ਤਾਜਾ ਖ਼ਬਰਾਂ


ਬੀ. ਐੱਸ. ਐੱਫ. ਵਲੋਂ ਅਟਾਰੀ ਸਰਹੱਦ 'ਤੇ ਲਹਿਰਾਇਆ ਗਿਆ ਤਿਰੰਗਾ
. . .  1 minute ago
ਅਟਾਰੀ, 26 ਜਨਵਰੀ (ਰੁਪਿੰਦਰਜੀਤ ਸਿੰਘ ਭਕਨਾ)- ਭਾਰਤ-ਪਾਕਿਸਤਾਨ ਦੀ ਸਾਂਝੀ ਜਾਂਚ ਚੌਕੀ ਅਟਾਰੀ ਸਰਹੱਦ ਵਿਖੇ ਬੀ. ਐੱਸ. ਐੱਫ. ਦੀ 88 ਵੀਂ ਬਟਾਲੀਅਨ ਦੇ ਕਮਾਡੈਂਟ ਮੁਕੰਦ ਝਾਅ ਵਲੋਂ...
ਰਾਸ਼ਟਰੀ ਗਾਣ ਨਾਲ ਖ਼ਤਮ ਹੋਈ ਗਣਤੰਤਰ ਦਿਵਸ ਪਰੇਡ
. . .  3 minutes ago
ਗਣਤੰਤਰ ਦਿਵਸ ਮੌਕੇ ਰਾਜਪਥ 'ਤੇ ਜਗੁਆਰ ਜਹਾਜ਼ ਨੇ ਕੀਤਾ ਮਾਰਚ ਪਾਸਟ
. . .  3 minutes ago
ਗਣਤੰਤਰ ਦਿਵਸ ਮੌਕੇ ਰਾਜਪਥ 'ਤੇ ਜਗੁਆਰ ਜਹਾਜ਼ ਨੇ ਕੀਤਾ ਮਾਰਚ ਪਾਸਟ.............
ਐੱਸ. ਯੂ.-30 ਅਤੇ ਐੱਮ. ਕੇ. ਆਈ. ਜਹਾਜ਼ਾਂ ਨੇ ਆਸਮਾਨ 'ਚ ਦਿਖਾਈ ਕਰਤਬ, ਬਣਾਇਆ ਤ੍ਰਿਸ਼ੂਲ
. . .  7 minutes ago
ਐੱਸ. ਯੂ.-30 ਅਤੇ ਐੱਮ. ਕੇ. ਆਈ. ਜਹਾਜ਼ਾਂ ਨੇ ਆਸਮਾਨ 'ਚ ਦਿਖਾਈ ਕਰਤਬ, ਬਣਾਇਆ ਤ੍ਰਿਸ਼ੂਲ......
ਗਣਤੰਤਰ ਦਿਵਸ ਮੌਕੇ ਰਾਜਪਥ 'ਤੇ ਦਮਦਾਰ ਚਿਨੂਕ ਅਤੇ ਅਪਾਚੇ ਹੈਲੀਕਾਪਟਰਾਂ ਨੇ ਆਸਮਾਨ 'ਚ ਦਿਖਾਇਆ ਦਮ
. . .  12 minutes ago
ਗਣਤੰਤਰ ਦਿਵਸ ਮੌਕੇ ਰਾਜਪਥ 'ਤੇ ਦਮਦਾਰ ਚਿਨੂਕ ਅਤੇ ਅਪਾਚੇ ਹੈਲੀਕਾਪਟਰਾਂ ਨੇ ਆਸਮਾਨ 'ਚ ਦਿਖਾਇਆ ਦਮ........
ਗਣਤੰਤਰ ਦਿਵਸ ਮੌਕੇ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ 'ਚ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਲਹਿਰਾਇਆ ਤਿਰੰਗਾ
. . .  15 minutes ago
ਗਣਤੰਤਰ ਦਿਵਸ ਮੌਕੇ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ 'ਚ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਲਹਿਰਾਇਆ ਤਿਰੰਗਾ......
ਮਾਨਸਾ ਵਿਖੇ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਲਹਿਰਾਇਆ ਕੌਮੀ ਝੰਡਾ
. . .  18 minutes ago
ਮਾਨਸਾ, 26 ਜਨਵਰੀ (ਬਲਵਿੰਦਰ ਸਿੰਘ ਧਾਲੀਵਾਲ)- ਗਣਤੰਤਰਤਾ ਦਿਵਸ ਜ਼ਿਲ੍ਹੇ ਭਰ 'ਚ ਉਤਸ਼ਾਹ ਨਾਲ ਮਨਾਇਆ ਗਿਆ। ਜ਼ਿਲ੍ਹਾ ਪੱਧਰੀ ਸਮਾਗਮ ਮੌਕੇ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ...
ਗਣਤੰਤਰ ਦਿਵਸ ਮੌਕੇ ਪਹਿਲੀ ਵਾਰ ਸੀ. ਆਰ. ਪੀ. ਐੱਫ. ਦੀਆਂ ਮਹਿਲਾ ਬਾਈਕਰਾਂ ਨੇ ਰਾਜਪਥ 'ਤੇ ਦਿਖਾਏ ਕਰਤਬ
. . .  21 minutes ago
ਗਣਤੰਤਰ ਦਿਵਸ ਮੌਕੇ ਪਹਿਲੀ ਵਾਰ ਸੀ. ਆਰ. ਪੀ. ਐੱਫ. ਦੀਆਂ ਮਹਿਲਾ ਬਾਈਕਰਾਂ ਨੇ ਰਾਜਪਥ 'ਤੇ ਦਿਖਾਏ ਕਰਤਬ..........
ਅੰਮ੍ਰਿਤਸਰ 'ਚ ਕੈਬਨਿਟ ਮੰਤਰੀ ਸਰਦਾਰ ਸੁਖਬਿੰਦਰ ਸਿੰਘ ਸਰਕਾਰੀਆ ਨੇ ਲਹਿਰਾਇਆ ਰਾਸ਼ਟਰੀ ਝੰਡਾ
. . .  32 minutes ago
ਅੰਮ੍ਰਿਤਸਰ, 26 ਜਨਵਰੀ (ਰੇਸ਼ਮ ਸਿੰਘ, ਹਰਿਮੰਦਰ ਸਿੰਘ)- ਅੱਜ ਇੱਥੇ ਗੁਰੂ ਨਾਨਕ ਦੇਵ ਜੀ ਸਟੇਡੀਅਮ ਵਿਖੇ ਗਣਤੰਤਰ ਦਿਵਸ ਮਨਾਇਆ ਗਿਆ। ਇਸ ਮੌਕੇ ਇੱਥੇ ਤਿਰੰਗਾ ਲਹਿਰਾਉਣ...
ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਫ਼ਿਰੋਜ਼ਪੁਰ 'ਚ ਲਹਿਰਾਇਆ ਤਿਰੰਗਾ
. . .  38 minutes ago
ਫ਼ਿਰੋਜ਼ਪੁਰ 26 ਜਨਵਰੀ ( ਜਸਵਿੰਦਰ ਸਿੰਘ ਸੰਧੂ)- ਫ਼ਿਰੋਜ਼ਪੁਰ ਅੰਦਰ ਗਣਤੰਤਰ ਦਿਵਸ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ । ਸ਼ਹੀਦ ਭਗਤ ਸਿੰਘ ਸਟੇਡੀਅਮ ਅੰਦਰ ਤਿਰੰਗਾ ਲਹਿਰਾਉਣ ਦੀ ਰਸਮ ਕੈਬਨਿਟ ਮੰਤਰੀ...
ਅਜਨਾਲਾ 'ਚ ਧੂਮ-ਧਾਮ ਨਾਲ ਮਨਾਇਆ ਗਣਤੰਤਰ ਦਿਵਸ, ਐੱਸ. ਡੀ. ਐੱਮ. ਡਾ. ਦੀਪਕ ਭਾਟੀਆ ਨੇ ਲਹਿਰਾਇਆ ਤਿਰੰਗਾ
. . .  43 minutes ago
ਅਜਨਾਲਾ, 27 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)- ਦੇਸ਼ ਦੇ 71ਵੇਂ ਗਣਤੰਤਰਤਾ ਦਿਵਸ ਮੌਕੇ ਤਹਿਸੀਲ ਪੱਧਰੀ ਸਮਾਰੋਹ ਸਥਾਨਿਕ ਆਈ. ਟੀ. ਆਈ. ਦੀ ਖੁੱਲ੍ਹੀ ਗਰਾਊਂਡ 'ਚ ਕਰਵਾਇਆ ਗਿਆ, ਜਿਸ 'ਚ...
ਬਾਬੇ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਾਜਪਥ 'ਤੇ ਕੱਢੀ ਗਈ ਪੰਜਾਬ ਦੀ ਝਾਕੀ ਨੇ ਮੋਹਿਆ ਸਭ ਦਾ ਮਨ
. . .  46 minutes ago
ਬਾਬੇ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਾਜਪਥ 'ਤੇ ਕੱਢੀ ਗਈ ਪੰਜਾਬ ਦੀ ਝਾਕੀ ਨੇ ਮੋਹਿਆ ਸਭ ਦਾ ਮਨ....
ਮੋਗਾ ਵਿਖੇ ਕੈਬਨਿਟ ਮੰਤਰੀ ਗੁਰਪ੍ਰੀਤ ਕਾਂਗੜ ਨੇ ਲਹਿਰਾਇਆ ਤਿਰੰਗਾ
. . .  52 minutes ago
ਮੋਗਾ ਵਿਖੇ ਕੈਬਨਿਟ ਮੰਤਰੀ ਗੁਰਪ੍ਰੀਤ ਕਾਂਗੜ ਨੇ ਲਹਿਰਾਇਆ ਤਿਰੰਗਾ..................
ਪਟਿਆਲਾ ਦੇ ਪੋਲੋ ਗਰਾਉਂਡ ਵਿਖੇ ਲੋਕ ਨਿਰਮਾਣ ਤੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਵਲੋਂ ਲਹਿਰਾਇਆ ਗਿਆ ਤਿਰੰਗਾ
. . .  54 minutes ago
ਪਟਿਆਲਾ ਦੇ ਪੋਲੋ ਗਰਾਉਂਡ ਵਿਖੇ ਲੋਕ ਨਿਰਮਾਣ ਤੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਵਲੋਂ ਲਹਿਰਾਇਆ ਗਿਆ ਤਿਰੰਗਾ ਝੰਡਾ........
ਰਾਜਪਥ 'ਤੇ ਨਿਕਲ ਰਹੀਆਂ ਹਨ ਦੇਸ਼ ਦੇ ਵੱਖ-ਵੱਖ ਸੂਬਿਆਂ ਦੀਆਂ ਝਾਕੀਆਂ
. . .  56 minutes ago
ਰਾਜਪਥ 'ਤੇ ਨਿਕਲ ਰਹੀਆਂ ਹਨ ਦੇਸ਼ ਦੇ ਵੱਖ-ਵੱਖ ਸੂਬਿਆਂ ਦੀਆਂ ਝਾਕੀਆਂ..............
ਥਲ ਸੈਨਾ ਦੀ ਸਿਗਨਲ ਕੋਰ ਕਮਾਂਡ ਦੀ ਅਧਿਕਾਰੀ ਤਾਨੀਆ ਸ਼ੇਰਗਿੱਲ ਦੀ ਅਗਵਾਈ 'ਚ 147 ਜਵਾਨਾਂ ਵਾਲੇ ਪੁਰਸ਼ ਕੰਟੀਜੈਂਟ ਨੇ ਕੀਤੀ ਪਰੇਡ
. . .  57 minutes ago
ਰਾਜਪਥ 'ਤੇ ਨਿਕਲੀ ਹਵਾਈ ਫੌਜ ਦੀ ਝਾਕੀ
. . .  about 1 hour ago
ਗਣਤੰਤਰ ਦਿਵਸ ਦੇ ਸੂਬਾ ਪੱਧਰੀ ਸਮਾਗਮ ਮੌਕੇ ਰਾਜਪਾਲ ਪੰਜਾਬ ਨੇ ਲਹਿਰਾਇਆ ਝੰਡਾ
. . .  about 1 hour ago
ਲੁਧਿਆਣਾ ਵਿਖੇ ਕੈਬਨਿਟ ਮੰਤਰੀ ਅਰੁਣਾ ਚੌਧਰੀ ਨੇ ਝੰਡਾ ਲਹਿਰਾਇਆ
. . .  about 1 hour ago
ਰਾਜਪਥ 'ਤੇ ਸਿੱਖ ਲਾਈਟ ਇਨਫੈਂਟਰੀ ਰੈਜੀਮੈਂਟ ਨੇ ਕੀਤੀ ਪਰੇਡ, ਰੈਜੀਮੈਂਟ ਦਾ ਆਦਰਸ਼ ਵਾਕ ਹੈ 'ਦੇਗ ਤੇਗ ਫ਼ਤਿਹ'
. . .  about 1 hour ago
ਰਾਜਪਥ 'ਤੇ ਦੁਨੀਆ ਦੇਖ ਰਹੀ ਹੈ ਭਾਰਤ ਦੀ ਤਾਕਤ, ਪਰੇਡ ਕਰ ਰਹੀਆਂ ਹਨ ਸੈਨਾ ਦੀ ਟੁਕੜੀਆਂ
. . .  1 minute ago
ਤਲਵੰਡੀ ਸਾਬੋ : ਗਣਤੰਤਰਤਾ ਦਿਵਸ ਮੌਕੇ ਸਬ ਡਵੀਜ਼ਨ ਪੱਧਰੀ ਸਮਾਗਮ 'ਚ ਐੱਸ. ਡੀ. ਐੱਮ. ਨੇ ਲਹਿਰਾਇਆ ਝੰਡਾ
. . .  about 1 hour ago
ਰਾਜਪਥ 'ਤੇ ਗਣਤੰਤਰ ਦਿਵਸ ਪਰੇਡ ਸ਼ੁਰੂ
. . .  about 1 hour ago
21 ਤੋਪਾਂ ਨਾਲ ਦਿੱਤੀ ਗਈ ਸਲਾਮੀ
. . .  about 1 hour ago
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਰਾਜਪਥ 'ਤੇ ਲਹਿਰਾਇਆ ਤਿਰੰਗਾ
. . .  about 1 hour ago
ਰਾਜਪਥ 'ਤੇ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਥੋੜ੍ਹੀ ਦੇਰ 'ਚ ਸ਼ੁਰੂ ਹੋਵੇਗੀ ਗਣਤੰਤਰ ਦਿਵਸ ਪਰੇਡ
. . .  about 1 hour ago
ਗਣਤੰਤਰ ਦਿਵਸ : ਨੈਸ਼ਨਲ ਵਾਰ ਮੈਮੋਰੀਅਲ ਵਿਖੇ ਪ੍ਰਧਾਨ ਮੰਤਰੀ ਮੋਦੀ ਨੇ ਜਵਾਨਾਂ ਨੂੰ ਦਿੱਤੀ ਸ਼ਰਧਾਂਜਲੀ
. . .  about 1 hour ago
ਗਣਤੰਤਰ ਦਿਵਸ 2020 : ਰਾਸ਼ਟਰਪਤੀ ਲਹਿਰਾਉਣਗੇ ਝੰਡਾ, 21 ਤੋਪਾਂ ਦੀ ਸਲਾਮੀ ਨਾਲ ਹੋਵੇਗਾ ਰਾਸ਼ਟਰ ਗਾਣ
. . .  about 1 hour ago
ਸਿੱਖਿਆ ਮੰਤਰੀ ਦੇ ਹਲਕੇ ਸੰਗਰੂਰ 'ਚ ਅੱਜ ਗਣਤੰਤਰ ਦਿਵਸ ਮੌਕੇ ਰੋਸ ਪ੍ਰਦਰਸ਼ਨ ਕਰਨਗੇ ਬੇਰੁਜ਼ਗਾਰ ਅਧਿਆਪਕ
. . .  about 2 hours ago
ਭਾਰਤ ਨਿਊਜ਼ੀਲੈਂਡ ਵਿਚਕਾਰ ਦੂਸਰਾ ਟੀ20 ਮੈਚ ਅੱਜ
. . .  about 2 hours ago
ਅੱਜ ਦੇਸ਼ ਮਨਾ ਰਿਹਾ ਹੈ 71ਵਾਂ ਗਣਤੰਤਰ ਦਿਵਸ, ਰਾਜਪੱਥ 'ਤੇ ਭਾਰਤ ਦਿਖਾਏਗਾ ਤਾਕਤ ਤੇ ਵਿਲੱਖਣਤਾ ਦੀ ਝਾਕੀ
. . .  1 minute ago
ਗਣਤੰਤਰ ਦਿਵਸ ਮੌਕੇ 'ਅਦਾਰਾ' ਅਜੀਤ ਵੱਲੋਂ ਲੱਖ ਲੱਖ ਵਧਾਈ
. . .  about 3 hours ago
ਅੱਜ ਦਾ ਵਿਚਾਰ
. . .  about 3 hours ago
ਐੱਸ.ਐੱਸ.ਪੀ ਸੰਗਰੂਰ ਡਾ.ਗਰਗ ਰਾਜ ਪੱਧਰੀ ਪੁਰਸਕਾਰ ਨਾਲ ਸਨਮਾਨਿਤ
. . .  1 day ago
ਸ੍ਰੀ ਮੁਕਤਸਰ ਸਾਹਿਬ: ਪੀ.ਏ.ਯੂ. ਵੱਲੋਂ ਟਿੱਡੀ ਦਲ ਸਬੰਧੀ ਐਡਵਾਈਜ਼ਰੀ ਜਾਰੀ
. . .  1 day ago
2011 ਰਿਵਾਈਜ਼ ਟੈੱਟ ਪਾਸ ਬੇਰੁਜ਼ਗਾਰਾਂ ਦਾ ਵਫ਼ਦ ਮੁੱਖ ਸਕੱਤਰ ਪੰਜਾਬ ਨੂੰ ਮਿਲਿਆ
. . .  1 day ago
ਐਲੀਮੈਂਟਰੀ ਟੀਚਰ ਯੂਨੀਅਨ ਦੀ ਸੂਬਾ ਪੱਧਰੀ ਮੀਟਿੰਗ 2 ਫਰਵਰੀ ਨੂੰ
. . .  1 day ago
ਬੇ ਅਦਬੀ ਮਾਮਲੇ ਦੇ ਮੁੱਖ ਗਵਾਹ ਨੇ ਮਾਨਯੋਗ ਹਾਈਕੋਰਟ ਤੋਂ ਕੀਤੀ ਸੁਰੱਖਿਆ ਦੀ ਮੰਗ
. . .  1 day ago
ਹੈਰੋਇਨ ਤੇ ਨਸ਼ੀਲੀਆਂ ਗੋਲੀਆਂ ਸਮੇਤ ਔਰਤ ਕਾਬੂ
. . .  1 day ago
ਸੜਕ ਹਾਦਸੇ ਵਿਚ ਇਕ ਔਰਤ ਦੀ ਮੌਤ, ਚਾਰ ਜ਼ਖਮੀ
. . .  1 day ago
ਸ੍ਰੀ ਮੁਕਤਸਰ ਸਾਹਿਬ: ਪੰਜਾਬ ਦੇ 5730 ਸਕੂਲਾਂ ਨੂੰ ਸਮਾਰਟ ਸਕੂਲਾਂ ਵਿਚ ਤਬਦੀਲ ਕੀਤਾ-ਧਰਮਸੋਤ
. . .  1 day ago
ਕੋਚਿੰਗ ਸੈਂਟਰ ਦੀ ਇਮਾਰਤ ਡਿੱਗਣ ਕਾਰਨ 4 ਵਿਦਿਆਰਥੀਆਂ ਸਮੇਤ 5 ਮੌਤਾਂ
. . .  1 day ago
ਰਾਸ਼ਟਰਪਤੀ ਵੱਲੋਂ ਦੇਸ਼ ਵਾਸੀਆਂ ਨੂੰ ਸੰਬੋਧਨ
. . .  1 day ago
ਏ.ਆਈ.ਜੀ. ਚੌਹਾਨ ਤੇ ਇੰਸਪੈਕਟਰ ਬਰਾੜ ਸਮੇਤ ਦੋ ਹੋਰ ਅਧਿਕਾਰੀਆਂ ਨੂੰ ਮਿਲੇਗਾ ਵੀਰਤਾ ਲਈ ਰਾਸ਼ਟਰਪਤੀ ਪੁਲਿਸ ਮੈਡਲ
. . .  1 day ago
ਸ਼ਟਰਿੰਗ ਦੀ ਪੈੜ ਟੁੱਟਣ ਕਾਰਨ ਇੱਕ ਮਜ਼ਦੂਰ ਦੀ ਮੌਤ, ਤਿੰਨ ਗੰਭੀਰ ਜ਼ਖਮੀ
. . .  1 day ago
ਆਯੂਸ਼ਮਾਨ ਸਕੀਮ ਤਹਿਤ ਇਲਾਜ ਨਾ ਕਰਨ 'ਤੇ ਹਸਪਤਾਲ 'ਚ ਹੋਇਆ ਹੰਗਾਮਾ
. . .  1 day ago
ਏਸ਼ੀਆ ਕੱਪ ਲਈ ਪਾਕਿਸਤਾਨ ਨੇ ਭਾਰਤ ਨੂੰ ਦਿੱਤੀ ਧਮਕੀ
. . .  1 day ago
ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਨਾਲ ਫੈਲੀ ਸਨਸਨੀ
. . .  1 day ago
ਤਿੰਨ ਨੌਜਵਾਨਾਂ ਨੇ ਚੋਰੀ ਕੀਤੀ ਕਰੀਬ 11 ਲੱਖ ਦੀ ਕੇਬਲ ਤਾਰ
. . .  1 day ago
ਦਿੱਲੀ 'ਚ ਡਿੱਗੀ ਨਿਰਮਾਣ ਅਧੀਨ ਇਮਾਰਤ, ਮਲਬੇ ਹੇਠ ਕੁਝ ਵਿਦਿਆਰਥੀਆਂ ਦੇ ਦੱਬੇ ਹੋਣ ਦਾ ਖ਼ਦਸ਼ਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 1 ਪੋਹ ਸੰਮਤ 551

ਦਿੱਲੀ

ਦਿੱਲੀ ਦੀ ਸਿਆਸਤ

1 ਸਾਲ ਬੀਤਣ ਉਪਰੰਤ ਵੀ ਅਕਾਲੀ ਦਲ ਦਿੱਲੀ ਪ੍ਰਦੇਸ਼ ਦੀ ਪ੍ਰਧਾਨਗੀ ਲਈ ਯੋਗ ਚਿਹਰਾ ਕਿਉਂ ਨਹੀਂ ਲੱਭਿਆ ਜਾ ਸਕਿਆ?

ਸਾਲ 2018 ਦੇ ਅਖੀਰ 'ਚ ਕਥਿਤ ਭਿ੍ਸ਼ਟਾਚਾਰ ਦੇ ਮਾਮਲੇ ਕਾਰਣ ਮਨਜੀਤ ਸਿੰਘ ਜੀ.ਕੇ. ਸ਼੍ਰੋਮਣੀ ਅਕਾਲੀ ਦਲ ਦਿੱਲੀ ਪ੍ਰਦੇਸ਼ ਦੀ ਪ੍ਰਧਾਨਗੀ ਤੋਂ ਲਾਂਭੇ ਹੋ ਗਏ ਸਨ | ਉਸ ਤੋਂ ਬਾਅਦ 1 ਸਾਲ ਬੀਤ ਚੁੱਕਿਆ ਹੈ, ਪ੍ਰੰਤੂ ਦਿੱਲੀ ਪ੍ਰਦੇਸ਼ ਦੇ ਪ੍ਰਧਾਨ ਦੀ ਨਿਯੁਕਤੀ ਨਹੀਂ ਹੋ ਸਕੀ ਹੈ | ਇਸ ਲਈ ਪਿਛਲੇ ਕੁੱਝ ਸਮੇਂ ਤੋਂ ਅਜਿਹੇ ਸਵਾਲ ਉਠ ਰਹੇ ਹਨ ਕਿ ਦਿੱਲੀ ਪ੍ਰਦੇਸ਼ 'ਚ ਨਵੇਂ ਪ੍ਰਧਾਨ ਦੀ ਨਿਯੁਕਤੀ 'ਚ ਇੰਨੀ ਦੇਰੀ ਕਿਉਂ ਹੋ ਰਹੀ ਹੈ? ਇੰਨੀ ਵੱਡੀ ਪਾਰਟੀ ਨੂੰ ਦਿੱਲੀ 'ਚ ਪ੍ਰਧਾਨਗੀ ਲਈ ਕੋਈ ਯੋਗ ਚਿਹਰਾ ਕਿਉਂ ਨਹੀਂ ਲੱਭ ਰਿਹਾ ਜਾਂ ਕਿਸੀ ਵਿਸ਼ੇਸ਼ ਆਗੂ ਦਾ ਰਾਹ ਪੱਧਰਾ ਕਰਨ ਲਈ ਇਕ ਰਣਨੀਤੀ ਤਹਿਤ ਜਾਣ ਬੁੱਝ ਕੇ ਸਮਾਂ ਲੰਘਾਇਆ ਜਾ ਰਿਹਾ ਹੈ? ਹਾਲਾਂਕਿ ਕੁੱਝ ਸਮਾਂ ਪਹਿਲਾਂ ਇਕ ਵਾਰ ਅਵਤਾਰ ਸਿੰਘ ਹਿੱਤ ਦਾ ਨਾਂਅ ਦਾ ਐਲਾਨ ਐਨ ਮੌਕੇ 'ਤੇ ਰੋਕ ਲਿਆ ਗਿਆ ਸੀ | ਅਗਲੇ ਸਾਲ ਦੇ ਸ਼ੁਰੂ 'ਚ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਵੀ ਹੋਣ ਵਾਲੀਆਂ ਹਨ, ਅਜਿਹੇ 'ਚ ਇਹ ਵੀ ਵੱਡਾ ਸਵਾਲ ਹੈ ਕਿ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਹਿਲਾਂ ਦਿੱਲੀ ਪ੍ਰਦੇਸ਼ ਨੂੰ ਨਵਾਂ ਪ੍ਰਧਾਨ ਮਿਲ ਜਾਵੇਗਾ ਜਾਂ ਨਹੀਂ?
ਦਿੱਲੀ ਪ੍ਰਦੇਸ਼ ਨੂੰ ਛੇਤੀ ਮਿਲੇਗਾ ਨਵਾਂ ਪ੍ਰਧਾਨ ਜਾਂ ਕੁੱਝ ਆਗੂਆਂ 'ਤੇ ਆਧਾਰਿਤ ਬਣੇਗੀ ਕਮੇਟੀ ?
ਜਾਣਕਾਰੀ ਮੁਤਾਬਿਕ ਦਿੱਲੀ ਪ੍ਰਦੇਸ਼ 'ਚ ਛੇਤੀ ਹੀ ਨਵੇਂ ਪ੍ਰਧਾਨ ਦੀ ਨਿਯੁਕਤੀ ਕੀਤੀ ਜਾ ਸਕਦੀ ਹੈ, ਪਰ ਨਾਲ ਹੀ ਅਜਿਹਾ ਵੀ ਸੰਭਵ ਹੈ ਕਿ ਨਵੇਂ ਪ੍ਰਧਾਨ ਦੀ ਨਿਯੁਕਤੀ ਕੁੱਝ ਸਮੇਂ ਲਈ ਹੋਰ ਲਮਕਾ ਦਿੱਤੀ ਜਾਵੇ ਅਤੇ ਉਦੋਂ ਤੱਕ ਦਿੱਲੀ ਪ੍ਰਦੇਸ਼ ਲਈ 4-5 ਆਗੂਆਂ 'ਤੇ ਆਧਾਰਿਤ ਇਕ ਕਮੇਟੀ ਬਣਾ ਦਿੱਤੀ ਜਾਵੇ | ਇਸ ਤੋਂ ਇਲਾਵਾ ਇਕ ਰਣਨੀਤੀ ਤਹਿਤ ਥੋੜ੍ਹੇ ਸਮੇਂ ਲਈ ਕਿਸੀ ਨੂੰ ਕਾਰਜਕਾਰੀ ਪ੍ਰਧਾਨ ਵੀ ਬਣਾਇਆ ਜਾ ਸਕਦਾ ਹੈ, ਪਰ ਵੱਡਾ ਸਵਾਲ ਹੈ ਕਿ ਨਵੇਂ ਪ੍ਰਧਾਨ ਦੀ ਜ਼ਿੰਮੇਵਾਰੀ ਕਿਸੇ ਸਰਗਰਮ ਆਗੂ ਨੂੰ ਮਿਲੇਗੀ ਜਾਂ ਕਿਸੇ ਆਗੂ ਨੂੰ ਡੰਮੀ ਪ੍ਰਧਾਨ ਵਜੋ ਵਰਤਿਆ ਜਾਵੇਗਾ | ਵੈਸੇ ਪ੍ਰਧਾਨਗੀ ਲਈ ਮੁੱਖ ਤੌਰ 'ਤੇ ਜਿਹੜੇ 4 ਨਾਵਾਂ ਦੀ ਚਰਚਾ ਹੈ ਉਨ੍ਹਾਂ 'ਚ ਮਨਜਿੰਦਰ ਸਿੰਘ ਸਿਰਸਾ, ਹਰਮੀਤ ਸਿੰਘ ਕਾਲਕਾ, ਅਵਤਾਰ ਸਿੰਘ ਹਿੱਤ ਤੇ ਰਵਿੰਦਰ ਸਿੰਘ ਖੁਰਾਨਾ ਦਾ ਨਾਂਅ ਸ਼ਾਮਿਲ ਹੈ | ਹਾਲਾਂਕਿ ਕਈ ਹਵਾਲਿਆਂ ਮੁਤਾਬਿਕ ਸਿਰਸਾ ਵਲੋਂ ਖੁੱਦ ਨੂੰ ਪ੍ਰਧਾਨਗੀ ਤੋਂ ਦੂਰ ਰਹਿਣ ਦੀ ਗੱਲ ਆਖੀ ਜਾ ਰਹੀ ਹੈ, ਪ੍ਰੰਤੂ ਜੇਕਰ ਬਾਦਲ ਪਰਿਵਾਰ ਦੇ ਨੇੜੇ ਮੰਨੇ ਜਾਣ ਵਾਲੇ ਸਿਰਸਾ ਦੀ ਰਣਨੀਤੀ, ਇੱਛਾ ਅਤੇ ਸਿਆਸੀ ਇਤਿਹਾਸ ਨੂੰ ਬਾਰੀਕੀ ਨਾਲ ਵੇਖਿਆ ਜਾਵੇ ਤਾਂ ਕੋਈ ਸ਼ੱਕ ਨਹੀਂ ਕਿ ਉਹ ਖੁੱਦ ਨੂੰ ਪ੍ਰਧਾਨਗੀ ਲਈ ਸਭ ਤੋਂ ਪਹਿਲੇ ਨੰਬਰ 'ਤੇ ਰੱਖਣ 'ਚ ਗੁਰੇਜ਼ ਨਹੀਂ ਕਰਨਗੇ ਪਰ ਇੰਨਾ ਜ਼ਰੂਰ ਹੈ ਕਿ ਪੱਤੇ ਸਭ ਤੋਂ ਅਖੀਰ 'ਚ ਖੋਲ੍ਹਣਗੇ | ਹਾਲਾਂਕਿ ਜੇਕਰ ਬਿਰਾਦਰੀਵਾਦ ਜਾਂ ਕੋਈ ਹੋਰ ਮੁੱਦਾ ਅੜਿਕਾ ਬਣ ਗਿਆ ਤਾਂ ਉਸ ਸੂਰਤ 'ਚ ਹੀ ਪ੍ਰਧਾਨਗੀ ਦਾ ਤਾਜ ਕਿਸੇ ਹੋਰ ਦੇ ਸਿਰ 'ਤੇ ਸੱਜ ਸਕਦਾ ਹੈ ਪ੍ਰੰਤੂ ਉਸ ਮਾਮਲੇ 'ਚ ਵੀ ਸਿਰਸਾ ਦਾ ਹੱਥ ਉਪਰ ਹੀ ਹੋਵੇਗਾ, ਪਰ ਹੁਣ ਸਭ ਕੁੱਝ ਸਿਰਸਾ ਲਈ ਪਹਿਲਾਂ ਵਾਂਗ ਸੌਖਾ ਨਹੀਂ ਹੋਵੇਗਾ ਬਲਕਿ ਪਾਰਟੀ ਦੇ ਅੰਦਰੋ ਤੇ ਬਾਹਰੋ ਵਿਰੋਧੀਆਂ ਦੀ ਨਵੀਂ ਘੇਰਾਬੰਦੀ ਦਾ ਸਾਹਮਣਾ ਕਰਨ ਦੀ ਵੱਡੀ ਚੁਨੌਤੀ ਹੋਵੇਗੀ |
ਦਿੱਲੀ ਤੋਂ ਡੈਲੀਗੇਟਸ ਚੁਣੇ ਜਾਣ ਦੇ ਮਾਪਦੰਡ ਨੂੰ ਲੈ ਕੇ ਰਾਣਾ ਨੇ ਭੁੰਦੜ 'ਤੇ ਚੁੱਕਿਆ ਸਵਾਲ
ਬੀਤੇ ਦਿਨੀਂ ਹੀ ਸ਼੍ਰੋਮਣੀ ਅਕਾਲੀ ਦਲ ਲਈ ਦਿੱਲੀ ਤੋਂ 10 ਡੈਲੀਗੇਟਸ ਚੁਣੇ ਗਏ ਹਨ ਪਰ ਇਨ੍ਹਾਂ ਦੇ ਚੁਣੇ ਜਾਣ ਦੀ ਪ੍ਰਕਿਰਿਆ ਜਾਂ ਮਾਪਦੰਡ ਨੂੰ ਲੈ ਕੇ ਦਿੱਲੀ ਕਮੇਟੀ ਮੈਂਬਰ ਤੇ ਕੌਾਸਲਰ ਪਰਮਜੀਤ ਸਿੰਘ ਰਾਣਾ ਨੇ ਦਿੱਲੀ ਪ੍ਰਦੇਸ਼ ਇੰਚਾਰਜ ਬਲਵਿੰਦਰ ਸਿੰਘ ਭੁੰਦੜ (ਸਾਂਸਦ) ਦੀ ਕਾਰਜਸ਼ੈਲੀ 'ਤੇ ਸਵਾਲੀਆ ਨਿਸ਼ਾਨ ਲਗਾਇਆ ਹੈ | ਇਹ ਨਾਰਾਜ਼ਗੀ ਇੰਨੀ ਜ਼ਿਆਦਾ ਹੈ ਕਿ ਰਾਣਾ ਨੇ ਜਨਤਕ ਤੌਰ 'ਤੇ ਆਖਿਆ ਹੈ ਕਿ ਦਿੱਲੀ 'ਚ ਅਕਾਲੀ ਦਲ ਨੂੰ ਚਲਾਉਣ ਵਾਲੇ ਲੋਕ, ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਗੁੰਮਰਾਹ ਕਰ ਰਹੇ ਹਨ ਅਤੇ ਭੁੰਦੜ ਦੀ ਮਨਮਾਨੀ ਦਿੱਲੀ 'ਚ ਪਾਰਟੀ ਨੂੰ ਭਾਰੀ ਨੁਕਸਾਨ ਪਹੁੰਚਾਉਣ ਵਾਲੀ ਸਾਬਤ ਹੋ ਸਕਦੀ ਹੈ | ਰਾਣਾ ਮੁਤਾਬਿਕ ਦਲ ਬਦਲੂਆਂ ਨੂੰ ਤਵੱਜੋ ਦਿੱਤੀ ਜਾ ਰਹੀ ਹੈ ਜਦਕਿ ਚਟਾਨ ਵਾਂਗ ਪਾਰਟੀ ਨਾਲ ਵਫਾਦਾਰੀ ਨਿਭਾਉਣ ਵਾਲਿਆ ਨੂੰ ਬਿਲਕੁਲ ਹੀ ਨੁਕਰੇ ਲਾਇਆ ਜਾ ਰਿਹਾ ਹੈ | ਪਾਰਟੀ ਪ੍ਰਤੀ ਵਫਾਦਾਰੀ ਦੀ ਬਜਾਏ ਨਿੱਜੀ ਵਫਾਦਾਰੀ ਦਾ ਖਾਸ ਧਿਆਨ ਰੱਖਿਆ ਜਾ ਰਿਹਾ ਹੈ | ਦੱਸਣਯੋਗ ਹੈ ਕਿ ਦਿੱਲੀ 'ਚੋਂ ਜਿਹੜੇ 10 ਡੈਲੀਗੇਟ ਚੁਣੇ ਗਏ ਹਨ ਉਨ੍ਹਾਂ 'ਚ ਮਨਜਿੰਦਰ ਸਿੰਘ ਸਿਰਸਾ, ਬੀਬੀ ਰਣਜੀਤ ਕੌਰ, ਕੁਲਵੰਤ ਸਿੰਘ ਬਾਠ, ਹਰਮੀਤ ਸਿੰਘ ਕਾਲਕਾ ,ਹਰਵਿੰਦਰ ਸਿੰਘ ਕੇ.ਪੀ, ਅਵਤਾਰ ਸਿੰਘ ਹਿੱਤ, ਹਰਮਨਜੀਤ ਸਿੰਘ, ਜਿਤੇਂਦਰ ਸਿੰਘ ਸ਼ੰਟੀ, ਜਤਿੰਦਰ ਸਿੰਘ ਸਾਹਨੀ ਤੇ ਰਵਿੰਦਰ ਖੁਰਾਨਾ ਦਾ ਨਾਂਅ ਸ਼ਾਮਿਲ ਹੈ | ਇਨ੍ਹਾਂ 'ਚੋਂ 5 ਆਗੂ ਭੁੰਦੜ ਦੇ ਖਾਸ ਨੇੜੇ ਮੰਨੇ ਜਾਂਦੇ ਹਨ, ਜਿਨ੍ਹਾਂ 'ਚ ਉਹ ਜਤਿੰਦਰ ਸਿੰਘ ਸਾਹਨੀ ਵੀ ਸ਼ਾਮਲ ਹਨ ਜਿਹੜੇ ਸਰਨਾ ਦੀ ਟਿਕਟ 'ਤੇ ਚੋਣ ਜਿੱਤਦੇ ਆ ਰਹੇ ਹਨ |
ਸੈਮੀਨਾਰ ਦੇ ਨਾਂਅ 'ਤੇ ਫਜ਼ੂਲ ਖ਼ਰਚ ਬਾਰੇ ਹਰਿੰਦਰਪਾਲ ਸਿੰਘ ਨੇ ਜਤਾਈ ਨਾਰਾਜ਼ਗੀ
ਬੀਤੇ ਦਿਨੀਂ ਦਿੱਲੀ ਕਮੇਟੀ ਦੇ ਅਦਾਰੇ ਇੰਟਰਨੈਸ਼ਨਲ ਸੈਂਟਰ ਫਾਰ ਸਿੱਖ ਸਟੱਡੀਜ਼ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 2 ਰੋਜ਼ਾ ਇੰਟਰੈਨਸ਼ਨਲ ਸੈਮੀਨਾਰ ਕਰਵਾਇਆ ਗਿਆ ਅਤੇ ਪ੍ਰਬੰਧਕਾਂ ਵਲੋਂ ਇਸ ਦੇ ਸਫਲ ਹੋਣ ਦਾ ਦਾਅਵਾ ਵੀ ਕੀਤਾ ਗਿਆ | ਪ੍ਰੰਤੂ ਦਿੱਲੀ ਕਮੇਟੀ ਦੇ ਹੀ ਇਕ ਮੈਂਬਰ ਹਰਿੰਦਰਪਾਲ ਸਿੰਘ (ਚੇਅਰਮੈਨ ਗੁਰਮਤਿ ਕਾਲਜ) ਵਲੋਂ ਜਨਤਕ ਤੌਰ 'ਤੇ ਸੈਮੀਨਾਰ ਦੇ ਆਯੋਜਕਾਂ ਦੇ ਦਾਅਵੇ 'ਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ | ਹਰਿੰਦਰਪਾਲ ਸਿੰਘ ਨੇ ਆਪਣੇ ਫੇਸਬੁੱਕ ਅਕਾਊਾਟ 'ਤੇ ਆਯੋਜਕਾਂ ਬਾਰੇ ਲਿਖਿਆ ਹੈ ਕਿ, ਕੌਮਾਂਤਰੀ ਸੈਮੀਨਾਰ ਦੇ ਨਾਂਅ 'ਤੇ ਆਪਣੀ ਹੀ ਇਕੱਠੀ ਕੀਤੀ ਗਈ ਭੀੜ (ਕਿਉਂਕਿ ਉਹ ਸਰੋਤੇ ਨਹੀਂ ਸਨ ਤੇ ਆਪਣੀ ਮਰਜ਼ੀ ਨਾਲ ਨਹੀਂ ਆਏ) ਵਿਚ ਆਪਣੀਆਂ ਫੋਟੋਆਂ ਤੇ ਨਿੱਜੀ ਸਬੰਧਾਂ ਨੂੰ ਪ੍ਰਮੋਟ ਕੀਤਾ ਗਿਆ | ਹਰਿੰਦਰਪਾਲ ਸਿੰਘ ਨੇ ਇਥੋਂ ਤਕ ਦਾਅਵਾ ਕੀਤਾ ਕਿ ਉਕਤ ਸੈਮੀਨਾਰ 'ਚ ਜੇਕਰ ਦਿੱਲੀ ਦੇ 5 ਸਰੋਤੇ ਵੀ ਮਿਲ ਜਾਣ ਤਾਂ ਉਹ ਜਨਤਕ ਤੌਰ 'ਤੇ ਮੁਆਫੀ ਮੰਗ ਲੈਣਗੇ | ਹਰਿੰਦਰਪਾਲ ਸਿੰਘ ਮੁਤਾਬਿਕ ਸੈਮੀਨਾਰ ਕਰਵਾਉਣਾ ਚੰਗੀ ਗੱਲ ਹੈ ਪ੍ਰੰਤੂ ਸੈਮੀਨਾਰ ਦੇ ਨਾਂਅ 'ਤੇ ਫਜੂਲ ਹੀ ਲੱਖਾਂ ਰੁਪਏ ਰੋੜ ਦੇਣ ਦੀ ਪ੍ਰਬੰਧਕਾਂ ਦੀ ਨੀਤੀ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ | ਉਨ੍ਹਾਂ ਇਹ ਵੀ ਕਿਹਾ ਕਿ ਨਿਜੀ ਮੁਫਾਦਾਂ ਲਈ ਕਰੋੜਪਤੀ ਨੂੰ ਸੈਮੀਨਾਰ 'ਚ ਸਨਮਾਨਤ ਕਰਨਾ ਮਾਲੇ ਮੁਫ਼ਤ ਦਿਲੇ ਬੇਰਹਿਮ ਦੀ ਤਰ੍ਹਾਂ ਪੈਸਾ ਬਰਬਾਦ ਕਰਨਾ ਹੈ |

ਪੰਜਾਬੀ ਸਾਹਿਤ ਸੱਭਿਆਚਾਰ ਮੰਚ ਵਲੋਂ ਸੁਰਜੀਤ ਸਿੰਘ ਆਰਟਿਸਟ ਦਾ ਸਨਮਾਨ

ਨਵੀਂ ਦਿੱਲੀ, 15 ਦਸੰਬਰ (ਬਲਵਿੰਦਰ ਸਿੰਘ ਸੋਢੀ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੱਚੇ ਪਾਤਸ਼ਾਹ ਪੱਤਿ੍ਕਾ ਵਲੋਂ ਦਿੱਲੀ ਦੇ ਵੱਖ-ਵੱਖ ਇਲਾਕਿਆਂ 'ਚ 10 ਕਵੀ ਦਰਬਾਰ ਕੀਤੇ ਗਏ, ਜਿਨ੍ਹਾਂ ਵਿਚ ਕਵੀਆਂ ਨੇ ਆਪਣੀਆਂ ਰਚਨਾਵਾਂ ਸੁਣਾ ਕੇ ...

ਪੂਰੀ ਖ਼ਬਰ »

ਬੰਗਾਲ ਦੇ ਬੁੱਧੀਜੀਵੀਆਂ ਦੀ ਅਪੀਲ ਨਾਗਰਿਕਤਾ ਕਾਨੂੰਨ ਦਾ ਵਿਰੋਧ ਸ਼ਾਂਤੀਪੂਰਨ ਤਰੀਕੇ ਨਾਲ ਹੋਵੇ

ਕੋਲਕਾਤਾ, 15 ਦਸੰਬਰ (ਰਣਜੀਤ ਸਿੰਘ ਲੁਧਿਆਣਵੀ)-ਪੱਛਮੀ ਬੰਗਾਲ ਦੇ ਲੇਖਕ, ਪੇਂਟਰ, ਕਲਾਕਾਰ ਸਮੇਤ ਕਈ ਬੁੱਧੀਜੀਵੀਆਂ ਦਾ ਮੰਨਣਾ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਜਿਸ ਤਰ੍ਹਾਂ ਧੱਕੇਸ਼ਾਹੀ ਦਾ ਰਾਜ ਚਲਾਇਆ ਜਾ ਰਿਹਾ ਹੈ ਅਤੇ ਲੋਕਾਂ ਨੂੰ ਆਪਣੇ ਵਤਨ ਤੋਂ ...

ਪੂਰੀ ਖ਼ਬਰ »

ਦੱਖਣੀ ਨਗਰ ਨਿਗਮ ਰਿਹਾਇਸ਼ੀ ਇਲਾਕਿਆਂ 'ਚ ਈ-ਵਾਹਨਾਂ ਦੀ ਚਾਰਜਿੰਗ ਦੀ ਵਿਵਸਥਾ ਕਰੇਗਾ

ਨਵੀਂ ਦਿੱਲੀ, 15 ਦਸੰਬਰ (ਬਲਵਿੰਦਰ ਸਿੰਘ ਸੋਢੀ)-ਈ-ਵਾਹਨਾਂ ਨੂੰ ਹੱਲਾਸ਼ੇਰੀ ਦੇਣ ਲਈ ਦੱਖਣੀ ਨਗਰ ਨਿਗਮ ਹੁਣ ਰਿਹਾਇਸ਼ੀ ਇਲਾਕਿਆਂ 'ਚ ਵੀ ਚਾਰਜਿੰਗ ਪ੍ਰਤੀ ਵਿਵਸਥਾ ਕਰੇਗਾ | ਨਵੀਂ ਪਾਰਕਿੰਗ ਨੀਤੀ ਦੇ ਲਾਗੂ ਹੋਣ ਤੋਂ ਬਾਅਦ ਦੱਖਣੀ ਨਗਰ ਨਿਗਮ ਇਸ ਦਾ ਪਹਿਲਾ ...

ਪੂਰੀ ਖ਼ਬਰ »

ਜਦੋਂ ਕਿਸੇ ਕੌਮ ਦੇ ਆਗੂ ਮਰਿਆਦਾ ਤੋਂ ਬਾਹਰ ਹੋ ਜਾਣ ਤਾਂ ਕੌਮ ਪਿੱਛੇ ਚਲੀ ਜਾਂਦੀ ਹੈ-ਜਗਜੀਤ ਸਿੰਘ ਮੁੱਦੜ

ਨਵੀਂ ਦਿੱਲੀ, 15 ਦਸੰਬਰ (ਬਲਵਿੰਦਰ ਸਿੰਘ ਸੋਢੀ)-ਜਦੋਂ ਕਿਸੇ ਕੌਮ ਦੇ ਆਗੂ ਮਰਿਆਦਾ ਤੋਂ ਬਾਹਰ ਹੋ ਜਾਣ ਤਾਂ ਉਹ ਕੌਮ ਅਗਾਂਹ ਵਧਣ ਦੀ ਥਾਂ ਪਿੱਛੇ ਵੱਲ ਹੋਣ ਲੱਗਦੀ ਹੈ ਅਤੇ ਕੌਮ ਦਾ ਨਿਘਾਰ ਹੋਣਾ ਸ਼ੁਰੂ ਹੋ ਜਾਂਦਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਗਜੀਤ ਸਿੰਘ ...

ਪੂਰੀ ਖ਼ਬਰ »

ਲੋਕ ਅਦਾਲਤ 'ਚ ਸੈਂਕੜੇ ਕੇਸਾਂ ਦਾ ਨਿਪਟਾਰਾ ਮੌਕੇ 'ਤੇ ਕੀਤਾ ਗਿਆ ਤੇ ਕਰੋੜਾਂ ਰੁਪਏ ਦੇ ਅਵਾਰਡ ਪਾਸ ਹੋਏ

ਖੰਨਾ, 15 ਦਸੰਬਰ (ਹਰਜਿੰਦਰ ਸਿੰਘ ਲਾਲ) - ਸਥਾਨਕ ਅਦਾਲਤੀ ਕੰਪਲੈਕਸ ਵਿਚ ਸਥਿਤ ਤਿੰਨੇ ਅਦਾਲਤਾਂ ਵਿਚ ਮਹਾਂ ਰਾਸ਼ਟਰੀ ਲੋਕ ਅਦਾਲਤ ਲਗਾਈ ਗਈ | ਖੰਨਾ ਨਾਲ ਸਬੰਧਿਤ ਤਿੰਨੇ ਅਦਾਲਤਾਂ ਵਿਚ ਕੁੱਲ 573 ਕੇਸ ਪੇਸ਼ ਕੀਤੇ ਗਏ ਇਸ ਮੌਕੇ 297 ਕੇਸਾਂ ਦਾ ਮੌਕੇ 'ਤੇ ਹੀ ਨਿਪਟਾਰਾ ਕਰ ...

ਪੂਰੀ ਖ਼ਬਰ »

ਖ਼ਾਲਸਾ ਭਰਾਵਾਂ ਦੀ ਮਾਤਾ ਨਮਿਤ ਸ਼ਰਧਾਂਜਲੀ ਸਮਾਗਮ ਅੱਜ

ਭੂੰਦੜੀ/ਹੰਬੜਾਂ, 15 ਦਸੰਬਰ (ਕੁਲਦੀਪ ਸਿੰਘ ਮਾਨ, ਹਰਵਿੰਦਰ ਸਿੰਘ ਮੱਕੜ)-ਉੱਘੇ ਸਮਾਜਸੇਵੀ ਅਤੇ ਪ੍ਰਵਾਸੀ ਭਾਰਤੀ ਅਵਤਾਰ ਸਿੰਘ ਖ਼ਾਲਸਾ (ਉੱਪ ਚੇਅਰਮੈਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਪਾਰ ਸੈੱਲ), ਭਾਈ ਇਕਬਾਲ ਸਿੰਘ (ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ...

ਪੂਰੀ ਖ਼ਬਰ »

ਨੂਰਾ ਮਾਹੀ ਸਪੋਰਟਸ ਕਲੱਬ ਪਿੰਡ ਤਲਵੰਡੀ ਰਾਏ ਦੇ 25ਵੇਂ ਖੇਡ ਮੇਲੇ ਦੀਆਂ ਤਿਆਰੀਆਂ ਮੁਕੰਮਲ

ਰਾਏਕੋਟ, 15 ਦਸੰਬਰ (ਬਲਵਿੰਦਰ ਸਿੰਘ ਲਿੱਤਰ)- ਨੂਰਾ ਮਾਹੀ ਸਪੋਰਟਸ ਕਲੱਬ ਅਤੇ ਸਮੂਹ ਨਗਰ ਨਿਵਾਸੀਆਂ ਵਲੋਂ ਵਿਦੇਸ਼ਾਂ ਵਿਚ ਵਸਦੇ ਐੱਨ.ਆਰ.ਆਈ ਵੀਰਾਂ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ 25ਵਾਂ ਪੇਂਡੂ ਖੇਡ ਮੇਲਾ ਪਿੰਡ ਤਲਵੰਡੀ ਰਾਏ ਵਿਖੇ ਕਰਵਾਇਆ ਜਾ ਰਿਹਾ ਹੈ | ...

ਪੂਰੀ ਖ਼ਬਰ »

ਹੰਬੜਾਂ, ਖੰਗੂੜਾ ਦੀ ਅਗਵਾਈ 'ਚ ਕਾਂਗਰਸ ਦੀ ਭਾਰਤ ਬਚਾਓ ਦਿੱਲੀ ਰੈਲੀ ਲਈ ਵਰਕਰਾਂ ਦਾ ਕਾਫ਼ਲਾ ਰਵਾਨਾ

ਹੰਬੜਾਂ, 15 ਦਸੰਬਰ (ਜਗਦੀਸ਼ ਸਿੰਘ ਗਿੱਲ)- ਭਾਜਪਾ ਦੀ ਮੋਦੀ ਸਰਕਾਰ ਦੀਆਂ ਦੇਸ਼ ਨੂੰ ਲੈ ਡੁੱਬਣ ਵਾਲੀਆ ਨਤੀਆਂ ਿਖ਼ਲਾਫ਼ ਕਾਂਗਰਸ ਪਾਰਟੀ ਵਲੋਂ ਦਿੱਲੀ ਦੀ ਭਾਰਤ ਬਚਾਓ ਰੈਲੀ 'ਚ ਸ਼ਾਮਲ ਹੋਣ ਲਈ ਹਲਕਾ ਗਿੱਲ ਬਲਾਕ 1 ਦੀਆਂ ਪੰਚਾਇਤਾ ਤੇ ਕਾਂਗਰਸੀ ਵਰਕਰਾਂ ਦਾ ...

ਪੂਰੀ ਖ਼ਬਰ »

ਬਾਪੂ ਸਾਧੂ ਸਿੰਘ ਢੋਲਣ ਵਾਲੇ ਨਹੀਂ ਰਹੇ

ਜਗਰਾਉਂ, 15 ਦਸੰਬਰ (ਹਰਵਿੰਦਰ ਸਿੰਘ ਖ਼ਾਲਸਾ)- ਨਾਨਕਸਰ ਸੰਪਰਦਾਇ ਦੇ ਅਨਿਨ ਸੇਵਕ ਸਾਧੂ ਸਿੰਘ ਢੋਲਣ ਵਾਲੇ ਪ੍ਰਮਾਤਮਾ ਵਲੋਂ ਬਖਸ਼ੀ ਸੁਆਸਾਂ ਦੀ ਪੂੰਜੀ ਨੂੰ ਭੋਗ ਕੇ 9 ਦਸੰਬਰ ਨੂੰ ਗੁਰੂ ਚਰਨਾਂ ਵਿਚ ਜਾ ਬਿਰਾਜੇ | ਉਨ੍ਹਾਂ ਦੀ ਮੌਤ 'ਤੇ ਧਾਰਮਿਕ, ਸਮਾਜਿਕ, ...

ਪੂਰੀ ਖ਼ਬਰ »

ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਹੋਰ ਮਜ਼ਬੂਤ ਹੋਵੇਗਾ-ਇਯਾਲੀ

ਸਿੱਧਵਾਂ ਬੇਟ, 15 ਦਸੰਬਰ (ਜਸਵੰਤ ਸਿੰਘ ਸਲੇਮਪੁਰੀ)-ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਸੁਖਬੀਰ ਸਿੰਘ ਬਾਦਲ ਨੂੰ ਤੀਜੀ ਵਾਰ ਮੁੜ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਚੁਣੇ ਜਾਣ 'ਤੇ ਖੁਸ਼ੀ ਦਾ ਇਜ਼ਹਾਰ ...

ਪੂਰੀ ਖ਼ਬਰ »

ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਹੋਰ ਮਜ਼ਬੂਤ ਹੋਵੇਗਾ-ਇਯਾਲੀ

ਸਿੱਧਵਾਂ ਬੇਟ, 15 ਦਸੰਬਰ (ਜਸਵੰਤ ਸਿੰਘ ਸਲੇਮਪੁਰੀ)-ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਸੁਖਬੀਰ ਸਿੰਘ ਬਾਦਲ ਨੂੰ ਤੀਜੀ ਵਾਰ ਮੁੜ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਚੁਣੇ ਜਾਣ 'ਤੇ ਖੁਸ਼ੀ ਦਾ ਇਜ਼ਹਾਰ ...

ਪੂਰੀ ਖ਼ਬਰ »

ਐੱਮ.ਐੱਲ.ਏ. ਇਯਾਲੀ ਵਲੋਂ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਚੁਣੇ ਜਾਣ 'ਤੇ ਵਧਾਈ

ਮੁੱਲਾਂਪੁਰ-ਦਾਖਾ, 15 ਦਸੰਬਰ (ਨਿਰਮਲ ਸਿੰਘ ਧਾਲੀਵਾਲ)- ਸ਼੍ਰੋਮਣੀ ਅਕਾਲੀ ਦਲ ਦੇ 99ਵੇਂ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਡੈਲੀਗੇਟਾਂ ਵਲੋਂ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਲੋਕਤੰਤਰੀ ਪ੍ਰਕਿਰਿਆ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ...

ਪੂਰੀ ਖ਼ਬਰ »

ਸਰਪੰਚ ਿਖ਼ਲਾਫ਼ 12 ਲੱਖ ਦੇ ਗਬਨ ਦਾ ਮਾਮਲਾ ਦਰਜ

ਜਗਰਾਉਂ, 15 ਦਸੰਬਰ (ਜੋਗਿੰਦਰ ਸਿੰਘ, ਅਜੀਤ ਸਿੰਘ ਅਖਾੜਾ)-ਪਿੰਡ ਚੀਮਾ ਦੇ ਸਰਪੰਚ ਿਖ਼ਲਾਫ਼ ਲੱਖਾਂ ਰੁਪਏ ਦੇ ਗਬਨ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ | ਪੁਲਿਸ ਪਾਸੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਚੀਮਾ ਦੇ ਮੌਜੂਦਾ ਸਰਪੰਚ ਪਰਮਿੰਦਰ ਸਿੰਘ ਵਲੋਂ ਆਪਣੇ ...

ਪੂਰੀ ਖ਼ਬਰ »

ਪੁਰਾਣੀ ਮੰਡੀ ਮੁੱਲਾਂਪੁਰ ਰਿਵਾਜ ਲਹਿੰਗਾ ਹਾਊਸ 'ਤੇ ਪ੍ਰਦਰਸ਼ਨੀ

ਮੁੱਲਾਂਪੁਰ-ਦਾਖਾ, 15 ਦਸੰਬਰ (ਨਿਰਮਲ ਸਿੰਘ ਧਾਲੀਵਾਲ)- ਐੱਨ.ਆਰ.ਆਈ ਦੀ ਆਮਦ ਅਤੇ ਵਿਆਹਾਂ ਦਾ ਸੀਜ਼ਨ ਹੋਣ ਕਰਕੇ ਪੁਰਾਣੀ ਮੰਡੀ ਮੁੱਲਾਂਪੁਰ 'ਚ 'ਰਿਵਾਜ਼ ਲਹਿੰਗਾ ਹਾਊਸ' 'ਤੇ ਔਰਤਾਂ, ਲੜਕੀਆਂ ਖਾਸਕਰ ਐੱਨ.ਆਰ.ਆਈ ਕੁੜੀਆਂ ਵਲੋਂ ਰਿਵਾਜ਼ ਲਹਿੰਗਾ ਦੀ ਹਰ ਵਰਾਇਟੀ ਨੂੰ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਦੇ 99ਵੇਂ ਸਥਾਪਨਾ ਦਿਵਸ 'ਤੇ ਹਲਕਾ ਰਾਏਕੋਟ ਦੇ ਇੰਚਾਰਜ ਸੰਧੂ ਅਤੇ ਤਲਵੰਡੀ ਪੁੱਜੇ

ਰਾਏਕੋਟ, 15 ਦਸੰਬਰ (ਬਲਵਿੰਦਰ ਸਿੰਘ ਲਿੱਤਰ)- ਸ਼੍ਰੋਮਣੀ ਅਕਾਲੀ ਦਲ ਦੇ 99ਵੇਂ ਸਥਾਪਨਾ ਸਮਾਗਮ ਸਬੰਧੀ ਵਿਧਾਨ ਸਭਾ ਹਲਕਾ ਰਾਏਕੋਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਲਵਿੰਦਰ ਸਿੰਘ ਸੰਧੂ ਅਤੇ ਜਥੇਦਾਰ ਜਗਜੀਤ ਸਿੰਘ ਤਲਵੰਡੀ ਮੈਂਬਰ ਸ਼੍ਰੋਮਣੀ ਕਮੇਟੀ ...

ਪੂਰੀ ਖ਼ਬਰ »

ਸੰਤ ਬਾਬਾ ਮੱਘਰ ਸਿੰਘ ਦੇ 129ਵੇਂ ਜਨਮ ਦਿਹਾੜੇ ਸਬੰਧੀ ਪੰਜ ਰੋਜ਼ਾ ਧਾਰਮਿਕ ਸਮਾਗਮ

ਜਗਰਾਉਂ, 15 ਦਸੰਬਰ (ਜੋਗਿੰਦਰ ਸਿੰਘ)- ਸੰਤ ਬਾਬਾ ਮੱਘਰ ਸਿੰਘ ਜੀ ਦੇ 129ਵੇਂ ਜਨਮ ਦਿਹਾੜੇ ਸਬੰਧੀ ਪਿੰਡ ਰਾਮਗੜ੍ਹ ਭੁੱਲਰ ਵਿਖੇ ਚੱਲ ਰਹੇ ਪੰਜ ਰੋਜ਼ਾ ਧਾਰਮਿਕ ਸਮਾਗਮ ਅੱਜ ਸਮਾਪਤ ਹੋ ਗਏ | ਇਨ੍ਹਾਂ ਸਮਾਗਮਾਂ ਦੌਰਾਨ ਦੋ ਲੜੀਆਂ 'ਚ 75 ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ ...

ਪੂਰੀ ਖ਼ਬਰ »

ਮੈਕਰੋ ਗਲੋਬਲ ਜਗਰਾਉਂ ਦੀ ਬ੍ਰਾਂਚ ਨੇ ਲਗਵਾਇਆ ਸਟੱਡੀ ਵੀਜ਼ਾ

ਜਗਰਾਉਂ, 15 ਦਸੰਬਰ (ਜੋਗਿੰਦਰ ਸਿੰਘ)- ਮੈਕਰੋ ਗਲੋਬਲ ਮੋਗਾ ਦੀ ਜਗਰਾਉਂ ਬ੍ਰਾਂਚ ਜੋ ਕਿ ਪਿਛਲੇ ਬਹੁਤ ਸਮੇਂ ਤੋਂ ਧੜਾਧੜ ਸਟੱਡੀ ਵੀਜ਼ੇ ਅਤੇ ਵਿਜ਼ਟਰ ਵੀਜ਼ੇ ਲਗਵਾ ਕਿ ਖਿੱਚ ਦਾ ਕੇਂਦਰ ਬਣੀ ਹੈ | ਇਕ ਵਾਰ ਫਿਰ ਹੋਣ-ਹਾਰ ਵਿਦਿਆਰਥੀਆਂ ਦਾ ਵਿਦੇਸ਼ ਜਾ ਕਿ ਪੜ੍ਹਨ ਦਾ ...

ਪੂਰੀ ਖ਼ਬਰ »

5 ਬੱਚਿਆਂ ਦੇ ਬਾਪ ਨੇ ਲਿਆ ਫਾਹਾ

ਰਾਏਕੋਟ, 15 ਦਸੰਬਰ (ਬਲਵਿੰਦਰ ਸਿੰਘ ਲਿੱਤਰ)- ਜੋਗੀਆਂ ਮੁਹੱਲਾ ਰਾਏਕੋਟ ਵਿਖੇ ਇਕ ਫ਼ਲ ਵਿਕਰੇਤਾ ਵਲੋਂ ਛੱਤ ਵਾਲੇ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਮੌਕੇ ਮਿ੍ਤਕ ਦੀ ਭੈਣ ਸੋਮਾ ਰਾਣੀ ਨੇ ਦੱਸਿਆ ਕਿ ਉਸ ਦਾ ਭਰਾ ਰਮੇਸ਼ ...

ਪੂਰੀ ਖ਼ਬਰ »

ਕੇਂਦਰ ਕੋਲ ਕਿਸਾਨ ਖ਼ੁਦਕੁਸ਼ੀਆਂ ਦੇ 2017 ਤੋਂ ਬਾਅਦ ਦੇ ਅੰਕੜੇ ਹੀ ਨਹੀਂ

ਨਵੀਂ ਦਿੱਲੀ, 15 ਦਸੰਬਰ (ਏਜੰਸੀ)-ਖੇਤੀ ਖੇਤਰ ਨਾਲ ਜੁੜੇ ਕੁੱਲ 11,379 ਵਿਅਕਤੀਆਂ ਨੇ 2016 ਦੇ ਦੌਰਾਨ ਖ਼ੁਦਕੁਸ਼ੀ ਕੀਤੀ ਸੀ, ਪਰ ਇਸ ਦੇ ਬਾਅਦ ਕਿਸਾਨਾਂ ਦੁਆਰਾ ਖ਼ੁਦਕੁਸ਼ੀਆਂ ਕਰਨ ਸਬੰਧੀ 'ਚ ਕੋਈ ਰਿਪੋਰਟ ਸਰਕਾਰ ਨੇ ਪ੍ਰਕਾਸ਼ਿਤ ਨਹੀਂ ਕੀਤੀ | ਸੰਸਦ ਦੇ ਹਾਲ ਹੀ ਦੇ ਸਰਦ ...

ਪੂਰੀ ਖ਼ਬਰ »

ਗੁ: ਗੁਰੂ ਨਾਨਕ ਸ਼ੀਤਲ ਕੁੰਡ ਰਾਜਗੀਰ ਵਿਖੇ ਵੀ ਹੋਣਗੇ ਤਿੰਨ ਦਿਨਾ ਸਮਾਗਮ
ਪਟਨਾ ਸਾਹਿਬ ਵਿਖੇ 31 ਦਸੰਬਰ ਤੋਂ 2 ਜਨਵਰੀ ਦੌਰਾਨ ਮਨਾਇਆ ਜਾਵੇਗਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ

ਅੰਮਿ੍ਤਸਰ, 15 ਦਸੰਬਰ (ਜਸਵੰਤ ਸਿੰਘ ਜੱਸ)-ਸ੍ਰੀ ਗੁਰੂ ਗੋਬਿੰਦ ਸਿੰੰਘ ਜੀ ਦਾ 353ਵਾਂ ਪ੍ਰਕਾਸ਼ ਪੁਰਬ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ 31 ਦਸੰਬਰ ਤੋਂ 2 ਜਨਵਰੀ ਦੌਰਾਨ ਸ਼ਰਧਾ ਸਹਿਤ ਮਨਾਇਆ ਜਾ ਰਿਹਾ ਹੈ | ਪ੍ਰ੍ਰਬੰਧਕ ਕਮੇਟੀ ਤਖ਼ਤ ਸ੍ਰੀ ਹਰਿਮੰਦਰ ਜੀ ...

ਪੂਰੀ ਖ਼ਬਰ »

ਪਟਨਾ ਸਾਹਿਬ ਵਿਖੇ 31 ਦਸੰਬਰ ਤੋਂ 2 ਜਨਵਰੀ ਦੌਰਾਨ ਮਨਾਇਆ ਜਾਵੇਗਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ

ਅੰਮਿ੍ਤਸਰ, 15 ਦਸੰਬਰ (ਜਸਵੰਤ ਸਿੰਘ ਜੱਸ)-ਸ੍ਰੀ ਗੁਰੂ ਗੋਬਿੰਦ ਸਿੰੰਘ ਜੀ ਦਾ 353ਵਾਂ ਪ੍ਰਕਾਸ਼ ਪੁਰਬ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ 31 ਦਸੰਬਰ ਤੋਂ 2 ਜਨਵਰੀ ਦੌਰਾਨ ਸ਼ਰਧਾ ਸਹਿਤ ਮਨਾਇਆ ਜਾ ਰਿਹਾ ਹੈ | ਪ੍ਰ੍ਰਬੰਧਕ ਕਮੇਟੀ ਤਖ਼ਤ ਸ੍ਰੀ ਹਰਿਮੰਦਰ ਜੀ ...

ਪੂਰੀ ਖ਼ਬਰ »

ਬਿਜਲੀ ਨਿਗਮ ਵਲੋਂ ਬਕਾਇਆ ਬਿੱਲ ਕਿਸ਼ਤਾਂ 'ਚ ਦੇਣ ਦੀ ਸਹੂਲਤ ਦੀ ਸ਼ੁਰੂਆਤ

ਲੁਧਿਆਣਾ, 15 ਦਸੰਬਰ (ਪੁਨੀਤ ਬਾਵਾ)-ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਵਲੋਂ ਸਨਅਤਕਾਰਾਂ ਸਮੇਤ ਸਾਰੇ ਉਪਭੋਗਤਾਵਾਂ ਨੂੰ ਆਪਣੇ ਬਕਾਇਆ ਬਿੱਲਾਂ ਦਾ ਭੁਗਤਾਨ ਕਿਸ਼ਤਾਂ ਵਿਚ ਕਰਨ ਦੀ ਸਹੂਲਤ ਦਿੱਤੀ ਹੈ | ਇਹ ਸਹੂਲਤ ਉਪਭੋਗਤਾਵਾਂ ਵੱਲ ਫ਼ਸੀ ਬਕਾਇਆ ਰਾਸ਼ੀ ਕਢਵਾਉਣ ...

ਪੂਰੀ ਖ਼ਬਰ »

ਗੁ: ਨਾਨਕਸ਼ਾਹੀ ਢਾਕਾ (ਬੰਗਲਾਦੇਸ਼) ਵਿਖੇ ਵਿਸਾਖੀ ਦਿਹਾੜਾ ਮਨਾਉਣ ਲਈ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟਾਂ ਦੀ ਮੰਗ

ਅੰਮਿ੍ਤਸਰ, 15 ਦਸੰਬਰ (ਜਸਵੰਤ ਸਿੰਘ ਜੱਸ)-ਖ਼ਾਲਸਾ ਸਾਜਨਾ ਦਿਵਸ ਵਿਸਾਖੀ ਦਾ ਦਿਹਾੜਾ ਗੁ: ਨਾਨਕਸ਼ਾਹੀ ਢਾਕਾ ਵਿਖੇ ਮਨਾਉਣ ਅਤੇ ਬੰਗਲਾਦੇਸ਼ ਦੇ ਹੋਰਨਾਂ ਗੁਰਧਾਮਾਂ ਦੇ ਦਰਸ਼ਨਾਂ ਲਈ ਕਾਰ ਸੇਵਾ ਸੰਪਰਦਾ ਸਰਹਾਲੀ ਵਲੋਂ ਭੇਜੇ ਜਾਣ ਵਾਲੇ ਜਥੇ ਨਾਲ ਜਾਣ ਦੇ ਚਾਹਵਾਨ ...

ਪੂਰੀ ਖ਼ਬਰ »

ਅਦਾਕਾਰ ਅਰਜੁਨ ਕਪੂਰ ਨੇ ਪਟਿਆਲਾ ਵਿਖੇ ਫ਼ਿਲਮ ਦੇ ਦਿ੍ਸ਼ ਫਿਲਮਾਏ

ਪਟਿਆਲਾ, 15 ਦਸੰਬਰ (ਪਰਗਟ ਸਿੰਘ ਬਲਬੇੜ੍ਹਾ)-ਪਿਛਲੇ ਕਈ ਦਿਨਾਂ ਤੋਂ ਸ਼ੂਟਿੰਗ ਲਈ ਪਟਿਆਲਾ ਪੁੱਜੇ ਬਾਲੀਵੁੱਡ ਅਦਾਕਾਰ ਅਰਜਨ ਕਪੂਰ ਨੇ ਅੱਜ ਸਥਾਨਕ ਸਰਹਿੰਦ ਰੋਡ 'ਤੇ ਸਥਿਤ ਓਮੈਕਸ ਸਿਟੀ ਵਿਖੇ ਆਪਣੀ ਆਉਣ ਵਾਲੀ ਹਿੰਦੀ ਫ਼ਿਲਮ ਦੇ ਦਿ੍ਸ਼ ਫਿਲਮਾਏ | ਅੱਜ ਦਿਨ ਭਰ ...

ਪੂਰੀ ਖ਼ਬਰ »

ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ ਦੇ ਵੱਡੇ ਭਰਾਤਾ ਭਾਈ ਵੀਰ ਸਿੰਘ ਨੂੰ ਸ਼ਰਧਾਂਜਲੀਆਂ ਭੇਟ

ਸਮਾਲਸਰ, 15 ਦਸੰਬਰ (ਕਿਰਨਦੀਪ ਸਿੰਘ ਬੰਬੀਹਾ)- ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ ਵੱਡੇ ਭਰਾਤਾ ਭਾਈ ਵੀਰ ਸਿੰਘ ਪਿਛਲੇ ਦਿਨੀਂ ਸਵਰਗਵਾਸ ਹੋ ਗਏ ਸਨ | ਸਵ. ਭਾਈ ਵੀਰ ਸਿੰਘ ਨਮਿਤ ਅੱਜ ਗੁਰਦੁਆਰਾ ਪਿੰਡ ਰੋਡੇ ਵਿਖੇ ਸਹਿਜ ਪਾਠਾਂ ਦੇ ਭੋਗ ਪਾ ਕੇ ਅੰਤਿਮ ...

ਪੂਰੀ ਖ਼ਬਰ »

ਗੁਰੂ ਨਗਰੀ 'ਚ ਮੈਡੀਸਿਟੀ, ਆਈ. ਟੀ. ਪਾਰਕ, ਥੀਮ ਪਾਰਕ, ਟੂਰਿਜ਼ਮ ਪਾਰਕ ਤੇ ਕੌਮਾਂਤਰੀ ਪੱਧਰ ਦਾ ਸਥਾੲਾੀ ਪ੍ਰਦਰਸ਼ਨੀ ਕੇਂਦਰ ਬਣਾਉਣ ਦੀ ਲੋੜ

ਅੰਮਿ੍ਤਸਰ, 15 ਦਸੰਬਰ (ਜਸਵੰਤ ਸਿੰਘ ਜੱਸ)¸ਗੂਰੂ ਨਗਰੀ ਦੇ ਵਿਕਾਸ ਲਈ ਯਤਨਸ਼ੀਲ ਸਮਾਜ ਸੇਵੀ ਸੰਸਥਾ 'ਅੰਮਿ੍ਤਸਰ ਵਿਕਾਸ ਮੰਚ' ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਗੂਰੂ ਨਗਰੀ 'ਚ ਮੈਡੀਕਲ ਤੇ ਸੈਰ-ਸਪਾਟਾ ਸਨਅਤ ਨੂੰ ਉਤਸ਼ਾਹਿਤ ਕਰਨ ਲਈ ...

ਪੂਰੀ ਖ਼ਬਰ »

ਪ੍ਰਵਾਸੀ ਪੰਜਾਬੀ ਪੰਜਾਬ ਦੇ ਫ਼ਿਕਰ ਵਿਚ ਹਰ ਸਮੇਂ ਤੜਫਣ ਵਾਲਾ ਵਰਗ-ਰਾਮੂਵਾਲੀਆ

ਜਲੰਧਰ, 15 ਦਸੰਬਰ (ਅ. ਬ.)-ਉੱਤਰ ਪ੍ਰਦੇਸ਼ ਦੇ ਐਮ. ਐਲ. ਸੀ. ਤੇ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਪ੍ਰਵਾਸੀ ਪੰਜਾਬੀਆਂ ਦੀ ਸੋਚ, ਤੜਫ ਅਤੇ ਪੰਜਾਬ ਤੇ ਸਿੱਖੀ ਪ੍ਰਤੀ ਡੂੰਘੀ ਫਿਕਰਮੰਦੀ ਦੇ ਜਜ਼ਬੇ ਨੂੰ ਮਹੱਤਤਾ ਦੇਣ ਦੀ ਲੋੜ ਦੀ ਸਮੂਹ ਪੰਥਕ ਧਿਰਾਂ ...

ਪੂਰੀ ਖ਼ਬਰ »

ਤੇਜ਼ੀ ਨਾਲ ਪੈਰ ਪਸਾਰ ਰਿਹੈ ਦੜੇ ਸੱਟੇ ਦਾ ਧੰਦਾ

ਲੌਾਗੋਵਾਲ, 15 ਦਸੰਬਰ (ਵਿਨੋਦ)-ਪੰਜਾਬ ਦੇ ਪਿੰਡਾਂ ਵਿਚ ਦੜੇ ਸੱਟੇ ਦਾ ਧੰਦਾ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ | ਇਸ ਧੰਦੇ ਵਿਚ ਸ਼ਾਮਿਲ ਲੋਕ ਜਿਨ੍ਹ•ਾਂ ਵਿਚ ਵੱਡੀ ਗਿਣਤੀ ਔਰਤਾਂ ਦੀ ਵੀ ਹੈ, ਹੌਲੀ-ਹੌਲੀ ਕੰਗਾਲੀ ਵੱਲ ਵਧ ਰਹੇ ਹਨ | ਇਸ ਮਾਮਲੇ ਸਬੰਧੀ ਹੈਰਾਨੀਜਨਕ ਤੱਥ ...

ਪੂਰੀ ਖ਼ਬਰ »

ਹਾਈ ਕੋਰਟ ਦੇ ਜੱਜਾਂ ਨੇ ਵਕੀਲਾਂ ਨੂੰ ਦੱਸੇ ਵਕਾਲਤ ਦੇ ਨੁਕਤੇ

ਸੰਗਰੂਰ, 15 ਦਸੰਬਰ (ਫੁੱਲ, ਬਿੱਟਾ, ਦਮਨ)- ਪੰਜਾਬ ਤੇ ਹਰਿਆਣਾ ਬਾਰ ਕੌਾਸਲ ਵਲੋਂ ਨੌਜਵਾਨ ਵਕੀਲਾਂ ਨੂੰ ਕਾਨੂੰਨ ਦੇ ਨਿਯਮਾਂ ਅਤੇ ਅਦਾਲਤਾਂ ਵਿਚ ਸਹੀ ਢੰਗ ਨਾਲ ਪ੍ਰੈਕਟਿਸ ਕਰਨ ਦੇ ਮਨੋਰਥ ਨਾਲ ਇਥੇ ਕਰਵਾਏ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਹਾਈ ਕੋਰਟ ਦੇ ਜਸਟਿਸ ...

ਪੂਰੀ ਖ਼ਬਰ »

ਗੁਰੂ ਨਗਰੀ 'ਚ ਮੈਡੀਸਿਟੀ, ਆਈ. ਟੀ. ਪਾਰਕ, ਥੀਮ ਪਾਰਕ, ਟੂਰਿਜ਼ਮ ਪਾਰਕ ਤੇ ਕੌਮਾਂਤਰੀ ਪੱਧਰ ਦਾ ਸਥਾੲਾੀ ਪ੍ਰਦਰਸ਼ਨੀ ਕੇਂਦਰ ਬਣਾਉਣ ਦੀ ਲੋੜ

ਅੰਮਿ੍ਤਸਰ, 15 ਦਸੰਬਰ (ਜਸਵੰਤ ਸਿੰਘ ਜੱਸ)¸ਗੂਰੂ ਨਗਰੀ ਦੇ ਵਿਕਾਸ ਲਈ ਯਤਨਸ਼ੀਲ ਸਮਾਜ ਸੇਵੀ ਸੰਸਥਾ 'ਅੰਮਿ੍ਤਸਰ ਵਿਕਾਸ ਮੰਚ' ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਗੂਰੂ ਨਗਰੀ 'ਚ ਮੈਡੀਕਲ ਤੇ ਸੈਰ-ਸਪਾਟਾ ਸਨਅਤ ਨੂੰ ਉਤਸ਼ਾਹਿਤ ਕਰਨ ਲਈ ...

ਪੂਰੀ ਖ਼ਬਰ »

ਬੇਅਦਬੀ ਮਾਮਲੇ ਨੂੰ ਲੈ ਕੇ ਵਾਲਮੀਕਿ ਜਥੇਬੰਦੀਆਂ ਦੀ ਮੀਟਿੰਗ

ਰਾਮ ਤੀਰਥ, 15 ਦਸੰਬਰ (ਧਰਵਿੰਦਰ ਸਿੰਘ ਔਲਖ)-ਬੇਅਦਬੀ ਮਾਮਲੇ ਨੂੰ ਲੈ ਕੇ ਅੱਜ ਪੰਜਾਬ ਦੀਆਂ ਸਮੂਹ ਵਾਲਮੀਕਿ ਜਥੇਬੰਦੀਆਂ ਦੀ ਮੀਟਿੰਗ ਸੰਤ ਸਮਾਜ ਦੀ ਅਗਵਾਈ ਹੇਠ ਵਾਲਮੀਕਿ ਤੀਰਥ ਵਿਖੇ ਹੋਈ, ਜਿਸ ਦੀ ਪ੍ਰਧਾਨਗੀ ਸੰਤ ਕਰਮ ਨਾਥ ਨੇ ਕੀਤੀ | ਉਨ੍ਹਾਂ ਕਿਹਾ ਕਿ ਵਾਰ-ਵਾਰ ...

ਪੂਰੀ ਖ਼ਬਰ »

ਸੰਤ ਕੰਬਲੀਵਾਲਿਆਂ ਦੀ 19ਵੀਂ ਬਰਸੀ 'ਤੇ ਚੇਤਨਾ ਮਾਰਚ ਸਮਾਗਮ 22 ਤੋਂ

ਪਟਿਆਲਾ, 15 ਦਸੰਬਰ (ਜਸਪਾਲ ਸਿੰਘ ਢਿੱਲੋਂ)-ਸੱਚਖੰਡ ਵਾਸੀ ਸੰਤ ਗੁਰਬਚਨ ਸਿੰਘ ਕੰਬਲੀਵਾਲਿਆਂ ਦੀ 19ਵੀਂ ਬਰਸੀ 22 ਤੋਂ 24 ਦਸੰਬਰ ਤੱਕ ਸੰਤ ਨਛੱਤਰ ਸਿੰਘ ਕੰਬਲੀਵਾਲਿਆਂ ਦੀ ਸਰਪ੍ਰਸਤੀ ਹੇਠ ਮਨਾਈ ਜਾ ਰਹੀ ਹੈ | ਇਸ ਸਬੰਧੀ ਮੁੱਖ ਪ੍ਰਬੰਧਕ ਭਾਈ ਗੁਰਦੀਪ ਸਿੰਘ ਨੇ ਦੱਸਿਆ ...

ਪੂਰੀ ਖ਼ਬਰ »

ਪ੍ਰਾਈਮ ਇੰਟਰਨੈਸ਼ਨਲ ਨੇ ਗੈਪ ਤੇ ਰਿਫਿਊਜ਼ਲ ਤੋਂ ਬਾਅਦ 5.5 ਬੈਂਡ 'ਤੇ ਲਗਵਾਏ ਕੈਨੇਡਾ, ਆਸਟੇ੍ਰਲੀਆ ਦੇ ਸਟੱਡੀ ਵੀਜ਼ੇ

ਧੂਰੀ, 15 ਦਸੰਬਰ (ਸੰਜੇ ਲਹਿਰੀ)- ਪ੍ਰਾਈਮ ਇੰਟਰਨੈਸ਼ਨਲ ਕੰਸਲਟੈਂਸੀ ਧੂਰੀ ਦੇ ਐਮ.ਡੀ. ਮਨਦੀਪ ਸਿੰਘ ਰਾਜੋਮਾਜਰਾ ਅਤੇ ਅੰਮਿ੍ਤਪਾਲ ਸਿੰਘ ਢੀਂਡਸਾ ਨੇ ਦੱਸਿਆ ਕਿ ਪ੍ਰਾਈਮ ਇੰਟਰਨੈਸ਼ਨਲ ਵਲੋਂ ਪਿੰਡ ਰਾਜਿੰਦਰਾਪੁਰੀ, ਭਸੌੜ ਦੇ ਰਹਿਣ ਵਾਲੇ ਹਰਸਿਮਰਨਜੋਤ ਸਿੰਘ ਦੇ ...

ਪੂਰੀ ਖ਼ਬਰ »

ਭਾਰਤ ਦੇ ਰੈਡੀਮੇਡ ਕੱਪੜਾ ਨਿਰਯਾਤਕਾਂ ਦਾ 7.5 ਫ਼ੀਸਦੀ ਨਿਰਯਾਤ ਘਟਿਆ

ਲੁਧਿਆਣਾ, 15 ਦਸੰਬਰ (ਪੁਨੀਤ ਬਾਵਾ)-ਦੇਸ਼ ਅੰਦਰ ਜਿਥੇ ਹਰ ਕਾਰੋਬਾਰ ਦਾ ਮੰਦਾ ਹਾਲ ਹੋਇਆ ਪਿਆ ਹੈ, ਉਥੇ ਕੇਂਦਰ ਸਰਕਾਰ ਦੀ ਬੇਰੁਖੀ ਕਰਕੇ ਭਾਰਤ ਦੇ ਰੈਡੀਮੇਡ ਕੱਪੜਾ ਨਿਰਯਾਤਕਾਂ ਦਾ ਨਿਰਯਾਤ ਵੀ ਦਿਨੋਂ ਦਿਨ ਘੱਟਦਾ ਜਾ ਰਿਹਾ ਹੈ ਅਤੇ ਬੀਤੇ ਮਹੀਨੇ 7.5 ਫ਼ੀਸਦੀ ਘੱਟ ...

ਪੂਰੀ ਖ਼ਬਰ »

ਫ਼ਸਲਾਂ ਦੀ ਬਰਬਾਦੀ ਬਣੇ ਅਵਾਰਾ ਪਸ਼ੂਆਂ ਕਾਰਨ ਕਿਸਾਨਾਂ 'ਚ ਪੈਣ ਲੱਗੀਆਂ ਆਪਸੀ ਦੁਸ਼ਮਣੀਆਂ

ਮੋਗਾ, 15 ਦਸੰਬਰ (ਗੁਰਤੇਜ ਸਿੰਘ/ਸੁਰਿੰਦਰਪਾਲ ਸਿੰਘ)-ਭਾਵੇਂ ਕਿ ਅਵਾਰਾ ਪਸ਼ੂ ਤੇ ਅਵਾਰਾ ਕੁੱਤਿਆਂ ਦੀ ਲਪੇਟ 'ਚ ਅੱਜ ਪੂਰਾ ਦੇਸ਼ ਆਇਆ ਹੋਇਆ ਹੈ | ਪਰ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਖੇਤੀ ਪ੍ਰਧਾਨ ਸੂਬਾ ਹੋਣ ਕਰ ਕੇ ਇਥੇ ਦੂਸਰੇ ਸੂਬਿਆਂ ਨਾਲੋਂ ਅਵਾਰਾ ...

ਪੂਰੀ ਖ਼ਬਰ »

ਅੰਬੇਡਕਰ ਸੈਨਾ ਦੇ ਆਗੂਆਂ ਵਲੋਂ ਖ਼ੂਨਦਾਨ ਕੈਂਪ ਕੱਲ੍ਹ

ਜਲੰਧਰ, 15 ਦਸੰਬਰ (ਮੇਜਰ ਸਿੰਘ)-ਅੰਬੇਡਕਰ ਸੈਨਾ ਪੰਜਾਬ ਜਲੰਧਰ ਯੂਨਿਟ ਵਲੋਂ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਦੇ ਪ੍ਰੀ-ਨਿਰਵਾਣ ਦਿਵਸ ਨੂੰ ਸਮਰਪਿਤ 17 ਦਸੰਬਰ ਨੂੰ ਜ਼ਿਲ੍ਹਾ ਭਲਾਈ ਦਫ਼ਤਰ ਜਲੰਧਰ ਵਿਖੇ ਖ਼ੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ¢ਇਸ ਸਬੰਧੀ ...

ਪੂਰੀ ਖ਼ਬਰ »

ਮੇਹਰ ਚੰਦ ਬਹੁਤਕਨੀਕੀ ਕਾਲਜ 'ਚ ਕੱਪੜੇ ਦੇ ਥੈਲੇ ਬਣਾਉਣ ਦੇ ਹੋਏ ਮੁਕਾਬਲੇ

ਜਲੰਧਰ, 15 ਦਸੰਬਰ (ਰਣਜੀਤ ਸਿੰਘ ਸੋਢੀ)-ਭਾਰਤ ਸਰਕਾਰ ਦੇ 'ਹੁਨਰ ਵਿਕਾਸ ਅਤੇ ਉੱਦਮ ਮੰਤਰਾਲੇ' ਵਲੋਂ ਤਕਨੀਕੀ ਸਿੱਖਿਆ ਨੂੰ ਨੌਜਵਾਨਾਂ ਤੱਕ ਪਹੰੁਚਾਉਣ ਲਈ ਚਲਾਈ ਜਾ ਰਹੀ ਸੀ.ਡੀ.ਟੀ.ਪੀ. ਸਕੀਮ ਦੇ ਤਹਿਤ ਪਿ੍ੰਸੀਪਲ ਡਾ. ਜਗਰੂਪ ਸਿੰਘ ਤੇ ਪ੍ਰੋ. ਕਸ਼ਮੀਰ ਕੁਮਾਰ ...

ਪੂਰੀ ਖ਼ਬਰ »

ਡਾ: ਸੁਰਭੀ ਸ਼ਰਮਾ ਨੇ ਪ੍ਰਾਪਤ ਕੀਤਾ 'ਐਕਸੀਲੈਂਟ ਪੇਪਰ ਐਵਾਰਡ'

ਜਲੰਧਰ, 15 ਦਸੰਬਰ (ਰਣਜੀਤ ਸਿੰਘ ਸੋਢੀ)- ਭਾਰਤ ਦੀ ਵਿਰਾਸਤ ਤੇ ਖ਼ੁਦਮੁਖ਼ਤਿਆਰ ਸੰਸਥਾ ਕੰਨਿਆ ਮਹਾਂਵਿਦਿਆਲਾ ਕਾਲਜ ਜਲੰਧਰ ਦੇ ਪੋਸਟ ਗ੍ਰੈਜੂਏਟ ਡਿਪਾਰਟਮੈਂਟ ਆਫ਼ ਫਿਜ਼ਿਕਸ ਵਿਚ ਬਤੌਰ ਅਸਿਸਟੈਂਟ ਪ੍ਰੋਫੈਸਰ ਆਪਣੀਆਂ ਸੇਵਾਵਾਂ ਨਿਭਾ ਰਹੇ ਡਾ. ਸੁਰਭੀ ਸ਼ਰਮਾ ...

ਪੂਰੀ ਖ਼ਬਰ »

ਬਨਾਰਸੀ ਦਾਸ ਆਰੀਆ ਗਰਲਜ਼ ਕਾਲਜ 'ਚ ਪੁਰਾਣੇ ਵਿਦਿਆਰਥੀਆਂ ਦੀ ਮਿਲਣੀ

ਜਲੰਧਰ, 15 ਦਸੰਬਰ (ਰਣਜੀਤ ਸਿੰਘ ਸੋਢੀ)- ਬਨਾਰਸੀ ਦਾਸ ਆਰੀਆ ਗਰਲਜ਼ ਕਾਲਜ ਜਲੰਧਰ ਕੈਂਟ ਵਿਖੇ ਪੁਰਾਣੇ ਵਿਦਿਆਰਥੀਆਂ ਦੀ ਮਿਲਣੀ ਕਰਵਾਈ ਗਈ, ਜਿਸ 50 ਸਾਲ ਤੋਂ ਪੁਰਾਣੀਆਂ ਵਿਦਿਆਰਥਣਾਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ਨੇ ਆਪਣੇ ਕਾਲਜ ਸਮੇਂ ਦੀਆਂ ਯਾਦਾਂ ਨੂੰ ਤਾਜ਼ਾ ...

ਪੂਰੀ ਖ਼ਬਰ »

ਭਾਈ ਰਾਜੋਆਣਾ ਦੀ ਰਿਹਾਈ ਲਈ ਕੇਂਦਰੀ ਗ੍ਰਹਿ ਮੰਤਰੀ ਨਾਲ ਮੁਲਾਕਾਤ ਛੇਤੀ- ਭਾਈ ਲੌਾਗੋਵਾਲ

ਸੁਨਾਮ ਊਧਮ ਸਿੰਘ ਵਾਲਾ, 15 ਦਸੰਬਰ (ਧਾਲੀਵਾਲ, ਭੁੱਲਰ)- ਸੁਨਾਮ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਭਾਈ ਬਲਵੰਤ ਸਿੰਘ ਰਾਜੋਆਣਾ ਦੀ ...

ਪੂਰੀ ਖ਼ਬਰ »

ਪੰਜਾਬ ਦੇ 19 ਫ਼ੋਕਲ ਪੁਆਇੰਟਾਂ ਦੀ ਬਦਲੀ ਜਾਵੇਗੀ ਨੁਹਾਰ- ਸਿਬਿਨ ਸੀ

ਅੰਮਿ੍ਤਸਰ, 15 ਦਸੰਬਰ (ਹਰਮਿੰਦਰ ਸਿੰਘ)¸ਕੇਂਦਰ ਸਰਕਾਰ ਵਲੋਂ ਸ਼ੁਰੂ ਕੀਤੀ ਗਈ 'ਇਕ ਜ਼ਿਲ੍ਹਾ-ਇਕ ਫ਼ੋਕਲ ਪੁਆਇੰਟ' ਯੋਜਨਾ ਤਹਿਤ ਪੰਜਾਬ ਦੇ 19 ਜ਼ਿਲ੍ਹਾ ਫ਼ੋਕਲ ਪੁਆਇੰਟਾਂ ਦੀ ਚੋਣ ਕੀਤੀ ਗਈ ਹੈ, ਜਿਨ੍ਹਾਂ ਨੂੰ ਨਵਾਂ ਰੂਪ ਦਿੱਤਾ ਜਾ ਰਿਹਾ ਹੈ | ਇਹ ਪ੍ਰਗਟਾਵਾ ਉਦਯੋਗ ...

ਪੂਰੀ ਖ਼ਬਰ »

37 ਸਾਲ ਪਹਿਲਾਂ ਲਿਬਲਾਨ ਰੋਜ਼ੀ-ਰੋਟੀ ਕਮਾਉਣ ਗਏ ਵਿਅਕਤੀ ਦੀ ਕੋਈ ਉੱਘ-ਸੁੱਘ ਨਹੀਂ

ਰਾਏਕੋਟ, 15 ਦਸੰਬਰ (ਬਲਵਿੰਦਰ ਸਿੰਘ ਲਿੱਤਰ)-ਪਰਿਵਾਰ ਲਈ 37 ਸਾਲ ਪਹਿਲਾਂ ਰੋਜ਼ੀ-ਰੋਟੀ ਕਮਾਉਣ ਗਏ ਵਿਅਕਤੀ ਦੀ ਅਜੇ ਤੱਕ ਕੋਈ ਵੀ ਉੱਘ-ਸੁੱਘ ਨਾ ਮਿਲਣ ਕਾਰਨ ਪਰਿਵਾਰ ਚਿੰਤਾ ਦੇ ਆਲਮ 'ਚ ਹੈ | ਪਿੰਡ ਜਲਾਲਦੀਵਾਲ ਜ਼ਿਲ੍ਹਾ ਲੁਧਿਆਣਾ ਦੀ ਬੰਤ ਕੌਰ (58) ਨੇ ਦੱਸਿਆ ਕਿ ਉਸ ਦਾ ...

ਪੂਰੀ ਖ਼ਬਰ »

ਪੀ.ਐੱਸ.ਟੀ.ਐੱਸ.ਈ. ਲਈ ਰਜਿਸਟ੍ਰੇਸ਼ਨ ਫਾਰਮ ਭਰਨ ਦੀ ਆਖ਼ਰੀ ਤਰੀਕ ਅੱਜ

ਪੋਜੇਵਾਲ ਸਰਾਂ, 15 ਦਸੰਬਰ (ਨਵਾਂਗਰਾਈਾ)-ਪੰਜਾਬ ਸਿੱਖਿਆ ਵਿਭਾਗ ਵਲੋਂ ਪੰਜਾਬ ਰਾਜ ਨਿਪੁੰਨਤਾ ਖੋਜ ਪ੍ਰੀਖਿਆ (ਪੀ.ਐੱਸ.ਟੀ.ਐੱਸ.ਈ.) 2019-20 ਜੋ ਕਿ 19 ਜਨਵਰੀ, 2020 ਦਿਨ ਐਤਵਾਰ ਨੂੰ ਲਈ ਜਾ ਰਹੀ ਹੈ, ਲਈ ਵਿਦਿਆਰਥੀਆ ਦੇ ਰਜਿਸਟੇ੍ਰਸ਼ਨ ਫਾਰਮ ਭਰਨ ਦੀ ਆਖ਼ਰੀ ਤਰੀਕ 16 ਦਸੰਬਰ ...

ਪੂਰੀ ਖ਼ਬਰ »

ਪਿਛੇ ਹਟਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ– ਢੀਂਡਸਾ

ਸੰਗਰੂਰ, 15 ਦਸੰਬਰ (ਸੁਖਵਿੰਦਰ ਸਿੰਘ ਫੁੱਲ)– ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਮੈਂਬਰ ਰਾਜ ਸਭਾ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਪਾਰਟੀ ਦੀ ਦਿੱਖ ਸੰਵਾਰਨ ਲਈ ਉਨ੍ਹਾਂ ਨੇ ਜੋ ਰੁਖ ਅਖਤਿਆਰ ਕੀਤਾ ਹੈ ਉਸ ਤੋਂ ਪਿਛੇ ਹਟਣ ਦਾ ਸਵਾਲ ਹੀ ਪੈਦਾ ਨਹੀਂ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX