ਖੰਨਾ, 16 ਜਨਵਰੀ (ਹਰਜਿੰਦਰ ਸਿੰਘ ਲਾਲ/ਓਬਰਾਏ/ਧੀਮਾਨ)-ਖੰਨਾ ਪੁਲਿਸ ਨੇ ਮੱਝਾਂ ਚੋਰੀ ਕਰਨ ਦੇ ਅੰਤਰਰਾਜੀ ਚੋਰ ਗਰੋਹ ਦੇ ਦੇ 5 ਮੈਂਬਰਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 3 ਲੱਖ 85 ਹਜ਼ਾਰ ਰੁਪਏ, 2 ਮੱਝਾਂ ਅਤੇ ਇਕ ਪਿੱਕਅੱਪ ਗੱਡੀ ਬਰਾਮਦ ਕਰ ਲਈ ਹੈ | ਇਹ ਚੋਰ ਗਰੋਹ ਜੋ ਪੰਜਾਬ, ਹਰਿਆਣਾ ਅਤੇ ਜੰਮੂ ਕਸ਼ਮੀਰ ਵਿਚ ਸਰਗਰਮ ਹੈ, ਹੁਣ ਤੱਕ 21 ਚੋਰੀਆਂ ਕਰਕੇ 65 ਮੱਝਾਂ ਗਾਵਾ ਦੀ ਚੋਰੀ ਕਰ ਚੁੱਕਾ ਹੈ | ਐਸ. ਐਸ. ਪੀ. ਗੁਰਸ਼ਰਨਦੀਪ ਸਿੰਘ ਗਰੇਵਾਲ ਨੇ ਦੱਸਿਆ ਕਿ ਪੁਲਿਸ ਜ਼ਿਲ੍ਹਾ ਖੰਨਾ ਵਿਚ ਹੋ ਰਹੀਆ ਦੁਧਾਰੂ ਪਸ਼ੂਆਂ ਦੀਆਂ ਚੋਰੀਆਂ ਨੂੰ ਰੋਕਣ ਲਈ ਐਸ. ਪੀ. ਜਗਵਿੰਦਰ ਸਿੰਘ ਚੀਮਾ, ਡੀ. ਐਸ. ਪੀ. ਤਰਲੋਚਨ ਸਿੰਘ, ਡੀ. ਐਸ. ਪੀ. ਹਰਿੰਦਰ ਸਿੰਘ ਦੀ ਰਹਿਨੁਮਾਈ ਹੇਠ ਇੰਸਪੈਕਟਰ ਗੁਰਮੇਲ ਸਿੰਘ ਇੰਚਾਰਜ ਸੀ.ਆਈ.ਏ. ਖੰਨਾ ਅਤੇ ਸਬ-ਇੰਸਪੈਕਟਰ ਸਿਕੰਦਰ ਸਿੰਘ ਮੁੱਖ ਅਫ਼ਸਰ ਥਾਣਾ ਸਮਰਾਲਾ ਦੀਆ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਸੀ | ਇੰਨ੍ਹਾ ਟੀਮਾਂ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ | ਜਦੋਂ ਸਹਾਇਕ ਥਾਣੇਦਾਰ ਚਰਨਜੀਤ ਸਿੰਘ ਇੰਚਾਰਜ ਚੌਾਕੀ ਹੇਡੋਂ ਅਤੇ ਸੀ.ਆਈ.ਏ. ਸਟਾਫ਼ ਖੰਨਾ ਦੀ ਪੁਲਿਸ ਪਾਰਟੀ ਨੇ ਇੱਕ ਮਹਿੰਦਰਾ ਪਿੱਕ ਅੱਪ ਨੰਬਰ ਐੱਚ.ਪੀ-12. ਡੀ-4004 ਨੂੰ ਕਾਬੂ ਕਰ ਲਿਆ | ਡਰਾਈਵਰ ਨਰੇਸ਼ ਕੁਮਾਰ ਸ਼ਰਮਾ ਵਾਸੀ ਪਿੰਡ ਨਾਨਕਪੁਰ ਖੇੜਾ ਕਾਲਕਾ ਹਰਿਆਣਾ ਦੱਸਿਆ ਤੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਨ੍ਹਾਂ ਦਾ ਮੱਝਾਂ ਚੋਰੀਆਂ ਕਰਨ ਦਾ ਰਾਜ-ਪੱਧਰੀ ਗੈਂਗ ਹੈ | ਉਸਨੇ ਦੱਸਿਆ ਕਿ ਇਸ ਗੈਂਗ ਵਲੋ ਪੁਲਿਸ ਜ਼ਿਲ੍ਹਾ ਖੰਨਾ ਵਿਚ 22 ਅਕਤੂਬਰ 2019 ਦੀ ਰਾਤ ਨੂੰ ਪਿੰਡ ਰਹੌਣ ਵਿਚੋਂ 3 ਮੱਝਾਂ, 8 ਨਵੰਬਰ 2019 ਦੀ ਰਾਤ ਨੂੰ ਪਿੰਡ ਹੇਡੋਂ ਵਿਚੋਂ 6 ਮੱਝਾਂ ਅਤੇ 11-12 ਨਵੰਬਰ 2019 ਦੀ ਰਾਤ ਨੂੰ ਪਿੰਡ ਮਾਣੇਵਾਲ ਤੋਂ 2 ਮੱਝਾਂ ਤੇ 1 ਗਾਂ ਚੋਰੀ ਕੀਤੀਆਂ ਹਨ | ਉਸਨੇ ਇਹ ਵੀ ਦੱਸਿਆ ਕਿ ਚੋਰੀ ਕਰਨ ਵਾਲੇ ਗੈਂਗ ਵਿਚ ਮੁਹੰਮਦ ਹੁਸੈਨ ਉਰਫ਼ ਆਜ਼ਾਦ ਵਾਸੀ ਘੁੰਮਣ ਕਲਾ ਜ਼ਿਲ੍ਹਾ ਗੁਰਦਾਸਪੁਰ, ਸੇਰ ਅਲੀ ਉਰਫ਼ ਸ਼ੇਰੂ ਵਾਸੀ ਬਟਾਲਾ ਰੋਡ ਸੁਨਿਆਰੇ ਦੀ ਪੈਲੀ ਡੇਰਾ ਕਾਦੀਆ, ਮੁਹੰਮਦ ਫ਼ਜ਼ਲ ਵਾਸੀ ਕਸਬਾ ਗੰਗੋਹ ਜਿਲਾ ਸਹਾਰਨਪੁਰ, ਸਿਪਾਹੀਆ ਵਾਸੀ ਕੱਠੂਆ ਜਿਲਾ ਜੰਮੂ, ਅੱਕੂ ਵਾਸੀ ਕੱਠੂਆ ਜਿਲਾ ਜੰਮੂ, ਬਿੱਲਾ ਉਰਫ਼ ਸਨੀ ਵਾਸੀ ਕੱਠੂਆ ਜਿਲਾ ਜੰਮੂ, ਕਜੂਮ ਵਾਸੀ ਮਾਹੀ ਚੱਕ ਜਿਲਾ ਕੱਠੂਆ, ਸੰਮੂ ਵਾਸੀ ਕਪੂਰਥਲਾ, ਯਕੂਬ ਉਰਫ਼ ਪਹਿਲਵਾਨ ਵਾਸੀ ਵਾਸੀ ਕੱਠੂਆ ਜਿਲਾ ਜੰਮੂ, ਦੀਨ ਵਾਸੀ ਕੱਠੂਆ ਜਿਲਾ ਜੰਮੂ ਸ਼ਾਮਲ ਹਨ | ਇਨ੍ਹਾਂ ਵਿਚੋਂ ਨਰੇਸ਼ ਕੁਮਾਰ ਦੀ ਨਿਸ਼ਾਨਦੇਹੀ ਤੇ ਕਥਿਤ ਦੋਸ਼ੀ ਮੁਹੰਮਦ ਹੁਸੈਨ ਉਰਫ਼ ਆਜ਼ਾਦ, ਸ਼ੇਰ ਅਲੀ ਉਰਫ਼ ਸ਼ੇਰੂ, ਵਪਾਰੀ ਮੁਹੰਮਦ ਫ਼ਜ਼ਲ ਉਰਫ਼ ਬਾਬਾ ਅਤੇ ਬਿਕਰਮ ਸਿੰਘ ਉਰਫ਼ ਬਿੱਕਰ ਨੂੰ ਖੰਨਾ ਦੇ ਮਲੇਰਕੋਟਲਾ ਚੌਾਕ ਖੰਨਾ ਤੋਂ ਗਿ੍ਫ਼ਤਾਰ ਕਰ ਲਿਆ ਗਿਆ |
ਖੰਨਾ, 16 ਜਨਵਰੀ (ਹਰਜਿੰਦਰ ਸਿੰਘ ਲਾਲ/ਮਨਜੀਤ ਸਿੰਘ ਧੀਮਾਨ)-ਗੁੱਲੀ ਡੰਡਾ ਕਣਕ ਦੀ ਫਸਲ ਦਾ ਮੁੱਖ ਨਦੀਣ ਹੈ | ਕਣਕ ਦੀ ਫਸਲ ਉਪਰ ਨਦੀਣ ਨਾਸ਼ਕਾਂ ਦੀ ਵਰਤੋਂ ਦਾ ਸੱਭ ਤੋਂ ਜ਼ਿਆਦਾ ਫ਼ਾਇਦਾ ਜਦੋਂ ਫਸਲ 30 ਤੋਂ 35 ਦਿਨਾਂ ਦੀ ਹੋਵੇ ਹੁੰਦਾ ਹੈ | ਇਹ ਜਾਣਕਾਰੀ ਖੇਤੀਬਾੜੀ ...
ਮਲੌਦ, 16 ਜਨਵਰੀ (ਦਿਲਬਾਗ ਸਿੰਘ ਚਾਪੜਾ)-ਪਿੰਡ ਸੋਮਲ ਖੇੜੀ ਦੇ ਕਿਸਾਨ ਗੁਰਪ੍ਰੀਤ ਸਿੰਘ ਨੇ ਕੌਾਸਲਰ ਗੁਰਜੰਟ ਸਿੰਘ ਬਿੱਲੂ ਦੀ ਹਾਜ਼ਰੀ ਵਿਚ ਮਾਰਕੀਟ ਕਮੇਟੀ ਮਲੌਦ ਅਧੀਨ ਪੈਂਦੀ ਦਾਣਾ ਮੰਡੀ ਮਲੌਦ ਵਿਚ ਅਕਾਲ ਸਹਾਇ ਟਰੇਡਰਜ਼ ਮਲੌਦ (ਲੁਧਿਆਣਾ) ਦੇ ਆੜ੍ਹਤੀ ਵਲੋਂ ...
ਖੰਨਾ, 16 ਜਨਵਰੀ (ਪੱਤਰ ਪ੍ਰੇਰਕ)-ਥਾਣਾ ਸਿਟੀ 1 ਪੁਲਿਸ ਨੇ ਸਮਰਾਲਾ ਰੋਡ ਵਿਨੋਦ ਨਗਰ ਇਲਾਕੇ ਦੇ ਇਕ ਘਰ ਵਿਚੋਂ ਧਰਤੀ ਥੱਲੇ ਦੱਬੀਆਂ 25 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ ਕਰਕੇ ਮਾਂ ਤੇ ਪੁੱਤਰ ਿਖ਼ਲਾਫ਼ ਐਕਸਾਈਜ਼ ਐਕਟ 61-1-14 ਅਧੀਨ ਮਾਮਲਾ ਦਰਜ ਕਰਕੇ ਮਾਂ ਨੂੰ ਕਾਬੂ ...
ਮਾਛੀਵਾੜਾ ਸਾਹਿਬ, 16 ਜਨਵਰੀ (ਮਨੋਜ ਕੁਮਾਰ)-ਜਿਨ੍ਹਾਂ ਘਰੇਲੂ ਗੈਸ ਸਿਲੰਡਰਾਂ ਦੀ ਵਰਤੋ ਆਮ ਤੌਰ 'ਤੇ ਘਰਾਂ ਵਿਚ ਹੁੰਦੀ ਹੈ | ਉਹ ਸਿਲੰਡਰ ਅੱਜ ਕੱਲ੍ਹ ਸ਼ਹਿਰ ਦੇ ਵਿਭਿੰਨ ਹਿੱਸਿਆ ਵਿਚ ਫੈਲੇ ਰੇਹੜੀ ਵਾਲੇ ਤੇ ਕਈ ਦੁਕਾਨਦਾਰ ਆਪਣੇ ਵਪਾਰ ਲਈ ਕਰ ਰਹੇ ਹਨ ਤੇ ਬੇਖ਼ੌਫ ...
ਸਮਰਾਲਾ, 16 ਜਨਵਰੀ (ਬਲਜੀਤ ਸਿੰਘ ਬਘੌਰ)-ਸਮਰਾਲਾ ਪੁਲਿਸ ਨੇ ਨੇੜਲੇ ਪਿੰਡ ਦੇ ਇਕ ਸਕੂਲ ਵਿਚ ਪੜ੍ਹਦੀ ਸੱਤਵੀਂ ਜਮਾਤ ਦੀ ਬੱਚੀ ਨਾਲ ਜਬਰ ਜਨਾਹ ਕਰਨ ਦੇ ਦੋਸ਼ ਤਹਿਤ ਇਕ ਵਿਅਕਤੀ 'ਤੇ ਕੇਸ ਦਰਜ ਕੀਤਾ ਹੈ | ਕੇਸ ਵਿਚ ਨਾਮਜ਼ਦ ਵਿਅਕਤੀ ਦੀ ਪਹਿਚਾਣ ਜਤਿੰਦਰ ਸਿੰਘ ਪੁੱਤਰ ...
ਖੰਨਾ, 16 ਜਨਵਰੀ (ਹਰਜਿੰਦਰ ਸਿੰਘ ਲਾਲ)-ਅੱਜ ਸਵੇਰੇ ਸੰਘਣੀ ਧੰੁਦ ਕਾਰਨ ਰਾਜਪੁਰਾ ਤੋਂ ਚੋਕਰ ਲੱਦ ਕੇ ਆ ਰਿਹਾ ਟਰੱਕ ਖੰਨਾ ਦੇ ਮਾਰਕਫੈੱਡ ਪਲਾਂਟ ਕੋਲ ਪਲਟ ਗਿਆ | ਟਰੱਕ ਦੇ ਡਰਾਈਵਰ ਤਰਸੇਮ ਸਿੰਘ ਨੇ ਦੱਸਿਆ ਕਿ ਮੈਂ ਆਪਣੇ ਟਰੱਕ ਨੰ: ਪੀ. ਬੀ. 31 ਐਚ 0713 ਰਾਜਪੁਰਾ ਤੋਂ ...
ਖੰਨਾ, 16 ਜਨਵਰੀ (ਹਰਜਿੰਦਰ ਸਿੰਘ ਲਾਲ)-ਖੰਨਾ ਪੁਲਿਸ ਨੇ ਪਿੰਡ ਰਾਮਗੜ੍ਹ ਦੇ ਇਕ ਨੌਜਵਾਨ ਖਿਲਾਫ ਆਈ.ਪੀ.ਸੀ. ਦੀ ਧਾਰਾ 363, 366 ਏ. ਅਧੀਨ ਮਾਮਲਾ ਦਰਜ ਕਰਕੇ ਗਿ੍ਫ਼ਤਾਰ ਕਰ ਲਿਆ ਸੀ | ਪਿੰਡ ਦੇ ਇਕ ਵਿਅਕਤੀ ਨੇ ਦੋਸ਼ ਲਾਇਆ ਸੀ ਕਿ ਉਸਦੀ ਨਾਬਾਲਗ ਲੜਕੀ ਜੋ ਦਸਵੀਂ ਜਮਾਤ ਦੀ ...
ਖੰਨਾ, 16 ਜਨਵਰੀ (ਹਰਜਿੰਦਰ ਸਿੰਘ ਲਾਲ/ਓਬਰਾਏ/ਧੀਮਾਨ)-ਖੰਨਾ ਦੇ ਐਸ.ਐਸ.ਪੀ. ਗੁਰਸ਼ਰਨਦੀਪ ਸਿੰਘ ਗਰੇਵਾਲ ਅਨੁਸਾਰ ਇੰਸਪੈਕਟਰ ਗੁਰਮੇਲ ਸਿੰਘ ਇੰਚਾਰਜ ਸੀ.ਆਈ.ਏ. ਸਟਾਫ਼ ਖੰਨਾ ਦੀ ਨਿਗਰਾਨੀ ਹੇਠ 15 ਜਨਵਰੀ 2020 ਨੂੰ ਸਹਾਇਕ ਥਾਣੇਦਾਰ ਪ੍ਰਮੋਦ ਕੁਮਾਰ ਦੀ ਪੁਲਿਸ ਪਾਰਟੀ ...
ਖੰਨਾ, 16 ਜਨਵਰੀ (ਮਨਜੀਤ ਸਿੰਘ ਧੀਮਾਨ)-ਮੋਟਰਸਾਈਕਲ ਦਾ ਅਚਾਨਕ ਸੰਤੁਲਨ ਵਿਗੜਨ ਕਾਰਨ ਪਤੀ ਪਤਨੀ ਦੇ ਜ਼ਖ਼ਮੀ ਹੋ ਗਏ | ਸਿਵਲ ਹਸਪਤਾਲ ਵਿਖੇ ਦਾਖਲ ਜ਼ਖ਼ਮੀ ਨਾਜ਼ਰ ਸਿੰਘ ਵਾਸੀ ਨੀਵੀਂ ਰੱਬੋਂ ਨੇ ਦੱਸਿਆ ਕਿ ਸ਼ਾਮ ਵੇਲੇ ਕੋਟਲ਼ਾ ਢੱਕ ਵਿਖੇ ਆਪਣੇ ਕਿਸੇ ਰਿਸ਼ਤੇਦਾਰ ...
ਪਾਇਲ, 16 ਜਨਵਰੀ (ਨਿਜ਼ਾਮਪੁਰ, ਰਜਿੰਦਰ ਸਿੰਘ)-ਅੱਜ ਫੂੱਲੇ ਸ਼ਾਹੂ ਅੰਬੇਡਕਰ ਲੋਕ ਜਗਾਓ ਮੰਚ ਦੇ ਆਗੂ ਗੁਰਦੀਪ ਸਿੰਘ ਕਾਲੀ ਵਲੋਂ 70-80 ਪਿੰਡਾਂ ਨੂੰ ਲੱਗਦੇ ਸਿਵਲ ਹਸਪਤਾਲ ਪਾਇਲ ਵਿਚ ਸਹੂਲਤਾਂ ਦੀ ਘਾਟ ਤੇ ਰਾਜਨੀਤਕ ਦਖ਼ਲ ਅੰਦਾਜ਼ੀ ਨਾਲ ਸਰਕਾਰੀ ਅਧਿਕਾਰੀਆਂ ਦੀਆਂ ...
ਮਲੌਦ, 16 ਜਨਵਰੀ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਜਗਜੀਤ ਸਿੰਘ ਗਾਂਧੀ ਸਿਹੌੜਾ ਨੂੰ ਬਲਾਕ ਮਲੌਦ ਦਾ ਮਨਰੇਗਾ ਚੇਅਰਮੈਨ ਬਣਨ 'ਤੇ ਬਲਾਕ ਸੰਮਤੀ ਮਲੌਦ ਦੇ ਚੇਅਰਪਰਸਨ ਬਲਜੀਤ ਕੌਰ ਸੋਹੀਆਂ ਦੀ ਹਾਜ਼ਰੀ ਦੌਰਾਨ ਚੇਅਰਮੈਨ ਕਮਲਜੀਤ ਸਿੰਘ ਸਿਆੜ ਤੇ ਉੱਪ ਚੇਅਰਮੈਨ ...
ਕੁਹਾੜਾ, 16 ਜਨਵਰੀ (ਤੇਲੂ ਰਾਮ ਕੁਹਾੜਾ)-ਪੰਜਾਬ ਬਾਲ ਵਿਕਾਸ ਅਤੇ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਕੁਹਾੜਾ ਵਿਖੇ ਬੇਟੀ 'ਬਚਾਓ- ਬੇਟੀ ਪੜ੍ਹਾਓ' ਮੁਹਿੰਮ ਤਹਿਤ ਬਲਾਕ ਪੱਧਰੀ ਸਮਾਗਮ ਸੀ. ਡੀ. ਪੀ. ਓ. ਭੁਪਿੰਦਰ ਕੌਰ ਦੀ ਦੇਖ-ਰੇਖ ਹੇਠ ਕਰਵਾਇਆ ਗਿਆ¢ ਸਮਾਗਮ ਵਿਚ ਵਿਧਾਨ ...
ਖੰਨਾ, 16 ਜਨਵਰੀ (ਹਰਜਿੰਦਰ ਸਿੰਘ ਲਾਲ)-ਅੱਜ ਹਿੰਦੀ ਪੁੱਤਰੀ ਪਾਠਸ਼ਾਲਾ ਦੇ ਐੱਨ.ਐੱਸ.ਐੱਸ. ਵਲੰਟੀਅਰਾਂ ਵਲੋਂ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਲੁਧਿਆਣਾ ਦੀਆਂ ਹਦਾਇਤਾਂ ਮੁਤਾਬਿਕ ਰਾਸ਼ਟਰੀ ਯੁਵਕ ਦਿਵਸ ਮਨਾਇਆ ਗਿਆ ਤੇ ਇਸਦੇ ਅੰਤਰਗਤ ਭਾਸ਼ਣ ਮੁਕਾਬਲੇ ਵੀ ...
ਮਲੌਦ, 16 ਜਨਵਰੀ (ਦਿਲਬਾਗ ਸਿੰਘ ਚਾਪੜਾ)-ਯੂਥ ਸਪੋਰਟਸ ਤੇ ਵੈੱਲਫੇਅਰ ਕਲੱਬ ਆਲਮਪੁਰ ਚਾਪੜਾ ਦੇ ਵਲੰਟੀਅਰਾਂ ਵਲੋਂ ਪਿੰਡ ਵਿਚ ਜਿੱਥੇ ਖੇਡਾਂ, ਧਾਰਮਿਕ ਤੇ ਸਮਾਜਿਕ ਕੰਮਾਂ ਵਿਚ ਅਹਿਮ ਭੂਮਿਕਾ ਨਿਭਾਈ ਜਾਂਦੀ ਹੈ | ਉੱਥੇ ਇਨ੍ਹਾਂ ਨੌਜਵਾਨਾਂ ਵਲੋਂ ਇਕ ਨਿਵੇਕਲਾ ...
ਦੋਰਾਹਾ, 16 ਜਨਵਰੀ (ਜਸਵੀਰ ਝੱਜ/ਜੋਗਿੰਦਰ ਸਿੰਘ ਓਬਰਾਏ)-ਸਥਾਨਕ ਗੁਰੂ ਨਾਨਕ ਨੈਸ਼ਨਲ ਕਾਲਜ, ਦੋਰਾਹਾ ਵਿਖੇ ਸਵਾਮੀ ਵਿਵੇਕਾਨੰਦ ਜੀ ਦੇ ਜਨਮ ਦਿਵਸ ਅਤੇ ਰਾਸ਼ਟਰੀ ਯੁਵਕ ਦਿਵਸ ਨੂੰ ਧਿਆਨ ਵਿੱਚ ਰੱਖਦਿਆਂ ਯੁਵਕ ਦਿਵਸ ਮਨਾਇਆ ਗਿਆ | ਜਿਸ ਅਧੀਨ ਵਿਦਿਆਰਥੀਆਂ ਵੱਲੋਂ ...
ਖੰਨਾ, 16 ਜਨਵਰੀ (ਹਰਜਿੰਦਰ ਸਿੰਘ ਲਾਲ)-ਅੱਜ ਭਾਜਪਾ ਜ਼ਿਲਾ ਖੰਨਾ ਦੇ ਨਵੇਂ ਬਣੇ ਜ਼ਿਲਾ ਪ੍ਰਧਾਨ ਪਵਨ ਕੁਮਾਰ ਟਿੰਕੂ ਨੂੰ ਸਾਬਕਾ ਭਾਜਪਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਹੀਰਾ ਤੇ ਮੰਡਲ ਪ੍ਰਧਾਨ ਅਨੂਪ ਸ਼ਰਮਾ ਨੇ ਸਨਮਾਨਿਤ ਕੀਤਾ | ਨਵੇਂ ਬਣੇ ਜ਼ਿਲ੍ਹਾ ਭਾਜਪਾ ...
ਰਾੜਾ ਸਾਹਿਬ, 16 ਜਨਵਰੀ (ਸਰਬਜੀਤ ਸਿੰਘ ਬੋਪਾਰਾਏ)-ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਵਿਚ 'ਖੇਲੋ ਇੰਡੀਆ ਪੰਜਾਬ ਲੀਗ' ਦੇ ਤਹਿਤ ਇੱਕ ਮਹੀਨਾ ਫੁੱਟਬਾਲ ਦੇ ਮੈਚ ਕਰਵਾਏ ਗਏ | ਜਿਸ ਵਿਚ ਜੀ.ਏ.ਡੀ. ਅਕੈਡਮੀ ਕੋਟਾਲਾ ਦੀ ਟੀਮ ਵਿਚ ਚੁਣੀਆਂ ਗਈਆ ਸੰਤ ਈਸ਼ਰ ਸਿੰਘ ਜੀ ...
ਮਲੌਦ, 16 ਜਨਵਰੀ (ਸਹਾਰਨ ਮਾਜਰਾ)-ਹਮੇਸ਼ਾ ਪਿੰਡ ਦੇ ਸਮਾਜ ਸੇਵੀ ਕਾਰਜਾਂ ਵਿਚ ਆਪਣਾ ਯੋਗਦਾਨ ਪਾਉਣ ਵਾਲੇ ਸਮਾਜ ਸੇਵੀ ਬਲਵਿੰਦਰ ਸਿੰਘ ਪੰਧੇਰ, ਸਰਪੰਚ ਪਰਮਿੰਦਰ ਸਿੰਘ ਪਿੰਦਰੀ, ਬੀ.ਪੀ.ਈ.ਓ. ਸੁਰਿੰਦਰ ਕੌਰ, ਕੈਨੇਡੀਅਨ ਅਵਤਾਰ ਸਿੰਘ ਤਾਰੀ, ਉਪਦੇਸ਼ ਸਿੰਘ ਜਰਮਨੀ, ...
ਮਲੌਦ, 16 ਜਨਵਰੀ (ਦਿਲਬਾਗ ਸਿੰਘ ਚਾਪੜਾ)-ਪੂਰੇ ਭਾਰਤ ਵਿਚ 19 ਜਨਵਰੀ ਤੋਂ ਸ਼ੁਰੂ ਹੋ ਰਹੇ ਰਾਸ਼ਟਰੀ ਪਲਸ ਪੋਲੀਓ ਦੇ ਸਬੰਧ ਵਿਚ ਸਰਕਾਰੀ ਹਸਪਤਾਲ ਮਲੌਦ ਵਿਖੇ ਐੱਸ.ਐੱਮ.ਓ. ਡਾ. ਗੋਬਿੰਦ ਰਾਮ ਦੀ ਅਗਵਾਈ ਅਤੇ ਵਰਲਡ ਹੈਲਥ ਆਰਗਨਾਈਜ਼ੇਸ਼ਨ ਦੇ ਜ਼ਿਲ੍ਹਾ ਸੁਪਰਵਾਈਜ਼ਰ ...
ਦੋਰਾਹਾ, 16 ਜਨਵਰੀ (ਜਸਵੀਰ ਝੱਜ)-ਦੋਰਾਹਾ ਵਿਖੇ ਟ੍ਰੈਫਿਕ ਪੁਲਿਸ ਵਲੋਂ ਸੜਕ ਸੁਰੱਖਿਆ ਹਫ਼ਤਾ ਮਨਾਇਆ ਗਿਆ ਹੈ | ਐੱਸ.ਡੀ.ਐੱਮ. ਪਾਇਲ ਸ਼੍ਰੀ ਸਾਗਰ ਸੇਤੀਆ ਨੇ ਦੋਰਾਹਾ ਵਿਖੇ ਪਹੁੰਚ ਕੇ ਸ਼ਹਿਰ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵਲੋਂ ਕੀਤੀ ਜਾ ਰਹੀ ਰੈਲੀ ਨੂੰ ...
ਖੰਨਾ, 16 ਜਨਵਰੀ (ਹਰਜਿੰਦਰ ਸਿੰਘ ਲਾਲ)-ਅੱਜ ਖੰਨਾ ਦੇ ਪ੍ਰੇਮ ਭੰਡਾਰੀ ਪਾਰਕ ਵਿਖੇ ਨਗਰ ਕੌਾਸਲ, ਖੰਨਾ ਦੇ ਪੈਨਸ਼ਨਰਾਂ ਦੀ ਇਕ ਮੀਟਿੰਗ ਚੰਦਨ ਸਿੰਘ ਨੇਗੀ ਅਤੇ ਦਲਜੀਤ ਕੁਮਾਰ ਦੀ ਅਗਵਾਈ ਹੇਠ ਹੋਈ | ਜਿਸ ਵਿਚ ਤਹਿਸੀਲ ਦੇ ਸਾਰੇ ਪੈਨਸ਼ਨਰਾਂ ਨੇ ਹਿੱਸਾ ਲਿਆ | ਇਸ ਮੌਕੇ ...
ਮਲੌਦ, 16 ਜਨਵਰੀ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਗ੍ਰਾਮ ਪੰਚਾਇਤ ਪਿੰਡ ਕੂਹਲੀ ਕਲਾਂ ਦੀ ਵਿਕਾਸ-ਕਾਰਜਾਂ ਸਬੰਧੀ ਮੀਟਿੰਗ ਪੰਚਾਇਤ ਸਕੱਤਰ ਸੁਖਪ੍ਰੀਤ ਸਿੰਘ ਤੇ ਸਰਪੰਚ ਹਰਪ੍ਰੀਤ ਸਿੰਘ ਹੈਪੀ ਦੀ ਦੇਖ-ਰੇਖ ਹੇਠ ਹੋਈ | ਮੀਟਿੰਗ ਦੌਰਾਨ ਪਿੰਡ ਵਿਚ ਦੋ ਵੇਟਿੰਗ ਸ਼ੈੱਡ, ...
ਮਲੌਦ, 16 ਜਨਵਰੀ (ਸਹਾਰਨ ਮਾਜਰਾ)-ਪਿੰਡ ਸਿਆੜ੍ਹ ਵਿਖੇ ਵਾਟਰ ਸਪਲਾਈ ਤੇ ਸੈਨੀਟੇਸ਼ਨ ਕਮੇਟੀ ਸਿਆੜ੍ਹ ਵਲੋਂ ਪਿੰਡ ਵਿਚ ਲੋੜਵੰਦ ਲੋਕਾਂ ਲਈ ਪੀਣ ਵਾਲੇ ਸ਼ੁੱਧ ਪਾਣੀ ਲਈ ਪਾਈਪ ਲਾਈਨ ਪਾਉਣ ਦਾ ਉਦਘਾਟਨ ਕੀਤਾ ਗਿਆ | ਇਸ ਕਮੇਟੀ ਦੇ ਚੇਅਰਮੈਨ ਸਰਪੰਚ ਲਵਪ੍ਰੀਤ ਕੌਰ ਹਨ | ...
ਡੇਹਲੋਂ, 16 ਜਨਵਰੀ (ਅੰਮਿ੍ਤਪਾਲ ਸਿੰਘ ਕੈਲੇ)-ਪਿੰਡ ਕੋਟਆਗਾਂ ਵਿਖੇ ਸਾਬਕਾ ਸਰਪੰਚ ਪਰਮਜੀਤ ਸਿੰਘ, ਮੌਜੂਦਾ ਸਰਪੰਚ ਗੁਰਦੀਪ ਸਿੰਘ ਬਿੱਲੂ ਸੇਖੋਂ ਤੇ ਕੁਲਦੀਪ ਸਿੰਘ ਕੈਨੇਡਾ ਦੀ ਭਰਜਾਈ ਬੀਬੀ ਦਰਸ਼ਨ ਕੌਰ ਪਤਨੀ ਰਣਜੀਤ ਸਿੰਘ ਨਮਿੱਤ ਸ਼ਰਧਾਂਜਲੀ ਸਮਾਗਮ ...
ਅਹਿਮਦਗੜ੍ਹ, 16 ਜਨਵਰੀ (ਰਣਧੀਰ ਸਿੰਘ ਮਹੋਲੀ/ ਰਵਿੰਦਰ ਪੁਰੀ)-ਵਿਸ਼ਾਲ ਖ਼ੂਨਦਾਨ ਕੈਂਪ ਅਤੇ ਸਮਾਜ ਸੇਵੀਂ ਕਾਰਜਾਂ ਵਿਚ ਮੋਹਰੀ ਰਾਜ ਪੁਰਸਕਾਰ ਨਾਲ ਸਨਮਾਨਿਤ ਸੰਸਥਾ ਸੋਸ਼ਲ ਵੈੱਲਫੇਅਰ ਆਰਗੇਨਾਈਜ਼ੇਸ਼ਨ ਵਲੋਂ 13ਵੇਂ ਵਿਸ਼ਾਲ ਖ਼ੂਨਦਾਨ ਕੈਂਪ ਦੀਆਂ ਤਿਆਰੀਆਂ ...
ਬੀਜਾ, 16 ਜਨਵਰੀ (ਅਵਤਾਰ ਸਿੰਘ ਜੰਟੀ ਮਾਨ)- ਬੀਜਾ ਦੇ ਚੌਾਕ ਵਿਚ ਲੱਗੇ ਬੋਰਡ 'ਤੇ ਲੱਗੀਆਂ ਫ਼ੋਟੋਆਂ ਨੂੰ ਦੇਖ ਹਰ ਕਿਸੇ ਵਲੋਂ ਚਰਚਾ ਕੀਤੀ ਜਾਣੀ ਆਮ ਗੱਲ ਹੈ | ਫਲੈਕਸ ਬੋਰਡ ਦੀ ਇਲਾਕੇ ਵਿਚ ਸੋਸ਼ਲ ਮੀਡੀਆ 'ਤੇ ਵੀ ਖੂਬ ਚਰਚਾ ਦੇਖਣ ਨੂੰ ਮਿਲੀ ਹੈ ¢ ਪਰ ਜਦੋਂ ਤੋਂ ਇਹ ਇਕ ...
ਕੁਹਾੜਾ, 16 ਜਨਵਰੀ (ਤੇਲੁ ਰਾਮ ਕੁਹਾੜਾ)-ਪਿੰਡ ਕਟਾਣੀ ਕਲਾਂ ਵਿਖੇ 18 ਜਨਵਰੀ 2020 ਨੂੰ ਹੋਣ ਵਾਲੇ ਕਬੱਡੀ ਕੱਪ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ¢ ਕਲੱਬ ਦੇ ਪ੍ਰਧਾਨ ਸੁਖਦੇਵ ਸਿੰਘ ਮਾਂਗਟ ਨੇ ਦੱਸਿਆ ਕਿ ਕਰਵਾਏ ਜਾ ਰਹੇ ਇਸ ਕਬੱਡੀ ਕੱਪ ਵਿਚ ਕਬੱਡੀ ਦੇ ਸਟਾਰ ...
ਸਾਹਨੇਵਾਲ, 16 ਜਨਵਰੀ (ਹਰਜੀਤ ਸਿੰਘ ਢਿੱਲੋਂ)-ਸਾਬਕਾ ਸੈਨਿਕ ਸਮਾਜ ਸੇਵਾ ਐਸੋਸੀਏਸ਼ਨ ਦੀ ਕੈਪਟਨ ਅਮਰੀਕ ਸਿੰਘ ਉਮੈਦਪੁਰੀ ਪ੍ਰਧਾਨ ਦੀ ਅਗਵਾਈ ਵਿਚ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਵਿਖੇ ਹੋਈ ਮੀਟਿੰਗ ਦੇ ਮਿਲੇ ਵੇਰਵੇ ਅਨੁਸਾਰ ਵੱਖ-ਵੱਖ ਵਿਸ਼ਿਆਂ 'ਤੇ ...
ਡੇਹਲੋਂ, 16 ਜਨਵਰੀ (ਅੰਮਿ੍ਤਪਾਲ ਸਿੰਘ ਕੈਲੇ)-ਆਲਮਗੀਰ ਮੋਟਰ ਫਾਈਨਾਂਸ ਮਾਲਕ ਸਵ: ਸੁਰਿੰਦਰਪਾਲ ਸਿੰਘ ਦੀ ਆਤਮਿਕ ਸ਼ਾਂਤੀ ਲਈ ਗ੍ਰਹਿ ਰੱਖੇ ਪਾਠ ਦੇ ਭੋਗ ਉਪਰੰਤ ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ ਦਸਵੀਂ ਆਲਮਗੀਰ ਸਾਹਿਬ ਦੇ ਦੀਵਾਨ ਹਾਲ ਵਿਖੇ ਸ਼ਰਧਾਂਜਲੀ ...
ਸਮਰਾਲਾ, 16 ਜਨਵਰੀ (ਬਲਜੀਤ ਸਿੰਘ ਬਘੌਰ)-ਬਲਾਕ ਸੰਮਤੀ ਸਮਰਾਲਾ ਦੇ ਚੇਅਰਮੈਨ ਅਜਮੇਰ ਸਿੰਘ ਪੂਰਬਾ ਦੇ ਮਾਮਾ ਅਤੇ ਆੜ੍ਹਤੀ ਜਸਮੇਰ ਸਿੰਘ ਢੰਡੇ ਦੇ ਚਾਚਾ ਹਰਪਾਲ ਸਿੰਘ ਢੰਡਾ ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ ਸੀ, ਉਨ੍ਹਾਂ ਦੇ ਨਮਿਤ ਪਾਠ ਦੇ ਭੋਗ ਤੇ ਸ਼ਰਧਾਂਜਲੀ ...
ਖੰਨਾ, 16 ਜਨਵਰੀ (ਧੀਮਾਨ)-ਬੀਤੀ ਰਾਤ ਸੜਕ ਹਾਦਸੇ ਵਿਚ 2 ਮੋਟਰਸਾਈਕਲ ਸਵਾਰ ਵਿਅਕਤੀਆਂ ਦੇ ਜ਼ਖ਼ਮੀ ਹੋ ਗਏ | ਸਿਵਲ ਹਸਪਤਾਲ ਵਿਖੇ ਦਾਖ਼ਲ ਹਰਜੀਤ ਸਿੰਘ ਅਤੇ ਜਗਤਾਰ ਸਿੰਘ ਵਾਸੀ ਮਾਡਲ ਟਾਊਨ ਖੰਨਾ ਨੇ ਦੱਸਿਆ ਕਿ ਕਿਸੇ ਕੰਮ ਤੋਂ ਵਾਪਸ ਲੁਧਿਆਣਾ ਤੋਂ ਮੋਟਰਸਾਈਕਲ 'ਤੇ ਆ ...
ਖੰਨਾ, 16 ਜਨਵਰੀ (ਹਰਜਿੰਦਰ ਸਿੰਘ ਲਾਲ)-ਸੀ.ਏ.ਏ. ਨੂੰ ਪੰਜਾਬ ਵਿਚ ਲਾਗੂ ਨਾ ਹੋਣ ਦੇਣ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਪੂਰੀ ਤਰ੍ਹਾਂ ਨਾਲ ਗੈਰ ਜ਼ਿੰਮੇਵਾਰਾਨਾ ਤੇ ਗੈਰ-ਸੰਵਿਧਾਨਕ ਹੈ | ਕਿਉਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੰਵਿਧਾਨ ਦੀ ...
ਕੁਹਾੜਾ, 16 ਜਨਵਰੀ (ਤੇਲੂ ਰਾਮ ਕੁਹਾੜਾ)-ਚੱਕ ਸਰਵਣ ਨਾਥ, ਮਾਨਗੜ੍ਹ, ਲਾਟੋਂ ਜੋਗਾ ਅਤੇ ਲਾਟੋਂ ਦਾਨਾ ਚਾਰ ਪਿੰਡਾਂ ਦੀ ਸਾਂਝੀ 'ਦੀ ਚੱਕ ਸਰਵਣ ਨਾਥ ਬਹੁ-ਮੰਤਵੀਂ ਸਹਿਕਾਰੀ ਖੇਤੀਬਾੜੀ ਸੇਵਾ ਸਭਾ ਚੱਕ ਸਰਵਣ ਨਾਥ' ਦੀ ਚੋਣ 16 ਦਸੰਬਰ 2019 ਨੰੂ ਰੱਖੀ ਗਈ ਸੀ ਪਰ ਅਮਲਾ ਨਾ ਆਉਣ ...
ਮਾਛੀਵਾੜਾ ਸਾਹਿਬ, 16 ਜਨਵਰੀ (ਸੁਖਵੰਤ ਸਿੰਘ ਗਿੱਲ)- ਦਿ ਸਹਿਕਾਰੀ ਦੁੱਧ ਉਤਪਾਦਕ ਸਭਾ ਲੱਖੋਵਾਲ ਕਲਾਂ ਦੇ ਮੈਂਬਰਾਂ ਵਲੋਂ ਏਰੀਆ ਅਫ਼ਸਰ ਗੁਰਮੀਤ ਸਿੰਘ ਦੀ ਅਗਵਾਈ ਹੇਠ ਮੁਨਾਫ਼ਾ ਵੰਡ ਸਮਾਰੋਹ ਕਰਵਾਇਆ | ਮੁਨਾਫ਼ਾ ਵੰਡ ਸਮਾਰੋਹ ਦੌਰਾਨ ਦੁੱਧ ਉਤਪਾਦਕਾਂ ਨੂੰ ਸਭਾ ...
ਖੰਨਾ, 16 ਜਨਵਰੀ (ਹਰਜਿੰਦਰ ਸਿੰਘ ਲਾਲ/ਮਨਜੀਤ ਸਿੰਘ ਧੀਮਾਨ)-ਪੁਲਿਸ ਜ਼ਿਲ੍ਹਾ ਖੰਨਾ ਦੇ ਐੱਸ.ਐੱਸ.ਪੀ. ਗੁਰਸ਼ਰਨਦੀਪ ਸਿੰਘ ਗਰੇਵਾਲ ਦੇ ਦਿਸ਼ਾ ਨਿਰਦੇਸ਼ਾਂ ਤੇ ਡੀ. ਐੱਸ. ਪੀ. ਟ੍ਰੈਫਿਕ ਸਮਸ਼ੇਰ ਸਿੰਘ ਗਰੇਵਾਲ ਦੇ ਦਿਸ਼ਾ ਨਿਰਦੇਸ਼ਾਂ ਤੇ ਟ੍ਰੈਫਿਕ ਪੁਲਿਸ ਖੰਨਾ ਦੇ ...
ਖੰਨਾ, 16 ਜਨਵਰੀ (ਹਰਜਿੰਦਰ ਸਿੰਘ ਲਾਲ)-ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਵਸ ਨੂੰ ਮੁੱਖ ਰੱਖਦਿਆਂ ਅੱਜ ਵਰਲਡ ਕੈਂਸਰ ਕੇਅਰ ਸੰਸਥਾ ਵਲੋਂ ਚਲਾਏ ਜਾ ਰਹੇ ਵੱਖ-ਵੱਖ ਕੈਂਪਾਂ ਦੀ ਲੜੀ ਅਧੀਨ ਪਿੰਡ ਸਲੌਦੀ ਵਿਖੇ ਐਨ.ਆਰ.ਆਈ. ਪ੍ਰੀਤਮ ਸਿੰਘ ਮਾਨ ਦੇ ਸਹਿਯੋਗ ਨਾਲ ...
ਮਾਛੀਵਾੜਾ ਸਾਹਿਬ, 16 ਜਨਵਰੀ (ਸੁਖਵੰਤ ਸਿੰਘ ਗਿੱਲ)-ਸਿੱਖ ਇਤਿਹਾਸ ਤੇ ਧਾਰਮਿਕ ਕਾਰਜਾਂ ਲਈ ਜਾਣੇ ਜਾਂਦੇ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਅੱਠਵੀਂ ਕਲਾਸ ਤੱਕ ਦੇ ਬੱਚਿਆਂ ਦੀ ਲਈ ਗਈ ਧਾਰਮਿਕ ਪ੍ਰੀਖਿਆ ਵਿਚ ਵੱਖ-ਵੱਖ ਸਕੂਲਾਂ ਦੇ 35 ਵਿਦਿਆਰਥੀਆਂ ਨੇ ਹਿੱਸਾ ...
ਖੰਨਾ, 16 ਜਨਵਰੀ (ਹਰਜਿੰਦਰ ਸਿੰਘ ਲਾਲ)-ਪੰਜਾਬ ਖੱਤਰੀ ਚੇਤਨਾ ਮੰਚ ਵਲੋਂ ਏ.ਐਸ. ਕਾਲਜ ਅਤੇ ਏ.ਐਸ. ਕਾਲਜ ਆਫ਼ ਐਜੂਕੇਸ਼ਨ ਦੇ ਇਕ-ਇਕ ਵਿਦਿਆਰਥੀ ਦੀ ਫ਼ੀਸ ਦਾ ਚੈੱਕ ਅਕਾਊਾਟੈਂਟ ਅਵਤਾਰ ਸਿੰਘ ਨੂੰ ਸੌਾਪਿਆ ਗਿਆ | ਇਸ ਦੇ ਨਾਲ ਹੀ ਮੰਚ ਨੇ ਵੇਦ ਮੰਦਰ ਮਾਡਲ ਹਾਈ ਸਕੂਲ ਦੇ ...
ਖੰਨਾ, 16 ਜਨਵਰੀ (ਮਨਜੀਤ ਸਿੰਘ ਧੀਮਾਨ)-ਸੜਕ ਹਾਦਸੇ ਵਿਚ ਮੋਟਰਸਾਈਕਲ ਸਵਾਰ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ | ਉਸਨੂੰ ਕਿਸੇ ਅਣਪਛਾਤੇ ਵਾਹਨ ਨੇ ਫੇਟ ਮਾਰੀ ਸੀ | ਮਿ੍ਤਕ ਦੀ ਪਹਿਚਾਣ ਨਿਰਮਲ ਸਿੰਘ 55 ਸਾਲ ਵਾਸੀ ਕੰਮਾਂ ਘੁਰਾਲਾ ਵਜੋਂ ਹੋਈ ਹੈ | ਨਿਰਮਲ ਸਿੰਘ ਜੀ.ਆਰ.ਪੀ. ...
ਪਾਇਲ, 16 ਜਨਵਰੀ (ਨਿਜ਼ਾਮਪੁਰ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸੀਨੀਅਰ ਫ਼ਸਲ ਵਿਗਿਆਨੀ ਡਾ. ਮੱਖਣ ਸਿੰਘ ਭੁੱਲਰ ਨੇ ਦੱਸਿਆ ਕਿ ਪਿਛਲੇ ਦਿਨਾਂ ਵਿਚ ਕਿਸਾਨਾਂ ਦੇ ਖੇਤਾਂ ਵਿਚ ਕੀਤੇ ਨਿਰੀਖਣ ਵਿਚ ਕਣਕ ਦੀ ਫ਼ਸਲ ਉੱਪਰ ਨਦੀਨ-ਨਾਸ਼ਕਾਂ ਦਾ ਮਾੜਾ ਅਸਰ ਦੇਖਣ ਨੂੰ ...
ਡੇਹਲੋਂ, 16 ਜਨਵਰੀ (ਅੰਮਿ੍ਤਪਾਲ ਸਿੰਘ ਕੈਲੇ)-ਕਸਬਾ ਡੇਹਲੋਂ ਦੇ ਜੰਮਪਲ ਅਤੇ ਨਨਕਾਣਾ ਸਾਹਿਬ ਸਕੂਲ ਦੇ 10+2 ਦੇ ਵਿਦਿਆਰਥੀ ਮਨਜੋਤ ਸਿੰਘ ਗਿੱਲ ਪੁੱਤਰ ਜਸਵੀਰ ਸਿੰਘ ਗਿੱਲ ਦੀ ਸਕੂਲ ਕਿ੍ਕਟ ਮੈਚਾਂ ਲਈ ਹਰਿਆਣਾ ਵਿਖੇ ਹੋ ਰਹੀ 65 ਨੈਸ਼ਨਲ ਚੈਂਪੀਅਨਸ਼ਿੱਪ ਲਈ ਲਗਾਤਾਰ ...
ਸਾਹਨੇਵਾਲ, 14 ਜਨਵਰੀ (ਅਮਰਜੀਤ ਸਿੰਘ ਮੰਗਲੀ)-ਨਗਰ ਕੌਾਸਲ ਸਾਹਨੇਵਾਲ ਦੇ ਪ੍ਰਧਾਨ ਸੁਖਜੀਤ ਸਿੰਘ ਹਰਾ ਦੀ ਪ੍ਰਧਾਨਗੀ ਹੇਠ ਗਾਰਡਨ ਪੈਲੇਸ ਸਾਹਨੇਵਾਲ ਵਿਖੇ ਵੱਖ-ਵੱਖ ਮਹਿਕਮੇ ਦੇ ਉੱਚ ਅਧਿਕਾਰੀਆਂ ਅਤੇ ਕਾਂਗਰਸੀ ਵਰਕਰਾਂ ਕੌਾਸਲਰਾਂ, ਸਰਪੰਚਾਂ ਅਤੇ ਸ਼ਹਿਰ ...
ਖੰਨਾ, 16 ਜਨਵਰੀ (ਹਰਜਿੰਦਰ ਸਿੰਘ ਲਾਲ)- ਸੌ ਫੀਸਦੀ ਨਤੀਜਾ ਲਿਆਉਣ ਦੀ ਮੁਹਿੰਮ ਵਿਚ ਕਿਸ਼ੋਰੀ ਲਾਲ ਜੇਠੀ ਗੌਰਮਿੰਟ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਖੰਨਾ ਦੇ ਪਿ੍ੰਸੀਪਲ ਸਤੀਸ਼ ਕੁਮਾਰ ਦੀ ਅਗਵਾਈ ਵਿਚ ਅਧਿਆਪਕਾਂ ਦੀ ਟੀਮ ਨੇ ਸਵੇਰੇ 5 ਵਜੇ ਸਕੂਲ ਦੀਆਂ ਵੱਖ-ਵੱਖ ...
ਡੇਹਲੋਂ, 16 ਜਨਵਰੀ (ਅੰਮਿ੍ਤਪਾਲ ਸਿੰਘ ਕੈਲੇ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੇਹਲੋਂ ਵਿਖੇ ਬੀਤੀ ਰਾਤ ਚੋਰਾਂ ਵਲੋਂ ਸਕੂਲ ਚੌਕੀਦਾਰ ਨੂੰ ਜ਼ਖ਼ਮੀ ਕਰਕੇ ਨਕਦੀ ਤੇ ਮੋਟਰਸਾਈਕਲ ਚੋਰੀ ਕਰ ਲਿਆ | ਸਕੂਲ ਦੇ ਪਿ੍ੰਸੀਪਲ ਬਲਵਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਇਹ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX