ਤਾਜਾ ਖ਼ਬਰਾਂ


ਲੁਧਿਆਣਾ 'ਚ ਹੁਣ ਤੱਕ ਕੋਰੋਨਾ ਦੇ ਲਏ ਗਏ 138 ਨਮੂਨੇ - ਡੀ.ਸੀ
. . .  about 1 hour ago
ਲੁਧਿਆਣਾ, 31 ਮਾਰਚ (ਰੁਪੇਸ਼ ਕੁਮਾਰ) - ਡਿਪਟੀ ਕਮਿਸ਼ਨਰ ਲੁਧਿਆਣਾ ਪ੍ਰਦੀਪ ਅਗਰਵਾਲ ਨੇ ਦੱਸਿਆ ਕਿ ਲੁਧਿਆਣਾ ਵਿਚ ਹੁਣ ਤੱਕ ਕੁੱਲ 138 ਨਮੂਨੇ ਲਏ ਗਏ ਹਨ, ਜਿਨਾ ਵਿਚੋਂ...
15 ਅਪ੍ਰੈਲ ਤੱਕ ਬਿਨਾਂ ਜੁਰਮਾਨਾ ਹੋਣਗੇ ਬਿਜਲੀ ਦੇ ਬਿਲ ਜਮਾਂ
. . .  about 1 hour ago
ਅਜਨਾਲਾ, 31 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ) - ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਵੱਲੋਂ ਜਾਰੀ ਨੋਟਿਸ ਅਨੁਸਾਰ ਘਰੇਲੂ, ਵਪਾਰਕ, ਛੋਟੇ ਬਿਜਲੀ ਉਦਯੋਗਿਕ ਖਪਤਕਾਰ ਜਿਨ੍ਹਾਂ ਦੇ ਬਿਜਲੀ ਦੇ ਬਿਲ...
ਫ਼ਾਜ਼ਿਲਕਾ ਜ਼ਿਲ੍ਹਾ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਹਾੜੀ ਦੀ ਫ਼ਸਲ ਦੀ ਕਟਾਈ ਅਤੇ ਸਾਉਣੀ ਫ਼ਸਲ ਦੀ ਬਿਜਾਈ 'ਚ ਦਿੱਤੀ ਢਿੱਲ
. . .  about 1 hour ago
ਫ਼ਾਜ਼ਿਲਕਾ, 31 ਮਾਰਚ (ਪ੍ਰਦੀਪ ਕੁਮਾਰ) - ਪੰਜਾਬ ਸਰਕਾਰ ਦੇ ਆਦੇਸ਼ਾਂ ਤੇ ਸੂਬੇ ਵਿਚ ਜਾਰੀ ਕਰਫ਼ਿਊ ਦੌਰਾਨ ਫ਼ਾਜ਼ਿਲਕਾ ਜ਼ਿਲ੍ਹਾ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਵੱਡੀ ਰਾਹਤ ਦੇਂਦਿਆ ਹਾੜੀ ਦੀ ਫ਼ਸਲ ਦੀ ਕਟਾਈ ਅਤੇ ਸਾਉਣੀ ਫ਼ਸਲ ਦੀ ਬਿਜਾਈ ਸਬੰਧੀ ਲਗਾਈ ਗਈ ਰੋਕ ਨੂੰ ਹਟਾ...
ਸਾਰੀਆਂ ਪਾਰਟੀਆਂ ਨੇ ਇਕੱਠੇ ਹੋ ਕੇ ਵੰਡਿਆ ਰਾਸ਼ਨ
. . .  about 2 hours ago
ਫਗਵਾੜਾ, 31 ਮਾਰਚ (ਅਸ਼ੋਕ ਕੁਮਾਰ ਵਾਲੀਆ) - ਕੋਰੋਨਾ ਵਾਇਰਸ ਨੂੰ ਲੈ ਕੇ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਅਤੇ ਹੋਰ ਕਈ ਸੰਗਠਨ ਲੋਕਾਂ ਨੂੰ ਰਾਸ਼ਨ ਅਤੇ ਲੰਗਰ ਮੁਹੱਈਆ ਕਰਵਾ ਰਹੇ ਹਨ। ਇਸ ਦੌਰਾਨ...
ਡੀ.ਸੀ ਜਲੰਧਰ ਵੱਲੋਂ ਕੰਬਾਇਨਾਂ ਬਿਨਾਂ ਪਾਸ ਤੋਂ ਚਲਾਉਣ ਦੀ ਆਗਿਆ
. . .  about 2 hours ago
ਸ਼ਾਹਕੋਟ, 31 ਮਾਰਚ (ਆਜ਼ਾਦ ਸਚਦੇਵਾ)- ਕੋਵਿਡ-19 (ਕੋਰੋਨਾ ਵਾਇਰਸ) ਕਾਰਨ ਕਰਫਿਊ ਦੇ ਮਾਹੌਲ 'ਚ ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਹੁਕਮ ਜਾਰੀ ਕਰਦਿਆਂ ਕਿਸਾਨਾਂ ਦੀ ਕਣਕ...
ਲੋੜਵੰਦਾਂ ਦੀ ਮਦਦ ਲਈ ਅੱਗੇ ਆਏ ਸਿੱਧੂ
. . .  about 1 hour ago
ਅੰਮ੍ਰਿਤਸਰ, 31 ਮਾਰਚ (ਸੁਰਿੰਦਰਪਾਲ ਵਰਪਾਲ) -ਕੋਰੋਨਾ ਵਾਇਰਸ ਦੇ ਲਗਾਤਾਰ ਵੱਧ ਰਹੇ ਪ੍ਰਕੋਪ ਦੇ ਮੱਦੇਨਜ਼ਰ ਲੋੜਵੰਦਾਂ ਦੀ ਸਹਾਇਤਾ ਦੇ ਲਈ ਅੱਜ ਕਾਂਗਰਸ ਦੇ ਸੀਨੀਅਰ ਆਗੂ ਤੇ ਵਿਧਾਇਕ ਨਵਜੋਤ ਸਿੰਘ ਸਿੱਧੂ ਅੱਗੇ ਆਏ ਹਨ। ਉਹ ਸ਼ਹਿਰ ਦੀਆਂ ਵੱਖ ਵੱਖ ਦੁਕਾਨਾਂ 'ਤੇ ਰਾਸ਼ਨ ਲੈਣ ਲਈ ਪਹੁੰਚੇ, ਜੋ ਕਿ ਉਨ੍ਹਾਂ ਵੱਲੋਂ ਕੱਲ੍ਹ ਤੋਂ ਲੋੜਵੰਦਾਂ ਨੂੰ ਵੰਡਿਆ ਜਾਵੇਗਾ। ਇਸ...
ਫ਼ਾਜ਼ਿਲਕਾ ਜ਼ਿਲ੍ਹੇ ਵਿਚ ਹੁਣ ਤੱਕ ਨਹੀਂ ਆਇਆ ਕੋਰੋਨਾ ਦਾ ਪਾਜ਼ਿਟਿਵ ਦਾ ਮਾਮਲਾ - ਸਿਵਲ ਸਰਜਨ
. . .  about 2 hours ago
ਫ਼ਾਜ਼ਿਲਕਾ, 31 ਮਾਰਚ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਜ਼ਿਲ੍ਹੇ ਵਿਚ ਹੁਣ ਤੱਕ ਕਿਸੇ ਵੀ ਕੋਰੋਨਾਵਾਇਰਸ ਨਾਲ ਪੀੜਿਤ ਵਿਅਕਤੀ ਦਾ ਮਾਮਲਾ ਸਾਹਮਣੇ ਨਹੀਂ ਆਇਆ ਹੈ।ਸਿਹਤ ਵਿਭਾਗ ਵੱਲੋਂ 5 ਵਿਅਕਤੀਆਂ...
ਗਾਇਕ ਸਿੱਧੂ ਮੂਸੇ ਵਾਲੇ ਖ਼ਿਲਾਫ਼ ਪਿੰਡ ਪਠਲਾਵਾ ਵੱਲੋਂ ਮੁੱਖ ਮੰਤਰੀ ਨੂੰ ਪੱਤਰ
. . .  about 3 hours ago
ਬੰਗਾ, 31 ਮਾਰਚ (ਜਸਬੀਰ ਸਿੰਘ ਨੂਰਪੁਰ) - ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੇ ਨਾਂ ਤੇ ਪਿੰਡ ਪਠਲਾਵਾ ਵਾਸੀਆਂ ਵੱਲੋਂ ਇੱਕ ਮੰਗ ਪੱਤਰ ਲਿਖ ਕੇ ਗਾਇਕ ਸਿੱਧੂ ਮੂਸੇ ਵਾਲੇ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ ਹੈ।ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਿੱਧੂ ਮੂਸੇਵਾਲਾ...
ਗੜ੍ਹਸ਼ੰਕਰ ਖੇਤਰ ਦੇ 60 ਸ਼ੱਕੀਆਂ ਨੂੰ ਘਰਾਂ 'ਚ ਕੀਤਾ ਗਿਆ ਇਕਾਂਤਵਾਸ
. . .  about 3 hours ago
ਗੜ੍ਹਸ਼ੰਕਰ, 31 ਮਾਰਚ (ਧਾਲੀਵਾਲ) - ਕੋਰੋਨਾ ਵਾਇਰਸ ਸਬੰਧੀ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਗੜ੍ਹਸ਼ੰਕਰ ਬਲਾਕ ਦੇ ਪਿੰਡਾਂ 'ਚ ਕੀਤੇ ਜਾ ਰਹੇ ਸਰਵੇ ਦੌਰਾਨ ਅੱਜ 60 ਸ਼ੱਕੀ ਸਾਹਮਣੇ ਆਏ ਜਿਨ੍ਹਾਂ ਨੂੰ ਘਰਾਂ ਵਿਚ ਹੀ ਇਕਾਂਤਵਾਸ ਕੀਤਾ ਗਿਆ। ਐੱਸ.ਐੱਮ.ਓ. ਪੀ.ਐੱਚ.ਸੀ...
ਅੰਤਰ ਰਾਜੀ ਹੱਦਾਂ ਸੀਲ, ਕਰਫਿਊ ਦੀ ਉਲੰਘਣਾ ਕਰਨ ਵਾਲੇ ਖ਼ਿਲਾਫ਼ ਹੋਵੇਗੀ ਕਾਰਵਾਈ-ਆਈਜੀ
. . .  about 3 hours ago
ਬਠਿੰਡਾ, 31 ਮਾਰਚ (ਅੰਮ੍ਰਿਤਪਾਲ ਸਿੰਘ ਵਲਾਣ) - ਅੱਜ ਬਠਿੰਡਾ ਪੁਲਿਸ ਰੇਂਜ ਦੇ ਆਈ.ਜੀ. ਅਰੁਣ ਕੁਮਾਰ ਮਿੱਤਲ ਆਈ.ਪੀ.ਐੱਸ ਨੇ ਇੱਥੇ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਸੂਬੇ ਦੀਆਂ ਅੰਤਰਰਾਜੀ ਸਰਹੱਦਾਂ ਸੀਲ ਕਰ ਦਿੱਤੀਆਂ ਗਈਆਂ ਹਨ ਅਤੇ ਕਿਸੇ ਵੀ ਵਿਅਕਤੀ...
ਸ਼ਰਾਬ ਦੇ ਠੇਕੇ ਤੋਂ ਲੁੱਟੀ ਲੱਖਾਂ ਦੀ ਸ਼ਰਾਬ
. . .  about 3 hours ago
ਬਿਆਸ, 31 ਮਾਰਚ (ਪਰਮਜੀਤ ਸਿੰਘ ਰੱਖੜਾ) - ਬਿਆਸ ਵਿਚ ਅੱਜ ਤੜਕਸਾਰ ਅਣਪਛਾਤੇ ਵਿਅਕਤੀਆਂ ਵੱਲੋਂ ਸ਼ਰਾਬ ਦਾ ਠੇਕਾ ਲੁੱਟ ਲਏ ਜਾਣ ਦੀ ਖ਼ਬਰ ਹੈ। ਜਾਣਕਾਰੀ ਦਿੰਦਿਆਂ ਠੇਕਾ ਇੰਚਾਰਜ ਅਵਤਾਰ ਸਿੰਘ...
ਸੈਨੇਟਾਈਜਰ ਸਪਰੇਅ ਕਰਾਉਣ ਲਈ ਪੰਚਾਇਤਾਂ ਨੂੰ ਵੰਡੀ ਦਵਾਈ
. . .  about 3 hours ago
ਜੰਡਿਆਲਾ ਗੁਰੂ, 31 ਮਾਰਚ - (ਰਣਜੀਤ ਸਿੰਘ ਜੋਸਨ)- ਕੋਰੋਨਾ ਵਾਇਰਸ ਤੋਂ ਬਚਾਅ ਲਈ ਪੰਜਾਬ ਸਰਕਾਰ ਤੇ ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਪਿੰਡਾਂ ਵਿਚ ਸਪਰੇਅ ਕਰਾਉਣ ਲਈ ਬੀ.ਡੀ.ਪੀ.ਓ...
ਕੋਰੋਨਾ ਦਾ ਸ਼ੱਕੀ ਮਰੀਜ਼ ਡਾਕਟਰ ਹਸਪਤਾਲ 'ਚ ਦਾਖਲ
. . .  about 4 hours ago
ਮਲੋਟ, 31 ਮਾਰਚ (ਗੁਰਮੀਤ ਸਿੰਘ ਮੱਕੜ) - ਸਥਾਨਕ ਪੁੱਡਾ ਕਾਲੋਨੀ ਦਾ ਵਾਸੀ ਡਾਕਟਰ ਜੋ ਬੀਤੇ ਦਿਨੀਂ ਕੈਨੇਡਾ...
ਜ਼ਿਲ੍ਹੇ 'ਚ ਲਏ 169 'ਚੋਂ 139 ਸੈਂਪਲਾਂ ਆਏ ਨੈਗੇਟਿਵ- ਡਾ. ਜਸਬੀਰ ਸਿੰਘ
. . .  about 4 hours ago
ਹੁਸ਼ਿਆਰਪੁਰ, 31 ਮਾਰਚ (ਬਲਜਿੰਦਰਪਾਲ ਸਿੰਘ)- ਕੋਰੋਨਾ ਵਾਇਰਸ ਕੋਵਿਡ-19 ਦੇ ਸਬੰਧ 'ਚ ਅੱਜ ਵੀ ਜ਼ਿਲ੍ਹੇ ਲਈ ਇਹ...
ਇਕਾਂਤਵਾਸ ਕੀਤੇ ਘਰਾਂ ਵਿਚ ਕੂੜਾ ਚੁੱਕਣ ਲਈ ਕਾਰਪੋਰੇਸ਼ਨ ਨੇ ਕੀਤੇ ਵਿਸ਼ੇਸ਼ ਪ੍ਰਬੰਧ- ਕੋਮਲ ਮਿੱਤਲ
. . .  about 4 hours ago
ਅੰਮ੍ਰਿਤਸਰ, 31 ਮਾਰਚ (ਹਰਮਿੰਦਰ ਸਿੰਘ)- ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਵਿਦੇਸ਼ ਤੋਂ ਆਏ ਵਿਅਕਤੀ ਜਾਂ ਉਨ੍ਹਾਂ ਦੇ ਸਿੱਧੇ ...
ਹਕੀਮਪੁਰ ਦੇ ਜੰਮਪਲ ਦੀ ਇੰਗਲੈਂਡ 'ਚ ਕੋਰੋਨਾ ਵਾਇਰਸ ਨਾਲ ਹੋਈ ਮੌਤ
. . .  about 4 hours ago
ਕਣਕ ਨਾ ਮਿਲਣ 'ਤੇ ਪਹੂਵਿੰਡ ਵਿਖੇ ਮਜ਼ਦੂਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤੇ ਨਾਅਰੇਬਾਜ਼ੀ
. . .  about 4 hours ago
ਕਰਫ਼ਿਊ ਦੌਰਾਨ ਦੋ ਡੰਗ ਦੀ ਰੋਟੀ ਨੂੰ ਤਰਸ ਰਹੇ ਨੇ ਸ਼ਾਹਕੋਟ ਦੇ ਮੁਹੱਲਾ ਧੌੜਿਆ ਦੇ ਲੋਕ
. . .  about 4 hours ago
ਪੰਜਾਬ ਸਰਕਾਰ ਵੱਲੋਂ ਪੀ.ਸੀ.ਐੱਸ ਅਧਿਕਾਰੀਆਂ ਦੇ ਤਬਾਦਲੇ ਤੇ ਤਾਇਨਾਤੀਆਂ
. . .  about 5 hours ago
ਡਬਲਯੂ.ਐੱਚ.ਓ ਨੇ ਏਸ਼ੀਆ ਅਤੇ ਪ੍ਰਸ਼ਾਂਤ ਖੇਤਰਾਂ 'ਚ ਕੋਰੋਨਾ ਨਾਲ ਲੰਬੀ ਲੜਾਈ ਦੀ ਦਿੱਤੀ ਚੇਤਾਵਨੀ
. . .  about 5 hours ago
ਪੰਜਾਬ ਵਕਫ਼ ਬੋਰਡ ਵੱਲੋਂ ਸੀ.ਐਮ ਰਾਹਤ ਫ਼ੰਡ 'ਚ ਪੰਜਾਹ ਲੱਖ ਰੁਪਏ ਦੇਣ ਦਾ ਐਲਾਨ
. . .  about 5 hours ago
ਸ. ਮੁਖਤਾਰ ਸਿੰਘ ਨੂੰ ਮਿਲੀ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਵਜੋਂ ਜ਼ਿੰਮੇਵਾਰੀ
. . .  about 5 hours ago
ਕਰਫ਼ਿਊ ਦੇ ਦੋਰਾਂਨ ਘੁਬਾਇਆ ਪੁਲਿਸ ਚੌਂਕੀ ਦੇ ਨੇੜੇ ਦੋ ਦੁਕਾਨਾਂ ਤੋ ਚੋਰੀ
. . .  about 5 hours ago
ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 227 ਮਾਮਲੇ ਆਏ ਸਾਹਮਣੇ, 3 ਲੋਕਾਂ ਦੀ ਹੋਈ ਮੌਤ : ਸਿਹਤ ਮੰਤਰਾਲੇ
. . .  about 5 hours ago
ਪੁਲਿਸ ਦੀ ਸਖ਼ਤੀ ਦੇ ਬਾਵਜੂਦ ਵੀ ਲੋੜਵੰਦਾਂ ਦੀ ਸੇਵਾ ਕਰ ਰਹੇ ਹਨ ਸਮਾਜ ਸੇਵੀ
. . .  about 5 hours ago
ਸਰਹੱਦੀ ਜ਼ਿਲ੍ਹਾ ਪਠਾਨਕੋਟ ਦੇ ਲੋੜਵੰਦ ਤੇ ਬੇਸਹਾਰਾ ਲੋਕਾਂ ਲਈ ਸਹਾਰਾ ਬਣਿਆ ਇਤਿਹਾਸਕ ਗੁਰਦੁਆਰਾ ਸ੍ਰੀ ਬਾਰਠ ਸਾਹਿਬ
. . .  about 6 hours ago
ਪਿੰਡ ਖੁਰਮਣੀਆਂ ਤੋਂ ਕੋਰੋਨਾ ਦੇ ਸ਼ੱਕੀ ਵਿਅਕਤੀ ਦੀ ਰਿਪੋਰਟ ਆਈ ਨੈਗੇਟਿਵ
. . .  about 6 hours ago
ਬੀ.ਐੱਸ.ਐੱਫ ਨੇ ਸਰਹੱਦ ਤੋਂ ਤਿੰਨ ਕਿੱਲੋ ਹੈਰੋਇਨ ਕੀਤੀ ਬਰਾਮਦ
. . .  about 6 hours ago
ਮਜ਼ਦੂਰਾਂ ਨੇ ਆਪਣੇ ਘਰਾਂ ਅੱਗੇ ਰਾਸ਼ਨ ਲਈ ਖੜਕਾਏ ਖਾਲੀ ਭਾਂਡੇ
. . .  about 6 hours ago
ਕੋਰੋਨਾ ਵਾਇਰਸ ਨਾਲ ਸੰਕਰਮਿਤ 12 ਸਾਲਾ ਲੜਕੀ ਦੀ ਬੈਲਜੀਅਮ 'ਚ ਮੌਤ
. . .  about 6 hours ago
ਮੁਖਤਾਰ ਸਿੰਘ ਸ੍ਰੀ ਹਰਿਮੰਦਰ ਸਾਹਿਬ ਦੇ ਬਣੇ ਨਵੇਂ ਮੈਨੇਜਰ
. . .  about 7 hours ago
ਵਿੱਤ ਵਿਭਾਗ ਪੰਜਾਬ ਵਲੋਂ ਰਿਲੀਫ਼ ਫ਼ੰਡ ਲਈ ਮੁਲਾਜ਼ਮਾਂ ਦੀ ਤਨਖ਼ਾਹ ਕੱਟਣ ਸਬੰਧੀ ਪੱਤਰ ਜਾਰੀ
. . .  about 7 hours ago
ਦਿੱਲੀ ’ਚ ਮੁਹੱਲਾ ਕਲੀਨਿਕ ਦੇ ਡਾਕਟਰ ਨੂੰ ਹੋਇਆ ਕੋਰੋਨਾ
. . .  about 7 hours ago
ਪੰਜਾਬ ਤੋਂ ਬਾਹਰੀ ਸੂਬਿਆਂ ’ਚ ਗਈਆਂ ਕੰਬਾਈਨਾਂ ਜਲਦ ਸੂਬੇ ’ਚ ਵਾਪਸ ਮੰਗਵਾਈਆਂ ਜਾਣ - ਉਂਕਾਰ ਸਿੰਘ ਅਗੌਲ
. . .  about 7 hours ago
ਡਰੋਨ ਰਾਹੀਂ ਤੇਂਦੂਏ ਦੀ ਖੋਜ਼ ਜਾਰੀ
. . .  about 7 hours ago
ਮਿਡ ਡੇ ਮੀਲ : ਯੋਗ ਵਿਦਿਆਰਥੀਆਂ ਦੇ ਬੈਂਕ ਖਾਤਿਆਂ ’ਚ ਪੈਸੇ ਜਮਾਂ ਕਰਾਉਣ ਸਬੰਧੀ ਪੱਤਰ ਜਾਰੀ
. . .  about 7 hours ago
31 ਮਈ ਤੱਕ ਸੇਵਾ ਕਰਦੇ ਰਹਿਣਗੇ ਅੱਜ ਸੇਵਾ ਮੁਕਤ ਹੋਣ ਵਾਲੇ ਪੰਜਾਬ ਪੁਲਿਸ ਤੇ ਹੋਮਗਾਰਡ ਦੇ ਕਰਮਚਾਰੀ ਤੇ ਅਧਿਕਾਰੀ
. . .  about 7 hours ago
ਪੰਚਕੂਲਾ ’ਚ ਇਕ ਨਰਸ ਦਾ ਕੋਰੋਨਾਵਾਇਰਸ ਪਾਜ਼ੀਟਿਵ
. . .  about 7 hours ago
ਅਫ਼ਗ਼ਾਨਿਸਤਾਨ ’ਚ ਅੱਤਵਾਦੀ ਹਮਲੇ ’ਚ ਮਾਰੇ ਗਏ ਦੋ ਸਿੱਖਾਂ ਦੀਆਂ ਲਾਸ਼ਾਂ ਪੁੱਜੀਆਂ ਲੁਧਿਆਣਾ, ਕੀਤਾ ਗਿਆ ਅੰਤਿਮ ਸਸਕਾਰ
. . .  about 8 hours ago
ਜ਼ਿਲ੍ਹਾ ਸਿੱਖਿਆ ਅਧਿਕਾਰੀ ਸਮੇਤ ਵੱਖ ਵੱਖ ਪ੍ਰਿੰਸੀਪਲ ਹੋਏ ਸੇਵਾਮੁਕਤ
. . .  about 8 hours ago
ਪੀ.ਜੀ.ਆਈ. ’ਚ ਦਾਖਲ ਕੋਰੋਨਾਵਾਇਰਸ ਦੇ ਮਰੀਜ਼ ਦੀ ਹੋਈ ਮੌਤ
. . .  about 8 hours ago
ਪੰਜਾਬ ਦੇ ਸਮੂਹ ਕਾਲਜ ਤੇ ਯੂਨੀਵਰਸਿਟੀਆਂ ਨੂੰ 14 ਅਪ੍ਰੈਲ ਤੱਕ ਬੰਦ ਰੱਖਣ ਦੇ ਹੁਕਮ ਜਾਰੀ
. . .  about 8 hours ago
ਦੁਕਾਨ ਖੋਲ੍ਹਣ ਨੂੰ ਲੈ ਕੇ ਚੱਲੀ ਗੋਲੀ ’ਚ ਵਿਅਕਤੀ ਦੀ ਮੌਤ
. . .  about 9 hours ago
ਸਬਜ਼ੀ ਮੰਡੀ ਵਿਚ ਸਬਜ਼ੀ ਵੇਚਣ ਲਈ ਆਏ ਵਿਅਕਤੀ ਕਾਬੂ
. . .  about 8 hours ago
ਚੰਡੀਗੜ੍ਹ ’ਚ ਅੱਜ ਫਿਰ ਦਿਸਿਆ ਤੇਂਦੂਆ
. . .  about 9 hours ago
ਪੁਲਿਸ ਦੀ ਸਖ਼ਤੀ ਕਾਰਨ ਲੋਕ ਅੱਜ ਸੜਕਾਂ ’ਤੇ ਨਹੀਂ ਉਤਰੇ, ਉਲੰਘਣਾ ਕਰ ਰਹੇ 60 ਦੇ ਕਰੀਬ ਵਿਅਕਤੀਆਂ ਨੂੰ ਕੀਤਾ ਬੰਦ
. . .  about 9 hours ago
ਸਿੱਖਿਆ ਵਿਭਾਗ ਵੱਲੋਂ ਚੌਥੀ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਅਗਲੀ ਜਮਾਤ ਵਿਚ ਪ੍ਰਮੋਟ ਕਰਨ ਦਾ ਫ਼ੈਸਲਾ
. . .  about 9 hours ago
ਕੋਰੋਨਾਵਾਇਰਸ ਖਿਲਾਫ ਲੜਾਈ ’ਚ ਲਤਾ ਮੰਗੇਸ਼ਕਰ ਨੇ ਕੀਤੇ 25 ਲੱਖ ਦਾਨ
. . .  about 9 hours ago
ਤਪਾ ਦੇ ਇਕ ਸ਼ਰਾਬ ਠੇਕੇ ਨੂੰ ਸਿਵਲ ਪ੍ਰਸ਼ਾਸਨ ਨੇ ਲਗਾਇਆ ਤਾਲਾ
. . .  about 9 hours ago
ਪਾਕਿਸਤਾਨ ’ਚ ਡਾਕਟਰਾਂ ਵੱਲੋਂ ਲਿਫ਼ਾਫ਼ਿਆਂ ਵਾਲੀ ਕਿੱਟ ਪਾ ਕੇ ਨਿਭਾਈ ਜਾ ਰਹੀ ਹੈ ਡਿਊਟੀ
. . .  about 10 hours ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 6 ਮਾਘ ਸੰਮਤ 551

ਕਪੂਰਥਲਾ / ਫਗਵਾੜਾ

ਲੜਕੀਆਂ ਨੂੰ ਲੜਕਿਆਂ ਦੇ ਬਰਾਬਰ ਸਨਮਾਨ ਤੇ ਅੱਗੇ ਵਧਣ ਦੇ ਮੌਕੇ ਦਿੱਤੇ ਜਾਣ-ਰਾਣਾ ਗੁਰਜੀਤ ਸਿੰਘ

ਕਪੂਰਥਲਾ, 18 ਜਨਵਰੀ (ਅਮਰਜੀਤ ਕੋਮਲ)-ਬੇਟੀ ਬਚਾਓ, ਬੇਟੀ ਪੜ੍ਹਾਓ ਸਕੀਮ ਤਹਿਤ ਅੱਜ ਜ਼ਿਲ੍ਹਾ ਪ੍ਰਸ਼ਾਸਨ ਤੇ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵਲੋਂ ਜ਼ਿਲ੍ਹੇ ਵਿਚ 500 ਨਵਜੰਮੀਆਂ ਬੱਚੀਆਂ ਦੀ ਲੋਹੜੀ ਮਨਾਈ ਗਈ | ਇਸ ਸਬੰਧ ਵਿਚ ਸਥਾਨਕ ਸ਼ਾਲੀਮਾਰ ਬਾਗ ਕਪੂਰਥਲਾ ਵਿਚ ਨਵਜੰਮੀਆਂ ਬੱਚੀਆਂ ਦੀ ਲੋਹੜੀ ਮਨਾਉਣ ਲਈ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ ਗਿਆ | ਜਿਸ ਵਿਚ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਉਚੇਚੇ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਬੋਲਦਿਆਂ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਲੜਕੀਆਂ ਨੂੰ ਹਰੇਕ ਪੱਧਰ 'ਤੇ ਲੜਕਿਆਂ ਦੇ ਬਰਾਬਰ ਸਨਮਾਨ ਤੇ ਅੱਗੇ ਵਧਣ ਦੇ ਮੌਕੇ ਮਿਲਣੇ ਚਾਹੀਦੇ ਹਨ ਤਾਂ ਜੋ ਉਹ ਆਪਣੀਆਂ ਖ਼ੁਸ਼ੀਆਂ, ਇੱਛਾਵਾਂ ਤੇ ਸੱਧਰਾਂ ਨੂੰ ਪੂਰਾ ਕਰ ਸਕਣ | ਉਨ੍ਹਾਂ ਕਿਹਾ ਕਿ ਅੱਜ ਲੜਕੀਆਂ ਲੜਕਿਆਂ ਦੇ ਮੁਕਾਬਲੇ ਕਿਸੇ ਵੀ ਖੇਤਰ ਵਿਚ ਘੱਟ ਨਹੀਂ ਤੇ ਉਹ ਹਰ ਖੇਤਰ ਵਿਚ ਉੱਚੇ ਮੁਕਾਮ ਹਾਸਲ ਕਰ ਰਹੀਆਂ ਹਨ | ਸਮਾਗਮ ਨੂੰ ਸੰਬੋਧਨ ਕਰਦਿਆਂ ਦੀਪਤੀ ਉੱਪਲ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਕਿਹਾ ਕਿ ਔਰਤਾਂ ਦੀ ਖ਼ੁਸ਼ਹਾਲੀ ਤੇ ਸ਼ਸ਼ਕਤੀਕਰਨ ਨਾਲ ਹੀ ਸਮਾਜ ਦਾ ਸਰਬਪੱਖੀ ਵਿਕਾਸ ਹੋ ਸਕਦਾ ਹੈ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਨਵਜੰਮੀਆਂ ਬੱਚੀਆਂ ਵਿਚੋਂ 200 ਬੱਚੀਆਂ ਦੀ ਲੋਹੜੀ ਜ਼ਿਲ੍ਹਾ ਪੱਧਰ 'ਤੇ ਅਤੇ 100-100 ਬੱਚੀਆਂ ਦੀ ਲੋਹੜੀ ਫਗਵਾੜਾ,  ਸੁਲਤਾਨਪੁਰ ਲੋਧੀ ਤੇ ਨਡਾਲਾ ਵਿਚ ਸਬ ਡਵੀਜ਼ਨ ਪੱਧਰ 'ਤੇ ਮਨਾਈ ਗਈ | ਇਸ ਮੌਕੇ ਉਨ੍ਹਾਂ ਨਵਜੰਮੀਆਂ ਬੱਚੀਆਂ ਲਈ ਕੇਕ ਕੱਟਿਆ ਤੇ ਬਾਅਦ ਵਿਚ ਨਵਜੰਮੀਆਂ ਬੱਚੀਆਂ ਤੇ ਉਨ੍ਹਾਂ ਦੀਆਂ ਮਾਵਾਂ ਨੂੰ ਸਨਮਾਨਿਤ ਕੀਤਾ | ਡਿਪਟੀ ਕਮਿਸ਼ਨਰ ਨੇ ਨਵਜੰਮੀਆਂ ਬੱਚੀਆਂ ਨੂੰ ਬੇਬੀ ਕੇਅਰ ਕਿੱਟਾਂ ਭੇਟ ਕੀਤੀਆਂ ਤੇ ਲੋਹੜੀ ਦੀ ਖ਼ੁਸ਼ੀ ਵਿਚ ਲੱਡੂ ਵੰਡੇ ਗਏ | ਸਮਾਗਮ ਦੌਰਾਨ ਸਵੈ ਸਹਾਈ ਗਰੁੱਪਾਂ ਵਲੋਂ ਤਿਆਰ ਕੀਤੇ ਉਤਪਾਦਾਂ ਤੇ ਖਾਣ ਪੀਣ ਦੇ ਸਾਮਾਨ ਦੀਆਂ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ, ਜਿਨ੍ਹਾਂ ਨੂੰ ਲੋਕਾਂ ਨੇ ਭਰਵਾਂ ਹੁੰਗਾਰਾ ਦਿੱਤਾ | ਇਸੇ ਦੌਰਾਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਵਲੋਂ ਦਿੱਤੀਆਂ ਜਾ ਰਹੀਆਂ ਮੁਫ਼ਤ ਕਾਨੂੰਨੀ ਸੇਵਾਵਾਂ ਸਬੰਧੀ ਇਕ ਸਟਾਲ ਵੀ ਲਗਾਇਆ ਗਿਆ | ਸਮਾਗਮ ਦੌਰਾਨ ਸਕੂਲ ਦੇ ਬੱਚਿਆਂ ਨੇ ਬੋਲੀਆਂ, ਗਿੱਧਾ, ਭੰਗੜਾ ਪੇਸ਼ ਕੀਤਾ, ਜਦਕਿ ਸੁਖਜੀਤ ਆਸ਼ਰਮ ਦੀਆਂ ਬੱਚੀਆਂ ਨੇ ਕਵਿਤਾਵਾਂ ਤੇ ਗੀਤ ਪੇਸ਼ ਕੀਤੇ | ਇਸ ਮੌਕੇ ਜਗਜੀਤ ਸਿੰਘ ਦੀ ਅਗਵਾਈ ਵਿਚ ਵਾਈਸ ਆਫ਼ ਸੋਲ ਗਰੁੱਪ ਵਲੋਂ 'ਰੇਤ ਦੀਆਂ ਕੰਧਾਂ' ਨਾਟਕ ਦਾ ਬਾਖ਼ੂਬੀ ਨਾਲ ਮੰਚਨ ਕੀਤਾ ਗਿਆ | ਇਸ ਮੌਕੇ ਦੀਪਤੀ ਉੱਪਲ, ਡਾ: ਸ਼ਿਖਾ ਭਗਤ ਤੇ ਹੋਰ ਮਹਿਲਾ ਅਧਿਕਾਰੀਆਂ ਨੇ ਬੱਚਿਆਂ ਨਾਲ ਮਿਲ ਕੇ ਗਿੱਧਾ ਪਾਇਆ | ਸਮਾਗਮ ਦੀ ਸਮਾਪਤੀ 'ਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸਨੇਹ ਲਤਾ ਨੇ ਆਏ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ | ਇਸ ਮੌਕੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਸਕੱਤਰ ਤੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਅਜੀਤ ਪਾਲ ਸਿੰਘ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅਨੂਪ ਕਲਹਣ, ਐਸ.ਡੀ.ਐਮ ਕਪੂਰਥਲਾ ਵਰਿੰਦਰਪਾਲ ਸਿੰਘ ਬਾਜਵਾ, ਡੀ.ਐਸ.ਪੀ. ਡਾ: ਮੁਕੇਸ਼, ਵਿਸ਼ਾਲਜੀਤ ਸਿੰਘ, ਤਹਿਸੀਲਦਾਰ ਕਪੂਰਥਲਾ ਮਨਵੀਰ ਸਿੰਘ ਢਿੱਲੋਂ, ਸਿਵਲ ਸਰਜਨ ਡਾ: ਜਸਮੀਤ ਬਾਵਾ, ਜ਼ਿਲ੍ਹਾ ਸਿਹਤ ਅਫ਼ਸਰ ਡਾ: ਕੁਲਜੀਤ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਮੱਸਾ ਸਿੰਘ ਸਿੱਧੂ, ਜ਼ਿਲ੍ਹਾ ਸਿੱਖਿਆ ਅਫ਼ਸਰ (ਅ) ਗੁਰਭਜਨ ਸਿੰਘ ਲਾਸਾਨੀ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ: ਆਸ਼ਾ ਮਾਂਗਟ, ਜ਼ਿਲ੍ਹਾ ਰੋਜ਼ਗਾਰ ਜਨਰੇਸ਼ਨ ਤੇ ਟਰੇਨਿੰਗ ਅਫ਼ਸਰ ਨੀਲਮ ਮਹੇ, ਜ਼ਿਲ੍ਹਾ ਮੰਡੀ ਅਫ਼ਸਰ ਰਾਜ ਕੁਮਾਰ ਬਸਰਾ, ਸਹਾਇਕ ਕਮਿਸ਼ਨਰ ਫੂਡ ਡਾ: ਹਰਜੋਤ ਪਾਲ ਸਿੰਘ, ਸੀ.ਡੀ.ਪੀ.ਓ ਨਿਤਾਸ਼ਾ ਸਾਗਰ, ਉਪ ਮੰਡਲ ਭੂਮੀ ਰੱਖਿਆ ਅਫ਼ਸਰ ਮਨਪ੍ਰੀਤ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਨੰਦਾ, ਖੇਤੀਬਾੜੀ ਅਫ਼ਸਰ ਐਚ.ਪੀ.ਐਸ. ਭਰੋਤ, ਮਹਿਲਾ ਵਿਕਾਸ ਅਫ਼ਸਰ ਹਰਪ੍ਰੀਤ ਕੌਰ, ਅਮਰਜੀਤ ਸਿੰਘ ਸੈਦੋਵਾਲ, ਗੁਰਦੀਪ ਸਿੰਘ ਬਿਸ਼ਨਪੁਰ, ਵਿਕਾਸ ਸ਼ਰਮਾ, ਕਰਨ ਮਹਾਜਨ, ਨਰਿੰਦਰ ਸਿੰਘ ਮਨਸੂ, ਤਰਸੇਮ, ਗਗਨਦੀਪ, ਅੰਜੂ ਬਾਲਾ, ਦਵਿੰਦਰ ਪਾਲ ਸਿੰਘ ਆਹੂਜਾ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਸੀ.ਡੀ.ਪੀ.ਓਜ਼ ਅਤੇ ਆਂਗਣਵਾੜੀ ਵਰਕਰ ਹਾਜ਼ਰ ਸਨ |

ਨੌਜਵਾਨ ਤੋਂ ਵਿਆਹ ਦੇ ਝਾਂਸੇ 'ਚ 13 ਲੱਖ ਰੁਪਏ ਠੱਗਣ ਦੇ ਦੋਸ਼ 'ਚ 2 ਔਰਤਾਂ ਸਮੇਤ 5 ਵਿਰੁੱਧ ਕੇਸ ਦਰਜ

ਸੁਲਤਾਨਪੁਰ ਲੋਧੀ, 18 ਜਨਵਰੀ (ਪੱਤਰ ਪ੍ਰੇਰਕਾਂ ਰਾਹੀਂ)-ਇਕ ਵਿਆਹੁਤਾ ਵਲੋਂ ਤਲਾਕ ਤੋਂ ਬਾਅਦ ਇਕ ਨੌਜਵਾਨ ਨੂੰ ਵਿਆਹ ਦਾ ਝਾਂਸਾ ਦੇ ਕੇ 13 ਲੱਖ ਰੁਪਏ ਠੱਗਣ ਦੇ ਮਾਮਲੇ 'ਚ ਸਥਾਨਕ ਪੁਲਿਸ ਨੇ 2 ਔਰਤਾਂ ਸਮੇਤ 5 ਵਿਅਕਤੀਆਂ 'ਤੇ ਕੇਸ ਦਰਜ ਕੀਤਾ ਹੈ | ਥਾਣਾ ਮੁਖੀ ਇੰਸਪੈਕਟਰ ...

ਪੂਰੀ ਖ਼ਬਰ »

ਆਰ.ਸੀ.ਐਫ਼. ਦੇ ਮੁਲਾਜ਼ਮ ਕੇਂਦਰ ਸਰਕਾਰ ਦੀਆਂ ਨਿਗਮੀਕਰਨ ਦੀਆਂ ਨੀਤੀਆਂ ਦਾ ਡਟ ਕੇ ਵਿਰੋਧ ਕਰਨਗੇ-ਹਰੀ ਦੱਤ

ਕਪੂਰਥਲਾ, 18 ਜਨਵਰੀ (ਵਿ.ਪ੍ਰ.)-ਆਰ.ਸੀ.ਐਫ. ਬਚਾਓ ਸੰਘਰਸ਼ ਕਮੇਟੀ ਵਲੋਂ ਕੇਂਦਰ ਸਰਕਾਰ, ਰੇਲਵੇ ਬੋਰਡ ਵਲੋਂ ਨਿਗਮੀਕਰਨ ਤੇ ਨਿੱਜੀਕਰਨ ਦੀਆਂ ਨੀਤੀਆਂ ਤੇ ਆਰ.ਸੀ.ਐਫ. ਪ੍ਰਸ਼ਾਸਨ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਵਿਰੁੱਧ ਮੁਲਾਜ਼ਮਾਂ ਨੇ ਆਰ.ਸੀ.ਐਫ. ਦੇ ਵਰਕਸ਼ਾਪ ਦੇ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਸਮੇਤ ਇਕ ਗਿ੍ਫ਼ਤਾਰ

ਕਪੂਰਥਲਾ, 18 ਜਨਵਰੀ (ਸਡਾਨਾ)-ਐਸ.ਟੀ.ਐਫ. ਦੇ ਡੀ.ਐਸ.ਪੀ. ਸੁਰਜੀਤ ਸਿੰਘ ਦੀ ਅਗਵਾਈ ਹੇਠ ਐਸ.ਟੀ.ਐਫ. ਇੰਚਾਰਜ ਸਬ ਇੰਸਪੈਕਟਰ ਹਰਜੀਤ ਸਿੰਘ ਦੇ ਨਾਲ ਪੁਲਿਸ ਟੀਮਾਂ ਨੇ ਛਾਪੇਮਾਰੀ ਕਰਕੇ ਇਕ ਵਿਅਕਤੀ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਗਿ੍ਫ਼ਤਾਰ ਕੀਤਾ ਹੈ | ਪ੍ਰਾਪਤ ਵੇਰਵੇ ...

ਪੂਰੀ ਖ਼ਬਰ »

ਚਰਸ ਸਮੇਤ ਇਕ ਵਿਅਕਤੀ ਗਿ੍ਫ਼ਤਾਰ

ਫਗਵਾੜਾ, 18 ਜਨਵਰੀ (ਵਿਸ਼ੇਸ਼ ਪ੍ਰਤੀਨਿਧ)-ਥਾਣਾ ਸਦਰ ਪੁਲਿਸ ਨੇ ਚਰਸ ਸਮੇਤ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਪਾਰਟੀ ਗੌਾਸਪੁਰ ਪਿੰਡ ਦੇ ਨੇੜੇ ਮੌਜੂਦ ਸੀ ਤਾਂ ਇਸ ਦੌਰਾਨ ਇਕ ਵਿਅਕਤੀ ਨੇ ਆਪਣੇ ਹੱਥ ਵਿਚੋਂ ਇਕ ਲਿਫ਼ਾਫ਼ਾ ...

ਪੂਰੀ ਖ਼ਬਰ »

ਵਿੱਤ ਮੰਤਰੀ ਨੂੰ ਚੋਣ ਘੋਸ਼ਣਾ ਪੱਤਰ ਭੇਟ ਕਰਨਗੇ ਖੇਡ ਸਨਅਤਕਾਰ

ਜਲੰਧਰ, 18 ਜਨਵਰੀ (ਸ਼ਿਵ)-ਜੀ.ਐੱਸ.ਟੀ. ਦੇ ਮਸਲੇ ਹੱਲ ਨਾ ਹੋਣ ਤੋਂ ਨਾਰਾਜ਼ ਖੇਡ ਸਨਅਤਕਾਰਾਂ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਮਿਲ ਕੇ ਉਨਾਂ ਨੂੰ ਚੋਣ ਘੋਸ਼ਣਾ ਪੱਤਰ ਭੇਟ ਕਰਨ ਦਾ ਫ਼ੈਸਲਾ ਕੀਤਾ ਹੈ ਤੇ ਇਸ ਲਈ ਉਨਾਂ ਨੇ 26 ਜਨਵਰੀ ਨੂੰ ਮਿਲਣ ਦਾ ਸਮਾਂ ਵੀ ...

ਪੂਰੀ ਖ਼ਬਰ »

ਧੋਖਾਧੜੀ ਦੇ ਮਾਮਲੇ 'ਚ ਕੈਦ

ਜਲੰਧਰ, 18 ਜਨਵਰੀ (ਚੰਦੀਪ ਭੱਲਾ)-ਜੇ.ਐੱਮ.ਆਈ.ਸੀ. ਚੰਦਨਾ ਭੱਟੀ ਦੀ ਅਦਾਲਤ ਨੇ ਧੋਖਾਧੜੀ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਗੁਰਵਿੰਦਰ ਸਿੰਘ ਨਿਵਾਸੀ ਟਾਵਰ ਟਾਊਨ, ਜਲੰਧਰ ਨੂੰ ਢਾਈ ਸਾਲ ਦੀ ਕੈਦ ਅਤੇ 1500 ਰੁਪਏ ਜੁਰਮਾਨੇ ਦੀ ਸਜ਼ਾ ਦਾ ਹੁਕਮ ਦਿੱਤਾ ਹੈ | ਦੋਸ਼ੀ ...

ਪੂਰੀ ਖ਼ਬਰ »

ਬਸਤੀ ਬਾਵਾ ਖੇਲ 'ਚ ਹੱਲ ਨਹੀਂ ਹੋਈ ਸੀਵਰ ਸਮੱਸਿਆ, ਕਮਿਸ਼ਨਰ ਨੂੰ ਚਾਬੀਆਂ ਸੌ ਾਪਣਗੇ ਦੁਕਾਨਦਾਰ

ਜਲੰਧਰ, 18 ਜਨਵਰੀ (ਸ਼ਿਵ)-ਲੰਬੇ ਸਮੇਂ ਤੋਂ ਵਾਰਡ ਨੰਬਰ 77 ਵਿਚ ਸੀਵਰ ਸਮੱਸਿਆ ਹੱਲ ਨਾ ਹੋਣ ਤੋਂ ਨਾਰਾਜ਼ ਬਸਤੀ ਬਾਵਾ ਖੇਲ੍ਹ ਦੇ ਦੁਕਾਨਦਾਰਾਂ ਨੇ ਕਿਹਾ ਹੈ ਕਿ ਜੇਕਰ ਹਫ਼ਤੇ 'ਚ ਸਮੱਸਿਆ ਹੱਲ ਨਾ ਹੋਈ ਤਾਂ ਉਹ ਨਿਗਮ ਕਮਿਸ਼ਨਰ ਦੀਪਰਵਾ ਲਾਕੜਾ ਤੇ ਵਿਧਾਇਕ ਨੂੰ ...

ਪੂਰੀ ਖ਼ਬਰ »

ਆਰਥਿਕ ਮੰਦਹਾਲੀ ਝੱਲ ਰਹੇ ਕਿਸਾਨਾਾ ਲਈ ਅਵਾਰਾ ਪਸ਼ੂਆਾ ਦੇ ਝੁੰਡ ਬਣੇ ਇਕ ਹੋਰ ਆਫ਼ਤ

ਜਮਸ਼ੇਰ ਖਾਸ, 18 ਜਨਵਰੀ (ਰਾਜ ਕਪੂਰ)-ਆਏ ਦਿਨ ਕਿਸਾਨਾਂ ਨੂੰ ਕੋਈ ਨਾ ਕੋਈ ਕੁਦਰਤੀ ਆਫ਼ਤ ਜਾਂ ਆਰਥਿਕ ਮੰਦਹਾਲੀ ਨਾਲ ਜੂਝਨਾ ਪੈ ਰਿਹਾ ਹੈ¢ ਪੁੱਤਾਂ ਵਾਂਗ ਪਾਲੀਆਂ ਆਪਣੀਆਂ ਫ਼ਸਲਾਂ ਨੂੰ ਇਲਾਕੇ ਵਿਚ ਘੁੰਮ ਰਹੇ ਸੈਂਕੜੇ ਅਵਾਰਾ ਪਸ਼ੂਆਂ ਤੋਂ ਬਚਾਉਣ ਲਈ ਕਿਸਾਨਾਂ ...

ਪੂਰੀ ਖ਼ਬਰ »

ਕਸਬਾ ਭੁਲੱਥ 'ਚ ਸੁਖਪਾਲ ਖਹਿਰਾ ਦੀ ਗੰੁਮਸ਼ੁਦਗੀ ਸਬੰਧੀ ਲੱਗੇ ਪੋਸਟਰ ਬਣੇ ਚਰਚਾ ਦਾ ਵਿਸ਼ਾ

ਭੁਲੱਥ, 18 ਜਨਵਰੀ (ਮਨਜੀਤ ਸਿੰਘ ਰਤਨ)-ਬੀਤੇ ਦਿਨ ਕਸਬਾ ਭੁਲੱਥ ਦੀਆਂ ਕੰਧਾਂ 'ਤੇ ਸੁਖਪਾਲ ਸਿੰਘ ਖਹਿਰਾ ਦੀ ਗੁੰਮਸ਼ੁਦਗੀ ਦੇ ਪੋਸਟਰ ਲਾਉਣ ਵਾਲੇ ਨੌਜਵਾਨਾਂ ਨੇ ਸਾਹਮਣੇ ਆ ਕੇ ਦਿਲ ਦੀ ਭੜਾਸ ਕੱਢੀ | ਇਸ ਮੌਕੇ ਗੁਰਵਿੰਦਰ ਸਿੰਘ ਬਾਜਵਾ, ਸੰਨੀ ਸਹਿਗਲ ਅਤੇ ਉਨ੍ਹਾਂ ਦੇ ...

ਪੂਰੀ ਖ਼ਬਰ »

ਆਰ.ਸੀ.ਐਫ. 'ਚ ਸੁਰੱਖਿਆ ਜਾਗਰੂਕਤਾ ਹਫ਼ਤੇ ਦੌਰਾਨ ਹੋਈਆਂ ਸਰਗਰਮੀਆਂ

ਕਪੂਰਥਲਾ, 18 ਜਨਵਰੀ (ਵਿ.ਪ੍ਰ.)-ਸੁਰੱਖਿਆ ਜਾਗਰੂਕਤਾ ਹਫ਼ਤਾ ਅੱਜ ਰੇਲ ਕੋਚ ਫ਼ੈਕਟਰੀ ਕਪੂਰਥਲਾ ਵਿਚ ਸਮਾਪਤ ਹੋਇਆ | ਇਸ ਹਫ਼ਤੇ ਦੌਰਾਨ ਹਰ ਰੋਜ਼ ਮੁਲਾਜ਼ਮਾਂ ਨੂੰ ਸੁਰੱਖਿਆ ਸਬੰਧੀ ਵੱਖ-ਵੱਖ ਵਿਸ਼ਿਆਂ ਬਾਰੇ ਜਾਣੂ ਕਰਵਾਇਆ ਗਿਆ ਤਾਂ ਜੋ ਉਹ ਆਪਣੇ ਹਰ ਰੋਜ਼ ਕੀਤੇ ...

ਪੂਰੀ ਖ਼ਬਰ »

ਪੰਕਜ ਸਰਦਾਨਾ ਡਾਇਰੈਕਟਰ ਨਿਯੁਕਤ

ਫਗਵਾੜਾ, 18 ਜਨਵਰੀ (ਤਰਨਜੀਤ ਸਿੰਘ ਕਿੰਨੜਾ)-ਪੰਜਾਬ ਸਰਕਾਰ ਨੇ ਪੰਜਾਬ ਦੇ ਪ੍ਰਸਿੱਧ ਕਾਰੋਬਾਰੀ ਤੇ ਫਗਵਾੜਾ ਦੇ ਸੁਖਜੀਤ ਸਟਾਰਚ ਐਾਡ ਕੈਮੀਕਲ ਮਿੱਲ ਦੇ ਸੀਨੀਅਰ ਵਾਈਸ ਪ੍ਰਧਾਨ ਪੰਕਜ ਸਰਦਾਨਾ ਨੂੰ ਪੰਜਾਬ ਸਟੇਟ ਪਰਕਿਊਰਮੈਂਟ ਲਿਮਟਿਡ (ਪਨਗ੍ਰੇਨ) ਵਿਚ ਬੋਰਡ ਆਫ਼ ...

ਪੂਰੀ ਖ਼ਬਰ »

ਮੇਹਰ ਸਿੰਘ ਵਿਰਕ ਸਰਬਸੰਮਤੀ ਨਾਲ ਪਿੰਡ ਮਹਿਮਦਵਾਲ ਦੇ ਸਰਪੰਚ ਬਣੇ

ਫੱਤੂਢੀਂਗਾ, 18 ਜਨਵਰੀ (ਬਲਜੀਤ ਸਿੰਘ)-ਬੀਤੇ ਦਿਨੀਂ ਪਿੰਡ ਮਹਿਮਦਵਾਲ ਸਰਪੰਚ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤੇ ਬਲਾਕ ਕਾਂਗਰਸ ਦੇ ਪ੍ਰਧਾਨ ਆਸਾ ਸਿੰਘ ਵਿਰਕ ਦੀ ਮੌਤ ਹੋ ਗਈ ਸੀ, ਜਿਸ ਕਾਰਨ ਪਿੰਡ ਮਹਿਮਦਵਾਲ ਦੇ ਸਰਪੰਚ ਦਾ ਅਹੁਦਾ ਖਾਲੀ ਹੋ ਗਿਆ ਸੀ | ਪਿੰਡ ਅਹਿਮਦਵਾਲ ...

ਪੂਰੀ ਖ਼ਬਰ »

ਢੱਕਣ ਰਹਿਤ ਮੇਨ ਹੋਲ ਦੇ ਰਿਹੈ ਹਾਦਸਿਆਂ ਨੂੰ ਸੱਦਾ

ਪਾਂਸ਼ਟਾ, 18 ਜਨਵਰੀ (ਸਤਵੰਤ ਸਿੰਘ)–ਮੁਹੱਲਾ ਮਾਡਲ ਟਾਊਨ ਪਾਂਸ਼ਟਾ ਵਿਚ ਗੰਦੇ ਪਾਣੀ ਦੇ ਨਿਕਾਸ ਲਈ ਵਿਛਾਈ ਗਈ ਪਾਈਪ ਲਾਈਨ ਆਪਣੇ ਆਪ ਵਿਚ ਸਮੱਸਿਆ ਬਣ ਕੇ ਰਹਿ ਗਈ ਹੈ ਅਤੇ ਇਸ ਵਿਚ ਰੱਖੀਆਂ ਗਈਆਂ ਮੇਨ-ਹੋਲ ਦੀਆਂ ਸਲੈਬਾਂ ਵਾਰ-ਵਾਰ ਟੁੱਟ ਰਹੀਆਂ ਹਨ ਅਤੇ ਰਸਤੇ ਦੇ ...

ਪੂਰੀ ਖ਼ਬਰ »

ਡੇਰਾ ਬਾਬਾ ਸਿੱਧ ਵਜ਼ੀਰ ਔਜਲਾ ਵਿਖੇ ਮਾਘੀ ਦਾ ਤਿਉਹਾਰ ਮਨਾਇਆ

ਕਪੂਰਥਲਾ, 18 ਜਨਵਰੀ (ਵਿਸ਼ੇਸ਼ ਪ੍ਰਤੀਨਿਧ)-ਪਿੰਡ ਔਜਲਾ ਨੇੜੇ ਡੇਰਾ ਬਾਬਾ ਸਿੱਧ ਵਜੀਰ ਵਿਖੇ 40 ਮੁਕਤਿਆਂ ਦੀ ਯਾਦ ਵਿਚ ਮਾਘੀ ਦਾ ਤਿਉਹਾਰ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਨਾਲ ਮਨਾਇਆ ਗਿਆ | ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਧਾਰਮਿਕ ਦੀਵਾਨ ਸਜਾਏ ...

ਪੂਰੀ ਖ਼ਬਰ »

ਹਰਪ੍ਰੀਤ ਰੰਧਾਵਾ ਦਾ ਨਵਾਂ ਗੀਤ 'ਬੇਬੇ' ਰਿਲੀਜ਼

ਕਾਲਾ ਸੰਘਿਆਂ, 18 ਜਨਵਰੀ (ਸੰਘਾ)-ਕੈਨੇਡਾ ਵੱਸਦੇ ਪੰਜਾਬੀ ਲੋਕ ਗਾਇਕ ਹਰਪ੍ਰੀਤ ਰੰਧਾਵਾ ਦਾ ਨਵਾਂ ਸਿੰਗਲ ਟਰੈਕ 'ਬੇਬੇ' 18 ਜਨਵਰੀ ਨੂੰ ਸ਼ਾਮ 4:00 ਵਜੇ ਰਿਲੀਜ਼ ਕੀਤਾ ਗਿਆ ਤੇ ਕੁੱਝ ਹੀ ਘੰਟਿਆਂ ਵਿਚ ਬਹੁਤ ਸਾਰੇ ਲੋਕਾਂ ਵਲੋਂ ਵੇਖਿਆ ਅਤੇ ਸਲਾਹਿਆ ਗਿਆ | ਹਰਪ੍ਰੀਤ ...

ਪੂਰੀ ਖ਼ਬਰ »

ਗੁਰਮਤਿ ਸਮਾਗਮ ਤੇ ਕਵੀ ਦਰਬਾਰ ਅੱਜ ਤੋਂ

ਨਡਾਲਾ, 18 ਜਨਵਰੀ (ਮਾਨ)-ਗੁਰੂ ਨਾਨਕ ਮਿਸ਼ਨ ਸੇਵਕ ਸਭਾ ਨਡਾਲਾ ਵਲੋਂ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਤੇ ਕਵੀ ਦਰਬਾਰ 19 ਤੇ 20 ਜਨਵਰੀ ਦਿਨ ਐਤਵਾਰ ਤੇ ਸੋਮਵਾਰ ਨੂੰ ਸ਼ਾਮ 6 ਵਜੇ ਤੋਂ ਰਾਤ 10 ਵਜੇ ਤੱਕ ਗੁਰਦੁਆਰਾ ਬਾਉਲੀ ...

ਪੂਰੀ ਖ਼ਬਰ »

ਸੀ.ਡੀ.ਪੀ.ਓ. ਦਫ਼ਤਰ ਨਡਾਲਾ ਵਲੋਂ 100 ਲੜਕੀਆਂ ਦੀ ਲੋਹੜੀ ਸਬੰਧੀ ਸਮਾਗਮ

ਨਡਾਲਾ, 18 ਜਨਵਰੀ (ਮਾਨ)-ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਤੇ ਮਾਨਯੋਗ ਡਿਪਟੀ ਕਮਿਸ਼ਨਰ ਦੀਪਤੀ ਉੱਪਲ ਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ, ਕਪੂਰਥਲਾ ਸਨੇਹ ਲਤਾਂ ਦੀ ਅਗਵਾਈ ਹੇਠ ਉਪ ਮੰਡਲ ਮੈਜਿਸਟਰੇਟ ਭੁਲੱਥ ਰਣਦੀਪ ...

ਪੂਰੀ ਖ਼ਬਰ »

ਰਾਮਗੜ੍ਹੀਆ ਕਾਲਜ ਵਲੋਂ ਅਕਾਲ ਸਟੇਡੀਅਮ ਵਿਖੇ ਦੋਸਤਾਨਾ ਫੁੱਟਬਾਲ ਮੈਚ ਕਰਵਾਇਆ

ਫਗਵਾੜਾ, 18 ਜਨਵਰੀ (ਤਰਨਜੀਤ ਸਿੰਘ ਕਿੰਨੜਾ)-ਰਾਮਗੜ੍ਹੀਆ ਕਾਲਜ ਆਫ਼ ਐਜੂਕੇਸ਼ਨ, ਫਗਵਾੜਾ ਵਲੋਂ ਅਕਾਲ ਸਟੇਡੀਅਮ ਵਿਖੇ ਦੋਸਤਾਨਾ ਫੁੱਟਬਾਲ ਮੈਚ ਕਿ੍ਸਚੀਅਨ ਫੈਲੋਸ਼ਿਪ ਜਲੰਧਰ ਦੇ ਸਹਿਯੋਗ ਨਾਲ ਕਾਲਜ ਦੇ ਸਪੋਰਟਸ ਕਲੱਬ ਵਲੋਂ ਕਰਵਾਇਆ ਗਿਆ | ਇਹ ਮੈਚ ਦੋ ਟੀਮਾਂ ਦੇ ...

ਪੂਰੀ ਖ਼ਬਰ »

ਪੰਜਾਬੀ ਪਰਵਾਸੀਆਂ ਨੇ ਪੰਜਾਬੀਆਂ ਦੀ ਪੱਗ ਸਿਰ 'ਤੇ ਰੱਖੀ ਹੋਈ ਹੈ-ਡਾ. ਗੁਰਵਿੰਦਰ ਧਾਲੀਵਾਲ

ਫਗਵਾੜਾ, 18 ਜਨਵਰੀ (ਤਰਨਜੀਤ ਸਿੰਘ ਕਿੰਨੜਾ)-ਪ੍ਰਸਿੱਧ ਅੰਤਰਰਾਸ਼ਟਰੀ ਪੱਤਰਕਾਰ ਡਾ. ਗੁਰਵਿੰਦਰ ਸਿੰਘ ਧਾਲੀਵਾਲ ਦੇ ਮਾਣ ਵਿਚ 'ਪੰਜਾਬੀ ਭਾਸ਼ਾ ਪਸਾਰ ਭਾਈਚਾਰਾ' ਅਤੇ ਪੰਜਾਬੀ ਵਿਰਸਾ ਟਰੱਸਟ ਵਲੋਂ ਰੱਖੀ ਮਿੱਤਰ ਮਿਲਣੀ ਸਮੇਂ ਬੋਲਦਿਆਂ ਕਿਹਾ ਕਿ ਪ੍ਰਵਾਸੀ ...

ਪੂਰੀ ਖ਼ਬਰ »

ਜ਼ਖ਼ਮੀ ਬਾਰਾਂ ਸਿੰਗਾ ਕਾਬੂ ਕਰ ਕੇ ਜੰਗਲਾਤ ਵਿਭਾਗ ਨੂੰ ਸੌਾਪਿਆ

ਪਾਂਸ਼ਟਾ, 18 ਜਨਵਰੀ (ਸਤਵੰਤ ਸਿੰਘ)-ਅੱਜ ਸਵੇਰੇ ਲਗਪਗ 9.30 ਵਜੇ ਨਜ਼ਦੀਕੀ ਪਿੰਡ ਨਰੂੜ 'ਚ ਦਾਖਲ ਹੋਏ ਅਤੇ ਗੇਟ ਟੱਪਣ ਦੀ ਕੋਸ਼ਿਸ਼ ਵਿਚ ਜ਼ਖਮੀ ਹੋਏ ਇਕ ਬਾਰਾਂ ਸਿੰਗੇ ਨੂੰ ਪਿੰਡ ਵਾਸੀਆਂ ਵਲੋਂ ਕਾਬੂ ਕਰਕੇ ਵਣ ਵਿਭਾਗ ਦੇ ਹਵਾਲੇ ਕਰ ਦਿੱਤਾ ਗਿਆ | ਗ੍ਰਾਮ ਸਰਪੰਚ ...

ਪੂਰੀ ਖ਼ਬਰ »

ਲੁੱਟਾਂ-ਖੋਹਾਂ ਕਰਨ ਵਾਲੇ ਚਾਰ ਲੁਟੇਰੇ ਗਿ੍ਫ਼ਤਾਰ

ਫਗਵਾੜਾ, 18 ਜਨਵਰੀ (ਹਰੀਪਾਲ ਸਿੰਘ)-ਥਾਣਾ ਸਿਟੀ ਇਲਾਕੇ ਦੇ ਵਿਚ ਪਿਛਲੇ ਦੋ ਤਿੰਨ ਦਿਨਾਂ ਵਿਚ ਵੱਖ-ਵੱਖ ਤਰ੍ਹਾਂ ਦੀਆਂ ਹੋਈਆਂ ਲੁੱਟ ਦੀਆਂ ਵਾਰਦਾਤਾਂ ਨੂੰ ਹੱਲ ਕਰਦੇ ਹੋਏ ਪੁਲਿਸ ਨੇ ਲੁੱਟ ਖੋਹ ਕਰਨ ਵਾਲੇ 4 ਲੁਟੇਰਿਆਂ ਨੂੰ ਨਸ਼ੀਲੇ ਟੀਕਿਆਂ ਸਮੇਤ ਗਿ੍ਫ਼ਤਾਰ ਕਰ ...

ਪੂਰੀ ਖ਼ਬਰ »

ਪਾਵਰਕਾਮ ਦੇ ਠੇਕਾ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਹੋਏ ਸਮਝੌਤੇ ਲਾਗੂ ਕੀਤੇ ਜਾਣ-ਮੁਲਾਜ਼ਮ ਆਗੂ

ਪਾਵਰਕਾਮ ਦੇ ਠੇਕਾ ਮੁਲਾਜ਼ਮਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ 30 ਜਨਵਰੀ ਨੂੰ ਦਿੱਤੇ ਜਾਣ ਵਾਲੇ ਧਰਨੇ ਸਬੰਧੀ ਪੋਸਟਰ ਜਾਰੀ ਕਰਦੇ ਹੋਏ ਮੁਲਾਜ਼ਮ ਆਗੂ | ਤਸਵੀਰ: ਤਿਲਕਰਾਜ ਕਪੂਰਥਲਾ, 18 ਜਨਵਰੀ (ਵਿ.ਪ੍ਰ.)-ਪਾਵਰਕਾਮ ਐਾਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ...

ਪੂਰੀ ਖ਼ਬਰ »

ਫ਼ੌਜ ਦੇ ਨਵੇਂ ਵਾਈਸ ਚੀਫ਼ ਬਣਨ 'ਤੇ ਲੈਫ਼ਟੀਨੈਂਟ ਜਨਰਲ ਐਸ.ਕੇ. ਸੈਣੀ ਦੇ ਕਰੀਬੀ ਦੋਸਤਾਂ ਨੇ ਕੀਤਾ ਖ਼ੁਸ਼ੀ ਦਾ ਇਜ਼ਹਾਰ

ਕਪੂਰਥਲਾ, 18 ਜਨਵਰੀ (ਅਮਰਜੀਤ ਕੋਮਲ)-ਭਾਰਤੀ ਫ਼ੌਜ ਦੀ ਦੱਖਣੀ ਕਮਾਂਡ ਦੇ ਚੀਫ਼ ਲੈਫ਼ਟੀਨੈਂਟ ਜਨਰਲ ਐਸ.ਕੇ. ਸੈਣੀ ਜੋ 25 ਜਨਵਰੀ ਨੂੰ ਗਣਤੰਤਰ ਦਿਵਸ ਤੋਂ ਪਹਿਲਾਂ ਫ਼ੌਜ ਦੇ ਨਵੇਂ ਵਾਈਸ ਚੀਫ਼ ਵਜੋਂ ਅਹੁਦਾ ਸੰਭਾਲ ਰਹੇ ਹਨ, ਦੇ ਇਸ ਮੁਕਾਮ 'ਤੇ ਪੁੱਜਣ 'ਤੇ ਸੈਨਿਕ ਸਕੂਲ ...

ਪੂਰੀ ਖ਼ਬਰ »

ਲੁੱਟਾਂ-ਖੋਹਾਂ ਕਰਨ ਵਾਲੇ ਚਾਰ ਲੁਟੇਰੇ ਗਿ੍ਫ਼ਤਾਰ

ਫਗਵਾੜਾ, 18 ਜਨਵਰੀ (ਹਰੀਪਾਲ ਸਿੰਘ)-ਥਾਣਾ ਸਿਟੀ ਇਲਾਕੇ ਦੇ ਵਿਚ ਪਿਛਲੇ ਦੋ ਤਿੰਨ ਦਿਨਾਂ ਵਿਚ ਵੱਖ-ਵੱਖ ਤਰ੍ਹਾਂ ਦੀਆਂ ਹੋਈਆਂ ਲੁੱਟ ਦੀਆਂ ਵਾਰਦਾਤਾਂ ਨੂੰ ਹੱਲ ਕਰਦੇ ਹੋਏ ਪੁਲਿਸ ਨੇ ਲੁੱਟ ਖੋਹ ਕਰਨ ਵਾਲੇ 4 ਲੁਟੇਰਿਆਂ ਨੂੰ ਨਸ਼ੀਲੇ ਟੀਕਿਆਂ ਸਮੇਤ ਗਿ੍ਫ਼ਤਾਰ ਕਰ ...

ਪੂਰੀ ਖ਼ਬਰ »

ਜ਼ਮੀਨੀ ਮਾਮਲੇ ਨੂੰ ਲੈ ਕੇ ਧੋਖਾਧੜੀ ਦੇ ਦੋਸ਼ ਹੇਠ ਇਕ ਵਿਰੁੱਧ ਕੇਸ ਦਰਜ

ਸੁਲਤਾਨਪੁਰ ਲੋਧੀ, 18 ਜਨਵਰੀ (ਪੱਤਰ ਪ੍ਰੇਰਕਾਂ ਰਾਹੀਂ)-ਸਥਾਨਕ ਪੁਲਿਸ ਨੇ ਮਕਾਨ ਨੂੰ ਵੇਚਣ ਦੇ ਬਦਲੇ ਬਿਆਨਾ ਕਰਕੇ ਲਏ 6 ਲੱਖ ਰੁਪਏ ਦੀ ਰਾਸ਼ੀ ਦੇ ਬਾਵਜੂਦ ਨਾ ਤਾਂ ਮਕਾਨ ਦੀ ਰਜਿਸਟਰੀ ਕਰਨ ਅਤੇ ਨਾ ਹੀ ਬਿਆਨੇ ਵਜੋਂ ਲਏ ਪੈਸੇ ਵਾਪਸ ਕਰਨ ਦੇ ਦੋਸ਼ ਹੇਠ ਇਕ ਦੋਸ਼ੀ ...

ਪੂਰੀ ਖ਼ਬਰ »

ਪਾਵਰਕਾਮ ਦੇ ਠੇਕਾ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਹੋਏ ਸਮਝੌਤੇ ਲਾਗੂ ਕੀਤੇ ਜਾਣ-ਮੁਲਾਜ਼ਮ ਆਗੂ

ਕਪੂਰਥਲਾ, 18 ਜਨਵਰੀ (ਵਿ.ਪ੍ਰ.)-ਪਾਵਰਕਾਮ ਐਾਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਸਰਕਲ ਕਪੂਰਥਲਾ ਦੀ ਇਕ ਮੀਟਿੰਗ ਸਰਕਲ ਪ੍ਰਧਾਨ ਜਗਤਾਰ ਸਿੰਘ, ਸਰਕਲ ਸਕੱਤਰ ਗੁਲਜਾਰ ਸਿੰਘ ਦੀ ਅਗਵਾਈ ਵਿਚ ਕਪੂਰਥਲਾ ਵਿਚ ਹੋਈ | ਮੀਟਿੰਗ ਵਿਚ ਠੇਕਾ ਮੁਲਾਜ਼ਮਾਂ ਦੀਆਂ ਮੰਗਾਂ ...

ਪੂਰੀ ਖ਼ਬਰ »

ਸਿੱਧਵਾਂ ਦੋਨਾ ਦਾ ਦੋ ਰੋਜ਼ਾ ਕਬੱਡੀ ਟੂਰਨਾਮੈਂਟ ਸਮਾਪਤ

ਸਿੱਧਵਾਂ ਦੋਨਾ, 18 ਜਨਵਰੀ (ਅਵਿਨਾਸ਼ ਸ਼ਰਮਾ)-ਖੇਡ ਪ੍ਰਮੋਟਰ ਗੁਰਨਾਮ ਸਿੰਘ ਸਿੱਧੂ ਯੂ.ਕੇ., ਗੋਰੀ ਯੂ.ਕੇ, ਪ੍ਰਾਣ ਪੱਲੀ ਯੂ.ਕੇ., ਬਿੱਟੂ ਯੂ.ਕੇ., ਬਲਵਿੰਦਰ ਸਿੰਘ ਯੂ.ਐਸ.ਏ., ਲੱਖਾ ਕੈਨੇਡਾ, ਕੁਲਦੀਪ ਬੂਟਾ ਯੂ.ਐਸ.ਏ., ਜਸਬੀਰ ਸਿੰਘ ਯੂ.ਐਸ.ਏ., ਅਮਰੀਕ ਸਿੰਘ ਸਪੇਨ ਅਤੇ ...

ਪੂਰੀ ਖ਼ਬਰ »

ਗੁਰਦੁਆਰਾ ਸ੍ਰੀ ਬੇਰ ਸਾਹਿਬ ਬਾਰੇ ਤਿਆਰ ਕੈਲੰਡਰ ਐਡਵੋਕੇਟ ਸੰਧੂ ਵਲੋਂ ਪ੍ਰਬੰਧਕਾਂ ਨੂੰ ਭੇਟ

ਕਪੂਰਥਲਾ, 18 ਜਨਵਰੀ (ਵਿ.ਪ੍ਰ.)-ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਐਡਵੋਕੇਟ ਹਰਪ੍ਰੀਤ ਸਿੰਘ ਸੰਧੂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਬਾਰੇ ਤਿਆਰ ਕੀਤਾ ਗਿਆ ਵਿਸ਼ੇਸ਼ ਕਲੰਡਰ ...

ਪੂਰੀ ਖ਼ਬਰ »

1984 ਸਿੱਖ ਕਤਲੇਆਮ ਦੇ ਸਾਰੇ ਦੋਸ਼ੀਆਂ ਨੂੰ ਸਖ਼ਤ ਸਜਾਵਾਂ ਦਿੱਤੀਆਂ ਜਾਣ-ਜਥੇ: ਡੋਗਰਾਂਵਾਲ

ਸੁਲਤਾਨਪੁਰ ਲੋਧੀ, 18 ਜਨਵਰੀ (ਨਰੇਸ਼ ਹੈਪੀ, ਥਿੰਦ)-1984 'ਚ ਦਿੱਲੀ ਸਮੇਤ ਹੋਰ ਸ਼ਹਿਰਾਂ ਵਿਚ ਕੀਤਾ ਗਿਆ ਸਿੱਖ ਕਤਲੇਆਮ ਅਣਮਨੁੱਖੀ ਕਾਰੇ ਦੀ ਸਿਖ਼ਰ ਸੀ, ਜਿਸ ਦੇ ਸਾਰੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ...

ਪੂਰੀ ਖ਼ਬਰ »

ਗੁਰੂ ਨਾਨਕ ਖ਼ਾਲਸਾ ਕਾਲਜ ਦੇ ਐਨ.ਐਸ.ਐਸ. ਵਿਭਾਗ ਵਲੋਂ ਸਾਈਕਲ ਰੈਲੀ

ਸੁਲਤਾਨਪੁਰ ਲੋਧੀ, 18 ਜਨਵਰੀ (ਨਰੇਸ਼ ਹੈਪੀ, ਥਿੰਦ)-ਸਥਾਨਕ ਗੁਰੂ ਨਾਨਕ ਖ਼ਾਲਸਾ ਕਾਲਜ ਦੇ ਐਨ.ਐਸ.ਐਸ. ਵਿਭਾਗ ਵਲੋਂ ਫਿੱਟ ਇੰਡੀਆ ਸਾਈਕਲ ਰੈਲੀ ਮੁਹਿਮ ਤਹਿਤ ਸਾਈਕਲ ਰੈਲੀ ਕਰਵਾਈ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲਜ ਦੇ ਪਿ੍ੰਸੀਪਲ ਡਾ: ਸੁਖਵਿੰਦਰ ਸਿੰਘ ...

ਪੂਰੀ ਖ਼ਬਰ »

ਵਿਜੇ ਸਿਟੀ ਸੈਂਟਰ ਮਾਲ ਦਸੂਹਾ ਵਿਖੇ ਸਰਦੀਆਂ ਦੇ ਸੀਜ਼ਨ 2020 'ਤੇ ਭਾਰੀ ਸੇਲ

ਵਿਜੇ ਸਿਟੀ ਸੈਂਟਰ ਮਾਲ, ਵਿਜੇ ਮਾਰਕੀਟ ਦਸੂਹਾ ਵਿਖੇ ਲੱਗੀ ਸੇਲ ਦੌਰਾਨ ਲੋਕ ਕੱਪੜਿਆਂ ਦੀ ਖ਼ਰੀਦਦਾਰੀ ਕਰਦੇ ਹੋਏ | ਤਸਵੀਰ : ਭੁੱਲਰ ਦਸੂਹਾ, 18 ਜਨਵਰੀ (ਭੁੱਲਰ)-ਵਿਜੇ ਸਿਟੀ ਸੈਂਟਰ ਮਾਲ, ਵਿਜੇ ਮਾਰਕੀਟ ਦਸੂਹਾ ਵਿਖੇ ਖੁੱਲੇ੍ਹ ਪੰਜਾਬ ਦੇ ਸਭ ਤੋਂ ਵੱਡੇ ਰੈਡੀਮੇਡ ...

ਪੂਰੀ ਖ਼ਬਰ »

ਚਿੱਟੀ ਵੇਈਾ ਵੀ ਇਕ ਦਿਨ ਪ੍ਰਦੂਸ਼ਣ ਮੁਕਤ ਹੋਵੇਗੀ- ਸੰਤ ਸੀਚੇਵਾਲ

ਸੁਲਤਾਨਪੁਰ ਲੋਧੀ, 18 ਜਨਵਰੀ (ਨਰੇਸ਼ ਹੈਪੀ, ਥਿੰਦ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਦੇ ਸਾਲ ਭਰ ਚੱਲਣ ਵਾਲੇ ਸਮਾਗਮਾਂ ਦੌਰਾਨ ਨਗਰ ਕੀਰਤਨ ਦੌਰਾਨ ਪੰਜਾਬ ਦੇ ਵਾਤਾਵਰਨ ਨੂੰ ਸੁਧਾਰਨ ਦਾ ਸੱਦਾ ਦਿੱਤਾ | ਨਿਰਮਲ ਕੁਟੀਆ ਸੀਚੇਵਾਲ ...

ਪੂਰੀ ਖ਼ਬਰ »

26 ਨੂੰ ਹਲਕਾ ਵਾਈਜ਼ ਸੰਵਿਧਾਨ ਬਚਾਓ ਰੈਲੀ ਕੀਤੀ ਜਾਵੇਗੀ-ਬੀ.ਐਸ.ਪੀ.

ਭੁਲੱਥ, 18 ਜਨਵਰੀ (ਮਨਜੀਤ ਸਿੰਘ ਰਤਨ)-ਭਗਵਾਨ ਵਾਲਮੀਕ ਮੰਦਰ ਭੁਲੱਥ ਵਿਖੇ ਬਹੁਜਨ ਪਾਰਟੀ ਹਲਕਾ ਭੁਲੱਥ ਵਲੋਂ ਇਕ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਵਾਈਸ ਪ੍ਰਧਾਨ ਸਰਦਾਰ ਮਸੀਹ ਦੀ ਪ੍ਰਧਾਨਗੀ ਹੇਠ ਕੀਤੀ ਗਈ | ਇਸ ਮੀਟਿੰਗ ਵਿਚ ਵਿਸ਼ੇਸ਼ ਤੌਰ 'ਤੇ ਹਲਕਾ ਇੰਚਾਰਜ ਕਰਨੈਲ ...

ਪੂਰੀ ਖ਼ਬਰ »

ਨਿਊ ਐਰਾ ਇੰਟਰਨੈਸ਼ਨਲ ਸਕੂਲ ਰਜ਼ਾਪੁਰ ਵਲੋਂ 'ਪਾਣੀ ਬਚਾਓ-ਧਰਤੀ ਬਚਾਓ' ਸਬੰਧੀ ਜਾਗਰੂਕਤਾ ਰੈਲੀ

ਸਿੱਧਵਾਂ ਦੋਨਾ, 18 ਜਨਵਰੀ (ਅਵਿਨਾਸ਼ ਸ਼ਰਮਾ)-ਨਿਊ ਐਰਾ ਇੰਟਰਨੈਸ਼ਨਲ ਸਕੂਲ ਰਜ਼ਾਪੁਰ ਜ਼ਿਲ੍ਹਾ ਕਪੂਰਥਲਾ ਦੇ ਨਿਰਦੇਸ਼ਕ ਪ੍ਰਦੀਪ ਸ਼ਰਮਾ ਦੀ ਅਗਵਾਈ ਹੇਠ ਸਿੱਧਵਾਂ ਦੋਨਾ ਵਿਚ 'ਪਾਣੀ ਬਚਾਓ-ਧਰਤੀ ਬਚਾਓ' ਵਿਸ਼ੇ ਸਬੰਧੀ ਜਾਗਰੂਕਤਾ ਸਬੰਧੀ ਵਿਸ਼ੇਸ਼ ਰੈਲੀ ਕੱਢੀ ...

ਪੂਰੀ ਖ਼ਬਰ »

ਵਿਜੇ ਸਿਟੀ ਸੈਂਟਰ ਮਾਲ ਦਸੂਹਾ ਵਿਖੇ ਸਰਦੀਆਂ ਦੇ ਸੀਜ਼ਨ 2020 'ਤੇ ਭਾਰੀ ਸੇਲ

ਦਸੂਹਾ, 18 ਜਨਵਰੀ (ਭੁੱਲਰ)-ਵਿਜੇ ਸਿਟੀ ਸੈਂਟਰ ਮਾਲ, ਵਿਜੇ ਮਾਰਕੀਟ ਦਸੂਹਾ ਵਿਖੇ ਖੁੱਲੇ੍ਹ ਪੰਜਾਬ ਦੇ ਸਭ ਤੋਂ ਵੱਡੇ ਰੈਡੀਮੇਡ ਕੱਪੜਿਆਂ ਦੇ ਬਰਾਂਡਿਡ ਸ਼ੋਅਰੂਮ ਵਿਚ ਵਿੰਟਰ ਸੀਜ਼ਨ 2020 ਤੇ ਵੂਲਨ ਸਟਾਕ ਦੀ ਭਾਰੀ ਸੇਲ ਲਗਾਈ ਗਈ ਹੈ ਜੋ ਕਿ 22 ਜਨਵਰੀ ਤੱਕ ਲਗਾਤਾਰ ...

ਪੂਰੀ ਖ਼ਬਰ »

ਕੇਂਦਰ ਸਰਕਾਰ ਲੋਕਾਂ ਨਾਲ ਕੀਤੇ ਵਾਅਦਿਆਂ 'ਤੇ ਖਰੀ ਨਹੀਂ ਉੱਤਰੀ-ਡੌਲਾ, ਦਾਤਾਰਪੁਰੀ

ਕਪੂਰਥਲਾ, 18 ਜਨਵਰੀ (ਵਿ.ਪ੍ਰ.)-ਕੇਂਦਰ ਸਰਕਾਰ ਦੇਸ਼ ਦੇ ਲੋਕਾਂ ਨਾਲ ਕੀਤੇ ਵਾਅਦਿਆਂ 'ਤੇ ਖਰੀ ਨਹੀਂ ਉੱਤਰੀ ਤੇ ਹੁਣ ਲੋਕਾਂ ਦਾ ਧਿਆਨ ਹਟਾਉਣ ਲਈ ਨਾਗਰਿਕਤਾ ਸੋਧ ਬਿੱਲ ਤੇ ਹੋਰ ਕਾਲੇ ਕਾਨੂੰਨ ਲੋਕਾਂ 'ਤੇ ਥੋਪ ਰਹੀ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਤਰਸੇਮ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX