ਤਾਜਾ ਖ਼ਬਰਾਂ


ਲੁਧਿਆਣਾ 'ਚ ਹੁਣ ਤੱਕ ਕੋਰੋਨਾ ਦੇ ਲਏ ਗਏ 138 ਨਮੂਨੇ - ਡੀ.ਸੀ
. . .  41 minutes ago
ਲੁਧਿਆਣਾ, 31 ਮਾਰਚ (ਰੁਪੇਸ਼ ਕੁਮਾਰ) - ਡਿਪਟੀ ਕਮਿਸ਼ਨਰ ਲੁਧਿਆਣਾ ਪ੍ਰਦੀਪ ਅਗਰਵਾਲ ਨੇ ਦੱਸਿਆ ਕਿ ਲੁਧਿਆਣਾ ਵਿਚ ਹੁਣ ਤੱਕ ਕੁੱਲ 138 ਨਮੂਨੇ ਲਏ ਗਏ ਹਨ, ਜਿਨਾ ਵਿਚੋਂ...
15 ਅਪ੍ਰੈਲ ਤੱਕ ਬਿਨਾਂ ਜੁਰਮਾਨਾ ਹੋਣਗੇ ਬਿਜਲੀ ਦੇ ਬਿਲ ਜਮਾਂ
. . .  48 minutes ago
ਅਜਨਾਲਾ, 31 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ) - ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਵੱਲੋਂ ਜਾਰੀ ਨੋਟਿਸ ਅਨੁਸਾਰ ਘਰੇਲੂ, ਵਪਾਰਕ, ਛੋਟੇ ਬਿਜਲੀ ਉਦਯੋਗਿਕ ਖਪਤਕਾਰ ਜਿਨ੍ਹਾਂ ਦੇ ਬਿਜਲੀ ਦੇ ਬਿਲ...
ਫ਼ਾਜ਼ਿਲਕਾ ਜ਼ਿਲ੍ਹਾ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਹਾੜੀ ਦੀ ਫ਼ਸਲ ਦੀ ਕਟਾਈ ਅਤੇ ਸਾਉਣੀ ਫ਼ਸਲ ਦੀ ਬਿਜਾਈ 'ਚ ਦਿੱਤੀ ਢਿੱਲ
. . .  46 minutes ago
ਫ਼ਾਜ਼ਿਲਕਾ, 31 ਮਾਰਚ (ਪ੍ਰਦੀਪ ਕੁਮਾਰ) - ਪੰਜਾਬ ਸਰਕਾਰ ਦੇ ਆਦੇਸ਼ਾਂ ਤੇ ਸੂਬੇ ਵਿਚ ਜਾਰੀ ਕਰਫ਼ਿਊ ਦੌਰਾਨ ਫ਼ਾਜ਼ਿਲਕਾ ਜ਼ਿਲ੍ਹਾ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਵੱਡੀ ਰਾਹਤ ਦੇਂਦਿਆ ਹਾੜੀ ਦੀ ਫ਼ਸਲ ਦੀ ਕਟਾਈ ਅਤੇ ਸਾਉਣੀ ਫ਼ਸਲ ਦੀ ਬਿਜਾਈ ਸਬੰਧੀ ਲਗਾਈ ਗਈ ਰੋਕ ਨੂੰ ਹਟਾ...
ਸਾਰੀਆਂ ਪਾਰਟੀਆਂ ਨੇ ਇਕੱਠੇ ਹੋ ਕੇ ਵੰਡਿਆ ਰਾਸ਼ਨ
. . .  about 1 hour ago
ਫਗਵਾੜਾ, 31 ਮਾਰਚ (ਅਸ਼ੋਕ ਕੁਮਾਰ ਵਾਲੀਆ) - ਕੋਰੋਨਾ ਵਾਇਰਸ ਨੂੰ ਲੈ ਕੇ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਅਤੇ ਹੋਰ ਕਈ ਸੰਗਠਨ ਲੋਕਾਂ ਨੂੰ ਰਾਸ਼ਨ ਅਤੇ ਲੰਗਰ ਮੁਹੱਈਆ ਕਰਵਾ ਰਹੇ ਹਨ। ਇਸ ਦੌਰਾਨ...
ਡੀ.ਸੀ ਜਲੰਧਰ ਵੱਲੋਂ ਕੰਬਾਇਨਾਂ ਬਿਨਾਂ ਪਾਸ ਤੋਂ ਚਲਾਉਣ ਦੀ ਆਗਿਆ
. . .  about 1 hour ago
ਸ਼ਾਹਕੋਟ, 31 ਮਾਰਚ (ਆਜ਼ਾਦ ਸਚਦੇਵਾ)- ਕੋਵਿਡ-19 (ਕੋਰੋਨਾ ਵਾਇਰਸ) ਕਾਰਨ ਕਰਫਿਊ ਦੇ ਮਾਹੌਲ 'ਚ ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਹੁਕਮ ਜਾਰੀ ਕਰਦਿਆਂ ਕਿਸਾਨਾਂ ਦੀ ਕਣਕ...
ਲੋੜਵੰਦਾਂ ਦੀ ਮਦਦ ਲਈ ਅੱਗੇ ਆਏ ਸਿੱਧੂ
. . .  about 1 hour ago
ਅੰਮ੍ਰਿਤਸਰ, 31 ਮਾਰਚ (ਸੁਰਿੰਦਰਪਾਲ ਵਰਪਾਲ) -ਕੋਰੋਨਾ ਵਾਇਰਸ ਦੇ ਲਗਾਤਾਰ ਵੱਧ ਰਹੇ ਪ੍ਰਕੋਪ ਦੇ ਮੱਦੇਨਜ਼ਰ ਲੋੜਵੰਦਾਂ ਦੀ ਸਹਾਇਤਾ ਦੇ ਲਈ ਅੱਜ ਕਾਂਗਰਸ ਦੇ ਸੀਨੀਅਰ ਆਗੂ ਤੇ ਵਿਧਾਇਕ ਨਵਜੋਤ ਸਿੰਘ ਸਿੱਧੂ ਅੱਗੇ ਆਏ ਹਨ। ਉਹ ਸ਼ਹਿਰ ਦੀਆਂ ਵੱਖ ਵੱਖ ਦੁਕਾਨਾਂ 'ਤੇ ਰਾਸ਼ਨ ਲੈਣ ਲਈ ਪਹੁੰਚੇ, ਜੋ ਕਿ ਉਨ੍ਹਾਂ ਵੱਲੋਂ ਕੱਲ੍ਹ ਤੋਂ ਲੋੜਵੰਦਾਂ ਨੂੰ ਵੰਡਿਆ ਜਾਵੇਗਾ। ਇਸ...
ਫ਼ਾਜ਼ਿਲਕਾ ਜ਼ਿਲ੍ਹੇ ਵਿਚ ਹੁਣ ਤੱਕ ਨਹੀਂ ਆਇਆ ਕੋਰੋਨਾ ਦਾ ਪਾਜ਼ਿਟਿਵ ਦਾ ਮਾਮਲਾ - ਸਿਵਲ ਸਰਜਨ
. . .  about 2 hours ago
ਫ਼ਾਜ਼ਿਲਕਾ, 31 ਮਾਰਚ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਜ਼ਿਲ੍ਹੇ ਵਿਚ ਹੁਣ ਤੱਕ ਕਿਸੇ ਵੀ ਕੋਰੋਨਾਵਾਇਰਸ ਨਾਲ ਪੀੜਿਤ ਵਿਅਕਤੀ ਦਾ ਮਾਮਲਾ ਸਾਹਮਣੇ ਨਹੀਂ ਆਇਆ ਹੈ।ਸਿਹਤ ਵਿਭਾਗ ਵੱਲੋਂ 5 ਵਿਅਕਤੀਆਂ...
ਗਾਇਕ ਸਿੱਧੂ ਮੂਸੇ ਵਾਲੇ ਖ਼ਿਲਾਫ਼ ਪਿੰਡ ਪਠਲਾਵਾ ਵੱਲੋਂ ਮੁੱਖ ਮੰਤਰੀ ਨੂੰ ਪੱਤਰ
. . .  about 2 hours ago
ਬੰਗਾ, 31 ਮਾਰਚ (ਜਸਬੀਰ ਸਿੰਘ ਨੂਰਪੁਰ) - ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੇ ਨਾਂ ਤੇ ਪਿੰਡ ਪਠਲਾਵਾ ਵਾਸੀਆਂ ਵੱਲੋਂ ਇੱਕ ਮੰਗ ਪੱਤਰ ਲਿਖ ਕੇ ਗਾਇਕ ਸਿੱਧੂ ਮੂਸੇ ਵਾਲੇ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ ਹੈ।ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਿੱਧੂ ਮੂਸੇਵਾਲਾ...
ਗੜ੍ਹਸ਼ੰਕਰ ਖੇਤਰ ਦੇ 60 ਸ਼ੱਕੀਆਂ ਨੂੰ ਘਰਾਂ 'ਚ ਕੀਤਾ ਗਿਆ ਇਕਾਂਤਵਾਸ
. . .  about 3 hours ago
ਗੜ੍ਹਸ਼ੰਕਰ, 31 ਮਾਰਚ (ਧਾਲੀਵਾਲ) - ਕੋਰੋਨਾ ਵਾਇਰਸ ਸਬੰਧੀ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਗੜ੍ਹਸ਼ੰਕਰ ਬਲਾਕ ਦੇ ਪਿੰਡਾਂ 'ਚ ਕੀਤੇ ਜਾ ਰਹੇ ਸਰਵੇ ਦੌਰਾਨ ਅੱਜ 60 ਸ਼ੱਕੀ ਸਾਹਮਣੇ ਆਏ ਜਿਨ੍ਹਾਂ ਨੂੰ ਘਰਾਂ ਵਿਚ ਹੀ ਇਕਾਂਤਵਾਸ ਕੀਤਾ ਗਿਆ। ਐੱਸ.ਐੱਮ.ਓ. ਪੀ.ਐੱਚ.ਸੀ...
ਅੰਤਰ ਰਾਜੀ ਹੱਦਾਂ ਸੀਲ, ਕਰਫਿਊ ਦੀ ਉਲੰਘਣਾ ਕਰਨ ਵਾਲੇ ਖ਼ਿਲਾਫ਼ ਹੋਵੇਗੀ ਕਾਰਵਾਈ-ਆਈਜੀ
. . .  about 3 hours ago
ਬਠਿੰਡਾ, 31 ਮਾਰਚ (ਅੰਮ੍ਰਿਤਪਾਲ ਸਿੰਘ ਵਲਾਣ) - ਅੱਜ ਬਠਿੰਡਾ ਪੁਲਿਸ ਰੇਂਜ ਦੇ ਆਈ.ਜੀ. ਅਰੁਣ ਕੁਮਾਰ ਮਿੱਤਲ ਆਈ.ਪੀ.ਐੱਸ ਨੇ ਇੱਥੇ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਸੂਬੇ ਦੀਆਂ ਅੰਤਰਰਾਜੀ ਸਰਹੱਦਾਂ ਸੀਲ ਕਰ ਦਿੱਤੀਆਂ ਗਈਆਂ ਹਨ ਅਤੇ ਕਿਸੇ ਵੀ ਵਿਅਕਤੀ...
ਸ਼ਰਾਬ ਦੇ ਠੇਕੇ ਤੋਂ ਲੁੱਟੀ ਲੱਖਾਂ ਦੀ ਸ਼ਰਾਬ
. . .  about 3 hours ago
ਬਿਆਸ, 31 ਮਾਰਚ (ਪਰਮਜੀਤ ਸਿੰਘ ਰੱਖੜਾ) - ਬਿਆਸ ਵਿਚ ਅੱਜ ਤੜਕਸਾਰ ਅਣਪਛਾਤੇ ਵਿਅਕਤੀਆਂ ਵੱਲੋਂ ਸ਼ਰਾਬ ਦਾ ਠੇਕਾ ਲੁੱਟ ਲਏ ਜਾਣ ਦੀ ਖ਼ਬਰ ਹੈ। ਜਾਣਕਾਰੀ ਦਿੰਦਿਆਂ ਠੇਕਾ ਇੰਚਾਰਜ ਅਵਤਾਰ ਸਿੰਘ...
ਸੈਨੇਟਾਈਜਰ ਸਪਰੇਅ ਕਰਾਉਣ ਲਈ ਪੰਚਾਇਤਾਂ ਨੂੰ ਵੰਡੀ ਦਵਾਈ
. . .  about 3 hours ago
ਜੰਡਿਆਲਾ ਗੁਰੂ, 31 ਮਾਰਚ - (ਰਣਜੀਤ ਸਿੰਘ ਜੋਸਨ)- ਕੋਰੋਨਾ ਵਾਇਰਸ ਤੋਂ ਬਚਾਅ ਲਈ ਪੰਜਾਬ ਸਰਕਾਰ ਤੇ ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਪਿੰਡਾਂ ਵਿਚ ਸਪਰੇਅ ਕਰਾਉਣ ਲਈ ਬੀ.ਡੀ.ਪੀ.ਓ...
ਕੋਰੋਨਾ ਦਾ ਸ਼ੱਕੀ ਮਰੀਜ਼ ਡਾਕਟਰ ਹਸਪਤਾਲ 'ਚ ਦਾਖਲ
. . .  about 4 hours ago
ਮਲੋਟ, 31 ਮਾਰਚ (ਗੁਰਮੀਤ ਸਿੰਘ ਮੱਕੜ) - ਸਥਾਨਕ ਪੁੱਡਾ ਕਾਲੋਨੀ ਦਾ ਵਾਸੀ ਡਾਕਟਰ ਜੋ ਬੀਤੇ ਦਿਨੀਂ ਕੈਨੇਡਾ...
ਜ਼ਿਲ੍ਹੇ 'ਚ ਲਏ 169 'ਚੋਂ 139 ਸੈਂਪਲਾਂ ਆਏ ਨੈਗੇਟਿਵ- ਡਾ. ਜਸਬੀਰ ਸਿੰਘ
. . .  about 4 hours ago
ਹੁਸ਼ਿਆਰਪੁਰ, 31 ਮਾਰਚ (ਬਲਜਿੰਦਰਪਾਲ ਸਿੰਘ)- ਕੋਰੋਨਾ ਵਾਇਰਸ ਕੋਵਿਡ-19 ਦੇ ਸਬੰਧ 'ਚ ਅੱਜ ਵੀ ਜ਼ਿਲ੍ਹੇ ਲਈ ਇਹ...
ਇਕਾਂਤਵਾਸ ਕੀਤੇ ਘਰਾਂ ਵਿਚ ਕੂੜਾ ਚੁੱਕਣ ਲਈ ਕਾਰਪੋਰੇਸ਼ਨ ਨੇ ਕੀਤੇ ਵਿਸ਼ੇਸ਼ ਪ੍ਰਬੰਧ- ਕੋਮਲ ਮਿੱਤਲ
. . .  about 4 hours ago
ਅੰਮ੍ਰਿਤਸਰ, 31 ਮਾਰਚ (ਹਰਮਿੰਦਰ ਸਿੰਘ)- ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਵਿਦੇਸ਼ ਤੋਂ ਆਏ ਵਿਅਕਤੀ ਜਾਂ ਉਨ੍ਹਾਂ ਦੇ ਸਿੱਧੇ ...
ਹਕੀਮਪੁਰ ਦੇ ਜੰਮਪਲ ਦੀ ਇੰਗਲੈਂਡ 'ਚ ਕੋਰੋਨਾ ਵਾਇਰਸ ਨਾਲ ਹੋਈ ਮੌਤ
. . .  about 4 hours ago
ਕਣਕ ਨਾ ਮਿਲਣ 'ਤੇ ਪਹੂਵਿੰਡ ਵਿਖੇ ਮਜ਼ਦੂਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤੇ ਨਾਅਰੇਬਾਜ਼ੀ
. . .  about 3 hours ago
ਕਰਫ਼ਿਊ ਦੌਰਾਨ ਦੋ ਡੰਗ ਦੀ ਰੋਟੀ ਨੂੰ ਤਰਸ ਰਹੇ ਨੇ ਸ਼ਾਹਕੋਟ ਦੇ ਮੁਹੱਲਾ ਧੌੜਿਆ ਦੇ ਲੋਕ
. . .  about 4 hours ago
ਪੰਜਾਬ ਸਰਕਾਰ ਵੱਲੋਂ ਪੀ.ਸੀ.ਐੱਸ ਅਧਿਕਾਰੀਆਂ ਦੇ ਤਬਾਦਲੇ ਤੇ ਤਾਇਨਾਤੀਆਂ
. . .  about 4 hours ago
ਡਬਲਯੂ.ਐੱਚ.ਓ ਨੇ ਏਸ਼ੀਆ ਅਤੇ ਪ੍ਰਸ਼ਾਂਤ ਖੇਤਰਾਂ 'ਚ ਕੋਰੋਨਾ ਨਾਲ ਲੰਬੀ ਲੜਾਈ ਦੀ ਦਿੱਤੀ ਚੇਤਾਵਨੀ
. . .  about 4 hours ago
ਪੰਜਾਬ ਵਕਫ਼ ਬੋਰਡ ਵੱਲੋਂ ਸੀ.ਐਮ ਰਾਹਤ ਫ਼ੰਡ 'ਚ ਪੰਜਾਹ ਲੱਖ ਰੁਪਏ ਦੇਣ ਦਾ ਐਲਾਨ
. . .  about 4 hours ago
ਸ. ਮੁਖਤਾਰ ਸਿੰਘ ਨੂੰ ਮਿਲੀ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਵਜੋਂ ਜ਼ਿੰਮੇਵਾਰੀ
. . .  about 4 hours ago
ਕਰਫ਼ਿਊ ਦੇ ਦੋਰਾਂਨ ਘੁਬਾਇਆ ਪੁਲਿਸ ਚੌਂਕੀ ਦੇ ਨੇੜੇ ਦੋ ਦੁਕਾਨਾਂ ਤੋ ਚੋਰੀ
. . .  about 5 hours ago
ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 227 ਮਾਮਲੇ ਆਏ ਸਾਹਮਣੇ, 3 ਲੋਕਾਂ ਦੀ ਹੋਈ ਮੌਤ : ਸਿਹਤ ਮੰਤਰਾਲੇ
. . .  about 5 hours ago
ਪੁਲਿਸ ਦੀ ਸਖ਼ਤੀ ਦੇ ਬਾਵਜੂਦ ਵੀ ਲੋੜਵੰਦਾਂ ਦੀ ਸੇਵਾ ਕਰ ਰਹੇ ਹਨ ਸਮਾਜ ਸੇਵੀ
. . .  about 5 hours ago
ਸਰਹੱਦੀ ਜ਼ਿਲ੍ਹਾ ਪਠਾਨਕੋਟ ਦੇ ਲੋੜਵੰਦ ਤੇ ਬੇਸਹਾਰਾ ਲੋਕਾਂ ਲਈ ਸਹਾਰਾ ਬਣਿਆ ਇਤਿਹਾਸਕ ਗੁਰਦੁਆਰਾ ਸ੍ਰੀ ਬਾਰਠ ਸਾਹਿਬ
. . .  about 5 hours ago
ਪਿੰਡ ਖੁਰਮਣੀਆਂ ਤੋਂ ਕੋਰੋਨਾ ਦੇ ਸ਼ੱਕੀ ਵਿਅਕਤੀ ਦੀ ਰਿਪੋਰਟ ਆਈ ਨੈਗੇਟਿਵ
. . .  about 5 hours ago
ਬੀ.ਐੱਸ.ਐੱਫ ਨੇ ਸਰਹੱਦ ਤੋਂ ਤਿੰਨ ਕਿੱਲੋ ਹੈਰੋਇਨ ਕੀਤੀ ਬਰਾਮਦ
. . .  about 5 hours ago
ਮਜ਼ਦੂਰਾਂ ਨੇ ਆਪਣੇ ਘਰਾਂ ਅੱਗੇ ਰਾਸ਼ਨ ਲਈ ਖੜਕਾਏ ਖਾਲੀ ਭਾਂਡੇ
. . .  about 6 hours ago
ਕੋਰੋਨਾ ਵਾਇਰਸ ਨਾਲ ਸੰਕਰਮਿਤ 12 ਸਾਲਾ ਲੜਕੀ ਦੀ ਬੈਲਜੀਅਮ 'ਚ ਮੌਤ
. . .  about 6 hours ago
ਮੁਖਤਾਰ ਸਿੰਘ ਸ੍ਰੀ ਹਰਿਮੰਦਰ ਸਾਹਿਬ ਦੇ ਬਣੇ ਨਵੇਂ ਮੈਨੇਜਰ
. . .  about 6 hours ago
ਵਿੱਤ ਵਿਭਾਗ ਪੰਜਾਬ ਵਲੋਂ ਰਿਲੀਫ਼ ਫ਼ੰਡ ਲਈ ਮੁਲਾਜ਼ਮਾਂ ਦੀ ਤਨਖ਼ਾਹ ਕੱਟਣ ਸਬੰਧੀ ਪੱਤਰ ਜਾਰੀ
. . .  about 6 hours ago
ਦਿੱਲੀ ’ਚ ਮੁਹੱਲਾ ਕਲੀਨਿਕ ਦੇ ਡਾਕਟਰ ਨੂੰ ਹੋਇਆ ਕੋਰੋਨਾ
. . .  about 6 hours ago
ਪੰਜਾਬ ਤੋਂ ਬਾਹਰੀ ਸੂਬਿਆਂ ’ਚ ਗਈਆਂ ਕੰਬਾਈਨਾਂ ਜਲਦ ਸੂਬੇ ’ਚ ਵਾਪਸ ਮੰਗਵਾਈਆਂ ਜਾਣ - ਉਂਕਾਰ ਸਿੰਘ ਅਗੌਲ
. . .  about 6 hours ago
ਡਰੋਨ ਰਾਹੀਂ ਤੇਂਦੂਏ ਦੀ ਖੋਜ਼ ਜਾਰੀ
. . .  about 7 hours ago
ਮਿਡ ਡੇ ਮੀਲ : ਯੋਗ ਵਿਦਿਆਰਥੀਆਂ ਦੇ ਬੈਂਕ ਖਾਤਿਆਂ ’ਚ ਪੈਸੇ ਜਮਾਂ ਕਰਾਉਣ ਸਬੰਧੀ ਪੱਤਰ ਜਾਰੀ
. . .  about 7 hours ago
31 ਮਈ ਤੱਕ ਸੇਵਾ ਕਰਦੇ ਰਹਿਣਗੇ ਅੱਜ ਸੇਵਾ ਮੁਕਤ ਹੋਣ ਵਾਲੇ ਪੰਜਾਬ ਪੁਲਿਸ ਤੇ ਹੋਮਗਾਰਡ ਦੇ ਕਰਮਚਾਰੀ ਤੇ ਅਧਿਕਾਰੀ
. . .  about 7 hours ago
ਪੰਚਕੂਲਾ ’ਚ ਇਕ ਨਰਸ ਦਾ ਕੋਰੋਨਾਵਾਇਰਸ ਪਾਜ਼ੀਟਿਵ
. . .  about 7 hours ago
ਅਫ਼ਗ਼ਾਨਿਸਤਾਨ ’ਚ ਅੱਤਵਾਦੀ ਹਮਲੇ ’ਚ ਮਾਰੇ ਗਏ ਦੋ ਸਿੱਖਾਂ ਦੀਆਂ ਲਾਸ਼ਾਂ ਪੁੱਜੀਆਂ ਲੁਧਿਆਣਾ, ਕੀਤਾ ਗਿਆ ਅੰਤਿਮ ਸਸਕਾਰ
. . .  about 7 hours ago
ਜ਼ਿਲ੍ਹਾ ਸਿੱਖਿਆ ਅਧਿਕਾਰੀ ਸਮੇਤ ਵੱਖ ਵੱਖ ਪ੍ਰਿੰਸੀਪਲ ਹੋਏ ਸੇਵਾਮੁਕਤ
. . .  about 7 hours ago
ਪੀ.ਜੀ.ਆਈ. ’ਚ ਦਾਖਲ ਕੋਰੋਨਾਵਾਇਰਸ ਦੇ ਮਰੀਜ਼ ਦੀ ਹੋਈ ਮੌਤ
. . .  about 7 hours ago
ਪੰਜਾਬ ਦੇ ਸਮੂਹ ਕਾਲਜ ਤੇ ਯੂਨੀਵਰਸਿਟੀਆਂ ਨੂੰ 14 ਅਪ੍ਰੈਲ ਤੱਕ ਬੰਦ ਰੱਖਣ ਦੇ ਹੁਕਮ ਜਾਰੀ
. . .  about 8 hours ago
ਦੁਕਾਨ ਖੋਲ੍ਹਣ ਨੂੰ ਲੈ ਕੇ ਚੱਲੀ ਗੋਲੀ ’ਚ ਵਿਅਕਤੀ ਦੀ ਮੌਤ
. . .  about 8 hours ago
ਸਬਜ਼ੀ ਮੰਡੀ ਵਿਚ ਸਬਜ਼ੀ ਵੇਚਣ ਲਈ ਆਏ ਵਿਅਕਤੀ ਕਾਬੂ
. . .  about 8 hours ago
ਚੰਡੀਗੜ੍ਹ ’ਚ ਅੱਜ ਫਿਰ ਦਿਸਿਆ ਤੇਂਦੂਆ
. . .  about 8 hours ago
ਪੁਲਿਸ ਦੀ ਸਖ਼ਤੀ ਕਾਰਨ ਲੋਕ ਅੱਜ ਸੜਕਾਂ ’ਤੇ ਨਹੀਂ ਉਤਰੇ, ਉਲੰਘਣਾ ਕਰ ਰਹੇ 60 ਦੇ ਕਰੀਬ ਵਿਅਕਤੀਆਂ ਨੂੰ ਕੀਤਾ ਬੰਦ
. . .  about 8 hours ago
ਸਿੱਖਿਆ ਵਿਭਾਗ ਵੱਲੋਂ ਚੌਥੀ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਅਗਲੀ ਜਮਾਤ ਵਿਚ ਪ੍ਰਮੋਟ ਕਰਨ ਦਾ ਫ਼ੈਸਲਾ
. . .  about 8 hours ago
ਕੋਰੋਨਾਵਾਇਰਸ ਖਿਲਾਫ ਲੜਾਈ ’ਚ ਲਤਾ ਮੰਗੇਸ਼ਕਰ ਨੇ ਕੀਤੇ 25 ਲੱਖ ਦਾਨ
. . .  about 8 hours ago
ਤਪਾ ਦੇ ਇਕ ਸ਼ਰਾਬ ਠੇਕੇ ਨੂੰ ਸਿਵਲ ਪ੍ਰਸ਼ਾਸਨ ਨੇ ਲਗਾਇਆ ਤਾਲਾ
. . .  about 9 hours ago
ਪਾਕਿਸਤਾਨ ’ਚ ਡਾਕਟਰਾਂ ਵੱਲੋਂ ਲਿਫ਼ਾਫ਼ਿਆਂ ਵਾਲੀ ਕਿੱਟ ਪਾ ਕੇ ਨਿਭਾਈ ਜਾ ਰਹੀ ਹੈ ਡਿਊਟੀ
. . .  about 9 hours ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 6 ਮਾਘ ਸੰਮਤ 551

ਮੋਗਾ

ਕੋਟ ਈਸੇ ਖਾਂ 'ਚ ਆਵਾਜਾਈ ਸਮੱਸਿਆ ਨੇ ਸ਼ਹਿਰ ਨਿਵਾਸੀ ਤੇ ਰਾਹਗੀਰ ਕੀਤੇ ਡਾਹਢੇ ਔਖੇ

ਕੋਟ ਈਸੇ ਖਾਂ, 18 ਜਨਵਰੀ (ਗੁਰਮੀਤ ਸਿੰਘ ਖਾਲਸਾ)- ਮਾਝੇ, ਮਾਲਵੇ ਤੇ ਦੁਆਬੇ ਨੂੰ ਜੋੜਦਾ ਸ਼ਹਿਰ ਕੋਟ ਈਸੇ ਖਾਂ ਜਿੱਥੇ ਗ਼ਦਰੀ ਬਾਬਾ ਨਿਧਾਨ ਸਿੰਘ ਚੌਕ ਤੋਂ ਸ੍ਰੀ ਅੰਮਿ੍ਤਸਰ ਸਾਹਿਬ, ਮੋਗਾ, ਜਗਰਾਉਂ, ਲੁਧਿਆਣਾ, ਜਲੰਧਰ, ਜ਼ੀਰਾ, ਫ਼ਿਰੋਜ਼ਪੁਰ ਵਰਗੇ ਸ਼ਹਿਰਾਂ ਨੂੰ ਸੜਕਾਂ ਨਿਕਲਦੀਆਂ ਹਨ ਪਰ ਪਿਛਲੇ ਲੰਮੇ ਸਮੇਂ ਤੋਂ ਮੁੱਖ ਚੌਕ ਨਜ਼ਦੀਕ ਆਵਾਜਾਈ 'ਚ ਲਗਾਤਾਰ ਪੈਂਦੀ ਰੁਕਾਵਟ ਸ਼ਹਿਰ ਦੀ ਮੁੱਖ ਸਮੱਸਿਆ ਬਣ ਚੁੱਕੀ ਹੈ ਅਤੇ ਪ੍ਰਸ਼ਾਸਨ ਵਲੋਂ ਵੀ ਇੱਥੇ ਕੋਈ ਟਰੈਫ਼ਿਕ ਮੁਲਾਜ਼ਮ ਨਾ ਹੋਣ ਕਰਦੇ ਲੰਘਣ ਵਾਲੇ ਰਾਹਗੀਰਾਂ ਲਈ ਰੋਜ਼ਾਨਾ ਹੀ ਪ੍ਰੇਸ਼ਾਨੀਆਂ ਦਾ ਸਬੱਬ ਬਣਿਆ ਰਹਿੰਦਾ ਹੈ¢ ਮੁੱਖ ਚੌਕ ਤੇ ਨੇੜਲੀਆਂ ਸੜਕਾਂ 'ਤੇ ਕੁਝ ਦੁਕਾਨਦਾਰਾਂ ਵਲੋਂ ਬਾਹਰ ਥੋੜ੍ਹਾ ਬਹੁਤਾ ਸਾਮਾਨ ਰੱਖਣ ਦੀ ਬਜਾਏ ਦੇਖੋ ਦੇਖੀ 10 ਤੋਂ 15 ਫੁੱਟ ਤੱਕ ਵਧਾਇਆ ਜਾਂਦਾ ਹੈ ਤੇ ਰਹਿੰਦੀ ਕਸਰ ਰੇਹੜੀਆਂ ਵਾਲਿਆਂ ਵਲੋਂ ਕਬਜ਼ੇ ਕਰਕੇ ਕੱਢ ਦਿੱਤੀ ਜਾਂਦੀ ਹੈ | ਨਾਜਾਇਜ਼ ਕਬਜ਼ਿਆਂ ਸਬੰਧੀ ਨਗਰ ਪੰਚਾਇਤ ਦੀ ਜ਼ਿੰਮੇਵਾਰੀ ਦੀ ਗੱਲ ਕੀਤੀ ਜਾਵੇ ਤਾਂ ਨਗਰ ਪੰਚਾਇਤ ਦੇ ਮੁਲਾਜ਼ਮ ਡੰਗ ਟਪਾਊ ਨੀਤੀ ਅਪਣਾਉਂਦਿਆਂ ਵਿਖਾਵੇ ਦੇ ਤੌਰ 'ਤੇ ਨਾਜਾਇਜ਼ ਕਬਜ਼ੇ ਹਟਾਉਣ ਲਈ ਆਉਂਦੇ ਹਨ ਤੇ ਉਨ੍ਹਾਂ ਦੇ ਜਾਣ ਤੋਂ ਬਾਅਦ ਸੜਕਾਂ 'ਤੇ ਪਰਨਾਲਾ ਉੱਥੇ ਦਾ ਉੱਥੇ ਰਹਿਣਾ ਨਗਰ ਪੰਚਾਇਤ ਦੇ ਕੰਮ 'ਤੇ ਵੀ ਸਵਾਲੀਆ ਨਿਸ਼ਾਨ ਲਗਾਉਂਦਾ ਹੈ | ਦੱਸਣਾ ਬਣਦਾ ਹੈ ਕਿ ਲੰਘਣ ਵਾਲੇ ਰਾਹਗੀਰਾਂ ਤੋਂ ਇਲਾਵਾ ਇਲਾਕੇ ਨੇੜਲੇ ਕਰੀਬ 50 ਪਿੰਡਾਂ ਦੇ ਲੋਕ ਰੋਜ਼ਾਨਾ ਖਰੀਦੋ ਫ਼ਰੋਖ਼ਤ ਤੇ ਹੋਰਨਾਂ ਜ਼ਰੂਰੀ ਕੰਮਾਂ ਲਈ ਆਪੋ ਆਪਣੇ ਸਾਧਨਾਂ ਰਾਹੀਂ ਇੱਥੇ ਪੁੱਜਦੇ ਹਨ ਜੋ ਸ਼ਹਿਰ ਵਿਚ ਪੱਕੇ ਤੌਰ 'ਤੇ ਕੋਈ ਪਾਰਕਿੰਗ ਨਾ ਹੋਣ ਕਰਕੇ ਆਪਣੇ ਵਾਹਨ ਮਜਬੂਰੀ ਵੱਸ ਸੜਕਾਂ 'ਤੇ ਹੀ ਖੜ੍ਹੇ ਕਰ ਦਿੰਦੇ ਹਨ | ਇਸ ਤੋਂ ਇਲਾਵਾ ਜੁਗਾੜੂ ਰੇਹੜੇ, ਮਿੰਨੀ ਬੱਸਾਂ, ਟੈਂਪੂ ਵੀ ਮੁੱਖ ਚੌਕ 'ਚ ਖੜ੍ਹੇ ਰਹਿੰਦੇ ਹਨ | ਜਾਮ ਹੁੰਦੀ ਆਵਾਜਾਈ ਦੀ ਸਮੱਸਿਆ ਦੇ ਹੱਲ ਲਈ ਕੁਝ ਸਮਾਂ ਪਹਿਲਾਂ ਮੁੱਖ ਚੌਕ ਦਾ ਘੇਰਾ ਹੋਰ ਛੋਟਾ ਕਰ ਦਿੱਤਾ ਗਿਆ ਪਰ ਸਮੱਸਿਆ ਦਾ ਹੱਲ ਕੀ ਹੋਣਾ ਸੀ ਉਲਟਾ ਮੁੱਖ ਚੌਕ ਹੀ ਨਾਜਾਇਜ਼ ਪਾਰਕਿੰਗ ਦੇ ਰੂਪ ਵਿਚ ਇਸਤੇਮਾਲ ਹੋਣ ਲੱਗ ਗਿਆ | ਆਵਾਜਾਈ ਠੀਕ ਰੱਖਣ ਲਈ ਪ੍ਰਭਾਵਿਤ ਲੋਕਾਂ ਵਲੋਂ ਕਈ ਵਾਰ ਮੁੱਖ ਚੌਕ 'ਚ ਟਰੈਫ਼ਿਕ ਮੁਲਾਜ਼ਮ ਤਾਇਨਾਤ ਕਰਨ ਦੀ ਮੰਗ ਨੂੰ ਵੀ ਅਜੇ ਤੱਕ ਬੂਰ ਨਹੀਂ ਪਿਆ | ਭਾਵੇਂ ਕਿ ਦੁਪਹਿਰ ਮੌਕੇ ਆਵਾਜਾਈ ਜਾਮ ਜ਼ਿਆਦਾ ਲੱਗ ਜਾਣ 'ਤੇ ਪੁਲਿਸ ਮੁਲਾਜ਼ਮ ਪੁੱਜ ਕੇ ਜਾਮ ਖੁਲ੍ਹਵਾਉਂਦੇ ਹਨ ਪਰ ਪ੍ਰਭਾਵਿਤ ਹੁੰਦੇ ਲੋਕਾਂ ਦੀ ਮੰਗ ਹੈ ਕਿ ਆਵਾਜਾਈ 'ਚ ਆਉਂਦੀਆਂ ਸਾਰੀਆਂ ਰੁਕਾਵਟਾਂ ਦੂਰ ਦੂਰ ਕੀਤੀਆਂ ਜਾਣ ਅਤੇ ਪੱਕੇ ਤੌਰ 'ਤੇ ਇੱਥੇ ਟਰੈਫ਼ਿਕ ਮੁਲਾਜ਼ਮ ਤਾਇਨਾਤ ਕੀਤੇ ਜਾਣ ਤਾਂ ਜੋ ਇਸ ਸਮੱਸਿਆ ਦਾ ਸਥਾਈ ਹੱਲ ਹੋ ਸਕੇ |

19, 20, 21 ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਜਾਣਗੀਆਂ

ਕੋਟ ਈਸੇ ਖਾਂ, 18 ਜਨਵਰੀ (ਨਿਰਮਲ ਸਿੰਘ ਕਾਲੜਾ)- ਸਿਹਤ ਵਿਭਾਗ ਤੇ ਸਿਵਲ ਸਰਜਨ ਮੋਗਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸੀਨੀਅਰ ਮੈਡੀਕਲ ਅਫ਼ਸਰ ਡਾ. ਰਾਕੇਸ਼ ਕੁਮਾਰ ਬਾਲੀ ਦੀ ਅਗਵਾਈ ਹੇਠ 19, 20, 21 ਜਨਵਰੀ ਤੱਕ ਪਲਸ ਪੋਲੀਓ ਹੋਵੇਗਾ ਜਿਸ ਤਹਿਤ ਪੋਲੀਓ ਰੋਕੂ ਬੂੰਦਾਂ ...

ਪੂਰੀ ਖ਼ਬਰ »

ਕਾਰ-ਟਰੈਕਟਰ 'ਚ ਜ਼ਬਰਦਸਤ ਟੱਕਰ, ਜਾਨੀ ਨੁਕਸਾਨ ਹੋਣੋਂ ਬਚਾਅ

ਕੋਟ ਈਸੇ ਖਾਂ, 18 ਜਨਵਰੀ (ਗੁਰਮੀਤ ਸਿੰਘ ਖਾਲਸਾ)- ਸਥਾਨਕ ਸ੍ਰੀ ਅੰਮਿ੍ਤਸਰ ਸਾਹਿਬ ਰੋਡ 'ਤੇ ਸਥਿਤ ਪਿੰਡ ਮੰਦਰ ਦੇ ਅੱਡੇ ਨਜ਼ਦੀਕ ਪੈਟਰੋਲ ਪੰਪ ਕੋਲ ਇਕ ਸਵਿਫ਼ਟ ਕਾਰ ਅਤੇ ਟਰੈਕਟਰ ਟਰਾਲੀ ਵਿਚ ਜ਼ਬਰਦਸਤ ਟੱਕਰ 'ਚ ਦੋਨੋਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ ਤੇ ਜਾਨੀ ...

ਪੂਰੀ ਖ਼ਬਰ »

ਮੈਕਰੋ ਗਲੋਬਲ ਮੋਗਾ ਕੈਨੇਡਾ ਸਟੱਡੀ ਵੀਜ਼ਾ 'ਚ ਮੋਹਰੀ- ਡੱਲਾ

ਮੋਗਾ, 18 ਜਨਵਰੀ (ਸੁਰਿੰਦਰਪਾਲ ਸਿੰਘ)- ਮੈਕਰੋ ਗਲੋਬਲ ਮੋਗਾ ਗਰੁੱਪ ਆਫ਼ ਇੰਸਟੀਚਿਊਟ ਪੰਜਾਬ ਦੀ ਮੰਨੀ-ਪ੍ਰਮੰਨੀ ਸੰਸਥਾ ਬਣ ਚੁੱਕੀ ਹੈ | ਸੰਸਥਾ ਆਈਲੈਟਸ ਦੀਆਂ ਸੇਵਾਵਾਂ ਦੇ ਨਾਲ-ਨਾਲ ਸਟੱਡੀ ਵੀਜ਼ਾ, ਵਿਜ਼ਟਰ ਵੀਜ਼ਾ ਤੇ ਓਪਨ ਵਰਕ ਪਰਮਿਟ ਦੀਆਂ ਸੇਵਾਵਾਂ ਸਰਵਉੱਚ ...

ਪੂਰੀ ਖ਼ਬਰ »

ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਦੀ ਹੋਈ ਸਰਬਸੰਮਤੀ ਨਾਲ ਚੋਣ

ਮੋਗਾ, 18 ਜਨਵਰੀ (ਸੁਰਿੰਦਰਪਾਲ ਸਿੰਘ)- ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਏਟਕ 41 ਪੰਜਾਬ ਦੀਆਂ ਹੋਈਆਂ ਚੋਣਾਂ ਤੋਂ ਬਾਅਦ ਪੰਜਾਬ ਦੀ ਜਥੇਬੰਦੀ ਦੇ ਆਗੂ ਬਲਵੀਰ ਸਿੰਘ ਮਾਨ ਸਕੱਤਰ, ਰਸ਼ਪਾਲ ਸਿੰਘ ਸਕੱਤਰ ਤੇ ਫੈਡਰੇਸ਼ਨ ਆਗੂ ਐਸ.ਪੀ. ਸਿੰਘ ਦੀ ਅਗਵਾਈ ਹੇਠ ਜ਼ੋਨ ...

ਪੂਰੀ ਖ਼ਬਰ »

ਭਿੰਡਰ ਕਲਾਂ ਦੇ ਪ੍ਰਾਇਮਰੀ ਸਕੂਲ 'ਚੋਂ ਸਾਮਾਨ ਚੋਰੀ

ਕਿਸ਼ਨਪੁਰਾ ਕਲਾਂ, 18 ਜਨਵਰੀ (ਪਰਮਿੰਦਰ ਸਿੰਘ ਗਿੱਲ)- ਬੀਤੀ ਰਾਤ ਕੁਝ ਅਣਪਛਾਤੇ ਚੋਰਾਂ ਵਲੋਂ ਸਥਾਨਕ ਕਸਬੇ ਦੇ ਨਜ਼ਦੀਕ ਪਿੰਡ ਭਿੰਡਰ ਕਲਾਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਚੋਂ ਕੀਮਤੀ ਸਾਮਾਨ ਚੋਰੀ ਕਰਕੇ ਲੈ ਜਾਣ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਅੱਜ ...

ਪੂਰੀ ਖ਼ਬਰ »

ਪ੍ਰਧਾਨ ਸਿਮਰਜੀਤ ਸਿੰਘ ਬੈਂਸ ਵਲੋਂ ਪੰਚਾਇਤੀ ਜ਼ਮੀਨਾਂ ਬਚਾਉਣ ਲਈ ਪਿੰਡਾਂ 'ਚ ਕਾਨਫ਼ਰੰਸਾਂ

ਬਾਘਾ ਪੁਰਾਣਾ, 18 ਜਨਵਰੀ (ਬਲਰਾਜ ਸਿੰਗਲਾ)- ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਵਲੋਂ ਸਾਡੀ ਪੰਚਾਇਤ ਸਾਡੀ ਜ਼ਮੀਨ ਤਹਿਤ ਪੰਚਾਇਤੀ ਜ਼ਮੀਨਾਂ ਬਚਾਉਣ ਲਈ ਜਨ ਅੰਦੋਲਨ ਛੇੜ ਕੇ ਬਾਘਾ ਪੁਰਾਣਾ ਇਲਾਕੇ ਦੇ ਪਿੰਡਾਂ ਵਿਚ ਕਾਨਫ਼ਰੰਸਾਂ ਕਰਦਿਆਂ ...

ਪੂਰੀ ਖ਼ਬਰ »

ਗੁਰੂ ਨਾਨਕ ਕਾਲਜ ਮੋਗਾ ਵਿਖੇ ਕੌਮੀ ਸੇਵਾ ਯੋਜਨਾ ਕੈਂਪ ਸਮਾਪਤ

ਮੋਗਾ, 18 ਜਨਵਰੀ (ਜਸਪਾਲ ਸਿੰਘ ਬੱਬੀ)- ਗੁਰੂ ਨਾਨਕ ਕਾਲਜ ਮੋਗਾ ਵਿਖੇ ਕੌਮੀ ਸੇਵਾ ਯੋਜਨਾ ਕੈਂਪ ਦੀ ਸਮਾਪਤੀ 'ਤੇ ਪਿ੍ੰਸੀਪਲ ਡਾ: ਗੋਬਿੰਦ ਸਿੰਘ ਦੀ ਅਗਵਾਈ ਹੇਠ ਸਮਾਗਮ ਕਰਵਾਇਆ ਗਿਆ | ਐਨ.ਐਸ.ਐਸ. ਕੈਂਪ ਦੇ ਵਲੰਟੀਅਰਜ਼ ਨੇ ਪਿ੍ੰਸੀਪਲ ਡਾ. ਗੋਬਿੰਦ ਸਿੰਘ ਨੂੰ ਫੁੱਲਾਂ ...

ਪੂਰੀ ਖ਼ਬਰ »

ਮੁਖ਼ਬਰੀ ਦੇ ਆਧਾਰ 'ਤੇ ਚਾਰ ਵਿਅਕਤੀਆਂ ਿਖ਼ਲਾਫ਼ ਮੁਕੱਦਮਾ ਦਰਜ

ਮੋਗਾ, 18 ਜਨਵਰੀ (ਸ਼ਿੰਦਰ ਸਿੰਘ ਭੁਪਾਲ)-ਸਹਾਇਕ ਥਾਣੇਦਾਰ ਸੁਖਦੇਵ ਸਿੰਘ ਥਾਣਾ ਸਿਟੀ ਸਾਊਥ ਮੋਗਾ ਨੂੰ ਮੁਖ਼ਬਰ ਖ਼ਾਸ ਨੇ ਗੁਪਤ ਸੂਚਨਾ ਦਿੱਤੀ ਕਿ ਜੇਕਰ ਨਾਕਾਬੰਦੀ ਕੀਤੀ ਜਾਵੇ ਤਾਂ ਸ਼ਰਾਬ ਵੇਚਣ ਦਾ ਕੰਮ ਕਰਨ ਵਾਲੇ ਜਸਵਿੰਦਰ ਸਿੰਘ ਉਰਫ਼ ਸ਼ਿੰਦਰ ਪੁੱਤਰ ਹਰੀ ...

ਪੂਰੀ ਖ਼ਬਰ »

ਸਾਬਕਾ ਸਰਪੰਚ ਗੁਰਚਰਨ ਸਿੰਘ ਨਾਲ ਦੁੱਖ ਦਾ ਪ੍ਰਗਟਾਵਾ

ਮੋਗਾ, 18 ਜਨਵਰੀ (ਸੁਰਿੰਦਰਪਾਲ ਸਿੰਘ)- ਪਿੰਡ ਕਪੂਰੇ ਦੇ ਸਾਬਕਾ ਸਰਪੰਚ ਗੁਰਚਰਨ ਸਿੰਘ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਮਾਤਾ ਚੰਦ ਕੌਰ ਪਤਨੀ ਸਵ: ਅਜਮੇਰ ਸਿੰਘ (104 ਸਾਲ) ਅਚਾਨਕ ਸਦੀਵੀਂ ਵਿਛੋੜਾ ਦੇ ਗਏ | ਇਸ ਦੁੱਖ ਦੀ ਘੜੀ ਵਿਚ ਸਾਬਕਾ ਸਰਪੰਚ ...

ਪੂਰੀ ਖ਼ਬਰ »

ਸ਼ੂਗਰ ਚੇਤਨਾ ਸੁਸਾਇਟੀ ਵਲੋਂ ਸ਼ੂਗਰ ਜਾਂਚ ਕੈਂਪ

ਮੋਗਾ, 17 ਜਨਵਰੀ (ਜਸਪਾਲ ਸਿੰਘ ਬੱਬੀ)- ਲਾਲ ਪੱਥ ਲੈਬ ਮੋਗਾ ਵਿਖੇ ਸ਼ੂਗਰ ਚੇਤਨਾ ਸੁਸਾਇਟੀ ਵਲੋਂ ਐਚ.ਬੀ., ਏ.ਐਲ.ਸੀ. ਟੈਸਟ (3 ਮਹੀਨਿਆਂ ਦੀ) ਸ਼ੂਗਰ ਜਾਂਚ ਕੈਂਪ ਦਾ ਉਦਘਾਟਨ ਅਰੋੜਾ ਬਰਾਦਰੀ ਦੇ ਸਰਪ੍ਰਸਤ ਕੌਾਸਲਰ ਅਸ਼ੋਕ ਧਮੀਜਾ ਅਤੇ ਪ੍ਰਧਾਨ ਰਜਿੰਦਰ ਛਾਬੜਾ ਨੇ ਕੀਤਾ ...

ਪੂਰੀ ਖ਼ਬਰ »

ਸਰੀਰਕ ਤੰਦਰੁਸਤੀ ਦਿਵਸ ਮਨਾਇਆ

ਕੋਟ ਈਸੇ ਖਾਂ, 18 ਜਨਵਰੀ (ਨਿਰਮਲ ਸਿੰਘ ਕਾਲੜਾ)- ਨਹਿਰੂ ਯੁਵਾ ਕੇਂਦਰ ਵਲੋਂ ਸਰੀਰਕ ਤੰਦਰੁਸਤੀ ਦਿਵਸ ਬਾਬਾ ਫਰੀਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੋਟ ਈਸੇ ਖਾਂ ਵਿਖੇ ਮਨਾਇਆ ਗਿਆ ਜਿਸ ਵਿਚ ਬੱਚਿਆਂ ਨੂੰ ਯੋਗਾ ਅਤੇ ਖੇਡਾਂ ਦਾ ਮਹੱਤਵ ਦੱਸਿਆ ਗਿਆ | ਬੱਚਿਆਂ ਵਿਚ ...

ਪੂਰੀ ਖ਼ਬਰ »

ਪ੍ਰੀ ਪ੍ਰਾਇਮਰੀ ਤੋਂ ਪੰਜਵੀਂ ਜਮਾਤਾਂ ਤੱਕ ਦਾਖ਼ਲੇ ਸਬੰਧੀ ਜ਼ਿਲ੍ਹਾ ਪੱਧਰੀ ਪੋਸਟਰ ਜਾਰੀ

ਮੋਗਾ, 18 ਜਨਵਰੀ (ਜਸਪਾਲ ਸਿੰਘ ਬੱਬੀ)- ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ ਸਿੱਖਿਆ) ਨੇਕ ਸਿੰਘ ਵਲੋਂ ਪ੍ਰੀ ਪ੍ਰਾਇਮਰੀ ਤੋਂ ਪੰਜਵੀਂ ਜਮਾਤਾਂ ਤੱਕ ਦਾਖ਼ਲੇ ਸਬੰਧੀ ਜ਼ਿਲ੍ਹਾ ਪੱਧਰੀ ਪੋਸਟਰ ਜਾਰੀ ਕੀਤਾ | ਉਨ੍ਹਾਂ ਦੱਸਿਆ ਕਿ ਮੋਗਾ ਜ਼ਿਲ੍ਹੇ ਦੇ ਜ਼ਿਆਦਾਤਰ ...

ਪੂਰੀ ਖ਼ਬਰ »

ਜਮਹੂਰੀ ਕਿਸਾਨ ਸਭਾ ਦਾ ਤਹਿਸੀਲ ਪੱਧਰੀ ਇਜਲਾਸ 2 ਫਰਵਰੀ ਨੂੰ

ਰਾਏਕੋਟ, 18 ਜਨਵਰੀ (ਬਲਵਿੰਦਰ ਸਿੰਘ ਲਿੱਤਰ)-ਪਿੰਡ ਤਲਵੰਡੀ ਰਾਏ ਵਿਖੇ ਜਮੂਹਰੀ ਕਿਸਾਨ ਸਭਾ ਅਤੇ ਦਿਹਾਤੀ ਮਜ਼ਦੂਰ ਸਭਾ ਦੀ ਮੀਟਿੰਗ ਸਵਿੰਦਰ ਸਿੰਘ ਤੇ ਸਾਥੀ ਹਰੀ ਸਿੰਘ ਦੀ ਪ੍ਰਧਾਨਗੀ ਹੇਠ ਕੀਤੀ ਗਈ, ਜਿਸ ਦੌਰਾਨ 2 ਫਰਵਰੀ 2020 ਦਿਨ ਐਤਵਾਰ ਨੂੰ ਸ੍ਰੀ ਗੁਰੂ ਨਾਨਕ ਦੇਵ ...

ਪੂਰੀ ਖ਼ਬਰ »

ਮਾਉਂਟ ਲਿਟਰਾ ਜੀ ਸਕੂਲ ਦੇ ਵਿਦਿਆਰਥੀਆਂ ਨੇ ਇੰਗਲਿਸ਼ ਓਲੰਪੀਆਡ 'ਚ ਮਾਰੀਆਂ ਮੱਲਾਂ

ਮੋਗਾ, 18 ਜਨਵਰੀ (ਸੁਰਿੰਦਰਪਾਲ ਸਿੰਘ)- ਮੋਗਾ ਲੁਧਿਆਣਾ ਜੀ.ਟੀ. ਰੋਡ 'ਤੇ ਪਿੰਡ ਪੁਰਾਣੇ ਵਾਲਾ ਵਿਖੇ ਸਥਿਤ ਮਾਉਂਟ ਲਿਟਰਾ ਜੀ ਸਕੂਲ ਦੇ ਵਿਦਿਆਰਥੀਆਂ ਨੇ ਸਾਇੰਸ ਓਲੰਪੀਆਡ ਫੈਡਰੇਸ਼ਨ ਵਲੋਂ ਕਰਵਾਏ ਗਏ ਇੰਟਰਨੈਸ਼ਨਲ ਇੰਗਲਿਸ਼ ਓਲੰਪੀਆਡ ਵਿਚ ਸੋਨੇ ਦਾ ਮੈਡਲ ਜਿੱਤ ...

ਪੂਰੀ ਖ਼ਬਰ »

ਸੜਕ ਸੁਰੱਖਿਆ ਹਫ਼ਤੇ ਤਹਿਤ ਸੈਮੀਨਾਰ

ਨੱਥੂਵਾਲਾ ਗਰਬੀ, 18 ਜਨਵਰੀ (ਸਾਧੂ ਰਾਮ ਲੰਗੇਆਣਾ)- ਐਸ.ਐਸ. ਪੀ. ਮੋਗਾ ਅਮਰਜੀਤ ਸਿੰਘ ਬਾਜਵਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਨਾਏ ਜਾ ਰਹੇ ਸੜਕ ਸੁਰੱਖਿਆ ਹਫ਼ਤੇ ਤਹਿਤ ਵੀਰ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਹਫ਼ਤੇ ਸਬੰਧੀ ਸੈਮੀਨਾਰ ਕਰਵਾਇਆ ਗਿਆ ਜਿਸ ...

ਪੂਰੀ ਖ਼ਬਰ »

ਸੁਤੰਤਰਤਾ ਸੈਨਾਨੀ ਡਾ: ਸੈਫੂਦੀਨ ਕਿਚਲੂ ਦਾ ਜਨਮ ਦਿਨ ਮਨਾਇਆ

ਮੋਗਾ, 18 ਜਨਵਰੀ (ਸੁਰਿੰਦਰਪਾਲ ਸਿੰਘ)- ਡਾ. ਸੈਫੂਦੀਨ ਕਿਚਲੂ ਪਬਲਿਕ ਸਕੂਲ ਵਿਚ ਸੁਤੰਤਰਤਾ ਸੈਨਾਨੀ ਡਾ: ਸੈਫੂਦੀਨ ਕਿਚਲੂ ਦਾ ਜਨਮ ਦਿਨ ਮਨਾਇਆ ਗਿਆ | ਇਸ ਮੌਕੇ ਸਕੂਲ ਚੇਅਰਮੈਨ ਐਡਵੋਕੇਟ ਸੁਨੀਲ ਗਰਗ, ਡਾਇਰੈਕਟਰ ਸੁਨੀਤਾ ਗਰਗ, ਡੀਨ ਮਲਕੀਤ ਸਿੰਘ, ਪਿ੍ੰਸੀਪਲ ਹੇਮ ...

ਪੂਰੀ ਖ਼ਬਰ »

ਇੰਗਲਿਸ਼ ਸਟੂਡੀਓ ਨੇ ਲਗਵਾਇਆ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ

ਬਾਘਾ ਪੁਰਾਣਾ, 18 ਜਨਵਰੀ (ਬਲਰਾਜ ਸਿੰਗਲਾ)-ਸਥਾਨਕ ਸ਼ਹਿਰ ਦੀ ਕੋਟਕਪੂਰਾ ਸੜਕ 'ਤੇ ਪੈਟਰੋਲ ਪੰਪ ਦੇ ਸਾਹਮਣੇ ਸਥਿਤ ਇਲਾਕੇ ਦੀ ਨਾਮਵਰ ਸੰਸਥਾ ਇੰਗਲਿਸ਼ ਸਟੂਡੀਓ ਜੋ ਕਿ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਹੈ | ਇਸ ਸੰਸਥਾ ਦੇ ਮੁਖੀ ਪੰਕਜ ਬਾਂਸਲ ਅਤੇ ਗੌਰਵ ਕਾਲੜਾ ...

ਪੂਰੀ ਖ਼ਬਰ »

ਜ਼ਿਲ੍ਹਾ ਕਾਨੂੰਨੀ ਸੇਵਾ ਅਥਾਰਿਟੀ ਵਲੋਂ ਸੈਮੀਨਾਰ

ਮੋਗਾ, 18 ਜਨਵਰੀ (ਜਸਪਾਲ ਸਿੰਘ ਬੱਬੀ)- ਐਸ.ਡੀ. ਕਾਲਜ ਫ਼ਾਰ ਵੋਮੈਨ ਮੋਗਾ ਵਿਖੇ ਪੰਜਾਬ ਪੀੜ੍ਹਤ ਮੁਆਵਜ਼ਾ ਸਕੀਮ 2017 ਤਹਿਤ ਜ਼ਿਲ੍ਹਾ ਕਾਨੂੰਨੀ ਸੇਵਾ ਅਥਾਰਿਟੀ ਵਲੋਂ ਕਾਰਜਕਾਰੀ ਪਿ੍ੰਸੀਪਲ ਡਾ: ਪਲਵਿੰਦਰ ਕੌਰ ਦੀ ਅਗਵਾਈ ਹੇਠ ਸੈਮੀਨਾਰ ਕਰਵਾਇਆ ਗਿਆ | ਪੈਨਲ ...

ਪੂਰੀ ਖ਼ਬਰ »

6 ਮਹੀਨਿਆਂ ਤੋਂ ਤਨਖ਼ਾਹ ਤੋਂ ਬਿਨਾਂ ਕੱਟ ਰਹੇ ਕਾਮਿਆਂ ਨੇ ਬੈਂਸ ਨੂੰ ਦੱਸੇ ਦੁਖੜੇ

ਸਮਾਧ ਭਾਈ, 18 ਜਨਵਰੀ (ਗੁਰਮੀਤ ਸਿੰਘ ਮਾਣੂੰਕੇ)- ਬਾਘਾ ਪੁਰਾਣਾ ਤੋਂ ਨਿਹਾਲ ਸਿੰਘ ਵਾਲਾ ਸੜਕ ਤੇ ਲੱਗੇ ਗਰੀਨ ਪਲਾਂਟ ਐਨਰਜੀ ਪ੍ਰਾਈਵੇਟ ਲਿਮਟਿਡ ਮਾਣੂੰਕੇ (ਮੋਗਾ) ਵਿਚ ਵੱਖ-ਵੱਖ ਵਿਭਾਗਾਂ ਵਿਚ ਕੰਮ ਕਰਦੇ ਕਾਮਿਆਂ ਨੂੰ ਸੱਤ ਮਹੀਨਿਆਂ ਤੋਂ ਕੰਪਨੀ ਨੇ ਤਨਖ਼ਾਹਾਂ ...

ਪੂਰੀ ਖ਼ਬਰ »

ਬੈਂਸ ਨੇ ਗੱਡੇ ਪਿੰਡ ਮਾਣੂੰਕੇ ਦੀ ਪੰਚਾਇਤੀ ਜ਼ਮੀਨ 'ਚ ਝੰਡੇ, ਜਨ ਅੰਦੋਲਨ ਦੀ ਕੀਤੀ ਸ਼ੁਰੂਆਤ

ਸਮਾਧ ਭਾਈ, 18 ਜਨਵਰੀ (ਗੁਰਮੀਤ ਸਿੰਘ ਮਾਣੂੰਕੇ)- ਲੋਕ ਇਨਸਾਫ਼ ਪਾਰਟੀ ਵਲੋਂ ਪੰਜਾਬ ਅੰਦਰ ਪਿੰਡਾਂ ਦੀਆਂ ਪੰਚਾਇਤੀ ਜ਼ਮੀਨਾਂ ਬਚਾਉਣ ਲਈ ਸਾਡੀ ਪੰਚਾਇਤ ਸਾਡੀ ਜ਼ਮੀਨ ਅੰਦੋਲਨ ਤਹਿਤ ਮੋਗਾ ਜ਼ਿਲ੍ਹੇ ਦੇ ਪਿੰਡ ਮਾਣੂੰਕੇ ਵਿਖੇ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ...

ਪੂਰੀ ਖ਼ਬਰ »

ਨੌਜਵਾਨ ਦੀ ਮੌਤ ਨਾਲ ਪਿੰਡ ਮੋਠਾਂਵਾਲੀ 'ਚ ਸੋਗ ਦੀ ਲਹਿਰ

ਮੋਗਾ, 18 ਜਨਵਰੀ (ਗੁਰਤੇਜ ਸਿੰਘ)- ਜ਼ਿਲ੍ਹੇ ਦੇ ਪਿੰਡ ਮੋਠਾਂਵਾਲੀ ਨਿਵਾਸੀ ਨੌਜਵਾਨ ਲਵਪ੍ਰੀਤ ਸਿੰਘ (24) ਦੀ ਮੌਤ ਹੋ ਜਾਣ 'ਤੇ ਸਮੁੱਚੇ ਪਿੰਡ ਵਿਚ ਸੋਗ ਦੀ ਲਹਿਰ ਛਾਈ ਹੋਈ ਹੈ | ਜਾਣਕਾਰੀ ਮੁਤਾਬਿਕ ਲਵਪ੍ਰੀਤ ਸਿੰਘ ਪੁੱਤਰ ਕੁਲਵੰਤ ਸਿੰਘ ਜੋ ਕਿ ਦਿਮਾਗ਼ੀ ਤੌਰ 'ਤੇ ...

ਪੂਰੀ ਖ਼ਬਰ »

ਧੀਆਂ ਨੂੰ ਪੁੱਤਰਾਂ ਦੇ ਬਰਾਬਰ ਅਧਿਕਾਰ ਦੇਣਾ ਚਾਹੀਦਾ ਹੈ-ਸੀ.ਐਚ.ਓ. ਮਨਵੀਰ ਕੌਰ

ਕੋਟ ਈਸੇ ਖਾਂ, 18 ਜਨਵਰੀ (ਨਿਰਮਲ ਸਿੰਘ ਕਾਲੜਾ)- ਸਰਕਾਰੀ ਹਸਪਤਾਲ ਦੇ ਐਜੂਕੇਟਰ ਹਰਪ੍ਰੀਤ ਕੌਰ ਨੇ ਦੱਸਿਆ ਕਿ ਡਾ: ਰਾਕੇਸ਼ ਕੁਮਾਰ ਬਾਲੀ ਐਸ.ਐਮ.ਓ. ਕੋਟ ਈਸੇ ਖਾਂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਹੈਲਥ ਐਾਡ ਵੈਲਨੈਸ ਸੈਂਟਰ ਪਿੰਡ ਕੜਿਆਲ ਵਿਖੇ ਲੋਹੜੀ ਧੀਆਂ ਦੀ ਮਨਾਈ ...

ਪੂਰੀ ਖ਼ਬਰ »

ਕੈਰੀਅਰ ਜ਼ੋਨ ਦੀ ਵਿਦਿਆਰਥਣ ਨੇ ਲਿਸਨਿੰਗ 'ਚੋਂ ਹਾਸਲ ਕੀਤੇ 7.5 ਬੈਂਡ

ਮੋਗਾ, 18 ਜਨਵਰੀ (ਸੁਰਿੰਦਰਪਾਲ ਸਿੰਘ)- ਕਰੀਅਰ ਜ਼ੋਨ ਮੋਗਾ ਦੀ ਪ੍ਰਸਿੱਧ ਤੇ ਪੁਰਾਣੀ ਸੰਸਥਾ ਆਇਲੈਟਸ ਅਤੇ ਇੰਗਲਿਸ਼ ਕੋਰਸਾਂ ਵਾਸਤੇ ਮੰਨੀ ਪ੍ਰਮੰਨੀ ਸੰਸਥਾ ਹੈ | ਸੰਸਥਾ ਵਿਚ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਵਿਦਿਆਰਥੀਆਂ ਦਾ ਨਤੀਜਾ ਬਹੁਤ ਸ਼ਾਨਦਾਰ ਰਿਹਾ | ...

ਪੂਰੀ ਖ਼ਬਰ »

ਇਲੈਕਟੋਰਲ ਲਿਟਰੇਸੀ ਕਲੱਬ ਸਥਾਪਤ ਕਰਨ ਸੰਬੰਧੀ ਹੋਈ ਮੀਟਿੰਗ

ਨਿਹਾਲ ਸਿੰਘ ਵਾਲਾ, 18 ਜਨਵਰੀ (ਸੁਖਦੇਵ ਸਿੰਘ ਖਾਲਸਾ, ਪਲਵਿੰਦਰ ਸਿੰਘ ਟਿਵਾਣਾ)- ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵਿਧਾਨ ਸਭਾ ਹਲਕਾ 071 ਨਿਹਾਲ ਸਿੰਘ ਵਾਲਾ ਦੇ ਐਸ. ਡੀ. ਐਮ. ਰਾਮ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ...

ਪੂਰੀ ਖ਼ਬਰ »

ਰਾਜਪੂਤ ਭਲਾਈ ਸੰਸਥਾ ਨੇ ਕੀਤੀ ਮੀਟਿੰਗ

ਮੋਗਾ, 18 ਜਨਵਰੀ (ਸ਼ਿੰਦਰ ਸਿੰਘ ਭੁਪਾਲ)- ਰਾਜਪੂਤ ਭਲਾਈ ਸੰਸਥਾ ਮੋਗਾ ਦੀ ਇਕੱਤਰਤਾ ਦਵਿੰਦਰ ਸਿੰਘ ਖੀਪਲ ਦੀ ਪ੍ਰਧਾਨਗੀ ਹੇਠ ਲਹੌਰੀਆ ਸਵੀਟ ਹਾਊਸ ਮੋਗਾ ਵਿਖੇ ਹੋਈ | ਮੀਟਿੰਗ ਦੀ ਕਾਰਵਾਈ ਲਈ ਕੁਲਦੀਪ ਸਿੰਘ ਕੋਮਲ ਜਨਰਲ ਸਕੱਤਰ ਨੇ ਦੱਸਿਆ ਕਿ ਸੰਸਥਾ ਵਲੋਂ ਇਕ ਸ਼ੋਕ ...

ਪੂਰੀ ਖ਼ਬਰ »

ਸੂਬੇ ਦੇ ਲੋਕਾਂ ਦਾ ਮੋਹ ਕੈਪਟਨ ਸਰਕਾਰ ਤੋਂ ਪੂਰੀ ਤਰ੍ਹਾਂ ਭੰਗ- ਮਹਿਰੋਂ/ਹੈਰੀ

ਮੋਗਾ, 18 ਜਨਵਰੀ (ਸੁਰਿੰਦਰਪਾਲ ਸਿੰਘ)- ਕੈਪਟਨ ਸਰਕਾਰ ਨੇ ਆਪਣੇ ਤਿੰਨ ਸਾਲ ਦੇ ਕਾਰਜਕਾਲ ਦੌਰਾਨ ਸੂਬੇ ਦੇ ਵਿਕਾਸ ਦੀ ਥਾਂ 'ਤੇ ਸੂਬੇ ਦਾ ਵਿਕਾਸ ਕੀਤਾ ਅਤੇ ਅੱਜ ਸੂਬੇ ਦਾ ਹਰ ਵਰਗ ਸਰਕਾਰ ਿਖ਼ਲਾਫ਼ ਸੜਕਾਂ 'ਤੇ ਉੱਤਰ ਆਇਆ ਹੈ ਕਿਉਂਕਿ ਕੈਪਟਨ ਸਰਕਾਰ ਝੂਠੇ ਵਾਅਦੇ ਕਰ ...

ਪੂਰੀ ਖ਼ਬਰ »

ਸ਼ਹੀਦ ਛੱਜੂ ਰਾਮ ਵੈੱਲਫੇਅਰ ਕਲੱਬ ਕੋਕਰੀ ਕਲਾਂ ਦੀ ਮੀਟਿੰਗ

ਅਜੀਤਵਾਲ, 18 ਜਨਵਰੀ (ਹਰਦੇਵ ਸਿੰਘ ਮਾਨ)- ਸ਼ਹੀਦ ਛੱਜੂ ਰਾਮ ਵੈੱਲਫੇਅਰ ਕਲੱਬ ਕੋਕਰੀ ਕਲਾਂ ਦੇ ਅਹੁਦੇਦਾਰਾਂ ਤੇ ਮੈਂਬਰਾਂ ਸਮੇਤ ਪਿੰਡ ਦੇ ਪਤਵੰਤਿਆਂ ਦੀ ਮੀਟਿੰਗ ਸ਼ਹੀਦ ਦੇ ਅਸਥਾਨ ਵਿਖੇ ਹੋਈ | ਇਸ ਮੌਕੇ ਹਰ ਸਾਲ ਦੀ ਤਰ੍ਹਾਂ ਸ਼ਹੀਦ ਛੱਜੂ ਰਾਮ ਦਾ ਦਿਹਾੜਾ 27 ...

ਪੂਰੀ ਖ਼ਬਰ »

ਸੰਵਿਧਾਨ ਬਚਾਓ ਸੰਘਰਸ਼ ਕਮੇਟੀ ਦੀ ਮੀਟਿੰਗ

ਮੋਗਾ, 18 ਜਨਵਰੀ (ਜਸਪਾਲ ਸਿੰਘ ਬੱਬੀ, ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)- ਮਿਉਂਸਪਲ ਇੰਪਲਾਈਜ਼ ਫੈੱਡਰੇਸ਼ਨ ਦਫ਼ਤਰ ਨਗਰ ਨਿਗਮ ਮੋਗਾ ਵਿਖੇ ਸੰਵਿਧਾਨ ਬਚਾਓ ਸੰਘਰਸ਼ ਕਮੇਟੀ ਦੀ ਮੀਟਿੰਗ ਵਿਚ ਭਾਰਤੀ ਵਾਲਮੀਕਿ ਧਰਮ ਸਮਾਜ (ਭਾਵਾਧਸ) ਮਿਉਂਸਪਲ ਇੰਪਲਾਈਜ਼ ...

ਪੂਰੀ ਖ਼ਬਰ »

ਪੱਤੋ ਹੀਰਾ ਸਿੰਘ ਵਿਖੇ ਕਬੱਡੀ ਕੱਪ ਭਲਕੇ

ਨਿਹਾਲ ਸਿੰਘ ਵਾਲਾ, 18 ਜਨਵਰੀ (ਪਲਵਿੰਦਰ ਸਿੰਘ ਟਿਵਾਣਾ, ਸੁਖਦੇਵ ਸਿੰਘ ਖਾਲਸਾ)- ਇਤਿਹਾਸਕ ਨਗਰ ਪੱਤੋ ਹੀਰਾ ਸਿੰਘ ਵਿਖੇ ਆਜ਼ਾਦ ਸਪੋਰਟਸ ਕਲੱਬ ਪੱਤੋ ਵਲੋਂ 20 ਅਤੇ 21 ਜਨਵਰੀ ਨੂੰ ਵਿਦੇਸ਼ੀ ਕਬੱਡੀ ਪ੍ਰਮੋਟਰ ਸੁੱਖ ਬਰਾੜ, ਜੋਤ ਬਰਾੜ, ਰਾਜੂ ਪੱਤੋ, ਹਰਭਜਨ ਸੰਧੂ, ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX