ਤਾਜਾ ਖ਼ਬਰਾਂ


ਲੁਧਿਆਣਾ 'ਚ ਹੁਣ ਤੱਕ ਕੋਰੋਨਾ ਦੇ ਲਏ ਗਏ 138 ਨਮੂਨੇ - ਡੀ.ਸੀ
. . .  14 minutes ago
ਲੁਧਿਆਣਾ, 31 ਮਾਰਚ (ਰੁਪੇਸ਼ ਕੁਮਾਰ) - ਡਿਪਟੀ ਕਮਿਸ਼ਨਰ ਲੁਧਿਆਣਾ ਪ੍ਰਦੀਪ ਅਗਰਵਾਲ ਨੇ ਦੱਸਿਆ ਕਿ ਲੁਧਿਆਣਾ ਵਿਚ ਹੁਣ ਤੱਕ ਕੁੱਲ 138 ਨਮੂਨੇ ਲਏ ਗਏ ਹਨ, ਜਿਨਾ ਵਿਚੋਂ...
15 ਅਪ੍ਰੈਲ ਤੱਕ ਬਿਨਾਂ ਜੁਰਮਾਨਾ ਹੋਣਗੇ ਬਿਜਲੀ ਦੇ ਬਿਲ ਜਮਾਂ
. . .  21 minutes ago
ਅਜਨਾਲਾ, 31 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ) - ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਵੱਲੋਂ ਜਾਰੀ ਨੋਟਿਸ ਅਨੁਸਾਰ ਘਰੇਲੂ, ਵਪਾਰਕ, ਛੋਟੇ ਬਿਜਲੀ ਉਦਯੋਗਿਕ ਖਪਤਕਾਰ ਜਿਨ੍ਹਾਂ ਦੇ ਬਿਜਲੀ ਦੇ ਬਿਲ...
ਫ਼ਾਜ਼ਿਲਕਾ ਜ਼ਿਲ੍ਹਾ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਹਾੜੀ ਦੀ ਫ਼ਸਲ ਦੀ ਕਟਾਈ ਅਤੇ ਸਾਉਣੀ ਫ਼ਸਲ ਦੀ ਬਿਜਾਈ 'ਚ ਦਿੱਤੀ ਢਿੱਲ
. . .  19 minutes ago
ਫ਼ਾਜ਼ਿਲਕਾ, 31 ਮਾਰਚ (ਪ੍ਰਦੀਪ ਕੁਮਾਰ) - ਪੰਜਾਬ ਸਰਕਾਰ ਦੇ ਆਦੇਸ਼ਾਂ ਤੇ ਸੂਬੇ ਵਿਚ ਜਾਰੀ ਕਰਫ਼ਿਊ ਦੌਰਾਨ ਫ਼ਾਜ਼ਿਲਕਾ ਜ਼ਿਲ੍ਹਾ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਵੱਡੀ ਰਾਹਤ ਦੇਂਦਿਆ ਹਾੜੀ ਦੀ ਫ਼ਸਲ ਦੀ ਕਟਾਈ ਅਤੇ ਸਾਉਣੀ ਫ਼ਸਲ ਦੀ ਬਿਜਾਈ ਸਬੰਧੀ ਲਗਾਈ ਗਈ ਰੋਕ ਨੂੰ ਹਟਾ...
ਸਾਰੀਆਂ ਪਾਰਟੀਆਂ ਨੇ ਇਕੱਠੇ ਹੋ ਕੇ ਵੰਡਿਆ ਰਾਸ਼ਨ
. . .  about 1 hour ago
ਫਗਵਾੜਾ, 31 ਮਾਰਚ (ਅਸ਼ੋਕ ਕੁਮਾਰ ਵਾਲੀਆ) - ਕੋਰੋਨਾ ਵਾਇਰਸ ਨੂੰ ਲੈ ਕੇ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਅਤੇ ਹੋਰ ਕਈ ਸੰਗਠਨ ਲੋਕਾਂ ਨੂੰ ਰਾਸ਼ਨ ਅਤੇ ਲੰਗਰ ਮੁਹੱਈਆ ਕਰਵਾ ਰਹੇ ਹਨ। ਇਸ ਦੌਰਾਨ...
ਡੀ.ਸੀ ਜਲੰਧਰ ਵੱਲੋਂ ਕੰਬਾਇਨਾਂ ਬਿਨਾਂ ਪਾਸ ਤੋਂ ਚਲਾਉਣ ਦੀ ਆਗਿਆ
. . .  about 1 hour ago
ਸ਼ਾਹਕੋਟ, 31 ਮਾਰਚ (ਆਜ਼ਾਦ ਸਚਦੇਵਾ)- ਕੋਵਿਡ-19 (ਕੋਰੋਨਾ ਵਾਇਰਸ) ਕਾਰਨ ਕਰਫਿਊ ਦੇ ਮਾਹੌਲ 'ਚ ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਹੁਕਮ ਜਾਰੀ ਕਰਦਿਆਂ ਕਿਸਾਨਾਂ ਦੀ ਕਣਕ...
ਲੋੜਵੰਦਾਂ ਦੀ ਮਦਦ ਲਈ ਅੱਗੇ ਆਏ ਸਿੱਧੂ
. . .  44 minutes ago
ਅੰਮ੍ਰਿਤਸਰ, 31 ਮਾਰਚ (ਸੁਰਿੰਦਰਪਾਲ ਵਰਪਾਲ) -ਕੋਰੋਨਾ ਵਾਇਰਸ ਦੇ ਲਗਾਤਾਰ ਵੱਧ ਰਹੇ ਪ੍ਰਕੋਪ ਦੇ ਮੱਦੇਨਜ਼ਰ ਲੋੜਵੰਦਾਂ ਦੀ ਸਹਾਇਤਾ ਦੇ ਲਈ ਅੱਜ ਕਾਂਗਰਸ ਦੇ ਸੀਨੀਅਰ ਆਗੂ ਤੇ ਵਿਧਾਇਕ ਨਵਜੋਤ ਸਿੰਘ ਸਿੱਧੂ ਅੱਗੇ ਆਏ ਹਨ। ਉਹ ਸ਼ਹਿਰ ਦੀਆਂ ਵੱਖ ਵੱਖ ਦੁਕਾਨਾਂ 'ਤੇ ਰਾਸ਼ਨ ਲੈਣ ਲਈ ਪਹੁੰਚੇ, ਜੋ ਕਿ ਉਨ੍ਹਾਂ ਵੱਲੋਂ ਕੱਲ੍ਹ ਤੋਂ ਲੋੜਵੰਦਾਂ ਨੂੰ ਵੰਡਿਆ ਜਾਵੇਗਾ। ਇਸ...
ਫ਼ਾਜ਼ਿਲਕਾ ਜ਼ਿਲ੍ਹੇ ਵਿਚ ਹੁਣ ਤੱਕ ਨਹੀਂ ਆਇਆ ਕੋਰੋਨਾ ਦਾ ਪਾਜ਼ਿਟਿਵ ਦਾ ਮਾਮਲਾ - ਸਿਵਲ ਸਰਜਨ
. . .  about 1 hour ago
ਫ਼ਾਜ਼ਿਲਕਾ, 31 ਮਾਰਚ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਜ਼ਿਲ੍ਹੇ ਵਿਚ ਹੁਣ ਤੱਕ ਕਿਸੇ ਵੀ ਕੋਰੋਨਾਵਾਇਰਸ ਨਾਲ ਪੀੜਿਤ ਵਿਅਕਤੀ ਦਾ ਮਾਮਲਾ ਸਾਹਮਣੇ ਨਹੀਂ ਆਇਆ ਹੈ।ਸਿਹਤ ਵਿਭਾਗ ਵੱਲੋਂ 5 ਵਿਅਕਤੀਆਂ...
ਗਾਇਕ ਸਿੱਧੂ ਮੂਸੇ ਵਾਲੇ ਖ਼ਿਲਾਫ਼ ਪਿੰਡ ਪਠਲਾਵਾ ਵੱਲੋਂ ਮੁੱਖ ਮੰਤਰੀ ਨੂੰ ਪੱਤਰ
. . .  about 2 hours ago
ਬੰਗਾ, 31 ਮਾਰਚ (ਜਸਬੀਰ ਸਿੰਘ ਨੂਰਪੁਰ) - ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੇ ਨਾਂ ਤੇ ਪਿੰਡ ਪਠਲਾਵਾ ਵਾਸੀਆਂ ਵੱਲੋਂ ਇੱਕ ਮੰਗ ਪੱਤਰ ਲਿਖ ਕੇ ਗਾਇਕ ਸਿੱਧੂ ਮੂਸੇ ਵਾਲੇ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ ਹੈ।ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਿੱਧੂ ਮੂਸੇਵਾਲਾ...
ਗੜ੍ਹਸ਼ੰਕਰ ਖੇਤਰ ਦੇ 60 ਸ਼ੱਕੀਆਂ ਨੂੰ ਘਰਾਂ 'ਚ ਕੀਤਾ ਗਿਆ ਇਕਾਂਤਵਾਸ
. . .  about 2 hours ago
ਗੜ੍ਹਸ਼ੰਕਰ, 31 ਮਾਰਚ (ਧਾਲੀਵਾਲ) - ਕੋਰੋਨਾ ਵਾਇਰਸ ਸਬੰਧੀ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਗੜ੍ਹਸ਼ੰਕਰ ਬਲਾਕ ਦੇ ਪਿੰਡਾਂ 'ਚ ਕੀਤੇ ਜਾ ਰਹੇ ਸਰਵੇ ਦੌਰਾਨ ਅੱਜ 60 ਸ਼ੱਕੀ ਸਾਹਮਣੇ ਆਏ ਜਿਨ੍ਹਾਂ ਨੂੰ ਘਰਾਂ ਵਿਚ ਹੀ ਇਕਾਂਤਵਾਸ ਕੀਤਾ ਗਿਆ। ਐੱਸ.ਐੱਮ.ਓ. ਪੀ.ਐੱਚ.ਸੀ...
ਅੰਤਰ ਰਾਜੀ ਹੱਦਾਂ ਸੀਲ, ਕਰਫਿਊ ਦੀ ਉਲੰਘਣਾ ਕਰਨ ਵਾਲੇ ਖ਼ਿਲਾਫ਼ ਹੋਵੇਗੀ ਕਾਰਵਾਈ-ਆਈਜੀ
. . .  about 2 hours ago
ਬਠਿੰਡਾ, 31 ਮਾਰਚ (ਅੰਮ੍ਰਿਤਪਾਲ ਸਿੰਘ ਵਲਾਣ) - ਅੱਜ ਬਠਿੰਡਾ ਪੁਲਿਸ ਰੇਂਜ ਦੇ ਆਈ.ਜੀ. ਅਰੁਣ ਕੁਮਾਰ ਮਿੱਤਲ ਆਈ.ਪੀ.ਐੱਸ ਨੇ ਇੱਥੇ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਸੂਬੇ ਦੀਆਂ ਅੰਤਰਰਾਜੀ ਸਰਹੱਦਾਂ ਸੀਲ ਕਰ ਦਿੱਤੀਆਂ ਗਈਆਂ ਹਨ ਅਤੇ ਕਿਸੇ ਵੀ ਵਿਅਕਤੀ...
ਸ਼ਰਾਬ ਦੇ ਠੇਕੇ ਤੋਂ ਲੁੱਟੀ ਲੱਖਾਂ ਦੀ ਸ਼ਰਾਬ
. . .  about 2 hours ago
ਬਿਆਸ, 31 ਮਾਰਚ (ਪਰਮਜੀਤ ਸਿੰਘ ਰੱਖੜਾ) - ਬਿਆਸ ਵਿਚ ਅੱਜ ਤੜਕਸਾਰ ਅਣਪਛਾਤੇ ਵਿਅਕਤੀਆਂ ਵੱਲੋਂ ਸ਼ਰਾਬ ਦਾ ਠੇਕਾ ਲੁੱਟ ਲਏ ਜਾਣ ਦੀ ਖ਼ਬਰ ਹੈ। ਜਾਣਕਾਰੀ ਦਿੰਦਿਆਂ ਠੇਕਾ ਇੰਚਾਰਜ ਅਵਤਾਰ ਸਿੰਘ...
ਸੈਨੇਟਾਈਜਰ ਸਪਰੇਅ ਕਰਾਉਣ ਲਈ ਪੰਚਾਇਤਾਂ ਨੂੰ ਵੰਡੀ ਦਵਾਈ
. . .  about 2 hours ago
ਜੰਡਿਆਲਾ ਗੁਰੂ, 31 ਮਾਰਚ - (ਰਣਜੀਤ ਸਿੰਘ ਜੋਸਨ)- ਕੋਰੋਨਾ ਵਾਇਰਸ ਤੋਂ ਬਚਾਅ ਲਈ ਪੰਜਾਬ ਸਰਕਾਰ ਤੇ ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਪਿੰਡਾਂ ਵਿਚ ਸਪਰੇਅ ਕਰਾਉਣ ਲਈ ਬੀ.ਡੀ.ਪੀ.ਓ...
ਕੋਰੋਨਾ ਦਾ ਸ਼ੱਕੀ ਮਰੀਜ਼ ਡਾਕਟਰ ਹਸਪਤਾਲ 'ਚ ਦਾਖਲ
. . .  about 3 hours ago
ਮਲੋਟ, 31 ਮਾਰਚ (ਗੁਰਮੀਤ ਸਿੰਘ ਮੱਕੜ) - ਸਥਾਨਕ ਪੁੱਡਾ ਕਾਲੋਨੀ ਦਾ ਵਾਸੀ ਡਾਕਟਰ ਜੋ ਬੀਤੇ ਦਿਨੀਂ ਕੈਨੇਡਾ...
ਜ਼ਿਲ੍ਹੇ 'ਚ ਲਏ 169 'ਚੋਂ 139 ਸੈਂਪਲਾਂ ਆਏ ਨੈਗੇਟਿਵ- ਡਾ. ਜਸਬੀਰ ਸਿੰਘ
. . .  about 3 hours ago
ਹੁਸ਼ਿਆਰਪੁਰ, 31 ਮਾਰਚ (ਬਲਜਿੰਦਰਪਾਲ ਸਿੰਘ)- ਕੋਰੋਨਾ ਵਾਇਰਸ ਕੋਵਿਡ-19 ਦੇ ਸਬੰਧ 'ਚ ਅੱਜ ਵੀ ਜ਼ਿਲ੍ਹੇ ਲਈ ਇਹ...
ਇਕਾਂਤਵਾਸ ਕੀਤੇ ਘਰਾਂ ਵਿਚ ਕੂੜਾ ਚੁੱਕਣ ਲਈ ਕਾਰਪੋਰੇਸ਼ਨ ਨੇ ਕੀਤੇ ਵਿਸ਼ੇਸ਼ ਪ੍ਰਬੰਧ- ਕੋਮਲ ਮਿੱਤਲ
. . .  about 3 hours ago
ਅੰਮ੍ਰਿਤਸਰ, 31 ਮਾਰਚ (ਹਰਮਿੰਦਰ ਸਿੰਘ)- ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਵਿਦੇਸ਼ ਤੋਂ ਆਏ ਵਿਅਕਤੀ ਜਾਂ ਉਨ੍ਹਾਂ ਦੇ ਸਿੱਧੇ ...
ਹਕੀਮਪੁਰ ਦੇ ਜੰਮਪਲ ਦੀ ਇੰਗਲੈਂਡ 'ਚ ਕੋਰੋਨਾ ਵਾਇਰਸ ਨਾਲ ਹੋਈ ਮੌਤ
. . .  about 3 hours ago
ਕਣਕ ਨਾ ਮਿਲਣ 'ਤੇ ਪਹੂਵਿੰਡ ਵਿਖੇ ਮਜ਼ਦੂਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤੇ ਨਾਅਰੇਬਾਜ਼ੀ
. . .  about 3 hours ago
ਕਰਫ਼ਿਊ ਦੌਰਾਨ ਦੋ ਡੰਗ ਦੀ ਰੋਟੀ ਨੂੰ ਤਰਸ ਰਹੇ ਨੇ ਸ਼ਾਹਕੋਟ ਦੇ ਮੁਹੱਲਾ ਧੌੜਿਆ ਦੇ ਲੋਕ
. . .  about 3 hours ago
ਪੰਜਾਬ ਸਰਕਾਰ ਵੱਲੋਂ ਪੀ.ਸੀ.ਐੱਸ ਅਧਿਕਾਰੀਆਂ ਦੇ ਤਬਾਦਲੇ ਤੇ ਤਾਇਨਾਤੀਆਂ
. . .  about 3 hours ago
ਡਬਲਯੂ.ਐੱਚ.ਓ ਨੇ ਏਸ਼ੀਆ ਅਤੇ ਪ੍ਰਸ਼ਾਂਤ ਖੇਤਰਾਂ 'ਚ ਕੋਰੋਨਾ ਨਾਲ ਲੰਬੀ ਲੜਾਈ ਦੀ ਦਿੱਤੀ ਚੇਤਾਵਨੀ
. . .  about 4 hours ago
ਪੰਜਾਬ ਵਕਫ਼ ਬੋਰਡ ਵੱਲੋਂ ਸੀ.ਐਮ ਰਾਹਤ ਫ਼ੰਡ 'ਚ ਪੰਜਾਹ ਲੱਖ ਰੁਪਏ ਦੇਣ ਦਾ ਐਲਾਨ
. . .  about 4 hours ago
ਸ. ਮੁਖਤਾਰ ਸਿੰਘ ਨੂੰ ਮਿਲੀ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਵਜੋਂ ਜ਼ਿੰਮੇਵਾਰੀ
. . .  about 4 hours ago
ਕਰਫ਼ਿਊ ਦੇ ਦੋਰਾਂਨ ਘੁਬਾਇਆ ਪੁਲਿਸ ਚੌਂਕੀ ਦੇ ਨੇੜੇ ਦੋ ਦੁਕਾਨਾਂ ਤੋ ਚੋਰੀ
. . .  about 4 hours ago
ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 227 ਮਾਮਲੇ ਆਏ ਸਾਹਮਣੇ, 3 ਲੋਕਾਂ ਦੀ ਹੋਈ ਮੌਤ : ਸਿਹਤ ਮੰਤਰਾਲੇ
. . .  about 4 hours ago
ਪੁਲਿਸ ਦੀ ਸਖ਼ਤੀ ਦੇ ਬਾਵਜੂਦ ਵੀ ਲੋੜਵੰਦਾਂ ਦੀ ਸੇਵਾ ਕਰ ਰਹੇ ਹਨ ਸਮਾਜ ਸੇਵੀ
. . .  about 4 hours ago
ਸਰਹੱਦੀ ਜ਼ਿਲ੍ਹਾ ਪਠਾਨਕੋਟ ਦੇ ਲੋੜਵੰਦ ਤੇ ਬੇਸਹਾਰਾ ਲੋਕਾਂ ਲਈ ਸਹਾਰਾ ਬਣਿਆ ਇਤਿਹਾਸਕ ਗੁਰਦੁਆਰਾ ਸ੍ਰੀ ਬਾਰਠ ਸਾਹਿਬ
. . .  about 5 hours ago
ਪਿੰਡ ਖੁਰਮਣੀਆਂ ਤੋਂ ਕੋਰੋਨਾ ਦੇ ਸ਼ੱਕੀ ਵਿਅਕਤੀ ਦੀ ਰਿਪੋਰਟ ਆਈ ਨੈਗੇਟਿਵ
. . .  about 5 hours ago
ਬੀ.ਐੱਸ.ਐੱਫ ਨੇ ਸਰਹੱਦ ਤੋਂ ਤਿੰਨ ਕਿੱਲੋ ਹੈਰੋਇਨ ਕੀਤੀ ਬਰਾਮਦ
. . .  about 5 hours ago
ਮਜ਼ਦੂਰਾਂ ਨੇ ਆਪਣੇ ਘਰਾਂ ਅੱਗੇ ਰਾਸ਼ਨ ਲਈ ਖੜਕਾਏ ਖਾਲੀ ਭਾਂਡੇ
. . .  about 5 hours ago
ਕੋਰੋਨਾ ਵਾਇਰਸ ਨਾਲ ਸੰਕਰਮਿਤ 12 ਸਾਲਾ ਲੜਕੀ ਦੀ ਬੈਲਜੀਅਮ 'ਚ ਮੌਤ
. . .  about 5 hours ago
ਮੁਖਤਾਰ ਸਿੰਘ ਸ੍ਰੀ ਹਰਿਮੰਦਰ ਸਾਹਿਬ ਦੇ ਬਣੇ ਨਵੇਂ ਮੈਨੇਜਰ
. . .  about 6 hours ago
ਵਿੱਤ ਵਿਭਾਗ ਪੰਜਾਬ ਵਲੋਂ ਰਿਲੀਫ਼ ਫ਼ੰਡ ਲਈ ਮੁਲਾਜ਼ਮਾਂ ਦੀ ਤਨਖ਼ਾਹ ਕੱਟਣ ਸਬੰਧੀ ਪੱਤਰ ਜਾਰੀ
. . .  about 6 hours ago
ਦਿੱਲੀ ’ਚ ਮੁਹੱਲਾ ਕਲੀਨਿਕ ਦੇ ਡਾਕਟਰ ਨੂੰ ਹੋਇਆ ਕੋਰੋਨਾ
. . .  about 6 hours ago
ਪੰਜਾਬ ਤੋਂ ਬਾਹਰੀ ਸੂਬਿਆਂ ’ਚ ਗਈਆਂ ਕੰਬਾਈਨਾਂ ਜਲਦ ਸੂਬੇ ’ਚ ਵਾਪਸ ਮੰਗਵਾਈਆਂ ਜਾਣ - ਉਂਕਾਰ ਸਿੰਘ ਅਗੌਲ
. . .  about 6 hours ago
ਡਰੋਨ ਰਾਹੀਂ ਤੇਂਦੂਏ ਦੀ ਖੋਜ਼ ਜਾਰੀ
. . .  about 6 hours ago
ਮਿਡ ਡੇ ਮੀਲ : ਯੋਗ ਵਿਦਿਆਰਥੀਆਂ ਦੇ ਬੈਂਕ ਖਾਤਿਆਂ ’ਚ ਪੈਸੇ ਜਮਾਂ ਕਰਾਉਣ ਸਬੰਧੀ ਪੱਤਰ ਜਾਰੀ
. . .  about 6 hours ago
31 ਮਈ ਤੱਕ ਸੇਵਾ ਕਰਦੇ ਰਹਿਣਗੇ ਅੱਜ ਸੇਵਾ ਮੁਕਤ ਹੋਣ ਵਾਲੇ ਪੰਜਾਬ ਪੁਲਿਸ ਤੇ ਹੋਮਗਾਰਡ ਦੇ ਕਰਮਚਾਰੀ ਤੇ ਅਧਿਕਾਰੀ
. . .  about 6 hours ago
ਪੰਚਕੂਲਾ ’ਚ ਇਕ ਨਰਸ ਦਾ ਕੋਰੋਨਾਵਾਇਰਸ ਪਾਜ਼ੀਟਿਵ
. . .  about 6 hours ago
ਅਫ਼ਗ਼ਾਨਿਸਤਾਨ ’ਚ ਅੱਤਵਾਦੀ ਹਮਲੇ ’ਚ ਮਾਰੇ ਗਏ ਦੋ ਸਿੱਖਾਂ ਦੀਆਂ ਲਾਸ਼ਾਂ ਪੁੱਜੀਆਂ ਲੁਧਿਆਣਾ, ਕੀਤਾ ਗਿਆ ਅੰਤਿਮ ਸਸਕਾਰ
. . .  about 7 hours ago
ਜ਼ਿਲ੍ਹਾ ਸਿੱਖਿਆ ਅਧਿਕਾਰੀ ਸਮੇਤ ਵੱਖ ਵੱਖ ਪ੍ਰਿੰਸੀਪਲ ਹੋਏ ਸੇਵਾਮੁਕਤ
. . .  about 7 hours ago
ਪੀ.ਜੀ.ਆਈ. ’ਚ ਦਾਖਲ ਕੋਰੋਨਾਵਾਇਰਸ ਦੇ ਮਰੀਜ਼ ਦੀ ਹੋਈ ਮੌਤ
. . .  about 7 hours ago
ਪੰਜਾਬ ਦੇ ਸਮੂਹ ਕਾਲਜ ਤੇ ਯੂਨੀਵਰਸਿਟੀਆਂ ਨੂੰ 14 ਅਪ੍ਰੈਲ ਤੱਕ ਬੰਦ ਰੱਖਣ ਦੇ ਹੁਕਮ ਜਾਰੀ
. . .  about 7 hours ago
ਦੁਕਾਨ ਖੋਲ੍ਹਣ ਨੂੰ ਲੈ ਕੇ ਚੱਲੀ ਗੋਲੀ ’ਚ ਵਿਅਕਤੀ ਦੀ ਮੌਤ
. . .  about 7 hours ago
ਸਬਜ਼ੀ ਮੰਡੀ ਵਿਚ ਸਬਜ਼ੀ ਵੇਚਣ ਲਈ ਆਏ ਵਿਅਕਤੀ ਕਾਬੂ
. . .  about 7 hours ago
ਚੰਡੀਗੜ੍ਹ ’ਚ ਅੱਜ ਫਿਰ ਦਿਸਿਆ ਤੇਂਦੂਆ
. . .  about 8 hours ago
ਪੁਲਿਸ ਦੀ ਸਖ਼ਤੀ ਕਾਰਨ ਲੋਕ ਅੱਜ ਸੜਕਾਂ ’ਤੇ ਨਹੀਂ ਉਤਰੇ, ਉਲੰਘਣਾ ਕਰ ਰਹੇ 60 ਦੇ ਕਰੀਬ ਵਿਅਕਤੀਆਂ ਨੂੰ ਕੀਤਾ ਬੰਦ
. . .  about 8 hours ago
ਸਿੱਖਿਆ ਵਿਭਾਗ ਵੱਲੋਂ ਚੌਥੀ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਅਗਲੀ ਜਮਾਤ ਵਿਚ ਪ੍ਰਮੋਟ ਕਰਨ ਦਾ ਫ਼ੈਸਲਾ
. . .  about 8 hours ago
ਕੋਰੋਨਾਵਾਇਰਸ ਖਿਲਾਫ ਲੜਾਈ ’ਚ ਲਤਾ ਮੰਗੇਸ਼ਕਰ ਨੇ ਕੀਤੇ 25 ਲੱਖ ਦਾਨ
. . .  about 8 hours ago
ਤਪਾ ਦੇ ਇਕ ਸ਼ਰਾਬ ਠੇਕੇ ਨੂੰ ਸਿਵਲ ਪ੍ਰਸ਼ਾਸਨ ਨੇ ਲਗਾਇਆ ਤਾਲਾ
. . .  about 8 hours ago
ਪਾਕਿਸਤਾਨ ’ਚ ਡਾਕਟਰਾਂ ਵੱਲੋਂ ਲਿਫ਼ਾਫ਼ਿਆਂ ਵਾਲੀ ਕਿੱਟ ਪਾ ਕੇ ਨਿਭਾਈ ਜਾ ਰਹੀ ਹੈ ਡਿਊਟੀ
. . .  about 9 hours ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 6 ਮਾਘ ਸੰਮਤ 551

ਲੁਧਿਆਣਾ

ਕਾਰੋਬਾਰੀਆਂ ਤੇ ਵਪਾਰੀਆਂ ਵਲੋਂ ਸੀ.ਜੀ.ਐਸ.ਟੀ. ਦੇ ਭਿ੍ਸ਼ਟ ਅਧਿਕਾਰੀਆਂ ਦਾ ਪਰਦਾਫ਼ਾਸ਼ ਕਰਨ ਦਾ ਐਲਾਨ

ਲੁਧਿਆਣਾ, 18 ਜਨਵਰੀ (ਪੁਨੀਤ ਬਾਵਾ)-ਬੀਤੇ ਦਿਨ ਸੀ.ਜੀ.ਐਸ.ਟੀ. ਪ੍ਰੀਵੈਂਟਿੰਗ ਵਿੰਗ ਦੀ ਟੀਮ ਵੱਲੋਂ ਸਥਾਨਕ ਪੁਰਾਣਾ ਬਜਾਰ ਵਿਖੇ ਇਕ ਹੌਜ਼ਰੀ ਕਾਰਖਾਨੇ 'ਤੇ ਛਾਪੇਮਾਰੀ ਕਰਨ ਅਤੇ ਵਪਾਰੀਆਂ 'ਤੇ ਮਾਮਲਾ ਦਰਜ ਕਰਵਾਉਣ ਦੇ ਮਾਮਲੇ ਵਿਚ ਕਾਰੋਬਾਰੀਆਂ ਤੇ ਵਪਾਰੀਆਂ ਨੇ ਸੀ.ਜੀ.ਐਸ.ਟੀ. ਨਾਲ ਆਰ-ਪਾਰ ਦੀ ਲੜਾਈ ਲੜਨ ਦਾ ਫ਼ੈਸਲਾ ਕਰ ਲਿਆ ਹੈ | ਜਿਸ ਦੇ ਤਹਿਤ ਅੱਜ ਕਾਰੋਬਾਰੀ ਤੇ ਵਪਾਰੀ ਜਥੇਬੰਦੀਆਂ ਨੇ ਅਕਾਲ ਮਾਰਕੀਟ ਵਿਖੇ ਮੀਟਿੰਗ ਕਰਕੇ ਸੀ.ਜੀ.ਐਸ.ਟੀ. ਦੇ ਭਿ੍ਸ਼ਟ ਅਧਿਕਾਰੀਆਂ ਦਾ ਪਰਦਾਫ਼ਾਸ ਕਰਨ ਦਾ ਐਲਾਨ ਕੀਤਾ ਹੈ | ਤਲਾਬ ਬਾਜ਼ਾਰ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਵਿਨੋਦ ਜੈਨ, ਵਪਾਰ ਬਚਾਓ ਮੋਰਚਾ ਦੇ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ, ਵਪਾਰ ਮੰਡਲ ਦੇ ਸੁਨੀਲ ਮਹਿਰਾ, ਅਕਾਲਗੜ੍ਹ ਮਾਰਕੀਟ ਦੇ ਚੇਅਰਮੈਨ ਅਰਵਿੰਦਰ ਸਿੰਘ ਟੋਨੀ, ਕਿਤਾਬ ਬਜਾਰ ਐਸੋਸੀਏਸ਼ਨ ਦੇ ਪ੍ਰਧਾਨ ਜਸਪਾਲ ਸਿੰਘ ਬੰਟੀ, ਪ੍ਰਧਾਨ ਗਿਰਜਾ ਘਰ ਚੌਾਕ ਸੰਜੀਵ ਚੌਧਰੀ, ਮੰਨਾ ਸਿੰਘ ਨਗਰ ਦੇ ਪ੍ਰਧਾਨ ਗੁਰਵਿੰਦਰ ਸਿੰਘ, ਗੁਰਿੰਦਰ ਸਿੰਘ ਜੌਲੀ, ਬਿਜਲੀ ਮਾਰਕੀਟ ਦੇ ਪ੍ਰਧਾਨ ਜਸਮੀਤ ਸਿੰਘ ਮੱਕੜ ਨੇ ਕਿਹਾ ਕਿ ਜੀ.ਐਸ.ਟੀ., ਆਈ.ਟੀ., ਬਿਜਲੀ, ਪੀ.ਪੀ.ਸੀ.ਬੀ. ਅਤੇ ਹੋਰ ਵਿਭਾਗ ਦੇ ਅਧਿਕਾਰੀ ਵਪਾਰੀਆਂ ਨੂੰ ਜਾਣ ਬੁੱਝ ਕੇ ਤੰਗ ਕਰਕੇ ਉਨ੍ਹਾਂ ਤੋਂ ਰਿਸ਼ਵਤ ਲੈਂਦੇ ਹਨ | ਉਨ੍ਹਾਂ ਕਿਹਾ ਕਿ ਇਨ੍ਹਾਂ ਵਿਭਾਗਾਂ ਵਿਚ ਕਈ ਚੰਗੇ ਅਧਿਕਾਰੀ ਤੇ ਮੁਲਾਜ਼ਮ ਵੀ ਹਨ, ਜੋ ਵਪਾਰੀਆਂ ਤੇ ਕਾਰੋਬਾਰੀਆਂ ਦੀ ਸਹਾਇਤਾ ਕਰਦੇ ਹਨ | ਉਨ੍ਹਾਂ ਕਿਹਾ ਕਿ ਕਾਰੋਬਾਰੀਆਂ ਤੇ ਵਪਾਰੀਆਂ ਨੂੰ ਤੰਗ ਪ੍ਰੇਸ਼ਾਨ ਕਰਨ ਵਾਲਿਆਂ ਨਾਲ ਹੁਣ ਹਰ ਹੀਲੇ ਨਜਿੱਠਿਆ ਜਾਵੇਗਾ | ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਭਿ੍ਸ਼ਟ ਅਧਿਕਾਰੀਆਂ ਤੇ ਮੁਲਾਜ਼ਮਾਂ ਦੇ ਭਿ੍ਸ਼ਟਾਚਾਰ ਦੇ ਸਾਰੇ ਸਬੂਤ ਹਨ | ਜਿਸ ਸਬੰਧੀ ਉਹ ਸੋਮਵਾਰ 20 ਜਨਵਰੀ ਨੂੰ ਪੁਲਿਸ ਕਮਿਸਸ਼ਨਰ ਨੂੰ ਇਕ ਸ਼ਿਕਾਇਤ ਦੇਣਗੇ | ਉਨ੍ਹਾ ਕਿਹਾ ਕਿ ਸ਼ਿਕਾਇਤ ਵਿਚ ਸਾਰੇ ਭਿ੍ਸ਼ਟ ਅਧਿਕਾਰੀਆਂ ਨੂੰ ਨੰਗਾ ਕਰਨ ਲਈ ਹਰ ਉਪਰਾਲਾ ਕੀਤਾ ਜਾਵੇਗਾ | ਮੀਟਿੰਗ ਵਿਚ ਹਾਜ਼ਰ ਕਾਰੋਬਾਰੀਆਂ ਤੇ ਵਪਾਰੀਆਂ ਨੇ ਵੱਖ-ਵੱਖ ਵਿਭਾਗਾਂ ਵੱਲੋਂ ਮਾਰੇ ਜਾਂਦੇ ਨਜਾਇਜ਼ ਛਾਪਿਆਂ ਦੀ ਕਰੜੇ ਸ਼ਬਦਾਂ ਵਿਚ ਨਿੰਦਾ ਵੀ ਕੀਤੀ | ਉਨ੍ਹਾਂ ਕਿਹਾ ਕਿ ਦੋ ਦਿਨ ਪਹਿਲਾਂ ਸੀ.ਜੀ.ਐਸ.ਟੀ. ਟੀਮ ਨੇ ਹੌਜ਼ਰੀ ਕਾਰਖਾਨੇ ਵਿਚ ਛਾਪਾ ਮਾਰਿਆ ਸੀ ਅਤੇ ਰਿਸ਼ਵਤ ਦੀ ਮੰਗ ਕੀਤੀ ਸੀ | ਜਿਸ ਸਬੰਧੀ ਉਨ੍ਹਾਂ ਕੋਲ ਸਾਰੇ ਸਬੂਤ ਹਨ | ਉਨ੍ਹਾਂ ਕਿਹਾ ਕਿ ਜੇਕਰ ਛਾਪੇਮਾਰੀਆਂ ਦੇ ਨਾਮ 'ਤੇ ਕਾਰੋਬਾਰੀਆਂ ਤੇ ਵਪਾਰੀਆਂ ਨੂੰ ਤੰਗ ਪ੍ਰੇਸ਼ਾਨ ਕਰਨ ਦੀ ਕਿਸੇ ਵਿਭਾਗ ਨੇ ਕੋਸ਼ਿਸ਼ ਕੀਤੀ | ਤਾਂ ਇਸ ਦੇ ਖਿਲਾਫ਼ ਅੰਦੋਲਨ ਆਰੰਭ ਕੀਤਾ ਜਾਵੇਗਾ | ਇਸ ਮੌਕੇ ਸਕੂਟਰ ਮਾਰਕੀਟ ਐਸੋਸੀਏਸ਼ਨ ਦੇ ਰਜਿੰਦਰਪਾਲ ਸਿੰਘ ਲਵਲੀ, ਇਲੈਕਟ੍ਰਾਨਿਕ ਬਾਜ਼ਾਰ ਦੇ ਸੁਖਵਿੰਦਰ ਸਿੰਘ, ਸਰਬਜੀਤ ਸਿੰਘ ਸ਼ੰਟੀ, ਸਤਪਾਲ ਸ਼ਰਮਾ, ਬਲਜੀਤ ਸਿੰਘ ਤਲਾਬ ਮੰਦਰ ਐਸੋਸੀਏਸ਼ਨ, ਰਮੇਸ਼ ਜੈਨ ਹੌਜ਼ਰੀ ਐਸੋਸੀਏਸ਼ਨ, ਮੈਡੀਸਨ ਐਸੋਸੀਏਸ਼ਨ ਕਪਿਲਾ ਤੇ ਨਵੀਨ, ਏ.ਸੀ. ਮਾਰਕੀਟ ਦੇ ਗੁਰਚਰਨ ਸਿੰਘ, ਖੁਸ਼ਜੀਤ ਸਿੰਘ, ਰੂਬਲ ਢੱਲ, ਅਰਵਿੰਦਰ ਸਿੰਘ ਮੱਕੜ,ਨਵਲ ਜੈਨ,ਸੁਰਿੰਦਰ ਸਿੰਘ, ਪਰਮਿੰਦਰ ਸਿੰਘ, ਜਗਜੀਤ ਸਿੰਘ ਆਦਿ ਹਾਜ਼ਰ ਸਨ¢

ਖ਼ਤਰਨਾਕ ਲੁਟੇਰਾ ਗਰੋਹ ਦੇ ਚਾਰ ਮੈਂਬਰ ਗਿ੍ਫ਼ਤਾਰ

ਲੁਧਿਆਣਾ, 18 ਜਨਵਰੀ (ਕਿਸ਼ਨ ਬਾਲੀ)-ਮਹਾਂਨਗਰ ਪੁਲਿਸ ਨੇ ਖ਼ਤਰਨਾਕ ਲੁਟੇਰਾ ਗਰੋਹ ਦੇ ਚਾਰ ਮੈਂਬਰਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜੇ ਵਿੱਚੋ ਲੱਖਾਂ ਰੁਪਏ ਕੀਮਤ ਦਾ ਸਮਾਨ ਬਰਾਮਦ ਕੀਤਾ ਹੈ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਏ.ਡੀ.ਸੀ.ਪੀ ਸ. ਅਜਿੰਦਰ ਸਿੰਘ ...

ਪੂਰੀ ਖ਼ਬਰ »

ਸਨਅਤਕਾਰਾਂ ਤੇ ਕਾਰੋਬਾਰੀਆਂ ਕੀਤਾ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਵਲੋਂ ਲਗਾਏ ਨਵੇਂ ਟੈਕਸ ਦਾ ਵਿਰੋਧ

ਲੁਧਿਆਣਾ, 18 ਜਨਵਰੀ (ਪੁਨੀਤ ਬਾਵਾ)-ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਅਧੀਨ ਆਉਂਦੀਆਂ ਸੜਕਾਂ ਦੀ ਬਿਨ੍ਹਾਂ ਐਨ.ਓ.ਸੀ. ਲਏ ਵਰਤੋਂ ਕਰਨ ਵਾਲਿਆਂ ਨੂੰ ਜ਼ਿਲ੍ਹਾ ਪ੍ਰੀਸ਼ਦ ਵੱਲੋਂ ਨੋਟਿਸ ਜਾਰੀ ਕੀਤੇ ਗਏ ਹਨ | ਜਿਸ ਕਰਕੇ ਸਨਅਤਕਾਰਾਂ ਤੇ ਕਾਰੋਬਾਰੀਆਂ ਵਿਚ ਭਾਰੀ ...

ਪੂਰੀ ਖ਼ਬਰ »

ਸਾਈਕਲ ਸਨਅਤ ਨੂੰ ਗੁਣਵੱਤਾ ਵਾਲੇ ਪਾਸੇ ਲੈ ਕੇ ਜਾਣ ਲਈ ਯੂ.ਸੀ.ਪੀ.ਐਮ.ਏ. ਵਿਖੇ ਸੈਮੀਨਾਰ

ਲੁਧਿਆਣਾ, 18 ਜਨਵਰੀ (ਪੁਨੀਤ ਬਾਵਾ)-ਯੂਨਾਈਟਿਡ ਸਾਈਕਲ ਐਾਡ ਪਾਰਟਸ ਮੈਨੂੰਫ਼ੈਕਚਰਜ਼ ਐਸੋਸੀਏਸ਼ਨ (ਯੂ. ਸੀ. ਪੀ. ਐਮ. ਏ.) ਵਿਖੇ ਅੱਜ ਸਾਈਕਲ ਸਨਅਤ ਨੂੰ ਗੁਣਵੱਤਾ ਤੇ ਚਾਲਕਾਂ ਦੀ ਸੁਰੱਖਿਆ ਵਾਲੇ ਪਾਸੇ ਲੈ ਕੇ ਜਾਣ ਦੇ ਮਕਸਦ ਨਾਲ ਇਕ ਸੈਮੀਨਾਰ ਕਰਵਾਇਆ ਗਿਆ | ਜਿਸ ਵਿਚ ...

ਪੂਰੀ ਖ਼ਬਰ »

ਕਾਰੋਬਾਰੀ ਨਾਲ ਹੋਈ 9 ਲੱਖ ਤੋਂ ਵੀ ਵੱਧ ਦੀ ਲੁੱਟ

ਲੁਧਿਆਣਾ, 18 ਜਨਵਰੀ (ਕਿਸ਼ਨ ਬਾਲੀ)-ਲੁਧਿਆਣਾ ਪੁਲਿਸ ਦੇ ਸੁਰੱਖਿਆ ਪ੍ਰਬੰਧਾਂ ਦੇ ਦਾਅਵਿਆਂ ਨੂੰ ਚੈਲੇਂਜ ਕਰਦੇ ਹੋਏ ਬਦਮਾਸ਼ਾਂ ਵਲੋਂ ਲੁੱਟ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ | ਅਜਿਹੇ ਹੀ ਇਕ ਹੋਰ ਮਾਮਲੇ ਵਿੱਚ ਸ਼ੁੱਕਰਵਾਰ ਦੇਰ ਰਾਤ ...

ਪੂਰੀ ਖ਼ਬਰ »

ਧੁੰਦ ਨੇ ਕੀਤੀ ਜੀਵਨ ਦੀ ਰਫ਼ਤਾਰ ਮੱਠੀ

ਫੁੱਲਾਂਵਾਲ, 18 ਜਨਵਰੀ (ਮਨਜੀਤ ਸਿੰਘ ਦੱਗਰੀ)-ਕੱਲ੍ਹ ਨਿਕਲੀ ਮੱਠੀ ਧੁੱਪ ਦਾ ਭਾਵੇ ਲੋਕਾਂ ਨੇ ਅਨੰਦ ਮਾਣਿਆ, ਪਰ ਪਿਛਲੇ ਦੋ ਦਿਨਾਂ ਤੋਂ ਪੈ ਰਹੀ ਸਖ਼ਤ ਠੰਢ ਨਾਲ ਜਿੱਥੇ ਠਾਰੀ ਚੜ੍ਹੀ ਹੋਈ ਹੈ, ਉਥੇ ਹੀ ਅੱਜ ਦੇਰ ਸਵੇਰ ਪਈ ਸੰਘਣੀ ਧੁੰਦ ਨੇ ਜੀਵਨ ਦੀ ਰਫ਼ਤਾਰ ਵੀ ਮੱਠੀ ...

ਪੂਰੀ ਖ਼ਬਰ »

ਪ੍ਰਾਪਰਟੀ ਟੈਕਸ ਅਦਾ ਨਾ ਕਰਨ ਵਾਲੇ ਸ਼ਰਾਬ ਠੇਕੇਦਾਰਾਂ ਖਿਲਾਫ਼ ਹੋਵੇਗੀ ਸਖ਼ਤ ਕਾਰਵਾਈ

ਲੁਧਿਆਣਾ, 18 ਜਨਵਰੀ (ਅਮਰੀਕ ਸਿੰਘ ਬੱਤਰਾ)-ਨਗਰ ਨਿਗਮ ਪ੍ਰਸ਼ਾਸਨ ਵਲੋਂ ਹਰ ਹੀਲਾ ਵਸੀਲਾ ਵਰਤਕੇ ਸ਼ਰਾਬ ਦੇ ਠੇਕੇਦਾਰਾਂ ਤੋਂ ਪ੍ਰਾਪਰਟੀ ਟੈਕਸ ਵਸੂਲਣ ਲਈ ਪਿਛਲੇ 2-3 ਸਾਲ ਤੋਂ ਕੋਸ਼ਿਸ਼ ਕੀਤੀ ਜਾ ਰਹੀ ਹੈ, ਪੰ੍ਰਤੂ ਜ਼ਿਆਦਾਤਰ ਠੇਕੇਦਾਰ ਕਥਿਤ ਤੌਰ 'ਤੇ ਜਾਅਲੀ ...

ਪੂਰੀ ਖ਼ਬਰ »

ਗੁਰੂਆਂ-ਪੀਰਾਂ ਦੀ ਧਰਤੀ ਹੈ ਪੰਜਾਬ-ਹਰਸਿਮਰਤ ਕੌਰ ਬਾਦਲ

ਲੁਧਿਆਣਾ, 18 ਜਨਵਰੀ (ਕਵਿਤਾ ਖੁੱਲਰ)-ਗੁਰੂਆਂ ਪੀਰਾਂ ਦੀ ਧਰਤੀ ਹੈ ਪੰਜਾਬ, ਪੰਜਾਬ ਦੀ ਸੁੱਖ ਸ਼ਾਂਤੀ ਲਈ ਮਾਂ ਬਗਲਾਮੁਖੀ ਧਾਮ 'ਚ ਅਖੰਡ ਮਹਾਂਯੱਗ ਹੋਣਾ ਸਾਰੇ ਦੇਸ਼ ਵਾਸੀਆਂ ਲਈ ਸ਼ੁਭ ਸੰਕੇਤ ਹੈ | ਇਸਦਾ ਸਿਹਰਾ ਯੋਗੀ ਸੱਤਿਆਨਾਥ ਮਹਾਰਾਜ, ਧਾਮ ਸੇਵਕ ਪ੍ਰਵੀਨ ...

ਪੂਰੀ ਖ਼ਬਰ »

ਆਉਂਦੇ 6 ਮਹੀਨਿਆਂ ਵਿਚ ਗਿੱਲ ਹਲਕੇ ਦੀ ਨੁਹਾਰ ਬਦਲ ਦੇਵਾਂਗਾ-ਵਿਧਾਇਕ ਵੈਦ

ਫੁੱਲਾਂਵਾਲ, 18 ਜਨਵਰੀ (ਮਨਜੀਤ ਸਿੰਘ ਦੱਗਰੀ)-ਗਿੱਲ ਹਲਕੇ ਵਿਚ ਵਿਕਾਸ ਕਾਰਜ਼ ਰੁਕਣ ਨਹੀਂ ਦਿੱਤੇ ਜਾਣਗੇ, ਗਲੀਆਂ ਸੜਕਾਂ 'ਤੇ ਸੀਵਰੇਜ ਦੇ ਰਹਿੰਦੇ ਕੰਮ ਮੁੜ ਜਲਦੀ ਸ਼ੁਰੂ ਕਰਵਾ ਕੇ ਆਉਂਦੇ 6 ਮਹੀਨਿਆਂ ਵਿਚ ਹਲਕੇ ਦੀ ਨੁਹਾਰ ਬਦਲ ਦੇਵਾਂਗਾ¢ ਸ਼ਹਿਰ ਦੇ ਨਾਲ ...

ਪੂਰੀ ਖ਼ਬਰ »

ਪੰਜਾਬ ਯੂਥ ਵਿਕਾਸ ਬੋਰਡ ਵਲੋਂ ਹਰੇਕ ਜ਼ਿਲ੍ਹਾ ਪੱਧਰ 'ਤੇ ਲਗਾਏ ਜਾਣਗੇ ਯੂਥ ਕੋਆਰਡੀਨੇਟਰ-ਚੇਅਰਮੈਨ ਬਿੰਦਰਾ

ਲੁਧਿਆਣਾ, 18 ਜਨਵਰੀ (ਕਵਿਤਾ ਖੁੱਲਰ)-ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਸ. ਸੁਖਵਿੰਦਰ ਸਿੰਘ ਬਿੰਦਰਾ ਨੇ ਐਲਾਨ ਕੀਤਾ ਹੈ ਕਿ ਪੰਜਾਬ ਸਰਕਾਰ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਨੂੰ ਬਿਹਤਰ ਤਰੀਕੇ ਨਾਲ ਲੋਕਾਂ ਵਿਚ ਲਿਜਾਣ ਲਈ ਬੋਰਡ ਵਲੋਂ ਹਰੇਕ ਜ਼ਿਲ੍ਹਾ ...

ਪੂਰੀ ਖ਼ਬਰ »

ਲਿੱਪ ਆਗੂ ਤੇ ਕੌਾਸਲਰ ਕਲੇਰ ਨੇ 50 ਤੋਂ ਵੱਧ ਲਾਭਪਾਤਰੀਆਂ ਨੂੰ ਪੈਨਸ਼ਨਾਂ ਦੀਆਂ ਚਿੱਠੀਆਂ ਵੰਡੀਆਂ

ਲੁਧਿਆਣਾ, 18 ਜਨਵਰੀ (ਪੁਨੀਤ ਬਾਵਾ)-ਲੋਕ ਇਨਸਾਫ਼ ਪਾਰਟੀ ਦੇ ਸੀਨੀਅਰ ਆਗੂ ਤੇ ਵਾਰਡ ਨੰਬਰ 36 ਦੇ ਕੌਾਸਲਰ ਹਰਵਿੰਦਰ ਸਿਘ ਕਲੇਰ ਵੱਲੋਂ ਲਾਭਪਾਤਰੀਆਂ ਨੂੰ ਪੈਨਸ਼ਨਾਂ ਦੀਆਂ ਚਿੱਠੀਆਂ ਵੰਡਣ ਦਾ ਰੁਝਾਨ ਨੂੰ ਅੱਗੇ ਤੋਰਦੇ ਹੋਏ ਅੱਜ ਆਪਣੇ ਦਫ਼ਤਰ ਵਿਖੇ 50 ਤੋਂ ਵੱਧ ...

ਪੂਰੀ ਖ਼ਬਰ »

ਤਖਤੂਪੁਰਾ ਵਿਖੇ 40 ਮੁਕਤਿਆਂ ਦੇ ਸ਼ਹੀਦੀ ਜੋੜ ਮੇਲੇ 'ਤੇ ਖੂਨਦਾਨ ਕੈਂਪ ਲਗਾਇਆ

ਲੁਧਿਆਣਾ, 18 ਜਨਵਰੀ (ਕਵਿਤਾ ਖੁੱਲਰ)-ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ 'ਤੇ ਇਤਿਹਾਸਕ ਗੁਰਦੁਆਰਾ ਤਖਤੂਪੁਰਾ ਸਾਹਿਬ ਵਿਖੇ ਮਾਘੀ ਦੇ ਸਾਲਾਨਾ ਜੋੜ ਮੇਲੇ ਮੌਕੇ ...

ਪੂਰੀ ਖ਼ਬਰ »

ਸ਼ਿਵਾਲਿਕ ਦੀ ਅਗਵਾਈ ਹੇਠ ਸਕੂਲੀ ਬੱਚਿਆਂ ਨੂੰ ਸੰਤਾਂ ਨੇ ਵੰਡੀਆਂ ਵਰਦੀਆਂ

ਇਯਾਲੀ/ਥਰੀਕੇ, 18 ਜਨਵਰੀ (ਰਾਜ ਜੋਸ਼ੀ)-ਗੁਰੂ ਨਾਨਕ ਦਰਬਾਰ ਪਿੰਡ ਝਾਂਡੇ ਵਿਖੇ ਮਹਾਂਪੁਰਸ਼ ਸੰਤ ਰਾਮਪਾਲ ਸਿੰਘ ਝਾਂਡੇ ਦੇ ਜਨਮਦਿਨ 'ਤੇ ਹੋਏ ਸਮਾਗਮ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਦਰਸ਼ਨ ਸਿੰਘ ਸ਼ਿਵਾਲਿਕ ਦੀ ਅਗਵਾਈ ਹੇਠ ਸਰਕਾਰੀ ...

ਪੂਰੀ ਖ਼ਬਰ »

ਗਲਤ ਤਰੀਕੇ ਨਾਲ ਲੋਡ ਕੀਤੇ ਵਾਹਨ ਬਣ ਸਕਦੇ ਹਨ ਸੜਕੀ ਦੁਰਘਟਨਾਵਾਂ ਦਾ ਕਾਰਨ

ਫੁੱਲਾਂਵਾਲ, 18 ਜਨਵਰੀ (ਮਨਜੀਤ ਸਿੰਘ ਦੱਗਰੀ)-ਕੁੱਝ ਨਿੱਜ ਸਵਾਰਥੀ ਲੋਕ ਆਪਣੇ ਸੌੜੇ ਸੁਆਰਥੀ ਹਿੱਤਾਂ ਖਾਤਰ ਸੜਕ 'ਤੇ ਵਿਚਰ ਰਹੇ ਹੋਰ ਲੋਕਾਂ ਦੀ ਜਾਨ ਦੀ ਜ਼ਰਾ ਜਿੰਨੀ ਵੀ ਪ੍ਰਵਾਹ ਨਹੀਂ ਕਰਦੇ, ਚਾਹੇ ਉਨ੍ਹਾਂ ਵਲੋਂ ਕੀਤੀ ਛੋਟੀ ਜਿਹੀ ਲਾਪ੍ਰਵਾਹੀ ਕਾਰਨ ਉਨ੍ਹਾਂ ...

ਪੂਰੀ ਖ਼ਬਰ »

ਪਿਆਰਾ ਸਿੰਘ ਨੂੰ ਵੱਖ-ਵੱਖ ਆਗੂਆਂ ਵਲੋਂ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ

ਲੁਧਿਆਣਾ, 18 ਜਨਵਰੀ (ਕਵਿਤਾ ਖੁੱਲਰ)-ਸ਼੍ਰੋਮਣੀ ਅਕਾਲੀ ਦਲ ਲੁਧਿਆਣਾ ਸ਼ਹਿਰੀ ਇਕਾਈ ਦੇ ਜਨਰਲ ਸਕੱਤਰ ਸ. ਮਹਿੰਦਰ ਸਿੰਘ ਕੰਡਾ ਦੇ ਵੱਡੇ ਭਰਾ ਸ. ਪਿਆਰਾ ਸਿੰਘ (56) ਜੋ ਪ੍ਰਮਾਤਮਾ ਵਲੋਂ ਬਖਸ਼ੀ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਅਕਾਲ ਚਲਾਣਾ ਕਰ ਗਏ ਸਨ, ਉਨ੍ਹਾਂ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ 4 ਜ਼ਖਮੀ

ਖੰਨਾ, 18 ਜਨਵਰੀ (ਮਨਜੀਤ ਸਿੰਘ ਧੀਮਾਨ)- ਬੀਤੀ ਰਾਤ ਇਕ ਸੜਕ ਹਾਦਸੇ ਵਿਚ ਮੋਟਰਸਾਈਕਲ 'ਤੇ ਸਵਾਰ 2 ਔਰਤਾਂ ਅਤੇ 1 ਬੱਚੇ ਸਮੇਤ ਚਾਰਾਂ ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ | ਜੰਟੀ ਵਾਸੀ ਭਵਾਨੀਗੜ੍ਹ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਮੋਟਰਸਾਈਕਲ 'ਤੇ ਜਾ ਰਿਹਾ ...

ਪੂਰੀ ਖ਼ਬਰ »

ਘੁਮਾਰ ਮੰਡੀ ਨੂੰ ਸਮਾਰਟ ਸਿਟੀ ਯੋਜਨਾ ਤਹਿਤ ਕੀਤਾ ਜਾਵੇਗਾ ਵਿਕਸਿਤ

ਲੁਧਿਆਣਾ, 18 ਜਨਵਰੀ (ਅਮਰੀਕ ਸਿੰਘ ਬੱਤਰਾ)-ਸ਼ਹਿਰ ਦੀ ਪ੍ਰਮੁੱਖ ਮਾਰਕੀਟ ਘੁਮਾਰ ਮੰਡੀ ਨੂੰ ਸਮਾਰਟ ਸਿਟੀ ਯੋਜਨਾ ਤਹਿਤ ਵਿਕਸਤ ਕਰਨ ਦੇ ਫੈਸਲੇ 'ਤੇ ਅਮਲ ਸ਼ੁਰੂ ਹੋ ਗਿਆ ਹੈ, ਜਿਸ ਤਹਿਤ ਮਾਰਕੀਟ ਵਿਚ ਬਿਜਲੀ, ਮੋਬਾਇਲ ਦੀਆਂ ਤਾਰਾਂ ਅੰਡਰਗਰਾਊਾਡ ਕਰਨ, ਸੋਲਰ ...

ਪੂਰੀ ਖ਼ਬਰ »

ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਜ਼ਿਲ੍ਹਾ ਪੱਧਰੀ ਕੈਂਪ ਕੱਲ੍ਹ

* ਡੇਹਲੋਂ ਸਥਿਤ ਬੀ. ਡੀ. ਪੀ. ਓ. ਦਫ਼ਤਰ ਵਿਖੇ ਕੀਤੀ ਜਾਵੇਗੀ ਯੋਗ ਲਾਭਪਾਤਰੀਆਂ ਦੀ ਸ਼ਨਾਖ਼ਤ * ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ਲਈ ਲੋਕ ਕੈਂਪ ਵਿਚ ਸ਼ਮੂਲੀਅਤ ਕਰਨ-ਡਿਪਟੀ ਕਮਿਸ਼ਨਰ ਲੁਧਿਆਣਾ, 18 ਜਨਵਰੀ (ਕਵਿਤਾ ਖੁੱਲਰ)-ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ...

ਪੂਰੀ ਖ਼ਬਰ »

ਟੀਟੂ ਬਾਣੀਆ ਵਲੋਂ ਸੀਟੀਆਂ ਵਜਾ ਕੇ ਨਿੱਜੀ ਸਕੂਲਾਂ ਦੀ ਲੁੱਟ ਦੇ ਿਖ਼ਲਾਫ਼ ਪ੍ਰਦਰਸ਼ਨ

ਲੁਧਿਆਣਾ, 18 ਜਨਵਰੀ (ਪੁਨੀਤ ਬਾਵਾ)-ਲੋਕ ਸਭਾ ਹਲਕਾ ਲੁਧਿਆਣਾ ਤੋਂ ਲੋਕ ਸਭਾ ਦੀ ਚੋਣ ਲੜਨ ਵਾਲੇ ਟੀਟੂ ਬਾਣੀਆ ਨੇ ਆਪਣੇ ਸਾਥੀਆਂ ਨਾਲ ਸੀਟੀਆਂ ਵਜਾ ਕੇ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਦਫ਼ਤਰ ਸਾਹਮਣੇ ਅੱਜ ਨਿੱਜੀ ਸਕੂਲਾਂ ਦੀ ਲੁੱਟ ਦੇ ਖਿਲਾਫ਼ ਪ੍ਰਦਰਸ਼ਨ ਕੀਤਾ | ...

ਪੂਰੀ ਖ਼ਬਰ »

ਬਾਬਾ ਬੰਦਾ ਸਿੰਘ ਬਹਾਦਰ ਬਾਰੇ ਅਕਾਲੀ ਆਗੂ ਭੂੰਦੜ ਵਲੋਂ ਕੀਤੀ ਬਿਆਨਬਾਜ਼ੀ ਨਿੰਦਣਯੋਗ-ਬਾਵਾ

ਲੁਧਿਆਣਾ, 18 ਜਨਵਰੀ (ਕਵਿਤਾ ਖੁੱਲਰ)-ਬਾਬਾ ਬੰਦਾ ਸਿੰਘ ਬਹਾਦਰ ਅੰਤਰ-ਰਾਸ਼ਟਰੀ ਫਾਊਡੇਸ਼ਨ ਦੇ ਪ੍ਰਧਾਨ ਕਿ੍ਸ਼ਨ ਕੁਮਾਰ ਬਾਵਾ ਨੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾਉਣ ਵਾਲੇ ਮਹਾਨ ਯੋਧੇ ਜਰਨੈਲ ਬਾਬਾ ਬੰਦਾ ਸਿੰਘ ਬਹਾਦੁਰ ਬਾਰੇ ਅਕਾਲੀ ਆਗੂ ਬਲਵਿੰਦਰ ਸਿੰਘ ...

ਪੂਰੀ ਖ਼ਬਰ »

ਪੰਜਾਬੀ ਸਾਹਿਤ ਅਕਾਦਮੀ ਵਲੋਂ ਡਾ. ਰਵਿੰਦਰ ਸਿੰਘ ਰਵੀ ਯਾਦਗਾਰੀ ਪੁਰਸਕਾਰ ਨਾਲ ਡਾ. ਬਲਦੇਵ ਸਿੰਘ ਧਾਲੀਵਾਲ ਦਾ ਸਨਮਾਨ

ਲੁਧਿਆਣਾ, 18 ਜਨਵਰੀ (ਕਵਿਤਾ ਖੁੱਲਰ)-ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵਲੋਂ ਡਾ. ਰਵਿੰਦਰ ਸਿੰਘ ਰਵੀ ਯਾਦਗਾਰੀ ਲੈਕਚਰ ਕਰਵਾਇਆ ਗਿਆ | ਇਹ ਲੈਕਚਰ ਵਿਸ਼ਵ ਪ੍ਰਸਿੱਧ ਅਰਥ ਸ਼ਾਸਤਰੀ ਅਤੇ ਜੇ.ਐਨ.ਯੂ., ਦਿੱਲੀ ਦੇ ਪ੍ਰੋਫ਼ੈਸਰ ਅਰੁਣ ਕੁਮਾਰ ਨੇ 'ਭਾਰਤ ਦਾ ਮੌਜੂਦਾ ...

ਪੂਰੀ ਖ਼ਬਰ »

-ਸਮਾਰਟ ਸਿਟੀ ਯੋਜਨਾ- ਇਕ ਹਫ਼ਤੇ ਤੋਂ ਐਲ.ਈ.ਡੀ. ਲਾਈਟਾਂ ਦੀ ਮੁਰੰਮਤ ਦਾ ਕੰਮ ਠੱਪ ਹੋਣ ਕਾਰਨ ਨਿਜੀ ਕੰਪਨੀ ਦੀ ਕਾਰਗੁਜ਼ਾਰੀ ਮੁੜ ਆਈ ਸ਼ੱਕ ਦੇ ਘੇਰੇ 'ਚ

ਲੁਧਿਆਣਾ, 18 ਜਨਵਰੀ (ਅਮਰੀਕ ਸਿੰਘ ਬੱਤਰਾ)-ਸ਼ਹਿਰ ਦੇ ਕਈ ਇਲਾਕਿਆਂ 'ਚ ਖਰਾਬ ਐਲ.ਈ.ਡੀ ਲਾਈਟਾਂ ਇਕ ਹਫ਼ਤੇ ਤੋਂ ਠੀਕ ਨਾ ਕੀਤੇ ਜਾਣ ਕਾਰਨ ਲਾਈਟਾਂ ਲਗਾਉਣ ਦਾ ਕੰਮ ਕਰ ਰਹੀ ਟਾਟਾ ਕੰਪਨੀ ਦੀ ਕਾਰਗੁਜ਼ਾਰੀ ਮੁੜ ਸ਼ੱਕ ਦੇ ਘੇਰੇ 'ਚ ਆ ਗਈ ਹੈ | ਟਾਟਾ ਕੰਪਨੀ ਵਲੋਂ ਮਈ 2019 ...

ਪੂਰੀ ਖ਼ਬਰ »

ਗੱਤਾ ਪਿੰ੍ਰਟਿੰਗ ਪ੍ਰੈੱਸ ਫੈਕਟਰੀ 'ਚ ਅੱਗ ਲੱਗਣ ਕਾਰਨ ਲੱਖਾਂ ਦਾ ਸਾਮਾਨ ਸੜਿਆ

ਲੁਧਿਆਣਾ, 18 ਜਨਵਰੀ (ਅਮਰੀਕ ਸਿੰਘ ਬੱਤਰਾ)-ਛਨੀਵਾਰ ਸ਼ਾਮ ਨੂੰ ਮੁਹੱਲਾ ਸੂਦਾ ਨੇੜੇ ਦਰੇਸੀ ਮੈਦਾਨ ਸਥਿਤ ਗੱਤੇ ਦੀ ਪਿ੍ੰਟਿੰਗ ਫੈਕਟਰੀ ਨੂੰ ਅੱਗ ਲੱਗ ਜਾਣ ਕਾਰਨ ਲੱਖਾਂ ਦਾ ਸਮਾਨ ਸੜ ਗਿਆ | ਅੱਗ ਤੋਂ ਨਿਕਲਦੇ ਧੰੂਏਾ ਕਾਰਨ ਆਸਪਾਸ ਦੇ ਲੋਕਾਂ 'ਚ ਵੀ ਦਹਿਸ਼ਤ ਫੈਲ ...

ਪੂਰੀ ਖ਼ਬਰ »

ਸਕੂਲ ਬੱਸ ਦੀ ਲਪੇਟ ਵਿਚ ਆਏ ਮਾਂ-ਪੁੱਤ ਫੱਟੜ

ਲੁਧਿਆਣਾ, 18 ਜਨਵਰੀ (ਕਿਸ਼ਨ ਬਾਲੀ)- ਮਹਾਂਨਗਰ ਦੇ ਢੰਡਾਰੀ ਇਲਾਕੇ ਵਿਚ ਸਕੂਲ ਬੱਸ ਦੀ ਲਪੇਟ ਵਿਚ ਆਉਣ ਕਾਰਨ ਛੇ ਸਾਲਾ ਬੱਚਾ ਅਤੇ ਉਸਦੀ ਮਾਂ ਗੰਭੀਰ ਰੂਪ ਵਿਚ ਫੱਟੜ ਹੋ ਗਏ ¢ ਦੁਰਘਟਨਾ ਵਿਚ ਫੱਟੜ ਮਾਂ ਅਤੇ ਬੇਟੇ ਨੂੰ ਸਥਾਨਕ ਮੋਹਣ ਦੇਈ ਕੈਂਸਰ ਹਸਪਤਾਲ ਵਿਚ ਦਾਖ਼ਲ ...

ਪੂਰੀ ਖ਼ਬਰ »

ਪੀ.ਏ.ਯੂ. 'ਚ ਫ਼ਸਲਾਂ 'ਚ ਸਬਜ਼ੀਆਂ ਦੇ ਬੀਜ ਉਤਪਾਦਨ ਬਾਰੇ ਲੱਗਾ ਸਿਖਲਾਈ ਕੈਂਪ

ਲੁਧਿਆਣਾ, 18 ਜਨਵਰੀ (ਬੀ.ਐਸ.ਬਰਾੜ)-ਨਿਰਦੇਸ਼ਕ (ਬੀਜ) ਦਫ਼ਤਰ, ਪੀ.ਏ.ਯੂ ਵਲੋਂ ' ਫ਼ਸਲਾਾ ਅਤੇ ਸਬਜ਼ੀਆਂ ਦਾ ਬੀਜ ਉਤਪਾਦਨ' ਬਾਰੇ ਇਕ ਰੋਜ਼ਾ ਸਿਖਲਾਈ ਕੈਂਪ ਯੂਨੀਵਰਸਿਟੀ ਨੇ ਬੀਜ ਫਾਰਮ, ਉਸਮਾਾ, ਤਰਨਤਾਰਨ ਵਿਖੇ ਲਗਾਇਆ ਜਿਸ ਵਿਚ 100 ਕਿਸਾਨਾਂ ਨੇ ਹਿੱਸਾ ਲਿਆ | ਇਸ ਮੌਕੇ ...

ਪੂਰੀ ਖ਼ਬਰ »

ਸਿਹਤ ਵਿਭਾਗ ਦੇ ਪੈਨਸ਼ਨਰਾਂ ਦੀ ਮੀਟਿੰਗ ਹੋਈ

ਲੁਧਿਆਣਾ, 18 ਜਨਵਰੀ (ਸਲੇਮਪੁਰੀ)-ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵਿਚੋਂ ਸੇਵਾ ਮੁਕਤ ਹੋਏ ਮੁਲਾਜ਼ਮਾਂ ਦੀ ਜਥੇਬੰਦੀ ਪੰਜਾਬ ਸਿਹਤ ਵਿਭਾਗ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਲੁਧਿਆਣਾ ਦੀ ਮੀਟਿੰਗ ਪ੍ਰਧਾਨ ਸਤੀਸ਼ ਕੁਮਾਰ ਸਚਦੇਵਾ ਦੀ ਪ੍ਰਧਾਨਗੀ ਹੇਠ ...

ਪੂਰੀ ਖ਼ਬਰ »

ਪੀ.ਐਸ.ਟੀ.ਈ.ਟੀ ਦੀ ਪ੍ਰੀਖਿਆ ਲਈ ਤਿਆਰੀਆਂ ਮੁਕੰਮਲ-ਜ਼ਿਲ੍ਹਾ ਸਿੱਖਿਆ ਅਫ਼ਸਰ

ਲੁਧਿਆਣਾ, 18 ਜਨਵਰੀ (ਬੀ.ਐਸ.ਬਰਾੜ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 19 ਜਨਵਰੀ ਦਿਨ ਐਤਵਾਰ ਨੂੰ ਲਏ ਜਾਣ ਵਾਲੇ ਪੰਜਾਬ ਸਟੇਟ ਅਧਿਆਪਕ ਯੋਗਤਾ ਟੈਸਟ (ਪੀ.ਐਸ.ਟੀ.ਈ.ਟੀ) ਦੀਆਂ ਬੋਰਡ ਵਲੋਂ ਤਿਆਰੀਆਂ ਮੁਕੰਮਲ ਕਰ ਲਈਆ ਗਈਆਂ ਹਨ | ਇਸ ਸਬੰਧੀ ਜਾਣਕਾਰੀ ਦਿੰਦੇ ਜ਼ਿਲ੍ਹਾ ...

ਪੂਰੀ ਖ਼ਬਰ »

ਜਲ ਸਪਲਾਈ ਡਿਪਲੋਮਾ ਇੰਜੀਨੀਅਰ ਐਸੋਸੀਏਸ਼ਨ ਪੰਜਾਬ ਦੀ ਸਰਬਸੰਮਤੀ ਨਾਲ ਹੋਈ ਚੋਣ

ਲੁਧਿਆਣਾ, 19 ਜਨਵਰੀ (ਸਲੇਮਪੁਰੀ)- ਪੰਜਾਬ ਸਰਕਾਰ ਦੇ ਜਲ ਸਪਲਾਈ ਅਤੇ ਸੈਨੀਟੈਸ਼ਨ ਵਿਭਾਗ 'ਚ ਤੈਨਾਤ ਡਿਪਲੋਮਾ ਇੰਜੀਨੀਅਰਜ਼ ਦੀ ਸੂਬਾਈ ਜਥੇਬੰਦੀ ਡਿਪਲੋਮਾ ਇੰਜੀਨੀਅਰ ਐਸੋਸੈਈਸ਼ਨ ਪੰਜਾਬ ਦੀ ਜੱਥੇਬੰਦਕ ਚੋਣ ਜਥੇਬੰਦੀ ਦੇ ਚੇਅਰਮੈਨ ਸਤਨਾਮ ਸਿੰਘ ਧਨੋਆ ਦੀ ...

ਪੂਰੀ ਖ਼ਬਰ »

ਬੀਬੀ ਦਵਿੰਦਰ ਕੌਰ ਅਰੋੜਾ ਨਮਿਤ ਅੰਤਿਮ ਅਰਦਾਸ ਮੌਕੇ ਕਈ ਆਗੂ ਪੁੱਜੇ

ਲੁਧਿਆਣਾ, 18 ਜਨਵਰੀ (ਅਮਰੀਕ ਸਿੰਘ ਬੱਤਰਾ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਦੇ ਫਾਉਂਡਰ ਮੈਂਬਰ ਅਤੇ ਸਵਾਮੀ ਵਿਵੇਕਾਨੰਦ ਬਿਰਧ ਆਸ਼ਰਮ ਦੇ ਟਰੱਸਟੀ ਭੁਪਿੰਦਰ ਸਿੰਘ ਅਰੋੜਾ ਦੀ ਸੁਪਤਨੀ ਬੀਬੀ ਦਵਿੰਦਰ ਕੌਰ ਅਰੋੜਾ ਨਮਿੱਤ ਕੀਰਤਨ ਅਤੇ ...

ਪੂਰੀ ਖ਼ਬਰ »

ਅੰਬੇ ਆਈ ਕੇਅਰ ਸੈਂਟਰ ਵਲੋਂ ਲੋੜਵੰਦਾਂ ਲਈ ਚੈਰੀਟੇਬਲ ਡਾਕਟਰੀ ਸੇਵਾਵਾਂ ਸ਼ੁਰੂ

ਲੁਧਿਆਣਾ, 18 ਜਨਵਰੀ (ਸਲੇਮਪੁਰੀ)-ਗਿੱਲ ਚੌਾਕ ਲੁਧਿਆਣਾ ਸਥਿਤ ਅੰਬੇ ਆਈ ਕੇਅਰ ਸੈਂਟਰ ਵਲੋਂ ਸਮਾਜ ਦੇ ਲੋੜਵੰਦ ਮਰੀਜ਼ਾਂ ਲਈ ਚੈਰੀਟੇਬਲ ਓ.ਪੀ.ਡੀ.ਡਾਕਟਰੀ ਸੇਵਾਵਾਂ ਸ਼ੁਰੂ ਕੀਤੀਆਂ ਹਨ | ਸੈਂਟਰ ਦੀ ਮੁੱਖ ਪ੍ਰਬੰਧਕਾ ਅਤੇ ਅੱਖ ਰੋਗਾਂ ਦੀ ਮਾਹਿਰ ਡਾ: ਸਿੰਮੀ ...

ਪੂਰੀ ਖ਼ਬਰ »

ਕੈਪਟਨ ਸਰਕਾਰ ਦੀਆਂ ਨੀਤੀਆਂ ਤੋਂ ਲੋਕ ਪੂਰੀ ਤਰ੍ਹਾਂ ਖ਼ੁਸ਼ ਤੇ ਸੰਤੁਸ਼ਟ-ਬਸੰਤ

ਲੁਧਿਆਣਾ, 18 ਜਨਵਰੀ (ਕਵਿਤਾ ਖੁੱਲਰ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੂਬੇ ਦੇ ਲੋਕਾਂ ਨਾਲ ਕੀਤੇ ਗਏ ਵਾਅਦੇ ਪੂਰੇ ਕੀਤੇ ਜਾ ਰਹੇ ਹਨ ਅਤੇ ਲੋਕਾਂ ਦੇ ਹਿਤਾਂ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ, ਜਿਸ ਕਾਰਨ ਸੂਬੇ ਦੇ ਲੋਕ ਪੂਰੀ ਤਰ੍ਹਾਂ ਖੁਸ਼ ...

ਪੂਰੀ ਖ਼ਬਰ »

ਫਿਕੋ ਦੇ ਵਫ਼ਦ ਵੱਲੋਂ ਡੀ.ਸੀ. ਕੋਲ ਫੋਕਲ ਪੁਆਇੰਟ ਤੇ ਢੰਡਾਰੀ ਸਨਅਤੀ ਖੇਤਰ ਦਰਮਿਆਨ ਸੰਪਰਕ ਬਣਾਉਣ ਦੀ ਮੰਗ

ਲੁਧਿਆਣਾ, 18 ਜਨਵਰੀ (ਪੁਨੀਤ ਬਾਵਾ)-ਫ਼ੈਡਰੇਸ਼ਨ ਆਫ਼ ਇੰਡਸਟਰੀਅਲ ਐਾਡ ਕਮਰਸ਼ੀਅਲ ਆਰਗੇਨਾਈਜੇਸ਼ਨ (ਫਿਕੋ) ਦੇ ਇਕ ਵਫ਼ਦ ਵੱਲੋਂ ਪ੍ਰਧਾਨ ਗੁਰਮੀਤ ਸਿੰਘ ਕੁਲਾਰ ਤੇ ਜਨਰਲ ਸਕੱਤਰ ਰਾਜੀਵ ਜੈਨ ਦੀ ਅਗਵਾਈ ਵਿਚ ਡਿਪਟੀ ਕਮਿਸ਼ਨਰ ਲੁਧਿਆਣਾ ਪ੍ਰਦੀਪ ਕੁਮਾਰ ਅਗਰਵਾਲ ...

ਪੂਰੀ ਖ਼ਬਰ »

ਕੰਪਿਊਟਰ ਸਾਇੰਸ ਇੰਨਜੀਅਰ ਬਣਨਾ ਮੁੱਖ ਨਿਸ਼ਾਨਾ-ਅਨੁਰਾਗ ਗੁਪਤਾ-ਮਕੁਲ ਗੁਪਤਾ

ਲੁਧਿਆਣਾ, 18 ਜਨਵਰੀ (ਬੀ.ਐਸ.ਬਰਾੜ)-ਜੇ.ਈ.ਈ ਮੇਨ ਦੇ ਆਏ ਨਤੀਜੇ ਵਿਚ ਮਹਾਂਨਗਰ ਵਿਚ ਸਭ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਅਨੁਰਾਗ ਗੁਪਤਾ ਨੇ ਦੱਸਿਆ ਕਿ ਉਹ ਇਸ ਟੈਸਟ ਦੀ ਤਿਆਰੀ ਲਈ ਪੜ੍ਹਾਈ ਦੇ ਨਾਲ-ਨਾਲ ਪਿਛਲੇ ਕਾਫ਼ੀ ਸਮੇਂ ਤੋਂ ਕੋਚਿੰਗ ਲੈ ਰਿਹਾ ਸੀ, ਇਸ ...

ਪੂਰੀ ਖ਼ਬਰ »

ਪੰਜਾਬ ਸਟੇਟ ਮਨਿਸਟਰੀਅਲ ਸਰਵਿਸ ਯੂਨੀਅਨ ਵਲੋਂ ਰੋਸ ਪ੍ਰਦਰਸ਼ਨ

ਲੁਧਿਆਣਾ, 18 ਜਨਵਰੀ (ਸਲੇਮਪੁਰੀ)-ਪੰਜਾਬ ਸਟੇਟ ਮਨਿਸਟਰੀਅਲ ਸਰਵਿਸ ਯੂਨੀਅਨ ਦੇ ਝੰਡੇ ਹੇਠ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ ਵਲੋਂ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਪ੍ਰਤੀ ਬੇਰੁਖੀ ਵਾਲੇ ਵਤੀਰੇ ਦੀ ਨਿੰਦਾ ...

ਪੂਰੀ ਖ਼ਬਰ »

ਲੈਂਡਮਾਰਕ ਵਲੋਂ ਸਟੱਡੀ ਵੀਜ਼ੇ ਦਾ ਸੈਮੀਨਾਰ

ਲੁਧਿਆਣਾ, 18 ਜਨਵਰੀ (ਅ.ਬ)-ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਲਈ ਲੈਂਡਮਾਰਕ ਇੰਮੀਗ੍ਰੇਸ਼ਨ ਦੁਆਰਾ ਸੈਮੀਨਾਰਾਂ ਜਿਸ ਦੇ ਤਹਿਤ ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ, ਅਲਬਰਟਾ, ਨਿਉ ਫਾਉਂਡਲੈਂਡ, ਓਨਟਾਂਰਿਓ, ਮੈਨੀਟੋਬਾ, ਸਸਕਚੈਵਨ, ਨਿਊ ਬਰੁਨਸਵਿਕ ਜਿਹੇ 50 ਤੋਂ ਵਧ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX