬ ਸਰਕਾਰ ਕੋਰੋਨਾ ਦਾ ਪ੍ਰਸਾਰ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ-ਵਿਧਾਇਕ ਸ਼ੇਰੋਵਾਲੀਆ
. . .  1 day ago
ਸ਼ਾਹਕੋਟ, 6 ਜੂਨ (ਦਲਜੀਤ ਸਚਦੇਵਾ)- ਸੀ.ਐਚ.ਸੀ ਸ਼ਾਹਕੋਟ ਵਿਖੇ ਦੂਜਾ ਕੋਰੋਨਾ ਟੈਸਟਿੰਗ ਕੈਂਪ ਐਸ.ਐਮ.ਓ ਡਾ. ਅਮਰਦੀਪ ਸਿੰਘ ਦੁੱਗਲ ਦੀ ਅਗਵਾਈ ਹੇਠ ਲਗਾਇਆ ਗਿਆ ਤੇ ਇਸ ਕੈਂਪ ਵਿਚ 165 ਲੋਕਾਂ ਦੇ ਸੈਂਪਲ ਲਏ ਗਏ ਹਨ। ਕੈਂਪ 'ਚ ਵਿਸ਼ੇਸ਼ ਤੌਰ 'ਤੇ ਪਹੁੰਚੇ ਹਲਕਾ...
ਆਵਾਰਾ ਕੁੱਤਿਆਂ ਨੇ ਕਿਸਾਨ ਨੂੰ ਨੋਚ-ਨੋਚ ਕੇ ਖਾਧਾ, ਮੌਤ
. . .  1 day ago
ਸਮਾਣਾ, 6 ਜੂਨ (ਗੁਰਦੀਪ ਸ਼ਰਮਾ, ਹਰਵਿੰਦਰ ਸਿੰਘ ਟੋਨੀ)- ਨੇੜਲੇ ਪਿੰਡ ਮਵੀ ਸੱਪਾਂ ਵਿਖੇ ਅੱਜ ਆਵਾਰਾ ਕੁੱਤਿਆਂ ਨੇ ਸਵੇਰੇ ਸੈਰ ਕਰਨ ਗਏ ਇੱਕ ਕਿਸਾਨ ਨੂੰ ਨੋਚ ਲਿਆ। ਇਸ ਤੋਂ ਬਾਅਦ ਗੰਭੀਰ ਜ਼ਖ਼ਮੀ ਹੋਏ ਕਿਸਾਨ ਨੂੰ...
ਵਿਆਹ ਦੇ ਇੱਕ ਮਹੀਨਾ ਪਹਿਲਾ ਲੜਕੀ ਨੇ ਫਾਹਾ ਲਗਾ ਕੇ ਕੀਤੀ ਖ਼ੁਦਕੁਸ਼ੀ
. . .  1 day ago
ਫ਼ਾਜ਼ਿਲਕਾ, 6 ਜੂਨ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ 'ਚ ਇੱਕ ਲੜਕੀ ਨੇ ਵਿਆਹ ਦੇ ਇੱਕ ਮਹੀਨੇ ਪਹਿਲਾ ਆਪਣੇ ਘਰ 'ਚ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ, ਜਿਸ ਦੀ ਲਾਸ਼ ਕਮਰੇ ਦੇ ਪੱਖੇ ਨਾਲ ਲਟਕਦੀ ਮਿਲੀ। ਪ੍ਰਾਪਤ ਜਾਣਕਾਰੀ...
ਸੁਨਿਆਰੇ ਵਲੋਂ ਫਾਹਾ ਲਾ ਕੇ ਜੀਵਨ ਲੀਲਾ ਸਮਾਪਤ
. . .  1 day ago
ਰੂਪਨਗਰ, 6 ਜੂਨ (ਸਤਨਾਮ ਸਿੰਘ ਸੱਤੀ)- ਰੂਪਨਗਰ ਸ਼ਹਿਰ ਦੇ ਇੱਕ ਸੁਨਿਆਰੇ ਵਲੋਂ ਆਪਣੀ ਦੁਕਾਨ 'ਚ ਪੱਖੇ ਨਾਲ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰ ਲੈਣ ਦੀ ਖ਼ਬਰ ਪ੍ਰਾਪਤ ਹੋਈ ਹੈ। ਇਸ ਸੰਬੰਧੀ ਐੱਚ...
ਅੰਮ੍ਰਿਤਸਰ 'ਚ ਕੋਰੋਨਾ ਦੇ ਪੰਜ ਹੋਰ ਮਾਮਲੇ ਆਏ ਸਾਹਮਣੇ
. . .  1 day ago
ਅੰਮ੍ਰਿਤਸਰ, 6 ਜੂਨ (ਰਾਜੇਸ਼ ਕੁਮਾਰ ਸੰਧੂ)- ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ ਪੰਜ ਹੋਰ ਮਾਮਲੇ ਸਾਹਮਣੇ ਆਏ ਹਨ। ਦੱਸਿਆ ਜਾ ਰਿਹਾ ਹੈ ਕਿ ਅੱਜ ਆਏ ਨਵੇਂ ਕੇਸ ਆਨੰਦ ਐਵੇਨਿਊ ਨਾਲ ਸੰਬੰਧਿਤ ਹਨ। ਇਨ੍ਹਾਂ ਪੰਜ...
ਪਤਨੀ ਵਲੋਂ ਆਪਣੇ ਦੋ ਪ੍ਰੇਮੀਆਂ ਨਾਲ ਮਿਲ ਕੇ ਪਤੀ ਦੀ ਹੱਤਿਆ
. . .  1 day ago
ਮਲੋਟ, 6 ਜੂਨ (ਗੁਰਮੀਤ ਸਿੰਘ ਮੱਕੜ)- ਪਿੰਡ ਦਾਨੇਵਾਲਾ ਦੀ ਰਹਿਣ ਵਾਲੀ ਇੱਕ ਔਰਤ ਵਲੋਂ ਆਪਣੇ ਦੋ ਪ੍ਰੇਮੀਆਂ ਨਾਲ ਮਿਲ ਕੇ ਆਪਣੀ ਪਤੀ ਦੀ ਹੱਤਿਆ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ...
ਕੈਪਟਨ ਨੇ ਨਾਜਾਇਜ਼ ਸ਼ਰਾਬ ਦੇ ਵਪਾਰ 'ਤੇ ਕੱਸੀ ਨਕੇਲ, ਆਬਕਾਰੀ ਸੁਧਾਰ ਗਰੁੱਪ ਦਾ ਕੀਤਾ ਗਠਨ
. . .  1 day ago
ਚੰਡੀਗੜ੍ਹ, 6 ਜੂਨ (ਵਿਕਰਮਜੀਤ ਸਿੰਘ ਮਾਨ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਾਜਾਇਜ਼ ਸ਼ਰਾਬ ਦੇ ਵਪਾਰ 'ਤੇ ਨਕੇਲ ਕੱਸਣ ਲਈ ਅੱਜ ਆਬਕਾਰੀ ਸੁਧਾਰ ਗਰੁੱਪ ਦਾ ਗਠਨ...
ਪੰਜਾਬ ਦੇ ਹੱਕਾਂ ਦਾ ਹੋ ਰਿਹੈ ਘਾਣ- ਭਗਵੰਤ ਮਾਨ
. . .  1 day ago
ਚੰਡੀਗੜ੍ਹ, 6 ਜੂਨ (ਸੁਰਿੰਦਰਪਾਲ ਸਿੰਘ)- 'ਆਪ' ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਅੱਜ ਕਿਹਾ ਕਿ ਪੰਜਾਬ ਦੇ ਹੱਕਾਂ ਦਾ ਘਾਣ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ ਦੋ ਵੱਡੇ ਘਪਲੇ ਸਾਹਮਣੇ ਆਏ ਹਨ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 30 ਮੱਘਰ ਸੰਮਤ 551

ਹਰਿਆਣਾ / ਹਿਮਾਚਲ

ਨਾਗਰਿਕਤਾ ਸੋਧ ਬਿੱਲ ਨੇ ਇਕ ਵਾਰ ਫਿਰ ਪਾਕਿਸਤਾਨੀ ਹਿੰਦੂ ਪਰਿਵਾਰਾਂ 'ਚ ਜਗਾਈ ਆਸ ਦੀ ਕਿਰਨ

ਏਲਨਾਬਾਦ, 14 ਦਸੰਬਰ (ਜਗਤਾਰ ਸਮਾਲਸਰ)- ਏਲਨਾਬਾਦ ਹਲਕੇ ਵਿਚ ਅਸਥਾਈ ਰੂਪ ਵਿਚ ਰਹਿ ਰਹੇ ਸੈਂਕੜੇ ਪਾਕਿਸਤਾਨੀ ਹਿੰਦੂ ਪਿਛਲੇ ਢਾਈ ਦਹਾਕਿਆਂ ਤੋ ਭਾਰਤੀ ਨਾਗਰਿਕਤਾ ਹਾਸਲ ਕਰਨ ਲਈ ਜੱਦੋ-ਜਹਿਦ ਕਰ ਰਹੇ ਹਨ ਪਰ ਹੁਣ ਨਾਗਰਿਕਤਾ ਸੋਧ ਬਿੱਲ ਪਾਸ ਹੋਣ ਨਾਲ ਇਨ੍ਹਾਂ ਪਰਿਵਾਰਾਂ ਲਈ ਇਕਵਾਰ ਫਿਰ ਆਸ ਦੀ ਕਿਰਨ ਜਾਗੀ ਹੈ | ਸੰਨ 1992 ਵਿਚ ਜਦੋਂ ਭਾਰਤ ਵਿਚ ਬਾਬਰੀ ਮਸਜਿਦ ਢਾਹੀ ਗਈ ਸੀ ਤਾਂ ਉਦੋਂ ਪਾਕਿਸਤਾਨ ਵਿਚ ਹਿੰਦੂ ਪਰਿਵਾਰਾਂ ਵਿਰੁੱਧ ਰੋਸ ਵਧਿਆ ਅਤੇ ਇਹ ਪਰਿਵਾਰ ਪਾਕਿਸਤਾਨ ਵਿਚ ਆਪਣੇ-ਆਪ ਨੂੰ ਅਸੁਰੱਖਿਅਤ ਮਹਿਸੂਸ ਕਰਨ ਲੱਗੇ, ਜਿਸ ਕਾਰਨ ਪਹਿਲਾਂ 1992 ਅਤੇ ਫਿਰ 1994,1996 ਅਤੇ 1999 ਵਿਚ ਕਰੀਬ 200 ਹਿੰਦੂ ਏਲਨਾਬਾਦ ਸ਼ਹਿਰ ਅਤੇ ਨਾਲ ਲੱਗਦੇ ਪਿੰਡਾਂ ਮੁਮੇਰਾ ਕਲਾਂ, ਨੀਮਲਾ ਅਤੇ ਹਰੀਪੁਰਾ ਵਿਚ ਦੋ ਮਹੀਨਿਆਂ ਦਾ ਟੂਰਿਸਟ ਵੀਜ਼ਾ ਲੈ ਕੇ ਪਹੁੰਚੇ | ਭਾਰਤ ਵਿਚ ਆਉਣ ਵਾਲੇ ਇਨ੍ਹਾਂ 66 ਪਰਿਵਾਰਾਂ ਵਿਚੋਂ ਕੁੱਲ 190 ਜਣਿਆ ਕੋਲ ਉਸ ਸਮੇਂ ਪਾਸਪੋਰਟ ਸਨ, ਪਰ ਅੱਜ ਇਨ੍ਹਾਂ ਦੀਆਂ ਪਾਸਪੋਰਟ ਰੀਨਿਊ ਕਰਾਉਣ ਦੀਆਂ ਤਰੀਕਾਂ ਵੀ ਲੰਘ ਚੁੱਕੀਆਂ ਹਨ ਜਿਸ ਕਾਰਨ ਇਹ ਲੋਕ ਘੋਰ ਮੁਸੀਬਤ ਵਿਚ ਫਸੇ ਨਜ਼ਰ ਆ ਰਹੇ ਹਨ | ਅੱਜ ਇਨ੍ਹਾਂ ਲੋਕਾਂ ਕੋਲ ਜਾਤੀ ਅਤੇ ਰਿਹਾਇਸ਼ੀ ਪ੍ਰਮਾਣ ਪੱਤਰ ਨਾ ਹੋਣ ਕਾਰਨ ਇਨ੍ਹਾਂ ਦੇ ਬੱਚਿਆਂ ਨੂੰ ਕਾਲਜਾਂ ਵਿਚ ਦਾਖ਼ਲਾ ਵੀ ਨਹੀਂ ਦਿੱਤਾ ਜਾ ਰਿਹਾ | ਕਾਫ਼ੀ ਸਮਾਂ ਪਹਿਲਾ ਇਨ੍ਹਾਂ ਲੋਕਾਂ ਨੇ ਭਾਰਤੀ ਨਾਗਰਿਕਤਾ ਹਾਸਲ ਕਰਨ ਲਈ ਸੁਪਰੀਮ ਆਫ਼ਿਸ ਜੈਸਲਮੇਰ ਹਾਊਸ ਨਵੀਂ ਦਿੱਲੀ ਤੱਕ ਵੀ ਪਹੁੰਚ ਕੀਤੀ ਸੀ ਜਿਥੋਂ ਇਨ੍ਹਾਂ ਨੂੰ ਭਾਰਤੀ ਨਾਗਰਿਕਤਾ ਮਿਲਣ ਦੇ ਆਸਾਰ ਸਨ | ਜੈਸਲਮੇਰ ਹਾਊਸ ਨੇ ਆਦੇਸ਼ ਜਾਰੀ ਕੀਤੇ ਸਨ ਕਿ ਮੁਕੰਮਲ ਪ੍ਰੋਫਾਰਮੇ ਤੇ ਇਨ੍ਹਾਂ ਦੇ ਫਾਰਮ ਭਰਵਾ ਕੇ ਭੇਜੇ ਜਾਣ ਅਤੇ ਉਸ ਸਮੇਂ ਡਿਪਟੀ ਕਮਿਸ਼ਨਰ ਸਿਰਸਾ ਨੂੰ ਇਨ੍ਹਾਂ ਪਰਿਵਾਰਾਂ ਦੀ ਵੀਡੀਓਗ੍ਰਾਫੀ ਕਰਵਾਉਣ ਦੇ ਆਦੇਸ਼ ਵੀ ਦਿੱਤੇ ਸਨ | ਇਸ ਕੰਮ ਲਈ ਨਿਯੁਕਤ ਕੀਤੇ ਗਏ ਅਧਿਕਾਰੀਆਂ ਨੇ ਇਨ੍ਹਾਂ ਪਰਿਵਾਰਾਂ ਦੇ ਰਹਿਣ-ਸਹਿਣ, ਪੂਜਾ-ਪਾਠ ਦੇ ਸੰਪੂਰਨ ਵੇਰਵੇ ਜੈਸਲਮੇਰ ਹਾਊਸ ਨੂੰ ਭੇਜ ਦਿੱਤੇ ਸਨ | ਇਸ ਸਾਰੀ ਕਾਰਵਾਈ ਦੌਰਾਨ ਪਤਾ ਲੱਗਾ ਸੀ ਇਨ੍ਹਾਂ ਪਰਿਵਾਰਾਂ 'ਚੋਂ 65 ਪਰਿਵਾਰ ਮੇਘਵਾਲ ਜਾਤੀ ਅਤੇ ਇਕ ਪਰਿਵਾਰ ਭੀਲ ਜਾਤੀ ਨਾਲ ਸਬੰਧਿਤ ਹੈ ਫਿਰ ਇਹ ਮਾਮਲਾ ਅਖਿਲ ਭਾਰਤੀਆ ਮਾਨਵ ਅਧਿਕਾਰ ਸਮਿਤੀ ਵਲੋਂ ਪੈੱ੍ਰਸ ਕਲੱਬ ਆਫ਼ ਇੰਡੀਆ ਨਵੀਂ ਦਿੱਲੀ ਵਿਚ ਵੀ ਰੱਖਿਆ ਗਿਆ ਤਾਂ ਕਿ ਜੈਸ਼ਲਮੇਰ ਹਾਊਸ ਤੋ ਇਸ ਮਾਮਲੇ ਵਿਚ ਚੁੱਕੇ ਜਾ ਰਹੇ ਅਗਾੳਾੂ ਕਦਮਾਂ ਬਾਰੇ ਜਾਣਕਾਰੀ ਹਾਸਲ ਹੋ ਸਕੇ | ਇਸ ਸੰਤਾਪ ਨੂੰ ਹੰਢਾ ਰਹੇ ਇਨ੍ਹਾਂ ਪਰਿਵਾਰਾਂ ਦੇ ਸੁਰਤਾ ਰਾਮ, ਬਸੰਤਾ ਰਾਮ, ਗੋਪਾਲ ਚੰਦ, ਅਗਰੀ ਦੇਵੀ, ਹਜ਼ਾਰਾ ਬਾਈ,ਧਰਮੀ ਦੇਵੀ, ਰਜਨੀ, ਜਮਨਾ ਦੇਵੀ, ਇੰਦਰਾ ਦੇਵੀ ਆਦਿ ਨੇ ਦੱਸਿਆ ਕਿ ਉਹ ਆਪਣੀ ਵੀਜ਼ੇ ਦੀ ਸੀਮਾ ਵਧਾਉਣ ਅਤੇ ਭਾਰਤੀ ਨਾਗਰਿਕਤਾ ਹਾਸਲ ਕਰਨ ਲਈ ਆਪਣੇ ਫਾਰਮ ਹਰਿਆਣਾ ਸੂਬੇ ਦੇ ਗ੍ਰਹਿ ਸਕੱਤਰ ਅਤੇ ਕੇਂਦਰੀ ਗ੍ਰਹਿ ਵਿਭਾਗ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੇ ਰਾਹੀਂ ਕਈ ਵਾਰ ਭਿਜਵਾ ਚੁੱਕੇ ਹਨ | ਜੂਨ 2011 ਵਿਚ ਤੱਤਕਾਲੀ ਡਿਪਟੀ ਕਮਿਸ਼ਨਰ ਦੇ ਆਦੇਸ਼ ਅਨੁਸਾਰ ਏਲਨਾਬਾਦ ਦੇ ਤੱਤਕਾਲੀ ਐਸ.ਡੀ.ਐਮ ਦੇ ਰਾਹੀ ਨਾਗਰਿਕਤਾ ਹਾਸਲ ਕਰਨ ਲਈ ਹੋਰ ਪੂਰੇ ਕਾਗਜ਼ਾਂ ਦੇ ਨਾਲ ਉਨ੍ਹਾਂ ਕੋਲੋਂ 500 ਰੁਪਏ ਪ੍ਰਤੀ ਪਾਸਪੋਰਟ ਦਾ ਚਾਲਾਨ ਭਾਰਤੀ ਸਟੇਟ ਬੈਕ ਆਫ਼ ਇੰਡੀਆ ਵਿਚ ਵੀ ਜਮ੍ਹਾਂ ਕਰਵਾਇਆ ਸੀ, ਪਰ ਬਾਅਦ ਵਿਚ ਕੋਈ ਸੁਣਵਾਈ ਨਹੀਂ ਹੋਈ | ਇਨ੍ਹਾਂ ਲੋਕਾਂ ਨੇ ਦੱਸਿਆ ਕਿ ਰਾਜਸਥਾਨ ਦੇ ਜੋਧਪੁਰ, ਜੈਪੁਰ ਅਤੇ ਜੈਸਲਮੇਰ ਆਦਿ ਜ਼ਿਲਿ੍ਹਆਂ ਵਿਚ ਬੈਠੇ ਸੈਂਕੜੇ ਹਿੰਦੂ ਪਰਿਵਾਰਾਂ ਨੂੰ ਰਾਜਸਥਾਨ ਸਰਕਾਰ ਨੇ ਸੰਨ 2005 ਵਿਚ ਹੀ ਭਾਰਤੀ ਨਾਗਰਿਕਤਾ ਦੇ ਦਿੱਤੀ ਸੀ, ਪਰ ਹਰਿਆਣਾ ਸਰਕਾਰ ਨੇ ਕੋਈ ਕਦਮ ਨਹੀਂ ਚੁੱਕਿਆ | ਇਨ੍ਹਾਂ ਪਾਕਿਸਤਾਨੀ ਹਿੰਦੂ ਪਰਿਵਾਰਾਂ ਲਈ ਪੈਨ ਕਾਰਡ, ਆਧਾਰ ਕਾਰਡ ਬਣਾਉਣ ਅਤੇ ਭਾਰਤੀ ਨਾਗਰਿਕਤਾ ਲਈ ਅਪਲਾਈ ਕਰਨ ਲਈ ਪਹਿਲਾ ਨਿਰਧਾਰਿਤ ਫ਼ੀਸ 15000 ਰੁਪਏ ਸੀ ਜੋ ਪਿਛਲੇ ਸਮੇਂ ਦੌਰਾਨ ਭਾਰਤ ਸਰਕਾਰ ਵਲੋਂ ਘੱਟ ਕਰ ਕੇ 100 ਰੁਪਏ ਕਰ ਦਿੱਤੀ ਗਈ ਸੀ | ਇਨ੍ਹਾਂ ਪਰਿਵਾਰਾਂ ਦੇ ਲੋਕ ਇਥੇ ਜੁੱਤੀਆਂ ਬਣਾਉਣ, ਕਢਾਈ ਕਰਨ, ਖੇਤਾਂ ਵਿਚ ਅਤੇ ਸ਼ਹਿਰ ਵਿਚ ਮਜ਼ਦੂਰੀ ਦਾ ਕੰਮ ਕਰ ਰਹੇ ਹਨ | ਇਨ੍ਹਾਂ ਪਾਕਿਸਤਾਨੀ ਹਿੰਦੂ ਪਰਿਵਾਰਾਂ ਨੇ ਆਖਿਆ ਕਿ ਉਨ੍ਹਾਂ ਨੂੰ ਆਸ ਹੈ ਕਿ ਇਹ ਨਵਾਂ ਕਾਨੂੰਨ ਉਨ੍ਹਾਂ ਲਈ ਆਸ ਦੀ ਨਵੀਂ ਕਿਰਨ ਲੈ ਕੇ ਆਵੇਗਾ ਅਤੇ ਉਨ੍ਹਾਂ ਨੂੰ ਜਲਦੀ ਹੀ ਭਾਰਤੀ ਨਾਗਰਿਕਤਾ ਮਿਲੇਗੀ |

ਕਰੂਜਰ-ਮੋਟਰ ਸਾਈਕਲ ਦੀ ਟੱਕਰ 'ਚ ਨੌਜਵਾਨ ਹਲਾਕ

ਡੱਬਵਾਲੀ, 14 ਦਸੰਬਰ (ਇਕਬਾਲ ਸਿੰਘ ਸ਼ਾਂਤ)-ਪਿੰਡ ਚੌਟਾਲਾ ਨੇੜੇ ਕਰੂਜਰ ਅਤੇ ਮੋਟਰ ਸਾਈਕਲ ਦੀ ਟੱਕਰ ਵਿਚ 21 ਸਾਲਾ ਨੌਜਵਾਨ ਦੀ ਮੌਤ ਹੋ ਗਈ | ਮਿ੍ਤਕ ਦੀ ਪਛਾਣ ਚੌਟਾਲਾ ਢਾਣੀ ਵਾਸੀ ਕਮਲਦੀਪ ਪੁੱਤਰ ਮਦਨ ਲਾਲ ਵਜੋਂ ਹੋਈ ਹੈ | ਮਿ੍ਤਕ ਤੇਜਾਖੇੜਾ ਰੋਡ 'ਤੇ ਸਥਿਤ ਚੌਟਾਲਾ ...

ਪੂਰੀ ਖ਼ਬਰ »

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਭਾਤ ਫੇਰੀਆਂ ਜਾਰੀ

ਸ਼ਾਹਬਾਦ ਮਾਰਕੰਡਾ, 14 ਦਸੰਬਰ (ਅਵਤਾਰ ਸਿੰਘ)- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰਖਦਿਆਂ ਸ਼ਾਹਬਾਦ ਦੇ ਦੋਨੋਂ ਗੁਰਦੁਆਰਿਆਂ ਤੋਂ ਪ੍ਰਭਾਤ ਫੇਰੀਆਂ ਕੱਢੀਆਂ ਜਾ ਰਹੀਆਂ ਹਨ | ਅੱਜ ਇਤਿਹਾਸਕ ਗੁਰਦੁਆਰਾ ਸ੍ਰੀ ਮਸਤਗੜ੍ਹ ਸਾਹਿਬ ਤੋਂ ...

ਪੂਰੀ ਖ਼ਬਰ »

ਲੁਟੇਰਿਆਂ ਵਲੋਂ ਭੂਨਾ ਰੋਡ 'ਤੇ ਲੱਗੇ ਐਸ.ਬੀ.ਆਈ. ਦੇ ਏ.ਟੀ.ਐਮ. ਨੂੰ ਪੁੱਟਣ ਦਾ ਅਸਫਲ ਯਤਨ

ਟੋਹਾਣਾ, 14 ਦਸੰਬਰ (ਗੁਰਦੀਪ ਸਿੰਘ ਭੱਟੀ) - ਬੀਤੀ ਰਾਤ ਕਾਰ ਸਵਾਰ ਲੁਟੇਰਾ ਗਿਰੋਹ ਵਲੋਂ ਭੂਨਾ ਰੋਡ 'ਤੇ ਗੌਰਮਿੰਟ ਕਾਲਜ ਦੀ ਬਿਲਡਿੰਗ ਵਿਚ ਭਾਰਤੀ ਸਟੇਟ ਬੈਂਕ ਦੀ ਬ੍ਰਾਂਚ ਦੇ ਏ.ਟੀ.ਐਮ. ਨੂੰ ਤੋੜਨ ਦਾ ਯਤਨ ਕੀਤਾ ਗਿਆ | ਸਿਟੀ ਪੁਲਿਸ ਨੇ ਬ੍ਰਾਂਚ ਮੈਨੇਜਰ ਦੀ ...

ਪੂਰੀ ਖ਼ਬਰ »

ਹਰਿਆਣਾ ਪੁਲਿਸ ਵਲੋਂ ਨਾਜਾਇਜ਼ ਸ਼ਰਾਬ ਦਾ ਭਰਿਆ ਟਰੱਕ ਜਬਤ

ਸ਼ਾਹਬਾਦ ਮਾਰਕੰਡਾ, 14 ਦਸੰਬਰ (ਅਵਤਾਰ ਸਿੰਘ)- ਹਰਿਆਣਾ ਪੁਲਿਸ ਵਲੋਂ ਨੈਸ਼ਨਲ ਹਾਈਵੇ 152 'ਤੇ ਪੈਂਦੇ ਪਿੰਡ ਖਰਕ ਪਾਂਡਵਾ ਨੇੜਿਓਾ ਨਾਜਾਇਜ਼ ਸ਼ਰਾਬ ਨਾਲ ਭਰੇ ਇਕ ਟਰੱਕ ਨੂੰ ਜਬਤ ਕਰਦਿਆਂ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ | ਪੁਲਿਸ ਨੇ ਟਰੱਕ 'ਚੋਂ ਨਾਜਾਇਜ਼ ਸ਼ਰਾਬ ...

ਪੂਰੀ ਖ਼ਬਰ »

ਲੜਕੀ ਤੋਂ ਪਰਸ ਖੋਹ ਕੇ ਭੱਜਣ ਵਾਲੇ ਦੋ ਨੌਜਵਾਨ ਕਾਬੂ

ਜਗਾਧਰੀ, 14 ਦਸੰਬਰ (ਜਗਜੀਤ ਸਿੰਘ)-ਪਲਾਈਵੁੱਡ ਫੈਕਟਰੀ ਵਿਖੇ ਕੰਮ ਕਰਦੇ ਦੋ ਪ੍ਰਵਾਸੀ ਨੌਜਵਾਨਾਂ ਨੂੰ ਸੀ. ਆਈ. ਏ -2 ਦੀ ਟੀਮ ਨੇ ਲੜਕੀ ਤੋਂ ਪਰਸ ਖੋਹਣ ਦੇ ਦੋਸ਼ ਹੇਠ ਗਿ੍ਫਤਾਰ ਕੀਤਾ ਹੈ | ਇਨ੍ਹਾਂ ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ ਕਰਨ ਤੋਂ ਬਾਅਦ ਉਨ੍ਹਾਂ ਨੂੰ ...

ਪੂਰੀ ਖ਼ਬਰ »

ਭੇਦਭਰੀ ਹਾਲਤ 'ਚ ਲੜਕੀ ਹੋਈ ਲਾਪਤਾ

ਸਿਰਸਾ, 14 ਦਸੰਬਰ (ਭੁਪਿੰਦਰ ਪੰਨੀਵਾਲੀਆ)- ਸਿਰਸਾ ਜ਼ਿਲ੍ਹਾ ਦੇ ਪਿੰਡ ਜੋਧਕਾਂ 'ਚੋਂ ਇਕ ਲੜਕੀ ਭੇਦਭਰੀ ਹਾਲਤ 'ਚ ਘਰੋਂ ਲਾਪਤਾ ਹੋ ਗਈ | ਪੁਲੀਸ ਨੇ ਲੜਕੀ ਦੇ ਭਰਾ ਦੀ ਸ਼ਿਕਾਇਤ 'ਤੇ ਰਪਟ ਦਰਜ ਕਰ ਕੇ ਲੜਕੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ | ਡਿੰਗ ਥਾਣੇ ਪੁਲਿਸ ਕੋਲ ਦਰਜ ...

ਪੂਰੀ ਖ਼ਬਰ »

ਘਰੋਂ ਗਹਿਣੇ ਤੇ ਨਕਦੀ ਚੋਰੀ

ਸਿਰਸਾ, 14 ਦਸੰਬਰ (ਭੁਪਿੰਦਰ ਪੰਨੀਵਾਲੀਆ)-ਸਿਰਸਾ ਦੇ ਪ੍ਰੀਤ ਨਗਰ ਸਥਿਤ ਇਕ ਘਰ ਚੋਂ ਚੋਰ ਗਹਿਣੇ ਤੇ ਨਕਦੀ ਚੋਰੀ ਕਰ ਲੈ ਗਏ | ਪੁਲਿਸ ਨੇ ਮਕਾਨ ਮਾਲਕ ਦੀ ਸ਼ਿਕਾਇਤ 'ਤੇ ਕੇਸ ਦਰਜ ਕਰ ਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ | ਪੁਲੀਸ ਕੋਲ ਦਰਜ ਕਰਵਾਈ ਸ਼ਿਕਾਇਤ ਵਿਚ ...

ਪੂਰੀ ਖ਼ਬਰ »

ਡੀ. ਜੇ. ਵਜਾਉਣ ਨੂੰ ਲੈ ਕੇ ਹੋਏ ਝਗੜੇ ਦੀ ਰੰਜਸ਼ ਕਾਰਨ ਇਕ ਧਿਰ ਵਲੋਂ ਦੂਜੀ 'ਤੇ ਹਮਲਾ, ਨੌਜਵਾਨ ਗੰਭੀਰ ਜ਼ਖ਼ਮੀ

ਨੀਲੋਖੇੜੀ, 14 ਦਸੰਬਰ (ਆਹੂਜਾ)-ਬੀਤੇ ਦਿਨੀਂ ਵਿਆਹ ਸਮਾਗਮ ਵਿਚ ਡੀ. ਜੇ. ਵਜਾਉਣ ਨੂੰ ਲੈ ਕੇ ਦੋ ਧਿਰਾਂ ਆਪਸ 'ਚ ਭਿੜ ਗਈਆਂ ਸਨ ਅਤੇ ਇਸ ਰੰਜਸ਼ ਦੇ ਚਲਦਿਆਂ ਅੱਜ 6 ਦਿਨਾਂ ਬਾਅਦ ਇਕ ਧਿਰ ਵਲੋਂ ਦੂਜੀ ਧਿਰ 'ਤੇ ਹਮਲਾ ਕਰ ਦਿੱਤਾ ਗਿਆ, ਜਿਸ ਕਾਰਨ ਦੋਵਾਂ ਧੜਿਆਂ ਵਿਚ ਵਿਵਾਦ ...

ਪੂਰੀ ਖ਼ਬਰ »

ਟੋਲ ਪਲਾਜ਼ਾ ਕਰਿੰਦਿਆਂ ਦੀ ਧੱਕੇਸ਼ਾਹੀ, ਪੁਲੀਸ ਨੇ ਕੀਤਾ ਕੇਸ ਦਰਜ

ਸਿਰਸਾ, 14 ਦਸੰਬਰ (ਭੁਪਿੰਦਰ ਪੰਨੀਵਾਲੀਆ)-ਨੈਸ਼ਨਲ ਹਾਈ ਵੇਅ ਨੰਬਰ ਨੌ 'ਤੇ ਭਾਵਦੀਨ ਪਿੰਡ ਨੇੜੇ ਬਣੇ ਟੋਲ ਪਲਾਜ਼ਾ ਦੇ ਕਰਿੰਦਿਆਂ ਵਲੋਂ ਰੋਡਵੇਜ਼ ਦੀ ਬੱਸ 'ਤੇ ਫਾਸਟ ਟੈਗ ਲੱਗੇ ਹੋਣ ਦੇ ਬਾਵਜੂਦ ਡਰਾਈਵਰ ਨਾਲ ਕਥਿਤ ਤੌਰ 'ਤੇ ਹੱਥੋਪਾਈ ਤੇ ਮਾੜੀ ਬੋਲਬਾਣੀ ਵਰਤੀ ਗਈ | ...

ਪੂਰੀ ਖ਼ਬਰ »

ਰਾਜਗੜ੍ਹ ਵਿਖੇ ਸ਼ਰਾਬ ਦੇ ਜ਼ਖ਼ੀਰੇ ਸਮੇਤ ਇਕ ਕਾਬੂ

ਪਾਉਂਟਾ ਸਾਹਿਬ, 14 ਦਸੰਬਰ (ਹਰਬਖਸ਼ ਸਿੰਘ)-ਸਿਰਮੌਰ ਪੁਲਿਸ ਦੇ ਥਾਣਾ ਰਾਜਗੜ੍ਹ ਵਿਖੇ 104 ਪੇਟੀਆਂ ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਕੀਤੀਆਂ ਹਨ, ਜਿਨ੍ਹਾਂ ਵਿਚ 58 ਪੇਟੀਆਂ (700 ਬੋਤਲਾਂ) ਅੰਗਰੇਜ਼ੀ ਸ਼ਰਾਬ ਅਤੇ 46 ਪੇਟੀਆਂ, ਜਿਨ੍ਹਾਂ ਵਿਚੋਂ 41 ਪੇਟੀਆਂ ਦੇਸੀ ਅਤੇ ...

ਪੂਰੀ ਖ਼ਬਰ »

ਸਾਬਕਾ ਸੈਨਿਕਾਂ ਦੀ ਪਦ-ਉੱਨਤੀ ਕਰਨ ਦੇ ਨੋਟੀਫਿਕੇਸ਼ਨ ਦਾ ਸਖ਼ਤ ਵਿਰੋਧ

ਪਾਉਂਟਾ ਸਾਹਿਬ, 14 ਦਸੰਬਰ (ਹਰਬਖਸ਼ ਸਿੰਘ)-ਸਾਬਕਾ ਸੈਨਿਕਾਂ ਨੂੰ ਪਦ ਉਨਤੀ ਦਾ ਲਾਭ ਦੇ ਕੇ ਪਿਛਲੀਆਂ ਤਰੀਕਾਂ ਤੋਂ ਮੁੱਖ ਅਧਿਆਪਕ ਦੇ ਅਹੁਦੇ 'ਦੇ ਨਿਯੁਕਤੀ ਦੇਣ ਦੇ ਫੈਸਲੇ ਦਾ ਪ੍ਰਦੇਸ਼ ਵਿਗਿਆਨ, ਅਧਿਆਪਕ ਸੰਘ ਵਲੋਂ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ | ਸੰਘ ਵਲੋਂ ...

ਪੂਰੀ ਖ਼ਬਰ »

ਮੇਅਰ ਨੇ ਮੀਨਾ ਮਾਰਕੀਟ ਦੇ ਦੁਕਾਨਦਾਰਾਂ ਨਾਲ ਨਾਜਾਇਜ਼ ਕਬਜ਼ੇ ਹਟਾਉਣ ਸਬੰਧੀ ਕੀਤੀ ਮੀਟਿੰਗ

ਯਮੁਨਾਨਗਰ, 14 ਦਸੰਬਰ (ਗੁਰਦਿਆਲ ਸਿੰਘ ਨਿਮਰ)-ਅੱਜ ਮੇਅਰ ਮਦਨ ਚੌਹਾਨ ਵਲੋਂ ਮੀਰਾ ਬਾਈ (ਮੀਨਾ) ਮਾਰਕੀਟ ਦੇ ਦੁਕਾਨਦਾਰਾਂ ਅਤੇ ਐਸੋਸੀਏਸ਼ਨ ਦੇ ਅਧਿਕਾਰੀਆਂ ਨਾਲ ਬਾਜ਼ਾਰ ਅੰਦਰ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਮੀਟਿੰਗ ਕੀਤੀ ਗਈ | ਇਸ ਮੌਕੇ ਮੇਅਰ ਮਦਨ ...

ਪੂਰੀ ਖ਼ਬਰ »

ਜੀਨੀਅਸ ਸਕੂਲ 'ਚ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਵਲੋਂ ਪੇਸ਼ਕਾਰੀਆਂ

ਰੂਪਨਗਰ, 14 ਦਸੰਬਰ (ਸ. ਰ)-ਜੀਨੀਅਸ ਇੰਟਰਨੈਸ਼ਨਲ ਪਬਲਿਕ ਸਕੂਲ ਵਿਚ 'ਅਨੁਭਵ ਸਿੱਖਣ ਦਾ ਸਾਰ' ਪ੍ਰੋਗਰਾਮ ਪੰਜਵੇਂ ਦਿਨ ਵੀ ਪੂਰੇ ਜੋਸ਼ ਤੇ ਉਤਸ਼ਾਹ ਨਾਲ ਮਨਾਇਆ ਗਿਆ | ਮੁੱਖ ਮਹਿਮਾਨ ਵਜੋਂ ਸਾਬਕਾ ਕੌਾਸਲਰ ਸ੍ਰੀਮਤੀ ਸ਼ੀਲਾ ਨਾਰੰਗ ਨੇ ਸ਼ਿਰਕਤ ਕੀਤੀ | ਉਨ੍ਹਾਂ ...

ਪੂਰੀ ਖ਼ਬਰ »

ਅਸਮਾਨੀ ਬਿਜਲੀ ਡਿਗਣ ਕਾਰਨ ਬਿਜਲੀ ਦੇ ਉਪਕਰਨ ਸੜੇ

ਮੋਰਿੰਡਾ, 14 ਦਸੰਬਰ (ਤਰਲੋਚਨ ਸਿੰਘ ਕੰਗ)-ਅੱਜ ਦੇਰ ਸ਼ਾਮੀ ਮੋਰਿੰਡਾ ਇਲਾਕੇ ਦੇ ਪਿੰਡ ਰਾਮਗੜ ਮੰਡਾਂ ਵਿਚ ਅਸਮਾਨੀ ਬਿਜਲੀ ਡਿੱਗਣ ਕਾਰਨ ਕਈ ਘਰਾਂ ਦੇ ਬਿਜਲੀ ਉਪਕਰਨ ਸੜ ਗਏ¢ ਜਦਕਿ ਜਾਨੀ ਨੁਕਸਾਨ ਤੋਂ ਬਚਾਓ ਹੋ ਗਿਆ¢ ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਰਾਮਗੜ ...

ਪੂਰੀ ਖ਼ਬਰ »

ਗੁਰਦੁਆਰਾ ਮੰਗੂ ਮੱਠ ਨੂੰ ਢਾਉਣਾ ਸਰਕਾਰ ਦੀ ਕੋਝੀ ਸਾਜਿਸ਼-ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ

ਸ੍ਰੀ ਅਨੰਦਪੁਰ ਸਾਹਿਬ, 14 ਦਸੰਬਰ (ਕਰਨੈਲ ਸਿੰਘ, ਨਿੱਕੂਵਾਲ)-ਜਿਸ ਧਰਤੀ 'ਤੇ ਸਿੱਖ ਧਰਮ ਪੈਦਾ ਹੋਇਆ ਹੈ ਉਸੇ ਧਰਤੀ 'ਤੇ ਸਿੱਖ ਧਰਮ ਨੂੰ ਇਕ ਗੰਭੀਰ ਖ਼ਤਰਾ ਬਣਿਆ ਹੋਇਆ ਹੈ | ਨਿੱਤ ਦਿਨ ਹੀ ਕਿਸੇ ਨਾ ਕਿਸੇ ਸਾਜ਼ਿਸ ਤਹਿਤ ਸਿੱਖ ਧਰਮ ਨੂੰ ਢਾਹ ਲਾਉਣ ਦੇ ਯਤਨ ਕੀਤੇ ਜਾ ...

ਪੂਰੀ ਖ਼ਬਰ »

ਬਜਾਜ ਆਟੋ ਨੇ ਮਾਰਕੀਟ ਸ਼ੇਅਰ ਹਾਸਲ ਕਰਨ ਦਾ ਪੁਰਸਕਾਰ ਭਾਖੜਾ ਬਜਾਜ ਗਰੁੱਪ ਨੰਗਲ ਨੂੰ ਸੌਾਪਿਆ

ਨੰਗਲ, 14 ਦਸੰਬਰ (ਪ੍ਰੀਤਮ ਸਿੰਘ ਬਰਾਰੀ)-ਪੰਜਾਬ ਵਿਚ ਸਭ ਤੋਂ ਵੱਧ ਬਜਾਜ ਕੰਪਨੀ ਦੇ ਮੋਟਰਸਾਈਕਲ ਵੇਚ ਕੇ ਮਾਰਕੀਟ ਸ਼ੇਅਰ ਹਾਸਲ ਕਰਨ ਦਾ ਪੁਰਸਕਾਰ ਭਾਖੜਾ ਗਰੁੱਪ ਨੰਗਲ ਦੇ ਮੈਨੇਜਿੰਗ ਡਾਇਰੈਕਟਰ ਐੱਸ. ਕੇ. ਛਾਬੜਾ ਨੂੰ ਬਜਾਜ ਆਟੋ ਲਿਮਟਿਡ ਦੇ ਵਾਈਸ ਪ੍ਰੈਜ਼ੀਡੈਂਟ ...

ਪੂਰੀ ਖ਼ਬਰ »

ਕਾ. ਰੋੜੀ ਦੀ ਗਿ੍ਫ਼ਤਾਰੀ ਦੇ ਵਿਰੋਧ 'ਚ ਕਾਮਰੇਡਾਂ ਨੇ ਸਰਕਾਰ ਦਾ ਪੁਤਲਾ ਸਾੜਿਆ

ਨੂਰਪੁਰ ਬੇਦੀ, 14 ਦਸੰਬਰ (ਹਰਦੀਪ ਸਿੰਘ ਢੀਂਡਸਾ, ਰਾਜੇਸ਼ ਚੌਧਰੀ)-ਸੀ. ਪੀ. ਆਈ. ਐੱਮ, ਸੀ. ਆਈ. ਟੀ. ਯੂ. ਵਲੋਂ ਕਾਮਰੇਡ ਮਹਾਂ ਸਿੰਘ ਰੋੜੀ ਨੂੰ ਗਿ੍ਫ਼ਤਾਰ ਕਰਨ ਦੇ ਰੋਸ ਵਜੋਂ ਨੂਰਪੁਰ ਬੇਦੀ ਵਿਖੇ ਕਾਮਰੇਡ ਗੀਤਾ ਰਾਮ, ਕਾ. ਰਾਮ ਸਿੰਘ ਤੇ ਕਾ. ਪ੍ਰੇਮ ਚੰਦ ਦੀ ਅਗਵਾਈ ਵਿਚ ...

ਪੂਰੀ ਖ਼ਬਰ »

ਮੁੱਖ ਮੰਤਰੀ ਦੇ ਰਾਜਸੀ ਸਹਾਇਕ ਨਮਨ ਜੈਨ ਵਲੋਂ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਮੀਟਿੰਗ

ਯਮੁਨਾਨਗਰ, 14 ਦਸੰਬਰ (ਗੁਰਦਿਆਲ ਸਿੰਘ ਨਿਮਰ)- ਸਵੱਛ ਸਰਵੇਖਣ-2020 ਤਹਿਤ ਮੁੱਖ ਮੰਤਰੀ ਦੇ ਰਾਜਸੀ ਸਹਾਇਕ ਨਮਨ ਜੈਨ ਵਲੋਂ ਨਗਰ ਨਿਗਮ ਦੇ ਦਫ਼ਤਰ ਵਿਖੇ ਨਿਗਮ ਦੀ ਇੰਜੀਨੀਅਰ ਤੇ ਸਫ਼ਾਈ ਬ੍ਰਾਂਚ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਮੀਟਿੰਗ ਕੀਤੀ ਗਈ | ਇਸ ਦੌਰਾਨ ...

ਪੂਰੀ ਖ਼ਬਰ »

ਨੈਸ਼ਨਲ ਕਾਲਜ ਆਫ਼ ਐਜੂਕੇਸ਼ਨ 'ਚ ਊਰਜਾ ਹਿਫ਼ਾਜ਼ਤ ਦਿਵਸ ਸਬੰਧੀ ਕਰਵਾਏ ਲੇਖ ਮੁਕਾਬਲੇ

ਸਿਰਸਾ, 14 ਦਸੰਬਰ (ਭੁਪਿੰਦਰ ਪੰਨੀਵਾਲੀਆ)- ਸਿਰਸਾ ਦੇ ਨੈਸ਼ਨਲ ਕਾਲਜ ਆਫ਼ ਐਜੂਕੇਸ਼ਨ ਵਿਚ ਊਰਜਾ ਹਿਫ਼ਾਜ਼ਤ ਦਿਵਸ ਦੇ ਸੰਬੰਧ ਕਾਲਜ ਦੇ ਸਾਇੰਸ ਕਲੱਬ ਅਤੇ ਇਕੋ ਕਲੱਬ ਦੇ ਸਹਿਯੋਗ ਨਾਲ ਲੇਖ ਮੁਕਾਬਲੇ ਕਰਵਾਏ ਗਏ, ਜਿਸ ਵਿਚ ਇਸ ਸਾਲ ਦੇ ਵਿਸ਼ਾ-ਊਰਜਾ ਹਿਫ਼ਾਜ਼ਤ ਉਤੇ ...

ਪੂਰੀ ਖ਼ਬਰ »

ਜਾਂਚ ਕਮੇਟੀ ਨੇ ਲਿਆ ਬਾਲ ਘਰਾਂ ਵਿਚ ਸਹੂਲਤਾਂ ਦਾ ਜਾਇਜ਼ਾ

ਸਿਰਸਾ, 14 ਦਸੰਬਰ (ਭੁਪਿੰਦਰ ਪੰਨੀਵਾਲੀਆ)-ਸਿਰਸਾ ਦੇ ਐਸ.ਡੀ.ਐਮ. ਜੈਵੀਰ ਯਾਦਵ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪੱਧਰੀ ਜਾਂਚ ਕਮੇਟੀ ਜਾਂਚ ਕਮੇਟੀ ਵਲੋਂ ਬਾਲ ਦੇਖ-ਰੇਖ ਘਰ, ਬਾਲ ਗੋਪਾਲ ਧਾਮ, ਭਾਈ ਘਨੱਈਆ ਮਾਨਵ ਸੇਵਾ ਟਰੱਸਟ ਮੋਰੀਵਾਲਾ ਦਾ ਨਿਰੀਖਣ ਕੀਤਾ | ਨਿਰੀਖਣ ਦੇ ...

ਪੂਰੀ ਖ਼ਬਰ »

ਗੰਦਾ ਪਾਣੀ ਪੀਣ ਲਈ ਮਜਬੂਰ ਹਨ ਢਾਣੀ ਊਧਮ ਨਗਰ ਵਾਸੀ

ਸਿਰਸਾ, 14 ਦਸੰਬਰ (ਭੁਪਿੰਦਰ ਪੰਨੀਵਾਲੀਆ)-ਸਿਰਸਾ ਦੇ ਨੇੜਲੇ ਪਿੰਡ ਬਾਜੇਕਾਂ ਦੇ ਨਾਲ ਲਗਦੀ ਢਾਣੀ ਊਧਮ ਨਗਰ ਦੇ ਵਾਸੀ ਗੰਦਾ ਪਾਣੀ ਪੀਣ ਲਈ ਮਜਬੂਰ ਹੋ ਰਹੇ ਹਨ | ਢਾਣੀ ਨੂੰ ਸਪਲਾਈ ਦੇਣ ਵਾਲੀ ਪਾਈਪਾਂ ਥਾਂ-ਥਾਂ ਤੋਂ ਲੀਕ ਹੋਣ ਕਾਰਨ ਗੰਦਾ ਪਾਣੀ ਸਪਲਾਈ ਹੋ ਰਿਹਾ ਹੈ | ...

ਪੂਰੀ ਖ਼ਬਰ »

ਬਲਾਕ ਪੱਧਰੀ ਮਹਿਲਾ ਟੂਰਨਾਮੈਂਟ 'ਚ ਰੀਤੂ, ਮਨੀਸ਼ਾ ਤੇ ਮੋਨੂ ਰਹੀਆਂ ਅੱਵਲ

ਸਿਰਸਾ, 14 ਦਸੰਬਰ (ਭੁਪਿੰਦਰ ਪੰਨੀਵਾਲੀਆ)-ਸਿਰਸਾ ਦੇ ਬਰਨਾਲਾ ਰੋਡ ਸਥਿਤ ਪੁਲੀਸ ਲਾਈਨ 'ਚ ਮਹਿਲਾ ਤੇ ਬਾਲ ਵਿਕਾਸ ਵਿਭਾਗ (ਸ਼ਹਿਰੀ) ਵਲੋਂ ਬਲਾਕ ਪੱਧਰੀ ਮਹਿਲਾ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿਚ 400 ਮੀਟਰ ਦੀ ਦੌੜ ਦੇ ਮੁਕਾਬਲੇ ਵਿਚ ਰੀਤੂ ਨੇ ਪਹਿਲਾ, ਮਨੀਸ਼ਾ ਨੇ ...

ਪੂਰੀ ਖ਼ਬਰ »

ਰੋਡਵੇਜ ਕਰਮਚਾਰੀਆਂ ਨੇ ਮੰਗਾਂ ਨੂੰ ਲੈ ਕੇ ਆਵਾਜ਼ ਕੀਤੀ ਬੁਲੰਦ

ਕਰਨਾਲ, 14 ਦਸੰਬਰ (ਗੁਰਮੀਤ ਸਿੰਘ ਸੱਗੂ)-ਹਰਿਆਣਾ ਰੋਡਵੇਜ ਕਰਮਚਾਰੀ ਸੰਘ ਦੀ ਰਾਜ ਪੱਧਰੀ ਮੀਟਿੰਗ ਡਿਪੂ ਪ੍ਰਧਾਨ ਰਾਮ ਨਿਵਾਸ ਸ਼ਰਮਾ ਦੀ ਅਗਵਾਈ ਹੇਠ ਮਾਨਵ ਸੇਵਾ ਸੰਘ ਵਿਖੇ ਹੋਈ, ਜਿਸ ਵਿਚ ਮੱੁਖ ਤੌਰ 'ਤੇ ਸੂਬਾਈ ਪ੍ਰਧਾਨ ਆਜਾਦ ਸਿੰਘ ਮਲਿਕ ਨੇ ਸ਼ਮੂਲੀਅਤ ਕੀਤੀ, ...

ਪੂਰੀ ਖ਼ਬਰ »

'ਭਾਰਤ ਬਚਾਓ ਰੈਲੀ' ਮੋਦੀ ਸਰਕਾਰ ਦੇ ਤਾਬੂਤ 'ਚ ਆਖਰੀ ਕਿੱਲ ਸਾਬਿਤ ਹੋਵੇਗੀ- ਤਰਲੋਚਨ ਸਿੰਘ

ਕਰਨਾਲ, 14 ਦਸੰਬਰ (ਗੁਰਮੀਤ ਸਿੰਘ ਸੱਗੂ)-ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸੰਯੋਜਕ ਅਤੇ ਹਰਿਆਣਾ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ ਨੇ ਕਿਹਾ ਕਿ ਦਿੱਲੀ ਵਿਖੇ ਕਾਂਗਰਸ ਵਲੋਂ ਕੀਤੀ ਗਈ 'ਭਾਰਤ ਬਚਾਓ ਰੈਲੀ' ਮੋਦੀ ਸਰਕਾਰ ਦੇ ਤਾਬੂਤ ਵਿਚ ਆਖਰੀ ...

ਪੂਰੀ ਖ਼ਬਰ »

ਕਰਨ ਨਗਰੀ ਨੂੰ ਸੁੰਦਰ ਦਿਖ ਦੇਣ ਲਈ ਗੇਟਾਂ ਦਾ ਕੰਮ ਜੋਰਾਂ-ਸ਼ੋਰਾਂ ਨਾਲ ਜਾਰੀ

ਕਰਨਾਲ, 14 ਦਸੰਬਰ (ਗੁਰਮੀਤ ਸਿੰਘ ਸੱਗੂ)-ਸੀ. ਐਮ. ਸਿਟੀ ਅਤੇ ਕਰਨ ਨਗਰੀ ਕਰਨਾਲ ਨੂੰ ਸੁੰਦਰ ਦਿਖ ਦੇਣ ਲਈ ਸ਼ਹਿਰ ਦੇ ਵੱਖ-ਵੱਖ ਪ੍ਰਵੇਸ਼ ਰਾਹਾਂ 'ਤੇ ਬਣਾਏ ਜਾ ਰਹੇ 4 ਗੇਟਾਂ ਦਾ ਨਿਰਮਾਣ ਕਾਰਜ ਤੇਜੀ ਨਾਲ ਚੱਲ ਰਿਹਾ ਹੈ | ਧਰਮ, ਸੰਸਕ੍ਰਿਤੀ ਅਤੇ ਮਹਾਂਪੁਰਸ਼ਾਂ ਦੇ ...

ਪੂਰੀ ਖ਼ਬਰ »

10ਵੀਂ ਜਮਾਤ ਦੇ ਵਿਦਿਆਰਥੀਆਂ ਨੇ ਪਹਿਲਾ ਸਥਾਨ ਹਾਸਲ ਕੀਤਾ

ਗੁਹਲਾ ਚੀਕਾ, 14 ਦਸੰਬਰ (ਓ.ਪੀ ਸੈਣੀ)-ਚੀਕਾ ਵਿਖੇ ਚੱਲ ਰਹੀ ਐਡਵਾਂਸ ਸਟੱਡੀ ਇੰਸਟੀਚਿਊਟ ਫਾਰ ਦਾ ਹੈਰਿੰਗ ਇੰਪਰੂਵਮੈਂਟ ਸੰਸਥਾ ਵਿਚ ਪੜ੍ਹ ਰਹੇ ਮੁਕ-ਬਾਧਿਰ ਦਿਵਿਆਂਗ ਵਿਦਿਆਰਥੀਆਂ ਨੇ ਐਨ.ਆਈ.ਓ.ਐਸ. ਬੋਰਡ ਤੋਂ 10ਵੀਂ ਜਮਾਤ ਪਾਸ ਕਰਕੇ ਨਾ ਕੇਵਲ ਆਪਣਾ ਭਵਿੱਖ ਬਣਾਇਆ ...

ਪੂਰੀ ਖ਼ਬਰ »

ਨਾਗਰਿਕਤਾ ਸੋਧ ਬਿੱਲ ਆਸਾਮ ਨੂੰ ਕਸ਼ਮੀਰ ਬਣਾਏਗਾ-ਆਗੂ

ਨੰਗਲ, 14 ਦਸੰਬਰ (ਗੁਰਪ੍ਰੀਤ ਸਿੰਘ ਗਰੇਵਾਲ)-ਪਰਵਾਸੀ ਪੰਜਾਬੀ ਫਰੈਂਡਜ਼ ਕਲੱਬ ਦੇ ਪ੍ਰਧਾਨ ਬਲਜੀਤ ਸਿੰਘ ਬਡਵਾਲ, ਡਾ. ਅਸ਼ੋਕ ਸ਼ਰਮਾ, ਡਾ. ਸੰਜੀਵ ਗੌਤਮ, ਯੋਗੇਸ਼ ਸੱਚਦੇਵਾ, ਨਵਾਬ ਫੈਸਲ ਖ਼ਾਨ, ਜਰਨੈਲ ਸਿੰਘ ਸੰਧੂ, ਮੈਡਮ ਕੈਲਾਸ਼ ਠਾਕੁਰ, ਹਰਪਾਲ ਭਸੀਨ, ਇੰਜੀ: ...

ਪੂਰੀ ਖ਼ਬਰ »

ਭਾਕਿਯੂ (ਸਿੱਧੂਪੁਰ) ਦੀ ਮੀਟਿੰਗ ਹੋਈ

ਸ੍ਰੀ ਚਮਕੌਰ ਸਾਹਿਬ, 14 ਦਸੰਬਰ (ਜਗਮੋਹਣ ਸਿੰਘ ਨਾਰੰਗ)-ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਜ਼ਿਲ੍ਹਾ ਰੂਪਨਗਰ ਦੀ ਮੀਟਿੰਗ ਸਥਾਨਕ ਬਾਬਾ ਸੰਗਤ ਸਿੰਘ ਦੀਵਾਨ ਹਾਲ ਵਿਚ ਜ਼ਿਲ੍ਹਾ ਸਰਪ੍ਰਸਤ ਪਰਗਟ ਸਿੰਘ ਰੋਲੂਮਾਜਰਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਪੰਜਾਬ ...

ਪੂਰੀ ਖ਼ਬਰ »

ਪੀ. ਡਬਲਿਊ. ਡੀ. ਵਰਕਰਜ਼ ਯੂਨੀਅਨ ਵਲੋਂ ਰੋਸ ਮੁਜ਼ਾਹਰਾ

ਨੂਰਪੁਰ ਬੇਦੀ, 14 ਦਸੰਬਰ (ਵਿੰਦਰਪਾਲ ਝਾਂਡੀਆਂ)-ਸਬ ਡਵੀਜ਼ਨ ਦਫ਼ਤਰ ਨੂਰਪੁਰ ਬੇਦੀ ਮੂਹਰੇ ਪੀ. ਡਬਲਿਊ. ਡੀ. ਫ਼ੀਲਡ ਵਰਕਸ਼ਾਪ ਵਰਕਰਜ਼ ਯੂਨੀਅਨ ਨੇ ਵਿਭਾਗ ਵਲੋਂ ਕੱਚੇ ਮੁਲਾਜ਼ਮਾਂ ਨੂੰ ਬਿਨਾਂ ਕਿਸੇ ਨੋਟਿਸ ਦੇਣ ਤੋਂ ਨੌਕਰੀ ਤੋਂ ਫ਼ਾਰਗ ਕਰਨ ਦੇ ਵਿਰੋਧ 'ਚ ਇਕੱਤਰ ...

ਪੂਰੀ ਖ਼ਬਰ »

ਪੁਸਤਕ ਰਿਲੀਜ਼ ਸਮਾਰੋਹ ਅੱਜ

ਮੋਰਿੰਡਾ, 14 ਦਸੰਬਰ (ਤਰਲੋਚਨ ਸਿੰਘ ਕੰਗ)-ਆਤਮਾ ਦੇਵੀ ਪਬਲਿਕ ਸਕੂਲ ਮੋਰਿੰਡਾ ਵਿਖੇ ਸ਼ਬਦ ਸੰਚਾਰ ਸਾਹਿੱਤਿਕ ਸੁਸਾਇਟੀ (ਰਜਿ.) ਵਲੋਂ 15 ਦਸੰਬਰ ਨੂੰ ਸਵੇਰੇ 10 ਵਜੇ ਪੁਸਤਕ ਰਿਲੀਜ਼ ਸਮਾਰੋਹ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਡਾ. ਬਲਜੀਤ ਸਿੰਘ ਦੁਆਰਾ ਸੰਪਾਦਿਤ ਪੁਸਤਕ ...

ਪੂਰੀ ਖ਼ਬਰ »

ਜਬਰ ਜਨਾਹ ਪੀੜਤਾ ਬੱਚੀ ਨੂੰ ਦਿੱਤਾ ਸੱਤ ਲੱਖ ਰੁਪਏ ਦਾ ਮੁਆਵਜ਼ਾ

ਰੂਪਨਗਰ, 14 ਦਸੰਬਰ (ਪੱਤਰ ਪ੍ਰੇਰਕ)-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਨੇ ਨਾਲਸਾ ਸਕੀਮ ਤਹਿਤ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਹਰਿੰਦਰ ਕੌਰ ਸਿੱਧੂ ਦੀ ਅਦਾਲਤ ਵਲੋਂ ਆਏ ਮੁਆਵਜ਼ੇ ਦੀ ਸਿਫਾਰਸ਼ ਐਕਟ ਦੀ ਧਾਰਾ 357 ਏ ਦੀ ਉੱਪ ਧਾਰਾ (4) ਅਧੀਨ ਦਰਖਾਸਤ ...

ਪੂਰੀ ਖ਼ਬਰ »

ਮਿਡ-ਡੇ-ਮੀਲ ਵਰਕਰ ਯੂਨੀਅਨ ਵਲੋਂ 8 ਜਨਵਰੀ ਨੂੰ ਕੀਤੀ ਜਾਣ ਵਾਲੀ ਰਾਸ਼ਟਰ ਪੱਧਰੀ ਹੜਤਾਲ ਨੂੰ ਲੈ ਕੇ ਮੀਟਿੰਗ

ਕਰਨਾਲ, 14 ਦਸੰਬਰ (ਗੁਰਮੀਤ ਸਿੰਘ ਸੱਗੂ)-ਮਿਡ-ਡੇ-ਮੀਲ ਵਰਕਰ ਯੂਨੀਅਨ ਨੇ ਕਰਨ ਪਾਰਕ ਵਿਖੇ ਮੀਟਿੰਗ ਕਰਕੇ ਆਗਾਮੀ 8 ਜਨਵਰੀ ਨੂੰ ਹੋਣ ਜਾ ਰਹੀ ਰਾਸ਼ਟਰ ਪੱਧਰੀ ਹੜਤਾਲ ਵਿਚ ਹਿੱਸਾ ਲੈਣ ਸਬੰਧੀ ਵਿਚਾਰ-ਵਟਾਂਦਰਾ ਕੀਤਾ | ਮੀਟਿੰਗ ਦੀ ਪ੍ਰਧਾਨਗੀ ਯੂਨੀਅਨ ਦੀ ਜ਼ਿਲ੍ਹਾ ...

ਪੂਰੀ ਖ਼ਬਰ »

ਹਾਦਸਿਆਂ ਨੂੰ ਸੱਦਾ ਦੇ ਰਹੀਆਂ ਹਨ ਨੰਗਲ ਇਲਾਕੇ ਦੀਆਂ ਸੜਕਾਂ

ਨੰਗਲ, 14 ਦਸੰਬਰ (ਗੁਰਪ੍ਰੀਤ ਸਿੰਘ ਗਰੇਵਾਲ)-ਸਰਕਾਰੀ ਏਜੰਸੀਆਂ ਦੀ ਕੰੁਭਕਰਨੀ ਨੀਂਦ ਕਾਰਨ ਨੰਗਲ ਇਲਾਕੇ ਦੀਆਂ ਵੱਖ-ਵੱਖ ਸੜਕਾਂ ਹਾਦਸਿਆਂ ਨੂੰ ਸੱਦਾ ਦੇ ਰਹੀਆਂ ਹਨ | ਬਹੁਤ ਹੀ ਅਹਿਮ ਨੰਗਲ-ਭਾਖੜਾ ਡੈਮ ਸੜਕ 'ਤੇ ਨਿੱਤ ਹੀ ਹਾਦਸੇ ਹੋ ਰਹੇ ਹਨ ਕਿਉਂਕਿ ਦੁਕਾਨਦਾਰਾਂ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX