ਤਾਜਾ ਖ਼ਬਰਾਂ


ਪਾਕਸ਼ੀ ਗਰੋਵਰ ਨੂੰ ਸੇਜਲ ਅੱਖਾਂ ਨਾਲ ਦਿੱਤੀ ਗਈ ਅੰਤਿਮ ਵਿਦਾਇਗੀ
. . .  5 minutes ago
ਕੋਟਕਪੂਰਾ, 24 ਫਰਵਰੀ(ਮੋਹਰ ਸਿੰਘ ਗਿੱਲ) - ਚੰਡੀਗੜ੍ਹ ਦੇ ਇੱਕ ਪੀ.ਜੀ 'ਚ ਦਰਦਨਾਕ ਅਗਨੀਕਾਂਡ 'ਚ ਮਾਰੀ ਗਈ ਕੋਟਕਪੂਰਾ ਸ਼ਹਿਰ ਦੀ ਲੜਕੀ ਪਾਕਸ਼ੀ ਗਰੋਵਰ(19) ਨੂੰ ...
ਟਰੰਪ ਦਾ 'ਨਮਸਤੇ ਟਰੰਪ' ਭਾਸ਼ਣ ਖ਼ਤਮ
. . .  6 minutes ago
ਅਸੀਂ ਪਾਕਿਸਤਾਨ ਨਾਲ ਮਿਲ ਕੇ ਸਰਹੱਦ ਪਾਰੋਂ ਅੱਤਵਾਦ ਨੂੰ ਰੋਕਣ ਦੀ ਕੋਸ਼ਿਸ਼ ਕਰਾਂਗੇ- ਟਰੰਪ
. . .  7 minutes ago
ਕੱਟੜ ਇਸਲਾਮਿਕ ਅੱਤਵਾਦ ਦਾ ਮਿਲ ਕੇ ਕਰਾਂਗੇ ਖ਼ਾਤਮਾ- ਰਾਸ਼ਟਰਪਤੀ ਟਰੰਪ
. . .  8 minutes ago
ਦੋਵੇਂ ਦੇਸ਼ ਮਿਲ ਕੇ ਕਰਨਗੇ ਕੱਟੜ ਪੰਥ ਦਾ ਖ਼ਾਤਮਾ, ਹਰ ਹਾਲ 'ਚ ਰੋਕਾਂਗੇ ਖ਼ਤਰਾ- ਟਰੰਪ
. . .  10 minutes ago
ਭਾਰਤ ਅਤੇ ਅਮਰੀਕਾ ਮਿਲ ਕੇ ਲੜਨਗੇ, ਅੱਤਵਾਦ ਦਾ ਕਰਨਗੇ ਖ਼ਾਤਮਾ- ਰਾਸ਼ਟਰਪਤੀ ਟਰੰਪ
. . .  10 minutes ago
ਬਗ਼ਦਾਦੀ ਦਾ ਕੀਤਾ ਖ਼ਾਤਮਾ, ਕੱਟੜਪੰਥੀਆਂ ਦਾ ਕਰਾਂਗੇ ਖ਼ਾਤਮਾ- ਡੋਨਾਲਡ ਟਰੰਪ
. . .  11 minutes ago
ਭਾਰਤ ਨੂੰ ਸੌਂਪਾਂਗੇ 3 ਬਿਲੀਅਨ ਡਾਲਰ ਦਾ ਏਅਰਕ੍ਰਾਫਟ, ਰੱਖਿਆ ਸਹਿਯੋਗ ਹੋਵੇਗਾ ਮਜ਼ਬੂਤ- ਟਰੰਪ
. . .  12 minutes ago
ਰੱਖਿਆ ਸੌਦਿਆਂ ਨੂੰ ਕਰਾਂਗੇ ਮਜ਼ਬੂਤ, ਦੋਹਾਂ ਦੇਸ਼ਾਂ ਦੀ ਫੌਜ ਕਰੇਗੀ ਸਾਂਝਾ ਅਭਿਆਸ- ਡੋਨਾਲਡ ਟਰੰਪ
. . .  13 minutes ago
ਸਭ ਤੋਂ ਤਾਕਤਵਰ ਫੌਜ ਸਾਡੀ, ਅਸੀਂ ਬਣਾ ਰਹੇ ਹਾਂ ਫੌਜ ਨੂੰ ਮਜ਼ਬੂਤ ਟਰੰਪ
. . .  14 minutes ago
ਭਾਰਤ-ਅਮਰੀਕਾ ਦੀ ਅਰਥ ਵਿਵਸਥਾ 'ਚ ਉਛਾਲ, ਸਾਡੀ ਅਰਥ ਵਿਵਸਥਾ ਬੇਹੱਦ ਮਜ਼ਬੂਤ- ਟਰੰਪ
. . .  15 minutes ago
ਅਮਰੀਕਾ 'ਚ ਰਹਿਣ ਵਾਲੇ ਭਾਰਤੀ ਕਰਦੇ ਹਨ ਬਿਹਤਰ ਕੰਮ- ਡੋਨਾਲਡ ਟਰੰਪ
. . .  16 minutes ago
ਬਜਟ ਇਜਲਾਸ : ਡੀ.ਜੀ.ਪੀ ਨੂੰ ਅਹੁਦੇ ਤੋਂ ਹਟਾਉਣ ਨੂੰ ਲੈ ਕੇ ਸਦਨ 'ਚ ਰੌਲਾ ਰੱਪਾ
. . .  17 minutes ago
ਬਜਟ ਇਜਲਾਸ ਦੇ ਸ਼ੁਰੂ ਹੁੰਦਿਆਂ ਹੀ ਅਕਾਲੀ ਵਿਧਾਇਕਾਂ ਵੱਲੋਂ ਡੀ.ਜੀ.ਪੀ ਤੇ ਆਸ਼ੂ ਦੇ ਮੁੱਦੇ 'ਤੇ ਸਦਨ 'ਚ ਨਾਅਰੇਬਾਜ਼ੀ
. . .  19 minutes ago
ਟਰੰਪ ਨੇ ਭੰਗੜੇ ਸਣੇ ਹੋਰ ਲੋਕ ਨਾਚਾਂ ਦਾ ਕੀਤਾ ਜ਼ਿਕਰ
. . .  19 minutes ago
ਭਾਰਤ ਦੀ ਏਕਤਾ ਦੁਨੀਆ ਲਈ ਪ੍ਰੇਰਨਾ- ਟਰੰਪ
. . .  19 minutes ago
ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੀ ਕਾਰਵਾਈ ਸ਼ੁਰੂ
. . .  21 minutes ago
ਟਰੰਪ ਨੇ ਕੀਤਾ ਫ਼ਿਲਮ 'ਦਿਲਵਾਲੇ ਦੁਲਹੀਆ ਲੇ ਜਾਏਂਗੇ' ਦਾ ਜ਼ਿਕਰ
. . .  21 minutes ago
ਬਾਲੀਵੁੱਡ ਫ਼ਿਲਮਾਂ ਭਾਰਤ ਦੀ ਰਚਨਾਤਮਿਕਤਾ ਨੂੰ ਦਿਖਾਉਂਦੀਆਂ ਹਨ- ਟਰੰਪ
. . .  21 minutes ago
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਫੂਕਿਆ ਗਿਆ ਮੋਦੀ ਅਤੇ ਟਰੰਪ ਦਾ ਪੁਤਲਾ
. . .  24 minutes ago
ਮੋਦੀ ਦੀ ਅਗਵਾਈ 'ਚ ਹਰ 'ਚ ਬਿਜਲੀ ਪਹੁੰਚੀ ਹੈ, ਵਧੇਰੇ ਲੋਕ ਗੈਸ 'ਤੇ ਭੋਜਨ ਪਕਾਉਂਦੇ ਹਨ- ਟਰੰਪ
. . .  24 minutes ago
ਮੋਦੀ ਦੀ ਅਗਵਾਈ 'ਚ ਲੋਕ ਗ਼ਰੀਬੀ ਰੇਖਾ ਤੋਂ ਬਾਹਰ ਨਿਕਲੇ ਹਨ- ਟਰੰਪ
. . .  26 minutes ago
ਦੁਨੀਆ ਨੂੰ ਭਾਰਤ ਦੀ ਕਾਮਯਾਬੀ 'ਤੇ ਮਾਣ- ਡੋਨਾਲਡ ਟਰੰਪ
. . .  27 minutes ago
ਮੋਦੀ ਭਾਰਤ ਦੇ ਸਭ ਤੋਂ ਸਫਲ ਨੇਤਾ ਦੇ ਰੂਪ 'ਚ ਹਨ- ਟਰੰਪ
. . .  28 minutes ago
ਅਮਰੀਕਾ ਦੇ ਦਿਲ 'ਚ ਭਾਰਤ ਲਈ ਖ਼ਾਸ ਥਾਂ, ਭਾਰਤ ਦਾ ਦੋਸਤ ਬਣਿਆ ਰਹੇਗਾ ਅਮਰੀਕਾ- ਡੋਨਾਲਡ ਟਰੰਪ
. . .  29 minutes ago
ਪ੍ਰਧਾਨ ਮੰਤਰੀ ਮੋਦੀ ਮੇਰੇ ਸੱਚੇ ਦੋਸਤ ਹਨ- ਟਰੰਪ
. . .  30 minutes ago
ਮੋਟੇਰਾ ਸਟੇਡੀਅਮ 'ਚ ਰਾਸ਼ਟਰਪਤੀ ਟਰੰਪ ਦਾ 'ਨਮਸਤੇ ਟਰੰਪ' ਭਾਸ਼ਣ ਸ਼ੁਰੂ
. . .  33 minutes ago
ਟਰੰਪ ਬਹੁਤ ਵੱਡਾ ਸੋਚਦੇ ਹਨ- ਪ੍ਰਧਾਨ ਮੰਤਰੀ ਮੋਦੀ
. . .  33 minutes ago
ਡੀ.ਜੀ.ਪੀ ਵੱਲੋਂ ਦਿੱਤੇ ਬਿਆਨ ਨੂੰ ਲੈ ਕੇ ਅਕਾਲੀ ਦਲ ਅਤੇ ਆਪ ਵੱਲੋਂ ਵਿਧਾਨ ਸਭਾ ਦੇ ਬਾਹਰ ਪ੍ਰਦਰਸ਼ਨ
. . .  35 minutes ago
ਭਾਰਤ ਹਰੇਕ ਤਰ੍ਹਾਂ ਦੀ ਵਿਭਿੰਨਤਾ ਨਾਲ ਭਰਿਆ ਹੋਇਆ ਹੈ- ਮੋਦੀ
. . .  35 minutes ago
'ਨਮਸਤੇ' ਦਾ ਅਰਥ ਅੰਦਰ ਦੀ ਆਤਮਾ ਨੂੰ ਵੀ ਨਮਨ- ਮੋਦੀ
. . .  37 minutes ago
'ਨਮਸਤੇ' ਦਾ ਅਰਥ ਬਹੁਤ ਡੂੰਘਾ ਹੈ- ਪ੍ਰਧਾਨ ਮੰਤਰੀ ਮੋਦੀ
. . .  39 minutes ago
ਭਾਰਤ-ਅਮਰੀਕਾ ਦੀ ਦੋਸਤੀ ਬਹੁਤ ਡੂੰਘੀ ਹੋਈ ਹੈ- ਮੋਦੀ
. . .  39 minutes ago
ਅਹਿਮਦਾਬਾਦ 'ਚ ਪੂਰਾ ਦੇਸ਼ ਉਤਰਿਆ ਹੋਇਆ ਹੈ- ਪ੍ਰਧਾਨ ਮੰਤਰੀ ਮੋਦੀ
. . .  39 minutes ago
ਟਰੰਪ ਅਤੇ ਉਨ੍ਹਾਂ ਦੇ ਪਰਿਵਾਰ ਦਾ ਦਿਲੋਂ ਸਵਾਗਤ- ਮੋਦੀ
. . .  40 minutes ago
ਸੀ.ਏ.ਏ ਅਤੇ ਐਨ.ਆਰ.ਸੀ ਦੇ ਖ਼ਿਲਾਫ਼ ਵੱਖ-ਵੱਖ ਜਥੇਬੰਦੀਆਂ ਵੱਲੋਂ ਪ੍ਰਦਰਸ਼ਨ
. . .  39 minutes ago
ਮੋਟੇਰਾ ਸਟੇਡੀਅਮ 'ਚ ਨਵਾਂ ਇਤਿਹਾਸ ਬਣ ਰਿਹਾ ਹੈ- ਪ੍ਰਧਾਨ ਮੰਤਰੀ ਮੋਦੀ
. . .  42 minutes ago
ਮੋਟੇਰਾ ਸਟੇਡੀਅਮ 'ਚ ਪ੍ਰਧਾਨ ਮੰਤਰੀ ਮੋਦੀ ਦਾ 'ਨਮਸਤੇ ਟਰੰਪ' ਭਾਸ਼ਣ ਸ਼ੁਰੂ
. . .  43 minutes ago
ਮੋਟੇਰਾ ਸਟੇਡੀਅਮ 'ਚ ਪਹੁੰਚੇ ਅਮਰੀਕੀ ਰਾਸ਼ਟਰਪਤੀ ਟਰੰਪ ਅਤੇ ਮੇਲਾਨੀਆ
. . .  46 minutes ago
ਪੁਰਾਣੀ ਰੰਜਸ਼ ਦੇ ਚੱਲਦਿਆਂ ਚਲੀ ਗੋਲੀ, ਮੌਤ
. . .  47 minutes ago
ਮਲੇਸ਼ੀਆ ਤੋਂ ਅੰਮ੍ਰਿਤਸਰ ਪੁੱਜੀ ਉਡਾਣ 'ਚ ਮਿਲਿਆ ਕੋਰੋਨਾ ਵਾਇਰਸ ਦਾ ਸ਼ੱਕੀ ਯਾਤਰੀ
. . .  51 minutes ago
ਚੰਡੀਗੜ੍ਹ 'ਚ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਹੈ ਰੈਲੀ
. . .  about 1 hour ago
ਵਿਜ਼ਟਰ ਬੁੱਕ 'ਚ ਟਰੰਪ ਨੇ ਪ੍ਰਧਾਨ ਮੰਤਰੀ ਮੋਦੀ ਲਈ ਲਿਖਿਆ ਸੰਦੇਸ਼
. . .  about 1 hour ago
ਸਾਬਰਮਤੀ ਆਸ਼ਰਮ ਤੋਂ ਮੋਟੇਰਾ ਸਟੇਡੀਅਮ ਲਈ ਰਵਾਨਾ ਹੋਏ ਟਰੰਪ
. . .  about 1 hour ago
ਟਰੰਪ ਅਤੇ ਮੇਲਾਨੀਆ ਨੇ ਵਿਜ਼ਟਰ ਬੁੱਕ 'ਚ ਲਿਖਿਆ ਸੰਦੇਸ਼
. . .  about 1 hour ago
ਟਰੰਪ ਅਤੇ ਮੇਲਾਨੀਆ ਨੇ ਸਾਬਰਮਤੀ ਆਸ਼ਰਮ 'ਚ ਚਲਾਇਆ ਚਰਖਾ
. . .  about 1 hour ago
ਪ੍ਰਧਾਨ ਮੰਤਰੀ ਮੋਦੀ, ਰਾਸ਼ਟਰਪਤੀ ਟਰੰਪ ਅਤੇ ਉਨ੍ਹਾਂ ਦੀ ਪਤਨੀ ਨੇ ਦਿੱਤੀ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ
. . .  about 1 hour ago
ਸਾਬਰਮਤੀ ਆਸ਼ਰਮ 'ਚ ਪਹੁੰਚੇ ਪ੍ਰਧਾਨ ਮੰਤਰੀ ਮੋਦੀ, ਥੋੜ੍ਹੀ ਦੇਰ ਤੱਕ ਟਰੰਪ ਵੀ ਪਹੁੰਚਣਗੇ
. . .  about 1 hour ago
ਅਹਿਮਦਾਬਾਦ 'ਚ ਟਰੰਪ ਅਤੇ ਮੋਦੀ ਦਾ ਰੋਡ ਸ਼ੋਅ
. . .  about 2 hours ago
ਅਹਿਮਦਾਬਾਦ ਹਵਾਈ ਅੱਡੇ ਤੋਂ ਸਾਬਰਮਤੀ ਆਸ਼ਰਮ ਲਈ ਰਵਾਨਾ ਹੋਏ ਟਰੰਪ
. . .  about 2 hours ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 1 ਪੋਹ ਸੰਮਤ 551

ਹੁਸ਼ਿਆਰਪੁਰ / ਮੁਕੇਰੀਆਂ

ਚੋਰ ਗਰੋਹ ਵਲੋਂ ਇਕੋ ਰਾਤ ਚਾਰ ਦੁਕਾਨਾਂ 'ਚ ਚੋਰੀ

ਮਾਹਿਲਪੁਰ, 15 ਦਸੰਬਰ (ਦੀਪਕ ਅਗਨੀਹੋਤਰੀ, ਰਜਿੰਦਰ ਸਿੰਘ)-ਮਾਹਿਲਪੁਰ ਸ਼ਹਿਰ ਦੀ ਭੀੜ ਭਾੜ ਵਾਲੀ ਜੇਜੋਂ ਰੋਡ 'ਤੇ ਬੀਤੀ ਰਾਤ ਚੋਰ ਗਰੋਹ ਵਲੋਂ 4 ਦੁਕਾਨਾਂ ਨੂੰ ਨਿਸ਼ਾਨਾਂ ਬਣਾ ਕੇ ਹਜ਼ਾਰਾਂ ਰੁਪਏ ਦੀ ਨਕਦੀ ਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਲਿਆ | ਜਾਣਕਾਰੀ ਅਨੁਸਾਰ ਜੇਜੋਂ ਰੋਡ 'ਤੇ ਪੱਬੀ ਗਾਰਮੈਂਟਸ ਦੇ ਮਾਲਕ ਮਨੀਸ਼ ਪੱਬੀ ਪੁੱਤਰ ਪ੍ਰੇਮ ਨਾਥ ਵਾਸੀ ਮਾਹਿਲਪੁਰ ਨੇ ਦੱਸਿਆ ਕਿ ਚੋਰਾਂ ਨੇ ਦੋ ਲੰਬੇ ਲੰਬੇ ਬਾਂਸਾਂ ਦਾ ਸਹਾਰਾ ਲੈ ਕੇ ਦੁਕਾਨ ਦੀ ਦੂਜੀ ਮੰਜ਼ਿਲ ਰਾਹੀ ਤਾਲੇ ਤੋੜ ਕੇ ਦੁਕਾਨ ਅੰਦਰ ਦਾਖ਼ਲ ਹੋ ਗਏ ਤੇ ਅੰਦਰੋ ਫ਼ਰਾਲੀ ਕਰਕੇ 5 ਹਜ਼ਾਰ ਰੁਪਏ ਦੀ ਨਕਦੀ ਤੇ ਹੋਰ ਕੀਮਤੀ ਕੱਪੜੇ ਚੋਰੀ ਕਰ ਕੇ ਲੈ ਗਏ | ਇਸੇ ਤਰ੍ਹਾਂ ਦੀਪਕ ਜਨਰਲ ਸਟੋਰ ਦੇ ਮਾਲਕ ਮਦਨ ਲਾਲ ਪੁੱਤਰ ਸ਼ਿਵ ਕੁਮਾਰ ਨੇ ਦੱਸਿਆ ਕਿ ਚੋਰ ਗਰੋਹ ਨੇ ਪੱਬੀ ਗਾਰਮੈਂਟ ਦੀ ਦੁਕਾਨ ਉੱਪਰੋਂ ਹੋ ਕੇ ਦੁਕਾਨ ਅੰਦਰ ਦਾਖ਼ਲ ਹੋ ਗਏ ਤੇ ਅੰਦਰੋਂ 10 ਹਜ਼ਾਰ ਦੀ ਨਕਦੀ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਲਿਆ | ਰਾਣਾ ਬੂਟ ਹਾਊਸ ਦੇ ਮਾਲਕ ਪ੍ਰੇਮ ਨਾਥ ਪੁੱਤਰ ਸ਼ਿਵ ਰਾਮ ਵਾਸੀ ਮੈਲੀ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਨੂੰ ਇਕ ਹੀ ਪੌੜੀ ਲਗਦੀ ਹੈ ਜਿਸ ਰਾਹੀਂ ਚੋਰਾਂ ਨੇ ਅੰਦਰ ਦਾਖ਼ਲ ਹੋ ਕੇ ਅੰਦਰੋ 30 ਹਜ਼ਾਰ ਰੁਪਏ ਦੀ ਨਕਦੀ ਤੇ ਹੋਰ ਕੀਮਤੀ ਸਾਮਾਨ ਅਤੇ ਬੂਟ ਚੋਰੀ ਕਰ ਲਏੇ | ਇਸੇ ਤਰ੍ਹਾਂ ਜੌਾਟੀ ਕੰਨਫ਼ੈਕਸ਼ਨੀ ਦੇ ਮਾਲਕ ਰਾਜ ਕੁਮਾਰ ਪੁੱਤਰ ਨਾਥ ਰਾਮ ਨੇ ਦੱਸਿਆ ਕਿ ਉਸ ਦੀ ਦੁਕਾਨ ਦੇ ਤਾਲੇ ਤੋੜ ਕੇ ਚੋਰਾਂ ਨੇ ਅੰਦਰੋਂ 5 ਹਜ਼ਾਰ ਦੀ ਨਕਦੀ ਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਲਿਆ | ਦੁਕਾਨਦਾਰਾਂ ਨੇ ਦੋਸ਼ ਲਗਾਇਆ ਕਿ ਸ਼ਹਿਰ ਦਾ ਚੌਕੀਦਾਰ ਛੁੱਟੀ 'ਤੇ ਚੱਲ ਰਿਹਾ ਸੀ ਤੇ ਨਗਰ ਪੰਚਾਇਤ ਵਲੋਂ ਇਸ ਹਲਕੇ 'ਚ ਪਿਲੇ ਲੰਬੇ ਸਮੇਂ ਤੋਂ ਖਰਾਬ ਚੱਲ ਰਹੀਆਂ ਲਾਈਟਾਂ ਵੀ ਠੀਕ ਨਹੀਂ ਕਰਵਾਈਆਂ ਜਿਸ ਕਾਰਨ ਇਥੇ ਸ਼ਾਮ ਤੋਂ ਹੀ ਹਨੇਰਾ ਰਹਿੰਦਾ ਹੈ | ਪੱਬੀ ਗਾਰਮੈਂਟਸ ਦੇ ਮਾਲਕ ਮਨੀਸ਼ ਪੱਬੀ ਨੇ ਕਿਹਾ ਕਿ ਥਾਣੇ ਵਿਖੇ ਸਿਕਾਇਤ ਕਰਨ ਦਾ ਵੀ ਕੋਈ ਫ਼ਾਇਦਾ ਨਹੀਂ ਕਿਉਂਕਿ ਉਹ ਪੜਤਾਲ ਬਹਾਨੇ ਆ ਕੇ ਕੱਪੜੇ ਲੈ ਜਾਂਦੇ ਹਨ ਤੇ ਪੈਸੇ ਵੀ ਨਹੀਂ ਦਿੰਦੇ ਜਿਸ ਕਾਰਨ ਉਨ੍ਹਾਂ ਨੂੰ ਦੋਹਰਾ ਨੁਕਸਾਨ ਝੱਲਣਾ ਪੈਂਦਾ ਹੈ | ਜੌਾਟੀ ਕੰਨਫ਼ੈਕਸ਼ਨਰੀ ਦੇ ਮਾਲਕ ਰਾਜ ਕੁਮਾਰ ਨੇ ਦੱਸਿਆ ਕਿ ਉਸ ਦਾ ਪਿਤਾ ਨਾਥ ਰਾਮ ਦੁਕਾਨ ਦੇ ਪਿਛਵਾੜੇ ਹੀ ਸੁੱਤਾ ਪਿਆ ਸੀ ਖ਼ੜਾਕ ਸੁਣ ਕੇ ਰਾਤ ਦੋ ਵਜੇ ਦੇ ਕਰੀਬ ਉਠਿਆ ਵੀ ਪਰ ਚੋਰ ਹਨੇਰਾ ਦਾ ਫ਼ਾਇਦਾ ਲੈ ਕੇ ਫ਼ਰਾਰ ਹੋ ਗਏ | ਥਾਣਾ ਮਾਹਿਲਪੁਰ ਦੀ ਪੁਲਿਸ ਨੇ ਦੁਪਹਿਰ ਵੇਲੇ ਪਹੁੰਚ ਕੇ ਮਾਮਲਿਆਂ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ |

ਕਵਰੇਜ ਦੌਰਾਨ ਪੱਤਰਕਾਰ ਨਾਲ ਚੌਲਾਂਗ ਟੋਲ ਪਲਾਜ਼ਾ ਤੇ ਹੋਈ ਬਦਸਲੂਕੀ

ਦਸੂਹਾ,15 ਦਸੰਬਰ (ਕੌਸ਼ਲ)-ਦਸੂਹਾ ਤੋਂ ਇਕ ਅਖਬਾਰ ਦੇ ਪੱਤਰਕਾਰ ਰਵਨੀਸ਼ ਉੱਪਲ ਨਾਲ ਚੌਲਾਂਗ ਟੋਲ ਪਲਾਜ਼ਾ 'ਤੇ ਹੋਏ ਧੱਕਾ ਮੁੱਕੀ ਅਤੇ ਗਾਲੀ ਗਲੋਚ ਹੋਣ ਨਾਲ ਪੱਤਰਕਾਰ ਭਾਈਚਾਰੇ ਵਿਚ ਭਾਰੀ ਰੋਸ ਹੈ | ਇਸ ਸਬੰਧੀ ਪੱਤਰਕਾਰ ਨੇ ਦੱਸਿਆ ਕਿ ਉਨ੍ਹਾਂ ਦੀ ਅਖ਼ਬਾਰ ਵਲੋਂ ...

ਪੂਰੀ ਖ਼ਬਰ »

ਪ੍ਰੀ-ਨਿਰਵਾਣ ਦਿਵਸ ਮੌਕੇ ਮੁਕੇਰੀਆਂ 'ਚ ਵਿਸ਼ਾਲ ਸਮਾਗਮ

ਮੁਕੇਰੀਆਂ, 15 ਦਸੰਬਰ (ਰਾਮਗੜ੍ਹੀਆ, ਸਰਵਜੀਤ ਸਿੰਘ)-ਡਾ: ਬੀ. ਆਰ. ਅੰਬੇਦਕਰ ਮਿਸ਼ਨ ਪੰਜਾਬ ਤੇ ਹੋਰ ਭਰਾਤਰੀ ਜਥੇਬੰਦੀਆਂ ਨੇ ਮੁਕੇਰੀਆਂ ਵਿਖੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ: ਬੀ. ਆਰ. ਅੰਬੇਡਕਰ ਨੂੰ ਸਮਰਪਿਤ ਪ੍ਰੀਨਿਰਵਾਣ ਦਿਵਸ ਮਨਾਇਆ | ਇਸ ਸਮੇਂ ਭੀਮ ਸੈਨਾ ...

ਪੂਰੀ ਖ਼ਬਰ »

ਕੁੱਟਮਾਰ ਕਰਨ 'ਤੇ ਮਾਮਲਾ ਦਰਜ

ਦਸੂਹਾ, 15 ਦਸੰਬਰ (ਭੁੱਲਰ)-ਦਸੂਹਾ ਪੁਲਿਸ ਵਲੋਂ ਕੁੱਟਮਾਰ ਕਰਨ ਸਬੰਧੀ ਮਾਮਲਾ ਦਰਜ ਕੀਤਾ ਗਿਆ ਹੈ | ਏ. ਐੱਸ. ਆਈ. ਸਰਬਜੀਤ ਸਿੰਘ ਨੇ ਦੱਸਿਆ ਕਿ ਉਪਕਾਰ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਤਲਵਾੜ ਮੁਹੱਲਾ ਟਾਂਡਾ ਨੇ ਪੁਲਿਸ ਨੂੰ ਬਿਆਨ ਰਾਹੀਂ ਦੱਸਿਆ ਕਿ ਦਸੰਬਰ ਨੂੰ ਉਹ ...

ਪੂਰੀ ਖ਼ਬਰ »

ਸੂਬੇ 'ਚ ਖੇਡਾਂ ਨੂੰ ਹੋਰ ਪ੍ਰਫੁਲਿਤ ਕਰਨ ਲਈ ਸਰਕਾਰ ਕਰ ਰਹੀ ਵਿਸ਼ੇਸ਼ ਯਤਨ-ਅਰੋੜਾ

ਹੁਸ਼ਿਆਰਪੁਰ, 15 ਦਸੰਬਰ (ਬਲਜਿੰਦਰਪਾਲ ਸਿੰਘ/ਨਰਿੰਦਰ ਸਿੰਘ ਬੱਡਲਾ)-ਸਾਹਿਬਜ਼ਾਦਾ ਅਜੀਤ ਸਿੰਘ ਸਪੋਰਟਸ ਕਲੱਬ ਪਿੱਪਲਾਂਵਾਲਾ ਵਲੋਂ ਕਰਵਾਇਆ ਗਿਆ ਇਲੈਵਨ ਸਾਈਡ ਬਲਦੇਵ ਸਿੰਘ ਮੈਮੋਰੀਅਲ ਫੁੱਟਬਾਲ ਟੂਰਨਾਮੈਂਟ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਜਲੰਧਰ ਰੋਡ ਦੀ ...

ਪੂਰੀ ਖ਼ਬਰ »

ਕੁੱਟਮਾਰ ਕਰ ਕੇ ਮੋਬਾਈਲ ਖੋਹਣ ਦੇ ਦੋਸ਼ 'ਚ 3 ਨਾਮਜ਼ਦ

ਹੁਸ਼ਿਆਰਪੁਰ, 15 ਦਸੰਬਰ (ਬਲਜਿੰਦਰਪਾਲ ਸਿੰਘ)-ਕੁੱਟਮਾਰ ਕਰਨ ਤੋਂ ਬਾਅਦ ਮੋਬਾਈਲ ਚੋਰੀ ਕਰਨ ਦੇ ਦੋਸ਼ 'ਚ ਮਾਹਿਲਪੁਰ ਪੁਲਿਸ ਨੇ 3 ਨੂੰ ਨਾਮਜ਼ਦ ਕਰ ਕੇ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਬਲਜਿੰਦਰ ਸਿੰਘ ਪੱਦੀ ਸੂਰਾ ਸਿੰਘ ਦੇ ਵਾਸੀ ਨੇ ਪੁਲਿਸ ਨੂੰ ਦੱਸਿਆ ...

ਪੂਰੀ ਖ਼ਬਰ »

ਨਾਬਾਲਗਾ ਨੂੰ ਵਰਗਲਾਉਣ ਵਾਲਾ ਨੌਜਵਾਨ ਤਲਵਾੜਾ ਪੁਲਿਸ ਵਲੋਂ ਕਾਬੂ

ਤਲਵਾੜਾ, 15 ਦਸੰਬਰ (ਸੁਰੇਸ਼ ਕੁਮਾਰ)-ਤਲਵਾੜਾ ਪੁਲਿਸ ਨੇ ਨੇੜਲੇ ਪਿੰਡ ਦੀ ਨਾਬਾਲਗਾ ਨੂੰ ਵਰਗ਼ਲਾ ਕੇ ਅਗਵਾ ਕਰਨ ਦੇ ਦੋਸ਼ੀ ਨੌਜਵਾਨ ਨੂੰ ਗਿ੍ਫ਼ਤਾਰ ਕਰ ਕੇ ਪੀੜਤ ਲੜਕੀ ਨੂੰ ਮਾਪਿਆਂ ਹਵਾਲੇ ਕਰ ਦਿੱਤਾ ਹੈ | ਇਸ ਸਬੰਧੀ ਐਸ. ਐਚ. ਓ. ਭੂਸ਼ਣ ਸੇਖੜੀ ਤੇ ਏ. ਐਸ. ਆਈ. ...

ਪੂਰੀ ਖ਼ਬਰ »

ਕਰੋੜਾਂ ਦੀ ਗ੍ਰਾਂਟ ਖ਼ਰਚਣ ਦੇ ਬਾਵਜੂਦ ਵਿਕਾਸ ਪੱਖੋਂ ਗੜ੍ਹਸ਼ੰਕਰ ਸ਼ਹਿਰ ਦੀ ਹਾਲਤ ਪਾਣੀਓਾ ਪਤਲੀ

ਗੜ੍ਹਸ਼ੰਕਰ, 15 ਦਸੰਬਰ (ਧਾਲੀਵਾਲ)-ਪਿਛਲੀ ਅਕਾਲੀ-ਭਾਜਪਾ ਸਰਕਾਰ ਤੋਂ ਲੈ ਕੇ ਹੁਣ ਕਾਂਗਰਸ ਸਰਕਾਰ ਤੱਕ ਗੜ੍ਹਸ਼ੰਕਰ 'ਚ ਕਰੋੜਾਂ ਦੀ ਗ੍ਰਾਂਟ ਖਰਚ ਕਰ ਕੇ ਵਿਕਾਸ ਕਰਵਾਉਣ ਦੇ ਵੱਡੇ-ਵੱਡੇ ਦਾਅਵੇ ਜ਼ਰੂਰ ਕੀਤੇ ਜਾਂਦੇ ਰਹੇ, ਪਰ ਵਿਕਾਸ ਪੱਖੋਂ ਗੜ੍ਹਸ਼ੰਕਰ ਸ਼ਹਿਰ ਦੀ ...

ਪੂਰੀ ਖ਼ਬਰ »

-ਦਵਿੰਦਰ ਪ੍ਰਤਾਪ ਸਿੰਘ ਬੰਟੀ ਸੇਖੋਵਾਲ ਕਤਲ ਕਾਂਡ-

ਡੀ. ਜੇ. 'ਤੇ ਗਾਣਾ ਲਾਉਣ ਨੂੰ ਲੈ ਕੇ ਹੋਈ ਮਾਮੂਲੀ ਤਕਰਾਰ ਬਣੀ ਰੰਜਸ਼ ਦਾ ਕਾਰਨ

ਬੀਣੇਵਾਲ, 15 ਦਸੰਬਰ (ਬੈਜ ਚੌਧਰੀ)-ਡੀ. ਜੇ. 'ਤੇ ਗਾਣਾ ਲਾਉਣ ਨੂੰ ਲੈ ਕੇ 2 ਨੌਜਵਾਨਾਂ 'ਚ ਹੋਈ ਮਾਮੂਲੀ ਤਕਰਾਰ ਬੰਟੀ ਦੇ ਕਤਲ ਦਾ ਕਾਰਨ ਬਣ ਗਈ | ਜਾਣਕਾਰੀ ਅਨੁਸਾਰ ਕਰੀਬ ਦੋ ਸਾਲ ਪਹਿਲਾਂ ਪਿੰਡ 'ਚ ਰਾਤ ਸਮੇਂ ਇਕ ਵਿਆਹ ਪਾਰਟੀ ਚੱਲ ਰਹੀ ਸੀ | ਜਿਸ 'ਚ ਡੀ. ਜੇ. ਚੱਲ ਰਿਹਾ ਸੀ ...

ਪੂਰੀ ਖ਼ਬਰ »

ਕੈਬਨਿਟ ਮੰਤਰੀ ਅਰੋੜਾ ਵਲੋਂ ਵਣ ਚੇਤਨਾ ਪਾਰਕ 'ਚ ਓਪਨ ਜਿੰਮ ਦਾ ਉਦਘਾਟਨ

ਹੁਸ਼ਿਆਰਪੁਰ, 15 ਦਸੰਬਰ (ਬਲਜਿੰਦਰਪਾਲ ਸਿੰਘ)-ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਵਲੋਂ ਵਾਰਡ ਨੰ: 45 ਦੇ ਵਣ ਚੇਤਨਾ ਪਾਰਕ 'ਚ ਓਪਨ ਜਿੰਮ ਦਾ ਉਦਘਾਟਨ ਕੀਤਾ ਗਿਆ | ਇਸ ਮੌਕੇ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਸ਼ਹਿਰ ਦੀਆਂ ਵੱਖ-ਵੱਖ ਪਾਰਕਾਂ 'ਚ ਓਪਨ ...

ਪੂਰੀ ਖ਼ਬਰ »

ਅਦਾਲਤ ਦੇ ਹੁਕਮਾਂ 'ਤੇ ਤਿੰਨ ਵਿਅਕਤੀ ਭਗੌੜੇ ਐਲਾਨੇ

ਹੁਸ਼ਿਆਰਪੁਰ, 15 ਦਸੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਅਦਾਲਤ ਦੇ ਹੁਕਮਾਂ 'ਤੇ ਥਾਣਾ ਸਿਟੀ ਤੇ ਮੇਹਟੀਆਣਾ ਪੁਲਿਸ ਨੇ 3 ਕਥਿਤ ਦੋਸ਼ੀਆਂ ਨੂੰ ਭਗੌੜਾ ਐਲਾਨ ਕੇ ਮਾਮਲਾ ਦਰਜ ਕਰ ਲਿਆ ਹੈ | ਜਾਣਕਾਰੀ ਅਨੁਸਾਰ ਸੀ. ਜੇ. ਐਮ. ਅਮਿਤ ਮੱਲ੍ਹਣ ਦੀ ਅਦਾਲਤ ਦੇ ਹੁਕਮਾਂ 'ਤੇ ...

ਪੂਰੀ ਖ਼ਬਰ »

ਗ਼ਲਤ ਦਵਾਈ ਦੇ ਸੇਵਨ ਨਾਲ 1 ਦੀ ਮੌਤ

ਹੁਸ਼ਿਆਰਪੁਰ, 15 ਦਸੰਬਰ (ਬਲਜਿੰਦਰਪਾਲ ਸਿੰਘ)-ਗਲਤ ਦਵਾਈ ਦਾ ਸੇਵਨ ਕਰਨ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ | ਜਾਣਕਾਰੀ ਅਨੁਸਾਰ ਪਿੰਡ ਧਾਮੀਆਂ ਕਲਾਂ ਦਾ ਵਾਸੀ ਪਰਮਿੰਦਰ ਸਿੰਘ (42) ਪੁੱਤਰ ਸੁਖਦੇਵ ਸਿੰਘ ਸ਼ਰਾਬ ਪੀਣ ਦਾ ਆਦੀ ਸੀ | ਜਿਸ ਕਾਰਨ ਹਮੇਸ਼ਾ ਘਰ 'ਚ ਝਗੜਾ ਹੰੁਦਾ ...

ਪੂਰੀ ਖ਼ਬਰ »

ਜੋੜ ਮੇਲੇ ਸਬੰਧੀ ਗੁਰਦੁਆਰਾ ਹਰੀਆਂ ਵੇਲਾਂ 'ਚ ਇਕੱਤਰਤਾ

ਚੱਬੇਵਾਲ, 15 ਦਸੰਬਰ (ਪੱਟੀ)-ਮਿਸਲ ਸ਼ਹੀਦਾਂ ਤਰਨਾਂ ਦਲ ਹਰੀਆਂ ਵੇਲਾਂ ਵਲੋਂ ਜਥੇਬੰਦੀ ਦੇ ਮੁਖੀ ਜਿੰਦਾ ਸ਼ਹੀਦ ਜਥੇਦਾਰ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆਂ ਦੀ ਅਗਵਾਈ 'ਚ 25 ਦਸੰਬਰ ਨੂੰ ਗੁਰਦੁਆਰਾ ਜਨਮ ਅਸਥਾਨ ਮਾਤਾ ਸੁੰਦਰੀ ਜੀ ਬਜਵਾੜਾ ਕਲਾਂ ਵਿਖੇ ...

ਪੂਰੀ ਖ਼ਬਰ »

ਅਰੋੜਾ ਵਲੋਂ ਮੁਹੱਲਾ ਅਸਲਾਮਾਬਾਦ 'ਚ ਸੀਵਰੇਜ ਪਾਉਣ ਦੇ ਕੰਮ ਦੀ ਸ਼ੁਰੂਆਤ

ਹੁਸ਼ਿਆਰਪੁਰ, 15 ਦਸੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਉਦਯੋਗ ਤੇ ਵਣਜ ਮੰਤਰੀ ਪੰਜਾਬ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀ ਜ਼ਰੂਰਤ ਨੂੰ ਧਿਆਨ 'ਚ ਰੱਖਦੇ ਹੋਏ ਸੂਬੇ ਦਾ ਵਿਕਾਸ ਕਰਵਾ ਰਹੀ ਹੈ | ਇਸ ਕੜੀ ਤਹਿਤ ਸਰਕਾਰ ਲਗਾਤਾਰ ਕੰਮ ਕਰ ...

ਪੂਰੀ ਖ਼ਬਰ »

ਸੁਖਬੀਰ ਦੇ ਤੀਜੀ ਵਾਰ ਪ੍ਰਧਾਨ ਬਣਨ 'ਤੇ ਅਕਾਲੀ ਬਾਗੋ-ਬਾਗ-ਰਾਠਾਂ

ਗੜ੍ਹਸ਼ੰਕਰ, 15 ਦਸੰਬਰ (ਧਾਲੀਵਾਲ)-ਸੁਖਬੀਰ ਸਿੰਘ ਬਾਦਲ ਦੇ ਤੀਜੀ ਵਾਰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਨ 'ਤੇ ਹਲਕੇ ਦੇ ਅਕਾਲੀ ਆਗੂਆਂ 'ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ | ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੇ ਹਲਕੇ ਤੋਂ ਸਾਬਕਾ ਵਿਧਾਇਕ ...

ਪੂਰੀ ਖ਼ਬਰ »

ਸਾਹਿਬਜ਼ਾਦਾ ਬਾਬਾ ਫ਼ਤਹਿ ਸਿੰਘ ਦੇ ਪ੍ਰਕਾਸ਼ ਦਿਹਾੜੇ ਮੌਕੇ ਗੁਰਮਤਿ ਸਮਾਗਮ

ਹੁਸ਼ਿਆਰਪੁਰ, 15 ਦਸੰਬਰ (ਨਰਿੰਦਰ ਸਿੰਘ ਬੱਡਲਾ)-ਗੁਰਦੁਆਰਾ ਸਿੰਘ ਸਭਾ ਛਾਉਣੀ ਨਿਹੰਗ ਸਿੰਘਾਂ ਉੂਨਾ ਰੋਡ ਬਜਵਾੜਾ ਕਲਾਂ ਵਿਖੇ ਮੁੱਖ ਜਥੇਦਾਰ ਬਾਬਾ ਗੁਰਦੇਵ ਸਿੰਘ ਦੀ ਅਗਵਾਈ ਹੇਠ ਸਾਹਿਬਜ਼ਾਦਾ ਬਾਬਾ ਫਤਹਿ ਸਿੰਘ ਤਰਨਾ ਦਲ ਵਲੋਂ ਸਾਹਿਬਜ਼ਾਦਾ ਬਾਬਾ ਫਤਹਿ ...

ਪੂਰੀ ਖ਼ਬਰ »

ਸੂਚਨਾ ਅਧਿਕਾਰ ਐਕਟ ਰਾਹੀਂ ਧੀਮਾਨ ਵਲੋਂ ਆਂਗਣਵਾੜੀ ਸੈਂਟਰਾਂ ਦੀਆਂ ਤਰੁੱਟੀਆਂ ਦਾ ਖੁਲਾਸਾ

ਹੁਸ਼ਿਆਰਪੁਰ, 15 ਦਸੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਸੂਚਨਾ ਅਧਿਕਾਰ ਐਕਟ ਤਹਿਤ ਜ਼ਿਲੇ੍ਹ ਦੇ ਸਮੂਹ ਆਂਗਣਵਾੜੀ ਸੈਂਟਰਾਂ 'ਚ ਕਰੋੜਾਂ ਰੁਪਏ ਖਰਚ ਹੋਣ ਦੇ ਬਾਵਜੂਦ ਤਰੁੱਟੀਆਂ ਦਾ ਖੁਲਾਸਾ ਕੀਤਾ | ਉਨ੍ਹਾਂ ...

ਪੂਰੀ ਖ਼ਬਰ »

ਸੁਖਬੀਰ ਦੇ ਦੁਬਾਰਾ ਪ੍ਰਧਾਨ ਬਣਨ ਨਾਲ ਯੂਥ ਉਤਸ਼ਾਹਿਤ-ਗੋਲਡੀ

ਹੁਸ਼ਿਆਰਪੁਰ, 15 ਦਸੰਬਰ (ਨਰਿੰਦਰ ਸਿੰਘ ਬੱਡਲਾ)-ਸ਼ੋ੍ਰਮਣੀ ਅਕਾਲੀ ਦਲ ਦੇ ਤੀਜੀ ਵਾਰ ਪ੍ਰਧਾਨ ਬਣਨ 'ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਵਧਾਈ ਦਿੰਦਿਆਂ ਸ਼ੋ੍ਰਮਣੀ ਅਕਾਲੀ ਦਲ ਯੂਥ ਵਿੰਗ ਸ਼ਹਿਰੀ ਦੇ ਪ੍ਰਧਾਨ ਗੁਰਿੰਦਰ ਸਿੰਘ ਗੋਲਡੀ ਨੇ ਕਿਹਾ ...

ਪੂਰੀ ਖ਼ਬਰ »

ਸਰਕਲ ਪ੍ਰਧਾਨ ਭੁਪਿੰਦਰ ਸਿੰਘ ਨੀਲੂ ਤੇ ਸੀਨੀਅਰ ਮੀਤ ਪ੍ਰਧਾਨ ਮਹਿੰਦਰ ਸਿੰਘ ਸ਼ਰੀਂਹਪੁਰ ਦਾ ਸਨਮਾਨ

ਘੋਗਰਾ, 15 ਦਸੰਬਰ (ਆਰ. ਐਸ. ਸਲਾਰੀਆ)-ਸ੍ਰੋ. ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਹਲਕਾ ਦਸੂਹਾ ਤੋਂ ਨਵੇਂ ਡੈਲੀਗੇਟ ਦੀ ਨਿਯੁਕਤੀ ਕੀਤੀ | ਜਿਸ 'ਚ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਬਿੱਕਾ ਚੀਮਾਂ ਡੈਲੀਗੇਟ, ਸਰਕਲ ਪ੍ਰਧਾਨ ਭੁਪਿੰਦਰ ਸਿੰਘ ਨੀਲੂ ਡੈਲੀਗੇਟ, ...

ਪੂਰੀ ਖ਼ਬਰ »

ਹਲਕੇ ਦੇ ਪਿੰਡਾਂ ਦਾ ਕੰਮ ਪਹਿਲ ਦੇ ਆਧਾਰ 'ਤੇ ਕੀਤਾ ਜਾਵੇਗਾ-ਵਿਧਾਇਕ ਡੋਗਰਾ

ਘੋਗਰਾ, 15 ਦਸੰਬਰ (ਆਰ. ਐਸ. ਸਲਾਰੀਆ)-ਹਲਕੇ ਦੇ ਪਿੰਡਾਂ ਦਾ ਵਿਕਾਸ ਪਹਿਲ ਦੇ ਆਧਾਰ 'ਤੇ ਕੀਤਾ ਜਾਵੇਗਾ | ਇਹ ਪ੍ਰਗਟਾਵਾ ਹਲਕਾ ਦਸੂਹਾ ਦੇ ਵਿਧਾਇਕ ਅਰੁਣ ਕੁਮਾਰ ਮਿੱਕੀ ਡੋਗਰਾ ਨੇ ਪਿੰਡ ਘੋਗਰਾ ਵਿਖੇ ਪੱਤਰਕਾਰਾਂ ਨਾਲ ਕੀਤਾ | ਉਨ੍ਹਾਂ ਕਿਹਾ ਕਿ ਹਲਕੇ ਦੇ ਪਿੰਡਾਂ ਦੇ ...

ਪੂਰੀ ਖ਼ਬਰ »

ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਗੁਰਮੀਤ ਕੌਰ ਨੂੰ ਸ਼ਰਧਾਂਜਲੀਆਂ ਭੇਟ

ਬੁੱਲ੍ਹੋਵਾਲ, 15 ਦਸੰਬਰ (ਪੱਤਰ ਪ੍ਰੇਰਕ)-ਵੱਖ-ਵੱਖ ਸਿੱਖਿਆ ਸੰਸਥਾਵਾਂ ਨਾਲ ਜੁੜੇ ਹੋਏ ਤੇ ਇਲਾਕੇ ਦੇ ਸਮਾਜ ਸੇਵਕ ਮਾ: ਗੁਰਮੀਤ ਸਿੰਘ ਜਿਨ੍ਹਾਂ ਦੀ ਪਤਨੀ ਗੁਰਮੀਤ ਕੌਰ ਸੇਵਾ ਮੁਕਤ ਅਧਿਆਪਕਾ ਦਾ ਸੰਖੇਪ ਬਿਮਾਰੀ ਉਪਰੰਤ ਦਿਹਾਂਤ ਹੋ ਗਿਆ ਸੀ ਅੱਜ ਉਨ੍ਹਾਂ ਨੂੰ ...

ਪੂਰੀ ਖ਼ਬਰ »

ਸੁਖਬੀਰ ਦੇ ਤੀਜੀ ਵਾਰ ਪ੍ਰਧਾਨ ਬਣਨ 'ਤੇ ਵਰਕਰਾਂ 'ਚ ਖ਼ੁਸ਼ੀ ਦੀ ਲਹਿਰ-ਕੈਰੇ, ਰਿੰਪਾ

ਮਿਆਣੀ, 15 ਦਸੰਬਰ (ਹਰਜਿੰਦਰ ਸਿੰਘ ਮੁਲਤਾਨੀ)-ਸ਼੍ਰੋਮਣੀ ਅਕਾਲੀ ਦਲ ਦੇ ਮੁੜ ਪ੍ਰਧਾਨ ਬਣਨ 'ਤੇ ਸੁਖਬੀਰ ਸਿੰਘ ਬਾਦਲ ਨੂੰ ਜ਼ਿਲ੍ਹਾ ਪ੍ਰਧਾਨ ਬੀ. ਸੀ. ਸੈੱਲ ਹੁਸ਼ਿਆਰਪੁਰ ਜਥੇ ਸੁਰਜੀਤ ਸਿੰਘ ਕੈਰੇ, ਪੀ. ਏ. ਸੀ. ਮੈਂਬਰ ਸਰਪੰਚ ਨਵਦੀਪਪਾਲ ਸਿੰਘ ਰਿੰਪਾ ਆਲਮਪੁਰ ਨੇ ...

ਪੂਰੀ ਖ਼ਬਰ »

ਸੁਖਬੀਰ ਦੇ ਪ੍ਰਧਾਨ ਬਣਨ 'ਤੇ ਅਕਾਲੀ ਸਫ਼ਾਂ 'ਚ ਖ਼ੁਸ਼ੀ ਦੀ ਲਹਿਰ-ਐਡਵੋਕੇਟ ਸਿੱਧੂ

ਦਸੂਹਾ, 15 ਦਸੰਬਰ (ਭੁੱਲਰ)-ਸੁਖਬੀਰ ਸਿੰਘ ਬਾਦਲ ਦੇ ਸ਼੍ਰੋਮਣੀ ਅਕਾਲੀ ਦਲ ਦੇ ਸਰਬਸੰਮਤੀ ਨਾਲ ਪ੍ਰਧਾਨ ਬਣਨ 'ਤੇ ਅਕਾਲੀ ਸਫ਼ਾ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ | ਇਸ ਸਬੰਧੀ ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ ਡੈਲੀਗੇਟ ਪੰਜਾਬ, ਪਿ੍ੰਸੀਪਲ ਨਵਦੀਪ ਸਿੰਘ ...

ਪੂਰੀ ਖ਼ਬਰ »

ਨਰਸਿੰਗ ਕੋਰਸਾਂ 'ਚ ਦਾਖ਼ਲਾ ਲੈ ਕੇ ਵਿਦਿਆਰਥੀ ਇਕ ਸਾਲ ਬਚਾ ਸਕਦੇ ਹਨ-ਡਾ: ਰਾਏ

ਗੜ੍ਹਸ਼ੰਕਰ, 15 ਦਸੰਬਰ (ਧਾਲੀਵਾਲ)-ਗੁਰਸੇਵਾ ਕਾਲਜ ਆਫ਼ ਨਰਸਿੰਗ ਪਨਾਮ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ: ਜੰਗ ਬਹਾਦਰ ਸਿੰਘ ਰਾਏ ਮੈਂਬਰ ਸ਼੍ਰੋਮਣੀ ਕਮੇਟੀ ਨੇ ਦੱਸਿਆ ਕਿ ਕਾਲਜ 'ਚ ਵੱਖ-ਵੱਖ ਨਰਸਿੰਗ ਕੋਰਸਾਂ ਦਾ ਦਾਖਲਾ ਚੱਲ ਰਿਹਾ ਹੈ ਤੇ ਵਿਦਿਆਰਥੀ ਇਨ੍ਹਾਂ ...

ਪੂਰੀ ਖ਼ਬਰ »

ਕਿਸਾਨ ਤੇ ਨੌਜਵਾਨ ਪੀੜ੍ਹੀ ਨੂੰ ਸੰਭਾਲਣ ਦਾ ਯਤਨ ਕਰੇ ਸਰਕਾਰ-ਡਾ: ਰਵਜੋਤ

ਹੁਸ਼ਿਆਰਪੁਰ, 15 ਦਸੰਬਰ (ਨਰਿੰਦਰ ਸਿੰਘ ਬੱਡਲਾ)-ਸੂਬੇ 'ਚ ਕਿਸਾਨ ਖੁਦਕੁਸ਼ੀਆਂ ਦਾ ਦੌਰ ਪਹਿਲਾ ਦੀ ਤਰ੍ਹਾਂ ਅੱਜ ਵੀ ਜਾਰੀ ਹੈ ਤੇ 2017 'ਚ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹਰ ਇਕ ਹੱਲ ਲੱਭਣ ਦਾ ਦਾਅਵਾ ਕਰ ਕੇ ਸੂਬੇ ਦੀ ਸੱਤਾ 'ਤੇ ਕਾਬਜ਼ ਹੋਣ ਵਾਲੀ ਕਾਂਗਰਸ ਵੀ ...

ਪੂਰੀ ਖ਼ਬਰ »

ਸੁਖਬੀਰ ਦੇ ਪ੍ਰਧਾਨ ਬਣਨ 'ਤੇ ਅਕਾਲੀ ਵਰਕਰਾਂ 'ਚ ਖ਼ੁਸ਼ੀ-ਗੇਰਾ, ਟਿੰਮੀ, ਗੁਰਦੀਪ

ਹਾਜੀਪੁਰ, 15 ਦਸੰਬਰ (ਪੁਨੀਤ ਭਾਰਦਵਾਜ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਡੈਲੀਗੇਟਾਂ ਦੀ ਹੋਈ ਬੈਠਕ ਦੌਰਾਨ ਸ. ਸੁਖਬੀਰ ਸਿੰਘ ਬਾਦਲ ਨੂੰ ਦੁਬਾਰਾ ਪ੍ਰਧਾਨ ਚੁਣੇ ਜਾਣ ਨਾਲ ਸਮੂਹ ਅਕਾਲੀ ਵਰਕਰਾਂ 'ਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ | ਇਹ ਗੱਲ ਜਥੇਦਾਰ ਕ੍ਰਿਪਾਲ ਸਿੰਘ ...

ਪੂਰੀ ਖ਼ਬਰ »

ਗੁੱਜਰਾਂ ਦੀ ਲਾਪਤਾ ਹੋਈ ਲੜਕੀ ਦਾ ਇਕ ਮਹੀਨੇ ਤੋਂ ਕੋਈ ਅਤਾ ਪਤਾ ਨਹੀਂ

ਗੜ੍ਹਦੀਵਾਲਾ, 15 ਦਸੰਬਰ (ਚੱਗਰ)-ਪਿੰਡ ਅਰਗੋਵਾਲ ਦੇ ਨਜ਼ਦੀਕ ਪੁਲ ਨੇੜੇ ਰਹਿੰਦੇ ਗੁਜਰ ਭਾਈਚਾਰੇ ਨਾਲ ਸਬੰਧਤ ਇਕ ਲੜਕੀ ਦਾ ਇਕ ਮਹੀਨੇ ਤੋਂ ਜ਼ਿਆਦਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਕੋਈ ਅਤਾ ਪਤਾ ਨਹੀ ਚੱਲ ਰਿਹਾ ਹੈ | ਇਸ ਸਬੰਧੀ ਲੜਕੀ ਦੇ ਭਰਾ ਸੁਰਮਦੀਨ ਪੁੱਤਰ ਬਰਕਤ ...

ਪੂਰੀ ਖ਼ਬਰ »

ਸਮਾਜ ਸੇਵਕ ਮਹਿੰਗਾ ਸਿੰਘ ਫ਼ੋਟੋਗ੍ਰਾਫ਼ਰ ਨੂੰ ਸ਼ਰਧਾਂਜਲੀਆਂ ਭੇਟ

ਟਾਂਡਾ ਉੜਮੁੜ, 15 ਦਸੰਬਰ (ਕੁਲਬੀਰ ਸਿੰਘ ਗੁਰਾਇਆ)-ਵੇਵਜ਼ ਹਸਪਤਾਲ ਟਾਂਡਾ ਦੇ ਸੰਸਥਾਪਕ ਤੇ ਡੀ. ਏ. ਵੀ. ਮੈਨੇਜਿੰਗ ਕਮੇਟੀ ਉੜਮੁੜ ਟਾਂਡਾ ਦੇ ਜੁਆਇੰਟ ਸਕੱਤਰ ਸਮਾਜ ਸੇਵਕ ਮਹਿੰਗਾ ਸਿੰਘ ਨਮਿਤ ਸ਼ਰਧਾਂਜਲੀ ਸਮਾਗਮ 'ਚ ਵੱਖ-ਵੱਖ ਰਾਜਨੀਤਿਕ ਤੇ ਸਮਾਜ ਸੇਵੀ ਹਸਤੀਆਂ ...

ਪੂਰੀ ਖ਼ਬਰ »

ਪੰਚਾਇਤ ਤੇ ਗੁਰਦੁਆਰਾ ਕਮੇਟੀ ਵਲੋਂ ਪ੍ਰਵਾਸੀ ਭਾਰਤੀਆਂ ਦਾ ਸਨਮਾਨ

ਮਾਹਿਲਪੁਰ, 15 ਦਸੰਬਰ (ਰਜਿੰਦਰ ਸਿੰਘ)-ਪਿੰਡ ਚੰਬਲ ਕਲਾਂ ਦੀ ਗ੍ਰਾਮ ਪੰਚਾਇਤ ਤੇ ਗੁਰਦੁਆਰਾ ਕਮੇਟੀ ਦੇ ਸਹਿਯੋਗ ਨਾਲ ਪ੍ਰਵਾਸੀ ਭਾਰਤੀਆਂ ਦਾ ਸਨਮਾਨ ਸਮਾਰੋਹ ਕਰਵਾਇਆ ਗਿਆ | ਜਿਸ 'ਚ ਰਾਮ ਚੰਦਰ ਬੰਗੜ ਨਾਇਬ ਤਹਿਸੀਲਦਾਰ ਮਾਹਿਲਪੁਰ ਵਿਸ਼ੇਸ਼ ਤੌਰ ਨੇ ਪਹੁੰਚ ਕੇ ...

ਪੂਰੀ ਖ਼ਬਰ »

ਮਿਆਣੀ 'ਚ ਸ਼ਹੀਦੀ ਗੁਰਪੁਰਬ ਦੇ ਸਬੰਧ 'ਚ ਨਗਰ ਕੀਰਤਨ ਸਜਾਇਆ

ਮਿਆਣੀ, 15 ਦਸੰਬਰ (ਹਰਜਿੰਦਰ ਸਿੰਘ ਮੁਲਤਾਨੀ)-ਗੁਰਦੁਆਰਾ ਸੰਤ ਮਾਝਾ ਸਿੰਘ ਕਰਮਜੋਤ ਮਿਆਣੀ ਤੋਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਦਿਹਾੜੇ ਦੇ ਸਬੰਧ ਵਿਚ ਪਿੰਡ ਤੇ ਇਲਾਕੇ ਦੀਆਂ ਸਮੂਹ ਸੰਗਤਾਂ ਵਲੋਂ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ ਰਵਾਨਾ ਹੋਣ ਤੋਂ ...

ਪੂਰੀ ਖ਼ਬਰ »

ਬੈਂਕ 'ਚ ਵਿੱਤੀ ਸਾਖ਼ਰਤਾ ਕੈਂਪ ਲਗਾਇਆ

ਗੜ੍ਹਸ਼ੰਕਰ, 15 ਦਸੰਬਰ (ਧਾਲੀਵਾਲ)-ਦੀ ਹੁਸ਼ਿਆਰਪੁਰ ਸੈਂਟਰਲ ਕੋ-ਆਪ੍ਰੇਟਿਵ ਬੈਂਕ ਦੀ ਰੋਡ ਮਜਾਰਾ ਬਰਾਂਚ ਵਿਖੇ ਨਾਬਾਰਡ ਵਲੋਂ ਵਿੱਤੀ ਸਾਖਰਤਾ ਕੈਂਪ ਲਗਾਇਆ ਗਿਆ | ਐੱਮ. ਡੀ. ਅਮਨਦੀਪ ਬਰਾੜ ਤੇ ਡੀ. ਐੱਮ. ਰਾਜੀਵ ਸ਼ਰਮਾ ਦੀ ਅਗਵਾਈ ਹੇਠ ਲਗਾਏ ਕੈਂਪ ਦੌਰਾਨ ਬੁਲਾਰੇ ...

ਪੂਰੀ ਖ਼ਬਰ »

ਸਟੇਟ ਐਵਾਰਡੀ ਡਾ: ਕੁਲਦੀਪ ਸਿੰਘ ਮਿਨਹਾਸ ਸਨਮਾਨਿਤ

ਦਸੂਹਾ, 15 ਦਸੰਬਰ (ਭੁੱਲਰ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅੰਬਾਲਾ ਜੱਟਾਂ ਦੇ ਐਨ. ਸੀ. ਸੀ. ਅਫ਼ਸਰ ਸਟੇਟ ਐਵਾਰਡੀ ਡਾ: ਕੁਲਦੀਪ ਸਿੰਘ ਮਨਹਾਸ ਨੂੰ ਸਨਮਾਨਿਤ ਕੀਤਾ ਗਿਆ | ਇਹ ਸਨਮਾਨ 12 ਪੰਜਾਬ ਐਨ. ਸੀ. ਸੀ. ਬਟਾਲੀਅਨ ਹੁਸ਼ਿਆਰਪੁਰ ਦੇ ਕਮਾਂਡਿੰਗ ਅਫ਼ਸਰ, ਕਰਨਲ ...

ਪੂਰੀ ਖ਼ਬਰ »

ਵੀਰ ਚੱਕਰ ਅਵਾਰਡੀ ਲੈਫ਼ਟੀਨੈਂਟ ਨਈਅਰ ਨੂੰ ਸ਼ਰਧਾਂਜਲੀ ਭੇਟ

ਦਸੂਹਾ, 15 ਦਸੰਬਰ (ਭੁੱਲਰ)-ਐਸ. ਵੀ. ਜੇ. ਸੀ. ਡੀ. ਏ. ਵੀ. ਪਬਲਿਕ ਸਕੂਲ ਦਸੂਹਾ 'ਚ ਵੀਰ ਚੱਕਰ ਅਵਾਰਡੀ ਲੈਫ਼ਟੀਨੈਂਟ ਹਰਦੇਵ ਪਾਲ ਨਈਅਰ ਨੂੰ ਸਕੂਲ ਦੇ ਪਿ੍ੰਸੀਪਲ ਵਲੋਂ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ | ਇਸ ਮੌਕੇ ਪਿੰ੍ਰਸੀਪਲ ਐਸ. ਸ਼ਰਮਾ ਨੇ ਉਨ੍ਹਾਂ ਨੂੰ ਫ਼ੁਲ ...

ਪੂਰੀ ਖ਼ਬਰ »

ਰੰਧਾਵਾ ਸ਼ੂਗਰ ਮਿੱਲ ਪੰਜਾਬ ਦੀਆਂ ਬਿਹਤਰੀਨ ਮਿੱਲਾਂ 'ਚੋਂ-ਘੁੰਮਣ

ਦਸੂਹਾ, 15 ਦਸੰਬਰ (ਭੁੱਲਰ)-ਏ. ਬੀ. ਸ਼ੂਗਰ ਮਿੱਲ ਰੰਧਾਵਾ ਪੰਜਾਬ ਦੀਆਂ ਬਿਹਤਰੀਨ ਮਿੱਲਾਂ 'ਚੋਂ ਪਹਿਲੇ ਨੰਬਰ ਦੀ ਮਿੱਲ ਹੈ ਜਿਸ ਨੇ ਹਮੇਸ਼ਾ ਕਿਸਾਨਾਂ ਦੀ ਬਾਂਹ ਫੜੀ ਤੇ ਕਿਸਾਨਾਂ ਦੀ ਭਲਾਈ ਲਈ ਕੰਮ ਕੀਤਾ ਹੈ | ਇਹ ਪ੍ਰਗਟਾਵਾ ਵਿਕਾਸ ਮੰਚ ਦਸੂਹਾ ਦੇ ਚੇਅਰਮੈਨ ...

ਪੂਰੀ ਖ਼ਬਰ »

ਸੁਖਬੀਰ ਦੇ ਤੀਜੀ ਵਾਰ ਪ੍ਰਧਾਨ ਬਣਨ ਨਾਲ ਵਰਕਰਾਂ 'ਚ ਖੁਸ਼ੀ ਦੀ ਲਹਿਰ-ਲਾਲੀ ਬਾਜਵਾ

ਹੁਸ਼ਿਆਰਪੁਰ, 15 ਦਸੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਸੁਖਬੀਰ ਸਿੰਘ ਬਾਦਲ ਦੇ ਤੀਜੀ ਵਾਰ ਅਕਾਲੀ ਦਲ ਦੇ ਪ੍ਰਧਾਨ ਚੁਣੇ ਜਾਣ ਨਾਲ ਇਹ ਗੱਲ ਸਾਫ਼ ਹੋ ਚੁੱਕੀ ਹੈ ਕਿ ਪਾਰਟੀ ਵਰਕਰ ਤੇ ਆਗੂਆਂ ਸਮੇਤ ਉਹ ਪੰਜਾਬ ਵਾਸੀਆਂ ਦੇ ਮਹਿਬੂਬ ਆਗੂ ਹਨ | ਇਹ ਪ੍ਰਗਟਾਵਾ ...

ਪੂਰੀ ਖ਼ਬਰ »

ਵੱਖ-ਵੱਖ ਖੇਤਰਾਂ 'ਚ ਮੱਲਾਂ ਮਾਰਨ ਵਾਲੇ ਬੱਚਿਆਂ ਦਾ ਸਨਮਾਨ

ਬੁੱਲ੍ਹੋਵਾਲ, 15 ਦਸੰਬਰ (ਪ. ਪ.)-ਗਦਰੀ ਬਾਬਾ ਹਰਨਾਮ ਸਿੰਘ ਟੁੰਡੀਲਾਟ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਲਾ ਨੌਧ ਸਿੰਘ 'ਚ ਪਿ੍ੰਸੀਪਲ ਹਰਜਿੰਦਰ ਸਿੰਘ ਦੀ ਅਗਵਾਈ 'ਚ ਅਧਿਆਪਕ ਮਾਪੇ ਮਿਲਣੀ ਸਮਾਗਮ ਕਰਵਾਇਆ ਗਿਆ | ਮਾਪੇ ਅਧਿਆਪਕ ਮਿਲਣੀ ਦੌਰਾਨ ਪਿ੍ੰਸੀਪਲ ...

ਪੂਰੀ ਖ਼ਬਰ »

ਵਿਰੇਂਦਰ ਕੰਵਰ ਅੱਜ ਤੋਂ ਕੁਟਲੈਹੜ ਦੌਰੇ 'ਤੇ

ਊਨਾ, 15 ਦਸੰਬਰ (ਗੁਰਪ੍ਰੀਤ ਸਿੰਘ ਸੇਠੀ)-ਹਿਮਾਚਲ ਦੇ ਗ੍ਰਾਮੀਣ ਵਿਕਾਸ ਤੇ ਪੰਚਾਇਤ ਰਾਜ ਮੰਤਰੀ ਵਿਰੇਂਦਰ ਕੰਵਰ 16 ਦਸੰਬਰ ਨੂੰ ਸਵੇਰੇ 10 ਵਜੇ ਬੱਚਤ ਭਵਨ ਊਨਾ 'ਚ ਵਿਜੇ ਦਿਵਸ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕਰਨਗੇ | ਇਸ ਤੋਂ ਬਾਅਦ ਉਹ ਦੁਪਹਿਰ ਸਾਢੇ 12 ਵਜੇ ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਿ ਰਾਇ ਸਾਹਿਬ ਕਾਲਜ ਦੀ ਹੋਣਹਾਰ ਖਿਡਾਰਨ ਸਨਮਾਨਿਤ

ਚੱਬੇਵਾਲ, 15 ਦਸੰਬਰ (ਪੱਟੀ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਵੱਖ-ਵੱਖ ਕਾਲਜਾਂ ਦੇ ਕਰਵਾਏ ਗਏ ਬਾਕਸਿੰਗ ਮੁਕਬਲਿਆਂ 'ਚ ਬਾਕਸਿੰਗ ਦੇ 69 ਕਿੱਲੋ ਵਰਗ 'ਚ ਵਧੀਆਂ ਖੇਡ ਦਾ ਪ੍ਰਦਰਸ਼ਨ ਕਰਕੇ ਤੀਜਾ ਸਥਾਨ ਪ੍ਰਪਾਤ ਕਰ ਕੇ ਕਾਂਸੇ ਦਾ ਤਗਮਾ ਪ੍ਰਾਪਤ ਕਰਨ ਵਾਲੀ ਸ੍ਰੀ ...

ਪੂਰੀ ਖ਼ਬਰ »

ਅਰਗੋਵਾਲ 'ਚ ਖੂਨਦਾਨ ਕੈਂਪ ਲਗਾਇਆ

ਗੜ੍ਹਦੀਵਾਲਾ, 15 ਦਸੰਬਰ (ਚੱਗਰ)-ਪਿੰਡ ਅਰਗੋਵਾਲ ਵਿਖੇ ਬਾਬਾ ਫਤਹਿ ਸਿੰਘ ਵੈਲਫੈਅਰ ਸੁਸਾਇਟੀ ਤੇ ਸ਼ਹੀਦ ਭਗਤ ਸਿੰਘ ਸੇਵਾ ਸੁਸਾਇਟੀ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਵਿਸ਼ੇਸ਼ ਖੂਨਦਾਨ ਕੈਂਪ ਲਗਾਇਆਂ ਗਿਆ ਜਿਸ ਦੌਰਾਨ ਲਗਪਗ 30 ਨੌਜਵਾਨਾਂ ਨੇ ਖੂਨ ਦਾਨ ਕੀਤਾ ...

ਪੂਰੀ ਖ਼ਬਰ »

ਖੋਖਰਾ ਰੋਡ 'ਤੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ

ਚੌਲਾਂਗ, 15 ਦਸੰਬਰ (ਸੁਖਦੇਵ ਸਿੰਘ)-ਬਲਾਕ ਟਾਂਡਾ ਅਧੀਨ ਆਉਂਦੇ ਚੌਲਾਂਗ ਅੱਡੇ ਦੇ ਖੋਖਰ ਰੋਡ 'ਤੇ ਪੈਂਦੇ ਕੁਝ ਘਰਾਂ ਦੀ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਰ ਕੇ ਸੜਕਾਂ 'ਤੇ ਟੋਏ ਪੈਣ ਕਰ ਕੇ ਗੰਦਾ ਪਾਣੀ ਛੱਪੜ ਵਾਂਗ ਖੜ੍ਹਾ ਹੋ ਕੇ ਪੇ੍ਰਸ਼ਾਨੀਆਂ ਦਾ ਸਬੱਬ ਬਣ ਰਿਹਾ ...

ਪੂਰੀ ਖ਼ਬਰ »

ਵਿਧਾਇਕ ਇੰਦੂ ਬਾਲਾ ਵਲੋਂ ਪਿੰਡ ਦੇਵੀਦਾਸ ਵਿਖੇ ਖਿਡਾਰੀਆਂ ਨੂੰ ਕਿੱਟ ਭੇਟ

ਐਮਾਂ ਮਾਂਗਟ, 15 ਦਸੰਬਰ (ਗੁਰਾਇਆ)-ਹਲਕਾ ਵਿਧਾਇਕਾ ਬੀਬੀ ਇੰਦੂ ਬਾਲਾ ਨੇ ਆਪਣੀ ਟੀਮ ਨਾਲ ਪਿੰਡ ਦੇਵੀਦਾਸ ਵਿਖੇ ਪਹੁੰਚ ਕੇ ਜਿਥੇ ਵਰਕਰਾਂ ਦਾ ਧੰਨਵਾਦ ਕੀਤਾ ਉਥੇ ਨਾਲ ਹੀ ਖਿਡਾਰੀਆਂ ਨੂੰ ਇਕ ਕਿ੍ਕਟ ਕਿਟ ਵੀ ਭੇਟ ਕੀਤੀ ਗਈ | ਆਪਣੇ ਸੰਬੋਧਨ 'ਚ ਮੈਡਮ ਇੰਦੂ ਬਾਲਾ ਨੇ ...

ਪੂਰੀ ਖ਼ਬਰ »

ਭੰਡਾਰੇ ਮੌਕੇ ਭਾਜਪਾ ਮੰਡਲ ਪ੍ਰਧਾਨ ਅਨਿਲ ਵਸ਼ਿਸ਼ਟ ਸਨਮਾਨਿਤ

ਤਲਵਾੜਾ, 15 ਦਸੰਬਰ (ਸੁਰੇਸ਼ ਕੁਮਾਰ)-ਪਿੰਡ ਕਰਾੜੀ ਦੇ ਧਾਰਮਿਕ ਸਥਾਨ ਮੰਦਿਰ ਬਾਬਾ ਬਾਲਕ ਨਾਥ ਕਮੇਟੀ ਵਲੋਂ 14ਵਾਂ ਸਾਲਾਨਾ ਭੰਡਾਰਾ ਕਰਵਾਇਆ ਗਿਆ | ਸਾਲਾਨਾ ਭੰਡਾਰੇ 'ਚ ਭਾਜਪਾ ਮੰਡਲ ਪ੍ਰਧਾਨ ਅਨਿਲ ਵਸ਼ਿਸ਼ਟ ਨੇ ਵੀ ਨਤਮਸਤਕ ਹੋ ਕੇ ਬਾਬਾ ਜੀ ਦਾ ਅਸ਼ੀਰਵਾਦ ...

ਪੂਰੀ ਖ਼ਬਰ »

ਸੁਸਾਇਟੀ ਨੇ ਚੌਕ 'ਚ ਸੀ. ਸੀ. ਟੀ. ਵੀ. ਕੈਮਰੇ ਲਗਵਾਏ

ਗੜ੍ਹਦੀਵਾਲਾ, 15 ਦਸੰਬਰ (ਚੱਗਰ)-ਪਿੰਡ ਧੁਰੀਆਂ ਤੇ ਸਰਾਈ ਦੇ ਮੁਹਤਵਰ ਵਿਅਕਤੀਆ ਦੀ ਮੰਗ 'ਤੇ ਇਲਾਕੇ ਅੰਦਰ ਵੱਧ ਰਹੀਆਂ ਚੋਰੀਆਂ ਨੂੰ ਦੇਖਦਿਆਂ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਗੜ੍ਹਦੀਵਾਲਾ ਵਲੋਂ ਉੱਕਤ ਪਿੰਡਾਂ ਦੇ ਚੌਕ 'ਚ ਸੀ. ਸੀ. ਟੀ. ਵੀ. ਕੈਮਰੇ ਲਗਾਏ ਗਏ | ਇਸ ...

ਪੂਰੀ ਖ਼ਬਰ »

ਬੰਟੀ ਸੇਖੋਵਾਲ ਕਤਲ ਮਾਮਲੇ 'ਚ ਦੋਸ਼ੀਆਂ ਦੀ ਗਿ੍ਫ਼ਤਾਰੀ ਨੂੰ ਲੈ ਕੇ ਗੜ੍ਹਸ਼ੰਕਰ 'ਚ ਅੱਜ ਤੀਜੀ ਵਾਰ ਲੱਗੇਗਾ ਧਰਨਾ

ਗੜ੍ਹਸ਼ੰਕਰ, 15 ਦਸੰਬਰ (ਧਾਲੀਵਾਲ)-ਲੰਘੀ 11 ਦਸੰਬਰ ਨੂੰ ਬੀਤ ਖੇਤਰ ਦੇ ਪਿੰਡ ਸੇਖੋਵਾਲ ਵਿਖੇ ਦਿਨ-ਦਿਹਾੜੇ ਕਤਲ ਕੀਤੇ ਨੌਜਵਾਨ ਦਵਿੰਦਰ ਪ੍ਰਤਾਪ ਸਿੰਘ ਉਰਫ ਬੰਟੀ ਸੇਖੋਵਾਲ ਦੇ ਮਾਮਲੇ 'ਚ ਲੌੜੀਂਦੇ ਦੋਸ਼ੀਆਂ ਦੀ ਗਿ੍ਫ਼ਤਾਰੀ ਦੀ ਮੰਗ ਨੂੰ ਲੈ ਕੇ ਗੜ੍ਹਸ਼ੰਕਰ ...

ਪੂਰੀ ਖ਼ਬਰ »

ਸੁਖਬੀਰ ਦੇ ਪ੍ਰਧਾਨ ਬਣਨ ਨਾਲ ਵਰਕਰਾਂ 'ਚ ਖੁਸ਼ੀ ਦੀ ਲਹਿਰ

ਦਸੂਹਾ, 15 ਦਸੰਬਰ (ਭੁੱਲਰ)-ਸੁਖਬੀਰ ਸਿੰਘ ਬਾਦਲ ਦਾ ਸ਼੍ਰੋਮਣੀ ਅਕਾਲੀ ਦਲ ਦੇ ਲਗਾਤਾਰ ਤੀਜੀ ਵਾਰ ਪ੍ਰਧਾਨ ਬਣਨ ਨਾਲ ਅਕਾਲੀ ਵਰਕਰਾਂ 'ਚ ਖੁਸ਼ੀ ਲਹਿਰ ਹੈ | ਇਸ ਸਬੰਧੀ ਸੁਰਜੀਤ ਸਿੰਘ ਕੈਰੇ ਜ਼ਿਲ੍ਹਾ ਪ੍ਰਧਾਨ ਬੀ. ਸੀ. ਵਿੰਗ ਸ਼੍ਰੋਮਣੀ ਅਕਾਲੀ ਦਲ ਤੇ ਸੀਨੀਅਰ ਅਕਾਲੀ ...

ਪੂਰੀ ਖ਼ਬਰ »

ਵਧੀਆ ਸੇਵਾਵਾਂ ਨਿਭਾਉਣ ਵਾਲੇ ਲੈਕ. ਬਲਕਾਰ ਸਿੰਘ ਸਨਮਾਨਿਤ

ਗੜ੍ਹਦੀਵਾਲਾ, 15 ਦਸੰਬਰ (ਚੱਗਰ)-ਖ਼ਾਲਸਾ ਸੀਨੀਆ ਸੈਕੰਡਰੀ ਸਕੂਲ ਗੜ੍ਹਦੀਵਾਲਾ ਵਿਖੇ ਬਤੌਰ ਐਨ. ਸੀ. ਸੀ. ਅਫਸਰ ਸੇਵਾ ਨਿਭਾ ਰਹੇ ਲੈਕ. ਬਲਕਾਰ ਸਿੰਘ ਨੂੰ ਵਿੰਗ ਕਮਾਂਡਰ ਐਸ. ਕੇ. ਸ਼ਰਮਾ ਕਮਾਂਡਿੰਗ ਅਫਸਰ ਨੰ.-1 ਪੰਜਾਬ ਏਅਰ ਸੁਕਾਡਰਨ ਦੇ ਨਿਰਦੇਸ਼ਾਂ ਅਨੁਸਾਰ ...

ਪੂਰੀ ਖ਼ਬਰ »

ਦੇਸ਼ ਦੀ ਉੱਨਤੀ ਤੇ ਤਰੱਕੀ 'ਚ ਦਾਨੀ ਸੱਜਣਾਂ ਦਾ ਅਹਿਮ ਰੋਲ-ਹਰਜੀਤ ਕੌਰ

ਦਸੂਹਾ, 15 ਦਸੰਬਰ (ਭੁੱਲਰ)-ਦੇਸ਼ ਦੀ ਉੱਨਤੀ ਤੇ ਤਰੱਕੀ 'ਚ ਦਾਨੀ ਸੱਜਣਾਂ ਦਾ ਅਹਿਮ ਰੋਲ ਹੈ | ਇਹ ਪ੍ਰਗਟਾਵਾ ਸਰਕਾਰੀ ਐਲੀਮੈਂਟਰੀ ਸਕੂਲ ਪਿੰਡ ਹਰਦੋਥਲਾ ਵਿਖੇ ਕਰਵਾਏ ਸਮਾਗਮ ਦੌਰਾਨ ਮੁੱਖ ਅਧਿਆਪਕ ਹਰਜੀਤ ਕੌਰ ਨੇ ਦਾਨੀ ਸੱਜਣਾਂ ਵਲੋਂ ਸਕੂਲ ਨੂੰ ਦਿੱਤੇ ਸਹਿਯੋਗ ...

ਪੂਰੀ ਖ਼ਬਰ »

ਬੀਬੀ ਜੋਸ਼ ਦੀ ਅਗਵਾਈ 'ਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਸਨਮਾਨ

ਸ਼ਾਮਚੁਰਾਸੀ, 15 ਦਸੰਬਰ (ਗੁਰਮੀਤ ਸਿੰਘ ਖ਼ਾਨਪੁਰੀ)-ਪਿੰਡ ਅਧਿਕਾਰਾ ਵਿਖੇ ਸਾਬਕਾ ਮੰਤਰੀ ਬੀਬੀ ਮਹਿੰਦਰ ਕੌਰ ਦੀ ਅਗਵਾਈ ਹੇਠ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਜਨਰਲ ਸਕੱਤਰ ਨਿਯੁਕਤ ਕੀਤੇ ਜਾਣ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਬੀਬੀ ਮਹਿੰਦਰ ਕੌਰ ਜੋਸ਼ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX