ਤਾਜਾ ਖ਼ਬਰਾਂ


ਨਿਰਭੈਆ ਦੇ ਦੋਸ਼ੀ ਮੁਕੇਸ਼ ਦਾ ਤਿਹਾੜ ਜੇਲ੍ਹ 'ਚ ਹੋਇਆ ਜਿਨਸੀ ਸ਼ੋਸ਼ਣ- ਵਕੀਲ
. . .  1 minute ago
ਨਵੀਂ ਦਿੱਲੀ, 28 ਜਨਵਰੀ- ਸੁਪਰੀਮ ਕੋਰਟ 'ਚ ਸੁਣਵਾਈ ਦੌਰਾਨ ਨਿਰਭੈਆ ਜਬਰ ਜਨਾਹ ਅਤੇ ਹੱਤਿਆ ਦੇ ਦੋਸ਼ੀ ਮੁਕੇਸ਼ ਦੀ ਵਕੀਲ ਅੰਜਨਾ ਪ੍ਰਕਾਸ਼...
ਰੁਜ਼ਗਾਰ ਦੀ ਸਮੱਸਿਆ 'ਤੇ ਇੱਕ ਲਫ਼ਜ਼ ਵੀ ਨਹੀਂ ਬੋਲਦੇ ਪ੍ਰਧਾਨ ਮੰਤਰੀ ਮੋਦੀ- ਰਾਹੁਲ ਗਾਂਧੀ
. . .  9 minutes ago
ਜੈਪੁਰ, 28 ਜਨਵਰੀ- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਜੈਪੁਰ 'ਚ ਅੱਜ 'ਜਨ ਆਕਰੋਸ਼ ਰੈਲੀ' ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2 ਕਰੋੜ ਨੌਕਰੀਆਂ ਦਾ ਵਾਅਦਾ ਕੀਤਾ...
ਪੰਜਾਬ 'ਚ ਟਿੱਡੀ ਦਲ ਦੀ ਘੁਸਪੈਠ 'ਤੇ ਕੈਪਟਨ ਨੇ ਸਰਕਾਰ ਕੋਲ ਪਾਕਿਸਤਾਨ ਅੱਗੇ ਮਸਲਾ ਚੁੱਕਣ ਦੀ ਕੀਤੀ ਅਪੀਲ
. . .  37 minutes ago
ਚੰਡੀਗੜ੍ਹ, 28 ਜਨਵਰੀ- ਰਾਜਸਥਾਨ ਦੇ ਨਾਲ ਲੱਗਦੇ ਦੱਖਣੀ ਪੰਜਾਬ ਦੇ ਕੁਝ ਇਲਾਕਿਆਂ 'ਚ ਫ਼ਸਲਾਂ 'ਤੇ ਟਿੱਡੀ ਦਲ ਦੇ ਹਮਲੇ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ...
ਨਿਰਭੈਆ ਮਾਮਲਾ ਦੇ ਦੋਸ਼ੀ ਮੁਕੇਸ਼ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਸ਼ੁਰੂ
. . .  43 minutes ago
ਨਵੀਂ ਦਿੱਲੀ, 28 ਜਨਵਰੀ- ਨਿਰਭੈਆ ਜਬਰ ਜਾਣਹ ਅਤੇ ਹੱਤਿਆ ਮਾਮਲੇ 'ਚ ਮੌਤ ਦੀ ਸਜ਼ਾ ਪਾਉਣ ਵਾਲੇ ਮੁਕੇਸ਼ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਸ਼ੁਰੂ ਹੋ ਚੁੱਕੀ ਹੈ। ਮੁਕੇਸ਼ ਨੇ ਰਾਸ਼ਟਰਪਤੀ...
ਗੁਜਰਾਤ ਦੰਗਿਆਂ ਦੇ 17 ਦੋਸ਼ੀਆਂ ਨੂੰ ਸੁਪਰੀਮ ਕੋਰਟ ਵਲੋਂ ਜ਼ਮਾਨਤ, ਧਾਰਮਿਕ ਸੇਵਾ ਦਾ ਆਦੇਸ਼
. . .  about 1 hour ago
ਨਵੀਂ ਦਿੱਲੀ, 28 ਜਨਵਰੀ - 2002 ਗੁਜਰਾਤ ਦੰਗਾ ਮਾਮਲੇ ਵਿਚ ਸੁਪਰੀਮ ਕੋਰਟ ਨੇ ਸਰਦਾਰਪੁਰਾ ਤੇ ਔਧ ਦੰਗਿਆਂ ਦੇ 17 ਦੋਸ਼ੀਆਂ ਨੂੰ ਜਮਾਨਤ ਦਿੱਤੀ। ਕੋਰਟ ਨੇ ਦੋਸ਼ੀਆਂ ਨੂੰ ਦੋ ਵੱਖ ਵੱਖ ਬੈਚ ਵਿਚ ਰੱਖਿਆ ਹੈ। ਇਕ ਬੈਚ ਨੂੰ ਇੰਦੌਰ ਤੇ ਇਕ ਬੈਚ ਨੂੰ ਜਬਲਪੁਰ ਭੇਜਿਆ ਗਿਆ...
ਕੋਰੋਨਾ ਵਾਇਰਸ ਦਾ ਇਕ ਸ਼ੱਕੀ ਕੇਸ ਪੀ.ਜੀ.ਆਈ. ਪਾਇਆ ਗਿਆ, ਮਰੀਜ਼ ਕੁੱਝ ਦਿਨ ਪਹਿਲਾ ਹੀ ਚੀਨ ਤੋਂ ਪਰਤਿਆ
. . .  about 1 hour ago
ਚੰਡੀਗੜ੍ਹ, 28 ਜਨਵਰੀ (ਮਨਜੋਤ ਸਿੰਘ) - ਕੋਰੋਨਾ ਵਾਇਰਸ ਦਾ ਇਕ ਸ਼ੱਕੀ ਕੇਸ ਪੀ.ਜੀ.ਆਈ. ਚੰਡੀਗੜ੍ਹ ਵਿਚ ਪਾਇਆ ਗਿਆ ਹੈ। 28 ਸਾਲਾ ਮਰੀਜ਼ ਮੁਹਾਲੀ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਉਹ ਕੁੱਝ ਦਿਨ ਪਹਿਲਾ ਚੀਨ ਤੋਂ ਪਰਤਿਆ...
ਰਾਜ ਪੱਧਰੀ ਨਿੰਬੂ ਜਾਤੀ ਫਲਾਂ ਦੀ ਪ੍ਰਦਰਸ਼ਨੀ ਅਤੇ ਗੋਸ਼ਟੀ ਹੋਈ ਸ਼ੁਰੂ
. . .  about 1 hour ago
ਅਬੋਹਰ, 28 ਜਨਵਰੀ (ਸੁਖਜਿੰਦਰ ਸਿੰਘ ਢਿੱਲੋਂ) - ਬਾਗ਼ਬਾਨੀ ਵਿਭਾਗ ਵੱਲੋਂ ਨਿੰਬੂ ਜਾਤੀ ਫਲਾਂ ਦੀ ਪ੍ਰਦਰਸ਼ਨੀ ਅਤੇ ਗੋਸ਼ਟੀ ਅੱਜ ਅਬੋਹਰ ਦੇ ਸੰਗਮ ਪੈਲੇਸ ਵਿਚ ਸ਼ੁਰੂ ਹੋ ਗਈ ਹੈ। ਜਿਸ ਵਿਚ ਮੁੱਖ ਮਹਿਮਾਨ ਵਜੋਂ ਪੰਜਾਬ ਕਿਸਾਨ ਕਮਿਸ਼ਨ ਦੇ ਚੇਅਰਮੈਨ ਅਜੇ ਵੀਰ ਜਾਖੜ ਪੁੱਜੇ। ਇਸ...
ਸ਼ਹੀਦ ਭਾਈ ਮਨੀ ਸਿੰਘ ਜੀ ਦਾ ਸਾਲਾਨਾ ਸਮਾਗਮ 4 ਫਰਵਰੀ ਤੋਂ ਸ਼ੁਰੂ
. . .  about 1 hour ago
ਲੌਂਗੋਵਾਲ, 28 ਜਨਵਰੀ (ਸ.ਸ.ਖੰਨਾ) - ਬ੍ਰਹਮ ਗਿਆਨੀ ਸਿੰਘ ਸਾਹਿਬ ਸ਼ਹੀਦ ਮਨੀ ਸਿੰਘ ਦੇ ਜਨਮ ਦਿਹਾੜਾ ਗੁਰਦੁਆਰਾ ਕੈਂਬੋਵਾਲ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਪੱਤਰਕਾਰਾਂ ਨਾਲ...
ਹਾਦਸੇ 'ਚ ਕਾਰ ਚਾਲਕ ਦੀ ਮੌਤ, ਦੋ ਔਰਤਾਂ ਸਮੇਤ ਚਾਰ ਗੰਭੀਰ ਜ਼ਖਮੀ
. . .  about 2 hours ago
ਸੁਨਾਮ ਊਧਮ ਸਿੰਘ ਵਾਲਾ, 28 ਜਨਵਰੀ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ) - ਬੀਤੀ ਰਾਤ ਸੁਨਾਮ ਪਟਿਆਲਾ ਸੜਕ 'ਤੇ ਪਿੰਡ ਬਿਸ਼ਨਪੁਰਾ ਨੇੜੇ ਪਿਕਅਪ ਤੇ ਕਾਰ ਦੀ ਹੋਈ ਸਿੱਧੀ ਟੱਕਰ 'ਚ ਕਾਰ ਚਾਲਕ ਦੀ ਮੌਤ ਅਤੇ ਦੋ ਔਰਤਾਂ ਸਮੇਤ ਚਾਰ ਜਣੇ ਗੰਭੀਰ ਜ਼ਖਮੀ ਹੋ...
ਬਰਫ਼ਬਾਰੀ ਕਾਰਨ ਹਿਮਾਚਲ ਪ੍ਰਦੇਸ਼ ਦੇ ਕੁਫ਼ਰੀ 'ਚ ਕੌਮੀ ਹਾਈਵੇਅ 5 ਆਵਾਜਾਈ ਲਈ ਬੰਦ
. . .  about 2 hours ago
ਸ਼ਿਮਲਾ, 28 ਜਨਵਰੀ- ਹਿਮਾਚਲ ਪ੍ਰਦੇਸ਼ ਦੇ ਉੱਚਾਈ ਵਾਲੇ ਇਲਾਕਿਆਂ 'ਚ ਅੱਜ ਤਾਜ਼ਾ ਬਰਫ਼ਬਾਰੀ ਹੋਈ ਹੈ। ਸ਼ਿਮਲਾ ਦੇ ਕੁਫ਼ਰੀ ਨੇੜੇ ਬਰਫ਼ਬਾਰੀ ਕਾਰਨ ਸੜਕਾਂ 'ਤੇ ਬਰਫ਼ ਜੰਮ ਗਈ ਹੈ, ਜਿਸ ਕਾਰਨ...
ਸ਼ਰਜੀਲ ਇਮਾਮ ਦੇ ਪਰਿਵਾਰ ਕੋਲੋਂ ਦਿੱਲੀ ਪੁਲਿਸ ਵਲੋਂ ਪੁੱਛਗਿੱਛ
. . .  about 2 hours ago
ਨਵੀਂ ਦਿੱਲੀ, 28 ਜਨਵਰੀ- ਦਿੱਲੀ ਪੁਲਿਸ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ. ਐੱਨ. ਯੂ.) ਦੇ ਵਿਦਿਆਰਥੀ ਸ਼ਰਜੀਲ ਇਮਾਮ ਦੇ ਪਰਿਵਾਰ ਕੋਲੋਂ ਪੁੱਛਗਿੱਛ ਕਰ ਰਹੀ ਹੈ...
ਮਿੰਨੀ ਬੱਸ ਹੇਠਾਂ ਆਉਣ ਕਾਰਨ ਨੌਜਵਾਨ ਦੀ ਮੌਤ
. . .  about 3 hours ago
ਪੱਖੋਵਾਲ/ਲੋਹਟਬੱਦੀ, 28 ਜਨਵਰੀ (ਕਿਰਨਜੀਤ ਕੌਰ ਗਰੇਵਾਲ, ਕੁਲਵਿੰਦਰ ਸਿੰਘ ਡਾਂਗੋਂ)- ਬੀਤੀ ਦੇਰ ਰਾਤ ਪਿੰਡ ਡਾਂਗੋਂ ਵਿਖੇ ਲੀਲ ਵਾਲੀ ਸੜਕ 'ਤੇ ਬੇਕਾਬੂ ਹੋ ਕੇ ਖੇਤਾਂ 'ਚ ਪਲਟੀ ਮਿੰਨੀ ਬੱਸ ਹੇਠਾਂ...
ਵਾਲੀਬਾਲ ਮੈਦਾਨ 'ਚ ਨੈੱਟ ਲਾਉਣ ਨੂੰ ਲੈ ਕੇ ਹੋਏ ਝਗੜੇ 'ਚ 3 ਨੌਜਵਾਨਾਂ ਨੂੰ ਘਰ ਜਾ ਕੇ ਮਾਰੀਆਂ ਗੋਲੀਆਂ
. . .  about 3 hours ago
ਸਰਾਏ ਅਮਾਨਤ ਖਾਂ, 28 ਜਨਵਰੀ (ਨਰਿੰਦਰ ਸਿੰਘ ਦੋਦੇ)- ਥਾਣਾ ਸਰਾਏ ਅਮਾਨਤ ਖਾਂ ਅਧੀਨ ਆਉਂਦੇ ਪਿੰਡ ਮੀਆਂਪੁਰ 'ਚ ਵਾਲੀਬਾਲ ਦੇ ਮੈਦਾਨ 'ਚ ਨੈੱਟ ਲਗਾਉਣ ਤੋਂ ਹੋਏ ਝਗੜੇ 'ਚ...
ਮੁਜ਼ੱਫਰਪੁਰ ਸ਼ੈਲਟਰ ਹੋਮ ਮਾਮਲੇ ਦੀ ਸੁਣਵਾਈ ਟਲੀ, ਅੱਜ ਸਜ਼ਾ 'ਤੇ ਹੋਣੀ ਸੀ ਬਹਿਸ
. . .  about 3 hours ago
ਨਵੀਂ ਦਿੱਲੀ, 28 ਜਨਵਰੀ- ਸੰਬੰਧਿਤ ਜੱਜ ਦੇ ਛੁੱਟੀ 'ਤੇ ਹੋਣ ਕਾਰਨ ਦਿੱਲੀ ਦੇ ਸਾਕੇਤ ਕੋਰਟ ਨੇ ਮੁਜ਼ੱਫਰਪੁਰ ਸ਼ੈਲਟਰ ਹੋਮ ਮਾਮਲੇ 'ਚ ਸਜ਼ਾ 'ਤੇ ਹੋਣ ਵਾਲੀ ਬਹਿਸ ਨੂੰ ਅੱਜ...
ਜੰਮੂ 'ਚ ਕੌਮਾਂਤਰੀ ਸਰਹੱਦ ਨੇੜਿਓਂ ਬੀ. ਐੱਸ. ਐੱਫ. ਨੂੰ ਮਿਲਿਆ ਡਰੋਨ
. . .  about 3 hours ago
ਸ੍ਰੀਨਗਰ, 28 ਜਨਵਰੀ- ਜੰਮੂ-ਕਸ਼ਮੀਰ ਦੇ ਅਰਨੀਆ ਸੈਕਟਰ 'ਚ ਕੌਮਾਂਤਰੀ ਸਰਹੱਦ ਦੇ ਨੇੜਿਓਂ ਬੀ. ਐੱਸ. ਐੱਫ. ਦੇ ਜਵਾਨਾਂ ਨੇ ਇੱਕ ਡਰੋਨ ਬਰਾਮਦ ਕੀਤਾ...
ਲਕਸਮਬਰਗ ਦੇ ਵਿਦੇਸ਼ ਮੰਤਰੀ ਨੇ ਵਿਦੇਸ਼ ਮੰਤਰੀ ਜੈਸ਼ੰਕਰ ਨਾਲ ਕੀਤੀ ਮੁਲਾਕਾਤ
. . .  about 4 hours ago
ਡੀ. ਐੱਸ. ਪੀ. ਅਤੁਲ ਸੋਨੀ ਦੀ ਗ੍ਰਿਫ਼ਤਾਰੀ 'ਤੇ ਹਾਈਕੋਰਟ ਨੇ ਲਾਈ ਰੋਕ
. . .  about 4 hours ago
ਦਿੱਲੀ ਦੇ ਰਾਮ ਮਨੋਹਰ ਲੋਹੀਆ ਹਸਪਤਾਲ 'ਚ ਕੋਰੋਨਾ ਵਾਇਰਸ ਦੇ 3 ਸ਼ੱਕੀ ਮਾਮਲੇ ਆਏ ਸਾਹਮਣੇ
. . .  about 4 hours ago
ਚੀਨ 'ਚ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 106
. . .  about 5 hours ago
ਅਨੁਰਾਗ ਠਾਕੁਰ ਦੇ 'ਗੋਲੀ ਮਾਰੋ' ਦੇ ਨਾਅਰੇ 'ਤੇ ਚੋਣ ਕਮਿਸ਼ਨ ਨੇ ਮੰਗੀ ਰਿਪੋਰਟ
. . .  about 5 hours ago
ਸ਼ਰਜੀਲ ਇਮਾਮ ਦਾ ਹੋ ਰਿਹੈ ਮੀਡੀਆ ਟਰਾਇਲ - ਸਮਰਥਨ 'ਚ ਉਤਰੇ ਵਿਦਿਆਰਥੀਆਂ ਨੇ ਕਿਹਾ
. . .  about 6 hours ago
ਸ਼ਰਜੀਲ ਨੂੰ ਫੜਨ ਲਈ ਛਾਪੇਮਾਰੀ
. . .  about 6 hours ago
ਅੱਜ ਦਾ ਵਿਚਾਰ
. . .  about 6 hours ago
ਬੇਕਾਬੂ ਹੋ ਕੇ ਮਿੰਨੀ ਬੱਸ ਪਲਟੀ - ਇੱਕ ਨੌਜਵਾਨ ਹੇਠਾਂ ਦੱਬਿਆ
. . .  1 day ago
ਗੁਣਾਚੌਰ ‘ਚ ਠੇਕੇ ਤੋਂ 50 ਹਜ਼ਾਰ ਲੁੱਟੇ
. . .  1 day ago
ਮਾਜਰਾ ਚੌਕ 'ਚ ਹਾਦਸੇ ਦੌਰਾਨ ਨੌਜਵਾਨ ਲੜਕੀ ਦੀ ਮੌਤ, ਭਰਾ ਜ਼ਖ਼ਮੀ
. . .  1 day ago
19 ਆਈ ਪੀ ਐੱਸ ਅਧਿਕਾਰੀਆਂ ਦੇ ਹੋਏ ਤਬਾਦਲੇ
. . .  1 day ago
ਮੁੰਬਈ 'ਚ ਹੋਵੇਗਾ ਆਈ.ਪੀ.ਐਲ-2020 ਫਾਈਨਲ - ਸੌਰਵ ਗਾਂਗੁਲੀ
. . .  1 day ago
ਕੋਰੋਨਾ ਵਾਇਰਸ ਨੂੰ ਲੈ ਕੇ ਹਵਾਈ ਅੱਡੇ 'ਤੇ ਲਗਾਇਆ ਗਿਆ ਥਰਮਲ ਸਕੈਨਰ
. . .  1 day ago
ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਸ਼ੁਰੂ ਕੀਤਾ ਗਿਆ 'ਪੁਲਿਸ ਇੰਪਲਾਈਜ਼ ਵੈੱਲਫੇਅਰ ਫ਼ੰਡ'
. . .  1 day ago
ਮੀਂਹ ਨੇ ਫਿਰ ਵਧਾਈ ਠੰਢ
. . .  1 day ago
ਦੋ ਧਿਰਾਂ ਵਿਚਾਲੇ ਚੱਲੇ ਇੱਟਾਂ-ਰੋੜੇ, 4 ਗੰਭੀਰ ਜ਼ਖ਼ਮੀ
. . .  1 day ago
ਨਿਤਿਸ਼ ਕੁਮਾਰ ਨੇ ਸੱਦੀ ਜੇ. ਡੀ. ਯੂ. ਨੇਤਾਵਾਂ ਦੀ ਬੈਠਕ, ਪ੍ਰਸ਼ਾਂਤ ਕਿਸ਼ੋਰ ਨਹੀਂ ਹੋਣਗੇ ਸ਼ਾਮਲ
. . .  1 day ago
ਧੁੱਪ ਨਿਕਲਣ ਅਤੇ ਕਿਣ ਮਿਣ ਰੁਕਣ ਨਾਲ ਲੋਕਾਂ ਨੂੰ ਠੰਢ ਤੋਂ ਮਿਲੀ ਰਾਹਤ
. . .  1 day ago
ਕਾਂਗਰਸ 'ਚ ਸਥਿਤੀ ਵਿਸਫੋਟਕ, ਕਿਸੇ ਵੀ ਸਮੇਂ ਹੋ ਸਕਦੈ ਧਮਾਕਾ- ਚੰਦੂਮਾਜਰਾ
. . .  1 day ago
ਪੱਛਮੀ ਬੰਗਾਲ ਵਿਧਾਨ ਸਭਾ 'ਚ ਨਾਗਰਿਕਤਾ ਕਾਨੂੰਨ ਵਿਰੁੱਧ ਮਤਾ ਪਾਸ
. . .  1 day ago
ਪੰਜਾਬ ਨਿਊ ਈਅਰ ਬੰਪਰ- ਪਠਾਨਕੋਟ ਵਾਸੀ 3 ਘੰਟਿਆਂ 'ਚ ਬਣਿਆ ਕਰੋੜਪਤੀ
. . .  1 day ago
ਮੁੜ ਪੰਜ ਦਿਨਾਂ ਪੁਲਿਸ ਰਿਮਾਂਡ 'ਤੇ ਭੇਜਿਆ ਗਿਆ ਗੈਂਗਸਟਰ ਸੁਖਪ੍ਰੀਤ ਬੁੱਢਾ
. . .  1 day ago
ਸ਼ਾਹੀਨ ਬਾਗ ਪ੍ਰਦਰਸ਼ਨ ਨੂੰ 'ਟੁਕੜੇ-ਟੁਕੜੇ' ਗੈਂਗ ਦਾ ਸਮਰਥਨ- ਰਵੀਸ਼ੰਕਰ ਪ੍ਰਸਾਦ
. . .  about 1 hour ago
ਅਫ਼ਗ਼ਾਨਿਸਤਾਨ 'ਚ ਹਾਦਸਾਗ੍ਰਸਤ ਹੋਇਆ ਯਾਤਰੀ ਜਹਾਜ਼
. . .  about 1 hour ago
ਭਾਰਤ ਸਰਕਾਰ ਨੇ ਬੋਡੋਲੈਂਡ ਗਰੁੱਪ ਨਾਲ ਕੀਤਾ ਸ਼ਾਂਤੀ ਸਮਝੌਤਾ
. . .  about 1 hour ago
ਅਖਿਲ ਭਾਰਤੀ ਸਫ਼ਾਈ ਮਜ਼ਦੂਰ ਸੰਘ ਦੇ ਮੁਖੀ ਸੰਜੇ ਗਹਿਲੋਤ 'ਆਪ' ਹੋਏ ਸ਼ਾਮਲ
. . .  about 1 hour ago
ਨਿਰਭੈਆ ਦੇ ਦੋਸ਼ੀ ਮੁਕੇਸ਼ ਦੀ ਪਟੀਸ਼ਨ 'ਤੇ ਜਲਦੀ ਸੁਣਵਾਈ ਕਰਨ ਦੇ ਸੁਪਰੀਮ ਕੋਰਟ ਨੇ ਦਿੱਤੇ ਸੰਕੇਤ
. . .  5 minutes ago
ਨਿੱਜੀ ਰੰਜਿਸ਼ ਦੇ ਚੱਲਦਿਆਂ ਗੋਲੀਆਂ ਮਾਰ ਕੇ ਵਿਅਕਤੀ ਦਾ ਕਤਲ
. . .  16 minutes ago
ਹਲਕੀ ਕਿਣ ਮਿਣ ਕਾਰਨ ਜਨ-ਜੀਵਨ ਪ੍ਰਭਾਵਿਤ
. . .  43 minutes ago
ਧਾਰਮਿਕ ਭਾਵਨਾਵਾਂ ਭੜਕਾਉਣ ਦੇ ਮਾਮਲੇ 'ਚ ਕਾਮੇਡੀਅਨ ਭਾਰਤੀ ਸਿੰਘ ਨੂੰ ਮਾਣਯੋਗ ਹਾਈਕੋਰਟ ਨੇ ਦਿੱਤੀ ਰਾਹਤ
. . .  about 1 hour ago
1 ਫਰਵਰੀ ਨੂੰ ਹੋਵੇਗੀ ਬਾਬੇ ਨਾਨਕ ਦੇਵ ਦੀ ਫ਼ਿਲਾਸਫ਼ੀ 'ਤੇ ਕੌਮਾਂਤਰੀ ਕਾਨਫ਼ਰੰਸ, ਚੀਫ਼ ਜਸਟਿਸ ਕਰਨਗੇ ਉਦਘਾਟਨ
. . .  about 1 hour ago
ਪਾਕਿ 'ਚ ਵਿਆਹ ਦੇ ਮੰਡਪ ਤੋਂ ਅਗਵਾ ਕੀਤੀ ਗਈ ਹਿੰਦੂ ਲੜਕੀ, ਜਬਰਨ ਧਰਮ ਪਰਿਵਰਤਨ ਮਗਰੋਂ ਕਰਾਇਆ ਗਿਆ ਨਿਕਾਹ
. . .  about 1 hour ago
ਬਜਟ ਸੈਸ਼ਨ ਤੋਂ ਪਹਿਲਾਂ 31 ਜਨਵਰੀ ਨੂੰ ਹੋਵੇਗੀ ਭਾਜਪਾ ਸੰਸਦੀ ਕਾਰਜਕਾਰਨੀ ਦੀ ਬੈਠਕ
. . .  about 1 hour ago
ਐੱਨ. ਪੀ. ਆਰ. ਦੀ ਪ੍ਰਕਿਰਿਆ 'ਤੇ ਰੋਕ ਲਾਉਣ ਤੋਂ ਸੁਪਰੀਮ ਕੋਰਟ ਦਾ ਇਨਕਾਰ, ਕੇਂਦਰ ਸਰਕਾਰ ਨੂੰ ਭੇਜਿਆ ਨੋਟਿਸ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 1 ਮਾਘ ਸੰਮਤ 551
ਿਵਚਾਰ ਪ੍ਰਵਾਹ: ਜਿਹੜਾ ਆਦਮੀ ਸੰਕਲਪ ਕਰ ਸਕਦਾ ਹੈ, ਉਸ ਲਈ ਕੁਝ ਵੀ ਅਸੰਭਵ ਨਹੀਂ ਹੁੰਦਾ। -ਐਮਰਸਨ

ਸਾਡੇ ਪਿੰਡ ਸਾਡੇ ਖੇਤ

ਸੂਰਜਮੁਖੀ ਦੀ ਬਿਜਾਈ ਕਰਨ ਤੋਂ ਪਹਿਲਾਂ

ਕਾਸ਼ਤ ਦੇ ਢੰਗ: ਜ਼ਮੀਨ ਦੀ ਤਿਆਰੀ: ਸੂਰਜਮੁਖੀ ਦੀ ਬਿਜਾਈ ਕਰਨ ਤੋਂ ਪਹਿਲਾਂ ਖੇਤ ਨੂੰ 2-3 ਵਾਰ ਚੰਗੀ ਤਰ੍ਹਾਂ ਵਾਹਿਆ ਜਾਵੇ ਅਤੇ ਹਰ ਵਾਹੀ ਬਾਅਦ ਸੁਹਾਗਾ ਫੇਰੋ। ਇਸ ਤਰਾਂ ਖੇਤ ਚੰਗਾ ਤਿਆਰ ਹੋ ਜਾਂਦਾ ਹੈ।
ਬਿਜਾਈ ਦਾ ਸਮਾਂ: ਵਧੇਰੇ ਝਾੜ ਲੈਣ ਲਈ ਅਤੇ ਪਾਣੀ ਦੀ ਬੱਚਤ ਕਰਨ ਲਈ ਸੂਰਜਮੁਖੀ ਦੀ ਬਿਜਾਈ ਜਨਵਰੀ ਮਹੀਨੇ ਦੇ ਅਖੀਰ ਤੱਕ ਕਰ ਲੈਣੀ ਚਾਹੀਦੀ ਹੈ। ਜੇਕਰ ਬਿਜਾਈ ਫਰਵਰੀ ਦੇ ਪਹਿਲੇ ਹਫ਼ਤੇ ਤੱਕ ਕਰਨੀ ਪੈ ਜਾਵੇ ਤਾਂ ਪੀ ਐਸ ਐਚ 569 ਕਿਸਮ ਨੂੰ ਤਰਜੀਹ ਦੇਣੀ ਚਾਹੀਦੀ ਹੈ। ਫ਼ਰਵਰੀ ਦੇ ਦੂਜੇ ਪੰਦ੍ਹਰਵਾੜੇ ਜਾਂ ਮਾਰਚ ਦੇ ਮਹੀਨੇ ਵਿਚ ਸਿੱਧੀ ਬਿਜਾਈ ਕਰਨ ਨਾਲ ਜਦੋਂ ਤੱਕ ਫ਼ਸਲ ਵਿਚ ਪਰਾਗਣ ਕਿਰਿਆ ਸ਼ੁਰੂ ਹੁੰਦੀ ਹੈ, ਤਾਪਮਾਨ ਕਾਫ਼ੀ ਜ਼ਿਆਦਾ ਹੋਣ ਕਾਰਨ ਬੀਜ ਘੱਟ ਬਣਦੇ ਹਨ ਅਤੇ ਜ਼ਿਆਦਾਤਰ ਬੀਜ ਫੋਕੇ ਰਹਿ ਜਾਂਦੇ ਹਨ। ਇਸ ਤੋਂ ਇਲਾਵਾ ਪਛੇਤੀ ਬਿਜਾਈ ਕਰਨ ਨਾਲ ਬਿਮਾਰੀਆਂ ਅਤੇ ਕੀੜਿਆਂ ਦਾ ਹਮਲਾ ਵੀ ਵੱਧ ਹੁੰਦਾ ਹੈ।
ਬੀਜ ਦੀ ਮਾਤਰਾ ਅਤੇ ਸੋਧ: ਸੂਰਜਮੁਖੀ ਦੀ ਬਿਜਾਈ ਲਈ ਦੋ ਕਿੱਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉ। ਬਿਜਾਈ ਤੋਂ ਪਹਿਲਾਂ ਬੀਜ ਨੂੰ ਥੀਰਮ (ਟ੍ਰੈਟਾਮੀਥਾਈਲ ਥਾਈਯੂਰਮ ਡਾਈਸਲਫਾਈਡ) ਨਾਲ ਸੋਧ ਲਵੋ। ਇਕ ਕਿੱਲੋ ਬੀਜ ਲਈ 2 ਗ੍ਰਾਮ ਦਵਾਈ ਵਰਤੋ। ਜਿਨ੍ਹਾਂ ਖੇਤਾਂ ਵਿਚ ਚਿੱਟੀ ਉੱਲੀ ਦੇ ਰੋਗ ਦੀ ਸਮੱਸਿਆ ਹੈ, ਉੱਥੇ ਬਿਜਾਈ ਤੋਂ ਪਹਿਲਾਂ ਬੀਜ ਨੂੰ ਮੈਟਾਲੈਕਸਲ 35 ਡਬਲਯੂ ਐਸ 6 ਗ੍ਰਾਮ ਪ੍ਰਤੀ ਕਿੱਲੋ ਬੀਜ ਦੇ ਹਿਸਾਬ ਨਾਲ ਸੋਧ ਕੇ ਬੀਜੋ।
ਬਿਜਾਈ ਦਾ ਢੰਗ: ਬੀਜ 4-5 ਸੈਂਟੀਮੀਟਰ ਡੂੰਘਾ ਬੀਜੋ। ਕਤਾਰਾਂ ਵਿਚਕਾਰ ਫ਼ਾਸਲਾ 60 ਸੈਂਟੀਮੀਟਰ ਅਤੇ ਬੂਟੇ ਤੋਂ ਬੂਟੇ ਦਾ ਫ਼ਾਸਲਾ 30 ਸੈਂਟੀਮੀਟਰ ਰੱਖੋ। ਇਸ ਦੀ ਬਿਜਾਈ ਵਾਸਤੇ ਫਾਲਿਆਂ ਵਾਲਾ ਜਾਂ ਸਿਆੜਾਂ ਵਾਲਾ ਰਿਜ਼ਰ ਪਲਾਂਟਰ ਵੀ ਵਰਤਿਆ ਜਾ ਸਕਦਾ ਹੈ। ਜੇ ਜ਼ਰੂਰਤ ਪਵੇ ਤਾਂ ਬੀਜ ਉੱਗਣ ਤੋਂ ਦੋ ਹਫਤਿਆਂ ਬਾਅਦ ਬੂਟੇ ਵਿਰਲੇ ਕਰੋ। ਅਗੇਤੀ ਫ਼ਸਲ ਨੂੰ ਜੇ ਪੂਰਬ-ਪੱਛਮ ਦਿਸ਼ਾ ਵਾਲੀਆ ਵੱਟਾਂ ਦੇ ਦੱਖਣ ਵਾਲੇ ਪਾਸੇ ਬੀਜਿਆ ਜਾਵੇ ਤਾਂ ਵੱਧ ਝਾੜ ਪ੍ਰਾਪਤ ਹੁੰਦਾ ਹੈ। ਬੀਜ ਨੂੰ ਵੱਟ ਦੇ ਸਿਰੇ ਤੋਂ 6-8 ਸੈਂਟੀਮੀਟਰ ਹੇਠਾਂ ਬੀਜੋ। ਵੱਟ ਤੇ ਬੀਜੀ ਫ਼ਸਲ ਨੂੰ ਬਿਜਾਈ ਤੋਂ 2-3 ਦਿਨਾਂ ਪਿਛੋਂ ਪਾਣੀ ਦਿਓ। ਧਿਆਨ ਰੱਖੋ ਕਿ ਪਾਣੀ ਦੀ ਸਤ੍ਹਾ ਬੀਜਾਂ ਤੋਂ ਕਾਫੀ ਥੱਲੇ ਰਹੇ। ਵੱਟਾਂ ਤੇ ਬੀਜੀ ਫ਼ਸਲ ਢਹਿੰਦੀ ਨਹੀਂ ਅਤੇ ਵੱਧ ਗਰਮੀ ਦੇ ਮਹੀਨਿਆਂ ਵਿਚ ਪਾਣੀ ਦੀ ਬੱਚਤ ਵਿਚ ਵੀ ਸਹਾਈ ਹੁੰਦੀ ਹੈ।
ਮੈਂਥੇ ਨੂੰ ਸੂਰਜਮੁਖੀ ਵਿਚ ਰਲਵੀਂ ਫ਼ਸਲ ਵਜੋਂ ਕਾਮਯਾਬੀ ਨਾਲ ਉਗਾਇਆ ਜਾ ਸਕਦਾ ਹੈ। ਇਸ ਦੇ ਲਈ ਸੂਰਜਮੁਖੀ ਨੂੰ 120 ਸੈਂਟੀਮੀਟਰ ] 15 ਸੈਂਟੀਮੀਟਰ ਦੇ ਫ਼ਾਸਲੇ ਤੇ ਉੱਤਰ ਦੱਖਣ ਦਿਸ਼ਾ ਵਿਚ ਬੀਜੋ। ਇਸ ਦੀਆਂ ਦੋ ਲਾਈਨਾਂ ਵਿਚਕਾਰ ਮੈਂਥੇ ਦੀਆਂ ਦੋ ਲਾਈਨਾਂ ਅਖੀਰ ਜਨਵਰੀ ਵਿਚ ਬੀਜੋ। ਇਸ ਰਲਵੀਂ ਫ਼ਸਲ ਲਈ ਮੈਂਥੇ ਦੀਆਂ 150 ਕਿੱਲੋ ਜੜ੍ਹਾਂ ਪ੍ਰਤੀ ਏਕੜ ਵਰਤੋ। ਸੂਰਜਮੁਖੀ ਨੂੰ ਸਿਫ਼ਾਰਸ਼ ਕੀਤੀਆਂ ਖਾਦਾਂ ਤੋਂ ਇਲਾਵਾ 23 ਕਿੱਲੋ ਨਾਈਟ੍ਰੋਜਨ (50 ਕਿੱਲੋ ਯੂਰੀਆ), 12 ਕਿੱਲੋ ਫ਼ਾਸਫ਼ੋਰਸ (75 ਕਿੱਲੋ ਸੁਪਰਫ਼ਾਸਫ਼ੇਟ) ਪ੍ਰਤੀ ਏਕੜ ਪਾਓ। ਪੂਰੀ ਫ਼ਾਸਫ਼ੋਰਸ ਅਤੇ ਅੱਧੀ ਨਾਈਟ੍ਰੋਜਨ ਖਾਦ ਬਿਜਾਈ ਵੇਲੇ ਅਤੇ ਬਾਕੀ ਦੀ ਅੱਧੀ ਨਾਈਟ੍ਰੋਜਨ ਬਿਜਾਈ ਤੋਂ 40 ਦਿਨਾਂ ਪਿੱਛੋਂ ਪਾਓ।
ਸਿੰਚਾਈ ਪ੍ਰਬੰਧ: ਬਹਾਰ ਰੁੱਤ ਦੀ ਸੂਰਜਮੁਖੀ ਦੀ ਫ਼ਸਲ ਨੂੰ ਜ਼ਮੀਨ ਦੀ ਕਿਸਮ, ਮੀਂਹ ਅਤੇ ਮੌਸਮ ਦੇ ਮੁਤਾਬਕ 6-9 ਸਿੰਚਾਈਆਂ ਦੀ ਲੋੜ ਪੈਂਦੀ ਹੈ। ਪੱਧਰੀ ਬਿਜਾਈ ਲਈ ਪਹਿਲਾ ਪਾਣੀ ਬਿਜਾਈ ਤੋਂ ਇਕ ਮਹੀਨੇ ਬਾਅਦ ਅਤੇ ਅਗਲੀਆਂ ਸਿੰਚਾਈਆਂ 2 ਤੋਂ 3 ਹਫਤੇ ਦੇ ਅੰਤਰ ਤੇ ਕਰੋ। ਮਾਰਚ ਦੇ ਮਹੀਨੇ ਸਿੰਚਾਈਆਂ ਲਈ 2 ਹਫਤਿਆਂ ਦਾ ਵਕਫਾ ਕਰ ਦਿਓ। ਅਪ੍ਰੈਲ-ਮਈ ਦੇ ਗਰਮ ਮਹੀਨਿਆਂ ਵਿਚ ਸਿੰਚਾਈਆਂ 8-10 ਦਿਨਾਂ ਦੇ ਵਕਫੇ ਤੇ ਕਰੋ। ਫ਼ਸਲ ਕੱਟਣ ਤੋਂ 12-14 ਦਿਨ ਪਹਿਲਾਂ ਪਾਣੀ ਦੇਣਾ ਬੰਦ ਕਰ ਦੇਣਾ ਚਾਹੀਦਾ ਹੈ। ਫ਼ਸਲ ਨੂੰ 50 ਪ੍ਰਤੀਸ਼ਤ ਫੁੱਲ ਪੈਣ ਸਮੇਂ, ਦਾਣਿਆਂ ਦੇ ਨਰਮ ਅਤੇ ਸਖਤ ਦੋਧੇ ਸਮੇਂ ਤੇ ਸਿੰਚਾਈ ਅਤਿ ਜ਼ਰੂਰੀ ਹੈ। ਸੂਰਜਮੁਖੀ ਦੇ ਬੂਟਿਆਂ ਨੂੰ ਡਿਗਣ ਤੋਂ ਬਚਾਉਣ ਲਈ ਬੂਟਿਆਂ ਦੇ ਨਾਲ ਮਿੱਟੀ ਚੜ੍ਹਾਉਣੀ ਚਾਹੀਦੀ ਹੈ ਭਾਵੇਂ ਫ਼ਸਲ ਪੱਧਰੀ ਜਾਂ ਵੱਟਾਂ 'ਤੇ ਬੀਜੀ ਹੋਵੇ। ਮਿੱਟੀ ਚੜ੍ਹਾਉਣ ਦਾ ਕੰਮ ਫੁੱਲ ਨਿਕਲਣ ਤੋਂ ਪਹਿਲਾਂ ਜਦੋਂ ਫ਼ਸਲ 60-70 ਸੈਂਟੀਮੀਟਰ ਉੱਚੀ ਹੋ ਜਾਵੇ, ਕਰਨਾ ਚਾਹੀਦਾ ਹੈ।
ਕਟਾਈ: ਜਦੋਂ ਸਿਰਾਂ ਦਾ ਰੰਗ ਹੇਠਲੇ ਪਾਸਿਉਂ ਪੀਲਾ ਭੂਰਾ ਹੋ ਜਾਵੇ ਅਤੇ ਡਿਸਕ ਸੁੱਕਣੀ ਸ਼ੁਰੂ ਹੋ ਜਾਵੇ ਤਾਂ ਫ਼ਸਲ ਕੱਟਣ ਲਈ ਤਿਆਰ ਹੈ। ਇਸ ਸਮੇਂ ਬੀਜ ਕਾਲੇ ਲਗਦੇ ਹਨ ਜੋ ਪੂਰੇ ਪੱਕੇ ਹੁੰਦੇ ਹਨ। ਕਟਾਈ ਕੀਤੇ ਸਿਰਾਂ ਦੀ ਸੂਰਜਮੁਖੀ ਦੇ ਥਰੈਸ਼ਰ ਨਾਲ ਗਹਾਈ ਕਰ ਲਵੋ।


-ਗੁਰੂ ਕਾਂਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ, ਬਠਿੰਡਾ
ਮੋਬਾਈਲ : 94654-20097
balwinderdhillon.pau@gmail.com

ਪਿਆਜ਼ ਦੀ ਖੇਤੀ ਨਾਲ ਕਿਸਾਨਾਂ ਦੀ ਆਮਦਨ ਵਿਚ ਹੋ ਸਕਦਾ ਹੈ ਵਾਧਾ

ਮੰਡੀ ਵਿਚ ਪਿਆਜ਼ ਦੀ ਕੀਮਤ 100 ਰੁਪਏ ਕਿਲੋ ਤੱਕ ਪਹੁੰਚ ਗਈ ਹੈ। ਇਸ ਦੀ ਵਰਤੋਂ ਆਮ ਪਰਿਵਾਰਾਂ ਦੀ ਪਹੁੰਚ ਤੋਂ ਦੂਰ ਹੋ ਰਹੀ ਹੈ। ਪੰਜਾਬ ਵਿਚ ਪਿਆਜ਼ ਦੀ ਸਫ਼ਲ ਖੇਤੀ ਕੀਤੀ ਜਾ ਸਕਦੀ ਹੈ। ਇਸ ਦੀ ਖੇਤੀ ਨਾਲ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਵਿਚ ਸਹਾਇਤਾ ਹੋ ਸਕਦੀ ਹੈ। ਪਰ ...

ਪੂਰੀ ਖ਼ਬਰ »

ਭਵਿੱਖ 'ਚ ਬਾਸਮਤੀ ਦੀ ਨਿਰਯਾਤ

ਬਾਸਮਤੀ ਦੇ ਬਰਾਮਦਕਾਰਾਂ ਨੇ ਈਰਾਨ ਨੂੰ ਬਾਸਮਤੀ ਚਾਵਲ ਉਧਾਰ ਨਾ ਭੇਜਣ ਦਾ ਫ਼ੈਸਲਾ ਲਿਆ ਹੈ। ਆਲ-ਇੰਡੀਆ ਰਾਈਸ ਐਕਸਪੋਰਟਰਜ਼ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਵਿਜੇ ਸੇਤੀਆ ਨੇ ਦੱਸਿਆ ਕਿ ਇਸ ਫ਼ੈਸਲੇ 'ਤੇ ਸਾਰੇ ਬਰਾਮਦਕਾਰਾਂ ਨੂੰ ਖੜ੍ਹੇ ਰਹਿਣ ਦੇ ਯਤਨ ਕੀਤੇ ਜਾ ਰਹੇ ...

ਪੂਰੀ ਖ਼ਬਰ »

ਫ਼ੈਸਲੇ ਦੀ ਘੜੀ

ਗਿੱਠ-ਗਿੱਠ ਹੋਈਆਂ ਕਣਕਾਂ ਨੇ ਕਈ ਅਹਿਮ ਸੁਆਲ ਪੈਦਾ ਕਰ ਦਿੱਤੇ ਹਨ। ਸਰਕਾਰ ਤੇ ਖੇਤੀ ਸੰਸਥਾਵਾਂ ਦਾ ਐਤਕੀਂ ਪੂਰਾ ਜ਼ੋਰ ਲੱਗਾ ਰਿਹੈ ਕਿ ਝੋਨੇ ਦੀ ਪਰਾਲੀ ਨੂੰ ਨਾ ਸਾੜੋ। ਸਿਰਫ਼ ਵਾਹ ਕੇ ਜਾਂ ਕੱਟੇ ਟੱਕ ਵਿਚ ਹੀ ਕਣਕ ਬੀਜੋ। ਇਸ ਪ੍ਰਚਾਰ ਦਾ ਅਸਰ ਵੀ ਹੋਇਆ। ਕਾਫ਼ੀ ...

ਪੂਰੀ ਖ਼ਬਰ »

ਕਿਰਤ ਦਾ ਸੁਲਤਾਨ

ਕਿਸਾਨ

ਸੁਣ ਓ' ਮੇਰੇ ਭੋਲ੍ਹਿਆ ਜੱਟਾ ਤੂੰ ਏਂ ਪੁੱਤ ਮਹਾਨ। ਪੂਰੀ ਦੁਨੀਆ ਦਾ ਅੰਨਦਾਤਾ ਤੇਰੀ ਉੱਚੀ ਸ਼ਾਨ। ਸੋਕਾ 'ਨ੍ਹੇਰੀ ਜਰਦਾ ਏਂ ਤੂੰ ਹੜ੍ਹ ਕਰਦਾ ਨੁਕਸਾਨ। ਸੱਪਾਂ ਦੀਆਂ ਤੂੰ ਮਿੱਧੇਂ ਸਿਰੀਆਂ ਰੱਖ ਤਲੀ 'ਤੇ ਜਾਨ। ਕਿਸਮਤ ਤੇਰੀ ਡਾਹਢੀ ਅੜਿਆ ਪੇਸ਼ ਦਏ ਨਾ ...

ਪੂਰੀ ਖ਼ਬਰ »

ਅਲੋਪ ਹੋ ਗਿਆ

ਕਾੜ੍ਹਨਾ

ਦੁੱਧ ਕਾੜਨ ਵਾਲਾ ਕਾੜ੍ਹਨਾ। ਚੌਕੇ ਦੇ ਇਕ ਕੋਨੇ ਦੇ ਉੱਪਰ ਕੰਧ ਨਾਲ ਜੋੜ ਕੇ ਸਾਡੀ ਬੀਜੀ ਨੇ ਬਣਾਇਆਂ ਹੁੰਦਾ ਸੀ। ਜਿਸ ਵਿਚ ਪਾਥੀਆਂ ਦੀ ਅੱਗ ਧੁਖਾਈ ਜਾਂਦੀ ਸੀ। ਇਸ ਉੱਪਰ ਕੱਚਾ ਦੁੱਧ ਕਾੜ੍ਹਨੇ ਵਿਚ ਪਾਕੇ ਕੜਨ ਲਈ ਰੱਖਿਆ ਜਾਂਦਾ ਸੀ। ਉਸ ਉੱਪਰ ਛਕਾਲਾ ਰੱਖਿਆ ...

ਪੂਰੀ ਖ਼ਬਰ »

ਕਣਕ ਦੀ ਫ਼ਸਲ ਦਾ ਪੀਲਾਪਣ, ਕਾਰਨ ਅਤੇ ਇਲਾਜ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ) ਗੰਧਕ ਦੀ ਘਾਟ : ਜੇਕਰ ਕਣਕ ਦੀ ਕਾਸ਼ਤ ਰੇਤਲੀਆਂ ਜ਼ਮੀਨਾਂ ਵਿਚ ਕੀਤੀ ਜਾਵੇ ਤਾਂ ਉਸ 'ਤੇ ਗੰਧਕ ਦੀ ਘਾਟ ਆ ਜਾਂਦੀ ਹੈ । ਜਦੋਂ ਕਣਕ ਦੇ ਵਾਧੇ ਦੇ ਮੁਢਲੇ ਸਮੇਂ ਸਰਦੀਆਂ ਦੀ ਵਰਖ਼ਾ ਲੰਮੇ ਸਮੇਂ ਤੱਕ ਜਾਰੀ ਰਹੇ ਤਾਂ ਇਹ ਘਾਟ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX