ਤਾਜਾ ਖ਼ਬਰਾਂ


ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਸਾਹਮਣੇ ਆਉਣ ਮਗਰੋਂ ਮੋਹਾਲੀ ਹਵਾਈ ਅੱਡੇ 'ਤੇ ਮਰੀਜ਼ਾਂ ਹੋ ਰਹੀ ਹੈ ਥਰਮਲ ਸਕਰੀਨਿੰਗ
. . .  18 minutes ago
ਮੋਹਾਲੀ, 28 ਜਨਵਰੀ (ਕੇ. ਐੱਸ. ਰਾਣਾ)- ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਸਾਹਮਣੇ ਆਉਣ ਤੋਂ ਬਾਅਦ ਸਿਹਤ ਵਿਭਾਗ ਵੀ ਚੌਕਸ ਹੋ ਗਿਆ ਹੈ ਅਤੇ ਅੱਜ ਸਿਹਤ ਵਿਭਾਗ ਦੀ ਟੀਮ ਨੇ ਮੋਹਾਲੀ...
ਨਿਰਭੈਆ ਦੇ ਦੋਸ਼ੀ ਮੁਕੇਸ਼ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਵਲੋਂ ਭਲਕੇ ਸੁਣਾਇਆ ਜਾਵੇਗਾ ਫ਼ੈਸਲਾ
. . .  28 minutes ago
ਨਵੀਂ ਦਿੱਲੀ, 28 ਜਨਵਰੀ- ਸੁਪਰੀਮ ਕੋਰਟ ਨੇ ਨਿਰਭੈਆ ਦੇ ਦੋਸ਼ੀ ਮੁਕੇਸ਼ ਦੀ ਪਟੀਸ਼ਨ 'ਤੇ ਅੱਜ ਫ਼ੈਸਲਾ ਸੁਰੱਖਿਅਤ ਰੱਖ ਲਿਆ। ਜਸਟਿਸ ਆਰ. ਭਾਨੂੰਮਤੀ, ਜਸਟਿਸ ਅਸ਼ੋਕ ਭੂਸ਼ਨ ਅਤੇ ਜਸਟਿਸ ਏ. ਐੱਸ. ਬੋਪੰਨਾ...
ਮੁੜ ਸ਼ੁਰੂ ਹੋਏ ਮੀਂਹ ਨੇ ਜਨ-ਜੀਵਨ ਕੀਤਾ ਪ੍ਰਭਾਵਿਤ
. . .  37 minutes ago
ਬਾਘਾਪੁਰਾਣਾ, 28 ਜਨਵਰੀ (ਬਲਰਾਜ ਸਿੰਗਲਾ)- ਅੱਜ ਸਵੇਰ ਤੋਂ ਹੀ ਮੌਸਮ ਦੇ ਬਦਲੇ ਮਿਜ਼ਾਜ ਨੇ ਬਾਅਦ ਦੁਪਹਿਰ ਮੁੜ ਕਰਵਟ ਲਈ ਅਤੇ ਜ਼ੋਰਦਾਰ ਮੀਂਹ ਮੁੜ ਸ਼ੁਰੂ ਹੋ ਗਿਆ। ਮੀਂਹ ਸ਼ੁਰੂ ਹੋਣ ਨਾਲ ਠੰਢ 'ਚ ਲੋਕਾਂ ਨੂੰ...
ਨਾਗਰਿਕਤਾ ਕਾਨੂੰਨ ਤਹਿਤ ਮੁਸਲਮਾਨਾਂ ਨੂੰ ਵੀ ਨਾਗਰਿਕਤਾ ਦਿੱਤੀ ਜਾਵੇ- ਭਾਈ ਲੌਂਗੋਵਾਲ
. . .  54 minutes ago
ਤਪਾ ਮੰਡੀ , 28 ਜਨਵਰੀ (ਵਿਜੇ ਸ਼ਰਮਾ)- ਲੰਬੇ ਸਮੇਂ ਤੋਂ ਅਫ਼ਗ਼ਾਨਿਸਤਾਨ 'ਚ ਵੱਸਦੇ ਸਿੱਖਾਂ ਦੀ ਮੰਗ ਸੀ ਕਿ ਸਾਨੂੰ ਦੇਸ਼ 'ਚ ਨਾਗਰਿਕਤਾ ਮਿਲਣੀ ਚਾਹੀਦੀ ਹੈ, ਇਸ ਕਰਕੇ ਹੀ ਸ਼੍ਰੋਮਣੀ ਅਕਾਲੀ ਦਲ ਨੇ...
ਜੇ. ਐੱਨ. ਯੂ. ਵਿਦਿਆਰਥੀ ਸ਼ਰਜੀਲ ਇਮਾਮ ਨੂੰ ਦਿੱਲੀ ਪੁਲਿਸ ਨੇ ਕੀਤਾ ਗ੍ਰਿਫ਼ਤਾਰ
. . .  about 1 hour ago
ਪਟਨਾ, 28 ਜਨਵਰੀ- ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ. ਐੱਨ. ਯੂ.) ਦੇ ਵਿਦਿਆਰਥੀ ਸ਼ਰਜੀਲ ਇਮਾਮ ਨੂੰ ਦਿੱਲੀ ਪੁਲਿਸ ਨੇ ਬਿਹਾਰ ਦੇ ਜਹਾਨਾਬਾਦ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ...
ਪੰਜਾਬ ਦੇ ਮੌਜੂਦਾ ਹਾਲਾਤ 'ਤੇ ਟਕਸਾਲੀਆਂ ਦੀ ਜਲੰਧਰ 'ਚ ਬੈਠਕ ਸ਼ੁਰੂ
. . .  about 1 hour ago
ਜਲੰਧਰ, 28 ਜਨਵਰੀ (ਚਿਰਾਗ)- ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਕੋਰ ਕਮੇਟੀ ਦੇ ਮੈਂਬਰਾਂ ਦੀ ਸੂਬੇ ਦੇ ਮੌਜੂਦਾ ਹਾਲਾਤ ਨੂੰ ਲੈ ਕੇ ਜਲੰਧਰ ਦੇ ਸਰਕਿਟ ਹਾਊਸ 'ਚ ਬੈਠਕ ਸ਼ੁਰੂ ਹੋ ਗਈ ਹੈ। ਇਸ ਬੈਠਕ...
ਨਿਰਭੈਆ ਦੇ ਦੋਸ਼ੀ ਮੁਕੇਸ਼ ਦਾ ਤਿਹਾੜ ਜੇਲ੍ਹ 'ਚ ਹੋਇਆ ਜਿਨਸੀ ਸ਼ੋਸ਼ਣ- ਵਕੀਲ
. . .  about 1 hour ago
ਨਵੀਂ ਦਿੱਲੀ, 28 ਜਨਵਰੀ- ਸੁਪਰੀਮ ਕੋਰਟ 'ਚ ਸੁਣਵਾਈ ਦੌਰਾਨ ਨਿਰਭੈਆ ਜਬਰ ਜਨਾਹ ਅਤੇ ਹੱਤਿਆ ਦੇ ਦੋਸ਼ੀ ਮੁਕੇਸ਼ ਦੀ ਵਕੀਲ ਅੰਜਨਾ ਪ੍ਰਕਾਸ਼...
ਰੁਜ਼ਗਾਰ ਦੀ ਸਮੱਸਿਆ 'ਤੇ ਇੱਕ ਲਫ਼ਜ਼ ਵੀ ਨਹੀਂ ਬੋਲਦੇ ਪ੍ਰਧਾਨ ਮੰਤਰੀ ਮੋਦੀ- ਰਾਹੁਲ ਗਾਂਧੀ
. . .  about 1 hour ago
ਜੈਪੁਰ, 28 ਜਨਵਰੀ- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਜੈਪੁਰ 'ਚ ਅੱਜ 'ਜਨ ਆਕਰੋਸ਼ ਰੈਲੀ' ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2 ਕਰੋੜ ਨੌਕਰੀਆਂ ਦਾ ਵਾਅਦਾ ਕੀਤਾ...
ਪੰਜਾਬ 'ਚ ਟਿੱਡੀ ਦਲ ਦੀ ਘੁਸਪੈਠ 'ਤੇ ਕੈਪਟਨ ਨੇ ਸਰਕਾਰ ਕੋਲ ਪਾਕਿਸਤਾਨ ਅੱਗੇ ਮਸਲਾ ਚੁੱਕਣ ਦੀ ਕੀਤੀ ਅਪੀਲ
. . .  about 2 hours ago
ਚੰਡੀਗੜ੍ਹ, 28 ਜਨਵਰੀ- ਰਾਜਸਥਾਨ ਦੇ ਨਾਲ ਲੱਗਦੇ ਦੱਖਣੀ ਪੰਜਾਬ ਦੇ ਕੁਝ ਇਲਾਕਿਆਂ 'ਚ ਫ਼ਸਲਾਂ 'ਤੇ ਟਿੱਡੀ ਦਲ ਦੇ ਹਮਲੇ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ...
ਨਿਰਭੈਆ ਮਾਮਲਾ ਦੇ ਦੋਸ਼ੀ ਮੁਕੇਸ਼ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਸ਼ੁਰੂ
. . .  about 2 hours ago
ਨਵੀਂ ਦਿੱਲੀ, 28 ਜਨਵਰੀ- ਨਿਰਭੈਆ ਜਬਰ ਜਾਣਹ ਅਤੇ ਹੱਤਿਆ ਮਾਮਲੇ 'ਚ ਮੌਤ ਦੀ ਸਜ਼ਾ ਪਾਉਣ ਵਾਲੇ ਮੁਕੇਸ਼ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਸ਼ੁਰੂ ਹੋ ਚੁੱਕੀ ਹੈ। ਮੁਕੇਸ਼ ਨੇ ਰਾਸ਼ਟਰਪਤੀ...
ਗੁਜਰਾਤ ਦੰਗਿਆਂ ਦੇ 17 ਦੋਸ਼ੀਆਂ ਨੂੰ ਸੁਪਰੀਮ ਕੋਰਟ ਵਲੋਂ ਜ਼ਮਾਨਤ, ਧਾਰਮਿਕ ਸੇਵਾ ਦਾ ਆਦੇਸ਼
. . .  about 2 hours ago
ਨਵੀਂ ਦਿੱਲੀ, 28 ਜਨਵਰੀ - 2002 ਗੁਜਰਾਤ ਦੰਗਾ ਮਾਮਲੇ ਵਿਚ ਸੁਪਰੀਮ ਕੋਰਟ ਨੇ ਸਰਦਾਰਪੁਰਾ ਤੇ ਔਧ ਦੰਗਿਆਂ ਦੇ 17 ਦੋਸ਼ੀਆਂ ਨੂੰ ਜਮਾਨਤ ਦਿੱਤੀ। ਕੋਰਟ ਨੇ ਦੋਸ਼ੀਆਂ ਨੂੰ ਦੋ ਵੱਖ ਵੱਖ ਬੈਚ ਵਿਚ ਰੱਖਿਆ ਹੈ। ਇਕ ਬੈਚ ਨੂੰ ਇੰਦੌਰ ਤੇ ਇਕ ਬੈਚ ਨੂੰ ਜਬਲਪੁਰ ਭੇਜਿਆ ਗਿਆ...
ਕੋਰੋਨਾ ਵਾਇਰਸ ਦਾ ਇਕ ਸ਼ੱਕੀ ਕੇਸ ਪੀ.ਜੀ.ਆਈ. ਪਾਇਆ ਗਿਆ, ਮਰੀਜ਼ ਕੁੱਝ ਦਿਨ ਪਹਿਲਾ ਹੀ ਚੀਨ ਤੋਂ ਪਰਤਿਆ
. . .  about 2 hours ago
ਚੰਡੀਗੜ੍ਹ, 28 ਜਨਵਰੀ (ਮਨਜੋਤ ਸਿੰਘ) - ਕੋਰੋਨਾ ਵਾਇਰਸ ਦਾ ਇਕ ਸ਼ੱਕੀ ਕੇਸ ਪੀ.ਜੀ.ਆਈ. ਚੰਡੀਗੜ੍ਹ ਵਿਚ ਪਾਇਆ ਗਿਆ ਹੈ। 28 ਸਾਲਾ ਮਰੀਜ਼ ਮੁਹਾਲੀ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਉਹ ਕੁੱਝ ਦਿਨ ਪਹਿਲਾ ਚੀਨ ਤੋਂ ਪਰਤਿਆ...
ਰਾਜ ਪੱਧਰੀ ਨਿੰਬੂ ਜਾਤੀ ਫਲਾਂ ਦੀ ਪ੍ਰਦਰਸ਼ਨੀ ਅਤੇ ਗੋਸ਼ਟੀ ਹੋਈ ਸ਼ੁਰੂ
. . .  about 3 hours ago
ਅਬੋਹਰ, 28 ਜਨਵਰੀ (ਸੁਖਜਿੰਦਰ ਸਿੰਘ ਢਿੱਲੋਂ) - ਬਾਗ਼ਬਾਨੀ ਵਿਭਾਗ ਵੱਲੋਂ ਨਿੰਬੂ ਜਾਤੀ ਫਲਾਂ ਦੀ ਪ੍ਰਦਰਸ਼ਨੀ ਅਤੇ ਗੋਸ਼ਟੀ ਅੱਜ ਅਬੋਹਰ ਦੇ ਸੰਗਮ ਪੈਲੇਸ ਵਿਚ ਸ਼ੁਰੂ ਹੋ ਗਈ ਹੈ। ਜਿਸ ਵਿਚ ਮੁੱਖ ਮਹਿਮਾਨ ਵਜੋਂ ਪੰਜਾਬ ਕਿਸਾਨ ਕਮਿਸ਼ਨ ਦੇ ਚੇਅਰਮੈਨ ਅਜੇ ਵੀਰ ਜਾਖੜ ਪੁੱਜੇ। ਇਸ...
ਸ਼ਹੀਦ ਭਾਈ ਮਨੀ ਸਿੰਘ ਜੀ ਦਾ ਸਾਲਾਨਾ ਸਮਾਗਮ 4 ਫਰਵਰੀ ਤੋਂ ਸ਼ੁਰੂ
. . .  about 3 hours ago
ਲੌਂਗੋਵਾਲ, 28 ਜਨਵਰੀ (ਸ.ਸ.ਖੰਨਾ) - ਬ੍ਰਹਮ ਗਿਆਨੀ ਸਿੰਘ ਸਾਹਿਬ ਸ਼ਹੀਦ ਮਨੀ ਸਿੰਘ ਦੇ ਜਨਮ ਦਿਹਾੜਾ ਗੁਰਦੁਆਰਾ ਕੈਂਬੋਵਾਲ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਪੱਤਰਕਾਰਾਂ ਨਾਲ...
ਹਾਦਸੇ 'ਚ ਕਾਰ ਚਾਲਕ ਦੀ ਮੌਤ, ਦੋ ਔਰਤਾਂ ਸਮੇਤ ਚਾਰ ਗੰਭੀਰ ਜ਼ਖਮੀ
. . .  about 3 hours ago
ਸੁਨਾਮ ਊਧਮ ਸਿੰਘ ਵਾਲਾ, 28 ਜਨਵਰੀ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ) - ਬੀਤੀ ਰਾਤ ਸੁਨਾਮ ਪਟਿਆਲਾ ਸੜਕ 'ਤੇ ਪਿੰਡ ਬਿਸ਼ਨਪੁਰਾ ਨੇੜੇ ਪਿਕਅਪ ਤੇ ਕਾਰ ਦੀ ਹੋਈ ਸਿੱਧੀ ਟੱਕਰ 'ਚ ਕਾਰ ਚਾਲਕ ਦੀ ਮੌਤ ਅਤੇ ਦੋ ਔਰਤਾਂ ਸਮੇਤ ਚਾਰ ਜਣੇ ਗੰਭੀਰ ਜ਼ਖਮੀ ਹੋ...
ਬਰਫ਼ਬਾਰੀ ਕਾਰਨ ਹਿਮਾਚਲ ਪ੍ਰਦੇਸ਼ ਦੇ ਕੁਫ਼ਰੀ 'ਚ ਕੌਮੀ ਹਾਈਵੇਅ 5 ਆਵਾਜਾਈ ਲਈ ਬੰਦ
. . .  about 4 hours ago
ਸ਼ਰਜੀਲ ਇਮਾਮ ਦੇ ਪਰਿਵਾਰ ਕੋਲੋਂ ਦਿੱਲੀ ਪੁਲਿਸ ਵਲੋਂ ਪੁੱਛਗਿੱਛ
. . .  about 4 hours ago
ਮਿੰਨੀ ਬੱਸ ਹੇਠਾਂ ਆਉਣ ਕਾਰਨ ਨੌਜਵਾਨ ਦੀ ਮੌਤ
. . .  about 4 hours ago
ਵਾਲੀਬਾਲ ਮੈਦਾਨ 'ਚ ਨੈੱਟ ਲਾਉਣ ਨੂੰ ਲੈ ਕੇ ਹੋਏ ਝਗੜੇ 'ਚ 3 ਨੌਜਵਾਨਾਂ ਨੂੰ ਘਰ ਜਾ ਕੇ ਮਾਰੀਆਂ ਗੋਲੀਆਂ
. . .  about 4 hours ago
ਮੁਜ਼ੱਫਰਪੁਰ ਸ਼ੈਲਟਰ ਹੋਮ ਮਾਮਲੇ ਦੀ ਸੁਣਵਾਈ ਟਲੀ, ਅੱਜ ਸਜ਼ਾ 'ਤੇ ਹੋਣੀ ਸੀ ਬਹਿਸ
. . .  about 5 hours ago
ਜੰਮੂ 'ਚ ਕੌਮਾਂਤਰੀ ਸਰਹੱਦ ਨੇੜਿਓਂ ਬੀ. ਐੱਸ. ਐੱਫ. ਨੂੰ ਮਿਲਿਆ ਡਰੋਨ
. . .  about 5 hours ago
ਲਕਸਮਬਰਗ ਦੇ ਵਿਦੇਸ਼ ਮੰਤਰੀ ਨੇ ਵਿਦੇਸ਼ ਮੰਤਰੀ ਜੈਸ਼ੰਕਰ ਨਾਲ ਕੀਤੀ ਮੁਲਾਕਾਤ
. . .  about 5 hours ago
ਡੀ. ਐੱਸ. ਪੀ. ਅਤੁਲ ਸੋਨੀ ਦੀ ਗ੍ਰਿਫ਼ਤਾਰੀ 'ਤੇ ਹਾਈਕੋਰਟ ਨੇ ਲਾਈ ਰੋਕ
. . .  about 6 hours ago
ਦਿੱਲੀ ਦੇ ਰਾਮ ਮਨੋਹਰ ਲੋਹੀਆ ਹਸਪਤਾਲ 'ਚ ਕੋਰੋਨਾ ਵਾਇਰਸ ਦੇ 3 ਸ਼ੱਕੀ ਮਾਮਲੇ ਆਏ ਸਾਹਮਣੇ
. . .  about 6 hours ago
ਚੀਨ 'ਚ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 106
. . .  about 6 hours ago
ਅਨੁਰਾਗ ਠਾਕੁਰ ਦੇ 'ਗੋਲੀ ਮਾਰੋ' ਦੇ ਨਾਅਰੇ 'ਤੇ ਚੋਣ ਕਮਿਸ਼ਨ ਨੇ ਮੰਗੀ ਰਿਪੋਰਟ
. . .  about 7 hours ago
ਸ਼ਰਜੀਲ ਇਮਾਮ ਦਾ ਹੋ ਰਿਹੈ ਮੀਡੀਆ ਟਰਾਇਲ - ਸਮਰਥਨ 'ਚ ਉਤਰੇ ਵਿਦਿਆਰਥੀਆਂ ਨੇ ਕਿਹਾ
. . .  about 7 hours ago
ਸ਼ਰਜੀਲ ਨੂੰ ਫੜਨ ਲਈ ਛਾਪੇਮਾਰੀ
. . .  about 8 hours ago
ਅੱਜ ਦਾ ਵਿਚਾਰ
. . .  about 8 hours ago
ਬੇਕਾਬੂ ਹੋ ਕੇ ਮਿੰਨੀ ਬੱਸ ਪਲਟੀ - ਇੱਕ ਨੌਜਵਾਨ ਹੇਠਾਂ ਦੱਬਿਆ
. . .  1 day ago
ਗੁਣਾਚੌਰ ‘ਚ ਠੇਕੇ ਤੋਂ 50 ਹਜ਼ਾਰ ਲੁੱਟੇ
. . .  1 day ago
ਮਾਜਰਾ ਚੌਕ 'ਚ ਹਾਦਸੇ ਦੌਰਾਨ ਨੌਜਵਾਨ ਲੜਕੀ ਦੀ ਮੌਤ, ਭਰਾ ਜ਼ਖ਼ਮੀ
. . .  1 day ago
19 ਆਈ ਪੀ ਐੱਸ ਅਧਿਕਾਰੀਆਂ ਦੇ ਹੋਏ ਤਬਾਦਲੇ
. . .  1 day ago
ਮੁੰਬਈ 'ਚ ਹੋਵੇਗਾ ਆਈ.ਪੀ.ਐਲ-2020 ਫਾਈਨਲ - ਸੌਰਵ ਗਾਂਗੁਲੀ
. . .  1 day ago
ਕੋਰੋਨਾ ਵਾਇਰਸ ਨੂੰ ਲੈ ਕੇ ਹਵਾਈ ਅੱਡੇ 'ਤੇ ਲਗਾਇਆ ਗਿਆ ਥਰਮਲ ਸਕੈਨਰ
. . .  1 day ago
ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਸ਼ੁਰੂ ਕੀਤਾ ਗਿਆ 'ਪੁਲਿਸ ਇੰਪਲਾਈਜ਼ ਵੈੱਲਫੇਅਰ ਫ਼ੰਡ'
. . .  1 day ago
ਮੀਂਹ ਨੇ ਫਿਰ ਵਧਾਈ ਠੰਢ
. . .  1 day ago
ਦੋ ਧਿਰਾਂ ਵਿਚਾਲੇ ਚੱਲੇ ਇੱਟਾਂ-ਰੋੜੇ, 4 ਗੰਭੀਰ ਜ਼ਖ਼ਮੀ
. . .  1 day ago
ਨਿਤਿਸ਼ ਕੁਮਾਰ ਨੇ ਸੱਦੀ ਜੇ. ਡੀ. ਯੂ. ਨੇਤਾਵਾਂ ਦੀ ਬੈਠਕ, ਪ੍ਰਸ਼ਾਂਤ ਕਿਸ਼ੋਰ ਨਹੀਂ ਹੋਣਗੇ ਸ਼ਾਮਲ
. . .  about 1 hour ago
ਧੁੱਪ ਨਿਕਲਣ ਅਤੇ ਕਿਣ ਮਿਣ ਰੁਕਣ ਨਾਲ ਲੋਕਾਂ ਨੂੰ ਠੰਢ ਤੋਂ ਮਿਲੀ ਰਾਹਤ
. . .  about 1 hour ago
ਕਾਂਗਰਸ 'ਚ ਸਥਿਤੀ ਵਿਸਫੋਟਕ, ਕਿਸੇ ਵੀ ਸਮੇਂ ਹੋ ਸਕਦੈ ਧਮਾਕਾ- ਚੰਦੂਮਾਜਰਾ
. . .  about 1 hour ago
ਪੱਛਮੀ ਬੰਗਾਲ ਵਿਧਾਨ ਸਭਾ 'ਚ ਨਾਗਰਿਕਤਾ ਕਾਨੂੰਨ ਵਿਰੁੱਧ ਮਤਾ ਪਾਸ
. . .  about 1 hour ago
ਪੰਜਾਬ ਨਿਊ ਈਅਰ ਬੰਪਰ- ਪਠਾਨਕੋਟ ਵਾਸੀ 3 ਘੰਟਿਆਂ 'ਚ ਬਣਿਆ ਕਰੋੜਪਤੀ
. . .  about 1 hour ago
ਮੁੜ ਪੰਜ ਦਿਨਾਂ ਪੁਲਿਸ ਰਿਮਾਂਡ 'ਤੇ ਭੇਜਿਆ ਗਿਆ ਗੈਂਗਸਟਰ ਸੁਖਪ੍ਰੀਤ ਬੁੱਢਾ
. . .  22 minutes ago
ਸ਼ਾਹੀਨ ਬਾਗ ਪ੍ਰਦਰਸ਼ਨ ਨੂੰ 'ਟੁਕੜੇ-ਟੁਕੜੇ' ਗੈਂਗ ਦਾ ਸਮਰਥਨ- ਰਵੀਸ਼ੰਕਰ ਪ੍ਰਸਾਦ
. . .  37 minutes ago
ਅਫ਼ਗ਼ਾਨਿਸਤਾਨ 'ਚ ਹਾਦਸਾਗ੍ਰਸਤ ਹੋਇਆ ਯਾਤਰੀ ਜਹਾਜ਼
. . .  59 minutes ago
ਭਾਰਤ ਸਰਕਾਰ ਨੇ ਬੋਡੋਲੈਂਡ ਗਰੁੱਪ ਨਾਲ ਕੀਤਾ ਸ਼ਾਂਤੀ ਸਮਝੌਤਾ
. . .  about 1 hour ago
ਅਖਿਲ ਭਾਰਤੀ ਸਫ਼ਾਈ ਮਜ਼ਦੂਰ ਸੰਘ ਦੇ ਮੁਖੀ ਸੰਜੇ ਗਹਿਲੋਤ 'ਆਪ' ਹੋਏ ਸ਼ਾਮਲ
. . .  about 1 hour ago
ਨਿਰਭੈਆ ਦੇ ਦੋਸ਼ੀ ਮੁਕੇਸ਼ ਦੀ ਪਟੀਸ਼ਨ 'ਤੇ ਜਲਦੀ ਸੁਣਵਾਈ ਕਰਨ ਦੇ ਸੁਪਰੀਮ ਕੋਰਟ ਨੇ ਦਿੱਤੇ ਸੰਕੇਤ
. . .  about 1 hour ago
ਨਿੱਜੀ ਰੰਜਿਸ਼ ਦੇ ਚੱਲਦਿਆਂ ਗੋਲੀਆਂ ਮਾਰ ਕੇ ਵਿਅਕਤੀ ਦਾ ਕਤਲ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 1 ਮਾਘ ਸੰਮਤ 551
ਿਵਚਾਰ ਪ੍ਰਵਾਹ: ਜਿਹੜਾ ਆਦਮੀ ਸੰਕਲਪ ਕਰ ਸਕਦਾ ਹੈ, ਉਸ ਲਈ ਕੁਝ ਵੀ ਅਸੰਭਵ ਨਹੀਂ ਹੁੰਦਾ। -ਐਮਰਸਨ

ਸੰਗਰੂਰ

ਜ਼ਿਲ੍ਹਾ ਸੰਗਰੂਰ ਵਿਚ ਥਾਓਾ-ਥਾਈਾ ਲੋਹੜੀ ਦੀਆਂ ਲੱਗੀਆਂ ਰੌਣਕਾਂ

ਅਹਿਮਦਗੜ੍ਹ, 13 ਜਨਵਰੀ (ਰਣਧੀਰ ਸਿੰਘ ਮਹੋਲੀ/ਰਵਿੰਦਰ ਪੁਰੀ)-ਗੋਲਡਨ ਲੇਡੀਜ਼ ਕਲੱਬ ਅਹਿਮਦਗੜ੍ਹ ਵਲੋਂ ਲੋਹੜੀ ਦਾ ਤਿਉਹਾਰ ਪੁਰਾਤਨ ਰਵਾਇਤੀ ਢੰਗ ਨਾਲ ਮਨਾਇਆ ਗਿਆ | ਕਲੱਬ ਮੈਂਬਰਾਂ ਨੇ ਚੇਅਰਮੈਨ ਸੀਮਾ ਗਰਗ ਦੀ ਅਗਵਾਈ ਵਿਚ ਮਨਾਏ ਲੋਹੜੀ ਦੇ ਤਿਉਹਾਰ ਦੌਰਾਨ ਲੋਹੜੀ ਦੇ ਗੀਤ, ਗਿੱਧਾ ਅਤੇ ਪਤੰਗਬਾਜ਼ੀ ਕਰਦਿਆਂ ਖੂਬ ਧਮਾਲ ਕੀਤੀ | ਇਸ ਮੌਕੇ ਤੇ ਸੀਮਾ ਗਰਗ, ਪਲਵੀ ਗਰਗ, ਰਿਤੂ, ਡਾ ਗੀਤਾ, ਡਾ ਸਪਨਾ, ਡਿੰਪਲ, ਸੋਨੀਆਂ, ਸਿਮੀ, ਰਜਨੀ, ਪੂਜਾ, ਸ਼ੈਲੀ, ਨੀਸ਼ੂ, ਨੂਰੀ, ਸੋਨੀਆ, ਕਰੀਨਾ, ਸਪਨਾ ਆਦਿ ਮੌਜੂਦ ਸਨ |
ਸੁਨਾਮ ਊਧਮ ਸਿੰਘ ਵਾਲਾ, (ਭੁੱਲਰ, ਧਾਲੀਵਾਲ, ਸੱਗੂ)-ਸਥਾਨਕ ਜੇ.ਕੇ. ਮਾਰਕਿਟ ਸਿਨਮਾ ਰੋਡ ਵਲੋਂ ਪ੍ਰਧਾਨ ਵਿਸ਼ਾਲ ਕੌਸ਼ਲ ਦੀ ਅਗਵਾਈ ਵਿਚ ਲੋਹੜੀ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ ਗਿਆ ਜਿਸ ਵਿਚ ਮੁੱਖ ਮਹਿਮਾਨ ਵਜੋਂ ਸ਼ਿਵ ਸ਼ਕਤੀ ਵੁਮੈਨ ਕਲੱਬ ਦੇ ਸਰਪ੍ਰਸਤ ਅਤੇ ਵਾਰਡ ਨੰਬਰ 4 ਦੇ ਨਗਰ ਕੌਾਸਲਰ ਮੈਡਮ ਕਾਂਤਾ ਪੱਪਾ ਨੇ ਸ਼ਿਰਕਤ ਕੀਤੀ | ਮੈਡਮ ਕਾਂਤਾ ਪੱਪਾ ਨੇ ਲੋਹੜੀ ਦੇ ਤਿਉਹਾਰ ਦੀਆਂ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਤਿਉਹਾਰ ਆਪਸੀ ਪਿਆਰ ਅਤੇ ਭਾਈਚਾਰਕ ਸਾਂਝ ਬਣਾਈਾ ਰੱਖਣ 'ਚ ਸਹਾਈ ਹੁੰਦੇ ਹਨ | ਇਸ ਮੌਕੇ ਵਿਸ਼ਾਲ ਕੌਸ਼ਲ, ਦੀਪਕ ਕੁਮਾਰ, ਰਵੀ ਕੁਮਾਰ, ਕਪੂਰ ਸਿੰਘ, ਰਾਜ ਕੁਮਾਰ, ਜੈ ਦੇਵ, ਰਾਮ ਪਾਲ, ਸ਼ਾਮ ਲਾਲ, ਸੁਮਨ ਸ਼ਰਮਾ, ਲਲਿਤਾ ਪਾਠਕ, ਸਸ਼ੀ ਰਾਣੀ, ਰੰਜਨਾ ਸੈਣੀ, ਸਿਮਰਨ, ਸੋਨੀਆ, ਪੂਜਾ ਰਾਣੀ ਅਤੇ ਰਾਖੀ ਅਤੇ ਮੌਜੂਦ ਸਨ |
ਸੰਦੌੜ, (ਗੁਰਪ੍ਰੀਤ ਸਿੰਘ ਚੀਮਾ)-ਗੁਰੂ ਹਰਿ ਰਾਇ ਮਾਡਲ ਹਾਈ ਸਕੂਲ ਝੁਨੇਰ ਵਿਖੇ ਲੋਹੜੀ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ | ਜਸ਼ਨਪ੍ਰੀਤ ਕੌਰ ਅਤੇ ਵੀਰਪਾਲ ਕੌਰ ਨੇ ਕੁੜੀਆਂ ਦੀ ਲੋਹੜੀ ਬਾਰੇ ਮਹੱਤਵਪੂਰਨ ਸਕਿੱਟ ''ਲੋਹੜੀ ਧੀਆਂ ਦੀ'' ਪੇਸ਼ ਕੀਤਾ | ਬੱਚਿਆਂ ਨੇ ਲੋਹੜੀ ਅਤੇ ਮਾਘੀ ਨਾਲ ਸਬੰਧਿਤ ਭਾਸ਼ਣ ਅਤੇ ਕਵਿਤਾਵਾਂ ਪੇਸ਼ ਕੀਤੀਆਂ | ਪ੍ਰੋਗਰਾਮ ਸਮਾਜ ਦੀਆਂ ਕੁਰੀਤੀਆਂ ਨੂੰ ਸੱਟ ਮਾਰਨ ਵਾਲਾ ਸੀ | ਛੋਟੇ ਬੱਚਿਆਂ ਨੇ ਗਿੱਧਾ ਪਾਇਆ ਤੇ ਸਾਰਿਆਂ ਨੇ ਹੀ ਲੋਹੜੀ ਦੇ ਤਿਉਹਾਰ ਦਾ ਖੂਬ ਅਨੰਦ ਮਾਣਿਆ | ਪਿ੍ੰਸੀਪਲ ਊਸ਼ਾ ਰਾਣੀ ਨੇ ਲੋਹੜੀ ਦੇ ਮਹੱਤਵ ਬਾਰੇ ਬੱਚਿਆਂ ਨੂੰ ਜਾਣਕਾਰੀ ਦਿੱਤੀ ਤੇ ਕਿਹਾ ਕਿ ''ਇਸ ਤਰ੍ਹਾਂ ਹੀ ਤਿਉਹਾਰਾਂ ਦੇ ਨਾਲ-ਨਾਲ ਆਪਾਂ ਨੂੰ ਵੀ ਸਮਾਜ ਵਿਚ ਅੱਗੇ ਵਧਣਾ ਚਾਹੀਦਾ ਹੈ ਅਤੇ ਅੱਜ ਕੱਲ੍ਹ ਦੇ ਸਮੇਂ ਵਿਚ ਕੁੜੀਆਂ ਦੀ ਲੋਹੜੀ ਮੁੰਡਿਆ ਵਾਂਗ ਹੀ ਮਨਾਉਣੀ ਚਾਹੀਦੀ ਹੈ | ਬੱਚਿਆਂ ਨੂੰ ਮੂੰਗਫਲੀ ਅਤੇ ਰਿਉੜੀ ਵੀ ਵੰਡੀ ਗਈ | ਇਸ ਮੌਕੇ ਮੈਡਮ ਮਨਪ੍ਰੀਤ ਕੌਰ, ਮਨਜੀਤ ਕੌਰ, ਕਿਰਨਜੀਤ ਕੌਰ, ਅਮਨਦੀਪ ਕੌਰ, ਸਾਜ਼ੀਆ, ਬਲਵਿੰਦਰ ਕੌਰ, ਜਸਪ੍ਰੀਤ ਕੌਰ, ਸ਼ਮਿੰਦਰ ਕੌਰ, ਪਿੰਕੀ ਗੋਇਲ, ਲਵਪ੍ਰੀਤ ਕੌਰ, ਲਖਵੀਰ ਕੌਰ, ਮਾਸਟਰ ਰਣਜੀਤ ਸਿੰਘ, ਮਾਸਟਰ ਅਵਤਾਰ ਸਿੰਘ ਆਦਿ ਹਾਜ਼ਰ ਸਨ |
ਲਹਿਰਾਗਾਗਾ, (ਸੂਰਜ ਭਾਨ ਗੋਇਲ)-ਅਕੈਡਮਿਕ ਹਾਇਟਸ ਪਬਲਿਕ ਸਕੂਲ ਅਤੇ ਲਿਟਲ ਸਟਾਰ ਬਚਪਨ ਪਲੇਅ ਸਕੂਲ ਵਿਖੇ ਲੋਹੜੀ ਦਾ ਤਿਉਹਾਰ ਨਾਲ ਮਨਾਇਆ ਗਿਆ | ਸਕੂਲ ਦੇ ਚੇਅਰਮੈਨ ਸੰਜੇ ਸਿੰਗਲਾ,ਸਟਾਫ਼ ਅਤੇ ਵਿਦਿਆਰਥੀਆਂ ਧੂਣੀ ਬਾਲ ਕੇ ਵਿਚ ਤਿਲ ਸੁੱਟ ਕੇ ਲੋਹੜੀ ਦੇ ਗੀਤ ਗਾ ਕੇ ਆਨੰਦ ਮਾਣਿਆਂ | ਸਕੂਲ ਦੇ ਚੇਅਰਮੈਨ ਨੇ ਲੋਹੜੀ ਦੇ ਤਿਉਹਾਰ ਦੀ ਮਹੱਤਤਾ ਦੱਸਦੇ ਹੋਏ ਕਿਹਾ ਕਿ ਲੋਹੜੀ ਦਾ ਤਿਉਹਾਰ ਖ਼ੁਸ਼ੀਆਂ ਦਾ ਤਿਉਹਾਰ ਹੈ | ਸਕੂਲ ਦੇ ਪਿ੍ੰਸੀਪਲ ਜਸਵੀਰ ਕੌਰ ਵਲੋਂ ਬੱਚਿਆਂ ਨੂੰ ਲੋਹੜੀ ਦੇ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ | ਇਸ ਮੌਕੇ ਰਮਨਪ੍ਰੀਤ ਕੌਰ, ਗੁਰਮੀਤ ਕੌਰ, ਹਰਵਿੰਦਰ ਕੌਰ, ਮਨਪ੍ਰੀਤ ਕੌਰ , ਮੋਨਿਕਾ ਗਰਗ, ਰਮਾ ਭਾਰਤੀ, ਮਨੀਸ਼ਾ, ਅਮਨਦੀਪ ਕੌਰ, ਹੀਨਾ ਗੋਇਲ , ਸੰਦੀਪ ਕੌਰ, ਸ਼ੇਰ ਮੁਹੰਮਦ ਸਮੇਤ ਸਕੂਲਾਂ ਦਾ ਸਟਾਫ਼ ਸ਼ਾਮਿਲ ਸੀ |
ਸੁਨਾਮ ਊਧਮ ਸਿੰਘ ਵਾਲਾ, (ਭੁੱਲਰ, ਧਾਲੀਵਾਲ)-ਰੋਟਰੀ ਕਲੱਬ ਸੁਨਾਮ ਊਧਮ ਸਿੰਘ ਵਾਲਾ ਵੱਲੋਂ ਕਲੱਬ ਪ੍ਰਧਾਨ ਯਸ਼ਪਾਲ ਮੰਗਲਾ ਦੀ ਅਗਵਾਈ ਵਿਚ ਲੋਹੜੀ ਅਤੇ ਮਕਰ ਸਕਰਾਂਤੀ ਨੂੰ ਸਮਰਪਿਤ ਸਥਾਨਕ ਰੋਟਰੀ ਕੰਪਲੈਕਸ ਵਿਖੇ ਪਰਿਵਾਰਿਕ ਮਿਲਣੀ ਸਮਾਰੋਹ ਕਰਵਾਇਆ ਗਿਆ | ਨਗਰ ਕੌਾਸਲ ਦੀ ਸੀਨੀਅਰ ਮੀਤ ਪ੍ਰਧਾਨ ਮੈਡਮ ਕੋਮਲ ਕਾਂਸਲ, ਲੰਡਨ ਤੋਂ ਆਏ ਪਰਮਜੀਤ ਸਿੰਘ, ਰੋਟਰੀ ਕਲੱਬ ਸਿਟੀ ਦੇ ਪ੍ਰਧਾਨ ਸੰਜੇ ਕਾਂਸਲ, ਰੋਟਰੈਕਟ ਕਲੱਬ ਮੇਨ ਦੇ ਪ੍ਰਧਾਨ ਦੀਪਕ ਸਿੰਗਲਾ, ਰੋਟਰੈਕਟ ਕਲੱਬ ਰਾਇਲਜ ਦੇ ਪ੍ਰਧਾਨ ਅਤੁਲ ਗੁਪਤਾ, ਸੰਦੀਪ ਬਾਂਸਲ ਮੁਕਤਸਰ, ਮੁਨੀਸ਼ ਬਾਂਸਲ ਅਤੇ ਐਡਵੋਕੇਟ ਵਰੁਣ ਗਰਗ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪਿ੍ਤਪਾਲ ਸਿੰਘ ਹਾਂਡਾ, ਦਵਿੰਦਰਪਾਲ ਸਿੰਘ ਰਿੰਪੀ, ਜਗਜੀਤ ਸਿੰਘ ਜੌੜਾ, ਰਾਜਨ ਸਿੰਗਲਾ, ਐਡਵੋਕੇਟ ਨਵੀਨ ਗਰਗ, ਠੇਕੇਦਾਰ ਸੁਰੇਸ਼ ਕੁਮਾਰ ਸਸ਼ੀ, ਲਾਡੀ ਗਰਗ, ਨਰੇਸ਼ ਜਿੰਦਲ, ਸਤੀਸ਼ ਮਿੱਤਲ, ਸ਼ਿਵ ਜਿੰਦਲ, ਗੁਰਮੇਲ ਸਿੰਘ ਗਹੀਰ ਅਤੇ ਪ੍ਰਮੋਦ ਹੋਡਲਾ ਆਦਿ ਮੌਜੂਦ ਸਨ |
ਰੁੜਕੀਕਲਾਂ, (ਜਤਿੰਦਰ ਮੰਨਵੀ)-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਵਲੋਂ 'ਬੇਟੀ ਬਚਾਓ ਬੇਟੀ ਪੜ੍ਹਾਓ' ਪ੍ਰੋਗਰਾਮ ਤਹਿਤ ਮੈਡਮ ਨੀਤਿਕਾ ਵਰਮਾ ਦੇ ਦਿਸਾਂ ਨਿਰਦੇਸ਼ਾਂ ਤੇ ਪਿੰਡ ਮੋਰਾਂਵਾਲੀ ਵਿਖੇ ਆਂਗਣਵਾੜੀ ਸੈਟਰਾਂ ਵਲੋਂ ਧੀਆਂ ਦੀ ਲੋਹੜੀ ਮਨਾਈ ਗਈ | ਜਿਸ ਵਿਚ ਮੈਡਮ ਪ੍ਰੀਤ ਕੌਰ ਨੇ ਪਿੰਡ ਵਿਚ ਨਵੀਆਂ ਜੰਮੀਆਂ ਸੱਤ ਲੜਕੀਆਂ ਦੇ ਮਾਪਿਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਇਸ ਮੌਕੇ ਬਲਜੀਤ ਕੌਰ, ਮਮਤਾ ਰਾਣੀ, ਬਲਵਿੰਦਰ ਸਿੰਘ ਬੂਟਾ, ਮੈਡਮ ਇੰਦਰਜੀਤ ਕੌਰ, ਮਾਸਟਰ ਰਣਦੀਪ ਸਿੰਘ ਤੇ ਮਾਸਟਰ ਬਲਜੀਤ ਸਿੰਘ ਤੋਂ ਇਲਾਵਾ ਪ੍ਰਾਇਮਰੀ ਸਕੂਲ ਦਾ ਸਟਾਫ਼ ਹਾਜ਼ਰ ਸੀ |
ਚੀਮਾ ਮੰਡੀ, (ਜਗਰਾਜ ਮਾਨ)-ਪੈਰਾਮਾਉਂਟ ਪਬਲਿਕ ਸਕੂਲ, ਚੀਮਾ ਵਿਚ ਬੱਚਿਆਂ ਦੁਆਰਾ ਲੋਹੜੀ ਦਾ ਤਿਉਹਾਰ ਬਹੁਤ ਹੀ ਹਰਸ਼ੋ ਉਲਾਸ ਨਾਲ ਮਨਾਇਆ ਗਿਆ, ਜਿਵੇਂ ਕਿ ਹਰ ਵਾਰ ਸਕੂਲ ਕੁੱਝ ਵੱਖਰਾ ਕਰਨ ਦੀ ਕੋਸ਼ਿਸ਼ ਕਰਦਾ ਹੈ ਇਸ ਵਾਰ ਵੀ ਸਕੂਲ ਨੇ ਇਹ ਤਿਉਹਾਰ ਕੁਝ ਵੱਖਰੀ ਹੀ ਤਰ੍ਹਾਂ ਨਾਲ ਮਨਾਇਆ | ਇਸ ਤਿਉਹਾਰ ਮੌਕੇ ਪੰਜਾਬੀ ਵਿਰਸੇ ਅਤੇ ਪੰਜਾਬੀ ਪਹਿਰਾਵੇ ਨੂੰ ਪ੍ਰਫੁੱਲਿਤ ਕਰਨ ਲਈ ਫੈਂਸੀ ਡਰੈੱਸ ਮੁਕਾਬਲੇ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਸਕੂਲ ਦੇ ਚੇਅਰਮੈਨ ਜਸਵੀਰ ਸਿੰਘ ਚੀਮਾਂ ਨੇ ਸਪੀਚ ਰਾਹੀਂ ਦੱਸਿਆ ਕੇ ਅੱਜ ਕੱਲ੍ਹ ਲੜਕੀਆਂ ਨੂੰ ਕੁੱਖ ਵਿਚ ਹੀ ਖਤਮ ਕੀਤਾ ਜਾ ਰਿਹਾ ਹੈ ਇਹ ਸਮਾਜ ਲਈ ਬਹੁਤ ਹੀ ਸ਼ਰਮ ਦੀ ਗੱਲ ਹੈ ਇਸ ਲਈ ਮੁੰਡਿਆਂ ਦੀ ਲੋਹੜੀ ਮਨਾਉਣ ਦੀ ਪ੍ਰਥਾ ਦੇ ਨਾਲ-ਨਾਲ ਕੁੜੀਆਂ ਦੀ ਵੀ ਲੋਹੜੀ ਮਨਾਈ ਜਾਵੇ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਸੰਜੇ ਕੁਮਾਰ, ਮੈਡਮ ਕਿਰਨਪਾਲ ਕੌਰ ਅਤੇ ਸਕੂਲ ਅਧਿਆਪਕਾਂ ਨੇੇ ਬੱਚਿਆਂ ਨੂੰ ਇਸ ਤਿਉਹਾਰ ਦੀ ਵਧਾਈ ਦਿੱਤੀ |
ਸੁਨਾਮ ਊਧਮ ਸਿੰਘ ਵਾਲਾ, (ਧਾਲੀਵਾਲ, ਭੁੱਲਰ)-ਸ਼ਹਿਰਦੇ ਵਾਰਡ ਨੰਬਰ 23 ਦੇ ਦਸਮੇਸ਼ ਨਗਰ ਵਾਸੀਆਂ ਵਲੋਂ ਆਪਸੀ ਪਿਆਰ ਅਤੇ ਖੁਸ਼ੀ ਦਾ ਤਿਉਹਾਰ ਲੋਹੜੀ ਮਿਲਕੇ ਮਨਾਇਆ ਗਿਆ | ਇਸ ਮੌਕੇ ਐਡਵੋਕੇਟ ਰਣਜੀਤ ਸਿੰਘ ਬਖਸ਼ੀਵਾਲਾ, ਗੁਰਚਰਨ ਸਿੰਘ ਸੇਖੋਂ, ਗੁਰਜੌਟ ਸਿੰਘ,ਐਡਵੋਕੇਟ ਪਰਮਿੰਦਰ ਸਿੰਘ ਜਾਰਜ, ਯਾਦਵਿੰਦਰ ਭਾਰਦਵਾਜ, ਗੁਰਸ਼ਰਨ ਸਿੰਘ ਧਾਲੀਵਾਲ, ਐਡਵੋਕੇਟ ਸਤਵੀਰ ਸਿੰਘ ਬਖਸ਼ੀਵਾਲਾ, ਪਵਿੰਤਰ ਸਿੰਘ ਵਿਰਕ, ਐਡਵੋਕੇਟ ਕਿ੍ਸ਼ਨ ਸਿੰਘ ਭੁਟਾਲ, ਹਰਜੀਤ ਸਿੰਘ, ਗੁਰਜਿੰਦਰ ਸਿੰਘ ਗੋਲਡੀ, ਮਾਲਵਿੰਦਰ ਸਿੰਘ ਅਤੇ ਬਲਵਿੰਦਰ ਸਿੰਘ ਆਦਿ ਮੌਜੂਦ ਸਨ |
ਧਰਮਗੜ੍ਹ, (ਗੁਰਜੀਤ ਸਿੰਘ ਚਹਿਲ)-ਸਰਕਲ ਧਰਮਗੜ੍ਹ ਅਧੀਨ ਪੈਂਦੇ ਵੱਖ-ਵੱਖ ਸਰਕਾਰੀ, ਪ੍ਰਾਈਵੇਟ ਸਕੂਲਾਂ ਅਤੇ ਕਾਲਜਾਂ 'ਚ ਲੋਹੜੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਸ਼ਹੀਦ ਉਧਮ ਸਿੰਘ ਅਕੈਡਮੀ ਸਤੌਜ ਦੇ ਚੇਅਰਮੈਨ ਕੁਲਵਿੰਦਰ ਸਿੰਘ, ਪ੍ਰਬੰਧਕ ਗੁਰਸ਼ਰਨ ਤੱਗੜ, ਪ੍ਰਬੰਧਕ ਰਾਜ ਕੁਮਾਰ ਚੀਮਾ, ਸੰਤ ਹਰਚੰਦ ਸਿੰਘ ਸਕੂਲ ਦੇ ਚੇਅਰਮੈਨ ਰਣਵੀਰ ਸਿੰਘ ਜਵੰਧਾ, ਪਿ੍ੰਸੀਪਲ ਬਲਕਾਰ ਸਿੰਘ ਸੇਖੋਂ, ਸ੍ਰੀ ਹਰਿਕਿ੍ਸ਼ਨ ਪਬਲਿਕ ਸਕੂਲ ਫਲੇੜਾ ਦੇ ਚੇਅਰਮੈਨ ਹਰਚਰਨ ਸਿੰਘ ਭੰਗੂ, ਪ੍ਰਧਾਨ ਹਰਦੀਪ ਸਿੰਘ ਭੰਗੂ, ਪਿ੍ੰਸੀਪਲ ਜਸਵਿੰਦਰ ਕੌਰ ਮੰਡੇਰ, ਸੰਤ ਅਤਰ ਸਿੰਘ ਸਕੂਲ ਹਰਿਆਉ ਦੇ ਚੇਅਰਮੈਨ ਐਡਵੋਕੇਟ ਸਤਨਾਮ ਸਿੰਘ ਬਾਵਾ, ਪ੍ਰਧਾਨ ਵਾਸ਼ਦੇਵ ਸ਼ਰਮਾ ਅਤੇ ਕੇ.ਸੀ.ਟੀ. ਕਾਲਜ ਫਤਹਿਗੜ੍ਹ ਦੇ ਚੇਅਰਮੈਨ ਮੌਟੀ ਗਰਗ, ਪ੍ਰਧਾਨ ਜਸਵੰਤ ਸਿੰਘ ਵੜ੍ਹੈਚ ਦੀ ਅਗਵਾਈ ਹੇਠ ਸਕੂਲਾਂ, ਕਾਲਜਾਂ ਦੇ ਸਟਾਫ ਨੇ 'ਧੀਆਂ ਦੀ ਲੋਹੜੀ' ਮਨਾਉਂਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਲੜਕੀਆਂ ਨੂੰ ਲੜਕਿਆਂ ਦੇ ਬਰਾਬਰ ਹੀ ਮਾਣ-ਸਤਿਕਾਰ ਦੇਣ ਕਿਉਂਕਿ ਲੜਕੀਆਂ ਅੱਜ ਹਰ ਖੇਤਰ 'ਚ ਲੜਕਿਆਂ ਨਾਲੋਂ ਅੱਗੇ ਹਨ | ਇਸ ਮੌਕੇ ਵਿਦਿਆਰਥੀਆਂ ਨੂੰ ਪ੍ਰਬੰਧਕਾਂ ਅਤੇ ਸਟਾਫ਼ ਵਲੋਂ ਗੱਚਕ, ਰਿਉੜੀਆਂ ਅਤੇ ਮੂੰਗਫਲੀ ਆਦਿ ਵੰਡ ਕੇ ਲੋਹੜੀ ਦੇ ਤਿਉਹਾਰ ਦੀ ਖੁਸ਼ੀ ਮਨਾਈ ਗਈ |
ਮਾਲੇਰਕੋਟਲਾ, (ਪਾਰਸ ਜੈਨ)-ਰੋਟਰੀ ਕਲੱਬ ਮਾਲੇਰਕੋਟਲਾ ਮਿਡ ਟਾਊਨ ਵਲੋਂ ਸਥਾਨਕ ਮਿੳਾੂਸਪਲ ਕਲੱਬ ਵਿਖੇ ਲੋਹੜੀ ਦਾ ਤਿਓਹਾਰ ਮਨਾਉਣ ਲਈ ਇਕ ਪ੍ਰਭਾਵਸ਼ਾਲੀ ਸਮਾਗਮ ਪ੍ਰਧਾਨ ਮਦਨ ਮੋਹਨ ਦੀ ਅਗਵਾਈ ਹੇਠ ਕਰਵਾਇਆ ਗਿਆ | ਸਾਬਕਾ ਪ੍ਰਧਾਨ ਮਹਿੰਦਰ ਸਿੰਘ ਪਰੂਥੀ ਨੇ ਕਿਹਾ ਕਿ ਅੱਜ ਦੀ ਬੇਟੀ ਲੜਕਿਆਂ ਦੇ ਬਰਾਬਰ ਹੀ ਨਹੀਂ ਬਲਕਿ ਇਕ ਕਦਮ ਅੱਗੇ ਹੈ | ਰੋਟੇਰੀਅਨ ਹੰਸ ਰਾਜ ਡੁਡੇਜਾ ਅਤੇ ਜਯੋਤੀ ਆਹੂਜਾ ਨੇ ਲੋਹੜੀ ਦੀ ਇਤਿਹਾਸਿਕ ਮਹੱਤਤਾ ਬਾਰੇ ਜਾਣੂ ਕਰਵਾਇਆ | ਸਮਾਗਮ ਦੌਰਾਨ ਕਲੱਬ ਦੇ ਚਾਰਟਰ ਪ੍ਰਧਾਨ ਵਿਨੋਦ ਜੈਨ, ਅਸੀਸਟੈਂਟ ਗਵਰਨਰ ਰੋਟਰੀ ਸੱਤਪਾਲ ਗਰਗ, ਰਵਿੰਦਰ ਜੈਨ, ਸੁਖਪਾਲ ਗਰਗ, ਹੰਸਰਾਜ ਡੁਡੇਜਾ, ਸਕੱਤਰ ਪਾਰਸ ਜੈਨ, ਯਸ਼ਪਾਲ ਆਹੂਜਾ, ਅਨਿਲ ਗੋਇਲ, ਰਾਜੇਸ਼ ਗੁਪਤਾ, ਦਰਸ਼ਨ ਮਿੱਤਲ, ਅਨਿਲ ਕਥੂਰੀਆ, ਹਰਦੀਪ ਸਿੰਘ ਪਾਹਵਾ, ਭੂਪੇਸ਼ ਜੈਨ, ਅਮਿਤ ਜੈਨ, ਵਿਕਾਸ ਜੈਨ, ਨਿਤੀਨ ਜੈਨ, ਦੀਪਕ ਮਿੱਤਲ, ਰਵਿੰਦਰ ਸਿੰਗਲਾ ਰੋਹੀਤ ਡੁਡੇਜਾ, ਰੋਹੀਤ ਆਹੂਜਾ, ਆਦਿ ਰੋਟੇਰੀਅਨ ਅਤੇ ਮਹਿਮਾਨ ਹਾਜ਼ਰ ਸਨ |
ਕੁੱਪ ਕਲਾਂ, (ਕੁਲਦੀਪ ਸਿੰਘ ਲਵਲੀ)-ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਤੇ ਹਲਕਾ ਵਿਧਾਇਕ ਸ: ਸੁਰਜੀਤ ਸਿੰਘ ਧੀਮਾਨ ਵਲੋਂ ਪਿੰਡ ਫੱਲੇਵਾਲ ਵਿਖੇ ਜਗਰੂਪ ਸਿੰਘ ਫੱਲੇਵਾਲ ਦੀ ਪੋਤਰੀ ਤੇ ਯਾਦਵਿੰਦਰ ਸਿੰਘ ਦੀ ਪੁੱਤਰੀ ਏਕਮਪ੍ਰੀਤ ਦੇ ਜਨਮ ਮੌਕੇ ਕਰਵਾਏ ਗਏ ਲੋਹੜੀ ਸਮਾਗਮ ਦੌਰਾਨ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਬੋਲਦਿਆਂ ਕਿਹਾ ਕਿ ਧੀਆਂ ਦੀ ਲੋਹੜੀ ਮਨਾਉਣਾ ਅੱਜ ਦੇ ਸਮੇਂ ਦੀ ਮੁੱਖ ਮੰਗ ਹੈ ਤੇ ਲੜਕੀਆਂ ਨੂੰ ਵਿਚਾਰੀਆਂ ਜਾਂ ਨਿਤਾਣੀਆਂ ਸਮਝਣ ਦੀ ਬਜਾਏ ਉਨ੍ਹਾਂ ਨੂੰ ਸਮਰਥ ਮਨੁੱਖੀ ਸ਼ਖ਼ਸੀਅਤਾਂ ਸਮਝਿਆ ਜਾਣਾ ਚਾਹੀਦਾ ਹੈ | ਸਟੇਜ ਸੈਕਟਰੀ ਰਣਜੀਤ ਸਿੰਘ ਮਾਂਗਟ ਤੇ ਯਾਦਵਿੰਦਰ ਸਿੰਘ ਵਲੋਂ ਬਾਬਾ ਬੇਅੰਤ ਸਿੰਘ ਬੇਰਕਲਾਂ, ਗੁਰਚਰਨ ਸਿੰਘ ਗਰੇਵਾਲ ਮੈਂਬਰ ਸ਼੍ਰੋਮਣੀ ਕਮੇਟੀ, ਜਗਦੀਸ਼ ਸਿੰਘ ਗਰਚਾ ਸਾਬਕਾ ਕੈਬਨਿਟ ਮੰਤਰੀ, ਸਾਬਕਾ ਚੇਅਰਮੈਨ ਤੁਫ਼ੈਲ ਮਲਿਕ ਮਲੇਰਕੋਟਲਾ, ਕਾਮਿਲ ਬੋਪਾਰਾਏ ਹਲਕਾ ਇੰਚਾਰਜ ਰਾਏਕੋਟ, ਤੇਜ਼ੀ ਕਮਾਲਪੁਰ ਸਿਆਸੀ ਸਕੱਤਰ ਸ: ਧੀਮਾਨ, ਪੀ.ਏ. ਮਨਜਿੰਦਰ ਸਿੰਘ ਬਿੱਟਾ, ਪ੍ਰਭਦੀਪ ਸਿੰਘ ਗਰੇਵਾਲ ਸੈਕਟਰੀ ਯੂਥ ਕਾਂਗਰਸ ਪੰਜਾਬ, ਚੇਅਰਮੈਨ ਬਲਜਿੰਦਰ ਸਿੰਘ ਬੌੜਹਾਈ, ਕਾਂਗਰਸੀ ਬੁਲਾਰਾ ਗੁਰਵਿੰਦਰ ਸਿੰਘ ਰਟੋਲ, ਟਕਸਾਲੀ ਆਗੂ ਜ਼ਿਲ੍ਹਾ ਪ੍ਰਧਾਨ ਗੁਰਜੀਵਨ ਸਿੰਘ ਸਰੌਦ, ਅਜੀਤ ਸਿੰਘ ਚੰਦੂਰਾਈਆਂ ਸਾਬਕਾ ਸੂਚਨਾ ਕਮਿਸ਼ਨਰ ਪੰਜਾਬ, ਜਸਵਿੰਦਰ ਸਿੰਘ ਲਾਲੀ, ਸਰਪੰਚ ਜਗਦੇਵ ਸਿੰਘ ਸੰਧੂ, ਜਗਵੰਤ ਸਿੰਘ ਜੱਗੀ, ਵਿੱਕੀ ਟੰਡਨ, ਡਾ. ਰੁਪਿੰਦਰ ਸਿੰਘ ਬ੍ਰਹਮਪੁਰੀ, ਹਰਜਿੰਦਰ ਸਿੰਘ ਨੱਥੂਮਾਜਰਾ, ਜੱਸੀ ਬੌੜਹਾਈ ਤੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ |
ਦਿੜ੍ਹਬਾ ਮੰਡੀ, (ਪਰਵਿੰਦਰ ਸੋਨੂੰ)-ਦਿੜ੍ਹਬਾ ਇਲਾਕੇ ਦੇ ਸਭ ਤੋ ਵੱਧ ਹਰਮਨ ਪਿਆਰੇ ਹਿਮਲੈਂਡ ਪਬਲਿਕ ਸਕੂਲ ਦਿੜ੍ਹਬਾ ਵਿਖੇ ਲੋਹੜੀ ਦਾ ਤਿਉਹਾਰ ਲੋਹੜੀ ਧੀਆਂ ਦੀ ਦੇ ਰੂਪ ਵਿੱਚ ਮਨਾਇਆ ਗਿਆ¢ ਹਿਮਲੈਂਡ ਸਕੂਲ ਦਾ ਮੁੱਖ ਮਕਸਦ ਲੋਕਾਂ ਨੂੰ ਧੀਆਂ ਦੀ ਪੜ੍ਹਾਈ ਪ੍ਰਤੀ ਜਾਗਰੂਕ ਕਰਨਾ ਹੈ¢ ਸਕੂਲ ਦੇ ਡਾਇਰੈਕਟਰ ਪੰਕਜ ਗੁਗਨਾਨੀ, ਪਿ੍ੰਸੀਪਲ ਹੈਰੀ ਸਿੱਧੂ, ਚੇਅਰਮੈਨ ਰਾਮਪਾਲ ਸਿੰਗਲਾ, ਸਿੱਖਿਆ ਨਿਰਦੇਸ਼ਕ ਸਵੀਤਾ ਕਪੂਰ ਅਤੇ ਸਕੱਤਰ ਪੁਨੀਤ ਬਾਂਸਲ ਨੇ ਵਿਦਿਆਰਥੀਆਂ ਤੇ ਸਟਾਫ ਨੂੰ ਲੋਹੜੀ ਦੀਆਂ ਮੁਬਾਰਕਾਂ ਦਿੱਤੀਆਂ¢ ਵਿਦਿਆਰਥੀਆਂ ਵਲੋਂ ਗਿੱਧਾ ਤੇ ਭੰਗੜਾ ਪੇਸ਼ ਕੀਤਾ ਗਿਆ¢ ਇਸ ਤੋਂ ਇਲਾਵਾ ਮਾਪਿਆਂ ਨੂੰ ਧੀਆਂ ਦੀ ਸਿੱਖਿਆ ਪ੍ਰਤੀ ਪ੍ਰੋਤਸ਼ਾਹਿਤ ਕਰਨ ਲਈ ਧੀਆਂ ਦੀ ਲੋਹੜੀ ਮਨਾਈ ਗਈ ਹੈ |
ਸੁਨਾਮ ਊਧਮ ਸਿੰਘ ਵਾਲਾ, (ਰੁਪਿੰਦਰ ਸਿੰਘ ਸੱਗੂ)-ਅਕੇਡੀਆ ਵਰਲਡ ਸਕੂਲ ਸੁਨਾਮ ਵਿਖੇ ਲੋਹੜੀ ਦੇ ਤਿਉਹਾਰ ਨਾਲ ਸਬੰਧਿਤ ਰੰਗਾਰੰਗ ਪ੍ਰੋਗਰਾਮ ਕਰਵਾਇਆ ਗਿਆ | ਇਸ ਮੌਕੇ ਸਕੂਲ ਦੇ ਵਿਦਿਆਰਥੀ ਸੁੰਦਰ ਅਤੇ ਸੱਭਿਆਚਾਰਕ ਪੰਜਾਬੀ ਪਹਿਰਾਵੇ ਵਿਚ ਸੱਜ ਧਜ ਕੇ ਸਕੂਲ ਪਹੁੰਚੇ | ਪ੍ਰੋਗਰਾਮ ਦੀ ਸ਼ੁਰੂਆਤ ਲੋਹੜੀ ਦੀ ਪਵਿੱਤਰ ਧੂਣੀ ਵਾਲ ਕੇ ਸਕੂਲ ਦੇ ਪਿ੍ੰਸੀਪਲ ਮੈਡਮ ਰਣਜੀਤ ਕੌਰ ਨੇ ਕੀਤੀ | ਮਿਊਜ਼ਿਕ ਅਧਿਆਪਕ ਨਰੈਣ ਸਿੰਘ ਦੀ ਦੇਖ ਰੇਖ ਹੇਠ ਛੇਵੀਂ ਤੋ ਅੱਠਵੀਂ ਜਮਾਤ ਦੇ ਵਿਦਿਆਰਥੀਆ ਦੁਆਰਾ ਸ਼ਬਦ ਗਾਇਨ ਕੀਤਾ ਗਿਆ | ਸਕੂਲ ਦੇ ਚੇਅਰਮੈਨ ਗਗਨਦੀਪ ਸਿੰਘ ਨੇ ਲੋਹੜੀ ਅਤੇ ਮਾਘੀ ਦੇ ਪਾਵਨ ਤਿਉਹਾਰ ਦੀ ਜਾਣਕਾਰੀ ਪ੍ਰਦਾਨ ਕੀਤੀ |
ਸੁਨਾਮ ਊਧਮ ਸਿੰਘ ਵਾਲਾ, (ਧਾਲੀਵਾਲ, ਭੁੱਲਰ)-ਸਥਾਨਕ ਇੰਟਰਨੈਸ਼ਨਲ ਆਕਸਫੋਰਡ ਸਕੂਲ ਵਿਖੇ ਬੱਚਿਆਂ ਵੱਲੋਂ ਲੋਹੜੀ ਦਾ ਤਿਉਹਾਰ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ | ਸਕੂਲ ਦੇ ਚੇਅਰਮੈਨ ਰਜਿੰਦਰ ਗੋਇਲ ਨੇ ਬੱਚਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਲੋਹੜੀ ਦਾ ਤਿਉਹਾਰ ਭਾਰਤੀ ਸੱਭਿਅਤਾ ਦੀ ਪਛਾਣ ਹੈ | ਇਸ ਮੌਕੇ ਸਕੂਲ ਅਧਿਆਪਕਾ ਪ੍ਰੀਤੀ ਸਰਮਾ, ਸਪਨਾ ਸ਼ਰਮਾ, ਪ੍ਰਭਜੋਤ ਕੌਰ, ਨਵਜੋਤ ਕੌਰ, ਦਵਿੰਦਰ ਕੌਰ, ਪਿ੍ਆ ਭਾਰਦਵਾਜ, ਰਣਜੀਤ ਕੌਰ, ਮੁਨੀਸ਼ਾ ਸ਼ਰਮਾ, ਭਾਵਨਾ ਅਤੇ ਮਨਪ੍ਰੀਤ ਸ਼ਰਮਾ ਆਦਿ ਮੌਜੂਦ ਸਨ |
ਨਦਾਮਪੁਰ/ਚੰਨੋਂ, (ਹਰਜੀਤ ਸਿੰਘ ਨਿਰਮਾਣ)-ਸਥਾਨਕ ਪਿੰਡ ਨਦਾਮਪੁਰ ਦੀ ਰੱਬ ਸੁੱਖ ਰੱਖੇ ਲੋਕ ਭਲਾਈ ਸੰਸਥਾ ਨੇ ਆਪਣੀ ਪਹਿਲੀ ਵਰ੍ਹੇਗੰਢ ਮੌਕੇ ਕੈਨੇਡੀਅਨ ਪੈਲੇਸ ਨਦਾਮਪੁਰ ਵਿਚ ਪ੍ਰਾਇਮਰੀ ਸਕੂਲ ਦੀਆਂ ਕੁੜੀਆਂ ਦੀ ਲੋਹੜੀ ਮਨਾਈ | ਇਸ ਮੌਕੇ ਤੇ ਰੱਬ ਸੁੱਖ ਰੱਖੇ ਸੰਸਥਾ ਦੇ ਪ੍ਰਧਾਨ-ਯੋਧਾ ਸਿੰਘ, ਸਕੱਤਰ-ਬਲਵਿੰਦਰ ਸਿੰਘ, ਮੀਤ ਪ੍ਰਧਾਨ-ਜਗਤਵੀਰ ਸਿੰਘ, ਟੀਮ ਮੈਂਬਰ ਜਿਨ੍ਹਾਂ 'ਚ ਅਮਨਾਂ, ਭੁਪਿੰਦਰ ਗੁਰਵਿੰਦਰ, ਪਰਗਟ, ਬੱਬੂ, ਅਵਤਾਰ, ਸਤਨਾਮ, ਰਘਵੀਰ ਫੌਜੀ, ਗਿਆਨ ਮਾਸਟਰ, ਸਿਮਰ ਐਡਵੋਕੇਟ ਆਦਿ ਹਾਜਰ ਸਨ |
ਸੁਨਾਮ ਊਧਮ ਸਿੰਘ ਵਾਲਾ, (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)-ਬਾਰ ਐਸੋਸੀਏਸ਼ਨ ਸੁਨਾਮ ਊਧਮ ਸਿੰਘ ਵਾਲਾ ਵਲੋਂ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਗੁਰਪ੍ਰੀਤ ਸਿੰਘ ਸਿੱਧੂ ਦੀ ਅਗਵਾਈ ਵਿਚ ਸਥਾਨਕ ਕੋਰਟ ਕੰਪਲੈਕਸ ਵਿਖੇ ਲੋਹੜੀ ਦਾ ਤਿਉਹਾਰ ਧੂਮ ਧਾਮ ਨਾਲ ਮਨਇਆ ਗਿਆ ਜਿਸ ਵਿਚ ਐਸ.ਡੀ.ਜੇ.ਐਮ.ਸੁਨਾਮ ਮੈਡਮ ਦੀਪਤੀ ਗੋਇਲ, ਜੇ.ਐਮ.ਆਈ.ਸੀ. ਸੁਨਾਮ ਮੈਡਮ ਕੁੰਪਲ ਧੰਜਲ ਵਲੋਂ ਵਿਸ਼ੇਸ਼ ਤੌਰ 'ਤੇ ਸਿਰਕਤ ਕੀਤੀ ਗਈ | ਵਕੀਲ ਭਾਈਚਾਰੇ ਵਲੋਂ ਖੁਸ਼ੀਆਂ ਸਾਝੀਆਂ ਕਰਦਿਆਂ ਅੱਗ ਦੀ ਧੂਣੀ ਬਾਲਕੇ ਤਿਲ ਪਾਉਣ ਦੀ ਰਸਮ ਵੀ ਅਦਾ ਕੀਤੀ ਗਈ | ਇਸ ਐਡਵੋਕੇਟ ਤੇਜਪਾਲ ਭਾਰਦਵਾਜ, ਕਰਨਵੀਰ ਵਸਿਸ਼ਟ, ਰਣਜੀਤ ਸਿੰਘ ਬਖਸ਼ੀਵਾਲਾ, ਗੁਰਬਖਸੀਸ਼ ਸਿੰਘ ਚੱਠਾ, ਨਰਿੰਦਰ ਸਿੰਘ ਸਿੱਧੂ, ਕਿ੍ਸ਼ਨ ਸਿੰਘ ਭੁਟਾਲ, ਨਵੀਨ ਗਰਗ, ਰਵਿੰਦਰ ਭਾਰਦਵਾਜ, ਪ੍ਰਵੀਨ ਜੈਨ, ਮਲਕੀਤ ਸਿੰਘ, ਵਰਿੰਦਰ ਸਿੰਘ ਰੰਮੀ, ਸੁਖਵਿੰਦਰ ਸਿੰਘ ਨਹਿਲ, ਵਰਿੰਦਰਪਾਲ ਸਿੰਘ ਚੱਠਾ, ਸੁਖਵਿੰਦਰ ਸਿੰਘ ਜੰਮੂ, ਮਲਕੀਤ ਸਿੰਘ ਅਬਦਾਲ ਅਤੇ ਐਚ.ਐਮ, ਐਸ.ਬੇਦੀ ਆਦਿ ਮੌਜੂਦ ਸਨ |
ਮਾਲੇਰਕੋਟਲਾ, (ਮੁਹੰਮਦ ਹਨੀਫ਼ ਥਿੰਦ)-ਮਲੇਰਕੋਟਲਾ ਵਿਖੇ ਸਮਾਜਸੇਵਕਾ ਤੇ ਆਂਗਣਵਾੜੀ ਮੁਲਾਜ਼ਮ ਜਸਵੀਰ ਕੌਰ ਅਤੇ ਉਹਨਾਂ ਦੀ ਟੀਮ ਵਲੋਂ ਝੁੱਗੀਆਂ ਵਿੱਚ ਰਹਿੰਦੇ ਲੋਕਾਂ ਦੇ ਨਾਲ ਸ਼ਹਿਰ ਵਾਸੀਆਂ ਸਮੇਤ 71 ਧੀਆਂ ਦੀ ਲੋਹੜੀ ਮਨਾਈ ਗਈ | ਇਸ ਮੌਕੇ ਸਾਬਕਾ ਖੇਡ ਮੰਤਰੀ ਅਤੇ ਡੀ.ਐਸ. ਪੀ. ਸ਼ੁਮਿਤ ਸੂਦ ਨੇ ਪ੍ਰਬੰਧਕਾਂ ਨੂੰ ਲੋਹੜੀ ਦੀ ਮੁਬਾਰਕ ਦਿੱਤੀ. ਇਨ੍ਹਾਂ ਤੋਂ ਇਲਾਵਾ ਜੋਗਿੰਦਰ ਸਿੰਘ ਸ਼ਾਹੀ ਕੈਨੇਡਾ, ਹਾਕਮ ਸਿੰਘ ਚੱਕ, ਮੁਨਸ਼ੀ ਫ਼ਾਰੂਕ, ਅੰਕੂ ਯਖਮੀ ਕੌਾਸਲਰ, ਮੁਹੰਮਦ ਅਖਤਰ, ਅਹਿਸਾਨ ਨੇ ਵੀ ਲੋਹੜੀ ਦੀਆਂ ਮੁਬਾਰਕਾਂ ਦਿੱਤੀ |
'ਧੀਆਂ ਦੀ ਲੋਹੜੀ' 19 ਨੂੰ
ਰੁੜਕੀ ਕਲਾਂ, 13 ਜਨਵਰੀ (ਜਤਿੰਦਰ ਮੰਨਵੀ)-ਯੂਥ ਕਲੱਬ ਭੁਰਥਲਾ ਮੰਡੇਰ ਵਲੋਂ ਐਨ.ਆਰ.ਆਈ. ਵੀਰਾਂ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ 19 ਜਨਵਰੀ ਦਿਨ ਐਤਵਾਰ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਧੀਆਂ ਦੀ ਲੋਹੜੀ ਮਨਾਈ ਜਾ ਰਹੀ ਹੈ | ਕਲੱਬ ਆਗੂ ਪਟਵਾਰੀ ਹਰਦੀਪ ਸਿੰਘ ਰਾਜੂ ਨੇ ਦੱਸਿਆ ਕਿ ਇਸ ਸਮਾਗਮ ਵਿਚ ਪਿਛਲੇ ਸਾਲ ਦੌਰਾਨ ਜਨਮੀਆਂ ਸਾਰੀਆਂ ਧੀਆਂ ਦੀ ਲੋਹੜੀ ਮਨਾਈ ਜਾਵੇਗੀ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਜਾਵੇਗਾ | ਸਮਾਗਮ ਦਾ ਉਦਘਾਟਨ ਜਿੱਥੇ ਪਾਇਨੀਅਰ ਸਕੂਲ ਦੀ ਪਿ੍ੰਸੀਪਲ ਡਾ. ਪਰਮਿੰਦਰ ਕੌਰ ਮੰਡੇਰ ਕਰਨਗੇ ਉੱਥੇ ਹੀ ਸਮਾਗਮ 'ਚ ਰੋਇਲ ਪੰਜਾਬਣ ਦਾ ਖਿਤਾਬ ਜਿੱਤਣ ਵਾਲੀ ਮੁਟਿਆਰ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਆ ਜਾਵੇਗਾ | ਇਸ ਮੌਕੇ ਪਟਵਾਰੀ ਵਿਜੇਵਾਲ ਢਿੱਲੋ, ਸੁਖਬੀਰ ਸਿੰਘ, ਗੁਰਪ੍ਰੀਤ ਸਿੰਘ ਗੋਪੀ, ਨਿੰਦਰ ਮੰਡੇਰ, ਜਗਵਿੰਦਰ ਸਿੰਘ, ਰੁਪਿੰਦਰਪਾਲ, ਲਵੀ ਸੋਹਲ, ਹੈਪੀ ਮੰਡੇਰ, ਜਗਜੀਤ ਸਿੰਘ, ਨਿੱਕਾ ਸੋਖਲ, ਹੈਰੀ, ਰਵੀ ਸੋਖਲ, ਬਿੰਦਰ ਲੋਟੇ, ਰਮਨ ਢਿੱਲੋਂ, ਗੁਰੀ ਆਦਿ ਮੌਜੂਦ ਸਨ |

ਪੁਲਿਸ ਵਾਂਗ ਹੋਮਗਾਰਡ ਮੁਲਾਜ਼ਮਾਂ ਦੀ ਵੀ ਸਾਲਾਨਾ ਮੈਡੀਕਲ ਜਾਂਚ ਸ਼ੁਰੂ

ਸੰਗਰੂਰ, 13 ਜਨਵਰੀ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ)-ਜ਼ਿਲ੍ਹਾ ਸੰਗਰੂਰ ਪੁਲਿਸ ਮੁਖੀ ਸੰਗਰੂਰ ਡਾ. ਸੰਦੀਪ ਗਰਗ ਨੇ ਦੱਸਿਆ ਹੈ ਕਿ ਜ਼ਿਲ੍ਹਾ ਸੰਗਰੂਰ ਅੰਦਰ ਜ਼ਿਲ੍ਹਾ ਪੁਲਿਸ ਮੁਲਾਜ਼ਮਾਂ ਵਾਂਗ ਹੋਮਗਾਰਡ ਮੁਲਾਜ਼ਮਾਂ ਦੀ ਵੀ ਨਿਯਮਤ ਮੈਡੀਕਲ ਜਾਂਚ ਸ਼ੁਰੂ ...

ਪੂਰੀ ਖ਼ਬਰ »

ਮਨਦੀਪ ਕੌਰ ਨੇ ਨੈਸ਼ਨਲ ਖੇਡਾਂ 'ਚੋਂ ਜਿੱਤਿਆਂ ਚਾਂਦੀ ਦਾ ਤਗਮਾ

ਲੌਾਗੋਵਾਲ, 13 ਜਨਵਰੀ (ਵਿਨੋਦ)-ਸਰਕਾਰੀ ਐਲੀਮੈਂਟਰੀ ਸਕੂਲ ਰੱਤੋ ਕੇ ਦੀ ਵਿਦਿਆਰਥਣ ਮਨਦੀਪ ਕੌਰ ਨੇ 65ਵੀਂਆਂ ਨੈਸ਼ਨਲ ਪੱਧਰੀ ਸਕੂਲ ਖੇਡਾਂ ਦੇ ਰੋਪ ਸਕੀਪਿੰਗ ਮੁਕਾਬਲੇ 'ਚੋਂ ਦੂਜਾ ਸਥਾਨ ਪ੍ਰਾਪਤ ਕੀਤਾ ਹੈ | ਸਕੂਲ ਦੇ ਮੁੱਖ ਅਧਿਆਪਕ ਸੁਰਿੰਦਰ ਸਿੰਘ ਨੇ ਦੱਸਿਆ ਕਿ ...

ਪੂਰੀ ਖ਼ਬਰ »

ਮੀਂਹ ਨਾਲ ਹਲਕੀ ਗੜੇਮਾਰੀ ਹੋਈ

ਦਿੜ੍ਹਬਾ ਮੰਡੀ, 13 ਜਨਵਰੀ (ਹਰਬੰਸ ਸਿੰਘ ਛਾਜਲੀ)-ਦਿੜ੍ਹਬਾ ਇਲਾਕੇ ਵਿੱਚ ਸਵੇਰੇ ਤੋਂ ਦੁਪਿਹਰ ਤੱਕ ਰੁਕ-ਰੁਕ ਕੇ ਹਲਕਾ ਮੀਂਹ ਪੈਂਦਾ ਰਿਹਾ | ਜਿਸ ਕਾਰਨ ਠੰਡ ਵੱਧ ਗਈ | ਦੁਪਹਿਰ ਸਮੇਂ ਤੇਜ ਮੀਂਹ ਆਇਆ | ਮੀਂਹ ਦੇ ਨਾਲ ਹਲਕੀ ਗੜੇਮਾਰੀ ਵੀ ਹੋਈ | ਗੜੇਮਾਰੀ ਨੇ ਕਿਸਾਨਾਂ ...

ਪੂਰੀ ਖ਼ਬਰ »

ਜੇਲ੍ਹ 'ਚੋਂ ਵਾਇਰਲ ਵੀਡੀਓ ਮਾਮਲੇ 'ਚ 2 ਹਵਾਲਾਤੀਆਂ 'ਤੇ ਮੁਕੱਦਮਾ ਦਰਜ

ਸੰਗਰੂਰ, 13 ਜਨਵਰੀ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ)-ਕੁਝ ਦਿਨ ਪਹਿਲਾਂ ਜ਼ਿਲ੍ਹਾ ਜੇਲ੍ਹ ਸੰਗਰੂਰ ਵਿਚੋਂ ਵਾਈਰਲ ਹੋਈ ਵੀਡੀਓ ਦੇ ਮਾਮਲੇ ਵਿਚ ਹੁਣ ਜੇਲ੍ਹ ਵਿਭਾਗ ਦੇ ਨਾਲ-ਨਾਲ ਜ਼ਿਲ੍ਹਾ ਪੁਲਿਸ ਵੀ ਆਪਣੇ ਪੱਧਰ 'ਤੇ ਜਾਂਚ ਕਰੇਗੀ | ਜ਼ਿਲ੍ਹਾ ਪੁਲਿਸ ਮੁਖੀ ...

ਪੂਰੀ ਖ਼ਬਰ »

ਗੁਰਦੁਆਰਾ ਸੰਤ ਆਸ਼ਰਮ ਈਸਰਸਰ ਤੋਂ ਨਗਰ ਕੀਰਤਨ ਅੱਜ

ਸੰਦੌੜ, 13 ਜਨਵਰੀ (ਗੁਰਪ੍ਰੀਤ ਸਿੰਘ ਚੀਮਾ)-ਸੱਚਖੰਡ ਵਾਸੀ ਸੰਤ ਬਾਬਾ ਈਸਰ ਸਿੰਘ ਰਾੜਾ ਸਾਹਿਬ ਵਾਲਿਆਂ ਤੋਂ ਵਰੋਸਾਏ ਸੰਤ ਬਾਬਾ ਰਣਜੀਤ ਸਿੰਘ ਵਿਰੱਕਤ ਪੰਜਗਰਾਈਆਂ ਵਾਲਿਆਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਤਿੰਨ ਦਿਨਾਂ ਸਮਾਗਮ ਗੁਰਦੁਆਰਾ ਸੰਤ ਆਸ਼ਰਮ ਈਸਰਸਰ ...

ਪੂਰੀ ਖ਼ਬਰ »

ਸੰਗਰੂਰ ਜ਼ਿਲੇ੍ਹ ਦਾ ਸਾਰਾ ਯੂਥ ਪਰਮਿੰਦਰ ਢੀਂਡਸਾ ਨਾਲ-ਖਡਿਆਲ

ਮਹਿਲਾਂ ਚੌਾਕ, 13 ਜਨਵਰੀ (ਸੁਖਵੀਰ ਸਿੰਘ ਢੀਂਡਸਾ)-ਸ਼ੋ੍ਰਮਣੀ ਅਕਾਲੀ ਦਲ ਤੋਂ ਬਾਗੀ ਚਲ ਰਹੇ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਸਿੰਘ ਢੀਂਡਸਾ ਨੂੰ ਸ਼ੋ੍ਰਮਣੀ ਅਕਾਲੀ ਦਲ ਦੀ ਕੋਰ ਕਮੇਟੀ ਵਲੋਂ ਪਾਰਟੀ ਚੋਂ ਮੁਅੱਤਲ ਕਰਨ ਤੋਂ ...

ਪੂਰੀ ਖ਼ਬਰ »

ਸਾਜਨ ਕਾਂਗੜਾ ਸਨਮਾਨਿਤ

ਸੰਗਰੂਰ, 13 ਜਨਵਰੀ (ਚੌਧਰੀ ਨੰਦ ਲਾਲ ਗਾਂਧੀ)-ਵਿਧਾਨ ਸਭਾ ਯੂਥ ਕਾਂਗਰਸ ਸੰਗਰੂਰ ਦੇ ਪ੍ਰਧਾਨ ਸਾਜਨ ਕਾਂਗੜਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕਰਨ ਲਈ ਅੱਜ ਸਥਾਨਕ ਵਾਰਡ ਨੰਬਰ 22 ਵਿਖੇ ਵਾਲਮੀਕਿ ਭਾਈਚਾਰੇ ਵੱਲੋਂ ਸਨਮਾਨ ਸਮਾਰੋਹ ਕੀਤਾ ਗਿਆ | ਇਸ ਮੌਕੇ ਸੰਬੋਧਨ ...

ਪੂਰੀ ਖ਼ਬਰ »

ਯਾਦਗਾਰੀ ਹੋ ਨਿੱਬੜਿਆ ਉਪਦੇਸ਼ ਪਬਲਿਕ ਸਕੂਲ ਦਾ ਸਾਲਾਨਾ ਸਮਾਗਮ

ਰੁੜਕੀ ਕਲਾਂ, 13 ਜਨਵਰੀ (ਜਤਿੰਦਰ ਮੰਨਵੀ)-ਉਪਦੇਸ਼ ਪਬਲਿਕ ਸਕੂਲ ਲਸੋਈ ਵਿਖੇ ਪਿ੍ੰਸੀਪਲ ਅਮਨਦੀਪ ਸਿੰਘ ਦੀ ਨਿਗਰਾਨੀ ਹੇਠ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ | ਸਮਾਗਮ ਦੀ ਸ਼ੁਰੂਆਤ ਧਾਰਮਿਕ ਸ਼ਬਦ-ਗਾਇਨ ਨਾਲ ਕੀਤੀ ਗਈ, ਇਸ ਉਪਰੰਤ ਵਿਦਿਆਰਥੀਆਂ ਵੱਲੋਂ ...

ਪੂਰੀ ਖ਼ਬਰ »

ਐਚ.ਡੀ.ਐਫ.ਸੀ. ਬੈਂਕ ਨੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ

ਸੁਨਾਮ ਊਧਮ ਸਿੰਘ ਵਾਲਾ, 13 ਜਨਵਰੀ (ਧਾਲੀਵਾਲ, ਭੁੱਲਰ)-ਐਚ.ਡੀ.ਐਫ.ਸੀ ਬੈਂਕ ਸੁਨਾਮ ਦੀ ਮੁੱਖ ਬਰਾਂਚ ਵਲੋਂ ਕਿਸਾਨਾਂ ਨੂੰ ਬੈਂਕ ਵਿਚੋਂ ਮਿਲਣ ਵਾਲੀਆਂ ਸਹੂਲਤਾਂ, ਸਕੀਮਾਂ ਆਦਿ ਦੀ ਜਾਣਕਾਰੀ ਦੇਣ ਲਈ ਇੱਕ ਜਾਗਰੂਕਤਾ ਕੈਂਪ ਲਾਇਆ ਗਿਆ ਜਿਸ ਵਿਚ ਵੱਖ-ਵੱਖ ਪਿੰਡ ਦੇ ...

ਪੂਰੀ ਖ਼ਬਰ »

ਸੁਖਬੀਰ ਅਤੇ ਮਜੀਠੀਆ ਪਾ ਰਹੇ ਨੇ ਅਕਾਲੀ ਦਲ ਦਾ ਭੋਗ

ਸੰਗਰੂਰ, 13 ਜਨਵਰੀ (ਫੁੱਲ, ਬਿੱਟਾ, ਦਮਨ)-ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਮੈਂਬਰ ਲੋਕ ਸਭਾ ਭਗਵੰਤ ਮਾਨ ਨੇ ਕਿਹਾ ਹੈ ਕਿ ਪੰਜਾਬ ਦੇ ਲੋਕਾਂ ਨੰੂ ਭਿ੍ਸ਼ਟਾਚਾਰੀ ਨਿਜ਼ਾਮ ਤੋਂ ਛੁਟਕਾਰਾ ਦਿਵਾਉਣ ਲਈ ਆਮ ਆਦਮੀ ਪਾਰਟੀ ਯਤਨਸ਼ੀਲ ਹੈ ਅਤੇ ਆਗਾਮੀ ਵਿਧਾਨ ਸਭਾ ...

ਪੂਰੀ ਖ਼ਬਰ »

ਬਰਸਾਤ ਨਾਲ ਪੱਤੀ ਦੁੱਲਟ 'ਚ ਹੋਇਆ ਜਲ ਥਲ

ਲੌਾਗੋਵਾਲ, 13 ਜਨਵਰੀ (ਸ.ਸ.ਖੰਨਾ)-ਪੂਰੇ ਪੰਜਾਬ ਵਿਚ ਮੀਂਹ ਅਤੇ ਗੜੇਮਾਰੀ ਹੋਣ ਕਾਰਨ ਜਿੱਥੇ ਕਿਸਾਨਾਂ ਦੇ ਚਿਹਰੇ ਮੁਰਝਾ ਗਏ ਹਨ ਉਥੇ ਹੀ ਹੋਈ ਹਲਕੀ ਤੇ ਦਰਮਿਆਨੀ ਬਰਸਾਤ ਕਾਰਨ ਲੋਕਾਂ ਦੇ ਘਰਾਂ ਵਿਚ ਪਾਣੀ ਵੜ ਗਿਆ ਹੈ | ਸਥਾਨਕ ਪੱਤੀ ਦੁੱਲਟ ਦੇ ਲੋਕਾਂ ਦਾ ਕਹਿਣਾ ਹੈ ...

ਪੂਰੀ ਖ਼ਬਰ »

ਬੀਬੀ ਰਾਜਿੰਦਰ ਕੌਰ ਭੱਠਲ ਕੱਲ੍ਹ ਨੂੰ ਪੰਚਾਇਤਾਂ ਨੂੰ ਵੰਡਣਗੇ ਚੈੱਕ

ਖਨੌਰੀ, 13 ਜਨਵਰੀ (ਰਮੇਸ਼ ਕੁਮਾਰ)-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਪਲਾਨਿੰਗ ਬੋਰਡ ਦੇ ਵਾਈਸ ਚੇਅਰਪਰਸਨ ਬੀਬੀ ਰਾਜਿੰਦਰ ਕੌਰ ਭੱਠਲ ਕੱਲ ਨੂੰ ਲਹਿਰਾ ਹਲਕੇ ਦੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਵਿਕਾਸ ਦੇ ਕੰਮਾਂ ਲਈ ਚੈੱਕ ਵੰਡਣਗੇ | ਬੀਬੀ ਭੱਠਲ ਦੇ ...

ਪੂਰੀ ਖ਼ਬਰ »

ਵਿਸ਼ਵਗੁਰੂ ਸ਼ੰਕਰਾਚਾਰੀਆ ਦਸਨਾਮ ਗੋਸਵਾਮੀ ਦੀ ਮੀਟਿੰਗ

ਲਹਿਰਾਗਾਗਾ, 13 ਜਨਵਰੀ (ਸੂਰਜ ਭਾਨ ਗੋਇਲ)-ਵਿਸ਼ਵਗੁਰੁ ਸ਼ੰਕਰਾਚਾਰੀਆ ਦਸਨਾਮ ਗੋਸਵਾਮੀ ਸਮਾਜ (ਪੰਜਾਬ) ਦੀ ਕੌਰ ਕਮੇਟੀ ਦੀ ਮੀਟਿੰਗ ਹੋਈ | ਜਿਸ ਵਿੱਚ ਪੰਜਾਬ ਪ੍ਰਧਾਨ ਤਰਸੇਮ ਪੁਰੀ, ਕਿ੍ਸ਼ਨ ਗਿਰੀ (ਵਿਸ਼ੇਸ਼ ਪ੍ਰਤੀਨਿਧੀ), ਵਿਸ਼ਾਲ ਪੁਰੀ ਜੋਨ ਪ੍ਰਧਾਨ (ਜਲੰਧਰ), ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ 18 ਨੂੰ

ਭਵਾਨੀਗੜ੍ਹ, 13 ਜਨਵਰੀ (ਰਣਧੀਰ ਸਿੰਘ ਫੱਗੂਵਾਲਾ, ਪਵਿੱਤਰ ਸਿੰਘ ਬਾਲਦ)-2 ਫਰਵਰੀ ਨੂੰ ਸੰਗਰੂਰ ਵਿਖੇ ਸ਼ੋ੍ਰਮਣੀ ਅਕਾਲੀ ਦਲ ਦੀ ਹੋ ਰਹੀ ਰੈਲੀ ਨੂੰ ਸਫਲ ਬਣਾਉਣ ਲਈ 18 ਜਨਵਰੀ ਨੂੰ ਭਵਾਨੀਗੜ੍ਹ ਦੇ ਗੁਰਦੁਆਰਾ ਪਾਤਸ਼ਾਹੀ ਨੌਵੀਂ ਵਿਖੇ ਕੀਤੀ ਜਾ ਰਹੀ ਹਲਕਾ ਸੰਗਰੂਰ ...

ਪੂਰੀ ਖ਼ਬਰ »

ਕੁਲਦੀਪ ਸਿੰਘ ਬੁੱਗਰਾਂ ਵਲੋਂ ਕੋਰ ਕਮੇਟੀ ਮੈਂਬਰ ਵਜੋਂ ਅਸਤੀਫ਼ਾ

ਲੌਾਗੋਵਾਲ, 13 ਜਨਵਰੀ (ਵਿਨੋਦ)-ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦਿਹਾਤੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਯੂਥ ਵਿੰਗ ਕੋਰ ਕਮੇਟੀ ਦੇ ਮੈਂਬਰ ਕੁਲਦੀਪ ਸਿੰਘ ਬੁੱਗਰਾਂ ਨੇ ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਸਿੰਘ ਢੀਂਡਸਾ ਨੂੰ ਪਾਰਟੀ 'ਚੋਂ ਮੁਅੱਤਲ ਕਰਨ ਦੇ ...

ਪੂਰੀ ਖ਼ਬਰ »

ਪੰਜਾਬ ਦੇ ਲੋਕਾਂ ਨੇ ਢੀਂਡਸਾ ਨੂੰ ਸਮਰਥਨ ਦੇਣ ਦਾ ਮਨ ਬਣਾ ਲਿਆ ਹੈ-ਬਚੀ

ਦਿੜ੍ਹਬਾ ਮੰਡੀ, 13 ਜਨਵਰੀ (ਹਰਬੰਸ ਸਿੰਘ ਛਾਜਲੀ)-ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਅਤੇ ਸਾਬਕਾ ਮੰਤਰੀ ਪ੍ਰਮਿੰਦਰ ਸਿੰਘ ਢੀਂਡਸਾ ਨੂੰ ਨੋਟਿਸ ਕੱਢਣ ਨਾਲ ਅਕਾਲੀ ਦਲ ਬਾਦਲ ਨੂੰ ਕੋਈ ਪ੍ਰਾਪਤੀ ਨਹੀਂ ਹੋਣੀ | ਬਲਕਿ ਪੰਜਾਬ ਅਤੇ ਪੰਥ ਹਿਤੈਸ਼ੀ ਲੋਕ ਸ. ...

ਪੂਰੀ ਖ਼ਬਰ »

ਸੁਖਬੀਰ ਬਾਦਲ ਦੀ ਤਾਨਾਸ਼ਾਹੀ ਦਾ ਨਕਾਬ ਇਕ ਵਾਰ ਫਿਰ ਉਤਰਿਆ-ਭੂਲਣ, ਸਰਾਓ

ਮਹਿਲਾਂ ਚੌਾਕ, 13 ਜਨਵਰੀ (ਸੁਖਵੀਰ ਸਿੰਘ ਢੀਂਡਸਾ)-ਸ਼ੋ੍ਰਮਣੀ ਅਕਾਲੀ ਦਲ ਦੀ ਕੋਰ ਕਮੇਟੀ ਵਲੋਂ ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਸਿੰਘ ਢੀਂਡਸਾ ਨੂੰ ਪਾਰਟੀ ਚੋਂ ਮੁਅੱਤਲ ਕਰਨ ਤੋਂ ਬਾਅਦ ਸੰਗਰੂਰ ਜ਼ਿਲੇ੍ਹ ਦੇ ਅਕਾਲੀ ਦਲ ਦੇ ਸੀਨੀਅਰ ਆਗੂਆਂ ਵਲੋਂ ਇਸ ...

ਪੂਰੀ ਖ਼ਬਰ »

ਕੁਲਦੀਪ ਸਿੰਘ ਬੁੱਗਰਾਂ ਵਲੋਂ ਕੋਰ ਕਮੇਟੀ ਮੈਂਬਰ ਵਜੋਂ ਅਸਤੀਫ਼ਾ

ਲੌਾਗੋਵਾਲ, 13 ਜਨਵਰੀ (ਵਿਨੋਦ)-ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦਿਹਾਤੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਯੂਥ ਵਿੰਗ ਕੋਰ ਕਮੇਟੀ ਦੇ ਮੈਂਬਰ ਕੁਲਦੀਪ ਸਿੰਘ ਬੁੱਗਰਾਂ ਨੇ ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਸਿੰਘ ਢੀਂਡਸਾ ਨੂੰ ਪਾਰਟੀ 'ਚੋਂ ਮੁਅੱਤਲ ਕਰਨ ਦੇ ...

ਪੂਰੀ ਖ਼ਬਰ »

ਪੰਜਾਬ ਦੇ ਲੋਕਾਂ ਨੇ ਢੀਂਡਸਾ ਨੂੰ ਸਮਰਥਨ ਦੇਣ ਦਾ ਮਨ ਬਣਾ ਲਿਆ ਹੈ-ਬਚੀ

ਦਿੜ੍ਹਬਾ ਮੰਡੀ, 13 ਜਨਵਰੀ (ਹਰਬੰਸ ਸਿੰਘ ਛਾਜਲੀ)-ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਅਤੇ ਸਾਬਕਾ ਮੰਤਰੀ ਪ੍ਰਮਿੰਦਰ ਸਿੰਘ ਢੀਂਡਸਾ ਨੂੰ ਨੋਟਿਸ ਕੱਢਣ ਨਾਲ ਅਕਾਲੀ ਦਲ ਬਾਦਲ ਨੂੰ ਕੋਈ ਪ੍ਰਾਪਤੀ ਨਹੀਂ ਹੋਣੀ | ਬਲਕਿ ਪੰਜਾਬ ਅਤੇ ਪੰਥ ਹਿਤੈਸ਼ੀ ਲੋਕ ਸ. ...

ਪੂਰੀ ਖ਼ਬਰ »

ਸੁਖਬੀਰ ਬਾਦਲ ਦੀ ਤਾਨਾਸ਼ਾਹੀ ਦਾ ਨਕਾਬ ਇਕ ਵਾਰ ਫਿਰ ਉਤਰਿਆ-ਭੂਲਣ, ਸਰਾਓ

ਮਹਿਲਾਂ ਚੌਾਕ, 13 ਜਨਵਰੀ (ਸੁਖਵੀਰ ਸਿੰਘ ਢੀਂਡਸਾ)-ਸ਼ੋ੍ਰਮਣੀ ਅਕਾਲੀ ਦਲ ਦੀ ਕੋਰ ਕਮੇਟੀ ਵਲੋਂ ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਸਿੰਘ ਢੀਂਡਸਾ ਨੂੰ ਪਾਰਟੀ ਚੋਂ ਮੁਅੱਤਲ ਕਰਨ ਤੋਂ ਬਾਅਦ ਸੰਗਰੂਰ ਜ਼ਿਲੇ੍ਹ ਦੇ ਅਕਾਲੀ ਦਲ ਦੇ ਸੀਨੀਅਰ ਆਗੂਆਂ ਵਲੋਂ ਇਸ ...

ਪੂਰੀ ਖ਼ਬਰ »

ਸਿੰਗਲਾ ਦੀ ਨਿਯੁਕਤੀ 'ਤੇ ਖ਼ੁਸ਼ੀ ਪ੍ਰਗਟਾਈ

ਲਹਿਰਾਗਾਗਾ, 13 ਜਨਵਰੀ (ਸੂਰਜ ਭਾਨ ਗੋਇਲ)- ਪੰਜਾਬ ਦੇ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਵਿਜੈਇੰਦਰ ਸਿੰਗਲਾ ਨੂੰ ਆਲ ਇੰਡੀਆ ਕਾਂਗਰਸ ਕਮੇਟੀ ਦਾ ਸਕੱਤਰ ਨਿਯੁਕਤ ਕਰਨ 'ਤੇ ਸੀਨੀਅਰ ਕਾਂਗਰਸੀ ਆਗੂ ਅਤੇ ਭਾਰਤੀ ਖਾਦ ਨਿਗਮ ਦੇ ਸਾਬਕਾ ਡਾਇਰੈਕਟਰ ਬਾਬੂ ਬਿਰਜ ਲਾਲ ...

ਪੂਰੀ ਖ਼ਬਰ »

ਮੁਬਾਰਕ ਦੀ ਰਿਹਾਈ ਨੂੰ ਲੈ ਕੇ ਵੰਡੇ ਗਏ ਲੱਡੂ

ਮਾਲੇਰਕੋਟਲਾ, 13 ਜਨਵਰੀ (ਮੁਹੰਮਦ ਹਨੀਫ਼ ਥਿੰਦ)- ਪਾਕਿਸਤਾਨ ਦਾ ਇਕ 16 ਸਾਲ ਦਾ ਬੱਚਾ ਜੋ ਗ਼ਲਤੀ ਨਾਲ ਭਾਰਤ ਦੀ ਸਰਹੱਦ ਵਿਚ ਦਾਖ਼ਲ ਹੋ ਗਿਆ ਸੀ ਜਿਸ ਦਾ ਨਾਂਅ ਮੁਬੱਸ਼ਿਰ ਬਿਲਾਲ ਉਰਫ਼ ਮੁਬਾਰਕ ਹੈ | ਜੋਕਿ ਅੱਜ ਕੱਲ੍ਹ ਪੰਜਾਬ ਦੇ ਸ਼ਹਿਰ ਹੁਸ਼ਿਆਰਪੁਰ ਦੇ ਜਿਵੇਨੇਲ ...

ਪੂਰੀ ਖ਼ਬਰ »

ਸਕਿਉਰਿਟੀ ਗਾਰਡਾਂ ਨੇ ਤਨਖ਼ਾਹਾਂ ਨਾ ਮਿਲਣ 'ਤੇ 16 ਨੂੰ ਧਰਨਾ ਦੇਣ ਦੀ ਦਿੱਤੀ ਚਿਤਾਵਨੀ

ਸੰਗਰੂਰ, 13 ਜਨਵਰੀ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਪੰਜਾਬ ਐਕਸ ਸਰਵਿਸਮੈਨ ਸਕਿਉਰਿਟੀ ਗਾਰਡ ਦੀ ਮੀਟਿੰਗ ਹਰਜੀਤ ਸਿੰਘ ਮਹਿਲਾ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਜੇਲ੍ਹ ਕੰਪਲੈਕਸ ਵਿਖੇ ਹੋਈ | ਮੀਟਿੰਗ ਦੌਰਾਨ ਜੇਲ੍ਹ ਵਿਭਾਗ ਅਧੀਨ ਕੰਮ ਕਰਦੀ ਪੈਸਕੋ ਕੰਪਨੀ ...

ਪੂਰੀ ਖ਼ਬਰ »

ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਬਣਨ 'ਤੇ ਸ਼ੁਕਰਾਨਾ ਕੀਤਾ

ਮੂਲੋਵਾਲ, 13 ਜਨਵਰੀ (ਰਤਨ ਭੰਡਾਰੀ) - ਨੇੜਲੇ ਪਿੰਡ ਪੁੰਨਾਵਾਲ ਦੇ ਨੌਜਵਾਨ ਕਾਂਗਰਸ ਆਗੂ ਗੋਵਿੰਦਰ ਸਿੰਘ ਖੰਗੂੜਾ ਨੇ ਜ਼ਿਲ੍ਹਾ ਸੰਗਰੂਰ ਦੇ ਯੂਥ ਕਾਂਗਰਸ ਦੇ ਪ੍ਰਧਾਨ ਬਣਨ ਤੇ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਵਾਹਿਗੁਰੂ ਦਾ ...

ਪੂਰੀ ਖ਼ਬਰ »

ਖੇਤੀਬਾੜੀ ਸਭਾ ਫ਼ਤਹਿਗੜ੍ਹ ਦੇ ਅਹੁਦੇਦਾਰ ਚੁਣੇ

ਧਰਮਗੜ੍ਹ, 13 ਜਨਵਰੀ (ਗੁਰਜੀਤ ਸਿੰਘ ਚਹਿਲ) - ਬਹੁਮੰਤਵੀ ਖੇਤੀਬਾੜੀ ਸੇਵਾ ਸਭਾ ਫ਼ਤਹਿਗੜ੍ਹ ਦੀ ਹੋਈ ਚੋਣ ਦੌਰਾਨ 11 ਮੈਂਬਰ ਚੁਣੇ ਗਏ ਸਨ, ਜਿਨ੍ਹਾਂ 'ਚੋਂ ਜੋਧਾ ਸਿੰਘ, ਗੁਰਧਿਆਨ ਸਿੰਘ, ਬੀਰਬਲ ਸਿੰਘ, ਜੰਟਾ ਸਿੰਘ, ਬਿੰਦਰ ਕੌਰ ਅਤੇ ਸਿੰਦਰਪਾਲ ਕੌਰ ਆਦਿ ਚੁਣੇ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਮੀਟਿੰਗ

ਸੁਨਾਮ ਊਧਮ ਸਿੰਘ ਵਾਲਾ, 13 ਜਨਵਰੀ (ਧਾਲੀਵਾਲ, ਭੁੱਲਰ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਇਕ ਮੀਟਿੰਗ ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਦੀ ਪ੍ਰਧਾਨਗੀ ਹੇਠ ਸਥਾਨਕ ਗੁਰਦੁਆਰਾ ਸੱਚਖੰਡ ਵਿਖੇ ਹੋਈ ਜਿਸ ਵਿਚ ਕਿਸਾਨ ਮਸਲਿਆਂ 'ਤੇ ਵਿਚਾਰ ਚਰਚਾ ਕੀਤੀ ...

ਪੂਰੀ ਖ਼ਬਰ »

ਅਗਾਂਹਵਧੂ ਸੋਚ ਰੱਖਣ ਵਾਲੇ ਕਿਸਾਨਾਂ ਨੂੰ ਕੀਤਾ ਸਨਮਾਨਿਤ

ਦਿੜ੍ਹਬਾ ਮੰਡੀ, 13 ਜਨਵਰੀ (ਪਰਵਿੰਦਰ ਸੋਨੂੰ)- ਅੱਜ ਐਸ.ਡੀ.ਐਮ. ਦਫ਼ਤਰ ਦਿੜ੍ਹਬਾ ਵਿਖੇ ਡਿਪਟੀ ਕਮਿਸ਼ਨਰ ਸੰਗਰੂਰ ਸ੍ਰੀ ਘਣਸ਼ਿਆਮ ਥੋਰੀ ਨੇ ਅਗਾਂਹਵਧੂ ਸੋਚ ਰੱਖਣ ਵਾਲੇ 93 ਕਿਸਾਨਾਂ ਨੂੰ ਵੀ.ਆਈ.ਪੀ ਕਾਰਡਾਂ ਨਾਲ ਸਨਮਾਨਿਤ ਕੀਤਾ ਅਤੇ ਦਿੜ੍ਹਬਾ ਅੰਦਰ ਬਣਨ ਵਾਲੇ ...

ਪੂਰੀ ਖ਼ਬਰ »

ਸੱਤਾਧਾਰੀ ਕਾਂਗਰਸ ਸਰਕਾਰ ਦਾ ਲਗਾਤਾਰ ਬਿਜਲੀ ਦਰਾਂ 'ਚ ਵਾਧਾ ਨਿੰਦਣਯੋਗ- ਐਡ. ਬਰਨਾਲਾ

ਧੂਰੀ, 13 ਜਨਵਰੀ (ਸੁਖਵੰਤ ਸਿੰਘ ਭੁੱਲਰ)- ਪੰਜਾਬ ਦੀ ਸੱਤਾਧਾਰੀ ਕਾਂਗਰਸ ਸਰਕਾਰ ਦੀਆਂ ਬੇਨਿਯਮੀਆਂ ਕਾਰਨ 3 ਸਾਲਾ ਦੇ ਕਾਰਜਕਾਲ 'ਚ 18ਵੀਂ ਵਾਰ ਕੀਤਾ ਬਿਜਲੀ ਕੀਮਤ ਵਾਧਾ ਬੇਹੱਦ ਨਿੰਦਣਯੋਗ ਹੈ | ਇਹ ਵਿਚਾਰ ਸ਼ੋ.ਅ.ਦਲ (ਬ) ਦੇ ਕੌਮੀ .ਯੂਥ ਆਗੂ ਐਡਵੋਕੇਟ ਸਿਮਰਪ੍ਰਤਾਪ ...

ਪੂਰੀ ਖ਼ਬਰ »

ਦਿੜ੍ਹਬਾ ਵਿਖੇ ਜਲਦ ਹੀ ਬਣੇਗਾ ਆਧੁਨਿਕ ਸਬ-ਡਵੀਜ਼ਨਲ ਕੰਪਲੈਕਸ

ਦਿੜ੍ਹਬਾ, 13 ਜਨਵਰੀ (ਪਰਵਿੰਦਰ ਸੋਨੰੂ) - ਦਿੜ੍ਹਬਾ ਵਾਸੀਆਂ ਨੂੰ ਮਿਆਰੀ ਪ੍ਰਸ਼ਾਸਨਿਕ ਸੇਵਾਵਾਂ ਮੁਹੱਈਆ ਕਰਵਾਉਣ ਲਈ ਜਲਦੀ ਹੀ ਆਧੁਨਿਕ ਸਬ-ਡਵੀਜ਼ਨਲ ਕੰਪਲੈਕਸ ਦੀ ਉਸਾਰੀ ਸਬੰਧੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ | ਡਿਪਟੀ ਕਮਿਸ਼ਨਰ ਸ੍ਰੀ ਘਨਸ਼ਿਆਮ ਥੋਰੀ ਨੇ ...

ਪੂਰੀ ਖ਼ਬਰ »

ਸੂਬੇ ਦੀ ਕਾਂਗਰਸ ਸਰਕਾਰ ਤੋਂ ਪੰਜਾਬ ਦਾ ਹਰ ਵਰਗ ਦੁਖੀ- ਅਕਾਲੀ ਆਗੂ

ਸੰਦੌੜ, 13 ਜਨਵਰੀ (ਜਸਵੀਰ ਸਿੰਘ ਜੱਸੀ)- ਸੂਬੇ ਦੀ ਕਾਂਗਰਸ ਸਰਕਾਰ ਨੇ ਆਪਣੇ ਕਾਰਜ ਕਾਲ ਵਿਚ ਸਿਰਫ਼ ਖ਼ਜ਼ਾਨਾ ਖਾਲੀ ਹੋਣ ਦੀ ਬੇਵਜਾ ਰੱਟ ਲਗਾਈ ਹੋਈ ਹੈ, ਪੰਜਾਬ ਦੇ ਸਾਰੇ ਵਿਕਾਸ ਦੇ ਕੰਮਾਂ ਤੇ ਰੋਕ ਲਗਾ ਦਿੱਤੀ ਹੈ ਜੋ ਬਹੁਤ ਮੰਦਭਾਗਾ ਹੈ, ਸਰਕਾਰ ਨੇ ਆਮ ਜਨਤਾ ਨੂੰ ...

ਪੂਰੀ ਖ਼ਬਰ »

ਵੱਡਾ ਘੱਲੂਘਾਰਾ ਸਮਾਗਮ 3 ਤੋਂ 5 ਤੱਕ

ਅਹਿਮਦਗੜ੍ਹ, 13 ਜਨਵਰੀ (ਰਣਧੀਰ ਸਿੰਘ ਮਹੋਲੀ) - ਵੱਡਾ ਘੱਲੂਘਾਰਾ ਦੇ 35 ਹਜ਼ਾਰ ਦੇ ਕਰੀਬ ਸ਼ਹੀਦ ਸਿੰਘ-ਸਿੰਘਣੀਆਂ ਦੀ ਯਾਦ ਵਿਚ ਸਾਲਾਨਾ ਸ਼ਹੀਦੀ ਜੋੜ ਮੇਲ ਗੁਰਦੁਆਰਾ ਸ਼ਹੀਦ-ਗੰਜ ਵੱਡਾ ਘੱਲੂਘਾਰਾ ਰੋਹੀੜ੍ਹਾ ਵਿਖੇ 3 ਤੋਂ 5 ਫ਼ਰਵਰੀ ਤੱਕ ਮਨਾਇਆ ਜਾ ਰਿਹਾ ਹੈ | ...

ਪੂਰੀ ਖ਼ਬਰ »

ਬਾਬਾ ਮੋਤੀ ਮਹਿਰਾ ਦੇ ਸ਼ਹੀਦੀ ਸਮਾਗਮ ਮੌਕੇ ਦਸਤਾਰ ਸਿਖਲਾਈ ਕੈਂਪ

ਲੌਾਗੋਵਾਲ, 13 ਜਨਵਰੀ (ਵਿਨੋਦ) - ਬਾਬਾ ਮੋਤੀ ਮਹਿਰਾ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ਤਿੰਨ ਰੋਜ਼ਾ ਗੁਰਮਤਿ ਸਮਾਗਮ ਅਤੇ ਦਸਤਾਰ ਸਿਖਲਾਈ ਕੈਂਪ ਗੁਰਦੁਆਰਾ ਸੰਤ ਅਤਰ ਸਿੰਘ ਪਿੰਡ ਸ਼ੇਰੋਂ ਵਿਖੇ ਲਾਇਆ ਗਿਆ | ਇਸ ਮੌਕੇ ਬਾਬਾ ਮੋਤੀ ਮਹਿਰਾ ਕਮੇਟੀ ਵਲੋਂ ਸਮੂਹ ਨਗਰ ...

ਪੂਰੀ ਖ਼ਬਰ »

ਕਾਰ ਚਾਲਕ ਯੂਨੀਅਨ ਵਲੋਂ ਧਾਰਮਿਕ ਸਮਾਗਮ

ਅਮਰਗੜ੍ਹ, 13 ਜਨਵਰੀ (ਸੁਖਜਿੰਦਰ ਸਿੰਘ ਝੱਲ) - ਸਰਬੱਤ ਦੇ ਭਲੇ ਹਿਤ ਕਾਰ ਚਾਲਕ ਯੂਨੀਅਨ ਅਮਰਗੜ੍ਹ, ਬਾਗੜੀਆਂ, ਮਾਹੁਰਾਣਾ, ਚੌਾਦਾ, ਬਨਭੌਰਾ ਆਦਿ ਵਲੋਂ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ ਅਤੇ ਭੋਗ ਉਪਰੰਤ ਭਾਈ ਜਗਰੂਪ ਸਿੰਘ ਜੀ ...

ਪੂਰੀ ਖ਼ਬਰ »

13 ਸਾਲਾ ਲੜਕੀ ਮਰਨ ਉਪਰੰਤ ਅੱਖਾਂ ਦਾਨ ਕਰ ਕੇ ਰੁਸ਼ਨਾ ਗਈ ਦੋ ਜ਼ਿੰਦਗੀਆਂ

ਧੂਰੀ, 13 ਜਨਵਰੀ (ਸੰਜੇ ਲਹਿਰੀ) - ਵਾਰਡ ਨੰਬਰ 7 ਧੂਰੀ ਦੀ ਰਹਿਣ ਵਾਲੀ ਲੜਕੀ ਸਿਮਰਨ ਜੋ ਕਿ ਬੀਤੀ ਰਾਤ ਸਵਰਗਵਾਸ ਹੋ ਗਈ ਸੀ, ਨੇ ਮਰਨ ਉਪਰੰਤ ਅੱਖਾਂ ਦਾਨ ਕਰ ਕੇ ਦੋ ਹਨ੍ਹੇਰੀਆਂ ਜ਼ਿੰਦਗੀਆਂ ਨੂੰ ਰੁਸ਼ਨਾ ਕੇ ਦੂਜਿਆਂ ਲਈ ਇੱਕ ਮਿਸਾਲ ਪੈਦਾ ਕੀਤੀ ਹੈ | ਇਨ੍ਹਾਂ ਸ਼ਬਦਾਂ ...

ਪੂਰੀ ਖ਼ਬਰ »

ਸੌਰਵ ਗੋਇਲ ਤੇ ਸੂਫੀ ਗਾਇਕ ਵਿੱਕੀ ਬਾਦਸ਼ਾਹ ਦੀ ਯਾਦ ਨੂੰ ਸਮਰਪਿਤ ਪਹਿਲਾ ਸਭਿਆਚਾਰਕ ਮੇਲਾ

ਲਹਿਰਾਗਾਗਾ, 13 ਜਨਵਰੀ (ਅਸ਼ੋਕ ਗਰਗ, ਸੂਰਜ ਭਾਨ ਗੋਇਲ) - ਲੋਕ ਗਾਇਕ ਕਲਾ ਮੰਚ ਲਹਿਰਾਗਾਗਾ ਵਲੋਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਬਰਿੰਦਰ ਗੋਇਲ ਐਡਵੋਕੇਟ ਦੇ ਸਪੁੱਤਰ ਅਤੇ ਅਗਰਵਾਲ ਸਭਾ ਯੂਥ ਸੰਗਰੂਰ ਦੇ ਜ਼ਿਲ੍ਹਾ ਪ੍ਰਧਾਨ ਗੌਰਵ ਗੋਇਲ ਦੇ ਛੋਟੇ ਭਰਾ ਨੇਤਰਦਾਨੀ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX