ਤਾਜਾ ਖ਼ਬਰਾਂ


ਲੁਧਿਆਣਾ 'ਚ ਹੁਣ ਤੱਕ ਕੋਰੋਨਾ ਦੇ ਲਏ ਗਏ 138 ਨਮੂਨੇ - ਡੀ.ਸੀ
. . .  19 minutes ago
ਲੁਧਿਆਣਾ, 31 ਮਾਰਚ (ਰੁਪੇਸ਼ ਕੁਮਾਰ) - ਡਿਪਟੀ ਕਮਿਸ਼ਨਰ ਲੁਧਿਆਣਾ ਪ੍ਰਦੀਪ ਅਗਰਵਾਲ ਨੇ ਦੱਸਿਆ ਕਿ ਲੁਧਿਆਣਾ ਵਿਚ ਹੁਣ ਤੱਕ ਕੁੱਲ 138 ਨਮੂਨੇ ਲਏ ਗਏ ਹਨ, ਜਿਨਾ ਵਿਚੋਂ...
15 ਅਪ੍ਰੈਲ ਤੱਕ ਬਿਨਾਂ ਜੁਰਮਾਨਾ ਹੋਣਗੇ ਬਿਜਲੀ ਦੇ ਬਿਲ ਜਮਾਂ
. . .  26 minutes ago
ਅਜਨਾਲਾ, 31 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ) - ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਵੱਲੋਂ ਜਾਰੀ ਨੋਟਿਸ ਅਨੁਸਾਰ ਘਰੇਲੂ, ਵਪਾਰਕ, ਛੋਟੇ ਬਿਜਲੀ ਉਦਯੋਗਿਕ ਖਪਤਕਾਰ ਜਿਨ੍ਹਾਂ ਦੇ ਬਿਜਲੀ ਦੇ ਬਿਲ...
ਫ਼ਾਜ਼ਿਲਕਾ ਜ਼ਿਲ੍ਹਾ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਹਾੜੀ ਦੀ ਫ਼ਸਲ ਦੀ ਕਟਾਈ ਅਤੇ ਸਾਉਣੀ ਫ਼ਸਲ ਦੀ ਬਿਜਾਈ 'ਚ ਦਿੱਤੀ ਢਿੱਲ
. . .  24 minutes ago
ਫ਼ਾਜ਼ਿਲਕਾ, 31 ਮਾਰਚ (ਪ੍ਰਦੀਪ ਕੁਮਾਰ) - ਪੰਜਾਬ ਸਰਕਾਰ ਦੇ ਆਦੇਸ਼ਾਂ ਤੇ ਸੂਬੇ ਵਿਚ ਜਾਰੀ ਕਰਫ਼ਿਊ ਦੌਰਾਨ ਫ਼ਾਜ਼ਿਲਕਾ ਜ਼ਿਲ੍ਹਾ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਵੱਡੀ ਰਾਹਤ ਦੇਂਦਿਆ ਹਾੜੀ ਦੀ ਫ਼ਸਲ ਦੀ ਕਟਾਈ ਅਤੇ ਸਾਉਣੀ ਫ਼ਸਲ ਦੀ ਬਿਜਾਈ ਸਬੰਧੀ ਲਗਾਈ ਗਈ ਰੋਕ ਨੂੰ ਹਟਾ...
ਸਾਰੀਆਂ ਪਾਰਟੀਆਂ ਨੇ ਇਕੱਠੇ ਹੋ ਕੇ ਵੰਡਿਆ ਰਾਸ਼ਨ
. . .  about 1 hour ago
ਫਗਵਾੜਾ, 31 ਮਾਰਚ (ਅਸ਼ੋਕ ਕੁਮਾਰ ਵਾਲੀਆ) - ਕੋਰੋਨਾ ਵਾਇਰਸ ਨੂੰ ਲੈ ਕੇ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਅਤੇ ਹੋਰ ਕਈ ਸੰਗਠਨ ਲੋਕਾਂ ਨੂੰ ਰਾਸ਼ਨ ਅਤੇ ਲੰਗਰ ਮੁਹੱਈਆ ਕਰਵਾ ਰਹੇ ਹਨ। ਇਸ ਦੌਰਾਨ...
ਡੀ.ਸੀ ਜਲੰਧਰ ਵੱਲੋਂ ਕੰਬਾਇਨਾਂ ਬਿਨਾਂ ਪਾਸ ਤੋਂ ਚਲਾਉਣ ਦੀ ਆਗਿਆ
. . .  about 1 hour ago
ਸ਼ਾਹਕੋਟ, 31 ਮਾਰਚ (ਆਜ਼ਾਦ ਸਚਦੇਵਾ)- ਕੋਵਿਡ-19 (ਕੋਰੋਨਾ ਵਾਇਰਸ) ਕਾਰਨ ਕਰਫਿਊ ਦੇ ਮਾਹੌਲ 'ਚ ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਹੁਕਮ ਜਾਰੀ ਕਰਦਿਆਂ ਕਿਸਾਨਾਂ ਦੀ ਕਣਕ...
ਲੋੜਵੰਦਾਂ ਦੀ ਮਦਦ ਲਈ ਅੱਗੇ ਆਏ ਸਿੱਧੂ
. . .  49 minutes ago
ਅੰਮ੍ਰਿਤਸਰ, 31 ਮਾਰਚ (ਸੁਰਿੰਦਰਪਾਲ ਵਰਪਾਲ) -ਕੋਰੋਨਾ ਵਾਇਰਸ ਦੇ ਲਗਾਤਾਰ ਵੱਧ ਰਹੇ ਪ੍ਰਕੋਪ ਦੇ ਮੱਦੇਨਜ਼ਰ ਲੋੜਵੰਦਾਂ ਦੀ ਸਹਾਇਤਾ ਦੇ ਲਈ ਅੱਜ ਕਾਂਗਰਸ ਦੇ ਸੀਨੀਅਰ ਆਗੂ ਤੇ ਵਿਧਾਇਕ ਨਵਜੋਤ ਸਿੰਘ ਸਿੱਧੂ ਅੱਗੇ ਆਏ ਹਨ। ਉਹ ਸ਼ਹਿਰ ਦੀਆਂ ਵੱਖ ਵੱਖ ਦੁਕਾਨਾਂ 'ਤੇ ਰਾਸ਼ਨ ਲੈਣ ਲਈ ਪਹੁੰਚੇ, ਜੋ ਕਿ ਉਨ੍ਹਾਂ ਵੱਲੋਂ ਕੱਲ੍ਹ ਤੋਂ ਲੋੜਵੰਦਾਂ ਨੂੰ ਵੰਡਿਆ ਜਾਵੇਗਾ। ਇਸ...
ਫ਼ਾਜ਼ਿਲਕਾ ਜ਼ਿਲ੍ਹੇ ਵਿਚ ਹੁਣ ਤੱਕ ਨਹੀਂ ਆਇਆ ਕੋਰੋਨਾ ਦਾ ਪਾਜ਼ਿਟਿਵ ਦਾ ਮਾਮਲਾ - ਸਿਵਲ ਸਰਜਨ
. . .  about 1 hour ago
ਫ਼ਾਜ਼ਿਲਕਾ, 31 ਮਾਰਚ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਜ਼ਿਲ੍ਹੇ ਵਿਚ ਹੁਣ ਤੱਕ ਕਿਸੇ ਵੀ ਕੋਰੋਨਾਵਾਇਰਸ ਨਾਲ ਪੀੜਿਤ ਵਿਅਕਤੀ ਦਾ ਮਾਮਲਾ ਸਾਹਮਣੇ ਨਹੀਂ ਆਇਆ ਹੈ।ਸਿਹਤ ਵਿਭਾਗ ਵੱਲੋਂ 5 ਵਿਅਕਤੀਆਂ...
ਗਾਇਕ ਸਿੱਧੂ ਮੂਸੇ ਵਾਲੇ ਖ਼ਿਲਾਫ਼ ਪਿੰਡ ਪਠਲਾਵਾ ਵੱਲੋਂ ਮੁੱਖ ਮੰਤਰੀ ਨੂੰ ਪੱਤਰ
. . .  about 2 hours ago
ਬੰਗਾ, 31 ਮਾਰਚ (ਜਸਬੀਰ ਸਿੰਘ ਨੂਰਪੁਰ) - ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੇ ਨਾਂ ਤੇ ਪਿੰਡ ਪਠਲਾਵਾ ਵਾਸੀਆਂ ਵੱਲੋਂ ਇੱਕ ਮੰਗ ਪੱਤਰ ਲਿਖ ਕੇ ਗਾਇਕ ਸਿੱਧੂ ਮੂਸੇ ਵਾਲੇ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ ਹੈ।ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਿੱਧੂ ਮੂਸੇਵਾਲਾ...
ਗੜ੍ਹਸ਼ੰਕਰ ਖੇਤਰ ਦੇ 60 ਸ਼ੱਕੀਆਂ ਨੂੰ ਘਰਾਂ 'ਚ ਕੀਤਾ ਗਿਆ ਇਕਾਂਤਵਾਸ
. . .  about 2 hours ago
ਗੜ੍ਹਸ਼ੰਕਰ, 31 ਮਾਰਚ (ਧਾਲੀਵਾਲ) - ਕੋਰੋਨਾ ਵਾਇਰਸ ਸਬੰਧੀ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਗੜ੍ਹਸ਼ੰਕਰ ਬਲਾਕ ਦੇ ਪਿੰਡਾਂ 'ਚ ਕੀਤੇ ਜਾ ਰਹੇ ਸਰਵੇ ਦੌਰਾਨ ਅੱਜ 60 ਸ਼ੱਕੀ ਸਾਹਮਣੇ ਆਏ ਜਿਨ੍ਹਾਂ ਨੂੰ ਘਰਾਂ ਵਿਚ ਹੀ ਇਕਾਂਤਵਾਸ ਕੀਤਾ ਗਿਆ। ਐੱਸ.ਐੱਮ.ਓ. ਪੀ.ਐੱਚ.ਸੀ...
ਅੰਤਰ ਰਾਜੀ ਹੱਦਾਂ ਸੀਲ, ਕਰਫਿਊ ਦੀ ਉਲੰਘਣਾ ਕਰਨ ਵਾਲੇ ਖ਼ਿਲਾਫ਼ ਹੋਵੇਗੀ ਕਾਰਵਾਈ-ਆਈਜੀ
. . .  about 2 hours ago
ਬਠਿੰਡਾ, 31 ਮਾਰਚ (ਅੰਮ੍ਰਿਤਪਾਲ ਸਿੰਘ ਵਲਾਣ) - ਅੱਜ ਬਠਿੰਡਾ ਪੁਲਿਸ ਰੇਂਜ ਦੇ ਆਈ.ਜੀ. ਅਰੁਣ ਕੁਮਾਰ ਮਿੱਤਲ ਆਈ.ਪੀ.ਐੱਸ ਨੇ ਇੱਥੇ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਸੂਬੇ ਦੀਆਂ ਅੰਤਰਰਾਜੀ ਸਰਹੱਦਾਂ ਸੀਲ ਕਰ ਦਿੱਤੀਆਂ ਗਈਆਂ ਹਨ ਅਤੇ ਕਿਸੇ ਵੀ ਵਿਅਕਤੀ...
ਸ਼ਰਾਬ ਦੇ ਠੇਕੇ ਤੋਂ ਲੁੱਟੀ ਲੱਖਾਂ ਦੀ ਸ਼ਰਾਬ
. . .  about 2 hours ago
ਬਿਆਸ, 31 ਮਾਰਚ (ਪਰਮਜੀਤ ਸਿੰਘ ਰੱਖੜਾ) - ਬਿਆਸ ਵਿਚ ਅੱਜ ਤੜਕਸਾਰ ਅਣਪਛਾਤੇ ਵਿਅਕਤੀਆਂ ਵੱਲੋਂ ਸ਼ਰਾਬ ਦਾ ਠੇਕਾ ਲੁੱਟ ਲਏ ਜਾਣ ਦੀ ਖ਼ਬਰ ਹੈ। ਜਾਣਕਾਰੀ ਦਿੰਦਿਆਂ ਠੇਕਾ ਇੰਚਾਰਜ ਅਵਤਾਰ ਸਿੰਘ...
ਸੈਨੇਟਾਈਜਰ ਸਪਰੇਅ ਕਰਾਉਣ ਲਈ ਪੰਚਾਇਤਾਂ ਨੂੰ ਵੰਡੀ ਦਵਾਈ
. . .  about 2 hours ago
ਜੰਡਿਆਲਾ ਗੁਰੂ, 31 ਮਾਰਚ - (ਰਣਜੀਤ ਸਿੰਘ ਜੋਸਨ)- ਕੋਰੋਨਾ ਵਾਇਰਸ ਤੋਂ ਬਚਾਅ ਲਈ ਪੰਜਾਬ ਸਰਕਾਰ ਤੇ ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਪਿੰਡਾਂ ਵਿਚ ਸਪਰੇਅ ਕਰਾਉਣ ਲਈ ਬੀ.ਡੀ.ਪੀ.ਓ...
ਕੋਰੋਨਾ ਦਾ ਸ਼ੱਕੀ ਮਰੀਜ਼ ਡਾਕਟਰ ਹਸਪਤਾਲ 'ਚ ਦਾਖਲ
. . .  about 3 hours ago
ਮਲੋਟ, 31 ਮਾਰਚ (ਗੁਰਮੀਤ ਸਿੰਘ ਮੱਕੜ) - ਸਥਾਨਕ ਪੁੱਡਾ ਕਾਲੋਨੀ ਦਾ ਵਾਸੀ ਡਾਕਟਰ ਜੋ ਬੀਤੇ ਦਿਨੀਂ ਕੈਨੇਡਾ...
ਜ਼ਿਲ੍ਹੇ 'ਚ ਲਏ 169 'ਚੋਂ 139 ਸੈਂਪਲਾਂ ਆਏ ਨੈਗੇਟਿਵ- ਡਾ. ਜਸਬੀਰ ਸਿੰਘ
. . .  about 3 hours ago
ਹੁਸ਼ਿਆਰਪੁਰ, 31 ਮਾਰਚ (ਬਲਜਿੰਦਰਪਾਲ ਸਿੰਘ)- ਕੋਰੋਨਾ ਵਾਇਰਸ ਕੋਵਿਡ-19 ਦੇ ਸਬੰਧ 'ਚ ਅੱਜ ਵੀ ਜ਼ਿਲ੍ਹੇ ਲਈ ਇਹ...
ਇਕਾਂਤਵਾਸ ਕੀਤੇ ਘਰਾਂ ਵਿਚ ਕੂੜਾ ਚੁੱਕਣ ਲਈ ਕਾਰਪੋਰੇਸ਼ਨ ਨੇ ਕੀਤੇ ਵਿਸ਼ੇਸ਼ ਪ੍ਰਬੰਧ- ਕੋਮਲ ਮਿੱਤਲ
. . .  about 3 hours ago
ਅੰਮ੍ਰਿਤਸਰ, 31 ਮਾਰਚ (ਹਰਮਿੰਦਰ ਸਿੰਘ)- ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਵਿਦੇਸ਼ ਤੋਂ ਆਏ ਵਿਅਕਤੀ ਜਾਂ ਉਨ੍ਹਾਂ ਦੇ ਸਿੱਧੇ ...
ਹਕੀਮਪੁਰ ਦੇ ਜੰਮਪਲ ਦੀ ਇੰਗਲੈਂਡ 'ਚ ਕੋਰੋਨਾ ਵਾਇਰਸ ਨਾਲ ਹੋਈ ਮੌਤ
. . .  about 3 hours ago
ਕਣਕ ਨਾ ਮਿਲਣ 'ਤੇ ਪਹੂਵਿੰਡ ਵਿਖੇ ਮਜ਼ਦੂਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤੇ ਨਾਅਰੇਬਾਜ਼ੀ
. . .  about 3 hours ago
ਕਰਫ਼ਿਊ ਦੌਰਾਨ ਦੋ ਡੰਗ ਦੀ ਰੋਟੀ ਨੂੰ ਤਰਸ ਰਹੇ ਨੇ ਸ਼ਾਹਕੋਟ ਦੇ ਮੁਹੱਲਾ ਧੌੜਿਆ ਦੇ ਲੋਕ
. . .  about 3 hours ago
ਪੰਜਾਬ ਸਰਕਾਰ ਵੱਲੋਂ ਪੀ.ਸੀ.ਐੱਸ ਅਧਿਕਾਰੀਆਂ ਦੇ ਤਬਾਦਲੇ ਤੇ ਤਾਇਨਾਤੀਆਂ
. . .  about 4 hours ago
ਡਬਲਯੂ.ਐੱਚ.ਓ ਨੇ ਏਸ਼ੀਆ ਅਤੇ ਪ੍ਰਸ਼ਾਂਤ ਖੇਤਰਾਂ 'ਚ ਕੋਰੋਨਾ ਨਾਲ ਲੰਬੀ ਲੜਾਈ ਦੀ ਦਿੱਤੀ ਚੇਤਾਵਨੀ
. . .  about 4 hours ago
ਪੰਜਾਬ ਵਕਫ਼ ਬੋਰਡ ਵੱਲੋਂ ਸੀ.ਐਮ ਰਾਹਤ ਫ਼ੰਡ 'ਚ ਪੰਜਾਹ ਲੱਖ ਰੁਪਏ ਦੇਣ ਦਾ ਐਲਾਨ
. . .  about 4 hours ago
ਸ. ਮੁਖਤਾਰ ਸਿੰਘ ਨੂੰ ਮਿਲੀ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਵਜੋਂ ਜ਼ਿੰਮੇਵਾਰੀ
. . .  about 4 hours ago
ਕਰਫ਼ਿਊ ਦੇ ਦੋਰਾਂਨ ਘੁਬਾਇਆ ਪੁਲਿਸ ਚੌਂਕੀ ਦੇ ਨੇੜੇ ਦੋ ਦੁਕਾਨਾਂ ਤੋ ਚੋਰੀ
. . .  about 4 hours ago
ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 227 ਮਾਮਲੇ ਆਏ ਸਾਹਮਣੇ, 3 ਲੋਕਾਂ ਦੀ ਹੋਈ ਮੌਤ : ਸਿਹਤ ਮੰਤਰਾਲੇ
. . .  about 4 hours ago
ਪੁਲਿਸ ਦੀ ਸਖ਼ਤੀ ਦੇ ਬਾਵਜੂਦ ਵੀ ਲੋੜਵੰਦਾਂ ਦੀ ਸੇਵਾ ਕਰ ਰਹੇ ਹਨ ਸਮਾਜ ਸੇਵੀ
. . .  about 4 hours ago
ਸਰਹੱਦੀ ਜ਼ਿਲ੍ਹਾ ਪਠਾਨਕੋਟ ਦੇ ਲੋੜਵੰਦ ਤੇ ਬੇਸਹਾਰਾ ਲੋਕਾਂ ਲਈ ਸਹਾਰਾ ਬਣਿਆ ਇਤਿਹਾਸਕ ਗੁਰਦੁਆਰਾ ਸ੍ਰੀ ਬਾਰਠ ਸਾਹਿਬ
. . .  about 5 hours ago
ਪਿੰਡ ਖੁਰਮਣੀਆਂ ਤੋਂ ਕੋਰੋਨਾ ਦੇ ਸ਼ੱਕੀ ਵਿਅਕਤੀ ਦੀ ਰਿਪੋਰਟ ਆਈ ਨੈਗੇਟਿਵ
. . .  about 5 hours ago
ਬੀ.ਐੱਸ.ਐੱਫ ਨੇ ਸਰਹੱਦ ਤੋਂ ਤਿੰਨ ਕਿੱਲੋ ਹੈਰੋਇਨ ਕੀਤੀ ਬਰਾਮਦ
. . .  about 5 hours ago
ਮਜ਼ਦੂਰਾਂ ਨੇ ਆਪਣੇ ਘਰਾਂ ਅੱਗੇ ਰਾਸ਼ਨ ਲਈ ਖੜਕਾਏ ਖਾਲੀ ਭਾਂਡੇ
. . .  about 5 hours ago
ਕੋਰੋਨਾ ਵਾਇਰਸ ਨਾਲ ਸੰਕਰਮਿਤ 12 ਸਾਲਾ ਲੜਕੀ ਦੀ ਬੈਲਜੀਅਮ 'ਚ ਮੌਤ
. . .  about 5 hours ago
ਮੁਖਤਾਰ ਸਿੰਘ ਸ੍ਰੀ ਹਰਿਮੰਦਰ ਸਾਹਿਬ ਦੇ ਬਣੇ ਨਵੇਂ ਮੈਨੇਜਰ
. . .  about 6 hours ago
ਵਿੱਤ ਵਿਭਾਗ ਪੰਜਾਬ ਵਲੋਂ ਰਿਲੀਫ਼ ਫ਼ੰਡ ਲਈ ਮੁਲਾਜ਼ਮਾਂ ਦੀ ਤਨਖ਼ਾਹ ਕੱਟਣ ਸਬੰਧੀ ਪੱਤਰ ਜਾਰੀ
. . .  about 6 hours ago
ਦਿੱਲੀ ’ਚ ਮੁਹੱਲਾ ਕਲੀਨਿਕ ਦੇ ਡਾਕਟਰ ਨੂੰ ਹੋਇਆ ਕੋਰੋਨਾ
. . .  about 6 hours ago
ਪੰਜਾਬ ਤੋਂ ਬਾਹਰੀ ਸੂਬਿਆਂ ’ਚ ਗਈਆਂ ਕੰਬਾਈਨਾਂ ਜਲਦ ਸੂਬੇ ’ਚ ਵਾਪਸ ਮੰਗਵਾਈਆਂ ਜਾਣ - ਉਂਕਾਰ ਸਿੰਘ ਅਗੌਲ
. . .  about 6 hours ago
ਡਰੋਨ ਰਾਹੀਂ ਤੇਂਦੂਏ ਦੀ ਖੋਜ਼ ਜਾਰੀ
. . .  about 6 hours ago
ਮਿਡ ਡੇ ਮੀਲ : ਯੋਗ ਵਿਦਿਆਰਥੀਆਂ ਦੇ ਬੈਂਕ ਖਾਤਿਆਂ ’ਚ ਪੈਸੇ ਜਮਾਂ ਕਰਾਉਣ ਸਬੰਧੀ ਪੱਤਰ ਜਾਰੀ
. . .  about 6 hours ago
31 ਮਈ ਤੱਕ ਸੇਵਾ ਕਰਦੇ ਰਹਿਣਗੇ ਅੱਜ ਸੇਵਾ ਮੁਕਤ ਹੋਣ ਵਾਲੇ ਪੰਜਾਬ ਪੁਲਿਸ ਤੇ ਹੋਮਗਾਰਡ ਦੇ ਕਰਮਚਾਰੀ ਤੇ ਅਧਿਕਾਰੀ
. . .  about 6 hours ago
ਪੰਚਕੂਲਾ ’ਚ ਇਕ ਨਰਸ ਦਾ ਕੋਰੋਨਾਵਾਇਰਸ ਪਾਜ਼ੀਟਿਵ
. . .  about 6 hours ago
ਅਫ਼ਗ਼ਾਨਿਸਤਾਨ ’ਚ ਅੱਤਵਾਦੀ ਹਮਲੇ ’ਚ ਮਾਰੇ ਗਏ ਦੋ ਸਿੱਖਾਂ ਦੀਆਂ ਲਾਸ਼ਾਂ ਪੁੱਜੀਆਂ ਲੁਧਿਆਣਾ, ਕੀਤਾ ਗਿਆ ਅੰਤਿਮ ਸਸਕਾਰ
. . .  about 7 hours ago
ਜ਼ਿਲ੍ਹਾ ਸਿੱਖਿਆ ਅਧਿਕਾਰੀ ਸਮੇਤ ਵੱਖ ਵੱਖ ਪ੍ਰਿੰਸੀਪਲ ਹੋਏ ਸੇਵਾਮੁਕਤ
. . .  about 7 hours ago
ਪੀ.ਜੀ.ਆਈ. ’ਚ ਦਾਖਲ ਕੋਰੋਨਾਵਾਇਰਸ ਦੇ ਮਰੀਜ਼ ਦੀ ਹੋਈ ਮੌਤ
. . .  about 7 hours ago
ਪੰਜਾਬ ਦੇ ਸਮੂਹ ਕਾਲਜ ਤੇ ਯੂਨੀਵਰਸਿਟੀਆਂ ਨੂੰ 14 ਅਪ੍ਰੈਲ ਤੱਕ ਬੰਦ ਰੱਖਣ ਦੇ ਹੁਕਮ ਜਾਰੀ
. . .  about 7 hours ago
ਦੁਕਾਨ ਖੋਲ੍ਹਣ ਨੂੰ ਲੈ ਕੇ ਚੱਲੀ ਗੋਲੀ ’ਚ ਵਿਅਕਤੀ ਦੀ ਮੌਤ
. . .  about 8 hours ago
ਸਬਜ਼ੀ ਮੰਡੀ ਵਿਚ ਸਬਜ਼ੀ ਵੇਚਣ ਲਈ ਆਏ ਵਿਅਕਤੀ ਕਾਬੂ
. . .  about 7 hours ago
ਚੰਡੀਗੜ੍ਹ ’ਚ ਅੱਜ ਫਿਰ ਦਿਸਿਆ ਤੇਂਦੂਆ
. . .  about 8 hours ago
ਪੁਲਿਸ ਦੀ ਸਖ਼ਤੀ ਕਾਰਨ ਲੋਕ ਅੱਜ ਸੜਕਾਂ ’ਤੇ ਨਹੀਂ ਉਤਰੇ, ਉਲੰਘਣਾ ਕਰ ਰਹੇ 60 ਦੇ ਕਰੀਬ ਵਿਅਕਤੀਆਂ ਨੂੰ ਕੀਤਾ ਬੰਦ
. . .  about 8 hours ago
ਸਿੱਖਿਆ ਵਿਭਾਗ ਵੱਲੋਂ ਚੌਥੀ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਅਗਲੀ ਜਮਾਤ ਵਿਚ ਪ੍ਰਮੋਟ ਕਰਨ ਦਾ ਫ਼ੈਸਲਾ
. . .  about 8 hours ago
ਕੋਰੋਨਾਵਾਇਰਸ ਖਿਲਾਫ ਲੜਾਈ ’ਚ ਲਤਾ ਮੰਗੇਸ਼ਕਰ ਨੇ ਕੀਤੇ 25 ਲੱਖ ਦਾਨ
. . .  about 8 hours ago
ਤਪਾ ਦੇ ਇਕ ਸ਼ਰਾਬ ਠੇਕੇ ਨੂੰ ਸਿਵਲ ਪ੍ਰਸ਼ਾਸਨ ਨੇ ਲਗਾਇਆ ਤਾਲਾ
. . .  about 8 hours ago
ਪਾਕਿਸਤਾਨ ’ਚ ਡਾਕਟਰਾਂ ਵੱਲੋਂ ਲਿਫ਼ਾਫ਼ਿਆਂ ਵਾਲੀ ਕਿੱਟ ਪਾ ਕੇ ਨਿਭਾਈ ਜਾ ਰਹੀ ਹੈ ਡਿਊਟੀ
. . .  about 9 hours ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 6 ਮਾਘ ਸੰਮਤ 551

ਗੁਰਦਾਸਪੁਰ / ਬਟਾਲਾ / ਪਠਾਨਕੋਟ

ਮਾਮਲਾ ਬੇਰਿੰਗ ਕਾਲਜ ਦੇ ਮੈਦਾਨ 'ਚੋਂ ਸੜਕ ਕੱਢਣ ਲਈ ਪ੍ਰਸ਼ਾਸਨ ਵਲੋਂ ਨਿਸ਼ਾਨਦੇਹੀ ਕਰਨ ਦਾ

ਬੇਰਿੰਗ ਕਾਲਜ ਦੇ ਪ੍ਰਬੰਧਕਾਂ, ਅਧਿਆਪਕਾਂ ਤੇ ਵਿਦਿਆਰਥੀਆਂ ਨੇ ਲਾਇਆ ਧਰਨਾ

ਬਟਾਲਾ, 18 ਜਨਵਰੀ (ਕਾਹਲੋਂ)-ਬੇਰਿੰਗ ਯੂਨੀਅਨ ਕਿ੍ਸਚੀਅਨ ਕਾਲਜ ਵਿਖੇ ਕਾਲਜ ਗੇਟ 'ਤੇ ਕਾਲਜ ਪ੍ਰਬੰਧਕਾਂ, ਬੇਰਿੰਗ ਸਕੂਲ, ਬੇਰਿੰਗ ਕਾਲਜੀਏਟ ਸਕੂਲ ਅਤੇ ਬੇਰਿੰਗ ਕਾਲਜ ਦੇ ਟੀਚਿੰਗ, ਨਾਨ-ਟੀਚਿੰਗ ਤੇ ਵਿਦਿਆਰਥੀਆਂ ਵਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਵਿਰੁੱਧ ਰੋਸ ਮੁਜ਼ਾਹਰਾ ਕੀਤਾ | ਇਸ ਮੌਕੇ 'ਤੇ ਬੋਲਦਿਆਂ ਕਾਲਜ ਦੇ ਅਧਿਆਪਕਾਂ ਨੇ ਦੱਸਿਆ ਕਿ ਬੀਤੇ ਦਿਨ ਬਟਾਲਾ ਦੇ ਤਹਿਸੀਲਦਾਰ ਤੇ ਹੋਰ ਅਧਿਕਾਰੀਆਂ ਨੇ ਕਾਲਜ ਅੰਦਰ ਦਾਖ਼ਲ ਹੋਣ ਦਾ ਯਤਨ ਕੀਤਾ ਸੀ | ਪਿ੍ੰਸੀਪਲ ਤੇ ਕਾਲਜ ਸਟਾਫ਼ ਵਲੋਂ ਵਿਰੋਧ ਕਰਨ 'ਤੇ ਕੁਝ ਲੋਕ ਤਾਂ ਬਾਹਰ ਚਲੇ ਗਏ, ਪ੍ਰੰਤੂ ਤਹਿਸੀਲਦਾਰ ਨੇ ਕਾਲਜ ਵਿਖੇ ਕਿਸੇ ਸੜਕ ਦਾ ਹਵਾਲਾ ਦੇ ਬਿਨਾਂ ਨੋਟਿਸ ਦਿੱਤੇ ਨਿਸ਼ਾਨਦੇਹੀ ਕਰਨੀ ਸ਼ੁਰੂ ਕਰ ਦਿੱਤੀ ਤੇ ਬੱਲੀਆਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਦਾ ਵਿਰੋਧ ਕਰਨ 'ਤੇ ਐੱਸ.ਡੀ.ਐਮ. ਬਟਾਲਾ ਬਲਵਿੰਦਰ ਸਿੰਘ ਪਹੁੰਚ ਗਏ | ਕਾਲਜ ਦੇ ਪ੍ਰਾਪਰਟੀ ਮੈਨੇਜਰ ਸ੍ਰੀ ਡੈਨੀਅਲ ਬੀ.ਦਾਸ ਨੇ ਐੱਸ.ਡੀ.ਐਮ. ਤੇ ਤਹਿਸੀਲਦਾਰ ਨੂੰ ਕਿਹਾ ਕਿ ਤੁਸੀਂ ਬਿਨਾਂ ਨੋਟਿਸ ਦਿੱਤਿਆਂ ਕੋਈ ਨਿਸ਼ਾਨਦੇਹੀ ਨਹੀਂ ਕਰ ਸਕਦੇ, ਜਿਸ ਲਈ ਸਾਨੂੰ 28 ਜਨਵਰੀ ਤੱਕ ਦਾ ਸਮਾਂ ਦਿਓ | ਉਨ੍ਹਾਂ ਦੱਸਿਆ ਕਿ ਜਿਸ ਕਰ ਕੇ ਅਧਿਆਪਕ ਤੇ ਵਿਦਿਆਰਥੀ ਇਕੱਠੇ ਹੋਏ ਹਨ ਅਤੇ ਉਹ ਇਸ ਗੱਲ ਦਾ ਵਿਰੋਧ ਕਰਦੇ ਹਨ | ਪਿ੍ੰ: ਪ੍ਰੋ: ਡਾ. ਐਡਵਰਡ ਮਸੀਹ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਬੇਰਿੰਗ ਕਾਲਜ ਵਰਗੀ 120 ਸਾਲ ਪੁਰਾਣੀ ਸੰਸਥਾ ਦਾ ਸਾਥ ਦੇਵੇ | ਉਨ੍ਹਾਂ ਕਿਹਾ ਕਿ ਸੁਭਾਸ਼ ਪਾਰਕ ਵੀ ਕਾਲਜ ਦੀ ਹੈ ਤੇ ਅਸੀਂ ਸ਼ਿਵ ਆਡੀਟੋਰੀਅਮ ਦੀ ਜਗ੍ਹਾ ਵੀ ਕਾਲਜ ਤੋਂ ਹੀ ਦਿੱਤੀ ਹੋਈ ਹੈ | ਏਨਾ ਯੋਗਦਾਨ ਕਰਨ ਦੇ ਬਾਵਜੂਦ ਜੇ ਕੋਈ ਹੁਣ ਸਾਡੇ ਕਾਲਜ ਦੀ ਜ਼ਮੀਨ ਵੱਲ ਵੇਖੇ ਤਾਂ ਬਰਦਾਸ਼ਤ ਨਹੀਂ ਕਰਾਂਗੇ | ਇਸ ਮੌਕੇ ਸਾਬਕਾ ਵਿਧਾਇਕ ਅਸ਼ਵਨੀ ਸੇਖੜੀ ਵੀ ਪਹੁੰਚ ਗਏ | ਉਨ੍ਹਾਂ ਨੇ ਸ਼ਕਤੀ ਪ੍ਰਦਰਸ਼ਨ ਕਰਦਿਆਂ ਕਾਲਜ ਦੀ ਗੱਲ ਘੱਟ ਕੀਤੀ ਅਤੇ ਆਪਣੀ ਬਟਾਲਾ ਸ਼ਹਿਰ ਵਿਚ ਹੋਂਦ ਨੂੰ ਸਥਾਪਤ ਰੱਖਣ ਲਈ ਇਕ ਕੈਬਨਿਟ ਮੰਤਰੀ ਨੂੰ ਖਰੀਆਂ-ਖਰੀਆਂ ਸੁਣਾਉਂਦਿਆਂ ਤਾਲਿਬਾਨੀ ਵੀ ਕਹਿ ਗਏ | ਇਸ ਮੌਕੇ ਲੋਕ ਇਨਸਾਫ਼ ਪਾਰਟੀ ਦੇ ਬਟਾਲਾ ਪ੍ਰਧਾਨ ਵਿਜੈ ਤ੍ਰੇਹਨ ਨੇ ਕਿਹਾ ਕਿ ਸੜਕ ਬਣਾਉਣ 'ਤੇ ਸਿਆਸਤ ਚੱਲ ਰਹੀ ਹੈ, ਜਦਕਿ ਇਸ ਮਾਮਲੇ ਨੂੰ ਬੈਠ ਕੇ ਵੀ ਹੱਲ ਕੀਤਾ ਜਾ ਸਕਦਾ ਹੈ | ਸਾਬਕਾ ਵਿਧਾਇਕ ਵਲੋਂ ਕਿਹਾ ਜਾ ਰਿਹਾ ਹੈ ਕਿ ਉਹ ਕਾਂਗਰਸੀ ਆਗੂ ਹਨ, ਕੀ ਬਟਾਲਾ ਦਾ ਐੱਸ.ਡੀ.ਐਮ. ਪੰਜਾਬ ਸਰਕਾਰ ਦਾ ਨੁਮਾਇੰਦਾ ਨਹੀਂ ਹੈ, ਜੇਕਰ ਸੱਚਮੁੱਚ ਹੀ ਸਾਬਕਾ ਵਿਧਾਇਕ ਕੁਝ ਕਰਨਾ ਚਾਹੁੰਦੇ ਹਨ ਤਾਂ ਉਹ ਵੀ ਮੌਜੂਦਾ ਸਰਕਾਰ ਦਾ ਨੁਮਾਇੰਦੇ ਹਨ, ਉਹ ਐੱਸ.ਡੀ.ਐਮ. ਨੂੰ ਆਪ ਵੀ ਕਹਿ ਸਕਦੇ ਹਨ | ਇਸ ਮੌਕੇ ਰਿਵ. ਆਯੂਬ ਡੈਨੀਅਲ, ਸੈਕਟਰੀ ਬੁਕਾ, ਡਾ. ਡੈਰਿਕ ਇੰਜਲਜ, ਪ੍ਰੋ: ਪਵਨ ਸ਼ਰਮਾ, ਪ੍ਰੋ: ਅਸ਼ਵਨੀ ਕਾਂਸਰਾ, ਪ੍ਰੋ: ਸੁਖਜਿੰਦਰ ਸਿੰਘ ਬਾਠ, ਅਜੈ ਸ਼ਰਮਾ, ਰੋਬਿਨ ਕੁਮਾਰ, ਸੈਮ, ਬਸ਼ੀਰ, ਸਟੀਫ਼ਨ, ਪਿ੍ੰ: ਰਾਜਨ ਚੌਧਰੀ, ਏਰਿਕ ਲੱਕੀ, ਡਾ. ਸੁਖਦੀਪ ਘੁੰਮਣ, ਡਾ. ਸੁਸ਼ਮਾ, ਡਾ. ਜਗਵਿੰਦਰ ਚੀਮਾ, ਪ੍ਰੋ. ਨਰਿੰਦਰ ਸਿੰਘ, ਪ੍ਰੋ: ਹਰਪ੍ਰਭਦੀਪ ਸਿੰਘ, ਪ੍ਰੋ: ਜਗਦੀਪ ਸਿੰਘ, ਪ੍ਰੋ: ਨੀਰਜ ਸ਼ਰਮਾ, ਪ੍ਰੋ: ਐੱਲ.ਪੀ. ਸਿੰਘ ਆਦਿ ਹਾਜ਼ਰ ਸਨ |
ਸੜਕਾਂ ਚੌੜੀਆਂ ਕਰਨ ਦੇ ਕੰਮ ਨੂੰ ਸੇਖੜੀ ਧਰਮਾਂ ਨਾਲ ਨਾ ਜੋੜਨ-ਕੈਬਨਿਟ ਮੰਤਰੀ ਬਾਜਵਾ
ਪੰਜਾਬ ਦੇ ਕੈਬਨਿਟ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਨੇ ਸਾਬਕਾ ਵਿਧਾਇਕ ਅਸ਼ਵਨੀ ਸੇਖੜੀ ਅਤੇ ਬੇਰਿੰਗ ਯੂਨੀਅਨ ਕਿ੍ਸਚੀਅਨ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਦੋਸ਼ਾਂ ਨੂੰ ਸਿਰੇ ਤੋਂ ਖ਼ਾਰਜ ਕਰਦਿਆਂ ਕਿਹਾ ਹੈ ਕਿ ਪ੍ਰਸ਼ਾਸਨ ਵਲੋਂ ਆਵਾਜਾਈ ਸਮੱਸਿਆ ਦੇ ਹੱਲ ਲਈ ਜੀ.ਟੀ. ਰੋਡ ਦੀ ਨਿਸ਼ਾਨਦੇਹੀ ਕੀਤੀ ਜਾ ਰਹੀ ਹੈ, ਨਾ ਕਿ ਬੇਰਿੰਗ ਕਾਲਜ ਦੀ | ਅੱਜ ਬਟਾਲਾ ਵਿਖੇ ਪ੍ਰੈੱਸ ਕਾਨਫ਼ਰੰਸ ਦੌਰਾਨ ਕੈਬਨਿਟ ਮੰਤਰੀ ਬਾਜਵਾ ਨੇ ਕਿਹਾ ਕਿ ਕੁਝ ਲੋਕਾਂ ਵਲੋਂ ਸੜਕਾਂ 'ਤੇ ਨਾਜਾਇਜ਼ ਕਬਜ਼ੇ ਕੀਤੇ ਗਏ ਹਨ, ਜਿਸ ਕਾਰਨ ਸੜਕਾਂ ਦੀ ਚੌੜਾਈ ਘੱਟ ਹੋ ਗਈ ਹੈ | ਮੌਜੂਦਾ ਆਵਾਜਾਈ ਅਤੇ ਆਉਣ ਵਾਲੇ ਸਮੇਂ ਵਿਚ ਹੋਰ ਆਵਾਜਾਈ ਵਧਣ ਕਾਰਨ ਪੈਦਾ ਹੋ ਰਹੀਆਂ ਸਮੱਸਿਆਵਾਂ ਨੂੰ ਧਿਆਨ ਵਿਚ ਰੱਖ ਕੇ ਸੜਕ ਨੂੰ ਚੌੜਿਆਂ ਕੀਤਾ ਜਾ ਰਿਹਾ ਹੈ, ਜਿਸ ਦੀ ਨਿਸ਼ਾਨਦੇਹੀ ਹੋ ਰਹੀ ਹੈ | ਜਲੰਧਰ ਰੋਡ ਤੋਂ ਕਾਹਨੂੰਵਾਨ ਰੋਡ ਨਾਲ ਜੋੜਦੀ ਸੜਕ ਰੈਵੀਨਿਊ ਰਿਕਾਰਡ ਵਿਚ ਹੈ ਅਤੇ ਇਹ ਸੜਕ ਬੇਰਿੰਗ ਕਾਲਜ ਦੇ ਮੈਦਾਨ ਵਿਚੋਂ ਦੀ ਜਾਂਦੀ ਹੋਈ ਹੰਸਲੀ ਨਾਲੇ ਤੱਕ ਪਹੁੰਚਦੀ ਹੈ | ਉਨ੍ਹਾਂ ਕਿਹਾ ਕਿ ਹੰਸਲੀ ਨਾਲੇ 'ਤੇ ਇਕ ਹੋਰ ਨਵਾਂ ਪੁਲ ਬਣਾ ਕੇ ਇਹ ਸੜਕ ਕਾਹਨੂੰਵਾਨ ਰੋਡ ਨਾਲ ਜੋੜੀ ਜਾਵੇਗੀ, ਜਿਸ ਨਾਲ ਜਲੰਧਰ ਰੋਡ ਦੀ ਆਵਾਜਾਈ ਸਮੱਸਿਆ ਦਾ ਹੱਲ ਹੋ ਸਕੇਗਾ | ਉਨ੍ਹਾਂ ਕਿਹਾ ਕਿ ਇਹ ਸਾਰਾ ਕੰਮ ਕਾਨੂੰਨ ਅਨੁਸਾਰ ਹੀ ਕੀਤਾ ਜਾਵੇਗਾ ਅਤੇ ਬੇਰਿੰਗ ਕਾਲਜ ਮੈਨੇਜਮੈਂਟ ਨੂੰ ਸਮਾਂ ਦਿੱਤਾ ਗਿਆ ਹੈ ਤਾਂ ਕਿ ਉਹ ਆਪਣੀ ਜ਼ਮੀਨ ਦੇ ਕਾਗਜ਼-ਪੱਤਰ ਦਿਖਾ ਸਕਣ | ਸ: ਬਾਜਵਾ ਨੇ ਕਿਹਾ ਕਿ ਸੜਕ ਚੌੜੀ ਹੋਣੀ ਤੇ ਜਲੰਧਰ ਰੋਡ ਦਾ ਕਾਹਨੂੰਵਾਨ ਰੋਡ ਨਾਲ ਮਿਲਣਾ ਲੋਕ ਹਿਤ ਦਾ ਫ਼ੈਸਲਾ ਹੈ ਅਤੇ ਇਸ ਦਾ ਵਿਰੋਧ ਕਰਨ ਦੀ ਬਜਾਏ ਇਸ ਵਿਚ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਹੈ | ਸ: ਬਾਜਵਾ ਨੇ ਅਸ਼ਵਨੀ ਸੇਖੜੀ ਨੂੰ ਸਲਾਹ ਦਿੱਤੀ ਕਿ ਉਹ ਸੜਕ ਨਿਰਮਾਣ ਨੂੰ ਜਾਣਬੁੱਝ ਕੇ ਕਿਸੇ ਖ਼ਾਸ ਧਰਮ ਨਾਲ ਜੋੜ ਕੇ ਇਸ ਨੂੰ ਧਰਮਾਂ ਦੀ ਲੜਾਈ ਨਾ ਬਣਾਉਣ | ਉਹ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਨ ਅਤੇ ਸਾਰੇ ਹੀ ਉਨ੍ਹਾਂ ਦੇ ਆਪਣੇ ਹਨ | ਸੜਕ ਦੀ ਨਿਸ਼ਾਨਦੇਹੀ ਹੋਣ ਤੋਂ ਬਾਅਦ ਜਿਸ ਕਿਸੇ ਦਾ ਵੀ ਨਾਜਾਇਜ਼ ਕਬਜ਼ਾ ਹੋਇਆ, ਉਹ ਉਸ ਨੂੰ ਬੇਨਤੀ ਕਰਨਗੇ ਕਿ ਲੋਕ ਹਿਤ ਲਈ ਆਪਣਾ ਨਾਜਾਇਜ਼ ਕਬਜ਼ਾ ਛੱਡ ਦੇਣ | ਕਿਹਾ ਕਿ ਕੁਝ ਆਗੂਆਂ ਵਲੋਂ ਵਾਰ-ਵਾਰ ਤਾਲਿਬਾਨੀ ਸੋਚ ਦਾ ਰੌਲਾ ਪਾਇਆ ਜਾਂਦਾ ਹੈ ਅਤੇ ਉਹ ਇਸ ਬਾਰੇ ਕਹਿਣਾ ਚਾਹੁੰਦੇ ਹਨ ਕਿ ਤਲਿਬਾਨੀ ਤਾਂ ਉਹ ਲੋਕ ਹਨ ਜੋ ਸ਼ਹਿਰ ਨੂੰ ਲੁੱਟਣਾ ਚਾਹੁੰਦੇ ਹਨ, ਪਰ ਅਸੀਂ ਅਜਿਹਾ ਨਹੀਂ ਕਰਨ ਦਿੱਤਾ | ਬਟਾਲਾ ਦੇ ਲੋਕ ਜਾਣਦੇ ਹਨ ਕਿ ਤਲਿਬਾਨੀ ਤਾਂ ਉਹ ਲੋਕ ਹਨ, ਜੋ ਵਿਕਾਸ ਵਿਚ ਰੋੜਾ ਬਣ ਰਹੇ ਹਨ | ਪ੍ਰੈੱਸ ਕਾਨਫ਼ਰੰਸ ਦੌਰਾਨ ਚੇਅਰਮੈਨ ਕਸਤੂਰੀ ਲਾਲ ਸੇਠ, ਸੁਖਦੀਪ ਤੇਜਾ, ਗੌਤਮ ਸੇਠ ਗੁੱਡੂ, ਸਾਬਕਾ ਐਮ.ਸੀ. ਸੁਨੀਲ ਸਰੀਨ, ਯਸ਼ਪਾਲ ਚੌਹਾਨ, ਰਾਜਾ ਗੁਰਬਖਸ਼ ਸਿੰਘ, ਬੂਰਾ ਗਾਂਧੀ ਕੈਂਪ ਵੀ ਹਾਜ਼ਰ ਸਨ |

ਪੰਜਾਬ ਪਬਲਿਕ ਸੀ:ਸੈ: ਸਕੂਲ ਰੰਗੜ ਨੰਗਲ ਵਿਖੇ ਸਮਾਗਮ

ਬਟਾਲਾ, 18 ਜਨਵਰੀ (ਕਾਹਲੋਂ)- ਪੰਜਾਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰੰਗੜ ਨੰਗਲ ਵਿਖੇ ਪਾਰੋਵਾਲ ਐਜੂਕੇਸ਼ਨਲ ਐਾਡ ਵੈੱਲਫ਼ੇਅਰ ਸੁਸਾਇਟੀ ਵਲੋਂ ਇਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਬਲਜੀਤ ਕੌਰ, ਡਾਇ: ਚਰਨਜੀਤ ਸਿੰਘ ਪਾਰੋਵਾਲ, ਜਾਇੰਟ ਡਾਇ: ਰਿਸ਼ੀ ਕੋਚਰ, ...

ਪੂਰੀ ਖ਼ਬਰ »

11 ਕਿਲੋ ਭੁੱਕੀ ਸਮੇਤ 3 ਪੁਲਿਸ ਅੜਿੱਕੇ ਆਏ

ਹਰਚੋਵਾਲ, 18 ਜਨਵਰੀ (ਭਾਮ, ਢਿੱਲੋਂ)- ਪੁਲਿਸ ਚੌਕੀ ਹਰਚੋਵਾਲ ਵਲੋਂ 11 ਕਿਲੋ ਭੁੱਕੀ ਸਮੇਤ ਤਿੰਨ ਦੋਸ਼ੀ ਗਿ੍ਫ਼ਤਾਰ ਕਰਨ ਦਾ ਸਮਾਚਾਰ ਹੈ | ਜਾਣਕਾਰੀ ਦਿੰਦਿਆਂ ਪੁਲਿਸ ਚੌਕੀ ਹਰਚੋਵਾਲ ਦੇ ਇੰਚਾਰਜ ਏ.ਐੱਸ.ਆਈ. ਹਰਜਿੰਦਰ ਸਿੰਘ ਨੇ ਦੱਸਿਆ ਕਿ ਉਨ•ਾਂ ਪੁਲਿਸ ਪਾਰਟੀ ...

ਪੂਰੀ ਖ਼ਬਰ »

ਅਚਲੇਸ਼ਵਰ ਮੰਦਰ 'ਚ ਸੋਨੇ ਦੇ ਗਹਿਣੇ ਚੋਰੀ

ਅੱਚਲ ਸਾਹਿਬ, 18 ਜਨਵਰੀ (ਗੁਰਚਰਨ ਸਿੰਘ)- ਬੀਤੇ ਕੱਲ੍ਹ ਅਚਲੇਸ਼ਵਰ ਮੰਦਰ ਵਿਚ ਸੋਨੇ ਦੇ ਗਹਿਣੇ ਚੋਰੀ ਹੋਣ ਦਾ ਸਮਾਚਾਰ ਹੈ | ਇਸ ਦੇ ਰੋਸ ਵਜੋਂ ਅੱਜ ਸ਼ਿਵ ਸੈਨਾ ਹਿੰਦੁਸਤਾਨ ਦੇ ਸ਼ਹਿਰੀ ਪ੍ਰਧਾਨ ਜਤਿੰਦਰ ਸਿੰਘ, ਸੋਨੂੰ ਮਾਨ ਨੇ ਕਿਹਾ ਕਿ ਅਚਲੇਸ਼ਵਰ ਮੰਦਿਰ 'ਚੋਂ ਜੋ ...

ਪੂਰੀ ਖ਼ਬਰ »

ਗੰਨਿਆਂ ਦੀ ਭਰੀ ਟਰਾਲੀ ਪਲਟੀ

ਸਠਿਆਲੀ, 18 ਜਨਵਰੀ (ਜਸਪਾਲ ਸਿੰਘ)-ਸਥਾਨਕ ਸਠਿਆਲੀ ਪੁਲ ਨੇੜੇ ਬੀਤੀ ਰਾਤ ਇਕ ਗੰਨੇ ਦੀ ਭਰੀ ਟਰਾਲੀ ਪਲਟ ਗਈ | ਜਾਣਕਾਰੀ ਦਿੰਦਿਆਂ ਕਿਸਾਨ ਹਜ਼ਾਰਾ ਸਿੰਘ ਸਿੰਘ ਵਾਸੀ ਗਲੇਲੜਾ ਨੇ ਦੱਸਿਆ ਕਿ ਉਹ ਗੰਨੇ ਦੀ ਭਰੀ ਟਰਾਲੀ ਖੰਡ ਮਿੱਲ ਕੀੜੀ ਅਫਗਾਨਾ ਲਈ ਰਵਾਨਾ ਹੋਇਆ ਸੀ | ...

ਪੂਰੀ ਖ਼ਬਰ »

ਪੰਜਾਬ ਯੂ.ਟੀ. ਮੁਲਾਜ਼ਮਾਂ ਤੇ ਪੈਨਸ਼ਨਰ ਸੰਘਰਸ਼ ਕਮੇਟੀ ਨੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ

ਬਟਾਲਾ, 18 ਜਨਵਰੀ (ਕਾਹਲੋਂ)-ਪੰਜਾਬ ਤੇ ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ 'ਤੇ ਬਲਾਕ ਬਟਾਲਾ ਦੇ ਮੁਲਾਜ਼ਮਾਂ ਨੇ ਯੂਨੀਅਨ ਆਗੂ ਰਣਜੀਤ ਸਿੰਘ ਭਾਗੋਵਾਲ, ਗੁਰਪ੍ਰੀਤ ਸਿੰਘ ਰੰਗੀਲਪੁਰ, ਵਰਿੰਦਰ ਸਿੰਘ, ਨਿਰਮਲ ਸਿੰਘ, ਨੀਲਮ, ਰਤਨ ਬਟਵਾਲ ...

ਪੂਰੀ ਖ਼ਬਰ »

ਆਬੂਧਾਬੀ 'ਚ ਵਿਅਕਤੀ ਵਲੋਂ ਕੰਪਨੀ 'ਤੇ ਕੁੱਟਮਾਰ ਤੇ ਬੰਦੀ ਬਣਾਉਣ ਦਾ ਦੋਸ਼

ਕਾਦੀਆਂ, 18 ਜਨਵਰੀ (ਗੁਰਪ੍ਰੀਤ ਸਿੰਘ)-ਕਾਦੀਆਂ ਦੇ ਪਿੰਡ ਰਾਮਪੁਰ ਵਿਖੇ ਇਕ ਨੌਜਵਾਨ ਦੀ ਆਬੂਧਾਬੀ (ਦੁਬਈ) ਵਿਚ ਬੰਦੀ ਬਣਾ ਕੇ ਕੀਤੀ ਜਾ ਰਹੀ ਕੁੱਟਮਾਰ ਦੀ ਸੋਸ਼ਲ ਮੀਡੀਆ 'ਤੇ ਹੋਈ ਵਾਇਰਲ ਵੀਡੀਓ ਨੂੰ ਦੇਖ ਕੇ ਇਲਾਕੇ ਦੀ ਸਮਾਜ ਸੇਵਾ ਸੰਸਥਾ ਠੀਕਰੀਵਾਲ ਅਤੇ ਪੀੜਤ ...

ਪੂਰੀ ਖ਼ਬਰ »

ਮਲਕਪੁਰ ਵਿਖੇ ਹੋਣ ਵਾਲੇ ਸਾਲਾਨਾ ਸਮਾਗਮਾਂ ਸਬੰਧੀ ਸੰਗਤਾਂ ਤੇ ਪ੍ਰਬੰਧਕਾਂ 'ਚ ਭਾਰੀ ਉਤਸ਼ਾਹ

ਬਟਾਲਾ, 18 ਜਨਵਰੀ (ਕਾਹਲੋਂ)- ਇੱਥੋਂ ਨਜ਼ਦੀਕੀ ਗੁਰਦੁਆਰਾ ਤਪ ਸਥਾਨ ਸਾਹਿਬ ਮਲਕਪੁਰ ਵਿਖੇ ਮਿਤੀ 14 ਤੇ 15 ਫਰਵਰੀ ਨੂੰ ਹਰ ਸਾਲ ਦੀ ਤਰ੍ਹਾਂ ਬ੍ਰਹਮ ਗਿਆਨੀ ਬਾਬਾ ਹਜ਼ਾਰਾ ਸਿੰਘ ਨਿੱਕੇ ਘੁੰਮਣਾਂ ਵਾਲੇ ਅਤੇ ਸੰਤ ਬਾਪੂ ਸੰਪੂਰਨ ਸਿੰਘ ਮਲਕਪੁਰ ਵਾਲਿਆਂ ਦੀ ਮਿੱਠੀ ਯਾਦ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ

ਅਲੀਵਾਲ, 18 ਜਨਵਰੀ (ਅਵਤਾਰ ਸਿੰਘ ਰੰਧਾਵਾ)- ਪੁਲਿਸ ਥਾਣਾ ਘਣੀਏ-ਕੇ-ਬਾਗਰ ਦੀ ਪੁਲਿਸ ਵਲੋਂ ਇਕ ਵਿਅਕਤੀ ਨੂੰ ਨਸ਼ੀਲੀਆਂ ਦਵਾਈਆਂ ਸਮੇਤ ਕਾਬੂ ਕੀਤੇ ਜਾਣ ਦੀ ਖ਼ਬਰ ਹੈ | ਇਸ ਸਬੰਧੀ ਐੱਸ.ਐੱਚ.ਓ. ਅਮੋਲਕਦੀਪ ਸਿੰਘ ਨੇ ਦੱਸਿਆ ਕਿ ਉੱਚ ਅਫ਼ਸਰਾਂ ਦੇ ਦਿਸ਼ਾ-ਨਿਰਦੇਸ਼ਾਂ ...

ਪੂਰੀ ਖ਼ਬਰ »

ਸਾਢੇ 11 ਕਿੱਲੋ ਭੁੱਕੀ ਸਮੇਤ ਇਕ ਕਾਬੂ

ਧਾਰੀਵਾਲ, 18 ਜਨਵਰੀ (ਸਵਰਨ ਸਿੰਘ)- ਥਾਣਾ ਧਾਰੀਵਾਲ ਦੀ ਪੁਲਿਸ ਵਲੋਂ ਇਕ ਵਿਅਕਤੀ ਨੂੰ 11 ਕਿਲੋ 500 ਗ੍ਰਾਮ ਭੁੱਕੀ ਸਮੇਤ ਗਿ੍ਫਤਾਰ ਕੀਤਾ ਗਿਆ | ਥਾਣਾ ਧਾਰੀਵਾਲ ਦੇ ਐੱਸ.ਐੱਚ.ਓ. ਮਨਜੀਤ ਸਿੰਘ ਨੇ ਦੱਸਿਆ ਕਿ ਏ.ਐੱਸ.ਆਈ. ਨਿਸ਼ਾਨ ਸਿੰਘ ਨਾਰਕੋਟਿਕ ਸੈੱਲ ਗੁਰਦਾਸਪੁਰ ਨੇ ...

ਪੂਰੀ ਖ਼ਬਰ »

42ਵੇਂ ਬਾਬਾ ਨਾਮਦੇਵ ਯਾਦਗਾਰੀ ਅੰਤਰਰਾਸ਼ਟਰੀ ਖੇਡ ਮੇਲਾ 4 ਫਰਵਰੀ ਤੋਂ

ਘੁਮਾਣ, 18 ਜਨਵਰੀ (ਬੰਮਰਾਹ)-ਬਾਬਾ ਨਾਮਦੇਵ ਯਾਦਗਾਰੀ ਖੇਡ ਮੇਲੇ ਦੇ ਪ੍ਰਬੰਧਾਂ ਨੂੰ ਲੈ ਕੇ ਬਾਬਾ ਨਾਮਦੇਵ ਸਪੋਰਟਸ ਕਲੱਬ ਦੇ ਸਮੁੱਚੇ ਮੈਂਬਰਾਂ ਦੀ ਵਿਸ਼ੇਸ਼ ਮੀਟਿੰਗ ਘੁਮਾਣ ਵਿਚ ਹੋਈ | ਸਮੁੱਚੇ ਕਲੱਬ ਮੈਂਬਰਾਂ ਵਲੋਂ ਸ੍ਰੀ ਨਾਮਦੇਵ ਦਰਬਾਰ ਵਿਖੇ ਅਰਦਾਸ ਕਰਨ ...

ਪੂਰੀ ਖ਼ਬਰ »

ਐੱਸ.ਐੱਸ. ਬਾਜਵਾ ਸਕੂਲ 'ਚ ਫਿੱਟ ਇੰਡੀਆ ਮੂਵਮੈਂਟ' ਤਹਿਤ ਸਾਈਕਲ ਰੈਲੀ

ਬਟਾਲਾ, 18 ਜਨਵਰੀ (ਕਾਹਲੋਂ)-ਐੱਸ.ਐੱਸ. ਬਾਜਵਾ ਸਕੂਲ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਚਲਾਈ ਮੁਹਿੰਮ 'ਯੁਵਾ ਤੇ ਖੇਡ ਮੰਡਲ' ਅਤੇ ਫਿੱਟ ਇੰਡੀਆ ਮੂਵਮੈਂਟ' ਤਹਿਤ ਸਾਈਕਲ ਰੈਲੀ ਕੱਢੀ ਗਈ, ਜਿਸ ਵਿਚ ਲਗਪਗ 100 ਬੱਚਿਆਂ ਨੇ ਹਿੱਸਾ ਲਿਆ | ਪਿ੍ੰ. ਡਾ. ਰਮਨ ਕੁਮਾਰ ...

ਪੂਰੀ ਖ਼ਬਰ »

ਐਜੂਕੇਸ਼ਨ ਵਰਲਡ ਦੁਆਰਾ ਨੀਟ ਤੇ ਜੇ.ਈ.ਈ. ਦੀ ਮੁਫ਼ਤ ਕੋਚਿੰਗ

ਗੁਰਦਾਸਪੁਰ, 18 ਜਨਵਰੀ (ਆਰਿਫ਼)-ਸਥਾਨਕ ਕਾਲਜ ਰੋਡ 'ਤੇ ਸਥਿਤ ਐਜੂਕੇਸ਼ਨ ਵਰਲਡ ਵਿਚ 2 ਫਰਵਰੀ ਨੰੂ ਟੇਲਟ ਐਕਸਪਲੋਰੇਸ਼ਨ ਕਮ ਸਕਾਲਰਸ਼ਿਪ ਟੈਸਟ 2020 ਲਿਆ ਜਾ ਰਿਹਾ ਹੈ | ਜਾਣਕਾਰੀ ਦਿੰਦੇ ਹੋਏ ਐਜੂਕੇਸ਼ਨ ਵਰਲਡ ਦੀ ਮੈਨੇਜਿੰਗ ਪਾਰਟਨਰ ਸੋਨੀਆ ਸੱਚਰ ਨੇ ਦੱਸਿਆ ਕਿ ...

ਪੂਰੀ ਖ਼ਬਰ »

ਆਰ.ਡੀ. ਖੋਸਲਾ ਸਕੂਲ ਦੇ ਵਿਦਿਆਰਥੀਆਂ ਨੇ ਯੋਗ ਆਸਣ ਪੇਸ਼ ਕਰਕੇ ਜਿੱਤੀ ਟ੍ਰਾਫ਼ੀ

ਬਟਾਲਾ, 18 ਜਨਵਰੀ (ਕਾਹਲੋਂ)- ਆਰ.ਡੀ. ਖੋਸਲਾ ਡੀ.ਏ.ਵੀ. ਮਾਡਲ ਸੀ.ਸੈ. ਸਕੂਲ ਬਟਾਲਾ ਦੇ ਵਿਦਿਆਰਥੀਆਂ ਨੇ ਯੋਗ ਸਾਧਨਾ ਆਸ਼ਰਮ ਛੇਹਰਟਾ (ਅੰਮਿ੍ਤਸਰ) 'ਚ ਮਹਾਂ ਪ੍ਰਭੂ ਮੁਲਖ ਰਾਜ ਮਹਾਰਾਜ ਦੇ 121ਵੇਂ ਅਵਤਾਰ ਦਿਵਸ 'ਤੇ ਕਰਵਾਏ ਪ੍ਰੋਗਰਾਮ 'ਚ ਯੋਗ ਆਸਣ ਪੇਸ਼ ਕਰ ਕੇ ਟ੍ਰਾਫ਼ੀ ...

ਪੂਰੀ ਖ਼ਬਰ »

ਸੁਨੱਖੀ ਪੰਜਾਬਣ ਮੁਟਿਆਰ ਮੁਕਾਬਲੇ ਸਬੰਧੀ ਇਕੱਤਰਤਾ

ਗੁਰਦਾਸਪੁਰ, 18 ਜਨਵਰੀ (ਸੁਖਵੀਰ ਸਿੰਘ ਸੈਣੀ)-ਸੁਨੱਖੀ ਪੰਜਾਬਣ ਮੁਟਿਆਰ ਮੁਕਾਬਲੇ ਸਬੰਧੀ ਪਿੜ ਦੀਆਂ ਔਰਤਾਂ ਦੀ ਇਕੱਤਰਤਾ ਕਲੱਬ ਲੋਕ ਸਭਿਆਚਾਰਕ ਪਿੜ (ਰਜਿ:) ਦੇ ਪ੍ਰਬੰਧਕ ਤੇ ਭੰਗੜਾ ਕੋਚ ਜੈਕਬ ਤੇਜਾ ਦੇ ਗ੍ਰਹਿ ਅਮਨ ਨਗਰ ਵਿਖੇ ਅਮਰੀਕ ਕੌਰ ਦੀ ਪ੍ਰਧਾਨਗੀ ਹੇਠ ...

ਪੂਰੀ ਖ਼ਬਰ »

ਕਿਡਜ਼ ਇੰਟਰਨੈਸ਼ਨਲ ਸਕੂਲ 'ਚ 7 ਗਲੋਬਲ ਯੂਨੀਵਰਸਿਟੀਆਂ ਦੇ ਡੈਲੀਗੇਟਾਂ ਵਲੋਂ ਦੌਰਾ

ਗੁਰਦਾਸਪੁਰ, 18 ਜਨਵਰੀ (ਆਰਿਫ਼)-ਕਿਡਜ਼ ਇੰਟਰਨੈਸ਼ਨਲ ਸਕੂਲ ਵਿਚ ਪਹਿਲੀ ਵਾਰ ਇਕ ਵਿਸ਼ੇਸ਼ ਸਮਾਗਮ 2020 ਆਈ.ਸੀ.-3 ਰਿਜਨਲ ਫੋਰਮ ਯੂਨੀਵਰਸਿਟੀ ਮੇਲਾ ਆਯੋਜਿਤ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿ੍ੰਸੀਪਲ ਸ੍ਰੀਮਤੀ ਵਸੂਧਾ ਸ਼ਰਮਾ ਨੇ ਦੱਸਿਆ ਕਿ ਇਸ ਵਿਚ 7 ...

ਪੂਰੀ ਖ਼ਬਰ »

ਬਲਵਿੰਦਰਜੀਤ ਕੌਰ ਬੇਦੀ ਨੂੰ ਨਮ ਅੱਖਾਂ ਨਾਲ ਦਿੱਤੀ ਅੰਮਿਤ ਵਿਦਾਈ

ਘੁਮਾਣ, 18 ਜਨਵਰੀ (ਬੰਮਰਾਹ, ਬਾਵਾ)-ਬੀਤੀ ਕੱਲ੍ਹ ਬਾਬਾ ਸੁਖਦੇਵ ਸਿੰਘ ਬੇਦੀ 16ਵੀਂ ਅੰਸ ਬੰਸ ਸ੍ਰੀ ਗੁਰੂ ਨਾਨਕ ਦੇਵ ਜੀ ਡੇਰਾ ਬਾਬਾ ਨਾਨਕ ਹਾਲ ਘੁਮਾਣ ਵਾਲਿਆਂ ਦੀ ਪਤਨੀ ਬਲਵਿੰਦਰਜੀਤ ਕੌਰ ਬੇਦੀ ਦਾ ਬੀਤੀ ਸ਼ਾਮ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ...

ਪੂਰੀ ਖ਼ਬਰ »

ਖ਼ਾਲਸਾ ਪੰਚਾਇਤ ਕਲਾਨੌਰ ਵਲੋਂ ਅੰਮਿ੍ਤਸਰ ਵਿਖੇ ਬੁੱਤ ਹਟਾਉਣ ਦੀ ਸ਼ਲਾਘਾ

ਕਲਾਨੌਰ, 18 ਜਨਵਰੀ (ਪੁਰੇਵਾਲ)-ਬੀਤੇ ਦਿਨ ਕੁਝ ਸਿੰਘਾਂ ਵਲੋਂ ਸ੍ਰੀ ਦਰਬਾਰ ਸਾਹਿਬ ਨੂੰ ਜਾਣ ਵਾਲੇ ਰਸਤੇ 'ਚ ਲਗਾਏ ਗਏ ਬੁੱਤਾਂ ਨੂੰ ਤੋੜਨ ਦੇ ਮਾਮਲੇ ਦਾ ਕਲਾਨੌਰ ਖ਼ਾਲਸਾ ਪੰਚਾਇਤ ਵਲੋਂ ਵੀ ਸਮਰਥਨ ਕਰਦਿਆਂ ਪੁਲਿਸ ਕੋਲੋਂ ਮੰਗ ਕੀਤੀ ਗਈ ਕਿ ਸਿੰਘਾਂ 'ਤੇ ਕੀਤੇ ਗਏ ...

ਪੂਰੀ ਖ਼ਬਰ »

ਉਪ ਚੇਅਰਮੈਨ ਮਸਾਣਾ ਦਾ ਮੰਤਰੀ ਰੰਧਾਵਾ ਵਲੋਂ ਵਿਸ਼ੇਸ਼ ਸਨਮਾਨ

ਵਡਾਲਾ ਬਾਂਗਰ, 18 ਜਨਵਰੀ (ਭੁੰਬਲੀ)-ਇਲਾਕੇ ਦੇ ਪਿੰਡ ਮਸਾਣਾ ਦੇ ਸਾ: ਸਰਪੰਚ ਤੇ ਕਾਂਗਰਸ ਪਾਰਟੀ ਵਲੋਂ ਮਾਰਕੀਟ ਕਮੇਟੀ ਧਾਰੀਵਾਲ ਦੇ ਉਪ ਚੇਅਰਮੈਨ ਬਣੇ ਕੁਲਜੀਤ ਸਿੰਘ ਮਸਾਣਾ ਦਾ ਹਲਕੇ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਹੁਰਾਂ ਵਲੋਂ ਵਿਸ਼ੇਸ਼ ਸਨਮਾਨ ...

ਪੂਰੀ ਖ਼ਬਰ »

ਸਾਹਿਬਜ਼ਾਦਾ ਜ਼ੋਰਾਵਰ ਸਿੰਘ ਫ਼ਤਹਿ ਸਿੰਘ ਸਕੂਲ 'ਚ ਸੁੰਦਰ ਲਿਖਾਈ ਮੁਕਾਬਲੇ

ਕਲਾਨੌਰ, 18 ਜਨਵਰੀ (ਪੁਰੇਵਾਲ)-ਸਥਾਨਕ ਕਸਬੇ 'ਚ ਸਥਿਤ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਫ਼ਤਹਿ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ 'ਚ ਚੇਅਰਮੈਨ ਅਜੀਤ ਸਿੰਘ ਮੱਲ•ੀ ਦੀ ਅਗਵਾਈ ਤੇ ਪਿ੍ੰ. ਮੀਨਾ ਪਰਾਸ਼ਰ ਦੀ ਦੇਖ-ਰੇਖ ਹੇਠ ਵੱਖ-ਵੱਖ ਜਮਾਤਾਂ ਦੇ ਛੋਟੇ ਬੱਚਿਆਂ ...

ਪੂਰੀ ਖ਼ਬਰ »

ਔਜੀ ਹੱਬ ਇਮੀਗ੍ਰੇਸ਼ਨ ਨੇ ਲਵਾਇਆ ਇਕ ਹੋਰ ਵਿਦਿਆਰਥਣ ਦਾ ਆਸਟ੍ਰੇਲੀਆ ਦਾ ਵੀਜ਼ਾ

ਗੁਰਦਾਸਪੁਰ, 18 ਜਨਵਰੀ (ਆਰਿਫ਼)- ਔਜ਼ੀ ਹੱਬ ਇਮੀਗ੍ਰੇਸ਼ਨ ਗੁਰਦਾਸਪੁਰ ਵਲੋਂ ਇਕ ਹੋਰ ਵਿਦਿਆਰਥਣ ਦਾ ਆਸਟ੍ਰੇਲੀਆ ਦਾ ਵੀਜ਼ਾ ਲਗਵਾਇਆ ਗਿਆ | ਜਾਣਕਾਰੀ ਦਿੰਦਿਆਂ ਵੀਜ਼ਾ ਪ੍ਰਾਪਤ ਵਿਦਿਆਰਥਣ ਕੋਮਲਪ੍ਰੀਤ ਕੌਰ ਵਾਸੀ ਗੁਰਦਾਸਪੁਰ ਨੇ ਦੱਸਿਆ ਕਿ ਉਸ ਨੇ 2018 ਵਿਚ ...

ਪੂਰੀ ਖ਼ਬਰ »

ਮੰਗਾਂ ਸਬੰਧੀ ਪੰਜਾਬ ਰੋਡਵੇਜ਼ ਕਰਮਚਾਰੀ ਦਲ ਦਾ ਵਫ਼ਦ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲਿਆ

ਗੁਰਦਾਸਪੁਰ, 18 ਜਨਵਰੀ (ਭਾਗਦੀਪ ਸਿੰਘ ਗੋਰਾਇਆ)-ਪੰਜਾਬ ਰੋਡਵੇਜ਼ ਕਰਮਚਾਰੀ ਦਲ ਦਾ ਵਫ਼ਦ ਸਰਪ੍ਰਸਤ ਸਲਵਿੰਦਰ ਸਿੰਘ ਬਾਗੜੀਆਂ ਦੀ ਅਗਵਾਈ ਹੇਠ ਸਾਬਕਾ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਨੰੂ ਮਿਲਿਆ | ਇਸ ਮੌਕੇ ਉਨ੍ਹਾਂ ਨੇ ਰੋਡਵੇਜ਼ ਮੁਲਾਜ਼ਮਾਂ ਦੀਆਂ ...

ਪੂਰੀ ਖ਼ਬਰ »

ਬਾਬੂ ਪਰਮਾਨੰਦ ਮੁਹੱਲਾ ਦੀਆਂ ਸੀਵਰੇਜ ਪਾਈਪਾਂ ਪੈਣੀਆਂ ਸ਼ੁਰੂ

ਗੁਰਦਾਸਪੁਰ, 18 ਜਨਵਰੀ (ਆਲਮਬੀਰ ਸਿੰਘ)-ਸਥਾਨਕ ਬਾਬੂ ਪਰਮਾਨੰਦ ਮੁਹੱਲਾ ਦੇ ਲੋਕ ਜੋ ਪਿਛਲੇ ਤਿੰਨ ਸਾਲਾਂ ਤੋਂ ਸੀਵਰੇਜ ਦੀ ਸਮੱਸਿਆ ਤੋਂ ਪ੍ਰੇਸ਼ਾਨ ਸਨ, ਆਖਰਕਾਰ ਵਿਭਾਗ ਵਲੋਂ ਇਸ ਮੁਹੱਲੇ ਦੀ ਸੀਵਰੇਜ ਦੀਆਂ ਪਾਈਪਾਂ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ | ਇਸ ਮੌਕੇ ...

ਪੂਰੀ ਖ਼ਬਰ »

ਮੁਹੱਲਾ ਨਿਵਾਸੀਆਂ ਨੇ ਆਪ ਪੈਸੇ ਇਕੱਠੇ ਕਰਕੇ ਗਲੀ 'ਚ ਪੁਆਈ ਮਿੱਟੀ

ਗੁਰਦਾਸਪੁਰ, 18 ਜਨਵਰੀ (ਭਾਗਦੀਪ ਸਿੰਘ ਗੋਰਾਇਆ)-ਗੁਰਦਾਸਪੁਰ ਦੇ ਸਰਕਾਰੀ ਕਾਲਜ ਰੋਡ 'ਤੇ ਪੈਂਦੀ ਨਿਊ ਸੰਤ ਨਗਰ ਦੇ ਗਲੀ ਨੰਬਰ 7 ਦੇ ਨਿਵਾਸੀਆਂ ਨੇ ਕਾਫ਼ੀ ਲੰਬੇ ਸਮੇਂ ਤੋਂ ਆਪਣੀ ਗਲੀ ਨਾ ਬਣਨ ਕਾਰਨ ਖ਼ੁਦ ਆਪ ਗਲੀ ਦੇ ਨਿਵਾਸੀਆਂ ਨੇ ਪੈਸੇ ਇਕੱਠੇ ਕਰਕੇ ਮਿੱਟੀ ਪੁਆਈ ...

ਪੂਰੀ ਖ਼ਬਰ »

ਗੁਰੂ ਰਾਮਦਾਸ ਅਕੈਡਮੀ ਦੇ ਵਿਦਿਆਰਥੀਆਂ ਨੇ ਐੱਸ.ਓ.ਐੱਫ. ਪ੍ਰੀਖਿਆ 'ਚ ਮਾਰੀਆਂ ਮੱਲਾਂ

ਬਟਾਲਾ, 18 ਜਨਵਰੀ (ਹਰਦੇਵ ਸਿੰਘ ਸੰਧੂ)-ਨਜ਼ਦੀਕੀ ਪਿੰਡ ਰਿਆਲੀ ਕਲਾਂ ਵਿਖੇ ਗੁਰੂ ਰਾਮਦਾਸ ਅਕੈਡਮੀ ਦੇ ਵਿਦਿਆਰਥੀਆਂ ਨੇ ਐੱਸ.ਓ.ਐੱਫ. ਪ੍ਰੀਖਿਆ 'ਚ ਮੱਲਾਂ ਮਾਰਦਿਆਂ 5 ਸੋਨੇ, 3 ਚਾਂਦੀ ਤੇ 2 ਕਾਂਸੇ ਦੇ ਤਗਮੇ ਹਾਸਲ ਕਰਕੇ ਅਕੈਡਮੀ ਦਾ ਨਾਂਅ ਇਲਾਕੇ 'ਚ ਰੌਸ਼ਨ ਕੀਤਾ | ...

ਪੂਰੀ ਖ਼ਬਰ »

ਮੁਰਗੀ ਮੁਹੱਲਾ ਬੱਖੋਵਾਲ ਸੜਕ ਦਾ ਮੰਦੜਾ ਹਾਲ

ਬਟਾਲਾ, 18 ਜਨਵਰੀ (ਸੁਖਦੇਵ ਸਿੰਘ)-ਮੁਰਗੀ ਮੁਹੱਲਾ ਬੱਖੇਵਾਲ ਿਲੰਕ ਸੜਕ ਜੋ ਪਿਛਲੇ 20 ਸਾਲਾਂ ਤੋਂ ਟੁੱਟੀ ਹੋਈ ਹੈ ਅਤੇ ਇਸ ਸੜਕ ਦੀ ਕਿਸੇ ਵੀ ਸਰਕਾਰ ਨੇ ਸਾਰ ਨਹੀਂ ਲਈ ਹੈ | ਇਸ ਸੜਕ ਤੋਂ ਲੰਘਣਾ ਰਾਹਗੀਰਾਂ ਅਤੇ ਮੁਹੱਲਾ ਨਿਵਾਸੀਆਂ ਲਈ ਔਖਾ ਹੋਇਆ ਪਿਆ ਹੈ | ਮੁਹੱਲਾ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ 31ਵਾਂ ਰਾਸ਼ਟਰੀ ਸੜਕ ਸੁਰੱਖਿਆ ਹਫ਼ਤਾ ਮਨਾਇਆ

ਗੁਰਦਾਸਪੁਰ, 18 ਜਨਵਰੀ (ਸੁਖਵੀਰ ਸਿੰਘ ਸੈਣੀ)- ਰਿਜਨਲ ਟਰਾਂਸਪੋਰਟ ਅਥਾਰਟੀ ਗੁਰਦਾਸਪੁਰ ਵਲੋਂ ਸਥਾਨਕ ਗੋਲਡਨ ਸੀਨੀਅਰ ਸੈਕੰਡਰੀ ਸਕੂਲ ਵਿਖੇ ਜ਼ਿਲ੍ਹਾ ਪੱਧਰੀ 31ਵਾਂ ਰਾਸ਼ਟਰੀ ਸੜਕ ਸੁਰੱਖਿਆ ਹਫ਼ਤੇ ਮਨਾਇਆ ਗਿਆ | ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਤੇਜਿੰਦਰਪਾਲ ...

ਪੂਰੀ ਖ਼ਬਰ »

ਤਾਜ਼ਪੋਸੀ ਦੀਆਂ ਤਿਆਰੀਆਂ ਸਬੰਧੀ ਕਾਂਗਰਸੀ ਆਗੂਆਂ ਦੀ ਮੀਟਿੰਗ

ਧਾਰੀਵਾਲ, 18 ਜਨਵਰੀ (ਸਵਰਨ ਸਿੰਘ)-ਸਥਾਨਕ ਨਗਰ ਕੌਾਸਲ ਦਫ਼ਤਰ ਵਿਖੇ ਬਲਾਕ ਕਾਂਗਰਸ ਪ੍ਰਧਾਨ ਨਰੇਸ਼ ਜਫ਼ਰਵਾਲ ਦੀ ਪ੍ਰਧਾਨਗੀ ਹੇਠ ਕਾਂਗਰਸੀ ਆਗੂਆਂ ਦੀ ਮੀਟਿੰਗ ਹੋਈ, ਜਿਸ ਵਿਚ ਨਵਨਿਯੁਕਤ ਚੇਅਰਮੈਨ ਕੰਵਰਪ੍ਰਤਾਪ ਸਿੰਘ ਗਿੱਲ ਦੀ ਤਾਜਪੋਸ਼ੀ ਦੀਆਂ ਤਿਆਰੀਆਂ ...

ਪੂਰੀ ਖ਼ਬਰ »

ਪਿੰਡ ਭਾਗੋਕਾਵਾਂ 'ਚ ਵਿਧਾਇਕ ਵਲੋਂ ਕਮਿਊਨਿਟੀ ਸੈਂਟਰ ਤੇ ਪਾਰਕ ਦਾ ਉਦਘਾਟਨ

ਗੁਰਦਾਸਪੁਰ, 18 ਜਨਵਰੀ (ਸੁਖਵੀਰ ਸਿੰਘ ਸੈਣੀ)- ਨਜ਼ਦੀਕੀ ਪਿੰਡ ਭਾਗੋਕਾਵਾਂ ਵਿਖੇ ਹਲਕਾ ਵਿਧਾਇਕ ਵਲੋਂ ਕਮਿਊਨਿਟੀ ਸੈਂਟਰ ਅਤੇ ਪਾਰਕ ਦਾ ਉਦਘਾਟਨ ਕੀਤਾ ਗਿਆ | ਇਸ ਮੌਕੇ ਚੇਅਰਮੈਨ ਬਲਜੀਤ ਸਿੰਘ ਪਾਹੜਾ ਵਿਸ਼ੇਸ਼ ਤੌਰ 'ਤੇ ਪਹੰੁਚੇ | ਇਸ ਮੌਕੇ ਹਲਕਾ ਵਿਧਾਇਕ ...

ਪੂਰੀ ਖ਼ਬਰ »

ਐੱਸ.ਐੱਸ.ਐਮ. ਕਾਲਜ 'ਚ ਨਵਜੰਮੀਆਂ ਧੀਆਂ ਦੇ ਸਨਮਾਨ 'ਚ ਜ਼ਿਲ੍ਹਾ ਪੱਧਰੀ ਲੋਹੜੀ ਪ੍ਰੋਗਰਾਮ

ਦੀਨਾਨਗਰ, 18 ਜਨਵਰੀ (ਸੰਧੂ/ਸੋਢੀ/ਸ਼ਰਮਾ)- ਨਵਜੰਮੀਆਂ ਧੀਆਂ ਦੇ ਸਨਮਾਨ ਵਿਚ ਅੱਜ ਐੱਸ.ਐੱਸ.ਐਮ. ਕਾਲਜ ਦੀਨਾਨਗਰ ਵਿਖੇ ਜ਼ਿਲ੍ਹਾ ਪੱਧਰੀ ਲੋਹੜੀ ਮਨਾਈ ਗਈ ਜਿਸ ਵਿਚ ਡਿਪਟੀ ਕਮਿਸ਼ਨਰ ਗੁਰਦਾਸਪੁਰ ਵਿਪੁਲ ਉਜਵਲ ਮੱੁਖ ਮਹਿਮਾਨ ਦੇ ਤੌਰ 'ਤੇ ਸ਼ਾਮਿਲ ਹੋਏ | ਜ਼ਿਲ੍ਹਾ ...

ਪੂਰੀ ਖ਼ਬਰ »

ਮਾਤਾ ਗੁੱਜਰੀ ਪਬਲਿਕ ਸਕੂਲ 'ਚ ਲੀਗਲ ਲਿਟਰੇਸੀ ਕੈਂਪ ਲਗਾਇਆ

ਗੁਰਦਾਸਪੁਰ, 18 ਜਨਵਰੀ (ਭਾਗਦੀਪ ਸਿੰਘ ਗੋਰਾਇਆ)- ਮਾਤਾ ਗੁੱਜਰੀ ਪਬਲਿਕ ਸਕੂਲ ਕਲਾਨੌਰ ਰੋਡ ਅਮੀਪੁਰ ਵਿਖੇ ਲੀਗਲ ਲਿਟਰੇਸੀ ਕੈਂਪ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਕੇਵਲ ਸਿੰਘ ਸੈਣੀ ਐਡਵੋਕੇਟ ਨੇ ਲੀਗਲ ਲਿਟਰੇਸੀ ਅਤੇ ਐਨ.ਏ.ਐਲ.ਐਸ./ ਪੀ.ਏ.ਐਲ.ਐਸ. ਦੀਆਂ ਸਕੀਮਾਂ ...

ਪੂਰੀ ਖ਼ਬਰ »

ਨਾਗਰਿਕ ਸੋਧ ਕਾਨੂੰਨ ਦੇ ਸਮਰਥਨ 'ਚ ਭਾਜਪਾ ਵਲੋਂ ਵਿਸ਼ਾਲ ਰੈਲੀ

ਧਾਰੀਵਾਲ, 18 ਜਨਵਰੀ (ਜੇਮਸ ਨਾਹਰ)- ਸੀ.ਏ.ਏ. ਦੇ ਸਬੰਧ ਵਿਚ ਲੋਕਾਂ ਨੂੰ ਜਾਗਰੂਕ ਕਰਨ ਲਈ ਅੱਜ ਭਾਜਪਾ ਵਲੋਂ ਸ਼ਹਿਰ ਧਾਰੀਵਾਲ ਅੰਦਰ ਰੈਲੀ ਕੱਢੀ ਗਈ, ਜਿਸ ਵਿਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਗਿੱਲ ਸਮੇਤ ਹੋਰ ਭਾਜਪਾ ਆਗੂਆਂ ਨੇ ਵਧ-ਚੜ੍ਹ ਕੇ ਸ਼ਮੂਲੀਅਤ ਕੀਤੀ ...

ਪੂਰੀ ਖ਼ਬਰ »

ਮੁਹੱਲਾ ਵਾਸੀਆਂ ਵਲੋਂ ਗਲੀ ਦੀ ਮੰਦੀ ਹਾਲਤ ਕਾਰਨ ਰੋਸ ਪ੍ਰਗਟਾਵਾ

ਫਤਹਿਗੜ੍ਹ ਚੂੜੀਆਂ, 18 ਜਨਵਰੀ (ਧਰਮਿੰਦਰ ਸਿੰਘ ਬਾਠ)-ਫਤਹਿਗੜ੍ਹ ਚੂੜੀਆਂ ਦੀ ਵਾਰਡ ਨੰਬਰ 1 ਬਟਾਲਾ ਰੋਡ ਵਿਖੇ ਸਥਿਤ ਗਲੀਆਂ 'ਚ ਖੜ੍ਹੇ ਰਹਿੰਦੇ ਗੰਦੇ ਪਾਣੀ ਤੋਂ ਮੁਹੱਲਾ ਵਾਸੀ ਪ੍ਰੇਸ਼ਾਨ ਹਨ ਅਤੇ ਗਲੀ ਦਾ ਵਿਕਾਸ ਨਾ ਹੋਣ ਕਾਰਨ ਰੋਸ ਪ੍ਰਗਟਾਵਾ ਕੀਤਾ | ਇਸ ਮੌਕੇ ...

ਪੂਰੀ ਖ਼ਬਰ »

ਪਿੰਡ ਹੱਲਾ 'ਚ ਹਲਕਾ ਵਿਧਾਇਕ ਪਾਹੜਾ ਵਲੋਂ ਗਲੀਆਂ-ਨਾਲੀਆਂ ਦਾ ਉਦਘਾਟਨ

ਗੁਰਦਾਸਪੁਰ, 18 ਜਨਵਰੀ (ਸੁਖਵੀਰ ਸਿੰਘ ਸੈਣੀ)-ਇੱਥੋਂ ਨਜ਼ਦੀਕੀ ਪਿੰਡ ਹੱਲਾ ਵਿਖੇ ਪਿੰਡ ਦੀਆਂ ਗਾਲੀਆਂ-ਨਾਲੀਆਂ ਬਣਾਉਣ ਦਾ ਕੰਮ ਹਲਕਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵਲੋਂ ਸ਼ੁੱਭ ਕਰ ਕਮਲਾਂ ਨਾਲ ਉਦਘਾਟਨ ਕੀਤਾ ਗਿਆ | ਇਸ ਮੌਕੇ ਜ਼ਿਲ੍ਹਾ ਯੂਥ ਕਾਂਗਰਸ ...

ਪੂਰੀ ਖ਼ਬਰ »

ਬਾਜਵਾ ਵਲੋਂ ਨਵੇਂ ਪੁਲ ਦਾ ਨੀਂਹ ਪੱਥਰ ਰੱਖਣਾ ਸ਼ਾਲਾਘਾਯੋਗ-ਪਿ੍ੰ: ਹਰਬੰਸ ਸਿੰਘ

ਬਟਾਲਾ, 18 ਜਨਵਰੀ (ਬੁੱਟਰ)-ਬੁੱਧੀਜੀਵੀ ਤੇ ਸੀਨੀਅਰ ਸਿਟੀਜਨ ਫੋਰਮ ਬਟਾਲਾ ਦੀ ਵਿਸ਼ੇਸ਼ ਮੀਟਿੰਗ ਸੇਵਾ ਮੁਕਤ ਪਿ੍ੰਸੀਪਲ ਹਰਬੰਸ ਸਿੰਘ ਦੀ ਅਗਵਾਈ 'ਚ ਹੋਈ | ਮੀਟਿੰਗ ਦੌਰਾਨ ਹਾਜ਼ਰ ਬੁੱਧੀਜੀਵੀਆਂ ਨੇ ਹੰਸਲੀ ਨਾਲੇ 'ਤੇ ਖ਼ਸਤਾ ਹਾਲਤ ਬਣਿਆ ਪੁਲ ਢਾਅ ਕੇ ਨਵੇਂ ਪੁਲ ...

ਪੂਰੀ ਖ਼ਬਰ »

ਪਿੰਡਾਂ ਦੇ ਵਿਕਾਸ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ-ਬਾਜਵਾ

ਫਤਹਿਗੜ੍ਹ ਚੂੜੀਆਂ, 18 ਜਨਵਰੀ (ਐੱਮ.ਐੱਸ. ਫੁੱਲ)-ਸੂਬੇ ਦੇ ਸਰਬਪੱਖੀ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਅਤੇ ਕਿਸੇ ਵੀ ਪਿੰਡ ਦਾ ਕੋਈ ਵਿਕਾਸ ਕਾਰਜ ਅਧੂਰਾ ਨਹੀਂ ਰਹੇਗਾ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤਿ੍ਪਤ ...

ਪੂਰੀ ਖ਼ਬਰ »

ਸਰਹੱਦੀ ਖੇਤਰ ਦੇ ਖੇਤਾਂ 'ਚੋਂ ਮਿਲਿਆ ਲਾਵਾਰਸ ਮੋਟਰਸਾਈਕਲ

ਦੋਰਾਂਗਲਾ, 18 ਜਨਵਰੀ (ਲਖਵਿੰਦਰ ਸਿੰਘ ਚੱਕਰਾਜਾ)- ਬੀਤੇ ਕੱਲ੍ਹ ਸਰਹੱਦ ਤੋਂ ਹੈਰੋਇਨ ਦੀ ਵੱਡੀ ਖੇਪ ਮਿਲਣ ਤੋਂ ਬਾਅਦ ਪੁਲਿਸ ਦੇ ਹੱਥ ਇਸ ਖੇਤਰ 'ਚ ਇਕ ਲਾਵਾਰਸ ਮੋਟਰਸਾਈਕਲ ਲੱਗਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਵਜ਼ੀਰਪੁਰ ਦੇ ਵਾਸੀ ਪਿ੍ਤਪਾਲ ਸਿੰਘ ਪੁੱਤਰ ...

ਪੂਰੀ ਖ਼ਬਰ »

ਸ਼ਿਵਾਲਿਕ ਗਰੁੱਪ ਆਫ਼ ਇੰਸਟੀਚਿਊਟ 'ਚ ਨਸ਼ਾ ਮੁਕਤੀ ਸੈਮੀਨਾਰ

ਗੁਰਦਾਸਪੁਰ, 18 ਜਨਵਰੀ (ਭਾਗਦੀਪ ਸਿੰਘ ਗੋਰਾਇਆ)- ਸ਼ਿਵਾਲਿਕ ਗਰੁੱਪ ਆਫ਼ ਇੰਸਟੀਚਿਊਟ ਵਿਖੇ ਇਕ ਰੋਜ਼ਾ ਨਸ਼ਾ ਮੁਕਤੀ ਸੈਮੀਨਾਰ ਲਗਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਹਰਦਿਆਲ ਸਿੰਘ ਸੰਧੂ ਹਾਜ਼ਰ ਸਨ ਅਤੇ ਉਨ੍ਹਾਂ ਵਿਦਿਆਰਥੀਆਂ ਨੰੂ ਨਸ਼ੇ ਤੋਂ ਹੋਣ ਵਾਲੇ ...

ਪੂਰੀ ਖ਼ਬਰ »

ਐਸ.ਡੀ. ਕਾਲਜ 'ਚ ਐਨ.ਐੱਸ.ਐੱਸ. ਵਿਭਾਗ ਵਲੋਂ ਰਾਸ਼ਟਰੀ ਯੁਵਾ ਦਿਵਸ ਮਨਾਇਆ

ਗੁਰਦਾਸਪੁਰ, 18 ਜਨਵਰੀ (ਸੁਖਵੀਰ ਸਿੰਘ ਸੈਣੀ)- ਸਥਾਨਕ ਕਾਹਨੰੂਵਾਨ ਰੋਡ ਸਥਿਤ ਪੰਡਿਤ ਮੋਹਨ ਲਾਲ ਐਸ.ਡੀ. ਕਾਲਜ ਆਫ ਵਿਮੈਨ ਵਿਖੇ ਪਿ੍ੰਸੀਪਲ ਡਾ: ਨੀਰੂ ਸ਼ਰਮਾ ਦੀ ਰਹਿਨੁਮਾਈ ਹੇਠ ਐਨ.ਐੱਸ.ਐੱਸ. ਵਿਭਾਗ ਦੇ ਇੰਚਾਰਜ ਡਾ: ਸੁਖਵਿੰਦਰ ਕੌਰ, ਯੂਡਿਥ ਚੌਧਰੀ ਅਤੇ ...

ਪੂਰੀ ਖ਼ਬਰ »

ਸਰਕਾਰੀ ਪ੍ਰਾਇਮਰੀ ਸਕੂਲ ਕਿਸ਼ਨਕੋਟ ਨੂੰ ਪੰਨੂੰ ਵਲੋਂ ਐੱਲ.ਈ.ਡੀ. ਭੇਟ

ਘੁਮਾਣ, 18 ਜਨਵਰੀ (ਬੰਮਰਾਹ)-ਸਰਕਾਰੀ ਪ੍ਰਾਇਮਰੀ ਸਕੂਲ ਕਿਸ਼ਨਕੋਟ ਵਿਖੇ ਸਕੂਲ ਸਟਾਫ਼ ਵਲੋਂ ਇਕ ਸਮਾਗਮ ਕੀਤਾ ਗਿਆ, ਜਿਸ ਵਿਚ ਯੂਥ ਅਕਾਲੀ ਦਲ ਦੇ ਸਰਕਲ ਪ੍ਰਧਾਨ ਤੇ ਉੱਘੇ ਸਮਾਜ ਸੇਵੀ ਨਵਦੀਪ ਸਿੰਘ ਪੰਨੂੰ ਮੱੁਖ ਮਹਿਮਾਨ ਦੇ ਤੌਰ 'ਤੇ ਪੁੱਜੇ, ਜਿਨ੍ਹਾਂ ਨੇ ਸਕੂਲ ...

ਪੂਰੀ ਖ਼ਬਰ »

ਸੇਂਟ ਸੋਲਜਰ ਸਕੂਲ 'ਚ 'ਬੇਟੀ ਬਚਾਓ-ਬੇਟੀ ਪੜ੍ਹਾਓ' ਸਬੰਧੀ ਸਮਾਗਮ

ਬਟਾਲਾ, 18 ਜਨਵਰੀ (ਹਰਦੇਵ ਸਿੰਘ ਸੰਧੂ)- ਸਥਾਨਕ ਕਾਹਨੂੰਵਾਨ ਰੋਡ 'ਤੇ ਸਥਿਤ ਸੇਂਟ ਸੋਲਜਰ ਮਾਡਰਨ ਸਕੂਲ 'ਚ ਡਿਪਟੀ ਕਮਿਸ਼ਨਜ ਗੁਰਦਾਸਪੁਰ ਦੇ ਦਿਸ਼ਾ-ਨਿਰਦੇਸ਼ਾਂ 'ਤੇ ਪਿ੍ੰ. ਮੀਨੂੰ ਸ਼ਰਮਾ ਦੀ ਅਗਵਾਈ ਵਿਚ ਬੇਟੀ 'ਬਚਾਓ-ਬੇਟੀ ਪੜ੍ਹਾਓ' ਸਕੀਮ ਤਹਿਤ ਇਕ ਵਿਸ਼ੇਸ਼ ...

ਪੂਰੀ ਖ਼ਬਰ »

ਅੰਤਰਰਾਸ਼ਟਰੀ ਕਬੱਡੀ ਖਿਡਾਰੀ ਮੰਤਾ ਯੂ.ਕੇ. ਵਲੋਂ ਖੇਡਾਂ ਕਲੱਬਾਂ ਦੇ ਮੈਂਬਰ ਸਨਮਾਨਿਤ

ਘੁਮਾਣ, 18 ਜਨਵਰੀ (ਬੰਮਰਾਹ)-ਕਸਬਾ ਘੁਮਾਣ ਦੇ ਨੇੜਲੇ ਪਿੰਡ ਭਗਤੂਪੁਰ ਦਾ ਜੰਮਪਲ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗੁਰਮਹੰਤ ਸਿੰਘ ਮੰਤਾ ਯੂ.ਕੇ. ਵਲੋਂ ਘੁਮਾਣ ਵਿਖੇ ਇਲਾਕੇ ਦੀਆਂ ਖੇਡ ਕਲੱਬਾਂ ਬਾਬਾ ਨਾਮਦੇਵ ਸਪੋਰਟਸ ਕਲੱਬ, ਬਾਬਾ ਕਾਲਾ ਮੈਹਰ ਸਪੋਰਟਸ ਕਲੱਬ, ...

ਪੂਰੀ ਖ਼ਬਰ »

ਅਸ਼ਵਨੀ ਸ਼ਰਮਾ ਦਾ ਦੂਜੀ ਵਾਰ ਪ੍ਰਧਾਨ ਬਣਨਾ ਪਾਰਟੀ ਲਈ ਸ਼ੁੱਭ ਸੰਕੇਤ-ਗਿੱਲ

ਗੁਰਦਾਸਪੁਰ, 18 ਜਨਵਰੀ (ਸੁਖਵੀਰ ਸਿੰਘ ਸੈਣੀ)-ਭਾਜਪਾ ਵਲੋਂ ਅਸ਼ਵਨੀ ਸ਼ਰਮਾ ਨੰੂ ਦੂਜੀ ਵਾਰ ਪ੍ਰਧਾਨ ਬਣਾਉਣ ਨਾਲ ਪੰਜਾਬ ਭਰ ਦੇ ਵਰਕਰਾਂ ਅੰਦਰ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਅਤੇ ਸ੍ਰੀ ਅਸ਼ਵਨੀ ਸ਼ਰਮਾ ਦਾ ਦੁਬਾਰਾ ਸੂਬਾ ਪ੍ਰਧਾਨ ਬਣਨਾ ਪਾਰਟੀ ਲਈ ਸ਼ੁਭ ...

ਪੂਰੀ ਖ਼ਬਰ »

ਕਾਕਾ ਦਰਪਨਪ੍ਰੀਤ ਸਿੰਘ ਸੇਖੋਂ ਨਮਿਤ ਅੰਤਿਮ ਅਰਦਾਸ

ਬਟਾਲਾ, 18 ਜਨਵਰੀ (ਕਾਹਲੋਂ)- ਕਾਕਾ ਦਰਪਨਪ੍ਰੀਤ ਸਿੰਘ ਸੇਖੋਂ ਪੁੱਤਰ ਜਗਜੀਤ ਸਿੰਘ ਸੇਖੋਂ ਪਟਵਾਰੀ ਵਾਸੀ ਗੋਬਿੰਦ ਨਗਰ ਬਟਾਲਾ, ਜੋ ਬੀਤੇ ਦਿਨੀਂ ਸਦੀਵੀਂ ਵਿਛੋੜਾ ਦੇ ਗਿਆ ਸੀ, ਨਮਿਤ ਅਖੰਡ ਪਾਠ ਦੇ ਭੋਗ ਉਨ੍ਹਾਂ ਦੇ ਗ੍ਰਹਿ ਵਿਖੇ ਪੈਣ ਉਪਰੰਤ ਪਿੰਡ ਧੁੱਪਸੜੀ ਦੇ ...

ਪੂਰੀ ਖ਼ਬਰ »

ਸ਼ਿਵਾਲਿਕ ਮਾਡਰਨ ਸਕੂਲ 'ਚ ਇਨਾਮ ਵੰਡ ਸਮਾਗਮ

ਗੁਰਦਾਸਪੁਰ, 18 ਜਨਵਰੀ (ਭਾਗਦੀਪ ਸਿੰਘ ਗੋਰਾਇਆ)- ਸ਼ਿਵਾਲਿਕ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਗੁਰਦਾਸਪੁਰ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ | ਇਸ ਮੌਕੇ ਵਿੱਦਿਅਕ ਖੇਤਰ ਵਿਚ ਮੱਲਾਂ ਮਾਰ ਰਹੇ ਵਿਦਿਆਰਥੀਆਂ ਨੰੂ ਸਨਮਾਨ ਦੇ ਰੂਪ ਵਿਚ ਟਰਾਫ਼ੀਆਂ ਦੇ ...

ਪੂਰੀ ਖ਼ਬਰ »

ਬੀ.ਡੀ.ਪੀ.ਓ. ਫਤਹਿਗੜ੍ਹ ਚੂੜੀਆਂ ਚਾਹਲ ਨੂੰ ਮੰਤਰੀ ਬਾਜਵਾ ਵਲੋਂ ਸੂਬਾ ਪੱਧਰੀ ਪੁਰਸਕਾਰ ਨਾਲ ਸਨਮਾਨਿਤ

ਫਤਹਿਗੜ੍ਹ ਚੂੜੀਆਂ, 18 ਜਨਵਰੀ (ਧਰਮਿੰਦਰ ਸਿੰਘ ਬਾਠ)- ਫਤਹਿਗੜ੍ਹ ਚੂੜੀਆਂ ਦੇ ਬੀ.ਡੀ.ਪੀ.ਓ. ਗੁਰਜੀਤ ਸਿੰਘ ਚਾਹਲ ਨੂੰ ਬਲਾਕ ਫਤਹਿਗੜ੍ਹ ਚੂੜੀਆਂ ਦੇ ਅਧੀਨ ਆਉਂਦੀਆਂ 38 ਪੰਚਾਇਤਾਂ ਦੇ ਰੂ-ਅਰਬਨ ਸਕੀਮ ਤਹਿਤ ਕੀਤੇ ਵਧੀਆ ਕੰਮ, ਜਿਨ੍ਹਾਂ 'ਚ ਸੀਵਰੇਜ ਪ੍ਰਣਾਲੀ, ਛੱਪੜ, ...

ਪੂਰੀ ਖ਼ਬਰ »

ਦੁਕਾਨਦਾਰਾਂ ਵਲੋਂ ਉਮਰਪੁਰਾ ਤੋਂ ਸ੍ਰੀ ਹਰਿਗੋਬਿੰਦਪੁਰ ਸੜਕ ਬਣਾਉਣ ਦੀ ਮੰਗ

ਬਟਾਲਾ, 18 ਜਨਵਰੀ (ਬੁੱਟਰ)-ਸਥਾਨਕ ਉਮਰਪੁਰਾ ਤੋਂ ਸ੍ਰੀ ਹਰਿਗੋਬਿੰਦਪੁਰ ਸਾਹਿਬ ਸੜਕ ਦੀ ਮੰਦੀ ਹਾਲਤ ਸਥਾਨਕ ਵਸਨੀਕਾਂ ਅਤੇ ਰਾਹਗੀਰਾਂ ਨੂੰ ਭਾਰੀ ਮੁਸ਼ਕਿਲਾਂ ਤੇ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਮਰਪੁਰਾ ਦੇ ਦੁਕਾਨਦਾਰਾਂ ਤੇ ਮੁਹੱਲਾ ...

ਪੂਰੀ ਖ਼ਬਰ »

ਕਾਕੀ ਵਲੋਂ ਅਕਾਲੀ ਵਰਕਰਾਂ ਨਾਲ ਇਕ ਮੀਟਿੰਗ

ਭੈਣੀ ਮੀਆਂ ਖਾਂ, 18 ਜਨਵਰੀ (ਜਸਬੀਰ ਸਿੰਘ)-ਹਲਕਾ ਕਾਦੀਆਂ ਵਿਚ ਪੈਂਦੇ ਪਿੰਡ ਗੁਨੋਪੁਰ ਵਿਚ ਨੌਜਵਾਨ ਅਕਾਲੀ ਆਗੂ ਅਤੇ ਯੂਥ ਅਕਾਲੀ ਦਲ ਵੀ ਕੋਰ ਕਮੇਟੀ ਮੈਂਬਰ ਕੰਵਲਪ੍ਰੀਤ ਸਿੰਘ ਕਾਕੀ ਵਲੋਂ ਅਕਾਲੀ ਵਰਕਰਾਂ ਨਾਲ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ | ਇਸ ਮੌਕੇ ਆਗੂਆਂ ...

ਪੂਰੀ ਖ਼ਬਰ »

ਐਨ.ਐੱਸ.ਐੱਸ. ਵਲੰਟੀਅਰਾਂ ਵਲੋਂ ਜਾਗਰੂਕਤਾ ਰੈਲੀ

ਕਾਦੀਆਂ, 18 ਜਨਵਰੀ (ਕੁਲਵਿੰਦਰ ਸਿੰਘ)-ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਐਨ.ਐੱਸ.ਐੱਸ. ਵਿਭਾਗ (ਲੜਕੇ ਅਤੇ ਲੜਕੀਆਂ) ਵਲੋਂ ਫਿੱਟ ਇੰਡੀਆ ਅਭਿਆਨ ਤਹਿਤ ਚੰਗੀ ਸਿਹਤ ਤੇ ਚੰਗੇ ਵਾਤਾਵਰਣ ਲਈ ਜਾਗਰੂਕਤਾ ਰੈਲੀ ਪ੍ਰੋਗਰਾਮ ਅਫ਼ਸਰ ਪ੍ਰੋ: ਗੁਰਿੰਦਰ ਸਿੰਘ ਅਤੇ ...

ਪੂਰੀ ਖ਼ਬਰ »

ਰੈਸ਼ਨੇਲਾਈਜ਼ੇਸ਼ਨ ਤੋਂ ਪਹਿਲਾਂ ਅਧਿਆਪਕਾਂ ਦੀਆਂ ਤਰੱਕੀਆਂ ਕੀਤੀਆਂ ਜਾਣ-ਪੂਰੋਵਾਲ

ਗੁਰਦਾਸਪੁਰ, 18 ਜਨਵਰੀ (ਸੁਖਵੀਰ ਸਿੰਘ ਸੈਣੀ)- ਪੰਜਾਬ ਦਾ ਸਿੱਖਿਆ ਵਿਭਾਗ ਅਧਿਆਪਕਾਂ ਦੀਆਂ ਤਰੱਕੀਆਂ ਸਮੇਂ ਸਿਰ ਕਰਨ ਵਿਚ ਨਾਕਾਮ ਸਿੱਧ ਹੋਇਆ ਹੈ | ਸਿੱਖਿਆ ਵਿਭਾਗ ਵਿਚ ਕੰਮ ਕਰ ਰਹੇ ਈ.ਟੀ.ਟੀ. ਅਧਿਆਪਕ, ਹੈੱਡ ਟੀਚਰ ਅਤੇ ਸੈਂਟਰ ਹੈੱਡ ਟੀਚਰ ਪਿਛਲੇ 3 ਸਾਲਾਂ ਤੋਂ ...

ਪੂਰੀ ਖ਼ਬਰ »

ਠੇਕੇਦਾਰ ਦੀ ਅਣਗਹਿਲੀ ਤੇ ਵਿਭਾਗ ਦੀ ਅਣਦੇਖੀ ਕਾਰਨ ਟੁੱਟ ਰਹੀ ਹੈ ਚੰਗੀ ਸੜਕ

ਬਹਿਰਾਮਪੁਰ, 18 ਜਨਵਰੀ (ਬਲਬੀਰ ਸਿੰਘ ਕੋਲਾ)- ਪਿੰਡ ਮਰਾੜਾ ਤੋਂ ਲੈ ਕੇ ਤਾਰਾਗੜ੍ਹ ਨੰੂ ਜਾਣ ਵਾਲੀ ਸੜਕ ਦੇ ਬਰਮਾਂ 'ਤੇ ਮਿੱਟੀ ਨਾ ਪੈਣ ਕਰਕੇ ਜਿੱਥੇ ਚੰਗੀ ਭਲੀ ਬਣੀ ਸੜਕ ਵੀ ਟੁੱਟਦੀ ਜਾ ਰਹੀ ਹੈ, ਉੱਥੇ ਨੀਵੇਂ ਬਰਮਾਂ ਕਾਰਨ ਕਈ ਛੋਟੇ-ਮੋਟੇ ਹਾਦਸੇ ਵੀ ਵਾਪਰਦੇ ...

ਪੂਰੀ ਖ਼ਬਰ »

ਖੱਬੇ ਪੱਖੀ ਪਾਰਟੀਆਂ 3 ਫਰਵਰੀ ਨੂੰ ਕਰਨਗੀਆਂ ਕਨਵੈਨਸ਼ਨ

ਪਠਾਨਕੋਟ, 18 ਜਨਵਰੀ (ਚੌਹਾਨ)-ਖੱਬੇ ਪੱਖੀ ਪਾਰਟੀਆਂ ਦੇ ਆਗੂਆਂ ਦੀ ਸਾਂਝੀ ਮੀਟਿੰਗ ਕਾਮਰੇਡ ਅਮਰੀਕ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਫ਼ੈਸਲਾ ਕੀਤਾ ਗਿਆ ਕਿ 3 ਫਰਵਰੀ ਨੂੰ ਪਠਾਨਕੋਟ ਵਿਖੇ ਕਨਵੈਨਸ਼ਨ ਕੀਤੀ ਜਾਵੇਗੀ | ਖੱਬੀਆਂ ਸ਼ਕਤੀਆਂ ਦੇ ਫਾਂਸੀਵਾਦੀ ...

ਪੂਰੀ ਖ਼ਬਰ »

ਕਾਂਗਰਸ ਨੇ 12ਵੀਂ ਵਾਰ ਬਿਜਲੀ ਦਰਾਂ ਵਧਾ ਕੇ ਜਨਤਾ ਨੂੰ ਦਿੱਤਾ ਤੋਹਫ਼ਾ-ਰਾਣਾ

ਪਠਾਨਕੋਟ, 18 ਜਨਵਰੀ (ਆਰ. ਸਿੰਘ)- ਕਾਂਗਰਸ ਸਰਕਾਰ ਹੁਣ ਤੱਕ ਦੀ ਇਕ ਬਹੁਤ ਹੀ ਨਿਕੰਮੀ ਸਰਕਾਰ ਸਾਬਤ ਹੋਈ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਯੂਥ ਅਕਾਲੀ ਦਲ ਤੇ ਕਬੱਡੀ ਐਸੋਸੀਏਸ਼ਨ ਪਠਾਨਕੋਟ ਦੇ ਜ਼ਿਲ੍ਹਾ ਪ੍ਰਧਾਨ ਜਸਪ੍ਰੀਤ ਸਿੰਘ ਰਾਣਾ ਨੇ ਕਰਦਿਆਂ ਕਿਹਾ ਕਿ ...

ਪੂਰੀ ਖ਼ਬਰ »

- ਸੂਬਾ ਪੱਧਰੀ ਵਿਗਿਆਨ ਪ੍ਰਦਰਸ਼ਨੀ - ਸ਼ਹੀਦ ਮੱਖਣ ਸਿੰਘ ਸਕੂਲ ਦੀ ਨਤਾਸ਼ਾ ਨੇ ਪ੍ਰਾਪਤ ਕੀਤਾ ਤੀਜਾ ਸਥਾਨ

ਪਠਾਨਕੋਟ, 18 ਜਨਵਰੀ (ਆਸ਼ੀਸ਼ ਸ਼ਰਮਾ)-ਸ਼ਹੀਦ ਮੱਖਣ ਸਿੰਘ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਵਿਖੇ ਪ੍ਰੋਗਰਾਮ ਪਿ੍ੰਸੀਪਲ ਮੀਨਮ ਸ਼ਿਖਾ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ | ਪਿ੍ੰ. ਸ਼ਿਖਾ ਨੇ ਦੱਸਿਆ ਕਿ ਰਾਜ ਪੱਧਰੀ ਵਿਗਿਆਨ ਪ੍ਰਦਰਸ਼ਨੀ ਦਾ ਆਯੋਜਨ ਜ਼ਿਲ੍ਹਾ ...

ਪੂਰੀ ਖ਼ਬਰ »

ਸਰਕਾਰੀ ਪ੍ਰਾਇਮਰੀ ਸਕੂਲਾਂ ਨੂੰ ਦਾਨੀ ਸੱਜਣਾਂ ਵਲੋਂ 6 ਐਲ.ਈ.ਡੀਜ਼. ਭੇਟ

ਤਾਰਾਗੜ੍ਹ/ਨਰੋਟ ਜੈਮਲ ਸਿੰਘ, 18 ਜਨਵਰੀ (ਸੋਨੂੰ ਮਹਾਜਨ, ਗੁਰਮੀਤ ਸਿੰਘ)-ਸਰਕਾਰੀ ਪ੍ਰਾਇਮਰੀ ਸਕੂਲ ਗੁਗਰਾਂ ਦੇ ਹੈੱਡ ਟੀਚਰ ਸੁਨੀਤਾ ਦੇਵੀ ਅਤੇ ਸਮੂਹ ਸਟਾਫ਼ ਦੇ ਵਿਸ਼ੇਸ਼ ਯਤਨਾਂ ਸਦਕਾ ਦਾਨੀ ਸੱਜਣਾਂ ਵਲੋਂ 2 ਐੱਲ.ਈ.ਡੀਜ਼ ਤੇ ਐੱਲ.ਈ.ਡੀ. ਦੇ ਬਕਸੇ ਭੇਟ ਕੀਤੇ ਗਏ | ...

ਪੂਰੀ ਖ਼ਬਰ »

ਭਾਰਤ-ਪਾਕਿ ਸਰਹੱਦ ਤੋਂ 25 ਕਿੱਲੋਮੀਟਰ ਅੰਦਰ ਡਰੋਨ ਉਡਾਉਣ 'ਤੇ ਪਾਬੰਦੀ

ਨਰੋਟ ਜੈਮਲ ਸਿੰਘ , 18 ਜਨਵਰੀ (ਗੁਰਮੀਤ ਸਿੰਘ)- ਜ਼ਿਲ੍ਹਾ ਪੁਲਿਸ ਕਪਤਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਐੱਸ.ਪੀ. ਆਪ੍ਰੇਸ਼ਨ ਹੇਮ ਪੁਸ਼ਪ ਸ਼ਰਮਾ ਵਲੋਂ ਸਰਹੱਦੀ ਇਲਾਕੇ ਅਧੀਨ 5 ਕਿੱਲੋਮੀਟਰ ਅੰਦਰ ਪੈਂਦੇ ਪਿੰਡਾਂ ਫਰਵਾਲ, ਪਹਾੜੀਪੁਰ, ਮਾਖਨਪੁਰ ਤਾਸ਼, ਕਜਲੇ, ਦਤਿਆਲ ...

ਪੂਰੀ ਖ਼ਬਰ »

ਦੋ ਸਾਲ ਪਹਿਲਾਂ ਪੁੱਟੇ ਸੂਚਕ ਬੋਰਡ ਨਾ ਲਗਾਏ ਜਾਣ ਕਾਰਨ ਰਾਹਗੀਰ ਪ੍ਰੇਸ਼ਾਨ

ਪਠਾਨਕੋਟ, 18 ਜਨਵਰੀ (ਚੌਹਾਨ)- ਪਠਾਨਕੋਟ-ਜੰਮੂ ਰਾਸ਼ਟਰੀ ਰਾਜ ਮਾਰਗ ਤੋਂ ਮਾਮੂਨ ਚੌਕ ਤੱਕ ਕਰੀਬ 16 ਕਿੱਲੋਮੀਟਰ ਲੰਬੀ ਸੜਕ 'ਤੇ ਲੋਕ ਨਿਰਮਾਣ ਵਿਭਾਗ ਪਠਾਨਕੋਟ ਵਲੋਂ ਲੱਖਾਂ ਰੁਪਏ ਖ਼ਰਚ ਕਰ ਕੇ ਲਗਾਏ ਗਏ ਦਿਸ਼ਾ ਸੂਚਨਾ ਬੋਰਡ ਤੇ ਸੂਚਕ ਬੋਰਡਾਂ ਨੰੂ ਦੋ ਸਾਲ ਪਹਿਲਾਂ ...

ਪੂਰੀ ਖ਼ਬਰ »

ਟੈਲੀਕਾਮ ਦੀ ਦੁਕਾਨ ਤੋਂ ਚੋਰੀ ਕਰਨ ਵਾਲੇ ਦੋ ਚੋਰ ਕਾਬੂ

ਬਮਿਆਲ, 18 ਜਨਵਰੀ (ਰਾਕੇਸ਼ ਸ਼ਰਮਾ)-ਸਰਹੱਦੀ ਕਸਬਾ ਬਮਿਆਲ ਵਿਖੇ 11 ਜਨਵਰੀ ਦੀ ਰਾਤ ਨੂੰ ਕੁਝ ਚੋਰਾਂ ਵਲੋਂ ਮਹਾਜਨ ਟੈਲੀਕਾਮ ਨਾਂਅ ਦੀ ਦੁਕਾਨ 'ਤੇ ਚੋਰੀ ਨੂੰ ਅੰਜਾਮ ਦਿੱਤਾ ਗਿਆ ਸੀ ਜਿਸ ਸਬੰਧੀ ਪੁਲਿਸ ਪ੍ਰਸ਼ਾਸਨ ਵਲੋਂ ਮੌਕਾ ਦੇਖਣ ਤੋਂ ਬਾਅਦ 'ਚ ਅਣਪਛਾਤੇ ...

ਪੂਰੀ ਖ਼ਬਰ »

ਜੀ. ਐਨ. ਡੀ. ਯੂ. ਕਾਲਜ 'ਚ ਸੈਮੀਨਾਰ

ਪਠਾਨਕੋਟ, 18 ਜਨਵਰੀ (ਆਰ.ਸਿੰਘ)- ਜੀ.ਐਨ.ਡੀ.ਯੂ. ਕਾਲਜ ਪਠਾਨਕੋਟ ਵਿਖੇ ਸੰਤ ਵਿਨੋਬਾ ਭਾਵੇਂ ਦੀ 125ਵੀਂ ਜੈਯੰਤੀ ਨੂੰ ਸਮਰਪਿਤ ਪ੍ਰੋਗਰਾਮ ਤਹਿਤ 'ਮਹਾਤਮਾ ਗਾਂਧੀ ਦੇ ਵਿਚਾਰਾਂ ਦੀ ਮਹੱਤਤਾ' ਵਿਸ਼ੇ 'ਤੇ ਸੈਮੀਨਾਰ ਪਿ੍ੰ. ਡਾ: ਰਾਕੇਸ਼ ਮੋਹਨ ਦੀ ਅਗਵਾਈ ਹੇਠ ਕਰਵਾਇਆ ਗਿਆ, ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX