ਪਟਿਆਲਾ, 16 ਜਨਵਰੀ (ਅ.ਸ. ਆਹਲੂਵਾਲੀਆ)-ਪੰਜਾਬ ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰ ਸੰਘਰਸ਼ ਕਮੇਟੀ ਦੇ ਸੱਦੇ 'ਤੇ ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਦੇ ਤੀਜਾ, ਚੌਥਾ ਦਰਜਾ ਅਤੇ ਟੈਕਨੀਕਲ ਕੰਟਰੈਕਟ, ਆਊਟ ਸੋਰਸ ਸਮੇਤ ਦਿਹਾੜੀਦਾਰ ਕਰਮਚਾਰੀਆਂ ਨੇ ਪੰਜਾਬ ਸਰਕਾਰ ਦੀ ਅਰਥੀ ਫੂਕ ਰੈਲੀ ਕੀਤੀ | ਪਹਿਲਾਂ ਕਰਮਚਾਰੀ ਨਿਰਮਾਣ ਭਵਨ ਮਿੰਨੀ ਸਕੱਤਰੇਤ ਵਿਖੇ ਇਕੱਤਰ ਹੋਏ | ਇੱਥੋਂ ਅਰਥੀ ਮੋਢਿਆਂ 'ਤੇ ਚੁੱਕ, ਕਾਲੇ ਝੰਡਿਆਂ ਨਾਲ ਮੁਜ਼ਾਹਰਾ ਤੇ ਮਾਰਚ ਕਰਦੇ ਹੋਏ ਡੀ.ਸੀ. ਦਫ਼ਤਰ ਦੇ ਮੁੱਖ ਗੇਟ ਚੌਕ ਵਿਖੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ | ਇਸ ਮੌਕੇ ਦਰਸ਼ਨ ਸਿੰਘ ਲੁਬਾਣਾ, ਬਲਜਿੰਦਰ ਸਿੰਘ, ਦਰਸ਼ਨ ਸਿੰਘ ਬੇਲੂਮਾਜਰਾ ਨੇ ਕਿਹਾ ਕਾਂਗਰਸ ਸਰਕਾਰ ਵਲੋਂ ਪਿਛਲੇ ਤਿੰਨ ਸਾਲਾਂ ਦੌਰਾਨ ਮੁਲਾਜ਼ਮਾਂ, ਕੰਟਰੈਕਟ ਤੇ ਆਊਟ ਸੋਰਸ ਮੁਲਾਜ਼ਮ ਸਮੇਤ ਪੈਨਸ਼ਨਰਾਂ ਮੰਗਾਂ 'ਤੇ ਲਾਰੇਬਾਜ਼ੀ ਕਰਕੇ ਡੰਗ ਟਪਾਇਆ ਜਾ ਰਿਹਾ ਹੈ | ਕੈਬਨਿਟ ਸਬ ਕਮੇਟੀ, ਆਫ਼ੀਸਰ ਕਮੇਟੀਆਂ ਨਾਲ ਗੱਲਬਾਤ ਕਰਨ 'ਤੇ ਮੁੱਖ ਮੰਤਰੀ ਵਿੱਤ ਮੰਤਰੀ ਵਲੋਂ ਚਾਰ ਵਿਧਾਨ ਸਭਾ ਚੋਣਾਂ ਦੌਰਾਨ 11 ਤੇ 14 ਅਕਤੂਬਰ ਨੂੰ ਮੁਲਾਜ਼ਮ ਆਗੂਆਂ ਨਾਲ ਗੱਲਬਾਤ ਕਰਕੇ ਮੰਗਾਂ ਦੇ ਨਿਪਟਾਰੇ ਦੇ ਭਰੋਸੇ ਦਿੱਤੇ ਗਏ | ਪ੍ਰੰਤੂ ਵੇਤਨ ਕਮਿਸ਼ਨ ਨੂੰ 30 ਜੂਨ 2020 ਤੱਕ ਅੱਗੇ ਪਾ ਕੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ ਬਹੁਤ ਵੱਡਾ ਧੋਖਾ ਵਿੱਤ ਮੰਤਰੀ ਨੇ ਕੀਤਾ ਹੈ, ਜਿਸ ਦੀ ਅੱਜ ਅਰਥੀ ਸਾੜੀ ਜਾ ਰਹੀ ਹੈ | ਮੁਲਾਜ਼ਮਾਂ ਨੇ ਕਿਹਾ ਕਿ ਉਹ ਆਪਣਾ ਸੰਘਰਸ਼ ਹੋਰ ਤੇਜ਼ ਕਰਨ ਜਾ ਹਰੇ ਹਨ | ਇੱਥੇ ਜਗਮੋਹਨ ਨੌਲੱਖਾ, ਰਤਨ ਸਿੰਘ, ਗੁਰਦਰਸ਼ਨ ਸਿੰਘ, ਛੱਜੂ ਰਾਮ, ਰਾਮ ਕਿਸ਼ਨ, ਰਾਮਲਾਲ ਰਾਮਾ, ਕੇਸਰ ਸਿੰਘ ਸੈਣੀ, ਸੁਭਾਸ਼, ਬਾਬੂ ਸਿੰਘ ਫੌਜੀ, ਜਸਵਿੰਦਰ ਸੋਜਾ, ਰਜਿੰਦਰ ਧਾਲੀਵਾਲ, ਮਲਕੀਤ ਸਿੰਘ, ਕੁਲਵਿੰਦਰ ਸਿੰਘ, ਕਰਨੈਲ ਚੰਦ, ਰਾਕੇਸ਼ ਸ਼ਰਮਾ ਆਦਿ ਹਾਜ਼ਰ ਸਨ |
ਸਮਾਣਾ, 16 ਜਨਵਰੀ (ਪ੍ਰੀਤਮ ਸਿੰਘ ਨਾਗੀ)- ਟਿੱਬੀ ਮੁਹੱਲਾ ਸਮਾਣਾ ਵਿਖੇ ਇਕ ਘਰ 'ਚ ਅਚਾਨਕ ਅੱਗ ਲੱਗਣ ਨਾਲ ਹਜ਼ਾਰਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਵਿਨੋਦ ਕੁਮਾਰ ਦੀ ਮਾਂ ਬੱਚਿਆਂ ਨੂੰ ਸਕੂਲ ਛੱਡਣ ਗਈ ਸੀ | ਜਦੋਂ ਉਹ ਵਾਪਸ ਆਈ ...
ਪਟਿਆਲਾ, 16 ਜਨਵਰੀ (ਮਨਦੀਪ ਸਿੰਘ ਖਰੋੜ)- ਕੇਂਦਰੀ ਜੇਲ੍ਹ ਪਟਿਆਲਾ ਦੇ ਸਹਾਇਕ ਸੁਪਰਡੈਂਟ ਤੇਜਾ ਸਿੰਘ ਨੂੰ ਗਸ਼ਤ ਦੌਰਾਨ ਜੇਲ੍ਹ ਦੀਆਂ ਚੱਕੀਆਂ ਦੇ ਪਿਛਲੇ ਪਾਸੇ ਟੇਪ ਨਾਲ ਲਪੇਟਿਆ ਇਕ ਲਾਵਾਰਸ ਪੈਕਟ ਮਿਲਿਆ | ਇਸ ਪੈਕਟ ਨੂੰ ਖੋਲ੍ਹਣ ਉਪਰੰਤ 20 ਜਰਦੇ ਦੀਆਂ ਪੁੜੀਆਂ ...
ਪਟਿਆਲਾ, 16 ਜਨਵਰੀ (ਮਨਦੀਪ ਸਿੰਘ ਖਰੋੜ)-ਵਿਆਹੁਤਾ ਨੂੰ ਹੋਰ ਦਾਜ ਦਹੇਜ ਲਿਆਉਣ ਲਈ ਤੰਗ ਪ੍ਰੇਸ਼ਾਨ ਕਰਨ ਦੇ ਮਾਮਲੇ 'ਚ ਥਾਣਾ ਔਰਤਾਂ ਦੀ ਪੁਲਿਸ ਨੇ ਪੀੜਤ ਦੇ ਸਹੁਰਾ ਪਰਿਵਾਰ ਿਖ਼ਲਾਫ਼ ਆਈ.ਪੀ.ਸੀ. ਦੀ ਧਾਰਾ 406,498 ਤਹਿਤ ਕੇਸ ਦਰਜ ਕਰ ਲਿਆ ਹੈ | ਉਕਤ ਸ਼ਿਕਾਇਤ 'ਚ ...
ਭਾਦਸੋਂ, 16 ਜਨਵਰੀ (ਗੁਰਬਖ਼ਸ਼ ਸਿੰਘ ਵੜੈਚ)-ਬੀਤੇ ਦਿਨੀਂ ਟਰੱਕ ਦੀ ਲਪੇਟ 'ਚ ਆਉਣ ਨਾਲ ਇਕ ਨੌਜਵਾਨ ਲੜਕੀ ਦੀ ਮੌਤ ਹੋ ਗਈ | ਜਾਣਕਾਰੀ ਮੁਤਾਬਿਕ ਪਿੰਡ ਰੰਘੇੜੀ ਕਲਾਂ ਦੀ ਸਰਬਜੀਤ ਕੌਰ ਪੁੱਤਰੀ ਜਗਵਿੰਦਰ ਸਿੰਘ ਉਮਰ 18 ਸਾਲ ਜੋ ਕਿ ਮੋਟਰਸਾਈਕਲ 'ਤੇ ਸਵਾਰ ਹੋ ਕੇ ਭਾਦਸੋਂ ...
ਪਟਿਆਲਾ, 16 ਜਨਵਰੀ (ਅ.ਸ. ਆਹਲੂਵਾਲੀਆ)- ਸਟੂਡੈਂਟ ਫੈਡਰੇਸ਼ਨ ਆਫ਼ ਇੰਡੀਆ ਐੱਸ.ਐਫ.ਆਈ. ਦੇ ਸੱਦੇ 'ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਇਕਾਈ ਵਲੋਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ.ਐਨ.ਯੂ.) ਵਿਖੇ 5 ਜਨਵਰੀ ਰਾਤ ਕਥਿਤ ਤੌਰ 'ਤੇ ਅਖਿਲ ਭਾਰਤੀਆ ਵਿਦਿਆਰਥੀ ਪ੍ਰੀਸ਼ਦ ...
ਨਾਭਾ, 16 ਜਨਵਰੀ (ਅਮਨਦੀਪ ਸਿੰਘ ਲਵਲੀ)- ਹਲਕਾ ਨਾਭਾ ਦੇ ਪਿੰਡ ਉਪਲਾਂ ਵਿਖੇ ਸ਼ਾਮਲਾਟ ਜ਼ਮੀਨ ਜਿਸ ਉੱਪਰ ਕੁੱਝ ਜ਼ਿਮੀਂਦਾਰਾ ਵਲੋਂ ਕਬਜ਼ਾ ਕੀਤਾ ਹੋਇਆ ਸੀ, ਨੂੰ ਕਾਨੂੰਨ ਮੁਤਾਬਿਕ ਪੰਚਾਇਤ ਅਫ਼ਸਰ ਪ੍ਰਦੀਪ ਕੁਮਾਰ ਗਲਵਟੀ ਦੀ ਅਗਵਾਈ 'ਚ ਛੁਡਵਾ ਕੇ ਗ੍ਰਾਮ ਪੰਚਾਇਤ ...
ਪਾਤੜਾਂ, 16 ਜਨਵਰੀ (ਜਗਦੀਸ਼ ਸਿੰਘ ਕੰਬੋਜ)-ਮੁਸਲਿਮ ਭਾਈਚਾਰੇ ਵਲੋਂ ਨਾਗਰਿਕਤਾ ਸੋਧ ਕਾਨੂੰਨ ਦੇ ਿਖ਼ਲਾਫ਼ ਰੋਸ ਧਰਨਾ ਦਿੱਤਾ ਗਿਆ | ਪਾਤੜਾਂ ਦੀ ਅਨਾਜ ਮੰਡੀ 'ਚ ਦਿੱਤੇ ਗਏ ਇਸ ਧਰਨੇ 'ਚ ਰਾਜਨੀਤਕ ਪਾਰਟੀਆਂ ਵਲੋਂ ਸ਼ਮੂਲੀਅਤ ਕੀਤੀ ਗਈ | ਧਰਨੇ ਦੌਰਾਨ ਪ੍ਰਧਾਨ ...
ਰਾਜਪੁਰਾ, 16 ਜਨਵਰੀ (ਜੀ.ਪੀ. ਸਿੰਘ)-ਅੱਜ ਸਥਾਨਕ ਰੇਲਵੇ ਸਟੇਸ਼ਨ ਵਿਖੇ ਰੇਲਵੇ ਪੁਲਿਸ ਦੇ ਸੀ.ਆਈ.ਏ. ਸਟਾਫ਼ ਦੇ ਇੰਚਾਰਜ ਇੰਸ. ਗਜੇਂਦਰ ਸਿੰਘ ਦੀ ਅਗਵਾਈ ਹੇਠ ਪਲੇਟ ਫਾਰਮ ਨੰਬਰ-1 'ਤੇ ਚੈਕਿੰਗ ਦੌਰਾਨ ਇਕ ਵਿਅਕਤੀ ਤੋਂ ਭੁੱਕੀ ਚੂਰਾ ਬਰਾਮਦ ਕਰਕੇ ਅਗਲੀ ਕਾਰਵਾਈ ਸ਼ੁਰੂ ...
ਪਟਿਆਲਾ, 16 ਜਨਵਰੀ (ਮਨਦੀਪ ਸਿੰਘ ਖਰੋੜ)- ਸਥਾਨਕ ਗੋਬਿੰਦ ਨਗਰ ਵਿਖੇ ਇਕ ਘਰ ਦੇ ਬਾਹਰ ਖੜੀ ਸਕੂਟਰੀ ਨੰਬਰ ਪੀ.ਬੀ-11-ਸੀ.ਐਸ. 3966 ਕੋਈ ਚੋਰੀ ਕਰਕੇ ਲੈ ਗਿਆ | ਉਕਤ ਸ਼ਿਕਾਇਤ ਸਕੂਟਰੀ ਦੇ ਮਾਲਕ ਹਿਮਾਂਸ਼ੂ ਗਰਗ ਨੇ ਥਾਣਾ ਅਰਬਨ ਅਸਟੇਟ 'ਚ ਦਰਜ ਕਰਵਾਈ ਸੀ, ਜਿਸ ਦੇ ਅਧਾਰ 'ਤੇ ...
ਪਟਿਆਲਾ, 16 ਜਨਵਰੀ (ਅਮਰਬੀਰ ਸਿੰਘ ਆਹਲੂਵਾਲੀਆ)-ਇੰਜ. ਐਸੋਸੀਏਸ਼ਨ ਪੀ. ਡਬਲਿਊ.ਡੀ. ਬੀ.ਐਾਡ ਆਰ. ਪੰਜਾਬ ਪਟਿਆਲਾ ਤੇ ਫਤਹਿਗੜ੍ਹ ਸਾਹਿਬ ਵਲੋਂ ਆਪਣੇ ਨਵੇਂ ਪ੍ਰਧਾਨ ਤੇ ਪੂਰੇ ਜਥੇਬੰਦਕ ਢਾਂਚੇ ਲਈ ਚੋਣ ਕੀਤੀ ਗਈ | ਹੋਈ ਚੋਣ 'ਚ ਇੰਜ. ਹਰਪਾਲ ਸਿੰਘ ਸੰਧੂ (ਐਸ.ਡੀ.ਈ) ਨੂੰ ...
ਸ਼ੁਤਰਾਣਾ, 16 ਜਨਵਰੀ (ਬਲਦੇਵ ਸਿੰਘ ਮਹਿਰੋਕ)-ਅਤਿ ਪਛੜੇ ਹੋਏ ਵਿਧਾਨ ਸਭਾ ਹਲਕਾ ਸ਼ੁਤਰਾਣਾ 'ਚ ਵਿਕਾਸ ਕਾਰਜਾਂ ਲਈ ਪੈਸੇ ਦੀ ਕੋਈ ਕਮੀਂ ਨਹੀਂ ਆਉਣ ਦਿੱਤੀ ਜਾਵੇਗੀ ਤੇ ਇਸ ਹਲਕੇ 'ਤੇ ਲੱਗਾ 'ਪਛੜੇਪਨ' ਦਾ ਦਾਗ ਵੀ ਜਲਦੀ ਧੋਤਾ ਜਾਵੇਗਾ | ਉਕਤ ਪ੍ਰਗਟਾਵਾ ਹਲਕਾ ਵਿਧਾਇਕ ...
ਰਾਜਪੁਰਾ, 16 ਜਨਵਰੀ (ਜੀ.ਪੀ. ਸਿੰਘ)-ਭਾਰਤ ਸਵੈ-ਸੇਵਕ ਦਿਵਸ ਦੇਸ਼ ਬੰਧੂ ਕਾਲਜ ਦਿੱਲੀ ਯੂਨੀਵਰਸਿਟੀ ਵਿਖੇ ਦੇਸ਼ ਭਰ 'ਚੋਂ ਚੁਣੇ ਗਏ 11 ਸਰਬੋਤਮ ਵਲੰਟੀਅਰਾਂ 'ਚੋਂ ਗੁਰਮੀਤ ਕੌਰ ਪ੍ਰਧਾਨ ਡਾਇਰੈਕਟਰ ਸਪੀਕਿੰਗ ਹੈਂਡਜ਼ ਵੈੱਲਫੇਅਰ ਫਾਊਾਡੇਸ਼ਨ ਰਾਜਪੁਰਾ ਨੂੰ ...
ਨਾਭਾ, 16 ਜਨਵਰੀ (ਅਮਨਦੀਪ ਸਿੰਘ ਲਵਲੀ)-ਸ਼ਹਿਰ ਨਾਭਾ 'ਚ ਵੱਡੀ ਗਿਣਤੀ ਅੰਦਰ ਫਿਰ ਰਹੇ ਆਵਾਰਾ ਪਸ਼ੂਆਂ ਕਾਰਨ ਲਗਾਤਾਰ ਪਿਛਲੇ ਲੰਮੇ ਸਮੇਂ ਤੋਂ ਹਾਦਸੇ ਵਾਪਰ ਰਹੇ ਹਨ, ਜਿਸ ਨੂੰ ਮੁੱਖ ਰੱਖ ਪਿਛਲੇ ਦਿਨੀਂ ਐੱਸ.ਡੀ.ਐਮ. ਨਾਭਾ ਸੂਬਾ ਸਿੰਘ ਵਲੋਂ ਵਿਸ਼ੇਸ਼ ਬੈਠਕ ਸਬੰਧਿਤ ...
ਪਟਿਆਲਾ, 16 ਜਨਵਰੀ (ਗੁਰਵਿੰਦਰ ਸਿੰਘ ਔਲਖ)-ਸਮਾਜ ਸੇਵੀ ਸੰਸਥਾ ਰੇਨਬੋ ਕਲੱਬ ਫਾਰ ਸਪੈਸ਼ਲ ਚਿਲਡਰਨ ਪਟਿਆਲਾ ਵਲੋਂ ਨੈਨਸੀ ਘੁੰਮਣ ਦੀ ਅਗਵਾਈ 'ਚ ਮਰਹੂਮ ਸਿਮਨਰ ਜੌੜਾ ਨੂੰ ਸਮਰਪਿਤ 'ਸੁਪਨਿਆਂ ਦੀ ਤੰਦ' ਬੈਨਰ ਹੇਠ ਇਕ ਨਿੱਜੀ ਹੋਟਲ ਵਿਖੇ ਰੰਗਾ-ਰੰਗ ਸਮਾਗਮ ਕਰਵਾਇਆ ...
ਸਮਾਣਾ, 16 ਜਨਵਰੀ (ਹਰਵਿੰਦਰ ਸਿੰਘ ਟੋਨੀ)-ਬਾਬਾ ਬੰਦਾ ਸਿੰਘ ਬਹਾਦਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਪਿੰਡ ਫਤਿਹਪੁਰ ਦੀ ਵਿਦਿਆਰਥਣ ਜਸਪ੍ਰੀਤ ਕੌਰ ਪੁੱਤਰੀ ਕੁਲਵਿੰਦਰ ਸਿੰਘ ਵਾਸੀ ਪਿੰਡ ਖ਼ਾਨਪੁਰ ਨੇ 65ਵੀਆਂ ਨੈਸ਼ਨਲ ਪੱਧਰ ਦੀਆਂ ਖੇਡਾਂ 'ਚ ਹਿੱਸਾ ਲੈਂਦਿਆਂ ...
ਸ਼ੁਤਰਾਣਾ, 16 ਜਨਵਰੀ (ਬਲਦੇਵ ਸਿੰਘ ਮਹਿਰੋਕ)-ਅਤਿ ਪਛੜੇ ਹੋਏ ਵਿਧਾਨ ਸਭਾ ਹਲਕਾ ਸ਼ੁਤਰਾਣਾ 'ਚ ਵਿਕਾਸ ਕਾਰਜਾਂ ਲਈ ਪੈਸੇ ਦੀ ਕੋਈ ਕਮੀਂ ਨਹੀਂ ਆਉਣ ਦਿੱਤੀ ਜਾਵੇਗੀ ਤੇ ਇਸ ਹਲਕੇ 'ਤੇ ਲੱਗਾ 'ਪਛੜੇਪਨ' ਦਾ ਦਾਗ ਵੀ ਜਲਦੀ ਧੋਤਾ ਜਾਵੇਗਾ | ਉਕਤ ਪ੍ਰਗਟਾਵਾ ਹਲਕਾ ਵਿਧਾਇਕ ...
ਨਾਭਾ, 16 ਜਨਵਰੀ (ਕਰਮਜੀਤ ਸਿੰਘ)-ਸਥਾਨਕ ਅਲੌਹਰਾਂ ਗੇਟ, ਜਿੱਥੇ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਗਾਰਚੀ ਬਾਬਾ ਅਜਾਪਾਲ ਸਿੰਘ ਦਾ ਇਤਿਹਾਸਕ ਸਥਾਨ ਸਥਿਤ ਹੈ, ਤੋਂ ਜਾਂਦੀ ਸੜਕ ਜੋ ਕਿ ਕੈਂਟ ਰੋਡ ਅਤੇ ਪ੍ਰਸਿੱਧ ਧਾਰਮਿਕ ਸਥਾਨ ਗੁਰਦੁਆਰਾ ਸ੍ਰੀ ਸਿੱਧਸਰ ਸਾਹਿਬ ...
ਨਾਭਾ, 16 ਜਨਵਰੀ (ਕਰਮਜੀਤ ਸਿੰਘ)-ਅਕਾਲੀ ਦਲ ਸੁਤੰਤਰ ਦੀ ਇਕ ਵਿਸ਼ੇਸ਼ ਬੈਠਕ ਪਾਰਟੀ ਦੇ ਮੁੱਖ ਦਫ਼ਤਰ ਸਥਾਨਕ ਮੋਤੀ ਬਾਗ਼ ਵਿਖੇ ਪਾਰਟੀ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਸਹੌਲੀ ਦੀ ਅਗਵਾਈ 'ਚ ਹੋਈ | ਇਸ ਬੈਠਕ 'ਚ ਦਲ ਖ਼ਾਲਸਾ ਅਤੇ ਅਕਾਲੀ ਦਲ ਮਾਨ ਵਲੋਂ 25 ਜਨਵਰੀ ਨੂੰ ...
ਭਾਦਸੋਂ, 16 ਜਨਵਰੀ (ਗੁਰਬਖਸ਼ ਸਿੰਘ ਵੜੈਚ)-ਪੰਜਾਬ ਸਰਕਾਰ ਵਲੋਂ ਪਛੜੀ ਸ਼ੇ੍ਰਣੀ ਕਮਿਸ਼ਨ ਦੇ ਡਾ. ਗੁਰਿੰਦਰਪਾਲ ਸਿੰਘ ਬਿੱਲਾ ਨੂੰ ਵਾਈਸ ਚੇਅਰਮੈਨ ਨਿਯੁਕਤ ਕਰਨ 'ਤੇ ਓ.ਬੀ.ਸੀ. ਵਿੰਗ ਦੇ ਸੂਬਾ ਜਰਨਲ ਸਕੱਤਰ ਭਗਵੰਤ ਸਿੰਘ ਮਣਕੂ ਦੀ ਅਗਵਾਈ 'ਚ ਵਿਸ਼ੇਸ਼ ਸਨਮਾਨ ਕੀਤਾ ...
ਨਾਭਾ, 16 ਜਨਵਰੀ (ਕਰਮਜੀਤ ਸਿੰਘ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੀ ਜਸਟਿਸ ਢੀਂਗਰਾ ਦੀ ਰਿਪੋਰਟ ਪ੍ਰਵਾਨ ਕੀਤੇ ਜਾਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਿੱਖ ਕਤਲੇਆਮ ਲਈ ...
ਪਟਿਆਲਾ, 16 ਜਨਵਰੀ (ਜਸਪਾਲ ਸਿੰਘ ਢਿੱਲੋਂ)-ਦਿੱਲੀ ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ ਹੀ ਰਾਜਸੀ ਪਾਰਟੀਆਂ ਨੇ ਆਪੋ ਆਪਣੀਆਂ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਹਨ | ਪ੍ਰਮੁੱਖ ਰਾਜਸੀ ਪਾਰਟੀਆਂ ਖ਼ਾਸ ਕਰ ਆਮ ਆਦਮੀ ਪਾਰਟੀ, ਕਾਂਗਰਸ, ਅਕਾਲੀ ਦਲ ਤੇ ਭਾਜਪਾ ਸਮੇਤ ਹੋਰ ...
ਪਟਿਆਲਾ, 16 ਜਨਵਰੀ (ਗੁਰਵਿੰਦਰ ਸਿੰਘ ਔਲਖ)-ਪ੍ਰੋ. ਗੁਰਸੇਵਕ ਸਿੰਘ ਸਰਕਾਰੀ ਫਿਜ਼ੀਕਲ ਕਾਲਜ ਤੋਂ ਅੱਜ ਸਦਭਾਵਨਾ ਰੈਲੀ ਰਵਾਨਾ ਹੋਈ | ਰੈਲੀ ਨੂੰ ਹਰੀ ਝੰਡੀ ਦੇਣ ਲਈ ਪੁੱਜੇ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਨੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਧਰਮ ...
ਬਨੂੜ, 16 ਜਨਵਰੀ (ਭੁਪਿੰਦਰ ਸਿੰਘ)-ਸਟੂਡੈਂਟ ਫੈਡਰੇਸ਼ਨ ਆਫ਼ ਇੰਡੀਆ (ਐਸ.ਐਫ.ਆਈ.) ਅਤੇ ਨੌਜਵਾਨ ਸਭਾ (ਡੀ.ਵਾਈ.ਐਫ.ਆਈ.) ਵਲੋਂ ਅੱਜ ਜੇ.ਐਨ.ਯੂ. ਦੇ ਵਿਦਿਆਰਥੀਆਂ ਦੇ ਹੱਕ 'ਚ ਅਤੇ ਸੀ.ਏ.ਏ. ਤੇ ਐਨ.ਆਰ.ਸੀ. ਿਖ਼ਲਾਫ਼ ਪੈਦਲ ਮਾਰਚ ਕੀਤਾ ਗਿਆ ਅਤੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ ...
ਪਾਤੜਾਂ, 16 ਜਨਵਰੀ (ਗੁਰਵਿੰਦਰ ਸਿੰਘ ਬੱਤਰਾ)-ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ 'ਚ ਬਤੌਰ ਜੂਨੀਅਰ ਇੰਜੀਨੀਅਰ ਕੰਮ ਕਰਦੇ ਆ ਰਹੇ ਵਿਸ਼ਵਜੀਤ ਸਿੰਘ ਮਾਨ ਨੂੰ ਡੀ.ਐੱਸ.ਪੀ. ਬਣਨ 'ਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਵਲੋਂ ਵਿਸ਼ੇਸ਼ ਤੌਰ 'ਤੇ ...
ਪਟਿਆਲਾ, 16 ਜਨਵਰੀ (ਅ.ਸ. ਆਹਲੂਵਾਲੀਆ)-ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਰੁਕੀਆਂ ਤਨਖ਼ਾਹਾਂ ਜਾਰੀ ਨਾ ਕਰਨ ਆਦਿ ਮੰਗਾਂ ਲਈ ਦਫ਼ਤਰ ਵਣ ਮੰਡਲ ਅਫਸਰ ਪਟਿਆਲਾ ਸਾਹਮਣੇ ਰੋਸ ਧਰਨਾ 24 ਜਨਵਰੀ ਨੂੰ ਧਰਨਾ ਦੇਵੇਗੀ | ਇਹ ਗੱਲ ਜ਼ਿਲ੍ਹਾ ਪ੍ਰਧਾਨ ਵੀਰਪਾਲ ਸਿੰਘ ਬੰਮਣਾ, ...
ਭਾਦਸੋਂ, 16 ਜਨਵਰੀ (ਪ੍ਰਦੀਪ ਦੰਦਰਾਲਾ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੱਸੋਮਾਜਰਾ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ | ਲੋਹੜੀ ਦਾ ਤਿਉਹਾਰ ਈਸਰ ਆਏ ਦਲਿੱਦਰ ਜਾਏ ਨਾਲ ਸ਼ੁਰੂ ਕੀਤਾ ਗਿਆ | ਬੱਚਿਆਂ ਨੰੂ ਲੋਹੜੀ ਦੇ ਤਿਉਹਾਰ ਬਾਰੇ ਦੱਸਿਆ ਗਿਆ | ਵਿਦਿਆਰਥੀਆਂ ...
ਪਟਿਆਲਾ, 16 ਜਨਵਰੀ (ਗੁਰਪ੍ਰੀਤ ਸਿੰਘ ਚੱਠਾ)-ਆਲ ਇੰਡੀਆ ਬੈਂਕ ਅਫ਼ਸਰ ਕਨਫੈਡਰੇਸ਼ਨ (ਏ.ਆਈ.ਬੀ.ਓ.ਸੀ) ਜੋ ਪੂਰੇ ਦੇਸ਼ 'ਚ ਵੱਖ ਵੱਖ ਪਬਲਿਕ ਸੈਕਟਰ ਅਤੇ ਨਾਲ ਨਾਲ ਅਨੁਸੂਚਿਤ ਨਿੱਜੀ ਖੇਤਰ ਦੇ ਬੈਂਕਾਂ 'ਚ ਕੰਮ ਕਰ ਰਹੇ 3.20 ਲੱਖ ਤੋਂ ਜ਼ਿਆਦਾ ਅਫ਼ਸਰਾਂ ਦੀ ਨੁਮਾਇੰਦਗੀ ...
ਪਟਿਆਲਾ, 16 ਜਨਵਰੀ (ਗੁਰਵਿੰਦਰ ਸਿੰਘ ਔਲਖ)-ਪੰਜਾਬੀ ਗਾਇਕ ਗੁਰਦਾਸ ਮਾਨ ਤੇ ਉਨ੍ਹਾਂ ਦੀ ਧਰਮ ਪਤਨੀ ਮਨਜੀਤ ਮਾਨ ਅੱਜ ਪਟਿਆਲਾ ਵਿਖੇ ਕਾਲੀ ਮਾਤਾ ਮੰਦਰ 'ਚ ਮੱਥਾ ਟੇਕਣ ਲਈ ਪਹੰੁਚੇ | ਤਕਰੀਬਨ ਇਕ ਘੰਟੇ ਦੀ ਪੂਜਾ ਤੋਂ ਬਾਅਦ ਗੁਰਦਾਸ ਮਾਨ ਵਲੋਂ ਆਪਣੇ ਪ੍ਰਸੰਸਕਾਂ ਨਾਲ ...
ਪਟਿਆਲਾ, 16 ਜਨਵਰੀ (ਗੁਰਪ੍ਰੀਤ ਸਿੰਘ ਚੱਠਾ)- ਸ਼ੋ੍ਰਮਣੀ ਅਕਾਲੀ ਦਲ (ਟਕਸਾਲੀ) ਦਾ ਇਕ ਉੱਚ ਪੱਧਰੀ ਵਫ਼ਦ 19 ਜਨਵਰੀ 2020 ਨੂੰ ਸ਼ੋ੍ਰਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਸਾਬਕਾ ਐਮ.ਪੀ. ਦੀ ਅਗਵਾਈ 'ਚ ਜਵਾਹਰ ਲਾਲ ਨਹਿਰੂ, ...
ਪਟਿਆਲਾ, 16 ਜਨਵਰੀ (ਗੁਰਪ੍ਰੀਤ ਸਿੰਘ ਚੱਠਾ)- ਸ਼੍ਰੋਮਣੀ ਅਕਾਲੀ ਦਲ 'ਚ ਵੱਖ-ਵੱਖ ਅਹਿਮ ਅਹੁਦਿਆਂ 'ਤੇ ਰਹੇ ਟਕਸਾਲੀ ਆਗੂ ਇੰਦਰਮੋਹਨ ਸਿੰਘ ਬਜਾਜ ਨੂੰ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪੰਜਾਬ ਸਟੇਟ ਡੈਲੀਗੇਟ ਵਜੋਂ ਨਿਯੁਕਤ ਕੀਤੇ ਜਾਣ 'ਤੇ ...
ਪਟਿਆਲਾ, 16 ਜਨਵਰੀ (ਗੁਰਵਿੰਦਰ ਸਿੰਘ ਔਲਖ)-ਖ਼ਾਲਸਾ ਕਾਲਜ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਵਲੋਂ ਸਵੱਛ ਭਾਰਤ ਅਭਿਆਨ ਸਬੰਧੀ ਸਹੁੰ ਚੁੱਕੀ ਗਈ | ਇਸ ਮੌਕੇ ਕਾਲਜ ਦੇ ਐਨ.ਐਸ.ਐਸ. ਵਿਭਾਗ ਦੁਆਰਾ ਸਵੱਛਤਾ ਸਬੰਧੀ ਜਾਗਰੂਕਤਾ ਸਮਾਗਮ ਵੀ ਕੀਤਾ ਗਿਆ ਜਿਹੜਾ ਕਿ ਅਗਲੇ ...
ਪਟਿਆਲਾ, 16 ਜਨਵਰੀ (ਅ.ਸ. ਆਹਲੂਵਾਲੀਆ)-ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਵਲੋਂ ਬੇਰੁਜ਼ਗਾਰਾਂ ਨੂੰ ਘਰ-ਘਰ ਰੁਜ਼ਗਾਰ ਮਿਸ਼ਨ ਤਹਿਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਲਾਕ-ਡੀ ਵਿਖੇ 21 ਜਨਵਰੀ ਨੂੰ ...
ਭੜੀ, 16 ਜਨਵਰੀ (ਭਰਪੂਰ ਸਿੰਘ ਹਵਾਰਾ)-ਜੇਕਰ ਕਿਸੇ ਵਿਅਕਤੀ ਨੇ ਲਾਇਸੰਸ ਬਣਵਾਉਣਾ ਹੋਵੇ ਤਾਂ ਇਹ ਖਾਲਾ ਜੀ ਦਾ ਵਾੜਾ ਨਹੀਂ ਹੈ, ਹਰ ਰੋਜ਼ ਪੰਜਾਬ 'ਚ ਪਤਾ ਨਹੀਂ ਕਿੰਨੇ ਕੁ ਵਿਅਕਤੀ ਲਾਇਸੰਸ ਬਣਵਾਉਣ ਦੇ ਗੇੜ 'ਚ ਪਏ ਹੋਏ ਹਨ | ਕਈ ਤਾਂ ਦੁਖੀ ਹੋ ਕੇ ਕਾਰਵਾਈ ਵਿਚਾਲੇ ਹੀ ...
ਫ਼ਤਹਿਗੜ੍ਹ ਸਾਹਿਬ, 16 ਜਨਵਰੀ (ਰਾਜਿੰਦਰ ਸਿੰਘ)-ਜ਼ਿਲ੍ਹਾ ਸਿੱਖਿਆ ਸੁਧਾਰ ਕਮੇਟੀ ਵਲੋਂ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੰਦਪੁਰ ਕਲੌੜ ਅਤੇ ਘੁਮੰਡਗੜ੍ਹ ਦਾ ਸਾਲਾਨਾ ਨਿਰੀਖਣ ਕੀਤਾ ਗਿਆ | ਇਸ ਮੌਕੇ ਅਧਿਆਪਕਾਂ ਤੇ ਵਿਦਿਆਰਥੀਆਂ ਨੰੂ ਸੰਬੋਧਨ ਕਰਦਿਆਂ ...
ਫ਼ਤਹਿਗੜ੍ਹ ਸਾਹਿਬ, 16 ਜਨਵਰੀ (ਬਲਜਿੰਦਰ ਸਿੰਘ)-ਮਾਤਾ ਗੁਜਰੀ ਕਾਲਜ ਫ਼ਤਹਿਗੜ੍ਹ ਸਾਹਿਬ ਦੇ ਦੋ ਵਿਦਿਆਰਥੀਆਂ ਸੰਦੀਪ ਸਿੰਘ ਅਤੇ ਬਲਪ੍ਰੀਤ ਸਿੰਘ ਨੇ ਲਖਨਊ ਵਿਖੇ 12 ਤੋਂ 16 ਜਨਵਰੀ ਤੱਕ ਹੋਏ ਐਨ.ਐਸ.ਐਸ. ਦੇ 23ਵੇਂ ਰਾਸ਼ਟਰੀ ਯੁਵਕ ਮੇਲੇ 'ਚ ਹਿੱਸਾ ਲਿਆ | ਡਾਇਰੈਕਟਰ ...
ਫ਼ਤਹਿਗੜ੍ਹ ਸਾਹਿਬ, 16 ਜਨਵਰੀ (ਬਲਜਿੰਦਰ ਸਿੰਘ)-ਫ਼ਤਹਿਗੜ੍ਹ ਸਾਹਿਬ ਦੇ ਨਜ਼ਦੀਕੀ ਪਿੰਡ ਭਗੜਾਣਾਂ 'ਚ ਗੰਦੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਅੱਜ ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਬਲਜੀਤ ਸਿੰਘ ਭੁੱਟਾ ਦੀ ਅਗਵਾਈ ਹੇਠ ਪਿੰਡ ਵਾਸੀਆਂ ਵਲੋਂ ਡਿਪਟੀ ...
ਖਮਾਣੋਂ, 16 ਜਨਵਰੀ (ਜੋਗਿੰਦਰ ਪਾਲ)-ਭਾਰਤੀ ਕਿਸਾਨ ਯੂਨੀਅਨ ਬਲਾਕ ਖਮਾਣੋਂ ਦੇ ਆਗੂਆਂ ਨੇ ਪਰਮਜੀਤ ਸਿੰਘ ਐਸ.ਡੀ.ਐਮ. ਖਮਾਣੋਂ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਯੋਜਨਾ ਅਧੀਨ ਖਮਾਣੋਂ ਤੋਂ ਬਰਵਾਲੀ ਖ਼ੁਰਦ ਨੂੰ ਜਾਣ ਵਾਲੀ ਸੜਕ ਦੀ ਮੁੜ ਮੁਰੰਮਤ ...
ਮੰਡੀ ਗੋਬਿੰਦਗੜ੍ਹ, 16 ਜਨਵਰੀ (ਮੁਕੇਸ਼ ਘਈ)-ਹਲਕਾ ਵਿਧਾਇਕ ਰਣਦੀਪ ਸਿੰਘ ਨੇ ਕਿਹਾ ਕਿ ਜੇਕਰ ਨੈਸ਼ਨਲ ਹਾਈਵੇ ਅਥਾਰਿਟੀ ਵਲੋਂ ਮੰਡੀ ਗੋਬਿੰਦਗੜ੍ਹ ਸ਼ਹਿਰ 'ਚ ਫਲਾਈ ਓਵਰ ਦੇ ਨਾਲ-ਨਾਲ ਦੋਵੇਂ ਪਾਸੇ ਬਣੇ ਡਰੇਨ ਪਾਈਪ ਦੀ ਸਫ਼ਾਈ ਕਰਕੇ ਬਰਸਾਤੀ ਪਾਣੀ ਦੀ ਨਿਕਾਸੀ ਦਾ ...
ਅਮਲੋਹ, 16 ਜਨਵਰੀ (ਕੁਲਦੀਪ ਸ਼ਾਰਦਾ)- ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਵਲੋਂ ਦੇਸ਼ ਭਗਤ ਯੂਨੀਵਰਸਿਟੀ ਦੇ ਸਹਿਯੋਗ ਨਾਲ ਕਾਨੂੰਨ ਜਾਗਰੂਕਤਾ ਇੰਟਰਨਸ਼ਿਪ 2020 ਲਗਾਈ ਗਈ | ਇਸ ਇੰਟਰਨਸ਼ਿਪ ਦੌਰਾਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਰੂਪਨਗਰ ਦੇ ...
ਰਾਜਪੁਰਾ, 16 ਜਨਵਰੀ (ਜੀ.ਪੀ. ਸਿੰਘ)-ਅੱਜ ਸ਼ਾਮ ਚੌਕਸੀ ਵਿਭਾਗ ਦੇ ਮੁਹਾਲੀ ਯੂਨਿਟ ਦੇ ਡੀ.ਐਸ.ਪੀ. ਹਰਵਿੰਦਰ ਸਿੰਘ ਦੀ ਅਗਵਾਈ 'ਚ ਟੀਮ ਵਲੋਂ ਕੀਤੀ ਗਈ ਕਾਰਵਾਈ 'ਚ ਰੰਗੇ ਹੱਥੀਂ ਰਿਸ਼ਵਤ ਵਜੋਂ ਇਕ ਵੱਡੀ ਰਕਮ ਰਿਸ਼ਵਤ ਲੈਂਦਿਆਂ ਸਥਾਨਕ ਨਾਇਬ ਤਹਿਸੀਲਦਾਰ ਹਰਨੇਕ ਸਿੰਘ ...
ਰਾਜਪੁਰਾ, 16 ਜਨਵਰੀ (ਜੀ.ਪੀ. ਸਿੰਘ)-ਥਾਣਾ ਸਦਰ ਦੀ ਪੁਲਿਸ ਨੇ ਨੇੜਲੇ ਪਿੰਡ ਦਮਨਹੇੜੀ 'ਚ ਪਿਉ-ਪੁੱਤਰ ਦੀ ਕੁੱਟਮਾਰ ਕਰਨ ਅਤੇ ਬਾਅਦ 'ਚ ਤੇਜ਼ਧਾਰ ਹਥਿਆਰਾਂ ਨਾਲ ਜ਼ਖ਼ਮੀ ਕਰਨ ਦੇ ਦੋਸ਼ ਹੇਠ ਇਰਾਦਾ-ਏ-ਕਤਲ ਸਮੇਤ ਵੱਖ-ਵੱਖ ਧਰਾਵਾਂ ਹੇਠ ਕੇਸ ਦਰਜ ਕਰਕੇ ਅਗਲੀ ਕਾਰਵਾਈ ...
ਪਾਤੜਾਂ, 16 ਜਨਵਰੀ (ਗੁਰਵਿੰਦਰ ਸਿੰਘ ਬੱਤਰਾ)-ਭਾਜਪਾ ਸਰਕਾਰ ਵਲੋਂ ਨਾਗਰਿਕਤਾ ਸੋਧ ਕਾਨੂੰਨ ਅਤੇ ਕੌਮੀ ਨਾਗਰਿਕ ਰਜਿਸਟਰ (ਐਨ.ਆਰ.ਸੀ.) ਿਖ਼ਲਾਫ਼ ਮੁਸਲਮਾਨ ਭਾਈਚਾਰੇ ਸਮੇਤ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਕੇਂਦਰ ਦੀ ਭਾਜਪਾ ਸਰਕਾਰ ਦੇ ਿਖ਼ਲਾਫ਼ ਰੋਸ ਮਾਰਚ ...
ਪਟਿਆਲਾ, 16 ਜਨਵਰੀ (ਧਰਮਿੰਦਰ ਸਿੰਘ ਸਿੱਧੂ)-ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨ ਛੋਹ ਅਸਥਾਨ ਗੁਰਦੁਆਰਾ ਸ੍ਰੀ ਦੂਖ-ਨਿਵਾਰਨ ਸਾਹਿਬ ਵਿਖੇ ਬਸੰਤ ਪੰਚਮੀ ਦੇ ਸਾਲਾਨਾ ਜੋੜ ਮੇਲ ਦੀਆਂ ਤਿਆਰੀਆਂ ਆਰੰਭ ਕਰ ਦਿੱਤੀਆਂ ਗਈਆਂ ਹਨ, ਜਿਸ ਤਹਿਤ ਅੱਜ ਗੁਰਦੁਆਰਾ ਸਾਹਿਬ ...
ਪਟਿਆਲਾ, 16 ਜਨਵਰੀ (ਅ.ਸ. ਆਹਲੂਵਾਲੀਆ)-ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ, ਜ਼ਿਲ੍ਹਾ ਕਮੇਟੀ ਜੰਗਲਾਤ, ਜੰਗਲੀ ਜੀਵ ਅਤੇ ਜੰਗਲਾਂ ਨਿਗਮ ਵਲੋਂ ਵਣ ਮੰਤਰੀ ਸਾਧੂ ਸਿੰਘ ਧਰਮਸੋਤ ਨਾਲ ਜੰਗਲਾਤ ਕਾਮਿਆਂ, ਜੰਗਲੀ ਜੀਵ ਅਤੇ ਜੰਗਲਾਤ ਨਿਗਮ ਕਰਮੀਆਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX