ਚੰਡੀਗੜ੍ਹ, 16 ਜਨਵਰੀ (ਅਜਾਇਬ ਸਿੰਘ ਔਜਲਾ)-ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਤੋਂ ਪਹਿਲਾਂ ਅੱਜ ਚੰਡੀਗੜ੍ਹ ਦੀਆਂ ਸੜਕਾਂ ਤੇ ਵਰਦੇ ਮੀਂਹ, ਧੁੰਦ ਅਤੇ ਖ਼ਰਾਬ ਮੌਸਮ ਦੇ ਬਾਵਜੂਦ ਵੀ ਸਾਂਝਾ ਮੁਲਾਜ਼ਮ ਮੰਚ ਪੰਜਾਬ ਅਤੇ ਯੂ.ਟੀ. ਵੱਲੋਂ ਪੀ.ਐਸ.ਐਮ.ਐਸ.ਯੂ. ਦੀ ਸੂਬਾ ਪੱਧਰੀ ਮੀਟਿੰਗ ਵਿਚ ਹੋਏ ਫ਼ੈਸਲੇ ਤੇ ਪਹਿਰਾ ਦਿੰਦਿਆਂ ਮੁਲਾਜ਼ਮ ਵਰਗ ਦੀਆਂ ਸਾਂਝੀਆਂ ਮੰਗਾਂ ਦੀ ਪ੍ਰਾਪਤੀ ਲਈ ਵੱਖ-ਵੱਖ ਥਾਵਾਂ 'ਤੇ ਸਵੇਰ ਵੇਲੇ ਅਤੇ ਦੁਪਹਿਰ ਸਮੇਂ ਦੌਰਾਨ ਸ਼ਾਂਤਮਈ ਪਰ ਪ੍ਰਭਾਵਸ਼ਾਲੀ ਢੰਗ ਨਾਲ ਆਪਣੀਆਂ ਮੰਗਾਂ ਤੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ | ਸਾਂਝੇ ਮੁਲਾਜ਼ਮ ਮੰਚ ਚੰਡੀਗੜ੍ਹ ਦੇ ਕਨਵੀਨਰ ਜਗਦੇਵ ਕੌਲ, ਸੂਬਾ ਕਨਵੀਨਰ ਗੁਰਮੇਲ ਸਿੰਘ ਸਿੱਧੂ, ਮਨਦੀਪ ਸਿੰਘ ਸਿੱਧੂ, ਫੂਡ ਸਪਲਾਈ ਦੇ ਪ੍ਰਧਾਨ ਦਵਿੰਦਰ ਸਿੰਘ ਬੈਨੀਪਾਲ, ਤਕਨੀਕੀ ਸਿੱਖਿਆ ਤੋਂ ਸ਼ਵਿੰਦਰ ਕੌਰ ਵਾਲੀਆ, ਦੀ ਪ੍ਰਧਾਨਗੀ ਹੇਠ ਸੈਕਟਰ-39 ਵਿਖੇ ਮੁਲਾਜ਼ਮਾਂ ਦੀ ਚੇਨ ਬਣਾ ਕੇ ਸਰਕਟ ਹਾਊਸ ਤੱਕ (ਜਿੱਥੇ ਰਾਜ ਦੇ ਵਜ਼ੀਰਾਂ ਦੀ ਸਰਕਾਰੀ ਰਿਹਾਇਸ਼ ਹੈ) ਵਿਧਾਨ ਸਭਾ ਜਾਂਦੇ ਮੰਤਰੀਆਂ ਦੀਆਂ ਹੂਟਰਾਂ ਵਾਲੀਆਂ ਗੱਡੀਆਂ ਵਿਚ ਬੈਠੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਦੇ ਬੈਨਰ ਵਿਖਾਏ ਗਏ | ਇਸ ਮੌਕੇ ਮੌਜੂਦਾ ਸਰਕਾਰ ਦੇ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੂੰ ਮੰਗ ਪੱਤਰ ਵੀ ਸੌਾਪਿਆ ਗਿਆ | ਇਸੇ ਦੌਰਾਨ ਵਿਰੋਧੀ ਧਿਰ ਦੇ ਨੇਤਾ ਵਿਧਾਇਕ ਸ. ਹਰਪਾਲ ਸਿੰਘ ਚੀਮਾ, ਵਿਧਾਇਕ ਸ. ਕੁਲਤਾਰ ਸਿੰਘ ਸੰਧਵਾਂ ਤੋਂ ਇਲਾਵਾ ਹੋਰ ਵਿਧਾਇਕਾਂ ਵੱਲੋਂ ਵੀ ਮੁਲਾਜ਼ਮਾਂ ਦੇ ਕਾਫ਼ਲੇ ਕੋਲੋਂ ਲੰਘਦਿਆਂ ਮੰਗ ਪੱਤਰ ਦੀਆਂ ਕਾਪੀਆਂ ਲਈਆਂ ਗਈਆਂ ਅਤੇ ਉਨ੍ਹਾਂ ਵੱਲੋਂ ਮੁਲਾਜ਼ਮ ਮੰਗਾਂ ਦੀ ਆਵਾਜ਼ ਵਿਧਾਨ ਸਭਾ ਵਿਚ ਉਠਾਉਣ ਦਾ ਵਾਅਦਾ ਵੀ ਕੀਤਾ ਗਿਆ | ਦੂਜੇ ਪਾਸੇ ਦੁਪਹਿਰ ਸਮੇਂ ਪੰਜਾਬ ਸਿਵਲ ਸਕੱਤਰੇਤ, ਮਿੰਨੀ ਸਕੱਤਰੇਤ, ਪੰਜਾਬ ਤੋਂ ਗੁਰਪ੍ਰੀਤ ਸਿੰਘ, ਜਰਨਲ ਸਕੱਤਰ, ਸੁਸ਼ੀਲ ਕੁਮਾਰ, ਦੀ ਅਗਵਾਈ ਵਿਚ ਮੁਲਾਜ਼ਮ ਮੰਗਾਂ ਨੂੰ ਲੈਕੇ ਸੜਕਾਂ ਤੇ ਉੱਤਰੇ | ਇਸ ਤੋਂ ਇਲਾਵਾ ਮੁੱਖ ਦਫ਼ਤਰ ਜਲ ਸਰੋਤ ਵਿਭਾਗ ਸੈਕਟਰ-18 ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਵਿਚ ਵੱਡੀ ਗਿਣਤੀ ਵਿਚ ਮੁਲਾਜ਼ਮ ਮਟਕਾ ਚੌਾਕ ਪੁੱਜੇ | ਸੈਕਟਰ-17 ਦੇ ਦਫ਼ਤਰ, ਉਦਯੋਗ, ਟਰਾਂਸਪੋਰਟ, ਸਿੰਚਾਈ, ਰੋਜ਼ਗਾਰ, ਭੂਮੀ ਰੱਖਿਆ, ਸਹਿਕਾਰਤਾ, ਚੋਣ ਵਿਭਾਗ ਦੇ ਮੁਲਾਜ਼ਮਾਂ ਦੇ ਯੂਨਿਟ ਦੇ ਕਨਵੀਨਰ ਤੋਂ ਇਲਾਵਾ ਰੰਜੀਵ ਕੁਮਾਰ, ਅਮਰਜੀਤ ਸਿੰਘ, ਸੈਮੂਅਲ ਮਸੀਹ, ਜਗਜੀਵਨ ਸਿੰਘ, ਮਨਜੀਤ ਸਿੰਘ, ਸੁਰਿੰਦਰ ਸਿੰਘ, ਦਿਦਾਰ ਸਿੰਘ ਅਗਵਾਈ ਕਰਦੇ ਹੋਏ ਵੱਡੀ ਗਿਣਤੀ ਵਿਚ ਮਟਕਾ ਚੌਕ ਪੁੱਜੇ, ਜਿਸ ਵਿਚ ਵਿਸ਼ੇਸ਼ ਤੌਰ ਤੇ ਮਹਿਲਾ ਮੁਲਾਜ਼ਮਾਂ ਵਲੋਂ ਭਾਰੀ ਗਿਣਤੀ ਵਿਚ ਸ਼ਮੂਲੀਅਤ ਕੀਤੀ ਗਈ |
ਚੰਡੀਗੜ੍ਹ, 16 ਜਨਵਰੀ (ਮਨਜੋਤ ਸਿੰਘ ਜੋਤ)-ਪੰਜਾਬ ਯੂਨੀਵਰਸਿਟੀ ਵਿਖੇ ਅੱਜ ਸੀ.ਏ.ਏ., ਐਨ.ਪੀ.ਆਰ., ਐਨ.ਆਰ.ਸੀ. ਦੇ ਵਿਰੋਧ ਵਿਚ ਗਠਿਤ ਕੀਤੀ ਗਈ ਸਾਂਝੀ ਜੁਆਇੰਟ ਐਕਸ਼ਨ ਕਮੇਟੀ ਵਲੋਂ ਸਭਿਆਚਾਰਕ ਢੰਗ ਨਾਲ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਵਿਚ ਪ੍ਰੋਫੈਸਰਾਂ, ...
ਚੰਡੀਗੜ੍ਹ, 16 ਜਨਵਰੀ (ਸੁਰਜੀਤ ਸਿੰਘ ਸੱਤੀ)- ਡਾਇਰੈਕਟਰ ਪੇਂਡੂ ਵਿਕਾਸ ਤੇ ਪੰਚਾਇਤ ਦਫ਼ਤਰ ਵਿਚ 10 ਸੇਵਾਮੁਕਤ ਵਿਅਕਤੀਆਂ ਨੂੰ ਮੁੜ ਠੇਕਾ ਅਧਾਰ 'ਤੇ ਨੌਕਰੀ 'ਚ ਰੱਖਣ ਦਾ ਮਾਮਲਾ ਹਾਈਕੋਰਟ ਦੀ ਨਜ਼ਰ ਵਿਚ ਚੜ੍ਹ ਗਿਆ ਹੈ | ਕੁਲਦੀਪ ਕੌਰਾ ਨਾਂ ਦੇ ਸੇਵਾ ਮੁਕਤ ਲੈਕਚਰਾਰ ...
ਪੰਚਕੂਲਾ, 16 ਜਨਵਰੀ (ਕਪਿਲ)-ਪੰਚਕੂਲਾ ਦੀ ਰਾਜੀਵ ਕਾਲੋਨੀ ਵਿਖੇ ਰਹਿੰਦੇ ਇਕ ਪਰਿਵਾਰ 'ਚ ਘਰੇਲੂ ਝਗੜੇ ਦੇ ਚਲਦਿਆਂ ਪਹਿਲਾਂ ਪਤੀ ਵਲੋਂ ਪਤਨੀ ਦੀ ਗਲਾ ਘੋਟ ਕੇ ਹੱਤਿਆ ਕਰ ਦਿੱਤੀ ਗਈ, ਮਗਰੋਂ ਖ਼ੁਦ ਰੇਲ ਗੱਡੀ ਆ ਕੇ ਆਤਮ-ਹੱਤਿਆ ਕਰ ਲਈ ਗਈ | ਪੁਲਿਸ ਨੇ ਪਤੀ-ਪਤਨੀ ਦੀਆਂ ...
ਚੰਡੀਗੜ੍ਹ, 16 ਜਨਵਰੀ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸੂਬੇ ਵਿਚ ''ਤਾਨਾਜੀ'' ਫ਼ਿਲਮ ਨੂੰ ਟੈਕਸ ਫ਼ਰੀ ਕਰਨ ਦਾ ਐਲਾਨ ਕੀਤਾ ਹੈ | ਉਨ੍ਹਾਂ ਇਹ ਐਲਾਨ ਸੋਨੀਪਤ ਵਿਚ ਨਾਗਰਿਕਤਾ ਸੋਧ ਕਾਨੂੰਨ ਦੇ ਸਮਰਥਨ ਵਿਚ ਹੋਏ ਪੋ੍ਰਗਰਾਮ ਦੇ ...
ਚੰਡੀਗੜ੍ਹ, 16 ਜਨਵਰੀ (ਗੁਰਪ੍ਰੀਤ ਸਿੰਘ ਜਾਗੋਵਾਲ)-ਚੰਡੀਗੜ੍ਹ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਸ਼ਹਿਰ ਵਿਚ ਕਾਰਾਂ ਦੇ ਟਾਇਰ ਚੋਰੀ ਕਰਨ ਵਾਲੇ ਦੋ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਗਿ੍ਫ਼ਤਾਰ ਮੁਲਜ਼ਮਾਂ ਦੀ ਪਛਾਣ ਸੈਕਟਰ 38 ਦੇ ਰਹਿਣ ਵਾਲੇ ਜੱਸਪ੍ਰਤਾਪ ...
ਚੰਡੀਗੜ੍ਹ, 16 ਜਨਵਰੀ (ਗੁਰਪ੍ਰੀਤ ਸਿੰਘ ਜਾਗੋਵਾਲ)-ਸਥਾਨਕ ਪੁਲਿਸ ਨੇ ਇਕ ਵਿਅਕਤੀ ਨੂੰ ਹੈਰੋਇਨ ਸਮੇਤ ਗਿ੍ਫ਼ਤਾਰ ਕੀਤਾ ਹੈ | ਮਿਲੀ ਜਾਣਕਾਰੀ ਅਨੁਸਾਰ ਗਿ੍ਫ਼ਤਾਰ ਮੁਲਜ਼ਮ ਦੀ ਪਛਾਣ ਕ੍ਰਿਸ਼ਨਾ ਕਾਲੋਨੀ ਹਿਸਾਰ ਦੇ ਰਹਿਣ ਵਾਲੇ ਹਰੀਸ਼ ਕੁਮਾਰ ਵਜੋਂ ਹੋਈ ਹੈ | ...
ਚੰਡੀਗੜ੍ਹ, 16 ਜਨਵਰੀ (ਆਰ.ਐਸ.ਲਿਬਰੇਟ)-ਅੱਜ ਸ੍ਰੀਮਤੀ ਰਾਜਬਾਲਾ ਮਲਿਕ ਮੇਅਰ ਨਗਰ ਨਿਗਮ ਚੰਡੀਗੜ੍ਹ ਵੱਲੋਂ ਚੀਫ਼ ਆਰਕੀਟੈਕਟ ਚੰਡੀਗੜ੍ਹ ਪ੍ਰਸ਼ਾਸਨ ਨਾਲ ਬਕਾਇਆ ਕੰਮਾਂ ਬਾਰੇ ਸਮੂਹ ਕੌਾਸਲਰਾਂ ਦੀ ਵਿਸ਼ੇਸ਼ ਬੈਠਕ ਕੀਤੀ ਗਈ | ਮੇਅਰ ਨੇ ਦੱਸਿਆ ਕਿ ਮੀਟਿੰਗ ਵਿੱਚ ...
ਚੰਡੀਗੜ੍ਹ, 16 ਜਨਵਰੀ (ਗੁਰਪ੍ਰੀਤ ਸਿੰਘ ਜਾਗੋਵਾਲ)-ਸਥਾਨਕ ਪੁਲਿਸ ਨੇ ਇਕ 35 ਸਾਲਾ ਵਿਅਕਤੀ ਨੂੰ ਆਪਣੀ ਨਾਬਾਲਗ ਧੀ ਨਾਲ ਜਬਰ ਜਨਾਹ ਕਰਨ ਦੇ ਮਾਮਲੇ ਵਿਚ ਗਿ੍ਫ਼ਤਾਰ ਕੀਤਾ ਹੈ | ਪੁਲਿਸ ਨੂੰ ਅੱਜ ਸਵੇਰੇ ਇਸ ਸਬੰਧ ਵਿਚ ਸੂਚਨਾ ਮਿਲੀ ਸੀ ਜਿਸ ਦੇ ਬਾਅਦ ਪੁਲਿਸ ਨੇ ਮਾਮਲੇ ...
ਚੰਡੀਗੜ੍ਹ, 16 ਜਨਵਰੀ (ਆਰ.ਐਸ.ਲਿਬਰੇਟ)-ਚੰਡੀਗੜ੍ਹ ਸਟੇਟ ਏਡਜ਼ ਕੰਟਰੋਲ ਸੁਸਾਇਟੀ ਨੇ ਵਲੋਂ 17 ਅਤੇ 18 ਜਨਵਰੀ 2020 ਨੂੰ ਨਿਰਧਾਰਤ ਐਚ.ਆਈ.ਵੀ ਏਡਜ਼ ਜਾਗਰੂਕਤਾ ਏਡਸਕੌਨ -9 'ਤੇ ਇਕ ਰਾਸ਼ਟਰੀ ਕਾਨਫ਼ਰੰਸ ਕੀਤੀ ਜਾ ਰਹੀ ਹੈ | ਉਕਤ ਜਾਣਕਾਰੀ ਦਿੰਦੇ ਡਾ: ਨਰੇਸ਼ ਗੋਇਲ ਉਪ ...
ਚੰਡੀਗੜ੍ਹ, 16 ਜਨਵਰੀ (ਅਜੀਤ ਬਿਊਰੋ)-ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਤੋਂ ਪ੍ਰਸਾਰਣ ਕੀਤੀ ਜਾ ਰਹੀ ਗੁਰਬਾਣੀ ਉੱਤੇ ਆਪਣੀ ਅਜਾਰੇਦਾਰੀ ਜਿਤਾਉਣਾ ਸਿੱਖ ਧਰਮ ਅਤੇ ਸਿੱਖੀ ਦੇ ਪਵਿੱਤਰ ਅਸਥਾਨ ਦੀ ਬੇਹੁਰਮਤੀ ਕਰਨਾ ਹੈ | ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ...
ਚੰਡੀਗੜ੍ਹ, 16 ਜਨਵਰੀ (ਵਿਸ਼ੇਸ਼ ਪ੍ਰਤੀਨਿਧ)-ਅਖਿਲ ਭਾਰਤੀ ਸਿਵਲ ਸਰਵਿਸ ਬਾਸਕਟਬਾਲ ਮਹਿਲਾ ਤੇ ਪੁਰਸ਼ ਖੇਡ ਮੁਕਾਬਲੇ 2019-20 ਦਾ ਆਯੋਜਨ ਪੰਜਾਬ ਦੇ ਲੁਧਿਆਣਾ ਗੁਰੂ ਨਾਨਕ ਖੇਡ ਸਟੇਡੀਅਮ ਵਿਚ ਕੀਤਾ ਜਾਵੇਗਾ | ਇਸ ਤੋਂ ਪਹਿਲਾਂ, ਹਰਿਆਣਾ ਰਾਜ ਵਲੋਂ ਹਿੱਸੇਦਾਰੀ ਕਰਨ ...
ਚੰਡੀਗੜ੍ਹ, 16 ਜਨਵਰੀ (ਅਜਾਇਬ ਸਿੰਘ ਔਜਲਾ)-ਆੜ੍ਹਤੀ ਐਸੋਸੀਏਸ਼ਨ ਪੰਜਾਬ ਵਲੋਂ ਸੂਬਾ ਪ੍ਰਧਾਨ ਰਵਿੰਦਰ ਸਿੰਘ ਚੀਮਾ ਦੀ ਅਗਵਾਈ ਵਿਚ ਪੰਜਾਬ ਦੇ ਸਾਰੇ ਵਿਧਾਇਕਾਂ ਨੂੰ ਕਿਸਾਨਾਂ ਅਤੇ ਆੜ੍ਹਤੀਆਂ ਦੀਆਂ ਮੁਸ਼ਕਲਾਂ ਬਾਰੇ ਮੰਗ ਪੱਤਰ ਦੇਣ ਦੇ ਫ਼ੈਸਲੇ ਤਹਿਤ ...
ਚੰਡੀਗੜ੍ਹ, 16 ਜਨਵਰੀ (ਐਨ.ਐਸ. ਪਰਵਾਨਾ)-ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਸੂਬੇ ਦੇ ਬਜਟ ਵਿਚ ਇਸ ਵਾਰ ਉਨ੍ਹਾਂ ਵਿਸ਼ਿਆਂ ਨੂੰ ਪ੍ਰਾਥਮਿਕਤਾ ਦਿੱਤੀ ਜਾਵੇਗੀ, ਜਿਨ੍ਹਾਂ ਤੋਂ ਰੁਜ਼ਗਾਰ ਨੂੰ ਪ੍ਰੋਤਸਾਹਨ ਮਿਲੇ | ਰੁਜ਼ਗਾਰ ਵਧਾਉਣ ਵਿਚ ...
ਲਾਲੜੂ, 16 ਜਨਵਰੀ (ਰਾਜਬੀਰ ਸਿੰਘ)-ਪਿੰਡ ਮਗਰਾ ਸਥਿਤ ਜ਼ਿਲ੍ਹਾ ਪੱਧਰੀ ਸਰਕਾਰੀ ਗਊਸ਼ਾਲਾ ਵਿਖੇ ਮਰ ਰਹੇ ਗਊਧਨ ਨੂੰ ਲੈ ਕੇ ਇਲਾਕਾ ਵਾਸੀਆਂ ਵਲੋਂ ਨਗਰ ਕੌਾਸਲ ਲਾਲੜੂ ਦੇ ਦਫ਼ਤਰ ਅੱਗੇ ਦਿੱਤਾ ਜਾ ਰਿਹਾ ਰੋਸ ਧਰਨਾ ਅੱਜ ਚੌਥੇ ਦਿਨ ਵੀ ਜਾਰੀ ਰਿਹਾ | ਅੱਜ ਵੱਖ-ਵੱਖ ...
ਕੁਰਾਲੀ, 16 ਜਨਵਰੀ (ਬਿੱਲਾ ਅਕਾਲਗੜ੍ਹੀਆ)-ਪਿੰਡ ਰੋਡਮਾਜਰਾ ਚੱਕਲਾਂ ਵਿਖੇ ਕਰਵਾਏ ਜਾ ਰਹੇ ਵਿਸ਼ਾਲ ਅੰਤਰਰਾਸ਼ਟਰੀ ਸਾਲਾਨਾ ਖੇਡ ਮੇਲੇ ਦੀਆਂ ਤਿਆਰੀਆਂ ਸਬੰਧੀ ਬਾਬਾ ਗਾਜ਼ੀ ਦਾਸ ਕਲੱਬ ਦੀ ਮੀਟਿੰਗ ਅੱਜ ਕੁਰਾਲੀ ਵਿਖੇ ਪ੍ਰਧਾਨ ਦਵਿੰਦਰ ਸਿੰਘ ਬਾਜਵਾ ਦੀ ਅਗਵਾਈ ...
ਖਰੜ, 16 ਜਨਵਰੀ (ਜੰਡਪੁਰੀ)-ਸੈਕਰੇਡ ਸਾਊਲਜ਼ ਸਕੂਲ ਵਿਖੇ ਸੀ. ਬੀ. ਐੱਸ. ਈ. ਵਲੋਂ ਅਧਿਆਪਕਾਂ ਲਈ ਤਿੰਨ ਰੋਜ਼ਾ ਵਰਕਸ਼ਾਪ ਕਰਵਾਈ ਗਈ | ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਇਕ ਅਧਿਆਪਕ, ਵਿਅਕਤੀ, ਇਕ ਪਰਿਵਾਰ ਤੇ ਇਕ ਵਿਦਿਆਰਥੀ ਵਜੋਂ ਸਮਾਜ ਦੀ ਮਦਦ ਕਰਨ ਲਈ ਸਦਾ ਲਾਮਬੰਦ ਅਤੇ ...
ਚੰਡੀਗੜ੍ਹ, 16 ਜਨਵਰੀ(ਆਰ.ਐਸ.ਲਿਬਰੇਟ)-ਸੀ.ਆਈ.ਆਈ ਨੇ 2023-24 ਤੱਕ ਚੰਡੀਗੜ੍ਹ ਨੂੰ 15 ਬਿਲੀਅਨ ਦੀ ਆਰਥਿਕਤਾ ਬਣਾਉਣ ਲਈ ਇੱਕ ਖ਼ਾਕਾ ਤਿਆਰ ਕਰਕੇ ਵਿਕਾਸ ਵਿਚ ਤੇਜ਼ੀ ਲਿਆਉਣ ਲਈ 10-ਪੁਆਇੰਟ ਏਜੰਡਾ ਤਿਆਰ ਕੀਤਾ ਹੈ ਜੋ ਅੱਜ ਸ੍ਰੀ ਅਜੈ ਸਿਨਹਾ ਵਿੱਤ ਸਕੱਤਰ ਚੰਡੀਗੜ੍ਹ ਨੂੰ ...
ਚੰਡੀਗੜ੍ਹ, 16 ਜਨਵਰੀ (ਸੁਰਜੀਤ ਸਿੰਘ ਸੱਤੀ)-ਸਿਰਸਾ ਤੋਂ ਵਿਧਾਇਕ ਗੋਪਾਲ ਕਾਂਡਾ ਦੀ ਚੋਣ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਚੁਣੌਤੀ ਦੇ ਦਿੱਤੀ ਗਈ ਹੈ | ਪਟੀਸ਼ਨ 'ਤੇ ਕਾਂਡਾ ਤੇ ਹੋਰਨਾਂ ਨੂੰ ਨੋਟਿਸ ਜਾਰੀ ਕਰਕੇ ਆਪਣਾ ਪੱਖ ਰੱਖਣ ਲਈ ਕਿਹਾ ਗਿਆ ਹੈ | ਕਾਂਡਾ ...
ਚੰਡੀਗੜ੍ਹ ਨੇ 16 ਜਨਵਰੀ (ਅਜੀਤ ਬਿਊਰੋ)-ਖੇਤੀ ਸੈਕਟਰ ਨਾਲ ਸਬੰਧਤ ਡੇਅਰੀ ਉੱਦਮਤਾ ਵਿਕਾਸ ਯੋਜਨਾ 'ਤੇ ਰਾਜ ਪੱਧਰੀ ਵਰਕਸ਼ਾਪ ਕਰਵਾਈ ਗਈ ਜਿਸ ਦੀ ਪ੍ਰਧਾਨਗੀ ਨਬਾਰਡ ਹਰਿਆਣਾ ਖੇਤਰੀ ਦਫ਼ਤਰ ਦੇ ਚੀਫ਼ ਜਨਰਲ ਮੈਨੇਜਰ ਸ੍ਰੀ ਰਾਜੀਵ ਮਹਾਜਨ ਨੇ ਕੀਤੀ | ਸ੍ਰੀ ਮਹਾਜਨ ਨੇ ...
ਚੰਡੀਗੜ੍ਹ, 16 ਜਨਵਰੀ (ਅਜਾਇਬ ਸਿੰਘ ਔਜਲਾ)-ਕੈਪਟਨ ਸਰਕਾਰ ਵਲੋਂ ਤਨਖ਼ਾਹ ਕਮਿਸ਼ਨ ਦੀ ਰਿਪੋਰਟ ਜਾਰੀ ਕਰਨ ਦੀ ਥਾਂ 6 ਮਹੀਨੇ ਹੋਰ ਹੋਰ ਵਧਾਉਣ ਅਤੇ ਕਈ ਭੱਤੇ ਬੰਦ ਕਰਨ ਦੀਆਂ ਤਜਵੀਜ਼ਾਂ ਵਿਰੁੱਧ ਪੰਜਾਬ ਤੇ ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰ ਸੰਘਰਸ਼ ਕਮੇਟੀ ਦੇ ਫ਼ੈਸਲੇ ...
ਚੰਡੀਗੜ੍ਹ, 16 ਜਨਵਰੀ (ਸੁਰਜੀਤ ਸਿੰਘ ਸੱਤੀ)- ਦੇਸ਼ ਦੇ ਚੀਫ਼ ਜਸਟਿਸ ਰਹੇ ਜੇ.ਐਸ.ਖੇਹਰ ਵਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਜੱਜ ਰਹਿੰਦਿਆਂ ਉਨ੍ਹਾਂ ਦੀ ਡਵੀਜ਼ਨ ਬੈਂਚ ਦੇ ਸੁਖਨਾ ਝੀਲ ਨੂੰ ਬਚਾਉਣ ਲਈ ਲਏ ਗਏ ਆਪੇ ਨੋਟਿਸ ਦੇ ਮਾਮਲੇ ਵਿਚ ਵੀਰਵਾਰ ਨੂੰ ਤਿੰਨ ...
ਚੰਡੀਗੜ੍ਹ, 16 ਜਨਵਰੀ (ਅਜੀਤ ਬਿਊਰੋ)-ਸ੍ਰੀ ਮੁਕਤਸਰ ਸਾਹਿਬ ਵਿਚ ਸ੍ਰੀ ਦਰਬਾਰ ਸਾਹਿਬ ਵਿਖੇ ਪਵਿੱਤਰ ਸਰੋਵਰ ਵਿਚ ਸਾਫ਼ ਪਾਣੀ ਦੀ ਨਿਰੰਤਰ ਸਪਲਾਈ ਨੂੰ ਯਕੀਨੀ ਬਣਾਉਣ ਲਈ ਨਵੀਂ ਜ਼ਮੀਨਦੋਜ਼ ਪਾਈਪ ਲਾਈਨ ਵਿਛਾਉਣ ਵਾਸਤੇ ਵਿੱਤ ਵਿਭਾਗ ਨੇ 85 ਲੱਖ ਰੁਪਏ ਜਾਰੀ ਕਰ ...
ਐੱਸ. ਏ. ਐੱਸ. ਨਗਰ, 16 ਜਨਵਰੀ (ਕੇ. ਐੱਸ. ਰਾਣਾ)-ਨਗਰ ਨਿਗਮ ਦੇ ਮੇਅਰ ਕੁਲਵੰਤ ਸਿੰਘ ਨੇ ਨਿਗਮ ਕਮਿਸ਼ਨਰ ਕਮਲ ਕੁਮਾਰ ਗਰਗ ਨੂੰ ਬਕਾਇਦਾ ਪੱਤਰ ਲਿਖ ਕੇ ਸ਼ਹਿਰ ਦੇ ਵੱਖ-ਵੱਖ ਖੇਤਰਾਂ 'ਚ ਲਗਾਏ ਜਾਣ ਵਾਲੇ ਜਿੰਮਾਂ ਦੇ ਟੈਂਡਰ ਖੋਲ੍ਹਣ ਦੀ ਮੰਗ ਕੀਤੀ ਹੈ | ਮੇਅਰ ਵਲੋਂ ਲਿਖੇ ...
ਡੇਰਾਬੱਸੀ, 16 ਜਨਵਰੀ (ਗੁਰਮੀਤ ਸਿੰਘ)-ਇਥੋਂ ਦੀ ਬਰਵਾਲਾ ਰੋਡ 'ਤੇ ਸਥਿਤ ਆਜ਼ਾਦ ਨਗਰ ਦੇ ਰਹਿਣ ਵਾਲੇ ਇਕ ਨੌਜਵਾਨ ਨੇ ਕੁਝ ਨੌਜਵਾਨਾਂ 'ਤੇ ਉਸ ਦੇ ਘਰ 'ਤੇ ਹਮਲਾ ਕਰਨ ਦਾ ਦੋਸ਼ ਲਗਾਇਆ ਹੈ | ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਹੈ ਕਿ ਜਦੋਂ ਉਨ੍ਹਾਂ ਵਲੋਂ ਘਰ ਦਾ ਦਰਵਾਜੇ ...
ਮੁੱਲਾਂਪੁਰ ਗਰੀਬਦਾਸ, 16 ਜਨਵਰੀ (ਦਿਲਬਰ ਸਿੰਘ ਖੈਰਪੁਰ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਯੂਥ ਅਕਾਲੀ ਦਲ ਹਲਕਾ ਖਰੜ ਵਲੋਂ ਪਹਿਲਾ ਖ਼ੂਨਦਾਨ ਕੈਂਪ ਅਨਾਜ ਮੰਡੀ ਖਿਜ਼ਰਾਬਾਦ ਵਿਖੇ 21 ਜਨਵਰੀ ਨੂੰ ਸਵੇਰੇ 9.30 ਵਜੇ ਤੋਂ ਲੈ ਕੇ ...
ਜ਼ੀਰਕਪੁਰ, 16 ਜਨਵਰੀ (ਹੈਪੀ ਪੰਡਵਾਲਾ)-ਛੱਤਬੀੜ ਚਿੜੀਆਘਰ ਵਿਖੇ ਦੋ ਦਿਹਾੜੀਦਾਰ ਮੁਲਾਜ਼ਮਾਂ ਨੂੰ ਡਿਊਟੀ ਤੋਂ ਹਟਾਉਣ ਦੇ ਰੋਸ ਵਜੋਂ ਅੱਜ ਜੰਗਲਾਤ ਵਰਕਰਜ਼ ਯੂਨੀਅਨ ਵਲੋਂ ਚਿੜੀਆਘਰ ਦੇ ਗੇਟ ਦੇ ਸਾਹਮਣੇ ਰੋਸ ਜ਼ਾਹਿਰ ਕੀਤਾ ਗਿਆ | ਇਸ ਧਰਨੇ ਦੀ ਅਗਵਾਈ ਪੰਜਾਬ ਦੇ ...
ਐੱਸ. ਏ. ਐੱਸ. ਨਗਰ, 16 ਜਨਵਰੀ (ਜਸਬੀਰ ਸਿੰਘ ਜੱਸੀ)-ਥਾਣਾ ਫੇਜ਼-11 ਦੀ ਪੁਲਿਸ ਨੇ ਵਿਆਹ ਦਾ ਝਾਂਸਾ ਦੇ ਕੇ ਨਾਬਾਲਗ ਲੜਕੀ ਨੂੰ ਵਰਗਲਾ ਕੇ ਲਿਜਾਉਣ ਵਾਲੇ ਨੌਜਵਾਨ ਨੂੰ ਗਿ੍ਫ਼ਤਾਰ ਕਰਦਿਆਂ ਉਸ ਕੋਲੋਂ ਲੜਕੀ ਵੀ ਬਰਾਮਦ ਕਰ ਲਈ ਹੈ | ਉਕਤ ਨੌਜਵਾਨ ਦੀ ਪਛਾਣ ਪ੍ਰਸ਼ੋਤਮ ...
ਡੇਰਾਬੱਸੀ, 16 ਜਨਵਰੀ (ਸ਼ਾਮ ਸਿੰਘ ਸੰਧੂ)-ਸ੍ਰੀ ਸੁਖਮਨੀ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਾਡ ਟੈਕਨਾਲੋਜੀ ਡੇਰਾਬੱਸੀ ਵਿਖੇ ਇਕ ਰੋਜ਼ਾ ਉਦਯੋਗ ਅਤੇ ਵਿਦਿਅਕ ਮੀਟਿੰਗ 2020 ਕਰਵਾਈ ਗਈ, ਜਿਸ 'ਚ ਖੇਤਰ ਦੀਆਂ 15 ਕੰਪਨੀਆਂ ਵਲੋਂ ਦੇ ਨੁਮਾਇੰਦਿਆਂ ਵਲੋਂ ਹਿੱਸਾ ਲਿਆ ਗਿਆ ...
ਚੰਡੀਗੜ੍ਹ, 16 ਜਨਵਰੀ (ਅਜਾਇਬ ਸਿੰਘ ਔਜਲਾ)-ਸ਼ਹੀਦ ਊਧਮ ਸਿੰਘ ਮੈਮੋਰੀਅਲ ਭਵਨ ਸੁਸਾਇਟੀ ਵਲੋਂ ਸ਼ਹੀਦ ਦੇ 121ਵੇਂ ਜਨਮ ਦਿਨ ਸਬੰਧੀ ਚੰਡੀਗੜ੍ਹ ਦੇ ਸੈਕਟਰ 44 ਵਿਖੇ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਸੁਸਾਇਟੀ ਦੇ ਪ੍ਰਧਾਨ ਜਰਨੈਲ ਸਿੰਘ ਸੰਧਾ ਦੀ ਅਗਵਾਈ ਹੇਠ ...
ਚੰਡੀਗੜ੍ਹ, 16 ਜਨਵਰੀ (ਮਨਜੋਤ ਸਿੰਘ ਜੋਤ)-ਭਾਜਪਾ ਦੇ ਮੌਜੂਦਾ ਕੌਾਸਲਰ ਅਤੇ ਸਾਬਕਾ ਮੇਅਰ ਅਰੁਣ ਸੂਦ ਦਾ ਚੰਡੀਗੜ੍ਹ ਭਾਜਪਾ ਦਾ ਪ੍ਰਧਾਨ ਬਣਨਾ ਤੈਅ ਹੋ ਗਿਆ ਹੈ | ਉਨ੍ਹਾਂ ਅੱਜ ਪਾਰਟੀ ਦਫ਼ਤਰ ਕਮਲਮ ਵਿਖੇ ਆਪਣੇ ਨਾਮਜ਼ਦਗੀ ਕਾਗ਼ਜ਼ ਦਾਖਲ ਕੀਤੇ | ਭਲਕੇ ਹਰਿਆਣਾ ਦੇ ...
ਚੰਡੀਗੜ੍ਹ, 16 ਜਨਵਰੀ (ਐਨ.ਐਸ. ਪਰਵਾਨਾ)- ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਨੇ ਅੱਜ ਗੁਰੂਗ੍ਰਾਮ ਵਿਚ 'ਦ ਹਰਿਆਣਾ ਬਿਲਡਿੰਗ ਐਾਡ ਅਦਰਜ਼ ਕੰਸਟਰਕਸ਼ਨ ਵਰਕ ਵੈੱਲਫੇਅਰ ਬੋਰਡ' ਦੀ 19ਵੀਂ ਮੀਟਿੰਗ ਦੀ ਪ੍ਰਧਾਨਗੀ ਕੀਤੀ | ਮੀਟਿੰਗ ਵਿਚ ਭਵਨ ਤੇ ਨਿਰਮਾਣ ...
ਐੱਸ. ਏ. ਐੱਸ. ਨਗਰ, 16 ਜਨਵਰੀ (ਕੇ. ਐੱਸ. ਰਾਣਾ)-ਸ਼ਹਿਰ ਦੇ ਵਿਕਾਸ ਕਾਰਜਾਂ ਅਤੇ ਵੱਖ-ਵੱਖ ਵਾਰਡਾਂ ਦੇ ਪਾਰਕਾਂ ਵਿਚ ਓਪਨ ਜਿੰਮ ਲਗਾਉਣ ਲਈ ਨਗਰ ਨਿਗਮ ਵਲੋਂ ਜਾਰੀ ਕੀਤੇ ਗਏ ਟੈਂਡਰ ਨਾ ਖੋਲ੍ਹੇ ਜਾਣ ਕਾਰਨ ਇਹ ਕੰਮ ਅੱਧ ਵਿਚਾਲੇ ਹੀ ਰੁਕੇ ਹੋਏ ਹਨ | ਇਸ ਸਬੰਧੀ ਨਗਰ ਨਿਗਮ ...
ਐੱਸ. ਏ. ਐੱਸ. ਨਗਰ, 16 ਜਨਵਰੀ (ਜਸਬੀਰ ਸਿੰਘ ਜੱਸੀ)-ਥਾਣਾ ਬਲੌਾਗੀ ਦੀ ਪੁਲਿਸ ਵਲੋਂ ਜਬਰ-ਜਨਾਹ ਦੇ ਦੋ ਵੱਖ-ਵੱਖ ਮਾਮਲੇ ਦਰਜ ਕੀਤੇ ਗਏ ਹਨ | ਪਹਿਲੇ ਮਾਮਲੇ 'ਚ ਪਿੰਡ ਰਾਮਗੜ੍ਹ ਦੀ ਨਾਬਾਲਗ ਲੜਕੀ ਨਾਲ ਉਸ ਦੇ ਹੀ ਗੁਆਂਢੀ ਵਲੋਂ ਜਬਰ-ਜਨਾਹ ਕੀਤਾ ਗਿਆ ਹੈ | ਇਸ ਮਾਮਲੇ 'ਚ ...
ਐੱਸ. ਏ. ਐੱਸ. ਨਗਰ, 16 ਜਨਵਰੀ (ਕੇ. ਐੱਸ. ਰਾਣਾ)-ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਮੁਹਾਲੀ ਗਿਰੀਸ਼ ਦਿਆਲਨ (ਆਈ. ਏ. ਐਸ.) ਨੇ ਫ਼ੌਜਦਾਰੀ ਜਾਬਤਾ ਸੰਘਤਾ 1973 (1974 ਦੇ ਐਕਟ ਨੰਬਰ 2) ਦੀ ਧਾਰਾ 144 ਅਧੀਨ ਪ੍ਰਾਪਤ ਹੋਈਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ...
ਐੱਸ. ਏ. ਐੱਸ. ਨਗਰ, 16 ਜਨਵਰੀ (ਜਸਬੀਰ ਸਿੰਘ ਜੱਸੀ)-ਥਾਣਾ ਬਲੌਾਗੀ ਅਧੀਨ ਪੈਂਦੀ ਅੰਬੇਦਕਰ ਕਾਲੋਨੀ 'ਚੋਂ ਅਚਾਨਕ 2 ਨਾਬਾਲਗ ਲੜਕੀਆਂ ਦੇ ਘਰੋਂ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਲੜਕੀਆਂ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ | ਇਸ ...
ਲਾਲੜੂ, 16 ਜਨਵਰੀ (ਰਾਜਬੀਰ ਸਿੰਘ)-ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ 'ਤੇ ਲਾਲੜੂ ਨੇੜੇ ਪੈਂਦੇ ਪਿੰਡ ਸਰਸੀਣੀ ਵਿਖੇ ਇਕ ਪੈਟਰੋਲ ਪੰਪ ਦੇ ਕਰਿੰਦੇ ਨੂੰ ਜ਼ਖ਼ਮੀ ਕਰਕੇ ਨਕਦੀ ਲੁੱਟਣ ਵਾਲੇ 3 ਹਥਿਆਰਬੰਦ ਕਥਿਤ ਲੁਟੇਰਿਆਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ, ਜਦਕਿ ...
ਜ਼ੀਰਕਪੁਰ, 16 ਜਨਵਰੀ (ਅਵਤਾਰ ਸਿੰਘ)-ਜ਼ੀਰਕਪੁਰ-ਅੰਬਾਲਾ ਸੜਕ 'ਤੇ ਸਥਿਤ ਪਿੰਡ ਸਿੰਘਪੁਰਾ ਵਿਖੇ ਬੱਸ ਸਟੈਂਡ 'ਤੇ ਟੈਕਸੀਆਂ ਭਰਨ ਨੂੰ ਲੈ ਕੇ ਹੋਏ ਝਗੜੇ ਦੌਰਾਨ ਜ਼ੀਰਕਪੁਰ ਪੁਲਿਸ ਨੇ ਕਰੀਬ ਪੌਣਾ ਦਰਜਨ ਵਿਅਕਤੀਆਂ ਿਖ਼ਲਾਫ਼ ਮਾਰਕੁੱਟ ਕਰਨ ਦੇ ਦੋਸ਼ ਹੇਠ ਮਾਮਲਾ ...
ਐੱਸ. ਏ. ਐੱਸ. ਨਗਰ, 16 ਜਨਵਰੀ (ਕੇ. ਐੱਸ. ਰਾਣਾ)-ਇੰਡੋ ਗਲੋਬਲ ਗਰੁੱਪ ਆਫ਼ ਕਾਲਜਿਜ਼ ਨੂੰ ਅਕੈਡਮਿਕ ਅਤੇ ਰਿਸਰਚ ਦੇ ਖੇਤਰ ਵਿਚ ਬਿਹਤਰੀਨ ਕਾਰਗੁਜ਼ਾਰੀ ਬਦਲੇ ਐਕਸੀਲੈਂਸ ਐਵਾਰਡ ਨਾਲ ਨਿਵਾਜਿਆ ਗਿਆ ਹੈ | ਇਹ ਐਵਾਰਡ ਆਈ. ਆਈ. ਟੀ. ਬੰਬੇ ਅਤੇ ਵੈਸਟਰਨ ਸਿਡਨੀ ...
ਲਾਲੜੂ, 16 ਜਨਵਰੀ (ਰਾਜਬੀਰ ਸਿੰਘ)-ਅੰਬਾਲਾ-ਕਾਲਕਾ ਰੇਲਵੇ ਮਾਰਗ 'ਤੇ ਲੈਹਲੀ ਰੇਲਵੇ ਫਾਟਕ ਨੇੜੇ ਬੀਤੇ ਦਿਨੀਂ ਰੇਲ ਗੱਡੀ ਵਿਚੋਂ ਡਿੱਗ ਕੇ ਜ਼ਖ਼ਮੀ ਹੋਏ ਵਿਅਕਤੀ ਦੀ ਅੱਜ ਜੀ. ਐਮ. ਸੀ. ਐਚ. ਸੈਕਟਰ-32 ਚੰਡੀਗੜ੍ਹ ਵਿਖੇ ਇਲਾਜ ਦੌਰਾਨ ਮੌਤ ਹੋ ਗਈ | ਇਸ ਸਬੰਧੀ ਜਾਣਕਾਰੀ ...
ਖਰੜ, 16 ਜਨਵਰੀ (ਜੰਡਪੁਰੀ)-ਖਰੜ ਦੀ ਸਿਟੀ ਪੁਲਿਸ ਨੇ ਦੋ ਨੌਜਵਾਨਾਂ ਨੂੰ ਨਾਜਾਇਜ਼ ਸ਼ਰਾਬ ਦੀਆਂ 20 ਪੇਟੀਆਂ ਸਮੇਤ ਗਿ੍ਫ਼ਤਾਰ ਕਰਕੇ ਉਨ੍ਹਾਂ ਿਖ਼ਲਾਫ਼ ਆਬਕਾਰੀ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ | ਪੁਲਿਸ ਵਲੋਂ ਗਿ੍ਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਧਰਮਿੰਦਰ ...
ਖਰੜ, 16 ਜਨਵਰੀ (ਜੰਡਪੁਰੀ)-ਥਾਣਾ ਘੜੂੰਆਂ ਵਿਖੇ ਲੋਕਾਂ ਨੂੰ ਨਸ਼ਿਆਂ ਤੇ ਹੋਰਨਾਂ ਮਾੜੀਆਂ ਕੁਰੀਤੀਆਂ ਿਖ਼ਲਾਫ਼ ਪ੍ਰੇਰਿਤ ਕਰਨ ਲਈ ਅੱਜ ਡੀ. ਐਸ. ਪੀ. ਪਾਲ ਸਿੰਘ ਵਲੋਂ ਹਲਕੇ ਦੇ ਪੰਚਾਂ-ਸਰਪੰਚਾਂ ਅਤੇ ਹੋਰਨਾਂ ਮੁਹਤਬਰਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ | ਇਸ ...
ਖਰੜ, 16 ਜਨਵਰੀ (ਜੰਡਪੁਰੀ)-ਗੁਰਦੁਆਰਾ ਸ੍ਰੀ ਗੁਰੁੂ ਤੇਗ ਬਹਾਦਰ ਜੀ ਵਿਖੇ ਅੱਜ 17 ਜਨਵਰੀ ਨੂੰ ਸਾਹਿਬਜ਼ਾਦਿਆਂ ਦੀ ਯਾਦ ਨੂੰ ਸਮਰਪਿਤ ਢਾਡੀ ਦਰਬਾਰ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਅੱਜ ਸ਼ਾਮ ਸਮੇਂ ਹੋਣ ਜਾ ਰਹੇ ਇਸ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX