ਤਾਜਾ ਖ਼ਬਰਾਂ


ਕਈ ਮਹੀਨੇ ਮਜ਼ਦੂਰੀ ਕਰਕੇ ਪਰਤੇ ਪਰਿਵਾਰਾਂ ਨੇ ਪ੍ਰਸ਼ਾਸਨ ਪੁਆਈਆਂ ਭਾਜੜਾਂ
. . .  3 minutes ago
ਖੇਮਕਰਨ, 5 ਅਪ੍ਰੈਲ (ਰਾਕੇਸ਼ ਬਿੱਲਾ) - ਖੇਮਕਰਨ ਸ਼ਹਿਰ ਵਾਸੀਆਂ ਚ ਬਾਹਰਲੇ ਜ਼ਿਲ੍ਹਿਆਂ ਵਿਚ ਕਈ ਮਹੀਨੇ ਮਜ਼ਦੂਰੀ ਕਰਕੇ ਵਾਪਸ ਆ ਰਹੇ ਪਰਿਵਾਰਾਂ ਨੇ ਕੋਰੋਨਾ ਕਾਰਨ ਚਿੰਤਾ ਵਧਾ ਦਿੱਤੀ ਹੈ ਅੱਜ ਸਵੇਰੇ ਤੜਕੇ ਸ਼ਹਿਰ ਅੰਦਰ ਪੁਲਿਸ ਤੇ ਸਿਹਤ ਵਿਭਾਗ ਨੂੰ ਭਾਜੜਾਂ ਪੈ ਗਈਆਂ, ਜਦ ਦੋ ਵੱਡੇ ਕੈਂਟਰ 'ਚ ਭਰੇ ਮਜ਼ਦੂਰ...
ਤਬਲੀਗ਼ੀ ਮਰਕਜ਼ ਵਿਚ ਹਿੱਸਾ ਲੈਣ ਗਏ ਨੌਜਵਾਨ ਦੀ ਰਿਪੋਰਟ ਆਈ ਨੈਗੇਟਿਵ
. . .  15 minutes ago
ਕੋਰੋਨਾ ਦਾ ਅੰਧਕਾਰ ਮਿਟਾਉਣ ਲਈ ਅੱਜ ਦੇਸ਼ ਰਾਤ 9 ਵਜੇ 9 ਮਿੰਟ ਲਈ ਕਰੇਗਾ ਰੌਸ਼ਨ
. . .  31 minutes ago
ਨਵੀਂ ਦਿੱਲੀ, 5 ਅਪ੍ਰੈਲ - ਕੋਰੋਨਾ ਵਾਇਰਸ ਦਾ ਸੰਕਟ ਵੱਧਦਾ ਹੀ ਜਾ ਰਿਹਾ ਹੈ। ਸੰਕਟ ਦੇ ਇਸ ਵਕਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ਵਾਸੀਆਂ ਨੂੰ ਇੱਕਜੁੱਟਤਾ ਦਾ ਸੰਦੇਸ਼ ਦੇਣ ਲਈ 5 ਅਪ੍ਰੈਲ ਰਾਤ 9 ਵਜੇ 9 ਮਿੰਟ ਤੱਕ ਲਾਈਟਾਂ ਬੰਦ ਰੱਖਣ ਦਾ ਸੱਦਾ ਦਿੱਤਾ। ਇਸ ਦੌਰਾਨ ਦੀਵੇ, ਮੋਮਬੱਤੀ ਤਾਂ ਮੋਬਾਈਲ ਫ਼ੋਨ...
ਪੰਜਾਬ ਵਿੱਚ ਕੋਰੋਨਾ ਵਾਇਰਸ ਬਿਮਾਰੀ ਤੋਂ ਪੀੜਤ ਮਰੀਜਾ ਦੀ ਗਿਣਤੀ ਵੱਧਣ ਦੇ ਕਾਰਨ ਹਰਿਆਣੇ ਹੱਦਾ ਕੀਤੀਆ ਸੀਲ
. . .  about 1 hour ago
ਅੱਜ ਦਾ ਵਿਚਾਰ
. . .  about 1 hour ago
ਹਲਕਾ ਡੇਰਾਬਸੀ 'ਚ ਕੋਰੋਨਾ ਦਾ ਪਹਿਲਾ ਮਰੀਜ਼ ਆਇਆ ਸਾਹਮਣੇ
. . .  1 day ago
ਸੋਸ਼ਲ ਮੀਡੀਆ ਤੇ ਫ਼ੋਟੋ ਅੱਪਲੋਡ ਮਾਮਲੇ ਵਿਚ ਚੱਲੀ ਗੋਲੀ, ਨੌਜਵਾਨ ਜ਼ਖ਼ਮੀ
. . .  1 day ago
ਫ਼ਿਰੋਜ਼ਪੁਰ ,4 ਅਪ੍ਰੈਲ (ਕੁਲਬੀਰ ਸਿੰਘ ਸੋਢੀ) - ਕੋਰੋਨਾ ਵਾਇਰਸ ਦੇ ਚਲਦੇ ਸੋਸ਼ਲ ਮੀਡੀਆ 'ਤੇ ਹੋਈ ਅੱਪਲੋਡ ਫ਼ੋਟੋ ਦੇ ਮਾਮਲੇ ਵਿਚ ਗੋਲੀ ਚੱਲਣ ਨਾਲ ਨੌਜਵਾਨ ਦੇ ਜ਼ਖਮੀ ਹੋ ਜਾਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ...
ਗੁੱਜਰ ਬਰਾਦਰੀ ਕੋਲੋਂ ਦੁੱਧ ਲੈਣ ਲਈ ਨਹੀਂ ਕੀਤਾ ਮਨਾ- ਡੀ. ਸੀ
. . .  1 day ago
ਗੁਰਦਾਸਪੁਰ 4 ਅਪ੍ਰੈਲ (ਆਰਿਫ਼) ਸੋਸ਼ਲ ਮੀਡੀਆ ਤੇ ਗੁੱਜਰਾਂ ਕੋਲੋਂ ਦੁੱਧ ਲੈਣ ਵਾਲੇ ਤੇ ਕਾਰਵਾਈ ਕੀਤੇ ਜਾਣ ਦੀ ਖ਼ਬਰ ਨੂੰ ਡੀ. ਸੀ ਗੁਰਦਾਸਪੁਰ ਨੇ ਖ਼ਾਰਜ ਕੀਤਾ ਹੈ।ਉਨ੍ਹਾਂ ਨੇ ਕਿਹਾ ਹੈ ਕੇ ਅਜਿਹਾ ਕੋਈ ਵੀ ਹੁਕਮ ਓਹਨਾ ਨੇ ਜਾਰੀ ...
ਸਵਰਗੀ ਬਾਬਾ ਬਲਦੇਵ ਸਿੰਘ ਦੇ ਕੋਵਿਡ-19 ਪੀੜਤ ਇੱਕ ਪੁੱਤਰ ਦੀ ਰਿਪੋਰਟ ਆਈ ਨੈਗੇਟਿਵ
. . .  1 day ago
ਨਵਾਂ ਸ਼ਹਿਰ, 4 ਅਪਰੈਲ (ਗੁਰਬਖ਼ਸ਼ ਸਿੰਘ ਮਹੇ)-ਜ਼ਿਲ੍ਹੇ ਦੇ ਪਹਿਲੇ ਕੋਵਿਡ-19 ਪੀੜਤ ਸਵਰਗੀ ਬਾਬਾ ਬਲਦੇਵ ਸਿੰਘ ਦੇ ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਇਲਾਜ ਅਧੀਨ ਪਰਿਵਾਰਿਕ ਮੈਂਬਰਾਂ 'ਚੋਂ ਇੱਕ ਫ਼ਤਿਹ ਸਿੰਘ (35), ਬਲਦੇਵ ਸਿੰਘ ਦਾ ...
ਮੰਡਿਆਣੀ ਦੇ ਜੰਮ ਪਲ ਅਮਰੀਕ ਸਿੰਘ ਦਾ ਯੂ ਕੇ ਦਾ ਦਿਹਾਂਤ
. . .  1 day ago
ਬਲਾਚੌਰ ,4 ਅਪ੍ਰੈਲ (ਦੀਦਾਰ ਸਿੰਘ ਬਲਾਚੌਰੀਆ )- ਬਲਾਚੌਰ ਦੇ ਪਿੰਡ ਮੰਢਿਆਣੀ ਦੇ ਜੰਮਪਲ 69 ਸਾਲਾਂ ਅਮਰੀਕ ਸਿੰਘ ਪੁੱਤਰ ਸਵਰਗੀ ਊਧਮ ਸਿੰਘ ਦੇ ਇੰਗਲੈਂਡ ਵਿਚ ਅਚਾਨਕ ਮੌਤ ਹੋ ਗਈ। ਉਹ ਗਿਲਫੋਰਡ ਦੇ ਨਿਵਾਸੀ ਸਨ। ਅਮਰੀਕ ਸਿੰਘ ...
ਸੁਜਾਨਪੁਰ ਦੀ 75 ਸਾਲਾ ਔਰਤ ਪਾਈ ਗਈ ਕੋਰੋਨਾ ਪਾਜ਼ੀਟਿਵ
. . .  1 day ago
ਗੁਰਦਾਸਪੁਰ / ਪਠਾਨਕੋਟ ,4 ਅਪ੍ਰੈਲ (ਆਰਿਫ਼/ਜਗਦੀਪ ਸਿੰਘ/ਵਿਨੋਦ ਮਹਿਰਾ) ਪਠਾਨਕੋਟ ਜ਼ਿਲ੍ਹੇ ਦੇ ਸੁਜਾਨਪੁਰ ਦੀ 75 ਸਾਲਾ ਇਕ ਔਰਤ ਕੋਰੋਨਾ ਵਾਇਰਸ ਤੋਂ ਪੀੜਤ ਪਾਈ ਗਈ ਹੈ।ਜਿਸ ਦਾ ਨਾਮ ...
ਪਿਛਲੇ 24 ਘੰਟਿਆਂ ਦੌਰਾਨ ਯੂ.ਕੇ 'ਚ ਕੋਰੋਨਾ ਕਾਰਨ 708 ਹੋਈਆਂ ਮੌਤਾਂ
. . .  1 day ago
ਲੰਡਨ, 4 ਅਪ੍ਰੈਲ(ਮਨਪ੍ਰੀਤ ਸਿੰਘ ਬੱਧਨੀ ਕਲਾਂ)- ਯੂ.ਕੇ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਵਾਇਰਸ ਕਾਰਨ ਹੁਣ ...
ਪੰਜਾਬ ਸਰਕਾਰ ਦੀ ਕਿਸਾਨਾਂ ਨੂੰ ਵੱਡੀ ਰਾਹਤ, ਕੁੱਝ ਮਾਪਦੰਡ ਤੇ ਸਮਾਂ ਬੰਧ ਰਹਿ ਕੇ ਕਣਕ ਦੀ ਕਰ ਸਕਣਗੇ ਕਟਾਈ
. . .  1 day ago
ਮਾਛੀਵਾੜਾ ਸਾਹਿਬ, 4 ਅਪ੍ਰੈਲ (ਮਨੋਜ ਕੁਮਾਰ)- ਕਰੋਨਾਵਾਇਰਸ ਦੀ ਮਹਾਂਮਾਰੀ ਤੋ ਬਚਣ ਲਈ ਭਾਵੇ ਕੇਂਦਰ ਸਰਕਾਰ ਤੇ ਪੰਜਾਬ...
ਤਬਲੀਗ਼ੀ ਜਮਾਤ ਦੇ ਜ਼ਿਲ੍ਹਾ ਸੰਗਰੂਰ ਪੁੱਜੇ 38 ਮੈਂਬਰਾਂ ਦੇ ਜਾਂਚ ਲਈ ਭੇਜੇ ਗਏ ਨਮੂਨੇ
. . .  1 day ago
ਗੇੜੀਆਂ ਮਾਰਨ ਵਾਲਿਆਂ ਖ਼ਿਲਾਫ਼ ਹਰੀਕੇ ਪੁਲਿਸ ਨੇ ਕੀਤੀ ਕਾਰਵਾਈ, 6 ਮੋਟਰਸਾਈਕਲ ਕੀਤੇ ਜ਼ਬਤ
. . .  1 day ago
ਹਰੀਕੇ ਪੱਤਣ,4 ਅਪ੍ਰੈਲ (ਸੰਜੀਵ ਕੁੰਦਰਾ) -ਥਾਣਾ ਹਰੀਕੇ ਪੁਲਿਸ ਨੇ ਕਰਫ਼ਿਊ ਦੌਰਾਨ ਗੇੜੀਆਂ ਮਾਰਨ ਵਾਲਿਆਂ...
ਕੋਰੋਨਾ ਵਾਇਰਸ ਕਾਰਨ ਠੱਠੀ ਭਾਈ ਅਤੇ ਇਲਾਕੇ ਦੇ ਦਰਜਨਾਂ ਪਿੰਡ ਨੌਜਵਾਨਾਂ ਨੇ ਕੀਤੇ ਸੀਲ
. . .  1 day ago
ਸਿਵਲ ਹਸਪਤਾਲ ਜਲਾਲਾਬਾਦ, ਫ਼ਿਰੋਜਪੁਰ, ਸ਼੍ਰੀ ਮੁਕਤਸਰ ਸਾਹਿਬ ਲਈ ਵੈਂਟੀਲੇਟਰਾਂ ਲਈ ਸੁਖਬੀਰ ਬਾਦਲ ਵਲ਼ੋਂ ਜਾਰੀ ਹੋਏ 37 ਲੱਖ
. . .  1 day ago
ਜ਼ਿਲ੍ਹਾ ਐੱਸ. ਏ. ਐੱਸ. ਨਗਰ ਅੰਦਰ ਕੋਰੋਨਾ ਵਾਇਰਸ ਦੇ 3 ਹੋਰ ਮਾਮਲੇ ਆਏ ਸਾਹਮਣੇ , ਕੁੱਲ ਗਿਣਤੀ ਹੋਈ 15
. . .  1 day ago
ਕੋਰੋਨਾ ਵਾਇਰਸ ਦੇ ਚੱਲਦਿਆਂ ਕਟਾਰੀਆਂ ਵਾਸੀਆਂ ਨੇ ਪਿੰਡ ਦੀਆਂ ਸਰਹੱਦਾਂ ਕੀਤੀਆਂ ਸੀਲ
. . .  1 day ago
ਡੀ.ਸੀ.ਅਤੇ ਐੱਸ.ਐੱਸ.ਪੀ. ਵੱਲੋਂ ਪਿੰਡ ਬਿੱਲੀ ਚੁਹਾਰਮੀ ਵਿਖੇ ਤਿਆਰ ਕੀਤੇ ਜਾ ਰਹੇ ਮਲਟੀ ਸੁਪਰ ਸਪੈਸ਼ਲਿਟੀ ਹਸਪਤਾਲ ਦਾ ਦੌਰਾ
. . .  1 day ago
ਬਲਾਕ ਸ਼ਾਹਕੋਟ-2 ਦੇ ਅਧਿਆਪਕ ਇਕ-ਇਕ ਹਜ਼ਾਰ ਰੁਪਏ ਮੁੱਖ ਮੰਤਰੀ ਰਾਹਤ ਫ਼ੰਡ 'ਚ ਦੇਣਗੇ-ਗੁਪਤਾ
. . .  1 day ago
ਵੇਰਕਾ ਨਿਵਾਸੀਆਂ ਨੇ ਜਾਣੇ ਅਨਜਾਣੇ 'ਚ ਹੋਈ ਭੁੱਲ ਲਈ ਕੀਤੀ ਖਿਮਾ ਜਾਚਨਾ
. . .  1 day ago
ਹਲਕਾ ਡੇਰਾਬਸੀ 'ਚ ਕੋਰੋਨਾ ਦਾ ਪਹਿਲਾ ਮਰੀਜ਼ ਆਇਆ ਸਾਹਮਣੇ
. . .  1 day ago
ਡਰੋਨ ਕੈਮਰੇ ਨਾਲ ਕੀਤੀ ਜਾ ਰਹੀ ਹੈ ਵੀਡੀਓਗ੍ਰਾਫੀઠਕਾਰਨ ਢਾਣੀਆਂ ਬਣਾ ਕੇ ਬੈਠਣ ਵਾਲਿਆਂ ਨੂੰ ਪਈਆਂ ਭਾਜੜਾਂ
. . .  1 day ago
ਇਕ ਖੰਨਾ ਵਾਸੀ ਵੀ ਹੋਇਆ ਸੀ ਕੋਰੋਨਾ ਦੀ ਸ਼ਿਕਾਰ ਤਬਲੀਗ਼ੀ ਜਮਾਤ 'ਚ ਸ਼ਾਮਲ
. . .  1 day ago
ਮੈਡੀਕਲ ਅਫ਼ਸਰ ਨੇ ਭਾਈ ਨਿਰਮਲ ਸਿੰਘ ਖ਼ਾਲਸਾ ਦੀ ਬੇਟੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਹੋਣ ਦੀ ਕੀਤੀ ਪੁਸ਼ਟੀ
. . .  1 day ago
ਨਸ਼ੇ ਦੀ ਤਸਕਰੀ ਕਰਨ ਦੇ ਸ਼ੱਕ 'ਚ ਪਿੰਡ ਵਾਸੀਆਂ ਨੇ ਇੱਕ ਮੁਲਾਜ਼ਮ ਸਮੇਤ ਨੌਜਵਾਨਾਂ ਨੂੰ ਕੀਤਾ ਪੁਲਿਸ ਹਵਾਲੇ
. . .  1 day ago
ਕੋਰੋਨਾ ਪੀੜਤਾਂ ਦਾ ਇਲਾਜ ਕਰ ਰਹੇ ਕਰਮਚਾਰੀਆਂ ਨੂੰ ਟਰੱਸਟ ਦੇਵੇਗਾ ਐੱਨ-95 ਮਾਸਕ ਤੇ ਪੀ.ਪੀ. ਕਿੱਟਾਂ
. . .  1 day ago
ਸਿਹਤ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਪਿੰਡਾਂ-ਕਸਬਿਆਂ 'ਚ ਬਾਹਰੋਂ ਆਉਣ ਵਾਲੇ ਲੋਕਾਂ ਦੀ ਸ਼ਨਾਖ਼ਤ ਕਰਨ ਦੀਆਂ ਹਦਾਇਤਾਂ
. . .  1 day ago
ਬੈਲਜੀਅਮ 'ਚ ਕੋਰੋਨਾ ਦੇ ਕਹਿਰ ਕਾਰਨ ਹੁਣ ਤੱਕ 1283 ਲੋਕਾਂ ਦੀ ਹੋਈ ਮੌਤ
. . .  1 day ago
ਤਬਲੀਗ਼ੀ ਜਮਾਤ ਦੇ ਨੌਜਵਾਨ ਨੂੰ ਕੀਤਾ ਆਈਸੋਲੇਟ
. . .  1 day ago
ਫ਼ਰੀਦਕੋਟ 'ਚ ਕੋਰੋਨਾ ਦਾ ਪਾਜੀਟਿਵ ਮਰੀਜ਼ ਆਉਣ ਕਾਰਨ ਸ੍ਰੀ ਮੁਕਤਸਰ ਸਾਹਿਬ 'ਚ ਵੀ ਕੀਤੀ ਸਖ਼ਤੀ
. . .  1 day ago
ਵਿਸਾਖੀ ਮੌਕੇ ਪੰਚਾਇਤਾਂ ਨੂੰ ਲੋਕਾਂ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਮੁਨਾਦੀ ਕਰਨ ਦੇ ਆਦੇਸ਼
. . .  1 day ago
ਬਿਜਲੀ ਮੁਲਾਜ਼ਮਾਂ ਨੂੰ ਪੂਰੀਆਂ ਤਨਖ਼ਾਹਾਂ ਨਾ ਦਿੱਤੀਆਂ ਤਾਂ ਜ਼ਰੂਰੀ ਸੇਵਾਵਾਂ ਦਾ ਹੋਵੇਗਾ ਬਾਈਕਾਟ : ਜਸਵੰਤ ਰਾਏ
. . .  1 day ago
17 ਸੂਬਿਆਂ 'ਚ ਤਬਲੀਗ਼ੀ ਜਮਾਤ ਨਾਲ ਸੰਬੰਧਿਤ ਲੋਕਾਂ 'ਚੋਂ 1023 ਲੋਕ ਪਾਏ ਗਏ ਪਾਜ਼ੀਟਿਵ: ਸਿਹਤ ਮੰਤਰਾਲੇ
. . .  1 day ago
ਦੀਪਕਾ ਪਾਦੁਕੋਣ ਤੇ ਰਣਵੀਰ ਸਿੰਘ ਪੀ.ਐਮ. ਕੇਅਰਸ ਫੰਡ ਲਈ ਆਏ ਅੱਗੇ
. . .  1 day ago
ਸ੍ਰੀ ਮੁਕਤਸਰ ਸਾਹਿਬ: 14 ਵਿਅਕਤੀਆਂ ਨੂੰ ਮਸਜਿਦ ਵਿਚੋਂ ਸਰਕਾਰੀ ਹਸਪਤਾਲ ਦੇ ਆਈਸੋਲੇਸ਼ਨ ਵਾਰਡ ’ਚ ਭੇਜਿਆ
. . .  1 day ago
5 ਨੂੰ ਸਟਰੀਟ ਲਾਈਟਾਂ ਤੇ ਘਰੇਲੂ ਬਿਜਲੀ ਉਪਕਰਨ ਬੰਦ ਨਾ ਕੀਤੇ ਜਾਣ
. . .  1 day ago
ਬੰਦ ਏ. ਟੀ. ਐਮ ਕਾਰਨ ਲੋਕ ਪ੍ਰੇਸ਼ਾਨ
. . .  1 day ago
ਭਾਈ ਨਿਰਮਲ ਸਿੰਘ ਖ਼ਾਲਸਾ ਦੇ ਪਰਿਵਾਰਕ ਮੈਂਬਰਾਂ ਨੂੰ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ - ਲੌਂਗੋਵਾਲ
. . .  1 day ago
ਲੋੜਵੰਦਾਂ ਦੀ ਮਦਦ ਕਰਨ 'ਚ ਕੋਈ ਕਸਰ ਨਹੀਂ ਛੱਡਾਂਗਾ-ਵਿਧਾਇਕ ਸ਼ੇਰੋਵਾਲੀਆ
. . .  1 day ago
ਕੋਰੋਨਾ ਮਰੀਜ਼ ਮਿਲਣ ਕਰਕੇ ਮਾਨਸਾ ਜ਼ਿਲ੍ਹੇ ਨਾਲ ਲਗਦੀ ਹੱਦ ਕੀਤੀ ਸੀਲ
. . .  1 day ago
ਵੁਹਾਨ ਦੇ ਏਅਰਪੋਰਟ ’ਚ ਜੰਗੀ ਪੱਧਰ ’ਤੇ ਕੀਤੀ ਗਈ ਸਪਰੇਅ, 8 ਅਪ੍ਰੈਲ ਤੋਂ ਸ਼ੁਰੂ ਹੋਣ ਜਾ ਰਹੀਆਂ ਹਨ ਉਡਾਣਾ
. . .  1 day ago
ਭਾਈ ਨਿਰਮਲ ਸਿੰਘ ਖ਼ਾਲਸਾ ਦੇ ਸਸਕਾਰ ਮੌਕੇ ਰਸਮਾਂ ਨਿਭਾਉਣ ਵਾਲੇ ਕਰਮਚਾਰੀ ਸਨਮਾਨਿਤ
. . .  1 day ago
ਹਰਿਆਣਾ ਦੇ ਪਲਵਲ ਜ਼ਿਲ੍ਹੇ ’ਚ 56 ਵਿਚੋਂ 16 ਲੋਕਾਂ ਨੂੰ ਕੋਰੋਨਾ, ਮਰਕਜ਼ ਨਾਲ ਸਬੰਧਤ ਹਨ ਲੋਕ
. . .  1 day ago
ਦੂਸਰੇ ਦਿਨ ਵੀ ਬੈਂਕਾਂ ਅੱਗੇ ਲੱਗੀਆਂ ਲੰਬੀਆਂ ਲਾਈਨਾਂ
. . .  1 day ago
ਜਲੰਧਰ ਨੇੜੇ ਕਤਲ
. . .  1 day ago
ਸ਼ਾਹਕੋਟ ਪੁਲਿਸ ਪ੍ਰਸ਼ਾਸਨ ਨੇ ਲੋਕਾਂ 'ਤੇ ਨਜ਼ਰ ਰੱਖਣ ਲਈ ਸ਼ੁਰੂ ਕੀਤੇ ਡਰੋਨ ਕੈਮਰੇ
. . .  1 day ago
ਮੁਸਲਿਮ ਭਾਈਚਾਰੇ ਦੇ 11 ਲੋਕਾਂ ਦੇ ਕੋਰੋਨਾ ਟੈਸਟ ਲਏ
. . .  1 day ago
ਕਪੂਰਥਲਾ ਵਿਚ ਬਾਹਰੀ ਜ਼ਿਲਿ੍ਹਆਂ ਤੋਂ ਆਏ 22 ਵਿਅਕਤੀਆਂ ਨੂੰ ਸਿਹਤ ਵਿਭਾਗ ਨੇ ਇਕਾਂਤਵਾਸ ਭੇਜਿਆ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 7 ਮਾਘ ਸੰਮਤ 551

ਚੰਡੀਗੜ੍ਹ / ਸਾਹਿਬਜ਼ਾਦਾ ਅਜੀਤ ਸਿੰਘ ਨਗਰ

ੳੱੁਤਰੀ ਖੇਤਰ ਸੱਭਿਆਚਾਰਕ ਕੇਂਦਰ ਪਟਿਆਲਾ ਵਲੋਂ ਕਰਵਾਇਆ ਕਵੀ ਦਰਬਾਰ

ਚੰਡੀਗੜ੍ਹ, 19 ਜਨਵਰੀ (ਅਜਾਇਬ ਸਿੰਘ ਔਜਲਾ)-ਸਥਾਨਕ ਟੈਗੋਰ ਥੀਏਟਰ ਵਿਖੇ ਉੱਤਰੀ ਖੇਤਰ ਸੱਭਿਆਚਾਰਕ ਕੇਂਦਰ ਪਟਿਆਲਾ ਵਲੋਂ ਇਕ ਕਵੀ ਦਰਬਾਰ ਕਰਵਾਇਆ ਗਿਆ ਜੋ ਸਰੋਤਿਆਂ ਨੇ ਰੀਝ ਨਾਲ ਮਾਣਿਆ | ਪ੍ਰਸਿੱਧ ਨਾਟਕਕਾਰ, ਕਵੀ ਜੈ ਸ਼ੰਕਰ ਪ੍ਰਸਾਦ ਅਤੇ ਪਦਮਭੂਸ਼ਣ ਗੋਪਾਲਦਾਸ ਨੀਰਜ ਦੇ ਜਨਮ ਦਿਨ 'ਤੇ ਇਹ ਸਮਾਰੋਹ ਕਰਵਾਇਆ ਗਿਆ | ਪ੍ਰਸਿੱਧ ਸਾਹਿਤਕਾਰ ਜੈ ਗੋਪਾਲ ਅਸ਼ਕ ਵਲੋਂ ਇਸ ਦੀਆਂ ਪ੍ਰਧਾਨਗੀ ਰਸਮਾਂ ਅਦਾ ਕੀਤੀਆਂ ਗਈਆਂ, ਜਦ ਕਿ ਕਵਿੱਤਰੀ ਅਤੇ ਅਦਾਕਾਰਾ ਡਾ. ਉਰਮਿਲਾ ਕੌਸ਼ਿਕ 'ਸਖੀ' ਨੇ ਬਾਖ਼ੂਬੀ ਨਾਲ ਇਸ ਸਮਾਰੋਹ ਦਾ ਸੰਚਾਲਨ ਕੀਤਾ | ਇਸ ਮੌਕੇ ਡਾ. ਸੁਸ਼ੀਲ ਹਸਰਤ ਨਰੇਲਵੀ ਨੇ ਜੈਸ਼ੰਕਰ ਪ੍ਰਸਾਦ ਦੀ ਲੇਖਣੀ ਤੇ ਉਨ੍ਹਾਂ ਦੇ ਵਿਅਕਤੀਤਵ ਬਾਰੇ ਵਿਚਾਰ ਸਾਂਝੇ ਕੀਤੇ | ਡਾ. ਉਰਮਿਲਾ ਕੌਸ਼ਿਕ ਸਖੀ 'ਨੇ' ਗੋਪਾਲ ਦਾਸ ਨੀਰਜ ਬਾਰੇ ਕਿਹਾ ਕਿ ਉਨ੍ਹਾਂ ਨੇ ਹਿੰਦੀ ਕਵਿਤਾ ਨੂੰ ਨਵੀਆਂ ਬੁਲੰਦੀਆਂ 'ਤੇ ਪਹੁੰਚਾਇਆ | ਉਪਰੰਤ ਕਵੀ ਬਲਵੰਤ ਨੇ ਨੀਰਜ ਦਾ ਗੀਤ 'ਆਜ ਕੀ ਰਾਤ ਤੁਝੇ ਆਖ਼ਰੀ ਖ਼ਤ ਔਰ ਲਿਖ ਦੂੰ...' ਬਾਖ਼ੂਬੀ ਪੇਸ਼ ਕੀਤਾ | ਇਸੇ ਤਰ੍ਹਾਂ ਕਵੀ ਸਤਰਾਜੀਤ ਨੇ ਨੀਰਜ ਦੀ ਰਚਨਾ 'ਆਪ ਮੱਤ ਪੂਛੀਏ ਕਿਆ ਹਮ ਪੇ ਸਫ਼ਰ ਮੇਂ ਗੁਜ਼ਰੀ, ਥਾ ਲੁਟੇਰੋਂ ਕਾ ਜਹਾਂ ਗਾਓਾ ਵਹੀਂ ਰਾਤ ਹੁਈ...' ਸੁਣਾ ਕੇ ਸਰੋਤਿਆਂ ਦਾ ਚੰਗਾ ਧਿਆਨ ਖਿੱਚਿਆ | ਸੁਸ਼ੀਲ ਹਸਰਤ ਨਰੇਲਵੀ ਨੇ ਗੋਪਾਲ ਦਾਸ ਨੀਰਜ ਦਾ ਲਿਖਿਆ ਗੀਤ 'ਕਾਰਵਾਂ ਗੁਜ਼ਰ ਗਿਆ ਗੋਬਾਰ ਦੇਖਤੇ ਰਹੇ...' | ਤੋਂ ਇਲਾਵਾ ਗ਼ਜ਼ਲ 'ਖ਼ੁਸ਼ਬੂ ਸੀ ਆ ਰਹੀ ਹੈ ਇੱਧਰ ਜਾਫ਼ਰਾਨ ਕੀ..' ਤਰੰਨੁਮ ਵਿਚ ਪੇਸ਼ ਕਰਕੇ ਸਰੋਤਿਆਂ ਦੀ ਵਾਹ ਵਾਹ ਖੱਟੀ | ਇਸੇ ਦੌਰਾਨ ਜੈਗੋਪਾਲ ਅਸ਼ਕ ਨੇ ਆਪਣੀ ਗਜ਼ਲ ' ਹਰ ਤਰਫ਼ ਰਾਹੋਂ ਮੇਂ ਹੈ ਨਕਸ਼ੇ ਕਦਮ ਵਿਖਰੇ ਹੁਏ, ਮੰਜਿਲੇ ਹੈਂ ਲਾਪਤਾ ਭਟਕੇ ਹੁਏ ਹੈ ਕਾਫ਼ਲੇ...' ਦਿਲਕਸ਼ ਅੰਦਾਜ਼ 'ਚ ਪੇਸ਼ ਕੀਤੀ | ਰਾਜ ਸੁਦਾਮਾ, ਬਲਬੀਰ ਤਨਹਾ ਦੀਆਂ ਨਜ਼ਮਾਂ ਦੇ ਨਾਲ ਨਾਲ ਹਾਸਰਸ ਕਲਾਕਾਰ ਬੱਬੂ ਲਾਲ ਨੇ ਵੀ ਆਪਣੀ ਪੇਸ਼ਕਾਰੀ ਰਾਹੀਂ ਸਰੋਤਿਆਂ ਦਾ ਖ਼ੂਬ ਮਨੋਰੰਜਨ ਕੀਤਾ |


ਦਹਾਕੇ ਬਾਅਦ ਭਾਜਪਾ ਦੇ ਨਵੇਂ ਪ੍ਰਧਾਨ ਦੀ ਚੋਣ ਬਾਅਦ ਕਾਂਗਰਸ ਵੀ ਹੋਈ ਸਰਗਰਮ

ਚੰਡੀਗੜ੍ਹ, 19 ਜਨਵਰੀ (ਆਰ.ਐਸ.ਲਿਬਰੇਟ)-ਦਹਾਕੇ ਬਾਅਦ ਭਾਜਪਾ ਇਕਾਈ ਚੰਡੀਗੜ੍ਹ ਦੇ ਨਵੇਂ ਪ੍ਰਧਾਨ ਦੀ ਚੋਣ ਬਾਅਦ ਸਥਾਨਕ ਕਾਂਗਰਸ ਵੀ ਸਰਗਰਮ ਹੋ ਗਈ ਜਾਪ ਰਹੀ ਹੈ | ਕਾਂਗਰਸ ਇਕਾਈ ਚੰਡੀਗੜ੍ਹ ਆਉਣ ਵਾਲੇ ਦਿਨਾਂ ਵਿਚ ਚੰਡੀਗੜ੍ਹ ਵਿਚ ਸੱਤਾਧਾਰੀ ਭਾਜਪਾ ਦੇ ਦੋਹਰੇ ...

ਪੂਰੀ ਖ਼ਬਰ »

ਚੰਡੀਗੜ੍ਹ ਦੇ ਡਿਗਦੇ ਸਫਾਈ ਪੱਧਰ 'ਤੇ ਫੋਸਵੈਕ ਨੇ ਜਤਾਈ ਚਿੰਤਾ

ਚੰਡੀਗੜ੍ਹ, 19 ਜਨਵਰੀ (ਅਜੀਤ ਬਿਊਰੋ)-ਫੈਡਰੇਸ਼ਨ ਆਫ ਸੈਕਟਰਜ਼ ਵੈੱਲਫੇਅਰ ਐਸੋਸੀਏਸ਼ਨ ਆਫ਼ ਚੰਡੀਗੜ੍ਹ (ਫੋਸਵੈਕ) ਨੇ ਕਈ ਮਸਲਿਆਂ 'ਤੇ ਨਗਰ ਨਿਗਮ ਨੂੰ ਨਿਸ਼ਾਨੇ 'ਤੇ ਲਿਆ ਹੈ | ਐਤਵਾਰ ਨੂੰ ਫੋਸਵੈਕ ਦੀ ਮਹੀਨਾਵਾਰ ਬੈਠਕ ਸੈਕਟਰ 40 ਦੇ ਕਮਿਊਨਿਟੀ ਸੈਂਟਰ ਵਿਚ ਹੋਈ | ...

ਪੂਰੀ ਖ਼ਬਰ »

ਪੰਜਵੇਂ ਸੰਸਕਰਨ ਲਈ ਚੰਡੀਗੜ੍ਹ ਸਮੇਤ ਭਾਰਤ 'ਚ ਕੁੱਲ 4370 ਤੋਂ ਵੱਧ ਸ਼ਹਿਰ ਲੈ ਰਹੇ ਹਨ ਭਾਗ

ਚੰਡੀਗੜ੍ਹ, 19 ਜਨਵਰੀ (ਆਰ.ਐਸ.ਲਿਬਰੇਟ)-ਸਵੱਛ ਸਰਵੇਖਣ 'ਚ ਚੰਡੀਗੜ੍ਹ ਦੇ ਲਗਾਤਾਰ ਗਿਰਦੇ ਆ ਰਹੇ ਸਥਾਨ ਕਾਰਨ ਇਸ ਮਹੀਨੇ ਦੇ ਸਾਲਾਨਾ ਸ਼ਹਿਰੀ ਸਫ਼ਾਈ ਸਰਵੇਖਣ ਦੇ ਪੰਜਵੇਂ ਸੰਸਕਰਨ ਸਬੰਧੀ ਨਗਰ ਨਿਗਮ ਦਾ ਰੋਡ ਮੈਪ ਚੰਡੀਗੜ੍ਹੀਆਂ ਲਈ ਬੁਝਾਰਤ ਬਣਿਆ ਹੋਇਆ ਹੈ | ਇਸ ...

ਪੂਰੀ ਖ਼ਬਰ »

ਭਾਜਪਾ ਕੌਮੀ ਪ੍ਰਧਾਨਗੀ ਦੇ ਉਮੀਦਵਾਰ 'ਨੱਡਾ' ਦੇ ਹੱਕ 'ਚ ਨਿੱਤਰੀ ਚੰਡੀਗੜ੍ਹ ਭਾਜਪਾ

ਚੰਡੀਗੜ੍ਹ, 19 ਜਨਵਰੀ (ਮਨਜੋਤ ਸਿੰਘ ਜੋਤ)-ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਕੌਮੀ ਪ੍ਰਧਾਨ ਦੇ ਉਮੀਦਵਾਰ ਦੀ ਚੋਣ ਲਈ ਚੰਡੀਗੜ੍ਹ ਭਾਜਪਾ ਵਲੋਂ ਜੇ.ਪੀ.ਨੱਡਾ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ ਹੈ ਜਿਸ ਤਹਿਤ ਚੰਡੀਗੜ੍ਹ ਭਾਜਪਾ ਦੇ ਨਵ ਨਿਯੁਕਤ ਪ੍ਰਧਾਨ ਅਰੁਣ ਸੂਦ ...

ਪੂਰੀ ਖ਼ਬਰ »

ਕੈਸ਼ ਕੈਬਿਨ ਦਾ ਦਰਵਾਜ਼ਾ ਤੋੜ ਕੇ 2 ਲੱਖ ਦੀ ਚੋਰੀ

ਚੰਡੀਗੜ੍ਹ, 19 ਜਨਵਰੀ (ਰਣਜੀਤ ਸਿੰਘ)-ਪੁਲਿਸ ਨੇ ਚੋਰਾਂ ਵਲੋਂ ਇਕ ਨਿੱਜੀ ਕੰਪਨੀ ਇੰਡੀਅਨ ਐਕਰੇਲਿਕਸ ਲਿਮਟਿਡ ਦੇ ਦਫ਼ਤਰ 'ਚ ਕੈਸ਼ ਕੈਬਿਨ ਦਾ ਦਰਵਾਜ਼ਾ ਤੋੜ ਕੇ ਕਰੀਬ 2 ਲੱਖ ਰੁਪਏ ਦੀ ਨਕਦੀ ਚੋਰੀ ਦਾ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਕੰਪਨੀ ਦੇ ਡੀ.ਜੀ.ਐੱਮ. ...

ਪੂਰੀ ਖ਼ਬਰ »

ਪੁੱਕਾ ਨੇ ਏ. ਆਈ. ਸੀ. ਟੀ. ਈ. ਪ੍ਰਵਾਨਗੀ ਪ੍ਰਕਿਰਿਆ 2020 ਵਿਚ ਵੱਡੇ ਸੁਧਾਰਾਂ ਦੀ ਕੀਤੀ ਮੰਗ

ਐੱਸ. ਏ. ਐੱਸ. ਨਗਰ, 19 ਜਨਵਰੀ (ਕੇ. ਐੱਸ. ਰਾਣਾ)-ਪੰਜਾਬ ਅਨਏਡਿਡ ਕਾਲਜਿਜ਼ ਐਸੋਸ਼ੀਏਸ਼ਨ (ਪੁੱਕਾ) ਦਾ ਵਫਦ ਪੁੱਕਾ ਦੇ ਪ੍ਰਧਾਨ ਡਾ: ਅੰਸ਼ੂ ਕਟਾਰੀਆ ਦੀ ਅਗਵਾਈ ਹੇਠ ਆਲ ਇੰਡੀਆ ਕੌਾਸਿਲ ਫਾਰ ਟੈਕਨੀਕਲ ਐਜੂਕੇਸ਼ਨ (ਏ. ਆਈ. ਸੀ. ਟੀ. ਈ.) ਦੇ ਵਾਈਸ ਚੈਅਰਮੈਨ, ਪ੍ਰੋਫੈਸਰ ਐੱਮ. ...

ਪੂਰੀ ਖ਼ਬਰ »

ਨਗਰ ਨਿਗਮ ਪਿੰਡ ਵਿਕਾਸ ਕਮੇਟੀ ਸਾਰੰਗਪੁਰ ਦਾ ਦੌਰਾ ਕਰੇਗੀ ਅੱਜ

ਚੰਡੀਗੜ੍ਹ, 19 ਜਨਵਰੀ (ਆਰ.ਐਸ.ਲਿਬਰੇਟ)-ਧਨਾਸ ਅਤੇ ਸਾਰੰਗਪੁਰ ਲਈ ਪਿੰਡ ਵਿਕਾਸ ਕਮੇਟੀ ਦੀ ਬੈਠਕ ਹੋਈ ਜਿਸ ਵਿਚ ਸ੍ਰੀਮਤੀ ਸਿਪਰਾ ਬਾਂਸਲ ਚੇਅਰਪਰਸਨ ਦੀ ਪ੍ਰਧਾਨਗੀ ਹੇਠ ਦੋਵਾਂ ਪਿੰਡਾਂ ਲਈ ਸਬੰਧਤ ਅਹੁਦੇਦਾਰਾਂ ਅਤੇ ਕਮੇਟੀਆਂ ਦੇ ਮੈਂਬਰਾਂ ਨੇ ਪਿੰਡਾਂ ਸਬੰਧੀ ...

ਪੂਰੀ ਖ਼ਬਰ »

ਪਿੰਡ ਈਸਾਂਪੁਰ ਵਿਖੇ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ

ਡੇਰਾਬੱਸੀ, 19 ਜਨਵਰੀ (ਸ਼ਾਮ ਸਿੰਘ ਸੰਧੂ)-ਬੀ. ਏ. ਡੁਅਰ, ਨਾਟ ਏ ਥਿੰਕਰ ਨਾਮਕ ਸਮਾਜਸੇਵੀ ਸੰਸਥਾ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਈਸਾਂਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ | ਜਿਸ 'ਚ ...

ਪੂਰੀ ਖ਼ਬਰ »

ਵਾਇਸ ਆਫ਼ ਇੰਡੀਆ ਵਲੋਂ ਨਾਗਰਿਕਤਾ ਸੋਧ ਕਾਨੂੰਨ ਦੇ ਸਮਰਥਨ 'ਚ ਪੈਦਲ ਮਾਰਚ

ਡੇਰਾਬੱਸੀ, 19 ਜਨਵਰੀ (ਸ਼ਾਮ ਸਿੰਘ ਸੰਧੂ)-ਪੰਜਾਬ ਸਰਕਾਰ ਵਲੋਂ ਨਾਗਰਿਕਤਾ ਸੋਧ ਕਾਨੂੰਨ ਲਾਗੂ ਨਾ ਕਰਨ ਦੇ ਫੈਸਲੇ ਦੇ ਵਿਰੋਧ 'ਚ ਅੱਜ (ਐਤਵਾਰ) ਡੇਰਾਬੱਸੀ ਵਿਖੇ ਵਾਇਸ ਆਫ਼ ਇੰਡੀਆ ਨਾਮਕ ਐੱਨ. ਜੀ. ਓ. ਸਮੇਤ ਕਈ ਹੋਰ ਸੰਸਥਾਵਾਂ ਵਲੋਂ ਸੋਮਨਾਥ ਸ਼ਰਮਾ, ਰਜਨੀਸ਼ ਬਹਿਲ ...

ਪੂਰੀ ਖ਼ਬਰ »

ਲੁਟੇਰਿਆਂ ਨੇ ਇਕ ਮਹਿਲਾ ਪੁਲਿਸ ਮੁਲਾਜ਼ਮ ਦਾ ਪਰਸ ਖੋਹਿਆ

ਮੁੱਲਾਂਪੁਰ ਗਰੀਬਦਾਸ, 19 ਜਨਵਰੀ (ਖੈਰਪੁਰ)-ਸਥਾਨਕ ਭੀੜ ਭੜੱਕੇ ਭਰੇ ਬਾਜ਼ਾਰ 'ਚ ਧਰਮਸ਼ਾਲਾ ਨਜ਼ਦੀਕ ਲੁੱਟ ਖੋਹ ਦੀ ਵਾਪਰੀ ਘਟਨਾ 'ਚ ਦੋ ਮੋਟਰਸਾਈਕਲ ਸਵਾਰਾਂ ਨੇ ਇਕ ਮਹਿਲਾ ਤੋਂ ਪਰਸ ਖੋਹ ਲਿਆ | ਜਾਣਕਾਰੀ ਅਨੁਸਾਰ ਸਥਾਨਕ ਵਾਸੀ ਰੀਤੂ ਨਾਮ ਦੀ ਮਹਿਲਾ ਜੋ ਕਿ ...

ਪੂਰੀ ਖ਼ਬਰ »

ਬਲੌ ਾਗੀ ਦੀ ਜਲ ਸਪਲਾਈ ਦੇ ਪ੍ਰਬੰਧ ਦਾ ਮਾਮਲਾ ਹੋਰ ਉਲਝਿਆ

ਐੱਸ. ਏ. ਐੱਸ. ਨਗਰ, 19 ਜਨਵਰੀ (ਕੇ. ਐੱਸ. ਰਾਣਾ)-ਬਲੌਾਗੀ ਦੀ ਜਲ ਸਪਲਾਈ ਪ੍ਰਬੰਧ ਦਾ ਮਾਮਲਾ ਇਕ ਵਾਰ ਫਿਰ ਗਰਮਾ ਗਿਆ ਹੈ | ਬਲੌਾਗੀ ਦੀ ਪੁਰਾਣੀ ਜਲ ਸਪਲਾਈ ਕਮੇਟੀ ਦੀ ਚੇਅਰਪਰਸਨ ਅਤੇ ਸਾਬਕਾ ਸਰਪੰਚ ਭਿੰਦਰਜੀਤ ਕੌਰ ਨੇ ਦਾਅਵਾ ਕੀਤਾ ਹੈ ਕਿ ਉਹ ਜਲ ਸਪਲਾਈ ਦੇ ਪ੍ਰਬੰਧ ਦਾ ...

ਪੂਰੀ ਖ਼ਬਰ »

ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਬਲਦੇਵ ਸਚਦੇਵਾ 16 ਮਹੀਨੇ ਤੋਂ ਵੱਧ ਸਮੇਂ ਦੀ ਸੇਵਾ ਮਗਰੋਂ ਹੋਏ ਸੇਵਾ-ਮੁਕਤ

ਐੱਸ. ਏ. ਐੱਸ. ਨਗਰ, 19 ਜਨਵਰੀ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਬਲਦੇਵ ਸਚਦੇਵਾ ਸਿੱਖਿਆ ਬੋਰਡ 'ਚ 16 ਮਹੀਨੇ ਤੋਂ ਵੱਧ ਸਮੇਂ ਦੀ ਸੇਵਾ ਮਗਰੋਂ ਅੱਜ ਸੇਵਾ-ਮੁਕਤ ਹੋ ਗਏ | ਸਿੱਖਿਆ ਦੇ ਖੇਤਰ ਵਿਚ ਆਪਣੀਆਂ ਸੇਵਾਵਾਂ ਦੌਰਾਨ ...

ਪੂਰੀ ਖ਼ਬਰ »

ਪਿੰਡ ਪੋਪਨਾ ਸਥਿਤ ਸਿਹਤ ਕੇਂਦਰ ਵਿਖੇ ਮਨਾਈ ਲੋਹੜੀ

ਖਰੜ, 19 ਜਨਵਰੀ (ਮਾਨ)-ਪੀ. ਐਚ. ਸੀ. ਘੜੂੰਆਂ ਤਹਿਤ ਪੈਂਦੇ ਹੈਲਥ ਏਡ ਵੈੱਲਨੈੱਸ ਸੈਂਟਰ ਪੋਪਨਾ ਵਿਖੇ 'ਧੀਆਂ ਦੀ ਲੋਹੜੀ' ਮਨਾਈ ਗਈ | ਇਸ ਮੌਕੇ 19 ਨਵ-ਜਨਮੀਆਂ ਲੜਕੀਆਂ ਨੂੰ ਉਪਹਾਰ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਦੀਆਂ ਮਾਵਾਂ ਨੂੰ ਧੀਆਂ ਦੀ ਤੰਦਰੁਸਤੀ ਬਾਰੇ ...

ਪੂਰੀ ਖ਼ਬਰ »

ਪੀੜਤ ਪਰਿਵਾਰ ਨੇ ਮਿ੍ਤਕ ਦੇਹ ਚੌਕ 'ਚ ਰੱਖ ਕੇ ਪ੍ਰਸ਼ਾਸਨ ਿਖ਼ਲਾਫ਼ ਦਿੱਤਾ ਰੋਸ ਧਰਨਾ

ਘਨੌਰ, 19 ਜਨਵਰੀ (ਜਾਦਵਿੰਦਰ ਸਿੰਘ ਜੋਗੀਪੁਰ)-ਬਘੌਰਾ ਚੌਕ 'ਤੇ ਮਿ੍ਤਕ ਲਾਲ ਸਿੰਘ ਦੇ ਪਰਿਵਾਰ ਨੇ ਬਲਜਿੰਦਰ ਕੌਰ, ਜਸਵਿੰਦਰ ਸਿੰਘ, ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਸੈਂਕੜੇ ਹੀ ਮਰਦ ਅਤੇ ਔਰਤਾਂ ਨੇ ਮਿ੍ਤਕ ਲਾਲ ਸਿੰਘ ਦੀ ਮਿ੍ਤਕ ਦੇਹ ਚੌਕ 'ਚ ਰੱਖ ਕੇ ਤਕਰੀਬਨ ਢਾਈ ...

ਪੂਰੀ ਖ਼ਬਰ »

ਗੈਰ-ਕਾਨੂੰਨੀ ਨਸ਼ੀਲੇ ਟੀਕਿਆਂ ਸਮੇਤ 1 ਕਾਬੂ

ਚੰਡੀਗੜ੍ਹ, 19 ਜਨਵਰੀ (ਰਣਜੀਤ ਸਿੰਘ)-ਆਪ੍ਰੇਸ਼ਨ ਸੈੱਲ ਦੀ ਟੀਮ ਨੇ 1 ਵਿਅਕਤੀ ਨੂੰ ਗੈਰ-ਕਾਨੂੰਨੀ 40 ਨਸ਼ੀਲੇ ਟੀਕਿਆਂ ਸਮੇਤ ਕਾਬੂ ਕੀਤਾ ਹੈ | ਪੁਲਿਸ ਅਨੁਸਾਰ ਗਿ੍ਫ਼ਤਾਰ ਵਿਅਕਤੀ ਦੀ ਪਛਾਣ ਮੌਲੀ ਜਾਗਰਾਂ ਨਿਵਾਸੀ ਇਸਲਾਮ ਖ਼ਾਨ ਵਜੋਂ ਹੋਈ ਹੈ | ਮੌਲੀ ਜਾਗਰਾਂ ਥਾਣਾ ...

ਪੂਰੀ ਖ਼ਬਰ »

ਪੀ. ਜੀ. ਆਈ. ਵਿਖੇ ਐਨ.ਐਸ.ਐਸ. ਯੂਨਿਟ ਵਲੋਂ ਕੈਂਪ ਲਗਾਇਆ

ਚੰਡੀਗੜ੍ਹ, 19 ਜਨਵਰੀ (ਮਨਜੋਤ ਸਿੰਘ ਜੋਤ)- ਪੀ.ਜੀ.ਆਈ. ਵਿਖੇ ਨੈਸ਼ਨਲ ਇੰਸਟੀਚਿਊਟ ਆਫ਼ ਨਰਸਿੰਗ ਐਜੂਕੇਸ਼ਨ (ਨਾਈਨ) ਦੀ ਐਨ.ਐਸ.ਐਸ. ਪੀ.ਜੀ.ਆਈ. ਵਿਖੇ ਕੈਂਪ (ਦਿਨ ਤੇ ਰਾਤ) ਲਗਾਇਆ ਗਿਆ | ਪ੍ਰੋਗਰਾਮ ਅਫ਼ਸਰ ਮੀਨਾਕਸ਼ੀ ਅਗਨੀਹੋਤਰੀ ਅਤੇ ਸ਼ਬਾਨਾ ਪਰਵੀਨ ਦੀ ਅਗਵਾਈ ਵਿਚ ...

ਪੂਰੀ ਖ਼ਬਰ »

ਵਿਦਿਆਰਥੀਆਂ ਨੂੰ ਅੱਗ ਬੁਝਾਊ ਯੰਤਰਾਂ ਸਬੰਧੀ ਦਿੱਤੀ ਜਾਣਕਾਰੀ

ਚੰਡੀਗੜ੍ਹ, 19 ਜਨਵਰੀ (ਮਨਜੋਤ ਸਿੰਘ ਜੋਤ)-ਪੰਜਾਬ ਯੂਨੀਵਰਸਿਟੀ ਦੇ ਹੋਸਟਲ ਨੰਬਰ -4 (ਲੜਕੇ) ਸਰਦਾਰ ਵੱਲਭ ਭਾਈ ਪਟੇਲ ਹਾਲ ਵਿਚ ਰਹਿ ਰਹੇ ਲੜਕਿਆਂ, ਕੈਨਟੀਨ ਵਰਕਰਾਂ ਅਤੇ ਸਟਾਫ਼ ਨੂੰ ਅੱਗ ਲੱਗਣ ਦੀ ਹਾਲਤ ਵਿਚ ਅੱਗ ਬੁਝਾਊ ਯੰਤਰਾਂ ਦੀ ਵਰਤੋਂ ਬਾਰੇ ਜਾਗਰੂਕ ਕੀਤਾ ...

ਪੂਰੀ ਖ਼ਬਰ »

ਪੀ.ਯੂ. ਦੇ ਪ੍ਰੋਫੈਸਰ ਵਲੋਂ ਕੁਰੂਕਸ਼ੇਤਰਾ ਯੂਨੀਵਰਸਿਟੀ 'ਚ ਲੈਕਚਰ

ਚੰਡੀਗੜ੍ਹ, 19 ਜਨਵਰੀ (ਮਨਜੋਤ ਸਿੰਘ ਜੋਤ)-ਪੰਜਾਬ ਯੂਨੀਵਰਸਿਟੀ ਦੇ ਰਾਜਨੀਤੀ ਸ਼ਾਸਤਰ ਵਿਭਾਗ ਦੇ ਪ੍ਰੋਫੈਸਰ ਡਾ. ਆਸ਼ੂਤੋਸ਼ ਕੁਮਾਰ ਨੇ ਕੁਰੂਕਸ਼ੇਤਰਾ ਯੂਨੀਵਰਸਿਟੀ ਦੇ ਆਰਥਸ਼ਾਸਤਰ ਵਿਭਾਗ ਵਲੋਂ ਕਰਵਾਏ ਅੰਤਰ ਅਨੁਸ਼ਾਸਨੀ ਰਿਫਰੈਸ਼ਰ ਕੋਰਸ ਵਿਚ ਲੈਕਚਰ ...

ਪੂਰੀ ਖ਼ਬਰ »

ਪੈਟਰੋਲੀਅਮ ਬਚਾਅ ਮੁਹਿੰਮ 'ਤੇ ਸਾਈਕਲ ਰੈਲੀ ਕੱਢੀ

ਚੰਡੀਗੜ੍ਹ, 19 ਜਨਵਰੀ (ਆਰ.ਐਸ.ਲਿਬਰੇਟ)-ਪੈਟਰੋਲੀਅਮ ਬਚਾਅ -ਤੇਲ ਅਤੇ ਹੋਰ ਪੈਟਰੋਲੀਅਮ ਉਤਪਾਦਾਂ ਦੀ ਬੱਚਤ ਸਬੰਧੀ ਜਾਗਰੂਕਤਾ ਫੈਲਾਉਣ ਦੇ ਲਈ ਇਕ ਮਹੀਨਾ ਚੱਲਣ ਵਾਲੀ ਮੁਹਿੰਮ ਦੀ ਲੜੀ ਦੌਰਾਨ ਅੱਜ ਸੁਖਨਾ ਲੇਕ ਉੱਤੇ ਇੱਕ ਰੈਲੀ ਕੱਢੀ ਗਈ, ਇਸ ਰੈਲੀ ਨੂੰ ਸ੍ਰੀ ...

ਪੂਰੀ ਖ਼ਬਰ »

74 ਮਹਿਲਾਵਾਂ ਸਹਿਤ 343 ਨਿਰੰਕਾਰੀ ਸ਼ਰਧਾਲੂਆਂ ਵਲੋਂ ਖ਼ੂਨਦਾਨ

ਚੰਡੀਗੜ੍ਹ, 19 ਜਨਵਰੀ (ਆਰ.ਐਸ.ਲਿਬਰੇਟ)-ਸੰਤ ਨਿਰੰਕਾਰੀ ਚੈਰੀਟੇਬਲ ਫਾਊਾਡੇਸ਼ਨ ਵਲੋਂ ਚੰਡੀਗੜ੍ਹ ਜੋਨ ਦੇ 26ਵੇਂ ਖ਼ੂਨਦਾਨ ਕੈਂਪ ਸੈਕਟਰ 15 ਡੀ. ਵਿਚ ਲਗਾਇਆ ਗਿਆ | ਇਸ ਕੈਂਪ ਦੌਰਾਨ 343 ਸ਼ਰਧਾਲੂਆਂ ਨੇ ਖ਼ੂਨਦਾਨ ਕੀਤਾ ਜਿਸ ਵਿਚ 74 ਮਹਿਲਾਵਾਂ ਸ਼ਾਮਿਲ ਸਨ | ਕੈਂਪ ਦੀ ...

ਪੂਰੀ ਖ਼ਬਰ »

ਤ੍ਰੈ-ਭਾਸ਼ੀ ਸਾਹਿਤਕ ਮੰਚ ਚੰਡੀਗੜ੍ਹ ਵਲੋਂ ਕੀਤਾ ਲੇਖਕਾਂ ਦਾ ਸਨਮਾਨ

ਚੰਡੀਗੜ੍ਹ, 19 ਜਨਵਰੀ (ਅਜਾਇਬ ਸਿੰਘ ਔਜਲਾ)-ਸਥਾਨਕ ਕਸ਼ਯਪ ਭਵਨ ਵਿਖੇ ਅੱਜ ਤ੍ਰੈ-ਭਾਸ਼ੀ ਸਾਹਿਤਕ ਮੰਚ ਚੰਡੀਗੜ੍ਹ ਵਲੋਂ ਇਕ ਸਾਹਿਤਕ ਸਮਾਰੋਹ ਕਰਵਾਇਆ ਗਿਆ | ਪਿ੍ੰਸੀਪਲ ਬਹਾਦਰ ਸਿੰਘ ਗੋਸਲ ਦੀ ਅਗਵਾਈ ਹੇਠ ਕਰਵਾਏ ਗਏ ਇਸ ਸਮਾਰੋਹ 'ਚ ਪ੍ਰਮੁੱਖ ਕਵੀ ਤੇ ਲੇਖਕ ਸੇਵੀ ...

ਪੂਰੀ ਖ਼ਬਰ »

ਕਪਿਲ ਸਿੱਬਲ ਨੇ ਕੈਪਟਨ ਨੂੰ ਨਾਗਰਿਕਤਾ ਕਾਨੂੰਨ ਸਬੰਧੀ ਸ਼ੀਸ਼ਾ ਦਿਖਾਇਆ-ਤਰੁਣ ਚੁੱਘ

ਚੰਡੀਗੜ੍ਹ, 19 ਜਨਵਰੀ (ਅਜੀਤ ਬਿਊਰੋ)-ਭਾਰਤੀ ਜਨਤਾ ਪਾਰਟੀ ਦੇ ਕੌਮੀ ਆਗੂ ਤਰੁਣ ਚੁੱਘ ਨੇ ਕਾਂਗਰਸ ਦੇ ਸੀਨੀਅਰ ਆਗੂਆਂ ਕਪਿਲ ਸਿੱਬਲ ਅਤੇ ਸਲਮਾਨ ਖ਼ੁਰਸ਼ੀਦ ਨੂੰ ਭਾਰਤ ਦੇ ਸਾਰੇ ਰਾਜਾਂ ਵਿਚ ਨਾਗਰਿਕਤਾ ਕਾਨੂੰਨ ਸੀ.ਏ.ਏ ਲਾਗੂ ਕਰਨ ਦੀ ਵਕਾਲਤ ਕਰਨ ਸਬੰਧੀ ਸ੍ਰੀ ...

ਪੂਰੀ ਖ਼ਬਰ »

ਗੁਰਦੁਆਰਾ ਸਾਹਿਬ ਮੱਥਾ ਟੇਕਣ ਗਈ ਔਰਤ ਦਾ ਪਰਸ ਚੋਰੀ

ਚੰਡੀਗੜ੍ਹ, 19 ਜਨਵਰੀ (ਰਣਜੀਤ ਸਿੰਘ)-ਸੈਕਟਰ 38 ਸਥਿਤ ਸੰਤਸਰ ਗੁਰਦੁਆਰਾ ਸਾਹਿਬ ਵਿਚ ਮੱਥਾ ਟੇਕਣ ਗਈ ਇਕ ਔਰਤ ਦਾ ਪਰਸ ਚੋਰੀ ਹੋਣ ਦੀ ਖ਼ਬਰ ਹੈ | ਪੀੜਤ ਔਰਤ ਮੁਤਾਬਿਕ ਉਸ ਦੇ ਪਰਸ ਵਿਚ ਪੀ.ਜੀ.ਆਈ. ਦਾ ਕਾਰਡ, ਜ਼ਰੂਰੀ ਦਸਤਾਵੇਜ਼ ਸਹਿਤ 6 ਹਜ਼ਾਰ ਰੁਪਏ ਦੀ ਨਕਦੀ ਸੀ | ਪੁਲਿਸ ...

ਪੂਰੀ ਖ਼ਬਰ »

ਸੰਨੀ ਇਨਕਲੇਵ ਪੁਲਿਸ ਨੇ ਇਕ ਮਹਿਲਾ ਚੋਰ ਨੂੰ ਕੀਤਾ ਗਿ੍ਫ਼ਤਾਰ

ਖਰੜ, 19 ਜਨਵਰੀ (ਜੰਡਪੁਰੀ)-ਸੰਨੀ ਇਨਕਲੇਵ ਦੇ ਇਕ ਘਰ ਵਿਚ ਕੱੁਝ ਦਿਨ ਪਹਿਲਾ ਹੋਈ ਚੋਰੀ ਦੇ ਸੰਬੰਧ ਵਿਚ ਸੰਨੀ ਇਨਕਲੇਵ ਪੁਲਿਸ ਨੇ ਸੀਮਾ ਨਾਮਕ ਇਕ ਔਰਤ ਨੂੰ ਗਿ੍ਫ਼ਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ ਹੈ | ਜਿਸਨੂੰ ਮਾਣਯੋਗ ਅਦਾਲਤ ਨੇ ਹੋਰ ਪੁਛਗਿੱਛ ਲਈ ਦੋ ਦਿਨਾਂ ਦੇ ...

ਪੂਰੀ ਖ਼ਬਰ »

ਚੰਡੀਗੜ੍ਹ ਅੰਬਾਲਾ ਰੇਲਵੇ ਲਾਈਨ 'ਤੇ ਮਿਲੀ 45 ਸਾਲਾ ਵਿਅਕਤੀ ਦੀ ਲਾਸ਼

ਜ਼ੀਰਕਪੁਰ, 19 ਜਨਵਰੀ (ਅਵਤਾਰ ਸਿੰਘ)-ਪੰਚਕੂਲਾ ਸੜਕ 'ਤੇ ਸਥਿਤ ਰੇਲਵੇ ਫਲਾਈਓਵਰ ਦੇ ਥੱਲੇ ਬੀਤੀ ਰਾਤ ਕਰੀਬ ਇਕ 45 ਸਾਲਾਂ ਵਿਅਕਤੀ ਦੀ ਲਾਸ਼ ਮਿਲੀ ਹੈ | ਸ਼ੱਕ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਉੁਕਤ ਵਿਅਕਤੀ ਨੂੰ ਕਿਸੇ ਹੋਰ ਥਾਂ 'ਤੇ ਕਤਲ ਕਰਕੇ ਲਾਸ਼ ਨੂੰ ਰੇਲਵੇ ਲਾਈਨ ...

ਪੂਰੀ ਖ਼ਬਰ »

ਪ੍ਰਨੀਤ ਕੌਰ ਉਦਘਾਟਨਾਂ ਦੇ ਡਰਾਮੇ ਕਰਕੇ ਹੁਣ ਹਲਕੇ 'ਚ ਆਪਣਾ ਆਧਾਰ ਨਹੀਂ ਬਣਾ ਸਕਦੀ: ਐੱਨ. ਕੇ. ਸ਼ਰਮਾ

ਡੇਰਾਬੱਸੀ, 19 ਜਨਵਰੀ (ਗੁਰਮੀਤ ਸਿੰਘ)-ਮਹਿਜ਼ ਉਦਘਾਟਨਾਂ ਦੇ ਡਰਾਮੇ ਕਰਕੇ ਕਾਂਗਰਸ ਸਰਕਾਰ ਲੋਕਾਂ 'ਚ ਆਪਣਾ ਆਧਾਰ ਨਹੀਂ ਬਣਾ ਸਕਦੀ ਕਿਉਂਕਿ ਲੋਕਾਂ ਦਾ ਵਿਸ਼ਵਾਸ ਪ੍ਰਾਪਤ ਕਰਨ ਲਈ ਕੰਮ ਕਰਕੇ ਵਿਖਾਉਣੇ ਪੈਂਦੇ ਹਨ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ...

ਪੂਰੀ ਖ਼ਬਰ »

ਸਰਕਾਰ ਭਗਵਾਨ ਸ੍ਰੀ ਮਹਾਂਵੀਰ ਜੀ ਦੇ ਨਾਂਅ 'ਤੇ 20 ਏਕੜ ਵਿਚ ਥੀਮ ਪਾਰਕ ਬਣਾਏਗੀ-ਚਰਨਜੀਤ ਸਿੰਘ ਚੰਨੀ

ਖਰੜ, 19 ਜਨਵਰੀ (ਗੁਰਮੁੱਖ ਸਿੰਘ ਮਾਨ)-ਪੰਜਾਬ ਸਰਕਾਰ ਵਲੋਂ ਪੰਜਾਬ ਵਿਚ 20 ਏਕੜ ਜਗ੍ਹਾਂ ਵਿਚ ਭਗਵਾਨ ਸ੍ਰੀ ਮਹਾਂਵੀਰ ਜੀ ਨੂੰ ਸਮਰਪਿਤ ਥੀਮ ਪਾਰਕ ਬਣਾਇਆ ਜਾਵੇਗਾ ਅਤੇ ਇਸ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਯਤਨਸ਼ੀਲ ਹਨ | ਇਹ ਥੀਮ ਪਾਰਕ ਦੁਨੀਆ ਵਿਚ ...

ਪੂਰੀ ਖ਼ਬਰ »

ਪੰਜਾਬ ਹੁਨਰ ਵਿਕਾਸ ਮਿਸ਼ਨ ਵਲੋਂ ਦੋ ਦਿਨਾਂ ਵਰਕਸ਼ਾਪ ਕਰਵਾਈ

ਐੱਸ. ਏ. ਐੱਸ. ਨਗਰ, 19 ਜਨਵਰੀ (ਕੇ. ਐੱਸ. ਰਾਣਾ)-ਪੰਜਾਬ ਹੁਨਰ ਵਿਕਾਸ ਮਿਸ਼ਨ ਵਲੋ ਜ਼ਿਲ•ਾ ਪ੍ਰਬੰਧਕੀ ਕੰਪਲੈਕਸ, ਐੱਸ. ਏ. ਐੱਸ. ਨਗਰ ਵਿਖੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦੀ ਅਗਵਾਈ ਹੇਠ ਸੰਕਲਪ ਸਕੀਮ ਅਧੀਨ ਦੋ ਦਿਨਾਂ ਦੀ ਵਰਕਸ਼ਾਪ ਕਰਵਾਈ ਗਈ | ਪੰਜਾਬ ਹੁਨਰ ਵਿਕਾਸ ...

ਪੂਰੀ ਖ਼ਬਰ »

ਖਰੜ ਤੋਂ ਆਪ ਦੇ ਆਗੂਆਂ ਨੇ ਦਿੱਲੀ ਵਿਚ ਪਾਰਟੀ ਉਮੀਦਵਾਰਾਂ ਦੇ ਹੱਕ ਵਿਚ ਕੀਤਾ ਚੋਣ ਪ੍ਰਚਾਰ

ਖਰੜ, 19 ਜਨਵਰੀ (ਗੁਰਮੁੱਖ ਸਿੰਘ ਮਾਨ)-ਆਮ ਆਦਮੀ ਪਾਰਟੀ ਖਰੜ ਦੀ ਖਰੜ ਇਕਾਈ ਵਲੋਂ ਦਿੱਲੀ ਵਿਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਫੀ ਉਤਸ਼ਾਹ ਹੈ | ਪਾਰਟੀ ਦੇ ਸੀਨੀਅਰ ਆਗੂ ਅਤੇ ਲੁਧਿਆਣਾ ਸ਼ਹਿਰੀ ਦੇ ਅਬਜ਼ਰਬਰ ਹਰਜੀਤ ਸਿੰਘ ਬੰਟੀ ਨੇ ਦੱਸਿਆ ਕਿ ਪਾਰਟੀ ...

ਪੂਰੀ ਖ਼ਬਰ »

ਵਿਧਾਨ ਸਭਾ ਇਜਲਾਸ ਵਿਚ ਮਜੀਠੀਏ ਨੇ ਢਿੱਲੋਂ ਨੂੰ ਬੋਲਣ ਤੱਕ ਨਾ ਦਿੱਤਾ: ਬੱਬੀ ਬਾਦਲ

ਐੱਸ. ਏ. ਐੱਸ. ਨਗਰ, 19 ਜਨਵਰੀ (ਕੇ. ਐੱਸ. ਰਾਣਾ)-ਯੂਥ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਦੋਸ਼ ਲਗਾਉਦਿਆਂ ਕਿਹਾ ਕਿ ਲੰਘੇ ਵਿਧਾਨ ਸਭਾ ਸ਼ੈਸ਼ਨ ਮੌਕੇ ਬਾਦਲ ਦਲ ਦਾ ਤਾਨਾਸ਼ਾਹੀ ਵਾਲਾ ਵਤੀਰਾ ਦੇਖਣ ਨੂੰ ਮਿਲਿਆ ਅਤੇ ਰਾਜ ਸਭਾ ਦੇ ਮੈਂਬਰ ...

ਪੂਰੀ ਖ਼ਬਰ »

ਅੰਬੇਡਕਰੀ ਜਥੇਬੰਦੀਆਂ ਵਲੋਂ ਸੀ. ਏ. ਏ. ਦੇ ਖਿਲਾਫ਼ ਪ੍ਰਦਰਸ਼ਨ

ਖਰੜ, 19 ਜਨਵਰੀ (ਜੰਡਪੁਰੀ)-ਸਮੂਹ ਮਾਰਕਸਵਾਦੀ, ਮੂਲਨਿਵਾਸੀ, ਮੁਸਲਿਮ, ਇਸਾਈ ਅਤੇ ਸਿੱਖ ਜਥੇਬੰਦੀਆਂ ਦੀ ਇਕ ਮੀਟਿੰਗ, ਗੁਰਮੱਖ ਸਿੰਘ ਢੋਲਣ ਮਾਜਰਾ ਦੀ ਅਗਵਾਈ ਹੇਠ ਹੋਈ ਹੈ, ਜਿਸ ਵਿਚ ਫੈਸਲਾ ਕੀਤਾ ਗਿਆ ਹੈ ਕਿ 21 ਜਨਵਰੀ ਨੂੰ ਸ਼ਾਮੀ 4 ਐੱਨ. ਆਰ. ਸੀ., ਸੀ. ਏ. ਏ. ਅਤੇ ਐੱਨ. ...

ਪੂਰੀ ਖ਼ਬਰ »

ਕਾਰ ਤੇ ਟਰੱਕ ਦੀ ਟੱਕਰ 'ਚ ਕਾਰ ਸਵਾਰ ਪਿਓ-ਧੀ ਵਾਲ-ਵਾਲ ਬਚੇ

ਡੇਰਾਬੱਸੀ, 19 ਜਨਵਰੀ (ਗੁਰਮੀਤ ਸਿੰਘ)-ਚੰਡੀਗੜ੍ਹ-ਅੰਬਾਲਾ ਮੁੱਖ ਸੜਕ 'ਤੇ ਸਥਿਤ ਫਲਾਈਓਵਰ 'ਤੇ ਬੀਤੀ ਰਾਤ ਟਰੱਕ ਅਤੇ ਕਾਰ ਦੀ ਟੱਕਰ ਹੋ ਗਈ | ਹਾਦਸੇ 'ਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਕਾਰ 'ਚ ਸਵਾਰ ਪਿਓ-ਧੀ ਵਾਲ-ਵਾਲ ਬਚ ਗਏ | ਹਾਦਸੇ ਤੋਂ ਬਾਅਦ ਸੜਕ 'ਤੇ ਜਾਮ ਲਗ ...

ਪੂਰੀ ਖ਼ਬਰ »

ਗਮਾਡਾ ਵਲੋਂ ਪ੍ਰਾਈਮ ਲੋਕੇਸ਼ਨ 'ਤੇ ਪਲਾਟ ਨਾ ਦੇਣ ਕਾਰਨ ਲਖਨੌਰ ਪਿੰਡ ਵਾਸੀ ਪਹੰੁਚੇ ਹਾਈਕੋਰਟ

ਐੱਸ. ਏ. ਐੱਸ. ਨਗਰ, 19 ਜਨਵਰੀ (ਜਸਬੀਰ ਸਿੰਘ ਜੱਸੀ)-ਸੈਕਟਰ-88/89 ਦੀ ਲੈਂਡ ਪੁਿਲੰਗ ਸਕੀਮ ਦੇ ਡਰਾਅ ਦਾ ਮਾਮਲਾ ਪੰਜਾਬ ਹਰਿਆਣਾ ਹਾਈਕੋਰਟ 'ਚ ਪਹੰੁਚ ਗਿਆ ਹੈ | ਇਸ ਸਬੰਧੀ ਗੁਰਦੇਵ ਸਿੰਘ ਨੰਬਰਦਾਰ ਅਤੇ ਹੋਰਨਾਂ ਕਿਸਾਨਾਂ ਵਲੋਂ ਗਮਾਡਾ ਦੇ ਖਿਲਾਫ ਹਾਈਕੋਰਟ 'ਚ ਰਿੱਟ ...

ਪੂਰੀ ਖ਼ਬਰ »

ਪਲਸ ਪੋਲੀਓ ਮੁਹਿੰਮ ਤਹਿਤ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ

ਬਲਬੀਰ ਸਿੰਘ ਸਿੱਧੂ ਨੇ ਸੂਬੇ ਵਿਚ ਪਲਸ ਪੋਲੀਓ ਅਭਿਆਨ ਦੀ ਕੀਤੀ ਸ਼ੁਰੂਆਤ ਐੱਸ. ਏ. ਐੱਸ. ਨਗਰ, 19 ਜਨਵਰੀ (ਕੇ. ਐੱਸ. ਰਾਣਾ)-ਸੂਬੇ ਵਿਚੋ ਪੋਲੀਓ ਦੀ ਨਾਮੁਰਾਦ ਬਿਮਾਰੀ ਦੇ ਖ਼ਾਤਮੇ ਨੂੰ ਬਰਕਰਾਰ ਰੱਖਣ ਦੇ ਮੱਦੇਨਜ਼ਰ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ...

ਪੂਰੀ ਖ਼ਬਰ »

ਹੰਡੇਸਰਾ ਪੁਲਿਸ ਵਲੋਂ 15 ਗ੍ਰਾਮ ਹੈਰੋਇਨ ਸਮੇਤ ਇਕ ਕਾਬੂ

ਲਾਲੜੂ, 19 ਜਨਵਰੀ (ਰਾਜਬੀਰ ਸਿੰਘ)-ਅੰਬਾਲਾ-ਨਰਾਇਣਗੜ੍ਹ ਮਾਰਗ 'ਤੇ ਨਗਲਾ ਮੋੜ ਨੇੜੇ ਹੰਡੇਸਰਾ ਪੁਲਿਸ ਨੇ ਨਾਕਾਬੰਦੀ ਦੌਰਾਨ ਇਕ ਵਿਅਕਤੀ ਕੋਲੋ 15 ਗ੍ਰਾਮ ਹੈਰੋਇਨ ਬਰਾਮਦ ਕਰਕੇ ਉਸ ਖਿਲਾਫ਼ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕੀਤਾ ਹੈ¢ ਪੁਲਿਸ ਮਾਮਲੇ ਦੀ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX