ਨਵਾਂਸ਼ਹਿਰ, 16 ਜਨਵਰੀ (ਗੁਰਬਖਸ਼ ਸਿੰਘ ਮਹੇ)-ਅੱਜ ਸਥਾਨਿਕ ਰੇਲਵੇ ਰੋਡ 'ਤੇ ਟਰੱਕ ਦੀ ਫੇਟ ਵੱਜਣ ਕਾਰਨ ਸਕੂਟਰੀ ਸਵਾਰ ਵਿਅਕਤੀ ਦੀ ਮੌਤ ਹੋ ਜਾਣ ਦੀ ਖ਼ਬਰ ਹੈ | ਮਿਲੀ ਜਾਣਕਾਰੀ ਅਨੁਸਾਰ ਹਿਤੇਸ਼ ਸਰੀਨ ਉਮਰ ਕਰੀਬ 62 ਸਾਲ ਪੁੱਤਰ ਸ੍ਰੀ ਕਸਤੂਰੀ ਲਾਲ ਵਾਸੀ ਨਵਾਂਸ਼ਹਿਰ ਜੋ ਕਿ ਅੰਦਰਲੀ ਦਾਣਾ ਮੰਡੀ ਨੇੜੇ ਰੇਲਵੇ ਸਟੇਸ਼ਨ ਥੋਕ ਦੁਕਾਨ ਕਰਦਾ ਸੀ | ਉਸ ਦੇ ਵਾਰਸਾਂ ਅਨੁਸਾਰ ਉਹ ਸਵੇਰੇ ਕਰੀਬ 10 ਵਜੇ ਘਰ ਤੋਂ ਦੁਕਾਨ 'ਤੇ ਆਪਣੀ ਸਕੂਟਰੀ 'ਤੇ ਆਇਆ ਸੀ | ਭੁੱਚਰ ਸਰਾਂ ਦੇ ਸਾਹਮਣੇ ਸਬਜ਼ੀ ਵਾਲੇ ਦੁਕਾਨਦਾਰ ਅਤੇ ਕੁਝ ਹੋਰ ਦੁਕਾਨਦਾਰਾਂ ਨੇ ਦੱਸਿਆ ਕਿ ਹਿਤੇਸ਼ ਸਰੀਨ ਆਪਣੀ ਸਕੂਟਰੀ ਨੰਬਰ ਪੀ.ਬੀ. 32 ਟੀ-3077 'ਤੇ ਰੇਲਵੇ ਸਟੇਸ਼ਨ ਵਲੋਂ ਮੰਡੀ ਨੂੰ ਆ ਰਿਹਾ ਸੀ ਜਦ ਕਿ ਟਰੱਕ ਨੰਬਰ ਪੀ.ਬੀ.05 ਐਨ.7727 ਨਹਿਰੂ ਗੇਟ ਤੋਂ ਰੇਲਵੇ ਸਟੇਸ਼ਨ ਵੱਲ ਜਾ ਰਿਹਾ ਸੀ, ਜਦੋਂ ਟਰੱਕ ਭੁੱਚਰ ਸਰਾਂ ਤੇ ਸਬਜ਼ੀ ਵਾਲੀ ਦੁਕਾਨ ਤੋਂ ਅੱਗੇ ਲੰਘਿਆ ਤਾਂ ਸ੍ਰੀ ਹਿਤੇਸ਼ ਸਰੀਨ ਜੋ ਕਿ ਸਬਜ਼ੀ ਵਾਲੀ ਦੁਕਾਨ ਦੇ ਨਾਲੋਂ ਮੰਡੀ ਵੱਲ ਮੁੜਨ ਲੱਗੇ ਤਾਂ ਇੱਕ ਖੱਡੇ ਕਾਰਨ ਉਸ ਨੂੰ ਟਰੱਕ ਦੇ ਪਿਛਲੇ ਪਾਸੇ ਲੱਗੇ ਐਾਗਲ ਦੀ ਫੇਟ ਵੱਜ ਗਈ ਤੇ ਉਸ ਦੀ ਮੌਕੇ 'ਤੇ ਮੌਤ ਹੋ ਗਈ | ਮੌਕੇ 'ਤੇ ਥਾਣਾ ਸਿਟੀ ਦੇ ਥਾਣੇਦਾਰ ਰਾਮ ਪਾਲ ਸਮੇਤ ਪੁਲਿਸ ਪਾਰਟੀ ਨਾਲ ਪਹੁੰਚੇ ਜਿਨ੍ਹਾਂ ਕਰੀਬ 11 ਵਜੇ ਐਾਬੂਲੈਂਸ ਰਾਹੀਂ ਹਿਤੇਸ਼ ਸਰੀਨ ਦੀ ਮਿ੍ਤਕ ਦੇਹ ਨੂੰ ਸਿਵਲ ਹਸਪਤਾਲ ਦੇ ਲਾਸ਼ ਘਰ 'ਚ ਪਹੁੰਚਾਇਆ | ਪੁਲਿਸ ਵਲੋਂ ਮਿ੍ਤਕ ਦੇ ਭਰਾ ਦੀਪਕ ਕੁਮਾਰ ਦੇ ਬਿਆਨਾਂ 'ਤੇ ਥਾਣਾ ਸਿਟੀ ਵਿਖੇ ਟਰੱਕ ਚਾਲਕ ਵਲੋਂ ਅਣਗਹਿਲੀ ਨਾਲ ਗੱਡੀ ਚਲਾਉਣ ਕਰਕੇ ਹਾਦਸਾ ਵਾਪਰਨ ਅਤੇ ਹਿਤੇਸ਼ ਸਰੀਨ ਦੀ ਮੌਤ ਹੋਣ ਦਾ ਮੁਕੱਦਮਾ 427, 279, 304ਏ. ਦਰਜ ਰਜਿਸਟਰ ਕਰ ਕੇ ਟਰੱਕ ਚਾਲਕ ਜਸਵਿੰਦਰ ਸਿੰਘ ਨੂੰ ਗਿ੍ਫ਼ਤਾਰ ਕਰ ਕੇ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ | ਮਿ੍ਤਕ ਦੇ ਵਾਰਸਾਂ ਵਲੋਂ ਪੋਸਟ ਮਾਰਟਮ ਤੋਂ ਬਾਅਦ ਉਸ ਦੀ ਮਿ੍ਤਕ ਦੇਹ ਦਾ ਸੈਂਕੜੇ ਨਮ ਅੱਖਾਂ ਦੀ ਹਾਜ਼ਰੀ 'ਚ ਸਸਕਾਰ ਕਰ ਦਿੱਤਾ ਗਿਆ | ਇਸ ਸੋਗ ਕਾਰਨ ਅੱਜ ਆਰੀਆ ਸਮਾਜ ਰੋਡ 'ਤੇ ਸਮੂਹ ਦੁਕਾਨਦਾਰਾਂ ਵਲੋਂ ਦੁਕਾਨਾਂ ਬੰਦ ਰੱਖੀਆਂ ਗਈਆਂ ਤੇ ਪੀੜਤ ਪਰਿਵਾਰ ਨਾਲ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਗਿਆ |
ਨਵਾਂਸ਼ਹਿਰ, 16 ਜਨਵਰੀ (ਗੁਰਬਖਸ਼ ਸਿੰਘ ਮਹੇ)- ਪਿੰਡ ਮੁਬਾਰਕਪੁਰ ਦੇ ਗੁਰਦੁਆਰਾ ਗੁਰੂ ਰਵਿਦਾਸ ਜੀ ਵਿਖੇ 643ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਨਗਰ ਵਾਸੀਆਂ ਦੀ ਮੀਟਿੰਗ ਹੋਈ | ਜਿਸ ਦੌਰਾਨ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ...
ਟੱਪਰੀਆਂ ਖ਼ੁਰਦ, 16 ਜਨਵਰੀ (ਸ਼ਾਮ ਸੁੰਦਰ ਮੀਲੂ)- ਸਤਿਗੁਰੂ ਲਾਲ ਦਾਸ ਬ੍ਰਹਮਾ ਨੰਦ ਭੂਰੀਵਾਲੇ ਗਰੀਬਦਾਸੀ ਪਬਲਿਕ ਸਕੂਲ ਟੱਪਰੀਆਂ ਖ਼ੁਰਦ ਦੇ ਵਿਦਿਆਰਥੀਆਂ ਨੇ ਬਲਾਚੌਰ ਵਿਖੇ ਹੋਏ ਸਿੱਖਿਆ, ਸਾਹਿਤ ਅਤੇ ਸੱਭਿਆਚਾਰਕ ਮੁਕਾਬਲੇ 'ਚ ਭਾਗ ਲੈ ਕੇ ਅਨੇਕਾਂ ਇਨਾਮ ਸਕੂਲ ...
ਜਾਡਲਾ, 16 ਜਨਵਰੀ (ਬੱਲੀ)- ਦੇਸ਼ ਦੀ ਭਾਜਪਾ ਸਰਕਾਰ ਆਰ.ਐੱਸ.ਐੱਸ ਦੇ ਹਿੰਦੂ ਰਾਸ਼ਟਰ ਦੇ ਮਤੇ ਨੂੰ ਲਾਗੂ ਕਰਨ ਲਈ ਹੱਥਕੰਡੇ ਆਪਣਾ ਰਹੀ ਹੈ | ਜਿਸ ਦਾ ਸਭ ਅਗਾਂਹਵਧੂ ਅਤੇ ਮਾਨਵਤਾਵਾਦੀ ਸੋਚ ਵਾਲਿਆਂ ਨੂੰ ਡਟਵਾਂ ਵਿਰੋਧ ਕਰਨਾ ਚਾਹੀਦਾ ਹੈ ਜਿਸ ਦੇ ਤਹਿਤ ਬਹੁਜਨ ਸਮਾਜ ...
ਮੁਕੰਦਪੁਰ, 16 ਜਨਵਰੀ (ਦੇਸ ਰਾਜ ਬੰਗਾ) - ਦੋਆਬਾ ਪਬਲਿਕ ਸਕੂਲ ਜਗਤਪੁਰ ਵਿਖੇ ਪਿ੍ੰ. ਗੁਰਬਖਸ਼ ਕੌਰ ਅਤੇ ਨਿਰਦੇਸ਼ਕ ਹਰਨੇਕ ਬੀਕਾ ਦੀ ਅਗਵਾਈ ਵਿਚ ਪ੍ਰਭਾਵਸ਼ਾਲੀ ਇਨਾਮ ਵੰਡ ਸਾਲਾਨਾ ਸਮਾਗਮ ਕਰਵਾਇਆ ਗਿਆ | ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ ਡਾ. ...
ਬੰਗਾ, 16 ਜਨਵਰੀ (ਜਸਬੀਰ ਸਿੰਘ ਨੂਰਪੁਰ) - ਪਿੰਡ ਗਹਿਲ ਮਜਾਰੀ 'ਚ ਬਣਾਇਆ ਜਾ ਰਿਹਾ ਗੁੜ ਜਿਥੇ ਇਲਾਕੇ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਉੱਥੇ ਇਹ ਕਿਸਾਨਾਂ ਲਈ ਪ੍ਰੇਰਨਾ ਸਰੋਤ ਹੈ | ਪਿੰਡ ਦੇ ਸਾਬਕਾ ਸਰਪੰਚ ਚਰਨਜੀਤ ਸਿੰਘ ਗਹਿਲ ਮਜਾਰੀ ਨੇ ਦੇਸੀ ਗੁੜ ਬਣਾਉਣ ਦਾ ...
ਨਵਾਂਸ਼ਹਿਰ, 16 ਜਨਵਰੀ (ਗੁਰਬਖਸ਼ ਸਿੰਘ ਮਹੇ)- ਗੁਰਦੁਆਰਾ ਸਿੰਘ ਸਭਾ ਨਵਾਂਸ਼ਹਿਰ ਦੀ ਪ੍ਰਬੰਧਕ ਕਮੇਟੀ ਵਲੋਂ ਅੱਜ ਹੋਈ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਪ੍ਰਧਾਨ ਸ. ਜੋਗਿੰਦਰ ਸਿੰਘ ਬਣਵੈਤ ਨੂੰ ਮੁੜ ਤੋਂ ਜ਼ਿੰਦਗੀ ਭਰ ਲਈ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ | ਕਮੇਟੀ ...
ਨਵਾਂਸ਼ਹਿਰ, 16 ਜਨਵਰੀ (ਗੁਰਬਖਸ਼ ਸਿੰਘ ਮਹੇ)- ਐੱਸ.ਡੀ.ਐਮ ਨਵਾਂਸ਼ਹਿਰ ਕਮ ਮਤਦਾਤਾ ਰਜਿਸਟ੍ਰੇਸ਼ਨ ਅਫ਼ਸਰ ਜਗਦੀਸ਼ ਸਿੰਘ ਜੌਹਲ ਵਲੋਂ ਨਵਾਂਸ਼ਹਿਰ ਦੀ ਵੋਟਰ ਸੂਚੀ 'ਚ 13 ਮਤਦਾਤਾਵਾਂ ਦੀਆਂ ਐਾਟਰੀਆਂ ਇਕੋ-ਜਿਹੀਆਂ (ਡੈਮੋਗ੍ਰਾਫ਼ੀਕਲੀ ਸਿਮੀਲਰ ਐਾਟਰੀਜ਼) ...
ਬੰਗਾ, 16 ਜਨਵਰੀ (ਜਸਬੀਰ ਸਿੰਘ ਨੂਰਪੁਰ) - ਪੇਂਡੂ ਮਜ਼ਦੂਰ ਯੂਨੀਅਨ ਵਲੋਂ ਬਲਾਕ ਬੰਗਾ ਦੇ ਪਿੰਡ ਬਾਲੋਂ ਵਿਖੇ ਬੇਜਮੀਨੇ ਮਜ਼ਦੂਰਾਂ ਦਾ ਇਕੱਠ ਹੋਇਆ ਅਤੇ ਕਰਜਾ ਮੁਆਫੀ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ...
ਨਵਾਾਸ਼ਹਿਰ, 16 ਜਨਵਰੀ (ਗੁਰਬਖਸ਼ ਸਿੰਘ ਮਹੇ)- ਪੰਜਾਬ ਸਰਕਾਰ ਵਲੋਂ 5 ਜਨਵਰੀ ਨੂੰ ਪੰਜਾਬ ਰਾਜ ਅਧਿਆਪਕ ਯੋਗਤਾ ਸਬੰਧੀ ਹੋਣ ਵਾਲੀ ਪ੍ਰੀਖਿਆ ਜੋ ਕਿ ਮੁਲਤਵੀ ਕਰ ਦਿੱਤੀ ਗਈ ਸੀ, ਹੁਣ ਇਹ ਪ੍ਰੀਖਿਆ 19 ਜਨਵਰੀ ਦਿਨ ਐਤਵਾਰ ਨੂੰ ਕਰਵਾਉਣ ਦਾ ਫ਼ੈਸਲਾ ਲਿਆ ਗਿਆ ਹੈ | ਇਸ ਦੇ ...
ਬੰਗਾ, 16 ਜਨਵਰੀ (ਕਰਮ ਲਧਾਣਾ)-ਰਾਜਾ ਸਾਹਿਬ ਸਪੋਰਟਸ ਕਲੱਬ ਗੁਣਾਚੌਰ ਦੇ ਵੇਟ ਲਿਫਟਰ ਖਿਡਾਰੀਆਂ ਦੀਆਂ ਨੈਸ਼ਨਲ ਪੱਧਰ ਤੋਂ ਉਲੰਪਿਕ ਪੱਧਰ ਤੱਕ ਕੀਤੀਆਂ ਜਾਣ ਵਾਲੀਆਂ ਪ੍ਰਾਪਤੀਆਂ ਦੇ ਮੱਦੇਨਜ਼ਰ ਰਾਜਾ ਸਾਹਿਬ ਰਸੋਖਾਨਾ ਪ੍ਰਬੰਧਕ ਕਮੇਟੀ ਪਿੰਡ ਮਜਾਰਾ ਰਾਜਾ ...
ਬੰਗਾ, 16 ਜਨਵਰੀ (ਕਰਮ ਲਧਾਣਾ) - ਉਪ ਸਿਹਤ ਕੇਂਦਰ ਪਿੰਡ ਖਮਾਚੋਂ 'ਚ ਲੜਕੀਆਂ ਦੇ ਹੱਕ 'ਚ ਆਵਾਜ਼ ਬੁਲੰਦ ਕਰਨ ਲਈ ਸਿਹਤ ਵਿਭਾਗ ਵਲੋਂ ਵਿਸ਼ੇਸ਼ ਸਮਾਗਮ ਕਰਾਇਆ ਗਿਆ | ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਿਵਲ ਸਰਜਨ ਡਾ. ਆਰ. ਪੀ ਭਾਟੀਆ ਦੇ ਨਿਰਦੇਸ਼ਾਂ 'ਤੇ ਅਮਲ ਕਰਦਿਆਂ ...
ਰੈਲਮਾਜਰਾ, 16 ਜਨਵਰੀ (ਰਾਕੇਸ਼ ਰੋਮੀ)-31ਵੇਂ ਕੌਮੀ ਸੜਕ ਸੁਰੱਖਿਆ ਸਪਤਾਹ ਦੀ ਲੜੀ ਤਹਿਤ ਤਹਿਸੀਲ ਪ੍ਰਸ਼ਾਸਨ ਬਲਾਚੌਰ ਵਲੋਂ ਐੱਸ. ਡੀ. ਐਮ. ਜਸਬੀਰ ਸਿੰਘ ਦੀ ਅਗਵਾਈ ਹੇਠ ਟਰੱਕ ਯੂਨੀਅਨ ਰੈਲ ਮਾਜਰਾ ਵਿਖੇ ਮੈਡੀਕਲ ਚੈੱਕਅਪ ਤੇ ਜਾਗਰੂਕਤਾ ਕੈਂਪ ਲਾਇਆ ਗਿਆ | ਇਸ ਮੌਕੇ ...
ਮਜਾਰੀ/ਸਾਹਿਬਾ, 16 ਜਨਵਰੀ (ਨਿਰਮਲਜੀਤ ਸਿੰਘ ਚਾਹਲ)- ਪਿੰਡ ਬਕਾਪੁਰ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਧਾਰਮਿਕ ਅਸਥਾਨ ਗੁਰਦੁਆਰਾ ਸਾਹਿਬ ਅਤੇ ਸ਼ਿਵ ਮੰਦਰ ਦੇ ਅੱਗੇ ਬਣੀ ਸੜਕ ਟੁੱਟ ਜਾਣ ਕਾਰਨ ਨਰਕ ਦਾ ਰੂਪ ਧਾਰਿਆ ਹੋਇਆ ਹੈ | ਜਦੋਂ ਮੀਂਹ ਪੈ ਜਾਂਦਾ ਹੈ ਤਾਂ ...
ਸੰਧਵਾਂ, 16 ਜਨਵਰੀ (ਪ੍ਰੇਮੀ ਸੰਧਵਾਂ) - ਪਿੰਡ ਸੰਧਵਾਂ ਦੇ ਦਰਬਾਰ ਕੇਰ ਵਾਲਾ ਵਿਖੇ ਸੰਤ ਜੀਵਾ ਦਾਸ ਤੇ ਸੰਤ ਗੁਰਦੇਵ ਸਿੰਘ ਦੀ ਯਾਦ 'ਚ 19 ਜਨਵਰੀ ਨੂੰ ਧਾਰਮਿਕ ਸਮਾਗਮ ਦਰਬਾਰ ਦੇ ਮੁੱਖ ਸੇਵਾਦਾਰ ਸੰਤ ਹਰਭਜਨ ਸਿੰਘ ਦੀ ਸਰਪ੍ਰਸਤੀ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਨਾਲ ...
ਨਵਾਂਸ਼ਹਿਰ, 16 ਜਨਵਰੀ (ਹਰਮਿੰਦਰ ਸਿੰਘ ਪਿੰਟੂ)- ਦੀ ਨਵਾਂਸ਼ਹਿਰ ਕੇਂਦਰੀ ਸਹਿਕਾਰੀ ਬੈਂਕ ਲਿਮ. ਮੁਲਾਜ਼ਮ ਯੂਨੀਅਨ ਦੀ ਅਹਿਮ ਮੀਟਿੰਗ ਸੁਖਵਿੰਦਰ ਸਿੰਘ ਨੂਰਪੁਰ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਮੌਕੇ ਸਰਕਾਰ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਅਤੇ ਭਗਤ ...
ਬੰਗਾ, 16 ਜਨਵਰੀ (ਲਾਲੀ ਬੰਗਾ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਦੇ ਪ੍ਰਬੰਧ ਅਧੀਨ ਚੱਲ ਰਹੀ ਇਲਾਕੇ ਦੀ ਸਿਰਮੌਰ ਸੰਸਥਾ ਭਾਈ ਸੰਗਤ ਸਿੰਘ ਖ਼ਾਲਸਾ ਕਾਲਜ ਬੰਗਾ ਦੇ ਵਿਦਿਆਰਥੀ ਪਰਮਿੰਦਰ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ...
ਨਵਾਂਸ਼ਹਿਰ, 16 ਜਨਵਰੀ (ਗੁਰਬਖਸ਼ ਸਿੰਘ ਮਹੇ)- ਸਾਂਝੇ ਫੋਰਮ ਦੇ ਸਟੇਟ ਕਮੇਟੀ ਦੇ ਫ਼ੈਸਲੇ ਮੁਤਾਬਿਕ ਮਨਜੀਤ ਕੁਮਾਰ ਮੰਡਲ ਪ੍ਰਧਾਨ ਨਵਾਂਸ਼ਹਿਰ ਦੀ ਪ੍ਰਧਾਨਗੀ ਹੇਠ ਪਾਵਰਕਾਮ ਮੈਨੇਜਮੈਂਟ ਅਤੇ ਪੰਜਾਬ ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਮੈਂਬਰਾਂ ਅਤੇ ...
ਭੱਦੀ, 16 ਜਨਵਰੀ (ਨਰੇਸ਼ ਧੌਲ)- ਮਿੰਨੀ ਹੈਲਥ ਸੈਂਟਰ ਨਵਾਂ ਪਿੰਡ ਟੱਪਰੀਆਂ ਵਿਖੇ ਸਮੂਹ ਸਟਾਫ਼ ਦੇ ਸਹਿਯੋਗ ਨਾਲ ਲੜਕੀਆਂ ਦੀ ਲੋਹੜੀ ਮਨਾਈ ਗਈ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੰੁਚੇ ਸਰਪੰਚ ਲੇਖ ਰਾਜ ਨਵਾਂ ਪਿੰਡ ਟੱਪਰੀਆਂ ਨੇ ਕਿਹਾ ਕਿ ਲੜਕੀਆਂ ਨੂੰ ਲੜਕਿਆਂ ਦੇ ...
ਰਾਹੋਂ, 16 ਜਨਵਰੀ (ਬਲਬੀਰ ਸਿੰਘ ਰੂਬੀ)- ਪਿੰਡ ਭਾਰਟਾ ਕਲਾਂ ਦੇ ਗੁਰਦੁਆਰਾ ਅਮਰ ਚਰਨ ਸਿੱਖ ਸੰਗਤ ਵਿਖੇ ਮਾਘੀ ਨੂੰ ਮੁੱਖ ਰਖਦਿਆਂ ਕੀਰਤਨ ਦਰਬਾਰ ਸਜਾਇਆ ਗਿਆ | ਭਾਈ ਜੰਗ ਸਿੰਘ ਦੇ ਕੀਰਤਨੀ ਜਥੇ ਵਲੋਂ ਗੁਰਬਾਣੀ ਦਾ ਕੀਰਤਨ ਕੀਤਾ ਗਿਆ | ਉਨ੍ਹਾਂ ਸੰਗਤਾਂ ਨੂੰ ਮਾਘੀ ...
ਨਵਾਂਸ਼ਹਿਰ, 16 ਜਨਵਰੀ (ਹਰਮਿੰਦਰ ਸਿੰਘ ਪਿੰਟੂ)- ਬੱਚੇ ਅੰਦਰ ਛੁਪੀ ਹੋਈ ਪ੍ਰਤਿਭਾ ਅਤੇ ਗੁਣਾਂ ਨੂੰ ਇਕ ਯੋਗ ਅਤੇ ਕੁਸ਼ਲ ਅਧਿਆਪਕ ਹੀ ਪਹਿਚਾਣ ਸਕਦਾ ਹੈ | ਬੱਚਿਆਂ ਦੇ ਉਚੇਰੇ ਭਵਿੱਖ ਅਤੇ ਸਰਬਪੱਖੀ ਵਿਕਾਸ ਲਈ ਮਾਪੇ ਉਨ੍ਹਾਂ ਨੂੰ ਸਰਕਾਰੀ ਸਕੂਲਾਂ ਵਿਚ ਦਾਖਲ ...
ਕਾਠਗੜ੍ਹ, 16 ਜਨਵਰੀ (ਬਲਦੇਵ ਸਿੰਘ ਪਨੇਸਰ)- 2022 ਦੌਰਾਨ ਅਕਾਲੀ ਭਾਜਪਾ ਸਰਕਾਰ ਬਣਾਉਣ ਲਈ ਹੁਣ ਤੋਂ ਹੀ ਸਿਰ ਤੋੜ ਯਤਨ ਆਰੰਭ ਕਰ ਦਿੱਤੇ ਗਏ ਹਨ | ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਹਾਈ ਕਮਾਂਡ ਨੇ ਸੂਬੇ ਦੇ ਹਰੇਕ ਹਲਕੇ ਵਿਚ ਅਕਾਲੀ-ਭਾਜਪਾ ਵਰਕਰਾਂ ਨੂੰ ਲਾਮਬੰਦ ਕਰਨ ਲਈ ...
ਸਹਾਲੋਂ, 16 ਜਨਵਰੀ (ਜਰਨੈਲ ਸਿੰਘ ਨਿੱਘ੍ਹਾ)- ਤੰਦਰੁਸਤ ਪੰਜਾਬ ਸਿਹਤ ਮੁਹਿੰਮ ਤਹਿਤ ਨਸਾ ਮੁਕਤ ਪੰਜਾਬ, ਪੰਜਾਬ ਨਾਰਕੋਟਿਕਸ ਪ੍ਰੀਵੈਨਸ਼ਨ ਕੰਪੇਨ ਅਤੇ ਫੁੱਟ ਸੋਲਜਰ ਪੰਜਾਬ ਮੁਹਿੰਮ ਸਬੰਧੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਾਹਲੋਂ ਵਿਖੇ ਪ੍ਰੋਗਰਾਮ ਕਰਵਾਇਆ ...
ਮਜਾਰੀ/ਸਾਹਿਬਾ, 16 ਜਨਵਰੀ (ਨਿਰਮਲਜੀਤ ਸਿੰਘ ਚਾਹਲ)-ਕਾਂਗਰਸ ਪਾਰਟੀ ਦੇ ਸੀਨੀਅਰ ਅਤੇ ਟਕਸਾਲੀ ਆਗੂ ਸਤਵੀਰ ਸਿੰਘ ਪੱਲੀ ਝਿੱਕੀ ਨੂੰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਪਲੈਨਿੰਗ ਬੋਰਡ ਦਾ ਚੇਅਰਮੈਨ ਬਣਾਉਣ 'ਤੇ ਮਜਾਰੀ ਖੇਤਰ ਦੇ ਕਾਂਗਰਸੀ ਆਗੂਆਂ ਨੇ ਕਸਬਾ ...
ਨਵਾਂਸ਼ਹਿਰ, 16 ਜਨਵਰੀ (ਹਰਮਿੰਦਰ ਸਿੰਘ ਪਿੰਟੂ)- ਲਾਇਨਜ਼ ਕਲੱਬ 321-ਡੀ ਦੇ ਵਾਤਾਵਰਨ ਪ੍ਰੇਮੀ ਲਾਇਨਜ਼ ਦਵਿੰਦਰ ਪਾਲ ਅਰੋੜਾ ਜ਼ਿਲ੍ਹਾ ਚੇਅਰਪਰਸਨ, ਲਾਈਨਜ਼ ਮਹਾਂਵੀਰ ਸਿੰਘ ਢਿੱਲੋਂ ਰੀਜ਼ਨ ਚੇਅਰਮੈਨ ਨੇ ਵਾਤਾਵਰਨ ਦੀ ਸ਼ੁੱਧਤਾ ਲਈ ਕੀਤੇ ਉਪਰਾਲੇ ਲਈ ਲਾਇਨਜ਼ ...
ਸਾਹਲੋਂ, 16 ਜਨਵਰੀ (ਜਰਨੈਲ ਸਿੰਘ ਨਿੱਘ੍ਹਾ)- ਬੀਤੇ ਦਿਨੀਂ ਨੇਪਾਲ ਵਿਖੇ ਵੱਖ-ਵੱਖ ਦੇਸ਼ਾਂ ਦੀਆਂ ਟੀਮਾਂ ਦੇ ਖੇਡ ਮੁਕਾਬਲੇ ਵਿਚ ਸ਼ਿਵ ਚੰਦ ਪਬਲਿਕ ਹਾਈ ਸਕੂਲ ਸਕੋਹਪੁਰ ਦੀ ਵਿਦਿਆਰਥਣ ਨਵਜੋਤ ਕੌਰ ਸਪੁੱਤਰੀ ਹਰਪ੍ਰੀਤ ਸਿੰਘ ਵਾਸੀ ਮੱਲਪੁਰ ਨੇ ਭਾਰਤ ਦੀ ਫੁੱਟਬਾਲ ...
ਮਜਾਰੀ/ਸਾਹਿਬਾ, 16 ਜਨਵਰੀ (ਨਿਰਮਲਜੀਤ ਸਿੰਘ ਚਾਹਲ)-ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦਫ਼ਤਰ ਸੜੋਆ ਵਲੋਂ ਕੇ..ਐੱਸ.ਡੀ.ਹਾਈ.ਸਕੂਲ ਪਿੰਡ ਮਹਿੰਦਪੁਰ ਵਿਖੇ ਬਲਾਕ ਪੱਧਰੀ ਲੋਹੜੀ ਦਾ ਤਿਉਹਾਰ ਜਸਵਿੰਦਰ ਕੌਰ ਸੀ.ਡੀ.ਪੀ.ਓ.ਸੜੋਆ ਦੀ ਪ੍ਰਧਾਨਗੀ ...
ਸੰਧਵਾਂ, 16 ਜਨਵਰੀ (ਪ੍ਰੇਮੀ ਸੰਧਵਾਂ) - ਸੱਤਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਫਰਾਲਾ ਦੇ ਗੁਰਦੁਆਰਾ ਸਾਹਿਬ ਨੂੰ ਘੁੰਮਣਾਂ ਸਾਈਡ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ 'ਚ ਬਣੇ ਗੇਟ ਦੇ ਕੋਲੋਂ ਜਾਂਦੀ ਸੜਕ ਦੀ ਹਾਲਤ ਕਾਫੀ ...
ਬੰਗਾ, 16 ਜਨਵਰੀ (ਲਾਲੀ ਬੰਗਾ)-ਸਿਵਲ ਸਰਜਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਡਾ. ਰਜਿੰਦਰ ਪ੍ਰਸ਼ਾਦ ਭਾਟੀਆ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਕਵਿਤਾ ਭਾਟੀਆ ਐਸ. ਐਮ. ਓ ਸਿਵਲ ਹਸਪਤਾਲ ਦੀ ਯੋਗ ਅਗਵਾਈ ਹੇਠ ਪੱਲਸ ਪੋਲੀਓ ਸਬੰਧੀ ਟ੍ਰੇਨਿੰਗ ਕੈਂਪ ਲਗਾਇਆ ਗਿਆ | ਇਸ ...
ਟੱਪਰੀਆਂ ਖੁਰਦ, 16 ਜਨਵਰੀ (ਸ਼ਾਮ ਸੁੰਦਰ ਮੀਲੂ)- ਕਟਵਾਰਾ ਕਲਾਂ ਦੇ ਉੱਦਮੀ ਨੌਜਵਾਨਾਂ ਵਲੋਂ ਪਿੰਡ ਅਤੇ ਸਕੂਲ ਦੇ ਵਿਕਾਸ ਲਈ ਬਣਾਈ ਸੰਸਥਾ 'ਪ੍ਰਯਾਸ' ਵਲੋਂ ਸਰਕਾਰੀ ਪ੍ਰਾਇਮਰੀ ਮਿਡਲ ਸਮਾਰਟ ਸਕੂਲ ਕਟਵਾਰਾ ਕਲਾਂ ਦੇ ਬੱਚਿਆਂ ਨੂੰ ਸਰਦੀਆਂ ਦੀਆਂ ਮੁਕੰਮਲ ਵਰਦੀਆਂ ...
ਮੁਕੰਦਪੁਰ, 16 ਜਨਵਰੀ (ਸੁਖਜਿੰਦਰ ਸਿੰਘ ਬਖਲੌਰ) - ਮੁਕੰਦਪੁਰ ਇਲਾਕੇ ਦੇ ਵੱਖ-ਵੱਖ ਪਿੰਡਾਂ ਜਿਨ੍ਹਾਂ 'ਚ ਖਾਨਖਾਨਾ, ਗੜ੍ਹੀ ਅਜੀਤ ਸਿੰਘ, ਝਿੰਗੜਾਂ, ਸੋਤਰਾਂ ਆਦਿ 'ਚ ਸੁਵਿਧਾ ਕੇਂਦਰਾਂ ਜਿਨ੍ਹਾਂ ਤੋਂ ਲੋਕਾਂ ਨੂੰ ਬਹੁਤ ਲਾਭ ਮਿਲਦਾ ਸੀ, ਬੰਦ ਹੋਣ ਕਾਰਨ ਲੋਕ ਖੱਜਲ ...
ਤਲਵਾੜਾ, 16 ਜਨਵਰੀ (ਸੁਰੇਸ਼ ਕੁਮਾਰ)-ਅੱਡਾ ਝੀਰ ਦਾ ਖ਼ੂਹ ਤੋਂ ਕਮਾਹੀ ਦੇਵੀ ਨੂੰ ਜਾਂਦੀ ਇੱਕ ਤੇਜ਼ ਰਫ਼ਤਾਰ ਮਿੰਨੀ ਬੱਸ ਬੇਕਾਬੂ ਹੋ ਕੇ ਪਲਟ ਗਈ, ਜਿਸ ਕਾਰਨ ਕੰਡਕਟਰ ਸਮੇਤ ਕਰੀਬ 7 ਜਣੇ ਜ਼ਖ਼ਮੀ ਹੋ ਗਏ | ਜਾਣਕਾਰੀ ਅਨੁਸਾਰ ਨਿਜੀ ਚਾਵਲਾ ਬੱਸ ਸਰਵਿਸ ਨਾਮੀ ਕੰਪਨੀ ...
ਮੁਕੰਦਪੁਰ, 16 ਜਨਵਰੀ (ਦੇਸ ਰਾਜ ਬੰਗਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਿੱਦੜ ਕਲਾਂ ਵਾਸਤੇ ਕੈਨੇਡਾ ਨਿਵਾਸੀ ਸ. ਹਰਵਿੰਦਰ ਸਿੰਘ ਪੁੱਤਰ ਸ. ਕੇਵਲ ਸਿੰਘ ਅਤੇ ਸ. ਕੁਲਵੰਤ ਸਿੰਘ ਪੁੱਤਰ ਗੁਰਮੁੱਖ ਸਿੰਘ ਅਮਰੀਕਾ ਨਿਵਾਸੀ ਵਲੋਂ ਦੋ ਕੰਪਿਊਟਰ ਸਿਸਟਮ ਦਾਨ ਕੀਤੇ ਗਏ | ...
ਕਟਾਰੀਆਂ, 16 ਜਨਵਰੀ (ਨਵਜੋਤ ਸਿੰਘ ਜੱਖੂ) - ਪਿੰਡ ਕਟਾਰੀਆਂ ਦੇ ਪ੍ਰਸਿੱਧ ਧਾਰਮਿਕ ਅਸਥਾਨ ਪੀਰ ਸੁਲਤਾਨ ਲੱਖ ਦਾਤਾ ਕਾਦਰੀ ਦਾ ਸਾਲਾਨਾ ਧਾਰਮਿਕ ਤੇ ਸੱਭਿਆਚਾਰਕ ਜੋੜ ਮੇਲਾ ਗੱਦੀ ਨਸ਼ੀਨ ਸਾਈਾ ਲਖਵੀਰ ਸ਼ਾਹ ਕਾਦਰੀ ਦੀ ਅਗਵਾਈ 'ਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 26 ...
ਘੁੰਮਣਾਂ, 16 ਜਨਵਰੀ (ਮਹਿੰਦਰਪਾਲ ਸਿੰਘ) - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁੰਮਣ ਨੂੰ ਪ੍ਰਵਾਸੀ ਭਾਰਤੀ ਸੰਤੋਖ ਸਿੰਘ ਕੈਨੇਡਾ ਨੇ 25000 ਰੁਪਏ, ਮੇਹਰ ਸਿੰਘ ਦੇ ਪਰਿਵਾਰ ਕੁਲਵਿੰਦਰ ਸਿੰਘ ਘੁੰਮਣ ਵਲੋਂ ਆਪਣੇ ਪੋਤਰੇ ਦੇ ਜਨਮ ਦੀ ਖੁਸ਼ੀ 'ਚ 15000 ਰੁਪਏ ਅਤੇ ਵਰਿੰਦਰ ...
ਮੁਕੰਦਪੁਰ, 16 ਜਨਵਰੀ (ਸੁਖਜਿੰਦਰ ਸਿੰਘ ਬਖਲੌਰ) - ਬਲਾਕ ਔੜ ਦੇ ਪਿੰਡ ਸਰਹਾਲ ਕਾਜ਼ੀਆਂ ਵਿਖੇ ਸਮੂਹ ਗ੍ਰਾਮ ਪੰਚਾਇਤ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਲੋਹੜੀ ਦਾ ਸਮਾਗਮ ਕਰਵਾਇਆ ਗਿਆ | ਸਮਾਗਮ 'ਚ ਬਲਾਕ ਸੰਮਤੀ ਔੜ ਦੇ ਉੁਪ ਚੇਅਰਮੈਨ ਕੁਲਜੀਤ ਸਰਹਾਲ ਨੇ ਵਿਸ਼ੇਸ ...
ਨਵਾਂਸ਼ਹਿਰ, 16 ਜਨਵਰੀ (ਗੁਰਬਖਸ਼ ਸਿੰਘ ਮਹੇ)- 33ਵਾਂ ਡੈਂਟਲ ਸਿਹਤ ਪੰਦ੍ਹਰਵਾੜਾ 1 ਫਰਵਰੀ ਤੋਂ 15 ਫਰਵਰੀ ਤੱਕ ਸ਼ਹੀਦ ਭਗਤ ਸਿੰਘ ਨਗਰ ਵਿਚ ਮਨਾਇਆ ਜਾਵੇਗਾ | ਜ਼ਿਲ੍ਹਾ ਡੈਂਟਲ ਸਿਹਤ ਅਫਸਰ ਡਾ: ਬਲਜੀਤ ਕੌਰ ਰੂਬੀ ਨੇ ਦੱਸਿਆ ਕਿ ਇਸ ਪੰਦ੍ਹਰਵਾੜਾ ਦੌਰਾਨ ਗਰੀਬ ਅਤੇ ...
ਮੁਕੇਰੀਆਂ, 16 ਜਨਵਰੀ (ਰਾਮਗੜ੍ਹੀਆ)-ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਯੂਨੀਅਨ ਮੁਕੇਰੀਆਂ ਦੀ ਮਾਸਿਕ ਮੀਟਿੰਗ ਅਨੰਤ ਰਾਮ ਦੀ ਪ੍ਰਧਾਨਗੀ ਹੇਠ ਕਮੇਟੀ ਘਰ ਮੁਕੇਰੀਆਂ ਵਿਖੇ ਹੋਈ | ਇਸ ਮੌਕੇ 17 ਦਸੰਬਰ 2019 ਨੂੰ ਮਨਾਏ ਗਏ ਪੈਨਸ਼ਨਰਜ਼ ਦਿਵਸ ਸਬੰਧੀ ਵਿਚਾਰ-ਵਟਾਂਦਰਾ ...
ਹੁਸ਼ਿਆਰਪੁਰ, 16 ਜਨਵਰੀ (ਬਲਜਿੰਦਰਪਾਲ ਸਿੰਘ/ਹਰਪ੍ਰੀਤ ਕੌਰ)-ਵੱਖ-ਵੱਖ ਵਿਭਾਗਾਂ 'ਚ ਠੇਕੇ 'ਤੇ ਕੰਮ ਕਰਦੇ ਮੁਲਾਜ਼ਮਾਂ ਦੀ ਮੀਟਿੰਗ ਕੁਲਵੰਤ ਸਿੰਘ ਸੈਣੀ ਜਨਰਲ ਸਕੱਤਰ ਪੰਜਾਬ ਦੀ ਅਗਵਾਈ 'ਚ ਹੋਈ | ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਚੋਣਾਂ ਤੋਂ ਪਹਿਲਾਂ ...
ਹੁਸ਼ਿਆਰਪੁਰ, 16 ਜਨਵਰੀ (ਬਲਜਿੰਦਰਪਾਲ ਸਿੰਘ)-ਵੁੱਡਲੈਂਡ ਓਵਰਸੀਜ਼ ਸਕੂਲ ਹੁਸ਼ਿਆਰਪੁਰ 'ਚ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸਾਲ 2018-19 'ਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX