ਬਟਾਲਾ, 16 ਜਨਵਰੀ (ਕਾਹਲੋਂ)- ਬਟਾਲਾ 'ਚੋਂ ਲੰਘਦਾ ਕਸੂਰ ਨਾਲਾ, ਜੋ ਹੁਣ ਹੰਸਲੀ ਨਾਲੇ ਨਾਲ ਜਾਣਿਆ ਜਾਂਦਾ ਹੈ, 'ਤੇ 2 ਪੁਰਾਤਨ ਪੁਲ ਬਣੇ ਹੋਏ ਹਨ, ਜਿਨ੍ਹਾਂ ਦੀ ਮਿਆਦ ਕਈ ਚਿਰਾਂ ਤੋਂ ਮੁੱਕ ਚੁੱਕੀ ਹੈ, ਜਿਸ ਕਰ ਕੇ ਲੋਕਾਂ ਦੀ ਮੰਗ ਅਤੇ ਖ਼ਸਤਾ ਹਾਲਤ ਵੇਖਦਿਆਂ ਪ੍ਰਸ਼ਾਸਨ ਵਲੋਂ ਉਕਤ ਵਿਚੋਂ ਇਕ ਪੁਲ ਨੂੰ ਢਾਹੁਣਾ ਸ਼ੁਰੂ ਕਰ ਦਿੱਤਾ ਹੈ | ਇਹ ਪੁਲ ਮੁੱਖ ਸ਼ਹਿਰ ਨੂੰ ਸ਼ਹਿਰ ਦੇ ਬਾਹਰਲੇ ਹਿੱਸਿਆਂ ਅਤੇ ਪਿੰਡਾਂ ਨਾਲ ਜੋੜਦਾ ਹੈ | ਇਹ ਪੁਲ ਕਰੀਬ 20 ਫੁੱਟ ਚੌੜਾ ਸੀ, ਜਿਸ 'ਤੇ ਦਰਜਨਾਂ ਦੇ ਹਿਸਾਬ ਨਾਲ ਰੇਹੜੀਆਂ ਲੱਗੀਆਂ ਹੁੰਦੀਆਂ ਸਨ, ਪੁਲ ਦੇ ਦੋਵੇਂ ਕਿਨਾਰੇ ਬੁਰੀ ਤਰ੍ਹਾਂ ਟੱੁਟ ਚੁੱਕੇ ਸਨ ਅਤੇ ਵਿਭਾਗ ਵਲੋਂ ਇਸ ਨੂੰ ਅਣਸੁਰੱਖਿਅਤ ਕਰਾਰ ਦੇ ਦਿੱਤਾ ਗਿਆ ਸੀ | ਕਈ ਵਾਰ ਪ੍ਰਸ਼ਾਸਨ ਵਲੋਂ ਇਸ ਤੋਂ ਆਵਾਜਾਈ ਵੀ ਬੰਦ ਕੀਤੀ ਗਈ, ਪ੍ਰੰਤੂ ਲੋਕਾਂ ਵਲੋਂ ਨਾ ਹਟਣ 'ਤੇ ਇਸ ਦੇ ਦੋਵੇਂ ਪਾਸੇ ਲੋਹੇ ਦੇ ਗਾਡਰ ਲਗਾ ਦਿੱਤੇ ਗਏ ਤਾਂ ਕਿ ਭਾਰੀ ਗੱਡੀਆਂ ਨਾ ਲੰਘਣ | ਭਾਵੇਂ ਕਿ ਇਸ ਨੂੰ ਕਈ ਸਾਲਾਂ ਤੋਂ ਅਣਸੁਰੱਖਿਅਤ ਐਲਾਨਿਆ ਗਿਆ ਸੀ, ਪ੍ਰੰਤੂ ਸਰਕਾਰੀ ਗ੍ਰਾਂਟ ਨਾ ਹੋਣ 'ਤੇ ਇਸ ਨੂੰ ਬਣਾਇਆ ਵੀ ਨਹੀਂ ਸੀ ਜਾ ਸਕਿਆ | ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀਆਂ ਲਈ ਸਰਕਾਰ ਵਲੋਂ ਗ੍ਰਾਂਟਾਂ ਦੇ ਗੱਫੇ ਦਿੱਤੇ ਗਏ ਸਨ, ਜਿਨ੍ਹਾਂ ਵਿਚੋਂ ਗੁਰੂ ਜੀ ਦੇ ਵਿਆਹ ਪੁਰਬ ਨਾਲ ਸਬੰਧਿਤ ਬਟਾਲਾ ਨੂੰ ਵੀ ਗ੍ਰਾਂਟ ਮਿਲੀ ਸੀ, ਜਿਸ ਕਰ ਕੇ ਹੁਣ ਕੈਬਨਿਟ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਵਲੋਂ ਚੰਗੇ ਉਪਰਾਲੇ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿਚੋਂ ਸ਼ਹਿਰ ਦੀਆਂ ਮੁੱਖ ਮੰਗਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਦਿਆਂ ਇਸ ਪੁਲ ਨੂੰ ਵੀ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ |
ਹੰਸਲੀ ਨਾਲੇ ਨੂੰ ਕਿਉਂ ਕਿਹਾ ਜਾਂਦਾ ਸੀ 'ਕਸੂਰ ਨਾਲਾ'
ਇਹ ਨਾਲਾ ਮਾਧੋਪੁਰ ਤੋਂ ਨਿਕਲਦਾ ਹੈ ਅਤੇ ਪਾਕਿਸਤਾਨ ਦੇ ਸ਼ਹਿਰ ਕਸੂਰ ਤੱਕ ਜਾਂਦਾ ਸੀ | ਕਿਹਾ ਜਾਂਦਾ ਹੈ ਕਿ ਇਹ ਨਾਲਾ ਪਾਣੀ ਨਾਲ ਭਰਿਆ ਰਹਿੰਦਾ ਸੀ, ਜਿਸ ਵਿਚ ਮਾਧੋਪੁਰ ਤੋਂ ਕਸੂਰ ਤੱਕ ਨਿਕਲਦੇ ਸ਼ਹਿਰਾਂ, ਪਿੰਡਾਂ ਅਤੇ ਮੀਂਹਾਂ ਦਾ ਪਾਣੀ ਇਸ ਵਿਚ ਪਾ ਦਿੱਤਾ ਜਾਂਦਾ ਸੀ | ਭਾਰੀ ਬਾਰਿਸ਼ਾਂ ਪੈਣ ਨਾਲ ਇਸ ਹੰਸਲੀ ਨਾਲੇ ਵਿਚ ਹੜ੍ਹ ਵੀ ਆ ਜਾਂਦਾ ਸੀ, ਜਿਸ ਨਾਲ ਕਈ ਵਾਰ ਮੁੱਖ ਤੌਰ 'ਤੇ ਬਟਾਲਾ ਸ਼ਹਿਰ ਵੀ ਪਾਣੀ ਨਾਲ ਡੁੱਬਿਲਾ ਰਹਿੰਦਾ ਸੀ | ਹੌਲੀ-ਹੌਲੀ, ਜਿਉਂ-ਜਿਉਂ ਧਰਤੀ ਵਿਚੋਂ ਪਾਣੀ ਥੱਲੇ ਜਾਂਦਾ ਰਿਹਾ, ਭਾਰੀ ਬਾਰਿਸ਼ਾਂ ਵਿਚ ਵੀ ਕਮੀ ਆਉਂਦੀ ਰਹੀ, ਇਸ ਨਾਲੇ ਵਿਚ ਵੀ ਹੁਣ ਸ਼ਹਿਰ ਦਾ ਗੰਦੇ ਪਾਣੀ ਹੀ ਰਹਿ ਗਿਆ ਹੈ ਅਤੇ ਇਹ ਵੀ ਕਿਹਾ ਜਾਂਦਾ ਕਿ ਇਹ ਨਾਲਾ ਹੁਣ ਕਸੂਰ ਤੱਕ ਵੀ ਨਹੀਂ ਪਹੁੰਚਦਾ | ਸ਼ਹਿਰਾਂ ਦੇ ਗੰਦੇ ਪਾਣੀ ਨੇ ਇਸ ਨਾਲੇ ਦੀ ਹਾਲਤ ਵੀ ਤਰਸਯੋਗ ਕਰ ਦਿੱਤੀ ਹੈ | ਨਾਲੇ ਵਿਚ ਉੱਘੀ ਬੂਟੀ ਨੇ ਇਸ ਦੀ ਸੁੰਦਰਤਾ ਨੂੰ ਵੀ ਖ਼ਤਮ ਕਰ ਦਿੱਤਾ ਹੈ | ਕਹਿੰਦੇ ਹਨ ਕਿ ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ ਮਹਾਰਾਜਾ ਸ਼ੇਰ ਸਿੰਘ ਜਦ ਬਟਾਲਾ ਸ਼ਹਿਰ ਵਿਚ ਰਹਿੰਦੇ ਸਨ ਤਾਂ ਉਦੋਂ ਇਸ ਨਾਲੇ ਦਾ ਪਾਣੀ ਏਨਾ ਸਾਫ਼ ਹੁੰਦਾ ਸੀ ਕਿ ਇਹ ਪਾਣੀ ਜ਼ਮੀਨ ਹੇਠੋਂ ਲੰਘਾ ਕੇ ਮਹਾਰਾਜਾ ਦੇ ਮਹਿਲ ਵਿਚ ਪਹੁੰਚਾਇਆ ਜਾਂਦਾ ਸੀ |
ਕਦੋਂ ਬਣਿਆ ਸੀ ਇਹ ਪੁਲ
ਸਾਲ 1957 ਵਿਚ ਜਦ ਪੰਜਾਬ ਵਿਚ ਹਰਿਆਣਾ ਅਤੇ ਹਿਮਾਚਲ ਵੀ ਹੁੰਦੇ ਸਨ, ਉਸ ਸਮੇਂ ਵਿਧਾਇਕ ਪੰਡਿਤ ਮੋਹਨ ਲਾਲ, ਜੋ ਉਸ ਸਮੇਂ ਖ਼ਜ਼ਾਨਾ ਮੰਤਰੀ ਸਨ, ਦੇ ਯਤਨਾਂ ਸਦਕਾ ਇਹ ਪੁਲ ਤਿਆਰ ਹੋਇਆ ਸੀ | ਉਸ ਤੋਂ ਪਹਿਲਾਂ ਅੰਗਰੇਜ਼ਾਂ ਦੇ ਸਮੇਂ ਇਸ 'ਤੇ ਡਾਟਾਂ ਪਾਈਆਂ ਗਈਆਂ ਸਨ ਅਤੇ ਇਸ ਨੂੰ ਡਾਟਾਂ ਵਾਲਾ ਪੁਲ ਵੀ ਕਿਹਾ ਜਾਂਦਾ ਸੀ, ਜੋ 1955 ਵਿਚ ਆਏ ਵੱਡੇ ਹੜ੍ਹ ਕਾਰਨ ਟੁੱਟ ਗਿਆ |
ਬਟਾਲਾ, 16 ਜਨਵਰੀ (ਕਾਹਲੋਂ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ (ਰਜਿ:) ਜ਼ਿਲ੍ਹਾ ਗੁਰਦਾਸਪੁਰ ਦੇ ਆਰ.ਐਮ.ਪੀ. ਡਾਕਟਰਾਂ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਡਾ. ਚਮਨ ਲਾਲ ਬਟਾਲਾ ਅਤੇ ਜ਼ਿਲ੍ਹਾ ਜਨਰਲ ਸਕੱਤਰ ਡਾ. ਅਸ਼ੋਕ ਕੁਮਾਰ ਬਟਾਲਾ ਦੀ ਪ੍ਰਧਾਨਗੀ ਹੇਠ ...
ਪੁਲ ਨੂੰ ਢਾਹੁਣ ਦਾ ਕੰਮ ਕਰ ਰਹੇ ਕਰਮਚਾਰੀਆਂ ਦਾ ਕਹਿਣਾ ਹੈ ਕਿ ਇਸ ਪੁਲ ਨੂੰ ਬਣਾਉਣ 'ਚ 6 ਮਹੀਨੇ ਦਾ ਸਮਾਂ ਲੱਗ ਜਾਵੇਗਾ, ਪ੍ਰੰਤੂ 6 ਮਹੀਨੇ ਦਾ ਸਮਾਂ ਲੱਗਣ ਕਰਕੇ ਅਤੇ ਮੁੱਖ ਪੁਲ ਹੋਣ ਕਰਕੇ ਇਸ ਤੋਂ ਲੰਘਣ ਵਾਲੀ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦੀ ਹੈ | ...
ਬਟਾਲਾ, 16 ਜਨਵਰੀ (ਕਾਹਲੋਂ)- ਆਰ.ਪੀ.ਐਸ. ਵਜੋਂ ਜਾਣੇ ਜਾਂਦੇ ਰਿਆੜਕੀ ਪਬਲਿਕ ਸਕੂਲ ਤੁਗਲਵਾਲ ਦੇ ਵਿਦਿਆਰਥੀ ਪਵਨਦੀਪ ਸਿੰਘ ਸਪੁੱਤਰ ਜੋਗਾ ਸਿੰਘ ਭਾਮੜੀ ਨੇ ਸਾਲ 2019 ਦੌਰਾਨ ਸੀ.ਬੀ.ਐਸ.ਈ. ਦੀ ਦਸਵੀਂ ਜਮਾਤ ਦੇ ਗਣਿਤ ਦੇ ਵਿਸ਼ੇ 'ਚ 100 ਵਿਚੋਂ 100 ਅੰਕ ਪ੍ਰਾਪਤ ਕਰਕੇ ...
ਬਟਾਲਾ, 16 ਜਨਵਰੀ (ਕਾਹਲੋਂ)- ਪੰਜਾਬ ਨੰਬਰਦਾਰ ਯੂਨੀਅਨ ਦੀਆਂ ਲਟਕਦੀਆਂ ਮੰਗਾਂ ਦੇ ਕਾਰਨ ਇਕ ਵਿਸ਼ੇਸ਼ ਮੀਟਿੰਗ ਰਣਜੀਤ ਸਿੰਘ ਕਾਹਲੋਂ ਸ਼ੇਰਪੁਰ ਪ੍ਰਧਾਨ ਨੰਬਰਦਾਰਾ ਯੂਨੀਅਨ ਤਹਿਸੀਲ ਬਟਾਲਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਦੌਰਾਨ ਨੰਬਰਦਾਰਾਂ ਦੀਆਂ ਮੰਗਾਂ ਦੇ ...
ਗੁਰਦਾਸਪੁਰ, 16 ਜਨਵਰੀ (ਭਾਗਦੀਪ ਸਿੰਘ ਗੋਰਾਇਆ)- ਗੁਰਦਾਸਪੁਰ ਸ਼ਹਿਰ ਅੰਦਰ ਦਿਨੋਂ ਦਿਨ ਵਧ ਰਹੀ ਆਵਾਜਾਈ ਸਮੱਸਿਆ ਨੰੂ ਦੇਖਦੇ ਹੋਏ ਪਹਿਲਾਂ ਤੋਂ ਹੀ ਚੌਕਸ ਹੋਈ ਟ੍ਰੈਫ਼ਿਕ ਪੁਲਿਸ ਅਤੇ ਸਿਟੀ ਪੁਲਿਸ ਵਲੋਂ ਸਾਂਝੇ ਤੌਰ 'ਤੇ ਸ਼ਹਿਰ 'ਚ ਗਲਤ ਢੰਗ ਨਾਲ ਪਾਰਕ ਕੀਤੇ ...
ਗੁਰਦਾਸਪੁਰ, 16 ਜਨਵਰੀ (ਸੁਖਵੀਰ ਸਿੰਘ ਸੈਣੀ)-ਪੰਜਾਬ ਸਰਕਾਰ ਦੀ ਵਾਅਦਾ ਿਖ਼ਲਾਫ਼ੀ ਦੇ ਵਿਰੋਧ ਵਿਚ ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਵਲੋਂ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਸਥਾਨਿਕ ਜੇਲ੍ਹ ਰੋਡ ਵਿਖੇ ਸਰਕਾਰ ਦਾ ਅਰਥੀ ਫ਼ੂਕ ...
ਪੁਰਾਣਾ ਸ਼ਾਲਾ, 16 ਜਨਵਰੀ (ਅਸ਼ੋਕ ਸ਼ਰਮਾ)-ਪੁਲਿਸ ਸਟੇਸ਼ਨ ਪੁਰਾਣਾ ਸ਼ਾਲਾ ਅੰਦਰ ਪੈਂਦੇ ਪਿੰਡ ਤਾਲਿਬਪੁਰ ਪੰਡੋਰੀ ਵਿਖੇ ਸ਼ਾਲਾ ਪੁਲਿਸ ਨੇ ਮੌਕੇ 'ਤੇ ਦੋ ਵਿਅਕਤੀ ਜੂਆ ਖੇਡਦੇ ਫੜੇ ਹਨ, ਜਦਕਿ ਕੁਝ ਵਿਅਕਤੀ ਫ਼ਰਾਰ ਵੀ ਹੋ ਗਏ | ਸ਼ਾਲਾ ਪੁਲਿਸ ਨੇ ਇਨ੍ਹਾਂ ਪਾਸੋਂ ...
ਬਟਾਲਾ, 16 ਜਨਵਰੀ (ਹਰਦੇਵ ਸਿੰਘ ਸੰਧੂ)- ਪਿਛਲੇ ਦਿਨੀਂ ਹਾਥੀ ਗੇਟ ਚੌਕ 'ਚ ਹੋਏ ਝਗੜੇ ਕਾਰਨ ਸਿਟੀ ਵਾਲਮੀਕਿ ਸਭਾ ਬਟਾਲਾ ਦੇ ਪ੍ਰਧਾਨ ਅਸ਼ਵਨੀ ਕੁਮਾਰ ਜ਼ਖ਼ਮੀ ਹੋ ਗਿਆ ਸੀ, ਜਿਸ ਤਹਿਤ ਪੁਲਿਸ ਵਲੋਂ ਚਾਰ ਵਿਅਕਤੀਆਂ 'ਤੇ ਮਾਮਲਾ ਦਰਜ ਕੀਤਾ ਸੀ, ਜਿਨ੍ਹਾਂ ਦੀ ਅਜੇ ਤੱਕ ...
ਘੁਮਾਣ, 16 ਜਨਵਰੀ (ਬੰਮਰਾਹ)-ਪੁਲਿਸ ਜ਼ਿਲ੍ਹਾ ਬਟਾਲਾ ਦੇ ਐਸ.ਐਸ.ਪੀ. ਉਪਿੰਦਰਜੀਤ ਸਿੰਘ ਘੁੰਮਣ ਦੀ ਅਗਵਾਈ ਵਿਚ ਕਰਵਾਏ ਜਾ ਰਹੇ ਵਿੱਦਿਅਕ ਮੁਕਾਬਲਿਆਂ ਦੀ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਉੱਘੇ ਸਮਾਜ ਸੇਵੀ ਅਤੇ ਐਨ.ਈ.ਐਸ. ...
ਗੁਰਦਾਸਪੁਰ, 16 ਜਨਵਰੀ (ਸੁਖਵੀਰ ਸਿੰਘ ਸੈਣੀ)- ਮਜ਼ਦੂਰ ਮੁਕਤੀ ਮੋਰਚਾ ਵਲੋਂ ਮਨਰੇਗਾ ਮਜ਼ਦੂਰਾਂ ਦੀਆਂ ਮੰਗਾਂ ਅਤੇ ਮੁਸ਼ਕਿਲਾਂ ਸਬੰਧੀ ਜ਼ੋਨ ਪ੍ਰਧਾਨ ਕਾਮਰੇਡ ਵਿਜੇ ਕੁਮਾਰ ਸੋਹਲ ਦੀ ਅਗਵਾਈ ਹੇਠ ਏ.ਡੀ.ਸੀ. ਵਿਕਾਸ ਨੰੂ ਮੰਗ ਪੱਤਰ ਦਿੱਤਾ ਗਿਆ | ਜਾਣਕਾਰੀ ਦਿੰਦੇ ...
ਕਲਾਨੌਰ, 16 ਜਨਵਰੀ (ਪੁਰੇਵਾਲ)- ਸੂਬਾ ਵਾਸੀਆਂ ਸਮੇਤ ਗੁਰੂ ਨਾਨਕ ਨਾਮ ਲੇਵਾ ਸੰਗਤਾਂ 'ਚ ਆਪਣਾ ਆਧਾਰ ਗੁਆ ਚੁੱਕਾ ਸ਼ੋ੍ਰਮਣੀ ਅਕਾਲੀ ਦਲ (ਬ) ਆਪਣੀ ਹੋਂਦ ਨੂੰ ਬਚਾਉਣ ਲਈ ਦਿਨ-ਬ-ਦਿਨ ਬੇਤੁਕੀ ਬਿਆਨਬਾਜ਼ੀ ਕਰ ਰਿਹਾ ਹੈ, ਜਦਕਿ ਕਿਸੇ ਹੋਰ ਿਖ਼ਲਾਫ਼ ਬੋਲਣ ਤੋਂ ਪਹਿਲਾਂ ...
ਦੀਨਾਨਗਰ, 16 ਜਨਵਰੀ (ਸੰਧੂ/ਸੋਢੀ/ਸ਼ਰਮਾ)- ਭਾਰਤੀ ਸੈਨਾ ਦੇ 45 ਰਾਸ਼ਟਰੀ ਰਾਈਫ਼ਲਜ਼ ਵਿਚ ਤਾਇਨਾਤ 26 ਸਾਲਾ ਨੌਜਵਾਨ ਰਣਜੀਤ ਸਿੰਘ ਜੋ ਦੀਨਾਨਗਰ ਦੇ ਨਜ਼ਦੀਕੀ ਪਿੰਡ ਸਿੱਧਪੁਰ ਦਾ ਨਿਵਾਸੀ ਸੀ, ਬੀਤੇ ਦਿਨੀਂ ਕੁਪਵਾੜਾ ਜ਼ਿਲ੍ਹੇ ਦੇ ਮਾਛਿਲ ਸੈਕਟਰ ਵਿਚ ਬਰਫ਼ ਦੇ ...
ਗੁਰਦਾਸਪੁਰ, 16 ਜਨਵਰੀ (ਸੁਖਵੀਰ ਸਿੰਘ ਸੈਣੀ)- ਸਥਾਨਕ ਐੱਚ.ਆਰ.ਏ. ਇੰਟਰਨੈਸ਼ਨਲ ਸਕੂਲ ਵਿਖੇ ਸੜਕ ਸੁਰੱਖਿਆ ਹਫ਼ਤੇ ਤਹਿਤ ਵਿਦਿਆਰਥੀਆਂ ਨੰੂ ਸੜਕੀ ਨਿਯਮਾਂ ਸਬੰਧੀ ਜਾਗਰੂਕ ਕਰਨ ਲਈ ਚੇਅਰਮੈਨ ਹੀਰਾ ਮਨੀ ਅਗਰਵਾਲ ਦੀ ਅਗਵਾਈ ਹੇਠ ਵੱਖ-ਵੱਖ ਮੁਕਾਬਲੇ ਕਰਵਾਏ ਗਏ, ...
ਬਟਾਲਾ, 16 ਜਨਵਰੀ (ਕਾਹਲੋਂ)-ਪੰਜਾਬ ਸਟੇਟ ਪਾਵਰ ਅਤੇ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਡ ਦੇ ਜ਼ਿਲ੍ਹਾ ਗੁਰਦਾਸਪੁਰ ਸਰਕਲ ਦੀ ਬਟਾਲਾ ਇਕਾਈ ਦੇ ਪਾਵਰ ਪੈਨਸ਼ਨਰਜ਼ ਵਲੋਂ ਮਹੀਨਾਵਾਰ ਹੋਈ ਹੰਗਾਮੀ ਮੀਟਿੰਗ ਵਿਚ ਪੰਜਾਬ ਸਰਕਾਰ ਤੇ ਪ੍ਰਬੰਧਕਾਂ ਿਖ਼ਲਾਫ਼ ਜੰਮ ਕੇ ...
ਘੁਮਾਣ, 16 ਜਨਵਰੀ (ਬੰਮਰਾਹ)-ਸ਼ੋ੍ਰਮਣੀ ਭਗਤ ਨਾਮਦੇਵ ਦੇ ਪ੍ਰਲੋਕ ਗਮਨ ਦਿਵਸ ਨੂੰ ਸਮਰਪਿਤ ਗੁਰਦੁਆਰਾ ਤਪਿਆਣਾ ਸਾਹਿਬ ਕਮੇਟੀ ਵਲੋਂ ਕਰਵਾਏ ਗਏ ਸਮਾਗਮਾਂ ਦੀ ਸਮਾਪਤੀ ਉਪਰੰਤ ਕਮੇਟੀ ਦੇ ਮੈਂਬਰਾਂ ਵਲੋਂ ਲੰਗਰ ਕਮੇਟੀਆਂ ਅਤੇ ਸੇਵਾਦਾਰਾਂ ਨੂੰ ਵਿਸ਼ੇਸ਼ ਤੌਰ 'ਤੇ ...
ਧਾਰੀਵਾਲ, 16 ਜਨਵਰੀ (ਜੇਮਸ ਨਾਹਰ)- ਸਥਾਨਕ ਮਿਸ਼ਨ ਹਸਪਤਾਲ ਰੋਡ 'ਤੇ ਸਥਿਤ ਯੂਨੀਕ ਆਈਲੈਟਸ ਕੇਂਦਰ ਦੇ ਵਿਦਿਆਰਥੀਆਂ ਦੇ ਆਈਲੈਟਸ ਦੇ ਨਤੀਜੇ ਸ਼ਾਨਦਾਰ ਆ ਰਹੇ ਹਨ | ਜਾਣਕਾਰੀ ਦਿੰਦਿਆਂ ਕੇਂਦਰ ਦੇ ਇੰਚਾਰਜ ਤਜਿੰਦਰ ਸਿੰਘ ਨੇ ਦੱਸਿਆ ਕਿ ਇਸ ਵਾਰ ਹਰਪ੍ਰੀਤ ਕੌਰ ...
ਵਡਾਲਾ ਗ੍ਰੰਥੀਆਂ, 16 ਜਨਵਰੀ (ਗੁਰਪ੍ਰਤਾਪ ਸਿੰਘ ਕਾਹਲੋਂ)- ਪਿੰਡ ਸ਼ਾਹਬਾਦ ਵਿਖੇ ਪੂਰੀ ਤਨਦੇਹੀ ਨਾਲ ਕਾਰਜ ਕਰ ਰਹੀ ਸ਼ਾਹਬਾਦ ਵੈਲਫ਼ੇਅਰ ਸੁਸਾਇਟੀ ਵਲੋਂ ਗਰੀਬ ਪਰਿਵਾਰਾਂ ਦੇ ਇਲਾਜ ਅਤੇ ਬੇਟੀਆਂ ਦੇ ਵਿਆਹ ਲਈ 11 ਹਜ਼ਾਰ ਰੁਪਏ ਸ਼ਗਨ ਸਕੀਮ ਸ਼ੁਰੂ ਕੀਤੀ ਗਈ ਹੈ, ...
ਬਟਾਲਾ, 16 ਜਨਵਰੀ (ਬੁੱਟਰ)- ਮੀਟਰ ਰੀਡਰ ਯੂਨੀਅਨ ਦੀ ਆਪਣੀਆਂ ਮੰਗਾਂ ਨੂੰ ਲੈ ਕੇ ਵਿਸ਼ੇਸ਼ ਮੀਟਿੰਗ ਪ੍ਰਧਾਨ ਸੁਲੱਖਣ ਸਿੰਘ ਦੀ ਅਗਵਾਈ 'ਚ ਹੋਈ | ਮੀਟਿੰਗ ਦੌਰਾਨ ਯੂਨੀਅਨ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਬਿਜਲੀ ਬੋਰਡ ਵਿਚ ਆਊਟ ਸੋਰਸਿੰਗ ਰਾਹੀਂ ਕੰਮ ...
ਦੀਨਾਨਗਰ, 16 ਜਨਵਰੀ (ਸੰਧੂ/ਸੋਢੀ/ਸ਼ਰਮਾ)- ਐਜੂਫੀਡ ਫਾਊਾਡੇਸ਼ਨ ਵਲੋਂ ਚੰਡੀਗੜ੍ਹ ਦੇ ਲਾਅ ਭਵਨ ਵਿਚ ਕਰਵਾਈ ਗਈ ਰਾਸ਼ਟਰੀ ਰਾਸ਼ਟਰੀ ਕਾਨਫਰੰਸ ਵਿਚ ਗ੍ਰੀਨਲੈਂਡ ਪਬਲਿਕ ਸਕੂਲ ਦੀਨਾਨਗਰ ਦੀ ਪਿ੍ੰਸੀਪਲ ਡਾ: ਜੋਤੀ ਠਾਕੁਰ ਨੂੰ 'ਡਾਇਨਮਿਕ ਪਿ੍ੰਸੀਪਲ' ਪੁਰਸਕਾਰ ਨਾਲ ...
ਗੁਰਦਾਸਪੁਰ, 16 ਜਨਵਰੀ (ਸੁਖਵੀਰ ਸਿੰਘ ਸੈਣੀ)- ਸੁਰੱਖਿਆ ਨੰੂ ਮੁੱਖ ਰੱਖਦੇ ਹੋਏ ਤੇ 26 ਜਨਵਰੀ ਦੇ ਸਮਾਗਮਾਂ ਨੰੂ ਲੈ ਕੇ ਥਾਣਾ ਸਿਟੀ ਦੀ ਪੁਲਿਸ ਵਲੋਂ ਸ਼ਹਿਰ ਅੰਦਰ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ, ਜਿਸ ਦੌਰਾਨ ਸ਼ਹਿਰ ਦੇ ਰੇਲਵੇ ਸਟੇਸ਼ਨ, ਬੱਸ ਸਟੈਂਡ ਅਤੇ ਹੋਰ ...
ਪੁਰਾਣਾ ਸ਼ਾਲਾ, 16 ਜਨਵਰੀ (ਅਸ਼ੋਕ ਸ਼ਰਮਾ)- ਗੁਰਦਾਸਪੁਰ ਬਲਾਕ ਅਧੀਨ ਪੈਂਦੇ ਪਿੰਡ ਕਰਾਲ ਵਿਖੇ 72 ਏਕੜ ਜ਼ਮੀਨ ਮੁਸ਼ਤਰਕਾ ਮਾਲਕਣ ਜ਼ਮੀਨ ਹੈ, ਜਿਸ 'ਤੇ ਲੋਕਾਂ ਨੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ | ਇਸ ਨਾਲ ਸਰਕਾਰ ਨੰੂ ਹਰ ਸਾਲ ਲੱਖਾਂ ਰੁਪਏ ਦਾ ਚੂਨਾ ਲੱਗ ਰਿਹਾ ਹੈ, ...
ਮਾਨਾਂਵਾਲਾ, 16 ਜਨਵਰੀ (ਗੁਰਦੀਪ ਸਿੰਘ ਨਾਗੀ)-ਅੰਮਿ੍ਤਸਰ-ਦਿੱਲੀ ਕੌਮੀ ਰੇਲਵੇ ਮਾਰਗ 'ਤੇ ਰੇਲਵੇ ਸਟੇਸ਼ਨ ਮਾਨਾਂਵਾਲਾ ਨੇੜਿਓਾ ਪਿੰਡ ਕਿਲ੍ਹਾ ਜੀਵਨ ਸਿੰਘ ਡਰੇਨ ਦੇ ਪੁੱਲ ਹੇਠੋਂ ਕਿਲੋਮੀਟਰ ਨੰਬਰ: 500/87 ਤੋਂ ਇਕ 40-45 ਸਾਲਾ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਹੋਈ ...
ਗੱਗੋਮਾਹਲ, 16 ਜਨਵਰੀ (ਬਲਵਿੰਦਰ ਸਿੰਘ ਸੰਧੂ)-ਬੀਤੀ 4 ਜਨਵਰੀ ਨੂੰ ਸਰਹੱਦੀ ਪੋਸਟ ਛੰਨਾ ਪੱਤਣ 'ਤੇੇ ਤਾਇਨਾਤ ਬੀ. ਐਸ. ਐਫ. ਦੇ ਜਵਾਨਾਂ ਵਲੋਂ ਰਾਤ ਸਮੇਂ ਡਰੋਨ ਦੀ ਆਵਾਜ਼ ਸੁਣਨ ਪਿੱਛੋਂ ਇਸ ਖੇਤਰ ਦੀ ਜਾਂਚ ਕੀਤੇ ਜਾਣ ਤੇ ਇਸ ਦੌਰਾਨ ਕੋਈ ਇਤਰਾਜ਼ਯੋਗ ਵਸਤੂ ਨਾ ਮਿਲਣ ...
ਵੇਰਕਾ, 16 ਜਨਵਰੀ (ਪਰਮਜੀਤ ਸਿੰਘ ਬੱਗਾ)-ਦਿ੍ਸ਼ਟੀ ਫ਼ਾਊਾਡੇਸ਼ਨ ਫ਼ਾਰ ਦ ਬਲਾਇਡ ਸੰਸਥਾ ਦੁਆਰਾ ਵੇਰਕਾ ਬਾਈਪਾਸ ਨੇੜੇ ਪੈਂਦੇ ਇਲਾਕੇ ਨਿਊ ਗ੍ਰੀਨ ਫ਼ੀਲਡ ਵਿਖੇ ਅੱਖਾਂ ਦੀ ਰੌਸ਼ਨੀ ਗੁਆ ਚੁੱਕੇ ਲੋਕਾਂ ਦੀ ਮਦਦ ਲਈ ਉਸਾਰੇ ਜਾਣ ਵਾਲੇ ਅੰਧ ਵਿਦਿਆਲਿਆ ਦੇ ਨੀਂਹ ...
ਬਟਾਲਾ, 16 ਜਨਵਰੀ (ਬੁੱਟਰ)-ਆਸ਼ਰਮ ਡੇਰਾ ਬਾਬਾ ਪਿਆਰਾ ਸਿੰਘ ਦੀਆਂ ਸੰਗਤਾਂ ਵਲੋਂ ਨਜ਼ਦੀਕੀ ਪਿੰਡ ਬਾਉਲੀ ਇੰਦਰਜੀਤ ਸਿੰਘ ਵਿਖੇ ਬਾਬਾ ਪਿਆਰਾ ਸਿੰਘ ਦਾ ਜਨਮ ਦਿਨ ਮਨਾਇਆ ਗਿਆ | ਇਸ ਮੌਕੇ ਬਾਬਾ ਪਿਆਰਾ ਸਿੰਘ ਵਲੋਂ ਸੰਗਤ ਨੂੰ ਧਾਰਮਿਕ ਪ੍ਰਵਚਨਾਂ ਨਾਲ ਨਿਹਾਲ ਕੀਤਾ ...
ਧਾਰੀਵਾਲ, 16 ਜਨਵਰੀ (ਜੇਮਸ ਨਾਹਰ)-ਸਥਾਨਕ ਸੈਂਟਲ-ਮੈਟਲ ਵਿਖੇ ਸਥਿਤ ਪਾਵਰਕਾਮ ਮਹਿਕਮੇ ਦੇ ਡਵੀਜ਼ਨ ਮੰਡਲ ਦਫ਼ਤਰ ਵਿਖੇ ਸਮੂਹ ਸਟਾਫ਼ ਦੀ ਅਗਵਾਈ ਵਿਚ ਸੁੱਚਾ ਸਿੰਘ ਨੇ ਐਕਸੀਅਨ ਵਜੋਂ ਚਾਰਜ ਸੰਭਾਲ ਲਿਆ ਹੈ | ਅਹੁਦਾ ਸੰਭਾਲਣ ਮੌਕੇ ਦਫ਼ਤਰੀ ਸਟਾਫ਼ ਵਲੋਂ ਐਕਸੀਅਨ ...
ਪੁਰਾਣਾ ਸ਼ਾਲਾ, 16 ਜਨਵਰੀ (ਅਸ਼ੋਕ ਸ਼ਰਮਾ)- ਗੁਰਦਾਸਪੁਰ ਬਲਾਕ ਅਧੀਨ ਪੈਂਦੇ ਪਿੰਡ ਕਰਾਲ ਵਿਖੇ 72 ਏਕੜ ਜ਼ਮੀਨ ਮੁਸ਼ਤਰਕਾ ਮਾਲਕਣ ਜ਼ਮੀਨ ਹੈ, ਜਿਸ 'ਤੇ ਲੋਕਾਂ ਨੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ | ਇਸ ਨਾਲ ਸਰਕਾਰ ਨੰੂ ਹਰ ਸਾਲ ਲੱਖਾਂ ਰੁਪਏ ਦਾ ਚੂਨਾ ਲੱਗ ਰਿਹਾ ਹੈ, ...
ਪੁਰਾਣਾ ਸ਼ਾਲਾ 16 ਜਨਵਰੀ (ਅਸ਼ੋਕ ਸ਼ਰਮਾ)- ਪਾਵਰਕਾਮ ਅਧੀਨ ਕੰਮ ਕਰਦੀ ਸਬ ਡਵੀਜ਼ਨ ਤਿੱਬੜ ਦੇ ਅਨੇਕਾਂ ਪਿੰਡਾਂ ਅੰਦਰ ਮੀਟਰਾਂ ਦੇ ਬਕਸੇ ਖੁੱਲੇ੍ਹ ਪਏ ਹਨ, ਜਿਸ ਕਾਰਨ ਕਿਸੇ ਸਮੇਂ ਕੋਈ ਵੀ ਘਟਨਾ ਵਾਪਰ ਸਕਦੀ ਹੈ | ਇਸ ਦੀ ਮਿਸਾਲ ਪਿੰਡ ਭੁੱਲੇ ਚੱਕ ਕਾਲੋਨੀ ਤੋਂ ...
ਗੁਰਦਾਸਪੁਰ, 16 ਜਨਵਰੀ (ਸੁਖਵੀਰ ਸਿੰਘ ਸੈਣੀ)- ਸਥਾਨਕ ਸੀ.ਪੀ.ਆਈ. ਦਫ਼ਤਰ ਵਿਖੇ ਕਮਿਊਨਿਸਟ ਪਾਰਟੀ ਅਤੇ ਇਨਕਲਾਬੀ ਗਰੁੱਪਾਂ ਦੀ ਸਾਂਝੀ ਮੀਟਿੰਗ ਕਾਮਰੇਡ ਬਲਬੀਰ ਸਿੰਘ ਕੱਤੋਵਾਲ ਦੀ ਅਗਵਾਈ ਹੇਠ ਹੋਈ | ਮੀਟਿੰਗ ਦੌਰਾਨ ਕਾਮਰੇਡ ਗੁਰਮੀਤ ਸਿੰਘ ਬਖ਼ਤਪੁਰਾ, ਸੁਖਦੇਵ ...
ਨਰੋਟ ਮਹਿਰਾ, 16 ਜਨਵਰੀ (ਰਾਜ ਕੁਮਾਰੀ)- ਨਗਰ ਨਿਗਮ ਪਠਾਨਕੋਟ ਵਲੋਂ ਵਾਰਡ ਨੰਬਰ-1 ਮਲਕਪੁਰ ਵਿਖੇ ਕੂੜੇਦਾਨ ਦੇਣ ਸਬੰਧੀ ਸਰਵੇਖਣ ਸ਼ੁਰੂ ਕੀਤਾ ਗਿਆ | ਨਗਰ ਨਿਗਮ ਦੇ ਚੀਫ਼ ਸੈਨੇਟਰੀ ਇੰਸਪੈਕਟਰ ਵਿਕਰਮਜੀਤ ਨੇ ਕਿਹਾ ਕਿ ਨਗਰ ਨਿਗਮ ਪਠਾਨਕੋਟ ਵਲੋਂ ਵਾਰਡ ਨੰਬਰ 45, 46, 47, 48 ...
ਪਠਾਨਕੋਟ, 16 ਜਨਵਰੀ (ਚੌਹਾਨ)- ਬੈਰਾਜ ਔਸਥੀ, ਡੈਮ ਔਸਥੀ ਸੰਘਰਸ਼ ਕਮੇਟੀ ਵਲੋਂ ਅਤੇ ਆਰ.ਐਸ.ਡੀ. ਔਸਥੀ ਸੰਘਰਸ਼ ਕਮੇਟੀ ਵਲੋਂ ਸਾਂਝੀ ਮੀਟਿੰਗ ਪ੍ਰਧਾਨ ਬਲਕਾਰ ਪਠਾਨੀਆ ਅਤੇ ਰਮੇਸ਼ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਕੇਸ਼ਵ ਠਾਕੁਰ ਵਿਸ਼ੇਸ਼ ਤੌਰ 'ਤੇ ਸ਼ਾਮਿਲ ...
ਬਮਿਆਲ, 16 ਜਨਵਰੀ (ਰਾਕੇਸ਼ ਸ਼ਰਮਾ)- ਇਕ ਪਾਸੇ ਪੰਜਾਬ ਵਿਚ ਭਾਰਤ-ਪਾਕਿ ਸਰਹੱਦ 'ਤੇ ਪਾਕਿਸਤਾਨ ਵਲੋਂ ਭੇਜੇ ਗਏ ਡਰੋਨ ਲਗਾਤਾਰ ਦੇਖੇ ਜਾਣ ਕਾਰਨ ਸਰਹੱਦ ਦੀ ਸੁਰੱਖਿਆ ਨੂੰ ਲੈ ਕੇ ਪੰਜਾਬ ਦੀਆਂ ਸੁਰੱਖਿਆ ਏਜੰਸੀਆਂ ਚੌਕਸ ਨਜ਼ਰ ਆ ਰਹੀਆਂ ਹਨ, ਜਿਸ ਦੇ ਚਲਦੇ ਪੰਜਾਬ ...
ਨਰੋਟ ਜੈਮਲ ਸਿੰਘ, 16 ਜਨਵਰੀ (ਗੁਰਮੀਤ ਸਿੰਘ)- ਨਾਗਰਿਕ ਸੋਧ ਕਾਨੂੰਨ ਦੇ ਸਮਰਥਨ ਵਿਚ 18 ਜਨਵਰੀ ਨੂੰ ਕੱਢੀ ਜਾ ਰਹੀ ਜ਼ਿਲ੍ਹਾ ਪੱਧਰੀ ਰੈਲੀ ਸਬੰਧੀ ਕਸਬਾ ਨਰੋਟ ਜੈਮਲ ਸਿੰਘ ਅਧੀਨ ਪੈਂਦੇ ਪਿੰਡ ਤਲੂਰ ਵਿਖੇ ਨਰਿੰਦਰ ਸਿੰਘ ਕਾਕੂ ਦੀ ਅਗਵਾਈ ਵਿਚ ਮੀਟਿੰਗ ਕੀਤੀ ਗਈ, ਜਿਸ ...
ਸ਼ਾਹਪੁਰ ਕੰਢੀ, 16 ਜਨਵਰੀ (ਰਣਜੀਤ ਸਿੰਘ)-ਪੰਜਾਬ ਸਟੇਟ ਮਨਿਸਟਰੀਅਲ ਯੂਨੀਅਨ ਵਲੋਂ ਆਪਣੀਆਂ ਮੰਗਾਂ ਨੰੂ ਲੈ ਕੇ ਜ਼ਿਲ੍ਹਾ ਪ੍ਰਧਾਨ ਗੁਰਨਾਮ ਸਿੰਘ ਸੈਣੀ ਦੀ ਅਗਵਾਈ ਹੇਠ ਮੁੱਖ ਇੰਜੀਨੀਅਰ ਦੇ ਦਫ਼ਤਰ ਸਾਹਮਣੇ ਕਾਲੇ ਬਿੱਲੇ ਲਗਾ ਕੇ ਤੇ ਹੱਥਾਂ ਵਿਚ ਕਾਲੀਆਂ ...
ਨਰੋਟ ਮਹਿਰਾ, 16 ਜਨਵਰੀ (ਸੁਰੇਸ਼ ਕੁਮਾਰ)- ਸਮਾਰਟ ਸਰਕਾਰੀ ਪ੍ਰਾਇਮਰੀ ਸਕੂਲ ਚਸ਼ਮਾ ਵਿਚ ਸਕੂਲ ਮੁੱਖ ਅਧਿਆਪਕ ਪ੍ਰਵੀਨ ਸਿੰਘ ਦੀ ਅਗਵਾਈ ਵਿਚ ਸਕੂਲ ਦੇ ਗੇਟ ਦੀ ਉਸਾਰੀ ਦਾ ਨੀਂਹ ਪੱਥਰ ਰੱਖਣ ਲਈ ਸਮਾਰੋਹ ਕਰਵਾਇਆ ਗਿਆ, ਜਿਸ ਵਿਚ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ.) ...
ਨਿੱਕੇ ਘੁੰਮਣ, 16 ਜਨਵਰੀ (ਸਤਬੀਰ ਸਿੰਘ ਘੁੰਮਣ)- ਸਥਾਨਕ ਕਸਬਾ ਨਿੱਕੇ ਘੁੰਮਣ ਵਿਖੇ ਬੀਤੇ ਦਿਨ-ਦਿਹਾੜੇ ਘਰ ਵਿਚ ਚੋਰੀ ਹੋਣ ਦੀ ਖ਼ਬਰ ਹੈ | ਪੀੜਤ ਘਰ ਮਾਲਕ ਬਲਦੇਵ ਸਿੰਘ ਪੁੱਤਰ ਸਵਰਨ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਅਸੀਂ ਸਵੇਰੇ ਕਰੀਬ 10 ਵਜੇ ਸਾਰੇ ਪਰਿਵਾਰ ਦੇ ...
ਬਟਾਲਾ, 16 ਜਨਵਰੀ (ਕਾਹਲੋਂ)-ਕਿੰਡਰਗਾਰਟਨ ਵਿੰਗ ਆਰ.ਪੀ.ਐਸ. ਬਲੋਜ਼ਮ ਦਾ ਸਾਲਾਨਾ ਸਮਾਗਮ 'ਪ੍ਰਵਾਜ਼' ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਕੇ ਇਕ ਅਮਿਟ ਯਾਦ ਛੱਡ ਗਿਆ | ਸਮਾਗਮ ਦੀ ਸ਼ੁਰੂਆਤ ਅਧਿਆਪਕਾ ਮਨਪ੍ਰੀਤ ਵਿਰਕ ਦੇ ਨਾਲ ਮੱੁਖ ਮਹਿਮਾਨ ਪਿ੍ੰ: ਸਵਰਨ ਸਿੰਘ, ਗੁਰਵਿੰਦਰ ...
ਗੁਰਦਾਸਪੁਰ, 16 ਜਨਵਰੀ (ਆਰਿਫ਼)- ਡਿਪਟੀ ਕਮਿਸ਼ਨਰ ਵਿਪੁਲ ਉਜਵਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 20 ਜਨਵਰੀ ਨੂੰ ਜ਼ਿਲੇ੍ਹ ਦੀਆਂ ਸਾਰੀਆਂ ਸਬ ਡਵੀਜ਼ਨਾਂ 'ਤੇ ਲੋੜਵੰਦ ਲੋਕਾਂ ਨੂੰ ਲੋਕ ਭਲਾਈ ਸਕੀਮਾਂ ਦਾ ਲਾਭ ਮੌਕੇ 'ਤੇ ਪੁੱਜਦਾ ਕਰਨ ਦੇ ਮੰਤਵ ਨਾਲ 'ਮਹਾਤਮਾ ...
ਗੁਰਦਾਸਪੁਰ, 16 ਜਨਵਰੀ (ਸੁਖਵੀਰ ਸਿੰਘ ਸੈਣੀ)-ਰੁਜ਼ਗਾਰ ਦੇ ਉਦੇਸ਼ ਨੂੰ ਮੁੱਖ ਰੱਖਦੇ ਹੋਏ ਡਿਪਟੀ ਕਮਿਸ਼ਨਰ ਵਿਪੁਲ ਉਜਵਲ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਵਲੋਂ ਮੁਫ਼ਤ ਆਈਲੈਟਸ ਓਰੀਐਾਟੇਸ਼ਨ ਕਲਾਸਾਂ ਦੀ ਸ਼ੁਰੂਆਤ ਕੀਤੀ ਜਾ ਰਹੀ ...
ਗੁਰਦਾਸਪੁਰ, 16 ਜਨਵਰੀ (ਭਾਗਦੀਪ ਸਿੰਘ ਗੋਰਾਇਆ)-ਅੱਜ ਟਰੈਫ਼ਿਕ ਪੁਲਿਸ ਗੁਰਦਾਸਪੁਰ ਵਲੋਂ ਆਮ ਲੋਕਾਂ ਨੰੂ ਆਵਾਜਾਈ ਨਿਯਮਾਂ ਦੀ ਪਾਲਣਾ ਕਰਵਾਉਣ ਲਈ ਆਰ.ਟੀ.ਓ. ਸਮੇਤ ਪੁਲਿਸ ਪਾਰਟੀ ਵਲੋਂ ਲੋਕਾਂ ਨੰੂ ਗੁਲਾਬ ਦੇ ਫੁੱਲ ਦੇ ਕੇ ਟਰੈਫ਼ਿਕ ਨਿਯਮਾਂ ਦੀ ਪਾਲਣਾ ਕਰਨ ਲਈ ...
ਦੀਨਾਨਗਰ, 16 ਜਨਵਰੀ (ਸੰਧੂ/ਸੋਢੀ/ਸ਼ਰਮਾ)-ਖੰਡ ਮਿੱਲ ਪਨਿਆੜ ਵਿਖੇ ਮਨਾਏ ਜਾ ਰਹੇ ਰਾਸ਼ਟਰੀ ਸੜਕ ਸੁਰੱਖਿਆ ਹਫ਼ਤੇ ਤਹਿਤ ਮਿਲ ਦੇ ਜੀ.ਐਮ. ਦਲਜੀਤ ਸਿੰਘ ਦੀ ਅਗਵਾਈ ਵਿਚ ਕਿਸਾਨਾਂ ਨੂੰ ਆਵਾਜਾਈ ਨਿਯਮਾਂ ਸਬੰਧੀ ਜਾਗਰੂਕ ਕਰਨ ਲਈ ਡੀ.ਐੱਸ.ਪੀ. ਹੈੱਡ ਕੁਆਟਰ ਰਾਜੇਸ਼ ...
ਕਲਾਨੌਰ, 16 ਜਨਵਰੀ (ਪੁਰੇਵਾਲ/ਕਾਹਲੋਂ)-ਗਣਤੰਤਰ ਦਿਵਸ ਮੌਕੇ ਸਬ ਡਵੀਜ਼ਨ ਪੱਧਰ 'ਤੇ ਸਮਾਗਮ ਕਰਨ ਲਈ ਸਥਾਨਕ ਸਬ ਡਵੀਜ਼ਨਲ ਮੈਜਿਸਟਰੇਟ ਦਫਤਰ 'ਚ ਐਸ.ਡੀ.ਐਮ. ਗੁਰਸਿਮਰਨ ਸਿੰਘ ਢਿੱਲੋਂ ਦੀਆਂ ਹਦਾਇਤਾਂ 'ਤੇ ਪ੍ਰਬੰਧਾਂ ਸਬੰਧੀ ਮੀਟਿੰਗ ਹੋਈ, ਜਿਸ ਦੀ ਪ੍ਰਧਾਨਗੀ ਨਾਇਬ ...
ਕਾਦੀਆਂ, 16 ਜਨਵਰੀ (ਗੁਰਪ੍ਰੀਤ ਸਿੰਘ)-ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਬਲਾਕ ਕਾਦੀਆਂ ਦੇ ਪ੍ਰਧਾਨ ਸਵਿੰਦਰ ਸਿੰਘ ਔਲਖ ਦੀ ਪ੍ਰਧਾਨਗੀ ਹੇਠ ਇਕ ਵਿਸ਼ੇਸ਼ ਬੈਠਕ ਕੀਤੀ ਗਈ | ਪ੍ਰਧਾਨ ਸਵਿੰਦਰ ਸਿੰਘ ਔਲਖ ਨੇ ਪੈਨਸ਼ਨਰਾਂ ਨੂੰ ਆ ਰਹੀਆਂ ਦਰਪੇਸ਼ ...
ਹਰਚੋਵਾਲ, 16 ਜਨਵਰੀ (ਢਿੱਲੋਂ)-ਇਤਿਹਾਸਕ ਗੁਰਦੁਆਰਾ ਬਾਬਾ ਰਾਜਾ ਰਾਮ ਹਰਚੋਵਾਲ ਵਿਖੇ ਲੰਗਰ ਹਾਲ ਦੀ ਕਾਰ ਸੇਵਾ ਅਰਦਾਸ ਕਰਨ ਉਪਰੰਤ ਸ਼ੁਰੂ ਕੀਤੀ ਗਈ | ਜਾਣਕਾਰੀ ਦਿੰਦੇ ਜਥੇਦਾਰ ਬਾਬਾ ਬਲਵਿੰਦਰ ਸਿੰਘ ਅਤੇ ਬਾਬਾ ਦਲਬੀਰ ਸਿੰਘ ਨੇ ਦੱਸਿਆ ਕਿ ਪਹਿਲਾਂ ਬਣੇ ਲੰਗਰ ...
ਕਾਦੀਆਂ, 16 ਜਨਵਰੀ (ਕੁਲਵਿੰਦਰ ਸਿੰਘ)- ਭਾਰਤ ਸਰਕਾਰ ਦੇ ਸੜਕੀ ਆਵਾਜਾਈ ਤੇ ਕੌਮੀ ਸ਼ਾਹਰਾਹ ਮਾਰਗ ਮੰਤਰਾਲੇ ਦੀਆਂ ਹਦਾਇਤਾਂ ਤਹਿਤ ਸਿੱਖ ਨੈਸ਼ਨਲ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਵਿਖੇ ਪਿ੍ੰਸੀਪਲ ਕੁਲਵਿੰਦਰ ਸਿੰਘ ਅਤੇ ਸਕੂਲ ਇੰਚਾਰਜ ਡਾ. ਹਰਪ੍ਰੀਤ ...
ਸ੍ਰੀ ਹਰਿਗੋਬਿੰਦਪੁਰ, 16 ਜਨਵਰੀ (ਕੰਵਲਜੀਤ ਸਿੰਘ ਚੀਮਾ)- ਬਿਆਸ ਦਰਿਆ ਕਿਨਾਰੇ ਵਸਿਆ ਇਤਿਹਾਸਕ ਨਗਰ ਸ੍ਰੀ ਹਰਿਗੋਬਿੰਦਪੁਰ ਦੀ ਹਾਲਤ ਵਿਕਾਸ ਪੱਖੋਂ ਬੇਹੱਦ ਮਾੜੀ ਹੈ | ਸੜਕੀਤੰਤਰ ਸੀਵਰੇਜ ਪੈਣ ਤੋਂ ਬਾਅਦ ਪੂਰੀ ਤਰ੍ਹਾਂ ਬਰਬਾਦ ਹੋ ਚੁੱਕਾ ਹੈ ਤੇ ਹੁਣ ਮੀਂਹ ਪੈਣ ...
ਗੁਰਦਾਸਪੁਰ, 16 ਜਨਵਰੀ (ਸੁਖਵੀਰ ਸਿੰਘ ਸੈਣੀ)-ਜ਼ਿਲੇ੍ਹ 'ਚ ਮਨਾਏ ਜਾ ਰਹੇ 31ਵੇਂ ਸੜਕ ਸੁਰੱਖਿਆ ਹਫ਼ਤੇ ਤਹਿਤ ਅੱਜ ਛੇਵੇਂ ਦਿਨ ਟਰਾਂਸਪੋਰਟ ਤੇ ਪੁਲਿਸ ਵਿਭਾਗ ਵਲੋਂ ਲੋਕਾਂ ਨੂੰ ਆਵਾਜਾਈ ਦੇ ਨਿਯਮਾਂ ਤੋਂ ਜਾਣੂ ਕਰਵਾਉਣ ਲਈ ਸ਼ਹਿਰ ਅੰਦਰ ਜਾਗਰੂਕਤਾ ਰੈਲੀ ਕੱਢੀ, ...
ਗੁਰਦਾਸਪੁਰ, 16 ਜਨਵਰੀ (ਆਰਿਫ਼)- ਸਥਾਨਕ ਲੈਫ: ਸ਼ਹੀਦ ਨਵਦੀਪ ਸਿੰਘ (ਅਸ਼ੋਕ ਚੱਕਰ) ਖੇਡ ਸਟੇਡੀਅਮ ਵਿਖੇ ਰਾਜ ਪੱਧਰੀ ਗਣਤੰਤਰ ਦਿਵਸ ਮਨਾਉਣ ਦੀਆਂ ਤਿਆਰੀਆਂ ਉਤਸ਼ਾਹ ਨਾਲ ਕੀਤੀਆਂ ਜਾ ਰਹੀਆਂ ਹਨ | ਡਿਪਟੀ ਕਮਿਸ਼ਨਰ ਵਿਪੁਲ ਉਜਵਲ ਦੇ ਦਿਸ਼ਾ-ਨਿਰਦੇਸ਼ ਤਹਿਤ ਅੱਜ ...
ਸਠਿਆਲੀ, 16 ਜਨਵਰੀ (ਜਸਪਾਲ ਸਿੰਘ)-ਨਜ਼ਦੀਕ ਪੈਂਦੇ ਪਿੰਡ ਜੋਗੀ ਚੀਮਾ ਵਿਚ ਬਾਬਾ ਲਾਲ ਸਿੰਘ ਕੁੱਲੀ ਵਾਲਿਆਂ ਦੀ ਬਰਸੀ ਮੌਕੇ ਗੁਰਮਤਿ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸਾਬਕਾ ਮੰਤਰੀ ਸੁੱਚਾ ਸਿੰਘ ਛੋਟੇਪੁਰ ਅਤੇ ਜਸਬੀਰ ਸਿੰਘ ਢੀਂਡਸਾ ਚੇਅਰਮੈਨ ਮਾਰਕੀਟ ਕਮੇਟੀ ...
ਫਤਹਿਗੜ੍ਹ ਚੂੜੀਆਂ, 16 ਜਨਵਰੀ (ਧਰਮਿੰਦਰ ਸਿੰਘ ਬਾਠ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਗੁਰਦਾਸਪੁਰ ਜ਼ਿਲ੍ਹੇ ਦੀ ਮੀਟਿੰਗ ਪਿੰਡ ਖੋਖਰ ਵਿਖੇ ਹੋਈ, ਜਿਸ ਵਿਚ ਕਿਸਾਨ ਆਗੂਆਂ ਨੇ ਕਿਹਾ ਕਿ ਸੂਬਾ ਕਮੇਟੀ ਦੇ ਸੱਦੇ 'ਤੇ 20 ਤੋਂ 22 ਜਨਵਰੀ ਤੱਕ ਡੀ.ਸੀ. ਦਫ਼ਤਰਾਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX