ਹਰਿਆਣਾ, 16 ਜਨਵਰੀ (ਹਰਮੇਲ ਸਿੰਘ ਖੱਖ)-ਮਿਸ਼ਨ 100 ਫ਼ੀਸਦੀ ਸਮਾਰਟ ਸਕੂਲ, ਸਕੂਲ ਪ੍ਰਬੰਧ ਅਤੇ ਦਾਖਲਾ ਮੁਹਿੰਮ ਨੂੰ ਉਤਸ਼ਾਹਿਤ ਕਰਨ ਲਈ ਕ੍ਰਿਸ਼ਨ ਕੁਮਾਰ ਸਕੱਤਰ ਸਕੂਲ ਸਿੱਖਿਆ ਪੰਜਾਬ ਨੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਸੀਨੀ: ਸੈਕੰ: ਸਕੂਲਾਂ ਦੇ ਪਿ੍ੰਸੀਪਲਾਂ ਅਤੇ ਸਰਕਾਰੀ ਹਾਈ ਅਤੇ ਮਿਡਲ ਸਕੂਲਾਂ ਦੇ ਮੁੱਖ ਅਧਿਆਪਕਾਂ ਨਾਲ ਜੀ.ਜੀ.ਡੀ.ਐੱਸ.ਡੀ. ਕਾਲਜ ਹਰਿਆਣਾ (ਹੁਸ਼ਿਆਰਪੁਰ) ਵਿਖੇ ਵਿਸ਼ੇਸ਼ ਮੀਟਿੰਗ ਕੀਤੀ, ਜਿਸ 'ਚ ਸਹਾਇਕ ਡਾਇਰੈਕਟਰ ਟਰੇਨਿੰਗਾਂ ਡਾ. ਜਰਨੈਲ ਸਿੰਘ ਕਾਲੇਕੇ ਵੀ ਉਚੇਚੇ ਤੌਰ 'ਤੇ ਹਾਜ਼ਰ ਰਹੇ | ਇਸ ਮੌਕੇ ਉਨ੍ਹਾਂ ਸਮੂਹ ਸਕੂਲ ਮੁਖੀਆਂ ਨੂੰ ਵਿਦਿਆਰਥੀਆਂ ਦੇ ਘਰੇਲੂ ਇਮਤਿਹਾਨਾਂ 'ਚ ਪ੍ਰਾਪਤ ਅੰਕਾਂ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕਰਨ ਉਪਰੰਤ ਸਾਲਾਨਾ ਇਮਤਿਹਾਨਾਂ ਲਈ ਰਹਿੰਦੇ ਬਾਕੀ ਦਿਨਾਂ ਦੀ ਚੰਗੇ ਨਤੀਜੇ ਲੈਣ ਹਿੱਤ ਵਿਸ਼ੇਸ਼ ਯੋਜਨਾਬੰਦੀ ਕਰਨ ਲਈ ਅਗਵਾਈ ਕੀਤੀ | ਇਸ ਮੌਕੇ ਕਿ੍ਸ਼ਨ ਕੁਮਾਰ ਨੇ ਜ਼ਿਲ੍ਹਾ ਹੁਸ਼ਿਆਰਪੁਰ 'ਚ ਸਮਾਰਟ ਸਕੂਲ ਬਣਾ ਰਹੇ ਸਰਕਾਰੀ ਸਕੂਲ ਮੁਖੀਆਂ ਦੀ ਪ੍ਰਸ਼ੰਸਾ ਕੀਤੀ ਅਤੇ ਵਿਸ਼ੇਸ਼ ਤੌਰ 'ਤੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਸਮੂਹ ਸਕੂਲ ਮੁਖੀਆਂ ਨੂੰ ਅਫ਼ਵਾਹਾਂ ਤੋਂ ਡਰਨ ਦੀ ਲੋੜ ਨਹੀਂ | ਉਨ੍ਹਾਂ ਕਿਹਾ ਕਿ ਕੁੱਝ ਸ਼ਰਾਰਤੀ ਅਨਸਰ ਵਿਭਾਗ ਦੇ ਮਿਹਨਤੀ ਸਕੂਲ ਮੁਖੀਆਂ ਦਾ ਹੌਸਲਾ ਪਸਤ ਕਰਨ ਲਈ ਬੇਤੁਕੀਆਂ ਅਫ਼ਵਾਹਾਂ ਫੈਲਾ ਰਹੇ ਹਨ | ਸਿੱਖਿਆ ਵਿਭਾਗ ਵਲੋਂ ਸਮਾਰਟ ਸਕੂਲ ਸਬੰਧੀ ਕਿਸੇ ਕਿਸਮ ਦੀ ਅਨੁਸ਼ਾਸਨੀ ਕਾਰਵਾਈ ਨਹੀਂ ਕੀਤੀ ਜਾਵੇਗੀ | ਇਸ ਮੀਟਿੰਗ 'ਚ ਮੋਹਨ ਸਿੰਘ ਲੇਹਲ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ), ਸ਼ਲਿੰਦਰ ਸਿੰਘ ਸਹਾਇਕ ਡਾਇਰੈਕਟਰ ਸਮਾਰਟ ਸਕੂਲ, ਸੁਖਵਿੰਦਰ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ), ਰਾਕੇਸ਼ ਕੁਮਾਰ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ), ਸ਼ੈਲਿੰਦਰ ਠਾਕੁਰ ਇੰਚਾਰਜ ਜ਼ਿਲ੍ਹਾ ਸਿੱਖਿਆ ਸੁਧਾਰ ਟੀਮ, ਸੁਖਵਿੰਦਰ ਸਿੰਘ ਡੀ.ਐਮ. ਸਾਇੰਸ, ਨਰੇਸ਼ ਕੁਮਾਰ ਡੀ.ਐਮ. ਗਣਿਤ, ਸੁਰਜੀਤ ਸਿੰਘ ਡੀ.ਐਮ. ਅੰਗਰੇਜ਼ੀ, ਸਮੂਹ ਬੀ.ਐਮਜ਼, ਸਮੂਹ ਸਿੱਖਿਆ ਸੁਧਾਰ ਟੀਮ ਦੇ ਮੈਂਬਰ ਅਤੇ ਸਮੂਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੇ ਪਿ੍ੰਸੀਪਲ ਤੇ ਸਰਕਾਰੀ ਹਾਈ ਸਕੂਲਾਂ ਦੇ ਮੁੱਖ ਅਧਿਆਪਕਾਂ ਤੋਂ ਇਲਾਵਾ ਇੰਚਾਰਜ ਵੀ ਹਾਜ਼ਰ ਸਨ |
ਗੜ੍ਹਸ਼ੰਕਰ, 16 ਜਨਵਰੀ (ਧਾਲੀਵਾਲ)- ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਪੰਜਾਬ ਦੇ ਸੱਦੇ 'ਤੇ ਬਲਾਕ ਗੜ੍ਹਸ਼ੰਕਰ ਦੇ ਆਗੂਆਂ ਤੇ ਮੁਲਾਜ਼ਮਾਂ ਵਲੋਂ ਨਿਰਭੈਲ ਸਿੰਘ ਦੀ ਅਗਵਾਈ ਹੇਠ ਬੱਸ ਸਟੈਂਡ ਗੜ੍ਹਸ਼ੰਕਰ ਵਿਖੇ ਰੋਸ ਰੈਲੀ ਕਰਨ ਉਪਰੰਤ ਕਚਹਿਰੀ ਤੱਕ ਰੋਸ ...
ਹੁਸ਼ਿਆਰਪੁਰ, 16 ਜਨਵਰੀ (ਬਲਜਿੰਦਰਪਾਲ ਸਿੰਘ)-ਥਾਣਾ ਚੱਬੇਵਾਲ ਦੀ ਪੁਲਿਸ ਨੇ ਨਵਜੰਮੀ ਬੱਚੀ ਵਾਲੇ ਮਾਮਲੇ 'ਚ ਗਿ੍ਫ਼ਤਾਰ ਨੌਜਵਾਨ ਲੜਕੀ ਦਾ ਅੱਜ ਡੀ.ਐਨ.ਏ. ਟੈਸਟ ਕਰਵਾਇਆ ਗਿਆ | ਪੁਲਿਸ ਨੇ ਨਵਜੰਮੀ ਬੱਚੀ ਦਾ ਡੀ.ਐਨ.ਏ. ਪਹਿਲਾਂ ਹੀ ਕਰਵਾ ਲਿਆ ਸੀ | ਹੁਣ ਦੋਵਾਂ ਦੇ ...
ਮੁਕੇਰੀਆਂ, 16 ਜਨਵਰੀ (ਰਾਮਗੜ੍ਹੀਆ, ਸਰਵਜੀਤ ਸਿੰਘ)-ਦੇਸ਼ ਅੰਦਰ ਨਵਾਂ ਵਹੀਕਲ ਐਕਟ ਲਾਗੂ ਹੋਣ ਕਰਕੇ ਹੁਣ ਬਿਨਾਂ ਲਾਇਸੈਂਸ ਤੋਂ ਗੱਡੀ ਚਲਾਉਣ ਵਾਲਿਆਂ ਨੂੰ ਵੱਡੀ ਰਕਮ ਜੁਰਮਾਨੇ ਦੇ ਰੂਪ ਵਿਚ ਭਰਨੀ ਪੈਣੀ ਹੈ ਪਰ ਤਹਿਸੀਲ ਮੁਕੇਰੀਆਂ ਅੰਦਰ ਪਿਛਲੇ ਕਰੀਬ ਦੋ ...
ਹੁਸ਼ਿਆਰਪੁਰ, 16 ਜਨਵਰੀ (ਬਲਜਿੰਦਰਪਾਲ ਸਿੰਘ)-ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਕਥਿਤ ਤੌਰ 'ਤੇ 5.31 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ 'ਚ ਲੋੜੀਂਦੀ ਔਰਤ ਨੂੰ ਥਾਣਾ ਗੜ੍ਹਸ਼ੰਕਰ ਦੀ ਪੁਲਿਸ ਨੇ ਗਿ੍ਫ਼ਤਾਰ ਕੀਤਾ ਹੈ | ਇਸ ਸਬੰਧੀ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ...
ਮਾਹਿਲਪੁਰ, 16 ਜਨਵਰੀ (ਦੀਪਕ ਅਗਨੀਹੋਤਰੀ, ਰਜਿੰਦਰ ਸਿੰਘ)-ਪਿੰਡ ਪੱਖ਼ੋਵਾਲ ਬੀਹੜਾਂ ਦੀ ਖ਼ੇਤੀਬਾੜੀ ਸਹਿਕਾਰੀ ਸਭਾ ਵਿਚ ਸਭਾ ਦੇ ਸਕੱਤਰ ਵਲੋਂ ਖ਼ਪਤਕਾਰਾਂ ਦੇ ਲੱਖ਼ਾਂ ਰੁਪਏ ਠੱਗਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਸਭਾ ਦੇ ਪ੍ਰਧਾਨ ਅਤੇ ...
ਪਤੰਗ ਬਣੀ ਮਾਸੂਮ ਬੱਚੇ ਦੀ ਜਾਨ ਦਾ ਦੁਸ਼ਮਣ
ਨੰਗਲ ਬਿਹਾਲਾਂ, 16 ਜਨਵਰੀ (ਵਿਨੋਦ ਮਹਾਜਨ)-ਬੀਤੇ ਕੱਲ੍ਹ ਪਿੰਡ ਬੰਬੋਵਾਲ ਤੋਂ ਲਾਪਤਾ ਬੱਚੇ ਯੁੱਧਵੀਰ ਪੁੱਤਰ ਨਰੇਸ਼ ਸਿੰਘ ਦੀ ਲਾਸ਼ ਅੱਜ ਸਵੇਰੇ ਮੁਕੇਰੀਆਂ ਹਾਈਡਲ ਪ੍ਰੋਜੈਕਟ ਨੰਬਰ ਚਾਰ ਤੋਂ ਮਿਲਣ ਤੋਂ ਬਾਅਦ ਸਾਰੇ ...
ਤਲਵਾੜਾ, 16 ਜਨਵਰੀ (ਸੁਰੇਸ਼ ਕੁਮਾਰ)-ਕੰਢੀ ਦੇ ਪਿੰਡ ਬਹਿਮਾਵਾ ਦਾ ਹੋਣਹਾਰ ਨੌਜਵਾਨ ਸੁਰਿੰਦਰ ਸਿੰਘ ਜੋ ਕਿ ਬਤੌਰ ਐਸ.ਡੀ.ਐਮ. ਤਰਨਤਾਰਨ ਵਿਖੇ ਤਾਇਨਾਤ ਸੀ, ਵਲੋਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਬਿਹਤਰ ਸੇਵਾਵਾਂ ਦੇ ਚੱਲਦਿਆਂ ਉਸ ਨੰੂ ਏ.ਡੀ.ਸੀ. ਜਨਰਲ ਵਜੋਂ ...
ਹੁਸ਼ਿਆਰਪੁਰ, 16 ਜਨਵਰੀ (ਬਲਜਿੰਦਰਪਾਲ ਸਿੰਘ/ਹਰਪ੍ਰੀਤ ਕੌਰ)-ਪੰਜਾਬ ਰੋਡਵੇਜ਼ ਰਿਟਾਇਰਡ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਹੁਸ਼ਿਆਰਪੁਰ ਦੀ ਮੀਟਿੰਗ ਪ੍ਰਧਾਨ ਗਿਆਨ ਸਿੰਘ ਠੱਕਰਵਾਲ ਦੀ ਪ੍ਰਧਾਨਗੀ ਹੇਠ ਬੱਸ ਸਟੈਂਡ ਵਿਖੇ ਹੋਈ | ਇਸ ਮੌਕੇ ਮੁੱਖ ਮਹਿਮਾਨ ...
ਹੁਸ਼ਿਆਰਪੁਰ, 16 ਜਨਵਰੀ (ਬਲਜਿੰਦਰਪਾਲ ਸਿੰਘ)-ਐਨ.ਆਰ.ਆਈ. ਸਭਾ ਦੀ ਚੋਣ ਪਾਰਦਰਸ਼ੀ ਢੰਗ ਨਾਲ ਕਰਵਾਈ ਜਾਵੇਗੀ | ਇਹ ਵਿਚਾਰ ਇੰਡੀਅਨ ਓਵਰਸੀਜ਼ ਕਾਂਗਰਸ ਯੂ.ਕੇ. ਦੇ ਸਾਬਕਾ ਪ੍ਰਧਾਨ ਤੇ ਆਨਰੇਰੀ ਮੈਂਬਰ ਐਨ.ਆਰ.ਆਈ. ਕਮਿਸ਼ਨ ਪੰਜਾਬ ਦਲਜੀਤ ਸਿੰਘ ਸਹੋਤਾ ਨੇ ਮੁੱਖ ਮੰਤਰੀ ...
ਹੁਸ਼ਿਆਰਪੁਰ, 16 ਜਨਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਸਹਾਇਕ ਡਾਇਰੈਕਟਰ ਮੱਛੀ ਪਾਲਣ ਜਸਵੀਰ ਸਿੰਘ ਨੇ ਦੱਸਿਆ ਕਿ ਮੱਛੀ ਪੂੰਗ ਫਾਰਮ ਹਰਿਆਣਾ ਵਿਖੇ 20 ਤੋਂ 25 ਜਨਵਰੀ ਤੱਕ 5 ਦਿਨਾਂ ਮੱਛੀ ਪਾਲਣ ਸਿਖਲਾਈ ਕੈਂਪ ਲਗਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਇਸ ...
ਚੱਬੇਵਾਲ, 16 ਜਨਵਰੀ (ਸਖ਼ੀਆ)-ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਸਹਿਯੋਗ ਨਾਲ ਗੁਰਦੁਆਰਾ ਸ਼ਹੀਦ ਬਾਬਾ ਰਤਨ ਸਿੰਘ ਦੇ ਅਸਥਾਨ ਪਿੰਡ ਚੱਬੇਵਾਲ ਵਿਖੇ ਸਾਲਾਨਾ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ 25 ...
ਹੁਸ਼ਿਆਰਪੁਰ, 16 ਜਨਵਰੀ (ਬਲਜਿੰਦਰਪਾਲ ਸਿੰਘ/ਹਰਪ੍ਰੀਤ ਕੌਰ)-ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਕਿਹਾ ਕਿ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਤਹਿਤ ਦਿੱਤੀ ਜਾ ਰਹੀ ਮੁਫ਼ਤ ਸਿਖਲਾਈ ਸਦਕਾ ਜਿੱਥੇ ਨੌਜਵਾਨਾਂ ਨੂੰ ਹੁਨਰਮੰਦ ਬਣਾਇਆ ਜਾ ਰਿਹਾ ਹੈ, ਉੱਥੇ ਨੌਜਵਾਨ ...
ਮੁਕੇਰੀਆਂ, 16 ਜਨਵਰੀ (ਰਾਮਗੜ੍ਹੀਆ)-ਸਵਾਮੀ ਪ੍ਰੇਮਾਨੰਦ ਮਹਾਂਵਿਦਿਆਲੇ ਨੇ ਪ੍ਰਸ਼ਨੋਤਰੀ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜ਼ੋਨਲ ਦੇ ਨਾਲ-ਨਾਲ ਹੁਸ਼ਿਆਰਪੁਰ ਜ਼ਿਲ੍ਹੇ 'ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ | ਕਾਲਜ ਦੇ ਪਿ੍ੰਸੀਪਲ ਅਰੁਣ ਕੁਮਾਰ ਨੇ ...
ਹੁਸ਼ਿਆਰਪੁਰ, 16 ਜਨਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਸਮਾਜ ਸੇਵੀ ਜਾਵੇਦ ਖਾਨ ਦੀ ਪ੍ਰਧਾਨਗੀ ਹੇਠ ਬਾਬਾ ਸ੍ਰੀ ਚੰਦ ਮਾਰਕੀਟ ਦੇ ਦੁਕਾਨਦਾਰਾਂ ਵਲੋਂ ਨਗਰ ਨਿਗਮ ਕਮਿਸ਼ਨਰ ਨੂੰ ਮਿਲ ਕੇ ਇਕ ਮੰਗ ਪੱਤਰ ਦਿੱਤਾ ਗਿਆ | ਇਸ ਮੌਕੇ ਜਾਵੇਦ ਖ਼ਾਨ ਨੇ ਦੱਸਿਆ ਕਿ ...
ਗੜ੍ਹਸ਼ੰਕਰ, 16 ਜਨਵਰੀ (ਧਾਲੀਵਾਲ)-ਹਿੰਦੂ ਜਾਗਿ੍ਤੀ ਫ਼ਰੰਟ ਗੜ੍ਹਸ਼ੰਕਰ ਦੇ ਆਗੂਆਂ, ਭਾਜਪਾ ਵਰਕਰਾਂ ਤੇ ਹੋਰਾਂ ਵਲੋਂ ਗਵਰਨਰ ਪੰਜਾਬ ਦੇ ਨਾਂਅ ਲਿਖਿਆ ਮੰਗ ਪੱਤਰ ਐੱਸ.ਡੀ.ਐੱਮ. ਹਰਬੰਸ ਸਿੰਘ ਸੌਾਪਿਆ | ਮੰਗ ਪੱਤਰ ਰਾਹੀਂ ਮੰਗ ਕੀਤੀ ਕਿ ਭਾਰਤ ਸਰਕਾਰ ਦੁਆਰਾ ਦੇਸ਼ ...
ਮਿਆਣੀ, 16 ਜਨਵਰੀ (ਹਰਜਿੰਦਰ ਸਿੰਘ ਮੁਲਤਾਨੀ)-ਸੰਤ ਮਾਝਾ ਸਿੰਘ ਕਰਮਜੋਤ ਕਾਲਜ ਫਾਰ ਵੁਮੈਨ ਮਿਆਣੀ ਵਿਖੇ ਰਾਸ਼ਟਰੀ ਸੜਕ ਸੁਰੱਖਿਆ ਹਫ਼ਤਾ ਮਨਾਇਆ ਗਿਆ | ਪਿ੍ੰਸੀਪਲ ਡਾ. ਹਰਜਿੰਦਰ ਕੌਰ ਦੀ ਅਗਵਾਈ ਵਿਚ ਹੋਏ ਇਸ ਸੈਮੀਨਾਰ ਦੌਰਾਨ ਵੱਖ-ਵੱਖ ਮਾਹਿਰਾਂ ਨੇ ਵਿਦਿਆਰਥਣਾਂ ...
ਹੁਸ਼ਿਆਰਪੁਰ, 16 ਜਨਵਰੀ (ਨਰਿੰਦਰ ਸਿੰਘ ਬੱਡਲਾ)-ਗੁਰਦੁਆਰਾ ਸ਼ਹੀਦ ਸਿੰਘਾਂ ਸ਼ਹੀਦ ਬਾਬਾ ਦੀਪ ਸਿੰਘ ਜੀ ਦਸ਼ਮੇਸ਼ ਨਗਰ ਹੁਸ਼ਿਆਰਪੁਰ ਵਲੋਂ ਸ਼ਹੀਦ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਸਬੰਧੀ ਸ਼ੁਰੂ ਕੀਤੀ ਗਈ ਸਮਾਗਮਾਂ ਦੀ ਲੜੀ ਤਹਿਤ ਅੱਜ ਮੁੱਖ ਸੇਵਾਦਾਰ ਸੰਤ ...
ਟਾਂਡਾ ਉੜਮੁੜ, 16 ਜਨਵਰੀ (ਭਗਵਾਨ ਸਿੰਘ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਜਪੁਰ ਗਹੋਤ ਵਿਚ ਨਹਿਰੂ ਯੁਵਾ ਕੇਂਦਰ ਹੁਸ਼ਿਆਰਪੁਰ ਵਲੋਂ ਫਿਜ਼ੀਕਲ ਫਿਟਨਸ ਦਿਨ ਮਨਾਇਆ ਗਿਆ | ਜ਼ਿਲ੍ਹਾ ਸੰਚਾਲਕ ਪਰਮਜੀਤ ਸਿੰਘ ਅਤੇ ਸਕੂਲ ਪਿ੍ੰਸੀਪਲ ਨੀਲਮ ਕੁਮਾਰੀ ਦੇ ਦਿਸ਼ਾ ...
ਮੁਕੇਰੀਆਂ, 16 ਜਨਵਰੀ (ਸਰਵਜੀਤ ਸਿੰਘ)-ਮਹਾਨ ਸੁਤੰਤਰਤਾ ਸੈਨਾਨੀ ਬਾਬਾ ਸੋਹਨ ਸਿੰਘ ਭਕਨਾ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ ਵਿਕਟੋਰੀਆ ਇੰਟਰਨੈਸ਼ਨਲ ਸਕੂਲ ਮੁਕੇਰੀਆਂ ਵਿਖੇ ਡਾਇਰੈਕਟਰ ਪ੍ਰੋਫੈਸਰ ਜੀ. ਐੱਸ. ਮੁਲਤਾਨੀ ਦੀ ਅਗਵਾਈ ਹੇਠ ਨਸ਼ਾ ਛਡਾਊ ਕਮੇਟੀ ...
ਹੁਸ਼ਿਆਰਪੁਰ, 16 ਜਨਵਰੀ (ਨਰਿੰਦਰ ਸਿੰਘ ਬੱਡਲਾ/ਹਰਪ੍ਰੀਤ ਕੌਰ)-ਡਾ: ਰਾਜ ਕੁਮਾਰ ਵਿਧਾਇਕ ਚੱਬੇਵਾਲ ਵਲੋਂ ਪਿੰਡ ਡਵਿੱਡਾ ਅਹਿਰਾਣਾ ਅਤੇ ਹੁਸ਼ਿਆਰਪੁਰ ਵਿਖੇ ਬਣਾਏ ਦਫ਼ਤਰਾਂ 'ਚ ਖੁੱਲ੍ਹੇ ਦਰਬਾਰ ਲਗਾ ਕੇ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਸਬੰਧਿਤ ...
ਦਸੂਹਾ, 16 ਜਨਵਰੀ (ਭੁੱਲਰ)-ਐੱਸ.ਵੀ.ਜੇ.ਸੀ.ਡੀ.ਏ.ਵੀ. ਪਬਲਿਕ ਸਕੂਲ ਦਸੂਹਾ ਵਿਖੇ ਸ੍ਰੀਮਤੀ ਸੁਸ਼ੀਲਾਵੱਤੀ ਦੀ ਬਰਸੀ ਸਬੰਧੀ ਸਮਾਗਮ ਕਰਵਾਇਆ ਗਿਆ | ਇਸ ਮੌਕੇ ਹਵਨ ਯੱਗ ਕੀਤਾ ਗਿਆ ਅਤੇ ਉਨ੍ਹਾਂ ਨੂੰ ਸ਼ਰਧਾ ਦੇ ਫ਼ੁਲ ਭੇਟ ਕੀਤੇ ਗਏ | ਇਸ ਮੌਕੇ ਪਿ੍ੰਸੀਪਲ ਐੱਸ. ਸ਼ਰਮਾ ...
ਟਾਂਡਾ ਉੜਮੁੜ, 16 ਜਨਵਰੀ (ਭਗਵਾਨ ਸਿੰਘ)- ਬਲਾਕ ਟਾਂਡਾ ਅਧੀਨ ਪੈਂਦੇ ਪਿੰਡ ਮੂਨਕ ਖ਼ੁਰਦ ਵਿਖੇ ਇਕ 25 ਸਾਲਾ ਨੌਜਵਾਨ ਦੀ ਕਰੰਟ ਲੱਗਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਮਿ੍ਤਕ ਨੌਜਵਾਨ ਦੀ ਪਹਿਚਾਣ ਕਰਮਜੀਤ ਸਿੰਘ ਸੋਨੂੰ ਪੁੱਤਰ ਕਰਨੈਲ ਸਿੰਘ ...
ਹੁਸ਼ਿਆਰਪੁਰ, 16 ਜਨਵਰੀ (ਬਲਜਿੰਦਰਪਾਲ ਸਿੰਘ)-ਗੜ੍ਹਦੀਵਾਲਾ ਦੀ ਰਹਿਣ ਵਾਲੀ ਕੈਪਟਨ ਤਾਨੀਆ ਸ਼ੇਰਗਿੱਲ ਨੇ ਸੈਨਾ ਦਿਵਸ 'ਤੇ ਪੁਰਸ਼ ਫ਼ੌਜੀਆਂ ਦੀ ਪਰੇਡ ਦੀ ਅਗਵਾਈ ਕਰਕੇ ਜ਼ਿਲ੍ਹਾ ਹੁਸ਼ਿਆਰਪੁਰ ਸਮੇਤ ਪੰਜਾਬ ਦਾ ਨਾਂਅ ਦੇਸ਼ ਦੇ ਇਤਿਹਾਸ ਵਿਚ ਸੁਨਹਿਰੀ ਅੱਖਰਾਂ ...
ਤਲਵਾੜਾ, 16 ਜਨਵਰੀ (ਸੁਰੇਸ਼ ਕੁਮਾਰ)-ਅੱਡਾ ਝੀਰ ਦਾ ਖ਼ੂਹ ਤੋਂ ਕਮਾਹੀ ਦੇਵੀ ਨੂੰ ਜਾਂਦੀ ਇੱਕ ਤੇਜ਼ ਰਫ਼ਤਾਰ ਮਿੰਨੀ ਬੱਸ ਬੇਕਾਬੂ ਹੋ ਕੇ ਪਲਟ ਗਈ, ਜਿਸ ਕਾਰਨ ਕੰਡਕਟਰ ਸਮੇਤ ਕਰੀਬ 7 ਜਣੇ ਜ਼ਖ਼ਮੀ ਹੋ ਗਏ | ਜਾਣਕਾਰੀ ਅਨੁਸਾਰ ਨਿਜੀ ਚਾਵਲਾ ਬੱਸ ਸਰਵਿਸ ਨਾਮੀ ਕੰਪਨੀ ...
ਦਸੂਹਾ, 16 ਜਨਵਰੀ (ਭੁੱਲਰ)-ਬੀਤੀ ਰਾਤ ਲਗਭਗ 9 ਵਜੇ ਤਿੰਨ ਅਣਪਛਾਤੇ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਸੰਘਵਾਲ ਚੌਕ ਵਿਖੇ ਪੈਂਦੇ ਸ਼ਰਾਬ ਦੇ ਠੇਕੇ ਤੋਂ ਪਿਸਤੌਲ ਨਾਲ ਫਾਇਰ ਕਰਕੇ ਕਰਿੰਦੇ ਕੋਲੋਂ ਨਕਦੀ ਲੁੱਟ ਲਈ ਅਤੇ ਫ਼ਰਾਰ ਹੋ ਗਏ | ਇਸ ਸਬੰਧੀ ਵਾਈਨ ਟਰੇਡਰਜ਼ ...
ਮੁਕੇਰੀਆਂ, 16 ਜਨਵਰੀ (ਰਾਮਗੜ੍ਹੀਆ, ਸਰਵਜੀਤ ਸਿੰਘ)-ਅੱਜ ਭਾਰਤੀ ਜਨਤਾ ਪਾਰਟੀ ਮੁਕੇਰੀਆਂ ਨੇ ਜ਼ਿਲ੍ਹਾ ਪ੍ਰਧਾਨ ਸੰਜੀਵ ਮਿਨਹਾਸ ਦੀ ਅਗਵਾਈ ਹੇਠ ਪੰਜਾਬ ਵਿਚ ਵੀ ਨਾਗਰਿਕਤਾ ਸੋਧ ਕਾਨੂੰਨ ਲਾਗੂ ਕਰਨ ਸਬੰਧੀ ਐੱਸ.ਡੀ.ਐਮ. ਮੁਕੇਰੀਆਂ ਅਸ਼ੋਕ ਸ਼ਰਮਾ ਰਾਹੀਂ ਰਾਜਪਾਲ ...
ਹੁਸ਼ਿਆਰਪੁਰ, 16 ਜਨਵਰੀ (ਬਲਜਿੰਦਰਪਾਲ ਸਿੰਘ)-ਤਿਰੰਗੇ ਝੰਡੇ ਦਾ ਅਪਮਾਨ ਕਰਨ ਵਾਲੀ ਭਾਜਪਾ ਨੂੰ ਕੋਈ ਅਧਿਕਾਰ ਨਹੀਂ ਹੈ ਕਿ ਉਹ ਮੁੱਖ ਮੰਤਰੀ ਕੈਪ: ਅਮਰਿੰਦਰ ਸਿੰਘ ਨੂੰ ਕਹਿਣ ਕੇ ਉਹ ਸੀ.ਏ.ਏ. ਲਾਗੂ ਨਾ ਕਰਨ ਨੂੰ ਲੈ ਕੇ ਮੁਆਫ਼ੀ ਮੰਗਣ | ਜਿਨ੍ਹਾਂ ਲੋਕਾਂ ਲਈ ਤਿਰੰਗੇ ...
ਹਾਜੀਪੁਰ, 16 ਜਨਵਰੀ (ਪੁਨੀਤ ਭਾਰਦਵਾਜ)-ਬਲਾਕ ਹਾਜੀਪੁਰ ਦੇ ਪਿੰਡਾਂ ਵਿਚ ਪਿਛਲੇ ਲੰਬੇ ਸਮੇਂ ਤੋਂ ਰਾਜਨੀਤਿਕ ਛਤਰ ਛਾਇਆ ਹੇਠ ਚੱਲ ਰਹੇ ਸਟੋਨ ਕਰੈਸ਼ਰਾਂ ਨੇ ਇਲਾਕੇ ਦੀ ਖੇਤੀਯੋਗ ਜ਼ਮੀਨ ਨੂੰ ਬੰਜਰ ਬਣਾਉਣ ਵਾਸਤੇ ਦਿਨ-ਰਾਤ ਇਕ ਕੀਤੀ ਹੋਈ ਹੈ | ਇਲਾਕੇ ਵਿਚ ਇਨ੍ਹਾਂ ...
ਮਾਹਿਲਪੁਰ, 16 ਜਨਵਰੀ (ਦੀਪਕ ਅਗਨੀਹੋਤਰੀ)-ਸੰਤ ਅਤਰ ਸਿੰਘ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਪਾਲਦੀ ਦੀ ਪ੍ਰਬੰਧਕੀ ਕਮੇਟੀ ਦੇ ਮੈਨੇਜਰ ਵਜੋਂ ਪਿ੍ੰ: ਅਜੀਤ ਸਿੰਘ ਨੇ ਅੱਜ ਅਹੁਦਾ ਸੰਭਾਲ ਲਿਆ | ਪਿ੍ੰ: ਅਜੀਤ ਸਿੰਘ ਇਸੇ ਸਕੂਲ ਵਿਚ 26 ਸਾਲ ਬਤੌਰ ਪਿ੍ੰਸੀਪਲ ਵੀ ਸੇਵਾ ...
ਹੁਸ਼ਿਆਰਪੁਰ, 16 ਜਨਵਰੀ (ਬਲਜਿੰਦਰਪਾਲ ਸਿੰਘ)-ਮੁੱਖ ਖੇਤੀਬਾੜੀ ਅਫ਼ਸਰ ਡਾ: ਵਿਨੈ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲੇ੍ਹ 'ਚ ਰਸਾਇਣ ਮੁਕਤ ਕੁਦਰਤੀ ਖੇਤੀ ਕਰਨ ਵਾਲੇ ਕਰੀਬ 50 ਕਿਸਾਨਾਂ ਵਲੋਂ ਇਨੋਵੇਟਿਵ ਫਾਰਮਰਜ਼ ਐਸੋਸੀਏਸ਼ਨ (ਆਈ.ਐਫ.ਏ.) ਨਾਂਅ ਦੀ ...
ਦਸੂਹਾ, 16 ਜਨਵਰੀ (ਭੁੱਲਰ)- ਸਿਹਤ ਵਿਭਾਗ ਪੰਜਾਬ ਵਲੋਂ ਹਰ ਸਾਲ ਦੀ ਤਰ੍ਹਾਂ 33ਵਾਂ ਦੰਦਾਂ ਦਾ ਪੰਦ੍ਹਰਵਾੜਾ ਸਿਵਲ ਸਰਜਨ ਹੁਸ਼ਿਆਰਪੁਰ ਡਾ. ਜਸਬੀਰ ਸਿੰਘ ਐਮ.ਡੀ. ਅਤੇ ਡਿਪਟੀ ਡਾਇਰੈਕਟਰ ਡੈਂਟਲ ਡਾਕਟਰ ਗੁਲਵਿੰਦਰ ਸਿੰਘ ਦੀ ਅਗਵਾਈ ਹੇਠ 1 ਫਰਵਰੀ ਤੋਂ 15 ਫਰਵਰੀ ਤੱਕ ...
ਗੜ੍ਹਸ਼ੰਕਰ, 16 ਜਨਵਰੀ (ਧਾਲੀਵਾਲ)-ਪਿੰਡ ਘਾਗੋਂ ਰੋੜਾਂਵਾਲੀ ਦੇ ਨਿਵਾਸੀ ਪਾਰਸ ਰਾਮ ਦੇ ਮਰਨ ਉਪਰੰਤ ਨੇਤਰਦਾਨ ਕੀਤੇ ਗਏ ਹਨ ਜਿਨ੍ਹਾਂ ਨਾਲ ਦੋ ਜ਼ਿੰਦਗੀਆਂ ਨੂੰ ਅੱਖਾਂ ਦੀ ਰੌਸ਼ਨੀ ਨਸੀਬ ਹੋਵੇਗੀ | ਨੇਤਰਦਾਨ ਐਸੋਸੀਏਸ਼ਨ ਨਵਾਂਸ਼ਹਿਰ ਦੇ ਜਨਰਲ ਸਕੱਤਰ ਰਤਨ ...
ਨਸਰਾਲਾ, 16 ਜਨਵਰੀ (ਸਤਵੰਤ ਸਿੰਘ ਥਿਆੜਾ)-ਸੰਤ ਗਿਆਨੀ ਕਰਤਾਰ ਸਿੰਘ ਖ਼ਾਲਸਾ ਭਿੰਡਰਾਂ ਵਾਲੇ ਤੇ ਸੰਤ ਬਾਬਾ ਜਵਾਲਾ ਸਿੰਘ ਹਰਖੋਵਾਲ ਵਾਲਿਆਂ ਦੇ ਅਸ਼ੀਰਵਾਦ ਨਾਲ ਸਮੂਹ ਸ਼ਹੀਦ ਸਿੰਘਾਂ ਨੂੰ ਸਮਰਪਿਤ ਭਾਈ ਬਲਵਿੰਦਰ ਸਿੰਘ ਰੰਧਾਵਾ ਬਰੋਟਾ ਵਾਲਿਆਂ ਦੀ ਦੇਖ ਰੇਖ ...
ਹੁਸ਼ਿਆਰਪੁਰ, 16 ਜਨਵਰੀ (ਬਲਜਿੰਦਰਪਾਲ ਸਿੰਘ)-ਭੱਠੇ 'ਤੇ ਕੰਮ ਕਰਦੇ ਸਮੇਂ ਜ਼ਖਮੀ ਹੋਏ ਮਜ਼ਦੂਰ ਦੀ ਮੌਤ ਹੋ ਗਈ | ਜਾਣਕਾਰੀ ਅਨੁਸਾਰ ਗੁੱਡੂ (28) ਪੁੱਤਰ ਹੇਮਪਾਲ ਜੋ ਕਿ ਮੂਲ ਰੂਪ 'ਚ ਉਤਰ ਪ੍ਰਦੇਸ਼ ਦੇ ਜ਼ਿਲ੍ਹਾ ਬਿਦਾਯੂ ਦਾ ਰਹਿਣ ਵਾਲਾ ਸੀ | ਦੱਸਿਆ ਜਾਂਦਾ ਹੈ ਕਿ ...
ਮੁਕੇਰੀਆਂ, 16 ਜਨਵਰੀ (ਰਾਮਗੜ੍ਹੀਆ)-ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਯੂਨੀਅਨ ਮੁਕੇਰੀਆਂ ਦੀ ਮਾਸਿਕ ਮੀਟਿੰਗ ਅਨੰਤ ਰਾਮ ਦੀ ਪ੍ਰਧਾਨਗੀ ਹੇਠ ਕਮੇਟੀ ਘਰ ਮੁਕੇਰੀਆਂ ਵਿਖੇ ਹੋਈ | ਇਸ ਮੌਕੇ 17 ਦਸੰਬਰ 2019 ਨੂੰ ਮਨਾਏ ਗਏ ਪੈਨਸ਼ਨਰਜ਼ ਦਿਵਸ ਸਬੰਧੀ ਵਿਚਾਰ-ਵਟਾਂਦਰਾ ...
ਹੁਸ਼ਿਆਰਪੁਰ, 16 ਜਨਵਰੀ (ਬਲਜਿੰਦਰਪਾਲ ਸਿੰਘ/ਹਰਪ੍ਰੀਤ ਕੌਰ)-ਵੱਖ-ਵੱਖ ਵਿਭਾਗਾਂ 'ਚ ਠੇਕੇ 'ਤੇ ਕੰਮ ਕਰਦੇ ਮੁਲਾਜ਼ਮਾਂ ਦੀ ਮੀਟਿੰਗ ਕੁਲਵੰਤ ਸਿੰਘ ਸੈਣੀ ਜਨਰਲ ਸਕੱਤਰ ਪੰਜਾਬ ਦੀ ਅਗਵਾਈ 'ਚ ਹੋਈ | ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਚੋਣਾਂ ਤੋਂ ਪਹਿਲਾਂ ...
ਗੜ੍ਹਸ਼ੰਕਰ, 16 ਜਨਵਰੀ (ਧਾਲੀਵਾਲ)-ਬਾਪੂ ਕੁੰਭ ਦਾਸ ਦੀ ਬਰਸੀ ਮੌਕੇ ਧਾਮ ਛੱਪੜੀ ਅਚਲਪੁਰ ਵਿਖੇ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਲਗਾਏ ਗਏ ਅੱਖਾਂ ਦੇ ਮੁਫ਼ਤ ਆਪ੍ਰੇਸ਼ਨ ਕੈਂਪ ਵਿਚ ਆਪ੍ਰੇਸ਼ਨਾਂ ਲਈ ਚੁਣੇ ਗਏ 63 ਮਰੀਜ਼ਾਂ ਦੇ ਨਵਦੀਪਕ ਆਈ ਕੇਅਰ ...
ਮਾਹਿਲਪੁਰ, 16 ਜਨਵਰੀ (ਰਜਿੰਦਰ ਸਿੰਘ) ਗੁਰਦੁਆਰਾ ਬਾਬਾ ਅੱਘੜ ਸਿੰਘ ਸ਼ਹੀਦ ਪਿੰਡ ਟੂਟੋ ਮਜਾਰਾ ਵਿਖੇ 19 ਜਨਵਰੀ ਨੂੰ ਬਾਬਾ ਅੱਘੜ ਸਿੰਘ ਸ਼ਹੀਦ ਦਾ ਸ਼ਹੀਦੀ ਦਿਹਾੜੇ ਤੇ ਕਰਵਾਏ ਜਾ ਰਹੇ ਗੁਰਮਤਿ ਸਮਾਗਮਾਂ ਦੀ ਪਹਿਲੀ ਲੜੀ 'ਤੇ ਬੀਬੀਆਂ ਵਲੋਂ ਸ਼ੁਰੂ ਕੀਤੀ 41 ਦਿਨਾਂ ...
ਰਾਮਗੜ੍ਹ ਸੀਕਰੀ, 16 ਜਨਵਰੀ (ਪੱਤਰ ਪ੍ਰੇਰਕ)-ਪੰਜਾਬ ਸਰਕਾਰ ਦੇ ਦੋ ਰੋਜ਼ਾ ਬਜਟ ਸੈਸ਼ਨ ਦੇ ਦਿ੍ਸ਼ਟੀਗਤ ਸਾਰੇ ਵਾਅਦਿਆਂ ਤੋਂ ਮੁੱਕਰੀ ਪੰਜਾਬ ਸਰਕਾਰ ਿਖ਼ਲਾਫ਼ ਵਿਰੋਧ ਦਰਜ ਕਰਵਾਉਣ ਲਈ ਸਟੇਟ ਕਮੇਟੀ ਦੇ ਬੁਲਾਵੇ 'ਤੇ ਪ.ਸ.ਸ.ਫ. ਦੀ ਬਲਾਕ ਤਲਵਾੜਾ ਇਕਾਈ ਵਲੋਂ ਅੱਜ ...
ਹੁਸ਼ਿਆਰਪੁਰ, 16 ਜਨਵਰੀ (ਬਲਜਿੰਦਰਪਾਲ ਸਿੰਘ)-ਪੰਜਾਬ ਨੈਸ਼ਨਲ ਬੈਂਕ ਦੇ ਲੁਧਿਆਣਾ ਅੰਚਲ ਦੇ ਇੰਚਾਰਜ ਡੀ.ਕੇ. ਗੁਪਤਾ ਵਲੋਂ ਹੁਸ਼ਿਆਰਪੁਰ ਦਾ ਦੌਰਾ ਕੀਤਾ ਗਿਆ | ਇਸ ਦੌਰਾਨ ਉਨ੍ਹਾਂ ਨੇ ਪੰਜਾਬ ਨੈਸ਼ਨਲ ਬੈਂਕ ਦੇ ਹੁਸ਼ਿਆਰਪੁਰ ਸਥਿਤ ਮੰਡਲ ਦਫ਼ਤਰ 'ਚ ਕਰਮਚਾਰੀਆਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX